ਪੁਸਤਕਾਲਾਭਾਗ ੧੮

੨੩ ਪੋਹ ੨੦੨੧ ਬਿਕ੍ਰਮੀ ਜੀਵਣ ਸਿੰਘ ਦੇ ਗ੍ਰਹਿ ਪਿੰਡ ਮਲੂਵਾਲ ਜ਼ਿਲਾ ਅੰਮ੍ਰਿਤਸਰ

ਪਿਛਲੇ ਬਚਨ ਦਾ ਲੇਖਾ ਗਿਆ ਮੁਕ, ਸਾਢੇ ਬਾਈ ਸਾਲ ਦੇਣ ਦੁਹਾਈਆ। ਦੁੱਖਾਂ ਵਿਚੋਂ ਗਿਆ ਦੁਖ, ਦਰਦਾਂ ਵਿਚੋਂ ਦਰਦ ਮਿਟਾਈਆ। ਸੁਖਾਂ ਵਿਚੋਂ ਉਪਜਾ ਕੇ ਸੁਖ, ਸੁਖ ਅਗਲਾ ਦਏ ਵਖਾਈਆ। ਲਹਿਣਾ ਕੁਛ ਦੇਣਾ ਕੁਛ, ਦੋਹਾਂ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਦੋ ਦਾ ਅਗਲਾ ਕਹੇ ਢਈਆ, ਬਾਈ ਸਾਢੇ ਅੰਕ ਬਣਾਈਆ। ਜਗਤ ਜਹਾਨ ਪ੍ਰਭ ਕਿਰਪਾ ਨਾਲ ਚਲਦੀ ਨਈਆ, ਸੰਸਾਰ ਸਾਗਰ ਵਿਚ ਤਾਰੀਆਂ ਲਾਈਆ। ਜਿਨ੍ਹਾਂ ਸਾਹਿਬ ਸਤਿਗੁਰ ਮਿਲਿਆ ਧੁਰ ਦਾ ਸਈਆ, ਸਚ ਕਿਨਾਰਾ ਦਏ ਵਖਾਈਆ। ਰਾਏ ਧਰਮ ਨਾ ਕੱਢੇ ਵਹੀਆ, ਵਾਹਿਦ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਾਢੇ ਬਾਈ ਸਾਲ ਕਹਿਣ ਜਿਸ ਵੇਲੇ ਸਿੰਘ ਦਿਲਬੀਰ ਨੂੰ ਪਈ ਸੀ ਪੀੜ, ਦਰਦ ਦੇ ਕੇ ਦੁਖ ਦਿਤਾ ਜਣਾਈਆ। ਓਧਰੋਂ ਸਿੰਘ ਪੂਰਨ ਦੀ ਹੋਈ ਸੀ ਅਖ਼ੀਰ, ਤਨ ਮਾਟੀ ਅਗਨੀ ਤੱਤ ਤਪਾਈਆ। ਉਧਰੋਂ ਸ਼ੇਰ ਸਿੰਘ ਤਨ ਤੋਂ ਲਾਹ ਕੇ ਚੀਰ, ਨਹਿਰ ਕਿਨਾਰੇ ਨਜ਼ਰੀ ਆਈਆ। ਬਾਹੋਂ ਫੜ ਕੇ ਗੁਰਸਿਖਾਂ ਦਾ ਨਿੱਕਾ ਜਿਹਾ ਵੀਰ, ਤਿੰਨ ਵਾਰ ਪਾਣੀ ਵਿਚ ਡੁਬਾਈਆ। ਸ਼ਬਦ ਹੁਕਮ ਜੀਵਣ ਸਿੰਘ ਸਾਡੀ ਭੇਟਾ ਦੇ ਦੇ ਚੀਜ਼, ਜੋ ਮੁਖ ਵਿਚੋਂ ਬਾਹਰ ਕਢਾਈਆ। ਸਾਡਾ ਲਹਿਣਾ ਸਦਾ ਠੀਕ, ਦੇਵਣ ਵਿਚ ਕੰਨੀ ਨਾ ਕੋਇ ਕਤਰਾਈਆ । ਇਸ ਨੇ ਅਗੇ ਪਾਈ ਤਾਰੀਖ, ਅਸਾਂ ਲੇਖਾ ਦਿਤਾ ਚੁਕਾਈਆ। ਓਸ ਦਿਨ ਤੋਂ ਅਜੇ ਤਕ ਨਹੀਂ ਹੋਇਆ ਠੀਕ, ਸਿਰਫ਼ ਰੁਪਈਏ ਪੰਜ ਦੇ ਕੇ ਥੋੜ੍ਹਾ ਥੋੜ੍ਹਾ ਝਟ ਲੰਘਾਈਆ। ਅਗੇ ਵਾਸਤੇ ਕਰ ਕੇ ਜਾਏ ਤਸਦੀਕ਼, ਹੁਕਮ ਨਾਲ ਲੇਖਾ ਪਿਛਲਾ ਸਾਫ਼ ਕਰਾਈਆ। ਅਗੇ ਘਰਾਨਿਆਂ ਵਰਗਾ ਘਰ ਗੁਰਮੁਖਾਂ ਵਰਗਾ ਗੁਰਮੁਖ ਹੋਏ ਵਸਨੀਕ, ਸੋਹਣੀ ਬਣਤ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੇ ਲੇਖੇ ਉਤੇ ਮਾਰ ਕੇ ਜਾਏ ਲੀਕ, ਅਗੇ ਦੁਖ ਨਾ ਲਾਗੇ ਰਾਈਆ।

੨੩ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਇੱਕੀ ਕਹੇ ਤੇਰਾ ਕਿਹੜਾ ਤਾਜ ਤਖ਼ਤ, ਤਖ਼ਤ ਨਿਵਾਸੀ ਦੇ ਦ੍ਰਿੜਾਈਆ। ਕਵਣ ਕ਼ਾਨੂੰਨ ਮਜ਼ਮੂਨ ਹੋਵੇ ਸਖ਼ਤ, ਰਮਜ਼ ਸਮਝ ਦੇ ਜਣਾਈਆ । ਕਵਣ ਲੇਖਾ ਹੋਵੇ ਅਰਸ਼ ਫ਼ਰਸ਼, ਦੋ ਜਹਾਨ ਪੜਦਾ ਲਾਹੀਆ। ਕਵਣ ਹੁਕਮ ਦੇਵੇਂ ਸਖ਼ਤ, ਧੁਰ ਫ਼ਰਮਾਣਾ ਇਕ ਜਣਾਈਆ। ਕਿਹੜੀ ਗੋਬਿੰਦ ਨਾਲ ਸ਼ਰਤ, ਸ਼ਰਅ ਦੇ ਵਖਾਈਆ। ਗ਼ਰੀਬ ਨਿਮਾਣਿਆਂ ਉਤੇ ਕਰ ਤਰਸ, ਰਹਿਮਤ ਅੱਖ ਖੁਲ੍ਹਾਈਆ। ਨਿਰਵੈਰ ਹੋ ਕੇ ਆਇਉਂ ਪਰਤ, ਪ੍ਰੇਮ ਪ੍ਰੀਤੀ ਇਕ ਵਡਿਆਈਆ। ਜਨ ਭਗਤਾਂ ਕਿਹੜਾ ਦਸੇਂ ਇਸ਼ਕ, ਮਾਸ਼ੂਕ ਰੰਗ ਰੰਗਾਈਆ। ਮਸਤਕ ਕਿਹੜਾ ਲਾਵੇਂ ਤਿਲਕ, ਜੋਤ ਲਲਾਟ

ਕਰੇਂ ਰੁਸ਼ਨਾਈਆ। ਕਿਸ ਬਿਧ ਮੇਟੇਂ ਕੂੜੀ ਹਿਰਸ, ਸਾਂਤਕ ਸਤਿ ਵਰਤਾਈਆ। ਕਿਸ ਬਿਧ ਲਾਹਵੇਂ ਆਪਣਾ ਕ਼ਰਜ਼, ਮਕ਼ਰੂਜ਼ ਹਿਸਾਬ ਚੁਕਾਈਆ। ਇੱਕੀ ਕਹੇ ਮੈਂ ਹੋਈ ਅਸਚਰਜ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਦੇ ਦਰਸਾਈਆ। ਇੱਕੀ ਕਹੇ ਦੱਸ ਮੰਜ਼ਲ ਘਾਟੀ, ਸ਼ਹਿਨਸ਼ਾਹ ਤੇਰੀ ਸਰਨਾਈਆ। ਮੁਕੇ ਪੰਧ ਅਗਲੀ ਵਾਟੀ, ਦੂਰ ਦੁਰਾਡਾ ਡੇਰਾ ਢਾਹੀਆ। ਸਾਚਾ ਢੋਲਾ ਸੁਣਾ ਧੁਰ ਦੀ ਸਾਖੀ, ਸਖ਼ਾ ਸੋਦਰਾ ਇਕੋ ਨਜ਼ਰੀ ਆਈਆ। ਸੁਨੇਹੜਾ ਦੇ ਅਗੰਮੀ ਪਾਤੀ, ਸ਼ਬਦੀ ਧਾਰਾ ਨਾਮ ਸਮਝਾਈਆ। ਲੇਖੇ ਲਗਾ ਰੂਹ ਬੁਤ ਖ਼ਾਕੀ, ਖ਼ਾਲਸ ਆਪਣਾ ਰੰਗ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਇੱਕੀ ਕਹੇ ਮੈਨੂੰ ਦੇ ਸੰਦੇਸ਼ਾ, ਬਿਨ ਕੰਨਾਂ ਕੰਨ ਜਣਾਈਆ। ਜੋਤੀ ਜਾਮਾ ਧਾਰ ਕੇ ਭੇਸਾ, ਕਿਉਂ ਬੈਠਾ ਮੁਖ ਛੁਪਾਈਆ । ਇਹ ਕਿਹੜੀਆਂ ਤੇਰੀਆਂ ਖੇਡਾਂ, ਖ਼ਾਲਕ ਖ਼ਲਕ ਰਿਹਾ ਵਖਾਈਆ। ਇਹ ਕਿਹੜੀਆਂ ਤੇਰੀਆਂ ਤੇਗ਼ਾਂ, ਜੋ ਚਮਕ ਨਾਲ ਚਮਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀ ਕਹੇ ਦੱਸ ਆਪਣਾ ਇਕੀਸਾ, ਸਤਿ ਸਚ ਸਮਝਾਈਆ। ਕਵਣ ਹੁਕਮ ਸਚ ਹਦੀਸਾ, ਹਜ਼ਰਤ ਕਰ ਪੜ੍ਹਾਈਆ। ਰੂਪ ਧਰ ਨੀਕਣ ਨੀਕਾ, ਨਿਰਵੈਰ ਖੇਲ ਖਿਲਾਈਆ। ਜੁਗ ਚੌਕੜੀ ਪਿੱਛੋਂ ਜਗਤ ਆਈ ਇਹ ਤਾਰੀਖਾ, ਤਰੀਕ਼ਾ ਤਰਤੀਬ ਵਾਰ ਦੇ ਦ੍ਰਿੜਾਈਆ। ਤੇਰੇ ਲਹਿਣੇ ਦੇਣੇ ਦਾ ਰਹੇ ਹੋਰ ਨਾ ਕੋਇ ਤਸਨੀਫ਼ਾ, ਵਸੀਕਾ ਇਕੋ ਨਜ਼ਰੀ ਆਈਆ। ਤੇਰੀ ਨਾਮ ਕਹਾਣੀ ਨਜ਼ਮ ਦਾ ਬਣੇ ਨਾ ਕੋਇ ਲਤੀਫ਼ਾ, ਨਗ਼ਮਾ ਇਕੋ ਇਕ ਸੁਣਾਈਆ। ਪੈਗ਼ੰਬਰ ਪੀਰ ਰਹੇ ਨਾ ਕੋਇ ਖ਼ਲੀਫ਼ਾ, ਖ਼ੁਫ਼ੀਆ ਰਾਜ਼ ਨਾ ਕੋਇ ਛੁਪਾਈਆ। ਜਨ ਭਗਤਾਂ ਆਪਣਿਆਂ ਦੇ ਵਜ਼ੀਫ਼ਾ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖਾਂ ਕੋਲੋਂ ਹੁੰਦੀਆਂ ਨਹੀਂ ਬਹੁਤੀਆਂ ਤਾਰੀਫ਼ਾਂ, ਥੋੜ੍ਹੇ ਲੇਖੇ ਬਹੁਤੇ ਵਿਚ ਗਿਣਾਈਆ। ਤੂੰ ਤਾਰਨਹਾਰਾ ਬਾਲ ਅਜ਼ੀਜ਼ਾਂ, ਮਿਹਰ ਨਜ਼ਰ ਆਪਣੀ ਇਕ ਟਿਕਾਈਆ। ਸਾਚੇ ਭਗਤਾਂ ਕਰੇਂ ਰੀਝਾਂ, ਜਗਤ ਜਗਦੀਸ਼ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਇੱਕੀ ਕਹੇ ਮੈਂ ਕਿਉਂ ਬਣਾਈ ਨਿੱਕੀ, ਏਕੰਕਾਰ ਦੇ ਜਣਾਈਆ। ਪੁਰਖ ਅਕਾਲ ਕਹੇ ਤੂੰ ਕਲਜੁਗ ਖੇਲ ਲੈਣੀ ਨਜਿੱਠੀ, ਸਤਿਗੁਰ ਵੰਡ ਵੰਡਾਈਆ। ਡੂੰਘੀ ਧਾਰ ਦੀ ਅਨੋਖੀ ਚਿੱਠੀ, ਚਿੱਠੀਆਂ ਦਾ ਮਾਲਕ ਲਏ ਖੁਲ੍ਹਾਈਆ। ਜੋ ਅੰਦਰੋਂ ਬਾਹਰੋਂ ਚਿੱਟੀ, ਕਾਲਾ ਹਰਫ਼ ਲਿਖਿਆ ਨਾ ਕਿਸੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਬਖ਼ਸ਼ਣਹਾਰ ਸਰਨਾਈਆ। ਇੱਕੀ ਕਹੇ ਦੱਸ ਮੇਰੀ ਸੇਵਾ, ਚਰਨ ਕਵਲ ਸੀਸ ਨਿਵਾਈਆ । ਤੂੰ ਮਾਲਕ ਵਡ ਦੇਵੀ ਦੇਵਾ, ਦੇਵਤ ਸੁਰ ਤੇਰਾ ਧਿਆਨ ਲਗਾਈਆ। ਤੂੰ ਵਸਣਹਾਰਾ ਸਚਖੰਡ ਨਿਵਾਸੀ ਸਾਚੇ ਧਾਮ ਨਿਹਕੇਵਾ, ਨਿਹਚਲ ਧਾਮ ਡੇਰਾ ਲਾਈਆ। ਤੂੰ ਆਦਿ ਜੁਗਾਦੀ ਅਲਖ ਅਭੇਵਾ, ਅਗੰਮ ਅਥਾਹ ਤੇਰੀ ਬੇਪਰਵਾਹੀਆ। ਸਚ ਦਵਾਰ ਦਾ ਗੁਰਮੁਖ ਸਾਚੇ ਦੇ ਦੇ ਮੇਵਾ, ਅੰਮ੍ਰਿਤ ਰਸ ਅੰਮਿਉਂ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਦਇਆ ਕਮਾਈਆ। ਇੱਕੀ ਕਹੇ ਇੱਕੀਆਂ ਦਾ ਮਾਲਕ, ਸਰਗੁਣ ਨਿਰਗੁਣ ਨਜ਼ਰੀ ਆਈਆ। ਜਿਸ ਦਾ ਰੂਪ ਸ੍ਰਿਸ਼ਟ ਸਬਾਈ ਖ਼ਾਲਕ, ਖ਼ਾਲਸ ਗੁਰਮੁਖ ਰਿਹਾ ਜਗਾਈਆ । ਸਦਾ ਸੁਹੇਲਾ ਬਣ ਕੇ ਪਾਲਕ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਹਰਿਜਨ ਸੁਹੇਲੇ ਉਠਾ ਕੇ ਆਪਣੇ ਬਾਲਕ, ਬਾਲਮੀਕ ਨਾਲੋਂ ਅਗੇ ਲਏ

ਲੰਘਾਈਆ। ਜਿਥੇ ਨਾਮ ਦੀ ਸਚ ਅਦਾਲਤ, ਅਦਲ ਇਕੋ ਇਕ ਜਣਾਈਆ। ਗੁਰਮੁਖਾਂ ਲੇਖਾ ਪਾਰ ਕਰੇ ਬਿਨ ਸਿਫ਼ਾਰਸ਼, ਸਿਰ ਆਪਣਾ ਹੱਥ ਟਿਕਾਈਆ। ਦੂਸਰ ਕਰੇ ਨਾ ਕੋਈ ਮੁਜ਼ਾਹਮਤ, ਮਿਸਲ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਵਡੀ ਬੇਪਰਵਾਹੀਆ। ਇੱਕੀ ਕਹੇ ਕੀ ਮੇਰੀ ਸੇਵਾ ਕੋਈ ਗੁਰਮੁਖਾਂ ਦੇ ਗੱਟ, ਕੰਨੀ ਲੜੀ ਤੰਦ ਬੰਧਾਈਆ । ਜਿਸ ਦਾ ਲੇਖਾ ਨਾ ਜਾਵੇ ਛੁਟ, ਛੁੱਟੇ ਸਰਬ ਲੋਕਾਈਆ। ਭਗਤ ਭਗਵਾਨ ਦੋਹਾਂ ਦਾ ਉਜਲ ਹੋਵੇ ਮੁਖ, ਸੁਖ ਸਾਗਰ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਇੱਕੀ ਦਾ ਅਗਲਾ ਏਕਾ, ਭਗਤਾਂ ਦੇਵੇ ਸਾਚੀ ਟੇਕਾ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ।

੨੪ ਪੋਹ ੨੦੨੧ ਬਿਕ੍ਰਮੀ ਪ੍ਰੀਤਮ ਸਿੰਘ ਦੇ ਨਵਿਤ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਦੋ ਜਹਾਨ ਕਹਿਣ ਦੇਖੋ ਬਿਪ ਦਾ ਮਿਟਿਆ ਸਦਮਾ, ਸੁਦਾਮੇ ਸਧਰ ਪੂਰ ਕਰਾਈਆ। ਸਚ ਸਰਨਾਈ ਮਿਲੀ ਵਿਚ ਕ਼ਦਮਾਂ, ਕ਼ੁਦਰਤ ਦਾ ਕ਼ਾਦਰ ਹੋਏ ਸਹਾਈਆ। ਮਾਣ ਦਵਾ ਦੇ ਵਿਚੋਂ ਕੋਟਨ ਕੋਟ ਅਰਬਾਂ ਪਦਮ ਪਦਮਾਂ, ਪਦ ਇਕੋ ਇਕ ਦਿਤਾ ਦਰਸਾਈਆ। ਅਬਿਨਾਸ਼ੀ ਕਰਤੇ ਸ੍ਰੀ ਭਗਵਾਨ ਨਾਮ ਅਗੰਮਾ ਸੁਣਾਇਆ ਨਗ਼ਮਾ, ਧੁਰ ਦਾ ਢੋਲਾ ਆਪ ਜਣਾਈਆ। ਸਚ ਸਰਨਾਈ ਚਰਨ ਧੂੜ ਕਰਾਇਆ ਮਜਨਾ, ਦੁਰਮਤ ਮੈਲ ਰਹੀ ਨਾ ਰਾਈਆ। ਸਚ ਦਵਾਰ ਹਰਿ ਕਰਤਾਰ ਕਿਰਪਾ ਧਾਰ ਅਲਖ ਅਗੰਮ ਅਥਾਹ ਆਪੇ ਸਦਣਾ, ਦੇਵਣਹਾਰ ਸਚੀ ਵਡਿਆਈਆ। ਪ੍ਰੇਮ ਪ੍ਰੀਤੀ ਸਾਚੀ ਨੀਤੀ ਅੰਦਰ ਕਰੇ ਮਗਨਾ, ਜੋਤੀ ਨੂਰ ਜ਼ਾਹਰ ਜ਼ਹੂਰ ਏਕੰਕਾਰ ਕਰ ਰੁਸ਼ਨਾਈਆ। ਮਹਲ ਅਟਲ ਉਚ ਮਨਾਰ ਬਹਾਇਆ ਅਦਨਾ, ਨੀਚੋਂ ਊਚ ਬਖ਼ਸ਼ਣਹਾਰ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਬ੍ਰਹਿਮੰਡ ਖੰਡ ਕਹਿਣ ਵੇਖੋ ਬਿਪ, ਜਿਸ ਦੀ ਬਿਪਤਾ ਰਹੀ ਨਾ ਰਾਈਆ। ਪੁਰਖ ਅਕਾਲ ਪ੍ਰਭ ਮਿਲਿਆ ਇਕੋ ਪਿਤ, ਪਤਿਪਰਮੇਸ਼ਵਰ ਵੱਡੀ ਵਡਿਆਈਆ । ਜਿਸ ਦਾ ਵਖਰਾ ਨਿਰਾਲਾ ਅਨੋਖਾ ਸਭ ਤੋਂ ਹਿਤ, ਹਿਤਕਾਰੀ ਹੋ ਕੇ ਜੋੜ ਜੁੜਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਮੇਲਾ ਕਰੇ ਨਿਤ, ਨਵਿਤ ਆਪਣੀ ਖੇਲ ਖਿਲਾਈਆ। ਦੋ ਜਹਾਨ ਸ੍ਰੀ ਭਗਵਾਨ ਰਖੇ ਸਾਇਆ ਹੇਠ, ਅਗਨੀ ਤੱਤ ਪੋਹ ਨਾ ਸਕੇ ਰਾਈਆ। ਜੁਗ ਜਨਮ ਦਾ ਲਹਿਣਾ ਦੇਣਾ ਦੇਵਣਹਾਰਾ ਹੱਥੋ ਹੱਥ, ਧੁਰ ਦਾ ਲੇਖਾ ਝੋਲੀ ਪਾਈਆ। ਬੋਧ ਅਗਾਧਾ ਸ਼ਬਦ ਅਨਾਦਾ ਸਾਹਿਬ ਸੁਲਤਾਨ ਪੁਰਖ ਸਮਰਥ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਧੁਰ ਸੰਦੇਸ਼ਾ ਨਰ ਨਿਰੰਕਾਰਾ ਇਕ ਅਕੇਲਾ ਇਕ ਦੇਵੇ ਦੱਸ, ਅੰਤਰ ਆਤਮ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿੰਦੇ ਵੇਖੋ ਬਿਪ ਦਾ ਮੀਤ, ਹਰਿ ਕਰਤਾ ਨਜ਼ਰੀ ਆਈਆ । ਜੋ ਆਦਿ ਜੁਗਾਦਿ ਜੁਗ ਚੌਕੜੀ ਵਸੇ ਸਦਾ ਅਤੀਤ, ਤ੍ਰੈਗੁਣ ਲੇਖਾ ਰਿਹਾ ਮੁਕਾਈਆ। ਜੋ ਸਦਾ ਸਹਾਰਾ ਨੀਚਣ ਨੀਚ, ਨੀਕਣ ਨੀਕੇ ਵੱਡੇ ਵਡ ਦਏ ਬਣਾਈਆ। ਜਿਸ ਦੇ ਵਿਚ ਇਕ ਤੌਫ਼ੀਕ਼, ਮਿਹਰ ਨਜ਼ਰ ਮੁਹੱਬਤ ਵਿਚ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁਰ ਅਵਤਾਰ ਕਹਿਣ ਪੈਗ਼ੰਬਰ ਵੇਖੋ ਜਗਤ ਦਲਿਦ੍ਰੀ, ਜਿਸ ਘਰ ਦੀਵਾ ਬਾਤੀ ਨਜ਼ਰ ਕੋਇ ਨਾ ਆਈਆ । ਜਿਸ ਨੂੰ ਜਗਤ ਜਹਾਨ ਕਹਿੰਦਾ ਇਸ ਦੀ ਕਾਇਆ ਬਿਗੜੀ, ਸੁਹੱਪਣ ਨਜ਼ਰ ਕੋਇ ਨਾ ਆਈਆ। ਇਕ ਦਿਨ ਬਿਪ ਖਾਣ ਲਗਾ ਸੀ ਖਿਚੜੀ, ਚਾਵਲ ਮੋਠਾਂ ਨਾਲ ਰਲਾਈਆ। ਓਧਰੋਂ ਅੱਠਾਂ ਗੁਰਮੁਖਾਂ ਦੀ ਟੋਲੀ ਨਿਕਲੀ, ਆਏ ਵਾਹੋ ਦਾਹੀਆ। ਉਹਨਾਂ ਸੁਦਾਮੇ ਦੀ ਕੁੱਲੀ ਪੁੱਛ ਲਈ, ਆਂਢ ਗੁਆਂਢ ਦਿਤੀ ਜਣਾਈਆ। ਗ੍ਰਹਿ ਆ ਕੇ ਓਸੇ ਦੇ ਵਸਤ ਮੰਗ ਲਈ, ਅਗੇ ਆਪਣੀ ਝੋਲੀ ਡਾਹੀਆ। ਸਾਡਾ ਭੁਖਿਆਂ ਦਾ ਕੋਈ ਸੰਗ ਦਈਂ, ਤ੍ਰਿਸ਼ਨਾਂ ਤ੍ਰਿਪਤ ਮਿਟਾਈਆ। ਜੋ ਕੁੱਛ ਪੱਕਾ ਸੋ ਸਾਡੇ ਹਿੱਸੇ ਡੰਗ ਦਈਂ, ਨੇਤਰ ਰੋ ਕੇ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੰਗੀ ਮੰਗ ਬਿਪ ਦਵਾਰ, ਆਪਣੀ ਝੋਲੀ ਡਾਹੀਆ। ਉਸਦੇ ਘਰ ਖਿਚੜੀ ਦੇ ਚਮਚੇ ਚਾਰ, ਸਵਾ ਪਾਉ ਨਜ਼ਰੀ ਆਈਆ। ਬ੍ਰਾਹਮਣ ਕਰਕੇ ਨਿਮਸਕਾਰ, ਦੋਏ ਜੋੜ ਸੀਸ ਨਿਵਾਈਆ। ਪਹਿਲੋਂ ਤੁਹਾਨੂੰ ਲਵਾਂ ਖੁਆਲ, ਫਿਰ ਆਪਣਾ ਪੇਟ ਭਰਾਈਆ। ਅੱਠਾਂ ਨੂੰ ਇਕੋ ਦਿਤਾ ਥਾਲ, ਪ੍ਰੇਮ ਨਾਲ ਹੱਥ ਫੜਾਈਆ। ਓਹਨਾਂ ਵਿਚੋਂ ਇਕ ਤੇਰਾਂ ਸਾਲ ਦਾ ਸੀ ਬਾਲ, ਜੋ ਰੋ ਕੇ ਦਏ ਦੁਹਾਈਆ। ਮੈਨੂੰ ਭੁਖ ਨੇ ਕੀਤਾ ਨਿਢਾਲ, ਮੇਰੀ ਤ੍ਰਿਸ਼ਨ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਓਧਰੋਂ ਛੋਟਾ ਗਿਆ ਬਿਟਰ, ਆਪਣਾ ਮੁਖ ਭਵਾਈਆ। ਓਧਰੋਂ ਉਡਦਾ ਆ ਗਿਆ ਇਕ ਤਿੱਤਰ, ਕੋਲ ਬਹਿ ਕੇ ਰਾਗ ਅਲਾਈਆ। ਤਿਸ ਦਾ ਸਭ ਤੋਂ ਵਡਾ ਮਿਤਰ, ਕ੍ਰਿਸ਼ਨਾ ਨਜ਼ਰੀ ਆਈਆ। ਇਹ ਓਸੇ ਵਿਚ ਰਲ ਕੇ ਹੋਇਆ ਉਹਦਾ ਖਿੱਚੜ, ਜਿਹੜੀ ਖਿਚੜੀ ਤੁਹਾਨੂੰ ਰਿਹਾ ਖਵਾਈਆ। ਵਿਚੋਂ ਚੌਂਹ ਨੇ ਕਿਹਾ ਤੈਨੂੰ ਕਿਹੜਾ ਫ਼ਿਕਰ, ਤੂੰ ਘਰ ਦੀ ਸਵਾਣੀ ਵਾਂਗ ਰਿਹਾ ਸਮਝਾਈਆ। ਪਤਾ ਨਹੀਂ ਉਹ ਸੁਦਾਮੇ ਗਿਆ ਵਿਸਰ, ਯਾਦ ਵਿਚ ਯਾਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਤਿੱਤਰ ਕਹੇ ਮੈਂ ਦੇਵਾਂ ਭਾਖਿਆ, ਫ਼ਰਮਾਣਾ ਧੁਰ ਜਣਾਈਆ। ਜੋ ਮੇਰੇ ਸਾਹਿਬ ਮੈਨੂੰ ਆਖਿਆ, ਸੋ ਭਗਤ ਦਵਾਰੇ ਦਿਤਾ ਦ੍ਰਿੜਾਈਆ। ਸੁਣ ਰੋਣ ਵਾਲੇ ਨਿੱਕੇ ਕਾਕਿਆ, ਤੁਹਾਨੂੰ ਚੌਹਾਂ ਦਿਆਂ ਸਮਝਾਈਆ। ਤੁਹਾਡਾ ਹਿੱਸਾ ਲਹਿਣਾ ਦੇਣਾ ਬਾਕਿਆ, ਲੋਕਮਾਤ ਨਜ਼ਰੀ ਆਈਆ। ਜਿਸ ਵੇਲੇ ਕਲਜੁਗ ਅੰਤ ਆਵੇ ਪੁਰਖ ਅਬਿਨਾਸ਼ਿਆ, ਨਿਰਗੁਣ ਆਪਣਾ ਫੇਰਾ ਪਾਈਆ। ਓਸ ਵੇਲੇ ਤੁਹਾਡਾ ਸੁਦਾਮਾ ਬਣੇ ਬਾਪਿਆ, ਜਗਤ ਪਿਤਾ ਅਖਵਾਈਆ। ਜੋ ਤੁਸਾਂ ਮੈਨੂੰ ਸਵਾਣੀ ਰੂਪ ਆਖਿਆ, ਚੌਹਾਂ ਦਾ ਨਾਤਾ ਨਾਰੀ ਰੂਪ ਵਖਾਈਆ। ਜੋ ਬੈਠੇ ਚੁਪ ਚਪਾਤਿਆ, ਮਾਣਖ ਵਿਚੋਂ ਮਾਣਸ ਦੇਹੀ ਲੈਣ ਪਲਟਾਈਆ। ਅੱਠਾਂ ਦਾ ਹੋਵੇ ਇਕੋ ਬਾਪਿਆ, ਸਿਰ ਸਭ ਦੇ ਹੱਥ ਰਖਾਈਆ। ਓਧਰੋਂ ਆਈ ਅਗੰਮੀ ਆਵਾਜ਼ਿਆ, ਤਿੱਤਰ ਚੁਪ ਕਰਾਈਆ। ਨਾ ਬੋਲ ਸਚੀ ਭਾਸ਼ਿਆ, ਭਾਖਿਆ ਅਗਲੀ ਨਾ ਕੋਈ ਸਮਝਾਈਆ। ਤੇਰਾ ਲਹਿਣਾ ਇਕ ਵਾਰ ਪਹਿਲੋਂ ਗੁਰ ਦਸਮੇਸਿਆ, ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਤਿੱਤਰ ਕਿਹਾ ਕੀ ਆਈ ਆਵਾਜ਼, ਮੈਨੂੰ ਸਮਝ ਲਗੀ ਨਾ ਰਾਈਆ। ਮੇਰੇ ਮਾਲਕ ਖੋਲ੍ਹ ਦੇ ਰਾਜ਼, ਪੜਦਾ ਦੇ ਉਠਾਈਆ। ਤੇਰੇ ਅਗੇ ਮੇਰੀ ਅਰਦਾਸ, ਬੇਨੰਤੀ ਕਰ ਜਣਾਈਆ। ਧੁਰ ਦਰਗਾਹੀ ਹੁਕਮ ਆਇਆ ਸਾਚ, ਭਗਤ ਦਵਾਰ ਵਰ ਸਰਾਪ ਦੇਣ ਦੀ ਕੀਤੀ ਕਿਉਂ ਵਡਿਆਈਆ। ਇਸ ਦਾ ਲਹਿਣਾ

ਸਤਿਗੁਰ ਹਾਥ, ਗੁਰ ਗੁਰ ਲੇਖਾ ਦਏ ਮੁਕਾਈਆ। ਤੇਰਾ ਮੂਲ ਚੁਕੌਣਾ ਗੋਬਿੰਦ ਬਾਜ਼, ਬਾਜ਼ੀ ਆਪਣੇ ਹੱਥ ਰਖਾਈਆ। ਉਸਦਾ ਅਗਲਾ ਖੇਲ ਤਮਾਸ਼, ਸਚ ਦਏ ਵਡਿਆਈਆ। ਨੀਚਾਂ ਵਿਚੋਂ ਬਿਪ ਦਾ ਸਾਥ, ਸਗਲਾ ਨਜ਼ਰੀ ਆਈਆ। ਅਗੇ ਗੋਬਿੰਦ ਜਾਏ ਆਖ, ਧੁਰ ਸੰਦੇਸ਼ ਸੁਣਾਈਆ। ਜਿਸ ਵੇਲੇ ਮੇਰਾ ਪੁਰਖ ਅਕਾਲ ਆਵੇ ਬਾਪ, ਪਤਿਪਰਮੇਸ਼ਵਰ ਵੇਸ ਵਟਾਈਆ। ਓਸ ਵੇਲੇ ਇਹਦਾ ਵੱਡਾ ਕਰੇ ਪਰਤਾਪ, ਸਿਰ ਆਪਣਾ ਹੱਥ ਰਖਾਈਆ। ਚਰਨ ਪ੍ਰੀਤੀ ਦੇ ਕੇ ਬਣਾਵੇ ਦਾਸ, ਸੇਵਕ ਸਾਚੀ ਸੇਵ ਕਮਾਈਆ। ਮੰਜ਼ਲ ਚਾੜ੍ਹ ਕੇ ਆਪਣੇ ਘਾਟ, ਪੰਧ ਅਗਲਾ ਪਿਛਲਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਤਿੱਤਰ ਕਿਹਾ ਹੱਥ ਜੋੜ, ਨਮੋ ਨਮੋ ਸੀਸ ਨਿਵਾਈਆ। ਗੋਬਿੰਦ ਮੇਰੀ ਤੇਰੇ ਹੱਥ ਡੋਰ, ਜੋੜੀ ਧੁਰ ਦੀ ਲਏ ਜੁੜਾਈਆ। ਜੇ ਤੇਰੇ ਬਿਨਾ ਕੋਈ ਹੋਰ, ਉਸਦਾ ਪੱਲੂ ਦੇ ਫੜਾਈਆ । ਮੈਨੂੰ ਓਸੇ ਦੀ ਲੋੜ, ਜੋ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਓਧਰੋਂ ਖਿਚੜੀ ਰਹੀ ਬੋਲ, ਆਪਣਾ ਹਾਲ ਸੁਣਾਈਆ। ਮੈਨੂੰ ਥਾਲ ਵਿਚੋਂ ਕਢ ਕੇ ਪਾ ਦਿਉ ਵਿਚ ਕੌਲ, ਹਿਸਾ ਅੱਠਵਾਂ ਬਾਹਰ ਕਢਾਈਆ। ਬਾਕੀ ਖਾਵੋ ਇਕ ਇਕ ਚੌਲ, ਮੋਠਾਂ ਦਾਣਾ ਮੁਖ ਨਾ ਕੋਇ ਲਗਾਈਆ। ਮੈਂ ਸਚ ਜਣਾਵਾਂ ਆਪਣਾ ਅੰਦਰ ਫੋਲ, ਧੁਰ ਦਾ ਭੇਵ ਸੁਣਾਈਆ। ਜਿਸ ਵੇਲੇ ਕਲਜੁਗ ਅੰਤ ਅਬਿਨਾਸ਼ੀ ਕਰਤਾ ਉਪਰ ਆਵੇ ਧੌਲ, ਧਰਨੀ ਉਤੇ ਫੇਰਾ ਪਾਈਆ। ਜੋਤੀ ਜਾਤਾ ਹੋ ਕੇ ਜਾਏ ਮੌਲ, ਹਰ ਘਟ ਵਾਸੀ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਅੱਠੇ ਖਾਵਣ ਦਾਣਾ ਇਕ ਇਕ, ਅੱਠਾਂ ਤੱਤਾਂ ਮਾਣ ਗਵਾਈਆ। ਸਚ ਦਵਾਰਿਉਂ ਮੰਗ ਕੇ ਭਿਖ, ਝੋਲੀ ਅਗੇ ਡਾਹੀਆ। ਅਬਿਨਾਸ਼ੀ ਕਰਤੇ ਮਿਹਰਵਾਨ ਲੇਖਾ ਦੇ ਲਿਖ, ਲਹਿਣਾ ਮੂਲ ਚੁਕਾਈਆ। ਤੇਰਾ ਦਰਸ਼ਨ ਕਰੀਏ ਨਿਤ, ਨਿਜ ਨੇਤਰ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਖਿਚੜੀ ਕਹੇ ਮੈਂ ਬਣਕੇ ਭੱਪਾ, ਭਲਾ ਦਿਤਾ ਜਣਾਈਆ। ਭੱਪੇ ਦਾ ਅਖ਼ੀਰੀ ਅੱਖਰ ਪੱਪਾ, ਪੱਪੇ ਦਾ ਕੰਨਾ ਪਾਲ ਸਿੰਘ ਦਏ ਵਡਿਆਈਆ। ਜਿਸ ਦਾ ਕਿਸੇ ਨੂੰ ਨਹੀਂ ਕੁਛ ਪਤਾ, ਪਤਿਪਰਮੇਸ਼ਵਰ ਇਕੋ ਗੰਢ ਪਵਾਈਆ। ਉਹਦਾ ਲੇਖਾ ਬੰਸ ਸਰਬੰਸ ਸਭਾ, ਅੱਬਾ ਇਕੋ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਵੇਖ ਵਖਾਈਆ। ਖਿਚੜੀ ਕਹੇ ਮੈਂ ਬਣਕੇ ਗਈ ਮਿਲ, ਆਪਣਾ ਰੂਪ ਵਟਾਈਆ। ਮੇਰਾ ਕੋਈ ਸਮਝ ਨਾ ਸਕੇ ਦਿਲ, ਦਲੀਲ ਕੀਹਦੇ ਨਾਲ ਰਖਾਈਆ। ਮੈਨੂੰ ਖਾਣ ਵਾਲਿਓ ਕਰਿਓ ਕੋਈ ਨਾ ਢਿਲ, ਇਕੋ ਢੋਲਾ ਲੈਣਾ ਗਾਈਆ। ਪਰੇ ਹਟਾ ਕੇ ਕੂੜੀ ਸਿਲ, ਪਰਦਾ ਓਹਲਾ ਲੈਣਾ ਉਠਾਈਆ। ਕਰ ਪਰਕਾਸ਼ ਆਪਣੇ ਤਿਲ, ਜਲਵਾ ਜੋਤੀ ਦਰਸ਼ਨ ਪਾਈਆ। ਵੇਖਿਓ, ਬਚਨ ਕਰਕੇ ਨਾ ਜਾਇਉ ਹਿਲ, ਹਿੰਮਤ ਨਾਲ ਤੋੜ ਨਿਭਾਈਆ। ਅਗੰਮ ਅਥਾਹ ਪ੍ਰਭ ਕਾ ਖੇਲ, ਹਰਿ ਕਰਤਾ ਆਪ ਖਿਲਾਈਆ। ਬੇਸ਼ਕ ਵਸਣਹਾਰਾ ਧਾਮ ਨਵੇਲ, ਘਟ ਘਟ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਓਧਰੋਂ ਤਿੱਤਰ ਬੋਲਕੇ ਕਰੇ ਵਾਅਦਾ, ਮੈਂ ਧੁਰ ਦੀ ਕਥਾ ਦਿਆਂ ਸੁਣਾਈਆ। ਜਿਸ ਵਿਚੋਂ ਮੈਨੂੰ ਨਜ਼ਰੀ ਆਏ ਫ਼ਾਇਦਾ, ਸੋ ਕਹਾਣੀ ਦਿਆਂ ਸਮਝਾਈਆ। ਮੇਰਾ ਗੋਬਿੰਦ ਨਾਲ ਹੋਇਆ ਮੁਆਇਦਾ, ਨਾਤਾ ਸਕੇ ਨਾ ਕੋਇ ਤੁੜਾਈਆ।

ਸਾਹਿਬ ਸਤਿਗੁਰ ਦਾ ਇਕੋ ਕ਼ਾਇਦਾ, ਅਸਲ ਅਸੂਲ ਸਕੇ ਨਾ ਕੋਇ ਬਦਲਾਈਆ। ਬੇਸ਼ਕ ਤਨ ਮਾਟੀ ਕਰਕੇ ਹੋਣਾ ਅਲਾਹਿਦਾ, ਆਤਮ ਪਰਮਾਤਮ ਜੋੜ ਜੁੜਾਈਆ। ਕਲਜੁਗ ਅੰਤ ਜਿਸ ਵੇਲੇ ਗੋਬਿੰਦ ਪਰਮ ਪੁਰਖ ਦਾ ਬਣਕੇ ਔਣਾ ਨੁਮਾਇੰਦਾ, ਲੋਕਮਾਤ ਵੇਸ ਵਟਾਈਆ। ਓਸ ਵੇਲੇ ਬਿਪ ਸੁਦਾਮੇ ਗੋਬਿੰਦ ਨਾਲ ਮਿਲ ਕੇ ਇਕੋ ਹੋਣਾ ਦਾਦਾ, ਦੂਜਾ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਖਿਚੜੀ ਵਿਚ ਆ ਗਏ ਤਿੰਨ ਰੋੜ, ਜੋ ਆਪਣੀ ਆਵਾਜ਼ ਸੁਣਾਈਆ। ਪ੍ਰਭੂ ਆਪਣੇ ਨਾਲ ਜੋੜ, ਜੋੜੀ ਧੁਰ ਦੀ ਲੈ ਬਣਾਈਆ। ਜਾਂ ਭਗਤ ਦਵਾਰੇ ਛੋੜ, ਦੂਜੇ ਹੱਥ ਨਾ ਕਿਸੇ ਫੜਾਈਆ। ਸਾਡਾ ਕੋਈ ਮਾਣਸਾਂ ਵਰਗਾ ਨਹੀਂ ਬੋਲ, ਰਸਨਾ ਜਿਹਵਾ ਨਜ਼ਰ ਕੋਇ ਨਾ ਆਈਆ। ਜੇ ਬਿਪ ਸੁਆਣੀ ਸਾਨੂੰ ਲਿਆ ਘੋਲ, ਚਾਵਲ ਵਿਚ ਮਿਲਾਈਆ। ਤੂੰ ਕੱਢਕੇ ਬਾਹਰ ਅਡੋਲ, ਆਪਣੇ ਚਰਨ ਦੇਣੀ ਸਰਨਾਈਆ। ਸਾਡਾ ਤੋਲ ਕੇ ਜਾਣਾ ਤੋਲ, ਤੁਲ੍ਹਾ ਆਪਣਾ ਨਾਮ ਵਖਾਈਆ । ਵੇਖੀਂ ਮਾਤ ਨਾ ਦੇਵੀਂ ਵਰੋਲ, ਸਾਡੀ ਕ਼ੀਮਤ ਕਿਸੇ ਨਾ ਪਾਈਆ। ਸਾਡੇ ਧੰਨ ਭਾਗ ਜੇ ਆਏ ਤੇਰੇ ਕੋਲ, ਤਿੰਨਾਂ ਨੂੰ ਦੇਣੀ ਇਕ ਸ਼ਰਨਾਈਆ। ਓਨੇ ਚਿਰ ਨੂੰ ਸੁਦਾਮੇ ਆਪਣੀ ਗਠੜੀ ਲਈ ਖੋਲ੍ਹ, ਜਿਸ ਵਿਚ ਨੌ ਦਾਣੇ ਜੌਂ ਰਿਹਾ ਟਿਕਾਈਆ। ਉਸ ਹੌਲੀ ਜਿਹੀ ਕਿਹਾ ਬੋਲ, ਆਪਣਾ ਬਚਨ ਸੁਣਾਈਆ। ਤੁਹਾਨੂੰ ਤਿੰਨਾਂ ਨੂੰ ਵਿਚੋਂ ਵਰੋਲ, ਅਗੇ ਆਪਣੀ ਗੰਢ ਬੰਨ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਤਿੰਨੇ ਰੋੜ ਸੁਦਾਮੇ ਫੜ, ਆਪਣੀ ਗੰਢ ਬੰਧਾਈਆ। ਪੁਰਖ ਅਕਾਲ ਕਿਹਾ ਵੇਖੀਂ ਨਾ ਜਾਈਂ ਛਡ, ਪੱਲੂ ਝਾੜ ਵਖਾਈਆ। ਬੇਸ਼ਕ ਇਹਨਾਂ ਦਾ ਤਨ ਮਾਟੀ ਨਹੀਂ ਹੱਡ, ਖ਼ਾਕੀ ਰੂਪ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤੇ ਕਿਹਾ ਸੁਦਾਮੇ ਇਹਨਾਂ ਨਾਲ ਚਲਣੀ ਤੇਰੀ ਯਦ, ਕਲਜੁਗ ਅੰਤ ਮਿਲੇ ਵਡਿਆਈਆ। ਮੈਂ ਨਿਰਗੁਣ ਹੋ ਕੇ ਆਵਾਂ ਭੱਜ, ਬਣ ਕੇ ਪਾਂਧੀ ਰਾਹੀਆ। ਇਹ ਜੋ ਸੱਜਣ ਬੈਠੇ ਅੱਠ, ਅੱਠਾਂ ਨਾਤਾ ਤੇਰੇ ਨਾਲ ਜੁੜਾਈਆ। ਤੇਰੇ ਸਤਾਰੇ ਬਣਾ ਕੇ ਅੱਖ, ਪਰਤਖ ਦਿਆਂ ਵਖਾਈਆ । ਚਾਰ ਚਾਰ ਦੀ ਵੰਡ ਵਖ, ਇਸਤਰੀ ਪੁਰਸ਼ ਨਜ਼ਰੀ ਆਈਆ। ਧੀ ਪੁੱਤਰ ਬਣਾ ਕੇ ਨਤ, ਧੁਰ ਦਾ ਲੇਖਾ ਦਿਆਂ ਮੁਕਾਈਆ। ਆਪ ਵਸਾਂ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਮੇਲ ਮਿਲਾ ਕੇ ਨਾਲ ਰਵਿਦਾਸ, ਰਸਤਾ ਆਪਣਾ ਇਕ ਸਮਝਾਈਆ। ਇਕ ਪ੍ਰਭ ਨੂੰ ਲੋੜ ਖ਼ਾਸ, ਆਪਣੀ ਗ਼ਰਜ਼ ਦਏ ਜਣਾਈਆ। ਜਿਸ ਵੇਲੇ ਕਲਜੁਗ ਆਈ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਓਸ ਵੇਲੇ ਬਣੌਣੀ ਇਕ ਜਮਾਤ, ਚਾਰ ਵਰਨਾਂ ਜੋੜ ਜੁੜਾਈਆ। ਜਿਸ ਦੀ ਗੋਬਿੰਦ ਪਹਿਲੋਂ ਗਾ ਕੇ ਜਾਏ ਗਾਥ, ਅੱਖਰਾਂ ਨਾਲ ਪੜ੍ਹਾਈਆ। ਇਹ ਤਿੱਤਰ ਮਾਰ ਕੇ ਜਾਏ ਨਾਲ ਬਾਜ਼, ਫੇਰ ਮਿਤਰ ਦਏ ਬਣਾਈਆ । ਉਹ ਮਿਤਰ ਸਿੰਘ ਵਰਿਆਮ, ਜਿਸ ਦਾ ਤੇਰਾ ਜੋੜ ਜੁੜਾਈਆ। ਦੂਰ ਦੁਰਾਡਾ ਛਡ ਕੇ ਆਇਆ ਗਾਮ, ਪ੍ਰੇਮ ਪ੍ਰੀਤੀ ਇਕ ਵਖਾਈਆ। ਦੋਹਾਂ ਦਾ ਮਾਲਕ ਸ੍ਰੀ ਭਗਵਾਨ, ਅਭੁਲ ਭੁਲ ਕਦੇ ਨਾ ਜਾਈਆ। ਅਗੇ ਖੇਲ ਇਕ ਮਹਾਨ, ਕਲਜੁਗ ਵੇਲਾ ਵਕ਼ਤ ਦਏ ਗਵਾਹੀਆ। ਵੀਹ ਸੌ ਇੱਕੀ ਹੋਇਆ ਪਰਧਾਨ, ਬਲ ਆਪਣਾ ਆਪ ਪਰਗਟਾਈਆ। ਛੱਬੀ ਪੋਹ ਖੇਲ ਨੌਜਵਾਨ, ਨੌਬਤ ਆਪਣਾ ਨਾਮ ਜਣਾਈਆ । ਸਤਾਈ ਪੋਹ ਬਣਾ ਕੇ ਵਿਧਾਨ, ਸਾਚੀ ਸਿਖਿਆ ਦਏ ਸਮਝਾਈਆ। ਪਾਲ ਸਿੰਘ ਦਾ ਸੁਤ ਨੌਜਵਾਨ, ਗੋਬਿੰਦ ਰੰਗ ਰੰਗਾਈਆ। ਗੋਬਿੰਦ ਬਾਲੇ ਕਰ ਪਰਵਾਨ, ਦੋ ਨੀਹਾਂ ਹੇਠ ਦਬਾਈਆ। ਦੋਹਾਂ ਨੂੰ ਦੇ ਕੇ ਸਚਾ

ਮਾਣ, ਇੱਕੀ ਸੇਰ ਦਾ ਅੰਮ੍ਰਿਤ ਰਸ ਪਹਿਲੋਂ ਉਹਨਾਂ ਮੁਖ ਲਗਾਈਆ। ਫੇਰ ਰਵਿਦਾਸ ਚੁਮਾਰੇ ਮਿਲ ਕੇ ਤੁਸਾਂ ਅੰਮ੍ਰਿਤ ਕਰਨਾ ਪਾਨ, ਪੰਜ ਪੰਜ ਵਾਰ ਰਸਨਾ ਨਾਲ ਛੁਹਾਈਆ। ਪੰਜਾਂ ਪਿਆਰਿਆਂ ਮਿਲ ਕੇ ਗੌਣਾ ਗਾਨ, ਧੁਰ ਦਾ ਢੋਲਾ ਇਕ ਅਲਾਈਆ। ਇੱਕੀਆਂ ਏਕਾ ਵਾਰ ਕਰੇ ਪਰਵਾਨ, ਇੱਕੀ ਇੱਕੀ ਜੋੜ ਜੁੜਾਈਆ। ਜਿਸ ਵੇਲੇ ਇੱਕੀ ਕਰੌਣ ਇਸ਼ਨਾਨ, ਓਸੇ ਵੇਲੇ ਇੱਕੀਆਂ ਕੋਲੋਂ ਇੱਕੀ ਸੇਰ ਪਾਣੀ ਬਾਹਰ ਲਏ ਕਢਾਈਆ। ਜੋ ਪਹਿਲੋਂ ਚਰਨ ਛੋਹੇ ਆਣ, ਅੰਮ੍ਰਿਤ ਬਣੇ ਭਗਵਾਨ, ਸੰਗਤ ਨੂੰ ਮਿਲੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਨਾਲ ਹੱਥ ਵਿਚ ਉਠੌਣਾ ਸੱਤ ਰੰਗ ਨਿਸ਼ਾਨ, ਸਿੰਘ ਪ੍ਰੀਤਮ ਤੇਰੀ ਸੇਵਾ ਇਕ ਲਗਾਈਆ। ਭੁਲ ਨਾ ਜਾਣਾ ਬਣ ਨਾਦਾਨ, ਅਭੁਲ ਰਿਹਾ ਸਮਝਾਈਆ। ਓਸ ਵੇਲੇ ਤੇਰੇ ਕੋਲੋਂ ਇਕ ਰਸ ਲੈਣਾ ਖਾਣ, ਅੰਤਰ ਆਤਮ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਓਧਰੋਂ ਤਿੱਤਰ ਰੋ ਕੇ ਪਿਆ ਹਸ, ਆਪਣਾ ਹਾਲ ਸੁਣਾਈਆ । ਮੈਂ ਉਜੜ ਕੇ ਜਾਣਾ ਵਸ, ਦਰ ਘਰ ਸਾਚੇ ਸੋਭਾ ਪਾਈਆ। ਪ੍ਰਭ ਦਾ ਗੌਣਾ ਜਸ, ਢੋਲਾ ਨਾਮ ਜਣਾਈਆ। ਕਰੇ ਖੇਲ ਪੁਰਖ ਸਮਰਥ, ਮਹਿੰਮਾ ਅਕਥ ਦਏ ਜਣਾਈਆ। ਜਿਸ ਵੇਲੇ ਇੱਕੀ ਇੱਕੀ ਚਾਰ ਕੁੰਟ ਚਲਣਾ ਰਥ, ਗਰਦਸ਼ ਵਿਚ ਸਰਬ ਲੋਕਾਈਆ। ਉਸ ਵੇਲੇ ਕਦੀ ਕਦੀ ਪ੍ਰਭ ਖੋਲ੍ਹ ਕੇ ਦੋਵੇਂ ਅੱਖ, ਪਰਤਖ ਆਪਣਾ ਦਰਸ ਦਏ ਕਰਾਈਆ। ਜਿਨ੍ਹਾਂ ਚਮਕੌਰ ਵਿਚ ਆਇਆ ਰਖ, ਖੜਗ ਖੰਡਾ ਮੇਲ ਮਿਲਾਈਆ। ਉਹਨਾਂ ਦਾ ਪਰਦਾ ਲਾਹ ਕੇ ਝਟ, ਸਿਰ ਆਪਣਾ ਹੱਥ ਰਖਾਈਆ। ਹਰਿ ਸੰਗਤ ਦੇਵੇ ਦੱਸ, ਗੋਬਿੰਦ ਦਾ ਗੋਬਿੰਦ ਮੇਲ ਮਿਲਾਵੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਹਰਿ ਨਿਰੰਕਾਰਾ, ਅਭੁਲ ਭੁਲ ਕਦੇ ਨਾ ਜਾਈਆ। ਬਿਪ ਸੁਦਾਮੇ ਤੇਰਾ ਵਿਹਾਰਾ, ਵਿਵਹਾਰੀ ਆਪ ਕਰਾਈਆ। ਨੌਬਤਾਂ ਵਾਲਾ ਨਾਮ ਨਗਾਰਾ, ਤੁਰੀਆ ਵਾਲਾ ਰਾਗ ਸੁਣਾਈਆ। ਕਲੀਆਂ ਵਾਲਾ ਕਲ ਅਵਤਾਰਾ, ਕਲ ਕਲੇਸ਼ ਦਏ ਮਿਟਾਈਆ। ਰਵਿ ਦਾ ਮੀਤ ਮੁਰਾਰਾ, ਦਾਸਾਂ ਦਾ ਦਾਸ ਵੇਸ ਵਟਾਈਆ। ਕਵੀਆਂ ਦਾ ਸਹਾਰਾ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਬਿਪ ਸੁਦਾਮਾ ਹੋ ਕੇ ਚੁਪ, ਅੰਤਰ ਧਿਆਨ ਲਗਾਈਆ। ਬਿਨ ਰਸਨਾ ਜਿਹਵਾ ਹਲਾਇਆਂ ਲਿਆ ਪੁਛ, ਪ੍ਰਭੂ ਕੀ ਰਿਹਾ ਤੂੰ ਗਾਈਆ। ਕੀ ਜੋ ਕੁਛ ਕਿਹਾ ਇਹ ਸਚਮੁਚ, ਕਿ ਵਲ ਛਲ ਕਰਕੇ ਰਿਹਾ ਸੁਣਾਈਆ। ਸ੍ਰੀ ਭਗਵਾਨ ਕਿਹਾ ਇਸ ਵਿਚ ਝੂਠ ਨਹੀਂ ਤੁਛ, ਤਿਲ ਮਾਤਰ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਮੈਂ ਨਿਰਗੁਣ ਧਾਰੋਂ ਆਇਆ ਉਠ, ਲੋਕਮਾਤ ਫੇਰਾ ਪਾਈਆ। ਭਗਤ ਵਛਲ ਹੋ ਕੇ ਜਾਵਾਂ ਤੁਠ, ਮਿਹਰ ਨਜ਼ਰ ਨਾਲ ਤਰਾਈਆ। ਪਿਛਲਾ ਲਹਿਣਾ ਦੇਣਾ ਇਸੇ ਤਰਾ ਨਿਬੇੜਾਂ ਹੋ ਕੇ ਚੁਪ, ਰੌਲਾ ਜਗਤ ਨਾ ਕੋਇ ਰਖਾਈਆ । ਇਹਨਾਂ ਦਾ ਨਾਤਾ ਤੇਰੇ ਨਾਲ ਜੋੜਾਂ ਧੀਆਂ ਪੁਤ, ਜੋ ਅੱਠੇ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲੇਖਾ ਲਿਖ ਲਿਖ ਸਭ ਦੀ ਝੋਲੀ ਪਾਈਆ।

੨੫ ਪੋਹ ੨੦੨੧ ਬਿਕ੍ਰਮੀ ਸਵੇਰੇ ਪੰਜ ਵਜੇ ਹਰਿ ਭਗਤ ਦਵਾਰ ਜੇਠੂਵਾਲ

ਪੰਝੀ ਪੋਹ ਕਹੇ ਮੈਨੂੰ ਯਾਦ ਆਈ ਉਹ ਪੰਝੀ, ਵੀਹ ਸੌ ਬਾਰਾਂ ਬਿਕ੍ਰਮੀ ਪਿੱਛੇ ਧਿਆਨ ਲਗਾਈਆ। ਉਨੀਂ ਹਾੜ ਜਿਨ੍ਹਾਂ ਨੂੰ ਵਸਤ ਵੰਡੀ, ਸਚ ਭੰਡਾਰਾ ਇਕ ਵਰਤਾਈਆ। ਜਨ ਭਗਤ ਚਲਾ ਕੇ ਮਾਰਗ ਸਿੱਧੀ ਡੰਡੀ, ਡੰਡੌਤ ਧੁਰ ਦੀ ਦਿਤੀ ਸਿਖਾਈਆ। ਸੰਤ ਸੁਹੇਲੇ ਚਾੜ੍ਹ ਕੇ ਚੰਦ ਨੌਚੰਦੀ, ਦੋ ਜਹਾਨ ਕਰੀ ਰੁਸ਼ਨਾਈਆ। ਅੰਤਰ ਕਢ ਕੇ ਵਾਸਨਾ ਗੰਦੀ, ਸਚ ਸੁਗੰਧੀ ਵਿਚ ਭਰਾਈਆ। ਪੁਰਖ ਅਕਾਲ ਨਾਲ ਮਿਲਣ ਦੀ ਲਾ ਕੇ ਪਾਬੰਦੀ, ਬੰਦੀਖ਼ਾਨੇ ਸਰਬ ਤੁੜਾਈਆ। ਢੋਲਾ ਸੁਣਾ ਕੇ ਸੋਹੰ ਛੰਦੀ, ਸੋਹਣਾ ਰੂਪ ਦਿਤਾ ਬਦਲਾਈਆ। ਬਿਨ ਮੰਗਿਆਂ ਵਸਤ ਝੋਲੀ ਪਾਈ ਅਨਮੰਗੀ, ਵੱਡੇ ਵੱਡੀ ਕੀਤੀ ਬੇਪਰਵਾਹੀਆ। ਅਬਿਨਾਸ਼ੀ ਕਰਤੇ ਸਭ ਤੋਂ ਲਗੀ ਖੇਲ ਇਹ ਚੰਗੀ, ਜੋ ਅਚਰਜ ਆਪਣੀ ਆਪ ਕਰਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਅਕੱਠੇ ਕਰਕੇ ਸਾਰੇ ਬਣਾਏ ਸੰਗੀ, ਸਗਲਾ ਸੰਗ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦਰ ਦਰਵੇਸ਼ ਰਹੇ ਮੰਗੀ, ਅਲਖ ਅਗੋਚਰ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਪੰਝੀ ਪੋਹ ਕਹੇ ਮੇਰਾ ਦੋ ਪੰਜ ਦਾ ਮੇਲਾ, ਸਰਗੁਣ ਪੰਜਾਂ ਨਾਲ ਦੇਵੇ ਵਡਿਆਈਆ। ਲੇਖਾ ਮੁਕਣਾ ਗੁਰ ਚੇਲਾ, ਚੇਲਾ ਗੁਰੂ ਇਕੋ ਘਰ ਨਜ਼ਰੀ ਆਈਆ। ਨਵ ਨੌ ਚਾਰ ਪਿੱਛੋਂ ਹੋਇਆ ਵਕ਼ਤ ਸੁਹੇਲਾ, ਸੁਹੰਜਣੀ ਘੜੀ ਖ਼ੁਸ਼ੀ ਵਖਾਈਆ। ਜੋਬਨਵੰਤਾ ਹਰਿ ਅਲਬੇਲਾ, ਬਲਧਾਰੀ ਆਪਣੀ ਕਲ ਵਰਤਾਈਆ। ਵਸਣਹਾਰਾ ਧਾਮ ਨਵੇਲਾ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਪੰਝੀ ਕਹੇ ਦੋ ਪੰਜ ਦਾ ਯਾਰ, ਨਿਰਗੁਣ ਨਿਰੰਕਾਰ ਨਜ਼ਰੀ ਆਈਆ। ਜਿਸ ਦਾ ਹੁਕਮ ਸਦਾ ਜੁਗ ਚਾਰ, ਚੌਕੜ ਬੈਠੀ ਸੀਸ ਝੁਕਾਈਆ। ਜਿਸ ਨੂੰ ਸਜਦੇ ਕਰਦੇ ਗੁਰ ਅਵਤਾਰ, ਪੀਰ ਪੈਗ਼ੰਬਰ ਚਰਨ ਧਿਆਨ ਰਖਾਈਆ। ਜਿਸਦੇ ਵਿਸ਼ਨ ਬ੍ਰਹਮਾ ਸ਼ਿਵ ਬਰਖ਼ੁਰਦਾਰ, ਨੱਢੇ ਬਾਲੇ ਸੇਵ ਲਗਾਈਆ। ਉਹ ਸੁਣਨ ਸੰਦੇਸ਼ਾ ਏਕੋ ਵਾਰ, ਹਰਿ ਕਰਤਾ ਆਪ ਜਣਾਈਆ। ਸਚਖੰਡ ਦਾ ਸਚ ਵਿਹਾਰ, ਲੋਕਮਾਤ ਰਿਹਾ ਪਰਗਟਾਈਆ। ਜਿਸਦਾ ਲਹਿਣਾ ਇਕ ਤੋਂ ਦੋ ਦੋ ਤੋਂ ਚਾਰ, ਚਾਰ ਦਾ ਮਾਲਕ ਇਕ ਅਖਵਾਈਆ। ਪੂਰਬ ਕਰਜ਼ ਦੇਣਾ ਉਤਾਰ, ਵਸਤ ਅਮੋਲਕ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਪੰਝੀ ਪੋਹ ਕਹੇ ਮੈਂ ਲਾਇਆ ਪੰਜਾ, ਸ਼ਹਾਦਤ ਪਿਛਲੀ ਦਿਆਂ ਜਣਾਈਆ। ਜਿਸ ਵੇਲੇ ਦੀਨ ਦਿਆਲ ਕਿਰਪਾਲ ਪ੍ਰਭ ਠਾਕਰ ਗੋਬਿੰਦ ਦਿਤਾ ਇਕ ਅਨੰਦਾ, ਅਨੰਦ ਆਪਣੇ ਵਿਚੋਂ ਪਰਗਟਾਈਆ। ਸਚ ਸਿੰਘਾਸਣ ਸੁਹਾ ਕੇ ਇਕ ਮੰਜਾ, ਮਜਲਸ ਆਪਣੇ ਨਾਲ ਲਗਾਈਆ। ਇਕ ਨਾਨਕ ਇਕ ਸੁਰੰਗਾ, ਇਕ ਤਾਰ ਸਤਾਰ ਹਿਲਾਈਆ। ਇਕ ਸਾਹਿਬ ਸੂਰਾ ਸਰਬੰਗਾ, ਹੁਕਮੀ ਹੁਕਮ ਵਰਤਾਈਆ। ਇਕ ਮੰਜ਼ਲ ਪੌੜੀ ਡੰਡਾ, ਅਗੰਮ ਅਥਾਹ ਵਖਾਈਆ। ਇਕ ਰਵਿਦਾਸ ਵਾਲਾ ਸੁੱਕਾ ਮੰਡਾ, ਟੁਕੜਾ ਹਿੱਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੰਝੀ ਪੋਹ ਕਹੇ ਇਕ ਦਿਨ ਆਈ ਪੰਝੀ ਪੋਹ ਦੀ ਰੈਣ, ਰਾਮ ਦਸਰਥ ਬੇਟੇ ਮਿਲੀ ਵਡਿਆਈਆ। ਸੀਤਾ ਸਵਾਣੀ ਉਠ ਕੇ ਆਈ ਕਹਿਣ, ਰਘੁਨਾਥ, ਬੇਨੰਤੀ ਇਕ ਸੁਣਾਈਆ। ਮੈਂ ਕੁਛ ਨੇਤਰ ਤਕਿਆ ਨੈਣ, ਪਤਾ ਨਹੀਂ ਕੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨਕ ਸਪੁੱਤਰੀ ਕਿਹਾ ਜਿਸ ਵੇਲੇ ਹੋਏ ਸਵਾ ਪੰਜ, ਮੇਰੇ ਅੰਤਰ ਅੰਤਰ ਨਜ਼ਰੀ ਇਹ ਕੁਛ ਆਈਆ। ਨਾਲੇ ਖ਼ੁਸ਼ੀ ਗ਼ਮੀ ਨਾਲੇ ਰੰਜ, ਨਾਲੇ ਹਸਤੀ ਵੇਖੀ ਬੇਪਰਵਾਹੀਆ। ਨਾਲੇ ਧਨੁਸ਼ ਚਿੱਲਾ ਵੇਖਿਆ ਤੀਰ ਕਮੰਦ, ਭੱਥਾ ਅਗੰਮ ਰੂਪ ਵਟਾਈਆ। ਮੈਂ ਨੂਰੀ ਨੂਰ ਚਮਕਦਾ ਵੇਖਿਆ ਚੰਦ, ਕਲਗੀ ਤੋੜਾ ਸੀਸ ਟਿਕਾਈਆ। ਮੈਂ ਵੇਖ ਕੇ ਹੋਈ ਅਨੰਦ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਤਕ ਕੇ ਵੇਖਿਆ ਉਹਦੀ ਇਕੋ ਨਾਲ ਗੰਢ, ਜਿਸ ਨੂੰ ਸਕੇ ਨਾ ਕੋਇ ਖੁਲ੍ਹਾਈਆ। ਅਗੇ ਉਹਦੇ ਹਿੱਸੇ ਟੁਕੜੇ ਕੀਤੇ ਚਾਰ ਵੰਡ, ਚੌਥਾ ਜੁਗ ਦਏ ਗਵਾਹੀਆ। ਦੋਹਾਂ ਨੂੰ ਨੀਹਾਂ ਹੇਠਾਂ ਦਿਤਾ ਦੱਬ, ਮੇਰੇ ਉਤੇ ਹੈਰਾਨੀ ਆਈਆ। ਦੋਹਾਂ ਨੂੰ ਧਾਰ ਤਲਵਾਰ ਦਿਤਾ ਕਟ, ਫਟ ਆਪਣਾ ਇਕ ਚਲਾਈਆ । ਮੈਂ ਵੇਖ ਕੇ ਸੀਨੇ ਉਤੇ ਰੱਖੇ ਹੱਥ, ਨੇਤਰ ਨੈਣ ਬੰਦ ਲਏ ਕਰਾਈਆ । ਇਹ ਕੀ ਖੇਲ ਪੁਰਖ ਸਮਰਥ, ਸਮਝ ਕੁਛ ਨਾ ਆਈਆ। ਅੱਗੋਂ ਆਈ ਇਕ ਆਵਾਜ਼, ਬੇਪਰਵਾਹ ਦਿਤਾ ਸਮਝਾਈਆ। ਕਲਜੁਗ ਵੇਖਾਂ ਖੇਲ ਤਮਾਸ਼, ਤ੍ਰੇਤਾ ਦੁਆਪਰ ਪੰਧ ਮੁਕਾਈਆ। ਸੁਤ ਦੁਲਾਰਾ ਕਰ ਕੇ ਇਕ ਪਰਕਾਸ਼, ਨੂਰ ਨੁਰਾਨਾ ਨੂਰ ਕਰ ਰੁਸ਼ਨਾਈਆ। ਗੋਬਿੰਦ ਕਰ ਕੇ ਦਾਸੀ ਦਾਸ, ਸੇਵਾ ਸਚ ਦ੍ਰਿੜਾਈਆ। ਅੰਤਮ ਪਰਗਟ ਹੋਵਾਂ ਆਪ, ਜੋਤੀ ਜਾਤਾ ਵੇਸ ਵਟਾਈਆ। ਭਗਤ ਸੁਹੇਲਾ ਬਣ ਕੇ ਬਾਪ, ਨਾਤਾ ਧੁਰ ਦਾ ਲਵਾਂ ਜੁੜਾਈਆ। ਸੰਤ ਸੁਹੇਲਾ ਹੋ ਕੇ ਸਾਖ਼ਿਆਤ, ਸੱਜਣ ਸਾਚੇ ਲਵਾਂ ਉਠਾਈਆ। ਬੀਸ ਇਕੀਸਾ ਹਰਿ ਜਗਦੀਸਾ ਪੁੱਛੇ ਫੇਰ ਵਾਤ, ਪਾਂਧੀ ਹੋ ਕੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੀਤਾ ਕਿਹਾ ਸੁਣ ਮੇਰੇ ਰਘੁਪਤ, ਰਘੁਨਾਥ ਦਿਆਂ ਜਣਾਈਆ। ਵਿਚੋਂ ਮੇਰੀ ਥੋੜਾ ਚਿਰ ਖੁਲ੍ਹੀ ਅੱਖ, ਮੈਂ ਵੇਖ ਵੇਖ ਹੈਰਾਨੀ ਆਪਣੇ ਅੰਦਰ ਲਿਆਈਆ। ਉਧਰੋਂ ਨੀਂਦ ਆ ਗਈ ਫੇਰ ਝਟ, ਮੈਨੂੰ ਸੁਰਤ ਰਹੀ ਨਾ ਰਾਈਆ। ਅਗਲਾ ਹੁਕਮ ਪੁਰਖ ਅਬਿਨਾਸ਼ੀ ਇਕ ਹੋਰ ਦਿਤਾ ਦੱਸ, ਭੇਵ ਅਭੇਦਾ ਭੇਵ ਖੁਲ੍ਹਾਈਆ । ਇਕੋ ਗ੍ਰਹਿ ਮੰਦਰ ਵਖਾਇਆ ਜੋ ਰਿਹਾ ਵਸ, ਬਾਕੀ ਖੇੜਾ ਨਜ਼ਰ ਕੋਇ ਨਾ ਆਈਆ। ਓਥੇ ਭਗਤ ਭਗਵਾਨ ਦਾ ਗੌਂਦੇ ਜਸ, ਸੋਹੰ ਨਾਮ ਸੁਣਾਈਆ। ਦੋ ਜਹਾਨਾਂ ਨਾਲੋਂ ਬੈਠੇ ਵਖ, ਵਖਰਾ ਡੇਰਾ ਲਾਈਆ। ਖ਼ੁਸ਼ੀਆਂ ਅੰਦਰ ਰਹੇ ਨਚ, ਪ੍ਰੇਮੀ ਤਾਲ ਵਜਾਈਆ। ਪ੍ਰਭੂ ਵੇਖਿਆ ਹੋਰ ਖੇਲ ਤਮਾਸ਼, ਅਚਰਜ ਲੀਲ੍ਹਾ ਹਰਿ ਜਣਾਈਆ। ਪਤਿ ਪਰਮੇਸ਼ਵਰ ਦੇਵੇ ਸਾਥ, ਇਕ ਗੋਬਿੰਦ ਨੂਰ ਸੰਗ ਮਿਲਾਈਆ। ਉਸ ਦਾ ਫੜ ਕੇ ਸੱਜਾ ਹੱਥ, ਸਾਜਨ ਲਿਆ ਬਣਾਈਆ। ਉਸ ਦੀ ਚੀਚੀ ਵਿਚੋਂ ਕੱਢਕੇ ਰਤ, ਰਤੀ ਰਤ ਲੇਖੇ ਪਾਈਆ। ਜਨ ਭਗਤਾਂ ਧੁਰ ਦਾ ਲੇਖਾ ਲਿਖ ਕੇ ਸਾਚੋ ਸਚ, ਸਚ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸੀਤਾ ਕਹੇ ਮੈਂ ਥੋੜੀ ਸੁੱਤੀ, ਮੇਰੀ ਸੁਰਤੀ ਕਿਸੇ ਦਿਤੀ ਸਮਝਾਈਆ। ਜਿਧਰ ਵੇਖਾਂ ਭਗਤਾਂ ਭਗਵਾਨ ਨਾਲ ਲਗੀ ਰੁਚੀ, ਸੀਤਾ ਰਾਮ ਨਾ ਕੋਇ ਧਿਆਈਆ। ਮੈਂ ਵੇਖਿਆ ਸਭ ਦੀ ਔਧ ਮੁਕੀ, ਘਨਈਆ ਬੰਸਰੀ ਨਾ ਕੋਇ ਸੁਣਾਈਆ । ਮੈਂ ਜਾਣਿਆ ਪੀਰ ਪੈਗ਼ੰਬਰਾਂ ਕ਼ੁਰਾਨਾਂ ਵਾਲੀ ਬਗ਼ਲੇ ਰਹਿ ਗਈ ਗੁੱਛੀ, ਮਸਲਾ ਪੜ੍ਹ ਨਾ ਕੋਇ ਸੁਣਾਈਆ। ਮੈਂ ਸਮਝਿਆ ਵੇਦਾਂ ਪੁਰਾਨਾਂ ਸ਼ਾਸਤਰਾਂ ਵਾਲੀ ਗਈ ਰੁੱਤੀ, ਬਹਾਰ ਖ਼ਿਜ਼ਾਂ ਰੂਪ ਵਟਾਈਆ। ਮੈਂ ਸਮਝਿਆ ਭਗਤ ਭਗਵਾਨ ਨਾਤਾ ਜੁੜਿਆ ਪਿਉ ਪੁੱਤੀਂ, ਪਤਿਪਰਮੇਸ਼ਵਰ ਆਪਣੇ ਰੰਗ ਰੰਗਾਈਆ । ਬ੍ਰਹਿਮੰਡ ਖੰਡ ਵੇਖੇ ਓਸ ਨੂੰ ਰਹੇ ਝੁਕੀ, ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਝੀ ਪੋਹ ਕਹੇ ਵਿਚੋਂ ਥੋੜ੍ਹੀ ਆਈ ਜਾਗ, ਢਾਈ ਸਕਿੰਟ ਸੋਝੀ ਪਾਈਆ। ਪ੍ਰਭ ਦਾ ਵੇਖਿਆ ਇਕ ਵੈਰਾਗ, ਭਗਤਾਂ ਪਿੱਛੇ ਨੀਰ ਵਹਾਈਆ। ਭਗਤਾਂ ਵੇਖਿਆ ਇਕ ਸੁਹਾਗ, ਜੋ ਪ੍ਰਭ ਦੀ ਓਟ ਤਕਾਈਆ। ਸ਼ਬਦ ਅਗੰਮੀ ਸੁਣੀ ਆਵਾਜ, ਮੈਨੂੰ ਰਹੀ ਸੁਣਾਈਆ। ਨਿਰਗੁਣ ਸਰਗੁਣ ਦਾ ਹੋਵੇ ਪਰਤਾਪ, ਦੂਆ ਪਹਿਲਾ ਦਏ ਗਵਾਹੀਆ। ਪੰਜਾਂ ਨਾਲ ਪੰਚ ਪੰਚਾਇਣ ਪਤਿਪਰਮੇਸ਼ਵਰ ਸਚ ਚਲੌਣਾ ਰਾਜ, ਦੋ ਜਹਾਨਾਂ ਹੁਕਮ ਮਨਾਈਆ। ਪੰਝੀ ਪੋਹ ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਹੁਕਮ ਸੰਦੇਸੇ ਨਾਲ ਰਖਾਏ ਸਾਥ, ਸਾਚਾ ਜੋੜ ਬਣਾਈਆ। ਉਠੋ ਵੇਖੋ ਮਾਰ ਝਾਤ, ਝਾਕੀ ਇਕੋ ਇਕ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਪਿਛੋਂ ਭਗਤਾਂ ਮਿਲੀ ਇਹ ਰਾਤ, ਜਿਨ੍ਹਾਂ ਨੂੰ ਰਾਤੀਂ ਸੁਤਿਆਂ ਅਰਸ਼ ਤੇ ਲਿਆ ਉਠਾਈਆ। ਪਰਭਾਤਾਂ ਵਿਚੋਂ ਆਈ ਉਹ ਪਰਭਾਤ, ਜੋ ਪ੍ਰਭੂ ਨੇ ਆਪਣੀ ਝੋਲੀ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਝੀ ਪੋਹ ਕਹੇ ਮੈਨੂੰ ਯਾਦ ਆਈ ਪਿਛਲੀ ਪੰਝੀ, ਜੋ ਭਗਤ ਦਵਾਰੇ ਗੁਰਮੁਖਾਂ ਮਿਲੀ ਵਡਿਆਈਆ । ਗ਼ਮੀ ਚੁਕਾ ਕੇ ਜਗਤ ਰੰਜੀ, ਪ੍ਰਭ ਰੰਜਸ਼ ਦਿਤੀ ਮਿਟਾਈਆ। ਖ਼ਾਨਾ ਤੋੜ ਕੇ ਕੂੜ ਕੁੜਿਆਰਾ ਬੰਦੀ, ਬੰਦਨਾ ਇਕੋ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਪੰਝੀ ਪੋਹ ਕਹੇ ਮੈਂ ਬਣ ਕੇ ਪੰਝੀ ਦੀ ਪੰਗਤ, ਲੋਕਮਾਤ ਬੈਠੀ ਆਸਣ ਲਾਈਆ। ਓਸ ਵੇਲੇ ਵੇਖੀ ਪਹਿਲੀ ਵਾਰ ਸੋਹਣੀ ਸੰਗਤ, ਜੋ ਗੁਰਮੁਖ ਰੂਪ ਨਜ਼ਰੀ ਆਈਆ। ਓਧਰੋਂ ਬ੍ਰਹਮਾ ਫਿਰਦਾ ਆਇਆ ਪੰਡਤ, ਧੁਰ ਸੰਦੇਸ਼ ਨਾਲ ਸੁਣਾਈਆ । ਜਿਸ ਦਾ ਲਹਿਣਾ ਜੇਰਜ ਅੰਡਜ, ਉਤਭੁਜ ਸੇਤਜ ਰਿਹਾ ਸਮਾਈਆ। ਉਸ ਦਾ ਇਕੋ ਚਲਣਾ ਮੰਤਰ, ਸਾਚੀ ਬਣਤਰ ਰਿਹਾ ਬਣਾਈਆ। ਭਗਤ ਸੁਹੇਲਾ ਹੋਣਾ ਅੰਤਰ, ਅੰਤਸ਼ਕਰਨ ਵੇਖ ਵਖਾਈਆ। ਕਰ ਪਰਕਾਸ਼ ਬ੍ਰਹਮ ਨਿਰੰਤਰ, ਜੋਤੀ ਜੋਤ ਡਗਮਗਾਈਆ। ਦੇ ਵਡਿਆਈ ਸਾਚੇ ਸੰਤਨ, ਗੁਰਮੁਖ ਆਪਣੇ ਰੰਗ ਰੰਗਾਈਆ। ਭਾਗ ਲਗਾਏ ਕਾਇਆ ਮਾਟੀ ਨਵ ਤਨ, ਦਹਿ ਦਿਸ਼ਾ ਭੇਵ ਚੁਕਾਈਆ। ਸੁਰਤ ਸਵਾਣੀ ਕਰੇ ਮਰਦਨ, ਮਦਦ ਆਪਣੀ ਨਾਲ ਉਠਾਈਆ। ਲੇਖੇ ਲਾਏ ਬਿਨਾ ਭੇਟ ਕਰਾਏ ਸੀਸ ਗਰਦਨ, ਬਲੀਦਾਨ ਆਪਣਾ ਆਪ ਕਰਾਈਆ । ਨੇਤਰ ਨੀਰ ਵਹਾ ਕੇ ਵੇਖੇ ਗੋਵਰਧਨ, ਆਪਣਾ ਮੁਖ ਸ਼ਰਮਾਈਆ। ਜਿਨ੍ਹਾਂ ਦੇ ਉਪਰ ਪੁਰਖ ਅਕਾਲ ਪਾਵੇ ਪੜਦਨ, ਓਨ੍ਹਾਂ ਤੱਤੀ ਵਾ ਨਾ ਲਾਗੇ ਰਾਈਆ। ਜਿਨ੍ਹਾਂ ਨੂੰ ਸ੍ਰੀ ਭਗਵਾਨ ਘਰ ਘਰ ਨੇਂਦਾ ਆਏ ਵਰਜਣ, ਭਗਤ ਭੰਡਾਰਾ ਦਏ ਖਵਾਈਆ । ਪਿਛਲਾ ਲੇਖਾ ਮੁਕ ਜਾਏ ਕ਼ਰਜ਼ਨ, ਮਕ਼ਰੂਜ਼ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਸੀਤਾ ਕਹੇ ਮੈਂ ਵੇਖਿਆ ਖੇਲ ਪ੍ਰਭ, ਪ੍ਰਭੂ ਦਿਆਂ ਜਣਾਈਆ। ਜਿਸ ਵੇਲੇ ਪੰਝੀ ਪੋਹ ਦੀ ਆਵੇ ਹੱਦ, ਕਲਜੁਗ ਅੰਤ ਦਏ ਗਵਾਹੀਆ। ਗੁਰ ਅਵਤਾਰ ਪੈਗ਼ੰਬਰ ਪ੍ਰਭ ਨੇ ਲਏ ਸੱਦ, ਸਾਥ ਮੈਨੂੰ ਹੁਕਮ ਸੁਣਾਈਆ। ਮੈਂ ਵੀ ਉਠ ਕੇ ਚਲਾਂ ਭੱਜ, ਆਪਣਾ ਪੰਧ ਮੁਕਾਈਆ । ਚਰਨੀ ਲਗਾਂ ਢਠ, ਧੂੜੀ ਟਿੱਕਾ ਲਾਈਆ। ਕੁਛ ਸੇਵਾ ਪ੍ਰਭੂ ਦੱਸ, ਦੋਏ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੀਤਾ ਕਹੇ ਮੈਂ ਹੁਕਮ ਸੁਣਿਆ ਸਤਿ, ਪੁਰਖ ਅਕਾਲ ਦਿਤਾ ਜਣਾਈਆ। ਜਿਸ ਵੇਲੇ ਵਕ਼ਤ ਸੁਹੰਜਣਾ ਆਵੇ ਵਤ, ਵਸਤ ਧੁਰ ਦੀ ਆਪ ਵਰਤਾਈਆ। ਭਗਤ ਸੁਹੇਲਾ ਹੋ ਪਰਗਟ, ਨਿਰਗੁਣ ਨੂਰ ਕਰੇ ਰੁਸ਼ਨਾਈਆ।

ਤੈਨੂੰ ਸੱਦਾ ਦੇ ਕੇ ਝਟ, ਧੁਰ ਦਾ ਹੁਕਮ ਮਨਾਈਆ। ਤੂੰ ਪਾਂਧੀ ਹੋ ਕੇ ਔਣਾ ਨਠ, ਘਰ ਸਾਚੇ ਫੇਰਾ ਪਾਈਆ। ਤੇਰਾ ਸੇਵਾ ਕਰਨ ਦਾ ਇਕੋ ਹਕ, ਤੈਨੂੰ ਦਿਆਂ ਜਣਾਈਆ। ਪਹਿਲੋਂ ਆਪਣਾ ਰਾਮ ਲਵੀਂ ਲਭ, ਜਿਸ ਦੇ ਨਾਲ ਨਾਤਾ ਤਨ ਜੁੜਾਈਆ। ਫੇਰ ਅਗੇ ਵੇਖੀਂ ਵਧ, ਆਪਣਾ ਪੰਧ ਮੁਕਾਈਆ। ਨਜ਼ਰੀ ਆਏ ਪੁਰਖ ਸਮਰਥ, ਦਾਤਾ ਦਾਨੀ ਸ਼ਹਿਨਸ਼ਾਹੀਆ। ਜਿਸ ਦਾ ਲਹਿਣਾ ਇੱਕੀ ਹੱਥ, ਇੱਕੀ ਇੱਕੀ ਵੰਡ ਵੰਡਾਈਆ। ਭਗਤਾਂ ਦੇਣਾ ਹਕ, ਭਗਵਨ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਨਾਲ ਸੇਵਾ ਦੱਸੇ, ਸਚ ਸਚ ਸਮਝਾਈਆ। ਜਿਸ ਵੇਲੇ ਇੱਕੀ ਗੁਰਮੁਖ ਹੋਵਣ ਇਕੱਠੇ, ਇਕ ਦੂਜਾ ਸੰਗ ਮਿਲਾਈਆ। ਪੁਰਖ ਅਬਿਨਾਸ਼ੀ ਨਿਰਗੁਣ ਸਰਗੁਣ ਖੇਲ ਕਰਨਾ ਸਮਰਥੇ, ਸਮਰਥ ਆਪਣਾ ਜੋੜ ਜੁੜਾਈਆ। ਗੋਬਿੰਦ ਦੇ ਅੰਦਰ ਹੋ ਕੇ ਵਸੇ, ਦੋਹਾਂ ਦਾ ਮੇਲਾ ਸਹਿਜ ਸੁਭਾਈਆ। ਅਗਲਾ ਮਾਰਗ ਇਕੋ ਦੱਸੇ, ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਤੇਰੀ ਸੇਵਾ ਦੱਸੇ ਨਿਰੰਕਾਰ, ਨਿਰਗੁਣ ਆਪ ਜਣਾਈਆ। ਜਿਸ ਵੇਲੇ ਕਿਰਪਾ ਕਰੇ ਸਤਿ ਕਰਤਾਰ, ਕਰਤਾ ਪੁਰਖ ਬੇਪਰਵਾਹੀਆ। ਇੱਕੀਆਂ ਨਾਲ ਕਰ ਪਿਆਰ, ਏਕਾ ਗੰਢ ਦਏ ਪੁਆਈਆ। ਧੁਰ ਦਾ ਹੁਕਮ ਦੱਸੇ ਸਰਕਾਰ, ਸਤਿ ਸਚ ਦਏ ਜਣਾਈਆ। ਦੋਹਾਂ ਦਾ ਲੇਖਾ ਵਿਚ ਸੰਸਾਰ, ਲਹਿਣਾ ਝੋਲੀ ਪਾਈਆ। ਤੂੰ ਆਪਣਾ ਲਹਿੰਗਾ ਲੈਣਾ ਸੁਆਰ, ਸਿਰ ਓਢਨ ਇਕ ਟਿਕਾਈਆ। ਓਧਰੋਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਹੋਵਨ ਤੇਰੇ ਨਾਲ, ਆਵਣ ਪੰਧ ਮੁਕਾਈਆ। ਜਲ ਭਰਿਆ ਸੁਹਾਵਾ ਹੋਵੇ ਤਾਲ, ਸਚ ਸੁਗੰਧ ਸਮਾਈਆ। ਤੁਸਾਂ ਹੌਲੀ ਹੌਲੀ ਜਨ ਭਗਤਾਂ ਵਿਚ ਮਿਲਣਾ ਆਣ, ਚੜ੍ਹਦੀ ਦਿਸ਼ਾ ਮੁਖ ਰਖਾਈਆ। ਜਿਸ ਵੇਲੇ ਪ੍ਰਭੂ ਦਾ ਹੋਣ ਲਗੇ ਇਸ਼ਨਾਨ, ਇੱਕੀ ਸੇਰ ਵੰਡ ਵੰਡਾਈਆ। ਤੂੰ ਓਸ ਵੇਲੇ ਚਰਨ ਮਲਣੇ ਆਣ, ਚਰਨੋਦਕ ਚੁਲੀ ਮੁਖ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੀਤਾ ਕਹੇ ਕਰ ਨਿਮਸਕਾਰ, ਪ੍ਰਭੂ ਤੇਰੀ ਸਰਨਾਈਆ। ਮੈਂ ਵੇਖਾਂ ਤੇਰਾ ਇਹ ਵਿਹਾਰ, ਕਲਜੁਗ ਅੰਤਮ ਸਰਨ ਮਿਲੇ ਸਰਨਾਈਆ। ਜਿਹੜਾ ਅੰਮ੍ਰਿਤ ਤੂੰ ਕਰਨਾ ਤਿਆਰ, ਰਸ ਆਪਣਾ ਵਿਚ ਭਰਾਈਆ। ਪਹਿਲੋਂ ਓਨ੍ਹਾਂ ਦੇਣਾ ਪਿਆਲ, ਜੋ ਤੇਰੇ ਹੋ ਕੇ ਆਪਣਾ ਆਪ ਤੇਰੀ ਭੇਟ ਚੜ੍ਹਾਈਆ। ਫੇਰ ਫਲ ਲਗੌਣਾ ਓਸ ਡਾਲ੍ਹ, ਜੋ ਗੋਬਿੰਦ ਬੂਟਾ ਗਿਆ ਲਗਾਈਆ। ਓਨ੍ਹਾਂ ਤੋਂ ਬਚਿਆ ਮੈਨੂੰ ਦੇਣਾ ਪਿਆਲ, ਓਸੇ ਨੂੰ ਆਪਣੀ ਝੋਲੀ ਖ਼ੁਸ਼ੀ ਨਾਲ ਪਾਈਆ। ਮੇਰਾ ਏਹੋ ਮੰਨ ਸਵਾਲ, ਬੇਨੰਤੀ ਇਕ ਜਣਾਈਆ। ਤੂੰ ਪਾਤਸ਼ਾਹਾਂ ਦਾ ਪਾਤਸ਼ਾਹ ਤੂੰ ਲੇਖੇ ਲੌਣੇ ਕੰਗਾਲ, ਕੋਝਿਆਂ ਕਮਲਿਆਂ ਗੋਦ ਉਠਾਈਆ। ਓਸ ਵੇਲੇ ਮੈਂ ਆਖਾਂ ਆਪਣੇ ਰਾਮ ਵੇਖ ਰਾਮ, ਉਹ ਰਾਮ ਸਭ ਦਾ ਪਿਤਾ ਮਾਈਆ। ਜਿਸ ਦੀ ਕਰੇ ਨਾ ਕੋਇ ਪਹਿਚਾਨ, ਜਗਤ ਗਿਆਨ ਨਾ ਕੋਇ ਦ੍ਰਿੜਾਈਆ। ਜਿਸ ਨੂੰ ਬਨਵਾਸ ਕੱਟਣਾ ਪਏ ਨਾ ਵਿਚ ਬੀਆਬਾਨ, ਜੰਗਲਾਂ ਵਿਚ ਨਾ ਡੇਰਾ ਲਾਈਆ। ਤਖ਼ਤ ਨਿਵਾਸੀ ਨੌਜਵਾਨ, ਜੋਬਨਮੱਤਾ ਇਕ ਅਖਵਾਈਆ। ਗੁਰ ਅਵਤਾਰਾਂ ਮਾਰ ਇਕ ਆਵਾਜ਼, ਰਾਮ ਰਾਮ ਦੇਣਾ ਸਮਝਾਈਆ। ਆਓ ਵੇਖੋ ਜਿਸ ਦੇ ਸੀਸ ਉਤੇ ਸੋਹਣਾ ਤਾਜ, ਤਾਜਾਂ ਵਾਲਿਓ ਤਜਰਬਾ ਇਹਦੇ ਕੋਲ ਬੇਪਰਵਾਹੀਆ। ਸਾਰੇ ਰਲ ਮਿਲ ਕਰੋ ਆਦਾਬ, ਅਦਬ ਨਾਲ ਸੀਸ ਨਿਵਾਈਆ। ਜਿਸ ਪੰਝੀ ਪੋਹ ਦੀ ਸਾਰੀ ਰਾਤ, ਦੋ ਜਹਾਨਾਂ ਵਿਚ ਫਿਰ ਫਿਰ ਆਪਣੀ ਖ਼ੁਸ਼ੀ ਵਖਾਈਆ। ਜਨਕ ਸਪੁਤਰੀ ਕਹੇ ਮੇਰੀ ਰੱਖੀਂ ਲਾਜ, ਪਿਛਲੀ

ਯਾਦ ਜਿਸ ਨੂੰ ਚੇਤੇ ਆਈਆ। ਮੇਰਾ ਪੂਰਾ ਕੀਤਾ ਖ਼ਵਾਬ, ਸੁਫ਼ਨਾ ਸਚ ਰਿਹਾ ਵਖਾਈਆ। ਦੁਆਪਰ ਨਾ ਖੁੱਲ੍ਹੀ ਆਂਖ, ਕਲਜੁਗ ਅੰਤ ਲਿਆ ਜਗਾਈਆ। ਮੈਂ ਭਗਤਾਂ ਦੀ ਹੋ ਕੇ ਦਾਸੀ ਦਾਸ, ਭਗਤ ਦਵਾਰੇ ਸਾਚੀ ਸੇਵ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲਾ ਲੇਖਾ ਅਗੇ ਖੋਲ੍ਹੇ ਆਪ, ਜਿਸ ਦਾ ਸਭ ਤੋਂ ਵੱਡਾ ਪਰਤਾਪ, ਜਾਪ ਇਕੋ ਇਕ ਜਪਾਈਆ।