ਪੁਸਤਕਾਲਾਭਾਗ ੧੮

੨੫ ਪੋਹ ੨੦੨੧ ਬਿਕ੍ਰਮੀ ਅਮਰਜੀਤ ਸਿੰਘ, ਸੁਰਜੀਤ ਸਿੰਘ ਦੇ ਨਵਿਤ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਪੱਚੀ ਪੋਹ ਸਚਖੰਡ ਨਿਵਾਸੀ ਸਾਰੇ ਵੇਖਣ, ਸ਼ਬਦ ਸਿੰਘਾਸਣ ਧਿਆਨ ਲਗਾਈਆ। ਯਾਦ ਕਰਨ ਪੂਰਬ ਸਵਾ ਰਤੀ ਕੇਸਰ, ਜਿਸ ਦਾ ਲੇਖਾ ਪ੍ਰਭ ਦੇ ਹੱਥ ਨਜ਼ਰੀ ਆਈਆ। ਵੀਹ ਸੌ ਪੰਦਰਾਂ ਬਿਕ੍ਰਮੀ ਜਿਸ ਦਾ ਭੇਵ ਖੁਲ੍ਹਾਇਆ ਥਾਨੇਸਰ, ਧੁਰ ਦਾ ਰਾਗੀ ਨਾਦ ਸੁਣਾਈਆ। ਓਸ ਦਾ ਅੰਤਮ ਚੁਕਣਾ ਲੇਖਣ, ਲੇਖਾ ਆਪਣੇ ਹੱਥ ਜਣਾਈਆ। ਦੂਰ ਦੁਰਾਡਾ ਚਲ ਕੇ ਆਇਆ ਨੇਤ ਨੇਤਨ, ਨਿਜ ਗ੍ਰਹਿ ਆਪਣਾ ਡੇਰਾ ਲਾਈਆ । ਜੁਗ ਚੌਕੜੀ ਲਹਿਣਾ ਆਇਆ ਨਬੇੜਨ, ਝਗੜਾ ਦੋ ਜਹਾਨ ਮੁਕਾਈਆ। ਧੁਰ ਦਾ ਗੇੜਾ ਆਇਆ ਗੇੜਨ, ਲੱਖ ਚੁਰਾਸੀ ਲਠ ਭਵਾਈਆ। ਭਗਤ ਸੁਹੇਲੇ ਆਇਆ ਮੇਲਣ, ਗੁਰ ਚੇਲੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਬ੍ਰਹਿਮੰਡ ਖੰਡ ਵੇਖਣ ਉਹ ਸਵਾ ਰਤੀ, ਜਿਸ ਦੀ ਰਤ ਗੋਬਿੰਦ ਨਾਲ ਰੰਗਾਈਆ। ਜਿਸ ਦਾ ਮਾਲਕ ਇਕੋ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ । ਜਿਸ ਦੀ ਗੁਰਮੁਖ ਸੁਆਣੀ ਸੱਚੀ ਸਖ਼ੀ, ਭਗਤ ਸੁਹੇਲੀ ਨਜ਼ਰੀ ਆਈਆ। ਜਿਸ ਦੇ ਕੋਲ ਪਵਣ ਅਗੰਮੀ ਪੱਖੀ, ਸਾਂਤਕ ਸਤਿ ਸਤਿ ਵਰਤਾਈਆ । ਜਿਸ ਦਾ ਹੁਕਮ ਸੰਦੇਸ਼ਾ ਸਾਰੇ ਆਈ ਦੱਸੀ, ਦਹਿ ਦਿਸ਼ਾ ਕਰ ਪੜ੍ਹਾਈਆ। ਜਿਸ ਦੇ ਪਿੱਛੇ ਜੰਗਲ ਜੂਹ ਉਜਾੜ ਪਹਾੜ ਫਿਰਦੇ ਰਹੇ ਜਪੀ ਤਪੀ ਹਠੀ, ਜੋਗ ਅਭਿਆਸ ਜਗਤ ਕਮਾਈਆ। ਜਿਸ ਦੇ ਹੁਕਮੇ ਅੰਦਰ ਖਾਣੀ ਬਾਣੀ ਚਾਰ ਜੁਗ ਲਿਖੀ, ਲਿਖਤ ਭਵਿਖਤ ਨਾਲ ਰਖਾਈਆ। ਤਿਸ ਸਾਹਿਬ ਦੀ ਸਭ ਨੇ ਵੇਖਣ ਔਣਾ ਨਿਰਾਲੀ ਸਿੱਖੀ, ਜਿਸ ਦੀ ਸਮਝ ਕਿਸੇ ਨਾ ਆਈਆ। ਓਸੇ ਵੇਲੇ ਗੋਬਿੰਦ ਪੜ੍ਹ ਕੇ ਸੁਣੌਣੀ ਉਹ ਅਗੰਮੀ ਚਿੱਠੀ, ਜਿਸ ਦੀਆਂ ਸਤਰਾਂ ਅੰਕ ਨਾ ਕੋਇ ਬਣਾਈਆ। ਜਿਸ ਦੇ ਹੁਕਮੇ ਅੰਦਰ ਅਰਜਨ ਤਪਿਆ ਭੱਠੀ, ਤੱਤੀ ਰੇਤ ਸੀਸ ਪਵਾਈਆ। ਜਿਸ ਦੇ ਹੁਕਮੇਂ ਅੰਦਰ ਗੋਬਿੰਦ ਬੱਚੇ ਨੀਹਾਂ ਹੇਠ ਗਿਆ ਰੱਖੀ, ਨਿਉਂ ਨਿਉਂ ਬੈਠਾ ਸੀਸ ਨਿਵਾਈਆ। ਉਸ ਦਾ ਖੇਲ ਵੇਖਣਾ ਸਭ ਨੇ ਅੱਖੀਂ, ਲੋਚਨ ਨੈਣ ਅੱਖ ਖੁਲ੍ਹਾਈਆ। ਜਿਸ ਦਾ ਰਾਗ ਕਿਸੇ ਨਾ ਗੌਣਾ ਭਟ ਭੱਟੀ, ਭਟਕਣਾ ਸਭ ਦੀ ਆਪ ਮਿਟਾਈਆ। ਜਿਸ ਦਾ ਨਾਮ ਕਿਸੇ ਨਾ ਮਿਲਣਾ ਵਿਚੋਂ ਹੱਟੀ, ਬਣ ਵਣਜਾਰਾ ਆਪ ਵਰਤਾਈਆ। ਜਿਸ ਦੀ ਇਕੋ ਸ਼ਬਦ ਸਰੂਪੀ ਮੱਤੀ, ਮਤ ਮਤਾਂਤਰ ਹੋਰ ਨਾ ਕੋਈ ਰਖਾਈਆ। ਜਿਸ ਦੀ ਪੜ੍ਹਨ ਵਾਲੀ ਅਗੰਮੀ ਪੱਟੀ, ਢੋਲਾ ਇਕੋ ਇਕ ਸੁਣਾਈਆ। ਜਿਸ ਦੀ ਕੁੱਲੀ ਕਦੀ ਨਾ ਢਠੀ, ਛੱਪਰੀ ਛੰਨ ਨਾ ਕੋਈ ਬਦਲਾਈਆ। ਸੋ ਸਾਹਿਬ ਸੁਵਾਮੀ ਹਰਿਸੰਗਤ ਕਰਕੇ ਕੱਠੀ, ਇਕੱਠੀ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਭਗਤ ਜਨ ਕੇਸਰ ਸਵਾ ਰਤੀ ਰਹੇ ਤਕ, ਚਾਰ ਜੁਗ ਦੇ ਧਿਆਨ ਲਗਾਈਆ। ਕਿਸ ਬਿਧ ਭਗਤਾਂ ਮਿਲੇ ਹਕ, ਪੁਰਖ

ਅਬਿਨਾਸ਼ੀ ਦਏ ਵਡਿਆਈਆ। ਜਿਸ ਦੀ ਕਰਨੀ ਕਰ ਕਰ ਗਏ ਥਕ, ਥਕਾਵਟ ਵਿਚ ਬੈਠੀ ਸਰਬ ਲੋਕਾਈਆ। ਉਹ ਖੇਲ ਕਰੇ ਸਮਰਥ, ਮਹਿੰਮਾ ਅਕਥ ਦਏ ਦ੍ਰਿੜਾਈਆ। ਜਿਸ ਦਾ ਲੇਖਾ ਇੱਕੀ ਹੱਥ, ਏਕੰਕਾਰ ਆਪਣੀ ਖੇਲ ਖਿਲਾਈਆ । ਸੀਤਾ ਸੁਆਣੀ ਜੋ ਰਹੀ ਦੱਸ, ਨੇਤਰ ਨੈਣ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਓਧਰੋਂ ਕੇਸਰ ਸਵਾ ਰਤੀ ਲਏ ਅੰਗੜਾਈ, ਆਪਣੀ ਅੱਖ ਖੁਲ੍ਹਾਈਆ। ਚੌਥੇ ਜੁਗ ਮੇਰੀ ਵਾਰੀ ਆਈ, ਵਾਰਤਾ ਆਪਣੀ ਰਿਹਾ ਦ੍ਰਿੜਾਈਆ। ਪੁਰਖ ਅਬਿਨਾਸ਼ੀ ਖੇਲ ਰਚਾਈ, ਰਚ ਰਚ ਵੇਖੇ ਸਚਾ ਮਾਹੀਆ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਹਿਣਾ ਰਿਹਾ ਚੁਕਾਈ, ਦੇਣਾ ਸਭ ਦੀ ਝੋਲੀ ਪਾਈਆ । ਭਗਤ ਸੁਹੇਲੇ ਰਿਹਾ ਮਿਲਾਈ, ਅੰਗੀਕਾਰ ਆਪ ਅਖਵਾਈਆ। ਗੋਬਿੰਦ ਮੇਲਾ ਸਹਿਜ ਸੁਭਾਈ, ਧੁਰ ਦਰਗਾਹੀ ਆਪ ਕਰਾਈਆ। ਸੁਤ ਦੁਲਾਰੇ ਦਏ ਵਡਿਆਈ, ਦੂਲ੍ਹਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਲੇਖੇ ਪਾਈਆ। ਸਵਾ ਰਤੀ ਕਹੇ ਮੈਂ ਆਸਾ ਪੁੰਨੀ, ਆਸ਼ਾ ਹੋਰ ਵਧਾਈਆ। ਪ੍ਰਭ ਠਾਕਰ ਮਿਲਿਆ ਵਡ ਗੁਣ ਗੁਣੀ, ਗਹਿਰ ਗੰਭੀਰ ਵਡੀ ਵਡਿਆਈਆ। ਜਿਸ ਨੇ ਪੁਕਾਰ ਸਚ ਦਵਾਰੇ ਸੁਣੀ, ਰਹਿਮਤ ਰਹਿਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸਵਾ ਰਤੀ ਕਹੇ ਮੈਂ ਦੱਸਾਂ ਪਿਆਰ, ਆਦਿ ਜੁਗਾਦੀ ਦਿਆਂ ਜਣਾਈਆ। ਜਿਸ ਵੇਲੇ ਨਵ ਨੌ ਚਾਰ ਪਿੱਛੋਂ ਆਵੇ ਕਲ ਕਲਕੀ ਅਵਤਾਰ, ਨਿਹਕਲੰਕਾ ਆਪਣਾ ਨਾਉਂ ਧਰਾਈਆ। ਗੋਬਿੰਦ ਦੁਲਾਰਾ ਹੋਵੇ ਨਾਲ, ਘਰ ਮੇਲਾ ਸਹਿਜ ਸੁਭਾਈਆ। ਭਗਤ ਸੁਹੇਲੇ ਲਏ ਉਠਾਲ, ਗੁਰਮੁਖ ਆਣ ਜਗਾਈਆ । ਸਚ ਦਵਾਰੇ ਲਏ ਬਹਾਲ, ਮੰਦਰ ਇਕ ਵਧਾਈਆ। ਲੇਖ ਚੁਕਾ ਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਦਏ ਵਡਿਆਈਆ। ਮੁਰੀਦਾਂ ਪੁੱਛੇ ਮੁਰਸ਼ਦ ਹਾਲ, ਹਾਲਤ ਸਭ ਦੀ ਖੋਜ ਖੁਜਾਈਆ। ਚਾਰ ਜੁਗ ਦੇ ਚਾਰੇ ਲਾਲ, ਗੋਬਿੰਦ ਆਪਣਾ ਪਰਦਾ ਲਾਹੀਆ। ਦੋ ਨੀਹਾਂ ਹੇਠ ਸਵਾਲ, ਭਗਤ ਦਵਾਰ ਸੋਭਾ ਪਾਈਆ। ਉਤੇ ਰਖ ਕੇ ਚਾਰ ਮੀਨਾਰ, ਚਾਰੋਂ ਰੰਗ ਦਏ ਰੰਗਾਈਆ। ਲਾਲ ਗੁਲਾਲਾ ਨਜ਼ਰੀ ਆਵੇ ਦੋ ਜਹਾਨ, ਖ਼ੂਨ ਰਤ ਨਾਲ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤਕਦੇ ਰਹੇ ਵਾਰੋ ਵਾਰ, ਵਾਰਤਾ ਆਪਣੀ ਨਾਲ ਸੁਣਾਈਆ। ਜਿਸ ਵੇਲੇ ਨਿਹਕਲੰਕ ਕਲ ਆਵੇ ਕਲਕੀ ਅਵਤਾਰ, ਜੋਤੀ ਜਾਤਾ ਵੇਸ ਵਟਾਈਆ। ਭਗਤ ਵਛਲ ਮੀਤ ਮੁਰਾਰ, ਮੁਰਾਰੀ ਸਭ ਦਾ ਬੇਪਰਵਾਹੀਆ । ਸੱਤ ਰੰਗ ਨਿਸ਼ਾਨਾ ਸਚਖੰਡ ਨਿਵਾਸੀ ਦੇਵੇ ਚਾੜ੍ਹ, ਚਵੀ ਹੱਥ ਮਾਣ ਰਖਾਈਆ। ਵੀਹ ਸੌ ਇੱਕੀ ਬਿਕ੍ਰਮੀ ਰਾਹ ਤਕੇ ਸਾਂਝੇ ਯਾਰ, ਪਲਕ ਆਪਣੀ ਅੱਖ ਖੁਲ੍ਹਾਈਆ। ਕਿਸ ਵੇਲੇ ਦੇਵੇ ਦਰਸ ਦੀਦਾਰ, ਦੀਦਾਂ ਦਾ ਦੀਦ ਕਰੇ ਰੁਸ਼ਨਾਈਆ। ਚੌਹਾਂ ਦਾ ਲੇਖਾ ਵਿਚ ਸੰਸਾਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਚਾਰ ਨਿਸ਼ਾਨੇ ਛੱਤੀ ਫ਼ੁਟ ਦੇ ਉਤੇ ਦੇਵੇ ਚਾੜ੍ਹ, ਸ਼ਾਹ ਪਾਤਸ਼ਾਹ ਆਪਣਾ ਹੁਕਮ ਮਨਾਈਆ। ਚਾਰ ਰੱਖੇ ਸਿੰਘਾਸਣ ਚਾਰ ਦੀਵਾਰ, ਸਾਢੇ ਤਿੰਨ ਹੱਥ ਉਪਰ ਸੋਭਾ ਪਾਈਆ। ਨੌਵਾਂ ਪ੍ਰੀਤਮ ਸਿੰਘ ਲਏ ਉਠਾਲ, ਜਿਸ ਦਾ ਲੇਖਾ ਜਾਣੇ ਹਰਿ ਰਘੁਰਾਈਆ। ਸਵਾ ਰਤੀ ਕਹੇ ਮੈਂ ਫੇਰ ਭਗਤਾਂ ਕਰਾਂ ਪਿਆਰ, ਆਪ ਆਪਣੀ ਸੇਵ ਕਮਾਈਆ। ਗੋਬਿੰਦ ਦਾ ਸੁਤ ਦੁਲਾਰ, ਵਡ ਵੱਡਾ ਸੋਭਾ ਪਾਈਆ। ਅਮਰਜੀਤ ਸਿੰਘ ਕਰ ਕੇ ਖ਼ਬਰਦਾਰ, ਇੱਕੀ ਹਾਰ ਹੱਥ ਫੜਾਈਆ। ਇੱਕੀਆਂ ਨੂੰ ਪਾਵੇ ਏਕਾ ਏਕ ਵਾਰ, ਨਿਉਂ ਨਿਉਂ ਸੀਸ ਨਿਵਾਈਆ। ਅੰਦਰ ਅੰਦਰ ਦੇ ਆਧਾਰ, ਸਾਚਾ ਮੰਦਰ ਦਏ

ਵਖਾਈਆ । ਉਚੀ ਬੋਲ ਸ਼ਬਦ ਜੈਕਾਰ, ਸਾਚਾ ਨਾਅਰਾ ਦਏ ਲਗਾਈਆ। ਬਾਹਰਲੀ ਇੱਕੀ ਕਰ ਵੀਚਾਰ, ਸਾਚੀ ਸਿੱਖੀ ਦਾ ਸਿਦਕ ਦਏ ਨਿਭਾਈਆ। ਸੁਰਜੀਤ ਸਿੰਘ ਸਾਚੀ ਸਿਖਿਆ ਆਪ ਸਿਖਾਲ, ਦੇਵੇ ਭਿਛਿਆ ਮਾਣ ਵਡਿਆਈਆ। ਇੱਕੀਆਂ ਦਾ ਹੋਰ ਪਿਆਰ, ਇੱਕੀ ਹਾਰਾਂ ਨਾਲ ਲੜੀ ਦਏ ਬੰਧਾਈਆ । ਉਹਨਾਂ ਦਾ ਇਕ ਹੋਰ ਉਧਾਰ, ਸਤਿਜੁਗ ਦਾ ਝੋਲੀ ਪਾਈਆ। ਜਿਸ ਦਾ ਲਹਿਣਾ ਸਨਕ ਸਨਾਤਨ ਅਗੰਮ ਅਪਾਰ, ਭੇਵ ਅਭੇਦਾ ਦਏ ਖੁਲ੍ਹਾਈਆ । ਉਹਨਾਂ ਵਿਚੋਂ ਸੰਤ ਨਾਲ ਪਿਆਰ, ਬ੍ਰਹਮਾ ਸੁਤ ਭੇਵ ਖੁਲ੍ਹਾਈਆ। ਜਿਸ ਨੇ ਮੰਗੀ ਮੰਗ ਅਪਾਰ, ਦੂਰ ਦੁਰਾਡੀ ਅੱਖ ਖੁਲ੍ਹਾਈਆ। ਜਿਸ ਵੇਲੇ ਸਾਖ਼ਿਆਤ ਨਿਰਗੁਣ ਨਿਰਵੈਰ ਆਪ ਲਏ ਅਵਤਾਰ, ਲੋਕਮਾਤ ਫੇਰਾ ਪਾਈਆ। ਮੈਂ ਤੇਰਾ ਦਰਸ ਕਰਾਂ ਸਚ ਸਚੇ ਦਰਬਾਰ, ਜਿਥੇ ਭਗਤ ਸੁਹੇਲੇ ਡੇਰਾ ਲਾਈਆ। ਉਹਨਾਂ ਵਿਚੋਂ ਪ੍ਰੀਤਮ ਸਿੰਘ ਦਾ ਸੁਤ ਬਲਦੇਵ ਸਿੰਘ ਕੁਮਾਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਵਾ ਰਤੀ ਕਹੇ ਮੈਂ ਰਹੀ ਉਡੀਕ, ਜੁਗ ਚੌਕੜੀ ਗਏ ਵਿਹਾਈਆ । ਧੰਨ ਭਾਗ ਮੇਰੀ ਨੇੜੇ ਆਏ ਤਾਰੀਖ, ਬੁੱਢੀ ਦਾਦੀ ਦਏ ਗਵਾਹੀਆ। ਜਿਸ ਦੀ ਗੋਬਿੰਦ ਕੁੱਖ ਰਿਹਾ ਠੀਕ, ਠੀਕਰ ਕਾਇਆ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਵਾ ਰਤੀ ਕਹੇ ਮੈਂ ਪਹਿਲੋਂ ਓਸ ਦੀ ਹੋਣਾ ਭੇਟਾ, ਜਿਸ ਮਿਲੀ ਮਾਣ ਵਡਿਆਈਆ। ਜਿਸ ਜਾਇਆ ਗੋਬਿੰਦ ਬੇਟਾ, ਗਹਿਰ ਗੰਭੀਰ ਆਪਣਾ ਰੰਗ ਰੰਗਾਈਆ। ਜੋ ਖੇਵਟ ਬਣਿਆ ਖੇਟਾ, ਦੋ ਜਹਾਨਾਂ ਬੇੜਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ । ਸਵਾ ਰਤੀ ਕਹੇ ਮੈਂ ਚਾੜ੍ਹਨਾ ਰੰਗ, ਰੰਗ ਰੰਗੀਲਾ ਇਕ ਰੰਗਾਈਆ। ਜਿਸ ਪਤਨੀ ਮਾਣੀ ਗੋਬਿੰਦ ਸੇਜ ਸਚ ਪਲੰਘ, ਨਾਤਾ ਜਗਤ ਜੁਗਤ ਜੁੜਾਈਆ। ਦੇ ਕੇ ਅੰਤਰ ਆਤਮ ਅਨੰਦ, ਪਰਮਾਨੰਦ ਵਿਚ ਸਮਾਈਆ। ਜਨਮ ਕਰਮ ਦੀ ਟੁੱਟੀ ਗੰਢ, ਅਗੇ ਲੇਖਾ ਜੋੜ ਜੁੜਾਈਆ। ਫੇਰ ਖਾ ਕੇ ਆਪਣੀ ਸੁਗੰਦ, ਕ਼ਸਮ ਨਾਲ ਕ਼ਿਸਮਤ ਭਗਤਾਂ ਦੇਣੀ ਬਦਲਾਈਆ। ਜਿਸ ਦੇ ਪਿੱਛੇ ਜੁਗ ਚੌਕੜੀ ਮਾਣਦੀ ਰਹੀ ਅਨੰਦ, ਰਸ ਆਪਣਾ ਆਪਣੇ ਨਾਲ ਰਖਾਈਆ। ਉਹ ਸੂਰਬੀਰ ਜੋਧੇ ਹੋਣੇ ਬਲੰਦ, ਜਿਨ੍ਹਾਂ ਦੇ ਪਿੱਛੇ ਬੁਲੰਦੀ ਉਤੇ ਨਿਸ਼ਾਨੇ ਦਿਤੇ ਝੁਲਾਈਆ। ਮਨਜੀਤ, ਜਗਦੀਸ਼, ਹੇਠੋਂ ਨਿਕਲ ਕੇ ਭਗਤ ਦਵਾਰੇ ਦੀ ਕੰਧ, ਚੰਦ ਲੋਕਮਾਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਵਾ ਰਤੀ ਕਹੇ ਮੈਂ ਵੇਖਣੇ ਉਹ ਅੱਠ, ਪੰਜ ਕਟਾਰਾਂ ਵਾਲੇ ਨਜ਼ਰੀ ਆਈਆ। ਪੰਜੇ ਪਿਆਰੇ ਜਿਨ੍ਹਾਂ ਦੇ ਅੰਦਰ ਰਿਹਾ ਵਸ, ਵਾਸਤਾ ਆਪਣੇ ਨਾਲ ਰਖਾਈਆ। ਉਹ ਦੋ ਖ਼ਾਲੀ ਹੱਥ ਜੋ ਪਿਛਲੇ ਜਨਮ ਦੇ ਸ਼ੇਰ, ਵੇਦ ਵਿਆਸਾ ਲਹਿਣਾ ਰਿਹਾ ਨਬੇੜ, ਲੇਖਾ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਸਵਾ ਰਤੀ ਕਹੇ ਮੈਂ ਵੇਖਣੇ ਦੋ ਹੱਥ ਖ਼ਾਲੀ, ਆਪਣੀ ਅੱਖ ਖੁਲ੍ਹਾਈਆ। ਜਿਨ੍ਹਾਂ ਦਾ ਮਾਲਕ ਇਕ ਬਨਵਾਲੀ, ਸ਼ਾਹ ਪਾਤਸ਼ਾਹ ਨਜ਼ਰੀ ਆਈਆ। ਜਿਸ ਦੇ ਦਰ ਤੇ ਖੜੇ ਸਵਾਲੀ, ਸੋ ਭਿਛਿਆ ਦਏ ਵਰਤਾਈਆ । ਫਲ ਲਗਾਏ ਕਾਇਆ ਡਾਲ੍ਹੀ, ਅੰਮ੍ਰਿਤ ਰਸ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਸਵਾ ਰਤੀ ਕਹੇ ਮੈਂ ਬਦਲ ਦੇਣੀ ਤਕ਼ਦੀਰ, ਤਦਬੀਰ ਆਪਣੀ

ਇਕ ਜਣਾਈਆ। ਸ਼ਰਅ ਦੀ ਕੱਟ ਜ਼ੰਜੀਰ, ਲਾਸ਼ਰੀਕ ਦੇਣਾ ਮਿਲਾਈਆ। ਮੇਰੇ ਵਿਚ ਇਕ ਤੌਫ਼ੀਕ਼, ਮੈਂ ਅਦਨਿਆਂ ਤਖ਼ਤ ਬਹਾਈਆ। ਜਿਹੜਾ ਸਾਹਿਬ ਦੇ ਵਸਿਆ ਨਜ਼ਦੀਕ, ਉਹ ਨਜ਼ਦੀਕੀ ਧੁਰ ਦਾ ਨਜ਼ਰੀ ਆਈਆ । ਦੋਹਾਂ ਸ਼ੇਰਾਂ ਵਿਚੋਂ ਇਕ ਜਸਬੀਰ ਇਕ ਮਨਜੀਤ, ਉੱਤਰ ਪੱਛਮ ਦੋਵੇਂ ਦਿਸ਼ਾ ਵਖਾਈਆ। ਅੱਠਵਾਂ ਖੇਲ ਕਰੇ ਪ੍ਰਭ ਠੀਕ, ਠਾਕਰ ਬੇਪਰਵਾਹੀਆ । ਨੌਵੇਂ ਦੀ ਕਰ ਬਖ਼ਸ਼ੀਸ਼, ਨਵ ਰਸ ਕੂੜੇ ਦਏ ਚਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰਖ ਆਪਣੀ ਤੌਫ਼ੀਕ਼, ਤੋਹਫ਼ੇ ਸਭ ਦੀ ਝੋਲੀ ਪਾਈਆ। ਸੀਤਾ ਸੁਆਣੀ ਦਏ ਦੁਹਾਈ, ਗਲ ਵਿਚ ਪੱਲੂ ਪਾਈਆ। ਪਾਰਬ੍ਰਹਮ ਪ੍ਰਭ ਤੇਰੇ ਹੱਥ ਵਡਿਆਈ, ਵਡ ਵਡੇ ਕੀ ਤੇਰੀ ਸਿਫ਼ਤ ਸਾਲਾਹੀਆ। ਇਸਤਰੀ ਪੁਰਸ਼ ਇਕੋ ਜਿਹੀ ਦੇਣੀ ਸਰਨਾਈ, ਵੱਡਾ ਛੋਟਾ ਨਾ ਕੋਇ ਬਣਾਈਆ। ਵੀਹ ਸੌ ਇੱਕੀ ਸਭ ਦੀ ਆਸ਼ਾ ਮੰਗਣ ਆਈ, ਦਰ ਤੇਰੇ ਅਲਖ ਜਗਾਈਆ। ਵਡਿਆਂ ਛੋਟਿਆਂ ਨੱਢਿਆਂ ਬਾਲਿਆਂ ਵਿਚ ਨਾ ਫ਼ਰਕ਼ ਰਖਾਈਂ, ਜੋ ਤੇਰਾ ਚਰਨ ਧਿਆਨ ਰਖਾਈਆ। ਕੀ ਹੋਇਆ ਜੇ ਪਿੱਛੇ ਤਾਰੇ ਸਧਨੇ ਵਰਗੇ ਕਸਾਈ, ਜਿਨ੍ਹਾਂ ਛੁਰੀ ਪਰੇ ਸੁਟਾਈਆ। ਮੈਂ ਇਕੋ ਵਾਰ ਬੇਨੰਤੀ ਕਰ ਕੇ ਵਸਤ ਮੰਗਣ ਆਈ, ਦਰ ਠਾਂਡੇ ਫੇਰਾ ਪਾਈਆ। ਕੋਟਨ ਕੋਟ ਜਨਮ ਦੇ ਵਿਛੜੇ ਪਾਪੀ ਦੇਣੇ ਤਰਾਈ, ਜੋ ਤੇਰੇ ਗੁਰਮੁਖਾਂ ਵਿਚ ਮਿਲਕੇ ਤੇਰਾ ਢੋਲਾ ਗਾਈਆ । ਮੈਂ ਫੇਰ ਪੈਗ਼ੰਬਰਾਂ ਨਾਲ ਸੁਵੰਬਰਾਂ ਵਿਚ ਮਿਲ ਕੇ ਦਿਆਂ ਵਧਾਈ, ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਤਿੰਨ ਜੁਗ ਮੈਂ ਰਖ ਬੈਠੀ ਰਹੀ ਆਸ, ਧਿਆਨ ਤੇਰੇ ਚਰਨ ਲਗਾਈਆ। ਬੇਸ਼ਕ ਮੇਰਾ ਰਾਮ ਮੇਰੇ ਪਾਸ, ਰਾਮ ਦੇ ਰਾਮ ਤੇਰੀ ਬੇਪਰਵਾਹੀਆ। ਮੈਂ ਕਰਨ ਆਈ ਇਕ ਬਾਤ, ਬੇਨੰਤੀ ਰਹੀ ਸੁਣਾਈਆ। ਜਿਸ ਵੇਲੇ ਅੱਜ ਹੋਈ ਸੀ ਅੱਧੀ ਰਾਤ, ਅਧਵਾਟੇ ਆ ਕੇ ਮਿਲਿਉਂ ਮਾਹੀਆ। ਨਾਲ ਵੇਖੀ ਰਵਿਦਾਸ ਦੇ ਹੱਥ ਕ਼ਲਮ ਦਵਾਤ, ਕਲਮੇ ਵਾਲਿਆਂ ਰਿਹਾ ਸਮਝਾਈਆ। ਆਓ ਵੇਖੋ ਤੱਕੋ ਮਾਰੋ ਝਾਤ, ਝਟਪਟ ਆਪਣਾ ਭੇਸ ਬਦਲਾਈਆ। ਜਿਸ ਨੂੰ ਮਿਲਿਆਂ ਸਚਖੰਡ ਦਵਾਰੇ ਦੀ ਮਿਲ ਗਈ ਸਚ ਜਮਾਤ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਤੇਰਾ ਨੂਰ ਤਕ ਕੇ ਵਾਹਿਦ, ਮੈਂ ਜਨਕ ਸਪੁੱਤਰੀ ਆਪਣੀ ਵਲਦੀਅਤ ਗਈ ਭੁਲਾਈਆ। ਮੈਂ ਵੇਖਣਾ ਤੇਰਾ ਉਹ ਸਮਾਜ, ਜਿਹੜਾ ਅਸ਼ਟਾਵਕ੍ਰ ਦੇ ਹਿਰਦੇ ਵਿਚ ਰਖਾਈਆ। ਮੈਂ ਲੈ ਕੇ ਔਣਾ ਇਕ ਬਵੰਜਾ ਪੰਖੜੀਆਂ ਵਾਲਾ ਫੁਲ ਗੁਲਾਬ, ਜਿਸ ਦੀ ਮਹਿਕ ਮਹਵ ਤੇਰੇ ਵਿਚ ਸਮਾਈਆ। ਤੇਰੇ ਚਰਨਾਂ ਰਖ ਕੇ ਧੂੜੀ ਮਸਤਕ ਲਾਵਾਂ ਖ਼ਾਕ, ਖ਼ਾਲਸ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਉਠਾਈਆ। ਮਿਹਰ ਨਜ਼ਰ ਦੇ ਮਾਲਕ, ਮਹਿਬੂਬ ਸਚ ਗੁਸਾਈਂਆ। ਆਦਿ ਜੁਗਾਦੀ ਧੁਰ ਦੇ ਪਾਲਕ, ਤੇਰੀਆਂ ਬੇਪਰਵਾਹੀਆਂ। ਮੈਂ ਵੇਖਣ ਆਈ ਤੇਰੇ ਭਗਤ ਸੁਹੇਲੇ ਖ਼ਾਲਸ, ਜਿਨ੍ਹਾਂ ਨੂੰ ਗੋਬਿੰਦ ਖ਼ਾਲਸ ਗਿਆ ਸਮਝਾਈਆ। ਜਿਨ੍ਹਾਂ ਦੀ ਸਾਖ਼ਿਆਤ ਤੂੰ ਸਚਖੰਡ ਦਵਾਰੇ ਸਚ ਸਿੰਘਾਸਣ ਬਹਿ ਕੇ ਕਰਨੀ ਅਦਾਲਤ, ਅਦਲ ਆਪਣਾ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਮੇਰੀ ਸੁਰਤੀ ਕਹੇ ਮੈਂ ਸਦਾ ਤਕਦੀ ਆਈ ਇੱਕੀ, ਇੱਕੀ ਇੱਕੀ ਧਿਆਨ ਲਗਾਈਆ। ਜਿਸ ਵਿਚੋਂ ਤੇਰੀ ਧਾਰ ਨਿਕਲੇ ਤਿੱਖੀ, ਤਿੱਖੇ ਤੀਰ ਨਿਸ਼ਾਨੇ ਰਹੀ ਚਲਾਈਆ। ਜਿਸ ਦੇ ਵਿਚ ਅਗੰਮੀ ਚਿੱਠੀ, ਬਿਨਾਂ ਚਿੱਠੀ ਰਸੈਣ ਹੱਥ ਫੜਾਈਆ। ਉਹ ਗੋਬਿੰਦ ਅਜੇ ਪੂਰੀ ਖੋਲ੍ਹ ਕੇ ਨਹੀਂ ਡਿੱਠੀ, ਅਨਡਿਠੜੀ

ਕਹਾਣੀ ਕਿਆ ਕੋਈ ਸਕੇ ਸਮਝਾਈਆ । ਮੈਨੂੰ ਤ੍ਰੇੇਤੇ ਦੀ ਯਾਦ ਜਿਸ ਵੇਲੇ ਪ੍ਰਭੂ ਨੇ ਕਿਹਾ ਆਵੇ ਵੀਹ ਸੌ ਇੱਕੀ, ਏਕਾ ਏਕੰਕਾਰ ਫੇਰਾ ਪਾਈਆ। ਦਸ ਗਿਆਰਾਂ ਦੀ ਧਾਰ ਕਰ ਇਕੱਠੀ, ਰਤੀ ਆਪਣਾ ਰੰਗ ਰੰਗਾਈਆ। ਇਸਤਰੀ ਪੁਰਸ਼ ਬਣਾ ਕੇ ਬੱਚੀਆਂ ਬੱਚੀ, ਬਚਪਨ ਆਪਣੀ ਗੋਦ ਵਖਾਈਆ। ਮੈਨੂੰ ਯਕੀਨ ਆਇਆ ਉਹ ਧਾਰ ਸ਼ਬਦ ਹੋਣ ਲਗੀ ਸੱਚੀ, ਸਚਮੁਚ ਉਹ ਵੇਲਾ ਵਕ਼ਤ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਖੇਲ ਵਖਾਏ ਅਖੀਂ, ਮੁੜ ਕੇ ਮੁੜਦੀ ਪੈਰੀਂ ਫੇਰਾ ਪਾਈਆ।

ਸਾਚੀ ਸਿਖਿਆ ਧੁਰ ਦਾ ਦਾਨ, ਪੁਰਖ ਅਕਾਲ ਦਇਆ ਕਮਾਈਆ। ਪਿਤਾ ਪੁਤ ਵਾਲਾ ਨਾਤਾ ਸਮਝੋ ਨਾ ਵਿਚ ਜਹਾਨ, ਕੂੜਾ ਨਾਤਾ ਦਿਤਾ ਤਜਾਈਆ। ਜਦ ਤਕੋ ਸ੍ਰੀ ਭਗਵਾਨ, ਭਗਵਨ ਬੇਪਰਵਾਹੀਆ। ਸਿੱਖਾਂ ਵਿਚ ਸਿਖ ਗੁਰਮੁਖਾਂ ਵਿਚ ਗੁਰਮੁਖ ਸੰਤਾਂ ਵਿਚ ਸੰਤ ਭਗਤਾਂ ਵਿਚ ਭਗਤ ਹੋ ਕੇ ਮਿਲੋ ਆਣ, ਮਾਣ ਹੰਕਾਰ ਨੇੜ ਨਾ ਕੋਇ ਰਖਾਈਆ। ਜਿਨ੍ਹਾਂ ਨੂੰ ਪ੍ਰਭੂ ਕੀਤਾ ਪਰਵਾਨ ਉਹ ਤੁਹਾਡੇ ਸਦਾ ਮਹਿਮਾਨ, ਦਰ ਆਵਣ ਚਾਈਂ ਚਾਈਂਆ। ਜਿਨ੍ਹਾਂ ਦੇ ਹੱਥ ਮੇਰਾ ਨਿਸ਼ਾਨ ਉਹਨਾਂ ਸਿਰ ਮੇਰਾ ਅਹਿਸਾਨ ਅਹਿਸਾਨ ਭੁਲ ਕਦੇ ਨਾ ਜਾਈਆ। ਕੂੜੀ ਸ੍ਰਿਸ਼ਟੀ ਕੂੜਾ ਜਹਾਨ, ਥਿਰ ਰਿਹਾ ਨਾ ਕੋਈ ਨੌਜਵਾਨ, ਪੀਰ ਪੈਗ਼ੰਬਰ ਸਾਰੇ ਸਫ਼ਾ ਗਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਿੱਖੀ ਵਿਚ ਸਿਖ ਹੋ ਕੇ ਜਾਣਾ ਮਿਲ, ਧੁਰ ਦੀ ਕਰੇ ਪੜ੍ਹਾਈਆ। ਪ੍ਰੇਮ ਪ੍ਰੀਤੀ ਅੰਦਰ ਫ਼ਰਕ਼ ਨਾ ਆਵੇ ਤਿਲ, ਤਿਲਕਣ ਬਾਜ਼ੀ ਸ੍ਰਿਸ਼ਟੀ ਨਜ਼ਰੀ ਆਈਆ। ਦੁਨੀਦਾਰਾਂ ਵਰਗਾ ਰਖਣਾ ਨਹੀਂ ਦਿਲ, ਦਿਲਗੀਰ ਹੋ ਕੇ ਰੰਜਸ਼ ਨਾ ਕੋਇ ਵਧਾਈਆ। ਜਿਨ੍ਹਾਂ ਨੂੰ ਸਵਾਮੀ ਪ੍ਰਭੂ ਆਪ ਗਿਆ ਮਿਲ, ਮਿਲਕੇ ਗੋਬਿੰਦ ਗੋਦ ਬਹਾਈਆ। ਜਿਸ ਦਾ ਆਸਣ ਸਿੰਘਾਸਣ ਬ੍ਰਹਿਮੰਡਾਂ ਖੰਡਾਂ ਵਿਚ ਕਦੇ ਨਾ ਜਾਏ ਹਿਲ, ਦੋ ਜਹਾਨਾਂ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਬਿੰਦ ਬੱਚੇ ਨਹੀਂ ਭਗਤ ਪਿਆਰ, ਗੁਰਮੁਖਾਂ ਰੰਗ ਰੰਗਾਈਆ। ਗੁਰਮੁਖਾਂ ਪਿੱਛੇ ਤੁਹਾਡਾ ਵਿਹਾਰ, ਸਤਿਕਾਰ ਕਰੇ ਲੋਕਾਈਆ। ਇਹ ਜ਼ਿੰਦਗੀ ਦਿਨ ਦੋ ਚਾਰ, ਸਾਲ ਮਹੀਨੇ ਬਰਸ ਲੰਘਦਿਆਂ ਦੇਰ ਲਗੇ ਨਾ ਰਾਈਆ। ਪ੍ਰਭੂ ਦਾ ਆਦਿ ਜੁਗਾਦਿ ਕਦੀ ਨਾ ਟੁੱਟੇ ਪਿਆਰ, ਜੁਗ ਚੌਕੜੀ ਆਪਣੇ ਨਾਲ ਰਖਾਈਆ। ਖਾ ਖਾ ਸ੍ਰਿਸ਼ਟ ਸਬਾਈ ਸੁੱਤੀ ਪੈਰ ਪਸਾਰ, ਛੱਤੀ ਭੋਜਨ ਪਦਾਰਥ ਕੰਮ ਕਿਸੇ ਨਾ ਆਈਆ। ਸਾਧ ਸੰਤ ਜੋ ਜਨ ਚੜ੍ਹ ਕੇ ਮੰਜ਼ਲ ਉਪਰ ਪਹਾੜ, ਤਨ ਮਾਟੀ ਠੰਡਕ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਮਾਲਕ ਬੇਪਰਵਾਹੀਆ। ਸੁਤ ਦੁਲਾਰੇ ਗੋਬਿੰਦ ਦੇ ਕਰੋ ਸ਼ੁਕਰ, ਖ਼ੁਦੀ ਨੇੜ ਕੋਈ ਨਾ ਆਈਆ। ਕੀ ਹੋਇਆ ਜੇ ਓਸ ਦੇ ਪੁਤਰ, ਜੋ ਪੁਤਰਾਂ ਭੇਟ ਚੜ੍ਹਾਈਆ। ਪੁਰਖ ਅਕਾਲ ਓਸ ਦਾ ਲਹਿਣਾ ਦੇਣ ਤੋਂ ਗਿਆ ਨਹੀਂ ਮੁਕਰ, ਮੁਕੰਮਲ ਆਪਣਾ ਵੇਸ ਵਟਾਈਆ। ਮਿਹਰਵਾਨ ਹੋ ਕੇ ਚੁੱਕੇ ਕੁੱਛੜ, ਕੁਛ ਸਿਖਿਆ ਦਏ ਸਮਝਾਈਆ। ਵੇਖਿਓ, ਕਿਤੇ ਲਾਲਚ ਨਾ ਕਰਨਾ ਜਗਤ ਰੋਟੀ ਟੁੱਕਰ, ਭਗਤਾਂ ਦੀ ਸੇਵਾ ਵਿਚ ਭਗਵਨ ਦਏ ਵਡਿਆਈਆ। ਇਸੇ ਕਾਰਨ ਸਾਹਿਬ ਸਤਿਗੁਰ ਨਿਰਗੁਣ ਧਾਰੋਂ ਆਇਆ ਉਤਰ, ਉੱਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਸਭ ਦਾ ਝੋਲੀ ਪਾਈਆ। ਬੱਚੇ ਬਣਨਾ ਤੇ ਭਗਤ ਬੱਚੇ,

ਜਗਤ ਬੱਚਿਆਂ ਮਿਲੇ ਨਾ ਕੋਇ ਵਡਿਆਈਆ । ਸੱਚੇ ਬਣਨਾ ਤੇ ਸਤਿਗੁਰ ਦੇ ਸੱਚੇ, ਸਚ ਸਾਂਚੇ ਵਿਚ ਢਾਲ ਕੇ ਰਿਹਾ ਵਖਾਈਆ। ਆਪੇ ਪਤ ਤੁਹਾਡੀ ਰਖੇ, ਪਤਿਪਰਮੇਸ਼ਵਰ ਬੇਪਰਵਾਹੀਆ। ਤੁਹਾਡੇ ਮਸਤਕ ਲੌਣੇ ਟਿੱਕੇ, ਟਿਕਟਿਕੀ ਇਕੋ ਰੰਗ ਰੰਗਾਈਆ। ਅਜੇ ਤਕ ਦਾਤ ਬਖ਼ਸ਼ਣ ਵਲੋਂ ਰਖੇ ਸਭ ਦੇ ਕਾਗ਼ਜ਼ ਚਿੱਟੇ, ਪ੍ਰੇਮ ਪ੍ਰੀਤੀ ਨਾਲ ਆਪਣੇ ਨਾਲ ਰਿਹਾ ਫਿਰਾਈਆ। ਜਿਸ ਵੇਲੇ ਆਪਣੀ ਵਸਤ ਅਮੋਲਕ ਧਾਰਾ ਕਾਇਆ ਮੰਦਰ ਅੰਦਰ ਰੱਖੇ, ਬੋਧ ਬੋਧੀ ਦਏ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੇ ਨਾਤੇ ਸਾਰੇ ਛੱਡੇ, ਨਾਲ ਭਗਤਾਂ ਅੱਡੇ ਬੈਠਾ ਜਮਾਈਆ। ਅਮਰਜੀਤ ਜੇ ਰਹਿਣਾ ਅਮਰ, ਅੰਮ੍ਰਿਤ ਰੂਪੀ ਸ਼ਬਦ ਇਕ ਜਣਾਇੰਦਾ। ਛੱਬੀ ਪੋਹ ਸਾਢੇ ਦਸ ਵਜੇ ਬੰਨਣੀ ਕਮਰ, ਕਮਰਕਸਾ ਇਕ ਵਖਾਇੰਦਾ। ਸੋਹਣਾ ਰਚਕੇ ਆਪ ਸਵੰਬਰ, ਭਗਵਨ ਵੰਡ ਵੰਡਾਇੰਦਾ। ਛੋਟਾ ਵੀਰ ਤੇਰੇ ਮਗਰ, ਸਗਣ ਇਕੋ ਮੁਖ ਲਗਾਇੰਦਾ । ਮਸਤਕ ਟਿੱਕਾ ਦੇਵੇ ਰੰਗਣ, ਜਨਮ ਜਨਮ ਦਾ ਲੇਖ ਝੋਲੀ ਪਾਇੰਦਾ। ਚਾਰ ਕੁੰਟ ਉਠ ਕੇ ਮੇਰੇ ਭਗਤਾਂ ਦੀ ਵੇਖਣੀ ਸ਼ਕਲ, ਜਿਨ੍ਹਾਂ ਦੀ ਅਕਲ ਆਪਣੇ ਨਾਲ ਮਿਲਾਇੰਦਾ। ਨਾ ਮੈਂ ਬਦਲਾਂ ਤੇ ਨਾ ਮੇਰੇ ਭਗਤ ਜਾਣ ਬਦਲ, ਬਦਲਾ ਸਭ ਦੀ ਝੋਲੀ ਆਪੇ ਪਾਇੰਦਾ। ਇਹੋ ਇਨਸਾਫ਼ ਇਹੋ ਅਦਲ, ਜੋ ਸਨਮੁਖ ਹੋ ਕੇ ਦਇਆ ਕਮਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਹਿ ਕੇ ਧੁਰ ਦੇ ਪਤਣ, ਗੁਰਮੁਖ ਸੁਹੇਲੇ ਆਪ ਤਰਾਇੰਦਾ।

੨੫ ਪੋਹ ੨੦੨੧ ਬਿਕ੍ਰਮੀ ਬੀਬੀ ਚਰਨੋ ਦੇ ਗ੍ਰਹਿ ਜੇਠੂਵਾਲ

ਭਗਤ ਭਗਵੰਤ ਹਰਿ ਹਰਿ ਤਾਰਨਾ, ਤਰਨੀ ਤਰਨ ਦਇਆ ਕਮਾਈਆ। ਜਨਮ ਜਨਮ ਦਾ ਕਰਮ ਸਵਾਰਨਾ, ਸਵਾਰਥ ਇਕੋ ਦਏ ਰਖਾਈਆ। ਕੂੜ ਕੁੜਿਆਰਾ ਰੋਗ ਨਿਵਾਰਨਾ, ਧੁਰ ਦੀ ਸਿਖਿਆ ਇਕ ਸਮਝਾਈਆ। ਹਿਰਦੇ ਹਰਿ ਕਾ ਸ਼ਬਦ ਵਿਚਾਰਨਾ, ਦੂਜੀ ਅਵਰ ਨਾ ਕੋਈ ਪੜ੍ਹਾਈਆ। ਪੁਰਖ ਅਕਾਲ ਸਰਨ ਨਿਮਸਕਾਰਨਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਭਗਤ ਉਧਾਰਨ ਸਾਹਿਬ ਸਵਾਮੀ, ਪੁਰਖ ਅਕਾਲ ਅਖਵਾਇੰਦਾ। ਆਦਿ ਜੁਗਾਦੀ ਅੰਤਰਜਾਮੀ, ਜੁਗ ਚੌਕੜੀ ਵੇਖ ਵਖਾਇੰਦਾ। ਸਤਿਜੁਗ ਜਿਸ ਦੇ ਨਾਲ ਬਾਕੀ ਰਹੀ ਕਹਾਣੀ, ਉਸ ਦਾ ਲਹਿਣਾ ਬਾਕੀ ਕਲਜੁਗ ਅੰਤਮ ਝੋਲੀ ਪਾਇੰਦਾ। ਵੇਖਣਹਾਰਾ ਦੋ ਜਹਾਨੀ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲੀ ਭਗਤੀ ਦੀ ਚਰਨ ਪ੍ਰੀਤੀ ਨਿਸ਼ਾਨੀ, ਨਿਸ਼ਾ ਨਾਲ ਨਿਸ਼ਾਨਾ ਇਕ ਲਗਾਇੰਦਾ।

੨੫ ਪੋਹ ੨੦੨੧ ਬਿਕ੍ਰਮੀ ਸੁਰਜੀਤ ਕੌਰ ਦੇ ਨਵਿਤ ਜੇਠੂਵਾਲ

ਜੋਬਨ ਬੈਠੀ ਰਹੀ ਅਤੀਤ, ਤ੍ਰੇਤੇ ਪੱਟੀ ਬੰਨ੍ਹ ਕੇ ਖ਼ੁਸ਼ੀ ਮਨਾਈਆ। ਅੰਤਰ ਹੋਇਆ ਸੀਤ, ਸਾਂਤਕ ਸਤਿ ਸਮਾਈਆ। ਬਾਲਮੀਕ ਦੱਸਿਆ ਇਕ ਗੀਤ, ਸੋਹੰ ਢੋਲਾ ਦਿਤਾ ਸੁਣਾਈਆ। ਜਿਸ ਵੇਲੇ ਮੇਰੇ ਰਾਮ ਦੀ ਬਦਲੀ ਰੀਤ, ਦੋ ਜਹਾਨਾਂ ਵੇਖ ਵਖਾਈਆ। ਉਹ ਸਭ ਦੀ ਵੇਖਣਹਾਰਾ ਨੀਤ, ਲੱਖ ਚੁਰਾਸੀ ਖੋਜ ਖੁਜਾਈਆ। ਮੈਂ ਬੱਚੀ ਤੈਨੂੰ ਦੇਵਾਂ ਅਸੀਸ, ਇਸ਼ਾਰੇ ਨਾਲ ਸਮਝਾਈਆ। ਉਹ ਠਾਕਰ ਧੁਰ ਦਾ ਜਗਦੀਸ਼, ਜਗਦੀਸ਼ਰ

ਇਕ ਅਖਵਾਈਆ । ਲਹਿਣਾ ਚੁਕਾਵੇ ਹਸਤ ਕੀਟ, ਲੇਖਾ ਸਭ ਦੀ ਝੋਲੀ ਪਾਈਆ। ਚਾੜ੍ਹੇ ਰੰਗ ਮਜੀਠ, ਸ਼ਬਦ ਲਲਾਰੀ ਵੇਖ ਵਖਾਈਆ । ਮਿੱਠੇ ਕਰਕੇ ਕੌੜੇ ਰੀਠ, ਅੰਮ੍ਰਿਤ ਰਸ ਭਰਾਈਆ। ਦੋ ਜਹਾਨਾਂ ਲੇਖਾ ਜਾਣੇ ਠੀਕ, ਅਭੁਲ ਭੁਲ ਕਦੇ ਨਾ ਜਾਈਆ । ਜਿਸ ਵੇਲੇ ਡੱਲੇ ਦੀ ਗੋਬਿੰਦ ਨਾਲ ਹੋਵੇ ਪ੍ਰੀਤ, ਨਾਤਾ ਜੁੜੇ ਧੁਰ ਦਰਗਾਹੀਆ। ਓਸ ਵੇਲੇ ਮਿਹਰਵਾਨ ਮਿਹਰ ਕਰਕੇ ਤੇਰੇ ਉਤੇ ਕਰੇ ਬਖ਼ਸ਼ੀਸ਼, ਮੇਲਾ ਅਗਲਾ ਲਏ ਮਿਲਾਈਆ । ਤੇਰਾ ਨਾਉਂ ਅੱਖਰਾਂ ਵਾਲਾ ਸੁਰਜੀਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰ ਦਇਆ ਕਮਾਈਆ।

੨੫ ਪੋਹ ੨੦੨੧ ਬਿਕ੍ਰਮੀ ਗੁਰਮੀਤ ਸਿੰਘ ਦੇ ਨਵਿਤ ਜੇਠੂਵਾਲ

ਸਾਹਿਬ ਸਤਿਗੁਰ ਖੇਲ ਅਪਾਰ, ਹਰਿ ਕਰਤਾ ਵੇਖ ਵਖਾਈਆ। ਨਿਤ ਨਵਿਤ ਵੇਖਣਹਾਰ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਪੰਦਰਾਂ ਸੌ ਪੈਂਤੀ ਦਾ ਸ਼ੁਭ ਦਿਹਾੜ, ਪੰਝੀ ਪੋਹ ਰੁਤ ਗਿਣਾਈਆ। ਨਾਨਕ ਨਾਲ ਖੇਡਦੇ ਸੀ ਬਾਲ ਚਾਰ, ਚੌਹਾਂ ਦੇ ਵਿਚੋਂ ਛੋਟਾ ਨੰਤਾ ਨਾਮ ਅਖਵਾਈਆ । ਓਸ ਦੇ ਹਿਰਦੇ ਆਇਆ ਵਿਚਾਰ, ਸੁਰਤੀ ਸੁਰਤ ਲਏ ਅੰਗੜਾਈਆ। ਬੱਚਿਆਂ ਵਾਲਾ ਛਡ ਕੇ ਵਿਹਾਰ, ਚਰਨੀ ਸੀਸ ਦਿਤਾ ਨਿਵਾਈਆ। ਤੂੰ ਦੱਸ ਮੈਨੂੰ ਯਾਰ, ਨਾਨਕ ਕਿਹੜਾ ਯਾਰ ਤੇਰੇ ਨਾਲ ਅੰਗ ਲਗਾਈਆ। ਜਿਸ ਦੀ ਮਸਤੀ ਅੰਦਰ ਰਹਿੰਦਾ ਤੇਰਾ ਧਿਆਨ, ਚੁਪ ਚੁਪੀਤਾ ਬਹਿ ਕੇ ਝਟ ਲੰਘਾਈਆ। ਨਾਨਕ ਓਸੇ ਵੇਲੇ ਨੇਤਰ ਨੈਣ ਲਿਆ ਉਠਾਲ, ਦੋਏ ਨੈਣਾਂ ਨਾਲ ਤਕਾਈਆ। ਮੇਰਾ ਸੱਜਣ ਮੀਤ ਮੁਰਾਰ, ਦੋ ਜਹਾਨਾਂ ਮਾਲਕ ਆਪ ਅਖਵਾਈਆ। ਮੈਂ ਓਸ ਦਾ ਕਰ ਦੀਦਾਰ, ਦਿਵਸ ਰੈਣ ਖ਼ੁਸ਼ੀਆਂ ਵਿਚ ਸਮਾਈਆ। ਨੰਤੇ ਕਿਹਾ ਪੁਕਾਰ, ਕੂਕ ਕੂਕ ਸੁਣਾਈਆ। ਮੈਨੂੰ ਵੀ ਦੇ ਵਖਾਲ, ਕਿਸ ਘਰ ਬੈਠਾ ਆਸਣ ਲਾਈਆ। ਅਗੋਂ ਬੋਲ ਕੇ ਦੀਨ ਦਿਆਲ, ਕੰਨ ਵਿਚ ਆਵਾਜ਼ ਜਣਾਈਆ। ਜਿਸ ਵੇਲੇ ਕਲਜੁਗ ਅੰਤ ਲੋਕਮਾਤ ਆਏ ਜਾਮਾ ਧਾਰ, ਨਿਹਕਲੰਕਾ ਰੂਪ ਵਟਾਈਆ। ਤੇਰਾ ਲਹਿਣਾ ਦੇਣਾ ਦਏ ਨਿਵਾਰ, ਆਸਾ ਮਨਸਾ ਪੂਰ ਕਰਾਈਆ । ਅੱਠੇ ਪਹਿਰ ਦਰਸ ਦੀਦਾਰ, ਨੇਤਰ ਅੱਖ ਰੰਗ ਚੜ੍ਹਾਈਆ। ਤੇਰਾ ਬੱਚਿਆ ਬੱਚਿਆਂ ਵਾਲਾ ਪਿਆਰ, ਬਚਪਨ ਆਪਣੀ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੋਵੇ ਆਪ ਸਹਾਰ, ਦਰਸ਼ਨ ਦੀਦ ਦੇਵੇ ਦੀਦਾਰ, ਗੁਰਮੀਤ ਗੁਰ ਗੁਰ ਚਰਨ ਸਰਨਾਈਆ।

੨੫ ਪੋਹ ੨੦੨੧ ਬਿਕ੍ਰਮੀ ਗੁਰਬਖ਼ਸ਼ ਸਿੰਘ ਦੇ ਨਵਿਤ ਜੇਠੂਵਾਲ

ਕਬੀਰ ਕਹੇ ਵੇਖੋ ਲੇਖਾ ਪਾਲ ਸਿੰਘ ਦੀ ਕੁਲ ਦਾ, ਕ਼ਲਮ ਸ਼ਾਹੀ ਹੈਰਾਨੀਆਂ ਨਾਲ ਜਣਾਈਆ। ਲੇਖਾ ਚੁਕਦਾ ਵੇਖੋ ਪਿਛਲੀ ਕ਼ੀਮਤ ਮੁਲ ਦਾ, ਅਨਮੁਲੜਾ ਰਿਹਾ ਚੁਕਾਈਆ। ਦੇਵਣਹਾਰ ਦਾਤਾਰ ਕਦੇ ਨਾ ਭੁਲਦਾ, ਅਭੁਲ ਬੇਪਰਵਾਹੀਆ। ਜਿਸ ਦਾ ਗੁਰਮੁਖ ਲੋਕਮਾਤ ਕਦੇ ਨਾ ਰੁਲਦਾ, ਡੁਬਦਿਆਂ ਪਾਰ ਲੰਘਾਈਆ। ਜਿਸ ਗ੍ਰਹਿ ਸੱਤ ਰੰਗ ਨਿਸ਼ਾਨਾ ਝੁਲਦਾ, ਸਭਨਾਂ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਕਬੀਰ ਕਹੇ ਮੈਂ ਵੇਖੀ ਨਿਰਾਲੀ ਭਗਤੀ, ਸਚ ਦਿਆਂ ਜਣਾਈਆ। ਕਿਰਪਾ ਕਰ ਕੇ ਪ੍ਰੀਤਮ ਅਰਸ਼ੀ, ਫ਼ਰਸ਼ ਉਤੇ ਵੇਖਣ ਆਈਆ। ਤੂੰ ਦਾਤਾ ਹੋ ਕੇ ਦੇਵੇਂ ਦਰਸੀ, ਦਰਸ ਦੀਦਾਰ ਕਰਾਈਆ। ਇਕ ਦਿਨ ਕਬੀਰ ਕਿਹਾ

ਸਾਢੇ ਗਿਆਰਾਂ ਸਾਲ ਦੀ ਮੈਨੂੰ ਮਿਲ ਗਈ ਲੜਕੀ, ਰਾਹ ਵਿਚ ਬੈਠੀ ਰਹੀ ਕੁਰਲਾਈਆ । ਉਹਦੀ ਮਾਂ ਨੇ ਉਹਦੇ ਨਾਲ ਕੀਤੀ ਸਖ਼ਤੀ, ਮਤਰੇਈ ਘਰੋਂ ਦਿਤਾ ਕਢਾਈਆ। ਉਸ ਦੇ ਕੋਲ ਸੀ ਇਕ ਤਖ਼ਤੀ, ਫੱਟਾ ਢਾਈ ਫੁਟ ਨਜ਼ਰੀ ਆਈਆ। ਉਸ ਦੇ ਉਤੇ ਇਕ ਪੱਟੀ ਲਗੀ ਸੀ ਜਿਸਤੀ, ਚੌੜੀ ਢਾਈ ਇੰਚ ਗਿਣਾਈਆ। ਉਸ ਨੂੰ ਉਹਦੇ ਵਿਚੋਂ ਕਬੀਰ ਦੀ ਸ਼ਕਲ ਸੀ ਦਿਸਦੀ, ਨੇੜੇ ਆਏ ਤੋਂ ਵੇਖ ਕੇ ਖ਼ੁਸ਼ੀ ਮਨਾਈਆ। ਮੈਨੂੰ ਦੱਸ ਆਹ ਤਸਵੀਰ ਕਿਸ ਦੀ, ਜਿਨ ਮੇਰੀ ਫੱਟੀ ਉਤੇ ਦਿਤੀ ਚਮਕਾਈਆ। ਕਬੀਰ ਕਿਹਾ ਇਹ ਉਸ ਦੀ, ਜਿਸ ਤੇਰੀ ਮੇਰੀ ਬਣਤ ਬਣਾਈਆ। ਬੱਚੀ ਕਿਹਾ ਮੈਨੂੰ ਕੁਛ ਹੋਸ਼ ਨਹੀਂ, ਸਚਮੁਚ ਦੇ ਦ੍ਰਿੜਾਈਆ। ਓਸ ਕਿਹਾ ਕੁਝ ਖ਼ਾਮੋਸ਼ ਰਹੀਂ, ਵੇਲਾ ਵਕ਼ਤ ਦੂਰ ਦੁਰਾਡਾ ਨਜ਼ਰੀ ਆਈਆ। ਆਪਣੇ ਨੇਤਰ ਅੱਖਾਂ ਵੇਖ ਲਈਂ, ਸਨਮੁਖ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਰਖਾਈਆ। ਕਬੀਰ ਨੇ ਕਿਹਾ ਜਾਂ ਨੈਣ ਤਕਿਆ, ਅੰਤਰ ਧਿਆਨ ਲਗਾਈਆ। ਅਗੋਂ ਬਚਨ ਮਿਲਿਆ ਸੱਚਿਆ, ਸਚ ਦਿਤਾ ਸਮਝਾਈਆ। ਇਹ ਕਾਇਆ ਮਾਟੀ ਕਚਿਆ, ਥਿਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਬੀਰ ਕਿਹਾ ਹਸ ਕੇ ਸੁਣ ਬੱਚਾ, ਤੈਨੂੰ ਦਿਆਂ ਜਣਾਈਆ। ਮੈਂ ਓਸ ਦਾ ਲੇਖਾ ਦੱਸਾਂ, ਜੋ ਦਹਿ ਦਿਸ਼ਾ ਵੇਖ ਵਖਾਈਆ। ਜਿਸ ਦੇ ਨਾਲ ਮਿਲ ਕੇ ਵਸਾਂ, ਝਟ ਆਪਣਾ ਰਿਹਾ ਲੰਘਾਈਆ । ਹੁਣ ਉਹ ਦਿਸਦਾ ਨਹੀਂ ਜਗਤ ਵਾਲੀਆਂ ਅੱਖਾਂ, ਮੇਰੇ ਨਾਲ ਪ੍ਰੀਤੀ ਅੰਦਰੇ ਅੰਦਰ ਰਖਾਈਆ। ਮੈਂ ਬੜੀ ਮੁਸ਼ਕਲ ਨਾਲ ਲਭਿਆ ਮਸਾਂ, ਦਿਵਸ ਰੈਣ ਮਿੰਨਤਾਂ ਕਰ ਕਰ ਰਿਹਾ ਮਨਾਈਆ। ਇਸ ਵਿਚੋਂ ਕੀ ਦੇਵਾਂ ਹਿੱਸਾ, ਤੇਰੀ ਝੋਲੀ ਪਾਈਆ । ਲੜਕੀ ਕਿਹਾ ਉਹ ਸਭ ਦਾ ਪਿਤਾ, ਮਾਲਕ ਇਕ ਅਖਵਾਈਆ। ਕੀ ਹੋਇਆ ਜੇ ਤੈਨੂੰ ਦਿਤਾ, ਸਾਡੀ ਝੋਲੀ ਓਸੇ ਕੋਲੋਂ ਦੇ ਭਰਾਈਆ। ਕਬੀਰ ਨੇ ਕਿਹਾ ਮੈਨੂੰ ਇਕ ਵੇਖ ਲੈਣ ਦੇ ਚਿੱਠਾ, ਜਿਸ ਦਾ ਲੇਖਾ ਬੇਪਰਵਾਹੀਆ। ਉਹ ਕਾਗ਼ਜ਼ ਕੋਰਾ ਚਿੱਟਾ, ਹਰਫ਼ ਹਰੂਫ਼ ਨਾ ਕੋਇ ਦ੍ਰਿੜਾਈਆ । ਓਸ ਵਿਚੋਂ ਨਜ਼ਰ ਆਇਆ ਜਿਸ ਦਾ ਅਗੇ ਅਖ਼ੀਰੀ ਸਿੱਟਾ, ਕਲਜੁਗ ਦਏ ਗਵਾਹੀਆ। ਜਿਨ੍ਹਾਂ ਦਾ ਪਾਲ ਸਿੰਘ ਹੋਵੇ ਪਿਤਾ, ਪਤਾ ਪਤਿਪਰਮੇਸ਼ਵਰ ਦਏ ਜਣਾਈਆ। ਇਹ ਓਸੇ ਦਾ ਹੋਵੇ ਪੁਤ ਨਿੱਕਾ, ਨਿਕਿਉਂ ਵੱਡੇ ਦਏ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਹ ਪਿਛਲਾ ਯਾਦ ਰਖਿਆ ਚੇਤਾ, ਚਿਤਾਵਣੀ ਨਾਲ ਦਏ ਸਮਝਾਈਆ।

੨੫ ਪੋਹ ੨੦੨੧ ਬਿਕ੍ਰਮੀ ਬੀਬੀ ਪਾਲੋ ਦੇ ਨਵਿਤ ਜੇਠੂਵਾਲ

ਲੇਖਿਆਂ ਵਿਚੋਂ ਲੇਖ ਕਰ ਕੇ ਪੂਰਾ, ਲਿਖਤੀ ਲਿਖਤ ਨਾਲ ਤਰਾਈਆ। ਗੁਰਮੁਖਾਂ ਸਭ ਹਿੱਸਾ ਕਰ ਕੇ ਪੂਰਾ, ਪੂਰਨ ਪੂਰਨ ਵਿਚ ਸਮਾਈਆ । ਅਗੇ ਨਾਤਾ ਰਹੇ ਨਾ ਕੂੜਾ, ਸਚ ਬਿਧਾਤਾ ਮੇਲ ਮਿਲਾਈਆ। ਬਖ਼ਸ਼ਿਸ਼ ਕਰਕੇ ਚਰਨ ਧੂੜਾ, ਗੂੜ੍ਹਾ ਰੰਗ ਦਏ ਰੰਗਾਈਆ। ਨਾਮ ਖ਼ੁਮਾਰੀ ਦੇ ਸਰੂਰਾ, ਸੁਰਤ ਸ਼ਬਦੀ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਪਾਰ ਲੰਘਾਈਆ। ਮਿਹਰ ਨਜ਼ਰ ਨਾਲ ਵੇਖੇ ਪਾਰ ਲੰਘਦੇ, ਗੁਰ ਅਵਤਾਰ ਖ਼ੁਸ਼ੀ ਮਨਾਈਆ। ਜਿਨ੍ਹਾਂ ਦੇ ਨਾਤੇ ਜੁੜ ਗਏ ਨਾਲ ਗੁਜਰੀ ਚੰਦ ਦੇ, ਅਨੰਦ ਮੰਗਲ

ਵਿਚ ਸਮਾਈਆ। ਓਨ੍ਹਾਂ ਦੇ ਪੈਂਡੇ ਮੁਕ ਗਏ ਪੰਧ ਦੇ, ਲੱਖ ਚੁਰਾਸੀ ਵਿਚ ਨਾ ਕੋਇ ਭੁਆਈਆ। ਉਹ ਕਰ ਇਸ਼ਨਾਨ ਸਚ ਸਰੋਵਰ ਗੰਗ ਦੇ, ਦੁਰਮਤ ਮੈਲ ਗਏ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਦੇਵਣਹਾਰ ਵਡਿਆਈਆ। ਸਦਾ ਸੁਹੇਲੇ ਕੀ ਤੇਰੀ ਸਿਫ਼ਤ, ਸਿਫ਼ਤਾਂ ਵਾਲਿਆ ਦੇ ਜਣਾਈਆ। ਪੁਰਖ ਅਕਾਲ ਕਿਹਾ ਮੈਨੂੰ ਭਗਤਾਂ ਮਿਲਣ ਦਾ ਇਸ਼ਕ, ਜਿਹੜਾ ਇਸ਼ਕ ਆਸ਼ਕ ਮਾਅਸ਼ੂਕ ਦੋਵੇਂ ਨਾ ਸਕਣ ਕੋਇ ਕਮਾਈਆ। ਜਿਨ੍ਹਾਂ ਦੇ ਮਸਤਕ ਲੌਣਾ ਤਿਲਕ, ਲਿਲਾਟੀ ਲਾਟ ਵਖਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਦ੍ਰਿਸ਼ਟ, ਦ੍ਰਿਸ਼ ਇਕੋ ਦਿਤਾ ਵਖਾਈਆ। ਜਿਨ੍ਹਾਂ ਦੀ ਭਗਤਾਂ ਨਾਲ ਅਗੇ ਪੱਕੀ ਨਹੀਂ ਸੀ ਫ਼ਰਿਸਤ, ਉਨ੍ਹਾਂ ਦਾ ਲੇਖਾ ਅਗੇ ਦਿਤਾ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੀਰਜ ਸੰਤੋਖ ਦੇਵੇ ਸਿਦਕ, ਸਦਮਾ ਰੋਗ ਦਏ ਗਵਾਈਆ।

੨੫ ਪੋਹ ੨੦੨੧ ਬਿਕ੍ਰਮੀ ਕਿਰਪਾਲ ਸਿੰਘ ਦੇ ਨਵਿਤ ਜੇਠੂਵਾਲ

ਕਿਰਪਾਲ ਉਪਰ ਹੋਏ ਕਿਰਪਾਲਾ, ਕਿਰਪਨ ਗਲੇ ਲਗਾਇੰਦਾ। ਮਾਰਗ ਦੇ ਕੇ ਸਚ ਸੁਖਾਲਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਆਤਮ ਪਰਮਾਤਮ ਸੋਹੰ ਮਾਲਾ, ਸਚ ਪ੍ਰੀਤੀ ਨਾਲ ਜੁੜਾਇੰਦਾ। ਸਚਖੰਡ ਦਵਾਰ ਦੇ ਕੇ ਸਚੀ ਧਰਮਸਾਲਾ, ਧਰਮ ਦਾ ਧਰਮ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਰਖ ਹੱਥ ਆਪ ਨਿਰੰਕਾਰ, ਨਿਰਵੈਰ ਦਇਆ ਕਮਾਈਆ । ਭਗਤ ਸੁਹੇਲਾ ਬਣ ਕੇ ਮੀਤ ਮੁਰਾਰ, ਨਿਰਧਨ ਹੋ ਕੇ ਫੇਰਾ ਪਾਈਆ। ਸੰਤ ਸੁਹੇਲੇ ਲਏ ਉਭਾਰ, ਗੁਰ ਚੇਲੇ ਜੋੜ ਜੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਕਰ ਕੇ ਆਰ ਪਾਰ, ਸੁਮਾਰ ਗੁਰਮੁਖਾਂ ਵਿਚ ਕਰਾਈਆ।

੨੫ ਪੋਹ ੨੦੨੧ ਬਿਕ੍ਰਮੀ ਸਾਧੂ ਸਿੰਘ ਦੇ ਨਵਿਤ ਜੇਠੂਵਾਲ

ਹਰਿ ਜੂ ਲੇਖਾ ਲੇਖ ਪੂਰਬ ਲਭਦਾ, ਖੋਜਣਹਾਰਾ ਹਰ ਘਟ ਥਾਈਂਆ। ਜਿਸ ਦਾ ਲਹਿਣਾ ਹੋਵੇ ਸਚ ਦਾ, ਜਨ ਓਸੇ ਮੇਲ ਮਿਲਾਈਆ। ਇਹ ਖੇਲ ਨਹੀਂ ਕਿਸੇ ਦੇ ਵਸ ਦਾ, ਸ੍ਰੀ ਭਗਵਾਨ ਆਪਣੇ ਹੱਥ ਰਖੀ ਵਡਿਆਈਆ । ਜੁਗ ਜੁਗ ਪੈਜ ਭਗਤਾਂ ਰਖਦਾ, ਸੰਤਾਂ ਹੋਏ ਸਹਾਈਆ। ਗੁਰਮੁਖਾਂ ਨਾਤਾ ਜੋੜ ਕੇ ਆਪਣੀ ਅੱਖ ਦਾ, ਆਖ਼ਰ ਆਪਣਾ ਮੇਲ ਮਿਲਾਈਆ। ਫੇਰ ਅੰਦਰ ਹੋ ਕੇ ਵਸਦਾ, ਘਰ ਮੰਦਰ ਡੇਰਾ ਲਾਈਆ। ਦੇ ਪ੍ਰੇਮ ਆਪਣੇ ਰਸ ਦਾ, ਰਸਤਾ ਸਿੱਧਾ ਦਏ ਸਮਝਾਈਆ। ਹੁਣ ਵੇਲਾ ਪੁਰਖ ਅਕਾਲ ਦੇ ਜਸ ਦਾ, ਦੂਜੀ ਲੋੜ ਰਹੀ ਨਾ ਰਾਈਆ। ਜੋ ਘੜਿਆ ਜੋ ਬਣਿਆ ਸੋ ਢਠਦਾ, ਜੁਗ ਚੌਕੜੀ ਗਏ ਫੇਰੀਆਂ ਪਾਈਆ। ਨਾਤਾ ਰਿਹਾ ਨਾ ਕਿਸੇ ਤੱਤ ਅੱਠ ਦਾ, ਨੌ ਦਰ ਬੈਠਣ ਪੰਧ ਮੁਕਾਈਆ। ਜਨ ਭਗਤਾਂ ਇਕੋ ਨਾਮ ਸ਼ਬਦ ਵਸੀਲਾ ਹਕ ਦਾ, ਦਲੀਲਾਂ ਕੂੜੀਆਂ ਦਏ ਬਦਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਹਨਾਂ ਦਰਸ ਪਾਇਆ ਸਮਰਥ ਦਾ, ਸੋਹਣਾ ਸਮਾਂ ਗਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਚਾਰ ਜੁਗ ਦੇ ਰਥ ਦਾ, ਬਣ ਰਥਵਾਹੀ ਬੇਪਰਵਾਹੀ ਭਗਤ ਸੁਹੇਲੇ ਉਪਰ ਰਿਹਾ ਚੜ੍ਹਾਈਆ।

੨੫ ਪੋਹ ੨੦੨੧ ਬਿਕ੍ਰਮੀ ਰੂਪ ਸਿੰਘ ਦੇ ਨਵਿਤ ਜੇਠੂਵਾਲ

ਭਗਤਨ ਆਸ਼ਾ ਕਹੇ ਪ੍ਰਭ ਜੋੜੀ ਜੋੜੀ ਜਾ, ਜੋੜੀ ਆਪਣੇ ਨਾਲ ਜੁੜਾਈਆ। ਕੂੜ ਕੁਕਰਮਾਂ ਨੂੰ ਕੂੜੀ ਧਾਰ ਰੋੜ੍ਹੀ ਜਾ, ਆਪਣੀ ਦਇਆ ਕਮਾਈਆ। ਜਗਤ ਵਿਕਾਰ ਤੋਂ ਹੋੜੀ ਜਾ, ਹੁਕਮ ਨਾਲ ਸਮਝਾਈਆ। ਮਨਮੁਖਾਂ ਤੋਂ ਚੋਰੀ ਜਾ, ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਡੋਰੀ ਆਪਣੇ ਨਾਲ ਬੰਧਾ, ਬੰਧਨ ਪ੍ਰੇਮ ਦਾ ਇਕੋ ਪਾਈਆ। ਮਸਤਕ ਟਿੱਕਾ ਚੰਦਨ ਲਾ, ਜਲਵਾ ਨੂਰ ਕਰ ਰੁਸ਼ਨਾਈਆ। ਜਿਨ੍ਹਾਂ ਦੇ ਅੰਗਣ ਗਿਆ ਆ, ਓਨ੍ਹਾਂ ਦਾ ਲੇਖਾ ਰਹਿਣ ਕੋਇ ਨਾ ਪਾਈਆ। ਜਗਤ ਦਲਿਦਰੀਆਂ ਦਲਿਦਰ ਦੇ ਗਵਾ, ਪ੍ਰੇਮ ਆਪਣਾ ਰੰਗ ਰੰਗਾਈਆ । ਜਨ ਭਗਤ ਕਹਿਣ ਪ੍ਰਭੂ ਤੇਰੇ ਤੋਂ ਵਡਾ ਹੋਰ ਕਿਹੜਾ ਖ਼ੁਦਾ, ਖ਼ੁਦ ਖ਼ੁਦੀ ਦੇ ਮਿਟਾਈਆ। ਜੇ ਤੂੰ ਭਗਤਾਂ ਵਲ ਹੋਵੇਂ ਸਿੱਧਾ, ਸਿੱਧਾ ਆਪਣਾ ਮੇਲ ਮਿਲਾਈਆ। ਫੇਰ ਕਿਉਂ ਨਾ ਉਧਰੇ ਵੱਡਾ ਨਿੱਕਾ, ਗ਼ਰੀਬ ਨਿਮਾਣਾ ਪਿੱਛੇ ਰਹਿਣ ਕੋਇ ਨਾ ਪਾਈਆ। ਜਨ ਭਗਤ ਕਹਿਣ ਪ੍ਰਭੂ ਵੇਖੀਂ ਮੇਲ ਕੇ ਨਾ ਦੇਵੀਂ ਕਿਸੇ ਸਜ਼ਾ, ਅਪਣੀ ਅੱਖ ਬਦਲਾਈਆ। ਜੇ ਬਖ਼ਸ਼ੀਂ ਚਰਨ ਪ੍ਰੀਤੀ ਸਾਚਾ ਮਜ਼ਾ, ਮਜਲਸ ਗੁਰਮੁਖਾਂ ਵਿਚ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨ ਤੇਰੇ ਹੁਕਮੇਂ ਅੰਦਰ ਬੱਧਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇ ਕੇ ਧੁਰ ਦਾ ਸੱਦਾ, ਘਰ ਸਾਚੇ ਲਿਆ ਮਿਲਾਈਆ।

੨੫ ਪੋਹ ੨੦੨੧ ਬਿਕ੍ਰਮੀ ਜਰਨੈਲ ਸਿੰਘ ਦੇ ਨਵਿਤ ਜੇਠੂਵਾਲ

ਹਰਿ ਸਤਿਗੁਰ ਸੇਵਾ ਅਗੰਮਾ ਫਲ, ਅੰਮ੍ਰਿਤਾਂ ਵਿਚੋਂ ਅੰਮ੍ਰਿਤ ਨਜ਼ਰੀ ਆਈਆ। ਜਿਸ ਨੂੰ ਖਾਧਿਆਂ ਮਿਲੇ ਨਿਹਚਲ ਧਾਮ ਅਟਲ, ਪਦਵੀ ਇਕੋ ਇਕ ਜਣਾਈਆ। ਸਚ ਦਵਾਰਾ ਲੈਣ ਮਲ, ਚਰਨ ਕਵਲ ਸਰਨਾਈਆ। ਕਿਸੇ ਦੇ ਹਿਲਾਇਆਂ ਮੂਲ ਨਾ ਜਾਣ ਹਲ, ਪਾਸਾ ਸਕੇ ਨਾ ਕੋਇ ਬਦਲਾਈਆ। ਪੁਰਖ ਅਬਿਨਾਸ਼ੀ ਹੋਇਆ ਜਿਨ੍ਹਾਂ ਦੇ ਵਲ, ਵਲਵਲੇ ਸਾਰੇ ਦਏ ਚੁਕਾਈਆ। ਲੋੜ ਰਹੀ ਨਾ ਗੰਗਾ ਜਲ, ਮੰਦਰਾਂ ਸੀਸ ਨਾ ਕੋਇ ਨਿਵਾਈਆ। ਸਿੱਧਾ ਸਚ ਦਵਾਰੇ ਦੇਵੇ ਘਲ, ਘੜੀ ਪਲ ਨਾ ਕੋਇ ਅਟਕਾਈਆ। ਸੋਹੰ ਨਾਮ ਦਾ ਵਜਦਾ ਜਾਏ ਟੱਲ, ਟੱਲੀਆਂ ਵਾਲੇ ਬੈਠਣ ਮੁਖ ਸ਼ਰਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਜਨਮ ਕਰਮ ਦਾ ਲੇਖਾ ਦਿਤਾ ਉਥਲ, ਪਿੱਛੇ ਬਾਕੀ ਨਾ ਕੋਇ ਰਖਾਈਆ।

੨੫ ਪੋਹ ੨੦੨੧ ਬਿਕ੍ਰਮੀ ਆਸਾ ਸਿੰਘ ਦੇ ਗ੍ਰਹਿ ਜੇਠੂਵਾਲ

ਆ ਯਾਰ ਪਿਆਰੇ ਸੰਗੀ, ਪਿਛਲਾ ਸੰਗ ਜਣਾਈਆ। ਉਹ ਤੇਰੀ ਗਾਥਾ ਲਗੀ ਚੰਗੀ, ਜਿਹੜੀ ਹਿਰਦਿਉਂ ਲਈ ਪਰਗਟਾਈਆ। ਭਾਵੇਂ ਮੈਨੂੰ ਆਵੇ ਤੰਗੀ, ਮੇਰੇ ਗੋਬਿੰਦ ਨੂੰ ਅੱਖ ਸਕੇ ਨਾ ਕੋਇ ਉਠਾਈਆ। ਹੱਥ ਪਾ ਕੇ ਆਪਣੀ ਚੰਡੀ, ਚੰਡਕਾ ਰੂਪ ਵਟਾਈਆ। ਮੈਂ ਸਭ ਨੂੰ ਦੇਵਾਂ ਦੰਡੀ, ਹੁਕਮ ਮੇਰੇ ਬੇਪਰਵਾਹੀਆ। ਓਸ ਵੇਲੇ ਧੁਰ ਦੀ ਆਈ ਇਕ ਸੁਗੰਧੀ, ਪਵਣ ਵਿਚ ਸਮਾਈਆ। ਤੇਰਾ ਲੇਖਾ ਚੁਕਣਾ ਵਿਚੋਂ

ਖ਼ਾਨੇ ਬੰਦੀ, ਬੰਦਗੀ ਅਗਲੀ ਦਿਆਂ ਜਣਾਈਆ। ਜਿਸ ਵੇਲੇ ਡੇਰਾ ਲੌਣਾ ਰਾਵੀ ਕੰਢੀ, ਕਾਇਆ ਕੁੱਲੀ ਜਗਤ ਹੰਢਾਈਆ। ਓਸ ਵੇਲੇ ਹੋਣਾ ਸਾਹਿਬ ਸੂਰਾ ਸਰਬੰਗੀ, ਤੇਰਾ ਲੇਖਾ ਵੇਖ ਵਖਾਈਆ। ਚਰਨ ਪ੍ਰੀਤੀ ਦੇ ਕੇ ਠੰਡੀ, ਆਤਮ ਠੰਡ ਦਏ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਨਸਾ ਪੂਰ ਕਰਾਏ ਮੰਗੀ, ਬਹੁਰੰਗੀ ਆਪਣਾ ਰੰਗ ਰੰਗਾਈਆ।

੨੫ ਪੋਹ ੨੦੨੧ ਬਿਕ੍ਰਮੀ ਗੁਰਨਾਮ ਸਿੰਘ ਦੇ ਨਵਿਤ

ਪ੍ਰੀਤਮ ਦਾ ਪਿਛਲਾ ਮਿਤਰ, ਮਿਤਰਾਂ ਵਾਲੇ ਦਇਆ ਕਮਾਈਆ। ਕਾਇਆ ਮਾਟੀ ਬਾਹਰੋਂ ਪਿੱਤਲ, ਅੰਤਰ ਸੁਵਰਨ ਨੂਰ ਡਗਮਗਾਈਆ। ਜਿਸ ਦੀ ਧਾਰੋਂ ਆਇਆ ਨਿੱਕਲ, ਉਹ ਆਪੇ ਵੇਖ ਵਖਾਈਆ। ਯਾਦ ਕਰਾ ਕੇ ਪਿਛਲੀ ਮਿਸਲ, ਮਸਲਾ ਅਗੇ ਰਿਹਾ ਸਮਝਾਈਆ। ਹਰਿ ਸਰਨਾਈ ਸਾਚਾ ਵਸਣ, ਧਾਮ ਦਵਾਰਾ ਇਕ ਵਡਿਆਈਆ। ਸ੍ਰਿਸ਼ਟ ਸਬਾਈ ਦਿਸੇ ਮਿਥਨ, ਮਿਥਿਆ ਹੋਈ ਸਰਬ ਲੋਕਾਈਆ। ਜੋ ਆਪਣਾ ਆਪ ਆਇਆ ਜਿੱਤਣ, ਸੋ ਹਰਿ ਚਰਨ ਕਵਲ ਧਿਆਨ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪਿਆਰ ਪ੍ਰੀਤੀ ਨਾਲ ਅੰਦਰੋਂ ਬਾਹਰੋਂ ਕਰਕੇ ਸਿਕਲ, ਸੋਹਣਾ ਰੰਗ ਦਏ ਚਮਕਾਈਆ।