੨੨ ਮੱਘਰ ੨੦੨੧ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ
ਇੱਕੀ ਦਿਵਸ ਧੁਰ ਦੀ ਧਾਰ, ਹਰਿ ਕਰਤਾ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਖੋਲ੍ਹ ਕਿਵਾੜ, ਹਰਿ ਪੁਰਖ ਨਿਰੰਜਣ ਅੱਖ ਖੁਲ੍ਹਾਇੰਦਾ । ਏਕੰਕਾਰਾ ਹੋ ਕੇ ਖ਼ਬਰਦਾਰ, ਆਦਿ ਨਿਰੰਜਣ ਇਕੋ ਜੋਤ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਵੇਖਣਹਾਰ, ਸ੍ਰੀ ਭਗਵਾਨ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਪ੍ਰਭ ਹੋ ਕੇ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਸੁਣਾਇੰਦਾ। ਬ੍ਰਹਮਵੇਤਾ ਸਾਂਝਾ ਯਾਰ, ਲਾਸ਼ਰੀਕ ਜਲਵਾ ਨੂਰ ਡਗਮਗਾਇੰਦਾ। ਸ਼ਬਦੀ ਸੁਤ ਕਰ ਪਿਆਰ, ਅਬਿਨਾਸ਼ੀ ਸਿਰ ਆਪਣਾ ਹੱਥ ਟਿਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਅਧਾਰ, ਮਿਹਰ ਨਜ਼ਰ ਇਕ ਟਿਕਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜਾਂ ਤੱਤਾਂ ਖੇਲ ਖਿਲਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰ, ਧੁਰ ਦਾ ਰਾਗ ਆਪ ਸੁਣਾਇੰਦਾ। ਚਾਰੇ ਵੇਦ ਕਰ ਤਿਆਰ, ਤ੍ਰੈਗੁਣ ਅਤੀਤਾ ਆਪਣੀ ਕਲ ਧਰਾਇੰਦਾ। ਚਾਰੋਂ ਕੁੰਟ ਖੇਲ ਅਪਾਰ, ਅਪਰੰਮਪਰ ਸਵਾਮੀ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰੇ ਕਰਤਾਰ, ਕੁਦਰਤ ਕਾਦਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਖੇਲ ਖਿਲਾਇੰਦਾ। ਇੱਕੀ ਦਿਵਸ ਦਾ ਸਚ ਵਿਹਾਰਾ, ਹਰਿ ਕਰਤਾ ਆਪ ਕਰਾਇੰਦਾ। ਏਕਾ ਘਰ ਬਾਰਾ, ਦੂਜਾ ਦੀਵਾ ਬਾਤੀ ਕਮਲਾਪਾਤੀ ਜੋਤੀ ਜਾਤਾ ਡਗਮਗਾਇੰਦਾ। ਤੀਜਾ ਸ਼ਬਦ ਨਾਦ ਧੁਨਕਾਰਾ, ਜੈ ਜੈਕਾਰਾ ਆਪ ਸੁਣਾਇੰਦਾ। ਚੌਥੇ ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰਾ, ਧੁਰ ਸੰਦੇਸ਼ਾ ਰਾਗ ਅਲਾਇੰਦਾ। ਪੰਜਵੇਂ ਤ੍ਰੈਗੁਣ ਮਾਇਆ ਪੰਜ ਤਤ ਵੇਖਣਹਾਰਾ ਅਖਾੜਾ, ਗ੍ਰਹਿ ਗ੍ਰਹਿ ਮੰਦਰ ਖੋਜ ਖੁਜਾਇੰਦਾ। ਛੇਵੇਂ ਛੱਪਰ ਛੰਨ ਵਸੇ ਬਾਹਰਾ, ਮਹੱਲ ਅਟਲ ਨਜ਼ਰ ਕਿਸੇ ਨਾ ਆਇੰਦਾ। ਸਤਵੇਂ ਸਤਿ ਸਤਿਵਾਦੀ ਖੇਲ ਕਰੇ ਨਿਰੰਕਾਰਾ, ਨਿਰਵੈਰ ਆਪਣੀ ਕਲ ਪਰਗਟਾਇੰਦਾ । ਅਠਵੇਂ ਅੱਠਾਂ ਤੱਤਾਂ ਸੰਦੇਸ਼ਾ ਦੇਵੇ ਜੀਵ ਸੰਸਾਰਾ, ਨੌਵੇ ਨੌ ਦਰ ਪਾਰ ਕਰਾਇੰਦਾ। ਦਸਵੇਂ ਰੂਪ ਅਨੂਪ ਜੋਤੀ ਜਾਤਾ ਕਰ ਉਜਿਆਰਾ, ਨਿਰਗੁਣ ਆਪਣਾ ਭੇਵ ਖੁਲ੍ਹਾਇੰਦਾ। ਇਕ ਦਸ ਦਾ ਸਚ ਵਿਹਾਰਾ, ਵਿਵਹਾਰੀ ਆਪਣੇ ਹੱਥ ਰਖਾਇੰਦਾ। ਦੋ ਦਸ ਦਾ ਖੋਲ੍ਹ ਕਿਵਾੜਾ, ਬੰਦ ਤਾਕੀ ਕੁੰਡਾ ਲਾਹਿੰਦਾ। ਤਿੰਨ ਦਸ ਦਾ ਠਾਂਡਾ ਨਿਰਵੈਰਾ, ਘਰ ਘਰ ਵਿਚੋਂ ਆਪ ਪਰਗਟਾਇੰਦਾ। ਚਾਰ ਦਸ ਦਾ ਬੋਲ ਜੈਕਾਰਾ, ਚੌਦਾਂ ਲੋਕਾਂ ਚੌਂਦਾ ਤਬਕਾਂ ਚੌਦਾਂ ਵਿਦਿਆ ਆਪ
ਸੁਣਾਇੰਦਾ। ਪੰਜ ਦਸ ਦਾ ਬਣ ਵਣਜਾਰਾ, ਪੰਜ ਪੰਜ ਪੰਝੀ ਪੱਚੀਸ ਦਸ ਆਪਣਾ ਹੁਕਮ ਵਰਤਾਇੰਦਾ। ਦਸ ਛੇ ਸੋਲਾਂ ਦਾ ਸੰਗ ਕਰੇ ਆਪ ਕਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤ ਦਸ ਆਪਣਾ ਹੁਕਮ ਵਰਤਾਇੰਦਾ। ਅੱਠ ਦਸ ਖੇਲ ਨਰ ਨਾਰਾ, ਕੰਤ ਭਤਾਰਾ ਆਪਣੀ ਕਲ ਵਰਤਾਇੰਦਾ। ਦਸ ਨੌ ਉਨੀਸਾ ਹਰਿ ਜਗਦੀਸਾ ਖੇਲੇ ਖੇਲ ਦਸ ਦਸ ਬੀਸਾ, ਭੇਵ ਅਭੇਦ ਸਮਝ ਕਿਸੇ ਨਾ ਆਇੰਦਾ। ਬੀਸ ਇਕੀਸ ਦੋ ਜਹਾਨ ਵਾਲੀ ਖੇਲੇ ਖੇਲ ਆਪ ਜਗਦੀਸਾ, ਜਗਦੀਸ਼ਰ ਸਵਾਮੀ ਅੰਤਰਜਾਮੀ ਬੋਧ ਅਗਾਧਾ ਸ਼ਬਦ ਅਨਾਦਾ ਧੁਰ ਦਰਗਾਹੀ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਇੰਦਾ। ਇੱਕੀ ਦਿਵਸ ਕਹੇ ਮੈਂ ਲੁਕ ਲੁਕ ਰਿਹਾ ਤੱਕਦਾ, ਜੁਗ ਚੌਕੜੀ ਧਿਆਨ ਲਗਾਈਆ। ਮੈਂ ਵੇਖਾਂ ਖੇਲ ਪੁਰਖ ਸਮਰਥ ਦਾ, ਕਵਣ ਦਵਾਰੇ ਦਏ ਕਰਾਈਆ। ਜਨ ਭਗਤਾਂ ਪੈਜ ਕਿਵੇਂ ਰੱਖਦਾ, ਲੋਕਮਾਤ ਦਏ ਵਡਿਆਈਆ। ਹਿਰਦੇ ਅੰਦਰ ਕਿਵੇਂ ਵਸਦਾ, ਘਰ ਘਰ ਆਪਣਾ ਡੇਰਾ ਲਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਕਿਵੇਂ ਦੱਸਦਾ ਸਨਮੁਖ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇਕੀਸ ਕਹੇ ਮੈਂ ਖੋਲ੍ਹੀ ਅੱਖ, ਨੇਤਰ ਨੈਣ ਉਘਾੜਿਆ। ਪ੍ਰਭ ਨਜ਼ਰੀ ਆਇਆ ਇਕ ਸਮਰਥ, ਸ਼ਾਹ ਪਾਤਸ਼ਾਹ ਵਾਲੀ ਦੋ ਜਹਾਨਿਆਂ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਸੀਸ ਨਿਵੌਂਦੇ ਮੱਥ, ਮਸਤਕ ਟਿੱਕਾ ਧੂੜੀ ਖ਼ਾਕ ਰਮਾ ਲਿਆ। ਜੋ ਆਦਿ ਜੁਗਾਦਿ ਨਿਤ ਨਵਿਤ ਲੱਖ ਚੁਰਾਸੀ ਹਰ ਘਟ ਅੰਦਰ ਰਿਹਾ ਵਸ, ਰੂਪ ਰੰਗ ਰੇਖ ਸਮਝ ਕੋਇ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਸਮਝਾ ਰਿਹਾ। ਇਕੀਸ ਕਹੇ ਮੈਂ ਵੇਖਾਂ ਇਕ ਇਕੇਲਾ, ਸਚਖੰਡ ਜਿਸ ਦੀ ਵਡ ਵਡਿਆਈਆ। ਦੋ ਜਹਾਨ ਜਿਸ ਦਾ ਇਕ ਮਹੱਲਾ, ਮਹਿਫ਼ਲ ਆਪਣਾ ਨਾਮ ਲਗਾਈਆ। ਕਰੇ ਵਸੇਰਾ ਜਲਾਂ ਥਲਾਂ, ਡੂੰਘੀ ਕੰਦਰ ਜੰਗਲ ਜੂਹ ਉਜਾੜ ਪਹਾੜ ਮਹੀਅਲ ਰਿਹਾ ਸਮਾਈਆ। ਦੂਰ ਦੁਰਾਡਾ ਨਜ਼ਰੀ ਆਵੇ ਨੇਰਨ ਨੇਰਾ, ਘਰ ਠਾਕਰ ਸਵਾਮੀ ਮਾਲਕ ਖ਼ਾਲਕ ਬੇਪਰਵਾਹੀਆ। ਕੂੜੀ ਕਿਰਿਆ ਲੋਕਮਾਤ ਜਗਤ ਚੁਕਾਏ ਝੇੜਾ, ਸਚ ਸੁਚ ਸਤਿ ਸਤਿਵਾਦੀ ਮਾਰਗ ਦਏ ਲਗਾਈਆ । ਜਨ ਭਗਤਾਂ ਆਪਣੇ ਕੰਧ ਉਠਾਏ ਬੇੜਾ, ਦੂਜਾ ਸੰਗੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਇਕੀਸ ਕਹੇ ਮੈਂ ਵੇਖਾਂ ਜਗਦੀਸ਼, ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਜਸ ਜਗ ਰਹੇ ਗਾਈਆ। ਜਿਸ ਦੇ ਛਤਰ ਝੁੱਲੇ ਸੀਸ, ਸ਼ਾਹ ਪਾਤਸ਼ਾਹ ਵਡ ਵਡਿਆਈਆ। ਜਿਸ ਦਾ ਕਲਮਾ ਇਕ ਹਦੀਸ, ਪੀਰ ਪੈਗ਼ੰਬਰਾਂ ਹਜ਼ਰਤਾਂ ਕਰੇ ਪੜ੍ਹਾਈਆ। ਜਿਸ ਦੀ ਸਤਿ ਨਾਲ ਪ੍ਰੀਤ, ਕੂੜੀ ਕਿਰਿਆ ਨਾ ਕੋਇ ਜਣਾਈਆ। ਜਿਸ ਦਾ ਨਾਮ ਨਿਧਾਨਾ ਢੋਲਾ ਇਕੋ ਗੀਤ, ਗੁਰ ਅਵਤਾਰ ਪੈਗ਼ੰਬਰ ਰਹੇ ਜਸ ਗਾਈਆ। ਜਿਸ ਦਾ ਲੇਖਾ ਬਾਹਰ ਮੰਦਰ ਮਸੀਤ, ਸ਼ਿਵਦਵਾਲੇ ਮੱਠ ਹੱਥ ਕਿਸੇ ਨਾ ਆਈਆ। ਜਿਸ ਦਾ ਵਸੇਰਾ ਰਾਓ ਰੰਕ ਊਚ ਨੀਚ, ਹਸਤ ਕੀਟਾਂ ਅੰਦਰ ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇਕੀਸ ਕਹੇ ਮੈਂ ਆਇਆ ਜਗ, ਜਗਜੀਵਣ ਦਾਤੇ ਦਿਤੀ ਵਡਿਆਈਆ। ਤ੍ਰੈਗੁਣ ਮਾਇਆ ਮਿਟਾਵਾਂ ਅੱਗ, ਅਗਨੀ ਅੱਗ ਦਿਆਂ ਬੁਝਾਈਆ। ਬਿਨ ਮੱਕੇ
ਕਾਅਬੇ ਕਰਾਵਾਂ ਹੱਜ, ਹੁਜਰਾ ਹਕ ਦਿਸਾਈਆ। ਜਨ ਭਗਤਾਂ ਪ੍ਰਭ ਮਿਲਣ ਦੀ ਖੋਲ੍ਹ ਕੇ ਅੱਖ, ਸਮਰਥ ਮੇਲਾਂ ਘਰ ਗੁਸਾਈਂਆ। ਜਿਉਂ ਭਾਵੇਂ ਤਿਉਂ ਲਏ ਰੱਖ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਵੱਡੀ ਵਡਿਆਈਆ। ਇਕੀਸ ਕਹੇ ਮੈਂ ਵੇਖਿਆ ਜਹਾਨ, ਚਾਰ ਕੁੰਟ ਧਿਆਨ ਲਗਾਈਆ। ਪਤਿਪਰਮੇਸ਼ਵਰ ਸ੍ਰੀ ਭਗਵਾਨ, ਇਕ ਇਕੱਲਾ ਖੇਲ ਖਿਲਾਈਆ। ਜਨ ਭਗਤਾਂ ਦੇਂਦਾ ਆਇਆ ਦਾਨ, ਨਿਰਗੁਣ ਸਰਗੁਣ ਪਾਰ ਕਰਾਈਆ। ਆਤਮ ਅੰਤਰ ਬਖ਼ਸ਼ੇ ਚਰਨ ਧਿਆਨ, ਚਰਨੋਦਕ ਇਕੋ ਇਕ ਪਿਆਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧਰਨੀ ਧਰਤ ਧਵਲ ਵੇਖ ਵਖਾਈਆ। ਇਕੀਸ ਕਹੇ ਮੈਂ ਰਵਾਂ ਇੱਕੀ, ਜਿਸ ਦੀ ਸਮਝ ਕਿਸੇ ਨਾ ਆਈਆ। ਜਿਹੜੀ ਕਲਮ ਦਵਾਤ ਕਿਸੇ ਨਾ ਲਿਖੀ, ਕਾਗ਼ਜ਼ ਮਿਲੀ ਨਾ ਕੋਇ ਵਡਿਆਈਆ। ਜਿਸ ਦੀ ਧਾਰ ਖੰਡੇ ਵਾਲੀ ਨਾ ਜਾਣੀ ਤਿੱਖੀ, ਕੋਟਨ ਕੋਟ ਲੋਹਾਰ ਤਰਖਾਣ ਸ਼ਸਤਰ ਗਏ ਘੜਾਈਆ। ਜਿਸ ਦੀ ਗੋਬਿੰਦ ਹੱਥ ਚਿੱਠੀ, ਪੁਰਖ ਅਕਾਲ ਮਾਛੂਵਾੜੇ ਦਿਤੀ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇੱਕੀ ਕਹੇ ਮੈਂ ਇੱਕੀਆਂ ਆਈ, ਅੰਤਰ ਆਤਮ ਖੋਜ ਖੁਜਾਈਆ। ਦੋ ਜਹਾਨਾਂ ਪਏ ਦੁਹਾਈ, ਲੋਕ ਪਰਲੋਕ ਰਹੇ ਕੁਰਲਾਈਆ। ਪ੍ਰਭ ਮਿਲੇ ਨਾ ਸੱਚਾ ਮਾਹੀ, ਪਰਵਰਦਿਗਾਰ ਨਜ਼ਰ ਕਿਸੇ ਨਾ ਆਈਆ। ਭਰਮੇ ਭੁੱਲੇ ਪਾਂਧੀ ਰਾਹੀ, ਨੌ ਖੰਡ ਪ੍ਰਿਥਮੀ ਸੱਤ ਦੀਪ ਨੱਠਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸੱਚੀ ਵਡਿਆਈਆ। ਇੱਕੀ ਕਹੇ ਮੈਂ ਇੱਕੀ ਗੁਣਾਂ, ਬੀਸ ਬੀਸਾ ਨਾਲ ਮਿਲਾਈਆ। ਸਚ ਪੁਕਾਰ ਇਕੋ ਸੁਣਾਂ, ਜੋ ਸਾਹਿਬ ਸਵਾਮੀ ਰਿਹਾ ਜਣਾਈਆ। ਲੱਖ ਚੁਰਾਸੀ ਛਾਣਾਂ ਪੁਣਾਂ, ਅੰਡਜ ਜੇਰਜ ਉਤਭੁਜ ਸੇਤਜ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਇੱਕੀ ਕਹੇ ਮੈਂ ਇੱਕੀ ਆਈ ਉਹ, ਓੜਕ ਸਭ ਨੂੰ ਦਿਆਂ ਜਣਾਈਆ। ਮੇਰਾ ਮਾਲਕ ਖ਼ਾਲਕ ਸਭ ਦਾ ਲਹਿਣਾ ਦੇਣਾ ਲੇਖਾ ਛੱਬੀ ਪੋਹ, ਵਦੀ ਸੁਦੀ ਸਮਝ ਕੋਇ ਨਾ ਪਾਈਆ। ਸੋ ਪੁਰਖ ਅਕਾਲ ਦੀਨ ਦਿਆਲ ਪਤਿਪਰਮੇਸ਼ਵਰ ਆਪੇ ਹੋ, ਨਿਰਗੁਣ ਦਾਤਾ ਪੁਰਖ ਬਿਧਾਤਾ ਜੋਤੀ ਜੋਤ ਕਰੇ ਰੁਸ਼ਨਾਈਆ। ਜਿਸ ਦੀ ਆਤਮ ਨਾਲ ਅੰਦਰ ਵੜ ਕੇ ਗਿਆ ਛੋਹ, ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿ ਕਾ ਰੂਪ ਨਜ਼ਰੀ ਆਈਆ। ਨਾਮ ਨਿਧਾਨ ਸ੍ਰੀ ਭਗਵਾਨ ਸਾਚਾ ਢੋਆ ਦਿਤਾ ਢੋ, ਸੋਹੰ ਢੋਲਾ ਕਰੇ ਇਕ ਪੜ੍ਹਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਆਪਣਾ ਮੋਹ, ਮੁਹੱਬਤ ਕੂੜਾ ਨਾਤਾ ਜਗਤ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰ ਕੇ ਅਗੰਮੀ ਲੋ, ਅੰਧ ਅੰਧੇਰਾ ਰਿਹਾ ਗਵਾਈਆ। ਇੱਕੀ ਕਹੇ ਮੈਨੂੰ ਦਿਓ ਵਧਾਈ ਗੁਰਮੁਖ ਸਿੱਖ, ਲੇਖਾ ਸਭ ਨੂੰ ਰਹੀ ਸਮਝਾਈਆ। ਬਿਨ ਪਤਿਪਰਮੇਸ਼ਵਰ ਕੋਈ ਨਾ ਪਾਏ ਭਿੱਖ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਸਿਫ਼ਤ ਗਏ ਲਿਖ, ਖਾਣੀ ਬਾਣੀ ਦਏ ਗਵਾਹੀਆ। ਜਿਸ ਦਾ ਸਭ ਤੋਂ ਵੱਖਰਾ ਨਿਰਾਲਾ ਭਵਿਖ, ਭਵਿਖਤ ਵਿਚ ਆਪਣਾ ਹੁਕਮ ਵਰਤਾਈਆ। ਜੋ ਬਿਨ ਭਗਤਾਂ ਕਿਸੇ ਨਾ ਆਵੇ ਦਿਸ, ਲੱਖ ਚੁਰਾਸੀ ਨੇਤਰ ਨੈਣ ਅੰਧ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਗੁਸਾਈਂਆ। ਇੱਕੀ ਕਹੇ ਜਨ ਭਗਤਾਂ ਬੋਲ ਜੈਕਾਰਾ, ਜੈ ਜੈਕਾਰ ਇਕ ਸੁਣਾਈਆ। ਪਰਮ ਪੁਰਖ ਪ੍ਰਭ ਆਇਆ ਪਿਆਰਾ, ਹਰਿ ਪ੍ਰੀਤਮ ਬੇਪਰਵਾਹੀਆ। ਭਗਤਾਂ ਮੇਲ ਕਰੇ ਵਿਚ ਸੰਸਾਰਾ, ਚੁਰਾਸੀ ਨਾਤਾ ਦਿਤਾ ਤੁੜਾਈਆ। ਅੰਤਰ ਅੰਤਰ ਵੇਖਣਹਾਰਾ, ਬਾਹਰੋਂ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇੱਕੀ ਕਹੇ ਮੇਰੀ ਵੇਖੋ ਲੇਖਣ, ਜੋ ਗੋਬਿੰਦ ਗਿਆ ਲਿਖਾਈਆ। ਪਰਮ ਪੁਰਖ ਪਰਮਾਤਮ ਰੂਪ ਵਟਾਇਆ ਅਵੱਲੜਾ ਭੇਸਨ, ਰੰਗ ਰੇਖ ਨਜ਼ਰ ਕੋਇ ਨਾ ਆਈਆ। ਜੋਤ ਅਕਾਲਣ ਹੋ ਕੇ ਆਈ ਪਰਦੇਸਣ, ਦੇਸ ਆਪਣਾ ਗਈ ਤਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਰਨੀ ਰਿਹਾ ਸਮਝਾਈਆ। ਇੱਕੀ ਕਹੇ ਮੈਨੂੰ ਆਵੇ ਹਾਸਾ, ਹਸਤੀ ਵੇਖ ਕੇ ਬੇਪਰਵਾਹੀਆ । ਜੋ ਵੇਖਣ ਆਇਆ ਜਗਤ ਤਮਾਸ਼ਾ, ਪ੍ਰਭ ਬਣ ਕੇ ਪਾਂਧੀ ਰਾਹੀਆ। ਜਨ ਭਗਤਾਂ ਦੇਵੇ ਆਪਣਾ ਸਾਥਾ, ਸਗਲਾ ਸੰਗ ਨਿਭਾਈਆ। ਨਿਰਵੈਰ ਹੋ ਕੇ ਚਲਾਏ ਰਾਥਾ, ਬਣ ਰਥਵਾਹੀ ਸੇਵ ਕਮਾਈਆ। ਸੋਹੰ ਸੋ ਸੁਣਾ ਕੇ ਗਾਥਾ, ਗਹਿਰ ਗੰਭੀਰ ਆਪਣਾ ਭੇਵ ਦਿਤਾ ਚੁਕਾਈਆ। ਹੋ ਸਹਾਈ ਨਾਥ ਅਨਾਥਾਂ, ਗ਼ਰੀਬ ਨਿਮਾਣੇ ਗਲੇ ਲਗਾਈਆ। ਇਕੋ ਮੰਤਰ ਇਕੋ ਪੂਜਾ ਪਾਠਾ, ਇਕੋ ਸਿਮਰਨ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਇੱਕੀ ਕਹੇ ਮੈਂ ਆਈ ਘੁੰਮਦੀ, ਜੁਗ ਚੌਕੜੀ ਚੱਕਰ ਲਾਈਆ। ਜਗਤ ਭਵਰੀ ਪੇਖੀ ਡੂੰਘੇ ਡੁੰਭ ਦੀ, ਸਾਗਰ ਸਮਝ ਕੋਇ ਨਾ ਪਾਈਆ। ਏਸੇ ਕਾਰਨ ਸਾਹਿਬ ਸਵਾਮੀ ਹਰਿ ਪੁਰਖ ਅਕਾਲ ਦੇ ਚਰਨ ਚੁੰਮਦੀ, ਰਸਨਾ ਜਿਹਵਾ ਰਸ ਲਗਾਈਆ। ਮੈਨੂੰ ਆਵਾਜ਼ ਦੇਵੇ ਆਪਣੀ ਧੁਨ ਦੀ, ਆਤਮਕ ਰਾਗ ਸੁਣਾਈਆ। ਬਿਨ ਪ੍ਰੀਤਮ ਮੈਂ ਹੋਰ ਕੁਛ ਨਾ ਸੁਣਦੀ, ਜਗਤ ਰਾਗ ਨਾ ਕੋਇ ਵਡਿਆਈਆ। ਮੈਂ ਭਿਖਾਰਨ ਓਸੇ ਗੁੜ ਦੀ, ਜੋ ਜਨ ਭਗਤਾਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਝੋਲੀ ਦੇਵੇ ਭਰਾਈਆ। ਇੱਕੀ ਕਹੇ ਮੇਰੀ ਝੋਲੀ ਭਰ ਦੇ, ਭਾਉ ਭਗਤੀ ਇਕੋ ਇਕ ਸਮਝਾਈਆ। ਪੜਦੇ ਲਾਹ ਦੇ ਆਪਣੇ ਘਰ ਦੇ, ਕਿਉਂ ਬੈਠਾ ਮੁਖ ਛੁਪਾਈਆ। ਚਾਰ ਕੁੰਟ ਦਹਿ ਦਿਸ਼ਾ ਜੀਵ ਜਹਾਨ ਵੇਖੇ ਲੜਦੇ, ਝਗੜੇ ਵਿਚ ਲੋਕਾਈਆ। ਕੋਟਾਂ ਵਿਚੋਂ ਥੋੜੇ ਗੁਰਮੁਖ ਵੇਖੇ ਜੋ ਤੇਰਾ ਮੇਰਾ ਢੋਲਾ ਪੜ੍ਹਦੇ, ਸੋਹੰ ਰਹੇ ਧਿਆਈਆ। ਉਹ ਬਿਨ ਘਾਟੀਉਂ ਤੇਰੀ ਮੰਜ਼ਲ ਚੜ੍ਹਦੇ, ਦਰ ਠਾਂਡੇ ਮਿਲ ਕੇ ਦਰਸਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੇਰੀ ਆਸਾ ਪੂਰ ਵਖਾਈਆ। ਪੁਰਖ ਅਕਾਲ ਕਹੇ ਸੁਣ ਸਿੱਖਾਂ ਵਾਲੀ ਇੱਕੀ, ਗੁਰੂਆਂ ਲੋੜ ਰਹੀ ਨਾ ਰਾਈਆ। ਉਠ ਵੇਖ ਉਹ ਗੋਬਿੰਦ ਵਾਲੀ ਚਿੱਠੀ, ਜਿਹੜੀ ਪੁਰਖ ਅਕਾਲ ਫੜਾਈਆ। ਜਿਸ ਦੇ ਉਤੇ ਪੰਦਰਾਂ ਕੱਤਕ ਲਿਖੀ ਮਿਤੀ, ਸੋਲਾਂ ਅਗਲੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦੇਣਾ ਮੁਕਾਈਆ। ਇੱਕੀ ਕਹੇ ਚਿੱਠੀ ਦਾ ਸਿਰਲੇਖ, ਪ੍ਰਭ ਇਕੋ ਦਿਆਂ ਜਣਾਈਆ। ਜਨ ਭਗਤਾਂ ਕਰਨਾ ਸਾਚਾ ਹੇਤ, ਗੋਬਿੰਦ ਗਿਆ ਲਿਖਾਈਆ । ਨਿਰਗੁਣ ਧਾਰ ਅਵੱਲੜਾ ਵੇਸ, ਜੋਤੀ ਜਾਤਾ ਹੋ ਕੇ ਵੇਸ ਵਟਾਈਆ। ਦਰ ਠਾਂਡੇ ਤੇਰੇ ਕਰਾਂ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਆਦਿ ਜੁਗਾਦਿ ਰਹੇਂ ਸਦਾ ਹਮੇਸ਼, ਨਾ ਮਰੇਂ ਨਾ ਜਾਈਆ। ਤੇਰਾ ਸੁਤ ਦੁਲਾਰਾ ਦਸ ਦਸਮੇਸ਼, ਲੇਖਾ ਤੇਰਾ ਗਿਆ ਬਣਾਈਆ। ਕਲਜੁਗ ਅੰਤਮ ਆ ਕੇ ਰਿਹਾ ਵੇਖ, ਬੇਪਰਵਾਹ
ਫੇਰਾ ਪਾਈਆ। ਇੱਕੀ ਕਹੇ ਮੈਂ ਇੱਕੀਆਂ ਦੀ ਭੇਟ, ਇੱਕੀ ਸਿੱਖੀ ਦਿਆਂ ਬਣਾਈਆ। ਤੇਰੀ ਮੌਲੇ ਅਗਲੀ ਰੁਤ ਚੇਤ, ਜਿਸ ਦਾ ਸੰਮਤ ਨਾ ਕੋਇ ਸਮਝਾਈਆ। ਮੈਂ ਆਪਣੀ ਅਰਜ਼ ਆਰਜ਼ੂ ਉਸ ਵੇਲੇ ਕਰਾਂ ਤੇਰੇ ਪੇਸ਼, ਬਣ ਸੇਵਕ ਅੱਗੇ ਡਾਹੀਆ। ਤੂੰ ਪੁਰਖ ਅਕਾਲ ਦੀਨ ਦਿਆਲ ਲੈਣੀ ਵੇਖ, ਸੱਤਾਂ ਸਤਰਾਂ ਵਾਲੀ ਕੀ ਕੀ ਰਹੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਅਗਲਾ ਅੱਗੇ ਪਿਛਲਾ ਪਿਛੇ ਦੋਹਾਂ ਵੇਖ ਵਖਾਈਆ।