੧੫ ਪੋਹ ੨੦੨੧ ਬਿਕ੍ਰਮੀ ਰਾਵੀ ਕੰਢੇ ਨਜ਼ਦੀਕ ਓਗਰਾ
ਅਰਜਨ ਕਹੇ ਮੇਰੀ ਮਨਜ਼ੂਰ ਹੋਈ ਅਰਜ਼, ਪੁਰਖ ਅਕਾਲ ਦਿਤੀ ਵਡਿਆਈਆ। ਜਿਸ ਨੇ ਅੰਦਰੋਂ ਵੰਡਾਈ ਮੇਰੀ ਦਰਦ, ਬਾਹਰੋਂ ਕੂੜਾ ਹੁਕਮ ਮੇਟਿਆ ਜਗਤ ਸ਼ਾਹੀਆ। ਓਸ ਵੇਲੇ ਮੈਂ ਆਪਣੇ ਪ੍ਰੇਮ ਦੀ ਲਿਖੀ ਇਕ ਫ਼ਰਦ, ਅਗੰਮਾ ਲੇਖ ਬਣਾਈਆ। ਕਿਰਪਾ ਕਰੇ ਹਰਿ ਮਰਦਾਨਾ
ਵੱਡਾ ਮਰਦ, ਮਿਹਰਵਾਨ ਬੇਪਰਵਾਹੀਆ। ਜਨਮ ਕਰਮ ਦਾ ਲਹਿਣਾ ਦੇਣਾ ਪਿਛਲਾ ਪੂਰਾ ਕਰੇ ਹਰਜ, ਹਾਜ਼ਰ ਹੋ ਕੇ ਝੋਲੀ ਪਾਈਆ। ਤ੍ਰੇਤੇ ਦੁਆਪਰ ਦੀ ਪੁੱਠੀ ਹੋਈ ਨਰਦ, ਕਲਜੁਗ ਅੰਤਮ ਸਿੱਧੀ ਦੇ ਕਰਾਈਆ। ਤਿੰਨ ਜੁਗ ਦਾ ਪਿਛਲਾ ਕਰਜ਼, ਤ੍ਰੈਗੁਣ ਅਤੀਤਾ ਹਿਸਾਬ ਬੇਬਾਕ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਅਰਜਨ ਕਿਹਾ ਸੁਣ ਭਠਿਆਲੇ, ਧੁਰ ਦੀ ਧਾਰ ਜਣਾਈਆ। ਜਿਹੜਾ ਬੱਧਕ ਕ੍ਰਿਸ਼ਨ ਬਾਣ ਮਾਰੇ, ਤਿਖੀ ਮੁਖੀ ਤੀਰ ਚਲਾਈਆ। ਓਸ ਦੇ ਪਿਛੇ ਤੈਨੂੰ ਮਿਲਿਆ ਮਾਣੇ, ਪੰਛੀ ਪੰਖੀ ਮਾਣਸ ਦੇਹ ਬਦਲਾਈਆ। ਕਿਰਪਾ ਕਰੇ ਆਪ ਭਗਵਾਨੇ, ਸਾਹਿਬ ਸਵਾਮੀ ਹੋਏ ਸਹਾਈਆ। ਨਾਲ ਲਿਆ ਕੇ ਬਾਲ ਅੰਞਾਣੇ, ਬੱਚੇ ਨੱਢੇ ਉਂਗਲਾ ਨਾਲ ਲਗਾਈਆ। ਜੋ ਅੱਗੇ ਸਦਾ ਸਦਾ ਸਦ ਜਨ ਭਗਤਾਂ ਖੜਾ ਰਹੇ ਸਿਰਹਾਣੇ, ਪੈਰ ਗੁਰਮੁਖਾਂ ਆਪਣਿਆਂ ਨੈਣਾਂ ਨਾਲ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਧੁਰ ਦਾ ਝੋਲੀ ਪਾਈਆ। ਭਠਿਆਲੇ ਤੇਰੀ ਵੇਖੀ ਸੋਹਣੀ ਤਪਦੀ ਭੱਠੀ, ਭੱਠੀਆਂ ਵਿਚੋਂ ਚੰਗੀ ਨਜ਼ਰੀ ਆਈਆ। ਜਿਸ ਦੀ ਅੱਗ ਦਿਸੇ ਮੱਠੀ, ਹੌਲੀ ਹੌਲੀ ਆਪਣੀ ਸੇਵ ਕਮਾਈਆ। ਓਧਰ ਖੇਲ ਪੁਰਖ ਸਮਰਥੀ, ਜੋ ਆਪਣੇ ਭਾਣੇ ਵਿਚ ਰਖਾਈਆ। ਤੂੰ ਮੇਰਾ ਦਰਸ਼ਨ ਕਰੀਂ ਅੱਖੀਂ, ਅੰਤਰ ਇਕ ਲਿਵ ਲਾਈਆ। ਮੈਂ ਕਥਾ ਕਹਾਣੀ ਸੱਚੀ ਦੱਸੀ, ਸਚ ਦਿਆਂ ਸਮਝਾਈਆ । ਜਿਸ ਵੇਲੇ ਆਉਣੀ ਵੀਹ ਸੌ ਇੱਕੀ, ਲੋਕਮਾਤ ਮਿਲੇ ਵਡਿਆਈਆ। ਅਬਿਨਾਸ਼ੀ ਕਰਤਾ ਲੈ ਕੇ ਆਪਣੀ ਸਿਖੀ, ਗੁਰਮੁਖ ਸਾਚੇ ਧੁਰ ਦਾ ਸੰਗ ਬਣਾਈਆ। ਪੰਦਰਾਂ ਪੋਹ ਦੀ ਪਿਛਲੀ ਮਿਤੀ, ਜਿਸ ਵੇਲੇ ਦਿਤੀ ਵਡਿਆਈਆ। ਰਾਵੀ ਕੰਢਾ ਸਭ ਦੀ ਸਿਕੀ, ਆਸਾ ਭਰੀ ਵੇਖੇ ਨੈਣ ਉਠਾਈਆ । ਗੁਰੂ ਅਰਜਨ ਦੇ ਚਰਨ ਨਾਲ ਇਕ ਨੌ ਦਿਨ ਦੀ ਛੋਹੀ ਸੀ ਮੱਛੀ, ਮਸਤਕ ਚਰਨਾਂ ਨਾਲ ਛੁਹਾਈਆ। ਸਾਹਿਬ ਸਤਿਗੁਰ ਕਿਹਾ ਸੁਣ ਮੇਰੀ ਬੱਚੀ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਓਧਰੋਂ ਇਕ ਆਵਾਜ਼ ਅਗੰਮੀ ਆਈ ਉਚੀ, ਪੁਰਖ ਅਕਾਲ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਚਰਨ ਲੱਗੀ ਮੱਛੀ ਆਇਆ ਸੁਖ, ਸੁਖ ਸਾਗਰ ਵਿਚ ਸਮਾਈਆ। ਸਤਿਗੁਰ ਤੇਰੇ ਮਿਲਣ ਦੀ ਭੁੱਖ, ਮੇਰੇ ਅੰਦਰ ਆਸ ਵਧਾਈਆ। ਮੈਂ ਸਦਾ ਤੇਰੇ ਚਰਨਾਂ ਜਾਵਾਂ ਝੁਕ, ਦੂਜਾ ਸੀਸ ਨਾ ਕਿਸੇ ਨਿਵਾਈਆ। ਸਾਹਿਬ ਸਤਿਗੁਰ ਹੌਲੀ ਜਿਹੀ ਕਿਹਾ ਅੰਦਰੋਂ ਮੁਖ, ਆਵਾਜ਼ ਦਿਤੀ ਸੁਣਾਈਆ। ਜਿਸ ਵੇਲੇ ਪੁਰਖ ਅਕਾਲ ਆਵੇ ਜਨ ਭਗਤ ਸੁਹੇਲੇ ਗੋਦੀ ਚੁੱਕੇ ਆਪਣੇ ਪੁੱਤ, ਪਤਿਪਰਮੇਸ਼ਵਰ ਵੇਸ ਵਟਾਈਆ। ਤੇਰਾ ਲਹਿਣਾ ਦੇਣਾ ਪਿਛਲਾ ਦੇਵੇ ਚੁਕ, ਮੱਛੀ ਤੋਂ ਮਾਣਸ ਰੂਪ ਦਏ ਬਦਲਾਈਆ। ਪੁਰਖ ਅਕਾਲਾ ਖੇਲ ਕਰੇ ਅਤੁਟ, ਅਤੁਟ ਦਇਆ ਕਮਾਈਆ। ਆਤਮਾ ਸਿੰਘ ਦਾ ਫੌਜਾ ਸਿੰਘ ਹੋਵੇ ਦੁਲਾਰਾ ਸੁਤ, ਪ੍ਰਭ ਸੁੱਤਿਆਂ ਲਏ ਉਠਾਈਆ। ਮੱਛੀ ਤੋਂ ਉਸ ਦੀ ਬੱਚੀ ਤੇਰਾ ਲਹਿਣਾ ਕੁਛ, ਪਤ ਪਰਮੇਸ਼ਵਰ ਝੋਲੀ ਦੇਵੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਮੱਛੀ ਕਹੇ ਮੈਂ ਜਲਮੀਨਾ, ਜਲਧਾਰ ਵਿਚ ਸਮਾਈਆ। ਤੂੰ ਸਾਹਿਬ ਸਤਿਗੁਰ ਵਡ ਪਰਬੀਨਾ, ਬੇਅੰਤ ਤੇਰੀ ਵਡਿਆਈਆ। ਤੇਰਾ ਖੇਲ ਲੋਕ ਤੀਨਾ, ਬ੍ਰਹਿਮੰਡ ਖੰਡ ਵੇਖ ਵਖਾਈਆ। ਕਵਣ ਵਾਰ ਕਵਣ ਥਿਤ ਕਵਣ ਮਹੀਨਾ, ਲੋਕਮਾਤ ਦੇ ਸਮਝਾਈਆ। ਜਿਸ ਵੇਲੇ ਪਾਰਬ੍ਰਹਮ ਪਤਿਪਰਮੇਸ਼ਵਰ ਜਨ ਭਗਤਾਂ ਠਾਡਾਂ ਕਰੇ ਸੀਨਾ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅਰਜਨ ਕਿਹਾ ਇਹ ਕਹਾਣੀ ਵੱਖਰੀ, ਜੁਗ ਜੁਗ ਇਤਿਹਾਸ ਨਾ ਕੋਇ ਬਣਾਈਆ। ਕੋਈ ਸਮਝ ਨਾ ਸਕੇ ਬ੍ਰਹਿਮਣ ਪੱਤਰੀ, ਭਵਿਖ ਵਿਚ ਨਾ ਕੋਇ ਦ੍ਰਿੜਾਈਆ। ਇਹ ਲਿਖੀ ਨਾ ਜਾਏ ਲਾਈਨਾਂ ਵਿਚ ਸਤਰੀਂ, ਹਿੰਸਿਆਂ ਵਿਚ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੱਛੀ ਕਹੇ ਗੁਰ ਕਿਰਪਾ ਧਾਰ, ਆਪਣਾ ਭੇਵ ਦੇ ਜਣਾਈਆ । ਕੀ ਕੋਈ ਮੇਰਾ ਪਿਛਲਾ ਕਰਮ ਸਕਿਆ ਵਿਚਾਰ, ਨਿਹਕਰਮੀ ਅੱਖ ਖੁਲ੍ਹਾਈਆ। ਹੌਲੀ ਜਿਹੀ ਸ਼ਬਦੀ ਕਰ ਗੁਫ਼ਤਾਰ, ਸਤਿਗੁਰ ਪੂਰੇ ਦਿਤਾ ਜਣਾਈਆ। ਤੇਰਾ ਦੁਆਪਰ ਦਾ ਵਿਹਾਰ, ਪੜਦਾ ਦਿਆਂ ਉਠਾਈਆ। ਜਿਸ ਵੇਲੇ ਕ੍ਰਿਸ਼ਨ ਚੁੱਭੀ ਲਈ ਮਾਰ, ਜਮਨਾ ਵਿਚ ਆਪਣਾ ਆਪ ਛੁਪਾਈਆ। ਤੂੰ ਮੈਂਡਕ ਹੋ ਕੇ ਉਹਦੇ ਉਤੇ ਮਾਰੀ ਛਾਲ, ਆਪਣਾ ਬਲ ਧਰਾਈਆ। ਓਸਨੇ ਪੁਛਿਆ ਦੱਸ ਤੇਰਾ ਕੀ ਹਾਲ, ਉਹ ਆਪਣਾ ਦੁਖੜਾ ਰਿਹਾ ਜਣਾਈਆ। ਕਿਰਪਾ ਕਰ ਮੇਰੇ ਕਰਤਾਰ, ਕਿਰਪਾ ਨਿਧ ਤੇਰੀ ਸਰਨਾਈਆ। ਮੈਂ ਭੁੱਲ ਕੇ ਤੇਰੇ ਉਤੇ ਚੜ੍ਹਿਆ ਆਣ, ਮੇਰੀ ਮਤ ਮੈਨੂੰ ਨਾ ਕੋਇ ਸਮਝਾਈਆ। ਕਿਸ ਬਿਧ ਹੋਵੇ ਤੇਰਾ ਚਰਨ ਧਿਆਨ, ਵਿਚ ਜਲਧਾਰਾ ਜਲ ਜਲ ਤੇਰਾ ਮੇਲ ਮਿਲਾਈਆ । ਹੁਕਮ ਨਾਲ ਕਿਹਾ ਕ੍ਰਿਸ਼ਨ ਕਾਹਨ, ਆਪਣੀ ਆਵਾਜ਼ ਸੁਣਾਈਆ। ਕਲਜੁਗ ਤੇਰੀ ਆਸਾ ਹੋਏ ਪਰਧਾਨ, ਮਨਸਾ ਪੂਰ ਕਰਾਈਆ। ਜਿਸ ਵੇਲੇ ਗੁਰੂ ਅਰਜਨ ਦੇਵੇ ਬਲੀਦਾਨ, ਰਾਵੀ ਵਿਚ ਆਪਣਾ ਆਪ ਭੇਟ ਕਰਾਈਆ। ਓਸ ਵੇਲੇ ਤੂੰ ਚਰਨ ਲੱਗਣਾ ਆਣ, ਚਰਨ ਧੂੜੀ ਨਾਲ ਤੇਰਾ ਮਾਨਸ ਜਨਮ ਦਏ ਬਦਲਾਈਆ । ਫੇਰ ਮੇਲਾ ਅੰਤ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਸਿਰ ਆਪਣਾ ਹੱਥ ਟਿਕਾਈਆ। ਜਿਸ ਦਾ ਜੋਧਾ ਸੁਤ ਸੂਰਬੀਰ ਇਕ ਨੌਜਵਾਨ, ਸ਼ਬਦੀ ਗੋਬਿੰਦ ਫੇਰਾ ਪਾਈਆ। ਉਸ ਕੁਲ ਵਿਚ ਤੇਰੀ ਹੋਵੇ ਕਲਿਆਣ, ਜਿਸਦਾ ਮੁੱਲ ਕੀਮਤ ਨਾ ਕੋਇ ਚੁਕਾਈਆ । ਤੂੰ ਬੱਚਿਆਂ ਵਰਗੀ ਬੱਚੀ ਬਣੇ ਨਾਦਾਨ, ਆਤਮ ਪਵਿਤ੍ਰ ਨਜ਼ਰੀ ਆਈਆ। ਪਿਓ ਦਾਦਾ ਤੇਰੇ ਹੋਵੇ ਨਾਲ, ਦਾਦੇ ਦਾ ਦਾਦਾ ਪਰਮ ਪੁਰਖ ਆਪਣੀ ਗੰਢ ਪੁਆਈਆ। ਹੌਲੀ ਜਿਹੀ ਕਰਕੇ ਨਿਮਸਕਾਰ, ਦਿਤਾ ਓਸ ਸੀਸ ਨਿਵਾਈਆ। ਹੇ ਪ੍ਰਭੂ ਮੈਂ ਕਿਸੇ ਦੇ ਵਿਚ ਨਾ ਆਵਾਂ ਜਾਲ, ਮਾਹੀਗੀਰ ਪਕੜ ਬਾਹਰ ਨਾ ਕੋਇ ਕਢਾਈਆ। ਦੱਸ ਹੋਰ ਕਿਹੜਾ ਸਾਥੀ ਹੋਵੇ ਮੇਰੇ ਨਾਲ, ਅਗਲਾ ਸੰਗ ਬਣਾਈਆ। ਓਸ ਨੇ ਦਿਤਾ ਇਕ ਫ਼ਰਮਾਨ, ਧੁਰ ਦੀ ਧਾਰ ਜਣਾਈਆ। ਇਕ ਬੱਧਕ ਤੇ ਦੋ ਓਸ ਦੇ ਬਾਲ ਅੰਞਾਣ, ਚੌਥਾ ਚੌਬਦਾਰ ਨਜ਼ਰੀ ਆਈਆ। ਪੰਜਵੇਂ ਦਰਸ਼ਨ ਕਰਨ ਵਾਲੀ ਜਿਹੜੀ ਚਰਨੀ ਡਿੱਗੇ ਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਰਬ ਜਨਮ ਦੀ ਵਿਛੜੀ ਸਾਰੀ ਸੰਗਤ ਤੇਰੇ ਨਾਲ ਮਿਲ ਕੇ ਗਾਵੇ ਗਾਣ, ਗਹਿਰ ਗੰਭੀਰ ਗੋਬਿੰਦ ਗੁਣ ਸੁਣਾਈਆ। ਓਸ ਕਿਹਾ ਪ੍ਰਭੂ ਮੇਰੀ ਕਿਵੇਂ ਕਰੇਂ ਪਹਿਚਾਣ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਕੀ ਮੇਰਾ ਹੋਵੇ ਨਾਮ ਨਿਸ਼ਾਨ, ਕਿਸ ਬਿਧ ਨਾਤਾ ਜਗਤ ਜੁੜਾਈਆ। ਭੇਵ ਅਭੇਦਾ ਖੋਲ੍ਹ ਕੇ ਦੱਸਿਆਂ ਕਾਹਨ, ਇਸ਼ਾਰੇ ਨਾਲ ਦ੍ਰਿੜਾਈਆ। ਵੇਖਣਹਾਰਾ ਸ੍ਰੀ ਭਗਵਾਨ, ਅਭੁੱਲ ਭੁੱਲ ਕਦੇ ਨਾ ਜਾਈਆ। ਬੇਸ਼ਕ ਲੱਖਾਂ ਕਰੋੜਾਂ ਕੋਟਨ ਕੋਟ ਜੁਗਿੰਦਰ ਕੌਰਾਂ ਹੋਵਣ ਵਿਚ ਜਹਾਨ, ਪਰ ਗੋਬਿੰਦ ਕੁਲ ਦੀ ਬੱਚੀ ਜੁਗਿੰਦਰ ਇਕੋ ਨਜ਼ਰੀ ਆਈਆ। ਇਹ ਸੁਣਕੇ ਬਚਨ ਮਹਾਨ, ਮੈਡਕ ਵੱਜੀ ਇਕ ਵਧਾਈਆ। ਰਾਵੀ ਵਿਚ ਗੁਰ ਅਰਜਨ ਮਿਲਣਾ ਆਣ, ਕਲਜੁਗ ਅੰਤਮ ਮੇਲ ਮਿਲੌਣਾ ਬੇਪਰਵਾਹੀਆ। ਦੁਆਪਰ ਕਲਜੁਗ ਜਲ ਵਿਚ ਕਰਨਾ ਇਸ਼ਨਾਨ, ਤਨ ਮਾਟੀ ਖ਼ਾਕ ਪਾਣੀ ਵਿਚ
ਰਖਾਈਆ। ਬਿਨਾਂ ਸਾਹਿਬ ਸਤਿਗੁਰ ਕਰਨੀ ਨਹੀਂ ਕਿਸੇ ਕਲਿਆਣ, ਕਰਮਾਂ ਦਾ ਲੇਖਾ ਨਾ ਕੋਇ ਚੁਕਾਈਆ। ਜਾਂ ਵੇਖਿਆਂ ਤੱਕਿਆ ਉਹ ਭਠਿਆਲਾ ਅਞਾਣ, ਜਿਸ ਦੀ ਬੁਧ ਨਾ ਕੋਇ ਚਤੁਰਾਈਆ। ਓਸ ਮੰਗਿਆ ਏਕਾ ਦਾਨ, ਝੋਲੀ ਆਪਣੀ ਅੱਗੇ ਰਖਾਈਆ। ਜੇ ਮੈਨੂੰ ਮਿਲਣ ਆਵੇ ਭਗਵਾਨ, ਇਕੱਲਾ ਮੇਰੇ ਦਰ ਨਾ ਫੇਰਾ ਪਾਈਆ। ਮੇਰਾ ਪਿਛਲਾ ਸਾਥ ਮਿਲਾਵੇ ਆਣ, ਵਿਛੜਿਆਂ ਜੋੜ ਜੁੜਾਈਆ। ਜੋੜ ਜੁੜਾਕੇ ਜਨਮ ਮਰਨ ਦਾ ਲੇਖਾ ਚੁਕਾਏ ਜਹਾਨ, ਦੂਜੀ ਵਾਰ ਮਾਤ ਗਰਭ ਨਾ ਫੇਰਾ ਪਾਈਆ। ਭਾਵੇਂ ਢਾਈ ਘੰਟੇ ਮੇਰੇ ਘਰ ਬਣਕੇ ਰਹੇ ਮਹਿਮਾਨ, ਇਸ ਤੋਂ ਬਹੁਤਾ ਹਿੱਸਾ ਮੰਗ ਨਾ ਕੋਇ ਮੰਗਾਈਆ। ਜੇ ਢਈਏ ਵਾਲਾ ਹੋਵੇ ਨਾਲ ਨੌਜਵਾਨ, ਗੋਬਿੰਦ ਧੁਰ ਦਾ ਸੱਚਾ ਮਾਹੀਆ। ਮੈਨੂੰ ਜੰਗਲ ਬੇਲੇ ਵਿਚੋਂ ਲਏ ਭਾਲ, ਬਣਕੇ ਧੁਰ ਦਾ ਰਾਹੀਆ। ਜਿਸ ਦਾ ਨਿਸ਼ਾਨਾ ਝੁੱਲੇ ਵਿਚ ਦੋ ਜਹਾਨ, ਦੀਵਾਨਾ ਮਸਤਾਨਾ ਗੁਰਮੁਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਭਠਿਆਲੇ ਕਿਹਾ ਇਹ ਮੇਰਾ ਕਾਮ, ਸਤਿਗੁਰ ਹੱਥ ਵਡਿਆਈਆ। ਸੀਤਾ ਪਿਛੇ ਫਿਰਿਆ ਰਾਮ, ਦਸਰਥ ਬੇਟਾ ਬਨਖੰਡ ਖੋਜੇ ਥਾਉਂ ਥਾਈਂਆ। ਰੁਕਮਣੀ ਪਿਛੇ ਲੜਿਆ ਕ੍ਰਿਸ਼ਨ ਕਾਹਨ, ਵਲ ਛਲ ਆਪਣੀ ਖੇਲ ਖਿਲਾਈਆ । ਮੈਂ ਤਦ ਮੰਨਾਂ ਜੇ ਮੇਰੇ ਕੋਝੇ ਕਮਲੇ ਪਿਛੇ ਆਪ ਫਿਰੇ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਮੈਂ ਸੁੱਤਾ ਹੋਵਾਂ ਨਾਲ ਆਰਾਮ, ਉਹ ਸੁੱਤਿਆਂ ਲਏ ਉਠਾਈਆ। ਮੈਂ ਉਹਨੂੰ ਬਰਦਾ ਵੇਖਾਂ ਕਿ ਗ਼ੁਲਾਮ, ਜੋ ਭਗਤਾਂ ਸੇਵ ਕਮਾਈਆ। ਕਾਹੀ ਬੇਲੇ ਵਿਚੋਂ ਕਿਵੇਂ ਕਰੇ ਮੇਰੀ ਪਹਿਚਾਣ, ਫੜ ਬਾਹੋਂ ਬਾਹਰ ਕਢਾਈਆ। ਗੁਰ ਅਰਜਨ ਕਿਹਾ ਉਹ ਬੰਦਾ ਨਹੀਂ ਨਾ ਇਨਸਾਨ, ਹੁਲੀਆ ਇਕ ਨਾ ਕੋਇ ਜਣਾਈਆ। ਉਹ ਏਥੇ ਉਥੇ ਵੇਖਣਹਾਰਾ ਮਾਰ ਧਿਆਨ, ਲੱਖ ਚੁਰਾਸੀ ਜੀਵ ਜੰਤ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲਹਿਣੇ ਰਿਹਾ ਮੁਕਾਈਆ। ਜਿਸ ਵੇਲੇ ਮੱਛੀ ਨੂੰ ਮਿਲੀ ਅਸੀਸ, ਖ਼ੁਸ਼ੀ ਖ਼ੁਸ਼ੀ ਢੋਲੇ ਰਹੀ ਗਾਈਆ। ਰਾਵੀ ਨੇ ਕਿਹਾ ਮੇਰੇ ਵਿਚ ਚਰਨ ਰੱਖਣ ਦੀ ਮੈਨੂੰ ਦੇ ਦੇ ਫ਼ੀਸ, ਮੈਂ ਤੇਰਾ ਤਨ ਤਪਦਾ ਠੰਡਾ ਦਿਤਾ ਕਰਾਈਆ। ਮੈਨੂੰ ਦੱਸ ਉਹ ਕਿਹੜਾ ਤੇਰਾ ਜਗਦੀਸ਼, ਜੋ ਜਗਦੀਸ਼ਰ ਹੋ ਕੇ ਭਗਤਾਂ ਸੇਵ ਕਮਾਈਆ। ਗੁਰੂ ਅਰਜਨ ਕਿਹਾ ਉਸ ਦੇ ਤਾਜ ਸੋਹੇ ਸੀਸ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਅਖਵਾਈਆ। ਉਹਦੀ ਭਗਤਾਂ ਨਾਲ ਪ੍ਰੀਤ, ਜੁਗ ਜੁਗ ਵੇਸ ਵਟਾਈਆ। ਉਹ ਤੇਰੇ ਕੰਢੇ ਆਵੇ ਠੀਕ, ਠਾਕਰ ਹੋ ਕੇ ਫੇਰਾ ਪਾਈਆ। ਉਹ ਖੇਲ ਕਰੇ ਨੀਕਣ ਨੀਕ, ਨੀਚੋਂ ਨੀਚ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਦੇ ਮੁਕਾਈਆ। ਰਾਵੀ ਕਹੇ ਮੈਂ ਓਸ ਨੂੰ ਰਾਵਾਂ, ਜੋ ਰਹਿਬਰ ਇਕ ਅਖਵਾਇੰਦਾ। ਓਸੇ ਦਾ ਗੁਣ ਗਾਵਾਂ, ਜੋ ਗਹਿਰ ਗੰਭੀਰ ਦਇਆ ਕਮਾਇੰਦਾ। ਓਸੇ ਦਾ ਦਰਸ਼ਨ ਪਾਵਾਂ, ਜੋ ਵਿਛੜੇ ਮੇਲ ਮਿਲਾਇੰਦਾ। ਓਸੇ ਦੇ ਚਰਨਾਂ ਹੇਠਾਂ ਆਪਣੀ ਛਾਤੀ ਡਾਹਵਾਂ, ਜਿਸ ਚਰਨ ਛੂਹ ਨਾਲ ਸੰਤ ਸੁਹੇਲੇ ਗੁਰਮੁਖ ਮੇਲੇ ਆਪਣੇ ਰੰਗ ਰੰਗਾਇੰਦਾ। ਉਹ ਆਪਣੀਆਂ ਭੁਜਾਂ ਵਖਾਵੇ ਬਾਹਵਾਂ, ਬਾਹਵਾਂ ਅੱਗੇ ਹੱਥ ਹੱਥਾਂ ਅੱਗੇ ਉਂਗਲਾਂ ਉਂਗਲਾਂ ਅੱਗੇ ਪੋਟੇ ਛੋਟੇ ਛੋਟੇ ਮੇਰੇ ਨਾਲ ਛੁਹਾਇੰਦਾ। ਮੇਰੇ ਕਰਮ ਬਦਲ ਜਾਣ ਖੋਟੇ, ਜੋ ਖੋਟੇ ਖਰੇ ਬਣਾਇੰਦਾ। ਜਿਸ ਨੇ ਵੀਹ ਸੌ ਵੀਹ ਬਿਕ੍ਰਮੀ ਰਵਦਾਸ ਚੁਮਾਰ ਦੇ ਬੰਨ੍ਹਾਏ ਹੋਏ ਹਿਕੇ ਝੋਟੇ, ਆਰ ਪਾਰ ਆਪ ਲੰਘਾਇੰਦਾ। ਮੈਂ ਉਹਨਾਂ ਦੇ ਤਾਰਨ ਆਇਆ ਪੋਤੇ, ਜਿਹਨਾਂ ਦਾ ਨਾਤਾ ਪਾਲ ਸਿੰਘ ਨਾਲ ਜੁੜਾਇੰਦਾ ।
ਏਸ ਪ੍ਰਭੂ ਦੀ ਸੋਚ ਕਿਆ ਕੋਈ ਸੋਚੇ, ਸੋਚ ਸਮਝ ਵਿਚ ਨਾ ਆਇੰਦਾ। ਰਾਵੀ ਕਿਹਾ ਮੇਰੇ ਭਾਗ ਉਠਣ ਸੋਤੇ, ਸੁੱਤੀ ਆਪ ਉਠਾਇੰਦਾ। ਇਹਨਾਂ ਭਗਤਾਂ ਅਧਵਿਚਕਾਰ ਜਾ ਕੇ ਇਕ ਵਾਰ ਚੁੱਕੇ ਆਪਣੇ ਮੋਢੇ, ਮੋਢਾ ਅਗਲੇ ਜਹਾਨ ਦਾ ਆਪ ਲਗਾਇੰਦਾ। ਇਸ ਤੋਂ ਅੱਗੇ ਗੁਰਸਿਖ ਸ਼ੌਹ ਦਰਿਆ ਨਾ ਕੋਈ ਖਾਵੇ ਗੋਤੇ, ਦੋ ਜਹਾਨਾਂ ਬੇੜਾ ਪਾਰ ਕਰਾਇੰਦਾ। ਤਾਰ ਕੇ ਜਾਏ ਵੱਡੇ ਛੋਟੇ, ਬਿਰਧ ਬਾਲ ਜਵਾਨ ਵੰਡ ਨਾ ਕੋਇ ਵਖਾਇੰਦਾ । ਜਨ ਭਗਤੋ ਤੁਹਾਡੇ ਦੁਰਮਤ ਮੈਲ ਕਲੇਵਰ ਪਾਪ ਸਾਰੇ ਗਏ ਧੋਤੇ, ਚਿੰਤਾ ਚਿਖਾ ਗ਼ਮ ਨਾ ਕੋਇ ਰਖਾਇੰਦਾ। ਰਾਵੀ ਕਹੇ ਪ੍ਰਭੂ ਆਪਣੇ ਚਰਨਾਂ ਤੋਂ ਲਾਹ ਕੇ ਮੋਜੇ, ਇਕ ਦੋ ਚਾਰ ਬ੍ਰਾਹਮਣ ਦੇ ਸਿਰ ਉਤੇ ਰਖਾਇੰਦਾ। ਜਿਹੜੇ ਘੁਮਿਆਰਾਂ ਕੋਲੋਂ ਮੰਗੇ ਸੀ ਨਾਲ ਧੋਖੇ, ਉਹ ਘੁਮਿਆਰਾਂ ਦਾ ਲਾਲ ਲਾਲੋ ਲਾਲ ਕਿਸ਼ਨ ਸਿੰਘ ਰੂਪ ਵਟਾਇੰਦਾ। ਦੂਜਾ ਕੂਜਾ ਕਿਸ਼ਨ ਸਿੰਘ ਹੱਥ ਫੜਾ ਕੇ ਅੰਤਰ ਆਤਮ ਇਹ ਸੋਚੇ, ਪ੍ਰਭ ਲਹਿਣਾ ਦੇਣਾ ਕਿਵੇਂ ਮੁਕਾਇੰਦਾ। ਜੋ ਪਹੁੰਚਣਹਾਰਾ ਸਦਾ ਆਪਣੇ ਮੌਕੇ, ਕੁਹਾਰ ਯਾਰ ਤੇਲੀ ਸਾਰੇ ਪਾਰ ਕਰਾਈਆ। ਤਾਰਾ ਸਿੰਘ ਇਕ ਵਾਰੀ ਵੜਨਾ ਪਾਣੀ ਵਿਚ ਛੋਟੇ, ਜੋ ਗੋਡਿਆਂ ਤਾਂਈ ਰਖਾਈਆ। ਝਨਾਂ ਵਿਚ ਨਹਾਣਾ ਪਿਆ ਕਰਕੇ ਲੰਗੋਟੇ, ਹੁਣ ਤਨ ਨਾ ਕੋਇ ਠਰਾਈਆ। ਜੇ ਪਿਛੇ ਬ੍ਰਹਿਮਣ ਹੋ ਕੇ ਜਜਮਾਨਾਂ ਕੋਲੋਂ ਖਾਂਦਾ ਰਿਹਾ ਪਰੋਂਠੇ, ਹੁਣ ਭਗਤਾਂ ਨਾਲ ਅੰਮ੍ਰਿਤ ਜਾਮ ਪਿਆਈਆ। ਰਲ ਮਿਲ ਸਾਰੇ ਕੰਢੇ ਓਸ ਪਹੁੰਚੇ, ਜਿਸ ਕੰਢੇ ਉਤੇ ਅਰਜਨ ਇਕ ਧਿਆਨ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪੇ ਸੋਚੇ, ਦੂਜਾ ਸੰਗ ਨਾ ਕੋਇ ਰਖਾਈਆ।
ਡੱਲੇ ਵੇਖ ਗੁਰਮੁਖ ਤਰਦੇ, ਵੇਲਾ ਪਿਛਲਾ ਯਾਦ ਕਰਾਈਆ। ਜੋ ਸਤਿਗੁਰ ਬੇੜੇ ਚੜ੍ਹਦੇ, ਤਿਨ੍ਹਾਂ ਖੇਵਟ ਖੇਟਾ ਬੇਪਰਵਾਹੀਆ। ਜਨ ਭਗਤ ਸੁਹੇਲੇ ਮੇਲੇ ਵਿਛੜੇ ਚਿਰਦੇ, ਫੜ ਬਾਹੋਂ ਜੋੜ ਜੁੜਾਈਆ। ਸਭ ਦੇ ਠੰਡੇ ਕਰਕੇ ਜਾਏ ਹਿਰਦੇ, ਹਰਿ ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਰ ਆਪਣੇ ਕੰਧ ਉਠਾਈਆ। ਡੱਲੇ ਵੇਖ ਵੰਝ ਮੁਹਾਣਾ, ਹਰਿ ਚੱਪੂ ਨਾਮ ਲਗਾਈਆ। ਜਿਸ ਬੇੜੇ ਤੇ ਚੜ੍ਹੇ ਕੋਈ ਨਾ ਰਾਜਾ ਰਾਣਾ, ਗੁਰਮੁਖਾਂ ਗੁਰਸਿਖਾਂ ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਜਿਸ ਦੇ ਪਿਛੇ ਅਰਜਨ ਮੰਨਿਆ ਭਾਣਾ, ਰਾਵੀ ਆਪਣਾ ਆਪ ਭੇਟ ਚੜ੍ਹਾਈਆ। ਸੋ ਜਨ ਭਗਤਾਂ ਦੇਵਣ ਆਇਆ ਦਾਨਾ, ਦਾਤਾ ਹੋ ਕੇ ਫੇਰਾ ਪਾਈਆ। ਸਾਰੇ ਗਾਓ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਜਨ ਭਗਤਾਂ ਭਾਗ ਭਰੇ ਭਾਗ ਵਿਚ ਝੋਲੀ ਪਾਈਆ।
੧੫ ਪੋਹ ੨੦੨੧ ਬਿਕ੍ਰਮੀ ਉਜਾਗਰ ਸਿੰਘ ਦੇ ਗ੍ਰਹਿ ਪਿੰਡ ਚੇਬੇ ਜ਼ਿਲਾ ਗੁਰਦਾਸਪੁਰ
ਪੁਰਖ ਅਕਾਲਾ ਦੀਨ ਦਿਆਲਾ ਸੂਰਾ ਸਰਬੰਗੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਲਹਿਣਾ ਦੇਣਾ ਦੇਵੇ ਧੁਰ ਦੀ ਵਸਤ ਮੰਗੀ, ਨਿਤ ਨਵਿਤ ਝੋਲੀ ਆਪ ਭਰਾਇੰਦਾ। ਜਨ ਭਗਤ ਅਕੇਲਾ ਲੇਖਾ ਜਾਣੇ ਗੁਰੂ ਗੁਰ ਚੇਲਾ ਖੇਲੇ ਖੇਲ ਬਹੁ ਬਿਧ ਰੰਗੀ, ਵੇਸ ਅਨੇਕਾਂ ਰੂਪ ਵਟਾਇੰਦਾ। ਜਨਮ ਜਨਮ ਦਾ ਕੱਟਣਹਾਰਾ ਖ਼ਾਨਾਬੰਦੀ, ਕੱਢਣਹਾਰਾ ਵਾਸਨਾ ਗੰਦੀ, ਦੁਰਮਤ ਮੈਲ ਆਪ
ਧੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰਨਹਾਰ ਕਰਤਾਰਾ, ਹਰਿ ਕਰਤਾ ਵਡ ਵਡਿਆਈਆ। ਤ੍ਰੇਤਾ ਦੁਆਪਰ ਜਿਸ ਨੇ ਪਾਰ ਉਤਾਰਾ, ਕਲਜੁਗ ਅੰਤਮ ਵੇਖ ਵਖਾਈਆ। ਪੂਰਬ ਲੇਖਾ ਜਾਣੇ ਸਾਰਾ, ਸਾਹਿਬ ਅਭੁੱਲ ਭੁੱਲ ਕਦੇ ਨਾ ਜਾਈਆ। ਮਿਤਰਾਂ ਨਾਲ ਮਿਤਰ ਪਿਆਰਾ, ਪਿਤਾ ਨਾਲ ਪੂਤ ਦੁਲਾਰਾ, ਸ਼ੱਤਰੂਆਂ ਆਪਣਾ ਰੰਗ ਚੜ੍ਹਾਈਆ। ਵਣਜਾਂ ਵਿਚੋਂ ਵਣਜ ਵਪਾਰਾ, ਹੱਟਾਂ ਵਿਚੋਂ ਹੱਟ ਨਿਆਰਾ, ਸਮਰਥ ਪੁਰਖ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਮੁਕਾਈਆ। ਪੂਰਬ ਲੇਖਾ ਲਹਿਣਾ ਦੇਵੇ, ਨਰ ਨਿਰੰਕਾਰ ਵਡੀ ਵਡਿਆਈਆ। ਅਬਿਨਾਸ਼ੀ ਕਰਤਾ ਅਲਖ ਅਭੇਵੇ, ਅਗੰਮ ਅਗੋਚਰ ਵੇਖ ਵਖਾਈਆ। ਰਸਨਾ ਜਿਹਵਾ ਜੋ ਨਰ ਹਰਿ ਨਰਾਇਣ ਸੇਵੇ, ਅੰਤਰ ਆਤਮ ਧਿਆਨ ਲਗਾਈਆ। ਤਿਸ ਨੂੰ ਜੁਗ ਜਨਮ ਦੇ ਮਿਲਦੇ ਮੇਵੇ, ਅੰਮ੍ਰਿਤ ਫਲ ਖੁਆਈਆ। ਉਸ ਦੇ ਚਰਨਾਂ ਝੁਕਦੇ ਦੇਵਤ ਸੁਰ ਦੇਵੀ ਦੇਵੇ, ਕਰੋੜ ਤੇਤੀਸਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤ੍ਰੇਤਾ ਕਹੇ ਮੈਂ ਵੇਖਿਆ ਤੇਰਾ ਰੂਪ, ਹਰ ਘਟ ਵਾਸੀ ਤੇਰੀ ਵਡਿਆਈਆ । ਦੁਆਪਰ ਕਹੇ ਮੈਂ ਵੇਖਿਆ ਤੇਰਾ ਕਲਬੂਤ, ਬਿਨ ਤੱਤਾਂ ਨਜ਼ਰੀ ਆਈਆ। ਕਲਜੁਗ ਕਹੇ ਮੈਂ ਤੇਰਾ ਦਿਆਂ ਸਬੂਤ, ਸਤਿ ਸਚ ਸਰਬ ਦ੍ਰਿੜਾਈਆ । ਜੋ ਆਦਿ ਜੁਗਾਦਿ ਜੁਗ ਚੌਕੜੀ ਸਦਾ ਮੌਜੂਦ, ਸਾਹਿਬ ਸਵਾਮੀ ਏਕਾ ਏਕੰਕਾਰਾ ਨਜ਼ਰੀ ਆਈਆ। ਜੋ ਭਗਤਾਂ ਅਸਲ ਨਾਲ ਮੁਕਾਵਣ ਆਇਆ ਸੂਦ, ਸ਼ਰ੍ਹਾ ਹਿਸਾਬ ਆਪਣੇ ਨਾਲ ਘੜਾਈਆ। ਅੱਗੇ ਕਰਨ ਆਇਆ ਮਹਿਫ਼ੂਜ਼, ਬੰਦੀਖ਼ਾਨਾ ਦਏ ਤੁੜਾਈਆ। ਸਾਚਾ ਬਖ਼ਸ਼ਣ ਆਇਆ ਅਰੂਜ, ਅਰਸ਼ਾਂ ਉਪਰ ਅਰਸ਼ ਏਕਾ ਧਾਮ ਸੁਹਾਈਆ। ਪੜ੍ਹਾਵਣਹਾਰਾ ਇਕ ਹਰੂਫ, ਸਾਚਾ ਮੰਤਰ ਰਿਹਾ ਦ੍ਰਿੜਾਈਆ। ਪੂਰਬ ਜਨਮ ਦਾ ਲੇਖਾ ਕਰਕੇ ਮਨਸੂਖ, ਅੱਗੇ ਲਹਿਣਾ ਦਏ ਮੁਕਾਈਆ। ਨਾਤਾ ਤੁੱਟ ਜਾਏ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਲੋੜ ਰਹੇ ਨਾ ਰਾਈਆ। ਅਗੰਮ ਨਿਗਮ ਦੀ ਆਵੇ ਸੂਝ, ਪੜਦਾ ਓਹਲਾ ਦਏ ਚੁਕਾਈਆ। ਜਨਮ ਕਰਮ ਦੀ ਤ੍ਰਿਸਨਾ ਮੇਟੇ ਭੂਖ, ਨਿਜਰ ਅੰਮ੍ਰਿਤ ਧਾਰ ਵਹਾਈਆ। ਉਹਨਾ ਸੱਜਣਾਂ ਨਾਲ ਤੇਰਾ ਕਰੇ ਰਸੂਖ਼, ਜੋ ਤ੍ਰੇਤਾ ਦੁਆਪਰ ਵਿਛੜੇ ਕਲਜੁਗ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ ਦਏ ਖੁਲ੍ਹਾਈਆ। ਪੂਰਬ ਲਹਿਣਾ ਵੇਖ ਪੰਛੀ, ਪਸਚਾਤਾਪ ਦੇ ਗਵਾਈਆ। ਪਰਮ ਪੁਰਖ ਪਤਿਪਰਮੇਸ਼ਵਰ ਉਹ ਕਹਾਣੀ ਲੱਗੇ ਅੱਛੀ, ਜੋ ਮਿਲ ਕੇ ਭਗਤਾਂ ਨਾਲ ਬਣਾਈਆ। ਜਿਸ ਦੀ ਸਾਰ ਕਿਸੇ ਨਾ ਦੱਸੀ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਜਣਾਈਆ। ਸੁਣ ਹਾਲ ਅਹਿਵਾਲ ਜੋ ਵੇਖਿਆ ਅੱਖੀਂ, ਆਖ਼ਰ ਪੜਦਾ ਲਾਹੀਆ। ਜਿਸ ਵੇਲੇ ਤੇਰੀ ਧਾਰ ਕ੍ਰਿਸ਼ਨ ਚਰਨ ਢੱਠੀ, ਬੱਧਕ ਫੜ ਕੇ ਲਿਆ ਉਠਾਈਆ । ਓਸ ਵੇਲੇ ਤੇਰੀ ਅੱਖ ਵੇਖੀ ਇਕ ਸੋਹਣੀ ਸੱਜੀ, ਨੈਣਾਂ ਨੀਰ ਵਹਾਈਆ। ਭਗਵਨ ਜਿਨ੍ਹਾਂ ਦੀ ਪ੍ਰੀਤ ਤੇਰੇ ਨਾਲ ਲੱਗੀ, ਉਹਨਾਂ ਦੇ ਨਾਲ ਮੈਨੂੰ ਦੇਣਾ ਮਿਲਾਈਆ। ਤੂੰ ਆਦਿ ਜੁਗਾਦੀ ਭਗਤ ਸੁਹੇਲਾ ਯੱਦੀ, ਪੁਸ਼ਤ ਪਨਾਹ ਦੇਣੀ ਸਰਨਾਈਆ। ਕ੍ਰਿਸ਼ਨ ਓਸ ਵੇਲੇ ਮਾਰ ਚਪੇੜ ਕਿਹਾ ਗਲ੍ਹ ਖੱਬੀ, ਧੁਰ ਦੀ ਧਾਰ ਜਣਾਈਆ। ਜਿਸ ਵੇਲੇ ਪੰਚਮ ਨਾਨਕ ਜੋਤ ਜਗੀ, ਅਰਜਨ ਰੂਪ ਵਟਾਈਆ। ਤੈਨੂੰ ਤਪੌਣੀ ਪੈਣੀ ਭੱਠੀ, ਬਣ ਭਠਿਆਲਾ ਸੇਵ ਕਮਾਈਆ। ਉਸ ਵੇਲੇ ਅੰਦਰੋਂ ਆਪਣੀ ਆਵਾਜ਼ ਦੱਸੀਂ, ਹੌਕਿਆਂ ਨਾਲ ਸੁਣਾਈਆ। ਮੇਰੀ ਮਾਰੀ ਗਈ ਮੱਤੀ, ਤੇਰੀ ਸਾਰ ਕੋਇ ਨਾ
ਆਈਆ। ਚਰਨ ਧਿਆਨ ਕਰਕੇ ਹੱਥ ਲੋਹ ਉਤੇ ਰੱਖੀਂ, ਆਪਣਾ ਮਾਣ ਵਧਾਈਆ। ਜਦ ਵੇਖੇਂ ਤੇ ਦਿਸੇ ਠੰਡੀ, ਅਗਨੀ ਅੱਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਵੇਖ ਵਖਾਈਆ। ਪੰਛੀ ਕਹੇ ਮੈਨੂੰ ਰਹੇ ਨਾ ਪਸਚਾਤਾਪ, ਜਨਮ ਵਿਛੋੜਾ ਨਜ਼ਰ ਕੋਇ ਨਾ ਆਈਆ। ਮੇਰਾ ਅੰਦਰੋਂ ਬਾਹਰੋਂ ਖੋਲ੍ਹਣਾ ਤਾਕ, ਨਿਤ ਤੇਰਾ ਦਰਸ਼ਨ ਪਾਈਆ। ਕ੍ਰਿਸ਼ਨ ਕਿਹਾ ਉਹ ਮੇਰਾ ਸਭ ਤੋਂ ਵੱਡਾ ਬਾਪ, ਜਿਸ ਨੇ ਕੋਟਨ ਕ੍ਰਿਸ਼ਨ ਕਾਹਨ ਰਾਮ ਦਿਤੇ ਬਣਾਈਆ। ਜੋ ਨਿਰਗੁਣ ਸਰਗੁਣ ਹੋਵੇ ਸਾਖਿਆਤ, ਲੋਕਮਾਤ ਵੇਸ ਵਟਾਈਆ । ਕਲਜੁਗ ਅੰਤਮ ਤੇਰਾ ਵੱਡਾ ਬਣਨਾ ਸਾਥ, ਬੰਸ ਸਰਬੰਸ ਦਏ ਸੁਹਾਈਆ। ਭਠਿਆਲੇ ਤੇਰੀ ਝੋਲੀ ਪਾਏ ਦਾਤ, ਅਰਜਨ ਗੁਰੂ ਦਏ ਗਵਾਹੀਆ । ਜਿਨ੍ਹਾਂ ਦਾ ਬੱਧਕ ਨਾਲ ਸਾਥ, ਸੂਕਰ ਯਾਰ ਨਾਲ ਮਿਲਾਈਆ। ਜੇਹੜੀ ਮੀਨ ਚਰਨ ਕਵਲ ਛੋਹੀ ਮਾਰ ਝਾਤ, ਉਸ ਮਿਲੇ ਵਡਿਆਈਆ। ਜਿਸ ਨੇ ਧੁਰ ਦਾ ਮੰਗਿਆ ਸਾਥ, ਉਸਨੂੰ ਕੰਧਿਆਂ ਉਤੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਮੁਕਾਈਆ । ਵੇਖੋ ਲੇਖਾ ਮੁਕਦਾ ਮਾਤ, ਸੋ ਸਤਿਗੁਰ ਆਪ ਮੁਕਾਈਆ। ਬਿਨਾ ਸੱਦਿਆਂ ਪੁਛਿਆਂ ਘਰ ਪੁੱਛਣ ਆਇਆ ਵਾਤ, ਵਾਰਤਾ ਪਿਛਲੀ ਯਾਦ ਕਰਾਈਆ । ਰਵਿਦਾਸ ਨੇ ਨਾਲ ਫੜੀ ਕਲਮ ਦਵਾਤ, ਲੇਖਾ ਲਿਖਤ ਵਿਚ ਗਵਾਹੀਆ। ਪਾਰ ਕੰਢੇ ਪ੍ਰਭ ਨੇ ਮਾਰੀ ਆਪ ਝਾਤ, ਸਾਰੇ ਸੰਗੀ ਸਾਥੀ ਲਏ ਬੁਲਾਈਆ। ਕੱਠੇ ਕਰਕੇ ਬਖ਼ਸ਼ ਦੇਵੇ ਨਜ਼ਾਤ, ਜਨਮ ਮਰਨ ਦਾ ਗੇੜ ਰਹੇ ਨਾ ਰਾਈਆ। ਰੂਹ ਬੁੱਤ ਦੋਵੇਂ ਕਰ ਕੇ ਪਾਕ, ਸਾਫ਼ ਸੁਥਰੇ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅਰਜਨ ਕਿਹਾ ਭਠਿਆਲੇ ਰੱਖੀਂ ਚੇਤਾ, ਚੇਤਨ ਸੁਰਤੀ ਨਾਲ ਮਿਲਾਈਆ। ਜਿਹੜਾ ਸ਼ਾਹ ਸੁਲਤਾਨਾਂ ਨਾਲੋਂ ਗ਼ਰੀਬਾਂ ਨੂੰ ਪਾਰ ਉਤਾਰੇ ਅਗੇਤਾ, ਅਗਲਾ ਲੇਖਾ ਆਪ ਜਣਾਈਆ। ਭਗਤ ਉਧਾਰਨ ਉਸ ਆਪਣਾ ਲੈਣਾ ਠੇਕਾ, ਦੂਜੇ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਈਆ। ਭਠਿਆਲੇ ਕਿਹਾ ਮੈਂ ਕੀਤਾ ਕੁਕਰਮ, ਨਿਹਕਰਮੀ ਤੇਰੀ ਸਾਰ ਨਾ ਆਈਆ। ਇਹ ਨਹੀਂ ਸੀ ਮੇਰਾ ਧਰਮ, ਅਧਰਮੀਆਂ ਦਾ ਹੁਕਮ ਮੰਨ ਕੇ ਬੈਠਾ ਸੀਸ ਝੁਕਾਈਆ। ਜੇ ਬਖ਼ਸ਼ੇਂ ਤੇ ਸਾਚੀ ਸਰਨ, ਸਰਨਗਤ ਇਕ ਦਰਸਾਈਆ। ਜਿਸ ਮੰਦਰ ਅੰਦਰ ਤੇਰੇ ਭਗਤ ਸੁਹੇਲੇ ਵੜਨ, ਉਸ ਦਾ ਦਰ ਦੇਣਾ ਖੁਲ੍ਹਾਈਆ। ਚੰਗਾ ਹੁੰਦਾ ਜਾਂ ਤੇਰੇ ਪਿਛੇ ਮੈਨੂੰ ਮਿਲਦਾ ਇਹ ਸੜਨ, ਤਨ ਮਾਟੀ ਖ਼ਾਕੀ ਤੇਰੀ ਭੇਟ ਚੜ੍ਹਾਈਆ। ਇਸ ਜੀਵਣ ਨਾਲੋਂ ਚੰਗਾ ਮਰਨ, ਜਿਸ ਦੇ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਦਏ ਲਗਾਈਆ । ਸਾਹਿਬ ਸਤਿਗੁਰ ਕਿਹਾ ਗੁਰ ਅਰਜਨ, ਸ਼ਬਦ ਸੰਦੇਸਾ ਇਕ ਸੁਣਾਈਆ। ਹਰਿ ਕਾ ਭਾਣਾ ਕੋਇ ਨਾ ਆਏ ਵਰਜਣ, ਨਾ ਕੋਇ ਮੇਟੇ ਮੇਟ ਮਿਟਾਈਆ । ਤੇਰਾ ਲੇਖਾ ਮੁਕਣਾ ਕੱਠਿਆਂ ਹੋ ਕੇ ਬਾਰਾਂ ਵਾਲੀ ਦਰਜਨ, ਦਰਜਾ ਬਦਰਜਾ ਸਾਰੇ ਜੋੜ ਜੁੜਾਈਆ। ਤੇਰਾ ਸਹਾਈ ਜੋਧਾ ਸੂਰਬੀਰ ਵਡ ਮਰਦਨ, ਮਰਦ ਮਰਦਾਨਾ ਇਕ ਅਖਵਾਈਆ। ਰਾਵੀ ਦਾ ਘਾਟ ਲੰਘ ਕੇ ਸਰਦਲ, ਦਰ ਦਵਾਰੇ ਤੇਰੇ ਫੇਰਾ ਪਾਈਆ। ਉਹ ਖੇਲ ਕਰੇ ਫਰਦਨ ਫਰਦਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਭਠਿਆਲਾ ਕਹੇ ਮੈਂ ਕੀ ਸਮਝਾਂ, ਬੁਧ ਮਤ ਰਹੀ ਨਾ ਰਾਈਆ। ਪਰਮ ਪੁਰਖ ਤੇਰੀਆਂ ਕਿਹੜੀਆਂ ਰਮਜ਼ਾਂ, ਜੋ ਇਸ਼ਾਰਿਆਂ ਨਾਲ ਜਣਾਈਆ। ਮੈਂ ਤੇਰੇ ਥੱਲੇ
ਡਾਹੁੰਦਾ ਰਿਹਾ ਨਿੱਕੀਆਂ ਨਿੱਕੀਆਂ ਛਮਕਾਂ, ਜੋ ਸਾਢੇ ਤਿੰਨ ਹੱਥ ਲੱਕੜੀ ਨਾਲ ਮਿਲਾਈਆ। ਤੂੰ ਲੌਂਦਾ ਰਿਹੋਂ ਹੌਲੀ ਹੌਲੀ ਆਪਣੀਆਂ ਤਨਕਾ, ਬਿਨ ਤੰਦੀ ਤੰਦ ਸਤਾਰ ਵਜਾਈਆ । ਤੂੰ ਭਵਾਉਂਦਾ ਰਿਹੋਂ ਮੇਰੇ ਮਨ ਕਾ ਮਣਕਾ, ਮਿਹਰਵਾਨ ਦਇਆ ਕਮਾਈਆ। ਮੈਂ ਮੰਗਦਾ ਰਿਹਾ ਹੋ ਕੇ ਮੰਗਤਾ, ਤੇਰੇ ਦਰ ਤੇ ਅਰਜ਼ ਸੁਣਾਈਆ । ਮੈਨੂੰ ਮੇਲਾ ਹੋ ਜਾਏ ਭਗਤਾਂ ਸੰਗ ਦਾ, ਗੁਰਮੁਖਾਂ ਨਾਲ ਵਡਿਆਈਆ। ਫੇਰ ਜਾਣਾਂ ਸਤਿਗੁਰ ਚੋਲਾ ਰੰਗਦਾ, ਦੁਰਮਤ ਮੈਲ ਧੁਆਈਆ। ਜੇ ਨਜ਼ਾਰਾ ਬਖ਼ਸ਼ੇ ਆਪਣੀ ਸੇਜ ਪਲੰਘ ਦਾ, ਸਾਚੇ ਤਖ਼ਤ ਬਹਾਈਆ। ਇਸ ਤੋਂ ਚੰਗਾ ਵੇਲਾ ਨਹੀਂ ਸੋਹਣੀ ਠੰਡ ਦਾ, ਜੋ ਅਗਨੀ ਤਤ ਬੁਝਾਈਆ । ਲੇਖਾ ਚੁਕ ਜਾਏ ਕੂੜੀ ਸ੍ਰਿਸ਼ਟੀ ਵਰਭੰਡ ਦਾ, ਬ੍ਰਹਿਮੰਡ ਚਰਨਾਂ ਹੇਠ ਦਬਾਈਆ। ਮੈਂ ਉਹ ਦਰ ਵੇਖਾਂ ਜਿਥੇ ਵਿਸ਼ਨ ਬ੍ਰਹਮਾ ਸ਼ਿਵ ਦਰ ਖਲੋਤਾ ਮੰਗਦਾ, ਨਿਉਂ ਨਿਉਂ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਢੋਲਾ ਗਾਵੇ ਤੇਰੇ ਛੰਦ ਦਾ, ਧੁਰ ਦਾ ਰਾਗ ਅਲਾਈਆ। ਮੈਂ ਓਸ ਦਵਾਰੇ ਓਸ ਮੰਜ਼ਲ ਓਸ ਮੁਕਾਮ ਜਾਵਾਂ ਲੰਘਦਾ, ਜਿਥੇ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਨਿਰਗੁਣ ਦਾਤਾ ਪੁਰਖ ਬਿਧਾਤਾ ਬੈਠਾ ਆਸਣ ਲਾਈਆ। ਲੇਖਾ ਰਹਿ ਨਾ ਜਾਏ ਕਿਸੇ ਮੁਹਾਣੇ ਵੰਝ ਦਾ, ਖੇਵਟ ਖੇਟਾ ਇਕੋ ਨਜ਼ਰੀ ਆਈਆ। ਸੁਖ ਮਾਣਾਂ ਓਸ ਅਨੰਦ ਦਾ, ਜੋ ਗੋਬਿੰਦ ਗਿਆ ਸਮਝਾਈਆ । ਪਹਿਲੋਂ ਦਰਸ਼ਨ ਕਰਕੇ ਗੁਜਰੀ ਚੰਦ ਦਾ, ਫਿਰ ਤੇਰੇ ਵਿਚ ਸਮਾਈਆ। ਝਗੜਾ ਚੁਕ ਜਾਏ ਜੀਓ ਪਿੰਡ ਇੰਡ ਬ੍ਰਹਿਮੰਡ ਖੰਡ ਦਾ, ਸਗਲੀ ਚਿੰਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਭਠਿਆਲੇ ਤੂੰ ਤਾਈ ਭੱਠੀ, ਅਗਨੀ ਭੇਟ ਚੜ੍ਹਾਈਆ। ਗਹਿਰ ਗੰਭੀਰ ਤੇਰੀ ਆਤਮ ਕਰੇ ਠੰਡੀ, ਉਪਰ ਫੂਲਾਂ ਹਾਰ ਵਿਛਾਈਆ। ਸਤਿਗੁਰ ਸੇਜ ਸੁਹਾਵਣੀ ਸਭ ਤੋਂ ਚੰਗੀ, ਜਿਸ ਨੂੰ ਪੀਰ ਪੈਗ਼ੰਬਰ ਖੋਜਣ ਥਾਉਂ ਥਾਈਂਆ। ਇਹ ਸ਼ਾਹਾਂ ਦਿਆਂ ਤਖ਼ਤਾਂ ਨਾਲੋਂ ਤੇਰੀ ਮੰਜੀ ਚੰਗੀ, ਜਿਥੇ ਮਜਲਸ ਲੱਗੀ ਬੇਪਰਵਾਹੀਆ। ਤੇਰੀ ਜਨਮ ਜਨਮ ਦੀ ਵਰਨ ਵਰਨ ਦੀ, ਬਰਨ ਬਰਨ ਦੀ ਕੱਟ ਕੇ ਤੰਗੀ, ਸਰਨ ਇਕੋ ਇਕ ਦਰਸਾਈਆ। ਔਹ ਤੱਕ ਲੈ ਆਪਣੇ ਪਿਛਲੇ ਸੰਗੀ, ਜੋ ਦੂਰ ਦੁਰਾਡੇ ਫੜ ਕੇ ਤੇਰੇ ਨਾਲ ਮਿਲਾਈਆ। ਸ਼ਬਦ ਭਾਜੀ ਦੇ ਕੇ ਗੰਢੀ, ਘਰੋਂ ਘਰੀ ਲਏ ਉਠਾਈਆ। ਰਾਵੀਉਂ ਪਾਰ ਤੇਰੀ ਵੇਖ ਕੇ ਸੋਹਣੀ ਡੰਡੀ, ਡੰਡੌਤ ਕਰਦਾ ਆਇਆ ਧੁਰ ਦਾ ਮਾਹੀਆ। ਬੇਸ਼ਕ ਤੇਰੇ ਵਾਲਾਂ ਵਿਚ ਕਿਸੇ ਨਹੀਂ ਵਾਹੀ ਕੰਘੀ, ਸਤਿਗੁਰ ਪੂਰਾ ਦੁਰਮਤ ਮੈਲ ਅੰਦਰੋਂ ਦਏ ਧੁਆਈਆ। ਝਗੜਾ ਕਰੇ ਨਾ ਤੇਰਾ ਮਨ ਫ਼ਰੰਗੀ, ਸਾਢੇ ਤਿੰਨ ਹੱਥ ਚਲੇ ਨਾ ਕੋਇ ਵਡਿਆਈਆ। ਕੂੜੀ ਕਿਰਿਆ ਕੱਢ ਕੇ ਵਾਸਨਾ ਗੰਦੀ, ਸਚ ਸਮਗਰੀ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਸਰਨਾਈਆ। ਭੱਠੀ ਤੋਂ ਮਿਲਿਆ ਸਿੰਘਾਸਣ, ਵੇਖੋ ਖੇਲ ਬੇਪਰਵਾਹੀਆ। ਭਗਤਾਂ ਨਾਲ ਬਣਿਆ ਸਾਥਨ, ਸੋਹਣਾ ਸੰਗ ਜੁੜਾਈਆ। ਜੈ ਜੈ ਜੈਕਾਰ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਆਖਣ, ਗਣ ਗੰਧਰਬ ਦੇਵਤ ਸੁਰ ਢੋਲੇ ਜਸ ਰਹੇ ਗਾਈਆ। ਜਿਨ੍ਹਾਂ ਦਾ ਲਹਿਣਾ ਦੇਣਾ ਹਰਿ ਕਰਤਾ ਆਪ ਆਇਆ ਵਾਚਣ, ਪੂਰਬ ਪੜਦਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭੱਠੀ ਪਿਛੋਂ ਮਿਲਿਆ ਹਰਿ ਕਾ ਭੱਠ, ਜਿਸ ਕਰਮ ਰੋਗ ਦਿਤਾ ਮਿਟਾਈਆ। ਇਕੋ ਵਾਰ ਦੂਈ ਦਵੈਤੀ ਕਿਰਿਆ ਅੰਦਰ ਦਿਤੀ ਕੱਟ, ਜੋਤੀ ਲੰਬੂ ਅਗਨੀ ਲਾਈਆ। ਨਿਰਮਲ ਨੂਰ ਜੋਤ ਕਰ ਪਰਕਾਸ਼, ਸਾਚਾ ਪੜਦਾ ਦਏ ਉਠਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਡਾਹੀ ਅੱਗ ਦਾ ਮਿਲਿਆ ਬਦਲਾ, ਹਰਿ ਅੰਤਰ ਖੋਜ ਖੁਜਾਇੰਦਾ। ਇਹ ਤੇਰਾ ਪਿਛਲਾ ਸਾਥ ਸਗਲਾ, ਜੋ ਸਗਵਾਂ ਨਾਲ ਲਿਆਇੰਦਾ। ਅੱਗੇ ਲਹਿਣਾ ਦੱਸੇ ਅਗਲਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਜਨ ਭਗਤਾਂ ਲੇਖੇ ਲਾਇਆ ਸਚਖੰਡ ਦਵਾਰ ਬੰਗਲਾ, ਬਗ ਬਪੜਾ ਕੋਈ ਓਥੇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਇੰਦਾ। ਵੇਖ ਖੇਲ ਹਰਿ ਕਰਤਾ ਕਰੇ ਉਜਾਗਰ, ਸਿੰਘ ਉਜਾਗਰ ਦਏ ਵਡਿਆਈਆ। ਉਠ ਵੇਖ ਤੇਰੇ ਪਿਛਲੇ ਯਾਰ ਬਣ ਕੇ ਆਏ ਸੁਦਾਗਰ, ਰਾਮ ਸਿੰਘ ਫੇਰਾ ਪਾਈਆ। ਜਿਸ ਦੇ ਨਾਲ ਉਹਦੇ ਮਿਤਰ ਪੁੱਤਰ ਸ਼ੱਤਰੂ ਯਾਤਰ, ਸੋਹਣਾ ਸੰਗ ਬਣਾਈਆ। ਦਰਬਾਨ ਸਪੁੱਤਰੀ ਕਰਨ ਆਈ ਖ਼ਾਤਰ, ਨੂੰਹ ਚੰਦੂ ਮਿਲੀ ਵਡਿਆਈਆ। ਉਹ ਮੈਂਡਕ ਮੱਛੀ ਲੰਘ ਕੇ ਆਇਆ ਪਾਤਣ, ਜਿਸ ਦਾ ਲੇਖਾ ਅਰਜਨ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡਾ ਦਏ ਜਣਾਈਆ। ਅੱਗ ਕਹੇ ਮੈਂ ਹੋ ਗਈ ਠੰਡੀ, ਕਾਸ਼ਟ ਵਿਚੋਂ ਨਜ਼ਰ ਕਿਸੇ ਨਾ ਆਈਆ । ਜਿਸ ਵੇਲੇ ਜਨ ਭਗਤਾਂ ਦੀ ਮੈਨੂੰ ਆਈ ਸੁਗੰਧੀ, ਮੈਂ ਸੁੰਘ ਕੇ ਖ਼ੁਸ਼ੀ ਮਨਾਈਆ। ਜਾਂਦੇ ਮਾਹੀ ਕੋਲੋਂ ਇਕ ਵਸਤ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਜਦੋਂ ਮੁੜ ਕੇ ਫੇਰ ਆਪਣੇ ਪਤਣ ਲੰਘੀਂ, ਪਿਛਲਾ ਪੰਧ ਚੁਕਾਈਆ। ਓਸ ਵੇਲੇ ਮੈਨੂੰ ਨਿਮਸਕਾਰ ਕਰਨ ਦੇਵੀਂ ਆਪਣੇ ਚਰਨ ਨੰਗੀਂ, ਜੋ ਜਲਧਾਰਾ ਵਿਚ ਰਖਾਈਆ। ਜਿਸ ਪਾਨਹੀ ਨੇ ਲੇਖ ਚੁਕਾਇਆ ਬ੍ਰਹਿਮਣ ਪਖੰਡੀ, ਨਾਤਾ ਲਾਲੋ ਨਾਲ ਜੁੜਾਈਆ। ਓਥੇ ਤੇਰੇ ਜਾਂਦਿਆਂ ਨੂੰ ਆਈ ਹੋਵੇ ਗੰਗੀ, ਗੋਦਾਵਰੀ ਜਮਨਾ ਸੁਰਸਤੀ ਬਣ ਕੇ ਪਾਂਧੀ ਆਪਣਾ ਪੰਧ ਮੁਕਾਈਆ। ਤੂੰ ਹੀ ਤੂੰ ਹੀ ਢੋਲਾ ਹੋਵੇ ਗਾਂਦੀ, ਗਾ ਗਾ ਸ਼ੁਕਰ ਮਨਾਈਆ। ਉਸ ਤੋਂ ਅੱਗੇ ਇਕ ਗਹਿਣ, ਜਿਸ ਦੇ ਅੰਦਰ ਮੈਂ ਵਸੇਰਾ ਰਖਾਂਦੀ, ਆਪਣਾ ਡੇਰਾ ਲਾਈਆ। ਮੈਨੂੰ ਵੇਲਾ ਵਕਤ ਯਾਦ ਉਹ ਜਿਸ ਵੇਲੇ ਤੇਰੇ ਪ੍ਰੇਮ ਪਿਆਰ ਅੰਦਰ ਮੇਰੀ ਖੁਲ੍ਹ ਗਈ ਪਰਾਂਦੀ, ਮੇਂਢੀ ਸੀਸ ਨਜ਼ਰ ਕੋਇ ਨਾ ਆਈਆ। ਮੈਂ ਦਸਰਥ ਦਵਾਰੇ ਦੀ ਬਾਂਦੀ, ਨਕਈਆ ਆਪਣਾ ਨਾਮ ਜਣਾਈਆ। ਜਿਸ ਵੇਲੇ ਮੈਂ ਸੰਗਤ ਵੇਖੀ ਜਾਂਦੀ ਜਾਂਦੀ, ਜਾਂਦੀ ਵੇਰਾਂ ਚਰਨ ਧੂੜ ਚੁਕ ਕੇ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲੇਖੇ ਪੂਰ ਕਰਾਈਆ। ਲੇਖਾ ਪੂਰ ਹੋਇਆ ਮੁੱਕਿਆ ਝਗੜਾ, ਝੰਝਟ ਦਿਤਾ ਚੁਕਾਈਆ। ਅੱਗੇ ਹੁਕਮ ਵਰਤਾਏ ਕਰੜਾ, ਨਾ ਕੋਇ ਮੇਟੇ ਮੇਟ ਮਿਟਾਈਆ। ਨਾਤਾ ਜੋੜ ਕੇ ਹਰਿ ਸੰਗਤ ਘਰ ਦਾ, ਭਗਤ ਭਗਵਾਨ ਲਏ ਤਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰੇ ਆ ਕੇ ਵਰਦਾ, ਵਾਅਦਿਆਂ ਨਾਲ ਵਾਅਦਾ ਕੀਤਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਿੰਨ ਦਿਨ ਪਹਿਲੋਂ ਦਰਸ਼ਨ ਦੇ ਕੇ ਫੇਰ ਅੱਗੇ ਖੜਦਾ, ਖੜਨ ਤੋਂ ਪਹਿਲੋਂ ਅਗਲਾ ਘਰ ਸਾਖਿਆਤ ਦਏ ਵਖਾਈਆ। ਗ਼ਰੀਬਾਂ ਦਾ ਮੋਹਰੀ ਇਕ ਇਹ ਗ਼ਰੀਬ ਬਣਦਾ, ਜਿਸ ਦਾ ਨਸੀਬ ਆਪ ਦਿਤਾ ਬਦਲਾਈਆ। ਸ੍ਰੀ ਭਗਵਾਨ ਜਿਨ੍ਹਾਂ ਫੜਦਾ ਉਹਨਾਂ ਨਾ ਛੱਡਦਾ, ਜਿਨ੍ਹਾਂ ਦੇ ਅੰਦਰ ਵੜਦਾ ਉਹਨਾਂ ਦਾ ਲਾਹ ਕੇ ਪੜਦਾ ਆਪਣਾ ਰੰਗ ਵਖਾਈਆ। ਭਗਤਾਂ ਦਾ ਬਰਦਾ ਸੇਵਾ ਕਰਦਾ, ਦਰ ਦਰ ਘਰ ਘਰ ਆਪਣੀ ਅਲਖ ਜਗਾਈਆ। ਭੱਠੀਆਂ ਉਤੇ ਕਦੇ ਨਾ ਸੜਦਾ, ਤੱਤੀਆਂ ਤਵੀਆਂ ਉਤੇ ਚਰਨ ਨਾ ਧਰਦਾ, ਬਿਨ ਤੱਤਾਂ ਆਪਣਾ ਆਸਣ ਲਾਈਆ। ਜੇ ਏਹੋ ਜੇਹਾ ਖੇਲ ਅਰਜਨ ਨਾਲ ਨਾ ਕਰਦਾ, ਪ੍ਰਭ ਨਾਲ ਮੇਲ ਕੌਣ ਮਿਲਾਈਆ।
ਨਾ ਪ੍ਰਭੂ ਨਾ ਭਗਤ ਕੋਈ ਏਥੇ ਆ ਕੇ ਵੜਦਾ, ਏਸ ਧਰਨੀ ਧਰਤ ਨਾ ਮਿਲੇ ਵਡਿਆਈਆ। ਜਿਥੇ ਗੁਰਮੁਖ ਗੁਰਸਿਖ ਸੰਤ ਸੁਹੇਲਾ ਚਰਨ ਧਰਦਾ, ਉਹੋ ਧਰਤੀ ਸੋਭਾ ਪਾਈਆ। ਅੱਜ ਤੋਂ ਮਾਲਕ ਤੁਹਾਨੂੰ ਸਭ ਨੂੰ ਬਣਾ ਓਸ ਘਰ ਦਾ, ਜਿਸ ਘਰ ਵਿਚ ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਜਗਤ ਦਰਿਆ ਨਾ ਕੋਇ ਅਟਕਾਈਆ। ਜਿਸ ਮੰਜ਼ਲ ਪੌੜੇ ਕੋਈ ਨਹੀਂ ਚੜ੍ਹਦਾ, ਉਸੇ ਪੌੜੇ ਗੁਰਮੁਖ ਦਿਤੇ ਚੜ੍ਹਾਈਆ। ਗ਼ਰੀਬਾਂ ਵਿਚੋਂ ਗ਼ਰੀਬ ਨਿਮਾਣਿਆਂ ਵਿਚੋਂ ਨਿਮਾਣਾ ਪੁਰਖ ਅਕਾਲ ਦੀਨ ਦਿਆਲ ਸਦਾ ਜਨ ਭਗਤਾਂ ਆਪਣੇ ਸੀਸ ਉਤੇ ਧਰਦਾ, ਜਗਦੀਸ਼ ਆਪਣੀ ਸੇਵ ਕਮਾਈਆ। ਵੇਖੋ ਮੰਗੀ ਮੰਗਦਾ ਫਲ ਮਿਲਦਾ, ਦਿਲ ਦਾ ਦਿਲਦਾਰ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤੋ ਤੁਸੀਂ ਨਹੀਂ ਗ਼ਰੀਬ, ਜਗਤ ਮਾਇਆ ਕੰਮ ਕਿਸੇ ਨਾ ਆਈਆ। ਸਤਿਜੁਗ ਦੀ ਅਗਲੀ ਵੇਖੋ ਤਰਤੀਬ, ਤਰਾ ਤਰਾ ਰਿਹਾ ਜਣਾਈਆ। ਸਦੀ ਵੀਹਵੀਂ ਰਹੀ ਬੀਤ, ਚੌਦਾਂ ਲੋਕ ਦੇਣ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿ ਕੇ ਗਏ ਠੀਕ, ਭਵਿਖਤਾਂ ਵਿਚ ਜਣਾਈਆ । ਜਿਸ ਵੇਲੇ ਆਏ ਵਾਹਦ ਲਾਸ਼ਰੀਕ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਸੋ ਸ੍ਰਿਸ਼ਟ ਸਬਾਈ ਦਏ ਨਸੀਹਤ, ਹੁਕਮ ਨਾਲ ਜਣਾਈਆ। ਜਿਨ੍ਹਾਂ ਨੂੰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਕੇ ਦਿਤੀ ਵਸੀਅਤ, ਉਹਨਾਂ ਦਾ ਲੇਖਾ ਦਏ ਮੁਕਾਈਆ। ਲਿਖਤਾਂ ਵਿਚੋਂ ਲੇਖ ਕੱਢਕੇ ਅਸਲੀਅਤ, ਅਸਲ ਆਪਣੀ ਧਾਰ ਸਮਝਾਈਆ। ਗੁਰਮੁਖਾਂ ਦੀ ਇਕੋ ਬਣਾ ਕੇ ਵਲਦੀਅਤ, ਜਗਤ ਨਾਤੇ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਦੇਵਣਹਾਰ ਵਡਿਆਈਆ। ਪਲੰਘ ਕਹੇ ਮੇਰੇ ਉਤੇ ਚੜ੍ਹਿਆ ਕੌਣ, ਬੈਠਾ ਆਸਣ ਲਾਈਆ। ਜਿਸ ਦੇ ਚਾਰ ਕੁੰਟ ਇਰਦ ਗਿਰਦ ਫਿਰਦੀ ਉਣੰਜਾ ਪੌਣ, ਆਪਣੀ ਸੇਵ ਕਮਾਈਆ। ਜਿਸ ਦਾ ਕਾਇਆ ਮੰਦਰ ਅੰਦਰ ਉਜੜਿਆ ਖੇੜਾ ਪ੍ਰਭੂ ਆਇਆ ਵਸੌਣ, ਸਾਢੇ ਤਿੰਨ ਹੱਥ ਮੰਦਰ ਦਏ ਵਸਾਈਆ। ਕੂੜੀ ਕਿਰਿਆ ਬੁਰਜ ਹੰਕਾਰੀ ਆਇਆ ਢੌਣ, ਮਾਇਆ ਮਮਤਾ ਮੋਹ ਦਏ ਗਵਾਈਆ। ਜੁਗ ਜਨਮ ਦੇ ਵਿਛੜੇ ਆਇਆ ਮਿਲੌਣ, ਕੱਠੇ ਕਰਕੇ ਜੋੜ ਜੁੜਾਈਆ। ਚਰਨ ਟਿੱਕਾ ਮਸਤਕ ਆਇਆ ਛੁਹੌਣ, ਲਹਿਣਾ ਦੇਣਾ ਰਾਵੀ ਰਿਹਾ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦਾ ਸੁਹੇਲਾ ਇਕ ਅਖਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਮਿਲਿਆ ਤਿਨ੍ਹਾਂ ਮਿਲੀ ਵਡਿਆਈਆ।
੧੫ ਪੋਹ ੨੦੨੧ ਬਿਕ੍ਰਮੀ ਉਜਾਗਰ ਸਿੰਘ ਦੇ ਗ੍ਰਹਿ ਪਿੰਡ ਮਮੀਆਂ
ਹਰਿ ਸਤਿਗੁਰ ਸ਼ਬਦ ਅਗੰਮਾ ਖੋਜੀ, ਦੋ ਜਹਾਨਾਂ ਵੇਖ ਵਖਾਇੰਦਾ। ਭਗਤ ਵਛਲ ਹਰਿ ਭਗਵਨ ਚੋਜੀ, ਲੱਖ ਚੁਰਾਸੀ ਭੇਵ ਚੁਕਾਇੰਦਾ । ਠਾਕਰਾਂ ਦਾ ਹਰਿ ਠਾਕਰ ਮੌਜੀ, ਮਜਲਸ ਇਕੋ ਨਾਮ ਰਖਾਇੰਦਾ। ਜਨਮ ਕਰਮ ਦੇ ਵਿਛੜੇ ਵੇਖੇ ਰੋਗੀ, ਬਿਛਰਤ ਆਪ ਮਿਲਾਇੰਦਾ। ਫੜਕੇ ਚੂੰਡੀ ਕਾਇਆ ਵਿਚੋਂ ਉਤਲੀ ਬੋਦੀ, ਸੋਈ ਸੁਰਤੀ ਆਪ ਉਠਾਇੰਦਾ। ਲੇਖੇ ਲਾ ਕੇ ਕਮਲੀ ਕੋਝੀ, ਦਰਗਾਹ ਸਾਚੀ ਆਪ ਵਡਿਆਇੰਦਾ। ਨਾਮ ਭੰਡਾਰਾ ਖੋਲ੍ਹ ਕੇ ਖਾਨਾ ਮੋਦੀ, ਮੁੱਦਤ ਪਿਛੋਂ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ
ਕਰਨੀ ਵੇਖ ਵਖਾਇੰਦਾ। ਧੁਰ ਦੀ ਕਰਨੀ ਵੇਖਣਹਾਰਾ, ਹਰਿ ਕਰਤਾ ਵਡ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਬ੍ਰਹਿਮੰਡ ਖੰਡ ਜਿਸ ਦਾ ਪਸਾਰਾ, ਖਾਣੀ ਬਾਣੀ ਆਪਣੀ ਕਾਰ ਕਮਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਾਵਣਹਾਰਾ ਸਾਰਾ, ਤੱਤਾਂ ਅੰਦਰ ਆਪਣਾ ਡੇਰਾ ਲਾਈਆ । ਸ਼ਬਦ ਅਗੰਮੀ ਬਣ ਵਣਜਾਰਾ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਜਿਸ ਦਾ ਲਹਿਣਾ ਉਸ ਦਾ ਦੇਣਾ ਪੂਰਬ ਕਰਮਾਂ ਲਾਹੇ ਉਧਾਰਾ, ਕਰਜ਼ਾ ਮਕਰੂਜ਼ ਸਿਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਹਰ ਘਟ ਥਾਈਂਆ। ਸ਼ਬਦ ਖੋਜੀ ਗੁਰਮੁਖ ਚੁਣਦਾ, ਲੱਖ ਚੁਰਾਸੀ ਵੇਖ ਵਖਾਈਆ। ਲਹਿਣਾ ਦੇਣਾ ਮੁਕਾਵੇ ਗੁਣ ਅਵਗੁਣ ਦਾ, ਕਰਮ ਕਾਂਡ ਡੇਰਾ ਢਾਹੀਆ। ਭੇਵ ਖੁਲ੍ਹਾਵੇ ਆਤਮਕ ਧੁਨ ਦਾ, ਅਨਹਦ ਨਾਦੀ ਨਾਦ ਵਜਾਈਆ। ਪੰਧ ਮੁਕਾਵੇ ਅਗਲੀ ਸੁੰਨ ਦਾ, ਸੁੰਨ ਸਮਾਧ ਨਾ ਕੋਇ ਸਮਾਈਆ। ਸੰਤ ਸੁਹੇਲੇ ਗੁਰਮੁਖ ਸੱਜਣ ਆਪੇ ਪੁਛਦਾ, ਨਿਰਵੈਰ ਹੋ ਕੇ ਫੇਰਾ ਪਾਈਆ। ਲੇਖਾ ਜਾਣੇ ਸਾਢੇ ਤਿੰਨ ਹੱਥ ਕਾਇਆ ਮਾਟੀ ਪੰਜ ਤਤ ਬੁਤ ਦਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਈਆ। ਪੜਦਾ ਲਾਹਵੇ ਆਪਣਾ ਲੁਕ ਦਾ, ਸਾਖਿਆਤ ਸਤਿ ਸਰੂਪ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਦੇਵਣਹਾਰ ਵਡਿਆਈਆ। ਸ਼ਬਦ ਖੋਜੀ ਦੇਖੇ ਦੋ ਜਹਾਂ, ਬ੍ਰਹਿਮੰਡ ਖੰਡ ਪੁਰੀ ਲੋਅ ਧਰਤ ਧਵਲ ਆਪਣਾ ਵੇਸ ਵਟਾਈਆ। ਸੰਤ ਸੁਹੇਲੇ ਲਏ ਉਠਾ, ਗੁਰ ਗੁਰ ਭੇਵ ਖੁਲ੍ਹਾਈਆ। ਗੁਰਮੁਖ ਸੱਚੇ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਗੁਰਸਿਖ ਗੂੜ੍ਹੇ ਰੰਗ ਲਏ ਰੰਗਾ, ਰੰਗ ਮਜੀਠੀ ਨਾਮ ਚੜ੍ਹਾਈਆ। ਸਚ ਸੰਦੇਸਾ ਧੁਰ ਦਾ ਦਏ ਸੁਣਾ, ਬਿਨ ਅੱਖਰਾਂ ਨਾਮ ਪੜ੍ਹਾਈਆ। ਬਿਨ ਦੀਨ ਦਿਆਲ ਸਾਹਿਬ ਕਿਰਪਾਲ ਅੰਤਮ ਪਕੜੇ ਕੋਈ ਨਾ ਬਾਂਹ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਸ੍ਰਿਸ਼ਟੀ ਦ੍ਰਿਸ਼ਟੀ ਕੂਕ ਰਹੀ ਵਾਂਗ ਕਾਂ, ਕਾਗ ਵਾਂਗ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਖੋਜੀ ਕਹੇ ਮੈਂ ਆਦਿ ਜੁਗਾਦਿ ਜੁਗ ਚੌਕੜੀ ਲੱਭਦਾ, ਮਾਣਸ ਮਾਨੁਖ ਮਾਨਸ ਘਰ ਘਰ ਵੇਖ ਵਖਾਈਆ। ਜਿਨ੍ਹਾਂ ਦਾ ਪਰਮ ਪੁਰਖ ਦਾ ਨਾਤਾ ਜੁੜਿਆ ਪਿਓ ਪੁਤ ਦਾ, ਸੋ ਪਤਵੰਤੇ ਦਿਆਂ ਮਿਲਾਈਆ। ਲੇਖਾ ਚੁਕਾਵਾਂ ਮਾਣਸ ਦੇਹੀ ਮਨੁੱਖ ਦਾ, ਲੱਖ ਚੁਰਾਸੀ ਫੰਦ ਕਟਾਈਆ। ਝਗੜਾ ਚੁਕਾਵਾਂ ਮਾਤ ਗਰਭ ਦੇ ਦੁੱਖ ਦਾ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਲੇਖਾ ਮੁਕਾਵਾਂ ਉਲਟੇ ਰੁੱਖ ਦਾ, ਸਨਮੁਖ ਹੋ ਕੇ ਦਰਸ ਦਿਖਾਈਆ। ਵਕਤ ਸੁਹਾਵਾਂ ਸੁਹੰਜਣੀ ਰੁੱਤ ਦਾ, ਛਹਿਬਰ ਹਰਿ ਹਰਿ ਨਾਮ ਲਗਾਈਆ। ਜਿਸ ਵੇਲੇ ਪੁਰਖ ਅਕਾਲ ਦੀਨ ਦਿਆਲ ਮੇਰੇ ਕੋਲੋਂ ਪੁੱਛਦਾ, ਜਨ ਭਗਤ ਓਸ ਨੂੰ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁਕਾਵੇ ਥਾਉਂ ਥਾਈਂਆ। ਸ਼ਬਦ ਖੋਜੀ ਕਹੇ ਮੈਂ ਵੇਖਿਆ ਨਵ ਖੰਡ, ਨੌ ਦਰ ਸ੍ਰਿਸ਼ਟੀ ਫੋਲ ਫੁਲਾਈਆ। ਨਵ ਰਸ ਕੂੜ ਪਖੰਡ, ਭੇਖੀ ਆਪਣਾ ਭੇਖ ਰਹੇ ਜਣਾਈਆ। ਸੁਰਤ ਸਵਾਣੀ ਸਭ ਦੀ ਵੇਖੀ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਆਸਾ ਤ੍ਰਿਸਨਾ ਮਾਇਆ ਮਮਤਾ ਹਉਮੇ ਹੰਗਤਾ ਕੋਈ ਨਾ ਢਾਹਵੇ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਨੂਰ ਚੜ੍ਹਿਆ ਕੋਇ ਨਾ ਚੰਦ, ਘਰ ਵਿਚ ਘਰ ਨਾ ਕੋਇ ਰੁਸ਼ਨਾਈਆ। ਡੂੰਘੀ ਕੰਦਰ ਮੇਟੇ ਕੋਈ ਨਾ ਪੰਧ, ਸਫ਼ਰੀ ਹੋ ਕੇ ਸਫ਼ਰ ਨਾ ਕੋਇ ਚੁਕਾਈਆ। ਆਤਮ ਪਰਮਾਤਮ ਮਿਲਕੇ ਗਾਏ ਕੋਈ ਨਾ ਛੰਦ, ਰਸਨਾ ਜਿਹਵਾ ਬੱਤੀ ਦੰਦ ਜਗਤ
ਕਰੇ ਪੜ੍ਹਾਈਆ। ਤੇਰਾ ਨਾਉਂ ਨਿਰੰਕਾਰ ਦੀਨਾਂ ਮਜ਼੍ਹਬਾਂ ਵਿਚ ਦਿਤਾ ਵੰਡ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਤੇਰਾ ਅਨਰਾਗੀ ਰਾਗ ਨਾ ਕੋਇ ਸੁਣਾਈਆ। ਸੱਤ ਦੀਪ ਕੂੜ ਕੁੜਿਆਰ ਪੌਂਦਾ ਵੇਖਿਆ ਡੰਡ, ਜੂਠਾ ਝੂਠਾ ਡੰਕਾ ਰਿਹਾ ਵਜਾਈਆ। ਸਾਚੇ ਮੰਦਰ ਕੋਈ ਨਾ ਵੇਖੇ ਲੰਘ, ਨਿਜ ਨੇਤਰ ਤੇਰਾ ਦਰਸ ਕੋਇ ਨਾ ਪਾਈਆ। ਤੂੰ ਦਾਤਾ ਸਾਹਿਬ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਜਿਨ੍ਹਾਂ ਗੁਰਮੁਖਾਂ ਲਾਵੇਂ ਆਪਣੇ ਅੰਗ, ਅੰਗੀਕਾਰ ਲਏਂ ਬਣਾਈਆ। ਉਹਨਾਂ ਏਥੇ ਓਥੇ ਦੋ ਜਹਾਨ ਹੋਵੇਂ ਸੰਗ, ਸਗਲਾ ਸੰਗ ਬਣਾਈਆ। ਲੱਖ ਚੁਰਾਸੀ ਤੋੜ ਕੇ ਫੰਦ, ਜਮ ਕੀ ਫਾਸੀ ਦਏ ਕਟਾਈਆ। ਨਿਜ ਆਤਮ ਨਿਜ ਘਰ ਨਿਜ ਗ੍ਰਹਿ ਦੇ ਕੇ ਪਰਮਾਨੰਦ, ਪਰਮਾਤਮ ਆਪਣੇ ਵਿਚ ਸਮਾਈਆ। ਜਿਨ੍ਹਾਂ ਤੇਰਾ ਢੋਲਾ ਗਾਇਆ ਸੋ ਪੁਰਖ ਨਿਰੰਜਣ ਅਗੰਮੀ ਛੰਦ, ਸੋ ਹੰ ਬ੍ਰਹਮ ਲੇਖਾ ਗਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸ਼ਬਦ ਖੋਜੀ ਸੰਤ ਸੁਹੇਲੇ ਤੇਰੇ ਨਾਲ ਮਿਲਾਈਆ। ਸ਼ਬਦ ਖੋਜੀ ਕਹੇ ਮੈਂ ਵੇਖੇ ਚਾਰ ਜੁਗ, ਜੁਗ ਚੌਕੜੀ ਫੇਰਾ ਪਾਈਆ। ਅੰਤਮ ਸਭ ਦੀ ਔਧ ਗਈ ਮੁੱਕ, ਥਿਰ ਨਜ਼ਰ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਿਰ ਕਦਮਾਂ ਉਤੇ ਸਾਰੇ ਬੈਠੇ ਸੁੱਟ, ਮਾਣ ਅਭਿਮਾਣ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੋੜ ਗਏ ਮੁਖ, ਸਦੀ ਵੀਹਵੀਂ ਦਿਸੇ ਨਾ ਕੋਇ ਰੁਸ਼ਨਾਈਆ। ਨਵ ਨੌ ਚਾਰ ਘਰ ਘਰ ਲੱਗਾ ਦੁੱਖ, ਅਗਨੀ ਅੱਗ ਨਾ ਕੋਇ ਬੁਝਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਜਿਸ ਤੇਰੀ ਰੱਖੀ ਓਟ, ਓੜਕ ਇਕੋ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜਨ ਸਾਚੇ ਵੇਖ ਵਖਾਈਆ। ਸ਼ਬਦ ਖੋਜੀ ਕਹੇ ਮੈਂ ਵੇਖਾਂ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਖੋਜ ਖੁਜਾਈਆ। ਗੁਰਮੁਖ ਸੱਚੇ ਸਾਚੇ ਲਾੜ, ਹਰਿਜਨ ਹਰਿ ਹਰਿ ਦਿਆਂ ਮਿਲਾਈਆ। ਜਿਨ੍ਹਾਂ ਦਾ ਪਿਛਲਾ ਲੇਖਾ ਕੂੜ ਕੁੜਿਆਰਾ ਦੇਵਾਂ ਪਾੜ, ਅਗਲਾ ਹੁਕਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪੈਜ ਸੁਆਰ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਖੋਜੀ ਕਹੇ ਮੈਂ ਜਗਤ ਜਹਾਨ ਲੱਭਦਾ, ਦਹਿ ਦਿਸ਼ਾ ਵੇਖ ਵਖਾਈਆ। ਜਿਹੜਾ ਗੁਰਸਿਖ ਹਰਿ ਜੂ ਤੇਰਾ ਨਾਮ ਜਪਦਾ, ਦਿਵਸ ਰੈਣ ਧਿਆਨ ਲਗਾਈਆ। ਮੈਂ ਉਸ ਦਾ ਪੜਦਾ ਲਾਹਵਾਂ ਅੰਦਰਲੀ ਅੱਖ ਦਾ, ਨਿਜ ਨੇਤਰ ਕਰਾਂ ਰੁਸ਼ਨਾਈਆ । ਉਹ ਰੂਪ ਬਣ ਜਾਏ ਸਚ ਦਾ, ਕੂੜੀ ਕਿਰਿਆ ਡੇਰਾ ਢਾਹੀਆ। ਤੇਰੇ ਚਰਨ ਕਵਲ ਸਚ ਸਰਨਾਈ ਢੱਠਦਾ, ਦੂਜਾ ਇਸ਼ਟ ਨਾ ਕੋਇ ਮਨਾਈਆ । ਨਾਤਾ ਛੱਡ ਕੇ ਤਤ ਅੱਠ ਦਾ, ਨੌ ਦਵਾਰੇ ਲੇਖਾ ਦਏ ਮੁਕਾਈਆ। ਤੇਰੇ ਪ੍ਰੇਮ ਅੰਦਰ ਹੱਸਦਾ, ਪ੍ਰੀਤੀ ਅੰਦਰ ਸੇਵ ਕਮਾਈਆ। ਸੋਹਣਾ ਸੁਹੰਜਣਾ ਵੇਲਾ ਵਕਤ ਭਗਤ ਭਗਵਾਨ ਦੋਹਾਂ ਦੇ ਸਾਂਝੇ ਜਸ ਦਾ, ਜਿਸ ਦਾ ਜਸ ਸ਼ਾਸਤਰ ਸਿਮਰਤ ਵੇਦ ਪੁਰਾਨ ਗਾ ਸਕੇ ਨਾ ਕੋਇ ਰਾਈਆ। ਸਾਚਾ ਭਗਤ ਹਰਿ ਭਗਵਨ ਤੇਰੇ ਦਵਾਰੇ ਵਸਦਾ, ਦੂਜੇ ਦਰ ਆਸਣ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਲਖਣਾ ਅਲਖ ਦਾ, ਅਲਖ ਅਗੋਚਰ ਅਗੰਮ ਅਥਾਹ ਆਪਣੀ ਕਾਰ ਕਮਾਈਆ।