ਪੁਸਤਕਾਲਾਭਾਗ ੧੮

੧੩ ਮਾਘ ੨੦੨੧ ਬਿਕ੍ਰਮੀ ਸਾਧੂ ਸਿੰਘ ਦੇ ਘਰ ਬਸਤੀ ਤੇਗਾ ਸਿੰਘ ਵਾਲੀ

ਪੰਜ ਸੇਰ ਕਹੇ ਮੋਹੇ ਆਇਆ ਅਨੰਦ, ਸੁਖ ਸਾਂਤਕ ਰੂਪ ਸਮਾਈਆ। ਮੇਰਾ ਲੇਖਾ ਮੁਕਾ ਕੇ ਗੁਜਰੀ ਚੰਦ, ਚੰਦ ਚਾਂਦਨਾ ਰਿਹਾ ਚਮਕਾਈਆ । ਜਿਸ ਦੀ ਸਿਫ਼ਤ ਰਸਨਾ ਜਿਹਵਾ ਕਰੇ ਨਾ ਕੋਈ ਬੱਤੀ ਦੰਦ, ਅਗੰਮ ਅਥਾਹ ਵਡੀ ਵਡਿਆਈਆ। ਜਿਸ ਦਾ ਰਾਹ ਤਕਦਿਆਂ ਜੁਗ ਚੌਕੜੀ ਗਏ

ਲੰਘ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਜਿਸ ਦਾ ਨਾਮ ਸੰਦੇਸ਼ਾ ਦੇਂਦਿਆਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਖਾਣੀ ਬਾਣੀ ਲਿਖੇ ਛੰਦ, ਰਾਗਾਂ ਨਾਦਾਂ ਵਿਚ ਜਣਾਈਆ। ਜਿਸ ਦਾ ਜੁਗ ਚੌਕੜੀ ਨਿਤ ਨਵਿਤ ਘਰ ਘਰ ਵਜਦਾ ਰਿਹਾ ਮਰਦੰਗ, ਬਿਨ ਤੰਦੀ ਤੰਦ ਸਤਾਰ ਹਿਲਾਈਆ। ਜੋ ਮਾਲਕ ਖ਼ਾਲਕ ਦੋ ਜਹਾਨਾਂ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਖਵਾਈਆ । ਜਿਸ ਦੀ ਏਥੇ ਓਥੇ ਦੋ ਜਹਾਨ ਬ੍ਰਹਿਮੰਡ ਖੰਡ ਸਾਚੀ ਵੰਡ, ਆਕਾਸ਼ ਪਾਤਾਲ ਪੁਰੀ ਲੋਅ ਆਪਣਾ ਹੁਕਮ ਚਲਾਈਆ । ਜੋ ਸਾਹਿਬ ਸੁਹੇਲਾ ਇਕ ਅਕੇਲਾ ਜਨ ਭਗਤਾਂ ਨੰਗੀ ਹੋਣ ਨਾ ਦੇਵੇ ਕੰਡ, ਸਮਰਥ ਸਵਾਮੀ ਅੰਤਰਜਾਮੀ ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਅਨੰਦ ਕਹੇ ਮੋਹੇ ਆਇਆ ਸੁਖ, ਹਰਿ ਸਾਂਤਕ ਸਤਿ ਦਿਤਾ ਕਰਾਈਆ। ਦਰਸ਼ਨ ਪਾ ਕੇ ਹੋਇਆ ਖ਼ੁਸ਼, ਗ੍ਰਹਿ ਵੱਜੀ ਸਚ ਵਧਾਈਆ। ਜਨਮ ਕਰਮ ਦਾ ਮਿਟਿਆ ਦੁਖ, ਦਰਦ ਰਿਹਾ ਨਾ ਰਾਈਆ। ਖਾਣ ਪੀਣ ਤ੍ਰਿਸ਼ਨਾ ਮਿਟੀ ਭੁਖ, ਹਉਮੇ ਮਮਤਾ ਮੋਹ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸਾਚੀ ਬਣਤ ਬਣਾਈਆ। ਪੰਜ ਕਹੇ ਮੈਂ ਵੇਖਿਆ ਖੇਲ ਅਪਾਰ, ਅਪਰੰਪਰ ਸਵਾਮੀ ਰਿਹਾ ਕਰਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਨਵ ਨਵ ਚਾਰ ਪਿਛੋਂ ਲਿਆ ਅਵਤਾਰ, ਜੋਤੀ ਜਾਮਾ ਹਰਿ ਹਰਿ ਰਾਮਾ ਨਿਰਗੁਣ ਆਪਣਾ ਨੂਰ ਕਰੇ ਰੁਸ਼ਨਾਈਆ। ਦੋ ਜਹਾਨਾਂ ਕਰਨਹਾਰਾ ਖ਼ਬਰਦਾਰ, ਮਰਦ ਮਰਦਾਨਾ ਆਪਣਾ ਹੁਕਮ ਸੁਣਾਈਆ । ਉਠੋ ਵੇਖੋ ਨੇਤਰ ਖੋਲ੍ਹੋ ਨਿਜ ਲੋਚਣ ਦਰਸ ਕਰੋ ਨਿਰੰਕਾਰ, ਗ੍ਰਹਿ ਮੰਦਰ ਘਟ ਘਟ ਆਤਮ ਸੇਜਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਸਮਾਈਆ। ਪੰਜ ਕਹਿਣ ਜਿਨ੍ਹਾਂ ਸਾਡਾ ਲਿਆ ਰਸ ਸੁਆਦ, ਰਸਨਾ ਜਿਹਵਾ ਭੋਗ ਲਗਾਈਆ । ਪਰਮ ਪੁਰਖ ਪਤਿਪਰਮੇਸ਼ਵਰ ਦਾ ਕੀਤਾ ਧੰਨਵਾਦ, ਸ੍ਰੀ ਭਗਵਾਨ ਨਿਉਂ ਨਿਉਂ ਸੀਸ ਨਿਵਾਈਆ। ਅੰਦਰ ਬਾਹਰ ਗੁਪਤ ਜ਼ਾਹਰ ਸੁਣਨ ਇਕ ਅਵਾਜ਼, ਤੇਰਾ ਮੇਰਾ ਢੋਲਾ ਸੋਹੰ ਸਚ ਸੁਣਾਈਆ। ਉਹਨਾਂ ਲੇਖਾ ਮਿਟ ਗਿਆ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਦਵੇ ਬਣਾਈਆ। ਸੋ ਸੰਤ ਸੁਹੇਲੇ ਧੁਰ ਦੇ ਸਾਧ, ਜਿਨ੍ਹਾਂ ਸੱਦੇ ਦੇਕੇ ਆਪਣੇ ਅੰਗ ਲਗਾਈਆ। ਕੂੜੀ ਕਿਰਿਆ ਮਾਇਆ ਮਮਤਾ ਵਿਚੋਂ ਦੇਵੇ ਕਾਢ, ਨਿਰਲੇਪ ਅਲੇਪ ਆਪਣੇ ਵਿਚ ਸਮਾਈਆ। ਸਚ ਦਵਾਰ ਹਰਿ ਨਿਰੰਕਾਰ ਪੁਰਖ ਅਕਾਲ ਕਰੇ ਲਾਡ, ਪਿਤਾ ਪੂਤ ਵੇਖ ਵਖਾਈਆ। ਦੇਵਣਹਾਰਾ ਸਾਚੀ ਦਾਦ, ਦੇਵਤ ਸੁਰ ਰਿਖ ਮੁਨ ਜਨ ਝੋਲੀ ਸਰਬ ਭਰਾਈਆ। ਬਿਸਮਲ ਰੂਪ ਹੋਵਣਵਾਲਾ ਵਿਸਮਾਦ, ਘਟ ਘਟ ਰਿਹਾ ਸਮਾਈਆ। ਬਿਨ ਆਲਸ ਨਿੰਦਰਾ ਨੇਤਰ ਲੋਚਨ ਨੈਣ ਅੱਖਾਂ ਰਿਹਾ ਜਾਗ, ਜਗਜੀਵਣ ਦਾਤਾ ਵਡ ਵਡਿਆਈਆ । ਵਸਤ ਅਮੋਲਕ ਕਾਇਆ ਗੋਲਕ ਨਾਮ ਭੰਡਾਰਾ ਦੇਵਣਹਾਰਾ ਦਾਤ, ਅਨਮੰਗੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੰਜ ਸੇਰ ਕਹੇ ਮੈਂ ਪੰਚਮ ਪਾਇਆ, ਦਰਗਾਹ ਸਾਚੀ ਏਥੇ ਓਥੇ ਵਜੀ ਵਧਾਈਆ। ਜਿਸ ਦਾ ਢੋਲਾ ਨਾਨਕ ਨਿਰਗੁਣ ਸਰਗੁਣ ਬਣਾਇਆ, ਗਹਿਰ ਗੰਭੀਰ ਬੇਨਜ਼ੀਰ ਚੋਟੀ ਚੜ੍ਹ ਅਖ਼ੀਰ ਦਹਿ ਦਿਸ਼ਾ ਵੇਖ ਵਖਾਈਆ। ਠਾਕਰ ਸਵਾਮੀ ਅੰਤਰਜਾਮੀ ਮੌਲਾ ਬਣਕੇ ਆਇਆ, ਧੁਰ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਆਪ ਦ੍ਰਿੜਾਈਆ । ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਪੂਰਬ ਲਹਿਣਾ ਰਿਹਾ ਮੁਕਾਇਆ, ਨਿਤ ਨਵਿਤਾ ਕਰ ਕਰ ਹਿਤ ਅਬਿਨਾਸ਼ੀ ਅਚੁਤਾ ਗੁਰਮੁਖ

ਗੁਰਸਿਖ ਆਪਣੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਬੇਪਰਵਾਹੀਆ। ਬੇਪਰਵਾਹ ਸਾਹਿਬ ਸਵਾਮੀ, ਹਰਿ ਕਰਤਾ ਇਕ ਅਖਵਾਇੰਦਾ। ਉਸਦੀ ਸੁਣੋ ਅਗੰਮ ਕਹਾਣੀ, ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਭੇਵ ਕੋਇ ਨਾ ਪਾਇੰਦਾ। ਜੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਜਨ ਭਗਤਾਂ ਦੇਵਣਹਾਰਾ ਸਚ ਨਿਸ਼ਾਨੀ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਮਹਿਵ ਇਕੋ ਰੰਗ ਰੰਗਾਇੰਦਾ। ਜੋ ਆਦਿ ਜੁਗਾਦੀ ਤਖ਼ਤ ਨਿਵਾਸੀ ਸ਼ਾਹ ਪਾਤਸ਼ਾਹ ਸੱਚਾ ਸੁਲਤਾਨੀ, ਰਾਜਨ ਰਾਜ ਭੂਪਤ ਭੂਪ ਭਗਵਨ ਆਪਣੇ ਰੰਗ ਸਮਾਇੰਦਾ। ਜਿਸ ਦੇ ਪਿਛੇ ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਆਪਣੀ ਗਏ ਕ਼ੁਰਬਾਨੀ, ਕਰਬਲਾ ਦੇਵਣਹਾਰ ਗਵਾਹੀਆ। ਜਿਸ ਦਾ ਲੇਖਾ ਕੋਇ ਨਾ ਜਾਣੇ ਜ਼ਿਮੀਂ ਆਸਮਾਨੀ, ਬ੍ਰਹਿਮੰਡ ਖੰਡ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜਿਸ ਦਾ ਜਲਵਾ ਇਕੋ ਨੂਰ ਨੂਰਾਨੀ, ਪਰਵਰਦਿਗਾਰ ਬੇਪਰਵਾਹ ਹਕ ਮੁਕਾਮੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ। ਪੰਚ ਕਹੇ ਮੈਂ ਪਾਇਆ ਪੰਚਾਇਣ, ਗੁਰ ਸਤਿਗੁਰ ਦੇਵਣਹਾਰ ਵਡਿਆਈਆ। ਖੇਲ ਅਗੰਮੀ ਵੇਖਿਆ ਨਿਜ ਨੇਤਰ ਨੈਣ, ਜਗਤ ਨੈਣਾਂ ਵਾਲਿਆਂ ਨਜ਼ਰ ਕਿਸੇ ਨਾ ਆਈਆ। ਸਚ ਸਵਾਮੀ ਮਿਲਿਆ ਇਕ ਰਸੈਣ, ਦਰ ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੇਰੀ ਸਦਾ ਆਦਤ, ਅਦਲ ਆਦਲ ਹੋ ਕੇ ਇਕ ਕਮਾਈਆ। ਮੁਰਸ਼ਦ ਹੋ ਕੇ ਮੁਰੀਦ ਵੇਖਾਂ ਕਰਨ ਵਾਲੇ ਅਬਾਦਤ, ਸਤਿਗੁਰ ਹੋ ਕੇ ਸੰਤ ਸੁਹੇਲੇ ਗੁਰ ਚੇਲੇ ਖੋਜ ਖੁਜਾਈਆ। ਜੁਗ ਚੌਕੜੀ ਮੇਟਣਹਾਰਾ ਕੂੜੀ ਕਿਰਿਆ ਬਗ਼ਾਵਤ, ਮਾਇਆ ਮਮਤਾ ਹਉਮੇ ਹੰਗਤਾ ਆਸਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ । ਸਰਨਾਈ ਕਹੇ ਮੈਂ ਓਸਦੀ ਸਰਨਗਤ, ਜੋ ਸਾਹਿਬ ਸਵਾਮੀ ਇਕ ਅਖਵਾਇੰਦਾ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਨਾਮ ਗਏ ਜਪ, ਸਚਖੰਡ ਦਵਾਰੇ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸੋਭਾ ਪਾਇੰਦਾ। ਜਿਸ ਦੇ ਹੁਕਮੇ ਅੰਦਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਰਹੇ ਨਚ, ਨਟੂਆ ਹੋ ਕੇ ਆਪਣਾ ਸਾਂਗ ਵਰਤਾਇੰਦਾ। ਜਿਸ ਦੇ ਹੁਕਮੇ ਅੰਦਰ ਕਾਇਆ ਮਾਟੀ ਪੰਜ ਤੱਤ ਬਣੀ ਕਚ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ । ਉਹ ਸਾਹਿਬ ਸਵਾਮੀ ਲੇਖਾ ਜਾਣੇ ਪੁਰਖ ਸਮਰਥ, ਪੁਰਖ ਅਕਾਲਾ ਦੀਨ ਦਿਆਲਾ ਸਾਚੀ ਧਰਮਸਾਲਾ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਰਦਾ ਉਹਲਾ ਆਪ ਚੁਕਾਇੰਦਾ। ਪੰਜ ਕਹਿਣ ਕਿਉਂ ਅਸੀਂ ਹੋਏ ਪਰਧਾਨ, ਮਿਲੀ ਮਾਣ ਵਡਿਆਈਆ। ਇਹ ਖੇਲ ਸ੍ਰੀ ਭਗਵਾਨ, ਬੁੱਧੀਵਾਨ ਨਾ ਕੋਇ ਸਮਝਾਈਆ। ਇਸਦਾ ਲੇਖ ਨਾ ਵਿਚ ਜਹਾਨ, ਕਾਗ਼ਜ਼ ਕ਼ਲਮ ਸ਼ਾਹੀ ਦੇਵੇ ਨਾ ਕੋਇ ਗਵਾਹੀਆ। ਇਸ ਦਾ ਅੱਖਰਾਂ ਵਾਲਾ ਨਹੀਂ ਫ਼ਰਮਾਨ, ਅਲਿਫ਼ ਯੇ ਵੰਡ ਨਾ ਕੋਇ ਵੰਡਾਈਆ। ਇਸਦਾ ਢੋਲਾ ਗਾਇਆ ਨਾ ਜਾਏ ਨਾਲ ਜ਼ਬਾਨ, ਸਿਫ਼ਤਾਂ ਵਿਚ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰਾ ਆਪ ਬੰਧਾਈਆ। ਧੁਰ ਦੀ ਧਾਰ ਦੀ ਖੇਲ ਧਰਤ, ਧਰਨੀ ਧਵਲ ਵਜੀ ਵਧਾਈਆ। ਪ੍ਰਤੀਨਿਧ ਹੋ ਕੇ ਪਤਿਪਰਮੇਸ਼ਵਰ ਆਇਆ ਪਰਤ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਕੀਤਾ ਕੌਲ ਇਕ਼ਰਾਰ ਗੁਰ ਅਵਤਾਰਾਂ ਨਾਲ ਪੂਰੀ ਕਰੇ ਸ਼ਰਤ, ਸ਼ਰਅ ਸ਼ਰੀਅਤ ਅਸਲੀਅਤ ਆਪਣੀ ਦਏ ਸਮਝਾਈਆ। ਬੀਸ

ਇਕੀਸਾ ਹਰਿ ਜਗਦੀਸਾ ਨਿਰਗੁਣ ਸਰਗੁਣ ਰਹਿਣ ਨਾ ਦੇਵੇ ਕੋਈ ਫ਼ਰਕ, ਫ਼ੈਸਲਾ ਧੁਰ ਦਾ ਆਪ ਜਣਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਚਾਰ ਕੁੰਟ ਦਹਿ ਦਿਸ਼ਾ ਖੋਜ ਖੁਜਾਈਆ। ਗੁਰਮੁਖ ਸਾਚੇ ਸੰਤ ਜਨਾਂ ਜਨਮ ਕਰਮ ਦੀ ਪਿਛਲੀ ਵੇਖੇ ਫ਼ਰਦ, ਅਭੁਲ ਭੁਲ ਕਦੇ ਨਾ ਜਾਈਆ। ਖ਼ਾਲਕ ਖ਼ਲਕ ਵਿਚ ਖੇਲ ਕਰੇ ਅਸਚਰਜ, ਅਚਰਜ ਲੀਲ੍ਹਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੰਜ ਕਹਿਣ ਸਾਨੂੰ ਆਈ ਖ਼ੁਸ਼ਹਾਲੀ, ਮਿਲ ਮਿਲ ਆਪਣੀ ਖ਼ੁਸ਼ੀ ਬਣਾਈਆ। ਸ੍ਰੀ ਭਗਵਾਨ ਸਾਡੀ ਕਰੇ ਦਲਾਲੀ, ਵਿਚੋਲਾ ਇਕੋ ਬੇਪਰਵਾਹੀਆ। ਖੇਲ ਵੇਖ ਜੋਤ ਅਕਾਲੀ, ਅਕਲ ਬੈਠੀ ਮੁਖ ਭਵਾਈਆ। ਠਾਕਰ ਸਵਾਮੀ ਹੋ ਕੇ ਜਨ ਭਗਤਾਂ ਦਰ ਬਣੇ ਸਵਾਲੀ, ਅਲਖ ਅਗੋਚਰ ਅਗੰਮ ਅਥਾਹ ਆਪਣੀ ਅਲਖ ਜਗਾਈਆ। ਸਾਚੀ ਵਸਤ ਅਮੋਲਕ ਹੱਥ ਨਾ ਆਵੇ ਭਾਲੀ, ਲੱਖ ਚੁਰਾਸੀ ਭੱਜੇ ਵਾਹੋ ਦਾਹੀਆ। ਬਿਨ ਭਗਤ ਭਗਵਾਨ ਵਜੇ ਨਾ ਕੋਇ ਸੱਚੀ ਤਾਲੀ, ਧੁਰ ਦਾ ਤਾਲ ਨਾ ਕੋਇ ਵਜਾਈਆ। ਸਾਚੀ ਵਸਤ ਕਿਸੇ ਨਜ਼ਰ ਨਾ ਆਵੇ ਥਾਲੀ, ਪਰਦਾ ਸਕੇ ਨਾ ਕੋਇ ਉਠਾਈਆ । ਅੰਮ੍ਰਿਤ ਫਲ ਨਜ਼ਰ ਨਾ ਆਏ ਕੋਈ ਡਾਲ੍ਹੀ, ਸਿੰਮਲ ਕੂੜ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਕਰਨੀ ਕਹੇ ਮੈਂ ਵੇਖਿਆ ਕਰਦਾ, ਹਰਿ ਕਰਤਾ ਦਇਆ ਕਮਾਇੰਦਾ । ਗੁਰ ਅਵਤਾਰ ਪੈਗ਼ੰਬਰ ਜਿਸ ਤੋਂ ਡਰਦਾ, ਸਿਰ ਉਪਰ ਨਾ ਕੋਇ ਉਠਾਇੰਦਾ। ਸੋ ਗੁਰਮੁਖਾਂ ਕਾਇਆ ਮੰਦਰ ਅੰਦਰ ਵੜਦਾ, ਸਾਢੇ ਤਿੰਨ ਹੱਥ ਖੋਜ ਖੁਜਾਇੰਦਾ। ਆਤਮ ਪਰਮਾਤਮ ਹੋ ਕੇ ਵਰਦਾ, ਧੁਰ ਦਾ ਜੋੜ ਜੁੜਾਇੰਦਾ। ਕੂੜ ਕੁੜਿਆਰਾ ਅੰਦਰੋਂ ਕਢਦਾ, ਨਾਮ ਖੰਡਾ ਇਕ ਚਮਕਾਇੰਦਾ । ਸਾਚਾ ਮਾਰਗ ਸਤਿ ਸਤਿਵਾਦੀ ਦੱਸਦਾ, ਮੰਤਰ ਇਕੋ ਇਕ ਸਮਝਾਇੰਦਾ। ਲੇਖਾ ਮੁਕਾ ਕੇ ਸੀਆਂ ਸਾਢੇ ਤਿੰਨ ਹੱਥ ਦਾ, ਜਨਮ ਮਰਨ ਭਾਂਡਾ ਭਰਮ ਭੌ ਭੰਨਾਇੰਦਾ। ਵੇਲੇ ਅੰਤ ਕੰਤ ਭਗਵੰਤ ਪਤ ਰਖਦਾ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਸੰਦੇਸ਼ਾ ਦੇ ਕੇ ਧੁਰ ਦੇ ਜਸ ਦਾ, ਸੋਹੰ ਢੋਲਾ ਇਕ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਕਰਨੀ ਕਹੇ ਮੇਰਾ ਵੱਡਾ ਕਰਤਾ, ਕ਼ੁਦਰਤ ਦਾ ਮਾਲਕ ਇਕ ਅਖਵਾਈਆ। ਨਾ ਜਨਮੇ ਨਾ ਕਦੇ ਮਰਦਾ, ਜੁਗ ਚੌਕੜੀ ਖੇਲ ਵਖਾਈਆ। ਨਿਰਭੌ ਹੋ ਕਦੇ ਨਾ ਡਰਦਾ, ਭੈ ਵਿਚ ਸਰਬ ਲੋਕਾਈਆ। ਜੋ ਵੇਸ ਅਨੇਕ ਕਰਦਾ, ਜੁਗ ਚੌਕੜੀ ਫੇਰਾ ਪਾਈਆ। ਭਗਤ ਭਗਵਾਨ ਬਣਾ ਬਰਦਾ, ਬੰਦਨਾ ਇਕੋ ਇਕ ਸਮਝਾਈਆ । ਮੇਲ ਮਿਲਾ ਸਾਚੇ ਹਰਿ ਦਾ, ਹਰਿ ਰੰਗ ਦਏ ਰੰਗਾਈਆ। ਖੇਲ ਅਨੋਖਾ ਨਰਾਇਣ ਨਰ ਦਾ, ਸਮਝ ਕਿਸੇ ਨਾ ਆਈਆ। ਸਚ ਭੰਡਾਰਾ ਆਪੇ ਭਰਦਾ, ਸਚ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗੀ ਇਕ ਅਖਵਾਈਆ। ਧੁਰ ਦਾ ਸੰਗੀ ਹਰਿ ਭਗਵੰਤ, ਹਰਿ ਕਰਤਾ ਇਕ ਅਖਵਾਇੰਦਾ। ਨਾਮ ਪਦਾਰਥ ਦੇ ਕੇ ਮਣੀਆ ਮੰਤ, ਮਾਇਆ ਮਮਤਾ ਮੋਹ ਚੁਕਾਇੰਦਾ। ਤਨ ਵਜੂਦ ਚਾੜ੍ਹ ਕੇ ਰੰਗਤ, ਕਾਇਆ ਮਾਟੀ ਆਪ ਸੁਹਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਸ਼ਬਦ ਅਨਾਦੀ ਨਾਦ ਜਣਾਇੰਦਾ। ਭੇਵ ਖੁਲ੍ਹਾ ਕੇ ਧੁਰ ਦੀ ਸੰਗਤ, ਹਰਿ ਸਗਲਾ ਜੋੜ ਜੁੜਾਇੰਦਾ। ਦੂਜੇ ਦਰ ਹੋਵੇ ਕੋਈ ਨਾ ਮੰਗਤ, ਗੁਰਮੁਖ ਗੁਰ ਗੁਰ ਆਪਣੇ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਕਰਨੀ ਕਹੇ

ਮੈਂ ਵੇਖਿਆ ਕ਼ਾਦਰ, ਕਰਤਾ ਬੇਪਰਵਾਹੀਆ। ਆਦਿ ਜੁਗਾਦੀ ਧੁਰ ਦਾ ਆਦਲ, ਅਦਾਲਤ ਇਕੋ ਇਕ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦਾ ਰਹੇ ਤਬਾਦਲ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਲੱਖ ਚੁਰਾਸੀ ਜੀਵ ਜੰਤ ਜਿਸ ਸਦੀ ਚੌਧਵੀਂ ਕੀਤੇ ਪਾਗ਼ਲ, ਸੁਰਤੀ ਸੁਰਤ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਰਿਹਾ ਵਖਾਈਆ। ਕਰਨੀ ਕਹੇ ਮੈਂ ਵੇਖਿਆ ਕਰਮ ਜੁਗ, ਕਾਂਡਾਂ ਵਿਚ ਆਪਣਾ ਆਪ ਗਵਾਈਆ । ਸਾਚੀ ਚੋਗ ਲਏ ਕੋਈ ਨਾ ਚੁਗ, ਰਸਨਾ ਰਸ ਨਾ ਕੋਇ ਭਰਾਈਆ। ਕਲਜੁਗ ਕੂੜੀ ਕਿਰਿਆ ਸ੍ਰਿਸ਼ਟੀ ਭਰਿਆ ਦੁਖ, ਸਾਂਤਕ ਸਤਿ ਨਾ ਕੋਇ ਵਰਤਾਈਆ । ਉਜਲ ਕਰੇ ਨਾ ਕੋਇ ਮੁਖ, ਦੁਰਮਤ ਮੈਲ ਨਾ ਕੋਇ ਧਵਾਈਆ। ਬਿਨ ਭਗਵਾਨ ਜਨ ਭਗਤ ਬਣਾਏ ਨਾ ਕੋਇ ਸੁਤ, ਦੁਲਾਰੇ ਰੂਪ ਨਾ ਕੋਇ ਵਖਾਈਆ। ਕਲਜੁਗ ਅੰਤਮ ਪੈਂਡਾ ਰਿਹਾ ਮੁਕ, ਵੇਲਾ ਵਕ਼ਤ ਦਏ ਗਵਾਹੀਆ। ਪੁਰਖ ਅਕਾਲਾ ਦੀਨ ਦਿਆਲਾ ਸਾਚੀ ਧਾਰੋਂ ਆਵੇ ਉਠ, ਆਪ ਆਪਣਾ ਫੇਰਾ ਪਾਈਆ। ਜਗਤ ਜਹਾਨ ਗੁਰਮੁਖਾਂ ਉਪਰ ਜਾਏ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਸਤਿਗੁਰ ਰੰਗ ਸਦਾ ਅਨਡੀਠ, ਕਾਇਆ ਕੱਪੜ ਆਪ ਚੜ੍ਹਾਈਆ। ਵੇਖਣਹਾਰਾ ਧੁਰ ਦਾ ਮੀਤ, ਮਿਤਰ ਪਿਆਰਾ ਨਜ਼ਰੀ ਆਈਆ। ਕਲਜੁਗ ਬਦਲਣਹਾਰਾ ਰੀਤ, ਸਤਿਜੁਗ ਸਾਚਾ ਰਾਹ ਵਖਾਈਆ । ਲਹਿਣਾ ਦੇਣਾ ਮੁਕਾ ਕੇ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਜਨ ਭਗਤ ਵਸਾਵਣਹਾਰਾ ਧਾਮ ਅਤੀਤ, ਤੈਗੁਣ ਲੇਖਾ ਦਏ ਮੁਕਾਈਆ। ਪੰਜ ਬਹਿਣ ਜਿਨ੍ਹਾਂ ਗਾਇਆ ਸੋਹੰ ਗੀਤ, ਤੂੰ ਮੇਰਾ ਮੈਂ ਤੇਰਾ ਇਕੋ ਰੰਗ ਸਮਾਈਆ । ਓਨ੍ਹਾਂ ਲੇਖਾ ਮੁੱਕਿਆ ਮੰਦਰ ਮਸੀਤ, ਕਾਇਆ ਕਾਅਬਾ ਕਾਇਆ ਅੰਦਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਆਪ, ਹਰਿ ਕਰਤਾ ਦਇਆ ਕਮਾਈਆ। ਭਗਤ ਸੁਹੇਲਾ ਮਾਈ ਬਾਪ, ਪਤਿਪਰਮੇਸ਼ਵਰ ਨਜ਼ਰੀ ਆਈਆ। ਕੂੜੀ ਕਿਰਿਆ ਮੇਟ ਰੋਗ ਸੰਤਾਪ, ਹਉਮੇ ਹੰਗਤਾ ਦਏ ਗਵਾਈਆ। ਸਤਿ ਸਤਿਵਾਦੀ ਦੱਸੇ ਜਾਪ, ਸੋਹੰ ਢੋਲਾ ਦਏ ਪੜ੍ਹਾਈਆ। ਰੂਹ ਬੁਤ ਕਰ ਕੇ ਪਾਕੀ ਪਾਕ, ਖ਼ਾਕੀ ਮਾਟੀ ਸੋਭਾ ਪਾਈਆ। ਲੇਖਾ ਲਹਿਣਾ ਦੇਣਾ ਕਰ ਕੇ ਬੇਬਾਕ, ਭਵਿਖਤ ਵਾਕ ਅਗਲਾ ਦਏ ਜਣਾਈਆ। ਜਨ ਭਗਤੋ ਤੁਹਾਡਾ ਬਣਿਆ ਧੁਰ ਦਾ ਸਾਥ, ਹਰਿ ਸੰਗੀ ਸਗਲਾ ਸੰਗ ਨਿਭਾਈਆ। ਚਾਰ ਵਰਨ ਬਣਾ ਕੇ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਧੁਰ ਦੀ ਕਰਨੀ ਕਰਨਹਾਰਾ, ਹਰਿ ਕਰਤਾ ਇਕ ਅਖਵਾਇੰਦਾ । ਕਲ ਕਲਕੀ ਲੈ ਅਵਤਾਰਾ, ਨਿਰਗੁਣ ਆਪਣਾ ਫੇਰਾ ਪਾਇੰਦਾ। ਸ਼ਬਦੀ ਸ਼ਬਦ ਬੋਲ ਜੈਕਾਰਾ, ਧੁਰ ਦਾ ਢੋਲਾ ਸਚ ਸੁਣਾਇੰਦਾ। ਲੇਖ ਚੁਕਾਵਣਹਾਰਾ ਵਾਰੋ ਵਾਰਾ, ਨਿਤ ਨਵਿਤ ਵੇਖ ਵਖਾਇੰਦਾ। ਪੂਰਬ ਜਿਨ੍ਹਾਂ ਦੇਵਣਹਾਰ ਆਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਮੁਕਾਇੰਦਾ। ਸਾਚਾ ਲੇਖਾ ਮੁਕੇ ਜਗ, ਜਗ ਜੀਵਣ ਦਾਤਾ ਦਏ ਵਡਿਆਈਆ। ਸੰਤ ਸੁਹੇਲੇ ਸੱਜਣ ਸੱਦ, ਸਦਕੇ ਵਾਰੀ ਘੋਲ ਘੁਮਾਈਆ। ਨਾਮ ਖ਼ੁਮਾਰ ਚਾੜ੍ਹ ਕੇ ਰੰਗ, ਰੰਗਤ ਇਕੋ ਦਏ ਵਖਾਈਆ। ਮਾਨਸ ਜਨਮ ਨਾ ਹੋਵੇ ਭੰਗ, ਏਥੇ ਓਥੇ ਦਏ ਵਡਿਆਈਆ। ਸਤਿ ਪ੍ਰੇਮ ਦਾ ਦੇ ਕੇ ਅਨੰਦ, ਅਨੰਦ ਇਕੋ ਇਕ ਜਣਾਈਆ। ਗੁਰਸਿਖ ਗੋਬਿੰਦ ਚਾੜ੍ਹ ਕੇ ਆਪਣੇ

ਚੰਦ, ਚੰਦ ਨੂਰ ਕਰੇ ਰੁਸ਼ਨਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਬ੍ਰਹਮ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਆਪਣੇ ਰੰਗ ਰੰਗਾਈਆ। ਗੁਰਮੁਖ ਰੰਗ ਰੰਗੇ ਹਰਿ ਸਤਿਗੁਰ, ਸ਼ਬਦ ਲਲਾਰੀ ਸੇਵ ਕਮਾਈਆ। ਪੂਰਬ ਲੇਖਾ ਝੋਲੀ ਪਾਏ ਧੁਰ, ਧੁਰ ਮਸਤਕ ਵੇਖ ਵਖਾਈਆ। ਸ੍ਰੀ ਭਗਵਾਨ ਜਨ ਭਗਤਾਂ ਪਈ ਲੋੜ, ਲੋੜੀਂਦੇ ਸੱਜਣ ਵੇਖ ਵਖਾਈਆ। ਆਤਮ ਪਰਮਾਤਮ ਵਿਛੜੀ ਰਿਹਾ ਜੋੜ, ਦੁਖੜੇ ਦਰਦ ਕਟਾਈਆ। ਕਰ ਪਰਕਾਸ਼ ਅੰਧੇਰੇ ਘੋਰ, ਸਾਚਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਵਸੇ ਸਦਾ ਕੋਲ, ਪਰਦਾ ਉਹਲਾ ਪਰੇ ਹਟਾਈਆ।

੧੪ ਮਾਘ ੨੦੨੧ ਬਿਕ੍ਰਮੀ ਮਹਾਲਮ ਰੇਲਵੇ ਸਟੇਸ਼ਨ ਉਤੇ

ਵੀਹ ਸੌ ਬਾਰਾਂ ਬਿਕ੍ਰਮੀ ਦੀ ਆ ਗਈ ਯਾਦ, ਪਿਛਲਾ ਲੇਖਾ ਰਹੀ ਜਣਾਈਆ। ਜਿਸ ਵੇਲੇ ਹਰਿ ਸੰਗਤ ਕੀਤੀ ਸੀ ਆਬਾਦ, ਲੋਕਮਾਤ ਖੇੜਾ ਦਿਤਾ ਵਸਾਈਆ। ਓਸ ਵੇਲੇ ਥੋੜ੍ਹਾ ਜਿਹਾ ਰੱਖਿਆ ਵਿਚ ਰਾਜ਼, ਪੜਦਾ ਆਪਣੇ ਵਿਚ ਛੁਪਾਈਆ। ਭਗਤਾਂ ਸੰਗ ਖੇਲਣਾ ਇਕ ਤਮਾਸ਼, ਭਗਵਨ ਬੇਪਰਵਾਹੀਆ। ਸੰਤ ਸੁਹੇਲੇ ਬਣਾ ਸਮਾਜ, ਧੁਰ ਦੀ ਵੰਡ ਵੰਡਾਈਆ। ਸਚਖੰਡ ਦਵਾਰ ਦਾ ਦੇ ਕੇ ਪਾਸ, ਦੋ ਜਹਾਨਾਂ ਪਾਸ ਕਰਾਈਆ । ਜਨਮ ਜਨਮ ਦੀ ਪੂਰੀ ਕਰ ਕੇ ਆਸ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਗੋਬਿੰਦ ਦੀ ਇਕ ਪਿਛਲੀ ਖ਼ਾਹਸ਼, ਸਨਮੁਖ ਹੋ ਕੇ ਰਹੀ ਸੁਣਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਵਡ ਵੱਡੇ ਤੇਰੀ ਬੇਪਰਵਾਹੀਆ। ਇਕ ਵਾਰ ਨਾਨਕ ਕੀਤਾ ਸੀ ਯਾਦ, ਕਾਲੇ ਰੰਗ ਕਫ਼ਨੀ ਹੇਠ ਵਿਛਾਈਆ । ਪਤਿਪਰਮੇਸ਼ਵਰ ਹੁਕਮ ਦਿਤਾ ਸੀ ਖ਼ਾਸ, ਧੁਰ ਸੰਦੇਸ਼ ਜਣਾਈਆ। ਅਗੰਮ ਅਥਾਹ ਸੰਦੇਸ਼ਾ ਦੇ ਭਵਿਖਤ ਵਾਕ, ਦੂਆ ਏਕਾ ਗਿਆ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖੇ ਥਾਉਂ ਥਾਈਂਆ। ਬਾਰਾਂ ਕਹੇ ਮੇਰਾ ਲੇਖਾ, ਹਰਿ ਕਰਤਾ ਆਪ ਚੁਕਾਈਆ । ਜੁਗ ਚੌਕੜੀ ਭੁੱਲਿਆ ਕਦੇ ਨਾ ਚੇਤਾ, ਸ਼ਾਹ ਪਾਤਸ਼ਾਹ ਆਪਣਾ ਫੇਰਾ ਪਾਈਆ। ਭਾਗ ਲਗਾ ਕੇ ਮਾਲਵੇ ਦੇਸਾ, ਦੇਸ ਦਸੰਤਰ ਖੋਜ ਖੁਜਾਈਆ । ਅਚਨ ਅਚਾਨਕ ਗੋਬਿੰਦ ਇਕ ਦਿਨ ਗੱਡਿਆ ਸੀ ਏਥੇ ਨੇਜ਼ਾ, ਨੌ ਫ਼ੁਟ ਨਜ਼ਰੀ ਆਈਆ। ਕੋਲ ਬਹਿ ਕੇ ਕੀਤਾ ਹੇਤਾ, ਪ੍ਰੇਮ ਪਿਆਰ ਵਧਾਈਆ । ਅਗੰਮੀ ਆਵਾਜ਼ ਆਈ ਸੁਣ ਸੁਤ ਦੁਲਾਰੇ ਸਾਚੇ ਬੇਟਾ, ਪਿਤਾ ਪੁਰਖ ਅਕਾਲ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਜਿਸ ਵੇਲੇ ਨੇਜ਼ਾ ਪੰਜ ਉਂਗਲ ਗਿਆ ਖੁਭ, ਤਿੱਖੀ ਧਾਰ ਜਣਾਈਆ। ਮੇਰਾ ਸੁਣ ਦੁਖ, ਦਰਦੀ ਦਰਦ ਵੰਡਾਈਆ। ਮੈਂ ਧਰਨੀ ਅੰਦਰ ਗਿਆ ਲੁਕ, ਦੁਹਾਈ ਤੇਰਾ ਦਰਸ ਨਾ ਕੋਈ ਕਰਾਈਆ। ਮੈਨੂੰ ਛੇਤੀ ਬਾਹਰ ਪੁਟ, ਵਿਛੋੜਾ ਝੱਲਾਂ ਨਾ ਕੋਈ ਜੁਦਾਈਆ। ਗੋਬਿੰਦ ਕਿਹਾ ਕਰ ਚੁਪ, ਤੈਨੂੰ ਦਿਆਂ ਸਮਝਾਈਆ। ਸਚ ਪੁੱਛੇਂ ਜਿਸ ਰਾਜੇ ਰਾਣੇ ਨੇ ਤੈਨੂੰ ਬਣਾਇਆ ਪੁਤ, ਆਪਣੀ ਗੋਦ ਬਹਾਈਆ । ਓਸ ਦੇ ਕੋਲੋਂ ਚਨੇ ਲੈ ਕੇ ਮੁਠ, ਪੂੜੀਆਂ ਭੋਗ ਲਗਾਈਆ। ਮੈਂ ਓਸ ਦੇ ਵਾਸਤੇ ਵੇਖੀ ਸੋਹਣੀ ਗੁਠ, ਨਿਸ਼ਾਨ ਦਿਤਾ ਲਗਾਈਆ। ਜਿਸ ਵੇਲੇ

ਮੇਰਾ ਭਗਵਾਨ ਗਿਆ ਤੁਠ, ਧੁਰ ਦਾ ਜੋੜ ਜੁੜਾਈਆ। ਓਹ ਬਦਲ ਕੇ ਆਇਆ ਰੁਖ਼, ਚਲ ਕੇ ਆਵੇ ਪਾਂਧੀ ਰਾਹੀਆ। ਕੋਈ ਨਾ ਜਾਣੇ ਮਾਨਸ ਮਨੁਖ, ਮਨੁਸ਼ ਨਾ ਕੋਈ ਵਡਿਆਈਆ। ਠਾਕਰ ਸਵਾਮੀ ਹੋ ਕੇ ਹੋਵੇ ਖ਼ੁਸ਼, ਖ਼ੁਸ਼ੀਆਂ ਹਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨੇਜ਼ੇ ਕਿਹਾ ਕੀ ਗੋਬਿੰਦ ਸੱਚੀ ਆਖੀ, ਮੈਨੂੰ ਦੇ ਸਮਝਾਈਆ। ਓਸ ਕਿਹਾ ਇਹ ਧੁਰ ਦੀ ਸਾਖੀ, ਪੁਰਖ ਅਬਿਨਾਸ਼ੀ ਬਣਤ ਬਣਾਈਆ। ਮੈਂ ਸੇਵਕ ਓਸੇ ਦੀ ਦਾਸੀ, ਦਾਸੀ ਦਾਸ ਰੂਪ ਵਟਾਈਆ। ਕਾਇਆ ਮਾਟੀ ਭਾਂਡਾ ਕਾਚੀ, ਤਨ ਗਗਰੀਆ ਰਿਹਾ ਹੰਢਾਈਆ। ਓਹ ਸਾਹਿਬ ਪੁਰਖ ਸਮਰਾਥੀ, ਬੇਪਰਵਾਹ ਅਖਵਾਈਆ। ਜਿਹੜਾ ਰਾਜਾ ਚੜ੍ਹਦਾ ਉਪਰ ਹਾਥੀ, ਉਸ ਨੂੰ ਚਰਨਾਂ ਨਾਲ ਫਿਰਾਈਆ। ਇਹ ਤੇਰੀ ਮੇਰੀ ਅਗਲੀ ਸਾਂਝੀ ਭਾਜੀ, ਹਿੱਸਾ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨੇਜ਼ੇ ਕਿਹਾ ਕੀ ਮੈਂ ਨਾਚੀਜ਼, ਇਹ ਵੇਲਾ ਵਕ਼ਤ ਵੇਖ ਵਖਾਈਆ। ਮੈਂ ਲਕੜੀ ਕਾਠ ਨਹੀਂ ਤਮੀਜ਼, ਸਮਝ ਨਾ ਕੋਇ ਚਤੁਰਾਈਆ। ਗੋਬਿੰਦ ਕਿਹਾ ਮੇਰੀ ਤੇਰੇ ਨਾਲ ਪ੍ਰੀਤ, ਸਦ ਆਪਣੇ ਹੱਥ ਰਖਾਈਆ। ਜਿਸ ਵੇਲੇ ਵਕ਼ਤ ਸੁਹਾਵਾਂ ਠੀਕ, ਠਾਕਰ ਆਪਣਾ ਨਾਲ ਮਿਲਾਈਆ। ਓਸ ਵੇਲੇ ਸ਼ਹਾਦਤ ਦੇ ਕਰਾਂ ਤਸਦੀਕ਼, ਤਸੱਲੀ ਨਾਲ ਸਮਝਾਈਆ। ਮੈਂ ਬੀਸ ਇਕੀਸਾ ਰਖ ਉਡੀਕ, ਤਾਰੀਖ ਦਿਤੀ ਦ੍ਰਿੜਾਈਆ। ਜਿਉਂ ਭਾਵੇ ਤਿਸ ਬਿਧ ਲਿਆਵਾਂ ਘਸੀਟ, ਖਿੱਚਾਂ ਵਾਹੋ ਦਾਹੀਆ। ਓਸ ਵੇਲੇ ਨੇਜ਼ੇ ਕਿਹਾ ਮੈਨੂੰ ਦੇ ਰਸੀਦ, ਆਪਣੇ ਹੱਥ ਲਿਖਾਈਆ। ਗੋਬਿੰਦ ਕਿਹਾ ਠੀਕ, ਵਾਹ ਵਾਹ ਤੇਰੀ ਵਡਿਆਈਆ। ਜ਼ਰਾ ਅਗੇ ਵੇਖ ਨਜ਼ਦੀਕ, ਤੈਨੂੰ ਹੋਰ ਕੁਛ ਦਿਆਂ ਵਖਾਈਆ। ਜਿਸ ਦੀ ਧਾਰ ਬਾਰੀਕ, ਸ਼ਾਹ ਪਾਤਸ਼ਾਹ ਬੈਠਾ ਆਸਣ ਲਾਈਆ। ਜਿਸ ਦਾ ਦੂਸਰ ਨਹੀਂ ਕੋਈ ਸ਼ਰੀਕ, ਲਾਸ਼ਰੀਕ ਇਕ ਅਖਵਾਈਆ। ਸਿਫ਼ਤਾਂ ਨਾਲ ਕਰੇ ਨਾ ਕੋਇ ਤਾਰੀਫ਼, ਤੁਆਰਫ਼ ਕਰ ਕੇ ਖ਼ੁਸ਼ੀ ਜਣਾਈਆ। ਜਿਸ ਵੇਲੇ ਉਹ ਆਪ ਕਰੇ ਬਖ਼ਸ਼ੀਸ਼, ਰਹਿਮਤ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨੇਜ਼ੇ ਕਿਹਾ ਤੇਰੀ ਰਸੀਦ ਦਾ ਸਬੂਤ ਕਿਹੜਾ, ਮੈਨੂੰ ਦੇ ਸਮਝਾਈਆ। ਓਸ ਵੇਲੇ ਪੈ ਨਾ ਜਾਏ ਝੇੜਾ, ਦੂਰ ਦੁਰਾਡਾ ਚਲ ਕੇ ਕਿਸ ਤਰਾ ਆਈਆ। ਗੋਬਿੰਦ ਕਿਹਾ ਮੇਰਾ ਵੱਡਾ ਖੁਲ੍ਹਾ ਵਿਹੜਾ, ਦੋ ਜਹਾਨ ਛੋਟਾ ਘਰ ਬਣਾਈਆ। ਜਿਸ ਵੇਲੇ ਜਨ ਭਗਤਾਂ ਬੰਨ੍ਹਾ ਬੇੜਾ, ਗੁਰਮੁਖਾਂ ਕੰਧ ਉਠਾਈਆ। ਲੱਖ ਚੁਰਾਸੀ ਨਾਲ ਕਰ ਕੇ ਹੇਰਾ ਫੇਰਾ, ਆਪਣੀ ਬਣਤ ਲਵਾਂ ਬਣਾਈਆ। ਆਦਿ ਜੁਗਾਦਿ ਜੁਗ ਚੌਕੜੀ ਕਰਾਂ ਹਕ ਨਬੇੜਾ, ਹਕ਼ੀਕ਼ਤ ਵੇਖਾਂ ਥਾਉਂ ਥਾਈਂਆ। ਮਿਹਰਵਾਨ ਹੋ ਕੇ ਕਰਾਂ ਮਿਹਰਾ, ਮੁਹੱਬਤ ਵਿਚ ਰਖਾਈਆ। ਤੂੰ ਨਹੀਂ ਜਾਣਦਾ ਕਿਸ ਬਿਧ ਪਾਵੇ ਫੇਰਾ, ਫਿਰ ਫਿਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨੇਜ਼ੇ ਕਿਹਾ ਕੀ ਪ੍ਰਭੂ ਉਹ ਸਚ ਆਏਗਾ। ਗੋਬਿੰਦ ਕਿਹਾ ਹਾਂ, ਉਹ ਮੇਰਾ ਦਰਸ਼ਨ ਪਾਏਗਾ। ਓਸ ਕਿਹਾ ਕਿਹੜਾ ਥਾਂ, ਗੋਬਿੰਦ ਕਿਹਾ ਭੂਮਿਕਾ ਇਹ ਸੁਹਾਏਗਾ। ਜਿਸ ਦਾ ਕੋਈ ਨਿਸ਼ਾਨਾ ਨਾ, ਜਗਤ ਤਾਰੀਖ ਨਾ ਕੋਇ ਵਡਿਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਏਗਾ। ਨੇਜ਼ਾ ਕਹੇ ਕੀ ਇਹ ਦਰੁਸਤ, ਧੁਰਦਰਗਾਹੀ ਦੇ ਜਣਾਈਆ। ਗੋਬਿੰਦ ਕਿਹਾ ਹਾਂ ਇਹ ਖੇਲ ਬੜਾ ਮੁਫ਼ਤ, ਕਰਤਾ ਹੋ ਕੇ ਕ਼ੀਮਤ ਨਾ ਕੋਇ ਲਗਾਈਆ। ਭਾਵੇਂ ਰਾਜਾ ਬਣ ਕੇ

ਵੱਡਾ ਬਣਿਆ ਚੁਸਤ, ਬੁੱਧੀਵਾਨ ਅਖਵਾਈਆ। ਮਹਲ ਅਟਲ ਵੇਖਣਹਾਰਾ ਅਰਸ਼, ਕੁਰਸ਼ਾ ਭੇਵ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨੇਜ਼ੇ ਥਲਿਉਂ ਜ਼ਮੀਨ ਕੀਤੀ ਪੁਕਾਰ, ਧਰਨੀ ਦਿਤੀ ਦੁਹਾਈਆ। ਕਿਹੜਾ ਗੋਬਿੰਦ ਤੇਰਾ ਯਾਰ, ਮੈਨੂੰ ਦੇ ਵਖਾਈਆ। ਜਿਸ ਮੇਰਾ ਸੀਨਾ ਪਾੜ, ਤੈਨੂੰ ਦਿਤੀ ਵਡਿਆਈਆ। ਕਿਉਂ ਆਇਆ ਵਿਚ ਉਜਾੜ, ਜੰਗਲ ਫੇਰਾ ਪਾਈਆ । ਕੀ ਇਹ ਕੋਈ ਡਾਕੂ ਜਾਂ ਮਾਰਨ ਆਇਆ ਧਾੜ, ਲੁਟੇਰਾ ਨਜ਼ਰੀ ਆਈਆ। ਨੇਜ਼ੇ ਕਿਹਾ ਨਹੀਂ ਕਮਲੀਏ ਇਹ ਵਸਦੇ ਖੇੜੇ ਕਦੀ ਨਾ ਦੇਵੇ ਉਜਾੜ, ਉਜੜਿਆਂ ਰਿਹਾ ਵਸਾਈਆ। ਜਿਸ ਵੇਲੇ ਆਵੇ ਸਾਂਝਾ ਹੋ ਕੇ ਯਾਰ, ਮਿਤਰ ਪਿਆਰਾ ਇਕ ਅਖਵਾਈਆ। ਓਸ ਵੇਲੇ ਤੇਰਾ ਲਾਹਵੇ ਉਧਾਰ, ਕ਼ਰਜ਼ਾ ਮੂਲ ਚੁਕਾਈਆ। ਰਾਜਾ ਰਾਣੀ ਖਿੱਚ ਲਿਆਵੇ ਦਵਾਰ, ਪਟਨੇ ਦੀ ਘਟਣਾ ਏਥੇ ਦਏ ਵਖਾਈਆ। ਤੇਰੀ ਰਸੀਦ ਵਾਲਾ ਇਜ਼ਹਾਰ, ਅਗਲਾ ਲੇਖਾ ਦਏ ਸਮਝਾਈਆ। ਭੁਲ ਨਾ ਜਾਏ ਵਿਚ ਸੰਸਾਰ, ਅਭੁਲ ਵੱਡੀ ਵਡਿਆਈਆ। ਓਸ ਕਿਹਾ ਇਸ ਤੋਂ ਪਿਛੇ ਫੇਰ ਕੀ ਵਿਹਾਰ, ਮੈਨੂੰ ਦੇ ਸਮਝਾਈਆ। ਗੋਬਿੰਦ ਕਿਹਾ ਚਾਲੀ ਦਿਨ ਰੱਖੇ ਚਰਨਾਂ ਨਾਲ, ਦਿਵਸ ਰੈਣ ਆਪਣੇ ਅੰਗ ਲਗਾਈਆ। ਖੇਲ ਵਖਾ ਬੇਸ਼ੁਮਾਰ, ਸ਼ਮਅ ਬੁਝੀ ਦਏ ਜਗਾਈਆ। ਗੁਲਸ਼ਨ ਵਖਾ ਬਹਾਰ, ਗ਼ੁੰਚੇ ਫੁਲ ਖਿਲਾਈਆ। ਸੁਗੰਧੀ ਭਰ ਭੰਡਾਰ, ਦੁਰਗੰਧੀ ਦਏ ਕਢਾਈਆ। ਪਿਛਲੇ ਸੱਜਣ ਯਾਰ, ਸਾਰੇ ਸੰਗ ਮਿਲਾਈਆ। ਸੋਲਾਂ ਦਾ ਸ਼ਿੰਗਾਰ, ਆਪਣੀ ਗੰਢ ਪਵਾਈਆ। ਦੁਖੀਆਂ ਦਾ ਦਿਲਦਾਰ, ਦਰਦੀਆਂ ਦਰਦ ਵੰਡਾਈਆ। ਸਖ਼ੀਆਂ ਦਾ ਸੁਲਤਾਨ, ਸਾਹਿਬ ਬੇਪਰਵਾਹੀਆ। ਅੱਖੀਆਂ ਦਾ ਮਸਤਾਨ, ਨੂਰੀ ਚੰਦ ਚਮਕਾਈਆ। ਭਗਤਾਂ ਵਡ ਮਿਹਰਵਾਨ, ਮਹਿਬੂਬ ਨਜ਼ਰੀ ਆਈਆ । ਮਿੱਟੀ ਖ਼ਾਕ ਕਰ ਪਰਵਾਨ, ਚਰਨ ਧੂੜੀ ਦਏ ਬਦਲਾਈਆ। ਪਿਛਲਾ ਅਗਲਾ ਹਰਜਾਨਾ ਦੇਵੇ ਆਣ, ਸਚ ਖ਼ਜ਼ਾਨਾ ਇਕ ਖੁਲ੍ਹਾਈਆ। ਇਹ ਬਾਰਾਂ ਟਿਕਟਾਂ ਦਾ ਨਿਸ਼ਾਨ, ਬਾਹਰੋ ਬਾਹਰ ਪੂਰਾ ਦਏ ਕਰਾਈਆ। ਇਸ ਦੇ ਅੰਦਰ ਹੋਰ ਇਕ ਗਿਆਨ, ਜਿਸ ਨੂੰ ਗਿਆਨੀ ਸਕੇ ਨਾ ਕੋਇ ਸਮਝਾਈਆ। ਚਾਲੀ ਦਿਨਾਂ ਵਿਚ ਖੇਲ ਕਰੇ ਮਹਾਨ, ਰਾਤੀ ਸੁੱਤਿਆਂ ਦਿਨੇ ਜਾਗਦਿਆਂ ਚਾਰੋਂ ਕੁੰਟ ਨਜ਼ਰੀ ਆਈਆ। ਰੋਜ਼ ਇਕ ਵਾਰ ਸਿਰ ਤੇ ਹੱਥ ਰਖੇ ਆਣ, ਭਗਤ ਭਗਵਾਨ ਦਇਆ ਕਮਾਈਆ। ਇਕ ਘੜੀ ਦੇ ਪਿਛੇ ਚਾਲੀ ਦਿਨ ਹੁਣ ਬਣਾਏ ਮਹਿਮਾਨ, ਗੋਬਿੰਦ ਪਿਛਲਾ ਲੇਖਾ ਮੂਲ ਚੁਕਾਈਆ। ਇਹ ਟਿਕਟਾਂ ਦਾ ਉਹਨਾਂ ਨੂੰ ਦੇਦੇ ਜਾ ਕੇ ਦਾਨ, ਜਿਨ੍ਹਾਂ ਕੋਲੋਂ ਖ਼ਰੀਦ ਕੇ ਆਪਣੀ ਝੋਲੀ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੇ ਨਾਲੋ ਨਾਲ ਦਏ ਸਮਝਾਈਆ। ਅੰਦਰੋਂ ਬੋਲੀ ਇਕੱਲੀ ਇਕੱਲੀ ਟਿਕਟ, ਟਿਕਟਿਕੀ ਚਰਨਾਂ ਵਿਚ ਲਗਾਈਆ। ਜਿਨ੍ਹਾਂ ਦਾ ਤੇਰੇ ਨਾਲ ਲੱਗਾ ਇਸ਼ਕ, ਉਹਨਾਂ ਨੂੰ ਸਾਡੀ ਲੋੜ ਰਹੀ ਨਾ ਰਾਈਆ। ਅਸੀਂ ਸ਼ਰਮਿੰਦਾਂ ਹੋਈਆਂ ਸਾਨੂੰ ਪੈ ਗਈ ਫਿਟਕ, ਕਿਉਂ ਇਹਨੂੰ ਪਹਿਲੋਂ ਗੱਡੀ ਰਹੀਆਂ ਚੜ੍ਹਾਈਆ। ਕਿਉਂ ਇਹਨਾਂ ਚਾਲੀ ਦਿਨ ਅਜੇ ਹੋਰ ਵੇਖਣਾ ਸਿਦਕ, ਸਬਰ ਸਬੂਰੀ ਨਾਲ ਬੰਧਾਈਆ । ਜੇ ਇਸ ਮੰਜ਼ਲ ਤੋਂ ਪੈਰ ਜਾਂਦਾ ਖ਼ਿਸਕ, ਫੇਰ ਬਾਹੋਂ ਪਕੜ ਗਲੇ ਕੌਣ ਲਗਾਈਆ। ਜੇ ਜ਼ੋਰ ਲਾ ਕੇ ਜਾਂਦਾ ਖ਼ਿਸਕ, ਫੇਰ ਵਿਛੜੇ ਕਵਣ ਮਿਲਾਈਆ। ਅਜੇ ਤੇ ਬਾਕੀ ਬਹੁਤੀ ਸਾਰੀ ਲਿਸਟ, ਜਿਸ ਦਾ ਲੇਖਾ ਦਿਤਾ ਜਣਾਈਆ। ਕਿਉਂ ਇਹਦਾ ਲਹਿਣਾ ਕੁਛ ਨਾਲ ਵਸ਼ਿਸ਼ਟ, ਰਾਮ ਚੰਦਰ ਦੇਣ ਔਣਾ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਸੇ ਕਾਰਨ ਕਰਨੀ ਕਰਤਾ ਨਾਲ ਚਲ ਕੇ ਪੰਧ ਮੁਕਾਈਆ। ਟਿਕਟ

ਕਹੇ ਸਾਨੂੰ ਨਹੀਂ ਪਤਾ ਕੀ ਇਹਦਾ ਵਿਹਾਰ, ਕਿਸ ਬਿਧ ਆਪਣਾ ਖੇਲ ਖਿਲਾਈਆ। ਪਤਾ ਨਹੀਂ ਲਗਦਾ ਇਹ ਕਿਸ ਕਿਸ ਦਾ ਯਾਰ, ਕਿਸ ਦਾ ਸੰਗ ਨਿਭਾਈਆ। ਕੁਛ ਬਧਕ ਦਾ ਪਿਆਰ, ਕੁਛ ਉਹਦੇ ਸੱਜਣਾ ਦਾ ਖ਼ਿਆਲ, ਕੁਛ ਭਗਤਾਂ ਦਾ ਦਲਾਲ, ਮਿਲ ਕੇ ਸਾਰਾ ਰੰਗ ਵਖਾਈਆ । ਹੌਲੀ ਹੌਲੀ ਸਭ ਦਾ ਦਈ ਜਾਏ ਅਹਿਵਾਲ, ਹਾਲ ਹਾਲਤ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗਾਂ ਵਿਚੋਂ ਭਾਗ ਹਿੱਸਿਆਂ ਵਿਚੋਂ ਹਿੱਸਾ ਸਭ ਦੀ ਝੋਲੀ ਪਾਈਆ।

੧੪ ਮਾਘ ੨੦੨੧ ਬਿਕ੍ਰਮੀ ਸਾਧੂ ਸਿੰਘ, ਹਰਜੀਤ ਸਿੰਘ ਦੇ ਗ੍ਰਹਿ ਬਸਤੀ ਤੇਗਾ ਸਿੰਘ ਵਾਲੀ

ਸ੍ਰੀ ਭਗਵਾਨ ਕਹੇ ਜਨ ਭਗਤਾਂ ਲੇਖਾ ਲਿਖਿਆ, ਏਥੇ ਉਥੇ ਦੋ ਜਹਾਨਾਂ ਮੂਲ ਰਹਿਣ ਨਾ ਪਾਈਆ। ਅਬਿਨਾਸ਼ੀ ਕਰਤੇ ਕਰਤਾ ਪੁਰਖ ਨਿਰਵੈਰ ਪੁਰਖ ਗੋਦੀ ਚੁੱਕਿਆ, ਜ਼ਿਮੀਂ ਅਸਮਾਨਾਂ ਦੋ ਜਹਾਨਾਂ ਲੇਖਾ ਪਾਰ ਕਰਾਈਆ। ਨਰ ਨਿਰੰਕਾਰ ਸ਼ਾਹ ਸਿਕਦਾਰ ਹੋ ਕੇ ਪੁਛਿਆ, ਧਰਨੀ ਧਰਤ ਧਵਲ ਖੋਜ ਖੁਜਾਈਆ। ਭਾਗ ਲਗਾਏ ਤਨ ਵਜੂਦ ਜੁੱਸਿਆ, ਤਨ ਮਾਟੀ ਖ਼ਾਕੀ ਖੋਜ ਖੁਜਾਈਆ। ਭੇਵ ਅਭੇਦਾ ਖੋਲ੍ਹ ਜਣਾਏ ਲੁਕਿਆ, ਆਤਮ ਪਰਮਾਤਮ ਦਏ ਵਡਿਆਈਆ। ਪੰਚ ਵਿਕਾਰਾ ਕੂੜ ਕੁੜਿਆਰਾ ਸ਼ਬਦੀ ਡੰਡੇ ਨਾਲ ਕੁੱਟਿਆ, ਭੈ ਭਓ ਇਕ ਰਖਾਈਆ। ਅੰਮ੍ਰਿਤ ਜਾਮ ਸ੍ਰੀ ਭਗਵਾਨ ਪਿਆਇਆ ਘੁੱਟਿਆ, ਸਚ ਖ਼ੁਮਾਰੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵਡਿਆਈ ਕਹੇ ਮੈਂ ਭਗਤ ਸੁਹੇਲੀ, ਜੁਗ ਚੌਕੜੀ ਸੇਵ ਕਮਾਈਆ । ਸਾਹਿਬ ਸਵਾਮੀ ਜਿਨ੍ਹਾਂ ਦਾ ਬੇਲੀ, ਬਲਧਾਰੀ ਇਕ ਅਖਵਾਈਆ। ਜਿਸ ਦੀ ਸੇਜ ਸੁਹੰਜਣੀ ਸਦਾ ਨਵੇਲੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਹ ਮਾਲਕ ਖ਼ਾਲਕ ਖੇਲ ਅਵੱਲੜੀ ਰਿਹਾ ਖੇਲੀ, ਮਹਿਬੂਬ ਮੁਹੱਬਤ ਵਿਚ ਫੇਰਾ ਪਾਈਆ। ਉਸ ਦੀ ਜਵਾਨੀ ਮਸਤੀ ਜੋਬਨ ਵਾਲੀ ਅਲਬੇਲੀ, ਰੂਪ ਰੰਗ ਰੇਖ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਮੇਲਾਂ ਮਹਿਬੂਬ, ਹਰਿ ਕਰਤਾ ਜੋੜ ਜੁੜਾਈਆ। ਆਦਿ ਜੁਗਾਦਿ ਭਗਤ ਸੁਹੇਲੇ ਮੇਰਾ ਦੇਣ ਸਬੂਤ, ਹਕ ਹਕ ਦੇਣ ਦ੍ਰਿੜਾਈਆ। ਮੈਂ ਥਾਂ ਵਖਾਵਾਂ ਉਚ ਅਰੂਜ, ਮਹਲ ਅਟਲ ਬੇਪਰਵਾਹੀਆ। ਫੜ ਚੜ੍ਹਾਵਾਂ ਮੰਜ਼ਲੇ ਮਕ਼ਸੂਦ, ਦਰ ਠਾਂਡਾ ਇਕ ਵਖਾਈਆ। ਮਾਲਕ ਨਜ਼ਰੀ ਆਏ ਬਿਨ ਤਤ ਵਜੂਦ, ਜੋ ਵਸਲ ਅਸਲ ਸਚ ਕਰਾਈਆ। ਸਚ ਦਵਾਰ ਕਰੇ ਮਹਿਫ਼ੂਜ਼, ਚਾਰ ਕੁੰਟ ਹੋਏ ਸਹਾਈਆ। ਲੇਖੇ ਲਾਏ ਕਾਇਆ ਕਲਬੂਤ, ਕ਼ਲਮਾ ਆਪਣਾ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਬੇਪਰਵਾਹੀਆ। ਸਾਹਿਬ ਸਵਾਮੀ ਬੇਪਰਵਾਹ, ਬੇਅੰਤ ਇਕ ਅਖਵਾਈਆ। ਸੰਤ ਸੁਹੇਲੇ ਗੁਰ ਲਏ ਉਠਾ, ਆਲਸ ਨਿੰਦਰਾ ਦੂਰ ਕਰਾਈਆ । ਜੋਤੀ ਜ਼ਾਤਾ ਪੁਰਖ ਬਿਧਾਤਾ ਦੀਵਾ ਬਾਤੀ ਕਮਲਾਪਾਤੀ ਦਏ ਜਗਾ, ਜਾਗਰਤ ਜੋਤ ਨੂਰ ਨੂਰ ਰੁਸ਼ਨਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਆਤਮ ਧੁਨ ਦਏ ਸੁਣਾ, ਅਨਹਦ ਰਾਗੀ ਰਾਗ ਅਲਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਬੂੰਦ ਸਵਾਂਤੀ ਦਏ ਚਵਾ, ਕੂੜੀ ਕਿਰਿਆ ਤ੍ਰਿਸ਼ਨਾ ਭੁਖ ਮਿਟਾਈਆ। ਜੁਗ ਜਨਮ ਦੇ ਵਿਛੜੇ ਪਾਰਬ੍ਰਹਮ ਪ੍ਰੀਤਮ ਮੇਲਾ ਲਏ ਕਰਾ,

ਸੁਰਤੀ ਸ਼ਬਦੀ ਆਪਣਾ ਰੰਗ ਰੰਗਾਈਆ। ਸੇਜ ਸੁਹੰਜਣੀ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਲਏ ਬਹਾ, ਮਹਲ ਅਟਲ ਇਕ ਵਡਿਆਈਆ। ਜੋਤੀ ਨੂਰ ਜ਼ਹੂਰ ਕਰੇ ਰੁਸ਼ਨਾ, ਖੇਲ ਅਵੱਲਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਖ਼ੁਸ਼ੀ ਵਖਾਈਆ । ਦਰ ਠਾਂਡਾ ਕਹੇ ਧੁਰ ਦਰਬਾਰਾ, ਸਚਖੰਡ ਸਾਚਾ ਨਜ਼ਰੀ ਆਈਆ। ਜਿਥੇ ਵਸੇ ਏਕਾ ਏਕੰਕਾਰਾ, ਪਰਵਰਦਿਗਾਰ ਸੋਭਾ ਪਾਈਆ । ਜਲਵਾ ਨੂਰ ਇਕ ਉਜਿਆਰਾ, ਸਚ ਦਵਾਰ ਕਰੇ ਰੁਸ਼ਨਾਈਆ। ਖੇਲ ਅਗੰਮਾ ਅਪਰ ਅਪਾਰਾ, ਅਪਰੰਪਰ ਸਵਾਮੀ ਆਪ ਅਖਵਾਈਆ। ਕਾਗਤ ਕ਼ਲਮ ਨਾ ਲਿਖਣਹਾਰਾ, ਜਗਤ ਸ਼ਹਾਦਤ ਨਾ ਕੋਇ ਜਣਾਈਆ। ਸਭ ਦੇਂ ਅੰਦਰ ਸਭ ਦੇ ਬਾਹਰ ਗੁਪਤ ਜ਼ਾਹਰਾ, ਆਪਣਾ ਨਾਮ ਕਰੇ ਸ਼ਨਵਾਈਆ। ਜੁਗ ਚੌਕੜੀ ਵੇਸ ਵਟਾਵੇ ਵਾਰੋ ਵਾਰਾ, ਨਰ ਨਰੇਸ਼ਾ ਆਪਣਾ ਖੇਲ ਵਖਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਦੋ ਜਹਾਨਾਂ ਸ੍ਰੀ ਭਗਵਾਨਾ ਬ੍ਰਹਿਮੰਡਾਂ ਖੰਡਾਂ ਪੁਰੀ ਲੋਅ ਕਰੇ ਪੜ੍ਹਾਈਆ। ਭਗਤ ਸੁਹੇਲਾ ਇਕ ਅਕੇਲਾ ਬਣ ਵਣਜਾਰਾ, ਜਗਤ ਮੁਸਾਫ਼ਰ ਫੇਰਾ ਪਾਈਆ। ਦਰ ਦਰਵੇਸ਼ਾ ਬਣ ਭਿਖਾਰਾ, ਅਲਖ ਅਗੋਚਰ ਅਗੰਮ ਅਥਾਹ ਆਪਣੀ ਅਲਖ ਲਏ ਜਗਾਈਆ। ਦੇਵਣਹਾਰਾ ਵਸਤ ਅਮੋਲਕ ਥਾਰਾ, ਧੁਰ ਦੀ ਧਾਰ ਆਪ ਵਰਤਾਈਆ। ਜਨ ਭਗਤਾਂ ਭਰਨਹਾਰਾ ਭੰਡਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭੰਡਾਰਾ ਕਹੇ ਮੈਂ ਸਦਾ ਭਰਪੂਰ, ਪ੍ਰਭ ਅਤੋਟ ਅਤੁਟ ਦਿਤਾ ਬਣਾਈਆ। ਮੇਰੇ ਵਿਚ ਵਸਤ ਅਨਮੋਲ, ਹਰਿ ਕਰਤੇ ਆਪ ਰਖਾਈਆ। ਬਿਨ ਸਤਿਗੁਰ ਕੰਡੇ ਕੋਈ ਨਾ ਤੋਲੇ ਤੋਲ, ਜਗਤ ਤਰਾਜ਼ੂ ਕੰਮ ਕਿਸੇ ਨਾ ਆਈਆ। ਸਚ ਦਵਾਰ ਸਕੇ ਕੋਈ ਨਾ ਖੋਲ੍ਹ, ਪੜਦਾ ਸਕੇ ਨਾ ਕੋਇ ਉਠਾਈਆ। ਧਰਮ ਸਚ ਦਵਾਰ ਦਾ ਬਣੇ ਨਾ ਕੋਈ ਵਿਚੋਲ, ਸਾਚਾ ਜੋੜ ਨਾ ਕੋਇ ਜੁੜਾਈਆ। ਨਾਮ ਨਿਧਾਨ ਅਗੰਮ ਵਜਾਏ ਨਾ ਕੋਈ ਢੋਲ, ਸ਼ਬਦ ਨਾਦ ਨਾ ਕੋਇ ਸ਼ਨਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਆਦਿ ਜੁਗਾਦੀ ਆਪ ਕਰਾਇੰਦਾ। ਸੰਮਤ ਸੰਮਤੀ ਫੜਾਏ ਪੱਲਾ, ਗੁਰਮੁਖ ਗੁਰ ਗੁਰ ਰੰਗ ਰੰਗਾਇੰਦਾ। ਜੋਤੀ ਜਾਤਾ ਕਮਲਾਪਾਤੀ ਦੀਪਕ ਹੋ ਕੇ ਬਲਾ, ਅਗਿਆਨ ਅੰਧੇਰ ਮਿਟਾਇੰਦਾ। ਸਤਿ ਦਵਾਰੇ ਸਚ ਸਵਾਮੀ ਆ ਕੇ ਖਲਾ, ਖ਼ਾਲਕ ਖ਼ਲਕ ਇਕੋ ਮਾਲਕ ਨਜ਼ਰੀ ਆਇੰਦਾ। ਦੇਵਣਹਾਰ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਥਲਾ, ਜਲ ਥਲ ਆਪਣਾ ਖੇਲ ਵਖਾਇੰਦਾ। ਜੋਤੀ ਸ਼ਬਦੀ ਧਾਰ ਨਿਰਗੁਣ ਨੂਰ ਹੋ ਕੇ ਰਲਾ, ਸਰਗੁਣ ਇਕੋ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਮੁਕਾਇੰਦਾ। ਧੁਰ ਦਾ ਲੇਖਾ ਕਹੇ ਮੈਂ ਰਿਹਾ ਉਡੀਕ, ਨਿਤ ਨਵਿਤ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਕਰੇ ਬਖ਼ਸ਼ੀਸ਼, ਜਨ ਭਗਤਾਂ ਝੋਲੀ ਪਾਈਆ। ਸਾਚਾ ਕ਼ਲਮਾ ਦੇ ਹਦੀਸ, ਹਜ਼ਰਤ ਕਰੇ ਪੜ੍ਹਾਈਆ। ਏਕਾ ਨਾਮ ਜਪਾਏ ਬੀਸ ਇਕੀਸ, ਹਰਿ ਜਗਦੀਸ ਸੱਚਾ ਸ਼ਹਿਨਸ਼ਾਹੀਆ। ਕੂੜੀ ਕਿਰਿਆ ਬਦਲ ਦਏ ਰੀਤ, ਸਤਿਜੁਗ ਸਚ ਦਏ ਵਡਿਆਈਆ। ਪੁਰਖ ਅਕਾਲਾ ਬਣੇ ਮੀਤ, ਮਿਤਰ ਪਿਆਰਾ ਗੋਬਿੰਦ ਦਏ ਜਣਾਈਆ। ਭੇਵ ਚੁਕਾਵੇ ਊਚ ਨੀਚ, ਰਾਓ ਰੰਕ ਰਾਜ ਰਾਜਾਨ ਇਕੋ ਘਰ ਵਸਾਈਆ। ਸਚ ਖ਼ੁਦਾਏ ਹੋਵੇ ਇਕ ਤੌਫ਼ੀਕ਼, ਮਹਿਬਾਨ ਬੀਦੋ ਜਲਵਾ ਨੂਰ ਖ਼ੁਦਾਈਆ। ਦੂਜਾ ਦਿਸੇ ਨਾ ਕੋਇ ਫ਼ਰੀਕ, ਲਾਸ਼ਰੀਕ ਆਪਣਾ ਹੁਕਮ ਵਰਤਾਈਆ । ਪੁਰਖ ਅਕਾਲ ਕਰ ਤਸਦੀਕ਼, ਤਸੱਵਰ ਆਪਣਾ ਆਪ ਦਏ ਸਮਝਾਈਆ। ਜਨ ਭਗਤ ਸੁਹੇਲੇ ਸਚ

ਦਵਾਰੇ ਕਰ ਵਸਨੀਕ, ਵਾਸਤਾ ਆਪਣੇ ਨਾਲ ਜੁੜਾਈਆ। ਦੂਜੇ ਦਰ ਕੋਈ ਨਾ ਮੰਗੇ ਭੀਖ, ਜਿਨ੍ਹਾਂ ਦਾ ਘਰ ਠਾਂਡਾ ਦਿਤਾ ਵਖਾਈਆ। ਪੁਰਖ ਅਕਾਲ ਇਕ ਅਕੇਲਾ ਸਾਚੀ ਕਰਨਹਾਰਾ ਪ੍ਰੀਤ, ਪ੍ਰੀਤੀ ਦਾਤਾ ਪ੍ਰੀਤਮ ਬੇਪਰਵਾਹੀਆ। ਇਕੋ ਰੰਗ ਰੰਗਾਵੇ ਹਸਤ ਕੀਟ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਪਰਗਟਾਈਆ। ਧੁਰ ਦਾ ਖੇਲ ਕਹੇ ਮੇਰੀ ਆਈ ਵਾਰੀ, ਜੁਗ ਚੌਕੜੀ ਧਿਆਨ ਲਗਾਈਆ। ਕਿਰਪਾ ਕਰੇ ਨਰ ਨਿਰੰਕਾਰੀ, ਨਿਰਵੈਰ ਹੋਏ ਸਹਾਈਆ। ਲੋਕਮਾਤ ਜਨ ਭਗਤਾਂ ਸੰਗ ਮੇਰਾ ਉਧਾਰੀ, ਸੋਹਣਾ ਜੋੜ ਜੁੜਾਈਆ। ਮੈਂ ਬੋਲਾਂ ਇਕ ਜੈਕਾਰੀ, ਢੋਲਾ ਇਕ ਸੁਣਾਈਆ। ਸਾਚੇ ਸੰਤੋ ਸਾਹਿਬ ਸਤਿਗੁਰ ਜਾਓ ਚਰਨ ਬਲਿਹਾਰੀ, ਮਿਲ ਮਿਲ ਆਪਣਾ ਆਪ ਭੇਟ ਚੜ੍ਹਾਈਆ। ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਕੱਢੋ ਬੀਮਾਰੀ, ਜੂਠਾ ਝੂਠਾ ਰੋਗ ਰਹਿਣ ਨਾ ਪਾਈਆ। ਗੋਬਿੰਦ ਨਾਲ ਰਖਾਓ ਇਕੋ ਯਾਰੀ, ਜਿਸ ਦੀ ਯਾਰੀ ਪੁਰਖ ਅਕਾਲ ਨਾਲ ਨਜ਼ਰੀ ਆਈਆ। ਦੋਹਾਂ ਦਾ ਮੇਲਾ ਇਕੋ ਵਾਰੀ, ਦਰ ਠਾਂਡੇ ਦਏ ਜੁੜਾਈਆ। ਨੈਣ ਲੋਚਨ ਦਰਸ ਕਰੋ ਦੀਦਾਰੀ, ਈਦ ਚੰਦ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਜਣ ਸੁਹੇਲੇ ਮੇਲ ਮਿਲਾਈਆ। ਸੱਜਣ ਸੁਹੇਲੇ ਮੇਲ ਮਿਲਾਵਾ ਆਪ, ਹਰਿ ਕਰਤਾ ਦਇਆ ਕਮਾਇੰਦਾ। ਜੀਵਣ ਜੁਗਤ ਦੱਸ ਕੇ ਜਾਪ, ਅਜਪਾ ਜਾਪ ਸਮਝਾਇੰਦਾ। ਕੋਟ ਜਨਮ ਉਤਾਰ ਕੇ ਪਾਪ, ਪਤਿਤ ਪੁਨੀਤ ਵੇਖ ਵਖਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਾਚਾ ਚੰਦ ਚਮਕਾਇੰਦਾ। ਤੂੰ ਮੇਰਾ ਮੈਂ ਤੇਰਾ ਗਾ ਕੇ ਗਾਥ, ਗਹਿਰ ਗੰਭੀਰ ਪਰਦਾ ਲਾਹਿੰਦਾ । ਹੋ ਸਹਾਈ ਅਨਾਥਾਂ ਨਾਥ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਨਾਮ ਭੰਡਾਰਾ ਦੇ ਕੇ ਦਾਤ, ਵਸਤ ਅਮੋਲਕ ਇਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਇੰਦਾ। ਰੰਗ ਰੰਗਾਵੇ ਏਕ ਏਕੰਕਾਰ, ਅਕਲ ਕਲ ਵਡੀ ਵਡਿਆਈਆ । ਵਸਤ ਅਮੋਲਕ ਝੋਲੀ ਡਾਰ, ਥਿਰ ਘਰ ਮੇਲਾ ਮੇਲ ਮਿਲਾਵੇ ਸਹਿਜ ਸੁਭਾਈਆ। ਜੁਗ ਚੌਕੜੀ ਦਾ ਕ਼ਰਜ਼ਾ ਲਾਹ ਉਧਾਰ, ਅਗਲਾ ਲੇਖਾ ਦਏ ਵਖਾਈਆ। ਦੀਆ ਬਾਤੀ ਕਰ ਉਜਿਆਰ, ਗ੍ਰਹਿ ਮੰਦਰ ਸਾਚੇ ਘਰ ਕਰੇ ਰੁਸ਼ਨਾਈਆ। ਮਾਨਸ ਜਨਮ ਪੈਜ ਦੇਵੇ ਸਵਾਰ, ਮਨ ਮਤਿ ਬੁਧਿ ਆਤਮ ਪਰਮਾਤਮ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਸਚ ਸਰਨਾਈਆ। ਸਚ ਸਰਨਾਈ ਦੇਵੇ ਹਰਿ ਸਵਾਮੀ ਚਰਨ, ਦਵਾਰਾ ਆਪ ਖੁਲ੍ਹਾਇੰਦਾ। ਨੇਤਰ ਖੋਲ੍ਹ ਕੇ ਹਰਨ ਫਰਨ, ਪਰਦਾ ਓਹਲਾ ਆਪ ਉਠਾਇੰਦਾ। ਝਗੜਾ ਮੁਕਾ ਕੇ ਜ਼ਾਤ ਪਾਤ ਵਰਨ ਬਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਇੰਦਾ। ਸੰਤ ਸੁਹੇਲੇ ਗੁਰੂ ਚੇਲੇ ਆਏ ਫੜਨ, ਫੜ ਬਾਹੋਂ ਗਲੇ ਲਗਾਇੰਦਾ । ਕਾਇਆ ਮਾਟੀ ਸਾਚੀ ਖਾਟੀ ਆਤਮ ਸੇਜਾ ਆਇਆ ਚੜ੍ਹਨ, ਮੰਜ਼ਲ ਪੰਧ ਆਪ ਮੁਕਾਇੰਦਾ। ਸਚ ਪਰਕਾਸ਼ ਆਇਆ ਕਰਨ, ਜੋਤ ਨਿਰੰਜਣ ਡਗਮਗਾਇੰਦਾ। ਸਾਚਾ ਢੋਲਾ ਆਇਆ ਪੜ੍ਹਨ, ਆਤਮ ਪਰਮਾਤਮ ਰਾਗ ਸੁਣਾਇੰਦਾ। ਸਚ ਦਵਾਰੇ ਆਇਆ ਖੜਨ, ਸਵੱਛ ਸਰੂਪੀ ਰੂਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲੇ ਆਪ ਮਿਲਾਇੰਦਾ। ਭਗਤ ਸੁਹੇਲਾ ਸਾਹਿਬ ਸਵਾਮੀ, ਸਚ ਦਾ ਮਾਲਕ ਇਕ ਅਖਵਾਈਆ। ਲੱਖ ਚੁਰਾਸੀ ਘਟ ਘਟ ਅੰਤਰਜਾਮੀ, ਅੰਤਰ ਆਤਮ ਖੋਜ ਖੁਜਾਈਆ। ਬੋਧ ਅਗਾਧ ਸ਼ਬਦ ਅਨਾਦ ਦੱਸਣਹਾਰਾ ਧੁਰ ਦੀ ਬਾਣੀ, ਰਸਨਾ ਜਿਹਵਾ ਬੱਤੀ ਦੰਦ ਦਾ ਵਾਚਕ ਕਹਾਣੀ ਨਾ ਕੋਇ ਪੜ੍ਹਾਈਆ। ਅੰਮ੍ਰਿਤ ਆਤਮ

ਰਸ ਨਿਝਰ ਝਿਰਨਾ ਬਖ਼ਸ਼ਣਹਾਰਾ ਠੰਡਾ ਪਾਣੀ, ਸਰ ਸਰੋਵਰ ਸੁਹਾਵਾ ਤਾਲ ਇਕੋ ਦਏ ਜਣਾਈਆ। ਸੁਰਤ ਸਵਾਣੀ ਸ਼ਬਦ ਹਾਣੀ, ਮਿਲਾ ਕੇ ਧੁਰ ਦੀ ਬਾਣੀ, ਮਹਲ ਅਟਲ ਉਚ ਮਿਨਾਰ ਘਰ ਸਾਚੇ ਦਏ ਟਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਉਤੇ ਕਰੇ ਆਪ ਮਿਹਰਵਾਨੀ, ਦੇਣੀ ਪਏ ਨਾ ਕੋਈ ਕ਼ੁਰਬਾਨੀ, ਨਾਮ ਨਿਸ਼ਾਨੀ ਦੇ ਕੇ ਪਾਰ ਲੰਘਾਈਆ।