੨੦ ਮੱਘਰ ੨੦੨੧ ਬਿਕ੍ਰਮੀ ਕਪੂਰ ਸਿੰਘ ਦੇ ਗ੍ਰਹਿ ਮੋਗਾ
ਗੁਰਮੁਖ ਆਸਾ ਕਹੇ ਪ੍ਰਭ ਬਖ਼ਸ਼ ਧਾਮ ਅਨਡੀਠ, ਧੁਰ ਦਰਬਾਰਾ ਇਕ ਦਰਸਾਈਆ। ਅੰਤਰ ਆਤਮ ਬਦਲ ਦੇ ਰੀਤ , ਮਿਹਰਵਾਨ ਦਇਆ ਕਮਾਈਆ। ਪਾਰਬ੍ਰਹਮ ਬ੍ਰਹਮ ਦੱਸ ਸਚ ਪ੍ਰੀਤ, ਨਾਤਾ ਧੁਰ ਦਾ ਆਪ ਜੁੜਾਈਆ। ਤੇਰੇ ਨਾਮ ਦਾ ਸੁਣਾਂ ਇਕੋ ਗੀਤ, ਨਾਦ ਧੁਨ ਇਕ ਸ਼ਨਵਾਈਆ। ਲੇਖਾ ਮੁਕ ਜਾਏ ਹਸਤ ਕੀਟ, ਊਚ ਨੀਚ ਨਜ਼ਰ ਕੋਇ ਨਾ ਆਈਆ। ਤੇਰਾ ਦਵਾਰਾ ਲੰਘ ਕੇ ਵੇਖਾਂ ਦਹਿਲੀਜ਼, ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਅੰਤਰ ਦੇ ਸਮਝਾਈਆ। ਗੁਰਮੁਖ ਆਸਾ ਕਹੇ ਮੋਹੇ ਤੇਰਾ ਸਹਾਰਾ, ਸਚ ਤੇਰੀ ਸਰਨਾਈਆ। ਕਲਜੁਗ ਵੇਖ ਕੂੜ ਕਿਨਾਰਾ, ਨਈਆ ਡੋਲੇ ਰਹੀ ਖਾਈਆ। ਸਾਚਾ ਮਿਲੇ ਨਾ ਵੰਝ ਮੁਹਾਣਾ, ਨਾਮ
ਚੱਪੂ ਨਾ ਕੋਇ ਲਗਾਈਆ। ਸਤਿ ਸਤਿਵਾਦੀ ਰਹੇ ਨਾ ਰਾਜਾ ਰਾਣਾ, ਧੀਰਜ ਧੀਰ ਨਾ ਕੋਇ ਰਖਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਹੋਈ ਪਰਧਾਨਾ, ਮਾਇਆ ਮਮਤਾ ਘਰ ਘਰ ਦਿਸੇ ਹਲਕਾਈਆ। ਗੁਰ ਕਾ ਸ਼ਬਦ ਗਾਏ ਕੋਈ ਨਾ ਗਾਣਾ, ਗਹਿਰ ਗੰਭੀਰ ਬੇਨਜ਼ੀਰ ਤੇਰੀ ਸਰਨ ਨਾ ਕੋਇ ਤਕਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਨੌ ਸੱਤ ਦਿਸੇ ਵੈਰਾਨਾ, ਫੁਲ ਫੁਲਵਾੜੀ ਸਚ ਨਾ ਕੋਇ ਮਹਿਕਾਈਆ। ਸੁਰਤੀ ਸ਼ਬਦ ਕਿਸੇ ਨਾ ਮਿਲੇ ਸਚ ਗਿਆਨਾ, ਰਸਨਾ ਜਿਹਵਾ ਬੱਤੀ ਦੰਦ ਕਰਨ ਸਰਬ ਪੜ੍ਹਾਈਆ। ਮਹੱਲ ਅਟਲ ਤੇਰਾ ਜਾਣੇ ਨਾ ਕੋਇ ਮੁਕਾਮਾ, ਹਕ ਮੁਕਾਮੇ ਆਸਣ ਕੋਇ ਨਾ ਲਾਈਆ। ਨੇਤਰ ਲੋਚਣ ਨੈਣ ਨਿਜ ਦਰਸ ਪਾਏ ਨਾ ਕੋਈ ਸ੍ਰੀ ਭਗਵਾਨਾ, ਸਵੱਛ ਸਰੂਪੀ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰ ਸ੍ਰੀ ਭਗਵਾਨਾ, ਸਾਹਿਬ ਤੇਰੀ ਸਚ ਸਰਨਾਈਆ। ਗੁਰਮੁਖ ਆਸਾ ਕਹੇ ਮੈਂ ਬੁਧ ਬਲਹੀਣ, ਮਨ ਮਤ ਚਲੀ ਨਾ ਕੋਇ ਚਤੁਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਲਏ ਚੀਨ, ਪੜ੍ਹ ਪੜ੍ਹ ਥੱਕੀ ਤੇਰਾ ਸੰਦੇਸ਼ ਬੇਪਰਵਾਹੀਆ। ਤੇਰਾ ਮਾਰਗ ਡੂੰਘਾ ਮਿਲਿਆ ਨਾ ਕੋਇ ਮਹੀਨ, ਰਹਿਬਰ ਪੰਧ ਨਾ ਕੋਇ ਮੁਕਾਈਆ। ਤੇਰੇ ਦਰ ਸਜਦਾ ਮੇਰਾ ਘਰ ਸਾਚੇ ਕਰ ਤਸਲੀਮ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਗੁਰਸਿਖ ਆਸਾ ਕਹੇ ਮੈਂ ਫਿਰਾਂ ਜੰਗਲ ਜੂਹ, ਉਚੇ ਟਿੱਲੇ ਪਰਬਤ ਖੋਜ ਖੁਜਾਈਆ। ਮੇਰਾ ਬਿਨ ਤੇਰੇ ਕੋਈ ਲੇਖ ਨਾ ਮੁਕਾਵੇ ਬੁੱਤ ਰੂਹ, ਅੰਤਸ਼ਕਰਨ ਸਮਝ ਕੋਇ ਨਾ ਪਾਈਆ। ਸ਼ਹਾਦਤ ਦੇਣ ਸਾਢੇ ਤਿੰਨ ਕਰੋੜ ਲੂੰ, ਰੋਮ ਰੋਮ ਰਹੇ ਸੁਣਾਈਆ। ਜਬ ਤੱਕ ਨਜ਼ਰ ਨਾ ਆਏ ਨਿਰਗੁਣ ਹੂਬਹੂ, ਸਾਖਿਆਤ ਆਪਣਾ ਦਰਸ ਦਿਖਾਈਆ। ਲੇਖਾ ਚੁੱਕੇ ਨਾ ਮੈਂ ਤੂੰ, ਤੂੰ ਮੈਂ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਰੰਗ ਰੰਗਾਈਆ। ਗੁਰਮੁਖ ਆਸਾ ਕਹੇ ਤੂੰ ਰੰਗ ਰੰਗੀਲਾ, ਪ੍ਰਭ ਤੇਰੀ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਦੱਸ ਕੇ ਗਏ ਵਸੀਲਾ, ਵਸਲ ਸਚ ਇਕੋ ਘਰ ਕਰਾਈਆ। ਭਗਤ ਜਨ ਜਨ ਤੇਰਾ ਕਬੀਲਾ, ਜੁਗ ਚੌਕੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਧੁਰ ਦਾ ਘਰ, ਜਿਸ ਘਰ ਇਕੋ ਨਜ਼ਰੀਂ ਆਈਆ। ਗੁਰਮੁਖ ਆਸਾ ਕਹੇ ਦੱਸ ਆਪਣੀ ਬਿਧ, ਅੰਤਰ ਆਤਮ ਦੇ ਜਣਾਈਆ। ਕਰੇ ਵਸੇਰਾ ਘਰ ਨਿਜ, ਦੂਰ ਦੁਰਾਡਾ ਪੰਧ ਮੁਕਾਈਆ। ਬਿਨ ਕਲਮ ਸ਼ਾਹੀ ਵੇਖਾਂ ਲਿਖ, ਕਾਗ਼ਜ਼ ਲੋੜ ਰਹੇ ਨਾ ਰਾਈਆ। ਜੀਵਨ ਜੁਗਤ ਸਮਝਾ ਭਵਿਖ, ਭੇਵ ਆਪਣਾ ਇਕ ਦਰਸਾਈਆ। ਤੇਰੀ ਸਿਖਿਆ ਸਤਿ ਸਰੂਪ ਬਣਾਏ ਸਿੱਖ, ਕੂੜੀ ਕਿਰਿਆ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਸਾ ਤੇਰਾ ਧਿਆਨ ਲਗਾਈਆ। ਗੁਰਮੁਖ ਆਸਾ ਕਰੇ ਧਿਆਨ, ਧਿਆਨ ਤੇਰਾ ਰਾਹ ਤਕਾਈਆ। ਸਤਿ ਸਤਿਵਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਦੇ ਗਿਆਨ, ਨਾਮ ਨਿਧਾਨ ਸ੍ਰੀ ਭਗਵਾਨ ਤੇਰਾ ਅੱਖਰ ਇਕ ਸਮਝਾਈਆ। ਸਾਚਾ ਮੰਦਰ ਗ੍ਰਹਿ ਵੇਖਾਂ ਉਚ ਮਹੱਲ ਅਟਲ ਮਕਾਨ, ਦੀਵਾ ਬਾਤੀ ਕਮਲਾਪਾਤੀ ਜੋਤੀ ਜੋਤ ਕਰ ਰੁਸ਼ਨਾਈਆ। ਆਪਣਾ ਬ੍ਰਹਮ ਆਪ ਪਛਾਣ, ਪਾਰਬ੍ਰਹਮ ਤੇਰਾ ਵੇਖਾਂ ਖੇਲ ਮਹਾਨ, ਸਚਖੰਡ ਦਵਾਰਾ ਏਕੰਕਾਰਾ ਇਕੋ ਤੂੰ ਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਘਰ ਚਰਨ ਕਵਲ ਦੇਣੀ ਸਰਨਾਈਆ। ਗੁਰਮੁਖ ਆਸਾ ਕਹੇ ਮੈਂ ਮੰਜ਼ਲ ਚੜ੍ਹਨਾ,
