੨੩ ਮਾਘ ੨੦੨੧ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ
ਨੱਕ ਨਾਲ ਲੇਖਾ ਲਿਖਿਆ ਬਾਲਮੀਕ, ਚਾਰ ਕੁੰਟ ਲਕੀਰ ਇਕ ਲਗਾਈਆ। ਪ੍ਰਭੂ ਤੇਰੀ ਰਖਣੀ ਲੰਬੀ ਉਡੀਕ, ਅਗਲਾ ਧਿਆਨ ਵਧਾਈਆ। ਤੇਰਾ ਵੇਖਣਾ ਖੇਲ ਠੀਕ, ਨਿਰਗੁਣ ਦਾਤੇ ਬੇਪਰਵਾਹੀਆ। ਅਬਿਨਾਸ਼ੀ ਕਰਤੇ ਹੋ ਨਜ਼ਦੀਕ, ਨਿਰਵੈਰ ਦਿਤਾ ਸਮਝਾਈਆ। ਇਸ ਦੀ ਕਵਣ ਕਰੇ ਤਸਦੀਕ਼, ਸ਼ਹਾਦਤ ਕਵਣ ਭੁਗਤਾਈਆ। ਮੈਂ ਕਿਹਾ ਪ੍ਰਭੂ ਤੇਰੀ ਮੇਰੀ ਸੱਚੀ ਪ੍ਰੀਤ, ਗਵਾਹ ਇਕੋ ਨਜ਼ਰੀ ਆਈਆ। ਓਸ ਕਿਹਾ ਕੁਛ ਗਾ ਸੱਚਾ ਗੀਤ, ਮੈਨੂੰ ਦੇ ਸੁਣਾਈਆ। ਬਾਲਮੀਕ ਕਿਹਾ ਤੂੰ ਮੇਰਾ ਮੀਤ, ਇਸ ਤੋਂ ਵੱਡਾ ਢੋਲਾ ਨਜ਼ਰ ਕੋਇ ਨਾ ਆਈਆ। ਕਿਰਪਾ ਨਿਧਾਨ ਵਸਿਉਂ ਚੀਤ, ਮਨ ਚਿੰਤਾ ਦਿਤੀ ਗਵਾਈਆ। ਪੁਰਖ ਅਕਾਲ ਕਿਹਾ ਇਸ ਤੋਂ ਲੇਖਾ ਅਜੇ ਹੋਰ ਵਧੀਕ, ਧੁਰ ਦੀ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪਣੇ ਹੱਥ ਰਖਾਈਆ। ਬਾਲਮੀਕ ਫਿਰ ਨੱਕ ਨਾਲ ਲਾਇਆ ਨੁਕ਼ਤਾ, ਦੋਵੇਂ ਹੱਥ ਗਰਦਨ ਪਿਛੇ ਟਿਕਾਈਆ। ਹੇ ਭਗਵਾਨ ਮੈਂ ਜਦੋਂ ਵੇਖਿਆ ਤੈਨੂੰ ਫਿਰਦਾ ਤੁਰਦਾ, ਇਨਸਾਨਾਂ ਵਿਚੋਂ ਇਨਸਾਨ ਨਜ਼ਰੀ ਆਈਆ। ਮੇਰੇ
ਅੰਦਰੋਂ ਕੋਈ ਫੁਰਨਾ ਫੁਰਦਾ, ਪਤਾ ਨਹੀਂ ਕੀ ਤੂਹੀਂ ਰਿਹਾ ਸਮਝਾਈਆ। ਮੈਨੂੰ ਲੋਕ ਪਰਲੋਕ ਐਵੇਂ ਨਿੱਕਾ ਜਿਹਾ ਦਿਸਦਾ, ਦੋ ਜਹਾਨ ਤੇਰੀ ਸਰਨਾਈਆ। ਮੈਂ ਏਥੇ ਨਾਂ ਲਵਾਂ ਕਿਸ ਕਿਸ ਦਾ, ਕੋਟਨ ਕੋਟ ਗੁਰੂ ਅਵਤਾਰ ਬੈਠੇ ਸੀਸ ਨਿਵਾਈਆ। ਪਤਾ ਨਹੀਂ ਲਗਦਾ ਹਾਰ ਜਿੱਤ ਦਾ, ਸ਼ਾਹ ਸੁਲਤਾਨ ਤਖ਼ਤ ਤਾਜ ਤੇਰੀ ਭੇਟ ਚੜ੍ਹਾਈਆ। ਸਭ ਤੋਂ ਚੰਗਾ ਲਗੇ ਪਿਆਰ ਤੇਰਾ ਸੱਚੇ ਪਿਤ ਦਾ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਮੇਰਾ ਝਗੜਾ ਮੁਕਾ ਦੇ ਨਿਤ ਦਾ, ਤੇਰੇ ਨਾਲੋਂ ਨਾ ਹੋਏ ਜੁਦਾਈਆ। ਮੈਨੂੰ ਮਾਰਗ ਦੇ ਦੇ ਸਿਖ ਦਾ, ਸਾਚੀ ਸਿਖਿਆ ਇਕੋ ਵਾਰ ਪੜ੍ਹਾਈਆ। ਮੈਂ ਫਿਰ ਕਿਸੇ ਕੋਲੋਂ ਕਦੀ ਨਹੀਂ ਪੁਛਦਾ, ਮਕਤਬ ਪੜ੍ਹਨ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦੇ ਸਰਨਾਈਆ। ਬਾਲਮੀਕ ਫੇਰ ਨੱਕ ਨਾਲ ਮਿਲਾਇਆ ਨਿੱਕਾ ਜਿਹਾ ਕੰਨਾ, ਡੰਡਾ ਛੋਟਾ ਦਿਤਾ ਜਣਾਈਆ। ਪ੍ਰਭੂ ਤੇਰਾ ਮੇਰਾ ਆਹ ਵੇਖ ਬੰਨਾ, ਭਗਤ ਭਗਵਾਨ ਇਕ ਦੂਜੇ ਦਾ ਸੰਗ ਨਿਭਾਈਆ। ਅਬਿਨਾਸ਼ੀ ਕਿਹਾ ਸੁਣ ਮੇਰਿਆ ਚੰਨਾ, ਤੈਨੂੰ ਸਚ ਦਿਆਂ ਦ੍ਰਿੜਾਈਆ । ਜਿਸ ਵੇਲੇ ਕਲਜੁਗ ਕੂੜਾ ਹੋਇਆ ਅੰਨ੍ਹਾ, ਸਚ ਨੇਤਰ ਨਾ ਕੋਇ ਖੁਲ੍ਹਾਈਆ। ਓਸ ਵੇਲੇ ਨਿਰਗੁਣ ਧਾਰ ਹੋ ਕੇ ਆਵਾਂ ਭੰਨਾ, ਅਗਲਾ ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਚੁਕਾਈਆ। ਬਾਲਮੀਕ ਇਹ ਨਹੀਂ ਕੋਈ ਵੱਡਾ ਆਦਰ, ਅਦਲ ਆਪਣਾ ਸਚ ਦੇ ਸਮਝਾਈਆ। ਭਗਤ ਉਧਾਰ ਕੇ ਬਣਿਆ ਸੂਰਬੀਰ ਬਹਾਦਰ, ਜੋਰਾਵਰ ਅਖਵਾਈਆ। ਕੋਈ ਵਡਿਆਈ ਨਹੀਂ ਜੇ ਪਾਰ ਕਰ ਦੇ ਜਗਤ ਸਾਗਰ, ਲੱਖ ਚੁਰਾਸੀ ਪੰਧ ਮੁਕਾਈਆ। ਸੋਭਾ ਨਹੀਂ ਜੇ ਨਿਰਮਲ ਕਰਮ ਨਾ ਕਰੇਂ ਉਜਾਗਰ, ਦੁਰਮਤ ਮੈਲ ਧੁਵਾਈਆ। ਮੈਂ ਤਦ ਜਾਣਾ ਜੇ ਆਪਣੇ ਉਤੇ ਓਢਣ ਲੈ ਕੇ ਇਕ ਚਾਦਰ, ਸਾਢੇ ਤਿੰਨ ਹੱਥ ਰੰਗ ਰੰਗਾਈਆ। ਜਿਹੜੀ ਇੱਕੀਆਂ ਵਾਲੀ ਗਾਗਰ, ਰਸ ਓਸੇ ਦਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਬਾਲਮੀਕ ਕਿਹਾ ਪ੍ਰਭੂ ਇਹ ਕੀ ਕੀਤਾ, ਮੈਨੂੰ ਅੰਦਰੋਂ ਦਿਤਾ ਜਗਾਈਆ। ਮੈਂ ਹੋਰ ਕੁਛ ਡੀਠਾ, ਤੈਨੂੰ ਦਿਆਂ ਸਮਝਾਈਆ। ਐਂ ਦਿਸਦਾ ਜਿਸ ਤਰਾ ਪਾਟਾ ਕਿਸੇ ਦਾ ਚੀਥੜ ਨੀਕਾ, ਗ਼ਰੀਬ ਨਿਮਾਣਾ ਨਜ਼ਰੀ ਆਈਆ। ਪੁਰਖ ਅਕਾਲ ਕਿਹਾ ਕੀ ਬਾਲਮੀਕਾ, ਕੁਛ ਹੋਰ ਦੇ ਦ੍ਰਿੜਾਈਆ। ਰਵਿਦਾਸ ਕਿਹਾ ਮੈਂ ਅਜੇ ਜਨਮ ਨਹੀਂ ਲਿਆ ਮੇਰੀ ਇਸ ਦੇ ਨਾਲ ਪ੍ਰੀਤਾ, ਜੋ ਕਲਜੁਗ ਵਿਚ ਆਪਣਾ ਲੇਖਾ ਇਹਦੀ ਝੋਲੀ ਪਾਈਆ। ਕਲਜੁਗ ਵਿਚ ਮੈਂ ਵੀ ਬਾਲਮੀਕ ਤੇਰੀ ਵੇਖਣ ਔਣੀ ਬਾਲਮੀਕਾ, ਜੋ ਨੱਕ ਨਾਲ ਦਿਤੀ ਖਿਚਾਈਆ। ਪ੍ਰਭੂ ਨੂੰ ਮਿਲਣ ਦਾ ਇਹ ਸਭ ਤੋਂ ਚੰਗਾ ਤਰੀਕਾ, ਨਿਮਾਣੇ ਹੋ ਕੇ ਤੈਨੂੰ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਬਾਲਮੀਕ ਕਿਹਾ ਪ੍ਰਭੂ ਮੈਨੂੰ ਅਗਲਾ ਲੇਖਾ ਰਿਹਾ ਭਾਸ, ਮੇਰੀ ਆਤਮ ਦਏ ਗਵਾਹੀਆ। ਮੇਰਾ ਮੇਲਾ ਭਗਤਾਂ ਸਾਥ, ਧੁਰ ਦਾ ਸੰਗ ਬਣਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਆਪਣਾ ਭੇਵ ਖੁਲ੍ਹਾਈਆ। ਇੱਕੀਆਂ ਦੀ ਬੁਝਾ ਕੇ ਪਿਆਸ, ਤ੍ਰਿਖਾ ਦੂਰ ਕਰਾਈਆ। ਮੈਂ ਏਥੇ ਰੱਖੀ ਆਸ, ਜਿਸ ਦੀ ਤ੍ਰਿਸ਼ਨਾ ਨਾ ਕੋਇ ਮਿਟਾਈਆ। ਬੀਸ ਇਕੀਸੇ ਤੇਰਾ ਖੇਲ ਵੇਖਣਾ ਖ਼ਾਸ, ਖ਼ਾਲਸ ਹੋ ਕੇ ਦੇਣਾ ਸਮਝਾਈਆ। ਛੋਟੇ ਵੱਡੇ ਨਿੱਕੇ ਤੇਰੇ ਪ੍ਰੇਮ ਦਾ ਭਰ ਕੇ ਇਕ ਗਲਾਸ, ਤਨ ਤੇਰੇ ਦੇਣ ਛੁਹਾਈਆ। ਤੇਰੇ ਅਗੇ ਸਚਖੰਡ ਜਾਦਿਆਂ ਲਗੇ ਨਾ ਕਿਸੇ ਪਿਆਸ, ਜਗਤ ਤ੍ਰਿਸ਼ਨਾ ਲਗੇ ਨਾ ਰਾਈਆ। ਜਿਸ ਵੇਲੇ ਬਾਲਮੀਕ ਕਿਹਾ ਮੈਂ ਤੇ ਰਵਿਦਾਸ ਦੋਵੇਂ
ਇਕੱਠੇ ਰਹੀਏ ਪਾਸ, ਵਾਹ ਵਾਹ ਪ੍ਰਭੂ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣੇ ਸਭ ਦੇ ਰਿਹਾ ਚੁਕਾਈਆ।
੨੩ ਮਾਘ ੨੦੨੧ ਬਿਕ੍ਰਮੀ ਲਛਮਣ ਸਿੰਘ ਦੇ ਖੂਹ ਤੇ, ਸੱਚੇ ਪਾਤਸ਼ਾਹਾਂ ਦਾ ਇਸ਼ਨਾਨ ਕਰਨ ਵੇਲੇ
ਸਾਰੀ ਸੰਗਤ ਪਾਸੋਂ ਇਕ ਇਕ ਗਲਾਸ ਪਾਣੀ ਦੀ ਸੇਵਾ ਕਰੌਣੀ ਅਤੇ ਆਪਣੇ ਉਤੇ ਪਵੌਣਾ
ਜਿਸ ਵੇਲੇ ਇਸ ਦੇਹ ਦਾ ਅੰਤਮ ਹੋਇਆ ਇਸ਼ਨਾਨ, ਦੋ ਜਹਾਨ ਜਸ ਅਗੰਮੀ ਗਾਈਆ। ਓਸ ਵੇਲੇ ਹੋਵੇ ਨਾ ਕੋਈ ਹੈਰਾਨ, ਹੈਰਾਨਗੀ ਨਜ਼ਰ ਕੋਇ ਨਾ ਆਈਆ। ਇਸ ਦੀ ਭਸਮ ਦਾ ਸਚ ਨਿਸ਼ਾਨ, ਚਾਰ ਕੁੰਟ ਦਏ ਜਣਾਈਆ। ਲੋਕਮਾਤ ਇੱਕੀ ਬਣਨ ਅਸਥਾਨ, ਏਕਾ ਰੰਗ ਦਏ ਰੰਗਾਈਆ। ਇੱਕੀ ਦਿਵਸ ਪਹਿਲੋਂ ਸਭ ਨੂੰ ਸੰਦੇਸ਼ੇ ਭੇਜੇ ਸ੍ਰੀ ਭਗਵਾਨ, ਭੁਲ ਰਹਿਣ ਕੋਇ ਨਾ ਪਾਈਆ। ਹਰਿ ਸੰਗਤ ਤੇਰਾ ਲੇਖੇ ਲਾਵੇ ਓਸ ਵੇਲੇ ਇਸ਼ਨਾਨ, ਬਚਿਆ ਕੋਇ ਰਹਿਣ ਨਾ ਪਾਈਆ। ਸਭ ਦੀ ਸੇਵਾ ਦਾ ਦੇ ਕੇ ਦਾਨ, ਦਾਤੇ ਧੁਰ ਦੇ ਦਏ ਬਣਾਈਆ । ਵੇਖੋ ਭੁਲ ਨਾ ਜਾਣਾ ਬਣ ਅੰਞਾਣ, ਭਗਤਾਂ ਵਾਲੀ ਰੀਤੀ ਸਮਝਾਈਆ। ਬਾਲਮੀਕ ਖੜਾ ਦਵਾਰੇ ਆਣ, ਆਪਣੀ ਆਸਾ ਰਿਹਾ ਪਰਗਟਾਈਆ। ਰਵਿਦਾਸ ਲਿਖਦਾ ਜਾਏ ਬਿਆਨ, ਭੇਵ ਰਹਿਣ ਕੋਇ ਨਾ ਪਾਈਆ। ਇਹ ਖੇਲ ਸ੍ਰੀ ਭਗਵਾਨ ਹਰਿ ਕਰਤਾ ਆਪ ਰਚਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗਾਂ ਭਰਿਓ ਤੁਹਾਡੇ ਭੰਡਾਰੇ ਆਪਣੇ ਵਿਚੋਂ ਬਾਹਰ ਕਢਾਈਆ। ਬਾਲਮੀਕ ਕਹੇ ਉਠ ਰਵੀ ਗੁਰਮੁਖ ਤੇਰੀ ਆਈ ਖ਼ਾਹਿਸ਼, ਦੋ ਜਹਾਨਾਂ ਖ਼ੁਸ਼ੀ ਨਾਲ ਲਿਆਈਆ। ਹੱਥ ਵਿਚ ਫੜ ਇਕ ਗਲਾਸ, ਉਂਗਲੀਆਂ ਤਿੰਨ ਨਾਲ ਛੁਹਾਈਆ। ਦੂਰ ਦੁਰਾਡਿਆਂ ਗੁਰਮੁਖਾਂ ਦੀ ਬੁਝੇ ਪਿਆਸ, ਗੁਰਮੁਖਾਂ ਦੀ ਤ੍ਰਿਸ਼ਨਾ ਦਏ ਗਵਾਈਆ। ਧੁਰ ਦਵਾਰੇ ਹੋਵੇ ਨਾ ਕੋਈ ਨਿਰਾਸ, ਨਿਰਾਸਤਾ ਸਭ ਦੀ ਮੇਟ ਮਿਟਾਈਆ। ਜਿਸ ਦੇ ਪਿਛੋਂ ਭਗਤਾਂ ਦੀ ਚਲਦੀ ਰਹਿਣੀ ਸ਼ਾਖ਼, ਭਗਵਨ ਆਪਣੀ ਧਾਰ ਬੰਧਾਈਆ। ਫੇਰ ਸੰਦੇਸ਼ਾ ਦੇਵੇ ਧੂੜੀ ਰਾਖ, ਖ਼ਾਕ ਸਭ ਨੂੰ ਦਏ ਸਮਝਾਈਆ । ਜਨ ਭਗਤੋ ਜਿਉਂਦਿਆਂ ਦਰਸ਼ਨ ਦਾ ਇਤਫ਼ਾਕ, ਦੇਹ ਦੇ ਪਿਛੋਂ ਸੀਨੇ ਚਾਕ ਦਏ ਕਰਾਈਆ। ਧੁਰ ਦਾ ਲੇਖਾ ਹਰਿ ਦਾ ਵਾਕ, ਭਵਿਖਤਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗਲਾਸ ਕਹੇ ਸੁਣ ਸਾਹਿਬ ਗੋਬਿੰਦ, ਸਚ ਦਿਆਂ ਦ੍ਰਿੜਾਈਆ। ਜਿਸ ਵੇਲੇ ਪਿਆਸਾ ਮੋੜਿਆ ਬਣਾ ਕੇ ਆਪਣੀ ਬਿੰਦ, ਜੁਝਾਰ ਜੂਝ ਕੇ ਤੇਰਾ ਧਿਆਨ ਰਖਾਈਆ। ਉਹ ਸਾਂਭ ਕੇ ਰੱਖੀ ਤੂੰ ਕਿਸ ਬਿਧ, ਆਪ ਆਪਣੇ ਵਿਚ ਛੁਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਨਣਹਾਰ ਇਕ ਅਖਵਾਈਆ । ਗੋਬਿੰਦ ਕਿਹਾ ਮੈਨੂੰ ਪੁਤਰਾਂ ਦੀ ਨਹੀਂ ਪਿਆਸ, ਸਤਿ ਸਤਿਵਾਦੀ ਹੋ ਕੇ ਦਿਆਂ ਜਣਾਈਆ। ਮੈਨੂੰ ਗੁਰਮੁਖਾਂ ਦੀ ਸਦਾ ਆਸ, ਜੋ ਜੁਗ ਚੌਕੜੀ ਮੇਰਾ ਸੰਗ ਨਿਭਾਈਆ। ਇਹ ਧੁਰ ਸੰਦੇਸ਼ਾ ਦਿਤਾ ਪੁਰਖ ਅਬਿਨਾਸ਼, ਅਗੰਮੀ ਹੁਕਮ ਜਣਾਈਆ। ਗੋਬਿੰਦ ਜਿਸ ਵੇਲੇ ਮੈਂ ਹੋਵਾਂ ਤੇਰੇ ਸਾਥ, ਲੋਕਮਾਤ ਲਵਾਂ ਅੰਗੜਾਈਆ। ਓਸ ਵੇਲੇ ਗੁਰਮੁਖਾਂ ਦੀ ਇਕੱਠੀ ਬੁਝਾ ਦਿਆਂ ਪਿਆਸ, ਜਨਮ ਜਨਮ ਦੀ ਤ੍ਰਿਸ਼ਨਾ ਦਿਆਂ ਗਵਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਓਸੇ ਦੀ ਬਖ਼ਸ਼ਿਸ਼ ਆਪਾ ਦਾਤ, ਕਰਾਂ ਮਾਤ ਨਾ ਕੋਇ ਜਣਾਈਆ। ਗਲਾਸ ਕਹੇ ਮੈਨੂੰ ਗੁਰਮੁਖ ਭਰ, ਪ੍ਰੇਮ ਪ੍ਰੀਤੀ ਨਾਲ ਰਲਾਈਆ। ਮੇਰਾ ਪੂਰਾ ਹੋਵੇ ਵਰ, ਹਰਿ ਵਰਿਆਮ ਦੇਵੇ ਵਡਿਆਈਆ। ਇਸ ਦੀ ਸੇਵਾ ਲਵਾਂ ਕਰ, ਜਿਸ ਦੇ ਸੇਵਕ ਗੁਰ ਅਵਤਾਰ ਨਜ਼ਰੀ ਆਈਆ। ਬਿਨ ਰੂਪ ਰੰਗ ਰੇਖ ਪਰਗਟ ਹੋਇਆ ਨਰਾਇਣ ਨਰ, ਦਰ ਸਾਚੇ ਡੇਰਾ ਲਾਈਆ। ਸਚ ਸੰਦੇਸ਼ਾ ਜਨ ਭਗਤਾਂ ਦੇਵਾਂ ਘਲ, ਇਕੋ ਵਾਰ ਅਲਾਈਆ। ਗੁਰਮੁਖੋ ਆਖ਼ਰੀ ਮੰਜ਼ਲ ਦਾ ਅਖ਼ੀਰੀ ਜਲ, ਜਲਾਂ ਵਿਚੋਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗਲਾਸ ਕਹੇ ਮੈਨੂੰ ਨਜ਼ਰੀ ਆ ਗਈ ਚਿੱਟੀ ਚਾਦਰ, ਸੋਹਣੀ ਸੇਵਾ ਰਹੀ ਕਮਾਈਆ । ਜਿਸ ਵੇਲੇ ਗੋਬਿੰਦ ਪੰਜਾਂ ਦਿਤਾ ਸੀ ਆਦਰ, ਹੇਠਾਂ ਦਿਤੀ ਵਿਛਾਈਆ। ਜਿਸ ਵੇਲੇ ਅੰਮ੍ਰਿਤ ਕੱਢਿਆ ਸੀ ਵਿਚੋਂ ਬਾਹਰ ਸਾਗਰ, ਚੌਦਾਂ ਰਤਨਾਂ ਖੋਜ ਖੁਜਾਈਆ। ਓਸ ਵੇਲੇ ਪ੍ਰੇਮ ਪਿਆਰ ਨਾਲ ਗੁਪਤ ਦਿਤਾ ਸੀ ਆਦਰ, ਪ੍ਰਭ ਮਿਹਰ ਨਜ਼ਰ ਉਠਾਈਆ। ਸਚ ਦਵਾਰੇ ਕੀਤਾ ਸੀ ਸਚਾ ਆਦਲ, ਇਨਸਾਫ਼ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਵਖਾਈਆ । ਚਾਦਰ ਕਹੇ ਜਿਸ ਵੇਲੇ ਬਾਲਮੀਕ ਮੇਰੀ ਮਾਰੀ ਸੀ ਬੁੱਕਲ, ਮੈਂ ਰੋ ਰੋ ਅੱਖੀਆਂ ਨੀਰ ਵਹਾਈਆ। ਓਸ ਵੇਲੇ ਓਹਦੇ ਅੰਤਰ ਇਕ ਧਾਰ ਆਈ ਸੀ ਉਤਰ, ਜੋਤ ਨੂਰ ਕਰ ਰੁਸ਼ਨਾਈਆ। ਓਸ ਨੇ ਕਿਹਾ ਨਾ ਰੋ ਮੇਰੇ ਪੁੱਤਰ, ਤੈਨੂੰ ਦਿਆਂ ਵਡਿਆਈਆ। ਬਾਲਮੀਕ ਕਿਹਾ ਪਹਿਲੋਂ ਮੈਨੂੰ ਚੁਕ ਕੁੱਛੜ, ਬੱਚਿਆਂ ਵਾਂਗ ਉਂਗਲੀ ਲਾਈਆ। ਫਿਰ ਮੈਂ ਤੇਰਾ ਕਰਾਂ ਸ਼ੁਕਰ, ਖ਼ੁਸ਼ੀਆਂ ਢੋਲਾ ਗਾਈਆ। ਅਗੋਂ ਧੁਰਦਰਗਾਹੀ ਆਇਆ ਉਤਰ, ਸਚ ਸੰਦੇਸ਼ਾ ਦਿਤਾ ਸੁਣਾਈਆ। ਮੈਂ ਕਦੇ ਨਾ ਜਾਵਾਂ ਮੁੱਕਰ, ਅਗਲਾ ਲੇਖਾ ਦਿਆਂ ਵਖਾਈਆ। ਜਿਸ ਵੇਲੇ ਕਲਜੁਗ ਹੋਵੇ ਕੂੜ ਕੁੜਿਆਰਾ ਪੁਰਖ ਅਬਿਨਾਸ਼ੀ ਜਨ ਭਗਤਾਂ ਦਾ ਖਾਵੇ ਲਿਆਂਦਾ ਸੁੱਕਾ ਟੁੱਕੜ, ਟੁਕੜਿਆਂ ਦਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਚਾਦਰ ਕਹੇ ਮੇਰਾ ਖ਼ੁਸ਼ੀ ਹੋਇਆ ਬੰਦ ਬੰਦ, ਮੇਰੇ ਘਰ ਵਜੀ ਵਧਾਈਆ । ਜਿਸ ਵੇਲੇ ਗੋਤਮ ਤਕਿਆ ਸੀ ਚੰਦ, ਹੁਕਮ ਦਿਤਾ ਸੁਣਾਈਆ। ਓਸ ਵੇਲੇ ਮੇਰੀ ਕੰਨੀ ਨੂੰ ਦਿਤੀ ਸੀ ਗੰਢ, ਦੋਹਾਂ ਹੱਥਾਂ ਨਾਲ ਬੰਧਾਈਆ। ਨਾਲੇ ਬੋਲ ਕੇ ਸੋਹੰ ਛੰਦ, ਮੁਖੋਂ ਕਿਹਾ ਤੇਰੀ ਬੇਪਰਵਾਹੀਆ। ਧੁਰ ਆਵਾਜ਼ ਆਈ ਇਹ ਖੇਲ ਵੇਖ ਪਖੰਡ, ਭਰਮੀਆਂ ਭਰਮ ਜਣਾਈਆ। ਜਿਸ ਵੇਲੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਿਆ ਲੰਘ, ਪਰਦਾ ਓਹਲਾ ਦਿਆਂ ਉਠਾਈਆ। ਜਨ ਭਗਤਾਂ ਪਾਵਾਂ ਠੰਡ, ਅੰਮ੍ਰਿਤ ਮੇਘ ਇਕ ਬਰਸਾਈਆ। ਤੇਰੀ ਚਾਦਰ ਦਾ ਹੋਵੇ ਸੰਗ, ਅੰਗ ਆਪਣੇ ਨਾਲ ਛੁਹਾਈਆ। ਗੁਰਮੁਖਾਂ ਦੀ ਹੋਵੇ ਵੰਡ, ਭਗਤਾਂ ਦੀ ਝੋਲੀ ਭਰਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਮਾਲਕ ਇਕ ਬਖ਼ਸ਼ੰਦ, ਸਬੱਬ ਨਾਲ ਮੇਲਾ ਲਏ ਮਿਲਾਈਆ।
ਜਲ ਕਹੇ ਜਿਸ ਵੇਲੇ ਮੈਂ ਪ੍ਰੇਮ ਧਾਰ ਵਿਚ ਵਗਿਆ, ਆਪਣਾ ਰਾਹ ਚਲਾਈਆ। ਉਪਰੋਂ ਆ ਕੇ ਚਰਨਾਂ ਦੇ ਕੋਲੋਂ ਲੰਘਿਆ, ਛੋਹ ਕੇ ਖ਼ੁਸ਼ੀ ਮਨਾਈਆ। ਸਚ ਪੁੱਛੋ ਦੇਵਤ ਸੁਰ ਸਭ ਨੇ ਖ਼ਾਲੀ ਹੱਥ ਡਾਹ ਕੇ ਮੰਗਿਆ, ਧਿਆਨ ਚਰਨਾਂ ਵਿਚ ਟਿਕਾਈਆ। ਦੁਹਾਈ ਦੁਹਾਈ ਕਰਦੀ
ਵੇਖੀ ਗੰਗਿਆ, ਜਮਨਾ ਸੁਰਸਤੀ ਗੋਦਾਵਰੀ ਨਾਲ ਕੁਰਲਾਈਆ। ਦੋ ਜਹਾਨ ਕਹਿਣ ਸਾਨੂੰ ਖੋਜਿਆਂ ਕਿਤੋਂ ਨਾ ਲੱਭਿਆ, ਚਾਰ ਕੁੰਟ ਦਹਿ ਦਿਸ਼ਾ ਭੱਜੇ ਵਾਹੋ ਦਾਹੀਆ । ਗੁਰ ਅਵਤਾਰ ਕਹਿਣ ਇਹ ਰਸ ਅਗੰਮਾ ਮਧਿਆ, ਮਧਰ ਖ਼ੁਮਾਰੀ ਦਏ ਚੜ੍ਹਾਈਆ। ਜਿਸ ਦੀ ਲੰਘ ਗਿਆ ਅੰਦਰ ਸ਼ਾਹ ਰਗਿਆ, ਓਸ ਨੂੰ ਸ਼ਹਿਨਸ਼ਾਹ ਦਿਤਾ ਮਿਲਾਈਆ। ਜਨਮ ਜਨਮ ਦੀ ਬੁਝਾ ਕੇ ਅੱਗਿਆ, ਅਗਿਆਨ ਅੰਧੇਰ ਦਿਤਾ ਮਿਟਾਈਆ। ਕੂੜੀ ਕਿਰਿਆ ਦੀ ਕਰ ਕੇ ਹੱਤਿਆ, ਭਾਂਡਾ ਭਰਮ ਭਉ ਭੰਨਾਈਆ। ਜੁਗ ਚੌਕੜੀ ਜੋ ਪੁਰਖ ਅਬਿਨਾਸ਼ੀ ਸਾਂਭ ਕੇ ਰੱਖਿਆ, ਅਣਮਿਣਤ ਆਪਣੇ ਵਿਚ ਟਿਕਾਈਆ। ਤਿਸ ਦਾ ਖੇਲ ਵੇਖਿਆ ਅੱਖੀਆਂ, ਆਖ਼ਰ ਰਿਹਾ ਜਣਾਈਆ। ਚਾਰ ਜੁਗ ਚਰਨੋਦਕ ਕਿਸੇ ਹੱਥ ਨਾ ਆਇਆ ਸਖ਼ੀਆਂ, ਤਟ ਕਿਨਾਰੇ ਦੇਣ ਦੁਹਾਈਆ । ਵਖਰਾ ਪ੍ਰੇਮ ਵਸਿਆ ਜਲਮੀਨ ਮੱਛੀਆਂ, ਮੱਛਾਂ ਕੱਛਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਜਲ ਕਹੇ ਜਿਸ ਵੇਲੇ ਮੈਂ ਧਰਨੀ ਅੰਦਰ ਤੁਰਿਆ, ਆਪਣਾ ਆਪ ਛੁਪਾਈਆ। ਮੈਂ ਸ਼ੁਕਰ ਕੀਤਾ ਕਿਸੇ ਹੱਥ ਨਹੀਂ ਆਇਆ ਨਿਗੁਰਿਆ, ਮੇਰੀ ਵੰਡ ਨਾ ਕੋਇ ਵੰਡਾਈਆ। ਮੈਂ ਖ਼ਾਕ ਵਿਚ ਜੁੜਿਆ, ਤਾਕ ਅਗਲਾ ਲਿਆ ਖੁਲ੍ਹਾਈਆ। ਯਾਦ ਆਈ ਜਿਸ ਵੇਲੇ ਗੋਬਿੰਦ ਨੂੰ ਫੁਰਨਾ ਫੁਰਿਆ, ਪੁਰਖ ਅਕਾਲ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲਖ ਅਗੰਮ ਅਥਾਹ ਸਾਚੀ ਕਰਨੀ ਰਿਹਾ ਕਰਾਈਆ। ਜਲ ਕਹੇ ਮੈਂ ਫੁਰਨਾ ਦੱਸਾਂ ਗੋਬਿੰਦ ਇਕ, ਜਿਸ ਨੂੰ ਸਕੇ ਨਾ ਕੋਇ ਸਮਝਾਈਆ । ਜਿਸ ਵੇਲੇ ਧੁਰ ਦਾਤੇ ਪੁਰਖ ਅਕਾਲ ਦਿਤਾ ਸੀ ਲਿਖ, ਬਿਨ ਅੱਖਰਾਂ ਹੱਥ ਫੜਾਈਆ। ਨਾਮ ਅਮੋਲਕ ਪਾ ਕੇ ਭਿਖ, ਝੋਲੀ ਦਿਤੀ ਭਰਾਈਆ। ਹੱਥ ਮਾਰ ਕੇ ਪਿਠ, ਸਚ ਬਖ਼ਸ਼ੀ ਸਰਨਾਈਆ। ਗੋਬਿੰਦ ਨੂੰ ਪੁਤ ਬਣਾ ਕੇ ਸਿੱਖ, ਆਪਣੀ ਆਸਾ ਦਿਤੀ ਵਖਾਈਆ। ਓਸ ਨੇ ਕਿਹਾ ਮੈਂ ਤੇਰਾ ਪਿਆਰ ਮੰਗਾਂ ਨਿਤ, ਪੁਤ ਸਿੱਖ ਤੇਰਾ ਰੂਪ ਨਜ਼ਰੀ ਆਈਆ। ਤੂੰ ਸਾਹਿਬ ਮਾਲਕ ਹੋ ਕੇ ਬਣ ਜਾ ਪਿਤ, ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਪੁਰਖ ਅਕਾਲ ਦੇ ਕੇ ਚਿਟ, ਧੁਰ ਦੀ ਚਿੱਠੀ ਹੱਥ ਫੜਾਈਆ। ਜਿਸ ਵੇਲੇ ਲੋਕਮਾਤ ਕਲਜੁਗ ਅੰਤਮ ਹੋ ਕੇ ਆਇਆ ਇਕ, ਏਕੰਕਾਰ ਰੂਪ ਧਰਾਈਆ । ਫੇਰ ਵਸਾਂ ਤੇਰੇ ਦੇਸ ਵਿਚ, ਸਚ ਸੁਹੰਜਣਾ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮੀ ਕਾਰ ਆਪ ਕਰਾਈਆ। ਜਲ ਕਹੇ ਮੈਂ ਨਹੀਂ ਕੀਤੀ ਜਲਦੀ, ਨਵ ਨੌ ਚਾਰ ਚੌਕੜੀ ਬੈਠਾ ਰਿਹਾ ਧਿਆਨ ਲਗਾਈਆ। ਇਹ ਕੋਈ ਖੇਲ ਨਹੀਂ ਅੱਜ ਕੱਲ ਦੀ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਫੇਰੀਆਂ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖੇਲ ਅਛਲ ਛਲ ਦੀ, ਵਲ ਛਲਧਾਰੀ ਆਪ ਅਖਵਾਈਆ। ਮੇਰੀ ਧਾਰ ਅਨੋਖੀ ਜਲ ਦੀ, ਆਪਣੇ ਉਤੇ ਦਿਤੀ ਵਹਾਈਆ। ਕੀ ਵਡਿਆਈ ਇਸ ਮਾਟੀ ਖੱਲ ਦੀ, ਤੱਤਾਂ ਰੰਗ ਰੰਗਾਈਆ। ਜਿਸ ਵੇਲੇ ਅਰਜਨ ਦੀ ਕਾਇਆ ਦੁਖੜਾ ਸੀ ਝਲਦੀ, ਅੰਦਰੇ ਅੰਦਰ ਧਿਆਨ ਲਗਾਈਆ। ਇਕ ਵੇਰਾਂ ਵਿਛੋੜੇ ਵਿਚ ਜੇ ਤੇਰੀ ਮਾਟੀ ਹੋਵੇ ਬਲਦੀ, ਮੈਂ ਵੇਖਾਂ ਚਾਈਂ ਚਾਈਂਆ। ਪਾਰਬ੍ਰਹਮ ਪਤਿਪਰਮੇਸ਼ਵਰ ਤੈਨੂੰ ਪਤਾ ਨਹੀਂ ਇਸ ਪ੍ਰੇਮ ਪਿਆਰ ਸਲ ਦੀ, ਜਿਸ ਦਾ ਆਰ ਪਾਰ ਨਜ਼ਰ ਕੋਇ ਨਾ ਆਈਆ। ਅਗੋਂ ਆਵਾਜ਼ ਆਈ ਨਿਹਚਲ ਧਾਮ ਅਟਲ ਦੀ, ਸਤਿ ਸਤਿਵਾਦੀ ਦਿਤਾ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਪੁਰਖ ਖੇਲ ਵਖਾਈਆ। ਜਲ ਕਹੇ ਮੈਂ ਦੱਸਾਂ ਪਿਛਲੀ ਬਾਤ, ਸਚ ਦਿਆਂ ਦ੍ਰਿੜਾਈਆ।
ਜਿਸ ਵੇਲੇ ਭੀਲਣੀ ਕੋਲ ਕੱਟੀ ਸੀ ਇਕ ਰਾਤ, ਰਾਮ ਬਨਵਾਸ ਡੇਰਾ ਲਾਈਆ । ਓਸ ਵੇਲੇ ਓਸ ਜਲ ਵਿਚੋਂ ਭਰ ਕੇ ਇਕ ਗਲਾਸ, ਆਪਣੇ ਉਤੇ ਲਿਆ ਪਾਈਆ। ਫੇਰ ਮਸਤਕ ਟਿੱਕਾ ਲਾ ਕੇ ਸਾਚ, ਭੀਲਣੀ ਦਿਤੀ ਵਡਿਆਈਆ। ਹੌਲੀ ਜਿਹੀ ਅੰਦਰੋਂ ਦਿਤਾ ਆਖ, ਤੂੰ ਇਕੋ ਨਾਮ ਲੈਣਾ ਧਿਆਈਆ । ਓਸ ਕਿਹਾ ਮੈਂ ਅਨਾਥ, ਕੋਝੀ ਕਮਲੀ ਨਾ ਕੋਇ ਚਤੁਰਾਈਆ। ਰਾਮ ਕਿਹਾ ਇਹ ਮੇਰੀ ਰਾਖ, ਰੱਖਿਆ ਕਰੇ ਥਾਉਂ ਥਾਈਂਆ। ਓਸ ਕਿਹਾ ਮੈਂ ਦਰਸ਼ਨ ਮੰਗਾਂ ਸਾਖ਼ਿਆਤ, ਸਵੱਛ ਸਰੂਪੀ ਰੂਪ ਵਟਾਈਆ। ਰਾਮ ਕਿਹਾ ਇਹ ਅਗਲਾ ਹਾਲਾਤ, ਤੈਨੂੰ ਦਿਆਂ ਜਣਾਈਆ। ਭੀਲਣੀ ਕਿਹਾ ਲਿਖ ਕ਼ਲਮ ਦਵਾਤ, ਅੱਖਰਾਂ ਵੰਡ ਵੰਡਾਈਆ। ਰਾਮ ਕਿਹਾ ਮੇਰਾ ਰਾਮ ਮੈਨੂੰ ਪਿਛੋਂ ਰਿਹਾ ਆਖ, ਆਪਣਾ ਹੁਕਮ ਮਨਾਈਆ। ਜਿਸ ਵੇਲੇ ਮੈਂ ਆਪ ਆਵਾਂ ਹੋਏ ਪੁਰਖ ਅਬਿਨਾਸ਼, ਲੋਕਮਾਤ ਫੇਰਾ ਪਾਈਆ। ਓਸ ਵੇਲੇ ਸਾਚੇ ਭਗਤਾਂ ਦਾ ਦੇ ਕੇ ਸਾਥ, ਗੁਰਮੁਖਾਂ ਆਪਣੇ ਅੰਗ ਲਗਾਈਆ। ਰਾਮ ਤੇਰੇ ਪ੍ਰੇਮ ਦਾ ਗਲਾਸ, ਓਹਨਾਂ ਦੇ ਹੱਥ ਦਿਆਂ ਫੜਾਈਆ। ਅੱਗੇ ਕਿਸੇ ਦੀ ਕੋਈ ਲੋੜ ਰਹੇ ਨਾ ਆਸ, ਆਸਾਂ ਦਾ ਮਾਲਕ ਇਕੋ ਨਜ਼ਰੀ ਆਈਆ। ਭੀਲਣੀ ਕਿਹਾ ਮੈਨੂੰ ਤੇਰੇ ਉਤੇ ਵਿਸ਼ਵਾਸ, ਭਰੋਸਾ ਧੁਰ ਦਾ ਦੇਣਾ ਬੰਧਾਈਆ। ਰਾਮ ਕਿਹਾ ਭੀਲਣੀਏ ਕਲਜੁਗ ਹੋਣਾ ਬੜਾ ਬਦਮਾਸ਼, ਚਾਰੋਂ ਕੁੰਟ ਕਰੇ ਲੜਾਈਆ । ਭੀਲਣੀ ਕਿਹਾ ਮੇਰਾ ਸਾਹਿਬ ਆਪੇ ਲਵੇ ਰਾਖ, ਜਿਸ ਦੇ ਹੱਥ ਵੱਡੀ ਵਡਿਆਈਆ। ਰਾਮ ਕਿਹਾ ਮੈਨੂੰ ਹੋਰ ਕੁਛ ਰਿਹਾ ਭਾਖ, ਭਵਿਖਤ ਦਿਆਂ ਵਡਿਆਈਆ। ਜਿੰਨਾਂ ਚਿਰ ਆਪਣੇ ਸਿਰ ਤੇ ਰੱਖੇ ਨਾ ਤਾਜ, ਸ਼ਹਿਨਸ਼ਾਹ ਨਜ਼ਰ ਨਾ ਕੋਇ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, । ਜਲ ਕਹੇ ਮੈਂ ਸੇਵਕ ਬਰਦਾ, ਆਦਿ ਜੁਗਾਦੀ ਸੇਵ ਕਮਾਈਆ। ਜਨ ਭਗਤੋ ਹੁਣ ਚਾਕਰ ਹੋ ਗਿਆ ਤੁਹਾਡੇ ਘਰ ਦਾ, ਕਾਇਆ ਅੰਦਰੋਂ ਕਰਾਂ ਸਚ ਸਫ਼ਾਈਆ। ਲੱਖ ਚੁਰਾਸੀ ਵਿਚੋਂ ਮੂਲ ਨਾ ਡਰਦਾ, ਭੈ ਸਾਰੇ ਦਿਤੇ ਮਿਟਾਈਆ। ਜੋ ਮੇਰਾ ਮਾਲਕ ਹੁਕਮ ਕਰਦਾ, ਓਸ ਦੀ ਮੰਨਾਂ ਸਤਿ ਰਜ਼ਾਈਆ। ਜੁਗ ਚੌਕੜੀ ਕਦੇ ਨਾ ਮਰਦਾ, ਅੰਦਰ ਬਾਹਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨਾਤਾ ਦੇ ਬੰਧਾਈਆ। ਜਲ ਕਹੇ ਮੈਨੂੰ ਸਮਝਿਓ ਨਾ ਪਾਣੀ, ਮਾਟੀ ਵਿਚੋਂ ਨਜ਼ਰੀ ਆਈਆ। ਜਨ ਭਗਤੋ ਤੁਹਾਡੇ ਅੰਦਰ ਮਿਲਾ ਦਿਆਂ ਤੁਹਾਡਾ ਹਾਣੀ, ਘਰ ਮੇਲਾ ਸਹਿਜ ਸੁਭਾਈਆ। ਤੁਹਾਡੇ ਅੰਦਰੋਂ ਸੁਣਾ ਦਿਆਂ ਤੁਹਾਡੀ ਬਾਣੀ, ਅਗੰਮੀ ਰਾਗ ਅਲਾਈਆ। ਤੁਹਾਡੇ ਅੰਦਰ ਮਿਲਾ ਦਿਆਂ ਤੁਹਾਡੀ ਰਾਣੀ, ਸੁਰਤੀ ਸ਼ਬਦੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਇਕ ਅਖਵਾਈਆ। ਪਾਣੀ ਕਹੇ ਮੈਂ ਐਵੇਂ ਨਹੀਂ ਰਿਹਾ ਰੁੜਦਾ, ਜੁਗ ਜੁਗ ਆਪਣੀ ਸੇਵ ਕਮਾਈਆ। ਵਹਿੰਦੇ ਵਹਿਣ ਐਵੇਂ ਨਹੀਂ ਰਿਹਾ ਤੁਰਦਾ, ਉਚਿਆਂ ਨਿਕਿਆਂ ਪਰਬਤਾਂ ਵਿਚੋਂ ਸਾਗਰ ਵਿਚ ਸਮਾਈਆ। ਮੇਰੇ ਅੰਦਰ ਇਕ ਫੁਰਨਾ ਸੀ ਰਿਹਾ ਫੁਰਦਾ, ਜਿਸ ਦੀ ਰਮਜ਼ ਨਾ ਕੋਇ ਸਮਝਾਈਆ। ਮੈਂ ਮਿਤਰ ਬਣਿਆ ਰਿਹਾ ਸਾਧ ਸੰਤ ਗੁਰ ਦਾ, ਨਾਤਾ ਜਗਤ ਵਿਚ ਰਖਾਈਆ। ਹੁਣ ਪਤਾ ਲੱਗਾ ਨਾਤਾ ਹੋਰ ਕੋਈ ਜੁੜਦਾ, ਜੋੜਨਹਾਰ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਕਰਨੀ ਲੇਖੇ ਲਾਈਆ। ਜਲ ਕਹੇ ਮੈਂ ਮਿਟਣਾ ਨਹੀਂ ਵਾਂਗ ਜਲ ਤਰੰਗ, ਬੁਦਬੁਦਾ ਰੂਪ ਨਾ ਕੋਇ ਵਖਾਈਆ। ਜੁਗਾਂ ਦੀ ਮੰਗ, ਚੌਕੜੀਆਂ ਦੇਣ ਗਵਾਹੀਆ। ਭਗਤਾਂ ਦਾ ਸੰਗ, ਗੁਰਮੁਖਾਂ ਦਿਆਂ ਵਡਿਆਈਆ । ਸੰਤਾਂ ਦਾ ਅਨੰਦ, ਸਿੱਖਾਂ ਦਿਆਂ ਵਖਾਈਆ। ਪੰਜਾਂ
ਦੀ ਵੰਡ, ਗੋਬਿੰਦ ਧਾਰ ਚਲਾਈਆ। ਜਿਸ ਦੇ ਉਤੋਂ ਦੀ ਗਿਆ ਲੰਘ, ਜਿਸ ਦੇ ਨਾਲ ਮਿਲ ਕੇ ਪੈ ਗਈ ਠੰਡ, ਸਾਂਤ ਸਤਿ ਸਰੂਪ ਸਮਾਈਆ। ਜਨ ਭਗਤੋ ਤੁਸਾਂ ਨਹੀਂ ਵੇਖਿਆ ਮੈਂ ਪ੍ਰਭ ਦੀ ਕਿਰਪਾ ਨਾਲ ਤੁਹਾਡੇ ਅੰਦਰ ਗਿਆ ਲੰਘ, ਆਪਣਾ ਪੰਧ ਮੁਕਾਈਆ। ਮੈਂ ਬੈਠਾ ਜਾ ਕੇ ਓਸ ਸੇਜ ਪਲੰਘ, ਸਚ ਸਿੰਘਾਸਣ ਜੋ ਸਾਹਿਬ ਦਿਤਾ ਵਖਾਈਆ। ਕਵਲ ਨਾਲੋਂ ਕਵਲਾਪਤ ਦਾ ਚੰਗਾ ਅਨੰਦ, ਜੋ ਤਪੀਆਂ ਦਾ ਤਪੀ ਕਲੀਆਂ ਦਾ ਕਲਾ ਨਜ਼ਰੀ ਆਈਆ। ਮੈਂ ਗਾਇਆ ਇਕੋ ਛੰਦ, ਵਾਹ ਵਾਹ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਸਤਾ ਦਿਤਾ ਵਖਾਈਆ। ਜਲ ਕਹੇ ਮੈਂ ਵੇਖਿਆ ਸਚਾ ਰਸਤਾ, ਅਪਰੰਪਰ ਦਿਤਾ ਸਮਝਾਈਆ। ਪ੍ਰੇਮ ਖ਼ੁਮਾਰੀ ਅੰਦਰ ਮਸਤਾ, ਮਸਤੀ ਲਈ ਚੜ੍ਹਾਈਆ। ਖ਼ੁਸ਼ੀਆਂ ਵਿਚ ਹੱਸਦਾ, ਸੋਹਣਾ ਤਾਲ ਵਜਾਈਆ। ਚਾਰ ਕੁੰਟ ਨੱਸਦਾ, ਦਹਿ ਦਿਸ਼ਾ ਭੱਜਾਂ ਵਾਹੋ ਦਾਹੀਆ। ਜਿਥੇ ਗੁਰਮੁਖ ਹੋਵੇ ਵਸਦਾ, ਓਸ ਦੇ ਅੰਦਰ ਡੇਰਾ ਲਾਈਆ। ਮਜ਼ਾ ਦੇਵਾਂ ਆਪਣੇ ਰਸ ਦਾ, ਸਵਾਦ ਸਚਾ ਦਿਆਂ ਵਖਾਈਆ। ਢੋਲਾ ਸੁਣ ਲਵਾਂ ਭਗਤ ਭਗਵਾਨ ਜਸ ਦਾ, ਵੇਦ ਪੁਰਾਨਾ ਨਜ਼ਰੀ ਆਈਆ। ਮੇਲਾ ਵੇਖ ਲਵਾਂ ਭਗਤਾਂ ਦੀ ਅੱਖ ਦਾ, ਪਰਤਖ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਮੁਕਾਈਆ। ਜਲ ਕਹੇ ਮੈਂ ਸਭ ਨੂੰ ਦੇ ਦੇਣਾ ਅੱਜ ਜਵਾਬ, ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਦੇਣਾ ਜਣਾਈਆ। ਕਿਸੇ ਤੀਰਥ ਤਟ ਵਿਚ ਅੰਮ੍ਰਿਤ ਨਾ ਰਿਹਾ ਆਬੇ ਹਯਾਤ, ਆਬਰੂ ਸਾਰਿਆਂ ਦੀ ਦਏ ਗਵਾਈਆ । ਇਕੋ ਮਾਲਕ ਇਕੋ ਦਾ ਖ਼ਤਾਬ, ਖ਼ਤਰਾ ਸਭ ਦੇ ਉਤੇ ਛਾਈਆ। ਇਕੋ ਦਾ ਢੋਲਾ ਇਕੋ ਦਾ ਨਾਦ, ਨਰ ਨਿਰੰਕਾਰਾ ਇਕ ਵਜਾਈਆ। ਇਕੋ ਸੰਤ ਤੇ ਇਕੋ ਸਾਧ, ਸਾਹਿਬ ਇਕੋ ਇਕ ਅਖਵਾਈਆ। ਇਕੋ ਦਾ ਮੰਦਰ ਇਕੋ ਦਾ ਰਾਜ਼, ਇਕੋ ਪਰਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ। ਜਲ ਕਹੇ ਮੈਂ ਉਤੋਂ ਨੱਸਾਂ ਸਭ ਨੂੰ ਦੇਣੀ ਖ਼ਬਰ, ਬੇਖ਼ਬਰਾਂ ਦਿਆਂ ਜਣਾਈਆ। ਤੀਰਥ ਤਟ ਅਠਸਠ ਬਹਿ ਜਾਓ ਕਰ ਕੇ ਸਬਰ, ਸਿਦਕ ਇਕੋ ਇਕ ਜਣਾਈਆ। ਜੁਗ ਚੌਕੜੀ ਪਿਛੋਂ ਸਭ ਦੀ ਪੂਰੀ ਹੋ ਗਈ ਸਧਰ, ਸੱਦਾ ਦੇ ਦੇ ਦਿਆਂ ਸੁਣਾਈਆ । ਕਰਤਾ ਪੁਰਖ ਪ੍ਰਭ ਕਰਨ ਆਇਆ ਇਕ ਅਦਲ, ਅਦਾਲਤ ਇਕੋ ਇਕ ਵਖਾਈਆ। ਸ਼ਬਦ ਵਿਹਾਰ ਕਰ ਕੇ ਸਭ ਕੁਛ ਦੇਵੇ ਬਦਲ, ਬਦਲਾ ਆਪੇ ਦਏ ਚੁਕਾਈਆ। ਆਪਣਾ ਨਾਮ ਦ੍ਰਿੜਾ ਕੇ ਢੋਲਾ ਗ਼ਜ਼ਲ, ਨਗ਼ਮਾ ਇਕ ਸੁਣਾਈਆ। ਹੁਕਮੇਂ ਅੰਦਰ ਆਈ ਸਭ ਦੀ ਅਜ਼ਲ, ਅਰਜ਼ ਸਕੇ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ । ਜਲ ਕਹੇ ਮੈਂ ਦੇਵਾਂ ਹੋਕਾ, ਹੁਕਮੀਂ ਹੁਕਮ ਸੁਣਾਈਆ। ਨਵ ਸਤ ਵੇਖੋ ਅਖ਼ੀਰੀ ਮੌਕਾ, ਮੁਕੰਮਲ ਦਿਆਂ ਦ੍ਰਿੜਾਈਆ । ਅਬਿਨਾਸ਼ੀ ਕਰਤਾ ਕਰੇ ਨਾ ਕਦੇ ਧੋਖਾ, ਕੂੜੀ ਕਾਰ ਨਾ ਕੋਇ ਕਮਾਈਆ। ਜਨ ਭਗਤਾਂ ਮਾਰਗ ਦੱਸ ਕੇ ਸੌਖਾ, ਔਖਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਜਾਣੇ ਧੁਰਦਰਗਾਹੀਆ । ਜਲ ਕਹੇ ਮੈਂ ਸਰਬ ਜਗਾਵਾਂ, ਧੁਰ ਦਾ ਹੁਕਮ ਸੁਣਾਈਆ। ਭਗਤਾਂ ਪਕੜ ਉਠਾਵਾਂ ਬਾਹਵਾਂ, ਆਪਣੀ ਸੇਵ ਕਮਾਈਆ। ਪੁੱਤਰਾਂ ਨਾਲ ਮਿਲਾਵਾਂ ਮਾਵਾਂ, ਜਣ ਜਣੇਂਦੀ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਖਾਈਆ। ਜਲ ਕਹੇ ਮੈਂ ਛਡ ਦਿਤਾ ਝਗੜਾ, ਕਰਵਟ ਲਵਾਂ ਬਦਲਾਈਆ। ਨਾਤਾ ਜੋੜ ਕੇ ਭਗਤਾਂ ਸਗਲਾ,
ਸੰਗੀ ਲਏ ਬਣਾਈਆ। ਜਿਨ੍ਹਾਂ ਦਾ ਲੇਖਾ ਮੁੱਕਿਆ ਅਗਲਾ, ਅਗਲਵਾਂਢੀ ਮਿਲੇ ਬੇਪਰਵਾਹੀਆ। ਜਿਨ੍ਹਾਂ ਦਾ ਧਾਮ ਸਚਖੰਡ ਬੰਗਲਾ, ਮਹਲ ਅਟਲ ਸੋਭਾ ਪਾਈਆ। ਉਹਨਾਂ ਦੇ ਨਾਲ ਮਿਲ ਕੇ ਪ੍ਰਭ ਚਰਨ ਕਰੀ ਬੰਦਨਾ, ਸੀਸ ਜਗਦੀਸ ਝੁਕਾਈਆ। ਅਗੇ ਇਹਨਾਂ ਦਾ ਪੱਲਾ ਨਹੀਂ ਛਡਣਾ, ਲੱਖ ਚੁਰਾਸੀ ਨਾਲੋਂ ਹੋ ਜੁਦਾਈਆ। ਸ੍ਰੀ ਭਗਵਾਨ ਅਗੇ ਇਕੋ ਵਾਸਤਾ ਘਤਣਾ, ਬੇਨੰਤੀ ਦੇਣੀ ਦ੍ਰਿੜਾਈਆ। ਹੇ ਪ੍ਰਭੂ ਮੈਂ ਇਹਨਾਂ ਦੇ ਨਾਲ ਵਸਣਾ, ਜੋ ਤੇਰੇ ਵਾਸਤੇ ਆਪਣਾ ਆਪ ਗਏ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਥ ਦੋਹਾਂ ਦਾ ਇਕੋ ਜਿਹਾ ਰੱਖਣਾ, ਅਗੇ ਪਿਛੇ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਨ ਭਗਤੋ ਤੁਹਾਨੂੰ ਦੇ ਕੇ ਜਾਵੇ ਅੰਮ੍ਰਿਤ ਰਸ ਦੀ ਸਾਚੀ ਦੱਛਣਾ, ਉੱਤਰ ਪੂਰਬ ਪੱਛਮ ਦੱਖਣ ਤਕਣਾ ਚਾਈਂ ਚਾਈਂਆ।
