੧੯ ਮੱਘਰ ੨੦੨੧ ਬਿਕ੍ਰਮੀ ਜਾਗੀਰ ਦਾਸ ਦੇ ਗ੍ਰਹਿ ਖ਼ਿਆਲੀਵਾਲਾ
ਜਨ ਭਗਤ ਕਹੇ ਪ੍ਰਭ ਖੋਲ੍ਹ ਦੇ ਪੜਦਾ, ਓਹਲਾ ਰਹਿਣ ਕੋਇ ਨਾ ਪਾਈਆ। ਭੇਵ ਖੁਲ੍ਹਾ ਦੇ ਆਪਣੇ ਘਰ ਦਾ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ ।
ਜੁਗ ਚੌਕੜੀ ਨਿਤ ਨਵਿਤ ਤੈਨੂੰ ਲੱਭਦਾ, ਦੂਜੀ ਆਸ ਨਾ ਕੋਇ ਰਖਾਈਆ। ਬਿਨ ਤੇਰੇ ਚਰਨਾਂ ਕਰਾਂ ਕੋਇ ਨਾ ਸੱਯਦਾ, ਸੀਸ ਜਗਦੀਸ ਨਾ ਕਿਸੇ ਝੁਕਾਈਆ। ਬਿਨ ਤੇਰੀ ਮੰਜ਼ਲ ਮੇਰਾ ਪੈਂਡਾ ਮੂਲ ਨਾ ਮੁੱਕਦਾ, ਚਾਰੋਂ ਕੁੰਟ ਭੱਜਾਂ ਬਣ ਬਣ ਪਾਂਧੀ ਰਾਹੀਆ। ਲੇਖਾ ਮੁਕਾ ਦੇ ਆਰ ਪਾਰ ਹਦ ਦਾ, ਮਿਹਰ ਨਜ਼ਰ ਇਕ ਉਠਾਈਆ। ਮੈਂ ਬਾਲਾ ਨੱਢਾ ਤੇਰੀ ਯੱਦ ਦਾ, ਪੁਸ਼ਤ ਪਨਾਹ ਹੱਥ ਟਿਕਾਈਆ। ਤੇਰਾ ਖੇਲ ਅਗੰਮੀ ਅੱਖ ਦਾ, ਨਿਰਗੁਣ ਨਿਰਵੈਰ ਕਰ ਰੁਸ਼ਨਾਈਆ। ਮੈਂ ਦਰਸ ਕਰਾਂ ਪ੍ਰਤਖ ਦਾ, ਬਾਹਰ ਖੋਜਣ ਕੋਇ ਨਾ ਜਾਈਆ। ਮੇਰਾ ਲਹਿਣਾ ਦੇ ਦੇ ਹਕ ਦਾ, ਹਕੀਕਤ ਤੇਰੇ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈ ਮਿਲਾਈਆ। ਜਨ ਭਗਤ ਕਹੇ ਪ੍ਰਭ ਖੋਲ੍ਹ ਦੇ ਪੜਦਾ, ਕਿਉਂ ਬੈਠਾ ਮੁਖ ਛੁਪਾਈਆ। ਮੈਂ ਬਣ ਬੈਰਾਗੀ ਬਿਰਹੋਂ ਅੰਦਰ ਸੜਦਾ, ਅਗਨੀ ਤਤ ਤਪਾਈਆ। ਤੂੰ ਰੂਪ ਅਨੂਪ ਨਰਾਇਣ ਨਰ ਦਾ, ਨਰ ਹਰਿ ਤੇਰੀ ਬੇਪਰਵਾਹੀਆ। ਤੂੰ ਸਚਖੰਡ ਦਵਾਰੇ ਉਚ ਮਨਾਰੇ ਵਸਦਾ, ਮੈਂ ਲੋਕਮਾਤ ਧਿਆਨ ਲਗਾਈਆ । ਮੈਂ ਭੁੱਖਾ ਤੇਰੇ ਜਸ ਦਾ, ਸਦ ਸਿਫ਼ਤਾਂ ਵਿਚ ਸਾਲਾਹੀਆ। ਤੂੰ ਰਹਿਬਰ ਮੇਰੇ ਰਥ ਦਾ, ਸਾਢੇ ਤਿੰਨ ਹੱਥ ਦੇ ਵਡਿਆਈਆ। ਮੈਂ ਤੇਰਾ ਨਾਮ ਰਟਦਾ, ਮਨ ਕਾ ਮਣਕਾ ਦੇ ਭੁਆਈਆ। ਤੂੰ ਮਾਲਕ ਮੇਰੇ ਹੱਟ ਦਾ, ਬਣ ਵਣਜਾਰਾ ਸੇਵ ਕਮਾਈਆ। ਮੈਂ ਪਿਆਸਾ ਤੇਰੇ ਰਸ ਦਾ, ਅੰਮ੍ਰਿਤ ਝਿਰਨਾ ਦੇ ਝਿਰਾਈਆ। ਤੂੰ ਹਰ ਘਟ ਅੰਦਰ ਵਸਦਾ, ਘਰ ਮੰਦਰ ਖ਼ੁਸ਼ੀ ਮਨਾਈਆ। ਇਕੋ ਬੋਲ ਜੈਕਾਰਾ ਅਲਖ ਦਾ, ਦਰ ਤੇਰੇ ਅਲਖ ਸੁਣਾਈਆ। ਤੂੰ ਸਾਹਿਬ ਸੁਲਤਾਨ ਕਿਉਂ ਵੱਖਰਾ ਵਸਦਾ, ਝੱਲੀ ਨਾ ਜਾਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲੈ ਮਿਲਾਈਆ। ਜਨ ਭਗਤ ਕਹੇ ਪ੍ਰਭ ਕਿਉਂ ਫਿਰੇਂ ਲੁਕਦਾ, ਮੁਖ ਘੁੰਗਟ ਦੇ ਉਠਾਈਆ। ਤੇਰਾ ਨਾਤਾ ਪਿਤਾ ਪੁੱਤ ਦਾ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਮੇਰਾ ਝਗੜਾ ਮੁੱਕੇ ਦੁੱਖ ਦਾ, ਸੁਖ ਸਾਗਰ ਰੂਪ ਸਮਾਈਆ। ਤੂੰ ਆਦਿ ਜੁਗਾਦਿ ਜਨ ਭਗਤਾਂ ਗੋਦੀ ਚੁੱਕਦਾ, ਗਲਵਕੜੀ ਇਕੋ ਪਾਈਆ। ਦੋ ਜਹਾਨ ਕਦੇ ਨਾ ਰੁਸਦਾ, ਸਨਮੁਖ ਹੋ ਨਾ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਆਪਣੇ ਲੇਖੇ ਪਾਈਆ। ਜਨ ਭਗਤ ਕਹੇ ਪ੍ਰਭ ਮੇਲ ਅੱਖੀਂ, ਕਿਉਂ ਆਪਣਾ ਆਪ ਰਿਹਾ ਬਦਲਾਈਆ। ਮੈਂ ਆਦਿ ਜੁਗਾਦੀ ਤੇਰੀ ਸਖ਼ੀ, ਤੂੰ ਮਾਲਕ ਬੇਪਰਵਾਹੀਆ। ਤੂੰ ਸ਼ਾਹ ਸ਼ਾਹਾਨਾ ਧੁਰ ਦਾ ਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਮੈਂ ਲਾਲ ਰੰਗਣ ਤੇਰੀ ਲਾਈ ਹੱਥੀਂ, ਦੋਏ ਜੋੜ ਸੀਸ ਨਿਵਾਈਆ। ਮੈਂ ਸੀਸ ਗੁੰਦਾਂ ਪੱਟੀ, ਨੇਤਰ ਕੱਜਲ ਧਾਰ ਬੰਧਾਈਆ। ਇਕੋ ਆਸ ਪ੍ਰੀਤਮ ਰੱਖੀ, ਸ੍ਰੀ ਭਗਵਾਨ ਤੇਰਾ ਰਾਹ ਤਕਾਈਆ। ਕਵਣ ਵੇਲਾ ਆਏ ਵਹੀਰ ਘੱਤੀ, ਧੁਰ ਦਾ ਪਾਂਧੀ ਬਣ ਕੇ ਰਾਹੀਆ। ਆਪਣੇ ਨਾਮ ਦੀ ਸਮਝਾ ਦੇ ਪੱਟੀ, ਜਗਤ ਵਿਦਿਆ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਕਹੇ ਕਿਉਂ ਹੋਇਆ ਓਹਲੇ, ਅਛਲ ਛਲ ਧਾਰੀ ਆਪਣਾ ਖੇਲ ਖਿਲਾਈਆ। ਭਾਗ ਲਗਾ ਦੇ ਕਾਇਆ ਚੋਲੇ, ਬੰਕ ਦਵਾਰੀ ਤੇਰੀ ਵੱਜੇ ਵਧਾਈਆ। ਸਚ ਨਾਮ ਸੁਣਾ ਦੇ ਸੋਹਲੇ, ਢੋਲੇ ਰਾਗ ਅਲਾਈਆ। ਤੁਧ ਬਿਨ ਪੜਦਾ ਕੋਈ ਨਾ ਖੋਲ੍ਹੇ, ਬਜਰ ਕਪਾਟ ਨਾ ਕੋਇ ਤੁੜਾਈਆ । ਸੁਰਤੀ ਅੰਤਰ ਸ਼ਬਦ ਨਾ ਮੌਲੇ, ਵਿਸਮਾਦੀ ਵਿਸਮਾਦ ਰੂਪ ਨਾ ਕੋਇ ਜਣਾਈਆ। ਸੋਹਣਾ ਗੀਤ ਅਗੰਮੀ ਛੰਦ ਕੋਈ ਨਾ ਬੋਲੇ, ਸੋਹੰ ਕਰੇ ਨਾ ਕੋਇ
ਪੜ੍ਹਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੀਵਾਂ ਜੰਤਾਂ ਬਣ ਕੇ ਗਏ ਵਿਚੋਲੇ, ਭਗਵਨ ਭਗਤ ਸਿੱਧਾ ਤੇਰਾ ਰਾਹ ਤਕਾਈਆ । ਦੁੱਖ ਰੋਗ ਸੰਤਾਪ ਵੇਖ ਕਦੇ ਨਾ ਡੋਲੇ, ਮਨ ਕਾ ਮਣਕਾ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਜਣ ਲੈ ਮਿਲਾਈਆ। ਜਨ ਭਗਤ ਕਹਿਣ ਕਿਉਂ ਖੇਲੇਂ ਲੁਕਣ ਮੀਟੀ, ਮੈਂਡਾ ਤੈਂਡਾ ਲੇਖਾ ਦੇ ਮੁਕਾਈਆ। ਤੇਰੀ ਧਾਰ ਬਾਰੀਕ ਸਭ ਤੋਂ ਨਿੱਕੀ, ਨਿੱਕੀ ਨਿੱਕਿਆਂ ਵਿਚੋਂ ਨਜ਼ਰੀ ਆਈਆ। ਤੇਰੀ ਚਾਰ ਵਰਨ ਤੋਂ ਬਾਹਰ ਸਦਾ ਸਿੱਖੀ, ਜ਼ਾਤ ਪਾਤ ਦੀਨ ਮਜ਼੍ਹਬ ਨਾ ਕੋਇ ਰਖਾਈਆ। ਇਕੋ ਤੇਰੇ ਨਾਮ ਦੀ ਪੜ੍ਹਦੇ ਸਾਚੀ ਚਿੱਠੀ, ਦੂਜਾ ਹਰਫ਼ ਵੇਖਣ ਕੋਇ ਨਾ ਪਾਈਆ। ਜਿਧਰ ਵੇਖਣ ਤੇਰੀ ਧਾਰ ਦਿਸੀ, ਦਹਿ ਦਿਸ਼ਾ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲੈ ਮਿਲਾਈਆ। ਜਨ ਭਗਤ ਕਹਿਣ ਪ੍ਰਭ ਆ ਜਾ ਅੱਗੇ, ਪਿਛਲਾ ਪੰਧ ਮੁਕਾਈਆ। ਦਰ ਦਰਵੇਸ਼ ਤੇਰੇ ਹੁਕਮੇ ਬੱਧੇ, ਬੈਠੇ ਸੀਸ ਨਿਵਾਈਆ। ਕਲਜੁਗ ਬਪੜੇ ਹੋਏ ਬੱਗੇ, ਕਾਗ ਹੰਸ ਰੂਪ ਨਾ ਕੋਇ ਵਟਾਈਆ। ਬਿਨ ਓਢਨ ਫਿਰਦੇ ਨੰਗੇ, ਸੀਸ ਜਗਦੀਸ ਨਾ ਕੋਇ ਸੁਹਾਈਆ। ਰਸ ਮਿਲੇ ਨਾ ਅੰਮ੍ਰਿਤ ਠੰਡੇ, ਅਗਨੀ ਤਤ ਨਾ ਕੋਇ ਬੁਝਾਈਆ। ਜਨਮ ਕਰਮ ਦੀ ਟੁੱਟੀ ਕੋਈ ਨਾ ਗੰਢੇ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਤੇਰਾ ਰਹੇ ਮੰਗੇ, ਦਰ ਦਰਵੇਸ਼ ਅਲਖ ਜਗਾਈਆ। ਤੂੰ ਸਾਹਿਬ ਸੁਲਤਾਨ ਭਗਤ ਸੁਹੇਲਾ ਸੂਰਾ ਸਰਬੰਗੇ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਧਾਰ ਵੇਖ ਕੰਢੇ, ਕੂੜ ਕੁੜਿਆਰਾ ਰਿਹਾ ਕੁਰਲਾਈਆ। ਮਨ ਵਾਸਨਾ ਜੀਵ ਜੰਤ ਹੋਏ ਗੰਦੇ, ਦੁਰਮਤ ਮੈਲ ਨਾ ਕੋਇ ਧੁਆਈਆ। ਹਉਂ ਠਾਕਰ ਸਵਾਮੀ ਭਗਤ ਭਗਵਾਨ ਤੇਰੇ ਬੰਦੇ, ਬੰਦਨਾ ਕਰ ਕਰ ਇਕੋ ਸੀਸ ਨਿਵਾਈਆ। ਸਾਕ ਸੱਜਣ ਭਾਈ ਭੈਣ ਕੁੜਾਵੇ ਛੱਡੇ, ਮਾਤ ਪਿਤ ਸੰਗ ਨਾ ਕੋਇ ਰਖਾਈਆ। ਸਚ ਪ੍ਰੀਤੀ ਧੁਰ ਦੀ ਰੀਤੀ ਸਰਨ ਸਰਨਾਈ ਤੇਰੀ ਲੱਗੇ, ਆਤਮ ਪਰਮਾਤਮ ਪਰਮਾਤਮ ਆਤਮ ਤੇਰਾ ਰਾਹ ਤਕਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਅਗਨੀ ਅੱਗ ਤਪੇ, ਸਾਂਤਕ ਸਤਿ ਨਾ ਕੋਇ ਕਰਾਈਆ। ਜਨ ਭਗਤ ਸੁਹੇਲਾ ਤੇਰਾ ਇਕੋ ਢੋਲਾ ਜਪੇ, ਸੋਹੰ ਸਤਿ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈਣਾ ਬਹਾਈਆ । ਜਨ ਭਗਤ ਕਹੇ ਪ੍ਰਭ ਦੇ ਦਿਲਾਸਾ, ਸਰਨ ਤੇਰੀ ਸਰਨਾਈਆ। ਚਰਨ ਕਵਲ ਮਿਲੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਸਚ ਪ੍ਰੀਤੀ ਜੁੜੇ ਨਾਤਾ, ਕੂੜੀ ਕਿਰਿਆ ਦੇ ਤਜਾਈਆ। ਏਥੇ ਓਥੇ ਹੋ ਰਾਖਾ, ਸੇਵਕ ਬਣ ਕੇ ਸੇਵ ਕਮਾਈਆ। ਖ਼ਾਲੀ ਭਰ ਦੇ ਕਾਇਆ ਕਾਸਾ, ਵਸਤ ਅਮੋਲਕ ਇਕ ਵਰਤਾਈਆ। ਦੀਆ ਬਾਤੀ ਨੂਰ ਹੋਵੇ ਪਰਕਾਸ਼ਾ, ਅੰਧ ਅੰਧੇਰ ਮਿਟਾਈਆ। ਸਾਚੇ ਮੰਡਲ ਪਵੇ ਰਾਸਾ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਭਾਗ ਲੱਗੇ ਵਿਚ ਪਰਭਾਸਾ, ਸੀਤਾ ਰਾਮ ਵੱਜੇ ਵਧਾਈਆ। ਨਾਨਕ ਗੋਬਿੰਦ ਗਾਵੇ ਗਾਥਾ, ਤੂੰ ਮੇਰਾ ਮੈਂ ਤੇਰੀ ਕਰਾਂ ਪੜ੍ਹਾਈਆ । ਜਨ ਭਗਤਾਂ ਦਰ ਮਿਲੇ ਠਾਂਡਾ, ਅਗਨੀ ਤਤ ਗਵਾਈਆ। ਸੰਤ ਸੁਹੇਲਾ ਤੇਰਾ ਢੋਲਾ ਗਾਂਦਾ, ਗਾ ਗਾ ਸ਼ੁਕਰ ਮਨਾਈਆ। ਗੁਰਮੁਖ ਤੇਰਾ ਪ੍ਰੇਮ ਪਿਆਰ ਪ੍ਰੀਤੀ ਤੋੜ ਨਿਭਾਂਦਾ, ਓੜਕ ਤੇਰੀ ਸੇਵ ਕਮਾਈਆ। ਗੁਰਸਿਖ ਚਰਨ ਕਵਲ ਸੀਸ ਨਿਵਾਂਦਾ, ਧੂੜੀ ਟਿੱਕਾ ਖ਼ਾਕ ਰਮਾਈਆ। ਮੁਰੀਦ ਮੁਰਸ਼ਦ ਤੇਰੇ ਹੁਕਮ ਬਾਂਧਾ, ਬੰਦਨਾ ਕਹਿ ਕਹਿ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਰਿਹਾ ਜਣਾਈਆ। ਜਨ ਭਗਤ ਕਹੇ ਤੂੰ ਠਾਕਰ ਮੇਰਾ, ਠੋਕਰ ਆਪਣਾ ਨਾਮ ਲਗਾਈਆ। ਅਬਿਨਾਸ਼ੀ ਕਰਤਾ ਕਹੇ ਤੂੰ ਮੇਰਾ ਚੇਰਾ, ਘਰ ਸਾਚੇ ਵੱਜੇ ਵਧਾਈਆ। ਜਨ ਭਗਤ ਕਹੇ ਪ੍ਰਭ ਆ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਸ੍ਰੀ ਭਗਵਾਨ ਕਹੇ ਮੈਂ ਤੇਰਾ ਵਸਾਵਾਂ ਖੇੜਾ, ਘਰ ਸਾਚੇ ਖ਼ੁਸ਼ੀ ਮਨਾਈਆ। ਜਨ ਭਗਤ ਕਹੇ ਪ੍ਰਭ ਜੂਠਾ ਝੂਠਾ ਢਾਹ ਦੇ ਡੇਰਾ, ਭਾਂਡਾ ਭਰਮ ਭੌ ਭੰਨਾਈਆ। ਸ੍ਰੀ ਭਗਵਾਨ ਕਹੇ ਮੈਂ ਖੁਲ੍ਹਾ ਕਰਾਂ ਵੇਹੜਾ, ਕੂੜੀ ਕਿਰਿਆ ਕੋਇ ਰਹਿਣ ਨਾ ਪਾਈਆ। ਜਨ ਭਗਤ ਕਹੇ ਮੇਰਾ ਆਪਣੇ ਕੰਧ ਉਠਾ ਲੈ ਬੇੜਾ, ਬਣ ਮਲਾਹ ਹੋ ਸਹਾਈਆ। ਸ੍ਰੀ ਭਗਵਾਨ ਕਹੇ ਮੈਂ ਖੇਵਟ ਖੇਟਾ ਤੇਰਾ, ਨਈਆ ਨੌਕਾ ਆਪਣਾ ਨਾਮ ਚੜ੍ਹਾਈਆ। ਜਨ ਭਗਤ ਕਹੇ ਮੇਰਾ ਆਵਣ ਜਾਵਣ ਲੱਖ ਚੁਰਾਸੀ ਚੁੱਕ ਜਾਏ ਝੇੜਾ, ਝਗੜਾ ਅਵਰ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤਾ ਕਹੇ ਤੇਰਾ ਸਾਚੇ ਘਰ ਵਸੇਰਾ, ਸਚਖੰਡ ਦਿਆਂ ਮਾਣ ਵਡਿਆਈਆ। ਜਨ ਭਗਤ ਕਹੇ ਪ੍ਰਭੂ ਤੇਰੇ ਚਰਨਾਂ ਲੱਗੇ ਡੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਕਹੇ ਤੂੰ ਮੇਰਾ ਮੈਂ ਤੇਰਾ, ਦੋਹਾਂ ਦਾ ਇਕੋ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ੇ ਸਚ ਸੱਚੀ ਸਰਨਾਈਆ । ਸ੍ਰੀ ਭਗਵਾਨ ਕਹੇ ਸੁਣ ਭਗਤ ਜਨ ਲਾਲ, ਲਾਲਨ ਦਿਆਂ ਜਣਾਈਆ। ਭਾਗ ਲਗਾਵਾਂ ਕਾਇਆ ਸੱਚੀ ਧਰਮਸਾਲ, ਧਰਮ ਦਵਾਰ ਇਕ ਵਖਾਈਆ । ਕੂੜੀ ਕਿਰਿਆ ਕੂੜ ਜੰਜਾਲ, ਮਾਇਆ ਮਮਤਾ ਮੋਹ ਮਿਟਾਈਆ। ਮੁਰਸ਼ਦ ਹੋ ਕੇ ਪੁੱਛਾਂ ਹਾਲ, ਮੁਰੀਦਾਂ ਦਿਆਂ ਮਾਣ ਵਡਿਆਈਆ। ਲੇਖਾ ਚੁਕਾ ਕੇ ਸ਼ਾਹ ਕੰਗਾਲ, ਨੀਚ ਊਚ ਆਪਣੇ ਰੰਗ ਰੰਗਾਈਆ। ਸਤਿ ਸਰੂਪੀ ਵਜਾ ਕੇ ਤਾਲ, ਧੁਨ ਨਾਦ ਰਾਗ ਇਕ ਸ਼ਨਵਾਈਆ। ਭਾਗ ਲਗਾ ਕੇ ਕਾਇਆ ਮਾਟੀ ਖਾਲ, ਖ਼ਾਲਸ ਆਪਣਾ ਰੂਪ ਦਿਆਂ ਦਰਸਾਈਆ। ਸੁਰਤੀ ਕਦੇ ਨਾ ਹੋਵੇ ਬੇਹਾਲ, ਬਿਹਬਲ ਹੋ ਨਾ ਦਏ ਦੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਸਮਝਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਅਨੋਖੇ, ਹਰਿ ਵੱਖਰੀ ਧਾਰ ਚਲਾਇੰਦਾ। ਭਾਗ ਲਗਾ ਕੇ ਕਾਇਆ ਕੋਠੇ, ਕੱਪੜ ਆਪਣਾ ਮਾਟੀ ਤਨ ਆਪ ਵਡਿਆਇੰਦਾ। ਗਹਿਰ ਗੰਭੀਰ ਬੇਨਜ਼ੀਰ ਜਨ ਭਗਤਾਂ ਸੋਚ ਆਪੇ ਸੋਚੇ, ਦੂਜਾ ਸਮਝ ਨਾ ਕੋਇ ਸਮਝਾਇੰਦਾ। ਨਾਮ ਜਣਾ ਕੇ ਇਕ ਸਲੋਕੇ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਪੜ੍ਹਨੇ ਪੈਣ ਨਾ ਪੁਸਤਕ ਪੋਥੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤ ਕਹੇ ਪ੍ਰਭ ਦੇ ਦੇ ਨਾਮ, ਨਿਰਅੱਖਰ ਕਰ ਪੜ੍ਹਾਈਆ। ਅੰਮ੍ਰਿਤ ਆਤਮ ਪਿਆ ਦੇ ਜਾਮ, ਸਚ ਖ਼ੁਮਾਰੀ ਇਕ ਵਖਾਈਆ। ਭੇਵ ਖੁਲ੍ਹਾ ਦੇ ਕਾਇਆ ਗਰਾਮ, ਨਗਰ ਖੇੜਾ ਇਕ ਵਸਾਈਆ। ਸ਼ਬਦ ਨਿਰਾਲਾ ਲਾ ਦੇ ਬਾਣ, ਅਣਿਆਲਾ ਆਪ ਚਲਾਈਆ। ਭਾਗ ਲਗਾ ਦੇ ਸਚ ਮਕਾਨ, ਕਾਇਆ ਕਾਅਬਾ ਕਰ ਰੁਸ਼ਨਾਈਆ । ਨਜ਼ਰੀ ਆਏ ਇਕ ਅਮਾਮ, ਬੇਪਰਵਾਹ ਫੇਰਾ ਪਾਈਆ। ਸਾਚਾ ਕਲਮਾ ਸੁਣਾ ਦੇ ਕਾਨ, ਕਾਇਨਾਤ ਮਿਲੇ ਵਡਿਆਈਆ। ਧੁਰ ਸੰਦੇਸ਼ਾ ਦੇ ਫ਼ਰਮਾਨ, ਫ਼ੁਰਨਾ ਮਨ ਦਾ ਬੰਦ ਕਰਾਈਆ। ਅਗਲੀ ਮੁਸ਼ਕਲ ਕਰ ਆਸਾਨ, ਮਿਹਰ ਨਜ਼ਰ ਇਕ ਉਠਾਈਆ। ਤੇਰਾ ਖੇਲ ਸਦਾ ਮਹਾਨ, ਖ਼ਾਲਕ ਖ਼ਲਕ ਸਮਝ ਸਕੇ ਕੋਈ ਨਾ ਰਾਈਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਚੜ੍ਹਦਾ ਵੇਖ ਤੂਫ਼ਾਨ, ਲਹਿਰ ਲਹਿਰ ਨਾਲ ਟਕਰਾਈਆ । ਸਾਬਤ ਦਿਸੇ ਨਾ ਕੋਈ ਧਰਮ ਈਮਾਨ, ਸਿਦਕ ਸਬੂਰੀ ਨਜ਼ਰ ਕੋਇ ਨਾ
ਆਈਆ। ਨੇਤਰ ਰੋਂਦੀ ਅੰਜੀਲ ਕੁਰਾਨ, ਕਾਅਬਿਆਂ ਵਿਚ ਪਈ ਦੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੈ ਤਰਾਈਆ। ਜਨ ਭਗਤ ਕਹੇ ਮੈਂ ਤੇਰਾ ਬਰਦਾ, ਬੰਦੀਖ਼ਾਨਾ ਦੇ ਤੁੜਾਈਆ । ਤੂੰ ਮਾਲਕ ਮੇਰੇ ਘਰ ਦਾ, ਪਤਿਪਰਮੇਸ਼ਵਰ ਇਕ ਅਖਵਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਸਦਾ ਤੈਥੋਂ ਡਰਦਾ, ਦੂਜਾ ਭੈ ਨਾ ਕੋਇ ਜਣਾਈਆ । ਬਿਨ ਤੇਰੇ ਨਾਮ ਕਲਮਾ ਕੋਈ ਨਾ ਪੜ੍ਹਦਾ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਬਿਨ ਤੇਰੇ ਮੰਦਰ ਕੋਇ ਨਾ ਚੜ੍ਹਦਾ, ਦੂਜੇ ਦਰ ਨਾ ਫੇਰਾ ਪਾਈਆ। ਬਿਨ ਤੇਰੇ ਪੱਲੂ ਲੜ ਕੋਇ ਨਾ ਫੜਦਾ, ਦੂਜਾ ਅੰਗ ਨਾ ਕੋਇ ਰਖਾਈਆ। ਤੇਰਾ ਰੂਪ ਅਨੂਪ ਵੇਖ ਨਰਾਇਣ ਨਰ ਦਾ, ਮੇਰੀ ਆਸਾ ਖ਼ੁਸ਼ੀ ਮਨਾਈਆ। ਤੂੰ ਦਰਸ ਕਰਾ ਥਿਰ ਘਰ ਦਾ, ਜਿਸ ਘਰ ਸ਼ਬਦੀ ਬੈਠਾ ਬੇਪਰਵਾਹੀਆ। ਅੱਗੇ ਪੁਰਖ ਅਕਾਲ ਦਾਦਾ, ਪਤਿਪਰਮੇਸ਼ਵਰ ਆਪਣੇ ਅੰਗ ਲਗਾਈਆ। ਜਿਥੇ ਗਿਆ ਫੇਰ ਕੋਈ ਨਾ ਮੁੜਦਾ, ਅਵਣ ਗਵਣ ਨਾ ਕੋਇ ਭੁਆਈਆ। ਅੰਤਮ ਜੋਤੀ ਜੋਤ ਮਿਲਦਾ, ਤੱਤਾਂ ਵਾਲਾ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਦਾ ਹੋ ਸਹਾਈਆ। ਜਨ ਭਗਤ ਕਹੇ ਕਰ ਮਿਹਰਵਾਨੀ, ਮਹਿਬੂਬ ਤੇਰੀ ਸਰਨਾਈਆ। ਤੇਰੇ ਦਰ ਦੀ ਵੇਖਾਂ ਨਿਸ਼ਾਨੀ, ਨਛਾਵਰ ਆਪਣਾ ਆਪ ਕਰਾਈਆ। ਜਿਥੇ ਅੰਮ੍ਰਿਤ ਪੀਣਾ ਪਏ ਨਾ ਪਾਣੀ, ਤ੍ਰਿਸਨਾ ਭੁੱਖ ਨਾ ਕੋਇ ਸਤਾਈਆ। ਜਿਥੇ ਪੜ੍ਹਨੀ ਪਏ ਨਾ ਬਾਣੀ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਲਕਾਈਆ। ਜਿਥੇ ਨਜ਼ਰ ਨਾ ਆਏ ਕੋਈ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਰੂਪ ਨਾ ਕੋਇ ਵਟਾਈਆ। ਅਗੰਮ ਅਥਾਹ ਬੇਪਰਵਾਹ ਤੇਰੀ ਇਕੋ ਜੋਤ ਨੂਰਾਨੀ, ਨੂਰੋ ਨੂਰ ਨੂਰ ਰੁਸ਼ਨਾਈਆ । ਮੈਂ ਵੇਖਾਂ ਤੇਰਾ ਹਕ ਮੁਕਾਮੀ, ਜਿਸ ਘਰ ਬੈਠਾ ਸੋਭਾ ਪਾਈਆ। ਸ਼ਾਹ ਪਾਤਸ਼ਾਹ ਸੱਚੇ ਸੁਲਤਾਨੀ, ਇਕ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡੇ ਲੈਣਾ ਬਹਾਈਆ। ਜਨ ਭਗਤ ਕਹੇ ਠਾਂਡੇ ਘਰ ਸੱਦ, ਸਦਾ ਨਾਉਂ ਸੁਣਾਈਆ। ਜਗਤ ਕਿਨਾਰਾ ਪਾਰ ਹੋਵੇ ਹੱਦ, ਅਧਵਿਚਕਾਰ ਨਾ ਕੋਇ ਰਖਾਈਆ। ਤੇਰੀ ਸੇਜੇ ਚੜ੍ਹਾਂ ਭੱਜ, ਆਪਣਾ ਬਲ ਧਰਾਈਆ। ਤੇਰਾ ਨਾਮ ਭੰਡਾਰਾ ਪੀਵਾਂ ਸਾਚੀ ਮਧ, ਰਸ ਇਕੋ ਇਕ ਰਖਾਈਆ। ਸਾਚਾ ਢੋਲਾ ਗਾਵਾਂ ਛੰਦ, ਨਾਅਰਾ ਹਕ ਅਲਾਈਆ। ਮੇਰਾ ਖ਼ੁਸ਼ੀ ਹੋਵੇ ਬੰਦ ਬੰਦ, ਤੇਰੀ ਬੰਦਨਾ ਇਕੋ ਭਾਈਆ। ਤੂੰ ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਦੇ ਕਮਾਈਆ। ਤੇਰੇ ਨਾਲ ਮਿਲ ਕੇ ਤੇਰਾ ਆਵੇ ਅਨੰਦ, ਦੂਜੀ ਆਸ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇਣੀ ਵਡਿਆਈਆ। ਜਨ ਭਗਤ ਕਹੇ ਤੇਰਾ ਦਰ ਘਰ ਚੰਗਾ, ਪ੍ਰਭ ਇਕੋ ਨਜ਼ਰੀ ਆਈਆ। ਜਿਥੇ ਨਹੌਣਾ ਪਏ ਨਾ ਕਿਸੇ ਗੰਗਾ, ਜਮਨਾ ਸੁਰਸਤੀ ਗੋਦਾਵਰੀ ਨਜ਼ਰ ਕੋਇ ਨਾ ਆਈਆ । ਜਨ ਭਗਤ ਕਹੇ ਇਕੋ ਪ੍ਰੇਮ ਰਸ ਮਿਲੇ ਠੰਡਾ, ਅਗਨੀ ਅੱਗ ਨਾ ਲਾਗੇ ਰਾਈਆ। ਜਨ ਭਗਤ ਕਹੇ ਨਾ ਕੋਈ ਤੱਤਾਂ ਵਾਲਾ ਮਨੁੱਸ਼ ਦਿਸੇ ਬੰਦਾ, ਖ਼ਾਕੀ ਖ਼ਾਕ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਲੈ ਟਿਕਾਈਆ। ਜਨ ਭਗਤ ਕਹੇ ਤੇਰਾ ਸਚ ਟਿਕਾਣਾ, ਟਿਕਟਿਕੀ ਲਾ ਕੇ ਧਿਆਨ ਲਗਾਈਆ। ਪ੍ਰਭ ਦੇ ਦੇ ਸ਼ਬਦ ਬਬਾਣਾ, ਬਣ ਸਵਾਲੀ ਅਲਖ ਜਗਾਈਆ। ਕਿਸੇ ਹੱਥ ਨਾ ਆਵੇ ਰਾਜਾ ਰਾਣਾ, ਕੋਟਨ ਕੋਟ ਰੋਂਦੇ ਵੇਖੇ ਮਾਰਨ ਧਾਹੀਂਆ। ਕਲਜੁਗ ਅੰਤਮ ਵਰਤੇ ਭਾਣਾ, ਭਾਵੀ ਸਭ ਦੇ ਸਿਰ ਤੇ ਛਾਈਆ। ਕਿਰਪਾ ਕਰ ਸ੍ਰੀ ਭਗਵਾਨਾ,
ਭਗਵਨ ਤੇਰਾ ਰਾਹ ਤਕਾਈਆ। ਹਉਂ ਮੂਰਖ ਮੁਗਧ ਬਾਲ ਅੰਞਾਣਾ, ਬਚਪਨ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹੇ ਪ੍ਰਭ ਕਰ ਬਖ਼ਸ਼ੀਸ਼, ਰਹਿਮਤ ਸਚ ਕਮਾਈਆ। ਛਤਰ ਝੁੱਲੇ ਇਕ ਤੇਰੇ ਸੀਸ, ਛਤਰਧਾਰੀ ਇਕ ਅਖਵਾਈਆ। ਤੈਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਮੰਨਣ ਜਗਦੀਸ਼, ਜਗਤ ਦਾ ਮਾਲਕ ਬੇਪਰਵਾਹੀਆ । ਤੇਰਾ ਕਲਮਾ ਪੜ੍ਹਨ ਹਦੀਸ, ਤੇਰੇ ਨਾਮ ਦੇ ਢੋਲੇ ਗਾ ਗਾ ਸ਼ੁਕਰ ਮਨਾਈਆ। ਤੂੰ ਬੈਠਾ ਰਹੇਂ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ । ਕਿਸੇ ਹੱਥ ਨਾ ਆਵੇਂ ਮੰਦਰ ਮਸੀਤ, ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਜਨ ਭਗਤ ਰੱਖਣ ਸਦ ਤੇਰੀ ਉਡੀਕ, ਜੁਗ ਜੁਗ ਜਨ ਭਗਤਾਂ ਹੋਏਂ ਸਹਾਈਆ। ਪ੍ਰਭ ਆਪਣੇ ਘਰ ਆਪਣੀ ਵੇਖ ਤਾਰੀਖ, ਜਿਸ ਦਾ ਮਾਸ ਬਰਖ ਦਿਵਸ ਰੈਣ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਮਾਲਕ ਹੋ ਸਹਾਈਆ। ਜਨ ਭਗਤ ਕਹੇ ਪ੍ਰਭ ਪੂਰਨ ਬ੍ਰਹਮ, ਪਾਰਬ੍ਰਹਮ ਦੇ ਜਣਾਈਆ। ਮੈਂ ਸਮਝ ਨਾ ਸਕਾਂ ਆਪਣਾ ਕਰਮ, ਨਿਹਕਰਮੀ ਭੇਵ ਖੁਲ੍ਹਾਈਆ। ਮੈਂ ਜਾਣ ਨਾ ਸਕਾਂ ਆਪਣਾ ਧਰਮ, ਅਧਰਮੀ ਰੂਪ ਨਾ ਕੋਇ ਦ੍ਰਿੜਾਈਆ। ਮੈਂ ਪਾ ਨਾ ਸਕਾਂ ਆਪਣਾ ਵਰਨ, ਅਵਰਨ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦੱਸ ਦੇ ਚੜ੍ਹਨ, ਘਾਟੀ ਆਪਣੀ ਪਾਰ ਕਰਾਈਆ। ਜਨ ਭਗਤ ਕਹੇ ਤੇਰੀ ਔਖੀ ਮੁਸ਼ਕਲ ਕੇਹੜੀ ਘਾਟੀ, ਲੱਖ ਚੁਰਾਸੀ ਚੜ੍ਹਨ ਕੋਇ ਨਾ ਪਾਈਆ। ਅਬਿਨਾਸ਼ੀ ਕਰਤਾ ਕਹੇ ਇਹ ਦੱਸਣ ਵਾਲੀ ਨਹੀਂ ਕੋਈ ਬਾਤੀ, ਰਸਨਾ ਜਿਹਵਾ ਸਿਫ਼ਤ ਨਾ ਕੋਇ ਸਾਲਾਹੀਆ। ਜਿਨ੍ਹਾਂ ਭਗਤਾਂ ਦਾ ਬਣਾਂ ਆਪ ਸਾਥੀ, ਅੰਦਰ ਹੋ ਕੇ ਸੰਗ ਨਿਭਾਈਆ। ਉਹ ਮੰਜ਼ਲ ਚੜ੍ਹਨ ਮੇਰੀ ਘਾਟੀ, ਪੰਧ ਆਪਣਾ ਲੈਣ ਮੁਕਾਈਆ। ਲਹਿਣਾ ਦੇਣਾ ਮੁਕਾ ਕੇ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਉਪਰ ਸੋਭਾ ਪਾਈਆ। ਮਿਲੇ ਮੇਲ ਪੁਰਖ ਅਬਿਨਾਸ਼ੀ, ਆਵਣ ਜਾਵਣ ਪਤਤ ਪਾਵਨ ਲੇਖਾ ਦਏ ਮੁਕਾਈਆ। ਭਗਤ ਭਗਵਾਨ ਦੀ ਇਕੋ ਰਾਸੀ, ਰਿਸ਼ੀ ਮੁਨੀ ਸਾਰੇ ਗਏ ਜਸ ਗਾਈਆ। ਜਿਸ ਘਰ ਮੰਦਰ ਗ੍ਰਹਿ ਦਾ ਆਪ ਨਿਵਾਸੀ, ਵਾਸਾ ਓਸੇ ਥਾਂ ਕਰਾਈਆ । ਜਨ ਭਗਤਾਂ ਪਿਛੇ ਰਹਿਣ ਨਾ ਦੇਵੇ ਕੋਈ ਬਾਕੀ, ਅਗਲਾ ਪਿਛਲਾ ਲੇਖਾ ਸਾਰਾ ਦਏ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਮਿਲਿਆ ਧੁਰ ਦਾ ਸਾਥੀ, ਉਹ ਜਨ ਭਗਤ ਸਾਥ ਸਾਰੇ ਗਏ ਤਜਾਈਆ।
੨੦ ਮੱਘਰ ੨੦੨੧ ਬਿਕ੍ਰਮੀ ਬੁਘਰ ਸਿੰਘ ਦੇ ਗ੍ਰਹਿ ਬਰਗਾੜੀ
ਗੁਰਮੁਖ ਆਸਾ ਕਹੇ ਮੈਂ ਤੱਕਾਂ ਰਾਹ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮਿਲੇ ਮਲਾਹ, ਸਤਿ ਸਤਿਵਾਦੀ ਬੇੜਾ ਆਪਣੇ ਕੰਧ ਉਠਾਈਆ। ਜਨਮ ਕਰਮ ਦਾ ਲਹਿਣਾ ਦੇਣਾ ਦਏ ਮੁਕਾ, ਲੇਖਾ ਧੁਰ ਦਾ ਝੋਲੀ ਪਾਈਆ। ਸਾਚਾ ਮੰਤਰ ਦਏ ਦ੍ਰਿੜਾ, ਢੋਲਾ ਆਪਣਾ ਨਾਮ ਸੁਣਾਈਆ। ਪੜਦਾ ਓਹਲਾ ਦਏ ਉਠਾ, ਘਰ ਘਰ ਵਿਚ ਭੇਦ ਖੁਲ੍ਹਾਈਆ। ਅੰਤਰ ਆਤਮ ਅੰਮ੍ਰਿਤ ਰਸ ਦਏ ਪਿਆ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਸ਼ਬਦ ਅਨਾਦੀ ਅਗੰਮੀ ਨਾਦ ਦਏ ਸੁਣਾ, ਰਾਗਾਂ ਨਾਦਾਂ ਲੋੜ ਰਹਿਣ ਨਾ ਪਾਈਆ। ਜੋਤੀ ਜਾਤਾ ਪੁਰਖ
ਬਿਧਾਤਾ ਦੀਆ ਬਾਤੀ ਕਮਲਾਪਾਤੀ ਕਰੇ ਰੁਸ਼ਨਾ, ਜੋਤ ਨੂਰੋ ਨੂਰ ਨੂਰ ਰੁਸ਼ਨਾਈਆ। ਸਚ ਸੁਹੰਜਣਾ ਸੋਭਾਵੰਤ ਸ੍ਰੀ ਭਗਵੰਤ ਗ੍ਰਹਿ ਮੰਦਰ ਦਏ ਵਖਾ, ਮੰਜ਼ਲ ਆਪਣਾ ਪੰਧ ਮੁਕਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਮਿਲੇ ਸਹਿਜ ਸੁਭਾ, ਬੰਧਨ ਦੂਆ ਰਹਿਣ ਕੋਇ ਨਾ ਪਾਈਆ। ਘਰ ਸਵਾਮੀ ਠਾਕਰ ਮੀਤਾ ਠਾਂਡਾ ਸੀਤਾ ਨਿਜ ਨੇਤਰ ਦਰਸ ਦਏ ਵਖਾ, ਸਵੱਛ ਸਰੂਪੀ ਸਤਿ ਸਰੂਪੀ ਅਨਰੰਗ ਰੂਪੀ ਸ਼ਾਹੋ ਭੂਪੀ ਇਕੋ ਨਜ਼ਰੀ ਆਈਆ। ਚਾਉ ਘਨੇਰਾ ਵਸੇ ਨੇਰਾ, ਦੂਰ ਦੁਰਾਡਾ ਪੰਧ ਦਏ ਮੁਕਾ, ਮਹਿਬੂਬ ਸਚ ਅਰੂਜ ਹੁਜਰਾ ਹਕ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸਾ ਮਨਸਾ ਪੂਰ ਕਰਾਈਆ। ਗੁਰਮੁਖ ਆਸਾ ਕਹੇ ਮੈਂ ਤੱਕਾਂ ਨੈਣ, ਨਿਜ ਨੇਤਰ ਅੱਖ ਖੁਲ੍ਹਾਈਆ । ਬਿਰਹੋਂ ਵੈਰਾਗਣ ਬਣ ਕੇ ਪਾਵਾਂ ਵੈਣ, ਧੀਰਜ ਧੀਰ ਨਜ਼ਰ ਕੋਇ ਨਾ ਆਈਆ। ਨਾਤਾ ਛੱਡ ਕੇ ਸਾਕ ਸੱਜਣ ਸੈਣ, ਠਾਕਰ ਇਕੋ ਤੇਰੀ ਓਟ ਰਖਾਈਆ। ਕਵਣ ਵੇਲਾ ਪ੍ਰਭ ਚੁਕਾਵੇਂ ਲਹਿਣ ਦੇਣ, ਪੂਰਬ ਲਹਿਣਾ ਝੋਲੀ ਪਾਈਆ। ਚਰਨ ਕਵਲ ਬਖ਼ਸ਼ੇਂ ਸੱਚਾ ਬਹਿਣ, ਦੋ ਜਹਾਨਾਂ ਪੰਧ ਮੁਕਾਈਆ। ਇਹੋ ਨਾਮ ਸੰਗੀਤ ਢੋਲਾ ਗਾਵਾਂ ਗਾਇਣ, ਗਹਿਰ ਗੰਭੀਰ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਵਾਮੀ ਵੇਖ ਵਖਾਈਆ। ਗੁਰਮੁਖ ਆਸਾ ਕਹੇ ਮੈਂ ਜਗਤ ਨਿਮਾਣੀ, ਹੰਕਾਰ ਵਿਕਾਰ ਨਜ਼ਰ ਕੋਇ ਨਾ ਆਈਆ। ਨਿਤ ਨਵਿਤ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਇਕੋ ਚਾਓ ਮਿਲਾਂ ਧੁਰ ਦੇ ਹਾਣੀ, ਦੂਜਾ ਸੰਗੀ ਨਜ਼ਰ ਕੋਇ ਨਾ ਆਈਆ। ਜਿਸ ਦੀ ਮਹਿੰਮਾ ਅਕਥ ਕਥਾ ਗਾਵੇ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਆਪਣਾ ਰਾਗ ਅਲਾਈਆ। ਜਿਸ ਦਾ ਉੱਤਮ ਸ੍ਰੇਸ਼ਟ ਨਿਰਮਲ ਅਠਸਠ ਤੀਰਥ ਨਾਲੋਂ ਅੰਮ੍ਰਿਤ ਜਲ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਿਉਂ ਨਿਉਂ ਲਾਗਣ ਪਾਈਆ। ਜਿਸ ਦੀ ਰਚਨਾ ਚਾਰ ਜੁਗ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ, ਚਾਰ ਕੁੰਟ ਦਹਿ ਦਿਸ਼ਾ ਉੱਤਰ ਪੂਰਬ ਪੱਛਮ ਦੱਖਣ ਇਕੋ ਨਜ਼ਰੀ ਆਈਆ। ਜੋ ਆਦਿ ਜੁਗਾਦਿ ਨਿਤ ਨਵਿਤ ਲੱਖ ਚੁਰਾਸੀ ਜੀਵ ਜੰਤ ਹਰ ਘਟ ਜਾਣ ਜਾਣੀ, ਨਿਰਵੈਰ ਨਿਰਾਕਾਰ ਨਿਰੰਕਾਰ ਘਰ ਘਰ ਡੇਰਾ ਲਾਈਆ। ਮੈਂ ਉਸ ਦੀ ਸੁਘੜ ਸੁਚੱਜੀ ਪ੍ਰੇਮ ਪ੍ਰੀਤੀ ਵਿਚ ਬਣਾਂ ਸਵਾਣੀ, ਦਿਵਸ ਰੈਣ ਅੱਠੇ ਪਹਿਰ ਘੜੀ ਪਲ ਬਰਖ ਮਾਸ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਦਾ ਸੰਗ ਰਖਾਈਆ। ਗੁਰਮੁਖ ਆਸਾ ਕਹੇ ਮੈਂ ਰਹੀ ਭੱਜ, ਚਾਰ ਕੁੰਟ ਆਪਣਾ ਪੰਧ ਮੁਕਾਈਆ। ਕਵਣ ਵੇਲੇ ਮੇਰਾ ਸਵਾਮੀ ਠਾਕਰ ਗ੍ਰਹਿ ਮੰਦਰ ਲਏ ਸੱਦ, ਸੱਦਾ ਆਪਣਾ ਨਾਮ ਸੁਣਾਈਆ। ਜਨਮ ਕਰਮ ਦੀ ਮੇਟ ਕੇ ਹੱਦ, ਨਿਹਕਰਮੀ ਅਪਣੇ ਰੰਗ ਰੰਗਾਈਆ। ਜਿਸ ਨਾਲੋਂ ਵਿਛੜ ਕੇ ਹੋਈ ਅਲੱਗ, ਸੋ ਆਪਣੇ ਅੰਗ ਲਏ ਲਗਾਈਆ। ਕਿਰਪਾ ਕਰੇ ਸੂਰਾ ਸਰਬਗ, ਸਤਿ ਸਤਿਵਾਦੀ ਹੋਏ ਸਹਾਈਆ। ਮੇਰਾ ਲੇਖਾ ਛੁਟ ਜਾਏ ਕਾਅਬਿਆਂ ਵਾਲਾ ਹੱਜ, ਘਰ ਹੁਜਰਾ ਦਏ ਵਖਾਈਆ। ਮੈਂ ਨੇਤਰ ਲੋਚਣ ਦਰਸ਼ਨ ਕਰਾਂ ਰੱਜ, ਨੂਰੀ ਜਲਵਾ ਜ਼ਾਹਰ ਜ਼ਹੂਰ ਇਕੋ ਨਜ਼ਰੀ ਆਈਆ। ਕੂੜ ਕੁੜਿਆਰਾ ਨਾਤਾ ਦੇਵਾਂ ਤਜ, ਕਾਮ ਕਰੋਧ ਲੋਭ ਮੋਹ ਹੰਕਾਰ ਮੇਰੇ ਸੰਗ ਰਹਿਣ ਨਾ ਪਾਈਆ । ਮੈਂ ਜਨਮ ਕਰਮ ਦਾ ਪੂਰਬ ਲੇਖਾ ਨੇਤਰ ਰੋ ਕੇ ਦੇਵਾਂ ਦੱਸ, ਭੇਵ ਅਭੇਦਾ ਆਪਣਾ ਦਿਆਂ ਖੁਲ੍ਹਾਈਆ। ਕਿਰਪਾ ਕਰ ਪੁਰਖ ਸਮਰਥ, ਤੇਰੀ ਮਹਿੰਮਾ ਗਾਵਾਂ ਅਕਥ, ਦੂਜੀ ਕਰਾਂ ਨਾ ਕੋਇ ਪੜ੍ਹਾਈਆ। ਤੇਰੇ ਚਰਨ ਸਰਨ ਕਵਲ ਜਾਵਾਂ ਢੱਠ, ਸਤਿ ਸੰਤੋਖ ਧੀਰਜ ਦੇ ਜਤ, ਸਤਿ ਸਤਿਵਾਦੀ ਤੇਰੀ ਓਟ
ਰਖਾਈਆ। ਅੰਦਰ ਬਾਹਰ ਗੁਪਤ ਜ਼ਾਹਰ ਅੰਤਰ ਆਤਮ ਪਰਮਾਤਮ ਸਾਚੀ ਦੇ ਮਤ, ਮਨੂਆ ਮਨ ਉਠ ਨਾ ਦਹਿ ਦਿਸ਼ ਧਾਈਆ। ਤੇਰੇ ਮਿਲਣ ਦੀ ਇਕੋ ਖੁਲ੍ਹੇ ਅੱਖ, ਦੋਏ ਲੋਚਣ ਲੋੜ ਰਹੇ ਨਾ ਰਾਈਆ। ਜੇ ਗਾਵਾਂ ਤੇ ਤੇਰਾ ਜਸ, ਢੋਲਾ ਧੁਰ ਦਾ ਰਾਗ ਅਲਾਈਆ। ਮੇਰੇ ਪ੍ਰੀਤਮ ਮੇਰਾ ਝੋਲੀ ਪਾ ਦੇ ਹਕੀਕਤ ਹਕ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਈਆ। ਗੁਰਮੁਖ ਆਸਾ ਕਹੇ ਮੈਂ ਛੋਟੀ ਤ੍ਰਿਸ਼ਨਾ, ਤ੍ਰਿਖਾ ਤੇਰੀ ਇਕ ਰਖਾਈਆ। ਮੈਂ ਛੱਡ ਕੇ ਬ੍ਰਹਮਾ ਸ਼ਿਵ ਮਹੇਸ਼ ਵਿਸ਼ਨਾ, ਮਹਿਖਾਸੁਰ ਵਰਗੇ ਦੈਤਾਂ ਦਿਤਾ ਤਜਾਈਆ। ਮੈਂ ਨਾਤਾ ਤੋੜ ਕੇ ਰਾਮਾ ਕ੍ਰਿਸ਼ਨਾ, ਦਰ ਸਦਾ ਤੇਰੀ ਓਟ ਰਖਾਈਆ। ਮੈਂ ਲੱਖ ਕਰੋੜ ਜਨਮ ਜਨਮ ਦੇ ਕੀਤੇ ਯਤਨਾਂ, ਯਥਾ ਯੋਗ ਤੇਰੀ ਸੇਵ ਕਮਾਈਆ। ਕਵਣ ਵੇਲਾ ਪ੍ਰਭ ਮੇਰੇ ਘਰ ਆਏ ਆਪਣੇ ਵਤਨਾ, ਬੇਵਤਨ ਆਪਣੇ ਨਾਲ ਮਿਲਾਈਆ। ਜਿਸ ਦੇ ਸਨਮੁਖ ਹੋ ਕੇ ਹੱਸਣਾ, ਹਸਤੀ ਵਿਚੋਂ ਹਸਤੀ ਲਏ ਪਰਗਟਾਈਆ। ਜਿਸ ਦਾ ਅੰਮ੍ਰਿਤ ਅਗੰਮੀ ਇਕੋ ਚੱਖਣਾ, ਰਸਨਾ ਜਿਹਵਾ ਸਵਾਦ ਨਾ ਕੋਇ ਵਡਿਆਈਆ। ਜਿਸ ਦੇ ਚਰਨ ਕਵਲ ਸਦਾ ਵਸਣਾ, ਦੋ ਜਹਾਨ ਨਾ ਕੋਇ ਜੁਦਾਈਆ। ਜਿਸ ਦਾ ਮਾਰਗ ਇਕੋ ਲੱਗਣਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਗੁਰਮੁਖ ਤ੍ਰਿਸ਼ਨਾ ਕਹੇ ਮੈਂ ਕਮਲੀ ਕੋਝੀ, ਤੁਧ ਬਿਨ ਸੁਰਤ ਕੋਇ ਨਾ ਆਈਆ। ਆਪਣੇ ਮਿਲਣ ਦੀ ਆਪੇ ਬਖ਼ਸ਼ ਸੋਝੀ, ਸੋਈ ਸਵਾਣੀ ਆਪ ਉਠਾਈਆ। ਮੈਂ ਜਨਮ ਕਰਮ ਦੀ ਪਿਛਲੀ ਰੋਗੀ, ਅਵਗੁਣ ਹਾਰ ਦਿਆਂ ਦੁਹਾਈਆ। ਮੇਰਾ ਨਾਤਾ ਛੱਡ ਗਏ ਵੇਦੀ ਸੋਢੀ, ਧੁਰ ਦਾ ਸੰਗ ਨਾ ਕੋਇ ਨਿਭਾਈਆ। ਬਿਨ ਪੁਰਖ ਅਕਾਲ ਕੋਈ ਨਾ ਚੁੱਕੇ ਗੋਦੀ, ਫੜ ਬਾਹੋਂ ਗਲੇ ਨਾ ਕੋਇ ਲਗਾਈਆ। ਮੈਨੂੰ ਤਾਅਨੇ ਦੇਂਦੇ ਲੋਕੀ, ਚਾਰ ਕੁੰਟ ਪਈ ਦੁਹਾਈਆ। ਮੈਥੋਂ ਪੜ੍ਹੀ ਨਹੀਂ ਜਾਂਦੀ ਅੱਖਰਾਂ ਵਾਲੀ ਪੋਥੀ, ਇਕੋ ਤੇਰਾ ਨਾਮ ਧਿਆਈਆ। ਮੈਨੂੰ ਮੰਜ਼ਲ ਦੱਸ ਦੇ ਸੌਖੀ, ਪੰਧ ਅਗਲਾ ਲਵਾਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਤੇਰੇ ਆਸ ਰਖਾਈਆ। ਗੁਰਮੁਖ ਆਸਾ ਕਹੇ ਮੈਂ ਮੰਗਾਂ ਸਰਨ, ਤੇਰੇ ਹੱਥ ਵਡਿਆਈਆ। ਸੇਵਾ ਕਰਾਂ ਇਕੋ ਚਰਨ, ਚਰਨੋਦਕ ਮੁਖ ਚਵਾਈਆ। ਮੇਰਾ ਨੇਤਰ ਖੁਲ੍ਹੇ ਹਰਨ ਫਰਨ, ਨਿਤ ਨਿਤ ਤੇਰਾ ਦਰਸਨ ਪਾਈਆ। ਮੇਰਾ ਲੇਖਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਨਾ ਕੋਇ ਭੁਆਈਆ। ਤੂੰ ਸਾਹਿਬ ਸਵਾਮੀ ਤਰਨੀ ਤਰਨ, ਤਾਰਨਹਾਰਾ ਇਕ ਅਖਵਾਈਆ। ਮੇਰਾ ਲਹਿਣਾ ਚੁਕਾ ਦੇ ਵਰਨ ਬਰਨ, ਜ਼ਾਤ ਪਾਤ ਊਚ ਨੀਚ ਨਜ਼ਰ ਕੋਇ ਨਾ ਆਈਆ। ਢੋਲਾ ਸਿਖਾ ਦੇ ਇਕੋ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਹੋਵੇ ਇਕ ਪੜ੍ਹਾਈਆ। ਸਾਚਾ ਪੌੜਾ ਦੱਸ ਦੇ ਚੜ੍ਹਨ, ਅਧਵਿਚਕਾਰ ਨਾ ਕੋਇ ਅਟਕਾਈਆ। ਸਚ ਦਵਾਰੇ ਤੇਰਾ ਦਰਸ਼ਨ ਆਵਾਂ ਕਰਨ, ਕਰਤਾ ਪੁਰਖ ਇਕੋ ਤੂੰ ਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈਣਾ ਮਿਲਾਈਆ। ਗੁਰਮੁਖ ਆਸਾ ਕਹੇ ਮੈਂ ਬਾਲੀ ਨੱਢੀ ਬੱਚੀ, ਬੱਚਿਆਂ ਵਿਚੋਂ ਨਿੱਕੀ ਨਜ਼ਰੀ ਆਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀ ਤਕਦੀ ਖੋਲ੍ਹ ਕੇ ਅੱਖੀਂ, ਆਖ਼ਰ ਤੇਰਾ ਰਾਹ ਤਕਾਈਆ। ਤੇਰਾ ਦਰਸ ਭੋਰਾ ਮਿਲੇ ਮਹਿਬੂਬ ਰਤੀ, ਰੱਤੀ ਰੰਗ ਦਏਂ ਰੰਗਾਈਆ। ਕਲਜੁਗ ਅੰਤਮ ਸਦੀ ਚੌਧਵੀਂ ਚਾਰੋਂ ਕੁੰਟ ਵਾ ਤੱਤੀ, ਠੰਡੀ ਪਵਣ ਨਾ ਕੋਇ ਵਖਾਈਆ। ਮੈਂ ਜੋੜ ਖਲੋਤੀ ਦਰ ਦੋਏ ਹੱਥੀਂ, ਨਿਉਂ ਨਿਉਂ ਲਾਗਾਂ
ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪੜ੍ਹਾ ਦੇ ਇਕੋ ਪੱਟੀ, ਪੜਦਾ ਓਹਲਾ ਆਪ ਉਠਾਈਆ। ਗੁਰਮੁਖ ਆਸਾ ਕਹੇ ਮੈਨੂੰ ਤੇਰਾ ਸਦਕਾ, ਹਉਂ ਵਾਰੀ ਘੋਲੀ ਘੋਲ ਘੁਮਾਈਆ। ਮੈਂ ਨਾ ਜਾਣਾਂ ਤੂੰ ਵਿਛੜਿਆ ਕਦ ਕਾ, ਕਵਣ ਵੇਲਾ ਵਕਤ ਦਏ ਜਣਾਈਆ। ਮੈਂ ਲੇਖਾ ਮੰਗਾਂ ਅੱਜ ਦਾ, ਪਿਛਲਾ ਝਗੜਾ ਦੇ ਚੁਕਾਈਆ। ਤੂੰ ਸਭ ਦੇ ਪੜਦੇ ਕੱਜਦਾ, ਸਮਰਥ ਤੇਰੀ ਸਰਨਾਈਆ। ਤੇਰਾ ਖੇਲ ਆਪਣੇ ਫ਼ੁਰਨੇ ਵਾਲੀ ਅੱਖ ਦਾ, ਦੂਜਾ ਰਾਹ ਨਾ ਕੋਇ ਜਣਾਈਆ। ਨਿਤ ਨਵਿਤ ਤੂੰ ਭਗਤਾਂ ਅੰਦਰ ਵਸਦਾ, ਸੰਤਾਂ ਕਰੇਂ ਰਸਾਈਆ। ਗੁਰਮੁਖਾਂ ਨਾਲ ਹੱਸਦਾ, ਗੁਰਸਿਖਾਂ ਦਏਂ ਵਡਿਆਈਆ। ਬਿਨਾ ਤੇਰੀ ਕਿਰਪਾ ਤੇਰਾ ਨਾਮ ਕੋਈ ਨਾ ਜਪਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਜਨ ਤੇਰੀ ਆਸ ਰੱਖਦਾ, ਆਸਾ ਆਸਾ ਵਿਚੋਂ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇ ਚੁਕਾਈਆ। ਗੁਰਮੁਖ ਆਸਾ ਕਹੇ ਮੈਂ ਅੱਡਾਂ ਝੋਲੀ, ਪ੍ਰਭ ਤੇਰੇ ਅੱਗੇ ਡਾਹੀਆ । ਚਰਨ ਕਵਲ ਸਚ ਦਵਾਰ ਬਣਾ ਲੈ ਗੋਲੀ, ਦੂਸਰ ਸੇਵ ਨਾ ਕੋਇ ਕਮਾਈਆ। ਅਗੰਮ ਅਥਾਹ ਬੇਪਰਵਾਹ ਆਪਣੇ ਨਾਮ ਦੀ ਸਮਝਾ ਦੇ ਬੋਲੀ, ਅਨਬੋਲਤ ਆਪਣਾ ਰਾਗ ਅਲਾਈਆ। ਤੇਰੇ ਪ੍ਰੇਮ ਪਿਆਰ ਰੰਗਣ ਦੀ ਖੇਲਾਂ ਹੋਲੀ, ਲਾਲ ਗੁਲਾਲਾ ਰੰਗ ਚੜ੍ਹਾਈਆ। ਸਚ ਸੁਹੰਜਣੀ ਚੜ੍ਹਾਂ ਡੋਲੀ, ਜਗਤ ਕਹਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਸਾ ਮਨਸਾ ਪੂਰ ਵਖਾਈਆ । ਗੁਰਮੁਖ ਆਸਾ ਕਹੇ ਮੈਂ ਦਰ ਤੇਰੇ ਜਾਵਾਂ ਝੁਕ, ਨਿਉਂ ਨਿਉਂ ਲਾਗਾਂ ਪਾਈਆ। ਹੇ ਪ੍ਰਭੂ ਮੇਰਾ ਪੈਂਡਾ ਅਗਲਾ ਜਾਏ ਮੁੱਕ, ਪੰਧ ਵਿਚ ਨਾ ਕੋਇ ਭੁਆਈਆ। ਤੇਰਾ ਦਰਸ ਕਰਾਂ ਸਨਮੁਖ, ਆਪਣੀ ਕਰਵਟ ਲਏਂ ਬਦਲਾਈਆ। ਜਨਮ ਕਰਮ ਦਾ ਰਹੇ ਕੋਇ ਨਾ ਦੁੱਖ, ਸੁਖ ਸਾਗਰ ਰੂਪ ਸਮਾਈਆ। ਫੜ ਬਾਹੋਂ ਲੈਣਾ ਚੁੱਕ ਕੋਝੇ ਕਮਲੇ ਗਲੇ ਲਗਾਈਆ। ਭਗਤ ਸੁਹੇਲੇ ਤੇਰੇ ਸੁਤ, ਪੁੱਤ ਅਪਰਾਧੀ ਪਾਰ ਲੰਘਾਈਆ। ਕਿਉਂ ਠਾਕਰ ਸਾਹਿਬ ਬੈਠਾ ਲੁਕ, ਪੜਦਾ ਆਪਣਾ ਦੇ ਉਠਾਈਆ। ਮੈਂ ਆਸਾ ਨਿਮਾਣੀ ਤੈਥੋਂ ਰਹੀ ਪੁਛ, ਗਲ ਪਲੂ ਇਕੋ ਪਾਈਆ। ਕਿਸ ਬਿਧ ਮੇਰੇ ਨਾਲ ਗਿਉਂ ਰੁਸ, ਰੁਠਿਆਂ ਨਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਗੁਰਮੁਖ ਆਸਾ ਕਹੇ ਖੋਲ੍ਹ ਆਪਣਾ ਪੜਦਾ, ਕਿਉਂ ਬੈਠਾ ਮੁਖ ਛੁਪਾਈਆ। ਮੈਂ ਭਿਖਾਰੀ ਤੇਰੇ ਦਰ ਦਾ, ਦਰਵੇਸ਼ ਹੋ ਕੇ ਅਲਖ ਜਗਾਈਆ। ਤੂੰ ਮਾਲਕ ਮੇਰੇ ਘਰ ਦਾ, ਘਰ ਘਰ ਵਿਚ ਡੇਰਾ ਲਾਈਆ। ਮੈਂ ਤੇਰਾ ਨਾਉਂ ਪੜ੍ਹਦਾ, ਇਕੋ ਰਾਗ ਅਲਾਈਆ। ਬਿਰਹੋਂ ਵਿਛੋੜੇ ਅੰਦਰ ਸੜਦਾ, ਅਗਨੀ ਤਤ ਨਾ ਕੋਇ ਤਪਾਈਆ। ਨਿਤ ਨਿਤ ਏਹੋ ਮੰਗ ਮੰਗਦਾ, ਪ੍ਰਭ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਲੇਖਾ ਦੇਣਾ ਚੁਕਾਈਆ। ਗੁਰਮੁਖ ਆਸਾ ਕਹੇ ਮੈਂ ਖੋਲ੍ਹਾਂ ਅੱਖ, ਨੇਤਰ ਅੱਖ ਉਠਾਈਆ। ਜਿਧਰ ਵੇਖਾਂ ਪ੍ਰਭ ਨਜ਼ਰੀ ਆਵੇਂ ਪ੍ਰਤਖ, ਚਾਰ ਕੁੰਟ ਇਕੋ ਰੰਗ ਰੰਗਾਈਆ। ਮੈਂ ਸਖ਼ੀ ਸਹੇਲੀਆਂ ਦੇਵਾਂ ਦੱਸ, ਗੁਰਮੁਖਾਂ ਆਸ ਜਣਾਈਆ। ਵੇਖੋ ਮੇਰਾ ਸਾਹਿਬ ਸਮਰਥ, ਜੋ ਦਾਤਾ ਬੇਪਰਵਾਹੀਆ । ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਨਿਥਾਵਿਆਂ ਦਿੰਦਾ ਹਕ, ਵਸਤ ਅਮੋਲਕ ਧੁਰ ਦੀ ਝੋਲੀ ਪਾਈਆ। ਆਤਮ ਪਰਮਾਤਮ ਜੋੜਦਾ ਨਤ, ਨਾਤਾ ਧੁਰ ਦਾ ਆਪ ਬਣਾਈਆ। ਹਿਰਦੇ ਅੰਦਰ ਨਿਰਗੁਣ ਹੋ ਕੇ ਜਾਏ ਵਸ, ਸਰਗੁਣ ਲੇਖਾ ਦਏ ਮੁਕਾਈਆ। ਅੰਮ੍ਰਿਤ ਆਤਮ ਨਿਜਰ ਦੇਵੇ ਰਸ, ਬਿਨ ਰਸਨਾ ਆਪ ਚਖਾਈਆ। ਤੀਰ
