ਪੁਸਤਕਾਲਾਭਾਗ ੧੮

੧੭ ਪੋਹ ੨੦੨੧ ਬਿਕ੍ਰਮੀ ਡਾ੦ ਪਾਲ ਸਿੰਘ ਦੇ ਗ੍ਰਹਿ ਪਿੰਡ ਭਲਾਈਪੁਰ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸ਼ਬਦ ਕਰੇ ਖ਼ਬਰਦਾਰ, ਦੋ ਜਹਾਨਾਂ ਖ਼ਬਰ ਸੁਣਾਈਆ। ਸਚਖੰਡ ਦਵਾਰ ਵੇਖੋ ਲੱਗਾ ਦਰਬਾਰ, ਧੁਰ ਦਰਬਾਰੀ ਆਪ ਲਗਾਈਆ । ਜਿਸ ਦਾ ਸੰਦੇਸ਼ਾ ਦੇਂਦੇ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਹੁਕਮ ਜਣਾਈਆ। ਸੇਵਾ ਕਰਦੇ ਰਹੇ ਜੁਗ ਚਾਰ, ਚੌਕੜੀ ਅਪਣਾ ਫੇਰਾ ਪਾਈਆ । ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਜਿਸ ਨੂੰ ਕਰਦੇ ਰਹੇ ਨਿਮਸਕਾਰ, ਨਿਉਂ ਨਿਉਂ ਲਾਗਣ ਪਾਈਆ। ਭਗਤ ਸੁਹੇਲਾ ਇਕ ਅਕੇਲਾ ਜੋ ਪੈਜ ਰਖਦਾ ਵਿਚ ਸੰਸਾਰ, ਨਿਤ ਨਵਿਤ ਆਪਣਾ ਵੇਸ ਵਟਾਈਆ। ਜਿਸ ਦਾ ਭਵਿਖਤਾਂ ਵਿਚ ਇਜ਼ਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਬਦ ਸਤਿਗੁਰ ਦਏ ਸੰਦੇਸ਼ਾ, ਹਰਿ ਕਰਤਾ ਵਡ ਵਡਿਆਈਆ। ਉਠੋ ਗੁਰ ਅਵਤਾਰ ਪੀਰ ਪੈਗ਼ੰਬਰੋ ਵੇਖੋ ਨਰ ਨਰੇਸ਼ਾ, ਨਿਰਗੁਣ ਨਿਰਵੈਰ ਪੁਰਖ ਅਕਾਲ ਵੇਸ ਵਟਾਈਆ। ਭਗਤ ਉਧਾਰਨ ਜਿਸ ਦਾ ਪੇਸ਼ਾ, ਸੰਤ ਸੁਹੇਲੇ ਲਏ ਤਰਾਈਆ। ਜੁਗ ਚੌਕੜੀ ਨਿਤ ਨਵਿਤ ਬਦਲਣਹਾਰਾ ਵੇਸਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸੁਣ ਸੰਦੇਸ਼ਾ ਉਠਿਆ ਗੋਬਿੰਦ, ਸਚਖੰਡ ਦਵਾਰ ਲਏ ਅੰਗੜਾਈਆ। ਸਭ ਦੀ ਮੇਟਾਂ ਸਗਲੀ ਚਿੰਦ, ਆਲਸ ਨਿੰਦਰਾ ਦੂਰ ਕਰਾਈਆ। ਦਰਸ ਦਿਖਾਵਾਂ ਗੁਣੀ ਗਹਿੰਦ, ਗਹਿਰ ਗੰਭੀਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੋਬਿੰਦ ਕਹੇ ਮੇਰੀ ਸੇਵਾ ਅਗੰਮ ਦੋ ਜਹਾਨ, ਸਮਝ ਕਿਸੇ ਨਾ ਆਈਆ। ਜੁਗ ਚੌਕੜੀ ਖੇਲ ਭਗਵਾਨ, ਦਰਗਾਹ ਸਾਚੀ ਵੇਖਾਂ ਬੈਠਾ ਚਾਈਂ ਚਾਈਂਆ। ਜਿਸ ਦਾ ਝੁਲਦਾ ਸਚ ਨਿਸ਼ਾਨ, ਲੋਕਮਾਤ ਨਜ਼ਰ ਕਿਸੇ ਨਾ ਆਈਆ। ਮੈਂ ਹੁਕਮੇ ਅੰਦਰ ਦੇ ਕੇ ਆਇਆ ਬਿਆਨ, ਸ਼ਬਦਾਂ ਨਾਦਾਂ ਰਾਗਾਂ ਵਿਚ ਸੁਣਾਈਆ। ਗ੍ਰੰਥਾਂ ਪੰਥਾਂ ਦੇ ਕੇ ਆਇਆ ਧਿਆਨ, ਸਾਚੀ ਸਿਖਿਆ ਇਕ ਦ੍ਰਿੜਾਈਆ। ਭੇਵ ਚੁਕਾ ਕੇ ਆਇਆ ਗੋਪੀ ਕਾਹਨ, ਸੀਤਾ ਰਾਮ ਪਰਦਾ ਲਾਹੀਆ। ਈਸਾ ਮੂਸਾ ਮੁਹੰਮਦ ਵੇਖ ਕੇ ਆਇਆ ਕਲਾਮ, ਕਲਮਾ ਕਾਇਨਾਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਆਪਣੇ ਹੱਥ ਰਖਾਈਆ। ਧੁਰ ਦਾ ਲੇਖਾ ਹਰਿ ਭਗਵੰਤ, ਹਰਿ ਕਰਤਾ ਆਪਣੇ ਹੱਥ ਰਖਾਇੰਦਾ। ਆਦਿ ਜੁਗਾਦੀ ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਵੇਸ ਵਟਾਇੰਦਾ। ਜਿਸ ਦਾ ਹੁਕਮ ਸਦਾ ਸਦਾ ਚਲੇ ਆਦਿ ਅੰਤ, ਨਿਤ ਨਵਿਤ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਹਰਿ ਨਿਰੰਕਾਰਾ, ਹਰਿ ਕਰਤਾ ਆਪ ਕਰਾਈਆ। ਸਚਖੰਡ ਨਿਵਾਸੀ ਹੋ ਉਜਿਆਰਾ, ਜੋਤੀ ਜਾਤਾ

ਪੁਰਖ ਬਿਧਾਤਾ ਆਪਣਾ ਫੇਰਾ ਪਾਈਆ। ਲੇਖਾ ਜਾਣ ਧੁਰ ਦਰਬਾਰਾ, ਭੇਵ ਅਭੇਦਾ ਆਪ ਖੁਲ੍ਹਾਈਆ। ਗੋਬਿੰਦ ਸੁਤ ਕਰ ਪਿਆਰਾ, ਪਰਮ ਪੁਰਖ ਦਏ ਵਡਿਆਈਆ। ਦਰ ਘਰ ਮੇਲਾ ਮੇਲਣਹਾਰਾ, ਜਗਤ ਜਗਦੀਸ਼ ਆਪਣੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਪੁਰਖ ਅਬਿਨਾਸ਼, ਹਰਿ ਕਰਤਾ ਆਪ ਜਣਾਈਆ। ਗੋਬਿੰਦ ਸੂਰਾ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਦੋ ਜਹਾਨਾਂ ਖੋਜ ਖੁਜਾਈਆ। ਦੋਵੇਂ ਜੋੜ ਕਰੇ ਅਰਦਾਸ, ਸਚ ਬੇਨੰਤੀ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਚ ਬੇਨੰਤੀ ਕਰੇ ਏਕ, ਏਕਾ ਏਕ ਜਣਾਈਆ। ਪਰਮ ਪੁਰਖ ਸਚ ਦੱਸ ਆਪਣੀ ਟੇਕ, ਟਿੱਕਾ ਹੋ ਕੇ ਸੀਸ ਨਿਵਾਈਆ। ਕਵਣ ਸੁਹੰਜਣਾ ਤੇਰਾ ਦੇਸ, ਜਿਸ ਘਰ ਬੈਠਾ ਆਸਣ ਲਾਈਆ। ਭੂਪਤ ਭੂਪ ਬਣ ਨਰੇਸ਼, ਦੋ ਜਹਾਨਾਂ ਹੁਕਮ ਚਲਾਈਆ। ਸਜਦੇ ਕਰਦੇ ਵੇਖੇ ਗੁਰ ਅਵਤਾਰ ਪੀਰ ਪੈਗ਼ੰਬਰ ਨੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਆਪ ਜਣਾਈਆ। ਸਾਚੀ ਕਰਨੀ ਹਰਿ ਕਰਤਾਰ, ਹਰਿ ਕਰਤਾ ਆਪ ਜਣਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਭੇਦ ਆਪਣੇ ਵਿਚ ਛੁਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਜੁਗ ਚੌਕੜੀ ਹੁਕਮੇ ਵਿਚ ਭਵਾਈਆ। ਲੱਖ ਚੁਰਾਸੀ ਦੇ ਭੰਡਾਰ, ਅੰਡਜ ਜੇਰਜ ਉਤਭੁਜ ਸੇਤਜ ਰਚਨ ਰਚਾਈਆ। ਤੱਤਾਂ ਵਾਲਾ ਕਰ ਆਕਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਵਖਾਈਆ। ਆਤਮ ਜੋਤੀ ਦੇ ਅਧਾਰ, ਪਾਰਬ੍ਰਹਮ ਬ੍ਰਹਮ ਆਪਣਾ ਵੇਸ ਵਟਾਈਆ। ਸ਼ਬਦ ਸੰਦੇਸ਼ਾ ਵਾਰੋ ਵਾਰ, ਜੁਗ ਚੌਕੜੀ ਆਪ ਸੁਣਾਈਆ। ਹੁਕਮੇ ਅੰਦਰ ਕਰ ਖ਼ਬਰਦਾਰ, ਦੋ ਜਹਾਨਾਂ ਨੇਤਰ ਅੱਖ ਖੁਲ੍ਹਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੇਤਾ ਵਿਚ ਸੰਸਾਰ, ਨੌ ਸੌ ਚੁਰਾਨਵੇ ਚੌਕੜੀ ਜੁਗ ਗਏ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਨਿਰੰਕਾਰਾ, ਹਰਿ ਕਰਤਾ ਵਡ ਵਡਿਆਈਆ। ਕਲਜੁਗ ਅੰਤਮ ਖੇਲ ਨਿਆਰਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਵਖਾਈਆ। ਆਦਿ ਜੁਗਾਦਿ ਜਿਸ ਦਾ ਅੰਤ ਨਾ ਪਾਰਾਵਾਰਾ, ਸੋ ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਈਆ। ਜਿਸ ਨੂੰ ਝੁਕਦੇ ਗਏ ਗੁਰ ਅਵਤਾਰਾ, ਪੀਰ ਪੈਗ਼ੰਬਰ ਸਜਦਿਆਂ ਵਿਚ ਸੀਸ ਨਿਵਾਈਆ। ਜਿਸ ਦੇ ਦਰ ਤੇ ਭਗਤ ਸੰਤ ਬਣੇ ਰਹੇ ਭਿਖਾਰਾ, ਦਰ ਠਾਂਡੇ ਅਲਖ ਜਗਾਈਆ। ਸੋ ਵੇਖਣ ਆਇਆ ਮੀਤ ਮੁਰਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਰਿਹਾ ਖੁਲ੍ਹਾਈਆ। ਗੋਬਿੰਦ ਕਰੇ ਅਗੇ ਅਰਜੋਈ, ਪੁਰਖ ਅਕਾਲ ਜਣਾਈਆ। ਸੂਰਬੀਰ ਵਿਰਲਾ ਕੋਈ, ਕੋਟਾਂ ਵਿੱਚੋਂ ਨਜ਼ਰੀ ਆਈਆ। ਜਿਸ ਨੂੰ ਸਚਖੰਡ ਦਵਾਰੇ ਮਿਲੇ ਢੋਈ, ਦਰਗਾਹ ਮਾਣ ਵਡਿਆਈਆ। ਭਗਤਾਂ ਆਤਮ ਅੰਤਰ ਰੋਈ, ਨਿਜ ਨੇਤਰ ਨੀਰ ਵਹਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੇ ਹੁਕਮੇ ਅੰਦਰ ਸਭ ਨੇ ਪਤ ਖੋਈ, ਪਤਿਪਰਮੇਸ਼ਵਰ ਨਾ ਕੋਇ ਮਨਾਈਆ। ਦੁਰਮਤ ਮੈਲ ਕਿਸੇ ਨਾ ਧੋਈ, ਪਾਪਾਂ ਭਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਗੋਬਿੰਦ ਕਹੇ ਮੈਂ ਵੇਖ ਕੇ ਜਗਤ ਜੁਗ ਦੁਨੀਆ, ਕਾਇਨਾਤ ਖੋਜ ਖੁਜਾਈਆ। ਸਾਚਾ ਨਜ਼ਰ ਨਾ ਆਵੇ ਕੋਈ ਰਿਖੀਆ ਮੁਨੀਆ, ਧੁਨੀਆ ਵਿਚ ਰਾਗ ਨਾ ਕੋਇ ਸੁਣਾਈਆ। ਆਤਮ ਪਰਮਾਤਮ ਦਾ ਮਿਲੇ ਕੋਇ

ਨਾ ਗੁਨੀਆ, ਜਗਤ ਵਿਦਿਆ ਹੋਈ ਹਲਕਾਈਆ। ਤੇਰੀਆਂ ਰਬਾਬਾਂ ਸਤਾਰਾਂ ਕਾਇਆ ਮੰਦਰ ਅੰਦਰ ਕਿਸੇ ਨਾ ਸੁਣੀਆਂ, ਬਾਹਰੋਂ ਸਾਰੰਗੇ ਰਹੇ ਵਜਾਈਆ। ਭਾਗ ਲੱਗਾ ਨਾ ਕਿਸੇ ਕਾਇਆ ਕੁੱਲੀਆਂ, ਮਹਲਾਂ ਅਟਲਾਂ ਵਿਚ ਬਹਿ ਕੇ ਜਗਤ ਖ਼ੁਸ਼ੀਆਂ ਰਹੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਪੁਰਖ ਅਕਾਲ ਕਿਹਾ ਸੁਣ ਗੋਬਿੰਦ ਬੱਚੇ, ਅੰਤ ਦਿਆਂ ਜਣਾਈਆ। ਕਲਜੁਗ ਜੀਵ ਭਾਂਡੇ ਕੱਚੇ, ਚਾਰੋਂ ਕੁੰਟ ਨਜ਼ਰੀ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਚਾਰ ਜੁਗ ਦੇ ਲਿਖਾਏ ਪਟੇ, ਅੰਤਮ ਲੇਖਾ ਦਿਆਂ ਮੁਕਾਈਆ । ਬੀਸ ਅਕੀਸੇ ਰਹਿ ਜਾਣ ਹੱਕੇ ਬੱਕੇ, ਹਕ਼ੀਕ਼ਤ ਸਮਝ ਕਿਸੇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਵਿਚ ਫਿਰ ਫਿਰ ਥੱਕੇ, ਬਣ ਬਣ ਪਾਂਧੀ ਰਾਹੀਆ। ਕਿਸੇ ਨੇ ਹੱਜ ਕਰਾਇਆ ਮਦੀਨੇ ਮੱਕੇ, ਕੋਈ ਕਾਅਬਿਆਂ ਸੀਸ ਨਿਵਾਈਆ। ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ ਦੱਸੇ, ਦਹਿ ਦਿਸ਼ਾ ਕਰੇ ਪੜ੍ਹਾਈਆ। ਕੋਈ ਖਾਣੀ ਬਾਣੀ ਰਸਨਾ ਜਿਹਵਾ ਬੱਤੀ ਦੰਦ ਰਟੇ, ਸਿਫ਼ਤਾਂ ਵਾਲੇ ਢੋਲੇ ਗਾਈਆ। ਕੋਈ ਫਿਰਦੇ ਤੀਰਥ ਅਠਸਠੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਕੋਈ ਸੀਸ ਪੁਵਾ ਕੇ ਘੱਟੇ, ਤਨ ਭਬੂਤ ਰਹੇ ਰਮਾਈਆ। ਕੋਈ ਪਾਣੀ ਨਹਾ ਕੇ ਠੰਡੇ, ਜਲਧਾਰਾ ਰਹੇ ਵਹਾਈਆ । ਕੋਈ ਲਟਕੇ ਪੁਠੇ ਨਾਲ ਡੰਡੇ, ਸਿਰ ਤਲੇ ਉਪਰ ਪਾਉਂ ਕਰਾਈਆ। ਕੋਈ ਫਿਰਦੇ ਪੈਰਾਂ ਨੰਗੇ, ਬਨ ਖੰਡ ਫੇਰੀਆਂ ਪਾਈਆ। ਕੋਈ ਵਾਹੋ ਦਾਹੀ ਫਿਰਦੇ ਭੱਜੇ, ਦਰ ਦਰ ਅਲਖ ਜਗਾਈਆ। ਕੋਈ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਵਿਚ ਸਜੇ, ਆਪਣਾ ਆਸਣ ਲਾਈਆ। ਕੋਈ ਕੂੜ ਕੁੜਿਆਰਾ ਖਾ ਕੇ ਰੱਜੇ, ਮਾਇਆ ਮਮਤਾ ਹੋਈ ਹਲਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨੂੰ ਗੁਰ ਗੋਬਿੰਦ ਸੂਰਾ ਦੱਸੇ, ਇਕੋ ਵਾਰ ਜਣਾਈਆ। ਜਿਧਰ ਵੇਖਾਂ ਓਢਣ ਸਭ ਦੇ ਸਿਰ ਤੋਂ ਲੱਥੇ, ਸੀਸ ਜਗਦੀਸ਼ ਹੱਥ ਨਾ ਕੋਇ ਟਿਕਾਈਆ । ਕੋਟਨ ਕੋਟਾਂ ਵਿੱਚੋਂ ਭਗਤ ਸੁਹੇਲੇ ਥੋੜੇ ਲੱਭੇ, ਜਿਨ੍ਹਾਂ ਇਕ ਤੇਰੀ ਓਟ ਤਕਾਈਆ। ਇਕੋ ਦਰਸ਼ਨ ਕਰਨਾ ਤੇਰਾ ਤੀਜੀ ਅੱਖੇ, ਦੋਏ ਲੋਚਣ ਬੰਦ ਕਰਾਈਆ। ਪੁਰਖ ਅਕਾਲ ਤੇਰੀ ਸਰਨਾਈ ਢੱਠੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਕਿਸੇ ਨੂੰ ਪੂਜਣ ਲਾਇਆ ਵੱਟੇ, ਪੱਥਰਾਂ ਰਾਹ ਵਖਾਈਆ । ਕੋਈ ਸੂਰੀਆ ਪਾਣੀ ਝੱਟੇ, ਦੇਵਤ ਰਿਹਾ ਮਨਾਈਆ। ਕੋਈ ਦੀਨ ਮਜ਼੍ਹਬ ਦੇ ਪਾ ਕੇ ਰੱਟੇ, ਕਲਮਾ ਗਿਆ ਸੁਣਾਈਆ। ਕੋਈ ਮੂੰਹ ਦੇ ਭਾਰ ਢੱਠੇ, ਕੋਹਤੂਰ ਵਜੇ ਵਧਾਈਆ। ਕੋਈ ਹੁਜਰਿਆਂ ਵਿਚ ਸਜੇ, ਕੋਈ ਹੁਜਰਿਆਂ ਨਾਚ ਨਚਾਈਆ। ਕੋਈ ਕੁੰਦਰਾਂ ਵਿਚੋਂ ਲੱਭੇ, ਕੋਈ ਸਾਗਰ ਫੋਲ ਫੁਲਾਈਆ। ਕੋਈ ਅਗਨੀ ਨਾਲ ਤਪੇ, ਤਨ ਮਾਟੀ ਰਿਹਾ ਸੁਕਾਈਆ। ਕੋਈ ਸਿਫ਼ਤਾਂ ਵਾਲਾ ਨਾਮ ਜਪੇ, ਚਾਰ ਜੁਗ ਦੀ ਕਰੇ ਪੜ੍ਹਾਈਆ । ਗੁਰ ਗੋਬਿੰਦ ਕਿਹਾ ਮੈਂ ਵੇਖੇ ਨੇਤਰ ਸਭੇ, ਸਾਹਿਬ ਤੂੰ ਮਿਲਿਆ ਨਜ਼ਰ ਕੋਇ ਨਾ ਆਈਆ। ਇਸੇ ਕਰਕੇ ਸਦੀ ਵੀਹਵੀਂ ਹੋਇਆ ਸਭ ਤੋਂ ਅਗੇ, ਅਗਲਾ ਕ਼ਦਮ ਉਠਾਈਆ। ਮੈਂ ਜੀਵ ਜੰਤ ਵੇਖੇ ਖਾਂਦੇ ਕੱਟੇ ਵੱਛੇ, ਸੂਰਾਂ ਤਾਈਂ ਚਬਾਈਆ। ਤੇਰੇ ਪ੍ਰੇਮ ਕੋਈ ਨਾ ਬੱਝੇ, ਗੁਰ ਕਾ ਨੇਮ ਨਜ਼ਰ ਕੋਇ ਨਾ ਆਈਆ। ਕਲਜੁਗ ਵਾ ਤੱਤੀ ਵਗੇ, ਅਗਨੀ ਅੱਗ ਨਾ ਕੋਇ ਬੁਝਾਈਆ। ਸੰਤ ਸੁਹੇਲੇ ਅੰਦਰੋਂ ਮੂਲ ਨਾ ਰਹਿ ਗਏ ਸੱਚੇ, ਕਲਜੁਗ ਗੁਰੂ ਚੇਲੇ ਦੋਵੇਂ ਬੈਠੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਗੋਬਿੰਦ ਕਹੇ ਮੇਰੇ ਨਿਰੰਕਾਰਾ, ਸਚ ਦਿਆਂ ਦ੍ਰਿੜਾਈਆ। ਜੋ ਵੇਖਿਆ ਵਿਚ ਸੰਸਾਰਾ, ਦੀਦ ਚਸ਼ਮ

ਨੈਣ ਉਠਾਈਆ। ਭਰਮੇ ਭੁਲਿਆ ਨਾਰੀ ਨਾਰਾ, ਨਰ ਨਰਾਇਣ ਨਾ ਕੋਇ ਮਨਾਈਆ । ਕਾਇਆ ਮੰਦਰ ਦੀਆ ਬਾਤੀ ਹੋਏ ਨਾ ਕੋਇ ਉਜਿਆਰਾ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਸ਼ਬਦ ਨਾਦ ਨਾ ਵਜੇ ਨਗਾਰਾ, ਨੌਬਤ ਨਾਮ ਨਾ ਕੋਇ ਸੁਣਾਈਆ। ਆਤਮ ਸੇਜਾ ਪਰਮਾਤਮ ਕਰੇ ਨਾ ਕੋਇ ਪਿਆਰਾ, ਲੱਖ ਚੁਰਾਸੀ ਕੂੜੀ ਸੇਜ ਹੰਢਾਈਆ। ਮੁਕਾਮੇ ਹਕ ਨਾ ਮਿਲਿਆ ਪਰਵਰਦਿਗਾਰਾ, ਤੁਆਰਫ਼ ਕਰੇ ਨਾ ਕੋਇ ਲੋਕਾਈਆ। ਜਲਵਾ ਨੂਰ ਨਾ ਕੋਇ ਨਜ਼ਾਰਾ, ਪਰਵਰਦਿਗਾਰ ਮੇਲ ਨਾ ਕੋਇ ਮਿਲਾਈਆ। ਚੌਦਾਂ ਲੋਕ ਚੌਦਾਂ ਤਬਕ ਤੱਕ ਕੇ ਵੇਖਿਆ ਤੇਰੀ ਮਜਲਸ ਦਾ ਦਿਸੇ ਨਾ ਕੋਇ ਅਖਾੜਾ, ਧੁਰ ਦਾ ਨਾਚ ਨਾ ਕੋਇ ਨਚਾਈਆ। ਕਲਜੁਗ ਸਾਧ ਸੰਤ ਚਾਰ ਕੁੰਟ ਫਿਰਦੇ ਕੋਟਨ ਕੋਟ ਲੱਖ ਹਜ਼ਾਰਾ, ਹਜ਼ਰਤ ਤੇਰਾ ਮੇਲ ਨਾ ਕੋਇ ਮਿਲਾਈਆ। ਮੈਂ ਇਸੇ ਕਰਕੇ ਸਤਾਰਾਂ ਪੋਹ ਦਿਵਸ ਵਿਚਾਰਾ, ਸ਼ਬਦ ਇਸ਼ਤਿਹਾਰ ਵਿਚ ਜਣਾਈਆ। ਫੜ ਉਠਾਵਾਂ ਤੇਈ ਅਵਤਾਰਾ, ਸੋਇਆ ਰਹਿਣ ਕੋਇ ਨਾ ਪਾਈਆ। ਈਸਾ ਮੂਸਾ ਮੁਹੰਮਦ ਕਰਕੇ ਖ਼ਬਰਦਾਰਾ, ਅਗਲੇ ਖ਼ੁਆਬ ਦਿਆਂ ਵਖਾਈਆ। ਭਗਤ ਅਠਾਰਾਂ ਦੱਸਾਂ ਇਕ ਅਖਾੜਾ, ਸਚ ਦਰਬਾਰਾ ਤੇਰਾ ਇਕ ਜਣਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਇਹ ਆਇਆ ਤੇਰਾ ਮਾਤ ਵਿਹਾਰਾ, ਜਿਸ ਦਾ ਲੇਖਾ ਵੇਦ ਪੁਰਾਨ ਸ਼ਾਸਤਰ ਸਿਮਰਤ ਸਮਝ ਕੋਇ ਨਾ ਪਾਈਆ। ਤੂੰ ਠਾਕਰਾਂ ਦਾ ਠਾਕਰ ਅਵਤਾਰਾਂ ਦਾ ਅਵਤਾਰਾ, ਗੁਰੂਆਂ ਦਾ ਗੁਰ ਸਤਿਗੁਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇ ਮਾਣ ਵਡਿਆਈਆ। ਪੁਰਖ ਅਕਾਲ ਕਿਹਾ ਗੋਬਿੰਦ ਉਹ ਚਿੱਠੀ ਖੋਲ੍ਹ, ਜਿਹੜੀ ਮਾਛੂਵਾੜੇ ਦਿਤੀ ਫੜਾਈਆ । ਜਿਸ ਦੇ ਵਿਚ ਨਾਮ ਸ਼ਬਦ ਅਨਮੋਲ, ਨਿਰਗੁਣ ਸਰਗੁਣ ਦਏ ਗਵਾਹੀਆ । ਜਿਸ ਦਾ ਤੇਰੇ ਬਿਨਾ ਤੋਲੇ ਕੋਈ ਨਾ ਤੋਲ, ਤੋਲਣਹਾਰਾ ਤੇਰੀ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਗੋਬਿੰਦ ਗੁਰ ਚਿੱਠੀ ਖੋਲ੍ਹ ਉਹ, ਜਿਸ ਦਾ ਲੇਖ ਬਿਨ ਅੱਖਰਾਂ ਦਿਤਾ ਲਿਖਾਈਆ। ਉਸ ਦੇ ਉਤੇ ਦਿਹਾੜਾ ਲਿਖਿਆ ਸਤਾਰਾਂ ਪੋਹ, ਵੀਹ ਸੌ ਬਿਕ੍ਰਮੀ ਨਾਲ ਰਲਾਈਆ । ਇਕੀਵੇਂ ਸਾਲ ਦਾ ਜੋਤੀ ਜਾਤਾ ਜਿਸ ਵੇਲੇ ਜਾਵੇ ਹੋ, ਹੋਕਾ ਦੇ ਕੇ ਦਏ ਸੁਣਾਈਆ। ਸਭ ਦੇ ਹਕ ਹਕੂਕ ਲਵੇ ਖੋਹ, ਖ਼ਾਲਸ ਆਪਣਾ ਹੁਕਮ ਮਨਾਈਆ। ਧੋਖੇ ਨਾਲ ਨਾ ਕਰੇ ਧ੍ਰੋਹ, ਧੁਰ ਦਾ ਹੁਕਮ ਇਕ ਵਰਤਾਈਆ। ਇਕੋ ਨਾਮ ਜਪਾਵੇ ਸੋ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਹੰ ਬ੍ਰਹਮ ਕਰਕੇ ਲੋ, ਨਿਰਾਕਾਰ ਦਏ ਵਡਿਆਈਆ। ਅੰਮ੍ਰਿਤ ਰਸ ਗੁਰਮੁਖਾਂ ਅੰਤਰ ਦੇਵੇ ਚੋ, ਬਾਹਰੋਂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਚਿੱਠੀ ਦਾ ਦੂਜਾ ਅੱਖਰ ਸੋਹਣਾ ਅੰਕ, ਹਰਿ ਕਰਤਾ ਆਪ ਜਣਾਈਆ । ਗੋਬਿੰਦ ਇੱਕੋ ਸੋਹੇ ਤੇਰਾ ਬੰਕ, ਸੰਬਲ ਵਜੇ ਸਚ ਵਧਾਈਆ। ਓਸ ਵੇਲੇ ਲਹਿਣਾ ਦੇਣਾ ਚੁਕਣਾ ਭਗਤ ਸੁਹੇਲੇ ਜਨਕ, ਅਸ਼ਟਾਬਕਰ ਨਾਲ ਰਲਾਈਆ । ਬਟਵਾਰੇ ਵਜਣੀ ਤਨਕ, ਬਾਲਮੀਕ ਭੇਵ ਖੁਲ੍ਹਾਈਆ। ਰਵਿਦਾਸੇ ਚੁਕਣਾ ਸ਼ੰਕ, ਪੜਦਾ ਦਏ ਉਠਾਈਆ। ਅਗਲਾ ਅੱਖਰ ਭਗਤਾਂ ਨੂੰ ਮਿਲਣੀ ਸਨਦ, ਜੋ ਹਰਿ ਜੂ ਆਪ ਬਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੂੜੀ ਕਿਰਿਆ ਨਾਲ ਕਰਨਾ ਅੰਤ, ਅੰਤਮ ਲੇਖਾ ਮਾਤ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਵੇਖ ਅੱਖਰ ਤੀਜਾ, ਤ੍ਰੈਲੋਕ ਰਿਹਾ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਆਪ ਕਰੇ ਰੀਝਾ, ਨਿਰਗੁਣ ਹੋ ਕੇ ਸੇਵ

ਕਮਾਈਆ। ਕਾਇਆ ਮੰਦਰ ਅੰਦਰ ਲੰਘੇ ਸਚ ਦਹਲੀਜ਼ਾ, ਨੌ ਦਵਾਰੇ ਪੰਧ ਮੁਕਾਈਆ। ਸਦੀ ਚੌਧਵੀਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਕਢ ਕੇ ਜਾਏ ਨਤੀਜਾ, ਧੁਰ ਦਾ ਮਾਲਕ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਅਲੇਖ ਦਏ ਦ੍ਰਿੜਾਈਆ। ਚੌਥਾ ਅੱਖਰ ਲਿਖਿਆ ਵੀਹ ਸੌ ਇੱਕੀ, ਏਕੰਕਾਰਾ ਦਇਆ ਕਮਾਈਆ। ਗੋਬਿੰਦ ਚਾਰ ਵਰਨ ਦੀ ਬਣਨੀ ਸਾਚੀ ਸਿੱਖੀ, ਸਿਖਿਆ ਇਕੋ ਇਕ ਸਮਝਾਈਆ । ਵੱਡੀ ਸੋਹਣੀ ਸੁਹਾਵਣੀ ਹੋਣੀ ਮਿਤੀ, ਮਿਤਰ ਪਿਆਰਾ ਮੇਲ ਮਿਲਾਈਆ। ਰਹਿ ਜਾਣੀ ਪਿਛੇ ਕਹਾਣੀ ਬੀਤੀ, ਅਗਲੀ ਰੀਤੀ ਹੋਰ ਚਲਾਈਆ। ਜਨ ਭਗਤਾਂ ਬਣ ਪ੍ਰਭੂ ਆਪ ਨਜ਼ਦੀਕੀ, ਦੂਰ ਦੁਰਾਡਾ ਪੰਧ ਮੁਕਾਈਆ। ਚਾਰ ਵਰਨ ਜੋ ਸ਼ਰਅ ਕੀਤੀ, ਚਾਰ ਜੁਗ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਦੂਜੀ ਲਾਈਨ ਦਾ ਪਹਿਲਾ ਅੱਖਰ, ਗੋਬਿੰਦ ਧਿਆਨ ਲਗਾਈਆ। ਉਹ ਇਕੋ ਰੰਗ ਦੀ ਨਜ਼ਰੀ ਆਏ ਸਤਰ, ਜਿਸ ਦਾ ਰੂਪ ਨਾ ਕੋਇ ਬਦਲਾਈਆ। ਨਾਲੇ ਸੰਦੇਸ਼ਾ ਨਾਲੇ ਪੱਤਰ, ਹੁਕਮ ਨਾਲ ਵਡਿਆਈਆ। ਜਿਸ ਵੇਲੇ ਨਿਰਗੁਣ ਹੋ ਕੇ ਆਵਾਂ ਉਤਰ, ਨਿਹਕਲੰਕਾ ਨਾਉਂ ਧਰਾਈਆ। ਚਾਰ ਜੁਗ ਦੇ ਵਿਛੜੇ ਭਗਤ ਸੁਹੇਲੇ ਚੁੱਕਾਂ ਕੁੱਛੜ, ਫੜ ਬਾਹੋਂ ਗੋਦ ਉਠਾਈਆ। ਓਸ ਸਤਰ ਦੀ ਵੇਖ ਅਗਲੀ ਨੁੱਕਰ, ਜਿਸ ਦਾ ਨੁਕ਼ਤਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੁਕ਼ਤੇ ਅਗੇ ਨਾਂ ਬਾਲਮੀਕ, ਬਾਲਮ ਦਏ ਜਣਾਈਆ। ਇਸ ਦਾ ਲਹਿਣਾ ਕਲਜੁਗ ਅੰਤਮ ਠੀਕ, ਠਾਕਰ ਰਿਹਾ ਸਮਝਾਈਆ । ਪੁਰਖ ਅਬਿਨਾਸ਼ੀ ਵੇਖਣਾ ਹੋ ਅਤੀਤ, ਤ੍ਰੈਗੁਣ ਪੰਧ ਮੁਕਾਈਆ। ਲੇਖੇ ਲਾਉਣਾ ਨੀਚਾਂ ਦਾ ਨੀਚ, ਊਚੋਂ ਊਚ ਦਏ ਬਣਾਈਆ। ਪੁਰਖ ਅਕਾਲ ਕਿਹਾ ਇਸ ਤੇ ਗੋਬਿੰਦ ਕਰ ਤਸਦੀਕ਼, ਸ਼ਹਾਦਤ ਤੇਰੀ ਲਵਾਂ ਰਖਾਈਆ। ਵੀਹ ਸੌ ਇੱਕੀ ਬਿਕ੍ਰਮੀ ਸਤਾਰਾਂ ਪੋਹ ਓਸ ਦੀ ਅਖ਼ੀਰੀ ਤਾਰੀਖ਼, ਤਰੀਕੇ ਨਾਲ ਸਮਝਾਈਆ। ਤ੍ਰੇਤੇ ਜਿਸ ਧਾਮ ਤੇ ਇੱਕੀ ਸਾਲ ਬਹਿ ਕੇ ਰਿਹਾ ਉਡੀਕ, ਅੰਤਮ ਓਸੇ ਭੂਮਿਕਾ ਦਏ ਵਡਿਆਈਆ। ਗੋਬਿੰਦ ਕਿਹਾ ਪ੍ਰਭੂ ਮੈਨੂੰ ਨਜ਼ਰ ਆਇਆ ਕੁਛ ਹੋਰ ਠੀਕ, ਰਾਵੀ ਕੰਢਾ ਧਿਆਨ ਲਗਾਈਆ। ਮੈਂ ਥੋੜੀ ਦੱਸਾਂ ਤਾਰੀਫ਼, ਜਿਸ ਧਾਮ ਮਿਲੀ ਵਡਿਆਈਆ। ਦਿਨ ਅਠਾਸੀ ਬੈਠਾ ਵਿਚ ਰਮਣੀਕ, ਚੁਰਾਸੀਆਂ ਰੰਗ ਰੰਗਾਈਆ। ਓਥੇ ਰਖ ਕੇ ਇਕ ਉਡੀਕ, ਧਿਆਨ ਗਿਆ ਧਰਾਈਆ। ਉਹਦਾ ਸੱਜਣ ਕੋਲ ਨਜ਼ਦੀਕ, ਭੇਵ ਰਿਹਾ ਖੁਲ੍ਹਾਈਆ। ਜਿਸ ਸਾਹਿਬ ਦੇ ਨਾਲ ਸਚੀ ਪ੍ਰੀਤ, ਓਸੇ ਨਾਲ ਦਿਆਂ ਮਿਲਾਈਆ। ਉਹ ਕਰਨਹਾਰ ਬਖ਼ਸ਼ੀਸ਼, ਰਹਿਮਤ ਨਾਲ ਤਰਾਈਆ । ਤੇਰੇ ਬੰਸ ਦੇ ਤਰਨ ਨਾਲ ਨਸੀਬ, ਨਾਤਾ ਦੋਹਰਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਭੇਵ ਖੁਲ੍ਹਾਈਆ। ਗੋਬਿੰਦ ਕਹੇ ਨੁਕ਼ਤੇ ਅਗੇ ਮਿਲਿਆ ਨੁਕ਼ਤਾ, ਜੋ ਮੈਨੂੰ ਰਿਹਾ ਜਣਾਈਆ। ਜਿਸ ਵੇਲੇ ਆਵੇ ਕਰਤਾ ਭੁਗਤਾ, ਭਗਵਨ ਆਪਣਾ ਵੇਸ ਵਟਾਈਆ। ਉਹ ਭਗਤ ਸੁਹੇਲੇ ਸੱਜਣ ਪੁਛਦਾ, ਪਿਛਲਾ ਲਹਿਣਾ ਵੇਖ ਵਖਾਈਆ। ਦੋ ਜਹਾਨ ਲੁਕਾਇਆ ਮਾਇਆ ਪੜਦਿਆਂ ਵਿਚ ਨਾ ਲੁਕਦਾ, ਮੰਦਰਾਂ ਅੰਦਰਾਂ ਵਿਚ ਬੰਦ ਨਾ ਕੋਇ ਕਰਾਈਆ। ਤੂੰ ਮਾਲਕ ਬਣਕੇ ਆਵੇਂ ਸਚ ਸੁਚ ਦਾ, ਸਤਿ ਸਤਿਵਾਦੀ ਦਇਆ ਕਮਾਈਆ। ਗੁਰ ਗੋਬਿੰਦ ਕਿਹਾ ਮੈਂ ਅਗੇ ਕੁਛ ਨਹੀਂ ਪੁਛਦਾ, ਪੁਰਖ ਅਕਾਲ ਸਭ ਕੁਛ ਰਿਹਾ ਵਖਾਈਆ। ਜਿਸ ਵੇਲੇ ਸਚਖੰਡ ਨਿਵਾਸੀ ਆਪਣੀ ਧਾਰੋਂ ਉਠਦਾ, ਜੋਤੀ ਜੋਤ ਜੋਤ ਰੁਸ਼ਨਾਈਆ। ਉਹ ਮਾਲਕ ਖ਼ਾਲਕ ਹੋ

ਕੇ ਭਗਤਾਂ ਉਤੇ ਤੁਠਦਾ, ਭਗਵਨ ਆਪਣਾ ਰੰਗ ਰੰਗਾਈਆ। ਉਹਨਾਂ ਦਾ ਮੰਜ਼ਲ ਪੈਂਡਾ ਮੁਕਦਾ, ਦਰਗਾਹ ਸਾਚੀ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਵੇਖ ਵਖਾਈਆ। ਗੋਬਿੰਦ ਕਹੇ ਮੈਂ ਨੀਚੀ ਸਤਰ ਨੂੰ ਮਾਰਿਆ ਧਿਆਨ, ਤਰਾ ਤਰਾ ਜਣਾਈਆ। ਉਸ ਦੇ ਵਿਚ ਇਕ ਗਿਆਨ, ਸੋਹੰ ਢੋਲਾ ਦਿਤਾ ਸਮਝਾਈਆ। ਜਿਸ ਨੂੰ ਭੱਥਾ ਕਹਿ ਕੇ ਆਇਆ ਤੀਰ ਕਮਾਨ, ਚਿੱਲਾ ਬੇਪਰਵਾਹੀਆ। ਜਿਸ ਦਾ ਭੈ ਜ਼ਿਮੀਂ ਅਸਮਾਨ, ਦੋ ਜਹਾਨ ਨਾ ਸੀਸ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਨਣ ਆਣ, ਹੁਕਮੇ ਅੰਦਰ ਭੱਜਣ ਵਾਹੋ ਦਾਹੀਆ। ਪੀਰ ਪੈਗ਼ੰਬਰ ਕਰਨ ਸਲਾਮ, ਸਜਦਾ ਇਕ ਰਖਾਈਆ। ਉਹ ਅਮਾਮਾਂ ਦਾ ਅਮਾਮ, ਨਜ਼ਾਮਾਂ ਦਾ ਨਜ਼ਾਮ, ਨਰ ਨਿਰੰਕਾਰ ਵੱਡੀ ਵਡਿਆਈਆ। ਗ਼ੁਲਾਮਾਂ ਦਾ ਗ਼ੁਲਾਮ, ਖ਼ਿਦਮਤਗਾਰ ਹੋ ਕੇ ਸੇਵ ਕਮਾਈਆ। ਨਿਸ਼ਾਨਾਂ ਦਾ ਨਿਸ਼ਾਨ, ਦੋ ਜਹਾਨਾਂ ਰਿਹਾ ਝੁਲਾਈਆ। ਗੋਬਿੰਦ ਕਿਹਾ ਮੈਂ ਸਚ ਕਰੀ ਪਹਿਚਾਨ, ਸੱਤ ਰੰਗ ਨਿਸ਼ਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਦਰਸਾਈਆ। ਗੋਬਿੰਦ ਕਹੇ ਚੌਥੀ ਸਤਰ ਦਾ ਸੋਹਣਾ ਲੇਖ, ਕਾਤਬ ਲਿਖਣ ਕੋਇ ਨਾ ਪਾਈਆ। ਜੇ ਜਾਤਾ ਤੇ ਇਕ ਦਸਮੇਸ਼, ਦੂਜਾ ਪੜ੍ਹਨ ਕੋਇ ਨਾ ਪਾਈਆ । ਉਸ ਦਾ ਅੰਕ ਤੇਰੇ ਪੂਤ ਸਪੂਤੇ ਕਰਨੇ ਭੇਟ, ਕਲਜੁਗ ਨੀਂਹ ਉਖੜਾਈਆ। ਨਾਲ ਜਣਾਈ ਅਰਜਨ ਸੀਸ ਪਈ ਤੱਤੀ ਰੇਤ, ਰਾਵੀ ਦਏ ਗਵਾਹੀਆ। ਸ਼ਹਾਦਤ ਮਿਲੀ ਬਹਾਦਰ ਤੇਗ਼, ਆਪਾ ਵਾਰ ਵਖਾਈਆ । ਨਾਮ ਜਣਾਇਆ ਜੋ ਨਾਨਕ ਨਿਰਗੁਣ ਸਰਗੁਣ ਦੱਸ ਕੇ ਗਿਆ ਭੇਤ, ਭੇਵ ਆਪ ਜਣਾਈਆ। ਮਾਰ ਕੇ ਬੁੱਕਲ ਢਾਈ ਗਜ਼ ਦਾ ਖੇਸ, ਖੂੰਡੀ ਹੱਥ ਲਟਕਾਈਆ। ਜਿਸ ਦੇ ਚਰਨ ਚੁੰਮੇ ਬਾਸ਼ਕ ਸ਼ੇਸ਼, ਵਿਸ਼ਨੂੰ ਖ਼ੁਸ਼ੀ ਮਨਾਈਆ। ਜਿਸ ਦਾ ਮਾਲਕ ਖ਼ਾਲਕ ਏਕ, ਨਰ ਨਿਰੰਕਾਰ ਧਿਆਈਆ। ਉਹ ਸਭ ਨੂੰ ਦੇ ਕੇ ਗਿਆ ਟੇਕ, ਸ਼ਬਦ ਰਾਗ ਸੁਣਾਈਆ। ਕਲਜੁਗ ਅੰਤਮ ਹਰਿ ਹਰਿ ਧਰਨਾ ਭੇਖ, ਕੋਈ ਜਨਮੇ ਪਿਤਾ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਸਾਚੀ ਸਤਰ ਦਾ ਲੇਖ ਅਖ਼ੀਰੀ, ਅੱਖਰਾਂ ਵਾਲਾ ਜਣਾਈਆ। ਜਿਸ ਦੇ ਹੁਕਮੇ ਅੰਦਰ ਮਿਲੀ ਪੀਰੀ ਮੀਰੀ, ਸ਼ਾਹ ਹਕੀਰੀ ਵੇਖ ਵਖਾਈਆ। ਓਸ ਦਾ ਨੂਰ ਬੇਨਜ਼ੀਰੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਦੋ ਜਹਾਨ ਹੋਣ ਦੇਵੇ ਨਾ ਕਦੇ ਦਿਲਗੀਰੀ, ਦਿਲਬਰ ਬਣੇ ਸੱਚਾ ਮਾਹੀਆ। ਜਿਸ ਨੇ ਕਲਜੁਗ ਅੰਤ ਗੁਰੂਆਂ ਦੇ ਬਦਲੇ ਭਗਤਾਂ ਦੀ ਚਲੌਣੀ ਪੀੜ੍ਹੀ, ਪਿਰਹੜੀ ਆਪ ਅਖਵਾਈਆ। ਉਸ ਦਾ ਮੇਲ ਹੋਣਾ ਤਕ਼ਦੀਰੀ, ਸਚ ਖ਼ੁਲਾਸਾ ਨਾ ਕੋਇ ਸੁਣਾਈਆ। ਜਿਸ ਦਾ ਨਾਮ ਖੰਡਾ ਸ਼ਮਸ਼ੀਰੀ, ਸ਼ਹਿਨਸ਼ਾਹ ਬੇਪਰਵਾਹੀਆ। ਉਸ ਦੇ ਹੱਥ ਦੋ ਜਹਾਨਾਂ ਤਦਬੀਰੀ, ਤਕ਼ਦੀਰ ਸਭ ਦੀ ਦਏ ਬਦਲਾਈਆ। ਨਾਲੇ ਲਿਖੇ ਹਰਫ਼ ਨਾਲੇ ਅਗੇ ਮਾਰੇ ਲਕੀਰੀ, ਜਗਤ ਵਿਦਿਆ ਲਾਈਨ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਤੱਕੀ ਪ੍ਰੇਮ ਨਾਲ ਲਕੀਰ, ਜੋ ਬਿਨ ਕ਼ਲਮ ਸ਼ਾਹੀ ਲਗਾਈਆ। ਓਸ ਵਿਚ ਵੱਡਾ ਹੇਰ ਫੇਰ, ਭੇਵ ਅਭੇਦ ਨਾ ਕੋਇ ਜਣਾਈਆ। ਗੋਬਿੰਦ ਕਿਹਾ ਪ੍ਰਭ ਕਰ ਆਪਣੀ ਮਿਹਰ, ਪਰਦਾ ਦੇ ਉਠਾਈਆ। ਪੁਰਖ ਅਬਿਨਾਸ਼ੀ ਕਿਹਾ ਇਹਦਾ ਭਾਓ ਨਾ ਕੋਈ ਮੇਰ ਨਾ ਕੋਈ ਤੇਰ, ਤੇਰਾ ਮੇਰਾ ਰੂਪ ਇਕੋ ਨਜ਼ਰੀ ਆਈਆ। ਦੋਹਾਂ ਨੇ ਮਿਲ ਕੇ ਕਲਜੁਗ ਲੇਖਾ ਦੇਣਾ ਨਬੇੜ, ਲੋਕਮਾਤ ਰਹਿਣ ਨਾ ਪਾਈਆ। ਭਗਤ ਸੁਹੇਲੇ ਚਰਨ ਲਿਆਉਣੇ ਘੇਰ, ਸਚ

ਘਰਾਨੇ ਵੇਖ ਵਖਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਮਾਇਆ ਮਮਤਾ ਅੰਤਰ ਵੇਖੇ ਭੇੜ, ਜਗਤ ਕੂੜ ਲੜਾਈਆ। ਹੁਕਮੇ ਅੰਦਰ ਗੇੜਨਾ ਗੇੜ, ਉਲਟੀ ਲਠ ਭਵਾਈਆ। ਜਗਤ ਹਰੂਫ਼ਾਂ ਕਿਸੇ ਕੰਮ ਨਾ ਆਵੇ ਜ਼ਬਰ ਜ਼ੇਰ, ਜ਼ਾਹਰਾ ਪੀਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਲਕੀਰ ਦੇ ਅਗੇ ਇਕ ਮਿਲ ਗਈ ਸਿਹਾਰੀ, ਜੋ ਆਪਣਾ ਹਾਲ ਰਹੀ ਜਣਾਈਆ। ਗੋਬਿੰਦ ਵੇਖੀ ਤੇਰੀ ਪੁਰਖ ਅਕਾਲ ਨਾਲ ਯਾਰੀ, ਯਾਰ ਸਾਂਝਾ ਇਕ ਮਨਾਈਆ। ਉਸ ਦਾ ਲੇਖਾ ਲੇਖ ਅਗੰਮ ਅਪਾਰੀ, ਬੋਧ ਅਗਾਧ ਵਡੀ ਵਡਿਆਈਆ। ਉਸ ਦੇ ਪ੍ਰੇਮ ਦਾ ਸਿਧਾ ਬਣਿਆ ਨਾ ਕੋਇ ਵਾਪਾਰੀ, ਸੌਦਾ ਹਕ ਵਸਤ ਝੋਲੀ ਕੋਇ ਨਾ ਪਾਈਆ। ਮੈਂ ਸਚ ਦੱਸਾਂ ਉਹ ਸ਼ਾਹ ਪਾਤਸ਼ਾਹ ਜਿਸ ਦੀ ਸਚੀ ਸਰਦਾਰੀ, ਸਿਕਦਾਰ ਇਕ ਅਖਵਾਈਆ। ਉਹ ਜੁਗ ਚੌਕੜੀ ਪੀਰ ਪੈਗ਼ੰਬਰ ਭੇਜੇ ਵਾਰੋ ਵਾਰੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਸਿਹਾਰੀ ਕਹੇ ਇਕ ਹੋਰ ਵਡਿਆਈ, ਗੋਬਿੰਦ ਦਿਆਂ ਜਣਾਈਆ। ਉਹ ਭਗਤਾਂ ਨਾਲ ਕਰੇ ਕੁੜਮਾਈ, ਸਿਧਾ ਆਪਣਾ ਮੇਲ ਮਿਲਾਈਆ। ਅੰਦਰ ਵੜ ਕੇ ਸੋਈ ਸੁਰਤ ਲਏ ਉਠਾਈ, ਸਚ ਸੁਆਣੀ ਅੱਖ ਖੁਲ੍ਹਾਈਆ। ਨਿਰਗੁਣ ਨੂਰ ਕਰ ਰੁਸ਼ਨਾਈ, ਅੰਧ ਅੰਧੇਰ ਦਏ ਮਿਟਾਈਆ। ਆਪਣੇ ਨਾਮ ਸ਼ਬਦ ਮੇਲ ਕੇ ਧੁਰ ਦਾ ਹਾਣੀ, ਅੰਮ੍ਰਿਤ ਜਾਮ ਪਾਨ ਦਏ ਕਰਾਈਆ। ਸਚ ਸੁਨੇਹੜਾ ਸੁਣਾ ਕੇ ਬਾਣੀ, ਬਾਣ ਨਿਰਾਲਾ ਤੀਰ ਲਗਾਈਆ। ਲੇਖਾ ਚੁਕਾ ਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੰਧ ਮੁਕਾਈਆ। ਮਾਣ ਦੇ ਕੇ ਬਖ਼ਸ਼ੇ ਚਰਨ ਧਿਆਨੀ, ਸਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਸਿਹਾਰੀ ਕਹੇ ਮੈਂ ਹੋਰ ਕੁਛ ਵੇਖਿਆ ਤੱਕਿਆ, ਤੇਰੇ ਅਗੇ ਦਿਆਂ ਜਣਾਈਆ । ਪੁਰਖ ਅਬਿਨਾਸ਼ੀ ਖੇਲ ਕਰੇ ਸਮਰਥਿਆ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਮੇਰੇ ਅੰਦਰ ਇਕ ਉਸਨੇ ਪੜਦਾ ਢਕਿਆ, ਜਿਸ ਨੂੰ ਸਕੇ ਨਾ ਕੋਇ ਖੁਲ੍ਹਾਈਆ। ਉਹ ਭਗਤਾਂ ਜੋਗਾ ਹਿੱਸਾ ਰੱਖਿਆ, ਦੂਸਰ ਹੱਥ ਨਾ ਕਦੇ ਫੜ੍ਹਾਈਆ। ਇਕ ਦਿਨ ਪੁਰਖ ਅਕਾਲ ਰਵਿਦਾਸ ਨੂੰ ਕਿਹਾ ਮੇਰੇ ਬੱਚਿਆ, ਥੋੜੇ ਸਮੇਂ ਲਈ ਤੈਨੂੰ ਪੁੱਤਰ ਲਿਆ ਬਣਾਈਆ। ਤੇਰਾ ਵੇਖ ਕੇ ਢੋਰਾਂ ਵਾਲਾ ਚੰਮ ਕੱਚਿਆ, ਕਾਚੀ ਮਾਟੀ ਰੰਗ ਚੜ੍ਹਾਈਆ। ਰਵਿਦਾਸ ਟਕਿਆਂ ਵਾਲਾ ਵਿਹਾਰ ਦੱਸਿਆ, ਆਪਣੀ ਸੇਵ ਕਮਾਈਆ । ਬਾਕੀ ਲੇਖਾ ਵੇਖ ਕੇ ਹੱਸਿਆ, ਵਾਹਵਾ ਤੇਰੀ ਬੇਪਰਵਾਹੀਆ। ਜਿਸ ਨੇ ਚਾਰ ਕੁਹਾਰ ਕੀਤੇ ਅਕੱਠਿਆਂ, ਪੰਚਮ ਤੇਲੀ ਮੇਲ ਮਿਲਾਈਆ। ਜਿਸ ਨੇ ਡੋਲੀ ਵਾਲੀ ਦੁਲ੍ਹਣ ਦਾ ਸੀਨਾ ਫਟਿਆ, ਨਾਮ ਕਟਾਰ ਤੀਰ ਚਲਾਈਆ। ਜਿਸ ਨੇ ਪਿਓ ਪੁਤ ਪੰਜ ਘੁਮਿਆਰਾਂ ਨੂੰ ਚਰਨਾਂ ਸੱਦਿਆ, ਹੋਕਾ ਹਕ ਸੁਣਾਈਆ। ਜਿਸ ਬ੍ਰਾਹਮਣ ਨਾਲ ਖੇਲਿਆ ਖੇਲ ਵੇਖੀ ਸਮੱਸਿਆ, ਸਮਾਂ ਖ਼ੁਸ਼ੀਆਂ ਨਾਲ ਵਿਹਾਈਆ। ਜਿਸ ਦੀ ਸਪੁੱਤਰੀ ਨੇ ਪਾਨਹਾ ਗੰਢਣ ਵਾਲਾ ਰਸ ਚਟਿਆ, ਲਬਾਂ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਿਹਾਰੀ ਕਹੇ ਮੈਂ ਇਕ ਹੋਰ ਦੱਸਾਂ ਸਵਾਲ, ਸਹਿਜ ਸਹਿਜ ਜਣਾਈਆ । ਇਕ ਦਿਨ ਖ਼ੁਸ਼ੀ ਵਿਚ ਆ ਕੇ ਦੀਨ ਦਿਆਲ, ਮੈਨੂੰ ਠੋਕਰ ਦਿਤੀ ਲਗਾਈਆ। ਓਸ ਦੇ ਵਿੱਚੋਂ ਨਿਕਲਿਆ ਇਕ ਰੁਮਾਲ, ਜੋ ਗੋਬਿੰਦ ਤੇਰੇ ਹੱਥ ਫੜਾਈਆ। ਜਿਸ ਦਾ ਨਾਮ ਧੁਰ ਦੀ ਢਾਲ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਇਸ ਨੂੰ ਰੱਖਣਾ ਆਪ ਸੰਭਾਲ, ਤੱਤਾਂ ਵਾਲਾ

ਹੱਥ ਨਾ ਕੋਇ ਲਗਾਈਆ। ਕਲਜੁਗ ਅੰਤ ਇਹਦਾ ਆਉਣਾ ਖ਼ਿਆਲ, ਅੰਤਰ ਅੰਤਰ ਦਏ ਜਣਾਈਆ। ਜਿਸ ਵੇਲੇ ਨਿਰਗੁਣ ਹੋ ਕੇ ਬਣੇ ਦਲਾਲ, ਸ਼ਬਦੀ ਵੇਸ ਵਟਾਈਆ। ਪੁਰਖ ਅਕਾਲਾ ਹੋਵੇ ਤੇਰੇ ਨਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਸੰਬਲ ਨਗਰ ਬਣੇ ਮੰਦਰ ਸਚੀ ਧਰਮਸਾਲ, ਆਸਣ ਸਿੰਘਾਸਣ ਇਕ ਵਿਛਾਈਆ। ਹੁਕਮੇ ਅੰਦਰ ਰਖ ਕੇ ਕਾਲ ਮਹਾਕਾਲ, ਮਾਅਕੂਲ ਹੁਕਮ ਜਣਾਈਆ । ਲੱਖ ਚੁਰਾਸੀ ਕੂੜੀ ਕਿਰਿਆ ਵੇਖ ਕੇ ਚਾਲ, ਅਬਿਨਾਸ਼ੀ ਕਰਤੇ ਦੇਈਂ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਵਣ ਬੇਹਾਲ, ਬੇਹਬਲ ਹੋ ਕੇ ਦੇਣ ਦੁਹਾਈਆ। ਸੁਰਤੀ ਕਰੇ ਨਾ ਕੋਇ ਸੰਭਾਲ, ਸ਼ਬਦੀ ਜੋੜ ਨਾ ਕੋਇ ਜੁੜਾਈਆ। ਦੁਖ ਭੁਖ ਦੇ ਨਾਲ ਰੋਵਣ ਕੰਗਾਲ, ਰੋਇਆਂ ਰੋਗ ਨਾ ਕੋਇ ਮਿਟਾਈਆ। ਤ੍ਰੈਗੁਣ ਮਾਇਆ ਤੋੜੇ ਨਾ ਕੋਇ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਓਸ ਵੇਲੇ ਪਰਗਟ ਹੋਵੇ ਪਤਿਪਰਮੇਸ਼ਵਰ ਸਾਹਿਬ ਸੁਵਾਮੀ ਆਪ, ਆਪਣਾ ਰੂਪ ਧਰਾਈਆ। ਤੇਰੇ ਨਾਲ ਮਿਲ ਕੇ ਤੇਰਾ ਰੂਪ ਸਤਿ ਸਰੂਪ ਦਏ ਜਾਪ, ਸੋਹੰ ਢੋਲਾ ਨਾਦ ਵਜਾਈਆ। ਤੂੰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਕੇ ਵਸਣਾ ਸਾਥ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਿਹਾਰੀ ਤੋਂ ਅਗੇ ਬੋਲੀ ਬਿਹਾਰੀ, ਬਹੁੜੀ ਕਰ ਸੁਣਾਈਆ। ਗੋਬਿੰਦ ਸਚ ਦੱਸਾਂ ਉਹ ਮੇਰਾ ਪੁਰਖ ਅਕਾਲ ਨਿਰੰਕਾਰੀ, ਨਿਰਵੈਰ ਨਜ਼ਰੀ ਆਈਆ। ਜਿਸ ਨੇ ਕਲਜੁਗ ਅੰਤਮ ਬਣਨਾ ਆਪ ਵਪਾਰੀ, ਲੱਖ ਚੁਰਾਸੀ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡਾਂ ਖੰਡਾਂ ਫਿਰਨਾ ਵਾਰੋ ਵਾਰੀ, ਵਾਰਤਾ ਸਭ ਦੀ ਦਏ ਦੋਹਰਾਈਆ। ਦੂਜੇ ਉਤੇ ਕਰੇ ਨਾ ਕੋਇ ਇਤਬਾਰੀ, ਯਕੀਨ ਆਪਣਾ ਆਪਣੇ ਉਤੇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਜ਼ਦੂਰੀ ਕਰ ਕੇ ਗਏ ਦਿਹਾੜੀ, ਲੋਕਮਾਤ ਸੇਵ ਕਮਾਈਆ। ਮੰਗਾਂ ਮੰਗਦੇ ਗਏ ਅੰਤਮ ਵਾਰੀ, ਖ਼ਾਲੀ ਝੋਲੀ ਆਪਣੀ ਡਾਹੀਆ । ਈਸਾ ਮੂਸਾ ਮੁਹੰਮਦ ਕਿਹਾ ਵਡ ਅਮਾਮ ਸਾਡਾ ਸਿਕਦਾਰੀ, ਸਦੀ ਚੌਧਵੀਂ ਵੇਖ ਵਖਾਈਆ। ਨਾਨਕ ਗੋਬਿੰਦ ਕਿਹਾ ਸੂਰਬੀਰ ਬਲਕਾਰੀ, ਪਤਿਪਰਮੇਸ਼ਵਰ ਵਡ ਵਡਿਆਈਆ। ਪਰਗਟ ਹੋਵੇ ਵਡ ਸੰਸਾਰੀ, ਦੋ ਜਹਾਨਾਂ ਹੁਕਮ ਮਨਾਈਆ। ਭਗਤ ਸੁਹੇਲਾ ਹੋ ਕੇ ਮੀਤ ਮੁਰਾਰੀ, ਗੁਰਮੁਖ ਮਿਤਰਾਂ ਦਏ ਵਡਿਆਈਆ। ਮੇਰੇ ਵਿਚੋਂ ਲੇਖਾ ਨਜ਼ਰੀ ਆਏ ਕਲਜੁਗ ਅੰਤਮ ਰਵਿਦਾਸ ਬਟਵਾਰੇ ਦੀ ਲਗਣੀ ਯਾਰੀ, ਧੁਰ ਦਾ ਮੇਲਾ ਮੇਲ ਮਿਲਾਈਆ। ਜਿਨ੍ਹਾਂ ਦੇ ਪਿਛੇ ਭਗਤ ਸੁਹੇਲੇ ਜਾਵੇ ਤਾਰੀ, ਬੇਲੇ ਜੰਗਲ ਕਾਹੀ ਪਾਰ ਕਰਾਈਆ। ਜਿਹੜਾ ਕੰਡਾ ਤਿੱਖੀ ਸੂਲ ਦਾ ਬਾਲਮੀਕ ਵੱਜਾ ਰਾਵੀ ਅਧਵਿਚਕਾਰੀ, ਜਿਸ ਦਾ ਨਿਸ਼ਾਨਾ ਅਜੇ ਮਿਟ ਨਾ ਜਾਈਆ। ਓਥੋਂ ਦੀ ਵਿਥਿਆ ਲਿਖ ਕੇ ਸਾਰੀ, ਸ਼ਬਦ ਕਹਾਣੀ ਲਈ ਬਣਾਈਆ। ਗੁਰ ਅਰਜਨ ਦੀ ਖ਼ਾਹਸ਼ ਅੰਤਮ ਵਾਰੀ, ਜੋ ਰਾਵੀ ਕੰਢੇ ਪਰਗਟਾਈਆ। ਓਸ ਭਠਿਆਲੇ ਦਾ ਕ਼ਰਜ਼ਾ ਲਾਹ ਕੇ ਭਾਰੀ, ਜੋ ਅਗਨੀ ਤੱਤ ਤਪਾਈਆ। ਓਸ ਕੰਨਿਆ ਦੀ ਕਰ ਕੇ ਪਾਰ ਕਿਨਾਰੀ, ਜੋ ਸੀਸ ਸਾਹਿਬ ਝੁਕਾਈਆ। ਓਸ ਦਰਬਾਨ ਨੂੰ ਦੇ ਕੇ ਸਚ ਸਰਦਾਰੀ, ਬਖ਼ਸ਼ੀ ਮਾਣ ਵਡਿਆਈਆ। ਜੁਗ ਚੌਕੜੀ ਦੇ ਵਿਛੜੇ ਕੱਠੇ ਕਰ ਕੇ ਇਕੋ ਵਾਰੀ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਵਡਿਆਈਆ। ਬਿਹਾਰੀ ਕਹੇ ਮੈਂ ਹੋਰ ਕੁਛ ਦੱਸਾਂ, ਦਸਮੇਸ਼ ਤੈਨੂੰ ਸੀਸ ਨਿਵਾਈਆ । ਖ਼ੁਸ਼ੀਆਂ ਨਾਲ ਹਸਾਂ, ਚਿੰਤਾ ਗ਼ਮ ਰਿਹਾ ਨਾ ਰਾਈਆ। ਜੋ ਨਾਨਕ ਸਰਗੁਣ ਨਾਨਕ ਲੇਖ ਲਿਖਿਆ ਆਪਣਿਆਂ ਹੱਥਾਂ, ਦਿਤੀ ਮਾਣ ਵਡਿਆਈਆ। ਓਨ੍ਹਾਂ ਪੰਜਾਂ ਦੇ ਨਾਮ ਰੱਟਾਂ, ਜਿਨ੍ਹਾਂ ਨੂੰ ਦਰਗਾਹ ਮਿਲੀ

ਵਡਿਆਈਆ। ਧੂੜੀ ਖ਼ਾਕ ਓਨ੍ਹਾਂ ਦੇ ਚਰਨਾਂ ਦੀ ਚੱਟਾਂ, ਆਪਣਾ ਮੁਖ ਪਵਿਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਬਿਹਾਰੀ ਕਹੇ ਮੈਂ ਵੇਖਿਆ ਪ੍ਰਭ ਨੂੰ ਲਿਖਦਾ, ਬਿਨ ਅੱਖਰਾਂ ਅੱਖਰ ਬਣਾਈਆ। ਉਹ ਪਿਆਰਾ ਤੇਰੇ ਸਾਚੇ ਗੁਰਸਿਖ ਦਾ, ਜੋ ਗੁਰਮਖ ਰੂਪ ਵਟਾਈਆ। ਜੋ ਪਿਆਸਾ ਸਤਿਗੁਰ ਚਰਨ ਪ੍ਰੀਤੀ ਭੁਖ ਦਾ, ਮਨਸਾ ਆਪ ਜਣਾਈਆ। ਓਸ ਦਾ ਸੰਗੀ ਹੋਵੇ ਆਪ ਦੁਖ ਸੁਖ ਦਾ, ਦੁਖ ਸੁਖ ਵਿਚ ਬਦਲਾਈਆ। ਗੋਬਿੰਦ ਤੇਰਾ ਪਹਿਲਾ ਨਾਤਾ ਗੁਜਰੀ ਕੁੱਖ ਦਾ, ਹੁਣ ਸ਼ਬਦੀ ਰੂਪ ਵਟਾਈਆ। ਇਹ ਨਾਤਾ ਕਦੇ ਨਾ ਤੁਟਦਾ, ਨਿਰਗੁਣ ਨਿਰਗੁਣ ਜੋੜ ਜੁੜਾਈਆ। ਹੁਣ ਵੇਲਾ ਰਹਿਣਾ ਨਹੀਂ ਕੋਈ ਲੁਕ ਦਾ, ਹੋਕਾ ਦੇ ਕੇ ਦੇਣਾ ਸੁਣਾਈਆ। ਵੇਖੋ ਮੇਲਾ ਪਿਉ ਪੁਤ ਦਾ, ਲੋਕਮਾਤ ਵਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਬਿਹਾਰੀ ਕਹੇ ਵੇਖ ਗੋਬਿੰਦ ਪੰਜ ਖਲੋਤੇ, ਸਚਖੰਡ ਦਵਾਰੇ ਪ੍ਰਭ ਚਰਨ ਮਿਲੀ ਸਰਨਾਈਆ। ਜਿਨ੍ਹਾਂ ਦੀ ਰਸਨਾ ਇਕੋ ਪ੍ਰਭ ਦਾ ਦਰਸ਼ਨ ਲੋਚੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਦਾਦੇ ਨਾਲ ਨਜ਼ਰ ਆਉਂਦੇ ਪੋਤੇ, ਧੁਰ ਦਾ ਸੋਹਣਾ ਜੋੜ ਜੁੜਾਈਆ। ਭਗਤਾਂ ਨਾਲ ਭਗਤ ਮਿਲ ਕੇ ਵਸੇ ਧਾਮ ਓਸੇ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਇਸ ਦੀ ਸੋਚ ਕਿਆ ਕੋਈ ਸੋਚੇ, ਸਮਝ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਨਜ਼ਰ ਉਠਾਈਆ। ਬਿਹਾਰੀ ਕਿਹਾ ਵੇਖ ਗੁਰਮੁਖ ਸੋਹਣੇ ਚੰਗੇ, ਜੋਬਨ ਰੱਤੇ ਨਜ਼ਰੀ ਆਈਆ। ਸਾਹਿਬ ਸਵਾਮੀ ਜਿਨ੍ਹਾਂ ਦੀਆਂ ਮੰਨੇ, ਪਤਿਪਰਮੇਸ਼ਵਰ ਹੋਏ ਸਹਾਈਆ। ਉਹ ਦਰਗਾਹ ਦੇ ਬਣੇ ਸਾਚੇ ਚੰਦੇ, ਜੋਤੀ ਨੂਰ ਨੂਰ ਰੁਸ਼ਨਾਈਆ। ਅੰਦਰੋਂ ਬਾਹਰੋਂ ਸੀਤਲ ਧਾਰ ਠੰਡੇ, ਅਗਨੀ ਅੱਗ ਨਾ ਕੋਇ ਲਗਾਈਆ। ਮੰਜ਼ਲ ਚੜ੍ਹ ਕੇ ਅਖ਼ੀਰੀ ਡੰਡੇ, ਡੰਡੌਤ ਹਰਿ ਨੂੰ ਰਹੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਿਹਾਰੀ ਕਹੇ ਵੇਖ ਪੰਜ ਹੋਏ ਮਨਜ਼ੂਰ, ਪ੍ਰਭ ਦੇਵੇ ਮਾਣ ਵਡਿਆਈਆ। ਜਿਨ੍ਹਾਂ ਦੇ ਪਿਛੇ ਕਲਜੁਗ ਨਾਤਾ ਤੁੱਟਾ ਕੂੜ, ਕੂੜੀ ਕਿਰਿਆ ਦਏ ਗਵਾਈਆ। ਭਗਤ ਭਗਵਾਨ ਲੋਕਮਾਤ ਹੋਏ ਮਸ਼ਹੂਰ, ਮਸ਼ਵਰਿਆਂ ਵਿਚ ਪਵੇ ਲੋਕਾਈਆ। ਜਗਤ ਹੰਕਾਰੀ ਤੁਟਣਾ ਗ਼ਰੂਰ, ਗ਼ੁਰਬਤ ਸਭ ਦੀ ਮੇਟ ਮਿਟਾਈਆ। ਜੋਤੀ ਜਲਵਾ ਜ਼ਾਹਰ ਕਰਨਾ ਨੂਰ, ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਨਜ਼ਰੀਆ ਆਪ ਬਦਲਾਈਆ। ਜਨ ਭਗਤਾਂ ਭੰਡਾਰਾ ਕਰਨਾ ਭਰਪੂਰ, ਨਾਮ ਪਦਾਰਥ ਝੋਲੀ ਪਾਈਆ। ਪੂਰਬ ਜਨਮ ਦੇ ਬਖ਼ਸ਼ ਕ਼ਸੂਰ, ਦਸ਼ਮਲਵ ਨਾਲ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਬਿਹਾਰੀ ਕਹੇ ਪੰਜਾਂ ਦੀ ਸੇਵਾ ਅਨੋਖੀ, ਹਰਿ ਕਰਤੇ ਆਪ ਲਗਾਈਆ। ਪਤਾ ਨਹੀਂ ਓਸ ਕਿਵੇਂ ਸੋਚ ਸੋਚੀ, ਆਪਣੀ ਬਣਤ ਬਣਾਈਆ। ਉਹ ਠਾਕਰ ਸਵਾਮੀ ਧੁਰ ਦਾ ਮੌਜੀ, ਦੂਜਾ ਸੰਗ ਨਾ ਕੋਇ ਨਿਭਾਈਆ। ਦੋ ਜਹਾਨਾਂ ਸੱਚਾ ਖੋਜੀ, ਲੱਖ ਚੁਰਾਸੀ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਗੋਬਿੰਦ ਕਹੇ ਮੈਂ ਪੰਜ ਵੇਖੇ, ਸੋਹਣੇ ਗੁਰਮੁਖ ਨਜ਼ਰੀ ਆਈਆ । ਏਨ੍ਹਾਂ ਦੇ ਮੇਰੇ ਕੋਲ ਓਸੇ ਚਿੱਠੀ ਵਿਚ ਲੇਖੇ, ਪੰਜਵੀਂ ਸਤਰ ਰਹੀ ਸਮਝਾਈਆ। ਜਿਨ੍ਹਾਂ ਨੂੰ ਸਾਹਿਬ ਰਖਿਆ ਚੇਤੇ, ਅਭੁਲ ਭੁਲ ਕਦੇ ਨਾ ਜਾਈਆ । ਕਲਜੁਗ ਅੰਤਮ ਲਾਏ ਲੇਖੇ, ਸੋਹਣੀ ਵੰਡ ਵੰਡਾਈਆ। ਸਤਿ ਨਿਸ਼ਾਨਾ ਦੇ ਕੇ ਭੇਜੇ, ਲੋਕਮਾਤ ਭਗਤਾਂ ਦਏ ਵਡਿਆਈਆ। ਕੂੜੀ ਕਿਰਿਆ ਕੱਢ ਕੇ ਭਰਮ ਭੁਲੇਖੇ, ਭਾਂਡਾ ਭਰਮ ਭੌ

ਭੰਨਾਈਆ। ਸੱਤ ਰੰਗ ਨਿਸ਼ਾਨਾ ਵੇਖ ਕੇ ਚਾਰ ਜੁਗ ਦੇ ਪਿਛਲੇ ਮੁਕ ਜਾਣ ਠੇਕੇ, ਠੇਕੇਦਾਰੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਈਆ। ਗੋਬਿੰਦ ਕਹੇ ਮੈਂ ਵੇਖਿਆ ਪੰਜਾਂ ਦਾ ਮੁਖੜਾ, ਮੇਰੇ ਅੰਤਰ ਖ਼ੁਸ਼ੀ ਆਈਆ। ਜਿਸ ਦਾ ਸੁਤ ਦੁਲਾਰਾ ਪੁਤਰਾ, ਸੋ ਆਪਣੇ ਰੰਗ ਸਮਾਈਆ। ਜਿਸ ਦਾ ਨਜ਼ਾਰਾ ਵੇਖਿਆ ਲੋਚਣਾ, ਨੇਤਰ ਅੱਖ ਖੁਲ੍ਹਾਈਆ। ਉਹਦੇ ਪੁਤ ਦੇ ਪੁੱਤਾਂ ਦਾ ਕੀ ਸੋਚਣਾ, ਜੋ ਆਪਾ ਵਾਰ ਭੇਟ ਕਰਾਈਆ। ਉਹਦਾ ਭਾਣਾ ਕਿਸੇ ਨਾ ਰੋਕਣਾ, ਨਾ ਕੋਈ ਮੇਟੇ ਮੇਟ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਬਿਹਾਰੀ ਦੇ ਅਗੇ ਆ ਗਿਆ ਔਂਕੜ, ਔਕੜ ਅਗਲੀ ਰਿਹਾ ਜਣਾਈਆ। ਜੁਗ ਚੌਕੜੀ ਖੇਲ ਸਾਰ ਪਾਸ਼ ਚੌਂਕੜ, ਚਾਰੇ ਜੁਗ ਚਾਰ ਕੁੰਟ ਭਵਾਈਆ। ਕੋਟਨ ਕੋਟਾਂ ਵਿਚੋਂ ਭਗਤ ਭਗਵੰਤ ਕੋਲ ਪਹੁੰਚਣ, ਮੈਂ ਸਚ ਦਿਆਂ ਸੁਣਾਈਆ। ਬਾਕੀ ਕਿਸੇ ਦਰਸ ਮਿਲੇ ਨਾ ਕਰਨਾ ਲੋਚਣ, ਲੋਚਾ ਪੂਰ ਨਾ ਕੋਇ ਵਖਾਈਆ । ਔਂਕੜ ਕਿਹਾ ਮੈਂ ਵਡਿਆਈ ਦੇਵਾਂ ਓਸ ਮੋਚਣ, ਜੋ ਚਮਿਆਰੀ ਰਵਿਦਾਸ ਕੁੱਖ ਟਿਕਾਈਆ। ਔਂਕੜ ਕਿਹਾ ਮੇਰਾ ਪਰਮ ਪੁਰਖ ਪਰਮਾਤਮ ਜੁਗ ਜੁਗ ਸਭ ਦੇ ਹਿਰਦੇ ਆਵੇ ਸੋਧਣ, ਸੁਧ ਆਪਣੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਔਂਕੜ ਕਹੇ ਪ੍ਰਭ ਪਰਗਟਾਏ ਆਪਣੇ ਲਾਲ, ਦੇਵਣਹਾਰ ਵਡਿਆਈਆ। ਸਾਚੀ ਸਿਖਿਆ ਇਕੋ ਸਿਖਾਲ, ਧੁਰ ਦਾ ਹੁਕਮ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜੋ ਬੈਠੇ ਆਪਣੀ ਧਰਮਸਾਲ, ਅੰਤਮ ਲੇਖਾ ਲੇਖੇ ਲਏ ਪਾਈਆ। ਬ੍ਰਹਮਾ ਕਰੇ ਆਪ ਬਹਾਲ, ਸਿੰਘ ਪਾਲ ਦਏ ਵਡਿਆਈਆ। ਸ਼ੰਕਰ ਲਹਿਣਾ ਚੁਕੇ ਆਣ, ਜਗਤ ਜਗਦੀਸ਼ ਵਜੇ ਵਧਾਈਆ। ਇੰਦਰ ਚਰਨ ਡਿੱਗੇ ਆਣ, ਆਪਣਾ ਪੰਧ ਮੁਕਾਈਆ । ਸਿੰਘ ਮਨਜੀਤ ਨੌਜਵਾਨ, ਤਖ਼ਤ ਬੈਠੇ ਚਾਈਂ ਚਾਈਂਆ। ਧਰੂ ਕਹੇ ਮੇਰਾ ਲੇਖਾ ਚੁੱਕਿਆ ਦਰ ਦਰਬਾਨ, ਦਰ ਦਰਵੇਸ਼ ਹੋ ਕੇ ਸੀਸ ਨਿਵਾਈਆ । ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸਿੰਘ ਸਵਰਨ ਦਿਤੀ ਵਡਿਆਈਆ। ਗੋਬਿੰਦ ਔਹ ਵੇਖ ਕਰ ਪਹਿਚਾਨ, ਸਤਿਜੁਗ ਧਿਆਨ ਲਗਾਈਆ। ਜਿਸ ਰਾਜੇ ਬਲ ਨੇ ਆਪਣਾ ਆਪ ਕੀਤਾ ਦਾਨ, ਬਾਵਨ ਭੇਟ ਚੜ੍ਹਾਈਆ। ਮਗਰ ਮਿਣਾਈ ਵਿਚ ਜਹਾਨ, ਢਾਈ ਕਰਮ ਲੇਖ ਪੂਰ ਕਰਾਈਆ। ਉਹਦਾ ਪਿਛਲਾ ਲਹਿਣਾ ਦੇਣਾ ਦੇਵੇ ਸ੍ਰੀ ਭਗਵਾਨ, ਕਲਜੁਗ ਅੰਤਮ ਹੋ ਸਹਾਈਆ। ਪੰਜਾਂ ਤੱਤਾਂ ਦਾ ਚੋਲਾ ਦੇ ਕੇ ਨਾਂ ਰਖ ਸਿੰਘ ਗੁਰਦਿਆਲ, ਲਾਲ ਧੁਰ ਦਾ ਲਿਆ ਬਣਾਈਆ। ਆਦਿ ਆਦਿ ਦਾ ਸੱਤ ਰੰਗ ਨਿਸ਼ਾਨ, ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ਼ਬਦ ਵਿਚ ਵਖਾਈਆ। ਓਸ ਦੀ ਲੋਕਮਾਤ ਨੌ ਖੰਡ ਪ੍ਰਿਥਮੀ ਸੱਤ ਦੀਪ ਪਾਵੇ ਆਣ, ਸਿਰ ਸਕੇ ਨਾ ਕੋਇ ਉਠਾਈਆ। ਜਨ ਭਗਤ ਸੁਹੇਲੇ ਲੈ ਕੇ ਨਾਲ, ਦੀਨ ਦਿਆਲ ਖ਼ੁਸ਼ੀ ਮਨਾਈਆ। ਜਨਮ ਕਰਮ ਦੇ ਲੇਖੇ ਵਿਚੋਂ ਸਾਰੇ ਕਰੇ ਬਹਾਲ, ਚੁਰਾਸੀ ਗੇੜ ਨਾ ਕੋਇ ਰਖਾਈਆ । ਸਚ ਦਵਾਰੇ ਕੱਠੇ ਕੀਤੇ ਆਣ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ , ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਔਂਕੜ ਕਹੇ ਮੈਂ ਵੇਖੇ ਪੰਜ ਜੋਧੇ, ਦਰਗਾਹ ਸਾਚੀ ਸੋਭਾ ਪਾਈਆ। ਜਿਨ੍ਹਾਂ ਨੇ ਆਪਣੇ ਆਪ ਸੋਧੇ, ਸਿਧਾ ਮੇਲ ਮਿਲਿਆ ਬੇਪਰਵਾਹੀਆ। ਉਹ ਕਲਜੁਗ ਅੰਤਮ ਹੋ ਗਏ ਭਗਤਾਂ ਜੋਗੇ, ਲੋਕਮਾਤ ਸੇਵ ਕਮਾਈਆ। ਕੰਧੇ ਚੁਕ ਕੇ ਆਪਣੇ ਬੋਝੇ, ਭਗਤਾਂ ਹੌਲੇ ਭਾਰ ਰਖਾਈਆ। ਸੱਤ ਰੰਗ ਨਿਸ਼ਾਨਾ ਇਕ ਸੋਚੇ, ਸਚਖੰਡ ਧਿਆਨ

ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਸੱਤ ਰੰਗ ਨਿਸ਼ਾਨਾ ਕਹੇ ਮੈਂ ਨੌ ਸੌ ਚੁਰਾਨਵੇ ਚੌਕੜੀ ਜੁਗ ਰਿਹਾ ਬਣਦਾ, ਸਚਖੰਡ ਬਹਿ ਬਹਿ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੇ ਜੋ ਸ੍ਰੀ ਭਗਵਾਨ ਰਿਹਾ ਜਣਦਾ, ਜਨ ਜਨਨੀ ਹੋ ਕੇ ਦਏ ਵਡਿਆਈਆ। ਖੇਲ ਵੇਖਿਆ ਜੋ ਲੱਖ ਚੁਰਾਸੀ ਘੜਦਾ ਭੰਨਦਾ, ਹੁਕਮੇ ਅੰਦਰ ਹੁਕਮ ਸਮਾਈਆ। ਲਹਿਣਾ ਦੇਣਾ ਵੇਖਿਆ ਗੁਜਰੀ ਚੰਨ ਦਾ, ਜੋ ਚਿੰਤਾ ਸਰਬ ਮੁਕਾਈਆ। ਪੁਰਖ ਅਕਾਲ ਓਸ ਦੀ ਮੰਨਦਾ, ਉਹ ਓਸ ਦੀ ਚਲੇ ਰਜ਼ਾਈਆ। ਉਹ ਓਸ ਦਾ ਭਾਣਾ ਮੰਨਦਾ, ਉਹ ਓਸੇ ਦਾ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ । ਸੱਤ ਰੰਗ ਕਹੇ ਮੈਂ ਸਦ ਰੰਗਾਂ ਸਤਿ, ਸਤਿ ਸਤਿ ਵਰਤਾਈਆ। ਪੁਰਖ ਅਬਿਨਾਸ਼ੀ ਸ੍ਰਿਸ਼ਟ ਸਬਾਈ ਦੇ ਮਤਿ, ਗੁਰਮਤਿ ਇਕ ਜਣਾਈਆ। ਮੈਂ ਬਿਨਾਂ ਭਗਤਾਂ ਕਿਸੇ ਨੂੰ ਲਾਉਣ ਨਾ ਦੇਵਾਂ ਹੱਥ, ਅੰਗੀਕਾਰ ਨਾ ਕੋਇ ਕਰਾਈਆ। ਜਿਸ ਵੇਲੇ ਹੁਕਮ ਦੇਵੇ ਪੁਰਖ ਸਮਰਥ, ਲੋਕਮਾਤ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਿਆ ਲੰਘ, ਸਦੀ ਵੀਹਵੀਂ ਦਏ ਦੁਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸੁਹਾਵਣਹਾਰਾ ਆਤਮ ਸੇਜ ਪਲੰਘ, ਸਾਢੇ ਤਿੰਨ ਹੱਥ ਮੰਦਰ ਡੇਰਾ ਲਾਈਆ। ਸਾਢੇ ਤਿੰਨ ਹੱਥ ਦਾ ਨਿਸ਼ਾਨਾ ਦੋ ਜਹਾਨਾਂ ਦੇਵੇ ਟੰਗ, ਸਤਿ ਸਤਿਵਾਦੀ ਧਾਰ ਚਲਾਈਆ। ਤੇਰਾਂ ਚੌਦਾਂ ਪੰਦਰਾਂ ਸੋਲਾਂ ਪੋਹ ਖੇਲ ਹੁੰਦਾ ਵੇਖਿਆ ਸੂਰੇ ਸਰਬੰਗ, ਸੋਹਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਸਤਾਰਾਂ ਪੋਹ ਕਹੇ ਮੈਂ ਆਇਆ ਜਗ, ਵੀਹ ਸੌ ਇੱਕੀ ਬਿਕ੍ਰਮੀ ਮਿਲੀ ਵਡਿਆਈਆ। ਸਚ ਦਵਾਰੇ ਚੜ੍ਹਿਆ ਭਜ, ਆਪਣਾ ਪਰਦਾ ਲਾਹੀਆ। ਓਸ ਦੇ ਹੱਥ ਵਿਚ ਰਿਹਾ ਸਜ, ਜਿਸ ਨੂੰ ਦਰਗਾਹ ਮਿਲੀ ਵਡਿਆਈਆ। ਗੁਰਦਿਆਲ ਸਿੰਘ ਕਹੇ ਮੈਂ ਲੇਖਾ ਮੰਗਣਾ ਅੱਜ, ਪ੍ਰਭ ਅਗੇ ਝੋਲੀ ਡਾਹੀਆ। ਜਿਸ ਦੇ ਪਿਛੇ ਤਖ਼ਤ ਤਾਜ ਦਿਤਾ ਛਡ, ਆਪਣਾ ਆਪ ਗੁਆਈਆ। ਪ੍ਰੇਮ ਪ੍ਰੀਤੀ ਅੰਦਰ ਬੱਝ, ਖ਼ਾਲੀ ਹੱਥ ਦਿਤੇ ਵਖਾਈਆ। ਓਸ ਦੇ ਕੋਲੋਂ ਪੂਰੀ ਕਰਨੀ ਆਸ, ਮਨਸਾ ਨਾਲ ਮਿਲਾਈਆ। ਪ੍ਰਭੂ ਜੇ ਤੂੰ ਭਗਤਾਂ ਦਾ ਦਾਸ, ਸੇਵਾ ਕਰ ਕੇ ਦੇ ਵਖਾਈਆ। ਤੇਰੇ ਸੰਤ ਸੁਹੇਲੇ ਸਿਧੇ ਆਉਣ ਤੇਰੇ ਪਾਸ, ਰਾਹ ਵਿਚ ਨਾ ਕੋਇ ਅਟਕਾਈਆ। ਜੇ ਕੋਈ ਬਿਖੜਾ ਪੈਂਡਾ ਡੂੰਘਾ ਦਿਸੇ ਘਾਟ, ਔਝੜ ਰਾਹ ਦੇ ਵਖਾਈਆ। ਮੈਂ ਵੇਖਣਾ ਅੱਜ ਸੋਹਣੀ ਕਿਹੜੀ ਭਗਤਾਂ ਜਮਾਤ, ਕਵਣ ਕਰਨ ਪੜ੍ਹਾਈਆ। ਓਧਰੋਂ ਖ਼ੁਸ਼ੀਆਂ ਨਾਲ ਗੀਤ ਗਾਉਂਦੀ ਆਈ ਸੁਹੰਜਣੀ ਰਾਤ, ਭਿੰਨੜੀ ਰੂਪ ਵਟਾਈਆ । ਮੈਂ ਵੀ ਵੇਖਾਂ ਮੁਖ ਨਕ਼ਾਬ ਪੜਦਾ ਚੁਕ ਕੇ ਮਾਰਾਂ ਝਾਤ, ਨੇਤਰ ਨੈਣਾਂ ਨਾਲ ਮਿਲਾਈਆ। ਜਿਨ੍ਹਾਂ ਦਾ ਪ੍ਰਭ ਦੇ ਨਾਲ ਨਾਤਾ ਜੁੜਿਆ ਸਾਕ, ਸੱਜਣ ਇਕ ਬਣਾਈਆ। ਉਹਨਾਂ ਨਾਲ ਕਿਵੇਂ ਹੋਇਆ ਇਤਫ਼ਾਕ, ਪਤਿਪਰਮੇਸ਼ਵਰ ਆਇਆ ਚਾਈਂ ਚਾਈਂਆ। ਕਿਸ ਬਿਧ ਕਰੇ ਸੋਹਣੀ ਬਾਤ, ਵਾਤਾਵਰਨ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰਦਿਆਲ ਸਿੰਘ ਕਹੇ ਮੇਰੀ ਵਾਰੀ, ਮੇਰੇ ਹੱਥ ਵਿਚ ਸੱਤ ਰੰਗ ਦਾ ਝੰਡਾ, ਝੰਡਿਆਂ ਵਾਲਿਆਂ ਦਿਆਂ ਜਣਾਈਆ। ਪਰਮ ਪੁਰਖ ਦਾ ਨਿਸ਼ਾਨਾ ਝੁਲਦਾ ਵਿਚ ਬ੍ਰਹਿਮੰਡਾ, ਵਰਭੰਡਾ ਦਿਆਂ ਜਣਾਈਆ। ਜਿਸ ਦੇ ਹੱਥ ਵਿਚ ਅਗੰਮੀ ਡੰਡਾ, ਡੰਡੌਤ ਸਾਰਿਆਂ ਦਏ ਸਿਖਾਈਆ। ਜਿਸ ਦਾ ਅਰਜਨ ਨਾਲ ਲੇਖਾ ਰਾਵੀ ਕੰਢਾ, ਬਾਲਮੀਕ ਲਹਿਣਾ ਆਇਆ ਚੁਕਾਈਆ। ਜਿਸ ਦੀ ਅੱਡੀ ਵਿਚੋਂ ਚੁਭਿਆ ਅਜੇ ਨਾ ਕੱਢਿਆ ਕੰਡਾ,

ਜੋਬਨ ਵਾਲੀ ਪੱਟੀ ਬੱਧੀ ਨਾ ਕਿਸੇ ਲਾਹੀਆ। ਉਸ ਦੇ ਦਵਾਰੇ ਸ੍ਰੀ ਭਗਵਾਨ ਆਇਆ ਨੱਠਾ, ਬਣ ਕੇ ਪਾਂਧੀ ਰਾਹੀਆ । ਇੱਕੀ ਸਾਲ ਜਿਸ ਥਾਂ ਤੇ ਬਹਿ ਕੇ ਮਸਾਣਾ ਵਿਚ ਫੋਲਦਾ ਰਿਹਾ ਸੀ ਘੱਟਾ, ਹੱਥਾਂ ਨਾਲ ਉਡਾਈਆ। ਓਸ ਭੂਮਿਕਾ ਉਤੇ ਪ੍ਰਭੂ ਦਾ ਸਿੰਘਾਸਣ ਡੱਠਾ, ਸਨਮੁਖ ਭਗਤ ਸੁਹੇਲੇ ਨਜ਼ਰੀ ਆਈਆ। ਵੇਖੋ ਰੋਂਦਾ ਆਇਆ ਧੰਨਾ ਜੱਟਾ, ਊਚੀ ਕੂਕ ਕੂਕ ਸੁਣਾਈਆ। ਕੀ ਹੋਇਆ ਜੇ ਮੈਨੂੰ ਪਹਿਲੇ ਮਿਲਿਉਂ ਵਿਚੋਂ ਪੱਥਰ ਵੱਟਾ, ਹੁਣ ਮੋਢਿਆਂ ਉਪਰ ਚੁਕ ਕੇ ਖ਼ੁਸ਼ੀ ਮਨਾਈਆ। ਨਾਮਾ ਕਹੇ ਨਹੀਂ ਛਪਰੀ ਵਾਲਾ ਰਿਹਾ ਰੱਟਾ, ਭਗਤ ਦਵਾਰੇ ਸੋਭਾ ਪਾਈਆ। ਰਵਿਦਾਸ ਕਹੇ ਮੈਂ ਲੋਕਾਂ ਦੱਸਾਂ, ਦਹਿ ਦਿਸ਼ਾ ਦਿਆਂ ਜਣਾਈਆ। ਜਿਸ ਨੇ ਹਰਿ ਦਾ ਦਰਸ਼ਨ ਪੌਣਾ ਅੱਖਾਂ, ਲੋਚਨ ਨੈਣ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਔਂਕੜ ਅਗੇ ਆਏ ਦੁਲੈਂਕੜੇ, ਦੁਹਰਾ ਤਾਲ ਵਜਾਈਆ । ਪ੍ਰਭ ਨੂੰ ਮਿਲਣ ਵਾਸਤੇ ਜੁਗ ਬੀਤ ਗਏ ਸੈਂਕੜੇ, ਗਣਤੀ ਗਣਤ ਨਾ ਕੋਇ ਗਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ ਗਏ ਉਹਦੇ ਖੇਲ ਮੁਹੱਬਤ ਮਿਹਰ ਦੇ, ਸਾਖਿਆਤ ਨਾ ਕੋਇ ਮਿਲਾਈਆ। ਹੁਕਮ ਮੰਨਦੇ ਰਹੇ ਭੈ ਵਿਚ ਪ੍ਰਭ ਸ਼ੇਰ ਦੇ, ਸਿੰਘ ਭਬਕ ਆਪਣਾ ਨਾਮ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਦੁਲੈਂਕੜੇ ਕਹਿਣ ਮੈਂ ਵੇਖੀ ਦੋਹਰੀ ਲਗਦੀ ਚੋਟ, ਹਰਿ ਕਰਤਾ ਆਪ ਲਗਾਈਆ । ਨਾਲੇ ਨੂਰ ਨਿਰਮਲ ਜੋਤ, ਦੂਜਾ ਸ਼ਬਦ ਨਾਦ ਵਜਾਈਆ। ਤੀਜੇ ਭਗਤਾਂ ਕਰਕੇ ਖੋਜ, ਚੌਥੇ ਘਰ ਜੋੜ ਜੁੜਾਈਆ । ਪੰਜਵੇਂ ਆਸਾ ਮਨਸਾ ਪੂਰੀ ਕਰਕੇ ਲੋਚ, ਛੇਵੇਂ ਦਰ ਦੇਵੇ ਮਾਣ ਵਡਿਆਈਆ। ਸਤਵੇਂ ਸਤਿ ਸਤਿਵਾਦੀ ਉਥੇ ਗਿਆ ਪਹੁੰਚ, ਜਿਥੇ ਭਗਤ ਸੁਹੇਲਾ ਬੈਠਾ ਆਪਣਾ ਧਿਆਨ ਲਗਾਈਆ। ਅੱਠਵੇਂ ਅੱਠਾਂ ਤੱਤਾਂ ਲੋਕਮਾਤ ਨਿਤ ਰਹਿਣਾ ਨਹੀਂ ਰੋਜ਼, ਅੰਤਮ ਲੇਖਾ ਜਾਣ ਚੁਕਾਈਆ। ਨਾਵੇਂ ਨੌ ਦਰਾਂ ਵਿਚ ਮਿਲਣੀ ਨਹੀਂ ਇਹ ਮੌਜ, ਕੂੜੇ ਰਸਾਂ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਦੁਲੈਂਕੜੇ ਕਹਿਣ ਗੋਬਿੰਦ ਤਕ, ਚੌਂਹ ਤਰਫ਼ ਧਿਆਨ ਲਗਾਈਆ। ਗੋਬਿੰਦ ਕਹੇ ਅਵਤਾਰ ਗੁਰ ਪੈਗ਼ੰਬਰ ਆਓ ਝਟ, ਆਪਣਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਸੁਣੋ ਨਠ, ਮੰਗੋ ਸਚ ਸਰਨਾਈਆ। ਭਗਤ ਸੁਹੇਲੇ ਚਰਨ ਜਾਓ ਢਠ, ਮਾਣ ਅਭਿਮਾਨ ਗਵਾਈਆ । ਵੇਦ ਪੁਰਾਨ ਸ਼ਾਸਤਰ ਸਿਮਰਤ ਸਾਰੇ ਕਰੋ ਇਕੱਠ, ਵੇਲਾ ਵਕ਼ਤ ਦਏ ਗਵਾਹੀਆ। ਨੇਤਰ ਰੋਵੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੁਲ੍ਹੀ ਮੀਂਢੀ ਸੀਸ ਪੱਟੀ ਨਾ ਕੋਇ ਗੁੰਦਾਈਆ। ਕਲਜੁਗ ਭੱਜਾ ਫਿਰੇ ਕੂੜਾ ਖੇਲ ਵੇਖੇ ਬਾਜ਼ੀਗਰ ਨਟ, ਨਟੂਆ ਆਪਣਾ ਸਵਾਂਗ ਵਰਤਾਈਆ। ਸ਼ਬਦ ਅਗੰਮੀ ਸਚ ਸੰਦੇਸ਼ਾ ਜਨ ਭਗਤਾਂ ਰਿਹਾ ਦੱਸ, ਘਰ ਘਰ ਸੁੱਤਿਆਂ ਰਿਹਾ ਉਠਾਈਆ। ਗੁਰਮੁਖ ਸੱਜਣ ਸਹੇਲਿਓ ਸਤਿਗੁਰ ਦਵਾਰੇ ਖੋਲ੍ਹੋ ਆਪਣੀ ਅੱਖ, ਪ੍ਰਤੱਖ ਗੁਸਾਈਂ ਨਜ਼ਰੀ ਆਈਆ। ਜਿਹੜਾ ਗੋਬਿੰਦ ਅੰਦਰ ਰਿਹਾ ਵਸ, ਕਰੇ ਖੇਲ ਹੋ ਕੇ ਪੁਰਖ ਸਮਰਥ ਮਹਿੰਮਾ ਅਕਥ ਕਥ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਕਿਹਾ ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਆਓ ਨਜ਼ਦੀਕ, ਬਿਨ ਕ਼ਦਮਾਂ ਪੰਧ ਮੁਕਾਈਆ। ਵੇਖੋ ਇਹ ਉਹ ਜਿਸ ਦੀ ਸਦਾ ਇਕ ਤੌਫ਼ੀਕ਼, ਤੋਹਫ਼ੇ ਜੁਗ ਜੁਗ ਸਭ ਦੀ ਝੋਲੀ ਪਾਈਆ। ਜਿਸ ਨੂੰ ਵਾਹਦ ਕਹਿੰਦੇ ਲਾਸ਼ਰੀਕ, ਗਾਡ ਹੋ ਕੇ ਗੁਡ ਰੀਮਾਰਕਸ ਦੇ ਕੇ ਸਭ ਦੇ ਲੇਖੇ ਪਾਈਆ। ਇਸ ਦੀ ਧਾਰ

ਬੇਨਜ਼ੀਰ ਬਾਰੀਕ, ਤਾਰੀਫ਼ ਵਿਚ ਨਾ ਕੋਇ ਸੁਣਾਈਆ। ਜਿਸ ਨੂੰ ਝੁਕਦੇ ਗਏ ਸਭ ਦੇ ਸੀਸ, ਸੁਲਹਕੁਲ ਅਖਵਾਈਆ। ਉਸ ਦੇ ਨਾਲ ਕਰੋ ਪ੍ਰੀਤ, ਜੋ ਪ੍ਰੀਤਮ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਜੋ ਪਾਰ ਉਤਾਰੇ ਊਚ ਨੀਚ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਜਿਸ ਦਾ ਨਾਮ ਨਿਸ਼ਾਨਾ ਦੋ ਜਹਾਨਾਂ ਲਗੇ ਠੀਕ, ਕੂੜੇ ਠੀਕਰ ਭੰਨ ਵਖਾਈਆ। ਤ੍ਰੈਭਵਨ ਧਨੀ ਤ੍ਰੈਗੁਣ ਅਤੀਤਾ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਜਿਸ ਦਾ ਵਸੇਰਾ ਲੱਖ ਚੁਰਾਸੀ ਹਸਤ ਕੀਟ, ਘਟ ਘਟ ਅੰਦਰ ਰਿਹਾ ਸਮਾਈਆ। ਸੋ ਲਹਿਣਾ ਦੇਣਾ ਚੁਕਾਵਣ ਆਇਆ ਬਾਲਮੀਕ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜਿਸ ਦੇ ਪਿਛੇ ਸ਼ਹਾਦਤਾਂ ਦੇ ਕੇ ਹੁੰਦੇ ਗਏ ਸ਼ਹੀਦ, ਆਪਾ ਵਾਰ ਖ਼ੁਸ਼ੀ ਮਨਾਈਆ। ਉਸ ਦੀ ਸਾਰੇ ਸੁਣ ਲਓ ਇਕ ਨਸੀਹਤ, ਜੋ ਹੁਕਮ ਨਾਲ ਸੁਣਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਸਚ ਸਮਝੋ ਤੁਹਾਡੀ ਇਕੋ ਸਰਬ ਵਲਦੀਅਤ, ਵਾਲਦ ਪਿਤਾ ਬਾਪ ਫ਼ਾਦਰ ਇਕੋ ਨਜ਼ਰੀ ਆਈਆ। ਗੋਬਿੰਦ ਕਹੇ ਮੈਂ ਕਰਨ ਆਇਆ ਤਸਦੀਕ਼, ਲੇਖ ਲਿਖਿਆ ਬਿਨ ਕ਼ਲਮ ਸ਼ਾਹੀਆ। ਬੀਸ ਇਕੀਸਾ ਹਰਿ ਜਗਦੀਸਾ ਜਨ ਭਗਤਾਂ ਆਪਣੇ ਨਾਮ ਦੀ ਕਰ ਜਾਏ ਵਸੀਅਤ, ਦਾਖ਼ਲ ਖ਼ਾਰਜ ਆਪੇ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖ ਚੁਕਾਈਆ। ਗੋਬਿੰਦ ਕਹੇ ਮੈਂ ਤਕਿਆ ਨਜ਼ਾਰਾ, ਬੇਨਜ਼ੀਰ ਰਿਹਾ ਵਖਾਈਆ। ਵੇਖਿਆ ਉਹ ਕਿਨਾਰਾ, ਜਿਥੇ ਭਠਿਆਲੇ ਭੱਠੀ ਤਤ ਤਪਾਈਆ। ਵੇਖਿਆ ਉਹ ਦਰਬਾਰਾ, ਜਿਸ ਦਰਬਾਰ ਦਾ ਮਾਲਕ ਬੇਪਰਵਾਹੀਆ। ਵੇਖਿਆ ਉਹ ਅਖਾੜਾ, ਜਿਸ ਗ੍ਰਹਿ ਗੁਰਮੁਖ ਆਪਣੀ ਖ਼ੁਸ਼ੀ ਮਨਾਈਆ। ਵੇਖਿਆ ਰਵਿਦਾਸ ਚੁਮਾਰਾ, ਜੋ ਮਾਣਸ ਜਨਮ ਵਿਚੋਂ ਮਾਣਸ ਆਇਆ ਬਦਲਾਈਆ। ਪੁਰਖ ਅਕਾਲ ਕੀਤਾ ਪਿਆਰਾ, ਦਰ ਦਵਾਰ ਦਿਤੀ ਵਡਿਆਈਆ। ਲਹਿਣੇ ਵਿਚ ਪਿਛਲਾ ਲੇਖ ਦੇਣੇ ਵਿਚ ਅਗਲਾ ਲਿਖਾਰਾ, ਧੁਰ ਦੀ ਧਾਰ ਰਿਹਾ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਬਿੰਦ ਕਹੇ ਬਾਲਮੀਕ ਵੇਖਿਆ, ਜਿਸ ਹਰਿ ਹਰਿ ਬਣਤ ਬਣਾਈਆ। ਜਨਮ ਕਰਮ ਦੀ ਮੇਟ ਕੇ ਰੇਖਿਆ, ਰਿਖੀਆਂ ਮੁਨੀਆਂ ਵਿਚੋਂ ਦਿਤੀ ਵਡਿਆਈਆ। ਸੈਰ ਕਰਾ ਕੇ ਆਪਣੇ ਦੇਸਿਆ, ਪਰਦਾ ਉਹਲਾ ਦਿਤਾ ਉਠਾਈਆ। ਪਿਛਲਾ ਚੁਕਾ ਕੇ ਪੇਸ਼ਿਆ, ਅਗਲਾ ਮਾਰਗ ਇਕ ਸਮਝਾਈਆ। ਆਪ ਬਣ ਕੇ ਦਰ ਦਰਵੇਸ਼ਿਆ, ਸਾਚੀ ਸੇਵ ਕਮਾਈਆ। ਭੂਪਤ ਭੂਪ ਰੂਪ ਵਟਾ ਕੇ ਨਰ ਨਰੇਸ਼ਿਆ, ਸ਼ਾਹ ਸੁਲਤਾਨ ਹੋਇਆ ਆਪ ਸਹਾਈਆ। ਜਿਸ ਵੇਲੇ ਬਾਲਮੀਕ ਨੇ ਤਖ਼ਤ ਨਿਵਾਸੀ ਏਕਾ ਵੇਖਿਆ, ਸੀਸ ਜਗਦੀਸ ਪੰਚ ਮੁਖੀ ਤਾਜ ਸੁਹਾਈਆ। ਉਸੇ ਵੇਲੇ ਬਿਨ ਚਰਨਾਂ ਤੋਂ ਚਰਨਾਂ ਉਤੇ ਲੇਟਿਆ, ਕ਼ਦਮਾਂ ਉਤੇ ਆਪਣਾ ਸੀਸ ਟਿਕਾਈਆ। ਮੈਂ ਤੇਰੇ ਉਤੋਂ ਸਭ ਕੁਛ ਵੇਚਿਆ, ਮੈਂ ਮੇਰਾ ਰਿਹਾ ਨਾ ਰਾਈਆ। ਪੁਰਖ ਅਕਾਲ ਹਸ ਕੇ ਕਿਹਾ ਬੇਟਿਆ, ਤੇਰੇ ਪ੍ਰੇਮ ਪਿਛੇ ਸੀਸ ਦਾ ਤਾਜ ਭਗਤਾਂ ਭੇਟ ਚੜ੍ਹਾਈਆ। ਬਾਲਮੀਕ ਦਰਸ਼ਨ ਕਰਕੇ ਨੇਤ ਨੇਤਿਆ, ਧੂੜੀ ਟਿੱਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ। ਬਾਲਮੀਕ ਵੇਖਿਆ ਕਿਉਂ ਤਾਜ ਲੱਥਾ, ਸੀਸ ਜਗਦੀਸ ਖ਼ਾਲੀ ਨਜ਼ਰੀ ਆਈਆ । ਓਨ ਆਪਣੇ ਹੱਥ ਮਾਰਿਆ ਉਤੇ ਹੱਥਾ, ਮਸਤਕ ਰੇਖ ਦਿਤੀ ਬਦਲਾਈਆ। ਜਾਂ ਵੇਖਿਆ ਪਰਮ ਪੁਰਖ ਪਰਮਾਤਮ ਸਥਰ ਸੇਜ ਲੱਥਾ, ਆਪਣਾ ਮਾਣ ਤਾਣ ਮਿਟਾਈਆ। ਭਗਤਾਂ ਨਾਲੋਂ ਪਹਿਲੇ ਜਨ ਭਗਤਾਂ ਅਗੇ ਢੱਠਾ, ਨੀਵਾਂ ਹੋ ਕੇ ਸੇਵ ਕਮਾਈਆ। ਸ਼ਬਦ ਸੁਣਾਇਆ ਬਟਵਾਰੇ

ਹੰਕਾਰ ਵਿਕਾਰ ਦਾ ਮੇਰੇ ਦਰ ਤੇ ਰਹੇ ਨਾ ਰੱਟਾ, ਕੂੜੇ ਰੱਟੇ ਦਿਆਂ ਮੁਕਾਈਆ। ਓਸ ਨੇ ਕਿਹਾ ਹੇ ਪਰਮ ਪੁਰਖ ਪਰਮਾਤਮ ਤੂੰ ਆਦਿ ਜੁਗਾਦੀ ਸੱਚਾ, ਸਚ ਤੇਰੀ ਵਡਿਆਈਆ। ਬੇਸ਼ਕ ਤੇਰਾ ਜਗਤ ਮਿੱਟੀ ਦਾ ਪੁਤਲਾ ਭਾਂਡਾ ਕੱਚਾ, ਕਾਚੀ ਗਗਰੀਆ ਬੈਠਾ ਡੇਰਾ ਲਾਈਆ। ਮਨ ਵਾਸਨਾ ਸੰਸਾਰ ਵਿਚ ਨੱਚਾ, ਮਨਸਾ ਨਾਲ ਰਖਾਈਆ। ਫੇਰ ਵੀ ਕਿਰਪਾ ਕਰ ਏਕੰਕਾਰਿਆ ਆਪ ਬਣਾਇਆ ਆਪਣਾ ਬੱਚਾ, ਬੱਚਾ ਕਹਿ ਕੇ ਲਿਆ ਬੁਲਾਈਆ। ਪ੍ਰਭੂ ਇਕ ਤੇਰੇ ਕੋਲੋਂ ਮੰਗ ਮੰਗਾਂ, ਸਿੱਧੀ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਦੇਣੀ ਮਾਣ ਵਡਿਆਈਆ। ਪੁਰਖ ਅਕਾਲ ਕਿਹਾ ਕੀ ਤੈਨੂੰ ਲੋੜ ? ਆਪਣੀ ਕਹਾਣੀ ਦੇ ਜਣਾਈਆ। ਬਾਲਮੀਕ ਕਿਹਾ ਹੱਥ ਜੋੜ, ਬੇਨੰਤੀ ਇਕ ਸੁਣਾਈਆ । ਜਿਵੇਂ ਠਗ ਚੋਰ ਯਾਰ ਨੂੰ ਮੈਨੂੰ ਲਿਆ ਜੋੜ, ਆਪਣਾ ਬੰਧਨ ਪਾਈਆ। ਜਿਸ ਵੇਲੇ ਕਲਜੁਗ ਅੰਧੇਰਾ ਹੋਵੇ ਘੋਰ, ਤੇਰੇ ਭਗਤਾਂ ਨੂੰ ਮੇਲਾ ਕਵਣ ਲਏ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਜਾਵਣ ਛੋੜ, ਸੱਜਣ ਸਖ਼ਾ ਸਖ਼ਾਈ ਨਜ਼ਰ ਕੋਇ ਨਾ ਆਈਆ। ਦੱਸ ਕੌਣ ਪਕੜੇ ਉਹਨਾਂ ਦੀ ਡੋਰ, ਜਿਹੜੇ ਡੋਰ ਤੇਰੇ ਉਤੇ ਰਖਾਈਆ। ਸ੍ਰੀ ਭਗਵਾਨ ਕਿਹਾ ਮੈਨੂੰ ਭਗਤਾਂ ਦੀ ਸਦਾ ਲੋੜ, ਬਿਨ ਭਗਤਾਂ ਮੇਰੀ ਮਾਤਲੋਕ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਾਲਮੀਕ ਕਿਹਾ ਮੇਰੀ ਹੋਰ ਅਰਜ਼, ਤੇਰੇ ਅਗੇ ਅਰਜ਼ੋਈਆ। ਜੇ ਤੂੰ ਭਗਤਾਂ ਵੰਡੇਂ ਦਰਦ, ਦੁਖੀਆਂ ਦੁਖ ਗਵਾਈਆ। ਆਪਣੇ ਨਾਲ ਕਰ ਕੇ ਲਿਖਤ ਪੜ੍ਹਤ, ਸਿਧਾ ਜੋੜ ਜੁੜਾਈਆ । ਕਿਸੇ ਦਾ ਭਰਨ ਨਾ ਦੇਵੇਂ ਧੜਤ, ਮਜ਼ਦੂਰੀ ਅਵਰ ਨਾ ਕੋਇ ਕਰਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਨਿਰਗੁਣ ਨਿਰੰਕਾਰ ਨਿਰਾਕਾਰ ਹੋ ਕੇ ਆਵਾਂ ਪਰਤ, ਪਤਿਪਰਮੇਸ਼ਵਰ ਰੂਪ ਵਟਾਈਆ। ਬਾਲਮੀਕ ਤੇਰੇ ਦਵਾਰੇ ਤੇ ਜਨ ਭਗਤਾਂ ਕੋਲੋਂ ਆਪਣੇ ਸਿਰ ਤੇ ਰਖਾਵਾਂ ਖੜਗ, ਭੈ ਵਿਚ ਭਗਤਾਂ ਸੇਵ ਕਮਾਈਆ । ਬਣ ਕੇ ਜੋਧਾ ਸੂਰਬੀਰ ਮਰਦਾਨਾ ਮਰਦ, ਮਦਦ ਕਰਾਂ ਥਾਉਂ ਥਾਈਂਆ। ਭਗਤ ਉਧਾਰਦਿਆਂ ਮੇਰਾ ਕੀ ਹੋਣਾ ਹਰਜ, ਹਾਜ਼ਰ ਹਜ਼ੂਰ ਹੋ ਕੇ ਦਰਸ ਦਿਆਂ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਲਹਿਣੇ ਬਿਨ ਲਹਿਣਿਉਂ ਝੋਲੀ ਪਾਈਆ। ਬਾਲਮੀਕ ਕਿਹਾ ਇਕ ਹੋਰ ਸੰਦੇਸ਼ਾ, ਧੁਰ ਦਰਬਾਰੀ ਦਿਆਂ ਜਣਾਈਆ। ਕੀ ਧਾਰੇਂ ਆਪਣਾ ਭੇਸਾ, ਨਿਰਗੁਣ ਸਾਹਿਬ ਦੇ ਸਮਝਾਈਆ । ਪੁਰਖ ਅਕਾਲ ਕਿਹਾ ਪਹਿਲੋਂ ਸੁਤ ਬਣਾਵਾਂ ਦਸ ਦਸਮੇਸ਼ਾ, ਦਹਿ ਦਿਸ਼ਾ ਵਜੇ ਵਧਾਈਆ। ਉਸ ਦੇ ਅੰਦਰ ਬਾਹਰ ਰਹਾਂ ਹਮੇਸ਼ਾ, ਘੜੀ ਪਲ ਵਿਛੜ ਨਾ ਜਾਈਆ। ਜਿਸ ਵੇਲੇ ਮਾਛੂਵਾੜੇ ਸੁਆਵਾਂ ਸੂਲਾਂ ਸੇਜਾ, ਜੰਗਲਾਂ ਵਿਚ ਫਿਰਾਈਆ। ਸਚ ਸੰਦੇਸ਼ਾ ਇਕੋ ਭੇਜਾਂ, ਧੁਰ ਦਾ ਹੁਕਮ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਬਾਲਮੀਕ ਕਿਹਾ ਪ੍ਰਭ ਮੇਰੀ ਮੰਨ, ਦੋਏ ਜੋੜ ਸੀਸ ਨਿਵਾਈਆ। ਆਪਣੇ ਸੀਸ ਤਾਜ ਉਹੋ ਬੰਨ੍ਹ, ਮੈਂ ਵੇਖ ਕੇ ਖ਼ੁਸ਼ੀ ਮਨਾਈਆ। ਤੇਰੇ ਹੁੰਦਿਆਂ ਪਾਤਸ਼ਾਹ ਤੇਰੇ ਭਗਤਾਂ ਦੇਵੇ ਕੋਇ ਨਾ ਡੰਨ, ਡੰਕਾ ਹੋਰ ਨਾ ਕੋਇ ਵਜਾਈਆ। ਸਾਰੇ ਰਸਨਾ ਕਹਿਣ ਧੰਨ ਧੰਨ, ਪ੍ਰਭੂ ਧੰਨ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਹਿਣਾ ਝੋਲੀ ਪਾਈਆ। ਪੁਰਖ ਅਕਾਲ ਕਿਹਾ ਮੈਂ ਸੁਹੌਣਾ ਸੀਸ, ਦੇਵਾਂ ਮਾਣ ਵਡਿਆਈਆ। ਰੂਪ ਧਰ ਕੇ ਹਰਿ ਜਗਦੀਸ਼, ਜਗਦੀਸ਼ਰ ਖੇਲ ਵਖਾਈਆ। ਸਭ ਤੋਂ ਵਖਰੀ ਨਿਰਾਲੀ ਚਲਾ ਕੇ ਰੀਤ, ਧੁਰ ਦਾ ਹੁਕਮ ਦਿਆਂ

ਵਰਤਾਈਆ। ਸਿੱਧੀ ਭਗਤਾਂ ਨਾਲ ਕਰ ਕੇ ਪ੍ਰੀਤ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਮੇਰਾ ਭਗਤ ਨਾ ਕੋਇ ਜਾਏ ਮੰਦਰ ਮਸੀਤ, ਸ਼ਿਵਦਵਾਲਾ ਮਠ ਕਿਸੇ ਕੰਮ ਨਾ ਆਈਆ। ਉਹਨਾਂ ਦੇ ਅੰਦਰ ਵੜ ਕੇ ਦੱਸਾਂ ਆਪਣਾ ਗੀਤ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਰਹਿਮਤ ਨਾਲ ਕਰਾਂ ਬਖ਼ਸ਼ੀਸ਼, ਬਖ਼ਸ਼ਿਸ਼ ਸਭ ਦੀ ਝੋਲੀ ਪਾਈਆ। ਬਾਲਮੀਕ ਦੀ ਰੋ ਕੇ ਨਿਕਲੀ ਚੀਕ, ਉਚੀ ਕੂਕ ਸੁਣਾਈਆ । ਵੇਖੀਂ ਕਿਤੇ ਮੇਰੇ ਵਾਂਗ ਨਾ ਪਾਈਂ ਕਿਸੇ ਦੀ ਲੰਮੀ ਤਰੀਕ, ਅਧਵਾਟਿਆਂ ਵਿਚ ਫਿਰਾਈਆ। ਬਿਨ ਤੇਰੀ ਕਿਰਪਾ ਕਾਇਆ ਕਿਸੇ ਨਾ ਹੋਵੇ ਠੰਡੀ ਸੀਤ, ਕੋਟਨ ਕੋਟ ਗਏ ਧੂਣੀਆਂ ਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਨਾਲ ਮਿਲਾਈਆ। ਸ੍ਰੀ ਭਗਵਾਨ ਕਹੇ ਸੁਣ ਬਾਲਮੀਕ ਸੁਹੇਲੇ, ਸਚ ਦਿਆਂ ਜਣਾਈਆ। ਤੂੰ ਇੱਕੀ ਸਾਲ ਰਹਿਣਾ ਬੇਲੇ, ਨਾਤਾ ਜਗਤ ਨਾਲੋਂ ਤੁੜਾਈਆ। ਤੇਰੇ ਕੋਲ ਰਹਿਣੇ ਦੋ ਲੇਲੇ, ਜਿਨ੍ਹਾਂ ਦੀ ਬਕਰੀ ਇਕੋ ਮਾਈਆ। ਉਹਨਾਂ ਦੇ ਨਾਲ ਖੇਲ ਪ੍ਰਭੂ ਖੇਲੇ, ਖ਼ਾਲਕ ਮਾਲਕ ਦਇਆ ਕਮਾਈਆ। ਓਧਰੋਂ ਸ਼ਿਕਾਰ ਖੇਲਣ ਵਾਲੇ ਹੱਥੀਂ ਫੜ ਕੇ ਆਵਣ ਨੇਜ਼ੇ, ਬਲਮਾਂ ਨਾਉਂ ਧਰਾਈਆ। ਜੀਵ ਮਾਰਨੇ ਜਿਨ੍ਹਾਂ ਦੇ ਪੇਸ਼ੇ, ਤੇਰੇ ਵਾਲੀ ਅਦਾ ਰਖਾਈਆ। ਜਿਸ ਵੇਲੇ ਆਵਣ ਤੇਰੇ ਨੇੜੇ, ਤੂੰ ਹੱਥ ਦੇਣਾ ਉਠਾਈਆ। ਓਹ ਮਿਤਰੋ ਦੋਸਤੋ ਸੱਜਣੋ ਮੈਂ ਵੀ ਮਨੁਸ਼ ਲੁੱਟੇ ਬਥੇਰੇ, ਮਗਰ ਕੰਮ ਕੋਈ ਨਾ ਆਈਆ। ਕਿਉਂ ਝੂਠੇ ਕਰਦੇ ਝੇੜੇ, ਝਗੜਾ ਦਿਓ ਮੁਕਾਈਆ। ਆਉ ਵੇਖੋ ਅੰਦਰ ਵੜ ਕੇ ਮੇਰੇ ਖੇੜੇ, ਕੁੰਡੀ ਖਿੜਕੀ ਦਿਆਂ ਖੁਲ੍ਹਾਈਆ। ਓਨੇ ਚਿਰ ਨੂੰ ਇਕ ਜੰਗਲ ਵਿਚੋਂ ਆਇਆ ਸ਼ੇਰੇ, ਆਪਣੀ ਭਬਕ ਲਗਾਈਆ। ਓਥੇ ਆ ਗਏ ਸਾਰੇ ਘੇਰੇ, ਪੱਲੂ ਸਕੇ ਨਾ ਕੋਇ ਛੁਡਾਈਆ। ਹਕ਼ੀਕ਼ਤ ਹਕ ਕਿਹੜਾ ਨਬੇੜੇ, ਮਾਰਨ ਆਏ, ਮੌਤ ਸਾਨੂੰ ਅਗੇ ਰਹੀ ਡਰਾਈਆ। ਓਧਰੋਂ ਇਕ ਰਿਖੀ ਆ ਜਾਏ ਓਸੇ ਡੇਰੇ, ਹੱਥ ਕਰਮੰਡਲੀ ਇਕ ਰਖਾਈਆ। ਢੋਲਾ ਗਾਵੇ ਮੇਰੇ ਮੇਰੇ, ਸੋਹੰ ਰਾਗ ਅਲਾਈਆ। ਹੱਥੋਂ ਉਹਨਾਂ ਦੇ ਡਿਗ ਪਏ ਨੇਜ਼ੇ, ਨਿਗਾਹ ਦਿਤੀ ਬਦਲਾਈਆ। ਨੇਤਰ ਨੀਵਾਂ ਹੋ ਕੇ ਵੇਖੇ, ਅੱਖ ਨਾ ਕੋਇ ਉਠਾਈਆ। ਬਾਲਮੀਕ ਤਕਿਆ ਪ੍ਰਭ ਚੜ੍ਹਿਆ ਆਤਮ ਸੇਜੇ, ਸੋਹਣਾ ਜੋੜ ਜੁੜਾਈਆ। ਓਸ ਸ਼ੇਰ ਨੇ ਕਿਹਾ ਮੇਰੇ ਕਿਸ ਬਿਧ ਲੱਗਣ ਲੇਖੇ, ਲੇਖਾ ਦਏ ਚੁਕਾਈਆ। ਬਲਮੀਕ ਕਿਹਾ ਜਿਹੜਾ ਮੈਨੂੰ ਏਥੇ ਭੇਜੇ, ਓਹ ਲਹਿਣੇ ਰਿਹਾ ਮੁਕਾਈਆ। ਧੁਰ ਦੀ ਆਵਾਜ਼ ਆਈ ਕਲਜੁਗ ਅੰਤਮ ਰਖੇ ਚੇਤੇ, ਅਭੁਲ ਭੁਲ ਕਦੇ ਨਾ ਜਾਈਆ । ਜਿਸ ਵੇਲੇ ਬਾਲਮੀਕ ਪਾਲ ਸਿੰਘ ਹੋ ਕੇ ਪ੍ਰਭ ਨੂੰ ਪਹਿਲੀ ਵਾਰ ਵੇਖੇ, ਨੇਤਰ ਨੈਣਾਂ ਨਾਲ ਮਿਲਾਈਆ। ਉਹੋ ਸ਼ੇਰ ਫਿਰ ਦਰਵਾਜ਼ੇ ਉਤੇ ਖੜਾ ਪ੍ਰਭ ਨੇ ਪਾਏ ਭੁਲੇਖੇ, ਭੁਲੇਖੇ ਵਾਲਾ ਬੇਪਰਵਾਹੀਆ। ਬਿਨਾ ਹਿਸਾਬ ਕਿਤਾਬ ਪਰਦਾ ਫੋਲ ਨਾ ਖੋਲ੍ਹੇ ਭੇਤੇ, ਆਦਿ ਜੁਗਾਦੀ ਸਭ ਕੁਛ ਆਪਣੇ ਵਿਚ ਬੰਦ ਰਖਾਈਆ। ਓਸੇ ਦਾ ਕਾਰਨ ਹਰਿਸੰਗਤ ਹਰਿਭਗਤ ਸਾਚੇ ਸੰਤ ਨਿਜ ਨੇਤਰ ਨਰ ਨਰਾਇਣ ਆਪ ਪੇਖੇ, ਪੇਖ ਪੇਖ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਬਾਲਮੀਕ ਇਕ ਹੋਰ ਮੰਗ ਮੰਗੀ, ਆਪਣੀ ਆਸ ਰਖਾਈਆ। ਪ੍ਰਭੂ ਦੱਸ ਮੇਰਾ ਫੇਰ ਹੋਵੇ ਕੌਣ ਸੰਗੀ, ਜੋ ਤੇਰਾ ਜੋੜ ਜੁੜਾਈਆ। ਸ੍ਰੀ ਭਗਵਾਨ ਕਿਹਾ ਓਸ ਅਜੇ ਰੰਬੀ ਨਹੀਂ ਚੰਡੀ, ਤਿੱਖੀ ਆਰ ਨਾ ਕੋਇ ਕਰਾਈਆ। ਓਸ ਦੀ ਮਾਂ ਅਜੇ ਨਹੀਂ ਜੰਮੀਂ, ਜਿਸ ਨੇ ਪੁੱਤਰ ਜੰਮਣਾ ਨੂਰ ਨੁਰਾਨਾ ਨੂਰ ਖ਼ੁਦਾਈਆ। ਉਸ ਨੇ ਬਣਨਾ ਤੇਰਾ ਤਨੀ, ਮੇਲਾ ਸਹਿਜ ਸੁਭਾਈਆ। ਘੁਟ ਕੇ ਬੰਨ੍ਹਣੀ ਗੰਢ ਕੰਨੀ, ਖੁਲ੍ਹ ਕਦੇ ਨਾ ਜਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖੇ ਪਾਈਆ। ਬਾਲਮੀਕ ਕਿਹਾ ਪ੍ਰਭੂ ਮੈਨੂੰ ਆਇਆ ਇਕ ਖ਼ਿਆਲ, ਖ਼ਿਮਾ ਕਰ ਕੇ ਦੇਣਾ ਜਣਾਈਆ। ਥੋੜ੍ਹਾ ਮੈਨੂੰ ਦੱਸ ਦੇ ਉਹਦਾ ਅਹਿਵਾਲ, ਮੈਂ ਨਿਸ਼ਾਨੀਆਂ ਤੋਂ ਲਵਾਂ ਪਹਿਚਾਣ, ਆਪਣੀ ਪਹਿਚਾਣ ਉਹਦੇ ਨਾਲ ਮਿਲਾਈਆ। ਅਬਿਨਾਸ਼ੀ ਕਰਤੇ ਕਿਹਾ ਹੋ ਕੇ ਮਿਹਰਵਾਨ, ਮਿਹਰ ਨਜ਼ਰ ਟਿਕਾਈਆ। ਬੰਦਿਆਂ ਵਰਗਾ ਬੰਦਾ ਇਨਸਾਨ, ਪੰਜਾਂ ਤੱਤਾਂ ਵਾਲਾ ਰੂਪ ਵਟਾਈਆ। ਉਸ ਦੇ ਅੰਦਰ ਨੂਰ ਮਹਾਨ, ਸਚ ਪ੍ਰੇਮ ਸ੍ਰੀ ਭਗਵਾਨ, ਰਸਨਾ ਬੋਲੇ ਨਾ ਕੋਇ ਜ਼ਬਾਨ, ਸਤਿ ਸਰੂਪੀ ਨਜ਼ਰੀ ਆਈਆ। ਗੁਰਮੁਖ ਸਿੰਘ ਕਹਿ ਕੇ ਮਾਪੇ ਉਹਨੂੰ ਬੁਲਾਣ, ਭਾਈ ਭੈਣ ਕਹਿਣ ਸਾਡਾ ਨਾਤਾ ਜੁੜਿਆ ਜਹਾਨ, ਨਾਰ ਕਹੇ ਸੁਹਾਗੀ ਕੰਤ ਮਿਲਿਆ ਆਣ, ਬਟਵਾਰੇ, ਪੁਰਖ ਅਬਿਨਾਸ਼ੀ ਉਹਨੂੰ ਕਹੇ ਇਹ ਭਗਤਾਂ ਦਾ ਨਿਸ਼ਾਨ, ਨਿਸ਼ਾਨਾ ਉਚਾ ਨਜ਼ਰੀ ਆਈਆ। ਜਿਸ ਦਾ ਲੇਖਾ ਪਰੇ ਜ਼ਿਮੀਂ ਅਸਮਾਨ, ਤਬਕ ਸਬਕ ਪੜ੍ਹ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਬਾਲਮੀਕ ਕਹੇ ਪ੍ਰਭ ਮੇਲ ਕਿਵੇਂ ਮਿਲਦਾ, ਸਤਿ ਸਚ ਦੇ ਸਮਝਾਈਆ। ਭੇਵ ਖੁਲ੍ਹੇ ਕਿਵੇਂ ਦਿਲ ਦਾ, ਆਸ ਆਸ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਕਿਹਾ ਬਿਨ ਹੁਕਮੋਂ ਕੋਈ ਨਾ ਹਿਲਦਾ, ਵੇਸ ਅਵੇਸ ਨਾ ਕੋਇ ਵਟਾਈਆ । ਜਿਸ ਵੇਲੇ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲ ਖੇਲਦਾ, ਭਗਤ ਭਗਵੰਤ ਲਏ ਪਰਗਟਾਈਆ। ਓਹ ਮਾਲਕ ਬਣਾ ਕੇ ਸੱਜਣ ਸੁਹੇਲ ਦਾ, ਸੰਤ ਸੁਹੇਲੇ ਲਏ ਉਠਾਈਆ। ਇਹ ਰੰਗ ਵਖਰਾ ਓਸ ਨਵੇਲ ਦਾ, ਜੋ ਸਚਖੰਡ ਬੈਠਾ ਬੇਪਰਵਾਹੀਆ। ਓਸ ਦੇ ਹੱਥ ਪਰਚਾ ਪਾਸ ਫ਼ੇਲ ਦਾ, ਜੋ ਅੰਦਰ ਬਾਹਿਰ ਗੁਪਤ ਜ਼ਾਹਿਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਵਡਿਆਈਆ । ਬਾਲਮੀਕ ਕਿਹਾ ਕੀ ਓਹ ਸੋਹਣਾ ਚੰਗਾ, ਚੰਗੀ ਤਰਾ ਦੇ ਜਣਾਈਆ। ਸ੍ਰੀ ਭਗਵਾਨ ਕਿਹਾ ਜਿਸ ਦੀ ਸੇਵਾ ਕਰਨ ਗਿਆ ਗੰਗਾ, ਕਸੀਰਾ ਕੰਗਣ ਰੂਪ ਵਟਾਈਆ। ਪ੍ਰਭ ਨੇ ਓਸ ਨੂੰ ਦਿਤਾ ਇਕ ਅਨੰਦਾ, ਨਿਜ ਆਤਮ ਰਸ ਚਖਾਈਆ। ਢੋਆ ਢੋਵਣ ਵਾਲਾ ਹੋਵੇ ਬੰਦਾ, ਪ੍ਰਭ ਦੀ ਬੰਦਗੀ ਵਿਚ ਸਮਾਈਆ। ਕੋਈ ਸਮਝ ਨਾ ਸਕੇ ਨੇਤਰ ਅੰਧਾ, ਭਗਤਾਂ ਮੇਲ ਮਿਲਾਈਆ। ਓਹ ਸੀਤਲ ਧਾਰ ਸਭ ਨਾਲੋਂ ਠੰਡਾ, ਸਾਂਤਕ ਸਤਿ ਵਰਤਾਈਆ । ਓਹ ਟੁੱਟੀਆਂ ਨੂੰ ਪਾਵੇ ਗੰਢਾਂ, ਪਾਨਹੀ ਗੰਢ ਕੇ ਝਟ ਲੰਘਾਈਆ। ਓਸ ਦਾ ਪੁਰਖ ਅਕਾਲ ਨਾਲ ਹੋਵੇ ਸੰਗਾ, ਸੋਹਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲਮੀਕ ਰਿਹਾ ਜਣਾਈਆ। ਬਾਲਮੀਕ, ਰਵਿਦਾਸ ਤੋਂ ਹੋਵੇ ਗੁਰਮੁਖ, ਗੁਰ ਸਤਿਗੁਰ ਦਏ ਵਡਿਆਈਆ। ਅੰਤਰ ਪ੍ਰਭ ਨੂੰ ਮਿਲਣ ਦੀ ਰਖੇ ਭੁਖ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜਿਸ ਦੇ ਨਾਲ ਮਿਲ ਕੇ ਧੁਰ ਦਾ ਮਿਲਦਾ ਸੁਖ, ਸੁਖ ਸਾਗਰ ਵਿਚ ਸਮਾਈਆ। ਜਿਸ ਦੀ ਭਾਗ ਲਗਣਾ ਕੁਖ, ਉਹ ਧੰਨ ਜਣੇਂਦੀ ਮਾਈਆ। ਓਸ ਦਾ ਸੋਹਣਾ ਲਾਡਲਾ ਪੁਤ, ਪਾਟੇ ਚੀਥੜ ਤਨ ਹੰਢਾਈਆ। ਬਾਕੀ ਦੀ ਲਿਵ ਜਨਮ ਤੋਂ ਬਾਅਦ ਜਾਵੇ ਛੁਟ, ਓਸ ਦੀ ਲਿਵ ਦੂਣ ਸਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁਛ ਭੇਵ ਦਏ ਖੁਲ੍ਹਾਈਆ। ਪੁਰਖ ਅਕਾਲ ਕਿਹਾ ਬਾਲਮੀਕ ਵੇਖ ਭੇਵ ਖੁਲ੍ਹਦਾ, ਹਰਿ ਪਰਦਾ ਆਪ ਉਠਾਈਆ। ਪੁਰਖ ਅਬਿਨਾਸ਼ੀ ਮਾਲਕ ਹੋਵੇ ਭਗਤਾਂ ਦੀ ਕੁਲ ਦਾ, ਕੁਲ ਮਾਲਕ ਦਇਆ ਕਮਾਈਆ। ਲਹਿਣਾ ਚੁਕਾਵੇ ਆਪਣੇ ਪਿਆਰ ਮੁਲ ਦਾ, ਘਰ ਸਾਚੇ ਜੋੜ ਜੁੜਾਈਆ । ਗੁਰਮੁਖ ਬੂਟਾ ਕਦੇ ਨਾ ਹੁਲਦਾ, ਪਤ ਟਹਿਣੀ ਦਏ ਮਹਿਕਾਈਆ।

ਦੋ ਜਹਾਨ ਫਲਦਾ ਫੁਲਦਾ, ਸੁਗੰਧੀ ਮਹਿਕ ਵਾਂਗ ਮਹਿਕਾਈਆ। ਗੁਲਸ਼ਨ ਅੰਦਰ ਗ਼ੁੰਚਾ ਅਗੰਮੀ ਖਿਲਦਾ, ਆਪਣਾ ਰੂਪ ਵਟਾਈਆ। ਸਾਚੇ ਕੰਡੇ ਤਰਾਜ਼ੂ ਤੁਲਦਾ, ਕੂੜੇ ਤੱਕੜ ਨਾ ਕੋਇ ਚੜ੍ਹਾਈਆ। ਰਸ ਮਿਲਦਾ ਪ੍ਰਭੂ ਦੇ ਨਾਮ ਜਪਿਆਂ ਬੁਲ ਦਾ, ਅੰਤਰ ਆਤਮ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਆਪਣੇ ਰੰਗ ਰੰਗਾਈਆ। ਬਲਮੀਕ ਕਿਹਾ ਕੀ ਹੋਰ ਵਡਿਆਈ, ਵਡ ਵੱਡੇ ਦੇ ਸਮਝਾਈਆ। ਸ੍ਰੀ ਭਗਵਾਨ ਕਿਹਾ ਜਦ ਮੇਰੀ ਵਾਰੀ ਆਈ, ਲੋਕਮਾਤ ਦਿਆਂ ਜਣਾਈਆ। ਜਿਨ੍ਹਾਂ ਬਖ਼ਸ਼ਾਂ ਸਚ ਸਰਨਾਈ, ਸਤਿ ਸਤਿਵਾਦੀ ਦਿਆਂ ਬਣਾਈਆ। ਆਤਮ ਪਰਮਾਤਮ ਕਰ ਕੁੜਮਾਈ, ਨਾਤਾ ਧੁਰ ਦਾ ਜੋੜ ਜੁੜਾਈਆ। ਸੋਹੰ ਢੋਲਾ ਰਾਗ ਸੁਣਾਈ, ਪੂਰਬ ਲੇਖਾ ਝੋਲੀ ਪਾਈਆ। ਆਤਮ ਧੁਨ ਕਰ ਸ਼ਨਵਾਈ, ਸੰਸਾ ਰੋਗ ਮਿਟਾਈਆ। ਰਵਿਦਾਸ ਚੁਮਾਰਾ ਲੇਖਾ ਦਏ ਲਿਖਾਈ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਵੇਲੇ ਵੀਹ ਸੌ ਇੱਕੀ ਬਿਕ੍ਰਮੀ ਆਈ, ਏਕੰਕਾਰ ਕਰੇ ਰੁਸ਼ਨਾਈਆ । ਤੇਰੀ ਇੱਕੀ ਸਾਲ ਦੀ ਘਾਲ ਲੇਖੇ ਲਾਈ, ਪੂਰਬ ਲਹਿਣਾ ਦਏ ਮੁਕਾਈਆ। ਭਗਤ ਸੁਹੇਲੇ ਸੰਗ ਬਣਾਈ, ਧੁਰ ਦਾ ਜੋੜ ਜੁੜਾਈਆ। ਦੂਰ ਦੁਰਾਡੇ ਨੇਰਨ ਨੇਰੇ ਇਕੱਠੇ ਕਰਕੇ ਲਿਆਏ ਗੁਸਾਈਂ, ਗਹਿਰ ਗੰਭੀਰ ਆਪਣੀ ਦਇਆ ਕਮਾਈਆ। ਪੂਰਬ ਜਨਮ ਦੇ ਵਿਛੜੇ ਨਾਲ ਮਿਲਾਈ, ਆਸਾ ਤ੍ਰਿਸ਼ਨਾ ਪੂਰ ਕਰਾਈਆ। ਨਾਨਕ ਦੀ ਲੇਖਣੀ ਲੇਖੇ ਲਾਈ, ਸਿੱਧਾਂ ਸਿਧਾ ਰਾਹ ਵਖਾਈਆ। ਔਹ ਵੇਖੋ ਸੱਤੇ ਬੈਠੇ ਚਾਈਂ ਚਾਈਂ, ਨੇਤਰ ਨੈਣਾਂ ਨੀਰ ਵਹਾਈਆ। ਗਿਧ ਕਹੇ ਮੈਨੂੰ ਮਿਲੀ ਵਡਿਆਈ, ਜਿਸ ਵਿਸ਼ਟੇ ਤੋਂ ਲਿਆ ਬਚਾਈਆ। ਮੱਖਣ ਲੁਬਾਣਾ ਕਹੇ ਮੈਂ ਵੇਖਾਂ ਆਪਣਾ ਭਾਈ, ਜੋ ਸਿੰਘ ਅਜਮੇਰ ਨਾਉਂ ਧਰਾਈਆ। ਕੋਇਲ ਕਹੇ ਮੈਂ ਗਾਵਾਂ ਚਾਈਂ ਚਾਈਂ, ਤੇਗ਼ ਬਹਾਦਰ ਦਾ ਬੇਟਾ, ਦੋ ਜਹਾਨਾਂ ਦਾ ਨੇਤਾ, ਭਗਤਾਂ ਦਾ ਮੀਤਾ, ਪੂਰਬ ਦਾ ਚੇਤਾ, ਵਿਚੋਂ ਖੇਤਾਂ ਆਪਣੇ ਨਾਲ ਮਿਲਾਈਆ। ਅਗੇ ਧੁਰ ਦਰਗਾਹ ਦਾ ਲੈ ਕੇ ਠੇਕਾ, ਜਨ ਭਗਤਾਂ ਸੁਨੇਹੜਾ ਇਕੋ ਭੇਜਾ, ਸੱਤ ਰੰਗ ਨਿਸ਼ਾਨਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਬਾਲਮੀਕ ਕਿਹਾ ਪ੍ਰਭ ਸਚ ਦ੍ਰਿੜਾ ਦੇ, ਦਿਆਲੂ ਹੋ ਕੇ ਦਇਆ ਕਮਾਈਆ। ਅੱਜ ਦਾ ਪੂਰਾ ਭੇਵ ਖੁਲ੍ਹਾ ਦੇ, ਕਿਉਂ ਸਤਾਰਾਂ ਪੋਹ ਮਿਲੀ ਵਡਿਆਈਆ। ਪੁਰਖ ਅਬਿਨਾਸ਼ੀ ਕਿਹਾ ਦੂਜੀ ਵਾਰ ਸਿਰ ਤੋਂ ਤਾਜ ਲਾਹ ਦੇ, ਪਰਦਾ ਦਿਆਂ ਉਠਾਈਆ। ਜਿਸ ਵੇਲੇ ਮੇਰੇ ਭਗਤ ਮੇਰਾ ਧਿਆਨ ਲਗਾਂਦੇ, ਮੈਂ ਨਿਉਂ ਨਿਉਂ ਕੇ ਉਹਨਾਂ ਚਰਨਾਂ ਉਤੇ ਸੀਸ ਟਿਕਾਈਆ। ਓਹ ਆਪਣੇ ਭੈ ਦਾ ਖੰਡਾ ਮੇਰੇ ਉਤੇ ਚਮਕਾਂਦੇ, ਪ੍ਰਭੂ ਭੁਲ ਕਦੇ ਨਾ ਜਾਈਆ। ਮੈਂ ਵੇਖਾਂ ਜੇ ਹੋਵਣ ਥੱਕੇ ਮਾਂਦੇ, ਫੜਕੇ ਆਪਣੇ ਗਲੇ ਲਗਾਈਆ। ਜੇ ਉਹ ਢੋਲੇ ਆਵਣ ਗਾਂਦੇ, ਗਹਿਰ ਗੰਭੀਰ ਹੋ ਕੇ ਦਰਸ ਦਿਖਾਈਆ। ਸਤਾਰਾਂ ਪੋਹ ਕਬੀਰ ਜੁਲਾਹਾ ਮਿਲਿਆ ਸੀ ਘਰ ਆਪਣਾਂ ਦੇ, ਆਪਣ ਦੇ ਅੰਦਰ ਦਰਸ਼ਨ ਪਾਈਆ। ਓਸ ਤੋਂ ਬਾਅਦ ਪਿਆਰ ਹੋਏ ਸੀ ਸਾਂਝੇ, ਸਗਲਾ ਸੰਗ ਨਿਭਾਈਆ। ਭਗਤ ਭਗਵਾਨ ਮਿਲ ਕੇ ਢੋਲੇ ਗਾਂਦੇ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਭੇਵ ਰਿਹਾ ਨਾ ਰਾਈਆ। ਇਕ ਦੂਜੇ ਤੋਂ ਬਲਿਹਾਰੀ ਬਲਿਹਾਰ ਬਲ ਬਲ ਜਾਂਦੇ, ਆਪ ਆਪਣਾ ਮੇਟ ਮਿਟਾਈਆ। ਵਕ਼ਤ ਸੁਹੰਜਣੇ ਸੋਹਣੇ ਸੁਹਾਂਦੇ, ਦੋ ਜਹਾਨ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀਆਂ ਮਨਾਂਦੇ, ਵਾਹਵਾ ਪ੍ਰਭੂ ਦੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਾਲਮੀਕ ਕਿਹਾ ਭਗਤਾਂ ਫ਼ਰਜ਼ ਤੈਨੂੰ ਝੁਕਣਾ, ਕਿਉਂ ਪ੍ਰਭੂ ਤੂੰ ਝੁਕ ਕੇ ਸੀਸ

ਨਿਵਾਈਆ। ਅਬਿਨਾਸ਼ੀ ਕਰਤੇ ਕਿਹਾ ਬਿਨ ਮੇਰੀ ਕਿਰਪਾ ਪੈਂਡਾ ਕਿਸੇ ਨਾ ਮੁਕਣਾ, ਭਗਤ ਨਜ਼ਰ ਕੋਇ ਨਾ ਆਈਆ। ਬਿਨ ਮਿਹਰਵਾਨ ਗੋਦੀ ਕਿਸੇ ਨਾ ਚੁਕਣਾ, ਕੂੜਾ ਨਾਤਾ ਜਗਤ ਲੋਕਾਈਆ। ਮੈਂ ਬਿਨ ਭਗਤਾਂ ਆਦਿ ਜੁਗਾਦਿ ਕਿਸੇ ਨਾ ਝੁਕਣਾ, ਹੰਕਾਰੀਆਂ ਮੇਟਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਭੇਵ ਚੁਕਾਈਆ। ਬਾਲਮੀਕ ਕਿਹਾ ਪ੍ਰਭ ਸੀਸ ਤਾਜ ਰਖ, ਮੇਰੀ ਮੰਨ ਅਰਜ਼ੋਈਆ। ਤੇਰਾ ਦਰਸ ਕਰਾਂ ਪ੍ਰਤੱਖ, ਸਾਖ਼ਿਆਤ ਤੂੰ ਹੀ ਨਜ਼ਰੀ ਆਈਆ । ਧੰਨ ਵਡਿਆਈ ਜੇ ਭਗਤਾਂ ਅਗੇ ਗਿਉਂ ਢਠ, ਢਠਿਆਂ ਲਏਂ ਉਠਾਈਆ। ਨਾਤਾ ਤੋੜ ਕੇ ਤੱਤ ਅੱਠ, ਨੌ ਦਵਾਰੇ ਪਾਰ ਲੰਘਾਈਆ। ਦਸਮ ਦਵਾਰੀ ਸੇਜ ਸੁਹਾ ਕੇ ਪਲੰਘ, ਰੰਗ ਆਪਣਾ ਦਏਂ ਰੰਗਾਈਆ। ਥੋੜ੍ਹਾ ਦੇ ਕੇ ਏਥੇ ਅਨੰਦ, ਫੇਰ ਅਗੇ ਲਏਂ ਚਲਾਈਆ। ਸੁੰਨ ਅਗੰਮ ਦਾ ਮੇਟ ਕੇ ਪੰਧ, ਥਿਰ ਘਰ ਸਾਚੇ ਦਏਂ ਵਡਿਆਈਆ। ਜਿਥੇ ਸ਼ਬਦ ਦੁਲਾਰਾ ਤੇਰਾ ਗਾਵੇ ਛੰਦ, ਸੋਹੰ ਢੋਲਾ ਰਾਗ ਅਲਾਈਆ। ਓਸ ਤੋਂ ਅਗੇ ਹੋਵੇ ਸੰਗ, ਸ਼ਬਦ ਧੁਨ ਰਾਗ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਸੋਭਾ ਪਾਈਆ । ਪੁਰਖ ਅਬਿਨਾਸ਼ੀ ਕਹੇ ਵੇਖ ਸੀਸ ਤਾਜ ਰਖਿਆ, ਰੱਖਿਆ ਕਰਾਂ ਹਰ ਘਟ ਥਾਈਂਆ। ਸ੍ਰਿਸ਼ਟ ਸਬਾਈ ਵੇਖ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਓਧਰੋਂ ਗੋਬਿੰਦ ਖੋਲ੍ਹ ਵਖਾਈ ਚਿਠੀਆ, ਜਿਸ ਦਾ ਅੰਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚਿਠੀ ਵਿਚੋਂ ਲੱਭਾ ਇਕ ਨਿਸ਼ਾਨ, ਸਚ ਨਿਸ਼ਾਨਾ ਦਏ ਜਣਾਈਆ। ਜਿਸ ਵੇਲੇ ਕਿਰਪਾ ਕਰੇ ਸ੍ਰੀ ਭਗਵਾਨ, ਵੀਹ ਸੌ ਇੱਕੀ ਮਿਲੇ ਵਡਿਆਈਆ। ਉਹ ਭਗਤ ਸੁਹੇਲਾ ਇਕ ਅਕੇਲਾ ਸਾਚੇ ਸੰਤਾਂ ਮਿਲੇ ਆਣ, ਨਿਰਗੁਣ ਆਪਣਾ ਫੇਰਾ ਪਾਈਆ। ਮਿਹਰਵਾਨ ਹੋ ਕੇ ਦੇਵੇ ਦਾਨ, ਦਾਤਾ ਹੋ ਕੇ ਦਇਆ ਕਮਾਈਆ। ਜੁਗ ਜਨਮ ਦੇ ਵਿਛੜੇ ਇਕੱਠੇ ਕੀਤੇ ਆਣ, ਸਚ ਦਵਾਰੇ ਲਏ ਬਹਾਈਆ। ਪਹਿਲੋਂ ਬਾਲਮੀਕ ਦੀਆਂ ਆਸਾ ਮਨਸਾ ਪੂਰੀਆਂ ਕਰਕੇ ਵਿਚ ਜਹਾਨ, ਮਿਹਰਵਾਨ ਹੋ ਕੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਧਰਤ ਧਵਲ ਵੇਖ ਵਖਾਈਆ। ਪੋਹ ਸਤਾਰਾਂ ਵੇਖ ਕੇ ਧਰਨੀ, ਆਪਣਾ ਹਾਲ ਸੁਣਾਈਆ। ਓਧਰੋਂ ਗੁਰ ਅਵਤਾਰ ਪੀਰ ਪੈਗ਼ੰਬਰ ਡਿਗ ਪਏ ਚਰਨੀ, ਚਰਨੋਦਕ ਲੈ ਲੈ ਖ਼ੁਸ਼ੀ ਮਨਾਈਆ। ਓਧਰੋਂ ਵਿਸ਼ਨ ਬ੍ਰਹਮਾ ਸ਼ਿਵ ਆਪਣੀ ਦੱਸਣ ਕਰਨੀ, ਨਵ ਨੌ ਚਾਰ ਜੋ ਸੇਵ ਕਮਾਈਆ। ਓਧਰੋਂ ਦੇਵਤ ਸੁਰ ਪੁਛਣ ਆਪਣੀ ਮਰਨੀ, ਕਿਸ ਬਿਧ ਲੇਖੇ ਦਏ ਮੁਕਾਈਆ । ਓਧਰੋਂ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਹੇ ਤੇਰੀ ਕਿਹੜੀ ਤੁਕ ਪੜ੍ਹਨੀ, ਜੋ ਤੁਖ਼ਮ ਤਾਸੀਰ ਤੇਰੇ ਨਾਲ ਮਿਲਾਈਆ। ਓਧਰੋਂ ਤ੍ਰੈਗੁਣ ਮਾਇਆ ਪੰਜ ਤਤ ਪ੍ਰਕਿਰਤੀ ਦਵਾਰੇ ਆਈ ਡਰਦੀ, ਮਰਦੀ ਮਰਦੀ ਹਾਲ ਸੁਣਾਈਆ। ਮੈਂ ਦੋ ਜਹਾਨਾਂ ਵਿਚ ਕੋਈ ਜ਼ਾਤ ਨਾ ਵੇਖੀ ਜੋ ਤੇਰੇ ਅਗੇ ਅੜਦੀ, ਜੋ ਨਿਉਂ ਨਿਉਂ ਨਾ ਤੇਰੇ ਅਗੇ ਸੀਸ ਝੁਕਾਈਆ। ਕਲਮਾ ਕਾਇਨਾਤ ਕਹੇ ਤੇਰੇ ਹੁਕਮ ਤੋਂ ਬਿਨਾ ਰਸੂਲਾਂ ਦੀ ਆਸਾ ਨਿਮਾਜ਼ ਕੋਇ ਨਾ ਪੜ੍ਹਦੀ, ਸਜਦਾ ਸੀਸ ਨਾ ਕੋਇ ਨਿਵਾਈਆ। ਸੁਰਤੀ ਕਿਸੇ ਨਾ ਹੁੰਦੀ ਮਾਲਕ ਆਪਣੇ ਘਰ ਦੀ, ਦਰ ਦਰ ਧੱਕੇ ਖਾਈਆ। ਪ੍ਰਭ ਘੜੀ ਸੁਹੰਜਣੀ ਦੱਸ ਆਪਣਾ ਖੇਲ ਕਰਨ ਦੀ, ਕਰਤੇ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਕਹੇ ਮੈਂ ਦੱਸਾਂ ਮਹਿਬੂਬ, ਮੁਹੱਬਤ ਵਿਚ ਜਣਾਈਆ। ਜੋ ਵਸੇ

ਮਹਲ ਅਟਲ ਉਚ ਅਰੂਜ, ਅਰਸ਼ ਫ਼ਰਸ਼ ਸਮਝ ਕੋਇ ਨਾ ਪਾਈਆ। ਜੋ ਦਰਗਾਹ ਸਾਚੀ ਮੁਕਾਮੇ ਹੱਕ ਵਸੇ ਮਹਿਫ਼ੂਜ਼, ਹਿਫ਼ਾਜ਼ਤ ਅਵਰ ਨਾ ਕੋਇ ਜਣਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਸਮਝੇ ਨਾ ਕੋਈ ਹਦੂਦ, ਬੇਹਦ ਬੇਪਰਵਾਹੀਆ। ਜਹਾਂ ਤਕੋ ਤਹਾਂ ਸਦਾ ਮੌਜੂਦ, ਦੋ ਜਹਾਨਾਂ ਰਿਹਾ ਸਮਾਈਆ। ਸਦੀ ਵੀਹਵੀਂ ਪਿਛਲਾ ਹੁਕਮ ਕਰੇ ਮੌਕੂਫ਼, ਮੁਕੰਮਲ ਆਪਣਾ ਹੁਕਮ ਜਣਾਈਆ। ਜਿਸ ਦੀ ਸਿਫ਼ਤ ਕਲਮਿਆਂ ਕਲਾਮਾਂ ਨਗ਼ਮਿਆਂ ਨਾਮਾਂ ਵਿਚ ਲਿਖਦੇ ਆਏ ਹਰੂਫ਼, ਹਜ਼ਰਤ ਪੈਗ਼ੰਬਰ ਕਰ ਕੇ ਗਏ ਪੜ੍ਹਾਈਆ। ਸੋ ਆਪਣੀ ਕਰਨੀ ਵਿਚ ਹੋਇਆ ਮਸਰੂਫ਼, ਸਾਹਿਬ ਮੁਸਾਹਿਬ ਹੋ ਕੇ ਸੇਵ ਕਮਾਈਆ। ਜਨ ਭਗਤਾਂ ਦੇਣ ਆਇਆ ਸਬੂਤ, ਸਾਬਤ ਸੂਰਤ ਇਕ ਵਖਾਈਆ। ਬਾਹਰੋਂ ਤਕੋ ਤੱਤਾਂ ਵਾਲਾ ਕਲਬੂਤ, ਅੰਦਰ ਨਾ ਆਦਮ ਜੇ ਵੇਖੋ ਤੇ ਖ਼ਾਦਮ ਨਜ਼ਰੀ ਆਈਆ। ਜਿਸ ਨੇ ਭਗਤਾਂ ਕੀਤਾ ਤੁਆਵਣ, ਲੇਖਾ ਚੁਕਾਇਆ ਬਲ ਰਾਜਾ ਬਾਵਨ, ਸੱਤ ਰੰਗ ਹੱਥ ਝੁਲਾਈਆ। ਗੁਰ ਅਵਤਾਰ ਪੈਗ਼ੰਬਰ ਭਗਤ ਕਹਿਣ ਇਕਾਵਨ, ਏਕੰਕਾਰ ਤੇਰੀ ਸਰਨਾਈਆ। ਸਰਬ ਸਵਾਮੀ ਭਗਤਨ ਪਕੜੀਂ ਦਾਮਨ, ਪਲੂ ਗੰਢ ਬੰਧਾਈਆ। ਅਸੀਂ ਵੇਖਿਆ ਤੂੰ ਸਭ ਦੇ ਸਾਹਮਣੇ ਹੋਵੇਂ ਜ਼ਾਮਨ, ਜ਼ੁਮੇਂਵਾਰੀ ਆਪਣੇ ਉਤੇ ਟਿਕਾਈਆ। ਨਾ ਕੋਈ ਸ਼ੱਤਰੀ ਰਿਹਾ ਬ੍ਰਾਹਮਣ, ਸ਼ੂਦਰ ਵੈਸ਼ ਦਿਤੇ ਮਿਟਾਈਆ। ਕਲਜੁਗ ਵੇਖ ਅੰਧੇਰੀ ਸ਼ਾਮਨ, ਸਾਚਾ ਚੰਦ ਕੀਤਾ ਰੁਸ਼ਨਾਈਆ। ਨੂਰ ਨੁਰਾਨਾ ਕੋਟਨ ਭਾਨਣ, ਸੂਰਜ ਚੰਦ ਨੈਣ ਸ਼ਰਮਾਈਆ । ਭਗਤ ਭਗਵਾਨ ਮਿਲ ਮਿਲ ਦਰਸ਼ਨ ਪਾਵਣ, ਪਤਿਤ ਪੁਨੀਤ ਰੂਪ ਵਟਾਈਆ। ਮਨ ਹੰਕਾਰੀ ਰਹੇ ਨਾ ਰਾਵਣ, ਕੂੜੀ ਲੰਕਾ ਗੜ੍ਹ ਤੁੜਾਈਆ। ਸੁਰਤੀ ਸ਼ਬਦੀ ਮੇਲ ਕੇ ਕਾਹਨਣ, ਘਨਈਆ ਬੰਸਰੀ ਨਾਮ ਸਚ ਸੁਣਾਈਆ। ਨਾਮ ਦ੍ਰਿੜਾ ਕੇ ਧੁਰ ਦਾ ਸਤਿ ਨਾਮਨ, ਨਮੋ ਨਮੋ ਦਏ ਸਮਝਾਈਆ। ਡੰਕਾ ਵਜੇ ਦੋ ਜਹਾਨਣ, ਫ਼ਤਹਿ ਇਕੋ ਹੱਥ ਰਖਾਈਆ । ਜਨ ਭਗਤ ਸੁਹੇਲਾ ਬਣ ਕੇ ਆਇਆ ਤਾਰਨ, ਜਗਤ ਦੁਹੇਲਾ ਵਕ਼ਤ ਚੁਕਾਈਆ। ਲੱਖ ਚੁਰਾਸੀ ਵਿਚੋਂ ਆਇਆ ਉਭਾਰਨ, ਫੜ ਬਾਹੋਂ ਪਾਰ ਕਰਾਈਆ। ਆਇਆ ਪੈਜ ਸਵਾਰਨ, ਸਿਰ ਆਪਣਾ ਹੱਥ ਟਿਕਾਈਆ। ਵਿਛੜੇ ਆਇਆ ਮਿਲਾਵਣ, ਮਿਲਣੀ ਜਗਦੀਸ਼ ਕਰਾਈਆ। ਤ੍ਰਿਸ਼ਨਾ ਮੇਟਣ ਆਇਆ ਤਾਮਨ, ਤ੍ਰਿਖਾ ਦੂਰ ਕਰਾਈਆ। ਦੇਵਣ ਆਇਆ ਨਾਮ ਨਿਧਾਨਣ, ਨਿਜ ਆਤਮ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਲਮੀਕ ਕਹੇ ਮੈਂ ਬਣਿਆ ਪਾਲ, ਪ੍ਰਿਤਪਾਲਕ ਤੇਰੀ ਸਰਨਾਈਆ। ਮੈਨੂੰ ਖ਼ੁਸ਼ੀ ਹੋਈ ਮੈਂ ਤਕੇ ਤੇਰੇ ਲਾਲ, ਜੋ ਸਨਮੁਖ ਸੋਭਾ ਪਾਈਆ। ਜਿਨ੍ਹਾਂ ਦੇ ਪਿਛੇ ਪੂਰਬ ਜਨਮ ਦੇ ਰਸਤਿਆਂ ਵਿਚ ਬੈਠੇ ਕੀਤੇ ਬਹਾਲ, ਬਾਹਰੋਂ ਫੜ ਕੇ ਨਾਲ ਲਿਆਈਆ। ਉਹਨਾਂ ਦਾ ਮਿਲ ਕੇ ਵਜੇ ਤਾਲ, ਨਿਰਗੁਣ ਸਰਗੁਣ ਦੋਹਰੀ ਚੋਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਪਾਲ ਸਿੰਘ ਕਹੇ ਮੈਂ ਵੇਖਿਆ ਖ਼ੁਦ, ਨੇਤਰ ਅੱਖ ਖੁਲ੍ਹਾਈਆ। ਜੋ ਸਤਾਰਾਂ ਪੋਹ ਇਸ ਭੂਮਿਕਾ ਗਏ ਪੁਜ, ਆਪਣਾ ਪੰਧ ਮੁਕਾਈਆ। ਉਹ ਪਾਣੀ ਦਾ ਪਾਣੀ ਨਹੀਂ ਵਿਰੋਲਿਆ ਚਿੱਟਾ ਦੁੱਧ, ਸਤਿ ਸਰੂਪ ਨਜ਼ਰੀ ਆਈਆ। ਉਹਨਾਂ ਦਾ ਭੇਵ ਪਿਛਲਾ ਕੁਝ, ਕਛ ਮਛ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਝੋਲੀ ਪਾਈਆ। ਭਗਵਾਨ ਕਹੇ ਸੁਣ ਬਾਲਮੀਕ ਬਟਵਾਰੇ, ਬਜਵਾੜੇ ਦਿਆਂ ਜਣਾਈਆ। ਜਿਹੜੇ ਲੁੱਟੇ ਦਿਨ ਦਿਹਾੜੇ, ਉਹ ਰਾਤੀਂ ਸਾਰੇ ਪਾਰ ਲੰਘਾਈਆ। ਦੋਵੇਂ ਇਕੱਠੇ ਹੋ ਗਏ ਇਕ ਕਿਨਾਰੇ, ਜਿਨ੍ਹਾਂ ਦਾ ਤਟ

ਬਣਿਆ ਇਕ ਬੇਪਰਵਾਹੀਆ। ਇਕੱਠੇ ਕੀਤੇ ਏਕੰਕਾਰੇ, ਅਕਲ ਕਲ ਆਪ ਵਰਤਾਈਆ। ਮੁਫ਼ਲਿਸ ਗ਼ਰੀਬ ਦਰ ਆਏ ਸਾਰੇ ਪਾਰ ਉਤਾਰੇ, ਅਧਵਿਚਕਾਰ ਨਾ ਕੋਇ ਰਖਾਈਆ। ਕੀ ਹੋਇਆ ਜੇ ਕਬੀਰ ਚੜ੍ਹ ਕੇ ਆਪਣੇ ਮਹਲ ਮੁਨਾਰੇ, ਉਚੀ ਕੂਕ ਦਿਤਾ ਸੁਣਾਈਆ। ਰਵਿਦਾਸ ਨਾਲ ਰਖ ਕੇ ਰੰਬੀ ਆਰੇ, ਚਮਿਆਰੇ ਚੰਮ ਦ੍ਰਿਸ਼ਟੀ ਦਿਤੀ ਗਵਾਈਆ। ਜਿਨ੍ਹਾਂ ਦੇ ਦਰ ਦਾ ਭਿਖਾਰੀ ਆਪ ਕਰਤਾਰੇ, ਕ਼ੁਦਰਤ ਕ਼ਾਦਰ ਵੇਖਣ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤਕ ਤਕ ਹਾਰੇ, ਨੇਤਰ ਨੈਣ ਅੱਖ ਖੁਲ੍ਹਾਈਆ। ਕੀ ਕਰੇ ਖੇਲ ਪਰਵਰਦਿਗਾਰੇ, ਮਹਿਬੂਬ ਮੁਹੱਬਤ ਵਿਚ ਸਮਾਈਆ। ਓਹ ਵਾਹਵਾ ਗੋਬਿੰਦ ਬੋਲੇ ਇਕ ਜੈਕਾਰੇ, ਧੁਰ ਦਾ ਨਾਦ ਵਜਾਈਆ। ਜਿਸ ਹੇਮਕੁੰਡ ਬਰਫ਼ਾਂ ਵਿਚ ਠਾਰੇ, ਸੋ ਠਾਕਰ ਆਪਣੇ ਨਾਲ ਮਿਲਾਈਆ। ਜੋ ਦਿਸੇ ਸਚਖੰਡ ਦਵਾਰੇ, ਨਿਰਗੁਣ ਹੋ ਕੇ ਸੋਭਾ ਪਾਈਆ। ਉਹ ਕਲਜੁਗ ਅੰਤਮ ਭਗਤਾਂ ਦੇ ਹੋਇਆ ਦਵਾਲੇ, ਦੋਹਾਂ ਧਿਰਾਂ ਦਾ ਮਾਲਕ ਆਪਣਾ ਫੇਰਾ ਪਾਈਆ। ਨਾਲੇ ਪਿਛਲੇ ਦੇਵੇ ਹਵਾਲੇ, ਅਗੇ ਰਖੇ ਨਾਲੇ, ਵਿਛੋੜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਬਾਲਮੀਕ ਕਹੇ ਦੱਸ ਕੀ ਮੈਂ ਇਹ ਸਾਰੇ ਸਚੇ, ਜਿਹੜੇ ਤੇਰਾ ਸੰਗ ਬਣਾ ਕੇ ਆਈਆ। ਪੁਰਖ ਅਕਾਲ ਕਹੇ ਇਹਨਾਂ ਵਿਚੋਂ ਇੱਕੀ ਬਚੇ, ਬਾਕੀ ਸਾਰੇ ਤੇਰੇ ਧੱਕੇ ਖਾ ਖਾ ਮੇਰਾ ਨਾਮ ਧਿਆਈਆ। ਉਹਨਾਂ ਕਿਹਾ ਜੇ ਇਸ ਦੀ ਪਤ ਰਖੇਂ, ਕਿਉਂ ਨਾ ਸਾਨੂੰ ਮਿਲੇ ਵਡਿਆਈਆ। ਪੁਰਖ ਅਕਾਲ ਕਿਹਾ ਮੇਰੇ ਕੋਲ ਹਕ਼ੀਕ਼ਤ ਹਕੇ, ਹਕ ਸਭ ਦੀ ਝੋਲੀ ਪਾਈਆ। ਜਨ ਭਗਤੋ ਤੁਸੀਂ ਮੇਰੇ ਇਕੋ ਜਿਹੇ ਬੱਚੇ, ਦੂਜੀ ਵੰਡ ਨਾ ਕੋਇ ਵੰਡਾਈਆ। ਵੇਖੋ, ਗੁਰ ਅਵਤਾਰ ਪੀਰ ਪੈਗ਼ੰਬਰ ਤੁਹਾਨੂੰ ਅਗੇ ਕਹਿਣ ਸੱਚੇ, ਝੂਠਾ ਇਲਜ਼ਾਮ ਨਾ ਕੋਇ ਲਗਾਈਆ। ਜੋ ਪਰਮ ਪੁਰਖ ਦੀ ਆਵੀ ਵਿਚ ਪੱਕੇ, ਉਸ ਦਾ ਕੱਚਾ ਪਾਸਾ ਰਹਿਣ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਅਗੋਂ ਨਾ ਕੋਈ ਕੁਛ ਦੱਸੇ, ਸਾਰੇ ਨਿਉਂ ਨਿਉਂ ਸੀਸ ਨਿਵਾਈਆ। ਮੇਰਾ ਭਗਤ ਸੁਹੇਲਾ ਏਥੇ ਓਥੇ ਦੋ ਜਹਾਨ ਖ਼ੁਸ਼ੀਆਂ ਨਾਲ ਹੱਸੇ, ਹਸਤੀ ਆਪਣੀ ਹਸਰਤਾਂ ਨਾਲ ਪ੍ਰਭ ਦੀ ਝੋਲੀ ਪਾਈਆ। ਓਸ ਦਰਗਾਹ ਵਿਚ ਵਸੇ, ਜਿਸ ਦਾ ਮਾਲਕ ਇਕੋ ਬੇਪਰਵਾਹੀਆ। ਉਹ ਕਿਉਂ ਨਾ ਤੁਹਾਡੀ ਪਤ ਰਖੇ, ਜੋ ਪਤਣ ਜਾ ਕੇ ਆਪਣੇ ਘਾਟ ਲਏ ਲੰਘਾਈਆ। ਕ੍ਰਿਸ਼ਨ ਦੇ ਯਾਰ ਬਧਕ ਵਰਗੇ ਸੱਦੇ, ਜਿਨ੍ਹਾਂ ਤੀਰ ਨਿਸ਼ਾਨਾ ਦਿਤਾ ਲਗਾਈਆ। ਉਹਦੇ ਤੀਰ ਉਹਦੇ ਨਾਲ ਬੱਝੇ, ਉਹਦੇ ਸੂਕਰ ਉਤੇ ਆਪਣਾ ਰੰਗ ਰੰਗਾਈਆ। ਜੋ ਪੰਛੀ ਅਸਮਾਨਾਂ ਉਤੋਂ ਡਿੱਗੇ, ਫਿਰ ਭੱਠੀ ਡਾਹੀ ਅੱਗੇ, ਅਰਜਨ ਲੋਹ ਤਪਾਈਆ। ਉਸ ਦੇ ਸਿਰ ਰਖ ਕੇ ਆਇਆ ਹੱਥੇ, ਸਮਰਥ ਬੇਪਰਵਾਹੀਆ। ਇਹ ਕਿਉਂ ਸਾਰੇ ਕੀਤੇ ਇਕੱਠੇ, ਸੱਚੀ ਦਿਆਂ ਜਣਾਈਆ। ਤ੍ਰੇਤੇ ਅੰਦਰ ਇਕ ਵਾਰ ਇਹ ਸਾਰੇ ਅੰਦਰੋਂ ਮੰਗ ਰਹੇ ਮੰਗੇ, ਜਿਸ ਵੇਲੇ ਬਟਵਾਰਾ ਲੁਟ ਲੁਟ ਖ਼ੀਸੇ ਖ਼ਾਲੀ ਰਿਹਾ ਕਰਾਈਆ। ਇਹਦੇ ਕੋਲੋਂ ਸਾਡੀ ਕਿਹੜਾ ਪਤ ਰੱਖੇ, ਜੋ ਹੋਵੇ ਆਣ ਸਹਾਈਆ। ਸ੍ਰੀ ਭਗਵਾਨ ਕਿਹਾ ਤੁਸੀਂ ਬੱਚਿਆਂ ਦੇ ਬੱਚੇ, ਇਹ ਮੇਰੀ ਬੇਪਰਵਾਹੀਆ। ਯਾਦ ਰੱਖੋ ਕਲਜੁਗ ਅੰਤ ਬਣਾਵਾਂਗਾ ਅੰਦਰੋਂ ਆਤਮ ਵਾਲੇ ਬੱਚੇ, ਜਿਸ ਤਨ ਖ਼ਾਕੀ ਮਗਰ ਆਪੇ ਭੱਜੇ ਵਾਹੋ ਦਾਹੀਆ। ਉਹ ਕਿਹੜੀ ਹੋਵੇ ਰਾਤੀ, ਸਾਰੇ ਮੰਗ ਮੰਗਾਈਆ। ਪੁਰਖ ਅਕਾਲ ਕਿਹਾ ਸਤਾਰਾਂ ਪੋਹ ਦੀ ਉਹ ਪਰਭਾਤੀ, ਪ੍ਰਭ ਦੇਵੇ ਮਾਣ ਵਡਿਆਈਆ। ਜਨਮ ਜਨਮ ਦੇ ਵਿਛੜਿਆਂ, ਕਰਮ ਕਰਮ ਦੇ ਨਿਖੜਿਆਂ, ਧਰਮ ਧਰਮ ਦੇ ਬਿਖੜਿਆਂ ਆਪਣੀ ਨਾਲ ਲਗਾਏ ਛਾਤੀ, ਸ਼ਹਿਨਸ਼ਾਹ ਆਪਣਾ ਮੇਲ ਮਿਲਾਈਆ। ਘਰ ਵਿਚ ਘਰ

ਜਗਾਏ ਦੀਵਾ ਬਾਤੀ, ਨਿਜ ਨੇਤਰ ਕਰੇ ਰੁਸ਼ਨਾਈਆ। ਬਾਲਮੀਕ ਨਾਲ ਮਿਲਾਏ ਉਸ ਦਾ ਸਾਥੀ, ਜਿਸ ਦਾ ਜਨਮ ਰਵਿਦਾਸ ਪਹਿਲਾ ਰਹੇ ਗਾਈਆ। ਉਸ ਦਾ ਲਹਿਣਾ ਅਗਲੇ ਦਿਨ ਮਕੌਣਾ ਬਾਕੀ, ਬਾਕ਼ਾਇਦਾ ਤਰਤੀਬ ਨਾਲ ਲਿਖਾਈਆ। ਜਨ ਭਗਤੋ ਤੁਹਾਡੀ ਐਸ ਜਨਮ ਦੀ ਬਦਲ ਗਈ ਹਯਾਤੀ, ਹਾਜ਼ਰ ਹੋ ਕੇ ਦਇਆ ਕਮਾਈਆ। ਪਰਮ ਪੁਰਖ ਪਰਮਾਤਮ ਆਇਆ ਸਚਖੰਡ ਨਿਵਾਸੀ, ਨਿਵਾਸ ਆਪਣੇ ਚਰਨ ਰਖਾਈਆ। ਅਗੇ ਤੋਂ ਪਿਛੇ ਤੋਂ ਤੁਹਾਡੇ ਪ੍ਰੇਮ ਦਾ ਬਣਿਆ ਰਿਹਾ ਪਾਠੀ, ਜਨ ਭਗਤਾਂ ਢੋਲੇ ਗਾਈਆ । ਕੀ ਹੋਇਆ ਜੇ ਤੁਸੀਂ ਕ਼ਦਮਾਂ ਨਾਲ ਚਲ ਕੇ ਵਾਟੀ, ਉਹ ਸਚਖੰਡ ਛਡ ਕੇ ਭੱਜਾ ਵਾਹੋ ਦਾਹੀਆ। ਜਾਂ ਵੇਖੇ ਤੇ ਗੁਰਸਿਖ ਵੇਖੇ ਇਕ ਜਮਾਤੀ, ਇਕੋ ਢੋਲਾ ਰਹੇ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਇਹ ਕਿੱਡੀ ਸੋਹਣੀ ਸਾਖੀ, ਸਾਖ਼ਿਆਤ ਰਿਹਾ ਸਮਝਾਈਆ। ਜਿਸ ਦਾ ਹਿੱਸਾ ਨਾ ਵੰਡਿਆ ਤੇ ਨਾ ਵੰਡੇ ਉਰਦੂ ਫ਼ਾਰਸੀ, ਅੰਗਰੇਜ਼ੀ ਹਿੰਦੀ ਪੰਜਾਬੀ ਸਭ ਦਾ ਸਾਂਝਾ ਰਾਹ ਵਖਾਈਆ। ਕੋਈ ਤੰਦ ਸਿਤਾਰ ਨਾ ਵਜਾਏ ਰਬਾਬੀ, ਏਹੀ ਲੇਖਾ ਰਿਹਾ ਜਣਾਈਆ। ਸਭ ਦੀ ਆਤਮ ਸਭ ਦਾ ਪਰਮਾਤਮ ਸਭ ਦਾ ਸਾਥੀ, ਸਗਲਾ ਸੰਗ ਦਏ ਜਣਾਈਆ। ਉਹ ਅਨਾਥਾਂ ਦਾ ਨਾਥੀ, ਦਾਸਾਂ ਦਾ ਦਾਸੀ, ਸਵਾਸਾਂ ਦਾ ਸਵਾਸੀ, ਮੰਡਲਾਂ ਦਾ ਰਾਸੀ, ਗੋਪੀ ਕਾਹਨ ਨਾਚ ਨਚਾਈਆ। ਭਗਤਾਂ ਦੀ ਪਰਭਾਤੀ, ਸੁੱਖਾਂ ਦੀ ਰਾਤੀ, ਅੰਮ੍ਰਿਤ ਦੀ ਬੂੰਦ ਸਵਾਂਤੀ, ਕਰਨ ਆਇਆ ਠੰਡੀ ਛਾਤੀ, ਸਤਿ ਸਾਂਤਕ ਰੂਪ ਵਟਾਈਆ। ਵੇਸ ਵਟਾ ਕੇ ਲੋਕਮਾਤੀ, ਗੁਰਮੁਖਾਂ ਦੇਵੇ ਦਾਨ ਅੰਦਰ ਵੜਕੇ ਮਾਰੇ ਧਿਆਨ ਬਜਰ ਕਪਾਟੀ ਖੋਲ੍ਹ ਕੇ ਤਾਕੀ, ਤਕਵਾ ਆਪਣਾ ਦਏ ਜਣਾਈਆ। ਸਚ ਸਮਝੋ ਇਹ ਮਿਲਿਆ ਇਤਫ਼ਾਕੀ, ਲਹਿਣਾ ਦੇਣਾ ਚੁਕਾਏ ਬਾਕੀ, ਮਿਹਰਵਾਨ ਮਹਿਬੂਬ ਹੋਇਆ ਸਹਾਈਆ। ਨਿਗਾਹ ਮਾਰੇ ਵਿਚ ਮਹਿਰਾਬੀ, ਪਿਆਵਣਹਾਰਾ ਜਾਮ ਹਯਾਤੇ ਆਬੀ, ਬਖ਼ਸ਼ਣਹਾਰਾ ਜਨਮ ਕਰਮ ਦੀ ਆਜ਼ਾਦੀ, ਬਰਬਾਦੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਉਠਾਈਆ। ਵੀਹ ਸੌ ਇੱਕੀ ਦੂਰੋਂ ਪਈ ਬੋਲ, ਗੋਬਿੰਦ ਲਏ ਅੰਗੜਾਈਆ। ਜਗਤ ਸਿੰਘਾਸਣ ਸਾਰੇ ਗਏ ਡੋਲ, ਅਡੁਲ ਨਜ਼ਰ ਕੋਇ ਨਾ ਆਈਆ। ਪ੍ਰਭ ਦਾ ਨਾਉਂ ਲੈ ਕੇ ਸਾਰੇ ਮਾਰਦੇ ਰੋਲ, ਰੌਲੇ ਵਿਚ ਲੋਕਾਈਆ। ਸਭ ਦੇ ਪਰਦੇ ਆ ਕੇ ਫੋਲ, ਜੋ ਕਲਜੁਗ ਕੂੜੇ ਗੁਰੂ ਰੂਪ ਵਟਾਈਆ। ਲੇਖਾ ਆ ਕੇ ਵੇਖ ਉਪਰ ਧੌਲ, ਧਰਨੀ ਰਹੀ ਕੁਰਲਾਈਆ। ਬੀਸ ਇਕੀਸੇ ਤੇਰਾ ਕੌਲ, ਇਕ਼ਰਾਰ ਗਿਆ ਆਈਆ। ਫ਼ਰਕ ਪੈਣ ਨਹੀਂ ਦੇਣਾ ਰਤੀ ਚੌਲ, ਚੌਗਿਰਦ ਦੇਣਾ ਜਣਾਈਆ। ਆਪਣੇ ਨਾਮ ਦਾ ਵਜਾਵੇ ਸੱਚਾ ਢੋਲ, ਮਰਦੰਗਾ ਇਕੋ ਹੱਥ ਉਠਾਈਆ। ਜਿਹੜੇ ਤੇਰੇ ਭਗਤ ਉਹਨਾਂ ਸੱਦੇ ਕੋਲ, ਕੁਲ ਆਪਣੀ ਲਏ ਬਦਲਾਈਆ। ਝੂਠੀ ਮਾਇਆ ਵਿਚੋਂ ਰੋਲ, ਵਰੋਲ ਕੇ ਆਪਣੇ ਗਲੇ ਲਗਾਈਆ। ਦਏ ਵਡਿਆਈ ਉਪਰ ਧੌਲ, ਧਰਨੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੋਬਿੰਦ ਕਹੇ ਮੈਂ ਵੇਖਿਆ ਧੁਰ ਦਾ ਹਾਕਮ, ਤਖ਼ਤ ਨਿਵਾਸੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਹੋਇਆ ਮਾਤਮ, ਗ਼ਮੀ ਖ਼ੁਸ਼ੀ ਨਾ ਕੋਇ ਬਦਲਾਈਆ। ਹਰਿ ਕੇ ਰੂਪ ਦੇ ਪਿਛੇ ਨਾ ਕੋਇ ਮਹਾਤਮ, ਮਹਾਤਮਾ ਆਤਮਾ ਨਾ ਕੋਇ ਉਠਾਈਆ। ਜਲਵਾ ਕਰੇ ਕੋਈ ਨਾ ਬਾਤਨ, ਨੂਰ ਨੂਰ ਨਾ ਕੋਇ ਮਿਲਾਈਆ। ਰੂਹ ਬੁਤ ਨਾ ਦਿਸੇ ਪਾਕਨ, ਖ਼ਾਕੀ ਵਜੂਦ ਨਾ ਕੋਇ ਵਡਿਆਈਆ। ਜਨ ਭਗਤ ਸੁਹੇਲੇ ਥੋੜ੍ਹੇ ਦਿਸਣ ਦਾਸਨ, ਜੋ ਦਰਸੀ ਹੋ ਕੇ ਦਰਸ਼ਨ ਕਰਕੇ ਦਹਿ ਦਿਸ਼ਾ ਪ੍ਰੇਮ ਪ੍ਰੀਤੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਜ਼ਰ ਵਿਚੋਂ ਕਢਾਈਆ। ਸਿੰਘਾਸਣ ਤੋਂ ਪਹਿਲੋਂ ਧਰਤੀ ਕਰੇ ਪੁਕਾਰ, ਜਨ ਭਗਤਾਂ ਰਹੀ ਸੁਣਾਈਆ। ਮੈਨੂੰ ਕਰਾਓ ਉਹਦਾ ਦੀਦਾਰ, ਜਿਸ ਦਾ ਦੀਦ ਇਕ ਰੁਸ਼ਨਾਈਆ। ਜਿਸ ਦੇ ਸਭ ਕੁਛ ਅਖ਼ਤਿਆਰ, ਦੋ ਜਹਾਨਾਂ ਸ੍ਰੀ ਭਗਵਾਨਾ ਹੁਕਮ ਸੁਣਾਈਆ। ਜੋ ਆਦਿ ਜੁਗਾਦੀ ਧੁਰ ਦਾ ਯਾਰ, ਯਰਾਨੇ ਭਗਤਾਂ ਸੂਫ਼ੀਆਂ ਨਾਲ ਰਖਾਈਆ। ਜਿਸ ਦਾ ਜੱਨਤਾਂ ਤੋਂ ਬਾਹਰ ਮਜ਼ਾਰ, ਦਰਗਾਹ ਸਾਚੀ ਧਾਮ ਬੈਠਾ ਆਸਣ ਲਾਈਆ। ਜਿਸ ਦੀ ਕਲਮਿਆਂ ਤੋਂ ਬਾਹਰ ਕਲਾਮ, ਜਿਸ ਦਾ ਅੱਖਰਾਂ ਤੋਂ ਬਾਹਰ ਨਿਸ਼ਾਨ, ਜਗਤ ਜਹਾਨ ਵੇਖਣ ਕੋਇ ਨਾ ਪਾਈਆ। ਜਿਸ ਦਾ ਸਦਾ ਸਦਾ ਨਿਤ ਨਵਾਂ ਨਿਜ਼ਾਮ, ਹੁਕਮ ਸੰਦੇਸ਼ਾ ਧੁਰ ਪੈਗ਼ਾਮ, ਪੈਗ਼ੰਬਰਾਂ ਦਾ ਪੈਗ਼ੰਬਰ ਧੁਰ ਦਾ ਅਮਾਮ, ਅਮਨ ਦਾ ਦਾਤਾ ਇਕੋ ਨਜ਼ਰੀ ਆਈਆ। ਭਗਤਾਂ ਦਾ ਭਗਵਾਨ, ਸੰਤਾਂ ਦਾ ਮਿਹਰਵਾਨ, ਬਟਵਾਰੇ ਦੇ ਦਰ ਤੇ ਬੈਠਾ ਆਣ, ਗੋਪੀਆਂ ਦਾ ਕਾਹਨ, ਸੀਤਾ ਦਾ ਰਾਮ, ਸੁਰਤੀ ਦਾ ਬਿਸਰਾਮ, ਮੂਰਤੀ ਦਾ ਧਿਆਨ, ਅਕਾਲ ਅਕਾਲ ਨਜ਼ਰੀ ਆਈਆ। ਦਰਦੀਆਂ ਦਾ ਦਰਬਾਨ, ਦਰਵੇਸ਼ਾਂ ਦਾ ਧਿਆਨ, ਨਰੇਸ਼ਾਂ ਦਾ ਕਾਲ ਨਿਰੰਕਾਰ ਇਕ ਅਖਵਾਈਆ। ਸ਼ਬਦਾਂ ਦਾ ਗਿਆਨ, ਅਨੰਤਾਂ ਦਾ ਦਾਨ, ਸੁਤਾਂ ਦਾ ਭਾਨ, ਨੂਰ ਚੰਦ ਰੁਸ਼ਨਾਈਆ। ਕਰਤਿਆਂ ਦਾ ਕਲਿਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਧਰਨੀ ਕਹੇ ਮੇਰੀ ਰੁਤੀ ਵੇਖ ਮਿੱਟੀ, ਜੋ ਧੂੜ ਨਜ਼ਰੀ ਆਈਆ। ਜਿਸ ਵੇਲੇ ਬੈਠਾ ਸੀ ਬਾਲਮੀਕ ਰਿਖੀ, ਆਪਣਾ ਆਸਣ ਲਾਈਆ। ਇਕ ਦਿਨ ਓਸ ਨੇ ਹੱਥ ਵਿਚ ਸੋਟੀ ਫੜ ਕੇ ਤਿੱਖੀ, ਮੇਰੇ ਵਿਚ ਦਿਤੀ ਚੁਭਾਈਆ। ਮੈਂ ਡਾਹ ਕੇ ਆਪਣੀ ਪਿੱਠੀ, ਬੈਠੀ ਸੀਸ ਨਿਵਾਈਆ। ਅੰਦਰੋਂ ਦੁਹੱਥੜਾ ਮਾਰ ਕੇ ਪਿੱਟੀ, ਰੋ ਰੋ ਕੁਰਲਾਈਆ। ਮੈਂ ਵਜੂਦੋਂ ਨਿੱਕੀ, ਮੇਰੀ ਚਲੇ ਨਾ ਕੋਇ ਚਤੁਰਾਈਆ। ਓਧਰੋਂ ਇਕ ਰਾਹੀ ਆਇਆ ਜਿਸ ਦੇ ਉਤੇ ਚਾਦਰ ਚਿੱਟੀ, ਓਢਣ ਇਕੋ ਨਜ਼ਰੀ ਆਈਆ। ਓਸ ਨੇ ਵੇਖਿਆ ਮੈਂ ਰੋਂਦੀ ਉਹਨੂੰ ਦਿਸੀ, ਹੌਕਿਆਂ ਨਾਲ ਸੁਣਾਈਆ। ਉਹ ਮੈਨੂੰ ਮਿਲ ਕੇ ਇਕ ਦੇ ਗਿਆ ਚਿੱਠੀ, ਤਿੰਨਾਂ ਹਰਫ਼ਾਂ ਵਿਚ ਵਡਿਆਈਆ। ਜਿਸ ਵੇਲੇ ਪਰਮ ਪੁਰਖ ਪਰਮਾਤਮ ਸੰਤਾਂ ਦੀ ਬਣਾਵੇ ਸਿੱਖੀ, ਸਾਖ਼ਿਆਤ ਹੋਏ ਸਹਾਈਆ। ਓਸ ਵੇਲੇ ਕਮਲੀਏ ਓਸ ਨੂੰ ਲੇਖਾ ਦੱਸੀਂ, ਆਪਣਾ ਹਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਭੁਲ ਭੁਲ ਕਦੇ ਨਾ ਜਾਈਆ। ਮਿੱਟੀ ਕਹੇ ਮਿੱਟੀ ਪ੍ਰਭ ਦੀ, ਸਿੰਘਾਸਣ ਥੱਲੇ ਧਿਆਨ ਲਗਾਈਆ। ਜੋ ਸਾਂਭ ਰੱਖੀ ਚਿਰ ਦੀ, ਚਿਰੀ ਵਿਛੁੰਨੀ ਆਪਣੀ ਝੋਲੀ ਪਾਈਆ। ਜਿਸ ਵਿਚ ਆਸ ਓਸ ਪਿਰ ਦੀ, ਜੋ ਪ੍ਰੇਮੀਆਂ ਦਾ ਪ੍ਰੇਮੀ, ਨੇਮੀਆਂ ਦਾ ਨੇਮੀ, ਹੇਮੀਆਂ ਦਾ ਹੇਮੀ, ਹੇਮਕੁੰਡ ਵਾਲੇ ਨੂੰ ਨਾਲ ਮਿਲਾਈਆ। ਜਿਸ ਨੇ ਤਾਰੇ ਸਧਨਾ ਸੈਣੀ, ਰਵਿਦਾਸ ਚੁਮਾਰੇ ਦਿਤੀ ਵਡਿਆਈਆ। ਓਸ ਦਾ ਦਰਸ਼ਨ ਕਰਾਂ ਨੈਣੀਂ, ਨਿਜ ਘਰ ਦਰਸ਼ਨ ਆਪਣੇ ਪਾਈਆ। ਉਹਦੀ ਭਗਤਾਂ ਦੀ ਸੰਗਤ ਦੀ ਚੰਗੀ ਲਗੀ ਬਹਿਣੀ, ਜਿਹੜੇ ਚੁਪ ਚੁਪੀਤੇ ਆਤਮ ਅਤੀਤੇ ਸਚ ਪ੍ਰੀਤੇ ਵਿਚ ਸਮਾਈਆ। ਨਾ ਢੋਲਕ ਤੇ ਨਾ ਛੈਣੇ, ਪਰਮ ਪੁਰਖ ਦੇ ਭਾਣੇ ਜਿਨ੍ਹਾਂ ਨੇ ਸਹਿਣੇ, ਸਦ ਸਦ ਖ਼ੁਸ਼ੀ ਮਨਾਈਆ। ਜਿਨ੍ਹਾਂ ਦੇ ਮੁਕੇ ਪਿਛਲੇ ਲਹਿਣੇ, ਅਗਲੇ ਦੇਣੇ ਦੇਵਣਹਾਰ ਦੇ ਦੇ ਆਪਣੀ ਖ਼ੁਸ਼ੀ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਉਹ ਮਿੱਟੀ ਕਹੇ ਮੇਰੀ ਆਸ ਅੰਦਰੂਨੀ, ਬਾਹਰੋਂ ਸੁਣਨ ਕੋਇ ਨਾ ਪਾਈਆ। ਮੇਰਾ ਨਾਤਾ ਤੁਟਿਆ ਬੈਰੂਨੀ, ਸਚ ਦਿਆਂ ਸਮਝਾਈਆ । ਮੈਂ ਦਰ ਮਾਲਕ ਦੇ ਹੋਈ ਮਮਨੂਨੀ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਸਾਹਿਬ

ਬੜਾ ਅਸੂਲੀ, ਅਸਲੀਅਤ ਦੇ ਸਮਝਾਈਆ। ਤੇਰਾ ਭਗਤਾਂ ਨੂੰ ਮਿਲਣਾ ਗੱਲ ਮਾਮੂਲੀ, ਤੈਨੂੰ ਲਭਣਾ ਦੁਸ਼ਵਾਰ ਲਭਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਮਿੱਟੀ ਕਹੇ ਮੈਂ ਮਿੱਟੀ ਨਹੀਂ ਮਾਟੀ, ਮਟਕੇ ਬਣੌਣ ਵਾਲੀ ਨਜ਼ਰੀ ਆਈਆ। ਜਿਸ ਵਿਚ ਗਵਾਲਿਆਂ ਦੇ ਘਰੋਂ ਦੁਧ ਜੰਮਿਆਂ ਵਿਚ ਚਾਟੀ, ਚਟੂਰੇ ਕਹਿਕੇ ਖ਼ੁਸ਼ੀ ਵਖਾਈਆ। ਜਿਸ ਵੇਲੇ ਗੋਬਿੰਦ ਹੋ ਕੇ ਭੰਨੇ ਮਾਰ ਸਾਟੀ, ਠੀਕਰੀਆਂ ਤੋੜ ਵਖਾਈਆ। ਓਸ ਵੇਲੇ ਯਾਦ ਰਖੀਂ ਮੈਨੂੰ ਇਕ ਗੱਲ ਆਖੀ, ਹੌਲੀ ਜਿਹੀ ਦਿਤੀ ਸਮਝਾਈਆ। ਜੇ ਤੂੰ ਨਾ ਮੇਰੀ ਪਤ ਰਾਖੀ, ਤੈਨੂੰ ਗੋਬਿੰਦ ਕਹੇ ਕੋਈ ਨਾ ਰਾਈਆ । ਓਸ ਨੇ ਕਿਹਾ ਆਹ ਲੈ ਮੇਰੀ ਪਾਤੀ, ਪਤਣ ਦੇ ਕੰਢੇ ਤੈਨੂੰ ਦਿਆਂ ਫੜਾਈਆ। ਜਿਸ ਵੇਲੇ ਆਇਆ ਮੇਰਾ ਪੁਰਖ ਅਬਿਨਾਸ਼ੀ, ਧੁਰ ਦਾ ਮੇਰਾ ਜੋੜ ਜੁੜਾਈਆ। ਉਹਨੇ ਬਟਵਾਰੇ ਦਾ ਲਹਿਣਾ ਦੇਣਾ ਬਾਕੀ, ਹਿਸਾਬ ਕਿਤਾਬ ਲੇਖੇ ਵਿਚੋਂ ਚੁਕਾਈਆ। ਉਹ ਤਾਜਾਂ ਦਾ ਮਾਲਕ, ਖ਼ਲਕ ਦਾ ਖ਼ਾਲਕ, ਭਗਤਾਂ ਦਾ ਪਾਲਕ, ਸੰਤਾਂ ਦਾ ਸਾਲਸ ਹੋ ਕੇ ਵੇਸ ਵਟਾਈਆ। ਖ਼ਾਲਸਾਂ ਦਾ ਖ਼ਾਲਸ, ਭਗਤਾਂ ਦੀ ਅਮਾਨਤ, ਸਹੀ ਸਲਾਮਤ ਉਹਨਾਂ ਦੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਖ਼ਾਲਕ ਕਹੇ ਮੈਂ ਬੇਸ਼ਕ ਖ਼ਾਕੀ, ਖ਼ਾਕੇ ਸਭ ਦੇ ਰਿਹਾ ਬਣਾਈਆ। ਜਿੰਨਾਂ ਚਿਰ ਮੇਰੀ ਧੂੜ ਕਿਸੇ ਮਸਤਕ ਲਗੇ ਨਾ ਓਨਾਂ ਚਿਰ ਨਾ ਮੁਕਦੀ ਵਾਟੀ, ਗੁਰ ਪੀਰ ਰਹਿਮ ਨਾ ਕੋਇ ਕਮਾਈਆ । ਮੈਂ ਭਗਤਾਂ ਦਾ ਸਦਾ ਸਾਥ ਦੇਵਾਂ ਬਣਕੇ ਸਾਥੀ, ਸਗਲਾ ਸੰਗ ਨਿਭਾਈਆ। ਜੇ ਗੁਰਮੁਖ ਮੰਨਣ ਮੇਰੀ ਆਖੀ, ਗੁਰਮੁਖ ਮੇਰੇ ਵਾਂਗ ਖ਼ਾਕ ਹੋ ਕੇ ਪ੍ਰਭ ਚਰਨ ਧੂੜ ਲਗਾ ਕੇ ਆਪਣਾ ਆਪ ਦੇਣ ਤਜਾਈਆ। ਕਿਉਂ ਨਾ ਜਗੇ ਉਹਨਾਂ ਦਾ ਦੀਵਾ ਬਾਤੀ, ਘਰ ਆਏ ਕਿਉਂ ਨਾ ਸੱਚਾ ਮਾਹੀਆ । ਉਹ ਕਿਸ ਤਰਾ ਵਿਛੋੜਾ ਹੋਵੇ ਭਗਤਾਂ ਦਾ ਸਾਰੀ ਰਾਤੀ, ਇਕੱਲਿਆਂ ਨੀਂਦ ਕਦੇ ਨਾ ਆਈਆ। ਗੋਬਿੰਦ ਲੇਖਾ ਪੁਰਖ ਸਮਰਾਥੀ, ਦਾਸਾਂ ਦਾ ਦਾਸ, ਸਵਾਸਾਂ ਦਾ ਸਵਾਸ, ਆਸਾਂ ਦਾ ਆਸ, ਪਰਕਾਸ਼ਾਂ ਦਾ ਪਰਕਾਸ਼, ਨਿਵਾਸਾਂ ਦਾ ਨਿਵਾਸ, ਬਹੁਭਾਂਤੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਹਰਿਜਨ ਸਾਚੇ ਪਾਰ ਲੰਘਾਈਆ। ਖ਼ਾਕ ਕਹੇ ਤਾਂ ਮੰਨਾਂ ਜੇ ਸਿਰ ਤੋਂ ਲਾਹਵੇਂ ਕਲਗੀ, ਕਲਗੀ ਵਾਲੇ ਆਪਣੀ ਕਲ ਵਰਤਾਈਆ। ਮੇਰਾ ਗ਼ਰੀਬਣੀ ਦਾ ਹੋਵੇਂ ਦਰਦੀ, ਭਗਵਨ ਹੋ ਕੇ ਦਰਦ ਵੰਡਾਈਆ । ਮੈਨੂੰ ਤੇਰੇ ਥੱਲੇ ਬੈਠਿਆਂ ਲਗੇ ਮੂਲ ਨਾ ਸਰਦੀ, ਜਗਤ ਠੰਡਕ ਨਜ਼ਰ ਨਾ ਆਈਆ। ਪਿਛਲੀ ਰਾਤ ਧੂੜ ਭਗਤਾਂ ਦੀ ਸੇਵਾ ਰਹੀ ਕਰਦੀ, ਟਿੱਕੇ ਮਸਤਕ ਸਭ ਦੇ ਲਾਈਆ। ਮੈਂ ਬੈਠੀ ਰਹੀ ਡਰਦੀ, ਆਪਣੀ ਨਾ ਅੱਖ ਖੁਲ੍ਹਾਈਆ। ਜਿਸ ਵੇਲੇ ਰੈਣ ਆਈ ਮੇਰੇ ਯਾਰ ਦੀ, ਯਰਾਨਾ ਪਿਛਲਾ ਯਾਦ ਕਰਾਈਆ। ਬਾਲਮੀਕ ਹੁਣ ਲੋੜ ਨਹੀਂ ਕਿਸੇ ਵਿਚਾਰ ਦੀ, ਵਿਚਰੇ ਹੋਏ ਲੇਖੇ ਪੂਰ ਕਰਾਈਆ। ਮੈਂ ਓਸ ਨੂੰ ਕਦੇ ਨਾ ਵਿਸਾਰਦੀ, ਜੋ ਵਿਸਰ ਗਿਆਂ ਆਪਣੇ ਨਾਲ ਜੁੜਾਈਆ। ਮੈਂ ਭੁੱਖੀ ਓਸ ਦੇ ਪਿਆਰ ਦੀ, ਜਿਸ ਦਾ ਪ੍ਰੇਮ ਪ੍ਰੇਮਿਕਾ ਸਕੇ ਨਾ ਕੋਇ ਨਿਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਛਲੀ ਧੂੜੀ ਦੀ ਲੇਖੇ ਲਾਏ ਮਜ਼ਦੂਰੀ, ਜ਼ਰੂਰੀ ਆਪਣੇ ਚਰਨਾਂ ਨਾਲ ਛੁਹਾਈਆ । ਚਰਨਾਂ ਨਾਲ ਛੋਹ ਕੇ ਗਾਉਂਦੀ ਉਠੀ ਗੀਤ, ਭਗਤਾਂ ਰਹੀ ਸੁਣਾਈਆ। ਵੀਰੋ ਤੁਹਾਡਾ ਮੀਤ, ਪੀਰੋ ਤੁਹਾਡਾ ਬੇਪਰਵਾਹੀਆ। ਗੁਰ ਅਵਤਾਰੋ ਤੁਹਾਡਾ ਮਿਤਰ ਠੀਕ, ਪਰਮੇਸ਼ਵਰ ਨੂਰ ਖ਼ੁਦਾਈਆ। ਜਿਸ ਦੇ ਵਿਚ ਇਕ

ਤੌਫ਼ੀਕ਼, ਤੁਆਰਫ਼ ਸਿੱਧਾ ਆਪਣੇ ਨਾਲ ਕਰਾਈਆ। ਨਾ ਭਾਗ ਵੇਖੇ ਨਾ ਨਸੀਬ, ਨਾ ਕਰਮ ਜਨਮ ਸਮਝਾਈਆ। ਜਿਸ ਉਪਰ ਕਿਰਪਾ ਕੀਤੀ ਓਸ ਦਾ ਲੇਖੇ ਲਗਾ ਸੀਸ, ਜਗਦੀਸ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਇਕ ਅਖਵਾਈਆ । ਧੂੜ ਕਹੇ ਪ੍ਰਭ ਬੰਨ੍ਹ ਲੈ ਸੇਹਰਾ, ਤਾਜ ਤਖ਼ਤ ਤੇਰਾ ਤੋਹੇ ਭਾਈਆ। ਸ਼ਹਿਨਸ਼ਾਹ ਹੋ ਕੇ ਕਰੇਂ ਮਿਹਰਾ, ਰਹਿਮਤ ਮੇਘ ਬਰਸਾਈਆ। ਭਗਤਾਂ ਅੰਦਰ ਲਾ ਕੇ ਡੇਰਾ, ਡੰਕਾ ਇਕ ਵਜਾਈਆ। ਸੰਤਾਂ ਵਸਾ ਕੇ ਸਾਚੇ ਖੇੜਾ, ਘਰ ਮੰਦਰ ਸੁਹਾਈਆ। ਗੁਰਮੁਖਾਂ ਭੇਵ ਚੁਕਾ ਕੇ ਮੇਰਾ ਤੇਰਾ, ਪੜਦਾ ਦਿਤਾ ਉਠਾਈਆ। ਗੁਰਮੁਖਾਂ ਕਰ ਕੇ ਸਚ ਨਿਬੇੜਾ, ਬੇੜਾ ਬੰਨੇ ਦਿਤਾ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਜਾਣੇ ਕਿਹੜਾ, ਵੇਦ ਕਤੇਬ ਸ਼ਾਸਤਰ ਸਿਮਰਤ ਪੁਰਾਨ ਅੰਜੀਲ ਕ਼ੁਰਾਨ ਤੇਰੀਆਂ ਸਿਫ਼ਤਾਂ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿਵਾਦੀ ਭੇਵ ਖੁਲ੍ਹਾਈਆ।

ਸਭ ਦੇ ਬਚਨ ਅਨੋਖੇ ਸੁਣ ਕੇ ਬੋਲੀ ਰੈਣ ਭਿੰਨੜੀ, ਭੁਲਿਆਂ ਭਟਕਿਆਂ ਰਹੀ ਸੁਣਾਈਆ। ਪਤਾ ਨਹੀਂ ਅਗੇ ਖੇਲ ਕਿੰਨੜੀ, ਵੱਡੀ ਛੋਟੀ ਨਾ ਕੋਈ ਸਮਝਾਈਆ। ਇਕੋ ਵੇਖਿਆ ਭਗਤਾਂ ਨਾਲ ਭਗਵਾਨ ਦੀ ਹੁੰਦੀ ਮਿਲਣੀ, ਮਿਲਾਪ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਆਪਣੀ ਦਇਆ ਕਮਾਈਆ। ਭਿੰਨੜੀ ਰੈਣ ਕਹੇ ਮੇਰਾ ਨਿਕਲਿਆ ਹਾਸਾ, ਹਸਤੀ ਵੇਖੀ ਬੇਪਰਵਾਹੀਆ । ਮੈਂ ਸਮਝ ਨਾ ਸਕੀ ਇਹ ਕੀ ਖੇਲ ਕਿਹੜਾ ਤਮਾਸ਼ਾ, ਕਿਹੜਾ ਨਟੂਆ ਆਪਣਾ ਸਾਂਗ ਵਰਤਾਈਆ। ਮੈਂ ਜਾਣ ਨਾ ਸਕੀ ਦਾਸੀ ਕੇ ਦਾਸਾ, ਕਿ ਦਸਤਗੀਰ ਹੋ ਕੇ ਆਪਣਾ ਦਸਤ ਮਿਲਾਈਆ। ਮੈਨੂੰ ਕਿਸੇ ਦੱਸਿਆ ਇਹਦਾ ਓਹਨਾਂ ਨਾਲ ਸਾਥਾ, ਜਿਨ੍ਹਾਂ ਨੂੰ ਬਖ਼ਸ਼ੇ ਆਪ ਭਰਵਾਸਾ, ਭਾਂਡਾ ਭਰਮ ਭਉ ਭੰਨਾਈਆ। ਉਹਨਾਂ ਦਾ ਮੰਨੇ ਆਖਾ, ਜਿਨ੍ਹਾਂ ਨਾਲ ਇਹਦਾ ਜੁੜਿਆ ਨਾਤਾ, ਬਿਧਾਤਾ ਬਿਧ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਭਿੰਨੜੀ ਰੈਣ ਕਹੇ ਮੋਹੇ ਚਾਉ ਘਨੇਰਾ, ਘੜੀ ਪਲ ਖ਼ੁਸ਼ੀ ਮਨਾਈਆ । ਮੇਰੇ ਅੰਤਰ ਅੰਦਰ ਲਾਇਆ ਸਚ ਵਸੇਰਾ, ਸਿੰਘਾਸਣ ਸਾਹਿਬ ਸੁਹਾਈਆ। ਚਾਰੋਂ ਕੁੰਟ ਭਗਤਾਂ ਘੇਰਾ, ਸੋਹਣਾ ਰੰਗ ਚੜ੍ਹਾਈਆ। ਇਕੱਠਿਆਂ ਦਾ ਇਕੱਠਾ ਕਰੇ ਨਿਬੇੜਾ, ਵਖਰੀ ਵੰਡ ਨਾ ਕੋਇ ਜਣਾਈਆ। ਬੇੜੀ ਉਤੇ ਚਾੜ੍ਹ ਕੇ ਤਾਰਿਆ ਬੇੜਾ, ਬੇੜੇ ਦਾ ਮਾਲਕ ਖੇਵਟ ਖੇਟਾ, ਪਿਉ ਪਿਤਾ ਪੂਤ ਬੇਟਾ, ਆਪਣਾ ਖੇਲ ਵਖਾਈਆ। ਆਰ ਪਾਰ ਵਖਾ ਕੇ ਲੇਖਾ, ਲਹਿਣਾ ਆਇਆ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾਰ ਦਇਆਵਾਨ ਵਿਚ ਧਿਆਨ ਸਰਬ ਰਖਾਈਆ। ਭਿੰਨੜੀ ਰੈਣ ਕਹੇ ਮੈਂ ਵੇਖੇ ਚੋਟੀ ਪਰਬਤ, ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਖੋਜ ਖੁਜਾਈਆ। ਹੇਮਕੁੰਡ ਦਾ ਮਾਲਕ ਕਹੇ ਵੇਖਿਆ ਸੋਹਣਾ ਕਰਤਬ, ਕਲ ਕਰਤਾ ਆਪਣਾ ਆਪ ਪਰਗਟਾਈਆ। ਜਨ ਭਗਤਾਂ ਲੇਖਾ ਜਾਣੇ ਹਰਦਮ, ਅੰਤਰ ਆਤਮ ਖੋਜ ਖੁਜਾਈਆ। ਮਿਹਰਵਾਨ ਹੋ ਕੇ ਹੋਇਆ ਮਹਿਰਮ, ਮਹਿਬੂਬ ਨੂਰ ਖ਼ੁਦਾਈਆ। ਪਿਆਰ ਮੁਹੱਬਤ ਵਿਚ ਹੋਇਆ ਸਹਿਮਤ, ਜਨਮ ਮਰਨ ਦਾ ਸਹਿਮ ਗਵਾਈਆ। ਰਹੀਮਾਂ ਦਾ ਮਾਲਕ ਕਰਨ ਆਇਆ ਰਹਿਮਤ, ਰਹਿਮਾਨ ਆਪਣੀ

ਰਮਜ਼ ਲਗਾਈਆ । ਜਨ ਭਗਤੋ ਤੁਹਾਨੂੰ ਕਰਨੀ ਪਏ ਨਾ ਕੋਈ ਮਿਹਨਤ, ਸ਼ਬਦ ਇਸ਼ਾਰੇ ਨਾਲ ਪਾਰ ਲੰਘਾਈਆ। ਜਿਸ ਨੂੰ ਪਰਮ ਪੁਰਖ ਦੀ ਇਕ ਵਾਰ ਲਗ ਗਈ ਸੈਨਤ, ਓਹ ਸੈਂਕੜੇ ਜਨਮਾਂ ਦਾ ਪਾਪ ਗਿਆ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਦਏ ਬਹਾਈਆ । ਭਿੰਨੜੀ ਰੈਣ ਕਹੇ ਮੈਂ ਤਕਿਆ ਸ਼ਾਹੋ ਭੂਪ, ਰਾਜ ਰਾਜਾਨਾ ਨਜ਼ਰੀ ਆਈਆ। ਨੂਰਾਂ ਦਾ ਨੂਰ ਸਤਿ ਸਰੂਪ, ਜ਼ਹੂਰਾਂ ਦਾ ਜ਼ਹੂਰ ਜਲਵਾਗਰ ਆਪ ਅਖਵਾਈਆ। ਜਿਸ ਦਾ ਵਸੇਰਾ ਚਾਰੇ ਕੂਟ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਉਹ ਨਾਤਾ ਤੋੜੇ ਝੂਠ, ਕੂੜ ਦਏ ਮਿਟਾਈਆ। ਸੰਤ ਸੁਹੇਲੇ ਬਣਾ ਕੇ ਪੂਤ, ਪਿਤਾ ਪੂਤ ਗੋਦ ਉਠਾਈਆ। ਉਜਲ ਕਰ ਕੇ ਮੁਖ, ਮੁਫ਼ਤ ਆਪਣਾ ਨਾਮ ਝੋਲੀ ਪਾਈਆ। ਮਾਤ ਗਰਭ ਦਾ ਦਸ ਦਸ ਮਾਸ ਅਗਨ ਤਪਣ ਦਾ ਰਹੇ ਕਿਸੇ ਨਾ ਦੁਖ, ਉਲਟਾ ਰੁਖ਼ ਨਾ ਕੋਇ ਲਟਕਾਈਆ। ਅੰਤਕਾਲ ਅੰਤ ਪਤਿਪਰਮੇਸ਼ਵਰ ਆਪਣੀ ਗੋਦੀ ਲਏ ਚੁਕ, ਚਾਰ ਕੁੰਟ ਚੁਕੰਨਾ ਹੋ ਕੇ ਆਪਣੀ ਸੇਵ ਕਮਾਈਆ। ਜੇ ਕੋਈ ਭਗਤ ਅਗੋਂ ਲਏ ਪੁੱਛ, ਪ੍ਰਭੂ ਤੇਰਾ ਕਿਹੜਾ ਘਰ ਕਿਹੜਾ ਦਰ ਕਿਹੜਾ ਥਾਂ, ਕਿਹੜਾ ਪਿਤਾ ਕਿਹੜੀ ਮਾਂ, ਕਿਹੜਾ ਗੋਦ ਉਠਾਈਆ। ਓਥੇ ਸ੍ਰੀ ਭਗਵਾਨ ਨੂੰ ਇਕੋ ਕਰਨੀ ਪਏ ਹਾਂ, ਹਮਾਰਾ ਦੇਸ ਗੁਰਮੁਖ ਭੇਖ, ਜਿਸ ਵਿਚ ਅਲੇਪ ਨਿਰਗੁਣ ਬੈਠਾ ਆਸਣ ਲਾਈਆ। ਉਠ ਬੱਚਿਆ ਨਿਜ ਨੇਤਰ ਪੇਖ, ਤੈਨੂੰ ਦੱਸਾਂ ਆਪਣਾ ਦੇਸ, ਜਿਥੇ ਕੋਟਨ ਕੋਟ ਰੁਲਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਵਾਸਤਾ ਪਾਈਆ। ਆਦਿ ਜੁਗਾਦਿ ਸਦਾ ਰਹਾਂ ਹਮੇਸ਼, ਨਿਤ ਨਵਿਤ ਇਕੋ ਰੰਗ ਸਮਾਈਆ । ਜਿਸ ਘਰ ਵਿਚ ਮਿਲਦੀ ਪ੍ਰਭ ਚਰਨ ਦੀ ਟੇਕ, ਟਿੱਕਾ ਇਕੋ ਦੇਵੇ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜੇ ਕੋਈ ਭਗਤ ਪੁਛੇ ਪ੍ਰਭ ਤੇਰਾ ਕਿਹੜਾ ਇਸ਼ਕ, ਆਸ਼ਕਾਂ ਨਾਲੋਂ ਵਖਰਾ ਦੇ ਸਮਝਾਈਆ। ਪੁਰਖ ਅਕਾਲ ਕਹੇ ਓਹ ਭਗਤ, ਵੇਖ ਮੇਰੇ ਚਰਨਾਂ ਦਾ ਇਸ਼ਕ ਖੁਲ੍ਹੇ ਤੇਰੀ ਦ੍ਰਿਸ਼ਟ, ਜਿਸ ਨੂੰ ਤਰਸੇ ਰਾਮ ਤੇ ਵਸ਼ਿਸ਼ਟ, ਵਿਸ਼ਿਆਂ ਵਾਲਾ ਰਾਮ ਪਰਨਾਮ ਕਰ ਕਰ ਸੀਸ ਨਿਵਾਈਆ। ਅੱਖ ਖੋਲ੍ਹ ਆਹ ਵੇਖ ਮੇਰੇ ਕੋਲ ਫ਼ਰਿਸਤ, ਜਿਸ ਨਾਲ ਫ਼ੈਸਲੇ ਹਕ ਸੁਣਾਈਆ। ਉਹ ਭਗਤੋ, ਵੇਖੋ ਰੋਂਦੇ ਤੁਹਾਡੇ ਥੱਲੇ ਸਵਰਗ ਤੇ ਬਹਿਸ਼ਤ, ਤੁਹਾਡੇ ਚਰਨ ਚੁੰਮ ਚੁੰਮ ਆਪਣੀ ਖ਼ੁਸ਼ੀ ਮਨਾਈਆ। ਕਿਉਂ ਮੇਰਾ ਹੱਥ ਤੁਹਾਡੀ ਪਨਾਹ ਪੁਸ਼ਤ, ਤੁਹਾਡੇ ਨੇੜ ਨਾ ਆਵੇ ਕੋਈ ਦੁਸ਼ਟ, ਦੂਤੀ ਸਾਰੇ ਦਿਆਂ ਖਪਾਈਆ। ਜੋ ਕਿਹਾ ਸੋ ਦਰੁਸਤ, ਰਵਿਦਾਸ ਚੁਮਾਰਾ ਲਿਖ ਲਿਖ ਦਏ ਗਵਾਹੀਆ। ਸਭ ਨੇ ਆਪਣੀ ਕਰਨੀ ਲੈਣੀ ਭੁਗਤ, ਬਿਨ ਭਗਤੀਉਂ ਭਗਤ ਪਾਰ ਲੰਘਾਈਆ। ਇਹੋ ਜਿਹਾ ਅਗੇ ਸਮਾਂ ਕਿਸੇ ਨੂੰ ਨਹੀਂ ਮਿਲਿਆ ਵਕ਼ਤ, ਜੋ ਵਕ਼ਤ ਦਾ ਮਾਲਕ ਆਪਣੇ ਗਲੇ ਲਗਾਈਆ। ਨਾ ਕਿਸੇ ਵਿਚ ਆਪਣੀ ਆਈ ਸ਼ਕਤ, ਸਾਰੇ ਨਿਉਂ ਨਿਉਂ ਸੀਸ ਨਿਵਾਈਆ। ਹੁਕਮੇ ਅੰਦਰ ਕਰਦੇ ਰਹੇ ਹਰਕਤ, ਲੋਕਮਾਤ ਫੇਰਾ ਪਾਈਆ। ਇਕੋ ਪ੍ਰਭ ਦੇ ਵਿਚ ਬਰਕਤ, ਜੋ ਬੰਦੀਖ਼ਾਨਾ ਦਏ ਖੁਲ੍ਹਾਈਆ। ਜੇ ਕੋਈ ਪਿਛੇ ਰਹਿ ਗਿਆ ਫ਼ਰਕ, ਬਾਲਮੀਕ ਹੁਣ ਲੇਖਾ ਸਾਫ਼ ਲੈ ਕਰਾਈਆ। ਔਹ ਵੇਖ ਗੋਬਿੰਦ ਨਾਲ ਲੱਗੀ ਸ਼ਰਤ, ਸਾਹਮਣੇ ਹੁਕਮ ਰਿਹਾ ਮਨਾਈਆ। ਮੈਂ ਵੇਖਣੇ ਦੋਵੇਂ ਤਰਫ਼, ਇਕ ਗੋਬਿੰਦ ਤੇ ਇਕ ਭਗਤ, ਦੋਹਾਂ ਦਾ ਮੇਲਾ ਸਹਿਜ ਸੁਭਾਈਆ। ਇਹੋ ਖੇਲ ਅਸਚਰਜ, ਜਿਸਨੂੰ ਸਮਝਣ ਵਾਲਾ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮਰਦਾਂ ਦਾ ਮਰਦ, ਦਰਦਾਂ ਦਾ ਦਰਦ, ਕਰਦਾਂ ਦਾ ਕਰਦ, ਲੱਖ ਚੁਰਾਸੀ ਕਟ ਵਢ ਠੀਕ ਕਰਾਈਆ।

ਇਹ ਗੋਬਿੰਦ ਦੀ ਅਰਜ਼, ਆਪਣਾ ਪੂਰਾ ਕਰਨਾ ਫ਼ਰਜ਼, ਦੋ ਜਹਾਨਾਂ ਵਜੌਣਾ ਆਪਣਾ ਤਾਲ ਤਰਜ਼, ਤਲਵਾੜਾ ਇਕੋ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤੋ ਤੁਹਾਨੂੰ ਫੇਰੇ ਜਹਾਨ ਵਿਚ ਨਿਧੜਕ, ਚਿਤਰ ਗੁਪਤ ਰਾਏ ਧਰਮ ਤੁਹਾਡੇ ਪੈਰਾਂ ਹੇਠਾਂ ਆਪਣੇ ਹੱਥ ਰਿਹਾ ਵਿਛਾਈਆ । ਨਾਲੇ ਡਰੇ ਨਾਲੇ ਰੋਵੇ ਨਾਲੇ ਪੁੱਛੇ ਭਗਤੋ ਤੁਹਾਡਾ ਜੇ ਕੋਈ ਹੋ ਗਿਆ ਹਰਜ, ਮੈਥੋਂ ਹਰਜਾਨਾ ਲਓ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲੇ ਸਹਿਜ ਸੁਭਾਉ ਕਰਾਈਆ। ਭਿੰਨੜੀ ਰੈਣ ਕਹੇ ਵੇਖੋ ਨੀ ਮੈਂ ਅੰਦਰੋਂ ਹਸਦੀ, ਹਸਤੀ ਵੇਖ ਬੇਪਰਵਾਹੀਆ। ਖ਼ੁਸ਼ੀਆਂ ਨਾਲ ਨਸਦੀ, ਪਿਛਲਾ ਪੰਧ ਮੁਕਾਈਆ। ਭਗਤਾਂ ਨੂੰ ਦੱਸਦੀ, ਦਹਿ ਦਿਸ਼ਾ ਸੁਣਾਈਆ। ਖੇਲ ਪੁਰਖ ਸਮਰਥ ਦੀ, ਵੇਖੋ ਜਗਤ ਲੋਕਾਈਆ। ਇਕ ਗਲ ਸਚੀ, ਇਹਨੂੰ ਕੋਈ ਬਖ਼ਸ਼ੀ ਹੋਈ ਅੱਖ ਤਕਦੀ, ਦੂਜਾ ਵੇਖਣ ਕੋਇ ਨਾ ਪਾਈਆ। ਕਿਉਂ ਇਸ ਦੇ ਵਿਚ ਨੂਰੀ ਚਮਕ ਹਕ ਦੀ, ਜੋ ਹਕ਼ੀਕ਼ਤ ਦਏ ਸਮਝਾਈਆ। ਗੁਰਮੁਖ ਸਖ਼ੀ ਵੇਖ ਕਦੀ ਨਾ ਥਕਦੀ, ਥਕਾਵਟ ਆਪਣੀ ਲਏ ਗਵਾਈਆ । ਭਗਤ ਸੁਹੇਲੀ ਕਦੇ ਨਾ ਅਕਦੀ, ਆਕ਼ਬਤ ਵਿਚ ਵੇਖੇ ਨੂਰ ਖ਼ੁਦਾਈਆ। ਸਿਰ ਚਰਨਾਂ ਉਤੇ ਸਟਦੀ, ਕ਼ਦਮਬੋਸੀ ਲੈ ਲੈ ਆਪਣਾ ਰਸ ਮਖ਼ਮੂਰੀ ਵਿਚ ਬਦਲਾਈਆ। ਇਹ ਖੇਲ ਨਹੀਂ ਕਿਸੇ ਦੇ ਵਸ ਦੀ, ਜਿਸ ਨੂੰ ਭਾਵੇ ਆਪਣੇ ਨਾਲ ਲਏ ਮਿਲਾਈਆ। ਗੋਬਿੰਦ ਕਿਹਾ ਇਹ ਧਾਰ ਤਿੱਖੀ ਓਸ ਫੱਟ ਦੀ, ਜਿਸ ਦਾ ਫੱਟੜ ਕੀਤਾ ਉਠ ਕੋਇ ਨਾ ਜਾਈਆ। ਪੁਰਖ ਅਕਾਲ ਕਿਹਾ ਗੋਬਿੰਦ ਇਹ ਭਗਤ ਜੜ੍ਹ ਤੇਰੀ ਰਤ ਦੀ, ਜੋ ਗੁਰਮੁਖ ਨਜ਼ਰੀ ਆਈਆ। ਨੀਆਂ ਵਾਲੀ ਕਹਾਣੀ ਸਚ ਦਸਦੀ, ਛੋਟੇ ਬੱਚੇ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਟਿਕਾਈਆ । ਭਿੰਨੜੀ ਰੈਣ ਕਹੇ ਮੇਰੇ ਨੇਤਰਾਂ ਅਥਰੂ ਕਿਰੇ ਮੋਤੀ, ਅੰਬਰ ਧਾਰ ਵਹਾਈਆ। ਮੈਂ ਪੁਛਿਆ ਕਿਉਂ, ਓਹਨਾਂ ਕਿਹਾ ਕਮਲੀਏ ਤੂੰ ਤਕਿਆ ਨਹੀਂ ਉਹ ਮਾਲਕਾਂ ਦਾ ਮਾਲਕ ਨੂਰਾਂ ਦਾ ਨੂਰ ਜੋਤੀ, ਜੋਤ ਸਰੂਪ ਬੈਠਾ ਆਸਣ ਲਾਈਆ। ਤੂੰ ਕਿਥੇ ਰਹੀ ਸੋਤੀ, ਸੁੱਤੀ ਨਾ ਲਈ ਅੰਗੜਾਈਆ। ਤੈਨੂੰ ਅਜੇ ਤਕ ਕ਼ਲਮ ਦੀ ਹੁੱਜ ਨਹੀਂ ਮਾਰੀ ਮੋਚੀ, ਜਿਹੜਾ ਲੇਖੇ ਰਿਹਾ ਲਿਖਾਈਆ। ਉਹ ਗੁਰਮੁਖਾਂ ਦਾ ਗੁਰਮੁਖ ਗੁਰਸਿਖਾਂ ਨੂੰ ਦੇਵੇ ਸੋਝੀ, ਦੂਜਾ ਭੌ ਚੁਕਾਈਆ। ਕਿਉਂ ਮੇਲਾ ਮਿਲਿਆ ਨਾਲ ਪ੍ਰੀਤਮ ਚੋਜੀ, ਚੁਗਲੀ ਨਿੰਦਿਆ ਸਾਰੀ ਦਿਤੀ ਤਜਾਈਆ। ਉਹ ਪਿਛਲਾ ਪ੍ਰਭ ਦਾ ਖੋਜੀ, ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਵੇਖੇ ਭੱਜੇ ਵਾਹੋ ਦਾਹੀਆ। ਉਹ ਪ੍ਰੇਮ ਪਿਆਰ ਦਾ ਰੋਗੀ, ਦੁਖੜਾ ਆਪਣਾ ਰਿਹਾ ਫੁਲਾਈਆ। ਪ੍ਰਭੂ ਤੇਰੀ ਮੇਰੀ ਗੱਲ ਘਰੋਗੀ, ਘਰ ਦੀ ਘਰ ਵਿਚ ਦੇ ਸਮਝਾਈਆ। ਹੁਣ ਸਾਥੋਂ ਕਿਹੜੀ ਕਰੌਣੀ ਗੋਡੀ, ਰੰਬੇ ਹੱਥ ਫੜਾਈਆ। ਤੈਨੂੰ ਲਭਦੇ ਚਲੇ ਗਏ ਬੇਦੀ ਸੋਢੀ, ਗੋਬਿੰਦ ਦਏ ਗਵਾਹੀਆ। ਤੂੰ ਮੇਲੀ ਧੁਰ ਸੰਜੋਗੀ, ਮਿਲਾਪ ਆਪਣੇ ਨਾਲ ਰਖਾਈਆ। ਸਾਨੂੰ ਦਿਸੇ ਨਾ ਕੋਈ ਵਿਰੋਧੀ, ਸਭ ਘਟ ਤੇਰਾ ਨੂਰ ਨਜ਼ਰੀ ਆਈਆ। ਜਿਹੜਾ ਬੁਰਾ ਕਹੇ ਉਹਨੂੰ ਅਜੇ ਤੇਰੀ ਨਹੀਂ ਆਈ ਸੋਝੀ, ਜੇ ਸਮਝਾ ਦੇਵੇਂ ਓਹਵੀ ਸਾਡੇ ਵਰਗਾ ਬਹਿ ਬਹਿ ਖ਼ੁਸ਼ੀ ਮਨਾਈਆ। ਆਪੇ ਭਗਤਾਂ ਦੇ ਹੱਥ ਲਾਵੇ ਗੋਡੀਂ, ਗੋਡਿਆਂ ਤੋਂ ਥੱਲੇ ਚਰਨਾਂ ਵਲ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇ ਸਮਝਾਈਆ। ਭਿੰਨੜੀ ਰੈਣ ਕਹੇ ਪ੍ਰਭੂ ਵੇਖੋ ਰੰਗੀਲਾ, ਰੰਗਾਂ ਵਾਲਿਓ ਸਭ ਦੀ ਰੰਗਤ ਰਿਹਾ ਬਦਲਾਈਆ। ਜਿਸ ਦਾ ਕਲਜੁਗ ਸਤਿਜੁਗ ਸਤਿਜੁਗ ਕਲਜੁਗ ਦੋਹਾਂ ਦਾ ਇਕ ਵਸੀਲਾ, ਵਾਸਤਾ ਆਪਣੇ ਨਾਲ ਜੁੜਾਈਆ। ਪਹਿਲੋਂ

ਭਗਤਾਂ ਦਾ ਵੇਖ ਕ਼ਬੀਲਾ, ਫੇਰ ਕ਼ਬਰਾਂ ਵਿਚੋਂ ਪੀਰ ਪੈਗ਼ੰਬਰ ਲਏ ਉਠਾਈਆ। ਅਗੇ ਲੈਣ ਨਾ ਦੇਵੇ ਭੇਟਾ, ਤਾਬੇਦਾਰੀ ਦਾ ਇਕੋ ਹੁਕਮ ਮਨਾਈਆ। ਸਤਾਰਾਂ ਪੋਹ ਕਹੇ ਵੇਖੋ ਕਿੱਡਾ ਸੋਹਣਾ ਠੰਡਾ ਮਹੀਨਾ, ਮਿਹਰ ਉਤੇ ਮਿਹਰ ਰਿਹਾ ਬਰਸਾਈਆ। ਕਿਰਪਾ ਕਰੇ ਤੇ ਬਖ਼ਸ਼ੇ ਏਕ ਯਕੀਨਾ, ਬੇਇਤਬਾਰੀ ਹੋਈ ਸਰਬ ਲੋਕਾਈਆ। ਦਇਆ ਕਰੇ ਬਣਾਏ ਆਪਣੇ ਅਧੀਨਾ, ਹੰਕਾਰੀ ਹੋ ਕੇ ਸਾਰੇ ਰਹੇ ਕੁਰਲਾਈਆ। ਕਿਰਪਾ ਕਰੇ ਠੰਡਾ ਕਰੇ ਸੀਨਾ, ਚਾਰ ਕੁੰਟ ਕਲਜੁਗ ਅਗਨੀ ਅੱਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਾਰਸ ਹੋ ਕੇ ਆਪਣੀ ਸੇਵ ਕਮਾਈਆ। ਭਿੰਨੜੀ ਰੈਣ ਕਹੇ ਮੈਂ ਵੇਖਿਆ ਵਾਰਸ ਦਿੰਦਾ ਵਿਰਸਾ, ਵਸਤ ਅਮੋਲਕ ਇਕ ਵਰਤਾਈਆ। ਜਨਮ ਕਰਮ ਬਦਲ ਕੇ ਮੇਟੇ ਅਗਲੀ ਹਿਰਸਾ, ਹਵਸ ਦੇਵੇ ਬੁਝਾਈਆ। ਜਨਮ ਮਰਨ ਦੀ ਖੇਲ ਕਰ ਕੇ ਬਿਰਥਾ, ਸਿੱਧਾ ਇਕੋ ਰਾਹ ਵਖਾਈਆ। ਪਰਦਾ ਲਾਹ ਕੇ ਘਰ ਥਿਰ ਦਾ, ਸਾਚੇ ਮੰਦਰ ਦਏ ਵਡਿਆਈਆ। ਜਿਨ੍ਹਾਂ ਦਾ ਲੇਖਾ ਚਿਰ ਦਾ, ਚਿਰੀ ਵਿਛੁਨਿਆਂ ਲੇਖਾ ਲੇਖੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪਿਛੇ ਆਪੇ ਫਿਰਦਾ, ਫ਼ਾਇਦਾ ਘਰ ਘਰ ਰਿਹਾ ਪਹੁੰਚਾਈਆ।

ਜੇ ਹੋਵੇ ਨਾ ਸੂਮ, ਜਗ ਲੁਟ ਲੁਟ ਸਾਰਾ ਖਾਈਆ। ਪਹਿਲੋਂ ਭਗਤਾਂ ਨਾਲ ਮਿਲਾ ਕੇ ਤਾਸੀਰ ਆਪਣੇ ਖ਼ੂਨ, ਖ਼ਾਲਸ ਲਵਾਂ ਬਣਾਈਆ । ਫੇਰ ਅੰਮ੍ਰਿਤ ਪੀਣ ਦਾ ਜਾਮ ਨਾਲੇ ਦੱਸਾਂ ਮਾਜੂਨ, ਕਿਸ ਬਿਧ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਕੁਛ ਦੇਵਣਹਾਰ ਵਡਿਆਈਆ। ਜੇ ਸੂਮ ਨਾ ਹੁੰਦਾ ਕਲਜੁਗ ਲੈਂਦਾ ਲੁਟ, ਠਗ ਚੋਰ ਯਾਰ ਬਹੁਤੇ ਨਜ਼ਰੀ ਆਈਆ। ਵੇਖੋ ਕਿੰਨਿਆਂ ਤੋਂ ਓਹਲੇ ਕਿੰਨਿਆਂ ਤੋਂ ਪੜਦੇ ਵਿਚ ਲੁਕਾ ਕੇ ਰਖਿਆ ਤੁਹਾਡਾ ਘੁਟ, ਕੋਲ ਬਹਿਣ ਵਾਲਿਆਂ ਨੂੰ ਸਮਝ ਨਾ ਦਿਤੀ ਰਾਈਆ। ਜਿਨ੍ਹਾਂ ਨੂੰ ਪਿਔਣਾ ਉਹਨਾਂ ਨੂੰ ਹੌਲੀ ਹੌਲੀ ਰਿਹਾ ਪੁਛ, ਦੂਰ ਦੁਰਾਡੇ ਲਹਿਣੇ ਰਿਹਾ ਚੁਕਾਈਆ। ਜਿੰਨਾਂ ਚਿਰ ਪਿਓ ਕੋਲੋਂ ਪੁਤ ਨਾ ਹੋਵਣ ਖ਼ੁਸ਼, ਓਨਾਂ ਚਿਰ ਕੌਣ ਇੱਜ਼ਤ ਕਰ ਕੇ ਖ਼ੁਸ਼ੀ ਦਏ ਵਖਾਈਆ। ਜੇ ਰਵਿਦਾਸ ਤੂੰ ਰਿਹੋਂ ਚੁਪ, ਮੈਂ ਵੀ ਰਿਹਾ ਲੁਕ, ਤੂੰ ਪਿਉਂ ਬੁੱਕ, ਮੈਂ ਵੀ ਪਵਾਂ ਉਠ, ਭਗਤਾਂ ਉਪਰ ਤੁਠ, ਘੁਟ ਅੰਮ੍ਰਿਤ ਦਿਆਂ ਵਰਤਾਈਆ। ਇਹ ਗੁਸਤਾਖ਼ੀ ਨਹੀਂ ਕਹਿਣਾ ਮੁਆਫ਼ੀ ਵਾਲੀ ਸੁਖ, ਵਿਛੋੜੇ ਵਾਲਾ ਦੁਖ ਅੰਦਰੋਂ ਦਿਆਂ ਕਢਾਈਆ। ਗੋਦੀ ਵਿਚ ਚੁਕ, ਉਜਲ ਕਰਕੇ ਮੁਖ, ਨਾਭੀ ਵਿਚੋਂ ਅੰਮ੍ਰਿਤ ਪਿਆਵਾਂ ਆਪਣਾ ਘੁਟ, ਘੁੱਟ ਕੇ ਆਪਣੇ ਨਾਲ ਲਗਾਈਆ। ਫੇਰ ਕਿਹੜਾ ਜਾਵੇ ਛੁਟ, ਕਿਹੜਾ ਜਾਵੇ ਰੁਠ, ਜਿਸ ਵੇਲੇ ਰੁਸਿਆਂ ਲਏ ਮਨਾਈਆ। ਮੇਰੇ ਕੋਲ ਸਭ ਕੁਛ, ਕਿਸੇ ਹੋਰ ਨੂੰ ਨਹੀਂ ਦੇਣਾ ਕੁਛ, ਸਭ ਤੁਹਾਡੀ ਝੋਲੀ ਪਾਈਆ । ਜਿਸ ਬੱਚੇ ਲਈ ਲਿਆ ਪੁਛ, ਉਹ ਬਾਲਾ ਤੇਰੀ ਅੰਦਰ ਕੁੱਖ, ਨਿਰਗੁਣ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ । ਜੇ ਸੂਮ ਨਾ ਹੁੰਦਾ ਤੇਰਾ ਪਿਤਾ ਮਨ ਦਾ, ਅੰਦਰੋਂ ਦਿੰਦਾ ਹਿਲਾਈਆ। ਫੇਰ ਨਾਤਾ ਜੋੜਦਾ ਤਨ ਦਾ, ਬ੍ਰਹਮ ਦਿੰਦਾ ਭੁਲਾਈਆ। ਤੇਰੀ ਬੇਨੰਤੀ ਹੁਣ ਮੰਨਦਾ, ਅਗੇ ਦਿਆਂ ਸਮਝਾਈਆ। ਜਿਸ ਨੂੰ ਘੜਦਾ ਓਸ ਨੂੰ ਭੰਨਦਾ, ਭੰਨ ਕੇ ਫੇਰ ਆਪਣੇ ਵਿਚ

ਮਿਲਾਈਆ। ਕਿਉਂ ਉਹ ਤੇਰੇ ਵਰਗਾ ਸੋਹਣਾ ਬਾਲ ਜਣਦਾ, ਜਿਸ ਦਾ ਨੂਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਵੇਲੇ ਉਹਦਾ ਲੇਖਾ ਚੁਕਣਾ ਕਾਇਆ ਮਾਟੀ ਖਲ ਦਾ, ਜਾਣ ਤੋਂ ਪਹਿਲੋਂ ਖ਼ਾਲਸ ਆਪਣਾ ਦਰਸ ਦਏ ਦਿਖਾਈਆ। ਅਗੇ ਵਸੇਰਾ ਕਰੇ ਓਸ ਘਰ ਦਾ, ਜਿਸ ਘਰ ਗੁਰਮੁਖ ਨਜ਼ਰੀ ਆਈਆ। ਇਸੇ ਕਾਰਨ ਹਾਰ ਨਹੀਂ ਸੀ ਲਭਦਾ, ਜੇ ਲਭ ਜਾਂਦਾ ਫਿਰ ਬੇਨੰਤੀ ਕਰਨ ਦੀ ਲੋੜ ਰਹਿੰਦੀ ਨਾ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਮੇਂ ਅਨੁਸਾਰ ਭਗਤਾਂ ਦਿੰਦਾ ਫੱਬਦਾ, ਆਪਣੀ ਲੋੜ ਰੱਖੇ ਨਾ ਰਾਈਆ।