ਜਨਮ ਜਨਮ ਦਾ ਪੰਧ ਮੁਕਾਈਆ। ਅਬਿਨਾਸ਼ੀ ਕਰਤੇ ਘਰ ਤੇਰੇ ਵੜਨਾ, ਅਧਵਿਚਕਾਰ ਵਿਸ਼ਨ ਬ੍ਰਹਮ ਸ਼ਿਵ ਸਕੇ ਨਾ ਕੋਇ ਅਟਕਾਈਆ। ਸਨਮੁਖ ਹੋ ਕੇ ਤੇਰੇ ਖੜ੍ਹਨਾ, ਸਚ ਸਰੂਪ ਇਕੋ ਨਜ਼ਰੀਂ ਆਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨਾ, ਚੌਦਾਂ ਵਿਦਿਆ ਕੰਮ ਕਿਸੇ ਨਾ ਆਈਆ। ਸੀਸ ਜਗਦੀਸ ਝੁਕੌਣਾ ਤੇਰੇ ਚਰਨਾਂ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਗੁਰਮੁਖ ਆਸਾ ਕਹੇ ਤੂੰ ਸਚ ਸਵਾਮੀ, ਸਾਹਿਬ ਇਕੋ ਨਜ਼ਰੀ ਆਈਆ। ਆਦਿ ਜੁਗਾਦੀ ਅੰਤਰਜਾਮੀ, ਲੱਖ ਚੁਰਾਸੀ ਘਟ ਘਟ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਮ ਸੰਦੇਸਾ ਸੁਣੌਂਦੇ ਗਏ ਬਾਣੀ, ਪਰਾ ਪਸੰਤੀ ਮਧਮ ਬੈਖਰੀ ਢੋਲੇ ਰਾਗ ਅਲਾਈਆ। ਨੇਤਰ ਲੋਚਣ ਨੈਣ ਉਹ ਤੱਕਦੇ ਰਹੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਖੇਲ ਖਲਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਵਾਲੀ ਦੋ ਜਹਾਨੀ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਦਰਗਾਹ ਸਾਚੀ ਸੋਭਾ ਪਾਈਆ। ਗੁਰਮੁਖ ਆਸਾ ਤੇਰੇ ਚਰਨ ਕਵਲ ਵਿਟੋਂ ਕੁਰਬਾਨ ਸਦ ਮੰਗੇ ਸਚ ਇਕ ਨਿਸ਼ਾਨੀ, ਧਰਮ ਦਵਾਰਾ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਸੋਭਾ ਪਾਈਆ। ਗੁਰਮੁਖ ਆਸਾ ਕਹੇ ਮੈਂ ਵੇਖਾਂ ਤੇਰਾ ਕੋਟ, ਕੋਟੀ ਕੋਟ ਮੰਦਰ ਤਜਾਈਆ। ਜਿਥੇ ਸ਼ਬਦ ਅਗੰਮੀ ਵੱਜੇ ਚੋਟ, ਸੁਰ ਤਾਲ ਸਮਝ ਕਿਸੇ ਨਾ ਆਈਆ। ਸਚ ਪਰਕਾਸ਼ ਇਕੋ ਦੇ ਨਿਰਮਲ ਜੋਤ, ਦੀਵਾ ਬਾਤੀ ਅਵਰ ਨਾ ਕੋਇ ਟਿਕਾਈਆ। ਜਨਮ ਮਰਨ ਆਵਣ ਜਾਵਣ ਰਹੇ ਨਾ ਰੋਗ, ਲੱਖ ਚੁਰਾਸੀ ਨਾ ਕੋਇ ਭੁਆਈਆ। ਆਤਮ ਪਰਮਾਤਮ ਪਰਮ ਪੁਰਖ ਤੇਰੇ ਨਾਲ ਹੋਵੇ ਸੰਜੋਗ, ਧੁਰ ਦਾ ਮੇਲਾ ਲੈਣਾ ਮਿਲਾਈਆ। ਚਰਨਾਂ ਹੇਠ ਦਬਾ ਕੇ ਚੌਦਾਂ ਤਬਕ ਚੌਦਾਂ ਲੋਕ, ਸਾਚਾ ਮੰਦਰ ਦੇਣਾ ਸੁਹਾਈਆ। ਇਕ ਸੁਣੌਣਾ ਸਚ ਸਲੋਕ, ਧੁਰ ਦਾ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣੇ ਵਿਚ ਸਮਾਈਆ। ਗੁਰਮੁਖ ਆਸਾ ਕਹੇ ਤੇਰੇ ਵਿਚ ਸਮੌਣਾ, ਦੂਜੀ ਆਸ ਨਾ ਕੋਇ ਰਖਾਈਆ। ਤੇਰਾ ਨੂਰ ਤੇਰੇ ਵਿਚ ਟਿਕੌਣਾ, ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਜ਼ਹੂਰ ਤੇਰੇ ਵਿਚ ਰਖੌਣਾ, ਤੇਰੀ ਵਸਤ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਦੇ ਸਾਚਾ ਘਰ, ਜਿਸ ਘਰ ਮਿਲਿਆਂ ਵਿਛੜ ਕਦੇ ਨਾ ਜਾਈਆ। ਗੁਰਮੁਖ ਆਸਾ ਕਹੇ ਮੇਰਾ ਹੋਏ ਅੰਤ ਮਿਲਾਪ, ਮਿਲਣੀ ਤੇਰੇ ਨਾਲ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਜਾਪ, ਜਗਜੀਵਣ ਦਾਤੇ ਤੇਰੀ ਸਿਫ਼ਤ ਸਾਲਾਹੀਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦੀ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਮੈਂ ਆਤਮ ਨਿਮਾਣੀ ਤੇਰੇ ਨਾਲ ਜੋੜ ਨਾਤ, ਧੁਰ ਦਾ ਸੰਗ ਲਿਆ ਬਣਾਈਆ। ਜਿਸ ਨੂੰ ਚਾਰ ਜੁਗ ਸ਼ਾਸਤਰ ਸਿਮਰਤ ਵੇਦ ਰਹੇ ਆਖ, ਆਖਰ ਇਕੋ ਮਾਲਕ ਨਜ਼ਰੀ ਆਈਆ। ਅੰਤ ਕੰਤ ਭਗਵੰਤ ਬੇਅੰਤ ਸਦ ਵਸਾਂ ਤੇਰੇ ਪਾਸ, ਪਸ਼ਚਾਤਾਪ ਰਹਿਣ ਕੋਇ ਨਾ ਪਾਈਆ। ਗੁਰਮੁਖ ਆਸਾ ਦਰ ਦਵਾਰੇ ਮੰਗੇ ਦਾਤ, ਮਿਹਰਵਾਨ ਆਪਣੀ ਰਹਿਮਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਾਖਿਆਤ, ਸਵੱਛ ਸਰੂਪੀ ਆਪਣੀ ਦਇਆ ਕਮਾਈਆ।
੨੦ ਮੱਘਰ ੨੦੨੧ ਬਿਕ੍ਰਮੀ ਸ਼ਾਮ ਕੌਰ ਦੇ ਗ੍ਰਹਿ ਮੋਗਾ
ਅੰਮ੍ਰਿਤ ਰਸ ਹਰਿ ਕਾ ਨਾਮ, ਗੁਰ ਸਤਿਗੁਰ ਜਾਮ ਪਿਆਈਆ। ਭਾਗ ਲਗਾਏ ਕਾਇਆ ਖੇੜਾ ਗਰਾਮ, ਸਾਢੇ ਤਿੰਨ ਹੱਥ ਮੰਦਰ ਇਕ ਸੁਹਾਈਆ। ਅੰਧ ਅੰਧੇਰੀ ਮੇਟ ਕੇ ਅੰਤਰ, ਸ਼ਾਮ, ਨੂਰੀ ਚੰਦ ਜੋਤ ਚਮਕਾਈਆ। ਆਤਮ ਸੇਜਾ ਸਚ ਦੇ ਆਰਾਮ, ਸਾਂਤਕ ਸਤਿ ਸਰੂਪ ਸਮਾਈਆ। ਧੁਰ ਦਾ ਸ਼ਬਦ ਸੁਣਾ ਕੇ ਗਾਨ, ਸੋਈ ਸੁਰਤੀ ਆਪ ਉਠਾਈਆ। ਮਹਿੰਮਾ ਆਪਣੀ ਦੱਸ ਮਹਾਨ, ਭੇਵ ਅਭੇਵ ਆਪ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਇਕੋ ਨਾਮ ਦ੍ਰਿੜਾਈਆ। ਹਰਿ ਕਾ ਨਾਮ ਸਾਗਰ ਸੁਖ, ਗਹਿਰ ਗੰਭੀਰ ਨਜ਼ਰੀ ਆਈਆ। ਉਜਲ ਕਰੇ ਮਾਤ ਮੁਖ, ਦੁਰਮਤ ਮੈਲ ਧੁਆਈਆ। ਰੋਗ ਸੰਤਾਪ ਮੇਟੇ ਦੁੱਖ, ਕੂੜੀ ਕਿਰਿਆ ਪਰੇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਨਾਮ ਦਏ ਸਮਝਾਈਆ। ਹਰਿ ਕਾ ਨਾਮ ਸਤਿ ਸਰੂਪ, ਘਟ ਘਟ ਨਜ਼ਰੀ ਆਇੰਦਾ। ਹਰਿ ਕਾ ਨਾਮ ਚਾਰੇ ਕੂਟ, ਦਹਿ ਦਿਸ਼ਾ ਸੋਭਾ ਪਾਇੰਦਾ। ਹਰਿ ਕਾ ਨਾਮ ਨਾਤਾ ਤੋੜੇ ਜੂਠ ਝੂਠ, ਸਚ ਸੁਚ ਇਕ ਸਮਝਾਇੰਦਾ। ਹਰਿ ਕਾ ਨਾਮ ਕਾਇਆ ਮੰਦਰ ਅੰਦਰ ਪਏ ਉਠ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਗੁਰਮੁਖਾਂ ਝੋਲੀ ਪਾਇੰਦਾ। ਹਰਿ ਕਾ ਨਾਮ ਉਚਾ ਜਾਪ, ਰਸਨਾ ਜਿਹਵਾ ਬੱਤੀ ਦੰਦ ਲੋੜ ਰਹੇ ਨਾ ਰਾਈਆ। ਮੇਟਣਹਾਰਾ ਰੋਗ ਸੰਤਾਪ, ਦਰਦੀਆਂ ਦਰਦ ਵੰਡਾਈਆ। ਲੇਖਾ ਜਾਣੇ ਮਾਟੀ ਖ਼ਾਕ, ਤਤਵ ਤਤ ਖੋਜ ਖੁਜਾਈਆ। ਅੰਤਰ ਬਾਹਰ ਗੁਪਤ ਜ਼ਾਹਰ ਨਿਰਗੁਣ ਸਰਗੁਣ ਦੇਵੇ ਸਾਥ, ਧੁਰ ਦਾ ਸੰਗ ਆਪ ਨਿਭਾਈਆ। ਬੰਦ ਕਵਾੜੀ ਖੋਲ੍ਹ ਕੇ ਤਾਕ, ਪੜਦਾ ਦੂਈ ਦਏ ਗਵਾਈਆ। ਰਾਗ ਸੁਣਾਏ ਸ਼ਬਦ ਅਨਾਹਤ, ਧੁਨ ਆਤਮਕ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਦਏ ਵਡਿਆਈਆ। ਸਚ ਨਾਮ ਹਿਰਦੇ ਅੰਤਰ, ਹਰਿ ਕਰਤਾ ਆਪ ਜਣਾਈਆ। ਗੁਰਮੁਖ ਵਿਰਲਾ ਜਾਣੇ ਮੰਤਰ, ਸਾਚੀ ਬੂਝ ਬੁਝਾਈਆ। ਭੇਵ ਖੁਲ੍ਹਾਵੇ ਬ੍ਰਹਮ ਨਿਰੰਤਰ, ਮਾਇਆ ਮਮਤਾ ਮੋਹ ਮਿਟਾਈਆ। ਕੂੜੀ ਬੁਝਾਏ ਲੱਗੀ ਬਸੰਤਰ, ਅਗਨੀ ਤਤ ਨਾ ਕੋਇ ਜਲਾਈਆ। ਕਰ ਪਰਕਾਸ਼ ਅੰਤਰ ਗਗਨ ਗਗਨੰਤਰ, ਦੀਵਾ ਬਾਤੀ ਕਮਲਾਪਾਤੀ ਇਕੋ ਇਕ ਟਿਕਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਗੁਰ ਸ਼ਬਦ ਬਣਾਏ ਬਣਤਰ, ਮੂਰਖ ਮੂੜ੍ਹੇ ਚਤੁਰ ਸੁਘੜ ਸੁਜਾਨ ਰੂਪ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਦਰਸਾਈਆ। ਸਾਚਾ ਨਾਮ ਸਚ ਗੁਰਦੇਵ, ਆਤਮ ਮੇਲ ਮਿਲਾਈਆ । ਨਿਹਕਰਮੀ ਕਰੇ ਸਚੀ ਸੇਵ, ਸਿਫ਼ਤ ਸਾਲਾਹੀ ਆਪਣਾ ਹੁਕਮ ਮਨਾਈਆ। ਪਤਿਪਰਮੇਸ਼ਵਰ ਵਡ ਦੇਵੀ ਦੇਵ, ਆਤਮ ਦੇਵ ਆਪ ਸਮਝਾਈਆ। ਮੇਲ ਮਿਲਾ ਕੇ ਧਾਮ ਨਿਹਕੇਵ, ਨਿਹਚਲ ਆਪਣਾ ਆਸਣ ਲਾਈਆ। ਸਾਚਾ ਰਸ ਦੇ ਕੇ ਮੇਵ, ਅੰਮ੍ਰਿਤ ਫੱਲ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਾਮ ਇਕ ਪਰਗਟਾਈਆ। ਸਾਚਾ ਨਾਮ ਹਿਰਦੇ ਅੰਦਰ, ਘਰ ਘਰ ਵਿਚ ਦਏ ਜਣਾਈਆ। ਭਾਗ ਲਗਾ ਕੇ ਬੰਕ ਦਵਾਰੇ ਮੰਦਰ, ਤਤਵ ਤਤ ਖੋਜ ਖੁਜਾਈਆ। ਕਰ ਪਰਕਾਸ਼ ਅੰਧੇਰੀ ਕੰਦਰ, ਧੂੰਆਂਧਾਰ ਦੇ ਮਿਟਾਈਆ। ਮਨ ਮਨੂਆ ਨਾ ਦੌੜੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਬਜਰ ਕਪਾਟੀ ਤੋੜੇ ਜੰਦਰ, ਮਿਹਰਵਾਨ ਮਿਹਰ ਨਜ਼ਰ ਤਕਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਤਿਲਕ ਲਗਾਏ ਸਾਚਾ ਚੰਦਨ, ਧੂੜੀ ਖ਼ਾਕ ਇਕ ਰਮਾਈਆ। ਸਾਚਾ ਨਾਮ ਕਹੇ ਮੈਂ ਧੁਰ ਦਾ ਸੰਜੋਗੀ, ਜੁਗ ਵਿਛੜੇ ਮੇਲ ਮਿਲਾਈਆ। ਮੇਰਾ ਠਾਕਰ ਸਵਾਮੀ ਇਕੋ ਮੌਜੀ, ਮਜਲਸ ਭਗਤਾਂ ਨਾਲ ਰਖਾਈਆ। ਮੈਂ ਜਨਮ ਕਰਮ ਦਾ ਲੱਖ ਚੁਰਾਸੀ ਬਣ ਕੇ ਖੋਜੀ, ਘਟ ਘਟ ਅੰਦਰ ਫੋਲ ਫੁਲਾਈਆ। ਗੁਰਮੁਖਾਂ ਦੇ ਕੇ ਸਾਚੀ ਸੋਝੀ, ਸੁਰਤ ਸਵਾਣੀ ਦਿਆਂ ਉਠਾਈਆ। ਜਨਮ ਕਰਮ ਦਾ ਵੇਖਾਂ ਰੋਗੀ, ਮਾਇਆ ਮਮਤਾ ਮੋਹ ਦਿਆਂ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਜੋਤੀ, ਦੀਆ ਬਾਤੀ ਇਕੋ ਘਰ ਕਰੇ ਰੁਸ਼ਨਾਈਆ। ਸਾਚਾ ਨਾਮ ਕਹੇ ਮੈਂ ਭਗਤ ਪਿਆਰਾ, ਗੁਰਮੁਖ ਆਪਣੇ ਰੰਗ ਰੰਗਾਈਆ। ਜੁਗ ਚੌਕੜੀ ਸੇਵਾਦਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਸਾਚੇ ਮੰਦਰ ਕਰ ਉਜਿਆਰਾ, ਅੰਧ ਅੰਧੇਰਾ ਦਿਆਂ ਗਵਾਈਆ। ਘਰ ਵਿਚ ਵਸਤ ਰੱਖਾਂ ਸਚ ਥਾਰਾ, ਥਿਰ ਘਰ ਮੇਲਾ ਦਿਆਂ ਮਿਲਾਈਆ। ਜਿਸ ਘਰ ਵਸੇ ਆਪ ਨਿਰੰਕਾਰਾ, ਬੈਠਾ ਸੋਭਾ ਪਾਈਆ। ਗੁਰਮੁਖਾਂ ਵਖਾਵਾਂ ਉਹ ਦਵਾਰਾ, ਜਿਸ ਦੀ ਛੱਪਰ ਛੰਨ ਨਾ ਕੋਇ ਛੁਹਾਈਆ। ਦੀਆ ਬਾਤੀ ਬਲੇ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਆਪੇ ਰਿਹਾ ਜਗਾਈਆ। ਜਿਨ੍ਹਾਂ ਗੁਰਮੁਖਾਂ ਗੁਰਸਿਖਾਂ ਸਚ ਨਾਮ ਬਣਾਏ ਆਪ ਵਣਜਾਰਾ, ਅੰਤਮ ਓਸੇ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲਣਹਾਰਾ ਖੇਲ ਨਿਆਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਚਲਾਈਆ।
੨੦ ਮੱਘਰ ੨੦੨੧ ਬਿਕ੍ਰਮੀ ਕਿਹਰ ਸਿੰਘ ਦੇ ਗ੍ਰਹਿ ਰੱਜੀਵਾਲਾ
ਜਨ ਭਗਤ ਕਹੇ ਕਿਉਂ ਹੋਇਉਂ ਅਲੋਪ, ਪਰਮ ਪੁਰਖ ਪ੍ਰਭ ਆਪਣਾ ਭੇਵ ਜਣਾਈਆ। ਪੰਡਤ ਪਾਂਧੇ ਮੁੱਲਾ ਸ਼ੇਖ਼ ਤੈਨੂੰ ਲੱਭਦੇ ਪੋਪ, ਚਾਰ ਕੁੰਟ ਦਹਿ ਦਿਸ਼ਾ ਧਿਆਨ ਲਗਾਈਆ। ਜਗਤ ਸਵਾਮੀ ਅੰਤਰਜਾਮੀ ਤੇਰੀ ਸਮਝ ਨਾ ਆਈ ਕਿਸੇ ਕੂਟ, ਭੇਵ ਅਭੇਦ ਕਹਿਣ ਕੋਇ ਨਾ ਪਾਈਆ । ਜਗਤ ਸ੍ਰਿਸ਼ਟੀ ਦ੍ਰਿਸ਼ਟੀ ਵੇਖ ਜੂਠ ਝੂਠ, ਚਾਰ ਕੁੰਟ ਅੰਧੇਰਾ ਛਾਈਆ। ਬਿਨ ਤੇਰੇ ਨਾਮੇ ਖ਼ਾਲੀ ਦਿਸਣ ਬੁੱਤ, ਬੁਤਖ਼ਾਨੇ ਰੋ ਰੋ ਦੇਣ ਦੁਹਾਈਆ । ਸਤਿ ਸਤਿਵਾਦੀ ਤੇਰਾ ਦਿਸੇ ਨਾ ਕੋਈ ਸੁਤ, ਮਾਨਸ ਮਾਨੁਖ ਭੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਕਿਉਂ ਹੋਇਆ ਓਹਲੇ, ਨਿਰਗੁਣ ਮੁਖ ਛੁਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਤੇਰੀ ਸਿਫ਼ਤ ਬੋਲੇ, ਖਾਣੀ ਬਾਣੀ ਢੋਲੇ ਰਾਗ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਬਣਦੇ ਗਏ ਵਿਚੋਲੇ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਲ ਮਿਲਾਈਆ। ਭਗਤ ਭਗਵਾਨ ਤੈਨੂੰ ਦੱਸਦੇ ਗਏ ਸਦਾ ਵਸੇਂ ਕੋਲੇ, ਘਰ ਘਰ ਆਪਣਾ ਡੇਰਾ ਲਾਈਆ । ਕਰ ਪਰਕਾਸ਼ ਪੁਰਖ ਅਬਿਨਾਸ਼ ਕਾਇਆ ਮਾਟੀ ਸਾਚੇ ਚੋਲੇ, ਚੋਲੀ ਦੇ ਬਦਲਾਈਆ। ਹਉਂ ਵਾਰੀ ਸਦਕੇ ਤੈਥੋਂ ਪ੍ਰੇਮ ਪ੍ਰੀਤੀ ਅੰਤਰ ਘੋਲੇ, ਆਪ ਆਪਣਾ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇ ਵਡਿਆਈਆ। ਜਨ ਭਗਤ ਕਹਿਣ ਕਿਉਂ ਹੋਇਆ ਚੁੱਪ, ਖ਼ਾਮੋਸ਼ੀ ਤੇਰੇ ਉਤੇ ਛਾਈਆ। ਕਲਜੁਗ ਵੇਖ ਅੰਧੇਰਾ ਘੁੱਪ, ਕਿਉਂ ਆਪਣੀ ਅੱਖ ਬਦਲਾਈਆ। ਦੁਖੀ ਹੋ ਕੇ ਤੈਨੂੰ ਰਹੇ
ਪੁੱਛ, ਪੁਰਖ ਅਕਾਲ ਦੇ ਸਮਝਾਈਆ। ਧਰਤ ਮਾਤ ਦੀ ਖ਼ਾਲੀ ਕਦੇ ਨਾ ਹੋਵੇ ਕੁੱਖ, ਜਨ ਜਨਣੀ ਭਗਤ ਜਨ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦੇ ਸਮਝਾਈਆ। ਜਨ ਭਗਤ ਕਹਿਣ ਪ੍ਰਭ ਆ ਅੱਗੇ, ਧੁਰ ਦਾ ਪੰਧ ਮੁਕਾਈਆ । ਤੇਰਾ ਨਾਮ ਨਗਾਰਾ ਇਕੋ ਵੱਜੇ, ਚੌਦਾਂ ਲੋਕ ਹੋਵੇ ਸ਼ਨਵਾਈਆ। ਕੂੜ ਕੁੜਿਆਰ ਜਾਣ ਭੱਜੇ, ਨੱਠਣ ਵਾਹੋ ਦਾਹੀਆ। ਤੇਰਾ ਮੰਦਰ ਇਕੋ ਸੋਹਣਾ ਸਜੇ, ਗੁਰੂਦਵਾਰ ਇਕੋ ਦੇ ਵਡਿਆਈਆ। ਅੰਮ੍ਰਿਤ ਰਸ ਚਖਾ ਮਜ਼ੇ, ਨਾ ਮਾਲੂਮ ਆਪਣਾ ਰਸ ਵਖਾਈਆ। ਤੇਰੇ ਦਰ ਦੇ ਦਰਵੇਸ ਸਾਰੇ ਬੱਧੇ, ਬੰਦਨਾ ਕਰ ਕਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਲਏ ਮਿਲਾਈਆ। ਜਨ ਭਗਤ ਕਹਿਣ ਵੱਡਾ ਅਛੱਲ, ਅਛਲ ਛਲਧਾਰੀ ਆਪਣੀ ਲਏ ਅੰਗੜਾਈਆ। ਜਗਤ ਅੰਧੇਰੀ ਰਹੀ ਚਲ, ਚਾਰ ਕੁੰਟ ਅੰਧੇਰਾ ਰਿਹਾ ਛਾਈਆ। ਡੂੰਘਾ ਖ਼ਾਨਾ ਦਿਸੇ ਡੱਲ, ਕੰਢਾ ਪਾਰ ਨਾ ਕੋਇ ਵਖਾਈਆ। ਨੇਤਰ ਰੋਂਦੇ ਜਲ ਥਲ, ਮਈਅਲ ਰਹੇ ਕੁਰਲਾਈਆ। ਦੂਈ ਦਵੈਤੀ ਸਭ ਨੂੰ ਲੱਗਾ ਸੱਲ, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜੀ ਕਿਰਿਆ ਕਲਜੁਗ ਵੇਖੀ ਕਲ, ਕਾਲਖ ਟਿੱਕਾ ਧੋਵੇ ਨਾ ਕੋਇ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਾਚੇ ਹੋ ਸਹਾਈਆ। ਜਨ ਭਗਤ ਕਹਿਣ ਐ ਧੁਰ ਦੇ ਮਾਲਕ, ਮੁਲਕ ਆਪਣਾ ਵੇਖ ਵਖਾਈਆ। ਜਗਤ ਪਿਤ ਜਗਦੀਸ਼ਰ ਖ਼ਾਲਕ, ਮਖ਼ਲੂਕ ਦਏ ਦੁਹਾਈਆ। ਸ਼ਾਹ ਨਵਾਬ ਬਣ ਸਾਲਸ, ਆਦਾਬ ਸੱਯਦਾ ਸੀਸ ਝੁਕਾਈਆ। ਲੱਖ ਚੁਰਾਸੀ ਵਿਚੋਂ ਕੱਢ ਖ਼ਾਲਸ, ਸੰਤ ਸੁਹੇਲੇ ਆਪ ਪਰਗਟਾਈਆ। ਮਾਇਆ ਮਮਤਾ ਮੇਟ ਲਾਲਸ, ਲਾਲਨ ਆਪਣਾ ਰੰਗ ਰੰਗਾਈਆ। ਕੂੜੀ ਕਿਰਿਆ ਰਹੇ ਨਾ ਸਾਜ਼ਸ਼, ਭਾਂਡਾ ਭਰਮ ਦੇ ਭੰਨਾਈਆ। ਅਗਨੀ ਤਤ ਰਹੇ ਨਾ ਆਤਸ, ਅੰਮ੍ਰਿਤ ਮੇਘ ਸਚ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਜਨ ਭਗਤ ਕਹਿਣ ਪ੍ਰਭ ਪਾ ਫੇਰਾ, ਵੇਲਾ ਵਕਤ ਰਿਹਾ ਕੁਰਲਾਈਆ। ਕੂੜੀ ਕਿਰਿਆ ਚੁੱਕੇ ਡੇਰਾ, ਡੰਡਾਵਤ ਸੀਸ ਨਿਵਾਈਆ। ਤੇਰੇ ਪ੍ਰੇਮ ਪਿਆਰ ਦਾ ਦਿਸੇ ਖੇੜਾ, ਖਿੜਕੀ ਕੁੰਡੀ ਦੇ ਖੁਲ੍ਹਾਈਆ। ਮਨ ਮਨੂਆ ਉਲਟਾ ਆਵੇ ਗੇੜਾ, ਮਤਵਾਲੀ ਮਤ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਅੰਦਰ ਮਾਰ ਫੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਸੁਰਤੀ ਹੋਵੇ ਚਾਓ ਘਨੇਰਾ, ਸ਼ਬਦੀ ਵੱਜੇ ਵਧਾਈਆ। ਦਰਸਨ ਪਾ ਕੇ ਢੋਲਾ ਗਾਵਾਂ ਤੇਰਾ ਮੇਰਾ, ਸੋਹੰ ਸਚ ਇਕ ਪੜ੍ਹਾਈਆ। ਜਿਥੇ ਰਹੇ ਨਾ ਕੋਇ ਅੰਧੇਰਾ, ਜੋਤ ਜੋਤ ਰੁਸ਼ਨਾਈਆ। ਇਕੋ ਮੰਜ਼ਲ ਚੜ੍ਹ ਕੇ ਵੇਖੇ ਖੇੜਾ, ਬਿਨ ਭਗਤਾਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਲੈਣਾ ਮਿਲਾਈਆ। ਜਨ ਭਗਤ ਕਹੇ ਦੇ ਦਰਸ ਦੀਦਾਰ, ਦੀਦ ਈਦ ਚੰਦ ਰੁਸ਼ਨਾਈਆ। ਤੂੰ ਆਦਿ ਜੁਗਾਦੀ ਏਕੰਕਾਰ, ਅਕਲ ਕਲ ਅਖਵਾਈਆ। ਤੇਰਾ ਖੇਲ ਸਦਾ ਜੁਗ ਚਾਰ, ਚੌਕੜੀ ਵੇਸ ਵਟਾਈਆ। ਲੇਖਾ ਦੇਵੇਂ ਗੁਰੂ ਅਵਤਾਰ, ਪੈਗ਼ੰਬਰਾਂ ਹੱਥ ਰਖਾਈਆ। ਵਾਕ ਭਵਿਖਤ ਕਰਨ ਪੁਕਾਰ, ਕੂਕ ਕੂਕ ਸੁਣਾਈਆ। ਕਲ ਕਲਕੀ ਇਕ ਅਵਤਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਰੂਪ ਰੰਗ ਸਮਝ ਨਾ ਸਕੇ ਵਿਚ ਸੰਸਾਰ, ਭੇਖ ਨਜ਼ਰ ਕਿਸੇ ਆਈਆ। ਦਾਤਾ ਜੋਧਾ ਸੂਰਬੀਰ ਬਲਕਾਰ, ਬਲਧਾਰੀ ਇਕ ਅਖਵਾਈਆ । ਜਿਸ ਦਾ ਨਾਮ ਖੰਡਾ ਤੇਜ਼ ਕਟਾਰ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਜਿਸ ਦਾ ਮਹੱਲ ਅਟਲ ਉਚ ਮਨਾਰ, ਦਰਗਾਹ ਸਾਚੀ ਸੋਭਾ
ਪਾਈਆ । ਜਿਸ ਦਾ ਹੁਕਮ ਚਲੇ ਜੁਗ ਚਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਦੀ ਬੋਧ ਅਗਾਧ ਸ਼ਬਦ ਅਗੰਮੀ ਗੁਫ਼ਤਾਰ, ਕਲਮਾ ਕਾਇਨਾਤ ਸੁਣਾਈਆ। ਜੋ ਪੀਰ ਪੀਰਾਂ ਵਡ ਅਮਾਮ ਧੁਰ ਸਰਦਾਰ, ਪਰਵਰਦਿਗਾਰ ਨੂਰ ਖ਼ੁਦਾਈਆ। ਜਿਸ ਦਾ ਅਲਫ ਯੇ ਸਿਫ਼ਤਾਂ ਵਿਚ ਕਰੇ ਇਜ਼ਹਾਰ, ਆਜ਼ਮ ਇਕੋ ਨਜ਼ਰੀ ਆਈਆ। ਸੋ ਸਾਹਿਬ ਸਵਾਮੀ ਭਗਤਾਂ ਦੇ ਦੀਦਾਰ, ਨੇਤਰ ਲੋਚਨ ਆਪਣੀ ਅੱਖ ਖੁਲ੍ਹਾਈਆ। ਗ਼ਫ਼ਲਤ ਵਿਚ ਕਿਉਂ ਸੁੱਤਾ ਪੈਰ ਪਸਾਰ, ਸਦੀ ਚੌਧਵੀਂ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਲੈਣੀ ਅੰਗੜਾਈਆ । ਜਨ ਭਗਤ ਕਹਿਣ ਪੜਦਾ ਚੁੱਕ, ਕਿਉਂ ਘੁੰਗਟ ਮੁਖ ਰਖਾਈਆ। ਸਾਢੇ ਤਿੰਨ ਹੱਥ ਅੰਦਰ ਬੈਠੋਂ ਲੁਕ, ਲੋਕ ਲਾਜ ਦੇ ਤਜਾਈਆ। ਅੰਤਰ ਆਤਮ ਦੇ ਸੁਖ, ਸੁਖ ਸਾਗਰ ਰੂਪ ਸਮਾਈਆ। ਤੇਰੇ ਵਿਛੋੜੇ ਦਾ ਮਿਟੇ ਦੁੱਖ, ਵਿਛੜੇ ਆਪਣੇ ਘਰ ਮਿਲਾਈਆ। ਸੁਹੰਜਣੀ ਮੌਲੇ ਸੋਹਣੀ ਰੁੱਤ, ਰੁੱਤ ਬਸੰਤ ਦੇ ਮਹਿਕਾਈਆ। ਨਿਰਧਨ ਸਰਧਨ ਆ ਕੇ ਪੁਛ, ਸਤਿ ਸਤਿਵਾਦੀ ਵੇਸ ਵਟਾਈਆ। ਤੇਰੇ ਚਰਨ ਕਵਲ ਸਰਨਾਈ ਸਾਚੀ ਜਾਈਏ ਝੁਕ, ਮਸਤਕ ਨਿਉਂ ਨਿਉਂ ਲਾਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਬਹਿਕੇ ਇਕੋ ਢੋਲਾ ਗਾਈਆ। ਜਨ ਭਗਤ ਕਹੇ ਪ੍ਰਭ ਮੇਰੇ ਠਾਕਰ, ਆਪਣਾ ਭੇਵ ਖੁਲ੍ਹਾਈਆ। ਫਿਰ ਕੇ ਵੇਖੇ ਜਗਤ ਸਾਗਰ, ਡੂੰਘੀ ਭਵਰੀ ਡੇਰਾ ਲਾਈਆ। ਪੜ੍ਹ ਪੜ੍ਹ ਥੱਕਿਆ ਵੇਦ ਸ਼ਾਸਤਰ, ਸਿਮਰਤ ਪੁਰਾਨ ਖੋਜ ਖੁਜਾਈਆ। ਗੁਰ ਅਵਤਾਰਾਂ ਜੋ ਦਿਤੇ ਪਾਤਰ, ਪਾਤੀ ਅੱਖਰਾਂ ਨਾਲ ਮਿਲਾਈਆ। ਕਲਮ ਸ਼ਾਹੀ ਬਣ ਕੇ ਕਾਤਬ, ਹਰਫ਼ ਹਰੂਫ਼ ਜੋੜ ਜੁੜਾਈਆ। ਤੇਰਾ ਭੇਵ ਨਾ ਦੱਸਣ ਬਾਤਨ, ਬਾਹਰ ਕਰਨ ਸਫ਼ਾਈਆ। ਤੂੰ ਸਾਹਿਬ ਪੁਰਖ ਸਮਰਾਥਣ, ਸਤਿ ਸਚ ਤੇਰੀ ਵਡਿਆਈਆ। ਜਨ ਭਗਤ ਸੁਹੇਲੇ ਤੈਨੂੰ ਆਖਣ, ਜ਼ੋਰ ਨਾਲ ਰਹੇ ਦ੍ਰਿੜਾਈਆ। ਫੜ ਕੇ ਚਾੜ੍ਹ ਆਪਣੇ ਘਾਟਨ, ਘਾਟ ਪਿਛਲੀ ਦੇ ਮੁਕਾਈਆ। ਬੋਧ ਅਗਾਧ ਸੁਣਾ ਗਾਥਣ, ਨਿਰਗੁਣ ਨਿਰਅੱਖਰ ਦੇ ਪੜ੍ਹਾਈਆ। ਤੇਰੇ ਚਰਨ ਕਵਲ ਹੋਏ ਦਾਸਣ, ਵਾਸਤਾ ਦੋ ਜਹਾਨਾਂ ਦੇ ਤੁੜਾਈਆ। ਤੇਰੇ ਨਾਮ ਦਾ ਹੋਵੇ ਪਾਠਨ, ਸਿਲ ਪੂਜਸ ਪਾਹਨ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਜਨ ਭਗਤ ਕਹਿਣ ਐ ਪਰਵਰਦਿਗਾਰ, ਦਰੋਹੀ ਤੇਰੇ ਨਾਮ ਸੁਣਾਈਆ। ਤੂੰ ਲਾਸ਼ਰੀਕ ਸਾਂਝਾ ਯਾਰ, ਸਚ ਤੌਫ਼ੀਕ ਤੋਹੇ ਖ਼ੁਦਾਈਆ। ਦੋਏ ਜੋੜ ਕਰਾਂ ਨਿਮਸਕਾਰ, ਸੱਯਦਾ ਤੇਰੇ ਚਰਨ ਜਣਾਈਆ। ਮੈਂ ਬਰਦਾ ਦਰ ਦਰਬਾਰ, ਦਰਵੇਸ਼ ਨਜ਼ਰੀ ਆਈਆ। ਤੂੰ ਦੇਵਣਹਾਰ ਦਾਤਾਰ, ਵਡ ਤੇਰੀ ਵਡਿਆਈਆ। ਕਲਜੁਗ ਅੰਤਮ ਵੇਖ ਵਿਚਾਰ, ਭੇਵ ਅਭੇਦਾ ਦੇ ਖੁਲ੍ਹਾਈਆ। ਲੋੜ ਰਹੇ ਨਾ ਚਾਰ ਯਾਰ, ਜਗਤ ਯਾਰੀ ਨਾ ਕੋਇ ਹੰਢਾਈਆ। ਨਬੀਆਂ ਨਾਲ ਨਾ ਕੋਇ ਪਿਆਰ, ਹਜ਼ਰਤਾਂ ਨਾਲ ਨਾ ਕੋਇ ਪੜ੍ਹਾਈਆ। ਇਕ ਮਹਿਬੂਬ ਮੁਹੱਬਤ ਵਿਚ ਦੇ ਦੀਦਾਰ, ਦਰਸ ਸਾਚਾ ਸਚ ਕਰਾਈਆ। ਮੇਰੀ ਨੈਣ ਅੱਖ ਹੋਵੇ ਬੇਦਾਰ, ਆਲਸ ਨਿੰਦਰਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਦੇ ਚੁਕਾਈਆ। ਜਨ ਭਗਤ ਕਹੇ ਤੇਰਾ ਵੇਖਾਂ ਘਰ ਸੁਹੰਜਣਾ, ਸੋਭਾਵੰਤ ਰਿਹਾ ਸੁਹਾਈਆ। ਜਿਥੇ ਦੀਵਾ ਬਾਤੀ ਜਗੇ ਆਦਿ ਨਿਰੰਜਣਾ, ਨਿਰਗੁਣ ਨੂਰ ਜੋਤ ਹੋਵੇ ਰੁਸ਼ਨਾਈਆ। ਜਿਥੇ ਸਾਹਿਬ ਸਵਾਮੀ ਮਿਲੇ ਸਦਾ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ।
ਜਿਥੇ ਨਾਮ ਨਿਧਾਨ ਨੇਤਰ ਮਿਲੇ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਚਰਨ ਧੂੜੀ ਮਿਲੇ ਸਾਚਾ ਮਜਨਾ, ਦੁਰਮਤ ਮੈਲ ਧੁਆਈਆ। ਅੰਗੀਕਾਰ ਇਕੋ ਅੰਗ ਲੱਗਣਾ, ਦੂਜੀ ਸੇਜ ਨਾ ਕੋਇ ਹੰਢਾਈਆ। ਜਨ ਭਗਤ ਕਹੇ ਮਸਤਕ ਟਿੱਕਾ ਧੂੜੀ ਲੱਗੇ ਚੰਦਨਾ, ਸਤਿ ਸਤਿਵਾਦੀ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਨਿਜ ਘਰ ਮਿਲੇ ਇਕ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਨ ਭਗਤ ਕਹੇ ਮਾਲਕ ਖ਼ਾਲਕ ਮਿਲੇ ਸਦਾ ਬਖ਼ਸ਼ੰਦਨਾ, ਬਖ਼ਸ਼ਿਸ਼ ਰਹਿਮਤ ਝੋਲੀ ਦੇਵੇ ਪਾਈਆ। ਬਿਨ ਹੱਥਾਂ ਸੀਸ ਹੋਵੇ ਬੰਦਨਾ, ਜਗਦੀਸ਼ ਵੇਖਣਹਾਰਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦੇਣਾ ਸੁਹਾਈਆ। ਜਨ ਭਗਤ ਕਹੇ ਮੈਂ ਵੇਖਾਂ ਤੇਰਾ ਮੁਨਾਰ, ਸਚਖੰਡ ਸਾਚਾ ਨਜ਼ਰੀ ਆਈਆ। ਜਿਥੇ ਦੀਵਾ ਬਾਤੀ ਜਗੇ ਅਗੰਮ ਅਪਾਰ, ਹਵਣ ਪਵਣ ਨਜ਼ਰ ਕੋਇ ਨਾ ਪਾਈਆ। ਇਕ ਅਕੇਲਾ ਬੈਠਾ ਦਿਸੇ ਪਰਵਰਦਿਗਾਰ, ਸਾਂਝਾ ਯਾਰ ਨੂਰ ਖ਼ੁਦਾਈਆ। ਮੁਰੀਦ ਮੁਰਸ਼ਦ ਕਰੇ ਦੀਦਾਰ, ਦਰ ਠਾਂਡੇ ਖ਼ੁਸ਼ੀ ਮਨਾਈਆ। ਲਹਿਣਾ ਦੇਣਾ ਲੇਖਾ ਮੁਕੇ ਵਿਚ ਸੰਸਾਰ, ਸੰਸਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਸੁਣ ਜਨ ਭਗਤ, ਸਤਿ ਸਚ ਦਿਆਂ ਦ੍ਰਿੜਾਈਆ । ਕਿਰਪਾ ਕਰਾਂ ਵਿਚ ਲੋਕਮਾਤ ਜਗਤ, ਜੁਗਤ ਆਪਣੀ ਦਿਆਂ ਜਣਾਈਆ। ਸਦੀ ਚੌਧਵੀਂ ਵੇਲਾ ਸੁਹੰਜਣਾ ਸੋਹਣਾ ਆਇਆ ਵਕਤ, ਵਾਰ ਥਿਤ ਦਏ ਗਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿ ਕੇ ਗਏ ਪਰਮ ਪੁਰਖ ਪਰਮੇਸ਼ਵਰ ਆਏ ਫ਼ਕਤ, ਦੋ ਜਹਾਨਾਂ ਵਾਲੀ ਫੇਰਾ ਪਾਈਆ। ਜਿਸ ਦਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਸਖ਼ਤ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸਿਰ ਸਕੇ ਨਾ ਕੋਇ ਉਠਾਈਆ । ਸੋ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਦੇਵੇ ਦਰਸ, ਆਦਰਸ਼ ਆਪਣਾ ਇਕ ਵਖਾਈਆ। ਰਹੀਮ ਰਹਿਮਾਨ ਸ਼ਾਹ ਸੁਲਤਾਨ ਰਹਿਮਤ ਵਿਚ ਕਰੇ ਤਰਸ, ਮਿਹਰ ਨਜ਼ਰ ਬੇਨਜ਼ੀਰ ਆਪ ਉਠਾਈਆ। ਲਹਿਣਾ ਦੇਣਾ ਮੁਕਾ ਕੇ ਸੋਗ ਹਰਖ਼, ਚਿੰਤਾ ਗ਼ਮ ਦਏ ਚੁਕਾਈਆ। ਸਚ ਕਸਵਟੀ ਲਾ ਕੇ ਕਰੇ ਆਪਣੀ ਪਰਖ, ਪਾਰਖੂ ਇਕੋ ਦਾਤਾ ਬੇਪਰਵਾਹੀਆ। ਜੁਗ ਜਨਮ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਗਤ ਸੁਹੇਲੇ ਜੋ ਰਹੇ ਤੜਪ, ਆਤਮ ਦਰਸੀ ਆਪਣਾ ਦਰਸ ਦਏ ਕਰਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਜੋਤੀ ਜਾਮਾ ਵੇਸ ਵਟਾ ਆਏ ਪਰਤ, ਪਤਿਪਰਮੇਸ਼ਵਰ ਅੰਤਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਤੇਰੀ ਆਸਾ ਮਨਸਾ ਪੂਰ, ਅੰਤਮ ਪੂਰੀ ਦਿਆਂ ਕਰਾਈਆ। ਜਿਧਰ ਵੇਖੇਂ ਹਾਜ਼ਰ ਹਜ਼ੂਰ, ਬਿਨਾ ਅੱਖਾਂ ਨਜ਼ਰੀ ਆਈਆ। ਕੋਟ ਜਨਮ ਦੇ ਬਖ਼ਸ਼ ਕਸੂਰ, ਸਿਰ ਆਪਣਾ ਹੱਥ ਟਿਕਾਈਆ। ਅੰਤਰ ਆਤਮ ਦੇ ਕੇ ਨੂਰ, ਜਗਤ ਅੰਧੇਰਾ ਦਿਆਂ ਗਵਾਈਆ। ਕਲਜੁਗ ਨਾਤਾ ਤੋੜ ਕੇ ਕੂੜੋ ਕੂੜ, ਸਚ ਸਮਗਰੀ ਝੋਲੀ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰਾ ਧੁਰ ਦਾ ਇਹ ਦਸਤੂਰ, ਨਿਤ ਨਵਿਤ ਦਰਦੀਆਂ ਦਰਦ ਵੰਡਾਈਆ। ਉਹ ਭਗਤ ਸੁਹੇਲੇ ਸਦਾ ਮੋਹੇ ਮਨਜ਼ੂਰ ਜੋ ਮੁਸ਼ਕਲ ਅੰਦਰ ਇਕੋ ਨਾਮ ਧਿਆਈਆ। ਚੋਟੀ ਚੜ੍ਹ ਕੇ ਓਸ ਕੋਹਤੂਰ, ਜਿਸ ਕੋਹਤੂਰ ਉਤੇ ਮੂਸਾ ਮੂੰਹ ਦੇ ਭਾਰ ਸੁਟਾਈਆ। ਮੈਂ ਸਦਾ ਸਦਾ ਸਦ ਜਨ ਭਗਤ ਦਵਾਰ ਹੋ ਮਜਦੂਰ, ਸੇਵਕ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਰਿਹਾ ਸਮਝਾਈਆ। ਜਨ ਭਗਤ ਤੇਰਾ ਚੁੱਕਾਂ ਪੜਦਾ,