੨੪ ਮਾਘ ੨੦੨੧ ਬਿਕ੍ਰਮੀ ਜੁਗਿੰਦਰ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ
ਜਲ ਕਹੇ ਮੈਂ ਠਾਂਡਾ ਸੀਤ, ਪੁਰਖ ਅਕਾਲ ਦਿਤੀ ਵਡਿਆਈਆ। ਸਚ ਦਵਾਰੇ ਅੰਦਰ ਮੇਰੀ ਪ੍ਰੀਤ, ਪ੍ਰੇਮੀ ਰੂਪ ਵਟਾਈਆ। ਜਨ ਭਗਤਾਂ ਅੰਦਰ ਬੈਠਾ ਰਹਾਂ ਅਤੀਤ, ਅਗਨੀ ਪੋਹ ਨਾ ਸਕੇ ਰਾਈਆ। ਜਿਸ ਵੇਲੇ ਸਾਹਿਬ ਸਤਿਗੁਰ ਕਰੇ ਬਖ਼ਸ਼ੀਸ਼, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਨਾਲ ਰਲਾਈਆ। ਜਲ ਕਹੇ ਮੈਂ ਅੰਮ੍ਰਿਤ ਰੂਪ, ਸਤਿਗੁਰ ਦੇਵਣਹਾਰ ਵਡਿਆਈਆ। ਮੇਰੀ ਆਸਾ ਚਾਰ ਕੂਟ, ਦਹਿ ਦਿਸ਼ਾ ਨੈਣ ਉਠਾਈਆ। ਮੇਰਾ ਮੇਲਾ ਸਤਿ ਸਰੂਪ, ਸਤਿ ਸਤਿਵਾਦੀ ਵਿਚ ਸਮਾਈਆ। ਮੈਂ ਝਗੜਾ ਚੁਕਾਵਾਂ ਜੂਠ ਝੂਠ, ਕੂੜੀ ਕਿਰਿਆ ਪਰੇ ਹਟਾਈਆ। ਜਨ ਭਗਤਾਂ ਕੋਲੋਂ ਮੇਰਾ ਲਓ ਸਬੂਤ, ਜੁਗ ਚੌਕੜੀ ਦੇਵਾਂ ਸਦਾ ਗਵਾਹੀਆ। ਮੈਂ ਹਰ ਘਟ ਵਸਾਂ ਕਾਇਆ ਕਲਬੂਤ, ਤਨ ਮੰਦਰ ਡੇਰਾ ਲਾਈਆ। ਪੁਰਖ ਅਬਿਨਾਸ਼ੀ ਰੱਖਿਆ ਆਪ ਮਹਿਫ਼ੂਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਖ਼ਾਲਕ ਆਪ ਜਣਾਈਆ। ਜਲ ਕਹੇ ਮੇਰੀ ਅੰਮ੍ਰਿਤ ਧਾਰ, ਧਰਨੀ ਉਤੋਂ ਹੱਥ ਕਿਸੇ ਨਾ ਆਈਆ। ਜਦ ਮਿਲਿਆ ਸਤਿਗੁਰੂ ਦਵਾਰ, ਦੂਸਰ ਸਕੇ ਨਾ ਕੋਇ ਵਰਤਾਈਆ। ਜਾਂ ਚੜ੍ਹਿਆ ਤੇ ਦਿਤਾ ਰਸ ਖ਼ੁਮਾਰ, ਖ਼ੁਮਾਰੀ ਇਕ ਰਖਾਈਆ। ਜਾਂ ਉਤਰਿਆ ਤੇ ਨਿਝਰ ਧਾਰ, ਝਿਰਨਾ ਅਗੰਮ ਝਿਰਾਈਆ। ਜਾਂ ਕੀਤਾ ਤੇ ਸਚ ਪਿਆਰ, ਦੂਸਰ ਨਾਤਾ ਨਾ ਕੋਇ ਰਖਾਈਆ। ਖੇਲ ਵੇਖਿਆ ਸਵਾਮੀ ਕਰਿਆ ਜੁਗ ਚਾਰ, ਚਾਰੇ ਕੁੰਟ ਅੱਖ ਖੁਲ੍ਹਾਈਆ। ਮੰਗਦਾ ਰਿਹਾ ਬਣ ਦਰਵੇਸ਼ ਭਿਖਾਰ, ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਆਪ ਬਣਾਈਆ। ਜਲ ਕਹੇ ਮੈਂ ਅੰਮ੍ਰਿਤ ਜੀਅ ਕਾ, ਜੀਵਣ ਜੁਗਤ ਦਿਆਂ ਬਦਲਾਈਆ। ਮੇਰਾ ਰੂਪ ਅਨੂਪ ਨੀਕਣ ਨੀਕਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਰੱਖਣ ਉਡੀਕਾ, ਬੈਠਣ ਅੱਖ ਖੁਲ੍ਹਾਈਆ। ਮੇਰੀਆਂ ਓਸ ਦੇ ਨਾਲ ਪ੍ਰੀਤਾ, ਜੋ ਪ੍ਰੀਤਮ ਧੁਰਦਰਗਾਹੀਆ। ਜੋ ਭੇਵ ਚੁਕੌਂਦਾ ਊਚਾ ਨੀਚਾ, ਰਾਓ ਰੰਕਾਂ ਮਿਲੇ ਵਡਿਆਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਸ਼ਰੀਕਾ, ਧੁਰ ਦਾ ਮੇਲਾ ਲਿਆ ਮਿਲਾਈਆ। ਆਦਿ ਜੁਗਾਦੀ ਠਾਂਡਾ ਸੀਤਾ, ਸਤਿ ਸਰੂਪ ਸਮਾਈਆ। ਗੁਰਮੁਖ ਬਣਾਵਾਂ ਤੇਰੀ ਰੀਤਾ, ਦਰਦੀਆਂ ਦੁਖ ਗਵਾਈਆ।
ਰੰਗ ਰੰਗਾਵਾਂ ਹਸਤ ਕੀਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਮੇਰੇ ਨਾਲ ਰਖਾਈਆ। ਜਲ ਕਹੇ ਮੈਂ ਅੰਮ੍ਰਿਤ ਅਮਿਉਂ, ਏਕਾ ਏਕ ਦਿਤੀ ਵਡਿਆਈਆ। ਮੇਰਾ ਭਗਤਾਂ ਨਾਲ ਨਿਹੋਂ, ਨਿਰੰਕਾਰ ਦਿਤਾ ਜੁੜਾਈਆ। ਸਮੁੰਦ ਸਾਗਰ ਸਾਰੇ ਕਹਿੰਦੇ ਕਿਉਂ, ਕੀ ਤੇਰੇ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਜਲ ਕਹੇ ਮੇਰਾ ਪ੍ਰੀਤਮ ਸਵਾਮੀ, ਮਾਲਕ ਨਜ਼ਰੀ ਆਈਆ। ਜੋ ਅੰਮ੍ਰਿਤ ਬਣਾਏ ਜਗਤ ਜਲ ਪਾਣੀ, ਮਿਹਰ ਨਜ਼ਰ ਉਠਾਈਆ। ਜਿਸ ਦੀ ਧਾਰੋਂ ਉਪਜੇ ਚਾਰੇ ਖਾਣੀ, ਚਾਰੇ ਬਾਣੀ ਨਾਦ ਵਜਾਈਆ। ਜਿਸ ਦੀ ਆਤਮ ਸੁਘੜ ਸੁਚੱਜੀ ਰਾਣੀ, ਸਵਾਣੀ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਮੇਲ ਮਿਲਾਈਆ। ਜਲ ਕਹੇ ਮੈਂ ਅੰਮ੍ਰਿਤ ਚੋਗਾ, ਅਬਿਨਾਸ਼ੀ ਕਰਤੇ ਲਿਆ ਉਪਜਾਈਆ। ਸਿਰਫ਼ ਰੱਖਿਆ ਭਗਤਾਂ ਜੋਗਾ, ਸਰਫ਼ੇ ਨਾਲ ਰਿਹਾ ਵਰਤਾਈਆ। ਬੇਸ਼ਕ ਭੰਡਾਰਾ ਬਹੁਤਾ, ਦੇਵਣਹਾਰਾ ਆਪ ਵਰਤਾਈਆ। ਜਿਸ ਵੇਲੇ ਮੁਹੰਮਦ ਨੇ ਰੱਖਿਆ ਸੀ ਰੋਜ਼ਾ, ਪਹਿਲੀ ਵਾਰ ਇਕ ਕਤਰਾ ਮੁਖ ਵਿਚ ਦਿਤਾ ਪਾਈਆ। ਓਹ ਬੋਲਣ ਤੋਂ ਹੋਇਆ ਖ਼ਾਮੋਸ਼ਾ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਓਹਦਾ ਅੰਤਰ ਖੋਲ੍ਹ ਕੇ ਲੋਚਾ, ਨੈਣ ਦਿਤਾ ਬਦਲਾਈਆ। ਇਕੋ ਬਖ਼ਸ਼ੀ ਸਾਚੀ ਸੋਚਾ, ਸਮਝ ਦਿਤੀ ਦ੍ਰਿੜਾਈਆ। ਲੱਖ ਚੁਰਾਸੀ ਵਿਚੋਂ ਮਾਨਸ ਜਨਮ ਸਾਚਾ ਮੌਕਾ, ਜਿਸ ਵਿਚ ਮਿਲੇ ਬੇਪਰਵਾਹੀਆ। ਦੂਜਾ ਸੁਣ ਕੇ ਨਾਦ ਅਗੰਮ ਹੋਕਾ, ਕਲਮਾ ਦਿਤਾ ਦ੍ਰਿੜਾਈਆ। ਚਰਨ ਕਵਲ ਵਖਾ ਕੇ ਕੋਠਾ, ਦਰਗਾਹ ਸਚ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸਾਚੀ ਬਣਤ ਬਣਾਈਆ। ਅੰਮ੍ਰਿਤ ਕਹੇ ਮੈਂ ਪਾਣੀ ਜਲ, ਜਲ ਪਾਣੀ ਅੰਮ੍ਰਿਤ ਰੂਪ ਵਟਾਈਆ। ਮੈਂ ਪਰਗਟ ਹੋ ਕੇ ਵਿਚੋਂ ਥਲ, ਸਲ ਧਰਤੀ ਦਿਆਂ ਗਵਾਈਆ। ਖ਼ਾਕ ਵਿਚ ਰਲ, ਦੇਵਾਂ ਮਾਣ ਵਡਿਆਈਆ। ਜਿਸ ਵੇਲੇ ਭਗਤਾਂ ਅੰਦਰ ਆਵਾਂ ਚਲ, ਰੂਪ ਆਪਣਾ ਹੋਰ ਪਰਗਟਾਈਆ। ਪੂਰਬ ਕਮਾਈ ਦਾ ਦੇਵਾਂ ਫਲ, ਕੀਤੀ ਕਰਨੀ ਝੋਲੀ ਪਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਡੂੰਘੇ ਵੇਖੇ ਝਲ, ਝਲ ਵਿਚੋਂ ਬਾਹਰ ਕਢਾਈਆ। ਅੰਤਰ ਸਾਫ਼ ਸੁਥਰਾ ਕਰ ਕੇ ਦੀਪਕ ਜਾਵਾਂ ਬਲ, ਜੋਤੀ ਨੂਰ ਨੂਰ ਕਰਾਂ ਰੁਸ਼ਨਾਈਆ। ਸ਼ਬਦ ਅਗੰਮੀ ਵਜਾ ਕੇ ਨਦ, ਸੋਈ ਸੁਰਤੀ ਦਿਆਂ ਉਠਾਈਆ। ਸਿਧਾ ਹੋ ਜਾਵਾਂ ਉਹਦੇ ਵਲ, ਜੋ ਬੀਸ ਇਕੀਸ ਧਿਆਨ ਲਗਾਈਆ। ਵੀਹ ਸੌ ਇੱਕੀ ਦਾ ਏਹੋ ਫਲ, ਜੋ ਭਾਈ ਗੁਰਦਾਸ ਗਿਆ ਲਿਖਾਈਆ।
੨੪ ਮਾਘ ੨੦੨੧ ਬਿਕ੍ਰਮੀ ਕੇਹਰ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾ ਜ਼ਿਲਾ ਜਲੰਧਰ
ਅੰਮ੍ਰਿਤ ਕਹੇ ਮੇਰਾ ਸਚ ਭੰਡਾਰ, ਆਦਿ ਜੁਗਾਦਿ ਜੁਗ ਚੌਕੜੀ ਹਰਿ ਕਰਤਾ ਆਪਣੇ ਹੱਥ ਰਖਾਇੰਦਾ। ਸੰਤ ਸੁਹੇਲਾ ਇਕ ਅਕੇਲਾ ਬਣ ਵਰਤਾਰ, ਨਿਤ ਨਵਿਤ ਜਨ ਭਗਤਾਂ ਝੋਲੀ ਪਾਇੰਦਾ। ਵਸਤ ਅਗੰਮੀ ਦੱਸੇ ਆਪਣੀ ਥਾਰ, ਜਗਤ ਸ੍ਰਿਸ਼ਟੀ ਨਜ਼ਰ ਕਿਸੇ ਨਾ ਆਇੰਦਾ। ਸੋ ਗੁਰਮੁਖ ਸੱਜਣ ਜਾਣੇ ਵਿਚ ਸੰਸਾਰ, ਜਿਸ ਸਾਹਿਬ ਸਵਾਮੀ ਅੰਮ੍ਰਿਤ ਰਸ ਚਖਾਇੰਦਾ। ਕਲਜੁਗ ਕ਼ਲਮ ਸ਼ਾਹੀ ਕਰੇ ਸਰਬ ਪੁਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਰਾਗਾਂ ਨਾਦਾਂ ਢੋਲਾ ਗਾਇੰਦਾ। ਦ੍ਰਿਸ਼ਟੀ ਇਸ਼ਟੀ ਵਸਿਆ ਬਾਹਰ, ਭੇਵ ਅਭੇਦਾ ਆਪਣੇ ਵਿਚ ਛੁਪਾਇੰਦਾ। ਜਿਸ ਸੰਤ ਸੁਹੇਲੇ ਮਾਣਸ
ਜਨਮ ਕੀਤਾ ਏਕਾ ਵਾਰ, ਨਿਰਮਲ ਜੀਆ ਆਪ ਕਰਾਇੰਦਾ। ਅਠਾਰਾਂ ਧਿਆਏ ਗੀਤਾ ਕਰੇ ਪੁਕਾਰ, ਬਾਰਾਂ ਅਖਸ਼ਰੀ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜੁਗ ਚੌਕੜੀ ਆਪਣੀ ਕਾਰ ਕਮਾਇੰਦਾ । ਅੰਮ੍ਰਿਤ ਕਹੇ ਮੇਰਾ ਏਕਾ ਭਗਵੰਤ, ਪ੍ਰਭ ਦੇਵਣਹਾਰ ਵਡਿਆਈਆ। ਮੇਰਾ ਮੇਲਾ ਕਰਾਵੇ ਸਾਚੇ ਸੰਤ, ਹਰਿਜਨ ਗੁਰਮੁਖ ਦਏ ਮਿਲਾਈਆ। ਮੇਰੀ ਮਹਿੰਮਾ ਸਿਫ਼ਤ ਸਦਾ ਅਗਣਤ, ਲੇਖਾ ਲਿਖ ਨਾ ਕੋਇ ਸਮਝਾਈਆ। ਮੇਰਾ ਕੋਈ ਨਾ ਜਾਣੇ ਆਦਿ ਅੰਤ, ਕਿਸ ਬਿਧ ਮੇਰੀ ਬਣਤ ਬਣਾਈਆ । ਬਿਨ ਮੇਰੇ ਪੀਤਿਆਂ ਆਤਮ ਸਵਾਣੀ ਮਿਲੇ ਕੋਈ ਨਾ ਕੰਤ, ਹਰਿ ਸੱਜਣ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਹੋ ਕੇ ਗਏ ਅਸੰਖ, ਅਣਗਿਣਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਅੰਮ੍ਰਿਤ ਕਹੇ ਮੈਂ ਅੰਤਰ ਰਸੀਆ, ਰਸਨਾ ਜਿਹਵਾ ਬੱਤੀ ਦੰਦ ਮੇਰੀ ਸਿਫ਼ਤ ਸਕੇ ਕੋਈ ਨਾ ਗਾਈਆ। ਮੇਰਾ ਮਾਲਕ ਖ਼ਾਲਕ ਇਕੋ ਅਰਸ਼ੀਆ, ਫ਼ਰਸ਼ੀ ਦਾਤਾ ਬੇਪਰਵਾਹੀਆ। ਜਿਸ ਰਹਿਮਤ ਅੰਮ੍ਰਿਤ ਅਗੰਮੀ ਧਾਰ ਆਪਣੀ ਬਰਸੀਆ, ਛਿਆਨਵੇਂ ਕਰੋੜ ਮੇਘ ਮਾਲਾ ਸੁਰਪਤ ਇੰਦ ਬੈਠੇ ਨੈਣ ਤਕਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਤਰਸੀਆ, ਗੁਰ ਅਵਤਾਰ ਪੀਰ ਪੈਗ਼ੰਬਰ ਖ਼ਾਲੀ ਝੋਲੀਆਂ ਅਗੇ ਡਾਹੀਆ। ਨਿਤ ਨਵਿਤ ਜਨ ਭਗਤਾਂ ਆਸਾ ਮਨਸਾ ਭਟਕੀਆ, ਕਬੀਰ ਜੁਲਾਹਾ ਕੂਕ ਕੂਕ ਸੁਣਾਈਆ। ਬਿਨ ਮੇਰੇ ਪ੍ਰੇਮ ਕਾਇਆ ਚੋਲੀ ਕਿਸੇ ਨਾ ਰੰਗੀਆ, ਸਤਿਗੁਰ ਹੱਟ ਨਾ ਕੋਇ ਵਿਕਾਈਆ । ਕਿਸੇ ਤਨ ਵਜੂਦ ਨਾਮ ਰਬਾਬ ਨਾ ਵਜੇ ਮਰਦੰਗੀਆ, ਸੁਰਤੀ ਤਾਲ ਨਾ ਕੋਇ ਸੁਣਾਈਆ। ਬਿਨ ਅੰਮ੍ਰਿਤ ਲੱਖ ਚੁਰਾਸੀ ਜੀਵ ਜੰਤ ਜਗਤ ਸਵਾਣੀ ਰੰਡੀਆ, ਕੰਤ ਕੰਤੂਹਲ ਕੰਠ ਨਾ ਕਿਸੇ ਲਗਾਈਆ। ਇਹ ਵਸਤ ਕਿਸੇ ਹੱਟ ਵਿਚੋਂ ਮਿਲੇ ਨਾ ਮੰਗੀਆ, ਬਿਨ ਸਤਿਗੁਰ ਪੂਰੇ ਲੋਕਮਾਤ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅੰਮ੍ਰਿਤ ਕਹੇ ਮੇਰਾ ਮਾਲਕ ਦੀਨ ਦਿਆਲ, ਹਰਿ ਕਰਤਾ ਇਕ ਅਖਵਾਇੰਦਾ। ਜਿਸ ਵੇਲੇ ਜਨ ਭਗਤਾਂ ਮੇਰਾ ਜਾਮ ਦੇਵੇ ਪਿਆਲ, ਪ੍ਰੀਤਮ ਆਪਣੀ ਅੱਖ ਖੁਲ੍ਹਾਇੰਦਾ। ਜੋਤ ਜਗਾ ਕੇ ਜਲਵਾ ਬੇਮਿਸਾਲ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਸ਼ਾਹ ਬਣਾ ਕੰਗਾਲ, ਸ਼ਹਿਨਸ਼ਾਹ ਰੂਪ ਵਟਾਇੰਦਾ। ਮੁਰੀਦਾਂ ਪੁੱਛੇ ਹਾਲ, ਮੁਰਸ਼ਦ ਫੇਰਾ ਪਾਇੰਦਾ। ਨਾਤਾ ਤੋੜ ਕੇ ਕਾਲ ਮਹਾਕਾਲ, ਸਾਚੀ ਧਰਮਸਾਲ ਇਕ ਵਖਾਇੰਦਾ । ਜਿਸ ਘਰ ਵਸੇ ਪੁਰਖ ਅਕਾਲ, ਅਕਲ ਕਲਧਾਰੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਇੰਦਾ। ਅੰਮ੍ਰਿਤ ਕਹੇ ਮੈਂ ਆਤਮ ਜੀਆ, ਜੀਵੜੇ ਦਿਆਂ ਬਦਲਾਈਆ। ਸਤਿ ਧਰਮ ਦੀ ਮੈਥੋਂ ਚਲੇ ਨੀਂਹਾ, ਨਿਰਗੁਣ ਸਰਗੁਣ ਦਏ ਸਮਝਾਈਆ। ਸਚ ਸੁਚ ਦਾ ਬੀਜਾਂ ਬੀਜ ਬੀਆ, ਫੁਲ ਫੁਲਵਾੜੀ ਇਕ ਮਹਿਕਾਈਆ । ਮਾਣ ਚੁਕਾ ਕੇ ਅਭਿਮਾਨ ਮਿਟਾ ਕੇ ਸਾਢੇ ਤਿੰਨ ਹੱਥ ਸੀਆ, ਕਾਇਆ ਚੋਲੀ ਦਿਆਂ ਬਦਲਾਈਆ। ਜਨ ਭਗਤਾਂ ਪ੍ਰਭ ਮਿਲਣ ਦਾ ਦੱਸ ਕੇ ਹੀਆ, ਧੁਰ ਦਾ ਹੌਸਲਾ ਦਿਆਂ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਪਰਵਾਨ ਮੈਨੂੰ ਕੀਆ, ਬੇਈਮਾਨਾਂ ਈਮਾਨ ਦਿਆਂ ਜਣਾਈਆ। ਅੰਮ੍ਰਿਤ ਕਹੇ ਮੈਨੂੰ ਪੈਗ਼ੰਬਰਾਂ ਕਿਹਾ ਹਯਾਤੇ ਆਬ, ਲਬਾਂ ਨਾਲ ਛੁਹਾਈਆ। ਜਿਨ੍ਹਾਂ ਵੇਖੀ ਇਕ ਮਹਿਰਾਬ, ਕਾਇਆ ਕਾਅਬਾ ਖੋਜ ਖੁਜਾਈਆ। ਜਿਥੇ ਵਜੇ ਇਕ ਰਬਾਬ, ਤਾਲ ਅਗੰਮਾ ਨਾਦ ਸੁਣਾਈਆ। ਓਥੇ ਮਿਤਰ ਇਕ ਅਹਿਬਾਬ, ਬੈਠਾ ਡੇਰਾ ਲਾਈਆ। ਜਿਸ ਦਾ ਸਾਰੇ
ਲੈਂਦੇ ਖ਼ੁਆਬ, ਨੀਂਦਰ ਗ਼ਫ਼ਲਤ ਵਿਚ ਧਿਆਨ ਲਗਾਈਆ। ਸੋ ਸਾਹਿਬ ਸਵਾਮੀ ਸਾਚਾ ਸਜਦਾ ਦੱਸੇ ਅਦਾਬ, ਸੀਸ ਜਗਦੀਸ ਆਪ ਨਿਵਾਈਆ। ਨਜ਼ਰੀ ਆਏ ਮਾਲਕ ਵਾਹਦ, ਵਾਹਵਾ ਗੁਰ ਵੱਡੀ ਵਡਿਆਈਆ। ਜਿਸ ਨੇ ਮੇਰੀ ਰਚਨਾ ਰਚ ਕੇ ਆਦਿ, ਅੰਤ ਆਪਣੇ ਨਾਲ ਰਖਾਈਆ। ਸੋ ਹਰ ਘਟ ਹੋ ਰਿਹਾ ਵਿਸਮਾਦ, ਬੈਠਾ ਡੇਰਾ ਲਾਈਆ। ਸੰਤ ਭਗਤ ਗੁਰਮੁਖ ਗੁਰਸਿਖ ਸਦ ਰੱਖਣ ਮੇਰੀ ਤਾਂਘ, ਮਨਮੁਖਾਂ ਆਸ ਨਾ ਕੋਇ ਰਖਾਈਆ। ਜਿਸ ਵੇਲੇ ਸਤਿਗੁਰ ਪ੍ਰੇਮ ਦੀ ਚੜ੍ਹੇ ਕਾਂਗ, ਲਹਿਰ ਲਹਿਰ ਨਾਲ ਟਕਰਾਈਆ। ਓਸ ਵੇਲੇ ਅੰਤਰ ਅੰਦਰ ਕਾਇਆ ਮੰਦਰ ਆਵੇ ਇਕ ਸਵਾਦ, ਜਿਸ ਦਾ ਸਵਾਦ ਰਸਨਾ ਨਾ ਸਕੇ ਗਾਈਆ। ਜਨ ਭਗਤੋ ਪਰਮ ਪੁਰਖ ਪਰਮਾਤਮ ਤੁਹਾਡੇ ਵਾਸਤੇ ਰੱਖੀ ਇਹ ਦਾਤ, ਦਾਤਾ ਹੋ ਕੇ ਆਪ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਰਸ ਨਾਲ ਬੁਝਾਏ ਪਿਆਸ, ਤ੍ਰਿਸ਼ਨਾ ਕੂੜੀ ਜਗਤ ਦੇਵੇ ਗਵਾਈਆ।
੨੪ ਮਾਘ ੨੦੨੧ ਬਿਕ੍ਰਮੀ ਗਰਦਾਰਵਰ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾ ਜ਼ਿਲਾ ਜਲੰਧਰ
ਅੰਮ੍ਰਿਤ ਕਹੇ ਮੇਰਾ ਜਸ ਦੋ ਜਹਾਨ ਗੌਣ, ਸਿਫ਼ਤਾਂ ਨਾਲ ਕਰਨ ਵਡਿਆਈਆ। ਦੇਵਤ ਸੁਰ ਸਾਰੇ ਧਿਔਣ, ਨੇਤਰ ਮੂੰਦ ਨਾ ਕੋਇ ਵਡਿਆਈਆ । ਇਕ ਦੂਜੇ ਨੂੰ ਕਹਿ ਕਹਿ ਸੁਣੌਣ, ਧੁਰ ਸੰਦੇਸ਼ਾ ਸ਼ਬਦ ਜਣਾਈਆ। ਪਰਮ ਪੁਰਖ ਪਰਮਾਤਮ ਆਤਮ ਭਗਤਾਂ ਆਏ ਰਸ ਪਿਔਣ, ਨਿਝਰ ਝਿਰਨਾ ਦੇਵੇ ਝਿਰਾਈਆ। ਸ੍ਰੀ ਭਗਵਾਨ ਦਾ ਲੇਖਾ ਜਾਣੇ ਕੌਣ, ਮਨ ਮਤਿ ਬੁਧਿ ਚਲੇ ਨਾ ਕੋਇ ਚਤੁਰਾਈਆ। ਕਲਜੁਗ ਕੂੜੀ ਕਿਰਿਆ ਗੜ੍ਹ ਹਉਮੇ ਹੰਗਤਾ ਆਇਆ ਢੌਣ, ਜੂਠ ਝੂਠ ਲੇਖ ਮੁਕਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਆਇਆ ਵਸੌਣ, ਸ਼ਬਦ ਸਵਾਮੀ ਡੇਰਾ ਲਾਈਆ। ਪੌਣ ਅਗੰਮੀ ਆਇਆ ਝੁਲੌਣ, ਉਣੰਜਾ ਪਵਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਆਇਆ ਵਖੌਣ, ਗੁਰਮੁਖਾਂ ਅੰਤਰ ਪਰਦਾ ਆਪ ਉਠਾਈਆ। ਅੰਮ੍ਰਿਤ ਕਹੇ ਆਦਿ ਜੁਗਾਦਿ ਮੈਨੂੰ ਸਾਰੇ ਧਿਆਵਣ, ਬੈਠੇ ਧਿਆਨ ਲਗਾਈਆ। ਬਿਨ ਮੇਰੇ ਕੋਈ ਨਾ ਹੋਇਆ ਪਤਿਤ ਪਾਵਨ, ਪੁਨੀਤ ਰੂਪ ਨਾ ਕੋਇ ਵਟਾਈਆ। ਭਗਤਾਂ ਪਕੜੇ ਕੋਈ ਨਾ ਦਾਮਨ, ਦੁਰਮਤ ਮੈਲ ਨਾ ਕੋਇ ਧੁਆਈਆ। ਸਚ ਪਿਆਏ ਕੋਈ ਨਾ ਜਾਮਨ, ਰਸ ਖ਼ੁਮਾਰੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਰਿਹਾ ਕਰਾਈਆ । ਅੰਮ੍ਰਿਤ ਕਹੇ ਮੇਰਾ ਰਸ ਬਣਾਇਆ ਪ੍ਰਭ, ਹਰਿ ਦਿਤੀ ਮਾਣ ਵਡਿਆਈਆ। ਰਤਨਾਂ ਵਿਚੋਂ ਰਤਨ ਲਭ, ਅਮੋਲਕ ਦਿਤਾ ਸਮਝਾਈਆ। ਜਿਸ ਦੇ ਅੰਤਰ ਰੱਖਿਆ ਕਵਲ ਨਭ, ਭਾਂਡਾ ਦਿਤਾ ਭਰਾਈਆ। ਉਸ ਨੂੰ ਨਜ਼ਰੀ ਆਇਆ ਝੱਬ, ਉਹਲਾ ਦਿਤਾ ਚੁਕਾਈਆ। ਉਹ ਕਰ ਕੇ ਪਾਰ ਹਦ, ਨੌ ਦਵਾਰੇ ਡੇਰਾ ਢਾਹੀਆ। ਗੁਰਮੁਖ ਵਸ ਕੇ ਘਰ ਦਸ, ਦਹਿ ਦਿਸ਼ਾ ਖੋਜ ਖੁਜਾਈਆ। ਰਾਗ ਸੁਣ ਕੇ ਸ਼ਬਦ ਅਨਹਦ, ਸੋਈ ਸੁਰਤੀ ਲਏ ਉਠਾਈਆ। ਨੂਰੀ ਜੋਤ ਪਰਕਾਸ਼ ਤਕ, ਅੰਧ ਅੰਧੇਰਾ ਦਏ ਗਵਾਈਆ । ਪ੍ਰੇਮ ਪ੍ਰੀਤੀ ਅੰਦਰ ਭਗਤ ਭਗਵਾਨ ਮਿਲ ਕੇ ਪਏ ਹਸ, ਹਸਤੀ ਆਪਣੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਰਸ ਇਕੋ ਇਕ ਵਖਾਈਆ। ਅੰਮ੍ਰਿਤ ਕਹੇ ਮੈਂ ਆਤਮ ਮੀਤਾ, ਮਿਤਰ ਪਿਆਰਾ ਪ੍ਰਭ ਇਕੋ ਨਜ਼ਰੀ ਆਈਆ। ਮੈਂ ਕਿਸੇ ਹੱਥ ਨਾ ਆਵਾਂ ਮੰਦਰ ਮਸੀਤਾ, ਸਤਿਗੁਰ ਪੂਰਾ ਦੇਵਣਹਾਰ
ਵਡਿਆਈਆ। ਮੇਰਾ ਰਸ ਕਦੇ ਨਾ ਹੋਵੇ ਫੀਕਾ, ਪੁਰਖ ਅਕਾਲ ਦੀਨ ਦਿਆਲ ਸਤਿ ਸਚ ਮਿੱਠਾ ਵਿਚ ਦਿਤਾ ਭਰਾਈਆ। ਮੈਂ ਲੇਖਾ ਜਾਣਾ ਜੀਵ ਜੀ ਕਾ, ਲੱਖ ਚੁਰਾਸੀ ਖੋਜ ਖੁਜਾਈਆ। ਸਭ ਨਾਲੋਂ ਉਤਮ ਗੋਬਿੰਦ ਮੇਰਾ ਦੱਸਿਆ ਤਰੀਕਾ, ਪੰਚਮ ਦੇ ਕੇ ਗਿਆ ਵਡਿਆਈਆ। ਨਾਮ ਨਿਧਾਨ ਅੰਮ੍ਰਿਤ ਜਿਸ ਗੁਰਮੁਖ ਪੀਤਾ, ਸਾਂਤਮ ਸਤਿ ਦਏ ਕਰਾਈਆ। ਪੰਜ ਤੱਤ ਕਾਇਆ ਤ੍ਰੈਗੁਣ ਤਪੇ ਨਾ ਫੇਰ ਅੰਗੀਠਾ, ਅਗਨੀ ਅੱਗ ਨਾ ਕੋਇ ਲਗਾਈਆ। ਅੰਦਰ ਬਾਹਰ ਗੁਪਤ ਜ਼ਾਹਰ ਚਾੜ੍ਹੇ ਰੰਗ ਮਜੀਠਾ, ਏਥੇ ਓਥੇ ਦੋ ਜਹਾਨ ਉਤਰ ਕਦੇ ਨਾ ਜਾਈਆ। ਮਾਣ ਦਵਾਏ ਊਚਾਂ ਨੀਚਾਂ, ਰਾਓ ਰੰਕਾਂ ਇਕੋ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਜਾਮ ਪਿਆ ਨਿਰਧਨ ਸਰਧਨ ਇਕੋ ਜਿਹਾ ਕੀਤਾ, ਵੱਡਾ ਛੋਟਾ ਰਹਿਣ ਕੋਇ ਨਾ ਪਾਈਆ।