ਪੁਸਤਕਾਲਾਭਾਗ ੧੮

੨੧ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਇੱਕੀ ਪੋਹ ਕਹੇ ਪਹਿਲੋਂ ਇਕ ਕਰ ਮੁਆਫ਼, ਇਕ ਨਾਲ ਇੱਕੀ ਦੇ ਵਡਿਆਈਆ। ਇੱਕੀਆਂ ਦਾ ਇੱਕੀ ਇੱਕੀ ਸਾਥ, ਏਕੰਕਾਰ ਜੋੜ ਜੁੜਾਈਆ। ਇੱਕੀ ਇੱਕੀ ਸਭ ਨੂੰ ਦੇਵੇ ਦਾਤ, ਗੁਰਮੁਖ ਆਪਣੇ ਰੰਗ ਰੰਗਾਈਆ। ਸਾਰੇ ਭਗਤਾਂ ਦੀ ਇੱਕੀ ਬਣਾਦੇ ਇੱਕੀ ਵਾਲੀ ਰਾਤ, ਪ੍ਰਭ ਦੀ ਇੱਕੀ ਵਿਚੋਂ ਬਾਹਰ ਰਹਿਣ ਕੋਇ ਨਾ ਪਾਈਆ। ਪ੍ਰਭ ਦੀ ਇੱਕੀ ਗੋਬਿੰਦ ਦੀ ਜਮਾਤ, ਸ਼ਬਦ ਦੀ ਦਾਤ ਝੋਲੀ ਦੇ ਭਰਾਈਆ। ਧੁਰ ਦੀ ਸੌਗ਼ਾਤ ਚਰਨ ਕਵਲ ਨਾਤ, ਆਤਮ ਜ਼ਾਤ ਪਰਮਾਤਮ ਆਪਣੇ ਵਿਚ ਸਮਾਈਆ। ਭਗਤ ਅਗੇ ਰਹੇ ਨਾ ਕੋਇ ਬਦਮਾਸ਼, ਛੱਬੀ ਪੋਹ ਦੇਣਾ ਹੁਕਮ ਸੁਣਾਈਆ। ਨੌ ਜਨਮ ਪਿੱਛੋਂ ਪੁੱਛੀ ਜਿਸ ਦੀ ਵਾਤ, ਨਿਰਗੁਣ ਹੋ ਕੇ ਦਇਆ ਕਮਾਈਆ। ਉਸ ਦਾ ਲਹਿਣਾ ਕਰਕੇ ਸਾਫ਼, ਪਿਛਲਾ ਪਾਪ ਦਿਤਾ ਧੁਆਈਆ। ਅਗਲਾ ਹੁਕਮ ਦਿਤਾ ਆਖ, ਅਕਲ ਚਲੇ ਨਾ ਕੋਇ ਵਡਿਆਈਆ । ਹਰਿ ਸਰਨਾਈ ਭਗਤਾਂ ਪਿਤ ਮਾਤ, ਸੰਤਾਂ ਜੋੜ ਜੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਵਡਿਆਈਆ। ਫੜਿਆ ਠਗ ਲੱਭਿਆ ਚੋਰ, ਛਲੀਆ ਨਠ ਕੋਇ ਨਾ ਜਾਈਆ । ਵੇਖੇ ਜਗ ਪ੍ਰਭ ਖੇਲ ਕਰੇ ਹੋਰ, ਬਲੀਆ ਆਪਣਾ ਬਲ ਪਰਗਟਾਈਆ। ਚਰਨ ਸੱਦ ਆਪਣੀ ਪੂਰੀ ਕਰੇ ਲੋੜ, ਅੰਧਘੋਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹੁਕਮ ਅੰਤਰ ਰਿਹਾ ਸੁਣਾਈਆ। ਤਾਰਾ ਸਿੰਘ ਅਗੇ ਫੇਰ ਨਾ ਕਰੀਂ ਠੱਗੀ, ਠੱਗਾਂ ਵਾਲੀ ਰੀਤੀ ਕੰਮ ਕਿਸੇ ਨਾ ਆਈਆ। ਕੂੜੀ ਸ੍ਰਿਸ਼ਟੀ ਮਾਇਆ ਵਾਲੀ ਤਜੀਂ, ਤਜ ਅਭਿਮਾਨ ਭਗਵਾਨ ਸ੍ਰੀ ਸੀਸ ਨਿਵਾਈਆ। ਚਰਨ ਕਵਲ ਇਕੋ ਲਗੀਂ, ਚਾਰ ਕੁੰਟ ਭੱਜੀਂ ਨਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਤਾਰਾ ਸਿੰਘ ਕਹੇ ਮੈਂ ਨਾ ਚੋਰ ਰਹਾਂ ਨਾ ਠਗ, ਯਾਰੀ ਨਾ ਕੋਇ ਕਮਾਈਆ। ਬ੍ਰਾਹਮਣੀ ਦੇ ਮਿਲਣ ਦੀ ਮੇਰੀ ਅਜੇ ਨਹੀਂ ਬੁਝੀ ਅੱਗ, ਥੋੜ੍ਹੀ ਹਿਰਸ ਨਾਲ ਰਖਾਈਆ। ਜੇ ਉਹਨੂੰ ਦੇਵਾਂ ਛਡ, ਮੇਰਾ ਲੇਖਾ ਕਵਣ ਚੁਕਾਈਆ। ਸਤਿਗੁਰ ਕਹੇ ਪੁਰਖ ਅਕਾਲ ਕਹੇ ਦੀਨ ਦਿਆਲ ਕਹੇ ਕੁਝ ਪਿਛਲਾ ਕਰ ਯਾਦ, ਸਚ ਦਿਆਂ ਸਮਝਾਈਆ। ਜਿਸ ਵੇਲੇ ਸਹਿਜ ਸਭਾਉ ਇੱਕੀ ਸੌ ਵਾਲੀ ਆਈ ਸੀ ਆਵਾਜ਼, ਮਿਹਰ ਨਜ਼ਰ ਨਾਲ ਦ੍ਰਿੜਾਈਆ । ਤੇਰੇ ਸਾਹਮਣੇ ਉਹ ਪੂਰਾ ਕਰਕੇ ਕਾਜ, ਸਾਖ਼ਿਆਤ ਦਿਤਾ ਵਖਾਈਆ। ਕਿਸੇ ਕੰਮ ਨਹੀਂ ਔਣਾ ਸੌਹਰਿਆਂ ਵਾਲਾ ਦਾਜ, ਜਗਤ ਮਾਇਆ ਨਾ ਕੋਇ ਵਡਿਆਈਆ। ਜੇ ਰਵਿਦਾਸ ਨਾਲ ਮਿਲਕੇ ਕੁਝ ਕਰਾ ਲੈਂਦੋਂ ਹਿਸਾਬ, ਦਾਤਾ ਦਾਨੀ ਦੇਂਦਾ ਝੋਲੀ ਪਾਈਆ। ਇੱਕੀਆਂ ਬਸਤਰਾਂ ਵਾਲਾ ਖ਼ਿਤਾਬ, ਫੇਰ ਵੀ ਤੇਰੇ ਤਨ ਪਹਿਨਾਈਆ। ਇੱਕੀਆਂ ਤੋਲਿਆਂ ਵਾਲਾ ਹਿਸਾਬ, ਨਾਮ ਦਾ ਮੁੰਦਰਾ ਤੇਰੇ ਗਲ ਲਟਕਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਕਰ ਕੇ ਪਿਛਲਾ ਲੇਖ ਮੁਕਾਈਆ। ਇੱਕੀ ਪੋਹ ਆਖਿਆ ਮੈਂ ਇੱਕੀ ਅੱਜ, ਅਜਬ ਕਹਾਣੀ ਰਹੀ ਸੁਣਾਈਆ। ਭਗਤ ਦਵਾਰੇ ਅੰਦਰ ਕੋਈ ਨਾ ਰਹੇ ਠਗ, ਠਗੋਰੀ ਸਕੇ ਨਾ ਕੋਇ ਕਮਾਈਆ। ਠਗ ਸਭਨਾਂ ਨੂੰ ਦੇਵੇ ਦੱਸ, ਉਚੀ ਕੂਕ ਸੁਣਾਈਆ। ਮੈਂ ਪੈ ਗਿਆ ਓਸ ਦੇ ਵਸ, ਜਿਹੜਾ ਲੇਖੇ ਰਿਹਾ ਚੁਕਾਈਆ। ਸਵਾ ਘੰਟਾ ਸਾਹਮਣੇ ਖੜ੍ਹੋ ਕੇ ਲੈਣਾ ਤਕ, ਅਣਥਕ ਅੱਖ ਉਠਾਈਆ । ਪੁਰਖ ਅਬਿਨਾਸ਼ੀ ਪੁਰਖ ਸਮਰਥ, ਦਇਆ ਦਏ ਕਮਾਈਆ। ਗ਼ਰੀਬ ਨਿਮਾਣਿਆਂ ਪਿੱਛੇ ਢਾਈ ਜੌਂ ਆਪ ਛਕ, ਗੁਰਮੁਖ ਭੰਡਾਰੇ ਨਾਲ ਰਜਾਈਆ । ਸਵਾ ਇੱਕੀ ਸੇਰ ਦੁੱਧ ਬਣਾ ਕੇ ਭੱਤ, ਮਿੱਠਾ ਰਸ ਚਖਾਈਆ। ਆਪ ਲਾ ਕੇ ਆਪਣੀ ਬਾਹਰੋਂ ਅੱਖ, ਅੰਦਰੋਂ ਸਾਰੀ ਰੈਣ ਭੱਜੇ ਵਾਹੋ ਦਾਹੀਆ। ਜਨ ਭਗਤਾਂ ਦਰਸ਼ਨ ਦੇਵੇ ਜਿਹਨੂੰ ਮਿਲੇ ਉਹਨੂੰ ਛਾਤੀ ਨਾਲ ਲਾਵੇ ਝਟ, ਝਟਕਿਆਂ ਨਾਲ ਉਠਾਈਆ। ਨਾਲੇ ਅਪਣਾ ਵਾਸਤਾ ਅਗੇ ਘੱਤ, ਘਰ ਦਾ ਭੇਵ ਖੁਲ੍ਹਾਈਆ। ਫੇਰ ਹੌਲੀ ਜਿਹੀ ਹਸ, ਸ਼ਬਦ ਰਾਗ ਜਣਾਈਆ। ਬੱਚਿਆਂ ਨਾਲ ਪਿਤਾ ਹੋ ਕੇ ਜਾਏ ਵਸ, ਨਾਤਾ ਧੁਰ ਦਾ ਆਪ ਬਣਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਕਰਮ ਧਰਮ ਵਰਮ ਸਰਨ ਦੁਖੜੇ ਦਿਤੇ ਕਟ, ਪਿਛਲਾ ਲੇਖਾ ਰਿਹਾ ਨਾ ਰਾਈਆ।

ਪੱਲੂ ਕਹੇ ਪ੍ਰਭ ਵੇਖ ਪਲਕ, ਆਪਣਾ ਧਿਆਨ ਲਗਾਈਆ। ਮੇਰਾ ਨਾਤਾ ਛੁਟਿਆ ਖ਼ਲਕ, ਜਗਤ ਖ਼ੁਦੀ ਦਿਤੀ ਗਵਾਈਆ। ਤੇਰਾ ਕਰਕੇ ਦਰਸ, ਆਪਣੀ ਅੱਖ ਖੁਲ੍ਹਾਈਆ। ਧੰਨ ਵਡਿਆਈ ਜੇ ਭਗਤਾਂ ਦੇਵੇਂ ਵਰਜ, ਕੂੜੀ ਕਿਰਿਆ ਨਾ ਸੰਗ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਮਨਜ਼ੂਰ ਕਰਨੀ ਅਰਜ਼, ਤੇਰੇ ਭਗਤਾਂ ਦੇ ਗਲ ਵਿਚ ਇਹੋ ਜਿਹੀ ਫਾਂਸੀ ਨਾ ਕੋਇ ਲਟਕਾਈਆ। ਧੁਰ ਸਿੰਘਾਸਣ ਕਹੇ ਮੈਨੂੰ ਕਰਕੇ ਖ਼ਾਲੀ, ਕਿਉਂ ਆਪਣਾ ਆਸਣ ਲਾਈਆ। ਨਾ ਕੋਈ ਲੇਫ਼ ਨਾ ਨਿਹਾਲੀ, ਤਕੀਆ ਉਪਰ ਨਾ ਕੋਇ ਟਿਕਾਈਆ। ਸ੍ਰੀ ਭਗਵਾਨ ਕਹੇ ਪਿੱਛੇ ਵੇਖ ਮਾਰ ਧਿਆਨੀ, ਜਿਸ ਵੇਲੇ ਨੌ ਜਨਮ ਦੀ ਤੈਨੂੰ ਦਿਤੀ ਵਡਿਆਈਆ। ਓਸ ਵੇਲੇ ਰਵਿਦਾਸ ਦੇ ਕੋਲ ਕੋਈ ਸੋਹਣਿਆਂ ਬਸਤਰਾਂ ਵਾਲੀ ਨਹੀਂ ਸੀ ਨਿਸ਼ਾਨੀ, ਇਕੋ ਖ਼ਾਲੀ ਮੰਜੀ ਦਿਤੀ ਡਾਹੀਆ। ਓਸੇ ਦਾ ਮੁਕ਼ਦਮਾ ਪਿਛਲਾ ਲਹਿਣਾ ਚੁਕਣਾ ਦੀਵਾਨੀ, ਗ੍ਰਿਫ਼ਤਾਰੀ ਵਰੰਟ ਤੇਰੇ ਆਪਣੇ ਨਾਲ ਲਿਆਈਆ। ਪੂਰਬਲੇ ਜਨਮਾਂ ਦੀ ਇਕੱਠੀ ਕਰਕੇ ਬਾਹਰੋਂ ਫੜੀ ਸ਼ੈਤਾਨੀ, ਅੰਦਰ ਲਿਆ ਕੇ ਸਿੰਘਾਸਣ ਹੇਠਾਂ ਦਿਤੀ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿੰਘਾਸਣ ਜਿਉਂ ਭਾਵੇ ਤਿਉਂ ਕਰਦਾ ਕਾਰ, ਲਹਿਣਾ ਦੇਣਾ ਦੇਵੇ ਵਿਚ ਸੰਸਾਰ, ਰਵਿਦਾਸ ਨਾਲ ਪਿਛਲਾ ਉਧਾਰ, ਬ੍ਰਾਹਮਣ ਦਾ ਬੇੜਾ ਕਰਨਾ ਪਾਰ, ਇਸੇ ਕਾਰਨ ਤੇਰਾ ਪਰਦਾ ਦਿਤਾ ਉਠਾਈਆ। ਗੋਬਿੰਦ ਕਿਹਾ ਮੈਨੂੰ ਯਾਦ, ਸਤਾਰਾਂ ਸੌ ਬੱਤੀ ਬਿਕ੍ਰਮੀ ਪਿਛਲੀ ਯਾਦ ਕਰਾਈਆ। ਇੱਕੀ ਪੋਹ ਜਗਤ ਸਿੰਘਸਣ ਸੁੱਤਾ ਸੀ ਰਾਤ, ਤਨ ਸੁਖ ਆਸਣ ਡੇਰਾ ਲਾਈਆ। ਪੁਰਖ ਅਕਾਲ ਮਾਰੀ ਇਕ ਆਵਾਜ਼, ਧੁਰ ਸੰਦੇਸ਼ਾ ਆਪ ਜਣਾਈਆ। ਉਠ ਸੁਤ ਲੈ ਧੁਰ ਦੀ ਦਾਤ, ਅਨਮੋਲ ਅਨਮੁਲ ਅਨਡਿਠੜੀ ਤੇਰੀ ਝੋਲੀ ਪਾਈਆ। ਨੈਣ ਨੇਤਰ ਖੋਲ੍ਹ ਕੇ ਵੇਖਿਆ ਨੇਤਰ ਮਾਰ ਕੇ ਝਾਤ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸਾਖ਼ਿਆਤ ਨਜ਼ਰੀ ਆਈਆ। ਫੜ

ਕੇ ਬਾਹੋਂ ਹਲੂਣੇ ਨਾਲ ਦਿਤਾ ਆਖ, ਹੁਕਮ ਨਾਲ ਜਣਾਈਆ। ਉਠ ਤੈਨੂੰ ਵਖਾਵਾਂ ਕੁਛ ਸਵਾਦ, ਸਚ ਰਸ ਬਿਨ ਰਸਨਾ ਮੁਖ ਲਗਾਈਆ। ਮੈਂ ਮੁਠ ਚੋਂ ਕਢ ਕੇ ਢਾਈ ਦਾਣੇ ਦਿਤੇ ਦਾਦ, ਕਣਕ ਨਾਲੋਂ ਜੌਂ ਲਏ ਵਟਾਈਆ। ਫੇਰ ਹੌਲੀ ਜਿਹੀ ਦਿਤਾ ਆਖ, ਪ੍ਰੇਮ ਨਾਲ ਦ੍ਰਿੜਾਈਆ। ਧੁਰ ਦੀ ਕਹਾਣੀ ਦੱਸਾਂ ਬਾਤ, ਅਗੰਮੜਾ ਭੇਵ ਖੁਲ੍ਹਾਈਆ। ਵੀਹ ਸੌ ਇੱਕੀ ਬਿਕ੍ਰਮੀ ਦੀ ਇੱਕੀ ਪੋਹ ਦੀ ਜਿਸ ਵੇਲੇ ਆਵੇ ਰਾਤ, ਸਚ ਰਸ ਤੇਰਾ ਤੇਰੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਗੋਬਿੰਦ ਆਹ ਲੈ ਢਾਈ ਦਾਣਾ, ਧੁਰ ਦਾ ਹਿੱਸਾ ਤੇਰੀ ਝੋਲੀ ਪਾਈਆ। ਇਹ ਇਕ ਦਿਨ ਤੇਰੀ ਮਾਤਾ ਗੁਜਰੀ ਨੂੰ ਦੇ ਗਿਆ ਸੀ ਤੇਰਾ ਨਾਨਾ, ਪ੍ਰੇਮ ਨਾਲ ਹੱਥ ਫੜਾਈਆ। ਜਿਸ ਵੇਲੇ ਤੇਰੇ ਘਰ ਜੰਮੇ ਬਾਲ ਅੰਞਾਣਾ, ਓਸ ਦੇ ਮੁਖ ਸਗਨ ਦੇਣਾ ਲਗਾਈਆ। ਸਤਾਰਾਂ ਸੌ ਤੇਈ ਬਿਕ੍ਰਮੀ ਭੁਲ ਗਈ ਤੈਨੂੰ ਖਵਾਣਾ, ਅਮਾਨਤ ਤੇਗ਼ ਬਹਾਦਰ ਹੱਥ ਰਖਾਈਆ। ਓਹ ਛਡ ਕੇ ਪਟਣੇ ਵਾਲਾ ਟਿਕਾਣਾ, ਦੇਸ ਅਸਾਮ ਡੇਰਾ ਲਾਈਆ। ਤੂੰ ਮੰਗ ਮੰਗੀ ਮੇਰਾ ਦਿਉ ਪੀਣ ਖਾਣਾ, ਸਮਝ ਕਿਸੇ ਨਾ ਆਈਆ। ਮੈਂ ਜਾਨਣਹਾਰ ਸਭ ਕੁਛ ਜਾਣਾ, ਦੋ ਜਹਾਨਾਂ ਵੇਖ ਵਖਾਈਆ। ਓਧਰੋਂ ਤੇਗ਼ ਬਹਾਦਰ ਪ੍ਰੇਮ ਨਾਲ ਚਬ ਕੇ ਕਿਹਾ ਕਿੱਡਾ ਰਸ ਮਹਾਨਾ, ਸਾਂਤਕ ਸਤਿ ਸਤਿ ਵਰਤਾਈਆ। ਇਹੋ ਜਿਹਾ ਪੁਰਖ ਅਕਾਲ ਸਦਾ ਦੇਂਦਾ ਰਹੇ ਖਾਣਾ, ਨਾਲੇ ਭਾਣੇ ਵਿਚ ਰਖਾਈਆ। ਧੁਰ ਦੀ ਆਵਾਜ਼ ਆਈ ਇਸ ਦੀ ਮੰਗ ਮੰਗੇ ਬਾਲ ਨਾਦਾਨਾ, ਜੋ ਜੀਵ ਜੋਤ ਕਰੇ ਰੁਸ਼ਨਾਈਆ। ਤੇਗ਼ ਬਹਾਦਰ ਕਿਹਾ ਮੇਰੇ ਪਿਛੋਂ ਇਹ ਸਭ ਕੁਛ ਇਸੇ ਨੇ ਪੀਣਾ ਖਾਣਾ, ਆਪਣਾ ਲੇਖਾ ਇਸੇ ਦੀ ਝੋਲੀ ਪਾਈਆ। ਨੌਂ ਖੰਡ ਇਸੇ ਦੇ ਅਧੀਨਾ, ਇਸੇ ਦਾ ਹੁਕਮ ਮਨਾਈਆ। ਇਸੇ ਦਾ ਠਾਂਡਾ ਸੀਨਾ, ਇਸੇ ਦਾ ਅੰਮ੍ਰਿਤ ਰਸ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਤੇਗ਼ ਬਹਾਦਰ ਕੀ ਆਇਆ ਰਸ, ਰਸਤੇ ਵਿਚ ਪੁਛ ਪੁਛਾਈਆ। ਸਾਥ ਮੁਖੋਂ ਕਿਹਾ ਹਸ, ਕਵਣ ਇਸ ਦੀ ਵੰਡ ਵੰਡਾਈਆ। ਓਸ ਕਿਹਾ ਝਟ, ਪੁਰਖ ਅਕਾਲ ਤੇਰੀ ਬੇਪਰਵਾਹੀਆ। ਪੁਰਖ ਅਕਾਲ ਕਿਹਾ ਕੁਛ ਇਸ ਤੋਂ ਅਗੇ ਦੱਸ, ਤੇਗ਼ ਬਹਾਦਰ ਨਿਉਂ ਕੇ ਸੀਸ ਝੁਕਾਈਆ। ਦੀਨ ਦਿਆਲ ਮਸਤਕ ਉਤੇ ਰੱਖ ਕੇ ਹੱਥ, ਉਂਗਲੀ ਨਾਲ ਦਬਾਈਆ। ਉਹ ਬੋਲ ਪਿਆ ਸਚ, ਸਚ ਤੇਰੀ ਵਡਿਆਈਆ। ਪੁਰਖ ਅਕਾਲ ਫੇਰ ਕਿਹਾ ਇਸ਼ਾਰੇ ਨਾਲ ਤਕ, ਸ਼ਬਦੀ ਨਾਦ ਵਜਾਈਆ। ਜਾਂ ਤਕਿਆ ਗੋਬਿੰਦ ਤੱਤਾਂ ਵਾਲਾ ਸਰੀਰ ਗਿਆ ਛਡ, ਤਨ ਮਾਟੀ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਿਹਾ ਫੇਰ ਖੋਲ੍ਹ ਅੱਖ, ਧੁਰ ਦਾ ਹੁਕਮ ਜਣਾਈਆ। ਫੇਰ ਵੇਖਿਆ ਗੋਬਿੰਦ ਸ਼ਬਦ ਰੂਪ ਪ੍ਰਤੱਖ, ਆਦਿ ਜੁਗਾਦੀ ਨਜ਼ਰੀ ਆਈਆ। ਤੇਗ਼ ਬਹਾਦਰ ਕਿਹਾ ਪ੍ਰਭੂ ਇਹ ਕੀ ਕਹਾਣੀ ਅਕਥ, ਭੇਵ ਦੇ ਖੁਲ੍ਹਾਈਆ। ਸ੍ਰੀ ਭਗਵਾਨ ਕਿਹਾ ਜਿਸ ਵੇਲੇ ਮੈਂ ਹੋਵਾਂ ਪਰਗਟ, ਨਿਰਗੁਣ ਹੋ ਕੇ ਵੇਸ ਵਟਾਈਆ। ਇਹ ਸ਼ਬਦ ਸੁਹੇਲਾ ਗੋਬਿੰਦ ਹੋਵੇ ਮੇਰੇ ਸਾਥ, ਰੂਪ ਅਨੂਪ ਧਰਾਈਆ । ਸ੍ਰਿਸ਼ਟ ਸਬਾਈ ਚਾਰ ਕੁੰਟ ਦਹਿ ਦਿਸ਼ਾ ਕਲਜੁਗ ਅਗਨੀ ਚੜ੍ਹੇ ਤਾਪ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਰੋਗ ਸੋਗ ਚਿੰਤਾ ਦੁਖ ਵਧੇ ਸੰਤਾਪ, ਭੁਖਿਆਂ ਭੁਖ ਨਾ ਕੋਇ ਮਿਟਾਈਆ । ਓਸ ਵੇਲੇ ਜਨ ਭਗਤਾਂ ਮਾਣ ਰੱਖਣ ਵਾਸਤੇ ਮਾਤ, ਹਰਿ ਗੋਬਿੰਦ ਖੇਲ ਖਿਲਾਈਆ। ਦੁਖੀਆਂ ਦਾ ਦੇ ਕੇ ਸਾਥ, ਦਰਦੀਆਂ ਦਾ ਦਰਦ ਵੰਡਾਈਆ। ਗੁਰਮੁਖਾਂ ਨੂੰ ਖਵਾ ਕੇ ਸਾਚੇ ਸੀਰ ਦੀ ਭਾਤ, ਆਪ ਇਸੇ ਢਾਈ ਦਾਣੇ ਨਾਲ

ਝਟ ਲੰਘਾਈਆ। ਓਸੇ ਦੇ ਪਿੱਛੋਂ ਖ਼ੁਸ਼ੀਆਂ ਨਾਲ ਘਰ ਘਰ ਦੇਂਦਾ ਰਹੇ ਸੌਗ਼ਾਤ, ਵਸਤ ਅਮੋਲਕ ਆਪਣੀ ਝੋਲੀ ਪਾਈਆ। ਤੇਗ਼ ਬਹਾਦਰ ਕਿਹਾ ਪ੍ਰਭੂ ਮੇਰਾ ਕਿਉਂ ਨੱਪਿਆ ਮਸਤਕ ਮਾਥ, ਉਂਗਲੀ ਨਾਲ ਦਬਾਈਆ। ਪੁਰਖ ਅਕਾਲ ਕਿਹਾ ਤੈਨੂੰ ਦੱਸੀ ਜਾਚ, ਤੂੰ ਆਪਣੇ ਸੁਤ ਦੇਣਾ ਸਮਝਾਈਆ। ਜਗਤ ਸ਼ਹੀਦੀ ਖੇਲ ਤਮਾਸ਼, ਕੋਟਨ ਕੋਟ ਗਏ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਪਰਗਟਾਈਆ। ਤੇਗ਼ ਬਹਾਦਰ ਕਿਉਂ ਤੇਰੇ ਮਸਤਕ ਉਂਗਲੀ ਦੱਬੀ, ਸਚ ਦਿਆਂ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤ ਮੈਂ ਆਪਣਾ ਨੂਰ ਪਰਗਟ ਕੀਤਾ ਰੱਬੀ, ਦੋ ਜਹਾਨਾਂ ਕਰ ਰੁਸ਼ਨਾਈਆ। ਓਸ ਵੇਲੇ ਹੋਵੇਗੀ ਵੀਹ ਸੌ ਇਕੀਵੀਂ ਸਦੀ, ਸੱਦਾ ਦੇ ਦੇ ਦਿਆਂ ਜਣਾਈਆ। ਤੇਰੇ ਸੁਤ ਦੁਲਾਰੇ ਨੂੰ ਬਖ਼ਸ਼ਣੀ ਉਹ ਗੱਦੀ, ਜਿਹੜਾ ਜਗਤ ਗੁਰੂ ਫੇਰ ਕੋਈ ਨਾ ਸਕੇ ਬਦਲਾਈਆ। ਪੰਜਾਂ ਤੱਤਾਂ ਵਾਲੀ ਦੇਹ ਸਭ ਨੇ ਛੱਡੀ, ਤੱਤਾਂ ਵਾਲਾ ਗੋਬਿੰਦ ਰਹਿਣ ਕੋਇ ਨਾ ਪਾਈਆ। ਓਸ ਵੇਲੇ ਤੇਗ਼ ਬਹਾਦਰ ਆਪਣੇ ਮਸਤਕ ਵਿਚੋਂ ਥੋੜ੍ਹੀ ਖ਼ੂਨ ਦੀ ਧਾਰ ਕੱਢੀ, ਪ੍ਰਭ ਚਰਨ ਦਿਤੀ ਲਗਾਈਆ। ਓਸ ਜੋਤ ਸਰੂਪ ਅਗੰਮੜੇ ਅਗੰਮੜੀ ਮਾਰ ਕੇ ਅੱਡੀ, ਧਰਨੀ ਹੇਠਾਂ ਸਾਢੇ ਤਿੰਨ ਹੱਥ ਦਿਤੀ ਦਬਾਈਆ। ਤੇਰਾ ਲੇਖਾ ਲਗੌਣਾ ਸਾਚੀ ਯੱਦੀ, ਪੁਤ ਪੋਤਰੇ ਹੁਕਮ ਮਨਾਈਆ। ਜਿਸ ਦਾ ਲਹਿਣਾ ਫੇਰ ਦੇਵਾਂ ਕਦੀ, ਕ਼ੁਦਰਤ ਦਾ ਮਾਲਕ ਹੋ ਕੇ ਖ਼ਲਕ ਦਾ ਦਾਤਾ ਬੇਪਰਵਾਹੀਆ। ਤੇਗ਼ ਬਹਾਦਰ ਕਿਹਾ ਉਹ ਕਿਹੜੀ ਸੁਹੰਜਣੀ ਘੜੀ, ਕਵਣ ਰੁਤ ਵਡਿਆਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਪ੍ਰੇਮ ਪਿਆਰ ਮਿਹਰ ਮੁਹੱਬਤ ਦੀ ਭਗਤਾਂ ਉਤੇ ਲਾਵਾਂ ਝੜੀ, ਅੰਮ੍ਰਿਤ ਇਕ ਬਰਸਾਈਆ। ਚਾਰ ਜੁਗ ਦੇ ਵਿਛੜਿਆਂ ਬਣਾਵਾਂ ਲੜੀ, ਆਪਣੇ ਗੋਬਿੰਦ ਲੜਕੇ ਵਰਗੇ ਲੜਨ ਭਿੜਨ ਵਾਲੇ ਲਵਾਂ ਬਣਾਈਆ। ਜੋ ਚੜ੍ਹਨ ਪੌੜੇ ਹਰਿ ਦੇ, ਹਿਰਦੇ ਹਰਿ ਹਰਿ ਵਸਾਈਆ। ਬਿਨਾ ਪੁਰਖ ਅਕਾਲ ਕਿਸੇ ਤੋਂ ਨਾ ਡਰਦੇ, ਭੈ ਸਿਰ ਨਾ ਕੋਇ ਟਿਕਾਈਆ। ਉਹਨਾਂ ਦੇ ਵਾਸਤੇ ਦਰਵਾਜ਼ੇ ਖੋਲ੍ਹ ਦੇਵਾਂ ਲਹਿੰਦੇ ਚੜ੍ਹਦੇ, ਦੱਖਣ ਪਹਾੜ ਨਾ ਕੋਇ ਅਟਕਾਈਆ। ਉਹਨਾਂ ਨੂੰ ਮਾਲਕ ਬਣਾ ਦੇਵਾਂ ਓਸ ਘਰ ਦੇ, ਜਿਸ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ । ਤੇਗ਼ ਬਹਾਦਰ ਕਿਹਾ ਇਹ ਕਿਹੜੀ ਰਮਜ਼, ਇਸ਼ਾਰਿਆਂ ਤੋਂ ਬਾਹਰ ਜਣਾਈਆ। ਇਸ ਨੂੰ ਕਿਹੜਾ ਜਾਵੇ ਸਮਝ, ਕਵਣ ਦੇਵੇ ਦ੍ਰਿੜਾਈਆ। ਪੁਰਖ ਅਕਾਲ ਕਿਹਾ ਇਹ ਕੋਈ ਵੱਡਾ ਨਹੀਂ ਗ਼ਜ਼ਬ, ਹੈਰਾਨੀ ਨਾ ਕੋਇ ਵਖਾਈਆ। ਇਹ ਨਿਰਾਲਾ ਖੇਲ ਵਖਰਾ ਅਜਬ, ਅੱਛੀ ਤਰਾ ਦ੍ਰਿੜਾਈਆ। ਜਿਸ ਵੇਲੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਰਿਹਾ ਨਾ ਕੋਇ ਅਦਬ, ਅਦਾਲਤ ਸਚ ਨਾ ਕੋਇ ਕਰਾਈਆ। ਚਾਰ ਕੁੰਟ ਝਗੜਾ ਨਜ਼ਰੀ ਆਵੇ ਦੀਨ ਮਜ਼੍ਹਬ, ਸਾਚਾ ਸਲਾਮ ਨਾ ਕੋਇ ਸਮਝਾਈਆ। ਗੋਬਿੰਦ ਇਸ਼ਾਰੇ ਉਤੇ ਚਲੇ ਨਾ ਕੋਈ ਕ਼ਦਮ, ਸਚ ਮਾਰਗ ਨਾ ਕੋਇ ਅਪਣਾਈਆ । ਓਸ ਵੇਲੇ ਪ੍ਰਭ ਖੇਲ ਕਰੇ ਆਪ ਅਵਲ, ਇਲਾਹੀ ਨੂਰ ਕਰ ਰੁਸ਼ਨਾਈਆ। ਦੇਵੇ ਵਡਿਆਈ ਧਰਨੀ ਧਵਲ, ਸਿਰ ਆਪਣਾ ਹੱਥ ਟਿਕਾਈਆ। ਲੇਖਾ ਦੇਵੇ ਬਦਲ, ਅਦਲ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਪੁਰਖ ਅਕਾਲ ਕਿਹਾ ਤੇਗ਼ ਬਹਾਦਰ ਇਹ ਬਿਨਾ ਸਤਰਾਂ ਤੋਂ ਮਜ਼ਮੂਨ, ਸ਼ਬਦ ਇਸ਼ਾਰੇ ਨਾਲ ਤੈਨੂੰ ਦਿਆਂ ਜਣਾਈਆ। ਜਿਸ ਵੇਲੇ ਸਚਖੰਡ ਦਾ ਬਦਲਣ ਲੱਗਾ ਕਾਨੂੰਨ, ਡੋਰੀ ਤੇਰੇ ਹੱਥ ਫੜਾਈਆ। ਸਾਚਾ ਧੁਰ ਦਾ ਦੱਸ ਅਸੂਲ, ਅਸਲੀਅਤ ਦਿਆਂ ਵਖਾਈਆ। ਕੀ ਤੈਨੂੰ ਮੇਰਾ ਹੁਕਮ ਕ਼ਬੂਲ,

ਕਿ ਸੀਸ ਦੇਵੇਂ ਫਿਰਾਈਆ। ਫੜ ਜ਼ੋਰ ਨਾਲ ਦਿਤਾ ਹਲੂਣ, ਅੰਦਰ ਬਾਹਰ ਦਿਤਾ ਜਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸੁਣਾਈਆ। ਧੁਰ ਦਾ ਹੁਕਮ ਦੱਸੇ ਆਪ ਨਿਰੰਕਾਰ, ਆਪਣੇ ਹੱਥ ਰੱਖੇ ਵਡਿਆਈਆ। ਗੋਬਿੰਦ ਦਾ ਹੋਵੇ ਗੋਬਿੰਦ ਨਾਲ ਪਿਆਰ, ਗੋਬਿੰਦ ਗੋਬਿੰਦ ਮੇਲਾ ਸਹਿਜ ਸੁਭਾਈਆ। ਗੋਬਿੰਦ ਦਾ ਲਹਿਣਾ ਦੇਣਾ ਦੇਵੇ ਜੁਗ ਚਾਰ, ਚੌਥਾ ਜੁਗ ਦਏ ਗਵਾਹੀਆ। ਗੋਬਿੰਦ ਗੋਬਿੰਦ ਪਿੱਛੇ ਬੇਟੇ ਵਾਰ ਜਾਏ ਚਾਰ, ਚਾਰ ਯਾਰੀ ਨਾਤਾ ਜਗਤ ਤੁੜਾਈਆ। ਗੋਬਿੰਦ ਗੋਬਿੰਦ ਪਿੱਛੇ ਮੰਗੇ ਵਸਤ ਅਪਾਰ, ਸੂਲਾਂ ਸਥਰ ਸੇਜ ਹੰਢਾਈਆ । ਗੋਬਿੰਦ ਗੋਬਿੰਦ ਪਿੱਛੇ ਹੋਏ ਬੇਦਾਰ, ਆਪਣੀ ਅੱਖ ਖੁਲ੍ਹਾਈਆ। ਗੋਬਿੰਦ ਗੋਬਿੰਦ ਪਿੱਛੇ ਕਰੇ ਉਧਾਰ, ਲਹਿਣਾ ਦੇਣਾ ਧੁਰ ਦਾ ਵੇਖ ਵਖਾਈਆ। ਗੋਬਿੰਦ ਗੋਬਿੰਦ ਪਿੱਛੇ ਲੇਖਾ ਦਏ ਨਿਵਾਰ, ਬਾਕੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਤੇਗ਼ ਬਹਾਦਰ ਕਹੇ ਭਗਵਨ ਕਿਹੜੀ ਤੇਰੀ ਰੀਤੀ, ਕਲਜੁਗ ਅੰਤ ਲਏਂ ਪਰਗਟਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਮੈਂ ਢਈਏ ਪਿੱਛੋਂ ਆਵਾਂ ਗੋਬਿੰਦ ਦੀ ਵੇਖਣ ਬਾਗ਼ੀਚੀ, ਗੋਬਿੰਦ ਆਪਣੀ ਉਂਗਲੀ ਨਾਲ ਲਗਾਈਆ। ਗੁਰਮੁਖਾਂ ਬਖ਼ਸ਼ ਕੇ ਸਚ ਪ੍ਰੀਤੀ, ਪ੍ਰੀਤਮ ਇਕੋ ਦਿਆਂ ਜਣਾਈਆ। ਹੁਕਮੀ ਧਾਰ ਖੇਲ ਅਨਡੀਠੀ, ਅਗੰਮੜਾ ਹੋ ਕੇ ਵੇਖ ਵਖਾਈਆ। ਭਗਤ ਭਗਵਾਨ ਗੋਬਿੰਦ ਜਵਾਨ, ਤਿੰਨਾਂ ਦੀ ਬਣਾਵਾਂ ਇਕੋ ਰੀਤੀ, ਰੀਤੀਵਾਨ ਆਪ ਅਖਵਾਈਆ। ਤੂੰ ਮੇਰਾ ਮੈਂ ਤੇਰਾ ਸਾਂਝਾ ਬਣ ਕੇ ਲਾਸ਼ਰੀਕੀ, ਸ਼ਿਰਕਤ ਕੂੜੀ ਦਿਆਂ ਗਵਾਈਆ। ਭੇਵ ਖੁਲ੍ਹਾ ਕੇ ਆਪਣਾ ਇਕ ਹਕ਼ੀਕ਼ੀ, ਹਿਕਮਤ ਆਪਣੀ ਦਿਆਂ ਦ੍ਰਿੜਾਈਆ। ਸੋਹੰ ਰੂਪ ਸਭ ਤੋਂ ਨਜ਼ਦੀਕੀ, ਆਤਮ ਪਰਮਾਤਮ ਇਕੇ ਘਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਤੇਗ਼ ਬਹਾਦਰ ਜਿਸ ਵੇਲੇ ਚਬ ਗਿਆ ਢਾਈ ਜੌਂ, ਖ਼ੁਸ਼ੀਆਂ ਨਾਲ ਅੰਦਰ ਲਏ ਲੰਘਾਈਆ। ਜਿਸ ਵੇਲੇ ਰਾਤੀ ਗਿਆ ਸੌਂ, ਆਪ ਆਪਣੇ ਵਿਚ ਸਮਾਈਆ। ਓਸ ਵੇਲੇ ਉਹ ਖਾਧੇ ਹੋਏ ਕੁਰਲੌਣ ਲਗੇ ਵਾਂਗ ਕਾਉਂ, ਕੂਕ ਕੂਕ ਸੁਣਾਈਆ। ਜੇ ਗੁਜਰੀ ਨਾ ਭੁਲ ਜਾਂਦੀ ਮਾਉਂ, ਗੋਬਿੰਦ ਆਪਣੇ ਮੁਖ ਲੈਂਦਾ ਲਗਾਈਆ। ਝਟ ਤੇਗ਼ ਬਹਾਦਰ ਕਿਹਾ ਤੁਸੀਂ ਨਾ ਪਛਤਾਓ, ਪਸ਼ਚਾਤਾਪ ਨਾ ਕੋਇ ਰਖਾਈਆ। ਇਹ ਹੁਕਮ ਬੇਪਰਵਾਹੋ, ਜੋ ਆਪਣੇ ਭਾਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਜੌਂ, ਪਸ਼ਚਾਤਾਪ ਨਾ ਕਰੋ ਆਪ, ਪ੍ਰਭ ਉਤੇ ਓਟ ਲਉ ਤਕਾਈਆ। ਉਹ ਸਭ ਦਾ ਦੇਵਣਹਾਰਾ ਸਾਥ, ਸਗਲਾ ਸੰਗ ਨਿਭਾਈਆ। ਜਿਸ ਵੇਲੇ ਕਲਜੁਗ ਅੰਤ ਰੂਹ ਬੁਤ ਕੋਈ ਨਹੀਂ ਦਿਸਣਾ ਪਾਕ, ਦੁਰਮਤ ਮੈਲ ਨਾ ਕੋਇ ਧੁਆਈਆ। ਗੁਰ ਅਵਤਾਰਾਂ ਪੀਰ ਪਗ਼ੰਬਰਾਂ ਛਡ ਦੇਣਾ ਸਾਥ, ਧੁਰ ਦਾ ਸੰਗ ਨਾ ਕੋਇ ਨਿਭਾਈਆ। ਓਸ ਵੇਲੇ ਪੁਰਖ ਅਕਾਲ ਪ੍ਰਭ ਆਪ ਔਣਾ ਬਣ ਕੇ ਧੁਰ ਦਾ ਬਾਪ, ਪਤਿਪਰਮੇਸ਼ਵਰ ਰੂਪ ਵਟਾਈਆ। ਓਸ ਸੋਹਣਾ ਸੁਖਾਲਾ ਦੱਸਣਾ ਜਾਪ, ਗੁਰਮੁਖਾਂ ਕਰੇ ਪੜ੍ਹਾਈਆ। ਨਾਲ ਗੋਬਿੰਦ ਪੈਣਾ ਜਾਗ, ਸ਼ਬਦੀ ਸ਼ਬਦ ਲਏ ਅੰਗੜਾਈਆ । ਫੇਰ ਮਿਲੇ ਉਹ ਦਾਤ, ਪਾਰਬ੍ਰਹਮ ਪ੍ਰਭ ਦਇਆਵਾਨ ਦਇਆ ਕਮਾਈਆ। ਇੱਕੀ ਇੱਕੀ ਦੀ ਆਵੇ ਰਾਤ, ਇਕ ਇਕੱਲਾ ਹੋਏ ਸਹਾਈਆ। ਨਾਲ ਭਗਤਾਂ ਹੋਵੇ ਜਮਾਤ, ਸੋਹਣੀ ਬਣਤ ਬਣਾਈਆ। ਮਾਤ ਪਿਤਾ ਵਾਲਾ ਪਿਛਲਾ ਤੋੜ ਕੇ ਨਾਤ, ਗੁਰਮੁਖਾਂ ਨਾਤਾ ਆਪਣੇ ਨਾਲ ਜੋੜ ਜਨਮ ਸਤਿਗੁਰ ਘਰ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਮਿਹਰ ਨਜ਼ਰ ਨਾਲ ਤਰਾਈਆ। ਤੇਗ਼ ਬਹਾਦਰ ਕਿਹਾ ਜੌਂ ਨਾ ਕਰ ਭਰਮ, ਕੂੜਾ ਭਾਂਡਾ ਦੇ ਭੰਨਾਈਆ। ਜਿਸ ਵੇਲੇ ਨਿਹਕਰਮੀ ਕੀਤਾ ਕਰਮ, ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਦੀ ਮਿਲੀ ਸ਼ਰਨ, ਸਰਨ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜੁਗ ਜੁਗ ਰਿਹਾ ਚੁਕਾਈਆ। ਜੁਗ ਜੁਗ ਲੇਖ ਚੁਕਾਵਣਹਾਰਾ, ਹਰਿ ਕਰਤਾ ਵਡ ਵਡਿਆਈਆ। ਕਲਜੁਗ ਅੰਤ ਨਿਰਗੁਣ ਨੂਰ ਜੋਤ ਕਰੇ ਉਜਿਆਰਾ, ਜੋਤੀ ਜਾਤਾ ਆਪ ਅਖਵਾਈਆ। ਲਹਿਣਾ ਦੇਣਾ ਚੁਕਾਵੇ ਉਧਾਰਾ, ਗੋਬਿੰਦ ਲੇਖਾ ਲੇਖੇ ਵਿਚ ਰਖਾਈਆ। ਢਈਆ ਦਾ ਢਾਈ ਢਾਈਆਂ ਦਾ ਬੇਪਰਵਾਹੀ ਕਰੇ ਸਚ ਪਿਆਰਾ, ਵਿਹਾਰਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਨਾਲ ਨਾਤਾ ਜੋੜੇ ਬੂੰਦ ਰਕਤ, ਜਗਤ ਮਾਤ ਪਿਤਾ ਧੁਰ ਦਾ ਸੰਗ ਨਾ ਕੋਇ ਨਿਭਾਈਆ। ਆਪਣੀ ਬਖ਼ਸ਼ ਕੇ ਸਾਚੀ ਸ਼ਕਤ, ਸ਼ਖ਼ਸੀਅਤ ਇਕੋ ਦਏ ਦ੍ਰਿੜਾਈਆ। ਜਿਸ ਵੇਲੇ ਸੁਹੰਜਣਾ ਆਇਆ ਵਕ਼ਤ, ਲਹਿਣਾ ਦੇਣਾ ਸਭ ਦਾ ਵੇਖ ਵਖਾਈਆ। ਗੁਰਮੁਖ ਬਣਾ ਕੇ ਭਗਤ, ਭਗਵਨ ਕਰੇ ਪੜ੍ਹਾਈਆ। ਨੇਤਰ ਕਰਾ ਕੇ ਦਰਸ, ਲੋਚਣ ਖ਼ੁਸ਼ੀ ਮਨਾਈਆ। ਅੰਮ੍ਰਿਤ ਮੇਘ ਬਰਸ, ਇਕੋ ਰਸ ਚਖਾਈਆ। ਸੋਹੰ ਢੋਲਾ ਬੋਲ ਖੜਕ, ਸੋਈ ਸੁਰਤ ਉਠਾਈਆ । ਜਿਨ੍ਹਾਂ ਪਿੱਛੇ ਆਇਆ ਪਰਤ, ਉਹਨਾਂ ਲਏ ਜਗਾਈਆ। ਜਿਨ੍ਹਾਂ ਪਿੱਛੇ ਗੋਬਿੰਦ ਲਾਈ ਸ਼ਰਤ, ਉਹਨਾਂ ਸ਼ਰਅ ਦਏ ਵਖਾਈਆ। ਗੁਰਮੁਖੋ ਅਰਸ਼ ਫ਼ਰਸ਼ ਤੋਂ ਪਾਰ ਪ੍ਰਭ ਦਾ ਮਜ਼੍ਹਬ, ਅਦਬ ਵਿਚ ਸਦਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇਹ ਬਚਨ ਸੁਣ ਕੇ ਜਬਰਾਈਲ ਆਇਆ ਫ਼ਰਿਸ਼ਤਾ, ਨਿਉਂ ਨਿਉਂ ਰਿਹਾ ਸੀਸ ਨਿਵਾਈਆ। ਇਹ ਖੇਲ ਕਿਸ ਕਿਸ ਦਾ, ਕੁਛ ਮੈਨੂੰ ਦਿਓ ਜਣਾਈਆ। ਮੈਨੂੰ ਕੁਛ ਨਹੀਂ ਦਿਸਦਾ, ਸੁਣ ਕੇ ਭੱਜਾ ਵਾਹੋ ਦਾਹੀਆ। ਪੁਰਖ ਅਕਾਲ ਕਿਹਾ ਮੇਰਾ ਇਹ ਖੇਲ ਨਿਤ ਦਾ, ਜੁਗ ਜੁਗ ਆਪਣੇ ਹੱਥ ਰਖਾਈਆ। ਕੋਟਨ ਕੋਟ ਮੁਹੰਮਦ ਇਸ ਦਵਾਰੇ ਉਤੇ ਵਿਕਦਾ, ਕ਼ੀਮਤ ਨਜ਼ਰ ਕੋਇ ਨਾ ਆਈਆ। ਤੇਰਾ ਸੰਦੇਸ਼ਾ ਹੁਣ ਅਗੇ ਕੋਈ ਨਹੀਂ ਲਿਖਦਾ, ਧੁਰ ਦਾ ਹੁਕਮ ਆਪ ਜਣਾਈਆ। ਇਹ ਮਾਰਗ ਚਲਣਾ ਪਿਓ ਪੁਤ ਦਾ, ਬੂਟਾ ਸਭ ਦਾ ਪੁੱਟ ਵਖਾਈਆ। ਝਗੜਾ ਰਹਿਣਾ ਨਹੀਂ ਕੋਈ ਲੁਟ ਦਾ, ਕੂੜੀ ਲੁਟ ਕਰੇ ਕੋਈ ਨਾ ਰਾਈਆ। ਰਿਸ਼ਤਾ ਜੁੜਨਾ ਖ਼ੂਨ ਵਿਚ ਖ਼ੂਨ ਅਬਿਨਾਸ਼ੀ ਅਚੁਤ ਦਾ, ਚੇਤਨ ਆਪਣੀ ਧਾਰ ਵਖਾਈਆ। ਜਿਸ ਦਾ ਲਹਿਣਾ ਕਦੇ ਨਹੀਂ ਮੁਕਦਾ, ਦੇਂਦਾ ਰਹੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜੌਂ ਕਹਿਣ ਕਦੋਂ ਆਵੇ ਵਕ਼ਤ ਸੁਹੇਲਾ, ਗੋਬਿੰਦ ਮੁਖ ਲਗਾਈਆ । ਪੁਰਖ ਅਕਾਲ ਨਾਲ ਹੋਵੇ ਮੇਲਾ, ਮਿਲਣੀ ਜਗਦੀਸ਼ ਆਪਣੇ ਘਰ ਜਣਾਈਆ। ਇਕੋ ਰੰਗ ਹੋ ਜਾਏ ਗੁਰੂ ਚੇਲਾ, ਚੇਲਾ ਗੁਰੂ ਸਮਝ ਕੋਇ ਨਾ ਪਾਈਆ। ਭਗਤਾਂ ਬਣ ਕੇ ਸੱਜਣ ਸੁਹੇਲਾ, ਗੁਰਮੁਖਾਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਢਾਈ ਜੌਂ ਕਹਿਣ ਕੀ ਭੁੱਖੇ ਖਾ ਕੇ ਪੋਹ ਦੀ ਰਾਤ ਇੱਕੀ, ਧਿਆਨ ਇਕ ਨਾਲ ਲਗਾਈਆ। ਪੁਰਖ ਅਕਾਲ ਕਿਹਾ ਨਹੀਂ ਭੁੱਖਾ ਉਹ ਭੁਖਿਆਂ ਦੀ ਬਣਾਏ ਸਿੱਖੀ, ਜਿਸ ਸਿੱਖੀ ਵਿਚੋਂ ਸਾਖ਼ਿਆਤ ਨਜ਼ਰੀ ਆਈਆ। ਖੋਲ੍ਹ ਕੇ ਵੇਖੇ ਆਪਣੀ ਚਿੱਠੀ, ਜੋ ਬਿਨਾ ਚਿੱਠੀ ਰਸਾਇਣ ਅਗੰਮੀ ਮਾਲਕ ਦਿਤੀ ਫੜਾਈਆ। ਜਿਸ ਦੀ ਧਾਰ ਸਦਾ ਚਿੱਟੀ, ਦੂਜਾ ਰੰਗ ਨਾ ਕੋਈ ਚੜ੍ਹਾਈਆ।

ਜਿਸ ਦੀ ਪ੍ਰੇਮ ਨਾਲ ਪ੍ਰੀਤੀ, ਪਿਆਰ ਨਾਲ ਵਡਿਆਈਆ। ਜਿਸ ਭਗਤ ਸੁਹੇਲੇ ਲਗੌਣੀ ਸਚ ਬਾਗ਼ੀਚੀ, ਬੂਟੇ ਧੁਰ ਦੇ ਮਾਤ ਪਰਗਟਾਈਆ। ਆਪ ਕਰੇ ਸਚ ਤਸਦੀਕ਼ੀ, ਤਸੱਲੀ ਨਾਲ ਆਪਣਾ ਆਪ ਤਸਲੀਮ ਕਰਾਈਆ। ਹੁਕਮ ਸੰਦੇਸ਼ਾ ਸ਼ਬਦ ਹਦੀਸੀ, ਹਰਿਜਨ ਦਏ ਜਣਾਈਆ। ਪਿਆਰ ਦਾ ਖ਼ੂਨ ਮੁਹੱਬਤ ਦਾ ਮਜ਼ਮੂਨ, ਮਿਹਰਵਾਨ ਦਏ ਲਿਖਾਈਆ। ਸੋਹੰ ਦਾ ਕ਼ਾਨੂੰਨ, ਕਲਜੁਗ ਮੇਟ ਫਿਰਊਨ, ਕੂੜੇ ਫ਼ਾਰਮ ਸਾਰੇ ਪਾੜ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੁਣ ਕੇ ਬਚਨ ਆਤਮ ਬੋਲਾ, ਭਗਤਾਂ ਵਲੋਂ ਰਿਹਾ ਸੁਣਾਈਆ। ਪ੍ਰਭੂ ਤੇਰੇ ਘਰ ਦਾ ਗੋਲਾ, ਸੇਵਕ ਨਜ਼ਰੀ ਆਈਆ। ਇਕ ਭਗਤ ਇਕ ਭਗਵਾਨ ਹੋਰ ਕਾਹਦਾ ਰੌਲਾ, ਤੀਜਾ ਹਿਸਾ ਕੌਣ ਵੰਡਾਈਆ। ਪੁਰਖ ਅਕਾਲ ਕਿਹਾ ਮੇਰਾ ਗੋਬਿੰਦ ਨਾਲ ਕੌਲਾ, ਜਿਸ ਵੇਲੇ ਆਵਾਂ ਉਪਰ ਧੌਲਾ, ਤੇਰਾ ਮੇਲਾ ਸਹਿਜ ਸੁਭਾਈਆ। ਓਹ ਭਗਤੋ ਤੁਹਾਡਾ ਵਿਚੋਲਾ, ਸੇਵਕ ਸੇਵਾ ਵਾਲਾ ਗੋਲਾ, ਮੌਲਾ ਵਾਲਾ ਮੌਲਾ, ਹਰਿ ਕਰਤਾ ਨਾਲ ਰਖਾਈਆ। ਬਿਨ ਗੋਬਿੰਦ ਬਿਨ ਮੇਰੇ ਕੋਈ ਰੂਪ ਬਣੇ ਨਾ ਸੋਹੰ ਸ਼ਬਦ ਢੋਲਾ, ਅੱਖਰਾਂ ਵਾਲਾ ਸ਼ਬਦ ਕੰਮ ਕਿਸੇ ਨਾ ਆਈਆ। ਗੁਰਮੁਖੋ, ਬਿਨਾ ਗੋਬਿੰਦ ਸਚ ਪਿਆਰ ਦਾ ਖੇਲੇ ਕੋਈ ਨਾ ਹੋਲਾ, ਹੁਲੀਆ ਬਦਲ ਕੇ ਕੁੱਲੀਆਂ ਵਿਚ ਡੇਰਾ ਕੋਇ ਨਾ ਲਾਈਆ। ਬਿਨ ਸ੍ਰੀ ਭਗਵਾਨ ਬਣੇ ਕੋਈ ਨਾ ਤੋਲਾ, ਤਰਾਜ਼ੂ ਧੁਰ ਹੱਥ ਨਾ ਕੋਈ ਉਠਾਈਆ। ਜਨ ਭਗਤ ਕਹਿਣ ਪ੍ਰਭੂ ਜੇ ਕੋਈ ਧੋਖੇ ਵਿਚ ਪਾ ਦਏ ਰੌਲਾ, ਓਸ ਦਾ ਭੇਦ ਦੇ ਸਮਝਾਈਆ। ਪੁਰਖ ਅਬਿਨਾਸ਼ੀ ਕਿਹਾ ਉਹ ਖੋਲ੍ਹ ਕੇ ਪਰਦਾ ਉਹਲਾ, ਭਾਂਡਾ ਭਰਮ ਭੌ ਭੰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹਿਣ ਪ੍ਰਭੂ ਕਿਵੇਂ ਲਗੇ ਪਤਾ ਇਹ ਗੋਬਿੰਦ, ਸ਼ਬਦ ਦੁਲਾਰਾ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਜਿਸ ਤਰਾ ਮੈਂ ਬਣਾਇਆ ਗੋਬਿੰਦ ਆਪਣੀ ਬਿੰਦ, ਇਸੇ ਤਰਾ ਗੋਬਿੰਦ ਆਪਣੀ ਬਿੰਦ ਤੁਹਾਨੂੰ ਲਏ ਬਣਾਈਆ। ਤੁਹਾਡੀ ਮੇਟ ਕੇ ਸਗਲੀ ਚਿੰਦ, ਚਿੰਤਾ ਪਰੇ ਦਏ ਹਟਾਈਆ। ਭਰਮ ਭੁਲੇਖੇ ਵਿਚ ਸ੍ਰਿਸ਼ਟੀ ਕੋਲੋਂ ਆਪਣੀ ਕਰਾਏ ਨਿੰਦ, ਓਸ ਦਾ ਫਲ ਤੁਹਾਡੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਹ ਖੇਲ ਕਰੇ ਇੰਞ, ਜਿਸ ਤਰਾ ਜਨਨੀ ਜਨ ਮਿਲ ਮਿਲ ਬਾਲੇ ਰਹੀ ਜਾਈਆ। ਭਗਤ ਜਨ ਹੋਏ ਹੈਰਾਨ, ਪ੍ਰਭੂ ਨੂੰ ਰਹੇ ਜਣਾਈਆ। ਉਹ ਕਿਸ ਬਿਧ ਸਾਨੂੰ ਬਾਲੇ ਬਣਾਏਗਾ ਆਣ, ਬੱਚਿਆਂ ਵਾਂਗ ਗੋਦ ਉਠਾਈਆ। ਸ੍ਰੀ ਭਗਵਾਨ ਕਿਹਾ ਉਹ ਮੇਰਾ ਮੇਰੇ ਨਾਲ ਮਿਲ ਕੇ ਹੋਵੇ ਮਿਹਰਵਾਨ, ਮਿਹਰ ਨਜ਼ਰ ਆਪਣੀ ਇਕ ਜਣਾਈਆ। ਪਹਿਲੋਂ ਸੱਤ ਰੰਗ ਦਾ ਸਤਿ ਨਿਸ਼ਾਨ, ਭਗਤਾਂ ਘਰ ਉਠਾਈਆ। ਫੇਰ ਬਟਵਾਰੇ ਦਾ ਬਣ ਮਹਿਮਾਨ, ਰਵਿਦਾਸੇ ਦਾ ਲੇਖ ਝੋਲੀ ਪਾਈਆ। ਜੁਗ ਚੌਕੜੀ ਦੇ ਵਿਛੜੇ ਲਏ ਵੇਖ, ਵਿਛੜਿਆਂ ਮੇਲ ਮਿਲਾਈਆ। ਫਿਰ ਹੁਕਮ ਨਾਲ ਖੋਲ੍ਹੇ ਭੇਤ, ਸ਼ਬਦੀ ਪਰਦਾ ਲਾਹੀਆ । ਲਹਿਣਾ ਦੇ ਕੇ ਅਰਜਨ ਦੀ ਤੱਤੀ ਰੇਤ, ਦੁਖੀਆਂ ਦੁਖ ਮਿਟਾਈਆ । ਫੇਰ ਭਗਤਾਂ ਨਾਲ ਕਰ ਕੇ ਹੇਤ, ਸਚ ਪਿਆਰ ਲਏ ਬਣਾਈਆ। ਆਪਣੀ ਇਕ ਚੀਚੀ ਵਿਚ ਮਾਰ ਕੇ ਨੌ ਛੇਕ, ਛੇਕੜ ਤੁਹਾਡਾ ਲੇਖਾ ਦਏ ਬਣਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਲਿਖਕੇ ਦਏ ਭੇਜ, ਬਿਨ ਰਕਤ ਬੂੰਦ ਤੋਂ ਖ਼ੂਨ ਨਾਲ ਖ਼ੂਨ ਤਾਸੀਰ ਨਾਲ ਤਾਸੀਰ ਆਪਣੀ ਲਏ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਚਾ ਦਾਨ, ਦਇਆਵਾਨ ਆਪਣੀ ਦਇਆ ਕਮਾਈਆ।

ਸੁਣ ਕੇ ਬਚਨ ਖ਼ੁਸ਼ੀ ਹੋਈ ਚੀਚੀ, ਦਸਾਂ ਰਹੀ ਸੁਣਾਈਆ। ਭਗਤ ਭਗਵਾਨ ਗੋਬਿੰਦ ਦੀ ਚਲਣ ਲਗੀ ਰੀਤੀ, ਤੀਜੀ ਧਾਰ ਖ਼ੁਸ਼ੀ ਵਖਾਈਆ। ਝੋਲੀ ਪੈਣ ਲਗੀ ਪਿਛਲੀ ਕੋਈ ਕੀਤੀ, ਕਰਤਬ ਆਪਣਾ ਰਹੀ ਵਖਾਈਆ। ਭਗਤਾਂ ਦੀ ਬਣਨ ਲਗੀ ਰੀਤੀ, ਨੀਤੀਵਾਨ ਰਿਹਾ ਸਮਝਾਈਆ। ਲੋੜ ਨਾ ਰਹਿਣੀ ਮੰਦਰ ਮਸੀਤੀ, ਮਸਲਾ ਇਕੋ ਵਾਰ ਹਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚੀਚੀ ਕਹੇ ਮੇਰੇ ਉਤੇ ਨੰਬਰ ਲਾਓ ਨੌ, ਨਵ ਨੌ ਚਾਰ ਲੇਖ ਮੁਕਾਈਆ। ਪ੍ਰਭ ਦਾ ਪੂਰਾ ਹੋ ਜਾਏ ਗੌਂ, ਆਸਾ ਵਿਚ ਸਮਾਈਆ। ਲੇਖਾ ਮੁਕ ਜਾਏ ਢਾਈ ਜੌਂ, ਜੋ ਬੈਠੇ ਰਾਹ ਤਕਾਈਆ। ਅਬਿਨਾਸ਼ੀ ਕਰਤਾ ਨੌ ਖੰਡ ਪ੍ਰਿਥਮੀ ਆਵੇ ਭੌਂ, ਆਪਣਾ ਫੇਰਾ ਪਾਈਆ। ਗੋਬਿੰਦ ਸੂਰਾ ਨਾਲ ਦਰਸ਼ਨ ਦੇ ਕੇ ਆਵੇ ਇੱਕੀ ਸੌ, ਇਕ ਇਕ ਨਾਲ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਚੀਚੀ ਕਹੇ ਮੈਂ ਆਖਾਂ ਨਾਲ ਰੋਹਬ, ਹੁਕਮ ਨਾਲ ਸੁਣਾਈਆ। ਜਿਨ੍ਹਾਂ ਗੋਬਿੰਦ ਦੀ ਮਾਨਣੀ ਮੌਜ, ਖ਼ੁਸ਼ੀਆਂ ਵਿਚ ਸਮਾਈਆ। ਜੰਗਲਾਂ ਦੀ ਛਡਣੀ ਖੋਜ, ਪਰਬਤਾਂ ਦਾ ਡੇਰਾ ਢਾਹੀਆ। ਹੰਗਤਾ ਦਾ ਕਟਣਾ ਰੋਗ, ਭਾਂਡਾ ਭਰਮ ਭੰਨਾਈਆ । ਗ਼ਮੀ ਦਾ ਕਟਣਾ ਸੋਗ, ਹੰਗਤਾ ਦਾ ਗੜ੍ਹ ਤੁੜਾਈਆ। ਪ੍ਰੇਮ ਦੀ ਚੁਗਣੀ ਚੋਗ, ਸੋਹੰ ਦਾ ਢੋਲਾ ਗਾਈਆ। ਪਾਲ ਸਿੰਘ ਨੌ ਵਾਰੀ ਤਿੱਖੀ ਧਾਰ ਦਏ ਚੋਬ, ਰਤ ਗੋਬਿੰਦ ਬਾਹਰ ਕਢਾਈਆ। ‘ ਸੋਹੰ ’ ਗੁਰਮੁਖ ਸਿੰਘ ਲਿਖ ਦੇਣਾ ਹਿਰਦਾ ਸੋਧ, ਸ਼ੁਧ ਆਪਣਾ ਆਪ ਕਰਾਈਆ। ਪੁਰਖ ਅਕਾਲ ਦੇ ਵੇਖ ਚੋਜ, ਚਾਰੋਂ ਕੁੰਟ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਝੋਲੀ ਪਾਈਆ। ਖ਼ੂਨ ਕਹੇ ਮੈਂ ਬਣ ਕੇ ਲਹੂ, ਲਾਲਾਂ ਸੱਚਿਆਂ ਦਿਆਂ ਜਣਾਈਆ। ਅੰਦਰ ਵੜ ਕੇ ਸਭ ਨੂੰ ਕਹੂੰ, ਸੁਤਿਆਂ ਦਿਆਂ ਉਠਾਈਆ। ਉਹਨਾਂ ਦੇ ਨਾਲ ਰਲ ਕੇ ਬਹੂੰ, ਜੋ ਭਗਵਨ ਰਹੇ ਮਨਾਈਆ। ਉਹਨਾਂ ਦੀ ਸੇਜੇ ਚੜ੍ਹ ਕੇ ਸਊਂ, ਜੋ ਆਸਣ ਰਹੇ ਵਿਛਾਈਆ। ਉਹਨਾਂ ਦਾ ਲਹਿਣਾ ਦਊਂ, ਜੋ ਆਪਣਾ ਆਪ ਸਰਸੇ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਦਿਤੀ ਲਗਾਈਆ। ਗੋਬਿੰਦ ਕਹੇ ਮੇਰੇ ਖ਼ੂਨ ਦਾ ਕ਼ਤਰਾ, ਕ਼ਾਤਲ ਮਕ਼ਤੂਲ ਦੋਵੇਂ ਪਾਰ ਕਰਾਇੰਦਾ। ਗੁਰਮੁਖਾਂ ਅਗੇ ਰਿਹਾ ਕੋਈ ਨਾ ਖ਼ਤਰਾ, ਖ਼ਤਰੇ ਵਿਚੋਂ ਬਾਹਰ ਕਢਾਇੰਦਾ। ਪੜ੍ਹਨਾ ਪਏ ਨਾ ਕੋਇ ਪਤਰਾ, ਪੁਸਤਕ ਹੱਥ ਨਾ ਕੋਇ ਵਖਾਇੰਦਾ। ਲੇਖਾ ਕੋਈ ਨਾ ਜਾਣੇ ਸਤਰਾਂ, ਹਰਫ਼ਾਂ ਨਾਲ ਨਾ ਕੋਇ ਸਲਾਹਿੰਦਾ। ਜਿਨ੍ਹਾਂ ਦੇ ਵਾਸਤੇ ਅਰਸ਼ੀ ਪ੍ਰੀਤਮ ਉਤਰਾ, ਦਾਤਾ ਬੇਪਰਵਾਹੀਆ। ਗੋਬਿੰਦ ਬਣਾਇਆ ਪੁੱਤਰਾ, ਪਿਤਾ ਪੂਤ ਮਿਲੇ ਵਡਿਆਈਆ। ਕੌਲ ਇਕ਼ਰਾਰੋਂ ਮੂਲ ਨਾ ਮੁਕਰਾ, ਲਹਿਣੇ ਦਾ ਲਹਿਣਾ ਦੇਣੇ ਦਾ ਦੇਣਾ ਦੇਵਣਹਾਰ ਆਇਆ ਵਾਹੋ ਦਾਹੀਆ। ਸੰਤ ਸੁਹੇਲੇ ਚੁੱਕੇ ਕੁਛੜਾ, ਆਪਣੀ ਗੋਦੀ ਲਏ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ । ਖ਼ੂਨ ਕਹੇ, ਨਹੀਂ ਮੈਂ ਖ਼ੂਨ ਦਾ ਕ਼ਤਰਾ, ਤਬਕਾਂ ਸਬਕ ਰਿਹਾ ਸਿਖਾਈਆ। ਜਨ ਭਗਤਾਂ ਲੇਖਾ ਮੁਕੇ ਦੁਖ ਦਾ, ਦਰਦੀਆਂ ਦਰਦ ਵੰਡਾਈਆ। ਨਾਤਾ ਜੋੜ ਕੇ ਪਿਤਾ ਪੁਤ ਦਾ, ਪਤਣ ਆਪਣੇ ਲਏ ਬਹਾਈਆ। ਜਿਥੇ ਦੂਜਾ ਅਵਰ ਨਾ ਕੋਇ ਪੁਛਦਾ, ਇਕੋ ਸ੍ਰੀ ਭਗਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਖ਼ੂਨ ਕਹੇ ਮੈਂ ਸੇਵਾ ਕੀਤੀ ਰਾਤ ਇੱਕੀ, ਬੀਸ ਇਕੀਸ ਵਜੇ

ਵਧਾਈਆ। ਜਨ ਭਗਤਾਂ ਧੁਰ ਦਾ ਮਜ਼ਮੂਨ ਮਿਲੇ ਚਿੱਠੀ, ਸੋਹੰ ਲਾਲ ਗੁਲਾਲਾ ਨਜ਼ਰੀ ਆਈਆ। ਗੋਬਿੰਦ ਯਾਦ ਆਏ ਪਿੱਛੀ, ਪਿਛਲਾ ਲੇਖ ਦ੍ਰਿੜਾਈਆ। ਕਿੱਡੀ ਸੋਹਣੀ ਹੋਣੀ ਛੱਬੀ ਪੋਹ ਮਿਤੀ, ਮਿਤਰਾਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦਏ ਲਗਾਈਆ । ਸਾਚਾ ਮਾਰਗ ਕਹੇ ਪ੍ਰਭੂ ਮੇਰੀ ਅਰਦਾਸ, ਅਰਦਾਸੇ ਕਰਨ ਵਾਲਾ ਪੂਰੀ ਨਾ ਕੋਇ ਕਰਾਈਆ। ਗੋਬਿੰਦ ਤੇਰਾ ਤੂੰ ਗੋਬਿੰਦ ਦੇ ਪਾਸ, ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਦਿਸਦੇ ਤੇਰੀ ਨਿੱਕੀ ਨਿੱਕੀ ਸ਼ਾਖ਼, ਬਹਾਰ ਦੀਆਂ ਟਹਿਣੀਆਂ ਵਾਂਗ ਆਪਣਾ ਆਪ ਗਏ ਮਹਿਕਾਈਆ । ਬਿਨ ਤੇਰੀ ਕਿਰਪਾ ਭਗਤਾਂ ਮਿਲੇ ਨਾ ਕੋਇ ਸਾਖ਼ਿਆਤ, ਸਿੱਧਾ ਮੇਲ ਨਾ ਕੋਇ ਮਿਲਾਈਆ। ਜਿਹੜੀ ਵਸਤ ਤੇਗ਼ ਬਹਾਦਰ ਮੰਗੀ ਦਾਤ, ਉਹ ਅਨੁਭਵਤਾ ਵਿਚ ਦੇ ਜਣਾਈਆ। ਜਿਸ ਵੇਲੇ ਦਿੱਲੀ ਦਰਬਾਰੇ ਦੇਣ ਲਗਾ ਸੀ ਸਾਸ, ਢਾਈ ਇੰਚ ਤੇਗ਼ ਗਰਦਨ ਤੋਂ ਨੇੜੇ ਨਜ਼ਰੀ ਆਈਆ। ਓਸ ਵੇਲੇ ਇਕ ਬਚਨ ਦਿਤਾ ਸੀ ਆਖ, ਢਾਈ ਅੱਥਰੂ ਨੇਤਰਾਂ ਵਿਚੋਂ ਵਹਾਈਆ। ਇਹ ਮੇਰਾ ਕ਼ਤਰਾ ਫੁੱਲ ਗੁਲਾਬ, ਮਹਿਕ ਵਿਚ ਦੇਣਾ ਮਹਿਕਾਈਆ । ਜੋ ਮੈਨੂੰ ਦੱਸਿਆ ਲੇਖਾ ਹਿਸਾਬ, ਸ਼ਬਦੀ ਧਾਰ ਪਰਗਟਾਈਆ। ਓਸ ਦਾ ਮੈਂ ਅੰਤ ਮੰਗਣਾ ਹਿਸਾਬ, ਤੇਰੇ ਅਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਤੇਗ਼ ਬਹਾਦਰ ਕਿਹਾ ਜਿਸ ਵੇਲੇ ਖੰਡਾ ਨੇੜੇ ਆਇਆ ਢਾਈ ਇੰਚ, ਸੀਸ ਦਾ ਦਰਸ਼ਨ ਪਾਈਆ। ਓਸ ਕੀਤੀ ਇਕ ਮਿੰਨਤ, ਅਰਜ਼ ਕਰ ਸੁਣਾਈਆ। ਇਹ ਸ਼ਰਅ ਸ਼ੈਤਾਨ ਦੀ ਇੱਲਤ, ਜਲਾਦਾਂ ਹੱਥ ਵਡਿਆਈਆ। ਮੇਰੀ ਤੇਰੇ ਨਾਲ ਮਿਲਤ, ਮੁਲਾਕਾਤ ਵਾਸਤੇ ਭੱਜਾ ਵਾਹੋ ਦਾਹੀਆ। ਦੱਸ ਕੀ ਮੇਰੀ ਸਿਫ਼ਤ, ਪੜਦਾ ਦੇ ਉਠਾਈਆ। ਤੇਗ਼ ਬਹਾਦਰ ਕਿਹਾ ਤੇਰੀ ਪੁਰਖ ਅਕਾਲ ਬਦਲੇ ਕ਼ਿਸਮਤ, ਗੋਬਿੰਦ ਦਏ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਸੰਦੇਸ਼ਾ ਇਕ ਸੁਣਾਈਆ। ਜਗਤ ਖੰਡੇ ਕਰ ਵਾਰ, ਤੇਰੀ ਵਾਰੀ ਆਈਆ। ਤੈਨੂੰ ਘੜਿਆ ਲੁਹਾਰ ਤਰਖਾਣ, ਜਗਤ ਰਾਜਾਨਾਂ ਹੱਥ ਫੜਾਈਆ । ਜਿਸ ਵੇਲੇ ਮੇਰਾ ਸਾਹਿਬ ਹੋਵੇ ਮਿਹਰਵਾਨ, ਪੁਰਖ ਅਕਾਲ ਵੇਸ ਵਟਾਈਆ। ਗੋਬਿੰਦ ਸੂਰਾ ਨੌਜਵਾਨ, ਆਪਣੇ ਅੰਗ ਲਗਾਈਆ। ਓਸ ਵੇਲੇ ਆਪਣਾ ਇਕੋ ਖੰਡਾ ਕਰੇ ਪਰਧਾਨ, ਸ਼ਬਦੀ ਸ਼ਬਦ ਪਰਗਟਾਈਆ। ਤੁਹਾਡਾ ਲੇਖਾ ਮੁਕਾ ਕੇ ਜਹਾਨ, ਕੂੜੀ ਸਫ਼ਾ ਦਏ ਉਠਾਈਆ। ਓਸ ਵੇਲੇ ਪ੍ਰਭ ਦੇ ਹੁੰਦਿਆਂ ਭਗਤ ਹੋਵੇ ਨਾ ਕੋਇ ਕ਼ੁਰਬਾਨ, ਸਿੱਖਾਂ ਦਾ ਸੀਸ ਨਾ ਕੋਇ ਕਟਾਈਆ। ਪਰਗਟ ਹਾਜ਼ਰ ਹੋਏ ਆਪ ਆਣ, ਨਿਰਗੁਣ ਹੋ ਕੇ ਫੇਰਾ ਪਾਈਆ। ਜਿਸ ਦੀ ਕਰੇ ਨਾ ਕੋਈ ਪਹਿਚਾਨ, ਸ਼ਬਦੀ ਸ਼ਬਦ ਖੇਲ ਵਖਾਈਆ। ਘਾਉ ਲਾ ਕੇ ਰਾਜ ਰਾਜਾਨ, ਸ਼ਾਹ ਸੁਲਤਾਨਾਂ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਖੰਡਾ ਕਹੇ ਮੈਂ ਜਿਸ ਵੇਲੇ ਛੋਹਿਆ ਨਾਲ ਗਰਦਨ, ਗਰਦਸ਼ ਚਾਰੋਂ ਕੁੰਟ ਨਜ਼ਰੀ ਆਈਆ। ਮੈਨੂੰ ਨਜ਼ਰੀ ਆਇਆ ਗੁਰੂ ਅਰਜਨ, ਜੋ ਤੱਤੀ ਤਵੀ ਬੈਠਾ ਖ਼ੁਸ਼ੀ ਮਨਾਈਆ। ਮੇਰੇ ਅੰਦਰ ਉਠਿਆ ਦਰਦਨ, ਦੁਖ ਲੈਣ ਅੰਗੜਾਈਆ। ਮੈਂ ਆਪਣੇ ਆਪ ਨੂੰ ਕਰ ਕੇ ਮਰਦਨ, ਮਰਦ ਦਿਤਾ ਬਣਾਈਆ। ਦੋਏ ਜੋੜ ਪੁਰਖ ਅਬਿਨਾਸ਼ੀ ਅਗੇ ਕੀਤੀ ਅਰਜ਼ਨ, ਅਰਜ਼ੋਈ ਇਕ ਸੁਣਾਈਆ। ਤੇਰਾ ਖੇਲ ਅਸਚਰਜਨ, ਅਚਰਜ ਤੇਰੀ ਵਡਿਆਈਆ। ਮੈਂ ਵੇਖੇ ਪਿਆਰੇ ਤੇਰੇ ਹਰਿਜਨ, ਜੋ ਹਰਦਮ ਤੇਰਾ ਨਾਮ ਧਿਆਈਆ। ਬੇਸ਼ਕ ਮੈਂ ਓਨ੍ਹਾਂ ਦਾ ਅੱਡ ਕੀਤਾ ਸਿਰ

ਧੜ ਤਨ, ਓਨ੍ਹਾਂ ਦਾ ਤੱਤ ਫੇਰ ਤੇਰੇ ਵਿਚ ਸਮਾਈਆ। ਉਹ ਖੰਡਾ ਕਹੇ ਮੈਨੂੰ ਐਂ ਦਿਸਦਾ ਉਹ ਗੁਜਰੀ ਦਾ ਚੰਨ, ਖੰਡਾ ਤੇਰਾ ਤੇਰੇ ਕੋਲੋਂ ਮੰਗ ਮੰਗਾਈਆ। ਪਹਿਲੋਂ ਪੰਜਾਂ ਤੱਤਾਂ ਦੇ ਕੂੜੇ ਭਾਂਡੇ ਲਏ ਭੰਨ, ਫੇਰ ਸ਼ਬਦੀ ਹੋ ਕੇ ਸ਼ਬਦੀ ਧਾਰ ਨਾਲ ਕਰੇ ਸਫ਼ਾਈਆ। ਭਗਤ ਸੁਹੇਲੇ ਬੇੜਾ ਬੰਨ੍ਹ, ਗੁਰ ਚੇਲੇ ਜੋੜ ਜੁੜਾਈਆ। ਓਸ ਦੀ ਧਾਰ ਪੀਰ ਪੈਗ਼ੰਬਰਾਂ ਲੈਣੀ ਮੰਨ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਸੰਦੇਸ਼ਾ ਇਕ ਸੁਣਾਈਆ। ਖੰਡਾ ਕਹੇ ਮੈਨੂੰ ਵੀਹ ਸੌ ਇੱਕੀ ਬਿਕ੍ਰਮੀ ਦਿਸਦੀ ਨੇੜੇ, ਢਾਈ ਜੌਂ ਦੇਣ ਗਵਾਹੀਆ। ਜਿਸ ਵੇਲੇ ਸ੍ਰੀ ਭਗਵਾਨ ਭਗਤਾਂ ਦੇ ਔਣਾ ਵਿਚ ਘੇਰੇ, ਚਾਰੋਂ ਕੁੰਟ ਗੁਰਮੁਖ ਨਜ਼ਰੀ ਆਈਆ। ਗੋਬਿੰਦ ਦੇ ਅੰਦਰ ਲਗਣੇ ਡੇਰੇ, ਡੇਰੇ ਦਾ ਮਾਲਕ ਮਾਲਕ ਦਾ ਸਾਲਸ ਇਕੋ ਰੰਗ ਵਖਾਈਆ। ਗੁਰਸਿੱਖਾਂ ਚਾਓ ਘਨੇਰੇ ਮਿਟਦੇ ਜਾਣ ਅੰਧੇਰੇ, ਚਾਂਦਨੀ ਚੰਦ ਚਮਕਾਈਆ। ਇੱਕੀ ਇੱਕੀ ਜਿਸ ਵੇਲੇ ਇੱਕੀ ਮਾਰੇ ਗੇੜੇ, ਦੂਰ ਦੁਰਾਡਾ ਦਿਸੇ ਨੇੜੇ, ਪੰਧ ਆਪਣਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਇੱਕੀ ਕਹੇ ਇੱਕੀ ਇੱਕੀ ਲੜੀ, ਇੱਕੀ ਜੋੜ ਜੁੜਾਈਆ। ਜਿਸ ਵੇਲੇ ਆਵੇ ਉਹ ਘੜੀ, ਸਾਢੇ ਦਸ ਵਕ਼ਤ ਸੁਹਾਈਆ। ਛੱਬੀ ਪੋਹ ਦੀ ਰਾਤ ਪਹਿਲੋਂ ਲਗੀ ਰਹੇ ਝੜੀ, ਓਸ ਝੜੀ ਦੇ ਨਾਲ ਜੜੀ ਛਬੀ ਦੀ ਸਤਾਈ, ਸਤਾਈ ਦਾ ਮਾਹੀ ਮੁੜ ਕੇ ਫੇਰਾ ਪਾਈਆ। ਓਸ ਵੇਲੇ ਵਜਣੀ ਇਕ ਵਧਾਈ, ਹਰਿ ਸੰਗਤ ਢੋਲਾ ਲੈਣਾ ਗਾਈ, ਜੋ ਆਪਣੀ ਰਤ ਨਾਲ ਲਿਖਾਈਆ। ਜਿਸ ਨੇ ਤਾਰਿਆ ਸੱਧਨਾ ਕਸਾਈ, ਉਹ ਤੁਹਾਡਾ ਬਣਿਆ ਰਾਹੀ, ਰਤ ਆਪਣੀ ਬਾਹਰ ਕਢਾਈਆ। ਲੇਖਾ ਤੁਹਾਡੀ ਝੋਲੀ ਪਾਈ, ਵਿਛੜੇ ਰਿਹਾ ਮਿਲਾਈਆ। ਢੋਲੇ ਰਿਹਾ ਸੁਣਾਈ, ਫੜ ਕੇ ਤਾਰੇ ਬਾਹੀਂ, ਗਲ ਆਪਣੇ ਨਾਲ ਲਗਾਈਆ । ਅੱਠਾਂ ਸੇਵਾ ਦਏ ਸਮਝਾਈ, ਪੰਜਾਂ ਹੱਥ ਕਟਾਰ ਫੜਾਈ, ਦੋ ਹੱਥ ਜੋੜ ਪੈਣ ਸਰਨਾਈਆ। ਇਕ ਫੁੱਲਾਂ ਹਾਰ ਤਨ ਛੁਹਾਈ, ਚਾਰ ਕੁੰਟ ਹਰਿ ਸੰਗਤ ਖ਼ੁਸ਼ੀਆਂ ਇਕ ਵਖਾਈਆ। ਸਿੰਘਾਸਣ ਕਹੇ ਸੁਹੰਜਣੀ ਰੁੱਤ ਆਈ, ਦਿਲਾਂ ਦਾ ਮਾਲਕ ਸਚ ਦਵਾਰੇ ਸੋਭਾ ਪਾਈਆ। ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀ, ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਛੱਬੀ ਪੋਹ ਦਾ ਖੇਲ ਵੇਖਣ ਵਾਸਤੇ, ਪਾਲ ਸਿੰਘ, ਉਹ ਰੁਪਇਆ ਰੋਇਆ, ਜਿਹੜਾ ਖ਼ੂਨ ਰਤ ਨਾਲ ਦਿਤਾ ਰੰਗਾਈਆ। ਉਹ ਕਹੇ ਮੈਂ ਇਕ ਤੋਂ ਸਵਾ ਹੋਇਆ, ਆਪਣਾ ਵਾਧਾ ਰਿਹਾ ਵਖਾਈਆ। ਪੁਰਖ ਅਬਿਨਾਸ਼ੀ ਨਵਾਂ ਨਰੋਆ, ਭਗਤ ਦਵਾਰੇ ਬਹਿ ਬਹਿ ਭਗਤਾਂ ਦਏ ਵਡਿਆਈਆ। ਮੈਂ ਇੱਕੀ ਨੂੰ ਲੈ ਕੇ ਜਾਣਾ ਢੋਆ, ਆਪਣਾ ਆਪ ਭੇਟ ਚੜ੍ਹਾਈਆ। ਗੁਰਮੁਖ ਗੁਰਸਿਖ ਉਹ ਕਦੇ ਨਾ ਮੋਆ, ਜੋ ਪ੍ਰੇਮ ਪਿਆਰ ਅਰਦਾਸਾ ਪ੍ਰਭ ਦੇ ਅਗੇ ਦਏ ਸੁਣਾਈਆ। ਇੱਕੀਆਂ ਦਾ ਇੱਕੀ ਇੱਕੀਆਂ ਦੇ ਅਗੇ ਖਲੋਇਆ, ਏਕੰਕਾਰ ਬੇਪਰਵਾਹੀਆ। ਜਿਸ ਨੂੰ ਆਪਣੀ ਲੜੀ ਨਾਲ ਪਰੋਇਆ, ਉਹ ਓਸੇ ਵਰਗਾ ਹੋਇਆ, ਜੋ ਹੋਕਾ ਦੇ ਕੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਇਕ ਕਹੇ ਮੈਂ ਸਵਾ ਹੋ ਕੇ ਚੜ੍ਹਨਾ ਭੇਟਾ, ਭਗਤੋ ਆਪਣਾ ਆਪ ਤੁਹਾਡੇ ਨਾਲ ਮਿਲਾਈਆ। ਮੈਂ ਤਕ ਕੇ ਵੇਂਹਦਾ ਰਿਹਾ ਕਿਵੇਂ ਭਗਤ ਭਗਵਾਨ ਦਾ ਬਣੇ ਬੇਟਾ, ਨਾਤਾ ਧੁਰ ਦਾ ਲਏ ਜੁੜਾਈਆ। ਮੈਨੂੰ ਉਨੀ ਕੱਤਕ ਦਾ ਅਜੇ ਚੇਤਾ, ਵੀਹ ਸੌ ਅਠਾਰਾਂ ਦਏ ਗਵਾਹੀਆ। ਗੁਰਮੁਖੋ ਇਹ ਅਰਦਾਸੇ ਦਾ ਤੁਹਾਡਾ ਅਖ਼ੀਰੀ ਲੇਖਾ, ਅਗੇ ਹਿਸਾਬ ਲੈਣ

ਵਾਲਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇੱਕੀ ਇੱਕੀ ਇੱਕੀ ਇੱਕੀ ਸਾਰੇ ਲੈਣੇ ਵੰਡ, ਬਚਿਆ ਕੋਇ ਰਹਿਣ ਨਾ ਪਾਈਆ। ਇੱਕੀ ਇੱਕੀ ਇੱਕੀ ਇੱਕੀ ਪਾਏ ਗੰਢ, ਆਪਣਾ ਨਾਤਾ ਲੈਣਾ ਜੁੜਾਈਆ। ਇੱਕੀ ਇੱਕੀ ਇੱਕੀ ਚਾੜ੍ਹ ਕੇ ਚੰਦ, ਚਾਰ ਕੁੰਟ ਕਰੇ ਰੁਸ਼ਨਾਈਆ। ਇੱਕੀ ਇੱਕੀ ਇੱਕੀ ਹੋਏ ਬਖ਼ਸ਼ੰਦ, ਸਿਰ ਆਪਣਾ ਹੱਥ ਰਖਾਈਆ। ਇੱਕੀ ਇੱਕੀ ਵਿਚ ਕਰ ਕੇ ਬੰਦ, ਬੰਦਗੀ ਦਏ ਦ੍ਰਿੜਾਈਆ। ਇੱਕੀ ਇੱਕੀ ਨਿਭਾਏ ਸੰਗ, ਧੁਰ ਦਾ ਸਾਥ ਬਣਾਈਆ। ਇੱਕੀ ਦੇਵੇ ਆਪ ਅਨੰਦ, ਰਸ ਇਕੋ ਇਕ ਚਖਾਈਆ। ਇੱਕੀ ਮੰਦਰ ਵੇਖੇ ਲੰਘ, ਸਰਗੁਣ ਨਿਰਗੁਣ ਪਰਦਾ ਲਾਹੀਆ। ਸਚ ਸਿੰਘਾਸਣ ਬੈਠ ਸੂਰਾ ਸਰਬੰਗ, ਚਾਰੋਂ ਕੁੰਟ ਵੇਖ ਵਖਾਈਆ। ਖੜੇ ਕਰ ਪਿਆਰੇ ਪੰਜ, ਪੰਜਾਂ ਖੜਗ ਖੰਡਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸੁਲਤਾਨ ਬੇਪਰਵਾਹੀਆ। ਸਾਢੇ ਦਸ ਕਹੇ ਮੇਰੀ ਕਿਉਂ ਇਹ ਵੰਡ, ਪ੍ਰਭ ਨੇ ਦਿਤੀ ਪਾਈਆ। ਪਤਾ ਨਹੀਂ ਕੀ ਇਹਦਾ ਅਨੰਦ, ਸਿਫ਼ਤ ਕੀ ਜਣਾਈਆ। ਪੁਰਖ ਅਕਾਲ ਕਹੇ ਤੂੰ ਕੀ ਜਾਣੇਂ ਇਹ ਖੇਲ ਸੂਰਾ ਸਰਬੰਗ, ਖੇਲ ਬੇਪਰਵਾਹੀਆ। ਜਿਸ ਵੇਲੇ ਢਾਈ ਜੌਂ ਖਾ ਕੇ ਤੇਗ਼ ਬਹਾਦਰ ਮੰਗੀ ਸੀ ਮੰਗ, ਦਿਨ ਦਾ ਵਕ਼ਤ ਸਾਢੇ ਦਸ ਦਾ ਨਜ਼ਰੀ ਆਈਆ। ਦਸ ਸਾਲ ਇਹਦਾ ਭੇਤ ਰਖਿਆ ਬੰਦ, ਵੀਹ ਸੌ ਤੇਰਾਂ ਬਿਕ੍ਰਮੀ ਪਹਿਲੀ ਵਾਰ ਤੇਰੀ ਵੰਡ ਵੰਡਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸਾਢੇ ਦਸ ਦੇ ਕੇ ਦੰਡ, ਡੰਡਾ ਆਪਣਾ ਮਗਰ ਵਖਾਈਆ। ਅਗੇ ਭਗਤਾਂ ਬੇੜਾ ਬੰਨ੍ਹ, ਦਿਨ ਦੀਵੀਂ ਦਏ ਤਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੁਹੇਲਾ ਬਣ ਕੇ ਸੰਗ, ਸਾਥ ਇਕੋ ਨਜ਼ਰੀ ਆਈਆ। ਸੁਣ ਕੇ ਬਚਨ ਰੈਣ ਭਿੰਨੜੀ ਆ ਗਈ ਭੱਜੀ, ਆਪਣਾ ਪੰਧ ਮੁਕਾਈਆ। ਕੀ ਪ੍ਰਭੂ ਤੂੰ ਅੱਜ ਭਗਤਾਂ ਮਿਲਣਾ ਸਚੀਂ, ਸਚ ਦੇ ਦ੍ਰਿੜਾਈਆ। ਮੈਂ ਵੀ ਓਨ੍ਹਾਂ ਦਾ ਦਰਸ਼ਨ ਕਰਾਂ ਅੱਖੀਂ, ਸਾਰੀ ਰਾਤ ਅੱਖ ਖੁਲ੍ਹਾਈਆ। ਔਂਦਾ ਜਾਂਦਾ ਤਾਰਦਾ ਨਵਾਰਦਾ ਮਿਹਰਵਾਨ ਮੇਰੇ ਨਾਲ ਹੱਸੀਂ, ਹੰਸਮੁਖ ਤੇਰੀ ਬੇਪਰਵਾਹੀਆ। ਮੈਂ ਪਿਛਲੀ ਗੱਲ ਯਾਦ ਰਖੀ, ਜਿਹੜੀ ਮਾਛੂਵਾੜੇ ਗੋਬਿੰਦ ਦਿਤੀ ਸਮਝਾਈਆ। ਤੇਰੇ ਪ੍ਰੇਮ ਪਿਆਰ ਦੀ ਖ਼ੂਨ ਰਤੀ, ਰਤਨ ਅਮੋਲਕ ਹੀਰੇ ਗੁਰਮੁਖ ਦਏ ਬਣਾਈਆ। ਇਕੋ ਨਾਮ ਦੀ ਦੱਸ ਕੇ ਪਟੀ, ਪਟੇਦਾਰੀ ਪਿਛਲੀ ਖ਼ਤਮ ਕਰਾਈਆ। ਸੱਜਣ ਹੋ ਕੇ ਭਰੇ ਨਾ ਚੱਟੀ, ਅਗੇ ਮਿਲੇ ਨਾ ਕੋਇ ਸਜ਼ਾਈਆ। ਮੈਂ ਇਸੇ ਕਾਰਨ ਆਈ ਨੱਠੀ, ਭੱਜੀ ਵਾਹੋ ਦਾਹੀਆ। ਪਹਿਲਾਂ ਵੇਖਾਂ ਓਹ ਜੋ ਗੁਰਮੁਖਾਂ ਦੀ ਸੰਗਤ ਇਕੱਠੀ, ਇਕੱਠੇ ਹੋ ਕੇ ਪ੍ਰਭ ਦਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਣਾ ਸਹਾਈਆ। ਭਿੰਨੜੀ ਰੈਣ ਕਹੇ ਮੈਂ ਬਣਨਾ ਚੋਬਦਾਰ, ਭਗਤਾਂ ਦੇ ਘਰ ਘਰ ਡੇਰਾ ਲਾਈਆ । ਜਿਸ ਵੇਲੇ ਉਹਨਾਂ ਦੇ ਦਰ ਲੰਘੇ ਕਰਤਾਰ, ਦਰਸ਼ਨ ਕਰ ਕੇ ਖ਼ੁਸ਼ੀ ਮਨਾਈਆ। ਫੇਰ ਉਚੀ ਕੂਕਾਂ ਕੂਕਾਂ ਮਾਰ, ਬਹੁੜੀ ਬਹੁੜੀ ਕਰ ਕੇ ਦਿਆਂ ਸੁਣਾਈਆ। ਸਾਰੇ ਉਠੋ ਹੋਵੇ ਖ਼ਬਰਦਾਰ, ਗੁਰਮੁਖ ਆਪਣੀ ਅੱਖ ਖੁਲ੍ਹਾਈਆ। ਜਿਸ ਨੇ ਖ਼ੂਨ ਦਾ ਸਾਂਝਾ ਤੁਹਾਡੇ ਨਾਲ ਕਰਿਆ ਪਿਆਰ, ਸੋਹੰ ਮਜ਼ਮੂਨ ਦਿਤਾ ਲਿਖਾਈਆ। ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕ ਘਰ ਬਾਰ, ਜਗਤ ਜਹਾਨ ਦੁਨੀਆ ਦਿਤੀ ਤਜਾਈਆ। ਇਕ ਦਾ ਸਵਾ ਉਧਾਰ, ਰੁਪਈਆ ਰੋ ਕੇ ਕਰੇ ਪੁਕਾਰ, ਭੇਟਾ ਚੜ੍ਹਨਾ ਸਾਚੇ ਯਾਰ, ਜੋ ਯਾਰੜਾ ਸਥਰ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਖਾਈਆ। ਭਿੰਨੜੀ ਰੈਣ ਕਹੇ ਮੈਂ ਵੇਖਣੇ

ਅੱਜ ਇੱਕੀ ਸੌ ਘਰਾਨੇ, ਸਾਢੇ ਤਿੰਨ ਹੱਥਾਂ ਵਾਲੇ ਨਜ਼ਰੀ ਆਈਆ । ਜਿਨ੍ਹਾਂ ਮਿਲਣਾ ਸ੍ਰੀ ਭਗਵਾਨੇ, ਭਗਵਨ ਆਪਣਾ ਫੇਰਾ ਪਾਈਆ। ਓਨ੍ਹਾਂ ਦੀ ਹਿਲਦੀ ਵੇਖਣੀ ਜ਼ਬਾਨੇ, ਕਿਸ ਬਿਧ ਪ੍ਰਭ ਦੇ ਢੋਲੇ ਗਾਈਆ। ਕਿਸ ਤਰਾ ਬਦਲ ਗਏ ਆਪਣੇ ਜ਼ਮਾਨੇ, ਨਾਤਾ ਸ੍ਰਿਸ਼ਟੀ ਨਾਲੋਂ ਤੁੜਾਈਆ। ਸਾਫ਼ ਕਰਾ ਕੇ ਬਰੀਖ਼ਾਨੇ, ਲੇਖਾ ਧੁਰ ਦਾ ਰਿਹਾ ਮੁਕਾਈਆ। ਜਿਨ੍ਹਾਂ ਦੇ ਗ੍ਰਹਿ ਪ੍ਰਭ ਸੁਹੌਣੇ ਮਹਿਮਾਨਖ਼ਾਨੇ, ਮਹਿਵ ਆਪਣਾ ਦਰਸ ਕਰਾਈਆ। ਓਨ੍ਹਾਂ ਤੋਂ ਬਲਿਹਾਰ ਜਾਵਾਂ ਕ਼ੁਰਬਾਨੇ, ਕਰਬਲਾ ਵਾਲਾ ਓਨ੍ਹਾਂ ਨੂੰ ਸੀਸ ਨਿਵਾਈਆ। ਕਿਉਂ, ਜਿਨ੍ਹਾਂ ਨੂੰ ਪ੍ਰਭੂ ਆਪ ਪਹਿਚਾਨੇ, ਪਿਛਲਾ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ, ਭਗਵਨ ਆਪਣੇ ਘਰ ਵਸਾਈਆ।

੨੨ ਪੋਹ ੨੦੨੧ ਬਿਕ੍ਰਮੀ ਆਤਮਾ ਸਿੰਘ ਫ਼ੌਜਾ ਸਿੰਘ, ਪਿਆਰਾ ਸਿੰਘ, ਦਰਬਾਰਾ ਸਿੰਘ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ

ਬ੍ਰਹਿਮੰਡ ਖੰਡ ਦੋ ਜਹਾਨ ਪਏ ਨਚ, ਪੁਰੀ ਲੋਅ ਆਕਾਸ਼ ਪਾਤਾਲ ਆਪਣੀ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਪਏ ਹਸ, ਕਰੋੜ ਤੇਤੀਸਾ ਸੁਰਪਤ ਆਪਣਾ ਰਾਗ ਅਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਪਏ ਨਠ, ਭੱਜਣ ਵਾਹੋ ਦਾਹੀਆ। ਤਟ ਕਿਨਾਰੇ ਮਾਰਨ ਉਛਾਲੇ ਅਠਸਠ, ਸਮੁੰਦ ਸਾਗਰ ਲੈਣ ਅੰਗੜਾਈਆ। ਚਾਰ ਕੁੰਟ ਦਹਿ ਦਿਸ਼ਾ ਜ਼ਿਮੀਂ ਅਸਮਾਨ ਅੱਖ ਖੋਲ੍ਹ ਕੇ ਝਟ, ਮੁਖ ਪੜਦਾ ਲਿਆ ਉਠਾਈਆ। ਚਲੋ ਵੇਖੀਏ ਖੇਲ ਪੁਰਖ ਸਮਰਥ, ਜੋ ਨਿਰਗੁਣ ਕਰਤਾ ਰਿਹਾ ਕਰਾਈਆ। ਬੀਸ ਇਕੀਸਾ ਦੇਵੇ ਧੁਰ ਦਾ ਹਕ, ਹਕ਼ੀਕ਼ਤ ਧੁਰ ਦੀ ਝੋਲੀ ਪਾਈਆ। ਸ਼ਬਦ ਅਗੰਮੀ ਲਿਆ ਸੱਦ, ਸੰਦੇਸ਼ਾ ਹੁਕਮ ਆਪ ਸੁਣਾਈਆ । ਧੁਰ ਦਾ ਮਾਰਗ ਰਿਹਾ ਦੱਸ, ਸਤਿ ਸਤਿ ਕਰੇ ਪੜ੍ਹਾਈਆ। ਲੇਖਾ ਚੁਕਾ ਕੇ ਤੱਤ ਅਠ, ਨਵ ਦਸ ਭੇਵ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਾਰੇ ਉਠੇ ਲੈਣ ਅੰਗੜਾਈ, ਬੇਦਾਰ ਆਪਣਾ ਆਪ ਕਰਾਈਆ। ਚਲੋ ਵੇਖੀਏ ਬੇਪਰਵਾਹੀ, ਨਰ ਨਿਰੰਕਾਰਾ ਦਰਸ਼ਨ ਪਾਈਆ। ਜਿਸ ਦੇ ਹੁਕਮੇਂ ਅੰਦਰ ਦੋ ਜਹਾਨ ਬੈਠੇ ਸੀਸ ਨਿਵਾਈ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਅੰਤਮ ਮੇਟਣਹਾਰਾ ਕੂੜੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਸਾਚਾ ਮਾਰਗ ਰਿਹਾ ਲਗਾਈ, ਜਨ ਭਗਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚਲੋ ਵੇਖੀਏ ਹਰਿ ਨਿਰੰਕਾਰਾ, ਨਿਰਗੁਣ ਨਿਰਵੈਰ ਬੇਪਰਵਾਹੀਆ। ਜਿਸ ਦਾ ਖੁਲ੍ਹਿਆ ਇਕ ਦਰਬਾਰਾ, ਚਾਰ ਕੁੰਟ ਦਏ ਵਡਿਆਈਆ। ਭਗਤ ਵਛਲ ਜਨ ਸੰਤਾਂ ਕਰੇ ਪਿਆਰਾ, ਗੁਰਮੁਖਾਂ ਗੋਦ ਉਠਾਈਆ। ਜਿਸ ਦਾ ਗੁਰੂ ਗੁਰਦੇਵ ਦੇ ਕੇ ਗਏ ਲਾਰਾ, ਇਸ਼ਾਰਾ ਇਕ ਸਮਝਾਈਆ। ਸੋ ਕ਼ਰਜ਼ਾ ਲਾਹੇ ਉਧਾਰਾ, ਪੂਰਬ ਝੋਲੀ ਪਾਈਆ। ਚਰਨ ਕਵਲ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੀਏ ਇੱਕੀ, ਏਕੰਕਾਰ ਰਿਹਾ ਬਣਾਈਆ । ਸ਼ਬਦ ਸੁਤ ਕਹੇ ਇਹ ਖੇਲ ਪ੍ਰਭੂ ਅਨਡਿੱਠੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਬਿਨ ਹਰਿ ਭਗਤ ਕਿਸੇ ਨਾ ਦਿਸੀ, ਮਨਮੁਖ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਮਿਹਰ ਨਜ਼ਰ ਇਕ ਉਠਾਈਆ। ਸਾਚੀ ਇੱਕੀ ਦੱਸ ਭਗਵਾਨ, ਗੁਰ ਅਵਤਾਰ ਰਹੇ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਗੌਂਦੇ ਗਏ ਗਾਨ, ਗਹਿਰ ਗੰਭੀਰ ਕਰ ਵਡਿਆਈਆ। ਗੋਬਿੰਦ ਸਿੱਖੀ ਬਣਾਈ ਨਾਲ ਕਿਰਪਾਨ, ਖੰਡਾ ਖੜਗ ਉਠਾਈਆ। ਉਸ ਤੋਂ ਪਰੇ ਕਿਹੜਾ ਨਿਸ਼ਾਨ, ਸਚ ਨਿਸ਼ਾਨ ਦੇ ਸਮਝਾਈਆ। ਸਚ ਸਵਾਮੀ ਹੋ ਮਿਹਰਵਾਨ, ਪੜਦਾ ਓਹਲਾ ਦੇ ਖੁਲ੍ਹਾਈਆ। ਪੁਰਖ ਅਬਿਨਾਸ਼ੀ ਦਇਆਵਾਨ, ਦੀਨ ਦਿਆਲ ਦਏ ਸਮਝਾਈਆ। ਜਿਥੇ ਨਾ ਕੋਈ ਖੰਡਾ ਖੜਗ ਦਿਸੇ ਕਿਰਪਾਨ, ਜਗਤ ਰੂਪ ਨਾ ਕੋਇ ਵਖਾਈਆ। ਨਾ ਕੋਈ ਘਾੜਤ ਘੜੇ ਲੁਹਾਰ ਤਰਖਾਣ, ਬਾਢੀ ਸੇਵ ਨਾ ਕੋਇ ਕਮਾਈਆ। ਨਾ ਕੋਈ ਸ਼ਾਹ ਪਾਤਸ਼ਾਹ ਹੋਵੇ ਹੁਕਮਰਾਨ, ਰਈਅਤ ਰਾਓ ਨਜ਼ਰ ਕੋਇ ਨਾ ਆਈਆ। ਨਾ ਕੋਈ ਹਟ ਵਣਜਾਰਾ ਹੋਵੇ ਦੁਕਾਨ, ਕ਼ੀਮਤ ਸਕੇ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਕਿਹੜੀ ਤੇਰੀ ਇੱਕੀ ਇਕ, ਇਕੋ ਵਾਰ ਸਮਝਾਈਆ। ਸਚ ਦਵਾਰੇ ਆਵੇ ਦਿਸ, ਪਰਦਾ ਰਹਿਣ ਕੋਇ ਨਾ ਪਾਈਆ। ਜਿਸ ਦੇ ਅੰਦਰ ਬਾਹਰ ਕੋਈ ਨਹੀਂ ਭਿੱਟ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਪਣੇ ਰੰਗ ਰੰਗਾਈਆ। ਜਿਨ੍ਹਾਂ ਨੂੰ ਦਰਸ਼ਨ ਦੇਵੇਂ ਨਿਤ, ਨਿਜ ਨੇਤਰ ਕਰ ਰੁਸ਼ਨਾਈਆ। ਜਿਨ੍ਹਾਂ ਦਾ ਪਤਿਪਰਮੇਸ਼ਵਰ ਹੋ ਕੇ ਬਣਿਉਂ ਪਿਤ, ਪੁਰਖ ਅਕਾਲ ਆਪ ਅਖਵਾਈਆ। ਜਿਨ੍ਹਾਂ ਦੀ ਨੰਗੀ ਹੋਣ ਨਾ ਦੇਵੇਂ ਪਿਠ, ਸਿਰ ਆਪਣਾ ਹੱਥ ਟਿਕਾਈਆ। ਜਿਨ੍ਹਾਂ ਦੇ ਹੱਥ ਵਿਚ ਦੇਣੀ ਚਿਟ, ਧੁਰ ਦੇ ਟਿਕਟ ਆਪ ਫੜਾਈਆ। ਅਗੇ ਦਾ ਝਗੜਾ ਮੁਕਣਾ ਨਿਤ, ਲੋਕਮਾਤ ਫੇਰ ਨਾ ਕੋਇ ਸਤਾਈਆ। ਦੱਸ ਵਡਿਆਈ ਦੇਣੀ ਕਿਸ ਕਿਸ, ਕ਼ਿਸਮਤ ਨਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਪੈਗ਼ੰਬਰ ਕਹਿਣ ਗੁਰੂ ਅਵਤਾਰ ਸਚ ਸਿੱਖੀ ਦਾ ਕਿਹੜਾ ਰੂਪ, ਏਕੰਕਾਰ ਦੇ ਜਣਾਈਆ। ਜਿਸ ਦਾ ਡੰਕਾ ਚਾਰ ਕੂਟ, ਦਹਿ ਦਿਸ਼ਾ ਕਰੇ ਸ਼ਨਵਾਈਆ। ਜਿਸ ਦਾ ਝਗੜਾ ਮੁਕਣਾ ਜੂਠ ਝੂਠ, ਸਚ ਸੁਚ ਸਮਝਾਈਆ । ਜਿਸ ਦਾ ਸੋਭਾਵੰਤ ਸੁਹਾਣਾ ਪੰਜ ਤੱਤ ਕਲਬੂਤ, ਕਾਇਆ ਕਾਅਬਾ ਨੂਰ ਖ਼ੁਦਾਈਆ। ਜਿਸ ਦੇ ਘਰ ਸਵਾਮੀ ਮਿਲਣਾ ਮਹਿਬੂਬ, ਸ੍ਰੀ ਭਗਵਾਨ ਆਪਣਾ ਫੇਰਾ ਪਾਈਆ। ਜਿਸ ਦਾ ਮਹਲ ਅਟਲ ਸੁਹਾਣਾ ਅਰੂਜ, ਅਰਸ਼ ਕੁਰਸ਼ ਦੋਵੇਂ ਭੇਵ ਖੁਲ੍ਹਾਈਆ। ਜਿਨ੍ਹਾਂ ਦੀ ਮੰਜ਼ਲ ਇਕ ਮਕ਼ਸੂਦ, ਚਰਨ ਕਵਲ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦੇ ਚੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਸਿੱਖੀ ਦਾ ਕਿਹੜਾ ਰੰਗ, ਰੰਗ ਰੰਗੀਲੇ ਦੇ ਜਣਾਈਆ। ਕਵਣ ਆਤਮ ਕਵਣ ਪਰਮਾਤਮ ਕਵਣ ਦੇਵੇ ਅਨੰਦ, ਨਿਜਾਨੰਦ ਕਵਣ ਸਮਾਈਆ। ਕਵਣ ਢੋਲਾ ਕਵਣ ਗੀਤ ਕਵਣ ਛੰਦ, ਕਵਣ ਬਖ਼ਸ਼ੰਦ ਹੋਏ ਸਹਾਈਆ। ਕਵਣ ਕਰਮ ਕੁਕਰਮ ਕਰੇ ਖੰਡ ਖੰਡ, ਨਾਤਾ ਤੋੜ ਕੇ ਜੇਰਜ ਅੰਡ, ਬ੍ਰਹਿਮੰਡ ਖੰਡ ਪੁਰੀ ਲੋਅ ਪਾਰ ਲੰਘਾਈਆ। ਕਵਣ ਖ਼ੁਸ਼ੀ ਕਰੇ ਬੰਦ ਬੰਦ, ਨਿਰਗੁਣ ਨੂਰ ਚਾੜ੍ਹ ਚੰਦ, ਜਗਤ ਅੰਧ ਅੰਧੇਰ ਦਏ ਗਵਾਈਆ। ਕਵਣ ਸਾਜਣ ਮੀਤ ਹੋਵੇ ਸੰਗ, ਕਵਣ ਨਾਮ ਵਜਾਏ ਮਰਦੰਗ, ਕਵਣ ਸ਼ਬਦ ਢੋਲਾ ਗਾਈਆ। ਕਵਣ ਵਸਤ ਦੇਵੇ ਵੰਡ, ਅੰਤਰ ਆਤਮ ਪਾਵੇ ਠੰਡ, ਤ੍ਰੈਗੁਣ ਮਾਇਆ ਅਗਨ ਨਾ ਲਾਗੇ ਰਾਈਆ। ਕਵਣ ਦਵਾਰੇ ਮੇਲ ਕਰੇ ਸੂਰੇ ਸਰਬੰਗ, ਕੂੜੀ ਕਿਰਿਆ ਮੇਟ ਕੇ ਭੇਖ ਭਖੰਡ, ਪਲੂ ਗੰਢ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ

ਦੇ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਸਿੱਖੀ ਦਾ ਕਿਹੜਾ ਕੱਪੜ, ਓਢਣ ਕਵਣ ਸੀਸ ਟਿਕਾਈਆ। ਪੁਰਖ ਅਕਾਲ ਦੀਨ ਦਿਆਲ ਕਿਹਾ ਮੇਰਾ ਪ੍ਰੇਮ ਸਹਾਰਾ ਉਹਨਾਂ ਦਾ ਛੱਪਰ, ਦੂਜੀ ਓਟ ਨਾ ਕੋਇ ਰਖਾਈਆ। ਓਹ ਪੜ੍ਹ ਕੇ ਇਕੋ ਸਤਰ, ਸਤਿ ਭੂਮਿਕਾ ਬੈਠਣ ਆਸਣ ਲਾਈਆ। ਓਹਨਾਂ ਦਾ ਇਕੋ ਮਾਲਕ ਇਕੋ ਮਿਤਰ, ਸੱਜਣ ਮੀਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖ ਦੇ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਸਿੱਖਾਂ ਦੀ ਕਿਹੜੀ ਗਿਣਤੀ, ਜੋ ਏਕੰਕਾਰ ਇੱਕੀ ਆਪ ਬਣਾਈਆ। ਕਿਸ ਹਿਸਾਬ ਪੈਮਾਨੇ ਵਿਚ ਮਿਣਤੀ, ਨਾਪ ਕਵਣ ਜਣਾਈਆ। ਕਵਣ ਵੇਖੇ ਜੋਧਾ ਸੂਰਬੀਰ ਹਿੰਮਤੀ, ਬਲਧਾਰੀ ਫੇਰਾ ਪਾਈਆ। ਪੁਰਖ ਅਕਾਲ ਦੀਨ ਦਿਆਲ ਕਿਹਾ ਮੇਰਾ ਭਗਤ ਉਪਜੇ ਚਾਰ ਸਿਮਤੀ, ਚਾਰੋਂ ਕੁੰਟ ਵਡਿਆਈਆ। ਉਹਨਾਂ ਦੀ ਲੰਬਾਈ ਚੌੜਾਈ ਨਹੀਂ ਕੋਈ ਇੰਚੀ, ਢਾਈ ਇੰਚ ਦਾ ਲੇਖਾ ਤੇਗ਼ ਬਹਾਦਰ ਗਿਆ ਸਮਝਾਈਆ । ਜਿਨ੍ਹਾਂ ਦਾ ਮਾਲਕ ਜੋਧਾ ਬੀਰ ਪੁਰਖ ਅਕਾਲ ਇਕੋ ਹਿੰਮਤੀ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਉਹਨਾਂ ਕਰਨ ਨਾ ਦੇਵੇ ਕਿਸੇ ਦੀ ਮਿੰਨਤੀ, ਮਿੰਨਤਾਂ ਵਿਚ ਸੀਸ ਨਾ ਕੋਇ ਝੁਕਾਈਆ। ਉਹਨਾਂ ਲੋੜ ਰਹੇ ਨਾ ਕਿਸੇ ਕਾਇਆ ਪਿੰਡ ਦੀ, ਬ੍ਰਹਿਮੰਡ ਦੇਣ ਤਜਾਈਆ। ਧਾਰ ਦੇ ਕੇ ਆਪਣੇ ਅਨੰਦ ਦੀ, ਸਤਿ ਸਚ ਵਿਚ ਸਮਾਈਆ। ਓਹ ਖੇਲ ਸ੍ਰੀ ਭਗਵਾਨ ਦੀ, ਦੂਜਾ ਸਕੇ ਨਾ ਕੋਇ ਜਣਾਈਆ। ਇਹ ਵਸਤ ਸੱਤ ਰੰਗ ਨਿਸ਼ਾਨ ਦੀ, ਨਿਸ਼ਾਨੇ ਤੀਰ ਰਿਹਾ ਚਲਾਈਆ। ਗੁਰਮੁਖ ਗੋਪੀ ਓਸ ਕਾਹਨ ਦੀ, ਜੋ ਕਾਹਨਾਂ ਵਰਗੇ ਕਾਹਨ ਰਿਹਾ ਪਰਗਟਾਈਆ। ਹਰਿਜਨ ਸੀਤਾ ਓਸ ਰਾਮ ਦੀ, ਜੋ ਕੋਟਨ ਕੋਟ ਸੁਰਤੀਆਂ ਰਿਹਾ ਉਪਜਾਈਆ। ਇਹ ਖੇਲ ਦੋ ਜਹਾਨ ਦੀ, ਦੂਆ ਪਹਿਲਾ ਦਏ ਗਵਾਹੀਆ। ਏਕਾ ਕਹੇ ਇਹ ਨਿਸ਼ਾਨੀ ਓਸ ਨੌਜਵਾਨ ਦੀ, ਜਿਹੜਾ ਨਈਆ ਨੌਕਾ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸ੍ਰੀ ਭਗਵਾਨ ਕਹੇ ਮੇਰੀ ਇੱਕੀ ਦਾ ਏਕਾ, ਇਕੋ ਵਾਰ ਬਣਾਈਆ। ਦੂਏ ਦੀ ਦੋ ਜਹਾਨ ਟੇਕਾ, ਟੇਕ ਇਕੋ ਇਕ ਸਮਝਾਈਆ। ਦੋਹਾਂ ਮਿਲ ਕੇ ਹੋਏ ਏਕਾ ਭੇਖਾ, ਵੇਸ ਅਵੱਲੜਾ ਆਪ ਜਣਾਈਆ। ਲੇਖਾ ਚੁਕ ਜਾਏ ਮੁੱਲਾ ਸ਼ੇਖ਼ਾ, ਪੰਡਤ ਪਾਂਧਾ ਲੋੜ ਰਹੇ ਨਾ ਰਾਈਆ। ਪ੍ਰਭ ਦੀ ਇੱਕੀ ਵਿਚ ਮਿਲ ਕੇ ਹੋ ਜਾਏ ਬੁੱਧ ਬਿਬੇਕਾ, ਅਠਸਠ ਤੀਰਥ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਗੁਰ ਅਵਤਾਰ ਕਹਿਣ ਪ੍ਰਭ ਇੱਕੀ ਦਾ ਦੱਸ ਮੂਲ, ਅਮੁਲ ਦੇ ਜਣਾਈਆ। ਓਧਰੋਂ ਸ਼ੰਕਰ ਸੁੱਟ ਕੇ ਹੱਥੋਂ ਤ੍ਰਿਸੂਲ, ਬਹਿ ਗਿਆ ਆਸਣ ਲਾਈਆ। ਬ੍ਰਹਮਾ ਕਹੇ ਦੱਸ ਪ੍ਰਭੂ ਅਸੂਲ, ਸਚ ਸਚ ਸਮਝਾਈਆ। ਵਿਸ਼ਨੂੰ ਕਹੇ ਇਹ ਖੇਲ ਮਾਮੂਲ, ਬੇਪਰਵਾਹ ਦੀ ਬੇਪਰਵਾਹੀਆ। ਜਿਨ੍ਹਾਂ ਚਰਨ ਕਵਲ ਬਖ਼ਸ਼ੇ ਆਪਣੀ ਧੂਲ, ਧਵਲ ਉਤੇ ਲਏ ਪਰਗਟਾਈਆ। ਹੋ ਕੇ ਸਾਜਣ ਧੁਰ ਦਾ ਕੰਤ ਕੰਤੂਹਲ, ਕਰਨੀ ਕਾਰ ਲਏ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਦਏ ਵਡਿਆਈਆ। ਸ੍ਰੀ ਭਗਵਾਨ ਕਹੇ ਮੇਰੀ ਸਿੱਖੀ ਸੁਣੋ ਅਸਲ, ਅਸਲੀਅਤ ਦਿਆਂ ਦ੍ਰਿੜਾਈਆ। ਜਿਨ੍ਹਾਂ ਦਾ ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਕਰੇ ਵਸਲ, ਮੇਲਾ ਆਪਣੇ ਨਾਲ ਮਿਲਾਈਆ। ਸੋ ਸਾਹਿਬ ਸੁਲਤਾਨ ਦੀ ਸਾਚੀ ਨਸਲ, ਰੂਪ ਰੂਪ ਵਿਚੋਂ ਪਰਗਟਾਈਆ। ਜਿਨ੍ਹਾਂ ਦੀ ਪੂਰੀ ਹੋ ਜਾਏ ਮਜ਼ਲ, ਪਾਂਧੀਆਂ ਵਾਲਾ ਪੰਧ ਚੁਕਾਈਆ। ਓਹ ਢੋਲਾ ਗਾ ਕੇ ਗ਼ਜ਼ਲ, ਇਕੋ ਨਾਮ ਖ਼ੁਸ਼ੀ ਮਨਾਈਆ।

ਕਾਇਆ ਵਿਚੋਂ ਕਾਇਆ ਜਾਵੇ ਬਦਲ, ਬਦਲੀ ਜਗਦੀਸ਼ ਕਰਾਈਆ । ਤਖ਼ਤ ਨਿਵਾਸੀ ਸਾਚੇ ਤਖ਼ਤ ਬਹਿ ਕੇ ਕਰੇ ਅਦਲ, ਅਦਾਲਤ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਮੇਰੀ ਸਿੱਖੀ ਸਤਿ, ਸਤਿ ਸਤਿਵਾਦੀ ਹੋ ਕੇ ਦਿਆਂ ਜਣਾਈਆ। ਅੰਦਰ ਵੜ ਕੇ ਦੇਵਾਂ ਮਤਿ, ਬਾਹਰੋਂ ਕਰਾਂ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਦੇ ਕੇ ਰਸ, ਨਿਝਰ ਧਾਰਾ ਇਕ ਚਵਾਈਆ। ਸਚ ਦਵਾਰ ਮਿਲਣ ਦੀ ਅੱਖ, ਪ੍ਰਤੱਖ ਦਿਆਂ ਖੁਲ੍ਹਾਈਆ। ਸ੍ਰਿਸ਼ਟ ਸਬਾਈ ਨਾਲੋਂ ਕਰਕੇ ਵਖ, ਵਖਰਾ ਰਾਹ ਜਣਾਈਆ। ਸ਼ਬਦ ਅਨਾਦੀ ਦੇ ਕੇ ਹਕ, ਝੋਲੀ ਖ਼ਾਲੀ ਦਿਆਂ ਭਰਾਈਆ। ਉਹ ਤੇਰਾ ਮੇਰਾ ਗਾਵਣ ਗਾਥ, ਸੋਹੰ ਢੋਲਾ ਇਕ ਸੁਣਾਈਆ। ਪਹਿਲੋਂ ਬਣ ਕੇ ਭਗਤ ਜਮਾਤ, ਸਮਾਜ ਸਾਚਾ ਲੈਣ ਪਰਗਟਾਈਆ । ਫੇਰ ਇੱਕੀ ਦਾ ਏਕੰਕਾਰ ਖੇਲੇ ਖੇਲ ਤਮਾਸ਼, ਲੋਕਮਾਤ ਵੇਖ ਵਖਾਈਆ। ਸਾਚੇ ਸੰਤ ਕਰ ਪਰਕਾਸ਼, ਨੂਰੋ ਨੂਰ ਦਏ ਚਮਕਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਤੁਹਾਡੀ ਖ਼ਾਹਿਸ਼, ਖ਼ਾਲਸ ਆਪਣਾ ਰੰਗ ਵਖਾਈਆ। ਕਿਸੇ ਨੂੰ ਹੋਣ ਨਾ ਦੇਵੇ ਨਿਰਾਸ਼, ਬੀਸ ਇਕੀਸਾ ਬੇਪਰਵਾਹੀਆ। ਸਾਚੀ ਸਿੱਖੀ ਦਾ ਸਾਚਾ ਸਾਥ, ਸੰਗੀ ਹੋ ਕੇ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਝੋਲੀ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਇਹ ਕਿਸ ਮੰਗੀ ਮੰਗ, ਸਿੱਖੀ ਭਗਤਾਂ ਦੇ ਬਣਾਈਆ। ਅਬਿਨਾਸ਼ੀ ਕਰਤੇ ਕਿਹਾ ਇਹ ਖੇਲ ਮੇਰਾ ਬਹੁਰੰਗ, ਸਮਝ ਕੋਇ ਨਾ ਪਾਈਆ। ਜਿਸ ਵੇਲੇ ਸਰਗੁਣ ਨਿਰਗੁਣ ਚੜ੍ਹਾਇਆ ਚੰਦ, ਜੋਤੀ ਜੋਤ ਕਰ ਰੁਸ਼ਨਾਈਆ। ਓਸ ਵੇਲੇ ਸ਼ਬਦੀ ਸੁਤ ਆਪਣੀ ਝੋਲੀ ਅੱਡ, ਨੇਤਰ ਰੋ ਰੋ ਆਪ ਸੁਣਾਈਆ। ਪ੍ਰਭੂ ਵੇਖੀਂ, ਕਰੀਂ ਨਾ ਮੈਨੂੰ ਅਡ, ਤੱਤਾਂ ਵਿਚ ਫਸਾਈਆ। ਮੈਂ ਤੇਰਾ ਰੂਪ ਤੇਰੀ ਯਦ, ਵਿਸ਼ਵ ਨਾਉਂ ਧਰਾਈਆ। ਕਦੇ ਨਾ ਹੋਵਾਂ ਤੈਥੋਂ ਅਲਗ, ਵਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦੇ ਸਮਝਾਈਆ। ਸ਼ਬਦ ਸੁਤ ਕਿਹਾ ਨਮੋਂ ਆਦਿ, ਪ੍ਰਭ ਅਗੇ ਸੀਸ ਨਿਵਾਈਆ। ਤੇਰਾ ਖੇਲ ਸਦਾ ਬ੍ਰਹਿਮਾਦ, ਬ੍ਰਹਿਮਾਂਡ ਤੇਰੀ ਸ਼ਰਨਾਈਆ । ਤੂੰ ਨਿਤ ਨਵਿਤ ਭੇਖ ਵਟਾਏਂ ਸਵਾਂਗ, ਨਿਰਗੁਣ ਸਰਗੁਣ ਖੇਲ ਖਿਲਾਈਆ। ਮੈਂ ਸਾਚੀ ਮੰਗਾਂ ਮਾਂਗ, ਤੇਰੇ ਅਗੇ ਝੋਲੀ ਡਾਹੀਆ। ਮੇਰੀ ਆਸ਼ਾ ਇਕੋ ਤਾਂਘ, ਤ੍ਰਿਸ਼ਨਾ ਦਏ ਦੁਹਾਈਆ। ਕਵਣ ਵੇਲਾ ਪ੍ਰਭ ਭਗਤਾਂ ਦੇਵੇਂ ਸਾਥ, ਧੁਰ ਦਾ ਸੰਗ ਬਣਾਈਆ। ਢੋਲਾ ਸੁਣਾ ਕੇ ਗਾਥ, ਇਕੋ ਕਰੇਂ ਪੜ੍ਹਾਈਆ। ਦੀਨਾਂ ਵੇਖੇਂ ਨਾਥ, ਅਨਾਥਾਂ ਸਿਰ ਹੱਥ ਟਿਕਾਈਆ। ਸੰਤਾਂ ਪੁੱਛੇਂ ਬਾਤ, ਸਤਿਗੁਰ ਫੇਰਾ ਪਾਈਆ। ਲੇਖਾ ਲਿਖ ਕੇ ਕ਼ਲਮ ਦਵਾਤ, ਕਾਗ਼ਜ਼ ਸ਼ਾਹੀ ਦਏਂ ਵਡਿਆਈਆ। ਆਪਣੇ ਨਾਲ ਬੰਧਾ ਕੇ ਨਾਤ, ਨਾਤਾ ਚਰਨ ਜੁੜਾਈਆ। ਦਰਸ ਦਿਖਾ ਕੇ ਸਾਖ਼ਿਆਤ, ਸਨਮੁਖ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮ ਭੁਲੇਖਾ ਦੇ ਕਢਾਈਆ। ਸੁਤ ਦੁਲਾਰਾ ਕਹੇ ਮੇਰੇ ਪ੍ਰਭ ਠਾਕਰ, ਭਗਵਨ ਦੇ ਜਣਾਈਆ। ਦੋ ਇਕ ਦਾ ਕਿਹੜਾ ਕ਼ਾਦਰ, ਕ਼ੁਦਰਤ ਦੇ ਸਮਝਾਈਆ। ਭਗਤ ਸੁਹੇਲਾ ਕਿਹੜਾ ਆਦਲ, ਅਦਲੀ ਬਦਲੀ ਵੇਖ ਵਖਾਈਆ। ਸਚ ਇੱਕੀ ਦਾ ਦੱਸ ਮਹਾਤਮ, ਮਤਲਬ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੁਰਖ ਅਕਾਲ ਕਹੇ ਮੈਂ ਏਕੰਕਾਰ, ਨਵ ਨੌ ਚਾਰ ਪਿਛੋਂ ਫੇਰਾ ਪਾਈਆ। ਮੰਗਦੇ ਰਹਿਣ ਸਦਾ ਜੁਗ ਚਾਰ, ਚੌਕੜੀ ਆਪਣਾ ਧਿਆਨ ਲਗਾਈਆ।

ਬਰਦੇ ਰਹਿਣ ਗੁਰ ਅਵਤਾਰ, ਖ਼ਾਦਮ ਨਜ਼ਰੀ ਆਈਆ। ਸ਼ਾਸਤਰ ਸਿਮਰਤ ਕਰਦੇ ਰਹਿਣ ਪੁਕਾਰ, ਅੰਜੀਲ ਕ਼ੁਰਾਨ ਕੂਕ ਕੂਕ ਸੁਣਾਈਆ। ਰੋਂਦੇ ਰਹਿਣ ਜੁਗ ਚੌਕੜੀ ਚਾਰ, ਨੇਤਰ ਨੈਣਾਂ ਨੀਰ ਵਹਾਈਆ। ਦੀਨ ਮਜ਼੍ਹਬ ਦਾ ਹੁੰਦਾ ਰਹੇ ਪਸਾਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਵੰਡਾਈਆ। ਕਲਮਿਆਂ ਹੁੰਦਾ ਰਹੇ ਇਜ਼ਹਾਰ, ਸ਼ਰਅ ਕਰਦੀ ਰਹੇ ਲੜਾਈਆ। ਨਾਮ ਦੀ ਵਜਦੀ ਰਹੇ ਸਤਾਰ, ਰਸਨਾ ਜਿਹਵਾ ਢੋਲੇ ਗਾਈਆ। ਸਭ ਤੋਂ ਵਖਰੀ ਨਿਰਾਲੀ ਪ੍ਰਭ ਦੀ ਕਾਰ, ਹਰਿ ਕਰਤਾ ਦਏ ਜਣਾਈਆ। ਸ਼ਬਦ ਸੁਤ ਲੈਣਾ ਵਿਚਾਰ, ਅਬਿਨਾਸ਼ੀ ਅਚੁਤ ਬੂਝ ਬੁਝਾਈਆ। ਜਿਸ ਵੇਲੇ ਭਿੱਛਿਆ ਮੰਗ ਕੇ ਜਾਵਣ ਗੁਰੂ ਅਵਤਾਰ, ਪੀਰ ਪੈਗ਼ੰਬਰ ਮੇਰੀ ਓਟ ਰਖਾਈਆ। ਸਾਰੇ ਕਹਿਣ ਤੂੰ ਹੀ ਨਿਰੰਕਾਰ, ਤੇਰੇ ਹੱਥ ਵਡਿਆਈਆ। ਤੂੰ ਦਾਤਾ ਪਰਵਰਦਿਗਾਰ, ਜਲਵਾ ਨੂਰ ਖ਼ੁਦਾਈਆ। ਰਹਿਮਤ ਕਰ ਆਪ ਮਿਹਰਵਾਨ, ਮਹਿਬੂਬ ਅੱਖ ਖੁਲ੍ਹਾਈਆ। ਓਸ ਵੇਲੇ ਵੇਖਾਂ ਮਾਰ ਧਿਆਨ, ਆਪਣਾ ਪੜਦਾ ਆਪ ਉਠਾਈਆ। ਚਾਰੋਂ ਕੁੰਟ ਦਿਸੇ ਸ਼ੈਤਾਨ, ਸ਼ਰਅ ਕਰੇ ਲੜਾਈਆ। ਸਾਬਤ ਦਿਸੇ ਨਾ ਕੋਇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਈਆ। ਓਸ ਵੇਲੇ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਦਿਆਂ ਜਣਾਈਆ। ਦੀਨਾਂ ਮਜ਼੍ਹਬਾਂ ਤੋਂ ਬਾਹਰ ਨਿਸ਼ਾਨ, ਦੋ ਜਹਾਨਾਂ ਦਿਆਂ ਵਖਾਈਆ। ਸਭ ਤੋਂ ਵਖਰਾ ਨਿਰਾਲਾ ਬਣਾ ਕੇ ਵਿਧਾਨ, ਵਾਧਾ ਆਪਣੇ ਹੱਥ ਰਖਾਈਆ। ਸਿੱਧਾ ਭਗਤਾਂ ਮਿਲਾਂ ਆਣ, ਦੂਸਰ ਨਾਤਾ ਨਾ ਕੋਇ ਜੁੜਾਈਆ। ਓਹਨਾਂ ਨਾਲ ਮਿਲ ਕੇ ਖੇਲਾਂ ਵਿਚ ਜਹਾਨ, ਖ਼ਾਲਸ ਆਪਣਾ ਰੰਗ ਰੰਗਾਈਆ। ਆਤਮ ਅੰਤਰ ਦੇ ਕੇ ਬ੍ਰਹਮ ਗਿਆਨ, ਸਾਚੀ ਵਿਦਿਆ ਕਰਾਂ ਪੜ੍ਹਾਈਆ। ਓਹਨਾਂ ਦਾ ਮੰਦਰ ਸੁਹਾਵਾ ਬਣਾ ਕੇ ਮਕਾਨ, ਮਕ਼ਬਰਿਆਂ ਵਿਚੋਂ ਬਾਹਰ ਕਢਾਈਆ। ਝੁਲਾ ਕੇ ਧਰਮ ਸਤਿ ਦਾ ਇਕ ਨਿਸ਼ਾਨ, ਦੋ ਜਹਾਨਾਂ ਕਰਾਂ ਸ਼ਨਵਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਆਉ ਵੇਖੋ ਧੁਰ ਦਾ ਕਾਹਨ, ਧੁਰ ਦਰਬਾਰੀ ਹਰਿ ਨਿਰੰਕਾਰੀ ਜੋਤੀ ਜ਼ਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਕਰੇ ਰੁਸ਼ਨਾਈਆ। ਦੋ ਇਕ ਦਾ ਖੇਲ ਮਹਾਨ, ਇਕੋ ਇੱਕੀ ਹੋਏ ਪਰਧਾਨ, ਸਾਚੀ ਸਿੱਖੀ ਪ੍ਰਭ ਦਰ ਪਰਵਾਨ, ਜਿਸ ਦੀ ਜ਼ਾਤ ਪਾਤ ਦੀਨ ਮਜ਼੍ਹਬ ਸਮਝ ਕੋਇ ਨਾ ਪਾਈਆ। ਊਚ ਨੀਚ ਰਾਉ ਰੰਕ ਵੇਖੇ ਰਾਜ ਰਾਜਾਨ, ਸ਼ਾਹ ਪਾਤਸ਼ਾਹ ਇਕੋ ਹੁਕਮ ਸੁਣਾਈਆ। ਸੋ ਇੱਕੀ ਜੋ ਕਿਸੇ ਦਰ ਨਾ ਵਿਕੀ, ਇਸ਼ਟ ਪੁਰਖ ਅਕਾਲ ਰਹੀ ਮਨਾਈਆ। ਓਹਨਾਂ ਦੇ ਪਿਛੇ ਗੋਬਿੰਦ ਨੇ ਖੋਲ੍ਹ ਕੇ ਪੜ੍ਹੀ ਚਿੱਠੀ, ਜਿਸ ਅੰਦਰ ਹੁਕਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਰਿਹਾ ਕਮਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਸਿੱਖੀ ਵੇਖਣੀ ਸਾਖ਼ਿਆਤ, ਹਰਿ ਸਤਿਗੁਰ ਆਪ ਬਣਾਈਆ। ਲੇਖਾ ਲਿਖ ਕੇ ਨਾਲ ਕ਼ਲਮ ਦਵਾਤ, ਕਲਮਿਆਂ ਵਾਲਿਆਂ ਲਏ ਨਿਵਾਈਆ। ਹੁਕਮ ਦੇ ਕੇ ਕਾਇਨਾਤ, ਦੋ ਜਹਾਨਾਂ ਕਰੇ ਪੜ੍ਹਾਈਆ। ਜਲਵਾ ਨੂਰ ਨੇਤਰ ਨੈਣ ਸ਼ਰਮਾਏ ਆਫ਼ਤਾਬ, ਉਚ ਅਰੂਜ ਸ਼ਾਹ ਪਾਤਸ਼ਾਹ ਇਕੋ ਬੈਠਾ ਸੋਭਾ ਪਾਈਆ। ਜਗਤ ਜਗਦੀਸ਼ਰ ਸਭ ਦਾ ਈਸ਼ਰ ਜਨ ਭਗਤਾਂ ਹੋਣ ਨਾ ਦੇਵੇ ਕਿਸੇ ਦਾ ਮੁਹਤਾਜ, ਮੁਹੱਬਤ ਆਪਣਾ ਰੰਗ ਰੰਗਾਈਆ। ਇਸ ਇੱਕੀ ਨੂੰ ਕਦੇ ਨਾ ਲਗੇ ਦਾਗ਼, ਦੁਰਮਤ ਮੈਲ ਨਜ਼ਰ ਕੋਇ ਨਾ ਆਈਆ। ਇੱਕੀ ਦਾ ਮਾਲਕ ਇਕ ਸੁਹਾਗ, ਪਤਿਪਰਮੇਸ਼ਵਰ ਧੁਰ ਦਾ ਮਾਹੀਆ। ਜਿਸ ਅੰਤਰ ਆਤਮ ਲਾਈ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸਾਂ ਸਿੱਖੀ ਦੀ ਵੇਖਣੀ ਰਸਮ, ਰਸਤਾ ਦੇਵੇ

ਕੌਣ ਜਣਾਈਆ। ਗੋਬਿੰਦ ਕਿਹਾ ਪ੍ਰਭੂ ਮੇਰੇ ਨਾਲ ਖਾਧੀ ਕ਼ਸਮ, ਕ਼ਸਮ ਨਾਲ ਕ਼ਿਸਮਤ ਸਭ ਦੀ ਦਿਆਂ ਬਦਲਾਈਆ। ਇਕੋ ਜਣਾ ਕੇ ਆਪਣਾ ਇਸਮ, ਇਸ਼ਾਰਾ ਇਕੋ ਇਕ ਲਗਾਈਆ। ਤੱਤਾਂ ਵਾਲਾ ਤਾਰ ਕੇ ਜਿਸਮ, ਜੋਤੀ ਨੂਰ ਕਰਾਂ ਰੁਸ਼ਨਾਈਆ। ਦਰਸ਼ ਦਿਖਾਵਾਂ ਨੂਰੇ ਚਸ਼ਮ, ਬਾਤਨ ਜ਼ਾਹਰ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਧੂੜੀ ਟਿੱਕਾ ਲਾਵੇ ਭਸਮ, ਜੋ ਵੀਹ ਸੌ ਦਸ ਬਿਕ੍ਰਮੀ ਸਿੰਘਾਸਣ ਹੇਠਾਂ ਦਿਤੀ ਦਬਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਇਹ ਸ਼ਬਦ ਗੁਰ ਦੀ ਸਿੱਖੀ, ਜਿਹੜਾ ਜਨਮ ਮਰਨ ਵਿਚ ਕਦੇ ਨਾ ਆਈਆ। ਇਹਦੀ ਉਹੋ ਪੁਰਾਣੀ ਦੱਸੀ ਹੋਈ ਮਿਤੀ, ਜੋ ਗੋਬਿੰਦ ਗਿਆ ਸਮਝਾਈਆ । ਜਿਸ ਵੇਲੇ ਆਵੇ ਵੀਹ ਸੌ ਇੱਕੀ, ਏਕੰਕਾਰ ਦੇਵੇ ਮਾਣ ਵਡਿਆਈਆ। ਕਲਜੁਗ ਕੂੜ ਕੁੜਿਆਰੀ ਰੈਣ ਦੁਹੱਥੜ ਮਾਰ ਪਿੱਟੀ, ਬਹੁੜੀ ਬਹੁੜੀ ਕਰ ਕੇ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸੁਲਤਾਨ ਵੇਖ ਵਖਾਈਆ । ਸਾਹਿਬ ਸੁਲਤਾਨ ਕਹੇ ਵੇਖੋ ਗੁਰਦੇਵ, ਅੰਤਰ ਆਪਣਾ ਧਿਆਨ ਲਗਾਈਆ। ਅਬਿਨਾਸ਼ੀ ਕਰਤੇ ਲੇਖੇ ਲੌਣੀ ਸੇਵ, ਜੋ ਜਨ ਸੇਵਕ ਹੋ ਕੇ ਗਏ ਕਮਾਈਆ। ਧਾਮ ਸੁਹਾ ਕੇ ਇਕ ਨਿਹਕੇਵ, ਨਿਹਚਲ ਡੇਰਾ ਲਾਈਆ। ਪਰਦਾ ਖੋਲ੍ਹ ਕੇ ਅਲਖ ਅਭੇਵ, ਭੇਦ ਦਏ ਸਮਝਾਈਆ। ਜਨਮ ਰਸ ਦਾ ਸਾਚਾ ਮੇਵ, ਧੁਰ ਦਾ ਫਲ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ। ਪੁਰਖ ਅਕਾਲ ਕਹੇ ਇਹ ਇੱਕੀ ਦੀ ਆਸ਼ਾ, ਅਰਸ਼ ਫ਼ਰਸ਼ ਦੋਵੇਂ ਰਹੇ ਲਗਾਈਆ। ਇਸ ਇੱਕੀ ਦਾ ਖੁਲਾਸਾ, ਖ਼ੁਦ ਸਕਿਆ ਨਾ ਕੋਇ ਸਮਝਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੇ ਅਗੇ ਕਰਦੇ ਗਏ ਅਰਦਾਸਾ, ਨਿਉਂ ਨਿਉਂ ਸੀਸ ਨਿਵਾਈਆ। ਕਲਮਿਆਂ ਵਿਚ ਪੜ੍ਹਦੇ ਗਏ ਨਿਮਾਜ਼ਾਂ, ਹੁਜਰਿਆਂ ਵਿਚ ਧੂੜੀ ਟਿੱਕਾ ਖ਼ਾਕ ਰਮਾਈਆ। ਮਨੌਂਦੇ ਗਏ ਵਿਚ ਕਾਇਆ ਕਾਅਬਾ, ਮੱਕਾ ਮੁਕੰਮਲ ਇਕੋ ਧਿਆਨ ਲਗਾਈਆ। ਸਚ ਮਹਿਬੂਬ ਵੇਖਦਾ ਰਿਹਾ ਤਮਾਸ਼ਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਆਪਣਾ ਭੇਵ ਨਾ ਦੱਸਿਆ ਕਿਸੇ ਖ਼ੁਲਾਸਾ, ਵਜ਼ਾਹਤ ਨਾਲ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਅਬਿਨਾਸ਼ੀ ਕਰਤਾ ਕਹੇ ਇਹ ਇੱਕੀ ਕਿਸੇ ਵਿਚ ਨਾ ਆਈ ਅਕਲ, ਵਿਦਿਆ ਮਿਲੇ ਨਾ ਕੋਇ ਵਡਿਆਈਆ। ਜਿਸ ਦਾ ਸਿਧਾ ਪ੍ਰਭ ਦੇ ਨਾਲ ਤੁਅੱਲਕ਼, ਨਾਤਾ ਇਕੋ ਨਾਲ ਜੁੜਾਈਆ। ਉਸ ਦਾ ਲੇਖਾ ਕਿਹੜਾ ਕਰੇ ਮੁਅੱਤਲ, ਧੁਰ ਦਾ ਹੁਕਮ ਨਾ ਕੋਈ ਮੇਟੇ ਮੇਟ ਮਿਟਾਈਆ। ਚਾਰ ਵਰਨਾਂ ਦੀ ਇਕੋ ਜਿਹੀ ਸ਼ਕਲ, ਸ਼ਨਾਖ਼ਤ ਆਪਣੇ ਹੱਥ ਰਖਾਈਆ। ਅਬਿਨਾਸ਼ੀ ਕਰਤੇ ਬੀਸ ਇਕੀਸੇ ਹੋਇਆ ਆਪਣਾ ਮਤਲਬ, ਭਗਤਾਂ ਕਾਰਨ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਭੇਵ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਨਾਲ ਜ਼ੋਰ, ਹਨੋਰਿਆਂ ਨਾਲ ਜਣਾਈਆ। ਪ੍ਰਭੂ ਸਚ ਸਿੱਖੀ ਦੀ ਕਿਹੜੀ ਲੋੜ, ਪਰਦਾ ਦੇ ਉਠਾਈਆ। ਵੇਖ ਕੋਟਨ ਕੋਟ ਮੰਦਰਾਂ ਮਸਜਿਦਾਂ ਸ਼ਿਵਦਵਾਲਿਆਂ ਮੱਠਾਂ ਵਿਚ ਤੇਰੇ ਅਗੇ ਰਹੇ ਹੱਥ ਜੋੜ, ਗੁਰਦੁਆਰੇ ਅਰਦਾਸੇ ਰਹੇ ਸੁਣਾਈਆ । ਪੁਰਖ ਅਬਿਨਾਸ਼ੀ ਕਹੇ ਵੇਖੋ ਤੁਸੀਂ ਆਪ ਤਕ ਕੇ ਗ਼ੌਰ, ਆਪਣਾ ਆਪਣਾ ਧਿਆਨ ਲਗਾਈਆ। ਇਹ ਬਾਹਰੋਂ ਸਾਫ਼ ਤੇ ਅੰਦਰੋਂ ਚੋਰ, ਯਰਾਨੇ ਕੂੜੇ ਰਹੇ ਨਿਭਾਈਆ। ਇਹਨਾਂ ਦੀ ਦਰਗਾਹ ਸਚ ਨਹੀਂ ਕੋਈ ਲੋੜ, ਕਲਜੁਗ ਅੰਤਮ ਰਿਹਾ ਕੁਰਲਾਈਆ । ਇਸੇ ਕਾਰਨ ਆਪ ਗਿਆ ਬਹੁੜ, ਨਿਰਗੁਣ ਹੋ ਕੇ

ਫੇਰਾ ਪਾਈਆ। ਗੁਰ ਅਵਤਾਰੋ ਪੀਰੋ ਪੈਗ਼ੰਬਰੋ ਤੁਹਾਡੀ ਪਿਛਲੀ ਮੁਕ ਗਈ ਦੌੜ, ਅਗਲਾ ਪੰਧ ਦਿਤਾ ਚੁਕਾਈਆ। ਤੁਸੀਂ ਸਦੀ ਵੀਹਵੀਂ ਮਿੱਠਾ ਰਸ ਕਲਜੁਗ ਕਰ ਨਾ ਸਕੇ ਕੌੜ, ਕੂੜੀ ਕਿਰਿਆ ਨਾ ਕੋਇ ਗਵਾਈਆ। ਸਤਿ ਧਰਮ ਦਾ ਸਿਰ ਤੇ ਝੁਲੇ ਕਿਸੇ ਨਾ ਚੌਰ, ਸਚਖੰਡ ਮਿਲੇ ਨਾ ਮਾਣ ਵਡਿਆਈਆ। ਕਲਜੁਗ ਸਾਧ ਸੰਤ ਅੰਦਰੋਂ ਹੋਰ ਤੇ ਬਾਹਰੋਂ ਹੋਰ, ਜਗਤ ਮਿਸਾਲਾਂ ਦੇਣ ਚੰਦ ਚਕੋਰ, ਆਪਣੀ ਪ੍ਰੀਤ ਨਾ ਕੋਇ ਲਗਾਈਆ । ਬੀਸ ਇਕੀਸ ਤੋਂ ਬਾਅਦ ਜੋ ਦਰਗਾਹ ਆਵੇ ਵਾਪਿਸ ਦੇਵਾਂ ਮੋੜ, ਬਿਨ ਮੇਰੀ ਕਿਰਪਾ ਸਚਖੰਡ ਵੜਨ ਕੋਇ ਨਾ ਪਾਈਆ। ਸਭ ਨੂੰ ਪਏ ਪੁਰਖ ਅਕਾਲ ਦੀ ਲੋੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਇਹ ਤੇਰੀ ਧਾਰ ਨੀਕੀ, ਨਿੱਕਿਆਂ ਨਿੱਕਿਆਂ ਵਿਚੋਂ ਨਜ਼ਰੀ ਆਈਆ। ਤੇਰੀ ਖੇਲ ਲੱਖ ਚੁਰਾਸੀ ਜੀਵ ਜੀ ਕੀ, ਘਟ ਘਟ ਰਿਹਾ ਸਮਾਈਆ । ਤੇਰੀ ਭਗਤੀ ਸਾਚੀ ਦਸ ਕਿਨ ਕੀਤੀ, ਭਗਤਾਂ ਦੇ ਜਣਾਈਆ। ਪੁਰਖ ਅਕਾਲ ਕਹੇ ਜਿਸਨੂੰ ਬਖ਼ਸ਼ੀ ਚਰਨ ਪ੍ਰੀਤੀ, ਉਸਨੂੰ ਭਗਤੀ ਦੀ ਲੋੜ ਰਹੀ ਨਾ ਰਾਈਆ। ਨਾਲ ਉਠ ਖਲੋਤਾ ਗੋਬਿੰਦ ਸੁਤ ਓਸ ਕਿਹਾ ਜਿਨ੍ਹਾਂ ਦਾ ਲੇਖ ਲਿਖਿਆ ਗਿਆ ਨਾਲ ਖ਼ੂਨ ਚੀਚੀ, ਉਹਨਾਂ ਦਾ ਚਾਰ ਕੁੰਟ ਇਕੋ ਮਾਲਕ ਨਜ਼ਰੀ ਆਈਆ। ਦੋ ਜਹਾਨ ਦੀ ਸਚੀ ਆਵਾਜ਼ ਸ਼ਬਦ ਦੀ ਵਜਣੀ ਸੀਟੀ, ਸਤਿਗੁਰ ਆਪਣਾ ਨਾਦ ਸੁਣਾਈਆ। ਝੋਲੀ ਪੌਣੀ ਸਭ ਦੀ ਘਾਲ ਕੀਤੀ, ਲੇਖਾ ਹੱਥੋ ਹੱਥ ਵਰਤਾਈਆ। ਹਰਿ ਦਾ ਭਗਤ ਲੇਖਾ ਚੁਕਾ ਜਾਏ ਮੰਦਰ ਮਸੀਤੀ, ਸ਼ਿਵਦਵਾਲੇ ਮੱਠਾਂ ਵਿਚੋਂ ਲੱਭਣ ਕਿਛ ਨਾ ਜਾਈਆ। ਜਿਸ ਦੀ ਖੇਲ ਓਸੇ ਨੇ ਕੀਤੀ, ਨਿਰੰਕਾਰ ਦੀ ਇਕੋ ਰੀਤੀ, ਦੇਵਣਹਾਰ ਦੋ ਜਹਾਨ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਵਿਚ ਰਖਾਈਆ। ਇੱਕੀ ਕਹੇ ਮੈਂ ਏਕੇ ਪਿੱਛੇ ਵੇਖਿਆ ਦੂਆ, ਦੋ ਜਹਾਨ ਨਜ਼ਰੀ ਆਈਆ। ਦੋ ਜਹਾਨਾਂ ਦੇ ਮਾਲਕ ਨੇ ਭਗਤਾਂ ਵਾਸਤੇ ਖੋਲ੍ਹਿਆ ਬੂਹਾ, ਦਰਵਾਜ਼ਾ ਬੰਦ ਨਾ ਕੋਇ ਕਰਾਈਆ। ਬਖ਼ਸ਼ ਲਈਆਂ ਉਹ ਵਿਛੜੀਆਂ ਰੂਹਾਂ, ਪੂਰਬ ਜਨਮਾਂ ਮੇਲ ਮਿਲਾਈਆ। ਜਗਤ ਅੰਧੇਰ ਮਿਟਾ ਕੇ ਧੂੰਆਂ, ਸਾਚਾ ਚੰਦ ਦਿਤਾ ਚਮਕਾਈਆ। ਖ਼ੁਸ਼ੀ ਕਰਕੇ ਸਾਢੇ ਤਿੰਨ ਕਰੋੜ ਲੂਆਂ, ਰੋਮ ਰੋਮ ਵਜੇ ਵਧਾਈਆ। ਮਾਣ ਵਡਿਆਈ ਦੇ ਕੇ ਦੋਹਾਂ, ਚੇਲੇ ਗੁਰੂ ਪਾਰ ਕਰਾਈਆ। ਪੁਰਖ ਅਕਾਲ ਕਹੇ ਮੈਂ ਉਹਨਾਂ ਜੋਗਾ ਹੋਵਾਂ, ਜੋ ਹੌਕਿਆਂ ਨਾਲ ਮੇਰਾ ਨਾਮ ਧਿਆਈਆ। ਅਬਿਨਾਸ਼ੀ ਕਰਤਾ ਕਹੇ ਮੈਂ ਉਹਨਾਂ ਦੇ ਵੈਰਾਗ ਵਿਚ ਰੋਵਾਂ, ਜੋ ਅੰਤਰ ਆਤਮ ਮੇਰਾ ਧਿਆਨ ਲਗਾਈਆ। ਉਹਨਾਂ ਦੀ ਆਤਮ ਸੇਜਾ ਸੋਵਾਂ, ਜੋ ਪ੍ਰੇਮ ਸਿੰਘਾਸਣ ਰਹੇ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵਣਹਾਰਾ ਥਾਉਂ ਥਾਈਂਆ। ਇੱਕੀ ਕਹੇ ਮੈਂ ਪੌਣੀ ਗੋਪਾਲ ਨਾਲ ਗੰਢ, ਪਰਮ ਪੁਰਖ ਦਏ ਵਡਿਆਈਆ। ਜਨਮ ਕਰਮ ਦੀ ਤਪਦੀ ਨੂੰ ਪਾਵੇ ਠੰਡ, ਅੰਮ੍ਰਿਤ ਮੇਘ ਵਰਸਾਈਆ। ਇਕ ਇੱਕੀ ਦੀ ਅੱਜੇ ਪਾਏ ਗੰਢ, ਏਕੰਕਾਰ ਆਪਣੇ ਨਾਲ ਜੁੜਾਈਆ। ਜਿਸ ਨੂੰ ਖੋਲ੍ਹ ਨਾ ਸਕੇ ਕੋਈ ਦੰਦ, ਜਗਤ ਹੱਥਾਂ ਚਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਇੱਕੀ ਕਹੇ ਮੈਨੂੰ ਯਾਦ ਆਇਆ ਪਿਛਲਾ ਚੇਤਾ, ਗੋਬਿੰਦ ਖ਼ੁਸ਼ੀ ਨਾਲ ਜਣਾਈਆ। ਜਿਸ ਵੇਲੇ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਪੀਰਾਂ ਦਾ ਮੁਕਣਾ ਠੇਕਾ, ਠੇਕੇਦਾਰ ਨਜ਼ਰ ਕੋਇ ਨਾ ਆਈਆ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਹੋਣਾ ਭੇਟਾ, ਆਪਣਾ ਆਪ ਮੂਲ ਚੁਕਾਈਆ। ਓਸ ਵੇਲੇ ਪਰਮ ਪੁਰਖ ਦੇ ਨਾਲ ਨਿਰਗੁਣ

ਧਾਰ ਸ਼ਬਦ ਅਗੰਮੀ ਹੋਣਾ ਬੇਟਾ, ਨਿਰਵੈਰ ਰੂਪ ਨਜ਼ਰੀ ਆਈਆ। ਜੋ ਸਚ ਸਿੰਘਾਸਣ ਹੋਣਾ ਲੇਟਾ, ਸੋਭਾਵੰਤ ਆਪਣਾ ਡੇਰਾ ਲਾਈਆ। ਓਸ ਬਣ ਕੇ ਖੇਵਟ ਖੇਟਾ, ਬੇੜਾ ਭਗਤਾਂ ਲੈਣਾ ਉਠਾਈਆ। ਧਰ ਅਵੱਲੜਾ ਵੇਸਾ, ਜੋਤੀ ਨੂਰ ਰੁਸ਼ਨਾਈਆ। ਡੇਰਾ ਲਾ ਕੇ ਮਾਝੇ ਦੇਸਾ, ਸੰਬਲ ਦੇਣੀ ਵਡਿਆਈਆ। ਜਨ ਭਗਤਾਂ ਚੁਕਾ ਕੇ ਲੇਖਾ, ਲਿਖਤੀ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਹੋਏ ਸਹਾਈਆ। ਇੱਕੀ ਕਹੇ ਮੈਂ ਇੱਕੀਆਂ ਨਾਲ ਪੌਣਾ ਜੋੜ, ਇਕ ਇਕ ਦਿਆਂ ਵਡਿਆਈਆ। ਜਿਵੇਂ ਗੋਬਿੰਦ ਪੁਰਖ ਅਕਾਲ ਦੀ ਨਿਭੇ ਤੋੜ, ਇਸੇ ਤਰਾ ਭਗਤ ਭਗਵਾਨ ਇਕ ਦੂਜੇ ਦਾ ਸਗਲਾ ਸੰਗ ਨਿਭਾਈਆ। ਪ੍ਰਭ ਦੀ ਸਿੱਖੀ ਨੂੰ ਸਕੇ ਨਾ ਕੋਇ ਵਿਛੋੜ, ਵਿਛੋੜਾ ਨਜ਼ਰ ਕੋਇ ਨਾ ਆਈਆ। ਸ਼ੌਹ ਦਰਿਆਏ ਸਕੇ ਨਾ ਕੋਈ ਰੋੜ੍ਹ, ਲੱਖ ਚੁਰਾਸੀ ਵਿਚ ਨਾ ਕੋਇ ਭਵਾਈਆ। ਜਿਸ ਰਵਿਦਾਸ ਨੇ ਢੋਏ ਢੋਰ, ਖਲੜੀ ਖਲ ਲੁਹਾਈਆ। ਉਹ ਸਦਾ ਵਸੇ ਕੋਲ, ਨਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਖਿਆ ਵਾਲੀ ਸਿੱਖੀ ਇਕ ਪਰਗਟਾਈਆ। ਸਿਖਿਆ ਦਿਤੀ ਆਪ ਪ੍ਰਭ, ਪੜ੍ਹਾਵਣ ਵਾਲਾ ਦੂਜਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਵਿਚੋਂ ਲਭ, ਮੇਲ ਮਿਲਾਇਆ ਸਹਿਜ ਸੁਭਾਈਆ। ਸਚ ਦਵਾਰ ਵਖਾ ਕੇ ਹਦ, ਹਦੂਦ ਅੰਦਰ ਲਿਆ ਟਿਕਾਈਆ। ਕਿਰਿਆ ਕੂੜੀ ਵਿਚੋਂ ਕਢ, ਰੰਗ ਧੁਰ ਦੇ ਲਏ ਰੰਗਾਈਆ । ਸੰਤ ਸੁਹੇਲੇ ਸੱਜਣ ਸੱਦ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਸਚ ਪ੍ਰੇਮ ਦੀ ਪਿਆ ਕੇ ਮਧ, ਨਾਮ ਖ਼ੁਮਾਰੀ ਦਿਤੀ ਚੜ੍ਹਾਈਆ। ਵਡਿਆਈ ਦੇ ਕੇ ਵਿਚ ਜਗ, ਜੀਵਣ ਜੁਗਤ ਦਿਤੀ ਸਮਝਾਈਆ। ਸਚ ਪ੍ਰੇਮ ਨਾਲ ਬੱਝ, ਆਪਣਾ ਬੰਧਨ ਪਾਈਆ। ਇੱਕੀ ਇੱਕੀ ਦਾ ਜੋੜੇ ਤੰਦ, ਤੰਦ ਸਿਤਾਰ ਆਪਣਾ ਨਾਮ ਰਬਾਬ ਵਜਾਈਆ। ਅੰਦਰ ਬਾਹਰ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਢੋਲਾ ਸੁਣਾ ਕੇ ਛੰਦ, ਸੰਸੇ ਦਏ ਚੁਕਾਈਆ। ਘਰ ਸਵਾਮੀ ਦੇ ਕੇ ਪਰਮਾਨੰਦ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਇਹ ਸਿੱਖੀ ਦੀ ਸੋਹਣੀ ਵੰਡ, ਜਿਸ ਨੂੰ ਵੇਖਣ ਆਵੇ ਗੁਜਰੀ ਚੰਦ, ਗੁਰ ਅਵਤਾਰ ਪੀਰ ਪੈਗ਼ੰਬਰ ਹੋਵਣ ਸੰਗ, ਵਿਸ਼ਨ ਬ੍ਰਹਮਾ ਸ਼ਿਵ ਵਜਾਏ ਮਰਦੰਗ, ਕਰੋੜ ਤੇਤੀਸਾ ਨਾਲ ਪਾਵੇ ਡੰਡ, ਉਚੀ ਕੂਕੇ ਦਏ ਸੁਣਾਈਆ। ਆਉ ਵੇਖੀਏ ਓਸ ਦਵਾਰੇ ਲੰਘ, ਜਿਥੇ ਬੈਠਾ ਸਾਹਿਬ ਬਖ਼ਸ਼ੰਦ, ਨਾਤੇ ਜੋੜ ਕੇ ਬ੍ਰਹਮ ਹੰ, ਪਾਰਬ੍ਰਹਮ ਦੇਵਣਹਾਰ ਵਡਿਆਈਆ। ਜਨ ਭਗਤਾਂ ਲਾ ਕੇ ਅੰਗ, ਕੂੜੀ ਕਿਰਿਆ ਮੇਟ ਕੇ ਭੇਖ ਪਖੰਡ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਇੱਕੀ ਕਹੇ ਮੇਰੇ ਵਿਚ ਨਾ ਹੋਣੀ ਅਲਾਮਤ, ਆਲਮ ਉਲਮਾ ਆਲਮੀਨ ਦਿਆਂ ਜਣਾਈਆ । ਮੈਂ ਰਹਿਣਾ ਸਹੀ ਸਲਾਮਤ, ਸਦ ਆਪਣੇ ਰੰਗ ਸਮਾਈਆ। ਮੈਨੂੰ ਲਗਣੀ ਨਹੀਂ ਕੋਈ ਅਲਾਮਤ, ਕੂੜਾ ਰੰਗ ਨਾ ਕੋਇ ਰੰਗਾਈਆ। ਮੈਂ ਪ੍ਰਭੂ ਦੀ ਸਦਾ ਅਮਾਨਤ, ਭਗਤਾਂ ਦਾ ਰੂਪ ਵਟਾਈਆ। ਮੇਰੀ ਇਕੋ ਸ਼ਬਦ ਗੁਰ ਦੇਵੇ ਜ਼ਮਾਨਤ, ਜ਼ੁਮੇਵਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਹੁਕਮ ਆਪ, ਆਪਣਾ ਆਪ ਜਣਾਈਆ। ਨਵ ਨੌ ਚਾਰ ਪਿਛੋਂ ਖੇਲਿਆ ਖੇਲ ਤਮਾਸ਼, ਲੋਕਮਾਤ ਵੇਸ ਵਟਾਈਆ। ਧੁਰ ਦਾ ਦੇ ਕੇ ਸਾਥ, ਭਗਤਾਂ ਜੋੜ ਜੁੜਾਈਆ। ਇੱਕੀ ਇੱਕੀ ਇੱਕੀ ਇੱਕੀ ਦੇ ਕੇ ਗਾਠ, ਗਠੜੀ ਆਪਣੇ ਸਿਰ ਉਠਾਈਆ। ਜੁਗ ਚੌਕੜੀ ਦਾ ਲਹਿਣਾ ਦੇ ਕੇ ਇਕੋ ਰਾਤ, ਰਾਤੀਂ

ਸੁੱਤਿਆਂ ਪਾਰ ਲੰਘਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਸਦਾ ਸਾਥ, ਸਮਰਥ ਪੁਰਖ ਸਿਰ ਆਪਣਾ ਹੱਥ ਰਖਾਈਆ।