ਪੁਸਤਕਾਲਾਭਾਗ ੧੮

੨੧ ਮਾਘ ੨੦੨੧ ਬਿਕ੍ਰਮੀ ਹਰੀ ਪੁਰ ਮਹਿੰਗਾ ਸਿੰਘ ਦੇ ਗ੍ਰਹਿ

ਹੋਏ ਪਰਵਾਨ ਦਰ ਗੁਰਮੁਖ ਟੁੱਕਰ, ਟੁਕੜਾ ਟੁਕੜਾ ਖ਼ੁਸ਼ੀ ਮਨਾਈਆ। ਪੁਰਖ ਅਕਾਲ ਦੀਨ ਦਿਆਲ ਜੋ ਅਗੰਮੀ ਧਾਰੋਂ ਆਇਆ ਉਤਰ, ਨਿਰਗੁਣ ਨਿਰਵੈਰ ਨਿਰਾਕਾਰ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜੋ ਕਦੇ ਨਾ ਜਾਏ ਮੁਕਰ, ਏਥੇ ਓਥੇ ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਕੀਤਾ ਕੌਲ ਤੋੜ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਜਿਸ ਦਾ ਕਰਨ ਸ਼ੁਕਰ, ਚਰਨ ਕਵਲ ਉਪਰ ਧਵਲ ਨਿਉਂ ਨਿਉਂ ਲਾਗਣ ਪਾਈਆ। ਜਿਸ ਸਾਹਿਬ ਸੁਹੇਲੇ ਇਕ ਅਕੇਲੇ ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਬਣਾਇਆ ਆਪਣਾ ਪੁਤਰ, ਪਿਤਾ ਏਕ ਏਕ ਵਡਿਆਈਆ ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਇਕ ਇਕ ਟੁਕੜਾ ਕਰੇ ਪੁਕਾਰ, ਬੇਨੰਤੀ ਦਰ ਸੁਣਾਈਆ । ਸੋ ਪੁਰਖ ਨਿਰੰਜਣ ਤੇਰਾ ਠਾਂਡਾ ਦਰਬਾਰ, ਹਰਿ ਪੁਰਖ ਨਿਰੰਜਣ ਤੇਰੀ ਸਚ ਸਰਨਾਈਆ। ਏਕੰਕਾਰ ਤੇਰੇ ਚਰਨ ਕਵਲ ਬਲਿਹਾਰ, ਆਦਿ ਨਿਰੰਜਣ ਤੇਰਾ ਜੋਤੀ ਨੂਰ ਨਜ਼ਰੀ ਆਈਆ। ਅਬਿਨਾਸ਼ੀ ਕਰਤੇ ਕਿਰਪਾ ਧਾਰ, ਸ੍ਰੀ ਭਗਵਾਨ ਸਾਂਝੇ ਯਾਰ ਪਰਵਰਦਿਗਾਰ ਖ਼ੁਸ਼ੀ ਮਨਾਈਆ। ਪਾਰਬ੍ਰਹਮ ਪ੍ਰਭ ਦੇ ਆਧਾਰ, ਬ੍ਰਹਮ ਮੀਤਾ ਸਾਜਨ ਇਕ ਸੰਸਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਅਗੰਮੀ ਧਾਰ ਚਲਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਂਹਦੇ ਰਹੇ ਨੇਤਰ ਨੈਣ ਉਘਾੜ, ਚਾਰ ਕੁੰਟ ਦਹਿ ਦਿਸ਼ਾ ਉੱਤਰ ਪੂਰਬ ਪੱਛਮ ਦੱਖਣ ਆਪਣਾ ਧਿਆਨ ਲਗਾਈਆ । ਟਿੱਲੇ ਪਰਬਤ ਸਮੁੰਦ ਸਾਗਰ ਵੇਖੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਟੁਕੜੇ ਕਹਿਣ ਪ੍ਰਭ ਖੋਲ੍ਹ ਦੇ ਭੇਤ, ਅਨੁਭਵ ਤੇਰੀ ਬੇਪਰਵਾਹੀਆ। ਕਿਸ ਬਿਧ ਰਚਿਆ ਆਪਣਾ ਖੇਲ, ਰੰਗ ਨਵੇਲ ਦੇ ਸਮਝਾਈਆ। ਮਹਿਬੂਬ ਮੁਹੱਬਤ ਵਿਚ ਆ ਕੇ ਕਰ ਮਿਹਰ, ਬੇਨਜ਼ੀਰ ਨਜ਼ਰ ਉਠਾਈਆ। ਲਹਿਣਾ ਦੇਣਾ ਹਕ ਹਕ਼ੀਕ਼ਤ ਵਿਚੋਂ ਦੇ ਨਬੇੜ, ਪੂਰਬ ਸਭ ਦਾ ਝੋਲੀ ਪਾਈਆ। ਜੁਗ ਚੌਕੜੀ ਪਿਛੋਂ ਫਿਰਦਿਆਂ ਫਿਰਦਿਆਂ ਹੋਇਆ ਤੇਰਾ ਮੇਲ, ਘਰ ਵਜੇ ਸਚ ਵਧਾਈਆ। ਲੇਖਾ ਚੁਕ ਜਾਏ ਗੁਰੂ ਚੇਲ, ਚੇਲਾ ਗੁਰੂ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦੇ ਸਮਝਾਈਆ। ਨਿੱਕੇ ਨਿੱਕੇ ਟੁਕੜਿਓ ਸੁਣੋ ਅਗੰਮੀ ਬਾਤ, ਆਦਿ ਜੁਗਾਦੀ ਦਿਆਂ ਜਣਾਈਆ। ਜਿਸ ਵੇਲੇ ਸ਼ਬਦ ਸੁਤ ਰਚਨਾ ਰਚੀ ਸੀ ਆਦਿ, ਪੁਰਖ ਅਕਾਲ ਆਪਣੀ ਦਇਆ ਕਮਾਈਆ। ਇੱਛਿਆ ਵਿਚੋਂ ਅਗੰਮ ਅਥਾਹ ਬੇਪਰਵਾਹ ਵਜਾਇਆ ਨਾਦ, ਧੁਨ ਆਪਣੀ ਨਾਲ ਮਿਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਘਰ ਕਰ ਆਪ ਵਿਸਮਾਦ, ਮਹਲ ਅਟਲ ਦਿਤੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਸਾਜਣ ਦਿਤਾ ਸੀ ਸਾਜ, ਤ੍ਰੈ ਤ੍ਰੈ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਸ੍ਰੀ ਭਗਵਾਨ, ਹਰਿ ਕਰਤਾ ਬੇਪਰਵਾਹੀਆ। ਸਚਖੰਡ ਨਿਵਾਸੀ ਨੌਜਵਾਨ, ਮਰਦ ਮਰਦਾਨਾ ਦਇਆ ਕਮਾਈਆ। ਸੁਤ ਦੁਲਾਰਾ ਕਰ ਪਰਧਾਨ, ਥਿਰ ਘਰ ਦੇਵਣਹਾਰ ਵਡਿਆਈਆ। ਵਿਸ਼ਨੂੰ ਸ਼ਬਦ ਸੰਦੇਸ਼ਾ ਦਿਤਾ ਏਕੋ ਏਕ ਹੁਕਮਰਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਪਰਮ ਪੁਰਖ ਪਰਮਾਤਮ ਆਤਮ ਦਿਤਾ ਇਕ ਪਕਵਾਨ, ਵਸਤ ਅਮੋਲਕ ਆਪਣੀ ਆਪ ਪਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਰਿਹਾ ਜਣਾਈਆ। ਧੁਰ ਦੀ ਕਰਨੀ ਹਰਿ ਕਰਤਾਰ, ਹਰਿ ਕਰਤਾ ਆਪ ਜਣਾਈਆ। ਸਚ ਸੰਦੇਸ਼ਾ ਦੇ ਕੇ ਏਕਾ ਵਾਰ, ਵਿਸ਼ਨ ਦਿਤਾ ਦ੍ਰਿੜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਵਿਚ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਵੇਸ ਵਟਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਪੀਰ ਪੈਗ਼ੰਬਰ ਹਰਿ ਹਰਿ ਖੇਲ ਖਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬੋਲ ਜੈਕਾਰ, ਅੰਜੀਲ ਕ਼ੁਰਾਨਾਂ ਦਏ ਵਡਿਆਈਆ। ਰਸਨਾ ਜਿਹਵਾ ਬੱਤੀ ਦੰਦ ਕਰ ਇਜ਼ਹਾਰ, ਕਾਗ਼ਜ਼ ਕ਼ਲਮ ਸ਼ਾਹੀ ਮੇਲਾ ਸਹਿਜ ਸੁਭਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਿਸ ਵੇਲੇ ਕਲ ਕਲਕੀ ਲਏ ਅਵਤਾਰ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ

ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਵਿਸ਼ਨੂੰ ਕਹੇ ਸਚ ਪ੍ਰਭ ਮੈਨੂੰ ਦੇ ਦੱਸ, ਧੁਰ ਦੀ ਮੰਗ ਮੰਗਾਈਆ। ਜਿਹੜੀ ਵਸਤ ਦਿਤੀ ਮੇਰੇ ਹੱਥ, ਆਦਿ ਪੁਰਖ ਫੜਾਈਆ। ਜੁਗ ਚੌਕੜੀ ਸਾਂਭ ਕੇ ਛੱਡਾਂ ਰਖ, ਧੁਰ ਦੀ ਸੇਵ ਕਮਾਈਆ। ਸ੍ਰੀ ਭਗਵਾਨ ਕਿਹਾ ਧੁਰ ਸੰਦੇਸ਼ਾ ਦੇਵਾਂ ਸਚ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਵੇਲੇ ਪਰਗਟ ਹੋਵਾਂ ਆਪ, ਵਡ ਪਰਤਾਪ ਨੂਰ ਖ਼ੁਦਾਈਆ। ਤੇਰਾ ਮੇਰਾ ਢੋਲਾ ਸੋਹਲਾ ਇਕੋ ਹੋਵੇ ਜਾਪ, ਪਤਿਪਰਮੇਸ਼ਵਰ ਰਿਹਾ ਦ੍ਰਿੜਾਈਆ। ਭਗਤ ਸੁਹੇਲਾ ਹੋ ਕੇ ਦੇਵਾਂ ਸਾਥ, ਧੁਰ ਦਾ ਸੰਗ ਨਿਭਾਈਆ। ਲੋਕਮਾਤ ਵੇਖਾਂ ਖੇਲ ਤਮਾਸ਼, ਚਾਰ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਿਸ਼ਨੂੰ ਦੋਏ ਜੋੜ ਕਰ ਅਰਦਾਸ, ਪ੍ਰਭ ਅਗੇ ਸੀਸ ਨਿਵਾਈਆ। ਤੇਰੀ ਵਡਿਆਈ ਤੇਰੇ ਹਾਥ, ਬੇਅੰਤ ਤੇਰੀ ਸ਼ਰਨਾਈਆ। ਸਚ ਸੁਹੇਲੇ ਇਕ ਅਕੇਲੇ ਮੈਂ ਵੇਖਾਂ ਮਾਰ ਝਾਤ, ਪਰਦਾ ਇਕ ਉਠਾਈਆ। ਪੁਰਖ ਅਬਿਨਾਸ਼ੀ ਖੋਲ੍ਹ ਕੇ ਆਂਖ, ਨੇਤਰ ਨੈਣ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮੀ ਖੇਲ ਰਿਹਾ ਵਖਾਈਆ। ਪੁਰਖ ਅਕਾਲ ਖੇਲ ਅਗੰਮ, ਹਰਿ ਕਰਤਾ ਆਪ ਜਣਾਈਆ। ਕਰੇ ਖੇਲ ਸ੍ਰੀ ਭਗਵਨ, ਪਾਰਬ੍ਰਹਮ ਬੇਪਰਵਾਹੀਆ। ਕਲਜੁਗ ਅੰਤਮ ਜੋਤੀ ਨੂਰ ਅਗੰਮੀ ਚਾੜ੍ਹ ਕੇ ਚੰਨ, ਦੋ ਜਹਾਨ ਕਰੇ ਰੁਸ਼ਨਾਈਆ। ਭਗਤਾਂ ਬੇੜਾ ਬੰਨ੍ਹ, ਆਪਣੇ ਕੰਧ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਸੰਦੇਸ਼ਾ ਲੈਣਾ ਮੰਨ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਭੇਵ ਅਭੇਦਾ ਸਚ ਖਲੌਂਦਾ ਹਾਂ। ਵਿਸ਼ਨੂੰ ਤੈਨੂੰ ਇਕ ਜਣੌਂਦਾ ਹਾਂ। ਕਲਜੁਗ ਅੰਤਮ ਰਾਹ ਵਖੌਂਦਾ ਹਾਂ। ਬੀਸ ਇਕੀਸਾ ਵਕ਼ਤ ਸੁਹੌਂਦਾ ਹਾਂ। ਜਗਤ ਜਗਦੀਸਾ ਇਕ ਅਖਵੌਂਦਾ ਹਾਂ । ਸਚ ਹਦੀਸਾ ਇਕ ਪੜ੍ਹੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਰਗ ਇਕ ਜਣੌਂਦਾ ਹਾਂ। ਧੁਰ ਦਾ ਮਾਰਗ ਸਚ ਵਖਾਵਾਂਗਾ। ਕਲ ਕਲਕੀ ਵੇਸ ਵਟਾਵਾਂਗਾ। ਜੋਤੀ ਜਾਤਾ ਰੂਪ ਧਰਾਵਾਂਗਾ। ਕੋਟਨ ਕੋਟੀ ਜੀਵ ਭੁਲਾਵਾਂਗਾ। ਗੁਰਮੁਖ ਵਿਰਲੇ ਨਿਰਮਲ ਜੋਤੀ, ਗ੍ਰਹਿ ਮੰਦਰ ਆਪ ਟਿਕਾਵਾਂਗਾ। ਜਨ ਭਗਤਾਂ ਸੁਰਤ ਉਠਾ ਕੇ ਸੋਤੀ, ਸੋਹਣਾ ਰੰਗ ਰੰਗਾਵਾਂਗਾ। ਵਿਸ਼ਨੂੰ ਤੇਰੇ ਭੰਡਾਰੇ ਦੀ ਗ਼ਰੀਬਾਂ ਘਰ ਪਕਾ ਕੇ ਰੋਟੀ, ਰੱਟਾ ਪਿਛਲਾ ਸਰਬ ਚੁਕਾਵਾਂਗਾ। ਉਹਨਾਂ ਚਾੜ੍ਹ ਕੇ ਮੰਜ਼ਲ ਆਪਣੀ ਚੋਟੀ, ਚੋਟ ਇਕੋ ਨਾਮ ਲਗਾਵਾਂਗਾ। ਅੰਦਰੋਂ ਕੱਢਕੇ ਵਾਸ਼ਨਾ ਖੋਟੀ, ਦੁਰਮਤ ਮੈਲ ਧੁਆਵਾਂਗਾ। ਇਸ ਦੀ ਸੋਚ ਮੂਲ ਤੂੰ ਨਾ ਸੋਚੀਂ, ਸੋਚਿਆਂ ਹੱਥ ਕਿਸੇ ਨਾ ਆਵਾਂਗਾ। ਮੇਰਾ ਲੇਖਾ ਲੱਭੇ ਵਿਚੋਂ ਕਿਸੇ ਨਾ ਪੋਥੀ, ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤਾਂ ਵਿਚ ਸਲਾਹਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ। ਵਿਸ਼ਨੂੰ ਕਹੇ ਪ੍ਰਭ ਮੈਂ ਹੋਇਆ ਖ਼ੁਸ਼, ਬੰਦਨਾ ਇਕ ਸਰਨਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਰਹਾਂ ਚੁੱਪ, ਬੱਤੀ ਦੰਦ ਰਸਨਾ ਜਿਹਵਾ ਸਿਫ਼ਤ ਨਾ ਕੋਇ ਸਲਾਹੀਆ। ਜਿਸ ਵੇਲੇ ਕਲਜੁਗ ਅੰਧੇਰਾ ਹੋਵੇ ਘੁੱਪ, ਸਾਚਾ ਨੂਰ ਨਾ ਕੋਇ ਚਮਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਜਾਣ ਲੁਕ, ਸਨਮੁਖ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਲਗੇ ਦੁਖ, ਦਰਦੀਆਂ ਦਰਦ ਨਾ ਕੋਇ ਵੰਡਾਈਆ । ਗ਼ਰੀਬ ਨਿਮਾਣਿਆਂ ਸਤਾਵੇ ਕੂੜੀ ਕਿਰਿਆ ਭੁਖ, ਆਸਾ ਤ੍ਰਿਸ਼ਨਾ ਪੂਰ ਨਾ ਕੋਇ ਵਖਾਈਆ। ਜਨਨੀ ਭਾਗ ਲਗੇ ਨਾ ਕਿਸੇ

