ਪੁਸਤਕਾਲਾਭਾਗ ੧੭

੧੪ ਪੋਹ ੨੦੨੧ ਬਿਕ੍ਰਮੀ ਬੂੜ ਸਿੰਘ ਦੇ ਗ੍ਰਹਿ

ਪਗ ਤਨ ਮੁਖ ਸੀਸ ਸੁਹਾਵਾ, ਜਿਨ੍ਹਾਂ ਉਪਰ ਹਰਿ ਜੂ ਦਇਆ ਕਮਾਈਆ। ਉਹਨਾਂ ਹੰਸ ਬਣਾਏ ਫੜ ਕੇ ਵਿਚੋਂ ਕਾਵਾਂ, ਕਾਗੋਂ ਹੰਸ

ਉਡਾਈਆ। ਗੋਦ ਉਠਾਵੇ ਜਿਉਂ ਪੁੱਤਰਾਂ ਮਾਵਾਂ, ਬਾਲ ਅੰਞਾਣੇ ਵੇਖ ਵਖਾਈਆ। ਦਰਗਾਹ ਸਾਚੀ ਸਾਚਾ ਲਾ ਕੇ ਨਾਵਾਂ, ਬੰਦੀਖ਼ਾਨੇ ਵਿਚੋਂ ਬਰੀ ਕਰਾਈਆ। ਜਨਮ ਕਰਮ ਦਾ ਰਹੇ ਕੋਈ ਨਾ ਹਾਵਾ, ਹੌਕੇ ਦਏ ਮਿਟਾਈਆ। ਜੋਤੀ ਨਾਲ ਜੋਤ ਮਿਲੌਣ ਦਾ ਕਰਕੇ ਦਾਅਵਾ, ਅਦਾਲਤ ਇਕੋ ਇਕ ਦਰਸਾਈਆ। ਮੇਲ ਮਿਲਾ ਕੇ ਨਾਲ ਕਬੀਰ ਜਿਹਾਂ ਭਗਤ ਭਰਾਵਾਂ, ਰਵਿਦਾਸੇ ਨਾਲ ਜੋੜ ਜੁੜਾਈਆ। ਤਰਾਜ਼ੂ ਕੰਡਾ ਤੋਲ ਕੇ ਆਪਣੇ ਨਾਲ ਸਾਵਾਂ, ਰੰਗ ਇਕੋ ਇਕ ਚੜ੍ਹਾਈਆ। ਫੜ ਕੇ ਗਲੇ ਲਗਾਵਾਂ ਬਾਹਵਾਂ, ਡਿਗਦਿਆਂ ਲਏ ਉਠਾਈਆ। ਪਾਰ ਕਰਾ ਦਏ ਸ਼ੌਹ ਜਗਤ ਦਰਿਆਵਾਂ, ਕੂੜੀ ਧਾਰ ਨਾ ਕੋਇ ਵਹਾਈਆ। ਬਲਿਹਾਰੀ ਉਹਨਾਂ ਗੁਰਮੁਖਾਂ ਗੁਰਸਿਖਾਂ ਜਾਵਾਂ, ਜੋ ਬਣ ਬਣ ਬੈਠੇ ਪਾਂਧੀ ਰਾਹੀਆ। ਸਮਝ ਵਾਲਿਆਂ ਨੂੰ ਅਗਲਾ ਲੇਖ ਸਮਝਾਵਾਂ, ਬੁਧ ਬਿਬੇਕ ਕਰਾਈਆ। ਸੋ ਹਰਫ਼ ਸੋ ਪੁਰਖ ਨਿਰੰਜਣ ਦਾ ਆਪਣਾ ਨਾਵਾਂ, ਪਤਿਪਰਮੇਸ਼ਵਰ ਆਪਣੀ ਆਪ ਕਰੇ ਵਡਿਆਈਆ। ਹੰ ਬ੍ਰਹਮ ਲੱਖ ਚੁਰਾਸੀ ਜੀਵ ਜੰਤ ਸ੍ਰਿਸ਼ਟ ਸਬਾਈ ਬਣਾਵਾਂ, ਨਿਰਗੁਣ ਹੋ ਕੇ ਨਿਰਗੁਣ ਵੰਡ ਵੰਡਾਈਆ। ਰਾਜਿਆਂ ਦਾ ਰਾਜਾ ਮਹਾਰਾਜ ਅਖਵਾਵਾਂ, ਸਚਖੰਡ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਸ਼ੇਰਾਂ ਦਾ ਸ਼ੇਰ ਬਲਧਾਰੀ ਸਿੰਘ ਆਪਣਾ ਜੋਰ ਪਰਗਟਾਵਾਂ, ਦੂਜਾ ਸਾਨੀ ਨਜ਼ਰ ਕੋਇ ਨਾ ਆਈਆ। ਵਿਸ਼ਨੂੰ ਹੋ ਕੇ ਘਰ ਘਰ ਦਰ ਦਰ ਸਭ ਦੀ ਸੇਵ ਕਮਾਵਾਂ, ਮਾਣ ਵਡਿਆਈ ਨਾ ਕੋਇ ਰਖਾਈਆ। ਭਗਵਾਨ ਹੋ ਕੇ ਏਥੇ ਓਥੇ ਦੋ ਜਹਾਨਾਂ ਆਦਿ ਜੁਗਾਦਿ ਇਕੋ ਹੁਕਮ ਸੁਣਾਵਾਂ, ਨਾ ਕੋਇ ਮੇਟੇ ਮੇਟ ਮਿਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਜੈ ਜੈਕਾਰ ਕਰਾਵਾਂ, ਬਿਨ ਜੈਕਾਰ ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਜੈਕਾਰ ਦਾ ਡੰਕਾ ਗੋਬਿੰਦ ਕੋਲੋਂ ਵਜਾਵਾਂ, ਫ਼ਤਹਿ ਇਕੋ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਖੇਲ ਖਿਲਾਈਆ। ਸੋਹੰ ਅੱਖਰ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਮਹਾਰਾਜ ਸਭ ਤੋਂ ਵੱਡਾ ਸ਼ੇਰਾ, ਸਿੰਘ ਪੁਰਖ ਅਕਾਲ ਵੱਡੀ ਵਡਿਆਈਆ। ਵਿਸ਼ਨੂੰ ਹੋ ਕੇ ਬ੍ਰਹਮਾ ਬੱਧਾ ਬੇੜਾ, ਆਪਣੇ ਵਿਚੋਂ ਲਿਆ ਪਰਗਟਾਈਆ। ਭਗਵਾਨ ਹੋ ਕੇ ਸਭ ਨੂੰ ਪਾਇਆ ਘੇਰਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪਣੇ ਵਿਚ ਛੁਪਾਈਆ। ਜੈ ਜੈ ਜੈ ਕਰਾ ਕੇ ਸਭ ਦਾ ਕਰ ਦੇ ਨਿਬੇੜਾ, ਇਕੋ ਆਪਣਾ ਹੁਕਮ ਮਨਾਈਆ। ਪਗ ਤਨ ਮੁਖ ਸੀਸ ਸੁਹਾਵਾ, ਸੋਹਣੀ ਵੱਜੀ ਵਧਾਈਆ। ਕਲਜੁਗ ਜੀਵ ਪੰਜ ਤਤ ਦਾ ਪੁਤਲਾ ਬਾਵਾ, ਬਉਰਾ ਹੋਇਆ ਸਮਝ ਕੋਈ ਨਾ ਆਈਆ। ਬਿਨ ਸੋਚਿਆਂ ਸਮਝਿਆਂ ਬਿਨ ਸਤਿਗੁਰ ਮਿਲਿਆਂ ਐਵੇਂ ਕਰਦਾ ਰਹੇ ਵਾਹਵਾ ਵਾਹਵਾ, ਵਾਹਦ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਾਨਕ ਜਪਿਆ ਸੋਹੰ ਸੋ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਨੂਰ ਨਜ਼ਰੀ ਆਈਆ। ਆਦਿ ਅੰਤ ਤੇਰਾ ਜਾਵਾਂ ਹੋ, ਹੋਕਾ ਦੇ ਕੇ ਗਿਆ ਸੁਣਾਈਆ। ਲੱਖ ਚੁਰਾਸੀ ਨਾਲੋਂ ਹੋ ਨਿਰਮੋਹ, ਨਾਤਾ ਪੁਰਖ ਅਕਾਲ ਜੁੜਾਈਆ। ਧੁਰ ਦਾ ਲੈ ਕੇ ਢੋਆ ਢੋ, ਸਤਿਨਾਮ ਜੀਵਾਂ ਜੰਤਾਂ ਗਿਆ ਵਰਤਾਈਆ। ਮਹਾਰਾਜ ਕਹਿ ਕੇ ਉਸਦੀ ਚਰਨੀ ਗਿਆ ਛੋਹ, ਸਿੰਘ ਸ਼ੇਰ ਮੰਨ ਕੇ ਉਸਦੀ ਓਟ ਤਕਾਈਆ। ਵਿਸ਼ਨੂੰ ਹੋ ਕੇ ਅਗਲੀ ਪਿਛਲੀ ਸੁਣੀ ਸੋ, ਸੋਭਾ ਵਿਚ ਵਡਿਆਈਆ। ਸ੍ਰੀ ਭਗਵਾਨ ਕਿਸੇ ਨਾਲ ਨਾ ਕਰੇ ਧਰੋਹ, ਉਚੀ ਦੇ ਕੇ ਆਵਾਜ਼ ਗਿਆ ਜਣਾਈਆ। ਜੈ ਜੈਕਾਰ ਕਰੇ ਸਭ ਬ੍ਰਹਿਮੰਡ ਲੋਅ, ਦੇਵਤ ਸੁਰ ਗਣ ਗੰਧਰਬ ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਸੋਹੰ ਕਰੇ ਆਤਮ ਪਰਮਾਤਮ ਮਿਲਾਪ, ਵਿਛੋੜਾ ਕੋਇ ਨਜ਼ਰ ਨਾ ਆਈਆ। ਮਹਾਰਾਜ ਸਭ ਦੇ ਕੱਟਣਹਾਰਾ ਪਾਪ, ਦੁਰਮਤ ਮੈਲ ਧੁਆਈਆ। ਸ਼ੇਰ ਸਿੰਘ ਸਭ ਦਾ ਬਣੇ ਰਾਖਾ ਰਾਖ, ਰੱਖਕ ਇਕ ਅਖਵਾਈਆ। ਵਿਸ਼ਨੂੰ ਹੋ ਕੇ ਘਰ ਘਰ ਵੇਖੇ ਮਾਰ ਝਾਤ, ਭੁੱਖਾ ਰਹਿਣ ਕੋਇ ਨਾ ਪਾਈਆ। ਭਗਵਾਨ ਹੋ ਕੇ ਸਭ ਦੇ ਮੇਟੇ ਰੋਗ ਸੰਤਾਪ, ਸਤਿ ਸਤਿਵਾਦੀ ਇਕੋ ਘਰ ਜਣਾਈਆ। ਜਿਨ੍ਹਾਂ ਨੇ ਜੈ ਜੈਕਾਰ ਕੀਤਾ ਉਹਨਾਂ ਨੂੰ ਮਿਲਿਆ ਸਾਖਿਆਤ, ਸਾਂਝਾ ਯਾਰ ਹੋ ਕੇ ਆਪਣਾ ਰੰਗ ਰੰਗਾਈਆ। ਨਾਨਕ ਗੋਬਿੰਦ ਕਹਿ ਕੇ ਗਿਆ ਸਾਫ਼, ਸ੍ਰਿਸ਼ਟ ਦ੍ਰਿਸ਼ਟ ਆਪ ਜਣਾਈਆ। ਈਸਾ ਮੂਸਾ ਮੁਹੰਮਦ ਕਹਿ ਕੇ ਗਏ ਉਹ ਰਸੂਲਾਂ ਦਾ ਰਸੂਲ ਪਾਕ, ਪਰਵਰਦਿਗਾਰ ਨੂਰ ਇਲਾਹੀਆ। ਕਵਣ ਜਾਣੇ ਕਿਸ ਦੇ ਨਾਲ ਉਹਦਾ ਹੋਵੇ ਇਤਫ਼ਾਕ, ਇਤਫ਼ਾਕੀਆ ਆਪਣਾ ਮੇਲ ਮਿਲਾਈਆ। ਗੋਬਿੰਦ ਲਿਖਿਆ ਇਕ ਭਵਿਖਤ ਵਾਕ, ਸੋਹਣਾ ਬੰਦ ਬਣਾਈਆ। ਮੇਰਾ ਪਰਮ ਪੁਰਖ ਪਿਤਾ ਪੁਰਖ ਅਕਾਲ ਸਭ ਦੀ ਪੁਛੇ ਵਾਤ, ਵਾਹਵਾ ਆਪਣਾ ਵੇਸ ਵਟਾਈਆ। ਉਹ ਅਗੰਮੀ ਦੱਸੇ ਸਾਂਝੀ ਸਭ ਨੂੰ ਗਾਥ, ਬੋਧ ਅਗਾਧ ਕਰੇ ਪੜ੍ਹਾਈਆ। ਬੁਧੀਵਾਨ ਕੋਈ ਨਾ ਸਕੇ ਵਾਚ, ਵਾਚਕ ਗਿਆਨੀ ਸਮਝ ਸਕੇ ਨਾ ਰਾਈਆ। ਜੋ ਨਾਮ ਪਿਆਰ ਸਤਿਗੁਰ ਪ੍ਰੇਮੀ ਹੋਏ ਮੁਸ਼ਤਾਕ, ਨਸ਼ਾਵਰ ਆਪਣਾ ਆਪ ਕਰਾਈਆ । ਉਸ ਦਾ ਲਹਿਣਾ ਨੇਤਰ ਨੈਣਾਂ ਦੇਵਣਹਾਰਾ ਕਰੇ ਬੇਬਾਕ, ਧੁਰ ਦਾ ਲੇਖਾ ਝੋਲੀ ਪਾਈਆ। ਰਸਨਾ ਜਿਹਵਾ ਬੱਤੀ ਦੰਦ ਕਰੇ ਅੱਖਰਾਂ ਵਾਲਾ ਪਾਠ, ਅੰਤਰ ਆਤਮ ਪਰਮਾਤਮ ਆਪਣੀ ਵੱਖਰੀ ਦੱਸੇ ਪੜ੍ਹਾਈਆ। ਜਿਥੇ ਮਣਕਿਆਂ ਵਾਲੀ ਮਾਲਾ ਨਹੀਂ ਕੋਈ ਸਾਥ, ਹੱਥਾਂ ਵਾਲੀ ਚਰਖੜੀ ਨਾ ਕੋਇ ਭੁਆਈਆ। ਲਿਖਣ ਵਾਲੀ ਨਹੀਂ ਕਲਮ ਦਵਾਤ, ਕਾਗਜ ਸ਼ਾਹੀ ਰੰਗ ਨਾ ਕੋਇ ਚੜ੍ਹਾਈਆ। ਜਨ ਭਗਤਾਂ ਬਖ਼ਸ਼ ਕੇ ਉਹ ਅਜੱਪਾ ਜਾਪ, ਜਗਜੀਵਣ ਦਾਤਾ ਜੀਵਣ ਵਿਚੋਂ ਜੀਵਣ ਦਏ ਬਦਲਾਈਆ। ਪੈਰ ਤਨ ਮੁਖ ਸਿਰ ਸਾਰੇ ਉਹ ਪਾਕ, ਪਤਤ ਪੁਨੀਤ ਨਜ਼ਰੀਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਦ ਦੇਵਣਹਾਰ ਵਡਿਆਈਆ। ਸੋ ਕਹੇ ਪ੍ਰਭ ਸਰਬ ਵਿਆਪੀ, ਆਦਿ ਅੰਤ ਇਕ ਅਖਵਾਈਆ। ਹੰ ਕਹੇ ਪ੍ਰਭ ਵਡ ਪਰਤਾਪੀ, ਮਹਾਰਾਜ ਅਖਵਾਈਆ। ਮਹਾਰਾਜ ਕਹੇ ਮੇਰੇ ਬਲ ਦਾ ਸਰਬ ਮੁਹਤਾਜੀ, ਸ਼ੇਰ ਸਿੰਘ ਮੇਰੀ ਵਡਿਆਈਆ। ਵਿਸ਼ਨੂੰ ਕਹੇ ਮੈਂ ਘਰ ਘਰ ਦੇਵਾਂ ਭਾਜੀ, ਧੁਰ ਦੀ ਵਸਤ ਵਰਤਾਈਆ। ਭਗਵਾਨ ਕਹੇ ਮੈਂ ਜੁਗ ਚੌਕੜੀ ਖੇਲਾਂ ਖੇਲ ਆਪਣੀ ਅਗੰਮੀ ਬਾਜ਼ੀ, ਬਣਕੇ ਨਟੂਆ ਧੁਰ ਦਾ ਸਵਾਂਗ ਵਰਤਾਈਆ। ਕੋਟਨ ਕੋਟਾਂ ਵਿਚੋਂ ਲੋਕਮਾਤ ਥੋੜ੍ਹੇ ਗੁਰਮੁਖ ਕਰਾਂ ਰਾਜ਼ੀ, ਜਿਨ੍ਹਾਂ ਆਪਣੇ ਨਾਲ ਮਿਲਾਈਆ। ਮੈਂ ਵੇਖਾਂ ਕਦੇ ਨਾ ਕੋਇ ਸ਼ਰਅ ਨਮਾਜ਼ੀ, ਤਿਲਕਾਂ ਵਾਲਿਆਂ ਨਾ ਕੋਇ ਵਡਿਆਈਆ । ਜੋ ਅੰਤਰ ਆਤਮ ਮੈਨੂੰ ਮੰਗਦੇ ਸਾਥੀ, ਉਹਨਾਂ ਦਾ ਸੰਗ ਨਿਭਾਈਆ। ਊਚਾਂ ਨੀਚਾਂ ਬਣ ਕੇ ਕਮਲਾਪਾਤੀ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ । ਜਿਨ੍ਹਾਂ ਨੇ ਸਤਿਗੁਰ ਸ਼ਬਦ ਹੁਕਮ ਦੀ ਮੰਨ ਲਈ ਆਖੀ, ਆਖ਼ਰ ਪੜਦਾ ਦਿਆਂ ਤੁੜਾਈਆ। ਬਜਰ ਕਪਾਟੀ ਖੋਲ੍ਹ ਕੇ ਤਾਕੀ, ਸਾਚਾ ਨੂਰ ਦਿਆਂ ਚਮਕਾਈਆ। ਨਿਰਗੁਣ ਜੋਤ ਜਗਾ ਕੇ ਘਰ ਸਾਚਾ ਦੀਵਾ ਬਾਤੀ, ਅਗਿਆਨ ਅੰਧੇਰ ਦਿਆਂ ਮਿਟਾਈਆ। ਆਤਮ ਸੇਜਾ ਦਾ ਬਣਕੇ ਆਪ ਨਿਵਾਸੀ, ਭੂਮਿਕਾ ਆਪਣੀ ਆਪ ਸੁਹਾਈਆ। ਅਗਲੀ ਦੱਸਾਂ ਫੇਰ ਬਾਤੀ, ਬੇਵਤਨਾਂ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਕਹਿਣ ਪ੍ਰਭ ਤੇਰੇ ਮਿਲਣ ਦਾ ਕੀ ਲਾਭ, ਇਕੋ ਵਾਰ ਦੇ ਸਮਝਾਈਆ। ਸਾਨੂੰ ਸ੍ਰਿਸ਼ਟੀ ਕਹਿੰਦੀ ਇਹ ਕਰਦੇ ਨਹੀਂ ਕੋਈ ਜਾਪ, ਸ਼ਿਵਦਵਾਲੇ ਮੰਦਰ ਮੱਠ ਨਜ਼ਰ ਕੋਇ ਨਾ ਆਈਆ। ਇਸ਼ਨਾਨ ਕਰਕੇ ਲਾਹੁੰਦੇ ਨਹੀਂ ਸੰਤਾਪ, ਅੰਮ੍ਰਿਤ ਵੇਲੇ ਉਠ ਨਾ ਧਿਆਨ ਲਗਾਈਆ। ਅਬਿਨਾਸ਼ੀ ਕਰਤਾ ਹੱਸ ਕੇ ਕਹੇ ਆਓ ਲੰਘੋ ਤੁਹਾਨੂੰ ਵਖਾਵਾਂ ਭਗਤਾਂ ਵਾਲੀ ਜਮਾਤ, ਜਿਥੇ ਇਕੋ ਇਕ ਪੜ੍ਹਾਈਆ। ਨਾ ਕੋਈ ਦਿਵਸ ਤੇ ਨਾ ਕੋਈ ਰਾਤ, ਘੜੀ ਪਲ ਨਾ ਵੰਡ ਵੰਡਾਈਆ। ਨਾ ਕੋਈ ਕਲਮ ਨਾ ਦਵਾਤ, ਨਾ ਕੋਈ ਕਾਗ਼ਜ਼ ਨਾ ਕੋਈ ਸ਼ਾਹੀਆ। ਨਾ ਕੋਈ ਪਿਤਾ ਨਾ ਕੋਈ ਮਾਤ, ਇਕੋ ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਜਿਸ ਦਾ ਜੁਗ ਚੌਕੜੀ ਇਕੋ ਇਕ ਬਾਬ, ਦੂਜਾ ਹਿਸਾਬ ਨਾ ਕੋਇ ਕਢਾਈਆ। ਜਿਸ ਦੀ ਇਕੋ ਇਕ ਆਵਾਜ਼, ਇਕੋ ਰਾਗ ਸੁਣਾਈਆ। ਜਿਸ ਨੂੰ ਦੱਸ ਦਿਤਾ ਤੂੰ ਮੇਰਾ ਮੈਂ ਤੇਰਾ ਦੂਜਾ ਨਹੀਂ ਕੋਈ ਸਾਕ, ਸਗਲਾ ਨਾਤਾ ਦਿਤਾ ਤੁੜਾਈਆ। ਉਹ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਦਾ ਸੁਹੇਲਾ ਰਿਹਾ ਜਾਗ, ਜਗਤ ਆਲਸ ਨਿੰਦਰਾ ਨੇੜ ਕੋਇ ਨਾ ਆਈਆ। ਉਹਨਾਂ ਦਾ ਇਕੋ ਪੁਰਖ ਅਕਾਲ ਉਹ ਪੁਰਖ ਅਕਾਲ ਦਾ ਜਾਪ, ਸ੍ਰੀ ਭਗਵਾਨ ਉਹਨਾਂ ਦੇ ਢੋਲੇ ਗਾਈਆ। ਉਹਨਾਂ ਦੇ ਕੋਲ ਕੀ ਲੈਣ ਔਣ ਪਾਪ, ਜਿਨ੍ਹਾਂ ਨੂੰ ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ। ਉਹਨਾਂ ਦੇ ਕੋਟ ਜਨਮ ਦੇ ਕਸੂਰ ਕਰਕੇ ਮੁਆਫ, ਬਰੀਖਾਨਾ ਦਏ ਵਖਾਈਆ। ਉਹ ਰੂਹ ਬੁੱਤ ਦੋਵੇਂ ਕਰਕੇ ਪਾਕ, ਮਿਹਰ ਨਜ਼ਰ ਨਾਲ ਤਰਾਈਆ। ਉਹ ਕਿਉਂ ਕਰਨ ਨਿੱਕੀ ਜਿਹੀ ਬਾਤ, ਜਿਨ੍ਹਾਂ ਨੂੰ ਵੱਡੇ ਤੋਂ ਵੱਡਾ ਮਿਲਿਆ ਸ਼ਹਿਨਸ਼ਾਹੀਆ। ਉਹਨਾਂ ਕੀ ਕਰਨਾ ਅੱਖਰਾਂ ਵਾਲਾ ਜਾਪ, ਜਿਨ੍ਹਾਂ ਨੂੰ ਅਨਮੰਗੀ ਦੌਲਤ ਝੋਲੀ ਰਿਹਾ ਪਾਈਆ। ਵੀਹ ਸੌ ਇੱਕੀ ਲੰਘਣ ਦਿਓ ਮੈਂ ਸਭ ਨੂੰ ਦੱਸ ਦਿਉਂ ਸਾਫ, ਕੀ ਕੁਛ ਭਗਵਨ ਹੱਥ ਵਡਿਆਈਆ। ਜਨ ਭਗਤਾਂ ਕਿਸੇ ਨੂੰ ਕੁੱਛੜ ਚੁੱਕਾਂ ਕਿਸੇ ਨੂੰ ਢਾਕ, ਕਿਸੇ ਨੂੰ ਕੰਧਿਆ ਉਪਰ ਉਠਾਈਆ। ਨਾਲੇ ਆਪਣੇ ਮਿਲਣ ਦੀ ਦੱਸ ਕੇ ਜਾਚ, ਸਿੱਧਾ ਰਾਹ ਵਖਾਈਆ। ਜਿਥੇ ਗੁਰ ਅਵਤਾਰ ਪੀਰ ਪੈਗ਼ੰਬਰ ਝੁਕਕੇ ਆਪਣਾ ਰਗੜਨ ਨਾਕ, ਸੋ ਪੁਰਖ ਅਕਾਲ ਦਾ ਸੱਚਾ ਦਵਾਰਾ ਦਰਗਾਹ ਸਾਚੀ ਸੋਭਾ ਪਾਈਆ। ਉਸ ਦਾ ਭੇਵ ਬਿਆਨ ਦੱਸਾਂ ਨਾਲ ਵਜ਼ਾਹਤ, ਵਜਹ ਅਗਲੀ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗਹਿਰ ਗੰਭੀਰ ਆਪਣੇ ਹੱਥ ਰੱਖੇ ਵਡਿਆਈਆ।

੧੪ ਪੋਹ ੨੦੨੧ ਬਿਕ੍ਰਮੀ ਅਜੀਤ ਸਿੰਘ ਦੇ ਨਵਿਤ

ਸਤਿ ਨਿਸ਼ਾਨਾ ਕਹੇ ਸੁਣ ਸਾਹਿਬ ਸ੍ਰੀ ਮਹਾਰਾਜ, ਮਾਂਗਤ ਹੋ ਕੇ ਝੋਲੀ ਡਾਹੀਆ। ਜਨ ਭਗਤਾਂ ਹਿੱਸਾ ਦੇ ਦੇ ਭਾਗ, ਭਗਵਨ ਆਪਣੀ ਦਇਆ ਕਮਾਈਆ। ਦਿਵਸ ਰੈਣ ਅੱਠੇ ਪਹਿਰ ਰੱਖਣ ਤੇਰੀ ਯਾਦ, ਅਭੁਲ ਭੁਲ ਕਦੇ ਨਾ ਜਾਈਆ। ਨਾਮ ਭੰਡਾਰਾ ਬਖ਼ਸ਼ਿਸ਼ ਕਰ ਕੇ ਸਾਚੀ ਦਾਦ, ਦਾਤ ਆਪਣੀ ਝੋਲੀ ਪਾਈਆ। ਕਾਇਆ ਮੰਦਰ ਅੰਦਰ ਦੀਵਾ ਬਾਤੀ ਜਗਾ ਦੇ ਚਰਾਗ਼, ਜੋਤੀ ਨੂਰ ਕਰ ਰੁਸ਼ਨਾਈਆ। ਜਨਮ ਕਰਮ ਦਾ ਪੂਰਬ ਧੋ ਦੇ ਦਾਗ਼, ਦੁਰਮਤ ਮੈਲ ਕਟਾਈਆ। ਕੂੜੀ ਕਿਰਿਆ ਤ੍ਰਿਸਨਾ ਬੁਝਾ ਦੇ ਆਗ, ਅੰਮ੍ਰਿਤ ਮੇਘ ਬਰਸਾਈਆ। ਧੁਨ ਆਤਮਕ

ਸੁਣਾ ਦੇ ਇਕ ਆਵਾਜ਼, ਰਾਗਾਂ ਨਾਦਾਂ ਡੇਰਾ ਦੇ ਢਾਹੀਆ। ਆਤਮ ਪਰਮਾਤਮ ਆਪਣਾ ਬਣਾ ਲੈ ਸਮਾਜ, ਦੂਸਰ ਨਜ਼ਰ ਕੋਇ ਨਾ ਆਈਆ । ਇਕੋ ਤੇਰਾ ਨੂਰ ਨਜ਼ਰੀ ਆਏ ਵਾਹਦ, ਵਾਹਵਾ ਕਹਿ ਕੇ ਢੋਲਾ ਗਾਈਆ। ਇਹਨਾਂ ਤੋਂ ਪੜ੍ਹੀ ਨਹੀਂ ਜਾਣੀ ਅੱਗੇ ਨਿਮਾਜ਼, ਸੱਯਦਾ ਇਕੋ ਇਕ ਕਰਾਈਆ। ਬਿਨ ਤੈਥੋਂ ਕਿਸੇ ਦਾ ਕਰਨ ਨਾ ਹੋਰ ਆਦਾਬ, ਅਦਬ ਤੇਰਾ ਇਕੋ ਭਾਈਆ। ਦੀਨ ਮਜ਼੍ਹਬ ਦੇ ਵਿਚੋਂ ਕਰਦੇ ਆਜ਼ਾਦ, ਦੀਨ ਸ਼ਰਅ ਸ਼ਰੀਅਤ ਬੰਧਨ ਦੇ ਕਟਾਈਆ। ਮੁਖ ਪੜਦਾ ਲਾਹ ਦੇ ਨਕਾਬ, ਸਨਮੁਖ ਹੋ ਕੇ ਨਜ਼ਰੀ ਆਈਆ। ਜੇ ਤੈਥੋਂ ਕੁਛ ਨਹੀਂ ਹੁੰਦਾ ਦੇ ਦੇ ਸਾਨੂੰ ਜਵਾਬ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਕਿਹਾ ਵਾਹ ਸ਼ਾਬਾਸ਼, ਸਚ ਨਿਸ਼ਾਨੇ ਤੇਰੀ ਬੇਪਰਵਾਹੀਆ। ਮੈਂ ਕੁਲ ਮਾਲਕ ਹੋ ਕੇ ਸਭ ਦਾ ਬਾਪ, ਕਿਉਂ ਬੱਚਿਆਂ ਦੇਵਾਂ ਤਰਸਾਈਆ। ਜਿਨ੍ਹਾਂ ਦੇ ਨਾਲ ਮਿਲ ਕੇ ਆਪਣਾ ਬਣਾਵਾਂ ਜਾਪ, ਬਿਨ ਭਗਤਾਂ ਭਗਵਨ ਰਾਗ ਨਾ ਕੋਈ ਅਲਾਈਆ। ਮੈਂ ਉਹਨਾਂ ਦਾ ਹੋ ਕੇ ਰਹਵਾਂ ਦਾਸ, ਬਣ ਦਾਸੀ ਦਾਸ ਸੇਵ ਕਮਾਈਆ। ਆਸਾ ਮਨਸਾ ਪੂਰੀ ਕਰਾਂ ਖ਼ਾਹਿਸ਼, ਖ਼ਾਲਸ ਆਪਣਾ ਰੰਗ ਰੰਗਾਈਆ। ਬਿਨ ਮੇਰੀ ਕਿਰਪਾ ਮੇਰੇ ਉਤੇ ਕਿਸੇ ਦਾ ਕਦੇ ਨਾ ਆਇਆ ਵਿਸ਼ਵਾਸ਼, ਵਿਸ਼ਵ ਰੂਪ ਨਾ ਕੋਇ ਸਮਾਈਆ। ਬੇਸ਼ਕ ਹਨੋਰੇ ਅੰਦਰ ਮੈਨੂੰ ਭਗਤਾਂ ਕਿਹਾ ਬਦਮਾਸ਼, ਜੋ ਵਲ ਛਲ ਕਰਕੇ ਆਪਣਾ ਵਕਤ ਲੰਘਾਈਆ। ਅੱਗੇ ਹੁਣ ਸਭ ਦਾ ਪੜਦਾ ਕਰ ਦਿਆਂ ਫ਼ਾਸ਼, ਓਹਲਾ ਨਜ਼ਰ ਕੋਇ ਨਾ ਆਈਆ। ਗੁਰਮੁਖਾਂ ਕਰਕੇ ਜਨਮ ਕਰਮ ਮੁਆਫ਼, ਮੁਆਫ਼ੀ ਇਕੋ ਝੋਲੀ ਪਾਈਆ। ਜੇ ਕੋਈ ਜ਼ਬਾਨ ਦਾ ਹੋਇਆ ਗੁਸਤਾਖ਼, ਗ਼ੁੱਸਾ ਗਿਲਾ ਦਿਆਂ ਗਵਾਈਆ। ਚਰਨ ਧੂੜੀ ਟਿੱਕਾ ਲਾ ਕੇ ਉਹਨਾਂ ਮਸਤਕ ਮਾਥ, ਮਥਰਾ ਵਾਲੇ ਕਾਹਨ ਨਾਲੋਂ ਅੱਗੇ ਦਿਆਂ ਪਹੁੰਚਾਈਆ। ਜਿਥੇ ਸਚਖੰਡ ਨਿਵਾਸੀ ਵਸੇ ਆਪ ਅਬਿਨਾਸ਼, ਸਤਿ ਸਤਿਵਾਦੀ ਡੇਰਾ ਲਾਈਆ। ਜਿਥੇ ਤੱਤਾਂ ਵਾਲਾ ਕੋਈ ਨਾ ਕਰੇ ਰਾਜ, ਰਈਅਤ ਰੂਪ ਨਾ ਕੋਇ ਵਟਾਈਆ। ਜਿਥੇ ਸਾਹਿਬ ਸੁਲਤਾਨ ਇਕੋ ਆਪਣੇ ਸੀਸ ਸੁਹਾਏ ਤਾਜ, ਜਿਸ ਦੀ ਆਦਿ ਜੁਗਾਦਿ ਬਦਲੀ ਨਾ ਕੋਇ ਕਰਾਈਆ। ਸਚ ਨਿਸ਼ਾਨੇ ਤੇਰੀ ਪਿਛਲੀ ਕਹਾਣੀ ਰੱਖੀ ਯਾਦ, ਜਿਸ ਵੇਲੇ ਸ਼ਬਦੀ ਸੁਤ ਲਿਆ ਪਰਗਟਾਈਆ। ਮੇਰਾ ਇਸ਼ਾਰਾ ਲੱਕੜੀ ਬਣਿਆ ਰਾਡ, ਡੰਡਾ ਇਕ ਅਖਵਾਈਆ। ਜਿਸ ਦੇ ਨਾਲ ਤੈਨੂੰ ਲਿਆ ਗਾਡ, ਗੱਡ ਕੇ ਫੇਰ ਆਪਣਾ ਨਾਉਂ ਗਾਡ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ਣਹਾਰ ਸਚ ਸਰਨਾਈਆ। ਸਚ ਨਿਸ਼ਾਨਾ ਕਹੇ ਪ੍ਰਭੂ ਮੈਂ ਵੇਖਿਆ ਤੇਰਾ ਸ਼ਬਦ ਦੂਤੀ, ਦੋ ਜਹਾਨਾਂ ਫੇਰਾ ਪਾਇੰਦਾ। ਜਿਸ ਦੇ ਕੋਲੋਂ ਵਿਸ਼ਨ ਬ੍ਰਹਮਾ ਸ਼ਿਵ ਸ਼ੰਕਰ ਮੰਗੀ ਭਬੂਤੀ, ਚਰਨ ਧੂੜੀ ਥੋੜ੍ਹੀ ਹੱਥ ਫੜਾਇੰਦਾ। ਜਿਸ ਦਾ ਨਾਮ ਅਗੰਮੀ ਬੂਟੀ, ਨਸ਼ਾ ਅੱਠੇ ਪਹਿਰ ਰਖਾਇੰਦਾ। ਜੋ ਨਿਤ ਨਵਿਤ ਜਨ ਭਗਤਾਂ ਕਰੇ ਬੁੱਤੀ, ਦਰ ਦਰ ਘਰ ਘਰ ਫੇਰਾ ਪਾਇੰਦਾ । ਆਤਮ ਉਠਾਵੇ ਕਾਇਆ ਅੰਦਰ ਸੁੱਤੀ, ਨਾਮ ਹਲੂਣਾ ਇਕ ਲਗਾਇੰਦਾ। ਫੜ ਕੇ ਚੋਟੀਉਂ ਕਰ ਦਏ ਉਚੀ, ਨੇਤਰ ਨੈਣ ਅੱਖ ਖੁਲ੍ਹਾਇੰਦਾ। ਤੂੰ ਸਭ ਦੇ ਨਾਲੋਂ ਸੁੱਚੀ, ਸੂਖ਼ਮ ਰੂਪ ਦਰਸਾਇੰਦਾ। ਕਿਉਂ ਬੈਠੀ ਅੰਦਰ ਲੁਕੀ, ਤੇਰਾ ਸਾਹਿਬ ਤੈਨੂੰ ਮਿਲਣ ਆਇੰਦਾ। ਕਿਉਂ ਬੈਠੀ ਆਪ ਰੁਠੀ, ਬਿਨ ਹਰਿ ਰੁਠਿਆਂ ਨਾ ਕੋਇ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਇੰਦਾ। ਸਚ ਨਿਸ਼ਾਨਾ ਕਹੇ ਮੈਂ ਵੇਖਿਆ ਤੇਰਾ ਉਹ ਨੁਕਤਾ, ਜਿਹੜਾ ਏਕੇ ਦੇ ਪਿਛੇ ਦਿਤਾ ਲਾਈਆ। ਜਿਸ ਦਾ ਹਿਸਾਬ ਕਿਤਾਬ ਆਪਣੇ ਹੱਥ ਰੱਖਿਆ ਪੁਖ਼ਤਾ,

ਜੁਗ ਚੌਕੜੀ ਸਕਿਆ ਨਾ ਕੋਇ ਬਦਲਾਈਆ। ਜਦ ਵੰਡੇਂ ਜਨ ਭਗਤਾਂ ਬਿਨ ਕੀਮਤੋਂ ਮੁਫ਼ਤਾ, ਮਿਹਰ ਨਜ਼ਰ ਨਾਲ ਸਾਚੀ ਝੋਲੀ ਪਾਈਆ। ਜਿਸਦਾ ਖੇਲ ਹੁਕਮਾਂ ਸਦਾ ਦਰੁਸਤਾ, ਨਾ ਕੋਇ ਮੇਟੇ ਮੇਟ ਮਿਟਾਈਆ। ਜਿਸ ਵੇਲੇ ਹਰਿ ਭਗਤ ਲੰਘ ਕੇ ਜਾਂਦੇ ਅੱਗੇ ਸਵਰਗ ਬਹਿਸ਼ਤਾ, ਆਪਣਾ ਪੰਧ ਮੁਕਾਈਆ। ਓਥੇ ਉਸ ਨੁਕਤੇ ਦੇ ਇਸ਼ਾਰੇ ਨਾਲ ਮਹਾਂਕਾਲ ਵੇਖਣਹਾਰਾ ਸਭ ਦੀਆਂ ਲਿਸਟਾਂ, ਫ਼ਰਿਸਤਾਂ ਆਪਣੇ ਹੱਥ ਉਠਾਈਆ। ਜਿਨ੍ਹਾਂ ਦਾ ਪਰਮ ਪੁਰਖ ਉਤੇ ਨਿਸਚਾ, ਫੜ ਬਾਹੋਂ ਬਾਹਰ ਕਢਾਈਆ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਦੀ ਚਰਨੀ ਰਿਹਾ ਡਿਗਦਾ, ਓਹਨੂੰ ਇਸ਼ਾਰੇ ਨਾਲ ਸਮਝਾਈਆ। ਓਨਾਂ ਚਿਰ ਸ੍ਰੀ ਭਗਵਾਨ ਕਦੇ ਨਾ ਰੀਝਦਾ, ਜਬ ਤਕ ਜਨ ਭਗਤ ਸਾਚਾ ਸੰਤ ਨਾ ਰੂਪ ਵਟਾਈਆ। ਉਹ ਕਿਸੇ ਦੇ ਉਤੇ ਨਹੀਂ ਪਤੀਜਦਾ, ਹੁਕਮ ਸਣੌਨ ਵਾਲੇ ਸਾਰੇ ਓਸੇ ਦਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਵੱਡੀ ਵਡਿਆਈਆ। ਸੱਤ ਰੰਗ ਨਿਸ਼ਾਨਾ ਕਹੇ ਸੁਣ ਅਸੁਤੇ ਪਰਕਾਸ਼ੀ, ਦਰ ਤੇਰੇ ਅਲਖ ਜਗਾਈਆ। ਜੇ ਤੂੰ ਹੈਂ ਪੁਰਖ ਅਬਿਨਾਸ਼ੀ, ਅਬਿਨਾਸ਼ ਆਪਣਾ ਨਾਉਂ ਧਰਾਈਆ। ਆਪਣੇ ਨਾਲ ਰਲਾ ਲੈ ਆਪਣੇ ਸਾਥੀ, ਜਨ ਭਗਤਾਂ ਜੋੜ ਜੁੜਾਈਆ। ਸਾਚੇ ਅਸਵ ਘੋੜੇ ਪਾਖਰ ਪਾ ਕਾਠੀ, ਜ਼ੀਨ ਆਪਣਾ ਤੰਗ ਕਸਾਈਆ। ਖਹਿੜਾ ਛਡ ਦੇ ਐਰਾਪਤ ਹਾਥੀ, ਇਸ ਦੀ ਲੋੜ ਰਹੀ ਨਾ ਰਾਈਆ। ਜਾ ਕੇ ਵੇਖ ਜਨ ਭਗਤਾਂ ਦੀ ਮੰਜ਼ਲ ਉਹ ਘਾਟੀ, ਜਿਸ ਦੀ ਅਧਵਾਟੀ ਨਜ਼ਰ ਕੋਇ ਨਾ ਆਈਆ। ਉਹ ਤੇਰਾ ਰਾਹ ਰਹੇ ਝਾਕੀ, ਝਾਕੀਆਂ ਜਗਤ ਰਹੇ ਤਜਾਈਆ। ਉਹਨਾਂ ਦਾ ਲਹਿਣਾ ਦੇ ਬਾਕੀ, ਪਿਛਲਾ ਹਿਸਾਬ ਮੁਕਾਈਆ। ਸਤਿ ਦਵਾਰੇ ਬੰਧਾ ਨਾਤੀ, ਨਾਤਾ ਧੁਰ ਦਾ ਜੋੜ ਜੁੜਾਈਆ। ਜੇ ਸਾਹਿਬ ਤੂੰ ਸਚਖੰਡ ਨਿਵਾਸੀ, ਭਗਤ ਸੁਹੇਲੇ ਕਿਉਂ ਦਰ ਦਰ ਰੁਲਾਈਆ। ਮਿਹਰਵਾਨ ਹੋ ਕੇ ਮੰਨ ਆਖੀ, ਆਖਰ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਹੁਸੀਨ ਹੁਸੀਨਾਂ ਵਿਚੋਂ ਮਸਕੀਨ ਮਸਕੀਨਾਂ ਵਿਚੋਂ ਤਾਲੀਮਾਂ ਕਰੇ ਤਲਕੀਨ, ਤਲਕੀਨਾਂ ਦਾ ਮਾਲਕ ਹੋਇ ਆਪ ਅਧੀਨ, ਅਦਨਾ ਹੋ ਕੇ ਝਟ ਲੰਘਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਿਕਾਰ ਖੇਡਣ ਵਾਲਾ ਬੜਾ ਸ਼ੌਕੀਨ, ਲੱਖ ਚੁਰਾਸੀ ਖੁੱਡਾਂ ਬਿੱਲਾਂ ਜੰਗਲਾਂ ਜੂਹਾਂ ਉਜਾੜ ਪਹਾੜਾਂ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੀਰਥ ਤਟਾਂ ਅਠਸਠ ਹੱਟਾਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰਾਂ ਵਿਚੋਂ ਸਾਰੇ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਨਾਲ ਭਗਤ ਸੁਹੇਲੇ ਪਾਰ ਲੰਘਾਈਆ।

੧੪ ਪੋਹ ੨੦੨੧ ਬਿਕ੍ਰਮੀ ਲੈਫ਼ਟੀਨੈਂਟ ਮੁਹਿੰਦਰ ਸਿੰਘ ਦੇ ਨਵਿਤ

ਸਤਿ ਨਿਸ਼ਾਨ ਕਹੇ ਮੈਂ ਹੱਥ ਸਿੰਘ ਜਗਦੀਸ਼, ਪੁਰਖ ਅਕਾਲ ਦੀਨ ਦਿਆਲ ਦਿਤੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਮੰਨਣ ਹਦੀਸ, ਦਰ ਠਾਂਡੇ ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸਦੀ ਅਵੱਲੜੀ ਰੀਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਚਲਾਈਆ। ਜੋ ਸਾਚੇ ਧਾਮ ਅਵੱਲੜਾ ਬੈਠਾ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਸੋ ਸਾਹਿਬ

ਸੁਲਤਾਨਾ ਹਰਿ ਮਿਹਰਵਾਨਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਠੀਕ, ਠਾਕਰ ਸਵਾਮੀ ਵਡ ਵਡਿਆਈਆ। ਨਿਤ ਨਵਿਤ ਸਦਾ ਸੁਹੇਲਾ ਸਤਿ ਸਤਿਵਾਦੀ ਝੋਲੀ ਪਾਏ ਭੀਖ, ਭਿਛਿਆ ਆਪਣਾ ਨਾਮ ਵਰਤਾਈਆ। ਨੌ ਸੌ ਚੁਰਾਨਵੇਂ ਚੋਕੜੀ ਜੁਗ ਪਿਛੋਂ ਕਲਜੁਗ ਰਿਹਾ ਬੀਤ, ਮੰਜ਼ਲ ਮੰਜ਼ਲ ਆਪਣਾ ਪੰਧ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਫਿਰੀ ਦਰੋਹੀ ਮੰਦਰ ਮਸੀਤ, ਸ਼ਿਵਦਵਾਲੇ ਮਠ ਗੁਰੂਦਵਾਰ ਰਹੇ ਕੁਰਲਾਈਆ। ਝਗੜਾ ਪਿਆ ਊਚ ਨੀਚ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸਾਂਤਕ ਸਤਿ ਨਾ ਕੋਇ ਵਰਤਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਤਮ ਪਰਮਾਤਮ ਕਰੇ ਨਾ ਕੋਇ ਪ੍ਰੀਤ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਸਤਿ ਨਿਸ਼ਾਨਾ ਕਹੇ ਮੈਂ ਹੱਥ ਭਗਤ, ਭਗਵਨ ਦੇਵੇ ਵਡਿਆਈਆ। ਸੋਹਣਾ ਵੇਲਾ ਸੁਹੰਜਣਾ ਵਕਤ, ਦੋ ਜਹਾਨਾਂ ਵੱਜੇ ਵਧਾਈਆ। ਵੇਖਾਂ ਜੀਵ ਜਹਾਨ ਜਗਤ, ਲੱਖ ਚੁਰਾਸੀ ਫੋਲ ਫੁਲਾਈਆ। ਕੋਟਨ ਕੋਟਾਂ ਵਿਚੋਂ ਨਜ਼ਰੀ ਆਇਆ ਗੁਰਮੁਖ ਵਿਰਲਾ ਨਾਮ ਖ਼ੁਮਾਰੀ ਵਿਚ ਮਸਤ, ਮਸਤਕ ਨੂਰੀ ਜੋਤ ਕਰੇ ਰੁਸ਼ਨਾਈਆ। ਨਿਜ ਨੇਤਰ ਨਿਜ ਆਤਮ ਨਿਜ ਗ੍ਰਹਿ ਸਾਹਿਬ ਸਵਾਮੀ ਕਰੇ ਦਰਸ, ਹਰਸ ਹਵਸ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਚ ਨਿਸ਼ਾਨਾ ਕਹੇ ਮੈਂ ਪਕੜਾਂ ਪ੍ਰਭ ਦੀ ਓਟ, ਦੂਜੀ ਆਸ ਨਾ ਕੋਇ ਰਖਾਈਆ। ਜਿਸ ਦਾ ਨੂਰ ਜ਼ਹੂਰ ਅਗੰਮਾ ਨਿਰਮਲ ਜੋਤ, ਰੇਖ ਰੰਗ ਸਮਝ ਕੋਇ ਨਾ ਪਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਸੋਚ ਨਾ ਸਕੇ ਸੋਚ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਬੈਠੇ ਸੀਸ ਨਿਵਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਰ ਨਾ ਸਕੀ ਖੋਜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਠਾਕਰ ਪੂਰਾ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਾਹ ਸਾਚੀ ਜਾਣੇ ਆਪਣੀ ਮੌਜ, ਮੁਕਾਮੇ ਹਕ ਲਾਸ਼ਰੀਕ ਨੂਰ ਨੁਰਾਨਾ ਬੈਠਾ ਆਪਣਾ ਡੇਰਾ ਲਾਈਆ। ਓਸ ਦੇ ਹੱਥ ਇਕ ਤੌਫ਼ੀਕ, ਭਗਤ ਸੁਹੇਲਾ ਬਣ ਰਫ਼ੀਕ, ਤਾਰੀਫ਼ ਕਰੇ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਵੇਖਿਆ ਲੋਕਮਾਤ, ਕਲਜੁਗ ਅੰਤਮ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਉੱਤਰ ਪੂਰਬ ਪੱਛਮ ਦੱਖਣ ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਨੂਰ ਨਾ ਕੋਇ ਚਮਕਾਈਆ। ਆਤਮ ਪਰਮਾਤਮ ਸਾਚਾ ਕਰੇ ਨਾ ਕੋਇ ਪਾਠ, ਰਸਨਾ ਜਿਹਵਾ ਬੱਤੀ ਦੰਦ ਢੋਲੇ ਸ੍ਰਿਸ਼ਟ ਸਬਾਈ ਰਹੀ ਗਾਈਆ। ਸਚ ਪ੍ਰੀਤੀ ਸਾਚਾ ਜੁੜਿਆ ਕਿਸੇ ਨਾ ਨਾਤ, ਜਗਤ ਨਾਤਿਆਂ ਵਿਚ ਵੇਖੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਧਰਮ ਨਿਸ਼ਾਨਾ ਕਹੇ ਮੈਂ ਵੇਖ ਕੇ ਸ੍ਰਿਸ਼ਟ ਸਬਾਈ ਕਰਮ, ਨਿਹਕਰਮੀ ਤੈਨੂੰ ਦਿਆਂ ਜਣਾਈਆ। ਤੇਰੀ ਕੋਈ ਨਾ ਮੰਗੇ ਸਾਚੀ ਸਰਨ, ਧੁਰ ਦੀ ਓਟ ਨਾ ਕੋਇ ਰਖਾਈਆ। ਝਗੜਾ ਵੇਖਿਆ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ, ਆਤਮ ਬ੍ਰਹਮ ਸਮਝ ਕੋਇ ਨਾ ਪਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਕਰਕੇ ਲੜਨ, ਝਗੜੇ ਵਿਚ ਦਿੱਸੀ ਲੋਕਾਈਆ। ਸਾਚਾ ਪੌੜਾ ਮੂਲ ਨਾ ਚੜ੍ਹਨ, ਸਾਚੇ ਮੰਦਰ ਬਹਿ ਖ਼ੁਸ਼ੀ ਨਾ ਕੋਇ ਮਨਾਈਆ। ਮੈਂ ਇਕੋ ਅਰਜ਼ ਆਇਆ ਕਰਨ, ਆਰਜ਼ੂ ਖ਼ਾਹਿਸ਼ ਤੇਰੇ ਅੱਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ

ਮਾਣ ਵਡਿਆਈਆ। ਧਰਮ ਨਿਸ਼ਾਨਾ ਕਹੇ ਸੁਣ ਮੇਰੇ ਪ੍ਰਭ, ਪਰਮ ਪੁਰਖ ਦਿਆਂ ਜਣਾਈਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਆਪ ਲੱਭ, ਨਿਰਗੁਣ ਹੋ ਕੇ ਸਰਗੁਣ ਖੋਜ ਖੁਜਾਈਆ। ਕੂੜੀ ਕਿਰਿਆ ਮੇਟ ਦੇ ਹੱਦ, ਹਦੂਦ ਸਾਚੀ ਦੇ ਸਮਝਾਈਆ। ਅੰਮ੍ਰਿਤ ਜਾਮ ਪਿਆ ਦੇ ਮਦਿ, ਮਸਤ ਖ਼ੁਮਾਰੀ ਇਕ ਚੜ੍ਹਾਈਆ। ਮਾਇਆ ਮਮਤਾ ਵਿਚੋਂ ਕਰਦੇ ਅੱਡ, ਕੂੜਾ ਨਾਤਾ ਦੇ ਤੁੜਾਈਆ। ਇਕੋ ਢੋਲਾ ਸੁਣਾ ਦੇ ਛੰਦ, ਜਿਸ ਦੇ ਗਾਇਆਂ ਤੇਰਾ ਮੇਲਾ ਸਹਿਜ ਸੁਭਾਈਆ। ਅੰਤਰ ਆਤਮ ਦੇ ਅਨੰਦ, ਰਸ ਇਕੋ ਇਕ ਵਖਾਈਆ। ਜੋਤ ਨਿਰੰਜਣ ਚਾੜ੍ਹ ਚੰਦ, ਦੀਵਾ ਬਾਤੀ ਲੋੜ ਰਹੇ ਨਾ ਰਾਈਆ। ਸਚ ਸਵਾਮੀ ਵਸੀਏ ਸਦਾ ਤੇਰੇ ਸੰਗ, ਸੁਰਤੀ ਸ਼ਬਦ ਵਿਚ ਸਮਾਈਆ। ਧੁਨ ਅਨਾਦ ਸੁਣਾ ਮਰਦੰਗ, ਅਨਰਾਗੀ ਰਾਗ ਜਣਾਈਆ । ਆਤਮ ਸੇਜ ਸੁਹੰਜਣੀ ਵੇਖ ਪਲੰਘ, ਬਿਨ ਪਾਵਾ ਚੂਲ ਬਣਾਈਆ। ਮਿਹਰਵਾਨ ਹੋ ਕੇ ਜਨ ਭਗਤਾਂ ਅੰਦਰ ਲੰਘ, ਕਿਉਂ ਬੈਠਾ ਮੁਖ ਛੁਪਾਈਆ । ਝਗੜਾ ਰਹੇ ਨਾ ਕੋਈ ਹੰ, ਬ੍ਰਹਮ ਪਾਰਬ੍ਰਹਮ ਪ੍ਰਭ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇ ਚੁਕਾਈਆ। ਸੱਤ ਰੰਗ ਨਿਸ਼ਾਨਾ ਕਹੇ ਪ੍ਰਭ ਕਿਰਪਾ ਕਰ, ਸਦੀ ਵੀਹਵੀਂ ਦਏ ਗਵਾਹੀਆ। ਨਵ ਨੌ ਚਾਰ ਅੰਧੇਰਾ ਆਵੇ ਡਰ, ਭੈ ਭਓ ਭਰਮ ਨਾ ਕੋਇ ਮਿਟਾਈਆ। ਸੰਤ ਸੁਹੇਲੇ ਸੱਜਣ ਆਪੇ ਫੜ, ਬਣ ਕੇ ਪਾਂਧੀ ਰਾਹੀਆ। ਨਿਰਗੁਣ ਨਿਰਵੈਰ ਨਿਰਾਕਾਰ ਸਤਿਗੁਰ ਹੋ ਕੇ ਅੰਦਰ ਵੜ, ਸ਼ਬਦੀ ਗੁਰ ਤੇਰੀ ਸ਼ਰਨਾਈਆ। ਮੰਜ਼ਲ ਅਗੰਮੀ ਆਪਣੀ ਚੜ੍ਹ, ਸਚ ਸਿੰਘਾਸਣ ਖ਼ੁਸ਼ੀ ਮਨਾਈਆ। ਇਕੋ ਨੂਰ ਜ਼ਹੂਰ ਬਖ਼ਸ਼ ਨਰਾਇਣ ਨਰ, ਨਾਰੀ ਨਰ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਗਏ ਵਰ, ਸ੍ਰਿਸ਼ਟ ਸਬਾਈ ਮਾਤ ਸਮਝਾਈਆ । ਕਲਜੁਗ ਅੰਤਮ ਜੋਤੀ ਜਾਤਾ ਪੁਰਖ ਬਿਧਾਤਾ ਪਰਗਟ ਹੋਵੇ ਨਰਾਇਣ ਨਰ, ਨੂਰ ਨੁਰਾਨਾ ਵੱਡੀ ਵਡਿਆਈਆ। ਕੂੜੀ ਕਿਰਿਆ ਕਿਲਾ ਤੋੜੇ ਹੰਕਾਰੀ ਗੜ੍ਹ, ਹਉਮੇ ਹੰਗਤਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਦੇ ਵਡਿਆਈਆ। ਸਤਿ ਨਿਸ਼ਾਨਾ ਕਹੇ ਆ ਵੇਖ ਪ੍ਰਭ ਠਾਕਰ, ਸਵਾਮੀ ਤੇਰੀ ਸਭ ਨੇ ਆਸ ਰਖਾਈਆ। ਕਲਜੁਗ ਵੇਖ ਡੂੰਘਾ ਸਾਗਰ, ਭਵਰੀ ਵਿਚ ਸਰਬ ਲੋਕਾਈਆ । ਕਿਸੇ ਨਜ਼ਰ ਨਾ ਆਏ ਕਰੀਮ ਕਰਤਾ ਕਾਦਰ, ਨੇਤਰ ਲੋਚਣ ਅੱਖ ਨਾ ਕੋਇ ਖੁਲ੍ਹਾਈਆ। ਜੋਧਾ ਸੂਰਬੀਰ ਬਣੇ ਨਾ ਕੋਇ ਬਹਾਦਰ, ਜੋ ਆਪਣਾ ਭਾਰ ਲਏਂ ਉਠਾਈਆ। ਨਿਰਮਲ ਕਰਮ ਨਾ ਹੋਵੇ ਕਿਸੇ ਉਜਾਗਰ, ਦੁਰਮਤ ਮੈਲ ਨਾ ਕੋਇ ਧੁਆਈਆ। ਜਗਤ ਵਪਾਰੀ ਦਿਸਦੇ ਤਾਜਰ, ਤੇਰਾ ਨਾਮ ਹੱਟ ਨਾ ਕੋਇ ਖੁਲ੍ਹਾਈਆ। ਮਨ ਵਾਸਨਾ ਸਾਰੇ ਹੋਏ ਪਾਗਲ, ਵੈਰਾਗੀ ਨਜ਼ਰ ਕੋਇ ਨਾ ਆਈਆ। ਭਾਗ ਲੱਗਾ ਨਾ ਕਿਸੇ ਸਾਢੇ ਤਿੰਨ ਹੱਥ ਕਾਇਆ ਗਾਗਰ, ਗਹਿਰ ਗੰਭੀਰ ਤੇਰਾ ਦਰਸ ਕੋਇ ਨਾ ਪਾਈਆ। ਸਦੀ ਚੌਧਵੀਂ ਕਰ ਦੇ ਸੱਚਾ ਅਦਲ, ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਤਿ ਨਿਸ਼ਾਨਾ ਕਹੇ ਪ੍ਰਭ ਖੋਲ੍ਹ ਆਪਣੀ ਅੱਖ, ਜਿਸ ਦਾ ਰੂਪ ਨਜ਼ਰ ਕਿਸੇ ਨਾ ਆਈਆ। ਸਰਬ ਸਵਾਮੀ ਹੋ ਪ੍ਰਤਖ, ਪਤਿਪਰਮੇਸ਼ਵਰ ਵੇਸ ਵਟਾਈਆ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਦੱਸ, ਭਵਿਖਤਾਂ ਵਿਚ ਜਣਾਈਆ। ਕਲ ਕਲਕੀ ਹੋਏ ਪਰਗਟ, ਨਿਹਕਲੰਕ ਵੱਜੇ ਵਧਾਈਆ। ਸਭ ਦਾ ਲੇਖਾ ਕਰੇ ਬਸ, ਬਸਤੇ ਪਿਛਲੇ ਗਏ ਬੰਧਾਈਆ। ਅਗਲਾ ਮਾਰਗ ਦੇਵੇ ਦੱਸ, ਦੋ ਜਹਾਨਾਂ ਕਰੇ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਚਰਨੀ ਜਾਵਣ

ਢੱਠ, ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਨਿਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਣ ਵਾਰੋ ਵਾਰੀ ਪੰਧ ਮੁਕਾਵਣ ਨੱਠ ਨੱਠ, ਬਲ ਆਪਣਾ ਆਪ ਧਰਾਈਆ। ਕਰੇ ਖੇਲ ਪੁਰਖ ਸਮਰਥ, ਮਹਿਮਾ ਅਕਥ ਇਕ ਦ੍ਰਿੜਾਈਆ। ਜਿਸ ਨਿਰਗੁਣ ਸਰਗੁਣ ਚਲਾਇਆ ਰਥ, ਬਣ ਰਥਵਾਹੀ ਵੇਖ ਵਖਾਈਆ। ਉਹ ਵੇਖਣਹਾਰਾ ਹਕੀਕਤ ਹਕ, ਲੱਖ ਚੁਰਾਸੀ ਖੋਜ ਖੁਜਾਈਆ। ਲਹਿਣਾ ਦੇਣਾ ਸਭ ਦਾ ਦੇਵੇ ਮਸਤਕ ਮੱਥ, ਪੂਰਬ ਕਰਮਾਂ ਖੋਜ ਖੁਜਾਈਆ। ਜੋ ਸਭ ਤੋਂ ਵੱਖਰਾ ਸਚਖੰਡ ਦਵਾਰੇ ਰਿਹਾ ਵਸ, ਪੁਰਖ ਅਕਾਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦੇ ਵਡਿਆਈਆ। ਸਚ ਨਿਸ਼ਾਨ ਕਹੇ ਹੋ ਦਿਆਲ, ਵੇਲਾ ਵਕਤ ਦਏ ਗਵਾਹੀਆ। ਚਾਰੋਂ ਕੁੰਟ ਕੂਕੇ ਕਾਲ, ਮਹਾਂਕਾਲ ਦਏ ਦੁਹਾਈਆ। ਤ੍ਰੈਗੁਣ ਮਾਇਆ ਵਜਾਵੇ ਆਪਣਾ ਤਾਲ, ਦਹਿ ਦਿਸ਼ਾ ਵੇਖ ਵਖਾਈਆ। ਸਾਚੀ ਕਰੇ ਨਾ ਕੋਈ ਭਾਲ, ਕਲਜੁਗ ਸਾਧ ਸੰਤ ਬੈਠੇ ਮੁਖ ਭੁਆਈਆ । ਆ ਕੇ ਵੇਖ ਆਪਣੇ ਮੁਰੀਦਾਂ ਦਾ ਮੁਰਸ਼ਦ ਬਣ ਕੇ ਹਾਲ, ਬੇਹਾਲ ਰਹੇ ਬਿਲਲਾਈਆ। ਜਿਹੜਾ ਗੋਬਿੰਦ ਤੇਰੇ ਅੱਗੇ ਕਰਕੇ ਗਿਆ ਸਵਾਲ, ਉਸਦਾ ਮਸਲਾ ਹੱਲ ਕਰਾਈਆ। ਉਹ ਲਿਖਿਆ ਨਾ ਕਿਸੇ ਵਿਚ ਕਿਤਾਬ, ਹਰਫ ਸ਼ਾਹੀ ਕਲਮ ਵੰਡ ਨਾ ਕੋਇ ਵੰਡਾਈਆ। ਉਸ ਦਾ ਹਿੱਸਾ ਨਾ ਕੋਈ ਬਾਬ, ਵਜੂਦ ਵਿਚ ਨਾ ਕੋਇ ਜਣਾਈਆ। ਉਹ ਤੇਰੇ ਦਵਾਰੇ ਸਦਾ ਆਜ਼ਾਦ, ਫਾਂਦੀ ਫੰਦ ਵਿਚ ਨਾ ਕੋਇ ਫਸਾਈਆ। ਉਹ ਕਦੇ ਨਾ ਹੋਵੇ ਬਰਬਾਦ, ਜਗਤ ਨਿਸ਼ਾਨ ਨਾ ਕੋਇ ਗਵਾਈਆ। ਉਹਦੀ ਕਦੇ ਨਾ ਭੁੱਲੇ ਯਾਦ, ਯਾਦਦਾਸ਼ਤ ਸਭ ਦੀ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਆਪਣਾ ਖੇਲ ਵੇਖ ਬ੍ਰਹਮ ਬ੍ਰਹਿਮਾਂਡ, ਬ੍ਰਹਿਮਾਦ ਤੇਰਾ ਰਾਹ ਤਕਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਦੱਸਾਂ ਸਤਿ, ਪਰਮ ਪੁਰਖ ਜਣਾਈਆ। ਜਿਸ ਨੇ ਤੇਰੇ ਪਿਛੇ ਲੇਖੇ ਲਾਈ ਆਪਣੀ ਰੱਤ, ਰੱਤੀ ਰੱਤ ਤੇਰੀ ਝੋਲੀ ਪਾਈਆ। ਉਹਦੀ ਝੋਲੀ ਪਾ ਦੇ ਪਿਛਲਾ ਹਕ, ਹਾਕਮ ਹੋ ਕੇ ਬੇਪਰਵਾਹੀਆ। ਜਿਸ ਦੀ ਚਰਨ ਸਰਨ ਦੋ ਜਹਾਨ ਰਹੇ ਢੱਠ, ਪੁਰੀ ਲੋਅ ਬ੍ਰਹਿਮੰਡ ਖੰਡ ਗਗਨ ਪਾਤਾਲ ਜ਼ਿਮੀਂ ਆਸਮਾਨ ਸਿਰ ਨਾ ਕੋਈ ਉਠਾਈਆ। ਜਿਸ ਦਾ ਢੋਲਾ ਨਗ਼ਮਾ ਨਾਮ ਅਗੰਮਾ ਛੰਦ, ਸ੍ਰਿਸ਼ਟ ਸਬਾਈ ਕਾਇਨਾਤ ਦੀਨ ਦੁਨੀ ਆਪ ਜਣਾਈਆ। ਜਿਸਦਾ ਨੂਰ ਨੁਰਾਨਾ ਦੋ ਜਹਾਨਾਂ ਸੱਚਾ ਚੰਦ, ਸਤਿ ਸਚ ਕਰੇ ਰੁਸ਼ਨਾਈਆ। ਉਸ ਦਾ ਕਹਿਣਾ ਅੰਤਮ ਮੰਨ, ਮਨਸਾ ਸਭ ਦੀ ਪੂਰ ਕਰਾਈਆ। ਜਨ ਭਗਤਾਂ ਲੇਖੇ ਲਾ ਕਾਇਆ ਮਾਟੀ ਤਨ, ਤਤਵ ਤਤ ਆਪਣਾ ਦੇ ਜਣਾਈਆ। ਧੁਰ ਦਾ ਰਾਗ ਸੁਣਾ ਬਿਨ ਕੰਨ, ਆਤਮਕ ਧੁਨ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਵੇਖ ਵਖਾਈਆ। ਸੱਤ ਰੰਗ ਨਿਸ਼ਾਨਾ ਕਹੇ ਜਨ ਭਗਤ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਸ਼ਬਦ ਅਗੰਮੀ ਦੀ ਸੁਣ ਆਵਾਜ਼, ਜਗਤ ਰਾਗ ਪਰੇ ਹਟਾਈਆ। ਬਿਸਮਿਲ ਹੋ ਕੇ ਹੋ ਬਿਸਮਾਦ, ਵਿਸ਼ਵ ਆਪਣਾ ਰੂਪ ਨਜ਼ਰੀ ਆਈਆ। ਅਬਿਨਾਸ਼ੀ ਕਰਤਾ ਵਟਾਵੇ ਆਪਣਾ ਸਵਾਂਗ, ਸਵਾਂਗੀ ਹੋ ਕੇ ਖੇਲ ਖਿਲਾਈਆ। ਜਿਸ ਦੀ ਸਾਰੇ ਕਰਦੇ ਤਾਂਘ, ਨੇਤਰ ਲੋਚਣ ਨੈਣ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਝੋਲੀ ਪਾਈਆ। ਸੱਤ ਰੰਗ ਨਿਸ਼ਾਨਾ ਕਹੇ ਵੀਹਵੀਂ ਸਦੀ ਦਾ ਅੰਤਮ ਲੇਖਾ, ਪੁਰਖ ਅਕਾਲ ਦੇ ਮਿਟਾਈਆ। ਜੋ ਅੰਤਰ ਆਤਮ ਸਭ ਨੂੰ ਪਿਆ ਭੁਲੇਖਾ, ਗੜ੍ਹ ਭਰਮ ਦੇ ਤੁੜਾਈਆ। ਚਾਰ ਜੁਗ ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਨ ਮਜ਼੍ਹਬ ਧਰਮ ਦਾ

ਲਿਆ ਠੇਕਾ, ਅੰਤਮ ਠੇਕੇਦਾਰੀ ਦੇ ਚੁਕਾਈਆ। ਲੱਖ ਚੁਰਾਸੀ ਦਾ ਨਜ਼ਰੀ ਆ ਇਕੋ ਨੇਤਾ, ਨਰ ਨਰਾਇਣ ਰੂਪ ਵਟਾਈਆ। ਪਿਛੇ ਵੇਖੀਆਂ ਤੇਰੀਆਂ ਨਿੱਕੀਆਂ ਨਿੱਕੀਆਂ ਖੇਡਾਂ, ਅਗਲਾ ਭੇਵ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਸੱਤ ਰੰਗ ਨਿਸ਼ਾਨਾ ਕਹੇ ਉਠ ਦੱਸ ਸੱਤ ਦੀਪ, ਧੁਰ ਦਾ ਹੁਕਮ ਇਕ ਜਣਾਈਆ। ਬਿਨਾ ਪੁਰਖ ਅਕਾਲ ਤੋੜ ਨਿਭੇ ਨਾ ਕੋਈ ਪ੍ਰੀਤ, ਜਗਤ ਨਾਤੇ ਜਗਤ ਵਿਚ ਤੁੜਾਈਆ। ਸਤਿਜੁਗ ਸਾਚੀ ਚਲਾਦੇ ਰੀਤ, ਸਤਿ ਧਰਮ ਇਕ ਸਮਝਾਈਆ। ਆਤਮ ਪਰਮਾਤਮ ਦੱਸ ਦੇ ਗੀਤ, ਸੋ ਪੁਰਖ ਨਿਰੰਜਣ ਹੰ ਬ੍ਰਹਮ ਕਰ ਪੜ੍ਹਾਈਆ। ਝਗੜਾ ਮੁਕਾ ਦੇ ਊਚ ਨੀਚ, ਇਕੋ ਰੂਪ ਦੇ ਸਮਝਾਈਆ। ਲੇਖਾ ਮੁੱਕ ਜਾਏ ਹਸਤ ਕੀਟ, ਰਾਓ ਰੰਕ ਨਾ ਕੋਇ ਅਖਵਾਈਆ। ਇਕੋ ਕਲਮਾ ਦੱਸ ਹਦੀਸ, ਹਜ਼ਰਤ ਈਸਾ ਮੂਸਾ ਮੁਹੰਮਦ ਨਿਉਂ ਨਿਉਂ ਸੀਸ ਝੁਕਾਈਆ। ਸਾਡਾ ਲਹਿਣਾ ਰਿਹਾ ਬੀਤ, ਵੇਲਾ ਵਕਤ ਦਏ ਗਵਾਹੀਆ। ਸਚ ਅਮਾਮ ਆਵੇ ਠੀਕ, ਮਹਿੰਦੀ ਆਪਣਾ ਰੰਗ ਰੰਗਾਈਆ। ਦੂਰ ਦੁਰਾਡਾ ਨਜ਼ਰੀ ਆਏ ਨਜ਼ਦੀਕ, ਨੇਰਨ ਨੇਰਾ ਪੰਧ ਮੁਕਾਈਆ। ਕੂੜੀ ਕਿਰਿਆ ਮਿਟੇ ਅੰਧੇਰਾ ਤਾਰੀਕ, ਸਾਚਾ ਨੂਰ ਚੰਦ ਚਮਕਾਈਆ। ਦੂਜਾ ਰਹਿਣ ਨਾ ਦੇਵੇ ਕੋਈ ਸ਼ਰੀਕ, ਇਸ਼ਟ ਦ੍ਰਿਸ਼ਟ ਇਕੋ ਇਕ ਸਮਝਾਈਆ। ਕਿਸੇ ਦਵਾਰਿਉਂ ਮੰਗਣ ਜਾਏ ਨਾ ਭੀਖ, ਦੇਵਣਹਾਰ ਆਪ ਹੋ ਜਾਈਆ। ਨਾਤਾ ਤੋੜ ਕੇ ਮੰਦਰ ਮਸੀਤ, ਕਾਇਆ ਕਾਅਬੇ ਦੇ ਸਮਝਾਈਆ। ਜਿਸ ਵਿਚ ਬੈਠਾ ਰਹੇ ਸਦਾ ਅਤੀਤ, ਦਰ ਠਾਂਡੇ ਡੇਰਾ ਲਾਈਆ। ਰਹਿਮਤ ਮਿਹਰ ਕਰੇ ਬਖ਼ਸ਼ੀਸ਼, ਬਖ਼ਸ਼ਿਸ਼ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਸੱਤ ਰੰਗ ਨਿਸ਼ਾਨਾ ਕਹੇ ਪ੍ਰਭ ਹੋਕਾ ਦੇਵਾਂ ਨੌ ਖੰਡ, ਪ੍ਰਿਥਮੀ ਦਿਆਂ ਜਣਾਈਆ। ਕਲਜੁਗ ਕੂੜ ਕੁੜਿਆਰਾ ਮਿਟਣਾ ਭੇਖ ਪਖੰਡ, ਧਰਨੀ ਧਰਤ ਧਵਲ ਰਹਿਣ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਭ ਦੇ ਵਸਣਾ ਸੰਗ, ਸਦਾ ਸੁਹੇਲਾ ਇਕ ਅਕੇਲਾ ਏਕੰਕਾਰਾ ਇਕੋ ਨਜ਼ਰੀ ਆਈਆ। ਜਿਸ ਦਾ ਨਾਮ ਨਿਧਾਨ ਦੋ ਜਹਾਨ ਜ਼ਿਮੀਂ ਅਸਮਾਨ ਵੱਜਣਾ ਮਰਦੰਗ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕ ਜਣਾਈਆ। ਜਿਸ ਦਾ ਮੇਲਾ ਗੁਰ ਚੇਲਾ ਬਣਕੇ ਖੇਲ ਕੀਤਾ ਪੁਰੀ ਅਨੰਦ, ਸੋ ਪੰਧ ਆਪਣਾ ਰਿਹਾ ਮੁਕਾਈਆ। ਨਾਲ ਲੈ ਕੇ ਸੂਰਾ ਸਰਬੰਗ, ਸਚ ਦਵਾਰਾ ਆਵੇ ਲੰਘ, ਸਿੰਘਾਸਣ ਪਲੰਘ ਇਕੋ ਸੋਭਾ ਪਾਈਆ। ਜਿਸਦੀ ਲੱਖ ਚੁਰਾਸੀ ਡੋਰੀ ਸ਼ਬਦ ਨਾਲ ਬੱਧੀ ਪਤੰਗ, ਗੁਡੀਆ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਵਾਮੀ ਅੰਤਰਜਾਮੀ ਅੰਤਰ ਸਭ ਦਾ ਵੇਖ ਵਖਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਸੁਣਾਵਾਂ ਦੁਨੀਆ, ਦੋਹਰਾ ਤਾਲ ਵਜਾਈਆ। ਅੱਗੇ ਲੇਖਾ ਮੁਕ ਜਾਣਾ ਰਿਖੀਆਂ ਮੁਨੀਆਂ, ਮੁਨੀਸ਼ਰ ਨਜ਼ਰ ਕੋਇ ਨਾ ਆਈਆ। ਮਾਣ ਟੁੱਟਣਾ ਵਡ ਵਡ ਗੁਣੀਆਂ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਸਭ ਦੀਆਂ ਚੋਟੀਆਂ ਜਾਣੀਆਂ ਮੁੰਨੀਆਂ, ਜੋ ਬੈਠੇ ਪ੍ਰਭੂ ਭੁਲਾਈਆ। ਲੇਖਾ ਰਹਿਣਾ ਨਾ ਸ਼ੀਆ ਸੁੰਨੀਆਂ, ਪਰਵਰਦਿਗਾਰ ਸਾਝਾਂ ਯਾਰ ਵੇਖਣਹਾਰਾ ਥਾਉਂ ਥਾਈਂਆ। ਵਸਦੇ ਰਹਿਣੇ ਨਾ ਮੰਦਰ ਮਹੱਲ ਅਟਲ ਜਗਤ ਜਹਾਨ ਕੁੱਲੀਆਂ, ਚਾਰ ਕੁੰਟ ਦਹਿ ਦਿਸ਼ਾਂ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਸਚ ਨਿਸ਼ਾਨਾ ਕਹੇ ਮੈਂ ਦੱਸਾਂ ਅਖ਼ੀਰ, ਆਖ਼ਰ ਇਕ ਜਣਾਈਆ। ਕਰੇ ਖੇਲ ਪ੍ਰਭ ਪੀਰਾਂ ਦਾ ਪੀਰ, ਪਾਰਬ੍ਰਹਮ ਬੇਪਰਵਾਹੀਆ। ਜਿਸ ਦੀ ਤਸੱਵਰ ਕਰ ਸਕੇ ਨਾ ਕੋਇ

ਤਸਵੀਰ, ਰੂਪ ਰੰਗ ਸਿਫ਼ਤ ਵਿਚ ਨਾ ਕੋਇ ਸਾਲਾਹੀਆ। ਜਿਸ ਦਾ ਖੇਲ ਬੇਨਜ਼ੀਰ, ਨਜ਼ਰੀਆ ਆਪਣਾ ਰਿਹਾ ਬਦਲਾਈਆ। ਕਲਜੁਗ ਅੰਤਮ ਸ਼ਰਅ ਸ਼ਰਾਇਤੀ ਕੱਟ ਕੇ ਆਪ ਜ਼ੰਜੀਰ, ਧੁਰ ਦਾ ਹੁਕਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸੱਤ ਰੰਗ ਨਿਸ਼ਾਨਾ ਕਹੇ ਜਿਸ ਵੇਲੇ ਮੈਂ ਲੋਕਮਾਤ ਚੜ੍ਹਦਾ, ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਆਪਣਾ ਪੰਧ ਮੁਕਾਈਆ। ਓਸ ਵੇਲੇ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਗੁਰਮੁਖ ਗੁਰਸਿਖ ਹਰਿ ਭਗਤ ਲੱਖ ਚੁਰਾਸੀ ਜੀਵ ਜੰਤ ਇਕੋ ਕਲਮਾ ਪੜ੍ਹਦਾ, ਦੂਜਾ ਨਾਮ ਨਾ ਕੋਇ ਧਿਆਈਆ। ਜੇ ਕੋਈ ਬਣੇ ਤੇ ਪਰਮ ਪੁਰਖ ਦਾ ਬਰਦਾ, ਦੂਜਾ ਰੂਪ ਨਾ ਕੋਇ ਵਟਾਈਆ। ਦੋ ਜਹਾਨ ਭੈ ਵਿਚ ਵੇਖਿਆ ਡਰਦਾ, ਸਿਰ ਸਕੇ ਨਾ ਕੋਇ ਉਠਾਈਆ। ਅਬਿਨਾਸ਼ੀ ਕਰਤਾ ਮਿਹਰਵਾਨ ਹੋ ਕੇ ਕਿਰਪਾ ਕਰਦਾ, ਕਿਰਪਨ ਨਿਰਧਨ ਆਪਣੇ ਨਾਲ ਮਿਲਾਈਆ। ਅੰਦਰ ਵੜਕੇ ਮੰਦਰ ਚੜ੍ਹ ਕੇ ਆਤਮ ਪਰਮਾਤਮ ਆਪੇ ਫਿਰਦਾ, ਸੁਰਤੀ ਸ਼ਬਦ ਨਾਲ ਜੁੜਾਈਆ। ਸੰਤ ਸੁਹੇਲੇ ਇਕ ਅਕੇਲੇ ਲੋਕਮਾਤ ਨਿਰਗੁਣ ਹੋ ਕੇ ਸਰਗੁਣ ਵਰਦਾ, ਨਾਰੀ ਕੰਤ ਰੂਪ ਜਣਾਈਆ। ਗੁਰਮੁਖਾਂ ਗੁਰਸਿਖਾਂ ਦਿਵਸ ਰੈਣ ਅੱਗੇ ਪਿਛੇ ਫਿਰਦਾ, ਭੱਜਾ ਫਿਰੇ ਵਾਹੋ ਦਾਹੀਆ। ਅੱਜ ਤੱਕ ਚੌਂਹ ਜੁਗਾਂ ਵਿਚ ਇੱਕੀਆਂ ਨੇ ਸਮਝਿਆ ਹਿਰਦਾ, ਬਾਕੀ ਸਮਝ ਕਿਸੇ ਨਾ ਆਈਆ। ਸ਼ਬਦ ਸੁਤ ਦੁਲਾਰਾ ਮਾਲਕ ਬਣਾ ਕੇ ਥਿਰ ਘਰ ਦਾ, ਸਚ ਦਵਾਰੇ ਦਿਤਾ ਟਿਕਾਈਆ। ਅੰਤਮ ਓਸੇ ਦੀ ਰੱਖੀ ਪੈਜ ਉਸੇ ਦਾ ਬਿਰਦਾ, ਬਿਰਧ ਬਾਲ ਰੂਪ ਨਾ ਕੋਇ ਵਟਾਈਆ। ਇਹ ਖੇਲ ਅਗੰਮਾ ਪੀਰ ਪੈਗ਼ੰਬਰਾਂ ਮੰਗਿਆ ਚਿਰ ਦਾ, ਵੇਦ ਵਿਆਸਾ ਗਿਆ ਲਿਖਾਈਆ। ਈਸਾ ਮੂਸਾ ਮੁਹੰਮਦ ਕਿਹਾ ਬਿਨ ਪਰਵਰਦਿਗਾਰ ਅੰਤਮ ਲੇਖ ਨਾ ਕੋਇ ਨਿਬੜਦਾ, ਲਹਿਣਾ ਝੋਲੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਦੇ ਬੰਧਾਈਆ । ਸੱਤ ਰੰਗ ਕਹੇ ਮੈਂ ਦੇਣਾ ਹੋਕਾ, ਧੁਰ ਦਾ ਹੁਕਮ ਸੁਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਮਾਣਸ ਜਨਮ ਪ੍ਰਭ ਮਿਲਣ ਦਾ ਮੌਕਾ, ਵੇਲਾ ਗਿਆ ਹੱਥ ਨਾ ਆਈਆ। ਸ੍ਰੀ ਭਗਵਾਨ ਕਦੀ ਕਰੇ ਨਾ ਕਿਸੇ ਨਾਲ ਧੋਖਾ, ਸਚ ਸਚ ਸਿਖਿਆ ਦਏ ਦ੍ਰਿੜਾਈਆ। ਵੇਖੋ ਪਾਲ ਸਿੰਘ ਦੇ ਨਾਲ ਤੁਰਦਾ ਓਹਦਾ ਪੋਤਾ, ਸਿੰਘ ਜਗਦੀਸ਼ ਵੱਜੇ ਵਧਾਈਆ। ਜਿਸ ਦੇ ਲੇਖੇ ਲੱਗਾ ਸ਼ੰਕਰ ਵਾਲਾ ਕੋਠਾ, ਜਟਾ ਜੂਟਧਾਰੀ ਵੇਸ ਵਟਾਈਆ । ਗਲ ਨਾ ਅਲਫ਼ੀ ਤੇੜ ਇਕ ਲੰਗੋਟਾ, ਧੂੜੀ ਖ਼ਾਕ ਰਮਾਈਆ। ਸੋਚ ਵਿਚ ਆਵੇ ਨਾ ਕੋਈ ਸੋਚਾ, ਸਮਝ ਚਲੇ ਨਾ ਕੋਇ ਚਤੁਰਾਈਆ। ਸੱਤ ਰੰਗ ਨਿਸ਼ਾਨਾ ਕਹੇ ਮੇਰਾ ਹੁਕਮ ਮੰਨਣਾ ਸਭ ਨੂੰ ਔਖਾ, ਔਖਾ ਵੇਲਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਾਚੀ ਧਾਰ ਚਲਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਨੂੰ ਸਤਿਜੁਗ, ਸਤਿ ਧਰਮ ਇਕ ਪਰਗਟਾਈਆ। ਕੂੜੀ ਕਿਰਿਆ ਲੇਖਾ ਜਾਣਾ ਮੁਕ, ਕਲਜੁਗ ਬੈਠੇ ਮੁਖ ਭੁਆਈਆ। ਮੈਂ ਨਾਮ ਜਪੌਣਾ ਸੋਹੰ ਇਕੋ ਤੁਕ, ਤੁਰਤ ਆਤਮ ਪਰਮਾਤਮ ਨਾਲ ਮਿਲਾਈਆ। ਕਲਜੁਗ ਓਥੇ ਪਹੁੰਚ ਨਾ ਸਕੇ ਪੁਜ, ਅਧਵਾਟੇ ਬੈਠਾ ਰੋਵੇ ਮਾਰੇ ਧਾਈਆ। ਜਨ ਭਗਤਾਂ ਨਾਲ ਪ੍ਰਭ ਦਾ ਰਹੇ ਕੋਈ ਨਾ ਲੁਕ, ਸਨਮੁਖ ਹੋ ਕੇ ਦਰਸ ਦਿਖਾਈਆ। ਕਲਜੁਗ ਜੋ ਜੂਠਿਆਂ ਝੂਠਿਆਂ ਸਦੀ ਵੀਹਵੀਂ ਮੁਖ ਵਿਚ ਪੈਣਾ ਥੁੱਕ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਸਾਚੇ ਸੰਤਾਂ ਸ੍ਰੀ ਭਗਵਾਨ ਬਣਾਉਣਾ ਆਪਣੇ ਪੁੱਤ, ਸੁਤ ਦੁਲਾਰੇ ਗੋਦ ਉਠਾਈਆ। ਕਲਜੁਗ ਜੀਵਾਂ ਰੋਂਦਿਆਂ ਕੁਰਲਾਦਿਆਂ ਕਰਾਵੇ ਨਾ ਕੋਈ ਚੁਪ, ਗੁਰ ਅਵਤਾਰ ਪੈਗ਼ੰਬਰ ਦੇਵੇ

