੨ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਜਗਦੀਸ਼ ਕਹੇ ਵੇਖ ਕਲਗੀਧਰ, ਧਰਨੀ ਧਰਤ ਧਵਲ ਦਿਆਂ ਵਡਿਆਈਆ। ਸੁਤ ਦੁਲਾਰੇ ਤੇਰਾ ਪੂਰਾ ਕਰ ਵਰ, ਵਾਰਤਾ ਪਿਛਲੀ ਨਾਲ
ਰਲਾਈਆ। ਕਰ ਵਸੇਰਾ ਤੇਰੇ ਘਰ, ਗ੍ਰਹਿ ਮੰਦਰ ਦਿਆਂ ਵਡਿਆਈਆ। ਨਾਉਂ ਰਖਾ ਕੇ ਨਰਾਇਣ ਨਰ, ਨਰ ਪਤਿ ਆਪਣਾ ਹੁਕਮ ਵਰਤਾਈਆ । ਤੇਰਾ ਹੋ ਕੇ ਤੇਰੇ ਲਏ ਫੜ, ਲੱਖ ਚੁਰਾਸੀ ਵੇਖ ਵਖਾਈਆ। ਤੇਰਾ ਬੂਟਾ ਵੇਖੇ ਆਪਣੀ ਜੜ੍ਹ, ਪੱਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਵੇਖ ਧਰ ਕਲਗੀ, ਅਕਲ ਕਲਧਾਰੀ ਰਿਹਾ ਜਣਾਈਆ। ਜੋਤ ਅਗੰਮੀ ਇਕੋ ਬਲਦੀ, ਬਲ ਬਲ ਵਾਰੀ ਘੋਲੀ ਘੋਲ ਘੁਮਾਈਆ। ਇਹ ਖੇਲ ਪੁਰਖ ਅਗੰਮ ਦੀ, ਅਗੰਮੜੀ ਕਾਰ ਕਮਾਈਆ । ਤੇਰੇ ਵਰਗਾ ਸੁਤ ਜਨਣੀ ਮਾਤ ਕੋਇ ਨਾ ਜੰਮਦੀ, ਗੋਦੀ ਤਨ ਖ਼ਾਕ ਨਾ ਕੋਇ ਹੰਢਾਈਆ। ਮੈਂ ਖੇਲ ਦੱਸਾਂ ਆਪਣੇ ਅਛਲ ਅਛੱਲ ਦੀ, ਵਲ ਛਲ ਧਾਰੀ ਰਿਹਾ ਦ੍ਰਿੜਾਈਆ। ਸਾਰ ਪਾ ਕੇ ਜਲ ਥਲ ਦੀ, ਮਹੀਅਲ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ੍ਰੀ ਭਗਵਾਨ ਕਹੇ ਵੇਖ ਕਲਗੀ ਧਰ, ਕਲਕਾਤੀ ਨਜ਼ਰੀ ਆਈਆ। ਜਗਤ ਜਹਾਨ ਰਿਹਾ ਸੜ, ਅਗਨੀ ਤਤ ਤਪਾਈਆ। ਤੇਰਾ ਪੱਲੂ ਸਕੇ ਕੋਈ ਨਾ ਫੜ, ਮੇਰਾ ਦਰਸ ਕੋਇ ਨਾ ਪਾਈਆ। ਸਾਚੇ ਪੌੜੇ ਸਕੇ ਕੋਈ ਨਾ ਚੜ੍ਹ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਸਤਿ ਦਵਾਰਾ ਵੇਖੇ ਕੋਈ ਨਾ ਖੜ੍ਹ, ਨੈਣ ਅੱਖ ਨਾ ਕੋਇ ਖੁਲ੍ਹਾਈਆ। ਕੂੜੀ ਕਿਰਿਆ ਵਖਾਵਾਂ ਜਗਤ ਗੜ੍ਹ, ਗੜ੍ਹੀ ਚਮਕੌਰ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਉਲੇਖ ਰਿਹਾ ਦ੍ਰਿੜਾਈਆ। ਪੁਰਖ ਅਕਾਲ ਕਹੇ ਕਲਗੀਧਰ ਤੇਰਾ ਪਿਛਲਾ ਚੇਤਾ, ਚਤਰਥ ਭੁੱਲ ਕਦੇ ਨਾ ਜਾਈਆ। ਜਿਸ ਵੇਲੇ ਸੁਤ ਦੁਲਾਰੇ ਕਰਨ ਲੱਗਾ ਸੀ ਭੇਟਾ, ਸਿੰਘ ਅਜੀਤ ਅੱਖ ਖੁਲ੍ਹਾਈਆ। ਓਸ ਵੇਲੇ ਕਿਹਾ ਪੁਰਖ ਅਕਾਲ ਮੈਂ ਤੇਰਾ ਬੇਟਾ, ਬੇਟਾ ਬਣ ਕੇ ਬਾਪ ਨਾ ਮਾਤ ਅਖਵਾਈਆ। ਓਸ ਵੇਲੇ ਲਿਖਿਆ ਇਕ ਲੇਖਾ, ਅਲਖ ਦਿਤਾ ਜਣਾਈਆ। ਤੇਰਾ ਮੇਰੇ ਨਾਲ ਹਿੱਸਾ, ਸਾਂਝੀ ਵੰਡ ਇਕੋ ਵੰਡਾਈਆ। ਜੇ ਮੈਂ ਬਣਿਆ ਤੇਰਾ ਪਿਤਾ, ਪੁਰਖ ਅਕਾਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ। ਅਬਿਨਾਸ਼ੀ ਕਰਤਾ ਕਹੇ ਸੁਣ ਕਲਗੀਧਰ, ਤੇਰਾ ਲੇਖਾ ਦਿਆਂ ਜਣਾਈਆ। ਜਿਸ ਵੇਲੇ ਮੰਗਿਆ ਵਰ, ਸਿਰ ਅਜੀਤ ਹੱਥ ਟਿਕਾਈਆ। ਤੇਰੀ ਝੋਲੀ ਤੇਰੇ ਦਿਤੇ ਧਰ, ਮੇਰਾ ਮੂਲ ਰਿਹਾ ਨਾ ਰਾਈਆ। ਸੋਹਣਾ ਵੇਖ ਅਗੰਮਾ ਘਰ, ਤੇਰੇ ਦਰ ਦਿਤੇ ਪੁਚਾਈਆ। ਜੇ ਮੈਂ ਤੇਰਾ ਬੂਟਾ ਤੂੰ ਮੇਰੀ ਲਾਣੀ ਜੜ੍ਹ, ਗੁਰਮੁਖ ਸਾਚੇ ਲਏਂ ਪਰਗਟਾਈਆ। ਜਿਨ੍ਹਾਂ ਦੇ ਅੰਦਰੋਂ ਮੇਰੀ ਯਾਦ ਕਦੇ ਨਾ ਜਾਵੇ ਮਰ, ਮਰਿਆਂ ਪਿਛੋਂ ਜੀਵਣ ਤੇਰੇ ਵਿਚ ਸਮਾਈਆ। ਇਹ ਚਾਰ ਦੁਲਾਰੇ ਰੱਖਾਂ ਤੇਰੇ ਦਰ, ਦਰਵੇਸ਼ੀ ਹੋ ਕੇ ਸੇਵ ਕਮਾਈਆ। ਜੇ ਸਾਚੇ ਲਾਵੇਂ ਲੜ, ਲੜੀ ਆਪਣੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪਾਰਬ੍ਰਹਮ ਕਹੇ ਸੁਣ ਧਰ ਕਲਗੀ, ਪੁਰਖ ਅਕਾਲ ਦਿਤਾ ਜਣਾਈਆ। ਤੇਰੀ ਮਨਜ਼ੂਰ ਦਵਾਰੇ ਅਰਜ਼ੀ, ਖਾਤੇ ਆਪਣੇ ਵਿਚ ਰਖਾਈਆ। ਅੱਗੇ ਕਰਾਂ ਜੋ ਤੇਰੀ ਮਰਜ਼ੀ, ਸਿਰ ਆਪਣਾ ਹੱਥ ਟਿਕਾਈਆ। ਦੋ ਜਹਾਨਾਂ ਬਣਕੇ ਦਰਦੀ, ਸਦ ਤੇਰਾ ਦਰਦ ਵੰਡਾਈਆ । ਤੂੰ ਲਹਿਣੇਦਾਰ ਮੈਂ ਤੇਰਾ ਕਰਜ਼ੀ, ਮਕਰੂਜ਼ ਇਕ ਅਖਵਾਈਆ। ਮੈਂ ਪੂਰਾ ਕਰਾਂ ਫ਼ਰਜ਼ੀ, ਸੇਵਕ ਹੋ ਕੇ ਸੇਵ ਕਮਾਈਆ। ਕਾਰ ਕਰਾਂ ਨਰਾਇਣ ਨਰ ਦੀ, ਬੇਅੰਤ ਬੇਪਰਵਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਵਖਾਈਆ ।
ਕਲਗੀ ਧਰ ਤੇਰੀ ਯਾਦ ਚੀਚੀ, ਜਿਸ ਉਤੇ ਚੋਭਾ ਕਟਾਰ ਲਗਾਈਆ। ਖ਼ੂਨ ਕੱਢ ਸੀਂ ਨਾ ਕੀਤੀ, ਖ਼ੁਸ਼ੀਆਂ ਵਿਚ ਢੋਲਾ ਗਾਈਆ। ਅਜੀਤ ਚਾੜ੍ਹ ਕੇ ਰੰਗ ਮਜੀਠੀ, ਰੰਗਣ ਤੇਰੀ ਇਕ ਨਜ਼ਰੀ ਆਈਆ। ਮਸਤਕ ਟਿੱਕਾ ਲਾ ਕੇ ਕਿਹਾ ਤੇਰੀ ਫਲਦੀ ਰਹੇ ਬਗ਼ੀਚੀ, ਫੁੱਲ ਫੁਲਵਾੜੀ ਮਾਤ ਮਹਿਕਾਈਆ। ਇਹ ਨੰਨ੍ਹੀ ਜਾਣ ਨਿੱਕੀ, ਨਿਕਿਉਂ ਵੱਡੇ ਰਹੀ ਬਣਾਈਆ। ਸਾਚੇ ਘਰ ਲੱਗੇ ਪ੍ਰੀਤੀ, ਜਿਥੋਂ ਸਕੇ ਨਾ ਕੋਇ ਤੁੜਾਈਆ। ਉਸ ਵੇਲੇ ਗੋਬਿੰਦ ਆਪਣੇ ਮਸਤਕ ਉਤੇ ਇਕ ਧਾਰ ਸੋਹਣੀ ਲਿਖੀ, ਜਿਸ ਦਾ ਚਿੰਨ੍ਹ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੁਰਖ ਅਕਾਲ ਕਹੇ ਤੇਰਾ ਪਿਛਲਾ ਲਹਿਣਾ, ਸਦਾ ਸਦ ਜ਼ਾਹਰ ਨਜ਼ਰੀ ਆਈਆ। ਤੂੰ ਮੰਨਿਆ ਧੁਰ ਦਾ ਕਹਿਣਾ, ਭਾਣੇ ਵਿਚ ਸਮਾਈਆ। ਖੇਲ ਵੇਖ ਕੇ ਆਪਣੇ ਨੈਣਾਂ, ਅੰਤਮ ਖ਼ੁਸ਼ੀਆਂ ਰੰਗ ਚੜ੍ਹਾਈਆ। ਸਚ ਸੰਦੇਸ਼ਾ ਧੁਰ ਦਾ ਕਹਿਣਾ, ਕਰੀ ਹਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੁਰਖ ਅਕਾਲ ਕਹੇ ਮੈਨੂੰ ਯਾਦ ਤੇਰੀ ਗੜ੍ਹੀ ਵਾਲੀ ਸੁਗੰਦ, ਕਸਮ ਖਾ ਕੇ ਖ਼ਸਮ ਲਿਆ ਮਨਾਈਆ। ਅਚੁੱਤ ਸੁਣਾ ਕੇ ਢੋਲਾ ਛੰਦ, ਸੋਹੰ ਦਿਤਾ ਪੜ੍ਹਾਈਆ। ਓਸ ਦਵਾਰੇ ਲਏ ਅਨੰਦ, ਜਿਸ ਘਰ ਦਾ ਮਾਲਕ ਬੇਪਰਵਾਹੀਆ। ਸਚ ਦਵਾਰ ਦਾ ਬਣ ਚੰਦ, ਚੰਦਾਂ ਤੋਂ ਪਰੇ ਤੇਰੀ ਰੁਸ਼ਨਾਈਆ। ਇਹ ਰਣਭੂਮੀ ਨਹੀਂ ਨਾ ਕੋਈ ਜੋਧਿਆਂ ਵਾਲਾ ਜੰਗ, ਇਹ ਪਿਤਾ ਪੂਤ ਦਾ ਪਰਸੰਗ, ਪ੍ਰਭ ਨੇ ਸੋਹਣਾ ਖੇਲ ਬਣਾਈਆ। ਤੁਹਾਡੇ ਪਿਛੇ ਮੇਰੀ ਪੂਰੀ ਹੋਵੇ ਮੰਗ, ਆਸਾ ਨਾਲ ਵਡਿਆਈਆ। ਮੇਰਾ ਲੇਖੇ ਲਗੇ ਕਸਿਆ ਅਸਵ ਤੰਗ, ਧਨੁਸ਼ ਬਾਣ ਲਏ ਅੰਗੜਾਈਆ। ਮੇਰੀ ਸੋਭਨੀਕ ਹੋਵੇ ਕੰਡ, ਜੋ ਭੱਥਾ ਰਹੀ ਉਠਾਈਆ। ਮੇਰਾ ਦੋ ਜਹਾਨ ਮੁਕੇ ਪੰਧ, ਤਤਵ ਤਤ ਨਾ ਕੋਇ ਭੁਆਈਆ। ਮੇਰਾ ਲੇਖਾ ਮੁਕੇ ਪੁਰੀ ਅਨੰਦ, ਅਨੰਦ ਅਨੰਦ ਵਿਚ ਸਮਾਈਆ । ਮੇਰੀ ਧੁਰ ਦੀ ਪਏ ਗੰਢ, ਨਾਤਾ ਸਕੇ ਨਾ ਕੋਇ ਤੁੜਾਈਆ। ਮੈਂ ਦਰ ਦਰਵਾਜ਼ਾ ਵੇਖਾਂ ਲੰਘ, ਜਿਸ ਘਰ ਵਸੇ ਬੇਪਰਵਾਹੀਆ। ਮੈਂ ਸ਼ਹਿਨਸ਼ਾਹ ਸੁਹਾਵਾਂ ਪਲੰਘ, ਜਿਸ ਦਾ ਪਾਵਾ ਚੂਲ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਬਣਾਈਆ । ਕਲਗੀ ਧਰ ਕਹੇ ਮੇਰਾ ਖ਼ੂਨ ਦਾ ਤੁਬਕਾ, ਮਸਤਕ ਰੰਗ ਚੜ੍ਹਾਈਆ। ਇਹ ਲਹਿਣਾ ਦੇਣਾ ਕਦ ਕਾ, ਕੁਦਰਤ ਕਾਦਰ ਖੇਲ ਵਖਾਈਆ। ਇਹ ਮੂਲ ਕਲਜੁਗ ਹੱਦ ਕਾ, ਅੰਤਮ ਡੇਰਾ ਢਾਹੀਆ। ਮੇਰਾ ਲਹਿਣਾ ਲੇਖੇ ਲਗਦਾ, ਅਲੇਖ ਦਏ ਵਡਿਆਈਆ। ਪ੍ਰਭ ਮਾਲਕ ਆਦਿ ਜੁਗਾਦੀ ਦੋ ਜਹਾਨਾਂ ਜਗ ਦਾ, ਜੁਗ ਚੌਕੜੀ ਵੇਖ ਵਖਾਈਆ। ਜੋ ਮਾਲਕ ਸਦਾ ਸੁਹੇਲਾ ਸਭ ਦਾ, ਸਾਹਿਬ ਸੁਲਤਾਨ ਵੱਡੀ ਵਡਿਆਈਆ। ਜੋ ਲੱਭਿਆ ਕਿਸੇ ਨਾ ਲੱਭਦਾ, ਖੋਜਿਆਂ ਖੋਜ ਨਾ ਕੋਇ ਖੁਜਾਈਆ। ਉਹ ਸੰਦੇਸ਼ਾ ਅਗੰਮੀ ਧਾਰੋਂ ਘੱਲਦਾ, ਹੁਕਮੀ ਹੁਕਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ। ਕਲਗੀਧਰ ਸੁਣ ਸਾਚੇ ਸੁਤ, ਸਤਿ ਸਤਿਵਾਦੀ ਆਪ ਜਣਾਇੰਦਾ। ਉਹ ਸੁਹੰਜਣੀ ਸੋਹਣੀ ਰੁੱਤ, ਜਿਸ ਵੇਲੇ ਚੇਤ ਬਾਹਰ ਕਢਾਇੰਦਾ। ਓਸ ਵੇਲੇ ਇਕੋ ਵਾਰ ਪ੍ਰਭ ਤੋਂ ਲਿਆ ਪੁਛ, ਕਰ ਬੇਨੰਤੀ ਸੀਸ ਨਿਵਾਇੰਦਾ। ਤੇਰਾ ਸਦਾ ਉਜਲ ਮੁਖ, ਸੋਹਣਾ ਰੰਗ ਚਮਕਾਇੰਦਾ। ਤੈਨੂੰ ਬਖ਼ਸ਼ੇ ਉਹ ਪੁੱਤ, ਜਿਨ੍ਹਾਂ ਦਾ ਪਿਤਾ ਜੰਮਣ ਮਰਨ ਵਿਚ ਕਦੇ ਨਾ ਆਇੰਦਾ। ਪੁਰਖ ਅਕਾਲ ਅੱਗੋਂ ਉਠ, ਜੋਤੀ ਧਾਰੋਂ ਹੁਕਮ ਸੁਣਾਇੰਦਾ। ਮੈਂ ਝੋਲੀ ਪਾਵਾਂ ਤੇਰੀ ਸਭ ਕੁਛ, ਮੁਫ਼ਤ ਆਪਣਾ
ਆਪ ਲੁਟਾਇੰਦਾ। ਜਿਸ ਵੇਲੇ ਕਲਜੁਗ ਔਧ ਜਾਏ ਮੁਕ, ਮੁਫ਼ਤ ਆਪਣੀ ਸੇਵ ਕਮਾਇੰਦਾ। ਤੇਰੇ ਅੰਦਰ ਜਾਵਾਂ ਲੁਕ, ਘਰ ਸਾਚਾ ਇਕ ਸੁਹਾਇੰਦਾ। ਜਨ ਭਗਤ ਪਰਗਟਾ ਕੇ ਤੇਰੇ ਪੁੱਤ, ਸਿੱਧਾ ਆਪਣੇ ਨਾਲ ਮਿਲਾਇੰਦਾ। ਦੂਜਾ ਬਦਲੇ ਕੋਈ ਨਾ ਰੁਖ਼, ਰਾਹ ਮਾਰਗ ਇਕ ਸਮਝਾਇੰਦਾ। ਜਨਮ ਕਰਮ ਦਾ ਮੇਟ ਕੇ ਦੁੱਖ, ਚਿੰਤਾ ਰੋਗ ਸੋਗ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸੁਣ ਕੇ ਬਚਨ ਕਲਗੀਧਰ ਜਗਦੀਸ, ਨਿਉਂ ਨਿਉਂ ਸੀਸ ਨਿਵਾਈਆ। ਇਕੋ ਛਤਰ ਝੁੱਲੇ ਪ੍ਰਭ ਤੇਰੇ ਸੀਸ, ਦੂਜੀ ਰੀਤ ਨਾ ਕੋਇ ਚਲਾਈਆ। ਜੇ ਗਾਵਾਂ ਤੇ ਤੇਰਾ ਗੀਤ, ਗੁਰਮੁਖਾਂ ਸਚ ਪੜ੍ਹਾਈਆ। ਜੇ ਵਸਾਂ ਤੇ ਤੇਰੀ ਮਸੀਤ, ਕਾਇਆ ਕਾਅਬਾ ਇਕ ਜਣਾਈਆ। ਜੇ ਹੱਸਾਂ ਤੇ ਤੇਰੇ ਚੀਤ, ਦੂਜਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪਣੇ ਲੇਖੇ ਲਾਈਆ। ਆਪਣੇ ਲੇਖੇ ਲਾਉਣਾ ਇਕ, ਇਕੋ ਵਾਰ ਜਣਾਈਆ। ਮੇਰੇ ਨਾਲੋਂ ਚੰਗਾ ਮੇਰਾ ਸਿੱਖ, ਜੋ ਤੇਰਾ ਨਾਮ ਧਿਆਈਆ। ਮੇਰੀ ਝੋਲੀ ਪਾਉਂਣੀ ਭਿਖ, ਵਸਤ ਇਕ ਵਰਤਾਈਆ । ਮੈਂ ਅਗਲਾ ਲੇਖਾ ਜਾਵਾਂ ਲਿਖ, ਭਵਿਖ ਦਿਆਂ ਸਮਝਾਈਆ। ਸਚ ਸਵਾਮੀ ਖੋਲ੍ਹੇ ਦ੍ਰਿਸ਼ਟ, ਇਸ਼ਟ ਇਕ ਵਡਿਆਈਆ। ਤੂੰ ਆਤਮ ਪਰਮਾਤਮ ਮਾਲਕ ਬਣ ਕੇ ਭੋਗੇਂ ਗ੍ਰਿਹਸਤ, ਗ੍ਰਹਿ ਮੰਦਰ ਡੇਰਾ ਲਾਈਆ। ਮੇਰੇ ਗੁਰਮੁਖਾਂ ਤੇਰੇ ਮਿਲਣ ਦਾ ਇਸ਼ਕ, ਆਸ਼ਕ ਮਾਸ਼ੂਕ ਇਕੋ ਰੰਗ ਵਖਾਈਆ । ਮੇਰੀ ਚੀਚੀ ਵਾਲਾ ਪ੍ਰੇਮ ਪਿਆਰ ਦਾ ਤਿਲਕ, ਹਰਿਜਨ ਸਾਚੇ ਦੇਣਾ ਛੁਹਾਈਆ। ਜਿਉਂ ਤੇਰੇ ਵਿਛੋੜੇ ਵਿਚ ਮੇਰੀ ਨਿਕਲੇ ਕਿਲਕ, ਏਥੇ ਓਥੇ ਝੱਲਾਂ ਨਾ ਕੋਇ ਜੁਦਾਈਆ। ਭਗਤ ਸੁਹੇਲਾ ਹੋ ਕੇ ਕਰਨੀ ਮਿੱਲਤ, ਮੇਲਾ ਆਪਣੇ ਨਾਲ ਮਿਲਾਈਆ। ਅਛਲ ਛਲਧਾਰੀ ਵੇਖੀਂ ਮੇਰੇ ਨਾਲ ਕਰੀਂ ਨਾ ਇੱਲਤ, ਪਿਛਲੀ ਰੀਤੀ ਦੇਣੀ ਗਵਾਈਆ। ਤੇਰੇ ਨਾਮ ਪ੍ਰੇਮ ਪਿਆਰ ਦਾ ਓਢਣ ਮੇਰੀ ਖਿੱਲਤ, ਸੋਹਣਾ ਭੂਸ਼ਣ ਬੇਪਰਵਾਹੀਆ। ਨਾਲੇ ਜ਼ੋਰ ਨਾਲੇ ਮਿੰਨਤ, ਜਿਵੇਂ ਮੰਨੇਂ ਓਸੇ ਤਰਾ ਲੈਣਾ ਮਨਾਈਆ। ਮੇਰੇ ਅੰਤਰ ਭਰਨੀ ਆਪਣੀ ਹਿੰਮਤ, ਹੌਸਲਾ ਤੇਰਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਤਿੰਨ ਹੱਥ ਮੂਸੇ ਮੂੰਹ ਕੇ ਭਾਰ ਡਿਗ ਦੇ ਵੇਖਿਆ ਤੇਰਾ ਵਿਲੇਜ, ਮੰਦਰ ਸੋਹਣਾ ਤੇਰਾ ਨਜ਼ਰੀ ਆਈਆ। ਚੀਖ ਪੁਕਾਰ ਕਰਕੇ ਗਿਆ ਚੈਲੰਜ, ਚਰਚਾਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਲਾਈਆ। ਪੁਰਖ ਅਕਾਲ ਕਹੇ ਮੈਂ ਦੱਸਾਂ ਉਹ ਨਿਸ਼ਾਨੀ, ਨਿਛਾਵਰ ਗੋਬਿੰਦ ਆਪਣਾ ਆਪ ਕਰਾਈਆ। ਜਿਸ ਵੇਲੇ ਅਜੀਤ ਦੀ ਹੋਈ ਕੁਰਬਾਨੀ, ਧਾਰ ਆਰ ਪਾਰ ਲੰਘ ਖ਼ੁਸ਼ੀ ਮਨਾਈਆ। ਓਸ ਵੇਲੇ ਉਸ ਦੇ ਗਲ ਸੀ ਨਵਾਂ ਮਣਕਿਆਂ ਵਾਲੀ ਇਕ ਗਾਨੀ, ਹੀਰੇ ਲਾਲ ਜ਼ਮੁਰਦ ਮੋਤੀ ਰੰਗ ਵਟਾਈਆ। ਉਨ੍ਹਾਂ ਆਈ ਇਕ ਹੈਰਾਨੀ, ਹੌਕੇ ਨਾਲ ਸੁਣਾਈਆ। ਕਿਧਰ ਗਈ ਅਲੜ੍ਹ ਜਵਾਨੀ, ਜੋਬਨ ਮੁਖ ਭੁਆਈਆ । ਜਾਂ ਵੇਖਿਆ ਜਲਵਾ ਨੁਰਾਨੀ, ਨੂਰੋ ਨੂਰ ਰੁਸ਼ਨਾਈਆ। ਦਿਤਾ ਸੰਦੇਸ਼ਾ ਹੁਕਮਰਾਨੀ, ਸ਼ਾਹ ਪਾਤਸ਼ਾਹ ਆਪ ਸਮਝਾਈਆ। ਇਹ ਖੇਲ ਉਹ ਸੁਲਤਾਨੀ, ਜਿਸ ਦਾ ਸਾਨੀ ਨਜ਼ਰ ਕੋਇ ਨਾ ਆਈਆ। ਤੁਸੀਂ ਮਣਕੇ ਬਣਕੇ ਸਾਥੀ ਬਣਿਆ ਨਾ ਕੋਇ ਦਿਲਜਾਨੀ, ਅੱਗੇ ਸੰਗ ਨਾ ਕੋਇ ਰਖਾਈਆ। ਸੁਣੋ ਅੱਗੇ ਜਣਾਵਾਂ ਉਹ ਕਹਾਣੀ, ਕਹਾਵਤ ਆਪਣੀ ਦਿਆਂ ਜਣਾਈਆ। ਗੋਬਿੰਦ ਬੱਚੇ ਦੀ ਉਹ ਨਿਸ਼ਾਨੀ, ਗੁਰਮੁਖ ਗੁਰਸਿਖ ਲਵਾਂ ਪਰਗਟਾਈਆ । ਜਿਨ੍ਹਾਂ ਨੂੰ ਆਪਣੇ ਗਲ ਦੀ ਬਣਾ ਕੇ ਗਾਨੀ, ਬਣ ਧੁਰ ਦਾ ਮਾਲਕ ਆਪ ਅਖਵਾਈਆ। ਮਣਕਿਆਂ
ਕਿਹਾ ਤੇਰੀ ਮਿਹਰਵਾਨੀ, ਹੱਥ ਤੇਰੇ ਵਡਿਆਈਆ । ਜੇ ਤੂੰ ਗੁਰਮੁਖਾਂ ਦਾ ਪਿਆਰਾ ਗੋਬਿੰਦ ਮਾਰ ਅੰਦਰ ਇਕ ਹੋਰ ਕਾਨੀ, ਤੀਰ ਨਿਸ਼ਾਨਾ ਲਾਈਆ। ਜੇ ਉਹ ਤੇਰਾ ਪੁੱਤਰ ਆਪਣੇ ਪੁੱਤਰ ਨਾ ਦੇਵੇ ਪਾਣੀ, ਜੁਝਾਰ ਤੇਰੀ ਭੇਟ ਚੜ੍ਹਾਈਆ। ਫੇਰ ਮੰਨਾਂ ਤੂੰ ਸ਼ਹਿਨਸ਼ਾਹ ਸੁਲਤਾਨੀ, ਸ਼ਹਿਨਸ਼ਾਹ ਇਕ ਅਖਵਾਈਆ। ਪੁਰਖ ਅਕਾਲ ਕਿਹਾ ਇਸ ਵਿਚ ਕੀ ਹੈਰਾਨੀ, ਹੈਰਤ ਵਾਲੀ ਖੇਲ ਨਾ ਕੋਇ ਜਣਾਈਆ। ਤੂੰ ਸੂਰਬੀਰ ਵੱਡਾ ਬਲਵਾਨੀ, ਬਲਧਾਰੀ ਇਕ ਅਖਵਾਈਆ। ਬੱਚੇ ਦੇਂਦਿਆਂ ਕਦੇ ਨਾ ਆਵੇ ਪਰੇਸ਼ਾਨੀ, ਸੰਸਾ ਚਿੱਤ ਨਾ ਲਿਆਈਆ। ਉਸ ਦੀ ਮੰਗ ਇਕ ਮਹਾਨੀ, ਜੋ ਅੰਦਰੇ ਅੰਦਰ ਰਿਹਾ ਸੁਣਾਈਆ। ਪਰਮ ਪੁਰਖ ਪਰਮਾਤਮ ਮੇਰੀ ਤੇਰੇ ਨਾਲ ਤੇਰੀ ਮੇਰੇ ਨਾਲ ਬਣੀ ਰਹੇ ਸਦਾ ਜਵਾਨੀ, ਜੋਬਨ ਜੋਬਨਾਂ ਵਿਚੋਂ ਬਦਲ ਕਦੇ ਨਾ ਜਾਈਆ। ਤੇਰਾ ਮੇਰਾ ਨਾਤਾ ਤੁੱਟੇ ਜੋ, ਤਿੰਨਾਂ ਵਾਲਾ ਨਜ਼ਰੀ ਆਈਆ। ਜੇ ਤੂੰ ਮੇਰਾ ਮੈਂ ਤੇਰੇ ਵਰਗਾ ਜਾਵਾਂ ਹੋ, ਦੋ ਜਹਾਨਾਂ ਭੱਜੇਂ ਵਾਹੋ ਦਾਹੀਆ। ਨਾ ਕੋਈ ਪੁੱਤਰਾਂ ਦਾ ਨਾ ਮਿਤਰਾਂ ਦਾ ਨਾ ਕੋਈ ਦੁੱਖ ਨਾ ਧਰੋ, ਜਗਤ ਰੋਣਾ ਨਜ਼ਰ ਕਦੇ ਨਾ ਆਈਆ। ਜੇ ਮਿਹਰ ਕਰੇਂ ਆਤਮ ਪਰਮਾਤਮ ਜਾਵਾਂ ਛੋਹ, ਸਵਾਤਮ ਆਪਣਾ ਦਿਆਂ ਬਦਲਾਈਆ। ਜਿਸ ਕਰਕੇ ਸਭ ਕੁਛ ਦਿਤਾ ਖੋਹ, ਖ਼ਾਲੀ ਹੱਥ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਕਾਲ ਕਿਹਾ ਉਠ ਹੱਸ, ਹਸਤੀ ਦਿਆਂ ਜਣਾਈਆ। ਤੇਰੇ ਬਾਹਰ ਦਿਸਾਂ ਪ੍ਰਤੱਖ, ਅੰਦਰ ਵਸਾਂ ਸਮਰਥ, ਨੇਤਰ ਮਿਲਾ ਕੇ ਅੱਖ, ਬਿਨ ਹੱਥਾਂ ਹੱਥ ਜੁੜਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਰਸ, ਜਿਸ ਰਸ ਵਿਚੋਂ ਅੰਮ੍ਰਿਤ ਦਿਤਾ ਪਰਗਟਾਈਆ। ਜੋ ਸਤਿਗੁਰ ਦਾ ਅੰਮ੍ਰਿਤ ਲਏ ਚਖ, ਤਿਸ ਨੂੰ ਦੂਜੇ ਪਿਆਲੇ ਦੀ ਲੋੜ ਰਹੇ ਨਾ ਰਾਈਆ। ਗੋਬਿੰਦ ਕਿਹਾ ਕਿਹੜਾ ਗੁਰਸਿਖ ਕਿਹੜਾ ਗੁਰਮੁਖ ਕਿਹੜਾ ਭਗਤ ਕਿਹੜਾ ਸੰਤ ਜਿਹੜਾ ਕਲਜੁਗ ਵਿਚੋਂ ਪੀਵੇ ਗਟ ਗਟ, ਆਪਣਾ ਬਲ ਧਰਾਈਆ। ਪੁਰਖ ਅਕਾਲ ਕਿਹਾ ਜਿਸ ਦੇ ਹਿਰਦੇ ਅੰਦਰ ਮਾਰਾਂ ਸੱਟ, ਸਾਚਾ ਪ੍ਰੇਮ ਕਰਾਂ ਪਰਗਟ, ਸੋ ਪੀਵੇ ਪਿਆਲਾ ਉਹ ਝੱਟ, ਬਿਨ ਰਸਨਾ ਰਸ ਆਪਣੇ ਅੰਦਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਆਪਣੀ ਖੇਲ ਖਿਲਾਈਆ।
੫ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਗੋਬਿੰਦ ਕਹੇ ਵੇਖੋ ਗੁਰ ਪੈਗ਼ੰਬਰ ਅਵਤਾਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਪੁਰਖ ਅਕਾਲ ਖੇਲ ਕਰੇ ਅਗੰਮ ਅਪਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦੇ ਰਹੇ ਨਾਮ ਜੈਕਾਰ, ਰਾਗਾਂ ਨਾਦਾਂ ਢੋਲਿਆਂ ਕਲਮਿਆਂ ਵਿਚ ਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਵੇਸ ਵਟਾਏ ਆਪ ਨਿਰੰਕਾਰ, ਕੁਦਰਤ ਦਾ ਕਾਦਰ ਵੇਖ ਵਖਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਕਰੇ ਪੁਕਾਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੂੰ ਹੀ ਤੂੰ ਹੀ ਰਾਗ ਅਲਾਈਆ। ਜੋ ਸਤਿ ਸਵਾਮੀ ਸਦਾ ਨਿਹਕਾਮੀ ਵਸਣਹਾਰਾ ਨਿਹਚਲ ਧਾਮ ਧਾਮ ਨਿਆਰ, ਪਰਵਰਦਿਗਾਰ ਸਾਂਝਾ ਯਾਰ ਜਲਵਾ ਨੂਰ ਕਰੇ ਰੁਸ਼ਨਾਈਆ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ, ਪੁਰੀ ਲੋਅ ਬ੍ਰਹਿਮੰਡ ਖੰਡ ਪਾਵਣਹਾਰਾ ਸਾਰ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਵੇਖ ਵਖਾਈਆ।
