ਪੁਸਤਕਾਲਾਭਾਗ ੧੮

੨੭ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਇਸ਼ਨਾਨ ਕਰਨ ਸਮੇਂ ਜੇਠੂਵਾਲ

ਗੁਰ ਅਵਤਾਰ ਪੀਰ ਪੈਗ਼ੰਬਰ ਚਰਨੀਂ ਢੱਠੇ, ਆਪਣਾ ਮਾਣ ਮਿਟਾਈਆ। ਵੇਖੋ ਖੇਲ ਪੁਰਖ ਸਮਰਥੇ, ਹਰਿ ਕਰਤਾ ਆਪ ਕਰਾਈਆ। ਭਗਤ ਸੁਹੇਲੇ ਕਰ ਕੇ ਕੱਠੇ, ਧੁਰ ਦੀ ਸੇਵ ਲਗਾਈਆ। ਅੰਮ੍ਰਿਤ ਅਮਿਉਂ ਰਸ ਰਹੇ ਝੱਟੇ, ਸੋਹਣੀ ਬਰਖਾ ਲਾਈਆ। ਸਤਿ ਰਹੇ ਨਾ ਕਿਸੇ ਤੀਰਥ ਤਟੇ, ਸਰ ਸਰੋਵਰ ਖ਼ਾਲੀ ਦਏ ਕਰਾਈਆ। ਕਲਜੁਗ ਅੰਤ ਅਖ਼ੀਰੀ ਮਾਣ ਇਕ ਦਵਾਰੇ ਰਖੇ, ਦੂਜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮੀ ਖੇਲ ਆਪ ਖਿਲਾਈਆ। ਅਠਸਠ ਤੀਰਥ ਆਵਣ ਭੱਜੇ, ਆਪਣਾ ਪੰਧ ਮੁਕਾਈਆ। ਅਸਾਂ ਚਰਨ ਚੁੰਮਣੇ ਸੱਜੇ ਖੱਬੇ, ਦੋਵੇਂ ਰਸ ਵਖਾਈਆ। ਸਾਡੀ ਲੋਕਮਾਤ ਵਿਚੋਂ ਮੁਕ ਗਈ ਹਦੇ, ਲੇਖਾ ਰਹਿਣ ਕੋਇ ਨਾ ਪਾਈਆ। ਇਕੋ ਹੁਕਮ ਸੂਰੇ ਸਰਬੱਗੇ, ਸਭ ਨੇ ਮੰਨਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਈਆ। ਅੰਮ੍ਰਿਤ ਕਹੇ ਵੇਖੋ ਮੇਰਾ ਪੈਂਦਾ ਮੁੱਲ, ਕ਼ੀਮਤ ਹਰਿ ਹਰਿ ਆਪ ਚੁਕਾਈਆ। ਮੇਰਾ ਜਨਮ ਹੋ ਗਿਆ ਭਗਤਾਂ ਦੀ ਵਿਚ ਕੁਲ, ਦੂਜਾ ਪਿਤਾ ਨਾ ਕੋਇ ਅਖਵਾਈਆ। ਜਿਸ ਦੇ ਲਗ ਜਾਵਾਂ ਨਾਲ ਬੁੱਲ, ਅੰਤਰ ਆਤਮ ਰਸ ਦਿਆਂ ਬਣਾਈਆ। ਕਵਲ ਨਾਭੀ ਖਿਲੇ ਸੱਚਾ ਫੁਲ, ਪੰਖੜੀਆਂ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਰਿਹਾ ਬਣਤ ਬਣਾਈਆ। ਅੰਮ੍ਰਿਤ ਕਿਹਾ ਮੈਂ ਆਇਆ ਓਸ ਕੰਢੇ, ਜਿਸ ਦਾ ਕਿਨਾਰਾ ਇਕ ਦਰਸਾਈਆ। ਅਗੇ ਪਾਏ ਭਗਤਾਂ ਵੰਡੇ, ਦੂਜਾ ਹੱਥ ਨਾ ਕੋਇ ਲਗਾਈਆ। ਜਿਨ੍ਹਾਂ ਦੇ ਸੀਨੇ ਹੋਏ ਠੰਡੇ, ਅਗਨੀ ਅੱਗ ਬੁਝਾਈਆ। ਅਬਿਨਾਸ਼ੀ ਕਰਤਾ ਇਨ੍ਹਾਂ ਦੀ ਮੰਨੇ, ਚਲੇ ਸਦ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਾਚੀ ਕਰਨੀ ਕਾਰ ਕਮਾਈਆ। ਅੰਮ੍ਰਿਤ ਕਹੇ ਮੇਰੇ ਵਿਚ ਮਿਲਣਾ ਮਿੱਠਾ, ਜਿਸ ਦੀ ਧਾਰ ਅਗੰਮੀ ਨਜ਼ਰੀ ਆਈਆ। ਮੇਰਾ ਖੇਲ ਹੋਣਾ ਅਨਡਿੱਠਾ, ਅਨਭਵ ਪਰਕਾਸ਼ ਰਿਹਾ ਕਰਾਈਆ। ਹੁਕਮ ਦੇ ਅਬਿਨਾਸ਼ੀ ਅਚੁਤਾ, ਸੇਵਾ ਸਾਚੀ ਸਚ ਸਮਝਾਈਆ। ਭਗਤਾਂ ਸੁਹੌਣੀ ਸਾਚੀ ਰੁੱਤਾ, ਪੱਤ ਡਾਲ੍ਹੀ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਅੰਮ੍ਰਿਤ ਕਹੇ ਮੈਂ ਔਂਣਾ ਓਸ ਬਾਟੇ, ਜਿਸ ਦਾ ਵਜ਼ਨ ਨਾ ਕੋਇ ਕਰਾਈਆ। ਭਗਤਾਂ ਪੂਰੇ ਕਰਨੇ ਘਾਟੇ, ਘਾਟੀ ਮੰਜ਼ਲ ਆਪ ਚੜ੍ਹਾਈਆ। ਪੁਰਖ ਅਬਿਨਾਸ਼ੀ ਨਾਲ ਜੋੜਨੇ ਨਾਤੇ, ਸਾਕ ਸੱਜਣ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਰਿਹਾ ਬਣਾਈਆ। ਸਾਚਾ ਅੰਮ੍ਰਿਤ ਕਹੇ ਮੈਂ ਅੰਦਰ ਵੜਨਾ, ਜਨ ਭਗਤਾਂ ਡੇਰਾ ਲਾਈਆ। ਸਾਚੇ ਮੰਦਰ ਚੜ੍ਹਨਾ, ਬਹਿ ਬਹਿ ਖ਼ੁਸ਼ੀ ਵਖਾਈਆ। ਢੋਲਾ ਸਾਚਾ ਪੜ੍ਹਨਾ, ਇਕੋ ਨਾਮ ਧਿਆਈਆ। ਜਨ ਭਗਤਾਂ ਅੰਦਰ ਰਲਣਾ, ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸਾਚੀ ਬਣਤ ਬਣਾਈਆ । ਅੰਮ੍ਰਿਤ ਕਹੇ ਮੈਂ ਜੀ ਆਇਆਂ ਨੂੰ ਕਹਾਂ ਜੀ, ਭਗਤਾਂ ਆਪ ਸੁਣਾਈਆ। ਪੰਜ ਵਾਰ ਮੈਨੂੰ ਲੈਣਾ ਪੀ, ਪੀਆ ਪ੍ਰੀਤਮ ਦਿਆਂ ਮਿਲਾਈਆ। ਨਾਤਾ ਤੁਟ ਜਾਏ ਪੁਤਰ ਧੀ, ਸਾਕ ਸਜਣ ਸੰਗੀ ਨਜ਼ਰ ਕੋਇ ਨਾ ਆਈਆ। ਲੇਖਾ ਚੁਕਾਵਾਂ ਸਾਢੇ ਤਿੰਨ ਹੱਥ ਸੀਂ, ਸੱਜਣ ਸੁਹੇਲੇ ਦੇਵਾਂ ਮਾਣ ਵਡਿਆਈਆ। ਸਤਿ ਸਤਿਵਾਦੀ ਪਾਰਬ੍ਰਹਮ ਪਤਿਪਰਮੇਸ਼ਵਰ ਸਤਿਜੁਗ ਰਖਾਈ ਨੀਂਹ, ਸਾਚਾ ਮੰਦਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅੰਮ੍ਰਿਤ ਕਹੇ ਮੈਂ ਕੋਟਨ ਕੋਟ ਜੁਗਾਂ ਪਿੱਛੋਂ ਬਣਿਆ, ਨਵ ਨੌ ਚਾਰ ਮੇਰਾ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਮਿਹਰਵਾਨ ਮਿਹਰ ਕਰਿਆ, ਕਰਨੀ ਆਪਣੀ ਵਿਚ ਟਿਕਾਈਆ। ਅੰਮ੍ਰਿਤ ਸੋਹਣਾ ਜਲ ਭਰਿਆ, ਏਕਾ ਇੱਕੀ ਰਹੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਇੱਕੀ ਕਹੇ ਇਹ ਵਸਤ ਅਨਮੁੱਲੀ, ਸਾਚੀ ਨਜ਼ਰੀ ਆਈਆ। ਜਿਸ ਵਿਚੋਂ ਪ੍ਰਭ ਭਰ ਕੇ ਇਕ ਚੁਲੀ, ਆਪਣੇ ਮੁਖ ਲਗਾਈਆ। ਜਿਸ ਵੇਲੇ ਮੈਂ ਭਗਤਾਂ ਦੀ ਲੱਗਾ ਬੁੱਲੀਂ, ਕੋਟਨ ਬੁੱਲ੍ਹੇ ਬੈਠਣ ਸੀਸ ਨਿਵਾਈਆ। ਭਾਗ ਲਗਾਵਾਂ ਓਸ ਕੁਲੀ, ਜਿਸ ਕੁਲ ਦਾ ਮਾਲਕ ਕੁੱਲ ਅਖਵਾਈਆ। ਜੇ ਸਿੱਖੀ ਪਿੱਛੇ ਰਹੇ ਭੁੱਲੀ, ਅਗੇ ਮਾਰਗ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਬਦ ਅਸੂਲੀ, ਪਿਛਲੀ ਕਹਾਣੀ ਮਾਮੂਲੀ ਰਿਹਾ ਵਖਾਈਆ।