੮ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀ ਪ੍ਰਭ ਦੁਨੀ, ਸ੍ਰਿਸ਼ਟ ਸਬਾਈ ਖੋਜ ਖੁਜਾਈਆ। ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਜਗਤ ਸੰਤ ਵੇਖੇ ਮੁਨੀ, ਸੁੰਨੀ ਘਰ ਘਰ ਖੋਜ ਖੁਜਾਈਆ। ਵੇਦ ਵੇਦਾਂਤੀ ਸ਼ਰਅ ਸ਼ਰਾਇਤੀ ਜਗਤ ਵਿਦਿਆ ਵੇਖੇ ਗੁਣੀ, ਸ਼ਾਸਤਰ ਸਿਮਰਤ ਵੇਦ ਫੋਲ ਫੁਲਾਈਆ । ਕੋਟਨ ਕੋਟਾਂ ਵਿਚੋਂ ਜਨ ਭਗਤ ਸੁਹੇਲੇ ਤੇਰੀ ਧੁਨ ਸੁਣੀ, ਅੰਤਰ ਆਤਮ ਹੁਕਮ ਜਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਖ਼ਾਲੀ ਵੇਖੀ ਦ੍ਰਿਸ਼ਟੀ ਕੁੰਨੀ, ਵਸਤ ਸਚ ਨਾ ਕੋਇ ਟਿਕਾਈਆ। ਨਿਰਤ ਸੁਰਤ ਸਾਧ ਸੰਤ ਨਾ ਕਿਸੇ ਖੁਲ੍ਹੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਭਾਗ ਲੱਗਾ
ਵੇਖਿਆ ਨਾ ਕਿਸੇ ਕੁੱਲੀ, ਮਹੱਲ ਅਟਲ ਨਾ ਕੋਇ ਸੁਹਾਈਆ। ਅੰਮ੍ਰਿਤ ਰਸ ਨਾ ਵਿੇਖਆ ਚੁਲੀ, ਸਰ ਸਰੋਵਰ ਰੋਵਣ ਮਾਰਨ ਧਾਈਂਆ। ਕੂੜ ਕੁੜਿਆਰ ਅੰਧੇਰੀ ਝੁੱਲੀ, ਠੰਡੀ ਪਵਣ ਨਾ ਕੋਇ ਵਖਾਈਆ। ਤੇਰਾ ਨਾਂ ਰਟਦੇ ਵੇਖੇ ਬੁੱਲੀਂ, ਅੰਤਰ ਆਤਮ ਮੇਲ ਨਾ ਕੋਇ ਮਿਲਾਈਆ। ਗੁਰਮੁਖ ਸੱਜਣ ਵੇਖੇ ਜੋ ਪ੍ਰੇਮ ਪ੍ਰੀਤੀ ਅੰਦਰ ਘੋਲ ਘੁਲੀ, ਆਪਾ ਵਾਰ ਖ਼ੁਸ਼ੀ ਮਨਾਈਆ। ਉਨ੍ਹਾਂ ਵਸਤ ਦੇ ਅਨਮੁੱਲੀ, ਅਨਡਿਠੜੀ ਤੇਰੀ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਆਪ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀ ਕਾਇਨਾਤ, ਚਾਰੋਂ ਕੁੰਟ ਧਿਆਨ ਲਗਾਈਆ। ਕਾਇਆ ਤਨ ਵੱਜੇ ਨਾ ਕੋਇ ਰਬਾਬ, ਸਤਿ ਸਤਾਰ ਨਾ ਕੋਇ ਹਿਲਾਈਆ। ਸਾਚਾ ਮਿਲੇ ਨਾ ਕੋਈ ਅਹਿਬਾਬ, ਮੁਹੱਬਤ ਹਕ ਨਾ ਕੋਇ ਕਮਾਈਆ। ਜਗਤ ਵਾਸਨਾ ਵੇਖੇ ਸ਼ਾਹ ਨਵਾਬ, ਕੂੜੀ ਨੌਬਤ ਰਹੇ ਵਜਾਈਆ। ਸੱਯਦੇ ਵਿਚ ਕਰੇ ਨਾ ਕੋਇ ਆਦਾਬ, ਧੂੜੀ ਖ਼ਾਕ ਨਾ ਕੋਇ ਰਮਾਈਆ। ਸਾਚੇ ਅਸਵ ਚੜ੍ਹੇ ਨਾ ਕੋਇ ਮਾਰ ਪਲਾਕ, ਸ਼ਾਹ ਸਵਾਰਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਸਾਰੇ ਹੋਏ ਉਦਾਸ, ਹੈਰਾਨੀ ਘਰ ਘਰ ਡੇਰਾ ਲਾਈਆ। ਸਚ ਮਿਲੇ ਨਾ ਕੋਇ ਖ਼ਤਾਬ, ਖਿੱਲਤ ਨਜ਼ਰ ਕੋਇ ਨਾ ਆਈਆ। ਹੁਜਰਾ ਸੋਹੇ ਨਾ ਕੋਇ ਮਹਿਰਾਬ, ਮਹਿਬੂਬ ਅੰਗ ਨਾ ਕੋਇ ਲਗਾਈਆ। ਨਜ਼ਰੀ ਆਏ ਨਾ ਰਸੂਲ ਪਾਕ, ਪੜਦਾ ਦੂਈ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਤੇਰੇ ਦਰ ਰਹੀਏ ਮੁਸ਼ਤਾਕ, ਮੁਸ਼ਕਲ ਅਗਲੀ ਹੱਲ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖਿਆ ਸਾਰਾ ਜਗਤ, ਜਗਜੀਵਣ ਦਾਤੇ ਤੇਰੀ ਓਟ ਤਕਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲੇ ਭਗਤ, ਜੋ ਭਗਵਨ ਤੇਰੀ ਓਟ ਤਕਾਈਆ। ਤੂੰ ਮਾਲਕ ਖ਼ਾਲਕ ਧੁਰ ਦਾ ਬੈਠਾ ਸਾਚੇ ਤਖ਼ਤ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਬੀਸ ਇਕੀਸੇ ਸਭ ਨੂੰ ਪਿਆ ਵਖ਼ਤ, ਭਾਰ ਸਕੇ ਨਾ ਕੋਇ ਉਠਾਈਆ। ਮਾਤ ਗਰਭ ਜੋ ਉਲਟੇ ਹੋਏ ਦਰਖ਼ਤ, ਨਵ ਦਸ ਅਗਨ ਤਪਾਈਆ। ਪ੍ਰੀਤਮ ਨਿਭੇ ਕੋਈ ਨਾ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਕਰਨ ਬੇਨੰਤੀ ਜੋੜ ਕੇ ਹਾਥ, ਡੰਡਾਵਤ ਇਕ ਸਰਨਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਤੇਰੀ ਇਕ ਸਰਨਾਈਆ। ਚਾਰ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਬਿਨ ਭਗਤਾਂ ਸਾਚੀ ਦਿਸੇ ਨਾ ਕੋਇ ਜਮਾਤ, ਇਕੋ ਨਾਮ ਨਾ ਕੋਇ ਧਿਆਈਆ। ਅਸੀਂ ਲੇਖਾ ਲਿਖ ਕੇ ਆਏ ਨਾਲ ਕਲਮ ਦਵਾਤ, ਕਾਗ਼ਜ਼ ਕਲਮ ਸ਼ਾਹੀ ਵੰਡ ਵੰਡਾਈਆ। ਕਲਜੁਗ ਅੰਤਮ ਖੇਲੇ ਖੇਲ ਜਗਤ ਤਮਾਸ਼, ਬੇਪਰਵਾਹ ਵੇਸ ਵਟਾਈਆ। ਜਨ ਭਗਤਾਂ ਸੂਫ਼ੀਆਂ ਪੂਰੀ ਕਰੇ ਆਸ, ਨਿਰਾਸਾ ਦਏ ਗਵਾਈਆ। ਅੰਤਰ ਆਤਮ ਕਰ ਮਿਲਾਪ, ਦੂਈ ਵਿਛੋੜਾ ਦਏ ਮਿਟਾਈਆ। ਪਾਰਬ੍ਰਹਮ ਬ੍ਰਹਮ ਨਾਤਾ ਜੋੜ ਕੇ ਪਿਤਾ ਮਾਤ, ਸੁਤ ਦੁਲਾਰੇ ਗੋਦ ਉਠਾਈਆ। ਚਰਨ ਪ੍ਰੀਤੀ ਸੱਚਾ ਨਾਤ, ਸੱਜਣ ਇਕ ਅਖਵਾਈਆ। ਆਤਮ ਸੇਜਾ ਸੋਹੇ ਘਾਟ, ਖਾਟ ਸੁਹੰਜਣੀ ਦਏ ਵਡਿਆਈਆ। ਪੂਰਬ ਜਨਮ ਦੀ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਜਨ ਭਗਤਾਂ ਸੁਣ ਫ਼ਰਿਆਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਆਪਣੀ ਖੇਲ ਖਿਲਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਵੇਖੀ ਸ੍ਰਿਸ਼ਟੀ ਖੋਟੀ, ਕਲਜੁਗ ਅੰਤਮ ਨਜ਼ਰੀ ਆਈਆ। ਘਰ ਪਰਕਾਸ਼ ਜਗੇ ਕੋਈ ਨਾ ਜੋਤੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਮੰਜ਼ਲ ਵੇਖੇ ਕੋਈ ਨਾ ਚੋਟੀ, ਪਾਂਧੀ ਪੰਧ ਨਾ ਕੋਇ ਮੁਕਾਈਆ। ਤੇਰਾ ਬਣੇ ਕੋਇ
