ਪੁਸਤਕਾਲਾਭਾਗ ੧੮

੨੬ ਮਾਘ ੨੦੨੧ ਬਿਕ੍ਰਮੀ ਗੁਰਦੇਵ ਸਿੰਘ ਦੇ ਗ੍ਰਹਿ ਲੁਧਿਆਣਾ

ਸਦੀ ਬੀਸਵੀਂ ਕਰੇ ਪੁਕਾਰ, ਨੇਤਰ ਲੋਚਣ ਨੈਣਾਂ ਨੀਰ ਵਹਾਈਆ। ਕਿਰਪਾ ਕਰ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਤੇਰੀ ਸਰਨਾਈਆ । ਮਿਹਰ ਕਰ ਪਰਵਰਦਿਗਾਰ, ਸ਼ਾਹ ਪਾਤਸ਼ਾਹ ਸਚੇ ਸ਼ਹਿਨਸ਼ਾਹੀਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧੂੰਆਂ ਧਾਰ, ਨੂਰੀ ਚੰਦ ਨਾ ਕੋਇ ਰੁਸ਼ਨਾਈਆ । ਚਾਰ ਕੁੰਟ ਦਹਿ ਦਿਸ਼ਾ ਕੂੜ ਕੁੜਿਆਰ, ਸਤਿ ਸਚ ਨਾ ਕੋਇ ਦ੍ਰਿੜਾਈਆ। ਸਤਿ ਧਰਮ ਰਿਹਾ ਨਾ ਵਿਚ ਸੰਸਾਰ, ਧੀਰਜ ਧੀਰ ਨਾ ਕੋਇ ਰਖਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਪੈਜ ਸਕੇ ਨਾ ਕੋਇ ਸੁਆਰ, ਸਨਮੁਖ ਹੋ ਕੇ ਦਰਸ ਨਾ ਕੋਇ ਵਖਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਭਰਿਆ ਹੰਕਾਰ, ਮਨਮਤ ਕਰੇ ਲੜਾਈਆ। ਸਾਧ ਸੰਤ ਕਰਨ ਵਿਭਚਾਰ, ਮਨ ਵਾਸਨਾ ਰਹੇ ਹੰਢਾਈਆ। ਆਤਮ ਪਰਮਾਤਮ ਕੋਇ ਨਾ ਕਰੇ ਮੰਗਲਾਚਾਰ, ਰਸਨਾ ਜਿਹਵਾ ਬੱਤੀ ਦੰਦ ਢੋਲੇ ਸਾਰੇ ਗਾਈਆ। ਪੜ੍ਹ ਪੜ੍ਹ ਥੱਕੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ, ਖਾਣੀ ਬਾਣੀ ਨਾਲ ਮਿਲਾਈਆ । ਸੁਰਤੀ ਸ਼ਬਦ ਨਾ ਕਰੇ ਕੋਇ ਪਿਆਰ, ਨਿਜ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਅਨਹਦ ਧੁਨ ਸੁਣੇ ਨਾ ਕੋਇ ਸੰਸਾਰ, ਅਗੰਮੀ ਰਾਗ ਨਾ ਕੋਇ ਸੁਣਾਈਆ। ਅੰਮ੍ਰਿਤ ਆਤਮ ਜਲ ਮਿਲੇ ਨਾ ਠੰਡਾ ਠਾਰ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਅਠਸਠ ਤੀਰਥ ਹੋਏ ਖ਼ੁਆਰ, ਚਾਰੋਂ ਕੁੰਟ ਰਹੇ ਕੁਰਲਾਈਆ। ਕਿਰਪਾ ਕਰ ਸਿਰਜਨਹਾਰ, ਪਾਰਬ੍ਰਹਮ ਬ੍ਰਹਮ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਮਿਹਰਵਾਨ ਆਪਣੀ ਦਇਆ ਕਮਾਈਆ। ਸਦੀ ਬੀਸਵੀਂ ਰੋਂਦੇ ਵੇਖੇ ਬ੍ਰਹਿਮੰਡ ਖੰਡ, ਪੁਰੀ ਲੋਅ ਆਕਾਸ਼ ਪਾਤਾਲ ਦੇਣ ਦੁਹਾਈਆ। ਧੁਰ ਦਾ ਢੋਲਾ ਗੀਤ ਗਾਏ ਕੋਇ ਨਾ ਛੰਦ, ਸਤਿ ਸਤਿਵਾਦੀ ਰਾਗ ਨਾ ਕੋਇ ਅਲਾਈਆ।

ਆਤਮ ਪਰਮਾਤਮ ਮਿਲੇ ਨਾ ਕਿਸੇ ਅਨੰਦ, ਸਾਚਾ ਜਾਮ ਨਾ ਕੋਇ ਨਾ ਪਿਆਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਨਾ ਕੋਈ ਖੰਡ, ਰਜੋ ਤਮੋ ਸਤੋ ਨਾਤਾ ਨਾ ਕੋਇ ਤੁੜਾਈਆ। ਮਨ ਵਾਸਨਾ ਸਾਰੇ ਪੌਂਦੇ ਡੰਡ, ਬੁਧੀ ਬਿਬੇਕ ਨਾ ਕੋਇ ਜਣਾਈਆ। ਸੁਰਤ ਸਵਾਣੀ ਹੋਈ ਰੰਡ, ਹਰਿ ਸ਼ਬਦ ਸ੍ਰੀ ਭਗਵੰਤ ਨਾ ਕੋਇ ਹੰਢਾਈਆ। ਮਿਲੇ ਵਡਿਆਈ ਨਾ ਜੀਵ ਜੰਤ, ਮਾਨਸ ਮਨੁਖ ਦੇਣ ਦੁਹਾਈਆ। ਭਰਮੇ ਭੁੱਲੇ ਕਲਜੁਗ ਸੰਤ, ਸਤਿ ਪੁਰਖ ਨਿਰੰਜਣ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ । ਸਦੀ ਬੀਸਵੀਂ ਕਹੇ ਲੇਖਾ ਵੇਖਿਆ ਔਂਦਾ ਜਗ, ਦੀਨ ਮਜ਼੍ਹਬ ਜ਼ਾਤ ਪਾਤ ਦਏ ਦੁਹਾਈਆ। ਪੰਜ ਤੱਤ ਕਾਇਆ ਮਾਟੀ ਲੱਗੀ ਅੱਗ, ਸਾਢੇ ਤਿੰਨ ਹੱਥ ਨਾ ਕੋਇ ਬੁਝਾਈਆ। ਹੰਸ ਬੁੱਧੀ ਹੋਈ ਕਗ, ਜਿਹਵਾ ਕਾਗ ਵਾਂਗ ਕੁਰਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਦਰਸ਼ਨ ਪਾਏ ਨਾ ਕੋਇ ਉਪਰ ਸ਼ਾਹਰਗ, ਸਤਿ ਸਵਾਮੀ ਨਜ਼ਰ ਕੋਇ ਨਾ ਆਈਆ। ਸਾਚੇ ਕਾਅਬੇ ਕਰੇ ਨਾ ਕੋਈ ਹੱਜ, ਮਹਿਰਾਬ ਮਹਿਬੂਬ ਨਾ ਕੋਇ ਰੁਸ਼ਨਾਈਆ । ਸਾਚੇ ਹੁਜਰੇ ਬਹੇ ਨਾ ਕੋਇ ਸਜ, ਜਲਵਾਗਰ ਨਜ਼ਰ ਕਿਸੇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਜਗਤ ਵਿਕਾਰਾ ਰਿਹਾ ਭੱਜ, ਹੰਕਾਰ ਆਪਣੇ ਨਾਲ ਮਿਲਾਈਆ। ਤੇਰਾ ਖੇਲ ਕੋਈ ਨਾ ਜਾਣੇ ਪੁਰਖ ਸਮਰਥ, ਮਹਿੰਮਾ ਅਕੱਥ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਨਿਜ ਨੇਤਰ ਅੱਖ ਦੇ ਖੁਲ੍ਹਾਈਆ। ਬੀਸ ਇਕੀਸਾ ਕਹੇ ਮੈਂ ਵੇਖੀ ਸ੍ਰਿਸ਼ਟੀ, ਨਵ ਨੌਂ ਚਾਰ ਧਿਆਨ ਲਗਾਈਆ । ਅੰਦਰੋਂ ਖੁਲ੍ਹੀ ਨਾ ਕਿਸੇ ਦੀ ਦ੍ਰਿਸ਼ਟੀ, ਗ੍ਰੰਥਾਂ ਨਾਲ ਮਨ ਰਹੇ ਰੀਝਾਈਆ। ਤੇਰਾ ਰੂਪ ਨਜ਼ਰ ਨਾ ਆਏ ਕੋਇ ਇਸ਼ਟੀ, ਦੇਵ ਇਕੋ ਇਕ ਮਨਾਈਆ । ਭਰਮ ਚੁਕੇ ਨਾ ਕਿਸੇ ਗ੍ਰਿਸਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ । ਸਦੀ ਵੀਹਵੀਂ ਕਹੇ ਮੈਂ ਵੇਖੇ ਤੇਈ ਅਵਤਾਰ, ਬਿਨ ਨੈਣਾਂ ਨਜ਼ਰੀ ਆਈਆ। ਈਸਾ ਮੂਸਾ ਮੁਹੰਮਦ ਤੇਰੇ ਦਰ ਤੇ ਕਰਨ ਨਿਮਸਕਾਰ, ਸਜਦਿਆਂ ਵਿਚ ਸੀਸ ਝੁਕਾਈਆ। ਨਾਨਕ ਗੋਬਿੰਦ ਬਣਨ ਭਿਖਾਰ, ਦਰ ਠਾਂਡੇ ਝੋਲੀ ਡਾਹੀਆ। ਭਗਤ ਅਠਾਰਾਂ ਚਰਨ ਧੂੜੀ ਮੰਗਣ ਛਾਰ, ਟਿੱਕੇ ਮਸਤਕਾਂ ਨਾਲ ਰਮਾਈਆ। ਚੌਦਾਂ ਲੋਕ ਕਰਨ ਹਾਹਾਕਾਰ, ਦਰੋਹੀ ਦਰੋਹੀ ਦਰੋਹੀ ਖ਼ੁਦਾਈਆ। ਸਾਚਾ ਮਿਲੇ ਨਾ ਪਰਵਰਦਿਗਾਰ, ਧੁਰ ਦਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਵਖਾਈਆ। ਸ੍ਰੀ ਭਗਵਾਨ ਕਹੇ ਸੁਣ ਸਦੀ ਬੀਸ, ਭੇਵ ਅਭੇਦ ਦਿਆਂ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਗਏ ਬੀਤ, ਕਲਜੁਗ ਵੇਲਾ ਅੰਤਮ ਦਏ ਦੁਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਆਪਣੀ ਸਚ ਬਖ਼ਸ਼ੀਸ਼, ਵਸਤ ਅਮੋਲਕ ਇਕ ਵਰਤਾਈਆ। ਪਿਛਲੀ ਮੇਟ ਕੇ ਸਾਰੀ ਰੀਤ, ਰਹਿਬਰ ਇਕੋ ਦਏ ਜਣਾਈਆ। ਕਲਮਿਆਂ ਵਾਲੀ ਛਡ ਹਦੀਸ, ਨਾਤਾ ਤੋੜ ਕੇ ਰਾਗ ਛਤੀਸ, ਧੁਰ ਦਾ ਹੁਕਮ ਇਕ ਮਨਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਘਟ ਬੈਠਾ ਵੇਖ ਵਖਾਈਆ। ਸਾਚਾ ਘਰ ਵਖਾ ਕੇ ਮੰਦਰ ਮਸੀਤ, ਤਨ ਮਾਟੀ ਪੜਦਾ ਦਏ ਉਠਾਈਆ। ਸਾਚਾ ਕਲਮਾ ਇਕ ਹਦੀਸ, ਹਜ਼ਰਤ ਹੋ ਕੇ ਕਰੇ ਪੜ੍ਹਾਈਆ। ਲੇਖਾ ਜਾਣੇ ਨੀਚਨ ਨੀਚ, ਊਚੋ ਊਚ ਆਪ ਹੋ ਜਾਈਆ। ਜਨ ਭਗਤਾਂ ਬਖ਼ਸ਼ ਕੇ ਸਚ ਪ੍ਰੀਤ, ਮਾਰਗ ਇਕੋ ਦਏ ਸਿਖਾਈਆ । ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਲੀ ਕਰਕੇ ਖ਼ੀਸ, ਚਾਰ ਕੁੰਟ ਆਪ ਭੁਆਈਆ। ਸਾਚੇ

ਸੰਤਾਂ ਕਾਇਆ ਚੋਲੀ ਚਾੜ੍ਹ ਕੇ ਰੰਗ ਮਜੀਠ, ਅੰਤਰ ਆਤਮ ਦੀਆ ਬਾਤੀ ਕਮਲਾਪਾਤੀ ਦਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਦੀ ਬੀਸਵੀਂ ਹੋ ਜਾ ਖ਼ਬਰਦਾਰ, ਸੋ ਸਾਹਿਬ ਸਵਾਮੀ ਆਪ ਕਰਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਭਵਿਖਤ ਲੈ ਵਿਚਾਰ, ਜੋ ਲਿਖਤ ਨਾਲ ਦ੍ਰਿੜਾਈਆ। ਥੋੜਾ ਥੋੜਾ ਤੀਰ ਨਿਸ਼ਾਨਾ ਗਏ ਮਾਰ, ਨਾਮ ਚਿੱਲੇ ਕਮੰਦ ਉਠਾਈਆ। ਰਾਹ ਤਕਦੇ ਗਏ ਸਾਂਝੇ ਯਾਰ, ਪਾਰਬ੍ਰਹਮ ਓਟ ਰਖਾਈਆ । ਜਿਸ ਵੇਲੇ ਨਰ ਹਰਿ ਨਰਾਇਣ ਆਪ ਆਵੇ ਕਰਤਾਰ, ਕ਼ੁਦਰਤ ਦਾ ਮਾਲਕ ਫੇਰਾ ਪਾਈਆ। ਲੱਖ ਚੁਰਾਸੀ ਜੀਵ ਜੰਤ ਆਪੇ ਵੇਖੇ ਵੇਖਣਹਾਰ, ਜਲ ਥਲ ਮਹੀਅਲ ਟਿੱਲੇ ਪਰਬਤ ਖੋਜ ਖੁਜਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਉਠਾਲ, ਮਿਹਰ ਨਜ਼ਰ ਨਾਲ ਤਕਾਈਆ। ਸਾਚੇ ਭਗਤਾਂ ਪੁੱਛੇ ਹਾਲ, ਮੁਰੀਦ ਮੁਰਸ਼ਦ ਲਏ ਜੁੜਾਈਆ। ਸ਼ਬਦ ਅਗੰਮੀ ਵਜਾ ਕੇ ਤਾਲ, ਅਨਹਦ ਰਾਗੀ ਰਾਗ ਸੁਣਾਈਆ। ਦੀਪਕ ਜੋਤੀ ਦੇਵੇ ਬਾਲ, ਗੁਰਮੁਖਾਂ ਘਰ ਘਰ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਕੂੜੀ ਕਿਰਿਆ ਦਏ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਇਕੀਸੇ ਦਏ ਵਡਿਆਈਆ। ਸਦੀ ਬੀਸਵੀਂ ਕਹੇ ਮੇਰੇ ਪ੍ਰਭ ਠਾਕਰ, ਤੇਰੀ ਇਕ ਸਰਨਾਈਆ। ਕਲਜੁਗ ਵੇਖ ਡੂੰਘਾ ਸਾਗਰ, ਤਾਰਨਹਾਰਾ ਨਜ਼ਰ ਕੋਇ ਨਾ ਆਈਆ। ਭਾਗ ਲਗੇ ਨਾ ਕਿਸੇ ਕਾਇਆ ਗਾਗਰ, ਕਾਚੀ ਮਾਟੀ ਸੋਭਾ ਕੋਇ ਨਾ ਪਾਈਆ। ਨਿਰਮਲ ਕਰਮ ਨਾ ਹੋਏ ਉਜਾਗਰ, ਦੁਰਮਤ ਮੈਲ ਨਾ ਕੋਇ ਧੁਆਈਆ। ਜੋਧਾ ਸੂਰਬੀਰ ਨਾ ਬਣੇ ਕੋਈ ਬਹਾਦਰ, ਜੋ ਮਨ ਮਨਸਾ ਦਏ ਖਪਾਈਆ। ਮਿਲੇ ਮੇਲ ਨਾ ਕਰੀਮ ਕਰਤੇ ਕ਼ਾਦਰ, ਕੂੜੀ ਕਿਰਿਆ ਕ਼ਤਲ ਕਰ ਨਾ ਕੋਇ ਵਖਾਈਆ। ਸਾਚਾ ਕਰੇ ਨਾ ਕੋਈ ਆਦਲ, ਅਦਾਲਤ ਹਕ ਨਾ ਕੋਇ ਵਖਾਈਆ। ਚਾਰੋਂ ਕੁੰਟ ਅੰਧੇਰਾ ਬਾਦਲ, ਸਤਿ ਸਰੂਪ ਨਾ ਕੋਇ ਪਰਗਟਾਈਆ। ਮਾਇਆ ਮਮਤਾ ਹੋਈ ਪਾਗ਼ਲ, ਵਾਂਗ ਸਵਾਨ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦੇ ਮਾਲਕ ਦੇ ਵਡਿਆਈਆ। ਸ੍ਰੀ ਭਗਵਾਨ ਕਹੇ ਬੀਸਵੀਂ ਸਦੀ ਸੁਣ ਅਗੰਮੀ ਬਾਤ, ਸਚ ਤੈਨੂੰ ਦਿਆਂ ਦ੍ਰਿੜਾਈਆ। ਜਨ ਭਗਤਾਂ ਦਾ ਖੋਲ੍ਹ ਕੇ ਅੰਦਰੋਂ ਤਾਕ, ਬਜਰ ਕਪਾਟੀ ਦਿਆਂ ਤੁੜਾਈਆ। ਸ਼ਬਦ ਅਗੰਮੀ ਮਾਰ ਕੇ ਆਵਾਜ਼, ਕਲਜੁਗ ਸੁਤਿਆਂ ਲਵਾਂ ਉਠਾਈਆ। ਅੰਮ੍ਰਿਤ ਆਤਮ ਦੇ ਕੇ ਦਾਤ, ਜਨਮ ਜਨਮ ਦੀ ਤ੍ਰਿਖਾ ਦਿਆਂ ਬੁਝਾਈਆ। ਨਿਰਮਲ ਨੂਰ ਕਰ ਪਰਕਾਸ਼, ਅੰਧ ਅੰਧੇਰਾ ਦਿਆਂ ਮਿਟਾਈਆ। ਧੁਰ ਦਾ ਸੱਜਣ ਬਣ ਕੇ ਸਾਕ, ਸਗਲਾ ਸੰਗ ਰਖਾਈਆ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਗਏ ਆਖ, ਲਹਿਣਾ ਓਹੋ ਝੋਲੀ ਪਾਈਆ। ਸਾਚੇ ਸੰਤਾਂ ਪੁੱਛਾਂ ਵਾਤ, ਅੰਦਰ ਵੜ ਵੜ ਖੋਜ ਖੁਜਾਈਆ। ਹੁਕਮ ਚਲਾਵਾਂ ਕਾਇਨਾਤ, ਧਰਨੀ ਧਰਤ ਧਵਲ ਵੇਖ ਵਖਾਈਆ। ਹੁਜਰਾ ਸੁਹਾ ਕੇ ਸਚ ਮਹਿਰਾਬ, ਮਹਿਬੂਬ ਇਕੋ ਦਿਆਂ ਮਿਲਾਈਆ। ਪਰਵਰਦਿਗਾਰ ਹੋ ਕੇ ਵਾਹਦ, ਕਲਮਾ ਇਕੋ ਦਿਆਂ ਪੜ੍ਹਾਈਆ। ਧੁਨਾਂ ਤੋਂ ਵਖਰਾ ਨਾਦ, ਸੁੰਨਾਂ ਤੋਂ ਬਾਹਰ ਸਵਾਦ, ਅਨਮੁਲਾ ਦਿਆਂ ਚਖਾਈਆ। ਜਿਨ੍ਹਾਂ ਦਾ ਸਾਹਿਬ ਸਵਾਮੀ ਰਿਹਾ ਜਾਗ, ਸੋ ਗੁਰਮੁਖਾਂ ਆਪੇ ਲਏ ਉਠਾਈਆ। ਦੁਰਮਤ ਮੈਲ ਧੋ ਕੇ ਦਾਗ਼, ਨਿਰਮਲ ਰੂਪ ਦਏ ਬਣਾਈਆ। ਅੰਦਰ ਵੜ ਕੇ ਮੰਜ਼ਲ ਚੜ੍ਹ ਕੇ ਦਸਮ ਦਵਾਰੀ ਖੜ ਕੇ ਖੋਲ੍ਹੇ ਰਾਜ਼, ਭੇਵ ਅਭੇਦਾ ਆਪ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਦੀ ਬੀਸਵੀਂ ਕਹੇ ਪ੍ਰਭੂ ਕਲਜੁਗ

ਅੰਧੇਰਾ ਅੰਧ, ਚਾਰੋਂ ਕੁੰਟ ਨਜ਼ਰੀ ਆਈਆ। ਕਿਸੇ ਦਾ ਮੁਕਿਆ ਨਹੀਂ ਦਿਸਦਾ ਪੰਧ, ਅਧਵਾਟੇ ਬੈਠੇ ਡੇਰੇ ਲਾਈਆ। ਸਾਚੀ ਮੰਜ਼ਲ ਕੋਈ ਨਾ ਗਿਆ ਲੰਘ, ਸੇਜ ਪਲੰਘ ਨਾ ਕੋਇ ਸੁਹਾਈਆ। ਧੁਰ ਦਾ ਮਿਲਿਆ ਨਾ ਕਿਸੇ ਅਨੰਦ, ਅਨੰਦ ਵਿਚ ਨਾ ਕੋਇ ਸਮਾਈਆ। ਨੂਰੀ ਚਮਕੇ ਕੋਈ ਨਾ ਚੰਦ, ਜ਼ਹੂਰ ਨਾ ਕੋਇ ਰੁਸ਼ਨਾਈਆ। ਆਤਮ ਵਿਛੜੀ ਟੁੱਟੀ ਸਕੇ ਕੋਈ ਨਾ ਗੰਢ, ਬ੍ਰਹਿਮੰਡ ਖੰਡ ਲੇਖਾ ਪਾਰ ਨਾ ਕੋਇ ਕਰਾਈਆ। ਤੋੜ ਸਕੇ ਨਾ ਕੋਈ ਚੁਰਾਸੀ ਵਾਲਾ ਬੰਧ, ਬੰਦਗੀ ਹਕ ਨਾ ਕੋਇ ਦ੍ਰਿੜਾਈਆ । ਜਿਧਰ ਵੇਖਾਂ ਸ੍ਰਿਸ਼ਟੀ ਦਿਸੇ ਰੰਡ, ਸੁਹਾਗਣ ਨਜ਼ਰ ਕੋਇ ਨਾ ਪਾਈਆ। ਜਗਤ ਵਾਸਨਾ ਸਾਰੇ ਰਹੇ ਮੰਗ, ਤ੍ਰਿਖਾ ਨਾਲ ਵਧਾਈਆ। ਫਿਰ ਫਿਰ ਵੇਖਿਆ ਗੋਦਾਵਰੀ ਸੁਰਸਤੀ ਜਮਨਾ ਗੰਗ, ਅਠਸਠ ਸਾਰ ਕੋਇ ਨਾ ਆਈਆ। ਮੈਂ ਵੇਖ ਕੇ ਹੈਰਾਨ ਹੋ ਗਈ ਦੰਗ, ਹਰਿ ਕੀ ਕੀ ਖੇਲ ਵਰਤਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਛਡ ਗਏ ਸੰਗ, ਤੇਰੇ ਚਰਨ ਕਵਲ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣੀ ਲੋਕਾਈਆ। ਪੁਰਖ ਅਕਾਲ ਕਹੇ ਸਦੀ ਵੀਹਵੀਂ ਖੋਲ੍ਹ ਅੱਖ, ਤੇਰਾ ਭੁਲੇਖਾ ਦਿਆਂ ਮਿਟਾਈਆ। ਬੀਸ ਇਕੀਸਾ ਹੋ ਪਰਤਖ, ਜਗਤ ਜਗਦੀਸਾ ਧਾਰ ਚਲਾਈਆ। ਸੰਤ ਸੁਹੇਲੇ ਭਗਤ ਭਗਵੰਤ ਲਏ ਰਖ, ਨਿਰਗੁਣ ਸਰਗੁਣ ਖੋਜ ਖੁਜਾਈਆ। ਲੱਖ ਚੁਰਾਸੀ ਨਾਲੋਂ ਕਰ ਕੇ ਅੱਡ, ਘਰ ਸਾਚੇ ਮੇਲ ਮਿਲਾਈਆ। ਨੌ ਦਵਾਰੇ ਪਾਰ ਕਰਾ ਕੇ ਹਦ, ਘਰ ਸਾਚੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਫੇਰਾ ਪਾਈਆ। ਸਦੀ ਬੀਸਵੀਂ ਕਹੇ ਮੈਨੂੰ ਗੁਰ ਅਵਤਾਰਾਂ ਦਾ ਚੇਤੇ ਆਇਆ ਅੰਕ, ਜੋ ਲੇਖਾ ਗਏ ਲਿਖਾਈਆ। ਬਿਆਨ ਦੇ ਕੇ ਗਏ ਪਰਗਟ ਹੋਵੇ ਨਿਹਕਲੰਕ, ਨਰਾਇਣ ਨਰ ਬੇਪਰਵਾਹੀਆ। ਜਿਸ ਦਾ ਸ਼ਬਦ ਨਿਰਾਲਾ ਵੱਜੇ ਡੰਕ, ਦੋ ਜਹਾਨਾਂ ਲਏ ਜਗਾਈਆ। ਹੁਕਮ ਦੇ ਕੇ ਰਾਓ ਰੰਕ, ਸ਼ਾਹ ਸੁਲਤਾਨਾਂ ਦਏ ਹਿਲਾਈਆ। ਵਿਛੜੀਆਂ ਰੂਹਾਂ ਨੂੰ ਮੇਲ ਕੇ ਧੁਰ ਦਾ ਕੰਤ, ਕੰਤੂਹਲ ਦਏ ਮਿਲਾਈਆ। ਡੇਰਾ ਢਾਹ ਕੇ ਮਾਇਆ ਮਮਤ, ਹਉਮੇ ਹੰਗਤਾ ਦਏ ਮਿਟਾਈਆ। ਭਗਤ ਸੁਹੇਲੇ ਬਣਾ ਕੇ ਸਾਚੀ ਸੰਗਤ, ਸਗਲਾ ਸੰਗ ਰਖਾਈਆ । ਹੋਏ ਸਹਾਈ ਵੇਲੇ ਅੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਬੇਪਰਵਾਹੀਆ। ਸਦੀ ਬੀਸਵੀਂ ਤੂੰ ਨਾ ਭੁਲ, ਸਤਿ ਸਚ ਦਿਆਂ ਦ੍ਰਿੜਾਈਆ। ਭਗਤ ਭਗਵਾਨ ਦੀ ਚਲੇ ਸਾਚੀ ਕੁਲ, ਕੁਲਵੰਤਾ ਆਪ ਪਰਗਟਾਈਆ। ਦੋ ਜਹਾਨਾਂ ਮਾਲਕ ਪਾਵਣ ਆਇਆ ਮੁੱਲ, ਕ਼ੀਮਤ ਸਭ ਦੀ ਰਿਹਾ ਚੁਕਾਈਆ। ਸਚ ਦਰਬਾਰਾ ਇਕੋ ਗਿਆ ਖੁਲ੍ਹ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਨਾਮ ਭੰਡਾਰਾ ਲੈ ਕੇ ਆਇਆ ਕੋਲ, ਦੂਜੇ ਦਰ ਨਾ ਮੰਗਣ ਜਾਈਆ। ਸ਼ਬਦ ਅਗੰਮੀ ਵਜਾ ਕੇ ਢੋਲ, ਗੁਰਮੁਖ ਸਾਚੇ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ । ਸਦੀ ਬੀਸਵੀਂ ਕਹੇ ਪ੍ਰਭੂ ਮੈਂ ਵੇਖਾਂ ਕੁਛ ਅਗੇ, ਅਗਲਾ ਧਿਆਨ ਲਗਾਈਆ। ਕਲਜੁਗ ਜੀਵ ਹੋ ਗਏ ਬਪੜੇ ਬੱਗੇ, ਆਪਣਾ ਰੂਪ ਬਦਲਾਈਆ। ਸਾਚੀ ਚੋਗ ਕਿਸੇ ਨਾ ਲੱਭੇ, ਹੰਸ ਮਾਣ ਸਰੋਵਰ ਨਾ ਕੋਇ ਨੁਹਾਈਆ। ਬਿਨ ਹਰਿ ਨਾਮੇ ਓਢਣ ਹੋ ਗਏ ਨੰਗੇ, ਸੀਸ ਦੁਸ਼ਾਲਾ ਨਾ ਕੋਇ ਟਿਕਾਈਆ। ਚਾਰੋਂ ਕੁੰਟ ਉਠ ਉਠ ਭੱਜੇ, ਮਨ ਵਾਸਨਾ ਨਾਲ ਮਿਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਟੇਕੇ ਮੱਥੇ, ਇੱਟਾਂ ਪੱਥਰਾਂ ਨਾਲ ਲੜਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਫੋਲ ਫੋਲ ਥੱਕੇ, ਰਸਨਾ ਜਿਹਵਾ ਢੋਲਾ ਗਾਈਆ।

ਬਿਨ ਤੇਰੀ ਕਿਰਪਾ ਸਚ ਪ੍ਰੀਤੀ ਮੂਲ ਨਾ ਰਤੇ, ਰਤੀ ਰੰਗ ਨਾ ਕੋਈ ਰੰਗਾਈਆ। ਦਰਸ਼ਨ ਪਾਏ ਨਾ ਕੋਈ ਆਪਣੀ ਅੱਖੇ, ਆਖ਼ਰ ਘਰ ਮਿਲਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪਰਦਾ ਦੇ ਉਠਾਈਆ। ਸਦੀ ਬੀਸਵੀਂ ਸੁਣ ਸੰਦੇਸ਼ਾ, ਸੋ ਪੁਰਖ ਨਿਰੰਜਣ ਆਪ ਜਣਾਈਆ । ਹਰਿ ਪੁਰਖ ਨਿਰੰਜਣ ਵਟਾਇਆ ਵੇਸਾ, ਜੋਤੀ ਜਾਤਾ ਨਜ਼ਰੀ ਆਈਆ। ਏਕੰਕਾਰ ਖੋਲ੍ਹੇ ਭੇਤਾ, ਭੇਵ ਅਭੇਦਾ ਦਏ ਦ੍ਰਿੜਾਈਆ। ਆਦਿ ਨਿਰੰਜਣ ਕਰ ਕੇ ਵੇਸ ਅਨੇਕਾ, ਨਿਰਗੁਣ ਆਪਣੀ ਧਾਰ ਬੰਧਾਈਆ। ਸ੍ਰੀ ਭਗਵਾਨ ਖੇਲਣਹਾਰਾ ਖੇਡਾਂ, ਜੁਗ ਚੌਕੜੀ ਵੇਖ ਵਖਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਸਚਖੰਡ ਸਾਚੇ ਦੇਸਾ, ਲੋਕਮਾਤ ਲਏ ਅੰਗੜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜੋ ਬ੍ਰਹਮ ਸਰੂਪ ਹੋ ਕੇ ਘਰ ਘਰ ਲੇਟਾ, ਗ੍ਰਹਿ ਗ੍ਰਹਿ ਡੇਰਾ ਲਾਈਆ। ਸ਼ਬਦੀ ਸੁਤ ਪੁਰਖ ਅਕਾਲ ਦਾ ਬੇਟਾ, ਜੋ ਮੰਦਰ ਰਿਹਾ ਸੁਹਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਿਸ ਦੀ ਬਾਣੀ ਸਰਬ ਚੁਕਾਵਣਹਾਰਾ ਲੇਖਾ, ਦੋ ਜਹਾਨਾਂ ਖੋਜ ਖੁਜਾਈਆ। ਚੌਦਾਂ ਲੋਕਾਂ ਬਣ ਕੇ ਧੁਰ ਦਾ ਨੇਤਾ, ਨੇਤਰ ਨੈਣਾਂ ਦਏ ਵਖਾਈਆ। ਚਾਰ ਜੁਗ ਦਾ ਪਿਛਲਾ ਚੁਕਣਾ ਠੇਕਾ, ਅਗੇ ਇਕੋ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਤਰਾਈਆ। ਸਦੀ ਵੀਹਵੀਂ ਕਹੇ ਪ੍ਰਭੂ ਤੇਰਾ ਕਿਹੜਾ ਜਾਪ, ਜਗ ਜੀਵਣ ਦਾਤੇ ਦੇ ਸਮਝਾਈਆ । ਜਿਸ ਨਾਲ ਮਿਟਣ ਸਾਰੇ ਪਾਪ, ਪਤਿਤ ਪੁਨੀਤ ਰੂਪ ਵਖਾਈਆ। ਤਨ ਮਾਟੀ ਰਹੇ ਨਾ ਕੋਈ ਸੰਤਾਪ, ਸੰਸਾ ਰੋਗ ਚੁਕਾਈਆ। ਗੁਰਮੁਖਾਂ ਸੁਝੇ ਆਪਣਾ ਆਪ, ਪੜਦਾ ਦਏਂ ਉਠਾਈਆ। ਰੂਹ ਬੁਤ ਦੋਵੇਂ ਹੋਵਣ ਪਾਕ, ਦੁਰਮਤ ਮੈਲ ਧੁਆਈਆ। ਬੰਦ ਕਿਵਾੜੀ ਖੋਲ੍ਹ ਕੇ ਤਾਕ, ਦੀਆ ਦੀਪਕ ਕਰੇਂ ਰੁਸ਼ਨਾਈਆ। ਆਪਣੀ ਨਾਲ ਮਿਲਾ ਕੇ ਜਾਤ, ਜੋਤ ਜੋਤੀ ਵਿਚ ਟਿਕਾਈਆ। ਮੰਜ਼ਲ ਸਾਚਾ ਦੱਸ ਦੇ ਘਾਟ, ਧੁਰ ਦਰਬਾਰੀ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਵੀਹਵੀਂ ਪ੍ਰਭ ਦਾ ਸੱਚਾ ਮੰਤਰ, ਆਦਿ ਜੁਗਾਦਿ ਨਾ ਕੋਇ ਬਦਲਾਈਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜਾਣੇ ਅੰਤਰ, ਘਰ ਘਰ ਵਿਚ ਖੋਜ ਖੁਜਾਈਆ। ਦਏ ਸੰਦੇਸ਼ਾ ਗਗਨ ਗਗਨੰਤਰ, ਬ੍ਰਹਿਮੰਡ ਖੰਡ ਸ਼ਨਵਾਈਆ। ਜੀਵ ਜੰਤ ਬਣਾਏ ਬਣਤਰ, ਸਾਧ ਸੰਤ ਲਏ ਉਠਾਈਆ। ਪਰਦਾ ਲਾਹ ਕੇ ਬ੍ਰਹਮ ਨਿਰੰਤਰ, ਆਤਮ ਪਰਮਾਤਮ ਰੰਗ ਰੰਗਾਈਆ। ਇਕੋ ਰੂਪ ਵਖਾ ਕੇ ਸਵਤੰਤਰ, ਸਤਿ ਸਰੂਪੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਹਾਣੀ ਇਕ ਦ੍ਰਿੜਾਈਆ। ਸਦੀ ਬੀਸਵੀਂ ਕਹੇ ਪ੍ਰਭੂ ਤੇਰੇ ਕਿਹੜੇ ਭਗਤ, ਪੁਰਖ ਅਕਾਲ ਦੇ ਜਣਾਈਆ। ਜਿਨ੍ਹਾਂ ਅੰਦਰ ਸਾਚੀ ਸ਼ਕਤ, ਸ਼ਖ਼ਸੀਅਤ ਗਏ ਬਦਲਾਈਆ। ਤੇਰੇ ਨਾਲ ਮਿਲ ਕੇ ਰਿਹਾ ਕੋਈ ਨਾ ਫ਼ਰਕ਼, ਰੰਗ ਇਕੋ ਵਿਚ ਸਮਾਈਆ। ਪਿਛਲਾ ਲੇਖਾ ਕਰ ਕੇ ਤਰਕ, ਤੁਰਤ ਤੇਰਾ ਨਾਮ ਸਲਾਹੀਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਸਰਬ ਮੁਕਾਈਆ। ਜਿਨ੍ਹਾਂ ਉਪਰ ਮਿਹਰਵਾਨ ਹੋ ਕੇ ਅੰਮ੍ਰਿਤ ਦਿਤਾ ਬਰਸ, ਬੂੰਦ ਸਵਾਂਤੀ ਮੁਖ ਚੁਆਈਆ। ਜਨਮ ਕਰਮ ਦੀ ਮਿਟ ਗਈ ਤੜਪ, ਲੱਖ ਚੁਰਾਸੀ ਡੇਰਾ ਢਾਹੀਆ। ਲਹਿਣਾ ਮੁਕ ਗਿਆ ਸਵਰਗ ਨਰਕ, ਬਹਿਸ਼ਤਾਂ ਚਰਨਾਂ ਹੇਠ ਦਬਾਈਆ। ਪੰਧ ਮੁਕਾ ਕੇ ਅਰਸ਼ ਫ਼ਰਸ਼, ਸਚ ਮੰਦਰ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਈਆ। ਸਦੀ ਬੀਸਵੀਂ ਵੇਖ ਭਗਤ ਸੁਹੇਲੇ, ਤੇਰੇ ਵਿਚੋਂ ਦਿਆਂ ਪਰਗਟਾਈਆ ।

ਜਿਨ੍ਹਾਂ ਦੇ ਪਰਮ ਪੁਰਖ ਪਰਮਾਤਮ ਨਾਲ ਮੇਲੇ, ਮਿਲਣੀ ਜਗਦੀਸ਼ ਆਪਣੇ ਨਾਲ ਕਰਾਈਆ । ਉਹ ਦੂਜੇ ਦੇ ਕਦੀ ਨਹੀਂ ਬਣਦੇ ਚੇਲੇ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਪ੍ਰਭੂ ਦੇ ਪਿਆਰ ਤੋਂ ਕਦੀ ਨਹੀਂ ਹੁੰਦੇ ਵਿਹਲੇ, ਅੱਠੇ ਪਹਿਰ ਇਕੋ ਧਿਆਨ ਰਖਾਈਆ। ਨਾਤਾ ਛਡ ਕੇ ਪੈਸੇ ਧੇਲੇ, ਮਾਇਆ ਮਮਤਾ ਗਏ ਤਜਾਈਆ । ਸਦਾ ਵਸ ਕੇ ਰੰਗ ਨਵੇਲੇ, ਘਰ ਸੱਜਣ ਵੇਖਣ ਧੁਰਦਰਗਾਹੀਆ। ਇਹ ਰਸਮ ਰਿਵਾਜ ਭਗਤ ਭਗਵਾਨ ਦੇ ਪਹਿਲੇ, ਜੁਗ ਚੌਕੜੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਦਏ ਸੁਹਾਈਆ। ਸਦੀ ਬੀਸਵੀਂ ਕਹੇ ਪ੍ਰਭ ਤੇਰਾ ਭਗਤ ਚੰਗੇਰਾ, ਲੱਖ ਚੁਰਾਸੀ ਵਿਚੋਂ ਨਜ਼ਰੀ ਆਈਆ। ਜਿਨ੍ਹਾਂ ਦਾ ਅੰਦਰ ਵੜ ਕੇ ਬੰਨ੍ਹੇਂ ਬੇੜਾ, ਬਾਹਰੋਂ ਨਜ਼ਰ ਨਾ ਕੋਇ ਪਾਈਆ। ਲੱਖ ਚੁਰਾਸੀ ਵਾਲਾ ਕੱਟ ਕੇ ਗੇੜਾ, ਲੇਖਾ ਰਾਏ ਧਰਮ ਮੁਕਾਈਆ। ਚਰਨ ਕਵਲ ਲਗਾ ਕੇ ਡੇਰਾ, ਕੂੜਾ ਡੇਰਾ ਦਿਤਾ ਢਾਹੀਆ । ਰੈਣ ਅੰਧੇਰੀ ਮਿਟਾ ਅੰਧੇਰਾ, ਸਾਚਾ ਚੰਦ ਕੀਤਾ ਰੁਸ਼ਨਾਈਆ। ਰਾਗ ਸੁਣਾ ਤੇਰਾ ਮੇਰਾ, ਸੋਹੰ ਢੋਲਾ ਦਿਤਾ ਪੜ੍ਹਾਈਆ। ਸਚਖੰਡ ਦਵਾਰ ਖੁੱਲ੍ਹਾ ਵਿਹੜਾ, ਭਗਤਾਂ ਦਿਤਾ ਸਮਝਾਈਆ। ਆਪੇ ਜਾਣੇ ਆਪਣਾ ਵਕ਼ਤ ਵੇਲਾ, ਥਿਤ ਵਾਰ ਹੱਥ ਕਿਸੇ ਨਾ ਆਈਆ। ਅਚਰਜ ਖੇਲ ਪ੍ਰਭੂ ਤੂੰ ਆਪੇ ਖੇਲਾ, ਬੀਸ ਇਕੀਸਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਦੇ ਗਵਾਈਆ। ਬੀਸ ਕਹੇ ਕੂੜ ਕੁੜਿਆਰਾ ਵੇਖ ਮਾਤ, ਜੂਠ ਝੂਠ ਵਜੀ ਵਧਾਈਆ। ਤੇਰਾ ਪ੍ਰੇਮੀ ਨਜ਼ਰ ਨਾ ਆਏ ਕੋਈ ਦਾਸ, ਦਾਸੀ ਹੋ ਕੇ ਸੇਵ ਕਮਾਈਆ। ਤਕ ਕੇ ਵੇਖਿਆ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਈਆ। ਚਾਰੋਂ ਕੁੰਟ ਦਿਸੀ ਉਦਾਸ, ਹੈਰਾਨੀ ਸਭ ਦੇ ਉਤੇ ਛਾਈਆ। ਕਲਜੁਗ ਕੀ ਖੇਲ ਕਰੇ ਤਮਾਸ਼, ਸਾਚੀ ਸਮਝ ਨਾ ਕੋਇ ਸਮਝਾਈਆ। ਸਭ ਦੇ ਕੂੜੇ ਭਰ ਕੇ ਖਾਤ, ਝੂਠ ਖਾਤੇ ਰਿਹਾ ਬਣਾਈਆ। ਲੇਖਾ ਲਿਖ ਲਿਖ ਕ਼ਲਮ ਦਵਾਤ, ਗੁਰ ਅਵਤਾਰ ਦੇਣ ਗਵਾਹੀਆ। ਇਹ ਖੇਲ ਪੁਰਖ ਅਬਿਨਾਸ਼, ਨਾ ਕੋਈ ਮੇਟੇ ਮੇਟ ਮਿਟਾਈਆ। ਸੱਜਣ ਮਿਤਰ ਕਰੇ ਨਾ ਕੋਇ ਹਮਾਇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਬੀਸ ਕਹੇ ਮੈਂ ਵੇਖੀ ਮੁਹੰਮਦ ਖ਼ਾਹਸ਼, ਚੌਦਾਂ ਤਬਕ ਭੱਜੀ ਵਾਹੋ ਦਾਹੀਆ। ਵੇਦ ਵਿਆਸ ਕਹੇ ਮੇਰੀ ਪੂਰੀ ਹੋਵੇ ਆਸ, ਤ੍ਰਿਸ਼ਨਾ ਰਹੀ ਕੁਰਲਾਈਆ। ਈਸਾ ਕਹੇ ਮੇਰਾ ਆਵੇ ਬਾਪ, ਬੇਪਰਵਾਹ ਵੇਸ ਵਟਾਈਆ। ਮੁਹੰਮਦ ਕਿਹਾ ਮੇਰਾ ਪੈਗ਼ੰਬਰ ਪਰਗਟ ਹੋਵੇ ਸਾਖ਼ਿਆਤ, ਅਮਾਮਾਂ ਦਾ ਅਮਾਮ ਰਸੂਲਾਂ ਦਾ ਰਸੂਲ ਨਜ਼ਰੀ ਆਈਆ। ਨਾਨਕ ਕਿਹਾ ਮਹਾਂਬਲੀ ਉਤਰੇ ਆਪ, ਜਨਮੇ ਕੋਈ ਪਿਤਾ ਨਾ ਮਾਈਆ। ਗੋਬਿੰਦ ਕਿਹਾ ਪੁਰਖ ਅਕਾਲ ਕਰੇ ਖੇਲ ਤਮਾਸ਼, ਕਲ ਕਲਕੀ ਵੇਸ ਵਟਾਈਆ । ਜੋਧਾ ਸੂਰਬੀਰ ਮਰਦ ਮਰਦਾਨਾ ਹੋਵੇ ਪੁਰਖ ਸਮਰਾਥ, ਪਰਵਰਦਿਗਾਰ ਜਲਵਾ ਨੂਰ ਖ਼ੁਦਾਈਆ। ਸੰਤ ਸੁਹੇਲੇ ਭਗਤ ਭਗਵੰਤ ਸੂਫ਼ੀ ਸੰਤ ਲੈ ਕੇ ਆਵੇ ਸਾਥ, ਸਾਚਾ ਸੰਗ ਬਣਾਈਆ। ਇਕੋ ਢੋਲਾ ਇਕੋ ਵਿਚੋਲਾ ਇਕੋ ਬੋਲਾ ਇਕੋ ਸ਼ਬਦ ਇਕੋ ਗਾਥ, ਇਕੋ ਨਾਦ ਦਏ ਸੁਣਾਈਆ। ਇਕੋ ਵਰਨ ਇਕੋ ਬਰਨ ਇਕੋ ਸਰਨ ਇਕੋ ਚਰਨ ਇਕੋ ਬਣਾ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਵਸਾਈਆ। ਇਕੋ ਹੁਕਮ ਇਕੋ ਨਾਮ ਇਕੋ ਰਾਮ ਇਕੋ ਜਾਮ ਇਕੋ ਲੇਖਾ ਲਿਖੇ ਕ਼ਲਮ ਦਵਾਤ, ਕਾਤਬ ਹੋ ਕੇ ਸੇਵ ਕਮਾਈਆ। ਇਕੋ ਪਤਣ ਇਕੋ ਘਾਟ, ਇਕੋ ਖੇਵਟ ਖੇਟਾ ਪੁੱਛੇ ਵਾਤ, ਵੰਝ ਮੁਹਾਣਾ ਧੁਰ ਦਾ ਰਾਣਾ ਆਪਣੇ ਹੱਥ ਰਖਾਈਆ। ਇਕੋ ਆਤਮ ਇਕੋ ਪਰਮਾਤਮ ਇਕੋ ਜੋੜਨਹਾਰਾ ਨਾਤ, ਧੁਰ

ਦਾ ਨਾਤਾ ਲਏ ਬਣਾਈਆ। ਇਕੋ ਸਿਮਰਨ ਇਕੋ ਪੂਜਾ ਪਾਠ, ਇਕੋ ਅੱਖਰ ਕਰੇ ਪੜ੍ਹਾਈਆ। ਇਕੋ ਪਿਤਾ ਇਕੋ ਮਾਤ, ਇਕੋ ਦੇਵਣਹਾਰਾ ਦਾਤ, ਦਾਤਾ ਦਾਨੀ ਇਕ ਹੋ ਜਾਈਆ। ਸਦੀ ਬੀਸਵੀਂ ਤੇਰੇ ਵੇਖ ਕੇ ਆਪ ਹਾਲਾਤ, ਪੁਰਖ ਅਕਾਲਾ ਦੀਨ ਦਿਆਲਾ ਹਰਿ ਗੋਪਾਲਾ ਵੇਸ ਅਵੱਲੜਾ ਆਪ ਵਟਾਈਆ। ਲੇਖਾ ਜਾਣੇ ਕਾਇਨਾਤ, ਮਾਰ ਕੇ ਵੇਖੇ ਝਾਤ, ਤਾਕ ਸਭ ਦਾ ਆਪ ਖੁਲ੍ਹਾਈਆ। ਪਿਛਲਾ ਪੂਰਾ ਕਰੇ ਭਵਿਖਤ ਵਾਕ, ਅਗੇ ਭਗਤ ਬਣਾ ਕੇ ਸਾਚਾ ਸਾਥ, ਵਡਿਆਈ ਦੇਵੇ ਪ੍ਰਭੂ ਪ੍ਰਭ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਸਾਡੀ ਪੂਰੀ ਹੋਈ ਆਸ, ਕਿਰਪਾ ਕਰ ਪੁਰਖ ਅਬਿਨਾਸ਼, ਸੇਵਾ ਕਰੀਏ ਬਣ ਕੇ ਦਾਸੀ ਦਾਸ, ਦਰ ਠਾਂਡੇ ਸੀਸ ਨਿਵਾਈਆ। ਸਚਖੰਡ ਦਵਾਰੇ ਹੋਵੇ ਇਕ ਪਰਭਾਤ, ਜੁਗ ਚੌਕੜੀ ਨਜ਼ਰ ਨਾ ਆਏ ਕੋਈ ਰਾਤ, ਮੰਡਲ ਮੰਡਪ ਸੂਰਜ ਚੰਦ ਮੁਖ ਨਾ ਕੋਈ ਵਖਾਈਆ। ਸਦੀ ਬੀਸਵੀਂ ਰਖ ਕੇ ਯਾਦ, ਪ੍ਰਭੂ ਸੁਣੇ ਆਪ ਫ਼ਰਿਆਦ, ਕੂੜਾ ਰਹਿਣ ਨਾ ਦੇਵੇ ਰਾਜ, ਕਿਸੇ ਦੇ ਸੀਸ ਤੇ ਦਿਸੇ ਕੋਈ ਨਾ ਤਾਜ, ਤਖ਼ਤਾਂ ਵਾਲਿਆਂ ਖ਼ਾਕ ਮਿਲਾਈਆ। ਇਕੋ ਸ਼ਬਦ ਵੱਜੇ ਨਾਦ, ਸੁਣਾਵੇ ਆਪ ਬ੍ਰਹਿਮਾਦ, ਬ੍ਰਹਿਮਾਂਡ ਆਪਣਾ ਹੁਕਮ ਮਨਾਈਆ। ਕੂੜੀ ਕਿਰਿਆ ਮੇਟ ਕੇ ਵਾਦ ਵਿਵਾਦ, ਅੰਮ੍ਰਿਤ ਰਸ ਦਏ ਸਵਾਦ, ਸੋਈ ਸੁਰਤੀ ਜਨ ਭਗਤਾਂ ਜਾਏ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਵਿਚੋਂ ਸੱਜਣ ਸੁਹੇਲੇ ਆਪੇ ਕਾਢ, ਨਿਰਗੁਣ ਨਿਰਗੁਣ ਕਰੇ ਲਾਡ, ਸਰਗੁਣ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਸਦੀ ਬੀਸਵੀਂ ਤੇਰੀ ਆਸਾ ਮਨਸਾ ਪੂਰ ਕਰਾਈਆ। ਸਦੀ ਬੀਸਵੀਂ ਕਹੇ ਪ੍ਰਭ ਮੈਂ ਨੇਤਰ ਰਹੀ ਰੋ, ਨੈਣਾਂ ਛਹਿਬਰ ਲਾਈਆ। ਮੇਰੀ ਸੁਣੇ ਕੋਈ ਨਾ ਸੋ, ਸੋ ਪੁਰਖ ਨਿਰੰਜਣ ਤੇਰਾ ਮੇਲ ਨਾ ਕੋਇ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਖਰੇ ਗਏ ਹੋ, ਦਰ ਘਰ ਆਪਣੇ ਡੇਰੇ ਲਾਈਆ। ਕਲਜੁਗ ਜੀਵਾਂ ਦੁਰਮਤ ਮੈਲ ਅੰਦਰ ਵੜ ਕੇ ਸਕੇ ਕੋਈ ਨਾ ਧੋ, ਬੈਖਰੀ ਬਾਣੀ ਦਏ ਗਵਾਹੀਆ। ਸਿਫ਼ਤੀ ਨਾਮ ਹੋ ਕੇ ਨਿਰਮੋਹ, ਜੋ ਅੱਖਰਾਂ ਨਾਲ ਮਿਲ ਕੇ ਢੋਲੇ ਰਹੇ ਗਾਈਆ। ਸਾਚੀ ਵਸਤ ਕਲਜੁਗ ਲਈ ਖੋਹ, ਖ਼ਾਲੀ ਭੰਡਾਰ ਦਿਤੇ ਕਰਾਈਆ। ਭਗਵੰਤ ਭਗਤਾਂ ਨਾਲ ਕਰੀਂ ਨਾ ਤੂੰ ਧਰੋਹ, ਦਰੋਹੀ ਤੇਰੇ ਨਾਮ ਖ਼ੁਦਾਈਆ। ਸਚ ਪਰਕਾਸ਼ ਕਰ ਦੇ ਲੋ, ਲੂੰ ਲੂੰ ਸਾਢੇ ਤਿੰਨ ਕਰੋੜ ਦੇ ਜਗਾਈਆ। ਤੁਧ ਬਿਨ ਨਜ਼ਰ ਨਾ ਆਵੇ ਕੋ, ਕੋਟਨ ਕੋਟ ਬੈਠੇ ਮੁਖ ਭੁਆਈਆ। ਤੇਰਾ ਰੂਪ ਆਦਿ ਜੁਗਾਦਿ ਨਿਰਗੁਣ ਸਰਗੁਣ ਦੱਸਦੇ ਰਹੇ ਦੋ, ਦੂਆ ਏਕਾ ਏਕੰਕਾਰ ਨਜ਼ਰੀ ਆਈਆ। ਵੀਹ ਸੌ ਇੱਕੀ ਕਹੇ ਪ੍ਰਭ ਅੰਮ੍ਰਿਤ ਆਤਮ ਸਾਚਾ ਦੇ ਚੋ, ਅਗੰਮੀ ਰਸ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਦੇ ਬਣਾਈਆ। ਪੁਰਖ ਅਕਾਲ ਕਹੇ ਮੈਂ ਰੋਂਦੀ ਲਈ ਤੱਕ, ਸਦੀ ਬੀਸਵੀਂ ਨਜ਼ਰੀ ਆਈਆ। ਤੇਰਾ ਲਹਿਣਾ ਦੇਵਾਂ ਹਕ, ਹਾਕਮ ਹੋ ਕੇ ਬੇਪਰਵਾਹੀਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਰਖ, ਧੁਰ ਦਾ ਜੋੜ ਲਵਾਂ ਜੁੜਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਪਰਦਾ ਓਹਲਾ ਦਿਆਂ ਉਠਾਈਆ। ਦਰਸ ਕਰਾ ਕੇ ਸਾਖ਼ਿਆਤ ਪਰਤਖ, ਸਾਹਿਬ ਸਾਚਾ ਦਿਆਂ ਮਿਲਾਈਆ। ਹਿਰਦੇ ਅੰਦਰ ਵਸ, ਕਾਇਆ ਮੰਦਰ ਸੋਭਾ ਪਾਈਆ। ਨਾਮ ਨਿਧਾਨਾ ਵਜਾ ਮਰਦੰਗ, ਗਾਨ ਇਕੋ ਦਿਆਂ ਸੁਣਾਈਆ। ਸਚ ਦਵਾਰੇ ਚਾੜ੍ਹ ਕੇ ਰੰਗ, ਰੰਗ ਰੰਗੀਲਾ ਦਿਆਂ ਵਖਾਈਆ। ਮਹਲ ਅਟਲ ਉਚ ਮੁਨਾਰ ਆਪੇ ਲੰਘ, ਪਿਛਲਾ ਪੈਂਡਾ ਦਿਆਂ ਚੁਕਾਈਆ। ਜਨ ਭਗਤਾਂ ਲੇਖੇ ਲਾ ਕੇ ਕਾਇਆ ਮਾਟੀ ਚੰਮ,

ਦਮ ਆਪਣੇ ਵਿਚ ਮਿਲਾਈਆ। ਭਗਤ ਉਧਾਰਨਾ ਮੇਰਾ ਕੰਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਗਵਾਹੀਆ। ਸਾਚੇ ਸੰਤਾਂ ਬੇੜਾ ਬੰਨ੍ਹ, ਜੁਗ ਚੌਕੜੀ ਪਾਰ ਲੰਘਾਈਆ। ਗੁਰਮੁਖ ਬਣਾ ਕੇ ਧੁਰ ਦੇ ਚੰਨ, ਸਿਫ਼ਤਾਂ ਨਾਲ ਸਾਲਾਹੀਆ। ਗੁਰਸਿਖਾਂ ਦੇ ਕੇ ਨਾਮ ਭੰਡਾਰ ਧਨ, ਦੌਲਤਮੰਦ ਦਿਆਂ ਬਣਾਈਆ । ਸਦੀ ਬੀਸਵੀਂ ਸੁਣ ਲੈ ਲਾ ਕਰ ਕੰਨ, ਦੋਏ ਲੋਚਣ ਨਾਲ ਮਿਲਾਈਆ। ਭਗਤ ਸੁਹੇਲਾ ਰਹਿਣ ਨਹੀਂ ਦੇਣਾ ਨੇਤਰਾੀਣ ਅੰਨ੍ਹ, ਸਾਚਾ ਨੂਰ ਦਿਆਂ ਚਮਕਾਈਆ। ਭਰਮਾਂ ਵਾਲਾ ਰਹਿਣ ਨਹੀਂ ਦੇਣਾ ਜੰਨ, ਭਾਂਡਾ ਭਰਮ ਦਿਆਂ ਤੁੜਾਈਆ। ਜਮਾਂ ਵਾਲਾ ਰਹਿਣ ਨਹੀਂ ਦੇਣਾ ਡੰਨ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਕਰਮਾਂ ਦੇ ਲੇਖਾਂ ਵਿਚ ਨਾ ਲਏ ਬੰਨ੍ਹ, ਲਾੜੀ ਮੌਤ ਨਾ ਅੰਤ ਪਰਨਾਈਆ। ਗੁਰਮੁਖਾਂ ਦਾ ਲੇਖੇ ਲਾਵਾਂ ਮਾਟੀ ਤਨ, ਤਤਵ ਤਤ ਆਪਣੇ ਵਿਚ ਮਿਲਾਈਆ। ਜੋਤ ਮਿਲਾ ਕੇ ਹੰ ਬ੍ਰਹਮ, ਪਾਰਬ੍ਰਹਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦੀ ਬੀਸਵੀਂ ਤੇਰੇ ਵਿਚੋਂ ਭਗਤ ਸੁਹੇਲੇ ਲਏ ਉਠਾਈਆ। ਸਦੀ ਬੀਸਵੀਂ ਕਹੇ ਮੈਂ ਵੇਖਾਂ ਭਗਤ ਸੁਹੇਲੇ ਉਠਦੇ, ਜੋ ਕਾਇਆ ਮੰਦਰ ਅੰਦਰ ਲੈਣ ਅੰਗੜਾਈਆ। ਉਹ ਮਾਰਗ ਪੁਰਖ ਅਕਾਲ ਤੇਰਾ ਪੁਛਦੇ, ਦੂਜੇ ਰਾਹ ਨਾ ਕੋਇ ਜਾਈਆ। ਓਨ੍ਹਾਂ ਪੀਤੇ ਪਿਆਲੇ ਨਾਮ ਤੇਰੇ ਘੁਟ ਦੇ, ਰਸ ਖ਼ੁਮਾਰੀ ਗਏ ਚੜ੍ਹਾਈਆ। ਉਹ ਮਾਤਲੋਕ ਲੁਕਾਇਆਂ ਕਦੇ ਨਾ ਲੁਕਦੇ, ਪੜਦਿਆਂ ਵਿਚ ਨਾ ਕੋਇ ਛੁਪਾਈਆ। ਜਿਨ੍ਹਾਂ ਦੇ ਨਾਤੇ ਜੁੜ ਗਏ ਸ੍ਰੀ ਭਗਵਾਨ ਤੇਰੇ ਨਾਲ ਪਿਉ ਪੁਤ ਦੇ, ਏਥੇ ਓਥੇ ਦੇਵੇਂ ਮਾਣ ਵਡਿਆਈਆ। ਤੇਰੀ ਮੰਜ਼ਲ ਚੜ੍ਹਨੋਂ ਕਦੇ ਨਾ ਰੁਕਦੇ, ਅੱਗੇ ਹੋ ਨਾ ਕੋਇ ਅਟਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਓਨ੍ਹਾਂ ਨੂੰ ਵੇਖੇ ਝੁਕਦੇ, ਕਬੀਰ ਜੁਲਾਹਾ ਦਏ ਗਵਾਹੀਆ। ਤੇਰੇ ਲਹਿਣੇ ਦੇਣੇ ਸਦਾ ਸਚ ਸੁਚ ਦੇ, ਕੂੜੀ ਕਿਰਿਆ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ । ਸ੍ਰੀ ਭਗਵਾਨ ਕਹੇ ਮੈਂ ਭਗਤਾਂ ਮੀਤ, ਏਕੰਕਾਰਾ ਇਕੋ ਨਜ਼ਰੀ ਆਈਆ। ਜੁਗ ਚੌਕੜੀ ਜਿਸ ਦੀ ਭਗਤਾਂ ਨਾਲ ਰੀਤ, ਰੀਤੀਵਾਨ ਬੇਪਰਵਾਹੀਆ । ਭਗਤਾਂ ਦਾ ਡੇਰਾ ਬਾਹਰ ਮੰਦਰ ਮਸੀਤ, ਨਿਜ ਘਰ ਵੇਖਣ ਚਾਈਂ ਚਾਈਂਆ। ਜਿਥੇ ਢੋਲਾ ਸੋਹਲਾ ਅਗੰਮੀ ਇਕੋ ਗੀਤ, ਗਹਿਰ ਗੰਭੀਰ ਬੇਨਜ਼ੀਰ ਰਿਹਾ ਸੁਣਾਈਆ। ਜਿਸ ਕਲਮੇ ਦੀ ਆਦਿ ਜੁਗਾਦੀ ਇਕ ਹਦੀਸ, ਸੋ ਖ਼ਬਰਦਾਰ ਕਰੇ ਬੀਸ ਇਕੀਸ, ਇਕ ਇਕੀਹ ਦਏ ਸਮਝਾਈਆ। ਜਿਨ੍ਹਾਂ ਗੁਰਮੁਖਾਂ ਦੇ ਵਸਿਆ ਚੀਤ, ਚੇਤਨ ਸਾਰੇ ਦਏ ਕਰਾਈਆ। ਨਾਤਾ ਤੋੜ ਕੇ ਹਸਤ ਕੀਟ, ਊਚ ਨੀਚ ਇਕੋ ਰੰਗ ਰੰਗਾਈਆ। ਪ੍ਰਭ ਠਾਕਰ ਸਵਾਮੀ ਸਭ ਦੀ ਵੇਖਣਹਾਰਾ ਨੀਤ, ਨੀਤੀਵਾਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣਾ ਵੇਸ ਵਟਾਈਆ। ਸਦੀ ਬੀਸਵੀਂ ਕਹੇ ਸੁਣ ਬਾਤ ਕਲਜੁਗ, ਅੰਤ ਅਖ਼ੀਰੀ ਦਿਆਂ ਜਣਾਈਆ। ਤੇਰਾ ਪੰਧ ਜਾਣਾ ਮੁਕ, ਲੋਕਮਾਤ ਰਹਿਣ ਨਾ ਪਾਈਆ । ਲੇਖਾ ਚੁਕਣਾ ਜੂਠ ਝੂਠ, ਭਾਂਡਾ ਭਰਮ ਦੇਣਾ ਭੰਨਾਈਆ। ਪੁਰਖ ਅਕਾਲ ਜਾਣਾ ਤੁਠ, ਮਿਹਰਵਾਨ ਦਇਆ ਕਮਾਈਆ। ਸਤਿਜੁਗ ਸਾਚੇ ਅੰਗੜਾਈ ਲੈ ਕੇ ਪੈਣਾ ਉਠ, ਆਪਣਾ ਬਲ ਧਰਾਈਆ। ਜਿਸ ਨੂੰ ਵਸਤ ਮਿਲਣੀ ਸਚ ਸੁਚ, ਹਰਿ ਕਰਤਾ ਝੋਲੀ ਪਾਈਆ। ਤੇਰਾ ਕੂੜਾ ਰੋਗ ਦੀਰਘ ਮੁਚ, ਅੰਤਮ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕਲਜੁਗ ਕਹੇ ਸਦੀ ਬੀਸਵੀਂ ਸੁਣ ਲੈ ਮੇਰੀ ਏਕ, ਏਕਾ ਵਾਰ ਦਿਆਂ ਜਣਾਈਆ। ਕਿਸੇ ਦੀ ਬੁਧਿ ਰਹਿਣ ਨਹੀਂ ਦਿਤੀ ਬਿਬੇਕ, ਧੀਰਜ ਯਤਿ

ਨਜ਼ਰ ਕੋਇ ਨਾ ਆਈਆ। ਇੱਜ਼ਤ ਆਬਰੂ ਮੇਰੇ ਕੋਲ ਸਾਰੇ ਬੈਠੇ ਵੇਚ, ਕ਼ੀਮਤ ਹੱਥ ਨਾ ਕਿਸੇ ਫੜਾਈਆ। ਮੈਂ ਪ੍ਰਭ ਦਾ ਚੌਥਾ ਪੁਤ ਸਭ ਤੋਂ ਛੋਟਾ ਨੇਕ, ਨੇਕੀ ਕਰਨ ਵਾਲੇ ਬਦੀਆਂ ਵਿਚ ਦਿਤੇ ਬਦਲਾਈਆ। ਬਾਹਰੋਂ ਸੋਹਣੀ ਸਭ ਨੂੰ ਦੱਸੀ ਖੇਡ, ਅੰਦਰ ਝੂਠੀ ਕਿਰਿਆ ਦਿਤੀ ਵਸਾਈਆ। ਤੱਤਾਂ ਵਾਲਾ ਦੱਸ ਕੇ ਤੇਜ, ਸੇਜ ਜਗਤ ਦਿਤੀ ਸੁਹਾਈਆ। ਕਰਮ ਧਰਮ ਦੀ ਨਾਲ ਰਲਾ ਕੇ ਰੇਖ, ਰੇਖਾ ਸਭ ਦੀ ਦਿਤੀ ਬਦਲਾਈਆ। ਸਦੀ ਬੀਸਵੀਂ ਜੇ ਸਚ ਪੁੱਛੇਂ ਮੈਂ ਕਿਸੇ ਸੰਤ ਨੂੰ ਪਰਤ ਕੇ ਜਾਣ ਦਿਤਾ ਨਹੀਂ ਆਪਣੇ ਦੇਸ, ਸਚਖੰਡ ਦਵਾਰੇ ਬਹਿ ਖ਼ੁਸ਼ੀ ਨਾ ਕੋਇ ਮਨਾਈਆ। ਉਠ ਕੇ ਵੇਖ ਲੈ ਸਾਰੇ ਇਕ ਦੂਜੇ ਦੀ ਰੱਖਦੇ ਟੇਕ, ਆਪਣਾ ਡੰਕ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸਾਚੀ ਸੇਵ ਲਗਾਈਆ। ਸਦੀ ਬੀਸਵੀਂ ਕਹੇ ਤੂੰ ਕਲਜੁਗ ਵੱਡਾ, ਨਿਕਿਉਂ ਨਿੱਕਾ ਨਜ਼ਰ ਕੋਇ ਨਾ ਆਈਆ। ਸਤਿ ਧਰਮ ਦਵਾਰ ਕਿਸੇ ਨਾ ਛੱਡਾ, ਭੱਜਿਆ ਵਾਹੋ ਦਾਹੀਆ। ਠਾਕਰ ਦਵਾਰੇ ਮੰਦਰ ਮਸੀਤਾਂ ਗੁਰਦਵਾਰਿਆਂ ਅੰਦਰ ਗੱਡਿਆ ਅੱਡਾ, ਬੈਠਾ ਡੇਰਾ ਲਾਈਆ। ਭਰਮੇ ਭੁਲਾਇਆ ਬੁੱਢਾ ਨੱਢਾ, ਜੋਬਨਰਤਾ ਕੀਤਾ ਜਗਤ ਸ਼ੁਦਾਈਆ। ਭੈਣ ਭਾਈ ਲੜਾਇਆ ਸਕਾ, ਪਿਤਾ ਪੁਤ ਪਤ ਲੁਹਾਈਆ। ਵਿਭਚਾਰ ਹੁੰਦਾ ਵੇਖਿਆ ਅੱਖਾਂ, ਨਾਰੀ ਵੇਸਵਾ ਰੂਪ ਵਟਾਈਆ। ਹਰਿ ਕਾ ਨਾਮ ਵਿਕਦਾ ਵੇਖਿਆ ਵਿਚ ਹੱਟਾਂ, ਪੈਸਿਆਂ ਧੇਲਿਆਂ ਵਾਲਾ ਮੁੱਲ ਪਾਈਆ। ਦੀਨਾਂ ਮਜ਼੍ਹਬਾਂ ਵਾਲਾ ਝਗੜਾ ਵੇਖਿਆ ਰੱਟਾ, ਚਾਰੋਂ ਕੁੰਟ ਦਏ ਦੁਹਾਈਆ। ਹਰਿ ਪ੍ਰੇਮ ਵਿਚ ਪਿਆਰਾ ਕੋਈ ਨਾ ਵੇਖਿਆ ਰੱਤਾ, ਜੋ ਰਤੀ ਰਤ ਆਪਣੀ ਗਿਆ ਸੁਕਾਈਆ । ਜਿਧਰ ਵੇਖਾਂ ਓਧਰ ਨਚਦੀ ਫਿਰੇ ਮਨਮਤਾ, ਸਦੀ ਬੀਸਵੀਂ ਮੁਖ ਤੋਂ ਘੁੰਗਟ ਲਿਆ ਉਠਾਈਆ। ਸਚ ਨਿਸ਼ਾਨਾ ਤੀਰ ਬੇਨਜ਼ੀਰ ਨਾਮ ਚਿੱਲੇ ਕਮਾਨ ਕਿਸੇ ਨਾ ਕਸਾ, ਜ਼ਿਮੀਂ ਅਸਮਾਨ ਪਾਰ ਨਾ ਕੋਇ ਲੰਘਾਈਆ। ਮੈਂ ਕਿਹੜੀ ਹਾਲਤ ਦੱਸਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਬੇਪਰਵਾਹੀਆ। ਕਲਜੁਗ ਕਹੇ ਮੈਂ ਸਭ ਦਾ ਪਿਆਰਾ, ਸਚ ਦਿਆਂ ਦ੍ਰਿੜਾਈਆ। ਭਗਤਾਂ ਦੇ ਕਦੀ ਨਹੀਂ ਗਿਆ ਦਵਾਰਾ, ਚਾਰ ਦੀਵਾਰਾ ਲੰਘ ਕੋਇ ਨਾ ਪਾਈਆ। ਮਨਮੁਖਾਂ ਨਾਲ ਮੇਰਾ ਵਿਹਾਰਾ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਜੁਗ ਚੌਕੜੀ ਮੈਂ ਸੁਣਦਾ ਰਿਹਾ ਜੋ ਕਹਿੰਦੇ ਰਹੇ ਗੁਰ ਅਵਤਾਰਾ, ਪੈਗ਼ੰਬਰ ਹੁਕਮ ਸੁਣਾਈਆ। ਕਲ ਕਲਕੀ ਲੈਣਾ ਅਵਤਾਰਾ, ਨਿਹਕਲੰਕ ਨਰਾਇਣ ਨਜ਼ਰੀ ਆਈਆ। ਜਿਸ ਦਾ ਸ਼ਬਦ ਖੰਡਾ ਦੋ ਧਾਰਾ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਬ੍ਰਹਿਮੰਡਾਂ ਖੰਡਾਂ ਕਰੇ ਪਾਰ ਕਿਨਾਰਾ, ਜੇਰਜ ਅੰਡਾਂ ਕਰੇ ਸਫ਼ਾਈਆ। ਜਨ ਭਗਤਾਂ ਵਖਾਏ ਸਚ ਦਵਾਰਾ, ਪਰਦਾ ਓਹਲਾ ਆਪ ਚੁਕਾਈਆ। ਬਖ਼ਸ਼ਿਸ਼ ਕਰ ਕੇ ਨਾਮ ਭੰਡਾਰਾ, ਵਸਤ ਅਮੋਲਕ ਦਏ ਵਰਤਾਈਆ। ਸਚ ਸੁਣਾ ਕੇ ਇਕ ਜੈਕਾਰਾ, ਧੁਰ ਦਾ ਢੋਲਾ ਇਕ ਦ੍ਰਿੜਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਸੋ ਬੇਅੰਤ ਖੇਲ ਵਖਾਈਆ । ਸਾਚੇ ਸੰਤਾਂ ਬਣ ਸਹਾਰਾ, ਸਿਰ ਆਪਣਾ ਹੱਥ ਰਖਾਈਆ। ਗੁਰਮੁਖਾਂ ਖੋਲ੍ਹ ਕਿਵਾੜਾ, ਮੇਲਾ ਲਏ ਮਿਲਾਈਆ। ਗੁਰਸਿਖਾਂ ਬਖ਼ਸ਼ ਕੇ ਧੂੜੀ ਛਾਰਾ, ਮਸਤਕ ਟਿੱਕਾ ਇਕ ਛੁਹਾਈਆ। ਸਦੀ ਬੀਸਵੀਂ ਦਾ ਜਗਤ ਨਜ਼ਾਰਾ, ਨਿਰਗੁਣ ਸਰਗੁਣ ਦਏ ਸਮਝਾਈਆ। ਚਾਰ ਕੁੰਟ ਹਾਹਾਕਾਰਾ, ਧੀਰਜ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਬੀਸਵੀਂ ਕਹੇ ਪ੍ਰਭ ਭਗਤ ਪਿਆਰੇ, ਭਗਵਨ ਤੇਰੀ ਬੇਪਰਵਾਹੀਆ। ਮੈਂ ਬੈਠੀ ਓਸ ਕਿਨਾਰੇ, ਜਿਸ ਦੀ ਨੱਯਾ ਤੇਰੇ ਕੋਲ ਨਜ਼ਰੀ ਆਈਆ।

ਚਾਰ ਕੁੰਟ ਦਿਸਦੇ ਹਾਰੇ, ਜਿੱਤ ਰੂਪ ਨਾ ਕੋਇ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਦੇ ਕੇ ਗਏ ਲਾਰੇ, ਸੋ ਵੇਲਾ ਵਕ਼ਤ ਰਿਹਾ ਸੁਹਾਈਆ। ਤੇਰੇ ਭਗਤਾਂ ਨਾਲ ਇਸ਼ਾਰੇ, ਸ਼ਬਦੀ ਸੈਨਤ ਇਕ ਜਣਾਈਆ। ਤੇਰੇ ਮੰਦਰਾਂ ਤੋਂ ਉਚੇ ਚੁਬਾਰੇ, ਜੋ ਅਸਥਲ ਰਿਹਾ ਸੁਹਾਈਆ। ਤੇਰੀ ਜੋਤੀ ਦੇ ਅਗੰਮ ਚਮਤਕਾਰੇ, ਸੂਰਜ ਚੰਦ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਕਮਾਈਆ। ਸਦੀ ਬੀਸਵੀਂ ਕਹੇ ਪ੍ਰਭ ਮੈਂ ਵੇਖਿਆ ਤੇਰਾ ਸਬੂਤ, ਸਾਬਤ ਇਕੋ ਨਜ਼ਰੀ ਆਈਆ। ਤੂੰ ਵੜ ਕੇ ਭਗਤਾਂ ਦੇ ਵਿਚ ਵਜੂਦ, ਵਸਲ ਇਕੋ ਦਿਤਾ ਕਰਾਈਆ । ਆਪਣੇ ਨਾਮ ਦਾ ਦੱਸ ਕੇ ਹਰੂਫ਼, ਹਰਫ਼ ਬਿਨ ਅੱਖਰਾਂ ਦਿਤਾ ਜਣਾਈਆ। ਜਿਸ ਦੇ ਵਿਚ ਦਿਵਸ ਰੈਣ ਘੜੀ ਪਲ ਰਹਿਣ ਮਸਰੂਫ਼, ਵੇਲਾ ਵਕ਼ਤ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਰੰਗ ਰਿਹਾ ਰੰਗਾਈਆ। ਸਦੀ ਬੀਸਵੀਂ ਕਹੇ ਮੈਂ ਵੇਖਿਆ ਰੰਗ ਚੜ੍ਹਦਾ, ਹਰਿ ਕਿਰਪਾ ਨਾਲ ਚੜ੍ਹਾਈਆ। ਤੂੰ ਲਲਾਰੀ ਸਾਹਿਬ ਸੁਲਤਾਨ ਘਰ ਘਰ ਦਾ, ਵੇਖਣਹਾਰਾ ਥਾਉਂ ਥਾਈਂਆ। ਕਰ ਕਿਰਪਾ ਜਿਸ ਨੂੰ ਚਾਹੇਂ ਆਪੇ ਫੜਦਾ, ਇਹ ਹੱਥ ਤੇਰੇ ਵਡਿਆਈਆ। ਨਿਰਭੈ ਹੋ ਕਿਸੇ ਕੋਲੋਂ ਨਹੀਂ ਡਰਦਾ, ਭੈ ਆਪਣਾ ਸਰਬ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰੇ ਖੇਲ ਨਰਾਇਣ ਨਰ ਦਾ, ਨਰ ਹਰਿ ਤੇਰੀ ਇਕ ਸਰਨਾਈਆ। ਜੋ ਆਤਮ ਪਰਮਾਤਮ ਸੋਹੰ ਢੋਲਾ ਪੜ੍ਹਦਾ, ਧੁਰ ਦਾ ਗੀਤ ਜਣਾਈਆ। ਸੋ ਅਗੇ ਨਾ ਜਨਮਦਾ ਨਾ ਮਰਦਾ, ਲੱਖ ਚੁਰਾਸੀ ਪੈਂਡਾ ਦਏ ਮੁਕਾਈਆ। ਤੇਰੇ ਹੱਥ ਲੇਖਾ ਕਰਮ ਕੁਕਰਮ ਦਾ, ਨਿਹਕਰਮੀ ਤੇਰੀ ਇਕ ਸਰਨਾਈਆ। ਤੇਰਾ ਭਰੋਸਾ ਸਾਚੀ ਸਰਨ ਦਾ, ਨੇਤਰ ਹਰਨ ਫਰਨ ਖੁਲ੍ਹਾਈਆ। ਤੂੰ ਮਾਲਕ ਤਰਨੀ ਤਰਨ ਦਾ, ਬੇੜਾ ਦੋ ਜਹਾਨ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਗੋਦ ਬਹਾਈਆ। ਭਗਤ ਭਗਵੰਤ ਪ੍ਰਭ ਤੇਰੀ ਗੋਦੀ ਬਹਿੰਦੇ, ਬਹਿ ਬਹਿ ਖ਼ੁਸ਼ੀ ਮਨਾਈਆ। ਤੇਰੇ ਨਾਮ ਦਾ ਢੋਲਾ ਕਹਿੰਦੇ, ਕਹਿ ਕਹਿ ਰਹੇ ਸੁਣਾਈਆ। ਤੇਰੇ ਰੰਗ ਵੇਖਦੇ ਚੜ੍ਹਦੇ ਲੈਂਹਦੇ, ਦੱਖਣ ਪਹਾੜ ਵਜਦੀ ਰਹੇ ਵਧਾਈਆ। ਤੇਰੀ ਚਰਨ ਸਰਨ ਸਾਚੀ ਪ੍ਰਭ ਠਾਕਰ ਢਹਿੰਦੇ, ਦੂਜੇ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਤਰਾਈਆ। ਜਨ ਭਗਤ ਉਧਾਰੀ ਆਪ ਪ੍ਰਭ, ਪ੍ਰੀਤਮ ਇਕ ਅਖਵਾਈਆ । ਸਦੀ ਬੀਸਵੀਂ ਲਏ ਲਭ, ਖੋਜਣਹਾਰਾ ਖੋਜ ਖੁਜਾਈਆ। ਅੰਮ੍ਰਿਤ ਜਾਮ ਪਿਆ ਕੇ ਝਬ, ਝਗੜੇ ਕੂੜ ਚੁਕਾਈਆ। ਉਲਟੀ ਕਰ ਕੇ ਕਵਲ ਨਭ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਈੜਾ ਪਿੰਗਲ ਸੁਖਮਨ ਟੇਢੀ ਬੰਕ ਪਾਰ ਕਰਾ ਕੇ ਹਦ, ਨਦ ਛੰਦ ਆਪਣਾ ਦਏ ਸੁਣਾਈਆ। ਜਿਹੜੀ ਆਤਮ ਪਰਮਾਤਮ ਵਿਛੜ ਕੇ ਰਹੀ ਅੱਡ, ਓਸੇ ਦਾ ਮੇਲ ਆਪੇ ਲਏ ਕਰਾਈਆ। ਜਿਸ ਪ੍ਰੇਮੀ ਪਿਆਰੇ ਗੁਰਮੁਖ ਸੱਜਣ ਸਚ ਦਵਾਰੇ ਲਏ ਸੱਦ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਸੋ ਸਾਜਣ ਮੀਤ ਠਾਂਡਾ ਸੀਤ ਸ਼ੌਹ ਦਰਿਆ ਪਾਰ ਗਿਆ ਲੰਘ, ਨੱਯਾ ਨੌਕਾ ਬੇੜੀ ਇਕ ਚੜ੍ਹਾਈਆ। ਜਨਮ ਕਰਮ ਦੀ ਆਸਾ ਤ੍ਰਿਸ਼ਨਾ ਮਾਇਆ ਮਮਤਾ ਪ੍ਰਭ ਚਰਨ ਪ੍ਰੀਤੀ ਪੂਰੀ ਹੋਈ ਮੰਗ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਗੁਰਦੇਵ ਦਾ ਗੁਰਦੇਵ ਇਕੋ ਰੰਗ, ਸਤਿਗੁਰ ਸੇਵਾ ਕਦੇ ਨਾ ਹੋਵੇ ਭੰਗ, ਬ੍ਰਹਿਮੰਡ ਖੰਡ ਆਪੇ ਲੇਖੇ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜੋਤ ਸਰੂਪ ਸ਼ਬਦੀ ਧਾਰ ਸਦਾ ਬਖ਼ਸ਼ੰਦ, ਪੰਜਾਂ ਤੱਤਾਂ ਲੇਖਾ ਆਪਣੇ ਹੱਥ ਰਖਾਈਆ।

੨੭ ਮਾਘ ੨੦੨੧ ਬਿਕ੍ਰਮੀ ਹਰਬੰਸ ਕੌਰ ਆਰੀਆ ਮਹੱਲਾ ਲੁਧਿਆਣਾ

ਭਗਤ ਕਾਇਆ ਕਹੇ ਮੋਹੇ ਲੱਗਾ ਭਾਗ, ਤਨ ਮਾਟੀ ਖ਼ਾਕੀ ਮਿਲੀ ਵਡਿਆਈਆ। ਘਰ ਦੀਪਕ ਜਗਿਆ ਚਰਾਗ਼, ਪ੍ਰਭ ਜੋਤ ਨੂਰ ਰੁਸ਼ਨਾਈਆ। ਗ੍ਰਹਿ ਨਾਮ ਸੁਣਿਆ ਧੁਨ ਨਾਦ, ਸਤਿ ਸ਼ਬਦ ਸ਼ਨਵਾਈਆ। ਅੰਮ੍ਰਿਤ ਰਸ ਮਿਲਿਆ ਅਗੰਮਾ ਸਵਾਦ, ਨਿਝਰ ਧਾਰਾ ਦਿਤੀ ਵਹਾਈਆ। ਅੰਤਰ ਅੰਤਰ ਉਪਜਿਆ ਵੈਰਾਗ, ਜਗਤ ਤਿਆਗ ਦਿਤਾ ਵਖਾਈਆ। ਮਨ ਵਾਸਨਾ ਹੋਈ ਸਾਂਤ, ਦਹਿ ਦਿਸ਼ਾ ਨਾ ਉਠ ਉਠ ਧਾਈਆ । ਨਿਜ ਨੇਤਰ ਖੁਲ੍ਹੀ ਆਂਖ, ਪਰਤਖ ਨਜ਼ਰ ਆਏ ਗੁਸਾਈਂਆ। ਕੂੜੀ ਕਿਰਿਆ ਮਿਟੀ ਅੰਧੇਰੀ ਰਾਤ, ਸਤਿ ਸਚ ਵਜੇ ਵਧਾਈਆ। ਆਤਮ ਪਰਮਾਤਮ ਮਿਲ ਕੇ ਗਾਏ ਗਾਥ, ਸੋਹੰ ਢੋਲਾ ਸਹਿਜ ਸੁਖਦਾਈਆ। ਮੰਜ਼ਲ ਮਿਲਿਆ ਸਾਚਾ ਘਾਟ, ਪਤਣ ਸੋਹਣਾ ਦਿਤਾ ਬਣਾਈਆ। ਜਿਥੇ ਸੋਂਹਦੇ ਸੰਤ ਸਾਧ, ਗੁਰਮੁਖ ਡੇਰਾ ਲਾਈਆ। ਸਚ ਪ੍ਰੀਤ ਵਿਚ ਵਿਸਮਾਦ, ਬਿਸਮਲ ਰੂਪ ਸਮਾਈਆ। ਲੇਖੇ ਲੱਗਾ ਕਾਇਆ ਮਾਟੀ ਚਮੜਾ ਹਾਡ, ਨਾੜ ਨਾੜ ਵਜੇ ਵਧਾਈਆ। ਅਬਿਨਾਸ਼ੀ ਕਰਤੇ ਦਿਤੀ ਦਾਦ, ਦਾਤ ਇਕੋ ਇਕ ਝੋਲੀ ਪਾਈਆ। ਧੂੜੀ ਟਿੱਕਾ ਲਾ ਕੇ ਮੱਥੇ ਰਾਖ, ਪੂਰਵਕ ਲੇਖਾ ਦਿਤਾ ਚੁਕਾਈਆ । ਲਹਿਣਾ ਦੇਣਾ ਮੁਕਾ ਕੇ ਡੂੰਘੇ ਖਾਤ, ਭੇਵ ਅਭੇਦਾ ਦਿਤਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਕਾਇਆ ਕਹੇ ਪ੍ਰਭ ਪਾਇਆ ਪਰਦਾ, ਮਿਹਰ ਨਜ਼ਰ ਇਕ ਉਠਾਈਆ। ਤੱਤਾਂ ਵਾਲਾ ਤਨ ਸੀ ਜੋ ਸੜਦਾ, ਅਗਨੀ ਅੱਗ ਲਗਾਈਆ। ਅੰਮ੍ਰਿਤ ਮੇਘ ਪਾ ਕੇ ਸੀਤਲ ਹੋਇਆ ਠਰਦਾ, ਸਾਂਤਕ ਸਤਿ ਜਣਾਈਆ। ਭੇਵ ਖੁਲ੍ਹਾ ਕੇ ਆਪਣੇ ਘਰ ਦਾ, ਘਰ ਘਰ ਵਿਚ ਦਿਤਾ ਵਖਾਈਆ । ਪਲੂ ਫੜਾ ਕੇ ਆਪਣੇ ਲੜ ਦਾ, ਸੁਰਤੀ ਸ਼ਬਦੀ ਮੇਲ ਮਿਲਾਈਆ। ਕਿਰਪਾਲ ਹੋ ਕੇ ਕਿਰਪਾ ਕਰਦਾ, ਕਰਨੀ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭਗਤ ਕਾਇਆ ਕਹੇ ਮੈਨੂੰ ਮਿਲਿਆ ਮਾਣ, ਮੇਰੇ ਮਿਤਰ ਵਜੀ ਵਧਾਈਆ। ਕਿਰਪਾ ਕਰੀ ਸ੍ਰੀ ਭਗਵਾਨ, ਸਾਹਿਬ ਸਵਾਮੀ ਬੇਪਰਵਾਹੀਆ। ਮੇਰੇ ਅੰਤਰ ਆਤਮ ਮਿਲਿਆ ਆਣ, ਪਰਮਾਤਮ ਫੇਰਾ ਪਾਈਆ। ਜਨਮ ਕਰਮ ਦੀ ਚੁਕ ਗਈ ਕਾਨ, ਚੁਰਾਸੀ ਗੇੜ ਨਾ ਕੋਇ ਭੁਆਈਆ। ਤ੍ਰਿਸ਼ਨਾ ਰਹੀ ਨਾ ਪੀਣ ਖਾਣ, ਆਸਾ ਅਗੇ ਨਾ ਕੋਇ ਵਧਾਈਆ । ਮਾਇਆ ਮਮਤਾ ਹਉਮੇ ਹੰਗਤਾ ਟੁਟਿਆ ਅਭਿਮਾਨ, ਸਚ ਪ੍ਰੀਤੀ ਦਿਤੀ ਸਮਝਾਈਆ । ਵਸਤ ਅਮੋਲਕ ਦੇ ਕੇ ਦਾਨ, ਮੇਰਾ ਭੰਡਾਰਾ ਦਿਤਾ ਭਰਾਈਆ। ਸਾਢੇ ਤਿੰਨ ਹੱਥ ਸੁਹਾ ਕੇ ਮਕਾਨ, ਆਸਣ ਸਿੰਘਾਸਣ ਇਕ ਲਗਾਈਆ। ਦੀਵਾ ਬਾਤੀ ਕਮਲਾਪਾਤੀ ਜਗਾ ਕੇ ਮਹਾਨ, ਜਲਵਾ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਰੀ ਕਰਨੀ ਕਾਰ ਕਮਾਈਆ। ਭਗਤ ਕਾਇਆ ਕਹੇ ਮੇਰਾ ਸੋਹਣਾ ਸਿੰਘਾਸਣ, ਤਨ ਵਜੂਦ ਮਿਲੀ ਵਡਿਆਈਆ। ਘਰ ਆਇਆ ਠਾਕਰ ਅਬਿਨਾਸ਼ਣ, ਅਬਿਨਾਸ਼ੀ ਕਰਤਾ ਫੇਰਾ ਪਾਈਆ। ਹੋਇਆ ਮੇਲ ਸਰਬ ਗੁਣਤਾਸਣ, ਗੁਣਵੰਤ ਦਇਆ ਕਮਾਈਆ। ਅੰਦਰ ਬਾਹਰ ਚੁਕਿਆ ਗਿਆ ਮਾਤਮ, ਸੰਸਾ ਨਜ਼ਰ ਕੋਇ ਨਾ ਆਈਆ। ਹੋਇਆ ਸਹਾਈ ਨਾਥ ਅਨਾਥਣ, ਦੀਨਨ ਗਲੇ ਲਗਾਈਆ। ਭੇਵ ਖੁਲ੍ਹਾਵੇ ਗਹਿਰ ਗਵਰ ਬਾਤਨ, ਪਰਦਾ ਓਹਲਾ ਦਿਤਾ ਉਠਾਈਆ। ਪੰਧ ਮੁਕਾ ਕੇ ਪ੍ਰਿਥਮੀ ਅਕਾਸਣ, ਗਗਨ ਗਗਨੰਤਰ ਲੇਖ ਮੁਕਾਈਆ। ਧੁਰ ਦਾ ਸੰਗੀ ਬਣ ਕੇ ਸਾਥਣ, ਸਾਚਾ

ਪੰਧ ਚੁਕਾਈਆ। ਦੂਰ ਦੁਰਾਡੀ ਨੇੜੇ ਕਰ ਕੇ ਵਾਟਣ, ਮੇਲ ਮਿਲਾਇਆ ਸਹਿਜ ਸੁਭਾਈਆ। ਮੈਂ ਜਨਮ ਕਰਮ ਦੀ ਕੋਝੀ ਕਮਲੀ ਪਾਪਣ, ਮਾਤ ਗਰਭ ਫਿਰ ਫਿਰ ਵੇਸ ਵਟਾਈਆ। ਬਿਨ ਸਾਹਿਬ ਸਤਿਗੁਰ ਕੋਈ ਨਾ ਮਿਲਿਆ ਸਾਥਣ, ਜਗਤ ਸੰਗੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਮਾਣ ਵਡਿਆਈਆ। ਭਗਤ ਕਾਇਆ ਕਹੇ ਮੈਂ ਤੱਤਾਂ ਵਾਲਾ ਸਰੀਰ, ਪੰਚਮ ਨਾਤਾ ਲਿਆ ਜੁੜਾਈਆ। ਮੇਰੇ ਅੰਦਰ ਵਿਛੋੜੇ ਵਾਲੀ ਪੀੜ, ਦਰਦੀਆਂ ਦਰਦ ਸੁਣਾਈਆ। ਰਾਹ ਤੱਕਾਂ ਬੇਨਜ਼ੀਰ, ਬਿਨ ਨੈਣਾਂ ਅੱਖ ਖੁਲ੍ਹਾਈਆ। ਬਿਨ ਨੇਤਰ ਰੋ ਵਹਾਵਾਂ ਨੀਰ, ਨੈਣਾਂ ਛਹਿਬਰ ਲਾਈਆ। ਕਮਲੀ ਹੋ ਕੇ ਫਿਰਾਂ ਵਾਂਗ ਫ਼ਕੀਰ, ਫ਼ਿਕਰਾ ਢੋਲਾ ਗਾਈਆ। ਕਵਣ ਵੇਲਾ ਪ੍ਰਭ ਠਾਕਰ ਮੇਰੀ ਬਦਲ ਦੇਵੇ ਤਕ਼ਦੀਰ, ਤਸਵੀਰ ਆਪਣੀ ਦਏ ਵਖਾਈਆ। ਮੇਰੇ ਅੰਦਰ ਚੋਟੀ ਚੜ੍ਹ ਜਾਏ ਅੰਤ ਅਖ਼ੀਰ, ਘਰ ਸਾਚੇ ਡੇਰਾ ਲਾਈਆ। ਆਪਣੇ ਮਿਲਣ ਦੀ ਦੱਸ ਦੇਵੇ ਤਦਬੀਰ, ਧੁਰ ਦਾ ਹੁਕਮ ਆਪ ਸੁਣਾਈਆ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਮੈਨੂੰ ਬਣਾ ਲਏ ਆਪਣਾ ਵਜ਼ੀਰ, ਹੁਕਮੇ ਅੰਦਰ ਸਦਾ ਰਖਾਈਆ। ਮੇਰਾ ਨਿਸ਼ਾਨ ਪਾਣੀ ਉਪਰ ਲਕੀਰ, ਲੋਕਮਾਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਕਾਇਆ ਕਹੇ ਮੈਂ ਕਮਲੀ ਕੋਝੀ, ਸਮਝ ਨਾ ਕੋਇ ਸਮਝਾਈਆ। ਜਨਮ ਕਰਮ ਦੀ ਪੂਰਬ ਰੋਗੀ, ਹਉਮੇ ਦੁਖੜਾ ਨਾ ਕੋਇ ਮਿਟਾਈਆ। ਮਨ ਵਾਸਨਾ ਲੈਣ ਨਾ ਦਿਤੀ ਸੋਝੀ, ਬੁਧੀ ਚਲੀ ਨਾ ਕੋਈ ਚਤੁਰਾਈਆ। ਕਰਮ ਕਾਂਡ ਦੀ ਹੋਈ ਵਿਜੋਗੀ, ਨਿਹਕਰਮੀ ਨਾ ਕੋਇ ਮਿਲਾਈਆ। ਕਿਰਪਾ ਕਰ ਜੇ ਸਾਹਿਬ ਸਤਿਗੁਰ ਮਿਲੇ ਆਪ ਸੰਜੋਗੀ, ਧੁਰ ਦਾ ਮੇਲਾ ਲਏ ਮਿਲਾਈਆ। ਮੇਰੀ ਆਤਮ ਓਸੇ ਜੋਗੀ, ਦੂਜਾ ਅੰਗ ਨਾ ਕੋਇ ਛੁਹਾਈਆ। ਬੇਸ਼ਕ ਜਨਮ ਪਾਏ ਕੋਟਨ ਕੋਟੀ, ਅੰਡਜ ਜੇਰਜ ਉਤਭੁਜ ਸੇਤਜ ਰੂਪ ਵਟਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਫੜ ਕੇ ਚਾੜ੍ਹੇ ਕੋਈ ਨਾ ਚੋਟੀ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਲੇਖਾ ਮੁਕੇ ਨਾ ਲੋਕ ਪਰਲੋਕੀ, ਸਚ ਸਲੋਕੀ ਢੋਲਾ ਨਾ ਕੋਇ ਸੁਣਾਈਆ। ਮੈਂ ਠਾਕਰ ਵੇਖਾਂ ਇਕੋ ਮੌਜੀ, ਜੋ ਮਜਲਸ ਭਗਤਾਂ ਵਿਚ ਰਖਾਈਆ। ਜਿਸ ਦਾ ਨਾਮ ਭੰਡਾਰਾ ਸਦਾ ਮੋਦੀ, ਦੇਂਦਿਆਂ ਤੋਟ ਰਹੇ ਨਾ ਰਾਈਆ। ਉਹ ਕਰਨੀ ਦਾ ਕਰਤਾ ਇਕੋ ਚੋਜੀ, ਚਾਰੋਂ ਕੁੰਟ ਨਜ਼ਰੀ ਆਈਆ। ਉਹ ਵਿਛੜਿਆਂ ਦਾ ਸਦਾ ਖੋਜੀ, ਭੁਲਿਆਂ ਮਾਰਗ ਪਾਈਆ । ਭੁਖਿਆਂ ਨੰਗਿਆਂ ਦੇਵੇ ਰੋਜ਼ੀ, ਸ਼ਾਹ ਸੁਲਤਾਨਾਂ ਖ਼ਾਕ ਵਖਾਈਆ। ਮੈਂ ਓਸ ਦੀ ਬਹਾਂ ਗੋਦੀ, ਜੋ ਪੁਰਖ ਅਕਾਲ ਇਕੋ ਪਿਤਾ ਮਾਈਆ। ਨਾ ਹਰਖ਼ ਰਹੇ ਨਾ ਸੋਗੀ, ਚਿੰਤਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਕਾਇਆ ਆਪਣੇ ਲੇਖੇ ਲਾਈਆ। ਜਨ ਭਗਤ ਕਾਇਆ ਕਹੇ ਮੰਗਾਂ ਇਕ ਪਿਆਰ, ਪ੍ਰਭ ਸਰਨ ਮਿਲੇ ਵਡਿਆਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਔਖੀ ਘਾਟੀ ਨਾ ਕੋਇ ਜਣਾਈਆ। ਸਚ ਦਵਾਰੇ ਜਾਵਾਂ ਨਿਰਗੁਣ ਹੋ ਕੇ ਧਾਰ, ਜੋਤੀ ਜੋਤ ਜੋਤ ਮੇਲ ਮਿਲਾਈਆ । ਢੋਲਾ ਸ਼ਬਦ ਨਾਦ ਗਾਵਾਂ ਏਕੋ ਵਾਰ, ਪ੍ਰੇਮ ਪ੍ਰੀਤੀ ਦੋ ਜਹਾਨ ਲਗਾਈਆ। ਜਾ ਕੇ ਵੇਖਾਂ ਸਚ ਦਰਬਾਰ, ਜਿਸ ਘਰ ਬੈਠਾ ਡੇਰਾ ਲਾਈਆ । ਤੇਰਾ ਮੇਰਾ ਬੋਲ ਜੈਕਾਰ, ਕਰੇ ਸਚ ਪੜ੍ਹਾਈਆ। ਸੱਜਣਾਂ ਦਾ ਸੱਜਣ ਮਿਤਰਾਂ ਦਾ ਮਿਤਰ ਯਾਰਾਂ ਦਾ ਯਾਰ, ਯਰਾਨੇ ਧੁਰ ਦੇ ਆਪ ਬਣਾਈਆ। ਛਡ ਨਾ ਜਾਏ ਅਧਵਿਚਕਾਰ, ਨਾਤਾ ਸੰਸਾਰ ਦਏ ਤੁੜਾਈਆ। ਮੰਜ਼ਲ ਚਾੜ੍ਹ ਕੇ ਅੰਤਮ ਵਾਰ, ਦਰ ਠਾਂਡੇ

ਦਏ ਬਹਾਈਆ। ਜਿਥੇ ਇਕੋ ਦੀਪ ਹੋਏ ਉਜਿਆਰ, ਤੇਲ ਬਾਤੀ ਨਜ਼ਰ ਕੋਇ ਨਾ ਆਈਆ । ਸਚਖੰਡ ਸਿੰਘਾਸਣ ਪੁਰਖ ਅਬਿਨਾਸ਼ਣ ਬੈਠਾ ਰਹੇ ਨਿਰੰਕਾਰ, ਭੂਪਤ ਭੂਪ ਰਾਜਨ ਰਾਜ ਇਕੋ ਨਜ਼ਰੀ ਆਈਆ। ਭਗਤ ਕਾਇਆ ਕਹੇ ਲਹਿਣਾ ਦੇਣਾ ਜਗਤ ਨਵਾਰ, ਨਵਾਰਨਹਾਰਾ ਆਪਣੀ ਦਇਆ ਕਮਾਈਆ।

੨੭ ਮਾਘ ੨੦੨੧ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਲੁਧਿਆਣਾ

ਭਗਤ ਕਾਇਆ ਕਹੇ ਮੈਂ ਹੋਈ ਪੁਨੀਤ, ਸ੍ਰੀ ਭਗਵਾਨ ਦਿਤੀ ਵਡਿਆਈਆ। ਮੇਰੇ ਅੰਦਰੋਂ ਭਗਤਾਂ ਦੀ ਬਦਲ ਕੇ ਨੀਤ, ਸੁਰਤ ਅਤੀਤ ਦਿਤੀ ਕਰਾਈਆ। ਚੰਗੀ ਬਣਾ ਕੇ ਨਾਲੋਂ ਮੰਦਰ ਮਸੀਤ, ਸੋਹਣਾ ਅੰਦਰ ਦਿਤਾ ਸੁਹਾਈਆ । ਅੱਠੇ ਪਹਿਰ ਨਾਦ ਧੁਨ ਗੀਤ, ਸ਼ਬਦੀ ਰਾਗ ਅਲਾਈਆ। ਅੰਮ੍ਰਿਤ ਜਲ ਭੰਡਾਰਾ ਸੀਤ, ਕਵਲ ਨਾਭੀ ਦਿਤਾ ਭਰਾਈਆ। ਲੇਖ ਚੁਕਾ ਕੇ ਊਚ ਨੀਚ, ਧੁਰ ਦਾ ਰੰਗ ਦਿਤਾ ਰੰਗਾਈਆ। ਮਾਣ ਮਿਟਾ ਕੇ ਹਸਤ ਕੀਟ, ਸਿਰ ਆਪਣਾ ਹੱਥ ਰਖਾਈਆ। ਅੰਦਰ ਵੜ ਕੇ ਬੈਠਾ ਆਪ ਬੀਚ, ਸਚ ਦਵਾਰੇ ਡੇਰਾ ਲਾਈਆ। ਰੂਪ ਬਣਾ ਕੇ ਨੀਕਣ ਨੀਕ, ਸਾਢੇ ਤਿੰਨ ਹੱਥ ਅੰਦਰ ਛੁਪਾਈਆ। ਸਚ ਬਖ਼ਸ਼ ਕੇ ਆਤਮ ਪਰਮਾਤਮ ਪ੍ਰੀਤ, ਪ੍ਰੀਤਮ ਹੋ ਕੇ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਚੁਕਾਈਆ। ਜਨ ਭਗਤ ਕਾਇਆ ਕਹੇ ਮੈਂ ਲੇਖੇ ਗਈ ਲਗ, ਅਗੇ ਥਾਂ ਦੀ ਲੋੜ ਰਹੀ ਨਾ ਰਾਈਆ। ਸਾਚੇ ਮੁਰਸ਼ਦ ਦਾ ਕਰ ਕੇ ਹੱਜ, ਮੇਰੀ ਹਾਜਤ ਮੇਰੇ ਵਿਚ ਸਮਾਈਆ। ਤ੍ਰੈਗੁਣ ਅਗਨੀ ਦੀਪਕ ਬੁਝ ਗਈ ਅੱਗ, ਸਾਂਤਕ ਸਤਿ ਦਿਤਾ ਕਰਾਈਆ। ਜਿਸ ਨਾਲੋਂ ਵਿਛੜ ਕੇ ਆਤਮ ਹੋਈ ਅਲਗ, ਸੋ ਪਰਮਾਤਮ ਆਪਣੇ ਨਾਲ ਮਿਲਾਈਆ। ਜਿਸ ਨੇ ਮੇਰਾ ਖਹਿੜਾ ਜਾਣਾ ਛਡ, ਫੇਰ ਅੰਦਰ ਵੜ ਨਾ ਖ਼ੁਸ਼ੀ ਮਨਾਈਆ। ਓਸ ਦੇ ਦਵਾਰੇ ਬਹਿਣਾ ਸਜ, ਜੋ ਮਾਲਕ ਬੇਪਰਵਾਹੀਆ। ਠੀਕਰ ਕੂੜਾ ਜਾਣਾ ਭੱਜ, ਥਿਰ ਰਹਿਣ ਕੋਇ ਨਾ ਪਾਈਆ। ਅੰਤਮ ਦੇ ਕੇ ਅਗਨੀ ਅੱਗ, ਭਸਮ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭਗਤ ਕਾਇਆ ਕਹੇ ਮੈਂ ਲਗੀ ਲੇਖੇ, ਲੇਖਾ ਸਾਹਿਬ ਸਵਾਮੀ ਆਪਣੇ ਹੱਥ ਰਖਾਈਆ। ਜਨਮ ਕਰਮ ਦੇ ਮਿਟ ਗਏ ਭਰਮ ਭੁਲੇਖੇ, ਸੰਸਾ ਰੋਗ ਰਿਹਾ ਨਾ ਰਾਈਆ। ਤਤ ਵਜੂਦ ਕਾਇਆ ਅੰਡਜ ਜੇਰਜ ਉਤਭੁਜ ਸੇਤਜ ਕਾਫ਼ੀ ਵੇਖੇ, ਕਾਫ਼ੀਆਂ ਪੜ੍ਹਨ ਵਾਲੇ ਢੋਲੇ ਜੁਗ ਜੁਗ ਗਾਈਆ। ਬਿਨ ਹਰਿ ਨਿਰੰਕਾਰ ਸਾਚੇ ਮੰਦਰ ਕੋਈ ਨਾ ਬੈਠੇ, ਦਰਗਾਹ ਮਿਲੇ ਕੋਇ ਨਾ ਥਾਈਂਆ। ਪੂਰਬ ਜਨਮ ਆ ਗਏ ਸਾਰੇ ਚੇਤੇ, ਜਿਸ ਵੇਲੇ ਪ੍ਰਭ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਜਨ ਭਗਤ ਕਾਇਆ ਕਹੇ ਮੇਰਾ ਜਗਤ ਜੁਗ ਮੁੱਕੇ ਝਗੜਾ, ਤੱਤਾਂ ਵਾਲੀ ਰਹੇ ਨਾ ਕੋਇ ਲੜਾਈਆ। ਇਕੋ ਮਾਰਗ ਮਿਲ ਜਾਏ ਅਗਲਾ, ਰਾਹ ਵਿਚ ਨਾ ਕੋਇ ਅਟਕਾਈਆ। ਫਿਰਨਾ ਪਏ ਨਾ ਵਿਚ ਜੰਗਲਾ, ਚੋਟੀਆਂ ਟਿੱਲੇ ਪਰਬਤ ਚੋਟੀ ਚੜ੍ਹ ਨਾ ਵੇਖਣ ਪਾਈਆ । ਮੇਰਾ ਲਹਿਣਾ ਮਿਲ ਜਾਏ ਬਦਲਾ, ਦੇਵਣਹਾਰ ਝੋਲੀ ਪਾਈਆ। ਮੇਰਾ ਸੋਹਣਾ ਸੋਹਵੇ ਬੰਗਲਾ, ਸੂਰਾ ਸਰਬੰਗ ਵੇਖੇ ਥਾਉਂ ਥਾਈਂਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਮੁਕਾਈਆ। ਭਗਤ ਕਾਇਆ ਕਹੇ ਮੈਂ ਕਰਾਂ ਅਰਦਾਸ, ਬੇਨੰਤੀ ਧੁਰ ਦੀ ਸਚ ਸੁਣਾਈਆ। ਜਿਸ ਵਿਚ ਪ੍ਰਭੂ ਤੇਰੀ ਆਤਮ ਦਾ ਨਿਵਾਸ, ਸਤਿ ਸਰੂਪੀ ਬੈਠੀ ਡੇਰਾ ਲਾਈਆ। ਤੂੰ ਓਸੇ ਦਾ ਮਾਲਕ ਖ਼ਾਸ, ਸ਼ਹਿਨਸ਼ਾਹ ਬੇਪਰਵਾਹੀਆ। ਅੰਤਮ ਆਪਣੇ ਵਿਚ ਮਿਲਾ ਕੇ ਜ਼ਾਤ, ਵਖਰੀ ਵੰਡ ਨਾ ਕੋਇ ਵੰਡਾਈਆ। ਚਰਨ ਕਵਲ ਬਖ਼ਸ਼ ਨਿਵਾਸ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦੇ ਨਾਲ ਮੇਰੀ ਪੂਰੀ ਹੋ ਜਾਏ ਆਸ, ਤ੍ਰਿਸ਼ਨਾ ਤ੍ਰਿਖਾ ਗਵਾਈਆ। ਅਗੇ ਫਿਰਨਾ ਪਏ ਨਾ ਵਿਚ ਪਰਭਾਸ, ਬਨ ਖੰਡ ਨਾ ਡੇਰਾ ਲਾਈਆ। ਤੇਰਾ ਦਰਸ ਮੰਗਾਂ ਸਾਖ਼ਿਆਤ, ਜ਼ਾਹਰ ਜ਼ਹੂਰ ਤੇਰੀ ਸਰਨਾਈਆ। ਤੇਰੀ ਸਿਫ਼ਤ ਦਾ ਅੱਖਰ ਮਿਲੇ ਨਾ ਕਿਸੇ ਵਿਚੋਂ ਲੁਗਾਤ, ਅਲਿਫ਼ ਯੇ ਚਲੇ ਨਾ ਕੋਇ ਚਤੁਰਾਈਆ। ਹਿੰਦਸਿਆਂ ਅੱਖਰਾਂ ਵਾਲੀ ਨਾ ਸਿਫ਼ਤ ਸਾਲਾਹਤ, ਤੇਰੀ ਮਹਿੰਮਾ ਬੇਪਰਵਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਤੇਰੀ ਗਾ ਨਾ ਸਕੇ ਗਾਥ, ਭੇਵ ਅਭੇਦ ਸਕੇ ਨਾ ਕੋਇ ਸਮਝਾਈਆ। ਕੋਟਨ ਕੋਟ ਆਦਿ ਜੁਗਾਦਿ ਜੁਗ ਚੌਕੜੀ ਝੁਕਦੇ ਗਏ ਤ੍ਰੈਲੋਕੀ ਨਾਥ, ਰਾਮ ਦਸਰਥ ਬੇਟੇ ਫੇਰੀਆਂ ਗਏ ਪਾਈਆ। ਪੀਰ ਪੈਗ਼ੰਬਰ ਈਸਾ ਮੂਸਾ ਮੁਹੰਮਦ ਔਂਦੇ ਰਹੇ ਤੇਰੇ ਘਾਟ, ਬਣ ਬਣ ਪਾਂਧੀ ਰਾਹੀਆ। ਨਾਨਕ ਗੋਬਿੰਦ ਕਰਦੇ ਗਏ ਅਰਦਾਸ, ਦੋਏ ਦੋਏ ਜੋੜ ਮੰਗਣ ਚਾਈਂ ਚਾਈਂਆ। ਜਿਨ੍ਹਾਂ ਦੀ ਖ਼ਾਕੀ ਮਾਟੀ ਲੇਖੇ ਲਾਈ ਆਪ, ਮਿਹਰ ਨਜ਼ਰ ਇਕ ਉਠਾਈਆ। ਤਿਨ੍ਹਾਂ ਵਡਿਆਈ ਮਿਲੇ ਲੋਕਮਾਤ, ਜਗਤ ਜਹਾਨ ਵੱਜੇ ਵਧਾਈਆ। ਭਗਤਾਂ ਸਾਖੀ ਤੇਰਾ ਨਾਤ, ਚਰਨ ਕਵਲ ਦਏ ਸਰਨਾਈਆ। ਅੰਤਮ ਲਹਿਣਾ ਤੇਰੇ ਹਾਥ, ਦੂਸਰ ਅਵਰ ਨਾ ਕੋਇ ਵਖਾਈਆ। ਮੇਰੇ ਅੰਦਰ ਵੜ ਕੇ ਤੇਰੀ ਆਤਮਾ ਤੇਰਾ ਕਰਦੀ ਰਹੀ ਪਾਠ, ਨਾਮ ਢੋਲਾ ਸਚਾ ਗਾਈਆ। ਰਸਨਾ ਜਿਹਵਾ ਬੋਲ ਬੋਲ ਰਹੀ ਆਖ, ਸੰਦੇਸ਼ਾ ਸਤਿ ਸੁਣਾਈਆ। ਬਿਨ ਤੇਰੇ ਪ੍ਰਭੂ ਤੱਤਾਂ ਵਾਲੀ ਮਾਟੀ ਕਿਸੇ ਕੰਮ ਨਾ ਆਵੇ ਲਾਸ਼, ਸਵਾਸ ਪਵਣ ਤੇਰੇ ਵਿਚ ਸਮਾਈਆ। ਮੇਰੀ ਪੂਰੀ ਕਰਦੇ ਆਸ, ਨਵ ਨੌ ਚਾਰ ਜੁਗ ਬੈਠੀ ਧਿਆਨ ਲਗਾਈਆ। ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੇ ਦੇ ਸਾਥ, ਸਗਲਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਕਾਇਆ ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਕਾਇਆ ਮਾਟੀ ਸੁਣ ਲੈ ਖ਼ਾਕ, ਸੋ ਸਾਹਿਬ ਆਪ ਜਣਾਈਆ। ਤੇਰੇ ਅੰਦਰ ਖੋਲ੍ਹ ਕੇ ਤਾਕ, ਪਰਦਾ ਓਹਲਾ ਦਿਆਂ ਚੁਕਾਈਆ। ਅੰਮ੍ਰਿਤ ਬਖ਼ਸ਼ ਕੇ ਬੂੰਦ ਸਵਾਂਤ, ਸੀਤਲ ਧਾਰ ਇਕ ਵਖਾਈਆ। ਨਾਮ ਸੁਣਾ ਕੇ ਸ਼ਬਦ ਨਾਦ, ਧੁਨ ਆਤਮਕ ਰਾਗ ਅਲਾਈਆ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ । ਲੱਖ ਚੁਰਾਸੀ ਆਵਣ ਜਾਵਣ ਜਮ ਕੀ ਫਾਂਸੀ ਕਟ ਕੇ ਫਾਸ, ਫ਼ੈਸਲਾ ਇਕੋ ਹੁਕਮ ਸੁਣਾਈਆ। ਚਰਨ ਪ੍ਰੀਤੀ ਕਰ ਕੇ ਦਾਸੀ ਦਾਸ, ਸੇਵਕ ਸੇਵਾ ਵਿਚ ਵਡਿਆਈਆ। ਅੰਤ ਕ਼ਸੂਰ ਖ਼ਤਾ ਭੁਲ ਸਭ ਕਰ ਕੇ ਮੁਆਫ਼, ਮੁਫ਼ਤ ਆਪਣੀ ਦਇਆ ਕਮਾਈਆ। ਜਿਸ ਦੇ ਹੁਕਮ ਦਾ ਨਹੀਂ ਕੋਈ ਜੁਆਬ, ਲਾਜਵਾਬ ਵੇਖੇ ਸਰਬ ਲੋਕਾਈਆ। ਕੋਈ ਸਮਝ ਨਾ ਸਕੇ ਜਗਤ ਵਿਦਿਆ ਵਾਲੀ ਕਿਤਾਬ, ਡਿਗਰੀਆਂ ਵਾਲਿਆਂ ਸਮਝ ਕੋਇ ਨਾ ਆਈਆ। ਉਹ ਅੱਖਰਾਂ ਦੇ ਲੌਂਦੇ ਹਿਸਾਬ, ਪੱਥਰਾਂ ਦੀ ਵੰਡ ਵੰਡਾਈਆ। ਭੇਵ ਨਾ ਜਾਨਣ ਹਕ ਜਨਾਬ, ਕੀ ਕਰੇ ਬੇਪਰਵਾਹੀਆ। ਜਿਸ ਆਦਿ ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਦਿਤੀ ਸਾਜ, ਜੁਗ ਚੌਕੜੀ ਰਿਵਾਜ ਆਪਣਾ ਲਿਆ ਚਲਾਈਆ। ਭਗਤਾਂ ਦਾ ਦੇਵੇ ਸਾਥ,

ਭਗਵਨ ਮੇਲਾ ਲਏ ਮਿਲਾਈਆ। ਤਨ ਮਾਟੀ ਤੇਰੇ ਲੇਖੇ ਲਾ ਕੇ ਖ਼ਾਕ, ਖ਼ਾਲਸ ਲੇਖਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ , ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਅੰਤ ਅੰਤਮ ਦਏ ਸੁਹਾਈਆ।