ਕੁੱਖ, ਸਤਿ ਸਰੂਪ ਨਾ ਕੋਇ ਸਮਾਈਆ। ਓਸ ਵੇਲੇ ਤੇਰੀ ਕਿਰਪਾ ਨਾਲ ਪਵਾਂ ਉਠ, ਨਿਰਗੁਣ ਨਿਰਗੁਣ ਲਵਾਂ ਅੰਗੜਾਈਆ । ਤੇਰੇ ਸੰਤ ਸੁਹੇਲੇ ਵੇਖਾਂ ਸਾਚੇ ਸੁਤ, ਅਬਿਨਾਸ਼ੀ ਅਚੁਤ ਆਪਣਾ ਫੇਰਾ ਪਾਈਆ। ਜਿਨ੍ਹਾਂ ਦੀ ਤੇਰੇ ਨਾਲ ਮੌਲੇ ਰੁਤ, ਘਰ ਘਰ ਬੈਠੇ ਖ਼ੁਸ਼ੀ ਮਨਾਈਆ। ਉਹਨਾਂ ਦਾ ਪਕਵਾਨ ਜਗਤ ਸੁੱਕਾ ਟੁਕ, ਟੁਕੜੇ ਰੂਪ ਵਟਾਈਆ। ਠਾਕਰ ਸਵਾਮੀ ਅੰਤਰਜਾਮੀ ਜਿਸ ਵੇਲੇ ਲਗੇ ਤੇਰੇ ਮੁਖ, ਦੋ ਜਹਾਨ ਤਰਸਨ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਖੇਲ ਖਿਲਾਈਆ। ਸੁੱਕਾ ਟੁੱਕੜ ਕਹੇ ਮੈਂ ਦੱਸਾਂ ਕੀ, ਜੁਗ ਚੌਕੜੀ ਮੇਰੀ ਕ਼ੀਮਤ ਕਿਸੇ ਨਾ ਪਾਈਆ। ਲੱਖ ਚੁਰਾਸੀ ਖਾਂਦਾ ਰਿਹਾ ਜੀਅ, ਜੀਵਣ ਜੁਗਤ ਵਿਚ ਵਡਿਆਈਆ। ਮੈਨੂੰ ਪੱਥਰਾਂ ਅੰਦਰ ਲਿਆ ਪੀਹ, ਪੀਸਣ ਪੀਸ ਸੇਵ ਨਾ ਕੋਇ ਕਮਾਈਆ। ਕਿਸੇ ਨੇ ਪੁਤਰ ਪਾਲਿਆ ਕਿਸੇ ਨੇ ਪਾਲੀ ਧੀ, ਕੋਈ ਕੁਟੰਬ ਰਿਹਾ ਰਜਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਮੇਰੀ ਸਾਚੀ ਰੱਖੀ ਕਿਸੇ ਨਾ ਨੀਂਹ, ਲੋਕਮਾਤ ਜੜ੍ਹ ਨਾ ਕੋਇ ਲਗਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਲੰਮਾ ਪੈਂਡਾ ਵਸੀਹ, ਚਲਦਿਆਂ ਚਲਦਿਆਂ ਨੇੜੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਟੁਕੜਿਆਂ ਵੇਖ ਕੇ ਲੱਗਾ ਭੋਗ, ਸਚਖੰਡ ਵਜੀ ਵਧਾਈਆ। ਹੋਇਆ ਪਰਕਾਸ਼ ਨਿਰਮਲ ਜੋਤ, ਨੂਰ ਅਗੰਮ ਰੁਸ਼ਨਾਈਆ। ਸ਼ਬਦ ਅਗੰਮੀ ਲੱਗੀ ਚੋਟ, ਡੰਕਾ ਇਕ ਸ਼ਨਵਾਈਆ। ਗੁਰ ਅਵਤਾਰ ਰਹੇ ਸੋਚ, ਪੀਰ ਪੈਗ਼ੰਬਰ ਲੈਣ ਅੰਗੜਾਈਆ । ਭਗਤ ਭਗਵਾਨ ਦੀ ਵੇਖਣ ਮੌਜ, ਮਜਲਸ ਬੇਪਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਕਰੀਏ ਖੋਜ, ਭੱਜੀਏ ਵਾਹੋ ਦਾਹੀਆ। ਸਾਹਿਬ ਸੁਲਤਾਨ ਦੇ ਵੇਖੀਏ ਚੋਜ, ਚੋਜੀ ਹੋ ਕੇ ਵੇਖ ਵਖਾਈਆ। ਜਨ ਭਗਤਾਂ ਸੁਣਾ ਕੇ ਆਪਣਾ ਸਲੋਕ, ਧੁਰ ਦੇ ਵਿਛੜੇ ਲਏ ਮਿਲਾਈਆ। ਦੂਈ ਦਵੈਤ ਕਟ ਕੇ ਹਉਮੇ ਰੋਗ, ਹੰ ਬ੍ਰਹਮ ਦਿਤਾ ਸਮਝਾਈਆ। ਭਾਗ ਲਗਾ ਕੇ ਕਾਇਆ ਕੋਟ, ਪੰਜ ਤੱਤ ਦਿਤੀ ਵਡਿਆਈਆ। ਪ੍ਰੇਮ ਪਿਆਰ ਦੀ ਦੇ ਕੇ ਚੋਗ, ਤ੍ਰਿਸ਼ਨਾ ਭੁਖ ਬੁਝਾਈਆ। ਨਾ ਕੋਈ ਹਰਖ਼ ਨਾ ਸੋਗ, ਚਿੰਤਾ ਗ਼ਮ ਨਾ ਕੋਇ ਜਣਾਈਆ। ਵਿਸ਼ਨੂੰ ਕਹੇ ਮੇਰੇ ਭੰਡਾਰੇ ਨਾਲੋਂ ਚੰਗਾ ਰੋਟ, ਦੋ ਜਹਾਨਾਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਟੁਕੜਾ ਕਹੇ ਮੈਂ ਸਭ ਤੋਂ ਵੱਡਾ, ਪ੍ਰਭ ਵੱਡੇ ਦਿਤੀ ਵਡਿਆਈਆ। ਮੈਨੂੰ ਵਿਸ਼ਨੂੰ ਜਾਪੇ ਬਾਲਾ ਨੱਢਾ, ਚਰਨਾਂ ਵਿਚ ਸੀਸ ਨਿਵਾਈਆ। ਇਸੇ ਕਾਰਨ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੈਣ ਲਗਾ ਸੱਦਾ, ਧੁਰ ਦਾ ਹੁਕਮ ਇਕ ਸੁਣਾਈਆ। ਤੁਹਾਡਾ ਹਿੱਸਾ ਵੇਖੋ ਅੱਧਾ, ਜੋ ਪੂਰਬ ਰੱਖਿਆ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਟੁਕੜਾ ਕਹੇ ਮੈਂ ਦਸਾਂ ਅਹਿਵਾਲ, ਆਪਣਾ ਆਪ ਜਣਾਈਆ । ਜੁਗ ਚੌਕੜੀ ਬੀਤੇ ਕਾਲ, ਕਾਲ ਗਰਾਸ ਕਰੇ ਲੋਕਾਈਆ। ਨਿਤ ਨਵਿਤ ਹੋ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਸੇਵ ਕਮਾਈਆ। ਮੇਰਾ ਕਿਸੇ ਨਾ ਕੀਤਾ ਉਧਾਰ, ਅਦਲ ਸਚ ਨਾ ਕੋਇ ਕਮਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਭੁੱਖਿਆਂ ਨੰਗਿਆਂ ਬਣਿਆ ਨਾ ਕੋਇ ਦਲਾਲ, ਸਚ ਵਿਚੋਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਦੇਵਣ ਆਇਆ ਵਡਿਆਈਆ। ਟੁਕੜਾ ਕਹੇ ਮੈਂ ਲਾਵਾਂ ਟੱਕਰ, ਦੋ ਜਹਾਨਾਂ ਵੇਖ ਵਖਾਈਆ। ਮੇਰਾ ਭੇਵ ਕੋਈ ਨਾ ਜਾਣੇ ਫ਼ੱਕਰ, ਫ਼ਿਕਰਿਆਂ ਵਿਚ ਨਾ ਕੋਇ ਜਣਾਈਆ। ਪੁਰਖ ਅਕਾਲ ਨੇ ਜਿਹੜੀ ਸੱਤਵੀਂ ਲਿਖੀ ਸਤਰ,

