ਪੁਸਤਕਾਲਾਭਾਗ ੧੭

੨੨ ਮੱਘਰ ੨੦੨੧ ਬਿਕ੍ਰਮੀ ਬਾਗੀਚਾ ਸਿੰਘ ਦੇ ਗ੍ਰਹਿ ਮੁੰਡੀ ਜਮਾਲ ਜ਼ਿਲਾ ਫ਼ਿਰੋਜ਼ਪੁਰ

ਗੁਰਮੁਖ ਸਾਚੇ ਪ੍ਰਭ ਦੇਵੇ ਮਤ, ਧੀਰਜ ਜਤ ਝੋਲੀ ਪਾਈਆ। ਅੰਤਰ ਆਤਮ ਦੇਵੇ ਬ੍ਰਹਮ ਮਤ, ਮਨ ਮਤ ਲੇਖਾ ਦਏ ਚੁਕਾਈਆ। ਧੁਰ ਦਾ ਰਾਗ ਸੁਣਾਏ ਸ਼ਬਦ ਅਗੰਮੀ ਅਨਹਦ, ਧੁਨ ਆਤਮਕ ਰਾਗ ਜਣਾਈਆ। ਅੰਮ੍ਰਿਤ ਆਤਮ ਨਿਜਰ ਝਿਰਨਾ ਬੂੰਦ ਸਵਾਂਤੀ ਦੇਵੇ ਝੱਟ, ਰਿਸਕ ਰਿਸਕ ਆਪ ਟਪਕਾਈਆ। ਪੜਦਾ ਓਹਲਾ ਦੂਈ ਦਵੈਤੀ ਬਜਰ ਕਪਾਟੀ ਖੋਲ੍ਹੇ ਫਟ, ਭੇਵ ਅਭੇਦ ਦਏ ਜਣਾਈਆ। ਨਿਰਮਲ ਜੋਤ ਦੀਆ ਬਾਤੀ ਕਮਲਾਪਾਤੀ ਕਰੇ ਪਰਕਾਸ਼, ਨੂਰੋ ਨੂਰ ਡਗਮਗਾਈਆ। ਕੂੜੀ ਕਿਰਿਆ ਮਾਇਆ ਮਮਤਾ ਮੇਟੇ ਅੰਧੇਰੀ ਰਾਤ, ਸਚ ਚੰਦ ਨੂਰ ਰੁਸ਼ਨਾਈਆ । ਸੇਜ ਸੁਹੰਜਣੀ ਆਤਮ ਵੇਖੇ ਸਾਹਿਬ ਪੁਰਖ ਸਮਰਾਥ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਮਾਤ ਵਡਿਆਈਆ। ਗੁਰਮੁਖ ਕਾਇਆ ਮੰਦਰ ਅੰਦਰ ਗਏ ਜਾਗ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਸੋਈ ਸੁਰਤੀ ਜਾਏ ਜਾਗ, ਨਿਜ ਨੇਤਰ ਅੱਖ ਖੁਲ੍ਹਾਈਆ। ਹੰਸ ਰੂਪ ਹੋਏ ਕਾਗ, ਗੁਰ ਸਤਿਗੁਰ ਦੁਰਮਤ ਮੈਲ ਧੁਆਈਆ। ਇਕ ਉਪਜਾਏ ਸਚ ਵੈਰਾਗ, ਬਿਰਹੋਂ ਚੋਟ ਲਗਾਈਆ। ਮਾਇਆ ਮਮਤਾ ਮਿਟੇ ਵਿਵਾਦ, ਕੂੜੀ ਤ੍ਰਿਸ਼ਨਾ ਦਏ ਬੁਝਾਈਆ। ਸ਼ਬਦ ਅਗੰਮੀ ਸੁਣਾਵੇ ਨਾਦ, ਏਕਾ ਧੁੰਨ ਜਣਾਈਆ । ਅੰਮ੍ਰਿਤ ਰਸ ਦੇਵੇ ਸਚ ਸੁਆਦ, ਰਸਨਾ ਰਸ ਨਾ ਕੋਈ ਵਖਾਈਆ। ਜਗਤ ਮਾਇਆ ਲੱਗੀ ਬੁਝਾਏ ਆਗ, ਬੂੰਦ ਸਵਾਂਤੀ ਇਕ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਈਆ। ਗੁਰਮੁਖ ਆਤਮ ਦੇਵੇ ਸੱਚੀ ਪੁਸਤਕ, ਬਿਨ ਅੱਖਰਾਂ ਕਰੇ ਪੜ੍ਹਾਈਆ। ਜਿਸ ਵਿਚ ਪਰਮ ਪੁਰਖ ਦੀ ਉਸਤਤ, ਦੂਜਾ ਰੂਪ ਨਾ ਕੋਇ ਵਖਾਈਆ। ਮਿਲੇ ਮੇਲ ਅਗੰਮੀ ਮੁਰਸ਼ਦ, ਮੁਰੀਦ ਅਪਣੇ ਅੰਗ ਲਗਾਈਆ। ਧੋ ਕੇ ਮੈਲ ਕੁੜਿਆਰੀ ਦੁਰਮਤ, ਸਵੱਛ ਸਰੂਪੀ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣਾ ਰੰਗ ਚੜ੍ਹਾਈਆ। ਗੁਰਮੁਖ ਅੰਤਰ ਚਾੜ੍ਹੇ ਰੰਗ, ਸੋ ਸਾਹਿਬ ਸਤਿਗੁਰ ਦਇਆ ਕਮਾਇੰਦਾ। ਨੌ ਦਵਾਰੇ ਪਾਰ ਲੰਘ, ਘਰ

ਸਾਚੇ ਸੋਭਾ ਪਾਇੰਦਾ। ਸੇਜ ਸੁਹਾਵੀ ਵੇਖ ਪਲੰਘ, ਆਤਮ ਅੰਤਰ ਆਸਣ ਲਾਇੰਦਾ। ਆਸਾ ਮਨਸਾ ਪੂਰੀ ਕਰ ਉਮੰਗ, ਤ੍ਰਿਸ਼ਨਾ ਤ੍ਰਿਖਾ ਸਰਬ ਬੁਝਾਇੰਦਾ । ਨਿਰਗੁਣ ਹੋ ਕੇ ਵਸੇ ਸੰਗ, ਜੋਤੀ ਜਾਤਾ ਡਗਮਗਾਇੰਦਾ। ਆਵਣ ਜਾਵਣ ਚੁਕਾ ਕੇ ਪੰਧ, ਘਰ ਸਾਚੇ ਜੋੜ ਜੁੜਾਇੰਦਾ। ਨਿਜ ਘਰ ਵਾਸੀ ਦੇ ਕੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਧੁਰ ਦਾ ਢੋਲਾ ਸੁਣਾ ਕੇ ਛੰਦ, ਸੋਹੰ ਨਾਦ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਜਨ ਭਗਤਾਂ ਅੰਦਰ ਵੇਖੇ ਖੋਲ੍ਹ, ਬੰਦ ਤਾਕੀ ਕੁੰਡੀ ਲਾਹੀਆ। ਸਾਹਿਬ ਸਵਾਮੀ ਬੈਠ ਅਡੋਲ, ਅੰਤਰਜਾਮੀ ਭੇਵ ਚੁਕਾਈਆ। ਅਨਰਾਗੀ ਅਨਬੋਲਤ ਪਏ ਬੋਲ, ਅਗੰਮੀ ਆਵਾਜ਼ ਸੁਣਾਈਆ। ਸਚ ਦਵਾਰਾ ਘਰ ਘਰ ਵਿਚ ਖੋਲ੍ਹ, ਸਨਮੁਖ ਹੋ ਕੇ ਨਜ਼ਰੀ ਆਈਆ। ਆਤਮ ਪਰਮਾਤਮ ਮਿਲ ਕੇ ਕਰੇ ਚੋਹਲ, ਚੋਜੀ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਈਆ। ਗੁਰਮੁਖ ਤਾਰੇ ਕਾਇਆ ਮੰਦਰ, ਮਨ ਮਣਕਾ ਆਪ ਭੁਆਈਆ। ਦਹਿ ਦਿਸ਼ਾ ਨਾ ਉਠ ਉਠ ਧਾਵੇ ਬੰਦਰ, ਚਾਰ ਕੁੰਟ ਨਾ ਕੋਇ ਫਿਰਾਈਆ। ਭਾਗ ਲਗਾ ਕੇ ਗਹਿਰੀ ਕੰਦਰ, ਭਵਰੀ ਭਵਰ ਕਰੇ ਰੁਸ਼ਨਾਈਆ। ਮਾਇਆ ਮਮਤਾ ਤੋੜ ਕੇ ਜੰਦਰ, ਕੁੰਡਾ ਖਿੜਕੀ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦਏ ਵਡਿਆਈਆ । ਗੁਰਮੁਖ ਅੰਦਰ ਖੋਲ੍ਹ ਕੇ ਤਾਕੀ, ਹਰਿ ਸਤਿਗੁਰ ਦਇਆ ਕਮਾਇੰਦਾ। ਅੰਮ੍ਰਿਤ ਜਾਮ ਪਿਆਏ ਬਣ ਕੇ ਸਾਕੀ, ਸਚ ਪਿਆਲਾ ਮੁਖ ਲਗਾਇੰਦਾ । ਨਿਰਗੁਣ ਨਿਰਗੁਣ ਜੁੜਾਏ ਨਾਤੀ, ਨਾਤਾ ਬਿਧਾਤਾ ਆਪ ਬੰਧਾਇੰਦਾ। ਅੰਤਰ ਅੰਤਰ ਬਣੇ ਸਾਥੀ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਤੂੰ ਮੇਰਾ ਮੈਂ ਤੇਰਾ ਸਚ ਪੜ੍ਹਾਏ ਗਾਥੀ, ਸੋਹਲਾ ਢੋਲਾ ਇਕ ਦ੍ਰਿੜਾਇੰਦਾ। ਲੇਖਾ ਚੁਕਾਏ ਕਾਇਆ ਮਾਟੀ ਸਾਢੇ ਤਿੰਨ ਹੱਥ ਖ਼ਾਕੀ, ਖ਼ਾਲਸ ਆਪਣਾ ਰੂਪ ਸਮਝਾਇੰਦਾ। ਨਜ਼ਰ ਆਏ ਕਮਲਾਪਾਤੀ, ਕਵਲ ਨੈਣ ਬਿਨ ਅੱਖਾਂ ਅੱਖ ਮਟਕਾਇੰਦਾ। ਪੰਧ ਮੁਕਾ ਕੇ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਚਰਨਾਂ ਹੇਠ ਰਖਾਇੰਦਾ। ਮੇਲ ਮਿਲਾ ਕੇ ਪੁਰਖ ਅਬਿਨਾਸ਼ੀ, ਅਬਚਲ ਆਪਣਾ ਘਰ ਸੁਹਾਇੰਦਾ। ਥਿਰ ਘਰ ਦੇਵੇ ਮਾਣ ਬਹੁ ਬਿਧ ਭਾਂਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦਰ ਵਸਾਇੰਦਾ। ਗੁਰਮੁਖ ਦਵਾਰਾ ਸਾਢੇ ਤਿੰਨ ਹੱਥ, ਮਾਣਸ ਮਾਟੀ ਬਣਤ ਬਣਾਈਆ। ਤਿੰਨ ਪੰਜ ਦਾ ਕਰ ਇਕੱਠ, ਸਾਚੀ ਘਾੜਤ ਲਈ ਘੜਾਈਆ। ਨੌ ਦਵਾਰੇ ਜਗਤ ਰੱਖ, ਕੂੜੀ ਵਾਸਨਾ ਵਿਚ ਸਮਾਈਆ। ਦਸਵੇਂ ਬੈਠ ਪੁਰਖ ਸਮਰਥ, ਸਚ ਸਿੰਘਾਸਣ ਡੇਰਾ ਲਾਈਆ। ਗੁਰਮੁਖ ਸਾਚਾ ਰਾਹ ਰਿਹਾ ਤੱਕ, ਆਦਿ ਜੁਗਾਦਿ ਵੇਖ ਵਖਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਆਪਣੀ ਗੋਦੀ ਲਏ ਚੱਕ, ਫੜ ਬਾਂਹੋਂ ਗਲੇ ਲਗਾਈਆ। ਜਨਮ ਕਰਮ ਦਾ ਲਹਿਣਾ ਦੇਵੇ ਹਕ, ਹਕੀਕਤ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਅੰਦਰ ਕਰ ਕੇ ਵਾਸ, ਅਸਥਾਨ ਭੂਮਿਕਾ ਸਾਚੀ ਦਏ ਵਖਾਈਆ । ਗੁਰਮੁਖ ਅੰਦਰ ਸਚ ਅਸਥਾਨ, ਆਤਮ ਸੇਜਾ ਇਕ ਸੁਹਾਈਆ। ਜਿਥੇ ਝੁੱਲੇ ਧਰਮ ਨਿਸ਼ਾਨ, ਕੂੜੀ ਕਿਰਿਆ ਰਹਿਣ ਕੋਇ ਨਾ ਪਾਈਆ। ਦੀਆ ਬਾਤੀ ਜਗੇ ਇਕ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਅਗੰਮੀ ਸੁਣੇ ਧੁਨਕਾਨ, ਅਨਰਾਗੀ ਰਾਗ ਸੁਣਾਈਆ। ਕਿਰਪਾ ਕਰ ਸ੍ਰੀ ਭਗਵਾਨ, ਮਹਿੰਮਾ ਅਕਥ ਦਏ ਦ੍ਰਿੜਾਈਆ। ਸਚ ਸੁਹਾਏ ਇਕ ਮਕਾਨ, ਕਾਇਆ ਕਾਅਬਾ ਮਿਲੇ

ਵਡਿਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕਿਸੇ ਹੱਥ ਨਾ ਆਇਆ ਵਿਚ ਜਹਾਨ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਜੀਵ ਜੰਤ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵਖਾਏ ਸਾਚਾ ਘਰ, ਘਰ ਘਰ ਵਿਚ ਪੜਦਾ ਲਾਹੀਆ। ਗੁਰਮੁਖਾਂ ਪ੍ਰਭ ਦੇਵੇ ਵਸਤ, ਨਾਮ ਅਮੋਲਕ ਝੋਲੀ ਪਾਈਆ। ਲੇਖਾ ਚੁਕਾਏ ਕੀਟ ਹਸਤ, ਊਚ ਨੀਚ ਡੇਰਾ ਢਾਹੀਆ। ਨਾਮ ਖ਼ੁਮਾਰੀ ਰੱਖੇ ਮਸਤ, ਦਿਵਸ ਰੈਣ ਇਕੋ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਦੱਸ ਕੇ ਆਪਣਾ ਇਸ਼ਟ, ਏਕਾ ਘਰ ਦਏ ਸਮਝਾਈਆ। ਗੁਰਮੁਖਾਂ ਪ੍ਰਭ ਬਣੇ ਮਲਾਹ, ਬੇੜਾ ਲੋਕਮਾਤ ਤਰਾਈਆ। ਜੁਗ ਜੁਗ ਦੇਵਣਹਾਰਾ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਆਤਮ ਪਰਮਾਤਮ ਪਰਮਾਤਮ ਆਤਮ ਢੋਲਾ ਲੈਣਾ ਗਾ, ਆਦਿ ਜੁਗਾਦੀ ਸਚ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਦੂਜਾ ਦਿਸੇ ਕੋਈ ਨਾ, ਨਰ ਨਿਰੰਕਾਰ ਤੇਰੀ ਸਰਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਤੈਨੂੰ ਰਹੇ ਗਾ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਧਿਆਨ ਲਗਾਈਆ। ਰਵ ਸਸ ਸੂਰਜ ਚੰਦ ਜ਼ਿਮੀਂ ਅਸਮਾਨ, ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ ਸੱਯਦੇ ਕਰਨ ਸੀਸ ਝੁਕਾ, ਜਗਦੀਸ਼ ਜਗਦੀਸ਼ਰ ਤੇਰੀ ਮੰਗਣ ਇਕ ਸਰਨਾਈਆ । ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਸਚਖੰਡ ਨਿਵਾਸੀ ਬਣ ਮਲਾਹ, ਖੇਵਟ ਖੇਟਾ ਆਪਣਾ ਬੇੜਾ ਕੰਧ ਉਠਾਈਆ। ਗੁਰਮੁਖ ਗੁਰਸਿਖ ਨਿਜ ਨੇਤਰ ਨਿਰਵੈਰ ਪੁਰਖ ਤੇਰਾ ਤੱਕਣ ਰਾਹ, ਦੀਨ ਮਜ਼੍ਹਬ ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਲੋਕਮਾਤ ਮਾਰ ਝਾਤ ਕਲਜੁਗ ਅੰਤਮ ਪਕੜ ਬਾਂਹ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਚਮਕਾਈਆ। ਨਾਤਾ ਤੁਟਾ ਪੁੱਤਰਾਂ ਮਾਂ, ਪਿਤਾ ਪੂਤ ਦੇਵੇ ਨਾ ਕੋਇ ਵਡਿਆਈਆ। ਨਾਰ ਕੰਤ ਗਈ ਤਜਾ, ਵਿਭਚਾਰ ਭਰੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗੁਰਮੁਖ ਆਸਾ ਮਨਸਾ ਪੂਰ ਕਰਾਈਆ। ਗੁਰਮੁਖ ਤੇਰਾ ਘਰ ਸੁਹੰਜਣਾ, ਘਰ ਘਰ ਵੱਜੇ ਵਧਾਈਆ। ਪਰਮ ਪੁਰਖ ਪਰਮਾਤਮ ਮਿਲਿਆ ਧੁਰ ਦਾ ਸੱਜਣਾ, ਸਾਹਿਬ ਸਵਾਮੀ ਹੋਏ ਸਹਾਈਆ। ਆਤਮ ਅੰਤਰ ਤੇਰੀ ਸੁਰਤ ਕਰਾਏ ਸਾਚਾ ਮਜਨਾ, ਸਰ ਸਰੋਵਰ ਇਕੋ ਇਕ ਨੁਹਾਈਆ। ਕੂੜੀ ਕਿਰਿਆ ਕਾਇਆ ਗੜ੍ਹ ਹੰਕਾਰੀ ਭਾਂਡਾ ਭੱਜਣਾ, ਭਰਮ ਭੌ ਦਏ ਚੁਕਾਈਆ। ਨੇਤਰ ਨਾਮ ਨਿਧਾਨ ਪਾਏ ਅੰਜਨਾ, ਕੂੜੀ ਕਿਰਿਆ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰ ਗੁਰ ਇਕੋ ਇਕ ਸਮਝਾਈਆ। ਗੁਰਮੁਖ ਸੱਜਣ ਉਠ ਨੇਤਰ ਪੇਖ, ਨਿਜ ਨੈਣ ਧਿਆਨ ਲਗਾਈਆ। ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਕਰੇ ਹੇਤ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਅੰਦਰ ਬਾਹਰ ਗੁਪਤ ਜ਼ਾਹਰ ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਗੁਰ ਗੁਰ ਰਿਹਾ ਵੇਖ, ਪੜਦਾ ਓਹਲਾ ਦਏ ਉਠਾਈਆ। ਸੁਰਤੀ ਸ਼ਬਦੀ ਕਰੇ ਹੇਤ, ਹਿਤਕਾਰੀ ਹੋ ਕੇ ਆਪਣਾ ਮੇਲ ਮਿਲਾਈਆ। ਡੂੰਘੇ ਰਾਜ਼ ਦਾ ਖੋਲ੍ਹੇ ਭੇਤ, ਪਰਮ ਪੁਰਖ ਪਰਮਾਤਮ ਆਪਣੀ ਗੰਢ ਖੁਲ੍ਹਾਈਆ। ਸਦਾ ਨਜ਼ਰੀ ਆਏ ਨੇਤਨ ਨੇਤ, ਦੂਰ ਦੁਰਾਡਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਇਕੋ ਘਰ ਵਸਾਈਆ। ਗੁਰਮੁਖ ਤੇਰਾ ਸਚ ਘਰ ਵਸੇਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਸਚ ਭੂਮਿਕਾ

ਲਾਏ ਡੇਰਾ, ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਏਕੰਕਾਰਾ ਇਕੋ ਘਰ ਬਹਾਇੰਦਾ। ਜਿਥੇ ਕੋਈ ਨਾ ਹੋਏ ਝਗੜਾ ਝੇੜਾ, ਝੰਝਟ ਅਵਰ ਨਾ ਕੋਇ ਵਖਾਇੰਦਾ। ਇਕੋ ਰਾਗ ਤੇਰਾ ਮੇਰਾ, ਤੂੰ ਹੀ ਤੂੰ ਅਲਾਇੰਦਾ । ਹਕ ਮੁਕਾਮੇ ਹੋਏ ਵਸੇਰਾ, ਸਚ ਸਿੰਘਾਸਣ ਇਕ ਸੁਹਾਇੰਦਾ। ਆਵਣ ਜਾਵਣ ਲੱਖ ਚੁਰਾਸੀ ਲੋਕਮਾਤ ਚੁੱਕੇ ਝੇੜਾ, ਰਾਏ ਧਰਮ ਬੰਧਨ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰ ਗੁਰ ਆਪਣੀ ਗੋਦ ਬਹਾਇੰਦਾ। ਗੁਰਮੁਖ ਤੇਰੀ ਗੋਦੀ ਸਚਖੰਡ, ਸੋ ਪੁਰਖ ਨਿਰੰਜਣ ਆਪ ਬਣਾਈਆ। ਕਰ ਵਸੇਰਾ ਉਪਰ ਬ੍ਰਹਿਮੰਡ, ਗ੍ਰਹਿ ਆਪਣੇ ਚਰਨ ਟਿਕਾਈਆ। ਜਿਸ ਦਵਾਰੇ ਵਿਸ਼ਨ ਬ੍ਰਹਮਾ ਸ਼ਿਵ ਕੋਈ ਨਾ ਸਕੇ ਲੰਘ, ਸੋ ਭੂਮਿਕਾ ਤੇਰੀ ਦਏ ਸੁਹਾਈਆ। ਸਤਿ ਸਤਿਵਾਦੀ ਦੇ ਕੇ ਸਚ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਨਾਲ ਗੁਰਮੁਖ ਰਿਹਾ ਤਰਾਈਆ।

੨੧ ਮੱਘਰ ੨੦੨੧ ਬਿਕ੍ਰਮੀ ਤਾਰਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਜਨ ਭਗਤ ਤੇਰਾ ਖੇੜਾ ਸਾਢੇ ਤਿੰਨ ਹੱਥ, ਮਹੱਲ ਅਟਲ ਸੋਹਣਾ ਨਜ਼ਰੀ ਆਇੰਦਾ। ਜਿਸ ਅੰਤਰ ਸ਼ਬਦ ਅਨਾਦ ਬੋਧ ਅਗਾਧ ਹੋਏ ਅਕਥ, ਰਸਨਾ ਜਿਹਵਾ ਬੱਤੀ ਦੰਦ ਨਾਲ ਨਾ ਕੋਇ ਮਿਲਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਜੋਤੀ ਜੋਤ ਹੋਏ ਪਰਕਾਸ਼, ਦੀਵਾ ਬਾਤੀ ਦੂਜਾ ਸੰਗ ਨਾ ਕੋਇ ਵਖਾਇੰਦਾ। ਨਿਰਗੁਣ ਨਿਰਗੁਣ ਹੋ ਕੇ ਵਸੇ ਸਾਥ, ਆਤਮ ਪਰਮਾਤਮ ਮੇਲ ਮਿਲਾਇੰਦਾ। ਸਚ ਪ੍ਰੀਤੀ ਜੋੜ ਕੇ ਨਾਤ, ਪਰਮ ਪੁਰਖ ਬਿਧਾਤਾ ਆਪਣੀ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰਾ ਇਕ ਵਡਿਆਇੰਦਾ। ਗੁਰਮੁਖ ਤੇਰਾ ਮੰਦਰ ਸੋਹਣਾ ਸੁਹੰਜਣਾ, ਤਨ ਮਾਟੀ ਨਜ਼ਰੀ ਆਈਆ। ਜਿਸ ਅੰਦਰ ਆਦਿ ਪੁਰਖ ਨਿਰੰਜਣਾ, ਜੋਤ ਨਿਰੰਜਣ ਰਿਹਾ ਜਗਾਈਆ। ਸਾਚੇ ਅੰਮ੍ਰਿਤ ਸਰ ਸਰੋਵਰ ਕਰਾਏ ਮਜਨਾ, ਦੁਰਮਤ ਮੈਲ ਆਪ ਧੁਆਈਆ। ਨੇਤਰ ਨਾਮ ਨਿਧਾਨ ਨਿਜ ਨੈਣ ਪਾਏ ਅੰਜਨਾ, ਅਗਿਆਨ ਅੰਧੇਰ ਦਏ ਚੁਕਾਈਆ। ਪੀਆ ਪ੍ਰੀਤਮ ਘਰ ਠਾਕਰ ਮਿਲੇ ਸੱਜਣਾ, ਗਹਿਰ ਗੰਭੀਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦਏ ਸੁਹਾਈਆ। ਗੁਰਮੁਖ ਤੇਰਾ ਕਾਇਆ ਖੇੜਾ, ਸਤਿ ਸਤਿਵਾਦੀ ਨਜ਼ਰੀ ਆਇੰਦਾ। ਪੰਚ ਵਿਕਾਰਾ ਚੁੱਕੇ ਝੇੜਾ, ਝਗੜਾ ਮਨ ਨਾ ਕੋਇ ਵਖਾਇੰਦਾ। ਬੁੱਧ ਮੱਤ ਨਾ ਭੇੜ ਭੇੜਾ, ਹਿੰਸਾ ਰੂਪ ਨਾ ਕੋਇ ਵਟਾਇੰਦਾ। ਲਹਿਣਾ ਦੇਣਾ ਚੁੱਕੇ ਤੇਰਾ ਮੇਰਾ, ਦੂਜਾ ਵੇਸ ਨਾ ਕੋਇ ਵਖਾਇੰਦਾ। ਨਜ਼ਰੀ ਆਏ ਦੂਰ ਦੁਰਾਡਾ ਨੇਰਨ ਨੇਰਾ, ਬਣ ਪਾਂਧੀ ਪੰਧ ਮੁਕਾਇੰਦਾ। ਸਚ ਦਵਾਰਾ ਵੇਖੇ ਖੁਲ੍ਹਾ ਵੇਹੜਾ, ਚਾਰ ਕੁੰਟ ਦਹਿ ਦਿਸ਼ਾ ਇਕੋ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆਇੰਦਾ। ਗੁਰਮੁਖ ਤੇਰੀ ਕਾਇਆ ਗਾਗਰ, ਸਤਿ ਸਤਿਵਾਦੀ ਨਜ਼ਰੀ ਆਈਆ। ਜਿਸ ਅੰਦਰ ਵੱਡਾ ਡੂੰਘਾ ਸਾਗਰ, ਕਲਜੁਗ ਜੀਵ ਤਰਨ ਨਾ ਪਾਈਆ। ਜਿਸ ਦਾ ਮਾਲਕ ਸਾਹਿਬ ਸੁਲਤਾਨ ਕਰੀਮ ਕਰਤਾ ਕਾਦਰ, ਪਰਵਰਦਿਗਾਰ ਨੂਰ ਖ਼ੁਦਾਈਆ। ਸ਼ਬਦੀ ਧਾਰ ਓਢਨ ਚਿੱਟੀ ਚਾਦਰ, ਸਤਿ ਸਰੂਪੀ ਦਏ

ਸਮਝਾਈਆ। ਮਿਹਰਵਾਨ ਹੋ ਜਿਸ ਘਰ ਆਪਣਾ ਬਖ਼ਸ਼ੇ ਆਦਰ, ਆਦਰਸ਼ ਆਪਣਾ ਦਏ ਵਖਾਈਆ। ਸੋ ਗੁਰਮੁਖ ਸੂਰਬੀਰ ਬਹਾਦਰ, ਜੋਧਾ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰਮੁਖ ਤੇਰਾ ਕਾਇਆ ਮਹੱਲ ਮਨਾਰਾ, ਤਨ ਮਾਟੀ ਖ਼ਾਕੀ ਸੋਭਾ ਪਾਈਆ। ਦੀਵਾ ਬਾਤੀ ਜੋਤੀ ਜੋਤ ਹੋਏ ਉਜਿਆਰਾ, ਧੂੰਆਧਾਰ ਨਜ਼ਰ ਕੋਇ ਨਾ ਆਈਆ। ਸ਼ਬਦ ਅਨਾਦ ਵੱਜੇ ਸੱਚੀ ਧੁਨਕਾਰਾ, ਅਨਹਦ ਰਾਗੀ ਆਪਣਾ ਰਾਗ ਸੁਣਾਈਆ। ਸਾਚੀ ਸਖੀਆਂ ਮੰਗਲਾਚਾਰਾ, ਗੀਤ ਗੋਬਿੰਦ ਸਰਬ ਗੁਣ ਗਾਈਆ । ਅੰਮ੍ਰਿਤ ਆਤਮ ਠੰਡਾ ਠਾਰਾ, ਸਚ ਸਰੋਵਰ ਝਿਰਨਾ ਇਕ ਝਿਰਾਈਆ। ਸਾਚਾ ਮੇਲਾ ਸੁਰਤੀ ਸ਼ਬਦੀ ਨਾਰ ਕੰਤ ਭਤਾਰਾ, ਸੇਜ ਸੁਹੰਜਣੀ ਡੇਰਾ ਲਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਅਨੋਖਾ ਪਿਆਰਾ, ਵੱਖਰੀ ਧਾਰ ਆਪ ਸਮਝਾਈਆ। ਸਾਖਿਆਤ ਨਿਰਗੁਣ ਨਿਰਵੈਰ ਨਜ਼ਰ ਆਏ ਨਿਰੰਕਾਰਾ, ਬੇਪਰਵਾਹ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਦਰਸਾਈਆ। ਗੁਰਮੁਖ ਤੇਰਾ ਕਾਇਆ ਮਹੱਲ ਉਚ ਅਟਾਰੀ, ਅਟਲ ਮਹੱਲ ਇਕ ਜਣਾਇੰਦਾ। ਜਿਸ ਘਰ ਵਸੇ ਸ਼ਾਹੋ ਭੂਪ ਸਿਕਦਾਰੀ, ਸ਼ਹਿਨਸ਼ਾਹ ਆਪਣਾ ਆਸਣ ਲਾਇੰਦਾ। ਜਿਸ ਅੰਦਰ ਹੁਕਮ ਹੋਵੇ ਸਦਾ ਜੁਗ ਚਾਰੀ, ਮਾਣਸ ਮਾਨੁਖ ਆਪ ਸਮਝਾਇੰਦਾ। ਜਿਸ ਦੇ ਅੰਦਰ ਕਾਤਬ ਬਣੇ ਵਡ ਲਿਖਾਰੀ, ਕਲਮ ਸ਼ਾਹੀ ਗੰਢ ਪੁਆਇੰਦਾ। ਜਿਸ ਦੇ ਅੰਦਰ ਮੁਖਾਤਬ ਹੋ ਕੇ ਖੋਲ੍ਹੇ ਭੇਵ ਆਪ ਨਿਰੰਕਾਰੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਸਾਚੇ ਖ਼ੁਸ਼ੀ ਮਨਾਇੰਦਾ। ਗੁਰਮੁਖ ਤੇਰਾ ਕਾਇਆ ਦਵਾਰਾ ਬੰਕ, ਦਵਾਰਕਾ ਬੈਠੀ ਮੁਖ ਸ਼ਰਮਾਈਆ। ਜਿਥੇ ਵੱਜੇ ਇਕੋ ਡੰਕ, ਨਾਮ ਨਿਧਾਨ ਕਰੇ ਸ਼ਨਵਾਈਆ। ਜਿਥੇ ਗੜ੍ਹ ਟੁੱਟੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਜਿਥੇ ਬੋਧ ਅਗਾਧਾ ਮਿਲੇ ਪੰਡਤ, ਨਿਰਅੱਖਰ ਕਰੇ ਪੜ੍ਹਾਈਆ। ਜਿਥੇ ਸਤਿ ਸਤਿਵਾਦੀ ਭਗਤਾਂ ਮਿਲੇ ਸੰਗਤ, ਮਨਮੁਖ ਨਜ਼ਰ ਕੋਇ ਨਾ ਆਈਆ। ਨਾਤਾ ਤੋੜੇ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਕਾਇਆ ਖੇੜਾ ਰਿਹਾ ਸੁਹਾਈਆ। ਗੁਰਮੁਖ ਕਾਇਆ ਪੰਜ ਤਤ ਅਸਥੂਲ, ਤਨ ਮਾਟੀ ਖ਼ਾਕੀ ਨਜ਼ਰੀ ਆਈਆ। ਜਿਸ ਅੰਦਰ ਵਸੇ ਨਰ ਹਰਿ ਨਰਾਇਣ ਕੰਤ ਕੰਤੂਹਲ, ਸਚ ਸਵਾਮੀ ਡੇਰਾ ਲਾਈਆ। ਜਿਸ ਦੀ ਸੁਹੰਜਣੀ ਵੱਖਰੀ ਫੂੱਲਾਂ ਨਾਲੋਂ ਸੇਜ ਅਗੰਮੜੀ ਫੂਲ, ਬਰਖਾ ਧੁਰ ਦੀ ਆਪੇ ਲਾਈਆ। ਜਿਸ ਦਾ ਸਿੰਘਾਸਣ ਨਾ ਕੋਈ ਪਾਵਾ ਨਾ ਕੋਈ ਚੂਲ, ਬਾਡੀ ਬਣਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਦਵਾਰ ਦਏ ਵਡਿਆਈਆ। ਗੁਰਮੁਖ ਤੇਰਾ ਦਵਾਰ ਚੰਗਾ, ਚੰਗਿਆਂ ਵਿਚੋਂ ਚੰਗਾ ਨਜ਼ਰੀ ਆਈਆ। ਜਿਥੇ ਵੱਜੇ ਧੁਰ ਮਰਦੰਗਾ, ਮਰਦ ਮਰਦਾਨਾ ਆਪ ਵਜਾਈਆ। ਜਿਸ ਦੇ ਅੰਦਰ ਸਤਿ ਸਰੋਵਰ ਅੰਮ੍ਰਿਤ ਰਸ ਭਰੀ ਵਗੇ ਗੰਗਾ, ਜਗਤ ਗੰਗਾ ਲੋੜ ਰਹੇ ਨਾ ਰਾਈਆ। ਜਿਥੇ ਗੀਤ ਗੋਬਿੰਦ ਇਕੋ ਗਾਇਣ ਹੋਵੇ ਛੰਦਾ, ਸੋਹੰ ਕਰੇ ਪੜ੍ਹਾਈਆ। ਅੰਤਰ ਆਤਮ ਨਿਜ ਘਰ ਆਏ ਉਹ ਅਨੰਦਾ, ਜਿਸ ਅਨੰਦ ਵਿਚੋਂ ਆਪਣਾ ਅਨੰਦ ਦਏ ਪਰਗਟਾਈਆ। ਗੁਰਮੁਖ ਸੱਚਾ ਬਾਹਰੋਂ ਤੱਤਾਂ ਵਾਲਾ ਬੰਦਾ, ਅੰਦਰ ਮਿਲਿਆ ਬੇਪਰਵਾਹੀਆ। ਜਿਸ ਨੇ ਬਜਰ ਕਪਾਟੀ ਖੋਲ੍ਹਿਆ ਕੁੰਡਾ, ਪੜਦਾ ਓਹਲਾ ਦਿਤਾ ਚੁਕਾਈਆ। ਜੋ ਹਰ ਘਟ ਅੰਦਰ ਖ਼ਾਮੋਸ਼ ਹੋ ਕੇ ਬੈਠਾ ਗੁੰਗਾ, ਸੋ ਗੁਰਮੁਖਾਂ ਆਪਣਾ

ਨਾਮ ਸੁਣਾਈਆ। ਕਿਸੇ ਹੱਥ ਨਾ ਆਵੇ ਲੱਖ ਚੁਰਾਸੀ ਜੀਵ ਜੰਤ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਢੂੰਡਾ, ਜੰਗਲ ਜੂਹ ਉਜਾੜ ਪਹਾੜ ਸਨਮੁਖ ਹੋ ਕੇ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਤੇਰਾ ਘਰ ਵੇਖੇ ਚਾਈਂ ਚਾਈਂਆ । ਗੁਰਮੁਖ ਤੇਰਾ ਮੰਦਰ ਅਪਾਰ, ਅਪਰੰਪਰ ਸਵਾਮੀ ਦਏ ਜਣਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਰਾਗਾਂ ਨਾਦਾਂ ਵਿਚ ਸੁਣਾਈਆ। ਜਿਸ ਦੇ ਅੰਦਰ ਸਤਿ ਸਤਿਵਾਦੀ ਸਤਿ ਸਚ ਵਸੇ ਨਿਰੰਕਾਰ, ਨਿਰਗੁਣ ਆਪਣਾ ਡੇਰਾ ਲਾਈਆ। ਜਿਸ ਅੰਦਰ ਅੰਮ੍ਰਿਤ ਸਰੋਵਰ ਭਰਿਆ ਭੰਡਾਰ, ਅਤੋਟ ਅਤੁਟ ਦਿਤਾ ਟਿਕਾਈਆ। ਜਿਸ ਅੰਦਰ ਹਰਿ ਮੰਦਰ ਘਰ ਵਿਚ ਘਰ ਸੁਹਾਏ ਆਪ ਕਰਤਾਰ, ਕਰਤਾ ਪੁਰਖ ਆਪਣੀ ਦਇਆ ਕਮਾਈਆ। ਸੋ ਗੁਰਮੁਖ ਗੁਰਸਿਖ ਗੁਰ ਗੁਰ ਇਕ ਵਿਚਾਰ, ਜਗਤ ਸਮਝ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਅੰਦਰ ਨਾਮ ਸਤਿ ਸਤਿ ਵਜਾਏ ਆਪ ਸਤਾਰ, ਸੋ ਮੰਦਰ ਬੰਕ ਸੋਹੇ ਦਵਾਰ, ਦਰਵਾਜ਼ਾ ਅਗਲਾ ਦਏ ਖੁਲ੍ਹਾਈਆ।

੨੧ ਮੱਘਰ ੨੦੨੧ ਬਿਕ੍ਰਮੀ ਤੇਜਾ ਸਿੰਘ ਦੇ ਗ੍ਰਹਿ ਚੰਬਲ

ਪੁਰਖ ਅਕਾਲ ਸਚ ਸੰਦੇਸ਼, ਏਕੰਕਾਰਾ ਏਕਾ ਏਕ ਜਣਾਈਆ। ਸਚਖੰਡ ਨਿਵਾਸੀ ਨਰ ਨਰੇਸ਼, ਨਰ ਨਰਾਇਣ ਕਰੇ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਲਏ ਪੇਖ, ਨਿਰਗੁਣ ਨਿਰਗੁਣ ਖੋਜ ਖੁਜਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲਿਆ ਖੇਡ, ਦੋ ਜਹਾਨਾਂ ਆਪਣਾ ਫੇਰਾ ਪਾਈਆ। ਜੋਤੀ ਜਲਵਾ ਲੱਖ ਚੁਰਾਸੀ ਦਿਤਾ ਤੇਜ, ਨੂਰੋ ਨੂਰ ਨੂਰ ਕਰ ਰੁਸ਼ਨਾਈਆ। ਆਤਮ ਪਰਮਾਤਮ ਸਚ ਸੁਹੰਜਣੀ ਮਾਣੀ ਸੇਜ, ਆਸਣ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਧੁਰ ਸੰਦੇਸ਼ਾ ਹਰਿ ਨਿਰੰਕਾਰਾ, ਹਰਿ ਕਰਤਾ ਆਪ ਜਣਾਇੰਦਾ। ਸ਼ਾਹੋ ਭੂਪ ਵਡ ਸਿਕਦਾਰਾ, ਧੁਰ ਫ਼ਰਮਾਨਾ ਆਪ ਸੁਣਾਇੰਦਾ । ਜੁਗ ਚੌਕੜੀ ਵੇਖਣਹਾਰਾ, ਨਿਤ ਨਵਿਤ ਆਪਣੀ ਕਲ ਧਰਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰ ਸਹਾਰਾ, ਮਿਹਰ ਨਜ਼ਰ ਇਕ ਉਠਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭਗਤ ਭਗਵੰਤ ਪਾਵਣਹਾਰਾ ਸਾਰਾ, ਸਾਹਿਬ ਸਵਾਮੀ ਅੰਤਰਜਾਮੀ ਆਪਣੀ ਖੇਲ ਖਿਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਨਾਮ ਨਿਧਾਨ ਬੋਲਣਹਾਰਾ ਜੈਕਾਰਾ, ਬੋਧ ਅਗਾਧਾ ਆਪਣਾ ਨਾਮ ਧਰਾਇੰਦਾ। ਕਲਮ ਸ਼ਾਹੀ ਕਾਗ਼ਜ਼ ਲੇਖ ਬਨਾਵਣਹਾਰਾ, ਕਾਤਬ ਹੋ ਕੇ ਆਪਣਾ ਹੁਕਮ ਮਨਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਫਿਰਨਹਾਰਾ, ਪਾਂਧੀ ਹੋ ਕੇ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਧੁਰ ਦਾ ਹੁਕਮ ਹਰਿ ਭਗਵੰਤ, ਹਰਿ ਕਰਤਾ ਆਪ ਜਣਾਈਆ। ਲੱਖ ਚੁਰਾਸੀ ਜੀਵ ਜੰਤ, ਜਾਗਰਤ ਅੱਖ ਇਕ ਖੁਲ੍ਹਾਈਆ। ਕੂੜ ਕੁੜਿਆਰ ਕਲ ਵੇਖੋ ਅੰਤ, ਚਾਰੋਂ ਕੁੰਟ ਦਹਿ ਦਿਸ਼ਾ ਡੇਰਾ ਲਾਈਆ। ਹਰਿ ਕਾ ਭੁੱਲਿਆ ਸਭ ਨੂੰ ਮੰਤ, ਨਿਰਗੁਣ ਰਾਗ ਨਾ ਕੋਇ ਅਲਾਈਆ। ਹੋਈ ਦੋਹਾਗਣ ਸੁਰਤ ਸਵਾਣੀ ਹਰਿ ਨਾ ਮਿਲਿਆ ਕੰਤ, ਸੱਜਣ ਹੋਏ ਨਾ ਕੋਇ ਸਹਾਈਆ। ਕਾਇਆ ਚੋਲੀ ਰੰਗ ਚੜ੍ਹਿਆ ਨਾ ਕੋਇ ਬਸੰਤ, ਓਢਣ ਸੀਸ ਨਾ ਕੋਇ ਟਿਕਾਈਆ। ਧੁਰ ਦਰਗਾਹੀ

ਸਤਿ ਸਤਿਵਾਦੀ ਮਿਲਿਆ ਕੋਇ ਨਾ ਪੰਡਤ, ਪਾਰਬ੍ਰਹਮ ਪਤਿਪਰਮੇਸ਼ਵਰ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪ ਦ੍ਰਿੜਾਈਆ। ਸਚ ਸੰਦੇਸ਼ ਸ੍ਰੀ ਭਗਵਾਨ, ਹਰਿ ਕਰਤਾ ਆਪ ਜਣਾਈਆ। ਗੁਰਮੁਖ ਵੇਖੋ ਮਾਰ ਧਿਆਨ, ਗੁਰ ਕਰਤਾ ਭੇਵ ਖੁਲ੍ਹਾਈਆ। ਕਾਇਆ ਮੰਦਰ ਵੇਖੋ ਸਚ ਮਕਾਨ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਮਾਲਕ ਖ਼ਾਲਕ ਬੈਠਾ ਇਕ ਭਗਵਾਨ, ਖ਼ਾਲਸ ਆਪਣਾ ਹੁਕਮ ਵਰਤਾਈਆ। ਦੀਆ ਬਾਤੀ ਕਮਲਾਪਾਤੀ ਜੋਤੀ ਜੋਤ ਜਗੇ ਮਹਾਨ, ਅੰਮ੍ਰਿਤ ਬੂੰਦ ਸਵਾਂਤੀ ਠਾਂਡਾ ਜਾਮ ਪਿਆਈਆ। ਕੂੜ ਕੁੜਿਆਰੀ ਰਾਤੀ ਮੇਟੇ ਵਿਚ ਜਹਾਨ, ਸਤਿ ਸਤਿਵਾਦੀ ਸਾਚਾ ਚੰਦ ਕਰੇ ਰੁਸ਼ਨਾਈਆ। ਬਹੁ ਬਿਧ ਭਾਂਤੀ ਜਨ ਭਗਤਾਂ ਮਿਲੇ ਆਣ, ਨਾਮ ਸੁਗ਼ਾਤੀ ਝੋਲੀ ਪਾਈਆ। ਇਕ ਇਕਾਂਤੀ ਨੌਜਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਧੁਰ ਸੰਦੇਸ਼ਾ ਸੋ ਪੁਰਖ ਨਿਰੰਜਣ, ਸਚ ਸਵਾਮੀ ਆਪ ਸੁਣਾਇੰਦਾ। ਮਿਹਰਵਾਨ ਦਰਦ ਦੁੱਖ ਭੈ ਭੰਜਨ, ਭਗਤ ਸੁਹੇਲੇ ਆਪ ਉਠਾਇੰਦਾ। ਨੇਤਰ ਪਾਵੇ ਨਾਮ ਅੰਜਣ, ਅਗਿਆਨ ਅੰਧੇਰ ਚੁਕਾਇੰਦਾ। ਧੁਰ ਦਰਬਾਰੀ ਧੁਰ ਦਾ ਸੱਜਣ, ਸਚਖੰਡ ਨਿਵਾਸੀ ਵੇਖ ਵਖਾਇੰਦਾ। ਏਥੇ ਓਥੇ ਦੋ ਜਹਾਨਾਂ ਪੜਦੇ ਕੱਜਣ, ਮਿਹਰ ਨਜ਼ਰ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੁਝਾਵਣਹਾਰਾ ਕੂੜੀ ਅਗਨ, ਲਗਨ ਇਕੋ ਨਾਲ ਮਿਲਾਇੰਦਾ। ਧੁਰ ਸੰਦੇਸ਼ਾ ਸਾਹਿਬ ਸੁਲਤਾਨ, ਸੋ ਪੁਰਖ ਨਿਰੰਜਣ ਆਪ ਜਣਾਈਆ। ਗੁਰਮੁਖ ਉਠ ਵਿਚ ਜਹਾਨ, ਜਾਗਰਤ ਜੋਤ ਹੋਏ ਰੁਸ਼ਨਾਈਆ। ਦਰ ਦਵਾਰੇ ਮੰਗ ਸੱਚਾ ਦਾਨ, ਦਇਆਵਾਨ ਖ਼ਾਲੀ ਝੋਲੀ ਦਏ ਭਰਾਈਆ। ਪਰਮ ਪੁਰਖ ਪਰਮਾਤਮ ਲੱਖ ਚੁਰਾਸੀ ਦਾ ਸੱਚਾ ਕਾਹਨ, ਮੋਹਣੀ ਆਪਣਾ ਰੂਪ ਵਟਾਈਆ। ਸਰਬ ਆਤਮ ਦਾ ਪਰਮਾਤਮ ਰਾਮ, ਰਮਈਆ ਆਪਣੀ ਖੇਲ ਖਿਲਾਈਆ। ਸਰਬ ਪੈਗ਼ੰਬਰਾਂ ਦਾ ਇਕ ਅਮਾਮ, ਪਰਵਰਦਿਗਾਰ ਨੂਰ ਖ਼ੁਦਾਈਆ। ਸਰਬ ਗੁਰੂਆਂ ਦਾ ਇਕ ਭਗਵਾਨ, ਬਿਨ ਰੰਗ ਰੂਪ ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਜਨ ਭਗਤਾਂ ਦੇਵਣਹਾਰਾ ਮਾਣ, ਸਿਰ ਆਪਣਾ ਹੱਥ ਰਖਾਈਆ। ਵਸਤ ਅਮੋਲਕ ਦੇਵੇ ਦਾਨ, ਨਾਮ ਭੰਡਾਰਾ ਝੋਲੀ ਪਾਈਆ। ਕੂੜੀ ਕਿਰਿਆ ਸ਼ਰਅ ਮੇਟ ਨਿਸ਼ਾਨ, ਸਤਿ ਸਚ ਕਰੇ ਪੜ੍ਹਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਦੇਵੇ ਗਿਆਨ, ਅਲਫ਼ ਯੇ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਧੁਰ ਸੰਦੇਸ਼ਾ ਦੇਵੇ ਏਕੰਕਾਰਾ, ਅਕਲ ਕਲ ਵਡ ਵਡਿਆਈਆ। ਜਨ ਭਗਤੋ ਉਠੋ ਕਰੋ ਦੀਦਾਰਾ, ਘਰ ਸੱਜਣ ਬੇਪਰਵਾਹੀਆ। ਫਿਰਨਾ ਪਏ ਨਾ ਜੰਗਲ ਜੂਹ ਵਿਚ ਪਹਾੜਾ, ਟਿੱਲੇ ਪਰਬਤ ਖੋਜਣ ਕੋਇ ਨਾ ਜਾਈਆ। ਸੱਤ ਸਮੁੰਦਰ ਵੇਖਣੀ ਪਏ ਨਾ ਡੂੰਘੀ ਗਾਰਾ, ਭਵਰੀ ਵਿਚ ਭਵਰ ਨਾ ਕੋਇ ਭੁਆਈਆ। ਘਰ ਸਵਾਮੀ ਬੈਠਾ ਸਿਰਜਣਹਾਰਾ, ਅੰਤਰਜਾਮੀ ਦਾਤਾ ਬੇਪਰਵਾਹੀਆ। ਨਿਹਕਰਮੀ ਨਿਹਕਾਮੀ ਕਰੇ ਖੇਲ ਅਪਾਰਾ, ਵਰਨੀ ਬਰਨੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਧੁਰ ਸੰਦੇਸ਼ਾ ਸੁਣੋ ਜਗ, ਹਰਿ ਕਰਤਾ ਆਪ ਜਣਾਈਆ। ਪਤਿਪਰਮੇਸ਼ਵਰ ਵੇਖੋ ਉਪਰ ਸਾਹਰਗ, ਨੀਚੇ ਨਜ਼ਰ ਕਿਸੇ ਨਾ ਆਈਆ। ਜਿਥੇ ਇਕੋ ਦੀਆ ਦੀਪਕ ਰਿਹਾ ਜਗ, ਤੇਲ ਬਾਤੀ ਲੋੜ ਰਹੇ ਨਾ ਰਾਈਆ। ਇਕੋ ਨਾਦ ਰਿਹਾ ਵੱਜ, ਛੱਤੀ ਰਾਗ ਢੋਲਾ ਕੋਇ ਨਾ ਗਾਈਆ। ਇਕੋ ਅੰਮ੍ਰਿਤ ਦੇਵੇ ਰਸ, ਅਠਸਠ

