੧੨ ਮਾਘ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਨਿਧਾਂ ਵਾਲੀ
ਜੋਤ ਸ਼ਬਦ ਕਹੇ ਕੁਛ ਕਹੀਏ ਕਹਾਣੀ, ਮਿਲ ਕੇ ਸੇਵ ਕਮਾਈਆ। ਬ੍ਰਹਮ ਕਹੇ ਕੀ ਉਹ ਧੁਰ ਦੀ ਰਾਣੀ, ਸਚ ਸਾਚੀ ਨਜ਼ਰੀ ਆਈਆ । ਆਤਮ ਕਹੇ ਉਹ ਸਿਫ਼ਤ ਸ੍ਰੀ ਭਗਵਾਨੀ, ਮਹਿੰਮਾ ਬੇਪਰਵਾਹੀਆ। ਜਿਸ ਨੂੰ ਜੁਗ ਚੌਕੜੀ ਕਲਮਿਆਂ ਨਾਮਾਂ ਵਾਲੀ ਕਹਿੰਦੇ ਬਾਣੀ, ਸੰਦੇਸ਼ੇ ਧੁਰ ਦ੍ਰਿੜਾਈਆ। ਜਿਸ ਦਾ ਹੁਕਮ ਮੰਨ ਕੇ ਰਸਤਾ ਲੱਭੇ ਚਾਰੇ ਖਾਣੀ, ਚਾਰ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ। ਸ਼ਬਦ ਕਹੇ ਜੋਤੀ ਮੈਂ ਦੱਸਾਂ ਗਾਥਾ, ਲੇਖਾ ਧੁਰਦਰਗਾਹੀਆ। ਬ੍ਰਹਮ ਕਹੇ ਮੈਂ ਵੇਖਾਂ ਸਾਖ਼ਿਆਤਾ, ਸਨਮੁਖ ਦਰਸ਼ਨ ਪਾਈਆ। ਆਤਮ ਕਹੇ ਇਹ ਅਜਬ ਖੇਲ ਤਮਾਸ਼ਾ, ਅਨਡਿਠ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਰਿਹਾ ਵਰਤਾਈਆ। ਜੋਤ ਕਹੇ ਸ਼ਬਦੀ ਗੀਤ ਗੌਣਾ ਕਿਥੇ, ਮੈਨੂੰ ਦੇ ਸਮਝਾਈਆ। ਬ੍ਰਹਮ ਕਿਹਾ ਵੇਖੋ ਪ੍ਰਭ ਨੇ ਵੰਡੇ ਸੋਹਣੇ ਹਿੱਸੇ, ਸੋਹਣੀ ਬਣਤ ਬਣਾਈਆ। ਆਤਮ ਕਿਹਾ ਜਿਸ ਦਵਾਰੇ ਇਕੋ ਇਕ ਦਿਸੇ, ਦੂਜਾ ਨਜ਼ਰ ਕੋਇ ਨਾ ਆਈਆ। ਓਥੇ ਭਗਤ ਭਗਵਾਨ ਲੇਖ ਲਿਖੇ, ਸੋਹਣੀ ਬਣਤ ਬਣਾਈਆ। ਕੋਈ ਅੱਖਰਾਂ ਵਾਲੇ ਨਹੀਂ ਚਿੱਠੇ, ਧੁਰ ਦੀ ਧਾਰ ਆਪ ਜਣਾਈਆ। ਜਿਸ ਦੇ ਕੋਲੋਂ ਗੁਰ ਅਵਤਾਰ ਪੀਰ ਪੈਗ਼ੰਬਰ ਸਿੱਖੇ, ਸਾਚੀ ਸਿਖਿਆ ਝੋਲੀ ਪਾਈਆ। ਉਹ ਸਾਹਿਬ ਸਵਾਮੀ ਵਸਦਾ ਜਿਥੇ, ਓਥੇ ਰਾਗ ਨਾਦ ਦੇਣਾ ਜਣਾਈਆ। ਆਤਮ ਕਿਹਾ ਕੋਈ ਮੈਨੂੰ ਪੁੱਛੇ, ਮੈਂ ਸਚ ਦਿਆਂ ਸਮਝਾਈਆ। ਸਾਰੇ ਵੇਖੋ ਉਠੋ ਤੱਕੋ ਪ੍ਰਭ ਆਇਆ ਭਗਤਾਂ ਹਿੱਸੇ, ਭਗਵਨ ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਡੋਰੀ ਆਪੇ ਖਿੱਚੇ, ਦੂਜਾ ਨਜ਼ਰ ਕੋਇ ਨਾ ਆਈਆ।
੧੨ ਮਾਘ ੨੦੨੧ ਬਿਕ੍ਰਮੀ ਸਮਪੂਰਨ ਸਿੰਘ, ਸੁੰਦਰ ਸਿੰਘ ਦੇ ਗ੍ਰਹਿ ਫੇਰੂ ਸ਼ਹਿਰ
ਆਤਮ ਕਹੇ ਮੇਰਾ ਅੰਤਰ ਰੂਪ, ਸਤਿ ਸਤਿਵਾਦੀ ਨਜ਼ਰੀ ਆਇੰਦਾ। ਵਿਸਮਾਦੀ ਹੋਵਾਂ ਸਤਿ ਸਰੂਪ, ਅਬਿਨਾਸ਼ੀ ਕਰਤੇ ਵਿਚ ਸਮਾਇੰਦਾ। ਵੇਖ ਵਖਾਣਾਂ ਚਾਰੇ ਕੂਟ, ਦਹਿ ਦਿਸ਼ਾ ਖੋਜ ਖੁਜਾਇੰਦਾ। ਮੇਰਾ ਨਾਤਾ ਕਦੇ ਨਾ ਜੁੜਿਆ ਜੂਠ ਝੂਠ, ਮਾਇਆ ਮਮਤਾ ਮੋਹ ਨਾ ਕੋਇ ਰਖਾਇੰਦਾ । ਸਦ ਮੇਲ ਮਿਲਾਵਾਂ ਕਾਇਆ ਬੁਤ, ਅਬਿਨਾਸ਼ੀ ਅਚੁਤ ਜੋੜ ਜੁੜਾਇੰਦਾ। ਸਾਚੀ ਧਾਰੋਂ ਪਰਗਟ ਹੋ ਕੇ ਪਵਾਂ ਉਠ, ਜਨਨੀ ਜਨ ਨਾ ਕੋਇ ਵਖਾਇੰਦਾ । ਜਨ ਭਗਤਾਂ ਅੰਦਰ ਮੌਲੇ ਰੁੱਤ, ਫੁਲ ਫੁਲਵਾੜੀ ਸਚ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਇੰਦਾ। ਆਤਮ ਕਹੇ ਮੇਰਾ ਸਚ ਅਸਥਾਨ, ਭੂਮਿਕਾ ਇਕ ਜਣਾਈਆ। ਜਿਥੇ ਝੁਲਦਾ ਧਰਮ ਨਿਸ਼ਾਨ, ਦੂਜਾ ਨਜ਼ਰ ਕੋਇ ਨਾ ਆਈਆ ।
ਨਾ ਜ਼ਿਮੀਂ ਨਾ ਅਸਮਾਨ, ਬ੍ਰਹਿਮੰਡ ਖੰਡ ਵੰਡ ਨਾ ਕੋਇ ਵੰਡਾਈਆ। ਨਾ ਸ਼ਾਸਤਰ ਸਿਮਰਤ ਵੇਦ ਪੁਰਾਨ, ਕਥਨੀ ਕਥ ਨਾ ਕੋਇ ਵਡਿਆਈਆ। ਸੂਰਜ ਚੰਦ ਨਾ ਕੋਇ ਭਾਨ, ਦਿਵਸ ਰੈਣ ਨਾ ਕੋਇ ਵਖਾਈਆ। ਨਾ ਗੋਪੀ ਨਾ ਦਿਸੇ ਕਾਹਨ, ਨਟੂਆ ਵੇਸ ਨਾ ਕੋਇ ਧਰਾਈਆ। ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਤਿਸ ਚਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅਨਾਦੀ ਮੇਲਾ ਆਪ ਕਰਾਈਆ । ਆਤਮ ਕਹੇ ਮੇਰਾ ਧਾਮ ਅਵੱਲਾ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਘਰ ਵਿਚ ਘਰ ਵਸਾਂ ਇਕ ਇਕੱਲਾ, ਸਚ ਸਿੰਘਾਸਣ ਸੋਭਾ ਪਾਇੰਦਾ । ਸਚ ਪ੍ਰੀਤੀ ਅੰਦਰ ਰਲਾ, ਪਰਮਾਤਮ ਇਕੋ ਇਕ ਵੇਖ ਵਖਾਇੰਦਾ। ਜਿਸ ਦੀ ਧਾਰ ਵਿਚੋਂ ਪਲਾ, ਆਪ ਆਪਣਾ ਬੰਸ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਦਇਆ ਕਮਾਇੰਦਾ। ਆਤਮ ਕਹੇ ਮੇਰਾ ਸੋਹਣਾ ਮਕਾਨ, ਜਨ ਭਗਤ ਬਣਤ ਬਣਾਈਆ। ਜਿਥੇ ਇਕੋ ਸ਼ਰਅ ਇਕੋ ਈਮਾਨ, ਸਤਿ ਧਰਮ ਇਕ ਰਖਾਈਆ। ਇਕੋ ਕਲਮਾ ਇਕ ਕਲਾਮ, ਇਕੋ ਕਾਅਬਾ ਰਿਹਾ ਦ੍ਰਿੜਾਈਆ । ਇਕੋ ਨਾਮ ਗੁਣ ਨਿਧਾਨ, ਸਾਹਿਬ ਸਤਿਗੁਰ ਆਪ ਸਮਝਾਈਆ। ਇਕ ਸਰੋਵਰ ਇਕ ਇਸ਼ਨਾਨ, ਪਤਿਤ ਪੁਨੀਤ ਆਪ ਬਣਾਈਆ। ਇਕੋ ਗੀਤ ਇਕੋ ਗਾਨ, ਇਕੋ ਢੋਲਾ ਰਿਹਾ ਜਣਾਈਆ। ਸੋ ਘਰ ਦਵਾਰ ਦਿਸੇ ਮਹਾਨ, ਮਹਿੰਮਾ ਕਥ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇੜਾ ਰਿਹਾ ਵਸਾਈਆ। ਆਤਮ ਕਹੇ ਮੇਰਾ ਸੁਹੰਜਣਾ ਖੇੜਾ, ਦਿਵਸ ਰੈਣ ਰਹੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਦਿਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਚੋਰਾਂ ਯਾਰਾਂ ਠੱਗਾਂ ਨਾ ਕੋਈ ਝੇੜਾ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਨਾ ਕੋਇ ਲੜਾਈਆ । ਸ਼ੌਹ ਦਰਿਆ ਨਾ ਡੁੱਬੇ ਬੇੜਾ, ਵੈਂਹਦੀ ਧਾਰ ਨਾ ਕੋਇ ਵਹਾਈਆ। ਕੂੜੀ ਕਿਰਿਆ ਨਾ ਕੋਈ ਡੇਰਾ, ਹਉਮੇ ਹੰਗਤਾ ਗੜ੍ਹ ਨਾ ਕੋਈ ਬਣਾਈਆ । ਪ੍ਰਭ ਸਰਨਾਈ ਸਚ ਵਸੇਰਾ, ਚਰਨ ਕਵਲ ਇਕ ਸਮਝਾਈਆ। ਦਿਵਸ ਰੈਣ ਕਦੇ ਨਾ ਹੋਏ ਅੰਧੇਰਾ, ਇਕੋ ਜੋਤੀ ਨੂਰ ਡਗਮਗਾਈਆ। ਬਿਨ ਸਾਹਿਬ ਸਤਿਗੁਰ ਪੁੱਛੇ ਕਿਹੜਾ, ਜੀਵਾਂ ਜੰਤਾਂ ਸਮਝ ਜਗਤ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਖਾਈਆ। ਆਤਮ ਕਹੇ ਮੇਰਾ ਨਿਵਾਸ ਚੰਗਾ, ਅਬਿਨਾਸ਼ੀ ਦਿਤੀ ਵਡਿਆਈਆ। ਲੋੜ ਰਹੀ ਨਾ ਕਿਸੇ ਗੰਗਾ, ਅਠਸਠ ਨਾ ਕੋਇ ਸਰਨਾਈਆ। ਲੇਖਾ ਚੁਕਣਾ ਨਾਦ ਮਰਦੰਗਾ, ਜਗਤ ਤੰਬੂਰ ਨਾ ਕੋਇ ਵਜਾਈਆ। ਰਸਨਾ ਜਿਹਵਾ ਛੁਟਿਆ ਅਨੰਦਾ, ਅਨੰਦ ਇਕੋ ਇਕ ਸਮਝਾਈਆ। ਠਾਕਰ ਸਵਾਮੀ ਮਿਲਿਆ ਬਖ਼ਸ਼ੰਦਾ, ਮਿਹਰਵਾਨ ਹੋਇਆ ਸਹਾਈਆ। ਸੋ ਗੁਰਮੁਖ ਸੁਹੇਲਾ ਸਾਜਣ ਖ਼ਾਕੀ ਬੰਦਾ, ਜਿਸ ਬੰਧਨ ਦਿਤਾ ਤੁੜਾਈਆ। ਘਰ ਪਰਕਾਸ਼ ਕਰ ਕੇ ਚੰਦਾ, ਨੂਰੋ ਨੂਰ ਦਿਤਾ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਆਤਮ ਕਹੇ ਮੈਂ ਨੂਰ ਨੂਰਾਨਾ, ਬੇਨਜ਼ੀਰ ਦਿਤੀ ਵਡਿਆਈਆ। ਦੀਆ ਬਾਤੀ ਇਕ ਮਹਾਨਾ, ਕਮਲਾਪਾਤੀ ਦਿਤਾ ਜਗਾਈਆ । ਸਾਢੇ ਤਿੰਨ ਹੱਥ ਸੁਹਾ ਕੇ ਸਚ ਮਕਾਨਾ, ਜਨ ਭਗਤਾਂ ਭੇਵ ਖੁਲ੍ਹਾਈਆ। ਬੋਧ ਅਗਾਧਾ ਦੇ ਗਿਆਨਾ, ਹੁਕਮੀ ਹੁਕਮ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਆਤਮ ਕਹੇ ਮੇਰਾ ਘਰ ਥਿਰ, ਪੁਰਖ ਅਬਿਨਾਸ਼ੀ ਦਿਤਾ ਬਣਾਈਆ । ਜਿਥੋਂ ਕਦੀ ਨਾ ਜਾਵਾਂ ਗਿਰ, ਅਸਥਲ ਹੋ ਕੇ ਡੇਰਾ ਲਾਈਆ। ਮੇਰਾ ਮੇਲਾ ਨਾਲ ਨਿਰਵੈਰ
ਨਿਰ, ਨਰ ਨਿਰੰਕਾਰ ਜੋੜ ਜੁੜਾਈਆ। ਭਗਤਾਂ ਅੰਦਰ ਵੜ ਕੇ ਨਾ ਆਵਾਂ ਫਿਰ, ਦੂਜਾ ਵੇਸ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮ ਕਹੇ ਮੈਂ ਸਦਾ ਅਨਮੋਲ, ਸਤਿ ਸਰੂਪੀ ਰੂਪ ਵਟਾਇੰਦਾ। ਮੇਰਾ ਕੋਈ ਨਾ ਤੋਲੇ ਤੋਲ, ਮਾਸ਼ਾ ਰਤੀ ਟੰਕ ਵਜ਼ਨ ਨਾ ਕੋਇ ਰਖਾਇੰਦਾ। ਮੇਰਾ ਪਰਦਾ ਸਕੇ ਨਾ ਕੋਇ ਫੋਲ, ਬਿਨ ਸਤਿਗੁਰ ਪੂਰੇ ਹੱਥ ਕਿਸੇ ਨਾ ਆਇੰਦਾ। ਹਰ ਘਟ ਅੰਦਰ ਬੈਠਾ ਰਹਾਂ ਅਡੋਲ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਆਤਮ ਕਹੇ ਮੇਰਾ ਮੇਲਾ ਬਿਛਰਤ, ਜੁਗ ਜਨਮ ਵਿਛੜੇ ਮੇਲ ਮਿਲਾਈਆ। ਮੇਰਾ ਲਹਿਣਾ ਚੁਕਿਆ ਕੂੜ ਕੁੜਿਆਰੀ ਐਸ਼ੋਂ ਇਸ਼ਰਤ, ਸਚ ਪ੍ਰੇਮੀ ਰੂਪ ਵਟਾਈਆ। ਮੈਂ ਵੇਖ ਵਖਾਵਾਂ ਸਭ ਦੀ ਫ਼ਿਤਰਤ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੇ ਸਤਿ ਸਚ ਸਰਨਾਈਆ। ਆਤਮ ਕਹੇ ਮੇਰਾ ਅਨੰਦ ਮਲੂਕ, ਕੋਮਲ ਨਾਜ਼ਕ ਨਜ਼ਰੀ ਆਈਆ। ਮੇਰਾ ਸੰਤਾਂ ਭਗਤਾਂ ਕੋਲ ਸਬੂਤ, ਦੂਜਾ ਸਕੇ ਨਾ ਕੋਇ ਸਮਝਾਈਆ। ਮੇਰਾ ਵਸੇਰਾ ਕਾਇਆ ਕਲਬੂਤ, ਤੱਤਾਂ ਅੰਦਰ ਡੇਰਾ ਲਾਈਆ। ਮੇਰਾ ਕਿਲ੍ਹਾ ਕੋਟ ਮਜ਼ਬੂਤ, ਬਜਰ ਕਪਾਟੀ ਗੜ੍ਹ ਨਾ ਕੋਇ ਤੁੜਾਈਆ। ਮੈਂ ਘਰ ਵਿਚ ਘਰ ਬੈਠਾ ਹੋ ਮਹਿਫ਼ੂਜ਼, ਬਾਹਰ ਸਕੇ ਨਾ ਕੋਇ ਕਢਾਈਆ। ਮੇਰਾ ਅਰਸ਼ ਕੁਰਸ਼ ਤੋਂ ਉਚਾ ਅਰੂਜ, ਮਹਲ ਅਟਲ ਸੋਭਾ ਪਾਈਆ। ਮੇਰਾ ਇਕੋ ਇਕ ਮਹਿਬੂਬ, ਮੁਹੱਬਤ ਜਿਸ ਦੇ ਨਾਲ ਰਖਾਈਆ । ਜਿਧਰ ਵੇਖਾਂ ਓਧਰ ਮੌਜੂਦ, ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ। ਆਤਮ ਕਹੇ ਮੇਰਾ ਅੰਤਰਜਾਮੀ, ਆਦਿ ਪੁਰਖ ਇਕ ਅਖਵਾਇੰਦਾ। ਜਿਸ ਦਾ ਹੁਕਮ ਸ਼ਬਦ ਅਗੰਮੀ ਬਾਣੀ, ਦੋ ਜਹਾਨਾਂ ਆਪ ਸੁਣਾਇੰਦਾ। ਜਿਸ ਦਾ ਖੇਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ । ਜਿਸ ਦੀ ਸੰਤ ਸੁਹੇਲੇ ਲੋਕਮਾਤ ਸੱਚੀ ਨਿਸ਼ਾਨੀ, ਭਗਤ ਭਗਵੰਤ ਆਪ ਪਰਗਟਾਇੰਦਾ। ਸੋ ਵੇਖਣਹਾਰਾ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਫੇਰਾ ਪਾਇੰਦਾ। ਗੁਰਸਿਖ ਸਚ ਦਵਾਰ ਬਖ਼ਸ਼ ਕੇ ਚਰਨ ਕਵਲ ਧਿਆਨੀ, ਇਸ਼ਟ ਇਕੋ ਇਕ ਸਮਝਾਇੰਦਾ। ਅੰਮ੍ਰਿਤ ਆਤਮ ਨਿਝਰ ਰਸ ਦੇ ਕੇ ਠੰਡਾ ਪਾਣੀ, ਤ੍ਰਿਸ਼ਨਾ ਭੁਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਕਹੇ ਮੇਰਾ ਪਰਮਾਤਮ ਬਾਨੀ, ਜੋ ਨਿਤ ਨਵਿਤ ਜੁਗੋ ਜੁਗ ਬਾਣਾ ਜਗਤ ਬਦਲਾਇੰਦਾ।
੧੨ ਮਾਘ ੨੦੨੧ ਬਿਕ੍ਰਮੀ ਅਰਜਨ ਸਿੰਘ ਦੇ ਗ੍ਰਹਿ ਬਸਤੀ ਖਲੀਲ
ਜੋਤ ਕਹੇ ਮੈਂ ਜਾਗਦੀ, ਜਾਗਰਤ ਰੂਪ ਨਜ਼ਰੀ ਆਈਆ। ਸ਼ਬਦ ਕਹੇ ਸੁਣੋ ਆਵਾਜ਼ ਮੇਰੇ ਨਾਦ ਦੀ, ਅਗੰਮ ਅਥਾਹ ਰਿਹਾ ਸੁਣਾਈਆ । ਬ੍ਰਹਮ ਕਹੇ ਵੇਖ ਖੇਲ ਮੇਰੇ ਮਹਾਰਾਜ ਦੀ, ਮਿਹਰਵਾਨ ਆਪਣੀ ਧਾਰ ਚਲਾਈਆ। ਆਤਮ ਕਹੇ ਮੈਂ ਓਸ ਦੀ ਪੈਜ ਸੁਆਰਦੀ, ਜਿਸ ਮੇਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਈਆ। ਜੋਤ ਕਹੇ ਸੁਣ ਸ਼ਬਦੀ ਸੰਗੀ, ਸਚ ਦਿਆਂ ਦ੍ਰਿੜਾਈਆ। ਸ਼ਬਦ ਕਹੇ ਸੁਣ ਬ੍ਰਹਮ ਭੁਯੰਗੀ, ਕੁਛ ਤੈਨੂੰ ਦਿਆਂ ਬਤਾਈਆ। ਬ੍ਰਹਮ ਕਹੇ ਆਤਮ ਪਰਦਾ ਲਾਹ ਕੇ ਹੋ ਜਾ ਨੰਗੀ, ਓਹਲਾ ਦੇ ਉਠਾਈਆ।
ਚਾਰ ਕੁੰਟ ਦਹਿ ਦਿਸ਼ਾ ਵੇਖ ਕੂੜੀ ਕਿਰਿਆ ਜਗਤ ਪਖੰਡੀ, ਸਤਿ ਸਚ ਨਾ ਕੋਇ ਸਮਝਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਅੰਤਰ ਆਤਮ ਮਿਲੇ ਕੋਈ ਨਾ ਡੰਡੀ, ਰਹਿਬਰ ਰਾਹ ਨਾ ਕੋਇ ਵਖਾਈਆ । ਧੁਰ ਦਾ ਢੋਲਾ ਗੀਤ ਗੋਬਿੰਦ ਸਾਹਿਬ ਸਵਾਮੀ ਗਾਏ ਕੋਇ ਨਾ ਛੰਦੀ, ਸ਼ਹਿਨਸ਼ਾਹ ਸੀਸ ਨਾ ਕੋਇ ਨਿਵਾਈਆ। ਵਰਨ ਬਰਨ ਚਾਰ ਕੁੰਟ ਦਹਿ ਦਿਸ਼ਾ ਜਗਤ ਵਿਕਾਰਾ ਝੂਠੀ ਪਾਬੰਦੀ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਦੀਨ ਦੁਨੀ ਹੋਈ ਨੰਗੀ, ਓਢਨ ਸੀਸ ਨਾ ਕੋਇ ਟਿਕਾਈਆ। ਵਸਤ ਮਿਲੇ ਨਾ ਕੋਇ ਮੰਗੀ, ਖ਼ਾਲੀ ਹੱਥ ਸਰਬ ਕੁਰਲਾਈਆ । ਜੀਵਾਂ ਜੰਤਾਂ ਆਈ ਤੰਗੀ, ਤੰਗਦਸਤ ਦਿਸੇ ਲੋਕਾਈਆ। ਸੁਰਤ ਸਵਾਣੀ ਹੋ ਗਈ ਰੰਡੀ, ਹਰਿ ਜੂ ਕੰਤ ਨਾ ਕੋਇ ਹੰਢਾਈਆ। ਕਾਇਆ ਚੋਲੀ ਬਿਨ ਭਗਤ ਕਿਸੇ ਨਾ ਰੰਗੀ, ਰੰਗ ਚਲੂਲ ਨਾ ਕੋਇ ਚੜ੍ਹਾਈਆ। ਮੇਰੀ ਦਰੋਹੀ ਵਿਚ ਵਰਭੰਡੀ, ਬ੍ਰਹਿਮੰਡ ਰਹੇ ਕੁਰਲਾਈਆ। ਜਗਤ ਵਿਦਿਆ ਹੋਈ ਅੰਧੀ, ਨੇਤਰ ਗਿਆਨ ਨਾ ਕੋਇ ਖੁਲ੍ਹਾਈਆ। ਫਿਰੀ ਦਰੋਹੀ ਤਟ ਕਿਨਾਰੇ ਕੰਢੀ, ਸਰੋਵਰ ਮਾਰਨ ਧਾਹੀਂਆ। ਸੱਜਣ ਸਹੇਲੀ ਸਖ਼ੀ ਮਿਲੇ ਕੋਇ ਨਾ ਚੰਗੀ, ਚਾਤਰਕ ਰੂਪ ਨਾ ਕੋਇ ਵਟਾਈਆ। ਸਚ ਪ੍ਰੇਮ ਪ੍ਰੀਤਮ ਨਾਲ ਕੋਈ ਨਾ ਹੰਢੀ, ਜਗਤ ਪ੍ਰੇਮਿਕਾ ਬੈਠੀ ਰੂਪ ਵਟਾਈਆ । ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਆਵੇ ਦੁਰਗੰਧੀ, ਸੁਗੰਧੀ ਸਚ ਨਾ ਕੋਇ ਭਰਾਈਆ। ਸਾਧਾਂ ਸੰਤਾਂ ਜਗਤ ਵਿਕਾਰਾਂ ਲਾਈ ਮੰਡੀ, ਨਿਰਵੈਰ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸ਼ਬਦ ਕਹੇ ਸੁਣ ਜੋਤ ਅਕਾਲਣ, ਸਤਿ ਸਚ ਦਿਆਂ ਦ੍ਰਿੜਾਈਆ। ਬ੍ਰਹਮ ਕਹੇ ਮੈਂ ਕਰਾਂ ਸਵਾਲਣ, ਆਪਣੀ ਝੋਲੀ ਡਾਹੀਆ। ਆਤਮ ਕਹੇ ਮੈਂ ਬਣ ਕੇ ਸਾਚੀ ਮਾਲਣ, ਸੋਹਣੀ ਸੇਵ ਕਮਾਈਆ। ਚਾਰੇ ਮਿਲ ਕੇ ਬਣੀਏ ਮਾਤ ਦਲਾਲਣ, ਸਤਿ ਦਲਾਲੀ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮ ਕਹੇ ਸੁਣ ਬ੍ਰਹਮ ਮੀਤਾ, ਸਚ ਦਿਆਂ ਦ੍ਰਿੜਾਈਆ। ਸ਼ਬਦ ਰਹੇ ਸਦਾ ਅਤੀਤਾ, ਅਪਣੇ ਵਿਚ ਸਮਾਈਆ। ਜੋਤ ਪਰਕਾਸ਼ ਇਕੋ ਕੀਤਾ, ਨੂਰ ਨੂਰ ਰੁਸ਼ਨਾਈਆ। ਚਾਰੋਂ ਮਿਲ ਕੇ ਹੋਏ ਠਾਂਡੇ ਸੀਤਾ, ਅਗਨੀ ਤੱਤ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਾਰ ਕਹਿਣ ਕੁਛ ਕਰੀਏ ਖੇਲ, ਆਪਣੀ ਕਾਰ ਕਮਾਈਆ । ਪੰਜਾਂ ਤੱਤਾਂ ਕਰਕੇ ਮੇਲ, ਧੁਰ ਮੇਲਾ ਜੋੜ ਜੁੜਾਈਆ। ਘਰ ਮੰਦਰ ਬਣਾ ਨਵੇਲ, ਗ੍ਰਹਿ ਆਪਣਾ ਰੰਗ ਰੰਗਾਈਆ। ਦੀਪ ਜਗਾ ਬਿਨ ਬਾਤੀ ਤੇਲ, ਸਤਿ ਸਚ ਕਰ ਰੁਸ਼ਨਾਈਆ। ਅਚਰਜ ਕਰ ਅਗੰਮਾ ਖੇਲ, ਸ਼ਬਦ ਨਾਦ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ਼ਬਦ ਜੋਤ ਆਤਮ ਬ੍ਰਹਮ ਚਾਰੇ ਕਹਿਣ ਬਣਾਈਏ ਬੰਕ, ਪੰਜ ਤੱਤ ਕਾਇਆ ਸੋਭਾ ਪਾਈਆ। ਕਰੀਏ ਖੇਲ ਬਹੁ ਬਿਧ ਅਨਕ, ਅਗਣਤ ਧਾਰ ਚਲਾਈਆ। ਦੇ ਵਡਿਆਈ ਜੀਵ ਜੰਤ, ਲੱਖ ਚੁਰਾਸੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਚਾਰ ਕਹਿਣ ਸਾਡਾ ਲੱਗਾ ਨੇਂਹ, ਨਾਤਾ ਇਕੋ ਜੋੜ ਜੁੜਾਈਆ। ਏਨ੍ਹਾਂ ਮਿਲ ਕੇ ਬਣਾਈ ਦੇਹ, ਸੋਹਣਾ ਰੰਗ ਰੰਗਾਈਆ । ਵਸਤ ਅਮੋਲਕ ਅਗੰਮੀ ਸ਼ੈ, ਪੁਰਖ ਅਕਾਲ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੰਜ ਤਤ ਕਹਿਣ ਕਿਉਂ ਸਾਨੂੰ ਕੀਤਾ ਕੱਠਾ, ਮੇਲਾ ਲਿਆ ਮਿਲਾਈਆ।
ਭੇਵ ਖੋਲ੍ਹ ਕੇ ਦੱਸ ਦਿਓ ਰਤਾ, ਸਮਝ ਸਮਝ ਵਿਚ ਪਰਗਟਾਈਆ। ਜੋਤ ਕਿਹਾ ਇਹ ਸ਼ਬਦ ਬਣਾਇਆ ਸੱਚਾ, ਘਾੜਤ ਲਿਆ ਘੜਾਈਆ। ਬ੍ਰਹਮ ਕਿਹਾ ਮੈਨੂੰ ਇਸੇ ਰੱਖਾ, ਦਿਤੀ ਮਾਣ ਵਡਿਆਈਆ। ਆਤਮ ਕਹੇ ਮੈਂ ਅੰਦਰੇ ਵਸਾਂ, ਸੋਹਣਾ ਡੇਰਾ ਲਾਈਆ। ਪੰਜਾਂ ਤੱਤਾਂ ਕਿਹਾ ਕੁਛ ਹੋਰ ਦੱਸਾਂ, ਆਪਣਾ ਹਾਲ ਜਣਾਈਆ। ਮੈਨੂੰ ਕਿਹੜਾ ਮਿਲਣਾ ਭੱਤਾ, ਧੀਰਜ ਕਵਣ ਧਰਾਈਆ। ਮੈਂ ਕਿਸ ਦੀ ਆਸ ਰੱਖਾਂ, ਨੇਤਰ ਨੈਣ ਉਠਾਈਆ । ਕਿਸ ਦੇ ਸਹਾਰੇ ਵਸਾਂ, ਬੈਠਾਂ ਰਾਹ ਤਕਾਈਆ। ਸ਼ਬਦ ਕਿਹਾ ਮੈਂ ਕਹਾਣੀ ਤੈਨੂੰ ਇਕੋ ਵਾਰ ਦੱਸਾਂ, ਭੇਵ ਅਭੇਦਾ ਆਪ ਖੁਲ੍ਹਾਈਆ। ਕਰੇ ਖੇਲ ਪੁਰਖ ਸਮਰਥਾ, ਨਿਰਗੁਣ ਨਿਰਵੈਰ ਵੇਸ ਵਟਾਈਆ। ਖੇਲ ਕਰਾਏ ਹਕਾ, ਹਕ਼ੀਕ਼ਤ ਖੋਜ ਖੁਜਾਈਆ। ਤੇਰਾ ਲਹਿਣਾ ਦੇਣਾ ਗੋਬਿੰਦ ਹੱਥਾ, ਪੰਚਮ ਮੇਲਾ ਸਹਿਜ ਸੁਭਾਈਆ। ਤੇਰਾ ਪਹਿਲਾ ਲੇਖ ਇਕ ਪਾਉ ਦਾ ਵੱਟਾ, ਸੋਹਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਖੇਲ ਵਖਾਈਆ। ਪੰਜ ਤੱਤ ਸੁਣੋ ਕਰ ਧਿਆਨ, ਸ਼ਬਦੀ ਸ਼ਬਦ ਜਣਾਈਆ। ਤੁਹਾਡਾ ਲੇਖਾ ਵਿਚ ਜਹਾਨ, ਹਰਿ ਕਰਤਾ ਆਪ ਚੁਕਾਈਆ। ਜੁਗ ਚੌਕੜੀ ਚਲਦਾ ਰਹੇ ਪਕਵਾਨ, ਸਾਚੀ ਵੰਡ ਨਾ ਕੋਇ ਵੰਡਾਈਆ। ਸੇਵਾ ਕਰ ਕੇ ਜਾਣ ਸੀਤਾ ਰਾਮ, ਗੋਪੀ ਕਾਹਨ ਫੇਰੀਆਂ ਪਾਈਆ। ਈਸਾ ਮੂਸਾ ਮੁਹੰਮਦ ਦੇ ਕੇ ਜਾਣ ਪੈਗ਼ਾਮ, ਨਾਨਕ ਗੋਬਿੰਦ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਪੰਜਾਂ ਤੱਤਾਂ ਦੀ ਧਾਰ ਪੰਜ ਕਰੇ ਪਰਵਾਨ, ਪੰਜਾਂ ਦੇਵੇ ਮਾਣ ਵਡਿਆਈਆ। ਗੋਬਿੰਦ ਇਕ ਫ਼ਰਮਾਣ, ਸਚ ਸੰਦੇਸ਼ਾ ਦਏ ਸੁਣਾਈਆ। ਇਕ ਦੋ ਪਾਓ ਆਟਾ ਪਲੂ ਸਾਰੇ ਗੰਢ ਬੰਧਾਣ, ਪੰਜਾਂ ਪਿਆਰਿਆਂ ਝੋਲੀ ਦਏ ਭਰਾਈਆ। ਓਸ ਵੇਲੇ ਓਨ੍ਹਾਂ ਦਾ ਧੜਵਾਈ ਇਕ ਤਰਖਾਣ, ਚੁਤਾਲੀ ਸਾਲ ਉਮਰ ਗਣਾਈਆ। ਓਸ ਸਭ ਦੀ ਝੋਲੀ ਪਾਇਆ ਦਾਨ, ਹੁਕਮ ਮੰਨਿਆ ਬੇਪਰਵਾਹੀਆ। ਗੋਬਿੰਦ ਫੇਰ ਕਿਹਾ ਨਾਲ ਜ਼ਬਾਨ, ਧੁਰ ਸੰਦੇਸ਼ਾ ਦਿਤਾ ਜਣਾਈਆ। ਕੁਛ ਮੰਗੋ ਬਾਲ ਅੰਞਾਣ, ਦੇਵਣਹਾਰ ਦਇਆ ਕਮਾਈਆ । ਅਗੋਂ ਬੋਲਿਆ ਉਹ ਬਾਢੀ ਨੀਵਾਂ ਕਰ ਧਿਆਨ, ਨੇਤਰ ਅੱਖ ਸ਼ਰਮਾਈਆ। ਮੇਰਾ ਵਾਧਾ ਕਰ ਜਹਾਨ, ਵਾਅਦਾ ਇਕ ਸਮਝਾਈਆ। ਹੁਕਮ ਹੋਇਆ ਚਾਰੇ ਕਰ ਕੇ ਬਲੀਦਾਨ, ਚਾਰੋਂ ਕੁੰਟ ਖ਼ੁਸ਼ੀ ਮਨਾਈਆ । ਜਿਸ ਵੇਲੇ ਮੇਰੇ ਨਾਲ ਹੋਵੇ ਮੇਰਾ ਭਗਵਾਨ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਤੇਰੇ ਇਕ ਪਾਓ ਦਾ ਇਕ ਸੇਰ ਬਣੇ ਆਣ, ਇਕ ਤੋਂ ਚਾਰ ਦਏ ਵਖਾਈਆ। ਪੰਜਾਂ ਪਿੱਛੇ ਹਰਿਸੰਗਤ ਖਾਏ ਤੇਰਾ ਪਕਵਾਨ, ਮੰਗਤ ਰਹਿਣ ਕੋਇ ਨਾ ਪਾਈਆ। ਤੂੰ ਹੋਣਾ ਵੱਡਾ ਧੰਨਵਾਨ, ਭਗਤ ਬਲਵਾਨ ਰੂਪ ਵਟਾਈਆ। ਤੇਰਾ ਲਹਿਣਾ ਚੁਕਾਵੇ ਆਣ, ਅਭੁਲ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪਾਓ ਕਹੇ ਮੇਰੇ ਗੁਣੇ ਚੌਗੁਣੇ ਚਾਰ, ਚੌਥੇ ਜੁਗ ਅੰਤ ਮਿਲੀ ਵਡਿਆਈਆ। ਇਹੋ ਜਿਹਾ ਜੇ ਸਭ ਨੂੰ ਮਿਲੇ ਆਧਾਰ, ਭੁੱਖਾ ਰਹਿਣ ਕੋਇ ਨਾ ਪਾਈਆ। ਭਰਿਆ ਰਹੇ ਭੰਡਾਰ, ਅਤੋਟ ਅਤੁਟ ਵਰਤਾਈਆ। ਗੋਬਿੰਦ ਨਹੀਂ ਪ੍ਰੇਮੀਆਂ ਦਾ ਪਿਆਰ, ਨਿਮਾਣਿਆਂ ਦਾ ਮਾਣ ਨਜ਼ਰੀ ਆਈਆ। ਸੱਜਣਾਂ ਦਾ ਸੱਜਣ ਵਿਚ ਸੰਸਾਰ, ਦਾਤਿਆਂ ਦਾ ਦਾਤਾ ਨੂਰ ਖ਼ੁਦਾਈਆ। ਕਰਨਹਾਰਾ ਸਚ ਵਿਹਾਰ, ਬਿਵਹਾਰੀ ਆਪਣੀ ਖੇਲ ਵਖਾਈਆ। ਪਿਛਲਾ ਕ਼ਰਜ਼ਾ ਦਿਤਾ ਉਤਾਰ, ਧੁਰ ਦਾ ਲੇਖਾ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੇ ਬਣਿਆ ਰਹੇ ਸਦਾ ਦਲਾਲ, ਵਿਚੋਲਾ ਹੋ ਕੇ ਸੇਵ ਕਮਾਈਆ।
੧੩ ਮਾਘ ੨੦੨੧ ਬਿਕ੍ਰਮੀ ਹਰੀ ਸਿੰਘ ਦੇ ਗ੍ਰਹਿ ਪਿੰਡ ਖਲੀਲ ਬਸਤੀ
ਇਕ ਤੋਂ ਬਣਿਆ ਚਾਰ, ਚਾਰ ਕੁੰਟ ਕਰਾਂ ਜਣਾਈਆ। ਚੌਥੇ ਜੁਗ ਦਾ ਸਚ ਪਿਆਰ ਪਤਿਪਰਮੇਸ਼ਵਰ ਇਕ ਰਖਾਈਆ। ਪੂਰਬ ਲਹਿਣਾ ਦੇਣਾ ਦੇਵੇ ਵਿਚ ਸੰਸਾਰ, ਵਡ ਸੰਸਾਰੀ ਦਇਆ ਕਮਾਈਆ। ਭਗਤ ਸੁਹੇਲਾ ਬਣ ਗਿਰਵਰ ਗਿਰਧਾਰ, ਗਹਿਰ ਗੰਭੀਰ ਵੇਖੇ ਥਾਉਂ ਥਾਈਂਆ। ਜਨਮ ਕਰਮ ਦਾ ਲੇਖਾ ਰਿਹਾ ਵਿਚਾਰ, ਪੂਰਬ ਪਿਛਲਾ ਖੋਜ ਖੁਜਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਗੁਣ ਦੇਵਣਹਾਰ ਵਡਿਆਈਆ। ਸਚ ਦਵਾਰੇ ਦੇ ਕੇ ਮਾਣ, ਅਭਿਮਾਨ ਦਿਤਾ ਗਵਾਈਆ। ਮੇਲਾ ਮੇਲ ਕੇ ਵਿਚ ਜਹਾਨ, ਜਨ ਭਗਤਾਂ ਸੰਗ ਕਰੀ ਕੁੜਮਾਈਆ। ਮੈਨੂੰ ਖ਼ੁਸ਼ੀ ਹੋਈ ਮਹਾਨ, ਅੰਤਰ ਅੰਤਰ ਲਏ ਅੰਗੜਾਈਆ। ਮੈਂ ਦੇਵਾਂ ਇਕ ਬਿਆਨ, ਆਪਣੀ ਆਵਾਜ਼ ਸੁਣਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸੰਤ ਸੁਹੇਲੇ ਕਰੇ ਪਰਵਾਨ, ਧਰਨਾਪਤ ਆਪਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪਾਓ ਕਹੇ ਪ੍ਰਭ ਕੀਤੀ ਮਿਹਰ, ਦੀਨ ਦਿਆਲ ਦਇਆ ਕਮਾਈਆ। ਮੈਂ ਇਕ ਚਾਰ ਤੋਂ ਹੋਇਆ ਸੇਰ, ਵਾਧਾ ਆਪਣੇ ਹੱਥ ਰਖਾਈਆ । ਕਿਰਪਾ ਕੀਤੀ ਸਿੰਘ ਸ਼ੇਰ, ਸ਼ੇਅਰ ਹਿੱਸਾ ਆਪਣਾ ਨਾਲ ਮਿਲਾਈਆ। ਪੂਰਬ ਜਨਮ ਦੇ ਵਿਛੜੇ ਭਗਵਨ ਆਂਦੇ ਘੇਰ, ਘੇਰਾ ਬੰਦੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੇਰ ਕਹੇ ਮੈਂ ਵਕ਼ਤ ਦਾ ਰਿਹਾ ਹੋ ਕੇ ਸਵਾ, ਸੰਮਤ ਸੋਲਾਂ ਧਿਆਨ ਲਗਾਈਆ। ਚੌਥਾ ਹਿੱਸਾ ਮਿਲਿਆ ਸੀ ਬਾਵਾ ਆਦਮ ਮਾਈ ਹਵਾ, ਪਰਵਰਦਿਗਾਰ ਝੋਲੀ ਪਾਈਆ। ਦਰ ਬੇਨੰਤੀ ਦੋਏ ਜੋੜ ਓਨ੍ਹਾਂ ਮੰਗੀ ਦੁਆ, ਦਾਅਵਾ ਇਕੋ ਘਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਸੇਰ ਕਹੇ ਮੇਰਾ ਸਵਾ ਸਵਾਇਆ, ਨਾਨਕ ਨਿਰਗੁਣ ਸਰਗੁਣ ਧਾਰ ਚਲਾਈਆ। ਕਿਰਪਾ ਕਰੀ ਹਰਿ ਰਘੁਰਾਇਆ, ਪੁਰਖ ਅਕਾਲ ਵਸਤ ਅਮੋਲਕ ਝੋਲੀ ਪਾਈਆ। ਸਚ ਭੰਡਾਰ ਜਿਸ ਵਰਤਾਇਆ, ਜਗਤ ਫ਼ਕੀਰਾਂ ਦਿਤਾ ਖਵਾਈਆ। ਕਾਲੂ ਧਨ ਕੂੜ ਲੁਟਾਇਆ, ਮਾਇਆ ਮਮਤਾ ਮੋਹ ਚੁਕਾਈਆ। ਓਸ ਵੇਲੇ ਇਕ ਪਾਓ ਇਕ ਸਾਧੂ ਨੇ ਪੱਲੇ ਗੰਢ ਬੰਧਾਇਆ, ਨਾਨਕ ਚਰਨਾਂ ਨਾਲ ਛੁਹਾਈਆ। ਨਾਨਕ ਨਿਰਗੁਣ ਸਰਗੁਣ ਬੋਲ ਜਣਾਇਆ, ਭੇਵ ਅਭੇਦਾ ਦਏ ਖੁਲ੍ਹਾਈਆ। ਸਚ ਦੱਸ ਇਹ ਕਿਉਂ ਚੁਰਾਇਆ, ਆਪਣੀ ਗੰਢ ਬਣਾਈਆ। ਓਸ ਕਿਹਾ ਮੈਨੂੰ ਅੰਦਰੋਂ ਕਿਸੇ ਹੁਕਮ ਸੁਣਾਇਆ, ਧੁਰ ਦੀ ਧਾਰ ਰਿਹਾ ਦ੍ਰਿੜਾਈਆ। ਇਕ ਪਾਉ ਦਾ ਲੇਖਾ ਗੋਬਿੰਦ ਹੱਥ ਨਜ਼ਰੀ ਆਇਆ, ਇਸੇ ਕਰ ਕੇ ਪੋਟਲੀ ਲਈ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਵੇਖ ਵਖਾਈਆ। ਇਕ ਪਾਉ ਕਹੇ ਮੈਨੂੰ ਆਇਆ ਪਿਛਲਾ ਖ਼ਿਆਲ, ਮੈਂ ਸਚ ਦਿਆਂ ਦ੍ਰਿੜਾਈਆ। ਜਿਸ ਵੇਲੇ ਰਾਵਣ ਸੀਤਾ ਪਿੱਛੇ ਹੋ ਬੇਹਾਲ, ਬਨਖੰਡ ਆਪਣਾ ਫੇਰਾ ਪਾਈਆ। ਓਸ ਵੇਲੇ ਇਕ ਪਾਓ ਸੀਤਾ ਦੇਣ ਲਗੀ ਸੀ ਦਾਨ, ਸੱਜਾ ਹੱਥ ਖੱਪਰੀ ਵਾਲਾ ਉਠਾਈਆ। ਓਧਰੋਂ ਰਾਵਣ ਹੰਕਾਰੀ ਬਲਵਾਨ, ਬਲ ਆਪਣਾ ਦਿਤਾ ਪਰਗਟਾਈਆ । ਜਿਸ ਵੇਲੇ ਬਾਂਹ ਫੜੀ ਉਹ ਹੋਈ ਹੈਰਾਨ, ਨੇਤਰ ਨੈਣਾਂ ਨੀਰ ਵਹਾਈਆ। ਹਾਏ ਕੀ ਹੋਇਆ ਰਾਮ, ਰਮਈਆ ਸਮਝ ਕੁਛ ਨਾ ਆਈਆ । ਓਸ ਵੇਲੇ ਇਕ ਪਾਓ ਆਟਾ ਡੁਲ੍ਹਿਆ ਜਿਸ ਦੀ ਧੂੜ ਉਡੀ ਜ਼ਿਮੀਂ ਅਸਮਾਨ, ਆਪਣਾ ਰੂਪ ਬਦਲਾਈਆ। ਸੀਤਾ ਕਿਹਾ ਇਸ ਵਿਚੋਂ ਮੇਰਾ ਭਗਵਾਨ ਖਾਂਦਾ
ਸੀ ਪਕਵਾਨ, ਪ੍ਰੇਮ ਰਸ ਰਸ ਵਿਚ ਮਿਲਾਈਆ। ਧੁਰ ਦਰਗਾਹੋਂ ਆਵਾਜ਼ ਆਈ ਮਹਾਨ, ਨਿਰਗੁਣ ਆਪਣਾ ਹੁਕਮ ਜਣਾਈਆ। ਪਸ਼ਚਾਤਾਪ ਨਾ ਕਰ ਬਾਲ ਅੰਞਾਣ, ਧੁਰ ਦੀ ਧਾਰ ਦਿਆਂ ਜਣਾਈਆ। ਇਸ ਦਾ ਲੇਖਾ ਕਲਜੁਗ ਅੰਤਮ ਚੁਕਣਾ ਆਣ, ਹਰਿ ਕਰਤਾ ਆਪ ਮੁਕਾਈਆ । ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਹੋਵੇ ਪਰਧਾਨ, ਜੋਤੀ ਜਾਤਾ ਵੇਸ ਵਟਾਈਆ। ਓਸ ਵੇਲੇ ਜਨ ਭਗਤਾਂ ਗ਼ਰੀਬ ਨਿਮਾਣਿਆਂ ਦੇ ਕੇ ਧੁਰ ਦਾ ਦਾਨ, ਸਾਚਾ ਵਕ਼ਤ ਲਏ ਸੁਹਾਈਆ। ਇਕ ਇਕ ਦਾ ਚਾਰ ਨਿਸ਼ਾਨ, ਚਾਰ ਚਾਰ ਦਾ ਮਾਲਕ ਨੌਜਵਾਨ, ਸ੍ਰੀ ਭਗਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੇ ਹੱਥ ਰਖਾਈਆ। ਸੁਣ ਕੇ ਬਚਨ ਸੀਆ ਹੋ ਗਈ ਚੁਪ, ਅੰਤਰ ਅੰਤਰ ਧਿਆਨ ਲਗਾਈਆ। ਓਧਰੋਂ ਰਾਵਣ ਲਈ ਚੁਕ, ਭੱਜਾ ਵਾਹੋ ਦਾਹੀਆ। ਇਕ ਖ਼ਿਆਲ ਆਇਆ ਮੈਂ ਕਰ ਨਾ ਸਕੀ ਕੁਛ, ਫੜ ਕੇ ਆਪਣੀ ਝੋਲੀ ਲੈਂਦੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਓਧਰੋਂ ਇਕ ਪਾਓ ਕਹੇ ਮੈਂ ਡਿੱਗਾ ਨਹੀਂ ਧਰਤ, ਧਵਲ ਦੀ ਆਸਾ ਪੂਰ ਕਰਾਈਆ। ਮੇਰੀ ਤੇਰੇ ਨਾਲ ਸ਼ਰਤ, ਸ਼ਰਤੀਆ ਦਿਆਂ ਸਮਝਾਈਆ। ਜਿਸ ਵੇਲੇ ਤੇਰੇ ਰਾਮ ਦਾ ਰਾਮ ਆਇਆ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ । ਓਸ ਵੇਲੇ ਮੈਂ ਕੀ ਕਰਾਂ ਦਰਸ, ਆਪਣੇ ਨੇਤਰ ਨੈਣ ਖੁਲ੍ਹਾਈਆ। ਦੋਏ ਜੋੜ ਬੇਨੰਤੀ ਕਰਾਂ ਅਰਜ਼, ਆਰਜ਼ੂ ਸਚ ਸੁਣਾਈਆ। ਜੇ ਪ੍ਰਭੂ ਤੈਨੂੰ ਦੁਖੀਆਂ ਦਾ ਦਰਦ, ਗ਼ਰੀਬਾਂ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਮੁਕਾਈਆ। ਸੀਆ ਕਿਹਾ ਸੁਣ ਮੇਰੀ ਬਾਤ, ਸਚ ਦਿਆਂ ਜਣਾਈਆ। ਤੂੰ ਰਖਣੀ ਯਾਦ, ਬਿਨ ਲੇਖਿਉਂ ਲਿਖਤ ਤੇਰੇ ਹੱਥ ਫੜਾਈਆ। ਜਿਸ ਵੇਲੇ ਕਿਰਪਾ ਕਰ ਆਪ ਮਹਾਰਾਜ, ਮਿਹਰਵਾਨ ਫੇਰਾ ਪਾਈਆ। ਓਸ ਵੇਲੇ ਮੈਨੂੰ ਖਾਣ ਵਾਲੇ ਹੋਣ ਸੰਤ ਭਗਤ ਸੱਚੇ ਸਾਧ, ਗੁਰਮੁਖ ਗੁਰਸਿਖ ਰੂਪ ਵਟਾਈਆ । ਓਨ੍ਹਾਂ ਨੂੰ ਇਕੋ ਜਿਹਾ ਆਵੇ ਸੁਆਦ, ਰਸ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਮੁਕਾਈਆ। ਆਟਾ ਕਹੇ ਮੈਂ ਰਲਿਆ ਨਹੀਂ ਧੂੜ, ਮਿੱਟੀ ਵਿਚ ਨਾ ਕੋਇ ਰਲਾਈਆ। ਮੈਨੂੰ ਨਜ਼ਰੀ ਆਇਆ ਇਕੋ ਨੂਰ, ਨੂਰ ਨੁਰਾਨਾ ਸ਼ਹਿਨਸ਼ਾਹੀਆ। ਜਿਸ ਦੇ ਹੁਕਮ ਅੰਦਰ ਮਜਬੂਰ, ਚਲੇ ਨਾ ਕੋਇ ਵਡਿਆਈਆ। ਜੋ ਬਖ਼ਸ਼ਣਹਾਰਾ ਕਸੂਰ, ਜਨਮ ਜਨਮ ਦੀ ਦੁਰਮਤ ਮੈਲ ਧਵਾਈਆ। ਜੋ ਵਸਣਹਾਰਾ ਨੇੜੇ ਦੂਰ, ਸਨਮੁਖ ਹੋ ਕੇ ਦਰਸ ਵਖਾਈਆ। ਸੋ ਸਾਹਿਬ ਸੁਵਾਮੀ ਮੇਰੀ ਅਰਜ਼ ਕਰੇ ਮਨਜ਼ੂਰ, ਬੇਨੰਤੀ ਬਿਨਾ ਚਰਨ ਟਿਕਾਈਆ। ਜੇ ਸੀਆ ਸਚ ਪੁਛੇਂ ਜਿਸ ਦਿਨ ਸੂਲੀ ਚੜ੍ਹਨਾ ਮਨਸੂਰ, ਇਕ ਪਾਓ ਦਾ ਭੋਜਨ ਢਾਈ ਪਹਿਰ ਪਹਿਲੋਂ ਉਹ ਖਾਈਆ। ਓਸ ਨੇ ਫੇਰ ਦੱਸਣਾ ਇਕ ਦਸਤੂਰ, ਧੁਰ ਦਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਸੀਆ ਕਹੇ ਸੁਣ ਇਕ ਪਾਓ ਆਟੇ, ਤੈਨੂੰ ਦਿਆਂ ਜਣਾਈਆ। ਮੈਨੂੰ ਐਂ ਜਾਪਦਾ ਜਿਸ ਵੇਲੇ ਗੋਬਿੰਦ ਅੰਮ੍ਰਿਤ ਪਿਔਣਾ ਇਕ ਬਾਟੇ, ਗ਼ਰੀਬ ਨਿਮਾਣਿਆਂ ਰੰਗ ਚੜ੍ਹਾਈਆ। ਓਸ ਵੇਲੇ ਤੂੰ ਪੂਰੇ ਕਰਨੇ ਘਾਟੇ, ਪੰਜਾਂ ਦੇਣੀ ਵਡਿਆਈਆ। ਤੇਰਾ ਤੋਲ ਤੋਲੇ ਜਿਸ ਦੇ ਬਸਤਰ ਹੋਣ ਪਾਟੇ, ਹੰਕਾਰ ਵਿਕਾਰ ਨਜ਼ਰ ਕੋਇ ਨਾ ਆਈਆ। ਉਸ ਦਾ ਲਹਿਣਾ ਅਗੇ ਹੋਰ ਜਾਪੇ, ਤੈਨੂੰ ਦਿਆਂ ਜਣਾਈਆ। ਜਿਸ ਵੇਲੇ ਆਵੇ ਪਰਮ ਪੁਰਖ ਸਮਰਾਥੇ, ਲੋਕਮਾਤ ਵੇਸ ਵਟਾਈਆ। ਉਸ ਨੂੰ ਇਕੱਠੀ ਕਰ ਕੇ ਦੇਵੇ ਦਾਤੇ, ਇਕ ਤੋਂ ਚਾਰ
ਮਿਲੇ ਵਡਿਆਈਆ। ਇਹ ਪ੍ਰਭ ਦੇ ਡੂੰਘੇ ਖਾਤੇ, ਜੁਗ ਚੌਕੜੀ ਹੱਥ ਨਾ ਕਿਸੇ ਫੜਾਈਆ। ਜਿਸ ਵੇਲੇ ਜਨ ਭਗਤਾਂ ਬੰਨ੍ਹੇ ਆਪਣੇ ਨਾਤੇ, ਭਗਤਾਂ ਮੇਲ ਮਿਲਾਈਆ । ਓਸ ਵੇਲੇ ਇਕੋ ਹੁਕਮ ਸੰਦੇਸ਼ਾ ਆਖੇ, ਸ਼ਬਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਆਟਾ ਕਹੇ ਇਹ ਕੀ ਦੱਸਿਆ, ਹੈਰਾਨੀ ਮੇਰੇ ਉਤੇ ਆਈਆ। ਪੁਰਖ ਅਕਾਲ ਕਿਵੇਂ ਆਵੇ ਨੱਸਿਆ, ਲੋਕਮਾਤ ਫੇਰਾ ਪਾਈਆ। ਸੀਤਾ ਕਿਹਾ ਜਿਸ ਵੇਲੇ ਰੈਣ ਅੰਧੇਰੀ ਹੋਵੇ ਮਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਕੂੜ ਗੁਬਾਰ ਉਡੇ ਘੱਟਿਆ, ਅੰਧਾ ਧੁੰਦ ਲੋਕਾਈਆ । ਪਿਤਾ ਪੂਤ ਪੈਣ ਰਟਿਆ, ਭੈਣ ਭਾਈ ਕਰੇ ਲੜਾਈਆ। ਸਾਚਾ ਤੋਲ ਤੋਲੇ ਨਾ ਕਿਸੇ ਵਟਿਆ, ਠੱਗੀ ਚੋਰੀ ਯਾਰੀ ਘਰ ਘਰ ਨਜ਼ਰੀ ਆਈਆ । ਓਸ ਵੇਲੇ ਇਕ ਭਗਤ ਇਕ ਭਗਵਾਨ ਵਿਚ ਰਹਿ ਜਾਏ ਸਤਿਆ, ਬਾਕੀ ਸਾਬਤ ਨਜ਼ਰ ਕੋਇ ਨਾ ਆਈਆ। ਅਬਿਨਾਸ਼ੀ ਕਰਤਾ ਤੇਰੀ ਮੇਰੀ ਹਲ ਕਰੇ ਸਮਸਿਆ, ਸਮਰਥ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਟਾ ਕਹੇ ਬੜਾ ਸਮਾਂ ਲੰਮਾ, ਕਲਜੁਗ ਅੰਤ ਦਿਤਾ ਜਣਾਈਆ। ਸੀਤਾ ਕਹੇ ਪਤਾ ਨਹੀਂ ਓਸ ਦੇ ਘਰ ਇਹ ਇਕ ਨਿੱਕਾ ਜਿਹਾ ਦਮਾ, ਸਾਹ ਲੈਂਦਿਆਂ ਕੋਟਨ ਜੁਗ ਜਾਣ ਵਿਹਾਈਆ। ਜਿਸ ਧਰਤੀ ਵਿਚੋਂ ਤੂੰ ਜੰਮਾ, ਮਿਲੀ ਮਾਣ ਵਡਿਆਈਆ। ਮੈਨੂੰ ਪੱਥਰਾਂ ਨਾਲ ਭੰਨਾਂ, ਪੀਸ ਪੀਸ ਕੇ ਚਕਨਾ ਚੂਰ ਦਿਤਾ ਕਰਾਈਆ। ਇਹ ਮੇਰਾ ਕਟੋਰਾ ਜਿਹੜਾ ਇਕ ਪਾ ਦਾ ਛੰਨਾ, ਇਹ ਅਸ਼ਟਾਵਕ੍ਰ ਮੇਰੇ ਪਿਤਾ ਜਨਕ ਨੂੰ ਦੇ ਕੇ ਗਿਆ ਚਾਈਂ ਚਾਈਂਆ । ਓਸ ਨੂੰ ਮੈਂ ਅੱਜ ਪਹਿਲੀ ਵਾਰ ਮਿਣਾ, ਬਾਹਰ ਆ ਕੇ ਹੱਥੋਂ ਦਿਤਾ ਡੁਲ੍ਹਾਈਆ। ਪਤਾ ਨਹੀਂ ਇਹਦਾ ਹੋਰ ਖੇਲ ਕਿੰਨਾ, ਮੇਰੀ ਸਮਝ ਨਾ ਕੋਇ ਸਮਝਾਈਆ। ਅਗੰਮੀ ਆਵਾਜ਼ ਆਈ ਇਹਦਾ ਲੇਖਾ ਜੁਗ ਤਿੰਨਾਂ, ਤ੍ਰੇਤਾ ਦੁਆਪਰ ਕਲਜੁਗ ਰਾਹ ਤਕਾਈਆ। ਜਿਸ ਵੇਲੇ ਆਵੇ ਸ੍ਰੀ ਭਗਵਨਾ, ਭਗਵਨ ਆਪਣਾ ਫੇਰਾ ਪਾਈਆ। ਫੇਰ ਇਕ ਤੋਂ ਹੋ ਕੇ ਚਵੰਨਾ, ਸੇਰ ਆਪਣਾ ਨਾਉਂ ਧਰਾਈਆ। ਸਵਾ ਸਵਾ ਖੇਲ ਕਿਸੇ ਨਾ ਮੰਨਾ, ਸਾਹਿਬ ਹੱਥ ਵਡਿਆਈਆ। ਜਿਸ ਵੇਲੇ ਭਾਗ ਲਗਾਇਆ ਸੀ ਰੋਟੀ ਧੰਨਾ, ਓਸ ਵੇਲੇ ਇਕੋ ਪਾਓ ਆਟਾ ਲਿਆ ਗੁਨ੍ਹਾਈਆ। ਜਿਸ ਵੇਲੇ ਭੋਗ ਲਗਾਇਆ ਨਾਮੇ ਦੇ ਛੰਨਾ, ਇਕ ਪਾਓ ਦੁਧ ਓਹਦੇ ਵਿਚ ਟਿਕਾਈਆ। ਜਿਸ ਵੇਲੇ ਕਬੀਰ ਭੁੱਖਾ ਡਰਦਾ ਕਰਦਾ ਸੀ ਅੰਨਾ ਅੰਨਾ, ਇਕ ਪਾਓ ਰਸਦ ਓਹਦੇ ਘਰ ਮੰਗਾਈਆ। ਮੈਂ ਕੀ ਦੱਸਾਂ ਇਸ ਪ੍ਰਭੂ ਦਾ ਨਹੀਂ ਕੋਈ ਬੰਨਾ, ਪਤਾ ਨਹੀਂ ਕਿਸ ਬਿਧ ਕਿਹੜੇ ਵੇਲੇ ਕਿਹੜੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਪਾਉ ਕਹੇ ਵੇਖੋ ਮੇਰਾ ਹੋਇਆ ਵਾਧਾ, ਪ੍ਰਭ ਅਪਣੀ ਦਇਆ ਕਮਾਈਆ । ਇਕ ਦਿਨ ਹੁਕਮ ਮਿਲਿਆ ਧਰੂ ਦੇ ਦਾਦਾ, ਸ਼ਬਦ ਦਿਤਾ ਜਣਾਈਆ। ਇਕ ਪਾਓ ਧਰਨੀ ਵਿਚ ਗਾਡਾ, ਉਤੇ ਸਵਾ ਗਿਠ ਮਿੱਟੀ ਦਿਤੀ ਚੜ੍ਹਾਈਆ। ਓਸ ਪੁੱਛਿਆ ਕੀ ਇਹ ਰਾਜ਼ਾ, ਸਮਝ ਨਾ ਕੋਇ ਵਡਿਆਈਆ। ਹੁਕਮ ਹੋਇਆ ਜਿਸ ਵੇਲੇ ਆਵੇ ਆਪਾ, ਆਪਣਾ ਫੇਰਾ ਪਾਈਆ । ਓਸ ਵੇਲੇ ਇਹ ਲੇਖਾ ਪੂਰ ਕਰਾਏ ਘਾਟਾ, ਘਾਟੀ ਮੰਜ਼ਲ ਇਕ ਜਣਾਈਆ। ਸ਼ਾਹਾਂ ਨਾਲੋਂ ਗ਼ਰੀਬਾਂ ਕਰੇ ਵਾਧਾ, ਅਦਲੀ ਬਦਲੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਆਦਿ ਜੁਗਾਦਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਪਾਓ ਕਹੇ ਇਕ ਦਿਨ ਬਨਾਰਸ ਜਾਂਦੀ ਆ ਗਈ ਸ਼ਾਹਣੀ, ਪਾਓ ਆਟਾ
ਆਪਣੀ ਗੰਢ ਬੰਧਾਈਆ। ਰਵਿਦਾਸ ਦੇ ਕੋਲ ਆ ਕੇ ਗੰਢਾਵਣ ਲੱਗੀ ਸੀ ਪਾਨਹੀ, ਟੁੱਟੇ ਚਮੜੇ ਗੰਢ ਪਵਾਈਆ । ਹੌਲੀ ਜਿਹੀ ਰਵਿਦਾਸ ਦੀ ਫੂਹੜੀ ਉਤੇ ਰੱਖ ਕੇ ਪੀਣ ਲੱਗੀ ਸੀ ਪਾਣੀ, ਅੱਸੀ ਕ਼ਦਮਾਂ ਉਤੇ ਕੂਆਂ ਨਜ਼ਰੀ ਆਈਆ । ਰਵਿਦਾਸ ਖ਼ੁਸ਼ੀ ਨਾਲ ਮੈਨੂੰ ਰੰਬੀ ਲਾ ਕੇ ਕਿਹਾ ਇਹ ਕੀ ਚੁਕ ਲਿਆਈ ਸਵਾਣੀ, ਥੋੜ੍ਹਾ ਭਾਰ ਉਠਾਈਆ। ਓਸ ਵੇਲੇ ਮੈਨੂੰ ਸੁਣੀ ਇਕ ਅਗੰਮੀ ਬਾਣੀ, ਧੁਰ ਦੀ ਆਵਾਜ਼ ਆਈਆ। ਇਸ ਰਵਿਦਾਸ ਕੋਲੋਂ ਕੋਈ ਲੈ ਕੇ ਜਾਈਂ ਨਿਸ਼ਾਨੀ, ਚੰਮ ਗੰਢਣ ਵਾਲਾ ਚਮੜੇ ਰਿਹਾ ਤਰਾਈਆ। ਮੈਂ ਵੇਖਿਆ ਗੰਢ ਦੇ ਅੰਦਰੋਂ ਮਾਰ ਧਿਆਨੀ, ਆਪਣੀ ਅੱਖ ਖੁਲ੍ਹਾਈਆ। ਮੈਨੂੰ ਨਜ਼ਰ ਆਇਆ ਉਹਦਾ ਚਿਹਰਾ ਨੂਰ ਨੁਰਾਨੀ, ਦੋਏ ਲੋਚਨ ਪ੍ਰਭ ਨੇਤਰ ਨਾਲ ਮਿਲਾਈਆ। ਮੈਂ ਵੇਖ ਕੇ ਉਹਦੀ ਪੇਸ਼ਾਨੀ, ਆਪਣਾ ਪਸਚਾਤਾਪ ਦਿਤਾ ਗਵਾਈਆ। ਇਸ ਦੇ ਕੋਲ ਨਹੀਂ ਕੋਈ ਬੇਈਮਾਨੀ, ਕੂੜੀ ਕਿਰਿਆ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਓਧਰੋਂ ਆਈ ਸ਼ਾਹਣੀ ਓਹਨ ਵੇਖਿਆ ਮੇਰੀ ਗੰਢ ਨੂੰ ਲੱਗੀ ਰੰਬੀ, ਕਿਉਂ ਚਮਿਆਰ ਦਿਤੀ ਲਗਾਈਆ । ਓਹ ਅੰਦਰੋਂ ਬਾਹਰੋਂ ਕੰਬੀ, ਅੱਖ ਗ਼ੁੱਸੇ ਵਾਲੀ ਬਦਲਾਈਆ। ਕਿੱਥੋਂ ਠਗ ਬੈਠਾ ਪਖੰਡੀ, ਰੰਬੀ ਆਪਣਾ ਵੇਸ ਵਟਾਈਆ। ਚਮਿਆਰਾ ਨਹੀਂ ਇਹ ਤੈਨੂੰ ਦਿਸਦੀ ਮੇਰੀ ਗੰਢ ਬੰਨ੍ਹੀ, ਘੁੱਟ ਕੇ ਉਤੇ ਦੋ ਗੰਢਾਂ ਪਾਈਆ। ਤੇਰੀ ਕਿਉਂ ਆਸਾ ਹੋ ਗਈ ਮੰਦੀ, ਇਸ ਨੂੰ ਹੱਥ ਦਿਤਾ ਲਗਾਈਆ। ਮੈਂ ਆਪਣੇ ਭਗਵਾਨ ਨੂੰ ਕਹਾਂ ਇਹਦੀ ਚਮਿਆਰੀ ਹੋ ਜਾਏ ਰੰਡੀ, ਜਿਸ ਮੇਰਾ ਜਨਮ ਭ੍ਰਿਸ਼ਟ ਦਿਤਾ ਕਰਾਈਆ। ਮੈਂ ਇਹ ਕਿਸੇ ਮੰਦਰ ਚੜ੍ਹੌਣੀ ਸੀ ਅੱਛੀ ਸੁਗੰਧੀ, ਸੁਗੰਦ ਖਾ ਕੇ ਘਰੋਂ ਆਈਆ। ਜੇ ਮੈਨੂੰ ਪਤਾ ਹੁੰਦਾ ਮੈਂ ਪੈ ਜਾਂਦੀ ਕਿਸੇ ਹੋਰ ਡੰਡੀ, ਆਪਣਾ ਰਾਹ ਬਦਲਾਈਆ । ਗ਼ੁੱਸੇ ਨਾਲ ਕਿਹਾ ਕੀ ਤੇਰੀ ਕੋਈ ਅੱਖ ਅੰਧੀ, ਤੈਨੂੰ ਪਤਾ ਨਹੀਂ ਮੈਂ ਵੱਡੇ ਘਰਾਨੇ ਵਾਲੀ ਸੋਹਣੀ ਹਾਰ ਸ਼ਿੰਗਾਰ ਲਾ ਕੇ ਏਥੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਖਿਲਾਈਆ। ਹਸ ਕੇ ਕਿਹਾ ਰਵਿਦਾਸ ਮਾਈ ਰੰਬੀ ਨਹੀਂ ਚੰਗੀ ਮੈਂ ਲਾ ਦੇਵਾਂ ਆਰ, ਉਹਦੇ ਵੇਂਹਦਿਆਂ ਆਰ ਦਿਤੀ ਛੁਹਾਈਆ । ਉਹ ਰੋ ਪਈ ਧਾਹਾਂ ਮਾਰ, ਦੁਹੱਥੜ ਪੱਟਾਂ ਉਤੇ ਲਗਾਈਆ। ਇਹ ਵਾਕਿਆ ਕੋਈ ਠਗ ਚਮਿਆਰ, ਜਿਹੜਾ ਮੇਰਾ ਆਟਾ ਲੁੱਟਣ ਵਾਸਤੇ ਮੈਨੂੰ ਰਿਹਾ ਸਤਾਈਆ। ਹੁਣ ਕੀ ਕਰਾਂ ਕਿਸ ਨੂੰ ਦੱਸਾਂ ਹਾਲ, ਬਿਹਬਲ ਹੋ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਗ਼ੁੱਸੇ ਵਿਚ ਸ਼ਾਹਣੀ ਫੜਨ ਲੱਗੀ ਗੰਢ, ਹੱਥ ਹੌਲੀ ਜਿਹੀ ਦਿਤਾ ਹਿਲਾਈਆ। ਹੱਥ ਲਗਦਿਆਂ ਉਹਦੇ ਅੰਦਰ ਪੈ ਗਈ ਠੰਡ, ਸਾਖ਼ਿਆਤ ਇਕੋ ਨਜ਼ਰੀ ਆਈਆ। ਚਰਨੀਂ ਡਿੱਗ ਕੇ ਕਹੇ ਤੂੰ ਬਖ਼ਸ਼ੰਦ, ਮੇਰੀ ਭੁਲ ਦੇ ਬਖ਼ਸ਼ਾਈਆ। ਇਹ ਇਕ ਪਾਓ ਜਿਥੇ ਚਾਹੇਂ ਓਥੇ ਦੇ ਵੰਡ, ਮੈਨੂੰ ਲੋੜ ਰਹੀ ਨਾ ਰਾਈਆ। ਓਸ ਨੇ ਕਿਹਾ ਤੂੰ ਅਜੇ ਅਗੇ ਹੋਰ ਕਰਨਾ ਪੰਧ, ਜੋ ਢਾਈ ਕੋਸ ਨਜ਼ਰੀ ਆਈਆ। ਜੇ ਆਖੇਂ ਇਹ ਤੇਰੀ ਆਪਣੇ ਸਿਰ ਉਤੇ ਚੁਕ ਕੇ ਪੰਡ, ਅਗੇ ਦੇਵਾਂ ਪੁਚਾਈਆ। ਓਸ ਕਿਹਾ ਹੁਣ ਏਥੇ ਆਪਣੀ ਕਥਾ ਕਰ ਦੇ ਬੰਦ, ਮੈਂ ਆਪਣਾ ਆਪ ਗਈ ਭੁਲਾਈਆ। ਮੈਨੂੰ ਦੱਸ ਤੈਨੂੰ ਕਿਸ ਨੇ ਦੱਸਿਆ ਇਹ ਢੰਗ, ਤਪਦੇ ਹਿਰਦੇ ਸ਼ਾਂਤ ਦਏ ਕਰਾਈਆ। ਰਵਿਦਾਸ ਕਿਹਾ ਇਕ ਮੇਰਾ ਸਾਹਿਬ ਜਿਸ ਦਾ ਨਾ ਕੋਈ ਰੂਪ ਨਾ ਕੋਈ ਰੰਗ, ਰੇਖ ਸਕੇ ਨਾ ਕੋਇ ਸਮਝਾਈਆ। ਜਿਸ ਵੇਲੇ ਉਹ ਕਿਰਪਾ ਕਰੇ ਓਸੇ ਵੇਲੇ ਆ ਜਾਏ ਅਨੰਦ, ਦੁਖ ਸੁਖ ਇਕੋ ਰੰਗ ਵਖਾਈਆ। ਓਸ ਨੇ ਓਸੇ ਵੇਲੇ ਖੋਲ੍ਹ ਕੇ ਆਪਣੀ ਗੰਢ, ਰਵਿਦਾਸ
ਦੇ ਚਰਨਾਂ ਉਤੇ ਦਿਤੀ ਟਿਕਾਈਆ। ਓਸ ਨੇ ਛੇਤੀ ਨਾਲ ਫੜ ਕੇ ਮਿੱਟੀ ਦੇ ਭਾਂਡੇ ਵਿਚ ਲਈ ਰਖ, ਪੰਜ ਉਂਗਲਾਂ ਨਾਲ ਛੁਹਾਈਆ। ਨਾਲੇ ਤੱਕ ਕੇ ਨਾਲ ਆਪਣੀ ਅੱਖ, ਸੋਹਣੀ ਦ੍ਰਿਸ਼ਟੀ ਦਿਤੀ ਪਾਈਆ। ਇਕ ਪਾਓ ਤੇਰਾ ਗੋਬਿੰਦ ਹੱਥ, ਜਸ ਉਹੋ ਦੇਵੇ ਵਡਿਆਈਆ। ਇਕ ਪਾ ਨੇ ਕਿਹਾ ਮੇਰਾ ਪੂਰਾ ਨਹੀਂ ਹੋਇਆ ਹਕ, ਮੈਂ ਪਾਓ ਦਾ ਪਾਓ ਨਜ਼ਰੀ ਆਈਆ। ਓਧਰੋਂ ਸੀਤਾ ਦੀ ਖ਼ਾਹਿਸ਼ ਆ ਗਈ ਝਟ, ਉਹ ਆਪਣਾ ਹਾਲ ਰਹੀ ਸੁਣਾਈਆ। ਰਵਿਦਾਸ ਇਕ ਵਾਰੀ ਬੋਲ ਕੁਛ ਦੱਸ, ਹੋਰ ਵਾਧਾ ਇਹਦਾ ਦੇ ਕਰਾਈਆ। ਓਸ ਕਿਹਾ ਜਿਸ ਵੇਲੇ ਫੇਰ ਮੈਨੂੰ ਮੇਰਾ ਭਗਵਾਨ ਲਏ ਸੱਦ, ਆਪਣਾ ਮੇਲ ਮਿਲਾਈਆ । ਇਕ ਤੋਂ ਦੁਗਣਾ ਮੇਰਾ ਅੱਧ, ਦੁਗਣੇ ਤੋਂ ਚੌਗੁਣਾ ਗੋਬਿੰਦ ਦਏ ਕਰਾਈਆ। ਚਾਰ ਚਾਰ ਦਾ ਪੰਜਾਂ ਨੂੰ ਇਕੋ ਜਿਹਾ ਹਕ, ਕਿਉਂ ਰਵਿਦਾਸ ਨੇ ਪੰਜਾ ਦਿਤਾ ਲਗਾਈਆ। ਸਾਰੇ ਖ਼ੁਸ਼ੀ ਨਾਲ ਪਏ ਹਸ, ਪ੍ਰਭ ਦਾ ਸ਼ੁਕਰ ਮਨਾਈਆ। ਆਟੇ ਕਿਹਾ ਸੁਣੋ ਮੇਰੀ ਬਾਤ, ਮੈਂ ਤੁਹਾਨੂੰ ਦਿਆਂ ਜਣਾਈਆ। ਤੁਸੀਂ ਸਾਰੇ ਯਾਦ ਰਖਣਾ ਬਾਰਾਂ ਮਾਘ ਦੀ ਰਾਤ, ਜਿਸ ਦੀ ਵਦੀ ਸੁਦੀ ਸਕੇ ਨਾ ਕੋਇ ਬਦਲਾਈਆ । ਇਹ ਲੇਖਾ ਲਹਿਣਾ ਦੇਣਾ ਹੱਥ ਪੁਰਖ ਅਬਿਨਾਸ਼, ਕਰਤਾ ਅਬਿਨਾਸ਼ੀ ਹੋਏ ਸਹਾਈਆ। ਓਸੇ ਵੇਲੇ ਜਨ ਭਗਤਾਂ ਦੀ ਇਕੱਠੀ ਹੋਏ ਜਮਾਤ, ਸਤਿ ਸਤਿਵਾਦੀ ਰੂਪ ਵਟਾਈਆ। ਪੰਜਾਂ ਸੇਰਾਂ ਦੀ ਸੋਹਣੀ ਗੁੱਝੇ ਪਰਾਤ, ਪਾਣੀ ਠੰਡਾ ਨਾਲ ਮਿਲਾਈਆ। ਓਸ ਵੇਲੇ ਸਾਰਿਆਂ ਮਾਰਨੀ ਝਾਤ, ਆਪਣਾ ਪਰਦਾ ਲਾਹੀਆ। ਇਸ ਤੋਂ ਅਗੇ ਜਨ ਭਗਤਾਂ ਮਿਲਣੀ ਦਾਦ, ਧੁਰ ਦੀ ਦੌਲਤ ਹਰੀ ਹਰਿ ਹਰਿਜਨ ਝੋਲੀ ਪਾਈਆ। ਸੀਤਾ ਕਿਹਾ ਇਹ ਖਾਣਾ ਨਹੀਂ ਇਹ ਹੋਵੇਗਾ ਉਹ ਰਾਮ ਵਾਲਾ ਖਾਜ, ਜਿਸ ਖਾਜ ਨੂੰ ਰਾਮ ਖਾ ਕੇ ਰਾਮ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਾ ਲਹਿਣਾ ਦੇਣਾ ਲੇਖਾ ਪੂਰ ਕਰਾਵੇ ਖ਼ਾਸ, ਖ਼ਾਹਸ਼ ਸਭ ਦੀ ਆਪਣੇ ਨਾਲ ਰਲਾਈਆ।
੧੩ ਮਾਘ ੨੦੨੧ ਬਿਕ੍ਰਮੀ ਰਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ
ਪੁਰਖ ਅਕਾਲ ਬਦਲ ਕੇ ਆਪਣਾ ਸਫਾ, ਸਫ਼ਾ ਸਭ ਦੀ ਦਿਤੀ ਉਠਾਈਆ। ਕੂੜਾ ਲੇਖਾ ਕਰ ਕੇ ਰਫ਼ਾ, ਅੰਦਰੋਂ ਬਾਹਰੋਂ ਦੂਰ ਕਰਾਈਆ । ਸਚ ਦਵਾਰ ਪਕਾ ਕੇ ਮਤਾ, ਹੁਕਮ ਧੁਰ ਦਾ ਇਕ ਸੁਣਾਈਆ। ਦੋ ਜਹਾਨ ਸੰਦੇਸ਼ਾ ਪਤਾ, ਪਤਿਪਰਮੇਸ਼ਵਰ ਆਪ ਸਮਝਾਈਆ। ਦੋ ਜਹਾਨ ਸਾਚਾ ਸਖ਼ਾ, ਸਾਹਿਬ ਸੁਲਤਾਨ ਇਕ ਅਖਵਾਈਆ। ਜੁਗ ਚੌਕੜੀ ਜਿਸ ਭਗਤਾਂ ਪਰਦਾ ਰੱਖਾ, ਮਿਹਰ ਨਜ਼ਰ ਇਕ ਉਠਾਈਆ। ਓਸ ਦਾ ਖੇਲ ਸਦਾ ਅਕਥਾ, ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਚਲਾਇਆ ਰਥਾ, ਬਣ ਰਥਵਾਹੀ ਸੇਵ ਕਮਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜਿਸ ਭਾਗ ਲਗਾਇਆ ਮਸਤਕ ਮੱਥਾ, ਜੋਤੀ ਨੂਰ ਕਰ ਰੁਸ਼ਨਾਈਆ। ਸੰਤ ਸੁਹੇਲੇ ਜਿਸ ਨਿਰਗੁਣ ਸਰਗੁਣ ਦਰਸ ਕਰਾਇਆ ਅੱਖਾ, ਪ੍ਰਤੱਖ ਪਰਦਾ ਲਾਹੀਆ। ਸੋ ਸਾਹਿਬ ਸੁਵਾਮੀ ਅੰਤਰਜਾਮੀ ਨਿਰਗੁਣ ਦਾਤਾ ਪੁਰਖ ਬਿਧਾਤਾ ਨਿਰਗੁਣ ਧਾਰੋਂ ਆਇਆ ਨੱਠਾ, ਨੇਰਨ ਨੇਰਾ ਆਪਣਾ ਪੰਧ ਮੁਕਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਗਾਵੇ ਜੱਸਾ, ਅੱਖਰ ਹਰੂਫ਼ ਢੋਲਿਆਂ ਸਿਫ਼ਤਾਂ ਨਾਲ ਸਲਾਹੀਆ। ਜਿਸ ਦਾ ਆਦਿ ਅਨਾਦੀ ਸਾਚਾ ਸੁਤ ਇਕੋ ਬੱਚਾ, ਪਿਤਾ ਪੂਤ ਵੇਖ ਵਖਾਈਆ। ਸੋ ਸੱਜਣ ਸੁਹੇਲਾ ਇਕ ਇਕੇਲਾ ਪ੍ਰੇਮ
ਪ੍ਰੀਤੀ ਦੇਵਣਹਾਰਾ ਰਸਾ, ਆਤਮ ਰਸ ਹੋ ਕੇ ਵਸ ਆਪਣਾ ਆਪ ਜਣਾਈਆ। ਜੋ ਨਿਤ ਨਵਿਤ ਜੁਗਾ ਜੁਗੰਤਰ ਲਹਿਣਾ ਦੇਣਾ ਪੂਰਬ ਜਨਮਾਂ ਸਾਹਿਬ ਮੁਕਾਏ ਹੱਥੋ ਹੱਥਾ, ਜਗਤ ਉਧਾਰ ਨਾ ਕੋਇ ਰਖਾਈਆ। ਜਿਸ ਦਾ ਘਟ ਵਸੇਰਾ ਨੇਰਨ ਨੇਰਾ ਧਾਮ ਸੁਹਾਏ ਉਪਰ ਸ਼ਾਹਰਗਾ, ਆਸਣ ਸਿੰਘਾਸਣ ਇਕ ਵਡਿਆਈਆ। ਜਿਸ ਦਾ ਨੂਰ ਪਰਕਾਸ਼ ਜੋਤੀ ਦੀਪਕ ਅਗੰਮ ਅਥਾਹ ਇਕੋ ਜਗਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜਿਸ ਦਾ ਸ਼ਬਦ ਅਨਾਦ ਅਨਹਦ ਅਨਾਹਤ ਬਿਨ ਤਾਲ ਤਲਵਾੜਿਉਂ ਵੱਜਾ, ਸੁਰੰਗੀ ਸਾਰੰਗ ਨਜ਼ਰ ਕੋਇ ਨਾ ਆਈਆ। ਜਿਸ ਦੇ ਹੱਥ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਲੱਜਾ, ਲਾਜਾਵੰਤ ਸ੍ਰੀ ਭਗਵੰਤ ਧੁਰ ਦਾ ਕੰਤ ਇਕੋ ਨਜ਼ਰੀ ਆਈਆ। ਜਿਸ ਦਾ ਨਗਾਰਾ ਜੁਗ ਚੌਕੜੀ ਚਾਰਾ ਗੁਰ ਅਵਤਾਰ ਪੀਰ ਪੈਗ਼ੰਬਰ ਹੋ ਕੇ ਵੱਜਾ, ਵਜੂਦ ਵਸਲ ਅਸਲ ਆਤਮ ਪਰਮਾਤਮ ਇਕ ਕਰਾਈਆ। ਸੋ ਦਰ ਦਰਵੇਸ਼ ਨਰ ਨਰੇਸ਼ ਸ਼ਾਹ ਪਾਤਸ਼ਾਹ ਪ੍ਰੇਮ ਪ੍ਰੀਤੀ ਅੰਦਰ ਬੱਝਾ, ਡੋਰੀ ਤੰਦ ਬ੍ਰਹਿਮੰਡ ਖੰਡ ਇਕੋ ਇਕ ਵਖਾਈਆ। ਜਿਸ ਦਾ ਮੱਕਾ ਕਾਅਬਾ ਪੀਰ ਫ਼ਕੀਰ ਔਲੀਆ ਗੌਂਸ ਸ਼ਾਹ ਹਕੀਰ ਕਰਦੇ ਹੱਜਾ, ਲਾਤਸਵੀਰ ਬੇਨਜ਼ੀਰ ਪੀਰਨ ਪੀਰ ਆਪਣਾ ਫੇਰਾ ਪਾਈਆ। ਜੋ ਨਿਤ ਨਵਿਤ ਲੱਖ ਚੁਰਾਸੀ ਨਾਲ ਕਰੇ ਦਗ਼ਾ, ਜਨਮ ਜਨਮ ਦੇਵੇ ਸਜ਼ਾ, ਕਰਮ ਕਰਮ ਗੇੜ ਵਿਚ ਰਖਾਈਆ। ਜਿਸ ਦਾ ਕੋਈ ਬਿਆਨ ਕਰ ਨਾ ਸਕੇ ਵਜਹ, ਖੋਜਿਆਂ ਹੱਥ ਕਿਸੇ ਨਾ ਲੱਭਾ, ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਦੇਣ ਦੁਹਾਈਆ। ਜਿਸ ਦਾ ਖੇਲ ਸਦਾ ਸਦਾ, ਬਿਰਧ ਬਾਲ ਜੁਆਨ ਵੱਡਾ ਛੋਟਾ ਨੱਢਾ, ਗਹਿਰ ਗੰਭੀਰ ਚੋਟੀ ਚੜ੍ਹ ਅਖ਼ੀਰ ਸ਼ਾਹ ਮਨੀਰ ਆਪਣੀ ਖੇਲ ਵਖਾਈਆ। ਜਿਸ ਦਾ ਏਥੇ ਓਥੇ ਦੋ ਜਹਾਨ ਬ੍ਰਹਿਮੰਡ ਖੰਡ ਆਕਾਸ਼ ਪਾਤਾਲ ਪੁਰੀ ਲੋਅ ਦਬਾ, ਹੁਕਮ ਧੁਰ ਦਾ ਇਕ ਸੁਣਾਈਆ । ਜਿਸ ਦਾ ਆਦਿ ਅੰਤ ਜੁਗਾ ਜੁਗੰਤ ਵੱਡਾ ਛੋਟਾ ਉਚਾ ਲੰਮਾ ਕੋਈ ਜਾਣ ਨਾ ਸਕਿਆ ਕ਼ੱਦਾ, ਸਚ ਸਬੂਤ ਬਿਨ ਕਲਬੂਤ ਮਹਿਬੂਬ ਭੇਵ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਧੁਰ ਦਾ ਮਾਲਕ ਹੈ ਕਿਹੜਾ, ਕਵਣ ਦਏ ਜਣਾਈਆ। ਜਿਸ ਨੇ ਦੀਨ ਮਜ਼੍ਹਬ ਗੁਰ ਅਵਤਾਰ ਪੀਰ ਪੈਗ਼ੰਬਰ ਪਾਇਆ ਝੇੜਾ, ਝਗੜੇ ਵਿਚ ਸਰਬ ਲੋਕਾਈਆ । ਜਿਸ ਦਾ ਵਖਰਾ ਨਿਰਾਲਾ ਉਚਾ ਮੰਦਰ ਦਿਹੁਰਾ, ਬਾਂਕਾ ਛੋਹਰਾ ਆਸਣ ਲਾਈਆ। ਜਿਸ ਦਾ ਸਭ ਨਾਲੋਂ ਵਖਰਾ ਤਾਜੀ ਅਸਵ ਘੋੜਾ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਜਿਸ ਦਾ ਮਿਹਰ ਵਾਲਾ ਮੁਹੱਬਤ ਵਿਚੋਂ ਨਿਕਲਿਆ ਨਿੱਕਾ ਜਿਹਾ ਭੋਰਾ, ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਵਰਤਾਈਆ । ਸੋ ਸਮਰਥ ਸਵਾਮੀ ਅੰਤਰਜਾਮੀ ਦੂਰ ਦੁਰਾਡਾ ਵਸਿਆ ਆ ਕੇ ਕੋਲਾ, ਨੇਰਨ ਨੇਰਾ ਸੋਭਾ ਪਾਈਆ। ਜਿਸ ਵੇਲੇ ਜਨ ਭਗਤਾਂ ਰਲ ਮਿਲ ਇਕੱਠੇ ਹੋ ਕੇ ਇਕੋ ਵਾਰ ਕਿਹਾ ਤੇਰਾ ਝੱਲਿਆ ਨਾ ਜਾਏ ਵਿਛੋੜਾ, ਵਿਛੜੇ ਜਨਮ ਕਰਮ ਪੂਰਬ ਮੇਲ ਮਿਲਾਈਆ। ਨਾਲ ਲਹਿਣਾ ਦੇਣਾ ਮੁਕਾ ਕੇ ਰਵਿਦਾਸ ਚਮਾਰੇ ਜੋ ਢੋਵਣਹਾਰਾ ਢੋਰਾ, ਜੋੜੀ ਜੋੜਾ ਆਪਣੇ ਨਾਲ ਰਖਾਈਆ। ਭੇਵ ਅਭੇਦਾ ਅਛਲ ਅਛੇਦਾ ਪਰਦਾ ਲਾਹੇ ਥੋੜ੍ਹਾ ਥੋੜ੍ਹਾ, ਹੌਲੀ ਹੌਲੀ ਆਪਣਾ ਰੰਗ ਰੰਗਾਈਆ। ਜਿਸ ਦੇ ਅਗੇ ਵਡਿਆਈ ਚਤੁਰਾਈ ਨਾ ਚਲੇ ਕੋਈ ਜ਼ੋਰਾ, ਜੋਰੂ ਜ਼ਰ ਬੈਠੇ ਸੀਸ ਨਿਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਸਾਚੇ ਸੰਤਾਂ ਪੈ ਗਈ ਲੋੜਾ, ਸੱਸੇ ਉਪਰ ਲਾ ਕੇ ਹੋੜਾ, ਹੰ ਬ੍ਰਹਮ ਟਿੱਪੀ ਬਿੰਦੀ ਆਪਣਾ ਰੰਗ ਵਖਾਈਆ। ਨੌ ਨਵ ਚਾਰ ਜਿਹੜਾ ਕਾਗ਼ਜ਼ ਰਖਿਆ ਕੋਰਾ, ਕ਼ਲਮ ਸ਼ਾਹੀ ਲੇਖ ਨਾ ਕੋਇ ਲਿਖਾਈਆ। ਓਸ ਦੇ ਉਤੇ ਲਿਖਣਾ ਇਕੋ ਭਗਤਾਂ ਦੇ ਪਿਆਰ ਵਾਲਾ ਮਰੋੜਾ, ਮੁੜ ਕੇ
ਲੇਖ ਨਾ ਕੋਇ ਬਦਲਾਈਆ। ਇਹ ਕੋਈ ਜਗਤ ਕਹਾਣੀ ਨਹੀਂ ਕਹਾਵਤ ਟੈਗੋਰਾ, ਟਕਿਆਂ ਵਾਲੀ ਕ਼ੀਮਤ ਨਾ ਕੋਇ ਪਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਸਰਗੁਣ ਬਣ ਕੇ ਆਪ ਵਿਚੋਲਾ, ਅਗਲਾ ਪਿਛਲਾ ਮੇਲਾ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਖਿਲਾਈਆ। ਸਾਚੀ ਖੇਲ ਹੁੰਦੀ ਕਿਥੇ, ਜੁਗ ਚੌਕੜੀ ਧਿਆਨ ਲਗਾਈਆ। ਇਧਰ ਓਧਰ ਅੰਦਰ ਬਾਹਰ ਗੁਪਤ ਜ਼ਾਹਰ ਜਗਤ ਨੈਣ ਕਿਸੇ ਨਾ ਦਿਸੇ, ਅੱਖ ਪ੍ਰੱਤਖ ਦਰਸ ਨਾ ਕੋਇ ਗੁਸਾਂਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਉਤੇ ਦੀਨ ਮਜ਼੍ਹਬ ਜ਼ਾਤ ਪਾਤ ਛੋਟੇ ਵੱਡੇ ਰਾਓ ਰੰਕ ਰਾਜ ਰਾਜਾਨ ਸਾਰੇ ਵਿਸੇ, ਇਸ਼ਟ ਆਪਣਾ ਆਪ ਰਖਾਈਆ। ਬੀਸ ਇਕੀਸਾ ਹਰਿ ਜਗਦੀਸਾ ਆਪਣਾ ਅਗੰਮੀ ਲੇਖ ਲਿਖ ਕੇ ਘੱਲੇ ਸਾਰੇ ਚਿੱਠੇ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਇਕਾਵਨ ਬਾਵਨ ਸਾਰੇ ਹੋ ਗਏ ਇਕੱਠੇ, ਤਰਿਪਣ ਬੈਠੇ ਸੀਸ ਨਿਵਾਈਆ । ਪੰਜ ਚਾਰ ਹਟ ਗਏ ਰੱਟੇ, ਛੇ ਸੱਤ ਲੇਖਾ ਗਏ ਮੁਕਾਈਆ। ਅੱਠ ਨੌ ਰੋ ਰੋ ਪਿੱਟੇ, ਕੂਕਣ ਦੇਣ ਦੁਹਾਈਆ। ਦਸ ਦਸ ਮਿਲ ਕੇ ਨਿਕਲਣ ਸਿੱਟੇ, ਬੀਸ ਇਕੀਸ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੱਜਣ ਇਕ ਅਖਵਾਈਆ। ਸਾਹਿਬ ਸੱਜਣ ਕੌਣ, ਕਵਣ ਦਏ ਬੁਝਾਈਆ। ਜਿਸ ਦੇ ਚਰਨ ਛੋਹ ਨਾ ਸਕੇ ਉਨੰਜਾ ਪੌਣ, ਵਿਸ਼ਨ ਬ੍ਰਹਮਾ ਸ਼ਿਵ ਅੱਖ ਪ੍ਰਤੱਖ ਦਰਸ ਕੋਇ ਨਾ ਪਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਢੋਲੇ ਸੋਹਲੇ ਗੌਣ, ਰਾਗ ਨਾਦ ਬੋਧ ਅਗਾਧ ਸ਼ਬਦ ਨਾਦ ਧੁਰ ਦਾ ਹਾਲ ਸੁਣਾਈਆ। ਭਗਤ ਭਗਵਾਨ ਮਿਲ ਮਿਲ ਜਿਸ ਦੀ ਸੇਜੇ ਸੌਣ, ਸੁਹੰਜਣੀ ਰੁੱਤ ਘੜੀ ਪਲ ਦਿਵਸ ਰੈਣ ਮਿਲੇ ਮਾਣ ਵਡਿਆਈਆ। ਹੈਰਾਨ ਹੋ ਕੇ ਸਾਰੇ ਪਛਤੌਣ, ਹੱਥ ਮੱਥੇ ਉਤੇ ਟਿਕਾਈਆ। ਝਟ ਸੰਦੇਸ਼ਾ ਆਇਆ ਕੋਈ ਸੁਣੌਣ, ਬੇਖ਼ਬਰ ਉਠੋ ਵੇਖੋ ਨੇਤਰ ਖੋਲ੍ਹੋੋ ਜਾਗਰਤ ਜੋਤ ਆਇਆ ਜਗੌਣ, ਸਰਬ ਸਵਾਮੀ ਅੰਤਰਜਾਮੀ ਪਤਿਪਰਮੇਸ਼ਵਰ ਬੇਪਰਵਾਹੀਆ। ਰੁਠੜੇ ਆਇਆ ਮਨੌਣ, ਦੁਰਮਤ ਮੈਲ ਆਇਆ ਧਵੌਣ, ਸਚ ਸਰੂਪ ਆਇਆ ਨਹੌਣ, ਤਾਲ ਇਕੋ ਇਕ ਵਖਾਈਆ। ਲੱਖ ਚੁਰਾਸੀ ਵਿਚੋਂ ਆਇਆ ਕਢੌਣ, ਸਚ ਦਵਾਰ ਆਇਆ ਬਹੌਣ, ਮਹਲ ਅਟਲ ਇਕੋ ਦਏ ਜਣਾਈਆ। ਜੁਗ ਜਨਮ ਦਾ ਪਿਛਲਾ ਲੇਖਾ ਝੋਲੀ ਆਇਆ ਪੌਣ, ਇਕ ਪਾ ਦਾ ਸਵਾ ਆਇਆ ਕਰੌਣ, ਵਾਧਾ ਅਗੇ ਆਇਆ ਕਰੌਣ, ਬਿਧ ਆਪਣੀ ਆਪ ਕਰਾਈਆ। ਡੁਬਦੇ ਪਾਹਨ ਆਇਆ ਤਰੌਣ, ਹੈਵਾਨ ਇਨਸਾਨ ਦੋਵੇਂ ਲੇਖੇ ਆਇਆ ਲੌਣ, ਕੂੜੀ ਕਿਰਿਆ ਵਿਚੋਂ ਬਾਹਰ ਕਢਾਈਆ । ਭਗਤ ਭਗਵਾਨ ਇਕ ਰੰਗ ਆਇਆ ਰੰਗੌਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਜੜੇ ਆਇਆ ਵਸੌਣ, ਦਰਦੀਆਂ ਦੁਖੜੇ ਆਇਆ ਵੰਡੌਣ, ਦੂਜੀ ਆਸ ਨਾ ਕੋਇ ਰਖਾਈਆ।