ਪੁਸਤਕਾਲਾਭਾਗ ੧੭

੧੦ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਦਸ ਪੋਹ ਕਹੇ ਮੈਂ ਵੇਖਿਆ ਲੱਖ ਚੁਰਾਸੀ ਜਿਸਮ, ਤਨ ਮਾਟੀ ਖ਼ਾਕੀ ਖੋਜ ਖੁਜਾਈਆ। ਸਾਚਾ ਨੂਰ ਜ਼ਹੂਰ ਮਿਲਿਆ ਕਿਸੇ ਨਾ ਇਸਮ, ਅਸਮਤ ਸਾਰੇ ਬੈਠੇ ਲੁਟਾਈਆ। ਮੈਂ ਸੁਗੰਧ ਖਾ ਕੇ ਕਹਾਂ ਕਸਮ, ਹਕ ਹਕੀਕਤ ਇਕ ਜਣਾਈਆ। ਬਿਨ ਜਨ ਭਗਤਾਂ ਵੜਿਆ ਕੋਇ ਨਾ ਦਵਾਰੇ ਦਸਮ, ਦਹਿ ਦਿਸ਼ਾ ਨਾ ਰੰਗ ਰੰਗਾਈਆ। ਸਭ ਤੋਂ ਵੱਖਰੀ ਨਿਰਾਲੀ ਚਲਾ ਕੇ ਰਸਮ, ਆਪਣੀ ਖੇਲ ਖਿਲਾਈਆ। ਲੇਖੇ ਲਾ ਕੇ ਪਿਛਲੀ ਭਸਮ, ਭਾਂਡਾ ਭਰਮ ਭੰਨਾਈਆ। ਗੁਰਮੁਖਾਂ ਅੰਦਰ ਆਇਆ ਵਸਣ, ਸਚ ਦਵਾਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦਸ ਪੋਹ ਕਹੇ ਮੈਂ ਵੇਖਿਆ ਸੰਸਾਰ, ਚਾਰੋਂ ਕੁੰਟ ਖੋਜ ਖੁਜਾਈਆ। ਸਾਚਾ ਕਰੇ ਨਾ ਕੋਇ ਦੀਦਾਰ, ਦਰਸ ਦੀਦ ਕੋਇ ਨਾ ਪਾਈਆ। ਚਾਰ ਕੁੰਟ ਵੇਖੀ ਖੁਆਰ, ਧੀਰਜ ਧੀਰ ਨਾ ਕੋਇ ਧਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਨਾ ਕੋਇ ਅਖ਼ਤਿਆਰ, ਸਚ ਦਰਬਾਰ ਨਾ ਕੋਇ ਲਗਾਈਆ। ਦੋ ਜਹਾਨ ਰੋਂਦੇ ਧਾਹਾਂ ਮਾਰ, ਧਰਨੀ ਧਰਤ ਧਵਲ ਕੁਰਲਾਈਆ। ਬਿਨ ਭਗਤਾਂ ਕੋਈ ਨਾ ਮਿਲਿਆ ਹਰਿ ਨਿਰੰਕਾਰ, ਨਿਜ ਨੇਤਰ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੋਹ ਦਸ ਕਹੇ ਮੈਂ ਦਸਮ ਦਵਾਰਾ ਵੇਖਿਆ ਆਪ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਬਿਨ ਭਗਤਾਂ ਕਿਸੇ ਨਾ ਲੱਭੀ ਜਾਚ, ਅੰਦਰ ਵੜਨ ਕੋਇ ਨਾ ਪਾਈਆ। ਅੱਖਰਾਂ ਵਾਲੀ ਪੜ੍ਹਨ ਗਾਥ, ਸਤਰਾਂ ਵਾਲੀ ਕਰਨ ਪੜ੍ਹਾਈਆ। ਨਟੂਆ ਬਣ ਕੇ ਕਰਨ ਨਾਚ, ਮਨੂਆ ਨਾਲ ਰਲਾਈਆ। ਭੇਖਾਂ ਵਾਲੀ ਕਰਨ ਬਾਤ, ਸਚ ਸਤਿ ਨਾ ਕੋਇ ਸਮਝਾਈਆ। ਦੁਹਾਗਣ ਬਣ ਕੇ ਨਾਰ ਕਮਜ਼ਾਤ, ਕੂੜ ਕੁੜਿਆਰਾ ਜਗਤ ਹੰਢਾਈਆ। ਸਾਚਾ ਮਿਲੇ ਨਾ ਧੁਰ ਦਾ ਬਾਪ, ਪਿਤਾ ਪੁਰਖ ਨਾ ਗੋਦ ਉਠਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਕਾਂਪ, ਥਰ ਹਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਖਿਲਾਈਆ। ਦਸ ਪੋਹ ਕਹੇ ਮੈਂ ਦਸਮ ਦਵਾਰ ਦੀ ਵੇਖੀ ਤਾਕੀ, ਕੁੰਡੀ ਖਿੜਕੀ ਜਨ ਭਗਤਾਂ ਦਿਤੀ ਖੁਲ੍ਹਾਈਆ। ਉਹਨਾਂ ਦਾ ਪੁਰਖ ਅਕਾਲ ਬਣਿਆ ਸਾਥੀ, ਧੁਰ ਦਾ ਸੰਗ ਨਿਭਾਈਆ ।

ਦਿਵਸ ਰੈਣ ਕਰੇ ਬਾਤੀ, ਬਾਤਨ ਹਾਲ ਜਣਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤੀ, ਸਤਿ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਮੰਨ ਕੇ ਆਖੀ, ਅੱਖਰ ਆਪਣਾ ਦਿਤਾ ਸਮਝਾਈਆ। ਹਿਰਦੇ ਅੰਦਰ ਬਣ ਨਿਵਾਸੀ, ਆਸਣ ਸੋਹਣਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਦਸ ਪੋਹ ਕਹੇ ਮੈਂ ਵੇਖੀ ਝਲਕ, ਨੂਰ ਨੁਰਾਨਾ ਆਪ ਜਣਾਈਆ। ਜਨ ਭਗਤਾਂ ਖੁਲ੍ਹੀ ਵੇਖੀ ਪਲਕ, ਹਰਨ ਫਰਨ ਡੇਰਾ ਢਾਹੀਆ। ਪ੍ਰੇਮ ਪਿਆਰ ਦਾ ਲਗਾ ਕੇ ਤਿਲਕ, ਤਅਲੁਕ ਆਪਣੇ ਨਾਲ ਬਣਾਈਆ। ਦੋ ਜਹਾਨ ਦੇ ਕੇ ਖਿੱਲਤ, ਖ਼ਾਲਸ ਆਪਣਾ ਰੰਗ ਰੰਗਾਈਆ। ਸਚ ਦਵਾਰੇ ਕਰਕੇ ਮਿੱਲਤ, ਮੇਲਾ ਕੀਤਾ ਸਹਿਜ ਸੁਭਾਈਆ। ਉਥੇ ਸ਼ੈਤਾਨ ਕਰੇ ਕੀ ਇੱਲਤ, ਜਿਸ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਕਿਸੇ ਦੀ ਕਰਨ ਦੇਵੇ ਨਾ ਮਿੰਨਤ, ਫੜ ਬਾਹੋਂ ਪਾਰ ਲੰਘਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਦੀ ਪਈ ਕੋਈ ਨਾ ਹਿੰਮਤ, ਹੌਸਲਾ ਅੱਗੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦਸ ਪੋਹ ਕਹੇ ਮੈਂ ਵੇਖੇ ਦਸ ਦਸ, ਦਹਿ ਦਿਸ਼ਾ ਧਿਆਨ ਲਗਾਈਆ। ਜਨ ਭਗਤਾਂ ਭਗਵਨ ਮਿਲੇ ਹੱਸ ਹੱਸ, ਹਸਤੀ ਆਪਣੀ ਦਿਤੀ ਛੁਪਾਈਆ। ਤੀਰ ਨਿਰਾਲਾ ਮਾਰੇ ਕਸ ਕਸ, ਧੁਰ ਦੇ ਚਿੱਲੇ ਬਾਣ ਚੜ੍ਹਾਈਆ। ਪੰਧ ਮੁਕਾਵੇ ਨੱਠ ਨੱਠ, ਭੱਜੇ ਪਾਂਧੀ ਰਾਹੀਆ। ਜਨ ਭਗਤਾਂ ਪ੍ਰੇਮ ਪ੍ਰੀਤੀ ਰਟ ਰਟ, ਨਾਤਾ ਕੂੜਾ ਦਿਤਾ ਤੁੜਾਈਆ। ਗੁਰਮੁਖਾਂ ਦਵਾਰੇ ਖੋਲ੍ਹ ਹੱਟ ਹੱਟ, ਸਚ ਵਸਤ ਇਕ ਵਰਤਾਈਆ। ਆਪਣੇ ਮਿਲਣ ਦੀ ਅੱਖ ਖੋਲ੍ਹ ਪ੍ਰਤਖ, ਨੇਤਰ ਲੋਚਨ ਨੈਣਾਂ ਖ਼ੁਸ਼ੀ ਵਖਾਈਆ। ਆਤਮ ਪਰਮਾਤਮ ਜਣਾ ਕੇ ਧੁਰ ਦਾ ਜਸ, ਵੇਦ ਪੁਰਾਨਾਂ ਖਹਿੜਾ ਦਿਤਾ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਦਸ ਪੋਹ ਕਹੇ ਮੈਂ ਵੇਖਿਆ ਦਹਿ ਦਿਸ਼ਾ ਵਾਸੀ, ਵਾਸਤਾ ਆਪਣੇ ਨਾਲ ਰਖਾਈਆ। ਜੋ ਨਿਤ ਨਵਿਤ ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਧੁਰ ਦਾ ਸਾਥੀ, ਸਗਲਾ ਸੰਗ ਨਿਭਾਈਆ। ਕਲਜੁਗ ਅੰਤ ਸ੍ਰੀ ਭਗਵੰਤ ਰੱਖੇ ਚਾਲ ਬਾਂਕੀ, ਅਸ਼ਟਬੱਕਰ ਬੈਠਾ ਸੀਸ ਨਿਵਾਈਆ । ਅੱਠਾਂ ਤੱਤਾਂ ਵਾਲੀ ਕਾਇਆ ਪੋਸ਼ ਦੀ ਲਾਹ ਕੇ ਟਾਕੀ, ਪ੍ਰਭ ਚਰਨਾਂ ਹੇਠ ਵਿਛਾਈਆ। ਲਹਿਣਾ ਦੇਣਾ ਦੇ ਦੇ ਬਾਕੀ, ਜਿਹੜੀ ਰਮਜ਼ ਜਨਕ ਵੇਲੇ ਸਮਝਾਈਆ। ਮੈਨੂੰ ਰੜਕੇ ਅਜੇ ਹਿਰਖ ਛਾਤੀ, ਅਭੁਲ ਭੁਲ ਕਦੇ ਨਾ ਜਾਈਆ। ਜਿਹੜੀ ਰਵਿਦਾਸ ਘਰ ਜੰਮੀ ਕਾਕੀ, ਓਸ ਵੇਲੇ ਨੌ ਸਾਲ ਦੀ ਮੇਰੀ ਉਂਗਲੀ ਲੱਗ ਕੇ ਆਈਆ। ਤੂੰ ਕਰਕੇ ਜਗਤ ਚਾਲਾਕੀ, ਮੇਰੀ ਅੰਦਰੋਂ ਤਾਕੀ ਦਿਤੀ ਖੁਲ੍ਹਾਈਆ। ਮੈਨੂੰ ਹੱਸਦੇ ਬੰਦੇ ਖ਼ਾਕੀ, ਚੰਮ ਦ੍ਰਿਸ਼ਟੀ ਵੇਖ ਵਖਾਈਆ। ਮੇਰਾ ਮਾਲਕ ਤੂੰ ਪਤਿਪਰਮੇਸ਼ਵਰ ਕਮਲਾਪਾਤੀ, ਪਤਣ ਇਕੋ ਨਜ਼ਰੀ ਆਈਆ। ਭਗਤਾਂ ਨਾਲੋਂ ਚੰਗੇ ਤੇਰੇ ਸਾਥੀ, ਕਲਜੁਗ ਵੇਖ ਵਖਾਈਆ। ਰਾਜਾ ਜਨਕ ਮਾਰੇ ਆਪਣੀ ਝਾਤੀ, ਬਿਨ ਨੈਣਾਂ ਅੱਖ ਖੁਲ੍ਹਾਈਆ। ਜਿਸ ਅਠਾਰਾਂ ਤੋਂ ਅਠਾਈ ਕੁੰਡ ਕਰਕੇ ਵੇਖੇ ਖੇਲ ਤਮਾਸ਼ੀ, ਲੋਕਮਾਤ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਦਸ ਪੋਹ ਕਹੇ ਮੈਂ ਵੇਖੀ ਜਨਕ ਸਪੁੱਤਰੀ, ਦਰ ਦਵਾਰੇ ਧਿਆਨ ਲਗਾਈਆ। ਉਹ ਪੱਛਮ ਦਿਸ਼ਾ ਉੱਤਰੀ, ਪੂਰਬ ਅੱਖ ਉਠਾਈਆ। ਛੋਟਾ ਬਾਲਾ ਲੈ ਕੇ ਪਿਛੜੀ, ਅੰਤਰ ਆਵਾਜ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦੇਣਾ ਮੁਕਾਈਆ। ਪੋਹ

ਦਸ ਕਹੇ ਮੈਂ ਵੇਖੀ ਆਈ ਭੀਲਨੀ ਬਹੁਰੰਗੀ, ਗਲ ਪਾਟੇ ਚੀਥੜ ਪਾਈਆ। ਉਹਦੇ ਖੱਬੇ ਕੰਨ ਵਿਚ ਇਕ ਕੁੰਡਲਾਂ ਵਾਲੀ ਡੰਡੀ, ਦੋ ਟਾਂਕ ਵਜ਼ਨ ਵਖਾਈਆ। ਤੇਰਾਂ ਦੰਦਿਆਂ ਵਾਲੀ ਕੰਘੀ, ਚੋਟੀ ਨਾਲ ਮਿਲਾਈਆ। ਪੰਜਾਂ ਰੰਗਾਂ ਵਾਲੀ ਅੰਗੀ, ਟੁਕੜਿਆਂ ਗੰਢ ਲਗਾਈਆ। ਦੋਹਾਂ ਪੈਰਾਂ ਨਾਲੋਂ ਨੰਗੀ, ਪਾਨਹੀ ਚਰਨ ਨਾ ਕੋਇ ਛੁਹਾਈਆ। ਜਗਤ ਲੋਕ ਲਾਜ ਕੋਲੋਂ ਨਾ ਸੰਗੀ, ਆਈ ਵਾਹੋ ਦਾਹੀਆ। ਮੈਂ ਵੇਖਾਂ ਉਹ ਭੁਜੰਗੀ, ਜਿਨ੍ਹਾਂ ਨੂੰ ਭੁਯੰਗ ਕੁਮਾਰ ਰਿਹਾ ਬਣਾਈਆ। ਜਿਨ੍ਹਾਂ ਦੇ ਅੰਦਰ ਓਸ ਸਰੋਵਰ ਨਾਲੋਂ ਸੋਹਣੀ ਸੁਗੰਧੀ, ਜਿਸ ਸਰੋਵਰ ਨੂੰ ਦਿਤੀ ਰਾਮ ਵਡਿਆਈਆ । ਮੈਂ ਆਸਾ ਪਿਛਲੀ ਪੂਰੀ ਕਰਾਂ ਮੰਗ ਮੰਗੀ, ਮਾਂਗਤ ਹੋ ਕੇ ਵੇਖ ਵਖਾਈਆ। ਤੂੰ ਅਛੱਲ ਛਲਧਾਰੀ ਪ੍ਰਭੂ ਬੜਾ ਢੰਗੀ, ਬੇਅੰਤ ਤੇਰੀ ਵਡਿਆਈਆ । ਜਿਸ ਵੇਲੇ ਸ੍ਰਿਸ਼ਟ ਸਬਾਈ ਹੋਵੇ ਅੰਧੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮੈਂ ਓਸ ਵੇਲੇ ਵੇਖਾਂ ਤੈਨੂੰ ਕਿਵੇਂ ਬਣੇ ਭਗਤਾਂ ਸੰਗੀ, ਸਗਲਾ ਸੰਗ ਨਿਭਾਈਆ। ਮੈਂ ਨਾਲ ਲਿਆਈ ਆਪਣੀ ਚੌਂਹ ਕੰਨੀਆਂ ਵਾਲੀ ਬਗ਼ਲੀ ਉਹ ਟੰਗੀ, ਜਿਸ ਵਿਚ ਕੱਚੇ ਬੇਰ ਟਿਕਾਈਆ। ਜਿਨ੍ਹਾਂ ਨੂੰ ਖਾਧਾ ਨਾਲ ਦੰਦੀਂ, ਹੇਠਲੇ ਉਪਰ ਲਬਾਂ ਵਿਚ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਚੁਕਾਈਆ। ਭੀਲਣੀ ਕਹੇ ਵੇਖ ਹਾਲ ਦਿਲ ਦਾ, ਦਿਲਦਾਰ ਦਿਆਂ ਜਣਾਈਆ। ਮੈਨੂੰ ਵੇਲਾ ਯਾਦ ਜਿਸ ਵੇਲੇ ਖਾਧਾ ਛਿਲਕਾ, ਰਸ ਆਪਣਾ ਆਪ ਬਣਾਈਆ । ਮੈਂ ਉਹ ਸਾਂਭ ਕੇ ਰੱਖੀ ਗਿਟਕਾ, ਦੂਸਰ ਕਿਸੇ ਨਾ ਹੱਥ ਫੜਾਈਆ। ਮੇਰਾ ਧਿਆਨ ਪਿਛਲਾ ਚਿਰ ਦਾ, ਬੈਠੀ ਰਾਹ ਤਕਾਈਆ। ਹੁਣ ਆਇਆ ਰਾਮ ਫਿਰਦਾ ਫਿਰਦਾ, ਬਨਬਾਸੀ ਫੇਰਾ ਪਾਈਆ। ਜੋ ਬਿਨ ਸੱਦਿਆਂ ਘਰ ਆ ਕੇ ਮਿਲਦਾ, ਲਹਿਣੇ ਦੇਣੇ ਚੁਕਾਈਆ। ਓਸ ਰਾਮ ਕਿਹਾ ਇਹ ਹੁਕਮ ਮੇਰੇ ਨਰਾਇਣ ਨਰ ਦਾ, ਜੋ ਮਾਲਕ ਬੇਪਰਵਾਹੀਆ। ਭੀਲਣੀ ਕਿਹਾ ਮੈਨੂੰ ਭੇਤ ਦੱਸ ਓਸ ਘਰ ਦਾ, ਜਿਸ ਘਰ ਹਰ ਘਟ ਵਸਿਆ ਰਾਮ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਸ ਪੋਹ ਕਹੇ ਮੈਂ ਵੇਖੇ ਔਂਦੇ, ਜੋ ਪਿਛਲਾ ਪੰਧ ਮੁਕਾਈਆ। ਗੁਰਮੁਖ ਢੋਲੇ ਢਈਏ ਵਾਲੇ ਗੌਂਦੇ, ਗੋਬਿੰਦ ਰਾਗ ਅਲਾਈਆ। ਬਿਸਮਿਲ ਹੋ ਕੇ ਵਿਚ ਵਿਸਮੌਂਦੇ, ਵਿਸਮਾਦੀ ਰੂਪ ਵਟਾਈਆ। ਸਖ਼ੀਆਂ ਬਣ ਕੇ ਅੱਖੀਆਂ ਦਰਸ਼ਨ ਪੌਂਦੇ, ਘਰ ਸਾਚੇ ਖ਼ੁਸ਼ੀ ਮਨਾਈਆ। ਜਗਤ ਹੱਟੀਆਂ ਮੂਲ ਨਾ ਭੌਂਦੇ, ਸਚ ਦਵਾਰਾ ਇਕੋ ਨਜ਼ਰੀ ਆਈਆ। ਮਨਖਟੂ ਹੋ ਕੇ ਮੁੜ ਘਰ ਨਾ ਭੌਂਦੇ, ਵਸਤ ਅਮੋਲਕ ਲੈ ਕੇ ਝੋਲੀ ਨਾਮ ਭਰਾਈਆ। ਚਰਨ ਲੱਗ ਨਾ ਫਿਰ ਪਛਤੌਂਦੇ, ਪਸ਼ਚਾਤਾਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਤੇਰਾ ਰਾਹ ਤਕਾਈਆ। ਦਸਮ ਪੋਹ ਕਹੇ ਮੈਂ ਵੇਖਿਆ ਦੋਜ਼ਖ਼ ਬਹਿਸ਼ਤ, ਨਰਕ ਸਵਰਗ ਖੋਜ ਖੁਜਾਈਆ। ਜਨ ਭਗਤ ਸੁਹੇਲੇ ਦੋਹਾਂ ਤੋਂ ਬਾਹਰ ਆਪਣੇ ਮਾਰਗ ਜਾਣ ਖ਼ਿਸਕ, ਬਿਨ ਕਦਮਾਂ ਕਦਮ ਉਠਾਈਆ। ਸੂਫ਼ੀਆਂ ਕਿਹਾ ਤੇਰਾ ਸਭ ਤੋਂ ਵੱਖਰਾ ਇਸ਼ਕ, ਮਾਸ਼ੂਕ ਮਸ਼ਕ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਸਤ, ਵਸਤੂ ਇਕ ਵਰਤਾਈਆ। ਪੋਹ ਦਸ ਕਹੇ ਮੈਂ ਵੇਖਿਆ ਲਹਿੰਦਾ ਚੜ੍ਹਦਾ, ਚਾਰੋਂ ਕੁੰਟ ਅੱਖ ਖੁਲ੍ਹਾਈਆ । ਕਲਜੁਗ ਰੂਪ ਹੰਕਾਰ ਗੜ੍ਹਦਾ, ਮਮਤਾ ਮੋਹ ਹਲਕਾਈਆ। ਗੁਰਮੁਖ ਵਿਰਲਾ ਧੁਰ ਦਾ ਢੋਲਾ ਪੜ੍ਹਦਾ, ਸੋਹੰ ਰਾਗ ਅਲਾਈਆ। ਸਚ ਦਵਾਰੇ ਹੋ ਕੇ ਬਰਦਾ, ਸਤਿ ਬੰਦਗੀ ਸੇਵ ਕਮਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੱਗੇ ਹੋ ਕੇ ਮਿਲਦਾ, ਮਿਲਣੀ ਜਗਦੀਸ਼ ਕਰਾਈਆ।

ਪੜਦਾ ਲਾਹ ਕੇ ਤੀਜੇ ਤਿਲ ਦਾ, ਨੂਰੋ ਨੂਰ ਕਰੇ ਰੁਸ਼ਨਾਈਆ। ਮਾਲਕ ਬਣਕੇ ਸਾਚੇ ਦਿਲ ਦਾ, ਅੰਦਰੋਂ ਦਲੀਲ ਦਏ ਬਦਲਾਈਆ। ਪੜਦਾ ਲਾਹ ਕੇ ਬਜਰ ਕਪਾਟੀ ਸਿਲ ਦਾ, ਸਿੱਧਾ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਸ ਪੋਹ ਕਹੇ ਮੈਂ ਵੇਖਿਆ ਆ ਕੇ, ਘਰ ਸਾਚੇ ਵੱਜੇ ਵਧਾਈਆ। ਜਨ ਭਗਤ ਸੋਂਹਦੇ ਹਰਿ ਦਰਸ਼ਨ ਪਾ ਕੇ, ਪਤਤ ਪੁਨੀਤ ਰੂਪ ਵਟਾਈਆ। ਜਿਨ੍ਹਾਂ ਨੂੰ ਸਾਹਿਬ ਸੁਲਤਾਨ ਆਪਣੀ ਚੁੱਕੇ ਢਾਕੇ, ਢਾਹ ਢੇਰੀ ਖ਼ਾਕ ਨਾ ਕੋਇ ਬਣਾਈਆ। ਜਿਨ੍ਹਾਂ ਦੇ ਜੁਗ ਚੌਕੜੀ ਚੱਲੇ ਸਾਕੇ, ਕਲਮਾਂ ਸ਼ਾਹੀਆਂ ਦੇਣ ਗਵਾਹੀਆ। ਉਹਨਾਂ ਦਾ ਮੇਲ ਮਿਲਿਆ ਇਤਫ਼ਾਕੇ, ਬੇਪਰਵਾਹ ਹੋਇਆ ਸਹਾਈਆ। ਕੂੜ ਕੁੜਿਆਰੇ ਤੋੜੇ ਨਾਤੇ, ਸੱਜਣ ਸਾਚੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਹਿਣੇ ਵਿਚ ਚੁਕਾਈਆ। ਦਸਮ ਪੋਹ ਕਹੇ ਖੇਲ ਵੇਖਿਆ ਸੋਹਣਾ ਸੁਹੇਲਾ, ਸੱਜਣ ਇਕ ਅਖਵਾਈਆ। ਗੁਰੂਆਂ ਵਰਗਾ ਗੁਰੂ ਚੇਲਿਆਂ ਵਰਗਾ ਚੇਲਾ, ਪੈਗ਼ੰਬਰਾਂ ਵਰਗਾ ਪੈਗ਼ੰਬਰ ਗੁਰੂਆਂ ਪੈਗ਼ੰਬਰਾਂ ਤੋਂ ਪਰੇ ਮਾਲਕ ਆਪ ਅਖਵਾਈਆ। ਜਨ ਭਗਤਾਂ ਕਰ ਕੇ ਸਹਿਜ ਸੁਭਾਉ ਮੇਲਾ, ਮਿਲਾਵਟ ਪਿਛਲੀ ਦਿਤੀ ਚੁਕਾਈਆ। ਪਿਛਲਾ ਚੁਕਾ ਕੇ ਵਕਤ ਦੁਹੇਲਾ, ਇਕੱਲਾ ਹੋਇਆ ਆਪ ਸਹਾਈਆ। ਸਾਚਾ ਸਮਾਂ ਸੁਹਾ ਕੇ ਵੇਲਾ, ਵੇਖਣ ਵਾਲੇ ਚੁੱਪ ਕਰਾਈਆ। ਜਨ ਭਗਤ ਕੋਈ ਨਾ ਰਹੇ ਪੁੱਤ ਸੁਤੇਲਾ, ਨਾਤਾ ਕੂੜਾ ਦਿਤਾ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਪਹਾੜ ਜੰਗਲ ਜੂਹ ਉਚੇ ਟਿੱਲੇ ਪਰਬਤ ਬੇਲਾ, ਸਮੁੰਦ ਸਾਗਰ ਡੂੰਘੀ ਖਾਈ ਖੋਜ ਖੁਜਾਈਆ। ਦਸ ਪੋਹ ਕਹੇ ਮੈਂ ਖਾਵਾਂ ਸੁਗੰਦੀ, ਸਚ ਸਚ ਦ੍ਰਿੜਾਈਆ। ਜਨ ਭਗਤਾਂ ਕੱਟਦਾ ਵੇਖਿਆ ਫੰਦੀ, ਫਾਸੀ ਅੱਗੇ ਨਾ ਕੋਇ ਲਟਕਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਪਾਬੰਦੀ, ਸ਼ਰਅ ਸ਼ਰੀਅਤ ਨਾ ਕੋਇ ਰਖਾਈਆ । ਲੱਖ ਚੁਰਾਸੀ ਖ਼ਾਨਾ ਤੋੜ ਕੇ ਬੰਦੀ, ਬਰੀ ਆਪਣੇ ਹੁਕਮ ਰਖਾਈਆ। ਪੀਠ ਰਹੇ ਕੋਈ ਨਾ ਨੰਗੀ, ਸੀਸ ਆਪਣਾ ਹੱਥ ਟਿਕਾਈਆ। ਗੁਰਮੁਖ ਸਵਾਣੀ ਨਜ਼ਰ ਨਾ ਆਵੇ ਕੋਈ ਰੰਡੀ, ਗੋਬਿੰਦ ਸ਼ਬਦ ਹਾਣੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਦਸਮ ਪੋਹ ਕਹੇ ਮੈਥੋਂ ਪੁੱਛੋ, ਪਿਛਲਾ ਹਾਲ ਸੁਣਾਈਆ। ਗੁਰਮੁਖ ਉਸ ਨਾਲ ਨਾ ਰੁਸੋ, ਰੁਸਿਆਂ ਰਿਹਾ ਮਨਾਈਆ। ਉਸ ਦੀ ਚਰਨੀਂ ਝੁਕੋ, ਜੋ ਝੁਕ ਝੁਕ ਤੁਹਾਡੀ ਸੇਵ ਕਮਾਈਆ। ਉਸ ਦੇ ਕੋਲੋਂ ਮੂਲ ਨਾ ਲੁਕੋ, ਜੋ ਜੁਗ ਜਨਮ ਦਿਆਂ ਲੁਕਿਆਂ ਬਾਹਰ ਕਢਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਦਸ ਪੋਹ ਕਹੇ ਸੁਣੋ ਬੇਨੰਤੀ ਇਕ, ਦਰ ਠਾਂਡੇ ਦਿਆਂ ਜਣਾਈਆ। ਪੰਜਾਂ ਤੱਤਾਂ ਵਾਲਿਉ ਬਣ ਜਾਉ ਸਾਚੇ ਸਿੱਖ, ਸਤਿਗੁਰ ਸਿਖਿਆ ਇਕ ਦ੍ਰਿੜਾਈਆ। ਜਿਨ੍ਹਾਂ ਦੇ ਪੂਰਬ ਲੇਖੇ ਲਏ ਲਿਖ, ਅੰਤਮ ਝੋਲੀ ਪਾਈਆ। ਜੇ ਸ੍ਰੀ ਭਗਵਾਨ ਤੁਹਾਡੇ ਉਤੇ ਗਿਆ ਵਿਸ, ਵਿਸਰਿਆਂ ਫੇਰ ਉਠਾਈਆ। ਤੁਹਾਡਾ ਔਦਿਆਂ ਦਾ ਵੇਖੇ ਮੁਖ, ਜਾਂਦਿਆਂ ਦੀ ਤੱਕੇ ਪਿਠ, ਸਵਾ ਗਿਠ ਅੰਦਰ ਆਪਣੀ ਖੇਲ ਰਚਾਈਆ। ਜਿਸ ਦਸਮ ਦਵਾਰੀ ਦੀ ਕਰਦੇ ਰਹੇ ਸਾਰੇ ਖਿਚ, ਜੋਗ ਅਭਿਆਸ ਤਪ ਸਾਧਨਾ ਜਗਤ ਕਰਾਈਆ। ਉਸ ਦੀ ਜਨ ਭਗਤਾਂ ਘਰ ਬੈਠਿਆਂ ਦੇ ਦੇਵੇ ਚਿਟ, ਉਪਰ ਸੋਹੰ ਨਾਮ ਰਖਾਈਆ। ਗੁਰਸਿਖ ਤੂੰ ਮੇਰਾ ਮੈਂ ਤੇਰਾ ਪਿਤ, ਪਿਤਾ ਪੂਤ ਇਕੋ ਘਰ ਦੇ ਮਾਲਕ ਨਜ਼ਰੀ ਆਈਆ। ਜਿਨ੍ਹਾਂ ਦੇ ਅੰਦਰ ਮੈਂ ਵੜ ਜਾਵਾਂ ਵਿਚ, ਉਹਨਾਂ ਨੂੰ ਦਸਮ ਦਵਾਰੀ ਚੰਗੀ ਮੂਲ ਨਾ ਭਾਈਆ ।

ਉਹ ਕੌਡੀ ਵਾਂਗ ਸਿੱਕੇ ਭਰੀ ਰਿਚ, ਵਿੱਚੇ ਬੰਦ ਕਰਾਈਆ। ਜਿਨ੍ਹਾਂ ਦੇ ਅੰਤਰ ਵਸੇਰਾ ਹੋਇਆ ਨਿਜ, ਉਹਨਾਂ ਨਿਜ ਨੇਤਰ ਪੰਧ ਮੁਕਾਈਆ। ਮੈਂ ਭਗਤਾਂ ਨਾਲ ਆਦਿ ਜੁਗਾਦੀ ਨਿਰਗੁਣ ਹੋ ਕੇ ਗਿਆ ਗਿਝ, ਸਰਗੁਣ ਖ਼ੁਸ਼ੀ ਮਨਾਈਆ। ਜੁਗ ਚੌਕੜੀ ਮੇਰੀ ਵੱਖਰੀ ਬਿਧ, ਸ਼ਾਸਤਰ ਸਿਮਰਤ ਵੇਦ ਨਾ ਕੋਇ ਸਮਝਾਈਆ। ਜੇ ਦਸ ਪੋਹ ਰਾਤ ਨੂੰ ਲੱਗੇ ਪਾਲਾ ਤੁਹਾਡੇ ਅੰਦਰ ਵੜ ਕੇ ਮਾਣਾ ਨਿੱਘ, ਨਿਗਾਹ ਤੁਹਾਡੀ ਆਪਣੇ ਵਿਚ ਮਿਲਾਈਆ । ਜੇ ਤੁਸੀਂ ਕਰੋ ਜ਼ਿਦ, ਆਪਣਾ ਬਲ ਵਧਾਈਆ। ਮੈਂ ਫੇਰ ਵੀ ਕਹਿਣਾ ਇਹ ਛਿੰਦੇ ਮੇਰੇ ਪੁੱਤ, ਜਿਨ੍ਹਾਂ ਆਪਣੀ ਗੋਦ ਉਠਾਈਆ। ਜਿਨ੍ਹਾਂ ਨਾਲ ਮੇਰੀ ਮੌਲੇ ਰੁੱਤ, ਸੁਹੰਜਣੀ ਘੜੀ ਸੋਭਾ ਪਾਈਆ। ਉਹਨਾਂ ਉਤੇ ਕਿਉਂ ਨਾ ਹੋਵਾਂ ਖ਼ੁਸ਼, ਜੋ ਖ਼ੁਸ਼ੀਆਂ ਵਿਚ ਮੇਰਾ ਨਾਮ ਧਿਆਈਆ। ਸ੍ਰਿਸ਼ਟੀ ਨਾਲੋਂ ਹੋ ਕੇ ਚੁੱਪ, ਮੁਖ ਆਪਣਾ ਬੈਠੇ ਬਦਲਾਈਆ। ਜਨ ਭਗਤਾਂ ਕੋਲੋਂ ਭਗਤ ਰਹੇ ਪੁੱਛ, ਕਿਥੇ ਮਿਲੇ ਬੇਪਰਵਾਹੀਆ। ਪਾਲ ਸਿੰਘ ਕਹੇ ਉਹ ਸਭ ਦੀ ਮੰਗੇ ਸੁਖ, ਚਾਰ ਕੁੰਟ ਧਿਆਨ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਮਾਨਸ ਨਾ ਮਨੁੱਖ, ਜੋਤੀ ਜਾਤਾ ਪੁਰਖ ਬਿਧਾਤਾ ਮਾਲਕ ਖ਼ਾਲਕ ਪਤਿਪਰਮੇਸ਼ਵਰ ਪਾਰਬ੍ਰਹਮ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਨੂੰ ਭਗਤਾਂ ਮਿਲਣ ਦੀ ਲੱਗੀ ਭੁੱਖ, ਬਿਨ ਦਰਸ਼ਨ ਸਾਂਤ ਕਦੇ ਨਾ ਆਈਆ। ਸੋ ਦੂਰ ਦੁਰਾਡਾ ਨੇਰਨ ਨੇਰਾ ਨੇੜੇ ਗਿਆ ਢੁਕ, ਲਹਿਣਾ ਦੇਣਾ ਪੰਧ ਮੁਕਾਈਆ। ਜਨ ਭਗਤੋ ਉਸ ਤੋਂ ਲਹਿਣਾ ਦੇਣਾ ਲੈ ਲਿਉ ਕੁਛ, ਜਿਹੜਾ ਲਵ ਕੁਛ ਸੀਤਾ ਜਨਕ ਸਪੁੱਤਰੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰ ਨਜ਼ਰ ਨਾਲ ਪਾਰ ਕਰਾਈਆ।

੧੧ ਪੋਹ ੨੦੨੧ ਬਿਕ੍ਰਮੀ ਪਾਕਿਸਤਾਨੀ ਮੁਸਲਮਾਨਾਂ ਦੇ ਨਾਲ ਪਿੰਡ ਮਸਾਣੀਆਂ

ਤਮੰਨਾ ਹੋਏ ਜਿਸ ਜ਼ਾਤੀ ਮਜ਼੍ਹਬ, ਜਲਵਾ ਤੱਕੇ ਨੂਰ ਖ਼ੁਦਾਈਆ। ਕੀ ਹੋਇਆ ਜੇ ਕਾਇਨਾਤ ਕਰੇ ਨਾ ਫ਼ਕੀਰਾਂ ਅਦਬ, ਮਹਿਬੂਬ ਹਕ ਵੇਖਣ ਕੋਇ ਨਾ ਪਾਈਆ। ਸੂਫ਼ੀ ਕਦੇ ਨਾ ਕਹਿਣ ਹੋਇਆ ਗ਼ਜ਼ਬ, ਚਲਣ ਪਰਵਰਦਿਗਾਰੇ ਰਜ਼ਾਈਆ। ਸਦੀ ਚੌਧਵੀਂ ਖੇਲ ਰਿਹਾ ਬਦਲ, ਅਦਲ ਹੱਥ ਬੇਪਰਵਾਹੀਆ। ਜਿਨ੍ਹਾਂ ਕੀਤਾ ਅਸਲ ਵਸਲ, ਵਾਸਤਾ ਵਾਹਿਦ ਨਾਲ ਰਖਾਈਆ। ਉਹ ਉਸ ਦੀ ਜ਼ਾਤ ਓਸੇ ਦੀ ਨਸਲ, ਤਤ ਪੋਸ਼ ਵੰਡ ਨਾ ਕੋਇ ਵੰਡਾਈਆ। ਜੋਤੀ ਨੂਰ ਖ਼ੁਦਾ ਦਾ ਫ਼ਜ਼ਲ, ਰਹਿਮਤ ਇਕ ਰਖਾਈਆ। ਸਾਚਾ ਨਗ਼ਮਾ ਨਾਮ ਉਸ ਦੀ ਗ਼ਜ਼ਲ, ਕੂੜੀ ਗ਼ਫ਼ਲਤ ਦਏ ਮਿਟਾਈਆ। ਜਿਨ੍ਹਾਂ ਚੜ੍ਹ ਕੇ ਵੇਖਿਆ ਓਸ ਮਹਿਬੂਬ ਦੀ ਸਾਚੀ ਮੰਜ਼ਲ, ਜਿਥੇ ਨਾਅਰਾ ਇਕੋ ਇਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਤੌਫ਼ੀਕ ਇਕ ਖ਼ੁਦਾ ਚੌਦਾਂ ਤਬਕਾਂ ਰਫ਼ੀਕ ਮਿਹਰਬਾਂ ਮੁਹੱਬਤ ਵਿਚ ਸਮਾਈਆ। ਮਿਲਿਆ ਮੇਲ ਕਰੋ ਤੁਆਰਫ਼, ਤਾਰੀਫ਼ ਨਾਲ ਸਮਝਾਈਆ। ਹੁਜਰੇ ਹਕ ਦੀ ਹੋਏ ਜ਼ਿਆਰਤ, ਨਜ਼ਰੇ ਨੂਰ ਇਲਾਹੀਆ। ਜਿਸ ਮਿਲਿਆ ਮੁਰਸ਼ਦ ਸੋ ਮੁਰੀਦ ਕਰੇ ਸਫ਼ਾਰਸ਼, ਫੜ ਬਾਹੋਂ ਸੰਗ ਰਖਾਈਆ। ਓਥੇ ਅਲਫ ਯੇ ਦੀ ਮੁਕੇ ਅਬਾਰਤ, ਰਸਨਾ ਜਿਹਵਾ ਜ਼ਬਾਨ ਨਾ ਕੋਇ ਪੜ੍ਹਾਈਆ। ਬਰੀਖ਼ਾਨੇ ਵਿਚੋਂ ਬਰੀ ਕਰੇ ਬਿਨਾ ਜ਼ਮਾਨਤ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਜਿਸ ਦੀ ਸਦਾ ਸਦਾ ਬਣੇ ਰਹੇ ਅਮਾਨਤ, ਸੋ ਅਮਨ ਵਿਚ ਵੇਖੇ ਏਕਾ

ਏਕ ਧਿਆਨ ਲਗਾਈਆ। ਜਿਸ ਦੀ ਖੋਜ ਕਰ ਕਰ ਥੱਕੇ ਆਰਫ਼, ਉਲਮਾ ਕਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵਸਣਹਾਰਾ ਸਾਚੇ ਘਰ, ਮੁਕਾਮੇ ਹਕ ਸੋਭਾ ਪਾਈਆ। ਮੁਕਾਮੇ ਹਕ ਦੀ ਦੱਸੋ ਤਾਰੀਫ਼, ਵਾਹਿਦ ਕਲਮਾ ਇਕ ਜਣਾਈਆ। ਜਿਸ ਨੂੰ ਕਹਿੰਦੇ ਮੁਜਾਰੇ ਸ਼ਰੀਫ਼, ਸਲਲ ਬੈਠਾ ਆਸਣ ਲਾਈਆ। ਜਿਸ ਦਾ ਨਜ਼ਰ ਨਾ ਆਏ ਕੋਈ ਸ਼ਰੀਕ, ਲਾਸ਼ਰੀਕ ਇਕ ਅਖਵਾਈਆ। ਜਿਸ ਦੇ ਵਿਚ ਵਡ ਤੌਫ਼ੀਕ, ਤੋਹਫ਼ੇ ਸੰਤਾਂ ਭਗਤਾਂ ਫ਼ਕੀਰਾਂ ਸੂਫ਼ੀਆਂ ਘਰ ਘਰ ਝੋਲੀ ਪਾਈਆ। ਓਸ ਦੀ ਸਚ ਸਚ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ । ਉਹ ਅੰਦਰ ਦਾ ਖੋਜੀ ਧੁਰ ਦਾ ਤਬੀਬ, ਕੂੜੀ ਕਿਰਿਆ ਰੋਗ ਦਏ ਗਵਾਈਆ। ਜੋ ਮੁਹੰਮਦ ਕਰਕੇ ਗਿਆ ਨਸੀਹਤ, ਵਸੀਅਤ ਉਮਤ ਹੱਥ ਫੜਾਈਆ। ਉਹ ਲੱਭੇ ਕਿਥੋਂ ਅਸਲੀਅਤ, ਇਸਮ ਆਜ਼ਮ ਦਏ ਜਣਾਈਆ। ਮੁਰੀਦ ਮੁਰਸ਼ਦ ਮਿਲ ਕੇ ਦੋਹਾਂ ਦੀ ਇਕੋ ਜਿਹੀ ਹੋ ਜਾਏ ਤਬੀਅਤ, ਅੰਦਰੋਂ ਤਬਾ ਦਏ ਬਦਲਾਈਆ। ਸਚ ਪੁੱਛੋ ਸਾਰਿਆਂ ਦੀ ਇਕੋ ਵਲਦੀਅਤ, ਵਾਹਿਦ ਖ਼ੁਦਾ ਸਭ ਦਾ ਬਾਪ ਮਾਲਕ ਇਕ ਅਖਵਾਈਆ। ਮਿਹਰਵਾਨ ਅੰਦਰ ਸਦਾ ਮਿਹਰਵਾਨ, ਮਹਿਬੂਬ ਇਕ ਅਖਵਾਈਆ। ਜਿਸ ਦਾ ਸਤਿ ਸਚ ਨਿਸ਼ਾਨ, ਜ਼ਿਮੀਂ ਅਸਮਾਨਾਂ ਉਪਰ ਝੁਲਾਈਆ। ਜਿਸ ਨੂੰ ਮੁਸਲਿਮ ਹਿੰਦੂ ਸਿੱਖ ਇਸਾਈ ਸਾਰੇ ਗਾਣ, ਰਾਗਾਂ ਨਾਦਾਂ ਕਲਮਿਆਂ ਵਿਚ ਢੋਲੇ ਰਹੇ ਸ਼ਨਵਾਈਆ। ਜਿਸ ਦਾ ਸਦਾ ਸਦਾ ਵਸੇਰਾ ਅੰਦਰ ਬਣਿਆ ਰਹੇ ਮਹਿਮਾਨ, ਦਰਵੇਸ਼ ਹੋ ਕੇ ਅਲਖ ਜਗਾਈਆ। ਜਿਸ ਦੀ ਸਿਫ਼ਤ ਮਜੀਦ ਕੁਰਾਨ, ਤੀਸ ਬਤੀਸਾ ਮਿਲੇ ਮਾਣ ਵਡਿਆਈਆ। ਉਹ ਸ਼ਹਿਨਸ਼ਾਹ ਪਾਤਸ਼ਾਹ ਸਭ ਦਾ ਸੁਲਤਾਨ, ਭੂਪਨ ਭੂਪ ਬੇਪਰਵਾਹੀਆ। ਮਾਤਲੋਕ ਮਖ਼ਲੂਕ ਸਾਰਾ ਓਸ ਦਾ ਖ਼ਾਨਦਾਨ, ਦੀਨ ਮਜ਼੍ਹਬ ਫ਼ਿਰਕਾ ਰੂਪ ਵਖਾਈਆ। ਉਸ ਦਾ ਇਕੋ ਇਕ ਈਮਾਨ, ਕਾਮਲ ਮੁਰਸ਼ਦ ਆਮਲ ਅਮਲ ਵਿਚ ਰਖੇ ਲੋਕਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਮਹਿੰਦੀ ਅਮਾਮ, ਅਮਨ ਦਾ ਦਾਤਾ ਸਾਹਿਬ ਇਕ ਅਖਵਾਈਆ। ਰਸਨਾ ਜਿਹਵਾ ਜ਼ਬਾਨ ਨਾਲ ਸਾਰੇ ਕਰਦੇ ਓਸ ਦੀਆਂ ਬਾਤਾਂ, ਅੰਦਰ ਵੜ ਮੰਦਰ ਚੜ੍ਹ ਸਾਚੇ ਹੁਜਰੇ ਨੂਰੀ ਦਰਸ ਕੋਇ ਨਾ ਪਾਈਆ। ਉਹਨਾਂ ਦੀਆਂ ਲੇਖੇ ਲੱਗਣ ਨਿਮਾਜ਼ਾਂ, ਜਿਨ੍ਹਾਂ ਮਿਲਿਆ ਗ਼ਰੀਬ ਨਿਵਾਜਾ, ਬਿਨ ਮੱਕੇ ਕਾਅਬਿਉਂ ਕਰਾ ਦਏ ਕਾਇਆ ਅੰਦਰ ਹਾਜਾ, ਅਗਲੀ ਹਾਜਤ ਰਹੇ ਨਾ ਰਾਈਆ। ਉਹ ਪ੍ਰੇਮ ਪਿਆਰ ਦਾ ਵੇਖਿਆ ਇਕ ਮੁਹਤਾਜਾ, ਮਹਿਜ਼ ਆਸ਼ਕ ਮਾਸ਼ੂਕ ਵੇਖੇ ਥਾਉਂ ਥਾਈਂਆ । ਉਹ ਖ਼ਵਾਜਿਆਂ ਦਾ ਖ਼ਵਾਜਾ, ਨਵਾਬਾਂ ਦਾ ਨਵਾਬ, ਜਨਾਬਾਂ ਦਾ ਜਨਾਬ, ਆਲੀਸ਼ਾਨ ਬੇਪਹਿਚਾਨ ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਉਹ ਮਕਾਨ, ਜਿਸ ਮਕਾਨ ਦਾ ਮਾਲਕ ਇਕੋ ਨਜ਼ਰੀ ਆਈਆ। ਦਰਬਾਨ ਦਾ ਵੇਖਿਆ ਦਰਬਾਰ, ਸ਼ਾਹ ਬਦਰ ਚਾਰ ਮਨਾਰ, ਚਾਰੋਂ ਕੁੰਟ ਰਿਹਾ ਵਖਾਈਆ। ਜਿਸ ਦੀ ਅੰਤਰ ਖ਼ਾਹਿਸ਼ ਇਕੋ ਸਧਰ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਜੋ ਇਨਸਾਫ਼ ਵਿਚੋਂ ਚਾਹੇ ਇਨਸਾਫ਼ ਅਦਲਾਂ ਵਿਚੋਂ ਅਦਲ, ਆਦਲ ਇਕੋ ਨਜ਼ਰੀ ਆਈਆ। ਜੋ ਕੂੜੀ ਕਿਰਿਆ ਕਾਇਆ ਅੰਦਰੋਂ ਸਭ ਦੀ ਦੇਵੇ ਬਦਲ, ਬਦਲਾ ਲੈਣ ਵਾਲਾ ਰਹਿਣ ਕੋਇ ਨਾ ਪਾਈਆ। ਮਖ਼ਲੂਕੇ ਖ਼ੁਦਾ ਕਵਣ ਮਕਤੂਲ ਕਵਣ ਕਰੇ ਕਤਲ, ਕਵਣ ਖੰਡਾ ਖੰਜਰ ਤਲਵਾਰ ਹੱਥ ਉਠਾਈਆ। ਜਿਨ੍ਹਾਂ ਸੂਫ਼ੀਆਂ ਸਚ ਖ਼ੁਦਾ ਦੇ ਮਿਲਣ ਦਾ ਮਤਲਬ, ਉਹ ਜਗਤ ਨਾਤੇ ਗਏ ਤੁੜਾਈਆ। ਉਸਦੇ ਵਿਚ ਹੋਵੇ ਤਲਬ, ਸਾਖਿਆਤ ਉਸ ਦਾ ਦਰਸ਼ਨ ਪਾਈਆ। ਇਹ ਕੋਈ ਕਹਾਣੀ ਗੌਣ ਵਾਲੀ ਨਹੀਂ ਨਜ਼ਮ, ਨਜ਼ਾਕਤ ਨਾਲ ਹਫਾਜ਼ਤ

ਨਾਲ ਰਫ਼ਾਕਤ ਨਾਲ ਮੁਰੀਦ ਮੁਰਸ਼ਦ ਆਪਣੇ ਗਲੇ ਲਗਾਈਆ। ਤਬੀਅਤ ਅੰਦਰ ਤਾਬੇਦਾਰੀ, ਦਰ ਦਰਵੇਸ਼ਾ ਮੰਗ ਮੰਗਾਈਆ। ਜਿਨ੍ਹਾਂ ਦੀ ਹਕੀਕਤ ਵਿਚੋਂ ਹਕ ਨਾਲ ਲੱਗ ਗਈ ਯਾਰੀ, ਯਰਾਨੇ ਰਿਹਾ ਤੋੜ ਨਿਭਾਈਆ। ਮਜਲਸਾਂ ਵਿਚ ਨਾ ਹੋਏ ਖੁਆਰੀ, ਮਿਹਰਵਾਨ ਜਿਸ ਉਪਰ ਮਿਹਰ ਨਜ਼ਰ ਇਕ ਉਠਾਈਆ। ਜੋ ਮੁਰੀਦ ਮੁਰਸ਼ਦ ਦਾ ਹੋ ਕੇ ਰਹੇ ਤਾਬੇਦਾਰੀ, ਸਿਰ ਕਦਮਾਂ ਉਪਰ ਟਿਕਾਈਆ। ਉਹ ਨਾ ਮਾਸ਼ੂਕ ਨਾ ਆਸ਼ਕ ਨਾ ਨਰ ਨਾ ਨਾਰੀ, ਇਕੋ ਉਸ ਦਾ ਨੂਰ ਨਜ਼ਰੀ ਆਈਆ। ਡਿੱਠਾ ਨੂਰ ਨਾਨਕ ਨਿਰੰਕਾਰੀ, ਮੁਹੰਮਦ ਮਹਿਬੂਬ ਇਕੋ ਨਜ਼ਰੀ ਆਈਆ। ਜਿਨ੍ਹਾਂ ਸਮਝ ਲਈ ਉਸ ਦੀ ਰਮਜ਼, ਰਹਿਮਤ ਵਿਚ ਸਮਾਈਆ। ਉਹ ਮਨਸੂਰ ਬਣ ਗਏ ਸ਼ਮਸ, ਆਪਣਾ ਆਪ ਕੁਰਬਾਨ ਕਰਾਈਆ। ਬੰਦਿਆਂ ਵਿਚੋਂ ਖ਼ਾਕੀ ਬੰਦਾ, ਪੋਸ਼ ਚਮੜਾ ਨਜ਼ਰੀ ਆਈਆ। ਚੰਦਾਂ ਵਿਚੋਂ ਓਸ ਦਾ ਨੂਰੀ ਚੰਦਾ, ਜੋ ਅੰਦਰ ਬਾਹਰ ਕਰੇ ਰੁਸ਼ਨਾਈਆ। ਪ੍ਰੇਮੀਆ ਵਿਚੋਂ ਓਸ ਦੇ ਪ੍ਰੇਮ ਦਾ ਫੰਦਾ, ਜਿਸ ਦੀ ਡੋਰ ਨਾ ਕੋਇ ਕਟਾਈਆ। ਆਪਣੇ ਨਾਲੋਂ ਤੁਹਾਨੂੰ ਸਮਝੇ ਚੰਗਾ, ਜੋ ਮਿਲਕੇ ਖ਼ੁਸ਼ੀ ਮਨਾਈਆ। ਮੁਰੀਦ ਮੁਰਸ਼ਦ ਮੁਰਸ਼ਦ ਮੁਰੀਦ ਇਕ ਨੂਰ ਜ਼ਹੂਰ ਵਸੰਦਾ, ਮਸ਼ਹੂਰ ਅੱਖਰਾਂ ਵਿਚ ਵਡਿਆਈਆ। ਵਜੂਦ ਜੇਠੂਵਾਲ ਵਸੰਦਾ, ਅੰਦਰ ਹੁਕਮ ਸਚ ਖ਼ੁਦਾ ਬੇਪਰਵਾਹੀਆ। ਠੇਕੇਦਾਰ ਵਾਹਦ ਮਾਲਕ, ਏਕਾ ਏਕ ਏਕ ਅਖਵਾਇੰਦਾ। ਜੋ ਵੇਖਣਹਾਰਾ ਖ਼ਲਕ ਖ਼ਾਲਕ, ਮਖ਼ਲੂਕ ਆਪਣਾ ਰੰਗ ਪਰਗਟਾਇੰਦਾ। ਦੋ ਜਹਾਨਾਂ ਬਣੇ ਸਾਲਸ, ਅਦਲ ਇਨਸਾਫ ਵਾਲਾ ਇਕ ਅਖਵਾਇੰਦਾ। ਦੀਨਾਂ ਮਜ਼੍ਹਬਾਂ ਵਿਚੋਂ ਕੱਢ ਕੇ ਖ਼ਾਲਸ, ਖ਼ਾਹਿਸ਼ ਹਵਸ ਹਰਸ ਹਾਫ਼ਜ਼ਾਂ ਆਪਣੇ ਨਾਲ ਮਿਲਾਇੰਦਾ। ਆਪਣੀ ਜ਼ਾਤ ਨਾਲ ਕਰਕੇ ਤਅਲੁਕ ਤਾਬੇਦਾਰੀ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੁਰਾਨਾ ਵੇਖ ਵਖਾਇੰਦਾ । ਦੱਸੋ ਕਿਹੜੇ ਜਾਣਾ ਅੰਦਰ, ਗੁਸਲ ਹਮਾਮ ਕਿਹੜਾ ਨਜ਼ਰੀ ਆਇੰਦਾ। ਝਾਤੀ ਮਾਰੋ ਹਨੇਰੀ ਕੰਦਰ, ਵਸਲ ਯਾਰ ਕਵਣ ਕਰਾਇੰਦਾ। ਜਿਥੇ ਨਾ ਕੋਈ ਸੂਰੀਆ ਨਾ ਕੋਈ ਚੰਦਰ, ਜ਼ਿਮੀਂ ਅਸਮਾਨ ਰੂਪ ਨਾ ਕੋਇ ਵਖਾਇੰਦਾ। ਹਕ ਮੁਕਾਮੇ ਵੇਖੋ ਮੰਜ਼ਲ, ਮਜ਼ਾ ਮਹਿਬੂਬ ਕੀ ਚਖਾਇੰਦਾ। ਮਿਹਰੇ ਕਰਮ ਕਰੇ ਨਜ਼ਰ, ਫ਼ਜ਼ਲ ਆਪਣਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਨੂਰ ਧਰ, ਨੂਰਾਂ ਵਿਚੋਂ ਨੂਰ ਇਕ ਵਖਾਇੰਦਾ । ਗੁਸਲ ਕਰਨਾ ਕਿਹੜਾ ਬਦਨ, ਤਨ ਮਾਟੀ ਖ਼ਾਕੀ ਸਾਫ਼ ਕਰਾਈਆ। ਕਿਹੜੀ ਤਮੰਨਾ ਅੰਦਰੋਂ ਰਹੀ ਬਦਲ, ਨਫ਼ਸ ਰਹੀ ਹਿਲਾਈਆ। ਕਿਹੜੀ ਖ਼ਾਹਿਸ਼ ਕਿਹੜੀ ਸਧਰ, ਕਿਹੜੀ ਬਦਰ ਕਰੇ ਪੜ੍ਹਾਈਆ। ਕਿਹੜੀ ਤਕਦੀਰ ਕਰੇ ਭਗਵਧਰ, ਤਦਬੀਰ ਤਕਦੀਰ ਤਸੱਵਰ ਕੌਣ ਕਰਾਈਆ। ਕਵਣ ਬੈਠਾ ਅੰਦਰ ਝਗੜਾ ਕਰਕੇ ਆਪ ਵਖਾਏ ਗ਼ਦਰ, ਗ਼ੁਰਬਤ ਗ਼ੈਰਤ ਗਿਰਹਾ ਵਿਚ ਛੁਪਾਈਆ। ਕਿਸ ਬਿਧ ਹੋਵੇ ਉਹਦੀ ਮੁਰੰਮਤ, ਸਚ ਸਚ ਦਿਉ ਸਮਝਾਈਆ। ਜੇ ਤੁਹਾਡੇ ਉਤੇ ਹੋਈ ਖ਼ੁਦਾ ਦੀ ਰਹਿਮਤ, ਰਹੀਮ ਆਪਣਾ ਦਿਉ ਮਿਲਾਈਆ। ਜੇ ਉਹ ਤੁਹਾਡੇ ਨਾਲ ਸਹਿਮਤ, ਸਹਿਮ ਅੰਦਰੋਂ ਦਿਉ ਚੁਕਾਈਆ। ਸਾਚਾ ਕਲਮਾ ਦਿਉ ਇਕ ਨਿਆਮਤ, ਨੇਮ ਹੁਕਮ ਉਸ ਦਾ ਪੂਰ ਕਰਾਈਆ। ਜੇ ਉਸ ਦੇ ਘਰ ਵੜਨ ਦੀ ਨਹੀਂ ਮਮਾਨਤ, ਮਹਿਮਾਨਖ਼ਾਨੇ ਵਿਚ ਮਹਿਜ਼ ਇਕੋ ਦਿਉ ਮਿਲਾਈਆ। ਜੋ ਸਦਾ ਸਦਾ ਸਦ ਰਹੇ ਸਹੀ ਸਲਾਮਤ, ਮੜ੍ਹੀ ਗੋਰ ਡੇਰਾ ਕਦੇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਇਕ ਦਰ, ਜਿਸ ਦਾ ਦਰਵਾਜ਼ਾ, ਸਾਚੀ ਦਰਗਾਹ ਜਗਤ ਅੱਖਾਂ ਨਜ਼ਰ ਕਿਸੇ ਨਾ ਆਈਆ। ਜਗਤ ਅੱਖਾਂ ਹੋਈ ਬੀਨਾਈ, ਨੂਰ ਜ਼ਹੂਰ ਦਿਉ

ਦ੍ਰਿੜਾਈਆ। ਕਿਹੜੀ ਮੰਜ਼ਲ ਕਿਹੜੀ ਰੁਸ਼ਨਾਈ, ਕਿਹੜੀ ਸ਼ਨਵਾਈ ਰਿਹਾ ਵਜਾਈਆ। ਕਿਹੜੀ ਪੀਰ ਕਿਹੜੀ ਪੈਗ਼ੰਬਰ ਕਿਹੜੀ ਰਸੂਲ ਦਏ ਵਡਿਆਈ, ਅਸੂਲ ਆਪਣਾ ਦਏ ਜਣਾਈਆ। ਕਾਇਆ ਅੰਦਰ ਹੋਏ ਸਾਰੇ ਕਰਜ਼ਾਈ, ਮਕਰੂਜ਼ ਬੈਠੇ ਨਜ਼ਰੀ ਆਈਆ। ਜਿਸ ਦੇ ਨਾਲੋਂ ਹੋਈ ਜੁਦਾਈ, ਜੁਜ਼ ਓਸੇ ਨਾਲ ਮਿਲਾਈਆ। ਫ਼ਿਤਰਤ ਵਿਚ ਮਿਟੇ ਫ਼ਿਦਾਈ, ਫ਼ਜ਼ੀਲਤ ਵਿਚ ਫ਼ਾਜ਼ਲ ਫ਼ਜ਼ਲ ਰਹਿਮ ਕਮਾਈਆ। ਵਾਹਿਦ ਇਕ ਲਾਸ਼ਰੀਕ ਦੇਣਾ ਮਿਲਾਈ, ਮਿਲਾਵਟ ਬਨਾਵਟ ਰਹਿਣ ਕੋਇ ਨਾ ਪਾਈਆ। ਜਿਸ ਵਸਲ ਨਾਲ ਦੁਰਮਤ ਮੈਲ ਬਿਨ ਗੁਸਲ ਕੀਤੇ ਦੂਰ ਹੋ ਜਾਈ, ਨਿਰਮਲ ਨੂਰ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰ ਨੁਰਾਨਾ ਸ਼ਾਹ ਸੁਲਤਾਨਾ ਵੇਖਣਹਾਰਾ ਸਰਬ ਮੈਖ਼ਾਨਾ, ਮੁਫ਼ਤ ਆਪਣਾ ਫੇਰਾ ਪਾਈਆ।