ਤਨ ਮਾਟੀ ਅੰਦਰ ਰਹਿਣ ਨਾ ਪਾਈਆ। ਭੇਵ ਖੁਲ੍ਹਾਵਾਂ ਤੇਰੇ ਘਰ ਦਾ, ਘਰ ਘਰ ਵਿਚ ਕਰਾਂ ਜਣਾਈਆ। ਜਾਮ ਪਿਆਵਾਂ ਅੰਮ੍ਰਿਤ ਜਲ ਦਾ, ਨਿਜਰ ਝਿਰਨਾ ਇਕ ਝਿਰਾਈਆ । ਰਾਗ ਸੁਣਾਵਾਂ ਸ਼ਬਦ ਅਗੰਮੀ ਅਨਹਦ ਦਾ, ਨਾਦੀ ਧੁਨ ਵਜਾਈਆ। ਘਰ ਪਰਕਾਸ਼ ਦੀਪਕ ਜੋਤ ਕਰੇ ਜੋ ਜਗ ਦਾ, ਬਿਨ ਤੇਲ ਬਾਤੀ ਸੋਭਾ ਪਾਈਆ। ਸਿੰਘਾਸਣ ਵਖਾਵਾਂ ਆਤਮ ਸੇਜ ਜੋ ਸਜਦਾ, ਲੇਫ ਨਿਹਾਲੀ ਲੋੜ ਰਹੇ ਨਾ ਰਾਈਆ। ਤੇਰਾ ਮੰਦਰ ਖੇੜਾ ਵਖਾਵਾਂ ਵਸਦਾ, ਜਿਸ ਘਰ ਸੁਰਤੀ ਸ਼ਬਦੀ ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ। ਤੇਰਾ ਪ੍ਰੀਤਮ ਵਖਾਵਾਂ ਆਤਮ ਪਰਮਾਤਮ ਨਾਲ ਹੱਸਦਾ, ਹਸਤੀ ਜੁਦਾ ਰੂਪ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਜਨ ਭਗਤ ਸੁਣਾਂ ਤੇਰੀ ਫ਼ਰਿਆਦ, ਅਭੁਲ ਭੁਲ ਕਦੇ ਨਾ ਜਾਈਆ। ਸਚ ਦਵਾਰੇ ਦੇਵਾਂ ਦਾਦ, ਦੌਲਤ ਨਾਮ ਇਕੋ ਝੋਲੀ ਪਾਈਆ। ਤੇਰੀ ਬਿਰਹੋ ਵੈਰਾਗਣ ਸੁਣੀ ਆਵਾਜ਼, ਜੋ ਆਪਣਾ ਰਾਗ ਰਹੀ ਅਲਾਈਆ। ਪੁਰਖ ਅਕਾਲਾ ਦੀਨ ਦਿਆਲਾ ਤੇਰਾ ਕਰੇ ਕਾਜ, ਕਰਤਾ ਦੇਵਣਹਾਰ ਵਡਿਆਈਆ। ਸਚ ਦਵਾਰੇ ਜੋੜ ਕੇ ਆਪਣਾ ਨਾਤ, ਬਿਧਾਤਾ ਵੇਖੇ ਥਾਉਂ ਥਾਈਂਆ। ਕਲਜੁਗ ਮੇਟ ਅੰਧੇਰੀ ਰਾਤ, ਸਾਚਾ ਚੰਦ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰੀ ਗਾਵਾਂ ਗਾਥ, ਸੋਹੰ ਢੋਲਾ ਇਕ ਸੁਣਾਈਆ। ਤੂੰ ਮੇਰਾ ਬਾਲਕ ਮੈਂ ਤੇਰਾ ਪਿਤ ਮਾਤ, ਪਿਤਾ ਪੂਤ ਨਾਤਾ ਸਕੇ ਨਾ ਕੋਇ ਤੁੜਾਈਆ। ਭਗਤ ਭਗਵਾਨ ਦੀ ਇਕੋ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਖਾਈਆ। ਨੇਤਰ ਲੋਚਨ ਨੈਣ ਵਖਾਵਾਂ ਸਾਖਿਆਤ, ਸਨਮੁਖ ਆਪਣਾ ਰੂਪ ਪਰਗਟਾਈਆ । ਜਨਮ ਕਰਮ ਬੰਧਨ ਵਿਚੋਂ ਕਰਾਵਾਂ ਨਜਾਤ, ਜਮ ਕੀ ਫਾਸੀ ਲੱਖ ਚੁਰਾਸੀ ਅੱਗੇ ਰਹਿਣ ਨਾ ਪਾਈਆ। ਏਥੇ ਓਥੇ ਦੋ ਜਹਾਨ ਚਰਨ ਕਵਲ ਸਦਾ ਸਦਾ ਸਦ ਰੱਖਾਂ ਪਾਸ, ਦੂਰ ਦੁਰਾਡਾ ਨਜ਼ਰ ਕੋਇ ਨਾ ਆਈਆ। ਮੰਜ਼ਲ ਪੌੜੀ ਚੜ੍ਹਾਵਾਂ ਆਪਣੇ ਘਾਟ, ਸਿਰ ਆਪਣਾ ਹੱਥ ਰਖਾਈਆ । ਦੂਰ ਦੁਰਾਡੀ ਦੋ ਜਹਾਨਾਂ ਮੁੱਕੇ ਵਾਟ, ਘਰ ਸਾਚੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਸੱਚਾ ਸਾਥ, ਸਗਲਾ ਸੰਗ ਆਪ ਹੋ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੇਵਾ ਕਰੇ ਬਣਕੇ ਦਾਸੀ ਦਾਸ, ਸਵਾਰਥ ਪਰਮਾਰਥ ਜਨ ਭਗਤਾਂ ਦਏ ਬਣਾਈਆ।
੨੧ ਮੱਘਰ ੨੦੨੧ ਬਿਕ੍ਰਮੀ ਮਲ ਸਿੰਘ ਦੇ ਗ੍ਰਹਿ ਪਿੰਡ ਰੱਜੀਵਾਲਾ
ਜਨ ਭਗਤਾਂ ਸਦ ਰਖੇ ਪੱਤ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਜਨਮ ਮਰਨ ਦਾ ਲਹਿਣਾ ਰੋਗ ਦੇਵੇ ਕੱਟ, ਆਵਣ ਜਾਵਣ ਪਤਤ ਪਾਵਣ ਪੰਧ ਮੁਕਾਇੰਦਾ। ਏਥੇ ਓਥੇ ਦੋ ਜਹਾਨਾਂ ਸਰਬ ਸਵਾਮੀ ਸਿਰ ਰੱਖੇ ਆਪਣਾ ਹੱਥ, ਆਤਮ ਪਰਮਾਤਮ ਨਿਰਗੁਣ ਨਿਰਗੁਣ ਨਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮਾਣ ਦਵਾਇੰਦਾ। ਭਗਤ ਸੁਹੇਲਾ ਹਰਿ ਨਿਰੰਕਾਰ, ਹਰਿ ਕਰਤਾ ਵਡ ਵਡਿਆਈਆ। ਲਹਿਣਾ ਦੇਣਾ ਦੇਵੇ ਮਾਤ ਨਿਵਾਰ, ਪੂਰਬ ਕਰਮਾਂ ਖੋਜ ਖੁਜਾਈਆ। ਕੂੜੀ ਕਿਰਿਆ ਨਾਤਾ ਤੋੜ ਸਰਬ ਸੰਸਾਰ, ਸੁਰਤੀ ਸ਼ਬਦ ਸੰਗ ਮਿਲਾਈਆ। ਨਾਮ ਪਦਾਰਥ ਦੇ ਭੰਡਾਰ, ਕਾਇਆ ਝੋਲੀ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ
ਸੁਹੇਲਾ ਬੇਪਰਵਾਹੀਆ। ਜਨ ਭਗਤਾਂ ਸਦਾ ਮੀਤ, ਜੁਗ ਚੌਕੜੀ ਖੇਲ ਖਿਲਾਇੰਦਾ। ਸਤਿ ਸਤਿਵਾਦੀ ਦੱਸਕੇ ਆਪਣੀ ਰੀਤ, ਮੰਤਰ ਧੁਰ ਦਾ ਨਾਮ ਦ੍ਰਿੜਾਇੰਦਾ। ਤਨ ਮਾਟੀ ਕਰਕੇ ਠਾਂਡੀ ਸੀਤ, ਅਗਨੀ ਤਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ। ਜਨ ਭਗਤਾਂ ਸਿਰ ਰੱਖੇ ਹੱਥ, ਮਿਹਰ ਨਜ਼ਰ ਉਠਾਈਆ। ਲੱਖ ਚੁਰਾਸੀ ਵਿਚੋਂ ਕਰਕੇ ਵੱਖ, ਧਾਮ ਅਵੱਲੜੇ ਦਏ ਬਹਾਈਆ। ਕਰ ਵਸੇਰਾ ਸੱਚੇ ਸਚਖੰਡ, ਥਿਰ ਘਰ ਠਾਂਡਾ ਦਰ ਇਕ ਵਖਾਈਆ। ਜਨਮ ਕਰਮ ਦੀ ਟੁੱਟੀ ਗੰਢ, ਡੋਰੀ ਆਪਣੇ ਨਾਲ ਬੰਧਾਈਆ। ਆਸਾ ਮਨਸਾ ਪੂਰੀ ਕਰੇ ਮੰਗ, ਤ੍ਰਿਸਨਾ ਤ੍ਰਿਖਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਜਨ ਭਗਤਾਂ ਪ੍ਰਭ ਦੇਵੇ ਮਾਣ, ਨਿਮਾਣਿਆਂ ਗਲੇ ਲਗਾਈਆ। ਸਚ ਦਵਾਰ ਇਕ ਮਕਾਨ, ਮਹੱਲ ਅਟਲ ਦਏ ਵਖਾਈਆ। ਜਿਸ ਘਰ ਦੀਵਾ ਬਾਤੀ ਜਗੇ ਮਹਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅੱਠੇ ਪਹਿਰ ਹੋਵੇ ਗਾਨ, ਧੁਨ ਅਗੰਮੀ ਰਾਗ ਸੁਣਾਈਆ । ਕੂੜਾ ਨਾਤਾ ਛੱਡ ਜਗਤ ਜਹਾਨ, ਸ੍ਰੀ ਭਗਵਾਨ ਇਕੋ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਦਏ ਚੁਕਾਈਆ। ਜਨ ਭਗਤਾਂ ਪ੍ਰਭ ਲੇਖ ਚੁਕੌਂਦਾ, ਜੁਗ ਚੌਕੜੀ ਆਪਣੀ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖੌਂਦਾ, ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣਾ ਫੇਰਾ ਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲੱਖ ਚੁਰਾਸੀ ਵਿਚੋਂ ਆਪ ਉਠੌਂਦਾ, ਸੁਰਤੀ ਸ਼ਬਦੀ ਇਕ ਗਿਆਨ ਸਮਝਾਈਆ। ਅੰਤਰ ਆਤਮ ਪੜਦਾ ਖੋਲ੍ਹ ਸਤਿ ਸਰੂਪੀ ਦਰਸ ਕਰੌਂਦਾ, ਜੋਤੀ ਜਾਤਾ ਨਜ਼ਰੀ ਆਈਆ। ਮੰਜ਼ਲ ਪੰਧ ਇਕ ਚੜ੍ਹੌਂਦਾ, ਦਰਗਾਹ ਸਾਚੀ ਸਾਚੇ ਘਰ ਦਏ ਵਡਿਆਈਆ। ਫੜ ਫੜ ਕਾਗੋਂ ਹੰਸ ਬਣੌਂਦਾ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਹਰਿ ਧੁਰ ਦਾ ਸੱਜਣ, ਸੰਗੀ ਸਾਥੀ ਇਕੋ ਨਜ਼ਰੀ ਆਈਆ । ਚਰਨ ਕਵਲ ਧੂੜੀ ਦੇਵੇ ਮਜਨ, ਦੁਰਮਤ ਮੈਲ ਧੁਆਈਆ। ਪੜਦੇ ਆਵੇ ਕੱਜਣ, ਸ਼ਬਦ ਦੁਸ਼ਾਲਾ ਉਪਰ ਇਕ ਰਖਾਈਆ। ਹੁਕਮੇ ਆਵੇ ਸੱਦਣ, ਧੁਰ ਸੰਦੇਸ਼ਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਭਗਤ ਸੁਹੇਲਾ ਸਾਹਿਬ ਪ੍ਰਭ, ਪਰਮ ਪੁਰਖ ਵੱਡੀ ਵਡਿਆਈਆ। ਗੁਰਮੁਖ ਗੁਰ ਗੁਰ ਲਏ ਲੱਭ, ਅੰਤਰ ਆਤਮ ਖੋਜ ਖੁਜਾਈਆ। ਜਗਤ ਧਾਰ ਕਰਾਏ ਪਾਰ ਹੱਦ, ਆਪਣੀ ਦਇਆ ਕਮਾਈਆ। ਸਾਚਾ ਨਾਮ ਸੁਣਾ ਕੇ ਛੰਦ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਰਿਹਾ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਦੇ ਅਨੰਦ, ਨਿਜਾਨੰਦ ਵਿਚ ਸਮਾਈਆ। ਜਨਮ ਕਰਮ ਦੀ ਟੁੱਟੀ ਗੰਢ, ਡੋਰੀ ਆਪਣੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹੰ ਬ੍ਰਹਮ, ਪਾਰਬ੍ਰਹਮ ਆਪਣੇ ਵਿਚ ਸਮਾਈਆ। ਜਨ ਭਗਤ ਕਹੇ ਪ੍ਰਭ ਰਿਹਾ ਖੋਜ, ਘਟ ਘਟ ਵੇਖ ਵਖਾਈਆ। ਜੁਗ ਜਨਮ ਦੀ ਮੇਟੇ ਸੋਚ, ਚਿੰਤਾ ਗ਼ਮ ਗਵਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਮਿਟਾਈਆ। ਸੁਰਤੀ ਸ਼ਬਦ ਹੋਏ ਸੰਜੋਗ, ਘਰ ਮੇਲਾ ਸਹਿਜ ਸੁਭਾਈਆ। ਆਵਣ ਜਾਵਣ ਕੱਟੇ ਰੋਗ, ਜਮ ਕੀ ਫਾਸੀ ਦਏ ਤੁੜਾਈਆ। ਘਰ ਵਖਾ ਕੇ ਸਾਚਾ ਕਿਲਾ ਕੋਟ, ਭਗਤ ਦਵਾਰਾ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਜਨ ਭਗਤਾਂ ਦੱਸੇ ਘਰ
ਇਕ, ਜਿਸ ਦੀ ਸਮਝ ਕੋਇ ਨਾ ਪਾਈਆ। ਜਿਸ ਗ੍ਰਹਿ ਮੰਦਰ ਅੰਦਰ ਸਚ ਸਵਾਮੀ ਆਏ ਦਿਸ, ਦੂਜਾ ਨਜ਼ਰ ਕੋਇ ਨਾ ਪਾਈਆ। ਬਿਨ ਕਲਮ ਸ਼ਾਹੀ ਕਾਗ਼ਜ਼ ਲੇਖਾ ਦਏ ਲਿਖ, ਧੁਰ ਮਸਤਕ ਆਪ ਜਣਾਈਆ। ਸਚ ਪਦਾਰਥ ਪਾਵੇ ਭਿਖ, ਵਸਤ ਅਮੋਲਕ ਇਕ ਵਰਤਾਈਆ। ਜਿਧਰ ਵੇਖੇ ਓਧਰ ਆਏ ਦਿਸ, ਦਹਿ ਦਿਸ਼ਾ ਚਾਰ ਕੁੰਟ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤਾਂ ਹਰਿ ਸੱਚਾ ਠਾਕਰ, ਹਰਿ ਕਰਤਾ ਨਜ਼ਰੀ ਆਈਆ। ਕਲਜੁਗ ਕੱਢੇ ਡੂੰਘੇ ਸਾਗਰ, ਭਵਰੀ ਵਿਚ ਨਾ ਕੋਇ ਭੁਆਈਆ। ਦਰ ਘਰ ਸਾਚੇ ਦੇਵੇ ਆਦਰ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਮਲ ਕਰਮ ਕਰੇ ਉਜਾਗਰ, ਦੂਈ ਦਵੈਤੀ ਦੁਰਮਤ ਮੈਲ ਆਪ ਧੁਆਈਆ। ਭਗਤ ਸੁਹੇਲਾ ਸਾਹਿਬ ਗੁਣਵੰਤ, ਹਰਿ ਕਰਤਾ ਬੇਪਰਵਾਹੀਆ। ਲੇਖਾ ਜਾਣੇ ਜੁਗਾ ਜੁਗੰਤ, ਨਿਤ ਨਵਿਤ ਵੇਖ ਵਖਾਈਆ। ਭੇਵ ਚੁਕਾਏ ਸਾਚੇ ਸੰਤ, ਗੁਰਮੁਖ ਬੂਝ ਬੁਝਾਈਆ। ਮੇਲ ਮਿਲਾਵਾ ਨਾਰ ਕੰਤ, ਧੁਰ ਦਾ ਜੋੜ ਜੁੜਾਈਆ। ਨਾਮ ਜਣਾਏ ਬੋਧ ਅਗਾਧਾ ਬਣ ਕੇ ਪੰਡਤ, ਸ਼ਬਦੀ ਸ਼ਬਦ ਆਪ ਸੁਣਾਈਆ। ਲੇਖਾ ਜਾਣੇ ਹੰ ਬ੍ਰਹਮ ਜੇਰਜ ਅੰਡਜ, ਉਤਭੁਜ ਸੇਤਜ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਹੱਥ ਰੱਖੇ ਵਡਿਆਈਆ । ਜਨ ਭਗਤਾਂ ਪ੍ਰਭ ਸਦਾ ਸੁਹੇਲਾ, ਏਥੇ ਓਥੇ ਨਜ਼ਰੀ ਆਈਆ। ਅੰਤਰ ਆਤਮਾ ਕਰੇ ਮੇਲਾ, ਪਰਮਾਤਮ ਜੋੜ ਜੁੜਾਈਆ। ਨਿਰਗੁਣ ਸਰਗੁਣ ਸੱਜਣ ਸੁਹੇਲਾ, ਧੁਰ ਦਾ ਸੰਗੀ ਇਕ ਅਖਵਾਈਆ। ਵਸਣਹਾਰਾ ਧਾਮ ਨਵੇਲਾ, ਸਚਖੰਡ ਸਾਚੇ ਸੋਭਾ ਪਾਈਆ। ਵੇਸ ਵਟਾ ਕੇ ਗੁਰੂ ਗੁਰ ਚੇਲਾ, ਚੇਲਾ ਗੁਰ ਆਪਣਾ ਨਾਉਂ ਪਰਗਟਾਈਆ। ਗੁਰਮੁਖਾਂ ਗੁਰਸਿਖਾਂ ਰਾਏ ਧਰਮ ਦੀ ਕੱਟੇ ਜੇਲਾ, ਚਿਤ੍ਰਗੁਪਤ ਲੇਖਾ ਸਕੇ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਕਰਾਏ ਆਪਣਾ ਮੇਲਾ, ਧੁਰ ਸੰਜੋਗੀ ਵੇਖ ਵਖਾਈਆ। ਜਨ ਭਗਤਾਂ ਹਰਿ ਜੁਗ ਜੁਗ ਰਖਦਾ, ਨਿਤ ਨਵਿਤ ਸੇਵ ਕਮਾਈਆ। ਧੁਰ ਦਾ ਮਾਰਗ ਇਕੋ ਦੱਸਦਾ, ਸਹਿਜ ਸੁਭਾਉ ਕਰੇ ਪੜ੍ਹਾਈਆ। ਹਿਰਦੇ ਅੰਦਰ ਆ ਕੇ ਵਸਦਾ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਕਰੇ ਖੇਲ ਪੁਰਖ ਸਮਰਥ ਦਾ, ਮਹਿਮਾ ਅਕਥ ਕਥ ਦ੍ਰਿੜਾਈਆ। ਲਹਿਣਾ ਦੇਣਾ ਦੇਵੇ ਸਾਚੇ ਹਕ ਦਾ, ਵਸਤ ਅਮੋਲਕ ਇਕੋ ਇਕ ਵਰਤਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਚਰਨ ਸਰਨ ਸਰਨਾਈ ਸਾਚੀ ਰਖਦਾ, ਬੇਪਰਵਾਹ ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਟ ਘਟ ਅੰਤਰ ਨਿਰਗੁਣ ਹੋ ਕੇ ਵਸਦਾ, ਨਿਰਵੈਰ ਆਪਣੀ ਧਾਰ ਚਲਾਈਆ ।
੨੧ ਮੱਘਰ ੨੦੨੧ ਬਿਕ੍ਰਮੀ ਸੋਹਨ ਸਿੰਘ ਦੇ ਗ੍ਰਹਿ ਮੁੰਡੀ ਜੁਮਾਲ