ਬੈਠੇ ਮੁਖ ਛੁਪਾਈਆ। ਇਕੋ ਪਰਮ ਪੁਰਖ ਅਕਾਲ ਸਨਮੁਖ ਹੋ ਕੇ ਰਿਹਾ ਹੱਸ, ਬਹੁਤੇ ਗੁਰੂਆਂ ਲੋੜ ਰਹੀ ਨਾ ਰਾਈਆ। ਸਾਚਾ ਮਾਰਗ ਆਤਮ ਪਰਮਾਤਮ ਰਿਹਾ ਦੱਸ, ਨਿਰਗੁਣ ਨਿਰਗੁਣ ਰਿਹਾ ਜਣਾਈਆ। ਰਮਜ਼ ਇਸ਼ਾਰੇ ਨਾਲ ਮਿਲਾਵੇ ਆਪਣੀ ਅੱਖ, ਆਖ਼ਰ ਆਪਣਾ ਘਰ ਵਖਾਈਆ। ਜਿਸ ਘਰ ਬੈਠਾ ਹੋ ਪ੍ਰਤਖ, ਸਾਖਿਆਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੁਨੇਹੜਾ ਇਕ ਘਲਾਈਆ। ਧੁਰ ਸੁਨੇਹੜਾ ਦੇਵੇ ਜਨ ਭਗਤ, ਭਗਵਨ ਆਪਣੀ ਕਾਰ ਕਮਾਇੰਦਾ। ਸੇਵਾ ਚਾਕਰ ਕਰਦੀ ਵੇਖੋ ਆਦਿ ਸ਼ਕਤ, ਧੁਰ ਫ਼ਰਮਾਨਾ ਆਪ ਮਨਾਇੰਦਾ। ਰਾਹ ਤੱਕਣ ਅਰਸ਼ ਫ਼ਰਸ਼, ਦੋ ਜਹਾਨਾਂ ਅੱਖ ਖੁਲ੍ਹਾਇੰਦਾ। ਜੁਗ ਚੌਕੜੀ ਰਹੇ ਹਰਸ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪੁਰਖ ਅਕਾਲ ਦੀਨ ਦਿਆਲ ਆਵੇ ਪਰਤ, ਪਤਿਪਰਮੇਸ਼ਵਰ ਆਪਣਾ ਫੇਰਾ ਪਾਇੰਦਾ। ਕਾਗ਼ਜ਼ ਕਲਮ ਸ਼ਾਹੀ ਨਾਲ ਲਾ ਕੇ ਗਏ ਸ਼ਰਤ, ਲੇਖਾ ਲਿਖਤ ਭਵਿਖਤ ਵਿਚ ਸਮਝਾਇੰਦਾ। ਪਰਗਟ ਹੋਵੇ ਜੋਧਾ ਸੂਰਬੀਰ ਮਰਦਾਨਾ ਮਰਦ, ਮਾਤ ਪਿਤ ਲੋਕਮਾਤ ਨਾ ਕੋਇ ਬਣਾਇੰਦਾ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਵੰਡੇ ਦਰਦ, ਦੁਖੀਆਂ ਆਪਣੀ ਗੋਦ ਉਠਾਇੰਦਾ। ਕੂੜੀ ਕਿਰਿਆ ਮੇਟੇ ਗੁਬਾਰ ਗਰਦ, ਅੰਧ ਅੰਧੇਰਾ ਆਪ ਚੁਕਾਇੰਦਾ। ਕਰੇ ਖੇਲ ਆਪ ਅਸਚਰਜ, ਅਸਚਰਜ ਲੀਲਾ ਭੇਵ ਕੋਇ ਨਾ ਪਾਇੰਦਾ। ਪੁੱਠੀ ਸਭ ਦੀ ਕਰੇ ਨਰਦ, ਸਾਰ ਪਾਸ਼ਾ ਆਪ ਉਲਟਾਇੰਦਾ। ਚਾਰ ਜੁਗ ਦੀ ਪਿਛਲੀ ਸਭ ਦੀ ਫੋਲੇ ਫ਼ਰਦ, ਹਰਫ਼ ਹਰੂਫ਼ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਰ ਖਲੋਤੇ ਕਰਨ ਅਰਜ਼, ਨੇਤਰ ਅੱਖ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਸਭ ਨੂੰ ਲਾਵੇ ਇਕੋ ਵਰਗ, ਬਚਿਆ ਕੋਇ ਰਹਿਣ ਨਾ ਪਾਇੰਦਾ। ਧੁਰ ਸੰਦੇਸ਼ਾ ਦੇਵੇ ਅੰਤਰਜਾਮੀ, ਅੰਤਰਜਾਮਤਾ ਸਭ ਦੀ ਮੇਟ ਮਿਟਾਇੰਦਾ। ਲੱਖ ਚੁਰਾਸੀ ਜੀਵ ਜੰਤ ਹੋਏ ਕੂੜ ਕੁੜਿਆਰ ਕਾਮੀ, ਕਰੋਧ ਲੋਭ ਮੋਹ ਹੰਕਾਰ ਪਰੇ ਨਾ ਕੋਇ ਹਟਾਇੰਦਾ। ਰਸਨਾ ਜਿਹਵਾ ਬੱਤੀ ਦੰਦ ਸਾਰੇ ਪੜ੍ਹਦੇ ਬਾਣੀ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਭਰਮੇ ਭੁੱਲੀ ਚਾਰੇ ਖਾਣੀ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਨੇਤਰ ਰੋਂਦੇ ਅਠ ਸਠ ਤੀਰਥ ਪਾਣੀ, ਸਚ ਸਰੋਵਰ ਨਜ਼ਰ ਕਿਸੇ ਨਾ ਆਇੰਦਾ। ਸੁਰਤੀ ਸ਼ਬਦੀ ਮਿਲੇ ਨਾ ਸੱਚਾ ਹਾਣੀ, ਧੁਰ ਦਾ ਜੋੜ ਨਾ ਕੋਇ ਜੁੜਾਇੰਦਾ। ਆਤਮ ਸੇਜਾ ਹੋਈ ਪੁਰਾਣੀ, ਘਰ ਕੰਤ ਕੰਤੂਹਲ ਧੁਰ ਦਾ ਸੰਗ ਨਾ ਕੋਇ ਨਿਭਾਇੰਦਾ। ਸ੍ਰਿਸ਼ਟ ਸਬਾਈ ਅੰਤਮ ਦਿਸੇ ਫ਼ਾਨੀ, ਥਿਰ ਰਹਿਣ ਕੋਇ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੱਟ ਕੇ ਗਏ ਗੁਲਾਮੀ, ਹੁਕਮੇ ਅੰਦਰ ਸਰਬ ਫਿਰਾਇੰਦਾ। ਨਿਉਂ ਨਿਉਂ ਚਰਨ ਕਵਲ ਕਦਮ ਪਰਵਰਦਿਗਾਰ ਕਰਦੇ ਗਏ ਸਲਾਮੀ, ਇਸਮ ਆਜ਼ਮ ਇਕੋ ਇਕ ਦਰਸਾਇੰਦਾ। ਉੱਤਮ ਸ੍ਰੇਸ਼ਟ ਸ੍ਰੀ ਭਗਵੰਤ ਪਰਵਰਦਿਗਾਰ ਏਕੰਕਾਰ ਜਲਵਾ ਨੂਰ ਨੁਰਾਨੀ, ਤਤਵ ਤਤ ਨਾ ਕੋਇ ਰਖਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਖੇਲ ਦੋ ਜਹਾਨੀ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਜਣਾਇੰਦਾ। ਧੁਰ ਦਾ ਹੁਕਮ ਦੇਵੇ ਕਰਤਾਰ, ਕੁਦਰਤ ਕਰਤਾ ਦਏ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੋਵੋ ਖ਼ਬਰਦਾਰ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ । ਨੇਤਰ ਰੋਂਦੇ ਵੇਖੋ ਚਾਰ ਯਾਰ, ਧੁਰ ਦੀ ਯਾਰੀ ਨਾ ਕੋਇ ਨਿਭਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਧਾਹਾਂ ਰਹੇ ਮਾਰ, ਅੰਜੀਲ ਕੁਰਾਨ ਧੀਰਜ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਹਾਹਾਕਾਰ,

ਹਾਲਤ ਸਭ ਦੀ ਅੰਦਰੋਂ ਅੰਦਰ ਗਈ ਬਦਲਾਈਆ। ਆਤਮ ਪਰਮਾਤਮ ਕਰੇ ਨਾ ਕੋਇ ਸਚ ਪਿਆਰ, ਸਚ ਪ੍ਰੀਤਮ ਮੇਲ ਨਾ ਕੋਇ ਮਿਲਾਈਆ। ਲੱਖ ਚੁਰਾਸੀ ਜੀਵ ਜੰਤ ਹੋਈ ਨਾਰ ਕਮਜ਼ਾਤ, ਕੁਲੱਖਣੀ ਘਰ ਘਰ ਡੇਰਾ ਲਾਈਆ। ਸਮਰਥ ਸਵਾਮੀ ਦੀ ਸੁਣੇ ਕੋਇ ਨਾ ਬਾਤ, ਕਾਇਆ ਮੰਦਰ ਅੰਦਰ ਅਗੰਮੀ ਨਾਦ ਨਾ ਕੋਇ ਸ਼ਨਵਾਈਆ। ਨਿਰਗੁਣ ਵਸੇ ਕਿਸੇ ਨਾ ਪਾਸ, ਬਿਨ ਭਗਤਾਂ ਹੱਥ ਕਿਸੇ ਨਾ ਆਈਆ। ਬਿਨ ਹਰਿ ਕਿਰਪਾ ਕਿਸੇ ਕੰਮ ਨਹੀਂ ਆਉਣਾ ਪੂਜਾ ਪਾਠ, ਤੀਰਥ ਤਟ ਨਾ ਕੋਇ ਵਡਿਆਈਆ। ਬਿਨ ਹਰਿ ਕਿਰਪਾ ਕੋਈ ਨਾ ਚੜ੍ਹਿਆ ਮੰਜ਼ਲ ਘਾਟ, ਅਗਲਾ ਪਿਛਲਾ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਧੁਰ ਦਾ ਹੁਕਮ ਸੁਣੋ ਸਾਚੇ ਗੁਰਮੁਖ, ਗੁਰ ਗੁਰ ਦਏ ਜਣਾਈਆ। ਬਿਨ ਸਤਿਗੁਰ ਸਰਨਾਈ ਨਹੀਂ ਸੁਖ, ਸਾਂਤਕ ਸਤਿ ਨਾ ਕੋਇ ਕਰਾਈਆ। ਲੱਖ ਚੁਰਾਸੀ ਵਿਚੋਂ ਜਾਮਾ ਮਿਲਿਆ ਮਨੁੱਖ, ਮੁਫ਼ਤ ਐਵੇਂ ਨਾ ਦੇਣਾ ਵਰਤਾਈਆ । ਜਨਮ ਜਨਮ ਦਾ ਕਟਣਾ ਦੁੱਖ, ਹਰਿ ਚਰਨ ਲੱਗ ਸਰਨਾਈਆ। ਸਫ਼ਲ ਕਰਨੀ ਮਾਤ ਕੁੱਖ, ਗੁਰ ਸਤਿਗੁਰ ਦਰਸ਼ਨ ਪਾਈਆ। ਆਵਣ ਜਾਵਣ ਦਾ ਪੈਂਡਾ ਜਾਏ ਮੁੱਕ, ਲੱਖ ਚੁਰਾਸੀ ਪੰਧ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਦ੍ਰਿੜਾਈਆ । ਧੁਰ ਸੰਦੇਸ਼ਾ ਦੇਵੇ ਮੀਤ, ਮਿਤਰ ਪਿਆਰਾ ਦਇਆ ਕਮਾਇੰਦਾ। ਜਨ ਭਗਤੋ ਗਾਉ ਇਕੋ ਗੀਤ, ਦੂਜਾ ਅੱਖਰ ਨਾ ਕੋਇ ਪੜ੍ਹਾਇੰਦਾ। ਨਾਤਾ ਛੁੱਟ ਜਾਏ ਮੰਦਰ ਮਸੀਤ, ਕਾਇਆ ਕਾਅਬਾ ਇਕ ਵਖਾਇੰਦਾ। ਜਿਸ ਘਰ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਵਿਸ਼ਿਆਂ ਨਾਲ ਨਾ ਹੋਏ ਪਲੀਤ, ਕਾਮ ਕਰੋਧ ਲੋਭ ਮੋਹ ਹੰਕਾਰ ਡੰਕ ਨਾ ਕੋਇ ਵਜਾਇੰਦਾ। ਸਾਚਾ ਕਲਮਾ ਓਸ ਦਾ ਸੁਣੋ ਇਕ ਹਦੀਸ, ਜੋ ਹੌਲੀ ਹੌਲੀ ਅੰਦਰੇ ਅੰਦਰ ਪੜ੍ਹਾਇੰਦਾ। ਰਹਿਮਤ ਨਾਲ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਧੁਰ ਦੀ ਝੋਲੀ ਆਪ ਭਰਾਇੰਦਾ। ਜਿਸ ਦੀ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਉਡੀਕ, ਸੋ ਸਮਰਥ ਸਵਾਮੀ ਆਪਣੀ ਖੇਲ ਕਰਾਇੰਦਾ। ਜਿਸਦਾ ਲਹਿਣਾ ਦੇਣਾ ਸਮਝ ਨਾ ਸਕੇ ਕੋਈ ਤਾਰੀਖ, ਤਵਾਰੀਖ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਧੁਰ ਦੀ ਸਿਖਿਆ ਸੁਣ ਗੁਰਸਿਖ, ਹਰਿ ਕਰਤਾ ਆਪ ਜਣਾਈਆ। ਕਲਜੁਗ ਅੰਤਮ ਚਾਰ ਕੁੰਟ ਜ਼ਹਰੀਲੀ ਦਿਸੇ ਵਿਸ਼, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜਨਮ ਕਰਮ ਦਾ ਲਹਿਣਾ ਦੇਣਾ ਸਕੇ ਨਾ ਕੋਇ ਨਜਿੱਠ, ਸਿਰ ਹੱਥ ਨਾ ਕੋਇ ਰਖਾਈਆ। ਕਿਸੇ ਤੋਂ ਪੈਂਡਾ ਮੰਜ਼ਲ ਮੁੱਕੇ ਨਾ ਸਵਾ ਗਿੱਠ, ਚਾਰ ਕੁੰਟ ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਕੋਈ ਮਿਲ ਨਾ ਸਕੇ ਘਰ ਸਵਾਮੀ ਪਰਮੇਸ਼ਵਰ ਪਿਤ, ਸਨਮੁਖ ਹੋ ਨਾ ਦਰਸ਼ਨ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿ ਕੇ ਗਏ ਹਰਿ ਠਾਕਰ ਵਸੇ ਸਭ ਦੇ ਵਿਚ, ਵਿਚਲਾ ਭੇਦ ਨਾ ਕੋਇ ਖੁਲ੍ਹਾਈਆ। ਬਿਨ ਨੈਣੋਂ ਬਿਨ ਬਾਹੋਂ ਬਿਨ ਅੱਖੋਂ ਬਿਨ ਨੇਤਰਾਂ ਆਏ ਦਿਸ, ਦ੍ਰਿਸ਼ਟੀ ਆਪਣੇ ਨਾਲ ਮਿਲਾਈਆ। ਜਨ ਭਗਤਾਂ ਕਰੇ ਸਾਚਾ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਆਵੇ ਜਾਵੇ ਨਿਤ ਨਵਿਤ, ਜੁਗ ਚੌਕੜੀ ਫੇਰਾ ਪਾਈਆ। ਕਰਵਟ ਲੈ ਕਦੇ ਨਾ ਬਦਲੇ ਪਿਠ, ਮੁਖੜਾ ਮੁਖ ਨਾ ਕਦੇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਧੁਰ ਦਾ ਹੁਕਮ ਸੁਣੋ ਹਰਿਜਨ, ਹਰੀ ਹਰਿ ਨਰਾਇਣ ਆਪ ਜਣਾਈਆ। ਪ੍ਰਭ ਦਾ ਹੁਕਮ ਨਹੀਂ ਸੁਣਨ ਵਾਲਾ ਜਗਤ ਕੰਨ, ਬਿਨ ਕੰਨਾਂ ਦਏ

ਸਮਝਾਈਆ। ਜਿਸ ਦੇ ਨਾਲ ਮਨ ਵਾਸਨਾ ਬੰਨ੍ਹੇ ਮਨ, ਮਨੂਆ ਉਠ ਨਾ ਦਹਿ ਦਿਸ਼ ਧਾਈਆ। ਹੰਕਾਰੀ ਵਿਕਾਰੀ ਕੂੜਾ ਭਾਂਡਾ ਦੇਵੇ ਭੰਨ, ਭਰਮ ਭਉ ਦਏ ਚੁਕਾਈਆ। ਲਾਲਚ ਰਹੇ ਨਾ ਕਿਸੇ ਧੰਨ, ਨਾਮ ਖ਼ਜਾਨਾ ਝੋਲੀ ਪਾਈਆ। ਪੰਚ ਵਿਕਾਰਾ ਦੇਵੇ ਡੰਨ, ਡੰਕਾ ਇਕੋ ਨਾਮ ਸੁਣਾਈਆ। ਮਾਣਸ ਜਨਮ ਬੇੜਾ ਦੇਵੇ ਬੰਨ੍ਹ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਭਗਤ ਸੁਹੇਲੇ ਲੋਕਮਾਤ ਚਾੜ੍ਹ ਕੇ ਚੰਨ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਕਿਸੇ ਨਜ਼ਰ ਨਾ ਆਵੇ ਨੇਤਰ ਅੰਨ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਆਪ ਵਰਤਾਈਆ। ਸਾਚਾ ਹੁਕਮ ਦੇਵੇ ਹਰਿ ਕਰਤਾ ਪੁਰਖ, ਪੁਰਖੋਤਮ ਆਪ ਜਣਾਈਆ। ਜਨ ਭਗਤ ਨਾ ਕੋਈ ਸੋਗ ਨਾ ਹਰਖ਼, ਚਿੰਤਾ ਗ਼ਮ ਨਾ ਕੋਇ ਵਖਾਈਆ। ਬਿਨ ਸਤਿਗੁਰ ਪੂਰੇ ਪੁਰਖ ਅਕਾਲ ਸਕੇ ਕੋਈ ਨਾ ਪਰਖ, ਜਗਤ ਕਸਵੱਟੀ ਕੰਮ ਕਿਸੇ ਨਾ ਆਈਆ। ਕਰ ਕਿਰਪਾ ਜਿਸ ਦੱਸੇ ਆਪਣਾ ਆਦਰਸ਼, ਦਹਿ ਦਿਸ਼ਾ ਇਕੋ ਨਜ਼ਰੀ ਆਈਆ । ਉਸ ਦਾ ਲੇਖਾ ਮੁਕੇ ਅਰਸ਼ ਫ਼ਰਸ਼, ਜ਼ਿਮੀਂ ਅਸਮਾਨਾ ਡੇਰਾ ਢਾਹੀਆ। ਉਹ ਮਾਲਕ ਖ਼ਾਲਕ ਸਦ ਵਸੇ ਉਤੇ ਫ਼ਲਕ, ਮੁਕਾਮੇ ਹਕ ਸੋਭਾ ਪਾਈਆ । ਜਿਸ ਦਾ ਸਿੱਧਾ ਭਗਤਾਂ ਨਾਲ ਤਅਲੁਕ, ਦੂਜਾ ਜੋੜ ਨਾ ਕੋਇ ਜੁੜਾਈਆ। ਜਿਸ ਦਾ ਨਾਅਰਾ ਮਨਸੂਰ ਲਾਇਆ ਐਨਲ ਹਕ, ਉਹ ਹਕ ਹਕੀਕਤ ਦਏ ਜਣਾਈਆ। ਜਿਸ ਨੂੰ ਲੱਭ ਲੱਭ ਸਾਰੇ ਗਏ ਥੱਕ, ਥਕਾਵਟ ਵਿਚ ਲੋਕਾਈਆ। ਸੋ ਸਾਹਿਬ ਸਵਾਮੀ ਹਰ ਘਟ ਰਿਹਾ ਵਸ, ਬਿਸਤਰ ਆਸਣ ਸਿੰਘਾਸਣ ਡੇਰਾ ਲਾਈਆ। ਜਿਸ ਦਾ ਜੁਗ ਚੌਕੜੀ ਰਾਗਾਂ ਵੇਦਾਂ ਨਾਲ ਗਾਉਂਦੇ ਜਸ, ਸਿਫ਼ਤਾਂ ਨਾਲ ਸਿਫ਼ਤ ਸਾਲਾਹੀਆ। ਉਹ ਪਰਮ ਪੁਰਖ ਪਰਮਾਤਮ ਹਰਿ ਸਮਰਥ, ਮਹਿੰਮਾ ਅਕਥ ਰਿਹਾ ਦ੍ਰਿੜਾਈਆ। ਗੁਰਮੁਖਾਂ ਦਰਸ ਕਰਾਏ ਆਪਣੀ ਅੱਖ, ਦੋਏ ਲੋਚਨ ਬੰਦ ਕਰਾਈਆ । ਸਤਿ ਸਵਾਮੀ ਹੋ ਪਰਗਟ, ਪਰਮ ਪੁਰਖ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਧੁਰ ਦਾ ਹੁਕਮ ਸਾਚੀ ਸਿਖਿਆ, ਸੋ ਪੁਰਖ ਨਿਰੰਜਣ ਆਪ ਦ੍ਰਿੜਾਇੰਦਾ। ਜਨ ਭਗਤਾਂ ਪਾ ਕੇ ਧੁਰ ਦੀ ਭਿਛਿਆ, ਖ਼ਾਲੀ ਭਾਂਡੇ ਆਪ ਭਰਾਇੰਦਾ। ਪੂਰਾ ਕਰੇ ਵਾਕ ਭਵਿਖਤ ਜੋ ਲਿਖਿਆ, ਲੇਖ ਅਲੇਖ ਆਪਣੇ ਹੱਥ ਰਖਾਇੰਦਾ। ਜਗਜੀਵਣ ਦਾਤਾ ਜਗ ਨੇਤਰ ਕਿਸੇ ਨਾ ਦਿਸਿਆ, ਜਨ ਭਗਤਾਂ ਆਪਣਾ ਪੜਦਾ ਲਾਹਿੰਦਾ। ਪ੍ਰੇਮ ਪ੍ਰੀਤੀ ਅੰਦਰ ਵਿਕਿਆ, ਕਰਤਾ ਪੁਰਖ ਆਪਣੀ ਕੀਮਤ ਨਾ ਕੋਇ ਰਖਾਇੰਦਾ। ਬਿਨ ਢਾਹਿਉਂ ਗੁਰਮੁਖਾਂ ਅੱਗੇ ਢੱਠਿਆ, ਮਾਣ ਅਭਿਮਾਨ ਨਜ਼ਰ ਕੋਇ ਨਾ ਆਇੰਦਾ। ਪ੍ਰੇਮ ਪ੍ਰੀਤੀ ਕਰਨੋਂ ਸ੍ਰੀ ਭਗਵਾਨ ਕਦੇ ਨਾ ਹਟਿਆ, ਪਿਛੇ ਮੋੜ ਨਾ ਕੋਇ ਹਟਾਇੰਦਾ। ਕੀ ਹੋਇਆ ਜੇ ਪਰਗਟ ਹੁੰਦਾ ਰਿਹਾ ਵਿਚੋਂ ਵੱਟਿਆ, ਕਲਜੁਗ ਅੰਤਮ ਸਨਮੁਖ ਹੋ ਕੇ ਦਰਸ ਦਿਖਾਇੰਦਾ। ਕੀ ਹੋਇਆ ਜੇ ਚਾਰਦਾ ਰਿਹਾ ਵੱਛਿਆਂ ਕੱਟਿਆਂ, ਬਣ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸੁਣਾਇੰਦਾ। ਧੁਰ ਦਾ ਹੁਕਮ ਸੁਣੋ ਜਗ ਮਿਤਰ, ਮਿਤਰ ਪਿਆਰਾ ਆਪ ਜਣਾਈਆ। ਕੀ ਹੋਇਆ ਜੇ ਬਾਜਾਂ ਕੋਲੋਂ ਤੁੜਾਂਦਾ ਰਿਹਾ ਤਿੱਤਰ, ਤ੍ਰੈਗੁਣ ਅਤੀਤਾ ਆਪਣਾ ਖੇਲ ਕਰਾਈਆ। ਨਿਰਗੁਣ ਧਾਰੋਂ ਆਪੇ ਆਇਆ ਨਿਕਲ, ਨਾ ਕੋਈ ਜਨਮੇ ਪਿਤਾ ਮਾਈਆ। ਜਨ ਭਗਤਾਂ ਅੰਦਰ ਪ੍ਰੇਮ ਪਿਆਰ ਦਾ ਸਾਚਾ ਕਰੇ ਇਸ਼ਕ, ਆਸ਼ਕ ਮਾਸ਼ੂਕ ਆਪਣਾ ਰੂਪ ਵਟਾਈਆ। ਖੋਲ੍ਹਣਹਾਰਾ ਡੂੰਘੀ ਦ੍ਰਿਸ਼ਟ, ਵਸ਼ਿਸ਼ਟ ਰਾਮ ਦਏ ਗਵਾਹੀਆ । ਪ੍ਰਭ ਦਾ ਸਭ ਤੋਂ ਵੱਡਾ

ਆਤਮ ਸੇਜਾ ਭੋਗੀ ਗ੍ਰਿਹਸਤ, ਆਪਣੀ ਧਾਰ ਵਿਚੋਂ ਹਰਿ ਕਰਤਾਰ, ਜਨ ਭਗਤ ਲਏ ਪਰਗਟਾਈਆ। ਜਿਨ੍ਹਾਂ ਨੂੰ ਲੋੜ ਰਹੇ ਨਾ ਸਵਰਗ ਬਹਿਸ਼ਤ, ਦੋਜ਼ਖ਼ ਅਗਨ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਦੇਵੇ ਸੰਦੇਸ਼ਾ ਗੁਰਮੁਖ ਏਕ, ਇਕ ਇਕੱਲਾ ਆਪ ਜਣਾਈਆ। ਜਨ ਭਗਤ ਤੇਰੀ ਸਾਚੀ ਟੇਕ, ਦੂਜਾ ਦਰ ਨਾ ਕੋਇ ਵਖਾਈਆ । ਲੋਕਮਾਤ ਤੈਨੂੰ ਭੇਜ, ਭਜਨ ਬੰਦਗੀ ਆਪਣੀ ਦਿਤੀ ਸਮਝਾਈਆ। ਤੇਰੇ ਅੰਦਰ ਵੜ ਕੇ ਮਾਣਾਂ ਤੇਰੀ ਸੇਜ, ਸਚ ਸਿੰਘਾਸਣ ਖ਼ੁਸ਼ੀ ਮਨਾਈਆ। ਤੇਰੇ ਤਨ ਕੱਪੜ ਦਾ ਸੁਹਾਵਣਾ ਹੋਵੇ ਲੇਖ, ਓਢਣ ਪ੍ਰੇਮ ਨਾਲ ਮਿਲਾਈਆ। ਤੇਰੀ ਮੁਹੱਬਤ ਦਾ ਸੱਚਾ ਹੇਤ, ਨੇਤਨ ਨੇਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਤੇਰਾ ਸੁਹਾਵੇ ਦੇਸ, ਘਰ ਸੱਜਣ ਫੇਰਾ ਪਾਈਆ। ਸੁਣੋ ਸੰਦੇਸਾ ਗਹਿਰ ਗੰਭੀਰ, ਸਰਥ ਕਲਾ ਸਮਰਥ ਆਪ ਜਣਾਇੰਦਾ। ਪ੍ਰਭ ਦਾ ਖੇਲ ਸਦਾ ਬਿਨ ਸਰੀਰ, ਤਦਬੀਰ ਆਪਣੀ ਆਪ ਪਰਗਟਾਇੰਦਾ। ਬੰਦ ਹੋਇਆ ਨਾ ਕਦੇ ਵਿਚ ਸ਼ਰਅ ਜ਼ੰਜੀਰ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਜਿਸਦੀ ਨਜ਼ਰ ਨਾ ਆਏ ਜਗਤ ਤਸਵੀਰ, ਸੋ ਭਗਤਾਂ ਅੰਦਰ ਡੇਰਾ ਲਾਇੰਦਾ। ਜਿਸ ਨੂੰ ਮੰਜ਼ਲ ਚੜ੍ਹ ਚੜ੍ਹ ਲੱਭਦੇ ਗਏ ਸੂਫੀ ਫ਼ਕੀਰ, ਫ਼ਿਕਰਿਆਂ ਨਾਲ ਢੋਲੇ ਗਾ ਗਾ ਸਰਬ ਸੁਣਾਇੰਦਾ । ਸੋ ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਰੂਪ ਸਤਿ ਸਵਾਮੀ ਆਇਆ ਘਤ ਵਹੀਰ, ਵਾਹੋ ਦਾਹੀ ਆਪਣਾ ਪੰਧ ਮੁਕਾਇੰਦਾ। ਕਰੇ ਖੇਲ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ । ਗੁਰਮੁਖਾਂ ਚੋਟੀ ਚੜ੍ਹ ਕੇ ਆਪ ਅਖ਼ੀਰ, ਘਰ ਸਾਚੇ ਰੰਗ ਰੰਗਾਇੰਦਾ। ਜਿਸ ਮੰਦਰ ਅੰਦਰ ਦਾ ਮਾਲਕ ਇਕ ਕਬੀਰ, ਓਸੇ ਮੰਜ਼ਲ ਅੰਤ ਅਖ਼ੀਰ ਭਗਤ ਸੁਹੇਲੇ ਆਪ ਬਹਾਇੰਦਾ। ਆਪ ਪਾਤਸ਼ਾਹ ਸ਼ਹਿਨਸ਼ਾਹ ਸਚਖੰਡ ਦਵਾਰੇ ਦੂਜਾ ਭਗਤ ਵਜੀਰ, ਤੀਜਾ ਨਜ਼ਰ ਕੋਇ ਨਾ ਆਇੰਦਾ। ਓਥੇ ਪੱਥਰਾਂ ਵਾਲੀ ਨਹੀਂ ਕੋਈ ਲਕੀਰ, ਹਰਫ਼ਾਂ ਵਾਲੀ ਨਹੀਂ ਕੋਈ ਤਦਬੀਰ, ਬਿਨ ਅੱਖਰਾਂ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਜਿਥੇ ਗੁਰੂ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਬਹੁਤੀ ਨਹੀਂ ਭੀੜ, ਬਹੁਤਿਆਂ ਵਿਚੋਂ ਥੋੜੇ ਆਪਣੇ ਕੋਲ ਬਹਾਇੰਦਾ। ਸੰਦੇਸ਼ਾ ਦੇਵੇ ਅੰਤ ਕਲ, ਕਲਕਾਤੀ ਵੇਖ ਵਖਾਈਆ। ਜਿਸ ਦਾ ਵਸੇਰਾ ਜਲ ਥਲ, ਮਹੀਅਲ ਰਿਹਾ ਸਮਾਈਆ। ਜਿਸ ਦਾ ਮਹੱਲ ਉਚ ਅਟਲ, ਸਚ ਦਵਾਰ ਮਿਲੇ ਵਡਿਆਈਆ। ਸੋ ਧੁਰ ਸੰਦੇਸਾ ਰਿਹਾ ਘਲ, ਸ਼ਬਦੀ ਕਰੇ ਪੜ੍ਹਾਈਆ। ਕਲਜੁਗ ਭਾਣਾ ਨਾ ਜਾਏ ਟਲ, ਨਾ ਕੋਈ ਮੇਟ ਮਿਟਾਈਆ। ਹਰਿ ਕਾ ਰਉ ਕੋਈ ਨਾ ਸਕੇ ਠੱਲ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਛਲ ਅਛੱਲ, ਵਲ ਛਲਧਾਰੀ ਆਪਣੀ ਕਾਰ ਕਮਾਈਆ। ਦੇਵੇ ਸੰਦੇਸ਼ਾ ਵੇਖੋ ਕਲ ਆਇਆ ਕਲਕੀ, ਨਿਰਗੁਣ ਨਿਰਵੈਰ ਵੱਡੀ ਵਡਿਆਈਆ। ਜਿਸ ਦੀ ਤੱਤਾਂ ਵਾਲੀ ਬਾਹਰੋਂ ਵਰਦੀ, ਅੰਦਰ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਉਂ ਭਾਵੇ ਤਿਉਂ ਕਰੇ ਆਪਣੀ ਮਰਜ਼ੀ, ਖ਼ੁਦਮੁਖ਼ਤਿਆਰ ਆਪਣਾ ਹੁਕਮ ਵਰਤਾਈਆ। ਆਦਿ ਜੁਗਾਦੀ ਬਣ ਕੇ ਸੱਚਾ ਫ਼ਰਜ਼ੀ, ਫ਼ਰਜ਼ ਆਪਣਾ ਦਏ ਨਿਭਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਸੁਣਦਾ ਰਿਹਾ ਅਰਜ਼ੀ, ਜੋ ਜੁਗ ਚੌਕੜੀ ਗਏ ਸੁਣਾਈਆ। ਕਲਜੁਗ ਅੰਤਮ ਵੇਖੇ ਹਨੇਰ ਗਰਦੀ, ਗਦਾਗਰ ਹੋਈ ਲੋਕਾਈਆ। ਸਾਧਾਂ ਸੁਰਤੀ ਸਾਚੇ ਮੰਦਰ ਮੂਲ ਨਾ ਚੜ੍ਹਦੀ, ਡੂੰਘੀ ਭਵਰ ਨਾ ਕੋਇ ਲੰਘਾਈਆ। ਜਗਤ ਵਿਕਾਰੇ ਕੋਲੋਂ ਡਰਦੀ, ਅੰਦਰ ਬੈਠੀ ਮੁਖ ਛੁਪਾਈਆ।

