ਪੁਸਤਕਾਲਾਭਾਗ ੧੭

੧੨ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਪਿੰਡ ਜੇਠੂਵਾਲ

ਪੋਹ ਕਹੇ ਮੈਂ ਦਿਵਸ ਬਾਰਾਂ, ਦੋ ਜਹਾਨ ਵੇਖ ਵਖਾਈਆ। ਚਾਰ ਜੁਗ ਵੇਖਿਆ ਰੂਪ ਕਹਾਰਾਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਜ਼ਰੀ ਆਈਆ। ਚਾਰ ਕੁੰਟ ਰੋਵਣ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਲੱਖ ਚੁਰਾਸੀ ਚੁੱਕੇ ਆਪਣਾ ਭਾਰਾ, ਕੂੜੀ ਕਿਰਿਆ ਗਠੜੀ ਬੰਧ ਵਖਾਈਆ। ਬ੍ਰਹਿਮੰਡ ਖੰਡ ਮਿਲੇ ਨਾ ਕੋਇ ਸਹਾਰਾ, ਮਿਹਰ ਨਜ਼ਰ ਨਾ ਕੋਇ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਵਿਚਾਰਾ, ਵਿਚਲਾ ਭੇਵ ਰਹੇ ਜਣਾਈਆ। ਜਿਸ ਨੂੰ ਕਹਿੰਦੇ ਰਹੇ ਨਰ ਨਿਰੰਕਾਰਾ, ਨਿਰਗੁਣ ਦਾਤਾ ਬੇਪਰਵਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਲਏ ਅਵਤਾਰਾ, ਪਤਿਪਰਮੇਸ਼ਵਰ ਆਪਣਾ ਖੇਲ ਖਿਲਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਕਾਤਬ ਸਮਝੇ ਕੋਇ ਨਾ ਰਾਈਆ। ਬੋਲਣਹਾਰਾ ਨਾਮ ਜੈਕਾਰਾ, ਧੁਰ ਦਾ ਨਾਅਰਾ ਇਕ ਅਲਾਈਆ। ਵਸਣਹਾਰਾ ਸਚਖੰਡ ਧਾਮ ਅਪਾਰਾ, ਅਪਰੰਪਰ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਬਾਰਾਂ ਪੋਹ ਕਹੇ ਮੈਂ ਵੇਖੇ ਚਾਰ ਜੁਗ, ਬਿਨ ਅੱਖਾਂ ਅੱਖ ਖੁਲ੍ਹਾਈਆ ।

ਸਭ ਦੀ ਔਧ ਗਈ ਮੁੱਕ, ਥਿਰ ਰਹਿਣ ਕੋਇ ਨਾ ਪਾਈਆ। ਕਲਜੁਗ ਅੰਤਮ ਬੂਟਾ ਰਿਹਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਪੁਰਖ ਅਕਾਲ ਦੀਨ ਦਿਆਲ ਸੂਰਾ ਸਮਰਥ ਰਿਹਾ ਬੁੱਕ, ਸ਼ਬਦ ਅਗੰਮੀ ਭਬਕ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਬਾਰਾਂ ਪੋਹ ਕਿਹਾ ਮੈਂ ਵੇਖਿਆ ਲੋਕਮਾਤ, ਚੌਥਾ ਜੁਗ ਮਤਾ ਪਕਾਈਆ। ਚਾਰੋਂ ਕੁੰਟਾਂ ਅੰਧੇਰੀ ਰਾਤ, ਦਹਿ ਦਿਸ਼ਾ ਨਾ ਕੋਇ ਰੁਸ਼ਨਾਈਆ। ਸਾਚਾ ਸੱਜਣ ਨਾ ਮਿਲੇ ਕੋਈ ਸਾਕ, ਸਗਲਾ ਸੰਗ ਨਾ ਕੋਇ ਬਣਾਈਆ। ਗੁਰ ਅਵਤਾਰ ਪੈਗ਼ੰਬਰ ਜੋ ਗਏ ਆਖ, ਲੇਖਾ ਲੇਖ ਲੇਖ ਲਿਖਾਈਆ। ਵੇਖਣਹਾਰਾ ਖੇਲ ਤਮਾਸ਼, ਬੇਪਰਵਾਹ ਬੇਪਰਵਾਹੀਆ। ਪੜਦਾ ਲਾਹੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਗੋਪੀ ਕਾਹਨਾ ਸ੍ਰੀ ਭਗਵਾਨਾ ਪੈਂਦੀ ਵੇਖੇ ਰਾਸ, ਨਟੂਆ ਕੋਟਨ ਸਵਾਂਗ ਵਰਤਾਈਆ। ਤੀਰਥ ਤੱਟਾਂ ਵੇਖੇ ਘਾਟ, ਪਤਣ ਬਹਿਕੇ ਬੇਪਰਵਾਹੀਆ। ਦੀਨ ਮਜ਼੍ਹਬ ਵੇਖੇ ਜ਼ਾਤ ਪਾਤ, ਝਗੜਾ ਜਗਤ ਲੋਕਾਈਆ। ਹਰਫ਼ਾਂ ਵਾਲੀ ਵੇਖੇ ਕਿਤਾਬ, ਅੱਖਰਾਂ ਵਾਲੀ ਪੜ੍ਹਾਈਆ। ਸ਼ਬਦਾਂ ਵਾਲੀ ਜਾਣੇ ਗਾਥ, ਨਗ਼ਮਿਆਂ ਵਾਲਾ ਕਲਮਾ ਇਕ ਅਲਾਈਆ। ਪ੍ਰੇਮ ਵਾਲੀ ਜਾਣੇ ਰਬਾਬ, ਅਹਿਬਾਬ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚਾਰ ਜੁਗ ਵੇਖੇ ਫਿਰਦੇ, ਭੱਜਣ ਵਾਹੋ ਦਾਹੀਆ। ਸਦੀ ਚੌਧਵੀਂ ਸਾਰੇ ਘਿਰਦੇ, ਹਰਿ ਘੇਰਾ ਇਕ ਰਖਾਈਆ। ਭੇਵ ਨਾ ਜਾਨਣ ਸਾਚੇ ਪਿਰ ਦੇ, ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਉਲਟੇ ਗੇੜ ਅਨੋਖੇ ਗਿੜਦੇ, ਸ੍ਰਿਸ਼ਟੀ ਦ੍ਰਿਸ਼ਟੀ ਲਈ ਆਪ ਭੁਆਈਆ। ਜਨ ਭਗਤਾਂ ਵੇਖੇ ਸਾਚੇ ਹਿਰਦੇ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਬਾਰਾਂ ਪੋਹ ਕਹੇ ਮੈਂ ਵੇਖਿਆ ਝਗੜਾ, ਵਰਨ ਬਰਨ ਨਜ਼ਰੀ ਆਈਆ। ਕੋਈ ਭੇਵ ਨਾ ਜਾਣੇ ਅਗਲਾ, ਲੇਖਾ ਲੇਖ ਸਕੇ ਨਾ ਕੋਇ ਸਮਝਾਈਆ। ਮਾਨਸ ਮਨੁੱਸ਼ ਮਨੁਖ ਹੋਇਆ ਪਗਲਾ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਬਿਨ ਹਰਿ ਨਾਮੇ ਹੋਇਆ ਕੰਗਲਾ, ਸਾਚਾ ਸੰਗ ਨਾ ਕੋਇ ਨਿਭਾਈਆ। ਮਨ ਵਾਸਨਾ ਮਨ ਦਾ ਲਏ ਬਦਲਾ, ਜਨਮ ਕਰਮ ਦੀ ਸਾਰ ਕੋਇ ਨਾ ਪਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਸੋਹੇ ਕੋਈ ਨਾ ਬੰਗਲਾ, ਬਗ਼ਲਗੀਰ ਨਾ ਮਿਲਿਆ ਬੇਪਰਵਾਹੀਆ। ਲੇਖਾ ਸਭ ਦਾ ਹੋਇਆ ਗੰਧਲਾ, ਪਤਿਪਰਮੇਸ਼ਵਰ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਵਰਤਾਈਆ। ਬਾਰਾਂ ਪੋਹ ਕਹੇ ਮੈਂ ਵੇਖੀ ਸ੍ਰਿਸ਼ਟੀ ਸੁੱਤੀ, ਕਲਜੁਗ ਸੁੱਤਿਆਂ ਰੈਣ ਵਿਹਾਈਆ। ਸਤਿਗੁਰ ਹੁਕਮ ਮੂਲ ਨਾ ਉਠੀ, ਕਾਇਆ ਤਤ ਨਾ ਲਏ ਅੰਗੜਾਈਆ। ਆਤਮ ਪਰਮਾਤਮ ਕਿਸੇ ਨਾ ਲੱਗੀ ਰੁਚੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਧੁਰਦਰਗਾਹੋਂ ਜਗਤ ਸਵਾਣੀ ਰਹੀ ਰੁੱਠੀ, ਹਰਿ ਕੰਤ ਨਾ ਕੋਇ ਮਨਾਈਆ। ਅੰਤਮ ਖਲੜੀ ਲਹਿਣੀ ਸਭ ਦੀ ਪੁੱਠੀ, ਰਾਏ ਧਰਮ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਈਆ। ਬਾਰਾਂ ਪੋਹ ਕਹੇ ਮੈਂ ਦੇਵਾਂ ਹੋਕਾ, ਦੋ ਜਹਾਨਾਂ ਸੱਦ ਸੁਣਾਈਆ। ਹਰਿ ਕਾ ਹੁਕਮ ਭਾਣਾ ਕਿਸੇ ਨਾ ਰੋਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਮਾਨਸ ਜਨਮ ਸਾਚਾ ਮੌਕਾ, ਮੁਫ਼ਤ ਆਪਣਾ ਰੰਗ ਰੰਗਾਈਆ। ਕੂੜ ਕੁੜਿਆਰਾ ਕਲਜੁਗ ਦਹਿ ਦਿਸ਼ਾ ਕਰੇ ਧੋਖਾ, ਝੰਝਟ ਵਿਚ ਲੋਕਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਲਿਖਾਈਆ। ਬਾਰਾਂ ਪੋਹ ਕਹੇ ਮੈਂ ਵੇਖਾਂ ਭੱਜ, ਆਪਣਾ ਪੰਧ ਮੁਕਾਈਆ। ਕੂੜੀ ਕਿਰਿਆ ਜਗਤ ਜਹਾਨ ਗੁਰਮੁਖ ਸੱਜਣ ਦਿਉ ਤੱਜ, ਮਾਣ ਅਭਿਮਾਨ ਰਹਿਣ ਨਾ ਪਾਈਆ। ਇਕੋ ਢੋਲਾ ਗਾਉ ਛੰਦ, ਮਿਲੇ ਮੇਲ ਸਾਚੇ ਮਾਹੀਆ। ਦਰਸ਼ਨ ਕਰੋ ਉਪਰ ਸ਼ਾਹਰਗ, ਕੂੜੀ ਕਿਰਿਆ ਅੰਦਰੋਂ ਬਾਹਰ ਕਢਾਈਆ। ਆਤਮ ਸੇਜਾ ਚੜ੍ਹੋ ਭੱਜ, ਸੁਖ ਆਸਣ ਬਹਿ ਕੇ ਖ਼ੁਸ਼ੀ ਮਨਾਈਆ। ਬਿਨ ਮੱਕੇ ਕਾਅਬਿਉਂ ਕਰੋ ਹੱਜ, ਹਾਜਤ ਹੋਰ ਰਹੇ ਨਾ ਰਾਈਆ। ਤ੍ਰੈਗੁਣ ਅਗਨੀ ਬੁਝੇ ਅੱਗ, ਸਾਂਤਕ ਸਤਿ ਰੂਪ ਵਟਾਈਆ। ਅੰਮ੍ਰਿਤ ਜਾਮ ਪੀਓ ਮਦਿ, ਸਚ ਖ਼ੁਮਾਰੀ ਇਕ ਵਖਾਈਆ। ਘਰ ਪਰਮਾਤਮ ਲੈਣਾ ਲੱਭ, ਬਾਹਰ ਖੋਜਣ ਕੋਇ ਨਾ ਜਾਈਆ। ਗ੍ਰਹਿ ਵਸੇ ਪੁਰਖ ਸਮਰਥ, ਹਰਿ ਬੈਠਾ ਸੋਭਾ ਪਾਈਆ। ਜਿਸ ਦੀ ਕਹਾਣੀ ਇਕ ਅਕਥ, ਜੁਗ ਚੌਕੜੀ ਸਿਫ਼ਤ ਸਾਲਾਹੀਆ । ਸੋ ਦੇਵਣਹਾਰਾ ਸਾਚੀ ਵਥ, ਵਸਤ ਅਮੋਲਕ ਰਿਹਾ ਵਰਤਾਈਆ। ਅੰਤਮ ਖੋਲ੍ਹ ਕੇ ਆਪਣੀ ਅੱਖ, ਆਖ਼ਰ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਚੁਕਾਈਆ। ਬਾਰਾਂ ਪੋਹ ਕਹੇ ਮੈਂ ਦੱਸਾਂ ਏਕ, ਏਕੰਕਾਰ ਦਏ ਵਡਿਆਈਆ । ਜਿਸ ਦਾ ਜੁਗ ਚੌਕੜੀ ਅਵੱਲੜਾ ਭੇਖ, ਭੇਖਾਧਾਰੀ ਆਪਣਾ ਰੂਪ ਵਟਾਈਆ। ਜਿਸ ਦਾ ਮੁੱਛ ਦਾਹੜੀ ਨਾ ਕੋਈ ਕੇਸ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਰੂਪ ਰੰਗ ਨਾ ਕੋਈ ਰੇਖ, ਅਨਭਵ ਆਪਣੀ ਧਾਰ ਰਿਹਾ ਜਣਾਈਆ। ਤੱਤਾਂ ਵਾਲੀ ਕੋਈ ਨਾ ਮਾਣੇ ਸੇਜ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਸਚਖੰਡ ਸਾਚੇ ਸੋਭਾ ਪਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਕਰੋ ਆਦੇਸ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਦੇ ਦਰ ਦੇ ਮੰਗਤੇ ਵਿਸ਼ਨ ਬ੍ਰਹਮਾ ਮਹੇਸ਼ ਗਣੇਸ਼, ਕਰੋੜ ਤੇਤੀਸਾ ਸੁਰਪਤ ਇੰਦ ਖ਼ਾਲੀ ਝੋਲੀ ਸਰਬ ਵਖਾਈਆ। ਸੋ ਮਾਲਕ ਖ਼ਾਲਕ ਇਕ ਨਰੇਸ਼, ਨਰ ਨਰਾਇਣ ਵੱਡੀ ਵਡਿਆਈਆ। ਸਚਖੰਡ ਵਸੇ ਅਗੰਮੜੇ ਦੇਸ, ਬ੍ਰਹਿਮੰਡ ਖੰਡ ਚਰਨਾਂ ਹੇਠ ਰਖਾਈਆ। ਜਿਸ ਨੇ ਲੋਕਮਾਤ ਹੁਕਮੇਂ ਅੰਦਰ ਦਿਤੇ ਭੇਜ, ਭਜਨ ਬੰਦਗੀ ਇਕ ਸਮਝਾਈਆ। ਓਸਦਾ ਦਰਸ਼ਨ ਲਉ ਪੇਖ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਬਾਰਾਂ ਪੋਹ ਕਹੇ ਮੈਂ ਵੇਖੇ ਚਾਰ ਜੁਗ ਇਕੱਠੇ, ਦਰ ਬੈਠੇ ਸੀਸ ਨਿਵਾਈਆ। ਇਕ ਦੂਜੇ ਨੂੰ ਹਾਲ ਰਹੇ ਦੱਸੇ, ਬੀਤੀ ਕਹਾਣੀ ਸਰਬ ਸੁਣਾਈਆ। ਕਲਜੁਗ ਕਹੇ ਤੁਸੀਂ ਸਾਰੇ ਮੈਥੋਂ ਮੂਲ ਨਾ ਅੱਛੇ, ਚੰਗਾ ਨਜ਼ਰ ਕੋਇ ਨਾ ਆਈਆ। ਕੀ ਹੋਇਆ ਜੇ ਪ੍ਰਭੂ ਧੰਨੇ ਦੇ ਚਾਰੇ ਵੱਛੇ, ਹੁਣ ਭਗਤ ਸੁਹੇਲੇ ਆਪਣੀ ਗੋਦ ਬਹਾਈਆ। ਕੀ ਹੋਇਆ ਜੇ ਸੁਦਾਮੇ ਦੇ ਤੰਦਲ ਚੱਬੇ, ਹੁਣ ਬਿਨ ਖਾਧਿਆਂ ਪੀਤਿਆਂ ਪਾਰ ਲੰਘਾਈਆ। ਕੀ ਹੋਇਆ ਜੇ ਕਬੀਰ ਦੇ ਫਿਰਦਾ ਅੱਗੇ ਪਿਛੇ, ਹੁਣ ਦਿਵਸ ਰੈਣ ਅੱਠੇ ਪਹਿਰ ਸੇਵ ਕਮਾਈਆ। ਕੀ ਹੋਇਆ ਤ੍ਰੈਲੋਚਨ ਦੇ ਵੱਟੇ ਚੁੱਕੇ, ਹੁਣ ਭਗਤਾਂ ਅੰਦਰ ਆਪਣਾ ਹੱਟ ਖੁਲ੍ਹਾਈਆ। ਕੀ ਹੋਇਆ ਰਵਿਦਾਸ ਦੇ ਟੁਕੜੇ ਖਾਧੇ ਸੁੱਕੇ, ਹੁਣ ਸਨਮੁਖ ਹੋ ਕੇ ਦਰਸ ਦਿਖਾਈਆ। ਕੀ ਹੋਇਆ ਹਰਨਾਕਸ਼ ਆਪਣੀ ਹੱਥੀਂ ਚੁੱਕੇ, ਹੁਣ ਦੋ ਜਹਾਨਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਬਾਰਾਂ ਪੋਹ ਕਹੇ ਮੈਂ ਵੇਖਿਆ ਅੰਦਰ ਬਾਹਰ, ਬਾਤਨ ਬੈਠਾ ਬੇਪਰਵਾਹੀਆ। ਕਰੇ ਖੇਲ ਜ਼ਹੂਰ ਜ਼ਾਹਰ, ਜ਼ਾਹਰਾ ਰੂਪ ਵਟਾਈਆ। ਕੋਈ ਸਮਝੇ ਨਾ ਐਰ ਗੈਰ, ਜਨ ਭਗਤਾਂ ਦਏ ਜਣਾਈਆ। ਪ੍ਰੇਮ ਪਿਆਰ ਦੀ ਬਖ਼ਸ਼ ਕੇ ਲਹਿਰ, ਪ੍ਰੀਤਮ

ਪ੍ਰੀਤੀ ਇਕ ਲਗਾਈਆ। ਮਾਇਆ ਮਮਤਾ ਮਨਸਾ ਮੇਟ ਕੇ ਕੂੜੀ ਕਿਰਿਆ ਕਹਿਰ, ਲਹਿਣਾ ਦੇਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਕਰਾਈਆ। ਬਾਰਾਂ ਪੋਹ ਕਹੇ ਮੈਂ ਵੇਖਿਆ ਅਜੀਬ, ਅਜਬ ਨਿਰਾਲਾ ਨਜ਼ਰੀ ਆਈਆ। ਜੋ ਦੂਰ ਦੁਰਾਡਾ ਨੇਰਨ ਨੇਰਾ ਵਸੇ ਕਰੀਬ, ਕਲਮਿਉਂ ਬਾਹਰ ਆਪਣਾ ਹੁਕਮ ਵਰਤਾਈਆ। ਜਿਸ ਦੀ ਬਿਨ ਅੱਖਰਾਂ ਚਲੇ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਸੋ ਰਹਿਮਤ ਕਰਨਹਾਰ ਬਖ਼ਸ਼ੀਸ਼, ਮਿਹਰ ਨਜ਼ਰ ਇਕ ਉਠਾਈਆ। ਜਿਸ ਦੀ ਆਦਿ ਜੁਗਾਦਿ ਸਾਚੀ ਰੀਤ, ਰੀਤੀਵਾਨ ਬੇਪਰਵਾਹੀਆ। ਜਨ ਭਗਤਾਂ ਸਦਾ ਗੌਂਦਾ ਗੀਤ, ਬਿਨ ਰਾਗਾਂ ਨਾਦ ਆਵਾਜ਼ ਸੁਣਾਈਆ। ਸਦਾ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਓਹਲਾ ਰਿਹਾ ਉਠਾਈਆ । ਬਾਰਾਂ ਪੋਹ ਕਹੇ ਮੈਂ ਤੱਕਿਆ ਨਜ਼ਾਰਾ, ਬੇਨਜ਼ੀਰ ਦਿਤਾ ਜਣਾਈਆ। ਸ਼ਬਦ ਅਗੰਮੀ ਇਕ ਇਸ਼ਾਰਾ, ਜਨ ਭਗਤਾਂ ਰਿਹਾ ਲਗਾਈਆ। ਕਾਇਆ ਮੰਦਰ ਅੰਦਰ ਸਚ ਦਵਾਰਾ, ਗੁਰ ਸਤਿਗੁਰ ਬੂਝ ਬੁਝਾਈਆ। ਦੀਵਾ ਬਾਤੀ ਜਗੇ ਅਗੰਮ ਅਪਾਰਾ, ਦਿਵਸ ਰੈਣ ਕਰੇ ਰੁਸ਼ਨਾਈਆ। ਅੰਮ੍ਰਿਤ ਰਸ ਠੰਡਾ ਠਾਰਾ, ਸਾਚਾ ਝਿਰਨਾ ਆਪ ਝਿਰਾਈਆ। ਨਿਰਗੁਣ ਹੋ ਕੇ ਨਿਰਗੁਣ ਕਰੇ ਪਿਆਰਾ, ਸਰਗੁਣ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਝੋਲੀ ਪਾਈਆ। ਬਾਰਾਂ ਪੋਹ ਕਹੇ ਮੈਂ ਵੇਖਿਆ ਧਾਰ ਬਾਰੀਕ, ਨੀਕਨ ਨੀਕਾ ਨਜ਼ਰੀ ਆਈਆ। ਜਿਸ ਦੇ ਵਿਚ ਸਚ ਤੌਫ਼ੀਕ, ਤੋਬਾ ਤੋਬਾ ਪੀਰ ਪੈਗ਼ੰਬਰ ਚਰਨ ਰਹੇ ਸੁਣਾਈਆ। ਜੋ ਨਿਰਗੁਣ ਰੂਪ ਲਾਸ਼ਰੀਕ, ਸ਼ਹਿਨਸ਼ਾਹ ਇਕ ਅਖਵਾਈਆ। ਜੋ ਧੁਰ ਦਾ ਸੱਚਾ ਤਬੀਬ, ਕੂੜੀ ਤਬਾ ਦਏ ਬਦਲਾਈਆ। ਸੋ ਬਦਲਣਹਾਰਾ ਜਗਤ ਜਹਾਨ ਨਸੀਬ, ਨੌਬਤ ਆਪਣਾ ਨਾਮ ਵਜਾਈਆ। ਕਲਜੁਗ ਅੰਤਮ ਸਾਚੀ ਦੇਵੇ ਤਰਤੀਬ, ਸਤਿਜੁਗ ਸਾਚੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪਣੇ ਹੱਥ ਰਖਾਈਆ। ਬਾਰਾਂ ਪੋਹ ਕਹੇ ਮੈਂ ਵੇਖਿਆ ਬਾਗ਼ਬਾਨ, ਮਾਲੀ ਬੇਪਰਵਾਹੀਆ। ਜੋ ਮਾਲਕ ਦੋ ਜਹਾਨ, ਲੱਖ ਚੁਰਾਸੀ ਬੂਟਾ ਰਿਹਾ ਲਗਾਈਆ। ਜੋ ਖੰਡਾਂ ਬ੍ਰਹਿਮੰਡਾਂ ਹੁਕਮਰਾਨ, ਲੋਆਂ ਪੁਰੀਆਂ ਆਪ ਸੁਣਾਈਆ। ਜੋ ਸਤਿ ਸਤਿਵਾਦੀ ਝੁਲਾਏ ਇਕ ਨਿਸ਼ਾਨ, ਨਿਸ਼ਾਨੇ ਕੂੜੇ ਦਏ ਮਿਟਾਈਆ। ਜੋ ਨਿਰਗੁਣ ਹੋ ਕੇ ਬਣਿਆ ਰਹੇ ਬੇਪਹਿਚਾਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਕਰਕੇ ਗਏ ਧਿਆਨ, ਰਸਨਾ ਜਿਹਵਾ ਬੱਤੀ ਦੰਦ ਮੰਤਰ ਨਾਮ ਸਾਲਾਹੀਆ। ਸੋ ਸਮਰਥ ਪੁਰਖ ਸਾਹਿਬ ਸ੍ਰੀ ਭਗਵਾਨ, ਜਨ ਭਗਤਾਂ ਦਏ ਵਡਿਆਈਆ। ਜਿਸ ਨੂੰ ਮੁਹੰਮਦ ਮੰਨਿਆ ਅਮਾਮ, ਈਸਾ ਕਿਹਾ ਮਿਹਰਵਾਨ, ਮੂਸਾ ਕਿਹਾ ਦੇਵਣਹਾਰਾ ਦਾਨ, ਦਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਬਾਰਾਂ ਪੋਹ ਕਹੇ ਮੈਂ ਵੇਖਿਆ ਮਹਿਬੂਬ, ਮੁਹੱਬਤ ਵਿਚ ਸਦਾ ਸਮਾਈਆ। ਜਿਸ ਦਾ ਕੁਰਸ਼ ਅਰਸ਼ ਤੋਂ ਉਚਾ ਅਰੂਜ, ਅਜ਼ੀਮ ਆਜ਼ਮ ਨੂਰ ਖ਼ੁਦਾਈਆ। ਜੋ ਬਿਨ ਦਰਬਾਨਾਂ ਸਦਾ ਮਹਿਫੂਜ਼, ਹਕ ਮੁਕਾਮੇ ਨਾਉਂ ਵਡਿਆਈਆ। ਜਿਥੇ ਕਲਮਿਆਂ ਵਾਲਾ ਦਿਸੇ ਨਾ ਕੋਇ ਸਕੂਲ, ਤਲਬਾ ਤਾਲਬ ਕਰੇ ਨਾ ਕੋਇ ਪੜ੍ਹਾਈਆ। ਜਿਸ ਦਾ ਕੋਈ ਨਾ ਜਾਣੇ ਅਸਲ ਅਸੂਲ, ਅਸਲੀਅਤ ਸਮਝ ਕੋਇ ਨਾ ਪਾਈਆ। ਉਹ ਲੇਖਾ ਲਹਿਣਾ ਦੇਣਾ ਸਭ ਦਾ ਕਰੇ ਵਸੂਲ, ਅਭੁੱਲ ਭੁੱਲ ਕਦੇ ਨਾ ਜਾਈਆ। ਜਿਸ ਦਾ ਹੁਕਮ ਇਕ ਮਾਕੂਲ,

