ਪੁਸਤਕਾਲਾਭਾਗ ੧੮

ਸੋਲਾਂ ਪੋਹ ੨੦੨੧ ਬਿਕ੍ਰਮੀ ਮੁਨਸ਼ਾ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਸੱਤ ਰੰਗ ਕਹਿਣ ਜਿਸ ਵੇਲੇ ਗੁਰ ਹਰਿਗੋਬਿੰਦ ਧਾਰ ਪਹਿਨੀ ਸੀ ਮੀਰੀ ਪੀਰੀ, ਤਨ ਖ਼ਾਕੀ ਦਿਤੀ ਵਡਿਆਈਆ। ਓਸ ਸਮੇਂ ਉਸ ਦੇ ਮਸਤਕ ਉਤੇ ਸੱਤ ਰੰਗ ਦੀ ਨਜ਼ਰ ਆਈ ਲਕੀਰੀ, ਆਪਣਾ ਨੂਰ ਨੂਰ ਪਰਗਟਾਈਆ। ਉਸ ਦੇ ਗਲ ਵਿਚ ਸੋਹੇ ਮਣਕਿਆਂ ਵਾਲੀ ਸੱਤ ਰੰਗ ਦੀ ਜ਼ੰਜੀਰੀ, ਜਿਹੜੀ ਹੀਰੇ ਲਾਲ ਮੋਤੀ ਪੰਨੇ ਨਾਉਂ ਧਰਾਈਆ। ਓਧਰੋਂ ਇਕ ਸਾਧ ਆਇਆ ਤਕ਼ਦੀਰੀ, ਪੰਜ ਫ਼ੁੱਟ ਲਕੜੀ ਹੱਥ ਉਠਾਈਆ। ਉਸ ਦੇ ਕੋਲ ਸੀ ਇਕ ਨਿੱਕੀ ਜਿਹੀ ਗਡੀਰੀ, ਜੋ ਖਿੱਚੀ ਆਇਆ ਵਾਹੋ ਦਾਹੀਆ। ਉਤੇ ਰੱਖੀ ਸਵਾ ਫ਼ੁਟ ਦੀ ਪੀੜ੍ਹੀ, ਖ਼ੁਸ਼ੀਆਂ ਨਾਲ ਬਣਾਈਆ। ਅਗੇ ਸੰਗਤ ਬੜੀ ਸੀ ਭੀੜੀ, ਰਾਹ ਖੈੜਾ ਨਾ ਕੋਈ ਸਮਝਾਈਆ। ਉਸ ਨੇ ਮੂੰਹ ਵਿਚ ਉਂਗਲਾਂ ਲੈ ਕੇ ਮਾਰੀ ਸੀਟੀ, ਉਚੀ ਅਵਾਜ਼ ਲਗਾਈਆ। ਸਾਰੇ ਹੱਸਣ ਲਗ ਪਏ ਇਹ ਕਿਧਰ ਦਾ ਆਇਆ ਟੀਟੀ, ਆਪਣਾ ਹੁਕਮ ਜਣਾਈਆ। ਓਸ ਨੇ ਕਿਹਾ ਮੈਂ ਦੱਸਣ ਆਇਆ ਕਹਾਣੀ ਬੀਤੀ, ਪਿਛਲਾ ਲੇਖਾ ਦਿਆਂ ਜਣਾਈਆ। ਜਿਸ ਵੇਲੇ ਸੁਦਾਮੇ ਦਾ ਕ੍ਰਿਸ਼ਨ ਬਣਿਆ ਸੀ ਨਜ਼ਦੀਕੀ, ਗ਼ਰੀਬ ਨਿਮਾਣੇ ਮੇਲ ਮਿਲਾਈਆ। ਜਿਹੜੀ ਉਹਦੀ ਬ੍ਰਾਹਮਣੀ ਨੇ ਤੰਦਲਾ ਵਾਲੀ ਕੁਲਰ ਪੀਠੀ, ਖ਼ੁਸ਼ੀਆਂ ਨਾਲ ਗੰਢ ਬੰਧਾਈਆ। ਓਸ ਵੇਲੇ ਓਸ ਦੇ ਸੱਟ ਲੱਗੀ ਸੀ ਉਪਰ ਚੀਚੀ, ਸਵਾ ਰਤੀ ਖ਼ੂਨ ਨਿਕਲਿਆ ਚਾਈਂ ਚਾਈਂਆ। ਓਨ ਪੀੜ ਵਿਚ ਵਟੀ ਕਸੀਸੀ, ਮੱਥੇ ਵਟ ਚੜ੍ਹਾਈਆ। ਓਧਰੋਂ ਸੁਦਾਮੇ ਦੀ ਆ ਗਈ ਭਤੀਜੀ, ਗਿਆਰਾਂ ਸਾਲ ਦੀ ਉਮਰ ਲਿਖਾਈਆ। ਓਹਦੇ ਕੋਲ ਸੀ ਇਕ ਨਿੱਕੀ ਜਿਹੀ ਸ਼ੀਸ਼ੀ, ਜਿਸ ਦੇ ਵਿਚ ਤੇਲ ਨਜ਼ਰੀ ਆਈਆ। ਓਨ ਉਤੇ ਲਾਇਆ ਨਾਲ ਪ੍ਰੀਤੀ, ਪਿਆਰ ਨਾਲ ਸਮਝਾਈਆ। ਓਧਰੋਂ ਮਾਲਣ ਇਕ ਆ ਗਈ ਵਿਚੋਂ ਬਾਗ਼ੀਚੀ, ਫੁੱਲਾਂ ਹਾਰ ਗੁੰਦਾਈਆ। ਏਧਰੋਂ ਸੁਦਾਮੇ ਦੀ ਹੋਈ ਨੀਤੀ, ਚਲਣਾ ਪੰਧ ਮੁਕਾਈਆ। ਓਧਰੋਂ ਓਹਦੀ ਸਵਾਣੀ ਦੱਸੇ ਠੀਕੀ, ਆਪਣਾ ਠਾਕਰ ਲੈਣਾ ਮਨਾਈਆ। ਮੈਂ ਵਸਤ ਅਮੋਲਕ ਇਕ ਲਪੇਟੀ, ਇਹ ਓਸ ਦੀ ਭੇਟ ਚੜ੍ਹਾਈਆ। ਓਹ ਪਟੋਲ੍ਹਾ ਜਿਸ ਦੇ ਸੱਤ ਰੰਗ ਟੋਟੇ ਨਿੱਕੇ ਨਿੱਕੇ ਕੀਤੀ, ਇਕੱਠਾ ਕਰਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸੱਤ ਰੰਗ ਕਹੇ ਜਿਸ ਵੇਲੇ ਤੰਦਲਾਂ ਦਾ ਤੁਲਿਆ ਤੋਲ, ਸੁਦਾਮਾ ਯਾਰ ਅਗੇ ਰਖਾਈਆ। ਓਸ ਹੌਲੀ ਕਿਹਾ ਬੋਲ, ਕੀ ਭਾਬੀ ਘੱਲੀ ਮਠਿਆਈਆ। ਓਸ ਅਗੇ ਰਖੀ ਅਡੋਲ, ਚਰਨਾਂ ਉਤੇ ਟਿਕਾਈਆ। ਕ੍ਰਿਸ਼ਨ ਨੇ ਸੱਤਾਂ ਉਂਗਲਾਂ

ਨਾਲ ਲਈ ਖੋਲ੍ਹ, ਸੱਤਾਂ ਰੰਗਾਂ ਉਤੇ ਇਕ ਇਕ ਉਂਗਲੀ ਲਾਈਆ। ਫੇਰ ਨਾਲ ਕਿਹਾ ਮਖ਼ੌਲ, ਇਹ ਗ਼ਰੀਬਾਂ ਦਾ ਨਿਸ਼ਾਨਾ ਚੁਕ ਕੇ ਕਿਥੋਂ ਲਿਆਈਆ। ਮੈਂ ਵੇਖਿਆ ਇਸ ਦਾ ਦੋ ਜਹਾਨਾਂ ਵਜਣਾ ਢੋਲ, ਇਹਦੇ ਥੱਲੇ ਸਭ ਨੇ ਢੋਲਾ ਗੌਣਾ ਬੇਪਰਵਾਹੀਆ। ਓਸ ਨੇ ਕਿਹਾ ਮੈਂ ਅਨਭੋਲ, ਸਮਝ ਕੋਇ ਨਾ ਆਈਆ। ਕ੍ਰਿਸ਼ਨ ਨੇ ਤਿੰਨ ਵਾਰ ਲਿਆ ਹੱਥਾਂ ਨਾਲ ਟਟੋਲ, ਵੇਖ ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਜਿਸ ਵੇਲੇ ਹਰਿਗੋਬਿੰਦ ਆਵੇ ਜੋਬਨਵੰਤਾ ਸਰੀਰ ਸਡੌਲ, ਮਸਤਕ ਆਪਣੇ ਸੱਤੇ ਰੰਗ ਵਖਾਈਆ। ਓਸ ਵੇਲੇ ਸੁਦਾਮੇ ਤੇਰੀ ਇਛਿਆ ਹੋਵੇ ਕੋਲ, ਤੈਨੂੰ ਦਿਆਂ ਜਣਾਈਆ। ਓਸ ਨੇ ਸਭ ਦੇ ਨਾਲ ਮਾਰ ਕੇ ਰੋਲ, ਭੁਲੇਖੇ ਵਿਚ ਪੜਦਾ ਦੇਣਾ ਪਾਈਆ। ਅੰਦਰੋਂ ਕਰਕੇ ਧਿਆਨ ਅਡੋਲ, ਪੁਰਖ ਅਕਾਲ ਇਕ ਮਨਾਈਆ। ਕਲਜੁਗ ਅੰਤਮ ਇਹ ਤੇਰੀ ਵਸਤ ਆਵੇ ਤੇਰੇ ਕੋਲ, ਸਤਿ ਸਤਿਵਾਦੀ ਸੱਤਾਂ ਦੀਪਾਂ ਦੇਣਾ ਆਪ ਝੁਲਾਈਆ। ਸੱਤ ਰੰਗ ਕਹਿਣ ਜਿਸ ਵੇਲੇ ਹਰਿਗੋਬਿੰਦ ਪੈਂਧੇ ਖਾਂ ਦੇ ਨਾਲ ਕਰਦਾ ਸੀ ਘੋਲ, ਸੱਤਾਂ ਰੰਗਾਂ ਵਾਲਾ ਕੈਂਚ ਆਪਣੇ ਤਨ ਛੁਹਾਈਆ। ਨਾਲ ਵਜਦੇ ਸੀ ਡਮੱਕੇ ਢੋਲ, ਸੋਹਣਾ ਅਖਾੜਾ ਵੇਖੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ।

ਸੋਲਾਂ ਪੋਹ ੨੦੨੧ ਬਿਕ੍ਰਮੀ ਤ੍ਰਿਲੋਕ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਸੱਤ ਰੰਗ ਕਹਿਣ ਜਿਸ ਵੇਲੇ ਪ੍ਰਹਿਲਾਦ ਨੂੰ ਸਾੜਨ ਲਗੀ ਸੀ ਹੋਲੀ, ਹਰਨਾਕਸ਼ ਦਿਤੀ ਵਡਿਆਈਆ। ਓਸ ਵੇਲੇ ਸੱਤਾਂ ਰੰਗਾਂ ਦੀ ਗਲ ਵਿਚ ਪਾਈ ਸੀ ਚੋਲੀ, ਬਹੁਰੂਪੀਆ ਵੇਸ ਵਟਾਈਆ। ਪ੍ਰਹਿਲਾਦ ਨੂੰ ਚੁਕ ਕੇ ਆਪਣੀ ਡੌਲੀਂ, ਆਪਣੀ ਗੋਦੀ ਵਿਚ ਟਿਕਾਈਆ। ਭਗਤ ਨੇ ਭਗਵਾਨ ਨੂੰ ਮਾਰੀ ਬੋਲੀ, ਅੰਦਰੇ ਅੰਦਰ ਆਵਾਜ਼ ਸੁਣਾਈਆ । ਹੁਣ ਆਪਣੇ ਕੰਡੇ ਤੋਲੀਂ, ਸਚ ਤਰਾਜ਼ੂ ਹੱਥ ਉਠਾਈਆ। ਵੇਖੀਂ ਖ਼ਾਕ ਵਿਚ ਨਾ ਵਿਰੋਲੀਂ, ਤਨ ਮਾਟੀ ਭਸਮ ਕਰਾਈਆ। ਤੇਰੇ ਉਤੋਂ ਆਪਾ ਵਾਰ ਘੋਲ ਘੋਲੀ, ਘਾਲਨਾ ਤੇਰੀ ਝੋਲੀ ਪਾਈਆ। ਸ੍ਰੀ ਭਗਵਾਨ ਕਿਹਾ ਬੱਚਾ ਨਾ ਪਾ ਰੌਲੀ, ਮਿਹਰ ਨਜ਼ਰ ਦਿਆਂ ਰਖਾਈਆ। ਇਹ ਸੱਤ ਰੰਗ ਪੌਣ ਵਾਲੀ ਸੜ ਜਾਏ ਹੋਲੀ, ਸੱਤਾਂ ਦਾ ਮਾਲਕ ਸਿਰ ਤੇਰੇ ਹੱਥ ਰਖਾਈਆ । ਜਿਨ੍ਹਾਂ ਰੰਗਾਂ ਪਿੱਛੇ ਰੱਖਿਆ ਕਰਾਂ ਤੇਰੀ ਉਪਰ ਧੌਲੀ, ਧਰਤੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸੱਤਾਂ ਰੰਗਾਂ ਅੰਦਰ ਭਗਤ ਕੀਤੀ ਰਛਿਆ, ਮਿਹਰਵਾਨ ਦਇਆ ਕਮਾਈਆ। ਨਾਲੇ ਅਗਲੀ ਪਾ ਕੇ ਭਿਛਿਆ, ਸਚ ਦਿਤਾ ਸਮਝਾਈਆ। ਨਾਲੇ ਵਖਰਾ ਲੇਖ ਲਿਖਿਆ, ਧੁਰ ਦੀ ਧਾਰ ਸਮਝਾਈਆ। ਜਿਸ ਵੇਲੇ ਕਲਜੁਗ ਅੰਧ ਅੰਧੇਰਾ ਹੋਵੇ ਰੈਣ ਮਸਿਆ, ਮੁਸ਼ਕਲ ਹਲ ਨਾ ਕੋਇ ਕਰਾਈਆ। ਓਸ ਵੇਲੇ ਸ੍ਰੀ ਭਗਵਾਨ ਨਿਰਗੁਣ ਸਰੂਪ ਆਵੇ ਨੱਸਿਆ, ਨਰ ਨਿਰੰਕਾਰ ਫੇਰਾ ਪਾਈਆ। ਸੱਤਾਂ ਰੰਗਾਂ ਦਾ ਨਿਸ਼ਾਨ ਬਣਾ ਕੇ ਸਾਢੇ ਤਿੰਨ ਹੱਥਿਆ, ਦੇਵੇ ਲੋਕਮਾਤ ਵਡਿਆਈਆ। ਜਿਸ ਦੇ ਪਿੱਛੇ ਪ੍ਰਹਿਲਾਦ ਤੈਨੂੰ ਰਖਿਆ, ਇਸੇ ਦੇ ਪਿੱਛੇ ਚਾਰ ਜੁਗ ਦੇ ਵਿਛੜੇ ਭਗਤ ਤਰਾਈਆ। ਮਾਣ ਵਡਿਆਈ ਦੇ ਕੇ ਹੱਕ਼ਿਆ, ਹਾਕਮ ਧੁਰ ਦੇ ਦਿਆਂ ਬਣਾਈਆ। ਸੱਤਾਂ ਰਖ ਕੇ ਲੱਜਿਆ, ਘਰ ਘਰ ਦਿਆਂ ਝੁਲਾਈਆ । ਕੋਝਿਆਂ ਕਮਲਿਆਂ ਬਣਾ ਕੇ ਚੰਗਿਆ, ਚੰਗੀ ਤਰਾ ਆਪਣਾ ਵਜੂਦ ਦਿਆਂ ਵਖਾਈਆ। ਜਿਸ ਤਰਾ ਤੇਰਾ ਰੰਗ ਰੰਗਿਆ, ਇਸੇ ਤਰਾ ਸੱਤਾਂ

ਰੰਗਾਂ ਦੀ ਧਾਰ ਤੇਰੇ ਅੰਦਰੋਂ ਵਖਾਈਆ। ਨਾਲੇ ਮੌਜ ਦੇਵਾਂ ਨਾਲ ਪਲੰਘਿਆ, ਨਾਲੇ ਬਿਨ ਦੀਵੇ ਬਾਤੀ ਜੋਤ ਕਰਾਂ ਰੁਸ਼ਨਾਈਆ। ਨਾਲੇ ਪਾਰ ਕਰਾਂ ਡੂੰਘੇ ਵਹਿਣ ਵਹੰਦਿਆ, ਅਣਤਾਰੂ ਪਾਰ ਲੰਘਾਈਆ। ਨਾਲੇ ਪੂਰਬ ਕਰਮ ਦਾ ਲੇਖ ਅਗਾੜੀ ਜੋ ਦਬਿਆ, ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਨਿਸ਼ਾਨਾ ਲਹਿਣਾ ਜਗਤ ਜਹਾਨਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਰਬ ਦੇਵਣਹਾਰਾ ਦਾਨਾ, ਦਾਤਾ ਹੋ ਕੇ ਸਾਚੀ ਭਿੱਛਿਆ ਝੋਲੀ ਰਿਹਾ ਪਾਈਆ।

ਸਪਤ ਰਿਖੀਆਂ ਆਈ ਦਲੀਲ, ਇਕ ਦੂਜੇ ਨੂੰ ਸਾਰੇ ਰਹੇ ਜਣਾਈਆ। ਦਰਗਾਹੋਂ ਹੁਕਮ ਆਇਆ ਸਾਰੇ ਬਣੋ ਸ਼ੌਕੀਨ, ਆਪੋ ਆਪਣਾ ਵੇਸ ਵਟਾਈਆ। ਨਾਲ ਇਕ ਤੇ ਕਰੋ ਯਕੀਨ, ਯਕਤਰਫ਼ਾ ਧਿਆਨ ਲਗਾਈਆ। ਓਧਰੋਂ ਫਿਰਦਾ ਤੁਰਦਾ ਨਾਰਦ ਆਇਆ ਵਕੀਲ, ਜੋ ਝਗੜਿਆਂ ਦਾ ਝਗੜਾ ਬਿਨ ਝਗੜਿਉਂ ਦਏ ਬਣਾਈਆ। ਉਸ ਦੇ ਕੋਲ ਸਾਰਿਆਂ ਕੀਤੀ ਅਪੀਲ, ਕੁਝ ਸਾਨੂੰ ਦੇ ਸਮਝਾਈਆ। ਕਿਹੜਾ ਬਸਤਰ ਲਈਏ ਪਹਿਨ, ਸੋਹਣਾ ਚੰਗਾ ਨਜ਼ਰੀ ਆਈਆ। ਉਸ ਨੇ ਕਿਹਾ ਮੈਂ ਗੱਲ ਨਹੀਂ ਕਰਨੀ ਕੋਈ ਲੋਕ ਤੀਨ, ਤਿੰਨਾਂ ਲੋਕਾਂ ਵਿਚ ਨਾ ਕੋਇ ਵਡਿਆਈਆ । ਜਿਸ ਸਾਹਿਬ ਸਤਿ ਦੇ ਸਾਰੇ ਅਧੀਨ, ਬੈਠੇ ਸੀਸ ਨਿਵਾਈਆ। ਓਸ ਦੇ ਹੋ ਕੇ ਦੀਨ, ਦੁਨੀਆ ਵਾਲੀ ਮੰਗ ਓਸੇ ਦੇ ਅਗੇ ਝੋਲੀ ਡਾਹੀਆ। ਹਿਰਦੇ ਅੰਦਰ ਲਓ ਚੀਨ, ਨਿਜ ਆਤਮ ਰਾਹ ਤਕਾਈਆ। ਉਹ ਤੁਹਾਨੂੰ ਆਪਣਾ ਆਪੇ ਦੱਸ ਦਏ ਸੀਨ, ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਬਣਤ ਬਣਾਈਆ। ਸਪਤ ਰਿਖੀ ਆਈ ਉਮੰਗ, ਅੰਦਰ ਅੰਦਰ ਧਿਆਨ ਲਗਾਈਆ। ਸੱਤਾਂ ਸੱਤੇ ਨਜ਼ਰੀ ਆਏ ਰੰਗ, ਪੁਰਖ ਅਕਾਲ ਦਏ ਸਮਝਾਈਆ। ਇਹ ਸਾਰੇ ਪਹਿਨੋਂ ਨਿਸ਼ੰਗ, ਨਿਸ਼ਾਨਾ ਆਪਣਾ ਦਿਤਾ ਵਖਾਈਆ। ਲਾਲ ਕੰਚਨ ਸੂਹਾ ਚਿੱਟਾ ਪੀਲਾ ਨੀਲਾ ਕਾਲਾ ਸੋਹਣਾ ਲਗੇ ਚੰਦ, ਚਮਕ ਚਮਕ ਨਾਲ ਚਮਕਾਈਆ। ਵਖਰੋ ਵਖਰੀ ਦਾਤ ਤੁਹਾਨੂੰ ਦਿਤਾ ਧਨ, ਲੋਕਮਾਤ ਦੇਵੇ ਵਡਿਆਈਆ। ਕਲਜੁਗ ਅੰਤਮ ਸੱਤਾਂ ਨੂੰ ਇਕੱਠਾ ਕਰ ਕੇ ਦਏ ਬੰਨ੍ਹ, ਮਾਨਸਾਂ ਵਾਲੀ ਦਏ ਵਡਿਆਈਆ। ਸੱਤਾਂ ਸਚ ਕਰ ਕੇ ਲੈਣਾ ਮੰਨ, ਮਨਸਾ ਸਭ ਦੀ ਪੂਰ ਕਰਾਈਆ। ਓਸ ਨੂੰ ਚਾੜ੍ਹੇ ਇਕੋ ਪੁਰਖ ਅਕਾਲ ਦਾ ਸਚਾ ਚੰਨ, ਸ਼ਬਦ ਦੁਲਾਰਾ ਰੂਪ ਵਟਾਈਆ। ਜਿਸ ਜਗਤ ਵਿਕਾਰ ਨੂੰ ਦੇਣਾ ਡੰਨ, ਹੰਕਾਰ ਦੇਣਾ ਗਵਾਈਆ। ਗ਼ਰੀਬ ਨਿਮਾਣਿਆਂ ਦਾ ਬੇੜਾ ਬੰਨ੍ਹ, ਜਨ ਭਗਤਾਂ ਹੋਏ ਸਹਾਈਆ। ਓਸ ਵੇਲੇ ਸਾਰਿਆਂ ਮਿਲ ਕੇ ਕਹਿਣਾ ਧੰਨ ਧੰਨ, ਧੰਨ ਪ੍ਰਭੂ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਤੇਰਾ ਲਹਿਣਾ ਵੇਲੇ ਵਕ਼ਤ ਨਾਲ ਮੁਕਾਈਆ।

ਬ੍ਰਾਹਮਣ ਦੀਆਂ ਇੱਕੀਆਂ ਪੱਗਾਂ ਵਿਚੋਂ ਰੰਗ ਸੱਤ, ਆਪਣਾ ਰੂਪ ਵਖਾਈਆ। ਜਿਸ ਵੇਲੇ ਓਸ ਗਠੜੀ ਨੂੰ ਰਵਿਦਾਸ ਦਾ ਲੱਗਾ ਹੱਥ, ਉਹ ਅੰਦਰੇ ਅੰਦਰ ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਕਰਨ ਪੁਕਾਰ ਰਵੀ ਸਾਨੂੰ ਕੁਝ ਦੱਸ, ਅਗਲਾ ਹਾਲ ਸਮਝਾਈਆ। ਜੋ ਤੇਰੇ ਅੰਦਰ ਰਿਹਾ

ਵਸ, ਉਹ ਸਾਨੂੰ ਦੇਣਾ ਮਿਲਾਈਆ। ਜਿਸ ਦੀ ਯਾਦ ਅੰਦਰ ਟੁੱਟਿਆਂ ਜੋੜਿਆਂ ਡੋਰੀ ਲਾਵੇਂ ਕਸ ਕਸ, ਕੱਚਾ ਤੰਦ ਦੰਦਾਂ ਨਾਲ ਖਿਚਾਈਆ। ਤੇਰਾ ਸਬਰ ਸੰਤੋਖ ਵਾਲਾ ਵੇਖ ਕੇ ਹਠ, ਸਾਡੀ ਧੀਰਜ ਰਹੀ ਨਾ ਰਾਈਆ। ਕਿਹੜਾ ਰਾਮ ਕਿਹੜਾ ਨਾਮ ਰਿਹਾ ਰਟ, ਜਿਸ ਨੇ ਝੂਠੇ ਰੱਟੇ ਦਿਤੇ ਮੁਕਾਈਆ। ਰਵਿਦਾਸ ਨੇ ਓਸੇ ਵੇਲੇ ਤਿੱਖੀ ਆਰ ਉਤੇ ਦਿਤੀ ਰਖ, ਥੋੜੀ ਜਿਹੀ ਦਬਾਈਆ। ਇਸੇ ਤਰਾ ਪ੍ਰਭ ਮੇਰਾ ਅੰਦਰੋਂ ਖੋਲ੍ਹ ਦੇਵੇ ਅੱਖ, ਪ੍ਰਤੱਖ ਨਜ਼ਰੀ ਆਈਆ। ਉਹ ਸੱਤੇ ਪਏ ਹਸ, ਖ਼ੁਸ਼ੀਆਂ ਵਿਚ ਸੁਣਾਈਆ। ਅਸੀਂ ਕਿਵੇਂ ਕਰੀਏ ਉਹਦਾ ਜਸ, ਸਾਨੂੰ ਦੇ ਸਮਝਾਈਆ। ਰਵਿਦਾਸ ਕਿਹਾ ਉਹ ਮੇਰਾ ਪੁਰਖ ਸਮਰਥ, ਸਭ ਦੀ ਆਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ । ਸੱਤ ਰੰਗ ਕਿਹਾ ਸਾਨੂੰ ਬੱਧਾ ਬ੍ਰਾਹਮਣ ਨੇ ਗਠੜੀ, ਆਪਣੀ ਵੰਡ ਵੰਡਾਈਆ। ਉਤੇ ਗੰਢ ਦੇ ਦਿਤੀ ਤਕੜੀ, ਜਿਹੜੀ ਛੇਤੀ ਖੁਲ੍ਹ ਕਦੇ ਨਾ ਜਾਈਆ। ਸਾਡੇ ਉਤੇ ਚਾਰ ਵੇਰਾਂ ਲਪੇਟੀ ਅਖ਼ੀਰੀ ਪਗੜੀ, ਇਕ ਦੂਜੇ ਉਤੇ ਦਿਤਾ ਬੰਧਾਈਆ। ਸਾਡੇ ਉਤੇ ਆਪਣੇ ਹੱਥ ਵਿਚ ਫੜਨ ਵਾਲੀ ਅੜਾ ਦਿਤੀ ਲਕੜੀ, ਗੰਢ ਵਿਚੋਂ ਆਰ ਪਾਰ ਲੰਘਾਈਆ। ਤਿੰਨ ਰੰਗ ਕਹਿਣ ਸਾਨੂੰ ਲਈ ਜਾਂਦਾ ਸੀ ਖਤਰੀ, ਆਪਣਿਆਂ ਬੱਚਿਆਂ ਵਾਸਤੇ ਜਿਨ੍ਹਾਂ ਦੀ ਸਗਨਾਂ ਜੰਞ ਚੜ੍ਹਾਈਆ। ਇਸ ਬ੍ਰਾਹਮਣ ਨੇ ਰਾਹ ਵਿਚ ਖੋਲ੍ਹ ਕੇ ਪਤਰੀ, ਐਵੇਂ ਝੂਠਾ ਪਤਾ ਦਿਤਾ ਬਣਾਈਆ । ਬੁਢਿਆ ਤੇਰੀ ਉਮਰ ਸੱਤਰ ਬਹੱਤਰੀ, ਜੇ ਦਾਨ ਨਾ ਦੇਵੇਂ ਤੇਰੀ ਖ਼ਾਲੀ ਰਹੇ ਕੁੜਮਾਈਆ। ਆਹ ਵੇਖ ਇਹ ਕੁੰਡਲਾਂ ਵਾਲੀ ਮੇਰੀ ਅੱਖਰੀ, ਜਿਹੜੀ ਬਾਰਾਂ ਰਾਸ਼ੀ ਵਿਚੋਂ ਨਜ਼ਰੀ ਆਈਆ ਉਨੇਂ ਚਿਰ ਨੂੰ ਇਕ ਜੱਟ ਹੱਥ ਫੜੀ ਆਉਂਦਾ ਸੀ ਬਕਰੀ, ਰੱਸੀ ਹੱਥ ਵਿਚ ਲਟਕਾਈਆ। ਬ੍ਰਾਹਮਣ ਕਿਹਾ ਇਹ ਨਹੀਂ ਅੰਦਰੋਂ ਤਗੜੀ, ਕੋਈ ਰੋਗ ਅੰਦਰੋਂ ਰਿਹਾ ਸਤਾਈਆ। ਜੇ ਤੇਰੇ ਘਰ ਜਾ ਕੇ ਮਰ ਗਈ, ਤੇਰਾ ਟੱਬਰ ਇਹ ਖਪਾਈਆ। ਜੇ ਤੂੰ ਦੱਛਣਾ ਕਰਕੇ ਮੇਰੇ ਕੋਲ ਛਡ ਜਾਏਂ, ਬੇੜਾ ਤੇਰਾ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਦੋ ਰੰਗ ਕਹਿਣ ਸਾਨੂੰ ਲਿਆਈ ਸੀ ਇਕ ਮਾਈ, ਇਕਵੰਜਾ ਸਾਲ ਦੀ ਉਮਰ ਜਣਾਈਆ। ਉਹਦੇ ਘਰ ਔਂਣੇ ਸੀ ਪਹਿਲੀ ਵਾਰ ਦੋ ਜੁਆਈ, ਜਿਨ੍ਹਾਂ ਦੇ ਸਿਰ ਤੇ ਚੀਰੇ ਦਏ ਬੰਨ੍ਹਾਈਆ। ਅਧ ਵਿਚ ਪੰਡਤ ਮਿਲਿਆ ਓਹਨੇ ਕਿਹਾ ਉਹ ਤੇ ਪਿਛਲੇ ਸੁਦਾਈ, ਜੇ ਤੇਰੇ ਘਰ ਗਏ ਤੇਰਾ ਕੋੜਮਾ ਦੇਣ ਖਪਾਈਆ । ਤੇਰੀਆਂ ਧੀਆਂ ਨੂੰ ਮਿਲੇ ਨਾ ਕੋਇ ਥਾਈਂ, ਜਗਤ ਜੁਗ ਨਾ ਕੋਇ ਜਣਾਈਆ। ਜੇ ਤੂੰ ਇਹ ਦੋਵੇਂ ਚੀਰੇ ਮੈਨੂੰ ਭੇਟ ਦਏਂ ਚੜ੍ਹਾਈ, ਫੇਰ ਤੈਨੂੰ ਤੱਤੀ ਵਾਅ ਨਾ ਲਗੇ ਰਾਈਆ। ਓਸ ਨੇ ਕਿਹਾ ਮਿਸ਼ਰ ਜੀ ਮੈਨੂੰ ਉਹਨਾਂ ਕੋਲੋਂ ਬਚਾਈਂ, ਜੋ ਕੁਛ ਮੇਰਾ ਮੈਂ ਤੇਰੇ ਅਗੇ ਰਖਾਈਆ। ਦਾਨ ਲੈ ਕੇ ਪੰਡਤ ਨੇ ਕਿਹਾ ਹੁਣ ਜਾ ਮਾਈ ਚਾਈਂ ਚਾਈਂ, ਆਪਣੇ ਘਰ ਦਾ ਪੰਧ ਮੁਕਾਈਆ। ਪਿਛੋਂ ਖ਼ੁਸ਼ੀ ਨਾਲ ਕਿਹਾ ਵਾਹ ਕਿਰਪਾ ਕਰੀ ਗੁਸਾਈਂ, ਮਿਹਰ ਨਜ਼ਰ ਇਕ ਉਠਾਈਆ। ਏਨੇਂ ਚਿਰ ਨੂੰ ਉਧਰੋਂ ਇਕ ਝੀਵਰ ਤੇ ਇਕ ਆ ਗਿਆ ਨਾਈ, ਜਜਮਾਨਾਂ ਘਰੋਂ ਫੇਰਾ ਪਾਈਆ। ਇਕ ਇਕ ਪਗੜੀ ਸੀ ਉਹਨਾਂ ਭੇਟ ਚੜ੍ਹਾਈ, ਸੋਹਣੇ ਰੰਗ ਰੰਗਾਈਆ। ਅਗੋਂ ਬ੍ਰਾਹਮਣ ਮਿਲ ਪਿਆ ਆਸਣ ਲਾਈ, ਇਸ਼ਾਰੇ ਨਾਲ ਰਿਹਾ ਜਣਾਈਆ। ਨੇੜੇ ਆਓ ਮੇਰੇ ਭਾਈ, ਮੇਰੀ ਪਤਰੀ ਤੁਹਾਨੂੰ ਰਹੀ ਬੁਲਾਈਆ। ਤੁਹਾਡੀ ਜ਼ਿੰਦਗੀ ਦੇ ਦਿਨ ਰਹਿ ਗਏ ਢਾਈ, ਕਿਉਂ ਸਿਰ ਤੇ ਬੈਠੇ ਭਾਰ ਉਠਾਈਆ । ਇਹ ਬ੍ਰਾਹਮਣ ਪ੍ਰੋਹਤ ਤੁਹਾਡੀ ਕਲਿਆਣ ਦਏ ਕਰਾਈ, ਜੇ ਆਪੋ ਆਪਣੇ ਦਸਤਾਰ ਮੇਰੀ ਭੇਟ ਦਿਉ ਕਰਾਈਆ।

ਉਸੇ ਵੇਲੇ ਰੋ ਕੇ ਕਰਨ ਲਗੇ ਦੁਹਾਈ, ਬਹੁੜੀ ਸਾਡਾ ਕਾਲ ਕਿਧਰੋਂ ਆਈਆ। ਬ੍ਰਾਹਮਣ ਕਿਹਾ ਛੇਤੀ ਛੇਤੀ ਕਰ ਮੇਰੇ ਹੱਥ ਦਿਉ ਫੜਾਈ, ਵੇਲਾ ਗਿਆ ਹੱਥ ਕਿਸੇ ਨਾ ਆਈਆ। ਉਹਨਾਂ ਰੋ ਕੇ ਕਿਹਾ ਅਸੀਂ ਤੇਰੀ ਭੇਟ ਚੜ੍ਹਾਈ, ਸਾਨੂੰ ਜਮਾਂ ਤੋਂ ਦੇਣਾ ਛੁਡਾਈਆ। ਪੰਡਤ ਕਿਹਾ ਹੁਣ ਭੱਜੋ ਵਾਹੋ ਦਾਹੀ, ਪਿਛਾ ਨਾ ਵੇਖਿਓ ਇਸੇ ਨਾਲ ਹੋਵੇ ਵਡਿਆਈਆ। ਸੱਤਾਂ ਦੀ ਬੰਨ੍ਹ ਕੇ ਗਠੜੀ ਆਪ ਚਲਿਆ ਬਣਕੇ ਰਾਹੀ, ਸੋਹਣੀ ਪੰਡ ਬੰਨ੍ਹਾਈਆ। ਚੌਦਾਂ ਦੇ ਵਿਚ ਲਿਆ ਟਿਕਾਈ, ਇੱਕੀਆਂ ਜੋੜ ਜੁੜਾਈਆ। ਉਹਨਾਂ ਸੱਤਾਂ ਰੰਗਾਂ ਨੂੰ ਰਵਿਦਾਸ ਦਿਤੀ ਵਡਿਆਈ, ਧੁਰ ਦਾ ਹੁਕਮ ਇਕ ਸੁਣਾਈਆ । ਕਲਜੁਗ ਅੰਤ ਮੇਰਾ ਨਿਰੰਕਾਰ ਤੁਹਾਡਾ ਲੇਖਾ ਦਏ ਚੁਕਾਈ, ਸਤਿ ਸਤਿਵਾਦੀ ਸੱਤਾਂ ਨੂੰ ਸੱਤਾਂ ਦੀਪਾਂ ਵਿਚ ਦਏ ਝੁਲਾਈ, ਉਪਰ ਆਪਣਾ ਨਾਮ ਲਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਾਂ ਰੰਗਾਂ ਬਖ਼ਸ਼ਣਹਾਰ ਸਰਨਾਈਆ।

ਸੋਲਾਂ ਪੋਹ ੨੦੨੧ ਬਿਕ੍ਰਮੀ ਅਤਰ ਸਿੰਘ ਦੇ ਗ੍ਰਹਿ ਓਗਰਾ ਜ਼ਿਲਾ ਗੁਰਦਾਸਪੁਰ

ਸੱਤ ਰੰਗ ਕਹਿਣ ਸਾਨੂੰ ਪਿਛਲੀ ਯਾਦ ਹਦੀਸ, ਆਪਣੇ ਅੰਦਰ ਟਿਕਾਈਆ। ਜਿਸ ਵੇਲੇ ਈਸਾ ਨੂੰ ਦੇਣ ਲਗੇ ਸੀ ਸਲੀਬ, ਖ਼ਲੀਫ਼ੇ ਹੁਕਮ ਸੁਣਾਈਆ। ਓਸ ਵੇਲੇ ਖ਼ੁਦਾਵੰਦ ਆਇਆ ਕ਼ਰੀਬ, ਨੂਰੀ ਜਲਵਾ ਨੂਰ ਰੁਸ਼ਨਾਈਆ। ਤਕ ਕੇ ਜਲਵਾ ਇਹ ਅਜੀਬ, ਅਜਬ ਖ਼ੁਸ਼ੀ ਮਨਾਈਆ । ਪਰਵਰਦਿਗਾਰ ਤੇਰੀ ਨਸੀਹਤ, ਮੈਂ ਸਭ ਨੂੰ ਆਇਆ ਸੁਣਾਈਆ। ਮੈਂ ਲਿਖਣ ਲੱਗਾ ਇਕ ਵਸੀਅਤ, ਲੋਕਮਾਤ ਜਣਾਈਆ। ਜਿਸ ਦੇ ਵਿਚ ਇਕ ਅਸਲੀਅਤ, ਅਸਲ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇਣਾ ਵਖਾਈਆ। ਈਸਾ ਕਿਹਾ ਮੈਨੂੰ ਵੱਜਾ ਇਕ ਚਮਤਕਾਰ, ਕੋਹਤੂਰ ਨਾਲੋਂ ਚੰਗਾ ਨਜ਼ਰੀ ਆਈਆ। ਜਿਸ ਵਿਚੋਂ ਨਜ਼ਰੀ ਆਇਆ ਮੇਰਾ ਯਾਰ, ਮਹਿਬੂਬ ਬੇਪਰਵਾਹੀਆ । ਉਹਦਿਆਂ ਰੰਗਾਂ ਦਾ ਨਹੀਂ ਸੁਮਾਰ, ਪਰ ਰੰਗਾਂ ਵਿਚੋਂ ਰੰਗ ਸੱਤ ਸੋਹਣੇ ਲਏ ਲਹਿਰਾਈਆ। ਮੈਂ ਕਿਹਾ ਇਹ ਕੀ ਪਰਵਰਦਿਗਾਰ, ਮੈਨੂੰ ਅੰਤ ਦੇ ਜਣਾਈਆ। ਓਸ ਨੇ ਕਿਹਾ ਜਿਸ ਵੇਲੇ ਈਸਾ ਮੂਸਾ ਆਉਣ ਵਾਲੇ ਪੈਗ਼ੰਬਰ ਜਾਣ ਹਾਰ, ਆਪਣਾ ਬਲ ਮੁਕਾਈਆ। ਓਸ ਵੇਲੇ ਆਪਣੀ ਧਾਰ ਵਿਚੋਂ ਇਹ ਰੰਗ ਕਰਾਂ ਤਿਆਰ, ਲੋਕਮਾਤ ਦਿਆਂ ਪਰਗਟਾਈਆ। ਸਚ ਨਿਸ਼ਾਨਾ ਇਕ ਚਾੜ੍ਹ, ਦੋ ਜਹਾਨਾਂ ਵੇਖ ਵਖਾਈਆ। ਈਸਾ ਓਸੇ ਵੇਲੇ ਹੋ ਕੇ ਖ਼ਬਰਦਾਰ, ਹੈਰਾਨੀ ਵਿਚ ਅੱਖ ਉਠਾਈਆ। ਵੇਲਾ ਵਕ਼ਤ ਦੱਸ ਸਾਂਝੇ ਯਾਰ, ਭੇਵ ਅਭੇਦਾ ਦੇ ਖੁਲ੍ਹਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਤੁਹਾਡਾ ਬਾਪ ਬਣ ਕੇ ਆਵਾਂ ਵਿਚ ਸੰਸਾਰ, ਨਿਰਗੁਣ ਨਿਰਵੈਰ ਨਿਰਾਕਾਰ ਨਿਹਕਲੰਕ ਰੂਪ ਵਟਾਈਆ। ਓਸ ਵੇਲੇ ਇਹਨੂੰ ਲਿਆਵਾਂ ਨਾਲ, ਸਾਚਾ ਸੰਗ ਬਣਾਈਆ। ਜਨ ਭਗਤ ਦਵਾਰੇ ਦੇਵਾਂ ਚਾੜ੍ਹ, ਚਾਰੋਂ ਕੁੰਟ ਵਧਾਈਆ। ਵੀਹ ਸੌਂ ਇੱਕੀ ਬਿਕ੍ਰਮੀ ਆਪ ਖ਼ਾਸ ਲੈਣੀ ਵਿਚਾਰ, ਸਰਗੁਣ ਤੋਂ ਨਿਰਗੁਣ ਹੋ ਕੇ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਾਂ ਰੰਗਾਂ ਲੇਖਾ ਰਿਹਾ ਵਖਾਈਆ। ਈਸਾ ਕਿਹਾ ਮੈਂ ਵੇਖੀ ਸੱਤ ਰੰਗ ਦੀ ਚਮਕ, ਕੂਕ ਕੂਕ ਸੁਣਾਈਆ। ਉਹਨੂੰ ਸਮਝ ਨਾ ਸਕੇ ਕੋਈ ਅਹਿਮਕ, ਮਨ ਮਤਿ ਬੁਧਿ ਕੋਈ ਸਮਝ ਨਾ ਸਕੇ ਪਾਈਆ। ਐਉਂ ਜਾਪੇ ਜਿਵੇਂ ਸੱਤਾਂ ਮਿਲ ਕੇ ਇਕ ਸੋਹਣੀ ਬਣਾਈ ਤਹਿਮਤ, ਜੋ ਸਾਢੇ ਤਿੰਨ ਤਿੰਨ ਹੱਥ ਨਜ਼ਰੀ