ਨਾ ਗੋਤੀ, ਜ਼ਾਤ ਪਾਤ ਵਰਨ ਬਰਨ ਖਹਿੜਾ ਨਾ ਕੋਇ ਛੁਡਾਈਆ। ਤੇਰਾ ਢੋਲਾ ਨਾ ਗਾਏ ਸਲੋਕੀ, ਮੇਰਾ ਤੇਰਾ ਨਾਦ ਵਜਾਈਆ। ਅਸੀਂ ਹੋਕਾ ਦੇ ਕੇ ਆਏ ਮਾਤਲੋਕੀ, ਚਾਰ ਕੁੰਟ ਜਣਾਈਆ। ਕਲਜੁਗ ਅੰਤਮ ਘਾਟੀ ਆਵੇ ਔਖੀ, ਬਿਨ ਪੁਰਖ ਅਕਾਲ ਚੜ੍ਹਨ ਕੋਇ ਨਾ ਪਾਈਆ। ਸਾਥ ਦੇਵੇ ਕੋਈ ਨਾ ਪੋਥੀ, ਪੁਸਤਕ ਪਾਰ ਨਾ ਕੋਇ ਲੰਘਾਈਆ। ਸ੍ਰਿਸ਼ਟ ਸਬਾਈ ਵੇਖੀ ਰੋਤੀ, ਨੇਤਰ ਨੈਣਾਂ ਨੀਰ ਵਹਾਈਆ। ਲੇਖਾ ਮੁੱਕਣਾ ਟਿੱਕਾ ਬੋਦੀ ਧੋਤੀ, ਲਬਾਂ ਮੁੱਛ ਨਾ ਕੋਇ ਕਟਾਈਆ। ਤੇਰੇ ਮਿਲਣ ਦੀ ਸਭ ਨੂੰ ਆਵੇ ਸੋਝੀ, ਸੁਲਾਹਕੁਲ ਦੇ ਸਮਝਾਈਆ। ਜਗਤ ਸ੍ਰਿਸ਼ਟੀ ਹਉਮੇ ਰੋਗ ਹੋਈ ਰੋਗੀ, ਤਬੀਬ ਤਬਾ ਨਾ ਕੋਇ ਬਦਲਾਈਆ। ਅੰਦਰ ਵੜ ਬਣੇ ਕੋਇ ਨਾ ਘੋਖੀ, ਪੜਦਾ ਪਰੇ ਨਾ ਕੋਇ ਹਟਾਈਆ। ਧੁਰ ਸਵਾਮੀ ਕਿਉਂ ਬੈਠਾ ਕਰ ਖ਼ਾਮੋਸ਼ੀ, ਸਤਿ ਸਤਿਵਾਦੀ ਆਪਣਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਬੇਸ਼ਕ ਤੇਰੀ ਦੁਨੀਆ ਤੁਰਦੀ ਫਿਰਦੀ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਅੰਦਰੋਂ ਥਿਰ ਦਿਸੇ ਨਾ ਕੋਈ ਬਿਰਤੀ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਸਾਢੇ ਤਿੰਨ ਹੱਥ ਖੁਲ੍ਹੀ ਕਿਸੇ ਨਾ ਖਿੜਕੀ, ਸਚ ਨੂਰ ਨਾ ਕੋਇ ਚਮਕਾਈਆ। ਪੁਰਖ ਅਕਾਲ ਸਾਨੂੰ ਆਸਾ ਚਿਰ ਦੀ, ਇਕੱਠੇ ਹੋ ਕੇ ਸਰਬ ਸੁਣਾਈਆ। ਤੇਰੇ ਬਿਨਾ ਇਹ ਖੇਲ ਨਹੀਂ ਨਿਬੜਦੀ, ਝਗੜਾ ਨਾ ਕੋਇ ਚੁਕਾਈਆ । ਇਹ ਮਿਹਰ ਤੁਹਾਡੇ ਬਿਰਦ ਦੀ, ਬਿਧ ਆਪਣੀ ਦੇ ਜਣਾਈਆ। ਹੁਣ ਲੋੜ ਨਾ ਰਿਧ ਸਿਧ ਦੀ, ਕਰਾਮਾਤ ਨਾ ਕੋਇ ਸਾਲਾਹੀਆ। ਇਕੋ ਆਸਾ ਦਰਸ਼ਨ ਤੇਰੇ ਨਿਜ ਦੀ, ਤ੍ਰਿਸਨਾ ਅਵਰ ਨਾ ਕੋਇ ਵਧਾਈਆ। ਪ੍ਰੀਤੀ ਮੰਗੀਏ ਸਾਚੇ ਪਿਤ ਦੀ, ਜੋ ਪਤਿਪਰਮੇਸ਼ਵਰ ਇਕ ਅਖਵਾਈਆ । ਖੇਲ ਮੁਕ ਜਾਏ ਨਿਤ ਨਵਿਤ ਦੀ, ਹਿਤ ਆਪਣੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਸ੍ਰਿਸ਼ਟੀ ਤੇਰੀ ਸੁੱਤੀ, ਸੁੱਤਿਆਂ ਰੈਣ ਵਿਹਾਈਆ। ਸਾਚੀ ਦਿਸੇ ਕਿਸੇ ਨਾ ਰੁਚੀ, ਰਚਨਾ ਤੇਰੀ ਵੇਖਣ ਕੋਇ ਨਾ ਆਈਆ। ਮਾਨਸ ਜਨਮ ਕੱਟਣ ਆਏ ਬੁੱਤੀ, ਵਾਂਗ ਡੂੰਮਾਂ ਫੇਰਾ ਪਾਈਆ। ਆਸਾ ਮਨਸਾ ਕੂੜੀ ਝੂਠੀ, ਮਾਇਆ ਮਮਤਾ ਮੋਹ ਹਲਕਾਈਆ। ਤੇਰੇ ਨਾਲ ਨਾ ਲਾਏ ਕੋਈ ਰੁਚੀ, ਅੰਤਰ ਅੰਤਰ ਧਿਆਨ ਰਖਾਈਆ। ਬੁਧ ਬਿਬੇਕ ਹੋਏ ਨਾ ਸੁੱਚੀ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਦੇ ਦਰਸਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਹੋਈ ਹੈਰਾਨੀ, ਹਾਲਤ ਵੇਖ ਕੇ ਦੇਣ ਦੁਹਾਈਆ। ਸਤਿ ਧਰਮ ਦੀ ਦਿਸੇ ਨਾ ਕੋਈ ਨਿਸ਼ਾਨੀ, ਧੁਰ ਨਿਸ਼ਾਨਾ ਸਾਰੇ ਗਏ ਭੁਲਾਈਆ। ਲੱਖ ਚੁਰਾਸੀ ਘਰ ਘਰ ਅੰਦਰ ਵੜਿਆ ਕੂੜ ਸ਼ੈਤਾਨੀ, ਸ਼ਰਅ ਕਰੇ ਲੜਾਈਆ। ਜਨ ਭਗਤਾਂ ਉਤੇ ਤੇਰੀ ਨਜ਼ਰ ਆਵੇ ਮਿਹਰਵਾਨੀ, ਜੋ ਸਿਰ ਆਪਣਾ ਹੱਥ ਟਿਕਾਈਆ । ਉਹ ਇਕੋ ਪੜ੍ਹਦੇ ਤੇਰੇ ਨਾਮ ਦੀ ਸੋਹੰ ਬਾਣੀ, ਦੂਜਾ ਨਾਦ ਨਾ ਕੋਇ ਸ਼ਨਵਾਈਆ। ਇਹ ਅੱਖਰਾਂ ਵਾਲੀ ਨਹੀਂ ਕਹਾਣੀ, ਪੱਥਰਾਂ ਵਾਲੀ ਲਕੀਰ ਕੰਮ ਕਿਸੇ ਨਾ ਆਈਆ। ਇਹ ਜਨ ਭਗਤਾਂ ਦੀ ਖੇਲ ਮਹਾਨੀ, ਰੂਹ ਬੁੱਤ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਰਗ ਦੱਸ ਇਕ ਆਸਾਨੀ, ਅਹਿਸਾਨ ਫੇਰ ਨਾ ਕੋਇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਲੱਖ ਚੁਰਾਸੀ ਵੇਖਿਆ ਹੌਕਾ, ਹਾਏ ਹਾਏ ਕਰੇ ਲੋਕਾਈਆ। ਸਾਚੀ ਮਿਲੇ ਕੋਇ ਨਾ ਨਈਆ ਨੌਕਾ, ਬੇੜੇ ਹਕ ਨਾ ਕੋਇ ਚੜ੍ਹਾਈਆ।
ਝਗੜਾ ਪਿਆ ਸੱਕੇ ਪਿਉ ਪੁੱਤ ਦਾ, ਲੇਖਾ ਸਕੇ ਨਾ ਕੋਇ ਮਿਟਾਈਆ। ਨਾਤਾ ਤੁੱਟਿਆ ਹਰਿ ਜੂ ਤੇਰੇ ਨੇਂਹੁ ਦਾ, ਸਚ ਪ੍ਰੀਤ ਨਾ ਕੋਇ ਕਮਾਈਆ। ਜਲ ਸੁੱਕਿਆ ਅੰਮ੍ਰਿਤ ਮੇਂਹੁ ਦਾ, ਬੂੰਦ ਸਵਾਂਤੀ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇ ਮਾਣ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸ੍ਰਿਸ਼ਟ ਸਬਾਈ ਹੋਈ ਵਿਜੋਗਣ, ਧੀਰਜ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਹਉਮੇ ਰੋਗਣ, ਹਿਕਮਤ ਸਚ ਨਾ ਕੋਇ ਸਮਝਾਈਆ। ਫਿਰੀ ਦਰੋਹੀ ਲੋਕ ਪਰਲੋਕਣ, ਬ੍ਰਹਿਮੰਡ ਖੰਡ ਕੁਰਲਾਈਆ। ਬਿਨ ਭਗਤਾਂ ਖੁਲ੍ਹਿਆ ਕਿਸੇ ਦਾ ਨਾ ਅੰਤਰ ਲੋਚਨ, ਨਿਜ ਨੈਣ ਨਾ ਕੋਇ ਰੁਸ਼ਨਾਈਆ। ਬਾਹਰੋਂ ਸਾਰੇ ਤੈਨੂੰ ਖੋਜਣ, ਭੱਜਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰ ਦੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖਿਆ ਤੇਰਾ ਇਕ ਦਵਾਰਾ, ਦਵਾਰਕਾ ਵਾਸੀ ਬੈਠਾ ਸੀਸ ਨਿਵਾਈਆ । ਸੀਸ ਝੁਕਦੇ ਵੇਖੇ ਰਾਮ ਅਵਤਾਰਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਸੱਜਦਿਆਂ ਵਿਚ ਪੈਗ਼ੰਬਰ ਕਰਨ ਪਿਆਰਾ, ਬਰਦਿਆਂ ਵਾਂਗਰ ਸੇਵ ਕਮਾਈਆ । ਪਿਤਾ ਵਾਂਗ ਮੰਨਣ ਗੁਰੂ ਅਵਤਾਰਾ, ਮਾਣ ਤੇਰੀ ਵਡਿਆਈਆ। ਜਨ ਭਗਤਾਂ ਤੇਰਾ ਸਹਾਰਾ, ਸਚ ਸਾਹਿਬ ਸਰਨਾਈਆ। ਕਲਜੁਗ ਅੰਤਮ ਮੇਲ ਅਪਾਰਾ, ਅਪਰੰਪਰ ਆਪ ਵਖਾਈਆ। ਜਨ ਭਗਤਾਂ ਦੇ ਅਧਾਰਾ, ਸਿਰ ਆਪਣਾ ਹੱਥ ਟਿਕਾਈਆ। ਬੀਸ ਇਕੀਸ ਦਾ ਅੱਠ ਦਿਹਾੜਾ, ਵਦੀ ਸੁਦੀ ਨਾ ਨਾਲ ਮਿਲਾਈਆ। ਭਗਤ ਭਗਵੰਤ ਲੱਗਾ ਅਖਾੜਾ, ਧੁਰ ਦਾ ਨਾਚ ਨਚਾਈਆ। ਜਗਤ ਜਹਾਨ ਹੋਇਆ ਬੇ ਇਤਬਾਰਾ, ਯਕੀਨ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਮਿਲ ਕੇ ਆਪ ਸੰਸਾਰਾ, ਸੰਸਾਰੀ ਹੋ ਕੇ ਵਿਚ ਸਮਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਕਾਤਬ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੋਏ ਅਸਚਰਜ, ਅਚਰਜ ਲੀਲਾ ਹਰਿ ਵਰਤਾਈਆ। ਜੋਧਾ ਸੂਰਬੀਰ ਬਣ ਮਰਦਾਨਾ ਮਰਦ, ਮਦਦ ਭਗਤਾਂ ਰਿਹਾ ਕਰਾਈਆ । ਕੋਟਾਂ ਵਿਚੋਂ ਥੋੜੇ ਅਦਦ, ਅਦਲ ਕਰਕੇ ਵੇਖ ਵਖਾਈਆ। ਕੂੜੀ ਕਿਰਿਆ ਨਾਲ ਤਸ਼ੱਦਦ, ਵੇਖਣਹਾਰਾ ਬੇਪਰਵਾਹੀਆ। ਨਾਮ ਨਿਧਾਨ ਸੁਣਕੇ ਗ਼ਜ਼ਲ, ਢੋਲਾ ਇਕ ਜਣਾਈਆ। ਜਨ ਭਗਤਾਂ ਮੁਕਾਕੇ ਅਗਲੀ ਪਿਛਲੀ ਮਜ਼ਲ, ਮੰਜ਼ਲ ਆਪਣੀ ਦਿਤੀ ਜਣਾਈਆ। ਸ਼ਬਦ ਸ਼ਹੀਦ ਕਰਕੇ ਕਤਲ, ਮਕਤੂਲ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸ਼ਰਨਾਈਆ। ਗੁਰ ਅਵਤਾਰ ਕਹਿਣ ਪ੍ਰਭ ਤੇਰੇ ਭਗਤ ਚੰਗੇਰੇ, ਵੇਖ ਵੇਖ ਪੈਗ਼ੰਬਰ ਖ਼ੁਸ਼ੀ ਮਨਾਈਆ। ਜਿਨ੍ਹਾਂ ਦੇ ਵਸੇਂ ਸਦਾ ਨੇੜੇ, ਨਿਜ ਘਰ ਬੈਠਾ ਡੇਰਾ ਲਾਈਆ। ਉਹ ਵਸਦੇ ਆਪਣੇ ਖੇੜੇ, ਬਸੰਤ ਬਹਾਰ ਨਾਲ ਮਿਲਾਈਆ। ਝਗੜੇ ਮੁਕ ਜਾਣ ਤੇਰੇ ਮੇਰੇ, ਤੂੰ ਹੀ ਤੂੰ ਹੀ ਰਾਗ ਅਲਾਈਆ। ਤੇਰਾ ਲੇਖਾ ਸੁਬਹ ਸਵੇਰੇ, ਸ਼ਾਮ ਰੈਣ ਸੰਧਿਆ ਇਕੋ ਰੰਗ ਵਖਾਈਆ। ਜਨ ਭਗਤਾਂ ਚਾਓ ਘਨੇਰੇ, ਘਰ ਬੈਠਿਆਂ ਖ਼ੁਸ਼ੀ ਮਨਾਈਆ। ਜਿਹੜੇ ਵੜ ਜਾਣ ਤੇਰੇ ਵੇਹੜੇ, ਬੇੜੇ ਆਪਣੇ ਲਏਂ ਚੜ੍ਹਾਈਆ। ਆਵਣ ਜਾਵਣ ਜਨਮ ਕਰਮ ਦੇ ਕੱਟ ਕੇ ਗੇੜੇ, ਦਰਗਾਹ ਸਾਚੀ ਸਚ ਟਿਕਾਈਆ। ਹੁਕਮੇ ਅੰਦਰ ਕਰਕੇ ਹਕ ਨਬੇੜੇ, ਹਿਕਮਤ ਆਪਣੀ ਦੇ ਜਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਜੁਗ ਜੁਗ ਖੇਲ ਵੇਖੇ ਬਥੇਰੇ, ਏਹੋ ਜਿਹੀ ਧਾਰ ਨਜ਼ਰ ਕੋਇ ਨਾ ਆਈਆ। ਜ਼ਾਤ ਪਾਤ ਊਚ ਨੀਚ ਰਾਓ ਰੰਕ ਦੇ ਮੇਟ ਕੇ ਝੇੜੇ, ਸਿੱਧਾ ਮਾਰਗ
ਇਕ ਵਖਾਈਆ। ਜਿਸ ਦਰ ਤੇ ਸਦਾ ਮੁਹੱਬਤ ਸਦਾ ਮਿਹਰੇ, ਮਿਹਰਵਾਨ ਇਕ ਅਖਵਾਈਆ। ਉਹ ਨਾਉਂ ਧਰ ਕੇ ਸਿੰਘ ਸ਼ੇਰੇ, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ। ਜਨ ਭਗਤ ਦਵਾਰ ਭਗਤਾਂ ਆਇਆ ਵੇਹੜੇ, ਬਣ ਕੇ ਪਾਂਧੀ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਪਾਵਣ ਘੇਰੇ, ਚਾਰੋਂ ਕੁੰਟ ਸੀਸ ਨਿਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਸਦਾ ਸਦਾ ਸਦ ਵੱਡੇ ਜੇਰੇ, ਜੇਰਜ ਅੰਡਜ ਉਤਭੁਜ ਸੇਤਜ ਆਪੇ ਰਿਹਾ ਸਮਾਈਆ।,
ਦਰਵਾਜ਼ਾ ਕਹੇ ਮੇਰੀ ਇਕੋ ਅਰਜ਼ੀ, ਦਰ ਠਾਂਡੇ ਅਰਜ਼ੋਈਆ। ਤੂੰ ਭਗਤ ਸੁਹੇਲਾ ਧੁਰ ਦਾ ਦਰਦੀ, ਦਰਦੀਆਂ ਦਰਦ ਵੰਡਾਈਆ। ਵੀਹ ਸੌ ਗਿਆਰਾਂ ਬਿਕ੍ਰਮੀ ਅਠਾਈ ਪੋਹ ਤੈਨੂੰ ਯਾਦ ਕਰਦੀ, ਦਸ ਸਾਲ ਬੈਠੀ ਰਹੀ ਅੱਖ ਉਠਾਈਆ। ਨਿਤ ਨਵਿਤ ਤੇਰੇ ਢੋਲੇ ਪੜ੍ਹਦੀ, ਸੋਹਣਾ ਰਾਗ ਅਲਾਈਆ। ਮੈਂ ਵੇਖਾਂ ਪ੍ਰਭ ਦੀ ਮਰਜ਼ੀ, ਕਿਸ ਬਿਧ ਆਪਣੀ ਧਾਰ ਚਲਾਈਆ। ਸਚ ਦਵਾਰੇ ਖੜਦੀ, ਆਸਾ ਨਾਲ ਵਧਾਈਆ। ਤੇਰੀ ਖੇਲ ਭੰਨਣ ਘੜਨ ਦੀ, ਸਮਰਥ ਪੁਰਖ ਬੇਪਰਵਾਹੀਆ। ਜਨ ਭਗਤ ਰੁੱਤ ਆਈ ਡੋਲੀ ਚੜ੍ਹਨ ਦੀ, ਸਚ ਦਵਾਰੇ ਸੋਭਾ ਪਾਈਆ। ਪ੍ਰਭੂ ਇਹ ਰੁੱਤ ਨਹੀਂ ਜ਼ਿੰਦਗੀ ਵਿਚੋਂ ਮਰਨ ਦੀ, ਮਰਨ ਵਿਚੋਂ ਮੁਰੱਮਤ ਦੇ ਕਰਾਈਆ। ਤੇਰੀ ਖੇਲ ਕਰਤੇ ਕਰਨ ਦੀ, ਕਰਤਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇ ਮਾਣ ਵਡਿਆਈਆ। ਪੋਹ ਅਠਾਈ ਕਹੇ ਮੈਂ ਰਹੀ ਉਡੀਕ, ਆਸਾਂ ਵਾਲੀ ਆਸ ਰਖਾਈਆ । ਜਿਸ ਦਾ ਲੇਖਾ ਲਿਖਕੇ ਗਿਉਂ ਠੀਕ, ਆਪਣਾ ਹੁਕਮ ਵਰਤਾਈਆ। ਓਸ ਦੀ ਅੱਗੇ ਲੱਗੇ ਪ੍ਰੀਤ, ਪਿਛਾ ਜਾਏ ਚੁਕਾਈਆ। ਜਿਸ ਦਾ ਨਾਮ ਸਿੰਘ ਬਖ਼ਸ਼ੀਸ਼, ਨਾਤਾ ਰਿਹਾ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਿੰਘ ਬਖ਼ਸ਼ੀਸ਼ ਵੇਲਾ ਅੰਤਮ ਵੇਖ, ਗੁਰਮੁਖ ਸਾਚੇ ਸਚਖੰਡ ਖੰਡ ਲੈਣ ਅੰਗੜਾਈਆ। ਸਿੰਘ ਪਾਲ ਆਇਆ ਬਣ ਦਰਵੇਸ਼, ਦਰ ਸਵਾਲੀ ਹੋ ਕੇ ਰਿਹਾ ਜਣਾਈਆ । ਪੁਰਖ ਅਕਾਲ ਮਿਹਰਵਾਨ ਹੋ ਕੇ ਵੇਖ, ਆਪਣੀ ਦਇਆ ਕਮਾਈਆ। ਉਹ ਸੋਹਣਾ ਸੁਹੰਜਣਾ ਦੇਸ, ਜਿਥੇ ਆਪਣਾ ਡੇਰਾ ਲਾਈਆ। ਗੁਰਮੁਖ ਬੱਚੇ ਤੇਰੀ ਗੋਦ ਰਹੇ ਖੇਡ, ਕਿਉਂ ਲੋਕਮਾਤ ਕਰੇਂ ਜੁਦਾਈਆ। ਇੱਕੀ ਸਾਲ ਪਿਛੋਂ ਫੇਰ ਦੇਵੀਂ ਭੇਜ, ਹੁਣ ਮੇਰੀ ਜ਼ਾਮਨੀ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਸਦ ਵਡਿਆਈਆ। ਪਾਲ ਸਿੰਘ ਕਿਹਾ ਪ੍ਰਭ ਵੇਖ ਖੋਲ੍ਹ ਪਲਕ, ਪਾਲਣਹਾਰਾ ਤੂੰ ਹੀ ਨਜ਼ਰੀ ਆਈਆ। ਲੱਖ ਚੁਰਾਸੀ ਤੇਰੀ ਮਖ਼ਲੂਕ ਖ਼ਲਕ, ਖ਼ਾਲਸ ਗੁਰਮੁਖ ਥੋੜ੍ਹੇ ਤੇਰੇ ਵਿਚ ਸਮਾਈਆ। ਇਹਨਾਂ ਉਤੇ ਕਰ ਤਰਸ, ਰਹਿਮਤ ਤੇਰੀ ਬੇਪਰਵਾਹੀਆ। ਬੇਸ਼ਕ ਤੇਰੇ ਵਾਸਤੇ ਸੋਹਣਾ ਸੁਹੇਲਾ ਵਕਤ, ਭਗਤਾਂ ਜਗਤ ਜੁਦਾਈਆ। ਮੇਰੀ ਮਰਜ਼ੀ ਨਾਲ ਮਨਜ਼ੂਰ ਕਰ ਮੇਰੀ ਅਰਜ਼, ਆਸਾ ਤੇਰੇ ਨਾਲ ਜਣਾਈਆ। ਹੋ ਹੈਰਾਨ ਨਾ ਵੇਖੀਂ ਅਸਚਰਜ, ਅਚਰਜ ਤੇਰੀ ਬੇਪਰਵਾਹੀਆ। ਮੈਂ ਪ੍ਰੇਮ ਵਿਚ ਬੋਲਾਂ ਗਰਜ, ਉਚੀ ਕੂਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਨ ਆਪਣਾ ਝੋਲੀ ਪਾਈਆ। ਪਾਲ ਸਿੰਘ ਕਹੇ ਮੈਂ ਮੰਗਾਂ ਮੰਗ ਵਿਚ ਦਰਵਾਜ਼ਾ, ਅੰਦਰ ਬਾਹਰ ਵੰਡ ਨਾ ਕੋਇ ਵੰਡਾਈਆ। ਬਣ ਵਿਚੋਲਾ ਆਇਆ ਸਾਂਝਾ, ਬੇਨੰਤੀ ਇਕ ਸੁਣਾਈਆ।
ਬੇਸ਼ਕ ਹੁਕਮੇ ਤੇਰੇ ਅੰਦਰ ਬਾਂਧਾ, ਚਲੇ ਕੋਈ ਨਾ ਕਿਸੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਵਸਤ ਝੋਲੀ ਪਾਈਆ। ਵਿਚ ਦਰਵਾਜ਼ੇ ਸਚ ਦਹਿਲੀਜ਼, ਤੂੰ ਹੀ ਨਜ਼ਰੀ ਆਈਆ। ਜੇ ਤੇਰੀ ਭਗਤਾਂ ਨਾਲ ਪ੍ਰੀਤ, ਕਿਉਂ ਨਾ ਭਗਤ ਦਏਂ ਤਰਾਈਆ। ਬਖ਼ਸ਼ੀਸ਼ ਉਤੇ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਜ਼ਿੰਦਗੀ ਦੇ ਪਰਤਾਈਆ। ਅਠਾਈ ਪੋਹ ਦੀ ਬਦਲ ਦੇ ਤਾਰੀਖ, ਯਕਤਰਫ਼ਾ ਹੋ ਕੇ ਅਰਜ਼ ਸੁਣਾਈਆ। ਤੈਨੂੰ ਮਿਲ ਕੇ ਜੇ ਬਦਲੇ ਨਾ ਨਸੀਬ, ਜਨਮ ਕਰਮ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦਏ ਚੁਕਾਈਆ। ਪਾਲ ਸਿੰਘ ਕਹੇ ਮੇਰੇ ਭਗਵਾਨ, ਸਚ ਦਿਆ ਜਣਾਈਆ। ਮੈਂ ਸਚਖੰਡ ਵਿਚੋਂ ਸਿੱਧਾ ਮਿਲਿਆ ਤੈਨੂੰ ਆਣ, ਅਧਵਿਚਕਾਰ ਨਾ ਕੋਇ ਅਟਕਾਈਆ। ਤੇਰੇ ਚਰਨ ਕਰ ਪਰਨਾਮ, ਪਿਛਲੀ ਖ਼ੁਸ਼ੀ ਅੱਗੇ ਨੇੜੇ ਆਈਆ। ਸਚ ਵਿਥਿਆ ਆਇਆ ਸੁਨਾਣ, ਦਰ ਤੇਰੇ ਦਿਆਂ ਦੁਹਾਈਆ। ਵੀਹ ਸੌ ਇੱਕੀ ਹੋਈ ਪਰਧਾਨ, ਪਰਧਾਨਗੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਮਾਣ ਵਡਿਆਈਆ। ਪਾਲ ਸਿੰਘ ਕਹੇ ਮੇਰਾ ਕੌਲ ਇਕਰਾਰ, ਵੇਲਾ ਵਕਤ ਗਿਆ ਆਈਆ। ਬਿਆਲੀ ਸਾਲ ਹੋ ਗਏ ਕਰਦਿਆਂ ਉਧਾਰ, ਤਰਤਾਲੀਵਾਂ ਆਪਣਾ ਰੰਗ ਰੰਗਾਈਆ। ਆਪਣੇ ਲੇਖੇ ਵਿਚੋਂ ਕੱਢ ਉਹ ਕਿਤਾਬ, ਜਿਹੜੀ ਬਿਨ ਅੱਖਰਾਂ ਲਈ ਛਪਵਾਈਆ। ਜਿਸ ਦੇ ਵਿਚ ਤੇਰੇ ਭਗਤਾਂ ਦਾ ਹਿਸਾਬ, ਮੇਰੀ ਲਏਂ ਗਵਾਹੀਆ। ਉਸ ਦਾ ਲੇਖਾ ਮੰਗਣਾ ਆਜ, ਜੋਤ ਸਰੂਪ ਇੱਕੀ ਸਾਲ ਪਿਛੋਂ ਤੇਰੀ ਆਸ ਰਖਾਈਆ। ਜਿੰਨਾ ਚਿਰ ਮੈਂ ਹੋਵਾਂ ਨਾ ਤੇਰੇ ਸਾਥ, ਉਨ੍ਹਾਂ ਚਿਰ ਭਗਤ ਬਬਾਣ ਨਾ ਕੋਇ ਉਠਾਈਆ। ਇਹ ਮੇਰੀ ਪਿਛਲੀ ਤੋਂ ਪਿਛਲੀ ਦਾਤ, ਜਿਸ ਦੇ ਪਿਛੇ ਦਿਤਾ ਸੀਸ ਕਟਾਈਆ। ਸਿਰ ਦੇ ਕੇ ਗੋਬਿੰਦ ਦੇ ਸਿਰ ਧਰਿਆ ਤਾਜ, ਕਲਗੀ ਤੇਰੀ ਚਮਕਾਈਆ। ਤੇਰਾ ਜੀਂਵਦਿਆਂ ਮਰਨ ਤੋਂ ਪਹਿਲਾਂ ਦਿਤਾ ਸਾਥ, ਦੋ ਜਹਾਨਾਂ ਸੰਗ ਰਖਾਈਆ। ਯਾਦ ਰੱਖ ਉਹ ਬਾਤ, ਜਿਹੜੀ ਉਨੀ ਸੌਂ ਇਕਾਨਵੇਂ ਬਿਕ੍ਰਮੀ ਦਿਤੀ ਸੁਣਾਈਆ। ਤੀਹ ਸਾਲ ਪਿਛੋਂ ਆਈ ਉਹ ਰਾਤ, ਜਿਸ ਦੀ ਪਰਭਾਤ ਨਾ ਕਿਸੇ ਬਣਾਈਆ। ਮੈਂ ਮਾਰੀ ਇਕ ਅਵਾਜ਼, ਧੁਰ ਦਾ ਨਾਅਰਾ ਲਾਈਆ। ਜੋ ਤੈਨੂੰ ਮੇਰੀ ਲਾਜ, ਗੁਰਮੁਖ ਲੈ ਬਚਾਈਆ। ਦਰ ਦਵਾਰੇ ਜਾ ਕੇ ਦੇ ਕੇ ਆਵੀਂ ਦਾਤ, ਦਾਤਾ ਹੋ ਕੇ ਦਇਆ ਕਮਾਈਆ। ਤੇਰਾਂ ਪੋਹ ਮੈਂ ਵੇਖਣ ਆਵਾਂ ਖ਼ਾਸ, ਨਿਰਗੁਣ ਤੇਰਾ ਪੰਧ ਮੁਕਾਈਆ। ਪੁਰਖ ਅਕਾਲ ਵੇਖਿਆ ਮਾਰ ਝਾਤ, ਆਪਣੀ ਅੱਖ ਖੁਲ੍ਹਾਈਆ। ਮੇਰੇ ਨਾਲ ਕੌਣ ਕਰਦਾ ਬਾਤ, ਕਵਣ ਦਰ ਦਰਵਾਜ਼ੇ ਰਿਹਾ ਅਟਕਾਈਆ। ਜਾਂ ਮਸਤਕ ਤੱਕਿਆਂ ਉਹ ਫੁੱਲ ਗੁਲਾਬ, ਜਿਸ ਦੀ ਮਹਿਕ ਗੁਰਮੁਖਾਂ ਅੰਦਰ ਸਮਾਈਆ। ਜਿਸ ਦੇ ਸੁਤ ਬਿਨਾ ਭਗਵਨ ਕਹੇ ਮੇਰੀ ਰੱਖੇ ਕੌਣ ਲਾਜ, ਨਗਰ ਖੇੜਾ ਵਸਣ ਵਾਲਾ ਨਜ਼ਰ ਕੋਇ ਨਾ ਆਈਆ। ਜਿਸ ਦੇ ਪਿਛੇ ਮੇਰੇ ਸੀਸ ਤੇ ਸੋਹਿਆ ਤਾਜ, ਬਿਨ ਸੀਸ ਧੜ ਮਿਲੀ ਵਡਿਆਈਆ। ਮੈਂ ਹੌਲੀ ਜਿਹੀ ਦੇਵਾਂ ਆਖ, ਸੁਣ ਪਾਲ ਮੈਂ ਸਦਾ ਤੇਰਾ ਸੰਗ ਨਿਭਾਈਆ। ਤੂੰ ਪਹਿਲੋਂ ਇੱਕੀ ਦਿਨ ਭਗਤਾਂ ਦੀ ਕਰਦਾ ਰਹੇਂ ਤਲਾਸ਼, ਫੇਰ ਮੇਰੇ ਕੋਲ ਆਣਾ ਚਾਈਂ ਚਾਈਂਆ । ਏਸ ਤੋਂ ਪਿਛੋਂ ਜਨ ਭਗਤਾਂ ਲੈ ਕੇ ਜਾਵਾਂ ਆਪਣੇ ਘਾਟ, ਸਚ ਦਵਾਰੇ ਦਿਆਂ ਬਹਾਈਆ। ਬਿਨ ਤੇਰੇ ਮੇਰੇ ਜਨ ਭਗਤਾਂ ਵਿਚੋਂ ਕੋਈ ਨਾ ਜਾਏ ਲੋਕਮਾਤ, ਦੋਹਾਂ ਦਾ ਇਕੋ ਵਾਰ ਇਕੱਠਾ ਦਰਸ਼ਨ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਹਿਣਾ ਚੁਕਾ ਕੇ ਜ਼ਿੰਦਗੀ ਵਫ਼ਾਤ, ਵਫ਼ਾਤ ਜ਼ਿੰਦਗੀ ਵਿਚ ਬਦਲਾਈਆ। ਜੇ ਪੰਜ ਵਾਰਾਂ ਆਤਮਾ ਸਿੰਘ
ਦੇਵੇ ਆਖ, ਬਖ਼ਸ਼ੀਸ਼ ਸਿੰਘ ਉਤੇ ਦਇਆ ਦਿਉ ਕਮਾਈਆ। ਏਸੇ ਕਰਕੇ ਮੰਗਾਇਆ ਨਾਲ ਸਾਥ, ਵਿਚੋਲਾ ਦਏ ਜਣਾਈਆ। ਪਿਛਲਾ ਲੇਖਾ ਜਾਏ ਪਾਟ, ਅਗਲਾ ਲਹਿਣਾ ਲਹਿਣੇ ਵਿਚ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਾਥ, ਜੋ ਚਾਹੇ ਸੋ ਕਰਕੇ ਦਏ ਵਖਾਈਆ।
ਕਿਰਪਾ ਕਰ ਪ੍ਰਭ ਕਮਲਾਪਤੀ, ਪਾਤੀ ਪਿਛਲੀ ਰਹੀ ਜਣਾਈਆ। ਦੋ ਜਹਾਨ ਕਹਿਣ ਅਸੀਂ ਵੇਖਿਆ ਅੱਖੀਂ, ਆਪਣਾ ਧਿਆਨ ਲਗਾਈਆ । ਜਿਸ ਵੇਲੇ ਅਰਜਨ ਬੈਠਾ ਲੋਹ ਤੱਤੀ, ਸੋਹਣੇ ਆਸਣ ਸੋਭਾ ਪਾਈਆ। ਥੱਲੇ ਅੱਗ ਡਾਹੁੰਦਾ ਸੀ ਜੋ ਮੱਠੀ ਮੱਠੀ, ਭੱਠੀ ਖੂਬ ਤਪਾਈਆ। ਉਸ ਅੰਤਰ ਆਸ ਇਕ ਰੱਖੀ, ਤ੍ਰਿਸ਼ਨਾ ਨਾਲ ਮਿਲਾਈਆ। ਪ੍ਰਭੂ ਮੇਰੀ ਬੇਵਸੀ, ਹੁਕਮੇਂ ਅੰਦਰ ਕਾਰ ਕਮਾਈਆ। ਲੱਕੜੀ ਦੋਹਥੜਾ ਮਾਰ ਕੇ ਪਿੱਟੀ, ਜੋ ਵਹਿਣਾਂ ਦੇ ਅੰਦਰ ਸਾਢੇ ਤਿੰਨ ਮੀਲ ਵਹਿੰਦੀ ਆਈਆ। ਜਿਸ ਕਾਰਨ ਰਾਵੀ ਕੰਡੇ ਸੁੱਟੀ, ਸਾਢੇ ਤਿੰਨ ਰੁਪਈਏ ਕੀਮਤ ਪਾਈਆ। ਉਸ ਅਰਜਨ ਦੀ ਤਾਈ ਹੱਡੀ ਹੱਡੀ, ਆਪਣੀ ਸੇਵ ਕਮਾਈਆ। ਪਿਛਲੀ ਯਾਦ ਅਜੇ ਪ੍ਰੇਮ ਵਿਚ ਬੱਧੀ, ਨਾਤਾ ਨਾ ਸਕੇ ਛੁਡਾਈਆ। ਜਿਸ ਨੇ ਅੱਗ ਡਾਹੀ ਤੱਤੀ, ਉਸ ਨੂੰ ਵਾ ਦੇਣੀ ਠੰਡੀ, ਅਗਨੀ ਅੱਗ ਬੁਝਾਈਆ। ਵੀਹ ਸੌ ਵੀਹ ਬਿਕ੍ਰਮੀ ਮਣਸਾ ਸਿੰਘ ਘਰ ਖਾਧੀ ਸੁਗੰਦੀ, ਅੱਗੇ ਜਾਣ ਦੀ ਅਜੇ ਪਾਬੰਦੀ, ਰਾਵੀ ਰਾਹ ਵਿਚ ਰੋਵੇ ਮਾਰੇ ਧਾਈਂਆ। ਉਸ ਵੇਲੇ ਅਰਜਨ ਮੰਗ ਇਕ ਮੰਗੀ, ਟੁੱਟੀ ਆਪਣੇ ਨਾਲ ਗੰਢੀਂ, ਜਿਸ ਵੇਲੇ ਦੋ ਤੋਂ ਇਕ ਨਜ਼ਰੀ ਆਈਆ। ਦੋ ਇਕ ਦੀ ਇੱਕੀ ਚੰਗੀ, ਜਿਸ ਵਿਚ ਭਗਤਾਂ ਰਹੇ ਕੋਈ ਨਾ ਤੰਗੀ, ਸ੍ਰਿਸ਼ਟੀ ਅੰਧੀ ਨਜ਼ਰੀ ਆਈਆ। ਉਸ ਵੇਲੇ ਆਵੀਂ ਇਵੇਂ ਪੈ ਕੇ ਚੌਦਾਂ ਤੋਂ ਅਗਲਾ ਦਿਨ ਪੰਦਰਾਂ ਪੋਹ ਟੇਢੀ ਡੰਡੀ, ਅਗਲਾ ਪੰਧ ਮੁਕਾਈਆ। ਫੇਰ ਮੈਂ ਦੱਸਾਂ ਅਗਲੀ ਖੇਲ ਇਕ ਹੋਰ ਚੰਗੀ, ਤੇਰੇ ਅੱਗੇ ਵਾਸਤਾ ਪਾਈਆ। ਇਕ ਹੋਰ ਮੇਰਾ ਸੰਗੀ, ਜੋ ਦਰਬਾਨ ਚੰਦੂ ਦੀ ਨੂੰਹ ਅੱਗੇ ਲੰਘਾਈਆ। ਉਸ ਦਾ ਪ੍ਰਭੂ ਤੂੰ ਬਣਨਾ ਪੱਕਾ ਸੰਬੰਧੀ, ਨਾਤਾ ਪੱਕਾ ਜੋੜ ਜੁੜਾਈਆ। ਬੇਸ਼ਕ ਤੂੰ ਅਛਲ ਛਲਧਾਰੀ ਬਹੁਢੰਗੀ, ਤੇਰੇ ਭਗਤ ਤੇਰੇ ਕੋਲੋਂ ਚੰਗੀ ਕਰਨ ਪੜ੍ਹਾਈਆ। ਮੇਰੇ ਕੋਲੋਂ ਆ ਕੇ ਰਾਵੀ ਫੇਰ ਲੰਘੀਂ, ਆਪਣਾ ਚਰਨ ਉਠਾਈਆ। ਓਹਦੀ ਜਨਮ ਜਨਮ ਦੀ ਕੱਟਣੀ ਫੰਦੀ, ਫ਼ੈਸਲਾ ਹਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦੇਣਾ ਵਰਤਾਈਆ। ਭਠਿਆਲਾ ਕਹੇ ਮੇਰੇ ਨਿਰੰਕਾਰ, ਮੇਰੀ ਇਕ ਅਰਜ਼ੋਈਆ। ਬੇਸ਼ਕ ਮੈਂ ਅਗਨੀ ਰਿਹਾ ਬਾਲ, ਅੰਦਰੋਂ ਤੇਰਾ ਨਾਮ ਧਿਆਈਆ। ਮੈਂ ਕੰਗਾਲਾਂ ਵਿਚੋਂ ਕੰਗਾਲ, ਸ਼ਹਿਨਸ਼ਾਹ ਹੁਕਮ ਨਾਲ ਹੁਕਮ ਰਿਹਾ ਮਨਾਈਆ। ਮੈਂ ਨੀਵੇਂ ਹੋ ਕੇ ਵੇਖਿਆ ਉਹ ਦਰਬਾਨ, ਜੋ ਮਿਹਰ ਨਜ਼ਰ ਉਠਾਈਆ। ਜਿਸ ਬਾਲੀ ਨੱਢੀ ਨੌਜਵਾਨ, ਅਰਜਨ ਦਿਤੀ ਮਿਲਾਈਆ। ਓਸ ਚਰਨੀ ਢਹਿ ਕੇ ਕਿਹਾ ਮੇਰੇ ਗੁਣ ਨਿਧਾਨ, ਤੇਰੀ ਬੇਪਰਵਾਹੀਆ। ਮੇਰੇ ਨਾਲੋਂ ਪਹਿਲੋਂ ਪਾਰ ਉਤਾਰਨਾ ਇਹ ਜੁਆਨ, ਜੋ ਤੇਰਾ ਦਰਸ ਰਿਹਾ ਕਰਾਈਆ। ਅਰਜਨ ਇਸ਼ਾਰੇ ਨਾਲ ਦੱਸਿਆ ਬਿਨਾ ਜ਼ਬਾਨ, ਉਂਗਲੀ ਉਪਰ ਰਖਾਈਆ। ਜਿਸ ਵੇਲੇ ਆਪ ਆਏ ਵਾਲੀ ਦੋ ਜਹਾਨ, ਦੋਹਾਂ ਦਾ ਲੇਖਾ ਦਏ ਮੁਕਾਈਆ। ਤੂੰ ਮਾਂ ਤੇ ਇਹ ਤੇਰਾ ਪੁੱਤ ਬਣੇ ਨਾਦਾਨ, ਦੋਹਾਂ ਅੰਦਰ ਦਿਸੇ ਆਪ ਰਘੁਰਾਈਆ। ਲੋਕਮਾਤ ਲੇਖਾ ਚੁਕਾਏ ਆਣ,
ਲਹਿਣਾ ਪੂਰਬ ਝੋਲੀ ਪਾਈਆ। ਉਨ੍ਹਾਂ ਦਾ ਜਨਮ, ਉਨ੍ਹਾਂ ਦਾ ਕਰਮ, ਉਹਨਾਂ ਦਾ ਧਰਮ, ਮਾਂ ਬੰਤੀ ਤੇ ਪੁੱਤ ਦਲੀਪ ਸਿੰਘ ਬਲਵਾਨ, ਬੇਪਹਿਚਾਨ ਦੇ ਸਮਝਾਈਆ। ਸੋਲਾਂ ਪੋਹ ਘਰ ਜਾ ਕੇ ਕਰੇ ਕਲਿਆਣ, ਹਰਿ ਸੰਗਤ ਖ਼ੁਸ਼ੀਆਂ ਰੰਗ ਰੰਗਾਈਆ। ਗਲ ਦਰਵੇਸ਼ਾਂ ਵਾਲਾ ਚੋਲਾ ਪਾ ਕੇ ਮੰਗੇ ਦਾਨ, ਗੁਰਮੁਖ ਹਮੇਸ਼ਾਂ ਲਈ ਪਾਰ ਕਰਾਈਆ। ਇਕੋ ਦਰ ਵਖਾ ਕੇ ਬਿਰਧ ਬਾਲ ਜੁਆਨ, ਨੱਢੇ ਅਧਵਿਚਕਾਰ ਨਾ ਕੋਇ ਅਟਕਾਈਆ। ਭੁੱਖਿਆਂ ਨਾਲੋਂ ਭੁੱਖਾ ਨੰਗਿਆਂ ਨਾਲੋਂ ਨੰਗਾ ਹੋਏ ਆਪ ਭਗਵਾਨ, ਚੰਨਾਂ ਨਾਲੋਂ ਚੰਗੇ ਗੁਰਮੁਖ ਦਏ ਵਖਾਈਆ। ਬੰਦਿਆਂ ਵਿਚੋਂ ਬੰਦੇ ਟੁਟਿਆਂ ਵਿਚੋਂ ਗੰਢੇ ਜਿਨ੍ਹਾਂ ਦੇ ਨਾਲ ਦੋ ਜਹਾਨ ਹੰਢੇ, ਪੱਲਾ ਸਕੇ ਨਾ ਕੋਇ ਛੁਡਾਈਆ। ਜਿਹੜੀ ਵਸਤ ਅਰਜਨ ਅੰਤਰ ਮੰਗੇ, ਉਹ ਪੂਰਾ ਕਰੇ ਸੂਰਾ ਸਰਬੰਗੇ, ਉਜਾਗਰ ਸਿੰਘ ਲੇਖਾ ਦਏ ਚੁਕਾਈਆ। ਅੱਗੇ ਪਾ ਕੇ ਆਪਣੇ ਫੰਦੇ, ਆਪਣੇ ਮਹੱਲ ਅੰਦਰ ਟੰਗੇ, ਅਟਲ ਪਦਵੀ ਇਕ ਜਣਾਈਆ। ਪਹਿਲੋਂ ਧਾਰ ਪਿਆਈ ਅੰਮ੍ਰਿਤ ਖੰਡੇ, ਹੁਣ ਮਿਹਰਵਾਨ ਮਿਹਰ ਨਜ਼ਰ ਨਾਲ ਕਾਇਆ ਚੋਲੀ ਅੰਤਰ ਰੰਗੇ, ਗੁਰਮੁਖ ਖ਼ੁਸ਼ੀਆਂ ਨਾਲ ਪਾਰ ਲੰਘੇ, ਸਤਿਗੁਰ ਦਾਤਾ ਦਏ ਵਡਿਆਈਆ। ਜਨ ਭਗਤ ਇੱਕੀ ਸੌ ਦਾ ਹਾਰ ਪ੍ਰਭ ਅਬਿਨਾਸ਼ੀ ਦੇ ਗਲ ਬੰਨ੍ਹੇ, ਰਵਿਦਾਸ ਵਿਚੋਲਾ ਨਾਲ ਰਖਾਈਆ। ਅੱਗੇ ਆਪੇ ਪ੍ਰਭ ਜਨ ਭਗਤਾਂ ਦੀ ਸਦ ਮੰਨੇ, ਮੁਜਰਮ ਹੋ ਕੇ ਮੁਕਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਥੋਂ ਮਾਰੇ ਇਕ ਉਛੱਲੇ, ਭੱਜੇ ਵਾਹੋ ਦਾਹੀਆ। ਸਤਾਰਾਂ ਪੋਹ ਭਲਾਈਪੁਰ ਆ ਕੇ ਗੁਰਮੁਖ ਚਮਕਾਵੇ ਆਪਣੇ ਚੰਨੇ, ਸਾਚੇ ਚੰਦ ਕਰੇ ਰੁਸ਼ਨਾਈਆ। ਆਤਮਾ ਸਿੰਘ ਸਾਥ ਰਹਿਣਾ ਭੋਲੇ ਭਾਲੇ ਧੰਨੇ, ਰਾਵੀ ਆਪਣੇ ਕੰਧੇ ਚੁੱਕ ਕੇ ਪਾਰ ਦਏ ਲੰਘਾਈਆ। ਵੇਖੋ ਤੁਹਾਡੇ ਕਹਿਣੇ ਕਿਵੇਂ ਮੰਨੇ, ਮਨਸਾ ਵਿਚ ਰੁਝਾਈਆ। ਤੁਹਾਡੇ ਜੋੜਿਆਂ ਦੇ ਘਸਦੇ ਹੋਵਣ ਤਲੇ, ਥੱਲੇ ਆਪਣਾ ਆਪ ਵਿਛਾਈਆ। ਤੁਸਾਂ ਫਿਰ ਕਹਿਣਾ ਪ੍ਰਭੂ ਵਾਹ ਬੱਲੇ ਬੱਲੇ, ਜੋ ਭਗਤਾਂ ਅੰਦਰ ਸਿਰ ਨਾ ਸਕੇ ਉਠਾਈਆ। ਉਸ ਵੇਲੇ ਇਕ ਗੱਲ ਯਾਦ ਕਰੌਣੀ ਜੋ ਕੀਤੀ ਨਾਲ ਡੱਲੇ, ਰਾਵੀ ਦੇ ਅਧਵਿਚਕਾਰ ਜਾ ਕੇ ਡੇਰਾ ਲਾਈਆ। ਅੱਜੇ ਜ਼ਖ਼ਮ ਉਹ ਅੱਲੇ, ਜੋ ਘਾਉ ਪਠਾਨਾਂ ਛੁਰਿਆਂ ਨਾਲ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਚਾਲ ਆਪਣੀ ਚਲੇ, ਪਿਛਲੇ ਲੇਖੇ ਸਰਬ ਮਿਟਾਈਆ।
੯ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਅੰਮ੍ਰਿਤਸਰ
ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੋ ਨਵਖੰਡ, ਨਵ ਪੋਹ ਧਿਆਨ ਲਗਾਈਆ। ਖੋਜ ਖੁਜਾਏ ਤੇਰੇ ਬ੍ਰਹਿਮੰਡ, ਪਾਰਬ੍ਰਹਮ ਤੇਰੀ ਬੇਪਰਵਾਹੀਆ । ਪੜਦਾ ਚੁੱਕ ਕੇ ਵੇਖਿਆ ਸ੍ਰਿਸ਼ਟ ਵਰਭੰਡ, ਪੜਦਾ ਪਰੇ ਹਟਾਈਆ। ਸਾਚਾ ਨਜ਼ਰ ਨਾ ਆਇਆ ਕੋਈ ਰੰਗ, ਰੰਗਤ ਸਚ ਨਾ ਕੋਇ ਵਖਾਈਆ । ਤੀਰਥ ਤਟ ਵੇਖੇ ਨੰਗ, ਅਠਸਠ ਰਹੇ ਕੁਰਲਾਈਆ। ਸਾਚਾ ਚਮਕੇ ਕੋਈ ਨਾ ਚੰਦ, ਅੰਧ ਅੰਧੇਰਾ ਇਕੋ ਛਾਈਆ। ਭਗਤ ਸੁਹੇਲੇ ਥੋੜ੍ਹੇ ਵੇਖੇ ਜੋ ਤੇਰਾ ਗਉਂਦੇ ਛੰਦ, ਸੋਹੰ ਢੋਲਾ ਰਾਗ ਅਲਾਈਆ। ਉਹਨਾਂ ਦੇ ਅੰਤਰ ਵੇਖੀ ਠੰਡ, ਅਗਨੀ ਤਤ ਨਾ ਕੋਇ ਤਪਾਈਆ। ਪ੍ਰੇਮ ਪ੍ਰੀਤੀ ਅੰਦਰ ਮਾਨਣ ਅਨੰਦ, ਨਿਜਾਨੰਦ ਖ਼ੁਸ਼ੀ ਮਨਾਈਆ। ਭਾਂਡਾ ਭਰਮ ਢਾਹ ਕੇ ਕੰਧ, ਦੂਈ ਦਵੈਤੀ ਦਿਤੀ ਚੁਕਾਈਆ। ਇਕੋ ਤੇਰਾ ਲੱਭ ਕੇ ਸੰਗ,
ਸੰਗੀ ਧੁਰ ਦਾ ਲਿਆ ਬਣਾਈਆ। ਜਿਨ੍ਹਾਂ ਪਿਛੇ ਮਾਰੇਂ ਆਪ ਪੰਧ, ਬਣ ਕੇ ਪਾਂਧੀ ਰਾਹੀਆ। ਅਸੀਂ ਵੇਖਣੀ ਸੇਜ ਸੁਹੰਜਣੀ ਉਹ ਪਲੰਘ, ਜੋ ਭਗਤਾਂ ਅੰਦਰ ਆਪ ਸੁਹਾਈਆ। ਜਿਥੇ ਅੱਠੇ ਪਹਿਰ ਵੱਜੇ ਮਰਦੰਗ, ਬਿਨ ਤੰਦ ਸਤਾਰ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਿਤਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੇ ਨੌ ਦਰ, ਲੱਖ ਚੁਰਾਸੀ ਖੋਜ ਖੁਜਾਈਆ। ਸਾਚਾ ਮਿਲਿਆ ਨਾ ਕਿਸੇ ਘਰ, ਕੁੰਡਾ ਮੰਦਰ ਨਾ ਕੋਇ ਖੁਲ੍ਹਾਈਆ। ਪੌੜੇ ਸਕਿਆ ਕੋਈ ਨਾ ਚੜ੍ਹ, ਡੰਡਾ ਹੱਥ ਨਾ ਕੋਇ ਫੜਾਈਆ। ਸਾਚਾ ਤੇਰਾ ਨਾਉਂ ਕੋਈ ਨਾ ਸਕਿਆ ਪੜ੍ਹ, ਹਿੱਸਿਆਂ ਵਿਚ ਵੰਡਾਈਆ। ਸਤਿ ਸਰੂਪੀ ਤੇਰਾ ਦਰਸ ਸਕਿਆ ਕੋਈ ਨਾ ਕਰ, ਸਨਮੁਖ ਹੋ ਕੇ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਖੇਲ ਅਗੰਮੀ ਰਿਹਾ ਕਰ, ਹਰਿ ਕਰਤੇ ਤੇਰੀ ਵਡਿਆਈਆ। ਭਗਤ ਸੁਹੇਲੇ ਲਏ ਵਰ, ਨਾਤਾ ਆਪਣੇ ਨਾਲ ਜੁੜਾਈਆ। ਨਿਰਭੈ ਹੋ ਕੇ ਭੈ ਚੁਕਾਇਆ ਡਰ, ਭਾਵੀ ਸੀਸ ਰਹੀ ਨਾ ਰਾਈਆ। ਕੂੜੀ ਕਿਰਿਆ ਤੋੜ ਕੇ ਗੜ੍ਹ, ਭੇਵ ਅਭੇਦਾ ਦਿਤਾ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਦੇਣੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੇ ਨੌ ਰਸ, ਸ੍ਰਿਸ਼ਟ ਹੋਈ ਹਲਕਾਈਆ। ਤੇਰੇ ਮਿਲਣ ਦੀ ਖੁਲ੍ਹੀ ਕਿਸੇ ਨਾ ਅੱਖ, ਪ੍ਰਤਖ ਰੂਪ ਨਾ ਕੋਇ ਗੁਸਾਈਂਆ। ਜਗਤ ਵਾਸਨਾ ਸਾਰੇ ਰਹੇ ਨੱਠ, ਭੱਜਣ ਵਾਹੋ ਦਾਹੀਆ। ਦੀਨਾਂ ਮਜ਼੍ਹਬਾਂ ਵਾਲੀ ਲੈ ਕੇ ਮਤ, ਮਤੇ ਮਨ ਦੇ ਨਾਲ ਪਕਾਈਆ। ਹਕੀਕਤ ਜਾਣੇ ਨਾ ਕੋਈ ਹਕ, ਹੁਕਮ ਸੀਸ ਨਾ ਕੋਇ ਟਿਕਾਈਆ। ਕਲ ਕਲਕੀ ਹੋ ਪਰਗਟ, ਪਤਿਪਰਮੇਸ਼ਵਰ ਆਪਣੀ ਧਾਰ ਚਲਾਈਆ। ਸਾਡੀ ਸਭ ਦੀ ਹੋਈ ਬਸ, ਤੇਰੇ ਅੱਗੇ ਇਕ ਅਰਜ਼ੋਈਆ । ਜਿਧਰ ਵੇਖੀਏ ਤੇਰੇ ਭਗਤ ਤੇਰੇ ਗਾਉਂਦੇ ਜਸ, ਸਾਡੀ ਕਰੇ ਨਾ ਕੋਇ ਪੜ੍ਹਾਈਆ। ਤੂੰ ਉਹਨਾਂ ਪਿਛੇ ਜਾਏਂ ਨੱਠ, ਲੋਕਮਾਤ ਵਾਹੋ ਦਾਹੀਆ। ਭਗਤ ਦਵਾਰਾ ਖੋਲ੍ਹ ਹੱਟ, ਬਣ ਵਣਜਾਰਾ ਸਚ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੀ ਖੇਲ ਬੇਪਰਵਾਹੀਆ । ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੇ ਨੌ ਨਿਧ, ਚਾਰ ਕੁੰਟ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਚਲੇ ਨਾ ਕੋਈ ਕਿਸੇ ਬਿਧ, ਮਾਣ ਅਭਿਮਾਨ ਨਜ਼ਰ ਕੋਇ ਨਾ ਆਈਆ। ਸਦੀ ਵੀਹਵੀਂ ਸਾਡੀ ਅੰਤਮ ਤੇਰੇ ਨਾਲ ਜ਼ਿਦ, ਬਾਲੇ ਨੰਨ੍ਹੇ ਹੋ ਕੇ ਰਹੇ ਸੁਣਾਈਆ। ਤੂੰ ਦਾਤਾ ਗਹਿਰ ਗੰਭੀਰ ਗੁਣੀ ਗਹਿੰਦ, ਗਵਰ ਤੇਰੀ ਸਰਨਾਈਆ। ਤੇਰੇ ਹੁਕਮ ਅੰਦਰ ਸੁਰਪਤ ਇੰਦ, ਸ਼ੰਕਰ ਨਿਉਂ ਨਿਉਂ ਸੀਸ ਝੁਕਾਈਆ। ਬ੍ਰਹਮਾ ਦਰਸ਼ਨ ਕਰੇ ਨਿਤ, ਨੇਤਰ ਅੱਖ ਖੁਲ੍ਹਾਈਆ। ਸਦਾ ਖੇਲ ਵੇਖੀ ਅਨਡਿਠ, ਹੈਰਾਨੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਵੱਲੜੀ ਕਾਰ ਕਮਾਈਆ। ਅਵੱਲੜੀ ਕਾਰ ਤੇਰੀ ਕਰਤਾਰ, ਕਰਨੀ ਤੇਰੀ ਬੇਪਰਵਾਹੀਆ। ਤੇਰਾ ਹੁਕਮ ਸਦਾ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਹਉਂ ਤੇਰੇ ਬਰਖ਼ੁਰਦਾਰ, ਬਾਲ ਨਿਮਾਣੇ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵਾਦਾਰ, ਚਾਕਰ ਹੋ ਕੇ ਸੀਸ ਝੁਕਾਈਆ। ਤੂੰ ਸਾਹੋ ਭੂਪ ਸੱਚੀ ਸਰਕਾਰ, ਸ਼ਹਿਨਸ਼ਾਹ ਅਖਵਾਈਆ। ਹਉਂ ਦਰ ਭਿਖਾਰੀ ਖ਼ਿਦਮਤਗਾਰ, ਦਰਵੇਸ਼ ਰੂਪ ਵਟਾਈਆ । ਤੂੰ ਨੂਰ ਅਲਾਹੀ ਪਰਵਰਦਿਗਾਰ, ਸਾਂਝਾ ਪੀਰ ਅਖਵਾਈਆ। ਹਉਂ ਦੋਏ ਜੋੜ ਕਰੀਏ ਨਿਮਸਕਾਰ, ਧੂੜੀ ਖ਼ਾਕ ਰਮਾਈਆ। ਤੂੰ ਪਿਤਾ ਪੁਰਖ ਅਕਾਲ, ਅਕਲ ਕਲ ਤੇਰੀ ਵਡਿਆਈਆ। ਹਉਂ ਬਾਲੇ ਨੱਢੇ ਛੋਟੇ ਤੇਰੇ ਲਾਲ, ਲਾਲਨ ਤੇਰਾ ਰੰਗ ਰੰਗਾਈਆ। ਤੂੰ ਸ਼ਹਿਨਸ਼ਾਹ ਸ਼ਾਹ ਸੁਲਤਾਨ,
ਭੂਪਤ ਭੂਪ ਬੇਪਰਵਾਹੀਆ। ਤੂੰ ਨਿਰਗੁਣ ਸਰਗੁਣ ਵਸੇਂ ਨਾਲ, ਸਦ ਆਪਣੀ ਦਇਆ ਕਮਾਈਆ। ਤੂੰ ਦਾਤਾ ਦਾਨੀ ਦੀਨ ਦਿਆਲ, ਦਇਆ ਨਿਧ ਤੇਰੀ ਸਰਨਾਈਆ। ਹਉਂ ਨਿਤ ਨਵਿਤ ਘਾਲਣ ਤੇਰੇ ਘਾਲ, ਘੋਲੀ ਘੋਲ ਘੋਲ ਘੁਮਾਈਆ। ਤੂੰ ਵੇਖਣਹਾਰਾ ਸਚਖੰਡ ਸੱਚੀ ਧਰਮਸਾਲ, ਦਰਗਾਹ ਸਾਚੀ ਸੋਭਾ ਪਾਈਆ। ਅੱਠ ਪੋਹ ਅੱਧੀ ਰਾਤ ਵੇਖਿਆ ਤੇਰਾ ਸਿੰਘ ਪਾਲ, ਜਿਸ ਦੀ ਪਾਲਕੀ ਇਕ ਉਠਾਈਆ। ਤੇਰੇ ਦਰ ਤੇ ਓਸ ਕੀਤਾ ਇਕ ਸਵਾਲ, ਪੂਰਬ ਲਹਿਣਾ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ, ਅਸਾਂ ਵੇਖਿਆ ਮੰਗਦਾ, ਨਿਧੜਕ ਹੋ ਕੇ ਸੀਸ ਨਿਵਾਈਆ। ਤੇਰੇ ਦਵਾਰੇ ਮੂਲ ਨਾ ਸੰਗਦਾ, ਖ਼ੁਸ਼ੀਆਂ ਨਾਲ ਜਣਾਈਆ। ਪੁਰਖ ਅਕਾਲ ਕਿਉਂ ਮੇਰੇ ਬਿਨਾ ਜਨ ਭਗਤਾਂ ਅੰਦਰ ਲੰਘਦਾ, ਇਕ ਇਕੱਲਾ ਫੇਰਾ ਪਾਈਆ। ਵੇਖ ਮੇਰਾ ਨੂਰ ਜ਼ਹੂਰ ਅਗੰਮੀ ਚੰਦ ਦਾ, ਗੋਬਿੰਦ ਕਰੇ ਰੁਸ਼ਨਾਈਆ। ਨਾਤਾ ਛੱਡ ਕੇ ਜੀਉ ਪਿੰਡ ਦਾ, ਇੰਡ ਬ੍ਰਹਿਮੰਡ ਦਿਤਾ ਤਜਾਈਆ। ਕਿਨਾਰਾ ਛੱਡ ਕੇ ਸਾਗਰ ਸਿੰਧ ਦਾ, ਗੁਣੀ ਗਹਿੰਦ ਤੇਰੇ ਵਿਚ ਸਮਾਈਆ। ਮੇਰਾ ਪਵਿਤਰ ਰੂਪ ਸੁਰਪਤ ਇੰਦ ਦਾ, ਸ਼ੰਕਰ ਅੱਖਾਂ ਨਾਲ ਵਖਾਈਆ। ਮੈਂ ਨੂਰ ਤੇਰੀ ਬਿੰਦ ਦਾ, ਸਚਖੰਡ ਦਵਾਰੇ ਜਨਮੇ ਕੋਇ ਨਾ ਮਾਈਆ। ਤੇਰਾ ਖੇਲ ਸਾਗਰ ਸਿੰਧ ਦਾ, ਅਲਖ ਅਗੰਮ ਤੇਰੀ ਵਡ ਵਡਿਆਈਆ। ਬੇਸ਼ਕ ਆਦਿ ਜੁਗਾਦਿ ਜੁਗ ਚੌਕੜੀ ਮੂਰਖ ਮੁਗਧ ਅੰਞਾਣ ਤੈਨੂੰ ਨਿੰਦ ਦਾ, ਜਨ ਭਗਤ ਤੇਰਾ ਜਸ ਗਾਈਆ। ਤੇਰੇ ਦਵਾਰੇ ਕੋਈ ਰਾਗ ਤਾਲ ਨਹੀਂ ਸੁਰ ਕਿੰਗ ਦਾ, ਤਲਵਾੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖਿਆ ਬਲਕਾਰੀ, ਬਲ ਇਕੋ ਨਜ਼ਰੀ ਆਈਆ। ਜਿਨ੍ਹਾਂ ਭਗਤਾਂ ਦਿਤੀ ਸਰਦਾਰੀ, ਸੋ ਸਦ ਸਦ ਵਾਰੀ ਘੋਲ ਘੁਮਾਈਆ। ਅੱਗੇ ਉਹਨਾਂ ਦੀ ਆਈ ਵਾਰੀ, ਪਿਛਲੀ ਖੁਆਰੀ ਦੇਣ ਮਿਟਾਈਆ। ਚੰਗਿਆਂ ਨਾਲੋਂ ਚੰਗੀ ਤੇਰੀ ਯਾਰੀ, ਯਰਾਨਾ ਇਕੋ ਨਾਲ ਰਖਾਈਆ। ਹੇ ਭਗਵਨ ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਜੋਤ ਅਕਾਲਣ ਰਹੀ ਕਵਾਰੀ, ਸਚ ਦਵਾਰ ਨਾ ਕਿਸੇ ਪਰਨਾਈਆ। ਬੀਸ ਇਕੀਸੇ ਹਰਿ ਜਗਦੀਸੇ ਛੱਬੀ ਪੋਹ ਵੱਜਣੀ ਅਗੰਮੀ ਤਾੜੀ, ਬਿਨਾਂ ਹੱਥਾਂ ਤਾਲ ਵਜਾਈਆ। ਤੈਨੂੰ ਲੇਖਾ ਚੁਕੌਣਾ ਪੈਣਾ ਜੋ ਸਿੰਘ ਪਾਲ ਚਰਨਾਂ ਨਾਲ ਛੁਹਾਈ ਦਾੜ੍ਹੀ, ਅੰਤਰ ਆਤਮ ਸੇਵ ਕਮਾਈਆ। ਜਨ ਭਗਤਾਂ ਭਿਛਿਆ ਪਾਉਣੀ ਸਾਚਾ ਨਾਮ ਇਹੋ ਸਾਉਣੀ ਹਾੜੀ, ਅੱਗੇ ਹਾੜਾ ਕੱਢਣ ਦੀ ਲੋੜ ਰਹੇ ਨਾ ਰਾਈਆ। ਭਗਤ ਜਨ ਤੇਰੇ ਮੰਗਤੇ ਨਹੀਂ ਨਾ ਮੰਗਣ ਆਏ ਦਿਹਾੜੀ, ਮਜ਼ਦੂਰਾਂ ਵਾਂਗ ਮਜ਼ਦੂਰ ਨਾ ਫੇਰੀ ਪਾਈਆ। ਮੈਂ ਉਪਰ ਚੜ੍ਹ ਕੇ ਵੇਖਿਆ ਦੋ ਜਹਾਨ ਤੱਕਿਆ ਤੇਰੀ ਆਦਿ ਜੁਗਾਦੀ ਇਹਨਾਂ ਨਾਲ ਯਾਰੀ, ਪਿਛਾ ਦੇ ਨਾ ਮੁਖ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਰਹੇ ਝੁਕਦੇ, ਜੁਗ ਚੌਕੜੀ ਸੀਸ ਨਿਵਾਈਆ। ਕਲਜੁਗ ਅੰਤਮ ਸਚਖੰਡ ਵੇਖਿਆ ਤੇਰੇ ਗੁਰਮੁਖ ਬੁੱਕਦੇ, ਸ਼ੇਰ ਸ਼ੇਰ ਵਾਂਗ ਭਬਕ ਲਗਾਈਆ। ਤੂੰ ਮਾਲਕ ਬਣਾ ਕੇ ਇਕੋ ਤੁਕ ਦੇ, ਤੁਖ਼ਮ ਤਾਸੀਰ ਆਪਣੇ ਨਾਲ ਰਲਾਈਆ। ਉਹ ਕਿਸੇ ਕੋਲੋਂ ਨਹੀਂ ਪੁੱਛਦੇ, ਸਿੱਧੇ ਆਵਣ ਭੱਜਣ ਵਾਹੋ ਦਾਹੀਆ। ਉਹ ਰੋਕਿਆਂ ਨਹੀਂ ਰੁਕਦੇ, ਬੈਠੇ ਪੰਧ ਮੁਕਾਈਆ। ਉਹ ਭੁੱਖੇ ਤੇਰੇ ਦਰਸ ਪਿਆਰੇ ਮੁਖ ਦੇ, ਦੂਜੀ ਨਜ਼ਰ ਨਾ ਕੋਇ ਟਿਕਾਈਆ। ਉਹ ਵਣਜਾਰੇ ਤੇਰੇ ਨਾਮ ਸੁਖ ਦੇ, ਦੂਜੀ ਆਸ ਨਾ ਕੋਇ ਵਧਾਈਆ।
ਕਲਜੁਗ ਅੰਤਮ ਲੁਕਾਇਆਂ ਨਹੀਂ ਲੁਕਦੇ, ਸਭ ਤੋਂ ਵਖਰੇ ਢੋਲੇ ਰਹੇ ਗਾਈਆ। ਨਾਤੇ ਜੋੜ ਕੇ ਪਿਉ ਪੁੱਤ ਦੇ, ਗੋਬਿੰਦ ਮੇਲਾ ਲਿਆ ਮਿਲਾਈਆ। ਵੇਖ ਭਾਗ ਆਪਣੀ ਕੁੱਖ ਦੇ, ਬਣ ਕੇ ਜਣ ਜਣੇਂਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੱਸੀਏ ਕੀ, ਕਥਾ ਕਹਾਣੀ ਸਾਰੀ ਦਿਤੀ ਬਦਲਾਈਆ । ਤੇਰੇ ਭਗਤ ਇਕ ਤੈਨੂੰ ਕਹਿੰਦੇ ਜੀ, ਦੂਸਰ ਸੀਸ ਨਾ ਕਿਸੇ ਝੁਕਾਈਆ। ਸਾਡੀ ਦੀਨਾਂ ਮਜ਼੍ਹਬਾਂ ਵਾਲੀ ਛੱਡ ਗਏ ਲੀਹ, ਲਾਈਨ ਆਪਣੀ ਲਈ ਬਦਲਾਈਆ। ਕੋਈ ਕਹੇ ਮੈਂ ਪੁੱਤਰ ਕੋਈ ਕਹੇ ਮੈਂ ਧੀ, ਨਾਤਾ ਤੇਰੇ ਨਾਲ ਜੁੜਾਈਆ। ਸਾਢੇ ਤਿੰਨ ਹੱਥ ਸਿੰਘ ਮਨਜੀਤ ਸੁਹਾ ਕੇ ਨੀਂਹ, ਸੀਂਆ ਸੋਹਣੀ ਦਿਤੀ ਵਡਿਆਈਆ। ਸਚ ਦਵਾਰੇ ਬੀਜ ਦਿਤਾ ਬੀ, ਫੁੱਲ ਫੁਲਵਾੜੀ ਗੁਰਮੁਖ ਆਪ ਮਹਿਕਾਈਆ। ਏਸੇ ਕਰਕੇ ਗੋਬਿੰਦ ਦਿਤੀ ਵਡਿਆਈ ਵੀਹ ਸੌ ਵੀਹ, ਇੱਕੀ ਤੇਰੇ ਹੱਥ ਫੜਾਈਆ। ਓਸ ਇੱਕੀ ਦੀ ਰੱਖਣੀ ਨੀਂਹ, ਜਿਸ ਦੇ ਪਿਛੇ ਬੱਚੇ ਨੀਹਾਂ ਵਿਚ ਦਬਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਲਿਹਾਰੇ ਜਾਵਣ ਥੀ, ਨਿਉਂ ਨਿਉਂ ਸੀਸ ਝੁਕਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਿਆ ਤੇਰਾ ਚਰਨ ਦਵਾਰਾ ਵਸੀਹ, ਪੈਮਾਇਸ਼ ਵਿਚ ਨਾਪ ਨਾ ਕੋਇ ਕਰਾਈਆ। ਸਭ ਤੋਂ ਵੱਖਰੀ ਨਿਰਾਲੀ ਵੇਖੀ ਤੇਰੀ ਤਰਜੀਹ, ਧੁਰ ਦੇ ਹੁਕਮ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਵਿਚੋਂ ਉਠਿਆ ਕ੍ਰਿਸ਼ਨ ਕਾਹਨ, ਕਹਿਣ ਕਹਿਣ ਕੁਛ ਆਈਆ। ਬੇਸ਼ਕ ਤ੍ਰਿਲੋਕੀ ਦਾ ਦਿਤਾ ਮੈਨੂੰ ਮਾਣ, ਤ੍ਰੈਭਵਣ ਤੇਰੀ ਵਡਿਆਈਆ। ਸਖ਼ੀਆਂ ਨਾਲ ਕੀਤਾ ਖੇਲ ਮਹਾਨ, ਪਨਘਟ ਆਪਣਾ ਫੇਰਾ ਪਾਈਆ। ਬੰਸਰੀ ਨਾਲ ਸੁਣਾਇਆ ਗਾਨ, ਗਊਆਂ ਚਾਰ ਖ਼ੁਸ਼ੀ ਮਨਾਈਆ। ਜੋਧਾ ਬਣ ਕੇ ਵਿਚ ਬਲਵਾਨ, ਸੂਰਬੀਰ ਦਿਤੇ ਲੜਾਈਆ । ਅੰਤਮ ਖ਼ਾਲੀ ਕਰ ਮੈਦਾਨ, ਮਦਦ ਤੇਰੀ ਇਕ ਤਕਾਈਆ। ਫੇਰ ਸੁੱਤਾ ਵਿਚ ਬੀਆਬਾਨ, ਚਰਨ ਗੋਡੇ ਉਪਰ ਟਿਕਾਈਆ। ਉਧਰੋਂ ਬੱਧਕ ਮਾਰਿਆ ਬਾਣ, ਲੇਖਾ ਪੂਰ ਵਖਾਈਆ। ਉਸ ਮੰਗਿਆ ਫੇਰ ਦਾਨ, ਰੋ ਰੋ ਝੋਲੀ ਡਾਹੀਆ। ਮੈਨੂੰ ਖ਼ਿਮਾ ਕਰ ਭਗਵਾਨ, ਭੁੱਲ ਦੇ ਬਖ਼ਸ਼ਾਈਆ । ਉਸ ਵੇਲੇ ਮੈਨੂੰ ਆਇਆ ਇਕ ਫ਼ਰਮਾਨ, ਫੁਰਨਿਆਂ ਵਿਚੋਂ ਜਣਾਈਆ। ਤੇਰਾ ਲੇਖਾ ਮੁਕਣਾ ਵਿਚ ਜਹਾਨ, ਕਲਜੁਗ ਅੰਤਮ ਦਏ ਗਵਾਹੀਆ । ਮਾਣਸ ਦੇਹੀ ਹੋਵੇ ਸਿੰਘ ਰਾਮ, ਰਾਮ ਤੇਰੀ ਵਡਿਆਈਆ। ਉਸ ਦਾ ਦੂਜਾ ਮਿਤਰ ਉਨੀਵੇਂ ਸਾਲ ਵਿਚ ਅੰਞਾਣ, ਕੋਲੋਂ ਦਏ ਸਲਾਹੀਆ। ਏਹੋ ਜਿਹਾ ਪ੍ਰੇਮੀ ਮਿਲਣਾ ਨਹੀਂ ਭਗਵਾਨ, ਜੋ ਸ਼ਤਰੂ ਲਏ ਤਰਾਈਆ। ਨੇਤਰ ਰੋ ਕੇ ਚਰਨੀਂ ਡਿੱਗਾ ਆਣ, ਬੇਨੰਤੀ ਇਕ ਸੁਣਾਈਆ। ਮਾਨੁਖ ਜਨਮ ਕਰ ਪਰਵਾਨ, ਮਨੁਖਤਾ ਲੇਖੇ ਲਾਈਆ। ਓਸ ਵੇਲੇ ਆਇਆ ਇਕ ਧਿਆਨ, ਅੰਤਰ ਅੰਤਰ ਆਸ ਉਪਜਾਈਆ। ਧੰਨ ਮਾਤਾ ਜਿਸ ਇਹ ਜੰਮਿਆ ਬਾਲ, ਮੁਖ ਸੀਰ ਲਗਾਈਆ। ਉਸੇ ਵੇਲੇ ਕਿਹਾ ਕ੍ਰਿਸ਼ਨ ਸੁਣ ਬੱਚੇ ਅੰਞਾਣ, ਇਹ ਇਛਿਆ ਮੂਲ ਨਾ ਭਾਈਆ। ਦੂਜੀ ਵਾਰੀ ਆਉਣਾ ਪਏ ਵਿਚ ਜਹਾਨ, ਕੰਨਿਆ ਰੂਪ ਵਟਾਈਆ। ਬੱਧਕ ਨਾਲ ਨਾਤਾ ਜੁੜੇ ਮਹਾਨ, ਜਿਸ ਦੀ ਦਿਤੀ ਗਵਾਹੀਆ। ਤੇਰਾ ਨਾਮਾਂ ਵਿਚੋਂ ਨਾਮ ਸ਼ਾਨਾਂ ਵਿਚੋਂ ਸ਼ਾਨ, ਸ਼ਹਿਨਸ਼ਾਹ ਦਏ ਵਡਿਆਈਆ। ਪਿਤਾ ਪੁੱਤਰੀ ਨਾਤਾ ਇਕ ਸਮਾਨ, ਲੋਕਮਾਤ ਦਏ ਜੁੜਾਈਆ। ਉਸ ਦੇ ਨਾਲ ਸੀ ਇਕ ਸਵਾਨ, ਛੇ ਮਹੀਨੇ ਪੰਜ ਦਿਨ ਉਮਰ ਗਿਣਾਈਆ। ਉਹ ਵੇਖ ਕੇ ਹੋਇਆ ਹੈਰਾਨ, ਪ੍ਰਭ ਕੀ ਕੀ ਬਚਨ ਸੁਣਾਈਆ। ਜਿਸ ਬੱਧਕ ਮਾਰਿਆ ਬਾਣ,
ਓਸੇ ਨੂੰ ਦਏ ਵਡਿਆਈਆ। ਜੇ ਮੇਰਾ ਲੇਖਾ ਮੁਕਾਵੇ ਆਣ, ਸਿਰ ਮੇਰੇ ਹੱਥ ਰਖਾਈਆ। ਮੈਂ ਮੰਗਾਂ ਇਕੋ ਦਾਨ, ਆਪਣੀ ਝੋਲੀ ਡਾਹੀਆ । ਕਿਰਪਾ ਕਰ ਸ੍ਰੀ ਭਗਵਾਨ, ਮਿਹਰ ਨਜ਼ਰ ਉਠਾਈਆ। ਮੇਰਾ ਨਾਤਾ ਜੋੜ ਦੇ ਇਹਨਾਂ ਨਾਲ, ਅੱਗੇ ਨਾ ਹੋਏ ਜੁਦਾਈਆ। ਜੇ ਸਵਾਣ ਤੋਂ ਬਣਾਏਂ ਇਨਸਾਨ, ਇਹ ਵੀ ਤੇਰੀ ਬੇਪਰਵਾਹੀਆ। ਤੂੰ ਆਦਿ ਜੁਗਾਦੀ ਸਦਾ ਸਦਾ ਸਦ ਮਿਹਰਵਾਨ, ਸਿਰ ਆਪਣਾ ਹੱਥ ਟਿਕਾਈਆ। ਉਸੇ ਵੇਲੇ ਹੋਇਆ ਫ਼ਰਮਾਨ, ਬਿਨ ਲੇਖੇ ਲੇਖ ਦਿਤਾ ਦ੍ਰਿੜਾਈਆ। ਤੇਰਾ ਇਹਨਾਂ ਨਾਲ ਮਾਣ, ਧਿਆਨ ਧਿਆਨ ਨਾਲ ਜੁੜਾਈਆ। ਬੱਚੀ ਨਾਲ ਬੱਚੀ ਹੋਵੇ ਪਰਵਾਨ, ਪਿਤਾ ਇਕੋ ਨਜ਼ਰੀ ਆਈਆ। ਕਲਜੁਗ ਅੰਤਮ ਲੇਖਾ ਚੁੱਕੇ ਜਹਾਨ, ਅਬਿਨਾਸ਼ੀ ਕਰਤਾ ਦਏ ਮੁਕਾਈਆ। ਅੰਦਰ ਬਾਹਰ ਗੁਪਤ ਜ਼ਾਹਰ ਵੇਖਣਹਾਰਾ ਮਾਰ ਧਿਆਨ, ਧਿਆਨੀ ਏਕਾ ਧਿਆਨ ਰਖਾਈਆ। ਜ਼ਿੰਦਗੀ ਵਿਚੋਂ ਜ਼ਿੰਦਗੀ ਬਲੀਦਾਨ, ਜਿੰਦਰੇ ਵਿਚੋਂ ਬਾਹਰ ਕੱਢ ਜਿੰਦਰ ਪਾਰ ਕਰਾਈਆ। ਉਸੇ ਵੇਲੇ ਇਕ ਪੰਖੀ ਆਇਆ ਮਾਰ ਉਡਾਰ, ਸਾਢੇ ਤਿੰਨ ਹੱਥ ਕੋਲ ਡੇਰਾ ਲਾਈਆ। ਮੈਂ ਸੁਣਿਆ ਤੇਰਾ ਗਿਆਨ, ਧੁਰ ਦਾ ਰਾਗ ਅਲਾਈਆ। ਮੇਰੇ ਉਤੇ ਹੋ ਮਿਹਰਵਾਨ, ਦੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਆਇਆ ਪੰਖੇਰੂ ਇਕ ਗਰੜ, ਆਪਣੇ ਪੰਖ ਸੁਆਰਿਆ। ਉਚੀ ਬੋਲ ਸੁਣਾਇਆ ਕੜਕ, ਧੁਰ ਦਾ ਨਾਮ ਉਚਾਰਿਆ । ਤੇਰਾ ਲਹਿਣਾ ਸਦਾ ਨਿਧੜਕ, ਅੰਤ ਨਾ ਪਾਰਾਵਾਰਿਆ। ਤੂੰ ਮਾਲਕ ਅਰਸ਼ ਫ਼ਰਸ਼, ਤ੍ਰੈਲੋਕੀ ਨਾਥ ਅਖਵਾ ਰਿਹਾ। ਮੇਰੇ ਉਤੇ ਕਰ ਤਰਸ, ਇਕੋ ਮੰਗ ਮੰਗਾ ਰਿਹਾ। ਮੈਂ ਤੇਰਾ ਕੀਤਾ ਦਰਸ, ਸ੍ਰੀ ਭਗਵਾਨ ਤੇਰਾ ਰੂਪ ਨਜ਼ਰੀ ਆ ਰਿਹਾ। ਕ੍ਰਿਸ਼ਨ ਕਿਹਾ ਇਹ ਖੇਲ ਇਕ ਅਸਚਰਜ, ਜਿਸ ਦਾ ਭੇਵ ਕੋਇ ਨਾ ਪਾ ਰਿਹਾ। ਤੂੰ ਨਾ ਜਾਣੇ ਆਪਣੀ ਅਗਲੀ ਪਿਛਲੀ ਫ਼ਰਦ, ਲਹਿਣਾ ਲੇਖ ਨਾ ਕੋਇ ਵਖਾ ਰਿਹਾ। ਪਹਿਲੇ ਜਟਾਊ ਰਿਹਾ ਭੜਕ, ਹੁਣ ਅਗਲਾ ਰਾਹ ਤਕਾ ਲਿਆ। ਫੇਰ ਮਾਣਸ ਬਣਨਾ ਮਰਦ, ਮਨੁੱਖ ਰੂਪ ਵਟਾ ਰਿਹਾ। ਜਿਸ ਵੇਲੇ ਕਲਜੁਗ ਅੰਧੇਰਾ ਹੋਇਆ ਗਰਦ, ਸਾਚਾ ਚੰਦ ਨੂਰ ਮੁਖ ਛੁਪਾ ਲਿਆ। ਉਸ ਵੇਲੇ ਤੇਰਾ ਇਕੋ ਫ਼ਰਜ਼, ਤੈਨੂੰ ਸਚ ਸਮਝਾ ਲਿਆ। ਨਿਰਗੁਣ ਸਰਗੁਣ ਹੋ ਕੇ ਆਵੇ ਪਰਤ, ਗੁਰ ਗੁਰ ਖੇਲ ਖਿਲਾ ਰਿਹਾ। ਨਾਨਕ ਧਾਰ ਅਰਜਨ ਵਡਿਆਈ ਦੇਵੇ ਧਰਤ, ਧਰਨੀ ਆਪ ਸੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਲਿਖਾ ਲਿਆ। ਕ੍ਰਿਸ਼ਨ ਕਹੇ ਸੁਣ ਪੰਖੇਰੂ ਪੰਖੀ, ਤੈਨੂੰ ਦਿਆਂ ਦ੍ਰਿੜਾਈਆ। ਤੇਰਾ ਹਾਲ ਸ੍ਰੀ ਭਗਵਾਨ ਵੇਖੇ ਅੱਖੀਂ, ਪੜਦਾ ਓਹਲਾ ਨਾ ਕੋਇ ਰਖਾਈਆ। ਪਹਿਲੋਂ ਗੁਰ ਅਰਜਨ ਦੀ ਤਪਣੀ ਭੱਠੀ, ਅਗਨੀ ਡਾਹੁਣਾ ਤੇਰੀ ਸੇਵ ਜਣਾਈਆ । ਉਥੇ ਆਉਣੀ ਫੇਰ ਤੈਨੂੰ ਮਤੀ, ਅੰਤਰ ਅੰਤਰ ਵੱਜੇ ਵਧਾਈਆ। ਸ੍ਰਿਸ਼ਟੀ ਦਿਸੇ ਲੋਹ ਤਪੀ, ਤੇਰੇ ਨੈਣ ਵੇਖ ਵੇਖ ਖ਼ੁਸ਼ੀ ਮਨਾਈਆ। ਉਸ ਵੇਲੇ ਪੜ੍ਹਨੀ ਇਕ ਪੱਟੀ, ਜੋ ਹੌਲੀ ਹੌਲੀ ਅਰਜਨ ਅੰਦਰੇ ਅੰਦਰ ਗਾਈਆ। ਪੁਰਖ ਅਕਾਲ ਦੀ ਬਣ ਕੇ ਸਖ਼ੀ, ਸਖ਼ਾ ਸੰਗ ਜਾਏ ਤਜਾਈਆ। ਓਅੰ ਸੋਹੰ ਧਾਰ ਜਿਸ ਦੇ ਅੰਦਰ ਵਸੀ, ਵਸਲ ਸਚ ਦਏ ਕਰਾਈਆ। ਫੇਰ ਤੇਰੇ ਜਨਮ ਦੀ ਜੋਤ ਨਿਰੰਜਣ ਜਗਣ ਵਾਲੀ ਬੁਝਣੀ ਬੱਤੀ, ਸਾਢੇ ਤਿੰਨ ਹੱਥ ਰਹਿਣ ਨਾ ਪਾਈਆ। ਜਿਸ ਵੇਲੇ ਪਤਿਪਰਮੇਸ਼ਵਰ ਆਵੇ ਕਮਲਾਪਤੀ, ਪਾਰਬ੍ਰਹਮ ਬ੍ਰਹਮ ਆਪਣਾ ਵੇਸ ਵਟਾਈਆ। ਉਸ ਵੇਲੇ ਤੇਰਾ ਜਨਮ ਦੇਵੇ ਇਕ ਜੱਟੀ, ਕੋਝੀ ਕਮਲੀ ਨਜ਼ਰੀ ਆਈਆ। ਵੇਖੇ ਖੇਲ ਪੁਰਖ ਅਬਿਨਾਸ਼ੀ ਸੱਚੀ, ਸਚ ਸਚ ਦਿਆਂ ਸਮਝਾਈਆ।
ਕਲਜੁਗ ਅੰਤਮ ਸਤਿ ਕਿਤੇ ਨਾ ਰਹੇ ਰਤੀ, ਕੂੜ ਕੁੜਿਆਰਾ ਘਰ ਘਰ ਫੇਰਾ ਪਾਈਆ। ਤੇਰਾ ਲਹਿਣਾ ਫੇਰ ਮੁਕਾਵੇ ਪੁਰਖ ਅਕਾਲ ਇਕ ਵਡ ਸਮਰਥੀ, ਸਿਰ ਆਪਣਾ ਹੱਥ ਟਿਕਾਈਆ। ਜਿਸ ਕਿਨਾਰੇ ਤੇਰੀ ਹੱਟੀ, ਰਾਵੀਉਂ ਲਹਿੰਦੀ ਦਿਸ਼ਾਂ ਵੇਖ ਵਖਾਈਆ। ਉਸੇ ਕਿਨਾਰੇ ਆਵੇ ਪੁਰਖ ਸਮਰਥੀ, ਆਪਣਾ ਫੇਰਾ ਪਾਈਆ। ਬੱਧਕ ਨਾਲ ਮਿਲਾ ਕੇ ਤੇਰੀ ਅੱਖੀਂ, ਬਾਲਿਆਂ ਨਾਲ ਵੰਡ ਵੰਡਾਈਆ। ਪੰਦਰਾਂ ਪੋਹ ਪਿਛੋਂ ਫੇਰ ਭਰਨੀ ਪਏ ਨਾ ਕਿਸੇ ਦੀ ਚੱਟੀ, ਚਿਤ੍ਰਗੁਪਤ ਲੇਖਾ ਨਾ ਕੋਇ ਵਖਾਈਆ। ਭਾਗ ਲਗਾ ਕੇ ਕੁੱਲੀ ਕੱਖੀਂ, ਕੱਖੋਂ ਲੱਖ ਦਏ ਬਣਾਈਆ। ਲੱਖਾਂ ਦਾ ਦਾਤਾ ਗੁਰਮੁਖ ਅਰਬਾਂ ਖਰਬਾਂਪਤੀ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣਾ ਦੇਣਾ ਸਦਾ ਸਦਾ ਸਦ ਜੁਗ ਜੁਗ ਆਪ ਮੁਕਾਈਆ।