ਬੇਸ਼ਕ ਅੰਮ੍ਰਿਤ ਵੇਲੇ ਉਠ ਕੇ ਅੱਖਰਾਂ ਵਾਲੀ ਬਾਣੀ ਪੜ੍ਹਦੀ, ਕਲਮਿਆਂ ਰਹੀ ਗਾਈਆ। ਬਿਨ ਪੁਰਖ ਅਕਾਲ ਬਣਿਆ ਕੋਈ ਨਾ ਦਰਦੀ, ਦਿਲਬਰ ਮਿਲਿਆ ਨਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਦੇਵੇ ਸੰਦੇਸ਼ਾ ਸੁਣੋ ਜਨ ਜੋਗੀ, ਜਪੀ ਤਪੀ ਸਤੀ ਹਠੀ ਦਿਆਂ ਦ੍ਰਿੜਾਈਆ। ਸਦੀ ਵੀਹਵੀਂ ਹਰਿ ਕਾ ਦਰਸ ਕਿਸੇ ਨਾ ਪਾਇਆ ਅੱਖੀਂ, ਚਾਰ ਕੁੰਟ ਰਿਹਾ ਕੁਰਲਾਈਆ। ਝੁੱਗੀ ਭਾਗ ਨਾ ਲੱਗਾ ਕੱਖੀਂ, ਮਹੱਲ ਅਟਲ ਨਾ ਕੋਇ ਸੁਹਾਈਆ। ਕੂੜੀ ਵਾਸਨਾ ਘਰ ਘਰ ਰਹੀ ਨੱਚੀ, ਮੁਖ ਘੁੰਗਟ ਅੰਤ ਉਠਾਈਆ। ਨਾਲ ਵਾ ਵਗੇ ਤੱਤੀ, ਅਗਨੀ ਭਾਅ ਲਗਾਈਆ। ਕਾਮਵੰਤੀ ਹੋ ਕੇ ਸਖ਼ੀ, ਕਾਮਨ ਰੂਪ ਵਟਾਈਆ। ਨਾਮ ਰੰਗ ਨਾ ਚੜ੍ਹਿਆ ਰਤੀ, ਚੋਲੀ ਤਨ ਨਾ ਕੋਇ ਰੰਗਾਈਆ। ਹਰਿ ਕੰਤ ਨਾ ਮਿਲਿਆ ਪਤੀ, ਕੁੜਿਆਰੀ ਸੇਜ ਸਰਬ ਹੰਢਾਈਆ। ਸਤਿਗੁਰ ਸਰਨਾਈ ਮੂਲ ਨਾ ਢੱਠੀ, ਮਣਕਾ ਮਨ ਨਾ ਕੋਇ ਭੁਆਈਆ। ਜਗਤ ਦੁਹਾਗਣ ਫਿਰੇ ਨੱਠੀ, ਭੱਜੇ ਵਾਹੋ ਦਾਹੀਆ। ਅੰਤਮ ਕਰਮਾਂ ਭਰੇ ਚੱਟੀ, ਰਾਏ ਧਰਮ ਦਏ ਸਜ਼ਾਈਆ। ਚਿਤ੍ਰਗੁਪਤ ਲੇਖਾਂ ਵਾਲੀ ਕੱਢੇ ਪੱਟੀ, ਹਿਸਾਬ ਸਕੇ ਨਾ ਕੋਇ ਮੁਕਾਈਆ। ਦੋਜ਼ਖ਼ ਵਾਲੀ ਤਪਦੀ ਵੇਖੀ ਭੱਠੀ, ਹਾਏ ਹਾਏ ਦਏ ਦੁਹਾਈਆ। ਜਨ ਭਗਤ ਕਹੇ ਸਹੇਲੀਓ ਬਿਨ ਸਾਹਿਬ ਸਵਾਮੀ ਪਤ ਕਿਸੇ ਨਾ ਰੱਖੀ, ਆਤਮ ਜੋਤੀ ਜੋਤ ਨਾ ਕੋਇ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਜਣਾਈਆ। ਧੁਰ ਫ਼ਰਮਾਨਾ ਸੁਣੋ ਸਹੇਲੀ, ਹਰਿ ਸੱਜਣ ਸਚ ਜਣਾਈਆ । ਆਤਮ ਨਿਮਾਣੀ ਫਿਰੇ ਅਕੇਲੀ, ਸੱਜਣ ਮੀਤ ਸੰਗ ਨਾ ਕੋਇ ਨਿਭਾਈਆ। ਜਗ ਜੋਬਨਵੰਤੀ ਹੋਈ ਅਲਬੇਲੀ, ਮਾਣ ਅਭਿਮਾਨ ਵਡਿਆਈਆ। ਆਸਾ ਮਨਸਾ ਖੇਲ ਰਹੀ ਖੇਲੀ, ਖ਼ਲਕ ਵਿਚ ਆਪਣਾ ਆਪ ਪਰਚਾਈਆ। ਕੂੜੀ ਕਿਰਿਆ ਵਿਚੋਂ ਹੋਈ ਨਾ ਵਿਹਲੀ, ਬੰਧਨ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, · । ਸੁਣੋ ਸੰਦੇਸ਼ਾ ਸਾਚੀ ਸਈਆ, ਹਰਿ ਸੱਜਣ ਆਪ ਜਣਾਈਆ।

ਖ਼ਾਲੀ ਵੇਖੋ ਆਪਣੀ ਬਹੀਆ, ਚੂੜਾ ਲਾਲ ਨਾ ਕੋਇ ਚੜ੍ਹਾਈਆ। ਸਾਚੀ ਮਿਲੇ ਨਾ ਨੌਕਾ ਨਈਆ, ਬੇੜਾ ਕੰਧ ਨਾ ਕੋਇ ਉਠਾਈਆ। ਲੇਖਾ ਮੰਗੇ ਧਰਮ ਰਾਏ ਕੱਢਕੇ ਵਹੀਆ, ਗੁਣ ਅਵਗੁਣ ਸਰਬ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸੁਣੋ ਸੰਦੇਸ਼ਾ ਰੀ, ਸਚ ਸਖੀਆਂ ਆਪ ਜਣਾਇੰਦਾ। ਕਲਜੁਗ ਵੇਖੋ ਹੋਇਆ ਕੀ, ਕੀਮਤ ਕਰਤਾ ਕਿਸੇ ਨਾ ਪਾਇੰਦਾ। ਝੂਠਾ ਨਾਤਾ ਪੁੱਤਰ ਧੀ, ਪਿਤਾ ਪੂਤ ਨਾ ਕੋਇ ਛੁਡਾਇੰਦਾ। ਅੰਤਮ ਲਹਿਣਾ ਦੇਣਾ ਸਾਢੇ ਤਿੰਨ ਹੱਥ ਸੀਂ, ਰਵਿਦਾਸ ਚਮਾਰਾ ਲੇਖ ਲਿਖਾਇੰਦਾ। ਜਨ ਭਗਤਾਂ ਘਰ ਆਇਆਂ ਪ੍ਰਭ ਕਹੇ ਜੀ, ਜੀਵਣ ਜੁਗਤ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਇੰਦਾ। ਸੁਣੋ ਸੰਦੇਸਾ ਅੰਤਰ ਧਿਆਨ, ਧਿਆਨੀ ਆਪ ਜਣਾਈਆ। ਦੇਵਣਹਾਰ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਰਿਹਾ ਸੁਣਾਈਆ। ਹੰ ਬ੍ਰਹਮ ਕਰ ਪਰਵਾਨ, ਸੀਸ ਜਗਦੀਸ਼ ਝੁਕਾਈਆ। ਆਤਮ ਪਰਮਾਤਮ ਤੇਰਾ ਮਿਲੇ ਧੁਰ ਦਾ ਕਾਹਨ, ਘਨਈਆ ਆਪਣਾ ਵੇਸ ਵਟਾਈਆ। ਤੈਨੂੰ ਜੰਗਲਾਂ ਵਿਚੋਂ ਲੱਭਣਾ ਪਏ ਨਾ ਰਾਮ, ਮੰਦਰ ਬੈਠਾ ਸੋਭਾ ਪਾਈਆ। ਉਸ ਦੀ ਸੇਜਾ ਕਰ ਬਿਸਰਾਮ, ਸੁਖ ਆਸਣ ਡੇਰਾ ਲਾਈਆ। ਤੇਰੀ ਇਛਿਆ ਪੂਰਨ ਕਰੇ ਕਾਮ, ਨਿਹਕਰਮੀ ਕਰਮ ਕਮਾਈਆ। ਤੈਨੂੰ ਅੱਗੇ ਦੇਵੇ ਨਾ ਕੋਇ ਇਲਜ਼ਾਮ, ਬਰੀਖ਼ਾਨਾ ਦਏ

ਵਖਾਈਆ। ਤੇਰਾ ਮਾਲਕ ਸ੍ਰੀ ਭਗਵਾਨ, ਦੂਜਾ ਕੰਤ ਨਜ਼ਰ ਕੋਇ ਨਾ ਆਈਆ। ਜਿਸ ਦਾ ਸਚਖੰਡ ਦਵਾਰੇ ਝੁਲਦਾ ਨਿਸ਼ਾਨ, ਦੋ ਜਹਾਨਾਂ ਹੁਕਮ ਮਨਾਈਆ। ਜਿਸ ਨੂੰ ਸੱਯਦਾ ਕਰਦੇ ਜ਼ਿਮੀਂ ਅਸਮਾਨ, ਚੌਦਾਂ ਲੋਕ ਨਿਉਂ ਨਿਉਂ ਲਾਗਣ ਪਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਜਪਦੇ ਨਾਮ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਸੋ ਤੇਰੀ ਰਖਸ਼ਾ ਕਰੇ ਆਣ, ਕਲਜੁਗ ਅੰਤਮ ਵੇਖ ਵਖਾਈਆ। ਤੂੰ ਬਾਲੀ ਨੱਢੀ ਇਕ ਅੰਞਾਣ, ਤੇਰੀ ਚਲੇ ਨਾ ਕੋਇ ਚਤੁਰਾਈਆ । ਤੂੰ ਇਕੋ ਸੁਣਨਾ ਗਿਆਨ, ਦਰ ਠਾਂਡੇ ਦੇਵੇ ਮਾਣ ਤੇਰਾ ਸਾਹਿਬ ਸ੍ਰੀ ਭਗਵਾਨ, ਵਡ ਰਾਜਨ ਰਾਜ ਰਾਜਾਨ ਸ਼ਹਿਨਸ਼ਾਹ ਇਕ ਅਖਵਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਚੇ ਸੰਤ ਇਕੋ ਢੋਲਾ ਗਾਉਣਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਤੇਰਾ ਤੇਰੀ ਝੋਲੀ ਪਾਈਆ।