ਨਾ ਕੋਈ ਗਵਾਹੀਆ। ਅਬਿਨਾਸ਼ੀ ਕਰਤਾ ਠਾਕਰ ਸਵਾਮੀ ਕੂੜ ਕੁੜਿਆਰਿਆਂ ਨਾਲੋਂ ਗਿਆ ਰੁਠ, ਰੁਠਿਆਂ ਫੇਰ ਨਾ ਕੋਇ ਮਨਾਈਆ। ਗੁਰਮੁਖਾਂ ਉਤੇ ਜਾਏ ਤੁਠ, ਮਿਹਰ ਨਜ਼ਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਆਪ ਉਠਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਦੇਵਾਂ ਸਚ ਇਸ਼ਾਰਾ, ਹਲਤ ਪਲਤ ਵੇਖ ਵਖਾਈਆ। ਮੇਰਾ ਮਾਲਕ ਇਕੋ ਏਕੰਕਾਰਾ, ਅਕਲ ਕਲਧਾਰੀ ਬੇਪਰਵਾਹੀਆ। ਦੂਜਾ ਨਿਸ਼ਾਨਾ ਰਹੇ ਨਾ ਕੋਈ ਵਿਚ ਸੰਸਾਰਾ, ਸ੍ਰਿਸ਼ਟ ਸਬਾਈ ਬੂਝ ਬੁਝਾਈਆ। ਹੁਕਮੇ ਅੰਦਰ ਹੋਵੇ ਵਰਤਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਅੱਗੇ ਅੜੇ ਨਾ ਕੋਈ ਸ਼ਾਹਦਾਰਾ, ਸਿਕਦਾਰਾ ਹਰਿ ਅਖਵਾਈਆ। ਲੱਖ ਚੁਰਾਸੀ ਵਿਚੋਂ ਥੋੜ੍ਹਿਆਂ ਗੁਰਮੁਖਾਂ ਵੇਖਣਾ ਇਹ ਨਜ਼ਾਰਾ, ਬਾਕੀ ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਦੇ ਅੰਤਰ ਆਤਮ ਦੇ ਇਸ਼ਾਰਾ, ਸ਼ਬਦੀ ਸੈਨਤ ਨਾਲ ਸਮਝਾਈਆ । ਉਹ ਬੋਲਕੇ ਇਕ ਜੈਕਾਰਾ, ਤੂੰਹੀ ਤੂੰਹੀ ਰਾਗ ਅਲਾਈਆ। ਦੂਜਾ ਕਰਨ ਨਾ ਕੋਇ ਮੁਜਾਹਰਾ, ਮੁਜ਼ਾਹਮਤ ਵਿਚ ਕਦੇ ਨਾ ਆਈਆ। ਇਕੋ ਮੰਗਣ ਦਰਸ ਘਰ ਠਾਂਡੇ ਦਰਬਾਰਾ, ਮੇਲ ਮਿਲਣਾ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਚ ਨਿਸ਼ਾਨਾ ਕਹੇ ਆਇਆ ਪੋਹ ਚੌਦਾਂ, ਬੀਸ ਇਕੀਸਾ ਹਰਿ ਜਗਦੀਸਾ ਵੇਖ ਵਖਾਈਆ। ਦੋ ਜਹਾਨਾਂ ਅੰਦਰ ਸਾਬਤ ਰਹੇ ਨਾ ਕਿਸੇ ਅਕੀਦਾ, ਮਾਲਕ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਜੋ ਨਿੱਕਾ ਨਿੱਕਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਾਇਆ ਪੌਦਾ, ਸੋ ਵੇਖਣਹਾਰਾ ਥਾਉਂ ਥਾਈਂਆ। ਨੌ ਖੰਡ ਸੱਤ ਦੀਪ ਕਰਮ ਧਰਮ ਦਾ ਹੁੰਦਾ ਵੇਖੇ ਸੌਦਾ, ਸਿੱਟੇ ਬਾਜ਼ੀ ਜਗਤ ਲੋਕਾਈਆ। ਜੋ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪ੍ਰਭ ਮੰਜਲ ਚੜ੍ਹਨ ਦਾ ਬਣੀ ਰਹੇ ਪੌਡਾ, ਮਾਰਗ ਆਪਣਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਛਲ ਅਛੇਦਾ ਭੇਵ ਅਭੇਦਾ ਆਪਣਾ ਇਕ ਦ੍ਰਿੜਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਮਾਰਾਂ ਅਗੰਮੀ ਮਾਰ, ਹੁਕਮ ਦੇਵੇ ਧੁਰ ਦਰਗਾਹੀਆ। ਈਸਾ ਮੂਸਾ ਮੁਹੰਮਦ ਕਰਕੇ ਖ਼ਬਰਦਾਰ, ਆਲਸ ਨਿੰਦਰਾ ਦਿਆਂ ਗਵਾਈਆ। ਭਗਤ ਅਠਾਰਾਂ ਕਰ ਬੇਦਾਰ, ਗ਼ਫ਼ਲਤ ਦਿਆਂ ਚੁਕਾਈਆ। ਨਾਨਕ ਗੋਬਿੰਦ ਕਰਕੇ ਚਰਨ ਪਿਆਰ, ਸਚ ਸੁਨੇਹੜਾ ਦਿਆਂ ਸੁਣਾਈਆ। ਉਠੋ ਵੇਖੋ ਹਰਿ ਕਰਤਾ ਕਲ ਕਲਕੀ ਅਵਤਾਰ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਖੇਲ ਖਿਲਾਈਆ। ਜਿਸ ਦਾ ਨਾਮ ਖੰਡਾ ਵੇਖੇ ਬ੍ਰਹਿਮੰਡਾਂ ਤਿਖੀ ਰੱਖੇ ਧਾਰ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਜਿਸਦੀ ਪੂਜਾ ਸਾਰੇ ਕਰਦੇ ਰਹੇ ਜੁਗ ਚਾਰ, ਦਰ ਦਰ ਸੇਵ ਕਮਾਈਆ। ਉਹ ਵੇਖਣ ਆਇਆ ਆਪਣਾ ਸੰਸਾਰ, ਸੰਸਾਰੀ ਭੰਡਾਰੀ ਆਪਣੇ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਨੋਖਾ ਬਿਨ ਅੱਖਰਾਂ ਸਾਰਿਆਂ ਰਿਹਾ ਸਮਝਾਈਆ। ਸਤਿ ਨਿਸ਼ਾਨਾ ਕਹੇ ਮੈਂ ਸਤਿ ਦਾ ਮਿਤਰ, ਮੀਤ ਪਿਆਰਾ ਗਿਆ ਸਮਝਾਈਆ। ਜਿਸ ਦੀ ਧਾਰੋਂ ਆਇਆ ਨਿਕਲ, ਸੋ ਨਿਕਿਆਂ ਵੱਡਿਆਂ ਲੇਖੇ ਲਾਈਆ। ਸਰਬ ਸਵਾਮੀ ਬਣ ਕੇ ਸਭ ਦਾ ਪਿਤਰ, ਪਿਤਾ ਪੂਤ ਗੋਦ ਉਠਾਈਆ। ਨਾਲ ਲਾਵੇਂ ਭਰੀਆਂ ਚਿੱਕੜ, ਜੋ ਮੰਨਣ ਹਕ ਰਜ਼ਾਈਆ। ਸਾਹਿਬ ਸੱਚੇ ਤੈਨੂੰ ਸੱਚਿਆਂ ਦਾ ਸਦਾ ਫ਼ਿਕਰ, ਫ਼ਿਕਰਿਆਂ ਚੋਂ ਫ਼ਿਕਰੇ ਉਹਨਾਂ ਦੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਜਿਸ ਵੇਲੇ ਝੁਲਦਾ, ਲੋਕਮਾਤ ਲਏ ਅੰਗੜਾਈਆ।

ਰਾਖਾ ਬਣਾਂ ਭਗਤਾਂ ਕੁਲ ਦਾ, ਤੱਤੀ ਵਾ ਨਾ ਲਾਗੇ ਰਾਈਆ। ਗੁਰਮੁਖ ਬੂਟਾ ਕਦੇ ਨਾ ਹੁਲਦਾ, ਫਲ ਫੁੱਲ ਆਪ ਮਾਤ ਮਹਿਕਾਈਆ। ਸੰਤ ਸੁਹੇਲਾ ਸੱਚੇ ਤੋਲ ਤੁਲਦਾ, ਤਰਾਜ਼ੂ ਇਕੋ ਨਾਮ ਵਖਾਈਆ। ਮੈਂ ਲਹਿਣਾ ਦੇਣਾ ਲੇਖਾ ਦੇਵਾਂ ਪ੍ਰਭ ਦੀ ਭਗਤੀ ਮੁੱਲ ਦਾ, ਅਣਗਿਣਤ ਨਾਮ ਦਾਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਮੇਰਾ ਸੰਗ ਰਿਹਾ ਨਿਭਾਈਆ । ਸੱਤ ਰੰਗ ਨਿਸ਼ਾਨਾ ਕਹੇ ਮੈਂ ਸਭ ਦਾ ਸੰਗੀ, ਪ੍ਰਭ ਮੇਰਾ ਸੰਗ ਨਿਭਾਈਆ। ਸ੍ਰਿਸ਼ਟ ਸਬਾਈ ਦੀ ਕੱਟਣ ਆਇਆ ਤੰਗੀ, ਤੰਗ ਦਸਤ ਨਾ ਕੋਇ ਰਖਾਈਆ। ਜਿਨ੍ਹਾਂ ਦੀ ਪਿਠ ਹੋਈ ਨੰਗੀ, ਤਿਨ੍ਹਾਂ ਓਢਣ ਦਿਆਂ ਟਿਕਾਈਆ। ਜੋ ਔਝੜ ਪੈ ਗਏ ਡੰਡੀ, ਤਿਨ੍ਹਾਂ ਮਾਰਗ ਦਿਆਂ ਸਮਝਾਈਆ । ਜਿਨ੍ਹਾਂ ਦੀ ਵਾਸਨਾ ਹੋ ਗਈ ਗੰਦੀ, ਤਿਨ੍ਹਾਂ ਸੁਗੰਧੀ ਦਿਆਂ ਭਰਾਈਆ। ਜੋ ਪੈ ਗਏ ਖਾਨੇਬੰਦੀ, ਤਿਨ੍ਹਾਂ ਦੇ ਬੰਧਨ ਦਿਆਂ ਕਟਾਈਆ। ਇਹ ਧਾਰ ਸਭ ਤੋਂ ਵੱਖਰੀ ਚੰਗੀ, ਮੰਦੇ ਚੰਗਿਆਂ ਨਾਲ ਰਲਾਈਆ। ਕੋਈ ਲੱਭਣਾ ਪਏ ਨਾ ਪਾਂਧਾ ਪੰਡੀ, ਪੰਡਤ ਵਿਦਿਆ ਨਾ ਕੋਇ ਪੜ੍ਹਾਈਆ। ਇਕੋ ਸਨਦ ਨਾਮ ਧੁਰ ਦੀ ਦੇ ਸੰਧੀ, ਸਾਚੇ ਮਾਲਕ ਦਏ ਜਣਾਈਆ। ਉਹਨਾਂ ਦੀ ਆਤਮਾ ਕਦੇ ਨਾ ਹੋਵੇ ਰੰਡੀ, ਜਗਤ ਦੋਹਾਗਣ ਰੂਪ ਵਟਾਈਆ। ਜਿਨ੍ਹਾਂ ਨੂੰ ਮਿਲਿਆ ਸੂਰਾ ਸਰਬੰਗੀ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਉਹ ਕਿਸੇ ਦੀ ਕਾਹਨੂੰ ਕਰਨ ਮਛੰਦਗੀ, ਮੁਛੰਦੀ ਵਿਚ ਕਦੇ ਨਾ ਆਈਆ। ਦੀਨ ਮਜ਼੍ਹਬ ਦੀ ਉਹਨਾਂ ਉਤੋਂ ਲੱਥ ਗਈ ਪਾਬੰਦੀ, ਪਾਬੰਦ ਇਕੋ ਚਰਨ ਕਵਲ ਹਰਿ ਹਰਿ ਸੱਚੀ ਸਰਨਾਈਆ। ਧਰਮ ਨਿਸ਼ਾਨਾ ਕਹੇ ਮੈਂ ਭਗਤਾਂ ਦਾ ਸੰਗੀ, ਜਿਨ੍ਹਾਂ ਨਾਲ ਮਿਲਕੇ ਆਪਣਾ ਵਕਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਤਾਰੇ ਭੁਯੰਗੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿ ਨਿਸ਼ਾਨਾ ਕਹੇ ਸੁਣੋ ਜਗ ਸੱਜਣ, ਸਜਰਾ ਹਾਲ ਸੁਣਾਈਆ। ਸਤਿਗੁਰ ਪੂਰਾ ਹਰਿ ਸਵਾਮੀ ਇਕ ਕਰਾਏ ਮਜਨ, ਅਠਸਠ ਤੀਰਥ ਲੋੜ ਰਹੇ ਨਾ ਰਾਈਆ। ਸੰਤ ਸੁਹੇਲਾ ਕਰਕੇ ਮੇਲਾ ਗੁਰਮੁਖ ਗੁਰ ਗੁਰ ਘਰ ਘਰ ਆਵੇ ਸੱਦਣ, ਸੱਦਾ ਹੋਕਾ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਭਗਤ ਸੁਹੇਲਾ, ਭਗਵਨ ਦਇਆ ਕਮਾਇੰਦਾ। ਮੇਲ ਮਿਲਾਏ ਗੁਰੂ ਗੁਰ ਚੇਲਾ, ਚੇਲਾ ਗੁਰੂ ਆਪ ਅਖਵਾਇੰਦਾ। ਵਸਣਹਾਰਾ ਧਾਮ ਨਵੇਲਾ, ਸਚਖੰਡ ਨਿਵਾਸੀ ਆਪਣਾ ਫੇਰਾ ਪਾਇੰਦਾ। ਕਲਜੁਗ ਅੰਤਮ ਵੇਖ ਕੇ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਬੇਲਾ, ਬੇਲਿਆਂ ਵਿਚੋਂ ਬੇਲੀ ਬਣਕੇ ਨਜ਼ਰੀ ਆਇੰਦਾ। ਜਨ ਭਗਤਾਂ ਵਕਤ ਹੋਣ ਨਾ ਦੇਵੇ ਦੁਹੇਲਾ, ਰੁਹੇਲਾ ਰੂਹ ਬੁਤ ਦੋਵੇਂ ਪਾਕ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਜੱਟ ਨਾਲ ਮਝੈਲਾ, ਮਜਲਸ ਆਪਣੇ ਨਾਲ ਲਗਾਈਆ।