ਗੋਬਿੰਦ ਇਕ ਜਣਾਈਆ। ਜਿਹੜਾ ਮਾਛੂਵਾੜੇ ਦਿਤਾ ਪੱਤਰ, ਓਸੇ ਦੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸੱਤਵੀਂ ਸਤਰ ਦਾ ਅਖ਼ੀਰੀ ਸਲੋਕ, ਏਕੰਕਾਰ ਦਿਤਾ ਜਣਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੇ ਕੇ ਰੋਜ਼ੀ ਰੋਜ਼, ਰਾਜ਼ਕ ਰਹੀਮ ਹੋਏ ਸਹਾਈਆ। ਜਿਨ੍ਹਾਂ ਦੀ ਆਸ਼ਾ ਮਨਸਾ ਪੂਰੀ ਕਰੇ ਲੋਚ, ਲੋਚਨ ਨੈਣ ਮਿਲੇ ਵਡਿਆਈਆ । ਭੰਡਾਰਾ ਰਹੇ ਬਹੁਤ ਅਤੋਟ, ਅਤੁਟ ਦਏ ਕਰਾਈਆ। ਧੁਰ ਦਾ ਹੁਕਮ ਨਾ ਕੋਈ ਸਕੇ ਰੋਕ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਰਿਹਾ ਵਖਾਈਆ । ਸਚ ਭੰਡਾਰੇ ਤੋਂ ਲਾਹ ਕੇ ਪਰਦਾ, ਬ੍ਰਹਿਮੰਡ ਖੰਡ ਦਏ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਢੋਲਾ ਪੜ੍ਹਦਾ, ਤੇਰਾ ਮੇਰਾ ਰਾਗ ਅਲਾਈਆ। ਧੰਨ ਵਡਿਆਈ ਜੋ ਠਾਕਰ ਸਵਾਮੀ ਖੇਲ ਕਰਦਾ, ਕਰਤਾ ਬੇਪਰਵਾਹੀਆ । ਭਗਤਨ ਪਿਤਾ ਹੋ ਕੇ ਬਰਦਾ, ਅਦਲਾ ਬਦਲੀ ਰਿਹਾ ਕਰਾਈਆ। ਜਿਸ ਦਾ ਰਸ ਕੋਈ ਨਾ ਚਖਦਾ, ਬੇਅੰਤ ਕਹਿ ਸਰਬ ਸਮਝਾਈਆ। ਜੋ ਮਾਲਕ ਆਪਣੇ ਦੇਸ ਦਾ, ਸਚਖੰਡ ਬੈਠਾ ਡੇਰਾ ਲਾਈਆ। ਸੋ ਕਲਜੁਗ ਅੰਤਮ ਵੇਖਦਾ, ਜੋਤੀ ਜਾਤਾ ਵੇਸ ਵਟਾਈਆ। ਲਹਿਣਾ ਮੁੱਕੇ ਪਿਛਲੀ ਰੇਖ ਦਾ, ਅਗੇ ਖੇਲ ਹੋਰ ਵਰਤਾਈਆ । ਹੁਕਮ ਚਲਣਾ ਇਕ ਨਰੇਸ਼ ਦਾ, ਨਰ ਨਰਾਇਣ ਆਪ ਵਰਤਾਈਆ। ਇਹ ਟੁਕੜਾ ਨਹੀਂ ਮੁਹਤਾਜ ਭੁੱਖਿਆਂ ਦੇ ਪੇਟ ਦਾ, ਭੁੱਖਿਆਂ ਦੀ ਭੁਖ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਸਭ ਦਾ ਵੇਖ ਵਖਾਈਆ। ਟੁਕੜਾ ਕਹੇ ਮੈਂ ਰੋਵਾਂ ਮਾਰਾਂ ਧਾਹ, ਨੈਣਾਂ ਨੀਰ ਵਹਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਤੇਰੀ ਬੇਪਰਵਾਹੀਆ। ਨਜ਼ਰੀ ਆਇਆ ਚਾਰ ਕੁੰਟ ਵੇਖਿਆ ਨੈਣ ਉਠਾ, ਦਹਿ ਦਿਸ਼ਾ ਅੱਖ ਖੁਲ੍ਹਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜ੍ਹੇ ਮੈਨੂੰ ਰਹੇ ਧਿਆ, ਅੰਤਰ ਆਤਮ ਧਿਆਨ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਕੁਰਲਾ, ਉਚੀ ਕੂਕ ਕੂਕ ਦੇਣ ਦੁਹਾਈਆ। ਅਠਸਠ ਤੀਰਥ ਨੈਣ ਰਹੇ ਸ਼ਰਮਾ, ਨੇਤਰ ਅੱਖ ਨਾ ਕੋਇ ਉਠਾਈਆ । ਕਲਜੁਗ ਸਾਧ ਸੰਤ ਜੀਵ ਜੰਤ ਰਹੇ ਨਹਾ, ਦੁਰਮਤ ਮੈਲ ਨਾ ਕੋਇ ਧੁਆਈਆ। ਸ਼ਾਹ ਸੁਲਤਾਨ ਰਾਜ ਰਾਜਾਨ ਭੁੱਖਿਆਂ ਭੁਖ ਨਾ ਸਕੇ ਕੋਈ ਗਵਾ, ਦੁਖੀਆਂ ਦੁਖ ਦਰਦ ਨਾ ਕੋਇ ਵੰਡਾਈਆ। ਜਿਸ ਕੱਲਰ ਵਿਚ ਦਿਸੇ ਕਾਹੀ ਕਾਨਾ ਉਡਦੀ ਛਾਹ, ਧੂੜ ਵਾਹੋ ਦਾਹੀਆ। ਓਥੇ ਖੇਲ ਬੇਪਰਵਾਹ, ਪਾਰਬ੍ਰਹਮ ਆਪ ਵਖਾਈਆ । ਇਕ ਇਕ ਕ਼ਤਰਾ ਕੋਟਨ ਕੋਟਾਂ ਦਏ ਰਜਾ, ਭੰਡਾਰੇ ਸਤਿ ਸਚ ਕਰਾਈਆ। ਜਨ ਭਗਤੋ ਤੁਹਾਥੋਂ ਵਖਰਾ ਨਹੀਂ ਖ਼ੁਦਾ, ਜੁਦਾ ਅੰਗ ਨਾ ਕੋਇ ਰਖਾਈਆ। ਤੁਹਾਡੇ ਹਿਰਦੇ ਵਸੇ ਸ਼ਾਮ ਸੁਬਹ, ਨਿਜ ਘਰ ਬੈਠਾ ਡੇਰਾ ਲਾਈਆ। ਮਾਣਸ ਵਿਚੋਂ ਮਾਣਸ ਜਨਮ ਦਏ ਬਦਲਾ, ਸੁਰਤੀ ਸ਼ਬਦ ਨਾਲ ਦਏ ਜੁੜਾਈਆ। ਨੇਤਰ ਨਾਮ ਨਿਧਾਨਾ ਕੱਜਲ ਦੇਵੇ ਪਾ, ਲੋਚਨ ਨੂਰ ਕਰ ਰੁਸ਼ਨਾਈਆ। ਅਗਲਾ ਲੇਖਾ ਦਏ ਸਮਝਾ, ਪਿਛਲਾ ਪੰਧ ਮੁਕਾਈਆ। ਜੋ ਸੁੱਕਾ ਟੁਕੜਾ ਲਿਆਂਦਾ ਨਾਲ ਚਾਅ, ਚਾਓ ਘਨੇਰਾ ਇਕ ਵਖਾਈਆ। ਇਸੇ ਨੂੰ ਖਾ ਕੇ ਆਪਣਾ ਆਪ ਲਏ ਰਜਾ, ਦੁਖੀਆਂ ਦੁਖ ਦਏ ਗਵਾਈਆ। ਤੁਹਾਡਾ ਟੁਕੜਾ ਖਾ ਕੇ ਤੁਹਾਡਾ ਬਣੇ ਮਲਾਹ, ਬੇੜਾ ਦੋ ਜਹਾਨਾਂ ਪਾਰ ਕਰਾਈਆ। ਸ਼ਬਦੀ ਦੇਵੇ ਸਚ ਸਲਾਹ, ਕਰੇ ਇਕ ਪੜ੍ਹਾਈਆ। ਰਾਤੀ ਸੁੱਤਿਆਂ ਦਏ ਜਗਾ, ਜਾਗਦਿਆਂ ਦਰ ਆਈਆ। ਦਰਸ਼ਨ ਦੇਵੇ ਉਠਾ, ਬਜਰ ਕਪਾਟੀ ਕੁੰਡਾ ਲਾਹੀਆ। ਮਰਨ ਤੋਂ ਪਹਿਲੋਂ ਜਨਮ ਦੀ ਦੇਵੇ ਦੁਆ, ਜਨਮ ਆਪਣੇ ਲੇਖੇ ਲਾਈਆ । ਕਰਮਾਂ ਦਾ

ਰੋਗ ਦੇਵੇ ਗਵਾ, ਲੱਖ ਚੁਰਾਸੀ ਡੇਰਾ ਢਾਹੀਆ। ਸਾਚੀ ਮੰਜ਼ਲ ਦੇਵੇ ਚੜ੍ਹਾ, ਜਿਸ ਘਰ ਵਸੇ ਬੇਪਰਵਾਹੀਆ। ਈੜਾ ਪਿੰਗਲ ਸੁਖਮਨ ਟੇਢੀ ਬੰਕ ਆਸਾ ਮਨਸਾ ਤ੍ਰਿਸ਼ਨਾ ਪੰਜ ਵਿਕਾਰ ਕੋਈ ਨਾ ਸਕੇ ਉਠਾ, ਅਧ ਵਿਚ ਡੇਰਾ ਨਾ ਕੋਇ ਲਾਈਆ। ਸ਼ਬਦ ਅਗੰਮੀ ਅਨਾਦ ਅਨਾਦੀ ਅਨਾਦ ਧੁਨ ਗੁਰੂ ਅਵਤਾਰ ਗਏ ਸੁਣਾ, ਸੁਰਤੀ ਆਪਣਾ ਤਾਲ ਵਜਾਈਆ । ਸਚ ਸਿੰਘਾਸਣ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਇਕੋ ਦਏ ਵਖਾ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਦੀਵਾ ਬਾਤੀ ਕਮਲਾਪਾਤੀ ਗ੍ਰਹਿ ਮੰਦਰ ਕਾਇਆ ਅੰਦਰ ਦਏ ਜਗਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਵਖਾਈਆ । ਸੁੱਕਾ ਟੁੱਕਰ ਵੇਖ ਗੁਰੂ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਈਆ। ਸਾਰੇ ਕਹਿਣ ਹੋਵੋ ਖ਼ਬਰਦਾਰ, ਉਠੋ ਚਾਈਂ ਚਾਈਂਆ। ਵਿਸ਼ਨ ਬ੍ਰਹਮਾ ਸ਼ਿਵ ਕਹੇ ਚਲੋ ਚਲੀਏ ਯਾਰ, ਯਾਰੜਾ ਪੰਧ ਮੁਕਾਈਆ। ਲੋਕਮਾਤ ਵੇਖੀਏ ਉਹ ਵਿਹਾਰ, ਜੋ ਵਿਵਹਾਰੀ ਰਿਹਾ ਕਰਾਈਆ। ਜਿਸ ਦਾ ਰਾਹ ਤਕਦੇ ਰਹੇ ਚੌਕੜੀ ਜੁਗ ਚਾਰ, ਭਵਿਖਤਾਂ ਵਿਚ ਸਲਾਹੀਆ। ਜਿਸ ਦੀ ਰਾਗਾਂ ਨਾਦਾਂ ਵਿਚ ਗੌਂਦੇ ਰਹੇ ਵਾਰ, ਢੋਲਿਆਂ ਕਲਮਿਆਂ ਨਾਲ ਸਲਾਹੀਆ। ਜਿਸ ਨੂੰ ਮੰਨਦੇ ਰਹੇ ਪਰਵਰਦਿਗਾਰ, ਪਰਮ ਪੁਰਖ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਤਕਦੇ ਰਹੇ ਸਚਖੰਡ ਸੱਚਾ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸੋਹੇ ਬੰਕ ਦਵਾਰ, ਭਗਵਨ ਆਪਣਾ ਵੇਸ ਵਟਾਈਆ। ਸਾਚੀ ਸਿਖਿਆ ਸੰਤਾਂ ਆਪ ਸਿਖਾਲ, ਸਾਖ਼ਿਆਤ ਕਰੇ ਪੜ੍ਹਾਈਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਵਿਸ਼ਨੂੰ ਤੇਰਾ ਹਲ ਕਰੇ ਸੁਆਲ, ਭੇਵ ਅਭੇਦਾ ਦਏ ਜਣਾਈਆ। ਉਠ ਵੇਖ ਨੇਤਰ ਖੋਲ੍ਹ ਤਕ ਟੁੱਕਰ ਬਿਨਾ ਦਾਲ, ਦਲਿਦ੍ਰੀਆਂ ਦਲਿਦਰ ਰਿਹਾ ਗਵਾਈਆ। ਇਸੇ ਦੇ ਪਿਛੇ ਆਤਮਾ ਪਰਮਾਤਮਾ ਪਰਮਾਤਮਾ ਆਤਮਾ ਦਾ ਪੁੱਛੇ ਹਾਲ, ਅੰਦਰ ਵੜ ਕੇ ਖੋਜ ਖੁਜਾਈਆ। ਗੁਰਮੁਖੋ ਤੁਹਾਡੇ ਭਾਗ ਲਗਾਵੇ ਕਾਇਆ ਧਰਮਸਾਲ, ਧਰਮ ਦਵਾਰਾ ਇਕੋ ਇਕ ਵਖਾਈਆ। ਜੋਤ ਜਗਾ ਕੇ ਬੇਮਿਸਾਲ, ਮਿਸਲ ਆਪਣੀ ਦਏ ਸਮਝਾਈਆ। ਤੁਹਾਡੇ ਨੇੜ ਨਾ ਆਵੇ ਕਾਲ, ਰਾਏ ਧਰਮ ਚਿਤਰ ਗੁਪਤ ਅੱਖ ਨਾ ਕੋਇ ਉਠਾਈਆ। ਜਿਨ੍ਹਾਂ ਪ੍ਰੇਮ ਪਿਆਰ ਨਾਲ ਧੁਰ ਦਾ ਟੁਕੜਾ ਦਿਤਾ ਖਵਾਲ, ਖ਼ਾਹ ਮਖ਼ਾਹ ਆਪਣੀ ਸੇਵ ਕਮਾਈਆ। ਇਸੇ ਕਾਰਨ ਸਤਿਜੁਗ ਚਲੇ ਅਵੱਲੜੀ ਚਾਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਗ਼ਰੀਬ ਨਿਮਾਣਿਆਂ ਸਾਚੇ ਤਖ਼ਤ ਦੇਵੇ ਬਹਾਲ, ਜਿਸ ਦਾ ਮਾਲਕ ਇਕ ਅਖਵਾਈਆ। ਲੱਖ ਚੁਰਾਸੀ ਵਿਚੋਂ ਭਾਲ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਗੁਰਮੁਖ ਕੋਝੇ ਕਮਲੇ ਨਹੀਂ ਇਹ ਸੱਚੇ ਲਾਲ, ਜੋ ਚਲ ਆਏ ਸਰਨਾਈਆ। ਜਿਨ੍ਹਾਂ ਦੇ ਅੰਤਰ ਆਤਮ ਸੋਹੇ ਤਾਲ, ਨਿਝਰ ਝਿਰਨਾ ਰਿਹਾ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਉਂ ਥਾਈਂਆ। ਟੁੱਕਰ ਕਹੇ ਮੈਨੂੰ ਜੁਗ ਜੁਗ ਗਏ ਟੁੱਕ, ਆਪਣਾ ਹੁਕਮ ਸੁਣਾਈਆ। ਕੋਟਨ ਕੋਟ ਰਸਨਾ ਨਾਲ ਖਾ ਕੇ ਫੇਰ ਦੇਣ ਥੁੱਕ, ਸੱਚਾ ਰਸ ਸਮਝ ਕਿਸੇ ਨਾ ਆਈਆ। ਜਿਸ ਵੇਲੇ ਭਗਵਾਨ ਭਗਤਾਂ ਬਣਾ ਲਏ ਆਪਣੇ ਪੁੱਤ, ਆਪਣੇ ਸੁਤ ਦੁਲਾਰੇ ਆਪਣੀ ਗੋਦ ਉਠਾਈਆ। ਨਿਰਗੁਣ ਹੋ ਕੇ ਨਿਰਗੁਣ ਧਾਰੋਂ ਪਏ ਉਠ, ਸਰਗੁਣ ਦੇਵੇ ਮਾਣ ਵਡਿਆਈਆ। ਓਸ ਵੇਲੇ ਵਸਤ ਲਿਆਵੇ ਕੁਛ, ਜਨ ਭਗਤਾਂ ਭੇਟ ਚੜ੍ਹਾਈਆ। ਓਹਨੂੰ ਕੋਈ ਨਾ ਸਕੇ ਬੁੱਝ, ਭਰਮੇ ਭੁੱਲੇ ਸਰਬ ਲੋਕਾਈਆ। ਇਹੋ ਭੇਵ ਪ੍ਰਭੂ ਦਾ ਗੁਝ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਜਗਤ ਵਿਹਾਰਾਂ ਵਿਚ ਸ੍ਰਿਸ਼ਟੀ ਗਈ ਰੁਝ, ਰੁਚੀ ਆਤਮਾ

