੧੭ ਪੋਹ ੨੦੨੧ ਬਿਕ੍ਰਮੀ ਮਹਿੰਗਾ ਸਿੰਘ ਦੇ ਗ੍ਰਹਿ
ਸਧਨਾ ਕਹੇ ਮੈਂ ਤਰਦਾ ਵੇਖਿਆ ਬੱਕਰਾ, ਜਿਸ ਦਾ ਦਿਤਾ ਅੰਗ ਕਟਾਈਆ। ਓਸ ਦੇ ਪਿਛੇ ਮੇਰੀ ਪੂਰੀ ਹੋਈ ਸਧਰਾ, ਸਦਕੇ ਘੋਲ ਘੁਮਾਈਆ। ਪਿਛਲਾ ਲਹਿਣਾ ਮੁਕਿਆ ਵਕ਼ਤ ਸੁਹੇਲਾ ਆਇਆ ਅਗਲਾ, ਅਗੇ ਮੇਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲਹਿਣੇ ਰਿਹਾ ਚੁਕਾਈਆ। ਲਹਿਣੇਦਾਰ ਹਰਿ ਨਿਰੰਕਾਰ, ਨਿਰਗੁਣ ਦਇਆ ਕਮਾਇੰਦਾ। ਜੁਗ ਚੌਕੜੀ ਜਿਸ ਨਾਲ ਕੀਤਾ ਇਕ਼ਰਾਰ, ਕਲਜੁਗ ਅੰਤਮ ਓਸੇ ਦਾ ਮੂਲ ਮੁਕਾਇੰਦਾ। ਜੇਠ ਮਹੀਨਾ ਕੁਛ ਕਰ ਕੇ ਗਿਆ ਇਜ਼ਹਾਰ, ਥੋੜਾ ਲੇਖ ਦ੍ਰਿੜਾਇੰਦਾ। ਪੋਹ ਸਤਾਰਾਂ ਲੇਖੇ ਲਾ ਕੇ ਸਰਬ ਪਰਵਾਰ, ਪਰਮ ਪੁਰਖ ਪ੍ਰਭ ਆਪਣਾ ਰੰਗ ਰੰਗਾਇੰਦਾ। ਨੇਤਰ ਰੋ ਕੇ ਕਹੇ ਓਹ ਛੁਰੀ ਕਟਾਰ, ਤਿੱਖੀ ਧਾਰ ਜੋ ਬਣਾਇੰਦਾ । ਮੈਂ ਕੋਟਨ ਕੋਟ ਬੱਕਰੇ ਸ਼ਾਹਰਗੋਂ ਮਾਰ ਕੇ ਕੀਤੇ ਪਾਰ, ਜੀਉਂਦਾ ਨਜ਼ਰ ਕੋਇ ਨਾ ਆਇੰਦਾ। ਇਕ ਬੱਕਰੇ ਕਿਹਾ, ਜੇ ਮੇਰੀ ਸ਼ਾਹਰਗ ਤੋਂ ਉਤੇ ਮੈਨੂੰ ਦੇਵੇਂ ਦਰਸ ਦੀਦਾਰ, ਫੇਰ ਬਿਨ ਛੁਰੀ ਹਲਾਲ ਜ਼ਿਬਹ ਆਪਣਾ ਆਪ ਕਰਾਇੰਦਾ। ਓਧਰੋਂ ਆਈ ਧੁਰ ਦੀ ਆਵਾਜ਼, ਸ਼ਬਦ ਸੰਦੇਸ਼ਾ ਇਕ ਸੁਣਾਇੰਦਾ। ਜਿਸ ਵੇਲੇ ਕਲਜੁਗ ਅੰਤਮ ਆਵਾਂ ਖ਼ਾਸ, ਲੇਖੇ ਸਭ ਦੇ ਲੇਖੇ ਲਾਇੰਦਾ। ਪ੍ਰੇਮ ਪ੍ਰੀਤੀ ਬਖ਼ਸ਼ ਕੇ ਦੇਵਾਂ ਸਚ ਨਿਵਾਸ, ਨਿਜ ਸਿੰਘਾਸਣ ਇਕ ਦਰਸਾਇੰਦਾ। ਨਾਮ ਜਪਾ ਕੇ ਸਵਾਸ ਸਵਾਸ, ਆਤਮ ਪਰਮਾਤਮ ਢੋਲਾ ਰਾਗ ਅਲਾਇੰਦਾ। ਭਗਤਾਂ ਨਾਲ ਬਣਾ ਕੇ ਧੁਰ ਦਾ ਸਾਥ, ਸਾਚਾ ਮੇਲ ਮਿਲਾਇੰਦਾ। ਪਿਛਲੀ ਭੁਲ ਨਾ ਜਾਏ ਯਾਦ, ਯਦੀ ਆਪਣਾ ਹੁਕਮ ਮਨਾਇੰਦਾ। ਕਰੇ ਖੇਲ ਪਰਵਰਦਿਗਾਰ ਵਾਹਿਦ, ਵਾਹਿਗੁਰੂ ਆਪਣੀ ਕਾਰ ਕਮਾਇੰਦਾ। ਨਿਤ ਨਵਿਤ ਰਖਣਹਾਰਾ ਲਾਜ, ਮਿਹਰ ਨਜ਼ਰ ਨਾਲ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਧਨਾ ਕਹੇ ਮੇਰਾ ਇਕ ਹੋਰ ਸੁਹੇਲਾ, ਸਈਆ ਨਜ਼ਰੀ ਆਈਆ। ਓਸ ਨਾਲ ਕਰਾਉਣਾ ਮੇਲਾ, ਮਿਲ ਕੇ ਖ਼ੁਸ਼ੀ ਮਨਾਈਆ। ਉਹ ਭਗਤਾਂ ਵਿਚ ਭਗਤ ਚੇਲਿਆਂ ਵਿਚ ਚੇਲਾ, ਸੰਤਾਂ ਵਿਚ ਸੰਤ ਸਤਿ ਸਰੂਪ ਸਮਾਈਆ। ਮੇਰਾ ਪਿਛਲਾ ਲੇਖਾ ਮੁਕੇ ਵਕ਼ਤ ਦੁਹੇਲਾ, ਦੂਜਾ ਭਉ ਨਾ ਕੋਇ ਨਜ਼ਰੀ ਆਈਆ। ਪੁਰਖ ਅਬਿਨਾਸ਼ੀ ਕਿਹਾ ਸਤਾਰਾਂ ਪੋਹ ਤੋਂ ਬਾਰਾਂ ਦਿਨ ਪਿਛੋਂ ਫੇਰ ਇਕ ਅਵੱਲੜਾ ਆਏ ਵੇਲਾ, ਵਕ਼ਤ ਆਪਣਾ
ਦਏ ਦ੍ਰਿੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਸ਼ਕ ਤਾਰਨ ਆਇਆ ਇਕ ਅਕੇਲਾ, ਇਕ ਇਕ ਕਰਕੇ ਬਹੁਤਿਆਂ ਭਗਤਾਂ ਜੋੜ ਜੁੜਾਈਆ।
੧੭ ਪੋਹ ੨੦੨੧ ਬਿਕ੍ਰਮੀ ਅਚਲ (ਬਟਾਲਾ) ਜ਼ਿਲਾ ਗੁਰਦਾਸਪੁਰ
ਸਿੱਧੋ ਕਾਰਜ ਹੋਇਆ ਸਿਧ, ਸਿਧਾ ਮਿਲਿਆ ਬੇਪਰਵਾਹੀਆ। ਨਾਨਕ ਜਣਾਈ ਸਾਚੀ ਬਿਧ, ਬਿਧਾਤਾ ਹੋਇਆ ਸਹਾਈਆ। ਤੁਹਾਡੇ ਕੋਲ ਬੈਠਾ ਸੀ ਇਕ ਗਿਧ, ਜੋ ਸੁਣ ਸੁਣ ਖ਼ੁਸ਼ੀ ਮਨਾਈਆ। ਉਹ ਵੀ ਸਰਪ ਬਣਿਆ ਰਿੜਦਾ ਭਾਰ ਢਿੱਡ, ਆਪਣਾ ਜ਼ੋਰ ਲਗਾਈਆ। ਓਸ ਵੇਲੇ ਮਰਦਾਨੇ ਆਈ ਸੀ ਇਕ ਛਿੱਕ, ਛਿੱਕ ਦੇ ਪਿਛੋਂ ਸਤਿਨਾਮ ਢੋਲਾ ਗਾਈਆ। ਗਿਧ ਓਸੇ ਨੂੰ ਗਿਆ ਸਿਖ, ਇਸ ਦੇ ਵਿਚ ਕੋਈ ਵਡਿਆਈਆ। ਜੇ ਮੈਂ ਵੀ ਕਰਾਂ ਹਿਤ, ਮੇਰਾ ਲੇਖਾ ਲੇਖੇ ਪਾਈਆ। ਓਧਰੋਂ ਨਾਨਕ ਕਿਹਾ ਠੀਕ, ਮੇਰਾ ਠਾਕਰ ਬੇਪਰਵਾਹੀਆ। ਅਜੇ ਹੋਰ ਜਨਮ ਲੈਣੇ ਤੂੰ ਤੀਹ ਕੁ, ਅੰਡਜ ਰੂਪ ਵਟਾਈਆ। ਫੇਰ ਤੇਰੀ ਓਸ ਨਾਲ ਲੱਗੇ ਪ੍ਰੀਤ, ਜੋ ਸਭ ਦਾ ਸੱਜਣ ਸਾਈਂਆ। ਉਹਨੇ ਨਿਉਂ ਕੇ ਝੁਕਾਇਆ ਸੀਸ, ਵਿਸ਼ਟੇ ਵਾਲੀ ਚੁੰਝ ਧੂੜੀ ਨਾਲ ਘਸਾਈਆ। ਓਸੇ ਵੇਲੇ ਹੋਇਆ ਠੰਡਾ ਸੀਤ, ਅਗਨੀ ਅੱਗ ਰਹੀ ਨਾ ਰਾਈਆ। ਮੈਂ ਕਿੰਨਾਂ ਚਿਰ ਰੱਖਾਂ ਉਡੀਕ, ਸਤਿ ਸਚ ਦੇ ਸਮਝਾਈਆ। ਨਾਨਕ ਕਿਹਾ ਬੀਸ ਇਕੀਸ, ਲਹਿਣਾ ਦਏ ਚੁਕਾਈਆ। ਸਿੱਧਾਂ ਨਾਲ ਤੁਹਾਡੀ ਚਲੇ ਰੀਤ, ਬਿਧਾਂ ਨਾਲ ਜੋੜ ਜੁੜਾਈਆ। ਤਪੱਸਵੀਆਂ ਨੇ ਆਪਣੇ ਉਦਾਲੇ ਮਾਰੀ ਲੀਕ, ਵਲਗਣ ਲਿਆ ਬਣਾਈਆ। ਓਨਾਂ ਚਿਰ ਸਾਡੇ ਕੋਲ ਨਾ ਨੇੜੇ ਆਵੇ ਨਜ਼ਦੀਕ, ਸੁੱਤਿਆਂ ਲਏ ਉਠਾਈਆ। ਨਾਨਕ ਕਿਹਾ ਉਹ ਤੁਹਾਨੂੰ ਕਿਰਪਾ ਕਰ ਕੇ ਅਸਮਾਨਾਂ ਤੋਂ ਪਰੇ ਜ਼ਮੀਨ ਤੋਂ ਥੱਲੇ ਲੁਕਿਆਂ ਨੂੰ ਲਿਆਵੇ ਘਸੀਟ, ਸ਼ਬਦ ਇਸ਼ਾਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਾਨਕ ਵੇਖ ਕੇ ਆਹ ਸੋਹਣੀ ਧਰਤੀ, ਦਿਤੀ ਮਾਣ ਵਡਿਆਈਆ। ਜਿਸ ਵੇਲੇ ਕਿਰਪਾ ਕਰੇ ਮੇਰਾ ਪ੍ਰੀਤਮ ਅਰਸ਼ੀ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਓਸ ਦੀ ਸੁਹੰਜਣੀ ਆਵੇ ਬੀਸ ਇਕੀਸੀ ਬਰਸੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਆਪਣੀ ਧਾਰ ਚਲਾਈਆ। ਭਗਤ ਸੁਹੇਲਾ ਹੋ ਕੇ ਬਣੇ ਦਰਦੀ, ਗੁਰ ਚੇਲਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸਿੱਧਾਂ ਕਿਹਾ ਕਵਣ ਸਰਨ, ਸਰਨਗਤ ਕਵਣ ਅਖਵਾਈਆ। ਜੀਵਣ ਪਹਿਲੋਂ ਮਿਲਣਾ ਮਰਨ, ਮਰਨ ਪਿਛੋਂ ਸਮਝ ਕੋਇ ਨਾ ਪਾਈਆ। ਲੱਖ ਚੁਰਾਸੀ ਕਿਹੜੀ ਜੂਨੇ ਭਵਣ, ਚਾਰੇ ਖਾਣੀ ਵੇਖ ਵਖਾਈਆ। ਸਮਝ ਨਹੀਂ ਵਸੇਰਾ ਹੋਵੇ ਅਵਣ ਗਵਣ, ਅਗਲਾ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਨਾਨਕ ਕਿਹਾ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਿੰਦਾ ਆਇਆ ਦਾਨ, ਦਾਤਾ ਦਾਨੀ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਕਰੇ ਪਛਾਣ, ਬੇਪਛਾਣ ਆਪਣਾ ਫੇਰਾ ਪਾਈਆ। ਜਿਨ੍ਹਾਂ ਨੇ ਮੰਨੀ ਮੇਰੀ ਆਣ, ਓਹਨਾਂ ਦਾ ਲੇਖੇ ਲੱਗਾ ਨਿਸ਼ਾਨ, ਨਿਸ਼ਾਨਾ ਸਤਿਗੁਰ ਆਪਣਾ ਦਏ ਸਮਝਾਈਆ। ਅੰਤਮ ਲੈ ਕੇ ਜਾਏ ਨਾਲ, ਬਿਨ
ਤੱਤਾਂ ਤੋਂ ਹੋਣ ਨਾ ਦਏ ਬੇਹਾਲ, ਦੂਰ ਦੁਰਾਡਾ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਰਿਹਾ ਚੁਕਾਈਆ। ਸਿੱਧ ਉਠਣ ਕਰਨ ਤਿਆਰੀ, ਤ੍ਰੈਗੁਣ ਅਤੀਤਾ ਦਇਆ ਕਮਾਇੰਦਾ। ਚਲੋ ਵੇਖੀਏ ਜੋਤ ਨਿਰੰਕਾਰੀ, ਜੋ ਨਿਰਗੁਣ ਨਿਰਵੈਰ ਨਿਰਾਕਾਰ ਪੁਰਖ ਅਕਾਲ ਅਖਵਾਇੰਦਾ। ਭਗਤ ਸੁਹੇਲਾ ਇਕ ਅਕੇਲਾ ਸਾਚੇ ਸੰਤ ਸੱਜਣ ਰਿਹਾ ਉਭਾਰੀ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਜੁਗ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਲਾ ਰਿਹਾ ਫੁਲਵਾੜੀ, ਗੁਰਮੁਖ ਬੂਟੇ ਮਾਤ ਪਰਗਟਾਇੰਦਾ। ਓਸ ਦਾ ਵੇਖੀਏ ਸਚ ਸਚਾ ਦਰਬਾਰੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਲੋਕਮਾਤ ਵਕ਼ਤ ਸੁਹਾਇੰਦਾ। ਓਸ ਦੀ ਚਰਨ ਸਰਨ ਸਰਨ ਚਰਨ ਕਰੀਏ ਨਿਮਸਕਾਰੀ, ਜੋ ਗ਼ਰੀਬ ਨਿਮਾਣਿਆਂ ਆਪਣੀ ਗੋਦ ਬਹਾਇੰਦਾ। ਜੋ ਦੋ ਜਹਾਨਾਂ ਵਣਜ ਕਰੇ ਬਣ ਵਪਾਰੀ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਤਰ ਆਤਮ ਖੋਜ ਖੁਜਾਇੰਦਾ। ਜਿਸ ਨੇ ਲੇਖਾ ਚੁਕੌਣਾ ਰਵਿਦਾਸ ਚੁਮਾਰੀ, ਚਮਰੇਟਾ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਇੰਦਾ। ਸਿੱਧ ਕਹਿਣ ਅਸੀਂ ਬਣ ਗਏ ਰਾਹੀ, ਭੱਜੇ ਵਾਹੋ ਦਾਹੀਆ। ਢੋਲਾ ਗਾਈਏ ਚਾਈਂ ਚਾਈਂ, ਜੋ ਨਾਨਕ ਨਿਰਗੁਣ ਸਰਗੁਣ ਗਿਆ ਸਮਝਾਈਆ। ਜਾ ਕੇ ਵੇਖੀਏ ਸੱਚਾ ਥਾਈਂ, ਜਿਸ ਥਾਨ ਭੂਮਿਕਾ ਮਾਟੀ, ਖ਼ਾਕ ਮਿਲੇ ਵਡਿਆਈਆ। ਦਰਸ਼ਨ ਪਾਈਏ ਬੇਪਰਵਾਹੀ, ਜਿਸ ਦਾ ਜਲਵਾ ਨੂਰ ਇਲਾਹੀ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਸਾਡੀ ਵਾਟ ਨੇੜੇ ਆਈ, ਅਗਲਾ ਪੰਧ ਰਹੇ ਨਾ ਰਾਈਆ। ਦੋ ਜਹਾਨਾਂ ਲੇਖਾ ਆਪ ਮੁਕਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਿੱਧ ਕਹਿਣ ਪਹਿਲੋਂ ਚਰਨ ਲਈਏ ਝੁਕ, ਇਕੱਠੇ ਹੋ ਕੇ ਸੀਸ ਨਿਵਾਈਆ। ਫੇਰ ਰਸਤਾ ਲਈਏ ਪੁਛ, ਸਾਨੂੰ ਮਾਰਗ ਦੇ ਸਮਝਾਈਆ। ਜੇ ਜਗ ਨੇਤਰ ਨਜ਼ਰ ਨਹੀਂ ਆਉਂਦਾ ਕਿਥੇ ਬੈਠੋਂ ਲੁਕ, ਨਿਜ ਨੇਤਰ ਦੇ ਖੁਲ੍ਹਾਈਆ। ਧੁਰ ਦੀ ਅਵਾਜ਼ ਆਈ ਸ੍ਰੀ ਭਗਵਾਨ ਕਹੇ ਜਿਸ ਰਾਹ ਉਤੇ ਭੱਜਦੇ ਸਾਚੇ ਸੁਤ, ਓਸੇ ਰਾਹ ਭੱਜੋ ਵਾਹੋ ਦਾਹੀਆ। ਆਵਣ ਜਾਵਣ ਪੈਂਡਾ ਜਾਏ ਮੁਕ, ਮੁਕੰਮਲ ਆਪਣੇ ਘਰ ਵਸਾਈਆ। ਵੇਖੋ ਜਗਤ ਵਾਸਨਾ ਵਿਚ ਨਾ ਜਾਣਾ ਘੁਸ, ਔਝੜ ਰਾਹ ਪਾਰ ਨਾ ਕੋਇ ਲੰਘਾਈਆ। ਤੁਹਾਡਾ ਲਹਿਣਾ ਦੇਣਾ ਤੁਹਾਡੀ ਝੋਲੀ ਪਾ ਕੇ ਉਜਲ ਕਰਾਂ ਮੁਖ, ਮੁਖੜਾ ਸਿਫ਼ਤ ਸਾਲਾਹੀਆ। ਅਗੇ ਲੇਖਾ ਬਹੁਤ ਕੁਛ, ਇਕੱਠਿਆਂ ਕਰਕੇ ਸਾਰਿਆਂ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਇਸ਼ਾਰੇ ਨਾਲ ਸਾਰੇ ਅਗੇ ਲਾਈਆ।
੧੭ ਪੋਹ ੨੦੨੧ ਬਿਕ੍ਰਮੀ ਬਾਬਾ ਬਕਾਲਾ
ਚਰਨ ਛੋਹ ਮਿਲੀ ਸ਼ਾਂਤ, ਧਰਨੀ ਹਸ ਹਸ ਖ਼ੁਸ਼ੀ ਮਨਾਈਆ। ਜਿਸ ਦੀ ਕਰਦੇ ਰਹੇ ਯਾਦ, ਯਾਦ ਕਰਕੇ ਆਪਣਾ ਫੇਰਾ ਪਾਈਆ। ਸਦੀਆਂ ਪਿਛੋਂ ਸੁਣ ਫ਼ਰਿਆਦ, ਬਿਨ ਸੱਦਿਆਂ ਆਇਆ ਵਾਹੋ ਦਾਹੀਆ। ਸਾਡਾ ਖੇੜਾ ਕਰਕੇ ਜਾਏ ਆਬਾਦ, ਆਪਣਾ ਰੰਗ ਰੰਗਾਈਆ। ਚਰਨ ਕਵਲ ਬਖ਼ਸ਼ ਨਿਵਾਸ, ਦੇਵੇ ਮਾਣ ਵਡਿਆਈਆ। ਮੱਖਣ ਆਸ਼ਾ ਕੋਇਲ ਭਰਵਾਸਾ ਦੋਵੇਂ ਮਿਲ ਕੇ ਤੁਰ ਪਏ ਸਾਥ, ਖ਼ੁਸ਼ੀਆਂ ਨਾਲੋਂ ਬਹੁਤੀ ਖ਼ੁਸ਼ੀ
ਵੱਡੀ ਆਜ ਸੁਹੰਜਣੀ ਆਈ ਰਾਤ, ਪ੍ਰਭ ਦੇਵੇ ਮਾਣ ਵਡਿਆਈਆ। ਭਗਤਾਂ ਦੇ ਹੋ ਕੇ ਰਹੀਏ ਦਾਸ, ਸਾਚੀ ਸੇਵ ਕਮਾਈਆ। ਜਿਨ੍ਹਾਂ ਦਾ ਮੀਤਾ ਪੁਰਖ ਅਬਿਨਾਸ਼, ਪਿਛਲਾ ਕੀਤਾ ਸਭ ਦੀ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬਲੀ ਜੋੜੀ ਆਉਂਦਾ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ।