੨੬ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਜਗਤ ਵਿਛੋੜਾ ਮੁਕੇ ਚੋਰੀ, ਚੋਰਾਂ ਦਾ ਚੋਰ ਮਾਲਕ ਦਇਆ ਕਮਾਇੰਦਾ। ਪ੍ਰੇਮ ਪ੍ਰੀਤੀ ਚਰਨ ਕਵਲ ਨਾਤਾ ਬੰਨ੍ਹੇ ਸ਼ਬਦ ਡੋਰੀ, ਧੁਰ ਦੀ ਤੰਦੀ ਤੰਦ ਆਪਣੇ ਹੱਥ ਰਖਾਇੰਦਾ। ਜਨਮ ਕਰਮ ਦੇ ਵਿਛੜਿਆਂ ਨਾਤਾ ਪੂਰਬ ਰਿਹਾ ਜੋੜੀ, ਲਹਿਣਾ ਦੇਣਾ ਝੋਲੀ ਪਾਇੰਦਾ। ਸ਼ਬਦ ਅਗੰਮੀ ਚਾੜ੍ਹ ਕੇ ਘੋੜੀ, ਸ਼ਾਹ ਅਸਵਾਰਾ ਵਾਗਾਂ ਆਪਣੇ ਹੱਥ ਰਖਾਇੰਦਾ। ਜਿਹੜੀ ਵਸਤ ਜਨ ਭਗਤਾਂ ਸਦਾ ਲੋੜੀ, ਸੋ ਅਮੋਲਕ ਝੋਲੀ ਆਪ ਪਾਇੰਦਾ । ਅਗੇ ਵਾਸਤੇ ਸਭ ਨੂੰ ਦੇਵੇ ਹੋੜੀ, ਹੋਕਾ ਦੇ ਕੇ ਇਕ ਦ੍ਰਿੜਾਇੰਦਾ। ਜੋ ਮਾਲਕ ਖ਼ਾਲਕ ਆਤਮ ਪਰਮਾਤਮ ਦਾ ਅਗਲਾ ਮੋਹਰੀ, ਮਿਹਰਵਾਨ ਇਕੋ ਨਜ਼ਰੀ ਆਇੰਦਾ। ਓਸ ਦੇ ਕੋਲੋਂ ਅੰਦਰ ਬਾਹਰ ਗੁਪਤ ਜ਼ਾਹਰ ਕਿਆ ਕਰੇ ਕੋਈ ਚੋਰੀ, ਪਰਦਾ ਕੌਣ ਛੁਪਾਇੰਦਾ। ਚੋਰੀ ਨਸਣਾ ਕੀਹਦੇ ਕੋਲੋਂ ਜਗ, ਕ਼ਦਮਾਂ ਵਾਲਾ ਪੰਧ ਮੁਕਾਈਆ। ਜੋ ਬੈਠਾ ਉਪਰ ਸ਼ਾਹ ਰਗ, ਘਰ ਆਪਣੇ ਡੇਰਾ ਲਾਈਆ। ਜਿਸ ਹੁਕਮੇਂ ਅੰਦਰ ਕਾਇਆ ਤੱਤਾਂ ਅੰਦਰ ਲਿਆ ਸੱਦ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਈਆ। ਜੋ ਕੋਟ ਜਨਮ ਦੇ ਵਿਛੜੇ ਲਏ ਲਭ, ਮੇਲ ਮਿਲਾਏ ਸਹਿਜ ਸੁਭਾਈਆ। ਜੇ ਓਸ ਕੋਲੋਂ ਦੱਬੇ ਪੈਰ ਜਾਏ ਕੋਈ ਲੰਘ, ਉਹ ਅਨਸੁਰਤ ਸੁਰਤੀ ਨਾ ਆਪਣੀ ਕਦੇ ਬੰਨ੍ਹਾਈਆ। ਉਹ ਜਗਤ ਸਿੰਘਾਸਣ ਸੁੱਤਾ ਨਾ ਵੇਖੋ ਪਲੰਘ, ਹਰ ਘਟ ਆਤਮ ਸੇਜਾ ਡੇਰਾ ਲਾਈਆ। ਜੇ ਓਸਦਾ ਗਾ ਕੇ ਜਾਓ ਛੰਦ, ਢੋਲਾ ਨਾਮ ਸੁਣਾਈਆ। ਸੋ ਸਾਹਿਬ ਸਵਾਮੀ ਪ੍ਰੀਤਮ ਪਿਆਰਾ ਪਰਮ ਪੁਰਖ ਸਚ ਚੜ੍ਹਾਵਣਹਾਰਾ ਰੰਗ, ਕੂੜੀ ਕਿਰਿਆ ਦੁਰਮਤ ਮੈਲ ਧੁਆਈਆ। ਗੁਰਮੁਖੋ ਤੁਸੀਂ ਓਸ ਦੇ ਨੂਰੀ ਚੰਦ, ਕਿਉਂ ਕਲਜੁਗ ਬਦਲਾਂ ਹੇਠ
ਆ ਕੇ ਆਪਣਾ ਮੁਖ ਛੁਪਾਈਆ। ਜਿਸ ਦਾ ਖੇਲ ਕੋਟਨ ਕੋਟ ਬ੍ਰਹਿਮੰਡ, ਖੰਡ ਖੰਡ ਸਭ ਨੂੰ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਰਿਹਾ ਮੁਕਾਈਆ। ਚੋਰੀ ਕਰ ਜੇ ਕੋਈ ਲਾਵੇ ਦਾਅ, ਪਲੂ ਆਪਣਾ ਲਏ ਛੁਡਾਈਆ। ਫੇਰ ਇਹ ਪਰਮ ਪੁਰਖ ਕਾਹਦਾ ਮਲਾਹ, ਜੋ ਆਤਮ ਪਰਮਾਤਮ ਬੇੜੇ ਰਿਹਾ ਤਰਾਈਆ। ਇਹਦੇ ਕੋਲੋਂ ਕਾਹਦੀ ਲੈਣੀ ਸਲਾਹ, ਜਿਹੜਾ ਸੁੱਤਿਆਂ ਗ਼ਫ਼ਲਤ ਵਿਚ ਆਪਣਾ ਆਪ ਭੁਲਾਈਆ। ਜੇ ਮਨੋਂ ਜਾਣੋ ਸਮਝੋ ਪੁਰਖ ਅਕਾਲ ਸਚਾ ਸ਼ਹਿਨਸ਼ਾਹ, ਫੇਰ ਸਦਾ ਚਲੋ ਹੁਕਮ ਰਜ਼ਾਈਆ। ਉਹ ਆਦਿ ਜੁਗਾਦੀ ਧੁਰ ਦਾ ਪਿਤਾ ਮਾਂ, ਗੁਰਮੁਖ ਬਾਲ ਅੰਞਾਣੇ ਆਪਣੀ ਗੋਦ ਉਠਾਈਆ। ਜਿਸ ਤ੍ਰੇਤਾ ਦੁਆਪਰ ਕਲਜੁਗ ਪਕੜੀ ਬਾਂਹ, ਜਨਮ ਜਨਮ ਆਪਣੇ ਚਰਨ ਦਿਤੀ ਵਡਿਆਈਆ। ਓਸ ਦੇ ਕੋਲੋਂ ਕਿਆ ਲਏ ਕੋਈ ਛੁਪਾ, ਉਹਲਾ ਪਰਦਾ ਵਿਚ ਨਾ ਕੋਇ ਰਖਾਈਆ। ਗੁਰਮੁਖ ਕਦੇ ਨਾ ਸਤਿਗੁਰੂ ਨੂੰ ਸਕੇ ਉਠਾ, ਸਤਿਗੁਰ ਸਦਾ ਜਾਗਦਾ ਨੀਂਦਰ ਵਿਚ ਨਾ ਕਦੇ ਆਈਆ। ਬੇਸ਼ਕ ਉਹ ਬੜਾ ਬੇਪਰਵਾਹ, ਆਪਣੀ ਬੇਪਰਵਾਹੀ ਵਿਚ ਸਮਾਈਆ । ਜੇ ਕੋਈ ਕਹੇ ਇਸਨੂੰ ਨਹੀਂ ਕੁਛ ਪਤਾ, ਪੱਲੇ ਆਪਣੇ ਲਓ ਛੁਡਾਈਆ। ਇਹ ਖੇਲ ਪੁਰਖ ਸਮਰਥਾ, ਅਬਿਨਾਸ਼ੀ ਕਰਤਾ ਆਪਣੇ ਵਿਚ ਛੁਪਾਈਆ । ਜਿਸ ਕਾਰਨ ਇਹ ਵਿਹਾਰ ਵਖੌਣਾ ਸੀ ਅੱਖਾਂ, ਇਸੇ ਕਾਰਨ ਚੋਰੀ ਦਿਤੇ ਭਜਾਈਆ। ਜੋ ਅੰਦਰ ਵੜਕੇ ਦਿੰਦਾ ਮੱਤਾਂ, ਮਨ ਮਣਕਾ ਆਪ ਭਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਗੁਰਮੁਖ ਕਦੇ ਨਾ ਹੁੰਦੇ ਚੋਰ, ਚੋਰਾਂ ਵਾਲੀ ਰੀਤ ਨਾ ਕੋਈ ਕਮਾਈਆ। ਗੁਰਮੁਖੋ ਪ੍ਰਭ ਦੇ ਅਗੇ ਕਾਹਦਾ ਜ਼ੋਰ, ਜੋ ਆਪਣੇ ਗੇੜੇ ਵਿਚ ਰਖਾਈਆ। ਜਿਸ ਵਿਹਾਰ ਤੇ ਵਿਵਹਾਰੀ ਨੂੰ ਆਪਣੀ ਸੀ ਲੋੜ, ਓਸੇ ਦਾ ਲੁੜੀਂਦਾ ਵਕ਼ਤ ਲਿਆ ਸੁਹਾਈਆ। ਬਿਨਾ ਸੱਦਿਆਂ ਪੁੱਛਿਆਂ ਦਰ ਤੋਂ ਦਿਤੇ ਤੋਰ, ਤੁਰਤ ਆਪਣਾ ਹੁਕਮ ਫੇਰ ਸੁਣਾਈਆ। ਬਧਕ ਤਿੰਨਾਂ ਨੇ ਹੱਥ ਫੜਨਾ ਪੰਖ ਖੰਭ ਮੋਰ, ਇਕ ਇਕ ਸੱਜੇ ਹੱਥ ਟਿਕਾਈਆ। ਸਾਢੇ ਦਸ ਇਕੋ ਵਾਰ ਕਰਕੇ ਉਪਰ ਚੌਰ, ਸੀਸ ਨਿਵਾ ਕੇ ਲੱਖ ਲੱਖ ਸ਼ੁਕਰ ਲੈਣਾ ਮਨਾਈਆ। ਅਗਲਾ ਖੇਲ ਕਰਨਾ ਪ੍ਰਭ ਕੁਛ ਹੋਰ, ਲੇਖਾ ਫੇਰ ਦਏ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਰੀਖ਼ਾਨੇ ਵਿਚੋਂ ਬਰੀ ਕਰ ਦਏ ਚੋਰ, ਅਦਾਲਤ ਵਿਚੋਂ ਅਦਲੀ ਹੁਕਮ ਇਕ ਸੁਣਾਈਆ। ਸਤਿਗੁਰ ਦੁਆਬਾ ਜਿਥੇ ਦੋਹਾਂ ਦਾ ਮੇਲ, ਭੂਮਿਕਾ ਵਖਰੀ ਦਏ ਜਣਾਈਆ। ਜਿਸ ਗ੍ਰਹਿ ਦੀਪਕ ਬਲੇ ਬਿਨ ਬਾਤੀ ਤੇਲ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਥੇ ਸਾਹਿਬ ਸਵਾਮੀ ਸੱਜਣ ਸੁਹੇਲ, ਮੰਦਰ ਰਿਹਾ ਸੁਹਾਈਆ। ਓਸ ਦੁਆਬੇ ਦਾ ਦੋਹਰਾ ਖੇਲ, ਬਿਨ ਖ਼ਾਲਕ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਰਿਹਾ ਵਰਤਾਈਆ। ਜਿਥੇ ਦੋਹਾਂ ਦਾ ਮੇਲ ਓਥੇ ਹੁੰਦਾ ਸੂਮ, ਸੁਰਤ ਸ਼ਬਦ ਦੋਹਾਂ ਰਿਹਾ ਤੜਫਾਈਆ। ਕਲਜੁਗ ਅੰਤਮ ਬਦਲਣਹਾਰਾ ਕ਼ਾਨੂੰਨ, ਕਾਇਦਾ ਆਪਣਾ ਹੋਰ ਜਣਾਈਆ। ਭਗਵਨ ਭਗਤਾਂ ਪਿੱਛੇ ਲਿਖ ਕੇ ਕ਼ਾਨੂੰਨ, ਹੁਕਮ ਧੁਰ ਦਾ ਦਏ ਸੁਣਾਈਆ। ਸੂਮਾਂ ਤੋਂ ਬਣਾ ਕੇ ਪ੍ਰੇਮਾਂ ਦਾ ਮਜ਼ਮੂਨ, ਮਜਮੂਆ ਇਕੋ ਦਏ ਬਣਾਈਆ। ਨੁਕ਼ਤਾ ਉੜਾ ਕੇ ਨੂਨ, ਨਜ਼ਰ ਆਪਣੀ ਨਾਲ ਤਕਾਈਆ। ਮਨ ਹੰਕਾਰੀ ਮੇਟਕੇ ਫਰਊਣ, ਫ਼ੈਸਲਾ ਧੁਰ ਦਾ ਇਕ ਸੁਣਾਈਆ। ਪ੍ਰੀਤੀ ਅੰਦਰ ਕਰਕੇ ਮਮਨੂਨ, ਨਮੋਂ ਨਮੋਂ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਬੇਪਰਵਾਹੀਆ। ਸੂਮਾਂ ਵਿਚੋਂ ਸੂਮ ਕਹਿਣ ਦੁਆਬਾ, ਅੰਤਰ ਭੇਵ ਸਮਝ ਕੋਇ ਨਾ ਪਾਈਆ।
ਜਿਨ੍ਹਾਂ ਦਾ ਲਹਿਣਾ ਪਿਛਲਾ ਹਿਸਾਬਾ, ਲੇਖਾ ਰਿਹਾ ਵਖਾਈਆ। ਸਤਿ ਸਚ ਜੋੜ ਕੇ ਨਾਤਾ, ਬਿਧਾਤਾ ਆਪਣਾ ਰੰਗ ਰੰਗਾਈਆ । ਪਿਛਲਾ ਖੋਲ੍ਹ ਕੇ ਖ਼ੁਲਾਸਾ, ਖ਼ਾਲਸ ਸਿਖਿਆ ਦਏ ਸਮਝਾਈਆ। ਜੋ ਚੁਕ ਕੇ ਲਿਆਂਦਾ ਸਿਰਾਂ ਉਤੇ ਆਟਾ, ਆਟਾ ਨਹੀਂ ਇਹ ਗੋਬਿੰਦ ਬਾਟਾ ਨਜ਼ਰੀ ਆਈਆ। ਜਿਸ ਵੇਲੇ ਮਾਛੂਵਾੜੇ ਆਈ ਸੀ ਇਕ ਰਾਤਾ, ਰੈਣ ਭਿੰਨੜੀ ਆਪਣੀ ਖ਼ੁਸ਼ੀ ਮਨਾਈਆ। ਓਸ ਵੇਲੇ ਓਸ ਮੰਗੀ ਦਾਤਾ, ਖ਼ਾਲੀ ਝੋਲੀ ਅਗੇ ਵਖਾਈਆ । ਕੁਛ ਮੈਨੂੰ ਬਖ਼ਸ਼ ਸੌਗ਼ਾਤਾ, ਦੇਵਣਹਾਰ ਤੇਰੀ ਸਰਨਾਈਆ। ਗੋਬਿੰਦ ਆਖਿਆ, ਅੱਜ ਇਸ ਤੋਂ ਅਗਲਾ ਕੋਈ ਹੋਰ ਸਾਕਾ, ਜਿਸ ਦੀ ਸਾਖ਼ੀ ਕਦੇ ਨਾ ਅਗੇ ਬਣਾਈਆ। ਜਿਸ ਵੇਲੇ ਆਵੇ ਮੇਰਾ ਪ੍ਰਭੂ ਅਬਿਨਾਸ਼ਾ, ਦੇਵਣਹਾਰ ਵੱਡੀ ਵਡਿਆਈਆ। ਮੈਂ ਵੀ ਹੋਵਾਂ ਉਸ ਦੇ ਸਾਥਾ, ਧੁਰ ਦਾ ਸੰਗ ਰਖਾਈਆ। ਜਨ ਭਗਤਾਂ ਵੇਖਣਹਾਰ ਤਮਾਸ਼ਾ, ਧਰਮ ਅਖਾੜਾ ਸਚ ਲਗਾਈਆ। ਓਨੇ ਚਿਰ ਨੂੰ ਓਸ ਰੈਣ ਅੰਧੇਰੀ ਵਿਚ ਇਕ ਨਿੱਕੀ ਜਿਹੀ ਕੀੜੀ ਚੁੱਕੀ ਔਂਦੀ ਸੀ ਆਟਾ, ਆ ਕੇ ਗੋਬਿੰਦ ਭੇਟ ਚੜ੍ਹਾਈਆ। ਮੈਂ ਵਜੂਦੋਂ ਨਿੱਕੀ ਤੇਰੀ ਭੇਟਾ ਕਰਾਂ ਜੋ ਵਸਤ ਮੇਰੇ ਕੋਲ ਦਾਤਾ, ਦਇਆਵਾਨ ਤੇਰੀ ਇਕ ਸਰਨਾਈਆ। ਓਧਰੋਂ ਪ੍ਰਹਿਲਾਦ ਨੇ ਮਾਰੀ ਇਕ ਆਵਾਜ਼ਾ, ਪਿਛਲਾ ਲੇਖਾ ਰਿਹਾ ਜਣਾਈਆ। ਤੇਰਾ ਥੰਮਾਂ ਵਾਲਾ ਨਾਤਾ, ਮੈਨੂੰ ਪੂਰਬ ਰਿਹਾ ਉਠਾਈਆ। ਗੋਬਿੰਦ ਕਿਹਾ ਇਹ ਇਕ ਹੋਰ ਅਚਰਜ ਨਾਤਾ, ਤੈਨੂੰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕੀੜੀ ਕਿਹਾ ਆਹ ਲੈ ਆਪਣੀ ਭੇਟਾ, ਸਭ ਕੁਛ ਤੇਰੇ ਭੇਟ ਚੜ੍ਹਾਈਆ। ਮੇਰਾ ਰੱਖੀਂ ਚੇਤਾ, ਅਭੁਲ ਭੁਲ ਕਦੇ ਨਾ ਜਾਈਆ। ਜਿਸ ਵੇਲੇ ਅਕਾਲ ਪੁਰਖ ਫੇਰ ਬਣਾਵੇ ਆਪਣਾ ਬੇਟਾ, ਜੋਤੀ ਸ਼ਬਦੀ ਜੋੜ ਜੁੜਾਈਆ। ਓਸ ਵੇਲੇ ਮੈਂ ਤੇਰੀ ਧਾਰ ਦੇਖਾਂ, ਮੇਰਾ ਨੇਤਰ ਨੈਣ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਕਿਹਾ ਵਾਹ ਪ੍ਰੇਮਮੱਤੀ ਕੀੜੀ, ਚੀਉਂਟੀ ਤੈਨੂੰ ਦਿਆਂ ਵਡਿਆਈਆ। ਜਿਸ ਵੇਲੇ ਪੁਰਖ ਅਕਾਲ ਦੀ ਚਲਣ ਲਗੀ ਪੀੜ੍ਹੀ, ਜਨ ਭਗਤਾਂ ਦਏ ਵਡਿਆਈਆ । ਕਲਜੁਗ ਵੇਲਾ ਹੋਵੇ ਅਖ਼ੀਰੀ, ਆਖ਼ਰ ਦਿਆਂ ਸਮਝਾਈਆ। ਆਪਣਾ ਖੇਲ ਕਰਾਂ ਤਕ਼ਦੀਰੀ, ਸਮਝ ਸਕੇ ਕੋਇ ਨਾ ਰਾਈਆ। ਆਪੇ ਪਾਤਸ਼ਾਹ ਆਪ ਆਪਣੇ ਹੱਥ ਰੱਖਾਂ ਵਜ਼ੀਰੀ, ਮੁਸਾਹਿਬ ਦੂਜਾ ਨਾ ਕੋਇ ਜਣਾਈਆ। ਆਪੇ ਸ਼ਰਅ ਆਪੇ ਜ਼ੰਜੀਰੀ, ਡੋਰੀ ਆਪਣਾ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕੀੜੀ ਕਿਹਾ ਮੈਂ ਬਾਲੀ ਨਿੱਕੀ, ਨਿੱਕਿਆਂ ਵਿਚੋਂ ਨਜ਼ਰੀ ਆਈਆ । ਗੋਬਿੰਦ ਕੋਈ ਮੈਨੂੰ ਦੇ ਦੇ ਚਿੱਠੀ, ਧੁਰ ਦਾ ਲੇਖਾ ਦੇ ਸਮਝਾਈਆ। ਗੋਬਿੰਦ ਕਿਹਾ ਜਿਸ ਵੇਲੇ ਮੈਂ ਗ਼ਰੀਬਾਂ ਦੀ ਪਰਗਟ ਕੀਤੀ ਸਿੱਖੀ, ਸਾਖ਼ਿਆਤ ਰੂਪ ਪਰਗਟਾਈਆ। ਓਸ ਵੇਲੇ ਹੋਵੇਗੀ ਵੀਹ ਸੌ ਇੱਕੀ ਮਿਤੀ, ਤੈਨੂੰ ਦਿਆਂ ਜਣਾਈਆ। ਤੂੰ ਚੀਉੂਂਟੀ ਮੈਂ ਕੋਈ ਵੱਡਾ ਰਿਖੀ, ਪੂਰਬ ਦਾ ਨਾਤਾ ਮੇਰੇ ਨਾਲ ਜੁੜਾਈਆ। ਉਹ ਦੁਹੱਥੜਾ ਮਾਰ ਕੇ ਪਿੱਟੀ, ਰੋ ਰੋ ਰਹੀ ਸੁਣਾਈਆ। ਨਾਲੇ ਆਪਣੀ ਨੀਵੀਂ ਕਰ ਕੇ ਧੌਣ ਨਿੱਕੀ, ਚਰਨਾਂ ਉਤੇ ਟਿਕਾਈਆ। ਦੱਸ ਮੈਨੂੰ ਉਹ ਰੀਤੀ, ਜਿਸ ਨਾਲ ਤੇਰੀ ਪ੍ਰੀਤੀ ਲਗੇ ਬੇਪਰਵਾਹੀਆ। ਗੋਬਿੰਦ ਕਿਹਾ ਜਿਸ ਵੇਲੇ ਮੇਰੇ ਭਗਤਾਂ ਦਾ ਪਕਵਾਨ ਬਣੇ ਠੀਕੀ, ਇਹ ਤੇਰਾ ਆਟਾ ਗੋਬਿੰਦ ਆਪਣਾ ਬਾਟਾ ਭਰਕੇ ਆਪਣੇ ਵਿਚ ਟਿਕਾਈਆ। ਓਸ ਵੇਲੇ ਵਰਤਾਵਾਂ ਹੋ ਕੇ ਸਾਖ਼ਿਆਤਾ, ਹੱਥੋ ਹੱਥ ਆਪਣੀ ਸੇਵ ਕਮਾਈਆ। ਓਸ ਕਿਹਾ ਮੈਂ ਨਹੀਂ ਜਾਤਾ, ਕੀ ਤੇਰੀ ਵਡਿਆਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਕੀੜੀ ਕਿਹਾ ਕੁਛ ਖੋਲ੍ਹ ਕੇ ਦੱਸ, ਆਪਣਾ ਭੇਵ ਜਣਾਈਆ। ਕਿਸ ਖੇੜੇ ਨਗਰ ਗ੍ਰਹਿ ਜਾਏਂ ਵਸ, ਧਾਮ ਸਿੰਘਾਸਣ ਕਵਣ ਦੇਵੇਂ ਵਡਿਆਈਆ। ਗੋਬਿੰਦ ਕਿਹਾ ਹਸ, ਸੰਬਲ ਡੇਰਾ ਨਾਲ ਮੇਰਾ ਦਾਤਾ ਬੇਪਰਵਾਹੀਆ। ਤੇਰਾ ਲਹਿਣਾ ਦੇਣਾ ਝੋਲੀ ਪਾਵਾਂ ਹਕ, ਮਿਹਰ ਨਜ਼ਰ ਨਾਲ ਤਰਾਈਆ। ਓਸ ਕਿਹਾ ਮੈਂ ਇਕੱਲੀ ਕਿਸ ਤਰਾ ਤੇਰੇ ਕੋਲ ਆਵਾਂ ਨਠ, ਆਪਣਾ ਪੰਧ ਮੁਕਾਈਆ। ਓਸ ਕਿਹਾ ਇਹ ਤੇਰੇ ਸੰਗੀ ਅਠਸਠ, ਅੱਠ ਸੌ ਅੰਕੜੇ ਸੱਠਾਂ ਹਿੰਦਸਿਆਂ ਨਾਲ ਵਡਿਆਈਆ। ਉਹਨਾਂ ਦਾ ਤੇਰੇ ਨਾਲ ਕਰਕੇ ਇਕੱਠ, ਆਪਣਾ ਮੇਲ ਮਿਲਾਈਆ। ਦੁਆਬਾ ਨਹੀਂ ਉਹ ਪ੍ਰੇਮ ਦਾ ਰਸ, ਜਿਸ ਰਸ ਵਿਚ ਆਪਣਾ ਅੰਮ੍ਰਿਤ ਰਿਹਾ ਭਰਾਈਆ । ਇਸੇ ਕਰਕੇ ਆਪਣਾ ਹੁਕਮ ਦੱਸ, ਘਰੋ ਘਰੀ ਸੰਦੇਸ਼ੇ ਦਿਤੇ ਪਹੁੰਚਾਈਆ। ਕਿਸੇ ਨੇ ਭਾਰ ਨਹੀਂ ਚੁਕਣਾ ਸਿਰ ਤੇ ਗਠ, ਉਹ ਪ੍ਰਭ ਨੂੰ ਸੇਵਾ ਹੱਥੀਂ ਕਰਨੀ ਆਈਆ। ਸੁਆਂਗੀ ਬਣ ਕੇ ਕਰੇ ਖੇਲ ਨਟੂਆ ਨਟ, ਬਾਜ਼ੀਗਰ ਹੋ ਕੇ ਆਪਣਾ ਡੰਕ ਵਜਾਈਆ। ਕੀ ਹੋਇਆ ਜੇ ਇਹ ਆਪਣੇ ਸਿਰ ਤੇ ਚਕ, ਪਿਛਲਾ ਲੇਖਾ ਚਕਨਾਂ ਚੂਰ ਲਿਆ ਕਰਾਈਆ। ਅਗੇ ਹੌਲੇ ਭਾਰ ਦੇਵੇ ਰਖ, ਸਾਰਿਆਂ ਦਾ ਭਾਰ ਇਕੇ ਉਤੇ ਪਾਈਆ। ਇਸ ਤੋਂ ਭਾਰ ਆਪਣੇ ਉਤੇ ਲਏ ਰਖ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋ ਇਸ ਲੰਗਰ ਨੂੰ ਲਏ ਛਕ, ਸੰਸਾ ਰੋਗ ਰਹੇ ਨਾ ਰਾਈਆ। ਨਾਲੇ ਪਿਛਲਾ ਇਕੱਠ, ਸੰਗ ਪੁਰਖ ਸਮਰਥ, ਗੋਬਿੰਦ ਦਾ ਹੱਥ, ਦਾਤਾ ਹੋਰ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਥੇ ਹੁਣ ਕਰੇ ਬਸ, ਅਗਲਾ ਲੇਖਾ ਫੇਰ ਦਏ ਲਿਖਾਈਆ।
ਮੱਕੀ ਕਹੇ ਮੈਥੋਂ ਚੰਗਾ ਸਾਗ, ਜੋ ਸਗਵਾਂ ਨਾਤਾ ਰਿਹਾ ਜੁੜਾਈਆ। ਸਾਗ ਕਹੇ ਮੱਕੀ ਨੂੰ ਮਿਲਿਆ ਮੈਥੋਂ ਚੰਗਾ ਸੁਹਾਗ, ਜੋ ਮਾਲਕ ਦਾਤਾ ਬੇਪਰਵਾਹੀਆ। ਪੁਰਖ ਅਬਿਨਾਸ਼ੀ ਦੋਹਾਂ ਨੂੰ ਕਹੇ ਤੁਹਾਡਾ ਇਕੋ ਜਿਹਾ ਮੇਰੇ ਨਾਲ ਜੁੜਿਆ ਨਾਤ, ਵਡਾ ਛੋਟਾ ਰਹਿਣ ਕੋਇ ਨਾ ਪਾਈਆ । ਜਿਹੋ ਜਿਹਾ ਮੈਂ ਓਹੋ ਜਿਹਾ ਤੁਹਾਡਾ ਸੁਆਦ, ਤੁਹਾਡੇ ਸੁਆਦ ਦਾ ਰਸ ਮੇਰੇ ਅੰਤਰ ਅੰਮ੍ਰਿਤ ਨਜ਼ਰੀ ਆਈਆ। ਜਿਸ ਦੇ ਨਾਲ ਭਗਤਾਂ ਮਿਲਣ ਦਾ ਉਪਜੇ ਇਕ ਵੈਰਾਗ, ਬਿਰਹੋਂ ਵਿਛੋੜਾ ਤੀਰ ਲਗਾਈਆ। ਇਸੇ ਦਾ ਕਾਰਨ ਹੰਸ ਬਣੌਣੇ ਕਾਗ, ਕਾਗੋਂ ਹਸ ਉਡਾਈਆ। ਸਭ ਤੋਂ ਵਡੀ ਵਸਤ ਪ੍ਰੇਮ ਵਾਲੀ ਮਿਲੀ ਆਜ, ਸੁਹੰਜਣੀ ਘੜੀ ਰਹੀ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਛੱਡਿਆ ਨਹੀਂ ਅਜੇ ਰਿਵਾਜ, ਭਗਤਾਂ ਕਾਰਨ ਸੁੱਕੇ ਟੁਕੜੇ ਖਾ ਕੇ ਆਪਣੀ ਖ਼ੁਸ਼ੀ ਮਨਾਈਆ।
ਸਰਸਾ ਕਿਹਾ ਮੇਰੀ ਇਕੋ ਆਹ, ਹੌਕਿਆਂ ਨਾਲ ਸੁਣਾਈਆ। ਜਿਨ੍ਹਾਂ ਗੋਬਿੰਦ ਬਣਿਆ ਮਲਾਹ, ਬੇੜਾ ਲੋਕਮਾਤ ਤਰਾਈਆ। ਉਹਨਾਂ ਦਿਤੀ ਸਚ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਤੁਸਾਂ ਰਖਣੀ ਆਸ ਤਕਾ, ਆਸਾ ਆਪਣੀ ਨਾਲ ਜਣਾਈਆ। ਜਿਸ ਵੇਲੇ ਆਵੇ ਬੇਪਰਵਾਹ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਸਭ ਦਾ ਲੇਖਾ ਲਹਿਣਾ ਦੇਣਾ ਦਏ ਚੁਕਾ, ਮੂਲ ਨਜ਼ਰ ਕੋਇ ਨਾ ਆਈਆ। ਸਚ ਦਵਾਰੇ ਲਏ
ਬੁਲਾ, ਹੁਕਮ ਸੰਦੇਸ਼ਾ ਨਾਮ ਸੁਣਾਈਆ। ਚਰਨ ਕਵਲ ਬਖ਼ਸ਼ ਸਰਨਾ, ਸਿਰ ਆਪਣਾ ਹੱਥ ਟਿਕਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਇਕੋ ਰੰਗ ਰੰਗਾਈਆ। ਧੁਰ ਦਾ ਮਾਲਕ ਬਣੇ ਪਿਤਾ ਮਾਂ, ਪੂਤ ਸਪੂਤੇ ਗੋਦ ਉਠਾਈਆ। ਸਚ ਦਵਾਰੇ ਦੇਵੇ ਥਾਂ, ਮਹਲ ਅਟਲ ਕਰ ਰੁਸ਼ਨਾਈਆ । ਇਕ ਦ੍ਰਿੜਾਵੇ ਆਪਣਾ ਨਾਂ, ਢੋਲਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਕੜਨਹਾਰਾ ਓਹਨਾਂ ਬਾਂਹ, ਜਿਨ੍ਹਾਂ ਸਰਸੇ ਕਰਕੇ ਗਿਆ ਜੁਦਾਈਆ।
ਇਹ ਪਿਛਲਾ ਲੇਖਾ ਸਾਕਾ, ਸਾਖ਼ੀ ਧੁਰ ਦੀ ਰਿਹਾ ਜਣਾਈਆ। ਮੋਦੀਖ਼ਾਨੇ ਲੈਣ ਗਏ ਸੀ ਆਟਾ, ਝੋਲੀ ਨਾਨਕ ਅਗੇ ਡਾਹੀਆ ।
ਓਸ ਭਰ ਕੇ ਮਾਰਿਆ ਛਾਬਾ, ਬਿਨ ਕ਼ੀਮਤ ਪੱਲੇ ਪਾਈਆ। ਇਹਨਾਂ ਪੁੱਛਿਆ ਕੋਇ ਹਿਸਾਬਾ, ਰਕਮ ਦੇ ਸਮਝਾਈਆ। ਓਸ ਨੇ ਕਿਹਾ ਇਹੋ
ਤੁਹਾਨੂੰ ਲਾਭਾ, ਮੇਰਾ ਦਰਸ਼ਨ ਲਿਆ ਪਾਈਆ। ਹੋ ਕੇ ਲਾਜਵਾਬਾ, ਢਹਿ ਪਏ ਸਰਨਾਈਆ। ਮੁਸਲਿਆਂ ਨੂੰ ਨਜ਼ਰੀ ਆਇਆ ਓਹੋ ਕਾਅਬਾ,
ਜਿਸ ਦਾ ਮੰਬਾ ਮਨਾਰ ਚਰਨ ਦਵਾਰੇ ਸੀਸ ਨਿਵਾਈਆ। ਨਿਉਂ ਕੇ ਕੀਤਾ ਆਦਾਬਾ, ਕਲਮਾ ਇਕ ਦ੍ਰਿੜਾਈਆ। ਸਾਡਾ ਲੇਖਾ ਵੇਖ ਕਿਹੜੀ
ਕਿਤਾਬਾ, ਕੁਤਬਖ਼ਾਨੇ ਫੋਲ ਫੁਲਾਈਆ। ਨਾਨਕ ਕਿਹਾ, ਜਿਸ ਵੇਲੇ ਆਵੇ ਪਰਵਰਦਿਗਾਰ ਸਾਂਝਾ, ਬੇਪਰਵਾਹ ਫੇਰਾ ਪਾਈਆ। ਉਹ ਤੁਹਾਡਾ
ਬਣੇ ਪਿਤਾ ਮਾਤਾ, ਸਿਰ ਆਪਣਾ ਹੱਥ ਰਖਾਈਆ। ਤੁਹਾਡਾ ਅਗਲਾ ਪਿਛਲਾ ਮੇਟੇ ਹਿਸਾਬਾ, ਦੋ ਜਹਾਨ ਰਹਿਣ ਕੋਇ ਨਾ ਪਾਈਆ। ਇਹ
ਮੇਰਾ ਤੁਹਾਡੇ ਨਾਲ ਵਾਅਦਾ, ਮੁਕੰਮਲ ਨਾਤਾ ਰਿਹਾ ਜੁੜਾਈਆ। ਪੁਰਖ ਅਕਾਲ ਮਿਲੇ ਸਚ ਬਾਕ਼ਾਇਦਾ, ਬਾਕੀ ਲੇਖਾ ਵੇਖ ਵਖਾਈਆ। ਤੁਸੀਂ
ਓਸ ਦੇ ਨਾਲੋਂ ਬੇਸ਼ਕ ਅਲਾਹਿਦਾ, ਉਹ ਤੁਹਾਡਾ ਨੂਰ ਆਪਣੇ ਵਿਚ ਸਮਾਈਆ। ਤੁਹਾਡਾ ਲੇਖਾ ਉਸ ਦੇ ਨਾਲ ਰਹੇਗਾ, ਏਥੇ ਓਥੇ ਧੁਰ ਦਾ
ਸੰਗ ਬਣਾਈਆ। ਜਿਸ ਵੇਲੇ ਪਰਮ ਪੁਰਖ ਤਖ਼ਤ ਨਿਵਾਸੀ ਸਾਡੇ ਬਹੇਗਾ, ਸਚ ਸਿੰਘਾਸਣ ਸੋਭਾ ਪਾਈਆ। ਦੋ ਆਬੇ ਦਾ ਵਹੀਰ ਦੋਹਾਂ ਦੀ
ਧਾਰ ਵਿਚੋਂ ਵਹੇਗਾ, ਵਹਿਣ ਪ੍ਰੇਮ ਇਕ ਵਹਾਈਆ। ਓਸ ਵੇਲੇ ਥੋੜ੍ਹਾ ਲੇਖਾ ਤੁਹਾਡੇ ਕੋਲੋਂ ਲਵੇਗਾ, ਸਵਾ ਮਣ ਜੋੜ ਦੇਵੇ ਜੁੜਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦੇ ਮੋਦੀਖ਼ਾਨੇ ਦਾ ਆਟਾ ਓਸ ਵੇਲੇ ਖਾਵੇਗਾ। ਪੱਲੇ ਤੁਹਾਡੇ ਗੰਢ ਬੰਧਾਵੇਗਾ।
ਵੇਲੇ ਨਾਲ ਖੁਲ੍ਹਾਵੇਗਾ। ਗਠੜੀ ਸਭ ਦੀ ਫੋਲ ਫੁਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਸਭ ਦੀ ਝੋਲੀ ਪਾਵੇਗਾ।
ਜਨ ਭਗਤੋ ਤੁਹਾਡੇ ਨਾਲ ਹੰਢਾਂ, ਭਗਤਾਂ ਬਿਨਾ ਭਗਤ ਦਵਾਰੇ ਕੰਮ ਕੁਛ ਨਾ ਆਈਆ। ਬਿਨ ਸਾਚਿਆਂ ਭਗਤਾਂ ਕੂੜਾ ਖੇੜਾ ਰੰਡਾ, ਮਾਟੀ ਇੱਟ ਮਿਲੇ ਨਾ ਕੋਇ ਵਡਿਆਈਆ। ਬਿਨ ਸਾਚਿਆਂ ਭਗਤਾਂ ਨਾ ਕੋਈ ਮੰਜ਼ਲ ਨਾ ਕੋਇ ਡੰਡਾ, ਪਾਂਧੀ ਪੰਧ ਨਾ ਕੋਇ ਮੁਕਾਈਆ। ਬਿਨ ਸਾਚਿਆਂ ਭਗਤਾਂ ਨਾ ਕੋਇ ਢੋਲਾ ਨਾ ਕੋਇ ਛੰਦਾ, ਪ੍ਰਭ ਦਾ ਰਾਗ ਨਾ ਕੋਇ ਸੁਣਾਈਆ। ਜੇ ਭਗਤ ਨਾ ਹੋਣ ਪ੍ਰਭੂ ਕਿਨ੍ਹਾਂ ਦਾ ਬਣੇ ਬਖ਼ਸ਼ੰਦਾ, ਬਖ਼ਸ਼ਿਸ਼
ਕਿਸ ਦੀ ਝੋਲੀ ਪਾਈਆ। ਇਸੇ ਕਰਕੇ ਭਗਤੋ ਤੁਹਾਡੇ ਪਿੱਛੇ ਆਪ ਬਣਿਆ ਅੰਧਾ, ਤੁਹਾਡੇ ਨੇਤਰ ਦਿਤੇ ਖੁਲ੍ਹਾਈਆ। ਤੁਹਾਡੇ ਚਰਨਾਂ ਹੇਠ ਵਗਾ ਕੇ ਗੰਗਾ, ਪੂਰਬ ਲਹਿਣਾ ਮਾਣ ਮਿਟਾਈਆ। ਅੰਤਰ ਆਤਮ ਦੇ ਕੇ ਅਨੰਦਾ, ਅਨੰਦਪੁਰ ਵਾਸੀ ਮੇਲਾ ਮੇਲਿਆ ਸਹਿਜ ਸੁਭਾਈਆ । ਵੇਖਣ ਆਇਆ ਸੂਰਾ ਸਰਬੰਗਾ, ਘਰ ਭਗਤਾਂ ਵਜੇ ਸ਼ਨਵਾਈਆ। ਬਿਨਾ ਬੰਦਗੀ ਕਿਸੇ ਕੰਮ ਨਹੀਂ ਔਣਾ ਬੰਦਾ, ਬੰਦਿਆਂ ਵਿਚੋਂ ਬੰਦਾ ਗੁਰਮੁਖ ਗੁਰਸਿਖ ਹਰਿ ਆਪਣਾ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਲੇਖੇ ਰਿਹਾ ਲਗਾਈਆ।
ਜੇਠੂਵਾਲ ਕਹੇ ਮੈਂ ਕੂੜ ਕੁੜਿਆਰਾ, ਜਗਤ ਮਾਣ ਨਾ ਕੋਇ ਵਡਿਆਈਆ। ਜਿਨ੍ਹਾਂ ਭਗਤਾਂ ਮਿਲਿਆ ਨਰ ਨਿਰੰਕਾਰਾ, ਨਿਰਗੁਣ ਆਪਣਾ ਜੋੜ ਜੁੜਾਈਆ। ਓਹਨਾਂ ਪਿੱਛੇ ਬਣ ਗਿਆ ਭਗਤ ਦਵਾਰਾ, ਦੋ ਜਹਾਨ ਵਜੀ ਵਧਾਈਆ। ਮੈਂ ਉਹਨਾਂ ਨੂੰ ਨਿਉਂ ਨਿਉਂ ਕਰਾਂ ਨਿਮਸਕਾਰਾ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਤੁਹਾਡੇ ਨਾਲ ਮਿਲ ਕੇ ਮੇਰਾ ਵਜਿਆ ਨਗਾਰਾ, ਨੌਬਤ ਆਪਣੀ ਸੇਵ ਕਮਾਈਆ। ਜਿਸ ਵੇਲੇ ਅੰਦਰ ਤੱਕਾਂ, ਤੁਹਾਡੇ ਨਾਲੋਂ ਚੰਗਾ ਨਹੀਂ ਕੋਈ ਹੋਰ ਦਵਾਰਾ, ਸੋਭਨੀਕ ਮੰਦਰ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੇ ਅੰਤਰ ਇਕੋ ਨਾਦ ਸ਼ਬਦ ਧੁਨ ਜੈਕਾਰਾ, ਸੋਹੰ ਢੋਲਾ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਮਾਲਵਾ ਛਡ ਆ ਵਸਿਆ ਮਾਝੇ, ਮਜਲਸ ਭਗਤਾਂ ਨਾਲ ਰਖਾਇੰਦਾ। ਮਾਲਵੇ ਤੋਂ ਵਖਰੇ ਨਹੀਂ ਵਸਣ ਵਾਲੇ ਦੁਆਬੇ, ਦੋਹਾਂ ਦਾ ਇਕੋ ਰੰਗ ਰੰਗਾਇੰਦਾ। ਸੋਹਣਾ ਮਿਲਕੇ ਬਣਾਵਣ ਆਇਆ ਸਮਾਜੇ, ਸਮਝ ਭਗਤਾਂ ਦੀ ਆਪਣੇ ਨਾਲ ਰਖਾਇੰਦਾ। ਪਿਛਲੇ ਕੌਲ ਇਕ਼ਰਾਰ ਦੇ ਪੂਰੇ ਕਰੇ ਵਾਅਦੇ, ਵਾਅਦਾ ਖ਼ਿਲਾਫ਼ ਨਾ ਆਪ ਅਖਵਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਇਕ ਸ਼ਬਦ ਕਹੇਗਾ, ਜਿਸ ਦਾ ਕਹਿਣਾ ਦੋ ਜਹਾਨ ਨਾ ਕੋਇ ਉਲਟਾਇੰਦਾ।
ਸੋ ਪੁਰਖ ਨਿਰੰਜਣ ਅਗੰਮ ਅਥਾਹ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਏਕੰਕਾਰਾ ਸ਼ਹਿਨਸ਼ਾਹ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਾਲੀ ਦੋ ਜਹਾਂ, ਸ੍ਰੀ ਭਗਵਾਨ ਜੋਧਾ ਸੂਰਬੀਰ ਅਖਵਾਈਆ। ਪਾਰਬ੍ਰਹਮ ਪ੍ਰਭ ਸੁਹਾਏ ਸਾਚਾ ਥਾਂ, ਤਖ਼ਤ ਨਿਵਾਸੀ ਵਡ ਵਡਿਆਈਆ। ਸਚਖੰਡ ਦਵਾਰਾ ਰਚਨ ਰਚਾ, ਬਿਨ ਛੱਪਰ ਛੰਨ ਦਏ ਵਡਿਆਈਆ। ਦੀਵਾ ਬਾਤੀ ਕਮਲਾਪਾਤੀ ਜੋੜ ਜੁੜਾ, ਸਾਚਾ ਨੂਰ ਜ਼ਹੂਰ ਕਰੇ ਰੁਸ਼ਨਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਅਖਵਾ, ਧੁਰ ਦੀ ਧਾਰ ਆਪਣੇ ਹੱਥ ਰਖਾਈਆ। ਹਕ ਮੁਕਾਮੇ ਡੇਰਾ ਲਾ, ਪਰਵਰਦਿਗਾਰ ਆਪਣੀ ਕਲ ਧਰਾਈਆ। ਲਾਸ਼ਰੀਕ ਨੂਰ ਖ਼ੁਦਾ, ਸਚ ਤੌਫ਼ੀਕ਼ ਇਕ ਰਖਾਈਆ। ਪੜਦਾ ਓਹਲਾ ਆਪ ਉਠਾ, ਮੁਖ ਨਕ਼ਾਬ ਨਾ ਕੋਇ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਸਚ ਦਵਾਰਾ ਸੋਭਾਵੰਤ, ਹਰਿ ਕਰਤਾ ਆਪ ਸੁਹਾਇੰਦਾ। ਸਾਹਿਬ ਸਵਾਮੀ ਸ੍ਰੀ ਭਗਵੰਤ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਸਣ ਲਾਇੰਦਾ। ਆਦਿ ਅੰਤ ਇਕੋ ਕੰਤ, ਕੰਤ ਕੰਤੂਹਲ ਸੋਭਾ ਪਾਇੰਦਾ। ਆਪੇ ਜਾਣੇ ਆਪਣੀ ਬਣਤ, ਘੜਨ ਭੰਨਣ ਸਮਰਥ ਸਵਾਮੀ ਆਪ ਅਖਵਾਇੰਦਾ। ਆਪਣੀ ਮਹਿੰਮਾ ਆਪ ਜਾਣੇ ਅਗਣਤ, ਲੇਖਾ ਲੇਖ ਨਾ ਕੋਇ
ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਰਬਾਰਾ ਇਕ ਸੁਹਾਇੰਦਾ। ਧੁਰ ਦਰਬਾਰਾ ਧਾਮ ਸੁਹੰਜਣਾ, ਹਰਿ ਕਰਤਾ ਦਏ ਵਡਿਆਈਆ । ਆਦਿ ਪੁਰਖ ਆਦਿ ਨਿਰੰਜਣਾ, ਜੋਤੀ ਜਾਤਾ ਬੇਪਰਵਾਹੀਆ। ਅਲਖ ਅਗੋਚਰ ਅਗੰਮ ਅਥਾਹ ਸਾਚਾ ਸੱਜਣਾ, ਮੀਤ ਮੁਰਾਰਾ ਇਕ ਅਖਵਾਈਆ। ਤਖ਼ਤ ਨਿਵਾਸੀ ਸ਼ਾਹੋ ਭੂਪ ਸੁਲਤਾਨ ਦਰਗਾਹ ਸਾਚੀ ਸਜਣਾ, ਦਰ ਦਵਾਰਾ ਇਕੋ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਆਪਣੀ ਖੇਲ ਖਿਲਾਈਆ। ਸੋ ਸਾਹਿਬ ਸਵਾਮੀ ਹਰਿ ਕਰਤਾਰਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦਰਗਾਹੀ ਵੇਸ ਵਟਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲੇ ਖੇਲ ਅਪਰ ਅਪਾਰਾ, ਅਪਰੰਪਰ ਸੁਵਾਮੀ ਆਪਣੀ ਧਾਰ ਰਖਾਇੰਦਾ। ਜੁਗ ਚੌਕੜੀ ਵੇਖਣਹਾਰਾ, ਨਿਤ ਨਵਿਤ ਕਰ ਕਰ ਹਿਤ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਫੇਰਾ ਪਾਇੰਦਾ। ਸ਼ਬਦ ਸੰਦੇਸ਼ਾ ਨਰ ਨਰੇਸ਼ਾ ਦੇਵਣਹਾਰਾ ਸਦਾ ਜੁਗ ਚਾਰਾ, ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਮਨਾਇੰਦਾ। ਰੂਪ ਅਨੂਪ ਸਤਿ ਸਰੂਪ ਨਿਰਾਕਾਰ ਨਿਰਵੈਰ ਧਰਨੇਹਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਕਾਇਆ ਮਾਟੀ ਚੋਲਾ ਤੱਤ ਤਨ ਹੰਢਾਇੰਦਾ। ਬੋਧ ਅਗਾਧਾ ਸ਼ਬਦ ਅਨਾਦਾ ਅਨੁਰਾਗੀ ਰਾਗ ਸੁਣਾਵਣਹਾਰਾ, ਧੁਰ ਦਾ ਢੋਲਾ ਮੰਤਰ ਨਾਮ ਕਲਮਾ ਹਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਵੇਖ ਵਖਾਇੰਦਾ। ਸਚ ਦਵਾਰੇ ਦਾ ਮਾਲਕ ਆਪ, ਹਰਿ ਵਡਾ ਵਡ ਵਡਿਆਈਆ। ਆਦਿ ਜੁਗਾਦੀ ਵਡ ਪਰਤਾਪ, ਪਤਿਪਰਮੇਸ਼ਵਰ ਬੇਪਰਵਾਹੀਆ । ਜੁਗ ਚੌਕੜੀ ਥਾਪਣ ਥਾਪ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਲੱਖ ਚੁਰਾਸੀ ਘੜਤ ਘੜਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੇਵਣਹਾਰਾ ਜਾਪ, ਰਸਨਾ ਜਿਹਵਾ ਢੋਲਾ ਬੱਤੀ ਦੰਦ ਜਗਤ ਸੁਣਾਈਆ। ਜੀਵ ਜੰਤ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਕਰ ਮੁਹਤਾਜ, ਭੇਵ ਅਭੇਦਾ ਅਛਲ ਅਛੇਦਾ ਆਪਣੀ ਕਾਰ ਕਮਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਬ੍ਰਹਿਮੰਡਾਂ ਖੰਡਾਂ ਕਰਨਹਾਰਾ ਰਾਜ, ਪੁਰੀ ਲੋਅ ਆਕਾਸ਼ ਪਾਤਾਲ ਆਪਣਾ ਹੁਕਮ ਮਨਾਈਆ। ਉਤਭੁਜ ਸੇਤਜ ਜੇਰਜ ਅੰਡਜ ਰੱਖਣਹਾਰਾ ਨਿਵਾਸ, ਚਾਰੇ ਖਾਣੀ ਆਪਣਾ ਰੰਗ ਰੰਗਾਈਆ। ਚਾਰੇ ਜੁਗ ਚਾਰੇ ਬਾਣੀ ਕਰਨਹਾਰਾ ਪਰਕਾਸ਼, ਪਰਾ ਪਸੰਤੀ ਮਧਮ ਬੈਖਰੀ ਢੋਲਾ ਰਾਗ ਅਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਸਾਥ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਸੇਵਾ ਲਾਈਆ। ਵਾਕ ਭਵਿਖਤ ਬੋਲਣਹਾਰਾ ਵਾਕ, ਧੁਰ ਸੰਦੇਸ਼ਾ ਨਰ ਨਰੇਸ਼ਾ ਅਗੰਮ ਅਗੰਮੜਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ , ਸ਼ਾਹ ਪਾਤਸ਼ਾਹ ਸਚੀ ਵਡਿਆਈਆ। ਸ਼ਾਹ ਪਾਤਸ਼ਾਹ ਹਰਿ ਸ਼ਹਿਨਸ਼ਾਹ, ਪੁਰਖ ਅਕਾਲਾ ਇਕ ਅਖਵਾਇੰਦਾ। ਸਚਖੰਡ ਨਿਵਾਸੀ ਸਚ ਦਵਾਰੇ ਡੇਰਾ ਲਾ, ਦਰਗਾਹ ਸਾਚੀ ਸੋਭਾ ਪਾਇੰਦਾ। ਸ਼ਬਦ ਅਨਾਦੀ ਸੁਤ ਏਕਾ ਜਾ, ਪੂਤ ਸਪੂਤਾ ਆਪ ਵਡਿਆਇੰਦਾ। ਥਿਰ ਘਰ ਸਾਚੇ ਦਏ ਬਹਾ, ਚਰਨ ਕਵਲ ਸੁਹਾਇੰਦਾ। ਸੁੰਨ ਅਗੰਮ ਭੇਵ ਚੁਕਾ, ਪਰਦਾ ਓਹਲਾ ਆਪ ਉਠਾਇੰਦਾ। ਲੇਖਾ ਜਾਣੇ ਥਾਉਂ ਥਾਂ, ਥਾਨ ਥਨੰਤਰ ਗਗਨ ਗਗਨੰਤਰ ਵੇਖ ਵਖਾਇੰਦਾ। ਮੰਤਰ ਢੋਲਾ ਇਕ ਸੁਣਾ, ਆਪਣਾ ਨਾਮ ਆਪ ਪਰਗਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰਨੇਹਾਰਾ, ਹਰਿ ਕਰਤਾ ਵਡ ਵਡਿਆਈਆ । ਲੇਖਾ ਜਾਣ ਸਦਾ
ਜੁਗ ਚਾਰਾ, ਚੌਕੜੀ ਆਪਣਾ ਹੁਕਮ ਵਰਤਾਈਆ। ਲੱਖ ਚੁਰਾਸੀ ਕਰ ਪਸਾਰਾ, ਪੰਜ ਤੱਤ ਮੇਲਾ ਸਹਿਜ ਸੁਭਾਈਆ। ਤ੍ਰੈਗੁਣ ਮਾਇਆ ਲਾ ਅਖਾੜਾ, ਦੋ ਜਹਾਨਾਂ ਨਾਚ ਨਚਾਈਆ। ਹੁਕਮ ਸੰਦੇਸ਼ਾ ਵਾਰੋ ਵਾਰਾ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਕਾਗਤ ਕ਼ਲਮ ਨਾ ਲਿਖਣਹਾਰਾ, ਭੇਵ ਅਭੇਦਾ ਨਾ ਕੋਇ ਸਮਝਾਈਆ। ਨਮੋ ਨਮੋ ਨਮੋ ਕਰਨ ਸਰਬ ਨਿਮਸਕਾਰਾ, ਸਜਦਿਆਂ ਵਿਚ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਸਦ ਵਡਿਆਈ ਦੇਵੇ ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ । ਨਿਹਕਰਮੀ ਜਾਣੇ ਆਪਣਾ ਕਰਮ, ਦੋ ਜਹਾਨ ਸਮਝ ਕਿਸੇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਢਹਿੰਦੀ ਰਹੇ ਸਰਨ, ਸਰਨਗਤ ਇਕ ਦ੍ਰਿੜਾਈਆ। ਕੋਟਨ ਕੋਟਾਂ ਵਿਚੋਂ ਭਗਤ ਸੁਹੇਲੇ ਮੰਜ਼ਲ ਚੜ੍ਹਨ, ਜਿਨ੍ਹਾਂ ਆਪਣਾ ਰਾਹ ਜਣਾਈਆ। ਸਚ ਦਵਾਰੇ ਦਰਸਨ ਕਰਨ, ਜਲਵਾ ਤਕ ਨੂਰ ਇਲਾਹੀਆ। ਹਕ਼ੀਕ਼ਤ ਵਾਲਾ ਕਲਮਾ ਇਕੋ ਪੜ੍ਹਨ, ਨਾਤਾ ਕਾਇਨਾਤ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਇਕ ਅਖਵਾਈਆ। ਧੁਰ ਦਾ ਮਾਲਕ ਪਰਵਰਦਿਗਾਰ, ਬੇਪਰਵਾਹੀ ਵਿਚ ਸਮਾਇੰਦਾ। ਹੁਕਮ ਸੰਦੇਸ਼ੇ ਦੇ ਕੇ ਗਿਆ ਵਾਰੋ ਵਾਰ, ਗੁਰ ਅਵਤਾਰ ਪੈਗ਼ੰਬਰ ਆਪ ਪੜ੍ਹਾਇੰਦਾ । ਜੁਗ ਚੌਕੜੀ ਵੇਖਣਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੋਜ ਖੁਜਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਪਾਵਣਹਾਰਾ ਸਾਰ, ਅੰਜੀਲ ਕ਼ੁਰਾਨ ਖਾਣੀ ਬਾਣੀ ਪਰਦਾ ਆਪ ਉਠਾਇੰਦਾ। ਲਹਿਣਾ ਦੇਣਾ ਦੇਵਣਹਾਰਾ ਤੀਰਥ ਅਠਸਠ ਕਿਨਾਰ, ਚਾਰ ਕੁੰਟ ਦਹਿ ਦਿਸ਼ਾ ਖੋਜ ਖੁਜਾਇੰਦਾ। ਭੇਵ ਅਭੇਦਾ ਖੋਲਣਹਾਰਾ ਲੇਖਾ ਜਾਣੇ ਸਚ ਸਚੇ ਦਰਬਾਰ, ਧੁਰ ਦਰਬਾਰੀ ਆਪ ਅਖਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰਦਾ ਏਕ, ਏਕੰਕਾਰ ਵਡੀ ਵਡਿਆਈਆ । ਵਿਸ਼ਨ ਬ੍ਰਹਮਾ ਸ਼ਿਵ ਬਖ਼ਸ਼ ਕੇ ਟੇਕ, ਦਰ ਇਕੋ ਇਕ ਸਮਝਾਈਆ। ਤੇਈ ਅਵਤਾਰਾਂ ਲਿਖ ਕੇ ਲੇਖ, ਭਵਿਖਤ ਗਿਆ ਸਮਝਾਈਆ। ਈਸਾ ਮੂਸਾ ਮੁਹੰਮਦ ਨੇਤਰ ਪੇਖ, ਲੋਚਨ ਨੂਰ ਕਰੇ ਰੁਸ਼ਨਾਈਆ। ਨਿਰਗੁਣ ਸਰਗੁਣ ਦੇ ਕੇ ਭੇਤ, ਨਾਨਕ ਗੋਬਿੰਦ ਬੂਝ ਬੁਝਾਈਆ। ਅਗਲਾ ਲਿਖ ਕੇ ਅਗੰਮੀ ਲੇਖ, ਸਤਿ ਸਤਿਵਾਦੀ ਦਿਤਾ ਸੁਣਾਈਆ। ਕਲਜੁਗ ਅੰਤਮ ਕਲਕਾਤੀ ਬਦਲੇ ਰੇਖ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਵਸੇ ਅਗੰਮੜੇ ਦੇਸ, ਸਚਖੰਡ ਬੈਠਾ ਡੇਰਾ ਲਾਈਆ। ਜਿਸ ਦਾ ਸ਼ਬਦ ਨਿਰਾਲਾ ਸੰਦੇਸ਼, ਦੋ ਜਹਾਨਾਂ ਕਰੇ ਸ਼ਨਵਾਈਆ। ਲੱਖ ਚੁਰਾਸੀ ਲਏ ਵੇਖ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਸਦੀ ਵੀਹਵੀਂ ਖੇਲੇ ਆਪਣੀ ਖੇਡ, ਧੁਰ ਦਰਬਾਰੀ ਆਪਣਾ ਫੇਰਾ ਪਾਈਆ। ਸਚ ਦਵਾਰਾ ਹਰਿ ਨਿਰੰਕਾਰਾ ਇਕ ਇਕੱਲਾ ਮਾਣੇ ਆਪਣੀ ਸੇਜ, ਸੇਜ ਸੁਹੰਜਣੀ ਸੋਭਾ ਪਾਈਆ। ਸ਼ਬਦ ਸੰਦੇਸ਼ਾ ਨਰ ਨਰੇਸ਼ਾ ਸਚ ਦਵਾਰੇ ਦੇਵੇ ਭੇਜ, ਹੁਕਮੀ ਹੁਕਮ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਜੋ ਸ੍ਰਿਸ਼ਟ ਸਬਾਈ ਥਾਪਨ ਰਿਹਾ ਥਾਪ, ਲੱਖ ਚੁਰਾਸੀ ਵੇਖ ਵਖਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਆਖ, ਵਾਹਦ ਮਾਲਕ ਜਲਵਾ ਨੂਰ ਖ਼ੁਦਾਈਆ। ਜਿਸ ਨੂੰ ਮੂਸਾ ਈਸਾ ਨੂਰੀ ਮੰਨਿਆ ਗਾਡ, ਰਹਿਬਰ ਦੋ ਜਹਾਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਕਰਤਾਰਾ, ਕ਼ੁਦਰਤ
ਕਰਤਾ ਵੇਖ ਵਖਾਇੰਦਾ। ਜਿਸ ਨੂੰ ਨਮੋ ਨਮੋ ਨਿਮਸਕਾਰਾ ਕਰਦੇ ਗਏ ਤੇਈ ਅਵਤਾਰਾ, ਚਰਨ ਧੂੜੀ ਸਰਬ ਲਗਾਇੰਦਾ। ਜਿਸ ਦੇ ਦਰ ਤੇ ਈਸਾ ਮੂਸਾ ਬਣੇ ਭਿਖਾਰਾ, ਖ਼ਾਲੀ ਝੋਲੀ ਸਰਬ ਭਰਾਇੰਦਾ। ਜਿਸ ਨੂੰ ਨਾਨਕ ਗੋਬਿੰਦ ਕਿਹਾ ਪੁਰਖ ਅਕਾਲਾ, ਅਕਲ ਕਲਧਾਰੀ ਵੇਸ ਵਟਾਇੰਦਾ। ਜਿਸ ਦਾ ਦੋ ਜਹਾਨਾਂ ਸ਼ਬਦ ਅਗੰਮੀ ਲੌਦੇ ਨਾਅਰਾ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਨਾ ਕੋਇ ਸਲਾਹਿੰਦਾ। ਜਿਸ ਦਾ ਰੂਪ ਰੰਗ ਰੇਖ ਵਰਨ ਬਰਨ ਜ਼ਾਤ ਪਾਤ ਨਾ ਸਕੇ ਕੋਈ ਵਿਚਾਰਾ, ਹਰਫ਼ ਹਰੂਫ਼ ਅੱਖਰਾਂ ਵਾਲੀ ਵੰਡ ਨਾ ਕੋਇ ਰਖਾਇੰਦਾ। ਜਿਸ ਦਾ ਜਲਵਿਆਂ ਤੋਂ ਬਾਹਰ ਨਜ਼ਾਰਾ, ਕਲਮਿਆਂ ਤੋਂ ਬਾਹਰ ਨਗਾਰਾ ਰਾਗਾਂ ਨਾਦਾਂ ਬ੍ਰਹਿਮਾਦਾਂ ਵਿਚ ਹੱਥ ਕਿਸੇ ਨਾ ਆਇੰਦਾ। ਜਿਸ ਦਾ ਖੇਲ ਅਗੰਮ ਅਪਾਰਾ, ਕਰੇ ਕਰਾਏ ਕਰਨੇਹਾਰਾ, ਦੂਜਾ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਰਕੇ ਗਏ ਸਜਦਾ, ਨਿਉਂ ਨਿਉਂ ਸੀਸ ਝੁਕਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਾਚੇ ਧਾਮ ਵਸਦਾ, ਸਚ ਸਿੰਘਾਸਣ ਸੋਭਾ ਪਾਈਆ। ਜੋ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਹਿਣਾ ਦੇਵੇ ਹਕ ਦਾ, ਹਕੂਕ ਸਭ ਦੀ ਝੋਲੀ ਪਾਈਆ। ਜੋ ਨਿਤ ਨਵਿਤ ਦੋ ਜਹਾਨ ਗੁਰ ਅਵਤਾਰ ਪੀਰ ਪੈਗ਼ੰਬਰ ਘਲਦਾ, ਲੋਕਮਾਤ ਸੇਵਾ ਲਾਈਆ। ਜੋ ਮਾਲਕ ਖ਼ਾਲਕ ਨਿਹਚਲ ਧਾਮ ਅਟੱਲ ਦਾ, ਅਛਲ ਛਲ ਕਰੇ ਬੇਪਰਵਾਹੀਆ। ਸੋ ਲੇਖਾ ਚੁਕਾਵੇ ਪੂਰਬ ਲਿਖੀ ਗੱਲ ਦਾ, ਜੋ ਪੀਰ ਪੈਗ਼ੰਬਰ ਗਏ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਪੂਰਬ ਲੇਖ ਕਹੇ ਧੁਰ ਦਾ ਸਲੋਕ, ਅਨਰਾਗੀ ਰਾਗ ਜਣਾਈਆ। ਹਰਿ ਕਾ ਭਾਣਾ ਕੋਈ ਨਾ ਸਕੇ ਰੋਕ, ਨਾ ਕੋਈ ਮੇਟੇ ਮੇਟ ਮਿਟਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੰਦੇਸ਼ਾ ਦਿਤਾ ਜਿਸ ਵੇਲੇ ਪਰਗਟ ਹੋਵੇ ਨਿਰਮਲ ਜੋਤ, ਜੋਤੀ ਜਾਤਾ ਬੇਪਰਵਾਹੀਆ । ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਕਰੇ ਖੋਜ, ਬ੍ਰਹਿਮੰਡ ਖੰਡ ਪੁਰੀ ਲੋਅ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜੁਗ ਚੌਕੜੀ ਜਿਸ ਦੀ ਮੰਗਦੇ ਗਏ ਮੰਗ, ਆਪਣੀ ਝੋਲੀ ਅਗੇ ਡਾਹੀਆ । ਜਿਸ ਨੂੰ ਕਹਿੰਦੇ ਸੂਰਾ ਸਰਬੰਗ, ਸੂਰਬੀਰ ਬੇਪਰਵਾਹੀਆ। ਜਿਸ ਦਾ ਵਜਦਾ ਨਾਮ ਮਰਦੰਗ, ਨਿਤ ਨਵਿਤ ਕਰੇ ਸ਼ਨਵਾਈਆ। ਜਿਸ ਦਾ ਨੂਰੀ ਚਮਕੇ ਚੰਦ, ਜੋਤੀ ਜੋਤ ਡਗਮਗਾਈਆ । ਜਿਸ ਦੀ ਸਰਗੁਣ ਨਾਲ ਗੰਢ, ਨਿਰਗੁਣ ਆਪਣਾ ਮੇਲ ਮਿਲਾਈਆ। ਜਿਸ ਦੇ ਹੁਕਮ ਅੰਦਰ ਜੁਗ ਚੌਕੜੀ ਜਾਣ ਲੰਘ, ਥਿਰ ਰਹਿਣ ਕੋਇ ਨਾ ਪਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਕਰ ਮਾਨਣ ਇਕ ਅਨੰਦ, ਅੰਤਰ ਅੰਤਰ ਇਕ ਲਿਵ ਲਾਈਆ। ਜਿਸ ਦਾ ਢੋਲਾ ਆਦਿ ਜੁਗਾਦਿ ਜੁਗ ਚੌਕੜੀ ਗੌਂਦੇ ਸੋਹਣਾ ਛੰਦ, ਸੋ ਸਾਹਿਬ ਸਵਾਮੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬੇਪਰਵਾਹ ਖੇਲ ਖਿਲੌਣਾ, ਜੁਗ ਚੌਕੜੀ ਗਏ ਸੁਣਾਈਆ। ਕਲਜੁਗ ਅੰਤਮ ਜਿਸ ਨੇ ਲੇਖ ਮਿਟੌਣਾ, ਭੇਖ ਅਵੱਲੜਾ ਰੂਪ ਵਟਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਾਉਂ ਧਰੌਣਾ, ਨਰ ਨਿਰੰਕਾਰ ਵੱਡੀ ਵਡਿਆਈਆ। ਕਲ ਕਲਕੀ ਹਰਿ ਫੇਰਾ ਪੌਣਾ, ਸੰਬਲ ਦੇਸ ਸੁਹਾਈਆ। ਪੂਰਬ ਲੇਖਾ ਸਰਬ ਚੁਕੌਣਾ, ਆਸਾ ਪੂਰ ਵਖਾਈਆ। ਸੁਤ ਦੁਲਾਰਾ ਸ਼ਬਦੀ ਇਕ ਪਰਗਟੌਣਾ, ਚਾਰੋਂ ਕੁੰਟ ਦਏ ਦੁੜਾਈਆ। ਪਰਦਾ ਓਹਲਾ ਆਪ ਉਠੌਣਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਬੀਸ ਇਕੀਸਾ ਹਰਿ ਜਗਦੀਸਾ ਵਕ਼ਤ ਸੁਹੌਣਾ,
ਤੀਸ ਬਤੀਸਾ ਭੇਵ ਦਏ ਖੁਲ੍ਹਾਈਆ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਇਕੋ ਰੰਗ ਰੰਗੌਣਾ, ਨਾ ਕੋਈ ਮੇਟੇ ਮੇਟ ਮਿਟਾਈਆ । ਗੋਬਿੰਦ ਲਹਿਣਾ ਵੇਖ ਵਖੌਣਾ, ਮਾਛੂਵਾੜਾ ਯਾਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਗੋਬਿੰਦ ਲੇਖਾ ਅਗੰਮ ਅਥਾਹ, ਚੌਦਾਂ ਵਿਦਿਆ ਸਮਝ ਕੋਇ ਨਾ ਆਈਆ। ਚੌਦਾਂ ਲੋਕ ਭੇਵ ਸਕੇ ਨਾ ਪਾ, ਚੌਦਾਂ ਤਬਕ ਨਾ ਕੋਇ ਜਣਾਈਆ । ਚੌਦਸ ਚੰਦ ਕਰ ਨਾ ਸਕਿਆ ਕੋਇ ਰੁਸ਼ਨਾ, ਅਮਾਵਸ ਕੂੜ ਨਾ ਕੋਇ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਗਏ ਧਿਆ, ਧਿਆਨ ਇਕੋ ਨਾਲ ਲਗਾਈਆ । ਦਰ ਦਰਵੇਸ਼ ਹੋ ਕੇ ਮੰਗਦੇ ਗਏ ਦੁਆ, ਤੋਬਾ ਤੋਬਾ ਕਰਕੇ ਸੀਸ ਨਿਵਾਈਆ। ਨਾਮਾਂ ਸਲਾਮਾਂ ਵਾਲੇ ਢੋਲੇ ਗਏ ਗਾ, ਘਰ ਘਰ ਜਗਤ ਪੜ੍ਹਾਈਆ। ਵਡ ਅਮਾਮਾ ਕਰਕੇ ਗਏ ਸਲਾਹ, ਸਿਫ਼ਤ ਸਿਫ਼ਤਾਂ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਈਆ। ਆਪਣੀ ਖੇਲ ਕਰੇ ਕਰਤਾਰ, ਕਲਜੁਗ ਅੰਤਮ ਵੇਸ ਵਟਾਈਆ। ਹੁਕਮੇਂ ਅੰਦਰ ਗੁਰ ਅਵਤਾਰ, ਪੀਰ ਪੈਗ਼ੰਬਰ ਲਏ ਜਣਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਹੋਇਆ ਇਹ ਵਿਹਾਰ, ਵਿਵਹਾਰੀ ਆਪ ਦ੍ਰਿੜਾਈਆ। ਜਿਸ ਦਾ ਇਸ਼ਾਰਾ ਦੇ ਕੇ ਗਏ ਨਾਲ ਪਿਆਰ, ਪ੍ਰੇਮ ਨਾਲ ਸਮਝਾਈਆ। ਕਲ ਕਲਕੀ ਲਏ ਅਵਤਾਰ, ਨਿਹਕਲੰਕ ਵਡੀ ਵਡਿਆਈਆ। ਜਿਸ ਨੂੰ ਜਨਮੇ ਜਣੇ ਨਾ ਕੋਈ ਵਿਚ ਸੰਸਾਰ, ਮਾਤ ਪਿਤ ਨਾ ਕੋਇ ਅਖਵਾਈਆ। ਜਿਸ ਦਾ ਗੋਬਿੰਦ ਸੁਤ ਦੁਲਾਰ, ਜੋਬਨਵੰਤਾ ਨਜ਼ਰੀ ਆਈਆ। ਜਿਸ ਦਾ ਖੰਡਾ ਸ਼ਬਦ ਕਟਾਰ, ਬ੍ਰਹਿਮੰਡਾਂ ਰਿਹਾ ਚਮਕਾਈਆ। ਜਿਸ ਦਾ ਹੁਕਮ ਚਲੇ ਜੁਗ ਚਾਰ, ਚੌਕੜੀ ਮੇਟੇ ਕੋਇ ਨਾ ਰਾਈਆ। ਸੋ ਖੇਲ ਕਰੇ ਅਪਾਰ, ਅਪਰੰਪਰ ਬੇਪਰਵਾਹੀਆ। ਪੂਰਬ ਲਹਿਣਾ ਸਭ ਦਾ ਦਏ ਨਿਵਾਰ, ਮਕ਼ਰੂਜ਼ ਕ਼ਰਜ਼ੇ ਦਏ ਚੁਕਾਈਆ। ਲੱਖ ਚੁਰਾਸੀ ਕਰ ਕੇ ਭਾਲ, ਭਗਤ ਸੁਹੇਲੇ ਲਏ ਉਠਾਈਆ। ਨਿਰਗੁਣ ਸਰਗੁਣ ਬਣੇ ਦਲਾਲ, ਸ਼ਬਦ ਵਿਚੋਲਾ ਨਜ਼ਰੀ ਆਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਦੀਵਾ ਬਾਤੀ ਇਕੋ ਬਾਲ, ਕਮਲਾਪਾਤੀ ਵੇਖ ਵਖਾਈਆ। ਆਤਮ ਪਰਮਾਤਮ ਵਸੇ ਨਾਲ, ਮਹਾਤਮ ਆਪਣਾ ਦਏ ਜਣਾਈਆ। ਚਾਰ ਜੁਗ ਦੀ ਆਸਾ ਸਭ ਦੀ ਰਖੇ ਨਾਲ, ਸੋਇਆ ਕੋਇ ਰਹਿਣ ਨਾ ਪਾਈਆ। ਸੋ ਵਕ਼ਤ ਸੁਹੰਜਣਾ ਹੋਏ ਦਿਹਾੜ, ਵਾਰ ਥਿਤ ਮਿਲੇ ਵਡਿਆਈਆ। ਦੱਸ ਕੇ ਗਏ ਗੁਰੂ ਅਵਤਾਰ, ਗੋਬਿੰਦ ਆਪਣੀ ਸ਼ਹਾਦਤ ਗਿਆ ਭੁਗਤਾਈਆ। ਜਿਸ ਵੇਲੇ ਵੀਹ ਸੌ ਇੱਕੀ ਬਿਕ੍ਰਮੀ ਆਵੇ ਵਿਚ ਸੰਸਾਰ, ਵਡ ਸੰਸਾਰੀ ਆਪਣਾ ਫੇਰਾ ਪਾਈਆ। ਹੁਕਮ ਸੰਦੇਸ਼ਾ ਦੇਵੇ ਇਕੋ ਵਾਰ, ਇਕ ਇਕੱਲਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜੁਗ ਚੌਕੜੀ ਮੁਕਦਿਆਂ ਮੁਕਦਿਆਂ ਆ ਗਿਆ ਬੀਸ ਇਕੀਸ, ਵਜੇ ਸਚ ਵਧਾਈਆ। ਪਰਗਟ ਹੋ ਕੇ ਹਰਿ ਜਗਦੀਸ਼, ਜਗਦੀਸ਼ਰ ਖੇਲ ਵਖਾਈਆ। ਨਵ ਨੌ ਚਾਰ ਗਏ ਬੀਤ, ਆਪਣਾ ਪੰਧ ਮੁਕਾਈਆ। ਅਗੇ ਹੁਕਮ ਚਲਣਾ ਠੀਕ, ਧੁਰਦਰਗਾਹੀ ਆਪ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਬੈਠੇ ਹੋ ਅਤੀਤ, ਨਾਤਾ ਤ੍ਰੈਗੁਣ ਤੁੜਾਈਆ। ਓਹਨਾਂ ਦੀ ਪਿਛਲੀ ਵੇਖਣੀ ਵਸੀਅਤ, ਜੋ ਹੁਕਮੇਂ ਅੰਦਰ ਦਿਤੀ ਲਿਖਾਈਆ। ਜਿਸ ਦੇ ਅੰਦਰ ਸਭ ਦੀ ਇਕੋ ਵਲਦੀਅਤ, ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਓਸ ਨੇ ਦੱਸਣੀ ਸਚ ਅਸਲੀਅਤ, ਅਸਲ ਆਪਣਾ ਰੂਪ ਦਰਸਾਈਆ। ਦੋ ਜਹਾਨ ਬਿਨਾ ਪੁਰਖ ਅਕਾਲ ਕਿਸੇ ਦੀ ਨਹੀਂ
ਕੋਈ ਮਲਕੀਅਤ, ਮਾਲਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਵੇਖੋ ਕਰਦਾ, ਕ਼ੁਦਰਤ ਦਾ ਮਾਲਕ ਫੇਰਾ ਪਾਈਆ। ਹੁਕਮ ਸੰਦੇਸ਼ਾ ਇਕੋ ਘਲਦਾ, ਵੀਹ ਸੌ ਇੱਕੀ ਵਜੇ ਵਧਾਈਆ। ਜੋ ਮਾਲਕ ਨਿਹਚਲ ਧਾਮ ਅਟਲ ਦਾ, ਸਚਖੰਡ ਨਿਵਾਸੀ ਰਿਹਾ ਅਖਵਾਈਆ। ਉਹ ਲਹਿਣਾ ਦੇਣਾ ਜਾਣੇ ਘੜੀ ਪਲ ਦਾ, ਕੋਟਨ ਕੋਟ ਜੁਗ ਚੌਕੜੀ ਆਪਣੇ ਪਲਕ ਵਿਚ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਦ੍ਰਿੜਾਈਆ। ਧੁਰ ਫ਼ਰਮਾਣਾ ਦਏ ਸੰਦੇਸ਼, ਵੀਹ ਸੌ ਇੱਕੀ ਬਿਕ੍ਰਮੀ ਖ਼ੁਸ਼ੀ ਮਨਾਈਆ। ਦੋ ਜਹਾਨਾਂ ਨਰ ਨਰੇਸ਼, ਲੋਕਮਾਤ ਫੇਰਾ ਪਾਈਆ। ਵੇਖੋ ਵਸਿਆ ਸੰਬਲ ਦੇਸ, ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਸ ਦਾ ਰੂਪ ਰੰਗ ਨਾ ਕੋਇ ਰੇਖ, ਚਕਰ ਚਿਹਨ ਨਾ ਕੋਇ ਜਣਾਈਆ । ਮੁੱਛ ਦਾੜੀ ਨਾ ਕੋਇ ਕੇਸ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਜੋਤ ਸਰੂਪੀ ਧਰ ਕੇ ਭੇਖ, ਅਛਲ ਛਲਧਾਰੀ ਆਪਣਾ ਫੇਰਾ ਪਾਈਆ। ਦੋ ਜਹਾਨਾਂ ਖੇਲੇ ਖੇਡ, ਬ੍ਰਹਿਮੰਡ ਖੰਡ ਕਾਰ ਕਮਾਈਆ । ਜ਼ਾਹਰ ਜ਼ਹੂਰ ਕਰ ਕੇ ਤੇਜ, ਜੋਤੀ ਜਲਵਾ ਕਰੇ ਰੁਸ਼ਨਾਈਆ। ਚਾਰ ਜੁਗ ਦਾ ਪਿਛਲਾ ਵੇਖੇ ਲੇਖ, ਜੋ ਕਾਤਬ ਕ਼ਲਮ ਨਾਲ ਗਏ ਲਿਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਰਿਸਤ ਸਭ ਦੀ ਰਿਹਾ ਕਢਾਈਆ। ਚਾਰ ਜੁਗ ਦਾ ਵੇਖ ਹਿਸਾਬ, ਹਰਿ ਕਰਤਾ ਖ਼ੁਸ਼ੀ ਮਨਾਇੰਦਾ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਯਾਦ, ਯਾਦਾਸ਼ਤ ਸਭ ਦੀ ਆਪਣੇ ਵਿਚ ਰਖਾਇੰਦਾ। ਓਹਨਾਂ ਦਾ ਲੇਖਾ ਵੇਖ ਕੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਦੱਸ ਕੇ ਗਏ ਰਾਜ਼, ਭੇਵ ਅਭੇਦਾ ਆਪ ਸਮਝਾਇੰਦਾ। ਨਿਤ ਨਵਿਤ ਪ੍ਰੇਮ ਪ੍ਰੀਤੀ ਅੰਦਰ ਜੋ ਰਖ ਕੇ ਗਏ ਆਸ, ਆਸਾ ਮਨਸਾ ਵੇਖ ਵਖਾਇੰਦਾ। ਗਹਿਰ ਗੰਭੀਰ ਸਰਬ ਗੁਣਤਾਸ, ਬੇਅੰਤ ਦਇਆ ਕਮਾਇੰਦਾ। ਨੌ ਸੌ ਚੁਰਾਨਵੇ ਜੁਗ ਪਿੱਛੋਂ ਸੁਹੰਜਣੀ ਰੁਤ ਆਈ ਛੱਬੀ ਪੋਹ ਦੀ ਰਾਤ, ਰੁਤੜੀ ਆਪਣੀ ਲਏ ਬਦਲਾਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਚੁਕਾਈਆ। ਛੱਬੀ ਪੋਹ ਦੀ ਰਾਤ ਆਈ ਜਗ, ਵੀਹ ਸੌ ਇੱਕੀ ਬਿਕ੍ਰਮੀ ਖ਼ੁਸ਼ੀ ਮਨਾਈਆ। ਨੇਤਰ ਰੋ ਕੇ ਕਹੇ ਪ੍ਰਭੂ ਗੁਰ ਅਵਤਾਰ ਪੈਗ਼ੰਬਰ ਸਾਰੇ ਸੱਦ, ਹੁਕਮ ਸੰਦੇਸ਼ਾ ਇਕ ਸੁਣਾਈਆ। ਸਚਖੰਡ ਦਵਾਰੇ ਖੁਲ੍ਹੇ ਓਹਨਾਂ ਦੀ ਅੱਖ, ਆਲਸ ਨਜ਼ਰ ਕੋਇ ਨਾ ਆਈਆ। ਤੇਰਾ ਵੇਖਣ ਖੇਲ ਪਰਤਖ, ਸਾਖ਼ਿਆਤ ਬੇਪਰਵਾਹੀਆ। ਦੂਰ ਦੁਰਾਡੇ ਨੇੜੇ ਆਵਣ ਭੱਜ, ਬਣ ਕੇ ਪਾਂਧੀ ਰਾਹੀਆ। ਸਚ ਦਵਾਰੇ ਜਾਵਣ ਸਜ, ਚਰਨ ਕਵਲ ਖ਼ੁਸ਼ੀ ਮਨਾਈਆ। ਵੇਖ ਪ੍ਰਭੂ ਸਦੀ ਵੀਹਵੀਂ ਰਹੀ ਲੰਘ, ਮੁਹੰਮਦ ਕਹੇ ਚੌਧਵੀਂ ਦਏ ਦੁਹਾਈਆ। ਚਾਰੋਂ ਕੁੰਟ ਅੰਧੇਰਾ ਅੰਧ, ਸਾਚਾ ਚੰਦ ਨਾ ਕੋਇ ਚਮਕਾਈਆ। ਸੁਰਤੀ ਸਭ ਦੀ ਹੋਈ ਰੰਡ, ਸ਼ਬਦੀ ਕੰਤ ਨਾ ਕੋਇ ਹੰਢਾਈਆ। ਨਾਮ ਚਿੱਲਾ ਖਿੱਚੇ ਨਾ ਕੋਈ ਕਮੰਦ, ਧਨੁਸ਼ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖੇ ਦੇ ਮੁਕਾਈਆ। ਰੈਣ ਕਹੇ ਪ੍ਰਭ ਤੇਰਾ ਲੇਖਾ ਲਹਿਣਾ, ਮੈਨੂੰ ਪਿਛਲਾ ਨਜ਼ਰੀ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਮੰਨ ਕੇ ਕਹਿਣਾ, ਤੂੰ ਆਇਉਂ ਨਿਰਗੁਣ ਹੋ ਕੇ ਵੇਸ ਵਟਾਈਆ। ਭਗਤ ਸੁਹੇਲੇ ਹੋ ਕੇ ਬਹਿਣਾ, ਭਗਵਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣਾ ਇਕ ਦਰਸਾਈਆ । ਛੱਬੀ ਪੋਹ ਦੀ
ਰਾਤ ਕਹੇ ਸੁਣ ਮੇਰੇ ਠਾਕਰ, ਠੋਕਰ ਸਭ ਨੂੰ ਦੇ ਲਗਾਈਆ। ਤੇਰੇ ਦਰ ਦੇ ਬਰਦੇ ਬਣਨ ਚਾਕਰ, ਚਕਰਵਰਤੀ ਭੱਜਣ ਵਾਹੋ ਦਾਹੀਆ। ਤੇਰੇ ਚਰਨ ਕਵਲਾਂ ਵਿਚ ਝੁਕ ਕੇ ਕਰਨ ਸੱਚੇ ਆਦਰ, ਆਦਰਸ਼ ਆਪਣਾ ਦੇ ਵਖਾਈਆ। ਤੂੰ ਜੋਧਾ ਸੂਰਬੀਰ ਬਹਾਦਰ, ਬਲ ਆਪਣਾ ਇਕ ਵਖਾਈਆ। ਤੂੰ ਰਹਿਮਤਾਂ ਦਾ ਕ਼ਾਦਰ, ਕ਼ੁਦਰਤਾਂ ਦਾ ਸਾਬਰ, ਅਦਲ ਇਕੋ ਇਕ ਕਮਾਈਆ। ਕੂੜੀ ਕਿਰਿਆ ਕਰ ਕ਼ਤਲ, ਮਕ਼ਤੂਲ ਲੇਖੇ ਦੇ ਚੁਕਾਈਆ। ਤੂੰ ਪਿਆਰ ਮੁਹੱਬਤ ਦਾ ਫ਼ਾਜ਼ਲ, ਕਿਉਂ ਸਦੀ ਵੀਹਵੀਂ ਹੋਇਆਂ ਗ਼ਾਫ਼ਲ, ਗ਼ਫ਼ਲਤ ਸਭ ਦੀ ਦੇ ਮਿਟਾਈਆ। ਈਸਾ ਮੂਸਾ ਮੁਹੰਮਦ ਤੇਰਾ ਕਰਕੇ ਗਏ ਤੁਆਰਫ਼, ਸਦੀ ਚੌਧਵੀਂ ਮੰਨ ਸਿਫ਼ਾਰਸ਼, ਖ਼ਾਲਸ ਆਪਣਾ ਨੂਰ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਝੋਲੀ ਪਾਈਆ। ਛੱਬੀ ਪੋਹ ਕਹੇ ਮੇਰੇ ਗਹਿਰ ਗੰਭੀਰ, ਉਠ ਨਿਰਗੁਣ ਲੈ ਅੰਗੜਾਈਆ। ਤੇਰੇ ਹੱਥ ਮੇਰੀ ਤਕ਼ਦੀਰ, ਤਕ਼ਸੀਰ ਦੇ ਬਦਲਾਈਆ। ਨੇਤਰ ਖੋਲ੍ਹ ਗੁਰੂ ਅਵਤਾਰ ਪੀਰ, ਪੈਗ਼ੰਬਰ ਆਪਣਾ ਹੁਕਮ ਵਰਤਾਈਆ। ਕੂੜੀ ਕਿਰਿਆ ਕਰ ਅਖ਼ੀਰ, ਆਖ਼ਰ ਆਪਣਾ ਹੁਕਮ ਮਨਾਈਆ। ਕੂੜੀ ਸ਼ਰਅ ਕਟ ਜ਼ੰਜੀਰ, ਤੰਦ ਰਹਿਣ ਕੋਇ ਨਾ ਪਾਈਆ। ਝਗੜਾ ਚੁਕ ਜਾਏ ਗ਼ਰੀਬ ਅਮੀਰ, ਬੇਨਜ਼ੀਰ ਹੋ ਸਹਾਈਆ। ਆਪਣੀ ਦੱਸ ਸਚ ਤਸਵੀਰ, ਲੇਖਾ ਚੁਕੇ ਸ਼ਾਹ ਹਕੀਰ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਛੱਬੀ ਪੋਹ ਕਹੇ ਮੈਨੂੰ ਯਾਦ ਆਇਆ ਪਿਛਲਾ ਚੇਤਾ, ਚੇਤਾਵਨੀ ਨਾਲ ਦਿਆਂ ਜਣਾਈਆ । ਗੋਬਿੰਦ ਕਹਿ ਕੇ ਗਿਆ ਮੇਰਾ ਪੁਰਖ ਅਕਾਲ ਆਵੇ ਇਕੋ ਨੇਤਾ, ਮਾਲਕ ਦੋ ਜਹਾਨ ਅਖਵਾਈਆ। ਗੁਰ ਅਵਤਾਰਾਂ ਦਾ ਚੁਕਾਏ ਲੋਕਮਾਤੀ ਠੇਕਾ, ਪੈਗ਼ੰਬਰਾਂ ਮੂਲ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦੇ ਸਰਨਾਈਆ। ਛੱਬੀ ਪੋਹ ਕਹੇ ਮੈਂ ਆ ਗਈ ਮਾਤ, ਆਪਣਾ ਫੇਰਾ ਪਾਈਆ। ਸੋ ਪੁਰਖ ਨਿਰੰਜਣ ਦੇ ਦੇ ਦਾਤ, ਧੁਰ ਦੀ ਵਸਤ ਇਕ ਵਰਤਾਈਆ। ਹਰਿ ਪੁਰਖ ਨਿਰੰਜਣ ਹੋ ਜਾ ਸਾਥ, ਸਗਲਾ ਸੰਗ ਬਣਾਈਆ । ਏਕੰਕਾਰ ਪੁਛ ਵਾਤ, ਕਿਉਂ ਬੈਠਾ ਮੈਨੂੰ ਭੁਲਾਈਆ। ਆਦਿ ਨਿਰੰਜਣ ਕਰ ਪਰਕਾਸ਼, ਅੰਧ ਅੰਧੇਰਾ ਦੇ ਗਵਾਈਆ । ਅਬਿਨਾਸ਼ੀ ਕਰਤੇ ਸਾਚਾ ਜੋੜ ਨਾਤ, ਚਰਨ ਮਿਲੇ ਸਰਨਾਈਆ। ਸ੍ਰੀ ਭਗਵਾਨ ਸੁਣਾ ਗਾਥ, ਢੋਲਾ ਬੇਪਰਵਾਹੀਆ । ਪਾਰਬ੍ਰਹਮ ਪਤਿਪਰਮੇਸ਼ਵਰ ਬਣ ਕੇ ਮਾਈ ਬਾਪ, ਗੋਦੀ ਆਪਣੀ ਲੈ ਉਠਾਈਆ। ਜੁਗ ਚੌਕੜੀ ਦਾ ਲੇਖਾ ਮੈਨੂੰ ਯਾਦ, ਵੇਦ ਵਿਆਸਾ ਦਏ ਗਵਾਹੀਆ । ਮੂਸਾ ਹੁਕਮੇਂ ਅੰਦਰ ਮੰਨ ਕੇ ਗਿਆ ਪਾਕ, ਪਰਵਰਦਿਗਾਰ ਨੂਰ ਖ਼ੁਦਾਈਆ । ਈਸੇ ਕਿਹਾ ਮੇਰਾ ਆਵੇ ਬਾਪ, ਮੇਰੇ ਪਿੱਛੇ ਫੇਰਾ ਪਾਈਆ। ਮੁਹੰਮਦ ਕਿਹਾ ਮੇਰਾ ਅਮਾਮ ਵੱਡਾ ਸਾਕ, ਸੱਜਣ ਨੂਰ ਖ਼ੁਦਾਈਆ। ਨਾਨਕ ਕਿਹਾ ਨਿਰਗੁਣ ਨਿਰਵੈਰ ਆਵੇ ਆਪ, ਕਲ ਕਲਕੀ ਫੇਰਾ ਪਾਈਆ। ਗੋਬਿੰਦ ਕਿਹਾ ਪਰਗਟ ਹੋਵੇ ਸਾਖ਼ਿਆਤ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਸ਼ਬਦ ਇਕੋ ਵਜਣਾ ਨਾਦ, ਮੁਰਲੀਆਂ ਵਾਲਾ ਰਹਿਣ ਕੋਇ ਨਾ ਪਾਈਆ। ਦੋ ਜਹਾਨ ਜਿਸ ਨੇ ਖੋਲ੍ਹਣਾ ਰਾਜ਼, ਪਰਦਾ ਆਪ ਉਠਾਈਆ। ਸਚਖੰਡ ਦਾ ਸਚ ਰਿਵਾਜ, ਲੋਕਮਾਤ ਚਲਾਈਆ। ਪੰਚਮ ਮੁਖ ਦਾ ਰਖ ਤਾਜ, ਕਲਗੀ ਤੋੜੇ ਦਏ ਵਡਿਆਈਆ। ਨਾਮ ਸੰਦੇਸ਼ਾ ਬੋਧ ਅਗਾਧ, ਅਗੰਮੀ ਕਰੇ ਪੜ੍ਹਾਈਆ। ਸਤਿ ਸਤਿਵਾਦੀ ਸਾਚੀ ਧਾਰਾ ਲਾਵੇ ਮਾਤ, ਲੋਕ ਪਰਲੋਕ ਹੁਕਮ ਸੁਣਾਈਆ । ਭਗਤ ਸੁਹੇਲੇ ਰਖ ਕੇ ਸਾਥ, ਸੰਤ ਸੱਜਣ ਲਏ ਮਨਾਈਆ। ਗੁਰਮੁਖਾਂ ਪੁੱਛੇ ਵਾਤ, ਗੁਰਸਿੱਖਾਂ
ਗੋਦ ਉਠਾਈਆ। ਕੂੜੀ ਕਿਰਿਆ ਝੋਲੀ ਜਾਵੇ ਪਾਟ, ਓਢਣ ਸੀਸ ਰਹਿਣ ਨਾ ਪਾਈਆ। ਕਲਮਿਆਂ ਵਾਲੀ ਨਾ ਰਹੇ ਜਮਾਤ, ਨਾਮਾਂ ਵਾਲੀ ਨਾ ਰਹੇ ਸੁਗ਼ਾਤ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਅੱਖਰਾਂ ਵਾਲੀ ਨਾ ਰਹੇ ਲੁਗਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਵਰਤਾਈਆ। ਛੱਬੀ ਪੋਹ ਕਹੇ ਪ੍ਰਭ ਲਾ ਦੇ ਛਹਿਬਰ, ਸ਼ਹਿਨਸ਼ਾਹ ਤੇਰੀ ਸਰਨਾਈਆ। ਤੂੰ ਨਿਰਗੁਣ ਦਾਤਾ ਸਭ ਦਾ ਰਹਿਬਰ, ਤੇਰੀ ਰਹਿਮਤ ਬੇਪਰਵਾਹੀਆ। ਤੈਨੂੰ ਝੁਕਦੇ ਵੇਖੇ ਮੁਹੰਮਦ ਅਹਿਮਦ, ਵਲੀਆਂ ਦੇ ਵਲੀ ਤੇਰੀ ਵਡਿਆਈਆ। ਗੁਰ ਅਵਤਾਰ ਤੇਰੇ ਨਾਲ ਹੋਏ ਸਹਿਮਤ, ਜੁਗ ਜੁਗ ਸਿਮਤਾਂ ਵਿਚ ਫੇਰਾ ਪਾਈਆ। ਤੇਰੇ ਨਾਮ ਕਰਕੇ ਮਿਹਨਤ, ਮਿਹਨਤ ਕਰ ਕੇ ਗਏ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਛੱਬੀ ਪੋਹ ਕਹੇ ਮੈਨੂੰ ਯਾਦ ਆਈ ਕਹਾਣੀ ਬੀਤੀ, ਦੇਵਾਂ ਸਚ ਸੁਣਾਈਆ। ਤੇਰੀ ਜੁਗ ਚੌਕੜੀ ਪਿਛਲੀ ਰੀਤੀ, ਰੀਤੀਵਾਨ ਦਿਆਂ ਸਮਝਾਈਆ। ਤੇਰਾ ਲੇਖਾ ਵੇਖਿਆ ਸਦੀ ਚੌਧਵੀਂ ਮੰਦਰ ਮਸੀਤੀ, ਸ਼ਿਵਦਵਾਲੇ ਮਠ ਖੋਜ ਖੁਜਾਈਆ । ਪ੍ਰਭੂ ਤੇਰੇ ਨਾਲ ਕਿਸੇ ਦੀ ਲਗੀ ਨਹੀਂ ਪ੍ਰੀਤੀ, ਜਗਤ ਯਰਾਨੇ ਰਹੇ ਹੰਢਾਈਆ। ਸਾਧਾਂ ਸੰਤਾਂ ਸਾਫ਼ ਰਹੀ ਨਾ ਨੀਤੀ, ਧੀਰਜ ਯਤਿ ਸੰਤੋਖ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਦਰ ਤੇਰੇ ਇਕ ਅਰਜ਼ੋਈਆ। ਛੱਬੀ ਪੋਹ ਕਹੇ ਮੇਰੀ ਅਰਜ਼ੋਈ ਅਰਜ਼, ਆਰਜ਼ੂ ਇਕ ਸੁਣਾਈਆ। ਪੂਰਾ ਕਰ ਆਪਣਾ ਫ਼ਰਜ਼, ਕਿਉਂ ਬੈਠਾ ਮੁਖ ਛੁਪਾਈਆ। ਪਿਛਲਾ ਗੋਬਿੰਦ ਦਾ ਤੇਰੇ ਸਿਰ ਕ਼ਰਜ਼, ਲੇਖਾ ਦੇ ਚੁਕਾਈਆ। ਤੇਰਾ ਕੁਛ ਨਹੀਂ ਹੁੰਦਾ ਹਰਜ, ਬੇਅੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਭਿੰਨੜੀ ਰੈਣ ਦਏ ਵਡਿਆਈਆ। ਜੁਗ ਚੌਕੜੀ ਪਿੱਛੋਂ ਹੋਇਆ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੈਗ਼ੰਬਰ ਜੋ ਦੇ ਕੇ ਗਏ ਪੈਗ਼ਾਮ, ਕਲਮਿਆਂ ਵਿਚ ਬੰਦ ਕਰਾਈਆ। ਨਿਉਂ ਨਿਉਂ ਮੰਗਦੇ ਗਏ ਦਾਨ, ਖ਼ਾਲੀ ਝੋਲੀਆਂ ਅਗੇ ਡਾਹੀਆ। ਸਦੀ ਵੀਹਵੀਂ ਮੇਰੇ ਸਿਰ ਕਰਦੇ ਗਏ ਅਹਿਸਾਨ, ਆਪਣਾ ਅਹਿਸਾਨ ਚੜ੍ਹਾਈਆ। ਜਿਸ ਵੇਲੇ ਆਵੇ ਸ੍ਰੀ ਭਗਵਾਨ ਲੇਖੇ ਸਭ ਦੇ ਦਏ ਮੁਕਾਈਆ। ਸ਼ਰਅ ਲੜੇ ਨਾ ਕੋਇ ਸ਼ੈਤਾਨ, ਸ਼ਰੀਅਤ ਨਾ ਕੋਇ ਚਤੁਰਾਈਆ। ਦੀਨ ਮਜ਼੍ਹਬ ਨਾ ਕੋਈ ਆਣ, ਦੂਜਾ ਹੁਕਮ ਨਾ ਕੋਇ ਮਨਾਈਆ। ਇਕੋ ਹੁਕਮ ਇਕ ਫ਼ਰਮਾਣ, ਇਕੋ ਹਾਕਮ ਦਏ ਸੁਣਾਈਆ। ਇਕ ਗੋਬਿੰਦ ਲੇਖਾ ਲਿਖ ਕੇ ਗਿਆ ਮਹਾਨ, ਸ੍ਰਿਸ਼ਟ ਸਬਾਈ ਭੇਵ ਚੁਕਾਈਆ। ਸਾਚੀ ਸਿੱਖੀ ਲੋਕਮਾਤ ਹੋਣੀ ਪਰਧਾਨ, ਚਾਰ ਵਰਨਾਂ ਰੰਗ ਚੜ੍ਹਾਈਆ। ਜਿਨ੍ਹਾਂ ਦਾ ਪੁਰਖ ਅਕਾਲ ਇਸ਼ਟ ਈਮਾਨ, ਦੂਜਾ ਗੁਰਦੇਵ ਨਜ਼ਰ ਕੋਇ ਨਾ ਆਈਆ। ਤੀਰਥ ਤਟ ਮੂਲ ਨਾ ਜਾਣ, ਸਰ ਸਰੋਵਰ ਨਾ ਕੋਇ ਨਹਾਈਆ। ਨਾਤਾ ਤੋੜ ਕੇ ਸ਼ਾਸਤਰ ਸਿਮਰਤ ਵੇਦ ਪੁਰਾਨ, ਇਕੋ ਪੁਰਖ ਅਕਾਲ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਹੋਏ ਸਹਾਈਆ। ਭਿੰਨੜੀ ਰੈਣ ਕਹੇ ਕਿਉਂ ਹੋਇਆ ਪ੍ਰਭੂ ਚੁਪ, ਖ਼ਾਮੋਸ਼ੀ ਵਿਚ ਸਮਾਈਆ। ਉਠ ਵੇਖ ਅੰਧੇਰਾ ਘੁੱਪ, ਚਾਰ ਵਰਨ ਨਾ ਕੋਇ ਰੁਸ਼ਨਾਈਆ। ਦੀਨ ਦਿਆਲ ਹੋ ਕੇ ਤੁਠ, ਮਿਹਰ ਨਜ਼ਰ ਉਠਾਈਆ। ਆਪਣੇ ਭਗਤਾਂ ਆਪੇ ਪੁੱਛ, ਜੋ ਤੈਨੂੰ ਰਹੇ ਧਿਆਈਆ। ਕਿਉਂ ਨਿਰਗੁਣ ਹੋ ਕੇ ਬੈਠਾ ਲੁਕ, ਸਾਖ਼ਿਆਤ ਰੂਪ ਧਰਾਈਆ। ਕਲਜੁਗ ਪੈਂਡਾ ਜਾਏ ਮੁਕ, ਸਤਿਜੁਗ ਸਾਚੇ ਦੇ ਵਡਿਆਈਆ। ਗੋਬਿੰਦ ਵੇਖ
ਦੁਲਾਰਾ ਸੁਤ, ਪਿਤਾ ਪੂਤ ਜੋੜ ਜੁੜਾਈਆ। ਜਿਸ ਦੇ ਨਾਲ ਮੌਲੇ ਤੇਰੀ ਰੁਤ, ਸੁਹੰਜਣੀ ਰੈਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦੇ ਵਖਾਈਆ। ਭਿੰਨੜੀ ਰੈਣ ਕਹੇ ਪ੍ਰਭ ਵੇਖ ਆਪਣੇ ਭਗਤ, ਭਉ ਆਪਣਾ ਦੇ ਜਣਾਈਆ। ਜਿਨ੍ਹਾਂ ਵਿਛੋੜਾ ਆਇਆ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਸਚ ਦਵਾਰੇ ਕਰ ਤਰਸ, ਦੀਦਾਰ ਆਪਣਾ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਅਭੇਵ ਆਪ ਖੁਲ੍ਹਾਈਆ। ਪੁਰਖ ਅਬਿਨਾਸ਼ੀ ਆਪ ਸੁਣੌਦਾ ਏ। ਭਿੰਨੜੀ ਰੈਣ ਆਪ ਸਮਝੌਦਾ ਏ। ਜਿਸ ਦਾ ਲਹਿਣਾ ਦੇਣਾ ਓਹੋ ਮੂਲ ਚੁਕੌਂਦਾ ਏ। ਸਚ ਸੰਦੇਸ਼ਾ ਆਇਆ ਕਹਿਣ, ਸ਼ਬਦੀ ਢੋਲਾ ਰਾਗ ਅਲੌਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮੌਂਦਾ ਏ। ਸਚ ਕਰਨੀ ਕਾਰ ਕਮਾਵਾਂਗਾ । ਛੱਬੀ ਪੋਹ ਤੇਰੀ ਰੁਤ ਸੁਹਾਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਕੇ ਆਪਣੀ ਸੋ, ਸਚਖੰਡ ਦਵਾਰੇ ਆਪ ਉਠਾਵਾਂਗਾ। ਜਿਸ ਜਗਤ ਵਿਚੋਂ ਹੋ ਕੇ ਗਏ ਨਿਰਮੋਹ, ਮੁਹੱਬਤ ਉਸੇ ਨਾਲ ਜੁੜਾਵਾਂਗਾ। ਨਿਰਗੁਣ ਜੋਤੀ ਕਰ ਕੇ ਲੋ, ਪਰਕਾਸ਼ ਇਕ ਪਰਗਟਾਵਾਂਗਾ। ਭਗਤਾਂ ਮੀਤਾ ਆਪੇ ਹੋ, ਭਗਵਨ ਹੋ ਕੇ ਖੇਲ ਖਿਲਾਵਾਂਗਾ। ਜੋ ਵਿਛੋੜੇ ਅੰਦਰ ਰਹੇ ਰੋ, ਤਿਨ੍ਹਾਂ ਆਪਣਾ ਰੰਗ ਰੰਗਾਵਾਂਗਾ। ਦੋ ਜਹਾਨਾਂ ਢੋਆ ਢੋ, ਵਸਤ ਅਮੋਲਕ ਝੋਲੀ ਪਾਵਾਂਗਾ। ਚਾਰ ਜੁਗ ਦੀ ਪਿਛਲੀ ਵਸਤ ਖੋਹ, ਖ਼ਾਲੀ ਹੱਥ ਸਰਬ ਫਿਰਾਵਾਂਗਾ । ਸਾਚੇ ਭਗਤਾਂ ਨਾਲ ਕਰੇ ਨਾ ਕੋਈ ਧਰੋ, ਦਰੋਹੀ ਆਪਣਾ ਨਾਮ ਜਣਾਵਾਂਗਾ। ਸਤਿਜੁਗ ਨਿਸ਼ਾਨੀ ਰਹਿ ਜਾਏ ਛੱਬੀ ਪੋਹ, ਵਦੀ ਸੁਦੀ ਉਹਨਾਂ ਨਾਲ ਮਿਲਾਵਾਂਗਾ। ਮੈਂ ਇਕ ਦਾ ਇਕ ਦੋਹਾਂ ਦਾ ਦੋ, ਦੋਹਾਂ ਦਾ ਇਕ ਆਪਣਾ ਨੂਰ ਚਮਕਾਵਾਂਗਾ। ਜਿਸ ਦੇ ਨਾਲ ਪਰਮਾਤਮ ਹੋ ਕੇ ਗਿਆ ਛੋਹ, ਉਸ ਦੀ ਆਤਮ ਆਪਣੇ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਵਾਂਗਾ। ਧੁਰ ਦਾ ਹੁਕਮ ਇਕ ਮਨਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਉਠਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਵਾਂਗਾ। ਸੁਰਪਤ ਇੰਦ ਅੱਖ ਖੁਲ੍ਹਾਵਾਂਗਾ। ਕਰੋੜ ਤੇਤੀਸਾ ਫੜ ਹਿਲਾਵਾਂਗਾ। ਤ੍ਰੈਗੁਣ ਮਾਇਆ ਨਾਲ ਰਲਾਵਾਂਗਾ। ਪੰਜ ਤੱਤ ਪਰਦਾ ਆਪ ਉਠਾਵਾਂਗਾ। ਆਸਾ ਮਨਸਾ ਖੋਜ ਖੁਜਾਵਾਂਗਾ। ਮਨ ਮਤਿ ਬੁਧਿ ਆਪ ਸਮਝਾਵਾਂਗਾ। ਸਾਚੇ ਅਸਵ ਬਹਿ ਕੇ ਕ਼ੁਦ, ਦੋ ਜਹਾਨਾਂ ਪੰਧ ਮੁਕਾਵਾਂਗਾ। ਗੋਬਿੰਦ ਹੁਣ ਕਰਨਾ ਪਏ ਨਾ ਯੁੱਧ, ਸ਼ਬਦ ਧਾਰ ਇਕ ਵਖਾਵਾਂਗਾ। ਲੋਕਮਾਤ ਰਹੇ ਨਾ ਕੋਈ ਲੁਕ, ਪੜਦਾ ਸਚਾ ਆਪ ਚੁਕਾਵਾਂਗਾ। ਪੀਰ ਪੈਗ਼ੰਬਰਾਂ ਪੈਂਡਾ ਜਾਏ ਮੁਕ, ਸਦੀ ਚੌਧਵੀਂ ਆਪਣੇ ਲੇਖੇ ਲਾਵਾਂਗਾ। ਜੋ ਭਗਤ ਸੁਹੇਲੇ ਗਏ ਰੁੱਸ, ਫੜ ਬਾਹੋਂ ਗਲੇ ਲਗਾਵਾਂਗਾ। ਜਿਹੜੇ ਇਸ ਨਿਸ਼ਾਨਿਉਂ ਗਏ ਉਕ, ਉਹਨਾਂ ਲੱਖ ਚੁਰਾਸੀ ਵਿਚ ਭੁਆਵਾਂਗਾ। ਗੇੜਾ ਕਦੀ ਨਾ ਜਾਵੇ ਮੁਕ, ਮਾਤ ਗਰਭ ਵਿਚ ਟਿਕਾਵਾਂਗਾ। ਲੇਖਾ ਕਦੀ ਨਾ ਜਾਵੇ ਛੁਟ, ਬੰਧਨ ਕੂੜਾ ਇਕੋ ਪਾਵਾਂਗਾ। ਜਿਨ੍ਹਾਂ ਨੂੰ ਗੋਬਿੰਦ ਬਣਾਇਆ ਪੁਤ, ਉਹਨਾਂ ਨੂੰ ਆਪਣੀ ਗੋਦ ਬਹਾਵਾਂਗਾ। ਉਜਲ ਕਰ ਕੇ ਸਾਚਾ ਮੁਖ, ਜਨਮ ਜਨਮ ਦਾ ਰੋਗ ਗਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵਕ਼ਤ ਆਪ ਸੁਹਾਵਾਂਗਾ। ਸਾਚਾ ਵਕ਼ਤ ਸਚ ਸੁਹਾਵਾਂਗਾ। ਕਲ ਕਲਕੀ ਆਪ ਅਖਵਾਵਾਂਗਾ। ਸਾਚਾ ਡੰਕਾ ਸ਼ਬਦ ਵਜਾਵਾਂਗਾ। ਰਾਓ ਰੰਕਾਂ ਆਪ ਉਠਾਵਾਂਗਾ। ਦਵਾਰ ਬੰਕਾ ਇਕ ਸੁਹਾਵਾਂਗਾ। ਜੋਤੀ ਤਨਕਾ ਸ਼ਬਦ ਲਗਾਵਾਂਗਾ। ਜਨ ਭਗਤਾਂ ਮਨ ਦਾ ਫੇਰ ਕੇ ਮਣਕਾ, ਮਨੋਂ ਕਾਮਨਾ
ਪੂਰ ਕਰਾਵਾਂਗਾ। ਭੇਵ ਖੁਲ੍ਹਾ ਕੇ ਸਾਢੇ ਤਿੰਨ ਹੱਥ ਤਨ ਕਾ, ਤੰਦ ਸਤਾਰ ਇਕ ਹਿਲਾਵਾਂਗਾ। ਭਾਂਡਾ ਕੂੜੀ ਕਿਰਿਆ ਭੰਨ ਕੇ ਭਰਮ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਵਾਂਗਾ। ਛੱਬੀ ਪੋਹ ਕਹੇ ਪ੍ਰਭ ਹੁਣ ਲੈ ਸੱਦ, ਗੁਰ ਅਵਤਾਰ ਆਪਣੇ ਦਰ ਬੁਲਾਈਆ। ਜਿਥੇ ਭਗਤ ਸੁਹੇਲੇ ਰਹੇ ਸਜ, ਤਖ਼ਤ ਨਿਵਾਸੀ ਤੇਰੀ ਮਿਲੀ ਸਰਨਾਈਆ। ਲੇਖਾ ਮੁਕਿਆ ਮੱਕੇ ਕਾਅਬੇ ਹੱਜ, ਹੁਜਰਾ ਹਕ ਦਿਤਾ ਵਖਾਈਆ। ਮੰਦਰ ਮੁਨਾਰੇ ਬੈਠੇ ਤਜ, ਸਜਦਾ ਇਕੋ ਇਕ ਕਰਾਈਆ। ਨਗ਼ਮਾ ਨਾਮ ਸੁਣ ਕੇ ਨਦ, ਸਦਮਾ ਪਿਛਲਾ ਰਹੇ ਚੁਕਾਈਆ । ਆਬੇਹਯਾਤ ਪੀ ਕੇ ਮਦਿ, ਅੰਮ੍ਰਿਤ ਰਸ ਮੁਖ ਚਵਾਈਆ। ਸਾਚੀ ਸੇਜਾ ਚੜ੍ਹੇ ਭਜ, ਸਿੰਘਾਸਣ ਇਕੋ ਡੇਰਾ ਲਾਈਆ। ਤੇਰਾ ਦਰਸ ਕਰਨ ਰਜ, ਤ੍ਰਿਸ਼ਨਾ ਤ੍ਰਿਖਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੈਗ਼ੰਬਰ ਲਏ ਬੁਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਖਾਲ ਆਪਣਾ ਘਰ, ਘਰੋਗੀ ਪਰਦਾ ਦੇ ਉਠਾਈਆ। ਪਿਛਲਾ ਪੂਰਾ ਕਰਦੇ ਵਰ, ਵਾਰਤਾ ਅਗਲੀ ਦੇ ਜਣਾਈਆ। ਨਿਰਭਉ ਚੁਕਾ ਦੇ ਡਰ, ਭੈ ਡਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੁਰਖ ਅਬਿਨਾਸ਼ੀ ਆਇਆ ਇਕ ਵੈਰਾਗ, ਪ੍ਰੇਮ ਵਿਚ ਬਿਗਸਾਈਆ। ਹੁਕਮ ਦੇਵੇ ਗ਼ਰੀਬ ਨਿਵਾਜ਼, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਾਓ ਜਾਗ, ਬਿਨ ਅੱਖਾਂ ਅੱਖ ਖੁਲ੍ਹਾਈਆ। ਲੋਕਮਾਤ ਵੇਖੋ ਲੱਗਾ ਭਾਗ, ਭਗਤ ਦਵਾਰ ਵਜੀ ਵਧਾਈਆ। ਜਿਥੇ ਬੈਠਾ ਸ਼ਹਿਨਸ਼ਾਹ ਆਪ, ਨਿਰਗੁਣ ਦਾਤਾ ਬੇਪਰਵਾਹੀਆ। ਰੂਹ ਬੁਤ ਜਨ ਭਗਤਾਂ ਦੋਹਾਂ ਕਰੇ ਪਾਕ, ਪਤਿਤ ਪੁਨੀਤ ਦਏ ਬਣਾਈਆ। ਨਾਮ ਭੰਡਾਰਾ ਦੇ ਕੇ ਦਾਤ, ਖ਼ਾਲੀ ਝੋਲੀ ਰਿਹਾ ਭਰਾਈਆ। ਮੇਲ ਮਿਲਾ ਕੇ ਸਾਚੀ ਰਾਤ, ਰੈਣ ਖ਼ੁਸ਼ੀ ਵਖਾਈਆ । ਚਾਰ ਵਰਨ ਦੀ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਅੰਦਰ ਬਾਹਰ ਗੁਪਤ ਜ਼ਾਹਰ ਹੋ ਕੇ ਸਦਾ ਸਾਥ, ਬਾਤਨ ਆਪਣੀ ਸੇਵ ਕਮਾਈਆ। ਲਹਿਣਾ ਦੇਣਾ ਚੁਕਾ ਕੇ ਮਸਤਕ ਮਾਥ, ਪੂਜਾ ਪਾਠ ਇਕੋ ਇਕ ਸਮਝਾਈਆ। ਪੁਰਖ ਅਕਾਲ ਸਭ ਨੇ ਮੰਨਣਾ ਬਾਪ, ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਜੋੜ ਕੇ ਨਾਤ, ਬਿਧਾਤਾ ਆਪਣੀ ਗੰਢ ਪੁਆਈਆ। ਉਠ ਕੇ ਚਲੋ ਵੇਖੋ ਖੇਲ ਤਮਾਸ਼, ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਇਕੱਠੇ, ਸਚਖੰਡ ਸਾਚੇ ਲੈਣ ਅੰਗੜਾਈਆ। ਚਲੋ ਵੇਖੀਏ ਪੁਰਖ ਸਮਰਥੇ, ਜੋ ਬੈਠਾ ਵੇਸ ਵਟਾਈਆ। ਭਗਤ ਸੁਹੇਲਾ ਭਗਤਾਂ ਪੈਜ ਰੱਖੇ, ਸਿਰ ਆਪਣਾ ਹੱਥ ਟਿਕਾਈਆ। ਜਿਨ੍ਹਾਂ ਨੇ ਮੰਦਰ ਮਸਜਿਦ ਸ਼ਿਵਦਵਾਲੇ ਸਾਰੇ ਛੱਡੇ, ਭਗਤ ਦਵਾਰੇ ਬਹਿ ਕੇ ਖ਼ੁਸ਼ੀ ਮਨਾਈਆ। ਇਕੋ ਪ੍ਰੇਮ ਪਿਆਰ ਅੰਦਰ ਰੱਤੇ, ਰਤੀ ਰੱਤ ਨਾਲ ਰੰਗਾਈਆ। ਇਕੋ ਨੂਰ ਵੇਖਣ ਇਕੋ ਅੱਖੇ, ਦੋਏ ਲੋਚਨ ਬੰਦ ਕਰਾਈਆ। ਜਿਨ੍ਹਾਂ ਦੇ ਪਿਛਲੇ ਲਹਿਣੇ ਦੇਣੇ ਉਹਨਾਂ ਦੀ ਝੋਲੀ ਘੱਤੇ, ਗਹਿਰ ਗੰਭੀਰ ਹੋਇਆ ਸਹਾਈਆ। ਗੁਰ ਅਵਤਾਰਾਂ ਪੀਰਾਂ ਪੈਗ਼ੰਬਰਾਂ ਦੇ ਪਾੜ ਕੇ ਪਿਛਲੇ ਪਟੇ, ਮਾਲਕ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਾਰੇ ਉਠੇ ਤੇਈ ਅਵਤਾਰ, ਇਕ ਦੂਜੇ ਵਲ ਰਹੇ ਤਕਾਈਆ। ਚਲੋ ਚਲੀਏ ਆਪਣਾ ਪੰਧ ਮਾਰ, ਭੱਜੀਏ ਵਾਹੋ ਦਾਹੀਆ। ਹੁਕਮ ਸੁਣ ਕੇ ਈਸਾ ਮੂਸਾ ਮੁਹੰਮਦ ਆਪਣੀ ਅੱਖ ਉਠਾਣ, ਚਾਰੋਂ ਕੁੰਟ ਨੈਣ ਖੁਲ੍ਹਾਈਆ।
ਕੀ ਸੰਦੇਸ਼ਾ ਦੇਵੇ ਪਰਵਰਦਿਗਾਰ, ਸਾਂਝਾ ਯਾਰ ਰਿਹਾ ਜਣਾਈਆ। ਨਾਨਕ ਗੋਬਿੰਦ ਹੋ ਕੇ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਮਿਲੇ ਮੇਲ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਜੁਗ ਚੌਕੜੀ ਲਹਿਣਾ ਦੇਣਾ ਲੇਖਾ ਰਿਹਾ ਨਿਵਾਰ, ਪੂਰਬ ਝੋਲੀ ਰਿਹਾ ਪਾਈਆ। ਅਗਲਾ ਹੁਕਮ ਵਰਤੇ ਕਰਤਾਰ, ਕਰਤਾ ਪੁਰਖ ਵਡੀ ਵਡਿਆਈਆ। ਜੋ ਬੈਠਾ ਸਚ ਦਵਾਰ, ਭਗਤ ਸਿੰਘਾਸਣ ਡੇਰਾ ਲਾਈਆ। ਦੇਵੇ ਦਰਸ ਇਕ ਦੀਦਾਰ, ਦੀਦ ਈਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਆਪ ਮਨਾਈਆ। ਗੁਰ ਅਵਤਾਰ ਪੈਗ਼ੰਬਰ ਗਏ ਹਲ, ਆਪਣਾ ਕ਼ਦਮ ਉਠਾਈਆ। ਦੂਰ ਦੁਰਾਡੇ ਆਵਣ ਚਲ, ਬਣ ਕੇ ਪਾਂਧੀ ਰਾਹੀਆ। ਸਚ ਦਵਾਰਾ ਲੈਣ ਮੱਲ, ਦਰ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੂਰ ਦੁਰਾਡੇ ਆਏ ਨੇੜੇ, ਆਪਣਾ ਪੰਧ ਮੁਕਾਈਆ। ਚਲੋ ਵੇਖੀਏ ਭਗਤ ਕਿਹੜੇ ਕਿਹੜੇ, ਚਾਰ ਜੁਗ ਦੇ ਵਿਛੜੇ ਜੋੜ ਜੁੜਾਈਆ। ਪ੍ਰਭ ਚਰਨ ਲਗਾਏ ਜਿਨ੍ਹਾਂ ਡੇਰੇ, ਆਸਣ ਬੈਠੇ ਜਮਾਈਆ। ਉਹਨਾਂ ਦੇ ਅੰਦਰੋਂ ਮੁਕੇ ਅੰਧੇਰੇ, ਕੂੜ ਕੁੜਿਆਰਾ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਝਗੜੇ ਨਬੇੜੇ, ਹਉਮੇ ਹੰਗਤਾ ਗਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਜਣਾਈਆ। ਗੁਰ ਅਵਤਾਰ ਪੈਗ਼ੰਬਰ ਆ ਕੇ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਹਰਿ ਕਰਤੇ ਕਲ ਕਲਕੀ ਅਵਤਾਰ, ਤੇਰੇ ਹੱਥ ਵਡਿਆਈਆ। ਤੇਰਾ ਸੋਹਣਾ ਲੱਗਾ ਦਰਬਾਰ, ਸੋਹਣੀ ਬਣਤ ਬਣਾਈਆ। ਸੰਤ ਸੁਹੇਲੇ ਦੇ ਵਖਾਲ, ਜੋ ਬੈਠੇ ਸੋਭਾ ਪਾਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਧੁਰ ਦਾ ਹੁਕਮ ਸੁਣਾਈਆ। ਉਠੋ ਚਲੋ ਮੇਰੇ ਨਾਲ, ਆਪਣੀ ਉਂਗਲੀ ਲਵਾਂ ਲਗਾਈਆ। ਉਹਨਾਂ ਦਾ ਦੱਸਾਂ ਹਾਲ, ਜਿਨ੍ਹਾਂ ਮਿਲਿਆ ਪ੍ਰਭ ਬੇਪਰਵਾਹੀਆ। ਨਾਤਾ ਤੋੜ ਕੇ ਕਾਲ ਮਹਾਕਾਲ, ਚਰਨ ਕਵਲ ਦਿਤੀ ਸਰਨਾਈਆ। ਤ੍ਰੈਗੁਣ ਮਾਇਆ ਨਾ ਕੋਇ ਜੰਜਾਲ, ਜੀਵਣ ਜੁਗਤ ਦਿਤੀ ਸਮਝਾਈਆ। ਅਗੇ ਬੈਠਾ ਵੇਖ ਸਿੰਘ ਪਾਲ, ਜੋ ਪਲ ਪਲ ਦਰਸ਼ਨ ਪਾਈਆ। ਗੋਬਿੰਦ ਓਸੇ ਦਾ ਸੋਹਣਾ ਲਾਲ, ਲਾਲ ਗੁਲਾਲਾ ਰੰਗ ਚੜ੍ਹਾਈਆ । ਜਿਸ ਦੇ ਫਲ ਲੱਗਾ ਡਾਲ੍ਹ, ਗੁਰਮੁਖ ਬੂਟੇ ਨਜ਼ਰੀ ਆਈਆ। ਉਸ ਦਾ ਦੇਵੇ ਨਾ ਕੋਈ ਅਹਿਵਾਲ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕੋਇ ਨਾ ਆਈਆ। ਚਾਰ ਜੁਗ ਦਾ ਲੇਖਾ ਵੇਖੇ ਮਹਾਨ, ਜੋ ਗੁਰ ਅਵਤਾਰ ਪੀਰ ਪੈਗ਼ੰਬਰ ਬਿਆਨਾ ਗਏ ਕਰਾਈਆ। ਨਿਰਗੁਣ ਦਾਤਾ ਹੋ ਕੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਮੇਰਾ ਭਗਤ ਸੁਹੇਲਾ ਕਾਹਨਾਂ ਦਾ ਕਾਹਨ, ਭਗਤ ਜਨਾਂ ਨੂੰ ਵੇਖ ਵੇਖ ਪ੍ਰਭ ਆਪਣੀ ਖ਼ੁਸ਼ੀ ਮਨਾਈਆ । ਗੰਗਾ ਗੋਦਾਵਰੀ ਜਮਨਾ ਸੁਰਸਤੀ ਜਿਨ੍ਹਾਂ ਦੀ ਚਰਨ ਧੂੜ ਕਰੇ ਇਸ਼ਨਾਨ, ਆਪਣੀ ਰੱਖੇ ਨਾ ਕੋਈ ਮਾਣ ਵਡਿਆਈਆ। ਉਹ ਭਗਤ ਸੁਹੇਲੇ ਗੁਰ ਅਵਤਾਰ ਪੀਰ ਪੈਗ਼ੰਬਰੋ ਪ੍ਰਭ ਦੇ ਹੋਏ ਮਹਿਮਾਨ, ਧੁਰਦਰਗਾਹੀ ਪਰੌਹਣੇ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਦੇਵੇ ਸਦ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਆਉ ਲਉ ਤਕ, ਤੁਹਾਨੂੰ ਦਿਆਂ ਵਖਾਈਆ। ਜਿਨ੍ਹਾਂ ਦਾ ਤੁਹਾਡੇ ਜਿੰਨਾ ਹਕ, ਓਹਨਾਂ ਦੀ ਝੋਲੀ ਪਾਈਆ। ਇਸ ਵਿਚ ਰਹੇ ਨਾ ਕੋਈ ਸ਼ਕ, ਸ਼ਕੂਕ ਸਾਰੇ ਦਿਆਂ ਗਵਾਈਆ। ਹਿਰਦੇ ਅੰਦਰ ਹਰਿ ਜੂ ਵਸ, ਡੇਰੇ ਘਰ ਘਰ ਰਿਹਾ ਜਮਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਤੀਰਥ ਤਟ ਨਾ ਕੋਇ ਨੁਹਾਈਆ। ਇਕੋ ਸੋਹਲਾ ਇਕੋ
ਢੋਲਾ ਜਣਾ ਕੇ ਗਾਥ, ਸੋਹੰ ਕਰੇ ਪੜ੍ਹਾਈਆ। ਚਾਰ ਵਰਨਾਂ ਬਣਾ ਕੇ ਜਮਾਤ, ਊਚ ਨੀਚ ਮੇਲ ਮਿਲਾਈਆ। ਨਿਰਗੁਣ ਹੋ ਕੇ ਹੋਇਆ ਸਾਥ, ਸਗਲਾ ਸੰਗ ਨਿਭਾਈਆ । ਏਕਾ ਗੋਬਿੰਦ ਬਣਾ ਕੇ ਬਾਪ, ਪਿਤਾ ਪੁਰਖ ਵਜੀ ਵਧਾਈਆ। ਵੇਖੋ ਰਸੂਲ ਪਾਕ, ਜੋ ਵਾਹਿਦ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਪੀਰ ਅਵਤਾਰੋ ਪੈਗ਼ੰਬਰੋ ਵੇਖ ਲਓ ਸੋਹਣੇ ਸਿੱਖ, ਹਰਿ ਸਾਚਾ ਸਚ ਦ੍ਰਿੜਾਈਆ । ਜਿਨ੍ਹਾਂ ਦਾ ਲਹਿਣਾ ਦੇਣਾ ਰਿਹਾ ਲਿਖ, ਪਿਛਲੇ ਲੇਖੇ ਪੂਰ ਕਰਾਈਆ। ਏਥੇ ਉਨ੍ਹਾਂ ਨਾ ਦੇਵੇ ਪਿਠ, ਸਨਮੁਖ ਹੋ ਕੇ ਨਜ਼ਰੀ ਆਈਆ। ਹਿਰਦੇ ਵਸੇ ਸਦਾ ਸੁਹੇਲਾ ਨਿਤ, ਨਵਿਤ ਆਪਣੀ ਕਾਰ ਕਮਾਈਆ। ਭਗਤ ਭਗਵਾਨ ਦਵਾਰੇ ਗਿਆ ਵਿਕ, ਵੇਖੋ ਕ਼ੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਮੇਰਾ ਲਾਲ, ਹਰਿ ਆਪਣੇ ਰੰਗ ਰੰਗਾਈਆ। ਲੱਖ ਚੁਰਾਸੀ ਵਿਚੋਂ ਕਰਕੇ ਭਾਲ, ਚਰਨ ਸਰਨ ਦਿਤੀ ਵਡਿਆਈਆ। ਧੂੜ ਸਰੋਵਰ ਨੁਹਾਏ ਤਾਲ, ਦੁਰਮਤ ਮੈਲ ਧੁਆਈਆ । ਓਥੇ ਕਿਸੇ ਦੀ ਨਹੀਂ ਮਜਾਲ, ਦੂਜੀ ਮਜਲਸ ਨਾ ਕੋਇ ਲਗਾਈਆ। ਜਿਨ੍ਹਾਂ ਦਾ ਕੀਤਾ ਹਲ ਆਪ ਸਵਾਲ, ਓਨ੍ਹਾਂ ਦਾ ਲੇਖਾ ਰਹੇ ਨਾ ਰਾਈਆ । ਲੱਖ ਚੁਰਾਸੀ ਵਿਚੋਂ ਭਾਲ, ਭਗਤ ਭਗਵਾਨ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਿਚੋਂ ਬੋਲਿਆ ਗੋਬਿੰਦ, ਸ਼ਬਦੀ ਆਵਾਜ਼ ਲਗਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਗਹਿਰ ਗੰਭੀਰ ਗੁਣੀ ਗਹਿੰਦ, ਤੇਰੀ ਇਹ ਵਡ ਵਡਿਆਈਆ। ਭਗਤ ਸੁਹੇਲੇ ਵੇਖੇ ਤੇਰੀ ਅਨਾਦੀ ਬਿੰਦ, ਮਾਤ ਪਿਤ ਨਾ ਕੋਇ ਪਿਤਾ ਮਾਈਆ। ਜਿਨ੍ਹਾਂ ਦੇ ਅੰਤਰ ਅੰਮ੍ਰਿਤ ਰਸ ਵਹਾਇਆ ਸਾਗਰ ਸਿੰਧ, ਨਿਝਰ ਝਿਰਨਾ ਦਿਤਾ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਗੁਰਮੁਖ, ਹਰਿਜਨ ਸਾਚੇ ਨਜ਼ਰੀ ਆਈਆ। ਜਿਨ੍ਹਾਂ ਦਾ ਜਨਮ ਜਨਮ ਦਾ ਮੇਟਿਆ ਦੁਖ, ਕਰਮ ਕਰਮ ਦਾ ਰੋਗ ਗਵਾਈਆ। ਮਮਤਾ ਮਿਟਾ ਕੇ ਚਿੰਤਾ ਭੁਖ, ਸਿਰ ਆਪਣਾ ਹੱਥ ਟਿਕਾਈਆ । ਕੂੜੀ ਕਿਰਿਆ ਬੂਟਾ ਰਿਹਾ ਪੁਟ, ਸਾਚਾ ਫੁੱਲ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੈਂਦੇ ਹੌਕਾ, ਆਹ ਇਕੋ ਵਾਰ ਸੁਣਾਈਆ। ਸਚਮੁਚ ਉਹੋ ਆ ਗਿਆ ਮੌਕਾ, ਜੋ ਦੱਸ ਕੇ ਗਏ ਜਣਾਈਆ। ਜਿਸ ਦਾ ਦੇ ਕੇ ਗਏ ਹੋਕਾ, ਸੋ ਹਾਕਮ ਬੇਪਰਵਾਹੀਆ। ਜਿਸ ਦਾ ਭਾਣਾ ਕਿਸੇ ਨਾ ਰੋਕਾ, ਨਾ ਕੋਇ ਮੇਟੇ ਮੇਟ ਮਿਟਾਈਆ। ਜਿਸ ਦਾ ਗੋਬਿੰਦ ਸੁਤ ਤੇ ਗੁਰਮੁਖ ਪੋਤਾ, ਪਿਤਾ ਪੂਤ ਵਜੇ ਵਧਾਈਆ। ਜਿਸ ਦੇ ਦਰ ਤੇ ਨਾ ਕੋਈ ਵੱਡਾ ਨਾ ਕੋਈ ਛੋਟਾ, ਇਕੋ ਰੰਗ ਸਰਬ ਰੰਗਾਈਆ। ਜਿਸ ਦਾ ਨਾਮ ਇਕੋ ਸਲੋਕਾ, ਇਕੋ ਕਰੇ ਪੜ੍ਹਾਈਆ। ਇਕੋ ਵਸਣਹਾਰਾ ਕੋਠਾ, ਦੂਜੀ ਛੱਪਰ ਛੰਨ ਨਾ ਕੋਇ ਛੁਹਾਈਆ। ਇਕੋ ਨੂਰ ਇਕੋ ਜੋਤਾ, ਇਕੋ ਜ਼ਹੂਰ ਰਿਹਾ ਵਖਾਈਆ। ਇਕੋ ਸਰੋਵਰ ਮਾਰੇ ਗੋਤਾ, ਦੂਜੀ ਧਾਰ ਨਾ ਕੋਈ ਬਣਾਈਆ। ਇਕੋ ਪੁਸਤਕ ਇਕੋ ਪੋਥਾ, ਇਕੋ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸੀਂ ਆ ਗਏ ਫਿਰਦੇ, ਆਪਣਾ ਪੰਧ ਮੁਕਾਈਆ। ਵੇਖਿਆ ਖੇਲ ਵਿਛੁੰਨੇ ਚਿਰ ਦੇ, ਸਤਿਜੁਗ ਤ੍ਰੇਤਾ ਦੁਆਪਰ
ਕਲਜੁਗ ਅੰਤਮ ਵੇਸ ਵਟਾਈਆ। ਨਜ਼ਾਰੇ ਤਕ ਨਰਾਇਣ ਨਿਰ ਦੇ, ਨਿਰਾਕਾਰ ਖੇਲ ਵਖਾਈਆ। ਜੋ ਭਗਤਾਂ ਵਸੇ ਹਿਰਦੇ, ਜਿਨ੍ਹਾਂ ਦਾ ਹਿਰਦਾ ਸਮਝ ਕੋਇ ਨਾ ਪਾਈਆ। ਇਹ ਪਿਆਰੇ ਹੋਏ ਓਸੇ ਦੇ ਬਰਦੇ, ਜੋ ਪ੍ਰੀਤਮ ਸਭ ਦਾ ਨਜ਼ਰੀ ਆਈਆ। ਇਹਨਾਂ ਗੇੜ ਅੰਦਰੋਂ ਬਾਹਰੋਂ ਗਿੜਦੇ, ਸਤਿਗੁਰ ਪੂਰੇ ਲਠ ਭਵਾਈਆ। ਇਹ ਮਾਲਕ ਬਣ ਗਏ ਓਸ ਪਿੜ ਦੇ, ਜਿਥੇ ਗੋਪੀ ਕਾਹਨ ਨਾਚ ਨਚਾਈਆ। ਇਹਨਾਂ ਭੰਡਾਰੇ ਮਿਲ ਗਏ ਹਰਿ ਦੇ, ਸਮਰਥ ਪੁਰਖ ਦਿਤਾ ਵਰਤਾਈਆ। ਇਹ ਸੇਵਕ ਹੋ ਗਏ ਓਸ ਬੱਬਰ ਸ਼ੇਰ ਕੇਹਰ ਦੇ, ਜਿਸ ਦਾ ਭੈ ਮੰਨੇ ਸਰਬ ਲੋਕਾਈਆ। ਨਾਤੇ ਛਡ ਕੇ ਮਿੱਟੀ ਦੇ ਢੇਰ ਦੇ, ਅੰਤਮ ਜੋਤੀ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੀਰ ਪੈਗ਼ੰਬਰ ਕਹਿਣ ਸਾਨੂੰ ਥੋੜ੍ਹੀ ਮਿਲੀ ਫ਼ੁਰਸਤ, ਸਚ ਕਹਾਣੀ ਰਹੇ ਜਣਾਈਆ। ਦਰ ਦਵਾਰ ਓਸ ਦੇ , ਜਿਹੜਾ ਅਰਸ਼ਾਂ ਤੋਂ ਪਰੇ ਡੇਰਾ ਲਾਈਆ। ਜਿਸ ਦਾ ਹੁਕਮ ਸਦਾ ਦਰੁਸਤ, ਕੂੜੀ ਕਿਰਿਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੀਰ ਪੈਗ਼ੰਬਰ ਗੁਰ ਆਏ ਵੇਖ ਕੇ ਬੋਲੀ ਧਰਨੀ, ਧਰਤੀ ਰਹੀ ਜਣਾਈਆ । ਮੈਨੂੰ ਠੰਡ ਪਈ ਲਗ ਕੇ ਉਸਦੇ ਚਰਨੀ, ਜੋ ਆਪਣਾ ਕ਼ਦਮ ਟਿਕਾਈਆ । ਰਸ ਵੇਖਿਆ ਇਸ ਦੀ ਸਰਨੀ, ਸਰਨਗਤ ਸਰਨਾਈਆ। ਮੈਨੂੰ ਭੁਲ ਗਈ ਵਿਦਿਆ ਪੜ੍ਹਨੀ, ਜਗਤ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਝੁਕ, ਵਾਹਵਾ ਪ੍ਰਭੂ ਤੇਰੀ ਵਡਿਆਈਆ । ਅਸੀਂ ਆ ਕੇ ਵੇਖਿਆ ਇਹਨਾਂ ਦਾ ਮੁਖ, ਜਿਹੜੇ ਤੇਰਾ ਨਾਮ ਧਿਆਈਆ। ਨਾਲ ਵੇਖਿਆ ਤੇਰਾ ਗੋਬਿੰਦ ਸੁਤ, ਜਿਸ ਦਾ ਜਲਵਾ ਨੂਰ ਖ਼ੁਦਾਈਆ । ਤੇਰੀ ਧਾਰੋਂ ਆਇਆ ਉਠ, ਜੋਤੀ ਜਾਤਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਵਖਾਈਆ। ਸਾਰੇ ਲੇਖਾ ਲਓ ਮੰਗ, ਹਰਿ ਕਰਤਾ ਆਪ ਜਣਾਇੰਦਾ। ਗੁਰ ਅਵਤਾਰ ਪੈਗ਼ੰਬਰ ਲਓ ਨਿਸ਼ੰਗ, ਨਿਸ਼ਾ ਨਾਲ ਸਭ ਦੀ ਝੋਲੀ ਭਰਾਇੰਦਾ। ਜੋ ਬ੍ਰਹਿਮੰਡ ਖੰਡ ਪੁਰੀਆਂ ਲੋਆਂ ਆਇਆ ਲੰਘ, ਵਿਸ਼ਨ ਬ੍ਰਹਮਾ ਸ਼ਿਵ ਚਰਨਾਂ ਹੇਠ ਦਬਾਇੰਦਾ । ਜਿਸ ਦਾ ਨਾਮ ਅਗੰਮਾ ਵਜੇ ਮਰਦੰਗ, ਤਾਲ ਤਲਵਾੜਾ ਨਜ਼ਰ ਕਿਸੇ ਨਾ ਆਇੰਦਾ। ਜੋ ਸਵਾਮੀ ਠਾਕਰ ਪਰਵਰਦਿਗਾਰ ਹੋ ਕੇ ਵਸਿਆ ਭਗਤਾਂ ਸੰਗ, ਮੁਰੀਦ ਮੁਰਸ਼ਦ ਦਇਆ ਕਮਾਇੰਦਾ। ਜਿਸ ਦਾ ਲਹਿਣਾ ਦੇਣਾ ਆਤਮ ਅੰਤਰ ਇਕ ਅਨੰਦ, ਪਰਮਾਨੰਦ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਾਚੀ ਕਾਰ ਕਮਾਇੰਦਾ। ਗੁਰੂਆਂ ਵਿਚੋਂ ਕਹਿਣ ਗੁਰਦੇਵ, ਦੇਵਤ ਸੁਰ ਸੀਸ ਨਿਵਾਈਆ। ਪ੍ਰਭੂ ਸਾਡੀ ਲੇਖੇ ਲਾ ਲੈ ਸੇਵ, ਜੁਗ ਚੌਕੜੀ ਜੋ ਕਮਾਈਆ । ਤੂੰ ਦਾਤਾ ਅਲਖ ਅਭੇਵ, ਅਗੰਮ ਅਥਾਹ ਤੇਰੀ ਵਡਿਆਈਆ। ਤੂੰ ਵਸੇਂ ਨਿਹਚਲ ਧਾਮ ਸਦਾ ਨਿਹਕੇਵ, ਸਚ ਸਿੰਘਾਸਣ ਸੋਭਾ ਪਾਈਆ। ਤੇਰੀ ਸਿਫ਼ਤ ਕਰੇ ਕਿਆ ਕੋਈ ਰਸਨਾ ਜਿਹਵ, ਬੁੱਧੀਵਾਨ ਨਾ ਕੋਇ ਵਡਿਆਈਆ। ਜੁਗ ਚੌਕੜੀ ਸਾਨੂੰ ਦਿਤਾ ਭੇਜ, ਲੋਕਮਾਤ ਸੇਵ ਲਗਾਈਆ । ਅੰਤਮ ਵਸੇ ਤੇਰੇ ਦੇਸ, ਸਰਨ ਮਿਲੀ ਸਰਨਾਈਆ। ਲੇਖਾ ਲਿਖ ਕੇ ਗਏ ਲੇਖ, ਜੋ ਹੁਕਮ ਦਿਤਾ ਜਣਾਈਆ। ਕੁਝ ਲਹਿਣਾ ਗੁਰ ਦਸਮੇਸ਼, ਦਹਿ ਦਿਸ਼ਾ ਵੇਖ ਵਖਾਈਆ। ਜੇ ਹੁਕਮ ਦੇਵੇਂ ਤੇ ਕਰਾਂ ਪੇਸ਼, ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਰਖਾਈਆ। ਪੁਰਖ ਅਕਾਲ
ਹੋ ਦਿਆਲ, ਆਪਣੀ ਦਇਆ ਕਮਾਇੰਦਾ। ਸਾਚਾ ਲੇਖਾ ਦੱਸ ਦੇ ਲਾਲ, ਸਿਰ ਤੇਰੇ ਹੱਥ ਰਖਾਇੰਦਾ। ਭੇਵ ਅਭੇਦਾ ਖੋਲ੍ਹ ਦੇਵਾਂ ਅਹਿਵਾਲ, ਪੜਦਾ ਉਹਲਾ ਪਰੇ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਇੰਦਾ। ਗੋਬਿੰਦ ਕਿਹਾ ਪ੍ਰਭੂ ਇਹ ਤੇਰੀ ਚਿੱਠੀ, ਜਿਹੜੀ ਆਪਣੇ ਆਪ ਫੜਾਈਆ। ਹਰਫ਼ਾਂ ਨਾਲ ਨਹੀਂ ਇਹ ਲਿਖੀ, ਕ਼ਲਮ ਚਲੀ ਨਾ ਕੋਇ ਸ਼ਾਹੀਆ। ਜਗਤ ਨੇਤਰ ਕਿਸੇ ਨਾ ਦਿਸੀ, ਦੋਏ ਲੋਚਣ ਰਹੇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ । ਪੁਰਖ ਅਕਾਲ ਕਿਹਾ ਗੋਬਿੰਦ ਇਹ ਖੋਲ੍ਹ, ਭੇਵ ਦਿਆਂ ਜਣਾਈਆ। ਇਸ ਦੇ ਅੰਦਰ ਇਕ ਬੋਲ, ਸੋਹੰ ਢੋਲਾ ਦਿਤਾ ਲਿਖਾਈਆ। ਤੈਨੂੰ ਬਣੌਣਾ ਧੁਰ ਦਾ ਵਿਚੋਲ, ਵਿਚੋਲਾ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਤੋਲਣਾ ਤੋਲ, ਨਾਮ ਤਰਾਜ਼ੂ ਹੱਥ ਉਠਾਈਆ। ਕਲਜੁਗ ਕੂੜੀ ਕਿਰਿਆ ਦੇਣੀ ਵਿਰੋਲ, ਭਾਂਡਾ ਭਰਮ ਭੌ ਭੰਨਾਈਆ। ਪ੍ਰਭ ਦਾ ਨਾਮ ਵਜੌਣਾ ਢੋਲ, ਡੰਕਾ ਇਕੋ ਹੱਥ ਉਠਾਈਆ। ਸਤਿ ਧਰਮ ਦਾ ਦਵਾਰਾ ਦੇਣਾ ਖੋਲ੍ਹ, ਕੂੜੀ ਕਿਰਿਆ ਰਹਿਣ ਨਾ ਪਾਈਆ। ਹਰ ਘਟ ਅੰਦਰ ਜਾਣਾ ਮੌਲ, ਮੌਲਾ ਹੋ ਕੇ ਨਜ਼ਰੀ ਆਈਆ। ਤੇਰੇ ਨਾਲ ਕਰਾਂ ਕੌਲ, ਇਕ਼ਰਾਰ ਦਿਆਂ ਲਿਖਾਈਆ। ਜਿਸ ਵੇਲੇ ਪਰਗਟ ਹੋਵਾਂ ਉਪਰ ਧੌਲ, ਨਿਹਕਲੰਕਾ ਰੂਪ ਵਟਾਈਆ । ਮੈਨੂੰ ਸਮਝ ਨਾ ਸਕੇ ਕੋਈ ਪੰਡਤ ਪਾਂਧਾ ਰੌਲ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਨੌ ਖੰਡ ਪ੍ਰਿਥਮੀ ਮਾਰ ਕੇ ਰੋਲ, ਭਗਤ ਸੁਹੇਲੇ ਲਵਾਂ ਜਗਾਈਆ। ਅੰਮ੍ਰਿਤ ਆਤਮ ਦੇ ਕੇ ਪੌਹਲ, ਰਸ ਇਕੋ ਦਿਆਂ ਵਖਾਈਆ। ਸਵਾਮੀ ਹੋ ਕੇ ਵਸਾਂ ਕੋਲ, ਜਗਤ ਵਿਛੋੜਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਬਿੰਦ ਵੇਖ ਅਗਲਾ ਲੇਖਾ, ਸੋ ਕਰਤਾ ਆਪ ਜਣਾਈਆ । ਜਿਸ ਦਾ ਨੂਰ ਦਸ ਦਸਮੇਸ਼ਾ, ਓਹ ਮਾਲਕ ਧੁਰ ਦਾ ਮਾਹੀਆ। ਕਲਜੁਗ ਅੰਤ ਧਾਰਨਾ ਭੇਖਾ, ਜੋਤੀ ਜਾਮਾ ਵੇਸ ਵਟਾਈਆ। ਡੇਰਾ ਲੌਣਾ ਤੇਰੇ ਦੇਸਾ, ਸੰਬਲ ਨਾਉਂ ਸਾਲਾਹੀਆ। ਭਗਤ ਉਧਾਰਨ ਮੇਰਾ ਹੋਣਾ ਪੇਸ਼ਾ, ਪੇਸ਼ੀਨਗੋਈ ਦਿਆਂ ਜਣਾਈਆ। ਜਨਮ ਕਰਮ ਦਾ ਮੇਟ ਕੇ ਲੇਖਾ, ਭਰਮ ਭੁਲੇਖਾ ਦੂਰ ਕਰਾਈਆ। ਤੇਰੇ ਸੁਤ ਦੁਲਾਰੇ ਚਾੜ੍ਹ ਕੇ ਭੇਟਾ, ਸੇਵਾ ਇਕ ਸੁਣਾਈਆ। ਆਪ ਬਣ ਕੇ ਖੇਵਟ ਖੇਟਾ, ਬੇੜਾ ਆਪਣੇ ਕੰਧ ਰਖਾਈਆ। ਸਦੀ ਵੀਹਵੀਂ ਫੇਰ ਕਰਾਵਾਂ ਚੇਤਾ, ਇੱਕੀ ਅਗਲੀ ਗੰਢ ਪੁਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਾ ਲੋਕਮਾਤ ਰਹੇ ਕੋਈ ਨਾ ਠੇਕਾ, ਦੀਨਾਂ ਮਜ਼੍ਹਬਾਂ ਝਗੜਾ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੋਬਿੰਦ ਪੜ੍ਹ ਅਗਲੀ ਸਤਰ, ਸਤਿ ਸਤਿਵਾਦੀ ਦਏ ਜਣਾਈਆ। ਜਿਹੜਾ ਲੇਖ ਅਗੰਮੀ ਪਤਰ, ਪਤਰਕਾ ਵਿਚ ਸਮਝ ਨਾ ਕੋਇ ਸਮਝਾਈਆ। ਉਸ ਦਾ ਸਿਖ਼ਰ ਪੁਰਖ ਅਬਿਨਾਸ਼ੀ ਆਵੇ ਉਤਰ, ਜੋਤੀ ਧਾਰ ਆਪ ਪਰਗਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਸ਼ੁਕਰ, ਸ਼ੁਕਰੀਏ ਵਿਚ ਸੀਸ ਨਿਵਾਈਆ। ਜੋ ਭਗਤ ਸੁਹੇਲੇ ਚੁਕ ਕੇ ਕੁੱਛੜ, ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਬਿੰਦ ਵੇਖ ਅਗਲੀ ਧਾਰ ਨਿੱਕੀ, ਜੋ ਆਖ਼ਰ ਦਿਆਂ ਜਣਾਈਆ। ਕੀ ਕੁਛ ਕਹਿੰਦੀ ਪ੍ਰਭੂ ਦੀ ਚਿੱਠੀ, ਫ਼ਰਮਾਣਾ ਕੀ ਸਮਝਾਈਆ। ਕਿਹੜਾ ਲੇਖ ਕਿਹੜੀ ਮਿਤੀ, ਮਿਤਰ ਪਿਆਰਾ ਰਿਹਾ ਬਣਾਈਆ। ਕਿਹੜੀ ਵਾਰ ਕਿਹੜੀ ਥਿਤੀ, ਘੜੀ ਪਲ ਕਵਣ ਸੁਹਾਈਆ । ਗੋਬਿੰਦ ਵੇਖ ਕੇ ਆਪਣੀ
ਅੱਖੀਂ, ਅੰਤਰ ਖ਼ੁਸ਼ੀ ਮਨਾਈਆ। ਪੁਰਖ ਅਕਾਲ ਕਹਾਣੀ ਦੱਸੀ ਸੱਚੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਿਤਾ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤਮ ਨਾਰੀ ਨਾਤਾ ਤੋੜ ਕੇ ਪਤੀ, ਦੁਹਾਗਣ ਰੂਪ ਵਟਾਈਆ। ਸਾਧ ਰਹੇ ਕੋਈ ਨਾ ਸਤੀ, ਮਨ ਵਾਸਨਾ ਕਾਮ ਚਲਾਈਆ। ਬੁਧਿ ਮਤਿ ਰਹੇ ਨਾ ਰਤੀ, ਮਨਮਤ ਹੋਏ ਹਲਕਾਈਆ। ਭਾਈ ਤੱਕੇ ਭੈਣ ਸਕੀ, ਪਿਤਾ ਪੁਤਰ ਧੀ ਅੱਖ ਉਠਾਈਆ। ਸਾਚੀ ਪੜ੍ਹੇ ਕੋਈ ਨਾ ਪੱਟੀ, ਹਰਿ ਕਾ ਨਾਮ ਨਾ ਕੋਇ ਧਿਆਈਆ। ਗੁਰ ਕਾ ਸ਼ਬਦ ਕ਼ੀਮਤ ਪਏ ਨਾ ਰਤੀ, ਰਤੀ ਰੱਤ ਨਾ ਕੋਇ ਸੁਕਾਈਆ। ਸਾਚੀ ਚਲੇ ਕੋਈ ਨਾ ਹੱਟੀ, ਵਣਜਾਰਾ ਕੂੜ ਕੁੜਿਆਰਾ ਨਜ਼ਰੀ ਆਈਆ। ਕਾਹਨ ਨੂੰ ਮਿਲਣ ਵਾਲੀ ਰਹੇ ਕੋਈ ਨਾ ਸਖ਼ੀ, ਸੀਤਾ ਸੁਰਤੀ ਰਾਮ ਨਾ ਕਰੇ ਕੁੜਮਾਈਆ। ਸਭ ਦੀ ਨਰਦ ਪੈ ਜਾਏ ਨੱਟੀ, ਸਾਰ ਪਾਸ਼ ਖੇਲ ਉਲਟਾਈਆ। ਚਾਰੋਂ ਕੁੰਟ ਤਪੇ ਭੱਠੀ, ਤ੍ਰੈਗੁਣ ਅਗਨੀ ਤੱਤ ਤਪਾਈਆ। ਜੋਤ ਬੁਝ ਜਾਏ ਮੋਮ ਬੱਤੀ, ਨੂਰੀ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਅਗਲੀ ਪੜ੍ਹ ਸਤਰ, ਹਰਿ ਸਤਿਗੁਰ ਆਖ ਸੁਣਾਇਆ। ਕਲਜੁਗ ਰਹਿਣਾ ਕੋਈ ਨਾ ਮਿਤਰ, ਮਿਤਰ ਧਰੋਹੀ ਜਗਤ ਸਬਾਇਆ। ਓਸ ਵੇਲੇ ਗੋਬਿੰਦ ਕਰਨਾ ਫ਼ਿਕਰ, ਤੈਨੂੰ ਦਿਆਂ ਸਮਝਾਇਆ। ਤੇਰਾ ਮੇਰਾ ਸਭ ਨੇ ਛਡਣਾ ਜ਼ਿਕਰ, ਸੀਸ ਜਗਦੀਸ਼ ਨਾ ਕੋਇ ਨਿਵਾਇਆ। ਓਸ ਵੇਲੇ ਮੈਂ ਆਪਣੀ ਧਾਰੋਂ ਆਵਾਂ ਨਿਤਰ, ਜੋਤੀ ਜਾਮਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਨੇਕਾ ਰੂਪ ਵਟਾਇਆ। ਗੋਬਿੰਦ ਵੇਖ ਅੱਖ ਖੋਲ੍ਹ, ਪੁਰਖ ਅਬਿਨਾਸ਼ੀ ਰਿਹਾ ਜਣਾਈਆ। ਕਲਜੁਗ ਕੂੜਾ ਡੰਕਾ ਵਜਣਾ ਢੋਲ, ਮੰਦਰ ਮਸਜਿਦ ਸ਼ਿਵਦਵਾਲੇ ਮਠ ਦੇਣ ਦੁਹਾਈਆ। ਮਾਇਆ ਮਮਤਾ ਪੈਣਾ ਰੋਲ, ਕੂੜੀ ਕਿਰਿਆ ਭੱਜੇ ਵਾਹੋ ਦਾਹੀਆ । ਸਾਚੀ ਵਸਤ ਰਹਿਣੀ ਨਾ ਕਿਸੇ ਕੋਲ, ਖ਼ਾਲੀ ਹੱਥ ਫਿਰੇ ਲੋਕਾਈਆ। ਨੇਤਰ ਨੈਣ ਰੋਣਾ ਧਰਨੀ ਧੌਲ, ਆਪਣਾ ਹਾਲ ਸੁਣਾਈਆ। ਤੇਰੇ ਨਾਲ ਮੇਰਾ ਕੌਲ, ਕਲਮਿਆਂ ਵਾਲਿਆਂ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਗੋਬਿੰਦ ਅਗੇ ਬੋਲ ਕੀ ਪੜ੍ਹਨਾ, ਸਚ ਦਿਆਂ ਜਣਾਈਆ। ਕਲਜੁਗ ਅਗਨੀ ਕੂੜੀ ਵਿਚ ਸਭ ਨੇ ਸੜਨਾ, ਤੇਰੇ ਮੇਰੇ ਨਾਲੋਂ ਹੋਏ ਸਰਬ ਜੁਦਾਈਆ । ਕਾਇਆ ਮੰਦਰ ਕਿਸੇ ਨਾ ਵੜਨਾ, ਹਿਰਦੇ ਹਰਿ ਨਜ਼ਰ ਕਿਸੇ ਨਾ ਆਈਆ। ਠਗ ਚੋਰ ਯਾਰ ਹੋ ਸਭ ਨੇ ਮੰਦਰਾਂ ਅੰਦਰ ਫਿਰਨਾ, ਬਹੁ ਰੂਪੀ ਭੇਖ ਵਟਾਈਆ। ਸਤਿਗੁਰ ਪਲੂ ਕਿਸੇ ਨਾ ਫੜਨਾ, ਕੂੜੇ ਨਾਤੇ ਜਗਤ ਜੁੜਾਈਆ। ਧੁਰ ਸਵਾਮੀ ਮਿਲੇ ਕੋਇ ਨਾ ਸਰਨਾ, ਮਰਨਾ ਮਰਨਾ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਕਿਹਾ ਜਿਸ ਵੇਲੇ ਹਾਲਤ ਹੋਵੇ ਇਹ ਜਗਤ, ਸਿਦਕੀ ਨਜ਼ਰ ਕੋਇ ਨਾ ਆਈਆ। ਤੂੰ ਕਿਹੜੇ ਵਸੇਂ ਉਤੇ ਅਰਸ਼, ਅਰਸ਼ੀ ਪ੍ਰੀਤਮ ਡੇਰਾ ਲਾਈਆ। ਕਿਉਂ ਨਾ ਤੈਨੂੰ ਆਵੇ ਤਰਸ, ਰਹਿਮਤ ਦੇ ਦਾਤੇ ਮੇਰੀ ਇਕ ਅਰਜ਼ੋਈਆ। ਓਸ ਵੇਲੇ ਪੁਰਖ ਅਬਿਨਾਸ਼ੀ ਕਿਹਾ ਮੈਂ ਨਿਰਵੈਰ ਹੋ ਕੇ ਆਵਾਂ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ । ਲੱਖ ਚੁਰਾਸੀ ਵਿਚੋਂ ਵੇਖ ਕੇ ਭਗਤ, ਸੰਤ ਸੁਹੇਲੇ ਜੋੜ ਜੁੜਾਈਆ। ਜਿਨ੍ਹਾਂ ਦੇ ਰਾਹ ਵਿਚ ਰਹਿਣ ਨਾ ਦੇਵਾਂ ਕੋਈ ਅਟਕ, ਮਾਰਗ ਇਕੋ ਇਕ ਵਖਾਈਆ। ਓਨ੍ਹਾਂ ਦੀ ਆਪਣੇ ਕੋਲ ਰੱਖਾਂ ਫ਼ਰਦ, ਫ਼ਰਿਸਤ ਹੱਥ ਨਾ ਕਿਸੇ ਫੜਾਈਆ। ਜਿਸ ਵੇਲੇ ਵੀਹ ਸੌ ਇੱਕੀ ਬਿਕ੍ਰਮੀ ਦਾ ਆਇਆ ਵਕ਼ਤ, ਰੈਣ ਭਿੰਨੜੀ ਨਾਲ ਰਲਾਈਆ। ਨਿਰਗੁਣ
ਹੋ ਕੇ ਦੇਵਾਂ ਦਰਸ, ਗੋਬਿੰਦ ਤੇਰਾ ਨਿਤ ਨੂਰ ਰੁਸ਼ਨਾਈਆ। ਸਭ ਦੀ ਤਪਦੀ ਕਾਇਆ ਮਨ ਆਤਮਾ ਸੀਤਲ ਕਰ ਦਿਆਂ ਸਰਦ, ਠੰਡਕ ਇਕ ਵਰਤਾਈਆ। ਗ਼ਰੀਬ ਨਿਮਾਣਿਆਂ ਨਾਲ ਵੰਡ ਕੇ ਦਰਦ, ਦੁਖੀਆਂ ਦਾ ਦੁਖ ਆਪਣੀ ਝੋਲੀ ਪਾਈਆ। ਜਗਤ ਕਸਾਈ ਹੱਥ ਫੜੇ ਨਾ ਕੋਈ ਕਰਦ, ਕ਼ਤਲਗਾਹ ਨਾ ਕੋਇ ਬਣਾਈਆ। ਸੂਰ ਗਾਂ ਖਾਣ ਵਾਲੇ ਸਾਰੇ ਆਵਾਂ ਵਰਜ, ਧੁਰ ਦਾ ਹੁਕਮ ਸੁਣਾਈਆ। ਜੋਧਾ ਸੂਰਬੀਰ ਬਣ ਕੇ ਮਰਦਾਨਾ ਮਰਦ, ਮੁੱਦਾ ਸਭ ਦਾ ਵੇਖ ਵਖਾਈਆ। ਕਰਾਂ ਖੇਲ ਇਕ ਅਸਚਰਜ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਚਿੱਠੀ ਕਰੇ ਮੇਰਾ ਵਾਹਵਾ ਲਿਖਿਆ ਸਿਰਲੇਖ, ਲਿਖਤ ਮਿਲੀ ਵਡਿਆਈਆ। ਜਿਸ ਦਾ ਜਲਵਾ ਇਕੋ ਤੇਜ, ਤਜਰਬਾ ਓਸ ਦਾ ਬੇਪਰਵਾਹੀਆ। ਓਸ ਆਪਣਾ ਖੋਲ੍ਹਣਾ ਭੇਵ, ਪਰਦਾ ਇਕ ਚੁਕਾਈਆ। ਮਾਲਕ ਹੋ ਕੇ ਦੇਵੀ ਦੇਵ, ਦੇਵਤ ਸੁਰ ਲਏ ਹਿਲਾਈਆ। ਜਨ ਭਗਤਾਂ ਵੇਖ ਕੇ ਪਿਛਲੀ ਸੇਵ, ਸੇਵਕ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਚਿੱਠੀ ਕਹੇ ਮੇਰੇ ਵਿਚ ਲਿਖੀ ਇਕ ਇੱਕੀ, ਸਰਗੁਣ ਨਿਰਗੁਣ ਨਜ਼ਰੀ ਆਈਆ। ਨਾਲ ਸੁਹਾਵੇ ਸੋਹਣੀ ਮਿਤੀ, ਬਿਨ ਅੱਖਰਾਂ ਵੰਡ ਵੰਡਾਈਆ। ਜਿਹੜੀ ਜਗਤ ਜਹਾਨ ਨਾ ਦਿਸੀ, ਦਹਿ ਦਿਸ਼ਾ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖ ਰਿਹਾ ਵਖਾਈਆ । ਚਿੱਠੀ ਦਾ ਲੇਖ ਵਖੌਂਦਾ ਏ। ਗੋਬਿੰਦ ਅੱਖ ਇਕ ਖਲੌਂਦਾ ਏ। ਪਰਤਖ ਓਟ ਇਕ ਵਡਿਔਂਦਾ ਏ। ਮੌਜੂਦ ਹੋ ਕੇ ਇਕ ਸੁਣੌਂਦਾ ਏ। ਹਦੂਦ ਆਪਣੀ ਵੰਡ ਵਡੌਂਦਾ ਏ। ਮਕ਼ਰੂਜ਼ ਆਪਣਾ ਆਪ ਬਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖਲ੍ਹੌਦਾ ਏ। ਭੇਵ ਅਭੇਦਾ ਸਚ ਖੁਲ੍ਹਾਵਾਂਗਾ। ਗੋਬਿੰਦ ਤੇਰਾ ਲੇਖ ਲਿਖਾਵਾਂਗਾ। ਵਸ ਕੇ ਸਾਚੇ ਦੇਸ, ਸੋਹਣਾ ਰੰਗ ਰੰਗਾਵਾਂਗਾ। ਸ਼ਬਦ ਅਗੰਮੀ ਭੇਜ, ਭਾਂਡਾ ਭਰਮ ਭੰਨਾਵਗਾ। ਸੁਹੰਜਣੀ ਮਾਣ ਕੇ ਸੇਜ, ਆਸਣ ਇਕ ਵਿਛਾਵਾਂਗਾ। ਭਗਤ ਭਗਵਾਨ ਦੀ ਰਚ ਕੇ ਖੇਡ, ਖ਼ਾਲਕ ਖ਼ਲਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਏਗਾ। ਤੇਰਾ ਪਰਮੇਸ਼ਵਰ ਵੇਸ ਵਟਾਏਗਾ। ਜਗਤੇਸ਼ਵਰ ਦਇਆ ਕਮਏਗਾ। ਮਹੇਸ਼ਵਰ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਏਗਾ। ਆਪਣੀ ਕਲ ਧਰਾਵਾਂਗਾ। ਜੋਤੀ ਜਾਤਾ ਵੇਸ ਵਟਾਵਾਂਗਾ। ਵੇਦੀ ਸੋਢੀ ਦੋਵੇਂ ਅੰਤ ਤਜਾਵਾਂਗਾ । ਮੌਜੀ ਹੋ ਕੇ ਠਾਕਰ ਆਵਾਂਗਾ। ਚੋਜੀ ਹੋ ਕੇ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ। ਗੋਬਿੰਦ ਵੇਖ ਅਗਲੀ ਕਹਾਣੀ, ਚਿੱਠੀ ਵਿਚੋਂ ਦਿਆਂ ਜਣਾਈਆ। ਜਿਸ ਦੀ ਸਤਿ ਇਕ ਨਿਸ਼ਾਨੀ, ਦੋ ਜਹਾਨ ਦੇਣ ਗਵਾਹੀਆ । ਜਿਸ ਦਾ ਪਦ ਇਕ ਨਿਰਬਾਣੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦੋ ਜਹਾਨਾਂ ਬਣ ਕੇ ਹੁਕਮਰਾਨੀ, ਸੰਦੇਸ਼ਾ ਇਕੋ ਇਕ ਸਮਝਾਈਆ। ਲੱਖ ਚੁਰਾਸੀ ਬਣ ਕੇ ਬਾਨੀ, ਬਾਣਾ ਆਪਣਾ ਲਵਾਂ ਬਦਲਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਚਾਰ ਜੁਗ ਦੀ ਕੱਠੀ ਕਰਕੇ ਢਾਣੀ, ਘਰ ਇਕੋ ਦਿਆਂ ਵਖਾਈਆ। ਜਿਥੇ ਪਰਮ ਪੁਰਖ ਦੀ ਪਰਮ ਪੁਰਖ ਗਾਵੇ ਬਾਣੀ, ਵਿਦਿਆ ਪੜ੍ਹਨ ਵਾਲਾ ਨਜ਼ਰ ਕੋਇ ਨਾ ਆਈਆ। ਜਿਸ ਦੇ ਤੀਰਥ ਓਸੇ ਦਾ ਪਾਣੀ, ਜਿਸ ਦੀ ਆਤਮਾ ਓਸੇ
ਦਾ ਪਰਮਾਤਮਾ ਹਾਣੀ, ਨਿਰਾਲੀ ਆਪਣੀ ਖੇਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਚ ਕਰਨੀ ਕਾਰ ਕਮਾਵਾਂਗਾ। ਸਤਿਜੁਗ ਸਾਚੀ ਧਾਰ ਪਰਗਟਾਵਾਂਗਾ। ਭਗਤ ਸੁਹੇਲੇ ਯਾਰ ਬਣਾਵਾਂਗਾ। ਮੰਦਰ ਮੁਨਾਰ ਸਰਬ ਤਜਾਵਾਂਗਾ। ਸਾਢੇ ਤਿੰਨ ਹੱਥ ਅੰਦਰ ਡੇਰਾ ਲਾਵਾਂਗਾ। ਰਵਿਦਾਸ ਚਮਿਆਰ ਨਾਲ ਮਿਲਾਵਾਂਗਾ। ਸ਼ਬਦ ਖੰਡਾ ਇਕ ਹਥਿਆਰ ਪਰਗਟਾਵਾਂਗਾ। ਲੇਖਾ ਜਾਣ ਕੇ ਕੋਟ ਬ੍ਰਹਿਮੰਡਾਂ, ਨਵ ਖੰਡਾਂ ਚਰਨਾਂ ਹੇਠ ਦਬਾਵਾਂਗਾ। ਗੋਬਿੰਦ ਤੇਰਾ ਚਾੜ੍ਹ ਕੇ ਨੂਰੀ ਚੰਦਾ, ਨੁਰਾਨਾ ਆਪਣੇ ਨਾਲ ਮਿਲਾਵਾਂਗਾ। ਦੀਨ ਦਿਆਲ ਹੋ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਝੋਲੀ ਪਾਵਾਂਗਾ। ਮੈਂ ਬਾਹਰੋਂ ਸ੍ਰਿਸ਼ਟੀ ਨੂੰ ਨਜ਼ਰੀ ਆਵਾਂ ਬੰਦਾ, ਅੰਦਰ ਪੁਰਖ ਅਕਾਲ ਹੋ ਕੇ ਡੇਰਾ ਲਾਵਾਂਗਾ। ਲੱਖ ਚੁਰਾਸੀ ਤੋੜ ਕੇ ਮਾਣ ਘਮੰਡਾ, ਸ਼ਬਦ ਡੰਡਾ ਸਭ ਦੇ ਸੀਸ ਟਿਕਾਵਾਂਗਾ । ਭਗਤਾਂ ਅੰਦਰ ਰਹਿਣ ਨਾ ਪਾਵੇ ਕੋਈ ਗੰਦਾ, ਕੂੜ ਕੁੜਿਆਰਾਂ ਪਰੇ ਹਟਾਵਾਂਗਾ। ਗੁਰਸਿੱਖਾਂ ਦੇ ਚਰਨਾਂ ਹੇਠ ਵਗਾ ਕੇ ਗੰਗਾ, ਪਿਛਲਾ ਮਾਣ ਸਰਬ ਮਿਟਾਵਾਂਗਾ। ਜੋਗ ਅਭਿਆਸ ਰਹੇ ਕੋਈ ਨਾ ਧੰਦਾ, ਸੋਹੰ ਅੱਖਰ ਇਕ ਪੜ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਕਾਰ ਇਕ ਕਰਾਵਾਂਗਾ। ਸਾਚੀ ਸਰਨੀ ਇਕ ਰਖਾਵਾਂਗਾ। ਸਾਚੀ ਖ਼ੁਸ਼ੀ ਇਕ ਸਮਝਾਵਾਂਗਾ । ਸਾਚੀ ਪੜ੍ਹਨੀ ਇਕ ਪੜ੍ਹਾਵਾਂਗਾ। ਸਾਚੀ ਮਰਨੀ ਇਕ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਮੇਲ ਮਿਲਾਵਾਂਗਾ। ਗੋਬਿੰਦ ਕਹੇ ਮੈਂ ਸੁਣ ਕੇ ਹੋਇਆ ਖ਼ੁਸ਼, ਪ੍ਰਭ ਤੇਰੀ ਬੇਪਰਵਾਹੀਆ। ਤੇਰੇ ਭਾਣੇ ਅੰਦਰ ਹੋ ਕੇ ਚੁਪ, ਬੈਠਾ ਸੀਸ ਨਿਵਾਈਆ । ਜਿਸ ਵੇਲੇ ਅੰਧੇਰਾ ਹੋਵੇ ਘੁਪ, ਕਲਜੁਗ ਰੈਣ ਅੰਧੇਰੀ ਛਾਈਆ। ਤੂੰ ਕਿਥੇ ਬਹੇਂ ਲੁਕ, ਆਪਣਾ ਆਸਣ ਲਾਈਆ। ਕਿਥੇ ਵੇਖਾਂ ਤੇਰਾ ਮੁਖ, ਜੋਤੀ ਦਰਸ਼ਨ ਪਾਈਆ। ਕੁਛ ਦੱਸ ਮੈਨੂੰ ਦਰ ਤੇਰੇ ਰਿਹਾ ਪੁਛ, ਬੰਦਨਾ ਸੀਸ ਨਿਵਾਈਆ। ਪੁਰਖ ਅਬਿਨਾਸ਼ੀ ਪਿਆ ਤੁਠ, ਸਹਿਜ ਨਾਲ ਸਮਝਾਈਆ । ਸੁਣ ਮੇਰੇ ਲਾਡਲੇ ਪੁਤ, ਤੈਨੂੰ ਦਿਆਂ ਜਣਾਈਆ। ਜਿਸ ਵੇਲੇ ਕਲਜੁਗ ਪੈਂਡਾ ਰਿਹਾ ਹੋਵੇ ਮੁਕ, ਨਿਰਗੁਣ ਹੋ ਕੇ ਆਵਾਂ ਚਾਈਂ ਚਾਈਂਆ। ਤੇਰਾ ਬੂਟਾ ਨਾ ਜਾਵੇ ਸੁਕ, ਪੱਤ ਡਾਲ੍ਹੀ ਵੇਖ ਵਖਾਈਆ। ਸਚ ਹਰਿਆਵਲ ਜਾਵੇ ਫੁਟ, ਰੁਤ ਬਸੰਤ ਬਹਾਰ ਬਣਾਈਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਗੋਦੀ ਲਵਾਂ ਚੁਕ, ਫੜ ਬਾਹੋਂ ਗਲੇ ਲਗਾਈਆ। ਅੰਦਰ ਵੜ ਕੇ ਲਵਾਂ ਪੁਛ, ਡੂੰਘਾ ਮੰਦਰ ਖੋਜ ਖੋਜਾਈਆ। ਆਪਣੇ ਨਾਮ ਦੀ ਪੜ੍ਹਾ ਕੇ ਤੁਕ, ਤੁਖ਼ਮ ਤਾਸੀਰ ਦਿਆਂ ਬਦਲਾਈਆ । ਸਚ ਭੰਡਾਰਾ ਵੰਡਾਂ ਮੁਫ਼ਤ, ਕ਼ੀਮਤ ਸਕੇ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਰਖਾਈਆ। ਗੋਬਿੰਦ ਮਾਰਗ ਸਚ ਲਗਾਵਾਂਗਾ। ਕਾਇਆ ਮਾਟੀ ਕਚ ਵੇਖ ਵਖਾਵਾਂਗਾ । ਜੋ ਮਨੂਆ ਰਿਹਾ ਨਚ, ਪ੍ਰੇਮ ਡੋਰੀ ਨਾਲ ਬੰਧਾਵਾਂਗਾ। ਜੋ ਅਗਨੀ ਰਹੀ ਤਪ, ਅੰਮ੍ਰਿਤ ਮੇਘ ਨਾਲ ਸਾਂਤਕ ਸਤਿ ਕਰਾਵਾਂਗਾ। ਜੋ ਸੁਰਤੀ ਰਹੀ ਕੂੜੀ ਵਾਸਨਾ ਨਠ, ਸਚ ਸੁਚ ਇਕ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਵਾਂਗਾ। ਸਾਚਾ ਖੇਲ ਕਰ ਵਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਵੀਹ ਸੌ ਇੱਕੀ ਰੁਤ ਸੁਹਾਏਗਾ। ਸਾਚੀ ਸਿੱਖੀ ਫੇਰ ਬਣਾਏਗਾ। ਜਿਸ ਦੀ ਧਾਰ ਹੋਵੇ ਤਿੱਖੀ, ਜਗਤ ਖੰਡਾ ਮੁਖ ਸ਼ਰਮਾਏਗਾ। ਇਹ ਇਸੇ ਕਾਰਨ ਦਿਤੀ ਚਿੱਠੀ, ਧੁਰ ਦਾ ਹੁਕਮ ਆਪ ਜਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਿਰ ਆਪਣਾ ਹੱਥ ਰਖਾਏਗਾ। ਗੋਬਿੰਦ ਕਿਹਾ ਸਿੱਖੀ ਕਿਹੜੀ, ਪ੍ਰਭ ਮੈਨੂੰ ਦੇ ਜਣਾਈਆ। ਪੁਰਖ ਅਕਾਲ ਕਿਹਾ ਜਿਨ੍ਹਾਂ ਨੂੰ ਆਪਣੀ ਚਾੜ੍ਹਾਂ ਬੇੜੀ, ਬੇੜਾ ਆਪਣੇ ਕੰਧ ਉਠਾਈਆ । ਉਹਨਾਂ ਦੀ ਲੋਕਮਾਤ ਫੇਰ ਨਾ ਹੋਵੇ ਫੇਰੀ, ਜਨਮ ਜਨਮ ਨਾ ਕੋਇ ਭੁਆਈਆ । ਮੈਂ ਉਹਨਾਂ ਦਾ ਠਾਕਰ ਉਹ ਸਿੱਖੀ ਮੇਰੀ ਚੇਰੀ, ਚੇਲਾ ਗੁਰ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਵਿਚੋਂ ਮੈਨੂੰ ਥੋੜ੍ਹੀ ਜਹੀ ਬਥੇਰੀ, ਜਿਸ ਦੀ ਘਾਲ ਕੀਤੀ ਬਿਰਥਾ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਿਹਾ ਪ੍ਰਭੂ ਅੱਛਾ, ਤੇਰੀ ਬੇਪਰਵਾਹੀਆ। ਸ੍ਰੀ ਭਗਵਾਨ ਕਿਹਾ ਸੁਣ ਬੱਚਾ, ਤੈਨੂੰ ਦਿਆਂ ਸਮਝਾਈਆ। ਸਤਾਰਾਂ ਸੌ ਛਪੰਜਾ ਬਿਕ੍ਰਮੀ ਵਾਲਾ ਭਾਂਡਾ ਕੱਚਾ, ਪਿੱਲਾ ਵਿਚੋਂ ਨਜ਼ਰੀ ਆਈਆ। ਦੋਹਾਂ ਨੇ ਮਿਲ ਕੇ ਢਾਲਣਾ ਸੱਚਾ, ਜਿਸ ਦੀ ਕ਼ਿਸਮ ਨਾ ਕੋਇ ਸਮਝਾਈਆ। ਹੁਣ ਤੈਨੂੰ ਥੋੜ੍ਹਾ ਜਿਹਾ ਦਿਤਾ ਪਤਾ, ਫੇਰ ਬਹੁਤਾ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਂਡਾ ਭਰਮ ਭੌ ਭੰਨਾਈਆ। ਗੋਬਿੰਦ ਓਹ ਸਿੱਖੀ ਹੋਵਨ ਮੇਰੇ ਭਗਤ, ਭਾਗਾਂ ਵਾਲੇ ਨਜ਼ਰੀ ਆਈਆ। ਜਿਨ੍ਹਾਂ ਦੀ ਲੇਖੇ ਲਾ ਕੇ ਬੂੰਦ ਰਕਤ, ਆਪਣਾ ਰੰਗ ਦਿਆਂ ਚੜ੍ਹਾਈਆ। ਅੰਤਰ ਆਤਮ ਦੇ ਕੇ ਸ਼ਕਤ, ਸੁਰਤੀ ਸ਼ਬਦ ਮਿਲਾਈਆ। ਵਿਚ ਰਹਿਣ ਨਾ ਦੇਵਾਂ ਫ਼ਰਕ਼, ਧੁਰ ਦਾ ਜੋੜ ਜੁੜਾਈਆ। ਤਹਿਰੀਰੀ ਕਰ ਕੇ ਲਿਖਤ ਪੜ੍ਹਤ, ਮੇਲਾ ਸਹਿਜ ਸੁਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੁਣ ਕੇ ਬਚਨ ਛੱਬੀ ਪੋਹ ਹੱਸੀ, ਖ਼ੁਸ਼ੀਆਂ ਰੰਗ ਵਖਾਈਆ। ਵਾਹਵਾ ਪ੍ਰਭੂ ਤੂੰ ਸਭ ਦਾ ਕਮਲਾਪਤੀ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਮੈਂ ਤੇਰੀ ਸਿੱਖੀ ਵੇਖਾਂ ਅੱਖੀਂ, ਜੋ ਭਗਤਾਂ ਦਏਂ ਵਡਿਆਈਆ। ਚਰਨ ਪ੍ਰੀਤੀ ਤੇਰੀ ਢੱਠੀ, ਧੂੜੀ ਖ਼ਾਕ ਰਮਾਈਆ। ਰਾਹ ਤਕੇ ਸਵਾ ਰਤੀ, ਕੇਸਰ ਆਪਣੀ ਅੱਖ ਖੁਲ੍ਹਾਈਆ। ਮੇਰੀ ਓਹਨਾਂ ਨਾਲ ਬਾਤ ਸੱਚੀ, ਜਿਨ੍ਹਾਂ ਨੂੰ ਬਾਤਨ ਮਿਲਦਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਹੋਏ ਸਹਾਈਆ। ਸਵਾ ਰਤੀ ਕੇਸਰ ਕਹੇ ਹਸ, ਸੋਹਣਾ ਢੋਲਾ ਗਾਈਆ। ਪ੍ਰਭੂ ਮੇਰੀ ਖੋਲਣੀ ਅੱਖ, ਦਰਸ਼ਨ ਦੇਣਾ ਕਰਾਈਆ । ਜਿਸ ਵੇਲੇ ਪਰਗਟ ਹੋਵੇਂ ਪੁਰਖ ਸਮਰਥ, ਆਪਣਾ ਫੇਰਾ ਪਾਈਆ। ਸੰਤ ਸੁਹੇਲੇ ਕਰੇਂ ਵਖ, ਗੁਰ ਚੇਲੇ ਮੇਲ ਮਿਲਾਈਆ। ਉਹਨਾਂ ਨਾਲ ਮਿਲਾ ਕੇ ਹੱਥ, ਧੁਰ ਦਾ ਜੋੜ ਲਏਂ ਜੁੜਾਈਆ। ਧੁਰ ਦਾ ਮਾਰਗ ਦੱਸ, ਕਰੇਂ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਿਆਂ ਰੰਗਾਈਆ। ਮੈਂ ਧੁਰ ਦਾ ਰੰਗ ਰੰਗਾਵਾਂਗਾ। ਸਾਚਾ ਧੁਰ ਦਾ ਤਾਲ ਵਜਾਵਾਂਗਾ। ਅਨੰਦਪੁਰ ਦਾ ਵਕ਼ਤ ਸੁਹਾਵਾਂਗਾ । ਧੁਰ ਦਾ ਜੋੜ ਜੁੜਾਵਾਂਗਾ। ਮੋਰ ਤੋਰ ਦਾ ਲੇਖ ਮੁਕਾਵਾਂਗਾ। ਅੰਧ ਘੋਰ ਦਾ ਵਕ਼ਤ ਚੁਕਾਵਾਂਗਾ। ਪੰਜ ਚੋਰ ਦਾ ਡੇਰਾ ਢਾਵਾਂਗਾ। ਸੁਰਤ ਸ਼ਬਦ ਦਾ ਨਾਤਾ ਜੋੜ, ਸੋਹਣਾ ਘਰ ਵਸਾਵਾਂਗਾ। ਭਾਂਡਾ ਭਰਮ ਦਾ ਫੋੜ, ਫੁਰਨਾ ਇਕੋ ਨਾਮ ਫੁਰਾਵਾਂਗਾ। ਡੂੰਘੇ ਵਹਿਣ ਵਿਚ ਰੁੜ੍ਹਿਆ ਜਾਂਦਾ ਲਵਾਂ ਮੋੜ, ਡੰਡਾ ਸ਼ਬਦ ਇਕ ਉਠਾਵਾਂਗਾ। ਕਲਜੁਗ ਫੇਰ ਨਾ ਪਾਵੇ ਸ਼ੋਰ, ਸ਼ਹਿਨਸ਼ਾਹ ਹੋ ਕੇ ਹੁਕਮ ਮਨਾਵਾਂਗਾ। ਇਕੋ ਮੰਤਰ ਫੁਰਨਾ ਫੁਰੇ ਫੋਰ, ਫੁਰਨੇ ਸਭ ਦੇ ਬੰਦ ਕਰਾਵਾਂਗਾ। ਭਗਤ ਭਗਵਾਨ ਦਾ ਨਾਤਾ ਜੋੜ, ਜੋੜੀ ਆਪਣੇ ਨਾਲ ਰਲਾਵਾਂਗਾ । ਸਾਚੇ ਚਾੜ੍ਹ ਕੇ ਸ਼ਬਦ ਘੋੜ, ਵਾਗਾਂ ਆਪਣੇ ਹੱਥ ਰਖਾਵਾਂਗਾ। ਜਿਸ ਵੇਲੇ ਗੋਬਿੰਦ ਮੈਨੂੰ ਆਪਣੇ ਭਗਤਾਂ ਦੀ ਪਈ ਲੋੜ, ਉਸ ਵੇਲੇ ਸਿੱਖੀ ਸਚ ਪਰਗਟਾਵਾਂਗਾ।
ਜਿਨ੍ਹਾਂ ਦੇ ਵਿਚ ਨਾ ਕੋਈ ਠਗ ਰਹੇ ਨਾ ਚੋਰ, ਕੂੜਿਆਂ ਨਾ ਨਾਲ ਰਲਾਵਾਂਗਾ। ਅੱਗੇ ਆਪਣੇ ਲਵਾਂ ਤੋਰ, ਪਿੱਛੇ ਆਪਣਾ ਹੁਕਮ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਨਿਰਗੁਣ ਹੋ ਕੇ ਫੇਰਾ ਪਾਵੇਗਾ। ਸੰਤ ਸੁਹੇਲੇ ਆਪ ਜਗਾਵੇਗਾ। ਗੁਰ ਚੇਲੇ ਮੇਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਵੇਗਾ। ਗੋਬਿੰਦ ਕਹੇ ਉਹ ਭਗਤ ਸੁਹੇਲੇ, ਮੈਂ ਨੇਤਰ ਵੇਖ ਵੇਖ ਬਿਗਸਾਈਆ। ਜਿਸ ਵੇਲੇ ਹੋਵਣ ਮੇਲੇ, ਮਿਲ ਮਿਲ ਖ਼ੁਸ਼ੀ ਮਨਾਈਆ। ਸਾਚੀ ਸਿੱਖੀ ਦੀ ਸੁਣੋ ਬਣਤ, ਹਰਿ ਸਤਿਗੁਰ ਆਪ ਬਣਾਈਆ। ਚਾਰ ਜੁਗ ਦੇ ਪਿਛਲੇ ਸੰਤ, ਭਗਵਨ ਵੇਖ ਵਖਾਈਆ । ਚਿਰੀ ਵਿਛੁੰਨਿਆਂ ਮੇਲਾ ਕੰਤ, ਆਤਮ ਸੇਜ ਸੁਹਾਈਆ। ਸੋਹਣੀ ਬਣਾਏ ਬਣਤ, ਸਮਰਥ ਬੇਪਰਵਾਹੀਆ। ਲੇਖਾ ਚੁਕਾ ਕੇ ਆਦਿ ਅੰਤ, ਅੰਤਸ਼ਕਰਨ ਖੋਜ ਖੁਜਾਈਆ। ਨਾਮ ਖ਼ੁਮਾਰੀ ਚਾੜ੍ਹ ਕੇ ਰੰਗਤ, ਰੰਗ ਆਪਣਾ ਦਏ ਰੰਗਾਈਆ। ਗੁਰਮੁਖ ਕੋਈ ਨਾ ਰਹੇ ਮੰਗਤ, ਦੂਜੇ ਦਰ ਨਾ ਝੋਲੀ ਡਾਹੀਆ। ਵੀਹ ਸੌ ਇੱਕੀ ਬਿਕ੍ਰਮੀ ਛੱਬੀ ਪੋਹ ਜਿਨ੍ਹਾਂ ਨੂੰ ਮਿਲਾਵੇ ਆਪਣੀ ਸੰਗਤ, ਤਿਨ੍ਹਾਂ ਦਾ ਸਗਲਾ ਸੰਗ ਨਿਭਾਈਆ। ਉਹਨਾਂ ਨੂੰ ਲੋੜ ਰਹੇ ਨਾ ਕਿਸੇ ਪੰਡਤ, ਮੁੱਲਾ ਸ਼ੇਖ਼ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਇਕ ਸਰਨਾਈਆ। ਜਿਨ੍ਹਾਂ ਸਰਨ ਦੇਵੇ ਸਵਾਮੀ, ਸਾਹਿਬ ਆਪਣੀ ਦਇਆ ਕਮਾਈਆ। ਸ਼ਬਦ ਸਰੂਪੀ ਦੇ ਨਿਸ਼ਾਨੀ, ਨਿਸ਼ਾਨਾ ਅਣਿਆਲਾ ਤੀਰ ਚਲਾਈਆ। ਬੋਧ ਅਗਾਧ ਸੁਣਾ ਕੇ ਬਾਣੀ, ਭਾਂਡਾ ਭਰਮ ਭੌ ਭੰਨਾਈਆ। ਅੰਤਰ ਆਤਮ ਦੇ ਕੇ ਪਦ ਨਿਰਬਾਣੀ, ਘਰ ਸਾਚੇ ਦਏ ਬਹਾਈਆ। ਜਲਵਾ ਦੇ ਕੇ ਜੋਤ ਨੂਰਾਨੀ, ਨਿਰੰਜਣ ਨੂਰ ਕਰੇ ਰੁਸ਼ਨਾਈਆ। ਆਤਮ ਸੇਜ ਇਕ ਸੁਹਾਨੀ, ਸੋਭਾਵੰਤ ਵਖਾਈਆ । ਆਤਮ ਰਸ ਦੇ ਕੇ ਪਾਣੀ, ਸਾਂਤਕ ਸਤਿ ਕਰਾਈਆ। ਨਾਤਾ ਤੋੜ ਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵਿਚੋਂ ਬਾਹਰ ਕਢਾਈਆ। ਚਰਨ ਕਵਲ ਬਖ਼ਸ਼, ਧਿਆਨੀ, ਇਸ਼ਟ ਇਕੋ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਿੱਖੀ ਇਕ ਸਮਝਾਈਆ । ਸਾਚੀ ਸਿੱਖੀ ਦਾ ਇਕ ਅਸੂਲ, ਹਰਿ ਕਰਤਾ ਆਪ ਬਣਾਇੰਦਾ। ਧੁਰ ਸੰਦੇਸ਼ਾ ਦੇ ਮਾਅਕ਼ੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਚਾਰ ਵਰਨ ਨਾ ਜਾਵਣ ਭੂਲ, ਅਭੁਲ ਆਪ ਦਰਸਾਇੰਦਾ। ਸਭ ਦਾ ਲੇਖਾ ਚੁਕੇ ਮੂਲ, ਲਹਿਣਾ ਹਿਸਾਬ ਮੁਕਾਇੰਦਾ। ਨਾਤਾ ਜੁੜੇ ਕੰਤ ਕੰਤੂਹਲ, ਹਰਿ ਕੰਤ ਇਕ ਅਖਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰਾਹ ਆਪ ਵਖਾਇੰਦਾ। ਸਾਚੀ ਸਿੱਖੀ ਦਾ ਸਚਾ ਰਸਤਾ, ਰਹਿਬਰ ਦਏ ਵਖਾਈਆ। ਸਭ ਨਾਲੋਂ ਛੋਟਾ ਸਭ ਨਾਲੋਂ ਸਸਤਾ, ਸਹਿਜੇ ਦਏ ਸਮਝਾਈਆ। ਪੋਥੀਆਂ ਵਾਲਾ ਬੰਨ੍ਹਣਾ ਨਾ ਪਏ ਬਸਤਾ, ਇਕੋ ਸੋਹੰ ਢੋਲਾ ਗਾਈਆ। ਇਕੱਠਾ ਕਰਨਾ ਨਾ ਪਏ ਕਾਗ਼ਜ਼ਾਂ ਦਸਤਾ, ਇਸ਼ਾਰਾ ਅਵਰ ਨਾ ਕੋਇ ਜਣਾਈਆ। ਪਾਰ ਕਰਾਏ ਅਰਸ਼ਾਂ ਫ਼ਰਸ਼ਾਂ, ਸਾਚੇ ਚਰਨਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚਾ ਲੇਖਾ ਆਪ ਮੁਕੌਦਾ ਏ। ਸਾਚੀ ਕਰਨੀ ਆਪ ਕਮੌਂਦਾ ਏ। ਜੁਗ ਜੁਗ ਆਪਣਾ ਹੁਕਮ ਵਰਤੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹੌਂਦਾ ਏ। ਸੰਤ ਸੁਹੇਲਾ ਸਦਾ ਜਗੌਂਦਾ ਏ। ਗੁਰ ਚੇਲੇ ਜੋੜ ਜੁੜੌਂਦਾ ਏ। ਜਗ ਮੇਲੇ ਆਪ ਮਿਲੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਾਚੀ ਖੇਲ ਆਪ ਖਿਲੌਂਦਾ ਏ। ਸਾਚੀ ਖੇਲ ਕਹੇ ਮੈਂ ਹੋਈ ਰਾਤ, ਰੁਤੜੀ ਨਾਲ ਮਿਲਾਈਆ। ਸਤਾਈ ਪੋਹ ਦੀ ਦਿਸੇ ਪਰਭਾਤ, ਜੋ ਬੈਠੀ ਅੱਖ ਖੁਲ੍ਹਾਈਆ। ਭਗਤਾਂ ਮਿਲਿਆ ਸਾਚਾ ਬਾਪ, ਦਾਤਾ ਧੁਰਦਰਗਾਹੀਆ। ਸੋਹੰ ਦੱਸਿਆ ਜਾਪ, ਆਤਮ ਪਰਮਾਤਮ ਕਰੀ ਪੜ੍ਹਾਈਆ। ਆਤਮ ਪਰਮਾਤਮ ਜੋੜ ਕੇ ਨਾਤ, ਨਾਤਾ ਧੁਰ ਦਾ ਲਿਆ ਬਣਾਈਆ। ਦਰਸ਼ਨ ਦੇ ਕੇ ਸਾਖ਼ਿਆਤ, ਸਗਲੀ ਚਿੰਦ ਮਿਟਾਈਆ। ਗੁਰਮੁਖ ਬਣਾ ਕੇ ਪਾਰਜਾਤ, ਇਕੋ ਰੰਗ ਰੰਗਾਈਆ। ਪਰਦਾ ਖੋਲ੍ਹ ਕੇ ਦੱਸੇ ਨਾਲ ਵਜ਼ਾਹਤ, ਸਿਫ਼ਤਾਂ ਨਾਲ ਸਲਾਹੀਆ। ਜਨ ਭਗਤਾਂ ਦੇਣੀ ਇਕ ਸੁਗ਼ਾਤ, ਧੁਰ ਦੀ ਦਾਤ ਵਰਤਾਈਆ। ਊਚ ਨੀਚ ਦੋਵੇਂ ਕਰਕੇ ਪਾਕ, ਸਾਫ਼ ਸੁਥਰੇ ਦਏ ਬਣਾਈਆ। ਇੱਕੀਆਂ ਇੱਕੀਆਂ ਦੀ ਸਤਿ ਜਮਾਤ, ਸੋਹਣੀ ਵੰਡ ਵੰਡਾਈਆ । ਸਾਚੇ ਤਖ਼ਤ ਬਹਿ ਪ੍ਰਭ ਆਪ, ਸਾਢੇ ਤਿੰਨ ਹੱਥ ਸੋਭਾ ਪਾਈਆ। ਚਾਰੋਂ ਕੁੰਟ ਕਰ ਤਲਾਸ਼, ਸ਼ਬਦ ਸੰਤ ਸੁਹੇਲੇ ਲਏ ਉਠਾਈਆ । ਆਪਣੀ ਪੂਰੀ ਕਰ ਕੇ ਖ਼ਾਹਿਸ਼, ਭਗਤਾਂ ਆਪਣੇ ਨਾਲ ਮਿਲਾਈਆ। ਨਾਤਾ ਤੋੜ ਕੇ ਹੱਡ ਮਾਸ, ਨਾੜ ਨਾੜ ਕਰੇ ਰੁਸ਼ਨਾਈਆ। ਸਦਾ ਸੁਹੇਲਾ ਵਸੇ ਪਾਸ, ਦੂਰ ਦੁਰਾਡਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਜਣਾਈਆ। ਧੁਰ ਦਾ ਲੇਖਾ ਜਣਾਵਣ ਆਇਆ, ਹਰਿ ਕਰਤਾ ਬੇਪਰਵਾਹ। ਸਾਚਾ ਮਾਰਗ ਲਾਵਣ ਆਇਆ, ਨੂਰ ਨੁਰਾਨਾ ਇਕ ਖ਼ੁਦਾ। ਪੀਰ ਪੈਗ਼ੰਬਰ ਦਰ ਬੁਲਾਇਆ, ਸੱਦਾ ਹੁਕਮ ਸੁਣਾ। ਗੁਰ ਅਵਤਾਰ ਚਰਨ ਟਿਕਾਇਆ, ਸਿਰ ਸਕੇ ਨਾ ਕੋਇ ਉਠਾ। ਸਚ ਦਵਾਰ ਇਕ ਵਖਾਇਆ, ਭਗਤ ਭਗਵੰਤ ਆਪ ਸੁਹਾ। ਧੁਰ ਦਾ ਢੋਲਾ ਇਕੋ ਗਾਇਆ, ਸ਼ਬਦ ਅਗੰਮ ਦਿਤਾ ਜਣਾ। ਕੂੜੀ ਕਿਰਿਆ ਵਕ਼ਤ ਚੁਕਾਇਆ, ਸਤਿਜੁਗ ਸਾਚਾ ਸਮਾਂ ਰਿਹਾ ਸੁਹਾ। ਪਿਛਲੀ ਆਦਤ ਦਏ ਬਦਲਾਇਆ, ਮਾਰਗ ਅਗਲਾ ਇਕ ਵਖਾ। ਕ਼ੁਦਰਤ ਕ਼ਾਦਰ ਖੇਲ ਰਚਾਇਆ, ਮਾਰਗ ਦੋ ਜਹਾਨਾਂ ਲਾ। ਸਾਜਣ ਮੀਤਾ ਬਣ ਕੇ ਆਇਆ, ਪੁਰਖ ਅਬਿਨਾਸ਼ੀ ਵੇਸ ਵਟਾ। ਗੋਬਿੰਦ ਸੁਤ ਨਾਲ ਰਲਾਇਆ, ਦੋ ਜਹਾਨਾਂ ਸੁੱਤਿਆਂ ਰਿਹਾ ਜਗਾ। ਸ਼ਬਦ ਖ਼ੁਮਾਰੀ ਨਾਮ ਚੜ੍ਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾ। ਸਾਚੀ ਕਰਨੀ ਕਰਨੇਹਾਰਾ, ਹਰਿ ਵਡਾ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਭਗਤ ਦਵਾਰਾ, ਭਗਵਨ ਆਪਣਾ ਰੰਗ ਰੰਗਾਈਆ। ਜਿਥੇ ਸ਼ਬਦੀ ਇਕ ਇਸ਼ਾਰਾ, ਦੂਜੀ ਸੈਨਤ ਨਾ ਕੋਇ ਲਗਾਈਆ। ਉਠ ਕੇ ਵੇਖੋ ਗੁਰਸਿਖ ਰਿਹਾ ਨਾ ਕੋਈ ਕਵਾਰਾ, ਹਰਿ ਕੰਤ ਲਿਆ ਪਰਨਾਈਆ। ਜਿਨ੍ਹਾਂ ਦਾ ਵਜਦਾ ਸਚ ਨਗਾਰਾ, ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਨਿਵਾਈਆ। ਜਿਨ੍ਹਾਂ ਦਾ ਸਤਾਈ ਪੋਹ ਲਗਣਾ ਅਖਾੜਾ, ਪੁਰਖ ਅਬਿਨਾਸ਼ੀ ਹੁਕਮ ਸੁਣਾਈਆ । ਧੁਰਦਰਗਾਹੀ ਵੇਖਣ ਆਇਆ ਲਾੜਾ, ਜੋਤੀ ਜਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਾਹ ਪ੍ਰਭ, ਤੇਰੀ ਵਡ ਵਡਿਆਈਆ। ਜੁਗ ਜਨਮ ਦੇ ਵਿਛੜੇ ਜਿਸ ਲਏ ਲਭ, ਖੋਜੀ ਹੋ ਕੇ ਖੋਜ ਖੁਜਾਈਆ। ਪ੍ਰੇਮ ਪਿਆਰ ਅੰਦਰ ਲਏ ਸੱਦ, ਦੂਜਾ ਹੁਕਮ ਨਾ ਕੋਇ ਸੁਣਾਈਆ। ਜਿਨ੍ਹਾਂ ਦੇ ਨਾਲ ਮਿਲ ਕੇ ਅਗਲਾ ਲੌਣਾ ਮਘ, ਰਸਤਾ ਇਕ ਵਖਾਈਆ। ਸਚ ਦਵਾਰ ਹਰਿ ਨਿਰੰਕਾਰ ਇਕੋ ਕਰੌਣਾ ਹੱਜ, ਮਹਿਬੂਬ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਦਰਸ਼ਨ ਪਾਉਗੇ। ਜਿਸ
ਵੇਲੇ ਪਰਮ ਪੁਰਖ ਦਾ ਚਲਿਆ ਰਥ, ਬ੍ਰਹਿਮੰਡ ਖੰਡ ਸੀਸ ਨਿਵਾਉਗੇ। ਜਿਸ ਦਾ ਲੇਖਾ ਇੱਕੀ ਹੱਥ, ਹੱਥਾਂ ਵਾਲਿਓ ਆਪਣੇ ਖ਼ਾਲੀ ਹੱਥ ਸਰਬ ਕਰਾਉਗੇ। ਜੇ ਨਾਲ ਭਗਤਾਂ ਮਿਲ ਕੇ ਗਾਓ ਜਸ, ਫੇਰ ਦਰਸ਼ਨ ਪ੍ਰਭ ਦਾ ਪਾਉਗੇ। ਜਿਨ੍ਹਾਂ ਦੇ ਹੋ ਕੇ ਆਇਆ ਵਸ, ਵਸਤੂ ਉਹਨਾਂ ਨਾਲ ਆਪਣੀ ਝੋਲੀ ਭਰਾਉਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਬੂਝ ਬੁਝਾਓਗੇ। ਧੁਰ ਸੰਦੇਸਾ ਧੁਰ ਫ਼ਰਮਾਣਾ, ਧੁਰ ਦਰਗਾਹੀ ਆਖ ਸੁਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿੱਛੋਂ ਵਕ਼ਤ ਇਕ ਸੁਹਾਣਾ, ਸੁਹੰਜਣੀ ਘੜੀ ਨਾਲ ਮਿਲਾਈਆ। ਤਖ਼ਤ ਨਿਵਾਸੀ ਹੋ ਕੇ ਧੁਰ ਦਾ ਰਾਣਾ, ਸ਼ਹਿਨਸ਼ਾਹ ਆਪਣਾ ਡੇਰਾ ਲਾਈਆ। ਜਨ ਭਗਤਾਂ ਦੇਵੇ ਇਕੋ ਦਾਨਾ, ਦਾਤਾ ਹੋ ਕੇ ਝੋਲੀ ਪਾਈਆ। ਦੂਜੇ ਦਰ ਮੰਗਣ ਕਿਸੇ ਨਾ ਜਾਣਾ, ਪਿਛਲਾ ਲੇਖਾ ਸਰਬ ਮੁਕਾਈਆ। ਹਰਿ ਸੰਗਤ ਮਿਲ ਕੇ ਇਕੋ ਗਾਣਾ, ਸੋਹੰ ਢੋਲਾ ਆਪ ਪੜ੍ਹਾਈਆ। ਇੱਕੀ ਇੱਕੀ ਜੋੜ ਜੁੜਾਣਾ, ਏਕੰਕਾਰ ਰੰਗ ਰੰਗਾਈਆ। ਸਾਚੀ ਗੰਢ ਇਕ ਪਵਾਣਾ, ਪੰਡਤ ਪਾਂਧਾ ਨਾ ਕੋਇ ਸਮਝਾਈਆ। ਸਾਚਾ ਮਾਰਗ ਇਕ ਲਗਾਣਾ, ਚਾਰ ਵਰਨਾਂ ਅਠਾਰਾਂ ਬਰਨਾਂ ਮੇਲ ਮਿਲਾਈਆ। ਚਾਰੋਂ ਕੁੰਟ ਆਪ ਭਵਾਣਾ, ਦਹਿ ਦਿਸ਼ਾ ਵੇਖ ਵਖਾਈਆ। ਲਹਿਣਾ ਦੇਣਾ ਜ਼ਿਮੀਂ ਅਸਮਾਨਾਂ, ਗਗਨ ਮੰਡਲ ਡੇਰਾ ਢਾਹੀਆ। ਦਵਾਰ ਦੱਸੇ ਇਕ ਭਗਵਾਨਾ, ਚਰਨ ਕਵਲ ਸਚ ਵਖਾਈਆ। ਜਨ ਭਗਤੋ ਤੁਹਾਡਾ ਇਕ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰੋ, ਜਿਸ ਵੇਲੇ ਇੱਕੀ ਇੱਕੀ ਹੋਏ ਇਕੱਠੇ, ਆਪਣਾ ਜੋੜ ਜੁੜਾਈਆ। ਤੁਹਾਡੇ ਵੇਂਹਦਿਆਂ ਸਭ ਦੇ ਢਹਿ ਜਾਣੇ ਭੱਠੇ, ਪਿਛਲਾ ਲੇਖਾ ਦਏ ਮੁਕਾਈਆ। ਤੁਸੀਂ ਰਲ ਕੇ ਬਣ ਜਾਓ ਭਾਈ ਸਕੇ, ਮਤਰੇਆ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੇ ਲੱਖ ਚੁਰਾਸੀ ਵਿਚੋਂ ਬੱਚੇ, ਦੂਜੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦਰਸਾਈਆ। ਜਿਸ ਵੇਲੇ ਇੱਕੀ ਇੱਕੀ ਗੰਢ ਪਵੌਣਗੇ। ਸਾਚੀ ਸਿੱਖੀ ਉਹ ਅਖਵੌਣਗੇ। ਗੋਬਿੰਦ ਨੂੰ ਦਿਤੀ ਚਿੱਠੀ, ਚਿੱਠੀ ਦਾ ਮੁਲ ਪਵੌਣਗੇ। ਚਾਰ ਕੁੰਟ ਵਿਚੋਂ ਥੋੜੀ ਜਿਹੀ ਦਿਸੀ, ਦਹਿ ਦਿਸ਼ਾ ਫੇਰ ਅਲਖ ਅਲੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਵਿਚ ਸਮੌਣਗੇ। ਜਨ ਭਗਤ ਕਹਿਣ ਪ੍ਰਭ ਧੁਰ ਦੇ ਠਾਕਰ, ਸਚ ਦੇ ਸਮਝਾਈਆ। ਸਾਢੇ ਤਿੰਨ ਹੱਥ ਭਾਗ ਲਗਾ ਦੇ ਕਾਇਆ ਗਾਗਰ, ਗਹਿਰ ਗੰਭੀਰ ਤੇਰੀ ਸਰਨਾਈਆ। ਦਰ ਆਇਆ ਘਰ ਦੇ ਦੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਤੇਰੇ ਬਿਰਹੋਂ ਵਿਛੋੜੇ ਅੰਦਰ ਹੋਏ ਪਾਗ਼ਲ, ਜਗਤ ਜਹਾਨ ਕਹੇ ਸ਼ੁਦਾਈਆ। ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧਵਾਈਆ। ਇਹ ਭਗਤ ਤੇਰੇ ਸੌਦਾਗਰ, ਸਾਚਾ ਵਣਜ ਦੇ ਵਖਾਈਆ। ਤੇਰਾ ਕਰਮ ਕਰਤੇ ਕ਼ਾਦਰ, ਕ਼ੁਦਰਤਾਂ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਝੋਲੀ ਦੇ ਭਰਾਈਆ। ਜਨ ਭਗਤ ਕਹਿਣ ਪ੍ਰਭ ਤੇਰੇ ਦਰ ਦੇ ਮੰਗਤੇ, ਮੰਗਣ ਅੰਤਮ ਆਈਆ। ਸਾਨੂੰ ਅੰਦਰੋਂ ਬਾਹਰੋਂ ਰੰਗ ਦੇ, ਰੰਗਣ ਇਕ ਚੜ੍ਹਾਈਆ। ਅਨੰਦਪੁਰੀ ਵਾਲੇ ਆਪਣਾ ਉਹ ਅਨੰਦ ਦੇ, ਜਿਸ ਵਿਚ ਆਪਣਾ ਆਪ ਸਮਾਈਆ। ਸਾਡੀ ਜਨਮ ਜਨਮ ਦੀ ਟੁੱਟੀ ਗੰਢ ਦੇ, ਗੰਢਣਹਾਰ ਗੋਪਾਲ ਸਵਾਮੀ ਤੇਰੀ ਬੇਪਰਵਾਹੀਆ । ਸਾਡਾ ਮਾਣ ਹੰਕਾਰ ਤੋੜ ਕੇ ਹੰ ਬ੍ਰਹਮ ਦੇ, ਪਾਰਬ੍ਰਹਮ ਤੇਰੀ ਸਰਨਾਈਆ। ਬਿਨ ਤੇਰੀ ਕਿਰਪਾ ਭਗਤ ਕਦੀ ਨਾ ਜੰਮਦੇ, ਮਾਤ ਗਰਭ ਕਦੇ
ਨਾ ਆਈਆ। ਲੇਖੇ ਮੁਕਾ ਦੇ ਚਿੰਤਾ ਗ਼ਮ ਦੇ, ਇਕੋ ਖ਼ੁਸ਼ੀ ਦੇ ਵਖਾਈਆ। ਨਾਤਾ ਤੋੜ ਦੇ ਕਾਇਆ ਤਨ ਦੇ, ਨਿਰਮਲ ਜੋਤ ਕਰ ਰੁਸ਼ਨਾਈਆ । ਹੁਣ ਅਸੀਂ ਮਨ ਦੀ ਆਖੀ ਕਦੇ ਨਹੀਂ ਮੰਨਦੇ, ਮਨਸਾ ਤੇਰੇ ਨਾਲ ਰਲਾਈਆ। ਜੇ ਬਰਦੇ ਹੋ ਗਏ ਗੁਜਰੀ ਦੇ ਚੰਦ ਦੇ, ਦੂਜੇ ਸੀਸ ਨਾ ਕਦੇ ਨਿਵਾਈਆ। ਜੇ ਕਿਰਪਾ ਕਰੇਂ ਅੰਮ੍ਰਿਤ ਪੀਤੇ ਤੇਰੀ ਪ੍ਰੇਮ ਪਿਆਰੀ ਖੰਡ ਦੇ, ਇੱਕੀਆਂ ਆਪਣਾ ਰਸ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਝੋਲੀ ਆਏ ਅਡਦੇ, ਤੇਰੇ ਅਗੇ ਡਾਹੀਆ। ਹੁਣ ਪੈਂਡੇ ਵੇਖ ਅਖ਼ੀਰੀ ਹਦ ਦੇ, ਆਪਣੀ ਹਾਲਤ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਸਤਾਈ ਪੋਹ ਰੰਗ ਰੰਗਾਉਗੇ। ਸਾਚੇ ਸੰਤੋ ਧਰਮ ਦਾ ਸੰਗ ਬਣਾਉਗੇ । ਦੂਰ ਹੋਏ ਆਪਣੇ ਮਨ ਤੋਂ, ਕਾਇਆ ਮੰਦਰ ਇਕ ਵਸਾਉਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਖ਼ੁਸ਼ੀ ਮਨਾਉਗੇ। ਜਨ ਭਗਤੋ ਸਾਚੇ ਘਰ ਬਹਾਵਾਂਗਾ। ਪੰਧ ਮੁਕਾ ਕੇ ਨੌ ਦਰ, ਦਸਵਾਂ ਸਹਿਜ ਸਹਿਜ ਖੁਲ੍ਹਾਵਾਂਗਾ। ਪੰਜਾਂ ਚੋਰਾਂ ਦਾ ਚੁੱਕੇ ਡਰ, ਪੰਚਮ ਨਾਦ ਸ਼ਬਦ ਸੁਣਾਵਾਂਗਾ। ਸੁਰਤੀ ਤੁਹਾਡੀ ਅੰਦਰ ਵੜ, ਗੁੜਤੀ ਆਪਣਾ ਨਾਮ ਦਵਾਵਾਂਗਾ। ਤੁਹਾਡੀ ਮੰਜ਼ਲ ਪੌੜੀ ਚੜ੍ਹ, ਗ੍ਰਹਿ ਮੰਦਰ ਸੋਭਾ ਪਾਵਾਂਗਾ। ਸਚ ਪੁੱਛੋ ਦਰਸ ਦੇਵਾਂ ਘਰ ਘਰ, ਇਸੇ ਤਰਾ ਨਜ਼ਰੀ ਆਵਾਂਗਾ। ਜੇ ਤਨ ਛੋੜ ਕੇ ਜਾਓ ਮਰ, ਮਰਨ ਤੋਂ ਪਹਿਲਾਂ ਆਪਣੀ ਗੋਦ ਟਿਕਾਵਾਂਗਾ। ਜਿਨ੍ਹਾਂ ਸੋਹੰ ਢੋਲਾ ਲਿਆ ਪੜ੍ਹ, ਉਹਨਾਂ ਦਾ ਜ਼ਾਮਨ ਦੋ ਜਹਾਨ ਬਣ ਜਾਵਾਂਗਾ। ਜਿਹੜੇ ਇੱਕੀਆਂ ਵਿਚ ਗਏ ਰਲ, ਉਹਨਾਂ ਨਾਲ ਮਿਲ ਕੇ ਆਪਣਾ ਝਟ ਲੰਘਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਰਖਾਵਾਂਗਾ। ਸਿਰ ਸਭ ਦੇ ਹੱਥ ਰੱਖਾਂਗਾ। ਭਗਤਾਂ ਅਗਲਾ ਮਾਰਗ ਦੱਸਾਂਗਾ। ਪਿੱਛਾ ਦੇ ਕਦੀ ਨਾ ਨੱਸਾਂਗਾ। ਹਿਰਦੇ ਅੰਦਰ ਵਸਾਂਗਾ। ਸਦ ਸਨਮੁਖ ਹੋ ਕੇ ਹੱਸਾਂਗਾ। ਤੁਹਾਡੇ ਪ੍ਰੇਮ ਦਾ ਢੋਲਾ ਰਟਾਂਗਾ। ਵਿਚੋਲਾ ਹੋ ਕੇ ਚੱਕਾਂਗਾ। ਆਉਂਦਾ ਜਾਂਦਾ ਕਦੇ ਨਾ ਅੱਕਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਫੜ ਆਪਣੇ ਚਰਨਾਂ ਹੇਠਾਂ ਰੱਖਾਂਗਾ । ਜਨ ਭਗਤ ਕਹਿਣ ਕੀ ਦੇਵੇਂ ਲਾਰਾ, ਅਛਲ ਛਲਧਾਰੀ ਆਪਣਾ ਛਲ ਵਖਾਈਆ। ਸ੍ਰੀ ਭਗਵਾਨ ਕਹੇ ਮੇਰਾ ਤੁਹਾਡੇ ਅਗੇ ਹਾੜਾ, ਦੋਏ ਜੋੜ ਸੀਸ ਨਿਵਾਈਆ। ਧੁਰ ਦਾ ਕਰਾਂ ਇਕ ਪਿਆਰਾ, ਜੋ ਲਗੀ ਪ੍ਰੀਤ ਨਾ ਕੋਇ ਤੁੜਾਈਆ। ਤੁਹਾਡਾ ਬਣ ਕੇ ਆਵਾਂ ਵਣਜਾਰਾ, ਨਿਰਗੁਣ ਹੋ ਕੇ ਫੇਰਾ ਪਾਈਆ। ਅਗੇ ਬਣਨਾ ਨਹੀਂ ਬੇਇਤਬਾਰਾ, ਇਤਬਾਰ ਆਪਣਾ ਦੇਣਾ ਕਰਾਈਆ। ਇਹ ਕੂੜਾ ਨਹੀਂ ਯਾਰਾ, ਯਰਾਨਾ ਧੁਰ ਦਾ ਰਿਹਾ ਲਗਾਈਆ। ਇਹ ਮਾਲਕ ਫਿਰਦਾ ਆਇਆ ਨਹੀਂ ਆਵਾਰਾ, ਤੁਹਾਡੇ ਕਾਰਨ ਵੇਸ ਵਟਾਈਆ। ਜਿਹੜਾ ਗੋਬਿੰਦ ਨਾਲ ਉਧਾਰਾ, ਇੱਕੀਆਂ ਦੀ ਝੋਲੀ ਪਾਈਆ। ਇਹ ਸਿੱਖਾਂ ਦਾ ਸਿਕਦਾਰਾ, ਅੰਤਰ ਆਤਮ ਆਸ਼ਾ ਪੂਰ ਕਰਾਈਆ। ਤੁਹਾਡਾ ਭਰ ਕੇ ਜਾਏ ਭੰਡਾਰਾ, ਭਾਂਡਾ ਖ਼ਾਲੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸੇਵਾ ਆਪ ਕਮਾਈਆ। ਜਨ ਭਗਤ ਕਹਿਣ ਪ੍ਰਭ ਅਸੀਂ ਬੈਠੇ ਅਨਭੋਲ, ਸਮਝ ਕੁਛ ਨਾ ਆਈਆ। ਝੂਠਾ ਮਾਰ ਕੇ ਨਾ ਜਾਈਂ ਰੋਲ, ਰੌਲੇ ਵਿਚ ਰਖਾਈਆ। ਸਾਹਿਬ ਸਤਿਗੁਰ ਕਹੇ ਮੈਂ ਪੂਰਾ ਤੋਲ ਕੇ ਜਾਵਾਂ ਤੋਲ, ਆਪਣਾ ਕੰਡਾ ਆਪ ਉਠਾਈਆ। ਪਹਿਲੋਂ ਵਡਿਆਈ ਦੇਵਾਂ ਉਪਰ ਧੌਲ, ਫੇਰ ਸਚਖੰਡ ਦਵਾਰੇ ਸੋਭਾ ਪਾਈਆ। ਜੋਤੀ ਜਾਤਾ ਹੋ ਕੇ ਜਾਵਾਂ ਮੌਲ, ਗੁਰਮੁਖਾਂ
ਅੰਦਰ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਕਹਿਣ ਵੇਖੋ ਪ੍ਰਭ ਦਾ ਯਰਾਨਾ, ਯਾਰੀ ਭਗਤਾਂ ਨਾਲ ਰਖਾਈਆ। ਨਾਲੇ ਗਾਵੇ ਸਚ ਤਰਾਨਾ, ਤਰਾ ਤਰਾ ਰਿਹਾ ਸਮਝਾਈਆ। ਪਾਰ ਕਰਾਏ ਬਾਲ ਨਾਦਾਨਾ, ਛੋਟੇ ਬੱਚਿਆਂ ਗੋਦ ਉਠਾਈਆ। ਵੇਖੋ ਖੇਲ ਕਰੇ ਸ੍ਰੀ ਭਗਵਾਨਾ, ਭਗਵਨ ਆਪਣੀ ਧਾਰ ਵਖਾਈਆ। ਇਹਨਾਂ ਨੂੰ ਦੱਸ ਕੇ ਇਕ ਟਿਕਾਣਾ, ਇੱਕੀ ਇੱਕੀ ਜੋੜ ਜੁੜਾਈਆ। ਇਕੋ ਝੁੱਲੇ ਸੱਤ ਰੰਗ ਨਿਸ਼ਾਨਾ, ਸੱਤਾਂ ਦੀਪਾਂ ਦਏ ਵਡਿਆਈਆ। ਜੋਤ ਸਰੂਪ ਪਹਿਰ ਕੇ ਬਾਣਾ, ਬਾਣ ਨਿਰਾਲਾ ਤੀਰ ਚਲਾਈਆ। ਜਿਸ ਤਖ਼ਤੋਂ ਲਾਹ ਕੇ ਜਾਣਾ ਰਾਜਾ ਰਾਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਟਿਕਾਣਾ, ਚਰਨ ਕਵਲ ਮਿਲੇ ਵਡਿਆਈਆ। ਗੁਰ ਅਵਤਾਰ ਕਹਿਣ ਪੈਗ਼ੰਬਰੋ ਕਰੋ ਤੋਬਾ, ਤੋਬਾ ਤੋਬ ਸੁਣਾਈਆ। ਜਿਸ ਦੀ ਸੁਣਦੇ ਰਹੇ ਸੋਭਾ, ਸੋ ਸਾਹਿਬ ਫੇਰਾ ਪਾਈਆ। ਕੋਈ ਨਜ਼ਰ ਨਾ ਆਵੇ ਦੂਜਾ, ਨਿਰਗੁਣ ਆਪਣੀ ਖੇਲ ਵਖਾਈਆ। ਜਿਸ ਦਾ ਭੇਵ ਅਗੰਮੀ ਗੂਝਾ, ਬਿਨਾ ਰਮਜ਼ ਨਾ ਕੋਇ ਸਮਝਾਈਆ। ਸਾਨੂੰ ਐਉਂ ਜਾਪਦਾ ਜਿਵੇਂ ਸਾਡਾ ਪੰਧ ਮੁਕਾ, ਹੁੱਕਾ ਖ਼ਾਲੀ ਨਜ਼ਰੀ ਆਈਆ। ਗੱਟੇ ਦੀ ਥਾਂ ਵਿਚ ਦੇਣਾ ਤੁੱਕਾ, ਤੁਖ਼ਮ ਸਭ ਦਾ ਰਿਹਾ ਗਵਾਈਆ। ਤਾਅ ਚੜ੍ਹਿਆ ਨਾ ਰਹਿਣਾ ਮੁੱਛਾਂ, ਲਬਾਂ ਸਭ ਦੀਆਂ ਰਿਹਾ ਕਟਾਈਆ। ਮਾਣ ਰਹਿਣਾ ਇਕੋ ਗੋਬਿੰਦ ਸੁਤਾ, ਸੁਤ ਦੁਲਾਰੇ ਵਜੇ ਵਧਾਈਆ। ਵੇਖੋ ਖ਼ੁਦਾਵੰਦ ਕਰੀਮ ਕਿਧਰੋਂ ਉਠਿਆ ਸੁੱਤਾ, ਬੇਨਜ਼ੀਰ ਆਪਣਾ ਫੇਰਾ ਪਾਈਆ। ਸਿੱਧਾ ਮੁਰਸ਼ਦ ਮੁਰੀਦਾਂ ਵਲ ਝੁਕਾ, ਆਪਣਾ ਸੀਸ ਨਿਵਾਈਆ । ਇਹ ਰਿਵਾਜ ਤੋਰ ਕੇ ਪੁੱਠਾ, ਸਾਡੀ ਸਮਝ ਦਿਤੀ ਬਦਲਾਈਆ। ਅਗੇ ਕਿਸੇ ਨਹੀਂ ਖਾਣਾ ਕੁੱਠਾ, ਝਟਕਾ ਹਲਾਲੀ ਦੋਹਾਂ ਕਰੇ ਸਫ਼ਾਈਆ। ਕੂੜੀ ਕਿਰਿਆ ਪੁਟ ਕੇ ਬੂਟਾ, ਸਚ ਫੁਲਵਾੜੀ ਇਕ ਲਗਾਈਆ। ਭਗਤਾਂ ਦੇ ਕੇ ਪ੍ਰੇਮ ਦਾ ਹੂਟਾ, ਸ਼ਬਦ ਹੁਲਾਰੇ ਇਕ ਚੜ੍ਹਾਈਆ। ਭੇਵ ਚੁਕਾ ਕੇ ਏਕਾ ਦੂਜਾ, ਦੁਤੀਆ ਰੂਪ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਕ਼ਾਦਰ ਬੇਪਰਵਾਹੀਆ। ਪੀਰ ਪੈਗ਼ੰਬਰ ਕਹਿਣ ਕਿੱਥੋਂ ਆ ਗਿਆ ਸਾਡਾ ਸ਼ਰੀਕ, ਲਾਸ਼ਰੀਕ ਫੇਰਾ ਪਾਈਆ। ਆਪਣੇ ਹੱਥ ਰੱਖ ਤੌਫ਼ੀਕ਼, ਸਾਡੀ ਤਬ੍ਹਾ ਦਿਤੀ ਬਦਲਾਈਆ। ਦੂਰ ਦੁਰਾਡਾ ਚਲ ਕੇ ਆਇਆ ਨਜ਼ਦੀਕ, ਨਿਰਗੁਣ ਬਣ ਕੇ ਪਾਂਧੀ ਰਾਹੀਆ। ਸਾਡੇ ਨਾਲ ਹੁਣ ਕਿਹੜਾ ਕਰੂ ਪ੍ਰੀਤ, ਜਿਨ੍ਹਾਂ ਨੂੰ ਮਿਲਿਆ ਪਰਵਰਦਿਗਾਰ ਨੂਰ ਇਲਾਹੀਆ। ਅਸੀਂ ਰਹਿ ਗਏ ਬੀਚ ਦੇ ਬੀਚ, ਆਰ ਪਾਰ ਨਾ ਕੋਇ ਸਮਝਾਈਆ। ਮੁਹੰਮਦ ਕਹੇ ਮੈਂ ਕਾਹਨੂੰ ਕੀਤੀ ਤਸਦੀਕ਼, ਮੇਰਾ ਅਮਾਮ ਆਵੇ ਨੂਰ ਖ਼ੁਦਾਈਆ। ਈਸਾ ਕਹੇ ਮੈਂ ਕਾਹਨੂੰ ਰੱਖੀ ਉਡੀਕ, ਜਿਸ ਮੇਰਾ ਲੇਖਾ ਦਿਤਾ ਮੁਕਾਈਆ। ਮੂਸਾ ਕਹੇ ਮੈਂ ਕਿਉਂ ਕੋਹਤੂਰ ਉਤੇ ਨਕ ਨਾਲ ਕੱਢੀ ਲੀਕ, ਵਾਸਤਾ ਇਕੋ ਪਾਈਆ। ਨਾਨਕ ਕਹੇ ਮੈਂ ਆਖਿਆ ਠੀਕ, ਧੁਰ ਫ਼ਰਮਾਣ ਜਣਾਈਆ। ਗੋਬਿੰਦ ਕਹੇ ਓਸੇ ਦੀ ਸਭ ਬਖ਼ਸ਼ੀਸ਼, ਜੋ ਝੋਲੀ ਰਿਹਾ ਭਰਾਈਆ। ਬੀਸ ਇਕੀਸੇ ਜਿਸ ਨੇ ਬਦਲਣੀ ਰੀਤ, ਮੰਦਰ ਮਸੀਤ ਪੰਧ ਮੁਕਾਈਆ। ਝਗੜਾ ਮੁਕੌਣਾ ਊਚ ਨੀਚ, ਜ਼ਾਤ ਪਾਤ ਦਏ ਗਵਾਈਆ। ਜਨ ਭਗਤਾਂ ਔਣਾ ਕ਼ਰੀਬ, ਮੰਜ਼ਲ ਪਿਛਲੀ ਪਿੱਛੇ ਹਟਾਈਆ। ਅਗੇ ਦੇਣੀ ਸਚ ਤਰਤੀਬ, ਜਗਤ ਜਹਾਨ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੀਰ ਪੈਗ਼ੰਬਰ ਕਹਿਣ ਕਿਧਰੋਂ ਆਇਆ ਸ਼ੌਕੀਨ, ਤਾਜਾਂ ਵਾਲਾ
ਫੇਰਾ ਪਾਈਆ। ਸਾਡੇ ਉਤੋਂ ਸਭ ਦਾ ਚੁਕਿਆ ਜਾਣਾ ਯਕੀਨ, ਜੋ ਯਕੇ ਬਾਅਦ ਦੀਗਰੇ ਜਗਤ ਆਏ ਸਮਝਾਈਆ। ਹਾਏ ਬਹੁੜੀ ਦਰੋਹੀ ਇਸ ਦੀ ਸਭ ਤੋਂ ਵਖਰੀ ਤਲੀਮ, ਨਗ਼ਮਾ ਇਕੋ ਰਿਹਾ ਸੁਣਾਈਆ। ਇਸ ਦੀ ਸ਼ਾਨ ਵੇਖ ਅਜ਼ੀਮ, ਸਾਡੇ ਨੈਣ ਰਹੇ ਸ਼ਰਮਾਈਆ। ਸਾਨੂੰ ਕਰਨਾ ਪਏ ਤਸਲੀਮ, ਸਦੀ ਚੌਧਵੀਂ ਰਹੀ ਸਮਝਾਈਆ। ਇਹ ਮਾਲਕ ਗੁਣੀ ਗ਼ਨੀਮ, ਗਹਿਰ ਗੰਭੀਰ ਬੇਪਰਵਾਹੀਆ। ਜਿਸ ਦੀ ਸਿਫ਼ਤ ਕਰੇ ਅਲਿਫ਼ ਯੇ ਨੁਕ਼ਤੇ ਬਿਨਾ ਨੂਨ ਮੀਮ, ਸੀਨ ਸਮਝ ਕੋਇ ਨਾ ਪਾਈਆ। ਜਿਸ ਨੇ ਸਾਡੀ ਦੀਨਾਂ ਮਜ਼੍ਹਬਾਂ ਵਾਲੀ ਰਹਿਣ ਨਹੀਂ ਦੇਣੀ ਤਕ਼ਸੀਮ, ਇਕੋ ਰੰਗ ਦਏ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੀਰ ਪੈਗ਼ੰਬਰ ਕਹਿਣ ਕਿੱਥੋਂ ਵਾਹਿਦ ਆ ਕੇ ਲਾ ਲਿਆ ਮੁਜਰਾ, ਮੁਫ਼ਲਿਸ ਆਪਣਾ ਫੇਰਾ ਪਾਈਆ। ਮੱਕੇ ਕਾਅਬੇ ਵਾਲਾ ਚਰਨਾਂ ਹੇਠ ਦਬਾ ਕੇ ਹੁਜਰਾ, ਹਜ਼ਰਤਾਂ ਆਪਣਾ ਹੁਕਮ ਮਨਾਈਆ। ਸਾਡੇ ਹੱਥੀਂ ਡੰਡੇ ਫੜਾ ਕੇ ਵਾਂਗ ਸੁਥਰਾ, ਆਪਣੇ ਢੋਲੇ ਰਿਹਾ ਸੁਣਾਈਆ। ਹੁਣ ਲੁਕੀਏ ਕਿਹੜੀ ਨੁਕਰਾ, ਚਾਰੋਂ ਕੁੰਟ ਇਕੋ ਨਜ਼ਰੀ ਆਈਆ। ਜਿਸ ਦੀ ਸ੍ਰਿਸ਼ਟੀ ਕਹਿੰਦੇ ਰੂਪ ਕ਼ੁਤਰਾ, ਓਸ ਕ਼ੁਤਰ ਕ਼ੁਤਬ ਦਾ ਮਾਲਕ ਬੇਪਰਵਾਹੀਆ। ਜਿਸ ਗੋਬਿੰਦ ਨੂੰ ਆ ਕੇ ਕਿਹਾ ਉਠ ਮੇਰਿਆ ਪੁਤਰਾ, ਤੇਰੇ ਨਾਮ ਦੀ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰਹਿਮਤ ਰਿਹਾ ਕਮਾਈਆ। ਪੀਰ ਪੈਗ਼ੰਬਰ ਕਹਿਣ ਕਿੱਥੋਂ ਆ ਗਿਆ ਦਾਊਦ, ਦੋਹਰਾ ਫੇਰਾ ਪਾਈਆ। ਜਿਸ ਸਾਡੀ ਮੰਜ਼ਲ ਦੱਸੀ ਮਕ਼ਸੂਦ, ਮਕ਼ਸਦ ਆਪਣਾ ਰਿਹਾ ਜਣਾਈਆ। ਸਭ ਤੋਂ ਹੋ ਕੇ ਊਚੋ ਊਚ, ਅਗੰਮ ਅਥਾਹ ਦਏ ਵਡਿਆਈਆ। ਓਥੇ ਸਾਡੀ ਨਹੀਂ ਕੋਈ ਸੂਝ, ਸਮਝ ਨਾ ਕੋਇ ਚਤੁਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੈਗ਼ੰਬਰ ਪੀਰ ਕਹਿਣ ਕਿੱਥੋਂ ਆ ਗਿਆ ਮਲੰਗ, ਸ਼ਬਦ ਮਤੈਹਰਾ ਹੱਥ ਫੜਾਈਆ। ਜਿਸ ਨੂੰ ਵੇਖ ਸਾਨੂੰ ਬਾਹਰੋਂ ਆਵੇ ਰੰਜ, ਅੰਦਰੋਂ ਖ਼ੁਸ਼ੀ ਵਖਾਈਆ। ਜਿਸ ਨੇ ਸਾਡਾ ਭੰਨਣਾ ਗੰਜ, ਠੋਕਰ ਇਕ ਲਗਾਈਆ। ਜਿਸ ਦਾ ਮੁਹਾਣਾ ਅਗੰਮੀ ਵੰਝ, ਚੱਪੂ ਦੋ ਜਹਾਨ ਵਖਾਈਆ। ਜੋ ਮੁਰੀਦਾਂ ਹੋਇਆ ਸੰਗ, ਮੁਰਸ਼ਦ ਬੇਪਰਵਾਹੀਆ। ਜਿਸ ਦਾ ਰਾਹ ਤਕੇ ਚੌਧਵੀਂ ਚੰਦ, ਨੇਤਰ ਅੱਖ ਉਠਾਈਆ । ਜਿਸ ਨੇ ਪੌਣੀ ਕਾਇਨਾਤ ਠੰਡ, ਕਲਮਾ ਇਕ ਪੜ੍ਹਾਈਆ। ਦੀਨ ਦਿਆਲ ਹੋਣਾ ਬਖ਼ਸ਼ੰਦ, ਮਿਹਰ ਨਜ਼ਰ ਟਿਕਾਈਆ। ਸਾਡੀ ਮੇਟ ਦੇਣੀ ਓਸ ਵੰਡ, ਵਰਭੰਡ ਇਕੋ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਪੀਰ ਪੈਗ਼ੰਬਰ ਕਹਿਣ ਕਿਧਰੋਂ ਆ ਗਿਆ ਕਲਮਿਆਂ ਦਾ ਮਾਲਕ, ਬਿਨ ਅੱਖਰਾਂ ਜੋ ਕਲਮਾ ਰਿਹਾ ਜਣਾਈਆ। ਇਸੇ ਨੂੰ ਦੱਸਦੇ ਰਹੇ ਸਭ ਤੋਂ ਓਹਲੇ ਵਸੇ ਖ਼ਾਲਕ, ਖ਼ਲਕ ਹੱਥ ਕਿਸੇ ਨਾ ਆਈਆ। ਸਚਮੁਚ ਬਣ ਕੇ ਆ ਗਿਆ ਸਾਲਸ, ਨੂਰ ਨੁਰਾਨਾ ਵੇਸ ਵਟਾਈਆ। ਜਿਸ ਦਾ ਰੂਪ ਅਗੰਮੀ ਖ਼ਾਲਸ, ਸੋ ਖ਼ਾਲਸ ਖ਼ਾਲਸੇ ਲਏ ਬਣਾਈਆ। ਦੀਨਾਂ ਮਜ਼੍ਹਬਾਂ ਵਾਲੀ ਚੜ੍ਹੀ ਰਹੇ ਨਾ ਕੋਈ ਪਾਲਿਸ਼, ਅੰਦਰੋਂ ਬਾਹਰੋਂ ਸਾਫ਼ ਕਰਾਈਆ। ਸ਼ਰਅ ਵਾਲੀ ਰਹੇ ਨਾ ਨਾਲਿਸ਼, ਕੂੜਾ ਨਾਤਾ ਦਏ ਤੁੜਾਈਆ। ਸਾਚੀ ਦੇ ਕੇ ਇਕ ਇਬਾਦਤ, ਇਕੋ ਨਾਮ ਸਮਝਾਈਆ। ਜਿਸ ਦਾ ਇੱਕੋ ਭੇਖ ਇਕ ਇਬਾਰਤ, ਇੱਕੋ ਸਤਰ ਵਡਿਆਈਆ। ਜਿਸ ਦੀ ਕਰਦੇ ਗਏ ਸਫ਼ਾਰਸ਼, ਸੋ ਸ਼ਫ਼ਾਖ਼ਾਨਾ ਆਪ ਰਿਹਾ ਖੁਲ੍ਹਾਈਆ। ਜਨ ਭਗਤੋ ਤੁਹਾਡਾ ਬਣ ਕੇ ਗਿਆ ਵਾਰਸ, ਵਾਸਤਾ ਤੁਹਾਡੇ ਨਾਲ ਰਖਾਈਆ। ਕੋਈ ਮੱਕੇ ਲੱਭੇ ਕੋਈ ਕਾਅਬੇ
ਲੱਭੇ ਕੋਈ ਦੀਨ ਲੱਭੇ ਕੋਈ ਦੁਨੀ ਲੱਭੇ ਕੋਈ ਮਜ਼੍ਹਬ ਲੱਭੇ ਕੋਈ ਪੁਰਾਨ ਦੇ ਫੋਲੇ ਪਾਤੇ, ਕੋਈ ਮੰਦਰ ਲਭੇ ਕੋਈ ਮਸੀਤ ਲਭੇ ਕੋਈ ਗੁਰੂਦਵਾਰੇ ਦੇ ਵੇਖਣ ਅਹਾਤੇ, ਕੋਈ ਸ਼ਾਸਤਰ ਲਭਣ ਕੋਈ ਪੁਰਾਨ ਕੋਈ ਵੇਦਾਂ ਦੇ ਦੱਸਣ ਖ਼ੁਲਾਸੇ, ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ, ਓਹ ਸਾਰੇ ਉਠੋ ਵੇਖੋ ਸਾਖ਼ਿਆਤੇ, ਸਭ ਦਾ ਮਾਲਕ ਇਕੋ ਨਜ਼ਰੀ ਆਈਆ । ਜਿਸ ਦੀ ਬਣਨੀ ਇਕ ਜਮਾਤੇ, ਕਰੇ ਇਕ ਪੜ੍ਹਾਈਆ। ਜੇ ਸਚ ਪੁੱਛੋ ਓਹਨੇ ਪੜ੍ਹ ਕੇ ਸਭ ਦੇ ਅੰਤਮ ਫ਼ਾਤੇ, ਫ਼ਤਵਾ ਸਭ ਤੇ ਦੇਣਾ ਲਗਾਈਆ । ਜਨ ਭਗਤਾਂ ਦੇ ਕੇ ਨਜਾਤੇ, ਨਿਜ ਘਰ ਆਪਣਾ ਦੇਣਾ ਵਖਾਈਆ। ਓਹ, ਇਸਦੇ ਕੋਲ ਪਿਛਲੇ ਸਭ ਦੇ ਖਾਤੇ, ਪਰਦਾ ਸਕੇ ਨਾ ਕੋਇ ਲੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਖੇਲ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਿੱਥੋਂ ਆ ਗਿਆ ਫਿਰਦਾ ਤੁਰਦਾ, ਮਜਲਸਾਂ ਦਾ ਮਾਲਕ ਬੇਪਰਵਾਹੀਆ। ਦੁਨੀਆ ਕਹੇ ਪ੍ਰਭੂ ਆਦਿ ਜੁਗਾਦੀ ਮੁਰਦਾ, ਬੰਦਿਆਂ ਵਾਲਾ ਰੂਪ ਨਜ਼ਰ ਕੋਇ ਨਾ ਆਈਆ। ਸਚ ਪੁੱਛੋ ਇਹ ਮਾਲਕ ਆਇਆ ਧੁਰ ਦਾ, ਸ਼ਹਾਦਤ ਸਾਡੀ ਰਿਹਾ ਰਖਾਈਆ। ਪੀਰ ਪੈਗ਼ੰਬਰ ਕਹਿਣ ਇਹ ਕਿਸੇ ਦੇ ਮੋੜਿਆਂ ਨਹੀਂ ਮੁੜਦਾ, ਜੋ ਮੁੜਕੇ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਅੰਤ ਸ਼ੁਰੂ ਦਾ, ਸ਼ਰਅ ਦਾ ਮਾਲਕ ਆਪ ਹੋ ਜਾਈਆ। ਪੀਰ ਪੈਗ਼ੰਬਰ ਕਹਿਣ ਓਹ ਵੇਖੋ ਸ਼ਰਅ ਸ਼ਰਮੌਂਦੀ, ਆਪਣੀ ਅੱਖ ਨਾ ਕੋਇ ਉਠਾਈਆ। ਨੇਤਰ ਨੈਣਾ ਨੀਰ ਵਹੌਂਦੀ, ਹੰਝੂਆਂ ਹਾਰ ਬਣਾਈਆ। ਹੌਲੀ ਹੌਲੀ ਬੋਲ ਸੁਣੌਂਦੀ, ਜ਼ਬਾਨ ਨਾ ਕੋਇ ਹਿਲਾਈਆ। ਮੈਂ ਜਿਸ ਦਾ ਰਾਹ ਤਕੌਂਦੀ, ਉਹ ਆਇਆ ਬੇਪਰਵਾਹੀਆ। ਈਸਾ ਮੂਸਾ ਮੁਹੰਮਦ ਤੇਰੇ ਕੋਲੋਂ ਪਲੂ ਛੁਡੌਂਦੀ, ਨਾਤਾ ਓਸ ਦੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਆਪਣਾ ਰਿਹਾ ਵਖਾਈਆ । ਸ਼ਰਅ ਕਹੇ ਮੈਂ ਬੇਸ਼ਕ ਹੋਈ ਸ਼ਰਮਾਕਲ, ਨੈਣ ਨਾ ਸਕਾਂ ਉਠਾਈਆ। ਮੇਰੀ ਚੌਧਵੀਂ ਸਦੀ ਦਾ ਮਾਤਮ, ਸਾਰੇ ਮੇਰੇ ਨਾਲ ਰਲਕੇ ਸੋਗ ਲਉ ਮਨਾਈਆ। ਅਗੇ ਮਾਲਕ ਸਭ ਦਾ ਬਣਨਾ ਸਾਥਣ, ਸਗਲਾ ਸੰਗ ਨਿਭਾਈਆ। ਮੈਨੂੰ ਕੋਝੀ ਕਮਲੀ ਨੂੰ ਕਰਨੀ ਪੈਣੀ ਨਹੀਂ ਫੇਰ ਦਾਤਨ, ਦੰਦਾਸਾ ਮੁਖ ਦੇ ਨਾਲ ਛੁਹਾਈਆ। ਨੈਣੀ ਕੱਜਲ ਪਾ ਕੇ . . . . .। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਇਕ ਸੁਹਾਈਆ। ਸ਼ਰਅ ਕਹੇ ਮੈਂ ਵੇਖਿਆ ਗ੍ਰਹਿ, ਮੰਦਰ ਧੁਰ ਦਾ ਨਜ਼ਰੀ ਆਈਆ। ਜਿਥੇ ਭਗਤਾਂ ਦਾ ਸਵਾਮੀ ਬਹੇ, ਅਬਿਨਾਸ਼ੀ ਕਰਤਾ ਡੇਰਾ ਲਾਈਆ। ਓਥੇ ਦੀਨ ਮਜ਼੍ਹਬ ਕੋਈ ਨਾ ਰਹੇ, ਜ਼ਾਤ ਪਾਤ ਨਾ ਵੰਡ ਵੰਡਾਈਆ। ਆਤਮ ਪਰਮਾਤਮ ਦਾ ਢੋਲਾ ਕਹੇ, ਦੂਜੀ ਸਿਫ਼ਤ ਨਾ ਕੋਇ ਸੁਣਾਈਆ। ਚਾਰ ਜੁਗ ਦੇ ਪਿਛਲੇ ਵਕ਼ਤ ਗਏ, ਅਗਲਾ ਲੇਖਾ ਨਜ਼ਰੀ ਆਈਆ। ਜਿਸ ਦਾ ਸਿੰਘਾਸਣ ਭਗਤਾਂ ਦੇ ਵਿਚਕਾਰੇ ਜਾਣਾ ਡਹਿ, ਸੋਹਣਾ ਰੰਗ ਰੰਗਾਈਆ। ਓਸ ਨੇ ਹੁਕਮੇਂ ਅੰਦਰ ਸ੍ਰਿਸ਼ਟੀ ਕਰ ਕੇ ਲੈ, ਲਹਿਣਾ ਸਭ ਦਾ ਦੇਣਾ ਮੁਕਾਈਆ। ਗੁਰਮੁਖ ਵਿਰਲੇ ਜਾਣੇ ਰਹਿ, ਜਿਨ੍ਹਾਂ ਦਾ ਲੇਖਾ ਆਪਣੇ ਹੱਥ ਰਖਾਈਆ। ਸ਼ੌਹ ਦਰਿਆ ਦੀ ਵਗਣੀ ਨੈ, ਨਈਆ ਨੌਕਾ ਸਭ ਦੀ ਦਏ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਪੀਰ ਪੈਗ਼ੰਬਰ ਕਹਿਣ ਸਵੇਰੇ ਵੇਖਣੀ ਖੇਲ ਅਗੰਮ, ਹਰਿ ਅਗੰਮੜਾ ਕਾਰ ਕਮਾਈਆ। ਜਿਸ ਭਾਗ ਲਗੌਣਾ ਕਾਇਆ ਮਾਟੀ ਚੰਮ, ਅੰਤਰ ਦ੍ਰਿਸ਼ਟੀ ਆਪ ਖੁਲ੍ਹਾਈਆ। ਭਗਤਾਂ ਦਾ ਭਗਤਾਂ ਨਾਲ ਪੱਲੂ ਬੰਨ੍ਹ, ਸੋਹਣੀ ਗੰਢ ਵਖਾਈਆ। ਨਾਮ ਪਦਾਰਥ ਦੇ
ਕੇ ਧਨ, ਖ਼ਾਲੀ ਝੋਲੀ ਦੇਣੀ ਭਰਾਈਆ। ਲੇਖ ਚੁਕਾਏ ਗੁਜਰੀ ਚੰਨ, ਬੰਧਨ ਸਾਰੇ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਉਂ ਥਾਈਂਆ। ਥਾਨ ਥਨੰਤਰ ਲੇਖਾ ਦੇਣਾ, ਮਜਲਸ ਬੇਪਰਵਾਹੀਆ। ਭਗਤ ਭਗਵਾਨ ਮੰਨਣਾ ਕਹਿਣਾ, ਦੋਵੇਂ ਇਕ ਰਜ਼ਾਈਆ। ਇਕ ਦੂਜੇ ਦਾ ਦਰਸ਼ਨ ਨੈਣਾ, ਦੀਦ ਚਸ਼ਮ ਵਡਿਆਈਆ। ਇਕੋ ਮੰਦਰ ਦੋਹਾਂ ਬਹਿਣਾ, ਦੂਜੀ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਨਜ਼ਰ ਕਹੇ ਮੇਰਾ ਉਹ ਨਜ਼ਰੀਆ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਨੇ ਚੀਰ ਵਖਾਇਆ ਜ਼ਕਰੀਆ, ਜ਼ਿਕਰ ਨਾਲ ਰਹੀ ਜਣਾਈਆ। ਜਿਸ ਮਨਸੂਰ ਸੂਲੀ ਚੜ੍ਹਾਇਆ ਸਿਖ਼ਰੀਆ, ਚੋਟੀ ਆਪਣੀ ਦਿਤੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਹੁਕਮ ਵਰਤਣਾ ਇਕ ਨਵਾਬ ਦਾ । ਖੇਲ ਹੋਣਾ ਹਕ ਜਨਾਬ ਦਾ। ਨਗ਼ਮਾ ਸੁਣਨਾ ਰੱਬੀ ਰਬਾਬ ਦਾ। ਸਜਦਾ ਵੇਖਣਾ ਇਕ ਅਦਾਬ ਦਾ। ਨਜ਼ਾਰਾ ਤਕਣਾ ਇਕ ਮਹਿਰਾਬ ਦਾ। ਲੇਖਾ ਵੇਖਣਾ ਇਕ ਹਿਸਾਬ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਖ਼ਤਾਬ ਦਾ। ਧੁਰ ਖ਼ਤਾਬ ਇਕ ਜਣੌਂਦਾ ਏ। ਸਚ ਮਹਿਬੂਬ ਦਇਆ ਕਮੌਂਦਾ ਏ। ਮੰਜ਼ਲ ਇਕ ਚੜ੍ਹੌਂਦਾ ਏ। ਜਨ ਭਗਤੋ ਤੁਹਾਡਾ ਅਸਲ ਦਾ ਮੁਕਾ ਕੇ ਸੂਦ, ਕੁਲਜ਼ਰ ਰਕਮ ਆਪ ਬਣੌਦਾ ਏ। ਨਾਤਾ ਤੋੜ ਕੇ ਕੂੜ ਝੂਠ, ਸਚ ਸੁਚ ਨਾਲ ਪਰਨੌਂਦਾ ਏ। ਧਰਮ ਦਵਾਰੇ ਬਣਾਕੇ ਪੂਤ, ਪਿਤਾ ਪੁਤ ਜੋੜ ਜੁੜੌਂਦਾ ਏ। ਇਕੋ ਧਾਗਾ ਇਕੋ ਸੂਤ, ਤਾਣਾ ਪੇਟਾ ਆਪ ਅਖਵੌਂਦਾ ਏ। ਤੁਹਾਡਾ ਕਾਇਆ ਤਤ ਕਲਬੂਤ, ਕਾਇਆ ਕਾਅਬਾ ਇਕ ਦਰਸੌਦਾ ਏ। ਸਾਢੇ ਤਿੰਨ ਹੱਥ ਕਰ ਮਹਿਫ਼ੂਜ਼, ਚਾਰੋਂ ਕੁੰਟ ਵੇਖ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮੌਂਦਾ ਏ। ਸਾਢੇ ਤਿੰਨ ਹੱਥ ਕਹੇ ਮੈਂ ਤੇਰਾ ਮੁਨਾਰਾ, ਦੂਜਾ ਮਾਲਕ ਨਜ਼ਰ ਕੋਇ ਨਾ ਆਈਆ। ਤੇਰੀ ਜੋਤ ਤੇਰਾ ਨਜ਼ਾਰਾ, ਜਲਵਾ ਤੇਰਾ ਬੇਪਰਵਾਹੀਆ। ਤੇਰਾ ਅੰਮ੍ਰਿਤ ਤੇਰਾ ਫੁਹਾਰਾ, ਤੇਰਾ ਰਸ ਇਕੋ ਮਜ਼ਾ ਰਿਹਾ ਚਖਾਈਆ। ਦੱਸ ਛਡ ਕੇ ਤੇਰਾ ਦਵਾਰਾ, ਹੋਰ ਦਰ ਕਿਹੜਾ ਵੇਖ ਵਖਾਈਆ। ਜੇ ਤੂੰ ਨਹੀਂ ਪਰਵਰਦਿਗਾਰਾ, ਸਾਨੂੰ ਸਚ ਦੇ ਸਮਝਾਈਆ। ਜੁਗ ਚੌਕੜੀ ਤੂੰ ਦੇਂਦਾ ਰਿਹੋਂ ਲਾਰਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਇਸ਼ਾਰੇ ਨਾਲ ਸਮਝਾਈਆ। ਜੁਗ ਚੌਕੜੀ ਪਿੱਛੋਂ ਜਨ ਭਗਤਾਂ ਨੂੰ ਮਿਲਿਆ ਛੱਬੀ ਪੋਹ ਦਾ ਦਿਹਾੜਾ, ਵੇਲਾ ਵਕ਼ਤ ਆਪਣੀ ਦਏ ਗਵਾਹੀਆ। ਪ੍ਰਭੂ ਤੇਰੇ ਕੋਲ ਹੁਣ ਭਗਤਾਂ ਨਹੀਂ ਕੱਢਣਾ ਹਾੜਾ, ਆਪਣਾ ਲੇਖਾ ਤੇਰੇ ਕੋਲੋਂ ਝੋਲੀ ਪੁਆਈਆ। ਯਾਦ ਰਖ ਬਿਨ ਭਗਤਾਂ ਹੋਵੇਂ ਖ਼ੁਆਰਾ, ਤੇਰਾ ਮੇਲੀ ਵਿਚ ਸੰਸਾਰ ਨਜ਼ਰ ਕੋਇ ਨਾ ਆਈਆ। ਅਸੀਂ ਪ੍ਰਭੂ ਤੇਰਾ ਸਹਾਰਾ, ਜਦ ਆਵੇਂ ਤੈਨੂੰ ਆਪਣੇ ਵਿਚ ਲੁਕਾਈਆ। ਸਾਥੋਂ ਬਾਹਰ ਕਰਕੇ ਵੇਖ ਕਿਨਾਰਾ, ਤੇਰਾ ਨਾਮ ਕੋਈ ਲੈਣ ਨਾ ਪਾਈਆ। ਕਿਉਂ ਕਿਹਾ ਗੋਬਿੰਦ ਨੇ ਸਥਰ ਚੰਗਾ ਯਾਰਾ, ਬਿਨ ਯਾਰੜੇ ਸਥਰ ਸੇਜ ਨਾ ਕੋਇ ਹੰਢਾਈਆ। ਤੂੰ ਭਗਤਾਂ ਬਿਨਾ ਕਵਾਰਾ, ਤੇਰਾ ਨਾਤਾ ਲੋਕਮਾਤ ਨਾ ਕੋਇ ਜੁੜਾਈਆ। ਤੂੰ ਫਿਰਦਾ ਰਹੇਂ ਆਵਾਰਾ, ਤੈਨੂੰ ਆਪਣੇ ਘਰ ਕੋਈ ਵੜਨ ਨਾ ਦੇਵੇ ਰਾਈਆ। ਤੂੰ ਸਾਡਾ ਸ਼ੁਕਰ ਕਰ ਭਗਤਾਂ ਲੰਘਣ ਦਿਤਾ ਆਪਣਾ ਭਗਤ ਦਵਾਰਾ, ਟਿਕਟ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦੇ ਵਖਾਈਆ। ਪੁਰਖ ਅਕਾਲ ਤੂੰ ਲੈ ਕੇ ਭਗਤਾਂ ਕੋਲੋਂ ਟਿਕਟ, ਅੰਦਰ ਲੰਘਿਆ ਚਾਈਂ ਚਾਈਂਆ। ਦੱਸ
ਹੁਣ ਕਿਥੇ ਜਾਵੇਂ ਖ਼ਿਸਕ, ਚਾਰੇ ਕੁੰਟ ਬੈਠੇ ਨਜ਼ਰੀ ਆਈਆ। ਜਿਨ੍ਹਾਂ ਨੂੰ ਤੇਰੇ ਨਾਲ ਇਸ਼ਕ, ਉਹ ਜਗਤ ਮਾਸ਼ੂਕਾਂ ਗਏ ਭੁਲਾਈਆ। ਜਿੰਨਾਂ ਚਿਰ ਮਸਤਕ ਲਾ ਕੇ ਨਾ ਜਾਵੇਂ ਤਿਲਕ, ਤੇਰੀ ਹੋਣ ਨਹੀਂ ਦੇਣੀ ਜੁਦਾਈਆ। ਸਚ ਪੁੱਛੇਂ ਤੇਰੇ ਵੈਰਾਗ ਅੰਦਰ ਤੇਰੇ ਵਿਛੋੜੇ ਅੰਦਰ ਸਾਰੇ ਰਹੇ ਵਿਲਕ, ਅੰਦਰੇ ਅੰਦਰ ਧਾਹੀਂ ਰਹੇ ਸੁਣਾਈਆ। ਵੇਖੀਂ ਕਿਤੇ ਭਗਵਾਨ, ਭਗਤਾਂ ਨਾਲ ਕਰ ਕੇ ਨਾ ਜਾਵੀਂ ਇੱਲਤ, ਆਪਣਾ ਇਲਮ ਦੇਣਾ ਸਮਝਾਈਆ। ਤੇਰੇ ਪਿੱਛੇ ਲਗ ਕੇ ਜੇ ਸਾਡੀ ਹੋਵੇ ਜ਼ਿੱਲਤ, ਖ਼ੁਆਰੀ ਤੇਰੀ ਝੋਲੀ ਪਾਈਆ। ਅਸੀਂ ਹੁਣ ਨਹੀਂ ਕਰਨੀ ਮਿੰਨਤ, ਕੱਠੇ ਹੋ ਕੇ ਤੇਰੇ ਉਤੇ ਜ਼ੋਰ ਦੇਣਾ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿੱਛੋਂ ਸਾਡੇ ਵਿਚ ਆਈ ਹਿੰਮਤ, ਹੌਸਲਾ ਰਹੇ ਵਧਾਈਆ। ਅਸਾਂ ਹੁਣ ਕਿਹੜੀ ਕਰਨੀ ਸੁੰਨਤ, ਜੋ ਲਬਾਂ ਲੈਣੀਆਂ ਮੁੰਡਾਈਆ । ਸਭ ਦੀ ਚੁਕੀ ਮਲਕੀਅਤ, ਭਗਤਾਂ ਦਾ ਇਕੋ ਵੇਲਾ ਰਿਹਾ ਸੁਹਾਈਆ। ਦਸ ਪ੍ਰਭੂ ਇਹ ਕਿਹਨੂੰ ਦੇਣੀ ਦੌਲਤ, ਜਿਹੜੀ ਆਪਣੇ ਅੰਦਰ ਛੁਪਾਈਆ। ਤੇਰਾ ਰਾਗ ਸਦਾ ਅਨਬੋਲਤ, ਛੱਤੀ ਰਾਗ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇ ਵਡਿਆਈਆ। ਪ੍ਰਭੂ ਭਗਤਾਂ ਵਿਚ ਆ ਗਈ ਸ਼ਕਤੀ, ਸ਼ਖ਼ਸੀਅਤ ਆਪਣੀ ਗਏ ਬਦਲਾਈਆ। ਬਿਨ ਭਗਤਾਂ ਤੇਰੀ ਸਾਢੇ ਤਿੰਨ ਹੱਥ ਦੀ ਕਿਹੜਾ ਚੁੱਕੇ ਅਰਥੀ, ਫ਼ਰਸ਼ ਦੇਵੇ ਕੌਣ ਵਡਿਆਈਆ। ਭਗਤਾਂ ਨਾਲ ਮਿਲ ਕੇ ਤੇਰੀ ਬਣਦੀ ਹਸਤੀ, ਹਸਤ ਕੀਟ ਤੇਰਾ ਢੋਲਾ ਗਾਈਆ। ਹੁਣ ਆਇਉਂ, ਸਾਡੀ ਬਸਤੀ, ਬਿਸਤਰਾ ਤੇਰਾ ਦਿਤਾ ਲਗਾਈਆ। ਹੁਣ ਤੇਰੀ ਚਲਣ ਨਹੀਂ ਦੇਣੀ ਮਰਜ਼ੀ, ਕੁਛ ਆਪਣੀ ਅਰਜ਼ ਦੇਣੀ ਸੁਣਾਈਆ। ਪ੍ਰਭੂ ਜੇ ਤੂੰ ਸਾਡਾ ਦਰਦੀ, ਦੁਖ ਆਪਣੀ ਝੋਲੀ ਲੈ ਪਾਈਆ। ਜੇ ਵਡਿਆਈ ਦੇਣੀ ਅਗੇ ਵਰਗੀ, ਥੰਮ੍ਹਾਂ ਨਾਲ ਤਪਾਈਆ। ਜੇ ਕਿਸੇ ਨੂੰ ਅੱਗ ਨਾਲ ਸਾੜਨਾ ਠਾਰਨਾ ਨਾਲ ਸਰਦੀ, ਜਲਧਾਰਾ ਵਿਚ ਭੁਆਈਆ। ਜੇ ਕਿਸੇ ਨੂੰ ਉਠੌਣਾ ਵੇਲੇ ਸਰਘੀ, ਸੰਧਿਆ ਪੂਜਾ ਦੇਣੀ ਜਣਾਈਆ। ਜੇ ਭੇਖਾਂ ਵਾਲੀ ਸਾਡੇ ਤਨ ਤੇ ਪੌਣੀ ਵਰਦੀ, ਕਪੜੇ ਦੇਣੇ ਰੰਗਾਈਆ। ਇਹ ਗੱਲ ਸਾਨੂੰ ਦਿਸੇ ਅਸਚਰਜ ਦੀ, ਅਚਰਜ ਕਹਾਣੀ ਰਹੇ ਜਣਾਈਆ । ਜੇ ਓਟ ਲੈ ਲਈ ਮਰਦ ਮਰਦਾਨੇ ਮਰਦ ਦੀ, ਫਿਰ ਲੋੜ ਰਹੇ ਕਿਉਂ ਦੂਜੀ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦੀ ਝੋਲੀ ਪਾਈਆ। ਜਨ ਭਗਤ ਕਹਿਣ ਸੁਣ ਅਵਤਾਰਾਂ ਦੇ ਅਵਤਾਰ, ਗੁਰੂਆਂ ਦੇ ਸਤਿਗੁਰ ਤੇਰੀ ਬੇਪਰਵਾਹੀਆ। ਤੇਰੀ ਮਹਿੰਮਾ ਦਾ ਨਹੀਂ ਸੁਮਾਰ, ਕੋਟਨ ਕੋਟ ਸ਼ਮਅ ਜਗ ਜਗ ਕਾਇਆ ਮੰਦਰ ਅੰਦਰ ਕਰਨ ਰੁਸ਼ਨਾਈਆ। ਅਸੀਂ ਮੰਗਦੇ ਮੰਗ ਬਣ ਭਿਖਾਰ, ਤੇਰੇ ਅਗੇ ਝੋਲੀ ਡਾਹੀਆ। ਚਾਰ ਵਰਨ ਬਣਾ ਦੇ ਯਾਰ, ਇਕੋ ਜੋੜ ਜੁੜਾਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਈ ਬੀਮਾਰ, ਸਾਚੇ ਜਾਮ ਦਾ ਦਾਰੂ ਦੇ ਪਿਆਈਆ। ਵਡਿਆਂ ਛੋਟਿਆਂ ਰਹੇ ਨਾ ਕੋਈ ਸੁਮਾਰ, ਸਾਚੀ ਗਣਤ ਦੇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਕੋਲੋਂ ਤੇਰੇ ਹੱਥ ਆਇਆ ਇਖ਼ਤਿਆਰ, ਆਖ਼ਰ ਆਪਣਾ ਹੁਕਮ ਸੁਣਾਈਆ। ਅਗੋਂ ਬੋਲ ਕੇ ਕਿਹਾ ਅਕਾਲ, ਭਗਤੋ ਥੋੜ੍ਹਾ ਦਿਆਂ ਸਮਝਾਈਆ। ਮੈਂ ਗੋਬਿੰਦ ਨੂੰ ਬਣਾ ਕੇ ਆਪਣਾ ਮੁਖ਼ਤਿਆਰ, ਹਕ ਉਸ ਦੇ ਕੋਲ ਫੜਾਈਆ। ਜਿਸ ਦਾ ਪਹਿਲੋਂ ਤੁਹਾਨੂੰ ਕਰਨਾ ਪਏ ਦੀਦਾਰ, ਪਿੱਛੋਂ ਉਹਦੇ ਵਿਚੋਂ ਮੇਰਾ ਨੂਰ ਨਜ਼ਰੀ ਆਈਆ। ਇਹ ਕੱਟਣ ਨਹੀਂ ਆਇਆ ਬੇਗਾਰ, ਸੇਵਕ ਹੋ ਕੇ ਸੇਵ ਕਮਾਈਆ। ਇਹਦੀ ਨਵੀਂ ਨਵੀਂ ਰਫ਼ਤਾਰ, ਰਫ਼ਤਾ ਰਫ਼ਤਾ ਲੇਖਾ ਰਿਹਾ ਚੁਕਾਈਆ। ਪ੍ਰੇਮ ਪਿਆਰ ਦੀ ਕਰੇ ਗੁਫ਼ਤਾਰ, ਸਤਿ ਸਚ ਪੜ੍ਹਾਈਆ। ਸੱਜਣਾਂ ਦਾ ਸੱਜਣ ਯਾਰਾਂ ਦਾ
ਯਾਰ, ਮਿਤਰਾਂ ਦਾ ਮਿਤਰ ਨਜ਼ਰੀ ਆਈਆ। ਕ਼ੁਦਰਤਾਂ ਦਾ ਕ਼ਾਦਰ ਪੈਗ਼ੰਬਰਾਂ ਦਾ ਸਰਦਾਰ, ਅਵਤਾਰਾਂ ਦਾ ਅਵਤਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਜਲਸ ਇਕ ਲਗਾਈਆ। ਜਨ ਭਗਤ ਕਹਿਣ ਤੇਰੀ ਮਜਲਸ ਕਿਥੇ, ਹਰਿ ਕਰਤੇ ਦੇ ਜਣਾਈਆ। ਪੁਰਖ ਅਕਾਲ ਕਿਹਾ ਭਗਤ ਸੁਹੇਲੇ ਵਸਦੇ ਜਿਥੇ, ਉਹ ਡੇਰਾ ਨਜ਼ਰੀ ਆਈਆ। ਜਿਸ ਦੇ ਪੋਹ ਸਤਾਈ ਨਿਕਲਣੇ ਸਿੱਟੇ, ਸੀਟੀ ਭਗਤ ਹੱਥ ਫੜਾਈਆ। ਇਸੇ ਕਾਰਨ ਪੀਰ ਪੈਗ਼ੰਬਰ ਪਿੱਟੇ, ਬਹੁੜੀ ਬਹੁੜੀ ਕਰ ਕੁਰਲਾਈਆ। ਸਭ ਦੇ ਰਸ ਹੋਏ ਫਿਕੇ, ਮਿੱਠਾ ਗੁਰਮੁਖਾਂ ਵਿਚ ਸਮਾਈਆ। ਉਤੋਂ ਮਾਰਨੀ ਧੌਲ ਥੱਲਿਉਂ ਖਿੱਚਣੇ ਗਿੱਟੇ, ਦਾਅ ਜੱਟਾਂ ਵਾਲਾ ਲਾਈਆ। ਮੂੰਹ ਦੇ ਭਾਰ ਸਭ ਨੂੰ ਸਿੱਟੇ, ਉਤੋਂ ਹੌਲੀ ਜਿਹੀ ਦਬਾਈਆ। ਸਭ ਦੇ ਲੇਖ ਹੋ ਜਾਣ ਚਿੱਟੇ, ਕਲਮੇ ਲਿਖਣ ਵਾਲੀ ਸ਼ਾਹੀ ਰਹੇ ਨਾ ਰਾਈਆ। ਤੇਈ ਅਵਤਾਰ ਜਾਪਣ ਬੱਚੇ ਨਿੱਕੇ, ਨਿੱਕਿਆਂ ਬਾਲਿਆਂ ਵਰਗੇ ਨਜ਼ਰੀ ਆਈਆ । ਰਾਮ ਕ੍ਰਿਸ਼ਨ ਫਿਰਦੇ ਪਿੱਛੇ ਪਿੱਛੇ, ਝੋਲੀ ਆਪਣੀ ਰਹੇ ਵਖਾਈਆ। ਪ੍ਰਭ ਸਾਡੇ ਕਿਹੜੇ ਆਏ ਹਿੱਸੇ, ਕਿਹੜੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਮਾਲਕ ਵੇਖ ਵਖਾਈਆ। ਰਾਮ ਕ੍ਰਿਸ਼ਨ ਕ੍ਰਿਸ਼ਨ ਰਾਮ ਐਹ ਵੇਖੋ ਆਪਣੀ ਸੀਤਾ, ਚਰਨ ਦਵਾਰੇ ਨਜ਼ਰੀ ਆਈਆ। ਕਾਹਨ ਵੇਖ ਲੈ ਆਪਣੀ ਗੀਤਾ, ਜੋ ਅਠ ਦਸ ਬੈਠੀ ਸੀਸ ਨਿਵਾਈਆ। ਯਾਦ ਕਰ ਲਓ ਵੇਲਾ ਬੀਤਾ, ਪਿਛਲੀ ਕਹਾਣੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡੀ ਨਿਮਸਕਾਰ, ਦਰ ਤੇਰੇ ਸੀਸ ਨਿਵਾਈਆ। ਸਾਡਾ ਲਹਿਣਾ ਚੁਕਿਆ ਸੰਸਾਰ, ਵਕ਼ਤ ਗਿਆ ਵਿਹਾਈਆ। ਅਸੀਂ ਤੇਰੇ ਬਰਖ਼ੁਰਦਾਰ, ਨੰਨ੍ਹੇ ਨੰਨ੍ਹੇ ਨਜ਼ਰੀ ਆਈਆ। ਤੂੰ ਆਦਿ ਜੁਗਾਦੀ ਸਰਦਾਰ, ਸ਼ਹਿਨਸ਼ਾਹ ਬੇਪਰਵਾਹੀਆ। ਤੇਰਾ ਹੁਕਮ ਮੰਨਿਆ ਜੁਗ ਚਾਰ, ਚੌਕੜੀ ਗਈ ਵਿਹਾਈਆ। ਅਗੇ ਤੇਰੇ ਹੋਏ ਪਨਿਹਾਰ, ਦਰ ਤੇ ਸੇਵ ਕਮਾਈਆ। ਭਗਤਾਂ ਕਰ ਪਿਆਰ, ਭਗਵਨ ਆਪਣਾ ਰੰਗ ਰੰਗਾਈਆ। ਸਵੇਰੇ ਤੇਰਾ ਹੋਰ ਚੰਗਾ ਵਿਹਾਰ, ਸਾਨੂੰ ਸਭ ਨੂੰ ਨਜ਼ਰੀ ਆਈਆ। ਤੇਰਿਆਂ ਭਗਤਾਂ ਤੈਨੂੰ ਦੇਣਾ ਨੁਹਾਲ, ਅਗੰਮੀ ਸੇਵ ਕਮਾਈਆ । ਜਿਥੋਂ ਅੰਮ੍ਰਿਤ ਕਰਨਾ ਪਾਨ, ਭਗਵਾਨ ਤੇਰੀ ਵਡਿਆਈਆ। ਇਹੋ ਜਿਹਾ ਜ਼ਾਹਰ ਜ਼ਹੂਰ ਕਿਸੇ ਨੂੰ ਮਿਲਿਆ ਨਹੀਂ ਦਾਨ, ਮਸ਼ਹੂਰ ਮਿਸਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਸੁਣੋ ਇਕ ਬਾਤ, ਸੱਚੀ ਦਿਆਂ ਜਣਾਈਆ। ਜਿਸ ਵੇਲੇ ਲੰਘ ਗਈ ਛੱਬੀ ਪੋਹ ਦੀ ਰਾਤ, ਸਤਾਈ ਦੀ ਸੁਬਹ ਲਏ ਅੰਗੜਾਈਆ। ਓਸ ਵੇਲੇ ਵੰਡਣੀ ਇਕ ਸੌਗ਼ਾਤ, ਧੁਰ ਦੀ ਆਪ ਰਖਾਈਆ। ਭਗਤਾਂ ਦੀ ਇੱਕੀਆਂ ਦੀ ਬਣਨੀ ਜਮਾਤ, ਇੱਕੀ ਇੱਕੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਆਪਣਾ ਕਰਮ ਕਮਾਈਆ। ਨਿਹਕਰਮੀ ਆਪਣਾ ਕਰਮ ਕਮੌਣਾ ਏ। ਭਗਤ ਭਗਵਾਨ ਰੰਗ ਰੰਗੌਣਾ ਏ। ਧੁਰ ਦਾ ਸੰਗ ਬਣੌਣਾ ਏ। ਨਾਮ ਮਰਦੰਗ ਵਜੌਣਾ ਏ। ਅੰਮ੍ਰਿਤ ਜਾਮ ਪਿਔਣਾ ਏ। ਰਸ ਇਕੋ ਇਕ ਵਖੌਣਾ ਏ। ਹਸ ਹਸ ਮੇਲ ਮਿਲੌਣਾ ਏ। ਦੱਸ ਦੱਸ ਮਾਰਗ ਸਮਝੌਣਾ ਏ। ਵਾਰਸ ਹੋ ਕੇ ਹਕ ਸਮਝੌਣਾ ਏ। ਖ਼ਾਲਸ ਹੋ ਕੇ ਖ਼ਾਲਸਾ ਫੇਰ ਪਰਗਟੌਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਡਿਔਣਾ ਏ। ਸਚ ਦਵਾਰਾ ਇਕ ਵਡਿਆਵਾਂਗਾ। ਭਗਤ ਮੁਨਾਰਾ
ਇਕ ਸੁਹਾਵਾਂਗਾ । ਚਾਰ ਨਿਸ਼ਾਨ ਆਪ ਝੁਲਾਵਾਂਗਾ। ਤਖ਼ਤ ਸੋਹਣਾ ਇਕ ਬਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ। ਤਖ਼ਤ ਸਾਹਿਬ ਸੁਲਤਾਨ ਇਕੋ ਸਜੇਗਾ। ਭਗਤ ਦਰਬਾਰ ਧੁਰ ਦਾ ਲਗੇਗਾ। ਚਾਰੋਂ ਕੁੰਟ ਚਾਰ ਨਿਸ਼ਾਨ ਸਜੇਗਾ। ਧਰਮ ਨਗਾਰਾ ਇਕੋ ਵਜੇਗਾ। ਖ਼ੁਦ ਮੁਖ਼ਤਿਆਰ ਭਗਤ ਸੁਹੇਲੇ ਆਪੇ ਸੱਦੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਖੇਲ ਆਪੇ ਹੱਸੇਗਾ। ਜਨ ਭਗਤ ਖ਼ੁਸ਼ੀ ਮਨੌਣਗੇ। ਸਾਚੇ ਸੰਤ ਢੋਲੇ ਗੌਣਗੇ। ਗੁਰਮੁਖ ਦਰਸ਼ਨ ਪੌਣਗੇ। ਗੁਰਸਿਖ ਅੱਖ ਖੁਲ੍ਹੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਕ਼ਤ ਸੁਹੰਜਣਾ ਆਪ ਸੁਹੌਣਗੇ। ਵਕ਼ਤ ਸੁਹੰਜਣਾ ਆਪ ਸੁਹਾਵਾਂਗਾ। ਤਿਲਕ ਲਲਾਟੀ ਇਕ ਲਗਾਵਾਂਗਾ। ਔਖੀ ਘਾਟੀ ਪਾਰ ਚੜ੍ਹਾਵਾਂਗਾ। ਦੂਰ ਵਾਟੀ ਨੇਰਨ ਨੇਰ ਵਖਾਵਾਂਗਾ। ਧੁਰ ਦਾ ਬਣ ਕੇ ਸਾਥੀ, ਸਗਲਾ ਸੰਗ ਨਿਭਾਵਾਂਗਾ। ਆਤਮ ਪਰਮਾਤਮ ਹੋ ਕੇ ਪਾਠੀ, ਜਸ ਆਪਣਾ ਆਪ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਪੂਰੀ ਕਰ ਕੇ ਆਖੀ, ਆਖ਼ਰ ਆਪਣਾ ਹੁਕਮ ਮਨਾਵਾਂਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦਾ ਭਾਗੀ ਸੰਤਾਂ ਦਾ ਵੈਰਾਗੀ, ਵੈਰਾਗ ਤਿਆਗ ਆਪਣੇ ਨਾਲ ਪਰਨਾਵਾਂਗਾ।