ਪਰਮਾਤਮਾ ਨਾਲ ਨਾ ਸਕੇ ਜੁੜਾਈਆ। ਸ਼ਬਦੀ ਧਾਰ ਇਕੋ ਸੱਚੀ ਸੁੱਚ, ਸੂਖ਼ਮ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਟੁਕੜਾ ਕਹੇ ਮੇਰੇ ਵੇਖੋ ਟੋਟੇ, ਟੁੱਟਿਆਂ ਰਿਹਾ ਜੁੜਾਈਆ। ਗੁਰਸਿਖ ਗੋਬਿੰਦ ਦੇ ਪੁੱਤ ਪੁਰਖ ਅਕਾਲ ਦੇ ਪੋਤੇ, ਪਿਤਾ ਪੂਤ ਪੋਤਰੇ ਇਕੋ ਰੰਗ ਰੰਗਾਈਆ। ਜਿਨ੍ਹਾਂ ਦੇ ਅੰਤਰ ਸ਼ਬਦ ਅਗੰਮੀ ਲੱਗੇ ਚੋਟੇ, ਨਾਦੀ ਧੁਨ ਕਰੇ ਸ਼ਨਵਾਈਆ। ਸੋ ਇਕੋ ਰੰਗ ਵੱਡੇ ਛੋਟੇ, ਬੁੱਢਾ ਬਾਲ ਬਿਰਧ ਨਜ਼ਰ ਕੋਇ ਨਾ ਆਈਆ। ਇਕੋ ਧਾਰ ਅੰਦਰ ਪਰੋਤੇ, ਮਨ ਕਾ ਮਣਕਾ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਚਾਈਂ ਚਾਈਂਆ। ਸੁੱਕਾ ਟੁੱਕਰ ਕਹੇ ਮੈਂ ਵੇਖਿਆ ਰਾਹ ਸੁਖਾਲਾ, ਸੁਖ ਸਾਗਰ ਨਜ਼ਰੀ ਆਈਆ। ਜਿਸ ਵੇਲੇ ਕਲਜੁਗ ਦਾ ਨਿਕਲਣ ਲਗਾ ਦਵਾਲਾ, ਚਾਰੋਂ ਕੁੰਟ ਪਈ ਦੁਹਾਈਆ। ਸੱਚਾ ਦਿਸੇ ਨਾ ਕੋਇ ਪ੍ਰਿਤਪਾਲਾ, ਪ੍ਰਿਤਪਾਲਕ ਹੋ ਕੇ ਸੇਵ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ਼ਰੀਬਾਂ ਦਾ ਲੇਖਾ ਨਸੀਬਾਂ ਵਿਚੋਂ ਬਾਹਰ ਕਢਾਈਆ। ਟੁਕੜੇ ਕਹਿਣ ਪੰਜ ਪੰਜ ਹੁੰਦੇ ਵੇਖੇ ਇਕੱਠੇ, ਗੁਰਮੁਖ ਟੁਕੜਾ ਰਹਿਣ ਕੋਇ ਨਾ ਪਾਈਆ। ਇਕੋ ਨਾਮ ਚਾਰ ਵਰਨ ਜਾਣ ਰਤੇ, ਸ਼ੂਦਰ ਵੈਸ਼ ਸ਼ੱਤਰੀ ਬ੍ਰਾਹਮਣ ਨਜ਼ਰ ਕੋਇ ਨਾ ਆਈਆ । ਵਸਤ ਅਮੋਲਕ ਨਾਮ ਪਦਾਰਥ ਵਿਕੇ ਇੱਕੋ ਹੱਟੇ, ਪੁਰਖ ਅਕਾਲ ਦੇਵਣਹਾਰ ਆਦਿ ਜੁਗਾਦਿ ਬੇਪਰਵਾਹੀਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਦੇ ਰਹਿਣ ਮੂਲ ਨਾ ਰੱਟੇ, ਆਤਮ ਪਰਮਾਤਮ ਪਰਮਾਤਮ ਆਤਮ ਹਰ ਘਟ ਨਜ਼ਰੀ ਆਈਆ। ਸ਼ਬਦ ਸੂਰਾ ਹਾਜ਼ਰ ਹਜ਼ੂਰਾ ਮਾਰਗ ਅਗੰਮਾ ਇਕੋ ਦੱਸੇ, ਚਾਰ ਕੁੰਟ ਦਹਿ ਦਿਸ਼ਾ ਸਚ ਸਮਝਾਈਆ। ਭਗਤ ਭਗਵਾਨ ਦੋ ਜਹਾਨ ਸਚਖੰਡ ਦਵਾਰ ਸਦਾ ਵਸੇ, ਦੂਜਾ ਧਾਮ ਮੁਕਾਮ ਨਜ਼ਰ ਕੋਇ ਨਾ ਆਈਆ। ਪ੍ਰੇਮ ਪ੍ਰੀਤੀ ਸਾਚੀ ਨੀਤੀ ਸੰਤ ਸੁਹੇਲੇ ਫਿਰਨ ਨੱਠੇ, ਗੁਰਮੁਖ ਗੁਰਸਿਖ ਭੱਜਣ ਵਾਹੋ ਦਾਹੀਆ। ਪਤਿਪਰਮੇਸ਼ਵਰ ਸਰਨ ਸਰਨਾਈ ਜੋ ਜਨ ਲਗੇ, ਸੋ ਅਗਨੀ ਅੱਗ ਗਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ। ਟੁਕੜੇ ਕਹਿਣ ਅਸੀਂ ਹੁੰਦਾ ਵੇਖਿਆ ਜੋੜ, ਪੰਚਮ ਪੰਚ ਮਿਲੇ ਵਡਿਆਈਆ। ਸੁਰਤੀ ਬੱਧੀ ਸ਼ਬਦੀ ਡੋਰ, ਧੁਰ ਮਾਲਕ ਧੁਰ ਦੀ ਗੰਢ ਪਵਾਈਆ। ਨਾਮ ਨਿਧਾਨੇ ਸਚ ਬਬਾਣੇ ਚੜ੍ਹਾ ਕੇ ਆਪਣੇ ਘੋੜ, ਦੋ ਜਹਾਨਾਂ ਪਾਰ ਕਰਾਈਆ। ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਮਿਲਣ ਦੀ ਸਦਾ ਲੋੜ, ਜੁਗ ਚੌਕੜੀ ਵੇਖੇ ਚਾਈਂ ਚਾਈਂਆ। ਕੂੜੀ ਕਿਰਿਆ ਮਨ ਵਾਸਨਾ ਚੰਮ ਦ੍ਰਿਸ਼ਟੀ ਦਿਸੇ ਢੋਰ, ਗੁਰਮੁਖ ਗੁਰਸਿਖ ਸਹੰਸਾ ਵਿਚੋਂ ਹੰਸ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਗ੍ਰਹਿ ਗ੍ਰਹਿ ਘਰ ਘਰ ਦਿਸੇ ਚੋਰ, ਦਿਵਸ ਰੈਣ ਘੜੀ ਪਲ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੇ ਰੰਗ ਰੰਗਾਈਆ। ਟੁਕੜੇ ਕਹਿਣ ਹੁੰਦਾ ਵੇਖਿਆ ਮਿਲਾਪ, ਹਰਿ ਕਰਤਾ ਦਇਆ ਕਮਾਇੰਦਾ। ਜਨਮ ਜਨਮ ਦਾ ਮੇਟ ਕੇ ਪਾਪ, ਦੁਰਮਤ ਮੈਲ ਧੁਆਇੰਦਾ। ਆਤਮ ਪਰਮਾਤਮ ਬਣਾ ਕੇ ਸਾਕ, ਨਾਤਾ ਧੁਰ ਦਾ ਆਪ ਵਖਾਇੰਦਾ। ਕੂੜੀ ਕਿਰਿਆ ਮੇਟ ਕੇ ਤਾਪ, ਤ੍ਰੈਗੁਣ ਡੇਰਾ ਆਪ ਢਾਇੰਦਾ। ਦਰਸ ਵਖਾਏ ਸਾਖ਼ਿਆਤ, ਨਿਜ ਨੇਤਰ ਆਪ ਖੁਲ੍ਹਾਇੰਦਾ। ਪੂਰਾ ਕਰ ਕੇ ਭਵਿਖਤ ਵਾਕ, ਵਾਸਤਾ ਆਪਣੇ ਨਾਲ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਰੰਗ ਰੰਗਾਇੰਦਾ। ਪੰਚਮ ਕਹਿਣ ਸਾਡਾ ਮਿਟਿਆ ਪਰਪੰਚ, ਕੂੜੀ ਕਿਰਿਆ ਰਹਿਣ ਨਾ ਪਾਈਆ। ਜਗਤ ਵਿਕਾਰੇ