ਸਰਗੁਣ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਖੇਲ ਕਰੇ ਵਿਚ ਸੰਸਾਰ, ਜੋਤੀ ਜਾਤਾ ਪੁਰਖ ਬਿਧਾਤਾ ਦੀਵਾ ਬਾਤੀ ਕਮਲਾਪਾਤੀ ਏਕਾ ਜੋਤ ਕਰੇ ਰੁਸ਼ਨਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਲਾਏ ਇਕ ਦਰਬਾਰ, ਧੁਰ ਦੀ ਧਾਰ ਆਪ ਬਣਾਈਆ। ਬੀਸ ਇਕੀਸਾ ਹਰਿ ਜਗਦੀਸਾ ਹੋਏ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਰੁੱਤ ਸੁਹੰਜਣੀ ਕਰੇ ਆਪ ਪਿਆਰ, ਪਰਮ ਪੁਰਖ ਪ੍ਰੀਤਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਭਗਤ ਸੁਹੇਲਾ ਇਕ ਇਕੇਲਾ ਲੇਖਾ ਜਾਣੇ ਸਚ ਦਰਬਾਰ, ਦਰ ਦਰਬਾਰੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਾਰ ਕਮਾਈਆ। ਗੋਬਿੰਦ ਕਹੇ ਵੇਖੋ ਪੀਰ ਪੈਗ਼ੰਬਰ ਗੁਰ ਅਵਤਾਰ ਖੋਲ੍ਹ ਕੇ ਅੱਖ, ਆਖ਼ਰ ਦਿਆਂ ਜਣਾਈਆ। ਜਿਸ ਦਾ ਮਾਰਗ ਸ੍ਰਿਸ਼ਟ ਸਬਾਈ ਵਰਨਾਂ ਬਰਨਾਂ ਜ਼ਾਤਾਂ ਪਾਤਾਂ ਦੀਨਾਂ ਮਜ਼੍ਹਬਾਂ ਆਏ ਦੱਸ, ਸ਼ਰਅ ਸ਼ਰੀਅਤ ਵੰਡ ਵੰਡਾਈਆ। ਜਿਸ ਦਾ ਮੱਕਾ ਕਾਅਬਾ ਹੁਜਰਿਆਂ ਅੰਦਰ ਦੱਸ ਕੇ ਆਏ ਹੱਜ, ਮਹਿਬੂਬ ਮੁਹੱਬਤ ਇਕੋ ਇਕ ਜਣਾਈਆ। ਜਿਸ ਦਾ ਨਾਮ ਨਿਸ਼ਾਨ ਦੱਸਦੇ ਆਏ ਮੰਦਰ ਸ਼ਿਵਦਵਾਲੇ ਮੱਠ, ਜਗਤ ਵਿਦਿਆ ਕਰ ਪੜ੍ਹਾਈਆ। ਜਿਸ ਨੂੰ ਲੱਭਦੇ ਗੁਰਦਰ ਤੀਰਥ ਅਠਸਠ ਗੰਗਾ ਗੋਦਾਵਰੀ ਜਮਨਾ ਸੁਰਸਤੀ ਖੋਜ ਖੁਜਾਈਆ। ਜਿਸ ਦਾ ਖਾਣੀ ਬਾਣੀ ਗਾਵੇ ਜਸ, ਸੋਹਲੇ ਢੋਲੇ ਸਿਫ਼ਤ ਸਾਲਾਹੀਆ। ਜਿਸ ਦਾ ਵਾਕ ਭਵਿਖਤਾਂ ਅੰਦਰ ਲਿਖਾ ਕੇ ਆਏ ਜਗ, ਜਗਜੀਵਣ ਦਾਤਾ ਨਾਉਂ ਧਰਾਈਆ। ਸੋ ਸਾਹਿਬ ਸਵਾਮੀ ਹੋ ਪਰਗਟ, ਪੁਰਖ ਅਕਾਲਾ ਖੇਲ ਖਿਲਾਈਆ। ਜਿਸ ਭਗਤ ਦਵਾਰ ਖੋਲ੍ਹ ਹੱਟ, ਅਲਖ ਅਗੋਚਰ ਅਗੰਮ ਅਥਾਹ ਵਸਤ ਇਕ ਵਰਤਾਈਆ। ਅੰਤਰ ਆਤਮ ਪਰਮਾਤਮ ਨਿਜ ਘਰ ਲਾ ਕੇ ਸ਼ਬਦੀ ਸੱਟ, ਸੋਈ ਸੁਰਤੀ ਆਪ ਉਠਾਈਆ। ਕੂੜੀ ਕਿਰਿਆ ਮੇਟ ਕੇ ਮਨਮਤ, ਗੁਰਮਤ ਇਕੋ ਇਕ ਸਮਝਾਈਆ। ਨਿਜਰ ਝਿਰਨਾ ਦੇਵੇ ਸਾਚਾ ਰਸ, ਬੂੰਦ ਸਵਾਂਤੀ ਆਪ ਚੁਆਈਆ। ਜਨਮ ਕਰਮ ਦਾ ਲਹਿਣਾ ਝੋਲੀ ਪਾ ਕੇ ਹਕ, ਹਰਖ਼ ਸੋਗ਼ ਚਿੰਤਾ ਗ਼ਮ ਰਿਹਾ ਮਿਟਾਈਆ। ਸਤਿਜੁਗ ਸਾਚਾ ਮਾਰਗ ਰਿਹਾ ਦੱਸ, ਦਹਿ ਦਿਸ਼ਾ ਕਰੇ ਪੜ੍ਹਾਈਆ। ਸੰਤ ਸੁਹੇਲਾ ਹੋ ਕੇ ਵਸ, ਗੁਰਮੁਖ ਗੁਰ ਗੁਰ ਚੇਲਾ ਮੇਲ ਮਿਲਾਈਆ। ਸਵਾਂਗੀ ਹੋ ਕੇ ਖੇਲ ਕਰੇ ਬਾਜ਼ੀਗਰ ਨਟ, ਅਛਲ ਛਲਧਾਰੀ ਆਪਣੀ ਕਾਰ ਕਮਾਈਆ। ਸਾਰੇ ਉਠੋ ਛੇਤੀ ਝਟ, ਬਿਨ ਤਨ ਲਉ ਅੰਗੜਾਈਆ। ਸ੍ਰੀ ਭਗਵਾਨ ਆਪਣੀ ਬਦਲ ਰਿਹਾ ਕਰਵਟ, ਮਿਹਰਵਾਨ ਆਪਣੀ ਦਇਆ ਕਮਾਈਆ। ਵਕਤ ਸੁਹੰਜਣਾ ਆਦਿ ਨਿਰੰਜਣਾ ਕਰੇ ਖੇਲ ਆਪ ਸਮਰਥ, ਦੂਜਾ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਗੋਬਿੰਦ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਦਾ ਆਦਿ ਜੁਗਾਦੀ ਸਚ ਗਿਆਨ, ਨਜ਼ਰ ਇਕੋ ਨਾਮ ਦ੍ਰਿੜਾਈਆ । ਜਿਸ ਨੂੰ ਮੰਨਦੇ ਰਹੇ ਸ੍ਰੀ ਭਗਵਾਨ, ਜਨ ਭਗਤਾਂ ਹੋਏ ਸਹਾਈਆ। ਜਿਸ ਦੇ ਦਰ ਤੋਂ ਲੈਂਦੇ ਰਹੇ ਦਾਨ, ਖ਼ਾਲੀ ਝੋਲੀ ਸਦਾ ਭਰਾਈਆ। ਉਹ ਕਰੇ ਖੇਲ ਆਪ ਮਹਾਨ, ਮਿਹਰਵਾਨ ਸਮਝ ਕੋਇ ਨਾ ਆਈਆ। ਕਾਗ਼ਜ਼ ਕਲਮ ਸ਼ਾਹੀ ਹੋਈ ਹੈਰਾਨ, ਹਰਿ ਕਾ ਲੇਖ ਨਾ ਕੋਇ ਸਮਝਾਈਆ । ਜੋ ਮਾਛੂਵਾੜੇ ਦੇ ਕੇ ਆਇਆ ਬਿਆਨ, ਧੁਰ ਸੰਦੇਸ਼ਾ ਰਾਗ ਅਲਾਈਆ। ਕਲ ਕਲਕੀ ਪਰਗਟ ਹੋਵੇ ਜੋਧਾ ਸੂਰਬੀਰ ਨੌਜਵਾਨ, ਮਰਦ ਮਰਦਾਨਾ ਇਕ ਅਖਵਾਈਆ। ਜਿਸ ਦਾ ਸਾਚਾ ਚਿੱਲਾ ਤੀਰ ਕਮਾਨ, ਤਰਕਸ਼ ਇਕੋ ਹੱਥ ਰਖਾਈਆ। ਜਿਸ ਦਾ ਲੇਖਾ ਦੋ ਜਹਾਨ, ਲੋਕ ਪਰਲੋਕ ਵੇਖੇ ਚਾਈਂ ਚਾਈਂਆ। ਓਸ
ਦਾ ਸੰਦੇਸ਼ਾ ਦੇਵਾਂ ਧੁਰ ਫ਼ਰਮਾਨ, ਧੁਰ ਦਾ ਹੁਕਮ ਸੁਣਾਈਆ। ਬੀਸ ਇਕੀਸ ਝੁਲਾਵਣਹਾਰ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੁਰ ਗੋਬਿੰਦ ਕਹੇ ਉਠੋ ਆਪਣਾ ਬਲਧਾਰ, ਹਰਿ ਕਰਤਾ ਆਪ ਸੁਣਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਵੇਲਾ ਆਈਆ। ਚਾਰੋਂ ਕੁੰਟ ਵੇਖ ਅੰਧ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਈਆ। ਪੀਰ ਪੈਗ਼ੰਬਰ ਹੋਵੋ ਖ਼ਬਰਦਾਰ, ਆਲਸ ਨਿੰਦਰਾ ਸਰਬ ਮਿਟਾਈਆ। ਵੇਲਾ ਵਕਤ ਸੁਹੇਲਾ ਗੁਰ ਚੇਲਾ ਕਰੇ ਪਿਆਰ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਹੁਲਾਰਾ, ਇਕੋ ਵਾਰ ਸੁਣਾਈਆ। ਤੂੰ ਦਸ ਦਸਮੇਸ ਸੁਤ ਦੁਲਾਰਾ, ਪੁਰਖ ਅਕਾਲ ਇਕ ਅਖਵਾਈਆ। ਤੇਰਾ ਸਚ ਸਚ ਪਿਆਰਾ, ਪ੍ਰੀਤਮ ਪ੍ਰੇਮੀ ਇਕੋ ਨਜ਼ਰੀ ਆਈਆ। ਜੁਗ ਚੌਕੜੀ ਅਸੀਂ ਦੇਂਦੇ ਆਏ ਲਾਰਾ, ਜੀਵਾਂ ਜੰਤਾਂ ਤਾਈਂ ਜਣਾਈਆ। ਕਲ ਕਲਕੀ ਲਏ ਅਵਤਾਰਾ, ਨਿਰਗੁਣ ਦਾਤਾ ਬੇਪਰਵਾਹੀਆ। ਜਿਸ ਦਾ ਇਕੋ ਸਚ ਅਖਾੜਾ, ਸਚਖੰਡ ਬੈਠਾ ਆਸਣ ਲਾਈਆ। ਜਿਸ ਦੇ ਹੁਕਮੇ ਅੰਦਰ ਤੇਈ ਅਵਤਾਰਾ, ਭਗਤ ਅਠਾਰਾਂ ਸੀਸ ਝੁਕਾਈਆ। ਈਸਾ ਮੂਸਾ ਮੁਹੰਮਦ ਸੱਯਦਾ ਕਰਨ ਵਾਰੋ ਵਾਰਾ, ਨਿਉਂ ਨਿਉਂ ਲਾਗਣ ਪਾਈਂਆ। ਨਾਨਕ ਗੋਬਿੰਦ ਦੇ ਅਧਾਰਾ, ਦਰ ਠਾਂਡੇ ਖ਼ੁਸ਼ੀ ਮਨਾਈਆ। ਸਾਚਾ ਦੱਸ ਸਤਿ ਵਿਹਾਰਾ, ਵਿਵਹਾਰੀ ਦਏ ਸਮਝਾਈਆ। ਗੋਬਿੰਦ ਦੱਸੇ ਨਾਲ ਇਸ਼ਾਰਾ, ਸ਼ਬਦੀ ਧਾਰ ਪਰਗਟਾਈਆ। ਉਠੋ ਵੇਖੋ ਚਲ ਭਗਤ ਦਵਾਰਾ, ਭਗਵਨ ਬੈਠਾ ਸੋਭਾ ਪਾਈਆ। ਬੀਸ ਇਕੀਸਾ ਹੋ ਉਜਿਆਰਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਦਸ ਸਾਲ ਜਿਸ ਦਾ ਸੁਣਦੇ ਰਹੇ ਨਗਾਰਾ, ਨੌਬਤ ਨਾਮ ਵਜਾਈਆ। ਸੋ ਵੇਖਣਹਾਰਾ ਖੇਲ ਅਪਾਰਾ, ਅਪਰੰਪਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਆਪਣਾ ਕਰਮ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਗੋਬਿੰਦ, ਸਾਡੀ ਇਕ ਅਰਜ਼ੋਈਆ। ਪੁਰਖ ਅਕਾਲ ਗਹਿਰ ਗੰਭੀਰ ਸਾਗਰ ਸਿੰਧ, ਹਉਂ ਬੂੰਦ ਨਜ਼ਰੀ ਆਈਆ। ਸ੍ਰਿਸ਼ਟ ਸਬਾਈ ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਵੇਖੀ ਚਿੰਦ, ਚਿੰਤਾ ਚਿਖਾ ਰਹੀ ਜਲਾਈਆ। ਗੁਰਮੁਖ ਵਿਰਲਾ ਸੱਜਣ ਸੁਹੇਲਾ ਸ਼ਬਦ ਅਨਾਦੀ ਹੋਏ ਬਿੰਦ, ਮਾਤ ਪਿਤ ਖਹਿੜਾ ਲਏ ਛੁਡਾਈਆ। ਉਹ ਵੇਖ ਨੇਤਰ ਰੋਂਦਾ ਸੁਰਪਤ ਰਾਜਾ ਇੰਦ, ਕਰੋੜ ਤੇਤੀਸਾ ਦਏ ਦੁਹਾਈਆ। ਸ਼ੰਕਰ ਛੱਡ ਕੇ ਆਪਣਾ ਪਿੰਡ, ਬੇਵਤਨ ਹੋਇਆ ਦਏ ਦੁਹਾਈਆ। ਬ੍ਰਹਮਾ ਰੋ ਰੋ ਕਹੇ ਮੇਰੇ ਸਾਹਿਬ ਬਖ਼ਸ਼ਿੰਦ, ਬਖ਼ਸ਼ਿਸ਼ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਭ ਦਾ ਵੇਖ ਵਖਾਈਆ। ਗੁਰ ਅਵਤਾਰ ਕਹਿਣ ਸੁਣ ਕਲਗੀਧਰ, ਜਗਤ ਜਗਦੀਸ਼ ਕੀ ਕੀ ਖੇਲ ਕਰਾਈਆ। ਕੀ ਭਗਤਾਂ ਦੇਵੇ ਧੁਰ ਦਾ ਵਰ, ਵਸਤ ਅਮੋਲਕ ਝੋਲੀ ਪਾਈਆ। ਸਤਿ ਦਵਾਰਿਉਂ ਸਭ ਨੂੰ ਆਵੇ ਡਰ, ਭੈ ਭਉ ਰਿਹਾ ਮਨਾਈਆ। ਕਲਜੁਗ ਜੀਵ ਕੂੜੀ ਕਿਰਿਆ ਕਰਨੀ ਗਏ ਗਲ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਤੇਰੀ ਸਿਖਿਆ ਉਤੇ ਕੋਈ ਨਾ ਸਕਿਆ ਚਲ, ਚਲਿਤ੍ਰਾਂ ਭਰੀ ਸਰਬ ਲੋਕਾਈਆ। ਖ਼ਾਲੀ ਮੰਦਰਾਂ ਵਿਚ ਖੜਕਦੇ ਸੁਣੇ ਟੱਲ, ਸੰਖਾਂ ਵਾਲੇ ਮੁਖ ਰਹੇ ਵਜਾਈਆ। ਰਸ ਰਿਹਾ ਨਾ ਤੀਰਥ ਅਠਸਠ ਜਲ, ਮੰਦਰ ਮਸਜਿਦ ਮੱਠ ਦਏ ਦੁਹਾਈਆ। ਦੂਈ ਦਵੈਤੀ ਮੇਟ ਨਾ ਸਕਿਆ ਕੋਈ ਸੱਲ, ਕੂੜੀ ਸ਼ਰਅ ਰਿਹਾ ਗਵਾਈਆ । ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਰਿਹਾ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਚ ਦੱਸ, ਬੀਸ ਇਕੀਸਾ ਮੰਗ ਮੰਗਾਈਆ। ਮੁਰੀਦਾਂ ਮੁਰਸ਼ਦਾਂ ਕਿਹੜਾ ਹੱਜ, ਬਿਨ ਕਾਅਬਿਉਂ ਨਜ਼ਰੀ ਆਈਆ। ਬਿਨ ਗੁਰੂਆਂ ਕਿਹੜਾ ਮੱਠ, ਮੰਦਰ ਕਵਣ ਸੁਹਾਈਆ । ਬਿਨ ਅੰਮ੍ਰਿਤ ਕਿਹੜਾ ਤਟ, ਕਿਨਾਰਾ ਦੇ ਦਰਸਾਈਆ। ਬਿਨ ਸੌਦਿਉਂ ਕਿਹੜਾ ਹੱਟ, ਵਣਜਾਰਾ ਕਵਣ ਅਖਵਾਈਆ। ਬਿਨ ਹਰਿਨਾਮੇ ਕਿਹੜਾ ਦਾਸ, ਭਗਤੀ ਧੁਰ ਦੀ ਰਿਹਾ ਕਮਾਈਆ। ਗੋਬਿੰਦ ਸਚ ਸੁਨੇਹੜਾ ਇਕੋ ਵਾਰ ਦੇ ਆਖ, ਬਿਨ ਅੱਖਰਾਂ ਆਪ ਜਣਾਈਆ। ਪੁਰਖ ਅਕਾਲ ਸਭ ਦਾ ਮਾਈ ਬਾਪ, ਪਤਿਪਰਮੇਸ਼ਵਰ ਵਡ ਵਡਿਆਈਆ। ਜੋ ਕਲਜੁਗ ਅੰਤ ਸ੍ਰੀ ਭਗਵੰਤ ਸਾਚੇ ਤਖ਼ਤ ਬੈਠਾ ਆਪ, ਦੋ ਜਹਾਨਾਂ ਹੁਕਮ ਵਰਤਾਈਆ । ਜੋ ਕੂੜੀ ਕਿਰਿਆ ਮੇਟਣਹਾਰਾ ਪਾਪ, ਪਤਤ ਪੁਨੀਤ ਦਏ ਬਨਾਈਆ। ਜੋ ਜਨ ਭਗਤਾਂ ਨਜ਼ਰੀ ਆਏ ਸਾਖਿਆਤ, ਸਚ ਦਰਬਾਰੇ ਸੋਭਾ ਪਾਈਆ । ਮੈਂ ਏਸੇ ਕਾਰਨ ਤੁਹਾਨੂੰ ਰਿਹਾ ਆਖ, ਉਠੋ ਚਲੋ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡੀ ਇਕ ਅਰਦਾਸ, ਬੇਨੰਤੀ ਸਚ ਸੁਣਾਈਆ। ਜਿਸ ਵੇਲੇ ਜਾਈਏ ਪ੍ਰਭੂ ਦੇ ਪਾਸ, ਨਿਉਂ ਨਿਉਂ ਮਸਤਕ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਲੈ ਲਈਏ ਸਾਥ, ਪਿਛੇ ਰਹਿਣ ਕੋਇ ਨਾ ਪਾਈਆ। ਸਾਚੇ ਭਗਤਾਂ ਦਈਏ ਆਖ, ਕਬੀਰ ਜੁਲਾਹਾ ਨਾਲ ਸਲਾਹੀਆ। ਚਲੋ ਵੇਖੀਏ ਪਤਣ ਘਾਟ, ਜਿਸ ਦਰ ਬੈਠਾ ਬੇਪਰਵਾਹੀਆ। ਦੂਰ ਦੁਰਾਡੇ ਮੁਕੇ ਵਾਟ, ਪੰਧ ਅਗਲਾ ਨੇੜੇ ਆਈਆ। ਸਾਰੇ ਕਹਿਣ ਅੱਜ ਕਿਹੜਾ ਦਿਨ ਗੋਬਿੰਦ ਕਹੇ ਪੰਜ ਪੋਹ ਦੀ ਰਾਤ, ਜਿਸ ਦਾ ਭੇਵ ਕੋਇ ਨਾ ਪਾਈਆ। ਵੀਹ ਸੌ ਗਿਆਰਾਂ ਬਿਕ੍ਰਮੀ ਜਨ ਭਗਤਾਂ ਜੋੜ ਕੇ ਸਾਚਾ ਨਾਤ, ਧੁਰ ਦਰਬਾਰਾ ਦਿਤਾ ਬਣਾਈਆ। ਨੌ ਦਵਾਰੇ ਖੋਲ੍ਹ ਕੇ ਤਾਕ, ਦਸਵੇਂ ਆਪਣੇ ਰੰਗ ਰੰਗਾਈਆ। ਕੋਝਿਆਂ ਕਮਲਿਆਂ ਕੋਟ ਜਨਮ ਦੇ ਧੋ ਕੇ ਪਾਪ, ਦੁਰਮਤ ਮੈਲ ਧੁਆਈਆ। ਆਤਮ ਪਰਮਾਤਮ ਨਾਤਾ ਜੋੜ ਕੇ ਸਾਕ, ਬ੍ਰਹਮ ਪਾਰਬ੍ਰਹਮ ਸੱਜਣ ਲਿਆ ਮਨਾਈਆ। ਚਾਰ ਵਰਨ ਜਿਸ ਦੀ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਆਈ ਮਸਤੀ, ਅਲਮਸਤ ਰੂਪ ਵਟਾਈਆ। ਚਲੋ ਵੇਖੀਏ ਅਗੰਮੀ ਹਸਤੀ, ਜਿਸਦਾ ਹਾਸਲ ਜ਼ਰਬ ਸਮਝ ਕੋਇ ਨਾ ਪਾਈਆ। ਜਾ ਕੇ ਮਿਲੀਏ ਪ੍ਰੀਤਮ ਅਰਸ਼ੀ, ਜੋ ਕੁਰਸ਼ੀ ਫ਼ਰਸ਼ ਵਡਿਆਈਆ । ਜੋ ਗ਼ਰੀਬ ਨਿਮਾਣਿਆਂ ਬਣ ਕੇ ਆਇਆ ਦਰਦੀ, ਦੁਖੀਆਂ ਦੁੱਖ ਵੰਡਾਈਆ। ਜਿਸ ਦੀ ਸਦਾ ਸਦਾ ਸਦ ਕਲਾ ਹੋਵੇ ਚੜ੍ਹਦੀ, ਗੋਬਿੰਦ ਡੰਕਾ ਫ਼ਤਿਹ ਗਿਆ ਸੁਣਾਈਆ। ਜਿਸ ਨੂੰ ਕਹਿ ਕੇ ਗਿਆ ਨਰ ਨਰਾਇਣ ਕਲਕੀ, ਕਲਕਾਤੀ ਫੇਰਾ ਪਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਰੇ ਆਪਣੀ ਮਰਜ਼ੀ, ਮਜਲਸ ਭਗਤਾਂ ਨਾਲ ਰਖਾਈਆ। ਓਸ ਦੇ ਦਰ ਤੇ ਮਨਜ਼ੂਰ ਹੋਵੇ ਸਭ ਦੀ ਅਰਜ਼ੀ, ਆਰਜ਼ੂ ਸਭ ਦੀ ਵੇਖ ਵਖਾਈਆ । ਇਹ ਖੇਲ ਅਗੰਮੀ ਨਰ ਦੀ, ਨਰ ਨਾਰੀ ਨਾ ਕੋਇ ਜਣਾਈਆ। ਜਿਸ ਦਾ ਢੋਲਾ ਸੋਹਲਾ ਲੱਖ ਚੁਰਾਸੀ ਜੀਵ ਜੰਤ ਪੜ੍ਹਦੀ, ਅਨਰਾਗੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਕ ਵਾਰ, ਏਕੋ ਏਕ ਜਣਾਈਆ। ਅਸੀਂ ਰਾਹ ਤੱਕਦੇ ਰਿਹੇ ਨੌ ਸੌ ਚੁਰਾਨਵੇਂ ਚੌਕੜੀ ਜੁਗ ਚਾਰ, ਕੋਟਨ ਕੋਟ ਕਾਲ ਧਿਆਨ ਲਗਾਈਆ। ਧੰਨ ਸੁ ਵੇਲਾ
ਕਿਰਪਾ ਕਰੀ ਅਪਾਰ, ਅਪਰੰਪਰ ਸਵਾਮੀ ਆਪਣੀ ਖੇਲ ਵਖਾਈਆ। ਓਸ ਦੇ ਚਰਨ ਕਵਲ ਕਰੀਏ ਨਿਮਸਕਾਰ, ਧੂੜੀ ਮਸਤਕ ਟਿੱਕਾ ਖ਼ਾਕ ਰਮਾਈਆ। ਪੰਜ ਪੋਹ ਦਾ ਦਿਵਸ ਵਿਚਾਰ, ਦਹਿ ਦਿਸ਼ਾ ਖ਼ੁਸ਼ੀ ਜਣਾਈਆ। ਇਕ ਇਕ ਦਾ ਇਕ ਪਿਆਰ, ਦੂਆ ਏਕਾ ਜੋੜ ਜੁੜਾਈਆ । ਸਾਚੀ ਕਿਰਪਾ ਕਰੇ ਆਪ ਕਰਤਾਰ, ਕਰਤਾ ਬੇਪਰਵਾਹੀਆ। ਆਪਣਾ ਸੱਤ ਰੰਗ ਨਿਸ਼ਾਨਾ ਦੇਵੇ ਚਾੜ੍ਹ, ਇੱਕੀ ਦਿਵਸ ਮਾਤ ਲਹਿਰਾਈਆ। ਇੱਕੀ ਦਿਨ ਲੋਕਮਾਤ ਗੁਰ ਅਵਤਾਰ ਪੀਰ ਪੈਗ਼ੰਬਰ ਆਉਂਦੇ ਰਹਿਣ ਵਾਰੋ ਵਾਰ, ਬਣ ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਆਸਾ ਪੂਰ ਕਰਾਈਆ। ਗੋਬਿੰਦ ਦੱਸ ਸ੍ਰੀ ਭਗਵਾਨ, ਗੁਰ ਅਵਤਾਰ ਪੈਗ਼ੰਬਰ ਰਹੇ ਜਣਾਈਆ। ਪ੍ਰਭੂ ਤੇਰਾ ਝੁਲਦਾ ਰਹੇ ਨਿਸ਼ਾਨ, ਦਿਵਸ ਰੈਣ ਇਕੋ ਰੰਗ ਰੰਗਾਈਆ। ਨਿਉਂਦੇ ਰਹਿਣ ਦੋ ਜਹਾਨ, ਬ੍ਰਹਿਮੰਡ ਖੰਡ ਸੀਸ ਨਾ ਕੋਇ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਉਂਦੇ ਰਹਿਣ ਗਾਨ, ਚਾਰ ਵੇਦ ਸਿਫ਼ਤ ਸਾਲਾਹੀਆ। ਭਗਤ ਸੁਹੇਲੇ ਮੰਗਦੇ ਰਹਿਣ ਦਾਨ, ਖ਼ਾਲੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਦੇਣਾ ਵਖਾਈਆ। ਗੋਬਿੰਦ ਜਾ ਕੇ ਦੱਸ ਸ੍ਰੀ ਭਗਵੰਤ, ਸਚ ਸੰਦੇਸਾ ਇਕ ਜਣਾਈਆ। ਤੂੰ ਮਾਲਕ ਧੁਰ ਦਾ ਕੰਤ, ਹਉਂ ਨਾਰੀ ਸੇਵ ਕਮਾਈਆ। ਤੇਰਾ ਖੇਲ ਵੇਖੀਏ ਅੰਤ, ਅੰਤਸ਼ਕਰਨ ਸਭ ਦਾ ਖੋਜ ਖੁਜਾਈਆ। ਤੇਰਾ ਨਾਮ ਬਚਨ ਸੁਣੀਏ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਤੇਰੀ ਮਹਿੰਮਾ ਵੇਖ ਅਗਣਤ, ਕਥਨੀ ਕਥ ਨਾ ਸਕੇ ਰਾਈਆ। ਤੂੰ ਬੋਧ ਅਗਾਧਾ ਪੰਡਤ, ਤੇਰੀ ਵਿਦਿਆ ਸਮਝ ਕੋਇ ਨਾ ਪਾਈਆ। ਹਉਂ ਦਰਵੇਸ਼ ਗੁਰ ਅਵਤਾਰ ਪੈਗ਼ੰਬਰ ਤੇਰੇ ਦਰ ਤੇ ਮੰਗਤ, ਚਾਕਰ ਨਜ਼ਰੀ ਆਈਆ । ਪੰਜ ਪੋਹ ਕਰੀਏ ਮਿੰਨਤ, ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਆਸਾ ਪੂਰ ਕਰਾਈਆ । ਗੁਰ ਗੋਬਿੰਦ ਕਹੇ ਮੈਂ ਜੀਂਵਦਿਆਂ ਅਬਿਨਾਸ਼ੀ ਕਰਤੇ ਸੀਸ ਨਿਵੌਂਦਾ ਹਾਂ। ਪੁਰਖ ਅਕਾਲ ਇਕ ਮਨੌਂਦਾ ਹਾਂ। ਧੁਰ ਦਾ ਹਾਲ ਆਪ ਜਣੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਅਲਖ ਜਗੌਂਦਾ ਹਾਂ। ਸਚ ਦਵਾਰੇ ਅਲਖ ਜਗਾਵਾਂਗਾ। ਪ੍ਰਤਖ ਪਰਮੇਸ਼ਵਰ ਦਰਸ਼ਨ ਪਾਵਾਂਗਾ। ਹਕੀਕਤ ਵਿਚੋਂ ਮੰਗਾਂ ਹਕ, ਧੁਰ ਦੀ ਝੋਲੀ ਆਪ ਭਰਾਵਾਂਗਾ। ਤੁਹਾਡੀ ਇਛਿਆ ਦੇਵਾਂ ਦੱਸ, ਪੜਦਾ ਓਹਲਾ ਨਾ ਕੋਈ ਰਖਾਵਾਂਗਾ। ਕਲਜੁਗ ਵੇਖ ਅੰਧੇਰੀ ਮਸ, ਚੰਦ ਨੂਰ ਇਕ ਚਮਕਾਵਾਂਗਾ। ਕੂੜੀ ਕਿਰਿਆ ਪ੍ਰਭ ਖੇੜਾ ਕਰ ਦਏ ਭੱਠ, ਅਗਨੀ ਤਤ ਤਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਝੋਲੀ ਅੱਗੇ ਡਾਹਵਾਂਗਾ। ਸਾਚੀ ਝੋਲੀ ਇਕ ਵਖਾਵਾਂਗਾ। ਹੌਲੀ ਹੌਲੀ ਪ੍ਰਭੂ ਜਣਾਵਾਂਗਾ। ਸਭ ਦੀ ਬੋਲੀ ਆਪ ਪਰਨਾਵਾਂਗਾ। ਬਣ ਕੇ ਢੋਲੀ ਢੋਲ ਵਜਾਵਾਂਗਾ। ਧੁਰ ਦਾ ਬਣ ਕੇ ਸਾਚਾ ਤੋਲੀ, ਤੋਲ ਆਪਣੇ ਹੱਥ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਰਸ਼ਨ ਪਾਵਾਂਗਾ । ਗੋਬਿੰਦ ਉਠ ਜਾ ਕੇ ਦੱਸ, ਦਸ ਦਸਮੇਸ਼ ਤੇਰੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਪ੍ਰਭ ਦੇ ਚਰਨਾਂ ਰਹੇ ਢੱਠ, ਮਾਣ ਅਭਿਮਾਨ ਨਾ ਕੋਇ ਰਖਾਈਆ। ਸ੍ਰੀ ਭਗਵਾਨ ਆਪਣਾ ਪਰਗਟ ਕਰ ਰੰਗ ਸਤ, ਸਤਿ ਸਤਿਵਾਦੀ ਆਪ ਉਠਾਈਆ। ਸ੍ਰਿਸ਼ਟ ਸਬਾਈ ਦੇ ਮਤ, ਮਨਮਤ ਦੂਰ ਕਰਾਈਆ। ਆਪਣੇ ਮਿਲਣ ਦੀ ਖੋਲ੍ਹ ਅੱਖ, ਨਿਜ ਨੇਤਰ ਕਰ ਰੁਸ਼ਨਾਈਆ। ਜੋ ਤੈਥੋਂ ਵਿਛੜ ਕੇ ਹੋਏ ਅੱਡ, ਓਨ੍ਹਾਂ ਆਪਣੇ ਵਿਚ ਮਿਲਾਈਆ । ਕੀ ਹੋਇਆ ਜੇ ਭੁੱਲ