ਅਣਿਆਲਾ ਮਾਰੇ ਕਸ, ਤਿੱਖੀ ਮੁਖੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵਣਹਾਰ ਗੁਸਾਈਂਆ। ਗੁਰਮੁਖ ਆਸਾ ਕਹੇ ਪ੍ਰਭ ਸਾਹਿਬ ਸਵਾਮੀ, ਤੇਰੀ ਇਕ ਸਰਨਾਈਆ। ਤੂੰ ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਤੇਰੇ ਨਾਮ ਦੀ ਪੜ੍ਹਾਂ ਬਾਣੀ, ਧੁਰ ਦਾ ਰਾਗ ਅਲਾਈਆ। ਮਹੱਲ ਅਟਲ ਵਖੌਣੀ ਸਚ ਨਿਸ਼ਾਨੀ, ਜਿਸ ਘਰ ਬੈਠਾ ਡੇਰਾ ਲਾਈਆ। ਤੇਰਾ ਜਲਵਾ ਤੱਕਾਂ ਜੋਤ ਨੁਰਾਨੀ, ਅਰਸ਼ ਕੁਰਸ਼ ਕਰੇ ਰੁਸ਼ਨਾਈਆ। ਤੂੰ ਸ਼ਾਹੋ ਭੂਪ ਸ਼ਹਿਨਸ਼ਾਹ ਸੁਲਤਾਨੀ, ਜਗਤ ਜਗਦੀਸ਼ ਤੇਰੀ ਵਡਿਆਈਆ। ਤੇਰਾ ਵੇਖਾਂ ਪਦ ਨਿਰਬਾਨੀ, ਨਿਰਵੈਰ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਲੈਣਾ ਬਹਾਈਆ। ਗੁਰਮੁਖ ਆਸਾ ਕਹੇ ਮੈਂ ਤੇਰੀ ਬਰਦੀ, ਬੰਦੀਖ਼ਾਨਾ ਦੇ ਤੁੜਾਈਆ। ਸੇਵਾ ਕਰਾਂ ਸਾਚੇ ਦਰ ਦੀ, ਦਰਦੀ ਹੋ ਕੇ ਦਰਦ ਵੰਡਾਈਆ। ਲੱਖ ਚੁਰਾਸੀ ਮੇਰੇ ਨਾਲ ਲੜਦੀ, ਝੰਜਟ ਵਿਚ ਜੁਦਾਈਆ। ਮੈਂ ਇਕੋ ਆਸਾ ਰੱਖਦੀ, ਰੱਖਿਆ ਕਰੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਪਾਈਆ। ਗੁਰਮੁਖ ਆਸਾ ਕਹੇ ਮੇਰੀ ਮਨਸਾ ਕਰ ਪੂਰ, ਪ੍ਰਭ ਪੂਰ ਰਿਹਾ ਸਰਬ ਠਾਈਆ। ਪੰਧ ਮੁਕਾ ਦੇ ਨੇੜੇ ਦੂਰ, ਦੂਰ ਦੁਰਾਡਾ ਨੇੜੇ ਨਜ਼ਰੀ ਆਈਆ। ਜਦ ਵੇਖਾਂ ਤਾਂ ਹਾਜ਼ਰ ਹਜ਼ੂਰ, ਸਨਮੁਖ ਨਜ਼ਰੀ ਆਈਆ। ਤੇਰੇ ਚਰਨ ਕਵਲ ਲਾਵਾਂ ਧੂੜ, ਮਸਤਕ ਟਿੱਕਾ ਖ਼ਾਕ ਰਮਾਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹ, ਦੇ ਮਤ ਸੁਮਤ ਆਪ ਸਮਝਾਈਆ। ਆਪਣਾ ਜੋਤੀ ਦੇ ਦੇ ਨੂਰ, ਅਗਿਆਨ ਅੰਧੇਰ ਰਹਿਣ ਨਾ ਪਾਈਆ। ਤੂੰ ਦਾਤਾ ਜੋਧਾ ਵੱਡਾ ਸੂਰ, ਬੀਰਤਾ ਤੇਰੀ ਨਜ਼ਰੀ ਆਈਆ। ਜਨਮ ਜਨਮ ਦੇ ਮੇਰੇ ਬਖ਼ਸ਼ ਦੇ ਕਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਤੇਰੇ ਦਰ ਹੋਵਾਂ ਮਸ਼ਕੂਰ, ਮੇਰੀ ਮੁਸ਼ਕਲ ਹਲ ਕਰਾਈਆ। ਮੇਰਾ ਮਾਣ ਨਾ ਰਹੇ ਗ਼ਰੂਰ, ਗ਼ੁਰਬਤ ਦੇ ਕਢਾਈਆ। ਤੇਰੇ ਦਰ ਦੀ ਬਣਾਂ ਮਜ਼ਦੂਰ, ਚਾਕਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਮਨਸਾ ਪੂਰ ਕਰਾਈਆ। ਗੁਰਮੁਖ ਆਸਾ ਕਹੇ ਮੇਰੀ ਆਸਾ ਭਰਦੇ, ਭਾਉ ਭਗਤੀ ਆਪਣੀ ਇਕ ਦ੍ਰਿੜਾਈਆ। ਅਸੀਂ ਸੇਵਕ ਬਣੀਏ ਤੇਰੇ ਦਰ ਦੇ, ਧੁਰ ਦੀ ਸੇਵ ਕਮਾਈਆ। ਮਾਲਕ ਬਣੀਏ ਓਸ ਘਰ ਦੇ, ਜਿਸ ਘਰ ਵਿਚੋਂ ਤੇਰੀ ਨਾ ਹੋਏ ਜੁਦਾਈਆ। ਏਸੇ ਕਾਰਨ ਗੁਰਸਿਖ ਗੁਰ ਸਤਿਗੁਰ ਦਾ ਪੱਲੂ ਫੜਦੇ, ਦੋ ਜਹਾਨਾਂ ਅਧਵਿਚਕਾਰ ਨਾ ਕੋਇ ਅਟਕਾਈਆ। ਨਾ ਜੀਂਦੇ ਨਾ ਮਰਦੇ, ਮਰਿਆਂ ਪਿਛੋਂ ਆਪਣਾ ਜਨਮ ਸਤਿਗੁਰ ਝੋਲੀ ਪਾਈਆ। ਏਸੇ ਕਾਰਨ ਪ੍ਰੇਮ ਪ੍ਰੀਤੀ ਅੰਦਰ ਸੇਵਾ ਕਰਦੇ, ਸੇਵਕ ਹੋ ਕੇ ਸੇਵਾ ਵਿਚ ਸਮਾਈਆ। ਕਿਰਪਾ ਨਿਧਾਨ ਠਾਕਰ ਸਤਿਗੁਰ ਸਵਾਮੀ ਹੋ ਕੇ ਕਿਰਪਾ ਕਰ ਦੇ, ਕਿਰਪਨ ਆਪਣੇ ਗਲੇ ਲਗਾਈਆ। ਜੁਗ ਚੌਕੜੀ ਜੋ ਵਿਛੜੇ ਚਿਰ ਦੇ, ਚਿਰੀ ਵਿਛੁਨਿਆਂ ਲੈ ਮਿਲਾਈਆ। ਏਹੋ ਖੇਲ ਅਗੰਮੀ ਪਿਰ ਦੇ, ਜੋ ਪ੍ਰੀਤਮ ਹੋ ਕੇ ਦਇਆ ਕਮਾਈਆ। ਮਹੱਲ ਅਟਲ ਵੇਖੀਏ ਤੇਰੇ ਥਿਰ ਘਰ ਦੇ, ਜਿਸ ਗ੍ਰਹਿ ਸ਼ਬਦੀ ਸ਼ਬਦ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੋ ਦੇਣਾ ਸਾਚਾ ਵਰ, ਗੁਰਮੁਖ ਆਸਾ ਲੈ ਜਾ ਆਪਣੇ ਘਰ, ਜਿਸ ਘਰ ਵਿਚ ਘਰ ਦਾ ਮਾਲਕ ਇਕੋ ਨਜ਼ਰੀ ਆਈਆ।
੨੦ ਮੱਘਰ ੨੦੨੧ ਬਿਕ੍ਰਮੀ ਜਸਵੰਤ ਸਿੰਘ ਦੇ ਗ੍ਰਹਿ ਰਾਜੇਆਣਾ
ਗੁਰਮੁਖ ਆਸਾ ਕਹੇ ਮੇਰੀ ਇਕ ਉਮੰਗ, ਸਾਹਿਬ ਸਤਿਗੁਰ ਸਚ ਸਰਨਾਈਆ। ਅੰਤਰ ਆਤਮ ਦੇ ਅਨੰਦ, ਨਿਜਾਨੰਦ ਰਸ ਵਖਾਈਆ। ਘਰ ਪਰਕਾਸ਼ ਕਰ ਚੰਦ, ਜੋਤੀ ਜੋਤ ਡਗਮਗਾਈਆ। ਤੂੰ ਮੇਰਾ ਮੈਂ ਤੇਰਾ ਗਾਵਾਂ ਇਕੋ ਛੰਦ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਨਮ ਕਰਮ ਦੀ ਟੁੱਟੀ ਗੰਢ, ਸੁਰਤੀ ਸ਼ਬਦੀ ਜੋੜ ਜੁੜਾਈਆ। ਦੂਈ ਦਵੈਤੀ ਢਾਹ ਭਰਮਾਂ ਕੰਧ, ਭਾਂਡਾ ਭਰਮ ਭਉ ਭੰਨਾਈਆ। ਦੀਨ ਦਿਆਲ ਠਾਕਰ ਸਵਾਮੀ ਬਖ਼ਸ਼ੰਦ, ਬਖ਼ਸ਼ਿਸ਼ ਤੇਰੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਗੁਰਸਿਖ ਇਛਿਆ ਕਹੇ ਪ੍ਰਭ ਮਿਲੇ ਸੱਜਣ ਮੀਤ, ਦੂਜੀ ਓਟ ਨਾ ਕੋਇ ਰਖਾਈਆ। ਕਾਇਆ ਮਾਟੀ ਕਰੇ ਠਾਂਡਾ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਲਹਿਣਾ ਦੇਣਾ ਚੁਕਾਏ ਊਚ ਨੀਚ, ਜ਼ਾਤ ਪਾਤ ਵਰਨ ਬਰਨ ਰਹਿਣ ਕੋਇ ਨਾ ਪਾਈਆ । ਧਾਮ ਅਵੱਲੜਾ ਵਖਾਏ ਇਕ ਅਨਡੀਠ, ਜਿਸ ਘਰ ਬਹਿ ਬਹਿ ਖ਼ੁਸ਼ੀ ਮਨਾਈਆ। ਢੋਲਾ ਸੋਹਲਾ ਗਾਏ ਇਕੋ ਗੀਤ, ਗੀਤ ਗੋਬਿੰਦ ਇਕ ਸੁਣਾਈਆ । ਲਹਿਣਾ ਦੇਣਾ ਲੇਖਾ ਚੁੱਕੇ ਮੰਦਰ ਮਸੀਤ, ਕਾਇਆ ਕਾਅਬਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਆਸਾ ਕਹੇ ਮੇਰੇ ਗੋਬਿੰਦ, ਤੇਰੀ ਚਰਨ ਸੱਚੀ ਸਰਨਾਈਆ। ਤੂੰ ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗਵਰ ਤੇਰੀ ਵਡਿਆਈਆ। ਤੂੰ ਸਾਗਰ ਡੂੰਘਾ ਅਗੰਮਾ ਸਿੰਧ, ਭਵਰ ਵਿਚ ਰਖੇਂ ਸਰਬ ਲੋਕਾਈਆ। ਦਰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਸੁਰਪਤ ਇੰਦ, ਦਰ ਦਵਾਰੇ ਅਲਖ ਜਗਾਈਆ। ਸੰਤ ਸੁਹੇਲੇ ਭਗਤ ਭਗਵਾਨ ਸ਼ਬਦ ਅਨਾਦੀ ਸ਼ਬਦੀ ਬਿੰਦ, ਪਾਰਬ੍ਰਹਮ ਪਤਿਪਰਮੇਸ਼ਵਰ ਸਭ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲੈਣਾ ਮਿਲਾਈਆ। ਗੁਰਮੁਖ ਆਸਾ ਕਹੇ ਮੈਂ ਪ੍ਰੇਮ ਪਿਆਰ ਭੁੱਖੀ, ਤ੍ਰਿਸਨਾ ਅਗਨ ਨਾ ਕੋਇ ਬੁਝਾਈਆ। ਜੁਗ ਚੌਕੜੀ ਵਸਦੀ ਰਹੀ ਘਰ ਮਨੁੱਖੀਂ, ਮਾਨਸ ਮਨੁੱਸ਼ ਅੰਦਰ ਡੇਰਾ ਲਾਈਆ । ਕਲਜੁਗ ਅੰਤਮ ਸਦੀ ਵੀਹਵੀਂ ਸਾਰੇ ਵੇਖੇ ਦੁਖੀ, ਸੁਖ ਸਾਗਰ ਰੂਪ ਤੇਰੇ ਨਾਮ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਾਹਿਬ ਤੇਰੀ ਸਰਨਾਈਆ। ਗੁਰਮੁਖ ਆਸਾ ਕਹੇ ਪ੍ਰਭ ਆ ਵਸ ਖੇੜੇ, ਸਾਢੇ ਤਿੰਨ ਹੱਥ ਦੇ ਵਡਿਆਈਆ । ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਚੁੱਕਣ ਝੇੜੇ, ਝਗੜਾ ਮਨ ਨਾ ਕੋਇ ਕਰਾਈਆ। ਦੂਰ ਦੁਰਾਡੇ ਸਚ ਸਵਾਮੀ ਘਰ ਮੰਦਰ ਵਸ ਨੇੜੇ, ਬਣ ਕੇ ਪਾਂਧੀ ਪੰਧ ਮੁਕਾਈਆ। ਗ੍ਰਹਿ ਹੋਵਣ ਚਾਉ ਘਨੇਰੇ, ਘਰ ਵੱਜੇ ਸਚ ਵਧਾਈਆ। ਢੋਲੇ ਗਾਈਏ ਮਿਲ ਕੇ ਤੇਰੇ ਮੇਰੇ, ਧੁਰ ਦਾ ਰਾਗ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰਮੁਖ ਤੇਰਾ ਰਾਹ ਤਕਾਈਆ । ਗੁਰਮੁਖ ਆਸਾ ਕਹੇ ਮੈਂ ਲਾਵਾਂ ਮਸਤਕ ਧੂੜੀ, ਟਿੱਕਾ ਖ਼ਾਕ ਰਮਾਈਆ। ਰੰਗਣ ਚੜ੍ਹੇ ਇਕੋ ਗੂੜ੍ਹੀ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜਲਵਾ ਮਿਲੇ ਇਕੋ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਸ਼ਬਦ ਨਾਦ ਸੁਣੇ ਸਚ ਤੂਰੀ, ਤੁਰੀਆ ਬੈਠੇ ਮੁਖ ਛੁਪਾਈਆ। ਮੇਰੀ ਆਸਾ ਮਨਸਾ ਹੋਵੇ ਪੂਰੀ, ਮਨ ਹੀ ਮਾਹੀਂ ਪ੍ਰਭ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਇਕੋ ਦੇਣਾ ਸਾਚਾ ਵਰ, ਸਦ ਤੇਰੇ ਨਾਮ ਦੀ ਵੱਜੇ ਇਕ ਵਧਾਈਆ। ਗੁਰਮੁਖ ਆਸਾ ਕਹੇ ਮੈਂ ਕਰਾਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਮੰਦਰ ਸੋਹੇ ਇਕ ਦਵਾਰ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਦੀਆ ਬਾਤੀ ਇਕੋ ਹੋਏ ਉਜਿਆਰ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਆਤਮ ਮਿਲੇ ਠੰਡਾ ਠਾਰ, ਅਠਸਠ ਤੀਰਥ ਨਹਾਵਣ ਕੋਇ ਨਾ ਜਾਈਆ। ਦਿਵਸ ਰੈਣ ਘੜੀ ਪਲ ਅੱਠੇ ਪਹਿਰ ਹੋਵੇ ਤੇਰੀ ਗੁਫ਼ਤਾਰ, ਅਲਫ਼ ਯੇ ਕਰਾਂ ਨਾ ਕੋਇ ਪੜ੍ਹਾਈਆ। ਤੂੰ ਸਾਹਿਬ ਸੱਜਣ ਘਰ ਮਿਲੇਂ ਮੀਤ ਮੁਰਾਰ, ਨਿਤ ਨਵਿਤ ਨਿਜ ਨੇਤਰ ਦਰਸਨ ਪਾਈਆ। ਖੋਜਤ ਖੋਜਤ ਵੇਖਿਆ ਸਰਬ ਸੰਸਾਰ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਨੇਤਰ ਰੋਵੇ ਮਾਰੇ ਧਾਈਆ। ਸਾਚੀ ਮੰਜ਼ਲ ਚੜ੍ਹ ਕੇ ਕੋਈ ਤੇਰਾ ਦਰਸ ਨਾ ਪਾਵੇ ਸ਼ੁਮਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਪੜ੍ਹ ਪੜ੍ਹ ਥੱਕੇ ਜੀਵ ਜਹਾਨ, ਜਾਗਰਤ ਜੋਤ ਕਰੇ ਨਾ ਕੋਇ ਰੁਸ਼ਨਾਈਆ। ਆਸਾ ਤ੍ਰਿਸ਼ਨਾ ਮਾਇਆ ਮਮਤਾ ਮੇਟੇ ਨਾ ਵਿਚ ਜਹਾਨ, ਹਉਮੇ ਰੋਗ ਨਾ ਕੋਇ ਗਵਾਈਆ। ਸਾਚੀ ਸਖ਼ੀ ਸੁਰਤ ਸਵਾਣੀ ਮਿਲੇ ਨਾ ਧੁਰ ਦਾ ਕਾਹਨ, ਬੰਸਰੀ ਨਾਮ ਨਾ ਕੋਇ ਸੁਣਾਈਆ। ਸਚ ਸਿੰਘਾਸਣ ਮਿਲੇ ਨਾ ਕੋਇ ਬਿਸਰਾਮ, ਕੋਟਨ ਕੋਟ ਆਸਣ ਜਪੀ ਸਤੀ ਤਪੀ ਹਠੀ ਕਲਜੁਗ ਸੰਤ ਰਹੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗੁਰਮੁਖ ਆਸਾ ਰਹੀ ਕੁਰਲਾਈਆ। ਗੁਰਮੁਖ ਆਸਾ ਮਾਰੇ ਕੂਕ, ਉਚੀ ਉਚੀ ਕੂਕ ਸੁਣਾਈਆ। ਕਲਜੁਗ ਮਾਇਆ ਤ੍ਰੈਗੁਣ ਅਗਨੀ ਰਹੀ ਫੂਕ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਚਖੰਡ ਨਿਵਾਸੀ ਕਿਹੜੀ ਕੂਟੇ ਸੁੱਤੋਂ ਘੂਕ, ਸਦੀ ਵੀਹਵੀਂ ਅਜੇ ਨਾ ਲਈ ਅੰਗੜਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰਾ ਲੱਭਦੇ ਸਾਰੇ ਰੰਗ ਰੂਪ, ਰੇਖ ਭੇਖ ਸਮਝ ਕੋਇ ਨਾ ਪਾਈਆ। ਸਤਿ ਸਵਾਮੀ ਅੰਤਰਜਾਮੀ ਜਨ ਭਗਤਾਂ ਆਪਣਾ ਦੇ ਸਬੂਤ, ਸਾਖਿਆਤ ਸਵੱਛ ਸਰੂਪੀ ਨਜ਼ਰੀ ਆਈਆ। ਭਾਗ ਲਗਾ ਸਾਢੇ ਤਿੰਨ ਹੱਥ ਕਾਇਆ ਤਤ ਕਲਬੂਤ, ਨਿਹਕਰਮੀ ਆਪਣਾ ਕਰਮ ਕਮਾਈਆ। ਤੇਰਾ ਮਹੱਲ ਅਟਲ ਅਰਸ਼ ਫ਼ਰਸ਼ ਉਚ ਅਰੂਜ, ਆਲੀਸ਼ਾਨ ਤੇਰਾ ਦਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮੰਜ਼ਲ ਦੇ ਆਪਣੀ ਮਕਸੂਦ, ਮਸਲਾ ਸਭ ਦਾ ਹਲ ਕਰਾਈਆ। ਜਨ ਭਗਤ ਆਸਾ ਰਹੀ ਰੋ, ਬਿਨ ਅੱਖਾਂ ਨੀਰ ਵਹਾਈਆ। ਆਤਮ ਪਰਮਾਤਮ ਕਿਉਂ ਤੋੜਿਆ ਮੋਹ, ਮੁਹੱਬਤ ਗਿਆ ਛੁਡਾਈਆ। ਸਚ ਵਸਤ ਨਾਮ ਪਦਾਰਥ ਕਿਉਂ ਲਈ ਖੋਹ, ਖ਼ਾਲੀ ਭਾਂਡੇ ਦਿਤੇ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਕਿਸੇ ਨਾ ਮਿਲਦੀ ਢੋਈ ਢੋਅ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਅੰਤ ਸਦੀ ਚੌਧਵੀਂ ਸਭ ਨਾਲ ਕੀਤਾ ਧਰੋ, ਦਰੋਹੀ ਦਰੋਹੀ ਕਰੇ ਸਰਬ ਖ਼ੁਦਾਈਆ। ਗੁਰ ਚੇਲੇ ਰਿਹਾ ਨਾ ਕੋਈ ਮੋਹ, ਮੁਰੀਦ ਮੁਰਸ਼ਦ ਸੰਗ ਨਾ ਕੋਇ ਨਿਭਾਈਆ। ਘਰ ਸਾਚੇ ਸਚ ਪਰਕਾਸ਼ ਨਾ ਦਿਸੇ ਲੋਅ, ਅੰਧ ਅੰਧੇਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਗੁਰਮੁਖ ਆਸਾ ਤੇਰੀ ਆਸ ਰਖਾਈਆ । ਗੁਰਮੁਖ ਆਸਾ ਕਹੇ ਪੁਕਾਰ, ਪੁਨਹ ਪੁਨਹ ਸੀਸ ਸੀਸ ਨਿਵਾਈਆ। ਤੂੰ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ । ਤੂੰ ਨੂਰ ਨੁਰਾਨਾ ਮੁਕਾਮੇ ਹਕ ਪਰਵਰਦਿਗਾਰ, ਲਾਸ਼ਰੀਕ ਤੇਰੀ ਬੇਪਰਵਾਹੀਆ। ਸੁਤ ਦੁਲਾਰਾ ਸ਼ਬਦੀ ਇਕ ਉਠਾਲ, ਦੀਨ ਦਿਆਲ ਆਪਣੀ ਦਇਆ ਕਮਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਸੱਜਣ ਲੈ ਭਾਲ, ਲੱਖ ਚੁਰਾਸੀ
ਖੋਜ ਖੁਜਾਈਆ। ਗੁਰਮੁਖ ਗਲੇ ਲਗਾਵੇ ਤੇਰੇ ਲਾਲ, ਲਾਲਨ ਆਪਣਾ ਰਸ ਵਖਾਈਆ। ਤ੍ਰੈਗੁਣ ਮਾਇਆ ਤੋੜੇ ਜੰਜਾਲ, ਜੀਵਣ ਜੁਗਤ ਦਏ ਸਮਝਾਈਆ। ਅੰਮ੍ਰਿਤ ਆਤਮ ਧੁਰ ਦਾ ਜਾਮ ਦਏ ਪਿਆਲ, ਰਸ ਮਿੱਠਾ ਇਕ ਚਖਾਈਆ। ਆ ਕੇ ਪੁੱਛੇ ਮੁਰਸ਼ਦ ਮੁਰੀਦਾਂ ਹਾਲ, ਬੇਪਰਵਾਹ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਹੋਈ ਬੇਹਾਲ, ਗ੍ਰਿਹਸਤੀ ਧੀਰ ਨਾ ਕੋਇ ਰਖਾਈਆ । ਸਵਰਗ ਬਹਿਸ਼ਤੀ ਹੋਏ ਹਾਹਾਕਾਰ, ਨਰਕ ਦੋਜ਼ਖ਼ ਦੋਵੇਂ ਦੇਣ ਦੁਹਾਈਆ। ਲੋਕ ਪਰਲੋਕ ਕਰੇ ਨਾ ਕੋਇ ਸੰਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਗੁਰਮੁਖ ਆਸਾ ਕਹੇ ਤੇਰੇ ਦਰ ਭਿਖਾਰੀ, ਮਿਹਰਵਾਨ ਮੰਗ ਮੰਗਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਜੋਤ ਨੂਰ ਉਜਿਆਰੀ, ਅਕਲ ਕਲ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਰ ਦੇ ਬਣਦੇ ਰਹੇ ਪਨਿਹਾਰੀ, ਬਣ ਸੇਵਕ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਹੁਕਮੇ ਅੰਦਰ ਆਉਂਦੇ ਰਹੇ ਵਾਰੋ ਵਾਰੀ, ਨਿਰਗੁਣ ਸਰਗੁਣ ਵੇਸ ਵਟਾਈਆ। ਸ਼ਬਦ ਅਗੰਮੀ ਬੋਲ ਜੈਕਾਰੀ, ਜੈ ਜੈਕਾਰ ਜਗਤ ਸੁਣਾਈਆ। ਕੋਟਨ ਕੋਟ ਸਿਫ਼ਤੀ ਨਾਮ ਉਚਾਰੀ, ਸਾਹਿਬ ਸਚ ਗਏ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਰੇ ਕਹਿ ਕੇ ਗਏ ਤੇਰੀ ਇਕੋ ਵਾਰੀ, ਵਾਰਤਾ ਆਪਣੀ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਈਆ। ਗੁਰਮੁਖ ਆਸਾ ਕਹੇ ਪ੍ਰਭ ਖੋਲ੍ਹ ਦੇ ਪੜਦਾ, ਪਤਿਪਰਮੇਸ਼ਵਰ ਤੇਰੀ ਆਸ ਰਖਾਈਆ। ਭੇਵ ਖੁਲ੍ਹਾ ਦੇ ਆਪਣੇ ਘਰ ਦਾ, ਘਰ ਘਰ ਵਿਚ ਵੱਜੇ ਵਧਾਈਆ। ਮੇਰਾ ਲੇਖਾ ਮੁਕੇ ਭਉ ਡਰ ਦਾ, ਭੈ ਭਿਆਨਕ ਰਹਿਣ ਕੋਇ ਨਾ ਪਾਈਆ। ਏਸੇ ਕਾਰਨ ਸ੍ਰੀ ਭਗਵਾਨ ਭਗਤ ਜਨ ਤੇਰਾ ਪੱਲੂ ਫੜਦਾ, ਦੂਜਾ ਨਾਤਾ ਨਾ ਕੋਇ ਜੁੜਾਈਆ। ਬਿਨ ਪੌੜੀ ਮੰਜ਼ਲ ਤੇਰੀ ਚੜ੍ਹਦਾ, ਅਧਵਿਚਕਾਰ ਨਾ ਕੋਇ ਅਟਕਾਈਆ। ਨਿਜ ਨੇਤਰ ਲੋਚਣ ਨੈਣ ਸਚ ਸਵਾਮੀ ਤੇਰਾ ਦਰਸਨ ਕਰਦਾ, ਇਸ਼ਟ ਦੇਵ ਪੁਰਖ ਅਕਾਲ ਇਕੋ ਇਕ ਮਨਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਸਚਖੰਡ ਦਾ, ਸਚ ਦਵਾਰੇ ਬੈਠਾ ਸੋਭਾ ਪਾਈਆ। ਤੇਰਾ ਗੁਰਮੁਖ ਤੇਰਾ ਭਗਤ ਦਰ ਇਕੋ ਵਸਤ ਮੰਗਦਾ, ਮਾਂਗਤ ਹੋ ਕੇ ਝੋਲੀ ਡਾਹੀਆ। ਭੁੱਖਾ ਪਿਆਸਾ ਤੇਰੇ ਸਗਲੇ ਸੰਗ ਦਾ, ਧੁਰ ਦਾ ਸੰਗੀ ਬਣ ਕੇ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗੁਰਮੁਖ ਤੇਰਾ ਮੇਲ ਮਿਲਾਈਆ। ਗੁਰਮੁਖ ਆਸਾ ਕਹੇ ਮੇਰੀ ਬੰਦਨਾ, ਸੀਸ ਜਗਦੀਸ ਝੁਕਾਈਆ। ਕਿਰਪਾ ਨਿਧਾਨ ਸਵਾਮੀ ਲਾਵੇ ਆਪਣੇ ਅੰਗਣਾ, ਅੰਗੀਕਾਰ ਇਕ ਹੋ ਜਾਈਆ। ਸਚ ਦਵਾਰੇ ਚਾੜ੍ਹ ਅਗੰਮੀ ਰੰਗਣਾ, ਜਿਸ ਨੂੰ ਜਗਤ ਲਲਾਰੀ ਸਮਝ ਸਕੇ ਨਾ ਰਾਈਆ। ਸਤਿ ਦਵਾਰ ਤੇਰਾ ਇਕੋ ਲੰਘਣਾ, ਸਤਿ ਸਤਿਵਾਦੀ ਪਿਛਲਾ ਪੰਧ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧੁਰ ਮਸਤਕ ਵੇਖ ਵਖਾਈਆ। ਗੁਰਮੁਖ ਆਸਾ ਕਹੇ ਮੇਰਾ ਵੇਖ ਅੰਤ, ਅੰਤਰ ਧਿਆਨ ਲਗਾਈਆ। ਤੁਧ ਬਿਨ ਦੂਜਾ ਕੋਈ ਨਾ ਕੰਤ, ਲੋਕਮਾਤ ਹੰਢਾਈਆ। ਤੇਰਾ ਪ੍ਰੇਮ ਪਿਆਰ ਦਾ ਢੋਲਾ ਮੰਤ, ਇਕੋ ਨਾਮ ਧਿਆਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਗਿਆ ਸਮਾਈਆ। ਤੂੰ ਬੋਧ ਅਗਾਧਾ ਪੰਡਤ, ਨਿਰਅੱਖਰ ਦੇ ਜਣਾਈਆ। ਲੇਖਾ ਚੁਕ ਜਾਏ ਜੇਰਜ ਅੰਡਜ, ਉਤਭੁਜ ਸੇਤਜ ਰਹਿਣ ਨਾ ਪਾਈਆ।
ਨਾਤਾ ਤੁਟ ਜਾਏ ਸਾਕ ਸੱਜਣ ਸੈਣ ਬੰਧਪ, ਮਾਤ ਪਿਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਦੇਣਾ ਵਖਾਈਆ। ਗੁਰਮੁਖ ਆਸਾ ਕਹੇ ਲੈ ਚਲ ਸਾਥ, ਸਾਥੀ ਇਕੋ ਨਜ਼ਰੀਂ ਆਈਆ। ਕਿਰਪਾ ਕਰ ਪੁਰਖ ਸਮਰਾਥ, ਸੀਸ ਜਗਦੀਸ ਇਕੋ ਵਾਰ ਝੁਕਾਈਆ। ਜੁਗ ਜਨਮ ਦੀ ਵਿਛੜੀ ਪੂਰੀ ਕਰ ਦੇ ਆਸ, ਤ੍ਰਿਸਨਾ ਦੇ ਬੁਝਾਈਆ। ਤੇਰਾ ਖ਼ਾਲਸ ਖ਼ਾਲਸਾ ਰੂਪ ਤੂੰ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਮਾਈ ਬਾਪ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਇਕੋ ਤੇਰੇ ਨਾਲ ਜੁੜਿਆ ਨਾਤ, ਆਤਮ ਪਰਮਾਤਮ ਰੰਗ ਵਖਾਈਆ। ਲੇਖਾ ਮੁਕ ਜਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਚਰਨਾਂ ਹੇਠ ਦਬਾਈਆ। ਤੇਰਾ ਅਗੰਮ ਅਥਾਹ ਬੇਪਰਵਾਹ ਵੇਖਾਂ ਖੇਲ ਤਮਾਸ਼, ਜੋਤੀ ਜਾਤੇ ਪੁਰਖ ਬਿਧਾਤੇ ਅੰਤਮ ਤੇਰੇ ਵਿਚ ਸਮਾਈਆ। ਮੇਰੀ ਅਰਜ਼ੋਈ ਨਿੱਕੀ ਜਿਹੀ ਬਾਤ, ਬਹੁਤੀ ਗਾਥਾ ਨਾ ਕੋਇ ਸੁਣਾਈਆ। ਜਨ ਭਗਤਾਂ ਮਿਲੇ ਸਚ ਜਮਾਤ, ਜਿਥੇ ਲੇਖਾ ਲਿਖੇਂ ਬਿਨ ਕਲਮ ਦਵਾਤ, ਸ਼ਾਹੀ ਕਾਗ਼ਜ਼ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਘਰ, ਗੁਰਮੁਖ ਆਸਾ ਵਸੇ ਚਾਈਂ ਚਾਈਂਆ। ਗੁਰਮੁਖ ਆਸਾ ਕਹੇ ਮੇਰਾ ਕਰ ਵਸੇਰਾ, ਸਾਚੇ ਘਰ ਮਿਲੇ ਵਡਿਆਈਆ। ਨਿਤ ਸਵਾਮੀ ਦਿਸੇ ਨੇੜਾ, ਦੂਰ ਦੁਰਾਡਾ ਪੰਧ ਨਾ ਕੋਇ ਜਣਾਈਆ। ਦਿਵਸ ਰੈਣ ਰਹੇ ਚਾਓ ਘਨੇਰਾ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਨਿਤ ਢੋਲਾ ਗਾਵਾਂ ਤੇਰਾ ਮੇਰਾ, ਸੋਹੰ ਸਚ ਪੜ੍ਹਾਈਆ। ਤੇਰੇ ਕੰਧ ਮੇਰਾ ਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਲੈਣਾ ਟਿਕਾਈਆ। ਗੁਰਮੁਖ ਆਸਾ ਕਹੇ ਮੇਰਾ ਕਰ ਦੇ ਵਾਸ, ਵਾਸਤਾ ਆਪਣੇ ਨਾਲ ਜਣਾਈਆ। ਤੂੰ ਸਾਹਿਬ ਸਵਾਮੀ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੀ ਓਟ ਤਕਾਈਆ। ਸਦਾ ਸਦਾ ਸਦ ਰਹਾਂ ਚਰਨ ਦਾਸ, ਚਾਕਰ ਰੂਪ ਵਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰੇ ਮਿਲਣ ਦੀ ਇਕੋ ਖ਼ਾਹਿਸ਼, ਬਾਕੀ ਸਵਾਸ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਜਨ ਭਗਤਾਂ ਗੁਰਮੁਖਾਂ ਗੁਰਸਿਖਾਂ ਦੇ ਅਗੰਮੀ ਦਾਤ, ਕਲਜੁਗ ਅੰਧੇਰੀ ਰਾਤ ਦੇ ਮਿਟਾਈਆ।