ਹੋਇਆ ਅੰਤ, ਅੰਤਸ਼ਕਰਨ ਖੋਜ ਖੁਜਾਈਆ। ਠਾਕਰ ਮਿਲਿਆ ਸ੍ਰੀ ਭਗਵੰਤ, ਭਗਵਨ ਦਏ ਵਡਿਆਈਆ। ਸੋ ਸੱਜਣ ਸਵਾਮੀ ਕਹੇ ਸੰਤ, ਜੋ ਸਤਿ ਵਿਚ ਰਹੇ ਸਮਾਈਆ। ਦੇਵਣਹਾਰ ਵਡਿਆਈ ਵਿਚੋਂ ਜੀਵ ਜੰਤ, ਜੀਵਣ ਜੁਗਤ ਆਪ ਸਮਝਾਈਆ। ਟੁਕੜੇ ਕਹਿਣ ਸਾਡਾ ਭੰਡਾਰ ਹੋਵੇ ਬੇਅੰਤ, ਦੁਖੀਆਂ ਦਾ ਦੁਖ ਭੁਖਿਆਂ ਦੀ ਭੁਖ ਰਹੇ ਨਾ ਰਾਈਆ। ਪੰਚ ਕਹਿਣ ਮਿਲ ਕੇ ਸਭ ਨੇ ਗਾਇਆ ਇਕੋ ਛੰਦ, ਸੋਹਲਾ ਢੋਲਾ ਰਾਗ ਜਣਾਈਆ। ਜਿਸ ਨਾਲ ਵਿਛੜਿਆ ਮਿਲਿਆ ਹਰਿ ਕੰਤ, ਵਜੀ ਘਰ ਵਧਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਸਿਫ਼ਤਾਂ ਵਿਚ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਵਣਹਾਰ ਵਡਿਆਈਆ। ਪੰਚ ਕਹਿਣ ਹੋਇਆ ਸੰਜੋਗ, ਘਰ ਮੇਲਾ ਸਹਿਜ ਸੁਭਾਈਆ। ਜਨਮ ਕਰਮ ਦਾ ਮਿਟਿਆ ਵਿਜੋਗ, ਵਿਛੋੜਾ ਦਿਤਾ ਚੁਕਾਈਆ। ਸਚ ਭੰਡਾਰੇ ਦੀ ਦੇ ਕੇ ਚੋਗ, ਚੁਗਲੀ ਨਿੰਦਿਆ ਕੋਲੋਂ ਦਿਤਾ ਹਟਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦਿਤਾ ਮੁਕਾਈਆ। ਭਗਤ ਭਗਵਾਨ ਇਕੋ ਰੰਗ ਵਖਾ ਕੇ ਆਪਣੀ ਮੌਜ, ਮਜਲਸ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵੇਖੇ ਥਾਉਂ ਥਾਈਂਆ। ਪੰਚ ਕਹੇ ਹਰਿ ਪਾਇਆ ਠਾਕਰ, ਅਵਰ ਲੋੜ ਰਹੀ ਨਾ ਰਾਈਆ। ਪਾਰ ਕਿਨਾਰਾ ਡੂੰਘੇ ਸਾਗਰ, ਗਹਿਰ ਗਵਰ ਦਿਤਾ ਕਰਾਈਆ। ਨਿਹਕਰਮੀ ਕਰ ਕੇ ਕਰਮ ਉਜਾਗਰ, ਜਨਮ ਕਰਮ ਦਿਤਾ ਬਦਲਾਈਆ। ਸਚ ਦਵਾਰੇ ਦੇ ਕੇ ਆਦਰ, ਆਦਰਸ਼ ਆਪਣਾ ਦਿਤਾ ਵਖਾਈਆ। ਮਿਹਰਵਾਨ ਹੋ ਕੇ ਕਰੀਮ ਕ਼ਾਦਰ, ਕ਼ੁਦਰਤ ਪਰਦਾ ਰਿਹਾ ਉਠਾਈਆ। ਸਚ ਵਣਜਾਰੇ ਬਣਾ ਸੌਦਾਗਰ, ਸਾਚਾ ਹੱਟ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਚੁਕਾਏ ਚਾਈਂ ਚਾਈਂਆ। ਟੁਕੜਿਓ ਤੁਹਾਡੀ ਸੋਹਣੀ ਵੰਡ, ਹਰਿ ਕਰਤਾ ਆਪ ਰਖਾਈਆ। ਜਨ ਭਗਤਾਂ ਅੰਦਰ ਪੌਣੀ ਠੰਡ, ਮਨਮੁਖਾਂ ਅਗਨ ਤਪਾਈਆ। ਪੰਚਮ ਆਵੇ ਇਕ ਅਨੰਦ, ਸੀਤਲ ਧਾਰ ਵਹਾਈਆ। ਤੁਹਾਡਾ ਮਾਲਕ ਇਕ ਬਖ਼ਸ਼ੰਦ, ਬੇਪਰਵਾਹ ਹੋਏ ਸਹਾਈਆ। ਜਿਸ ਨਾਲ ਛੋਹ ਦੰਦ, ਦੰਦ ਦੰਦ ਵਿਚ ਸਮਾਈਆ। ਭਗਤ ਉਧਾਰਨ ਤੁਹਾਡਾ ਕੰਮ, ਕਮੀ ਕੋਈ ਰਹਿਣ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੀ ਆਸਾ ਮਨਸਾ ਪੁਕਾਰ ਲਈ ਮੰਨ, ਦਰ ਆਇਆਂ ਲੇਖਾ ਲੇਖੇ ਵਿਚ ਰਖਾਈਆ।

੨੨ ਮਾਘ ੨੦੨੧ ਬਿਕ੍ਰਮੀ ਹਰੀਪੁਰ ਬੱਚਿਆਂ ਦੇ ਭੰਗੜੇ ਸਮੇਂ

ਭੰਗੜੇ ਅੰਦਰ ਛੋਟੇ ਬੱਚੇ ਬਾਲੇ ਨੱਢੇ ਨੱਚੇ, ਪ੍ਰੇਮ ਬਸਤਰ ਤਨ ਰਮਾਈਆ। ਅੰਤਰ ਬਾਹਰ ਪ੍ਰੇਮ ਪ੍ਰੀਤੀ ਅੰਦਰ ਹੱਸੇ, ਧੁਨ ਖ਼ੁਸ਼ੀਆਂ ਰਾਗ ਅਲਾਈਆ। ਗੁਰਮੁਖ ਸੱਜਣ ਵੇਖੋ ਸੱਚੇ, ਸਤਿ ਸਚ ਦ੍ਰਿੜਾਈਆ। ਜਗਤ ਸ਼ਿੰਗਾਰ ਕਾਇਆ ਮਾਟੀ ਭਾਂਡੇ ਕੱਚੇ, ਤਨ ਵਜੂਦ ਸੋਭਾ ਪਾਈਆ। ਜੇ ਇਸੇ ਤਰਾ ਅੰਦਰੋਂ ਜਾਓ ਰੱਤੇ, ਨਾਮ ਰੰਗਣ ਹਕ ਚੜ੍ਹਾਈਆ। ਦਰਸ਼ਨ ਪਾਓ ਸਾਚੀ ਅੱਖੇ, ਨਿਜ ਲੋਚਨ ਨੈਣ ਖੁਲ੍ਹਾਈਆ। ਢੋਲੇ ਗਾਓ ਧੁਰ ਦੇ ਟੱਪੇ, ਸਿਫ਼ਤ ਬੇਪਰਵਾਹੀਆ । ਜਿਥੇ ਮਰਦੰਗ ਅਗੰਮੀ ਇਕੋ ਵੱਜੇ, ਅਨਹਦ ਸੇਵ ਕਮਾਈਆ। ਸੰਤ ਸੁਹੇਲਾ ਸਚ ਦਵਾਰਾ ਕੋਈ ਲੰਘੇ, ਜਿਸ ਸਤਿਗੁਰ ਆਪ ਲੰਘਾਈਆ। ਨੇਤਰ ਲੋਚਨ ਨੈਣ ਅੱਖ ਪਰਤਖ ਸ੍ਰੀ ਭਗਵਾਨ ਸਤਿ ਸਰੂਪ ਇਕੋ ਦਿਸੇ ਸਚ ਸਿੰਘਾਸਣ ਉਚੇ ਪਲੰਘੇ, ਮਹਲ

ਅਟਲ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਢੋਲ ਕਹੇ ਮੇਰਾ ਸੁਣ ਲਉ ਡੱਗਾ, ਦੋ ਜਹਾਨ ਰਿਹਾ ਜਣਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਾਮਾ ਚੰਗਾ, ਮਨੁਖਤਾ ਮਿਲੇ ਵਡਿਆਈਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜਾਂ ਤੱਤਾਂ ਘਾੜਤ ਘੜਿਆ ਬੰਦਾ, ਮਨ ਮਤਿ ਬੁਧਿ ਨਾਲ ਰਲਾਈਆ। ਇਸਦੇ ਅੰਦਰ ਅਗੰਮ ਅਥਾਹ ਮਰਦੰਗਾ, ਜੋ ਦਿਵਸ ਰੈਣ ਕਰੇ ਸ਼ਨਵਾਈਆ। ਜਨ ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਸਾਚਾ ਟੀਚਰ ਮਿਲ ਗਿਆ ਸੰਗਾ, ਸਤਿਗੁਰ ਦਾਤਾ ਬੇਪਰਵਾਹੀਆ। ਉਹਨਾਂ ਦਾ ਪੈਰ ਸੋਹਵੇ ਨੰਗਾ, ਜੋ ਧਰਨੀ ਨਾਲ ਛੁਹਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਵੇਖੋ ਸ਼ੌਹ ਦਰਿਆ ਕਿਸੇ ਨਾ ਲੰਘਾ, ਪਾਂਧੀ ਪੰਧ ਨਾ ਕੋਇ ਮੁਕਾਈਆ। ਗਹਿਰ ਗੰਭੀਰ ਬੇਨਜ਼ੀਰ ਢੋਲਾ ਸ਼ਬਦ ਗਾਓ ਇਕ ਛੰਦਾ, ਨਾਅਰਾ ਹਕ ਹਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਢੋਲ ਉਤੇ ਲੱਗੀ ਬੋਲੇ ਖੱਲ, ਕੂਕ ਕੂਕ ਸੁਣਾਈਆ। ਹੋਏ ਵਿਛੋੜਾ ਨਾ ਘੜੀ ਪਲ, ਝਲੀ ਨਾ ਜਾਏ ਜੁਦਾਈਆ। ਜਿਥੇ ਗੁਰਮੁਖ ਗੁਰਸਿੱਖ ਹਰਿਜਨ ਬੈਠੇ ਰਲ, ਤਾਲ ਇਕੋ ਵੱਜੇ ਚਾਈਂ ਚਾਈਂਆ। ਨੇਤਰ ਰੋਂਦੇ ਵੇਖੋ ਜਲ ਥਲ, ਟਿੱਲੇ ਪਰਬਤ ਜੰਗਲ ਜੂਹ ਓਜਾੜ ਪਹਾੜ ਦੇਣ ਦੁਹਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਮੇਟ ਕੇ ਵੇਖੋ ਸਲ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਬੱਚੇ ਨੱਢੇ ਕਰਿਆ ਹਾਸਾ, ਖ਼ੁਸ਼ੀਆਂ ਖੇਲ ਵਖਾਈਆ। ਇਹ ਨਾਚ ਨਹੀਂ ਕੋਈ ਜਗਤ ਤਮਾਸ਼ਾ, ਨਟੂਆ ਵੇਸ ਨਾ ਕੋਈ ਵਖਾਈਆ। ਇਹਨਾਂ ਦੇ ਅੰਤਰ ਪ੍ਰੇਮ ਪ੍ਰੀਤ ਦੀ ਸੱਚੀ ਖ਼ਾਹਸ਼ਾ, ਖ਼ਾਲਸ ਇਕੋ ਧਿਆਨ ਲਗਾਈਆ। ਬਣ ਕੇ ਸੇਵਕ ਦਾਸੀ ਦਾਸਾ, ਦਰ ਘਰ ਠਾਂਡੇ ਸੇਵ ਕਮਾਈਆ। ਜਨਮ ਕਰਮ ਦੀ ਪੂਰੀ ਕਰ ਜਾਏ ਆਸਾ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੇ ਚਰਨ ਕਵਲ ਉਪਰ ਧਰਨੀ ਧਰਨ ਮਿਲੇ ਭਰਵਾਸਾ, ਟੇਕ ਏਕ ਨਜ਼ਰੀ ਆਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਗਗਨੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਾਲੇ ਨੱਢੇ ਕਰਨ ਪੁਕਾਰ, ਆਤਮ ਅੰਤਰ ਕੂਕ ਸੁਣਾਈਆ। ਤੂੰ ਸਾਹਿਬ ਸਵਾਮੀ ਸਿਰਜਨਹਾਰ, ਬੇਅੰਤ ਤੇਰੀ ਵਡਿਆਈਆ । ਲੱਖ ਚੁਰਾਸੀ ਵਿਚੋਂ ਮਾਨਸ ਜਨਮ ਮਿਲਿਆ ਅਪਾਰ, ਅਪਰੰਪਰ ਤੇਰੀ ਓਟ ਤਕਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਲੱਖ ਚੁਰਾਸੀ ਜਨਮ ਜਨਮ ਭਵਾਈਆ। ਖ਼ੁਸ਼ੀਆਂ ਨਾਲ ਗੀਤ ਗੌਂਦੇ ਆਏ ਸੱਚੇ ਦਰਬਾਰ, ਬਣ ਕੇ ਪਾਂਧੀ ਪੰਧ ਮੁਕਾਈਆ। ਢੋਲ ਢਮੱਕਾ ਵੱਜੇ ਨਾਲ ਅਪਾਰ, ਸੋਹਣਾ ਤਾਲ ਵਖਾਈਆ। ਜਗਤ ਸ਼ਿੰਗਾਰ ਘੁੰਗਰੂ ਆਪਣੀ ਕਰਨ ਪੁਕਾਰ, ਅੰਦਰ ਵੜ ਵੜ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਬੰਦ ਕਿਵਾੜੀ ਦੇ ਖੁਲ੍ਹਾਈਆ । ਜਿਥੇ ਸਦਾ ਸਦਾ ਤੇਰੀ ਇਕ ਗੁਫ਼ਤਾਰ, ਸ਼ਬਦੀ ਨਾਦ ਅਲਾਈਆ। ਸੋ ਮੰਦਰ ਸਚ ਵਖਾਲ, ਜਿਸ ਘਰ ਬੈਠਾ ਬੇਪਰਵਾਹੀਆ। ਦੀਆ ਬਾਤੀ ਕਮਲਾਪਾਤੀ ਇਕੋ ਵਾਰ ਬਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇ ਮਾਣ ਵਡਿਆਈਆ । ਭੰਗੜਾ ਪਾਇਆ ਬੋਲ ਜੈਕਾਰੇ, ਢੋਲੇ ਜਗਤ ਸੁਣਾਈਆ। ਸੁਣ ਪੁਕਾਰ ਆਪ ਦਾਤਾਰੇ, ਦਰ ਠਾਂਡੇ ਅਲਖ ਜਗਾਈਆ। ਨੇਤਰ ਲੋਚਨ ਨੈਣ ਦਰਸ ਦੇ ਅਗੰਮ ਅਪਾਰੇ, ਅੰਤਰ ਆਤਮ ਪਰਦਾ ਲਾਹੀਆ। ਤੇਰੇ ਰੰਗ ਬਰੰਗੇ ਜੋਤੀ ਜਾਤੇ ਵੇਖੀਏ ਓਹ ਨਜ਼ਾਰੇ, ਜੋ ਜਗਤ ਨੇਤਰ ਨਜ਼ਰ ਕਿਸੇ

ਨਾ ਆਈਆ। ਸਾਚੇ ਮੰਦਰ ਲੱਗੇ ਜਿਥੇ ਅਖਾੜੇ, ਸੁਰਤੀ ਸ਼ਬਦੀ ਬੈਠੇ ਨਾਚ ਨਚਾਈਆ। ਸੰਤ ਸੁਹੇਲੇ ਸੱਜਣ ਸੋਹਣੇ ਲਾੜੇ, ਦਰ ਠਾਂਡੇ ਸੋਭਾ ਪਾਈਆ। ਮਨਮਤਿ ਬੁਧਿਹੀਣ ਸਮਝੇ ਨਾ ਕੋਈ ਵਿਚਾਰੇ, ਚਲੇ ਨਾ ਕੋਇ ਚਤੁਰਾਈਆ। ਦਰ ਆਏ ਤੇਰੇ ਦਵਾਰੇ, ਦਰਗਾਹ ਸਾਚੀ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਿਨ ਭੰਗੜਾ ਪਾਇਆ ਆਣ, ਮਿਲੇ ਮਾਣ ਵਡਿਆਈਆ। ਤਾਰਨਹਾਰਾ ਬਾਲ ਅੰਞਾਣ, ਬਾਲਿਆਂ ਹੋਏ ਸਹਾਈਆ। ਰਾਤੀ ਸੁੱਤਿਆਂ ਘਰ ਘਰ ਦਰਸ ਦੇਵੇ ਭਗਵਾਨ, ਜੋਤੀ ਜਾਤਾ ਵੇਸ ਵਟਾਈਆ। ਨਾਲੇ ਦੱਸ ਕੇ ਜਾਵੇ ਆਪਣਾ ਗਾਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਈ ਨਾ ਆਈਆ। ਸ਼ਬਦ ਅਗੰਮ ਸੁਣਾ ਧੁਨਕਾਨ, ਸੋਈ ਸੁਰਤ ਉਠਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਕਾਇਆ ਮਕਾਨ, ਘਰ ਘਰ ਵਿਚ ਕਰੇ ਰੁਸ਼ਨਾਈਆ। ਦੂਰ ਦੁਰਾਡਾ ਸੱਜਣ ਮਿਲੇ ਆਣ, ਨਿਰਗੁਣ ਆਪਣਾ ਫੇਰਾ ਪਾਈਆ। ਚਰਨ ਪ੍ਰੀਤੀ ਦੇ ਕੇ ਦਾਨ, ਸਾਚੀ ਰੀਤੀ ਦਏ ਵਖਾਈਆ। ਲੇਖਾ ਮੁਕ ਜਾਵੇ ਆਵਣ ਜਾਣ, ਲੱਖ ਚੁਰਾਸੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਛੋਟੇ ਬੱਚੇ ਜੋ ਆਏ ਬਣ ਦਰਵੇਸ਼, ਦਰ ਠਾਂਡੇ ਅਲਖ ਜਗਾਈਆ। ਤਿਨ੍ਹਾਂ ਵਖਾਵੇ ਆਪਣਾ ਦੇਸ, ਸਚਖੰਡ ਵਾਸੀ ਬੇਪਰਵਾਹੀਆ। ਜਿਥੇ ਆਦਿ ਪੁਰਖ ਅਬਿਨਾਸ਼ੀ ਕਰਤਾ ਜੋਤੀ ਧਾਰ ਸਦਾ ਪਰਵੇਸ਼, ਰੂਪ ਰੰਗ ਰੇਖ ਨਾ ਕੋਈ ਸਮਝਾਈਆ। ਦੋ ਜਹਾਨਾਂ ਮਾਲਕ ਖ਼ਾਲਕ ਬਣ ਨਰੇਸ਼, ਨਰ ਨਰਾਇਣ ਹੁਕਮ ਸੁਣਾਈਆ। ਪ੍ਰੇਮ ਪਿਆਰ ਦੀ ਲੇਖੇ ਲਾ ਕੇ ਖੇਡ, ਖੇਲ ਆਪਣਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸੁਭਾਈਆ। ਬਾਲ ਅੰਞਾਣਿਆਂ ਵੇਖੇ ਸੋਹਣੇ ਰੰਗ, ਰੰਗ ਰਤਾ ਦਏ ਵਡਿਆਈਆ। ਪਰਮ ਪੁਰਖ ਦਾ ਇਕੋ ਅਨੰਦ, ਆਤਮ ਪਰਮਾਤਮ ਜੋੜ ਜੁੜਾਈਆ। ਜਨਮ ਕਰਮ ਦੀ ਪੂਰਬ ਟੁੱਟੀ ਦੇਵੇ ਗੰਢ, ਸੁਰਤੀ ਸ਼ਬਦ ਮਿਲਾਈਆ। ਮਾਨਸ ਜਨਮ ਨਾ ਹੋਵੇ ਭੰਗ, ਕੂੜੀ ਕਿਰਿਆ ਡੇਰਾ ਢਾਹੀਆ। ਲੇਖੇ ਲਾਵੇ ਇਕ ਇਕ ਢੋਲਾ ਛੰਦ, ਸੰਸਾ ਰਹਿਣ ਕੋਇ ਨਾ ਪਾਈਆ। ਜਿਸ ਨੇ ਮਿਲਦੇ ਵੇਖੇ ਬੰਦ, ਸੋ ਬੰਦੀਖ਼ਾਨਾ ਦਏ ਤੁੜਾਈਆ । ਜਿਹੜੀ ਵਸਤ ਬਾਲੇ ਮੂਲ ਨਾ ਮੰਗਣ ਮੰਗ, ਸੋ ਅਨਮੰਗੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮਾਣ ਵੇਖਿਆ ਬੱਚਿਆਂ ਮਿਲਦਾ, ਧਰਨੀ ਰਹੀ ਸੁਣਾਈਆ। ਤੂੰ ਮਾਲਕ ਹਰ ਘਟ ਦਿਲ ਦਾ, ਲੱਖ ਚੁਰਾਸੀ ਵਿਚ ਸਮਾਈਆ । ਜੁਗ ਚੌਕੜੀ ਭਗਤਾਂ ਮਿਲਦਾ, ਨਿਤ ਨਵਿਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਦਏ ਵਖਾਈਆ । ਸਾਚੀ ਖੇਲ ਦੱਸ ਮੇਰੇ ਮਹਿਬੂਬ, ਦਰ ਤੇਰੇ ਅਰਜ਼ੋਈਆ। ਮਹਲ ਅਟਲ ਤੇਰਾ ਉਚ ਅਰੂਜ, ਅਰਸ਼ ਕ਼ੁਰਸ਼ ਸੀਸ ਨਿਵਾਈਆ । ਭੇਵ ਖੁਲ੍ਹਾ ਦੇ ਆਪਣੀ ਮੰਜ਼ਲ ਸਚ ਮਕ਼ਸੂਦ, ਦਰਗਾਹ ਸਾਚੀ ਪਰਦਾ ਲਾਹੀਆ। ਜੋ ਤੇਰੇ ਪ੍ਰੇਮ ਪਿਆਰ ਅੰਦਰ ਜਾਂਦੇ ਜੂਝ, ਬਿਸਮਲ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਦੇ ਦ੍ਰਿੜਾਈਆ। ਸੁਣ ਸੰਦੇਸ਼ਾ ਧਰਨੀ ਧਵਲ, ਹਰਿ ਕਰਤਾ ਆਪ ਜਣਾਈਆ। ਪ੍ਰਭ ਦਾ ਖੇਲ ਅਲਾਹੀ ਅਵਲ, ਨੂਰੋ ਨੂਰ ਨੂਰ ਰੁਸ਼ਨਾਈਆ। ਲੱਖ ਚੁਰਾਸੀ ਘਟ ਘਟ ਵਾਸੀ ਜੋਤੀ ਜਾਤਾ ਆਤਮ ਪਰਮਾਤਮ ਰਿਹਾ ਮਵਲ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ

ਕਰੇ ਪ੍ਰਭ ਏਕ, ਏਕਾ ਏਕ ਦਏ ਵਡਿਆਈਆ। ਬਖ਼ਸ਼ਣਹਾਰਾ ਸਾਚੀ ਟੇਕ, ਟਿੱਕਾ ਮਸਤਕ ਦਏ ਲਗਾਈਆ। ਬਾਲੀ ਬੁਧਿ ਬੁਧਿ ਬਿਬੇਕ, ਦੁਰਮਤ ਮੈਲ ਧੁਆਈਆ। ਕੂੜੀ ਕਿਰਿਆ ਨਾ ਲਗੇ ਸੇਕ, ਅਗਨੀ ਤੱਤ ਨਾ ਕੋਈ ਤਪਾਈਆ। ਸੋਹਣਾ ਖੇਲ ਜਿਸ ਸਵਾਮੀ ਲਿਆ ਵੇਖ, ਪੇਖ ਖ਼ੁਸ਼ੀ ਮਨਾਈਆ। ਓਸੇ ਦਾ ਓਹੋ ਲੇਖ, ਭਵਿਖਤ ਦਿਤਾ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਭੰਗੜਾ ਕਹੇ ਮੈਂ ਹੋਇਆ ਖ਼ੁਸ਼ਹਾਲ, ਖ਼ੁਸ਼ੀ ਮੇਰੇ ਅੰਦਰੋਂ ਨਜ਼ਰੀ ਆਈਆ। ਸੋਹਣੇ ਚੰਗੇ ਲੱਗੇ ਨਿੱਕੇ ਬਾਲ, ਆਪਣਾ ਤਾਲ ਵਖਾਈਆ । ਮੈਂ ਪ੍ਰਭ ਦੇ ਅਗੇ ਕਰਾਂ ਇਕ ਸਵਾਲ, ਦੋਏ ਜੋੜ ਬੇਨੰਤੀ ਸਚ ਸੁਣਾਈਆ। ਤੂੰ ਸਮਰਥ ਸਵਾਮੀ ਸਦਾ ਵਸਣਾ ਏਹਨਾਂ ਨਾਲ, ਅੰਦਰ ਬਾਹਰ ਹੋਣਾ ਸਹਾਈਆ। ਵੇਲੇ ਅੰਤ ਅੰਤ ਨਾ ਖਾਏ ਕਾਲ, ਜਮ ਨੇੜੇ ਕੋਇ ਨਾ ਆਈਆ। ਚਿਤਰ ਗੁਪਤ ਲੇਖ ਨਾ ਸਕੇ ਵਖਾਲ, ਰਾਏ ਧਰਮ ਨਾ ਦਏ ਸਜ਼ਾਈਆ। ਲੈ ਕੇ ਜਾਣਾ ਆਪਣੇ ਸਚਖੰਡ ਸੱਚੀ ਧਰਮਸਾਲ, ਦਰਗਾਹ ਸਾਚੀ ਮੇਲ ਮਿਲਾਈਆ। ਤੂੰ ਦਾਤਾ ਮਾਲਕ ਖ਼ਾਲਕ ਸਦਾ ਪ੍ਰਿਤਪਾਲ, ਪ੍ਰਿਤਪਾਲਕ ਤੇਰੀ ਬੇਪਰਵਾਹੀਆ। ਤੇਰਾ ਸ਼ਬਦ ਸੁਤ ਸਚ ਸਦਾ ਦਲਾਲ, ਵਿਚੋਲਾ ਇਕੋ ਨਜ਼ਰੀ ਆਈਆ। ਇਹ ਖੇਲ ਜਗਤ ਨਹੀਂ ਭਗਤ ਨਿਸ਼ਾਨ, ਨਿਸ਼ਾਨਿਆਂ ਵਿਚੋਂ ਨਿਸ਼ਾਨਾ ਦਿਤਾ ਪਰਗਟਾਈਆ। ਜਿਨ੍ਹਾਂ ਨੂੰ ਮਿਲਿਆ ਆਪ ਸ੍ਰੀ ਭਗਵਾਨ, ਜੋਤੀ ਜਾਤਾ ਨਜ਼ਰੀ ਆਈਆ। ਓਹਨਾਂ ਦਾ ਲੇਖਾ ਮੁਕੇ ਦੋ ਜਹਾਨ, ਏਥੇ ਓਥੇ ਹੋਏ ਆਪ ਸਹਾਈਆ। ਬੱਚਿਓ ਤੁਹਾਡਾ ਭੰਗੜਾ ਹੋਇਆ ਪਰਵਾਨ, ਪਰਵਾਨੇ ਧੁਰ ਦੇ ਤੁਹਾਡੇ ਹੱਥ ਫੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਚਰਨ ਧਿਆਨ, ਨੇਤਰ ਲੋਚਨ ਨੈਣ ਨਿਜ ਆਪਣੀ ਅੱਖ ਖੁਲ੍ਹਾਈਆ। ਅੱਖ ਕਹੇ ਮੇਰਾ ਚੁਕ ਦੇ ਪਰਦਾ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਜੋ ਤੇਰੇ ਵਿਛੋੜੇ ਅੰਦਰ ਸੜਦਾ, ਤਿਸ ਦੀ ਅਗਨੀ ਦੇ ਬੁਝਾਈਆ। ਜੋ ਤੇਰਾ ਗੀਤ ਗਹਿਰ ਗੰਭੀਰ ਪੜ੍ਹਦਾ, ਢੋਲਾ ਰਾਗ ਅਲਾਈਆ। ਕਿਉਂ ਨਹੀਂ ਓਸ ਦੇ ਅੰਦਰ ਵੜਦਾ, ਨਿਰਗੁਣ ਹੋ ਕੇ ਫੇਰਾ ਪਾਈਆ । ਤੂੰ ਮਾਲਕ ਸਾਚੇ ਘਰ ਦਾ, ਗ੍ਰਹਿ ਮੰਦਰ ਦੇ ਵਡਿਆਈਆ। ਨਿੱਕਾ ਬਾਲਾ ਨੱਢਾ ਤੇਰਾ ਖੇਲ ਕਰਦਾ, ਵੇਖਣਹਾਰ ਜਗਤ ਲੋਕਾਈਆ। ਇਹ ਧੋਖਾ ਵਲ ਛਲ ਦਾ, ਭਰਮ ਭੁਲੇਖਾ ਦੇ ਮਿਟਾਈਆ। ਤੇਰਾ ਵਾਸਾ ਨਿਹਚਲ ਧਾਮ ਅਟਲ ਦਾ, ਪਦਵੀ ਇਕੋ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਾ ਦੇ ਢੋਲ ਖੱਲ ਦਾ, ਡੱਗਾ ਆਪਣਾ ਨਾਲ ਮਿਲਾਈਆ।

੨੨ ਮਾਘ ੨੦੨੧ ਬਿਕ੍ਰਮੀ ਪਿਆਰਾ ਸਿੰਘ ਦੇ ਘਰ ਪਿੰਡ ਡਰੋਲੀ ਕਲਾਂ ਜ਼ਿਲਾ ਜਲੰਧਰ

ਜਨ ਭਗਤਾਂ ਅੰਦਰ ਰਾਗ ਸੰਗੀਤ, ਸ਼ਬਦੀ ਦਾਤਾ ਸ਼ਬਦ ਸੁਣਾਈਆ। ਜਨ ਭਗਤਾਂ ਅੰਦਰ ਠਾਕਰ ਮੀਤ, ਸੋ ਪੁਰਖ ਨਿਰੰਜਣ ਸੋਭਾ ਪਾਈਆ। ਜਨ ਭਗਤਾਂ ਅੰਦਰ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਰਿਹਾ ਸਮਾਈਆ। ਜਨ ਭਗਤਾਂ ਅੰਦਰ ਠਾਂਡਾ ਸੀਤ, ਅੰਮ੍ਰਿਤ ਰਸ ਨਜ਼ਰੀ ਆਈਆ। ਜਨ ਭਗਤਾਂ ਅੰਦਰ ਰੂਪ ਵਖਾਏ ਹਸਤ ਕੀਟ, ਏਕਾ ਨੂਰ ਰਿਹਾ ਚਮਕਾਈਆ। ਜਨ ਭਗਤਾਂ ਅੰਦਰ ਧਾਮ ਅਨਡੀਠ, ਮਹਲ ਅਟਲ ਵੇਖ ਵਖਾਈਆ। ਜਨ ਭਗਤਾਂ ਅੰਦਰ ਆਤਮ ਪਰਮਾਤਮ ਕਰ ਕੇ ਸਚ ਪ੍ਰੀਤ, ਪ੍ਰੀਤਮ ਆਪਣਾ ਜੋੜ ਜੁੜਾਈਆ। ਜਨ ਭਗਤਾਂ ਅੰਦਰ ਬੰਕ ਦਵਾਰ ਬਣਾ ਕੇ ਸਚ

ਮਸੀਤ, ਕ਼ਲਮਾ ਹਕ ਹਕ ਜਣਾਈਆ। ਜਨ ਭਗਤਾਂ ਅੰਦਰ ਪਾਰਬ੍ਰਹਮ ਬ੍ਰਹਮ ਕਰੇ ਤਾਰੀਫ਼, ਸਿਫ਼ਤਾਂ ਸਿਫ਼ਤ ਸਾਲਾਹੀਆ । ਜਨ ਭਗਤਾਂ ਅੰਦਰ ਜਣਾ ਕੇ ਇਕ ਹਦੀਸ, ਹਜ਼ਰਤ ਰਿਹਾ ਸਮਝਾਈਆ। ਜਨ ਭਗਤਾਂ ਅੰਦਰ ਜੋਤੀ ਧਾਰ ਅਗੰਮੀ ਲੀਕ, ਜਗਤ ਨੇਤਰ ਨਜ਼ਰ ਕੋਈ ਨਾ ਆਈਆ। ਜਨ ਭਗਤਾਂ ਅੰਦਰ ਕੂੜੀ ਕਿਰਿਆ ਮੇਟੇ ਠੀਕ, ਮਾਇਆ ਮਮਤਾ ਮੋਹ ਚੁਕਾਈਆ। ਜਨ ਭਗਤਾਂ ਅੰਦਰ ਸਤਿ ਸਚ ਦੀ ਕਰੇ ਆਪ ਤਸਦੀਕ਼, ਸ਼ਹਾਦਤ ਆਪਣੀ ਦਏ ਭੁਗਤਾਈਆ। ਜਨ ਭਗਤਾਂ ਅੰਦਰ ਆਦਿ ਜੁਗਾਦੀ ਬਣ ਵਸਨੀਕ, ਘਰ ਠਾਂਡੇ ਸੋਭਾ ਪਾਈਆ । ਜਨ ਭਗਤਾਂ ਅੰਦਰ ਪਰਖਣਹਾਰਾ ਸਾਚਾ ਨੀਤ, ਨਿਤ ਨਵਿਤਾ ਬੇਪਰਵਾਹੀਆ। ਜਨ ਭਗਤਾਂ ਅੰਦਰ ਰੂਪ ਅਨੂਪ ਜਣਾ ਕੇ ਨੀਕ, ਨੀਕੋ ਨੀਕਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜਨ ਭਗਤਾਂ ਅੰਦਰ ਵਜਾ ਮਰਦੰਗਾ, ਮਰਦੰਗ ਇਕ ਸੁਣਾਈਆ। ਜਨ ਭਗਤਾਂ ਅੰਦਰ ਨੂਰੀ ਚੰਦਾ, ਜੋਤੀ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਅੰਦਰ ਅੰਮ੍ਰਿਤ ਧਾਰ ਇਕੋ ਗੰਗਾ, ਨਿਝਰ ਝਿਰਨਾ ਆਪ ਝਿਰਾਈਆ। ਜਨ ਭਗਤ ਅੰਦਰ ਇਕੋ ਪਿਆਰਾ ਪ੍ਰੇਮ ਪ੍ਰੀਤੀ ਆਪ ਜਣਾ ਇਕੋ ਛੰਦਾ, ਸੋਹੰ ਢੋਲਾ ਰਿਹਾ ਗਾਈਆ। ਜਨ ਭਗਤਾਂ ਅੰਦਰ ਇਕੋ ਕਿਨਾਰਾ ਇਕੋ ਕੰਢਾ, ਪਤਣ ਬੈਠਾ ਬੇਪਰਵਾਹੀਆ। ਜਨ ਭਗਤਾਂ ਅੰਦਰ ਪਾਣੀ ਧੁਰ ਦਾ ਠੰਡਾ, ਸੋਮਾ ਨਿਝਰ ਦਿਆਂ ਝਿਰਾਈਆ । ਜਨ ਭਗਤਾਂ ਅੰਦਰ ਲਾਲ ਗੁਲਾਲਾ ਇਕੋ ਰੰਗ ਰੰਗਾ, ਏਥੇ ਓਥੇ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜਨ ਭਗਤਾਂ ਅੰਦਰ ਇਕੋ ਰਸ, ਹਰਿ ਰਸੀਆ ਆਪ ਜਣਾਈਆ। ਜਨ ਭਗਤਾਂ ਅੰਦਰ ਇਕੋ ਰਿਹਾ ਵਸ, ਪਤਿਪਰਮੇਸ਼ਵਰ ਡੇਰਾ ਲਾਈਆ। ਜਨ ਭਗਤਾਂ ਅੰਦਰ ਇਕੋ ਰਿਹਾ ਹਸ, ਸੋ ਪੁਰਖ ਨਿਰੰਜਣ ਸਵਾਮੀ ਖ਼ੁਸ਼ੀ ਮਨਾਈਆ। ਜਨ ਭਗਤਾਂ ਅੰਦਰ ਇਕੋ ਖੇਲ ਕਰੇ ਸਮਰਥ, ਪੁਰਖ ਅਕਾਲ ਵੱਡੀ ਵਡਿਆਈਆ। ਜਨ ਭਗਤਾਂ ਅੰਦਰ ਇਕੋ ਨਾਮ ਬਾਣੀ ਗਾਏ ਅਕਥ, ਕਥਨੀ ਸਮਝ ਕੋਈ ਨਾ ਆਈਆ। ਜਨ ਭਗਤਾਂ ਅੰਦਰ ਇਕੋ ਆਤਮ ਪਰਮਾਤਮ ਗਾਏ ਜਸ, ਧੁਰ ਦਾ ਢੋਲਾ ਸਿਫ਼ਤ ਸਾਲਾਹੀਆ। ਜਨ ਭਗਤਾਂ ਅੰਦਰ ਇਕੋ ਖੋਲ੍ਹਣਹਾਰਾ ਅੱਖ, ਪ੍ਰਤੱਖ ਰੂਪ ਗੁਸਾਈਂਆ। ਜਨ ਭਗਤਾਂ ਅੰਦਰ ਦੇਵਣਹਾਰਾ ਸਾਚਾ ਹਕ, ਹਕ਼ੀਕ਼ਤ ਸਭ ਦੀ ਝੋਲੀ ਪਾਈਆ। ਜਨ ਭਗਤਾਂ ਅੰਦਰ ਸੁਰਤੀ ਸ਼ਬਦੀ ਮੇਲਾ ਕਰੇ ਝਬ, ਜਗਤ ਵਿਛੋੜਾ ਪੰਧ ਮੁਕਾਈਆ। ਜਨ ਭਗਤਾਂ ਅੰਦਰ ਨੌ ਦਵਾਰੇ ਪਾਰ ਕਰ ਕੇ ਹਦ, ਘਰ ਆਪਣਾ ਦਏ ਵਖਾਈਆ । ਜਨ ਭਗਤਾਂ ਅੰਦਰ ਤ੍ਰੈਗੁਣ ਮਾਇਆ ਮੇਟ ਕੇ ਅੱਗ, ਸਾਂਤਕ ਸਤਿ ਦਏ ਕਰਾਈਆ। ਜਨ ਭਗਤਾਂ ਅੰਦਰ ਬਿਨ ਮੱਕੇ ਕਾਅਬੇ ਕਰਾਏ ਹੱਜ, ਹੁਜਰਾ ਸਾਚਾ ਦਏ ਸਮਝਾਈਆ। ਜਨ ਭਗਤਾਂ ਅੰਦਰ ਨਜ਼ਰੀ ਆਏ ਨੂਰੀ ਰੱਬ, ਜੋਤੀ ਜੋਤ ਜੋਤ ਚਮਕਾਈਆ। ਜਨ ਭਗਤਾਂ ਅੰਦਰ ਸਚ ਸਿੰਘਾਸਣ ਵੇਖੇ ਲੰਘ, ਮੰਜ਼ਲ ਮੰਜ਼ਲ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਈਆ। ਜਨ ਭਗਤਾਂ ਅੰਦਰ ਸਾਚਾ ਡੇਰਾ, ਹਰਿ ਕਰਤਾ ਆਪ ਲਗਾਈਆ। ਜਨ ਭਗਤਾਂ ਅੰਦਰ ਨੇਰਨ ਨੇਰਾ, ਦੂਰ ਦੁਰਾਡਾ ਖ਼ੁਸ਼ੀ ਵਖਾਈਆ। ਜਨ ਭਗਤਾਂ ਅੰਦਰ ਸਾਚਾ ਖੇੜਾ, ਕਾਇਆ ਖਿੜਕੀ ਦਏ ਖੁਲ੍ਹਾਈਆ। ਜਨ ਭਗਤਾਂ ਅੰਦਰ ਖੁਲ੍ਹਾ ਵਿਹੜਾ, ਆਤਮ ਪਰਮਾਤਮ ਵੇਖ ਵਖਾਈਆ। ਜਨ ਭਗਤਾਂ ਅੰਦਰ ਝਗੜਾ ਚੁਕੇ ਤੇਰਾ ਮੇਰਾ, ਹਉਮੇ ਹੰਗਤਾ ਨਾ ਕੋਇ ਲੜਾਈਆ। ਜਨ ਭਗਤਾਂ ਅੰਦਰ ਚਾਓ ਘਨੇਰਾ, ਗ਼ਮੀ ਖ਼ੁਸ਼ੀ ਇਕੋ

ਰੰਗ ਵਖਾਈਆ। ਜਨ ਭਗਤਾਂ ਅੰਦਰ ਭਗਵਨ ਕਰੇ ਸਦ ਵਸੇਰਾ, ਨਿਜ ਘਰ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਜਨ ਭਗਤਾਂ ਅੰਦਰ ਗਾਵੇ ਧੁਨ, ਧੁਨ ਆਤਮਕ ਰਾਗ ਸੁਣਾਈਆ। ਜਨ ਭਗਤਾਂ ਅੰਦਰ ਪੁਕਾਰ ਲਏ ਸੁਣ, ਪਤਿਪਰਮੇਸ਼ਵਰ ਬੇਪਰਵਾਹੀਆ। ਜਨ ਭਗਤਾਂ ਅੰਦਰ ਵਖਾਏ ਸਾਚੇ ਗੁਣ, ਅਵਗੁਣ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਅੰਦਰ ਕ਼ੀਮਤ ਕਰਤਾ ਪਾਏ ਮੁਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤਾਂ ਅੰਦਰ ਨਿਰਮਲ ਜੋਤ, ਜੋਤੀ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਅੰਦਰ ਸ਼ਬਦ ਨਗਾਰੇ ਲਾ ਕੇ ਚੋਟ, ਸੋਈ ਸੁਰਤੀ ਦਏ ਉਠਾਈਆ। ਜਨ ਭਗਤਾਂ ਅੰਦਰ ਹਉਮੇ ਹੰਗਤਾ ਕਟ ਕੇ ਰੋਗ, ਮਾਇਆ ਮਮਤਾ ਮੋਹ ਮਿਟਾਈਆ। ਜਨ ਭਗਤਾਂ ਅੰਦਰ ਖੋਲ੍ਹ ਕੇ ਨੇਤਰ ਲੋਚਣ ਲੋਚ, ਆਸਾ ਮਨਸਾ ਵੇਖ ਵਖਾਈਆ । ਜਨ ਭਗਤਾਂ ਅੰਦਰ ਲਹਿਣਾ ਚੁਕਾ ਕੇ ਹਰਖ਼ ਸੋਗ, ਚਿੰਤਾ ਗ਼ਮ ਦਏ ਗਵਾਈਆ। ਜਨ ਭਗਤਾਂ ਅੰਦਰ ਆਤਮ ਪਰਮਾਤਮ ਕਰ ਕੇ ਧੁਰ ਸੰਜੋਗ, ਧੁਰ ਦਾ ਜੋੜ ਦਏ ਬਣਾਈਆ। ਜਨ ਭਗਤਾਂ ਅੰਦਰ ਸ਼ਬਦ ਅਗੰਮੀ ਦੇਵਣਹਾਰਾ ਚੋਗ, ਕੂੜੀ ਕਿਰਿਆ ਭੁਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਜਨ ਭਗਤਾਂ ਅੰਦਰ ਇਕ ਪਿਆਰ, ਪਰਮ ਪੁਰਖ ਪ੍ਰਭ ਆਪ ਕਰਾਇੰਦਾ। ਜਨ ਭਗਤਾਂ ਅੰਦਰ ਇਕ ਵਿਹਾਰ, ਬਿਵਹਾਰੀ ਆਪ ਸਮਝਾਇੰਦਾ। ਜਨ ਭਗਤਾਂ ਅੰਦਰ ਇਕ ਉਜਿਆਰ, ਜੋਤੀ ਜ਼ਾਤਾ ਨਜ਼ਰੀ ਆਇੰਦਾ। ਜਨ ਭਗਤਾਂ ਅੰਦਰ ਇਕ ਧੁਨਕਾਰ, ਅਨਹਦ ਨਾਦੀ ਨਾਦ ਸੁਣਾਇੰਦਾ। ਜਨ ਭਗਤਾਂ ਅੰਦਰ ਇਕ ਬਹਾਰ, ਕਾਇਆ ਗੁਲਸ਼ਨ ਆਪ ਮਹਿਕਾਇੰਦਾ । ਜਨ ਭਗਤਾਂ ਅੰਦਰ ਇਕ ਦਰਬਾਰ, ਧੁਰ ਦਰਬਾਰੀ ਆਪ ਸੁਹਾਇੰਦਾ। ਜਨ ਭਗਤਾਂ ਅੰਦਰ ਇਕ ਆਵਾਜ਼, ਅਗੰਮੀ ਆਪ ਲਗਾਇੰਦਾ। ਜਨ ਭਗਤਾਂ ਅੰਦਰ ਖੋਲ੍ਹ ਕੇ ਰਾਜ਼, ਪਰਦਾ ਉਹਲਾ ਆਪ ਚੁਕਾਇੰਦਾ । ਜਨ ਭਗਤਾਂ ਅੰਦਰ ਕਰ ਨਿਵਾਸ, ਸਚ ਸਿੰਘਾਸਣ ਸੋਭਾ ਪਾਇੰਦਾ। ਜਨ ਭਗਤਾਂ ਅੰਦਰ ਹੋ ਕੇ ਦਾਸੀ ਦਾਸ, ਨਿਰਗੁਣ ਨਿਰਗੁਣ ਸੇਵ ਕਮਾਇੰਦਾ। ਜਨ ਭਗਤਾਂ ਅੰਦਰ ਜਨਮ ਕਰਮ ਦੀ ਪੂਰੀ ਕਰੇ ਆਸ, ਆਵਣ ਜਾਵਣ ਲੱਖ ਚੁਰਾਸੀ ਫੰਦ ਮੁਕਾਇੰਦਾ। ਜਨ ਭਗਤਾਂ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਗੋਪੀ ਕਾਹਨ ਪਾ ਕੇ ਸਾਚੀ ਰਾਸ, ਮੰਡਲ ਮੰਡਪ ਆਪ ਸੁਹਾਇੰਦਾ। ਜਨ ਭਗਤਾਂ ਅੰਦਰ ਸਾਚਾ ਦੀਪਕ, ਦੀਵਾ ਇਕੋ ਨਜ਼ਰੀ ਆਈਆ। ਕਰੇ ਖੇਲ ਪ੍ਰਭ ਠਾਕਰ ਸੁਵਾਮੀ ਪ੍ਰੀਤਮ, ਪਤਿਪਰਮੇਸ਼ਵਰ ਬੇਪਰਵਾਹੀਆ। ਧੁਰਦਰਗਾਹੀ ਇਕੋ ਮੀਤਨ, ਮਿਤਰ ਪਿਆਰਾ ਨਜ਼ਰੀ ਆਈਆ। ਜਨ ਭਗਤਾਂ ਅੰਦਰ ਹੋ ਨਜ਼ਦੀਕਨ, ਦੂਰ ਦੁਰਾਡਾ ਪੰਧ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਜਨ ਭਗਤਾਂ ਅੰਦਰ ਸੋਹਣਾ ਰੰਗ, ਹਰਿ ਕਰਤਾ ਆਪ ਰੰਗਾਈਆ। ਜਨ ਭਗਤਾਂ ਅੰਦਰ ਸੋਹਣਾ ਪਲੰਘ, ਸਤਿ ਸਤਿਵਾਦੀ ਆਪ ਵਿਛਾਈਆ। ਜਨ ਭਗਤਾਂ ਅੰਦਰ ਸੋਹਣਾ ਮਰਦੰਗ, ਵਡ ਮਰਦਾਨਾ ਆਪ ਵਜਾਈਆ। ਜਨ ਭਗਤਾਂ ਅੰਦਰ ਸੋਹਣਾ ਅਨੰਦ, ਬਿਨ ਰਸਨਾ ਜਿਹਵਾ ਦਏ ਵਖਾਈਆ। ਜਨ ਭਗਤਾਂ ਅੰਦਰ ਸੋਹਣਾ ਚੰਦ, ਜਲਵਾ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਅੰਦਰ ਸੋਹਣਾ ਅੰਗ, ਅੰਗੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਜਨ ਭਗਤਾਂ ਅੰਦਰ ਸਚ ਸਮਾਜ,

ਸਮਗਰੀ ਆਪ ਟਿਕਾਈਆ। ਜਨ ਭਗਤਾਂ ਅੰਦਰ ਸਤਿ ਰਿਵਾਜ, ਜੂਠ ਝੂਠ ਨਾ ਕੋਇ ਵਖਾਈਆ। ਜਨ ਭਗਤਾਂ ਅੰਦਰ ਧੁਰ ਦੀ ਦਾਤ, ਵਸਤ ਅਮੋਲਕ ਨਾਮ ਟਿਕਾਈਆ। ਜਨ ਭਗਤਾਂ ਅੰਦਰ ਮੇਟ ਅੰਧੇਰੀ ਰਾਤ, ਚਾਂਦਨੀ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਅੰਦਰ ਅੱਠੇ ਪਹਿਰ ਰਹੇ ਪਰਭਾਤ, ਸੰਧਿਆ ਵਕ਼ਤ ਨਾ ਕੋਇ ਸੁਹਾਈਆ। ਜਨ ਭਗਤਾਂ ਅੰਦਰ ਇਕੋ ਖੋਲ੍ਹੇ ਤਾਕ, ਪਰਦਾ ਉਹਲਾ ਆਪ ਉਠਾਈਆ। ਜਨ ਭਗਤਾਂ ਅੰਦਰ ਭਗਵਨ ਸਦਾ ਵਸੇ ਸਾਥ, ਸੰਗੀ ਹੋ ਕੇ ਧੁਰ ਦਾ ਸੰਗ ਨਿਭਾਈਆ। ਜਿਸ ਤਕਿਆ ਸੋ ਸਤਿ ਸਤਿ ਕਰ ਕੇ ਗਿਆ ਆਖ, ਆਖ਼ਰ ਆਪਣਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਕਰ ਕੇ ਪੂਰੀ ਆਸ, ਆਹਿਸਤਾ ਆਹਿਸਤਾ ਆਪਣੀ ਮੰਜ਼ਲ ਰਿਹਾ ਚੜ੍ਹਾਈਆ।