ਨਾ ਕੋਇ ਮੇਟੇ ਮੇਟ ਮਿਟਾਈਆ। ਪੀਰ ਪੈਗ਼ੰਬਰ ਜਿਸ ਦੇ ਬਰਦੇ ਦਰ ਮਜ਼ਦੂਰ, ਖ਼ਾਦਮ ਹੋ ਕੇ ਸੇਵ ਕਮਾਈਆ। ਜਿਸ ਦਾ ਜੋਤੀ ਜੋਤ ਨਿਰਾਲਾ ਅਗੰਮੀ ਨੂਰ, ਨੂਰ ਨੁਰਾਨਾ ਇਕ ਅਖਵਾਈਆ। ਜਿਸ ਦਾ ਨਾਦ ਧੁਨ ਸ਼ਬਦ ਰਾਗ ਸਾਚਾ ਤੂਰ, ਤੁਰੀਆ ਹੁਕਮ ਵਰਤਾਈਆ। ਸੋ ਸਾਹਿਬ ਸਵਾਮੀ ਸਦਾ ਸੁਹੇਲਾ ਹਾਜ਼ਰ ਹਜ਼ੂਰ, ਹਜ਼ਰਤ ਇਕ ਅਖਵਾਈਆ। ਜਨ ਭਗਤਾਂ ਜਰਮ ਕਰਮ ਦਾ ਮੇਟ ਦੇਵੇ ਕਸੂਰ, ਕੂੜੀ ਕਿਰਿਆ ਡੇਰਾ ਢਾਹੀਆ। ਆਪਣੇ ਦਰ ਤੇ ਕਰ ਮਨਜ਼ੂਰ, ਮਜਲਸ ਸਾਚੀ ਵਿਚ ਰਲਾਈਆ। ਸ਼ੈਤਾਨ ਪਾਏ ਨਾ ਕੋਇ ਫ਼ਤੂਰ, ਫ਼ਤਵਾ ਆਪਣਾ ਇਕ ਲਗਾਈਆ। ਆਪਣਾ ਹੁਕਮ ਦੱਸ ਦਸਤੂਰ, ਦਸਤ ਦਸਤ ਨਾਲ ਮਿਲਾਈਆ। ਮਮਤਾ ਗੜ੍ਹ ਤੋੜ ਗ਼ਰੂਰ, ਹੰਕਾਰ ਦਏ ਮਿਟਾਈਆ। ਸਚ ਪ੍ਰੇਮ ਦਾ ਬਖ਼ਸ਼ ਕੇ ਸ਼ਊਰ, ਸ਼ੋਹਰਤ ਵਿਚ ਵਡਿਆਈਆ। ਮਾਣਸ ਜਨਮ ਨਾ ਜਾਏ ਫ਼ਜ਼ੂਲ, ਫ਼ਜ਼ਲ ਰਹਿਮਤ ਆਪ ਕਮਾਈਆ। ਕਰਮਾਂ ਦਾ ਮੰਗੇ ਨਾ ਅੱਗੇ ਕੋਇ ਮਸੂਲ, ਰਾਏ ਧਰਮ ਨਾ ਦਏ ਸਜ਼ਾਈਆ। ਜਨ ਭਗਤਾਂ ਸੀਸ ਨਿਵਾਏ ਸ਼ੰਕਰ ਸੁੱਟ ਕੇ ਹੱਥ ਤ੍ਰਿਸੂਲ, ਨਿਉਂ ਨਿਉਂ ਲਾਗੇ ਪਾਈਆ। ਬ੍ਰਹਮਾ ਵੇਖ ਕੇ ਚਰਨੀ ਲਾਏ ਧੂਲ, ਟਿੱਕਾ ਇਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਬਾਰਾਂ ਪੋਹ ਕਹੇ ਮੈਂ ਵੇਖਿਆ ਦਰਦੀ, ਹਰਿ ਕਰਤਾ ਨਜ਼ਰੀ ਆਈਆ। ਚੌਥੇ ਜੁਗ ਮਨਜ਼ੂਰ ਕਰੇ ਪਿਛਲੀ ਅਰਜ਼ੀ, ਜੋ ਆਰਜ਼ੂ ਗੁਰ ਅਵਤਾਰ ਪੀਰ ਪੈਗ਼ੰਬਰ ਅੱਗੇ ਰਖਾਈਆ। ਪੁਰਖ ਅਕਾਲ ਦੀਨ ਦਿਆਲ ਅੱਗੇ ਕਰੇ ਆਪਣੀ ਮਰਜ਼ੀ, ਮਾਲਕ ਹੋ ਕੇ ਹੁਕਮ ਵਰਤਾਈਆ। ਏਹੋ ਖੇਲ ਨਰਾਇਣ ਨਰ ਦੀ, ਦੋ ਜਹਾਨਾਂ ਦਏ ਜਣਾਈਆ। ਕੁੰਡੀ ਲਾਹ ਕੇ ਘਰ ਘਰ ਦੀ, ਪੜਦੇ ਓਹਲੇ ਫੋਲ ਫੁਲਾਈਆ। ਜੋ ਆਤਮ ਪਰਮਾਤਮ ਵਿਛੋੜੇ ਅੰਦਰ ਹੋਵੇ ਮਰਦੀ, ਤਿਸ ਦਾ ਮਰਨਾ ਦਏ ਮਿਟਾਈਆ। ਉਹ ਸਖ਼ੀ ਸਹੇਲੀ ਸੱਜਣਾਂ ਵਿਚ ਰਲਦੀ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਪਾਵੇ ਸਾਰ ਨਿਹਚਲ ਧਾਮ ਅਟਲ ਦੀ, ਜਿਸ ਘਰ ਵਸੇ ਬੇਪਰਵਾਹੀਆ । ਚਰਨ ਦਵਾਰਾ ਹਰਿ ਨਿਰੰਕਾਰਾ ਇਕੋ ਮਲਦੀ, ਦੂਜੀ ਓਟ ਨਾ ਕੋਇ ਤਕਾਈਆ। ਦਾਸੀ ਬਣਕੇ ਸ੍ਰੀ ਭਗਵਨ ਦੀ, ਮਿਲ ਭਗਤਾਂ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਰਿਹਾ ਕਮਾਈਆ। ਬਾਰਾਂ ਪੋਹ ਕਹੇ ਮੈਂ ਵੇਖ ਕੇ ਕਲਜੁਗ ਅੰਤਮ ਮੀਤਾ, ਮਿਤਰਾਂ ਦਿਆਂ ਜਣਾਈਆ। ਘਰ ਸਾਹਿਬ ਸਵਾਮੀ ਠਾਂਡਾ ਸੀਤਾ, ਗਹਿਰ ਗੰਭੀਰ ਨਜ਼ਰੀ ਆਈਆ। ਧਾਮ ਅਵੱਲੜੇ ਬੈਠਾ ਆਪ ਅਤੀਤਾ, ਤ੍ਰੈਭਵਣ ਧਨੀ ਸਹਿਜ ਸੁਖਦਾਈਆ। ਬੁਝਾਵਣਹਾਰਾ ਅਗਨੀ ਵਾਲਾ ਅੰਗੀਠਾ, ਅੰਮ੍ਰਿਤ ਮੇਘ ਬਰਸਾਈਆ। ਬਦਲਾਵਣਹਾਰਾ ਜੁਗ ਜੁਗ ਰੀਤਾ, ਕਲਜੁਗ ਅੰਤਰ ਸਤਿਜੁਗ ਦਏ ਵਖਾਈਆ। ਜਨ ਭਗਤਾਂ ਜੋੜ ਕੇ ਸਚ ਪ੍ਰੀਤਾ, ਪਤਿਪਰਮੇਸ਼ਵਰ ਆਪਣਾ ਮੇਲ ਮਿਲਾਈਆ। ਲੇਖ ਚੁਕਾ ਕੇ ਊਚਾਂ ਨੀਚਾਂ, ਰਾਓ ਰੰਕਾਂ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ । ਬਾਰਾਂ ਪੋਹ ਕਹੇ ਮੈਂ ਕਲਜੁਗ ਵੇਖਿਆ ਚੋਗਾ, ਚੁਗ਼ਲੀ ਨਿੰਦਿਆ ਅੰਦਰ ਟਿਕਾਈਆ। ਹਉਮੇ ਹੰਗਤਾ ਭਰਿਆ ਰੋਗਾ, ਆਸਾ ਤ੍ਰਿਸਨਾ ਮਾਇਆ ਮਮਤਾ ਨਾਲ ਮਿਲਾਈਆ। ਪੁਰਖ ਅਕਾਲ ਨਾਲੋਂ ਜੀਵਾਂ ਜੰਤਾਂ ਕੀਤਾ ਵਿਜੋਗਾ, ਪੜਦਾ ਓਹਲਾ ਇਕ ਰਖਾਈਆ। ਕੂੜੀ ਕਿਰਿਆ ਫੜਕੇ ਹੱਥ ਵਿਚ ਸੋਟਾ, ਚਾਰੋਂ ਕੁੰਟ ਰਿਹਾ ਡਰਾਈਆ। ਸਾਧ ਸੰਤ ਕਿਸੇ ਜਤ ਰਿਹਾ ਨਾ ਲੰਗੋਟਾ, ਧੀਰਜ ਧੀਰ ਨਾ ਕੋਇ ਰਖਾਈਆ। ਜਗਤ ਵਾਸਨਾ ਜਗਤ ਹੋਇਆ ਖੋਟਾ, ਬੁਧ ਬਿਬੇਕ ਨਾ ਕੋਇ ਕਰਾਈਆ।

ਸਾਢੇ ਤਿੰਨ ਹੱਥ ਭਾਰ ਚੁੱਕੀ ਫਿਰਦਾ ਖੋਤਾ, ਬਿਨ ਗੁਰ ਗਿਆਨ ਖਰ ਰੂਪ ਵਟਾਈਆ । ਸੁੱਤਾ ਮਾਤ ਨਾ ਉਠਿਆ ਸੋਤਾ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਦੁਰਮਤ ਪਾਪ ਕਿਸੇ ਨਾ ਧੋਤਾ, ਪੁਨੀਤ ਨਜ਼ਰ ਕੋਇ ਨਾ ਆਈਆ। ਬਾਰਾਂ ਪੋਹ ਕਹੇ ਮੈਂ ਜਗਤ ਸੁਣਾਵਾਂ ਲੋਕਾਂ, ਲੁਕਵੀਂ ਕਥਾ ਨਾ ਕੋਇ ਜਣਾਈਆ। ਜਿਨ੍ਹਾਂ ਨੂੰ ਪ੍ਰਭ ਮਿਲਣ ਦਾ ਸ਼ੌਕਾ, ਸ਼ੌਕ ਪੂਰਾ ਦਿਆਂ ਵਖਾਈਆ। ਸਾਚੇ ਨਾਮ ਨਈਆ ਚੜ੍ਹੋ ਨੌਕਾ, ਅਧਵਿਚਕਾਰ ਨਾ ਕੋਇ ਅਟਕਾਈਆ। ਹੁਕਮ ਮੰਨੋ ਸਾਚੇ ਪਿਓ ਕਾ, ਪੂਤ ਸਪੂਤੇ ਰੂਪ ਵਟਾਈਆ। ਗ੍ਰਹਿ ਮਿਲੇ ਉਸ ਮਾਲਕ ਦਿਓ ਕਾ, ਜਿਸ ਨੂੰ ਈਸਾ ਮੂਸਾ ਮੁਹੰਮਦ ਮਾਲਕ ਵਾਹਿਦ ਗਏ ਸੁਣਾਈਆ। ਵੇਖੋ ਨਜ਼ਾਰਾ ਸੱਚੇ ਸਤਿਗੁਰ ਦੇ ਨਿਹੋਂ ਕਾ, ਨੀਂਵਿਆਂ ਉਚੇ ਦਏ ਬਣਾਈਆ। ਨਾਤਾ ਤੁਟ ਜਾਏ ਹਉਂਮੇ ਹਉਂ ਕਾ, ਹੰ ਬ੍ਰਹਮ ਦਏ ਸਮਝਾਈਆ। ਸੁਖ ਮਾਣੋ ਸਾਚੀ ਛਾਉਂ ਕਾ, ਬਿਨ ਸਰੀਰ ਸਿਰ ਆਪਣਾ ਹੱਥ ਟਿਕਾਈਆ। ਪੰਧ ਮੁਕ ਜਾਵੇ ਆਵਣ ਜਾਵਣ ਜਗਤ ਰਾਹੋ ਕਾ, ਲੱਖ ਚੁਰਾਸੀ ਨਾ ਕੋਇ ਭੁਆਈਆ। ਗੁਰਮੁਖ ਸੱਜਣ ਬਣਕੇ ਵੇਖੋ ਖੇਲ ਸਾਚੇ ਸ਼ਾਹੋ ਕਾ, ਜੋ ਸ਼ਹਿਨਸ਼ਾਹ ਸ਼ਾਨ ਵਿਚੋਂ ਸ਼ਾਨ ਦਏ ਬਦਲਾਈਆ। ਹੁਣ ਵੇਲਾ ਨਹੀਂ ਹਰਿ ਕਾ ਨਾਮ ਪੁੱਛਣ ਭਾਓ ਕਾ, ਜਗਤ ਵੱਟਿਆਂ ਵਿਚ ਤੋਲ ਨਾ ਕੋਇ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਬਾਰਾਂ ਪੋਹ ਕਹੇ ਮੈਂ ਵੇਖਿਆ ਰੰਗ ਰੰਗੀਲਾ, ਰੰਗ ਰਤੜਾ ਬੇਪਰਵਾਹੀਆ। ਜੋ ਨਿਰਗੁਣ ਬਣ ਕੇ ਆਇਆ ਵਸੀਲਾ, ਜੁਗ ਵਿਛੜਿਆਂ ਜੋੜ ਜੁੜਾਈਆ । ਅੰਬਰ ਪਾੜ ਕੇ ਆਇਆ ਨੀਲਾ, ਨੀਲੇ ਵਾਲਾ ਫੇਰਾ ਪਾਈਆ। ਜੋ ਹੱਥ ਨਾ ਆਵੇ ਜਗਤ ਦਲੀਲਾਂ, ਮਨ ਵਾਸਨਾ ਸਮਝ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ। ਬਾਰਾਂ ਪੋਹ ਕਹੇ ਮੈਂ ਮਾਲਕ ਵੇਖਿਆ ਸਭ ਦਾ, ਸਬਰ ਸਬੂਰੀ ਇਕ ਸਮਝਾਈਆ। ਉਹ ਨੂਰ ਅਗੰਮੀ ਓਸੇ ਰੱਬ ਦਾ, ਜਿਸ ਨੂੰ ਰਾਮ ਰਹੀਮ ਸੀਸ ਨਿਵਾਈਆ। ਉਹ ਲੱਭਿਆਂ ਜੰਗਲ ਪਹਾੜਾਂ ਵਿਚੋਂ ਮੂਲ ਨਾ ਲੱਭਦਾ, ਖੋਜਿਆਂ ਹੱਥ ਕਿਸੇ ਨਾ ਆਈਆ। ਜੋ ਜੁਗ ਚੌਕੜੀ ਪਿਛਲੀ ਕੀਤੀ ਰੱਦ ਦਾ, ਅਗਲੀ ਆਪਣੀ ਧਾਰ ਬੰਧਾਈਆ। ਉਹ ਮਾਲਕ ਦੋ ਜਹਾਨਾਂ ਹੱਦ ਦਾ, ਆਦਿ ਅੰਤ ਬੇਅੰਤ ਇਕ ਅਖਵਾਈਆ। ਜੋ ਓਸ ਦੀ ਚਰਨੀ ਲਗਦਾ, ਸੋ ਸਚ ਦਵਾਰੇ ਸਜਦਾ, ਚਰਨ ਕਵਲ ਮਿਲੇ ਵਡਿਆਈਆ। ਲੇਖਾ ਚੁੱਕ ਜਾਏ ਰਹਿਣਾ ਅੱਡ ਦਾ, ਪਿਆਲਾ ਦੇਵੇ ਨਾਮ ਮਦਿ ਦਾ, ਸਚ ਸਰੂਰ ਵਿਚ ਸਮਾਈਆ। ਝਗੜਾ ਚੁੱਕ ਜਾਏ ਕਾਅਬਿਆਂ ਵਾਲੇ ਹੱਜ ਦਾ, ਮੁਕਾਮ ਦੱਸੇ ਵੱਖਰਾ ਇਕ ਅਲੱਗ ਦਾ, ਜਿਥੇ ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਉਥੇ ਚਰਾਗ਼ ਇਕੋ ਜਗਦਾ, ਆਦਿ ਜੁਗਾਦਿ ਕਦੇ ਨਾ ਬੁਝਦਾ, ਭੇਦ ਖੋਲ੍ਹੇ ਆਪਣੇ ਗੁੱਝ ਦਾ, ਪੜਦਾ ਓਹਲਾ ਦਏ ਉਠਾਈਆ। ਓਥੇ ਜਨ ਭਗਤਾਂ ਪੈਂਡਾ ਮੁੱਕਦਾ, ਨਾਤਾ ਛੁੱਟੇ ਜਨਨੀ ਕੁੱਖ ਦਾ, ਜਨਮ ਲੇਖੇ ਲੱਗੇ ਮਨੁੱਖ ਦਾ, ਨਾਤਾ ਜੁੜੇ ਪਿਉ ਪੁੱਤ ਦਾ, ਭਗਤ ਭਗਵਾਨ ਇਕੋ ਰੂਪ ਨਜ਼ਰੀ ਆਈਆ। ਜਿਥੇ ਆਸਣ ਇਕੋ ਸੁਖ ਦਾ, ਝਗੜਾ ਰਹੇ ਨਾ ਕੋਇ ਦੁੱਖ ਦਾ, ਪਾਠ ਕਰਨਾ ਪਏ ਨਾ ਕਿਸੇ ਤੁਕ ਦਾ, ਇਕੋ ਚਰਨ ਸਰਨ ਮਿਲੇ ਸਰਨਾਈਆ। ਓਥੇ ਰਹਿਣਾ ਚੰਗਾ ਚੁੱਪ ਦਾ, ਪੁਰਖ ਅਬਿਨਾਸ਼ੀ ਗੋਦੀ ਚੁੱਕ ਦਾ, ਅਗਲਾ ਪਿਛਲਾ ਹਾਲ ਪੁੱਛਦਾ, ਪਸਚਾਤਾਪ ਨਜ਼ਰ ਕੋਇ ਨਾ ਆਈਆ। ਬਾਰਾਂ ਪੋਹ ਕਹੇ ਮੈਂ ਭਗਤਾਂ ਖੇੜਾ ਵੇਖਿਆ ਵਸਦਾ, ਭਗਵਨ ਖ਼ੁਸ਼ੀਆਂ ਵਿਚ ਹੱਸਦਾ, ਧੁਰ ਦਾ ਮਾਰਗ ਇਕ ਦੱਸਦਾ, ਦਹਿ ਦਿਸ਼ਾ ਪੰਧ ਮੁਕਾਈਆ। ਪ੍ਰੇਮ ਦੇਵੇ ਆਪਣੇ ਰਸ ਦਾ, ਦਰਸ

ਕਰਾਏ ਨੇਤਰ ਅੱਖ ਦਾ, ਰੂਪ ਪਰਗਟਾਏ ਸਾਖਿਆਤ ਪ੍ਰਤਖ ਦਾ, ਪਤਿਪਰਮੇਸ਼ਵਰ ਦਇਆ ਕਮਾਈਆ। ਨਾਅਰਾ ਦੱਸੇ ਇਕ ਅਲੱਖ ਦਾ, ਜਨ ਭਗਤਾਂ ਪੈਜ ਰੱਖਦਾ, ਜੁਗ ਚੌਕੜੀ ਪੜਦਾ ਢਕਦਾ, ਓਢਣ ਆਪਣਾ ਨਾਮ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਘਰ ਸਾਚੇ ਬਹਿ ਕੇ ਸਜਦਾ, ਦੂਜੇ ਦਰ ਨਾ ਡੇਰਾ ਲਾਈਆ। ਪੋਹ ਬਾਰਾਂ ਕਹੇ ਮੇਰਾ ਲੇਖਾ ਲੇਖੇ ਲੱਗਾ ਅੱਜ ਦਾ, ਪਿਛਲਾ ਲਹਿਣਾ ਦਿਤਾ ਮੁਕਾਈਆ।

੧੩ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਸਿੰਘ ਪਾਲ ਕਿਹਾ ਨਾਲ ਅਨੰਦ, ਨੰਦ ਮੇਰੇ ਮਿਲੀ ਵਡਿਆਈਆ। ਬਤਾਲੀ ਸਾਲ ਦੀ ਪਿਛਲੀ ਮੰਗ, ਸਾਲ ਤਰਤਾਲੀਵੇਂ ਝੋਲੀ ਡਾਹੀਆ । ਮੈਂ ਤੇਰੇ ਬਚਨ ਦੀ ਸਾਂਭ ਕੇ ਰੱਖੀ ਗੰਢ, ਲੋਕਮਾਤ ਨਾ ਜਗਤ ਭੁਲਾਈਆ। ਵੇਂਹਦਾ ਰਿਹਾ ਬੈਠਕੇ ਵਿਚ ਸਚਖੰਡ, ਬਿਨ ਅੱਖਾਂ ਧਿਆਨ ਲਗਾਈਆ । ਜਿਹੜੀ ਗੋਬਿੰਦ ਪਾ ਗਿਆ ਵੰਡ, ਹਿੱਸਾ ਆਪਣਾ ਇਕ ਕਢਾਈਆ। ਉਹ ਪੂਰਾ ਕਰੇ ਸੂਰਾ ਸਰਬੰਗ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ । ਸਦੀ ਵੀਹਵੀਂ ਰਹੀ ਲੰਘ, ਇਕ ਇਕੀਸਾ ਵੇਖ ਵਖਾਈਆ। ਜਨ ਭਗਤਾਂ ਪ੍ਰਭ ਹੋ ਜਾ ਸਦਾ ਸੰਗ, ਪਿਛਲੀ ਰੀਤੀ ਦੇ ਮਿਟਾਈਆ। ਆਤਮ ਹੋਵੇ ਨਾ ਕਦੇ ਰੰਡ, ਦੁਹਾਗਣ ਨਜ਼ਰ ਕੋਇ ਨਾ ਆਈਆ। ਅੱਠੇ ਪਹਿਰ ਵਜਾ ਮਰਦੰਗ, ਅਗੰਮੀ ਨਾਦ ਸ਼ਨਵਾਈਆ। ਅੰਮ੍ਰਿਤ ਧਾਰ ਵਹਾ ਗੰਗ, ਮਿਹਰ ਨਜ਼ਰ ਉਠਾਈਆ। ਤੇਰਾ ਮੰਦਰ ਵੇਖਣ ਲੰਘ, ਸਚ ਪਲੰਘ ਸੇਜ ਸੁਹਾਈਆ। ਨਿਰਗੁਣ ਹੋ ਕੇ ਚਾੜ੍ਹ ਚੰਦ, ਅਗਿਆਨ ਅੰਧੇਰ ਦੇ ਮਿਟਾਈਆ। ਤੇਰਾ ਵੇਖਿਆ ਅਗੰਮਾ ਨਿਸ਼ਾਨ ਸੱਤ ਰੰਗ, ਜੋ ਧਰੂ ਦਰਬਾਨ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇ ਮਾਣ ਵਡਿਆਈਆ। ਪਾਲ ਸਿੰਘ ਕਹੇ ਮੈਂ ਮੰਗਾਂ ਇਕ, ਏਕਮ ਏਕ ਮਿਲੇ ਵਡਿਆਈਆ। ਪੂਰਬ ਲਹਿਣਾ ਅਗਲਾ ਦੇ ਲਿਖ, ਪਿਛਲਾ ਝੋਲੀ ਪਾਈਆ। ਤੂੰ ਗੁਰਮੁਖਾਂ ਦਾ ਗੁਰਮੁਖ ਸਿੱਖਾਂ ਦਾ ਸਿੱਖ, ਭਗਤਾਂ ਦਾ ਭਗਤ ਗੁਰੂਆਂ ਦਾ ਗੁਰ ਪੀਰਾਂ ਦਾ ਪੀਰ ਪੈਗ਼ੰਬਰਾਂ ਦਾ ਪੈਗ਼ੰਬਰ ਪਾਤਸ਼ਾਹ ਆਪ ਅਖਵਾਈਆ। ਸਭ ਦਾ ਪੂਰਾ ਕਰ ਭਵਿਖ, ਅਗਲਾ ਪਿਛਲਾ ਦੋ ਜਹਾਨਾਂ ਮਿਹਰਵਾਨਾ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪਾਲ ਸਿੰਘ ਕਹੇ ਮੈਨੂੰ ਯਾਦ ਉਹ ਆਈ, ਜੋ ਆਪਣੇ ਆਪ ਜਣਾਈਆ। ਮੈਂ ਘਬਰਾ ਕੇ ਕਿਹਾ ਦੁਹਾਈ ਦੁਹਾਈ, ਬੌਹੜੀ ਬੌਹੜੀ ਕਰ ਸੁਣਾਈਆ। ਤੂੰ ਹੌਲੀ ਜਿਹੀ ਕਿਹਾ ਸੁਣ ਸਿੱਖ ਮੇਰੇ ਭਾਈ, ਭਾਵ ਆਪਣਾ ਦਿਆਂ ਜਣਾਈਆ। ਜਿਸ ਵੇਲੇ ਲੋਕਮਾਤ ਸਤਿ ਸਚ ਰਿਹਾ ਨਾ ਰਾਈ, ਰਹਿਬਰ ਹੋ ਕੇ ਨੈਣਾਂ ਦਿਆਂ ਦਰਸਾਈਆ। ਮੈਂ ਹੱਸ ਕੇ ਕਿਹਾ ਤੂੰ ਸਾਹਿਬ ਵਡ ਗੁਸਾਂਈ, ਗਹਿਰ ਗੰਭੀਰ ਤੇਰੀ ਸਰਨਾਈਆ। ਤੂੰ ਮਸਤਕ ਉਂਗਲੀ ਲਾ ਕੇ ਕਿਹਾ ਚਾਈਂ ਚਾਈਂ, ਹੌਲੀ ਜਿਹੀ ਪੋਟੇ ਨਾਲ ਦਬਾਈਆ। ਤੇਰਾ ਨੂਰ ਕਰਾਂ ਰੁਸ਼ਨਾਈ, ਜ਼ਹੂਰ ਆਪਣਾ ਨਾਲ ਪਰਗਟਾਈਆ। ਮਜ਼ਦੂਰ ਹੋ ਕੇ ਸੇਵ ਕਮਾਈ, ਖ਼ਾਦਮ ਆਪਣਾ ਨਾਉਂ ਧਰਾਈਆ। ਪਾਲ ਸਿੰਘ ਕਿਹਾ ਮੈਨੂੰ ਲੋੜ ਕੋਇ ਨਾ ਰਾਈ, ਆਪਣੀ ਮੰਗ ਨਾ ਕੋਇ ਮੰਗਾਈਆ। ਤੂੰ ਮਿਹਰਵਾਨ ਮਹਿਬੂਬ ਮੁਹੱਬਤ ਵਿਚ

ਆਪਣਾ ਖੇਲ ਖਿਲਾਈ, ਖ਼ਾਲਕ ਖਲਕ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ । ਪਾਲ ਸਿੰਘ ਕਿਹਾ ਮੈਨੂੰ ਯਾਦ ਆਈ ਉਹ, ਸਚ ਦਿਆਂ ਸੁਣਾਈਆ। ਜਿਸ ਵੇਲੇ ਲੋਕਮਾਤ ਛੱਡ ਕੇ ਗਿਆ ਛੱਬੀ ਪੋਹ, ਜੋਤੀ ਜਾਤਾ ਰੂਪ ਵਟਾਈਆ । ਹੌਲੀ ਜਿਹੀ ਮੇਰੀ ਸੇਜਾ ਲਈ ਟੋਹ, ਮਲਕੜੇ ਘੁੱਟ ਕੇ ਜੱਫੀ ਪਾਈਆ। ਮੈਂ ਕਿਹਾ ਪ੍ਰਭੂ ਤੂੰ ਬੜਾ ਨਿਰਮੋਹ, ਗੁਰਮੁਖ ਭੁੱਲ ਕੇ ਆਪਣਾ ਝੱਟ ਲੰਘਾਈਆ । ਪੁਰਖ ਅਕਾਲ ਬਿਨ ਨੈਣਾਂ ਨੇਤਰਾਂ ਪਿਆ ਰੋ, ਹੌਕਿਆਂ ਨਾਲ ਸੁਣਾਈਆ। ਮੈਂ ਕਦੇ ਨਾ ਕਰਾਂ ਭਗਤਾਂ ਨਾਲ ਧਰੋ, ਦਰੋਹੀ ਦਰੋਹੀ ਕਰ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਪਾਈਆ। ਪਾਲ ਸਿੰਘ ਕਹੇ ਵੇਖ ਨਿਸ਼ਾਨਾ ਆਪਣਾ, ਜੋ ਭਗਤਾਂ ਦਰ ਝੁਲਾਈਆ। ਮੈਂ ਲੋਕਮਾਤ ਵੇਖਿਆ ਮਾਰ ਧਿਆਨਾ, ਜਗਤ ਨੇਤਰ ਵੇਖ ਕੋਇ ਨਾ ਪਾਈਆ। ਤੂੰ ਹੋ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਕਿਰਪਾ ਕਰ ਗੁਣ ਨਿਧਾਨਾ, ਸਚ ਸਾਚੀ ਬਣਤ ਬਣਾਈਆ। ਮੇਰੀ ਆਸਾ ਮਨਸਾ ਪੂਰ ਕਰਾਨਾ, ਲੇਖਾ ਲੇਖੇ ਵਿਚ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇ ਸਮਝਾਈਆ। ਪਾਲ ਸਿੰਘ ਕਹੇ ਮੈਨੂੰ ਤੇਰਾ ਯਾਦ ਉਹ ਖ਼ਿਆਲ, ਜਿਹੜਾ ਪਿੱਠ ਉਤੇ ਹੱਥ ਰੱਖ ਕੇ ਦਿਤਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਪਰਗਟਾਵਾਂ ਇਕ ਲਾਲ, ਜਮਾਲ ਆਪਣਾ ਨਾਲ ਰਖਾਈਆ। ਜੋ ਸਾਰੇ ਹੱਲ ਕਰੇ ਸਵਾਲ, ਨਫ਼ੀ ਵਿਚ ਰਹਿਣ ਕੋਇ ਨਾ ਪਾਈਆ। ਸਭ ਦਾ ਬਣੇ ਦਲਾਲ, ਹਕ ਦਲਾਲੀ ਇਕ ਕਮਾਈਆ। ਪਾਲ ਸਿੰਘ ਕਿਹਾ ਬੋਲ ਅੱਗੋਂ ਨਾਲ ਜ਼ਬਾਨ, ਹੰਸ ਮੁਖ ਸੁਣਾਈਆ। ਮੈਂ ਵੇਖਾਂ ਕਿਵੇਂ ਹੋਵੇਂ ਮਿਹਰਵਾਨ, ਮੁਹੱਬਤ ਵਿਚ ਸਮਾਈਆ। ਓਸੇ ਵੇਲੇ ਨੌ ਕਦਮ ਦੂਰ ਹੋ ਵਿਚ ਮੈਦਾਨ, ਸਨਮੁਖ ਹੋ ਕੇ ਦਿਤਾ ਸੁਣਾਈਆ। ਮੈਂ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਰਾਜਿਆਂ ਦਾ ਰਾਜਾਨ, ਪਾਤਸ਼ਾਹਾਂ ਦਾ ਪਾਤਸ਼ਾਹ ਅਖਵਾਈਆ । ਦੋ ਜਹਾਨਾਂ ਹੁਕਮਰਾਨ, ਹਕੂਮਤ ਆਪਣਾ ਨਾਮ ਦਰਸਾਈਆ। ਜੁਗ ਚੌਕੜੀ ਵੇਖਾਂ ਮਾਰ ਧਿਆਨ, ਨਿਤ ਨਵਿਤ ਵੇਸ ਵਟਾਈਆ। ਸਭ ਤੋਂ ਵੱਖਰਾ ਨਿਰਾਲਾ ਮੇਰਾ ਨਿਸ਼ਾਨ, ਜੋ ਭਗਤਾਂ ਨਜ਼ਰੀ ਆਈਆ। ਸਧਰਾਂ ਭਰਿਆ ਮੇਰਾ ਵਿਧਾਨ, ਜਿਸ ਦੀ ਧਾਰਾ ਨਾ ਕੋਇ ਬਦਲਾਈਆ। ਤਰਮੀਮ ਕਰੇ ਨਾ ਕੋਇ ਇਨਸਾਨ, ਹਿੱਸਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਈਆ । ਪਾਲ ਸਿੰਘ ਕਿਹਾ ਮੈਂ ਸਭ ਕੁਝ ਸੁਣਿਆ, ਮਿਹਰਵਾਨੀ ਤੇਰੀ ਮੋਹੇ ਭਾਈਆ। ਤੂੰ ਦਾਤਾ ਗਹਿਰ ਗੰਭੀਰ ਵਡ ਗੁਣਿਆ, ਗਵਰ ਤੇਰੀ ਸਰਨਾਈਆ । ਤੂੰ ਵਸਣਹਾਰਾ ਧਾਰੀ ਕੇਸਾ ਚੋਟੀ ਮੁੰਨੀਆਂ, ਜੋਗੀਸ਼ਰਾਂ ਮੁਨੀਸ਼ਰਾਂ ਤਪੀਸ਼ਰਾਂ ਰਿਹਾ ਸਮਝਾਈਆ। ਕੋਟਨ ਕੋਟ ਸਾਧਾਂ ਸੰਤਾਂ ਤੇਰੀਆਂ ਸੁਣੀਆਂ ਧੁਨੀਆਂ, ਰਾਗਾਂ ਨਾਦਾਂ ਨਾਲ ਜਣਾਈਆ। ਕੋਟਨ ਕੋਟ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਤੇਰੀਆਂ ਹੰਢਾਈਆਂ ਕੁੱਲੀਆਂ, ਕਾਇਆ ਮੰਦਰ ਅੰਦਰ ਡੇਰਾ ਲਾਈਆ । ਕੋਟਨ ਕੋਟ ਖਾਣੀਆਂ ਬਾਣੀਆਂ ਵਿਕਣ ਤੇਰੀਆਂ ਅਨਮੁਲੀਆਂ, ਕਰਤੇ ਕੀਮਤ ਕੋਇ ਨਾ ਪਾਈਆ। ਕੋਟਨ ਕੋਟ ਜਸ ਵੇਦ ਪੁਰਾਨ ਸਿਫ਼ਤ ਸੁਣੌਂਦੀਆਂ ਬੁੱਲੀਆਂ, ਰਸਨਾ ਜਿਹਵਾ ਬੱਤੀ ਦੰਦ ਨਾਲ ਮਿਲਾਈਆ। ਕੋਟਨ ਕੋਟ ਬਿਰਹੋਂ ਵੈਰਾਗਣਾਂ ਹੋ ਕੇ ਫਿਰਨ ਝੱਲੀਆਂ, ਆਪਣਾ ਆਪ ਭੁਲਾਈਆ। ਕੋਟਨ ਕੋਟ ਤੇਰੇ ਵਿਛੋੜੇ ਅੰਦਰ ਹੋਈਆਂ ਪਗ਼ਲੀਆਂ, ਤਨ ਮਾਟੀ ਖ਼ਾਕ ਸੀਸ ਉਡਾਈਆ। ਕੋਟਨ ਕੋਟ ਤੇਰੇ ਅੰਮ੍ਰਿਤ ਦੀਆਂ ਭਰਦੀਆਂ ਗਈਆਂ ਚੁਲੀਆਂ, ਬਾਹਰੋਂ ਅੰਦਰ ਅੰਦਰੋਂ ਬਾਹਰ ਕਢਾਈਆ। ਮੈਂ ਗੱਲਾਂ ਕਰਾਂ ਤੇਰੇ ਨਾਲ ਖੁਲ੍ਹੀਆਂ, ਪੜਦਾ

ਓਹਲਾ ਨਾ ਕੋਇ ਰਖਾਈਆ। ਜਿਸ ਵੇਲੇ ਕਲਜੁਗ ਕੂੜ ਅੰਧੇਰੀਆਂ ਝੁਲੀਆਂ, ਕਵਣ ਬਖ਼ਸ਼ੇ ਸਚ ਸਰਨਾਈਆ। ਸਾਧਾਂ ਸੰਤਾਂ ਫਿਰਨ ਟੋਲੀਆਂ, ਚਾਰੋਂ ਕੁੰਟ ਵਾਹੋ ਦਾਹੀਆ। ਸਚ ਦੱਸ ਤੇਰੇ ਦਵਾਰੇ ਕਵਣ ਹੋਵਣ ਗੋਲੀਆਂ, ਜੋ ਧੁਰ ਦੀ ਸੇਵ ਕਮਾਈਆ। ਪੁਰਖ ਅਬਿਨਾਸ਼ੀ ਕਿਹਾ ਉਹ ਮੇਰੇ ਨਾਲ ਮੌਲੀਆਂ, ਜਿੰਨ੍ਹਾਂ ਆਪਣੀ ਦਇਆ ਕਮਾਈਆ। ਉਹ ਰੰਗ ਰਤੜੀਆਂ ਬਿਨ ਰੰਗੋਂ ਖੇਲਣ ਹੋਲੀਆਂ, ਲਾਲ ਗੁਲਾਲਾ ਰੰਗ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਰਲ ਕੇ ਸੱਜਣ ਨਾਲ ਪਾਵਣ ਬੋਲੀਆਂ, ਢੋਲੇ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਪਾਲ ਸਿੰਘ ਅੱਗੋਂ ਕਿਹਾ ਹੱਸ, ਵਾਹ ਤੇਰੀ ਸਰਨਾਈਆ। ਮੈਂ ਓਸ ਵੇਲੇ ਖੋਲ੍ਹਾਂ ਅੱਖ, ਜਿਸ ਵੇਲੇ ਜਗਤ ਪਏ ਦੁਹਾਈਆ। ਤੇਰਾ ਪਿਛਲਾ ਕੌਲ ਇਕਰਾਰ ਦੇਵਾਂ ਦੱਸ, ਸੁਨੇਹੜਾ ਸਚ ਸੁਣਾਈਆ। ਨਾਲੇ ਤੱਕਾਂ ਕਿਵੇਂ ਭਗਤਾਂ ਹੋਵੇਂ ਵਸ, ਆਪ ਆਪਣਾ ਮਾਣ ਮਿਟਾਈਆ । ਕਿਸ ਬਿਧ ਉਹਨਾਂ ਲਿਖੇਂ ਜਸ, ਜਿਹਨਾਂ ਦਾ ਜੁਗ ਜੁਗ ਗੁਰ ਅਵਤਾਰ ਪੈਗ਼ੰਬਰ ਲਹਿਣਾ ਗਏ ਬਣਾਈਆ। ਅਬਿਨਾਸ਼ੀ ਕਰਤੇ ਕਿਹਾ ਮੈਂ ਪੁਰਖ ਸਮਰਥ, ਇਹੋ ਮੇਰੀ ਵਡਿਆਈਆ। ਜੇ ਭਾਵੇ ਤੇ ਕੋਝੇ ਕਮਲਿਆਂ ਤਾਰਾਂ ਝਟ, ਪਲਕ ਤੋਂ ਪਲਕ ਸਮਝ ਕੋਇ ਨਾ ਪਾਈਆ। ਜੇ ਕਰਕੇ ਬਹਿ ਜਾਵਾਂ ਹੱਠ, ਜੁਗ ਚੌਕੜੀ ਹੱਥ ਕਿਸੇ ਨਾ ਆਈਆ। ਸਿੰਘ ਪਾਲ ਕਿਹਾ ਇਹ ਨਹੀਂ ਚੰਗੀ ਬਾਤ, ਪ੍ਰਭੂ ਸਚ ਦਿਆਂ ਦ੍ਰਿੜਾਈਆ। ਜਿਹੜੇ ਤੇਰੀ ਰੱਖਣ ਆਸ, ਕਿਉਂ ਉਹਨਾਂ ਦਏਂ ਭੁਲਾਈਆ। ਮੈਂ ਫੇਰ ਕਰਾਂ ਫ਼ਰਿਆਦ, ਜਿਸ ਵੇਲੇ ਤੇਰਾ ਨੂਰ ਹੋਵੇ ਰੁਸ਼ਨਾਈਆ। ਅਬਿਨਾਸ਼ੀ ਕਰਤੇ ਕਿਹਾ ਮੈਂ ਵੀਹ ਸੌ ਇੱਕੀ ਬਿਕ੍ਰਮੀ ਬਦਲਣਾ ਸਮਾਜ, ਸੋਹਣੀ ਬਣਤ ਬਣਾਈਆ। ਸਚਖੰਡ ਦਾ ਖੇਲ ਤਮਾਸ਼, ਲੋਕਮਾਤ ਦੇਵਾਂ ਵਖਾਈਆ। ਆਪਣੇ ਸੀਸ ਤੇ ਰੱਖ ਕੇ ਤਾਜ, ਭਗਤ ਸੁਹੇਲੇ ਨਾਲ ਜੁੜਾਈਆ। ਭਗਤ ਨਿਸ਼ਾਨਾ ਧੁਰ ਦੀ ਦਾਤ, ਲੋਕਮਾਤ ਦਿਆਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਰਿਹਾ ਸਮਝਾਈਆ। ਸ੍ਰੀ ਭਗਵਾਨ ਦਿਤਾ ਇਸ਼ਾਰਾ, ਸ਼ਬਦ ਸਚ ਜਣਾਈਆ। ਵੇਖਾਂ ਖੇਲ ਵਿਚ ਸੰਸਾਰਾ, ਲੋਕਮਾਤ ਕਰ ਰੁਸ਼ਨਾਈਆ। ਬਤਾਲੀ ਸਾਲ ਦਾ ਤੇਰਾਂ ਪੋਹ ਦਾ ਇਹ ਦਿਹਾੜਾ, ਪੂਰਬ ਲੇਖੇ ਲਾਈਆ। ਗੁਰਮੁਖ ਤੇਰੀ ਸੁਣ ਪੁਕਾਰਾ, ਜਨ ਭਗਤਾਂ ਦਏ ਵਡਿਆਈਆ। ਅੱਜ ਤੋਂ ਅੱਗੇ ਜਿਹੜਾ ਗੁਰਮੁਖਾਂ ਘਰ ਹੋਏ ਵਿਹਾਰਾ, ਉਸ ਦੀ ਰੀਤ ਇਕ ਦਰਸਾਈਆ। ਉਹ ਗੁਰਮੁਖ ਸੁੱਚਾ ਹੱਥ ਫੜੇ ਇਕ ਨਿਸ਼ਾਨਾ, ਸੱਤ ਰੰਗ ਨਜ਼ਰੀ ਆਈਆ। ਉਸ ਦਾ ਵਸਦਾ ਰਹੇ ਮਕਾਨਾ, ਸਤਿਜੁਗ ਸਾਰੇ ਲੱਭਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦੇਵੇ ਮਾਣ ਵਡਿਆਈਆ। ਪੋਹ ਕਹੇ ਮੈਂ ਆਇਆ ਤੇਰਾਂ, ਨਾਨਕ ਧਾਰ ਚੇਤੇ ਆਈਆ। ਕਲਜੁਗ ਹੋਇਆ ਜਗਤ ਅੰਧੇਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਪਾਲ ਸਿੰਘ ਤੇਰਾ ਵਕਤ ਸੁਹੇਲਾ, ਸੱਜਣ ਸੁਹੇਲਾ ਦਏ ਬਣਾਈਆ। ਜੋ ਵਸਣਹਾਰਾ ਧਾਮ ਨਵੇਲਾ, ਜਨ ਭਗਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੋਹ ਤੇਰਾਂ ਕਹੇ ਮੈਂ ਵੇਖਿਆ ਚੁੱਕ ਕੇ ਅੱਖ, ਜ਼ਿਮੀਂ ਅਸਮਾਨਾਂ ਪਰੇ ਨਿਗਾਹ ਲਗਾਈਆ। ਅਬਿਨਾਸ਼ੀ ਕਰਤਾ ਇਕ ਪ੍ਰਤਖ, ਸਾਖਿਆਤ ਦਰਸ ਦਿਖਾਈਆ। ਉਸ ਦੇ ਨਾਲ ਸਿੰਘ ਪਾਲ ਰਿਹਾ ਹੱਸ, ਖ਼ੁਸ਼ੀਆਂ ਨਾਲ ਖ਼ੁਸ਼ੀ ਵਖਾਈਆ। ਉਚੀ ਬੋਲ ਬੋਲ ਰਿਹਾ ਦੱਸ, ਸ੍ਰੀ ਭਗਵਾਨ ਭਗਤਾਂ ਹੋਣਾ ਸਦਾ ਸਹਾਈਆ। ਪਹਿਲੋਂ ਮੇਰਾ ਨਿਸ਼ਾਨ ਫੜਾ ਆਪਣੇ ਹੱਥ, ਤੇਰਾਂ ਪੋਹ ਖ਼ੁਸ਼ੀ ਮਨਾਈਆ।

ਚੌਦਾਂ ਪੋਹ ਸਿੰਘ ਜਗਦੀਸ਼ ਸੇਵਾ ਜਾਏ ਲੱਗ, ਨਿਸ਼ਾਨਾ ਆਪਣੇ ਹੱਥ ਵਖਾਈਆ। ਪੰਦਰਾਂ ਪੋਹ ਸਿੰਘ ਮਨਜੀਤ ਆਏ ਸਜ, ਬਾਲਾ ਨੱਢਾ ਨੌਜਵਾਨ ਫੇਰਾ ਪਾਈਆ। ਸੋਲਾਂ ਪੋਹ ਸਿੰਘ ਸਰਵਨ ਟੇਕ ਮੱਥ, ਦਰ ਤੇਰੇ ਖ਼ੁਸ਼ੀ ਮਨਾਈਆ। ਸਤਾਰਾਂ ਪੋਹ ਬਲ ਰਾਜਾ ਹੋ ਕੇ ਤੇਰੇ ਵਸ, ਗੁਰਦਿਆਲ ਸਿੰਘ ਗੀਤ ਇਕ ਗਾਈਆ। ਪੰਜੇ ਦਿਨ ਵਾਰੋ ਵਾਰੀ ਸਚ ਨਿਸ਼ਾਨਾ ਫੜ ਕੇ ਹੱਥ, ਜਨ ਭਗਤ ਦਵਾਰੇ ਦੇਣ ਝੁਲਾਈਆ। ਜੋ ਬਿਨ ਅੱਖਰਾਂ ਬਿਨ ਸਤਰਾਂ ਬਿਨ ਹਰੂਫਾਂ ਬਿਨ ਤਾਰੀਫਾਂ ਰਵਿਦਾਸ ਗਿਆ ਦੱਸ, ਵਡ ਆਪਣੀ ਆਸ ਰਖਾਈਆ। ਜਿਸ ਵੇਲੇ ਮੇਰਾ ਆਵੇ ਪੁਰਖ ਸਮਰਥ, ਬੇਪਰਵਾਹ ਫੇਰਾ ਪਾਈਆ। ਉਹ ਭਗਤਾਂ ਸੰਤਾਂ ਪੈਜ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਉਥੇ ਕ੍ਰਿਸ਼ਨ ਅੱਗੋਂ ਬੋਲੇ ਝੱਟ, ਤ੍ਰਿਲੋਕੀ ਨਾਥ ਆਪਣਾ ਬਚਨ ਸੁਣਾਈਆ। ਮੇਰੇ ਚਰਨ ਦੀ ਇਕ ਬੂੰਦ ਜੋ ਬੱਧਕ ਰਸਨਾ ਨਾਲ ਲਈ ਚੱਟ, ਓਸੇ ਦਾ ਰਸ ਅਜੇ ਮੁੱਕ ਨਾ ਜਾਈਆ। ਅਗਲਾ ਲੇਖਾ ਅੱਗੇ ਦੇਣਾ ਦੱਸ, ਪੜਦਾ ਓਹਲਾ ਦਏ ਉਠਾਈਆ। ਜਨ ਭਗਤਾਂ ਦਾ ਸਚ ਭਗਤੀ ਝੋਲੀ ਪਾ ਕੇ ਹਕ, ਹੁਕਮ ਆਪਣੇ ਵਿਚ ਰਖਾਈਆ। ਅੱਗੇ ਰਹੇ ਨਾ ਕੋਈ ਸ਼ੱਕ, ਸ਼ਿਕਵੇ ਸਾਰੇ ਦਏ ਗਵਾਈਆ। ਜੁਗ ਚੌਕੜੀ ਲੱਭਦੇ ਲੱਭਦੇ ਸਾਰੇ ਗਏ ਥੱਕ, ਥਕਾਵਟ ਪਿਛਲੀ ਦਏ ਮੁਕਾਈਆ। ਪ੍ਰੇਮ ਪਿਆਰ ਪ੍ਰੀਤੀ ਦੇ ਲੱਗੇ ਘਾਉ ਫੱਟ, ਪੱਟੀ ਮਰਹਮ ਆਪਣੀ ਹੱਥੀਂ ਦਏ ਬੰਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦੀ ਦਾਤ ਭਗਤਾਂ ਦੀ ਵਸਤ ਭਗਤਾਂ ਫੜਾ ਕੇ ਹੱਥ, ਆਪ ਪ੍ਰਤਖ ਹੋ ਕੇ ਵੇਖੇ ਚਾਈਂ ਚਾਈਂਆ।