੧੧ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਇਕ ਇਕ ਦਾ ਹੋਇਆ ਜੋੜ, ਜੋੜੀ ਜਗਦੀਸ਼ ਬਣਾਇੰਦਾ। ਇਕ ਇਕ ਨਾਲ ਦੇਵੇ ਤੋਰ, ਤੁਰਤ ਆਪਣਾ ਹੁਕਮ ਮਨਾਇੰਦਾ। ਇਕ ਇਕ ਨਾਲ ਚਾੜ੍ਹੇ ਘੋੜ, ਸ਼ਾਹ ਸਵਾਰਾ ਰੂਪ ਵਟਾਇੰਦਾ। ਇਕ ਇਕ ਨਾਲ ਰੱਖੇ ਲੋੜ, ਲੋੜੀਂਦਾ ਸੱਜਣ ਨਜ਼ਰੀ ਆਇੰਦਾ। ਇਕ ਇਕ ਨਾਲ ਕਰੇ ਨਾ ਕੋਈ ਜ਼ੋਰ, ਜਾਬਰ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ । ਇਕ ਇਕ ਦਾ ਮੇਲਾ ਗਿਆਰਾਂ, ਦਸ ਇਕ ਵਧਾਈਆ। ਵੇਖਿਆ ਖੇਲ ਭਗਤ ਦਵਾਰਾ, ਅਸ਼ਟਭੁਜ ਖ਼ੁਸ਼ੀ ਮਨਾਈਆ। ਦੁਰਗਾ ਕਹੇ ਮੈਂ ਕਰ ਦੀਦਾਰਾ, ਦੀਦ ਚਸ਼ਮ ਖ਼ੁਸ਼ੀ ਮਨਾਈਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜਿਸ ਦਾ ਸਭ ਤੋਂ ਵੱਡਾ ਵਸੀਹ ਦਰਬਾਰਾ, ਲੰਮਾ ਚੌੜਾ ਨਾ ਕੋਇ ਸਮਝਾਈਆ। ਓਸ ਦਾ ਵੇਖ ਕੇ ਹਕ ਨਜ਼ਾਰਾ, ਹਕੀਕਤ ਅੱਖ ਸ਼ਰਮਾਈਆ। ਓਸ ਦਾ ਸੁਣ ਕੇ ਨਾਮ ਜੈਕਾਰਾ, ਬ੍ਰਹਿਮੰਡ ਖੰਡ ਖ਼ੁਸ਼ੀ ਮਨਾਈਆ। ਓਸ ਦਾ ਵੇਖ ਕੇ ਭਗਤ ਪਿਆਰਾ, ਮੇਰੀ ਭਾਵਨਾ ਦੂਣ ਸਵਾਈਆ। ਓਸ ਦਾ ਵੇਖ ਕੇ ਘਰ ਸੱਚਾ ਘਰ ਬਾਰਾ, ਬ੍ਰਹਿਮੰਡ ਖੰਡ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇਕ ਇਕ ਕਹੇ ਸਾਡਾ ਅੰਕ ਗਿਆਰਾਂ, ਧੁਰ ਸੰਦੇਸ਼ਾ ਦਿਆਂ ਜਣਾਈਆ। ਮਿਤਰ ਪਿਆਰਾ ਸੱਚਾ ਯਾਰਾ, ਯਾ ਮਹਿਬੂਬ ਨਜ਼ਰੀ ਆਈਆ। ਜਿਸ ਦੀ ਅਗੰਮੀ ਸਤਿ ਸਤਾਰਾ, ਬਿਨ ਤੰਦੀ ਤੰਦ ਵਜਾਈਆ। ਜਿਸ ਦਾ ਹੁਕਮ ਵਾਲਾ ਇਸ਼ਾਰਾ, ਸ਼ਬਦੀ ਦਏ ਸਮਝਾਈਆ। ਜਿਸ ਦਾ ਪ੍ਰੇਮ ਅਗੰਮ ਅਪਾਰਾ, ਨੇਮ ਇਕ ਰਖਾਈਆ। ਜਿਸ ਦਾ ਜਲਵਾ ਨੂਰ ਉਜਿਆਰਾ, ਜੋਤੀ ਜੋਤ ਡਗਮਗਾਈਆ। ਜਿਸਦਾ ਦੋ ਜਹਾਨ ਅਖਾੜਾ, ਬ੍ਰਹਿਮੰਡ ਖੰਡ ਨਾਚ ਨਚਾਈਆ। ਜਿਸ ਦਾ ਖੰਡਾ ਖੜਗ ਦੋ ਧਾਰਾ, ਨਿਰਗੁਣ ਸਰਗੁਣ ਰੂਪ ਵਟਾਈਆ। ਜਿਸ ਦਾ ਵਣਜ ਸਚ ਵਪਾਰਾ, ਨਾਮ ਭੰਡਾਰਾ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗਿਆਰਾਂ ਕਹੇ ਮੈਂ ਵੇਖਿਆ ਅੱਜ, ਆਪਣਾ ਧਿਆਨ ਲਗਾਈਆ। ਨੇਤਰ ਪੇਖ ਕੇ ਮੰਨਿਆ ਸਚ, ਇਹ ਉਹੋ ਬੇਪਰਵਾਹੀਆ। ਜੋ ਲੂੰ ਲੂੰ ਅੰਦਰ ਰਿਹਾ ਰਚ, ਘਟ ਘਟ

ਰਿਹਾ ਸਮਾਈਆ। ਜੋ ਮਨੂਆ ਹੋ ਕੇ ਰਿਹਾ ਨੱਚ, ਆਪਣਾ ਸਵਾਂਗ ਵਰਤਾਈਆ। ਜੋ ਭਾਗ ਲਗਾਵੇ ਕਾਇਆ ਕੱਚ, ਤਨ ਮਾਟੀ ਖ਼ਾਕੀ ਸੋਭਾ ਪਾਈਆ । ਜੋ ਮਾਰਗ ਧੁਰ ਦਾ ਰਿਹਾ ਦੱਸ, ਦਹਿ ਦਿਸ਼ਾ ਕਰੇ ਪੜ੍ਹਾਈਆ। ਜੋ ਭਗਤਾਂ ਪੂਰੀ ਕਰੇ ਆਸ, ਤ੍ਰਿਸਨਾ ਜਗਤ ਬੁਝਾਈਆ। ਜੋ ਨਿਰਗੁਣ ਜੋਤ ਕਰੇ ਪਰਕਾਸ਼, ਦੀਵਾ ਬਾਤੀ ਨਾ ਕੋਇ ਵਖਾਈਆ। ਜੋ ਭਗਤਨ ਸੇਜਾ ਕਰੇ ਬਲਾਸ, ਪਤਿਪਰਮੇਸ਼ਵਰ ਨਾਉਂ ਧਰਾਈਆ। ਜੋ ਨਜ਼ਰੀ ਆਏ ਸਾਖਿਆਤ, ਸਹਿਜ ਸੁਖ ਦਾਤਾ ਸਦਾ ਸਹਾਈਆ। ਜੋ ਦੇਵਣਹਾਰ ਨਜਾਤ, ਮਾਣ ਅਭਿਮਾਨ ਮਿਟਾਈਆ। ਜੋ ਕੱਟਣਹਾਰ ਹਵਾਲਾਤ, ਬੰਦੀਖ਼ਾਨਾ ਦਏ ਤੁੜਾਈਆ। ਜੋ ਵਜਾਵਣਹਾਰ ਰਬਾਬ, ਰਹਿਮਤ ਆਪਣੀ ਆਪ ਕਮਾਈਆ। ਜੋ ਬਣਨਹਾਰ ਨਵਾਬ, ਤਖ਼ਤ ਨਿਵਾਸੀ ਸ਼ਹਿਨਸ਼ਾਹੀਆ। ਜੋ ਚਰਨ ਘੋੜੇ ਦੇਵੇ ਰਕਾਬ, ਰਕਬਾ ਆਪਣੇ ਚਰਨਾਂ ਹੇਠ ਰਖਾਈਆ। ਜੋ ਲੱਖ ਚੁਰਾਸੀ ਕਰੇ ਮੁਹਤਾਜ, ਮਹਿਰਮ ਬਣ ਕੇ ਬੇਪਰਵਾਹੀਆ। ਜੋ ਸੰਤ ਸੁਹੇਲਾ ਮਾਰੇ ਆਵਾਜ਼, ਗੁਰ ਚੇਲਾ ਲਏ ਉਠਾਈਆ। ਜੋ ਕਲਜੁਗ ਬਦਲ ਕੇ ਸਤਿਜੁਗ ਚਲਾਏ ਰਿਵਾਜ, ਕੂੜੀ ਸਾਜ਼ਸ਼ ਮੇਟ ਮਿਟਾਈਆ । ਜੋ ਮਮਨੂਨ ਹੋਏ ਮੁਹਤਾਜ, ਨਮਾਜ਼ ਸਾਚੀ ਸਚ ਪੜ੍ਹਾਈਆ। ਜੋ ਜਲਵਾ ਨੂਰ ਹੋਵੇ ਆਫ਼ਤਾਬ, ਮਹਿਤਾਬ ਕਰੇ ਰੁਸ਼ਨਾਈਆ। ਜੋ ਅਨਰਸ ਹੋਏ ਸਵਾਦ, ਅੰਮ੍ਰਿਤ ਆਬੇ ਹਯਾਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗਿਆਰਾਂ ਕਹਿਣ ਅਸੀਂ ਵੇਖਿਆ ਯਰਾਨਾ, ਜ਼ਾਹਰ ਜ਼ਹੂਰ ਭਗਤਾਂ ਨਾਲ ਰਖਾਈਆ। ਅੰਦਰ ਵੜ ਕੇ ਗਾਏ ਤਰਾਨਾ, ਤੁਰੀਆ ਤੂੰ ਹੀ ਤੂੰ ਹੀ ਅਲਾਈਆ । ਨਾਉਂ ਧਰਾ ਵਿਸ਼ਨੂੰ ਭਗਵਾਨਾ, ਵਿਸ਼ਵ ਲਹਿਣਾ ਦਏ ਮੁਕਾਈਆ। ਸਚਖੰਡ ਦਾ ਸਚ ਨਿਸ਼ਾਨਾ, ਸਚ ਦਵਾਰੇ ਆਪ ਝੁਲਾਈਆ। ਭਗਤ ਵਛਲ ਵਡ ਗੋਪੀ ਕਾਹਨਾ, ਵੇਸ ਅਨੇਕਾ ਰੂਪ ਧਰਾਈਆ। ਸਤਿ ਸਰੂਪੀ ਸੀਤਾ ਰਾਮਾ, ਆਪਣਾ ਖੇਲ ਖਿਲਾਈਆ। ਸ਼ਬਦ ਸਰੂਪੀ ਗੁਰ ਗੁਰ ਗਾਣਾ, ਗਹਿਰ ਗੰਭੀਰ ਸੁਣਾਈਆ। ਜੋਤ ਸਰੂਪੀ ਨੂਰ ਮਹਾਨਾ, ਸਚ ਸਚ ਰਿਹਾ ਚਮਕਾਈਆ। ਪ੍ਰੇਮ ਪ੍ਰੀਤੀ ਚਰਨ ਧਿਆਨਾ, ਬਖ਼ਸ਼ਿਸ਼ ਰਿਹਾ ਕਮਾਈਆ । ਰਹਿਮਤ ਵਿਚ ਰਹੀਮ ਰਹਿਮਾਨਾ, ਰਮਜ਼ ਇਸ਼ਾਰਾ, ਇਕ ਜਣਾਈਆ। ਮੈਦਾਨਾਂ ਵਿਚ ਸੂਰਬੀਰ ਨੌਜਵਾਨਾ, ਖੜਗ ਖੰਡਾ ਹੱਥ ਉਠਾਈਆ। ਮਿਹਰ ਵਿਚ ਗੁਣ ਨਿਧਾਨਾ, ਗਹਿਰ ਗੰਭੀਰ ਅਖਵਾਈਆ। ਸੈਰ ਵਿਚ ਫਿਰੇ ਦੋ ਜਹਾਨਾਂ, ਲੋਕ ਪਰਲੋਕ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਵਖਾਈਆ। ਗਿਆਰਾਂ ਅੰਕ ਕਹੇ ਮੈਂ ਵੇਖਿਆ ਯਾਰੜਾ, ਯਾਦ ਪਿਛਲੀ ਰਿਹਾ ਦਵਾਈਆ। ਜਿਸ ਦਾ ਰਾਗ ਗਾਏ ਨਾ ਕੋਈ ਸਾਰੰਗ ਸਾਰੰਗੜਾ, ਰਬਾਬ ਤੰਦੀ ਨਾ ਕੋਇ ਵਜਾਈਆ। ਜਿਸ ਦਾ ਭੇਵ ਪਾਏ ਨਾ ਕੋਈ ਕਾਹਨੜਾ, ਕਲਿਆਨਾ ਸਕੇ ਨਾ ਕੋਇ ਜਣਾਈਆ। ਜਿਸ ਦਾ ਲੇਖ ਸਭ ਤੋਂ ਨਿਰਾਲੜਾ, ਵੱਖਰੀ ਧਾਰ ਜਣਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਬਿਆਨੜਾ, ਲਹਿਣਾ ਦੇਣਾ ਰਿਹਾ ਚੁਕਾਈਆ। ਜਿਸ ਦਾ ਨੂਰ ਜੋਤ ਪਰਕਾਸ਼ ਕੋਟਨ ਭਾਨੜਾ, ਰਵ ਸਸ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਗਿਆਰਾਂ ਕਹੇ ਮੈਂ ਵੇਖਿਆ ਜੋਰਾਵਰ, ਸ਼ਹਾਦਤ ਵਿਚ ਨਾ ਕੋਇ ਅਜ਼ਮਾਈਆ । ਗੁਰ ਅਵਤਾਰ ਪੈਗ਼ੰਬਰ ਰਹੇ ਡਰ, ਭੈ ਭਉ ਸਭ ਦੇ ਸਿਰ ਤੇ ਛਾਈਆ। ਮਹੱਲ ਅਟਲ ਚੋਟੀ ਬੈਠਾ ਚੜ੍ਹ, ਚੜ੍ਹਦੀ ਕਲਾ ਆਪ ਜਣਾਈਆ। ਭਗਤ ਸੁਹੇਲੇ ਲਾ ਕੇ ਲੜ, ਪੱਲੂ ਆਪਣੀ ਗੰਢ ਪਵਾਈਆ। ਗ੍ਰਹਿ ਮੰਦਰ ਸਾਚੇ ਖੜ੍ਹ, ਖਿੜਕੀ

ਕੁੰਡਾ ਦਿਤਾ ਖੁਲ੍ਹਾਈਆ। ਕਰ ਪਰਕਾਸ਼ ਨਰਾਇਣ ਨਰ, ਨਾਰੀ ਨਰ ਰਿਹਾ ਤਰਾਈਆ। ਸੰਤ ਸੁਹੇਲਾ ਦੇਵੇ ਵਰ, ਝੂਠਾ ਵਰਗ ਨਾ ਕੋਇ ਲਗਾਈਆ। ਸੁੱਕੇ ਕਾਸ਼ਟ ਹਰੇ ਕਰ, ਪੱਤ ਡਾਲ੍ਹੀ ਫੁੱਲ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਗਿਆਰਾਂ ਕਹੇ ਮੈਂ ਵੇਖੀ ਉਸ ਦੀ ਯਾਦ, ਭੁੱਲ ਕਦੇ ਨਾ ਜਾਈਆ। ਮੇਲ ਮਿਲਾ ਕੇ ਆਪਣਾ ਵਾਸਤਵ, ਵਸੀਅਤਨਾਮਾ ਖੋਜ ਖੁਜਾਈਆ। ਹੁਕਮ ਸੁਣਾ ਕੇ ਸਚ ਅਦਾਲਤ, ਅਦਲ ਇਨਸਾਫ਼ ਇਕ ਦ੍ਰਿੜਾਈਆ। ਜਨ ਭਗਤ ਬਣਾ ਖ਼ੁਸ਼ਾਮਦ, ਬੰਦੀਖ਼ਾਨੇ ਵਿਚੋਂ ਬਰੀ ਰਿਹਾ ਕਰਾਈਆ। ਆਪਣੇ ਕੋਲ ਰੱਖ ਕੇ ਆਪਣੀ ਅਮਾਨਤ, ਸਾਚੀ ਖੇਲ ਆਪਣੇ ਹੱਥ ਰਖਾਈਆ। ਕੋਈ ਸਮਝ ਨਾ ਸਕੇ ਜੀਵ ਅਨਜਾਨਤ, ਮਨ ਮਤ ਬੁਧ ਚਲੇ ਨਾ ਕੋਈ ਚਤੁਰਾਈਆ । ਗਹਿਰ ਗੰਭੀਰ ਗਵਰ ਕਾਇਆ ਕਵਰ ਕਰੇ ਪਛਾਨਤ, ਸਬਰ ਸਬੂਰੀ ਇਕ ਸਮਝਾਈਆ। ਹਰਿ ਸਰਨਾਈ ਸਚ ਨਿਆਮਤ, ਤੋਹਫ਼ਾ ਤਾਰੀਫ਼ ਵਾਲਾ ਆਪਣੀ ਝੋਲੀ ਪਾਈਆ। ਸਿਰ ਰਹੇ ਨਾ ਕੋਈ ਗ਼ੁਲਾਮਤ, ਗੁਲਾਮ ਬਰਦਾ ਸਚ ਸਰਦਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਸੰਗੀ ਵੇਖ ਵਖਾਈਆ। ਗਿਆਰਾਂ ਕਹੇ ਮੈਂ ਵੇਖਿਆ ਜਗ, ਆਪਣੀ ਅੱਖ ਖੁਲ੍ਹਾਈਆ। ਉਹ ਲੰਘ ਕੇ ਦੋ ਜਹਾਨਾਂ ਹੱਦ, ਹਾਜ਼ਰ ਹੋ ਕੇ ਡੇਰਾ ਲਾਈਆ। ਭਗਤ ਸੁਹੇਲੇ ਸੱਜਣ ਸੱਦ, ਸਚ ਸਾਧਨਾ ਰਿਹਾ ਕਰਾਈਆ। ਜਿਸ ਨੂੰ ਸਾਰੇ ਰਹੇ ਲੱਭ, ਖੋਜ ਵਿਚ ਲੋਕਾਈਆ । ਉਹਦਾ ਦਰਸ਼ਨ ਕਰੋ ਰੱਜ, ਰਾਜਸ ਤਾਮਸ ਸਾਂਤਕ ਵਿਚ ਸਮਾਈਆ। ਤ੍ਰਿਸਨਾ ਬੁਝਾਓ ਅੱਗ, ਅਗਨੀ ਤਤ ਬੁਝਾਈਆ। ਬਿਨ ਕਾਅਬਿਉਂ ਕਰੋ ਹੱਜ, ਹੁਜਰਾ ਇਕ ਸੁਹਾਈਆ। ਜਿਸ ਨੂੰ ਕਹਿੰਦੇ ਰਬੀਉਲ ਰੱਬ, ਰਾਮ ਨੂਰ ਖ਼ੁਦਾਈਆ। ਸੋ ਸਭ ਤੋਂ ਅੱਗੇ ਸਭ ਤੋਂ ਨੇੜੇ ਆਇਆ ਵਸ, ਵਾਹਿਗੁਰੂ ਆਪਣਾ ਰੂਪ ਵਟਾਈਆ। ਮਾਣ ਅਭਿਮਾਨ ਮੇਟ ਕੇ ਗ਼ਰਬ, ਸਚ ਧਿਆਨ ਦਏ ਜਣਾਈਆ। ਹੁਕਮ ਸੰਦੇਸ਼ਾ ਦੇ ਕੇ ਸਰਬ, ਸੋਈ ਸੁਰਤੀ ਦਏ ਉਠਾਈਆ। ਕਿਸੇ ਕੰਮ ਨਹੀਂ ਆਉਣਾ ਦਰਬ, ਮਾਇਆ ਮਮਤਾ ਮੋਹ ਚੁਕਾਈਆ। ਜਿਸ ਦਾ ਲੇਖਾ ਅਰਬ ਖ਼ਰਬ, ਕਦਮਾਂ ਵਿਚ ਨਾ ਕੋਇ ਸਮਝਾਈਆ। ਇਕ ਕਹੇ ਜੇ ਇਕ ਨਾਲ ਇਕ ਨੂੰ ਦੇਵੋ ਜ਼ਰਬ, ਇਕ ਦਾ ਇਕੋ ਨਜ਼ਰੀ ਆਈਆ। ਜਿਸ ਦਾ ਕੋਈ ਸਮਝ ਨਾ ਸਕੇ ਮੀਲ ਵਰਗ, ਹੱਦ ਨਾ ਕੋਇ ਦ੍ਰਿੜਾਈਆ। ਜਿਸ ਨੂੰ ਕਿਆ ਕੋਈ ਆਖੇ ਨਾਰ ਕਿ ਮਰਦ, ਇਸਤਰੀ ਪੁਰਸ਼ ਰੂਪ ਨਾ ਕੋਇ ਵਟਾਈਆ। ਜਿਸ ਦਾ ਖੇਲ ਅਸਚਰਜ, ਅਚਰਜ ਲੀਲਾ ਆਪ ਵਖਾਈਆ। ਜੁਗ ਚੌਕੜੀ ਪੁੱਠੀ ਸਿੱਧੀ ਕਰੇ ਨਰਦ, ਜਨ ਭਗਤਾਂ ਪਾਰ ਲੰਘਾਈਆ। ਛੁਰੀ ਨਾਮ ਚਲਾ ਕੇ ਕਰਦ, ਕੂੜੀ ਕਿਰਿਆ ਕਤਲ ਕਰਾਈਆ। ਦੁਖੀਆਂ ਦੁੱਖ ਵੰਡਾ ਕੇ ਦਰਦ, ਗ਼ਰੀਬ ਨਿਮਾਣਿਆਂ ਦਰਦ ਵੰਡਾਈਆ। ਗਿਆਰਾਂ ਕਹੇ ਮੈਂ ਕਰਾਂ ਅਰਜ਼, ਆਰਜ਼ੂ ਇਕ ਸੁਣਾਈਆ। ਤੇਰਾ ਤਾਲ ਬਹਿਰ ਵੇਖਿਆ ਸਭ ਤੋਂ ਵੱਖਰੀ ਤੇਰੀ ਤਰਜ਼, ਰਾਗਾਂ ਨਾਦਾਂ ਧੁਨਾਂ ਤੋਂ ਬਾਹਰ ਰਖਾਈਆ। ਜਨ ਭਗਤਾਂ ਮਿਲਣ ਦੀ ਤੇਰੀ ਮਰਜ਼, ਜਗਤ ਭੁੱਲਿਆਂ ਸਮਝ ਕੋਇ ਨਾ ਆਈਆ। ਪੂਰਬ ਲਹਿਣਾ ਦੇਵੇ ਕਰਜ਼, ਲੇਖਾ ਝੋਲੀ ਪਾਈਆ। ਪ੍ਰੇਮ ਪਿਆਰ ਦੀ ਰੱਖ ਕੇ ਗ਼ਰਜ਼, ਦੂਰ ਦੁਰਾਡਾ ਚਲ ਕੇ ਆਈਆ। ਜਨਮ ਜਨਮ ਦੀ ਖੋਲ੍ਹ ਕੇ ਫਰਦ, ਪਿਛਲੇ ਲੇਖੇ ਰਿਹਾ ਚੁਕਾਈਆ । ਅੱਗੇ ਰਹਿ ਨਾ ਜਾਏ ਕੋਈ ਰੜਕ, ਰੋੜਾ ਸਕੇ ਨਾ ਕੋਇ ਅਟਕਾਈਆ। ਜਨ ਭਗਤਾਂ ਪਾ ਕੇ ਸਿੱਧੀ ਸੜਕ, ਭਗਤ ਦਵਾਰੇ ਦਿਤਾ ਬਿਠਾਈਆ । ਨਾਤਾ ਤੁੱਟ ਗਿਆ ਸਵਰਗ ਨਰਕ, ਦੋਹਾਂ ਤੋਂ ਅੱਗੇ ਪਾਰ ਲੰਘਾਈਆ। ਏਸੇ ਕਾਰਨ ਗੋਬਿੰਦ ਲਾ ਕੇ

ਗਿਆ ਸ਼ਰਤ, ਮਾਛੂਵਾੜੇ ਗੰਢ ਪਵਾਈਆ । ਮੇਰਾ ਤੇਰਾ ਪਵੇ ਨਾ ਫ਼ਰਕ, ਫ਼ਿਕਰਾ ਵੰਡ ਨਾ ਕੋਇ ਜਣਾਈਆ। ਤੂੰ ਮਰਦਾਨਾ ਮਰਦ, ਮਹਿਦੂਦ ਮਦਦ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗਿਆਰਾਂ ਕਹੇ ਮੈਂ ਵੇਖਿਆ ਯਦੀ, ਪੁਸ਼ਤ ਪਨਾਹ ਦਏ ਵਡਿਆਈਆ । ਜਿਸ ਦਾ ਹੁਕਮ ਬੀਸਵੀਂ ਸਦੀ, ਸਾਧਾਂ ਸੰਤਾਂ ਰਿਹਾ ਹਿਲਾਈਆ। ਜਿਸ ਨੇ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖੋਹਣੀ ਗੱਦੀ, ਗਦਾਗਰ ਦਏ ਬਣਾਈਆ । ਜਿਸ ਨੇ ਪਿਛਲੀ ਖੇਲ ਕਰਨੀ ਰੱਦੀ, ਅਗਲਾ ਹੁਕਮ ਆਪ ਵਰਤਾਈਆ। ਜਿਸ ਦੀ ਹਕੂਮਤ ਸਭ ਤੋਂ ਵੱਡੀ, ਸੋ ਵੱਡਾ ਬੇਪਰਵਾਹੀਆ। ਜਿਸ ਦੀ ਸੁਖ ਸਕੂਨਤ ਸਭ ਤੋਂ ਅੱਡੀ, ਵੱਖਰਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਜੋ ਧੁਰ ਦਾ ਮਾਲਕ ਪਿਛਲੀ ਯੱਦੀ, ਪਤਿਪਰਮੇਸ਼ਵਰ ਨੂਰ ਖ਼ੁਦਾਈਆ। ਗਿਆਰਾਂ ਕਹੇ ਮੈਂ ਵੇਖਿਆ ਜੋਧਾ, ਸੂਰਬੀਰ ਬੈਠੇ ਸੀਸ ਨਿਵਾਈਆ। ਜਿਸ ਦੇ ਹੱਥ ਅਗੰਮੀ ਸੋਟਾ, ਸ਼ਬਦੀ ਰੂਪ ਵਟਾਈਆ। ਜਿਹੜਾ ਪੈਮਾਨਿਆਂ ਤੋਂ ਬਾਹਰ ਮੋਟਾ, ਤੂਲ ਅਰਜ਼ ਕੁਤਰ ਨਾ ਕੋਇ ਸਮਝਾਈਆ। ਜਿਹੜਾ ਜਗਤ ਜਹਾਨ ਵੇਖਣ ਵਿਚ ਨਾ ਆਏ ਛੋਟਾ, ਵੱਡਾ ਸਕੇ ਨਾ ਕੋਇ ਜਣਾਈਆ। ਪਤਾ ਨਹੀਂ ਉਹ ਰੱਖਿਆ ਕਿਹੜੇ ਕੋਠਾ, ਆਪਣੇ ਅੰਦਰ ਟਿਕਾਈਆ। ਗੋਬਿੰਦ ਕਸ ਕੇ ਆਪ ਲੰਗੋਟਾ, ਜ਼ੋਰ ਨਾਲ ਰਿਹਾ ਜਣਾਈਆ। ਹੋਕਾ ਦੇ ਕੇ ਲੋਕ ਪਰਲੋਕਾਂ, ਦੋ ਜਹਾਨਾਂ ਕਰੇ ਸ਼ਨਵਾਈਆ। ਜਿਨ੍ਹਾਂ ਤੇਰੇ ਮਿਲਣ ਦਾ ਸ਼ੌਂਕਾ ਉਹਨਾਂ ਆਪਣਾ ਦਰਸ ਦਿਖਾਈਆ। ਨਾਮ ਚੜ੍ਹਾ ਲਏ ਸਾਚੀ ਨੌਕਾ, ਨਈਆ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਨਾਲ ਕਰੇ ਨਾ ਕਦੇ ਰੋਸਾ, ਸਦ ਰੁਸਿਆਂ ਲਏ ਮਨਾਈਆ। ਗਿਆਰਾਂ ਕਹੇ ਮੈਂ ਕਰਾਂ ਯਾਦ, ਘੜੀ ਪਲ ਧਿਆਨ ਲਗਾਈਆ। ਉਚੀ ਕੂਕ ਪੁਕਾਰਾਂ ਮਾਰ ਆਵਾਜ਼, ਤੂੰ ਹੀ ਤੂੰ ਰਾਗ ਅਲਾਈਆ। ਭਗਤਾਂ ਖੇੜਾ ਨਾ ਹੋਏ ਬਰਬਾਦ, ਉਜੜੇ ਸਰਬ ਲੋਕਾਈਆ। ਗੁਰੂਆਂ ਪੀਰਾਂ ਅਵਤਾਰਾਂ ਨਾਲੋਂ ਵੱਖਰਾ ਤੇਰਾ ਰਿਵਾਜ, ਦੀਨਾਂ ਮਜ਼੍ਹਬਾਂ ਵਿਚੋਂ ਬਾਹਰ ਕਢਾਈਆ। ਵਾਰਸ ਬਣ ਕੇ ਵੇਖੇ ਹਿਸਾਬ, ਹਸਬ ਜ਼ੈਲ ਥਾਂ ਥਾਂ ਖੋਜ ਖੁਜਾਈਆ। ਪ੍ਰੇਮ ਪ੍ਰੀਤੀ ਅੰਦਰ ਕਰੋ ਵੈਰਾਗ, ਦੂਤ ਦੁਸ਼ਟ ਸ਼ੱਤਰੂ ਮਿਤਰ ਲੈਣ ਬਣਾਈਆ। ਸਤਿ ਧਰਮ ਦਾ ਦੱਸ ਸਮਾਜ, ਸਮਝ ਸਮਝ ਨਾਲ ਮਿਲਾਈਆ। ਇਕ ਨਾਲ ਇਕ ਮਿਲਣ ਦਾ ਇਕੋ ਲਾਭ, ਬਿਨਾਂ ਲੱਭਿਆਂ ਘਰ ਬੈਠਿਆਂ ਨਜ਼ਰੀ ਆਈਆ। ਅੰਮ੍ਰਿਤ ਝਿਰਨਾ ਝਿਰਾ ਕੇ ਨਾਭ, ਬੂੰਦ ਸਵਾਂਤੀ ਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਆਪਣਾ ਵੇਖ ਵਖਾਈਆ। ਗਿਆਰਾਂ ਕਹੇ ਮੈਂ ਵੇਖੇ ਯੋਗੀ, ਜੁਗਤੀ ਵਿਚ ਧਿਆਨ ਲਗਾਈਆ। ਗਿਆਰਾਂ ਕਹੇ ਮੈਂ ਵੇਖੇ ਜੋਗੀ, ਜੋਗੀਸ਼ਰ ਰਹੇ ਮਨਾਈਆ। ਗਿਆਰਾਂ ਕਹੇ ਮੈਂ ਵੇਖੇ ਰੋਗੀ, ਵਿਛੋੜੇ ਵਿਚ ਕੁਰਲਾਈਆ। ਗਿਆਰਾਂ ਕਹੇ ਮੈਂ ਵੇਖੇ ਭੋਗੀ, ਆਤਮ ਸੇਜ ਹੰਢਾਈਆ। ਗਿਆਰਾਂ ਕਹੇ ਮੈਂ ਵੇਖੇ ਲੋਕ ਪਰਲੋਕੀ, ਬ੍ਰਹਿਮੰਡ ਖੰਡ ਆਪਣਾ ਫੇਰਾ ਪਾਈਆ। ਗਿਆਰਾਂ ਕਹੇ ਮੈਂ ਵੇਖੇ ਦੋਸ਼ੀ ਬੇਦੋਸ਼ੀ, ਲੱਖ ਚੁਰਾਸੀ ਪੜਦਾ ਲਾਹੀਆ। ਗਿਆਰਾਂ ਕਹੇ ਮੈਂ ਵੇਖੀ ਖ਼ਾਮੋਸ਼ੀ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਗਿਆਰਾਂ ਕਹੇ ਮੈਂ ਵੇਖੀ ਮਦਹੋਸ਼ੀ, ਸੁਧ ਬੁਧ ਨਾ ਕੋਇ ਜਣਾਈਆ। ਗਿਆਰਾਂ ਕਹੇ ਮੈਂ ਵੇਖੀ ਰੂਪੋਸ਼ੀ, ਨੌ ਸੌ ਚੁਰਾਨਵੇ ਚੌਕੜੀ ਜੁਗ ਨਜ਼ਰ ਕਿਸੇ ਨਾ ਆਈਆ। ਗਿਆਰਾਂ ਕਹੇ ਮੈਂ ਵੇਖੀ ਤ੍ਰੈਲੋਕੀ, ਆਪਣੀ ਅੱਖ ਖੁਲ੍ਹਾਈਆ। ਗਿਆਰਾਂ ਕਹੇ ਮੈਂ ਵੇਖੇ ਮੌਜੀ, ਜਨ ਭਗਤ ਸੁਹੇਲੇ ਖ਼ੁਸ਼ੀ

ਮਨਾਈਆ। ਗਿਆਰਾਂ ਕਹੇ ਮੈਂ ਵੇਖੇ ਖ਼ੋਜੀ, ਜੋ ਆਪਣੇ ਅੰਦਰ ਪੈੜਾਂ ਰਹੇ ਦਬਾਈਆ। ਗਿਆਰਾਂ ਕਹੇ ਮੈਂ ਵੇਖੇ ਬੋਧੀ, ਜੋ ਇਕੋ ਢੋਲਾ ਗਾਈਆ। ਗਿਆਰਾਂ ਕਹੇ ਮੈਂ ਵੇਖੇ ਵਿਜੋਗੀ, ਜੋ ਲੱਭਣ ਚਾਈਂ ਚਾਈਂਆ । ਗਿਆਰਾਂ ਕਹੇ ਮੈਂ ਵੇਖੇ ਧੁਰ ਸੰਜੋਗੀ, ਜੋ ਭਗਤ ਦਵਾਰੇ ਮਿਲ ਕੇ ਖ਼ੁਸ਼ੀ ਮਨਾਈਆ। ਗਿਆਰਾਂ ਕਹੇ ਮੈਂ ਵੇਖੇ ਸਚ ਸਲੋਕੀ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਦਇਆ ਕਮਾਈਆ। ਗਿਆਰਾਂ ਕਹੇ ਮੈਂ ਵੇਖੇ ਬਨਖੰਡ ਫਿਰਦੇ, ਚੋਟੀਆਂ ਪਰਬਤ ਡੇਰਾ ਲਾਈਆ। ਗਿਆਰਾਂ ਕਹੇ ਮੈਂ ਵੇਖੇ ਵਿਛੜੇ ਚਿਰ ਦੇ, ਚਿਰੀ ਵਿਛੁੰਨੇ ਨਾ ਕੋਇ ਮਿਲਾਈਆ । ਗਿਆਰਾਂ ਕਹੇ ਮੈਂ ਵੇਖੇ ਜੁਗ ਜੁਗ ਗੇੜੇ ਗਿੜਦੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਗਿਆਰਾਂ ਕਹੇ ਮੈਂ ਵੇਖੇ ਦੀਨ ਮਜ਼੍ਹਬ ਭਿੜਦੇ, ਝਗੜੇ ਵਿਚ ਲੋਕਾਈਆ। ਗਿਆਰਾਂ ਕਹੇ ਮੈਂ ਉਲਟੇ ਗੇੜੇ ਵੇਖੇ ਗਿੜਦੇ, ਧੀਰਜ ਧੀਰ ਨਾ ਕੋਇ ਰਖਾਈਆ। ਗਿਆਰਾਂ ਕਹੇ ਮੈਂ ਭਗਤ ਭਗਵੰਤ ਵੇਖੇ ਮਿਲਦੇ, ਮਿਲਾਪ ਆਪਣੇ ਘਰ ਜਣਾਈਆ। ਗਿਆਰਾਂ ਕਹੇ ਮੈਂ ਵੇਖੇ ਮਾਲਕ ਦਿਲ ਦੇ, ਦਿਲਬਰ ਨਾਲ ਦਲੀਲ ਰਖਾਈਆ । ਗਿਆਰਾਂ ਕਹੇ ਮੈਂ ਵੇਖੇ ਖੇਲ ਅਛਲ ਛਲ ਦੇ, ਲੱਖ ਚੁਰਾਸੀ ਭਰਮ ਭੁਲਾਈਆ। ਗਿਆਰਾਂ ਕਹੇ ਮੈਂ ਨੂਰ ਵੇਖੇ ਤਿਲ ਦੇ, ਜੋ ਘਰ ਘਰ ਚਮਕ ਰਹੇ ਚਮਕਾਈਆ। ਗਿਆਰਾਂ ਕਹੇ ਮੈਂ ਬ੍ਰਹਿਮੰਡ ਖੰਡ ਵੇਖੇ ਹਿਲਦੇ, ਹਾਲਤ ਸਭ ਦੀ ਰਿਹਾ ਬਦਲਾਈਆ। ਗਿਆਰਾਂ ਕਹੇ ਜਨ ਭਗਤਾਂ ਹੰਝੂ ਵੇਖੇ ਕਿਰਦੇ, ਛਹਿਬਰ ਨੈਣਾਂ ਨਾਲ ਲਗਾਈਆ। ਉਹ ਦਰਸ਼ਨ ਮੰਗਣ ਇਕੋ ਨਿਰਵੈਰ ਨਿਰ ਦੇ, ਜੋ ਨੇਰਨ ਨੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਜਨ ਭਗਤਾਂ ਰੱਖੇ ਬਿਰਦੇ, ਬਿਰਧ ਬਾਲ ਜਵਾਨ ਬੁੱਢੇ ਨੱਢੇ ਪਾਰ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਵਸੇ ਹਿਰਦੇ, ਹਿਰਦੇ ਦਾ ਮਾਲਕ ਦਿਲ ਦਾ ਸਾਲਸ ਰੂਪ ਦਾ ਖ਼ਾਲਸ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਅਖਵਾਈਆ।