੧੬ ਪੋਹ ੨੦੨੧ ਬਿਕ੍ਰਮੀ ਬੀਬੀ ਬੰਤੀ ਅਤੇ ਦਲੀਪ ਸਿੰਘ, ਪਿੰਡ ਬਾਬੂਪੁਰਾ ਜ਼ਿਲਾ ਗੁਰਦਾਸਪੁਰ
ਸਾਚਾ ਨਿਸ਼ਾਨਾ ਕਹੇ ਵਾਰੀ ਆਈ ਸਵਰਨ, ਸਚਖੰਡ ਦਵਾਰੇ ਸਾਚੇ ਲਏ ਅੰਗੜਾਈਆ। ਜਿਸ ਨੂੰ ਜੀਵਣ ਤੋਂ ਪਹਿਲੋਂ ਮਰਨ ਤੋਂ ਪਿਛੋਂ ਮਿਲੀ ਸਰਨ, ਚਰਨ ਕਵਲ ਪ੍ਰਭ ਵਡਿਆਈਆ। ਉਹ ਸਾਚੀ ਸੇਵਾ ਆਇਆ ਕਰਨ, ਨਿਰਗੁਣ ਧਾਰ ਹੁਕਮੇ ਅੰਦਰ ਫੇਰਾ ਪਾਈਆ। ਸੱਤ ਰੰਗ ਨਿਸ਼ਾਨ ਆਇਆ ਫੜਨ, ਆਕਾਸ਼ ਪਾਤਾਲਾਂ ਪੰਧ ਮੁਕਾਈਆ। ਸਾਚਾ ਢੋਲਾ ਗੀਤ ਗੋਬਿੰਦ ਆਇਆ ਪੜ੍ਹਨ, ਧੁਰ ਦਾ ਰਾਗ ਜਣਾਈਆ। ਸਾਚੇ ਮੰਦਰ ਆਇਆ ਚੜ੍ਹਨ, ਮਹਲ ਅਟਲ ਵੇਖ ਵਖਾਈਆ। ਮੇਟਣ ਆਇਆ ਵਰਨ ਬਰਨ, ਜ਼ਾਤ ਪਾਤ ਊਚ ਨੀਚ ਝਗੜੇ ਦਏ ਚੁਕਾਈਆ। ਏਕਾ ਰੰਗ ਆਇਆ ਰੰਗਣ, ਨਾਮ ਲਲਾਰੀ ਰੂਪ ਵਟਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਲੈ ਕੇ ਆਇਆ ਸੰਗਣ, ਧੁਰ ਦਾ ਸੰਗ ਬਣਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਤੋੜ ਕੇ ਆਇਆ ਫੰਦਨ, ਕਿਰਿਆ ਕੂੜੀ ਸੰਗ ਨਾ ਕੋਇ ਰਲਾਈਆ। ਜਨਮ ਕਰਮ ਦਿਆਂ ਵਿਛੜਿਆਂ ਆਤਮ ਪਰਮਾਤਮ ਆਇਆ ਗੰਢਣ, ਧੁਰ ਦਾ ਮੇਲਾ ਮੇਲ ਮਿਲਾਈਆ। ਬੇੜਾ ਪਾਰ ਕਰਨ ਆਇਆ ਬਿਨਾ ਮੁਹਾਣੇ ਵੰਞਣ, ਖੇਵਟ ਖੇਟਾ ਹੋ ਕੇ ਸੇਵ ਕਮਾਈਆ। ਨਾਉਂ ਨਿਰੰਕਾਰ ਵਜਾਵਣ ਆਇਆ ਮਰਦੰਗਣ, ਬ੍ਰਹਿਮੰਡ ਖੰਡ ਪੁਰੀ ਲੋਅ ਦਏ ਸੁਣਾਈਆ। ਸ਼ਾਹ ਸਵਾਰਾ ਸਾਚੇ ਅਸਵ ਕਸਣ ਆਇਆ ਤੰਗਣ, ਪਾਖਰ ਜ਼ੀਨ ਇਕੋ ਨਜ਼ਰੀ ਆਈਆ। ਜਨ ਭਗਤਾਂ ਮਸਤਕ ਟਿੱਕਾ ਧੂੜੀ ਲਾਵਣ ਆਇਆ ਚੰਦਨ, ਜਨਮ ਜਨਮ ਦੀ ਦੁਰਮਤ ਮੈਲ ਧੁਆਈਆ। ਸਚ ਭੰਡਾਰਾ ਏਕਾ ਨਾਮ ਖ਼ਜ਼ਾਨਾ ਆਇਆ ਵੰਡਣ, ਹੁਕਮ ਮੰਨ ਕੇ ਬੇਪਰਵਾਹੀਆ। ਕੂੜ ਕੁੜਿਆਰਾਂ ਠੱਗਾਂ ਚੋਰਾਂ ਯਾਰਾਂ ਆਇਆ
ਡੰਡਣ, ਖੜਗ ਖੰਡਾ ਇਕੋ ਹੱਥ ਉਠਾਈਆ । ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਪਾਰ ਆਇਆ ਲੰਘਣ, ਬਲਧਾਰੀ ਵੇਸ ਵਟਾਈਆ। ਚੌਦਾਂ ਤਬਕ ਮੁਕਾ ਕੇ ਆਇਆ ਪੰਧਨ, ਪਾਂਧੀ ਹੋ ਕੇ ਫੇਰਾ ਪਾਈਆ। ਈਸਾ ਮੂਸਾ ਬਣ ਦਰਵੇਸ਼ ਸੰਗ ਮੁਹੰਮਦ ਜਿਸ ਦਵਾਰੇ ਕਰਦੇ ਬੰਦਨ, ਸਜਦਿਆਂ ਵਿਚ ਸੀਸ ਝੁਕਾਈਆ। ਜੋ ਪਰਵਰਦਿਗਾਰ ਸਾਂਝਾ ਯਾਰ ਖੇਲੇ ਖੇਲ ਵਿਚ ਬ੍ਰਹਿਮੰਡਣ, ਵਰਭੰਡਣ ਵੇਖ ਵਖਾਈਆ। ਜੋ ਸੂਫ਼ੀਆਂ ਸੰਤਾਂ ਚਰਨ ਧੂੜੀ ਦੇਵੇ ਮਜਨ, ਸਰ ਸਰੋਵਰ ਇਕੋ ਇਕ ਨੁਹਾਈਆ। ਜੋ ਆਦਿ ਜੁਗਾਦਿ ਨਿਤ ਨਵਿਤ ਦੋ ਜਹਾਨਾਂ ਕਰੇ ਅਦਲ, ਅਦਾਲਤ ਆਪਣੀ ਇਕ ਸਮਝਾਈਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਾਰ ਦੇਵੇ ਬਦਲ, ਲੋਕਮਾਤ ਸਕੇ ਨਾ ਕੋਇ ਅਟਕਾਈਆ। ਜੋ ਸਹਿਜ ਸੁਭਾਏ ਭਗਤਾਂ ਮੁਖ ਲਗਾਏ ਸਗਨ, ਨਾਮ ਰਸ ਇਕ ਚਖਾਈਆ। ਜਿਸ ਦੇ ਲੱਖ ਚੁਰਾਸੀ ਜੀਵ ਜੰਤ ਦੀਪਕ ਜਗਣ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੱਤ ਰੰਗ ਕਹੇ ਵੇਖਿਆ ਸ਼ਹਿਨਸ਼ਾਹ, ਸਚਖੰਡ ਨਿਵਾਸੀ ਬੇਪਰਵਾਹੀਆ। ਜਿਸ ਦੀ ਮਦਦ ਮੰਗ ਕੇ ਅਲੀ ਕਿਹਾ ਖ਼ੁਦਾ, ਪੈਗ਼ੰਬਰ ਨਿਉਂ ਨਿਉਂ ਲਾਗੇ ਪਾਈਆ। ਜਿਸ ਦਾ ਵਾਹਦ ਰੂਪ ਜੁਦਾ, ਜੁਜ਼ ਵਿਚ ਜਗਤ ਲੋਕਾਈਆ। ਜੋ ਨਾਮ ਅਹਿਬਾਬ ਰਬਾਬ ਰਿਹਾ ਵਜਾ, ਨਗ਼ਮਾ ਹਕ ਹਕ ਸੁਣਾਈਆ। ਮੁਕਾਮੇ ਹਕ ਮਹਿਫ਼ਲ ਰਿਹਾ ਲਗਾ, ਤੁਆਰਫ਼ ਆਪਣੇ ਨਾਲ ਜਣਾਈਆ। ਸਚ ਸੰਦੇਸ਼ਾ ਰਿਹਾ ਘਲਾ, ਹੁਕਮ ਇਕੋ ਬੇਪਰਵਾਹੀਆ। ਚੌਦਾਂ ਤਬਕ ਰਿਹਾ ਉਠਾ, ਜ਼ਿਮੀਂ ਅਸਮਾਨਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਵੇਖਿਆ ਪਰਵਰਦਿਗਾਰ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਆਦਿ ਜੁਗਾਦੀ ਸਾਂਝਾ ਯਾਰ, ਆਤਮ ਪਰਮਾਤਮ ਸਗਲਾ ਸੰਗ ਨਿਭਾਈਆ। ਵਸਣਹਾਰਾ ਮਹਲ ਅਟਲ ਉਚ ਮਿਨਾਰ, ਦਰਗਾਹ ਸਾਚੀ ਸੋਭਾ ਪਾਈਆ। ਤਖ਼ਤ ਨਿਵਾਸੀ ਏਕੰਕਾਰ, ਸੋ ਪੁਰਖ ਨਿਰੰਜਣ ਆਪਣੇ ਹੱਥ ਰੱਖੇ ਵਡਿਆਈਆ । ਭਗਤ ਵਛਲ ਗਿਰਵਰ ਗਿਰਧਾਰ, ਮੁਰੀਦ ਮੁਰਸ਼ਦ ਰਿਹਾ ਤਰਾਈਆ। ਨਗ਼ਮਿਆਂ ਦਾ ਸਰਦਾਰ, ਸਦਮਿਆਂ ਦਾ ਖ਼ੁਮਾਰ, ਨਾਮ ਖ਼ੁਮਾਰੀ ਇਕ ਰਖਾਈਆ। ਕ਼ਦਮਾਂ ਦਾ ਉਧਾਰ ਪਦਮਾਂ ਦਾ ਸ਼ਿੰਗਾਰ, ਸੋਹਣਾ ਰੂਪ ਵਟਾਈਆ। ਗ਼ਰੀਬਾਂ ਦਾ ਮਦਦਗਾਰ, ਹੰਕਾਰੀਆਂ ਕਰਨਹਾਰਾ ਖ਼ਾਕ ਛਾਰ, ਖ਼ਾਕੀ ਖ਼ਾਕ ਰੂਪ ਸਮਾਈਆ। ਸਿਫ਼ਤਾਂ ਦਾ ਇਜ਼ਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਵੇਖਿਆ ਇਕ ਹਮੇਸ਼, ਆਦਿ ਪੁਰਖ ਵਡੀ ਵਡਿਆਈਆ। ਜਿਸ ਨੂੰ ਸਜਦੇ ਕਰਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਕੋਟਨ ਕੋਟ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਡਿੱਗੇ ਚਰਨਾਂ ਹੇਠ, ਸੀਸ ਸਕੇ ਨਾ ਕੋਇ ਉਠਾਈਆ। ਜੋ ਵਸੇ ਸਚ ਭੂਮਿਕਾ ਸਚਖੰਡ ਅਗੰਮੇ ਦੇਸ, ਸਚ ਦਵਾਰਾ ਇਕ ਸੁਹਾਈਆ। ਭੂਪਤ ਭੂਪ ਬਣਕੇ ਵਡ ਨਰੇਸ਼, ਨਰ ਨਿਰੰਕਾਰ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਿਸ ਦਾ ਦਿੰਦੀ ਗਈ ਸੰਦੇਸ਼, ਲੱਖ ਚੁਰਾਸੀ ਹੁਕਮ ਜਣਾਈਆ। ਸੋ ਸਾਹਿਬ ਸਵਾਮੀ ਧਰ ਕੇ ਭੇਖ, ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣਾ ਫੇਰਾ ਪਾਈਆ। ਆ ਕੇ ਵਸਿਆ ਸੰਬਲ ਦੇਸ, ਜਿਸ ਦਾ ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਜਨ ਭਗਤਾਂ ਲਿਖੇ ਧੁਰ ਦੇ ਲੇਖ, ਪੂਰਬ ਲਹਿਣੇ ਰਿਹਾ ਚੁਕਾਈਆ। ਸ਼ਹਿਨਸ਼ਾਹ ਬਣ ਕੇ ਆਪ ਦਰਵੇਸ਼, ਗੁਰਮੁਖ ਦਵਾਰੇ ਅਲਖ ਜਗਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਵੇਖਿਆ ਧੁਰ ਦਾ ਫੱਕਰ, ਜੋ ਪੀਰਾਂ ਫ਼ਕੀਰਾਂ ਰਿਹਾ ਤਰਾਈਆ। ਨਿਰਗੁਣ ਧਾਰੋਂ ਆਇਆ ਉਤਰ, ਉੱਤਰ ਪੂਰਬ ਪੱਛਮ ਦੱਖਣ ਦਿਸ਼ਾ ਸਮਝ ਕੋਇ ਨਾ ਪਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜੇ ਬਣਾਏ ਪੁੱਤਰ, ਪਿਤਾ ਆਪਣੀ ਗੋਦ ਉਠਾਈਆ । ਚੌਦਾਂ ਲੋਕ ਕਰਨ ਸ਼ੁਕਰ, ਚੌਦਾਂ ਤਬਕ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਸੁਹਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਵੇਖਿਆ ਸਚਖੰਡ ਨਿਵਾਸੀ, ਨਿਰਗੁਣ ਦਾਤਾ ਬੇਪਰਵਾਹੀਆ। ਜਿਸ ਦਾ ਖੇਲ ਅਗੰਮ ਤਮਾਸ਼ੀ, ਮੰਡਲ ਰਾਸੀ ਸਾਰ ਨਾ ਪਾਈਆ। ਸੋ ਸਾਹਿਬ ਭਗਤਾਂ ਬਣਿਆ ਸਾਥੀ, ਸਗਲਾ ਸੰਗ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਲਿਖ ਲਿਖ ਦੇ ਕੇ ਗਏ ਪਾਤੀ, ਪਤਣ ਇੱਕੋ ਇਕ ਜਣਾਈਆ। ਸੋ ਸਭ ਦਾ ਲੇਖਾ ਦੇਵੇ ਬਾਕੀ, ਪੂਰਬ ਪੂਰਬ ਝੋਲੀ ਪਾਈਆ। ਕਲਜੁਗ ਵੇਖ ਅੰਧੇਰੀ ਰਾਤੀ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਮੰਜ਼ਲ ਚੜ੍ਹਕੇ ਆਪਣੀ ਘਾਟੀ, ਪੰਧ ਅਗਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੱਤ ਰੰਗ ਨਿਸ਼ਾਨਾ ਕਹੇ ਵੇਖੀਏ ਮੁਰਸ਼ਦ, ਜੋ ਮੁਰੀਦਾਂ ਦਏ ਵਡਿਆਈਆ। ਧੁਰਦਰਗਾਹੀ ਆਪਣੀ ਕਰਕੇ ਆਇਆ ਫ਼ੁਰਸਤ, ਸਮਾਂ ਸਮੇਂ ਵਿਚੋਂ ਬਦਲਾਈਆ। ਕਲਜੁਗ ਕੂੜੀ ਕਿਰਿਆ ਮੇਟੇ ਗ਼ੁਰਬਤ, ਗ਼ਰੂਰ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਧੋਵੇ ਮੈਲ ਦੁਰਮਤ, ਪਾਕੀ ਪਾਕ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੱਤ ਰੰਗ ਕਹੇ ਮੈਂ ਵੇਖਿਆ ਅਜੀਬ, ਅਜਬ ਨਿਰਾਲਾ ਖੇਲ ਕਰਾਈਆ। ਸ਼ਹਿਨਸ਼ਾਹ ਹੋ ਕੇ ਬਣਿਆ ਆਪ ਗ਼ਰੀਬ, ਨਿਮਾਣਿਆਂ ਨਿਮਾਣ ਰੂਪ ਵਟਾਈਆ। ਜਨ ਭਗਤਾਂ ਬਦਲਣ ਆਇਆ ਨਸੀਬ, ਨਸੀਹਤ ਆਪਣੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਖਿਲਾਈਆ। ਸੱਤ ਰੰਗ ਕਹੇ ਵੇਖੋ ਭਿਖਾਰੀ, ਦਰ ਮਾਂਗਤ ਬੇਪਰਵਾਹੀਆ। ਭਗਤ ਸੁਹੇਲਾ ਆਇਆ ਆਪਣੀ ਵਾਰੀ, ਸਦੀ ਵੀਹਵੀਂ ਵੇਸ ਵਟਾਈਆ। ਜਿਹੜਾ ਆਦਿ ਜੁਗਾਦਿ ਜੁਗ ਚੌਕੜੀ ਮਫ਼ਰੂਰ ਹੋ ਕੇ ਬਣਿਆ ਰਿਹਾ ਇਸ਼ਤਿਹਾਰੀ, ਖੋਜਿਆਂ ਹੱਥ ਕਿਸੇ ਨਾ ਆਈਆ। ਲੁਕਿਆ ਰਿਹਾ ਸਚਖੰਡ ਸਚੇ ਦਰਬਾਰੀ, ਮੁਕਾਮੇ ਹਕ ਮੁਖ ਨਕ਼ਾਬ ਟਿਕਾਈਆ। ਹੁਕਮ ਸੰਦੇਸ਼ਾ ਦੇਂਦਾ ਰਿਹਾ ਵਾਰੋ ਵਾਰੀ, ਅਵਤਾਰਾਂ ਪੈਗ਼ੰਬਰਾਂ ਗੁਰੂਆਂ ਸੇਵ ਲਗਾਈਆ । ਲੇਖ ਲਿਖਾਉਂਦਾ ਰਿਹਾ ਬਣ ਲਿਖਾਰੀ, ਕਾਤਬ ਹੋ ਕੇ ਕ਼ਲਮ ਚਲਾਈਆ। ਹੁਕਮ ਮਨਾਉਂਦਾ ਰਿਹਾ ਬਣ ਕੇ ਵਡ ਸੰਸਾਰੀ, ਧੁਰ ਦੀ ਧਾਰ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਵੇਸ ਵਟਾਈਆ। ਹੁਕਮੇ ਅੰਦਰ ਵਟਿਆ ਵੇਸ, ਵੱਟਾ ਸਭ ਨੂੰ ਲਏ ਲਗਾਈਆ। ਆਪੇ ਸ਼ਾਹ ਆਪੇ ਨਰੇਸ਼, ਦਰਵੇਸ਼ ਆਪਣੀ ਖੇਲ ਕਰਾਈਆ। ਆਪੇ ਰਹਿਣਹਾਰ ਹਮੇਸ਼, ਆਪੇ ਖਿਨ ਖਿਨ ਆਪਣਾ ਫੇਰਾ ਪਾਈਆ। ਆਪੇ ਕਰਨਹਾਰ ਆਦੇਸ, ਆਪੇ ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਆਪੇ ਖ਼ਿਦਮਤਗਾਰ ਆਪਣਾ ਆਪ ਕਰਨਹਾਰਾ ਪੇਸ਼, ਆਪੇ ਸੁਲਤਾਨ ਬਣਕੇ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ । ਪਰਵਰਦਿਗਾਰ ਹੋਇਆ ਦਰਵੇਸ਼, ਤਨ ਮਾਟੀ ਖ਼ਾਕੀ ਚੋਲਾ ਤੱਤ ਹੰਢਾਈਆ। ਦੋ ਜਹਾਨਾਂ ਪੰਧ ਮੁਕਾਉਂਦਾ ਆਇਆ ਓਸੇ ਦੇਸ, ਜਿਸ ਦੀ ਦਿਸ਼ਾ ਸਮਝ ਕਿਸੇ ਨਾ ਆਈਆ। ਜਿਸ ਦੀ ਸਿਫ਼ਤ ਗੌਂਦਾ
ਦੋਏ ਸਹੰਸਰ ਜਿਹਵਾ ਫੰਨ ਸ਼ੇਸ਼, ਸ਼ਾਸਤਰ ਸਿਮਰਤ ਦੇਣ ਗਵਾਹੀਆ। ਸੋ ਸਾਹਿਬ ਸੁਲਤਾਨਾ ਮਿਹਰਵਾਨਾ ਬਖ਼ਸ਼ਣਹਾਰਾ ਟੇਕ, ਟਿੱਕੇ ਮਸਤਕ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਵੇਖ ਮੌਕਾ, ਇਕੋ ਵਾਰ ਕੁਰਲਾਈਆ। ਸਚਖੰਡ ਦਵਾਰੇ ਦੇਵਾਂ ਹੋਕਾ, ਬ੍ਰਹਿਮੰਡਾਂ ਖੰਡਾਂ ਆਪ ਜਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਧਿਆਨ ਕਰ ਕੇ ਚੌਦਾਂ ਲੋਕਾ, ਚੌਦਾਂ ਤਬਕਾਂ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਫੇਰਾ ਪਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਗੁਰ ਅਵਤਾਰ ਪੀਰ ਪੈਗ਼ੰਬਰ ਸੱਦਾਂ, ਸੰਦੇਸ਼ਾ ਨਾਮ ਸੁਣਾਈਆ। ਸਭ ਦੇ ਪਿਛੇ ਉਠ ਉਠ ਭੱਜਾਂ, ਵਾਹੋ ਦਾਹੀ ਪੰਧ ਮੁਕਾਈਆ। ਆਓ ਵੇਖੋ ਸਾਰੇ ਆਪਣਾ ਅਗਾ, ਪਿਛਲਾ ਲੇਖ ਮੁਕਾਈਆ। ਜਿਹੜਾ ਸ਼ਬਦੀ ਗੋਬਿੰਦ ਪਾਇਆ ਝੱਗਾ, ਉਹ ਦਰਵੇਸ਼ ਆਪਣੇ ਤਨ ਛੁਹਾਈਆ। ਸਭ ਨਾਲੋਂ ਲਗਾ ਚੰਗਾ, ਚਾਰ ਕੁੰਟ ਕਰੇ ਰੁਸ਼ਨਾਈਆ। ਜਨ ਭਗਤ ਦਵਾਰੇ ਆ ਕੇ ਗੁਰਮੁਖਾਂ ਕੋਲੋਂ ਮੰਗੇ ਮੰਗਾਂ, ਆਪਣੀ ਝੋਲੀ ਅਗੇ ਡਾਹੀਆ। ਮੈਂ ਪੈਰਾਂ ਤੋਂ ਨੰਗਾ, ਭੁਜਾਂ ਤਾਨ ਨਾ ਕੋਇ ਰਖਾਈਆ। ਵੇਖਣ ਵਾਲਾ ਬੰਦਿਆਂ ਵਰਗਾ ਬੰਦਾ, ਤੱਤਾਂ ਦਾ ਆਧਾਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਸੱਤ ਰੰਗ ਨਿਸ਼ਾਨਾ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਤੱਕੋ ਜਲਵਾ, ਨੂਰ ਜ਼ਹੂਰ ਖ਼ੁਦਾਈਆ। ਜਿਸ ਦੇ ਨਾਂ ਦਾ ਨਿਆਜ਼ਾਂ ਅੰਦਰ ਖਾਂਦੇ ਆਏ ਹਲਵਾ, ਸੋ ਅਹਿਵਾਲਾ ਦੇ ਕੇ ਰਿਹਾ ਜਣਾਈਆ। ਜਿਸ ਦਾ ਲਹਿਣਾ ਦੇਣਾ ਸਗਵਾਂ, ਸਨਮੁਖ ਹੋ ਕੇ ਰਿਹਾ ਮੁਕਾਈਆ। ਜਿਸ ਦਾ ਦੀਪਕ ਇਕੋ ਜਗਣਾ, ਲੋਕ ਪਰਲੋਕ ਕਰੇ ਰੁਸ਼ਨਾਈਆ । ਜਿਸ ਦਾ ਨਗਾਰਾ ਇਕੋ ਵਜਣਾ, ਬ੍ਰਹਿਮੰਡਾਂ ਖੰਡਾਂ ਕਰੇ ਸ਼ਨਵਾਈਆ। ਜਿਸ ਦਾ ਮੰਦਰ ਇਕੋ ਸਜਣਾ, ਸਤਿ ਸਵਾਮੀ ਨਜ਼ਰੀ ਆਈਆ। ਜਿਸ ਦਾ ਚੌਦਾਂ ਤਬਕਾਂ ਇਕੋ ਅਦਲਾ, ਇਨਸਾਫ਼ ਵਿਚ ਰਖੇ ਲੋਕਾਈਆ। ਜਿਸ ਦਾ ਸੀਸ ਧੜ ਕਿਸੇ ਤੋਂ ਹੋਵੇ ਕਦੇ ਨਾ ਕ਼ਤਲਾ, ਕ਼ਾਤਲ ਮਕ਼ਤੂਲ ਨਜ਼ਰ ਕੋਇ ਨਾ ਆਈਆ। ਜਿਸ ਦਾ ਸਭ ਤੋਂ ਵਖਰਾ ਵਸਲਾ, ਵਸਲੇ ਯਾਰ ਇਕ ਰਖਾਈਆ। ਉਹ ਤਾਰੇ ਆਅਲਾ ਅਦਨਾ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਕਲਜੁਗ ਕੋਲੋਂ ਸਤਿਜੁਗ ਲਏ ਬਦਲਾ, ਉਲਟੀ ਧਾਰਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਤੱਕੋ ਉਹ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ। ਵੇਖੋ ਆਪਣਾ ਦੇਵਣ ਆਇਆ ਸਬੂਤ, ਲੋਕਮਾਤ ਫੇਰਾ ਪਾਈਆ। ਦਰਵੇਸ਼ਾਂ ਵਾਲਾ ਕਲਬੂਤ, ਸ਼ਹਿਨਸ਼ਾਹ ਆਪਣੀ ਸੇਵ ਕਮਾਈਆ। ਆਪਣੀ ਉਤਾਰਨ ਆਇਆ ਭੂਖ, ਜਨ ਭਗਤਾਂ ਅਗੇ ਝੋਲੀ ਡਾਹੀਆ। ਮੈਂ ਹਾਜ਼ਰ ਹੋਇਆ ਮੌਜੂਦ, ਮੁਫ਼ਲਿਸ ਹੋ ਕੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਗੇ ਇਕ ਦਰ, ਜਨ ਭਗਤ ਦਿਓ ਵਡਿਆਈਆ। ਜਨ ਭਗਤੋ ਕਰੋ ਸਚ ਪਿਆਰ, ਪ੍ਰੇਮ ਪ੍ਰੀਤੀ ਮੰਗ ਮੰਗਾਇੰਦਾ । ਤੁਸੀਂ ਸ਼ਹਿਨਸ਼ਾਹ ਮੇਰੇ ਸਰਦਾਰ, ਮੈਂ ਖ਼ਾਦਮ ਨਜ਼ਰੀ ਆਇੰਦਾ। ਮੈਂ ਤੁਆਰਫ਼ ਕਰਾਂ ਵਿਚ ਸੰਸਾਰ, ਸਿਫ਼ਤਾਂ ਨਾਲ ਸਲਾਹਿੰਦਾ। ਤੁਹਾਡੇ ਨਾਲ ਮਿਲ ਕੇ ਹੋਵਾਂ ਨਾ ਕਦੇ ਖ਼ੁਆਰ, ਖ਼ੁਆਰੀ ਸਭ ਦੀ ਆਪਣੀ ਝੋਲੀ ਪਾਇੰਦਾ। ਫੜਿਆਂ ਕਿਸੇ ਤੋਂ ਨਾ ਹੋਵਾਂ ਗ੍ਰਿਫ਼ਤਾਰ, ਬੰਦੀਖ਼ਾਨੇ ਸਰਬ ਰਖਾਇੰਦਾ। ਜੋਤਾਂ ਵਿਚੋਂ ਮੇਰਾ ਨੂਰ ਉਜਿਆਰ, ਜ਼ਹੂਰਾਂ ਵਿਚੋਂ ਜ਼ਾਹਰਾ ਜ਼ਹੂਰ ਕਲ ਰਖਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਅਲਖ ਜਗਾਇੰਦਾ। ਸ਼ਾਹ ਸੁਲਤਾਨ ਮਿਹਰਵਾਨ ਜਗਾਏ ਅਲਖ, ਨਾਅਰਾ ਹਕ ਸੁਣਾਈਆ। ਧੁਰ ਦਰਬਾਰ ਹੋ ਪ੍ਰਤੱਖ, ਆਪਣਾ ਵੇਸ ਵਟਾਈਆ। ਸਾਚਾ ਮਾਰਗ ਇਕ ਦੱਸ, ਦੋ ਜਹਾਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਜਨ ਭਗਤ ਦਰ ਤੇਰੇ ਆਇਆ, ਧੁਰ ਦੀ ਆਸ ਰਖਾਈਆ। ਮੇਰਾ ਦਲਿਦਰ ਦਿਓ ਗਵਾਇਆ, ਭੁਖ ਰਹੇ ਨਾ ਰਾਈਆ। ਕਲਜੁਗ ਅੰਤਮ ਝੂਠੀ ਮੰਗੇ ਮਾਇਆ, ਮਮਤਾ ਨਾਲ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਜਨ ਭਗਤ ਕਹੇ ਪ੍ਰਭ ਤੇਰੀ ਸਿਖਿਆ ਚੰਗੀ ਸਿੱਖੀ, ਸਿੱਖੀ ਵਿਚੋਂ ਸਿਖ ਨਜ਼ਰੀ ਆਈਆ। ਸਾਨੂੰ ਯਾਦ ਆਈ ਗੋਬਿੰਦ ਵਾਲੀ ਚਿੱਠੀ, ਜਿਹੜੀ ਦਸਤ ਗਿਆ ਫੜਾਈਆ। ਜਿਸ ਵੇਲੇ ਸੰਮਤ ਆਵੇ ਵੀਹ ਸੌ ਇੱਕੀ, ਇੱਕੀਆਂ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਲੇਖੇ ਰਿਹਾ ਬਣਾਈਆ। ਚਿੱਠੀ ਵਿਚ ਗੁਰਮੁਖਾਂ ਦਿਤਾ ਇਖ਼ਤਿਆਰ, ਹੁਕਮ ਇਕ ਜਣਾਈਆ। ਪੁਰਖ ਅਕਾਲ ਤੁਹਾਡਾ ਸਾਂਝਾ ਯਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਦਰ ਤੇ ਆਵੇ ਬਣ ਭਿਖਾਰ, ਅਲਫ਼ੀ ਤਨ ਛੁਹਾਈਆ । ਮੰਗੇ ਮੰਗ ਭਰੇ ਵਿਚ ਦਰਬਾਰ, ਆਪਣੀ ਆਸ ਵਧਾਈਆ। ਓਸ ਵੇਲੇ ਭਿਛਿਆ ਦੇਣੀ ਡਾਰ, ਪ੍ਰੇਮ ਪ੍ਰੀਤੀ ਝੋਲੀ ਪਾਈਆ। ਵੀਹ ਸੌ ਇੱਕੀ ਦਾ ਇੱਕੀ ਸੈਂਕੜਿਆਂ ਵਾਲਾ ਹਾਰ, ਹਰਿ ਹਰਿ ਹਰਿ ਹਰ ਰੰਗ ਸਮਾਈਆ। ਅਗੇ ਤੋਂ ਭਗਤਾਂ ਦਾ ਕਰੇ ਇਤਬਾਰ, ਬੇਇਤਬਾਰਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇੱਕੀ ਸੌ ਦਾ ਹਾਰ ਨਹੀਂ ਇਹ ਗੁਰਮੁਖਾਂ ਦੇ ਸਿਖ, ਸਿੱਖਾਂ ਦੇ ਗੁਰਮੁਖ ਨਜ਼ਰੀ ਆਈਆ। ਜਿਨ੍ਹਾਂ ਦਾ ਲੇਖਾ ਗੋਬਿੰਦ ਗਿਆ ਲਿਖ, ਲਿਖਤ ਕੀਤੀ ਕ਼ਲਮ ਸ਼ਾਹੀਆ। ਜਿਨ੍ਹਾਂ ਨਾਲ ਬਣਿਆ ਭਵਿੱਖ, ਵਾਕ ਭਵਿਖਤ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀਆਂ ਦਾ ਹਾਰ ਇੱਕੀ ਸਿਰ, ਗੁਰਮੁਖ ਆਪਾ ਭੇਟ ਚੜ੍ਹਾਈਆ। ਜਿਨ੍ਹਾਂ ਦੀ ਸਾਹਿਬ ਸੁਲਤਾਨ ਬਣਿਆ ਧਿਰ, ਪੁਰਖ ਅਕਾਲ ਹੋਇਆ ਸਹਾਈਆ। ਉਹਨਾਂ ਦੀ ਕਹਾਣੀ ਅਗੇ ਜਾਣੀ ਛਿੜ, ਭੇਵ ਅਭੇਦਾ ਦਏ ਖੁਲ੍ਹਾਈਆ। ਕਲਜੁਗ ਉਲਟਾ ਗੇੜਾ ਜਾਣਾ ਗਿੜ, ਲੱਖ ਚੁਰਾਸੀ ਲਠ ਆਪ ਭਵਾਈਆ। ਸ਼ਾਹ ਸੁਲਤਾਨਾਂ ਮਰਨਾਂ ਭਿੜ ਭਿੜ, ਧੀਰਜ ਧੀਰ ਨਾ ਕੋਇ ਧਰਾਈਆ। ਇਕ ਦਰਵੇਸ਼ ਨੇ ਖ਼ਾਲੀ ਕਰਨਾ ਪਿੜ, ਨੌ ਖੰਡ ਪ੍ਰਿਥਮੀ ਇੱਕੋ ਹੁਕਮ ਵਰਤਾਈਆ। ਗੁਰਮੁਖ ਵਿਰਲਾ ਰਹਿਣਾ ਥਿਰ, ਜਿਸ ਸਿਰ ਆਪਣਾ ਹੱਥ ਰਖਾਈਆ । ਕੱਚੇ ਬੇਰ ਜਾਣੇ ਝਿਰ, ਪਤ ਟਹਿਣੀ ਰਹੇ ਕੁਰਲਾਈਆ। ਇਕੋ ਭਬਕ ਮਾਰੇ ਸ਼ੇਰ, ਦੋ ਜਹਾਨ ਦਏ ਹਿਲਾਈਆ। ਲੱਖ ਚੁਰਾਸੀ ਹੁਕਮੇ ਅੰਦਰ ਘੇਰ, ਰਾਏ ਧਰਮ ਹੱਥ ਫੜਾਈਆ। ਗੁਰਮੁਖਾਂ ਦੀ ਗ਼ਰੀਬੀ ਇੱਕੀਆਂ ਪਿੱਛੇ ਦਏ ਨਬੇੜ, ਨਾਮ ਦੇ ਧਨੀ ਸਾਰੇ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਦਾ ਹਾਰ ਰਿਹਾ ਦੱਸ, ਸੋਹਣਾ ਹਾਲ ਜਣਾਈਆ । ਇਕ ਵੇਰਾਂ ਸਤਿਜੁਗ ਮੈਂ ਆਇਆ ਕਪਲ ਮੁਨੀ ਦੇ ਹੱਥ, ਓਸ ਅਮਾਨਤ ਦਿਤਾ ਟਿਕਾਈਆ। ਫਿਰ ਰਾਮ ਗਲ ਛੁਹਾਇਆ ਦਸਰਥ, ਪਿਤਾ ਪੂਤ ਪਿਆਰ ਵਖਾਈਆ। ਰਾਮ ਨੇ ਅੰਦਰ ਦਿਤਾ ਟੰਗ, ਫਿਰ ਹੱਥ ਨਾ ਕੋਇ ਛੁਹਾਈਆ। ਤੀਜੀ ਵੇਰ ਸੁਦਾਮੇ ਨੇ ਕ੍ਰਿਸ਼ਨ ਗਲ ਪਾਇਆ ਹਸ, ਜਿਸ ਵੇਲੇ ਤੰਦਲ ਲੈ ਕੇ ਦਵਾਰੇ
ਜਾਈਆ। ਉਸ ਨੇ ਅਗੋਂ ਜੋੜ ਕੇ ਹੱਥ, ਕਰ ਬੇਨੰਤੀ ਦਿਤਾ ਸੁਣਾਈਆ। ਇਹ ਸਾਡਾ ਤੈਨੂੰ ਪਾਉਣਾ ਹਕ, ਕੀ ਹੋਇਆ ਜੇ ਗ਼ਰੀਬ ਤੇਰੀ ਮਾਇਆ ਵਾਲੀ ਸੇਵ ਨਾ ਕੋਇ ਕਮਾਈਆ। ਇਸੇ ਤਾਅਨੇ ਅੰਦਰ ਉਹਦੇ ਮੰਦਰ ਦਿਤੇ ਛੱਤ, ਅਸਥਲ ਰੂਪ ਵਟਾਈਆ। ਕਾਹਨ ਨੇ ਅਗੋਂ ਕਿਹਾ ਹਸ, ਇਸ ਦੀ ਵਾਰੀ ਅਜੇ ਨਾ ਆਈਆ। ਕਲਜੁਗ ਅੰਤਮ ਜਿਸ ਵੇਲੇ ਆਵੇ ਪੁਰਖ ਸਮਰਥ, ਨਾਲ ਗੋਬਿੰਦ ਸੁਤ ਮਿਲਾਈਆ । ਉਹ ਗੁਰਮੁਖਾਂ ਦੇ ਕੇ ਆਪਣੀ ਮਤਿ, ਸਾਚੇ ਮਾਰਗ ਲਏ ਲਗਾਈਆ। ਅੰਦਰੋਂ ਖੋਲ੍ਹ ਕੇ ਓਨ੍ਹਾਂ ਦੀ ਅੱਖ, ਪ੍ਰਤੱਖ ਰੂਪ ਦਸਾਈਆ। ਇਸੇ ਪਿਆਰ ਦੀ ਖ਼ਾਤਰ ਬਿਨ ਸੱਦਿਆਂ ਪੁੱਛਿਆਂ ਆਏ ਨਠ, ਬਣ ਕੇ ਪਾਂਧੀ ਰਾਹੀਆ। ਚਾਰ ਜੁਗ ਦੇ ਵਿਛੜਿਆਂ ਕਰ ਇਕੱਠ, ਰਾਵੀ ਕੰਢੇ ਖ਼ੁਸ਼ੀ ਮਨਾਈਆ । ਦਰਵੇਸ਼ ਬਣ ਕੇ ਓਨ੍ਹਾਂ ਕੋਲੋਂ ਮੰਗੇ ਝਟ, ਆਪ ਆਪਣਾ ਨਾਅਰਾ ਲਾਈਆ। ਚਾਰ ਜੁਗ ਦਾ ਉਧਾਰ ਜੋ ਸਾਂਭ ਕੇ ਛਡਿਆ ਰਖ, ਅੰਤਮ ਆਪਣੀ ਝੋਲੀ ਪਾਈਆ। ਅਗੇ ਦੇ ਕੇ ਭਗਤਾਂ ਹਕ, ਹਾਕਮ ਧੁਰ ਦੇ ਦਏ ਬਣਾਈਆ। ਗੁਰਮੁਖੋ ਪ੍ਰਭ ਮਿਲਣ ਦਾ ਰਹਿ ਨਾ ਜਾਏ ਕੋਈ ਸ਼ਕ, ਸੰਸਾ ਨਜ਼ਰ ਕੋਇ ਨਾ ਆਈਆ। ਦਰਸ ਦਿਖਾ ਕੇ ਨੂਰ ਨੁਰਾਨਾ ਜੋਤ ਲਟ ਲਟ, ਅੰਧ ਅੰਧੇਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀ ਸੌ ਕਹੇ ਮੈਂ ਵੇਖਿਆ ਇਕੀਸਾ, ਚਾਰ ਜੁਗ ਅੱਖ ਨਾ ਕੋਇ ਖੁਲ੍ਹਾਈਆ। ਦਰਬਾਨ ਬਣਿਆ ਹਰਿ ਜਗਦੀਸ਼ਾ, ਸ਼ਹਿਨਸ਼ਾਹ ਫੇਰਾ ਪਾਈਆ। ਜਿਸ ਦੇ ਤਾਜ ਸੀਸ ਸੋਹੇ ਸੀਸਾ, ਪੰਚਮ ਮੁਖ ਮਿਲੀ ਵਡਿਆਈਆ। ਓਸ ਦੀ ਗ਼ਰੀਬਾਂ ਨਾਲ ਪ੍ਰੀਤਾ, ਪ੍ਰੀਤਮ ਹੋ ਕੇ ਮੇਲ ਮਿਲਾਈਆ। ਗੁਰਮੁਖਾਂ ਦਾ ਖ਼ਾਲੀ ਰਹੇ ਨਾ ਖ਼ੀਸਾ, ਖ਼ਿਲਤ ਬਖ਼ਸ਼ੇ ਹਰਿ ਰਘੁਰਾਈਆ। ਨਾਲੇ ਪੂਰਬ ਲਹਿਣੇ ਦਾ ਬਣਾ ਕੇ ਆਪ ਤਰੀਕ਼ਾ, ਪਿਛਲੀ ਮੰਗ ਮੰਗਾਈਆ। ਨਾਲੇ ਕਢ ਕੇ ਜਾਏ ਨਤੀਜਾ, ਵਸਤ ਧੁਰ ਦੀ ਹੱਥ ਫੜਾਈਆ। ਗੁਰੂਆਂ ਦਾ ਗੁਰਮੁਖ ਬਣੇ ਨਾ ਕੋਈ ਭਤੀਜਾ, ਪਿਤਾ ਪੁਰਖ ਅਕਾਲ ਇਕੋ ਇਕ ਮਨਾਈਆ। ਜਿਸ ਦੀਆਂ ਸਾਰੇ ਕਰਦੇ ਰਹੇ ਉਡੀਕਾ, ਨੇਤਰਾਂ ਨਾਲ ਰਾਹ ਤਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਵੈਰ ਹੋ ਕੇ ਫੇਰਾ ਪਾਈਆ । ਹਾਰ ਕਹੇ ਮੈਂ ਵੇਖਿਆ ਹਿਰਦਾ, ਗੁਰਮੁਖਾਂ ਅੰਦਰ ਧਿਆਨ ਲਗਾਈਆ। ਜਿਨ੍ਹਾਂ ਵਿਛੋੜਾ ਪਿਛਲਾ ਚਿਰ ਦਾ, ਅਗਲਾ ਪੰਧ ਮੁਕਾਈਆ। ਧਾਮ ਵਖਾਵਾਂ ਘਰ ਥਿਰ ਦਾ, ਜਿਸ ਗ੍ਰਹਿ ਵਜੇ ਇਕ ਵਧਾਈਆ । ਮੇਲ ਮਿਲਾਵਾਂ ਅਗੰਮੀ ਪਿਰ ਦਾ, ਪ੍ਰੀਤਮ ਜੋੜ ਜੁੜਾਈਆ। ਜਿਹੜਾ ਮਿਲ ਕੇ ਫੇਰ ਕਦੇ ਨਾ ਵਿਛੜਦਾ, ਵਿਛੋੜੇ ਵਿਚ ਰਖੇ ਲੋਕਾਈਆ। ਉਹਦਾ ਲਹਿਣਾ ਹਕੋ ਹਕ ਨਿਬੜਦਾ, ਝਗੜਾ ਅਗੇ ਨਾ ਕੋਇ ਜਣਾਈਆ। ਜਿਸ ਦਾ ਜੁਗ ਬਦਲਦਿਆਂ ਕੁਛ ਨਹੀਂ ਵਿਗੜਦਾ, ਹੁਕਮ ਨਾਲ ਹੁਕਮ ਸੁਣਾਈਆ। ਉਹ ਸਾਹਿਬ ਸਵਾਮੀ ਭਗਤਾਂ ਕਦੇ ਨਾ ਵਿਸਰਦਾ, ਸਦ ਬਿਛਰਤ ਲਏ ਮਿਲਾਈਆ। ਉਹ ਅੰਧ ਅੰਧਿਆਰੇ ਵਿਚੋਂ ਜੋਤ ਸਰੂਪ ਹੋ ਕੇ ਨਿਕਲਦਾ, ਚੰਦਾਂ ਦਾ ਚੰਦ ਕਰੇ ਰੁਸ਼ਨਾਈਆ। ਸਤਿਗੁਰ ਨਾਮ ਕੋਈ ਗਹਿਣਾ ਨਹੀਂ ਮੁਲੱਮੇ ਪਿਤਲ ਦਾ, ਸੁਵਰਨਾਂ ਦਾ ਸੁਵਰਨ ਨਜ਼ਰੀ ਆਈਆ। ਉਹ ਮਾਲਕ ਨਹੀਂ ਇਕ ਸ਼ਕਲ ਦਾ, ਕੋਟਨ ਕੋਟ ਰੂਪ ਧਰਾਈਆ। ਉਹ ਆਦੀ ਨਹੀਂ ਕਿਸੇ ਅਕਲ ਦਾ, ਅਨਭਵ ਆਪਣੀ ਧਾਰ ਚਲਾਈਆ। ਉਹ ਮੁਹਤਾਜ ਨਹੀਂ ਕਿਸੇ ਯਤਨ ਦਾ, ਖੋਜਿਆਂ ਹੱਥ ਕਿਸੇ ਨਾ ਆਈਆ। ਉਹ ਮਲਾਹ ਸਾਚੇ ਪਤਣ ਦਾ, ਜਿਥੇ ਗੁਰਮੁਖ ਡੇਰਾ ਲਾਈਆ। ਕਲਜੁਗ ਅੰਤਮ ਵੇਲਾ ਉਹਦੇ ਰੱਖਣ ਦਾ, ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾਈਆ। ਜਨ ਭਗਤੋ ਸੁਖ
ਵੇਖੋ ਓਸੇ ਦੇ ਘਰ ਵਸਣ ਦਾ, ਜੋ ਕੰਤ ਕੰਤੂਹਲ ਸਭ ਦਾ ਇਕ ਅਖਵਾਈਆ। ਹੁਣ ਵੇਲਾ ਬਣਿਆ ਪੈਰਾਂ ਨਾਲ ਨੱਠਣ ਦਾ, ਫੜ ਬਾਹੋਂ ਦੋ ਜਹਾਨ ਪਾਰ ਕਰਾਈਆ। ਵਕ਼ਤ ਸੁਹੇਲਾ ਸੋਹੰ ਨਾਮ ਜਪਣ ਦਾ, ਤੂੰ ਮੇਰਾ ਮੈਂ ਤੇਰਾ ਦੋਹਾਂ ਨਾ ਹੋਏ ਜੁਦਾਈਆ। ਜੀਵਣ ਵਿਚ ਵਕ਼ਤ ਸੁਹੰਜਣਾ ਟੱਪਣ ਦਾ, ਖ਼ੁਸ਼ੀਆਂ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਆਪਣੇ ਵਿਚ ਰਖਾਈਆ। ਇੱਕੀ ਕਹਿਣ ਅਸੀਂ ਕਾਗ਼ਜ਼ਾਂ ਵਾਲੇ ਨੋਟ, ਨੋਟਸ ਸਭ ਨੂੰ ਰਹੇ ਜਣਾਈਆ । ਮਾਇਆਧਾਰੀ ਛਤਰਧਾਰੀ ਸਭ ਨੂੰ ਲੱਗੀ ਮਾਇਆ ਦੀ ਚੋਟ, ਚਾਰੋਂ ਕੁੰਟ ਖ਼ੁਆਰੀ ਨਜ਼ਰੀ ਆਈਆ । ਵੀਹ ਸੌ ਇੱਕੀ ਬਿਕ੍ਰਮੀ ਅਖ਼ੀਰੀ ਲਓ ਸੋਚ, ਫਿਰ ਸੋਚ ਸਮਝ ਨਾ ਚਲਣੀ ਰਾਈਆ। ਮੰਦਰਾਂ ਵਾਲੀ ਲਭਣੀ ਨਹੀਂ ਕਿਸੇ ਮੌਜ, ਸੇਜਾਂ ਵਾਲੀ ਲਭਣੀ ਨਾ ਕਿਸੇ ਲੇਫ ਤਲਾਈਆ। ਸ਼ਾਹਾਂ ਦੇ ਕੋਲ ਨਾ ਰਹਿਣੀ ਫ਼ੌਜ, ਦਰਵੇਸ਼ ਬਣ ਕੇ ਸਾਰੇ ਦਰਵੇਸ਼ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ । ਇੱਕੀ ਨੋਟ ਕਹਿਣ ਅਸਾਂ ਸਾਂਗ ਬਣਾਇਆ ਨਟੂਆਂ, ਜਗਤ ਨਾਟਕ ਰਹੇ ਵਖਾਈਆ। ਮਾਨਸ ਬੁੱਧੀ ਹੋ ਗਈ ਪਸ਼ੂਆਂ, ਢੋਰਾਂ ਵਰਗੇ ਨਜ਼ਰੀ ਆਈਆ। ਸ਼ਰਅ ਸ਼ਰੀਅਤ ਬੱਧੇ ਨਾਲ ਰੱਸੀਆਂ, ਜ਼ਾਤ ਪਾਤ ਫੰਦ ਨਾ ਕੋਇ ਕਟਾਈਆ। ਮਨ ਵਾਸਨਾ ਸਾਰੀਆਂ ਫਿਰਨ ਨੱਸੀਆਂ, ਭੱਜਣ ਵਾਹੋ ਦਾਹੀਆ। ਹਰਿ ਕੰਤ ਮਿਲਕੇ ਸਚ ਘਰ ਕਦੇ ਨਾ ਵੱਸੀਆਂ, ਧੁਰ ਦੀ ਹੋਈ ਜੁਦਾਈਆ। ਕੋਟਨ ਕੋਟ ਰੁਲ ਕੇ ਮਰ ਗਏ ਪੁਨੂੂੰ ਸੱਸੀਆਂ, ਸੌਹਰੇ ਪਈਏ ਨਾ ਕੋਇ ਵਡਿਆਈਆ। ਜਿਨ੍ਹਾਂ ਦੀਆਂ ਸਾਹਿਬ ਸਤਿਗੁਰ ਨਾਲ ਲੱਗੀਆਂ ਅੱਖੀਆਂ, ਉਹ ਆਖ਼ਿਰ ਖ਼ੁਸ਼ੀ ਮਨਾਈਆ । ਰਾਏ ਧਰਮ ਦੀ ਮੂਲ ਨਾ ਭਰਨ ਚੱਟੀਆਂ, ਚੇਟਕ ਹੋਰ ਨਾ ਕੋਇ ਲਗਾਈਆ। ਇੱਕੋ ਪ੍ਰੀਤਮ ਦੇ ਚਰਨੀਂ ਢਠੀਆਂ, ਜੋ ਫੜ ਕੇ ਗਲੇ ਲਗਾਈਆ। ਖ਼ੁਸ਼ੀਆਂ ਨਾਲ ਹਸਦਿਆਂ ਪੀੜ ਕਰਦੀਆਂ ਦਿਸਣ ਵੱਖੀਆਂ, ਜਿਸ ਵਖਰੀ ਧਾਰ ਚਲਾਈਆ। ਉਹ ਆਪੇ ਸ਼ੌਹ ਨਾਲ ਰੱਤੀਆਂ, ਜਿਨ੍ਹਾਂ ਦੇ ਗਲ ਵਿਚ ਰਤਨ ਅਮੋਲਕ ਹੀਰੇ ਆਪ ਲਟਕਾਈਆ। ਦੂਸਰ ਅੰਗ ਕਦੇ ਨਾ ਲੱਗੀਆਂ, ਦੁਹਾਗਣ ਰੂਪ ਨਾ ਕੋਇ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੁਰਖ ਅਕਾਲ ਚਲਾਉਂਦਾ ਰਿਹਾ ਦੀਨ ਮਜ਼੍ਹਬਾਂ ਦੀਆਂ ਡੰਡੀਆਂ, ਵੰਡੀਆਂ ਵਿਚ ਰੱਖੀ ਲੋਕਾਈਆ। ਅੰਤ ਭਗਵੰਤ ਹੁਕਮੇ ਅੰਦਰ ਸਭ ਬੱਧੀਆਂ, ਪੱਲੂ ਸਕੇ ਨਾ ਕੋਇ ਛੁਡਾਈਆ। ਪੰਧ ਮੁਕਾ ਕੇ ਆ ਗਈਆਂ ਲੋਕਮਾਤ ਸੱਦੀਆਂ, ਸੱਦੇ ਦੇ ਕੇ ਰਿਹਾ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਨੋਟ ਕਹੇ ਗੁਰਮੁਖਾਂ ਕੀਤਾ ਭੇਟ, ਭੇਟਾ ਇੱਕੋ ਵਾਰ ਚੜ੍ਹਾਈਆ। ਸਾਨੂੰ ਬਣਾ ਕੇ ਨਾਮ ਭੰਡਾਰੀ ਸੇਠ, ਕੂੜੀ ਕਿਰਿਆ ਆਪਣੇ ਗਲ ਵਿਚ ਪਾਈਆ। ਲੋੜ ਜੋਗੀ ਸਾਨੂੰ ਜ਼ਰੂਰ ਦੇਵੇ ਭੇਜ, ਥੁੜ ਵਿਚ ਨਾ ਕਦੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਤਖ਼ਤ ਤਾਜ ਛਡਿਆ ਕਲਗੀ ਤੋੜਾ, ਆਪ ਆਪਾ ਭੇਟ ਚੜ੍ਹਾਈਆ। ਸ਼ਸਤਰ ਬਸਤਰ ਤਜਿਆ ਘੋੜਾ, ਸ਼ਾਹ ਅਸਵਾਰ ਨਾ ਰੂਪ ਵਟਾਈਆ। ਪੁੱਤਰਾਂ ਦਾ ਵਿਛੜਿਆ ਜੋੜਾ ਜੋੜਾ, ਨਾਤਾ ਜਗਤ ਤੁੜਾਈਆ। ਸੂਲਾਂ ਦੀ ਸੇਜ ਬਣਾ ਕੇ ਸਰ੍ਹਾਣੇ ਰਖ ਰੋੜਾ, ਇਕੋ ਆਸ ਰਖਾਈਆ । ਵਕ਼ਤ ਲੰਘਾਇਆ ਹੌਲੀ ਹੌਲੀ ਥੋੜਾ ਥੋੜਾ, ਡੁਬਿਆਂ ਪਾਰ ਕਰਾਈਆ। ਸੱਸੇ ਉਪਰ ਲਾ ਕੇ ਇਕੋ ਹੋੜਾ, ਨਿਰਗੁਣ ਸਰਗੁਣ ਖੇਲ ਖਿਲਾਈਆ । ਹੰ ਬ੍ਰਹਮ ਆਪੇ ਬਹੁੜਾ, ਪਾਰਬ੍ਰਹਮ ਆਪਣਾ ਹੁਕਮ ਵਰਤਾਈਆ। ਭਗਤ ਸੁਹੇਲਾ ਹੋ ਕੇ ਦੌੜਾ, ਆਪਣਾ
ਪੰਧ ਮੁਕਾਈਆ। ਕਲਜੁਗ ਵੇਖ ਅੰਧੇਰ ਘੋਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਾਲਕ ਦੋ ਜਹਾਨਾਂ ਸ਼ਹਿਨਸ਼ਾਹ, ਦਰਵੇਸ਼ ਵੇਸ ਵਟਾਇੰਦਾ। ਰਹਿਮਤਾਂ ਦਾ ਰਹਿਮਾਨ ਖ਼ੁਦਾ, ਰਹੀਮ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਉਤੋਂ ਆਪਣਾ ਆਪ ਕਰ ਫ਼ਿਦਾ, ਫ਼ੈਸਲਾ ਹਕ ਸਚ ਸੁਣਾਇੰਦਾ। ਰੂਹ ਬੁਤ ਦੋਵੇਂ ਕਰ ਜੁਦਾ, ਸੁਲਹਕੁਲ ਆਪਣੇ ਵਿਚ ਸਮਾਇੰਦਾ। ਸ਼ੇਰ ਸਿੰਘ ਦਾ ਇਕੋ ਸ਼ਜਰਾ ਗਿਆ ਬਣਾ, ਤਤ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਵਿਚ ਗੋਬਿੰਦ ਹੋ ਕੇ ਗਿਆ ਸਮਾ, ਸੇਜ ਸੁਹੰਜਣੀ ਆਪਣਾ ਆਸਣ ਲਾਇੰਦਾ। ਜਨ ਭਗਤਾਂ ਦੇ ਢੋਲੇ ਰਿਹਾ ਗਾ, ਆਪਣਾ ਰਾਗ ਨਾ ਕੋਇ ਅਲਾਇੰਦਾ । ਸੇਵਕ ਹੋ ਕੇ ਬਣਿਆ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਜੁਗ ਜਨਮ ਦੇ ਵਿਛੜੇ ਰਿਹਾ ਮਿਲਾ, ਜਾਗਰਤ ਜੋਤ ਇਕੋ ਡਗਮਗਾਇੰਦਾ । ਨਾਲੇ ਸਾਚੀ ਸਿੱਖਿਆ ਰਿਹਾ ਸਿਖਾ, ਇਕੋ ਅੱਖਰ ਪੜ੍ਹਾਇੰਦਾ। ਜੇ ਮੰਗੋ ਤੇ ਇਕੋ ਪੁਰਖ ਅਕਾਲ ਦੁਆ, ਦੂਜਾ ਇਸ਼ਟ ਨਾ ਕੋਇ ਰਖਾਇੰਦਾ। ਗ਼ਰੀਬਾਂ ਦਾ ਗ਼ਰੀਬ ਆਪ ਅਖਵਾ, ਦੋ ਜਹਾਨਾਂ ਦਾ ਮੁਹਤਾਜ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਇੰਦਾ । ਭੁਖਿਆਂ ਨੰਗਿਆਂ ਦਾ ਇਕ ਭਿਖਾਰੀ, ਭਿੱਛਿਆ ਮੰਗਣ ਆਈਆ। ਵਸਤ ਦਿਉ ਉਹ ਅਪਾਰੀ, ਜਿਹੜੀ ਅਪਰੰਪਰ ਤੁਹਾਡੇ ਵਿਚ ਟਿਕਾਈਆ। ਨਾਲੇ ਪਿਆਰ ਨਾਲੇ ਸ਼ਬਦ ਜੋਤ ਜਗੇ ਨਿਰੰਕਾਰੀ, ਦੀਵਾ ਬਾਤੀ ਇਕੋ ਕਰੇ ਰੁਸ਼ਨਾਈਆ । ਸਾਚੇ ਦੀ ਸਚ ਨਾਲ ਯਾਰੀ, ਕੂੜਿਆਂ ਨਾਲੋਂ ਨਾਤਾ ਦਿਤਾ ਤੁੜਾਈਆ। ਵੇਖੋ ਨਾਲੇ ਪ੍ਰੀਤਮ ਨਾਲੇ ਵਪਾਰੀ, ਘਰ ਘਰ ਸੌਦੇ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਆਪ ਵਰਤਾਈਆ। ਭੁਖਿਆਂ ਵਿਚੋਂ ਆਇਆ ਭੁਖੜਾ, ਹਰਿ ਕਰਤਾ ਵਡ ਵਡਿਆਈਆ। ਜੋ ਭਗਤ ਸੁਹੇਲਾ ਹੋ ਕੇ ਵੰਡਾਵੇ ਦੁਖੜਾ, ਦਰਦੀਆਂ ਦਰਦ ਆਪਣੀ ਝੋਲੀ ਪਾਈਆ। ਉਜਲ ਦੋ ਜਹਾਨਾਂ ਕਰ ਕੇ ਜਾਏ ਮੁਖੜਾ, ਦੁਰਮਤ ਮੈਲ ਧਵਾਈਆ। ਸੰਤ ਸੁਹੇਲੇ ਚੁਕ ਕੇ ਕੁਛੜਾ, ਸਚਖੰਡ ਦਵਾਰੇ ਆਪ ਟਿਕਾਈਆ। ਜਿਸ ਧਾਰੋਂ ਨਿਰਗੁਣ ਹੋ ਕੇ ਆਪੇ ਉਤਰਾ, ਅੰਤਮ ਓਸੇ ਵਿਚ ਸਮਾਈਆ। ਪੁਰਖ ਅਕਾਲ ਕਿਸੇ ਨਾ ਕਿਹਾ ਪੁਤਰਾ, ਪੁਰਖ ਅਕਾਲ ਦਾ ਪੁੱਤਰ ਇਕੋ ਗੋਬਿੰਦ ਨਜ਼ਰੀ ਆਈਆ। ਜੋ ਨੌ ਖੰਡ ਪ੍ਰਿਥਮੀ ਸੱਤ ਦੀਪ ਦਹਿ ਦਿਸ਼ਾ ਵੇਖੇ ਚਾਰੇ ਨੁਕਰਾ, ਨਿਵ ਨਿਵ ਦੋ ਜਹਾਨਾਂ ਫੋਲ ਫੋਲਾਈਆ। ਓਸ ਤੋਂ ਬਿਨਾ ਦੂਜਾ ਹੋਰ ਨਹੀਂ ਕੋਈ ਦੂਸਰਾ, ਨਿਰਗੁਣ ਸਰਗੁਣ ਰੂਪ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭੁਖਿਆਂ ਦਾ ਆਇਆ ਪਹਿਲਾ ਮਿਤਰ, ਮੀਤ ਇਕ ਅਖਵਾਈਆ। ਜਿਸ ਬਾਜ਼ਾਂ ਕੋਲੋਂ ਮਰਵਾਇਆ ਤਿੱਤਰ, ਉਹ ਤਿੱਤਰ ਅਜੇ ਦਏ ਦੁਹਾਈਆ। ਜੋ ਚੋਟੀ ਚੜ੍ਹ ਕੇ ਗੁਰਮੁਖਾਂ ਵੇਖੇ ਸਿਖ਼ਰ, ਸਚ ਦਵਾਰੇ ਡੇਰਾ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਾਜ਼ਰ ਹੋ ਕੇ ਤੁਹਾਡਾ ਕਰੇ ਫ਼ਿਕਰ, ਇਕੇ ਫ਼ਿਕਰੇ ਵਿਚ ਸਾਰੇ ਫ਼ੈਸਲੇ ਦਏ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਰਨ ਕਵਲ ਕਵਲ ਚਰਨ ਧਰਨੀ ਧਵਲ ਇਕ ਸਰਨਾਈਆ।
੧੭ ਪੋਹ ੨੦੨੧ ਬਿਕ੍ਰਮੀ ਦਲੀਪ ਸਿੰਘ ਦੇ ਨਵਿਤ
ਪੋਹ ਸਤਾਰਾਂ ਕਹੇ ਮੈਂ ਸੁੱਤਾ ਪਿਆ ਉਠ, ਮੈਨੂੰ ਅਗੰਮੀ ਆਵਾਜ਼ ਇਕ ਸੁਣਾਈਆ। ਮੈਂ ਚਾਰ ਕੁੰਟ ਵੇਖ ਕੇ ਹੋਇਆ ਚੁਪ, ਕਵਣ ਹੁਕਮ ਰਿਹਾ ਵਰਤਾਈਆ। ਜਿਸ ਵੇਲੇ ਧਰਨੀ ਉਤੇ ਵੇਖਿਆ ਭਗਤ ਭਗਵਾਨ ਇਕ ਦੂਜੇ ਨੂੰ ਰਹੇ ਪੁਛ, ਅਗਲਾ ਪਿਛਲਾ ਲੇਖਾ ਲੇਖ ਸਮਝਾਈਆ। ਦਰਸ਼ਨ ਕਰ ਕਰ ਹੁੰਦੇ ਵੇਖੇ ਖ਼ੁਸ਼, ਖ਼ੁਸ਼ੀਆਂ ਵਿਚ ਸਮਾਈਆ। ਥੋੜੀ ਸਮਝ ਵਿਚੋਂ ਆਈ ਮੁਝ, ਆਪਣੀ ਲਈ ਅੰਗੜਾਈਆ। ਮੈਂ ਵੀ ਪੁਛਾਂ ਕੁਝ, ਆਸਾ ਨਾਲ ਮਿਲਾਈਆ। ਚਰਨਾਂ ਉਤੇ ਝੁਕ, ਬੇਨੰਤੀ ਇਕ ਸੁਣਾਈਆ। ਅਗੋਂ ਭਗਤਾਂ ਕਿਹਾ ਗਾ ਇਕ ਤੁਕ, ਜੋ ਨਰ ਹਰਿ ਸਾਨੂੰ ਰਿਹਾ ਪੜ੍ਹਾਈਆ। ਜਿਸ ਦੇ ਨਾਲ ਲੋਕਮਾਤ ਮਿਲਣਾ ਸੁਖ, ਸੰਸੇ ਰੋਗ ਚੁਕਾਈਆ। ਕੂੜੀ ਕਿਰਿਆ ਮਿਟਣਾ ਦੁਖ, ਦੁਖੜੇ ਰਿਹਾ ਗਵਾਈਆ । ਗ਼ਰੀਬ ਨਿਮਾਣਿਆਂ ਮਿਟਣੀ ਭੁਖ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਜਗਤ ਵਿਛੜਿਆਂ ਗੋਦੀ ਲਏ ਚੁਕ, ਬੋਦੀ ਉਚੀ ਦਏ ਕਰਾਈਆ। ਉਠ ਵੇਖ ਵੇਦੀ ਸੋਢੀ ਸਾਰੇ ਰਹੇ ਪੁਛ, ਆਪਣੀ ਝੋਲੀ ਅਗੇ ਡਾਹੀਆ। ਕੁਛ ਹੋਰ ਵੇਖ ਉਹ ਰਵਦਾਸ ਤੋਂ ਬਣਿਆ ਗੁਰਮੁਖ, ਹੁਣ ਸਨਮੁਖ ਹੋ ਕੇ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਸਤਾਰਾਂ ਪੋਹ ਕਹੇ ਜਿਸ ਵੇਲੇ ਮੈਂ ਉਠਣ ਲਗਾ, ਸਾਢੇ ਤਿੰਨ ਲਈ ਅੰਗੜਾਈਆ। ਓਸ ਵੇਲੇ ਮੈਨੂੰ ਤੀਰ ਇਕ ਲੱਗਾ, ਘਾਓ ਡੂੰਘਾ ਦਿਤਾ ਕਰਾਈਆ। ਮੈਂ ਅੰਤਰ ਅੰਤਰ ਉਠ ਕੇ ਭੱਜਾ, ਚਾਰੋਂ ਕੁੰਟ ਵਾਹੋ ਦਾਹੀਆ। ਨੌ ਸੌ ਚੁਰਾਨਵੇ ਜੁਗ ਚੌਕੜੀ ਠਾਂਡਾ ਦਰ ਕੋਈ ਨਾ ਲੱਭਾ, ਧਾਮ ਸਤਿ ਨਾ ਕੋਇ ਸੁਹਾਈਆ। ਓਧਰੋਂ ਯਾਦ ਅੰਦਰ ਗੁਰਮੁਖ ਰੋ ਪਿਆ ਬੱਚਾ, ਬਿਰਹੋਂ ਵਿਚ ਮਾਰੇ ਧਾਈਆ। ਨਾਲੇ ਕਹੇ ਪਰਮ ਪੁਰਖ ਪਰਮਾਤਮ ਮਿਲ ਗਿਆ ਸੱਚਾ, ਸਹਿਬ ਸਤਿਗੁਰ ਬੇਪਰਵਾਹੀਆ। ਮੈਂ ਓਸੇ ਵੇਲੇ ਆਪਣਾ ਹਿਰਦਾ ਕੀਤਾ ਪੱਕਾ, ਵਿਸ਼ਵਾਸ ਲਿਆ ਬਣਾਈਆ। ਮੈਂ ਉਹਨੂੰ ਵੇਖਾਂ ਜਿਹੜਾ ਭਗਤਾਂ ਦਾ ਭਗਵੰਤ ਸਕਾ, ਨਾਤਾ ਧੁਰ ਦਾ ਰਿਹਾ ਬਣਾਈਆ। ਮੈਂ ਫਿਰ ਫਿਰ ਜੰਗਲ ਜੂਹ ਉਜਾੜ ਪਹਾੜਾਂ ਕਾਹੀਆਂ ਬੇਲਿਆਂ ਵਿਚ ਅੱਕਾਂ, ਥੋਹਰਾਂ ਕੰਡਿਆਂ ਪਾਰ ਕਰਾਈਆ। ਓਧਰੋਂ ਪਵਣ ਠੰਡੀ ਦਾ ਠੱਕਾ, ਆਪਣਾ ਜ਼ੋਰ ਵਖਾਈਆ। ਓਧਰੋਂ ਰਾਤ ਅੰਧੇਰੀ ਦਾ ਧੱਕਾ, ਮੂੰਹ ਦੇ ਭਾਰ ਸੁਟਾਈਆ। ਓਧਰੋਂ ਰਾਹ ਦਾ ਨਹੀਂ ਪਤਾ, ਡੰਡੀ ਪਗਡੰਡੀ ਨਜ਼ਰ ਕੋਇ ਨਾ ਪਾਈਆ। ਓਧਰੋਂ ਚਾਨਣ ਨਹੀਂ ਅੱਖਾਂ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਫੇਰ ਮੈਂ ਕਿਹਾ ਬੇਪਰਵਾਹ ਜੋ ਤੇਰੀ ਮਰਜ਼ੀ ਸੋ ਮੈਨੂੰ ਲਗੇ ਅੱਛਾ, ਪਾਗ਼ਲ ਹੋ ਕੇ ਦਿਆਂ ਦੁਹਾਈਆ । ਅਚਾਨਕ ਅਗੰਮੀ ਆਵਾਜ਼ ਨਾਲ ਆਇਆ ਸੱਦਾ, ਹੁਕਮ ਨਾਲ ਜਣਾਈਆ। ਉਠ ਵੇਖ ਭਗਵਾਨ ਭਗਤਾਂ ਦੇ ਪ੍ਰੇਮ ਅੰਦਰ ਬੱਧਾ, ਆਸਣ ਸਿੰਘਾਸਣ ਕੁਟੀਆ ਡੇਰਾ ਲਾਈਆ। ਨਾਲੇ ਢੋਲੇ ਗਾਵੇ ਨਾਲੇ ਛੰਦਾ, ਨਾਲ ਧੁਰ ਦੇ ਗੀਤ ਰਿਹਾ ਸੁਣਾਈਆ। ਪਰਮਾਤਮ ਆਤਮ ਆਤਮ ਪਰਮਾਤਮ ਤੱਤਾਂ ਵਾਲਾ ਬੰਦਾ, ਬਾਹਰੋਂ ਨਜ਼ਰੀ ਆਈਆ। ਨਾਲੇ ਭੇਖ ਨਾਲੇ ਪਖੰਡਾ, ਬ੍ਰਹਿਮੰਡਾਂ ਰਿਹਾ ਤਰਾਈਆ। ਨਾਲੇ ਸੰਤ ਸੁਹੇਲਾ ਪੈਰੋਂ ਦਿਸੇ ਨੰਗਾ, ਪਾਨਹੀ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੋਹ ਸਤਾਰਾਂ ਕਹੇ ਮੇਰੀ ਅਖ਼ੀਰੀ ਅਵਸਥਾ, ਮੈਂ ਆਖ਼ਿਰ ਦਿਆਂ ਜਣਾਈਆ। ਮੈਨੂੰ ਅੰਤਰ ਲਗੀ ਉਠ ਵੇਖ ਰਸਤਾ, ਰਾਵੀ ਦਾ ਆਰ ਪਾਰ ਕਿਨਾਰਾ ਦਿਤਾ ਸਮਝਾਈਆ। ਜਿਸ ਸੰਗ ਰਾਮ ਹਸਤੀ ਵਾਲਾ
ਵਸਦਾ, ਓਸ ਬਸਤੀ ਵਜੀ ਵਧਾਈਆ। ਓਹ ਮਾਲਕ ਨਾਮ ਖ਼ੁਮਾਰੀ ਰਸ ਦਾ, ਰਸਵਾ ਇਕ ਅਖਵਾਈਆ। ਭਗਤਾਂ ਨਾਲ ਹਸਦਾ, ਗੁਰਮੁਖਾਂ ਨਾਲ ਮਿਲ ਮਿਲ ਆਪਣਾ ਝਟ ਲੰਘਾਈਆ। ਅਗਲਾ ਮਾਰਗ ਨਾਲੇ ਦੱਸਦਾ, ਦਹਿ ਦਿਸ਼ਾ ਰਿਹਾ ਸਮਝਾਈਆ। ਸੀਸ ਤਾਜ ਤਾਜ ਸੀਸ ਉਤੋਂ ਲਾਹ ਕੇ ਰਖਦਾ, ਫੱਕਰ ਦਰਵੇਸ਼ ਚਾਕਰ ਪਾਖ਼ਾਕ਼ ਗਦਾਗਰ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਸਤਾਰਾਂ ਪੋਹ ਕਹੇ ਮੈਨੂੰ ਮਿਲ ਗਿਆ ਰਸਤਾ, ਬਹੁਤੀ ਖ਼ੁਸ਼ੀ ਮਨਾਈਆ। ਮੈਂ ਲੇਖਾਂ ਵਾਲਾ ਬੰਨ੍ਹ ਕੇ ਬਸਤਾ, ਪੱਕੀ ਗੰਢ ਪਵਾਈਆ। ਜੇ ਸ੍ਰੀ ਭਗਵਾਨ ਮਿਲ ਜਾਏ ਹਸਦਾ ਹਸਦਾ, ਹਸਤੀ ਮੇਰੀ ਵਿਚ ਸਮਾਈਆ। ਮੈਂ ਢੋਲਾ ਗਾਵਾਂ ਓਸ ਦੇ ਜਸ ਦਾ, ਧੁਰ ਦਾ ਰਾਗ ਅਲਾਈਆ। ਪਰਸ਼ਾਦ ਖਾਵਾਂ ਓਸੇ ਦੇ ਹੱਥ ਦਾ, ਜੋ ਹਾਥੀਆਂ ਗਜ ਤੰਦ ਕਟਾਈਆ। ਦਰਸ਼ਨ ਕਰਾਂ ਓਸ ਅੱਖ ਦਾ, ਜਿਸ ਅੱਖ ਵਿਚੋਂ ਪ੍ਰਤੱਖ ਨੂਰ ਰੁਸ਼ਨਾਈਆ। ਜੋ ਭਗਤਾਂ ਪੈਜ ਰਖਦਾ, ਜੁਗ ਜੁਗ ਹੋਏ ਸਹਾਈਆ। ਜੋ ਮਾਲਕ ਧੁਰ ਦੇ ਹੱਟ ਦਾ, ਸਚ ਖ਼ਜ਼ਾਨਾ ਰਿਹਾ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਲਏ ਮਿਲਾਈਆ। ਸਤਾਰਾਂ ਪੋਹ ਕਹੇ ਰਸਤੇ ਤੁਰਿਆ, ਹੌਲੀ ਹੌਲੀ ਪੰਧ ਮੁਕਾਈਆ। ਮੈਨੂੰ ਅੰਦਰੋਂ ਫੁਰਨਾ ਫੁਰਿਆ, ਜਿਸ ਸਚ ਦਿਤਾ ਸਮਝਾਈਆ। ਵੇਖੀਂ ਹੁਣ ਨਾ ਰਹੀਂ ਨਿਗੁਰਿਆ, ਗੁਰ ਬਿਨ ਪਾਰ ਨਾ ਕੋਇ ਲੰਘਾਈਆ। ਲੱਖ ਚੁਰਾਸੀ ਵਿਚ ਆ ਕੇ ਬਿਨ ਸਤਿਗੁਰ ਕਿਰਪਾ ਪਿਛੇ ਕੋਇ ਨਾ ਮੁੜਿਆ, ਜੋਤੀ ਜੋਤ ਨਾ ਕੋਇ ਮਿਲਾਈਆ। ਬੇੜਾ ਸਭ ਦਾ ਵੇਖ ਜਾਂਦਾ ਰੁੜ੍ਹਿਆ, ਅਗੇ ਹੋ ਨਾ ਕੋਇ ਤਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਤਾਰਾਂ ਪੋਹ ਕਹੇ ਮੈਂ ਸੁਣੀ ਇਹ ਆਵਾਜ਼, ਬਿਨ ਕੰਨਾਂ ਕਿਸੇ ਅੰਦਰ ਦਿਤੀ ਸੁਣਾਈਆ। ਭੋਲਿਆ, ਤੂੰ ਨਹੀਂ ਵੇਖਿਆ ਕਿਸ ਤਰਾ ਸਗਣਾਂ ਵਾਲੀ ਲੰਘੀ ਰਾਤ, ਭਗਤ ਭਗਵਾਨ ਮਿਲ ਮਿਲ ਖ਼ੁਸ਼ੀ ਮਨਾਈਆ। ਅਗਲਾ ਹੋਰ ਦੱਸਾਂ ਰਾਜ਼, ਰਮਜ਼ ਨਾਲ ਸਮਝਾਈਆ। ਸਤਾਰਾਂ ਪੋਹ ਦਾ ਖੇਲ ਤਮਾਸ਼, ਸਤਿ ਸਤਿਵਾਦੀ ਦਏ ਕਰਾਈਆ। ਤਿੰਨ ਵੇਰਾਂ ਸੀਸ ਤੋਂ ਲਾਹਵੇ ਤਾਜ, ਤਿੰਨ ਵੇਰਾਂ ਹੱਥਾਂ ਉਤੇ ਟਿਕਾਈਆ। ਜਨ ਭਗਤਾਂ ਦੇਵੇ ਦਾਤ, ਤ੍ਰੈਲੋਕੀ ਤੋਂ ਬਾਹਰ ਕਢਾਈਆ। ਭਗਤਾਂ ਆਪਣੀ ਦੱਸ ਕੇ ਗਾਥ, ਪਿਛਲੀ ਬੀਤੀ ਦਏ ਸੁਣਾਈਆ। ਸਤਾਰਾਂ ਪੋਹ ਕਹੇ ਰਵਿਦਾਸ ਨੂੰ ਦੇ ਆਖ, ਧੁਰ ਦਾ ਹੁਕਮ ਵਰਤਾਈਆ। ਸਤਾਰਾਂ ਪੋਹ ਕਹੇ ਪਤਣ ਚੜ੍ਹਾਵੇ ਘਾਟ, ਜਿਹੜਾ ਜਨਮ ਤੋਂ ਪਹਿਲਾਂ ਜਨਮ ਤੋਂ ਬਾਹਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਆਪਣੀ ਖੇਲ ਵਖਾਈਆ। ਸਤਾਰਾਂ ਪੋਹ ਕਹੇ ਇਹ ਹੋਣਾ ਕਿੱਥੇ ਵਿਹਾਰ, ਮੈਨੂੰ ਦੇ ਜਣਾਈਆ। ਇਸੇ ਸਤਾਰਾਂ ਪੋਹ ਤੇ ਮੈਂ ਢਾਈ ਪਲ ਰਵਿਦਾਸ ਦਾ ਕੀਤਾ ਸੀ ਦੀਦਾਰ, ਅੱਖਾਂ ਨਾਲ ਅੱਖਾਂ ਮਿਲਾਈਆ। ਓਸ ਨਾਲੋਂ ਹੁਣ ਕਲਜੁਗ ਹੋਰ ਹੋਇਆ ਹੁਸ਼ਿਆਰ, ਕਿਤੇ ਮੈਨੂੰ ਰਾਹ ਵਿਚ ਨਾ ਦਏ ਭੁਲਾਈਆ। ਅੰਦਰੋਂ ਹੋਰ ਆਈ ਅਵਾਜ਼ ਨਰ ਨਿਰੰਕਾਰ, ਹੁਕਮ ਨਾਲ ਸੁਣਾਈਆ। ਸਾਚਿਆਂ ਭਗਤਾਂ ਦੀ ਮਸਤਕ ਧੂੜੀ ਲਾ ਲੈ ਛਾਰ, ਤੈਨੂੰ ਅਧਵਿਚਕਾਰ ਨਾ ਕੋਈ ਅਟਕਾਈਆ। ਜਿਸ ਭਲਾਈਪੁਰ ਵਿਚ ਜਾਣਾ ਆਪ ਨਿਰੰਕਾਰ, ਸਭ ਦਾ ਭਲਾ ਲੋੜੇ ਭੁਲਿਆਂ ਭਟਕਿਆਂ ਲੇਖੇ ਲਾਈਆ। ਜਿਹਨਾਂ ਨੂੰ ਅੱਜ ਦਾ ਮਿਲ ਗਿਆ ਪਿਆਰ, ਉਹਨਾਂ ਦੇ ਮੁਖ ਚੁੰਮ ਚੁੰਮ ਪਰਮ ਪੁਰਖ ਆਪਣੀ ਛਾਤੀ ਉਤੇ ਟਿਕਾਈਆ। ਨਾਲੇ ਗੁਲਸ਼ਨ ਨਾਲੇ ਬਹਾਰ, ਨਾਲ ਬੁਲਬੁਲ ਚਹਿਚਾਈਆ। ਨਾਲੇ ਪ੍ਰੀਤਮ ਸਿੰਘ ਹੱਥ ਖਿੱਚੇ ਕਟਾਰ, ਪ੍ਰਭ
ਦੇ ਸੀਸ ਦਏ ਟਿਕਾਈਆ। ਅਗਲਾ ਫੇਰ ਦੱਸੇ ਵਿਹਾਰ, ਏਥੇ ਲੇਖਾ ਬੰਦ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਦੇ ਕੀਤੇ ਵਾਅਦਿਆਂ ਦਾ ਕਰਦਾ ਰਿਹਾ ਇੰਤਜ਼ਾਰ, ਅੰਤਮ ਵੇਲਾ ਗਿਆ ਆਈਆ।
੧੭ ਪੋਹ ੨੦੨੧ ਬਿਕ੍ਰਮੀ ਬਲਾਕਾ ਸਿੰਘ, ਪਿਆਰਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਸਤਾਰਾਂ ਪੋਹ ਕਹੇ ਉਠੋ ਮੇਰੇ ਸੱਜਣ, ਸੱਚਾ ਹਾਲ ਸੁਣਾਈਆ। ਬਾਕੀ ਉਨੱਤੀ ਮੈਨੂੰ ਮਿਲ ਕੇ ਪਾਵੋ ਕੱਜਲ, ਸਭਨਾਂ ਦਿਆਂ ਸੁਣਾਈਆ। ਮੈਂ ਅੱਜ ਜਾਣਾ ਸਾਚੀ ਮੰਜ਼ਲ, ਬਣ ਕੇ ਪਾਂਧੀ ਰਾਹੀਆ। ਅਧ ਵਿਚ ਔਣਾ ਖੇੜਾ ਅਚਲ, ਜਿੱਥੇ ਸੱਤ ਸਿੱਧ ਬੈਠੇ ਧਿਆਨ ਲਗਾਈਆ। ਉਹਨਾਂ ਨੂੰ ਨਾਨਕ ਦੱਸ ਕੇ ਗਿਆ ਸੀ ਇਕ ਬਚਨ, ਜਗਤ ਉਡਾਰੀ ਕੰਮ ਕਿਸੇ ਨਾ ਆਈਆ। ਜਿਸ ਨੇ ਮੈਨੂੰ ਨਾਮ ਖ਼ੁਮਾਰੀ ਚਾੜ੍ਹੀ ਰੰਗਣ, ਉਹ ਦਾਤਾ ਬੇਪਰਵਾਹੀਆ । ਜਿਸ ਵੇਲੇ ਭਗਤਾਂ ਕੋਲੋਂ ਆਵੇ ਭਿੱਛਿਆ ਮੰਗਣ, ਏਥੋਂ ਦੀ ਲੰਘੇ ਚਾਈਂ ਚਾਈਂਆ। ਸਤਾਰਾਂ ਪੋਹ ਸੁਹੰਜਣੀ ਤੁਸੀਂ ਵੇਖਿਓ ਨਾ ਉਤੇ ਗਗਨ, ਉਹ ਖ਼ਾਕੀ ਬੰਦਾ ਹੋ ਕੇ ਪੰਧ ਮੁਕਾਈਆ। ਉਹਦਾ ਚਮੜੇ ਵਾਲਾ ਬਾਹਰੋਂ ਬਦਨ, ਅੰਦਰ ਇਕੋ ਜੋਤ ਰੁਸ਼ਨਾਈਆ। ਤੁਹਾਡੇ ਮੁਖ ਨੂੰ ਚਰਨਾਂ ਦੀ ਧੂੜੀ ਲਾ ਕੇ ਜਾਵੇ ਸਗਨ, ਆਸਾ ਪੂਰ ਕਰਾਈਆ। ਸੱਤਾਂ ਨੇ ਪੁਛਿਆ ਨਾਨਕ ਅਸੀਂ ਕਿਹੜਾ ਕਰੀਏ ਭਜਨ, ਸਾਨੂੰ ਅਗਲਾ ਦੇ ਸਮਝਾਈਆ। ਸਾਡਾ ਹੰਕਾਰ ਵਿਕਾਰ ਕਰੇ ਦਝਨ, ਅਗਨੀ ਤੱਤ ਰਹੇ ਨਾ ਰਾਈਆ। ਜਿਸ ਬਿਧ ਸਾਨੂੰ ਲਾਏ ਅੰਗਣ, ਅੰਕ ਸੁਹੇਲੀ ਲਏ ਬਣਾਈਆ। ਦਰਸ ਵਖਾ ਕੇ ਮੂਰਤ ਗੋਪਾਲ ਮਦਨ, ਮਧੁਸੂਦਨ ਆਪਣੀ ਸੇਵਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲੇਖੇ ਰਿਹਾ ਚੁਕਾਈਆ। ਨਾਨਕ ਕਿਹਾ ਸੁਣੋ ਸਿੱਧੋ, ਸਿਧਾ ਰਾਹ ਵਖਾਈਆ। ਜੇ ਸਚ ਮੈਥੋਂ ਪੁੱਛੋ, ਪੇਸ਼ਤਰ ਦਿਆਂ ਜਣਾਈਆ। ਜੇ ਓਸ ਨੂੰ ਤੁਸੀਂ ਨਾ ਬੁੱਝੋ, ਉਹ ਤੁਹਾਡਾ ਲਹਿਣਾ ਆਪੇ ਦਏ ਚੁਕਾਈਆ। ਓਸ ਦੇ ਨਾਂ ਵਿਚ ਐਸ ਤਰਾ ਰੁੱਝੋ, ਜਿਸ ਤਰਾ ਮੈਂ ਸੋਹੰ ਢੋਲਾ ਰਿਹਾ ਗਾਈਆ। ਭਾਵੇਂ ਦਾੜ੍ਹੀ ਮੁੱਛਾਂ ਮੂਲ ਨਾ ਮੁੰਡੋ, ਮੂੰਡ ਮੁੰਡਾਏ ਕੇਸਾਧਾਰੀ ਸਾਰੇ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵਡੀ ਵਡਿਆਈਆ। ਸਿੱਧਾਂ ਕਿਹਾ ਕੀ ਉਹ ਨਾਨਕ ਹੋਵੇ ਸਾਧ, ਸਾਧਾਂ ਵਰਗਾ ਨਜ਼ਰੀ ਆਈਆ। ਸਿੱਧਾਂ ਕਿਹਾ ਕੀ ਉਹ ਹੋਵੇ ਰਾਜਨ ਰਾਜ, ਸ਼ਾਹ ਸਵਾਰਾ ਫੇਰਾ ਪਾਈਆ। ਨਾਨਕ ਕਿਹਾ ਨਹੀਂ ਉਹ ਭਗਤਾਂ ਦਾ ਮੁਹਤਾਜ, ਭਿਖਾਰੀ ਹੋ ਕੇ ਅਲਖ ਜਗਾਈਆ। ਸਚ ਪੁਛੋ ਉਹ ਮਾਲਕ ਦੋ ਜਹਾਨਾਂ ਸਭ ਨੂੰ ਦੇਵਣਹਾਰ ਖ਼ਰਾਜ, ਨਾਮ ਨਿਧਾਨਾ ਇਕ ਅਖਵਾਈਆ। ਓਸ ਦਾ ਆਪੇ ਸਵਾਲ ਤੇ ਆਪੇ ਜਵਾਬ, ਲਾਜਵਾਬ ਸਭ ਨੂੰ ਦਏ ਕਰਾਈਆ। ਭਗਤਾਂ ਮਿਲਣ ਦੀ ਰਖ ਕੇ ਖ਼ਾਹਿਸ਼, ਨਿਰਗੁਣ ਹੋ ਕੇ ਫੇਰਾ ਪਾਈਆ। ਓਸ ਦੇ ਚਰਨ ਦੀ ਧੂੜੀ ਲਾ ਲਿਉ ਖ਼ਾਕ, ਮਸਤਕ ਨੂਰ ਕਰੇ ਰੁਸ਼ਨਾਈਆ। ਸਿੱਧਾਂ ਕਿਹਾ ਉਹਦਾ ਕਿਹੋ ਜਿਹਾ ਮਜਾਜ਼, ਕਿਹੜੇ ਰੰਗ ਸਮਾਈਆ। ਨਾਨਕ ਕਿਹਾ ਓਹ ਸਦਾ ਸੁਖ ਸ਼ਾਂਤ, ਵਿਸ਼ਵ ਆਪਣੀ ਧਾਰ ਚਲਾਈਆ। ਪ੍ਰੇਮ ਨਾਲ ਸਭ ਨਾਲ ਕਰਦਾ ਬਾਤ, ਵਡਿਆਂ ਛੋਟਿਆਂ ਇਕੋ ਜਿਹੀ ਦਏ ਵਡਿਆਈਆ। ਕੀ ਨਾਨਕ ਉਹਦੇ ਨਾਲ ਹੋਰ ਵੀ ਹੋਣਾ ਨਾਲ ਸਾਥ, ਸਾਨੂੰ ਦੇ ਦਰਸਾਈਆ। ਨਾਨਕ ਕਿਹਾ ਉਹਦੀ ਇੱਕੀਆਂ ਦੀ ਜਮਾਤ, ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
੧੭ ਪੋਹ ੨੦੨੧ ਬਿਕ੍ਰਮੀ ਬਾਜੀ ਦੇ ਗ੍ਰਹਿ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਸਾਲ ਉਨਤਾਲੀਵੇਂ ਤੇਗ਼ ਬਹਾਦਰ ਬੈਠਾ ਸੀ ਮਾਰ ਕੇ ਬੁੱਕਲ, ਹੁਕਮੇ ਅੰਦਰ ਧਿਆਨ ਲਗਾਈਆ। ਆਤਮ ਅੰਤਰ ਪ੍ਰਭ ਨੂੰ ਲੱਗਾ ਪੁੱਛਣ, ਆਪਣੀ ਆਸ ਰਖਾਈਆ। ਪੁਰਖ ਅਕਾਲ ਕੁਛ ਆਪਣੇ ਦੱਸ ਲੱਛਣ, ਕੀ ਤੇਰੀ ਵਡਿਆਈਆ। ਧੁਰ ਅਵਾਜ਼ ਆਈ ਤੇਰੇ ਪਰਗਟੌਣ ਦਾ ਵਿਚੋਲਾ ਬਣਾਵਾਂ ਮੱਖਣ, ਪਹਿਲੀ ਰਮਜ਼ ਲਗਾਈਆ। ਫਿਰ ਗੋਬਿੰਦ ਹੋ ਕੇ ਆਵਾਂ ਤੇਰੀ ਪਤ ਰੱਖਣ, ਦੇਵਾਂ ਮਾਣ ਵਡਿਆਈਆ। ਅੰਤ ਪਰਤ ਕੇ ਜਾਵਾਂ ਦੱਖਣ, ਨੰਦੇੜ ਦਿਆਂ ਸੁਹਾਈਆ। ਓਥੇ ਲਾ ਕੇ ਆਪਣਾ ਆਸਣ, ਸਚਖੰਡ ਬਹਿ ਕੇ ਖ਼ੁਸ਼ੀ ਮਨਾਈਆ। ਫੇਰ ਹੋ ਕੇ ਪੁਰਖ ਅਬਿਨਾਸ਼ਣ, ਨਿਰਗੁਣ ਆਪਣਾ ਵੇਸ ਧਰਾਈਆ। ਜੋਤੀ ਨੂਰ ਕਰ ਪਰਕਾਸ਼ਣ, ਦੋ ਜਹਾਨ ਖੇਲ ਖਿਲਾਈਆ। ਭਗਤ ਸੁਹੇਲਾ ਬਣ ਕੇ ਸਾਥਣ, ਜੁਗ ਜਨਮ ਦੇ ਵਿਛੜੇ ਫੇਰ ਮਿਲਾਈਆ। ਤੇਗ਼ ਬਹਾਦਰ ਕਿਹਾ ਮੇਰੀ ਇਕ ਅਰਜੋਈ ਬਾਤਨ, ਜ਼ਾਹਰ ਦਿਆਂ ਸੁਣਾਈਆ। ਮੈਂ ਵੇਖਾਂ ਤੇਰਾ ਉਹ ਵੀ ਆਸਣ, ਜਿਸ ਆਸਣ ਵਿਚ ਹੋ ਕੇ ਤੇਰਾ ਧਿਆਨ ਲਗਾਈਆ। ਪੁਰਖ ਅਕਾਲ ਕਿਹਾ ਸ਼ਾਬਾਸਣ, ਸ਼ਾਬਾਸ਼ ਤੈਨੂੰ ਦਿਆਂ ਵਡਿਆਈਆ। ਤੂੰ ਗੋਬਿੰਦ ਦਾ ਬਾਪਨ, ਪਿਤਾ ਜਗਤ ਵਲੋਂ ਅਖਵਾਈਆ। ਕਲਜੁਗ ਅੰਤ ਵਖਾਵਾਂ ਖੇਲ ਤਮਾਸ਼ਣ, ਧੁਰ ਦਾ ਸੰਗ ਆਪ ਬਣਾਈਆ। ਮਾਣ ਦਵਾ ਕੇ ਉਪਰ ਅਕਾਸ਼ਣ, ਜ਼ਿਮੀਂ ਅਸਮਾਨਾਂ ਹੁਕਮ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਿਤੀ ਵਡਿਆਈਆ। ਗੁਰ ਤੇਗ਼ ਬਹਾਦਰ ਕਿਹਾ ਮੈਨੂੰ ਇੱਕੋ ਮਸਤੀ, ਤੇਰੀ ਨਜ਼ਰੀ ਆਈਆ। ਮੈਂ ਨਾ ਸਮਝਾਂ ਆਪਣੀ ਹਸਤੀ, ਤੇਰੀ ਹਸਤੀ ਮੇਰੀ ਸਮਝ ਨਾ ਕੋਇ ਸਮਝਾਈਆ। ਮੈਂ ਇਕੋ ਮੰਗ ਮੰਗਾਂ ਜੇ ਵਸੇਂ ਤੇ ਭਗਤਾਂ ਬਸਤੀ, ਆਪਣੀ ਦਇਆ ਕਮਾਈਆ। ਤੇਰੀ ਭਗਤੀ ਪ੍ਰਭੂ ਨਹੀਂ ਕਰਨੀ ਸਸਤੀ, ਕੋਟਾਂ ਵਿਚੋਂ ਪੂਰਾ ਨਜ਼ਰ ਕੋਇ ਨਾ ਆਈਆ। ਜੇ ਤੂੰ ਮਾਲਕ ਸਭ ਦਾ ਅਰਸ਼ੀ, ਕਿਉਂ ਨਾ ਫ਼ਰਸ਼ ਦਏਂ ਵਡਿਆਈਆ। ਮੇਰੀ ਗੁਫ਼ਾ ਅੰਦਰ ਅਰਜ਼ੀ, ਜਨ ਭਗਤਾਂ ਦੀ ਕਾਇਆ ਗੁਫ਼ਾ ਅੰਦਰ ਆਪਣਾ ਆਸਣ ਲਾਈਆ। ਜੇ ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਫ਼ਰਜ਼ੀ, ਫਿਰ ਕਿਉਂ ਸਾਨੂੰ ਰਿਹਾ ਸਤਾਈਆ। ਪੁਰਖ ਅਕਾਲ ਕਿਹਾ ਤੇਰੀ ਤੇ ਤੇਰੇ ਪੁਤ ਦੀ ਕਲਾ ਕਰ ਕੇ ਚੜ੍ਹਦੀ, ਚਾਰੋਂ ਕੁੰਟ ਵੇਖ ਵਖਾਈਆ। ਧਰਤ ਮਾਤ ਅਜੇ ਤੇਰੇ ਪੋਤਰਿਆਂ ਨੂੰ ਯਾਦ ਕਰਦੀ, ਜੋ ਨੀਂਹਾ ਹੇਠਾਂ ਦੇਣੇ ਦਬਾਈਆ। ਕੂੜ ਕਲਜੋਗਣ ਵੇਖ ਲੜਦੀ, ਗੋਬਿੰਦ ਰਾਹ ਰਹੀ ਤਕਾਈਆ। ਉਧਰੋਂ ਹੇਮਕੁੰਡ ਤੇ ਪੈਂਦੀ ਸਰਦੀ, ਦੁਸ਼ਟ ਦਮਨ ਇਕੋ ਆਸ ਰਖਾਈਆ। ਮੈਂ ਤੁਹਾਡਾ ਦੋਹਾਂ ਦਾ ਬਣ ਕੇ ਦਰਦੀ, ਨਾਤਾ ਇਕੋ ਦਿਆਂ ਬਣਾਈਆ। ਇਹ ਕਹਾਣੀ ਇਸ ਘਰ ਦੀ, ਅਗਲੀ ਰੀਤ ਆਪਣੇ ਨਾਲ ਮਿਲਾਈਆ। ਕਲਜੁਗ ਅੰਤਮ ਕਰਾਂ ਆਪਣੀ ਮਰਜ਼ੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੋ ਕੇ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਤੇਗ਼ ਬਹਾਦਰ ਕਿਹਾ ਕੀ ਇਹ ਪਿੰਡ ਬਕਾਲਾ, ਬੁੱਕਲ ਵਿਚੋਂ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਨਹੀਂ ਸਾਢੇ ਤਿੰਨ ਹੱਥ ਮੰਦਰ ਤੇਰਾ ਆਲਾ, ਜਿਸ ਵਿਚ ਆਪਣੀ ਵਸਤ ਟਿਕਾਈਆ। ਇਕ ਉਠਾਵਾਂ ਮੱਖਣ ਲੁਬਾਣਾ, ਜਿਹੜਾ ਰਾਮ ਦਾ ਮਿਤਰ ਸੁਗਰੀਵ ਨਜ਼ਰੀ ਆਈਆ। ਇਸ ਤੋਂ ਅਗੇ ਫੇਰ ਵਰਤੇ ਭਾਣਾ, ਕਲਜੁਗ ਕੂੜ ਕੁੜਿਆਰਾ ਦਏ ਗਵਾਹੀਆ । ਬੀਸ ਇਕੀਸਾ ਖੇਲ ਕਰੇ ਆਪ ਭਗਵਾਨਾ, ਭਗਵਨ ਹੋ ਕੇ ਲੇਖ ਚੁਕਾਈਆ। ਜਨ ਭਗਤਾਂ ਨੂੰ ਦੇਂਦਾ ਦੇਂਦਾ ਆ ਜਾਏ ਦਾਨਾ, ਦਾਤਾ ਦਾਨੀ
ਬੇਪਰਵਾਹੀਆ। ਜਿਸ ਵੇਲੇ ਲੰਘਣਾ ਕੋਲ ਬਕਾਲਾ, ਮੇਰੀ ਪਿਛਲੀ ਬੁੱਕਲ ਵੇਖ ਵਖਾਈਆ। ਓਥੇ ਅਜੇ ਤਕ ਲੁਬਾਣਾ, ਲਬਾਂ ਉਤੇ ਇੱਕੋ ਨਾਮ ਟਿਕਾਈਆ। ਜਿਸ ਵੇਲੇ ਇਥੋਂ ਲੰਘੇ ਸਚਾ ਰਾਣਾ, ਮੈਂ ਨਿਉਂ ਕੇ ਸੀਸ ਨਿਵਾਈਆ। ਤੇਗ਼ ਬਹਾਦਰ ਕਿਹਾ ਨਹੀਂ ਤੂੰ ਓਸ ਦੇ ਨਾਲ ਅਗੇ ਜਾਣਾ, ਜਿਥੇ ਭਗਤਾਂ ਰਿਹਾ ਤਰਾਈਆ। ਓਸ ਪੁੱਛਿਆ ਕਿਹੜਾ ਟਿਕਾਣਾ, ਮੈਨੂੰ ਸਚ ਦਿਉ ਜਣਾਈਆ। ਗੁਰੂ ਤੇਗ਼ ਬਹਾਦਰ ਕਿਹਾ ਜਿਥੇ ਬਾਲਮੀਕ ਇੱਕੀ ਸਾਲ ਬੈਠਾ ਰਿਹਾ ਵਿਚ ਮਸਾਣਾ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਓਥੇ ਖੇਲ ਕਰੇ ਆਪ ਮਿਹਰਵਾਨਾ, ਮਿਹਰ ਨਜ਼ਰ ਟਿਕਾਈਆ। ਰਵਿਦਾਸ ਦਾ ਜਨਮ ਜਨਮ ਕਰਮਾਂ ਵਾਲਾ ਭਾਣਾ, ਭਾਵੀ ਚਰਨਾਂ ਹੇਠ ਦਬਾਈਆ। ਗੁਰਮੁਖ ਸਿੰਘ ਗੁਰ ਸਤਿਗੁਰ ਦੋਹਾਂ ਦਾ ਮਿਲ ਕੇ ਝੁੱਲੇ ਇਕ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਈਆ। ਭਲਾਈਪੁਰ ਨਹੀਂ ਇਹ ਭਲਿਆਂ ਦਾ ਘਰਾਨਾ, ਜਿਥੇ ਬਾਲਮੀਕ ਰਵਦਾਸ ਦੋਵੇਂ ਮਿਲ ਕੇ ਡੇਰਾ ਲਾਈਆ। ਸਭ ਦਾ ਮਾਲਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਜੋ ਆਉ ਭਗਤ ਲਈ ਜਾਵੇ ਚਾਈਂ ਚਾਈਂਆ।
ਬ੍ਰਾਹਮਣ ਜੀ ਤੁਸੀਂ ਵੇਖੋ ਆਪਣੀ ਨਾਲ ਦ੍ਰਿਸ਼ਟ, ਦ੍ਰਿਸ਼ਟ ਇਕ ਖੁਲ੍ਹਾਈਆ। ਤ੍ਰੇਤੇ ਧਾਰ ਹੋਇਆ ਰਾਮ ਵਸ਼ਿਸ਼ਟ, ਗੁਰ ਚੇਲਾ ਰੂਪ ਵਟਾਈਆ । ਹੁਣ ਭਗਤਾਂ ਲਗਣਾ ਤਿਲਕ, ਤੁਹਾਡੀ ਸੇਵ ਸਮਝਾਈਆ। ਵੇਖਿਉ ਕਿਤੇ ਰਾਤ ਦੇ ਦਸ ਵਜੇ ਨਾ ਜਾਣਾ ਖ਼ਿਸਕ, ਹੱਥ ਖ਼ੀਸਿਆਂ ਵਿਚ ਪਾਈਆ । ਪ੍ਰਭ ਨੇ ਸਭ ਦੀ ਪਿਛਲੀ ਕਢ ਕੇ ਲਿਸਟ, ਅੱਜ ਲੇਖੇ ਦੇਣੇ ਚੁਕਾਈਆ। ਤੁਹਾਡਿਆਂ ਚਰਨਾਂ ਹੇਠਾਂ ਰਾਤ ਨੂੰ ਸਵਾਣੇ ਸਵਰਗ ਬਹਿਸ਼ਤ, ਸੋਹਣੀ ਸੇਜ ਬਣਾਈਆ । ਇਸ਼ਕਾਂ ਤੋਂ ਵਖਰਾ ਦੱਸਣਾ ਇਸ਼ਕ, ਮਾਸ਼ੂਕਾਂ ਦਾ ਮਾਸ਼ੂਕ ਬਣ ਕੇ ਮਿਲੇ ਬੇਪਰਵਾਹੀਆ। ਜਨਮ ਕਰਮ ਦੀ ਮੇਟ ਕੇ ਹਿਰਸ, ਹਰਸ ਹਵਸ ਦਏ ਚੁਕਾਈਆ। ਜੇ ਅਗੇ ਨਹੀਂ ਕੀਤਾ ਤੇ ਹੁਣ ਕਰ ਕੇ ਜਾਏ ਤਰਸ, ਤਸਲੀਮ ਆਪਣਾ ਆਪ ਕਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵੇਖਣ ਆਉਣਾ ਕੀ ਹੋਇਆ ਖੇਲ ਅਸਚਰਜ, ਅਚਰਜ ਲੀਲਾ ਕੀ ਵਰਤਾਈਆ। ਜੁਲਾਹੇ ਕਬੀਰ ਵਰਗੇ ਆਉਣਾ ਵੇਖਾਂ ਕਿਦਾਂ ਭਗਤਾਂ ਵੰਡੇ ਦਰਦ, ਕਿਵੇਂ ਦਰਦੀਆਂ ਦੁਖ ਵੰਡਾਈਆ। ਪੰਜਾਂ ਉਤੋਂ ਚਲ ਕੇ ਆਉਣਾ ਵੇਖੀਏ ਪ੍ਰਭੂ ਦੀ ਪ੍ਰੇਮ ਵਾਲੀ ਭਟਕ, ਕਿਸ ਬਿਧ ਗੁਰਮੁਖਾਂ ਆਪਣੇ ਅੰਗ ਲਗਾਈਆ। ਓਹ ਰਾਜਾ ਬਲ ਕਹੇ ਮੈਂ ਰਾਜਿਆਂ ਦਾ ਰਾਜਾ ਸਿਧੀ ਕਰ ਦਿਆਂ ਸੜਕ, ਅੱਜ ਮੇਰੀ ਵਾਰੀ ਆਈਆ। ਭਗਤ ਕੋਈ ਨਾ ਜਾਵੇ ਅਧ ਵਿਚ ਅਟਕ, ਸਿਧਾ ਨਿਸ਼ਾਨਾ ਅਗੋਂ ਰਿਹਾ ਵਖਾਈਆ। ਤੁਸੀਂ ਉਚੀ ਬੋਲ ਕੂਕਣਾ ਖੜਕ, ਧੁਰ ਫ਼ਰਮਾਣ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਰਦਾਨਾ ਮਰਦ, ਮਦਦ ਵਾਸਤੇ ਆਪਣਾ ਫੇਰਾ ਪਾਈਆ। ਮੱਖਣ ਲੁਬਾਣੇ ਕਿਹਾ ਜੇ ਮੇਰੇ ਉਤੇ ਕਰਨੀ ਮਿਹਰ, ਅਗਲੀ ਗਲ ਦਿਆਂ ਸੁਣਾਈਆ । ਇਕ ਮੇਰਾ ਸਾਥੀ ਸੀ ਉਸ ਵੇਲੇ ਸਿੰਘ ਸ਼ੇਰ, ਬੱਚਾ ਝੀਂਰਾਂ ਦਾ ਨਜ਼ਰੀ ਆਈਆ। ਓਸ ਤੇਗ਼ ਬਹਾਦਰ ਦੇ ਚਰਨਾਂ ਦੇ ਨਾਲ ਆਪਣੇ ਬੁਲ੍ਹ ਲਏ ਸੀ ਲਬੇੜ, ਚਰਨਾਂ ਦੀ ਧੂੜੀ ਖਾ ਖਾ ਖ਼ੁਸ਼ੀ ਮਨਾਈਆ। ਓਸ ਵੇਲੇ ਤੇਗ਼ ਬਹਾਦਰ ਕਿਹਾ ਸੀ ਤੈਨੂੰ ਜਨਮ ਦਵਾਵਾਂ ਫੇਰ, ਮਾਣਸ ਤੋਂ ਮਾਣਸ ਰੂਪ ਬਦਲਾਈਆ। ਤੇਰਾ ਲੇਖਾ ਸਚ ਦਵਾਰੇ ਦਿਆਂ ਨਬੇੜ, ਮਾਲਕ ਸਚ ਦੇ ਹੱਥ ਫੜ੍ਹਾਈਆ । ਮੱਖਣ ਕਹੇ ਬੇਸ਼ਕ ਸ੍ਰਿਸ਼ਟੀ ਨੂੰ ਦਿਸੇ ਬਹੁਤੀ ਹੋ ਗਈ ਡੇਰ, ਮੈਨੂੰ ਐਉਂ ਜਾਪੇ ਜਿਉਂ ਘੜੀ ਪਲ ਗਏ ਵਿਹਾਈਆ। ਪ੍ਰਭੂ ਅੱਜ ਤੇਰੇ ਨਾਲ ਜਾ
ਕੇ ਉਹਨੂੰ ਮਿਲਣਾ ਪਹਿਲੀ ਵੇਰ, ਵੀਰਾਂ ਵਾਂਗ ਆਪਣੇ ਗਲੇ ਲਗਾਈਆ। ਕੀ ਹੋਇਆ ਜੇ ਉਹ ਗੁਰਮੁਖ ਦਾ ਪੁਤ ਸਿੰਘ ਅਜਮੇਰ, ਮੇਰੇ ਨਾਲੋਂ ਅਜੇ ਜੁਦਾ ਨਾ ਕੋਇ ਕਰਾਈਆ। ਅਗਲੀ ਕਹਾਣੀ ਓਥੇ ਦੇਵਾਂਗੇ ਛੇੜ, ਜਿਹੜੇ ਰਲ ਮਿਲਕੇ ਤੇਰੀ ਯਾਦ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਦੀਨ ਦਿਆਲ ਵਡੀ ਵਡਿਆਈਆ।
੧੭ ਪੋਹ ੨੦੨੧ ਬਿਕ੍ਰਮੀ ਮੁਨਸ਼ਾ ਸਿੰਘ, ਮੇਲਾ ਸਿੰਘ ਦੇ ਗ੍ਰਹਿ ਬਾਬੂਪੁਰ
ਮੱਖਣ ਦੀ ਆਸਾ ਕਹੇ ਪ੍ਰਭੂ ਇਕ ਬਚਨ ਅਨਮੋਲ, ਮੈਂ ਸਚ ਦੇਣਾ ਸੁਣਾਈਆ। ਗੁਰ ਤੇਗ਼ ਬਹਾਦਰ ਕੋਲ ਨਾ ਡੱਗਾ ਨਾ ਕੋਈ ਢੋਲ, ਨੌਬਤ ਜਗਤ ਨਾ ਕੋਇ ਵਜਾਈਆ। ਉਸ ਦੇ ਪ੍ਰੇਮ ਦਾ ਇਕ ਪਰਿੰਦਾ ਬਾਹਰੋਂ ਕਾਲਾ ਤੇ ਓਸ ਨੂੰ ਕਹਿੰਦੇ ਕੋਇਲ, ਉਚੀ ਕੂਕ ਕੂਕ ਸੁਣਾਈਆ । ਉਹ ਠੀਕ ਸਾਢੇ ਤਿੰਨ ਵਜੇ ਪੈਂਦੀ ਸੀ ਬੋਲ, ਆਪਣੀ ਸੇਵਾ ਸਚ ਕਮਾਈਆ। ਗੁਰ ਤੇਗ਼ ਬਹਾਦਰ ਉਠ ਪੈਂਦਾ ਸੀ ਅਡੋਲ, ਆਪਣੀ ਅੱਖ ਖੁਲ੍ਹਾਈਆ। ਇਕ ਦਿਨ ਕਲਜੁਗ ਨੇ ਕਾਂ ਬਣ ਕੇ ਮਾਰਿਆ ਰੋਲ, ਆਪਣੀ ਆਵਾਜ਼ ਸੁਣਾਈਆ। ਤੇਗ਼ ਬਹਾਦਰ ਕਿਹਾ ਕੂੜੇ ਕਦੇ ਨਾ ਤੁਲੇ ਗੁਰਮੁਖਾਂ ਤੋਲ, ਇਹ ਆਵਾਜ਼ ਮੋਹੇ ਨਾ ਭਾਈਆ। ਜੋ ਪ੍ਰੇਮ ਵਿਚ ਮੰਨੇ ਆਪਣਾ ਆਪ ਚਰਨਾਂ ਉਤੋਂ ਗਏ ਘੋਲ, ਉਹਨਾਂ ਦਾ ਸੁਰਤਾਲ ਕਿਸੇ ਨਾਲ ਕਦੇ ਰਲ ਨਾ ਪਾਈਆ। ਸਹਿਜ ਸੁਭਾਉ ਕਿਹਾ, ਓ ਜੂਠਿਆ ਝੂਠਿਆ, ਮੈਂ ਨਹੀਂ ਮੇਰੇ ਭਗਵਾਨ ਦੇ ਭਗਤ ਤੈਨੂੰ ਚਰਨਾਂ ਹੇਠਾਂ ਦੇਣਗੇ ਵਰੋਲ, ਡਾਢੀ ਮਿਲੇ ਸਜ਼ਾਈਆ। ਓਸ ਕੋਇਲ ਨੂੰ ਮਾਣ ਮਿਲਣਾ ਉਪਰ ਧੌਲ, ਧਰਨੀ ਦਏ ਗਵਾਹੀਆ। ਮੱਖਣ ਕਹੇ ਪ੍ਰਭੂ ਤੇਰੇ ਬਿਨਾ ਕਵਣ ਪੂਰੀ ਕਰੇ ਲੋੜ, ਲੋੜੀਂਦੀ ਆਸਾ ਪੂਰ ਕਰਾਈਆ। ਮੈਂ ਬੇਨੰਤੀ ਕਰਨੀ ਹੱਥ ਜੋੜ, ਜਿਸ ਵੇਲੇ ਕੋਲ ਲੰਘਦਾ ਮੈਨੂੰ ਨਜ਼ਰੀ ਆਈਆ। ਉਹਦੀ ਆਸ਼ਾ ਦੀ ਅਜੇ ਤਕ ਤੇਰੇ ਨਾਲੋਂ ਟੁੱਟੀ ਨਹੀਂ ਡੋਰ, ਡੋਰਾਂ ਦੇ ਮਾਲਕ ਆਪਣੇ ਨਾਲ ਬੰਧਾਈਆ। ਤੇਰੇ ਨਾਲ ਚਮਿਆਰ ਢੋਣ ਵਾਲਾ ਢੋਰ, ਜੋ ਪਸ਼ੂਆਂ ਖੱਲ ਲੁਹਾਈਆ। ਤੂੰ ਉਹਨਾਂ ਦੇ ਕਰ ਜਾ ਭਾਗ ਮਥੋਰ, ਜੋ ਮਿਥ ਕੇ ਤੇਰੀ ਸੇਵ ਕਮਾਈਆ। ਤੂੰ ਜਗਤ ਜਹਾਨ ਵਾਸਤੇ ਚੋਰ, ਭਗਤਾਂ ਵਾਸਤੇ ਸਾਹਮਣੇ ਨਜ਼ਰੀ ਆਈਆ। ਸ੍ਰੀ ਭਗਵਾਨ ਕਿਹਾ ਮੈਂ ਜਾਂਦਾ ਜਾਂਦਾ ਲਹਿਣੇ ਦੇਣੇ ਸਭ ਦੇ ਜਾਵਾਂ ਨਬੇੜ, ਲੇਖਾ ਕੋਇ ਰਹਿਣ ਨਾ ਪਾਈਆ। ਜਿਸ ਨੂੰ ਇਕ ਵਾਰ ਮਿਲਾਂ ਉਹ ਮੁੜ ਕੇ ਆਵੇ ਨਾ ਫੇਰ, ਫੇਰੇ ਸਾਰੇ ਦੇਵਾਂ ਮੁਕਾਈਆ। ਇਸੇ ਕਰ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਮੇਰੀ ਮੰਗਦੇ ਗਏ ਮਿਹਰ, ਮਿਹਰ ਨਜ਼ਰ ਨਾਲ ਸਰਬ ਤਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਿਲਾਰੀ ਹੋ ਕੇ ਸ਼ਿਕਾਰੀ ਹੋ ਕੇ ਵਪਾਰੀ ਹੋ ਕੇ ਵਿਵਹਾਰੀ ਹੋ ਕੇ ਖੇਲਦਾ ਫਿਰਦਾ ਆਪਣੀ ਖੇਲ, ਖੇਡ ਆਪਣੀ ਆਪ ਰਚਾਈਆ। ਕੋਇਲ ਕਹੇ ਮੈਂ ਕਾਲੀ ਕੋਝੀ ਕਮਲੀ, ਕਮਲਾਪਤ ਤੇਰੀ ਸਾਰ ਕੋਇ ਨਾ ਆਈਆ। ਪ੍ਰੇਮ ਪਿਆਰ ਅੰਦਰ ਹੋ ਗਈ ਯਮਲੀ, ਯਾਦਾਸ਼ਤ ਰਹੀ ਨਾ ਰਾਈਆ। ਨਾਮ ਖ਼ੁਮਾਰਨ ਹੋ ਗਈ ਅਮਲੀ, ਆਪਣਿਆਂ ਅਮਲਾਂ ਗਈ ਭੁਲਾਈਆ। ਬਿਰਹੋਂ ਵੈਰਾਗਣ ਹੋ ਗਈ ਪਗ਼ਲੀ, ਹੋਸ਼ ਹਵਾਸ ਰਹੀ ਨਾ ਰਾਈਆ। ਮੈਂ ਫਿਰਦੀ ਰਹੀ ਜੂਹਾਂ ਜੰਗਲੀ, ਭੱਜੀ ਵਾਹੋ ਦਾਹੀਆ। ਮੇਰੀ ਕਹਾਣੀ ਸੁਣੀ ਨਹੀਂ ਕਿਸੇ ਅਗਲੀ, ਪਿਛਾ ਨਾ ਯਾਦ ਕਰਾਈਆ। ਧੰਨ ਭਾਗ ਜੇ ਤੂੰ ਅੱਜ ਆਪਣੇ ਦਵਾਰੇ ਸੱਦ ਲਈ, ਮੱਖਣ ਨਾਲ ਮਿਲਾਈਆ।
ਅੱਜ ਤੋਂ ਕੋਝਿਆਂ ਕਮਲਿਆਂ ਦੀ ਵੇਲ ਵਧ ਗਈ, ਜੋ ਅੰਦਰੋਂ ਤੇਰੇ ਹੋ ਕੇ ਤੇਰੇ ਵਿਚ ਸਮਾਈਆ। ਧੰਨ ਭਾਗ ਜੇ ਟੁੱਟੀ ਫੇਰ ਗੰਢ ਲਈ, ਨਾਤਾ ਆਪਣੇ ਨਾਲ ਜੁੜਾਈਆ। ਮੈਂ ਦਰਸ਼ਨ ਕਰਨ ਆਉਣਾ ਵਾਸਤੇ ਠੰਡ ਲਈ, ਜੋ ਭਗਤਾਂ ਅੰਦਰ ਆਪਣਾ ਅੰਮ੍ਰਿਤ ਮੇਘ ਬਰਸਾਈਆ। ਮੈਂ ਪਿਆਸੀ ਉਦਾਸੀ ਗੁਜਰੀ ਦੇ ਚੰਦ ਲਈ, ਜਿਸ ਦੇ ਪਿਤਾ ਦਿਤੀ ਵਡਿਆਈਆ। ਮੈਂ ਭੱਜੀ ਨੱਠੀ ਓਸੇ ਦੇ ਸੰਗ ਲਈ, ਜੋ ਸਗਲਾ ਸੰਗ ਨਿਭਾਈਆ। ਮੈਂ ਨੱਠੀ ਕੁਠੀ ਓਸੇ ਦੇ ਅਨੰਦ ਲਈ, ਜੋ ਅਨੰਦਪੁਰੀ ਗਿਆ ਤਜਾਈਆ। ਜਿਸ ਹਰਿ ਸੰਗਤ ਪ੍ਰੇਮ ਅੰਦਰ ਬੰਨ੍ਹ ਲਈ, ਮੈਂ ਓਸ ਦੀ ਬੰਦਨਾ ਵਿਚ ਬਹਿ ਕੇ ਖ਼ੁਸ਼ੀ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੇ ਕੋਈ ਕਹੇ ਬਖ਼ਸ਼ੰਦ ਨਹੀਂ, ਮੈਂ ਲਾਅਨਤ ਦੇਵਾਂ ਪਾਈਆ। ਜਿਸ ਜਨਮ ਜਨਮ ਦੀ ਵਿਛੜੀ ਆਪਣੇ ਰੰਗ ਵਿਚ ਰੰਗ ਲਈ, ਜਾਂਦੇ ਰਾਹੀਆਂ ਪਾਰ ਲੰਘਾਈਆ।