ਆਈਆ। ਹੋਰ ਤਕਿਆ ਭਗਵਾਨ ਉਹਨਾਂ ਨਾਲ ਸਹਿਮਤ, ਸਹਿਮ ਚਿੰਤਾ ਰਿਹਾ ਗਵਾਈਆ। ਹੋਰ ਤਕਿਆ ਮਿਹਰਵਾਨ ਕਰੇ ਰਹਿਮਤ, ਮਿਹਰ ਨਜ਼ਰ ਉਠਾਈਆ। ਹੋਰ ਵੇਖਿਆ ਸ਼ਬਦ ਇਸ਼ਾਰਾ ਮਾਰੇ ਸੈਨਤ, ਆਪਣਾ ਹੁਕਮ ਮਨਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪਣੇ ਹੱਥ ਰਖਾਈਆ। ਸੱਤ ਰੰਗ ਕਹਿਣ ਸਾਡੀ ਚਮਕ ਨਿਰਾਲੀ, ਨਿਰਾਲਮ ਆਲਮ ਆਪ ਬਣਾਈਆ। ਸਾਨੂੰ ਪਰਗਟਾਵੇ ਆਪ ਜੋਤ ਅਕਾਲੀ, ਅਕਲ ਕਲ ਆਪਣੀ ਖੇਲ ਵਖਾਈਆ। ਆਦਿ ਸ਼ਕਤ ਸਾਨੂੰ ਬੈਠੀ ਰਹੀ ਸੰਭਾਲੀ, ਲਾਲ ਗੁਲਾਲਾ ਰੰਗ ਚੜ੍ਹਾਈਆ। ਇਸੇ ਦਰ ਦੇ ਸਾਰੇ ਬਣੇ ਰਹੇ ਸਵਾਲੀ, ਗੁਰ ਅਵਤਾਰ ਪੀਰ ਪੈਗ਼ੰਬਰ ਝੋਲੀਆਂ ਡਾਹੀਆ। ਪੁਰਖ ਅਕਾਲ ਦੀਨ ਦਿਆਲ ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਈਸੇ ਵਖਾ ਕੇ ਇਕ ਨਿਸ਼ਾਨੀ, ਸ੍ਰਿਸ਼ਟ ਸਬਾਈ ਦੱਸ ਕੇ ਫ਼ਾਨੀ, ਤੁਗ਼ਿਆਨੀ ਵਿਚ ਜਗਤ ਰੁੜ੍ਹਾਈਆ। ਜਿਸ ਵੇਲੇ ਕਲਜੁਗ ਅੰਤ ਭਗਤਾਂ ਉਤੇ ਕਰਾਂ ਮਿਹਰਵਾਨੀ, ਮਹਿਰਮ ਹੋ ਕੇ ਆਪਣੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਤ ਰੰਗ ਸਤਿ ਪੁਰਖ ਆਪਣੀ ਧਾਰ ਵਿਚੋਂ ਪਰਗਟਾਈਆ।

੧੬ ਪੋਹ ੨੦੨੧ ਬਿਕ੍ਰਮੀ ਹਰਦੀਪ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਸੱਤ ਰੰਗ ਕਹੇ ਮੇਰੀ ਜੁਗ ਜੁਗ ਮੰਗ, ਬੈਠੇ ਸਾਰੇ ਧਿਆਨ ਲਗਾਈਆ। ਕੌਣ ਵੇਲਾ ਪ੍ਰਭ ਚਾੜ੍ਹੇ ਰੰਗ, ਰੰਗਤ ਆਪਣੀ ਦਏ ਵਖਾਈਆ । ਵਜੇ ਵਧਾਈ ਵਿਚ ਵਰਭੰਡ, ਬ੍ਰਹਿਮੰਡ ਖ਼ੁਸ਼ੀ ਮਨਾਈਆ। ਸੀਸ ਨਿਵਾਵਣ ਸੂਰਜ ਚੰਦ, ਮੰਡਲ ਮੰਡਪ ਆਪਣੀ ਸੇਵ ਕਮਾਈਆ। ਕਰੇ ਖੇਲ ਆਪ ਬਖ਼ਸ਼ੰਦ, ਬਖ਼ਸ਼ਿਸ਼ ਮਿਹਰ ਇਕ ਵਰਤਾਈਆ। ਕਲਜੁਗ ਕੂੜੀ ਕਿਰਿਆ ਮੁਕ ਜਾਏ ਪੰਧ, ਸਤਿਜੁਗ ਸਾਚੀ ਧਾਰ ਬੰਧਾਈਆ। ਜਨ ਭਗਤਾਂ ਭੇਵ ਖੁਲ੍ਹਾਵੇ ਹੰ ਬ੍ਰਹਮ, ਪਾਰਬ੍ਰਹਮ ਦਏ ਜਣਾਈਆ। ਚਾਰ ਵਰਨ ਬਣਾਏ ਇਕ ਧਰਮ, ਸਾਚਾ ਵਰਨ ਸਤਿ ਸਰਨਾਈਆ। ਸੰਤ ਸੁਹੇਲੇ ਆਵੇ ਫੜਨ, ਨਿਰਗੁਣ ਹੋ ਕੇ ਵੇਸ ਵਟਾਈਆ। ਗੁਰਮੁਖਾਂ ਅੰਦਰ ਆਵੇ ਵੜਨ, ਪੜਦਾ ਓਹਲਾ ਆਪ ਚੁਕਾਈਆ । ਸਾਚੀ ਸੇਜਾ ਆਵੇ ਚੜ੍ਹਨ, ਸਚ ਸਿੰਘਾਸਣ ਖ਼ੁਸ਼ੀ ਮਨਾਈਆ। ਸਾਚਾ ਢੋਲਾ ਆਵੇ ਪੜ੍ਹਨ, ਧੁਰ ਦਾ ਰਾਗ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸੱਤ ਰੰਗ ਕਹੇ ਮੇਰੀ ਜੁਗ ਜੁਗ ਦੀ ਉਡੀਕ, ਘੜੀਆਂ ਪਲ ਧਿਆਨ ਲਗਾਈਆ। ਕਈਆਂ ਸਦੀਆਂ ਦੀ ਸਦੀਆਂ ਵਿਚੋਂ ਬਦਲਕੇ ਰੀਤ, ਤਾਰੀਖ਼ ਤਵਾਰੀਖ਼ ਲਿਖ ਲਿਖ ਲੇਖਾ ਕ਼ਲਮ ਸ਼ਾਹੀਆ। ਧੰਨ ਸੋ ਵੇਲਾ ਮੇਰਾ ਜਾਗੇ ਭਾਗ ਨਸੀਬ, ਹਰਿ ਸਤਿਗੁਰ ਵੇਖ ਵਖਾਈਆ। ਸਾਨੂੰ ਜੜਕੇ ਨਾਲ ਤਰਤੀਬ, ਸਚ ਦਾ ਮੇਲਾ ਦਿਤਾ ਮਿਲਾਈਆ। ਇਕ ਪਾਤਸ਼ਾਹ ਇਕ ਵਜ਼ੀਰ, ਚਾਰ ਜੁਗ ਦੇਣ ਗਵਾਹੀਆ। ਸੱਤਵਾਂ ਸਭ ਦਾ ਮਾਲਕ ਅਖ਼ੀਰ, ਜੋ ਹੁਕਮ ਵਿਚ ਰਖਾਈਆ। ਸੱਤਾਂ ਦੀ ਸਾਢੇ ਤਿੰਨ ਹੱਥ ਦੀ ਸੋਹਣੀ ਬਣੀ ਤਸਵੀਰ, ਜੋ ਅਗੰਮੜਾ ਰੰਗ ਰਹੀ ਚਮਕਾਈਆ। ਨਾ ਕੋਈ ਸ਼ਰਅ ਰਹੀ ਜ਼ੰਜੀਰ, ਬੰਧਨ ਬੰਧਪ ਨਾ ਕੋਇ ਰਖਾਈਆ। ਸਜਦੇ ਕਰਨ ਪੀਰ ਫ਼ਕੀਰ, ਫ਼ਿਕਰਿਆਂ ਵਿਚ ਸੁਣਾਈਆ । ਸਾਹਿਬ ਦੇ ਹੱਥ ਨੰਗੀ ਸ਼ਮਸ਼ੀਰ, ਕੂੜ ਫ਼ਰੰਗੀ ਰਿਹਾ ਧਮਕਾਈਆ। ਲਹਿਣਾ ਮੁਕਣਾ ਸ਼ਾਹ ਹਕੀਰ, ਸ਼ਹਿਨਸ਼ਾਹ ਦੇਵੇ ਵਡਿਆਈਆ । ਸੰਤ ਸੁਹੇਲਾ

ਹੋਏ ਨਾ ਕੋਇ ਦਿਲਗੀਰ, ਦਿਲ ਦਾ ਦਲਿਦਰ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇਵੇ ਬੇਨਜ਼ੀਰ, ਨਿਰਗੁਣ ਆਪਣਾ ਖੇਲ ਖਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਘਤ ਵਹੀਰ, ਸੋਹਣਾ ਮਾਰਗ ਰਿਹਾ ਵਖਾਈਆ ।

੧੬ ਪੋਹ ੨੦੨੧ ਬਿਕ੍ਰਮੀ ਬਖ਼ਸ਼ੀਸ਼ ਸਿੰਘ ਦੇ ਨਵਿਤ, ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ

ਸੱਤ ਰੰਗ ਕਹਿਣ ਸਾਨੂੰ ਕਰੇ ਇਕੱਠਾ, ਲੜੀ ਲੜੀ ਨਾਲ ਬੰਧਾਈਆ। ਜਨ ਭਗਤਾਂ ਲੇਖ ਚੁਕਾ ਕੇ ਤੱਤ ਅੱਠਾਂ, ਚਰਨ ਸਰਨ ਦਏ ਵਡਿਆਈਆ। ਨੌ ਦਵਾਰੇ ਪਾਰ ਕਰਾ ਕੇ ਚੁੱਕੇ ਆਪਣੇ ਹੱਥਾਂ, ਸੇਵਕ ਹੋ ਕੇ ਸੇਵ ਕਮਾਈਆ। ਜਨ ਭਗਤਾਂ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵੇਖੇ ਆਪਣੀਆਂ ਅੱਖਾਂ, ਆਖ਼ਰ ਅਖ਼ੀਰੀ ਆਪਣਾ ਮੇਲ ਮਿਲਾਈਆ। ਮੈਨੂੰ ਮਾਣ ਦਵਾਏ ਘਰ ਘਰ ਕੁੱਲੀ ਕੱਖਾਂ, ਧੁਰ ਦਾ ਸੰਗ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ ਮਾਰਗ ਇਕ ਲਗਾਈਆ। ਸੱਤ ਰੰਗ ਕਹਿਣ ਸਾਡਾ ਜੋੜ ਜੁੜਾਇਆ, ਜੋੜੀ ਆਪਣੇ ਨਾਲ ਬਣਾਈਆ। ਭਗਤਾਂ ਆਸਾ ਮਨਸਾ ਪੂਰੀ ਲੋੜ ਕਰਾਇਆ, ਸਾਚੀ ਰਚਨਾ ਨਾਲ ਰਖਾਈਆ। ਸੱਸੇ ਉਪਰ ਹੋੜਾ ਇਕ ਲਗਾਇਆ, ਹਾਹੇ ਟਿੱਪੀ ਦਏ ਵਡਿਆਈਆ। ਸਾਜਣ ਬਣਕੇ ਫੇਰਾ ਪਾਇਆ, ਨਿਰਗੁਣ ਰੂਪ ਧਰਾਈਆ। ਰਾਜਨ ਬਣਕੇ ਮੈਨੂੰ ਰਿਹਾ ਝੁਲਾਇਆ, ਦੋ ਜਹਾਨਾਂ ਹੁਲਾਰਾ ਇਕ ਰਖਾਈਆ। ਸੰਤ ਸੁਹੇਲੇ ਰਿਹਾ ਤਰਾਇਆ, ਗੁਰਮੁਖ ਵਜੇ ਵਧਾਈਆ। ਗੁਰਸਿਖ ਮਿਲ ਮਿਲ ਮੰਗਲ ਗਾਇਆ, ਗੀਤ ਗੋਬਿੰਦ ਅਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਸੱਤ ਰੰਗ ਕਹਿਣ ਸਾਨੂੰ ਨਾਪਿਆ ਨਾਲ ਫ਼ੀਤਾ, ਨੌ ਨੌ ਇੰਚ ਸਾਡੀ ਵੰਡ ਵੰਡਾਈਆ। ਵਡਿਆਈ ਦੇ ਕੇ ਘਰ ਅਤੀਤਾ, ਤ੍ਰੈਲੋਕੀ ਦਾ ਮਾਲਕ ਦਿਤਾ ਬਣਾਈਆ। ਸਾਥ ਕਲਮਾ ਦਸ ਹਦੀਸਾ, ਸੋਹੰ ਢੋਲਾ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ੀ ਇਕ ਸਰਨਾਈਆ। ਸੱਤ ਰੰਗ ਕਹੇ ਮੇਰੇ ਉਤੇ ਇਕ ਜੈਕਾਰਾ, ਹਰਿ ਕਰਤਾ ਆਪ ਲਗਾਈਆ। ਜੋ ਭਗਤਾਂ ਲਗੇ ਪਿਆਰਾ, ਗੁਰਮੁਖਾਂ ਮੁਖ ਸਲਾਹੀਆ। ਸਿਖਾਂ ਦਏ ਅਧਾਰਾ, ਸੰਤਾਂ ਮਾਣ ਵਡਿਆਈਆ । ਕੂੜੀ ਕਿਰਿਆ ਕਰੇ ਖ਼ੁਆਰਾ, ਸਚ ਸੁਚ ਰਾਹ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਬਣਕੇ ਸੇਵਾਦਾਰਾ, ਧੁਰ ਦੀ ਸੇਵ ਕਮਾਈਆ।

੧੬ ਪੋਹ ੨੦੨੧ ਬਿਕ੍ਰਮੀ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸਪੁਰ

ਸੱਤ ਰੰਗ ਕਹਿਣ ਸਾਨੂੰ ਆਈ ਪਵਣ ਠੰਡੀ, ਠੰਡਕ ਇਕ ਵਰਤਾਈਆ। ਓਸ ਦੇ ਵਿਚੋਂ ਮਿਲੀ ਸਚੀ ਸੁਗੰਧੀ, ਸੁਗੰਦ ਖਾ ਕੇ ਕਹਾਂ ਇਹੋ ਜਿਹੀ ਵਸਤ ਨਜ਼ਰ ਕੋਇ ਨਾ ਆਈਆ। ਜਿਹੜਾ ਬਾਲਮੀਕ ਦਾ ਲਹਿਣਾ ਦਿਤਾ ਰਾਵੀ ਪਾਰ ਕੰਢੀ, ਉਰਾਰ ਓਸੇ ਦੀ ਧਾਰ ਨਜ਼ਰੀ ਆਈਆ । ਜਿਸ ਨੇ ਅਠਾਸੀ ਦਿਨ ਚੁਰਾਸੀਆਂ ਸਾਧਾਂ ਦੀ ਇਕੱਠੀ ਕਰ ਕੇ ਮੰਡੀ, ਮੰਡਲੀ ਇਕ ਬਣਾਈਆ। ਓਥੇ ਵਸਤ ਇਕ ਵੰਡੀ, ਰਾਮ ਨਾਮ ਸਰਬ

ਸਮਝਾਈਆ। ਵੇਖੋ ਮੈਂ ਪਿਛਲਾ ਕਿੱਡਾ ਪਖੰਡੀ, ਚੋਰ ਡਾਕੂ ਰੂਪ ਵਟਾਈਆ। ਜਿਸ ਵੇਲੇ ਮਾਰਗ ਮਿਲਿਆ ਸਿੱਧੀ ਡੰਡੀ, ਪ੍ਰਭ ਦੇ ਡੰਡੇ ਸਿੱਧਾ ਲਿਆ ਕਰਾਈਆ। ਓਸ ਦੀ ਮਿਹਰਵਾਨੀ ਮੈਨੂੰ ਲਗੀ ਚੰਗੀ, ਸਭਨਾ ਦਿਆਂ ਜਣਾਈਆ। ਉਹਨਾਂ ਚੁਰਾਸੀਆਂ ਵਿਚ ਇਕ ਵੈਰਾਗਣ ਸੀ ਜੋ ਵਿਅਉਂਦਿਆਂ ਸਾਰ ਹੋਈ ਰੰਡੀ, ਕੰਤ ਸੇਜ ਨਾ ਕੋਇ ਹੰਢਾਈਆ। ਓਸ ਨੇ ਮੰਗ ਇਕ ਮੰਗੀ, ਜੋਗੀਸ਼ਰ ਦਿਤਾ ਜਣਾਈਆ। ਮੇਰੀ ਕ਼ਿਸਮਤ ਕਿਸ ਤਰਾ ਹੋਵੇ ਚੰਗੀ, ਲੇਖਾਂ ਦੇਵੇ ਬਦਲਾਈਆ। ਓਸ ਨੇ ਕਿਹਾ ਤੂੰ ਬਣੇ ਭੀਲਣੀ ਫੇਰ ਤੇਰਾਂ ਦੰਦਿਆਂ ਵਾਲੀ ਵਾਹੀਂ ਕੰਘੀ, ਆਪਣੇ ਸੀਸ ਫਿਰਾਈਆ। ਇਸੇ ਕਰਕੇ ਇਹ ਧਰਤੀ ਚੰਗੀ, ਜਿਸ ਉਤੇ ਡੇਰਾ ਲਾਈਆ। ਇਹ ਲੜੀ ਅਜੇ ਪਿਛੋਂ ਨਹੀਂ ਗੰਢੀ, ਸਤਿਜੁਗ ਦਾ ਲੇਖਾ ਬਾਕੀ ਤ੍ਰੇਤਾ ਹਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚੁਰਾਸੀਆਂ ਵਿਚੋਂ ਇਕ ਹਵਦੂਤ, ਭੋਲਾ ਭਾਉ ਨਜ਼ਰੀ ਆਈਆ। ਓਸ ਬਾਲਮੀਕ ਨੂੰ ਕਿਹਾ ਮੈਂ ਕਰਕੇ ਆਇਆ ਕੂਚ, ਕੂਚਾ ਗਲੀ ਤੇਰਾ ਵੇਖਾਂ ਥਾਉਂ ਥਾਈਂਆ। ਮੇਰਾ ਵੀ ਤੇਰੇ ਤੱਤਾਂ ਵਰਗਾ ਕਲਬੂਤ, ਕਿਉਂ ਨਾ ਮੈਨੂੰ ਮਿਲਿਆ ਬੇਪਰਵਾਹੀਆ। ਬਟਵਾਰੇ ਕਿਹਾ ਮੈਂ ਓਸੇ ਦਾ ਇਕ ਦੂਤ, ਜੋ ਸੇਵਕ ਹੋ ਕੇ ਸਾਚਾ ਹੁਕਮ ਸੁਣਾਈਆ। ਓਹ ਸਾਹਿਬ ਸਵਾਮੀ ਬੜਾ ਮਜ਼ਬੂਤ, ਡਾਢਿਆਂ ਦਾ ਡਾਢਾ ਨਜ਼ਰੀ ਆਈਆ। ਜਿਸ ਵੇਲੇ ਆਪ ਹੋਵੇ ਮੌਜੂਦ, ਕੋਝੇ ਕਮਲੇ ਸਾਰੇ ਪਾਰ ਲੰਘਾਈਆ। ਓਸ ਕਿਹਾ ਉਹ ਕਿਹੜਾ ਵਕ਼ਤ ਜਿਸ ਵੇਲੇ ਮੇਰਾ ਕਾਰਜ ਹੋਵੇ ਸੂਤ, ਸੁੱਤਿਆਂ ਲਏ ਉਠਾਈਆ। ਬਾਲਮੀਕ ਕਿਹਾ ਇਹ ਭੇਵ ਦੁਰਾਡਾ ਗੂਝ, ਸਤਿ ਸਚ ਦਿਆਂ ਸਮਝਾਈਆ । ਜਿਸ ਵੇਲੇ ਪੁਰਖ ਅਕਾਲ ਆਪ ਆਵੇ ਜਿਸ ਵਿਚ ਨਜ਼ਰ ਨਾ ਆਵੇ ਕੋਈ ਦੂਜ, ਦੁਤੀਆ ਭਾਉ ਨਾ ਕੋਇ ਰਖਾਈਆ । ਉਹ ਵੇਖਣਹਾਰਾ ਤੱਤਾਂ ਵਾਲਾ ਕਲਬੂਤ, ਮੱਤਾਂ ਦਾ ਮਾਲਕ ਆਪ ਹੋ ਜਾਈਆ। ਸੱਤਾਂ ਦਾ ਸਾਲਸ ਬਣ ਕੇ ਦੇਵੇ ਆਪ ਸਬੂਤ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਤੇਰਾ ਲੇਖੇ ਵਿਚ ਪਾਈਆ । ਹਵਦੂਤ ਕਿਹਾ ਆਹ ਵੇਖ ਮੇਰੀ ਕਮਲੀ ਅਲਫ਼ੀ, ਤੈਨੂੰ ਦਿਆਂ ਵਖਾਈਆ। ਮੇਰੀ ਨਿੱਕੀ ਜਿਹੀ ਬਾਤ ਦੋਹਰਫ਼ੀ, ਬਹੁਤਾ ਝਗੜਾ ਨਾ ਕੋਇ ਜਣਾਈਆ। ਜੇ ਮਾਲਕ ਉਹ ਧੁਰ ਦਾ ਦਰਦੀ, ਕਿਉਂ ਨਾ ਮੇਰਾ ਦਰਦ ਵੰਡਾਈਆ। ਓਸ ਵੇਲੇ ਸੋਲਾਂ ਪੋਹ ਠੰਡੀ ਪੈਂਦੀ ਸੀ ਸਰਦੀ, ਸਰਦ ਆਹ ਲੈ ਕੇ ਰਿਹਾ ਸੁਣਾਈਆ। ਬਾਲਮੀਕ ਕਿਹਾ ਇਹ ਖੇਲ ਓਸੇ ਦੇ ਘਰ ਦੀ, ਉਹ ਮਾਲਕ ਇਕ ਅਖਵਾਈਆ। ਜਿਸ ਵੇਲੇ ਲੋਕਮਾਤ ਖੇਲ ਕਰੇ ਨਰਾਇਣ ਨਰ ਦੀ, ਨਿਰਗੁਣ ਨਿਰਵੈਰ ਵੇਸ ਵਟਾਈਆ। ਓਸ ਵੇਲੇ ਤੇਰਾ ਲੇਖ ਚੁਕਾਵੇ ਭੇਵ ਮਿਟਾਵੇ ਗਰਮੀ ਸਰਦੀ, ਸਰਦੀ ਗਰਮੀ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਰਿਹਾ ਸਮਝਾਈਆ। ਹਵਦੂਤ ਕਿਹਾ ਮੈਂ ਜਾਣਾ ਕੀ ਨਿਸ਼ਾਨੀ, ਆਪਣੀ ਬੁਧਿ ਨਾ ਕੋਇ ਰਖਾਈਆ। ਬਾਲਮੀਕ ਕਿਹਾ ਉਹ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਬੇਪਰਵਾਹੀਆ। ਜੁਗ ਚੌਕੜੀ ਕਰੇ ਪਹਿਚਾਨੀ, ਬੇਪਹਿਚਾਨ ਰਹਿਣ ਨਾ ਕੋਇ ਪਾਈਆ। ਜਿਸ ਵੇਲੇ ਆਵੇ ਰੁੱਤ ਮਹਾਨੀ, ਬੀਸ ਇਕੀਸਾ ਖ਼ੁਸ਼ੀ ਮਨਾਈਆ। ਤੇਰੀ ਪਹਿਲੀ ਸੁਣਾ ਕੇ ਕਹਾਣੀ, ਅਗੇ ਨਾਤਾ ਧੁਰ ਦਾ ਦਏ ਬਣਾਈਆ। ਜਨ ਭਗਤਾਂ ਨਾਲ ਕਦੇ ਨਾ ਕਰੇ ਬੇਈਮਾਨੀ, ਸ਼ੈਤਾਨੀ ਵਿਚ ਕਦੇ ਨਾ ਆਈਆ। ਪਹਿਲੋਂ ਵਸਤ ਬਖ਼ਸ਼ ਕੇ ਨੁਰਾਨੀ, ਰੁਹਾਨੀ ਈਮਾਨੀ ਈਮਾਨ ਆਪਣੇ ਉਤੇ ਰਖਾਈਆ। ਮਿਹਰ ਕਰਨ ਲਗਾ ਕ਼ੀਮਤ ਲਵੇ ਨਾ ਕੋਇ ਦਵਾਨੀ ਚਵਾਨੀ,

ਟਕਿਆਂ ਵਾਲਾ ਹਿੱਸਾ ਨਾ ਕੋਇ ਵੰਡਾਈਆ। ਚਰਨ ਕਵਲ ਬਖ਼ਸ਼ ਕੇ ਧਿਆਨੀ, ਹਰਿ ਸੰਗਤ ਜੋੜ ਜੁੜਾਈਆ। ਪਹਿਲੋਂ ਚੌਦਾਂ ਪੋਹ ਓਸੇ ਕੋਲੋਂ ਖਾ ਮਹਿਮਾਨੀ, ਫਿਰ ਵੇਲਾ ਵਕ਼ਤ ਸੁਹਾਈਆ। ਓਨੇ ਚਿਰ ਨੂੰ ਹਵਦੂਤ ਦੀ ਆ ਗਈ ਨਾਨੀ, ਸਹਿਜ ਸੁਭਾਉ ਆਪਣਾ ਡੇਰਾ ਲਾਈਆ। ਉਠ ਕੇ ਕਿਹਾ ਛੱਡ ਪਾਗ਼ਲਾਂ ਵਾਲੀ ਕਹਾਣੀ, ਕਿਉਂ ਐਵੇਂ ਵਕ਼ਤ ਲੰਘਾਈਆ। ਬਾਲਮੀਕ ਕਿਹਾ, ਨਹੀਂ, ਇਹ ਵੱਡਾ ਵਿਦਵਾਨੀ, ਇਹਦੇ ਅੰਦਰ ਵਿਦਿਆ ਹੋਰ ਟਿਕਾਈਆ। ਇਸ ਦਾ ਮਾਲਕ ਨਰ ਹਰਿ ਭਗਵਾਨੀ, ਭਗਵਨ ਹੋਏ ਸਹਾਈਆ। ਕਲਜੁਗ ਅੰਤ ਰੁੱਤ ਸੁਹਾਏ ਦੋ ਜਹਾਨੀ, ਲੋਕਮਾਤ ਵਜੇ ਵਧਾਈਆ। ਸੋਲਾਂ ਪੋਹ ਯਾਦ ਕਰਾ ਕੇ ਬਖ਼ਸ਼ਿਸ਼ ਕਰੇ ਚਰਨ ਧਿਆਨੀ, ਧਿਆਨ ਆਪਣੇ ਨਾਲ ਰਖਾਈਆ। ਮਹਿੰਦਰ ਸਿੰਘ ਪਹਿਲਾ ਜਨਮ ਜਿਸ ਦੀ ਕੀਤੀ ਆਪ ਪਹਿਚਾਨੀ, ਚੁਰਾਸੀਆਂ ਵਾਲਾ ਝੁੰਡ ਅਠਾਸੀਵੇਂ ਦਿਨ ਲੇਖ ਚੁਕਾਈਆ। ਹਵਦੂਤ ਕਿਹਾ ਉਹ ਕਵਣ ਧਰਤੀ, ਜਿਸ ਭੂਮਿਕਾ ਮਿਲੇ ਵਡਿਆਈਆ। ਜਿਥੇ ਚਰਨ ਛੁਹਾਏ ਅਰਸ਼ੀ, ਫ਼ਰਸ਼ੀ ਸੋਭਾ ਪਾਈਆ। ਉਹ ਮਿੱਟੀ ਖ਼ਾਕ ਕਰ ਲਏ ਆਪਣੇ ਵਰਗੀ, ਆਪਣੇ ਵਰਗਾ ਰੰਗ ਰੰਗਾਈਆ। ਬਾਲਮੀਕ ਕਿਹਾ ਜਿਥੇ ਗ਼ਰੀਬਾਂ ਦਾ ਹੋਣਾ ਦਰਦੀ, ਦੁਖੀਆਂ ਦਾ ਹੋਣਾ ਸਹਾਈਆ। ਰਵਿਦਾਸ ਦਾ ਕ਼ਰਜ਼ੀ, ਲਾਲੋ ਦੀ ਮਰਜ਼ੀ, ਨਾਨਕ ਭੇਵ ਖੁਲ੍ਹਾਈਆ। ਕਲਜੁਗ ਦੀ ਸਰਦੀ, ਪਵਣ ਅਗੰਮੀ ਠੰਡੀ ਵਗਦੀ, ਤਪਦੇ ਹਿਰਦੇ ਸਾਂਤ ਕਰਾਈਆ। ਓਸ ਵੇਲੇ ਓਹ ਆਵੇ ਅਵਤਾਰ ਕਲਕੀ, ਆਪਣੇ ਨਾਲ ਲੈ ਕੇ ਆਵੇ ਆਪਣੇ ਨਾਮ ਦੀ ਵੰਨਗੀ, ਦੂਜੇ ਦੀ ਆਸ ਨਾ ਕੋਇ ਰਖਾਈਆ। ਘੁਮਿਆਰਾਂ ਦੀ ਆਸਾ ਜਿਸ ਦੀ ਆਸ ਰਖਦੀ, ਕੁਹਾਰਾਂ ਦਾ ਰਾਖਾ ਜਿਨ੍ਹਾਂ ਦੀ ਆਤਮ ਇਕੋ ਢੋਲਾ ਪੜ੍ਹਦੀ, ਚਮਿਆਰਾਂ ਦਾ ਦਾਸਾ ਜਿਨ੍ਹਾਂ ਦੇ ਅੰਦਰ ਜੋਤ ਅਕਾਲਣ ਵੜਦੀ, ਤੇਲੀ ਦਾ ਭਰਵਾਸਾ ਜਿਸ ਦੀ ਆਤਮ ਕਦੇ ਨਾ ਮਰਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਹਿਣਾ ਦਏ ਚੁਕਾਈਆ। ਹਵਦੂਤ ਕਿਹਾ ਇਹ ਕਿੱਡਾ ਸੋਹਣਾ ਚੰਗਾ, ਮੈਨੂੰ ਹਾਲ ਦਿਤਾ ਸੁਣਾਈਆ। ਕੀ ਓਹ ਹੋਊ ਸਾਡੇ ਵਰਗਾ ਬੰਦਾ, ਕਿ ਜਲਵਾ ਨੂਰ ਖ਼ੁਦਾਈਆ। ਬਾਲਮੀਕ ਕਿਹਾ ਉਹ ਨੂਰਾਂ ਦਾ ਨੂਰ, ਚੰਦਾਂ ਦਾ ਚੰਦ ਰੁਸ਼ਨਾਈਆ। ਉਹ ਓਸ਼ਨਾਂ ਦਾ ਓਸ਼ਨ ਬਹਰਾਂ ਦਾ ਬਹਰ, ਬਹਰਹਾਲ ਆਪਣਾ ਇਕ ਪਰਗਟਾਈਆ। ਉਹ ਅਨੰਦਾਂ ਦਾ ਨੰਦ, ਚੰਦਾਂ ਦਾ ਚੰਦ, ਗੀਤਾਂ ਦਾ ਗੀਤ ਅਤੀਤ ਬੇਪਰਵਾਹੀਆ। ਉਹਦੇ ਕੋਲ ਵਖਰਾ ਢੰਗ, ਜਿਹਦੇ ਚਰਨ ਦਵਾਰੇ ਆਵੇ ਜਮਨਾ ਸੁਰਸਤੀ ਗੰਗ, ਅੰਮ੍ਰਿਤ ਬ੍ਰਾਹਮਣ ਕੋਲੋਂ ਬਣਵਾਈਆ। ਦੂਜਾ ਕੋਈ ਨਾ ਪਾਵੇ ਡੰਡ, ਡਾਂਗਾਂ ਸੋਟੇ ਹੱਥਾਂ ਵਿਚ ਰਖਾਈਆ। ਗ਼ਰੀਬਾਂ ਨੂੰ ਪ੍ਰੇਮ ਦੀ ਦਾਤ ਜਾਏ ਵੰਡ, ਚੁਰਾਸੀਆਂ ਦੇ ਪਿੱਛੇ ਚੁਰਾਸੀ ਸਭ ਦੀ ਦਏ ਕਟਾਈਆ। ਜਿਨ੍ਹਾਂ ਅਠਾਸੀ ਅਠਾਸੀ ਹਜ਼ਾਰ ਤਪ ਕੀਤੇ ਬਰਸ ਉਹਨਾਂ ਨੂੰ ਆਇਆ ਨਹੀਂ ਉਹ ਅਨੰਦ, ਜਿਹੜਾ ਘਰ ਬੈਠਿਆਂ ਝੋਲੀ ਪਾਈਆ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਦਏ ਵਰਤਾਈਆ । ਉਨੇਂ ਚਿਰ ਨੂੰ ਧਰਤੀ ਨੇ ਮੰਗ ਲਈ ਮੰਗ, ਬਾਲਮੀਕ ਅਗੇ ਝੋਲੀ ਡਾਹੀਆ। ਮੇਰੀ ਨੰਗੀ ਨਾ ਹੋਵੇ ਕੰਡ, ਮੇਰੀ ਪਿੱਠ ਨਾ ਕੋਇ ਵਡਿਆਈਆ । ਬਾਲਮੀਕ ਕਿਹਾ ਉਹ ਵੇਖ ਖੇਲ ਸੂਰਾ ਸਰਬੰਗ, ਭਗਤਾਂ ਦਾ ਦਏ ਸੰਗ, ਜਿਨ੍ਹਾਂ ਦਾ ਭਾਗ ਚਰਨਾਂ ਲਾ ਲਾ ਤੇਰੇ ਉਤੇ ਰਖਾਈਆ। ਧੌਲ ਅਗੋਂ ਹਸ ਕੇ ਕਢ ਲਏ ਦੰਦ, ਛਿਆਨਵੇਂ ਯੋਜਨ ਅੱਖ ਖੁਲ੍ਹਾਈਆ। ਜੇ ਪ੍ਰਭੂ ਉਹ ਭਗਤ ਮੇਰੇ ਅੰਦਰ ਜਾਣ ਲੰਘ, ਮੈਂ ਸੁਖ ਨਾਲ ਦੇਵਾਂ ਸਵਾਈਆ । ਬਾਲਮੀਕ ਕਿਹਾ ਉਹ ਕੋਝੀਏ ਕਮਲੀਏ ਉਹਨਾਂ ਭਗਵਾਨ ਦਾ ਮਿਲਿਆ ਅਨੰਦ, ਤੇਰੀ ਲੋੜ ਰਹੀ ਨਾ ਰਾਈਆ। ਤੂੰ ਉਹਨਾਂ ਦੇ ਪੈਰਾਂ ਹੇਠਾਂ ਡਾਹ

ਕੇ ਆਪਣੀ ਕੰਡ, ਚਰਨ ਛੂਹ ਨਾਲ ਆਪਣਾ ਭਾਗ ਲੈਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਧਰਤੀ ਵਿਚੋਂ ਬੋਲਿਆ ਜਲ, ਆਪਣਾ ਹਾਲ ਸੁਣਾਈਆ। ਜਿਸ ਤਰਾ ਮੈਂ ਇਹਦੇ ਵਿਚ ਗਿਆ ਰਲ, ਇਸੇ ਤਰਾ ਦਾ ਭਗਤਾਂ ਵਿਚ ਇਹ ਵੇਖਿਆ ਚਾਈਂ ਚਾਈਂਆ। ਜਿਸ ਵੇਲੇ ਗੁਰਮੁਖਾਂ ਨੂੰ ਮਿਲਣ ਲਗੇਗਾ ਫਲ, ਮੈਂ ਵੀ ਭੱਜਾ ਆਵਾਂ ਵਾਹੋ ਦਾਹੀਆ। ਇਸੇ ਕਰ ਕੇ ਕਲ੍ਹ ਰਾਵੀ ਤੇ ਲੰਘ ਲੰਘ ਕੇ ਚਰਨ ਦਵਾਰਾ ਲਿਆ ਮਲ, ਆਪਣੀ ਖ਼ੁਸ਼ੀ ਮਨਾਈਆ। ਦਸਾਂ ਪੋਟਿਆਂ ਨਾਲ ਹੌਲੀ ਜਿਹੀ ਜਿਸ ਵੇਲੇ ਤਕਿਆ ਉਹਦੇ ਵਲ, ਉਹ ਉਸੇ ਵੇਲੇ ਆਪਣਾ ਪਿਛਲਾ ਲੇਖਾ ਲੈ ਕੇ ਅਗੇ ਆਈਆ। ਰਾਤ ਦਾ ਸੁੱਤਿਆਂ ਸੁੱਤਿਆਂ ਤੁਹਾਡੇ ਨਾਲ ਗਿਆ ਰਲ, ਅੱਜ ਆਇਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਈਆ। ਜਲ ਕਹੇ ਮੈਂ ਸਭ ਤੋਂ ਪਵਿੱਤਰ, ਦੇਵਾਂ ਵਿਚੋਂ ਦੇਵ ਨਜ਼ਰੀ ਆਈਆ। ਮਿੱਟੀ ਖ਼ਾਕ ਵਿਚੋਂ ਨਿਤਰ, ਸੋਹਣਾ ਸਾਫ਼ ਰੂਪ ਵਟਾਈਆ। ਇਸੇ ਤਰਾ ਭਗਤ ਭਗਵਾਨ ਵਿਚੋਂ ਆਵਣ ਨਿਕਲ, ਤੱਤਾਂ ਵਾਲਾ ਸਰੀਰ ਹੰਢਾਈਆ । ਮੇਰੇ ਬਣ ਕੇ ਮਿਤਰ, ਚਰਨ ਮੇਰੇ ਵਿਚ ਰਖਾਈਆ। ਇਸੇ ਕਰ ਕੇ ਮੇਰਾ ਤੀਰਥਾਂ ਉਤੇ ਹੁੰਦਾ ਜ਼ਿਕਰ, ਤਟ ਦੇਣ ਗਵਾਹੀਆ । ਜਲ ਕਹੇ ਜੇ ਰਵਿਦਾਸ ਦੇ ਟੁੱਟੇ ਮੇਰੇ ਵਿਚ ਨਾ ਪੈਂਦੇ ਛਿੱਤਰ, ਮੇਰਾ ਅੰਮ੍ਰਿਤ ਰੂਪ ਨਜ਼ਰ ਕੋਇ ਨਾ ਆਈਆ। ਮੈਨੂੰ ਭਗਤਾਂ ਦੇ ਮਿਲਣ ਦਾ ਇਸ਼ਕ, ਇਸੇ ਕਰ ਕੇ ਸੰਗ ਰਿਹਾ ਬਣਾਈਆ। ਤੁਹਾਡੇ ਵੇਂਹਦਿਆਂ ਵੇਂਹਦਿਆਂ ਰਾਵੀ ਵਿਚੋਂ ਥੋੜਾ ਆਇਆ ਖ਼ਿਸਕ, ਆਪਣਾ ਰੂਪ ਬਦਲਾਈਆ। ਜਿਸ ਵੇਲੇ ਰਾਤ ਨੂੰ ਤੁਹਾਨੂੰ ਲਗਣਾ ਤਿਲਕ, ਮੈਂ ਵਿਚ ਹਿੱਸਾ ਦੇਣਾ ਪਾਈਆ। ਦੱਸਾਂ, ਵੇਂਹਦਾ ਰਿਹਾ ਕਿਉਂ ਕਿਸ਼ਨ ਸਿੰਘ ਦੀ ਨਿਕਲਦੀ ਰਹੀ ਕਿਲਕ, ਨੇਤਰ ਰੋਵੇ ਮਾਰੇ ਧਾਈਆ। ਅਜੇ ਤਕ ਪ੍ਰਭੂ ਨਹੀਂ ਦਿਤਾ ਝਿੜਕ, ਧੱਕਾ ਦੇ ਨਾ ਪਰੇ ਹਟਾਈਆ । ਮੈਂ ਜਾਚ ਸਿਖ ਕੇ ਰਖਿਆ ਸਿਦਕ, ਭਰੋਸੇ ਵਿਚ ਮੰਗੀ ਸਰਨਾਈਆ। ਬੇਸ਼ਕ ਮੈਨੂੰ ਤਾਅਨੇ ਦੇਵਣ ਨਿੰਦਕ, ਮੈਨੂੰ ਚੋਟ ਲੱਗੇ ਨਾ ਰਾਈਆ। ਮੈਂ ਭਗਤਾਂ ਦੇ ਅਗੇ ਕਰਾਂ ਮਿੰਨਤ, ਸੱਜਣੋ ਮੇਰਾ ਸੰਗ ਲੈਣਾ ਬਣਾਈਆ। ਤੁਸੀਂ ਕੋਈ ਨਾ ਜਾਇਓ ਤੀਰਥ ਕਰ ਕੇ ਆਪਣੀ ਹਿੰਮਤ, ਤੁਹਾਨੂੰ ਪਿਛਲਾ ਲੇਖਾ ਯਾਦ, ਗੰਗਾ ਗੋਦਾਵਰੀ ਜਮਨਾ ਸੁਰਸਤੀ ਤੁਹਾਡੇ ਏਥੇ ਚਰਨ ਧੋਵਣ ਆਈਆ। ਤੁਹਾਡੀ ਖ਼ੁਆਰੀ ਨਾ ਹੋਵੇ ਜ਼ਿੱਲਤ, ਦੁਸ਼ਵਾਰੀ ਦਿਆਂ ਗਵਾਈਆ। ਤੁਹਾਨੂੰ ਖ਼ਿਤਾਬ ਮਿਲਿਆ ਧੁਰ ਦਾ ਖ਼ਿਲਤ, ਪੁਰਖ ਅਬਿਨਾਸ਼ੀ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਰਿਹਾ ਵਖਾਈਆ। ਸੁਣ ਕੇ ਬਚਨ ਬੋਲਿਆ ਅਸਥਾਨ ਚੁਰਾਸੀ, ਕੁਛ ਮੈਨੂੰ ਦਿਉ ਜਣਾਈਆ । ਬਾਲਮੀਕ ਜਿਥੇ ਬੈਠਾ ਰਿਹੋਂ ਦਿਨ ਅਠਾਸੀ, ਆਪਣਾ ਧਿਆਨ ਲਗਾਈਆ। ਬਤਾਲੀਵੇਂ ਦਿਨ ਜਿਸ ਵੇਲੇ ਤੈਨੂੰ ਆਈ ਸੀ ਖਾਂਸੀ, ਹੌਕਾ ਲੈ ਕੇ ਦਿਤਾ ਜਣਾਈਆ। ਓਧਰੋਂ ਤੇਰੀ ਘਰ ਵਾਲੀ ਦੀ ਆਈ ਸੀ ਮਾਸੀ, ਤੈਨੂੰ ਥੋੜਾ ਜਿਹਾ ਦੁਸ਼ਾਂਦਾ ਦਿਤਾ ਪਿਆਈਆ। ਫੇਰ ਉਠ ਕੇ ਆਈ ਤੇਰੀ ਚਾਚੀ, ਜੋ ਗਰਮ ਪਾਣੀ ਨਾਲ ਗਈ ਨੁਹਾਈਆ। ਤੂੰ ਹੌਲੀ ਜਿਹੀ ਉਹਨਾਂ ਇਕ ਗੱਲ ਆਖੀ, ਬੇਨੰਤੀ ਨਾਲ ਸੁਣਾਈਆ। ਤੁਸੀਂ ਸੱਜਣ ਮੇਰੇ ਝੂਠੇ ਸਾਥੀ, ਮੈਂ ਸੱਜਣ ਲਭਣਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਰਿਹਾ ਉਠਾਈਆ। ਸਭ ਕੁਛ ਸੁਣ ਬੋਲੀ ਭੂਮੀ, ਭੂਮਿਕਾ ਰਹੀ ਜਣਾਈਆ। ਬੇਸ਼ਕ ਮੈਂ ਰਸਨਾ ਨਾਲ ਨਹੀਂ ਕੂੰਦੀ, ਇਸ਼ਾਰਿਆਂ ਨਾਲ ਦਰਸਾਈਆ। ਤੈਨੂੰ

ਨਜ਼ਰ ਨਹੀਂ ਔਂਦਾ ਜਿਸ ਵੇਲੇ ਉਹ ਮਾਲਕਾਂ ਦਾ ਮਾਲਕ ਆਵੇ ਉਸ ਦੇ ਹੱਥ ਵਿਚ ਹੋਣੀ ਇਕ ਖੂੰਡੀ, ਜਿਸ ਦਾ ਰੂਪ ਆਦਿ ਸ਼ਕਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਭੂਮਿਕਾ ਦਰ ਸਾਚੇ ਆਪ ਸੁਹਾਈਆ। ਭੂਮਿਕਾ ਕਹੇ ਏਥੇ ਚੁਰਾਸੀਆਂ ਕੀਤਾ ਇਕ ਹਵਨ, ਟੋਆ ਢਾਈ ਹੱਥ ਪੁਟਾਈਆ। ਘਿਰਤ ਦੀਪ ਸੁਗੰਧੀ ਲਈ ਪਵਣ, ਅਗਨੀ ਤਤ ਤਪਾਈਆ। ਵੇਦ ਮੰਤਰਾਂ ਗਾਇਆ ਗਵਣ, ਸ਼ਾਸਤਰ ਕਰ ਪੜ੍ਹਾਈਆ। ਫੂਲ ਵਿਚ ਕੀਤਾ ਦਮਨ, ਤੁਲਸੀ ਪੱਤੇ ਭੇਟ ਚੜ੍ਹਾਈਆ। ਲਾਲ ਅੰਗਿਆਰਾਂ ਵਾਲਾ ਚਮਨ, ਸੋਹਣਾ ਲਿਆ ਬਣਾਈਆ। ਪ੍ਰਭ ਕਾ ਭੇਵ ਜਾਣੇ ਕਵਣ, ਸਾਚੀ ਸਮਝ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਜੁਗਾ ਜੁਗੰਤਰ ਜਿਸ ਆਪਣੀ ਧਾਰ ਆਪਣੇ ਵਿਚ ਰਖਾਈਆ।

੧੬ ਪੋਹ ੨੦੨੧ ਬਿਕ੍ਰਮੀ ਬੀਬੀ ਲਾਜੀ ਦੇ ਘਰ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਤੇਜਾ ਸਿੰਘ ਕਿਹਾ ਤੁਹਾਨੂੰ ਨਹੀਂ ਕੁਛ ਇਲਮ, ਚੁਰਾਸੀਆਂ ਵਿਚੋਂ ਇਕ ਮੈਂ ਵੀ ਨਜ਼ਰੀ ਆਈਆ। ਮੇਰਾ ਪਿਛਲਾ ਤ੍ਰੇਤੇ ਦਾ ਨਾਮ ਸੀ ਚਮਨ, ਦਮਕ ਚਮਕ ਚੇਹਰੇ ਨੂਰ ਰੁਸ਼ਨਾਈਆ। ਓਸ ਵੇਲੇ ਮੈਂ ਸੂਟਾ ਮਾਰ ਕੇ ਖਿਚਦਾ ਸਾਂ ਚਿਲਮ, ਨਸ਼ਾ ਖ਼ੁਮਾਰ ਰਖਾਈਆ। ਮੇਰਾ ਸੋਹਣਾ ਸੁਡੋਲ ਸੀ ਜਿਸਮ, ਵੇਖਣਹਾਰੇ ਵੇਖ ਵੇਖ ਖ਼ੁਸ਼ੀ ਰਖਾਈਆ। ਮੇਰਾ ਇਕੋ ਸੀ ਸਚਾ ਇਸਮ, ਇਕ ਧਿਆਨ ਲਗਾਈਆ। ਸਾਰੀਆਂ ਜਿੰਨਸਾਂ ਨਾਲੋਂ ਮੈਨੂੰ ਤਮਾਕੂ ਦੀ ਚੰਗੀ ਲਗੀ ਕ਼ਿਸਮ, ਆਪਣੀ ਕ਼ਿਸਮਤ ਨਾਲ ਅਜ਼ਮਾਈਆ। ਜਿਸ ਵੇਲੇ ਵੇਂਹਦਾ ਸਾਂ ਆਪਣੀ ਨਾਲ ਚਸ਼ਮ, ਅੱਖੀਂ ਧਿਆਨ ਲਗਾਈਆ । ਓਸ ਵੇਲੇ ਮੈਨੂੰ ਚੰਗੀ ਲਗਦੀ ਸੀ ਭਸਮ, ਸਾਧੂਆਂ ਵਾਲਾ ਭੇਸ ਵਟਾਈਆ। ਮੈਂ ਬਾਲਮੀਕ ਨੂੰ ਕਿਹਾ ਖਾ ਕੇ ਕ਼ਸਮ, ਕੁਛ ਅਗਲਾ ਹਾਲ ਜਣਾਈਆ। ਭਗਤ ਭਗਵਾਨ ਦੀ ਕਿਹੜੀ ਰਸਮ, ਕਿਹੜਾ ਖੇਲ ਦੇਣਾ ਵਖਾਈਆ। ਉਹਨੇ ਸੁਣਾਇਆ ਗਾ ਕੇ ਇਕ ਨਜ਼ਮ, ਦਾਸਾਂ ਦਾ ਦਾਸ ਰੂਪ ਵਟਾਈਆ। ਓਸ ਵੇਲੇ ਮੈਂ ਇਕ ਹੋਰ ਸੂਟਾ ਖਿਚਿਆ ਮੇਰਾ ਖਾਣਾ ਹੋਇਆ ਹਜ਼ਮ, ਮੇਰੇ ਅੰਦਰ ਹੋਈ ਰੁਸ਼ਨਾਈਆ। ਮੈਂ ਨੱਚਿਆ ਉਹ ਕਿਹੜੇ ਥਾਂ ਵਸਣ, ਕਵਣ ਦਵਾਰੇ ਸੋਭਾ ਪਾਈਆ। ਮੈਨੂੰ ਦੱਸ ਦੇ ਉਹਦੇ ਸਾਰੇ ਲੱਛਣ, ਜੇ ਮੁੜ ਕੇ ਮਿਲਾਂ ਭੁਲ ਨਾ ਕਦੇ ਭੁਲਾਈਆ। ਬਾਲਮੀਕ ਕਿਹਾ ਉਹ ਆਪੇ ਆਵੇ ਭਗਤਾਂ ਦੀ ਪੈਜ ਰੱਖਣ, ਜੁਗ ਜੁਗ ਵੇਸ ਵਟਾਈਆ। ਨਾਮ ਵਿਰੋਲੇ ਵਿਚੋਂ ਮੱਖਣ, ਨਾਮ ਮਧਾਣਾ ਇਕੋ ਪਾਈਆ। ਰਵਿਦਾਸ ਵਰਗੇ ਕਲਜੁਗ ਤੈਨੂੰ ਆਪੇ ਦੱਸਣ, ਹੌਲੀ ਹੌਲੀ ਸਮਝਾਈਆ। ਓਸ ਜਨਮ ਤੇਰੇ ਪਰਦੇ ਆਵੇ ਫੇਰ ਢਕਣ, ਮਿਹਰ ਨਜ਼ਰ ਉਠਾਈਆ। ਓਸ ਨੇ ਕਿਹਾ ਉਹ ਕਿਹੜਾ ਸੁਣਾਵੇ ਭਾਸ਼ਣ, ਸਿਫ਼ਤ ਕੀ ਜਣਾਈਆ। ਕਿਹੜੇ ਬਹੇ ਆਸਣ, ਕਵਣ ਧਾਮ ਡੇਰਾ ਲਾਈਆ। ਬਾਲਮੀਕ ਕਿਹਾ ਉਹਦਾ ਭਗਤਾਂ ਘਰ ਸਿੰਘਾਸਣ, ਦੂਜੀ ਥਾਂ ਨਾ ਕੋਇ ਹੰਢਾਈਆ। ਤੇਰਾ ਲਹਿਣਾ ਚੁਕਾਵੇ ਅੰਤ ਲੋਕਮਾਤਨ, ਮਾਨਸ ਜਨਮ ਆਪਣੀ ਝੋਲੀ ਪਾਈਆ। ਓਸ ਅਗੋਂ ਕਿਹਾ ਹਸ ਕੇ ਇਹ ਚੰਗੀ ਸੁਣਾਈ ਬਾਤਨ, ਮੈਨੂੰ ਪਹਿਲੋਂ ਦਿਤਾ ਜਣਾਈਆ। ਮੈਨੂੰ ਆਦਤ ਤਮਾਕੂ ਖਾਵਾਂ ਬਦਲੇ ਦਾਤਨ, ਦੰਦਾਂ ਨਾਲ ਹੋਰ ਵਸਤ ਨਾ ਕੋਇ ਛੁਹਾਈਆ। ਜੇ ਮੇਰਾ ਤਮਾਕੂ ਦੇਵੇ ਮੇਰਾ ਸਾਥਣ, ਫੇਰ ਪ੍ਰਭ ਦਾ ਦਰਸ਼ਨ ਪਾਈਆ। ਮੇਰੀ ਪ੍ਰੀਤ ਚੁਰਾਸੀ ਸਾਰੇ

ਨਾਲ ਆਪੇ ਆਖਣ, ਜਿਸ ਨੇ ਮੇਰੀ ਲਿਵ ਅੰਦਰੇ ਅੰਦਰ ਬਣਾਈਆ। ਇਹ ਕੋਈ ਨਹੀਂ ਮੈਂ ਕੀਤਾ ਪਾਪਣ, ਇਕੋ ਨਾਲ ਪ੍ਰੇਮ ਲਗਾ ਕੇ ਜੁਗ ਜਨਮ ਆਪਣੇ ਨਾਲ ਬਿਤਾਈਆ। ਮੈਨੂੰ ਭਗਵਾਨ ਵਰਗਾ ਇਹ ਦਿਸੇ ਜਿਸ ਨਾਲ ਮੇਰੀ ਪੂਰੀ ਹੁੰਦੀ ਵਾਸਣ, ਚਿੰਤਾ ਚਿਖਾ ਦਏ ਗਵਾਈਆ। ਮੈਂ ਇਸੇ ਕਾਰਨ ਸ੍ਰਿਸ਼ਟੀ ਵਿਚ ਸਾਰਿਆਂ ਨੂੰ ਆਉਂਦਾ ਆਖਣ, ਜੇ ਪ੍ਰੇਮ ਪਾਓ ਛਡ ਨਾ ਜਾਓ ਦੂਜਾ ਭਾਉ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਆਪਣੇ ਹੱਥ ਰਖਾਈਆ। ਚਮਨ ਕਹੇ ਮੇਰਾ ਸੁਲਫ਼ਾ ਵੇਖੋ ਥਲਿਉਂ ਲੀਰੋ ਲੀਰ, ਸਵਾ ਗਿਠ ਨਜ਼ਰੀ ਆਈਆ। ਜਿਸ ਵੇਲੇ ਇਸਨੂੰ ਥੱਲਿਉਂ ਇਕੱਠਾ ਕਰਕੇ ਖਿੱਚਾਂ ਮੈਨੂੰ ਨਜ਼ਰੀ ਆਵੇ ਮੇਰਾ ਪੀਰ, ਗੁਣੀ ਗਹੀਰ ਬੇਪਰਵਾਹੀਆ। ਮੈਂ ਮਸਤਾਨਾ ਹੋ ਕੇ ਤੱਕਾਂ ਉਹਦੀ ਤਸਵੀਰ, ਬਿਨਾ ਤਸਬੀਆਂ ਮਾਲਾ ਬੈਠਾ ਸ਼ਹਿਨਸ਼ਾਹੀਆ। ਓਸ ਮੈਨੂੰ ਦਸਿਆ ਇਕ ਵਾਰੀ ਅਖ਼ੀਰ, ਆਖ਼ਰ ਆਪਣਾ ਹੁਕਮ ਜਣਾਈਆ। ਕਲਜੁਗ ਅੰਤਮ ਤੇਰੇ ਨਾਲੋਂ ਇਕ ਹੋਰ ਚੰਗਾ ਬਣਾਵਾਂ ਤੇਰਾ ਵੀਰ, ਜਿਸ ਦੀ ਤਦਬੀਰ ਆਪਣੇ ਹੱਥ ਰਖਾਈਆ। ਰਵਿਦਾਸ ਚੁਮਾਰਾ ਨਾਨਕ ਨਿਰਗੁਣ ਸਰਗੁਣ ਓਸੇ ਦੇ ਪੀਰ, ਉਹਨਾਂ ਪੀਰਾਂ ਦਾ ਮਾਲਕ ਮੈਂ ਇਕ ਅਖਵਾਈਆ। ਜਨਮ ਜਨਮ ਦੇ ਕਟ ਜ਼ੰਜੀਰ, ਲੇਖਾ ਅਗਲਾ ਦਿਆਂ ਮੁਕਾਈਆ। ਅਗੋਂ ਬੋਲਿਆ ਹੋ ਕੇ ਹਕੀਰ, ਅਦਨਾ ਹੋ ਕੇ ਦਿਤਾ ਸੁਣਾਈਆ। ਮੇਰੀ ਮੰਨੀ ਅਰਜ਼ ਇੱਕ ਅਖ਼ੀਰ, ਮੇਰੀ ਬੂਟੀ ਸੂਟਿਆਂ ਵਾਲੀ ਮੇਰੇ ਨਾਲ ਨਿਭਾਈਆ। ਹੁਕਮ ਮਿਲਿਆ ਇਸੇ ਨਾਲ ਦੇ ਕੇ ਧੀਰ, ਤੇਰੀ ਧੀਰਜ ਦਿਆਂ ਬੰਧਾਈਆ। ਭਗਤਾਂ ਨਾਲ ਮਿਲਾ ਕੇ ਬਖ਼ਸ਼ਾਂ ਉਹ ਜਾਗੀਰ, ਜਿਸ ਦਾ ਹਿੱਸਾ ਨਾ ਕੋਇ ਵੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲੇਖਾ ਵੇਖ ਵੇਖ ਰਿਹਾ ਸਮਝਾਈਆ । ਚਮਨ ਕਹੇ ਸੁਲਫ਼ੇ ਦੀ ਜਗਹ ਮਿਲਿਆ ਹੁੱਕਾ, ਹਕੂਮਤ ਪ੍ਰਭ ਨੇ ਦਿਤੀ ਬਦਲਾਈਆ। ਜਿਸ ਦੇ ਨੇਚੇ ਵਿਚੋਂ ਪਾਣੀ ਅਜੇ ਨਾ ਮੁੱਕਾ, ਗਟੇ ਦੇ ਥਾਂ ਤੁੱਕਾ ਦਿਤਾ ਫਸਾਈਆ। ਟੋਪੀ ਵਿਚ ਰੋੜਾ ਰਖਕੇ ਸੁੱਕਾ, ਉਤੇ ਕੋਲਿਆਂ ਅੱਗ ਟਿਕਾਈਆ। ਜਿਸ ਵੇਲੇ ਮੈਂ ਖਿਚਿਆਂ ਪਹਿਲਾ ਘੁੱਟਾ, ਘੁਟ ਘੁਟ ਅੰਦਰੋਂ ਕੋਈ ਜਫੀਆਂ ਪਾਈਆ। ਮੈਂ ਇਕ ਦਿਨ ਅਚਾਨਕ ਸੀ ਸੁੱਤਾ, ਮੈਨੂੰ ਮਿਲਿਆ ਬੇਪਰਵਾਹੀਆ। ਮੈਂ ਪੁਛਦਾ ਰਿਹਾ ਪੁੱਛਾਂ, ਹੌਲੀ ਹੌਲੀ ਸੁਣਾਈਆ। ਵੇਖੀਂ ਮੇਰੀ ਗੱਲ ਦਾ ਕਿਤੇ ਕਰ ਨਾ ਲਵੀਂ ਗ਼ੁੱਸਾ, ਆਪਣੀ ਅੱਖ ਬਦਲਾਈਆ। ਮੈਂ ਵੀ ਵੱਡਾ ਹੁੰਦਾ ਸਾਂ ਗੱਭਰੂ ਤਾਅ ਦਿੰਦਾ ਸਾਂ ਮੁੱਛਾਂ, ਆਪਣਾ ਬਲ ਜਣਾਈਆ। ਹੁਣ ਵਸ ਪੈ ਗਿਆ ਪੁੱਤਾਂ, ਅੰਦਰੇ ਅੰਦਰ ਤੇਰਾ ਰਾਹ ਤਕਾਈਆ। ਹੁੱਕੇ ਬਦਲੇ ਜੇ ਲੇਖੇ ਲਗ ਜਾਏ ਮੇਰਾ ਜੁੱਸਾ, ਜਿਸਮ ਤੇਰੀ ਭੇਟ ਚੜ੍ਹਾਈਆ। ਮੈਂ ਆਪਣਿਆਂ ਛੱਡਾਂ ਪੁੱਤਾਂ, ਤੂੰ ਮੈਨੂੰ ਕਹੀਂ ਪੁੱਤਾ, ਪਿਤਾ ਬਣਕੇ ਗੋਦ ਉਠਾਈਆ। ਮੈਂ ਸਭ ਨੂੰ ਕਹਾਂ ਜਿਸ ਹੁੱਕੇ ਪਿਛੇ ਮੇਰਾ ਪੈਂਡਾ ਮੁੱਕਾ, ਕਿਉਂ ਮੇਰੀ ਪ੍ਰੀਤ ਹੁੱਕੇ ਨਾਲ ਧੁਰਦੀ ਬਣੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਬਿਨਾਸ਼ੀ ਅਚੁਤਾ, ਗੁਰ ਸਤਿਗੁਰ ਸਤਿਗੁਰ ਗੁਰ ਆਪਣੀ ਦਇਆ ਕਮਾਈਆ।

ਦਲੀਪ ਸਿੰਘ ਦੇ ਬੂਹੇ ਨਾਲ ਦਰਵਾਜ਼ੇ ਅਗੇ

ਅਗੇ ਲਿਖਾਰੀ ਪਿਛੇ ਦਰਬਾਰੀ, ਅਚਰਜ ਖੇਲ ਰਚਾਇੰਦਾ। ਭਗਤਾਂ ਦੇਣ ਚਲਿਆ ਸਰਦਾਰੀ, ਮਾਣ ਤਾਣ ਦੋ ਜਹਾਨ ਵਧਾਇੰਦਾ। ਜਨਮ

ਜਨਮ ਦੀ ਕੱਟਣ ਚਲਿਆ ਬੀਮਾਰੀ, ਰੋਗ ਸੋਗ ਗਵਾਇੰਦਾ। ਦੇਵਣ ਚਲਿਆ ਨਾਮ ਖ਼ੁਮਾਰੀ, ਅੰਮ੍ਰਿਤ ਰਸ ਜਾਮ ਪਿਆਇੰਦਾ। ਗੰਢਣ ਚਲਿਆ ਧੁਰ ਦੀ ਯਾਰੀ, ਨਾਤੇ ਕੂੜੇ ਤੋੜ ਤੁੜਾਇੰਦਾ। ਕ਼ਰਜ਼ਾ ਲੌਹਣ ਚਲਿਆ ਉਧਾਰੀ, ਪਿਛਲਾ ਲੇਖਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ। ਜਨ ਭਗਤਾਂ ਦੇਣ ਚਲਿਆ ਇਨਾਮ, ਵਸਤ ਅਮੋਲਕ ਇਕ ਵਰਤਾਈਆ। ਸੁਣੌਣ ਚਲਿਆ ਪੈਗ਼ਾਮ, ਧੁਰ ਦਾ ਰਾਗ ਅਲਾਈਆ। ਮਿਲੌਣ ਚਲਿਆ ਰਾਮ, ਰਾਮ ਆਪੇ ਨਜ਼ਰੀ ਆਈਆ। ਮਿਟੌਣ ਚਲਿਆ ਸ਼ਾਮ, ਸਾਚਾ ਚੰਦ ਚਮਕਾਈਆ। ਦਵੌਣ ਚਲਿਆ ਆਰਾਮ, ਸਾਚੀ ਸੇਜ ਸੁਹਾਈਆ। ਕਰੌਣ ਚਲਿਆ ਅਸ਼ਨਾਨ, ਦੁਰਮਤ ਮੈਲ ਧੁਆਈਆ। ਉਠੌਣ ਚਲਿਆ ਨਿਧਾਨ, ਸੋਈ ਸੁਰਤ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੇਵਣ ਚਲਿਆ ਧੂੜ, ਟਿੱਕਾ ਨਾਮ ਲਗਾਈਆ । ਬਖ਼ਸ਼ਣ ਚਲਿਆ ਨੂਰ, ਜੋਤ ਕਰੇ ਰੁਸ਼ਨਾਈਆ। ਵਜਾਵਣ ਚਲਿਆ ਤੂਰ, ਨਾਦ ਧੁਨ ਸ਼ਨਵਾਈਆ। ਭੰਡਾਰੇ ਕਰਨ ਚਲਿਆ ਭਰਪੂਰ, ਖ਼ਾਲੀ ਆਪ ਭਰਾਈਆ। ਚਤੁਰ ਸੁਘੜ ਬਣਾਉਣ ਚਲਿਆ ਮੂੜ੍ਹ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਲਗਾਈਆ। ਖੁਲ੍ਹੌਣ ਚਲਿਆ ਦਰਵਾਜ਼ਾ, ਦਰਦੀ ਹੋ ਕੇ ਦਰਦ ਵੰਡਾਈਆ। ਲੌਣ ਚਲਿਆ ਮਸਤਕ ਖ਼ਾਕਾ, ਧੂੜੀ ਇਕ ਵਖਾਈਆ। ਬਣਾਉਣ ਚਲਿਆ ਸੱਜਣ ਸਾਕਾ, ਬੇਪਰਵਾਹ ਬੇਪਰਵਾਹੀਆ। ਵਸੌਣ ਚਲਿਆ ਉਜੜਿਆ ਮਾਝਾ, ਗੁਲਸ਼ਨ ਨਾਮ ਮਹਿਕਾਈਆ। ਬਣੌਣ ਚਲਿਆ ਧੁਰ ਦੇ ਸਾਕਾ, ਸੱਜਣ ਇਕ ਅਖਵਾਈਆ। ਟਿਕੌਣ ਚਲਿਆ ਸਾਚਾ ਮਾਥਾ, ਮਸਤਕ ਜੋਤ ਕਰੇ ਰੁਸ਼ਨਾਈਆ । ਜਪੌਣ ਚਲਿਆ ਸੱਚੀ ਗਾਥਾ, ਸਾਚਾ ਨਾਮ ਅਲਾਈਆ। ਪਿਔਣ ਚਲਿਆ ਸਾਚਾ ਬਾਟਾ, ਅੰਮ੍ਰਿਤ ਜਾਮ ਮੁਖ ਲਗਾਈਆ । ਪੂਰਨ ਕਰਨ ਚਲਿਆ ਘਾਟਾ, ਨਾਮ ਭੰਡਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੇਵਣ ਚਲਿਆ ਦਾਨ, ਆਪਣੀ ਦਇਆ ਕਮਾਈਆ। ਬਖ਼ਸ਼ਣ ਆਇਆ ਗਿਆਨ, ਕਲਮਾ ਇਕ ਪੜ੍ਹਾਈਆ। ਬਣਾਵਣ ਆਇਆ ਨਿਜ਼ਾਮ, ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਵਰਤਾਈਆ। ਦੇਵਣ ਆਇਆ ਜੋਗ, ਜੁਗੀਸ਼ਰ ਦਇਆ ਕਮਾਇੰਦਾ। ਮਿਲਾਵਣ ਆਇਆ ਸੰਜੋਗ, ਵਿਛੜੇ ਜੋੜ ਜੁੜਾਇੰਦਾ। ਕੱਟਣ ਆਇਆ ਰੋਗ, ਹਉਮੇ ਗੜ੍ਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਦੇਵਣ ਆਇਆ ਸਹਾਰਾ, ਸਾਹਿਬ ਸਚਾ ਗੁਸਾਈਂਆ। ਜਿਸ ਕਰਨਾ ਪਾਰ ਕਿਨਾਰਾ, ਅਧਵਿਚਕਾਰ ਨਾ ਕੋਇ ਅਟਕਾਈਆ । ਸਾਚਾ ਬਖ਼ਸ਼ਣਾ ਇਕ ਦਵਾਰਾ, ਦਰਗਾਹ ਸਾਚੀ ਮਿਲੇ ਵਡਿਆਈਆ। ਗੀਤ ਸੁਣੌਣਾ ਇਕ ਜੈਕਾਰਾ, ਸੋਹੰ ਢੋਲਾ ਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਸਿਰ ਆਪਣਾ ਹੱਥ ਟਿਕਾਈਆ। ਭਗਤ ਕਹਿਣ ਸਾਡੇ ਜਾਗੇ ਭਾਗ, ਮਿਲੀ ਮਾਣ ਵਡਿਆਈਆ। ਜਨਮ ਜਨਮ ਦੀ ਤ੍ਰਿਖਾ ਬੁਝੀ ਆਗ, ਸਾਂਤਕ ਸਤਿ ਵਰਤਾਈਆ। ਨਿਰਮਲ ਜੋਤ ਹੋਵੇ ਪਰਕਾਸ਼, ਨੂਰ ਨੂਰ ਰੁਸ਼ਨਾਈਆ। ਹੰਸ ਬਣੇ ਕਾਗ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਸਮਝਾਈਆ। ਮਸਤਕ ਕਹਿਣ ਸਾਡੀ ਆਸਾ ਪੁੰਨੀ, ਮਿਲੀ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਪੁਕਾਰ

ਸੁਣੀ, ਚਲ ਕੇ ਆਇਆ ਧੁਰਦਰਗਾਹੀਆ। ਨਾਦ ਵਜਾਵੇ ਆਪਣੀ ਧੁਨੀ, ਧੁਰ ਦੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਚੁਕਾਈਆ। ਮਸਤਕ ਕਹਿਣ ਅਸੀਂ ਵੇਖ ਵੇਖ ਹੱਸੇ, ਖ਼ੁਸ਼ੀ ਖ਼ੁਸ਼ੀ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਅੰਦਰ ਵਸੇ, ਬੈਠਾ ਡੇਰਾ ਲਾਈਆ। ਸਾਚੀ ਦੇ ਕੇ ਇਕੋ ਮੱਤੇ, ਸਾਚਾ ਰਾਹ ਰਿਹਾ ਵਖਾਈਆ। ਭਗਤ ਭਗਵਾਨ ਸਰਨਾਈ ਢੱਠੇ, ਦੂਜੇ ਸੀਸ ਨਾ ਕੋਇ ਨਿਵਾਈਆ। ਅੰਮ੍ਰਿਤ ਰਸ ਇਕੋ ਚੱਟੇ, ਸਤਿਗੁਰ ਪੂਰਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖੇ ਥਾਉਂ ਥਾਈਂਆ। ਮਸਤਕ ਕਹਿਣ ਅਸੀਂ ਪਾਇਆ ਦਰਸ, ਨੂਰ ਨੁਰਾਨਾ ਨਜ਼ਰੀ ਆਈਆ। ਜਨਮ ਕਰਮ ਦੀ ਮਿਟ ਗਈ ਹਰਸ, ਹਵਸ ਨਾ ਕੋਈ ਵਧਾਈਆ। ਅਬਿਨਾਸ਼ੀ ਕਰਤੇ ਕੀਤਾ ਤਰਸ, ਮਿਹਰ ਨਜ਼ਰ ਉਠਾਈਆ। ਬੇੜਾ ਹੋਣ ਨਹੀਂ ਦਿਤਾ ਗ਼ਰਕ਼, ਪਾਰ ਕਿਨਾਰਾ ਆਪ ਵਖਾਈਆ। ਸਾਕ ਸੱਜਣ ਕੀਤੇ ਤਰਕ, ਨਾਤਾ ਤੁਟਿਆ ਜਗਤ ਲੋਕਾਈਆ। ਜਿਹੜੀ ਗੋਬਿੰਦ ਨਾਲ ਸ਼ਰਤ, ਸੋ ਪੂਰੀ ਰਿਹਾ ਕਰਾਈਆ। ਜੋਧਾ ਸੂਰਬੀਰ ਬਣਕੇ ਮਰਦ, ਮਦਦ ਕਰਨ ਆਇਆ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਸੁਣ ਕੇ ਅਰਜ਼, ਲੇਖਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਪੂਰਾ ਕਰੇ ਫ਼ਰਜ਼, ਫ਼ਰਜ਼ੀ ਰੂਪ ਨਾ ਕੋਇ ਵਖਾਈਆ।