ਗੁਰਮੁਖਾਂ ਗੁਰ ਦਏ ਇਸ਼ਾਰਾ, ਅੰਤਰ ਆਤਮ ਰਮਜ਼ ਲਗਾਈਆ। ਨਿਰਗੁਣ ਨੂਰ ਕਰੇ ਉਜਿਆਰਾ, ਦੀਆ ਦੀਪਕ ਇਕ ਜਗਾਈਆ। ਕੂੜੀ ਕਿਰਿਆ ਮੇਟੇ ਅੰਧ ਅੰਧਿਆਰਾ, ਰੈਣ ਅੰਧੇਰੀ ਦਏ ਗਵਾਈਆ। ਸਾਚਾ ਸਚ ਸੁਹਾਏ ਬੰਕ ਦਵਾਰਾ, ਕਾਇਆ ਮਾਟੀ ਖ਼ੁਸ਼ੀ ਮਨਾਈਆ। ਨਾਮ ਨਿਧਾਨ ਸੁਣਾਏ ਸੱਚੀ ਧੁਨਕਾਰਾ, ਅਗੰਮੀ ਰਾਗ ਅਲਾਈਆ। ਭੇਵ ਅਭੇਦਾ ਖੋਲ੍ਹੇ ਸਿਰਜਣਹਾਰਾ, ਪੜਦਾ ਓਹਲਾ ਆਪ ਉਠਾਈਆ। ਲੱਖ
ਚੁਰਾਸੀ ਕਰਜ਼ਾ ਲਾਹੇ ਆਪ ਨਿਰੰਕਾਰਾ, ਆਵਣ ਜਾਵਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੀ ਬੂਝ ਬੁਝਾਈਆ। ਗੁਰਸਿਖ ਅੰਤਰ ਵੇਖੇ ਸੁਰਤ, ਨਿਰਤ ਹੋਵੇ ਸਹਾਈਆ। ਕਿਰਪਾ ਕਰ ਅਕਾਲ ਮੂਰਤ, ਅਨਭਵ ਪਰਕਾਸ਼ ਦਏ ਜਣਾਈਆ। ਸਤਿ ਨਾਮ ਸੁਣਾ ਕੇ ਤੂਰਤ, ਤੁਰਤ ਆਪਣਾ ਹੁਕਮ ਮਨਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਤ, ਸਾਚੀ ਵਿਦਿਆ ਦਏ ਪੜ੍ਹਾਈਆ। ਹਰਿ ਸਰਨਾਈ ਧੁਰ ਦੀ ਧੂੜਤ, ਮਸਤਕ ਟਿੱਕਾ ਇਕ ਰਮਾਈਆ। ਮਨਸਾ ਮਨ ਰਹੇ ਕੋਇ ਨਾ ਮੂਰਖ, ਮਿਹਰਵਾਨ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਗਲੇ ਲਗਾਈਆ। ਗੁਰਮੁਖਾਂ ਪ੍ਰਭ ਦੇਵੇ ਯੁਕਤੀ, ਗੁਰ ਸਤਿਗੁਰ ਦਇਆ ਕਮਾਇੰਦਾ । ਲਹਿਣਾ ਚੁਕਾ ਕੇ ਮੋਖ ਮੁਕਤੀ, ਮਿਸਲ ਆਪਣੇ ਨਾਲ ਰਲਾਇੰਦਾ। ਖੇਲ ਖਿਲਾ ਕੇ ਨਿਰਤੀ ਸੁਰਤੀ, ਸੂਰਤ ਸਾਬਤ ਆਪ ਦ੍ਰਿੜਾਇੰਦਾ। ਭੇਵ ਚੁਕਾ ਕੇ ਸ਼ਕਤੀ ਭੁਗਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਵੇਖ ਵਖਾਇੰਦਾ। ਗੁਰਮੁਖਾਂ ਗੁਰ ਖੋਲ੍ਹੇ ਰਾਜ਼, ਬੰਦ ਕਵਾੜੀ ਕੁੰਡਾ ਲਾਹੀਆ। ਸ਼ਬਦ ਅਗੰਮੀ ਮਾਰ ਆਵਾਜ਼, ਜਗ ਸੋਏ ਲਏ ਉਠਾਈਆ। ਪ੍ਰੇਮ ਪ੍ਰੀਤੀ ਬਖ਼ਸ਼ ਕੇ ਦਾਤ, ਖ਼ਾਲੀ ਭੰਡਾਰ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰ ਗੁਰ ਵੇਖ ਵਖਾਈਆ। ਗੁਰਮੁਖਾਂ ਗੁਰ ਦੱਸੇ ਰਸਤਾ, ਰਹਿਬਰ ਹੋੇ ਦਇਆ ਕਮਾਈਆ। ਮਾਰਗ ਜਣਾਏ ਇਕੋ ਪੁਖਤਾ, ਮੁਕੰਮਲ ਆਪਣਾ ਹੁਕਮ ਜਣਾਈਆ। ਦਰਸ ਦਿਖਾਏ ਜੋ ਘਰ ਘਰ ਲੁਕਦਾ, ਪੜਦਾ ਓਹਲਾ ਆਪ ਚੁਕਾਈਆ। ਜਗਤ ਜਹਾਨ ਪੈਂਡਾ ਮੁੱਕਦਾ, ਸਫ਼ਰਾਂ ਵਿਚ ਨਾ ਕੋਇ ਭੁਆਈਆ। ਨਾਤਾ ਜੋੜ ਕੇ ਪਿਤਾ ਪੁੱਤ ਦਾ, ਪੁਰਖ ਅਕਾਲ ਗੋਦ ਉਠਾਈਆ। ਵਕਤ ਸੁਹੰਜਣਾ ਲਿਆਏ ਅਗੰਮੇ ਸੁਖ ਦਾ, ਸੁਖ ਸਾਗਰ ਵਿਚ ਸਮਾਈਆ। ਅੰਤਰ ਆਤਮ ਆਪਣੀਆਂ ਭੁਜਾਂ ਚੁੱਕਦਾ, ਚਤਰਭੁਜ ਭੇਵ ਨਾ ਰਾਈਆ। ਲੇਖਾ ਚੁੱਕੇ ਪਾਰਬ੍ਰਹਮ ਬ੍ਰਹਮ ਗੁਝ ਦਾ, ਪੜਦਾ ਓਹਲਾ ਦਏ ਉਠਾਈਆ। ਭੇਵ ਖੁਲ੍ਹਾਵੇ ਆਪਣੇ ਅੱਖਰ ਇਕ ਤੁਕ ਦਾ, ਦੋ ਜਹਾਨਾਂ ਖ਼ੁਸ਼ੀ ਵਖਾਈਆ। ਜੋੜ ਜੁੜਾ ਕੇ ਸਚ ਸੁੱਚ ਦਾ, ਕੂੜ ਕੁੜਿਆਰਾ ਦਏ ਖਪਾਈਆ। ਕਰ ਉਜਾਲਾ ਉਜਲ ਮੁਖ ਦਾ, ਅੰਧ ਗੁਬਾਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਜਾਮਾ ਦੇ ਮਨੁਖ ਦਾ, ਮਾਨੁਖ ਆਪਣੇ ਲੇਖੇ ਲਾਈਆ। ਗੁਰਮੁਖ ਲੇਖਾ ਹੱਥ ਗੁਰਦੇਵ, ਜੁਗ ਚੌਕੜੀ ਖੇਲ ਖਿਲਾਇੰਦਾ। ਦਾਤਾ ਦਾਨੀ ਅਲਖ ਅਭੇਵ, ਅਗੋਚਰ ਅਗੰਮ ਅਥਾਹ ਵੇਖ ਵਖਾਇੰਦਾ। ਅੰਮ੍ਰਿਤ ਰਸ ਦੇਵਣਹਾਰਾ ਸਾਚਾ ਮੇਵ, ਧੁਰ ਦਾ ਫਲ ਇਕ ਖਵਾਇੰਦਾ। ਰਸ ਭਰਾ ਕੇ ਰਸਨਾ ਜਿਹਵ, ਰੁਚਆਤਮਕ ਇਕ ਧਿਆਨ ਦ੍ਰਿੜਾਇੰਦਾ। ਧਾਮ ਵਖਾ ਕੇ ਸਦਾ ਨਿਹਕੇਵ, ਨਿਹਚਲ ਆਪਣਾ ਆਸਣ ਲਾਇੰਦਾ। ਚਰਨ ਪ੍ਰੀਤੀ ਸਾਚੀ ਸੇਵ, ਸਚ ਸਵਾਮੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਰੰਗ ਰੰਗਾਇੰਦਾ। ਗੁਰਸਿਖਾਂ ਪ੍ਰਭ ਖੋਲ੍ਹੇ ਦ੍ਰਿਸ਼ਟ ਦਿਬ, ਦੇਵ ਨੇਤ ਨਜ਼ਰੀਂ ਆਈਆ। ਮਾਣ ਅਭਿਮਾਨ ਨਾ ਕੋਇ ਗਰਬ, ਹੰਕਾਰ ਵਿਕਾਰ ਦਏ ਗਵਾਈਆ। ਕਿਰਪਾ ਕਰ ਸਤਿਗੁਰ ਸਵਾਮੀ ਪ੍ਰਭ, ਪਤਿਪਰਮੇਸ਼ਵਰ ਵੇਖ ਵਖਾਈਆ। ਲੇਖਾ ਚੁਕਾ ਕੇ ਨਾਰ ਮਰਦ, ਇਸਤਰੀ ਪੁਰਸ਼ ਇਕੋ ਰੰਗ ਵਖਾਈਆ। ਗ਼ਰੀਬ ਨਿਮਾਣਿਆਂ ਸਦਾ ਸੁਹੇਲਾ ਸਦ ਵੰਡੇ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਜਨਮ ਕਰਮ ਦਾ ਲੇਖਾ ਖੋਲ੍ਹ ਕੇ ਵੇਖੇ ਪਿਛਲੀ ਫ਼ਰਦ, ਜੁਗ ਚੌਕੜੀ ਭੁੱਲ
ਕਦੇ ਨਾ ਜਾਈਆ। ਪ੍ਰੇਮ ਪਿਆਰ ਦਾ ਲਾ ਕੇ ਸਾਚਾ ਵਰਗ, ਨਾਤਾ ਧੁਰ ਦਾ ਲਏ ਜੁੜਾਈਆ। ਏਹੋ ਖੇਲ ਸਦਾ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਗੁਰਮੁਖਾਂ ਜਨਮ ਕਰਮ ਦਾ ਦੇਵਣ ਆਏ ਕਰਜ਼, ਪਿਛਲਾ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਗੁਰਮੁਖ ਲੇਖਾ ਘਰ ਨਿਰੰਕਾਰ, ਜੁਗ ਜੁਗ ਦੇਵਣਹਾਰ ਵਡਿਆਈਆ। ਕਲਜੁਗ ਅੰਤਮ ਕਰ ਪਿਆਰ, ਪਰਮ ਪ੍ਰੀਤਮ ਸੇਵ ਕਮਾਈਆ। ਨਾਮ ਪਦਾਰਥ ਭਰ ਭੰਡਾਰ, ਸਾਚੀ ਸੇਵਾ ਸੇਵਕ ਬਣ ਕੇ ਆਪ ਕਮਾਈਆ। ਕਾਇਆ ਮੰਦਰ ਦੇ ਅਧਾਰ, ਧੀਰਜ ਜਤ ਸਤਿ ਸੰਤੋਖ ਇਕ ਵਖਾਈਆ। ਨਾਤਾ ਜੋੜ ਕੇ ਧੁਰ ਦਾ ਯਾਰ, ਮਿਤਰ ਪਿਆਰਾ ਹੋ ਕੇ ਨਜ਼ਰੀ ਆਈਆ। ਨਾਮ ਸੁਣਾ ਕੇ ਸਚ ਜੈਕਾਰ, ਸੋਹੰ ਕਰੇ ਪੜ੍ਹਾਈਆ। ਤੇਰਾ ਮੇਰਾ ਇਕ ਪਿਆਰ, ਗੁਰਮੁਖ ਗੁਰਸਿਖ ਗੁਰ ਗੁਰ ਵਿਛੜ ਕਦੇ ਨਾ ਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜੁਗ ਜਨਮ ਪੈਜ ਦੇਵੇ ਸਵਾਰ, ਭਗਤ ਸਵਾਰਥੀ ਆਪਣਾ ਫੇਰਾ ਪਾਈਆ।