ਪੁਸਤਕਾਲਾਭਾਗ ੧੮

੧੮ ਪੋਹ ੨੦੨੧ ਬਿਕ੍ਰਮੀ ਦਲੀਪ ਸਿੰਘ ਦੇ ਨਵਿਤ ਪਿੰਡ ਟਾਗਰਾਂ ਜ਼ਿਲਾ ਅੰਮ੍ਰਿਤਸਰ

ਸ੍ਰੀ ਭਗਵਾਨ ਕਹੇ ਭਗਤਾਂ ਦਾ ਸੋਹਣਾ ਖੇੜਾ, ਸਚਖੰਡ ਦਵਾਰਾ ਨਜ਼ਰੀ ਆਈਆ। ਜਿਥੇ ਜੁਗ ਚੌਕੜੀ ਥੋੜ੍ਹਿਆਂ ਦਾ ਵਸੇਰਾ, ਸਨਮੁਖ ਬੈਠੇ ਸੋਭਾ ਪਾਈਆ। ਢੋਲਾ ਗਾਵਣ ਤੂੰ ਮੇਰਾ ਮੈਂ ਤੇਰਾ, ਪਾਰਬ੍ਰਹਮ ਬ੍ਰਹਮ ਵਿਛੜ ਕਦੇ ਨਾ ਜਾਈਆ। ਦਿਵਸ ਰੈਣ ਨਾ ਕੋਈ ਚੰਦ ਨਾ ਅੰਧੇਰਾ, ਇਕੋ ਜੋਤ ਕਰੇ ਰੁਸ਼ਨਾਈਆ। ਮਨ ਮਤਿ ਬੁਧਿ ਜਗਤ ਵਿਦਿਆ ਨਾ ਦਿਸੇ ਕੋਈ ਝੇੜਾ, ਦੀਨ ਮਜ਼੍ਹਬ ਜ਼ਾਤ ਪਾਤ ਨਾ ਕੋਇ ਲੜਾਈਆ। ਸਤਿ ਸਰੂਪ ਸ਼ਾਹੋ ਭੂਪ ਨਿਰਗੁਣ ਨਿਰਵੈਰ ਜਨ ਭਗਤਾਂ ਸਦ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਨਾ ਕੋਇ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਦੇਵਣਹਾਰਾ ਗੇੜਾ, ਲੱਖ ਚੁਰਾਸੀ ਹੁਕਮੇ ਅੰਦਰ ਭਵਾਈਆ। ਜਿਸ ਵੇਲੇ ਜਨ ਭਗਤਾਂ ਉਤੇ ਕਰੇ ਮਿਹਰਾ, ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਕਰੇ ਰੁਸ਼ਨਾਈਆ। ਗੜ੍ਹ ਹੰਕਾਰੀ ਤੋੜ ਕੇ ਜੰਦਰ, ਬੇਘਰੇ ਘਰ ਦੇ ਮਾਲਕ ਦਏ ਬਣਾਈਆ। ਨਿਰਗੁਣ ਨੂਰ ਜੋਤ ਪਰਕਾਸ਼ ਕਰ ਕੇ ਡੂੰਘੀ ਕੰਦਰ, ਸਤਿ ਸਰੂਪ ਦਏ ਵਖਾਈਆ। ਮਨ ਵਾਸਨਾ ਬੰਨ੍ਹ ਕੇ ਬੰਦਰ, ਚੇਤਨ ਸੁਰਤੀ ਸੋਈ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਭਗਤਾਂ ਹੋਏ ਸਹਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਸੁਹੇਲਾ, ਦੋ ਜਹਾਨਾਂ ਵਿਚੋਂ ਨਜ਼ਰੀ ਆਈਆ। ਜਿਸ ਨੂੰ ਮਿਲਾਂ ਇਕ ਅਕੇਲਾ, ਨਿਰਗੁਣ ਸਰਗੁਣ ਹੋ ਕੇ ਫੇਰਾ ਪਾਈਆ। ਕੋਟਨ ਕੋਟ ਵਿਚੋਂ ਥੋੜਿਆਂ ਹੋਵੇ ਮੇਲਾ, ਬੇਪਰਵਾਹ ਜਿਨ੍ਹਾਂ ਉਪਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਕਹੇ ਮੇਰਾ ਭਗਵਨ ਗੁਸਾਈਂ, ਗਹਿਰ ਗੰਭੀਰ ਨਜ਼ਰੀ ਆਇੰਦਾ। ਜੋ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਕੜੇ ਬਾਹੀਂ, ਨਿਰਗੁਣ ਸਰਗੁਣ ਆਪਣਾ ਜੋੜ ਜੁੜਾਇੰਦਾ। ਕਮਲਾਪਾਤੀ ਦੀਆ ਬਾਤੀ ਨਿਰਗੁਣ ਜੋਤ ਕਰੇ ਰੁਸ਼ਨਾਈ, ਮਹਲ ਅਟਲ ਇਕੋ ਸੋਭਾ ਪਾਇੰਦਾ। ਸ਼ਬਦ ਅਨਾਦ ਧੁਨ ਬੋਧ ਅਗਾਧ ਅਗੰਮ ਸੁਣਾਈ, ਨਿਸ਼ਅੱਖਰ ਆਪਣੀ ਧਾਰ ਸਮਝਾਇੰਦਾ। ਅੰਤਰ ਆਤਮ ਅੰਮ੍ਰਿਤ ਜਾਮ ਪਿਆਈ, ਅਨੋਖਾ ਰਸ ਦੇਵੇ ਹਸ ਨਿਝਰ ਝਿਰਨਾ ਆਪ ਝਿਰਾਇੰਦਾ। ਨੇਤਰ ਲੋਚਣ ਨੈਣ ਅੱਖ ਖੁਲ੍ਹਾਈ, ਕੂੜੀ ਕਿਰਿਆ ਮੇਟੇ ਬੀਨਾਈ, ਏਕ ਨੂਰ ਜ਼ਹੂਰ ਜ਼ਾਹਰ ਆਪ ਅਖਵਾਇੰਦਾ। ਆਤਮ ਪਰਮਾਤਮ ਮੇਲਾ ਕਰੇ ਸਹਿਜ ਸੁਭਾਈ, ਪੜਦਾ ਉਹਲਾ ਇਕ ਉਠਾਈ, ਘਰ ਵਿਚ ਘਰ ਮਿਲ ਮਿਲ ਖ਼ੁਸ਼ੀ ਮਨਾਇੰਦਾ। ਆਤਮ ਸੇਜਾ ਡੇਰਾ ਲਾਈ, ਸ਼ਬਦ ਅਨਾਦ ਧੁਨ ਸ਼ਨਵਾਈ, ਜੋਤੀ ਨੂਰ ਡਗਮਗਾਈ, ਸਤਿ ਸਤਿਵਾਦੀ ਆਪਣੀ ਖ਼ੁਸ਼ੀ ਵਖਾਇੰਦਾ। ਭਗਤਾਂ ਸੰਗ ਭਗਵਾਨ ਕਰੇ ਕੁੜਮਾਈ, ਦੋ ਜਹਾਨਾਂ ਵਜਦੀ ਰਹੇ ਵਧਾਈ, ਏਥੇ ਓਥੇ ਹੋਏ ਸਹਾਈ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਰਵਿਦਾਸ ਚਮਿਆਰਾ ਦਏ ਗਵਾਹੀ, ਗੁਰਮੁਖੋ ਵੇਖੋ ਨੈਣ ਉਠਾਈ, ਨਿਜ ਨੇਤਰ ਹਰਿਜੂ ਆਪਣਾ ਰੰਗ ਰੰਗਾਇੰਦਾ। ਸੰਤਾਂ ਦਾ ਮੀਤ ਭਗਤਾਂ ਦਾ ਗੁਸਾਈਂ, ਗੁਰਮੁਖਾਂ ਦੇਵਣਹਾਰਾ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਤਾਰਨਹਾਰਾ ਜਾਂਦਿਆਂ ਰਾਹੀ, ਪੂਰਬ ਜਨਮ ਲੇਖੇ ਰਿਹਾ ਮੁਕਾਈ, ਨਿਤ ਨਵਿਤ ਦਾ ਲਹਿਣਾ ਦੇਣਾ ਝੋਲੀ ਆਪੇ ਪਾਇੰਦਾ। ਸੱਚੀ ਸਿਖਿਆ ਇਕ ਦ੍ਰਿੜਾਈ, ਆਪਣੀ ਵਿਦਿਆ ਆਪ ਪੜ੍ਹਾਈ, ਅਲਿਫ਼ ਯੇ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਇਕੋ ਰੰਗ ਵਖਾਇੰਦਾ। ਭਗਵਾਨ

ਕਹੇ ਮੇਰਾ ਭਗਤ ਸਭ ਤੋਂ ਚੰਗਾ, ਲੱਖ ਚੁਰਾਸੀ ਵਿਚੋਂ ਨਜ਼ਰੀ ਆਈਆ। ਜਿਸ ਦੇ ਚਰਨ ਚੁੰਮੇ ਗੰਗਾ, ਕਬੀਰ ਮਿਲੀ ਵਡਿਆਈਆ। ਰਵਿਦਾਸ ਕਸੀਰੇ ਪਿਛੇ ਕੰਗਣ ਇਕ ਵੰਡਾ, ਸੋਹਣੀ ਜੜਤ ਜੜਾਈਆ। ਸਚ ਦਵਾਰੇ ਧੁਰ ਦਰਬਾਰੇ ਮਿਲੇ ਇਕ ਅਨੰਦਾ, ਅਨੰਦ ਆਤਮ ਵਿਚੋਂ ਪਰਗਟਾਈਆ। ਬਾਹਰੋਂ ਪੰਜਾਂ ਤੱਤਾਂ ਵਾਲਾ ਬੰਦਾ, ਅੰਤਰ ਨਿਰਗੁਣ ਨੂਰ ਜੋਤ ਰੁਸ਼ਨਾਈਆ। ਅਗਨੀ ਅੱਗ ਨਾ ਕੋਇ ਤਪਾਏ ਸਦਾ ਠੰਡਾ, ਸੀਤਲ ਧਾਰਾ ਵਿਚ ਸਮਾਈਆ। ਪਰਮ ਪੁਰਖ ਅਬਿਨਾਸ਼ੀ ਕਰਤਾ ਲਾਏ ਆਪਣੇ ਅੰਗਾ, ਅੰਗੀਕਾਰ ਇਕ ਹੋ ਜਾਈਆ। ਕਾਇਆ ਚੋਲੀ ਚਾੜ੍ਹੇ ਸਾਚਾ ਰੰਗਾ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਅਖਵਾਈਆ। ਜਨ ਭਗਤ ਕਹੇ ਮੇਰਾ ਊਚੋ ਊਚ ਭਗਵੰਤ, ਅਗੰਮ ਅਥਾਹ ਬੇਪਰਵਾਹ ਅਖਵਾਈਆ। ਜਿਸ ਦਾ ਲੇਖਾ ਆਦਿ ਅੰਤ, ਜੁਗਾ ਜੁਗੰਤ ਵੇਖ ਵਖਾਈਆ। ਜੋ ਲੱਖ ਚੁਰਾਸੀ ਦਾ ਸਾਚਾ ਕੰਤ, ਪਤਿਪਰਮੇਸ਼ਵਰ ਵੱਡੀ ਵਡਿਆਈਆ। ਸੋ ਪਰਗਟ ਹੋ ਕੇ ਕਲਜੁਗ ਅੰਤ, ਅੰਤਸ਼ਕਰਨ ਸਭ ਦਾ ਵੇਖ ਵਖਾਈਆ। ਗੁਰਮੁਖਾਂ ਜਪਾਵੇ ਇਕੋ ਨਾਮ ਮੰਤ, ਢੋਲਾ ਧੁਰ ਦਾ ਦਏ ਸੁਣਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਮਨਮਤ ਰਹਿਣ ਕੋਇ ਨਾ ਪਾਈਆ। ਬੋਧ ਅਗਾਧਾ ਬਣ ਕੇ ਪੰਡਤ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਤਾ ਤੋੜ ਕੇ ਜੇਰਜ ਅੰਡਜ, ਉਤਭੁਜ ਸੇਤਜ ਲੇਖਾ ਦਏ ਮੁਕਾਈਆ। ਮੇਲ ਮਿਲਾ ਕੇ ਭਗਤਾਂ ਸੰਗਤ, ਸਗਲਾ ਸੰਗ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤ ਕਹੇ ਮੇਰਾ ਠਾਕਰ ਸਵਾਮੀ, ਹਰਿ ਕਰਤਾ ਇਕ ਅਖਵਾਇੰਦਾ। ਜੋ ਹਰ ਘਟ ਵਸਿਆ ਹਰ ਘਟ ਅੰਤਰਜਾਮੀ, ਗ੍ਰਹਿ ਗ੍ਰਹਿ ਆਪਣੀ ਧਾਰ ਚਲਾਇੰਦਾ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਅਗੰਮੀ ਬਾਣੀ, ਸ਼ਬਦ ਵਸਤ ਅਮੋਲਕ ਝੋਲੀ ਪਾਇੰਦਾ। ਅੰਮ੍ਰਿਤ ਰਸ ਧੁਰ ਦਾ ਜਾਮ ਆਬੇ ਹਯਾਤ ਪਿਆਵਣਹਾਰਾ ਪਾਣੀ, ਬੂੰਦ ਸਵਾਂਤੀ ਇਕੋ ਇਕ ਟਪਕਾਇੰਦਾ। ਲੇਖਾ ਚੁਕਾਵਣਹਾਰਾ ਚਾਰੇ ਖਾਣੀ, ਚਾਰੋਂ ਕੁੰਟ ਖੋਜ ਖੁਜਾਇੰਦਾ। ਸੁਰਤੀ ਸ਼ਬਦ ਮਿਲਾਵਣਹਾਰਾ ਹਾਣੀ, ਜੁਗ ਵਿਛੜੇ ਧੁਰ ਸੰਜੋਗੀ ਮੇਲ ਮਿਲਾਇੰਦਾ। ਰਾਗਾਂ ਨਾਦਾਂ ਤੋਂ ਬਾਹਰ ਦੱਸੇ ਆਪਣੀ ਕਹਾਣੀ, ਜਲਵਾ ਜੋਤ ਨੂਰ ਨੁਰਾਨੀ, ਸਿਫ਼ਤਾਂ ਵਿਚ ਨਾ ਕੋਇ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭਗਤਨ ਮੀਤਾ ਠਾਂਡਾ ਸੀਤਾ ਤ੍ਰੈਗੁਣ ਅਤੀਤਾ ਨਿਰਗੁਣ ਸਰਗੁਣ ਆਪਣੀ ਧਾਰ ਚਲਾਇੰਦਾ। ਜਨ ਭਗਤ ਕਹੇ ਮੇਰਾ ਪਾਰਬ੍ਰਹਮ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦਾ ਸਭ ਤੋਂ ਵਖਰਾ ਨਿਰਾਲਾ ਧਰਮ, ਦੀਨਾਂ ਵਿਚੋਂ ਦੀਨ ਇਕੋ ਦਏ ਸਮਝਾਈਆ। ਜਿਸ ਦਾ ਸਮਝ ਨਾ ਸਕੇ ਕੋਈ ਕਰਮ, ਨਿਹਕਰਮੀ ਆਪਣੀ ਕਾਰ ਕਮਾਈਆ। ਜਿਸ ਦਾ ਝਗੜਾ ਨਹੀਂ ਕੋਈ ਵਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਨੂਰ ਰਿਹਾ ਦਰਸਾਈਆ। ਜਨ ਭਗਤਾਂ ਦੇਵੇ ਸਾਚੀ ਸਰਨ, ਚਰਨ ਪ੍ਰੀਤੀ ਇਕ ਸਮਝਾਈਆ। ਨੇਤਰ ਖੋਲ੍ਹੇ ਹਰਨ ਫਰਨ, ਜਗਤ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਭਗਵਨ ਕਹੇ ਮੇਰਾ ਭਗਤ ਮੀਤ, ਧੁਰ ਦਾ ਮਿਤਰ ਨਜ਼ਰੀ ਆਈਆ। ਜਿਸ ਨਾਲ ਜਗਤ ਜਹਾਨ ਚਲੇ ਧੁਰ ਦੀ ਰੀਤ, ਸਾਚਾ ਮਾਰਗ ਇਕ ਲਗਾਈਆ। ਤਨ ਮਾਟੀ ਖ਼ਾਕੀ ਕਰ ਕੇ ਠਾਂਡੀ ਸੀਤ, ਅਗਨੀ ਤੱਤ ਦਏ ਬੁਝਾਈਆ। ਭੇਵ ਚੁਕਾ ਕੇ ਊਚ ਨੀਚ, ਹਸਤ ਕੀਟ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਭ ਦਾ ਮਾਲਕ ਇਕ ਅਖਵਾਈਆ । ਭਗਤ ਭਗਵਾਨ ਇਕ ਸਰੂਪ, ਜੋਤ ਜੋਤੀ ਵਿਚ ਸਮਾਈਆ। ਇਕੋ ਦਿਸ਼ਾ ਇਕੋ ਕੂਟ, ਇਕੋ ਘਰ ਵਜੇ ਵਧਾਈਆ। ਇਕੋ ਹੁਲਾਰਾ ਰਹੇ ਝੂਟ, ਦੋ ਜਹਾਨਾਂ ਪਾਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭਗਤੀ ਵਿਚ ਰਖਾਈਆ। ਭਗਤ ਭਗਵਾਨ ਇਕੋ ਸੰਗ, ਜੁਗ ਚੌਕੜੀ ਨਜ਼ਰੀ ਆਈਆ। ਇਕੋ ਨਾਮ ਇਕੋ ਮਰਦੰਗ, ਇਕੋ ਢੋਲਾ ਰਾਗ ਗਾਈਆ। ਇਕੋ ਸੇਜ ਇਕੋ ਪਲੰਘ, ਇਕੋ ਬੈਠਾ ਆਸਣ ਲਾਈਆ। ਇਕੋ ਪ੍ਰੇਮ ਇਕੋ ਅਨੰਦ, ਰਸ ਇਕੋ ਇਕ ਚਖਾਈਆ। ਇਕੋ ਮੰਦਰ ਇਕੋ ਅੰਦਰ ਜਾਣ ਲੰਘ, ਇਕ ਦੂਜੇ ਨੂੰ ਮਿਲ ਮਿਲ ਖ਼ੁਸ਼ੀ ਮਨਾਈਆ । ਭਗਵਾਨ ਭਗਤਾਂ ਬਖ਼ਸ਼ੰਦ, ਭਗਤ ਭਗਵਾਨ ਗਾਵਣ ਛੰਦ, ਦੋਹਾਂ ਮਿਲ ਕੇ ਪਏ ਠੰਡ, ਠਾਕਰ ਕ਼ਾਦਰ ਕਰਤਾ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦਾ ਲੇਖਾ ਪੂਰਬ ਵੇਖ ਵਖਾਈਆ।

੧੮ ਪੋਹ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਬਧਕ ਆਹ ਵੇਖ ਤੇਰੇ ਸਾਥੀ ਸ਼ਿਕਾਰੀ, ਸ਼ਿਕਾਰ ਖੇਡਣ ਲੋਕਮਾਤ ਆਈਆ। ਬਹੱਤਰ ਸਾਲ ਜਿਨ੍ਹਾਂ ਨਾਲ ਰਹੀ ਯਾਰੀ, ਪਿਛਲਾ ਹਿਸਾਬ ਸਮਝਾਈਆ। ਕਿਸ ਬਿਧ ਮੌਕਾ ਮਿਲਿਆ ਵਿਚ ਸੰਸਾਰੀ, ਪ੍ਰਭ ਪੜਦਾ ਦਏ ਉਠਾਈਆ। ਸੁਰੈਣ ਸਿੰਘ ਹਮੇਸ਼ਾਂ ਹੱਥ ਰਖਦਾ ਸੀ ਕੁਹਾੜੀ, ਝਾੜੀਆਂ ਵਿਚ ਲੁਕੇ ਹੋਏ ਸ਼ਿਕਾਰ ਬਾਹਰ ਕਢਾਈਆ। ਇਸ ਦੀ ਓਸ ਵੇਲੇ ਢਾਈ ਫ਼ੁਟ ਲੰਮੀਂ ਸੀ ਦਾੜ੍ਹੀ, ਰਿਸ਼ੀਆਂ ਵਰਗਾ ਰਿਸ਼ੀ ਨਜ਼ਰੀ ਆਈਆ। ਇਕ ਦਿਨ ਇਹਦੇ ਕੋਲੋਂ ਇਕ ਤਿੱਤਰ ਮਾਰ ਗਿਆ ਉਡਾਰੀ, ਆਪਣੇ ਖੰਭ ਫੈਲਾਈਆ। ਇਸ ਨੂੰ ਬਧਕ ਕਿਹਾ ਤੂੰ ਚੰਗਾ ਨਹੀਂ ਸ਼ਿਕਾਰੀ, ਤੇਰਾ ਨਿਸ਼ਾਨਾ ਨਿਸ਼ਾਨੇ ਵਿਚ ਪੂਰਾ ਨਜ਼ਰ ਨਾ ਆਈਆ। ਓਸ ਨੇ ਕਿਹਾ ਅੱਛਾ ਮੈਂ ਫੇਰ ਵੇਖਾਂ ਦੂਜੀ ਵਾਰੀ, ਆਪਣਾ ਬਲ ਧਰਾਈਆ। ਅਗੇ ਜਾਂਦਿਆਂ ਨੂੰ ਕ੍ਰਿਸ਼ਨ ਸੁੱਤਾ ਸੀ ਪੈਰ ਪਸਾਰੀ, ਚਰਨ ਗੋਡੇ ਉਤੇ ਟਿਕਾਈਆ। ਬਧਕ ਮਾਰਿਆ ਬਾਣ ਪਹਿਲੀ ਵਾਰੀ, ਪਦਮ ਵਿਚ ਦੀ ਪਾਰ ਲੰਘਾਈਆ। ਇਹਦਾ ਨਾਮ ਸੀ ਮਦਨ, ਸੁੱਟ ਕੇ ਹਥੋਂ ਕੁਹਾੜੀ, ਭੱਜਾ ਵਾਹੋ ਦਾਹੀਆ। ਕ੍ਰਿਸ਼ਨ ਦਾ ਚਰਨ ਚੁੰਮਿਆ ਨਾਲੇ ਲਹੂ ਸਾਫ਼ ਕੀਤਾ ਨਾਲ ਦਾੜ੍ਹੀ, ਨੇਤਰ ਨੈਣਾਂ ਨੀਰ ਵਹਾਈਆ। ਓਸੇ ਵੇਲੇ ਆਪਣੇ ਸਿਰ ਤੋਂ ਪਗੜੀ ਲਾਹ ਕੇ ਪਾੜੀ, ਪੱਟੀ ਉਤੇ ਦਿਤੀ ਬੰਧਾਈਆ। ਗ਼ੁੱਸੇ ਵਿਚ ਕਿਹਾ, ਬਧਕ, ਇਹ ਚੰਗੀ ਨਹੀਂ ਹੋਈ ਕਾਰੀ, ਕ੍ਰਿਸ਼ਨ ਦਿਤਾ ਬਾਣ ਲਗਾਈਆ। ਬਧਕ ਕਿਹਾ ਮੈਂ ਵੀ ਇਸੇ ਤੋਂ ਬਲਿਹਾਰੀ, ਜਿਸ ਆਪਣੇ ਹੁਕਮ ਵਿਚ ਮੇਰੀ ਸੇਵ ਲਗਾਈਆ। ਅਗੋਂ ਕ੍ਰਿਸ਼ਨ ਕਿਹਾ ਅਜੇ ਲੇਖਾ ਹੋਰ ਤੁਹਾਡਾ ਵਿਚ ਸੰਸਾਰੀ, ਸਗਲਾ ਦਿਆਂ ਜਣਾਈਆ। ਜਿਸ ਵੇਲੇ ਆਵੇ ਕਲਜੁਗ ਅੰਤਮ ਵਾਰੀ, ਪਿਛਲੀ ਵਾਰਤਾ ਪ੍ਰਭੂ ਦਏ ਦੁਹਰਾਈਆ। ਤੁਸਾਂ ਦੋਹਾਂ ਕੱਠਿਆਂ ਹੋਣਾ ਫੇਰ ਬਣਨਾ ਸ਼ਿਕਾਰੀ, ਸ਼ਿਕਾਰ ਇਕੋ ਪੁਰਖ ਅਕਾਲ ਅਗੇ ਨਜ਼ਰੀ ਆਈਆ। ਆਓ ਅਗੇ, ਜੇ ਤੀਰ ਨਹੀਂ ਤਲਵਾਰ ਨਹੀਂ ਛੁਰਾ ਨਹੀਂ ਕਟਾਰ ਨਹੀਂ ਸੀਨੇ ਦੇ ਉਤੇ ਹੱਥ ਮਾਰੋ ਇਕੋ ਇਕ ਵਾਰੀ, ਪਿਆਰ ਦੀ ਧਾਰੀ ਤੁਹਾਡੇ ਵਿਚ ਸਮਾਈਆ। ਤੁਸੀਂ ਭੁਲ ਗਏ ਮੈਂ ਨਹੀਂ ਭੁਲਿਆ, ਤੁਸੀਂ ਛੱਡੋ ਮੈਂ ਨਾ ਛੱਡਾਂ ਇਹ ਮੇਰੀ ਖੇਲ ਨਿਆਰੀ, ਨਿਆਰਾ ਹੋ ਕੇ ਸਭ

ਤੋਂ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਹੋਏ ਸਹਾਈਆ। ਸੁਰੈਣ ਸਿੰਘਾ ਕੁਛ ਪਿਛਲਾ ਕਰ ਚੇਤਾ, ਤੈਨੂੰ ਦਿਆਂ ਜਣਾਈਆ। ਦਵਾਰਕਾ ਤੋਂ ਪਰੇ ਨੌਂ ਮੀਲ ਤੇ ਸੀ ਤੇਰਾ ਖੇਤਾ, ਸੋਹਣਾ ਹਲ ਚਲਾਈਆ। ਪੰਜ ਸਾਲ ਤੂੰ ਆਪਣੀ ਜ਼ਮੀਨ ਦਾ ਸਵਰਨ ਸਿੰਘ ਕੋਲੋਂ ਲਿਆ ਸੀ ਠੇਕਾ, ਬਿਨ ਪਟਿਉਂ ਪਟੇਦਾਰੀ ਦਿਤੀ ਬਣਾਈਆ। ਇਕ ਹੋਰ ਖੇਲ ਵੇਖਾ, ਪੂਰਬ ਦਿਆਂ ਦ੍ਰਿੜਾਈਆ । ਤੇਰਾ ਆਂਢ ਗਵਾਂਢ ਬੜਾ ਨੇਕਾ, ਨੇਕੀ ਕਰਨ ਵਾਲਾ ਬਦੀ ਕੋਲ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਕੁਛ ਵੇਖ ਪਿਛਲੀ ਕਥਾ, ਯਥਾਰਥ ਦਿਆਂ ਜਣਾਈਆ। ਜਿਸ ਵੇਲੇ ਕ੍ਰਿਸ਼ਨ ਨੂੰ ਟੇਕਣ ਲੱਗਾ ਸੈਂ ਮੱਥਾ, ਓਸ ਵੇਲੇ ਇਹ ਦੋਵੇਂ ਸੇਵਕ ਉਸ ਦੇ ਕੋਲ ਬੈਠੇ ਵੇਖ ਵਖਾਈਆ। ਜਿਨ੍ਹਾਂ ਦਾ ਰੂਪ ਨਜ਼ਰ ਆਵੇ ਤੇਜਾ ਸਿੰਘ ਅਤੇ ਦਲੀਪ ਸਿੰਘ ਦੇਵਤ, ਵਡ ਦੇਵਾ ਦੇਵਣਹਾਰ ਵਡਿਆਈਆ। ਕਰੇ ਖੇਲ ਅਲਖ ਅਭੇਵਤ, ਮਿਹਰਵਾਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਈਆ। ਸ਼ਿਕਾਰੀਓ ਜੇ ਸ਼ਿਕਾਰ ਖੇਡਣ ਦੀ ਲੋੜ, ਸੋਹਣਾ ਤਰੀਕਾ ਦਿਆਂ ਸਮਝਾਈਆ। ਨੱਠਣ ਭੱਜਣ ਦੀ ਰਹੇ ਨਾ ਲੋੜ, ਜੰਗਲ ਜੂਹਾਂ ਵਿਚ ਲੱਭਣ ਕੋਇ ਨਾ ਜਾਈਆ। ਫਿਰਨਾ ਪਏ ਨਾ ਅੰਧੇਰੇ ਘੋਰ, ਡੂੰਘੀ ਕੰਦਰ ਨਾ ਫੋਲ ਫੁਲਾਈਆ। ਸਵਾਨਾਂ ਦੀ ਛਡਣੀ ਪਏ ਨਾ ਡੋਰ, ਤੀਰ ਚਿੱਲ੍ਹੇ ਨਾ ਕੋਇ ਚੜ੍ਹਾਈਆ। ਭਜੌਂਣਾ ਪਏ ਨਾ ਕੋਈ ਘੋੜ, ਨੇਜ਼ਾ ਹੱਥ ਨਾ ਕੋਇ ਉਠਾਈਆ। ਜਿਸ ਵੇਲੇ ਦੋਵੇਂ ਹੱਥ ਦਿਉ ਜੋੜ, ਤੁਹਾਡਾ ਸ਼ਿਕਾਰ ਸ਼ੇਰ ਅਗੇ ਪੈ ਕੇ ਆਪਣਾ ਆਪ ਭੇਟ ਚੜ੍ਹਾਈਆ। ਸ਼ੇਰ ਨੂੰ ਮਾਰ ਕੇ ਤੁਸੀਂ ਹੋਏ ਦਲੇਰ, ਦੋਹਾਂ ਮੁਖਾਂ ਵਾਲਾ ਤੀਰ ਨਜ਼ਰ ਨਾ ਆਈਆ। ਨਿਰਗੁਣ ਹੋ ਕੇ ਤੁਹਾਨੂੰ ਲਿਆਇਆ ਘੇਰ, ਚੌਤਰਫ਼ਾ ਕੱਠੇ ਦਿਤੇ ਕਰਾਈਆ। ਸ਼ਿਕਾਰੀਆਂ ਵਾਂਗੂ, ਵੇਖਿਓ, ਕਿਤੇ ਸੋਟੀ ਲਾ ਕੇ ਇਹਨੂੰ ਨਾ ਦਿਓ ਛੇੜ, ਜੇ ਛੇੜੋ ਤੇ ਪ੍ਰੇਮ ਪ੍ਰੀਤੀ ਨਾਲ ਉਠਾਈਆ। ਆਪਣਾ ਆਪ ਤੁਹਾਡੇ ਅਗੇ ਕਰ ਕੇ ਢੇਰ, ਮਾਣ ਤਾਣ ਤੁਹਾਡੀ ਝੋਲੀ ਪਾਈਆ। ਜੇ ਬਖ਼ਸ਼ਿਸ਼ ਕਰੇ ਤੇ ਮਿਹਰ, ਮਿਹਰਵਾਨ ਹੋ ਕੇ ਹੋਏ ਸਹਾਈਆ। ਰਾਮ ਸਿੰਘ ਬੇਸ਼ਕ ਅੱਜ ਦੇ ਦਿਨ ਦੀ ਹੋ ਗਈ ਦੇਰ, ਇਕ ਜੁਗ ਪਿਛੇ ਇਕ ਦਿਨ ਲੇਖੇ ਲਾਈਆ। ਇਸੇ ਕਾਰਨ ਨਹੀਂ ਦਿਤਾ ਭੇਜ, ਆਪਣੀ ਬਿਧ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੋ ਬਿਧ ਨਾਲ ਆਪੇ ਮੇਲੇ ਰਿਹਾ ਮਿਲਾਈਆ ।

ਜਨ ਭਗਤ ਕਹੇ ਪ੍ਰਭ ਤੇਰੀ ਕਿਹੜੀ ਮਨੌਤ, ਅਗਲੀ ਪਿਛਲੀ ਰੀਤੀ ਦੇ ਸਮਝਾਈਆ। ਕੀ ਲੰਮੇਂ ਪੈ ਕੇ ਕਰੀਏ ਡੰਡੌਤ, ਧੂੜੀ ਵਿਚ ਸਮਾਈਆ। ਕੀ ਤੇਰੇ ਦਰ ਤੇ ਜਾਈਏ ਪਹੁੰਚ, ਆਪਣਾ ਪੰਧ ਮੁਕਾਈਆ। ਕੀ ਘਰ ਬਹਿ ਕੇ ਲਈਏ ਸੋਚ, ਅੰਤਰ ਆਤਮ ਧਿਆਨ ਲਗਾਈਆ । ਜਿਸ ਬਿਧ ਦਰਸ਼ਨ ਦੇਵੇਂ ਰੋਜ਼, ਸੁੱਤਿਆਂ ਲਏਂ ਜਗਾਈਆ । ਪ੍ਰੀਤਮ ਆਪਣੇ ਦੱਸ ਦੇ ਚੋਜ, ਪਰਦਾ ਦੇ ਉਠਾਈਆ। ਜਿਸ ਬਿਧ ਮਾਣੀਏ ਤੇਰੀ ਮੌਜ, ਮੌਜੂਦਾ ਘਰ ਘਰ ਨਜ਼ਰੀ ਆਈਆ। ਕੀ ਹੋਈਏ ਅਗਾਧ ਬੋਧ, ਪੜ੍ਹੀਏ ਤੇਰੀ ਪੜ੍ਹਾਈਆ। ਕੀ ਹਿਰਦਾ ਲਈਏ ਸੋਧ, ਤੇਰੇ ਚਰਨਾਂ ਹੇਠ ਰਖਾਈਆ। ਕੀ ਕੱਟੀਏ ਹਉਮੇ ਰੋਗ, ਮਨਸਾ ਮੋਹ ਤਜਾਈਆ। ਕੀ ਚੁਕਾਈਏ ਪਿਛਲਾ ਵਿਜੋਗ, ਨਾਤਾ ਕੂੜ ਤੁੜਾਈਆ। ਕੀ ਕਰੀਏ

ਸਚ ਸੰਜੋਗ, ਮੇਲਾ ਸਹਿਜ ਸੁਭਾਈਆ। ਕੀ ਜੀਵਣ ਨਾਲੋਂ ਚੰਗੀ ਸਮਝੀਏ ਮੌਤ, ਜੀਵਣ ਤੇਰੀ ਝੋਲੀ ਪਾਈਆ। ਕੀ ਭੱਜੇ ਫਿਰੀਏ ਚੌਦਾਂ ਲੋਕ, ਬਣ ਬਣ ਪਾਂਧੀ ਰਾਹੀਆ। ਕੀ ਨੇਤਰ ਕਜਲਾ ਪਾਈਏ ਨਾਲ ਸ਼ੌਕ, ਸੋਹਣੀ ਧਾਰ ਬੰਧਾਈਆ। ਕੀ ਤਨ ਤੇ ਵਟਣਾ ਲਾਈਏ ਇਕ ਔਂਸ, ਪਿਛਲੇ ਮਹਾਰਾਣਿਆਂ ਵਾਲੀ ਰੀਸ ਜਣਾਈਆ। ਕੀ ਪੈਸੇ ਟਕੇ ਦੀ ਥਾਂ ਮੱਥੇ ਟੇਕੀਏ ਨਾਲ ਪੌਂਡ, ਜੋ ਸੁਵਰਨ ਦਿਤੇ ਘੜਾਈਆ। ਕੀ ਬਣ ਕੇ ਆਈਏ ਕੁਤਬ ਗੌਂਸ, ਬਹੁਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇਣਾ ਜਣਾਈਆ। ਕੀ ਆਈਏ ਵਿਦਿਆ ਪੜ੍ਹ ਕੇ, ਬੁਧਿ ਬਿਬੇਕ ਕਰਾਈਆ। ਕੀ ਆਈਏ ਸੀਸ ਤੇਰੇ ਚਰਨਾਂ ਧਰ ਕੇ, ਨਿਉਂ ਨਿਉਂ ਧੂੜ ਰਮਾਈਆ। ਕੀ ਆਈਏ ਜੀਂਵਦਿਆਂ ਜਗ ਮਰ ਕੇ, ਜੀਵਣ ਮਰਨ ਦੋਵੇਂ ਤੇਰੇ ਲੇਖੇ ਪਾਈਆ। ਕੀ ਆਈਏ ਘੋੜੀ ਚੜ੍ਹ ਕੇ, ਸਿਹਰਾ ਸੀਸ ਨਾਲ ਬੰਧਾਈਆ। ਕੀ ਆਈਏ ਰਾਤੀਂ ਸਵੇਰੇ ਤੜਕੇ, ਭੇਵ ਅਭੇਦਾ ਦੇ ਜਣਾਈਆ। ਕੀ ਆਈਏ ਘਰਦਿਆਂ ਨਾਲ ਲੜ ਕੇ, ਨਾਤੇ ਜਗਤ ਵਾਲੇ ਛੁਡਾਈਆ। ਕੀ ਆਈਏ ਹੱਥ ਮੱਥੇ ਉਤੇ ਧਰ ਕੇ, ਭਾਗ ਆਪਣੇ ਵੇਖ ਵਖਾਈਆ। ਕੀ ਆਈਏ ਸਚ ਦਵਾਰੇ ਖੜ੍ਹ ਕੇ, ਮਹਲ ਅਟਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦੇ ਸਮਝਾਈਆ। ਕੀ ਆਈਏ ਪੜ੍ਹ ਕੇ ਨਿਮਾਜ਼, ਸਜਦਾ ਸੀਸ ਝੁਕਾਈਆ। ਕੀ ਲੈ ਕੇ ਆਈਏ ਨਿਆਜ਼, ਪਰੌਂਠੇ ਨਾਲ ਪਕਾਈਆ । ਕੀ ਲੈ ਕੇ ਆਈਏ ਤਾਜ, ਜਿਹੜਾ ਤੇਰੇ ਸੀਸ ਬੰਧਾਈਆ। ਕੀ ਲੈ ਕੇ ਆਈਏ ਸਾਜ, ਜੋ ਸਾਜਣ ਦਰ ਵਜਾਈਆ । ਕੀ ਬਣ ਕੇ ਆਈਏ ਸਾਕ, ਸੱਜਣ ਇਕ ਅਖਵਾਈਆ। ਕੀ ਖੋਲ੍ਹ ਕੇ ਆਈਏ ਤਾਕ, ਪਰਦਾ ਅੰਤ ਉਠਾਈਆ । ਕੀ ਕਰਦੇ ਆਈਏ ਨਾਚ, ਘੁੰਗਟ ਮੁਖ ਉਠਾਈਆ। ਕੀ ਮਲਦੇ ਆਈਏ ਨਾਕ, ਟੇਢਾ ਮੁਖ ਕਰਾਈਆ। ਕੀ ਜੋੜਦੇ ਆਈਏ ਹਾਥ, ਦੋਏ ਦੋਏ ਸਰਨਾਈਆ। ਕੀ ਗੌਂਦੇ ਆਈਏ ਗਾਥ, ਤੇਰਾ ਨਾਮ ਧਿਆਈਆ। ਕੀ ਖੋਲ੍ਹ ਕੇ ਆਈਏ ਆਂਖ, ਨੇਤਰ ਨੈਣ ਉਠਾਈਆ। ਕੀ ਧੂੜੀ ਮਲ ਕੇ ਆਈਏ ਰਾਖ, ਤਨ ਭਬੂਤ ਰਮਾਈਆ। ਕੀ ਨਹਾ ਕੇ ਆਈਏ ਤੀਰਥ ਤਾਟ, ਸਰੋਵਰ ਇਸ਼ਨਾਨ ਕਰਾਈਆ। ਕੀ ਆਈਏ ਪਹਿਨ ਕੇ ਬਸਤਰ ਪਾਟ, ਵੇਸ ਅਵੇਸਾ ਰੂਪ ਵਟਾਈਆ। ਕੀ ਆਈਏ ਸੌਂ ਕੇ ਉਤੇ ਖਾਟ, ਖਟੀਆ ਨਾਲ ਲਿਆਈਆ। ਕੀ ਕਟ ਕੇ ਆਈਏ ਨੰਗੀ ਪੈਰੀਂ ਵਾਟ, ਸਤਿ ਸਾਚੀ ਸੇਵ ਕਮਾਈਆ । ਕੀ ਆਈਏ ਦਿਵਸ ਰੈਣ ਕਿ ਰਾਤ, ਵੇਲਾ ਸਾਚਾ ਦੇ ਸਮਝਾਈਆ । ਕੀ ਲੈ ਕੇ ਆਈਏ ਨਾਲ ਕ਼ਲਮ ਦਵਾਤ, ਜੇ ਕੁਛ ਲੇਖਾ ਦਏਂ ਗਣਾਈਆ । ਕੀ ਬਣ ਕੇ ਆਈਏ ਅਨਾਥ, ਗ਼ਰੀਬਾਂ ਹੋਏਂ ਸਹਾਈਆ। ਕੀ ਕਰ ਕੇ ਆਈਏ ਪੂਜਾ ਪਾਠ, ਮੰਦਰ ਟਲ ਖੜਕਾਈਆ। ਕੀ ਆ ਕੇ ਕਰੀਏ ਬਾਤ, ਸਨਮੁਖ ਹੋ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ । ਕੀ ਆਈਏ ਸੀਸ ਨਵੌਂਦੇ, ਮਾਣ ਅਭਿਮਾਨ ਮਿਟਾਈਆ। ਕੀ ਆਈਏ ਢੋਲੇ ਗੌਂਦੇ, ਧੁਰ ਦਾ ਰਾਗ ਸੁਣਾਈਆ । ਕੀ ਆਈਏ ਰਾਗ ਅਲੌਂਦੇ, ਆਪਣਾ ਤਾਲ ਵਜਾਈਆ । ਕੀ ਆਈਏ ਅੱਖ ਸ਼ਰਮੌਂਦੇ, ਨੇਤਰ ਨੈਣ ਨਾ ਕੋਇ ਉਠਾਈਆ। ਕੀ ਆਈਏ ਗਲ ਵਿਚ ਪਲੂ ਪੌਂਦੇ, ਭੈ ਭੌ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਕੀ ਆਈਏ ਰਖ ਕੇ ਰੋਜ਼ੇ, ਫ਼ਾਕ਼ੇ ਵਿਚ ਫੇਰਾ ਪਾਈਆ। ਕੀ ਆਈਏ ਪੈਰੋਂ ਲਾਹ ਕੇ ਮੌਜ਼ੇ, ਜੋੜਾ ਸੰਗ ਨਾ ਕੋਇ ਰਖਾਈਆ। ਕੀ ਆਈਏ

ਖ਼ਾਲੀ ਕਰ ਕੇ ਬੋਝੇ, ਕਿ ਮਾਇਆ ਢੇਰ ਲਗਾਈਆ। ਕੀ ਵਜੌਂਦੇ ਆਈਏ ਨਗੋਜੇ, ਬੰਸਰੀਆਂ ਨਾਲ ਸ਼ਨਵਾਈਆ। ਕੀ ਉਠੌਂਦੇ ਆਈਏ ਤੋਤੇ, ਜੋ ਮਨੁੱਖਾਂ ਕਰਨ ਪੜ੍ਹਾਈਆ। ਕੀ ਨੈਣਾਂ ਆਈਏ ਰੋਂਦੇ, ਬਹੁੜੀ ਕਰ ਸੁਣਾਈਆ । ਕੀ ਕੱਪੜੇ ਆਈਏ ਧੋਂਦੇ, ਸਾਫ਼ ਸੁਥਰੇ ਰੂਪ ਵਟਾਈਆ। ਕੀ ਫਿਰ ਕੇ ਆਈਏ ਪਟਨੇ ਪੌਂਟੇ, ਬਣ ਕੇ ਪਾਂਧੀ ਰਾਹੀਆ। ਕੀ ਆਈਏ ਆਪਣਾ ਆਪ ਤੇਰੇ ਚਰਨਾਂ ਹੇਠ ਵਛੌਂਦੇ, ਤਨ ਮਾਟੀ ਖ਼ਾਕੀ ਤੇਰੀ ਭੇਟ ਚੜ੍ਹਾਈਆ। ਕੀ ਆਈਏ ਤੇਰਾ ਧਿਆਨ ਲਗੌਂਦੇ, ਧੀਆਂ ਪੁੱਤਰ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਕੀ ਆਈਏ ਗਲ ਵਿਚ ਪਾ ਕੇ ਫਾਸੀ, ਅੰਤਰ ਤੇਰੇ ਲੇਖੇ ਲਾਈਆ । ਕੀ ਕਰਦੇ ਆਈਏ ਹਾਸੀ, ਖ਼ੁਸ਼ੀਆਂ ਮੁਖ ਵਖਾਈਆ। ਕੀ ਚੜ੍ਹ ਕੇ ਆਈਏ ਘਾਟੀ, ਮੰਜ਼ਲ ਪੰਧ ਚੁਕਾਈਆ। ਕੀ ਮੁਕਾ ਕੇ ਆਈਏ ਵਾਟੀ, ਪਿਛਲਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ । ਕੀ ਕਹਿੰਦੇ ਆਈਏ ਸਤਿਨਾਮ, ਢੋਲਾ ਤੇਰਾ ਗਾਈਆ। ਕੀ ਕਹਿੰਦੇ ਆਈਏ ਦਸਰਥ ਬੇਟਾ ਰਾਮ, ਰਾਮ ਸੀਤਾ ਬੇਪਰਵਾਹੀਆ। ਕੀ ਕਹਿੰਦੇ ਆਈਏ ਕਾਹਨ, ਘਨਈਆ ਕ੍ਰਿਸ਼ਨ ਦਏ ਵਡਿਆਈਆ। ਕੀ ਕਹਿੰਦੇ ਆਈਏ ਮੂਸਾ ਅਲੈ ਅਸਲਾਮ, ਕੀ ਸਲਲ ਤੇਰੀ ਸਰਨਾਈਆ। ਕੀ ਮਸੀਹ ਕਹੀਏ ਅਮਾਮ, ਕੀ ਇਬਰਾਹੀਮ ਵਡਿਆਈਆ । ਕੀ ਮੁਹੰਮਦ ਦਾ ਸੁਣੌਦੇ ਆਈਏ ਪੈਗ਼ਾਮ, ਯਾਮੁਬੀਨ ਰਾਗ ਅਲਾਈਆ। ਕੀ ਕਲਮਾ ਪੜ੍ਹਦੇ ਆਈਏ ਕਲਾਮ, ਪੱਲਾ ਕਇਨਾਤ ਵਿਚੋਂ ਛੁਡਾਈਆ। ਕੀ ਬਣ ਕੇ ਆਈਏ ਗ਼ੁਲਾਮ, ਬਰਦੇ ਹੋ ਕੇ ਸੇਵ ਕਮਾਈਆ। ਕੀ ਛਡ ਕੇ ਆਈਏ ਕਾਮ, ਹਿਰਸ ਹਵਸ ਗਵਾਈਆ। ਕੀ ਖਾ ਕੇ ਆਈਏ ਬਾਦਾਮ, ਪਿਸਤੇ ਮੁਖ ਛੁਹਾਈਆ। ਕੀ ਕਰ ਕੇ ਆਈਏ ਆਰਾਮ, ਸੁਖ ਸਾਗਰ ਰੂਪ ਵਟਾਈਆ। ਕੀ ਕਰ ਕੇ ਆਈਏ ਇਸ਼ਨਾਨ, ਜਲ ਧਾਰਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਕੀ ਹੋ ਕੇ ਆਈਏ ਨੀਵੇਂ, ਨੀਂਵਿਆਂ ਦਏਂ ਵਡਿਆਈਆ। ਕੀ ਘਰਾਂ ਵਿਚ ਜਗਾ ਕੇ ਆਈਏ ਦੀਵੇ, ਘਿਰਤ ਦੀਪਕਾਂ ਵਿਚ ਪਾਈਆ। ਕੀ ਮਸਤੀ ਵਿਚ ਹੋ ਕੇ ਆਈਏ ਖੀਵੇ, ਖ਼ਿਮਾਂ ਵਿਚ ਦਏਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਕਾਈਆ। ਕੀ ਬਣ ਕੇ ਆਈਏ ਚਿਰਾਗ਼, ਤੇਰਾ ਦੀਪ ਜਗਾਈਆ। ਕੀ ਬਣ ਕੇ ਆਈਏ ਕੰਤ ਸੁਹਾਗ, ਸੋਹਣਾ ਰੂਪ ਵਟਾਈਆ। ਕੀ ਬਣ ਕੇ ਆਈਏ ਨਾਰ ਪਿਆਰੀ ਵੈਰਾਗ, ਬਿਰਹੋਂ ਵਿਚ ਕੁਰਲਾਈਆ। ਕੀ ਬੁਝਾ ਕੇ ਆਈਏ ਆਗ, ਅਗਨੀ ਤੱਤ ਗਵਾਈਆ। ਕੀ ਧੋ ਕੇ ਆਈਏ ਦਾਗ਼, ਦੁਰਮਤ ਮੈਲ ਸਾਫ਼ ਕਰਾਈਆ। ਕੀ ਬਣ ਕੇ ਆਈਏ ਜਗਤ ਸਮਾਜ, ਦੀਨ ਮਜ਼੍ਹਬ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦੇ ਉਠਾਈਆ। ਕੀ ਦੱਸੀਏ ਹਾਲ ਦਿਲ ਦਾ, ਜਨ ਭਗਤ ਰਹੇ ਜਣਾਈਆ। ਤੂੰ ਸਾਹਿਬ ਕਿਸ ਬਿਧ ਮਿਲਦਾ, ਮਿਲਣੀ ਲਏਂ ਕਰਾਈਆ। ਕਿਸ ਵੇਲੇ ਆਪਣੇ ਆਸਣ ਸਿੰਘਾਸਣ ਤੋਂ ਹਿਲਦਾ, ਸਾਚੀ ਲਏਂ ਅੰਗੜਾਈਆ। ਕਿਸ ਵੇਲੇ ਮਾਲਕ ਬਣੇਂ ਭਗਤਾਂ ਦੇ ਦਿਲ ਦਾ, ਵੇਲਾ ਵਕ਼ਤ ਦੇ ਦ੍ਰਿੜਾਈਆ। ਕਿਸ ਵੇਲੇ ਤੇਰਾ ਪ੍ਰੇਮ ਗ਼ੁੰਚਾ ਖਿਲਦਾ, ਸੁਗੰਧੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣਾ ਸਮਝਾਈਆ। ਕੀ ਆਈਏ ਤੇਰੇ ਕੋਲ ਬਣ ਕੇ ਨਿੱਕੇ, ਨਿੱਕਿਆਂ ਦਏਂ ਵਡਿਆਈਆ। ਕੀ ਆਈਏ ਤੇਰੇ ਕੋਲ

ਬਣ ਕੇ ਚਿੱਟੇ, ਪਵਿੱਤਰਾਂ ਪੁਨੀਤ ਦਏਂ ਕਰਾਈਆ । ਕੀ ਆਈਏ ਤੇਰੇ ਕੋਲ ਲੈ ਕੇ ਫਲ ਮਿੱਠੇ, ਜਿਸ ਨੂੰ ਖਾ ਕੇ ਖ਼ੁਸ਼ੀ ਮਨਾਈਆ। ਕੀ ਲੈ ਕੇ ਆਈਏ ਤੇਰੇ ਕੋਲ ਸਾਚੇ ਸਿੱਟੇ, ਜਿਸ ਸਿੱਟੇ ਨਾਲ ਬਾਜ਼ੀ ਸਭ ਦੀ ਜਿੱਤ ਵਖਾਈਆ। ਕੀ ਲੈ ਕੇ ਆਈਏ ਪਿਛਲੇ ਚਿੱਠੇ, ਜਿਨ੍ਹਾਂ ਉਤੇ ਰਵਿਦਾਸ ਚੁਮਾਰਾ ਦਏ ਗਵਾਹੀਆ। ਕੀ ਲੈ ਕੇ ਆਈਏ ਪਤੇ, ਜੋ ਪਾਤੀ ਰਾਹੀਂ ਦਏ ਜਣਾਈਆ। ਕੀ ਲੈ ਕੇ ਆਈਏ ਉਹ ਤੀਰ ਬਧਕ ਛੁੱਟੇ, ਜੋ ਕ੍ਰਿਸ਼ਨ ਚਰਨ ਛੋਹ ਕੇ ਖ਼ੁਸ਼ੀ ਮਨਾਈਆ। ਕੀ ਲੈ ਕੇ ਆਈਏ ਜਿਨ੍ਹਾਂ ਨੂੰ ਅਜੇ ਨਹੀਂ ਪਤੇ, ਕੀ ਉਹਨਾਂ ਸੰਜੋਗ ਬਣਾਈਆ। ਕੀ ਲੈ ਕੇ ਆਈਏ ਨਰਾਇਣ ਸਿੰਘ ਜਿਹੇ ਸੱਚੇ, ਜੋ ਨੌਜਵਾਨ ਦਾ ਪਿਤਾ ਇਕ ਅਖਵਾਈਆ। ਕੀ ਲੈ ਕੇ ਆਈਏ ਉਹ ਬੱਚੇ, ਜਿਹਨਾਂ ਨੂੰ ਜਨਮ ਜਨਮ ਵਿਚੋਂ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕੀ ਬਣ ਕੇ ਆਈਏ ਸੁਥਰੇ, ਡੰਡਿਆਂ ਤਾਲ ਵਜਾਈਆ। ਕੀ ਕਰਦੇ ਆਈਏ ਮੁਜਰੇ, ਵੇਸਵਾ ਨਾਚ ਨਚਾਈਆ। ਕੀ ਬਹਿ ਕੇ ਆਈਏ ਹੁਜਰੇ, ਸਾਚੀ ਰੀਤ ਸੁਹਾਈਆ। ਕੀ ਹਾਲ ਦੱਸੀਏ ਗੁਜ਼ਰੇ, ਪਿਛਲੀ ਕਹਾਣੀ ਸਭ ਨੂੰ ਰਹੀ ਸਤਾਈਆ। ਬਿਨ ਤੇਰੀ ਕਿਰਪਾ ਕੋਈ ਨਾ ਪੁੱਛ ਲੇ, ਭੇਵ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਦੇ ਕਮਾਈਆ। ਪੁਰਖ ਅਬਿਨਾਸ਼ੀ ਕਿਹਾ ਮੈਂ ਕਿਸੇ ਬਿਧ ਕਦੇ ਨਾ ਰੀਝਾਂ, ਭਗਤਾਂ ਦਿਆਂ ਸਮਝਾਈਆ। ਬਿਨਾ ਚਰਨ ਪ੍ਰੀਤੀ ਨਾ ਕਦੇ ਪਤੀਜਾਂ, ਬਾਕੀ ਲੋੜ ਨਾ ਕੋਇ ਰਖਾਈਆ। ਵੇਖੋ ਤੁਹਾਡੇ ਸਾਹਮਣੇ ਕੱਢੀ ਜਾਂਦਾ ਨਤੀਜਾ, ਜੁਗ ਜੁਗ ਦੇ ਪਰਚੇ ਵੇਖ ਵਖਾਈਆ। ਨਰੈਣ ਸਿੰਘ ਬਧਕ ਦਾ ਪਿਛਲਾ ਸੀ ਭਤੀਜਾ, ਜਿਸ ਦਾ ਬੇਟਾ ਨੌਜਵਾਨ ਨਜ਼ਰੀ ਆਈਆ। ਉਨੀ ਸਾਲ ਦੀ ਉਮਰ ਓਸ ਦੀ ਠੀਕਾ, ਅੱਛੀ ਤਰਾ ਦ੍ਰਿੜਾਈਆ। ਜਿਸ ਦੀ ਕਲਜੁਗ ਵਿਚ ਪਈ ਤਰੀਕਾ, ਤਰਾ ਤਰਾ ਨਾਲ ਦਿਤਾ ਸਮਝਾਈਆ। ਭਾਵੇਂ ਕੋਈ ਕੋਲ ਲਿਖਣ ਵਾਲਾ ਨਹੀਂ ਸੀ ਵਸੀਕਾ, ਵਸੀਅਤ ਭਗਵਨ ਆਪਣੀ ਆਪ ਲਿਖਾਈਆ। ਨਾਲ ਹੁਕਮ ਨਾਲ ਹਦੀਸਾ, ਸਭ ਕੁਛ ਦਿਤਾ ਸਮਝਾਈਆ। ਬਧਕ ਦੇ ਭਤੀਜੇ ਦਾ ਬੇਟਾ, ਬਧਕ ਨਾਲ ਲੇਖਾ ਬਦਲ ਕੇ ਆਇਆ ਵੇਸਾ, ਬੇਟੇ ਦਾ ਬੇਟਾ ਬੇਟੀ ਸ਼ਾਨ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਦੇ ਵਿਛੜੇ ਦੋਵੇਂ ਪਿਉ ਪੁਤ ਦਿਆਂ ਮਿਲਾਈਆ।

੧੯ ਪੋਹ ੨੦੨੧ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਭਗਤੀ ਕਹੇ ਮੈਂ ਕੀ ਕਰਾਂ ਭਗਵਾਨ, ਹਾਏ ਹਾਏ ਕਰ ਸੁਣਾਈਆ। ਮੈਂ ਕਿਸ ਬਿਧ ਵਸਾਂ ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਟਿੱਲੇ ਪਰਬਤ ਆਪਣਾ ਡੇਰਾ ਲਾਈਆ। ਕਿਸ ਬਿਧ ਫਿਰਾਂ ਜਹਾਨ, ਚਾਰ ਕੁੰਟ ਦਹਿ ਦਿਸ਼ਾ ਅੱਖ ਉਠਾਈਆ। ਕਿਸ ਬਿਧ ਦਿਆਂ ਗਿਆਨ, ਸਚ ਦੇ ਦ੍ਰਿੜਾਈਆ। ਕਿਸ ਬਿਧ ਕਰਾਵਾਂ ਧਿਆਨ, ਅੰਤਰ ਲਿਵ ਲਗਾਈਆ। ਕਿਸ ਬਿਧ ਕਰਾਵਾਂ ਇਸ਼ਨਾਨ, ਤੀਰਥ ਤੱਟਾਂ ਹੋ ਸਹਾਈਆ। ਕਿਸ ਬਿਧ ਦੇਵਾਂ ਮਾਣ, ਮਿਹਰ ਨਜ਼ਰ ਤਕਾਈਆ। ਕਿਸ ਬਿਧ ਸੁਣਾਵਾਂ ਰਾਗ ਕਾਨ, ਧੁਰ ਦੀ ਧਾਰ ਜਣਾਈਆ। ਬੌਹੜੀ ਬੌਹੜੀ ਕਰ ਕੇ ਨੇਤਰ ਨੀਰ ਲਗੀ ਵਹਾਣ, ਖੁਲ੍ਹੜੀ ਮੀਢੀ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੈਨੂੰ ਬਖ਼ਸ਼ਦਾ ਰਿਹੋਂ ਦਾਨ, ਦਾਤਾ ਹੋ ਕੇ ਦਇਆ

ਕਮਾਈਆ । ਕਲਜੁਗ ਅੰਤ ਸ੍ਰੀ ਭਗਵੰਤ, ਦੁਹਾਈ ਕਿਉਂ ਮਿਲਿਉਂ ਭਗਤਾਂ ਸਿੱਧਾ ਆਣ, ਮੇਰੀ ਲੋੜ ਉਹਨਾਂ ਰਹੀ ਨਾ ਰਾਈਆ। ਮੇਰਾ ਕਿਧਰੋਂ ਬਣੂ ਪੀਣ ਖਾਣ, ਮੇਰੀ ਸੇਵਾ ਕੌਣ ਕਮਾਈਆ । ਮੈਨੂੰ ਕੌਣ ਦਊ ਪਕਵਾਨ, ਅਗੇ ਭੇਟ ਚੜ੍ਹਾਈਆ। ਮੇਰੀ ਕੌਣ ਕਰੂ ਪਹਿਚਾਨ, ਵਿਚੋਲਣ ਕੌਣ ਬਣਾਈਆ। ਤੂੰ ਸਿੱਧਾ ਆਪ ਹੋਇਉਂ ਮਿਹਰਵਾਨ, ਭਗਤਾਂ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਦੇ ਸਮਝਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤੀ ਪੁੱਤਰੀ, ਤੈਨੂੰ ਦਿਆਂ ਜਣਾਈਆ। ਪਹਿਲੋਂ ਭਗਤ ਜਨ ਤੇਰੇ ਚੁਕੌਂਦਾ ਰਿਹਾ ਕੁਛੜੀ, ਹੌਲੀ ਹੌਲੀ ਲੋਰੀਆਂ ਨਾਲ ਪਰਚਾਈਆ। ਨਾਮ ਨਿਧਾਨ ਦੀ ਦੇ ਕੇ ਬੁਰਕੀ, ਧੀਰਜ ਦਇਆ ਰਖਾਈਆ। ਜੋਗ ਅਭਿਆਸ ਤਪ ਸਾਧਨ ਹਠ ਵਿਚ ਕਰਾ ਕੇ ਸੁਰਤੀ, ਥੋੜ੍ਹੀ ਥੋੜ੍ਹੀ ਕਰੀ ਰੁਸ਼ਨਾਈਆ। ਕਲਜੁਗ ਅੰਤ ਸ੍ਰੀ ਭਗਵੰਤ ਇਹ ਖੇਲ ਅਗੰਮੀ ਕੀਤਾ ਕ਼ੁਦਰਤੀ, ਕ਼ਾਦਰ ਦੀ ਬੇਪਰਵਾਹੀਆ । ਜਿਸ ਧਾਰੋਂ ਤੂੰ ਆਦਿ ਜੁਗਾਦਿ ਉਤਰਦੀ, ਆਪਣੀ ਸੇਵਾ ਮਾਤ ਕਰਾਈਆ। ਜਨ ਭਗਤ ਉਧਾਰੇ ਤੇਰੇ ਵੀ ਉਪਰ ਦੀ, ਤੇਰਾ ਲੇਖਾ ਰਿਹਾ ਮੁਕਾਈਆ । ਹੁਣ ਖੇਲ ਪੁਰਖ ਅਕਾਲ ਤੇ ਗੋਬਿੰਦ ਪੁੱਤਰ ਦੀ, ਦੂਜੀ ਸਵਾਣੀ ਦੀ ਲੋੜ ਰਹੀ ਨਾ ਰਾਈਆ। ਕਮਲੀਏ ਹੁਣ ਤੇਰੀ ਘੜੀ ਭਗਤਾਂ ਨਾਲ ਮਿਲ ਕੇ ਸ਼ੁਕਰ ਦੀ, ਨਿਉਂ ਨਿਉਂ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤੀ ਕਹੇ ਮੈਂ ਕੀ ਕਰਾਂ, ਸਮਝ ਕਿਛ ਨਾ ਆਈਆ। ਜੀਵਾਂ ਕਿ ਮਰਾਂ, ਕਿ ਭੱਜਾਂ ਵਾਹੋ ਦਾਹੀਆ। ਬਲ ਧਰਾਂ ਕਿ ਡਰਾਂ, ਭਿਆਨਕ ਖੇਲ ਖਿਲਾਈਆ । ਅੜਾਂ ਕਿ ਲੜਾਂ, ਝੜਾਂ ਕਿ ਸੀਸ ਨਿਵਾਈਆ। ਖੜ੍ਹਾਂ ਕਿ ਸਰਨੀ ਪੜਾਂ ਧੜਾਂ, ਬਹੱਤਰ ਨਾੜਾਂ ਵੇਖ ਵਖਾਈਆ। ਅੰਦਰੋਂ ਆਵਾਜ਼ ਆਈ ਹੱਬ ਕੁਛ ਛਡ ਇਕੋ ਲੜ ਫੜਾਂ, ਪੱਲੂ ਆਪਣੇ ਨਾਲ ਗੰਢਾਈਆ। ਉਹਨਾਂ ਭਗਤਾਂ ਨਾਲ ਰਲਾਂ, ਜਿਹੜੇ ਰਲਕੇ ਪ੍ਰਭ ਦਾ ਦਰਸ਼ਨ ਰਹੇ ਪਾਈਆ। ਉਹਨਾਂ ਦੇ ਅੰਦਰ ਪ੍ਰੇਮ ਬਾਤੀ ਹੋ ਕੇ ਬਲਾਂ, ਨਿਰਗੁਣ ਨੂਰ ਹੋ ਕੇ ਨਜ਼ਰੀ ਆਈਆ। ਉਹਨਾਂ ਦੇ ਹਿਜਰ ਅੰਦਰ ਸੜਾਂ, ਆਪਣਾ ਆਪ ਭੇਟ ਚੜ੍ਹਾਈਆ। ਉਹਨਾਂ ਦੇ ਮੰਦਰ ਅੰਦਰ ਚੜ੍ਹਾਂ, ਸਚ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਓਹਨਾਂ ਦੇ ਨਾਲ ਮਿਲ ਕੇ ਉਹੋ ਸੋਹੰ ਢੋਲਾ ਪੜ੍ਹਾਂ, ਜਿਸ ਬਿਧ ਮਿਲਿਆ ਬੇਪਰਵਾਹੀਆ। ਸ੍ਰੀ ਭਗਵਾਨ ਕਹੇ ਸੁਣ ਭਗਤੀ ਨਿੱਕੀ, ਨਿੱਕੀ ਨਿੱਕੀ ਦਿਆਂ ਜਣਾਈਆ। ਕੁਛ ਯਾਦ ਰਖ ਗੋਬਿੰਦ ਨੇ ਬਣੌਣੀ ਵਡੀ ਉਚੀ ਸਿਖੀ, ਜਿਸ ਨੂੰ ਅਵਤਾਰ ਪੈਗ਼ੰਬਰ ਦੇਣ ਵਡਿਆਈਆ। ਜਿਸ ਦੀ ਧਾਰ ਨਿਰਾਲੀ ਤਿੱਖੀ, ਸਦੀ ਵੀਹਵੀਂ ਤਕ ਸਮਝ ਕਿਸੇ ਨਾ ਆਈਆ। ਹੁਣ ਓਸ ਹੁਕਮ ਦੀ ਖੋਲ੍ਹਣ ਲੱਗਾ ਚਿੱਠੀ, ਜੋ ਆਪਣੀ ਹੱਥੀਂ ਬੰਦ ਕਰਾਈਆ। ਉਹਦੇ ਅੰਦਰ ਇਕੋ ਧਾਰ ਚਿੱਟੀ, ਕਾਲੇ ਹਰਫ਼ਾਂ ਵਾਲਾ ਰੂਪ ਨਾ ਕੋਇ ਵਟਾਈਆ। ਪੁਰਖ ਅਕਾਲ ਦੀਨ ਦਿਆਲ ਮਾਣ ਦੇਵੇ ਸਾਚੀ ਇੱਕੀ, ਇੱਕੀ ਇੱਕੀ ਇੱਕੀ ਨਾਲ ਜੁੜਾਈਆ। ਸਭ ਦੀ ਤਾਰ ਅੰਦਰ ਬਹਿ ਕੇ ਰਿਹਾ ਖਿੱਚੀ, ਬਾਹਰੋਂ ਨਜ਼ਰ ਕਿਸੇ ਨਾ ਆਈਆ । ਇਹ ਖੇਲ ਕਰਨੀ ਅਨਡਿਠੀ, ਸਚ ਸਿੰਘਾਸਣ ਅਧਵਿਚਕਾਰੇ ਦੇਣਾ ਲਗਾਈਆ। ਰਵਿਦਾਸ ਨੂੰ ਦੱਸਣੀ ਕਹਾਣੀ ਬੀਤੀ, ਪਰਦਾ ਉਹਲਾ ਆਪ ਉਠਾਈਆ। ਖ਼ੂਨ ਕੱਢ ਕੇ ਆਪਣੀ ਚੀਚੀ, ਚੇਤਨ ਸੁਰਤੀ ਦੇਣੀ ਕਰਾਈਆ। ਭਗਤ ਦਵਾਰੇ ਕਰ ਕੇ ਰੀਤੀ, ਇੱਕੀ ਇੱਕੀ ਹੱਥ ਵੰਡ ਵੰਡਾਈਆ। ਨਾਲੇ ਦੂਰ ਨਾਲੇ ਨਜ਼ਦੀਕੀ, ਸਨਮੁਖ ਹੋ ਕੇ ਖੇਲ ਵਖਾਈਆ । ਅਧਵਿਚਕਾਰ ਬਹਿ ਕੇ ਕਰੇ ਸਭ ਦੇ ਨਾਲ ਪ੍ਰੀਤੀ, ਸੰਗਤ ਚਾਰੋ ਤਰਫ਼ ਨਜ਼ਰੀ ਆਈਆ। ਫੁਲਵਾੜੀ ਵੇਖੇ

ਆਪਣੀ ਬਗ਼ੀਚੀ, ਬੂਟਾ ਮਹਿਕ ਨਾਲ ਮਹਿਕਾਈਆ। ਅਗੇ ਸਭ ਤੋਂ ਧਾਰ ਵਖਰੀ ਵਿਚ ਸੰਸਾਰ ਚਲੇ ਤੀਜੀ, ਤ੍ਰੈਲੋਕਾਂ ਆਪਣਾ ਹੁਕਮ ਮਨਾਈਆ। ਕਲਮਿਆਂ ਦੀ ਕਲਾਮ ਚਲੇ ਹਦੀਸੀ, ਹਜ਼ਰਤਾਂ ਦਾ ਹਜ਼ਰਤ ਇਕੋ ਬੇਪਰਵਾਹੀਆ। ਹੁਕਮੇ ਅੰਦਰ ਸਿੰਘ ਬਿਸ਼ਨ ਮਾਰੇ ਸੀਟੀ, ਸਿੱਟਾ ਇਕੋ ਵਾਰ ਜਣਾਈਆ। ਨੌ ਗੁਰਮੁਖ ਨੌ ਦਵਾਰੇ ਬਣਨ ਟੀਟੀ, ਬਿਨਾ ਟਿਕਟ ਅੰਦਰ ਲੰਘਣ ਕੋਇ ਨਾ ਪਾਈਆ। ਪ੍ਰਭੂ ਕਰੇ ਖੇਲ ਜੋ ਆਪਣੀ ਰੀਤੀ, ਰੀਤੀਵਾਨ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਇੱਕੀ ਇੱਕੀ ਇੱਕੀ ਗੰਢ, ਗੰਢਣਹਾਰ ਗੋਪਾਲ ਦਇਆ ਕਮਾਇੰਦਾ । ਇੱਕੀ ਵਾਰ ਇੱਕੀ ਦੇਵੇ ਵੰਡ, ਹੁਕਮ ਇਕੋ ਵਾਰ ਸੁਣਾਇੰਦਾ। ਢੋਲੇ ਗਾਵਣ ਧੁਰ ਦੇ ਛੰਦ, ਇੱਕੀ ਗੇੜ ਆਪ ਦਵਾਇੰਦਾ। ਨਾਲ ਪੁਰਖ ਅਕਾਲ ਨਾਲੇ ਗੁਜਰੀ ਚੰਦ, ਦੋਹਾਂ ਦਾ ਦਰਸ ਇਕੋ ਵਾਰ ਕਰਾਇੰਦਾ। ਨਾਲੇ ਨੇਤਰ ਨੈਣ ਪਾਵੇ ਠੰਡ, ਨਾਲੇ ਆਤਮ ਰੰਗ ਚੜ੍ਹਾਇੰਦਾ। ਨਾਲੇ ਖ਼ੁਸ਼ੀ ਕਰ ਕੇ ਬੰਦ ਬੰਦ, ਬੰਦਗੀ ਇਕੋ ਇਕ ਦ੍ਰਿੜਾਇੰਦਾ। ਨਾਲੇ ਕਟੇ ਭੁਖ ਨੰਗ, ਦੁਖ ਦਲਿਦਰ ਦੂਰ ਕਰਾਇੰਦਾ। ਨਾਲੇ ਦਾਤਾ ਹੋ ਕੇ ਬਣੇ ਸੰਗ, ਸਗਲਾ ਸੰਗ ਨਿਭਾਇੰਦਾ। ਨਾਲੇ ਭਿਖਾਰੀ ਹੋ ਕੇ ਲਏ ਮੰਗ, ਜਨ ਭਗਤਾਂ ਅਗੇ ਝੋਲੀ ਡਾਹਿੰਦਾ। ਨਾਲੇ ਦਰਸ ਨਾਲੇ ਅਨੰਦ, ਨਾਲੇ ਅਨੰਦਪੁਰੀ ਵਾਲਾ ਦਇਆ ਕਮਾਇੰਦਾ। ਨਾਲੇ ਕਰਮਾਂ ਕੁਕਰਮਾਂ ਦੀ ਚੁੱਕੇ ਸਿਰ ਆਪਣੇ ਪੰਡ, ਹੌਲੇ ਭਾਰ ਸਰਬ ਰਖਾਇੰਦਾ। ਨਾਲੇ ਮਿਹਰ ਨਾਲੇ ਮੁਹੱਬਤ, ਮਿਹਰਵਾਨ ਹੋ ਕੇ ਝੋਲੀ ਡਾਹਿੰਦਾ। ਨਾਲੇ ਪ੍ਰੇਮ ਰਸ ਦਾ ਸੋਹਣਾ ਸ਼ਰਬਤ, ਇੱਕੀ ਸੇਰ ਨਾਲ ਆਪ ਬਣਾਇੰਦਾ। ਨਾਲੇ ਮੇਟ ਕੇ ਜਾਏ ਗ਼ੁਰਬਤ, ਨਾਲੇ ਉਲਫ਼ਤ ਵਿਚ ਵਡਿਆਇੰਦਾ। ਨਾਲੇ ਭੱਜਿਆਂ ਟੁੱਟਿਆਂ ਭਾਂਡਿਆਂ ਸਾਢੇ ਤਿੰਨ ਹੱਥ ਕਾਇਆ ਦੀ ਕਰ ਕੇ ਜਾਏ ਮੁਰੰਮਤ, ਮੁਰਸ਼ਦ ਮੁਰੀਦ ਆਪਣੇ ਰੰਗ ਰੰਗਾਇੰਦਾ। ਨਾਲੇ ਮਾਲਕ ਮਲੂਕ ਜਗੀਰ ਦੇ ਕੇ ਜਾਵੇ ਖ਼ਿੱਲਤ, ਖ਼ਾਲਸ ਇਕੋ ਘਰ ਵਖਾਇੰਦਾ। ਨਾਲੇ ਅਗੇ ਪਿਛੇ ਦੀ ਕਟ ਕੇ ਜਾਏ ਦਿੱਕ਼ਤ, ਵਕ਼ਤ ਸੁਹੇਲਾ ਆਪ ਬਣਾਇੰਦਾ। ਨਾਲੇ ਦੋ ਜਹਾਨਾਂ ਬਣਾ ਕੇ ਜਾਵੇ ਇੱਜ਼ਤ, ਆਬਰੂ ਗੁਰਮੁਖਾਂ ਹੱਥ ਫੜਾਇੰਦਾ। ਨਾਲੇ ਮੇਲ ਮਿਲਾਪ ਕਰ ਕੇ ਮਿੱਲਤ, ਮਿਲਣੀ ਜਗਦੀਸ਼ ਆਪਣੇ ਨਾਲ ਕਰਾਇੰਦਾ। ਨਾਲੇ ਲੱਖ ਚੁਰਾਸੀ ਕਢ ਕੇ ਨਿਸਬਤ, ਕ਼ਿਸਮਤ ਸਭ ਦੀ ਆਪ ਬਦਲਾਇੰਦਾ। ਨਾਲੇ ਜਨ ਭਗਤਾਂ ਮਿਲੇ ਆਪ ਆਪਣੀ ਕਰ ਕੇ ਹਿੰਮਤ, ਔਝੜ ਰਾਹ ਨਾ ਕੋਇ ਵਖਾਇੰਦਾ। ਨਾਲੇ ਭਗਤੀ ਕੋਲੋਂ ਭਗਤਾਂ ਦੀ ਕਰਾਵੇ ਮਿੰਨਤ, ਸਾਲਸ ਹੋ ਕੇ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ । ਆਪ ਹੋਵੇ ਉਚਾ ਸਾਢੇ ਤਿੰਨ ਹੱਥ, ਸਾਹਿਬ ਸਤਿਗੁਰ ਬੇਪਰਵਾਹੀਆ। ਚਾਰੋਂ ਕੁੰਟ ਚਲੇ ਰਥ, ਭੱਜੇ ਵਾਹੋ ਦਾਹੀਆ। ਚਾਰੋਂ ਕੁੰਟ ਨਜ਼ਰ ਆਏ ਭਗਤ ਪਿਆਰਿਆਂ ਇਕੱਠ, ਹਰਿ ਸੰਗਤ ਰੂਪ ਵਟਾਈਆ। ਉਹਨਾਂ ਵਿਚੋਂ ਸੇਵਾ ਲੌਣੇ ਅੱਠ, ਜੋ ਅੱਠਾਂ ਤੱਤਾਂ ਰੋਗ ਗਵਾਈਆ। ਉਹਨਾਂ ਵਿਚੋਂ ਪੰਜ ਲੈਣੇ ਝਟ, ਆਪਣਾ ਹੁਕਮ ਵਰਤਾਈਆ। ਉਹਨਾਂ ਵਿਚੋਂ ਦੋਹਾਂ ਦੇ ਖ਼ਾਲੀ ਰਖਣੇ ਹੱਥ, ਪਲੂ ਆਪਣੀ ਗੰਢ ਪੁਆਈਆ। ਸਭ ਤੋਂ ਉਪਰ ਰਖਣੀ ਆਪਣੀ ਅੱਖ, ਨੇਤਰ ਦੋਵੇਂ ਲਏ ਖੁਲ੍ਹਾਈਆ। ਨਾਲੇ ਹਕ਼ੀਕ਼ਤ ਦੇਵੇ ਹਕ, ਨਾਲੇ ਹਾਕਮ ਨਜ਼ਰੀ ਆਈਆ । ਇੱਕੀ ਪੋਹ ਨੂੰ ਹਰਿ ਸੰਗਤ ਨੂੰ ਲਿਖੇ ਲੇਖ ਗੋਬਿੰਦ ਦੀ ਨਾਲ ਰਤ, ਰਤ ਤਨ ਵਿਚੋਂ ਕਢਾਈਆ। ਨਾਲੇ ਬ੍ਰਹਮ ਨਾਲੇ ਮਤਿ, ਕਮਲਾਪਤ ਨਜ਼ਰੀ ਆਈਆ। ਨਾਲੇ ਰਾਗ ਨਾਲੇ ਜਸ, ਨਾਲੇ ਢੋਲੇ ਰਿਹਾ ਸੁਣਾਈਆ। ਨਾਲੇ ਹੋਏ ਭਗਤਾਂ ਵਸ, ਵਾਸਤੇ ਕਰ ਕਰ ਰਿਹਾ ਮਨਾਈਆ। ਨਾਲੇ

ਹੋ ਪੁਰਖ ਸਮਰਥ, ਮਹਿੰਮਾ ਅਕਥ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਨਾਲੇ ਸੰਗਤ ਨਾਲੇ ਪੰਗਤ, ਦੋਵੇਂ ਧਾਰ ਚਲਾਇੰਦਾ। ਨਾਲੇ ਨਾਮ ਨਾਲੇ ਰੰਗਤ, ਰੰਗ ਮਜੀਠੀ ਇਕ ਰੰਗਾਇੰਦਾ। ਨਾਲੇ ਸ਼ੂਦਰ ਨਾਲੇ ਪੰਡਤ, ਬ੍ਰਹਮ ਆਪਣਾ ਖੇਲ ਵਖਾਇੰਦਾ । ਨਾਲੇ ਜੇਰਜ ਨਾਲੇ ਅੰਡਜ, ਉਤਭੁਜ ਸੇਤਜ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਇੰਦਾ। ਰਤ ਨਾਲ ਲਿਖੇ ਲੇਖ ਨੌ, ਸੋਹੰ ਅੰਕ ਬਣਾਈਆ। ਨੌ ਖੰਡ ਪ੍ਰਿਥਮੀ ਆਵੇ ਭੌਂ, ਬੇਪਰਵਾਹ ਆਪਣਾ ਫੇਰਾ ਪਾਈਆ। ਨਾਲੇ ਧਰਨੀ ਉਤੇ ਜਾਵੇ ਸੌਂ, ਸਿੰਘਾਸਣ ਹੋਰ ਨਾ ਕੋਇ ਵਿਛਾਈਆ। ਨਾਲੇ ਖਾ ਕੇ ਢਾਈ ਜੌਂ, ਰਾਤ ਦਾ ਡੰਗ ਲਏ ਕਟਾਈਆ । ਨਾਲੇ ਭਗਤਾਂ ਮਿਲਣ ਦਾ ਗੌਂ, ਇੱਕੀ ਸੌ ਨੂੰ ਇਕੇ ਰਾਤ ਦਰਸ ਦਿਖਾਈਆ। ਨਾਲੇ ਲਾ ਕੇ ਲੱਖ ਚੁਰਾਸੀ ਨੂੰ ਦਾਉ, ਸਾਧਾਂ ਸੰਤਾਂ ਅੰਦਰੋਂ ਸੁਰਤੀ ਸਭ ਦੀ ਖਿੱਚ ਲਿਆਈਆ। ਨਾਲੇ ਗੁਰਮੁਖ ਬਿਖੜੇ ਜਾਂਦਾ ਰਾਹੋਂ, ਔਝੜ ਜਾਂਦੇ ਲਏ ਤਰਾਈਆ। ਨਾਲੇ ਪ੍ਰੇਮ ਬਖ਼ਸ਼ੇ ਭਾਉ, ਭਗਤੀ ਚਰਨਾਂ ਹੇਠ ਦਬਾਈਆ। ਨਾਲੇ ਪਿਤਾ ਬਣੇ ਮਾਉਂ, ਭਗਤ ਆਪਣੀ ਗੋਦ ਉਠਾਈਆ। ਨਾਲੇ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਨਾਲੇ ਇੱਕੀਆਂ ਕੋਲੋਂ ਕਰੇ ਆਪਣਾ ਇਸ਼ਨਾਨ, ਆਪਣੀ ਦਇਆ ਕਮਾਇੰਦਾ। ਨਾਲੇ ਭਗਤ ਨਾਲੇ ਭਗਵਾਨ, ਦੋਵੇਂ ਰੂਪ ਵਟਾਇੰਦਾ। ਨਾਲੇ ਦਾਤਾ ਨਾਲੇ ਦੇਵੇ ਦਾਨ, ਦਇਆਵਾਨ ਦਇਆ ਕਮਾਇੰਦਾ । ਨਾਲੇ ਚਰਨ ਕਵਲ ਬਹਾਏ ਸੀਤਾ ਰਾਮ, ਦੂਰ ਦੁਰਾਡਾ ਰਹਿਣ ਕੋਇ ਨਾ ਪਾਇੰਦਾ। ਨਾਲੇ ਕ੍ਰਿਸ਼ਨ ਨਾਲੇ ਗੋਪੀ ਨਾਲੇ ਕਾਹਨ, ਸਭ ਨੂੰ ਆਪਣਾ ਹੁਕਮ ਮਨਾਇੰਦਾ। ਨਾਲੇ ਪੀਰ ਪੈਗ਼ੰਬਰ ਸਜਦੇ ਕਰਨ ਸਲਾਮ, ਸਿਰ ਉਪਰ ਨਾ ਕੋਇ ਉਠਾਇੰਦਾ । ਨਾਲੇ ਗੁਰ ਸਤਿਗੁਰ ਦੇਵੇ ਮਾਣ, ਮਿਹਰ ਨਜ਼ਰ ਨਾਲ ਤਰਾਇੰਦਾ। ਵਕ਼ਤ ਸੁਹੇਲਾ ਗੁਰ ਚੇਲਾ ਗੋਬਿੰਦ ਪੁਰਖ ਅਕਾਲ ਮਿਲਿਆ ਆਣ, ਆਣ ਸਭ ਨੂੰ ਇਕ ਜਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੱਬੀ ਪੋਹ ਸੋਹਣਾ ਰੰਗ ਵਖਾਇੰਦਾ।

੧੯ ਪੋਹ ੨੦੨੧ ਬਿਕ੍ਰਮੀ ਤੇਜਾ ਸਿੰਘ ਦੇ ਗ੍ਰਹਿ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਭਗਤੀ ਕਹੇ ਪ੍ਰਭ ਕਿਰਪਾ ਕੀਤੀ ਚੰਗੀ, ਦਇਆਵਾਨ ਦਇਆ ਕਮਾਈਆ। ਅਗੇ ਮੈਨੂੰ ਵੀ ਮਿਲ ਜਾਊ ਸੌਣ ਨੂੰ ਮੰਜੀ, ਮਿੱਟੀ ਖ਼ਾਕੀ ਡੇਰਾ ਤਜਾਈਆ। ਮੇਰਾ ਖਹਿੜਾ ਛੁਟ ਜਾਊ ਜੰਗਲਾਂ ਵਿਚ ਫਿਰਨਾ ਨਾ ਪਊ ਪੈਰੀਂ ਨੰਗੀ, ਤੱਟਾਂ ਵਿਚ ਫਿਰ ਫਿਰ ਪਾਣੀ ਵਿਚ ਠਰਨ ਦੀ ਲੋੜ ਰਹੀ ਨਾ ਰਾਈਆ। ਮੈਂ ਕੁਕਰਮੀਆਂ ਦੇ ਭਾਰ ਚੁਕ ਚੁਕ ਸਿਰੋਂ ਹੋ ਗਈ ਗੰਜੀ, ਕਲਜੁਗ ਸਾਧ ਬਹੁਤੇ ਕੁਕਰਮੀ ਨਜ਼ਰੀ ਆਈਆ। ਮੈਂ ਭੇਖੀਆਂ ਪਖੰਡੀਆਂ ਵਿਚ ਬਹਿ ਕੇ ਹੋ ਗਈ ਗੰਦੀ, ਯਤਿ ਸਤਿ ਰਿਹਾ ਨਾ ਰਾਈਆ। ਪ੍ਰਭ ਕੰਤ ਹੁੰਦਿਆਂ ਮੈਨੂੰ ਕੂੜ ਕੁੜਿਆਰਾਂ ਕੀਤਾ ਰੰਡੀ, ਸੁਹਾਗੀ ਮੇਲ ਨਾ ਕੋਇ ਮਿਲਾਈਆ। ਮਾਰਗ ਹੁੰਦਿਆਂ ਮੈਨੂੰ ਲੈ ਗਏ ਟੇਢੀ ਡੰਡੀ, ਇਸ਼ਾਰਿਆਂ ਨਾਲ ਬੁਲਾਈਆ। ਚਾਰ ਕੁੰਟ ਦਹਿ ਦਿਸ਼ਾ ਮੈਂ ਆਪਣੀ ਹੁੰਦੀ ਵੇਖੀ ਭੰਡੀ, ਸਾਰੇ ਦੇਣ ਦੁਹਾਈਆ। ਮੇਰੀ ਔਧ ਇਸੇ ਕਰਕੇ ਹੰਢੀ, ਵੇਲਾ ਵਕ਼ਤ ਗਿਆ ਆਈਆ। ਪ੍ਰਭੂ ਕੱਟਣ ਲੱਗਾ ਤੰਗੀ, ਦੁਸ਼ਵਾਰੀ

ਰਿਹਾ ਮਿਟਾਈਆ। ਫੇਰਾ ਪਾ ਕੇ ਵਿਚ ਨਵਖੰਡੀ, ਬ੍ਰਹਿਮੰਡਾਂ ਖੋਜ ਖੁਜਾਈਆ। ਮੇਰੀ ਵੇਖ ਕੇ ਕੰਡਿਆਂ ਨਾਲ ਪਾਟੀ ਅੰਗੀ, ਸਾਹਿਬ ਨੂੰ ਤਰਸ ਗਿਆ ਆਈਆ। ਮੇਰੀ ਵੇਖ ਕੇ ਵਿਚੋਂ ਭੱਜੀ ਹੋਈ ਦੰਦੀ, ਮਿਹਰ ਰਿਹਾ ਕਮਾਈਆ। ਮੇਰੀ ਵੇਖ ਕੇ ਪਿੱਠ ਨਗੀ, ਉਤੇ ਓਢਣ ਰਿਹਾ ਟਿਕਾਈਆ । ਮੇਰੀ ਵੇਖ ਕੇ ਕੰਨੋਂ ਲੱਥੀ ਡੰਡੀ, ਡੰਡੌਤ ਆਪਣੀ ਰਿਹਾ ਸੁਣਾਈਆ। ਮੈਂ ਭਗਤਾਂ ਦੀ ਬਣਨਾ ਸੰਗੀ, ਨਾਤਾ ਲੈਣਾ ਜੁੜਾਈਆ। ਜਿਨ੍ਹਾਂ ਦੇ ਅੰਦਰ ਨੂਰ ਚੜ੍ਹਨਾ ਨੌਚੰਦੀ, ਚੰਦ ਚਾਂਦਨਾ ਕਰੇ ਰੁਸ਼ਨਾਈਆ। ਜਿਹੜੇ ਪੁਰਖ ਅਕਾਲ ਬਣੌਣੇ ਆਪਣੇ ਭੁਜੰਗੀ, ਉਹਨਾਂ ਨਾਲ ਆਪਣਾ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਭਗਤੀ ਕਹੇ ਮੇਰਾ ਹੋਣਾ ਛੁਟਕਾਰਾ, ਪ੍ਰਭੂ ਕਲਜੁਗ ਕਸਾਈਆਂ ਕੋਲੋਂ ਲਏ ਬਚਾਈਆ। ਜਿਹੜੇ ਮੇਰਾ ਤਕਦੇ ਸਹਾਰਾ, ਬਗ ਬੱਪੜੇ ਬਣ ਕੇ ਬੈਠੇ ਡੇਰਾ ਲਾਈਆ। ਮੇਰਾ ਦੇ ਇਸ਼ਾਰਾ, ਜਗਤ ਵਿਕਾਰ ਰਹੇ ਕਮਾਈਆ। ਮੇਰਾ ਦੇ ਅਧਾਰਾ, ਦੂਸਰਿਆਂ ਰਹੇ ਭਰਮਾਈਆ। ਇਹੋ ਜਿਹੇ ਸਾਧਾਂ ਤੋਂ ਪ੍ਰਭ ਕਰਨ ਲੱਗਾ ਕਿਨਾਰਾ, ਕੂੜਿਆਂ ਦੀ ਕਿਸ਼ਤੀ ਰਿਹਾ ਡੁਬਾਈਆ। ਸਾਚੇ ਭਗਤਾਂ ਬਖ਼ਸ਼ੇ ਪਿਆਰਾ, ਪ੍ਰੀਤੀ ਪ੍ਰੀਤਮ ਇਕੋ ਵਾਰ ਜੁੜਾਈਆ। ਜਿਨ੍ਹਾਂ ਦਾ ਠਾਕਰ ਸਚਾ ਮੀਤ ਮੁਰਾਰਾ, ਗਹਿਰ ਗੰਭੀਰ ਸਾਗਰ ਨਜ਼ਰੀ ਆਈਆ । ਉਨ੍ਹਾਂ ਨਾਲ ਮਿਲਕੇ ਓਸੇ ਦੀ ਕਰਾਂ ਨਿਮਸਕਾਰਾ, ਜਿਸ ਦੇ ਹੁਕਮੇ ਅੰਦਰ ਭੱਜੀ ਫਿਰੀ ਵਾਹੋ ਦਾਹੀਆ। ਓਹ ਸਜਨਾਂ ਦਾ ਸਜਨ ਮੀਤਾਂ ਦਾ ਮੀਤਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਭਗਤਾਂ ਦਾ ਵਣਜਾਰਾ, ਸੇਵਾਦਾਰਾ ਨਜ਼ਰੀ ਆਈਆ। ਊਚੋ ਊਚ ਜਿਸ ਦਾ ਦਰਬਾਰਾ, ਲੱਖ ਚੁਰਾਸੀ ਘੜਨ ਭੰਨਣਹਾਰਾ, ਸਚਖੰਡ ਦਵਾਰੇ ਬੈਠਾ ਸੋਭਾ ਪਾਈਆ। ਭਗਤ ਸੁਹੇਲਾ ਏਕੰਕਾਰਾ, ਬਖ਼ਸ਼ੇ ਸਚਾ ਸਚ ਪਿਆਰਾ, ਚਰਨ ਪ੍ਰੀਤੀ ਜੋੜ ਜੁੜਾਈਆ। ਜਿਸ ਦਾ ਸੋਹੰ ਇਕ ਜੈਕਾਰਾ, ਦੋ ਜਹਾਨਾਂ ਕਰੇ ਖ਼ਬਰਦਾਰਾ, ਪੀਰ ਪੈਗ਼ੰਬਰਾਂ ਰਿਹਾ ਉਠਾਈਆ। ਉਸ ਦਾ ਕਰਾਂ ਦਰਸ ਦੀਦਾਰਾ, ਜੋ ਸਾਂਝਾ ਦਿਸੇ ਯਾਰਾ, ਯਾਰੜਾ ਇਕੋ ਨਜ਼ਰੀ ਆਈਆ। ਚਰਨ ਧੂੜੀ ਟਿੱਕਾ ਮਸਤਕ ਲਾਵਾਂ ਛਾਰਾ, ਘੋਲੀ ਘੋਲ ਆਪਣਾ ਆਪ ਵਾਰਾਂ, ਮਾਣ ਤਾਣ ਅਭਿਮਾਨ ਰਹਿਣ ਕੋਇ ਨਾ ਪਾਈਆ। ਚੰਗਾ ਹੋਇਆ ਪ੍ਰਭ ਨੇ ਬਣਾ ਕੇ ਇਕੋ ਭਗਤ ਦਵਾਰਾ, ਭਗਤਾਂ ਨੂੰ ਇਕੋ ਘਰ ਦਿਤਾ ਬਹਾਈਆ। ਜੇ ਕਿਸੇ ਨੂੰ ਲੱਭਣਾ ਪਏ ਨਿਰੰਕਾਰਾ, ਓਥੇ ਆਵੇ ਭੱਜਾ ਵਾਹੋ ਦਾਹੀਆ। ਸਾਖ਼ਿਆਤ ਦਰਸ਼ਨ ਪਾਏ ਨੇਤਰ ਲੋਚਨ ਨੈਣ ਕਰੇ ਦੀਦਾਰਾ, ਅਗਨੀ ਤਤ ਆਤਮ ਅੰਤਰ ਦਏ ਬੁਝਾਈਆ। ਇਸੇ ਕਾਰਨ ਭਗਤੀ ਕਹੇ ਮੈਂ ਭਗਵਾਨ ਦੀ ਕਿਰਪਾ ਭਾਗਾਂ ਵਾਲੀ ਹੋ ਕੇ ਉਸ ਦਰ ਆ ਕੇ ਕਰਾਂ ਨਿਮਸਕਾਰਾ, ਨਿਮਸਕਾਰ ਕਰ ਕੇ ਫੇਰ ਬਾਹਰ ਨਿਕਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਹਰਿ ਦਾਤਾਰ, ਜਿਸ ਦਾ ਦੀਰਘ ਵਖਰਾ ਪਿਆਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਜਨਾਂ ਦਾ ਭਜਨ ਬੰਦਗੀ ਦੀ ਬੰਦਗੀ, ਭਗਤੀ ਦੀ ਸ਼ਕਤੀ, ਸ਼ਕਤੀ ਦੀ ਮੁਕਤੀ, ਸਖ਼ਤੀ ਨਾਲ ਆਪਣੇ ਚਰਨਾਂ ਵਿਚ ਟਿਕਾਈਆ।

ਭਗਤੀ ਕਹੇ ਜਿਸ ਵੇਲੇ ਭਗਤ ਦਵਾਰ ਜਾਵਾਂਗੀ। ਰਾਹ ਵਿਚ ਇਕ ਲਕੀਰ ਖਿੱਚ ਵਖਾਵਾਂਗੀ। ਓਸ ਦੇ ਅੰਦਰ ਪ੍ਰਭੂ ਦੀ ਤਸਵੀਰ ਬਣਾਵਾਂਗੀ। ਉਹਨੂੰ ਤਕ ਕੇ ਨਾਲ ਨਜ਼ੀਰ, ਨਜ਼ਰ ਓਹਦੇ ਵਿਚ ਰਖਾਵਾਂਗੀ। ਜਿਸ ਦੇ ਵਿਚੋਂ ਮੇਰੀ ਲੱਭੇ ਤਕ਼ਦੀਰ, ਪਰਦਾ ਓਹਲਾ ਪਰੇ ਹਟਾਵਾਂਗੀ । ਜੇ

ਮੈਨੂੰ ਦਿਸ ਪੈਣ ਉਹ ਸੰਤ ਸੁਹੇਲੇ ਮੇਰੇ ਵੀਰ, ਓਹਨਾਂ ਵੇਖ ਗਲ ਘੁਟ ਕੇ ਜੱਫੀ ਪਾਵਾਂਗੀ। ਓਹਨਾਂ ਵਿਚੋਂ ਜੇ ਇੱਕੀ ਦੇ ਦਏ ਮੈਨੂੰ ਧੀਰ, ਮੈਂ ਧੁਰ ਦਾ ਸਾਕ ਬਣਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਇਕ ਵਰ, ਜਿਸ ਦੀ ਕਿਰਪਾ ਆਪਣਾ ਰੰਗ ਰੰਗਾਵਾਂਗੀ। ਭਗਤੀ ਕਹੇ ਜਿਸ ਵੇਲੇ ਅੰਦਰ ਜਾਵਾਂ ਲੰਘ, ਹੌਲੀ ਜਿਹੀ ਆਪਣਾ ਮੁਖ ਤੋਂ ਘੁੰਗਟ ਉਠਾਈਆ। ਮੇਰੀ ਸਾਰੀ ਲਹਿ ਜਾਏ ਸੰਗ, ਅੱਖਾਂ ਵਾਲਾ ਹਯਾ ਪਰੇ ਹਟਾਈਆ। ਇਕੋ ਅਕਾਲ ਦਿਆਲ ਸਾਖ਼ਿਆਤ ਨਜ਼ਰੀ ਆਵੇ ਉਤੇ ਪਲੰਘ, ਜਿਸ ਦਾ ਰੰਗ ਜਲਵਾ ਨੂਰ ਇਲਾਹੀਆ । ਮੈਂ ਓਸ ਦੇ ਚਰਨਾਂ ਡਿੱਗਾਂ ਨਿਸ਼ੰਗ, ਨਿਸ਼ਾਵਰ ਆਪਣਾ ਆਪ ਕਰਾਈਆ। ਓਥੇ ਸਾਰੇ ਰੋਵਣ ਦੀਪਕ ਸਾਰੇ ਰੋਣ ਪਤੰਗ, ਕਿਉਂ ਪਤੰਗਿਆਂ ਦਾ ਮਰਨ ਦੇ ਪਿੱਛੋਂ ਓਹਨਾਂ ਦਾ ਵਜੂਦ ਨਜ਼ਰੀ ਆਈਆ। ਇਹਦਾ ਨਾ ਕੋਈ ਵਜੂਦ ਨਾ ਕੋਈ ਅੰਗ, ਇੱਛਿਆ ਭਿੱਛਿਆ ਵਿਚ ਝੋਲੀ ਪਾਈਆ। ਚਰਨ ਨਾਲ ਛੋਹ ਕੇ ਓਹਦੇ ਜੋਗੀ ਹੋ ਕੇ, ਦੱਸਾਂ ਹਾਲ ਰੋ ਕੇ, ਮੈਨੂੰ ਰਖੀਂ ਭਗਤਾਂ ਸੰਗ, ਸਚਾ ਸੰਗ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਵਿਚੋਂ ਦਇਆ ਦਇਆ ਦਇਆ ਦਏ ਕਮਾਈਆ।

੧੯ ਪੋਹ ੨੦੨੧ ਬਿਕ੍ਰਮੀ ਸਵਰਨ ਸਿੰਘ ਦੇ ਗ੍ਰਹਿ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਭਗਤੀ ਕਹੇ ਤੇਰੇ ਭਗਤ ਤੈਨੂੰ ਕਿਵੇਂ ਧਿਔਣਗੇ। ਕਿਹੜਾ ਆਸਣ ਕਿਹੜੀ ਸੇਜ ਕਿਹੜੀ ਦਿਸ਼ਾ ਮੁਖ ਰਖੌਣਗੇ। ਕਿਹੜੀ ਕਹਾਣੀ ਕਿਹੜਾ ਕ਼ਿੱਸਾ, ਕਿਹੜਾ ਨਾਦ ਵਜੌਣਗੇ। ਕਿਹੜੀ ਕੂਟ ਕਿਹੜੀ ਦਿਸ਼ਾ, ਕਿਹੜਾ ਰਾਹ ਤਕੌਣਗੇ। ਕਿਹੜਾ ਰਸ ਮਾਨਣ ਮਿੱਠਾ, ਕੂੜੀ ਕਿਰਿਆ ਪਰੇ ਹਟੌਣਗੇ। ਕਿਹੜੀ ਵਸਤ ਦੇਵਾਂ ਹਿੱਸਾ, ਖ਼ਾਲੀ ਭਾਂਡੇ ਭਰੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਖੁਲਾਵੇ ਸਾਚੇ ਦਰ, ਕਿਸ ਬਿਧ ਤੇਰਾ ਦਰਸ਼ਨ ਪੌਣਗੇ। ਜਿਨ੍ਹਾਂ ਆਪਣੀ ਦਇਆ ਕਮਾਵਾਂਗਾ। ਸਿੱਧਾ ਚਰਨਾਂ ਵਿਚ ਲਗਾਵਾਂਗਾ। ਦੂਜਾ ਧਿਆਨ ਨਾ ਕੋਇ ਰਖਾਵਾਂਗਾ। ਚਾਰੋਂ ਕੁੰਟ ਨਜ਼ਰੀ ਆਵਾਂਗਾ। ਜ਼ਿਮੀਂ ਅਸਮਾਨ ਇਕੋ ਰੰਗ ਰੰਗਾਵਾਂਗਾ। ਇਕੋ ਢੋਲਾ ਨਾਮ ਪੜ੍ਹਾਵਾਂਗਾ। ਦੂਜਾ ਵਿਚੋਲਾ ਨਾ ਕੋਇ ਰਖਾਵਾਂਗਾ। ਸੋਹੰ ਸੋ ਬੋਲਾ ਇਕ ਸਿਖਾਵਾਂਗਾ। ਭਗਤਾਂ ਵਰਗਾ ਆਪੇ ਹੋ, ਭਗਤਾਂ ਵਿਚ ਆਪਣਾ ਡੇਰਾ ਲਾਵਾਂਗਾ। ਵਖਰਾ ਨਿਰਾਲਾ ਸ੍ਰਿਸ਼ਟੀ ਦ੍ਰਿਸ਼ਟੀ ਨਾਲੋਂ ਕਰਕੇ ਮੋਹ, ਇਸ਼ਟੀ ਆਤਮ ਨਜ਼ਰੀ ਆਵਾਂਗਾ। ਬਿਨ ਅੱਖਾਂ ਆਤਮ ਕਰਕੇ ਲੋ, ਸਾਚਾ ਘਰ ਇਕ ਸਮਝਾਵਾਂਗਾ। ਮਨ ਵਾਸਨਾ ਖੋਹ, ਆਪਣੇ ਰੰਗ ਰੰਗਾਵਾਂਗਾ। ਜੋ ਇਕ ਵਾਰ ਚਰਨ ਕਵਲ ਕਵਲ ਚਰਨਾਂ ਉਤੇ ਗਿਆ ਛੋਹ, ਉਸ ਦਾ ਲੱਖ ਚੁਰਾਸੀ ਗੇੜ ਕਟਾਵਾਂਗਾ । ਭਗਤਾਂ ਨਾਲ ਨਾ ਕਰਾਂ ਧਰੋ, ਲੱਖ ਚੁਰਾਸੀ ਜੂਨ ਵਿਚ ਨਾ ਫਿਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਵਾਂਗਾ। ਭਗਤੀ ਕਹੇ ਉਹ ਕਿਹੜਾ ਦਵਾਰ, ਸਚ ਦੇ ਸਮਝਾਈਆ। ਜਿਥੇ ਕਰੇਂ ਸਚ ਪਿਆਰ, ਸਚ ਸਿੰਘਾਸਣ ਬਹਿ ਕੇ ਖ਼ੁਸ਼ੀ ਮਨਾਈਆ । ਗ਼ਰੀਬ ਨਿਮਾਣਿਆਂ ਦੇਵੇਂ ਤਾਰ, ਬਿਰਧ ਬਾਲਾਂ ਹੋਏਂ ਸਹਾਈਆ। ਜੁਗ ਚੌਕੜੀ ਨਿਰਗੁਣ ਹੋ ਕੇ ਸਰਗੁਣ ਵੇਖੇਂ ਸੰਸਾਰ, ਮਹਾਸਾਰਥੀ ਆਪਣਾ ਨਾਉਂ ਧਰਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਵੇਖੀਂ ਖ਼ੁਆਰ, ਘਰ ਘਰ ਹੈਰਾਨੀ ਛਾਈਆ। ਦਰ ਠਾਂਡਾ ਦਿਸੇ ਨਾ ਕੋਇ ਦਰਬਾਰ, ਅਗਨੀ ਅੱਗ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਦੇ ਸਮਝਾਈਆ। ਸਚ ਦਵਾਰਾ ਇਕ ਰਖਾਵਾਂਗਾ । ਭਗਤ

ਸੁਹੇਲਾ ਸੇਵ ਕਮਾਵਾਂਗਾ। ਇਕ ਅਕੇਲਾ ਵੇਸ ਵਟਾਵਾਂਗਾ। ਗੁਰ ਚੇਲਾ ਰੰਗ ਰੰਗਾਵਾਂਗਾ। ਆਤਮ ਸੇਜ ਪਲੰਘ ਡੇਰਾ ਲਾਵਾਂਗਾ । ਜਿਥੇ ਦੂਸਰ ਕੋਈ ਨਾ ਸਕੇ ਲੰਘ, ਉਹ ਘਰ ਆਪਣਾ ਆਪ ਬਣਾਵਾਂਗਾ। ਨਾਮ ਨਿਧਾਨ ਸ਼ਬਦ ਮਰਦੰਗ, ਢੋਲਾ ਰਾਗ ਅਗੰਮੀ ਰਾਗ ਸੁਣਾਵਾਂਗਾ । ਲੇਖਾ ਚੁਕਾ ਕੇ ਸੂਰਜ ਚੰਦ, ਜੋਤੀ ਦੀਪਕ ਇਕ ਜਗਾਵਾਂਗਾ। ਪਾਰਬ੍ਰਹਮ ਬ੍ਰੁਹਮ ਦੇ ਕੇ ਅਨੰਦ, ਰਸ ਆਪਣਾ ਆਪ ਵਖਾਵਾਂਗਾ। ਆਤਮ ਪਰਮਾਤਮ ਟੁੱਟੀ ਗੰਢ, ਧੁਰ ਦਾ ਜੋੜ ਜੁੜਾਵਾਂਗਾ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਭਗਤਾਂ ਝੋਲੀ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ। ਭਗਤੀ ਕਹੇ ਕਿੱਡੀ ਸੋਹਣੀ ਚੰਗੀ ਗੱਲ, ਸੁਖੱਲੀ ਇਕੱਲੀ ਆਪਣੀ ਦਿਤੀ ਜਣਾਈਆ। ਨਾ ਕੋਈ ਕੀਤਾ ਵਲ ਛਲ, ਸਿੱਧਾ ਮਾਰਗ ਦਿਤਾ ਲਾਈਆ। ਜਿਸ ਨੂੰ ਲੱਭਦੇ ਭਗਤ ਉਹ ਆਇਆ ਭਗਤਾਂ ਵੱਲ, ਭਗਤ ਵਛਲ ਆਪਣਾ ਫੇਰਾ ਪਾਈਆ। ਪ੍ਰੇਮ ਪਿਆਰ ਪ੍ਰੀਤੀ ਅੰਦਰ ਰਲ, ਰਲ ਮਿਲ ਸੋਹਣਾ ਝਟ ਲੰਘਾਈਆ। ਤੀਰ ਨਿਸ਼ਾਨੇ ਨਾਲ ਮਾਰਿਆ ਸਲ, ਸ਼ਬਦੀ ਧਾਰ ਆਰ ਪਾਰ ਲੰਘਾਈਆ। ਭਗਤਾਂ ਗੁਰਮੁਖਾਂ ਦੇ ਅੰਦਰ ਡੇਰਾ ਬੈਠਾ ਮੱਲ, ਅੰਦਰੇ ਅੰਦਰ ਪ੍ਰੇਮ ਰਿਹਾ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਭਗਤੀ ਕਹੇ ਮੈਂ ਕੀ ਕਰਾਂ ਨਿਮਾਣੀ, ਨਿਮਾਣਿਆਂ ਵਰਗੀ ਬੈਠੀ ਸੀਸ ਨਿਵਾਈਆ । ਜਨ ਭਗਤਾਂ ਮਿਲਿਆ ਧੁਰ ਦਾ ਸਿਧਾ ਸਚਾ ਹਾਣੀ, ਜੋੜਾ ਜੋੜੀ ਆਪਣਾ ਲਿਆ ਬਣਾਈਆ। ਸਚ ਸੁਣਾ ਕੇ ਧੁਰ ਦੀ ਬਾਣੀ, ਸਾਚਾ ਰਾਗ ਦਿਤਾ ਸਮਝਾਈਆ। ਅੰਮ੍ਰਿਤ ਬਖ਼ਸ਼ ਕੇ ਆਤਮ ਪਾਣੀ, ਅੰਤਰ ਦਿਤੀ ਵਡਿਆਈਆ। ਪੂਰਬਲੇ ਜਨਮਾਂ ਦੀ ਦੱਸ ਕਹਾਣੀ, ਚਾਰੇ ਖਾਣੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਈਆ। ਦੀਨ ਦਿਆਲ ਵੇਖੋ ਦਇਆ ਕਮੌਂਦਾ, ਵੱਖੋ ਵਖ ਵੇਖ ਵਖਾਇੰਦਾ। ਪੂਰਬ ਜਨਮ ਦਾ ਵਿਛੋੜਾ ਮੇਲ ਮਿਲੌਂਦਾ, ਪਰਦਾ ਉਹਲਾ ਆਪ ਉਠਾਇੰਦਾ। ਪੰਜਾਂ ਸਾਲਾਂ ਵਾਲਾ ਪਟਾ ਪਾੜ ਵਖੌਂਦਾ, ਅਗਲਾ ਪਟਾ ਧੁਰ ਦਾ ਆਪ ਬਣਾਇੰਦਾ। ਕਿਸੇ ਧਰਨੀ ਵਿਚ ਨਹੀਂ ਹਲ ਚਲੌਂਦਾ, ਆਤਮ ਅੰਤਰ ਵੇਖ ਵਖਾਇੰਦਾ। ਪਿਛਲਾ ਬੀਜਿਆ ਫਲ ਹੁਣ ਝੋਲੀ ਪੌਂਦਾ, ਛੇਤੀ ਛੇਤੀ ਸਭ ਦੇ ਭਾਰ ਵੰਡਾਇੰਦਾ। ਸ੍ਰੀ ਭਗਵਾਨ ਬਾਹਰੋਂ ਕੁਛ ਅੰਦਰੋਂ ਕੁਛ ਕਮੌਂਦਾ, ਕੱਛੂ ਮੱਛੂ ਸਾਰੇ ਚਰਨਾਂ ਹੇਠ ਦਬਾਇੰਦਾ । ਕੱਛਕ ਮੱਛਕ ਨਾਲ ਕਹੇ ਕਸ਼ਪ, ਕਪਲ ਮੁਨੀ ਨਾਲ ਵਡਿਆਈਆ। ਜਿਹੜਾ ਸਿੰਘਾਸਣ ਥਲੇ ਵੜਿਆ ਸੀ ਸਰਪ, ਸਾਂਖ ਯੋਗ ਸਿੱਖਣ ਆਈ ਕਪਲ ਦੀ ਮਾਈਆ। ਢਾਈ ਘੰਟੇ ਥਲੇ ਆ ਕੇ ਰਿਹਾ ਸੀ ਤੜਪ, ਦਏ ਹਾਲ ਦੁਹਾਈਆ। ਕੋਈ ਮੇਰੀ ਕਰੇ ਮਦਦ, ਥਲਿਉਂ ਬਾਹਰ ਕਢਾਈਆ। ਫੇਰ ਪ੍ਰਭ ਅਗੇ ਕੀਤੀ ਅਰਜ਼, ਪਾਈ ਹਾਲ ਦੁਹਾਈਆ। ਪ੍ਰਭੂ ਜੇ ਮੈਨੂੰ ਵੀ ਬਣੌਂਦਾ ਮਰਦ, ਬੰਦਾ ਹੋ ਕੇ ਇਸ ਬੰਦੇ ਦਾ ਭਾਰ ਪਰਾਂ ਦਿੰਦਾ ਸੁਟਾਈਆ । ਆਵਾਜ਼ ਆਈ ਮੇਰੀ ਤੇਰੇ ਨਾਲ ਸ਼ਰਤ, ਤੈਨੂੰ ਦਿਆਂ ਸਮਝਾਈਆ। ਜਿਸ ਵੇਲੇ ਕਲਜੁਗ ਅੰਤਮ ਆਪ ਆਇਆ ਪਰਤ, ਤੇਰਾ ਲਹਿਣਾ ਦਿਆਂ ਮੁਕਾਈਆ। ਓਸੇ ਦਾ ਲੇਖਾ ਤੇ ਓਸੇ ਦਾ ਲਹਿਣਾ ਦੇਣ ਆਇਆ ਧੜਤ, ਸਵਰਨ ਸਿੰਘ ਤੇਰਾ ਹਿਸਾਬ ਕਿਤਾਬ ਪਿਛਲਾ ਪੂਰ ਕਰਾਈਆ। ਕ੍ਰਿਸ਼ਨ ਵਾਲੀ ਕਹਾਣੀ ਨਾਲੋਂ ਉਹ ਹਿਸਾਬ ਅਗਲਾ ਫ਼ਰਕ, ਪਹਿਲੇ ਤੋਂ ਪਹਿਲਾ ਦਿਤਾ ਸਮਝਾਈਆ। ਅਜੇ ਵਿਚਲਾ ਨਹੀਂ ਫੋਲਿਆ ਕੋਈ ਵਰਕ, ਤਿੰਨ ਸੌ ਨੜ੍ਹਿਨਵੇਂ ਜਨਮ ਦਾ ਲੇਖਾ ਨਾ ਕੋਇ ਲਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਕਰਾ ਕੇ ਦਰਸ, ਤੇਰੀ ਤ੍ਰਿਖਾ ਦਿਤੀ ਬੁਝਾਈਆ।