ਪੁਸਤਕਾਲਾਭਾਗ ੧੮

੪ ਮਾਘ ੨੦੨੧ ਬਿਕ੍ਰਮੀ ਗੁਰਚਰਨ ਸਿੰਘ ਦੇ ਗ੍ਰਹਿ ਜੇਠੂਵਾਲ

ਹਰਿ ਸ਼ਬਦ ਕਹੇ ਹਰਿ ਸਤਿ ਸਵਾਮੀ, ਆਦਿ ਜੁਗਾਦਿ ਜੁਗ ਚੌਕੜੀ ਇਕ ਅਖਵਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਤਰਜਾਮੀ, ਘਟ ਘਟ ਅੰਦਰ ਭੇਵ ਅਭੇਦਾ ਆਪ ਖੁਲ੍ਹਾਇੰਦਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸੁਲਤਾਨੀ, ਨਰ ਨਿਰੰਕਾਰਾ ਇਕ ਅਖਵਾਇੰਦਾ। ਜੁਗ ਚੌਕੜੀ ਖ਼ਾਲਕ ਖ਼ਲਕ ਖੇਲੇ ਖੇਲ ਮਹਾਨੀ, ਬੇਪਰਵਾਹੀ ਧੁਰ ਦਰਗਾਹੀ ਆਪਣਾ ਹੁਕਮ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਗਾ ਕੇ ਗਏ ਸ਼ਬਦ ਅਗੰਮੀ ਬਾਣੀ, ਰਾਗਾਂ ਨਾਦਾਂ ਵੇਦਾਂ ਸਿਫ਼ਤ ਸਲਾਹਿੰਦਾ। ਚਾਰ ਕੁੰਟ ਦਹਿ ਦਿਸ਼ਾ ਜਿਸ ਦਾ ਜਲਵਾ ਨੂਰ ਨੁਰਾਨੀ, ਜੋਤੀ ਜਾਤਾ ਡਗਮਗਾਇੰਦਾ। ਸੋ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਉਤੇ ਕਰੇ ਮਿਹਰਵਾਨੀ, ਮਹਿਬੂਬ ਮਿਹਰ ਨਜ਼ਰ ਇਕ ਉਠਾਇੰਦਾ। ਆਤਮ ਪਰਮਾਤਮ ਦੇਵੇ ਸਚ ਧਿਆਨੀ, ਨਿਜ ਨੇਤਰ ਲੋਚਨ ਨੈਣ ਅੱਖ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਤਿਗੁਰ ਸ਼ਬਦ ਕਹੇ ਪ੍ਰਭ ਇਕੋ ਦਾਤਾ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਵੇਖਣਹਾਰ ਤਮਾਸ਼ਾ, ਨਿਰਗੁਣ ਸਰਗੁਣ ਵੇਸ ਵਟਾਈਆ। ਜਨ ਭਗਤਾਂ ਦੇਵਣਹਾਰਾ ਨਾਮ ਸੁਗ਼ਾਤਾ, ਵਸਤ ਅਮੋਲਕ ਝੋਲੀ ਪਾਈਆ। ਕਲਜੁਗ ਅੰਤ ਮਿਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਨੂਰ ਚੰਦ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਦਿ ਜੁਗਾਦਿ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਣਹਾਰਾ ਸਾਚੀ ਗਾਥਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਢੋਲਾ ਇਕ ਸੁਣਾਈਆ। ਵਸਣਹਾਰਾ ਬਾਹਰ ਰਾਗਾਂ ਨਾਦਾਂ, ਸ਼ਾਸਤਰ ਵੇਦ ਪੁਰਾਨਾਂ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਾਰਬ੍ਰਹਮ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਪ੍ਰਭ ਇਕ ਇਕੱਲਾ ਏਕੰਕਾਰ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਵਸਣਹਾਰਾ ਠਾਂਡੇ ਦਰਬਾਰ, ਸਚਖੰਡ ਸਾਚੇ ਸੋਭਾ ਪਾਈਆ । ਬੋਲਣਹਾਰਾ ਨਾਮ ਜੈਕਾਰ, ਮੰਤਰ ਆਪਣਾ ਇਕ ਸੁਣਾਈਆ। ਲਿਔਣਹਾਰਾ ਮਾਤ ਅਵਤਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਲੇਖਾ ਜਾਣ ਸਰਬ ਸੰਸਾਰ, ਲੱਖ ਚੁਰਾਸੀ ਖੋਜ ਖੁਜਾਈਆ। ਸੰਤ ਸੁਹੇਲੇ ਲਏ ਉਬਾਰ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰ, ਸਚ ਪ੍ਰੀਤੀ ਇਕ ਦ੍ਰਿੜਾਈਆ। ਅੰਤਰ ਆਤਮ ਖੋਲ੍ਹ ਕਿਵਾੜ, ਪਰਦਾ ਉਹਲਾ ਦਏ ਉਠਾਈਆ। ਮੇਟ ਮਿਟਾ ਕੇ ਪੰਚਮ ਧਾੜ, ਭੇਵ ਆਪਣਾ ਆਪ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਸਰਬ ਵਿਆਪੀ, ਘਟ ਘਟ ਬੈਠਾ ਨਜ਼ਰੀ ਆਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਵੱਡਾ ਪਰਤਾਪੀ, ਦੋ ਜਹਾਨਾਂ ਸੋਭਾ ਪਾਈਆ। ਨਿਤ ਨਵਿਤ ਜਿਸ ਦਾ ਅਗੰਮ ਅਗੰਮੜਾ ਜਾਪੀ, ਪੀਰ ਪੈਗ਼ੰਬਰ ਢੋਲੇ ਸੋਹਲੇ ਰਾਗਾਂ ਨਾਦਾਂ ਵਿਚ ਸੁਣਾਈਆ। ਜੋ ਜਨ ਭਗਤਾਂ ਲਹਿਣਾ ਦੇਣਾ ਦੇਵੇ ਬਾਕੀ, ਪੂਰਬ ਜਨਮ ਵੇਖ ਵਖਾਈਆ। ਭਾਗ ਲਗਾ ਕੇ ਕਾਇਆ ਮਾਟੀ, ਖ਼ਾਕੀ ਪੰਜ ਤੱਤ ਭੇਵ ਚੁਕਾਈਆ। ਅੰਮ੍ਰਿਤ ਆਤਮ ਜਾਮ ਪਿਆਏ ਬਣਕੇ ਸਾਕੀ, ਰਸ ਨਿਝਰ ਮੁਖ ਲਗਾਈਆ। ਮੰਜ਼ਲ ਚੜ੍ਹਾਏ ਔਖੀ ਘਾਟੀ, ਫੜ ਬਾਹੋਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਇਕ ਅਖਵਾਈਆ। ਸਾਹਿਬ ਸਤਿਗੁਰ ਹਰਿ ਸਮਰਥ, ਭੇਵ ਅਭੇਦ ਨਾ ਕੋਇ ਜਣਾਇੰਦਾ। ਜੁਗ ਚੌਕੜੀ

ਚਲਾਵਣਹਾਰਾ ਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਇੰਦਾ। ਸੰਤ ਸੁਹੇਲੇ ਮਾਰਗ ਦੱਸ, ਪੜਦਾ ਉਹਲਾ ਆਪ ਉਠਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਗਵਾਇੰਦਾ । ਸੁਰਤੀ ਸ਼ਬਦੀ ਗੋਪੀ ਕਾਹਨ ਵਖਾਏ ਰਾਸ, ਮੰਡਲ ਮੰਡਪ ਆਪ ਨਚਾਇੰਦਾ। ਕੂੜੀ ਕਿਰਿਆ ਵਿਚੋਂ ਕਾਢ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਮੇਟਣਹਾਰਾ ਵਾਦ ਵਿਵਾਦ, ਮਾਇਆ ਮਮਤਾ ਮੋਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਸਤਿ ਇਕ ਅਖਵਾਇੰਦਾ। ਹਰਿ ਸਤਿਗੁਰ ਸਤਿ ਸ੍ਰੀ ਭਗਵਾਨ, ਪਾਰਬ੍ਰਹਮ ਵੱਡੀ ਵਡਿਆਈਆ। ਜਨ ਭਗਤਾਂ ਦੇਵੇ ਸਾਚਾ ਦਾਨ, ਨਾਮ ਭੰਡਾਰ ਝੋਲੀ ਪਾਈਆ। ਸਚ ਦਵਾਰ ਵਖਾਏ ਇਕ ਨਿਸ਼ਾਨ, ਕੂੜ ਨਿਸ਼ਾਨੇ ਸਰਬ ਮਿਟਾਈਆ। ਚਰਨ ਕਵਲ ਉਪਰ ਧਵਲ ਦੇਵੇ ਮਾਣ, ਬਖ਼ਸ਼ੇ ਸਰਨ ਸਚੀ ਸਰਨਾਈਆ। ਕੂੜ ਕੁੜਿਆਰਾ ਮੇਟੇ ਵਿਚ ਜਹਾਨ, ਦੁਤੀਆ ਭਾਉ ਰਹਿਣ ਨਾ ਪਾਈਆ। ਘਰ ਸਵਾਮੀ ਮਿਲੇ ਆਣ, ਅੰਤਰਜਾਮੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਸੋਈ ਸੁਰਤ ਆਪ ਉਠਾਈਆ। ਸਤਿਗੁਰ ਸ਼ਬਦ ਸਦਾ ਮਿਹਰਵਾਨ, ਆਲਸ ਨਿੰਦਰਾ ਦੂਰ ਕਰਾਇੰਦਾ। ਮੇਲ ਮਿਲਾ ਕੇ ਧੁਰ ਦੇ ਕਾਹਨ, ਬੰਸਰੀ ਇਕੋ ਨਾਮ ਸੁਣਾਇੰਦਾ। ਵਿਛੋੜਾ ਮੁਕੇ ਸੀਆ ਰਾਮ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਇੰਦਾ। ਸਾਚਾ ਸ਼ਬਦ ਸੁਣੇ ਧੁਨਕਾਨ, ਅਨਹਦ ਨਾਦੀ ਨਾਦ ਵਜਾਇੰਦਾ। ਠਾਕਰ ਗਹਿਰ ਗੰਭੀਰ ਮਿਲੇ ਆਣ, ਬੇਨਜ਼ੀਰ ਦਰਸ ਵਖਾਇੰਦਾ। ਆਸਾ ਮਨਸਾ ਪੂਰੀ ਕਰੇ ਸ੍ਰੀ ਭਗਵਾਨ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਸੁਹਾਇੰਦਾ। ਸਤਿਗੁਰ ਸ਼ਬਦ ਸੁਹਾਵੇ ਮੰਦਰ ਗ੍ਰਹਿ, ਸਾਢੇ ਤਿੰਨ ਹੱਥ ਕਾਇਆ ਮਾਟੀ ਵਜੇ ਵਧਾਈਆ। ਜਿਸ ਘਰ ਪੁਰਖ ਅਕਾਲਾ ਦੀਨ ਦਿਆਲਾ ਰਹੇ, ਨਿਰਗੁਣ ਬੈਠਾ ਡੇਰਾ ਲਾਈਆ। ਦਿਵਸ ਰੈਣ ਅੱਠੇ ਪਹਿਰ ਘੜੀ ਪਲ ਸ਼ਬਦ ਅਗੰਮੀ ਕਹੇ, ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਸਤਿਗੁਰ ਸ਼ਬਦ ਸਦਾ ਸਦ ਸੱਚਾ, ਆਦਿ ਜੁਗਾਦਿ ਇਕ ਜਣਾਇੰਦਾ। ਨਿਰਵੈਰ ਪੁਰਖ ਕਦੇ ਨਾ ਹੋਵੇ ਕੱਚਾ, ਕਾਚੀ ਗਗਰੀਆ ਆਪਣਾ ਰੰਗ ਰੰਗਾਇੰਦਾ। ਸਚ ਦਵਾਰ ਸ਼ਬਦ ਸੰਦੇਸ਼ਾ ਦੇਵੇ ਪੱਕਾ, ਕੂੜੀ ਵੰਡ ਨਾ ਕੋਇ ਵੰਡਾਇੰਦਾ। ਨਿਜ ਨੇਤਰ ਲੋਚਨ ਦਰਸ ਕਰਾਏ ਅੱਖਾਂ, ਸਨਮੁਖ ਆਪੇ ਨਜ਼ਰੀ ਆਇੰਦਾ। ਅੰਮ੍ਰਿਤ ਆਤਮ ਜਾਮ ਪਿਆਏ ਸਾਚਾ ਰਸਾ, ਰਸ ਰਸੀਆ ਇਕ ਪਰਗਟਾਇੰਦਾ। ਜਿਨ੍ਹਾਂ ਭਗਤਾਂ ਦੇ ਅੰਤਰ ਵਸਾ, ਵਸਲ ਆਪਣਾ ਸਚ ਸਮਝਾਇੰਦਾ। ਕੂੜ ਕੁੜਿਆਰਾ ਓਨ੍ਹਾਂ ਦਾ ਮਥਾ, ਜੂਠ ਝੂਠ ਮਾਇਆ ਮਮਤਾ ਮੋਹ ਮਿਟਾਇੰਦਾ। ਦੋ ਜਹਾਨਾਂ ਬਣੇ ਸਖਾਈ ਸਖ਼ਾ, ਸਗਲਾ ਸੰਗ ਨਿਭਾਇੰਦਾ। ਨਾਤਾ ਤੋੜ ਕੇ ਤੱਤਾਂ ਅੱਠਾਂ, ਨੌ ਦਵਾਰੇ ਪੰਧ ਚੁਕਾਇੰਦਾ । ਦਸਮ ਦਵਾਰੀ ਬਹਿ ਕੇ ਹੱਸਾ, ਹਸਤੀ ਆਪਣੀ ਵਿਚ ਮਿਲਾਇੰਦਾ। ਭਗਤ ਵਛਲ ਭਗਵਨ ਜਨ ਭਗਤਾਂ ਪਿੱਛੇ ਫਿਰੇ ਨੱਸਾ, ਜੁਗ ਚੌਕੜੀ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸ਼ਬਦ ਵਡ ਵੱਡਾ ਇਕ ਅਖਵਾਇੰਦਾ। ਸਤਿਗੁਰ ਸ਼ਬਦ ਕਹੇ ਮੇਰੀ ਕੋਈ ਨਾ ਸੋਚੇ ਸੋਚ, ਸੋਚ ਵਿਚ ਕਦੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰਾ ਦਰਸ਼ਨ ਰਹੇ ਲੋਚ, ਨਿਜ ਨੇਤਰ ਅੱਖ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਮੇਰੀ ਕਰਦੇ ਖੋਜ, ਛਤੀਸ ਰਾਗ ਪਰਦਾ ਰਹੇ ਉਠਾਈਆ। ਮੇਰਾ ਖੇਲ

ਸਦਾ ਲੋਕ ਪਰਲੋਕ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਅੰਦਰ ਵੜ ਕੇ ਮਾਣਾ ਸੱਚੀ ਮੌਜ, ਆਤਮ ਸੇਜਾ ਬਹਿ ਕੇ ਸੋਹਣੀ ਖ਼ੁਸ਼ੀ ਮਨਾਈਆ। ਦੂਈ ਦਵੈਤੀ ਹਉਮੇ ਕਟ ਕੇ ਰੋਗ, ਧੁਰ ਸੰਜੋਗ ਦਿਆਂ ਕਰਾਈਆ। ਚਰਨਾਂ ਹੇਠ ਦਬਾ ਕੇ ਮੁਕਤੀ ਮੋਖ, ਮੁਫ਼ਤ ਆਪਣੇ ਨਾਲ ਮਿਲਾਈਆ। ਜਨਮ ਕਰਮ ਦਾ ਹੋਏ ਨਾ ਕੋਈ ਵਿਜੋਗ, ਨਾਤਾ ਧੁਰ ਦਾ ਦਿਆਂ ਜੁੜਾਈਆ। ਨਾਮ ਅਗੰਮੀ ਲਾ ਕੇ ਚੋਟ, ਸ਼ਬਦ ਨਗਾਰਾ ਦਿਆਂ ਵਜਾਈਆ। ਕਰ ਪਰਕਾਸ਼ ਨਿਰਮਲ ਜੋਤ, ਘਰ ਵਿਚ ਘਰ ਕਰਾਂ ਰੁਸ਼ਨਾਈਆ। ਜਿਨ੍ਹਾਂ ਗੁਰਮੁਖਾਂ ਸੋਹੰ ਢੋਲਾ ਗਾਇਆ ਸਲੋਕ, ਤੂੰ ਮੇਰਾ ਮੈਂ ਤੇਰਾ ਦੂਜਾ ਭੇਵ ਰਿਹਾ ਨਾ ਰਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਦਿ ਜੁਗਾਦਿ ਸਦਾ ਨਿਰਦੋਸ਼, ਦੋਸ਼ੀ ਲੱਖ ਚੁਰਾਸੀ ਰਿਹਾ ਠਹਿਰਾਈਆ।

੪ ਮਾਘ ੨੦੨੧ ਬਿਕ੍ਰਮੀ ਬਚਨ ਸਿੰਘ ਦੇ ਗ੍ਰਹਿ ਜੇਠੂਵਾਲ

ਸਾਹਿਬ ਸਤਿਗੁਰ ਸਦਾ ਕਿਰਪਾਲ, ਦੀਨ ਦਿਆਲ ਦਇਆਨਿਧ ਅਖਵਾਇੰਦਾ। ਸ੍ਰਿਸ਼ਟ ਸਬਾਈ ਵੇਖਣਹਾਰ ਜਹਾਨ, ਲੋਕ ਪਰਲੋਕ ਖੋਜ ਖੁਜਾਇੰਦਾ। ਦਾਤਾ ਦਾਨੀ ਦੇਵਣਹਾਰਾ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਗੁਰਮੁਖ ਸੁਹੇਲੇ ਵੇਖੇ ਆਣ, ਨਿਤ ਨਵਿਤ ਵੇਸ ਵਟਾਇੰਦਾ । ਪੂਰਬ ਲਹਿਣਾ ਚੁਕਾਏ ਬਖ਼ਸ਼ੇ ਮਾਣ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਇੰਦਾ। ਸਾਹਿਬ ਸਤਿਗੁਰ ਸਰਬ ਜਗ ਮੀਤ, ਮਿਤਰ ਪਿਆਰਾ ਇਕ ਅਖਵਾਇੰਦਾ। ਜਨ ਭਗਤਾਂ ਦੱਸ ਕੇ ਸਾਚੀ ਰੀਤ, ਰਹਿਬਰ ਰਾਹ ਇਕ ਦ੍ਰਿੜਾਇੰਦਾ। ਲੇਖਾ ਚੁਕਾ ਕੇ ਹਸਤ ਕੀਟ, ਊਚ ਨੀਚ ਇਕੋ ਰੰਗ ਰੰਗਾਇੰਦਾ। ਪੁਰਖ ਅਕਾਲ ਸਚ ਪ੍ਰੀਤ, ਚਰਨ ਸਰਨ ਸਰਨਾਈ ਇਕ ਸਮਝਾਇੰਦਾ। ਸੰਤ ਸਾਜਨ ਢੋਲਾ ਗੀਤ, ਧੁਰ ਦਵਾਰ ਰਾਗ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਕਮਾਇੰਦਾ । ਸਤਿਗੁਰ ਸਮਰਥ ਸਰਬ ਗੁਣਵੰਤਾ, ਗਹਿਰ ਗੰਭੀਰ ਵੱਡੀ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਚੌਕੜੀ ਆਪਣਾ ਹੁਕਮ ਮਨਾਈਆ। ਲੱਖ ਚੁਰਾਸੀ ਬਣਾ ਬਣਤਾ, ਘੜਨ ਭੰਨਣ ਸਮਰਥ ਸੁਵਾਮੀ ਹਰ ਘਟ ਖੋਜ ਖੁਜਾਈਆ । ਸੁਰਤ ਸ਼ਬਦ ਨਾਰ ਕੰਤਾ, ਸੋਭਾਵੰਤ ਸੁਹਾਗਣ ਦਏ ਵਡਿਆਈਆ। ਨਾਮ ਨਿਧਾਨ ਧੁਰ ਦਾ ਮੰਤਾ, ਮੰਤਰ ਆਪਣਾ ਇਕ ਪੜ੍ਹਾਈਆ। ਪਤਿਪਰਮੇਸ਼ਵਰ ਸਰਬ ਪਤਵੰਤਾ, ਸਿਰ ਆਪਣਾ ਹੱਥ ਟਿਕਾਈਆ। ਦੇ ਵਡਿਆਈ ਜੀਵ ਜੰਤਾ, ਜ਼ਾਤ ਆਪਣੀ ਵਿਚ ਮਿਲਾਈਆ। ਗੜ੍ਹ ਤੋੜ ਦੇ ਹਉਮੇ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਸਤਿਗੁਰ ਪੂਰਾ ਏਕਾ ਏਕ, ਅਕਲ ਕਲ ਅਖਵਾਇੰਦਾ। ਲੋਕਮਾਤ ਬਖ਼ਸ਼ੇ ਚਰਨ ਟੇਕ, ਸਚਖੰਡ ਦਵਾਰੇ ਜੋਤੀ ਜੋਤ ਮਿਲਾਇੰਦਾ। ਧਾਮ ਵਖਾ ਕੇ ਅਗੰਮੜਾ ਦੇਸ, ਮਹਲ ਅਟਲ ਇਕ ਵਖਾਇੰਦਾ। ਜਿਥੇ ਵਸੇ ਨਰ ਨਰੇਸ਼, ਨਰ ਨਿਰੰਕਾਰਾ ਸੋਭਾ ਪਾਇੰਦਾ। ਜਨ ਭਗਤਾਂ ਖੋਲ੍ਹ ਕੇ ਆਪਣਾ ਭੇਤ, ਅਭੇਵ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਤਿਗੁਰ ਪੂਰਾ ਸਰਬ ਦਾ ਸੰਗ, ਸੰਗੀ ਧੁਰ ਦਾ ਨਜ਼ਰੀ ਆਈਆ। ਧੁਨ ਨਾਦ ਵਜਾਏ ਮਰਦੰਗ, ਸ਼ਬਦ ਰਾਗ ਸੁਣਾਈਆ। ਕਾਇਆ ਚੋਲੀ ਚਾੜ੍ਹੇ

ਰੰਗ, ਦੁਰਮਤ ਮੈਲ ਧਵਾਈਆ। ਆਤਮ ਵਿਛੋੜਾ ਕੱਟੇ ਰੰਡ, ਪਰਮਾਤਮ ਮੇਲਾ ਸਹਿਜ ਸੁਭਾਈਆ। ਨਿਜ ਆਤਮ ਨਿਜ ਘਰ ਨਿਜ ਗ੍ਰਹਿ ਬਖ਼ਸ਼ੇ ਨਿਜਾਨੰਦ, ਅਨੰਦ ਵਿਚੋਂ ਪਰਮਾਨੰਦ ਪਰਗਟਾਈਆ। ਜਿਨ੍ਹਾਂ ਬਖ਼ਸ਼ਿਆ ਸਾਚਾ ਛੰਦ, ਸੋਹੰ ਰਾਗ ਦਿਤਾ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਡੋਰੀ ਬੰਨ੍ਹ ਕੇ ਤੰਦ, ਗੰਢ ਆਪਣੇ ਨਾਲ ਪੁਆਈਆ।

੧੧ ਮਾਘ ੨੦੨੧ ਬਿਕ੍ਰਮੀ ਕਪੂਰ ਸਿੰਘ ਬਰਾੜ ਦੇ ਗ੍ਰਹਿ ਮੋਗਾ

ਜਨ ਭਗਤ ਕਹੇ ਪ੍ਰਭ ਅਬਿਨਾਸ਼, ਪਤਿਪਰਮੇਸ਼ਵਰ ਦੇ ਦ੍ਰਿੜਾਈਆ। ਚਾਰ ਕੁੰਟ ਦਹਿ ਦਿਸ਼ਾ ਅੰਧੇਰੀ ਰਾਤ, ਨਵ ਨੌਂ ਚਾਰ ਨਜ਼ਰੀ ਆਈਆ। ਨਵ ਸੱਤ ਵੇਖਿਆ ਮਾਰ ਝਾਤ, ਦਹਿ ਦਿਸ਼ਾ ਅੱਖ ਉਠਾਈਆ। ਸਾਚਾ ਦਿਸੇ ਨਾ ਕੋਇ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ । ਅੰਤਰ ਆਤਮ ਖੋਲ੍ਹੇ ਨਾ ਕੋਈ ਤਾਕ, ਪਰਦਾ ਦੁਵੈਤ ਨਾ ਕੋਇ ਉਠਾਈਆ। ਨਿਰਮਲ ਨੂਰ ਜੋਤ ਨਾ ਕੋਇ ਪਰਕਾਸ਼, ਅਗੰਮੀ ਚੰਦ ਨਾ ਕੋਇ ਚਮਕਾਈਆ। ਸਾਚੀ ਧੂੜੀ ਟਿੱਕਾ ਮਸਤਕ ਲਾਵੇ ਕੋਈ ਨਾ ਖ਼ਾਕ, ਨਿਰਮਲ ਨੂਰ ਨਾ ਕੋਇ ਰੁਸ਼ਨਾਈਆ। ਮੰਜ਼ਲ ਪੌੜੀ ਚੜ੍ਹੇ ਕੋਈ ਨਾ ਘਾਟ, ਪਾਂਧੀ ਪੰਧ ਨਾ ਕੋਇ ਮੁਕਾਈਆ। ਅੰਦਰ ਬਾਹਰ ਗੁਪਤ ਜ਼ਾਹਰ ਪਤ ਕੋਈ ਨਾ ਸਕੇ ਰਾਖ, ਸਿਰ ਹੱਥ ਨਾ ਕੋਇ ਰਖਾਈਆ। ਸਾਚੀ ਸੇਵਾ ਦਾ ਚਾਕਰ ਦਿਸੇ ਕੋਈ ਨਾ ਚਾਕ, ਦਰ ਦਰਵੇਸ਼ ਰੂਪ ਨਾ ਕੋਇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੇ ਨਾ ਕੋਈ ਬਾਤ, ਅੰਤਰ ਨਾਤ ਨਾ ਕੋਇ ਜੁੜਾਈਆ। ਪੀਰ ਪੈਗ਼ੰਬਰ ਪੂਰੀ ਕਰੇ ਕੋਈ ਨਾ ਆਸ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇ ਮਾਣ ਵਡਿਆਈਆ। ਜਨ ਭਗਤ ਕਹਿਣ ਪ੍ਰਭ ਖੋਲ੍ਹ ਭੇਵ, ਅਨੁਭਵ ਆਪਣੀ ਦਇਆ ਕਮਾਈਆ। ਅੰਮ੍ਰਿਤ ਆਤਮ ਰਸ ਮਿਲੇ ਕੋਈ ਨਾ ਮੇਵ, ਸਚ ਜਾਮ ਨਾ ਕੋਇ ਪਿਆਈਆ। ਨਿਹਚਲ ਧਾਮ ਦੱਸੇ ਨਾ ਕੋਈ ਨਿਹਕੇਵ, ਅਟਲ ਮਹਲ ਨਾ ਕੋਇ ਵਖਾਈਆ। ਸਾਚੀ ਦੱਸੇ ਨਾ ਕੋਈ ਸੇਵ, ਧੁਰ ਦਾ ਰੰਗ ਨਾ ਕੋਇ ਰੰਗਾਈਆ। ਰਸਨਾ ਪੜ੍ਹ ਪੜ੍ਹ ਥੱਕੀ ਜਿਹਵ, ਬੱਤੀ ਦੰਦ ਦੇਣ ਦੁਹਾਈਆ। ਸਚ ਸਵਾਮੀ ਅੰਤਰਜਾਮੀ ਘਟ ਹੋਇਆ ਤੇਰਾ ਨਾ ਮੇਲ, ਪੀਆ ਪ੍ਰੀਤਮ ਜੋੜ ਨਾ ਕੋਇ ਜੁੜਾਈਆ। ਦੀਪਕ ਜਗਿਆ ਨਾ ਬਿਨ ਬਾਤੀ ਤੇਲ, ਗ੍ਰਹਿ ਮੰਦਰ ਨਾ ਕੋਇ ਰੁਸ਼ਨਾਈਆ । ਸਾਚਾ ਮਿਲਿਆ ਨਾ ਸੱਜਣ ਸੁਹੇਲ, ਅਬਿਨਾਸ਼ੀ ਕਰਤੇ ਤੇਰਾ ਅਨੰਦ ਨਾ ਕੋਇ ਵਖਾਈਆ। ਰੋਂਦੇ ਵੇਖੇ ਗੁਰੂ ਗੁਰ ਚੇਲ, ਚਾਰ ਕੁੰਟ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਦੇ ਉਠਾਈਆ। ਜਨ ਭਗਤ ਕਹਿਣ ਪ੍ਰਭ ਦੱਸ ਦੇ ਹਾਲ, ਆਪਣਾ ਭੇਵ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰਾ ਦੇਂਦੇ ਅਹਿਵਾਲ, ਅੰਜੀਲ ਕ਼ੁਰਾਨ ਦੇਣ ਗਵਾਹੀਆ। ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਵੇਖੇ ਭਾਲ, ਸਮੁੰਦ ਸਾਗਰ ਹੱਥ ਕਿਸੇ ਨਾ ਆਈਆ। ਸਰ ਸਰੋਵਰ ਤਟ ਕਿਨਾਰੇ ਮਾਰ ਕੇ ਵੇਖੀ ਛਾਲ, ਡੂੰਘੀ ਭਵਰ ਫੋਲ ਫੁਲਾਈਆ। ਰਾਗ ਨਾਦ ਵਜਾ ਕੇ ਵੇਖੇ ਤਾਲ, ਸੁਰੰਗੇ ਹੱਥ ਉਠਾਈਆ। ਮਿਰਗਾਂ ਵਾਲੀ ਚਲ ਕੇ ਵੇਖੀ ਚਾਲ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਸ਼ਸਤਰ ਤੀਰ ਕਮਾਨ ਹੱਥ ਵਿਚ ਫੜ ਕੇ ਰੱਖੀ ਢਾਲ, ਖੜਗ ਖੰਡਾ ਇਕ ਚਮਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਰਮ ਪੁਰਖ ਪਤਿਪਰਮੇਸ਼ਵਰ ਸਚ ਦਵਾਰੇ ਮਿਲਿਉਂ ਕਿਸੇ ਨਾ ਆਣ, ਮਹਿਬੂਬ ਹੋ ਕੇ ਮੁਹੱਬਤ ਸਚ ਕਮਾਈਆ। ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਦਿਤੀ ਨਾ ਕੋਇ

ਪਹਿਚਾਨ, ਮੁਖ਼ਾਤਬ ਹੋ ਕੇ ਦਿਤਾ ਸਮਝਾਈਆ। ਦੀਆ ਬਾਤੀ ਕਮਲਾਪਾਤੀ ਮਹਲ ਅਟਲ ਜਗਾਇਆ ਕੋਈ ਨਾ ਆਣ, ਨੂਰੀ ਜੋਤ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਰਸ ਨਿਝਰ ਮਿਲਿਆ ਨਾ ਪੀਣ ਖਾਣ, ਤ੍ਰਿਸ਼ਨਾ ਭੁਖ ਨਾ ਕੋਇ ਮਿਟਾਈਆ। ਪੜ੍ਹ ਪੜ੍ਹ ਥੱਕੇ ਵਿਚ ਜਹਾਨ, ਦਿਵਸ ਰੈਣ ਘੜੀ ਪਲ ਢੋਲੇ ਗਾਈਆ। ਤੇਰਾ ਰੂਪ ਅਨੂਪ ਸਤਿ ਸਰੂਪ ਨਜ਼ਰੀ ਆਇਆ ਨਾ ਵਿਚ ਜਹਾਨ, ਬੇਨਜ਼ੀਰ ਨਜ਼ਰ ਨਾਲ ਨਜ਼ਰ ਨਾ ਕੋਇ ਮਿਲਾਈਆ। ਸਚ ਸੰਦੇਸ਼ਾ ਸੁਣਿਆ ਨਾ ਕੋਈ ਫ਼ਰਮਾਣ, ਧੁਰ ਦਾ ਨਾਦ ਨਾ ਕੋਇ ਵਜਾਈਆ। ਸਦੀ ਵੀਹਵੀਂ ਸਾਰੇ ਹੋਏ ਹੈਰਾਨ, ਸੰਤ ਸੁਹੇਲੇ ਨੇਤਰ ਨੈਣ ਅੱਖ ਖੁਲ੍ਹਾਈਆ। ਕਿਰਪਾ ਕਰ ਪ੍ਰਭੂ ਮਿਹਰਵਾਨ, ਭੇਵ ਅਭੇਦਾ ਅਛਲ ਅਛੇਦਾ ਦੇ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਚ ਦੇ ਵਡਿਆਈਆ। ਜਨ ਭਗਤ ਕਹਿਣ ਪ੍ਰਭ ਖੋਲ੍ਹ ਪਰਦਾ, ਕਿਉਂ ਬੈਠਾ ਮੁਖ ਛੁਪਾਈਆ। ਹਉਂ ਬਾਲਕ ਦਰ ਦਰਵੇਸ਼ ਤੇਰੇ ਘਰ ਦਾ, ਦਰ ਠਾਂਡੇ ਅਲਖ ਜਗਾਈਆ। ਵਸਤ ਅਮੋਲਕ ਨਾਮ ਨਿਧਾਨ ਇਕੋ ਮੰਗਦਾ, ਧੁਰ ਦੀ ਦਾਤ ਝੋਲੀ ਪਾਈਆ। ਲੇਖਾ ਮੁਕ ਜਾਏ ਹੰ ਬ੍ਰਹਮ ਦਾ, ਪਾਰਬ੍ਰਹਮ ਪ੍ਰਭ ਆਪਣਾ ਆਪ ਸਮਝਾਈਆ। ਕਰ ਖੇਲ ਨਿਹਕਰਮੀ ਆਪਣੇ ਕਰਮ ਦਾ, ਕਰਮ ਕਾਂਡ ਕੂੜੀ ਕਿਰਿਆ ਦੇ ਮਿਟਾਈਆ। ਸਚ ਨਿਸ਼ਾਨ ਵਖਾ ਆਪਣੇ ਧਰਮ ਦਾ, ਜਿਥੇ ਜ਼ਾਤ ਪਾਤ ਵਰਨ ਬਰਨ ਨਜ਼ਰ ਕੋਇ ਨਾ ਆਈਆ। ਝਗੜਾ ਮੁਕ ਜਾਏ ਕੂੜੇ ਵਰਨ ਦਾ, ਸਚ ਸਰਨ ਇਕ ਸਮਝਾਈਆ। ਨੇਤਰ ਖੋਲ੍ਹ ਦੇ ਹਰਨ ਫਰਨ ਦਾ, ਲੋਚਨ ਅੱਖ ਖੁਲ੍ਹਾਈਆ । ਸਾਚਾ ਮਾਰਗ ਦੱਸ ਦੇ ਕਾਇਆ ਮੰਦਰ ਅੰਦਰ ਚੜ੍ਹਨ ਦਾ, ਸੁਰਤੀ ਸ਼ਬਦ ਨਾਲ ਮਿਲਾਈਆ। ਲੇਖਾ ਮੁਕ ਜਾਏ ਜਨਮ ਮਰਨ ਦਾ, ਆਵਣ ਜਾਵਣ ਪਤਿਤ ਪਾਵਨ ਲੱਖ ਚੁਰਾਸੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਦੇ ਸਮਝਾਈਆ। ਜਨ ਭਗਤ ਕਹਿਣ ਪ੍ਰਭ ਖੋਲ੍ਹ ਦੇ ਅੱਖ, ਆਖ਼ਰ ਮੰਗ ਮੰਗਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਜ਼ਰ ਆਏਂ ਪਰਤਖ, ਪਤਿਪਰਮੇਸ਼ਵਰ ਜਲਵਾ ਨੂਰ ਕਰ ਰੁਸ਼ਨਾਈਆ। ਪਰਵਰਦਿਗਾਰ ਸਾਂਝੇ ਯਾਰ ਤੂੰ ਸਾਹਿਬ ਸਵਾਮੀ ਸਮਰਥ, ਮਹਿੰਮਾ ਅਕਥ ਦੇ ਦ੍ਰਿੜਾਈਆ। ਅੰਤਰ ਆਤਮ ਪ੍ਰੇਮ ਪ੍ਰੀਤੀ ਦੇ ਰਸ, ਅਨਰਸ ਸਾਰੇ ਮੂਲ ਚੁਕਾਈਆ। ਲੱਖ ਚੁਰਾਸੀ ਵਿਚੋਂ ਕੱਢ, ਘਰ ਆਪਣੇ ਮੇਲ ਮਿਲਾਈਆ। ਲੇਖੇ ਲਾ ਕੇ ਨਾੜੀ ਮਾਸ ਹੱਡ, ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ, ਧੁਰ ਸੰਦੇਸ਼ਾ ਦਿਆਂ ਸੁਣਾਈਆ। ਅਬਿਨਾਸ਼ੀ ਕਰਤਾ ਵੇਖਣਹਾਰਾ ਵੇਲਾ ਵਕ਼ਤ, ਜੁਗ ਚੌਕੜੀ ਖੋਜ ਖੁਜਾਈਆ। ਮਿਹਰਵਾਨ ਹੋ ਕੇ ਦੇਵੇ ਨਾਮ ਖ਼ੁਮਾਰੀ ਮਸਤ, ਅਲਮਸਤ ਦਏ ਬਣਾਈਆ। ਲਹਿਣਾ ਚੁਕਾ ਕੇ ਕੀਟ ਹਸਤ, ਇਕੋ ਰੰਗ ਦਏ ਰੰਗਾਈਆ। ਆਤਮ ਪਰਮਾਤਮ ਦੱਸ ਕੇ ਸਾਚਾ ਇਸ਼ਟ, ਦ੍ਰਿਸ਼ਟ ਦਏ ਖੁਲ੍ਹਾਈਆ। ਚਰਨਾਂ ਹੇਠ ਦਬਾ ਕੇ ਸਵਰਗ ਬਹਿਸ਼ਤ, ਮਾਰਗ ਅਗਲਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਮੀਤ, ਮਿਤਰ ਪਿਆਰਾ ਹੋ ਕੇ ਦਿਆਂ ਜਣਾਈਆ। ਕਲਜੁਗ ਅੰਤਮ ਪਿਛਲੀ ਚੁਕਣੀ ਰੀਤ, ਸਾਚਾ ਮਾਰਗ ਇਕ ਦ੍ਰਿੜਾਈਆ। ਦੋ ਜਹਾਨਾਂ ਧੁਰ ਫ਼ਰਮਾਣਾ ਮੰਨਣਾ ਠੀਕ, ਠਾਕਰ ਕਰਤਾ ਆਪ ਦ੍ਰਿੜਾਈਆ। ਚੌਦਾਂ ਤਬਕ ਰਹੇ ਨਾ ਕੋਈ ਸ਼ਰੀਕ, ਲਾਸ਼ਰੀਕ ਹੋਏ ਸਹਾਈਆ। ਪਤਿਪਰਮੇਸ਼ਵਰ ਇਕ ਤੌਫ਼ੀਕ਼, ਪਰਵਰਦਿਗਾਰ ਵੱਡੀ ਵਡਿਆਈਆ। ਸਾਚਾ

ਕਲਮਾ ਹਕ ਹਦੀਸ, ਮੰਤਰ ਨਾਮ ਇਕ ਪੜ੍ਹਾਈਆ। ਪੁਰਖ ਅਕਾਲ ਸਚ ਪ੍ਰੀਤ, ਗੁਰ ਅਵਤਾਰ ਦੇਣ ਗਵਾਹੀਆ । ਪੀਰ ਪੈਗ਼ੰਬਰ ਕਹਿਣ ਨਜ਼ਦੀਕ, ਦੂਰ ਦੁਰਾਡਾ ਨਜ਼ਰੀ ਆਈਆ। ਸੰਤ ਸੁਹੇਲਿਉ ਤੁਹਾਡਾ ਧਾਮ ਇਕ ਅਤੀਤ, ਤ੍ਰੈਗੁਣ ਲੇਖਾ ਦਏ ਮੁਕਾਈਆ। ਮਾਣਸ ਜਨਮ ਸਭ ਨੇ ਜਾਣਾ ਜੀਤ, ਜਿਸ ਮਿਲਿਆ ਬੇਪਰਵਾਹੀਆ। ਕੋਈ ਮਿਸਾਲ ਨਹੀਂ ਪੱਥਰਾਂ ਵਾਲੀ ਲੀਕ, ਬੇਮਿਸਾਲ ਆਪਣੇ ਵਿਚ ਸਮਾਈਆ । ਸਾਹਿਬ ਸਵਾਮੀ ਅੰਤਰਜਾਮੀ ਨਿਰਗੁਣ ਹੋ ਕੇ ਕਰੇ ਆਪ ਤਸਦੀਕ਼, ਦੂਸਰ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸ੍ਰੀ ਭਗਵਾਨ ਕਹੇ ਸੁਣ ਭਗਤ ਸੱਜਣ, ਸਤਿ ਸਚ ਦਿਆਂ ਦ੍ਰਿੜਾਈਆ। ਚਰਨ ਧੂੜ ਕਰਾ ਕੇ ਮੱਜਨ, ਦੁਰਮਤ ਮੈਲ ਧੁਆਈਆ। ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਲੱਖ ਚੁਰਾਸੀ ਵਿਚੋਂ ਆਵੇ ਕੱਢਣ, ਸ਼ਬਦੀ ਡੋਰੀ ਪਕੜ ਉਠਾਈਆ। ਨਾਮ ਅਨਮੁਲੀ ਰੰਗਤ ਆਵੇ ਰੰਗਣ, ਰੰਗ ਮਜੀਠੀ ਇਕ ਚੜ੍ਹਾਈਆ। ਸਚ ਸਮਝਾਵਣ ਆਵੇ ਬੰਦਨ, ਡੰਡਾਵਤ ਇਕ ਦਰਸਾਈਆ । ਅੰਤਰ ਆਤਮ ਦੇਵਣ ਆਏ ਅਨੰਦਣ, ਪਰਮਾਨੰਦ ਵਿਚ ਵਖਾਈਆ। ਜੁਗ ਜਨਮ ਦੇ ਵਿਛੜਿਆਂ ਆਤਮ ਪਰਮਾਤਮ ਆਵੇ ਗੰਢਣ, ਨਾਤਾ ਧੁਰ ਦਾ ਆਪ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਜਨ ਭਗਤ ਕਹੇ ਪ੍ਰਭ ਧੁਰ ਦੇ ਠਾਕਰ, ਸਚ ਸਚ ਦੇ ਦ੍ਰਿੜਾਈਆ। ਕਲਜੁਗ ਗਹਿਰ ਗੰਭੀਰ ਗਵਰ ਸਾਗਰ, ਅਣਤਾਰੂ ਤਰਨ ਕੋਇ ਨਾ ਜਾਈਆ। ਸਚ ਦਵਾਰੇ ਮਿਲੇ ਕਿਸੇ ਨਾ ਆਦਰ, ਆਦਰਸ਼ ਇਕ ਨਾ ਕੋਇ ਰਖਾਈਆ। ਪੀਰ ਪੈਗ਼ੰਬਰ ਕਹਿਣ ਜਲਵਾ ਨੂਰ ਖ਼ੁਦਾਈ ਇਕੋ ਕ਼ਾਦਰ, ਕ਼ੁਦਰਤ ਮਾਲਕ ਬੇਪਰਵਾਹੀਆ । ਗੁਰ ਅਵਤਾਰ ਕਹਿਣ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰਬੀਰ ਬਹਾਦਰ, ਪੁਰਖ ਅਕਾਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਦੇ ਮਿਲਾਈਆ। ਸ੍ਰੀ ਭਗਵਾਨ ਕਹੇ ਸੁਣੋ ਸਚ ਅਕਥ, ਬਿਨ ਕਥਨੀ ਦਿਆਂ ਜਣਾਈਆ। ਮਾਲਕ ਖ਼ਾਲਕ ਆਪ ਸਮਰਥ, ਬੇਅੰਤ ਬੇਪਰਵਾਹੀਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਕਰਾਂ ਰੁਸ਼ਨਾਈਆ। ਮਾਰਗ ਧੁਰ ਦਾ ਸੱਚਾ ਦੱਸ, ਪੰਧ ਅਗਲਾ ਦਿਆਂ ਮੁਕਾਈਆ। ਸ਼ਬਦ ਅਗੰਮੀ ਵਜੇ ਨਦ, ਧੁਨ ਆਤਮਕ ਇਕ ਸ਼ਨਵਾਈਆ। ਜਗਤ ਵਿਕਾਰਾ ਪਾਰ ਹਦ, ਨਿਰੰਕਾਰਾ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਨ ਭਗਤ ਕਹੇ ਪ੍ਰਭ ਕਿਹੜਾ ਪੰਥ, ਸਚ ਦੇ ਸਮਝਾਈਆ । ਪੁਰਖ ਅਕਾਲ ਕਹੇ ਜਿਸ ਨੂੰ ਖੋਜਦੇ ਸਾਰੇ ਗ੍ਰੰਥ, ਬੈਠੇ ਧਿਆਨ ਲਗਾਈਆ। ਜਨ ਭਗਤ ਕਹੇ ਪ੍ਰਭ ਕਿਹੜਾ ਮੰਤ, ਹਰਿ ਨਾਮੋ ਦੇ ਦ੍ਰਿੜਾਈਆ । ਪੁਰਖ ਅਕਾਲ ਕਹੇ ਜਿਸ ਦੀ ਸਿਫ਼ਤ ਕਰਦੇ ਸਾਰੇ ਸੰਤ, ਚਾਰ ਜੁਗ ਢੋਲੇ ਗਾਈਆ। ਜਨ ਭਗਤ ਕਹਿਣ ਕਿਹੜਾ ਕੰਤ, ਨਿਰਗੁਣ ਨਿਰਵੈਰ ਦੇ ਜਣਾਈਆ। ਸ੍ਰੀ ਭਗਵਾਨ ਕਹੇ ਜੋ ਆਦਿ ਅੰਤ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹੇ ਪ੍ਰਭ ਕੰਤ ਕਿਹੜਾ, ਸਚ ਸਵਾਮੀ ਦੇ ਜਣਾਈਆ। ਪੁਰਖ ਅਬਿਨਾਸ਼ੀ ਕਹੇ ਜੋ ਦਿਸੇ ਸਾਢੇ ਤਿੰਨ ਹੱਥ ਕਾਇਆ ਖੇੜਾ, ਗ੍ਰਹਿ ਮੰਦਰ ਬੈਠਾ ਡੇਰਾ ਲਾਈਆ। ਜਨ ਭਗਤ ਕਹੇ ਮੈਨੂੰ ਅੰਦਰ ਦਿਸੇ ਅੰਧੇਰਾ, ਸਾਚਾ ਸੱਜਣ ਰੂਪ ਨਾ ਕੋਇ ਦਰਸਾਈਆ। ਪੁਰਖ ਅਬਿਨਾਸ਼ੀ ਕਹੇ ਇਹ ਖੇਲ ਅਗੰਮੀ ਮੇਰਾ, ਦੂਜਾ ਸਮਝੇ ਕੋਈ ਨਾ ਰਾਈਆ। ਜਨ ਭਗਤ

ਕਹੇ ਮੈਂ ਸੇਵਕ ਤੇਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਸ੍ਰੀ ਭਗਵਾਨ ਕਹੇ ਕੂੜੀ ਕਿਰਿਆ ਚੁਕਿਆ ਡੇਰਾ, ਪਰਦਾ ਉਹਲਾ ਦਿਤਾ ਮੁਕਾਈਆ। ਭਗਤ ਕਹੇ ਨਜ਼ਰ ਆਏ ਨਾ ਕੋਇ ਸੰਝ ਸਵੇਰਾ, ਇਕੋ ਵਕ਼ਤ ਸੁਹੇਲਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਕੂੜਾ ਦਏ ਉਠਾਈਆ । ਜਨ ਭਗਤ ਕਹੇ ਪ੍ਰਭ ਅੰਦਰ ਕੋਈ ਗੁੰਝਲ, ਮੈਨੂੰ ਸਮਝ ਕੁਝ ਨਾ ਆਈਆ। ਮੈਂ ਤਕ ਕੇ ਵੇਖਿਆ ਦਸ ਉਂਗਲ, ਅਗੰਮੀ ਖੇਲ ਖਿਲਾਈਆ । ਜਿਸ ਦੀ ਧਾਰ ਅੰਦਰ ਕਲਜੁਗ ਜੀਵ ਮੂਲ ਨਾ ਪੁਜਣ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਡਰਦੇ ਤੈਥੋਂ ਮੂਲ ਨਾ ਪੁੱਛਣ, ਸਨਮੁਖ ਹੋ ਨਾ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦੇ ਖੁਲ੍ਹਾਈਆ। ਜਨ ਭਗਤ ਕਹੇ ਪ੍ਰਭ ਕਾਇਆ ਮੰਦਰ ਅੰਦਰ ਘੁੰਡੀ, ਸਾਧ ਸੰਤ ਦੇਣ ਦੁਹਾਈਆ। ਕਿਸੇ ਕੋਲੋਂ ਨਹੀਂ ਖੁਲ੍ਹਦੀ ਕੁੰਡੀ, ਤਾਕੀ ਬੰਦ ਕੋਇ ਨਾ ਲਾਹੀਆ। ਕੋਟਨ ਫਿਰਦੇ ਚੋਟੀਆਂ ਮੁੰਡੀ, ਤਨ ਭਸਮ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹਿਣ ਪ੍ਰਭੂ ਅੰਦਰ ਕੋਈ ਓਹਲਾ, ਸਚ ਸਵਾਮੀ ਨਜ਼ਰੀ ਆਈਆ। ਜਿਸ ਘਰ ਵਜੇ ਅਗੰਮੀ ਢੋਲਾ, ਓਸ ਦਾ ਨਾਦ ਨਾ ਕੋਈ ਸ਼ਨਵਾਈਆ । ਜਿਸ ਦਾ ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੌਂਦੇ ਸੋਹਲਾ, ਸਿਫ਼ਤੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਆਪਣਾ ਦੇ ਜਣਾਈਆ। ਜਨ ਭਗਤ ਕਹਿਣ ਕੁਛ ਅੰਦਰ ਕੂੜ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਜਿਸ ਦੇ ਪਿੱਛੇ ਵਜੇ ਤੰਬੂਰ, ਅਗੰਮੀ ਨਾਦ ਸੁਣਾਈਆ। ਜਿਸ ਦੇ ਬਾਹਰੋਂ ਡਿੱਗੇ ਨਿਮੀ ਨਿਮੀ ਭੂਰ, ਅੰਮ੍ਰਿਤ ਧਾਰ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਜਣਾਈਆ। ਜਨ ਭਗਤ ਕਹੇ ਪ੍ਰਭ ਅੰਦਰ ਕੋਈ ਧੁਨ, ਜਿਹੜੀ ਆਪਣਾ ਰਾਗ ਅਲਾਈਆ। ਸਰਵਣ ਦੋਏ ਨਾ ਸਕੇ ਸੁਣ, ਬੁੱਧੀ ਸਮਝ ਕੋਇ ਨਾ ਪਾਈਆ। ਜਿਸ ਤੋਂ ਪਰੇ ਅਨੋਖੀ ਮੁਨ, ਸੁਨ ਰੂਪ ਵਟਾਈਆ । ਉਸਦਾ ਭੇਵ ਖੋਲ੍ਹਦੇ ਹੁਣ, ਕਿਉਂ ਬੈਠਾ ਮੁਖ ਛੁਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਦ੍ਰਿੜਾਈਆ। ਜਨ ਭਗਤ ਕਹਿਣ ਪ੍ਰਭੂ ਅੰਦਰ ਕੋਈ ਜੋਤੀ, ਜੋ ਆਪਣੇ ਆਪ ਡਗਮਗਾਈਆ । ਦਿਵਸ ਰੈਣ ਕਦੇ ਨਾ ਸੋਤੀ, ਆਲਸ ਨਿੰਦਰਾ ਨਾ ਕੋਇ ਰਖਾਈਆ। ਜੋ ਆਪਣੀ ਮੰਜ਼ਲ ਚੜ੍ਹ ਕੇ ਚੋਟੀ, ਬੈਠੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇ ਜਣਾਈਆ। ਜਨ ਭਗਤ ਕਹੇ ਪ੍ਰਭ ਅੰਦਰ ਕੋਈ ਸੁਰਤੀ, ਜੋ ਥੋੜਾ ਥੋੜਾ ਤੇਰਾ ਧਿਆਨ ਲਗਾਈਆ। ਜਿਸ ਨੂੰ ਯਾਦ ਸ਼ਬਦ ਗੁਰ ਦੀ, ਗੁਰਦੇਵ ਇਕ ਮਨਾਈਆ। ਜਿਹੜੀ ਨਜ਼ਰ ਨਾ ਆਵੇ ਤੁਰਦੀ, ਭੱਜੇ ਵਾਹੋ ਦਾਹੀਆ। ਉਹਦੀ ਸਮਝੇ ਕੋਈ ਨਾ ਫੁਰਤੀ, ਰਸਨਾ ਜਿਹਵਾ ਨਾ ਕੋਇ ਜਣਾਈਆ। ਉਸ ਨੂੰ ਲੋੜ ਇਕੋ ਧੁਰ ਦੀ, ਬੈਠੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਹਾਣੀ ਦੇ ਜਣਾਈਆ। ਜਨ ਭਗਤ ਕਹਿਣ ਪ੍ਰਭ ਅੰਦਰ ਕੋਈ ਪਰਕਾਸ਼, ਨੂਰੋ ਨੂਰ ਨਜ਼ਰੀ ਆਈਆ। ਅੰਦਰ ਕੋਈ ਸਾਥ, ਸੋਹਣਾ ਸੰਗ ਬਣਾਈਆ। ਅੰਤਰ ਕੋਈ ਨਾਦ, ਅਗੰਮੀ ਰਾਗ ਸੁਣਾਈਆ। ਅੰਦਰ ਕੋਈ ਸੁਆਦ, ਅੰਮ੍ਰਿਤ ਰਸ ਚਖਾਈਆ। ਅੰਦਰ ਕੋਈ ਰਾਜ, ਤਖ਼ਤ ਨਿਵਾਸੀ ਰਿਹਾ ਕਮਾਈਆ। ਅੰਦਰ ਕੋਈ ਸਮਾਜ, ਸੁਰਤੀ ਸ਼ਬਦ ਜੋੜ ਜੁੜਾਈਆ । ਅੰਦਰ ਕੋਈ ਤਾਜ, ਸਾਹਿਬ ਸੁਲਤਾਨ ਰਿਹਾ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਾਡਾ ਉਹਲਾ ਦੇ ਮਿਟਾਈਆ । ਜਨ ਭਗਤ ਕਹਿਣ ਪ੍ਰਭ ਅੰਦਰ ਕੋਈ ਮੀਤਾ, ਮਿਤਰ ਪਿਆਰਾ ਨਜ਼ਰੀ ਆਈਆ। ਅੰਦਰ ਕੋਈ ਅਗੰਮੀ ਗੀਤਾ, ਜਿਹੜੀ ਬਿਨ ਅੱਖਰਾਂ ਰਾਗ ਸੁਣਾਈਆ। ਅੰਦਰ ਕੋਈ ਅੰਗੀਠਾ, ਜਿਹੜਾ ਧੂਣੀ ਰਿਹਾ ਤਪਾਈਆ। ਅੰਦਰ ਕੋਈ ਸ਼ੀਸ਼ਾ, ਜੋ ਸਨਮੁਖ ਤੇਰਾ ਰੂਪ ਰਿਹਾ ਦਰਸਾਈਆ। ਅੰਦਰ ਤੇਰਾ ਬਾਗ਼ੀਚਾ, ਜੋ ਗੁਲਸ਼ਨ ਰਿਹਾ ਮਹਿਕਾਈਆ। ਅੰਦਰ ਤੇਰੀ ਪ੍ਰੀਤਾ, ਜੋ ਪ੍ਰੇਮ ਪ੍ਰੀਤੀ ਇਕ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਕੱਪੜ ਪੜਦਾ ਦੇ ਉਠਾਈਆ। ਜਨ ਭਗਤ ਕਹੇ ਪ੍ਰਭ ਅੰਦਰ ਕੋਈ ਸੰਜੋਗੀ, ਜੋ ਵਿਛੜੇ ਮੇਲ ਮਿਲਾਈਆ। ਅੰਦਰ ਕੋਈ ਜੋਗੀ, ਜੋ ਸਚ ਸਾਧਨਾ ਰਿਹਾ ਦਰਸਾਈਆ। ਪ੍ਰਭੂ ਅੰਦਰ ਕੋਈ ਭੋਗੀ, ਜੋ ਆਤਮ ਸੇਜਾ ਰਿਹਾ ਹੰਢਾਈਆ। ਸਵਾਮੀ ਅੰਦਰ ਕੋਈ ਚੋਜੀ, ਜੋ ਪ੍ਰੀਤਮ ਹੋ ਕੇ ਗਲੇ ਲਗਾਈਆ। ਸਾਹਿਬ ਅੰਦਰ ਕੋਈ ਮੌਜੀ, ਜੋ ਅੱਠੇ ਪਹਿਰ ਮਜਲਸ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਜਣਾਈਆ। ਜਨ ਭਗਤ ਕਹੇ ਪ੍ਰਭ ਅੰਦਰ ਕੋਈ ਸੋਹਣਾ ਸੰਗੀ, ਜਿਹੜਾ ਸੰਗੀਤ ਅਗੰਮ ਸੁਣਾਇੰਦਾ। ਪ੍ਰਭ ਅੰਦਰ ਕੋਈ ਅਨੰਦੀ, ਜੋ ਪੁਰੀ ਅਨੰਦ ਵਾਲਾ ਮੇਲ ਮਿਲਾਇੰਦਾ। ਪ੍ਰਭ ਅੰਦਰ ਕੋਈ ਢੰਗੀ, ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਰਬ ਲੇਖਾ ਆਪ ਸਮਝਾਇੰਦਾ। ਪ੍ਰਭ ਅੰਦਰ ਕੋਈ ਛੰਦੀ, ਜੋ ਸੰਸੇ ਰੋਗ ਸਰਬ ਮੁਕਾਇੰਦਾ। ਪ੍ਰਭ ਅੰਦਰ ਕੋਈ ਗੰਗੀ, ਜੋ ਗਹਿਰ ਗੰਭੀਰ ਅੰਮ੍ਰਿਤ ਮੇਘ ਬਰਸਾਇੰਦਾ। ਪ੍ਰਭ ਅੰਦਰ ਸੂਰਾ ਸਰਬੰਗੀ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲੇ ਦਰ ਤੇਰਾ ਰਹੇ ਮੰਗੀ, ਵਰਭੰਡੀ ਡੇਰਾ ਸਰਬ ਮੁਕਾਇੰਦਾ। ਸ੍ਰੀ ਭਗਵਾਨ ਕਹੇ ਸਾਢੇ ਤਿੰਨ ਹੱਥ ਕਾਇਆ ਮਾਟੀ, ਸੋਹਣੀ ਬਣਤ ਬਣਾਈਆ। ਪੁਰਖ ਅਕਾਲ ਖੋਲ੍ਹ ਕੇ ਹਾਟੀ, ਗੁਰ ਸ਼ਬਦ ਵਣਜਾਰਾ ਵਿਚ ਟਿਕਾਈਆ। ਮੰਜ਼ਲ ਵਖਾ ਕੇ ਆਪਣੀ ਘਾਟੀ, ਆਸਣ ਸੋਹਣਾ ਦਿਤਾ ਸੁਹਾਈਆ। ਨਿਰਮਲ ਜੋਤ ਇਕ ਪਰਕਾਸ਼ੀ, ਨੂਰੋ ਨੂਰ ਕਰੇ ਰੁਸ਼ਨਾਈਆ। ਨਾਮ ਨਿਧਾਨ ਵਜਾਏ ਅਨਾਦੀ, ਨਾਦ ਧੁਨ ਸ਼ਨਵਾਈਆ । ਅੰਮ੍ਰਿਤ ਬੂੰਦ ਸਵਾਂਤੀ, ਨਿਝਰ ਝਿਰਨਾ ਆਪ ਝਿਰਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤੀ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਲੇਖੇ ਲਾ ਕੇ ਮਿੱਟੀ ਖ਼ਾਕੀ, ਤਨ ਵਜੂਦ ਕਰੇ ਸਫ਼ਾਈਆ। ਆਤਮ ਪਰਮਾਤਮ ਮੇਲ ਮਿਲਾਵਾ ਕਮਲਾਪਾਤੀ, ਕਵਲ ਨੈਣ ਇਕੋ ਨਜ਼ਰੀ ਆਈਆ। ਆਵਣ ਜਾਵਣ ਦੀ ਪਾਰ ਕਰ ਕੇ ਘਾਟੀ, ਮੰਜ਼ਲ ਸਾਚੀ ਦਿਆਂ ਵਖਾਈਆ। ਤੂੰ ਮੇਰਾ ਮੈਂ ਤੇਰਾ ਭਗਤ ਭਗਵਾਨ ਇਕੋ ਗਾਥੀ, ਮੰਤਰ ਧੁਰ ਦਾ ਆਪ ਜਣਾਈਆ। ਮਧੁਰ ਰਸ ਪਿਆਲਾ ਦੇਵਾਂ ਬਣ ਕੇ ਸਾਕੀ, ਜਾਮ ਇਕੋ ਇਕ ਪਿਆਈਆ। ਸਚ ਪ੍ਰੀਤੀ ਜੋੜ ਕੇ ਨਾਤੀ, ਸਾਥੀ ਧੁਰ ਦੇ ਲਵਾਂ ਬਣਾਈਆ। ਮਨ ਮਨੂਆ ਰਹੇ ਕੋਇ ਨਾ ਆਕੀ, ਮਤ ਮਤਵਾਲੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੇਤ ਦਏ ਖੁਲ੍ਹਾਈਆ। ਜਨ ਭਗਤੋ ਤੁਹਾਡੇ ਅੰਦਰ ਭੇਵ ਖੁਲ੍ਹਾਵਾਂਗਾ। ਸਾਢੇ ਤਿੰਨ ਹੱਥ ਕਾਇਆ ਮੰਦਰ, ਬਿਨ ਦੀਵੇ ਬਾਤੀ ਆਪ ਰੁਸ਼ਨਾਵਾਂਗਾ। ਕਰ ਪਰਕਾਸ਼ ਅੰਧੇਰੀ ਕੰਦਰ, ਨੂਰੋ ਨੂਰ ਡਗਮਗਾਵਾਂਗਾ। ਬਜਰ ਕਪਾਟੀ ਤੋੜ ਕੇ ਜੰਦਰ, ਪੜਦਾ ਦਵੈਤ ਪਰੇ ਹਟਾਵਾਂਗਾ । ਸਾਚਾ ਸੋਹਲਾ ਸੁਣਾ ਕੇ ਛੰਦਨ, ਧੁਰ ਦਾ ਰਾਗ ਅਲਾਵਾਂਗਾ। ਧੂੜੀ ਟਿੱਕਾ ਮਸਤਕ ਲਾ ਕੇ ਚੰਦਨ, ਨੂਰੀ ਜੋਤ ਡਗਮਗਾਵਾਂਗਾ। ਦੀਨ ਦਿਆਲ ਹੋ ਕੇ ਬਖ਼ਸ਼ੰਦਨ, ਬਖ਼ਸ਼ਸ਼ ਰਹਿਮਤ ਆਪ ਕਮਾਵਾਂਗਾ। ਨਿਜ

ਆਤਮ ਦੇ ਕੇ ਨਿਜ ਅਨੰਦਨ, ਨਿਜਾਨੰਦ ਰਸ ਚਖਾਵਾਂਗਾ। ਧੁਰ ਦਾ ਸੁਵਾਮੀ ਹੋ ਕੇ ਲਾਵਾਂ ਅੰਗਣ, ਅੰਗੀਕਾਰ ਆਪ ਬਣ ਜਾਵਾਂਗਾ। ਜਨ ਭਗਤ ਸੁਹੇਲਾ ਦੂਜੇ ਦਰ ਜਾਏ ਕੋਇ ਨਾ ਮੰਗਣ, ਨਾਮ ਵਸਤ ਅਮੋਲਕ ਝੋਲੀ ਆਪ ਪਾਵਾਂਗਾ। ਡੰਡੌਤ ਧੁਰ ਦੀ ਦੱਸ ਕੇ ਸਾਚੀ ਬੰਦਨ, ਸਜਦਾ ਇਕੋ ਇਕ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਰੰਗ ਰੰਗਾਵਾਂਗਾ। ਜਨ ਭਗਤੋ ਅੰਦਰ ਆਤਮ ਪਰਦਾ ਲਾਹਵਾਂਗਾ। ਸਚ ਮਹਾਤਮ ਇਕ ਸਮਝਾਵਾਂਗਾ । ਭੇਵ ਅਭੇਦਾ ਖੋਲ੍ਹ ਕੇ ਬਾਤਨ, ਜਲਵਾ ਜ਼ਾਹਰ ਆਪ ਦਰਸਾਵਾਂਗਾ। ਨਿਰਗੁਣ ਹੋ ਕੇ ਬਣਾਂ ਸਾਥਣ, ਸਰਗੁਣ ਸਾਚਾ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮਾਟੀ ਪੋਚ ਪੁਚਾਵਾਂਗਾ। ਜਨ ਭਗਤੋ ਕਾਇਆ ਮਾਟੀ ਸੋਹਣੀ ਮਟਕੀ, ਹਰਿ ਕਰਤੇ ਆਪ ਬਣਾਈਆ। ਖੇਲ ਅਗੰਮ ਅਥਾਹ ਪੁਰਖ ਸਮਰਥ ਦੀ, ਮਨ ਮਤਿ ਬੁਧਿ ਸਮਝ ਸਕੇ ਨਾ ਰਾਈਆ। ਵਸਤ ਅਮੋਲਕ ਜਨ ਭਗਤਾਂ ਹਕ ਦੀ, ਹਕ਼ੀਕ਼ਤ ਵਾਲਾ ਝੋਲੀ ਪਾਈਆ। ਰਮਜ਼ ਲਗਾ ਕੇ ਨਿਜ ਨੇਤਰ ਅੱਖ ਦੀ, ਪ੍ਰੱਤਖ ਰੂਪ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਭੇਵ ਖੁਲ੍ਹਾਈਆ। ਜਨ ਭਗਤੋ ਘਰ ਘਰ ਵਿਚ ਭੇਵ ਖੁਲ੍ਹਾਵਾਂਗਾ। ਦਰ ਦਰ ਦਾ ਲੇਖ ਚੁਕਾਵਾਂਗਾ। ਨਰ ਨਰ ਦਾ ਰੂਪ ਵਟਾਵਾਂਗਾ। ਭੌ ਡਰ ਦਾ ਵਕ਼ਤ ਮੁਕਾਵਾਂਗਾ। ਸਨਮੁਖ ਹੋ ਕੇ ਦਰਸ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ । ਜਨ ਭਗਤ ਕਹੇ ਪ੍ਰਭ ਤੇਰਾ ਨਹੀਂ ਭਰਵਾਸਾ, ਅਛਲ ਛਲਧਾਰੀ ਤੇਰੀ ਬੇਪਰਵਾਹੀਆ। ਜੁਗ ਚੌਕੜੀ ਤੂੰ ਵੇਂਹਦਾ ਆਇਉਂ ਤਮਾਸ਼ਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਾਡੀ ਤੇਰੇ ਅਗੇ ਇਕ ਅਰਦਾਸਾ, ਅਰਜ਼ ਬੇਨੰਤੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਈਆ। ਜਨ ਭਗਤ ਕਹਿਣ ਪ੍ਰਭ ਤੂੰ ਅਛਲ ਅਛੱਲ ਅਛੇਦਾ, ਵਲ ਛਲ ਧਾਰੀ ਨਜ਼ਰੀ ਆਈਆ। ਤੇਰਾ ਕਿਸੇ ਨਾ ਆਇਆ ਭੇਦਾ, ਅਭੇਦ ਸਕੇ ਨਾ ਕੋਇ ਸਮਝਾਈਆ। ਤੇਰੀ ਸਿਫ਼ਤ ਅੰਦਰ ਹੋਕਾ ਦੇਣ ਚਾਰੇ ਵੇਦਾ, ਪੁਰਾਨ ਅਠਾਰਾਂ ਰਹੇ ਕੁਰਲਾਈਆ। ਸਿਮਰਤ ਪੁਰਾਨ ਤੇਰਾ ਕੋਈ ਨਾ ਜਾਣੇ ਲੇਖਾ, ਬੇਅੰਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਦੇ ਜਣਾਈਆ। ਸ੍ਰੀ ਭਗਵਾਨ ਕਹੇ, ਮੈਂ ਸਚ ਦ੍ਰਿੜੌਂਦਾ ਹਾਂ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਆਦਿ ਜੁਗਾਦਿ ਨਿਰਗੁਣ ਸਰਗੁਣ ਧਾਰ ਰਹੇ, ਸੋ ਹੁਕਮੇ ਅੰਦਰ ਸਰਬ ਨਾਲ ਮਲੌਂਦਾ ਹਾਂ। ਕਲਜੁਗ ਅੰਤਮ ਵਾਰ ਧੁਰ ਸੰਦੇਸ਼ਾ ਇਕੋ ਕਹੇ, ਦੂਜਾ ਰਾਗ ਨਾ ਕੋਇ ਅਲੌਦਾ ਹਾਂ। ਸਤਿਜੁਗ ਸਾਚਾ ਸਚ ਦਵਾਰ ਬਹੇ, ਧਰਨੀ ਧਰਤ ਧਵਲ ਆਪ ਟਿਕੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਮਨੌਂਦਾ ਹਾਂ। ਜਨ ਭਗਤੋ ਧੁਰ ਦਾ ਹੁਕਮ ਆਪ ਮਨਾਵਾਂਗਾ। ਚਾਰ ਜੁਗ ਚਾਰ ਕੁੰਟ ਚਾਰ ਖਾਣੀ ਚਾਰ ਬਾਣੀ ਪੁੱਛਣ, ਝੋਲੀ ਸਭ ਦੀ ਆਪ ਭਰਾਵਾਂਗਾ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਆਇਆ ਗੋਦੀ ਚੁੱਕਣ, ਫੜ ਬਾਹੋਂ ਗਲੇ ਲਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ ਅਖਵਾਵਾਂਗਾ। ਜਨ ਭਗਤ ਬੇਨੰਤੀ ਡੂੰਘਾ ਰਾਜ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਜਣਾਈਆ। ਪੁਰਖ ਅਬਿਨਾਸ਼ੀ ਬਦਲਣਹਾਰਾ ਸਮਾਜ, ਸਾਹਿਬ ਸੁਲਤਾਨ

ਬੇਪਰਵਾਹੀਆ। ਜਿਸ ਦਾ ਸਮਝੇ ਨਾ ਕੋਇ ਰਿਵਾਜ, ਰਵਾਦਾਰ ਨਾ ਕੋਇ ਅਖਵਾਈਆ। ਜੋ ਅੰਦਰੇ ਅੰਦਰ ਦੇਵਣਹਾਰਾ ਦਾਤ, ਵਸਤ ਅਮੋਲਕ ਝੋਲੀ ਪਾਈਆ। ਜਗਤ ਇੱਛਿਆ ਪੂਰਨ ਕਰਨਹਾਰਾ ਆਸ, ਭਿੱਛਿਆ ਇਕ ਵਰਤਾਈਆ। ਕੂੜੀ ਕਿਰਿਆ ਰੋਗਾਂ ਸੋਗਾਂ ਕਰਨਹਾਰਾ ਨਾਸ, ਵਿਜੋਗਾਂ ਜੋੜ ਜੁੜਾਈਆ। ਰੈਣ ਅੰਧੇਰੀ ਅੰਦਰ ਉਜਾਲਾ ਕਰਨਹਾਰਾ ਪਰਭਾਤ, ਸਚ ਸਤਿ ਨੂਰ ਕਰ ਰੁਸ਼ਨਾਈਆ । ਮਨਸਾ ਆਸਾ ਖ਼ਾਹਿਸ਼ ਪੁਛਣਹਾਰਾ ਬਾਤ, ਜ਼ਾਹਰ ਬਾਤਨ ਖੋਜ ਖੁਜਾਈਆ। ਜੋ ਰਸਨਾ ਨਹੀਂ ਸਕਦੀ ਆਖ, ਸਵਾਸ ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਰਸਨਾ ਕਹੇ ਮੈਂ ਨਾ ਸੱਕਾਂ ਬੋਲ, ਮੇਰੀ ਚਲੇ ਨਾ ਕੋਇ ਚਤੁਰਾਈਆ। ਸਭ ਵਸਤ ਓਸ ਦੇ ਕੋਲ, ਜੋ ਮਾਲਕ ਬੇਪਰਵਾਹੀਆ। ਜਿਉਂ ਭਾਵੇ ਤਿਉਂ ਆਪਣੇ ਕੰਡੇ ਲਵੇ ਤੋਲ, ਨਾਮ ਤਰਾਜ਼ੂ ਵੇਖ ਵਖਾਈਆ। ਸਤਿਗੁਰ ਸਵਾਮੀ ਕਦੀ ਨਾ ਹੋਇਆ ਅਨਭੋਲ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਗੁਰਮੁਖਾਂ ਰਖੇ ਸਦਾ ਅਡੋਲ, ਧੀਰਜ ਧਰਵਾਸ ਇਕ ਰਖਾਈਆ। ਦਿਵਸ ਰੈਣ ਅੱਠੇ ਪਹਿਰ ਅੰਦਰ ਬਾਹਰ ਵਸੇ ਕੋਲ, ਜਗਤ ਵਿਛੋੜਾ ਦੂਰ ਕਰਾਈਆ । ਅੰਤਰ ਆਤਮ ਪਰਮਾਤਮ ਹੋ ਕੇ ਜਾਏ ਮੌਲ, ਸੁਰਤੀ ਸ਼ਬਦ ਜੋੜ ਜੁੜਾਈਆ। ਮਿਹਰਵਾਨ ਹੋ ਕੇ ਜੋ ਕਰੇ ਸਾਚਾ ਕੌਲ, ਇਕ਼ਰਾਰ ਆਪਣਾ ਦਏ ਨਿਭਾਈਆ। ਦੇਵੇ ਵਡਿਆਈ ਉਪਰ ਧੌਲ, ਧਰਨੀ ਤੋਂ ਪਰੇ ਪ੍ਰੀਤਮ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲੇਖੇ ਵਿਚ ਰਖਾਈਆ। ਰਸਨਾ ਕਹੇ ਮੈਂ ਕੀ ਦੱਸਾਂ, ਮੇਰੀ ਚਲੇ ਨਾ ਕੋਇ ਵਡਿਆਈਆ। ਜਾਂ ਤੱਕਾਂ ਤੇ ਵੇਖਾਂ ਪੁਰਖ ਸਮਰਥਾ ਬਿਨ ਅੱਖਾਂ, ਲੱਖ ਚੁਰਾਸੀ ਖੋਜ ਖੁਜਾਈਆ। ਸਰਨ ਸਰਨਾਈ ਸਚ ਦਵਾਰੇ ਇਕੋ ਵਾਰ ਢੱਠਾਂ, ਮੁੜ ਕੇ ਢਹਿਣ ਦੀ ਲੋੜ ਰਹੇ ਨਾ ਰਾਈਆ। ਲੇਖਾ ਮੁਕ ਜਾਏ ਤੱਤ ਅੱਠਾਂ, ਨੌ ਦਵਾਰੇ ਪੰਧ ਚੁਕਾਈਆ। ਓਸ ਘਰ ਬਹਿ ਕੇ ਹੱਸਾਂ, ਜਿਸ ਘਰ ਵਸੇ ਧੁਰਦਰਗਾਹੀਆ। ਓਸੇ ਨੂੰ ਦੁਖੜਾ ਦੱਸਾਂ, ਜੋ ਦੁਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਬੇਨੰਤੀ ਕਹੇ ਮੇਰੀ ਓਸ ਅਗੇ ਅਰਦਾਸ, ਜੋ ਹਾਜ਼ਰ ਹਜ਼ੂਰ ਆਦਿ ਜੁਗਾਦਿ ਨਜ਼ਰੀ ਆਇੰਦਾ। ਜੋ ਸਦਾ ਵਸੇ ਭਗਤਾਂ ਪਾਸ, ਭਗਵਨ ਹੋ ਕੇ ਅੰਦਰ ਆਪਣਾ ਡੇਰਾ ਲਾਇੰਦਾ। ਜਗਤ ਜਹਾਨ ਵਿਚ ਹੋਣ ਨਾ ਦੇਵੇ ਉਦਾਸ, ਨਿਰਾਸਾ ਰੂਪ ਨਾ ਕੋਇ ਵਟਾਇੰਦਾ। ਸਦਾ ਸੁਹੇਲਾ ਇਕ ਅਕੇਲਾ ਸਦ ਰਖੇ ਸਿਰ ਦੇ ਕਰ ਹਾਥ, ਪੁਸ਼ਤ ਪਨਾਹ ਆਪਣੀ ਨਿਗਾਹ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅਗਲਾ ਪਿਛਲਾ ਲੇਖਾ ਕਰਮ ਕੁਕਰਮਾ ਜਨਮ ਅਜਨਮਾ ਦੋਹਾਂ ਵਿਚੋਂ ਪਾਰ ਕਰਾਇੰਦਾ। ਧਰਨੀ ਕਹੇ ਕਿਉਂ ਬੈਠੀ ਏਥੇ ਸੰਗਤ, ਮੇਰੀ ਛਾਤੀ ਉਤੇ ਆਸਣ ਲਾਈਆ। ਕਿਸ ਬਿਧ ਚੜ੍ਹੀ ਸੋਹਣੀ ਰੰਗਤ, ਬਿਨ ਪੰਖੜੀਆਂ ਗੁਲ ਮਹਿਕਾਈਆ। ਇਕ ਵਾਰ ਮੈਂ ਹੋਈ ਮੰਗਤ, ਆਪਣਾ ਹਾਲ ਸੁਣਾਈਆ। ਮੇਰਾ ਭੇਵ ਕਿਸੇ ਨਾ ਖੋਲ੍ਹਿਆ ਪੰਡਤ, ਪਾਂਧੀ ਸਕਿਆ ਨਾ ਕੋਇ ਜਣਾਈਆ। ਮੈਂ ਦੋਏ ਜੋੜ ਕੀਤੀ ਮਿੰਨਤ, ਸੀਸ ਜਗਦੀਸ ਨਿਵਾਈਆ । ਮੇਰੇ ਵਿਚ ਪਤਾ ਨਹੀਂ ਕਿਧਰੋਂ ਆਈ ਹਿੰਮਤ, ਮੈਂ ਬਲ ਲਿਆ ਪਰਗਟਾਈਆ। ਓਧਰੋਂ ਚਲਦੇ ਚਲਦੇ ਫ਼ਰੀਦ ਨੇ ਏਥੇ ਆਣ ਕੇ ਮਾਰੀ ਕਿਲਕ, ਨਾਅਰਾ ਦਿਤਾ ਸੁਣਾਈਆ। ਓ ਕਮਲੀਏ, ਕਿਉਂ ਰਹੀ ਵਿਲਕ, ਨੇਤਰ ਨੈਣਾਂ ਨੀਰ ਵਹਾਈਆ। ਤੂੰ ਨਹੀਂ ਜਾਣਦੀ ਪਰਮ ਪੁਰਖ ਦਾ ਇਸ਼ਕ, ਸਚ ਮਾਸ਼ੂਕ ਨਾ ਰੂਪ ਵਟਾਈਆ। ਤੇਰੀ

ਖੁਲ੍ਹੀ ਨਹੀਂ ਅਜੇ ਦ੍ਰਿਸ਼ਟ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਛਾਤੀ ਉਤੇ ਲਟਾਈਆ । ਮੈਨੂੰ ਅੱਖੀਂ ਜਾਪਦਾ ਜਿਵੇਂ ਅਗੰਮੀ ਵਜੇ ਲਿਸ਼ਕ, ਨੂਰੋ ਨੂਰ ਹੋਵੇ ਰੁਸ਼ਨਾਈਆ। ਜਿਸ ਦੇ ਚਰਨਾਂ ਹੇਠਾਂ ਦੱਬੇ ਪਏ ਕੋਟਨ ਕੋਟ ਬਹਿਸ਼ਤ, ਮਹਿਬੂਬ ਬੇਪਰਵਾਹੀਆ। ਜਿਸ ਦੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਨਾਮ ਸਬੂਰੀ ਬਖ਼ਸ਼ਣ ਵਾਲਾ ਸਿਦਕ, ਸਾਹਿਬ ਸੁਲਤਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰਾ ਵਡਿਆਈਆ। ਧਰਨੀ ਕਿਹਾ ਕਵਣ ਦਏ ਸੰਦੇਸ਼ਾ, ਮੈਨੂੰ ਸਮਝ ਕੁਛ ਨਾ ਆਈਆ । ਫ਼ਰੀਦ ਕਿਹਾ ਮੈਂ ਦਰਵੇਸ਼ਾ, ਦਰਦੀ ਹੋ ਕੇ ਦਰਦ ਵੰਡਾਈਆ। ਧਰਨੀ ਕਿਹਾ ਤੂੰ ਕੀ ਖੇਲ ਵੇਖਾ, ਮੈਨੂੰ ਪਰਦਾ ਦੇ ਖੁਲ੍ਹਾਈਆ। ਓਸ ਕਿਹਾ ਮੈਨੂੰ ਅਗਲਾ ਜਾਪਦਾ ਲੇਖਾ, ਜੋ ਪਰਵਰਦਿਗਾਰ ਰਿਹਾ ਜਣਾਈਆ। ਧਰਨੀ ਕਿਹਾ ਕੁਛ ਹੋਰ ਦੇ ਸੰਦੇਸ਼ਾ, ਤੇਰੇ ਅਗੇ ਮੰਗ ਮੰਗਾਈਆ। ਓਸ ਕਿਹਾ ਜਿਸ ਵੇਲੇ ਆਵੇ ਨਰ ਨਰੇਸ਼ਾ, ਨਰ ਨਰਾਇਣ ਫੇਰਾ ਪਾਈਆ। ਸ਼ਬਦੀ ਧਾਰ ਉਸ ਦਾ ਬੇਟਾ, ਧੁਰ ਦਾ ਜੋੜ ਜੁੜਾਈਆ। ਉਹ ਬਣ ਕੇ ਖੇਵਟ ਖੇਟਾ, ਪਤਣ ਆਵੇ ਬਣ ਕੇ ਸੱਚਾ ਮਾਹੀਆ। ਇਹ ਯਾਦ ਰੱਖੀਂ ਓਸ ਨੇ ਯਾਦ ਰਖਣਾ ਤੇਰਾ ਚੇਤਾ, ਚੇਤਨ ਭੁਲ ਕਦੇ ਨਾ ਜਾਈਆ । ਧਰਨੀ ਕਿਹਾ ਮੈਂ ਕਿਸ ਬਿਧ ਓਸ ਨੂੰ ਵੇਖਾਂ, ਬਿਧ ਆਪਣੀ ਦੇ ਜਣਾਈਆ । ਫ਼ਰੀਦ ਕਿਹਾ ਉਹ ਸਭ ਦਾ ਨੇਤਾ, ਨਰ ਨਿਰੰਕਾਰ ਇਕ ਅਖਵਾਈਆ । ਜਿਸ ਵੇਲੇ ਮਿਹਰਵਾਨ ਹੋ ਕੇ ਜਨ ਭਗਤਾਂ ਖੋਲ੍ਹੇ ਆਪਣਾ ਭੇਤਾ, ਭੇਵ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਧਰਨੀ ਕਹੇ ਕਿਹੜੀ ਹੋਵੇ ਰੁਤ, ਮੈਨੂੰ ਰੁਤੜੀ ਦੇ ਸਮਝਾਈਆ। ਆਵੇ ਅਬਿਨਾਸ਼ੀ ਅਚੁਤ, ਪਤਿਪਰਮੇਸ਼ਵਰ ਵੇਸ ਵਟਾਈਆ। ਜਨ ਭਗਤਾਂ ਉਪਰ ਜਾਏ ਤੁਠ, ਮਿਹਰ ਨਜ਼ਰ ਉਠਾਈਆ। ਮੇਰੀ ਲੇਖੇ ਲਾਏ ਖ਼ਾਕ ਮਿੱਟੀ ਮੁਠ, ਧੂੜੀ ਆਪਣੀ ਚਰਨ ਛੁਹਾਈਆ । ਮੇਰਾ ਲਹਿਣਾ ਜਾਏ ਮੁਕ, ਮੁਫ਼ਤ ਦਏ ਵਡਿਆਈਆ। ਫ਼ਰੀਦ ਨੇ ਕਿਹਾ ਓਸ ਵੇਲੇ ਮੇਰੀ ਆਸ਼ਾ ਹੋਵੇ ਖ਼ੁਸ਼, ਮਨਸਾ ਵਜੇ ਵਧਾਈਆ। ਮੈਂ ਰਹਿਣਾ ਨਹੀਂ ਚੁਪ, ਆ ਕੇ ਹੋਕਾ ਦੇਣਾ ਸੁਣਾਈਆ। ਜਿਸ ਦਾ ਮੇਲ ਹੋਇਆਂ ਪੈਂਡਾ ਜਾਏ ਮੁਕ, ਮੰਜ਼ਲ ਮਿਲੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖ ਰਿਹਾ ਵਖਾਈਆ। ਧਰਨੀ ਕਹੇ ਮੇਰੇ ਵਡ ਵਡਭਾਗ, ਭਾਗਾਂ ਭਰੀ ਖ਼ੁਸ਼ੀ ਮਨਾਈਆ। ਜਿਨ੍ਹਾਂ ਗੁਰਮੁਖਾਂ ਪਿੱਛੇ ਮੇਲਾ ਹੋਇਆ ਆਜ, ਘੜੀ ਸੁਹੰਜਣੀ ਖ਼ੁਸ਼ੀ ਮਨਾਈਆ। ਮੈਂ ਅਗੰਮ ਅਗੰਮੜੇ ਦੇ ਗਾਵਾਂ ਰਾਗ, ਬਿਨ ਰਸਨਾ ਜਿਹਵਾ ਬੱਤੀ ਦੰਦ ਸੁਣਾਈਆ। ਮੇਰਾ ਲੇਖਾ ਚੁਕਿਆ ਪੁੰਨੀ ਆਸ, ਤ੍ਰਿਸ਼ਨਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਦੀ ਪੂਰੀ ਕਰ ਕੇ ਖ਼ਾਹਿਸ਼, ਖ਼ਾਲਸ ਭਗਤਾਂ ਰੰਗ ਚੜ੍ਹਾਈਆ।

੧੨ ਮਾਘ ੨੦੨੧ ਬਿਕ੍ਰਮੀ ਕਪੂਰ ਸਿੰਘ ਬਰਾੜ ਮੋਗਾ

ਜੋਤ ਕਹੇ ਮੇਰਾ ਪਰਕਾਸ਼, ਲੱਖ ਚੁਰਾਸੀ ਦੀਵਾ ਬਾਤੀ ਡਗਮਗਾਈਆ। ਸ਼ਬਦ ਕਹੇ ਮੇਰਾ ਖੇਲ ਤਮਾਸ਼, ਦਰ ਦਰ ਘਰ ਘਰ ਅਗੰਮੀ ਨਾਦ ਵਜਾਈਆ। ਬ੍ਰਹਮ ਕਹੇ ਮੈਂ ਸਭ ਦੇ ਸਾਥ, ਆਦਿ ਜੁਗਾਦਿ ਜੁਗ ਚੌਕੜੀ ਵੇਸ ਵਟਾਈਆ। ਆਤਮ ਕਹੇ ਮੇਰਾ ਰੂਪ ਅਬਿਨਾਸ਼, ਪੁਰਖ

ਅਬਿਨਾਸ਼ੀ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਬਣਾਈਆ। ਜੋਤ ਕਹੇ ਮੇਰਾ ਰੂਪ ਅਗੰਮਾ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਸ਼ਬਦ ਕਹੇ ਮੇਰਾ ਨਾਦ ਸੁਣੇ ਨਾ ਕੋਈ ਕੰਨਾਂ, ਧਾਮ ਅਗੰਮੜੇ ਆਪ ਵਜਾਇੰਦਾ। ਬ੍ਰਹਮ ਕਹੇ ਮਾਤ ਪਿਤ ਕੁੱਖ ਕਿਸੇ ਨਾ ਜੰਮਾ, ਤੱਤ ਵਜੂਦ ਨਾ ਕੋਇ ਵਖਾਇੰਦਾ। ਆਤਮ ਕਹੇ ਮੇਰਾ ਨੂਰ ਨੁਰਾਨਾ, ਸ਼ਾਹ ਸੁਲਤਾਨ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਇੰਦਾ। ਜੋਤ ਕਹੇ ਮੈਂ ਆਦਿ ਨਿਰੰਜਣ, ਜੋਤੀ ਵੰਡ ਵੰਡਾਈਆ। ਸ਼ਬਦ ਕਹੇ ਮੈਂ ਆਦਿ ਅਨੰਦਣ, ਘਰ ਘਰ ਨਿਜਾਨੰਦ ਰਿਹਾ ਵਖਾਈਆ। ਬ੍ਰਹਮ ਕਹੇ ਮੈਂ ਸੂਰਾ ਸਰਬੰਗਣ, ਮੇਰੇ ਬਿਨਾ ਤਨ ਖ਼ਾਕੀ ਮਾਟੀ ਨਾ ਕੋਇ ਵਡਿਆਈਆ। ਆਤਮ ਕਹੇ ਮੈਂ ਸਦਾ ਵਸਾਂ ਓਸ ਦੇ ਸੰਗਣ, ਜੋ ਸਭ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਜੋਤ ਕਹੇ ਮੇਰਾ ਸਚ ਵਸੇਰਾ, ਘਰ ਸਚ ਮਿਲੇ ਵਡਿਆਈਆ। ਸ਼ਬਦ ਕਹੇ ਮੇਰਾ ਚਾਉ ਘਨੇਰਾ, ਅਨੁਰਾਗੀ ਖ਼ੁਸ਼ੀ ਵਖਾਈਆ। ਬ੍ਰਹਮ ਕਹੇ ਤੇਰਾ ਵਖਰਾ ਡੇਰਾ, ਆਸਣ ਸਿੰਘਾਸਣ ਸੋਭਾ ਪਾਈਆ। ਆਤਮ ਕਹੇ ਮੇਰਾ ਵਸੇ ਖੇੜਾ, ਬੰਕ ਦਵਾਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਆਪਣਾ ਲਹਿਣਾ ਦੇਣਾ ਆਪ ਚੁਕਾਈਆ । ਜੋਤ ਕਹੇ ਮੈਨੂੰ ਆਦਿ ਜੁਗਾਦਿ ਖ਼ੁਸ਼ੀ, ਜਨ ਭਗਤਾਂ ਵਿਚੋਂ ਨਜ਼ਰੀ ਆਈਆ। ਸ਼ਬਦ ਕਹੇ ਮੇਰੀ ਸੰਤਾਂ ਨਾਲ ਰੁਚੀ, ਦੂਸਰ ਨਾਤਾ ਨਾ ਕੋਇ ਰਖਾਈਆ। ਬ੍ਰਹਮ ਕਹੇ ਗੁਰਮੁਖਾਂ ਅੰਦਰ ਮੇਰੀ ਵਸਤ ਸੁੱਚੀ, ਕੂੜਾ ਰੰਗ ਨਾ ਕੋਇ ਰੰਗਾਈਆ। ਆਤਮ ਕਹੇ ਗੁਰਸਿਖਾਂ ਅੰਦਰ ਮੈਂ ਇਹੋ ਧਾਰ ਉਲਟੀ, ਜੋ ਪਰਮਾਤਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਰ ਵੇਖੇ ਖੇਲ ਹਰਿ ਰਘੁਰਾਈਆ । ਜੋਤ ਕਹੇ ਬਣ ਸੰਤ ਸਹੇਲੀ, ਨਿਤ ਨਿਤ ਸੇਵ ਕਮਾਈਆ। ਸ਼ਬਦ ਕਹੇ ਮੈਂ ਭਗਤਾਂ ਬੇਲੀ, ਗੁਪਤ ਜ਼ਾਹਰ ਹਾਲ ਜਣਾਈਆ। ਬ੍ਰਹਮ ਕਹੇ ਮੈਂ ਅਚਰਜ ਖੇਲ ਖੇਲੀ, ਨਿਤ ਨਵਿਤ ਵੇਸ ਵਟਾਈਆ। ਆਤਮ ਕਹੇ ਮੈਂ ਸਦ ਵਸਾਂ ਰੰਗ ਨਵੇਲੀ, ਸਚ ਦਵਾਰੇ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਰਿਹਾ ਚਲਾਈਆ। ਜੋਤ ਕਹੇ ਮੇਰਾ ਰੂਪ ਜੋਤੀ ਜਾਤਾ, ਨੂਰ ਨੁਰਾਨਾ ਨਜ਼ਰੀ ਆਈਆ । ਸ਼ਬਦ ਕਹੇ ਮੇਰਾ ਇਕੋ ਪਿਤਾ ਮਾਤਾ, ਪੁਰਖ ਅਕਾਲ ਵੱਡੀ ਵਡਿਆਈਆ। ਬ੍ਰਹਮ ਕਹੇ ਬੇਪਰਵਾਹ ਮੇਰਾ ਦਾਤਾ, ਨਿਰਗੁਣ ਨਿਰਵੈਰ ਸੱਚਾ ਸ਼ਹਿਨਸ਼ਾਹੀਆ। ਆਤਮ ਕਹੇ ਮੈਂ ਓਸੇ ਦੀ ਜ਼ਾਤਾ, ਜੋ ਅਜ਼ਾਤੀ ਨਜ਼ਰੀ ਆਈਆ। ਜੁਗ ਚੌਕੜੀ ਵੇਖਣਹਾਰ ਤਮਾਸ਼ਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਵਰਨ ਬਰਨ ਸੁਣਾਏ ਗਾਥਾ, ਅਗੰਮ ਅਥਾਹ ਕਰੇ ਪੜ੍ਹਾਈਆ। ਭਗਤਾਂ ਜੋੜਨਹਾਰਾ ਨਾਤਾ, ਧੁਰ ਦਾ ਸੰਗ ਰਖਾਈਆ । ਵਕ਼ਤ ਵੇਲਾ ਸੁਹੰਜਣਾ ਜਿਸ ਪਛਾਤਾ, ਪਰਦਾ ਓਹਲਾ ਪਰੇ ਹਟਾਈਆ। ਕਿਰਪਾਲ ਹੋ ਕੇ ਕਿਰਪਨ ਪੂਰੀ ਕਰੇ ਆਸਾ, ਨਿਰਧਨ ਦਏ ਵਡਿਆਈਆ । ਮਾਲਕ ਹੋ ਕੇ ਜੋਤੀ ਸ਼ਬਦੀ ਪੂਰਾ ਕਰੇ ਘਾਟਾ, ਬ੍ਰਹਮ ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਦੇਵੇ ਸਾਥਾ, ਸਗਲਾ ਸੰਗ ਨਿਭਾਈਆ । ਨਵ ਨੌ ਚਾਰ ਪਿੱਛੋਂ ਮੁਕੀ ਵਾਟਾ, ਪਿਛਲਾ ਅਗਲਾ ਪੰਧ ਮੁਕਾਈਆ। ਕਿਰਪਾ ਕਰ ਪੁਰਖ ਸਮਰਾਥਾ, ਸਮਝ ਆਪਣੀ ਦੇਣੀ ਜਣਾਈਆ। ਚੌਹਾਂ ਮੇਲਾ ਇਕੋ ਘਾਟਾ, ਪਤਣ ਇਕੋ ਦਿਤਾ ਵਖਾਈਆ। ਘਰ ਮੰਦਰ ਸਾਢੇ ਤਿੰਨ ਹੱਥ ਬਣਾ ਕੇ ਅਹਾਤਾ, ਚਾਰ ਦੀਵਾਰੀ ਹੱਡ

ਮਾਸ ਨਾੜੀ ਨਜ਼ਰੀ ਆਈਆ । ਸੇਜ ਸੁਹੰਜਣੀ ਵਿਛਾ ਕੇ ਖਾਟਾ, ਖਟੀਆ ਇਕੋ ਦਿਤੀ ਸੁਹਾਈਆ। ਸਤਿ ਸਵਾਮੀ ਅੰਤਰਜਾਮੀ ਪੁਰਖ ਅਕਾਲ ਆਪ ਬਰਾਜਾ, ਨਿਰਵੈਰ ਨਿਰਾਕਾਰ ਡੇਰਾ ਲਾਈਆ। ਮਿਹਰਵਾਨ ਹੋ ਕੇ ਜੋਤੀ ਨੂਰ ਕਰ ਪਰਕਾਸ਼ਾ, ਸ਼ਬਦ ਕਹੇ ਮੇਰਾ ਰਾਗ ਦਿਤਾ ਜਣਾਈਆ। ਬ੍ਰਹਮ ਕਹੇ ਮੇਰਾ ਪਰਦਾ ਪਾਟਾ, ਓਹਲਾ ਨਜ਼ਰ ਕੋਇ ਨਾ ਆਈਆ। ਆਤਮ ਕਹੇ ਮੈਂ ਸਾਖ਼ਿਆਤਾ, ਸਤਿ ਸਰੂਪ ਦਰਸ਼ਨ ਪਾਈਆ। ਚਾਰੇ ਮਿਲ ਕੇ ਕਹਿਣ ਇਕੋ ਵਰ ਇਕੋ ਦਰ ਇਕੋ ਘਰ ਪੈਂਦੀ ਵੇਖੀ ਰਾਸਾ, ਬਿਨ ਗੋਪੀ ਕਾਹਨ ਆਪਣਾ ਨਾਚ ਨਚਾਈਆ। ਚਾਰ ਕੁੰਟ ਦਹਿ ਦਿਸ਼ਾ ਕੋਈ ਨਾ ਦਿਸੇ ਨਿਰਾਸਾ, ਮਨਸਾ ਪੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ । ਚਾਰੇ ਕਹਿਣ ਪ੍ਰਭ ਕਿਰਪਾ ਕੀਤੀ, ਦਿਤੀ ਮਾਣ ਵਡਿਆਈਆ। ਪਿਛਲੀ ਕਹਾਣੀ ਪਿੱਛੇ ਬੀਤੀ, ਅਗੇ ਦਏ ਸਮਝਾਈਆ। ਭਗਤਾਂ ਚਲੇ ਸਾਚੀ ਰੀਤੀ, ਰੀਤੀਵਾਨ ਆਪਣਾ ਹੁਕਮ ਵਰਤਾਈਆ। ਏਕਾ ਰੰਗ ਰੰਗਾ ਕੇ ਹਸਤ ਕੀਟੀ, ਚਿਉਂਟੀ ਗਜ ਵੇਖ ਵਖਾਈਆ। ਆਤਮ ਬਖ਼ਸ਼ੇ ਸਚ ਪ੍ਰੀਤੀ, ਬ੍ਰਹਮ ਆਪਣਾ ਮੇਲ ਮਿਲਾਈਆ। ਸ਼ਬਦ ਸੁਣਾਏ ਅਗੰਮੀ ਸੀਟੀ, ਧੁਰ ਦਾ ਰਾਗ ਅਲਾਈਆ। ਜੋਤੀ ਨੂਰ ਸਦ ਨਜ਼ਦੀਕੀ, ਦੂਰ ਦੁਰਾਡਾ ਪੰਧ ਮੁਕਾਈਆ। ਇਹ ਖੇਲ ਭਗਤ ਜਨ ਜੀਅ ਕੀ, ਚਾਰੇ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਅਖਵਾਈਆ। ਆਤਮ ਕਹੇ ਮੈਂ ਵੇਖਿਆ ਭਗਤਾਂ ਮੰਦਰ, ਸੋਹਣਾ ਸੁਹੰਜਣਾ ਪ੍ਰਭੂ ਦਿਤਾ ਬਣਾਈਆ। ਬ੍ਰਹਮ ਕਹੇ ਮੈਂ ਓਸੇ ਅੰਦਰ, ਬੈਠਾ ਡੇਰਾ ਲਾਈਆ। ਸ਼ਬਦ ਕਹੇ ਮੈਂ ਤੋੜ ਕੇ ਜੰਦਰ, ਕੁੰਡਾ ਦਿਤਾ ਲਾਹੀਆ। ਜੋਤ ਕਹੇ ਮੇਰਾ ਨੂਰੀ ਸੀਤਲ ਚੰਦਨ, ਅਨੂਪ ਰੂਪ ਵਟਾਈਆ। ਸਚ ਪੁੱਛੋ ਜਿਥੇ ਮਿਲ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਕਾਇਆ ਮੰਦਰ ਅੰਦਰ ਆਪਣੀ ਮੰਜ਼ਲ ਲੰਘਣ, ਬਿਨ ਕ਼ਦਮਾਂ ਕ਼ਦਮ ਉਠਾਈਆ। ਦਰ ਦਰਵੇਸ਼ ਭਿਖਾਰੀ ਹੋ ਕੇ ਮੰਗਣ, ਆਪਣੀ ਅਲਖ ਜਗਾਈਆ। ਦੇਵਣਹਾਰ ਸੂਰਾ ਸਰਬੰਗਣ, ਪੁਰਖ ਅਕਾਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਆਤਮ ਕਹੇ ਮੇਰਾ ਹੋਇਆ ਨਿਰਨਾ, ਭਗਤ ਦਵਾਰੇ ਵਜੀ ਵਧਾਈਆ। ਬ੍ਰਹਮ ਕਹੇ ਮੈਂ ਓਸੇ ਦੀ ਕਿਰਨਾ, ਜਿਸ ਦਾ ਜਲਵਾ ਸਮਝ ਕੋਇ ਨਾ ਪਾਈਆ। ਸ਼ਬਦ ਕਹੇ ਮੈਂ ਓਸੇ ਦੇ ਹੁਕਮੇਂ ਅੰਦਰ ਫਿਰਨਾ, ਦੋ ਜਹਾਨਾਂ ਭੱਜਾਂ ਵਾਹੋ ਦਾਹੀਆ। ਜੋਤ ਕਹੇ ਮੇਰਾ ਪਰਕਾਸ਼ ਓਸੇ ਦੀ ਖ਼ੁਸ਼ੀ ਵਿਚ ਚੜ੍ਹਨਾ, ਜੋ ਸਚ ਦਵਾਰੇ ਬੈਠਾ ਡੇਰਾ ਲਾਈਆ। ਚਾਰੇ ਕਹਿਣ ਅਸਾਂ ਮਿਲ ਕੇ ਇਕੋ ਢੋਲਾ ਪੜ੍ਹਨਾ, ਤੇਰਾ ਮੇਰਾ ਰਾਗ ਅਲਾਈਆ। ਸਤਿ ਸਤਿਵਾਦੀ ਹੋ ਕੇ ਖੇਲ ਕਰਨਾ, ਸਤਿ ਦਵਾਰੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਜੋਤ ਕਹੇ ਮੈਂ ਵੇਖਿਆ ਜੋਤਾਂ ਦਾ ਮਾਲਕ, ਅਨਭਵ ਪਰਕਾਸ਼ ਕਰਾਈਆ । ਸ਼ਬਦ ਕਹੇ ਮੈਂ ਵੇਖਾਂ ਸਾਲਸ, ਜੋ ਹੁਕਮੇ ਅੰਦਰ ਮੇਰੀ ਸੇਵ ਲਗਾਈਆ। ਬ੍ਰਹਮ ਕਹੇ ਮੈਂ ਵੇਖਿਆ ਖ਼ਾਲਸ, ਪਾਰਬ੍ਰਹਮ ਪ੍ਰਭ ਇਕੋ ਨਜ਼ਰੀ ਆਈਆ । ਆਤਮ ਕਹੇ ਮੈਂ ਓਸੇ ਦੀ ਅਮਾਨਤ, ਜੋ ਹੁਕਮੇ ਅੰਦਰ ਖੇਲ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨ ਕਰਾਵਣਹਾਰ ਇਕ ਅਖਵਾਈਆ। ਆਤਮ ਕਹੇ ਮੇਰੀ ਨਹੀਂ ਕੋਈ ਮਰਜ਼ੀ, ਮਾਲਕ ਇਕੋ ਨਜ਼ਰੀ ਆਈਆ। ਬ੍ਰਹਮ ਕਹੇ ਮੈਂ ਤਨ ਵਜੂਦ ਹੰਢਾਏ ਕੋਟਨ ਫ਼ਰਜ਼ੀ, ਕੱਪੜ ਕਾਇਆ ਜਗਤ ਹੰਢਾਈਆ। ਸ਼ਬਦ ਕਹੇ ਮੈਂ ਸ੍ਰਿਸ਼ਟੀ ਕਾਰਨੇ ਬਣਿਆ

ਰਿਹਾ ਗ਼ਰਜ਼ੀ, ਆਸਾ ਤ੍ਰਿਸ਼ਨਾ ਮਮਤਾ ਮੋਹ ਦਿਤੀ ਵਡਿਆਈਆ। ਜੋਤ ਕਹੇ ਮੈਂ ਬੇਸ਼ਕ ਘਰ ਘਰ ਰਹੀ ਬਲਦੀ, ਆਪਣਾ ਨੂਰ ਨਾ ਕਿਸੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਰਿਹਾ ਵਰਤਾਈਆ। ਜੋਤ ਕਹੇ ਮੇਰਾ ਪਰਕਾਸ਼ ਬਿਨ ਦੀਵੇ ਬਾਤੀ, ਘਟ ਘਟ ਸੋਭਾ ਪਾਈਆ। ਸ਼ਬਦ ਕਹੇ ਮੇਰੀ ਅਗੰਮੀ ਗਾਥੀ, ਬਿਨ ਅੱਖਰਾਂ ਕਰਾਂ ਪੜ੍ਹਾਈਆ। ਬ੍ਰਹਮ ਕਹੇ ਮੇਰਾ ਇਕੋ ਸਾਕੀ, ਜਿਸ ਨੇ ਪ੍ਰੇਮ ਪਿਆਲਾ ਦਿਤਾ ਪਿਲਾਈਆ। ਆਤਮ ਕਹੇ ਮੇਰਾ ਸਾਹਿਬ ਪੁਰਖ ਅਬਿਨਾਸ਼ੀ, ਅਬਗਤ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਆਤਮ ਕਹੇ ਮੈਂ ਭਾਗਾਂ ਭਰੀ, ਮਿਲੀ ਮਾਣ ਵਡਿਆਈਆ। ਬ੍ਰਹਮ ਕਹੇ ਸੁਲਖਣੀ ਘੜੀ, ਥਿਤ ਵਾਰ ਖ਼ੁਸ਼ੀ ਮਨਾਈਆ। ਸ਼ਬਦ ਕਹੇ ਅਨੋਖੀ ਝੜੀ, ਛਹਿਬਰ ਦਿਤੀ ਲਗਾਈਆ। ਜੋਤ ਕਹੇ ਹਰਿ ਕਿਰਪਾ ਕਰੀ, ਮਿਹਰ ਨਜ਼ਰ ਉਠਾਈਆ। ਚੌਹਾਂ ਮਿਲ ਕੇ ਇਕੋ ਤੁਕ ਅਨੋਖੀ ਪੜ੍ਹੀ, ਮੇਰਾ ਤੇਰਾ ਰਾਗ ਅਲਾਈਆ। ਬਿਨਾ ਭਗਤਾਂ ਹੋਰ ਦਵਾਰ ਕਦੇ ਨਾ ਖੜ੍ਹੀ, ਚੌਹਾਂ ਦਾ ਮੇਲਾ ਦੂਜੇ ਦਰ ਨਜ਼ਰ ਕੋਇ ਨਾ ਆਈਆ। ਬੇਸ਼ਕ ਤੇਰੀ ਖ਼ਲਕ ਖ਼ੁਦਾ ਬੜੀ, ਬੇਨਜ਼ੀਰ ਤੇਰੀ ਬੇਪਰਵਾਹੀਆ। ਸਚ ਸੁਣਾਈ ਤੈਨੂੰ ਖਰੀ, ਕਹਿ ਕੇ ਦਿਤਾ ਜਣਾਈਆ। ਬਿਨ ਸੰਤਾਂ ਸਾਨੂੰ ਕੋਈ ਨਾ ਰਿਹਾ ਵਰੀ, ਸਾਚਾ ਮੀਤ ਨਾ ਕੋਇ ਸਖ਼ਾਈਆ। ਗੁਰਮੁਖਾਂ ਅੰਦਰ ਆ ਕੇ ਅਸੀਂ ਕਰਮ ਕਾਂਡ ਤੋਂ ਹੁੰਦੇ ਬਰੀ, ਮਾਇਆ ਮਮਤਾ ਮੋਹ ਕਿਰਤੀ ਪ੍ਰਕਿਰਤੀ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲੇਖਾ ਦੇਣਾ ਮੁਕਾਈਆ। ਆਤਮ ਕਹੇ ਮੈਂ ਵੇਖੀ ਤੇਰੀ ਜੁਗਤ, ਆਦਿ ਜੁਗਾਦੀ ਜਨ ਭਗਤਾਂ ਮੇਲ ਮਿਲਾਈਆ। ਬ੍ਰਹਮ ਕਹੇ ਤੂੰ ਤਾਰਨਹਾਰਾ ਮੁਫ਼ਤ, ਕਰਤੇ ਕ਼ੀਮਤ ਨਾ ਕੋਇ ਲਗਾਈਆ । ਸ਼ਬਦ ਕਹੇ ਤੂੰ ਕਦੇ ਨਹੀਂ ਹੋਇਆ ਸੁਸਤ, ਹੋਕਾ ਮੇਰਾ ਘਰ ਘਰ ਦਏਂ ਜਣਾਈਆ। ਜੋਤ ਕਹੇ ਮੇਰਾ ਪਰਕਾਸ਼ ਕਰੇਂ ਅਰਸ਼ ਕੁਰਸ਼, ਦੋ ਜਹਾਨਾਂ ਸਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲੈਣਾ ਮਿਲਾਈਆ। ਜੋਤ ਸ਼ਬਦ ਕਹੇ ਸਾਡਾ ਹੋਇਆ ਮਿਲਾਪ, ਮਿਲ ਕੇ ਖ਼ੁਸ਼ੀ ਮਨਾਈਆ। ਆਤਮ ਬ੍ਰਹਮ ਕਹੇ ਮੇਰਾ ਇਕੋ ਸਾਥ, ਸਗਲਾ ਨਜ਼ਰੀ ਆਈਆ। ਚਾਰੋਂ ਮਿਲ ਕੇ ਸੁਣਾਈ ਇਕ ਆਵਾਜ਼, ਸੋਹੰ ਢੋਲਾ ਗਾਈਆ । ਨਾ ਕੋਈ ਪਰਦਾ ਨਾ ਕੋਈ ਰਾਜ਼, ਓਹਲਾ ਨਾ ਕੋਇ ਵਖਾਈਆ। ਵਜੇ ਵਧਾਈ ਪ੍ਰਿਥਮੀ ਆਕਾਸ਼, ਗਗਨ ਮੰਡਲ ਖ਼ੁਸ਼ੀ ਜਣਾਈਆ। ਸਾਰੇ ਤੱਕਣ ਇਹ ਕਿੱਥੇ ਬਣਿਆ ਸਾਥ, ਕਵਣ ਦਵਾਰ ਨਜ਼ਰੀ ਆਈਆ। ਸ਼ਬਦ ਨੇ ਕਿਹਾ ਇਹ ਮੇਲਾ ਭਗਤਾਂ ਹਾਟ, ਗੁਰਮੁਖਾਂ ਰੰਗ ਰੰਗਾਈਆ। ਚੌਹਾਂ ਦੀ ਹੋ ਗਈ ਇਕੋ ਜ਼ਾਤ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਾਚਾ ਮਾਲਕ ਮਿਲਿਆ ਆਪ, ਪਤਿਪਰਮੇਸ਼ਵਰ ਬੇਪਰਵਾਹੀਆ। ਏਥੇ ਕਰਨ ਕੀ ਪੰਜ ਬਦਮਾਸ਼, ਚੋਰ ਯਾਰ ਰਹਿਣ ਕੋਇ ਨਾ ਪਾਈਆ। ਆਤਮ ਕਹੇ ਮੈਂ ਓਸ ਦਾ ਕਰ ਲਿਆ ਜਾਪ, ਜਿਸ ਮੇਰੀ ਬਣਤ ਬਣਾਈਆ। ਬ੍ਰਹਮ ਕਹੇ ਮੈਂ ਓਸ ਨੂੰ ਆਖਿਆ ਬਾਪ, ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਸ਼ਬਦ ਕਹੇ ਮਿਟ ਗਏ ਸਰਬ ਰੋਗ ਸੰਤਾਪ, ਦੁਖ ਦਰਦ ਰਿਹਾ ਨਾ ਰਾਈਆ। ਜੋਤ ਕਹੇ ਜਨ ਭਗਤੋ ਮੇਰਾ ਤੁਹਾਡੇ ਘਰ ਘਰ ਹੋਣਾ ਪਰਕਾਸ਼, ਅੰਧ ਅੰਧੇਰਾ ਦਿਆਂ ਗਵਾਈਆ । ਧੀਰਜ ਨਾਲ ਬੰਧਾਵਾਂ ਵਿਸ਼ਵਾਸ, ਮਨ ਮਮਤਾ ਦੂਰ ਕਰਾਈਆ। ਅਗਲੀ ਹੋਰ ਪੂਰੀ ਕਰਾਵਾਂ ਖ਼ਾਹਸ਼, ਸਚ ਖ਼ਸੂਸੀਅਤ ਦਿਆਂ ਜਣਾਈਆ। ਜਿਹੜੀ ਵਸਤ ਕਿਸੇ ਨੂੰ ਲੱਭਿਆਂ ਨਾ ਆਵੇ ਹਾਥ, ਨੌਂ ਖੰਡ ਪ੍ਰਿਥਮੀ ਸੱਤ ਦੀਪ

ਭੱਜਣ ਵਾਹੋ ਦਾਹੀਆ। ਜਿਸ ਦੇ ਕਾਰਨ ਪੂਜਾ ਸਿਮਰਨ ਹੁੰਦਾ ਪਾਠ, ਰਾਗਾਂ ਨਾਦਾਂ ਢੋਲੇ ਗਾਈਆ। ਸੋ ਸਵਾਮੀ ਹੋ ਕੇ ਦਰਸ ਕਰਾਏ ਸਾਖ਼ਿਆਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਈਆ।