ਪੁਸਤਕਾਲਾਭਾਗ ੧੮

੨੦ ਮਾਘ ੨੦੨੧ ਬਿਕ੍ਰਮੀ ਜਗੀਰ ਸਿੰਘ ਦੇ ਘਰ ਪਿੰਡ ਰੰਗੀਲਪੁਰ ਜ਼ਿਲਾ ਰੋਪੜ

ਧਰਨੀ ਕਹੇ ਮੇਰੀ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਧਰਤ ਕਹੇ ਮੈਂ ਡੰਡਾਵਤ ਕਰਾਂ ਅਨਕ ਬਾਰ, ਬੇਅੰਤ ਤੇਰੀ ਬੇਪਰਵਾਹੀਆ । ਧੌਲ ਕਹੇ ਮੈਂ ਜਾਵਾਂ ਬਲਿਹਾਰ, ਬਲਿਹਾਰੀ ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਠਾਕਰ ਸਵਾਮੀ ਕਿਰਪਾ ਕੀਤੀ ਅਪਰ ਅਪਾਰ, ਅਪਰੰਪਰ ਆਪਣੀ ਦਇਆ ਕਮਾਈਆ। ਜੁਗ ਚੌਕੜੀ ਤਕਦੀ ਰਹੀ ਵਿਚ ਸੰਸਾਰ, ਬਿਨ ਅੱਖਾਂ ਅੱਖ ਉਠਾਈਆ। ਸ਼ਬਦ ਸੰਦੇਸ਼ਾ ਦੇ ਕੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਨਾਦ ਵਜਾਈਆ। ਭਗਤ ਭਗਵਾਨ ਗੌਂਦੇ ਗਏ ਵਾਰ, ਅਖਸ਼ਰ ਅੱਖਰਾਂ ਨਾਲ ਮਿਲਾਈਆ। ਸੰਤ ਸੁਹੇਲੇ ਲੱਭਦੇ ਗਏ ਧੁਰ ਦਾ ਯਾਰ, ਨੇਤਰ ਲੋਚਨ ਨੈਣ ਅੱਖ ਸ਼ਰਮਾਈਆ। ਗੁਰਮੁਖ ਮੰਗਦੇ ਗਏ ਦੀਦਾਰ, ਸੂਫ਼ੀ ਆਪਣਾ ਨਾਤਾ ਇਕ ਜੁੜਾਈਆ। ਗੁਰਸਿਖ ਧੂੜੀ ਮੰਗਦੇ ਰਹੇ ਛਾਰ, ਨਿਤ ਨਵਿਤ ਆਸ ਰਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਦੇ ਗਏ ਪੁਕਾਰ, ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਰਨੀ ਕਹੇ ਮੇਰੀ ਬੰਦਨਾ ਏਕ, ਏਕੰਕਾਰ ਤੇਰੀ ਸਰਨਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਿਤ ਨਵਿਤ ਤੈਨੂੰ ਰਹੀ ਵੇਖ, ਭੇਦ ਅਭੇਦੇ ਅਛਲ ਅਛੇਦੇ ਤੇਰੀ ਸਮਝ ਕੋਇ ਨਾ ਆਈਆ। ਨਿਤ ਨਵਿਤ ਸਰਗੁਣ ਨਿਰਗੁਣ ਜੋਤੀ ਜ਼ਾਤਾ ਧਾਰੇ ਭੇਸ, ਅਛਲ ਛਲ ਆਪਣੀ ਖੇਲ ਖਿਲਾਈਆ। ਧੁਰ ਦਾ ਦੇਵੇ ਇਕ ਸੰਦੇਸ਼, ਅਕਲ ਕਲਧਾਰੀ ਆਪਣਾ ਹੁਕਮ ਸੁਣਾਈਆ। ਸਚਖੰਡ ਦਵਾਰ ਹਰਿ ਨਿਰੰਕਾਰ ਨਾ ਕੋਈ ਰੂਪ ਰੰਗ ਨਾ ਰੇਖ, ਚਕਰ ਚਿਹਨ ਨਾ ਕੋਇ ਜਣਾਈਆ। ਪਰਵਰਦਿਗਾਰ ਸਾਂਝੇ ਯਾਰ ਮੁਕਾਮੇ ਹਕ ਵਸੇ ਅਗੰਮੜੇ ਦੇਸ, ਛੱਪਰ ਛੰਨ ਨਾ ਚਾਰ ਦੀਵਾਰ ਸੂਰਜ ਚੰਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਰਨੀ ਕਹੇ ਮੇਰੇ ਜਾਗੇ ਭਾਗ, ਖ਼ਾਕੀ ਖ਼ਾਕ ਮਿਲੀ ਵਡਿਆਈਆ। ਮੇਰੇ ਅੰਤਰ ਇਛਿਆ ਇਕ ਵੈਰਾਗ, ਬਿਰਹੋਂ ਤੀਰ ਲਗਾਈਆ। ਜੁਗ ਚੌਕੜੀ ਪਿਛੋਂ ਮੇਰੀ ਬੁਝੀ ਆਗ, ਤ੍ਰਿਸ਼ਨਾ ਤ੍ਰਿਖਾ ਗਵਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੇਰਾ ਧੋਵਣਹਾਰਾ ਦੁਰਮਤ ਮੈਲ ਦਾਗ਼, ਪਤਿਤ ਪੁਨੀਤ ਦਏ ਕਰਾਈਆ। ਸਚ ਸੁਹੇਲਾ ਇਕ ਅਕੇਲਾ ਮਰਦ ਮਰਦਾਨਾ ਅਨਹਦ ਅਗੰਮੀ ਵਜਾ ਕੇ ਨਾਦ, ਅਨਾਦੀ ਧੁਨ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਧਰਨੀ ਕਹੇ ਮੈਨੂੰ ਆਵੇ ਹਾਸਾ, ਖ਼ੁਸ਼ੀਆਂ ਰਾਗ ਅਲਾਈਆ। ਪਰਮ ਪੁਰਖ ਪਰਮਾਤਮ ਨਿਰਗੁਣ ਨਿਰਵੈਰ ਨਿਰਾਕਾਰ ਵੇਖਣ ਆਇਆ ਸ਼ਬਦੀ ਜੋਤੀ ਜਗਤ ਤਮਾਸ਼ਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦ ਰਖਾ ਕੇ ਆਪਣੇ ਸਾਥਾ, ਧੁਰ ਦਾ ਸੰਗੀ ਇਕ ਅਖਵਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਰਨੀ ਕਹੇ ਮੈਨੂੰ ਆਈ ਖ਼ੁਸ਼ਹਾਲੀ, ਖ਼ੁਸ਼ੀ ਮੇਰੇ ਅੰਦਰ ਆਈਆ। ਅਬਿਨਾਸ਼ੀ ਕਰਤਾ ਠਾਕਰ ਸਵਾਮੀ ਜਨ ਭਗਤਾਂ ਕਰਨ ਆਇਆ ਦਲਾਲੀ, ਬਣ ਵਣਜਾਰਾ ਫੇਰਾ ਪਾਈਆ। ਸਦਾ ਸੁਹੇਲਾ ਇਕ ਅਕੇਲਾ ਸਚ ਦਵਾਰੇ ਬਣ ਭਿਖਾਰਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੀ ਅਲਖ ਜਗਾਈਆ। ਭਗਤਨ ਮੀਤਾ ਠਾਂਡਾ ਸੀਤਾ ਤ੍ਰੈਗੁਣ ਅਤੀਤਾ ਕਰੇ ਖੇਲ ਅਪਰ ਅਪਾਰਾ, ਮਨ ਮਤਿ ਬੁਧਿ ਸਮਝ ਕੋਇ ਨਾ ਪਾਈਆ । ਕਾਗਤ ਕ਼ਲਮ ਸ਼ਾਹੀ ਨਾ ਲਿਖਣਹਾਰਾ, ਕਾਤਬ ਮਿਲੇ ਨਾ ਕੋਇ ਵਡਿਆਈਆ । ਦੋ ਜਹਾਨ ਬ੍ਰਹਿਮੰਡ ਖੰਡ ਆਕਾਸ਼ ਪਾਤਾਲ ਪੁਰੀ ਲੋਅ ਕਰਨ ਨਿਮਸਕਾਰਾ, ਚੌਦਾਂ ਲੋਕ ਚੌਦਾਂ ਤਬਕ ਸੀਸ ਨਾ ਕੋਇ ਉਠਾਈਆ। ਸਮੁੰਦ ਸਾਗਰ ਲੱਖ ਚੁਰਾਸੀ ਕਾਇਆ ਗਾਗਰ ਕੋਈ ਨਾ ਜਾਣੇ ਪਾਰ ਦਵਾਰਾ, ਅੰਤਰ ਖੋਜ ਨਾ ਕੋਇ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ। ਕਰਨੀ ਕਹੇ ਸੁਣੋ ਮੇਰੀ ਸਚ ਪੁਕਾਰ, ਦੋ ਜਹਾਨਾਂ ਦਿਆਂ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਨੈਣ ਅੱਖ ਲਉ ਉਘਾੜ, ਲੋਚਨ ਬੰਦ ਨਾ ਕੋਇ ਕਰਾਈਆ। ਤੇਈ ਅਵਤਾਰ ਹੋਵੋ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਗ਼ਫ਼ਲਤ ਵਿਚੋਂ ਹੋਣਾ ਬੇਦਾਰ, ਈਸਾ ਮੂਸਾ ਮੁਹੰਮਦ ਸਚ ਨਗਾਰਾ ਇਕ ਵਜਾਈਆ। ਗੁਫ਼ਤ ਸ਼ਨੀਦ ਕਰਨਹਾਰਾ ਗੁਫ਼ਤਾਰ, ਬੇਐਬ ਖ਼ੁਦਾਈ ਪਰਵਰਦਿਗਾਰ ਜਲਵਾ ਨੂਰ ਕਰੇ ਰੁਸ਼ਨਾਈਆ। ਨਾਮ ਨਗਾਰਾ ਨੌਬਤ ਵਜਾਏ ਅਗੰਮ ਅਪਾਰ, ਡੰਕਾ ਇਕੋ ਹੱਥ ਫੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨੇਤਰ ਲੋਚਨ ਅੱਖ ਲਓ ਉਘਾੜ, ਨਿਜ ਆਪਣਾ ਪਰਦਾ ਲਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਜਿਸ ਦੀ ਅੱਖਰਾਂ ਨਾਲ ਕਰੇ ਪੁਕਾਰ, ਸੋ ਨਿਰਅੱਖਰ ਨਿਰਗੁਣ ਆਪਣਾ ਰਿਹਾ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਧੁਰ ਸੰਦੇਸ਼ਾ ਦੇਵੇ ਇਕੋ ਵਾਰ, ਅਕਲ ਕਲਧਾਰੀ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਧਰਨੀ ਕਹੇ ਮੋਹੇ ਚਾਉ ਘਨੇਰਾ, ਮੇਰੇ ਅੰਦਰ ਬਾਹਰ ਵਜੀ ਵਧਾਈਆ। ਪੁਰਖ ਅਬਿਨਾਸ਼ੀ ਪਾਇਆ ਫੇਰਾ, ਘਟ ਘਟ ਵਾਸੀ ਆਪਣੀ ਜੋਤ ਕਰੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਢਾਹਵੇ ਡੇਰਾ, ਭਾਂਡਾ ਭਰਮ ਭਉ ਭੰਨਾਈਆ। ਧਰਨੀ ਕਹੇ ਮੇਰਾ ਖੁਲ੍ਹਾ ਕਰੇ ਵਿਹੜਾ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਅੰਦਰ ਵੜ ਕੇ ਬੰਨ੍ਹੇ ਬੇੜਾ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਸਾਢੇ ਤਿੰਨ ਹੱਥ ਵਸਾਏ ਕਾਇਆ ਖੇੜਾ, ਕਾਇਆ ਖਿੜਕੀ ਕੁੰਡੀ ਬਜਰ ਕਪਾਟੀ ਆਪ ਖੁਲ੍ਹਾਈਆ। ਭੇਵ ਚੁਕਾਏ ਤੇਰਾ ਮੇਰਾ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਧਰਨੀ ਕਹੇ ਘਰ ਪਾਇਆ ਪੁਰਖ ਅਬਿਨਾਸ਼ੀ ਸੱਜਣ, ਸਹਿਜ ਸੁਭਾਉ ਵਜੀ ਵਧਾਈਆ। ਦੂਰ ਦੁਰਾਡਾ ਲੁਕ ਕੇ ਆਇਆ ਪੰਧਨ, ਬਣ ਕੇ ਪਾਂਧੀ ਫੇਰਾ ਪਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲਿਆਂ ਜੋਤ ਲਲਾਟੀ ਲਾਵੇ ਧੁਰ ਦਾ ਚੰਦਨ, ਧੂੜੀ ਟਿੱਕਾ ਖ਼ਾਕ ਰਮਾਈਆ। ਸਚ ਡੰਡਾਵਤ ਦੱਸੇ ਇਕੋ ਬੰਦਨ, ਬੰਦਗੀ ਇਕੋ ਇਕ ਸਮਝਾਈਆ । ਨਿਜ ਘਰ ਮਾਲਕ ਖ਼ਾਲਕ ਦੇਵੇ ਇਕ ਅਨੰਦਨ, ਅਨੰਦ ਅਨੰਦ ਵਿਚੋਂ ਜਣਾਈਆ। ਲੱਖ ਚੁਰਾਸੀ ਤੋੜਨਹਾਰਾ ਫੰਦਨ, ਜਮ ਕੀ ਫ਼ਾਸੀ ਦਏ ਤੁੜਾਈਆ । ਮਾਣ ਅਭਿਮਾਨ ਮਿਟਾ ਕੇ ਹੰ ਬ੍ਰਹਮਨ, ਹਉਮੇ ਹੰਗਤਾ ਦਏ ਮਿਟਾਈਆ। ਅੰਮ੍ਰਿਤ ਜਾਮ ਮੁਖ ਲਗਾ ਕੇ

ਧੁਰ ਦਾ ਸਗਨ, ਨਾਤਾ ਇਕੋ ਇਕ ਜੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਧਰਨੀ ਕਹੇ ਮੇਰਾ ਵਕ਼ਤ ਸੁਹੇਲਾ, ਸੁਹੰਜਣੀ ਰੈਣ ਦੇਵੇ ਗਵਾਹੀਆ । ਸਾਹਿਬ ਸਵਾਮੀ ਕਰ ਕਰ ਮੇਲਾ, ਜੁਗ ਜਨਮ ਦੇ ਵਿਛੜੇ ਰਿਹਾ ਮਿਲਾਈਆ। ਏਕੋ ਰੰਗ ਰੰਗਾਏ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਹੋ ਜਾਈਆ। ਵਸਣਹਾਰਾ ਧਾਮ ਨਵੇਲਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਜੋਤੀ ਜ਼ਾਤਾ ਆਪਣਾ ਖੇਲ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਲੀਲ੍ਹਾ ਆਪ ਵਖਾਈਆ। ਧਰਨੀ ਕਹੇ ਮੈਂ ਕੀ ਦੱਸਾਂ, ਹਕ਼ੀਕ਼ਤ ਬੇਪਰਵਾਹੀਆ। ਪਹਿਲੋਂ ਚਰਨਾਂ ਉਪਰ ਢੱਠਾਂ, ਨਿਉਂ ਨਿਉਂ ਸੀਸ ਨਿਵਾਈਆ। ਫੇਰ ਧੂੜੀ ਰਮਾ ਕੇ ਖ਼ਾਕ ਅੱਖਾਂ, ਨੇਤਰ ਨੈਣ ਲਵਾਂ ਖੁਲ੍ਹਾਈਆ। ਸਾਚੀ ਸੇਵਾ ਕਰ ਕੇ ਬਿਨ ਹੱਥਾਂ, ਚਾਕਰ ਰੂਪ ਵਟਾਈਆ। ਇਕੋ ਨਾਮ ਅਗੰਮਾ ਰੱਟਾਂ, ਰੱਟੇ ਸਰਬ ਮਿਟਾਈਆ। ਬੇਸ਼ਕ ਮੇਰਾ ਰੂਪ ਮਿੱਟੀ ਘੱਟਾ, ਪ੍ਰਭ ਚਰਨ ਲਗ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਧੁਰ ਦਾ ਖੇਲ ਵੇਖੋ ਅਗੰਮ, ਧਰਨੀ ਧਰਤ ਧਵਲ ਦਏ ਗਵਾਹੀਆ । ਬੀਸ ਇਕੀਸਾ ਹਰਿ ਜਗਦੀਸਾ ਨਿਰਗੁਣ ਆਪਣਾ ਕਰਨ ਆਇਆ ਕੰਮ, ਨਿਹਕਰਮੀ ਆਪਣਾ ਵੇਸ ਵਟਾਈਆ। ਹੱਡ ਮਾਸ ਨਾੜੀ ਕੋਈ ਨਾ ਜਾਣੇ ਚੰਮ, ਤੱਤਵ ਵੰਡ ਨਾ ਕੋਇ ਵੰਡਾਈਆ। ਪਵਣ ਸੁਵਾਸੀ ਲਏ ਕੋਈ ਨਾ ਦਮ, ਸਾਹ ਸਾਹ ਨਾ ਰੂਪ ਵਟਾਈਆ। ਜਨਣੀ ਕੋਈ ਨਾ ਲਏ ਜਣ, ਗੋਦੀ ਬਾਲ ਨਾ ਕੋਇ ਉਠਾਈਆ। ਬਿੁਧ ਮਤਿ ਨਾ ਕੋਈ ਮਨ, ਪ੍ਰਕਿਰਤੀ ਕਰੇ ਨਾ ਕੋਇ ਕੁੜਮਾਈਆ। ਮੁਖ ਨੈਣ ਨਾ ਕੋਈ ਕੰਨ, ਪਾਉਂ ਚਲ ਨਾ ਕੋਇ ਵਡਿਆਈਆ। ਸਾਹਿਬ ਸਵਾਮੀ ਵਸਣਹਾਰਾ ਜਲ ਥਲ, ਮਹੀਅਲ ਆਪਣਾ ਖੇਲ ਖਿਲਾਈਆ। ਕਰੇ ਵਸੇਰਾ ਨਿਹਚਲ ਧਾਮ ਅਟਲ, ਸਚ ਦਵਾਰੇ ਡੇਰਾ ਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਰੂਪ ਨਰਾਇਣ ਨਰ ਜੋਤੀ ਧਾਰੋਂ ਆਇਆ ਚਲ, ਔਂਦਾ ਜਾਂਦਾ ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਕਰੇ ਵਲ ਛਲ, ਅਛਲ ਛਲਧਾਰੀ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਇਕ ਅਖਵਾਈਆ। ਆਦਿ ਜੁਗਾਦੀ ਧੁਰ ਦਾ ਮਾਲਕ, ਮਖ਼ਲੂਕ ਦਏ ਵਡਿਆਈਆ। ਅਗੰਮੀ ਦੱਸ ਅਬਾਦਤ, ਕ਼ਲਮਾ ਕਾਇਨਾਤ ਪੜ੍ਹਾਈਆ। ਰਾਮ ਨਾਮ ਕਰ ਸਖ਼ਾਵਤ, ਵਸਤ ਅਮੋਲਕ ਝੋਲੀ ਪਾਈਆ। ਕੂੜੀ ਕਿਰਿਆ ਮੇਟ ਅਦਾਵਤ, ਪ੍ਰੇਮ ਪ੍ਰੀਤੀ ਇਕ ਸਿਖਾਈਆ। ਮਾਇਆ ਮਮਤਾ ਲਾਹ ਕੇ ਅਲਾਮਤ, ਜੋਤੀ ਸ਼ਬਦੀ ਜੋੜ ਜੁੜਾਈਆ। ਸੰਤ ਸੁਹੇਲੇ ਭਗਤ ਭਗਵਾਨ ਬਣਾ ਬਨਾਵਟ, ਆਤਮ ਪਰਮਾਤਮ ਇਕੋ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰ ਘਟ ਥਾਈਂਆ। ਧਰਨੀ ਕਹੇ ਮੈਨੂੰ ਦਿਉ ਵਧਾਈ, ਬ੍ਰਹਿਮੰਡ ਖੰਡ ਸੁਣਾਈਆ। ਕਿਰਪਾਲ ਠਾਕਰ ਸਵਾਮੀ ਮੇਰਾ ਲਹਿਣਾ ਰਿਹਾ ਚੁਕਾਈ, ਪੂਰਬ ਕਰਮਾਂ ਵੇਖ ਵਖਾਈਆ। ਮਾਇਆ ਮਮਤਾ ਬਿਰਹੋਂ ਅਗਨ ਰਿਹਾ ਬੁਝਾਈ, ਅੰਮ੍ਰਿਤ ਮੇਘ ਇਕ ਬਰਸਾਈਆ । ਦਰਦੀ ਹੋ ਕੇ ਦਰਦ ਰਿਹਾ ਵੰਡਾਈ, ਦੁਖੀਆਂ ਦੁਖੜੇ ਆਪਣੀ ਝੋਲੀ ਪਾਈਆ। ਭਗਤਾਂ ਦੀ ਕੱਟਣ ਆਇਆ ਜੁਦਾਈ, ਜਨਮ ਕਰਮ ਦਾ ਲੇਖਾ ਰਹੇ ਨਾ ਰਾਈਆ। ਆਤਮ ਅੰਤਰ ਕਾਇਆ ਮੰਦਰ ਅੰਦਰ ਸੁਣੌਣ ਆਇਆ ਸ਼ਨਵਾਈ, ਅਨਹਦ ਨਾਦੀ ਨਾਦ ਵਜਾਈਆ । ਅੰਮ੍ਰਿਤ ਜਾਮ ਨਿਝਰ ਝਿਰਨਾ ਰਿਹਾ ਪਿਆਈ, ਬੂੰਦ ਸਵਾਂਤੀ ਇਕ ਟਪਕਾਈਆ। ਜੋਤ ਨਿਰੰਜਣ ਕਰਨ ਆਇਆ ਰੁਸ਼ਨਾਈ, ਆਦਿ ਨਿਰੰਜਣ

ਆਪਣੀ ਦਇਆ ਕਮਾਈਆ। ਕੂੜੀ ਕਿਰਿਆ ਜਗਤ ਅੰਧੇਰਾ ਮੇਟਣਹਾਰਾ ਬੇਪਰਵਾਹੀ, ਬੇਪਰਵਾਹ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ । ਧਰਨੀ ਕਹੇ ਮੇਰੇ ਪ੍ਰਭ, ਮੇਰੀ ਸੁਣ ਇਕ ਅਰਜ਼ੋਈਆ। ਸੰਤ ਸੁਹੇਲੇ ਲੋਕਮਾਤ ਕਿਵੇਂ ਲੈਣੇ ਲਭ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਅਬਿਨਾਸ਼ੀ ਕਰਤਾ ਕਹੇ ਇਹ ਮੇਰੀ ਯਦ, ਆਦਿ ਜੁਗਾਦਿ ਚਲੀ ਆਈਆ। ਪ੍ਰੇਮ ਪ੍ਰੀਤੀ ਅੰਦਰ ਲਵਾਂ ਬੰਨ੍ਹ, ਡੋਰੀ ਧੁਰ ਦੀ ਹੱਥ ਰਖਾਈਆ। ਅੰਤਰ ਕਰ ਪਰਕਾਸ਼ ਜੋਤ ਚਾੜ੍ਹ ਕੇ ਚੰਨ, ਭੇਵ ਅਭੇਦ ਦਿਆਂ ਖੁਲ੍ਹਾਈਆ। ਸ਼ਬਦ ਅਨਾਦ ਬੋਧ ਅਗਾਧ ਆਪ ਸੁਣਾਵਾਂ ਬਿਨ ਸਰਵਣ ਕੰਨ, ਧੁਨ ਆਤਮਕ ਰਾਗ ਸੁਣਾਈਆ। ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਦੇਵਾਂ ਡੰਨ, ਡੰਡਾ ਖੰਡਾ ਸ਼ਬਦ ਹੱਥ ਉਠਾਈਆ। ਰੰਗ ਅਗੰਮਾ ਚਾੜ੍ਹ ਕੇ ਕਾਇਆ ਚੋਲੀ ਤਨ, ਸਤਿ ਸਰੂਪ ਦਿਆਂ ਵਖਾਈਆ। ਨਿਜ ਨੇਤਰ ਲੋਚਨ ਨੈਣ ਦਰਸਨ ਦੇਵਾਂ ਜੋਤ ਸਰੂਪ ਹੋ ਸ੍ਰੀ ਭਗਵਨ, ਭਾਂਡਾ ਭਰਮ ਭਉ ਭੰਨਾਈਆ। ਪ੍ਰੇਮ ਪ੍ਰੀਤੀ ਅੰਦਰ ਬੰਨ੍ਹ ਕੇ ਵਾਸਨਾ ਮਨ, ਦਹਿ ਦਿਸ਼ਾ ਲੇਖਾ ਦਿਆਂ ਚੁਕਾਈਆ । ਸੋ ਗੁਰਮੁਖ ਗੁਰਸਿਖ ਸੱਜਣ ਆਪੇ ਕਹਿਣ ਧੰਨ ਧੰਨ, ਜਿਨ੍ਹਾਂ ਮਿਲੇ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦੇ ਚੁਕਾਈਆ। ਧਰਨੀ ਕਹੇ ਪ੍ਰਭੂ ਤੇਰੀ ਕਿਹੜੀ ਖੋਜ, ਵੇਖੀ ਜਗਤ ਲੋਕਾਈਆ। ਅਬਿਨਾਸ਼ੀ ਕਰਤਾ ਕਹੇ ਮੇਰੀ ਘਟ ਘਟ ਜੋਤ, ਗ੍ਰਹਿ ਗ੍ਰਹਿ ਡੇਰਾ ਲਾਈਆ। ਧਰਨੀ ਕਹੇ ਮੈਂ ਵੇਖਿਆ ਤੈਨੂੰ ਖ਼ਾਮੋਸ਼, ਅਨਬੋਲਤ ਰਾਗ ਨਾ ਕੋਇ ਅਲਾਈਆ। ਅਬਿਨਾਸ਼ੀ ਕਰਤਾ ਕਹੇ ਮੇਰੀ ਕਰ ਸਕੇ ਨਾ ਕੋਈ ਸੋਚ, ਸੋਚ ਸਮਝ ਵਿਚ ਕਦੇ ਨਾ ਆਈਆ। ਧਰਨੀ ਕਹੇ ਮੇਰੇ ਨੇਤਰ ਸਦਾ ਨਿਰਦੋਸ਼, ਦੋਸ਼ੀ ਰੂਪ ਨਾ ਕੋਇ ਵਖਾਈਆ । ਅਬਿਨਾਸ਼ੀ ਕਰਤਾ ਕਹੇ ਮੈਂ ਉਹਨਾਂ ਉਤੇ ਮੋਹਤ, ਜੋ ਮੇਰਾ ਧਿਆਨ ਲਗਾਈਆ। ਧਰਨੀ ਕਹੇ ਮੈਂ ਵੇਖਿਆ ਸਚ ਜੁਗ ਚੌਕੜੀ ਜਨ ਭਗਤ ਤੇਰੇ ਨਾਮ ਦੀ ਮਾਣਦੇ ਮੌਜ, ਮਜਲਸ ਤੇਰੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ । ਧਰਨੀ ਕਹੇ ਕੋਈ ਮੈਥੋਂ ਪੁੱਛੋ ਬਾਤ, ਮੈਂ ਦੇਵਾਂ ਸਚ ਸਮਝਾਈਆ। ਘੜੀ ਸੁਲਖਣੀ ਸੋਹਣੀ ਰਾਤ, ਰੈਣ ਭਿੰਨੜੀ ਲਏ ਅੰਗੜਾਈਆ। ਵਜੀ ਵਧਾਈ ਲੋਕਮਾਤ, ਦੋ ਜਹਾਨ ਖ਼ੁਸ਼ੀ ਮਨਾਈਆ। ਭਗਤ ਭਗਵਾਨ ਬਣਿਆ ਸਾਥ, ਸੋਹਣਾ ਸੰਗ ਜਣਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗੌਂਦੇ ਗਾਥ, ਕਰਨੀ ਇਕ ਪੜ੍ਹਾਈਆ। ਆਤਮ ਪਰਮਾਤਮ ਜੁੜਿਆ ਨਾਤ, ਦੂਜਾ ਬੰਧਪ ਨਾ ਕੋਇ ਬਣਾਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਜੋ ਗਏ ਭਾਖ, ਭਾਖਿਆ ਭਾਸ਼ਾ ਵਿਚ ਸਮਾਈਆ। ਸੋ ਸਾਹਿਬ ਸਵਾਮੀ ਵੇਖਣਹਾਰਾ ਆਪ, ਘਰ ਆਪਣੇ ਡੇਰਾ ਲਾਈਆ। ਸਾਢੇ ਤਿੰਨ ਹੱਥ ਦੇ ਕੇ ਸਾਚੀ ਦਾਤ, ਦੌਲਤਮੰਦ ਰਿਹਾ ਬਣਾਈਆ। ਪਤਣ ਵਖਾ ਕੇ ਆਪਣਾ ਘਾਟ, ਗੁਰਮੁਖ ਬੇੜੇ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਦ੍ਰਿੜਾਈਆ। ਧਰਨੀ ਕਹੇ ਵਕ਼ਤ ਚੰਗੇਰਾ, ਚੰਗੀ ਤਰਾ ਦਿਆਂ ਸਮਝਾਈਆ। ਘਰ ਸਵਾਮੀ ਠਾਕਰ ਆਇਆ ਮੇਰਾ, ਮੈਂ ਮਮਤਾ ਦਿਤੀ ਮਿਟਾਈਆ। ਕੂੜੀ ਕਿਰਿਆ ਢਾਹ ਕੇ ਡੇਰਾ, ਸਚ ਸਮਗਰੀ ਦਿਤੀ ਵਖਾਈਆ। ਭਾਗਾਂ ਭਰਿਆਂ ਭਗਤਾਂ ਵਿਹੜਾ, ਸੋਹਣਾ ਰੰਗ ਰੰਗਾਈਆ। ਮਨ ਮਤ ਨਾ ਕੋਇ ਝੇੜਾ, ਗੁਰਮਤ ਇਕ ਸਮਝਾਈਆ। ਘਰ ਸਵਾਮੀ ਮੰਨ ਕੇ ਵਸਾਇਆ ਸਾਚਾ ਖੇੜਾ, ਦੀਵਾ ਬਾਤੀ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ

ਜਾਣੇ ਧੁਰਦਰਗਾਹੀਆ। ਧਰਨੀ ਕਹੇ ਮੇਰਾ ਜਗਿਆ ਦੀਪ, ਦੀਪਕ ਹੋਈ ਰੁਸ਼ਨਾਈਆ। ਭਗਤ ਭਗਵਾਨ ਲਗਦੀ ਵੇਖੀ ਪ੍ਰੀਤ, ਪ੍ਰੀਤਮ ਆਪਣੇ ਨਾਲ ਰਿਹਾ ਜੁੜਾਈਆ। ਕਲਜੁਗ ਅੰਦਰ ਸਤਿਜੁਗ ਚਲਦੀ ਵੇਖੀ ਰੀਤ, ਰੀਤੀਵਾਨ ਆਪ ਦ੍ਰਿੜਾਈਆ। ਪਤਿਤ ਪਾਪੀ ਹੁੰਦੇ ਵੇਖੇ ਪੁਨੀਤ, ਦੁਰਮਤ ਮੈਲ ਰਿਹਾ ਧਵਾਈਆ। ਤਪਦੇ ਹਿਰਦੇ ਹੁੰਦੇ ਵੇਖੇ ਠਾਂਡੇ ਸੀਤ, ਅਗਨੀ ਅੱਗ ਨਾ ਕੋਇ ਲਗਾਈਆ। ਇਕੋ ਘਰ ਵਸਦੇ ਵੇਖੇ ਹਸਤ ਕੀਟ, ਊਚ ਨੀਚ ਨਾ ਕੋਇ ਜਣਾਈਆ। ਸਾਢੇ ਤਿੰਨ ਹੱਥ ਕਾਇਆ ਚੋਲੀ ਰੰਗ ਚੜ੍ਹਦੇ ਵੇਖੇ ਮਜੀਠ, ਦੂਜੀ ਵਾਰ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧਰਨੀ ਕਹੇ ਮੇਰਾ ਪੂਰਾ ਹੋਇਆ ਵੇਖੋ ਵਾਅਦਾ, ਵਾਅਦੇ ਖ਼ਿਲਾਫ਼ ਨਜ਼ਰ ਕੋਇ ਨਾ ਆਈਆ। ਓਸ ਮਾਲਕ ਖ਼ਾਲਕ ਦਾ ਕਾਨੂੰਨ ਇਕੋ ਕਾਇਦਾ, ਦੋ ਜਹਾਨ ਹੁਕਮ ਵਰਤਾਈਆ। ਜਿਸ ਨੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕੀਤਾ ਮੁਆਹਦਾ, ਜੁਗ ਚੌਕੜੀ ਬਿਨ ਅੱਖਰਾਂ ਲੇਖ ਲਿਖਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਖੇਲੇ ਖੇਲ ਆਪ ਬਾਕਾਇਦਾ, ਅਭੁਲ ਭੁਲ ਕਦੇ ਨਾ ਜਾਈਆ। ਜਨ ਭਗਤਾਂ ਦੇਵਣਹਾਰਾ ਆਇਤਾਂ, ਰਵਾਇਤ ਆਪਣੀ ਆਪ ਵਖਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਰਹੇ ਹਮੇਸ਼ਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਲੇਖੇ ਰਿਹਾ ਮੁਕਾਈਆ । ਧਰਨੀ ਕਹੇ ਸੁਣ ਜਨ ਭਗਤ, ਸਦੀ ਚੌਧਵੀਂ ਦਏ ਗਵਾਹੀਆ। ਈਸਾ ਮੂਸਾ ਮੁਹੰਮਦ ਵੇਖਦੇ ਆਪਣਾ ਵੇਲਾ ਵਕ਼ਤ, ਘੜੀ ਪਲ ਦਏ ਗਵਾਹੀਆ । ਗੁਰ ਅਵਤਾਰ ਕਹਿਣ ਜਿਸ ਦੇ ਨਾਲ ਲੱਗੀ ਅਗੰਮੀ ਸ਼ਰਤ, ਜੋ ਸ਼ਰਅ ਰਿਹਾ ਬਦਲਾਈਆ । ਜਿਸ ਦੇ ਹੁਕਮੇਂ ਅੰਦਰ ਕਦੇ ਨਾ ਹੋਵੇ ਫ਼ਰਕ, ਫ਼ੈਸਲੇ ਵਿਚ ਨਾ ਕੋਇ ਫਸਾਈਆ। ਜਿਸ ਦਾ ਲੇਖਾ ਲਿਖ ਨਾ ਸਕੇ ਕੋਈ ਕ਼ਲਮ ਸ਼ਾਹੀ ਹਰਫ਼, ਹਰੂਫ਼ ਨਾ ਕੋਇ ਦ੍ਰਿੜਾਈਆ। ਜੋ ਸਭ ਦੇ ਨਾਲੋਂ ਹੋਏ ਬੇਤਰਫ਼, ਯਕਤਰਫ਼ ਕਾਰ ਕਮਾਈਆ। ਜਿਸ ਦਾ ਖੇਲ ਫ਼ਰਸ਼ ਅਰਸ਼, ਦੋ ਜਹਾਨਾਂ ਹੁਕਮ ਵਰਤਾਈਆ। ਸੋ ਸਾਹਿਬ ਸਵਾਮੀ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤ ਸ੍ਰੀ ਭਗਵੰਤ ਗ਼ਰੀਬ ਨਿਮਾਣਿਆਂ ਉਤੇ ਕਰ ਕੇ ਤਰਸ, ਰਹਿਮਤ ਆਪਣੀ ਆਪ ਕਮਾਈਆ। ਨਿਰਗੁਣ ਨਿਰਵੈਰ ਨਿਰਾਕਾਰ ਜੋਤੀ ਜਾਮਾ ਧਰ ਕੇ ਆਇਆ ਧਰਤ, ਧਰਨੀ ਧਵਲ ਕਹੇ ਮੇਰੀ ਖ਼ੁਸ਼ੀ ਆਪਣੇ ਨਾਲ ਮਿਲਾਈਆ। ਮੇਰੀ ਜੁਗ ਜੁਗ ਦੀ ਪਿਛਲੀ ਮੇਟੀ ਤੜਪ, ਸਾਂਤਕ ਸਤਿ ਰਿਹਾ ਕਰਾਈਆ। ਮੇਰੀ ਚਿੰਤਾ ਮੇਟ ਕੇ ਸੋਗ ਹਰਖ਼, ਗ਼ਮੀ ਦਿਤੀ ਗਵਾਈਆ। ਕਲਜੁਗ ਵਿਚ ਸਤਿਜੁਗ ਧਾਰ ਕੱਢਕੇ ਆਪਣੀ ਧਾਰ ਫ਼ਰਦ, ਪਰਦਾ ਓਹਲਾ ਰਿਹਾ ਉਠਾਈਆ। ਵੇਖੋ ਕੀ ਖੇਲ ਕਰੇ ਪ੍ਰਭੂ ਅਸਚਰਜ, ਅਚਰਜ ਆਪਣੀ ਕਾਰ ਕਮਾਈਆ । ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮਰਦੰਗਾ ਇਕੋ ਦਏ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅਗੰਮੀ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਇਕ ਤੌਫ਼ੀਕ਼, ਤੋਬਾ ਤੋਬਾ ਕਰ ਕੇ ਸਰਬ ਸੁਣਾਈਆ। ਸਦੀ ਚੌਧਵੀਂ ਵਕ਼ਤ ਆਇਆ ਨਜ਼ਦੀਕ, ਦੂਰ ਦੁਰਾਡਾ ਪਿਛਲਾ ਪੰਧ ਮੁਕਾਈਆ। ਵੇਖੋ ਮੁਹੰਮਦ ਮੂਸਾ ਈਸਾ ਆਪਣਾ ਲਹਿਣਾ ਕਰਨ ਆਏ ਤਸਦੀਕ਼, ਵੇਲਾ ਵਕ਼ਤ ਦਏ ਗਵਾਹੀਆ । ਪਰਵਰਦਿਗਾਰ ਸਾਂਝਾ ਯਾਰ ਕਰੇ ਕਰਾਏ ਆਪ ਠੀਕ, ਹਦੀਸ ਕ਼ਲਮਾ ਸਚ ਪੜ੍ਹਾਈਆ। ਜਿਸ ਦਾ ਨੂਰ ਜ਼ਹੂਰ ਧਾਰ ਅਗੰਮੀ ਬਾਰੀਕ, ਜਿਸ ਦੀ ਤਾਰੀਖ ਲੇਖ ਨਾ ਕੋਇ ਜਣਾਈਆ। ਉਹ ਦਰਗਾਹ

ਸਾਚੀ ਦਾ ਵਸਨੀਕ, ਸੂਫ਼ੀਆਂ ਰੱਖੇ ਸਚ ਪ੍ਰੀਤ, ਵਾਹਿਦ ਇਕੋ ਨਾਮ ਜਣਾਈਆ। ਜਿਸ ਗਾਡ ਦੀ ਮੂਸਾ ਈਸਾ ਕਰਦੇ ਗਏ ਉਡੀਕ, ਗਿਰਜਿਆਂ ਚਰਚਾਂ ਵਿਚ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪਰਦਾ ਰਿਹਾ ਉਠਾਈਆ। ਧਰਨੀ ਕਹੇ ਮੇਰਾ ਮਾਲਕ ਖ਼ਾਲਕ ਖ਼ੁਦਾਵੰਦ ਵੇਖੋ ਆਇਆ ਡਾਰੈਕਟ, ਆਪਣਾ ਪੰਧ ਮੁਕਾਈਆ । ਜਿਸ ਨੇ ਗੁਰ ਅਵਤਾਰ ਪੀਰ ਪੈਗ਼ੰਬਰ ਕੀਤੇ ਸਲੈਕਟ, ਲੋਕਮਾਤ ਮਿਲੀ ਵਡਿਆਈਆ। ਸੋ ਕਲਜੁਗ ਅੰਤਮ ਦੂਰ ਕਰਨ ਆਇਆ ਵਿਚੋਂ ਇਫੈਕਟ, ਬੇਪਰਵਾਹ ਹੋ ਕੇ ਫੇਰਾ ਪਾਈਆ। ਨਿਰਗੁਣ ਨਾਲ ਨਿਰਗੁਣ ਕੁਨੈਕਸ਼ਨ ਕਰ ਕੇ ਆਪ ਕੁਨੈਕਟ, ਕੂੜੀ ਕਿਰਿਆ ਦਏ ਗਵਾਈਆ। ਲੱਖ ਚੁਰਾਸੀ ਵਿਚ ਬੰਦ ਕਰ ਕੇ ਆਪਣੀ ਬਰੈਕਟ, ਬੰਦੀਖ਼ਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਵੇਖ ਵਖਾਈਆ । ਧਰਨੀ ਕਹੇ ਵੇਖੋ ਦੋ ਜਹਾਨ ਝੁਕਦੇ, ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਪੁਛਦੇ, ਨਿਰਗੁਣ ਹੋ ਕੇ ਨਿਰਗੁਣ ਕਰਨ ਸਲਾਹੀਆ। ਅੰਤਮ ਪੈਂਡੇ ਬੀਸ ਇਕੀਸੇ ਸਭ ਦੇ ਮੁਕਦੇ, ਪਾਂਧੀ ਨਜ਼ਰ ਕੋਇ ਨਾ ਆਈਆ। ਕਲਜੁਗ ਲੇਖੇ ਮੁਕਣੇ ਹੁਕਮ ਚਲਣੇ ਪਿਓ ਪੁਤ ਦੇ, ਪਿਤਾ ਪੁਰਖ ਅਕਾਲ ਗੋਬਿੰਦ ਸ਼ਬਦ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮਾ ਹੁਕਮ ਵਰਤਾਈਆ। ਧਰਨੀ ਕਹੇ ਮੈਂ ਵੇਖਿਆ ਧੁਰ ਦਾ ਸ਼ਬਦ ਅਗੰਮੀ ਆਇਆ, ਅਕਲ ਬੇਅਕਲ ਸਮਝ ਕੋਇ ਨਾ ਪਾਈਆ। ਜਿਸ ਦਾ ਖੇਲ ਤ੍ਰੈਗੁਣ ਮਾਇਆ, ਰਜੋ ਤਮੋ ਸਤੋ ਖੇਲ ਵਖਾਈਆ। ਜਿਸ ਦਾ ਹੁਕਮ ਪੰਜ ਤੱਤ ਕਰੇ ਕੁੜਮਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਈਆ। ਜਿਸ ਦਾ ਰੂਪ ਲੱਖ ਚੁਰਾਸੀ ਘਾੜਤ ਵਿਚੋਂ ਨਜ਼ਰੀ ਆਇਆ, ਗ੍ਰਹਿ ਗ੍ਰਹਿ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਸਵਾਮੀ ਅੰਤਰਜਾਮੀ ਕਲਜੁਗ ਅੰਤਮ ਵੇਖਣ ਆਇਆ, ਨਿਰਗੁਣ ਆਪਣਾ ਵੇਸ ਵਟਾਈਆ। ਧਰਨੀ ਕਹੇ ਅੱਜ ਦਾ ਵਕ਼ਤ ਸੋਹਣਾ ਚੰਗਾ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਦੋ ਜਹਾਨ ਵਜਾਏ ਇਕ ਮਰਦੰਗਾ, ਨੌਬਤ ਨਾਮ ਸਰਬ ਸੁਣਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਵਿਚ ਜਹਾਨਾ ਨੰਗੀ ਹੋਵੇ ਕੰਡਾ, ਪੁਸ਼ਤ ਪਨਾਹ ਹੱਥ ਨਾ ਕੋਇ ਰਖਾਈਆ। ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਹੱਥ ਉਠਾਏ ਸ਼ਬਦ ਖੰਡਾ, ਬ੍ਰਹਿਮੰਡਾਂ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਦਰ ਦਰਵੇਸ਼ ਗ਼ੁਲਾਮੀ ਬੰਦਾ, ਬਰਦਾ ਰੂਪ ਵਟਾਈਆ। ਸੋ ਵੇਖਣ ਆਇਆ ਖੇਲ ਵਿਚ ਵਰਭੰਡਾ, ਨਵ ਖੰਡਾਂ ਖੋਜ ਖੁਜਾਈਆ। ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਸਾਚੇ ਸੰਤਾਂ ਸੂਫ਼ੀਆਂ ਬਖ਼ਸ਼ ਕੇ ਨੂਰੀ ਚੰਦਾ, ਜੋਤੀ ਜੋਤ ਕਰੇ ਰੁਸ਼ਨਾਈਆ। ਲੇਖਾ ਚੁਕਾ ਕੇ ਅਠਸਠ ਤੀਰਥ ਜਮਨਾ ਸੁਰਸਤੀ ਗੋਦਾਵਰੀ ਗੰਗਾ, ਅੰਤਰ ਆਤਮ ਅੰਮ੍ਰਿਤ ਜਾਮ ਇਕ ਪਿਆਈਆ। ਨਿਜ ਘਰ ਨਿਜ ਸਵਾਮੀ ਨਿਜ ਮੰਦਰ ਦੇ ਕੇ ਨਾਮ ਅਨੰਦਾ, ਅਨੰਦ ਇਕੋ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾ ਕੇ ਆਪਣਾ ਬੰਦਾ, ਬੰਦਗੀ ਇਕੋ ਦਏ ਸਮਝਾਈਆ। ਧਰਨੀ ਕਹੇ ਮੇਰਾ ਭਾਗ ਅਨੋਖਾ, ਘਰ ਮਿਲੀ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਜਨ ਭਗਤਾਂ ਮਾਰਗ ਦੱਸੇ ਸੌਖਾ, ਸਹਿਜ ਸੁਭਾਓ ਰਿਹਾ ਮਿਲਾਈਆ। ਆਤਮ ਪਰਮਾਤਮ ਮਿਲਣ ਵਿਚ ਹੋਵੇ ਕਿਸੇ ਨਾ ਧੋਖਾ, ਕੂੜੀ ਵੰਡ ਨਾ ਕੋਇ ਵੰਡਾਈਆ। ਦੀਵਾ ਬੱਤੀ ਜਗਾ ਕੇ ਕਾਇਆ ਕੋਠਾ, ਘਰ ਵਿਚ ਘਰ ਕਰੇ ਰੁਸ਼ਨਾਈਆ । ਸ਼ਬਦ ਅਗੰਮੀ ਲਗਾ ਕੇ ਚੋਟਾ,

ਸੋਈ ਸੁਰਤ ਉਠਾਈਆ। ਮਨ ਮਨੂਆ ਰਹੇ ਮੂਲ ਨਾ ਖੋਟਾ, ਜਿਸ ਦੇ ਸਿਰ ਤੇ ਆਪਣਾ ਹੱਥ ਟਿਕਾਈਆ। ਕੂੜੀ ਕਿਰਿਆ ਸ਼ੌਹ ਦਰਿਆਏ ਗੁਰਮੁਖ ਲਾਏ ਕੋਈ ਨਾ ਗੋਤਾ, ਭਵਰੀ ਭਵਰ ਨਾ ਕੋਇ ਭਵਾਈਆ। ਵਜ਼ੂਹ ਨਿਮਾਜ਼ ਰਖਣਾ ਪਏ ਨਾ ਰੋਜ਼ਾ, ਰਹਿਮਤ ਆਪਣੀ ਨਾਲ ਤਰਾਈਆ। ਜੀਂਵਦਿਆਂ ਕਿਸੇ ਨੂੰ ਦੇਣਾ ਪਏ ਨਾ ਮੂਲ ਮੋਛਾ, ਮੁਸ਼ਕਲ ਅਗਲੀ ਹਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਧਰਨੀ ਕਹੇ ਮੈਂ ਵੇਖਿਆ ਖੇਲ ਬੇਨਜ਼ੀਰ, ਨਜ਼ਰ ਆਪਣੀ ਨਾਲ ਤਕਾਈਆ । ਜੋ ਭਗਤਾਂ ਦੀ ਮੰਜ਼ਲ ਚੋਟੀ ਚੜ੍ਹ ਕੇ ਬੈਠਾ ਆਪ ਅਖ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦੀ ਮਸੱਵਰ ਖਿੱਚੇ ਨਾ ਕੋਈ ਤਸਵੀਰ, ਤਸੱਵਰ ਨਾ ਕੋਇ ਕਰਾਈਆ। ਸੋ ਤੋੜ ਕੇ ਸ਼ਰਅ ਜ਼ੰਜੀਰ, ਜਗਤ ਜੰਜਾਲਾ ਰਿਹਾ ਗਵਾਈਆ। ਧੁਰ ਦਾ ਮਾਲਕ ਬਣ ਕੇ ਵਡ ਪੀਰਨ ਪੀਰ, ਦਸਤਗੀਰ ਆਪ ਹੋ ਜਾਈਆ। ਲੇਖੇ ਲਾ ਕੇ ਸ਼ਾਹ ਹਕੀਰ, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਪੁਰਖ ਹਰਿ ਕ਼ਾਦਰ ਵੇਖਣਹਾਰਾ ਚਾਈਂ ਚਾਈਂਆ। ਧਰਨੀ ਕਹੇ ਮੈਨੂੰ ਆਈ ਖ਼ੁਸ਼ੀ, ਅੰਦਰੋਂ ਬਾਹਰੋਂ ਰਹੀ ਮਨਾਈਆ। ਮੇਰੀ ਪਰਮ ਪੁਰਖ ਨਾਲ ਲਗੀ ਰੁਚੀ, ਆਤਮ ਪਰਮਾਤਮ ਜੋੜ ਜੁੜਾਈਆ। ਜਨ ਭਗਤਾਂ ਸੰਗਤ ਵੇਖੀ ਸੁੱਚੀ, ਜਿਨ੍ਹਾਂ ਦੇ ਅੰਦਰ ਇਕੋ ਵਸਿਆ ਬੇਪਰਵਾਹੀਆ। ਓਹਨਾਂ ਦੀ ਆਤਮਾ ਸੋਈ ਉਠੀ, ਜਾਗਰਤ ਹੋ ਕੇ ਲਏ ਅੰਗੜਾਈਆ। ਮਾਤ ਗਰਭ ਪੰਜ ਤੱਤ ਕਾਇਆ ਫੇਰ ਨਾ ਲਟਕੇ ਪੁੱਠੀ, ਦਸ ਦਸ ਮਾਸ ਨਾ ਅਗਨ ਤਪਾਈਆ। ਰਾਏ ਧਰਮ ਲੇਖਾ ਕੋਇ ਨਾ ਸਕੇ ਪੁਛੀ, ਚਿਤਰ ਗੁਪਤ ਨੇੜ ਕੋਇ ਨਾ ਆਈਆ। ਓਹਨਾਂ ਭਗਤਾਂ ਦੀ ਮੰਜ਼ਲ ਅਗਲੀ ਵਾਟ ਮੁਕੀ, ਲੱਖ ਚੁਰਾਸੀ ਡੇਰਾ ਢਾਹੀਆ। ਓਹਨਾਂ ਨੂੰ ਲੋੜ ਰਹੀ ਨਾ ਕੋਈ ਵਿਚ ਵੜਨ ਦੀ ਤ੍ਰੈਕੁਟੀ, ਈੜਾ ਪਿੰਗਲ ਸੁਖਮਨ ਬੈਠਣ ਮੁਖ ਸ਼ਰਮਾਈਆ। ਜਿਨ੍ਹਾਂ ਦੇ ਅੰਦਰ ਸਤਿਗੁਰ ਸ਼ਬਦ ਦੀ ਧਾਰ ਫੁੱਟੀ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਓਹ ਗੁਰਮੁਖ ਸਵਾਣੀ ਕਦੀ ਨਾ ਜਾਏ ਲੁੱਟੀ, ਕਾਮ ਕਰੋਧ ਲੋਭ ਮੋਹ ਹੰਕਾਰ ਲੁਟੇਰਾ ਨਜ਼ਰ ਕੋਇ ਨਾ ਆਈਆ। ਓਹਨਾਂ ਭਗਤਾਂ ਦੀ ਮੰਜ਼ਲ ਸਭ ਨਾਲੋਂ ਉਚੀ, ਜਿਨ੍ਹਾਂ ਨੂੰ ਪਰਮ ਪੁਰਖ ਪਰਮਾਤਮ ਆਤਮ ਨਾਲ ਮਿਲਕੇ ਜੋਤੀ ਜੋਤ ਦਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਮੁਕਾਈਆ। ਧਰਨੀ ਕਹੇ ਮੈਨੂੰ ਕਹੋ ਸੁਹਾਗਣ, ਕੰਤ ਕੰਤੂਹਲ ਅਗੰਮੀ ਪਾਇਆ। ਮੈਂ ਓਸ ਦਾ ਗਾਵਾਂ ਰਾਗਣ, ਜਿਸ ਦਾ ਰਾਗਾਂ ਨਾਦਾਂ ਬਾਹਰ ਡੇਰਾ ਨਜ਼ਰੀ ਆਇਆ। ਜੋ ਭਗਤਾਂ ਮਾਰੇ ਆਵਾਜ਼ਨ, ਸੁੱਤਿਆਂ ਰਿਹਾ ਉਠਾਇਆ। ਸੇਵਕ ਬਣ ਕੇ ਦਾਸੀ ਦਾਸਨ, ਸੋਹਣੀ ਸਾਚੀ ਸੱਜਣ ਸੇਵ ਕਮਾਇਆ। ਜਿਸ ਦੀ ਮਹਿੰਮਾ ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਆਖਣ, ਗੁਰ ਅਵਤਾਰ ਪੈਗ਼ੰਬਰ ਰਹੇ ਜਸ ਗਾਇਆ। ਤਿਸ ਸਾਹਿਬ ਨਾਲ ਮੇਰਾ ਜੁੜਿਆ ਨਾਤਨ, ਸਾਕ ਸੱਜਣ ਇਕੋ ਨਜ਼ਰੀ ਆਇਆ। ਜੋ ਘਰ ਘਰ ਘਟ ਘਟ ਕਰੇ ਵਾਸਨ, ਵਸੇਰਾ ਸਾਢੇ ਤਿੰਨ ਹੱਥ ਬੰਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲਖ ਅਗੋਚਰ ਆਪਣੀ ਖੇਲ ਰਿਹਾ ਵਖਾਇਆ। ਧਰਨੀ ਕਹੇ ਭਗਤੋ ਤੁਹਾਡੀ ਖੁਲ੍ਹੇ ਸੁਰਤੀ, ਪ੍ਰਭ ਸੁੱਤਿਆਂ ਲਏ ਜਗਾਈਆ। ਨੂਰ ਦਰਸਾ ਕੇ ਅਕਾਲ ਮੂਰਤੀ, ਨੂਰੋ ਨੂਰ ਕਰੇ ਰੁਸ਼ਨਾਈਆ। ਨਾਦ ਸੁਣਾ ਕੇ ਨਾਮ ਧੁਰ ਦਾ ਤੂਰਤੀ, ਨਗ਼ਮਾ ਇਕ ਜਣਾਈਆ। ਆਸਾ ਮਨਸਾ ਸਭ ਦੀ ਪੂਰਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਵੇਖੋ ਖੇਲ ਓਸ ਭਰਪੂਰ ਦੀ, ਜੋ ਖ਼ਾਲੀ ਭਾਂਡੇ ਰਿਹਾ ਭਰਾਈਆ।

ਸਫ਼ਾ ਵਲ੍ਹੇਟ ਕੇ ਜੂਠ ਝੂਠ ਦੀ, ਸਚ ਸੁਚ ਦਏ ਪਰਗਟਾਈਆ। ਸੁਰਤ ਬਦਲਾ ਕੇ ਮੂਰਖ ਮੁਗਧ ਮੂੜ੍ਹ ਦੀ, ਗੁਰਮੁਖ ਗੁਰਸਿਖ ਦਏ ਵਖਾਈਆ। ਬਖ਼ਸ਼ਿਸ਼ ਕਰ ਕੇ ਚਰਨ ਧੂੜ ਦੀ, ਦੁਰਮਤ ਮੈਲ ਦਏ ਧੁਵਾਈਆ। ਕਿਰਨ ਦੇ ਕੇ ਜੋਤੀ ਸਾਚੇ ਨੂਰ ਦੀ, ਜ਼ਹੂਰ ਕਰੇ ਰੁਸ਼ਨਾਈਆ। ਗੜ੍ਹੀ ਰਹੇ ਨਾ ਗੜ੍ਹ ਹੰਕਾਰ ਮਨ ਫ਼ਤੂਰ ਦੀ, ਫ਼ਤਵਾ ਸਭ ਦੇ ਉਪਰ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੈਨੂੰ ਕਹੋ ਰੰਗੀਲ, ਰੰਗ ਰੱਤਾ ਮਿਲਿਆ ਬੇਪਰਵਾਹੀਆ। ਜੋ ਧੁਰ ਧਾਮ ਦਾ ਬਣ ਵਕੀਲ, ਜਗਤ ਜਹਾਨੋਂ ਲਏ ਛੁਡਾਈਆ। ਜਿਸ ਦੇ ਦਰ ਤੇ ਮਨਜ਼ੂਰ ਹੋ ਗਈ ਅਪੀਲ, ਬਰੀਖ਼ਾਨਾ ਦਏ ਵਖਾਈਆ। ਏਥੇ ਚਲੇ ਨਾ ਕਿਸੇ ਦੀ ਕੋਈ ਦਲੀਲ, ਦਿਲ ਦਾ ਮਾਲਕ ਬੇਪਰਵਾਹੀਆ। ਜਿਸ ਨੇ ਬਸਤਰ ਪਹਿਨੇ ਨੀਲ, ਨੀਲੀ ਧਾਰੋਂ ਪਾਰ ਸਮਾਈਆ। ਜੋ ਚੋਟੀ ਚੜ੍ਹ ਅਖ਼ੀਰ, ਆਖ਼ਰ ਬੈਠਾ ਡੇਰਾ ਲਾਈਆ। ਜਿਸ ਦੀ ਨਜ਼ਰ ਨਾ ਆਏ ਕੋਈ ਤਸਵੀਰ, ਤਸਬੀ ਮਾਲਾ ਨਾ ਗਲ ਲਟਕਾਈਆ। ਸੋ ਸੰਤ ਸੁਹੇਲਾ ਇਕ ਅਕੇਲਾ ਗੁਰਮੁਖ ਮੇਲਾ ਕਰੇ ਸਿੰਘ ਜਾਗੀਰ, ਜਾਗਰਤ ਜੋਤ ਕਰ ਰੁਸ਼ਨਾਈਆ। ਸੱਜਣ ਸੁਹੇਲੇ ਲਾ ਕੇ ਇਕੋ ਦਰ ਬਣਾ ਕੇ ਭੀੜ, ਭੀੜੀ ਗਲੀ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਧਰਨੀ ਕਹੇ ਪ੍ਰਭ ਸੁਣ ਮੇਰੀ ਅਰਜ਼, ਸਚਖੰਡ ਨਿਵਾਸੀ ਤੈਨੂੰ ਦਿਆਂ ਜਣਾਈਆ। ਤੇਰਾ ਖੇਲ ਇਕ ਅਸਚਰਜ, ਮਰਦ ਮਰਦਾਨੇ ਤੇਰੀ ਵਡ ਵਡਿਆਈਆ। ਭਗਤ ਉਧਾਰਨਾ ਤੇਰਾ ਫ਼ਰਜ਼, ਸੰਤਾਂ ਹੋਣਾ ਸਹਾਈਆ। ਕਲਜੁਗ ਕੂੜੀ ਕਿਰਿਆ ਵੇਖ ਕਸਾਈ ਕਰਦ, ਜੀਵ ਜੰਤ ਦੇਣ ਦੁਹਾਈਆ। ਕੂੜੇ ਰਾਜੇ ਮੰਗਦੇ ਧੜਤ, ਸਾਚਾ ਤੋਲ ਨਾ ਕੋਇ ਤੁਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੁੜ ਕੇ ਫੇਰ ਕੋਈ ਆਇਆ ਨਾ ਪਰਤ, ਲੋਕਮਾਤ ਆਪਣਾ ਫੇਰਾ ਗਏ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਧਰਨੀ ਕਹੇ ਤੇਰਾ ਵੇਖਾਂ ਭੇਵ ਖੁਲ੍ਹਦਾ, ਪਰਦਾ ਦੇ ਉਠਾਈਆ। ਲਹਿਣਾ ਚੁਕਦਾ ਵੇਖਾਂ ਭਗਤਾਂ ਦੀ ਕੁਲ ਦਾ, ਕੁੱਲ ਮਾਲਕ ਦੇ ਸਮਝਾਈਆ। ਤੇਰਾ ਬੂਟਾ ਗੁਰਮੁਖ ਵੇਖਾਂ ਫੁਲਦਾ, ਪੱਤ ਡਾਲ੍ਹੀ ਮਾਤ ਮਹਿਕਾਈਆ। ਰੂਪ ਚੜ੍ਹਦਾ ਵੇਖਾਂ ਗੁਲਸ਼ਨ ਗੁਲ ਦਾ, ਸਾਚੀ ਪੰਖੜੀਆਂ ਦੇ ਪਰਗਟਾਈਆ। ਤੇਰਾ ਸੰਤ ਸੁਹੇਲਾ ਵੇਖਾਂ ਤੇਰੇ ਤੋਲ ਤੁਲਦਾ, ਨਾਤਾ ਛਡ ਕੇ ਜਗਤ ਲੋਕਾਈਆ। ਗੁਰਮੁਖ ਵੇਖਾਂ ਚਰਨ ਪ੍ਰੀਤੀ ਘੋਲ ਘੁਲਦਾ, ਵਾਰੀ ਘੋਲੀ ਸੇਵ ਕਮਾਈਆ। ਗੁਰਸਿਖ ਵੇਖਾਂ ਜੋ ਤੇਰੀ ਧੂੜੀ ਵਿਚ ਰੁਲਦਾ, ਮਨਸਾ ਮਾਣ ਨਾ ਕੋਇ ਜਣਾਈਆ। ਵੇਲਾ ਸੁਹੰਜਣਾ ਹੋਵੇ ਤੇਰੀ ਕ਼ੀਮਤ ਸਾਚੇ ਮੁਲ ਦਾ, ਅਮੁਲ ਤੇਰੀ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਅੱਜ ਦਾ ਦੇ ਜਣਾਈਆ। ਧਰਨੀ ਕਹੇ ਦੱਸ ਕੀ ਹਿਸਾਬ, ਭਿੰਨੜੀ ਰੈਣ ਮੰਗ ਮੰਗਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਦੇ ਇਕ ਨਵਾਬ, ਨਰ ਨਿਰੰਕਾਰ ਪਰਦਾ ਦੇ ਉਠਾਈਆ। ਦਰਗਾਹ ਸਾਚੀ ਕਿਹੜੀ ਤੇਰੇ ਕੋਲ ਕਿਤਾਬ, ਹਰਫ਼ਾਂ ਕਿਹੜਿਆਂ ਵਿਚ ਲਿਖਾਈਆ । ਕਿਸ ਹੁਜਰੇ ਰੱਖੀ ਮਹਿਰਾਬ, ਕਿਸ ਕਾਅਬੇ ਦਿਤੀ ਟਿਕਾਈਆ। ਪੁਰਖ ਅਕਾਲ ਸ਼ਬਦ ਅਗੰਮੀ ਕਿਹਾ ਮਾਰ ਆਵਾਜ਼, ਧੁਰ ਸੰਦੇਸ਼ਾ ਇਕ ਸੁਣਾਈਆ। ਵੀਹ ਸੌ ਇੱਕੀ ਬਿਕ੍ਰਮੀ ਵੀਹ ਮਾਘ ਦੀ ਸੁਣ ਲੈ ਰਾਤ, ਰੁਤੜੀ ਨਾਲ ਮਿਲਾਈਆ । ਜਿਸ ਵੇਲੇ ਸਪਤ ਰਿਖੀਆਂ ਦੀ ਆਈ ਸੀ ਏਥੇ ਜਮਾਤ, ਸੱਤ ਦਿਨ ਡੇਰਾ ਗਏ ਲਾਈਆ। ਅੰਤਮ ਧੂੜੀ ਟਿੱਕਾ ਮਸਤਕ ਲਾ ਕੇ ਖ਼ਾਕ, ਨੇਤਰ ਉਪਰ ਅੱਖ ਉਠਾਈਆ।

ਦੋਏ ਦੋਏ ਜੋੜਕੇ ਹਾਥ, ਬੰਦਨਾ ਦਿਤੀ ਸੁਣਾਈਆ। ਓ ਸਾਹਿਬ ਪੁਰਖ ਅਬਿਨਾਸ਼, ਤੇਰੀ ਬੇਪਰਵਾਹੀਆ। ਜੁਗ ਚੌਕੜੀ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਸਾਨੂੰ ਐਂ ਰਿਹਾ ਭਾਖ, ਇਹ ਵੀ ਤੇਰੀ ਬੇਪਰਵਾਹੀਆ। ਕਲਜੁਗ ਅੰਤਮ ਤੇਰਾ ਖੁਲ੍ਹਣਾ ਹਾਟ, ਸੌਦਾ ਸਚ ਵਿਕਾਈਆ। ਚਾਰ ਵਰਨਾਂ ਦੇਣੀ ਦਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਝੋਲੀ ਪਾਈਆ। ਪਤਣ ਇਕ ਵਖੌਣਾ ਘਾਟ, ਬੇੜਾ ਇਕ ਚਲਾਈਆ। ਜਿਸ ਦੇ ਕੋਲ ਕੱਟੀ ਰਾਤ, ਇਹ ਅਨਾਥਾਂ ਦਾ ਨਾਥ ਸੇਵਾ ਸਪਤ ਰਿਖੀ ਕਮਾਈਆ। ਇਸ ਦੀ ਨਾਈਆਂ ਘਰ ਵਾਲੀ ਜ਼ਾਤ, ਪਿਛਲੀ ਨਜ਼ਰੀ ਆਈਆ। ਇਕ ਸੌ ਚੌਦਾਂ ਸਾਲ ਵਿਚ ਪਾਈ ਵਫ਼ਾਤ, ਲੋਕਮਾਤ ਦਿਤਾ ਤਜਾਈਆ। ਕਲਜੁਗ ਅੰਤਮ ਪਿਆ ਜਾਗ, ਪੁਰਖ ਅਬਿਨਾਸ਼ੀ ਅੱਖ ਖੁਲ੍ਹਾਈਆ। ਧਰਨੀ ਦਾ ਦੇ ਕੇ ਸਾਥ, ਸੋਹਣਾ ਜੋੜ ਜੁੜਾਈਆ। ਜੋ ਸਪਤ ਗਏ ਸੀ ਆਖ, ਸੋ ਸਤਿ ਸਤਿਵਾਦ ਪੂਰ ਕਰਾਈਆ । ਧੁਰ ਦਾ ਲੇਖਾ ਵੇਖ ਹਿਸਾਬ, ਜੁਗ ਚੌਕੜੀ ਵਿਛੜੇ ਰਿਹਾ ਮਿਲਾਈਆ। ਧਰਨੀ ਕਹੇ ਮੈਂ ਓਸ ਨੂੰ ਦਿਆਂ ਸ਼ਾਬਾਸ, ਜਿਹੜਾ ਭਗਤ ਭਗਵਾਨ ਨਾਲ ਆਤਮ ਰਿਹਾ ਮਿਲਾਈਆ। ਓਸ ਦੇ ਕੋਲੋਂ ਸਚ ਪ੍ਰੀਤੀ ਕਰਨ ਦੀ ਸਿੱਖਾਂ ਜਾਚ, ਯਾਚਕ ਹੋ ਕੇ ਸੇਵ ਕਮਾਈਆ। ਸ਼ੰਕਰ ਤਕਦਾ ਵੇਖੋ ਉਤੇ ਕੈਲਾਸ਼, ਨੇਤਰ ਅੱਖ ਉਠਾਈਆ। ਬ੍ਰਹਮਾ ਕਹੇ ਮੈਂ ਵੇਖਾਂ ਸਰਬ ਪਰਕਾਸ਼, ਨੂਰੋ ਨੂਰ ਨਜ਼ਰੀ ਆਈਆ। ਵਿਸ਼ਨੂੰ ਕਹੇ ਮੈਂ ਮੰਗਣਹਾਰਾ ਦਾਤ, ਦਰ ਭਿਖਾਰੀ ਰੂਪ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਨਜ਼ਰੀ ਆਏ ਸਾਖ਼ਿਆਤ, ਸਤਿ ਸਰੂਪੀ ਸ਼ਹਿਨਸ਼ਾਹੀਆ। ਜੋ ਪਿਆਵਣਹਾਰਾ ਆਬੇ ਹਯਾਤ, ਮਧੁਰ ਖ਼ੁਮਾਰੀ ਨਾਮ ਚੜ੍ਹਾਈਆ। ਜੋ ਖੋਲ੍ਹਣਹਾਰਾ ਤਾਕ, ਤਕਵਾ ਇਕ ਜਣਾਈਆ । ਜੋ ਚਮਕਾਵਣਹਾਰਾ ਆਫ਼ਤਾਬ, ਮਹਿਰਾਬ ਕਰੇ ਰੁਸ਼ਨਾਈਆ। ਜਿਸ ਦਾ ਨੂਰ ਅਗੰਮਾ ਵਾਹਦ, ਲਾਸ਼ਰੀਕ ਤੌਫ਼ੀਕ਼ ਬੇਪਰਵਾਹੀਆ। ਤਿਸ ਦੇਣੀ ਵਡਿਆਈ ਧਰਨੀ ਧਰਤ ਧਵਲ ਮਾਟੀ ਖ਼ਾਕ, ਖ਼ਾਲਸ ਆਪਣਾ ਰੰਗ ਰੰਗਾਈਆ। ਸਚ ਦਵਾਰ ਕਰ ਕੇ ਨਿਵਾਸ, ਭੂਮਿਕਾ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੇ ਗਲੇ ਲਗਾਈਆ। ਧਰਨੀ ਕਹੇ ਮੇਰੀ ਅੰਤਮ ਅਰਦਾਸ, ਬੇਨੰਤੀ ਸਚ ਸੁਣਾਈਆ। ਭਗਵਨ ਸਦ ਵਸਣਾ ਭਗਤਾਂ ਸਾਥ, ਝਲੀ ਨਾ ਜਾਏ ਜੁਦਾਈਆ। ਬੇਸ਼ਕ ਤੇਰਾ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਤੇਰੀ ਵਡਿਆਈਆ। ਜ਼ੱਰੇ ਜ਼ੱਰੇ ਤੇਰਾ ਨਿਵਾਸ, ਘਰ ਘਰ ਸੋਭਾ ਪਾਈਆ। ਬਿਨ ਭਗਤਾਂ ਤੇਰੀ ਸਾਚੀ ਕਰੇ ਕੋਈ ਨਾ ਖ਼ਾਹਸ਼, ਆਸ਼ਾ ਵਿਚ ਧਿਆਨ ਨਾ ਕੋਇ ਲਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਦਰ ਠਾਂਡੇ ਤੇਰੇ ਹੋਏ ਦਾਸ, ਦਾਸੀ ਦਾਸ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸ੍ਰੀ ਭਗਵਾਨ ਸਚ ਦ੍ਰਿੜੌਂਦਾ ਏ। ਸੋ ਪੁਰਖ ਨਿਰੰਜਣ ਹੁਕਮ ਜਣੌਂਦਾ ਏ। ਹਰਿ ਪੁਰਖ ਨਿਰੰਜਣ ਦਇਆ ਕਮੌਂਦਾ ਏ। ਏਕੰਕਾਰਾ ਵੇਖ ਵਖੌਂਦਾ ਏ। ਆਦਿ ਨਿਰੰਜਣ ਨੂਰੋ ਨੂਰ ਡਗਮਗੌਂਦਾ ਏ। ਅਬਿਨਾਸ਼ੀ ਕਰਤਾ ਪਰਦਾ ਲਾਹੁੰਦਾ ਏ। ਸ੍ਰੀ ਭਗਵਾਨ ਭੇਵ ਅਭੇਦ ਖੁਲ੍ਹੌਂਦਾ ਏ। ਪਾਰਬ੍ਰਹਮ ਬ੍ਰਹਮ ਆਤਮ ਆਪਣਾ ਮੇਲ ਮਿਲੌਂਦਾ ਏ। ਦਰਸ ਦੇ ਕੇ ਜ਼ਾਹਰ ਬਾਤਨ, ਪਰਦਾ ਉਹਲਾ ਆਪ ਚੁਕੌਂਦਾ ਏ। ਨਿਜ ਘਰ ਆਤਮ ਕਰ ਕੇ ਵਾਸਨ, ਘਟ ਸਵਾਮੀ ਸੋਭਾ ਪੌਂਦਾ ਏ। ਸੇਜ ਸੁਹੰਜਣੀ ਲਾ ਕੇ ਆਸਣ, ਸਿੰਘਾਸਣ ਇਕ ਵਡਿਔਂਦਾ ਏ। ਗਹਿਰ ਗੰਭੀਰ ਬਣ ਕੇ ਸਰਬ ਗੁਣ ਤਾਸਨ, ਗੁਰਮੁਖ ਸੱਜਣ ਵੇਖ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਧਰਤ ਧਵਲ ਤੇਰੀ

ਆਸਾ ਪੂਰ ਕਰੌਂਦਾ ਏ। ਧਰਨੀ ਧੌਲ ਤੇਰੀ ਆਸਾ ਪੂਰ ਕਰਾਵਾਂਗਾ। ਜਨ ਭਗਤਾਂ ਅੰਤਰ ਆਤਮ ਮਵਲ, ਆਪਣਾ ਰੰਗ ਰੰਗਾਵਾਂਗਾ। ਉਲਟਾ ਕਰ ਕੇ ਨਾਭੀ ਕਵਲ, ਝਿਰਨਾ ਆਪਣਾ ਸਚ ਝਿਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਲਾਵਾਂਗਾ। ਤੇਰਾ ਲੇਖਾ ਲੇਖੇ ਲਾਵਾਂਗਾ। ਭਗਤ ਸੁਹੇਲੇ ਆਪ ਤਰਾਵਾਂਗਾ। ਦੋ ਜਹਾਨਾਂ ਪਾਰ ਕਰਾਵਾਂਗਾ। ਲੱਖ ਚੁਰਾਸੀ ਵਿਚੋਂ ਬਾਹਰ ਕਢਾਵਾਂਗਾ। ਸ਼ਬਦੀ ਸ਼ਬਦ ਰੂਪ ਵਖਾਵਾਂਗਾ। ਜੋਤੀ ਜੋਤ ਜੋਤ ਮਿਲਾਵਾਂਗਾ। ਸਚ ਦਵਾਰ ਕਿਲ੍ਹਾ ਕੋਟ, ਸਚਖੰਡ ਇਕ ਦ੍ਰਿੜਾਵਾਂਗਾ । ਜਿਥੇ ਪਰਕਾਸ਼ ਨਿਰਮਲ ਜੋਤ, ਦੀਵਾ ਬੱਤੀ ਨਾ ਕੋਇ ਰਖਾਵਾਂਗਾ । ਚਰਨਾਂ ਹੇਠਾਂ ਦਬ ਕੇ ਚੌਦਾਂ ਲੋਕ, ਸਚ ਸਲੋਕ ਇਕ ਪੜ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਤੇਰੀ ਸੁਣ ਪੁਕਾਰ, ਭਗਤ ਉਧਾਰੇ ਸਿਰਜਣਹਾਰ, ਦੇਵੇ ਮਾਣ ਸੱਚੀ ਵਡਿਆਈਆ। ਧਰਨੀ ਕਹੇ ਮੇਰੇ ਹਸਦੇ ਨੈਣ, ਛਹਿਬਰ ਪ੍ਰੇਮ ਲਗਾਈਆ। ਮੈਂ ਜੋ ਕੁਛ ਆਈ ਸੀ ਕਹਿਣ, ਸੋ ਸਚ ਦਿਤਾ ਸੁਣਾਈਆ। ਭਗਵਨ ਤੇਰੇ ਭਗਤਾਂ ਲਾੜੀ ਮੌਤ ਨਾ ਖਾਏ ਡੈਣ, ਵੇਲੇ ਅੰਤ ਨਾ ਕੋਇ ਪਰਨਾਈਆ। ਜੇ ਤੂੰ ਬਣਿਓ ਸਾਕ ਸੱਜਣ ਸੈਣ, ਦੋ ਜਹਾਨਾਂ ਸਗਲਾ ਸੰਗ ਨਿਭਾਈਆ। ਅੱਜ ਦੀ ਸੁਲਖਣੀ ਘੜੀ ਲੇਖੇ ਲੌਣੀ ਭਿੰਨੜੀ ਰੈਣ, ਰੇਣ ਤੇਰੀ ਚਰਨ ਧੂੜੀ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਕ਼ਦਮਾਂ ਉਤੇ ਕੋਟਨ ਕੋਟ ਵਾਰ ਸੀਸ ਝੁਕਾਈਆ। ਪੁਰਖ ਅਕਾਲ ਕਿਹਾ ਹੁਣ ਕਰ ਬਸ, ਧੁਰ ਦਾ ਹੁਕਮ ਸੁਣਾਈਆ। ਜੋ ਮੇਰਾ ਮੈਂ ਓਸ ਦੇ ਹੋ ਗਿਆ ਵਸ, ਅਜੋੜ ਰਹੇ ਨਾ ਰਾਈਆ। ਜਿਨ੍ਹਾਂ ਢੋਲਾ ਗਾਇਆ ਧੁਰ ਦਾ ਜਸ, ਸਿਫ਼ਤਾਂ ਨਾਲ ਸਲਾਹੀਆ । ਓਨ੍ਹਾਂ ਦੀ ਖੋਲ੍ਹ ਕੇ ਅੰਦਰੋਂ ਅੱਖ, ਪ੍ਰਤੱਖ ਦਰਸ ਦਿਆਂ ਜਣਾਈਆ। ਆਤਮ ਪਰਮਾਤਮ ਨਾਲੋਂ ਰਹਿਣ ਨਾ ਦੇਵਾਂ ਵਖ, ਧੁਰ ਦਾ ਮੇਲਾ ਸਹਿਜ ਸੁਭਾਈਆ। ਪੁਰਖ ਅਕਾਲ ਦੀਨ ਦਿਆਲ ਸਰਬ ਕਲਾ ਸਮਰਥ, ਮਹਿੰਮਾ ਅਕਥ ਕਥ ਸਮਝਾਈਆ। ਧਰਨੀ ਧਰਤ ਧਵਲ ਤੂੰ ਭਗਤਾਂ ਨਾਲ ਮਿਲ ਕੇ ਵਸ, ਵਸਲ ਇਕੋ ਦਏ ਕਰਾਈਆ। ਹਕ਼ੀਕ਼ਤ ਵਿਚੋਂ ਕੱਢਕੇ ਹਕ, ਸਭ ਦੀ ਝੋਲੀ ਦਏ ਭਰਾਈਆ। ਅਗੇ ਰਹਿਣ ਨਾ ਦੇਵੇ ਕੋਈ ਸ਼ਕ, ਸ਼ਿਕਵੇ ਰਿਹਾ ਗਵਾਈਆ। ਜਨ ਭਗਤਾਂ ਸ਼ਬਦੀ ਸ਼ਬਦ ਧੁਰ ਦੀ ਧਾਰ ਪਿਆ ਕੇ ਅਗੰਮਾ ਰਸ, ਨਿਝਰ ਝਿਰਨਾ ਦਏ ਝਿਰਾਈਆ । ਜਨਮ ਕਰਮ ਦਾ ਰੋਗ ਵਿਜੋਗ ਲੇਖਾ ਕਰ ਕੇ ਭਠ, ਸੰਜੋਗ ਅਗਲਾ ਦਏ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਦੇ ਹਿਰਦੇ ਗਿਆ ਵਸ, ਓਨ੍ਹਾਂ ਆਪਣੀ ਬਸਤੀ ਵਿਚ ਲਏ ਵਸਾਈਆ।