ਕੇ ਤੇਰੇ ਤੈਨੂੰ ਗਏ ਛੱਡ, ਤੂੰ ਅਭੁੱਲ ਇਕ ਅਖਵਾਈਆ। ਤੇਰੀ ਕਿਰਪਾ ਨਾਲ ਤੇਰੇ ਚਰਨ ਜਾਵਣ ਢੱਠ, ਧੂੜੀ ਟਿੱਕਾ ਖ਼ਾਕ ਰਮਾਈਆ। ਨਾਤਾ ਤੁਟ ਜਾਏ ਤਤ ਅੱਠ, ਨੌ ਦਰ ਪੰਧ ਚੁਕਾਈਆ। ਦਸਵੇਂ ਘਰ ਮਿਲ ਸਚ, ਸਚ ਤੇਰੀ ਸਰਨਾਈਆ। ਸਾਢੇ ਤਿੰਨ ਕਰੋੜ ਅੰਦਰ ਜਾਣਾ ਰਚ, ਲੂੰ ਲੂੰ ਤੇਰਾ ਰਾਗ ਅਲਾਈਆ। ਲੱਭ ਲੱਭ ਤੈਨੂੰ ਸਾਰੇ ਗਏ ਥੱਕ, ਖੋਜਿਆਂ ਹੱਥ ਕਿਤੇ ਨਾ ਆਈਆ। ਮੰਦਰ ਮਸਜਿਦ ਸ਼ਿਵਦਵਾਲੇ ਖ਼ਾਲੀ ਦਿਸੇ ਮੱਠ, ਅਬਿਨਾਸ਼ੀ ਕਰਤਾ ਨੂਰ ਨਾ ਕੋਇ ਰੁਸ਼ਨਾਈਆ। ਸਾਧ ਸੰਤ ਜੀਵ ਜੰਤ ਮਨ ਵਾਸਨਾ ਸਾਰੇ ਰਹੇ ਭੱਜ, ਬਣ ਬਣ ਪਾਂਧੀ ਰਾਹੀਆ। ਮੁੱਲਾ ਸ਼ੇਖ਼ ਮੁਸਾਇਕ ਕਰਦੇ ਹੱਜ, ਮੱਕਾ ਕਾਅਬਾ ਫਿਰੀ ਦੁਹਾਈਆ। ਤੇਰੀ ਆਤਮ ਪਰਮਾਤਮ ਤੈਥੋਂ ਹੋਈ ਅਲੱਗ, ਸਰਬਗ ਮੇਲ ਨਾ ਕੋਇ ਮਿਲਾਈਆ। ਪੰਚਮ ਪੋਹ ਸਾਰੇ ਚਰਨੀਂ ਰਹੇ ਢੱਠ, ਨਿਉਂ ਨਿਉਂ ਸੀਸ ਨਿਵਾਈਆ। ਪੁਰਖ ਅਬਿਨਾਸ਼ੀ ਆਪਣਾ ਚਾੜ੍ਹ ਨਿਸ਼ਾਨਾ ਦੋ ਜਹਾਨਾਂ ਖੋਲ੍ਹ ਅੱਖ, ਸੋਇਆ ਕੋਇ ਰਹਿਣ ਨਾ ਪਾਈਆ। ਬੋਲ ਜੈਕਾਰਾ ਇਕ ਅਲਖ, ਅਲਖ ਅਗੋਚਰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਗੋਬਿੰਦ ਕਹੇ ਸੁਣ ਭਗਵੰਤ, ਪ੍ਰਭ ਤੈਨੂੰ ਦਿਆਂ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਮਿੰਨਤ, ਨਿਰਧਨ ਹੋ ਕੇ ਸੀਸ ਨਿਵਾਈਆ। ਸਦੀ ਬੀਸਵੀਂ ਬੀਸ ਇਕੀਸੇ ਸਾਡੀ ਮੁਕੀ ਹਿੰਮਤ, ਹੌਸਲਾ ਰਹੇ ਢਾਹੀਆ । ਤੇਰਾ ਵੇਖੀਏ ਅਗੰਮੀ ਖਿੱਲਤ, ਸੋਹਣਾ ਰੂਪ ਨਜ਼ਰੀ ਆਈਆ। ਸਚ ਦਵਾਰੇ ਹੋਵੇ ਮਿੱਲਤ, ਦੂਈ ਦਵੈਤ ਚੁਕਾਈਆ। ਮਨੂਆ ਮਨ ਨਾ ਕਰੇ ਇੱਲਤ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਜਿਧਰ ਵੇਖੀਏ ਉੱਤਰ ਪੂਰਬ ਪੱਛਮ ਦੱਖਣ ਤੇਰੀ ਨਜ਼ਰੀ ਆਏ ਇਕੋ ਸਿੰਮਤ, ਦੂਜੀ ਵੰਡ ਨਾ ਕੋਇ ਵੰਡਾਈਆ। ਨਬੀ ਰਸੂਲ ਲੇਖਾ ਮੁਕਾ ਦੇ ਉਮਤ, ਮਿਹਰ ਨਜ਼ਰ ਅੱਖ ਉਠਾਈਆ। ਲੇਖਾ ਚੁਕ ਜਾਏ ਮੂੰਡ ਮੁੰਡਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦੇ ਪਰਗਟਾਈਆ। ਗੋਬਿੰਦ ਕਹੇ ਪ੍ਰਭ ਮੇਰੀ ਅਰਜ਼, ਅੰਤਮ ਇਕ ਜਣਾਈਆ। ਮੇਰਾ ਲਾਹ ਦੇ ਪਿਛਲਾ ਕਰਜ਼, ਬੱਚੇ ਨੀਂਹਾਂ ਹੇਠ ਦਬਾਈਆ। ਜੋਧਾ ਸੂਰਬੀਰ ਬਣ ਮਰਦਾਨਾ ਮਰਦ, ਮਦਦ ਤੇਰੀ ਓਟ ਤਕਾਈਆ। ਤੇਰਾ ਕੁਛ ਨਾ ਹੋਵੇ ਹਰਜ, ਹਰਜਾਨੇ ਸਭਦੇ ਪੂਰ ਕਰਾਈਆ। ਜੇ ਗ਼ਰੀਬਾਂ ਦਾ ਤੈਨੂੰ ਦਰਦ, ਦੁਖੀਆਂ ਦੁੱਖ ਵੰਡਾਈਆ। ਕੂੜੀ ਕਿਰਿਆ ਮੇਟ ਦੇ ਧੜਤ, ਪੂਜਾ ਕੋਇ ਰਹਿਣ ਨਾ ਪਾਈਆ। ਇਕੋ ਤੇਰਾ ਹੁਕਮ ਵਰਤੇ ਅਰਸ਼ ਫ਼ਰਸ਼, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਤੇਰਾ ਢੋਲਾ ਗਾਈਆ। ਕਿਸੇ ਦੀ ਅਵਰ ਨਾ ਰਹੇ ਕੋਈ ਹਰਸ, ਹਵਸ ਸਭ ਦੀ ਦੇ ਬੁਝਾਈਆ। ਸਾਰੇ ਤੇਰੀ ਰਹਿਮਤ ਮੰਗਦੇ ਤਰਸ, ਮਿਹਰਵਾਨ ਹੋਣਾ ਸਹਾਈਆ। ਸ਼ਰਅ ਸ਼ਰੀਅਤ ਤਿੱਖੀ ਰਹੇ ਨਾ ਕਰਦ, ਮਜ਼੍ਹਬ ਦੀਨ ਨਾ ਕੋਇ ਲੜਾਈਆ। ਤੇਰਾ ਲੇਖਾ ਕੋਈ ਨਾਪ ਨਾ ਸਕੇ ਮੀਲ ਵਰਗ, ਹਿੰਦਸਿਆਂ ਵਿਚ ਨਾ ਕੋਇ ਜਣਾਈਆ। ਏਹੋ ਤੇਰਾ ਖੇਲ ਪ੍ਰਭੂ ਅਸਚਰਜ, ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕੋਇ ਨਾ ਪਾਈਆ। ਉਠ ਵੇਖ ਆਪਣੀ ਉਹ ਫ਼ਰਦ, ਜਿਸਦਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਗੋਬਿੰਦ ਕਹੇ ਪ੍ਰਭ ਚਾੜ੍ਹ ਸੱਤ ਰੰਗ, ਰੰਗ ਰੰਗੀਲੇ ਤੇਰੇ ਹੱਥ ਵਡਿਆਈਆ। ਜੁਗ ਜੁਗ ਦੀ ਪੂਰੀ ਕਰ ਦੇ ਮੰਗ, ਸਤਿਜੁਗ ਤ੍ਰੇਤਾ ਦੁਆਪਰ ਗਏ ਵਿਹਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਹਿਨਸ਼ਾਹ ਤੇਰੀ ਸ਼ਰਨਾਈਆ। ਮੈਂ ਛੱਡ ਕੇ ਪੁਰੀ ਅਨੰਦ, ਤੇਰੇ ਚਰਨ ਡੇਰਾ ਲਾਈਆ। ਬੀਸ ਇਕੀਸੇ ਪਾਉਣੀ
ਗੰਢ, ਨਾ ਹੋਵੇ ਮਾਤ ਜੁਦਾਈਆ। ਤੇਰਾ ਸੱਤ ਰੰਗ ਨਿਸ਼ਾਨਾ ਭਗਤਾਂ ਪਾਵੇ ਠੰਡ, ਅੰਮ੍ਰਿਤ ਮੇਘ ਬਰਸਾਈਆ। ਵੀਹ ਸੌ ਇੱਕੀ ਬਿਕ੍ਰਮੀ ਸ੍ਰਿਸ਼ਟ ਸਬਾਈ ਨਾਲ ਪਵੇ ਗੰਢ, ਹੌਲੀ ਹੌਲੀ ਤੰਦ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੱਤ ਰੰਗ ਨਿਸ਼ਾਨਾ ਚਾੜ੍ਹ ਪ੍ਰਭ, ਸਤਿ ਤੇਰੀ ਵਡਿਆਈਆ। ਚਵ੍ਹੀ ਹੱਥ ਝੁਲੇ ਝੱਬ, ਛੱਤੀ ਆਪਣੀ ਵੰਡ ਵੰਡਾਈਆ । ਜੁਗ ਛੱਤੀਸਾ ਮੁੱਕੇ ਹੱਦ, ਛੱਤੀ ਰਾਗ ਦੇਣ ਦੁਹਾਈਆ। ਕਿਰਪਾ ਕਰ ਹਰਿ ਸਮਰਥ, ਤੇਰੇ ਹੱਥ ਵਡਿਆਈਆ। ਸੰਤ ਸੁਹੇਲੇ ਤੈਨੂੰ ਲੈਣ ਲੱਭ, ਦੂਰ ਦੁਰਾਡੇ ਧਿਆਨ ਲਗਾਈਆ। ਜਨ ਭਗਤਾਂ ਪੜਦਾ ਲੈਣਾ ਕੱਜ, ਸਿਰ ਆਪਣਾ ਹੱਥ ਟਿਕਾਈਆ। ਤੇਰੇ ਨਾਮ ਦਾ ਢੋਲਾ ਸੋਹਲਾ ਗੌਂਦੇ ਰਹੀਏ ਛੰਦ, ਇੱਕੀ ਦਿਨ ਸੇਵ ਕਮਾਈਆ। ਸਾਚੀ ਕਰ ਕੇ ਆਏ ਵੰਡ, ਪੋਹ ਛੇ ਦੇਈਏ ਜਣਾਈਆ। ਛੱਬੀ ਪੋਹ ਤੇਰਾ ਮਾਣ ਕੇ ਅਨੰਦ, ਅਨੰਦ ਤੇਰੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਆਸਾ ਪੂਰ ਵਖਾਈਆ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਜੋਤ ਸਰੂਪੀ ਜੋਤ ਡਗਮਗੌਂਦਾ ਏ। ਸ਼ਬਦ ਅਗੰਮੀ ਹੁਕਮ ਸੁਣੌਂਦਾ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅਰਜ਼ ਮੰਨੀ, ਮਨਸਾ ਸਭ ਦੀ ਵੇਖ ਵਖੌਂਦਾ ਏ। ਅਰਸ਼ ਫ਼ਰਸ਼ ਦਾ ਮਾਲਕ ਬਣ ਕੇ ਧਨੀ, ਦੌਲਤ ਨਾਮ ਖਜਾਨਾ ਆਪ ਵਰਤੌਂਦਾ ਏ। ਧੁਰ ਸੰਦੇਸ਼ਾ ਸੁਣਾਵੇ ਬਿਨਾ ਕੰਨੀਂ, ਆਪਣਾ ਹੁਕਮ ਵਰਤੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮੌਂਦਾ ਏ। ਸਚ ਕਰਨੀ ਕਾਰ ਕਮਾਵਾਂਗਾ। ਸੱਤ ਰੰਗ ਨਿਸ਼ਾਨ ਚੜ੍ਹਾਵਾਂਗਾ। ਚਾਰ ਜੁਗ ਦੀ ਪੂਰੀ ਮੰਗ ਕਰਾਵਾਂਗਾ। ਨਾਮ ਨਿਧਾਨ ਅਗੰਮਾ ਛੰਦ, ਬਿਨ ਮਹੱਲ ਅਟਲ ਪੜ੍ਹਾਵਾਂਗਾ। ਜਨ ਭਗਤਾਂ ਦੇ ਕੇ ਅੰਤਰ ਅਨੰਦ, ਖ਼ਾਦਮ ਰਸ ਚਖਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਮਿਲ ਕੇ ਬਨੌਣਾ ਸੱਚਾ ਸੰਗ, ਲੇਖਾ ਦੀਨ ਮਜ਼੍ਹਬ ਮਿਟਾਵਾਂਗਾ। ਕਲਜੁਗ ਔਧ ਰਹੀ ਹੰਢ, ਸਤਿਜੁਗ ਸਾਚਾ ਰਾਹ ਚਲਾਵਾਂਗਾ। ਕੂੜੀ ਕਿਰਿਆ ਕਰਕੇ ਖੰਡ ਖੰਡ, ਸਤਿ ਧਰਮ ਇਕ ਪਰਗਟਾਵਾਂਗਾ। ਨਾਰ ਦੋਹਾਗਣ ਮੇਟ ਕੇ ਰੰਡ, ਕੰਤ ਸੁਹਾਗੀ ਜੋੜ ਜੁੜਾਵਾਂਗਾ। ਲੇਖਾ ਜਾਣ ਕੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਵਾਂਗਾ। ਪੜਦਾ ਲਾਹ ਕੇ ਕੋਟ ਬ੍ਰਹਿਮੰਡ, ਪੁਰੀ ਲੋਅ ਆਕਾਸ਼ ਚਰਨਾਂ ਹੇਠ ਦਬਾਵਾਂਗਾ। ਸਤਿ ਝੁਲਾ ਕੇ ਨਿਸ਼ਾਨਾ ਸੱਤ ਰੰਗ, ਰੰਗਤ ਇਕੋ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਖੇਲ ਵਖਾਵਾਂਗਾ। ਸਚ ਕਰਨੀ ਖੇਲ ਵਖਾਵੇਗਾ। ਧਰਤ ਧਵਲ ਧਰਨੀ ਸੋਭਾ ਪਾਵੇਗਾ। ਗੁਰ ਅਵਤਾਰ ਪੈਗ਼ੰਬਰ ਪੀਰ ਸਰਨੀ ਲਾਵੇਗਾ। ਸ਼ਬਦ ਅਗੰਮੀ ਚਲੇ ਤੀਰ, ਦੋ ਜਹਾਨਾਂ ਪਾਰ ਕਰਾਵੇਗਾ। ਮੰਜ਼ਲ ਚੋਟੀ ਚੜ੍ਹ ਅਖ਼ੀਰ, ਲੱਖ ਚੁਰਾਸੀ ਵੇਖ ਵਖਾਵੇਗਾ। ਕਲਜੁਗ ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਆਪ ਦ੍ਰਿੜਾਵੇਗਾ। ਸ਼ਰਅ ਕੂੜਾ ਕੱਟ ਜ਼ੰਜੀਰ, ਡੋਰੀ ਤੰਦ ਨਾਮ ਬੰਧਾਵੇਗਾ। ਲੇਖਾ ਚੁੱਕੇ ਸ਼ਾਹ ਵਜ਼ੀਰ, ਲਸ਼ਕਰ ਸ਼ਾਹੀ ਖ਼ਾਕ ਮਿਲਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਘਤ ਕੇ ਆਵਣ ਵਹੀਰ, ਰਹਿਬਰ ਹੋ ਕੇ ਆਪ ਸਮਝਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਦੇ ਕੇ ਧੀਰ , ਸਿਰ ਆਪਣਾ ਹੱਥ ਟਿਕਾਵੇਗਾ। ਦਾਤਾ ਹੋ ਕੇ ਗੁਣੀ ਗਹੀਰ, ਵਸਤ ਅਮੋਲਕ ਝੋਲੀ ਪਾਵੇਗਾ। ਜੋਤ ਚਮਕਾ ਕੇ ਬੇਨਜ਼ੀਰ, ਜਨ ਭਗਤਾਂ ਨਜ਼ਰੀ ਆਵੇਗਾ । ਆਪਣੀ ਦੱਸ ਸਚ ਤਸਵੀਰ, ਤਸੱਵਰ ਆਪਣਾ ਆਪ ਕਰਾਵੇਗਾ। ਲੇਖਾ ਜਾਣ ਕੇ ਹਸਤ ਕੀਟ, ਕੀਟ ਕੀਟਾਂ ਵਿਚ ਡੇਰਾ ਲਾਵੇਗਾ। ਕਲਜੁਗ ਕੂੜੀ ਕਿਰਿਆ ਕੱਟ ਕੇ ਭੀੜ,
ਭਾਂਡਾ ਭਰਮ ਭਉ ਭੰਨਾਵੇਗਾ। ਸਚ ਨਿਸ਼ਾਨਾ ਚਾੜ੍ਹੇ ਮਾਤ ਅਖ਼ੀਰ, ਅਕਲ ਕਲਧਾਰੀ ਆਪਣੀ ਕਲ ਵਰਤਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇੱਕੀ ਦਿਵਸ ਆਪ ਝੁਲਾਵੇਗਾ। ਇੱਕੀ ਦਿਵਸ ਨਿਸ਼ਾਨਾ ਝੁੱਲੇਗਾ। ਸਚ ਦਵਾਰਾ ਧੁਰ ਦਾ ਖੁਲ੍ਹੇਗਾ। ਗੁਰਮੁਖ ਕੋਈ ਮਾਤ ਨਾ ਰੁਲੇਗਾ। ਭਗਤ ਸੁਹੇਲਾ ਕਦੇ ਨਾ ਭੁਲੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕੋ ਮੱਲੇਗਾ। ਸਚ ਸਿੰਘਾਸਣ ਇਕ ਸੁਹਾਵਾਂਗਾ। ਨਵ ਨੌ ਚਾਰ ਵੇਖ ਵਖਾਵਾਂਗਾ। ਦੋ ਜਹਾਨ ਹੁਕਮ ਮਨਾਵਾਂਗਾ। ਧਰਮ ਨਿਸ਼ਾਨਾ ਇਕ ਉਠਾਵਾਂਗਾ। ਸ੍ਰਿਸ਼ਟ ਸਬਾਈ ਨੇਤਰ ਅੱਖ ਦਰਸਾਵਾਂਗਾ। ਕਰਕੇ ਖੇਲ ਅਗੰਮ ਅਥਾਹੀ, ਧੁਰ ਦੀ ਅਲਖ ਇਕ ਜਣਾਵਾਂਗਾ। ਬੀਸ ਇਕੀਸਾ ਹਰਿ ਜਗਦੀਸਾ ਕਰੇ ਖੇਲ ਬੇਪਰਵਾਹੀ, ਬੇਪਰਵਾਹੀ ਵਿਚ ਸਮਾਵਾਂਗਾ। ਵਰਨ ਬਰਨ ਪਏ ਦੁਹਾਈ, ਚਾਰ ਅਠਾਰਾਂ ਜੋੜ ਜੁੜਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਕੇ ਆਵਣ ਰਾਹੀ, ਪਾਂਧੀਆਂ ਪੰਧ ਵਿਚ ਜਣਾਵਾਂਗਾ। ਸਵਾ ਘੰਟਾ ਵੱਜਦੀ ਰਹੇ ਵਧਾਈ, ਸੱਤ ਪੰਜ ਜੋੜ ਜੁੜਾਵਾਂਗਾ। ਸੱਤਰ ਬਹੱਤਰ ਚੁਹੱਤਰ ਕਰ ਰੁਸ਼ਨਾਈ, ਪਝੰਤਰ ਆਪਣਾ ਰੰਗ ਰੰਗਾਵਾਂਗਾ। ਬਣ ਕੇ ਧੁਰ ਦਾ ਦਾਇਆ ਦਾਈ, ਸੰਤ ਸੁਹੇਲੇ ਗੋਦ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ । ਸਚ ਕਰਨੀ ਕਾਰ ਕਮਾਵੇਗਾ। ਪ੍ਰਭ ਅਬਿਨਾਸ਼ੀ ਖੇਲ ਖਿਲਾਵੇਗਾ। ਧੁਰ ਦਾ ਸਾਥੀ ਨਜ਼ਰੀ ਆਵੇਗਾ। ਸਾਚਾ ਮੰਤਰ ਅੰਤਰ, ਪਾਠੀ ਜਾਪ ਜਪਾਵੇਗਾ। ਤ੍ਰੈਗੁਣ ਲਗੇ ਨਾ ਮਾਇਆ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਵੇਗਾ। ਬ੍ਰਹਮ ਜਣਾ ਕੇ ਇਕ ਨਿਰੰਤਰ, ਨਿਰਵੈਰ ਕਾਰ ਕਮਾਵੇਗਾ। ਲੇਖਾ ਚੁਕਾ ਕੇ ਗਗਨ ਗਗਨੰਤਰ, ਚਰਨ ਕਵਲ ਇਕ ਸੁਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਆਪ ਝੁਲਾਵੇਗਾ। ਸਚ ਨਿਸ਼ਾਨ ਸਚ ਝੁਲਾਵਾਂਗਾ। ਦੋ ਜਹਾਨਾਂ ਆਪ ਵਖਾਵਾਂਗਾ। ਗੋਪੀ ਕਾਹਨਾ ਨਾਲ ਮਿਲਾਵਾਂਗਾ। ਸੀਤਾ ਰਾਮ ਪੜਦਾ ਲਾਹਵਾਂਗਾ। ਈਸਾ ਮੂਸਾ ਮੁਹੰਮਦ ਸੱਯਦਾ ਸੀਸ ਝੁਕਾਨ, ਕਲਮਿਆਂ ਵਿਚੋਂ ਕਲਮਾ ਆਪ ਪੜ੍ਹਾਵਾਂਗਾ। ਬਣ ਕੇ ਧੁਰ ਦਾ ਇਕ ਅਮਾਮ, ਅਮਲ ਸਭ ਦੇ ਵੇਖ ਵਖਾਵਾਂਗਾ। ਮੁਕਾਮੇ ਹਕ ਹੋ ਮਿਹਰਵਾਨ, ਚੌਦਾਂ ਲੋਕ ਚੌਂਦਾ ਤਬਕ ਹੁਕਮ ਵਰਤਾਵਾਂਗਾ। ਬਿਨ ਨੇਤਰ ਵੇਖੇ ਜ਼ਿਮੀਂ ਆਸਮਾਨ, ਮੰਡਲ ਮੰਡਪ ਖੋਜ ਖੁਜਾਵਾਂਗਾ। ਧਰਮ ਦਵਾਰੇ ਬਣ ਕੇ ਹੁਕਮਰਾਨ, ਹੁਕਮ ਹਾਕਮਾਂ ਆਪ ਸੁਣਾਵਾਂਗਾ। ਇੱਕੀ ਦਿਵਸ ਦਾ ਖੇਲ ਮਹਾਨ, ਇੱਕੀ ਇੱਕੀਆਂ ਭਾਈ ਤਾਈਂ ਆਪ ਵਡਿਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਵਾਂਗਾ।