੨੭ ਪੋਹ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ
ਵੀਹ ਸੌ ਇੱਕੀ ਬਿਕ੍ਰਮੀ ਕਹੇ ਮੋਹੇ ਚੜ੍ਹਿਆ ਚਾ, ਸਚਖੰਡ ਦਵਾਰ ਵਜੀ ਵਧਾਈਆ। ਕਿਰਪਾ ਕੀਤੀ ਕਰਤੇ ਪੁਰਖ ਬੇਪਰਵਾਹ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਸਚ ਸਿੰਘਾਸਣ ਇਕ ਸੁਹਾ, ਦੋ ਜਹਾਨਾਂ ਵਾਲੀ ਸੋਭਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਬੁਲਾ, ਨਿਰਗੁਣ ਰੂਪ ਨਜ਼ਰੀ ਆਈਆ। ਇਕਾਵਨ ਬਾਵਨ ਰਹੇ ਸੀਸ ਨਿਵਾ, ਸਿਰ ਸਕੇ ਨਾ ਕੋਇ ਉਠਾਈਆ। ਚਾਰੋਂ ਕੁੰਟ ਮੰਗਲ ਰਹੇ ਗਾ, ਦਹਿ
ਦਿਸ਼ਾ ਵਜੇ ਵਧਾਈਆ। ਬ੍ਰਹਿਮੰਡ ਖੰਡ ਹੋ ਕੇ ਸਹਿਜ ਸੁਭਾ, ਨਿਮਰਤਾ ਆਪਣੀ ਰਹੇ ਵਖਾਈਆ। ਸਰ ਸਰੋਵਰ ਤੀਰਥ ਤਟ ਗਏ ਆ, ਆਪਣਾ ਪੰਧ ਮੁਕਾਈਆ। ਭਗਤ ਸੁਹੇਲੇ ਝੋਲੀ ਰਹੇ ਡਾਹ, ਆਸ਼ਾ ਆਪਣੀ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਦਇਆ ਕਮਾਈਆ। ਵੀਹ ਸੌ ਇੱਕੀ ਕਹੇ ਮੇਰਾ ਸੁਣ ਲਉ ਢੋਲਾ, ਸਭ ਨੂੰ ਦਿਆਂ ਜਣਾਈਆ। ਚਾਰ ਜੁਗ ਦੇ ਪੀਰ ਪੈਗ਼ੰਬਰੋ ਪਰਮ ਪੁਰਖ ਪ੍ਰਭ ਬਣਿਆ ਵਿਚੋਲਾ, ਧੁਰ ਦਾ ਮਾਲਕ ਫੇਰਾ ਪਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਇਕੋ ਬੋਲਾ, ਸ਼ਬਦ ਅਗੰਮੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵੀਹ ਸੌ ਇੱਕੀ ਕਹੇ ਮੈਨੂੰ ਵਧਾਈ ਦਿਉ ਆਜ, ਦੋ ਜਹਾਨ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਭਗਤਾਂ ਬਣਾਵਣ ਆਇਆ ਸਮਾਜ, ਸਮਗਰੀ ਸਾਚੀ ਨਾਲ ਲਿਆਈਆ। ਦੁਰਮਤ ਮੈਲ ਧੋਵਣ ਆਇਆ ਦਾਗ਼, ਕਾਇਆ ਕੱਪੜ ਸਾਫ਼ ਕਰਾਈਆ। ਨਿਰਗੁਣ ਜੋਤ ਕਰਨ ਆਇਆ ਪਰਕਾਸ਼, ਘਰ ਘਰ ਦੀਵਾ ਬਾਤੀ ਆਪ ਜਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਰੀ ਕਰਨ ਆਇਆ ਆਸ, ਨਵ ਨੌ ਚਾਰ ਤ੍ਰਿਸ਼ਨਾ ਰਿਹਾ ਬੁਝਾਈਆ। ਖਹਿੜਾ ਮੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਸੋਇਆ ਰਹਿਣ ਕੋਇ ਨਾ ਪਾਈਆ। ਨੇਤਰ ਲੋਚਨ ਖੋਲ੍ਹ ਵੇਖੋ ਪੁਰਖ ਅਬਿਨਾਸ਼, ਹਰਿ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਖਾਈਆ। ਵੀਹ ਸੌ ਇੱਕੀ ਬਿਕ੍ਰਮੀ ਕਹੇ ਵੇਖੋ ਮੇਰਾ ਰੰਗ, ਚਾਰ ਕੁੰਟ ਦਿਆਂ ਵਖਾਈਆ। ਸਭ ਦਾ ਮਾਲਕ ਸੂਰਾ ਸਰਬੰਗ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੇ ਭਗਤ ਸੁਹੇਲੇ ਲਾਏ ਅੰਗ, ਅੰਗੀਕਾਰ ਆਪ ਅਖਵਾਈਆ । ਨਾਮ ਢੋਲਾ ਸੁਣਾਏ ਮਰਦੰਗ, ਮਰਦ ਮਰਦਾਨੇ ਦਏ ਬਣਾਈਆ। ਕੂੜੀ ਕਿਰਿਆ ਮੇਟ ਕੇ ਭੇਖ ਪਾਖੰਡ, ਸਾਚਾ ਮਾਰਗ ਇਕ ਸਮਝਾਈਆ । ਨਾਲ ਮਿਲਾਏ ਨੂਰੀ ਚੰਦ, ਗੋਬਿੰਦ ਆਪਣੀ ਧਾਰ ਵਖਾਈਆ। ਸੰਤ ਸੁਹੇਲਿਆਂ ਪਾਏ ਗੰਢ, ਗੁਰ ਚੇਲੇ ਜੋੜ ਜੁੜਾਈਆ। ਗੁਰਮੁਖਾਂ ਆਤਮ ਸੇਜ ਹੰਢਾਏ ਪਲੰਘ, ਸਿੰਘਾਸਣ ਸੋਹਣਾ ਇਕ ਵਿਛਾਈਆ। ਗੁਰਮੁਖਾਂ ਖ਼ੁਸ਼ੀ ਕਰਾਏ ਬੰਦ ਬੰਦ, ਬੰਦਨਾ ਇਕੋ ਰਿਹਾ ਦ੍ਰਿੜਾਈਆ। ਸਦੀ ਵੀਹਵੀਂ ਰਹੀ ਲੰਘ, ਕਰੇ ਖੇਲ ਹਰਿ ਰਘੁਰਾਈਆ। ਜੁਗ ਜਨਮ ਦੀ ਪੂਰੀ ਮੰਗ, ਵਸਤ ਅਮੋਲਕ ਦਏ ਵਰਤਾਈਆ। ਮਾਨਸ ਜਨਮ ਗੁਰਮੁਖਾਂ ਦਾ ਕਦੇ ਨਾ ਹੋਵੇ ਭੰਗ, ਜੋ ਚਲ ਆਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਵੀਹ ਸੌ ਇੱਕੀ ਕਹੇ ਮੈਨੂੰ ਦਿਉ ਵਧਾਈ, ਹਰਿ ਵਾਧਾ ਰਿਹਾ ਵਧਾਈਆ। ਜਨ ਭਗਤਾਂ ਨਾਲ ਕਰ ਕੁੜਮਾਈ, ਨਾਤਾ ਧੁਰ ਦਾ ਰਿਹਾ ਜੁੜਾਈਆ। ਸਚ ਧਰਮ ਦਾ ਮਾਰਗ ਰਿਹਾ ਵਖਾਈ, ਕੂੜੀ ਕਿਰਿਆ ਪਰੇ ਹਟਾਈਆ। ਚਾਰ ਵਰਨਾਂ ਮੇਲਾ ਲਿਆ ਮਿਲਾਈ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਲਏ ਬਹਾਈਆ। ਆਦਿ ਜੁਗਾਦੀ ਨਾਮ ਰਿਹਾ ਜਪਾਈ, ਸੋਹੰ ਨਾਦ ਸੁਣਾਈਆ। ਗੁਰਮੁਖੋ, ਰਲ ਮਿਲ ਦਰਸ਼ਨ ਪਾਉ ਧੁਰ ਦੇ ਮਾਹੀ, ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ। ਵੀਹ ਸੌ ਇੱਕੀ ਕਹੇ ਮੈਂ ਵੇਖਣਾ ਰੰਗ ਚਲੂਲ, ਸ੍ਰੀ ਭਗਵਾਨ ਭਗਤਾਂ ਦਏ ਚੜ੍ਹਾਈਆ। ਲੇਖਾ ਨਾ ਗਿਆ ਭੂਲ, ਅਭੁਲ ਦਇਆ ਕਮਾਈਆ। ਸਾਚਾ ਦੱਸ ਕੇ ਇਕ ਅਸੂਲ, ਅਸਲੀਅਤ ਆਪਣੀ ਦਏ ਦ੍ਰਿੜਾਈਆ। ਮਾਲਕ ਦੱਸ ਕੇ ਇਕ ਕੰਤੂਹਲ, ਨਾਤਾ ਸਤਿ ਲਿਆ ਜੁੜਾਈਆ। ਮਹਲ
ਅਟਲ ਇਕ ਅਰੂਜ, ਅਰਸ਼ੀ ਪ੍ਰੀਤਮ ਰਿਹਾ ਵਖਾਈਆ। ਭਗਤ ਦਵਾਰੇ ਕਰ ਮਹਿਫ਼ੂਜ਼, ਸੇਵਾ ਆਪਣੀ ਸਚ ਕਮਾਈਆ। ਗੁਰੂ ਗੋਬਿੰਦ ਸੰਗੀ ਗਏ ਝੂਜ, ਤਿਨ੍ਹਾਂ ਲੇਖਾ ਫੇਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰੀ ਨਾਲ ਤਰਾਈਆ। ਵੀਹ ਸੌ ਇੱਕੀ ਬਿਕ੍ਰਮੀ ਕਹੇ ਵੇਖੋ ਗੁਰੂ ਗੋਬਿੰਦ ਆਇਆ, ਅਚਰਜ ਖੇਲ ਰਚਾਈਆ। ਪਤਿਪਰਮੇਸ਼ਵਰ ਵੇਸ ਵਟਾਇਆ, ਪੁਰਖ ਅਕਾਲ ਬੇਪਰਵਾਹੀਆ । ਧੁਰ ਸੰਦੇਸ਼ਾ ਰਿਹਾ ਸੁਣਾਇਆ, ਸ਼ਬਦੀ ਨਾਦ ਵਜਾਈਆ। ਸੰਤ ਸੁਹੇਲੇ ਰਿਹਾ ਪਰਗਟਾਇਆ, ਸੁਰਤੀ ਸ਼ਬਦ ਮਿਲਾਈਆ। ਪਿਛਲਾ ਲੇਖਾ ਫੋਲ ਫੁਲਾਇਆ, ਗੁਰ ਅਵਤਾਰ ਪੈਗ਼ੰਬਰ ਦੇਣ ਵਧਾਈਆ। ਜਿਸ ਦਾ ਸੰਦੇਸ਼ਾ ਗਏ ਸੁਣਾਇਆ, ਓਹ ਠਾਕਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਨਜ਼ਰ ਕਰੇ ਨਿਰੰਕਾਰ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਅੰਤਮ ਖੇਲ ਅਪਾਰ, ਪਰਮ ਪੁਰਖ ਆਪ ਵਖਾਈਆ। ਲਹਿਣਾ ਚੁਕਾਏ ਸਦੀ ਚੌਧਵੀਂ ਅੰਤਮ ਵਾਰ, ਚੌਦਾਂ ਤਬਕ ਦਏ ਸਮਝਾਈਆ। ਵਦੀ ਸੁਦੀ ਨਾ ਕੋਇ ਸੁਮਾਰ, ਏਕਾ ਅੰਕ ਦਏ ਦ੍ਰਿੜਾਈਆ। ਜਗੀ ਜੋਤ ਅਗੰਮ ਅਪਾਰ, ਦੋ ਜਹਾਨ ਕਰੇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪਿਆਰ, ਸਾਚੀ ਰੀਤੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਇੱਕੀ ਕਹੇ ਮੇਰਾ ਵੇਖੋ ਮਾਲਕ ਮਿਤਰ, ਪੀਆ ਪ੍ਰੀਤਮ ਨਜ਼ਰੀ ਆਈਆ। ਜੋ ਨਿਰਗੁਣ ਧਾਰੋਂ ਆਇਆ ਨਿਕਲ, ਜੋਤੀ ਨੂਰ ਕਰੇ ਰੁਸ਼ਨਾਈਆ। ਇਸਦੀ ਕਿਸੇ ਦੇ ਨਾਲ ਨਹੀਂ ਮਿਲਦੀ ਸ਼ਕਲ, ਬੇਅਕਲ ਸਮਝ ਲੋਕਾਈਆ। ਇਸ ਦਾ ਸਭ ਤੋਂ ਨਿਰਾਲਾ ਪਤਣ ਜਿਥੇ ਭਗਤ ਸੁਹੇਲੇ ਵਸਣ, ਡੇਰਾ ਬੈਠੇ ਜਮਾਈਆ। ਓਹਨਾਂ ਦਾ ਲਹਿਣਾ ਦੇਵੇ ਹਕਣ, ਹਕੁਲਯਕੀਨ ਦੇ ਜਣਾਈਆ। ਸਿੱਧਾ ਆਪਣੇ ਨਾਲ ਕਰੇ ਤੁਅੱਲਕਨ, ਤੁਆਰਫ਼ ਸਭ ਨੂੰ ਦਏ ਕਰਾਈਆ। ਪਿਛਲੇ ਸਾਰੇ ਕਰੇ ਮੁਅੱਤਲ, ਅਗਲਾ ਹੁਕਮ ਇਕ ਮਨਾਈਆ। ਧਾਮ ਵਖਾਏ ਸਾਚਾ ਬੈਤੁਲ, ਭਗਤ ਦਵਾਰ ਰਿਹਾ ਸਮਝਾਈਆ । ਸ਼ਬਦ ਇਸ਼ਾਰਾ ਮਾਰ ਕੇ ਸੈਨਤ, ਲੱਖ ਚੁਰਾਸੀ ਵਿਚੋਂ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਲੇਖੇ ਰਿਹਾ ਵਖਾਈਆ। ਧੁਰ ਦਾ ਲੇਖਾ ਭਗਤ ਦਵਾਰ, ਵੀਹ ਸੌ ਇੱਕੀ ਆਸ ਰਖਾਈਆ। ਸਭ ਦਾ ਲਹਿਣਾ ਦਏ ਨਵਾਰ, ਬਾਕੀ ਰਹਿਣ ਕੋਇ ਨਾ ਪਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਲਾਏ ਇਕ ਦਰਬਾਰ, ਦਰਗਾਹ ਸਾਚੀ ਪਰਦਾ ਦਏ ਉਠਾਈਆ। ਕ਼ੁਦਰਤ ਦਾ ਕ਼ਾਦਰ ਭਗਤਾਂ ਦਾ ਸਾਲਸ, ਗੁਰਮੁਖਾਂ ਨਾਤਾ ਜੋੜ ਜੁੜਾਈਆ। ਸੰਤ ਸੁਹੇਲੇ ਕਢ ਕੇ ਖ਼ਾਲਸ, ਖ਼ਾਲਸ ਖ਼ਾਲਸਾ ਦਏ ਵਖਾਈਆ। ਓਹਨਾਂ ਦੇ ਅੰਦਰ ਮੇਲਾ ਕਰੇ ਬਾਤਨ, ਬਾਹਰ ਨੂਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿੰਦੇ, ਵਾਹਵਾ ਪ੍ਰਭ ਤੇਰੀ ਵਡਿਆਈਆ। ਅਸੀਂ ਚਾਰੇ ਕੂਟਾਂ ਫਿਰ ਕੇ ਉੱਤਰ ਪੂਰਬ ਪੱਛਮ ਦੱਖਣ ਚੜ੍ਹਦੇ ਲਹਿੰਦੇ, ਆਪਣਾ ਫੇਰਾ ਪਾਈਆ। ਜੰਗਲ ਜੂਹ ਉਜਾੜ ਪਹਾੜ ਗਾਰ ਆਏ ਖਹਿੰਦੇ, ਆਪਣਾ ਪੰਧ ਮੁਕਾਈਆ। ਨੇਤਰ ਲੋਚਨ ਅੱਖ ਆਏ ਵੇਂਹਦੇ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਸੰਤ ਸੁਹੇਲੇ ਭਗਤ ਭਗਵੰਤ ਰਲ ਮਿਲ ਇਕੱਠੇ ਬਹਿੰਦੇ, ਕਵਣ ਭੂਮਿਕਾ ਮਿਲੇ ਵਡਿਆਈਆ। ਇਕ ਦੂਜੇ ਦਾ ਢੋਲਾ ਸੋਹਲਾ ਨਾਮ ਕਿੱਥੇ ਲੈਂਦੇ, ਸੋਹੰ ਕਰਨ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਆਪਣਾ ਖੇਲ ਦਏ ਵਖਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਸਦਕੇ ਘੋਲੀ, ਵਾਰੀ ਬਲ ਬਲ ਜਾਈਆ। ਧੰਨ ਭਾਗ ਜੇ ਤੁਸਾਂ ਭਗਤਾਂ ਦੀ ਸੁਣ ਲਈ ਬੋਲੀ, ਦੋ ਜਹਾਨਾਂ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਦੀ ਸਾਹਿਬ ਸਤਿਗੁਰ ਚੁੱਕੀ ਡੋਲੀ, ਭਾਰ ਆਪਣੇ ਕੰਧ ਉਠਾਈਆ। ਜੋਤ ਅਕਾਲਣ ਬਣ ਵਿਚੋਲੀ, ਧੁਰ ਦਾ ਮੇਲ ਰਹੀ ਮਿਲਾਈਆ। ਸਚ ਦਵਾਰਾ ਇਕੋ ਖੋਲ੍ਹੀ, ਖ਼ਬਰ ਦਏ ਵਡਿਆਈਆ। ਨਿਜ ਨੇਤਰ ਕਰ ਕੇ ਇਕ ਮਚੋਲੀ, ਸੋਈ ਸੁਰਤ ਜਗਾਈਆ। ਪ੍ਰੇਮ ਰੰਗਣ ਦੀ ਖੇਲ ਕੇ ਹੋਲੀ, ਹੁਲੀਆ ਭਗਤਾਂ ਦਿਤਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਵਖਾਈਆ। ਦੋ ਹਜ਼ਾਰ ਇੱਕੀ ਬਿਕ੍ਰਮੀ ਕਹੇ ਮੈਂ ਦੇਵਾਂ ਹੋਕਾ, ਪ੍ਰਭ ਦਾ ਹੁਕਮ ਸੁਣਾਈਆ। ਨੇਤਰ ਵੇਖੋ ਚੌਦਾਂ ਲੋਕਾ, ਚੌਦਾਂ ਦਾ ਮਾਲਕ ਇਕ ਅਖਵਾਈਆ। ਭੇਵ ਖੁਲ੍ਹਾਵਾਂ ਜਗਤ ਪੋਥਾ, ਪੁਸਤਕਾਂ ਦਿਆਂ ਦ੍ਰਿੜਾਈਆ। ਪ੍ਰਭ ਮਿਲਣ ਦਾ ਅੰਤਮ ਮੌਕਾ, ਜਿਹੜਾ ਗੋਬਿੰਦ ਗਿਆ ਸਮਝਾਈਆ। ਜਿਸ ਨੇ ਲਾਇਆ ਢਈਏ ਦਾ ਇਕੋ ਢੌਂਕਾ, ਅੰਤਮ ਆਪਣੀ ਅੱਖ ਖੁਲ੍ਹਾਈਆ। ਨਈਆ ਨਾਮ ਚਲਾਏ ਨੌਕਾ, ਪਤਣ ਬੈਠਾ ਧੁਰ ਦਾ ਮਾਹੀਆ। ਭਗਤ ਮਿਲਣ ਦਾ ਰਖ ਕੇ ਸ਼ੌਂਕਾ, ਸਚ ਦਰ ਬੈਠਾ ਡੇਰਾ ਲਾਈਆ। ਜਿਸ ਨੇ ਗੁੱਟ ਨਾ ਫੜਿਆ ਪੌਂਚਾ, ਡੋਰੀ ਤੰਦ ਨਾਲ ਬੰਧਾਈਆ। ਜਨ ਭਗਤਾਂ ਜਨਮ ਮਰਨ ਦਾ ਮੇਟ ਕੇ ਹੌਕਾ, ਲੱਖ ਚੁਰਾਸੀ ਗੇੜ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਵੀਹ ਸੌ ਇੱਕੀ ਕਹੇ ਧੰਨ ਵਡਿਆਈ ਗੁਰ ਪੈਗ਼ੰਬਰ ਪੀਰ, ਅਵਤਾਰ ਮਿਲ ਮਿਲ ਖ਼ੁਸ਼ੀ ਮਨਾਈਆ। ਵੇਖੋ ਆਇਆ ਦਾਤਾ ਗੁਣੀ ਗਹੀਰ, ਗਹਿਰ ਗਵਰ ਵੇਸ ਵਟਾਈਆ। ਜਿਸ ਦੀ ਨਜ਼ਰ ਨਾ ਆਏ ਕਿਸੇ ਤਸਵੀਰ, ਸੋ ਤਸੱਵਰ ਆਪਣਾ ਆਪ ਰਿਹਾ ਕਰਾਈਆ। ਜਨ ਭਗਤਾਂ ਕਟ ਕੇ ਸ਼ਰਅ ਜ਼ੰਜੀਰ, ਸ਼ਰੀਅਤ ਸਾਰੀ ਰਿਹਾ ਬਦਲਾਈਆ। ਨੇਤਰ ਵੇਖੋ ਪੀਰ ਫ਼ਕੀਰ, ਸੂਫ਼ੀ ਦੇਣ ਦੁਹਾਈਆ। ਭਗਤ ਸੁਹੇਲੇ ਹਰਦਿਲ ਅਜ਼ੀਜ਼, ਅੰਦਰ ਇਕੋ ਆਸ ਰਖਾਈਆ। ਗੁਰ ਚੇਲੇ ਇਕੱਠੇ ਕਰੇ ਸ਼ਬਦ ਨਿਰਾਲਾ ਮਾਰੇ ਤੀਰ, ਅਣਿਆਲਾ ਆਪ ਚਲਾਈਆ। ਓਧਰੋਂ ਅੰਮ੍ਰਿਤ ਪਿਆਏ ਠੰਡਾ ਸੀਰ, ਇੱਕੀ ਸੇਰ ਵੰਡ ਵੰਡਾਈਆ। ਅੰਦਰ ਵੜ ਕੇ ਜਿਸ ਨੇ ਬਦਲ ਦੇਣੀ ਤਕ਼ਦੀਰ, ਤੋਹਫ਼ਾ ਧੁਰ ਦਾ ਝੋਲੀ ਪਾਈਆ। ਦੋ ਜਹਾਨਾਂ ਕੱਟਣ ਆਇਆ ਭੀੜ, ਔਖੀ ਮੰਜ਼ਲ ਪਾਰ ਕਰਾਈਆ। ਕਾਲੀ ਮਾਰੀ ਜਾਏ ਚਿੱਟੇ ਉਤੇ ਲਕੀਰ, ਲਾਅਨਤ ਦੇਵੇ ਸਰਬ ਲੋਕਾਈਆ। ਨਾ ਕੋਈ ਮੁਨੀ ਰਿਹਾ ਪੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਵੀਹ ਸੌ ਇੱਕੀ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਦੱਸੋ ਧੁਰ ਦਾ ਕਲਮਾ, ਕਾਇਨਾਤ ਦਿਉ ਜਣਾਈਆ। ਮਾਣ ਤੁਟੇ ਵੱਡੇ ਉਲਮਾ, ਆਲਮ ਰਹਿਣ ਕੋਇ ਨਾ ਪਾਈਆ । ਨੇਤਰ ਵੇਖੋ ਜਨ ਭਗਤਾਂ ਪ੍ਰੇਮ ਪਿਆਰ ਦਾ ਪੈਂਦਾ ਸੁਰਮਾ, ਨਿਜ ਲੋਚਨ ਕਰੇ ਰੁਸ਼ਨਾਈਆ। ਜਿਨ੍ਹਾਂ ਦੇ ਅੰਦਰ ਇਕੋ ਮੰਤਰ ਫੁਰਨਾ, ਦੂਜੇ ਫੁਰਨੇ ਬੰਦ ਕਰਾਈਆ। ਜਿਨ੍ਹਾਂ ਪੁਰਖ ਅਕਾਲ ਦੀ ਪ੍ਰੀਤੀ ਨਾਲ ਜੁੜਨਾ, ਨਾਤੇ ਕੂੜੇ ਜਗਤ ਤੁੜਾਈਆ। ਸਾਚੇ ਮੰਦਰ ਜਿਨ੍ਹਾਂ ਚੜ੍ਹਨਾ, ਭਗਵਨ ਮੇਲਾ ਸਹਿਜ ਸੁਭਾਈਆ। ਜਿਨ੍ਹਾਂ ਮੁਕਿਆ ਮਰਨਾ ਡਰਨਾ, ਆਵਣ ਜਾਵਣ ਪੰਧ ਮੁਕਾਈਆ। ਜਿਨ੍ਹਾਂ ਢੋਲਾ ਇਕੋ ਪੜ੍ਹਨਾ, ਸੋਹੰ ਰਾਗ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗੋ ਓਸ ਦੀ ਸਰਨਾ, ਸਰਬ ਸਵਾਮੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਦਵਾਰੇ
ਆ ਕੇ ਹੋਏ ਹੈਰਾਨ, ਹੈਰਾਨੀ ਸਭ ਦੇ ਉਤੇ ਛਾਈਆ। ਵੇਖੋ ਖੇਲ ਸ੍ਰੀ ਭਗਵਾਨ, ਹਰਿ ਕਰਤਾ ਆਪ ਕਰਾਈਆ। ਸਾਚੇ ਅੰਮ੍ਰਿਤ ਕਰਾਏ ਪਾਨ, ਰਸ ਇਕੋ ਇਕ ਵਖਾਈਆ। ਅਗੇ ਸੋਹਣਾ ਦਿਸੇ ਵਿਧਾਨ, ਜਿਸ ਦਾ ਲਾਅ ਨਾ ਕੋਇ ਸਮਝਾਈਆ। ਜਿਸ ਦਾ ਝੁਲਦਾ ਸਚ ਨਿਸ਼ਾਨ, ਚਾਰ ਮੁਨਾਰ ਦੇਣ ਗਵਾਹੀਆ। ਛੱਤੀ ਜੁਗ ਦਾ ਇਹ ਅਹਿਸਾਨ, ਗੁਰਮੁਖੋ ਤੁਹਾਡੇ ਸਿਰ ਦੇ ਉਤੋਂ ਲਾਹੀਆ। ਚਾਰੇ ਕੂਕਣ ਉਤੇ ਮੁਨਾਰ, ਚਾਰ ਕੁੰਟ ਸੁਣਾਈਆ। ਦੋ ਜਹਾਨ ਹੋ ਜਾਓ ਖ਼ਬਰਦਾਰ, ਬੇਖ਼ਬਰ ਖ਼ਬਰ ਰਿਹਾ ਦ੍ਰਿੜਾਈਆ। ਇਹ ਦਾਤਾ ਕਰਤਾ ਭੁਗਤਾ ਦੋ ਜਹਾਨਾਂ ਨਿਹਕਲੰਕ ਨਰਾਇਣ ਨਰ ਅਵਤਾਰ, ਭਰਮ ਭੁਲੇਖਾ ਰਹਿਣ ਕੋਇ ਨਾ ਪਾਈਆ। ਜਿਸ ਦਾ ਗੋਬਿੰਦ ਸੁਤ ਦੁਲਾਰ, ਸ਼ਬਦੀ ਰੂਪ ਵਟਾਈਆ। ਸੋਹਣਾ ਸਜਿਆ ਵੇਖੋ ਦਰਬਾਰ, ਦਰਗਾਹ ਸਾਚੀ ਰਿਹਾ ਵਖਾਈਆ । ਜੋ ਸਚਖੰਡ ਦਾ ਵਿਹਾਰ, ਸੋ ਲੋਕਮਾਤ ਪਰਗਟਾਈਆ । ਇਹੋ ਜਿਹਾ ਕਦੀ ਨਹੀਂ ਮਿਲਿਆ ਕਿਸੇ ਨੂੰ ਯਾਰ, ਯਾਰਾਨੇ ਆਪਣੇ ਨਾਲ ਰਖਾਈਆ। ਨਾਮ ਤਰਾਨੇ ਗਾਵੇ ਤੁਹਾਡੀ ਵਾਰ, ਗੀਤ ਆਪਣਾ ਨਾ ਕੋਇ ਸੁਣਾਈਆ। ਮਸਤਾਨੇ ਹੋ ਕੇ ਮਾਰੋ ਤੁਸੀਂ ਛਾਲ, ਦੁਰਮਤ ਸੰਗ ਨਾ ਕੋਇ ਰਖਾਈਆ । ਦੀਵਾਨੇ ਹੋ ਕੇ ਛਡ ਦਿਉ ਸੰਸਾਰ, ਦੁਨੀ ਦੀ ਲੋੜ ਰਹੇ ਨਾ ਰਾਈਆ। ਜਿਨ੍ਹਾਂ ਦਾ ਨਾਤਾ ਜੁੜ ਗਿਆ ਨਾਲ ਨਿਰੰਕਾਰ, ਦੂਜਾ ਦਰ ਮੰਗਣ ਨਾ ਜਾਈਆ। ਮੇਰੇ ਕੋਲ ਨਹੀਂ ਕੋਈ ਇਸ਼ਤਿਹਾਰ, ਅੱਖਰਾਂ ਵਾਲੀ ਨਹੀਂ ਲਿਖਾਈਆ । ਜਿਨ੍ਹਾਂ ਤੇ ਕਿਰਪਾ ਕਰਾਂ ਅੰਦਰ ਵੜਕੇ ਲਵਾਂ ਉਠਾਲ, ਮਿਹਰ ਨਜ਼ਰ ਨਾਲ ਤਰਾਈਆ। ਸ਼ਬਦ ਸਰੂਪੀ ਬਣ ਦਲਾਲ, ਵਿਚੋਲਾ ਦੋ ਜਹਾਨ ਅਖਵਾਈਆ। ਵੇਖਾਂ ਲੇਖਾ ਸ਼ਾਹ ਕੰਗਾਲ, ਵੱਡਾ ਛੋਟਾ ਨਾ ਕੋਇ ਰਖਾਈਆ। ਗੋਬਿੰਦ ਸੂਰਾ ਵੇਖ ਧੁਰ ਦਾ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਸਚ ਦਵਾਰ ਸੱਚੀ ਧਰਮਸਾਲ, ਪੁਰਖ ਅਬਿਨਾਸ਼ੀ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੀ ਰਸਮ, ਹਰਿ ਸੱਚਾ ਰਿਹਾ ਵਖਾਈਆ। ਕਿਸੇ ਮਸਤਕ ਤਨ ਲਾਈ ਨਹੀਂ ਕੋਈ ਭਸਮ, ਤ੍ਰਿਸੂਲ ਨਜ਼ਰ ਕਿਸੇ ਨਾ ਆਈਆ। ਪੀਰ ਪੈਗ਼ੰਬਰ ਕਹਿਣ ਅਸੀਂ ਖਾ ਕੇ ਕਹੀਏ ਕ਼ਸਮ, ਸੁਗੰਦ ਨਾਲ ਰਖਾਈਆ । ਜਿਹੜੇ ਭਗਤ ਭਗਤ ਦਵਾਰੇ ਵਸਣ, ਉਹਨਾਂ ਦਾ ਭਗਵਾਨ ਇਕੋ ਮਾਹੀਆ। ਉਹਨਾਂ ਨੂੰ ਲੋੜ ਰਹੀ ਨਾ ਮੰਦਰ ਮਸਜਿਦ ਗੁਰੂਦਵਾਰੇ ਲੰਘਣ, ਜਗਤ ਜਹਾਨ ਵਿਚ ਨਾ ਕੋਇ ਅਟਕਾਈਆ। ਇਕੋ ਓਟ ਅਕਾਲ ਦੀ ਰੱਖਣ, ਦੀਨ ਦਿਆਲ ਸੀਸ ਨਿਵਾਈਆ। ਇਕੋ ਬੂੰਦ ਅੰਮ੍ਰਿਤ ਰਸ ਚੱਖਣ, ਰਸ ਨਿਝਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੋ ਖੇਲ ਅਪਾਰ, ਅਪਰੰਪਰ ਦਏ ਜਣਾਈਆ। ਨਵਾਂ ਖੰਡਾਂ ਦਾ ਸ਼ਿੰਗਾਰ, ਨਵਾਂ ਰੰਗਾਂ ਦਾ ਹਾਰ ਨਜ਼ਰੀ ਆਈਆ। ਨਿਰਗੁਣ ਹੋ ਕੇ ਵੇਖੇ ਦਹਿ ਦਿਸ਼ਾ ਅੱਖ ਉਘਾੜ, ਓਹਲਾ ਰਹਿਣ ਕੋਇ ਨਾ ਪਾਈਆ । ਪੂਰਬ ਲਹਿਣਾ ਦੇਵਣਹਾਰ ਉਧਾਰ, ਸਵਾ ਰਤੀ ਕੇਸਰ ਆਸਾ ਪੂਰ ਕਰਾਈਆ। ਉਹ ਸੁੱਤਿਆਂ ਲਏ ਉਠਾਲ, ਜਿਸ ਦੀ ਆਸ਼ਾ ਪਿਛਲੀ ਆਪਣੇ ਨਾਲ ਰਖਾਈਆ। ਜਿਸ ਦਾ ਸੁਤ ਦੁਲਾਰਾ ਸੋਹਣਾ ਲਾਲ, ਤੱਤਾਂ ਵਾਲਾ ਨਜ਼ਰੀ ਆਈਆ। ਜਿਸ ਦਾ ਮੇਲਾ ਦੀਨ ਦਿਆਲ, ਭਗਵਨ ਜੋੜਾ ਰਿਹਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੋ ਖੇਲ ਅਪਾਰ, ਅਪਰੰਪਰ ਰਿਹਾ ਕਰਾਈਆ। ਪੰਜਾਂ ਪਿਆਰਿਆਂ ਦਏ ਅਧਾਰ,
ਸਿਰ ਆਪਣਾ ਹੱਥ ਟਿਕਾਈਆ। ਜਨਮ ਕਰਮ ਦਾ ਰੋਗ ਨਵਾਰ, ਭਾਂਡਾ ਭਰਮ ਭਉ ਭੰਨਾਈਆ। ਜੰਜਾਲ ਤੋੜ ਕੇ ਵਿਚ ਜਹਾਨ, ਦੋ ਜਹਾਨਾਂ ਦਏ ਵਡਿਆਈਆ। ਲੜਨਾ ਪਏ ਨਾ ਵਿਚ ਮੈਦਾਨ, ਸ਼ੈਤਾਨ ਨੇੜ ਕੋਇ ਨਾ ਆਈਆ। ਬੋਲਣਾ ਪਏ ਨਾ ਨਾਲ ਜ਼ਬਾਨ, ਅੰਦਰ ਕਲਮਾ ਦਏ ਜਣਾਈਆ। ਝੁਕਣਾ ਪਏ ਨਾ ਵਿਚ ਜਹਾਨ, ਸੀਸ ਆਪਣੇ ਲੇਖੇ ਲਾਈਆ। ਪੜ੍ਹਨਾ ਪਏ ਨਾ ਗੀਤਾ ਗਿਆਨ, ਵੇਦ ਪੁਰਾਨ ਨਾ ਕੋਇ ਜਣਾਈਆ। ਕਰਨਾ ਪਏ ਨਾ ਅਠਸਠ ਇਸ਼ਨਾਨ, ਅੰਮ੍ਰਿਤ ਜਲ ਧੁਆਈਆ। ਲਭਣਾ ਪਏ ਨਾ ਕਾਹਨ, ਸ਼ਾਮ ਨਾਮ ਨਾ ਦਏ ਜਣਾਈਆ। ਸੁਰਤੀ ਫਿਰੇ ਨਾ ਪਿੱਛੇ ਰਾਮ, ਬਨ ਖੋਜੇ ਨਾ ਥਾਉਂ ਥਾਈਂਆ। ਗ੍ਰੰਥਾਂ ਵਾਲੀ ਲਭਣੀ ਨਾ ਪਏ ਦੁਕਾਨ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਜੋ ਇਕ ਵਾਰ ਸਚ ਦਵਾਰੇ ਗਾਵਣ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹਨਾਂ ਦਾ ਸਿੱਧਾ ਲੇਖਾ ਦਏ ਮੁਕਾਈਆ। ਪਾਰ ਕਰਾਏ ਜ਼ਿਮੀਂ ਅਸਮਾਨ, ਗਗਨ ਮੰਡਲ ਆਪਣੇ ਡੇਰਾ ਲਾਈਆ। ਥਿਰ ਘਰ ਵਖਾ ਕੇ ਝੁਲਦਾ ਇਕ ਨਿਸ਼ਾਨ, ਚਾਰੋਂ ਕੁੰਟ ਲਏ ਜਣਾਈਆ। ਸਚਖੰਡ ਦਵਾਰੇ ਦਰਸ ਸ੍ਰੀ ਭਗਵਾਨ, ਸਾਖ਼ਿਆਤ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਸਦ ਦੇਵਣਹਾਰ ਵਡਿਆਈਆ। ਸਵਾ ਰਤੀ ਕੇਸਰ ਕਹੇ ਮੈਂ ਲੱਗਾਂ ਲਲਾਟ, ਮਿਲੇ ਮਾਣ ਵਡਿਆਈਆ। ਮੇਰੀ ਪੂਰੀ ਹੋਈ ਆਸ, ਤ੍ਰਿਸ਼ਨਾ ਦਿਤੀ ਮਿਟਾਈਆ। ਪੁਰਖ ਅਕਾਲਾ ਗੋਬਿੰਦ ਸਾਥ, ਦੋਹਾਂ ਵਜੀ ਵਧਾਈਆ। ਸਚ ਦਵਾਰੇ ਮਿਲੀ ਦਾਤ, ਦੋ ਜਹਾਨਾਂ ਖ਼ੁਸ਼ੀ ਮਨਾਈਆ। ਅੱਜ ਖੋਲ੍ਹੀ ਉਹ ਕਿਤਾਬ, ਜਿਸ ਦਾ ਵਰਕਾ ਨਾ ਕੋਇ ਉਲਟਾਈਆ। ਜਿਸ ਦੇ ਅਗੇ ਸਾਰੇ ਲਾਜਵਾਬ, ਸਿਰ ਸਕੇ ਨਾ ਕੋਇ ਉਠਾਈਆ। ਧੁਰ ਦਰਗਾਹੀ ਸੁਣਾਏ ਅਵਾਜ਼, ਢੋਲਾ ਅਗੰਮ ਜਣਾਈਆ। ਵੀਹ ਸੌ ਇੱਕੀ ਦਾ ਸੱਚਾ ਰਿਵਾਜ, ਹਰਿ ਕਰਤਾ ਦਏ ਜਣਾਈਆ । ਸੀਸ ਜਗਦੀਸ ਰਖ ਕੇ ਤਾਜ, ਤਾਜਾਂ ਵਾਲਿਆਂ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਇਕ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੋ ਨਿਸ਼ਾਨ ਝੁਲਦੇ, ਆਪਣਾ ਰੰਗ ਰਹੇ ਚਮਕਾਈਆ। ਇਹ ਕਰਤਬ ਮਾਲਕ ਕੁੱਲ ਦੇ, ਕੁੱਲ ਆਲਮ ਰਿਹਾ ਜਣਾਈਆ। ਜਿਸ ਦੇ ਸਚ ਦਵਾਰੇ ਵੇਖੇ ਖੁਲ੍ਹਦੇ, ਭਗਤਾਂ ਮਿਲੇ ਵਡਿਆਈਆ। ਭਗਤ ਸੁਹੇਲੇ ਅਡੋਲ ਕਦੇ ਨਾ ਡੁਲਦੇ, ਜਿਨ੍ਹਾਂ ਅੰਤਰ ਆਤਮ ਆਪਣਾ ਜਾਪ ਸੁਣਾਈਆ। ਹੁਣ ਜਾਪ ਨਹੀਂ ਰਹੇ ਬੁੱਲ ਦੇ, ਅਜਪਾ ਜਾਪ ਦੇਣਾਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਕਰ ਧਿਆਨ, ਭਗਤਾਂ ਦਿਤੀ ਵਡਿਆਈਆ । ਸਜਦਾ ਕਰਨ ਦੋ ਜਹਾਨ, ਨਿਉਂ ਨਿਉਂ ਲਾਗਣ ਪਾਈਆ। ਭਗਤ ਸੁਹੇਲੇ ਉਸ ਦਵਾਰੇ ਬੈਠੇ ਆਣ, ਜਿਥੇ ਇਕੋ ਰੰਗ ਰੰਗਾਈਆ। ਗੋਬਿੰਦ ਸੂਰਾ ਨਾਲ ਬਲਵਾਨ, ਸ਼ਬਦੀ ਦਾਤਾ ਬੇਪਰਵਾਹੀਆ। ਓਸ ਦਾ ਹੁਕਮ ਉਹ ਫ਼ਰਮਾਣ, ਧੁਰ ਸੰਦੇਸ਼ ਸੁਣਾਈਆ। ਸਾਚੇ ਭਗਤਾਂ ਬਣੇ ਵਿਧਾਨ, ਵਾਧਾ ਜਗਤ ਕਰਾਈਆ। ਗੋਬਿੰਦ ਦੁਲਾਰੇ ਕਰ ਪਰਵਾਨ, ਹੁਕਮ ਇਕ ਸੁਣਾਈਆ। ਪੁਰਖ ਅਕਾਲ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਬਿਸ਼ਨ ਸਿੰਘ ਕਰ ਧਿਆਨ, ਨੇਤਰ ਅੱਖ ਖੁਲ੍ਹਾਈਆ। ਵਿਸਲ ਮਾਰ ਨੌਜਵਾਨ, ਗੁਰਮੁਖ ਲੈਣ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਬਦ ਅਗੰਮੀ ਸੀਟੀ ਗਈ ਵੱਜ, ਸੰਸਾ ਹਰਿ ਜੂ ਆਪ ਕਢਾਇੰਦਾ। ਸੰਤ ਸੁਹਲੇ ਆਏ ਭੱਜ, ਘਰ ਸਾਚੇ ਮੇਲ ਮਿਲਾਇੰਦਾ। ਇੱਕੀ ਇੱਕੀ ਵਿਚ ਗਏ ਬੱਝ, ਬੱਝੀ ਗੰਢ ਨਾ
ਕੋਇ ਖੁਲ੍ਹਾਇੰਦਾ। ਕਿਉਂ ਕਾਅਬੇ ਮੁਰਸ਼ਦ ਦਾ ਕਰਨਾ ਹੱਜ, ਵੇਲਾ ਅੰਤ ਸੁਹਾਇੰਦਾ। ਜਿਸ ਨੂੰ ਚਾਰ ਜੁਗ ਰਹੇ ਲਭ, ਸੋ ਸਨਮੁਖ ਸੋਭਾ ਪਾਇੰਦਾ। ਤੁਹਾਡੀ ਮਜ਼੍ਹਬਾਂ ਵਾਲੀ ਤੋੜ ਕੇ ਹਦ, ਦੀਨਾਂ ਵਿਚੋਂ ਬਾਹਰ ਕਢਾਇੰਦਾ। ਨਾਮ ਸੁਣਾਏ ਸੋਹੰ ਛੰਦ, ਢੋਲਾ ਇਕੋ ਇਕ ਪੜ੍ਹਾਇੰਦਾ। ਜੋ ਪਿੱਛੇ ਰਹੇ ਅੱਡ, ਅਗੇ ਆਪਣਾ ਜੋੜ ਜੁੜਾਇੰਦਾ। ਪਾਰ ਕਰ ਕੇ ਕੂੜੀ ਹਦ, ਸਾਚਾ ਮਾਰਗ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਕਰਨੀ ਕਾਰ ਕਮਾਇੰਦਾ । ਇੱਕੀ ਕਹੇ ਮੈਂ ਵੇਖੇ ਇੱਕੀ ਇੱਕੀ, ਅਕਲਾਂ ਵਾਲੇ ਨਜ਼ਰੀ ਆਈਆ। ਜਿਨ੍ਹਾਂ ਸ੍ਰਿਸ਼ਟੀ ਸਾਰੀ ਜਿੱਤੀ, ਨਾਤਾ ਜੁੜਿਆ ਬੇਪਰਵਾਹੀਆ। ਸ਼ਰਅ ਸ਼ਰੀਅਤ ਰਹੀ ਪਿੱਟੀ, ਨੇਤਰ ਰੋਵੇ ਦਏ ਦੁਹਾਈਆ। ਇਹ ਕਿਧਰੋਂ ਪ੍ਰਭ ਨੇ ਲੇਖ ਲਿਖੀ, ਲਿਖਤਾਂ ਵਾਲਾ ਕੀ ਕੀ ਕਾਰ ਕਮਾਈਆ। ਨਾਤਾ ਤੋੜ ਕੇ ਸਵਰਗ ਬਹਿਸ਼ਤੀ, ਦ੍ਰਿਸ਼ਟੀ ਸਭ ਦੀ ਆਪਣੇ ਨਾਲ ਮਿਲਾਈਆ। ਵੇਖੋ ਦਰ ਤੇ ਸਾਰੇ ਇਕੱਠੇ ਬੈਠੇ ਗ੍ਰਹਿਸਤੀ, ਜੰਗਲਾਂ ਪਹਾੜਾਂ ਵਾਲੇ ਬੈਠੇ ਦੇਣ ਦੁਹਾਈਆ। ਜਨ ਭਗਤੋ ਇਹ ਬੜੀ ਸੁਹਾਵਣੀ ਆਈ ਮਿਤੀ, ਵੀਹ ਸੌ ਇੱਕੀ ਵਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਹ ਵੇਖੋ ਸੁਤ ਦੁਲਾਰੇ ਅਤੀਤ, ਤ੍ਰੈਗੁਣ ਵਿਚੋਂ ਬਾਹਰ ਨਜ਼ਰੀ ਆਈਆ। ਬਾਲੀ ਬਾਲੇ ਕਰਨ ਸੱਚੀ ਪ੍ਰੀਤ, ਨਾਤਾ ਇਕੋ ਨਾਲ ਰਖਾਈਆ। ਜਿਨ੍ਹਾਂ ਨੂੰ ਹੋਈ ਇਕ ਬਖ਼ਸ਼ੀਸ਼, ਅੰਦਰ ਬਾਹਰ ਵੰਡ ਵੰਡਾਈਆ । ਸ੍ਰੀ ਭਗਵਾਨ ਦੱਸੇ ਠੀਕ, ਧੁਰ ਦਾ ਹੁਕਮ ਸੁਣਾਈਆ। ਉਠ ਸਿੰਘ ਅਮਰਜੀਤ, ਅਮਲਾਂ ਨਾਲ ਜਣਾਈਆ। ਬਾਹਰ ਲੇਖ ਵੇਖ ਸੁਰਜੀਤ, ਸੋਏ ਸੁੱਤੇ ਸਰਬ ਉਠਾਈਆ। ਜਿਹੜੀ ਕਿਸੇ ਨੇ ਕੀਤੀ ਨਹੀਂ ਰੀਤ, ਉਹ ਆਪਣੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੀਰ ਪੈਗ਼ੰਬਰ ਕਹਿਣ ਇਸ ਨੂੰ ਭੁੱਲੀ ਨਹੀਂ ਵਾਦੀ, ਪਿਛਲੀ ਖੇਲ ਖਿਲਾਈਆ। ਤਿਲਕ ਲਗਾ ਕੇ ਗੁਰਮੁਖਾਂ ਦੀ ਕੋਲੋਂ ਦਾਦੀ, ਏਕਾ ਆਪਣੀ ਦਏ ਵਡਿਆਈਆ। ਪੰਜਾਂ ਪਿਆਰਿਆਂ ਮਸਤਕ ਲਾਏ ਤਿਲਕ ਲਿਲਾਟੀ, ਜੋਤੀ ਜੋਤ ਕਰੀ ਰੁਸ਼ਨਾਈਆ। ਜਿਸ ਦਾ ਗੋਬਿੰਦ ਬਣਿਆ ਸਾਥੀ, ਨਾਤਾ ਤਨ ਜਗਤ ਹੰਢਾਈਆ। ਅਗੇ ਹੋਰ ਵਖਰੀ ਸਾਖੀ, ਸ਼ਬਦੀ ਧਾਰ ਜਣਾਈਆ। ਜਿਨ੍ਹਾਂ ਦੀ ਵੇਦ ਵਿਆਸ ਸਮੇਂ ਦੀ ਆਸੀ, ਤ੍ਰਿਸ਼ਨਾ ਪੰਜਾਂ ਵਿਚੋਂ ਵਧਾਈਆ। ਅੰਤਮ ਹੋਏ ਤੇਰੀ ਦਾਸੀ, ਚਰਨ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਹੋਰ, ਅਗਲਾ ਲੇਖ ਜਣਾਈਆ। ਏਥੇ ਤਰਦੇ ਵੇਖੇ ਠਗ ਚੋਰ, ਜਿਨ੍ਹਾਂ ਉਪਰ ਮਿਹਰ ਨਜ਼ਰ ਉਠਾਈਆ। ਕਿਉਂ ਕਲਜੁਗ ਅੰਤਮ ਪ੍ਰਭ ਨੂੰ ਪਈ ਭਗਤਾਂ ਦੀ ਲੋੜ, ਲੋੜ ਕਾਰਨ ਹੋਇਆ ਸਹਾਈਆ। ਸਾਰੇ ਉਠ ਕੇ ਦੋਵੇਂ ਹੱਥ ਦਿਉ ਜੋੜ, ਨਮੋਂ ਨਮੋਂ ਸੀਸ ਨਿਵਾਈਆ। ਜਿਸ ਪ੍ਰਭ ਦੀ ਸਭ ਨੂੰ ਪਈ ਲੋੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਰਨਾ ਦਰਸ ਪ੍ਰਤੱਖ, ਸਨਮੁਖ ਹੋ ਕੇ ਸੀਸ ਨਿਵਾਈਆ। ਅਗੇ ਰਹਿਣਾ ਮੂਲ ਨਹੀਂ ਵਖ, ਵਿਚ ਭਗਤਾਂ ਡੇਰਾ ਲਾਈਆ। ਇਕ ਵੇਰਾਂ ਪ੍ਰਭ ਸਾਚੇ ਖੋਲ੍ਹ ਦੇ ਅੱਖ, ਚਾਰੋਂ ਕੁੰਟ ਦਰਸ ਦਿਖਾਈਆ । ਸਭ ਦੇ ਅੰਦਰ ਜਾਵੀਂ ਵਸ, ਇਹੋ ਤੇਰੀ ਵਡਿਆਈਆ। ਸਾਨੂੰ ਖ਼ੁਸ਼ੀ ਹੋਈ ਤੇਰਾ ਦਵਾਰਾ ਵੇਖ ਕੇ ਇੱਕੀ ਹੱਥ, ਇੱਕੀ ਇੱਕੀ ਦੇਣ ਗਵਾਹੀਆ। ਇਹਨਾਂ ਦਾ ਰੁਖ਼ ਬਦਲ ਦੇ ਝਟ, ਸੱਜਾ ਪਾਸਾ ਇਕ ਬਦਲਾਈਆ।
ਇਕੋ ਵਾਰ ਸਾਰੇ ਸੱਜਾ ਕ਼ਦਮ ਅਗੇ ਲੈਣ ਰਖ, ਹੌਲੀ ਹੌਲੀ ਚਲਣ ਵਾਹੋ ਦਾਹੀਆ। ਨਾਲ ਜੈਕਾਰੇ ਬੋਲੋ ਸਤਿ, ਸਤਿ ਸਤਿ ਸਲਾਹੀਆ। ਬ੍ਰਹਿਮੰਡ ਖੰਡ ਪਏ ਨਠ, ਭੱਜਣ ਵਾਹੋ ਦਾਹੀਆ। ਜਿਸ ਨੇ ਫੇਰ ਦਿਤੀ ਉਲਟੀ ਲਠ, ਗੇੜਾ ਚਾਰ ਕੁੰਟ ਦਵਾਈਆ। ਸਭ ਦੇ ਕੋਲੋਂ ਖੋਹ ਕੇ ਹਕ, ਖ਼ਾਲੀ ਸਭ ਨੂੰ ਰਿਹਾ ਕਰਾਈਆ। ਹੁਣ ਰਹਿਣਾ ਨਹੀਂ ਕੋਈ ਸ਼ਕ, ਸ਼ਿਕਵੇ ਰਿਹਾ ਮਿਟਾਈਆ । ਕਿਰਪਾ ਕਰੇ ਪੁਰਖ ਸਮਰਥ, ਜਨ ਭਗਤਾਂ ਦਏ ਵਡਿਆਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਚਾਰ ਵਰਨਾਂ ਦਏ ਜਣਾਈਆ। ਦੂਈ ਦਵੈਤੀ ਮੇਟ ਕੇ ਫੱਟ, ਪੱਟੀ ਇਕੋ ਨਾਮ ਬੰਧਾਈਆ। ਲੇਖੇ ਲਾ ਕੇ ਗੋਬਿੰਦ ਰੱਤ, ਰੰਗ ਆਪਣਾ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਘੁੰਮਦਾ ਵੇਖਿਆ ਬ੍ਰਹਿਮੰਡ, ਸੋਹਣਾ ਚਕਰ ਲਗਾਈਆ। ਭਗਤ ਸੁਹੇਲੇ ਗੌਂਦੇ ਵੇਖੇ ਛੰਦ, ਚਾਰੋਂ ਕੁੰਟ ਇਕੋ ਰੂਪ ਨਜ਼ਰੀ ਆਈਆ। ਜਿਨ੍ਹਾਂ ਦਾ ਮਾਲਕ ਇਕ ਬਖ਼ਸ਼ੰਦ, ਰਹਿਮਤ ਨਾਲ ਤਰਾਈਆ। ਇੱਕੀਆਂ ਇੱਕੀ ਇੱਕੀ ਵਾਰ ਦੇਵੇ ਵੰਡ, ਵੰਡਣ ਸੋਹਣੀ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇੱਕੀਆਂ ਦੇ ਅੰਦਰ ਬਾਹਰ ਹਾਰ, ਹਰਿ ਕਾ ਰੂਪ ਨਜ਼ਰੀ ਆਈਆ। ਇਹ ਭਗਤਾਂ ਦਾ ਪਿਆਰ, ਸੰਤਾਂ ਦਾ ਸ਼ਿੰਗਾਰ ਹਰਿ ਸ਼ਹਿਨਸ਼ਾਹੀਆ। ਇਹ ਲਹਿਣਾ ਕ਼ਰਜ਼ਾ ਰਿਹਾ ਉਤਾਰ, ਧੁਰ ਦਾ ਲਹਿਣਾ ਝੋਲੀ ਪਾਈਆ। ਇਕ ਵਾਰ ਮੁਹੰਮਦ ਨੇ ਕਰ ਕੇ ਨਿਮਸਕਾਰ, ਇਹ ਆਸਾ ਦਿਤੀ ਜਣਾਈਆ। ਜਿਸ ਵੇਲੇ ਆਵੇਂ ਸਾਂਝੇ ਯਾਰ, ਜਲਵਾ ਨੂਰ ਕਰ ਰੁਸ਼ਨਾਈਆ। ਕਿਹੜਾ ਕਰੇਂ ਆਪ ਵਿਹਾਰ, ਵਿਵਹਾਰੀ ਦੇ ਦ੍ਰਿੜਾਈਆ। ਪਰਵਰਦਿਗਾਰ ਕਿਹਾ ਨਾਲ ਪਿਆਰ, ਹੌਲੀ ਜਿਹੀ ਸਮਝਾਈਆ। ਮੁਰਸ਼ਦ ਹੋਕੇ ਮੁਰੀਦਾਂ ਦਿਆਂ ਦੀਦਾਰ, ਦਿਲਬਰ ਹੋ ਕੇ ਦਲਿਦਰ ਦਿਆਂ ਗੁਆਈਆ । ਕਲਮਿਆਂ ਕਲਾਮਾਂ ਤੋਂ ਕਢ ਕੇ ਬਾਹਰ, ਅਮਾਮ ਇਕੋ ਮੇਲ ਮਿਲਾਈਆ। ਗੋਬਿੰਦ ਹੋਵੇ ਨਾਲ ਨਾਲ ਪਿਆਰ ਤ੍ਰੈਗੁਣ ਅਤੀਤਾ ਵੇਸ ਜਣਾਈਆ। ਸੁਤ ਦੁਲਾਰੇ ਕਰ ਪਿਆਰ, ਪ੍ਰੇਮ ਪ੍ਰੀਤੀ ਗੰਢ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਹਾਰ ਕਹਿਣ ਅਸੀਂ ਅਗੇ ਪਿੱਛੇ, ਜਨ ਭਗਤਾਂ ਸੇਵ ਕਮਾਈਆ। ਜਗਤ ਕਹਾਣੀ ਵਾਲੇ ਗੌਣੇ ਨਹੀਂ ਕ਼ਿੱਸੇ, ਕ਼ਿਸਮਤ ਸਭ ਦੀ ਰਿਹਾ ਬਦਲਾਈਆ। ਜੋ ਪ੍ਰਭ ਦਵਾਰੇ ਵਿਕੇ, ਕ਼ੀਮਤ ਉਹਨਾਂ ਰਿਹਾ ਚੁਕਾਈਆ। ਸਭ ਤਾਰੇ ਵੱਡੇ ਨਿੱਕੇ, ਮਿਹਰ ਨਜ਼ਰ ਨਾਲ ਤਰਾਈਆ । ਬਿਸ਼ਨ ਸਿੰਘ ਤੇਰੀ ਸੀਟੀ ਵੀ ਇਹ ਦੱਸੇ, ਸਾਂਝਾ ਯਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤੀ ਜਾਏ ਦੱਸ, ਆਪਣੀ ਵਾਰ ਜਣਾਈਆ। ਵਿਸਲ ਸੁਣ ਕੇ ਹੋਵਣ ਖੜ੍ਹੇ, ਆਪਣਾ ਆਪ ਧਿਆਨ ਲਗਾਈਆ। ਪਿੱਛੇ ਜਨਮ ਭੋਗ ਲਏ ਬੜੇ, ਲੱਖ ਚੁਰਾਸੀ ਡੇਰਾ ਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਥੇਰੇ ਪੜ੍ਹੇ, ਕ਼ੁਰਾਨ ਅੰਜੀਲਾਂ ਮਸਲੇ ਕਰ ਸੁਣਾਈਆ। ਪਹਾੜਾਂ ਪੱਥਰਾਂ ਵਿਚ ਵੜੇ, ਅਗਨੀ ਤਨ ਤੱਤ ਤਪਾਈਆ । ਡੂੰਘੀਆਂ ਕੰਦਰਾਂ ਵਿਚ ਵੜੇ, ਜੰਗਲਾਂ ਖੋਜ ਖੁਜਾਈਆ। ਅੰਤਮ ਕਾਰਜ ਸਾਡੇ ਕਿਤੋਂ ਨਾ ਸਰੇ, ਸਾਲਸ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪੇ ਆ ਕੇ ਫੜੇ, ਧੁਰ ਦੀ ਜੋੜੀ ਲਏ ਉਠਾਈਆ। ਆਓ ਭਗਤੋ ਆਪਣੇ ਘਰੇ, ਕਿਉਂ ਆਪਣਾ ਘਰ ਗਏ ਭੁਲਾਈਆ। ਜਿਥੇ ਵਸੇ ਨਰ ਨਰਾਇਣ ਹਰੇ, ਹਰਿ ਜੂ ਆਪਣਾ ਡੇਰਾ ਲਾਈਆ। ਓਥੇ ਚਾਰ ਜੁਗ ਵੇਖੇ ਖੜ੍ਹੇ, ਚਾਰੇ ਮੁਨਾਰੇ ਦੇਣ ਗਵਾਹੀਆ। ਜਿਥੇ ਸੱਤ
ਰੰਗ ਨਿਸ਼ਾਨੇ ਖੜ੍ਹੇ, ਦੋ ਜਹਾਨਾਂ ਰਹੇ ਜਣਾਈਆ। ਇਹ ਚਾਉ ਭਗਤ ਦਵਾਰੇ ਭਗਤ ਸੁਹੇਲੇ ਸਦਾ ਜੀਉਂਦੇ ਮਰੇ, ਮਰਿਆਂ ਦੇ ਪਿੱਛੋਂ ਇਹਨਾਂ ਦਾ ਜੀਵਣ ਨਜ਼ਰੀ ਆਈਆ। ਇਹ ਚਾਰੇ ਕਹਿਣ ਇਹ ਖੋਟੇ ਨਹੀਂ ਹੁਣ ਹੋਏ ਖਰੇ, ਨਾਮ ਘਸਵੱਟੀ ਉਤੇ ਲਏ ਘਸਾਈਆ। ਇਹਨਾਂ ਨੂੰ ਰਹੇ ਨਾ ਕੋਈ ਡਰੇ, ਭੈ ਅਵਰ ਨਾ ਕੋਇ ਰਖਾਈਆ। ਜਿਨ੍ਹਾਂ ਨੇ ਧੁਰ ਦੇ ਢੋਲੇ ਪੜ੍ਹੇ, ਇਕੋ ਗਾਇਆ ਬੇਪਰਵਾਹੀਆ। ਇਹਨਾਂ ਦੇ ਕਾਰਜ ਵੇਖੋ ਸਰੇ, ਵੀਹ ਸੌ ਇੱਕੀ ਦਏ ਗਵਾਹੀਆ । ਉਹ ਮਿਲ ਗਏ ਇਕੋ ਧੜੇ, ਧਵਲ ਦੇਣ ਪਰੇ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।
ਸੋਹੰ ਸ਼ਬਦ ਸਚ ਜੈਕਾਰਾ, ਜੈ ਜੈ ਜੈਕਾਰ ਦਿਤਾ ਕਰਾਈਆ। ਦੋ ਜਹਾਨ ਤੱਕਣ ਇਹ ਨਜ਼ਾਰਾ, ਨਿਗਾਹ ਨੈਣ ਉਠਾਈਆ। ਕਰੇ ਖੇਲ ਆਪ ਕਰਤਾਰਾ, ਹਰਿ ਕਰਤਾ ਵਡ ਵਡਿਆਈਆ। ਗੋਬਿੰਦ ਦਾ ਕ਼ਰਜ਼ਾ ਉਧਾਰਾ, ਹਰਿ ਸਰਬ ਰਿਹਾ ਚੁਕਾਈਆ। ਭਗਤਨ ਦਾ ਮੀਤ ਮੁਰਾਰਾ, ਸੱਜਣ ਇਕ ਸਮਝਾਈਆ। ਭਾਗ ਲਗਾਏ ਭਗਤ ਦਵਾਰਾ, ਭਾਗ ਅਗਲਾ ਹਿੱਸਾ ਝੋਲੀ ਪਾਈਆ। ਕੂੜਾ ਨਾਤਾ ਜਗਤ ਸੰਸਾਰਾ, ਗੁਰਸਿਖਾਂ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰਮੁਖੋ ਹੁਣ ਚਲਣਾ ਚੁਪ ਚਾਪ, ਦਸ ਚਕਰ ਪੂਰ ਕਰਾਈਆ। ਏਕੇ ਨਾਲ ਇਕ ਦਾ ਹੋਇਆ ਮਿਲਾਪ, ਦੋਹਾਂ ਦਾ ਅੰਕ ਇਕੋ ਇਕ ਨਜ਼ਰੀ ਆਈਆ। ਧੁਰ ਦਾ ਮਾਲਕ ਮਿਲ ਗਿਆ ਬਾਪ, ਪਿਤਾ ਪੁਰਖ ਵਡੀ ਵਡਿਆਈਆ। ਜਿਸ ਨੇ ਆਤਮ ਪਰਮਾਤਮ ਦਿਤਾ ਜਾਪ, ਜੀਵਣ ਜੁਗਤ ਬਦਲਾਈਆ। ਪਿਛਲੇ ਮੇਟ ਕੇ ਰੋਗ ਸੰਤਾਪ, ਸਤਿ ਸਤਿ ਦਿਤਾ ਸਮਝਾਈਆ। ਸੇਵਾ ਕਰੇ ਬਣ ਕੇ ਦਾਸੀ ਦਾਸ, ਆਪਣਾ ਵੇਸ ਵਟਾਈਆ। ਹੁਕਮੇਂ ਅੰਦਰ ਰਖ ਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਰਿਹਾ ਭੁਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਅਰਦਾਸ, ਗਲ ਵਿਚ ਪੱਲੂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਕਮਾਈਆ। ਏਕਾ ਕਹੇ ਮੇਰਾ ਏਕਾ ਹੋਇਆ, ਇਕੋ ਰੰਗ ਵਖਾਈਆ। ਪੁਰਖ ਅਬਿਨਾਸ਼ੀ ਉਠਿਆ ਸੋਇਆ, ਨੈਣ ਅੱਖ ਉਠਾਈਆ। ਜਨ ਭਗਤਾਂ ਲੈ ਕੇ ਆਇਆ ਢੋਆ, ਅੰਮ੍ਰਿਤ ਮੇਘ ਬਰਸਾਈਆ। ਗੁਰਮੁਖ ਕਰ ਕੇ ਜਾਏ ਨਵਾਂ ਨਰੋਇਆ, ਜਨਮ ਕਰਮ ਦਾ ਰੋਗ ਰਹਿਣ ਨਾ ਪਾਈਆ। ਸਤਿ ਪਰਕਾਸ਼ ਕਰੇ ਲੋਇਆ, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਏਕਾ ਕਹੇ ਮੈਂ ਏਕੇ ਨਾਲ ਜੁੜ ਕੇ, ਜੋੜੀ ਸਚ ਬਣਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨਿਰਗੁਣ ਆਇਆ ਮੁੜ ਕੇ, ਆਪਣਾ ਵੇਸ ਵਟਾਈਆ। ਕਰੇ ਖੇਲ ਆਪਣੀ ਧਾਰ ਧੁਰ ਦੇ, ਗਹਿਰ ਗੰਭੀਰ ਆਪਣਾ ਭੇਵ ਖੁਲ੍ਹਾਈਆ। ਪੰਧ ਮੁਕਾਏ ਅਨੰਦਪੁਰ ਦੇ, ਲੋਆਂ ਪੁਰੀਆਂ ਕ਼ਰਜ਼ਾ ਲਾਹੀਆ। ਲੇਖੇ ਮੁਕਾਵੇ ਲਹਿਣੇ ਧੁਰ ਦੇ, ਹਰਿ ਸੰਗਤ ਝੋਲੀ ਪਾਈਆ। ਭਗਤ ਦਵਾਰੇ ਮਿਲੇ ਫੇਰ ਨਾ ਵਿਛੜਦੇ, ਵਿਛੜਿਆਂ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਏਕਾ ਕਹੇ ਮੈਂ ਵੇਖਿਆ ਏਕੰਕਾਰ, ਇਕੱਲਾ ਨਜ਼ਰੀ ਆਈਆ। ਲਹਿਣਾ ਮੁਕਾਏ ਤੇਈ ਅਵਤਾਰ, ਪਿਛਲਾ ਮੂਲ ਲੇਖੇ ਲਾਈਆ।
ਈਸਾ ਮੂਸਾ ਮੁਹੰਮਦ ਸਤਿ ਸੱਚੇ ਦਰਬਾਰ, ਦਰਗਾਹ ਸਾਚੀ ਦਏ ਸਮਝਾਈਆ। ਸਜਦਾ ਕਰੋ ਏਕੋ ਵਾਰ, ਨਿਉਂ ਨਿਉਂ ਲਾਗੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੀ ਤੇਰੀ ਰੀਤੇ, ਰੁਤੜੀ ਆਪਣੇ ਰੰਗ ਰੰਗਾਈਆ। ਭਗਤ ਸੁਹੇਲੇ ਫਿਰਦੇ ਚੁਪ ਚੁਪੀਤੇ, ਬ੍ਰਹਿਮੰਡ ਖੰਡ ਫੇਰਾ ਪਾਈਆ। ਜਿਨ੍ਹਾਂ ਮਿਲਿਆ ਧੁਰ ਦਾ ਮੀਤੇ, ਮਸਤਕ ਨਿਉਂ ਨਿਉਂ ਸੀਸ ਝੁਕਾਈਆ। ਮੇਲ ਮਿਲਾਏ ਊਚ ਨੀਚੇ, ਏਕੋ ਰੰਗ ਚੜ੍ਹਾਈਆ। ਇੰਦਰ ਸਿੰਘ ਕਹੇ ਪ੍ਰਭ ਆ ਦਹਿਲੀਜ਼ੇ, ਕਾਇਆ ਖਿੜਕੀ ਦੇ ਖੁਲ੍ਹਾਈਆ । ਆਤਮ ਪਰਮਾਤਮ ਕਰੇ ਰੀਝੇ, ਸੋਹਣਾ ਤਨ ਸ਼ਿੰਗਾਰ ਵਖਾਈਆ। ਲੇਖ ਚੁਕਾਏ ਪਿਛਲੇ ਦਿਨ ਬੀਤੇ, ਅਗੇ ਏਕਾ ਦਏ ਵਡਿਆਈਆ। ਖ਼ਾਲੀ ਰਹਿਣ ਨਾ ਦੇਵੇ ਖ਼ੀਸੇ, ਸਚ ਭੰਡਾਰਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਏਕਾ ਕਹੇ ਮੈਂ ਏਕਾ ਵਾਰ ਕਰਾਂ ਸਲਾਮ, ਸਹੀ ਸਲਾਮਤ ਨਜ਼ਰੀ ਆਈਆ। ਪੈਗ਼ੰਬਰਾਂ ਦਾ ਅਮਾਮ, ਦਰਗਾਹ ਸਾਚੀ ਸੋਭਾ ਪਾਈਆ। ਅੰਤਮ ਖੇਲ ਕਰਨ ਆਇਆ ਜਹਾਨ, ਨੌਬਤ ਆਪਣਾ ਨਾਮ ਵਜਾਈਆ। ਕੂੜੀ ਕਿਰਿਆ ਮੇਟ ਸ਼ੈਤਾਨ, ਸ਼ਰਅ ਦਿਤੀ ਬਦਲਾਈਆ। ਭਗਤ ਸੁਹੇਲੇ ਇਕੱਠੇ ਕੀਤੇ ਆਣ, ਧੁਰ ਦਾ ਜੋੜ ਜੁੜਾਈਆ । ਵੰਡਾਂ ਵੰਡ ਸ੍ਰੀ ਭਗਵਾਨ, ਗੰਢ ਗੋਬਿੰਦ ਨਾਲ ਰਖਾਈਆ। ਇੱਕੀ ਇੱਕੀ ਦਾ ਪਿਛਲਾ ਦਾਨ, ਵੀਹ ਸੌ ਇੱਕੀ ਝੋਲੀ ਨਾਲ ਭਰਾਈਆ। ਮਾਲਕ ਬਣ ਕੇ ਰਾਜ ਰਾਜਾਨ, ਤਖ਼ਤ ਨਿਵਾਸੀ ਹੁਕਮ ਸੁਣਾਈਆ। ਤੁਹਾਡੀ ਇੱਕੀ ਦਾ ਦਿਲਦਾਰ ਕਾਹਨ, ਘਨਈਆ ਵੇਖ ਵਖਾਈਆ। ਜਿਸ ਦਾ ਝੁਲਦਾ ਰਹੇ ਨਿਸ਼ਾਨ, ਚਾਰ ਕੁੰਟ ਨਾ ਕੋਇ ਨਿਵਾਈਆ। ਜਿਸ ਦਾ ਬਣਿਆ ਰਹੇ ਵਿਧਾਨ, ਚਾਰ ਜੁਗ ਨਾ ਕੋਇ ਬਦਲਾਈਆ। ਜਿਸ ਦਾ ਚਲਦਾ ਰਹੇ ਪੈਗ਼ਾਮ, ਆਤਮ ਕਰੇ ਪੜ੍ਹਾਈਆ। ਜਿਸ ਦਾ ਹੁੰਦਾ ਰਹੇ ਮਾਣ, ਲੱਖ ਚੁਰਾਸੀ ਸੀਸ ਨਿਵਾਈਆ। ਜਿਸ ਦਾ ਦੇਂਦਾ ਰਹੇ ਦਾਨ, ਸੰਤ ਸੁਹੇਲੇ ਝੋਲੀ ਰਹੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਏਕਾ ਕਹੇ ਮੈਂ ਲੇਖਾ ਵੇਖਿਆ ਇਕ, ਭਗਤ ਸੁਹੇਲੇ ਵੇਖ ਵਖਾਈਆ। ਜਿਹੜੇ ਏਥੇ ਚਲ ਕੇ ਆਏ ਗੁਰਮੁਖ ਗੁਰਸਿਖ, ਬਣ ਕੇ ਪਾਂਧੀ ਰਾਹੀਆ। ਇਹਨਾਂ ਨਾਮ ਦੀ ਪਾਈ ਭਿਛ, ਭਿੱਛਿਆ ਇਕ ਵਰਤਾਈਆ। ਕਰਵਟ ਬਦਲ ਨਾ ਦੇਵੇ ਪਿਠ, ਸਨਮੁਖ ਦਿਸੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਰਿਹਾ ਮਿਲਾਈਆ। ਏਕਾ ਕਹੇ ਮੈਂ ਵੇਖਾਂ ਆਕਾ, ਮਾਲਕ ਨਜ਼ਰੀ ਆਈਆ । ਜਿਸ ਦੇ ਕੋਲ ਅਗੰਮੀ ਖ਼ਾਕਾ, ਬ੍ਰਹਿਮੰਡ ਖੰਡ ਰਿਹਾ ਟਿਕਾਈਆ। ਜਿਸ ਦਾ ਗ੍ਰੰਥਾਂ ਤੋਂ ਬਾਹਰ ਸਾਕਾ, ਜਗਤ ਵਿਦਿਆ ਨਾ ਕੋਇ ਸਮਝਾਈਆ। ਜਿਸ ਦਾ ਨਾ ਕੋਈ ਮਾਈ ਨਾ ਬਾਪਾ, ਸਿਰ ਆਪਣਾ ਹੱਥ ਦੇਵੇ ਟਿਕਾਈਆ। ਨਾ ਕੋਈ ਤਾਇਆ ਨਾ ਕੋਈ ਚਾਚਾ, ਸੱਜਣ ਸੈਣ ਨਾ ਕੋਇ ਬਣਾਈਆ। ਨਾਰੀ ਕੰਤ ਨਾ ਜੋੜੇ ਨਾਤਾ, ਧੀ ਪੁਤਰ ਨਾ ਕੋਇ ਵਖਾਈਆ। ਪੂਜਾ ਪਾਠ ਨਾ ਕੋਈ ਗਾਥਾ, ਜੋਗ ਅਭਿਆਸ ਨਾ ਕੋਇ ਕਰਾਈਆ। ਸਰੋਵਰ ਤੀਰਥ ਨਾ ਕੋਇ ਤਾਟਾ, ਮੱਜਨ ਕਰਨ ਕੋਇ ਨਾ ਪਾਈਆ। ਵਣਜਾਰਾ ਰੂਪ ਖੋਲ੍ਹ ਕੇ ਹਾਟਾ, ਸੌਦਾ ਹੱਟ ਨਾ ਕੋਇ ਵਖਾਈਆ । ਰਾਹੀ ਪਾਂਧੀ ਪੰਧ ਨਾ ਮਾਰੇ ਵਾਟਾ, ਭੱਜੇ ਨਾ ਵਾਹੋ ਦਾਹੀਆ। ਖੇਲੇ ਖੇਲ ਜਗਤ ਤਮਾਸ਼ਾ, ਆਪਣੀ ਧੁਰ ਦੀ ਕਾਰ ਕਮਾਈਆ । ਕਲਜੁਗ ਅੰਤਮ ਕਿਰਪਾ ਕਰੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਗੁਰਮੁਖ ਵੇਖੇ ਚਲਦੇ, ਅੰਦਰੇ ਅੰਦਰ ਇਕੋ ਨਾਮ ਧਿਆਈਆ। ਸਚ ਦਵਾਰਾ ਵੇਖੇ ਮਲਦੇ, ਸਚਖੰਡ ਸਾਚੇ ਡੇਰਾ ਲਾਈਆ। ਜਿਥੇ ਨਾਤੇ ਤੁਟਣ ਅੰਨ ਜਲ ਦੇ, ਤ੍ਰਿਸ਼ਨਾ ਰਹਿਣ ਕੋਇ ਨਾ ਪਾਈਆ। ਦੀਪ ਅਗੰਮੀ ਇਕੋ ਬਲਦੇ, ਨੂਰ ਨੂਰ ਨੂਰ ਰੁਸ਼ਨਾਈਆ। ਇਹ ਮਾਲਕ ਓਸ ਘਰ ਦੇ, ਜਿਥੇ ਵਸੇ ਬੇਪਰਵਾਹੀਆ। ਕਿਸੇ ਕੋਲੋਂ ਮੂਲ ਨਹੀਂ ਡਰਦੇ, ਨਿਰਭੈ ਹੋ ਕੇ ਚਲਣ ਵਾਹੋ ਦਾਹੀਆ। ਪਿਛਲਾ ਕਲਮਾ ਕੋਈ ਨਹੀਂ ਪੜ੍ਹਦੇ, ਮੰਤਰਾਂ ਵਾਲੀ ਨਾ ਕੋਇ ਸ਼ਨਵਾਈਆ। ਇਕੋ ਤੂੰਹੀ ਤੂੰਹੀ ਕਰਦੇ, ਸੋਹੰ ਰਹੇ ਰਾਗ ਸੁਣਾਈਆ। ਮੰਜ਼ਲ ਆਪਣੀ ਆਪੇ ਚੜ੍ਹਦੇ, ਸਤਿਗੁਰ ਪੂਰੇ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਮੁਕਾਈਆ। ਏਕਾ ਏਕਾ ਕਹੇ ਵੇਖੋ ਸੰਤ ਸੁਹੇਲੜਿਉ, ਸਚ ਦਿਆਂ ਜਣਾਈਆ। ਵਕ਼ਤ ਸੁਹੰਜਣਾ ਵੇਖੋ ਵੇਲ੍ਹੜਿਉ, ਮਿਲਣੀ ਜਗਦੀਸ਼ ਕਰਾਈਆ। ਸਦ ਵਸੋ ਰੰਗ ਨਵੇਲੜਿਉ, ਦਰਗਾਹ ਸਾਚੀ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੋਬਿੰਦ ਕਹੇ ਸੁਣੋ ਸਿੱਖ ਮੀਤੋ, ਮਿਤਰੋ ਦਿਆਂ ਜਣਾਈਆ। ਇਹ ਠਾਕਰ ਸਵਾਮੀ ਠਾਂਡਾ ਸੀਤੋ, ਸਤਿਗੁਰ ਇਕੋ ਇਕ ਅਖਵਾਈਆ । ਇਸੇ ਦਾ ਨਾਮ ਸਦਾ ਚੀਤੋ, ਹਿਰਦੇ ਵਿਚ ਵਸਾਈਆ। ਕਾਇਆ ਚੋਲੀ ਚਾੜ੍ਹੋ ਰੰਗ ਮਜੀਠੋ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਏਕਾ ਕਹੇ ਵੇਖੋ ਇਕ ਇਕੱਲਾ, ਹਰਿ ਆਇਆ ਧੁਰ ਦਾ ਮਾਹੀਆ। ਭਗਤ ਦਵਾਰ ਸੁਹਾਏ ਮਹੱਲਾ, ਸਚ ਦਵਾਰ ਦਏ ਵਡਿਆਈਆ। ਸਚ ਨਿਸ਼ਾਨ ਝੁਲਾਏ ਉਪਰ ਮਹੱਲਾ, ਮਹਿਫ਼ਲ ਇਕ ਲਗਾਈਆ। ਜਨਮ ਕਰਮ ਦਾ ਮੇਟ ਦੇ ਸੱਲਾ, ਸੋਹਣਾ ਰੰਗ ਰੰਗਾਈਆ। ਗੁਰਮੁਖਾਂ ਦਾ ਇਕ ਦੂਜੇ ਨਾਲ ਫੜਾ ਕੇ ਪੱਲਾ, ਪ੍ਰਭ ਸੋਹਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਏਕਾ ਕਹੇ ਮੈਂ ਵੇਖੀ ਫਿਰਦੀ ਇੱਕੀ, ਇੱਕੀ ਚਕਰ ਲਾਈਆ। ਅਗੋਂ ਸੋਹਣੀ ਦੱਸੀ ਚਿੱਠੀ, ਗੋਬਿੰਦ ਕਢ ਵਖਾਈਆ। ਨਾਲੇ ਅੱਖਰ ਨਾਲੇ ਨਿਸ਼ਅੱਖਰ ਇਹ ਵਖਰੀ ਧਾਰ ਵਾਲੀ ਮਿਤੀ, ਮਿਤਰਾਂ ਦਏ ਜਣਾਈਆ। ਜਿਸ ਵਿਚ ਪਰਗਟ ਕੀਤੀ ਸਾਚੀ ਸਿੱਖੀ, ਭਿੱਖੀ ਆਪਣੀ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਸੁਹੇਲੇ ਲਾਏ ਚਕਰ ਇੱਕੀ, ਏਕੰਕਾਰ ਲਿਆ ਮਨਾਈਆ। ਜਿਸ ਨੇ ਆਪਣੀ ਬਣਾਈ ਸਾਚੀ ਸਿੱਖੀ, ਮਸਤਕ ਟਿੱਕੇ ਸਭ ਨੂੰ ਲਾਈਆ। ਆਤਮ ਪਰਮਾਤਮ ਜਾਏ ਖਿੱਚੀ, ਅੰਤਰ ਅੰਤਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵੀਹ ਸੌ ਇੱਕੀ ਕਹੇ ਵੇਖੋ ਸੋਹਣਾ ਸੰਮਤ, ਸੰਮਤੀ ਨਾਲ ਮਿਲਾਈਆ। ਪੁਰਖ ਅਕਾਲ ਕੀਤੀ ਰਹਿਮਤ, ਪਰਵਰਦਿਗਾਰ ਦਇਆ ਕਮਾਈਆ। ਜਨ ਭਗਤੋ ਤੁਹਾਡੇ ਨਾਲ ਹੋਇਆ ਸਹਿਮਤ, ਸਹਿਮ ਕੂੜਾ ਦਏ ਗਵਾਈਆ। ਸ਼ਬਦ ਇਸ਼ਾਰਾ ਮਾਰ ਕੇ ਸੈਨਤ, ਸੋਏ ਕਲਜੁਗ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਉਂ ਥਾਈਂਆ। ਵੀਹ ਸੌ ਇੱਕੀ ਕਹੇ ਹੋਰ ਨਹੀਂ ਕੋਈ ਸ਼ਹਿਨਸ਼ਾਹ, ਪਾਤਸ਼ਾਹ ਨਜ਼ਰੀ ਆਈਆ। ਜੋ ਸਚ ਸਿੰਘਾਸਣ ਬੈਠਾ ਲਾ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਸੱਤ ਰੰਗ ਨਿਸ਼ਾਨੇ ਰਿਹਾ ਝੁਲਾ, ਸੋਹਣੀ ਬਣਤ ਬਣਾਈਆ। ਚਾਰੋਂ ਕੁੰਟ ਰਿਹਾ
ਸਮਝਾ, ਸ਼ਬਦ ਸੰਦੇਸ਼ ਦ੍ਰਿੜਾਈਆ। ਭਗਤਾਂ ਦਏ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਇਕੋ ਪ੍ਰਭ ਦਰ ਲਿਆ ਮਨਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਨਾ ਕੋਈ ਸੂਰ ਖਾਏ ਨਾ ਕੋਈ ਗਾਂ, ਦੋਹਾਂ ਦਾ ਮਾਲਕ ਇਕੋ ਨਜ਼ਰੀ ਆਈਆ। ਮੰਦਰ ਮੱਠ ਕੋਈ ਮਾਣ ਰਿਹਾ ਨਾ, ਚਾਰੋਂ ਕੁੰਟ ਦਏ ਦੁਹਾਈਆ। ਪੀਰ ਪੈਗ਼ੰਬਰ ਇਕੱਠੇ ਹੋ ਕੇ ਗਏ ਆ, ਆਪਣਾ ਪੰਧ ਮੁਕਾਈਆ। ਉਚੀ ਕੂਕ ਰਹੇ ਸੁਣਾ, ਤੇਰੀ ਬੇਪਰਵਾਹੀਆ। ਪੁਰਖ ਅਬਿਨਾਸ਼ੀ ਰਿਹਾ ਜਣਾ, ਸ਼ਬਦੀ ਸਹਿਜ ਸੁਭਾਈਆ। ਰਲ ਮਿਲ ਇਕੱਠੇ ਹੋ ਕੇ ਕਰੋ ਇਕ ਦੁਆ, ਖ਼ਾਲੀ ਝੋਲੀ ਲਉ ਭਰਾਈਆ। ਪੂਰਬ ਲੇਖਾ ਲਵੋ ਮੁਕਾ, ਮੁਕੰਮਲ ਹੁਕਮ ਦਏ ਸੁਣਾਈਆ। ਇਕੋ ਹੁਕਮ ਚਲੇ ਖ਼ੁਦਾ, ਖ਼ੁਦੀ ਰਹਿਣ ਕੋਇ ਨਾ ਪਾਈਆ। ਭਗਤਾਂ ਨਾਲ ਮਿਲ ਕੇ ਚੱਖੋ ਮਜ਼ਾ, ਮਜਲਸ ਇਕੋ ਨਜ਼ਰੀ ਆਈਆ। ਕਲਜੁਗ ਕੂੜ ਕੁੜਿਆਰ ਦੀ ਦੱਸੋ ਵਜਹ, ਕਿਉਂ ਚਾਰੋਂ ਕੁੰਟ ਬੈਠਾ ਡੇਰਾ ਲਾਈਆ। ਕਿਉਂ ਤੁਸੀਂ ਦੇ ਨਹੀਂ ਸਕਦੇ ਇਸ ਨੂੰ ਸਜ਼ਾ, ਆਪਣਾ ਬਲ ਪਰਗਟਾਈਆ। ਕਲਜੁਗ ਅੰਧੇਰਾ ਵੇਖਿਆ ਜਗਹ ਜਗਹ, ਮੰਦਰ ਮਸਜਿਦ ਰਹੇ ਕੁਰਲਾਈਆ । ਕੂੜੀ ਸ਼ਰਅ ਅੰਦਰ ਬੱਧਾ, ਜਗਤ ਜਹਾਨ ਨਜ਼ਰੀ ਆਈਆ। ਮਾਇਆ ਮਮਤਾ ਅੰਦਰ ਵੱਡਾ, ਹੰਕਾਰੀ ਗੜ੍ਹ ਵਖਾਈਆ। ਹਰਿ ਸਰਨਾਈ ਕੋਈ ਨਾ ਲੱਗਾ, ਕਿਉਂ ਬੈਠਾ ਮਾਤ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰ, ਝੁਕ ਝੁਕ ਸੀਸ ਨਿਵਾਈਆ । ਕਿਰਪਾ ਕਰ ਪਰਵਰਦਿਗਾਰ, ਸ੍ਰੀ ਭਗਵਾਨ ਤੇਰੀ ਸਰਨਾਈਆ। ਵੀਹ ਸੌ ਇੱਕੀ ਤੋਂ ਬਾਅਦ ਸਾਡਾ ਲੇਖਾ ਨਾ ਰਹੇ ਵਿਚ ਸੰਸਾਰ, ਪੱਲੂ ਸਾਰੇ ਰਹੇ ਛੁਡਾਈਆ। ਤੇਰੇ ਹੁਕਮੇਂ ਅੰਦਰ ਸੇਵਾ ਕਰੀਏ ਬਣ ਕੇ ਬਰਖ਼ੁਰਦਾਰ, ਬਾਲੇ ਨੱਢੇ ਰੂਪ ਵਟਾਈਆ। ਗੋਬਿੰਦ ਕਿਹਾ ਮੇਰਾ ਦੇ ਉਧਾਰ, ਵਸਤ ਪਿਛਲੀ ਝੋਲੀ ਪਾਈਆ। ਸਾਚੀ ਸਿੱਖੀ ਕਰ ਤਿਆਰ, ਤ੍ਰੈਭਵਣ ਧਨੀ ਤੇਰੀ ਸਰਨਾਈਆ। ਚਾਰ ਵਰਨਾਂ ਦਾ ਤੁਟੇ ਨਾ ਕੋਇ ਪਿਆਰ, ਬਰਨ ਕਰੇ ਨਾ ਕੋਇ ਲੜਾਈਆ। ਨਜ਼ਰੀ ਆਏ ਆਪ ਨਿਰੰਕਾਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਬਿੰਦ ਵੇਖ ਸਚ ਬਣਾਈ ਬਣਤ, ਤੈਨੂੰ ਦਿਆਂ ਜਣਾਈਆ। ਇਹ ਗੁਰਮੁਖ ਸਾਚੇ ਸੰਤ, ਹਰਿ ਸਤਿਗੁਰ ਲਏ ਪਰਗਟਾਈਆ। ਦੇਵੇ ਵਡਿਆਈ ਵਿਚ ਜਗਤ, ਸਿਰ ਆਪਣਾ ਹੱਥ ਟਿਕਾਈਆ। ਨਾਲ ਰਖਾਏ ਸਾਚੇ ਭਗਤ, ਹਰਿ ਭਗਤ ਦਵਾਰੇ ਮੇਲ ਮਿਲਾਈਆ। ਆਸਾ ਮਨਸਾ ਪੂਰੀ ਕਰ ਕੇ ਹਰਸ, ਹਵਸ ਦਿਤੀ ਗਵਾਈਆ। ਗ਼ਰੀਬ ਨਿਮਾਣਿਆਂ ਉਤੇ ਕਰ ਕੇ ਤਰਸ, ਕੋਝੇ ਕਮਲੇ ਲਏ ਉਠਾਈਆ। ਜਿਨ੍ਹਾਂ ਦੇ ਕਾਰਨ ਨਿਰਗੁਣ ਹੋ ਕੇ ਆਇਆ ਪਰਤ, ਸਰਗੁਣ ਨਾਤਾ ਮਾਤ ਤੁੜਾਈਆ। ਹੁਣ ਪੈਣ ਨਹੀਂ ਦੇਣਾ ਫ਼ਰਕ, ਪਿਛਲਾ ਘਾਟਾ ਪੂਰ ਵਖਾਈਆ। ਕਿਸੇ ਨੂੰ ਰਖਣਾ ਪਏ ਨਾ ਵਰਤ, ਦੇਵਤਿਆਂ ਸੀਸ ਨਾ ਕੋਇ ਨਿਵਾਈਆ। ਗੁਰੂਆਂ ਦਾ ਰਹੇ ਨਾ ਕੋਈ ਧੜਤ, ਪੈਗ਼ੰਬਰਾਂ ਨੂੰ ਨਿਆਜ਼, ਨਾ ਕੋਇ ਖਵਾਈਆ। ਜੇ ਮੰਗਣ ਤੇ ਇਕੋ ਹਰਿ ਕਾ ਦਰਸ, ਇਕੋ ਓਟ ਤਕਾਈਆ। ਬਿਰਹੋਂ ਵਿਛੋੜੇ ਅੰਦਰ ਰਹੇ ਤੜਪ, ਜਲ ਮੀਨ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਹੇ ਸੁਣਿਆ ਸੰਦੇਸ਼, ਪ੍ਰਭੂ ਤੇਰੀ ਸਰਨਾਈਆ। ਭਗਤੋ ਏਦੂੰ ਵੱਡਾ ਨਹੀਂ ਕੋਈ ਨਰੇਸ਼, ਸ਼ਹਿਨਸ਼ਾਹ ਰੂਪ ਨਾ ਕੋਇ ਧਰਾਈਆ। ਜਿਸ ਦਾ ਹੁਕਮ ਸਦਾ ਹਮੇਸ਼, ਜੁਗ ਚੌਕੜੀ ਸੇਵ ਕਮਾਈਆ। ਗੁਰ
ਅਵਤਾਰ ਪੀਰ ਪੈਗ਼ੰਬਰ ਓਸੇ ਨੂੰ ਕਰਨ ਆਦੇਸ, ਤੁਸੀਂ ਸਾਰੇ ਦਿਉ ਸੀਸ ਝੁਕਾਈਆ। ਜੋ ਨਿਰਗੁਣ ਹੋ ਕੇ ਬਦਲ ਕੇ ਆਇਆ ਭੇਖ, ਜੋਤੀ ਜਾਤਾ ਵੇਸ ਵਟਾਈਆ। ਭਾਗ ਲਗਾ ਕੇ ਸੰਬਲ ਦੇਸ, ਸਾਢੇ ਤਿੰਨ ਹੱਥ ਡੇਰਾ ਲਾਈਆ। ਜੋਤੀ ਜਾਤਾ ਹੋ ਪਰਵੇਸ, ਸ਼ਬਦੀ ਡੰਕ ਸੁਣਾਈਆ। ਇੱਕੀਆਂ ਇੱਕੀਆਂ ਦੀ ਰਚ ਕੇ ਖੇਡ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ। ਜਨ ਭਗਤੋ ਏਦੂੰ ਵੱਡਾ ਨਹੀਂ ਕੋਈ ਤਖ਼ਤ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਇਸ ਤੋਂ ਪਰੇ ਨਹੀਂ ਕੋਈ ਅਰਸ਼, ਅਰਸ਼ਾਂ ਨੂੰ ਚਰਨਾਂ ਹੇਠ ਦਬਾਈਆ। ਇਸ ਤੋਂ ਵੱਡਾ ਨਹੀਂ ਕੋਈ ਜੋਧਾ ਮਰਦ, ਸੂਰਬੀਰ ਅਖਵਾਈਆ। ਇਸ ਤੋਂ ਬਿਨਾ ਵੰਡੇ ਨਾ ਕੋਈ ਦਰਦ, ਦੁਖੀਆਂ ਦਾ ਮਾਹੀ ਬੇਪਰਵਾਹੀਆ। ਗੁਰ ਅਵਤਾਰ ਸੁਣ ਕੇ ਅਰਜ਼, ਪੈਗ਼ੰਬਰਾਂ ਪਿੱਛੇ ਫੇਰਾ ਪਾਈਆ। ਸਭ ਦਾ ਲਾਹ ਕੇ ਜਾਏ ਕ਼ਰਜ਼, ਹਿਸਾਬ ਅਗਲਾ ਦਏ ਖੁਲ੍ਹਾਈਆ। ਤੁਹਾਨੂੰ ਦੇਣਾ ਪਵੇ ਨਾ ਕਿਸੇ ਦਾ ਧੜਤ, ਸਾਫ਼ ਬਰੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਜਨ ਭਗਤੋ ਇਸ ਤੋਂ ਵੱਡਾ ਨਹੀਂ ਕੋਈ ਨਰਾਇਣ, ਨਰ ਹਰਿ ਇਕੋ ਨਜ਼ਰੀ ਆਇੰਦਾ। ਜੋ ਸਭ ਦਾ ਸਾਕ ਸੈਣ, ਜਨ ਸੱਜਣ ਮੇਲ ਮਿਲਾਇੰਦਾ। ਜਿਸ ਦਾ ਜੁਗ ਜੁਗ ਲਹਿਣਾ ਦੇਣ, ਚੌਕੜੀ ਵੇਖ ਵਖਾਇੰਦਾ । ਸਾਚਾ ਢੋਲਾ ਆਇਆ ਕਹਿਣ, ਸੋਹੰ ਰਾਗ ਅਲਾਇੰਦਾ। ਕਲਜੁਗ ਕਿਰਿਆ ਨਾ ਵਹਿਣਾ ਵਹਿਣ, ਸ਼ੌਹ ਦਰਿਆਏ ਪਾਰ ਕਰਾਇੰਦਾ। ਨਾਤਾ ਤੋੜ ਕੇ ਭਾਈ ਭੈਣ, ਆਤਮ ਪਰਮਾਤਮ ਮੇਲ ਮਿਲਾਇੰਦਾ। ਦਰਸ ਦਿਖਾ ਕੇ ਆਪਣੇ ਨੈਣ, ਨਿਜ ਆਤਮ ਪਰਮਾਤਮ ਇਕੋ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਜਨ ਭਗਤੋ ਇਸ ਤੋਂ ਵੱਡਾ ਨਹੀਂ ਕੋਈ ਰਾਜ, ਦੋ ਜਹਾਨ ਸੀਸ ਨਿਵਾਈਆ। ਇਸ ਤੋਂ ਸੋਹਣਾ ਨਹੀਂ ਕੋਈ ਤਾਜ, ਜਗਤ ਸੀਸ ਨਾ ਕੋਇ ਬੰਧਾਈਆ। ਇਸ ਤੋਂ ਵੱਡਾ ਨਹੀਂ ਕੋਈ ਕਾਜ, ਬਿਨਾ ਭਗਤੀਉਂ ਭਗਤ ਪਾਰ ਕਰਾਈਆ। ਇਸ ਤੋਂ ਵੱਡਾ ਨਹੀਂ ਕੋਈ ਦਾਸ, ਮਾਲਕ ਬਣ ਕੇ ਨਫ਼ਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸਾਂ ਵੇਖਿਆ ਅਦਲੀ, ਅਦਾਲਤ ਇਕ ਲਗਾਈਆ । ਜਿਸ ਨੇ ਕੀਤੀ ਧੁਰ ਦੀ ਬਦਲੀ, ਲੇਖਾ ਸਭ ਦਾ ਰਿਹਾ ਮੁਕਾਈਆ। ਉਹ ਨਜ਼ਰ ਨਾ ਆਵੇ ਸ਼ਕਲੀ, ਸ਼ਹਿਨਸ਼ਾਹ ਆਪਣੀ ਖੇਲ ਵਰਤਾਈਆ। ਜਿਹੜੇ ਕਲਜੁਗ ਭੁਲ ਗਏ ਉਹ ਬੇਅਕਲਾਂ ਦੇ ਬੇਅਕਲੀ, ਵਿਦਿਆ ਕੰਮ ਨਾ ਆਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਗੁਰ ਅਵਤਾਰ ਕਹਿਣ ਤੇਰਾ ਵੇਖਿਆ ਇਨਸਾਫ਼, ਸਭ ਦੀ ਆਸ ਪੁਜਾਈਆ। ਇਨ੍ਹਾਂ ਇੱਕੀਆਂ ਦੇ ਕ਼ਸੂਰ ਕੀਤੇ ਮੁਆਫ਼, ਜੋ ਬੈਠੇ ਡੇਰਾ ਲਾਈਆ। ਬਾਕੀ ਸਭ ਦੇ ਧੋ ਦਏ ਪਾਪ, ਦੁਰਮਤ ਮੈਲ ਧਵਾਈਆ। ਰੂਹ ਬੁਤ ਦੋਵੇਂ ਕਰਕੇ ਪਾਕ, ਸਾਫ ਸੁਥਰੇ ਦਏ ਬਣਾਈਆ। ਅੰਦਰ ਵੜ ਕੇ ਖੋਲ੍ਹ ਦੇ ਤਾਕ, ਪਰਦਾ ਆਪ ਉਠਾਈਆ। ਕੂੜੀ ਕਿਰਿਆ ਕਰ ਦੇ ਚਾਕ, ਝੂਠੀ ਜੜ੍ਹ ਉਖੜਾਈਆ। ਪਰਮਾਤਮ ਦੇ ਦੇ ਸਾਥ, ਆਤਮ ਮੰਗ ਮੰਗਾਈਆ। ਤੂੰ ਹੈਂ ਅਨਾਥਾਂ ਦਾ ਅਨਾਥ, ਨਿਮਾਣਿਆਂ ਦਾ ਮਾਣ ਨਜ਼ਰੀ ਆਈਆ। ਪਤਣ ਦਸਦੇ ਆਪਣਾ ਘਾਟ, ਬੇੜਾ ਦੇ ਜਣਾਈਆ। ਲੱਖ ਚੁਰਾਸੀ ਮੁਕੇ ਵਾਟ, ਫੇਰਾ ਅਵਰ ਨਾ ਕੋਇ ਰਖਾਈਆ। ਤੇਰਾ ਦਰਸ ਕਰ ਕੇ ਸਾਖ਼ਿਆਤ, ਜਨਮ ਜਨਮ ਦਾ ਗੇੜਾ ਰਹਿਣ
ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਜਨ ਭਗਤੋ ਸਾਨੂੰ ਮਿਲ ਗਈ ਛੁੱਟੀ, ਛੁਟਕਾਰਾ ਜਗਤ ਕੋਲੋਂ ਕਰਾਈਆ। ਅਸੀਂ ਬਹਿਣਾ ਓਸ ਦੀ ਕੁਟੀ, ਜੋ ਕੋਟਨ ਕੋਟਾਂ ਰਿਹਾ ਜਗਾਈਆ। ਭਾਗ ਲੱਗਾ ਵੇਖਣਾ ਉਹਦੀ ਪੁੱਤੀਂ, ਜਿਸ ਉਤੇ ਆਪਣਾ ਰੰਗ ਰੰਗਾਈਆ। ਗੋਬਿੰਦ ਨਾਲ ਮਿਲ ਕੇ ਹੋਈ ਖ਼ੁਸ਼ੀ, ਵਜੇ ਸਚ ਵਧਾਈਆ। ਪਿਤਾ ਪੁਤ ਦੀ ਇਕੋ ਰੁਚੀ, ਇਕੋ ਭੇਵ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਝੋਲੀ ਪਾਈਆ। ਗੁਰ ਅਵਤਾਰ ਕਹਿਣ ਜਨ ਭਗਤੋ ਅਗੇ ਤੁਹਾਡਾ ਲੇਖਾ, ਲਿਖਤ ਲਿਖਾਰੀ ਦਏ ਜਣਾਈਆ। ਜਿਸ ਧਾਰ ਅਗੰਮੀ ਭੇਖਾ, ਪਖੰਡੀ ਦੇਣੇ ਮਿਟਾਈਆ। ਗੁਰਮੁਖਾਂ ਰਖਿਆ ਚੇਤਾ, ਵਿਛੜੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁਰ ਅਵਤਾਰ ਕਹਿਣ ਅੱਖ ਖੋਲ੍ਹ ਦੇ, ਖ਼ਾਲਕ ਖ਼ਲਕ ਬੇਪਰਵਾਹ । ਇਕੇ ਨਜ਼ਰ ਨਾਲ ਸਾਰੇ ਤੋਲ ਦੇ, ਰਹਿਮਤ ਕੰਡਾ ਹੱਥ ਉਠਾ। ਜਨਮ ਜਨਮ ਦੇ ਪਰਦੇ ਫੋਲ ਦੇ, ਦੂਈ ਦਵੈਤੀ ਪਰੇ ਹਟਾ। ਰਾਹ ਦੱਸ ਦੇ ਆਪਣੇ ਤੋਲ ਦੇ, ਝਗੜੇ ਝੂਠੇ ਪੰਧ ਚੁਕਾ। ਦੋ ਜਹਾਨ ਤੈਨੂੰ ਫੋਲ ਦੇ, ਲਭਣ ਥਾਉਂ ਥਾਂ। ਨਗਾਰੇ ਵਜ ਗਏ ਢੋਲ ਦੇ, ਬ੍ਰਹਿਮੰਡ ਖੰਡ ਰਹੇ ਨੈਣ ਉਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾ। ਵੀਹ ਸੌ ਇੱਕੀ ਕਹੇ ਵੇਖੋ ਨਗਾਰਾ ਵਜਦਾ, ਜਿਸ ਦਾ ਵਜੂਦ ਨਜ਼ਰ ਕੋਇ ਨਾ ਆਈਆ। ਗੋਬਿੰਦ ਸੂਰਾ ਇਕੋ ਸਜਦਾ, ਸ਼ਬਦੀ ਰੂਪ ਵਟਾਈਆ। ਇੱਕੀਆਂ ਦੇ ਪ੍ਰੇਮ ਅੰਦਰ ਬੱਝਦਾ, ਨਾਤਾ ਨਾ ਕੋਇ ਤੁੜਾਈਆ। ਝਗੜਾ ਮੁਕ ਗਿਆ ਅਗੇ ਰਹਿਣਾ ਅੱਡ ਦਾ, ਵਖਰੀ ਧਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖ ਕੇ ਤੇਰਾ ਰੂਪ, ਖ਼ੁਸ਼ੀਆਂ ਵਿਚੋਂ ਖ਼ੁਸ਼ੀ ਪਰਗਟਾਈਆ। ਤੇਰੀ ਮਹਿੰਮਾ ਸਦਾ ਅਨੂਪ, ਕਥਨੀ ਕਥ ਨਾ ਸਕੇ ਰਾਈਆ। ਤੇਰਾ ਲਹਿਣਾ ਚਾਰੇ ਕੂਟ, ਦਹਿ ਦਿਸ਼ਾ ਤੇਰੀ ਵਡਿਆਈਆ। ਕਿਰਪਾ ਕਰ ਸਚ ਮਹਿਬੂਬ, ਮੁਹੱਬਤ ਧੁਰ ਦੀ ਦਿਤੀ ਵਖਾਈਆ । ਭਗਤ ਦਵਾਰਾ ਉਚ ਅਰੂਜ, ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਗੋਬਿੰਦ ਕਹੇ ਸੁਣੋ ਸੰਦੇਸ਼ਾ ਏਕੋ ਵਾਰ, ਸ਼ਬਦੀ ਸ਼ਬਦ ਜਣਾਈਆ। ਜਿਹੜੇ ਸੁਤ ਨੀਹਾਂ ਹੇਠਾਂ ਦਿਤੇ ਸਵਾਲ, ਫੜ ਬਾਹੋਂ ਬਾਹਰ ਕਢਾਈਆ । ਸੋਹਣੇ ਵੇਖ ਕੇ ਜੋੜਾ ਜੋੜਾ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਲੇਖੇ ਲਾਏ ਪਿਛਲੀ ਘਾਲ, ਪੂਰਬ ਝੋਲੀ ਪਾਈਆ। ਜਿਨ੍ਹਾਂ ਦੇ ਮੁਖ ਪੂੰਝੇ ਨਾਲ ਰੁਮਾਲ, ਇਕੱਠੇ ਕੀਤੇ ਚਾਈਂ ਚਾਈਂਆ। ਜਿਹੜੇ ਨੁਹਾਏ ਸਰਸੇ ਵਾਲੇ ਤਾਲ, ਤਲਵਾੜੇ ਉਹਨਾਂ ਦੇ ਦਿਤੇ ਵਜਾਈਆ। ਇੱਕੀਆਂ ਇੱਕੀਆਂ ਦਾ ਬੰਨ੍ਹ ਕੇ ਹਾਰ, ਹਰਿ ਆਪਣਾ ਰੂਪ ਸਮਾਈਆ। ਜਨਮ ਮਰਨ ਦਾ ਅਗੇ ਛਡਿਓ ਵਿਚਾਰ, ਝਗੜਾ ਅੱਜ ਤੋਂ ਦਿਤਾ ਮੁਕਾਈਆ। ਧਰਮ ਰਾਏ ਨਾ ਕਰੇ ਖ਼ੁਆਰ, ਜਮ ਕਾ ਰੂਪ ਨੇੜ ਨਾ ਆਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਕਾਲ ਭੱਜੇ ਨਾ ਵਾਹੋ ਦਾਹੀਆ। ਮਹਾਬਲੀ ਹੋ ਕੇ ਰੱਖੇ ਨਾਲ, ਸੇਵਾ ਮਹਾਕਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਚ ਸਰਨਾਈ ਦੇਵਣ ਆਇਆ, ਕਲ ਕਲਕੀ ਇਕ ਅਵਤਾਰ। ਠਾਂਡਾ ਦਰ ਵਖਾਵਣ ਆਇਆ, ਭਗਤ ਸੁਹੇਲਾ ਭਗਤ ਦਵਾਰ। ਧਰਮ ਦਾ ਮੇਲਾ
ਮੇਲ ਮਿਲਾਵਣ ਆਇਆ, ਜਿਸ ਦੇ ਪਿੱਛੇ ਲੰਘ ਗਏ ਕੋਟਨ ਜੁਗ ਚੌਕੜੀ ਚਾਰ। ਸੱਜਣ ਸੁਹੇਲਾ ਬਣ ਕੇ ਆਇਆ, ਧੁਰ ਦਾ ਮੀਤ ਮੁਰਾਰ। ਜਿਨ੍ਹਾਂ ਸਨਮੁਖ ਦਰਸ਼ਨ ਪਾਇਆ, ਬੇੜਾ ਕਰ ਜਾਏ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਨਵਾਰ। ਧੁਰ ਦਾ ਲੇਖਾ ਆਪ ਚੁਕਾਵਣਾ, ਕਰਨੀ ਕਾਰ ਕਮਾਈਆ। ਇੱਕੀਆਂ ਦਾ ਏਕਾ ਰੰਗ ਰੰਗਾਵਣਾ, ਨਾਮ ਮਜੀਠੀ ਦਏ ਚੜ੍ਹਾਈਆ। ਧੁਰ ਦਾ ਆਪਣਾ ਸੰਗ ਨਿਭਾਵਣਾ, ਮੇਲਾ ਸਹਿਜ ਸੁਭਾਈਆ । ਇੱਕੀਆਂ ਨੇ ਇੱਕੀ ਵਾਰ ਇਕੋ ਵਾਰ ਸੀਸ ਝੁਕਾਵਣਾ, ਨਮੋ ਨਮੋ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇੱਕੀ ਇੱਕੀ ਚੁਕਿਆ ਮੂਲ, ਅਮੁਲ ਦਇਆ ਕਮਾਈਆ। ਬਾਕੀ ਦਿਆਂ ਦਾ ਲਹਿਣਾ ਦੇਣਾ ਕਰਨਾ ਵਸੂਲ, ਆਪਣਾ ਹੁਕਮ ਸੁਣਾਈਆ। ਸਾਰੇ ਕਰੋ ਕ਼ਬੂਲ, ਕਾਅਬਾ ਇਕੋ ਦੇਣਾ ਵਖਾਈਆ। ਕਰਤਾ ਕਦੇ ਨਾ ਜਾਵੇ ਭੂਲ, ਨਿਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਸਚ ਸਿੰਘਾਸਣ ਕਹੇ ਸਾਢੇ ਤਿੰਨ ਹੱਥ, ਪਹਿਲੀ ਵਾਰ ਆਪਣਾ ਡੇਰਾ ਲਾਈਆ। ਭਗਤ ਭਗਵਾਨ ਖੇਲ ਵੇਖ ਸਮਰਥ, ਆਪਣੀ ਖ਼ੁਸ਼ੀ ਦਿਆਂ ਜਣਾਈਆ। ਜਨ ਭਗਤੋ ਖ਼ੁੱਲ੍ਹੀ ਵੇਖੋ ਅੱਖ, ਨੈਣਾਂ ਨੈਣ ਮਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਆਪਣੀ ਬੇਪਰਵਾਹੀ ਵਿਚ ਸਮਾਈਆ। ਇੱਕੀ ਇੱਕੀ ਮੱਥਾ ਟੇਕ ਕੇ ਜਾਣਾ ਪਿੱਛੇ ਹਟ, ਵੇਲਾ ਵਕ਼ਤ ਸੁਹਾਈਆ। ਬਾਕੀ ਸੰਗਤ ਔਣੀ ਝਟ, ਡੇਰਾ ਸੋਹਣੇ ਦਰ ਤੇ ਲਾਈਆ। ਪਿਛਲੇ ਰਹਿਣੇ ਓਹੋ ਅੱਠ, ਬਦਲੀ ਹੋਰ ਨਾ ਕੋਇ ਜਣਾਈਆ। ਓਹੋ ਪ੍ਰੇਮ ਪਿਆਰ ਦੀ ਰਤ, ਮਸਤਕ ਤਿਲਕ ਨੂਰ ਰੁਸ਼ਨਾਈਆ। ਓਹੋ ਸਭ ਦਾ ਦੇਣਾ ਹਕ, ਹਕ਼ੀਕ਼ਤ ਖੋਜ ਖੁਜਾਈਆ। ਇੱਕੀ ਮਿੰਟ ਵਿਚ ਵਕ਼ਫ਼ਾ ਦਿਤਾ ਦੱਸ, ਫਿਰ ਆਪਣੀ ਖੇਲ ਲਏ ਰਚਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫਿਰ ਸਾਰੇ ਗਾ ਕੇ ਜਸ, ਫੇਰ ਸੀਸ ਨਿਵਾ ਕੇ ਸਾਰੇ ਪਿੱਛੇ ਜਾਓ ਹਟ, ਏਕਾ ਦੂਜਾ ਇਕੋ ਰੰਗ, ਰੰਗ ਰੱਤਾ ਆਪ ਰੰਗਾਇੰਦਾ। ਅਗਲਾ ਪਿਛਲਾ ਏਕੋ ਸੰਗ, ਦੋਹਾਂ ਜੋੜ ਜੁੜਾਇੰਦਾ। ਆਦਿ ਜੁਗਾਦਿ ਇਕ ਮਰਦੰਗ, ਹਰਿ ਕਰਤਾ ਆਪ ਵਜਾਇੰਦਾ। ਨਿਤ ਨਵਿਤ ਦਏ ਏਕਾ ਅਨੰਦ, ਅਨੰਦ ਆਤਮ ਰਸ ਚਖਾਇੰਦਾ । ਦੋ ਜਹਾਨਾਂ ਸਾਚਾ ਛੰਦ, ਸਾਚਾ ਢੋਲਾ ਆਪ ਅਲਾਇੰਦਾ। ਜੁਗ ਜਨਮ ਦੀ ਪੂਰੀ ਕਰਕੇ ਮੰਗ, ਭਿਛਿਆ ਆਪਣੀ ਝੋਲੀ ਪਾਇੰਦਾ। ਭਗਤ ਸੁਹੇਲਾ ਭਗਤਾਂ ਬੇੜਾ ਬੰਨ੍ਹ, ਹਰਿ ਆਪਣੇ ਕੰਧ ਉਠਾਇੰਦਾ। ਸਚ ਦਵਾਰ ਦੇ ਚਾੜ੍ਹ ਕੇ ਚੰਨ, ਦਰਗਾਹ ਸਾਚੀ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਇੰਦਾ। ਅਗਲਾ ਪਿਛਲਾ ਜੁੜਿਆ ਜੋੜ, ਹਰਿ ਜੋੜਾ ਆਪ ਜੁੜਾਈਆ। ਗੋਬਿੰਦ ਲੱਗੀ ਨਿਭੀ ਤੋੜ, ਅੱਧਵਿਚਕਾਰ ਨਾ ਕੋਇ ਅਟਕਾਈਆ । ਸਚ ਦਵਾਰੇ ਲੇਖਾ ਚੁਕਿਆ ਮੋਰ ਤੋਰ, ਤੇਰਾ ਮੇਰਾ ਇਕੋ ਰੂਪ ਦਿਸਾਈਆ । ਕਰ ਪਰਕਾਸ਼ ਅੰਧੇਰੇ ਘੋਰ, ਸਾਚਾ ਚਾਨਣ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਅਗਲੇ ਪਿਛਲੇ ਹੋਏ ਇਕੱਠੇ, ਸੋਹਣਾ ਸੰਗ ਬਣਾਈਆ। ਪ੍ਰੇਮ ਪ੍ਰੀਤੀ ਅੰਦਰ ਰੱਤੇ, ਆਤਮ ਪਰਮਾਤਮ ਵੇਖ ਵਖਾਈਆ। ਏਥੇ ਓਥੇ ਕਰਕੇ ਸੱਚੇ, ਸਚ · ਸਮਝਣ ਦਏ ਬਣਾਈਆ। ਜਨ ਭਗਤੋ ਤੁਸੀਂ
ਓਸ ਦੇ ਦਵਾਰੇ ਜਨਮੇਂ ਬੱਚੇ, ਜੋ ਗੁਰਮੁਖ ਆਪਣੀ ਗੋਦ ਉਠਾਈਆ। ਅਗੇ ਤੋਂ ਨਾਤੇ ਹੋ ਗਏ ਪੱਕੇ, ਪੱਕੀ ਤਰਾ ਸਮਝਾਈਆ। ਜਿਨ੍ਹਾਂ ਨੇ
ਅੰਮ੍ਰਿਤ ਬਾਟੇ ਛਕੇ, ਘਰ ਮਿਲੇ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਬਿੰਦ ਕਹੇ ਮੈਂ ਵੇਖੇ ਆਪ, ਆਪਣੀ ਅੱਖ ਖੁਲਾਈਆ। ਜੋ ਮੇਰੇ ਪ੍ਰਭ ਦਾ ਕਰਦੇ ਜਾਪ, ਧੁਰ ਦਾ ਰਾਗ ਅਲਾਈਆ। ਮੈਂ ਉਹਨਾਂ ਦਾ ਹੋ ਕੇ ਦਾਸ, ਸੇਵਕ ਬਣ ਸੇਵ ਕਮਾਈਆ। ਪਤਣ ਲਾ ਕੇ ਆਪਣੇ ਘਾਟ, ਬੇੜਾ ਜਗਤ ਜਹਾਨ ਪਾਰ ਲੰਘਾਈਆ। ਕੂੜੀ ਮੇਟ ਅੰਧੇਰੀ ਰਾਤ, ਸਚ ਨੂਰ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਕਹੇ ਮੈਂ ਪਿਛਲਾ ਸੱਜਣ, ਸਾਂਝੀ ਨਜ਼ਰੀ ਆਈਆ। ਕਲਜੁਗ ਸ਼ਬਦ ਨਗਾਰਾ ਹੋ ਕੇ ਆਇਆ ਵੱਜਣ, ਬੇਖ਼ਬਰਾਂ ਖ਼ਬਰ ਸੁਣਾਈਆ। ਪ੍ਰੇਮ ਪ੍ਰੀਤੀ ਅੰਦਰ ਸਦਾ ਰਿਹਾ ਮਗਨ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਦਏ ਵਖਾਈਆ। ਗੋਬਿੰਦ ਕਹੇ ਮੇਰੇ ਸਿੱਖ ਸੁਹੇਲੇ, ਸੋਹਣਾ ਸਮਾਂ ਸੁਹਾਈਆ। ਦੋ ਇਕ ਦੇ ਹੋ ਗਏ ਮੇਲੇ, ਧੁਰ ਦਾ ਜੋੜ ਜੁੜਾਈਆ। ਇਕੋ ਰੰਗ ਹੋ ਗਏ ਗੁਰੂ ਚੇਲੇ, ਚੇਲਾ ਗੁਰੂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੁਰਖ ਅਕਾਲ ਕਹੇ ਸੁਣ ਗੋਬਿੰਦ ਸੱਜਣਾ, ਇਕੋ ਵਾਰ ਦਿਆਂ ਦ੍ਰਿੜਾਈਆ । ਜੋ ਕਰਨ ਆਏ ਪਰਦਖਣਾ, ਚਾਰੋਂ ਕੁੰਟ ਕ਼ਦਮ ਉਠਾਈਆ। ਉਹ ਗੁਰਮੁਖ ਕੋਈ ਨਾ ਰਹੇ ਸਖਣਾ, ਖ਼ਾਲੀ ਝੋਲੀ ਦਿਆਂ ਭਰਾਈਆ। ਗੁਰਮੁਖ ਨੇਤਰ ਖੋਲ੍ਹ ਕੇ ਤਕਣਾ, ਲੋਚਨ ਨੈਣਾਂ ਨਾਲ ਮਿਲਾਈਆ। ਬਿਨ ਪੁਰਖ ਅਕਾਲ ਕਿਸੇ ਨਹੀਂ ਕਹਿਣਾ ਆ ਮੇਰਿਆ ਮੱਖਣਾ, ਫੜ ਬਾਹੋਂ ਗੋਦ ਉਠਾਈਆ। ਚਰਨਾਂ ਵਿਚ ਕਿਸੇ ਨਹੀਂ ਵਸਣਾ, ਭਰਮੇ ਭੁੱਲੀ ਸਰਬ ਲੋਕਾਈਆ। ਅੰਮ੍ਰਿਤ ਦਾ ਰਸ ਸੰਤ ਸੁਹੇਲੇ ਚਖਣਾ, ਭਾਰ ਇਕੋ ਨਜ਼ਰੀ ਆਈਆ। ਜਿਸ ਬਿਰਹੋਂ ਵਿਛੋੜਾ ਕਟਣਾ, ਨਾਤਾ ਤੋੜੇ ਜੁਦਾਈਆ। ਪ੍ਰੇਮ ਪਿਆਰ ਦਾ ਮਲਕੇ ਵਟਣਾ, ਸੋਹਣਾ ਸਗਣ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਰਨੀ ਰਿਹਾ ਕਮਾਈਆ। ਗੁਰਮੁਖ ਸਾਚੇ ਵੇਖ ਕੇ ਭੌਂਦੇ, ਬ੍ਰਹਿਮੰਡ ਖੰਡ ਖ਼ੁਸ਼ੀ ਮਨਾਈਆ। ਗੀਤ ਸੁਹਾਗੀ ਢੋਲੇ ਗੌਂਦੇ, ਰਾਗਾਂ ਨਾਲ ਵਡਿਆਈਆ। ਨਿਉਂ ਨਿਉਂ ਸਾਰੇ ਸੀਸ ਨਿਵੌਂਦੇ, ਝੁਕ ਝੁਕ ਖ਼ੁਸ਼ੀ ਮਨਾਈਆ । ਪੁਰਖ ਅਬਿਨਾਸ਼ੀ ਦਰਸ਼ਨ ਪੌਂਦੇ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਸਚ ਬੇਨੰਤੀ ਇਕ ਸੁਣੌਂਦੇ, ਹੌਲੀ ਹੌਲੀ ਦ੍ਰਿੜਾਈਆ। ਪ੍ਰਭੂ ਵਾਸਤਾ ਇਕੋ ਪੌਂਦੇ, ਬਖ਼ਸ਼ਣੀ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਬਿਨਾਸ਼ੀ ਸਚ ਦ੍ਰਿੜੌਂਦਾ ਏ। ਇਕ ਅੱਖਰ ਆਪ ਸੁਣੌਂਦਾ ਏ। ਸੋਹਣਾ ਵੇਲਾ ਵਕ਼ਤ ਵਡਿਔਂਦਾ ਏ। ਭਗਤ ਦਵਾਰਾ ਇਕ ਜਣੌਂਦਾ ਏ। ਜਿਥੇ ਨਰ ਹਰਿ ਆਸਣ ਲੌਂਦਾ ਏ। ਕਿਰਪਾ ਕਰ ਕਰ ਗੁਰਮੁਖ ਪਾਰ ਲੰਘੌਂਦਾ ਏ। ਕੂੜੀ ਕਿਰਿਆ ਮੇਟ ਕੇ ਡਰ, ਭਾਂਡਾ ਭੌ ਭੰਨੌਂਦਾ ਏ। ਇਕ ਦੂਜੇ ਨਾਲ ਫੜਾ ਕੇ ਪੱਲੂ ਲੜ, ਇਕ ਦੂਜੇ ਨਾਲ ਗੰਢ ਪਵੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪ ਅਖਵੌਂਦਾ ਏ। ਮਿਹਰਵਾਨ ਕਹੇ ਸੁਣੋ ਮੇਰੇ ਮੀਤੋ, ਮਿਤਰਾਂ ਵਾਂਗ ਜਣਾਈਆ। ਇਕੋ ਨਾਂ ਪ੍ਰਭ ਦਾ ਚੀਤੋ, ਚਿਤਵਿਤ ਠਗੋਰੀ ਰਹਿਣ ਕੋਇ ਨਾ ਪਾਈਆ। ਮਾਣ ਮਿਟਾ ਕੇ ਹੋ ਜਾਓ ਨੀਚਨ ਨੀਚੋ, ਹੰਕਾਰ ਨਜ਼ਰ ਕੋਇ ਨਾ ਆਈਆ। ਸਾਚੀ ਕਰੋ ਚਰਨ ਪ੍ਰੀਤੋ, ਪ੍ਰੀਤਮ ਮਿਲੇ ਬੇਪਰਵਾਹੀਆ। ਹਰਿ ਕਰਨਹਾਰ ਬਖ਼ਸ਼ੀਸ਼ੋ, ਰਹਿਮਤ ਝੋਲੀ ਪਾਈਆ। ਸਦ ਦੇਵਣਹਾਰ ਅਸੀਸੋ, ਹਦੀਸ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਲਗਾਈਆ। ਜਨ ਭਗਤ ਕਹਿਣ ਫੇਰੇ ਫਿਰਦੇ, ਇੱਕੀ ਇੱਕੀ ਚਕਰ ਲਗਾਈਆ। ਨਾਲੇ ਦਰਸ਼ਨ ਕਰੀਏ ਓਸੇ ਸ਼ੇਰ ਦੇ, ਜੋ ਸਿੰਘ ਰੂਪ ਅਖਵਾਈਆ। ਜੋ ਲਹਿਣਾ ਦੇਣਾ ਨਬੇੜ ਦਏ, ਹੁਕਮ ਇਕ ਸੁਣਾਈਆ। ਚਰਨਾਂ ਵਿਚ ਲਪੇਟ ਲਏ, ਬਖ਼ਸ਼ੇ ਸਚ ਸਰਨਾਈਆ । ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਵੇਖ ਲਏ, ਗ਼ਫ਼ਲਤ ਵਿਚ ਕਦੇ ਨਾ ਆਈਆ। ਅੰਤਮ ਸਚ ਦਵਾਰ ਸਚਖੰਡ ਆਪਣਾ ਦੇਸ ਦਏ, ਮਿਹਰ ਨਜ਼ਰ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਵੇਖ ਕੇ ਹਰਿ, ਹਰਿ ਜਸ ਸਾਰੇ ਰਹੇ ਗਾਈਆ। ਭੈ ਅੰਦਰ ਰਹੇ ਡਰ, ਭਉ ਇਕ ਜਣਾਈਆ। ਦਰ ਖਲੋਤੇ ਬਿਨਾ ਸੀਸ ਧੜ, ਆਸਾ ਨਾਲ ਵਧਾਈਆ । ਸੋਹੰ ਢੋਲਾ ਰਹੇ ਪੜ੍ਹ, ਤੂੰ ਹੀ ਤੂੰ ਰਾਗ ਅਲਾਈਆ। ਚਾਰੋਂ ਕੁੰਟ ਵੇਖ ਵੇਖ ਇਸ਼ਾਰੇ ਰਹੇ ਕਰ, ਸੈਨਤ ਨਾਲ ਰਹੇ ਜਣਾਈਆ। ਜਿਨ੍ਹਾਂ ਨੂੰ ਪ੍ਰਭ ਦੇਵਣ ਆਇਆ ਵਰ, ਵਸਤ ਅਮੋਲਕ ਝੋਲੀ ਪਾਈਆ। ਇਹਨਾਂ ਵਿਦਿਆ ਕੋਈ ਨਹੀਂ ਲੈਣੀ ਪੜ੍ਹ, ਨਾਤਾ ਜਗਤ ਨਾ ਕੋਇ ਰਖਾਈਆ। ਇਕੋ ਮਰਨੀ ਗਏ ਮਰ, ਡਰ ਆਪਣਾ ਗਏ ਚੁਕਾਈਆ। ਇਹਨਾਂ ਉਤੇ ਕਿਰਪਾ ਰਿਹਾ ਕਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲਹਿਣਾ ਰਿਹਾ ਮੁਕਾਈਆ। ਧੁਰ ਦਾ ਲਹਿਣਾ ਵੇਖੇ ਮੁਕਦਾ, ਖ਼ੁਸ਼ੀ ਚਾਰੋਂ ਕੁੰਟ ਲਏ ਅੰਗੜਾਈਆ। ਵੀਹ ਸੌ ਇੱਕੀ ਕਹੇ ਭਗਤਾਂ ਕੋਲੋਂ ਪੁਛਦਾ, ਅੰਦਰ ਬਾਹਰ ਖੋਜ ਖੁਜਾਈਆ। ਹੁਣ ਲੇਖਾ ਸਾਚਾ ਸਚ ਸੁਚ ਦਾ, ਕੂੜਾ ਨਾਤਾ ਰਿਹਾ ਤੁੜਾਈਆ । ਲੇਖਾ ਚੁਕਿਆ ਜਗਤ ਦੁਖ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ । ਸਚ ਸਰਨਾਈ ਦੇਵਣਹਾਰਾ, ਹਰਿ ਕਰਤਾ ਬੇਪਰਵਾਹੀਆ। ਭਗਤ ਵਛਲ ਹਰਿ ਗਿਰਧਾਰਾ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਚਰਨ ਕਵਲ ਦਏ ਸਹਾਰਾ, ਸਿਰ ਆਪਣਾ ਹੱਥ ਰਖਾਈਆ। ਕਾਗ਼ਜ਼ ਕ਼ਲਮ ਨਾ ਲਿਖਣਹਾਰਾ, ਦੂਜੀ ਦਿਸੇ ਨਾ ਕੋਇ ਗਵਾਹੀਆ। ਜਿਨ੍ਹਾਂ ਬਖ਼ਸ਼ੇ ਚਰਨ ਪਿਆਰਾ, ਹਿਰਦੇ ਅੰਦਰ ਡੇਰਾ ਲਾਈਆ। ਭਗਤਾਂ ਵਖਾਏ ਸਚ ਦਰਬਾਰਾ, ਜਿਥੇ ਗੁਰਮੁਖ ਬੈਠੇ ਆਈਆ। ਚਾਰੋਂ ਕੁੰਟ ਇਕ ਨਜ਼ਾਰਾ, ਜਲਵਾ ਇਕੋ ਨੂਰ ਖ਼ੁਦਾਈਆ। ਚਾਰੋਂ ਕੁੰਟ ਇਕ ਹੁਲਾਰਾ, ਸੱਤ ਰੰਗ ਨਿਸ਼ਾਨਾ ਰਿਹਾ ਵਖਾਈਆ । ਚਾਰੋਂ ਕੁੰਟ ਇਕ ਮਨਾਰਾ, ਦਹਿ ਦਿਸ਼ਾ ਰਿਹਾ ਸਮਝਾਈਆ। ਚਾਰੋਂ ਕੁੰਟ ਇਕ ਜੈਕਾਰਾ, ਸੋਹੰ ਢੋਲਾ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਹੱਥ ਰਖਦਾ ਵੇਖਿਆ ਸਵਾਮੀ, ਗੁਰ ਅਵਤਾਰ ਰਹੇ ਜਸ ਗਾਈਆ । ਸ਼ਬਦ ਅਗੰਮੀ ਸੁਣਾਵੇ ਬਾਣੀ, ਧੁਰ ਦਾ ਨਾਦ ਜਣਾਈਆ। ਅੰਮ੍ਰਿਤ ਦੇਵੇ ਠੰਡਾ ਪਾਣੀ, ਰਸ ਇਕੋ ਇਕ ਚਖਾਈਆ । ਨਾਤਾ ਤੋੜ ਕੇ ਚਾਰੇ ਖਾਣੀ, ਚਾਰੇ ਬਾਣੀ ਆਪਣੀ ਝੋਲੀ ਪਾਈਆ। ਜਨ ਭਗਤ ਬਣਾਏ ਸੁਘੜ ਸੁਚੱਜੀ ਸਵਾਣੀ, ਘਰ ਮੰਦਰ ਦਏ ਬਹਾਈਆ। ਦੀਪ ਜਗਾਏ ਜੋਤ ਨੂਰਾਨੀ, ਨੂਰੋ ਨੂਰ ਕਰੇ ਰੁਸ਼ਨਾਈਆ। ਜਨਮ ਕਰਮ ਦਾ ਲੇਖ ਮੁਕਾ ਆਸਾਨੀ, ਮੁਸ਼ਕਲ ਸਾਰੇ ਹਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਨਾਲ ਪ੍ਰਭ ਤਕਦਾ, ਦੋ ਜਹਾਨਾਂ ਸੱਜਣ ਮੀਤ। ਭੇਵ ਖੁਲ੍ਹਾਵੇ ਆਪਣੀ ਅੱਖ ਦਾ, ਸ਼ਬਦ ਜਣਾਵੇ ਧੁਰ ਦਾ ਮੀਤ। ਪਰਦਾ ਲਾਹਵੇ ਸਾਚੇ ਸਚ ਦਾ, ਬਖ਼ਸ਼ਣਹਾਰਾ ਚਰਨ ਪ੍ਰੀਤ। ਜੋ ਭਗਤਾਂ ਅੰਦਰ ਵਸਦਾ, ਸੋ ਪਰਖਣਹਾਰਾ ਨੀਤ। ਲੱਖ ਚੁਰਾਸੀ ਵਿਚੋਂ ਰਖਦਾ, ਕਾਇਆ ਚਾੜ੍ਹ ਕੇ ਰੰਗ ਮਜੀਠ । ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਸਣਹਾਰਾ ਧਾਮ ਅਨਡੀਠ। ਧਾਮ ਅਨਡਿਠੜਾ ਖੁਲ੍ਹਦਾ, ਪੜਦਾ ਹਰਿਜੂ ਦਿਤਾ ਉਠਾਈਆ। ਘਰ ਵਖਾਇਆ ਏਕੋ ਹਰਿ ਦਾ, ਭਗਤ ਦਵਾਰੇ ਸੋਭਾ ਪਾਈਆ । ਇਹ ਲਹਿਣਾ ਦੇਣਾ ਚਿਰ ਦਾ, ਜੁਗ ਚੌਕੜੀ ਰਾਹ ਤਕਾਈਆ। ਕਲਜੁਗ ਅੰਤਮ ਸ਼ਾਂਤ ਕਰੇ ਹਿਰਦਾ, ਗੁਰਮੁਖਾਂ ਦਵਾਰੇ ਅੰਮ੍ਰਿਤ ਬਰਸਾਈਆ। ਵੇਖੋ ਗੇੜਾ ਕਿਵੇਂ ਗਿੜਦਾ, ਚਾਰੋਂ ਕੁੰਟ ਜਗਤ ਭਵਾਈਆ। ਪ੍ਰਭ ਮਾਲਕ ਬਣੇ ਇਕੋ ਪਿਰ ਦਾ, ਦੂਜਾ ਰਹਿਣ ਕੋਇ ਨਾ ਪਾਈਆ। ਵੇਖੋ ਖੇਲ ਅਗੰਮੀ ਸ਼ੇਰ ਦਾ, ਜੋ ਸ਼ਹਿਨਸ਼ਾਹ ਅਖਵਾਈਆ । ਭਾਣਾ ਮੰਨੋਂ ਇਕੋ ਦਲੇਰ ਦਾ, ਜੋ ਧੀਰਜ ਰਿਹਾ ਧਰਾਈਆ। ਅੰਤਮ ਲੇਖੇ ਸਰਬ ਨਬੇੜਦਾ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵਡਿਆਈ ਕਹੇ ਭਗਤੋ ਮੈਂ ਦੇਵਾਂ ਵਡਿਆਈ, ਵੱਡੇ ਵੱਡੇ ਨਜ਼ਰੀ ਆਈਆ। ਜਿਨ੍ਹਾਂ ਨੂੰ ਚਾਰੋਂ ਕੁੰਟ ਰਿਹਾ ਭਵਾਈ, ਭਾਵਨਾ ਪਿਛਲੀ ਪੂਰ ਕਰਾਈਆ। ਵੇਖੋ ਨਾਲ ਆਈ ਸੀਤਾ ਮਾਈ, ਬਵੰਜਾ ਪੰਖੜੀਆਂ ਵਾਲਾ ਹਾਰ ਉਠਾਈਆ। ਮੈਂ ਉਹਨਾਂ ਪੌਣਾ ਚਾਈਂ ਚਾਈਂ, ਜੋ ਪ੍ਰਭ ਦੀ ਸੇਵ ਕਮਾਈਆ। ਜੋ ਮਾਲਣ ਵਖਰੀ ਬਣ ਕੇ ਆਈ, ਸ਼ੱਤਰੀ ਬ੍ਰਾਹਮਣ ਸਾਰੇ ਦਿੱਤੇ ਤਜਾਈਆ। ਬਿਨਾ ਤੇਰੀ ਬੋਲੀ ਭੱਜੀ ਆਈ, ਬੈਠੀ ਪੰਧ ਮੁਕਾਈਆ। ਜੋ ਸਭ ਦਾ ਵੇਖਿਆ ਗੁਸਾਈਂ, ਬਖ਼ਸ਼ਣਹਾਰਾ ਇਕੋ ਨਜ਼ਰੀ ਆਈਆ। ਜਿਸ ਨਿਰਮਲ ਜੋਤ ਜਗਾਈ, ਨੂਰੀ ਨੂਰ ਕਰੇ ਰੁਸ਼ਨਾਈਆ। ਜਿਸ ਧੁਰ ਦਾ ਜੋੜ ਦਿਤਾ ਜੁੜਾਈ, ਸੱਚਾ ਮੇਲ ਮਿਲਾਈਆ। ਸਾਚੀ ਪੱਟੀ ਨਾਮ ਪੜ੍ਹਾਈ, ਧੁਰ ਦਾ ਹੁਕਮ ਇਕ ਸੁਣਾਈਆ । ਗੁਰਮੁਖ ਸਖ਼ੀ ਕਰੀ ਕੁੜਮਾਈ, ਹਕੋ ਹਕ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬ੍ਰਹਿਮੰਡ ਖੰਡ ਕਹੇ ਮੈਂ ਵੇਖਿਆ ਗੁਰਮੁਖ ਘੁੰਮਦਾ, ਘੁੰਮਣ ਘੇਰੀ ਰਹੇ ਤਜਾਈਆ । ਸੰਤ ਸੁਹੇਲਾ ਵੇਖਿਆ ਸਤਿਗੁਰ ਚਰਨ ਚੁੰਮਦਾ, · ਨਾਲ ਮਿਲਾਈਆ। ਝਗੜਾ ਚੁਕਿਆ ਪਾਪ ਪੁੰਨ ਦਾ, ਦੂਜਾ ਰੰਗ ਨਾ
ਕੋਇ ਰੰਗਾਈਆ। ਮੰਤਰ ਰਹਿ ਗਿਆ ਇਕੋ ਫੁਨ ਦਾ, ਵਿਚੋਂ ਫੁਰਨੇ ਦਏ ਗੁਆਈਆ। ਰਾਗ ਇਕੋ ਦੱਸੇ ਧੁਨ ਦਾ, ਅਗੰਮੀ ਨਾਦ ਵਜਾਈਆ। ਸੰਤ ਸੁਹੇਲੇ ਸੱਜਣ ਚੁਣਦਾ, ਲੱਖ ਚੁਰਾਸੀ ਖੋਜ ਖੁਜਾਈਆ। ਫੜ ਫੜ ਬਾਹੋਂ ਬੇੜੇ ਬੰਨ੍ਹਦਾ, ਇਕੋ ਨਾਤਾ ਜੋੜ ਜੁੜਾਈਆ। ਕਰੇ ਖੇਲ ਨਿਹਚਲ ਧਾਮ ਅਟਲ ਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਰਲਦਾ, ਦੂਜਾ ਧਾਮ ਨਾ ਕੋਇ ਵਖਾਈਆ। ਧਾਮ ਕਹੇ ਮੈਂ ਧਾਮਾਂ ਦਾ ਧਾਮ, ਧਰਨੀ ਉਤੇ ਮਿਲੇ ਵਡਿਆਈਆ। ਜਿਸ ਦੇ ਉਤੇ ਬੈਠਾ ਰਾਮਾਂ ਦਾ ਰਾਮ, ਹਰਿ ਦਾਤਾ ਬੇਪਰਵਾਹੀਆ। ਨਜ਼ਰੀ ਆਵੇ ਕਾਹਨਾਂ ਦਾ ਕਾਹਨ, ਹਰਿ ਕਰਤਾ ਖੇਲ ਖਿਲਾਈਆ । ਭਗਤ ਸੁਹੇਲੇ ਇਕੱਠੇ ਕੀਤੇ ਆਣ, ਗੁਰਮੁਖ ਜੋੜ ਜੁੜਾਈਆ। ਚਰਨ ਪ੍ਰੀਤੀ ਬਖ਼ਸ਼ ਧਿਆਨ, ਸਾਚੀ ਰੀਤੀ ਇਕ ਸਿਖਾਈਆ। ਕਾਇਆ ਗੜ੍ਹ ਤੋੜੇ ਮਾਣ ਅਭਿਮਾਨ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਮਿਹਰ ਨਜ਼ਰ ਨਾਲ ਗੁਰਮੁਖ ਤਰਦਾ, ਬੀਸ ਇਕੀਸਾ ਦਏ ਗਵਾਹੀਆ। ਜੋ ਬਣਿਆ ਦਰ ਘਰ ਸਾਚੇ ਦਾ ਬਰਦਾ, ਬੰਦੀਖ਼ਾਨਾ ਗਿਆ ਤੁੜਾਈਆ । ਜੋ ਸਾਹਿਬ ਸਵਾਮੀ ਪਲੂ ਫੜਦਾ, ਅਗਲਾ ਜੋੜ ਜੁੜਾਈਆ। ਉਹ ਨਾ ਜੰਮਦਾ ਨਾ ਮਰਦਾ, ਲੱਖ ਚੁਰਾਸੀ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਪ੍ਰਭ ਕਰਨੇ ਆਇਆ, ਕਰਤਾ ਪੁਰਖ ਕਰਤਾਰ। ਵੀਹ ਸੌ ਇੱਕੀ ਰੁਤ ਸੁਹਾਇਆ, ਗੁਰਮੁਖਾਂ ਕਰੇ ਪਿਆਰ। ਸੁਤ ਲਾਡਲੇ ਲਏ ਉਠਾਇਆ, ਜੋ ਵਿਛੜੇ ਜੁਗ ਚਾਰ। ਸਚ ਦਵਾਰੇ ਮੇਲ ਮਿਲਾਇਆ, ਕਿਰਪਾ ਕਰ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰ ਦਾ ਮਾਲਕ ਸਵਾਮੀ, ਸਮਰਥ ਵੱਡੀ ਵਡਿਆਈਆ। ਆਦਿ ਜੁਗਾਦੀ ਜਾਣੇ ਕਹਾਣੀ, ਜੁਗ ਜੁਗ ਖੇਲ ਖਿਲਾਈਆ । ਭਗਤ ਸੁਹੇਲਾ ਬਣ ਕੇ ਬਾਨੀ, ਰਹਿਬਰ ਨਜ਼ਰੀ ਆਈਆ। ਉਹ ਦਾਤਾ ਹੋ ਕੇ ਆਇਆ ਦਾਨੀ, ਦਇਆਵਾਨ ਦਇਆ ਕਮਾਈਆ। ਸਚ ਦਵਾਰਿਉਂ ਦੇਵੇ ਇਕ ਨਿਸ਼ਾਨੀ, ਨਿਸ਼ਾਨਾ ਸਿੱਧਾ ਤੀਰ ਚਲਾਈਆ। ਜਨ ਭਗਤੋ ਪ੍ਰਭ ਨੂੰ ਮਿਲਣਾ ਹੋਇਆ ਅਸਾਨੀ, ਸੋਹਲਾ ਇਕੋ ਇਕ ਪੜ੍ਹਾਈਆ। ਸਚੇ ਦਰ ਦੇਵੇ ਪਦ ਨਿਰਬਾਨੀ, ਮਹਲ ਅਟਲ ਉਤੇ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਪਾਰ ਲੰਘਾਈਆ। ਕਿਰਪਾ ਕਰਦਾ ਵੇਖਿਆ, ਪਾਰਬ੍ਰਹਮ ਕਰਤਾਰ। ਸਚ ਸਿੰਘਾਸਣ ਕਹੇ ਮੈਨੂੰ ਆਇਆ ਚੇਤਿਆ, ਕੁੱਲ ਪਿਛਲਾ ਲੇਖ ਵਖਾਲ। ਜਿਸ ਵੇਲੇ ਗੋਬਿੰਦ ਮਾਣੀ ਸੇਜਿਆ, ਜੰਗਲ ਜੂਹ ਵਿਚ ਪਹਾੜ। ਓਥੇ ਕਿਹੜਾ ਸੰਦੇਸ਼ਾ ਭੇਜਿਆ, ਕਿਰਪਾ ਕਰ ਕੇ ਆਪ ਕਿਰਪਾਲ। ਉਹ ਅਜੇ ਤਕ ਕਿਸੇ ਨਹੀਂ ਵੇਖਿਆ, ਸਭ ਦੇ ਠਾਕਰ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖ ਆਪਣੇ ਲਾਲ। ਸਚ ਸਿੰਘਾਸਣ ਕਹੇ ਮੈਨੂੰ ਕੁਝ ਸੁਝਦੀ, ਸਚ ਦਿਆਂ ਸਮਝਾਈਆ। ਭਗਤਾਂ ਆਸ਼ਾ ਤੈਥੋਂ ਪੁਛਦੀ, ਕਰੇ ਹਾਲ ਦੁਹਾਈਆ। ਕਦੋਂ ਖੇਲ ਛਡਣੀ ਲੁਕ ਦੀ, ਲੁਕਿਆਂ ਕੰਮ ਰਾਸ ਕੋਇ ਨਾ ਆਈਆ। ਜੇ ਤੇਰਾ ਨਾਤਾ ਜੁੜਿਆ ਖੇਲ ਹੋਣੀ ਪਿਓ ਪੁਤ ਦੀ, ਪੁੱਤਰੀਂ ਭਾਗ ਲਗਾਈਆ। ਕੀ ਵਡਿਆਈ ਗੁਜਰੀ ਸੁਤ ਦੀ, ਸਚ ਦੇ ਸਮਝਾਈਆ। ਪੁਰਖ ਅਬਿਨਾਸ਼ੀ ਕਿਹਾ ਇਹ ਖੇਲ ਓਸੇ ਦੀ ਰੁਤ ਦੀ, ਪੱਤ ਡਾਲ੍ਹੀ ਰਿਹਾ ਮਹਿਕਾਈਆ। ਜਿਸ ਦੀ ਕਥਾ ਕਹਾਣੀ ਨਹੀਂ ਮੁਕਦੀ, ਸੋ ਮੁਕੰਮਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਸਿੰਘਾਸਣ ਕਹੇ ਮੈਂ ਸੁਚੱਜਾ, ਤੇਰੀ ਕਿਰਪਾ ਦਿਤਾ ਬਣਾਈਆ। ਤੇਰੇ ਹੁਕਮੇਂ ਅੰਦਰ ਬੱਧਾ, ਬੈਠਾ ਸੇਵ ਕਮਾਈਆ। ਮੈਨੂੰ ਆਪਣਾ ਸਮਝ ਨਾ ਆਵੇ ਅੱਗਾ, ਪਿੱਛੇ ਦੀ ਨਹੀਂ ਕੋਇ ਚਤੁਰਾਈਆ। ਇਸੇ ਕਰ ਕੇ ਆਇਆ ਭੱਜਾ, ਦਰ ਤੇਰੇ ਅਲਖ ਜਗਾਈਆ। ਤੂੰ ਓਸ ਦਾ ਦੱਸ ਮਜ਼ਾ, ਜੋ ਭਗਤਾਂ ਰਿਹਾ ਖੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਚ ਸਿੰਘਾਸਣ ਤੂੰ ਵੇਖ ਮੇਰਾ ਰਾਜ਼, ਹੰਕਾਰ ਵਿਕਾਰ ਨਾ ਕੋਇ ਰਖਾਈਆ। ਸਾਚੀ ਸਾਜਣ ਰਿਹਾ ਸਾਜ, ਚਾਰ ਵਰਨ ਦਿਆਂ ਵਡਿਆਈਆ। ਕੋਈ ਰਹੇ ਨਾ ਕਿਸੇ ਮੁਹਤਾਜ, ਖ਼ਾਲੀ ਭਾਂਡੇ ਦਿਆਂ ਭਰਾਈਆ। ਸਚ ਧਰਮ ਦਾ ਸਾਚਾ ਕਰਾਂ ਰਾਜ, ਲੋਕਮਾਤ ਵੇਖ ਵਖਾਈਆ। ਸੀਸ ਜਗਦੀਸ਼ ਧਰ ਕੇ ਤਾਜ, ਗੋਬਿੰਦ ਮੇਲੇ ਸਹਿਜ ਸੁਭਾਈਆ। ਰਸਮਾਂ ਨਾਲੋਂ ਵਖਰਾ ਰਚ ਕੇ ਕਾਜ, ਸਾਚਾ ਦਰ ਦਏ ਸਮਝਾਈਆ। ਨਾਤਾ ਤੋੜ ਕੇ ਜਗਤ ਸਮਾਜ, ਸਮਗਰੀ ਗੁਰਮੁਖਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਚ ਸਿੰਘਾਸਣ ਕਹੇ ਮੈਂ ਕਿੱਡਾ ਚੰਗਾ, ਚੰਗਿਆਂ ਵਿਚੋਂ ਨਜ਼ਰੀ ਆਈਆ। ਮੇਰਾ ਚਰਨ ਚੁੰਮਣ ਆਵੇ ਸੁਰਸਤੀ ਜਮਨਾ ਗੰਗਾ, ਬਣ ਬਣ ਪਾਂਧੀ ਰਾਹੀਆ। ਮੇਰੇ
ਉਤੇ ਬੈਠਾ ਸਰਬੰਗਾ, ਅਪਰੰਪਰ ਸੋਭਾ ਪਾਈਆ। ਬਖ਼ਸ਼ ਕੇ ਇਕ ਅਨੰਦਾ, ਸਿਰ ਆਪਣਾ ਹੱਥ ਟਿਕਾਈਆ। ਹਰਿ ਸੰਗਤ ਵਿਚ ਰਹੇ ਨਾ ਕੋਈ ਗੰਦਾ, ਕੱਚੇ ਭਾਂਡੇ ਭੰਨ ਵਖਾਈਆ। ਜਨ ਭਗਤੋ ਇਸ ਤੋਂ ਅਗੇ ਹੋਰ ਨਹੀਂ ਕੋਈ ਡੰਡਾ, ਬਿਨ ਸ੍ਰੀ ਭਗਵਾਨ ਅਗਲਾ ਪੰਧ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਿੰਘਾਸਣ ਕਹੇ ਇਹ ਇੱਕੀ ਇੱਕੀ ਆਈ ਦੂਜੀ ਵਾਰ, ਦੋਹਰਾ ਤਾਲ ਵਜਾਈਆ। ਇਹਨਾਂ ਦੇ ਅੰਦਰ ਵਸੇ ਨਿਰੰਕਾਰ, ਨਿਰਗੁਣ ਸੋਭਾ ਪਾਈਆ। ਜਿਸ ਵੇਲੇ ਸੌਂ ਜਾਣ ਪੈਰ ਪਸਾਰ, ਉਪਰ ਲੇਫ ਟਿਕਾਈਆ । ਓਸ ਵੇਲੇ ਦੇਵਾਂ ਦਰਸ ਦੀਦਾਰ, ਘਰ ਘਰ ਫੇਰਾ ਪਾਈਆ । ਜੋ ਮਜਲਸਾਂ ਦਾ ਯਾਰ, ਭਗਤਾਂ ਦਾ ਉਧਾਰ, ਸੰਤਾਂ ਦਾ ਪਿਆਰ, ਗੁਰਮੁਖਾਂ ਦੀ ਧਾਰ, ਧਾਰ ਰਿਹਾ ਪਰਗਟਾਈਆ । ਸਖ਼ੀਆਂ ਦਾ ਕੰਤ ਭਤਾਰ, ਸੱਜਣਾਂ ਦਾ ਸਿਰਜਣਹਾਰ, ਮਰਦਾਂ ਦਾ ਮਦਦਗਾਰ, ਬੇਪਰਵਾਹੀ ਬੇਅੰਤ ਬੇਅੰਤਾ ਕੱਲਿਆਂ ਨੂੰ ਕੱਲਾ ਹੋ ਕੇ ਦਰਸ ਦਿਖਾਈਆ। ਸਭ ਤੋਂ ਵੱਡਾ ਵਡ ਦਰਬਾਰ, ਜਿਥੇ ਵਸੇ ਆਪ ਨਿਰੰਕਾਰ, ਚਾਰੋਂ ਕੁੰਟ ਵੇਖੇ ਸੰਸਾਰ, ਜ਼ਿਮੀਂ ਅਸਮਾਨਾਂ ਪੜਦਾ ਪਾੜ, ਬ੍ਰਹਿਮੰਡਾਂ ਖੰਡਾਂ ਖੋਲ੍ਹ ਕਿਵਾੜ, ਨਿਰਗੁਣ ਨੂਰੀ ਜੋਤ ਕਰ ਰੁਸ਼ਨਾਈਆ। ਮੈਂ ਸਭ ਦਾ ਸਾਜਣ ਮੀਤਾ, ਵਖਰੀ ਦੱਸਾਂ ਰੀਤਾ, ਨਾਤਾ ਤੋੜ ਮੰਦਰ ਮਸੀਤਾ, ਤਪਾਵਣ ਤਪੇ ਨਾ ਕੋਇ ਅੰਗੀਠਾ, ਧੱਕਾ ਦੇਵੇ ਨਾ ਕੋਇ ਨੀਚਾ, ਊਚੋ ਊਚ ਆਪਣਾ ਘਰ ਵਖਾਈਆ। ਮੇਰਾ ਖੇਲ ਸਦਾ ਅਨਡੀਠਾ, ਜਨ ਭਗਤਾਂ ਭਾਣਾ ਮੀਠਾ, ਲਹਿਣਾ ਝੋਲੀ ਪਾਏ ਪਿਛਲਾ ਕੀਤਾ, ਮਜ਼ਦੂਰੀ ਸਭ ਦੀ ਰਿਹਾ ਚੁਕਾਈਆ । ਜਨ ਭਗਤੋ ਅਗੇ ਤੁਹਾਨੂੰ ਲਵਾ ਦਿਤਾ ਵਜ਼ੀਫ਼ਾ, ਧੁਰ ਦਾ ਹਕ ਫ਼ੱਕ ਤੁਹਾਡੇ ਨਾਂ ਕਰਾਈਆ। ਬੇਸ਼ਕ ਤੁਸੀਂ ਤੋੜ ਜਾਓ ਪ੍ਰੀਤਾ, ਪ੍ਰੀਤਮ ਭੁਲ ਕਦੇ ਨਾ ਜਾਈਆ। ਵੇਖੋ ਦਰਸ਼ਨ ਸਿੰਘ ਦੇ ਹੱਥ ਵਸੀਕਾ, ਸੋਹਣਾ ਲੇਖਾ ਰਿਹਾ ਲਿਖਾਈਆ। ਪੰਜਾਂ ਪਿਆਰਿਆਂ ਦੇ ਹੱਥ ਨਤੀਜਾ, ਨੀਤੀਵਾਨ ਦਏ ਸਮਝਾਈਆ। ਜੋ ਲੱਖ ਚੁਰਾਸੀ ਸਖ਼ੀਆਂ ਦਾ ਸੋਹਣਾ ਜੀਜਾ, ਜੀਵਣ ਜੁਗਤੀ ਰਿਹਾ ਜਣਾਈਆ। ਅਗੇ ਨਾ ਕੋਈ ਗੁਰੂਆਂ ਦਾ ਭਤੀਜਾ, ਇਕੋ ਪੁਰਖ ਅਕਾਲ ਨਜ਼ਰੀ ਆਈਆ। ਨਾ ਕੋਈ ਹਿੱਸਾ ਮੰਗੇ ਵਿਚ ਕਨਾਲਾਂ ਬੀਘਾ, ਬ੍ਰਹਿਮੰਡ ਖੰਡ ਤੁਹਾਡਿਆਂ ਚਰਨਾਂ ਹੇਠ ਦਬਾਈਆ । ਜਿਸ ਨੂੰ ਕਹਿੰਦੇ ਸੰਤ ਖੁਲ੍ਹੇ ਨੈਣ ਤੀਜਾ, ਇਸ ਤੀਜੇ ਨੈਣ ਤੋਂ ਪਰੇ ਡੇਰਾ ਲਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਨੇ ਰਾਮ ਨੂੰ ਕਿਹਾ ਮੇਲ ਮਿਲਾਇਆ ਆਪਣੇ ਨਾਲ ਸੀਤਾ, ਸੀਤਾ ਦੇ ਰਾਮ ਦਾ ਰਾਮ ਨਜ਼ਰੀ ਆਈਆ। ਏਕਾ ਰੂਪ ਸੁਹਾਇਆ ਹਸਤ ਕੀਟਾ, ਜਿਸ ਦੇ ਪਿੱਛੇ ਗੋਬਿੰਦ ਤਾਇਆ ਅੰਗੀਠਾ, ਸਾਢੇ ਤਿੰਨ ਹੱਥ ਲੇਖਾ ਗਿਆ ਚੁਕਾਈਆ। ਉਸ ਦਾ ਭਰ ਕੇ ਨਾਮ ਦਾ ਖ਼ੀਸਾ, ਜਨ ਭਗਤੋ ਤੁਹਾਨੂੰ ਦਏ ਹਦੀਸਾ, ਜਗਦੀਸ਼ ਏਕਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਸਭ ਦੇ ਰਿਹਾ ਮੁਕਾਈਆ। ਵੀਹ ਸੌ ਇੱਕੀ ਕਹੇ ਮੇਰੀ ਆਸਾ ਪੁੰਨੀ, ਪੂਰਨ ਪਤਿਪਰਮੇਸ਼ਵਰ ਪਾਇਆ। ਭਗਤ ਸੁਹੇਲੇ ਮਿਲ ਗਏ ਗੁਣੀ, ਗਹਿਰ ਗੰਭੀਰ ਜਿਨ੍ਹਾਂ ਆਪਣੇ ਨਾਲ ਮਿਲਾਇਆ। ਮੈਂ ਦੋਹਾਂ ਦੀ ਕਹਾਣੀ ਸੁਣੀ, ਜੋ ਸੋਹੰ ਢੋਲਾ ਰਹੇ ਗਾਇਆ। ਓਥੇ ਝੁਕ ਗਏ ਸਾਰੇ ਮੁਨੀ, ਜੋਗੀਸ਼ਰ ਸੀਸ ਨਾ ਕੋਇ ਉਠਾਇਆ। ਇਹ ਵਖਰੀ ਵੇਖ ਕੇ ਧੁਨੀ, ਧੁਨ ਆਤਮਕ ਰਾਗ ਸ਼ਰਮਾਇਆ। ਜਿਸ ਲੱਖ ਚੁਰਾਸੀ ਛਾਣੀ ਪੁਣੀ, ਜੀਵ ਜੰਤ ਖੋਜ ਖੁਜਾਇਆ। ਜਨ ਭਗਤਾਂ ਪੁਕਾਰ ਸੁਣੀ, ਦੂਰ ਦੁਰਾਡਾ ਚਲ ਕੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਭਗਤ ਦਵਾਰ ਇਕ ਵਸਾਇਆ । ਭਗਤ ਦਵਾਰਾ ਵਸਿਆ ਏਕ, ਏਕਾ ਮਿਲੇ ਵਡਿਆਈਆ। ਦਰ ਘਰ ਸਾਚੇ ਬਖ਼ਸ਼ੇ ਟੇਕ, ਸਿਰ ਆਪਣਾ ਹੱਥ ਰਖਾਈਆ। ਚਾਰ ਮੁਨਾਰੇ ਦੁਰਾਡੇ ਰਹੇ ਵੇਖ, ਚਾਰ ਨਿਸ਼ਾਨੇ ਨਾਲ ਝੁਲਾਈਆ। ਜਿਸ ਨੇ ਚਾਰੋਂ ਕੁੰਟ ਹੁਕਮ ਦਿਤੇ ਭੇਜ, ਧੁਰ ਫ਼ਰਮਾਨੇ ਬੇਪਰਵਾਹੀਆ। ਸਚ ਸਿੰਘਾਸਣ ਬਹਿ ਕੇ ਸੇਜ, ਸਾਚੀ ਗਾਥਾ ਰਿਹਾ ਗਾਈਆ। ਚਾਰੋਂ ਕੁੰਟ ਰਿਹਾ ਵੇਖ, ਲੁਕਿਆ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇੱਕੀ ਇੱਕੀਆਂ ਪਾਵਣ ਇੱਕੀਆਂ, ਆਪਣੀ ਕਲ ਵਰਤਾਈਆ। ਵਾਹਵਾ ਠੰਡੀਆਂ ਹੋਈਆਂ ਅੱਖੀਆਂ, ਪ੍ਰਭ ਦਰਸ਼ਨ ਸਾਂਤ ਕਰਾਈਆ। ਬਿਨ ਜਲ ਮੀਨ ਨਾ ਹੋ ਤੜਫੀਆਂ ਮੱਛੀਆਂ, ਮਾਹੀਗੀਰ ਮਿਲਿਆ ਬੇਪਰਵਾਹੀਆ। ਕੋਝੀਆਂ ਕਮਲੀਆਂ ਕਰ ਕੇ ਅੱਛੀਆਂ, ਬਿਨਾਂ ਰੂਪ ਦਿਤੀ ਵਡਿਆਈਆ। ਜਿਹੜੀਆਂ ਥਲਾਂ ਵਿਚ ਰੁਲ ਕੇ ਮਰ ਗਈਆਂ ਸੱਸੀਆਂ, ਉਹਨਾਂ ਤੋਂ ਅਗੇ ਗੁਰਮੁਖ ਪੁਚਾਈਆ । ਵਜੀ ਵਧਾਈ ਅਗੇ ਦੀਆਂ ਗੰਢਾਂ ਹੋ ਗਈਆਂ ਪੱਕੀਆਂ, ਫੇਰ ਨਾ ਕੋਇ ਖੁਲ੍ਹਾਈਆ। ਮਾਣ ਮਿਲ ਗਿਆ ਸਵਾ ਰਤੀਆਂ, ਜੋ ਰਤਨ ਰੰਗ ਰੰਗਾਈਆ । ਇਹਨਾਂ ਦਾ ਲੇਖਾ ਦੇਣਾ ਸੱਚੀਆਂ, ਰੈਣ ਭਿੰਨੜੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰੈਣ ਕਹੇ ਮੈਂ ਲੈਣੀ ਰੇਣ, ਧੂੜੀ ਮਸਤਕ ਟਿੱਕਾ ਲਾਈਆ। ਮੈਂ ਬਣਨਾਂ ਉਹਨਾਂ ਦੀ ਭੈਣ, ਜੋ ਭਗਵਨ ਰਹੇ ਧਿਆਈਆ। ਮੈਂ ਇਕੋ ਵਾਰ ਰੋ ਕੇ ਪੌਣਾ ਵੈਣ, ਦੁਖੜਾ ਦੇਣਾ ਸੁਣਾਈਆ। ਜਿਸ ਨੂੰ ਮੰਦਰ ਮਸਜਿਦਾਂ ਵਿਚ ਲੋਕੀਂ ਕਹਿਣ, ਬ੍ਰਾਹਮਣ ਮੁਲਾਂ ਸ਼ੇਖ਼ ਮੁਸਾਇਕ ਕੂੜੀ ਅੱਖ ਨਾਲ ਤਕਾਈਆ। ਸਤਿਜੁਗ ਮਿਲਿਆ ਨਾ ਕੋਈ ਸੱਜਣ ਸੈਣ, ਕਲਜੁਗ ਸਾਧ ਪੱਲੇ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਇੱਕੀ ਕਹੇ ਸੁਣ ਨਿਮਾਣੀ, ਤੈਨੂੰ ਦਿਆਂ ਜਣਾਈਆ। ਜੇ ਮਿਲ ਜਾਏ ਪ੍ਰਭ ਇਕੋ ਹਾਣੀ, ਹਾਣ ਲਾਭ ਰਹੇ ਨਾ ਰਾਈਆ। ਸਾਚੇ ਘਰ ਦੀ ਬਣ ਸਵਾਣੀ, ਸੁਘੜ ਸੁਚੱਜੀ ਰੂਪ ਵਟਾਈਆ। ਮੈਂ ਛੱਡ ਕੇ ਚਾਰੇ ਖਾਣੀ, · ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਕੋਇ ਭਵਾਈਆ। ਮੈਂ ਭੁਲ ਕੇ ਚਾਰੇ ਬਾਣੀ, ਪਰਾ ਪਸੰਤੀ
ਮਧਮ ਬੈਖਰੀ ਤੇਰੇ ਅੰਦਰ ਸੋਭਾ ਪਾਈਆ। ਹੁਜਰਾ ਵੇਖ ਨੂਰ ਨੁਰਾਨੀ, ਜੋਤੀ ਜ਼ਾਤਾ ਕਰੇ ਰੁਸ਼ਨਾਈਆ। ਅੰਮ੍ਰਿਤ ਪ੍ਰੇਮ ਠੰਡਾ ਪਾਣੀ, ਨਿਝਰ ਝਿਰਨਾ ਦਏ ਝਿਰਾਈਆ। ਇਕੋ ਮਿਲੇ ਪ੍ਰਭ ਨਿਸ਼ਾਨੀ, ਧੁਰ ਦਰਗਾਹੀ ਝੋਲੀ ਪਾਈਆ। ਇਹ ਇੱਕੀਆਂ ਦੀ ਖੇਲ ਮਹਾਨੀ, ਇੱਕੀ ਇੱਕੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀ ਇੱਕੀ ਵਾਰੀ ਕਰੋ ਅਰਦਾਸ, ਹਿਰਦੇ ਅੰਦਰ ਇਕ ਧਿਆਈਆ। ਸਾਹਿਬ ਸਤਿਗੁਰ ਸਦਾ ਵਸਣਾ ਸਾਡੇ ਪਾਸ, ਵਿਛੜ ਕਦੇ ਨਾ ਜਾਈਆ। ਵੀਹ ਸੌ ਇੱਕੀ ਪੂਰੀ ਹੋਵੇ ਆਸ, ਤ੍ਰਿਸ਼ਨਾ ਦੇ ਬੁਝਾਈਆ । ਜੇ ਅਸੀਂ ਆਤਮ ਤੇਰੀ ਜ਼ਾਤ, ਕਿਉਂ ਪਰਮਾਤਮ ਦੂਰ ਕਰਾਈਆ। ਤੇਰੀ ਸੋਈਏ ਸੁੰਦਰ ਖਾਟ, ਸੇਜਾ ਆਪਣੀ ਲੈਣਾ ਟਿਕਾਈਆ। ਅਸੀਂ ਤਕ ਕੇ ਆਏ ਦੂਰ ਦੁਰਾਡੀ ਵਾਟ, ਬਣ ਕੇ ਪਾਂਧੀ ਰਾਹੀਆ। ਸਾਚੀ ਮਿਲ ਕੇ ਭਗਤ ਜਮਾਤ, ਭਗਵਨ ਆਪਣਾ ਆਪ ਗਵਾਈਆ। ਸਾਨੂੰ ਸੋਹਣੀ ਦਿਸੇ ਆਉਣ ਵਾਲੀ ਰਾਤ, ਜੋ ਬੈਠੀ ਅੱਖ ਖੁਲ੍ਹਾਈਆ । ਜਿਸ ਵਿਚ ਮਿਲਣੀ ਓਹੋ ਦਾਤ, ਜੋ ਦਇਆਵਾਨ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇੱਕੀ ਅੰਦਰੋਂ ਬਾਹਰੋਂ ਜਾਓ ਝੁਕ, ਨਿਉਂ ਨਿਉਂ ਸੀਸ
ਨਿਵਾਈਆ। ਸਾਰੇ ਕਹੋ ਸਾਡਾ ਪੈਂਡਾ ਗਿਆ ਮੁਕ, ਅਗੇ ਪੰਧ ਰਿਹਾ ਨਾ ਰਾਈਆ। ਨਾਤਾ ਜੁੜ ਗਿਆ ਪਿਉ ਪੁਤ, ਗੋਬਿੰਦ ਮਿਲਿਆ ਧੁਰ ਦਾ ਮਾਹੀਆ। ਸਾਡੀ ਝੋਲੀ ਪਾ ਦੇ ਕੁਛ, ਖ਼ਾਲੀ ਝੋਲੀ ਦੇ ਭਰਾਈਆ। ਦੁਖੀਆਂ ਦਰਦ ਵੰਡ ਦੁਖ, ਦਰਦੀਆਂ ਦਰਦ ਆਪਣੇ ਕੋਲ ਰਖਾਈਆ। ਅੰਦਰ ਬਹਿ ਕੇ ਜਾਈਂ ਛੁਪ, ਆਤਮ ਸੇਜਾ ਆਸਣ ਲਾਈਆ। ਸੋਹਣੀ ਵੇਖ ਮੌਲੀ ਰੁਤ, ਸੁਹੰਜਣੀ ਵਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਰਖਾਈਆ। ਹੱਥ ਰਖੇ ਹਰਿ ਨਿਰੰਕਾਰਾ, ਮਿਹਰਵਾਨ ਦਇਆ ਕਮਾਈਆ। ਤੁਹਾਡਾ ਪਿਛਲਾ ਚੁਕਿਆ ਉਧਾਰਾ, ਸੀਸ ਨਿਵਾ ਕੇ ਭੱਜੋ ਵਾਹੋ ਦਾਹੀਆ । ਤੁਹਾਡੇ ਪਿਛੇ ਹੋਰਨਾਂ ਦੀ ਵਾਰਾ, ਜੋ ਬੈਠੇ ਆਸ ਤਕਾਈਆ। ਇਹ ਸਭਨਾਂ ਦਾ ਮਿਤਰ ਪਿਆਰਾ, ਦੂਜੀ ਵੰਡ ਨਾ ਕੋਇ ਵੰਡਾਈਆ। ਨਿਕਿਆਂ ਵਡਿਆਂ ਦਾ ਇਕੱਠਾ ਕਰਾਏ ਇਕ ਦਵਾਰਾ, ਮਿਹਰ ਨਜ਼ਰ ਅਗੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਸਿਰ ਸਭਨਾ ਆਪਣਾ ਹੱਥ ਟਿਕਾਈਆ।
ਬਾਲਾਂ ਨੱਢਿਆਂ ਜੋੜ ਜੁੜਦਾ, ਧੁਰ ਦਾ ਰੰਗ ਰੰਗਾਈਆ । ਦਰ ਆਇਆ ਖ਼ਾਲੀ ਕੋਈ ਨਾ ਮੁੜਦਾ, ਘਰ ਵਜੇ ਸਚ ਵਧਾਈਆ। ਇਹ ਖੇਲ ਅਗੰਮੀ ਗੁਰ ਦਾ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ । ਭੇਵ ਅਭੇਦਾ ਖੋਲ੍ਹ ਦੇ ਸਵਾਮੀ, ਸ਼ਬਦ ਕਹਾਣੀ ਇਕ ਸੁਣਾਈਆ। ਨਾਤਾ ਤੋੜ ਕੇ ਚਾਰੇ ਖਾਣੀ, ਹਰਿ ਖ਼ਾਵੰਦ ਇਕ ਮਿਲਾਈਆ। ਪਦ ਦੇ ਕੇ ਧੁਰ ਨਿਰਬਾਣੀ, ਪਰਮਾਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਚਾਈਂ ਚਾਈਂਆ। ਜਨ ਭਗਤ ਸੁਹੇਲੇ ਚਾਉ ਘਨੇਰਾ, ਆਤਮ ਘਰ ਵਜੇ ਵਧਾਈਆ। ਠਾਕਰ ਮਿਲਿਆ ਪ੍ਰਭ ਏਕੋ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜਿਸ ਦਾ ਏਥੇ ਉਥੇ ਦੋ ਜਹਾਨ ਖੁਲ੍ਹਾ ਵਿਹੜਾ, ਸੰਤ ਸੁਹੇਲੇ ਗੁਰੂ ਗੁਰ ਚੇਲੇ ਚਰਨ ਕਵਲ ਰਿਹਾ ਬਹਾਈਆ। ਝਗੜਾ ਚੁਕਾ ਕੇ ਮੇਰਾ ਤੇਰਾ, ਇਕੋ ਰੰਗ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਕਾਰ ਕਮਾਈਆ। ਵੇਖ ਨਜ਼ਾਰਾ ਹਰਿ ਨਿਰੰਕਾਰ, ਚਾਰ ਕੁੰਟ ਦਹਿ ਦਿਸ਼ਾ ਬ੍ਰਹਿਮੰਡ ਖੰਡ ਲੈਣ ਅੰਗੜਾਈਆ। ਸਤਿ ਪੁਰਖ ਨਿਰੰਜਣ ਕਰੇ ਕਰਾਏ ਅਗੰਮ ਵਿਹਾਰ, ਵਿਵਹਾਰੀ ਆਪਣੀ ਕਾਰ ਕਮਾਈਆ । ਲਹਿਣਾ ਦੇਣਾ ਮੁਕਾਏ ਗੁਰੂ ਅਵਤਾਰ, ਪੀਰ ਪੈਗ਼ੰਬਰ ਪਰਦਾ ਦਏ ਉਠਾਈਆ। ਭਗਤ ਸੁਹੇਲਾ ਇਕ ਅਕੇਲਾ ਪਾਵੇ ਸਾਰ, ਆਪਣੇ ਹੱਥ ਰਖੇ ਵਡਿਆਈਆ। ਵਸਣਹਾਰਾ ਸਦਾ ਜੁਗ ਚਾਰ, ਖਾਣੀ ਬਾਣੀ ਪਾਵੇ ਸਾਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਏ ਉਭਾਰ, ਗੁਰ ਚੇਲੇ ਮੇਲੇ ਆਣ, ਸ਼ਬਦ ਨਿਰਾਲਾ ਲਾਏ ਬਾਣ, ਅਣਿਆਲਾ ਤੀਰ ਚਲਾਈਆ। ਆਤਮ ਅੰਤਰ ਦੇ ਕੇ ਗਿਆਨ, ਕੂੜੀ ਕਿਰਿਆ ਮੇਟੇ ਜਹਾਨ, ਧਰਮ ਵਖਾਏ ਇਕ ਨਿਸ਼ਾਨ, ਭਗਤ ਦਵਾਰੇ ਰਿਹਾ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਦਾ ਖੇਲ ਅਨੋਖਾ, ਜੁਗ ਚੌਕੜੀ ਰਹੇ ਜਸ ਗਾਈਆ। ਜਨ ਭਗਤਾਂ ਨਾਲ ਕਰੇ ਕਦੇ ਨਾ ਧੋਖਾ, ਸਾਚੇ ਸੰਤਾਂ ਗੋਦ ਉਠਾਈਆ। ਸ਼ਬਦ ਅਗੰਮੀ ਲਗਾ ਕੇ ਕਾਇਆ ਮੰਦਰ ਅੰਦਰ ਚੋਟਾ, ਸੋਈ ਸੁਰਤੀ ਦਏ ਉਠਾਈਆ। ਕਰੇ ਪਰਕਾਸ਼ ਨਿਰਮਲ ਜੋਤਾ, ਨੂਰ ਨੁਰਾਨਾ ਡਗਮਗਾਈਆ। ਲੇਖਾ ਮੁਕਾ ਕੇ ਚੌਦਾਂ ਲੋਕਾ, ਚੌਦਾਂ ਵਿਦਿਆ ਦਾ ਲਹਿਣਾ ਦੇਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ
ਭਗਤਾਂ ਦੇਵਣਹਾਰਾ ਵਰ, ਮਿਹਰ ਨਜ਼ਰ ਇਕ ਟਿਕਾਈਆ। ਜਨ ਭਗਤ ਸੁਹੇਲੀਓ ਤੁਹਾਡਾ ਵਖਰਾ ਪੰਥ, ਪਸ਼ੂ ਪੰਛੀ ਰਹੇ ਜਸ ਗਾਈਆ। ਤੁਹਾਡਾ ਪੁਰਖ ਅਕਾਲ ਇਕੋ ਕੰਤ, ਜਿਸ ਦਾ ਅੱਖਰ ਸਮਝ ਕਿਸੇ ਨਾ ਆਈਆ। ਤੁਹਾਡੀ ਕਾਇਆ ਮੰਦਰ ਅੰਦਰ ਵਜਦਾ ਸੰਖ, ਧੁਨ ਆਪਣਾ ਰਾਗ ਸ਼ਨਵਾਈਆ । ਤੁਹਾਡੀ ਮਹਿੰਮਾ ਸਦਾ ਅਗਣਤ, ਬੇਅੰਤ ਰਿਹਾ ਗਿਣਾਈਆ। ਤੁਸਾਂ ਢੋਲਾ ਪੜ੍ਹਨਾ ਸੋਹੰ ਮੰਤ, ਦੂਜੀ ਲੋੜ ਰਹੀ ਨਾ ਰਾਈਆ। ਸੁਰਤ ਸਵਾਣੀ ਸ਼ਬਦ ਹਾਣੀ ਮਿਲਿਆ ਕੰਤ, ਕੰਤੂਹਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਲਿਖਾਈਆ । ਧੁਰ ਦਾ ਲੇਖਾ ਕਹੇ ਮੈਂ ਵੇਖੇ ਨੰਨ੍ਹੇ ਨੰਨ੍ਹੇ ਬੱਚੇ, ਗੁਰਮੁਖ ਰੂਪ ਵਟਾਈਆ। ਬਾਹਰੋਂ ਦਿਸਣ ਮਿੱਟੀ ਭਾਂਡੇ ਕੱਚੇ, ਕਾਇਆ ਮਾਟੀ ਪੋਚ ਪੁਚਾਈਆ। ਅੰਤਰ ਪ੍ਰੇਮ ਪ੍ਰੀਤੀ ਰੱਤੇ, ਰਤਨ ਅਮੋਲਕ ਹੀਰੇ ਰੂਪ ਵਟਾਈਆ। ਸਾਹਿਬ ਸਰਨਾਈ ਸਾਚੀ ਢੱਠੇ, ਪੁਰਖ ਅਕਾਲ ਇਸ਼ਟ ਮਨਾਈਆ। ਇਹਨਾਂ ਦੇ ਲਹਿਣੇ ਦੇਣੇ ਮੁਕੇ ਇਕੱਠੇ, ਹਿਸਾਬ ਸਕੇ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਨੰਨ੍ਹੇ ਨੰਨ੍ਹੇ ਬੱਚੇ ਅੰਤਰ ਕਰਨ ਪੁਕਾਰ, ਧੁਰ ਦਾ ਢੋਲਾ ਗਾਈਆ। ਸਾਡੀ ਬੁੱਧੀ ਦਾ ਮਾਲਕ ਤੂੰ ਨਿਰੰਕਾਰ, ਮਨ ਮਤਿ ਨਾ ਕੋਇ ਚਤੁਰਾਈਆ। ਤੇਰੀ ਸੋਝੀ ਆਈ ਨਾ ਵਿਚ ਸੰਸਾਰ, ਗਿਆਨੀ ਬੋਧੀ ਬੈਠੇ ਮੁਖ ਭਵਾਈਆ। ਹਉਮੇ ਰੋਗੀ ਰੋਣ ਜ਼ਾਰੋ ਜ਼ਾਰ, ਜਗਤ ਵਿਜੋਗੀ ਅੱਖ ਨਾ ਕੋਇ ਖੁਲ੍ਹਾਈਆ। ਇਹ ਭਗਤਨ ਮੌਜੀ ਢੋਲੇ ਗੌਂਦੇ ਸੋਹੰ ਜੈਕਾਰ, ਨਾਅਰਾ ਇਕੋ ਇਕ ਲਗਾਈਆ। ਜਿਸ ਨੂੰ ਵੇਂਹਦਿਆਂ ਤਕਦਿਆਂ ਲਭਦਿਆਂ ਲੰਘ ਗਏ ਜੁਗ ਚੌਕੜੀ ਕੋਟਨ ਵਾਰ, ਬਣ ਬਣ ਪਾਂਧੀ ਰਾਹੀਆ। ਸੋ ਸਾਹਿਬ ਸਵਾਮੀ ਕਲ ਕਲਕੀ ਅਵਤਾਰ, ਕਲ ਕਾਤੀ ਫੇਰਾ ਪਾਈਆ। ਡੇਰਾ ਲਾਏ ਭਗਤ ਦਵਾਰ, ਆਸਣ ਸਿੰਘਾਸਣ ਸੋਭਾ ਪਾਈਆ। ਗੋਬਿੰਦ ਲਹਿਣਾ ਕ਼ਰਜ਼ ਉਤਾਰ, ਦੇਣਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਖ਼ੁਦਾਈਆ। ਸਚ ਖ਼ੁਦਾਈ ਧੁਰ ਦਾ ਨੂਰ, ਪਰਵਰਦਿਗਾਰ ਆਪ ਅਖਵਾਇੰਦਾ । ਜੋਤੀ ਜਾਤਾ ਬਣ ਮਸ਼ਹੂਰ, ਮਸਲਾ ਹਕ ਹਕ ਸੁਣਾਇੰਦਾ। ਜਿਸ ਦੇ ਪਿੱਛੇ ਸੂਲੀ ਚੜ੍ਹਿਆ ਮਨਸੂਰ, ਸ਼ਮਸ ਪੁੱਠੀ ਖੱਲ ਲੁਹਾਇੰਦਾ। ਸੋ ਸਾਹਿਬ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਇੰਦਾ। ਜਨ ਭਗਤਾਂ ਦਾ ਮਜ਼ਦੂਰ, ਸੇਵਕ ਹੋ ਕੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਲੇਖਾ ਲੇਖ ਚੁਕਾਇੰਦਾ। ਲੇਖਾ ਚੁਕਾ ਕਹੇ ਸਿੰਘਾਸਣ, ਸਚ ਸਚ ਦ੍ਰਿੜਾਈਆ। ਮੇਰੇ ਸਾਹਿਬ ਸ੍ਰੀ ਭਗਵਾਨ ਪੁਰਖ ਅਬਿਨਾਸ਼ਣ, ਤੇਰੀ ਬੇਪਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਤੈਨੂੰ ਭਾਲਣ, ਭੱਜਣ ਵਾਹੋ ਦਾਹੀਆ। ਤੇਰਾ ਰੂਪ ਨਜ਼ਰ ਨਾ ਆਏ ਕਿਸੇ ਜੋਤ ਅਕਾਲਣ, ਅਕਲ ਕਲ ਤੇਰੀ ਵਡਿਆਈਆ। ਧੰਨ ਭਾਗ ਜੇ ਭਗਤਾਂ ਆਇਉਂ ਮੰਤਰ ਨਾਮ ਸਿਖਾਲਣ, ਸੋਹਣਾ ਧੁਰ ਦਾ ਰਾਗ ਜਣਾਈਆ । ਗੂੜ੍ਹੀ ਨੀਂਦ ਸੁੱਤਿਆਂ ਆਇਉਂ ਉਠਾਲਣ, ਨੇਤਰ ਨੈਣ ਅੱਖ ਖੁਲ੍ਹਾਈਆ। ਪ੍ਰੇਮ ਪ੍ਰੀਤੀ ਅੰਦਰ ਬਣ ਕੇ ਆਇਉਂ ਮਾਲਣ, ਸੋਹਣੇ ਫੂਲਨ ਹਾਰ ਚੜ੍ਹਾਈਆ । ਸਖ਼ੀ ਸੁਹੇਲੀ ਬਣ ਕੇ ਆਇਉਂ ਗਵਾਲਣ, ਪ੍ਰੇਮ ਮਟਕੀ ਸੀਸ ਉਠਾਈਆ । ਸ਼ਬਦ ਅਗੰਮੀ ਵਜਾਵਣ ਆਇਉਂ ਤਾਲਣ, ਨਾਨਕ ਗੋਬਿੰਦ ਧਾਰ ਜਣਾਈਆ । ਦੂਈ ਦਾ ਪੜਦਾ ਆਇਉਂ ਉਠਾਲਣ, ਦੀਨ ਮਜ਼੍ਹਬ ਲੇਖ ਮੁਕਾਈਆ। ਗੂੜ੍ਹੀ ਨੀਂਦੇ ਆਇਉਂ ਸਵਾਲਣ, ਸਿਰ ਆਪਣਾ ਹੱਥ ਰਖਾਈਆ। ਸਚ ਦਵਾਰਾ ਆਇਉਂ ਵਖਾਲਣ, ਸਚਖੰਡ ਪੜਦਾ ਆਪੇ ਲਾਹੀਆ। ਜੁਗ ਚੌਕੜੀ ਜਨਮ
ਦੇ ਵਿਛੜੇ ਆਇਉਂ ਭਾਲਣ, ਚਾਰੋਂ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਚ ਸਿੰਘਾਸਣ ਕਹੇ ਮੇਰੇ ਮਹਿਬੂਬ, ਤੇਰੀ ਮੁਹੱਬਤ ਬੇਪਰਵਾਹੀਆ। ਇਹਨਾਂ ਵਖਾ ਆਪਣੀ ਮੰਜ਼ਲੇ ਮਕ਼ਸੂਦ, ਜੋ ਆਏ ਪਾਂਧੀ ਰਾਹੀਆ। ਨਾਮ ਸੰਦੇਸ਼ਾ ਦੇ ਕੇ ਇਕ ਦਾਊਦ, ਹਜ਼ਰਤ ਕੀਤੀ ਪੜ੍ਹਾਈਆ। ਸਾਚਾ ਕਲਮਾ ਦੱਸਿਆ ਜਿਸ ਦਾ ਨਹੀਂ ਕੋਈ ਵਜੂਦ, ਵਸਲ ਘਰ ਘਰ ਰਿਹਾ ਕਮਾਈਆ। ਭਗਤ ਦਵਾਰੇ ਕਰ ਮਹਿਫ਼ੂਜ਼, ਹਿਫ਼ਾਜ਼ਤ ਨਾਲ ਦਿਤੇ ਟਿਕਾਈਆ। ਸੰਤਾਂ ਸੰਗ ਸਦਾ ਮੌਜੂਦ, ਗੁਰਮੁਖਾਂ ਅੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਚ ਸਿੰਘਾਸਣ ਕਹੇ ਮੇਰੇ ਭਗਵਾਨ, ਵਾਹਵਾ ਤੇਰੀ ਵਡ ਵਡਿਆਈਆ । ਮੈਂ ਵੇਖਾਂ ਝੁਲਦੇ ਨਿਸ਼ਾਨ, ਜੋ ਜ਼ਿਮੀਂ ਅਸਮਾਨਾਂ ਵਿਚ ਦੇਣ ਗਵਾਹੀਆ। ਸਚ ਸੰਦੇਸ਼ਾ ਸੁਣਾਨ, ਧੁਰ ਫ਼ਰਮਾਨਾ ਇਕ ਜਣਾਈਆ। ਉਠੋ ਵੇਖੋ ਨੇਤਰ ਖੋਲ੍ਹੋ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜਨ ਭਗਤ ਦਵਾਰੇ ਬਣ ਮਹਿਮਾਨ, ਪਰਦੇਸੀ ਆਪਣਾ ਫੇਰਾ ਪਾਈਆ। ਜੋ ਤਾਰਨ ਆਇਆ ਬਿਰਧ ਬਾਲ ਜਵਾਨ, ਨੰਨ੍ਹੇ ਆਪਣੀ ਉਂਗਲੀ ਲਾਈਆ। ਜਿਸ ਨੇ ਨਾਤਾ ਮੁਕਾ ਕੇ ਕੂੜ ਜਹਾਨ, ਨਾਤਾ ਸਚ ਦਿਤਾ ਜੁੜਾਈਆ। ਅਗਲੀ ਮੁਸ਼ਕਲ ਕਰੇ ਅਸਾਨ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਰਾਈਆ। ਮਿਹਰ ਨਜ਼ਰ ਦਾ ਮਾਲਕ ਸਵਾਮੀ, ਸਾਹਿਬ ਸਤਿਗੁਰ ਇਕ ਅਖਵਾਇੰਦਾ। ਸਰਬ ਘਟਾਂ ਦਾ ਅੰਤਰਜਾਮੀ, ਲੱਖ ਚੁਰਾਸੀ ਖੋਜ ਖੁਜਾਇੰਦਾ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਪੜ੍ਹਦੇ ਬਾਣੀ, ਸ਼ਬਦ ਸੰਦੇਸ਼ਾ ਇਕ ਸੁਣਾਇੰਦਾ। ਜਿਸ ਦਾ ਵਾਸਾ ਚਾਰੇ ਖਾਣੀ, ਹਰ ਘਟ ਬਹਿ ਬਹਿ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਇੰਦਾ । ਸਚ ਸਿੰਘਾਸਣ ਲੱਗਾ ਵੇਖ ਕੇ ਦੌੜੀ ਆਈ ਟਿਕਟ, ਟਿਕਟਿਕੀ ਆਪਣੀ ਇਕ ਲਗਾਈਆ। ਪ੍ਰਭੂ ਤੇਰਾ ਵੱਡਾ ਵੇਖਿਆ ਭਰੋਸਾ ਸਿਦਕ, ਨੌ ਸੌ ਚੁਰਾਨਵੇ ਚੌਕੜੀ ਅੱਖ ਨਾ ਕੋਇ ਖੁਲ੍ਹਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਭਗਤ ਸੁਹੇਲੇ ਰਹੇ ਵਿਲਕ, ਨੇਤਰ ਨੈਣਾਂ ਨੀਰ ਵਹਾਈਆ। ਜੇ ਆਇਉਂ ਥੋੜ੍ਹੀ ਦੇਰ ਦੇ ਕੇ ਦਰਸ ਗਿਉਂ ਖਿਸਕ, ਨਿਰਗੁਣ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਹਿਣਾ ਦਏ ਮੁਕਾਈਆ। ਟਿਕਟ ਕਹੇ ਮੈਂ ਕਾਗ਼ਜ਼ ਨਹੀਂ ਗੱਤਾ, ਅੱਖਰਾਂ ਵਾਲਾ ਰੂਪ ਨਾ ਕੋਇ ਵਟਾਈਆ। ਮੈਂ ਜਨ ਭਗਤਾਂ ਲੈਣਾ ਯਾਰ ਮਲਾ, ਜੋ ਮਾਲਕ ਇਕ ਅਖਵਾਈਆ। ਜਿਸ ਦਾ ਲਗੇ ਕਿਸੇ ਨਾ ਪਤਾ, ਸਮਝ ਵਿਚ ਨਾ ਕੋਇ ਸਮਝਾਈਆ। ਜੋ ਬਿਰਹੋਂ ਬੈਰਾਗੀ ਹੋ ਕੇ ਫਿਰੇ ਨੱਠਾ, ਚਾਰੋਂ ਕੁੰਟ ਰਿਹਾ ਜਗਾਈਆ। ਜਿਸ ਨੇ ਦਰਸ਼ਨ ਦਿਤਾ ਧੰਨੇ ਨੂੰ ਵਿਚੋਂ ਵੱਟਾ, ਪੱਥਰਾਂ ਵਿਚੋਂ ਆਪਣਾ ਫੇਰਾ ਪਾਈਆ। ਉਹ ਸ਼ਬਦ ਸੁਣਾਏ ਸੱਚਾ, ਆਤਮ ਪਰਮਾਤਮ ਨਾਤਾ ਦਿਤਾ ਜੁੜਾਈਆ। ਗੋਬਿੰਦ ਬਣਾ ਕੇ ਬੱਚਾ, ਪਿਤਾ ਪੂਤ ਖੇਲ ਵਖਾਈਆ। ਝੋਲੀ ਪਾ ਕੇ ਹਕ਼ੀਕ਼ਤ ਹਕਾ, ਹਕੂਮਤ ਸਾਚੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਲੱਖਨਾ ਅਲੱਖਾ, ਅਲਖ ਅਗੋਚਰ ਆਪਣੇ ਹੱਥ ਰੱਖੇ ਵਡਿਆਈਆ। ਟਿਕਟ ਕਹੇ ਮੇਰਾ ਮੁੱਲ ਨਹੀਂ ਕੋਈ ਟਕਾ, ਕ਼ੀਮਤ ਜਗਤ ਕੋਇ ਨਾ ਪਾਈਆ। ਮੈਂ ਛਡ ਕੇ ਆਈ ਮਦੀਨਾ ਮੱਕਾ, ਹੁਜਰਿਆਂ ਪਰੇ ਸੁਟਾਈਆ। ਮੈਂ ਛੱਡਿਆ ਮੰਦਰ ਮਸੀਤ ਮੱਠਾ, ਗੁਰੂਦਵਾਰ ਨਾ ਫੇਰਾ ਪਾਈਆ। ਭਗਤ
ਦਵਾਰ ਲੱਗਾ ਅੱਛਾ, ਜਿਥੇ ਗੁਰਮੁਖ ਡੇਰਾ ਲਾਈਆ। ਜਿਥੇ ਇਕੋ ਨਾਮ ਰਟਾ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਵਖਾਈਆ। ਟਿਕਟ ਕਹੇ ਮੈਂ ਨਹੀਂ ਵਿਚੋਲੀ, ਵਿਚਲਾ ਭੇਵ ਜਣਾਈਆ। ਮੈਂ ਓਸ ਦਰ ਦੀ ਗੋਲੀ, ਜੋ ਗੋਲਿਆਂ ਗਲੇ ਲਗਾਈਆ। ਮੈਂ ਸਮਝਣ ਆਈ ਪਰਮ ਪੁਰਖ ਦੀ ਬੋਲੀ, ਜੋ ਭਗਤਾਂ ਰਿਹਾ ਸਮਝਾਈਆ। ਜਿਹੜੀ ਗਠੜੀ ਪੁਰਖ ਅਕਾਲ ਅਗੰਮੀ ਖੋਲ੍ਹੀ, ਉਹਦੇ ਅਗੇ ਝੋਲੀ ਡਾਹੀਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਾਚਾ ਤੋਲ ਤੋਲੀਂ, ਤੇਰੇ ਅਗੇ ਅਰਜ਼ੋਈਆ। ਵੱਡਿਆਂ ਛੋਟਿਆਂ ਇਕੋ ਰੰਗ ਮੌਲੀਂ, ਮੌਲਾ ਹੋ ਕੇ ਨਜ਼ਰੀ ਆਈਆ। ਤੇਰੇ ਭਗਤ ਤੇਰੇ ਪ੍ਰੇਮ ਦੀ ਖੇਲਣ ਹੋਲੀ, ਦੂਜਾ ਰੰਗ ਨਾ ਕੋਇ ਚੜ੍ਹਾਈਆ। ਜੇ ਬਹਾਵੇਂ ਤੇ ਅੰਤਮ ਆਪਣੀ ਡੋਲੀ, ਦੂਜੇ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਟਿਕਟ ਕਹੇ ਮੈਨੂੰ ਮਿਲ ਗਏ ਮੌਕੇ, ਮਿਲੀ ਮਾਣ ਵਡਿਆਈਆ । ਜਿਸ ਨੇ ਨੌ ਦਵਾਰੇ ਰੋਕੇ, ਗੁਰਮੁਖ ਆਪਣੇ ਨਾਲ ਮਿਲਾਈਆ। ਅਗੇ ਜਾਣ ਨੂੰ ਪੁੱਛਣ ਵਾਲੇ ਖਲੋਤੇ, ਹੁਕਮ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਟਿਕਟ ਕਹੇ ਮੈਂ ਬੋਲਾਂ ਸਚ, ਸਚ ਦਿਆਂ ਜਣਾਈਆ। ਜਿਸ ਵੇਲੇ ਗੁਰਮੁਖ ਮੈਨੂੰ ਲੌਂਦੇ ਹੱਥ, ਨੌ ਦਵਾਰੇ ਅੰਦਰ ਸੋਭਾ ਪਾਈਆ। ਮੇਰੀ ਪਿਛਲੀ ਮਿਟ ਗਈ ਮਤਿ, ਭਗਤਾਂ ਵਾਲੀ ਰੀਤੀ ਮੈਨੂੰ ਚੰਗੀ ਭਾਈਆ। ਉਹਨਾਂ ਨਾਲ ਮਿਲ ਕੇ ਗਾਵਾਂ ਜਸ, ਢੋਲਾ ਰਾਗ ਸੁਣਾਈਆ। ਗ਼ਰੀਬ ਨਿਮਾਣੀ ਮਿਲ ਗਿਆ ਹਕ, ਖ਼ਾਲੀ ਝੋਲੀ ਲਈ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇਵੇ ਮਾਣ ਵਡਿਆਈਆ। ਟਿਕਟ ਕਹੇ ਜਿਸ ਵੇਲੇ ਮੇਰੇ ਉਤੇ ਗੁਰਮੁਖ ਕੀਤੇ ਦਸਖ਼ਤ, ਨਾਮ ਸੱਚਾ ਦਿਤਾ ਲਿਖਾਈਆ। ਮੇਰੀ ਓਸੇ ਵੇਲੇ ਗਈ ਦੁਰਮਤ, ਗੁਰਮਤ ਇਕੋ ਨਜ਼ਰੀ ਆਈਆ। ਧੁਰ ਦਰਗਾਹੀ ਵੇਖਿਆ ਸਮਰਥ, ਹਰਿ ਦਾਤਾ ਬੇਪਰਵਾਹੀਆ । ਮੇਰੀ ਪਿਛਲੀ ਗਈ ਗ਼ੁਰਬਤ, ਕੂੜੀ ਕਿਰਿਆ ਪਰੇ ਸੁਟਾਈਆ। ਮੇਰੀ ਕੋਝੀ ਕਮਲੀ ਦੀ ਹੋ ਗਈ ਮੁਰੰਮਤ, ਸਚ ਠਠਿਆਰ ਹੱਥ ਲਿਆ ਉਠਾਈਆ । ਮਿਹਰਵਾਨ ਕੀਤੀ ਰਹਿਮਤ, ਰਹਿਮ ਨਾਲ ਪਾਰ ਲੰਘਾਈਆ। ਮੈਂ ਭਗਤਾਂ ਨਾਲ ਹੋ ਗਈ ਸਹਿਮਤ, ਆਪਣਾ ਨਾਤਾ ਲਿਆ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨਾਤਾ ਰਿਹਾ ਬੰਧਾਈਆ। ਟਿਕਟ ਕਹੇ ਮੈਂ ਵੇਖਿਆ ਅੰਦਰ ਨਜ਼ਾਰਾ, ਹਰਿ ਕਰਤਾ ਰਿਹਾ ਵਖਾਈਆ। ਜਿਨ੍ਹਾਂ ਨੇ ਇਕ ਵਾਰ ਕੀਤੀ ਚਰਨ ਨਿਮਸਕਾਰਾ, ਨਿਉਂ ਨਿਉਂ ਲਾਗੇ ਪਾਈਆ। ਤਿਨ੍ਹਾਂ ਦਾ ਹੋਇਆ ਸਚ ਦਰਬਾਰਾ, ਦਰਗਾਹ ਸਾਚੀ ਮੂਲ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਿਤਾ ਇਹਨਾਂ ਸਹਾਰਾ, ਸਦਾ ਆਪਣੇ ਨਾਲ ਮਿਲਾਈਆ। ਮੱਜਨ ਨਾ ਕੋਈ ਤੀਰਥ ਤਟ ਕਿਨਾਰਾ, ਚਰਨ ਧੂੜ ਇਸ਼ਨਾਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਟਿਕਟ ਕਹੇ ਜਿਸ ਵੇਲੇ ਮੈਨੂੰ ਭਗਤਾਂ ਕੀਤਾ ਕ਼ਬੂਲ, ਆਪਣੇ ਨਾਲ ਮਿਲਾਈਆ। ਮੈਂ ਕਿਹਾ ਮੇਰਾ ਲਹਿਣਾ ਹੋਇਆ ਵਸੂਲ, ਪਿਛਲਾ ਲੇਖਾ ਦਿਤਾ ਮੁਕਾਈਆ । ਇਹਨਾਂ ਨਾਲ ਮਿਲਕੇ ਬਣਾਇਆ ਅਸੂਲ, ਅਸਲੀਅਤ ਵੇਖਾਂ ਚਾਈਂ ਚਾਈਂਆ। ਜਿਨ੍ਹਾਂ ਦਾ ਇਕੋ ਸੱਚਾ ਮਹਿਬੂਬ, ਸਦ ਸਤਿ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਟਿਕਟ ਕਹੇ ਜਨ ਭਗਤ ਵੇਖੋ ਮੇਰੇ ਅਲਖ, ਵੀਹ ਸੌ ਇੱਕੀ ਦਏ ਗਵਾਹੀਆ। ਇਹ ਧੁਰ ਫ਼ਰਮਾਣਾ ਤੁਹਾਨੂੰ
ਹੋਇਆ ਸਤਿ, ਦੂਸਰ ਹੱਥ ਨਾ ਕਿਸੇ ਫੜਾਈਆ। ਮੇਰੀ ਪ੍ਰਭ ਨੇ ਮਾਨਣੀ ਸੇਜ, ਦਰ ਘਰ ਸਾਚੇ ਆਸਣ ਲਾਈਆ। ਜਨਮ ਕਰਮ ਦੀ ਤੁਹਾਡੀ ਮਿਟ ਗਈ ਰੇਖ, ਲੇਖਾ ਅਵਰ ਨਾ ਕੋਇ ਜਣਾਈਆ। ਭਗਤ ਦਵਾਰਾ ਤੁਹਾਡਾ ਦੇਸ, ਨਰ ਨਿਰੰਕਾਰਾ ਤੁਹਾਡਾ ਮਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਈਆ। ਟਿਕਟ ਕਹੇ ਮੈਂ ਹੋ ਗਈ ਖ਼ੁਸ਼, ਖ਼ੁਸ਼ੀਆਂ ਨਾਲ ਜਣਾਈਆ। ਮੇਰੇ ਮਹਿਬੂਬ ਸੁਲਤਾਨ ਸਭ ਨੂੰ ਲਿਆ ਪੁਛ, ਜੋ ਅੰਦਰ ਆਏ ਖ਼ੁਸ਼ੀ ਜਣਾਈਆ । ਸਚ ਦਵਾਰਿਉਂ ਕੋਈ ਨਾ ਜਾਵੇ ਰੁਸ, ਰੁਸਿਆਂ ਰਿਹਾ ਮਨਾਈਆ। ਜਨ ਭਗਤੋ ਜੇ ਮੈਨੂੰ ਲਉ ਪੁਛ, ਤੁਹਾਨੂੰ ਦਿਆਂ ਦ੍ਰਿੜਾਈਆ। ਜਿਹੜੇ ਕੂੜੇ ਚੀਥੜ ਸਿਰ ਤੇ ਲਏ ਚੁਕ, ਅੰਤਮ ਕੰਮ ਕਿਸੇ ਨਾ ਆਈਆ। ਪਿੱਛੇ ਕੋਟਨ ਕੋਟ ਜਨਮ ਗਏ ਮੁਕ, ਲੱਖ ਚੁਰਾਸੀ ਜੂਨ ਫੰਦ ਮੁਕਾਈਆ। ਕਿਸੇ ਨੇ ਸੋਚੀ ਨਹੀਂ ਇਹ ਸੋਚ, ਕਿਵੇਂ ਮਿਲੇ ਬੇਪਰਵਾਹੀਆ। ਚਾਰੇ ਖਾਣੀ ਆਏ ਭੋਗ, ਕੂਕਰ ਸੂਕਰ ਰੂਪ ਵਟਾਈਆ। ਧੰਨ ਭਾਗ ਕਰੋ ਹੁਣ ਮਿਲਿਆ ਨਾਲ ਸੰਯੋਗ, ਕਿਉਂ ਪਲੂ ਰਹੇ ਛੁਡਾਈਆ। ਜਿਨ੍ਹਾਂ ਨੂੰ ਠਾਕਰ ਦੀ ਮਿਲ ਗਈ ਮੌਜ, ਓਹ ਠੋਕਰ ਜਗਤ ਗਏ ਲਗਾਈਆ। ਸਤਿਗੁਰ ਮਿਲਨਾ ਨਹੀਂ ਰੋਜ਼, ਵੇਲਾ ਗਿਆ ਹੱਥ ਨਾ ਆਈਆ। ਪਿਛੋਂ ਕਿਸ ਦੀ ਕਰੋ ਖੋਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਟਿਕਟ ਕਹੇ ਮੈਂ ਤੁਹਾਡੀ ਬਣ ਕੇ ਸਾਥਨ, ਸੱਚਾ ਸੰਗ ਵਖਾਈਆ। ਤੁਹਾਨੂੰ ਆਈ ਆਖਣ, ਧੁਰ ਸੰਦੇਸ਼ ਸੁਣਾਈਆ। ਜਿਹੜਾ ਘਨਈਆ ਖਾਂਦਾ ਰਿਹਾ ਮਾਖਣ, ਮਟਕੀਆਂ ਭੰਨ ਵਖਾਈਆ। ਜਿਹੜਾ ਰਾਮ ਲੌਂਦਾ ਰਿਹਾ ਆਸਣ, ਦਸਰਥ ਬੇਟਾ ਨਜ਼ਰੀ ਆਈਆ। ਜਿਹੜਾ ਮੂਸਾ ਮੂੰਹ ਦੇ ਭਾਰ ਡਿੱਗਾ ਜਲਵਾ ਤਕੇ ਬਾਤਨ, ਚੰਦ ਨੂਰ ਰੁਸ਼ਨਾਈਆ। ਜਿਹੜਾ ਈਸਾ ਦੱਸੇ ਸਾਚਣ, ਖ਼ੁਦਾਵੰਦ ਇਕੋ ਇਕ ਜਣਾਈਆ। ਜਿਸ ਨੂੰ ਮੁਹੰਮਦ ਝੁਕ ਝੁਕ ਕੀਤਾ ਅਦਾਬਣ, ਸੀਸ ਸੀਸ ਨਿਵਾਈਆ। ਜਿਸ ਨਾਨਕ ਨਿਰਗੁਣ ਨੂਰ ਕੀਤਾ ਪਰਕਾਸ਼ਣ, ਜੋਤੀ ਜੋਤ ਡਗਮਗਾਈਆ । ਜਿਸ ਗੋਬਿੰਦ ਲੇਖੇ ਲਾਇਆ ਲਾਲਣ, ਬਾਲ ਬਾਲਾ ਸੇਵ ਕਮਾਈਆ। ਹਰਿ ਸਾਹਿਬ ਸਵਾਮੀ ਅੰਤਰਜਾਮੀ ਭਗਤ ਸੁਹੇਲੇ ਆਇਆ ਭਾਲਣ, ਲੱਖ ਚੁਰਾਸੀ ਖੋਜ ਖੁਜਾਈਆ। ਗੁਰਮੁਖੋ ਮੈਂ ਤੁਹਾਡੇ ਅਗੇ ਸਵਾਲਣ, ਸਾਚੀ ਝੋਲੀ ਦਿਤੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਸਭ ਦੇ ਰਿਹਾ ਮੁਕਾਈਆ। ਟਿਕਟ ਕਹੇ ਮੇਰਾ ਇਕ ਸਲੋਕ, ਸੋਹਲਿਆਂ ਵਾਲਾ ਜਣਾਈਆ। ਤੀਜੀ ਵਾਰ ਲੇਖਾ ਮੁਕਾਏ ਤੀਨ ਲੋਕ, ਤਿੰਨਾਂ ਪਾਰ ਲੰਘਾਈਆ। ਜਿਸ ਦੀ ਖੋਜ ਕੋਈ ਨਾ ਸਕਿਆ ਸੋਚ, ਸਮਝ ਰਮਜ਼ ਵਿਚ ਸਮਝਾਈਆ। ਬਾਹਰੋਂ ਵੇਖ ਕੇ ਕਾਇਆ ਮਾਟੀ ਪੋਸ਼, ਅੰਦਰ ਆਤਮ ਦੇਵੇ ਮਾਣ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਿਰ ਹੱਥ ਰਖ ਕੇ ਕਹੇ ਗੋਬਿੰਦ, ਮਿਲੇ ਮਾਣ ਵਡਿਆਈਆ। ਜਨ ਭਗਤੋ ਮਿਟ ਗਈ ਚਿੰਦ, ਚਿਖਾ ਦਿਤੀ ਬੁਝਾਈਆ। ਦਾਤਾ ਹੋ ਕੇ ਗਹਿਰ ਗੁਣੀ ਗਹਿੰਦ, ਝੋਲੀ ਖ਼ਾਲੀ ਦਿਤੀ ਭਰਾਈਆ। ਭਾਗ ਲਗਾਵਾਂ ਤੁਹਾਡੇ ਕਾਇਆ ਮਾਟੀ ਪਿੰਡ, ਸਾਢੇ ਤਿੰਨ ਹੱਥ ਦਿਆਂ ਵਡਿਆਈਆ। ਝਗੜਾ ਮੁਕ ਜਾਏ ਸੁਰਪਤ ਰਾਜਾ ਇੰਦ, ਮੇਘਧਾਰ ਮੰਗਣ ਦੀ ਲੋੜ ਰਹੇ ਨਾ ਰਾਈਆ। ਅੰਮ੍ਰਿਤ ਧਾਰ ਵਹਾ ਕੇ ਸਾਗਰ ਸਿੰਧ, ਤਾਲ ਸੁਹਾਵਾ ਦਿਆਂ ਜਣਾਈਆ । ਭਗਤ ਅਨਾਦੀ ਬਣਾ ਕੇ ਬਿੰਦ, ਸਚ ਦੁਲਾਰੇ ਗੋਦ ਉਠਾਈਆ। ਦੀਨ ਦਿਆਲ ਕਹੇ ਬਖ਼ਸ਼ਿੰਦ, ਬਖ਼ਸ਼ਿਸ਼ ਸਾਚੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਅੰਤਮ ਲੇਖਾ ਦਏ ਮੁਕਾਈਆ। ਅੰਤਮ ਲੇਖਾ ਵੇਖੋ ਮੁਕਦਾ, ਹਰਿ ਕਰਤਾ ਆਪ ਮੁਕਾਈਆ। ਜੋ ਸਚ ਸਰਨਾਈ ਝੁਕਦਾ, ਨਿਵਿਆਂ ਉਪਰ ਲਏ ਚੜ੍ਹਾਈਆ । ਨਾਤਾ ਜੋੜ ਕੇ ਪਿਉ ਪੁਤ ਦਾ, ਸੰਗ ਧੁਰ ਦਾ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਵਡਿਆਈ ਮਿਲੀ ਪ੍ਰਭੂ ਦਰ ਆ ਕੇ, ਆਦਰ ਸ਼ਬਦ ਜਣਾਈਆ। ਖ਼ੁਸ਼ੀ ਖ਼ੁਸ਼ੀ ਜਾਉ ਸੀਸ ਨਿਵਾ ਕੇ, ਇਕ ਦਾ ਸਵਾ ਸਭ ਨੂੰ ਦਿਤਾ ਜਣਾਈਆ। ਭਗਤਾਂ ਵਿਚ ਮਿਲੋ ਜਾ ਕੇ, ਸੋਹੰ ਢੋਲਾ ਆਤਮ ਪਰਮਾਤਮ ਗਾ ਕੇ, ਜਗਤ ਵਿਛੋੜਾ ਲੈਣਾ ਗਵਾਈਆ। ਵੀਹ ਸੌ ਇੱਕੀ ਬਿਕ੍ਰਮੀ ਰੁਤ ਸੁਹਾ ਕੇ, ਸੋਹਣਾ ਰੰਗ ਚੜ੍ਹਾਈਆ। ਸੱਤ ਪੋਹ ਦਾ ਸਤਿ ਆਪਣੀ ਝੋਲੀ ਪਾ ਕੇ, ਸਤਿ ਸਤਿਵਾਦੀ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਪਾ ਕੇ, ਹਰਸ ਸਰਬ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਟਿੱਕਾ ਪ੍ਰੇਮ ਪਿਆਰ ਦਾ ਮਸਤਕ ਲਾਈਆ।