ਪੁਸਤਕਾਲਾਭਾਗ ੧੮

੨੭ ਮਾਘ ੨੦੨੧ ਬਿਕ੍ਰਮੀ ਮਦਨ ਲਾਲ ਦੇ ਗ੍ਰਹਿ ਲੁਧਿਆਣਾ

ਭਗਤ ਕਾਇਆ ਕਹੇ ਮੇਰਾ ਸੁਹਾਇਆ ਮਠ, ਤਨ ਮੰਦਰ ਖ਼ੁਸ਼ੀ ਮਨਾਈਆ। ਵਸਤ ਅਮੋਲਕ ਮਿਲੀ ਵਥ, ਜੋਤ ਸ਼ਬਦ ਧਾਰ ਪਰਗਟਾਈਆ । ਸਚ ਵਖਾਇਆ ਇਕੋ ਹੱਟ, ਘਰ ਘਰ ਵਿਚ ਪਰਦਾ ਲਾਹੀਆ। ਨਿਰਗੁਣ ਵਸਿਆ ਪੁਰਖ ਸਮਰਥ, ਜਿਸ ਆਤਮ ਆਪਣੀ ਵੰਡ ਵੰਡਾਈਆ। ਜੋਤੀ ਦੀਪਕ ਕਰ ਪਰਕਾਸ਼, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਭਗਤ ਕਾਇਆ ਕਹੇ ਮੇਰੇ ਅੰਦਰ ਅਨੋਖਾ ਜਾਪ, ਬਿਨ ਰਸਨਾ ਜਿਹਵਾ ਕਰੇ ਪੜ੍ਹਾਈਆ। ਦਿਵਸ ਰੈਣ ਸੰਦੇਸ਼ਾ ਦੇਵੇ ਆਪ, ਧੁਰ ਦੀ ਧਾਰ ਇਕ ਪਰਗਟਾਈਆ। ਘਰ ਮੰਦਰ ਅੰਦਰ ਹੁੰਦਾ ਰਹੇ ਪਾਠ, ਪੂਜਾ ਸਿਮਰਨ ਇਕੋ ਇਕ ਜਣਾਈਆ । ਸਰੋਵਰ ਸੋਹਣਾ ਵੇਖਿਆ ਘਾਟ, ਅੰਮ੍ਰਿਤ ਜਲ ਦਿਤਾ ਭਰਾਈਆ। ਸਚ ਸਵਾਮੀ ਵੇਖਿਆ ਸਾਥ, ਆਤਮ ਪਰਮਾਤਮ ਜੋੜ ਜੁੜਾਈਆ। ਮੇਰਾ ਖੋਲ੍ਹ ਕੇ ਬੰਦ ਤਾਕ, ਸਾਚਾ ਘਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਾਇਆ ਵੇਖ ਵਖਾਈਆ। ਭਗਤ ਕਾਇਆ ਕਹੇ ਮੈਂ ਮਾਟੀ ਕਾਚੀ ਤਨ ਖੇਹ, ਤੱਤਾਂ ਵਾਲੀ ਨਜ਼ਰੀ ਆਈਆ। ਮੇਰਾ ਅੰਤਮ ਆਤਮ ਨਾਲ ਨੇਹ, ਜੋ ਪਰਮਾਤਮ ਵਿਚ ਸਮਾਈਆ। ਹਡ ਮਾਸ ਨਾੜੀ ਬਣੀ ਦੇਹ, ਪਵਣ ਸਵਾਸਾਂ ਨਾਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਵਖਾਈਆ। ਕਾਇਆ ਮਾਟੀ ਕਹੇ ਮੇਰੇ ਅੰਦਰ ਇਕ ਅਸਥਾਨ, ਪ੍ਰਭ ਭਗਤਾਂ ਦਏ ਜਣਾਈਆ। ਜਿਸ ਘਰ ਮਾਲਕ ਵਸੇ ਆਣ, ਸਿੰਘਾਸਣ ਆਪਣਾ ਇਕ ਸੁਹਾਈਆ। ਸ਼ਬਦ ਨਾਦ ਕਲਮਾ ਸੁਣਾਏ ਮਹਾਨ, ਨਗ਼ਮਾ ਨਾਮ ਦ੍ਰਿੜਾਈਆ। ਕਰ ਪਰਕਾਸ਼ ਅਗੰਮੀ ਭਾਨ, ਜੋਤੀ ਨੂਰ ਨੂਰ ਰੁਸ਼ਨਾਈਆ। ਅੰਮ੍ਰਿਤ ਬਖ਼ਸ਼ ਕੇ ਪੀਣ ਖਾਣ, ਤ੍ਰਿਸ਼ਨਾ ਭੁਖ ਗਵਾਈਆ। ਦੋ ਜਹਾਨਾਂ ਬਣ ਕੇ ਹੁਕਮਰਾਨ, ਧੁਰ ਦਾ ਹੁਕਮ ਆਪ ਵਰਤਾਈਆ। ਸੰਤ ਸੁਹੇਲੇ ਲੱਭੇ ਵਿਚ ਜਹਾਨ, ਭਗਤ ਭਗਵੰਤ ਲਏ ਉਠਾਈਆ। ਸਹਿਜ ਸੁਭਾਓ ਮੇਰੇ ਅੰਦਰ ਕਰਨੀ ਦਾ ਕਰਤਾ ਮਿਲੇ ਆਣ, ਨਿਰਗੁਣ ਨਿਰਵੈਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਕਾਇਆ ਦਏ ਵਡਿਆਈਆ। ਭਗਤ ਕਾਇਆ ਕਹੇ ਮੈਂ ਮਾਟੀ ਤਨ, ਹੱਡ ਮਾਸ ਨਾੜੀ ਜੋੜ ਜੁੜਾਈਆ । ਮੇਰੇ ਅੰਦਰ ਰਖ ਕੇ ਬੁਧਿ ਮਤਿ ਮਨ, ਮਨਸਾ ਜਗਤ ਦਿਤੀ ਭਰਾਈਆ। ਜੋੜ ਜੁੜਾ ਕੇ ਸਰਵਣ ਕੰਨ, ਹਿੱਸਾ ਸਚ ਵੰਡਾਈਆ । ਨਾਮ ਪਦਾਰਥ ਦੇ ਕੇ ਧਨ, ਮੇਰੇ ਅੰਦਰ ਲਿਆ ਟਿਕਾਈਆ। ਜੋਤ ਨਿਰੰਜਣ ਚਾੜ੍ਹ ਕੇ ਚੰਨ, ਘਟ ਕੀਤੀ ਸਰਬ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਕਾਇਆ ਖ਼ੁਸ਼ੀ ਮਨਾਈਆ। ਭਗਤ ਕਾਇਆ ਕਹੇ ਮੈਂ ਸਭ ਤੋਂ ਉਚੀ, ਉਚ ਅਗੰਮ ਅਥਾਹ ਦਿਤੀ ਵਡਿਆਈਆ । ਮੇਰੇ ਅੰਦਰ ਆਤਮ ਦੀ ਲਗੀ ਰੁਚੀ, ਦੋਵੇਂ ਇਕ ਦੂਜੇ ਦਾ ਧਿਆਨ ਲਗਾਈਆ। ਓਹਨਾਂ ਕਾਰਨ ਹੋ ਗਈ ਸੁੱਚੀ,

ਕੂੜੀ ਕਿਰਿਆ ਦੁਰਮਤ ਮੈਲ ਰਹੀ ਨਾ ਰਾਈਆ। ਸ਼ਬਦੀ ਧਾਰ ਮੇਰੀ ਸੁਰਤੀ ਉਠੀ, ਜੋ ਵਿਚ ਬੈਠੀ ਮੁਖ ਛੁਪਾਈਆ। ਮਾਇਆ ਕਾਰਨ ਜੋ ਹੋਈ ਦੁਖੀ, ਪਰਕਿਰਤੀਆਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਾਇਆ ਆਪ ਪਰਗਟਾਈਆ। ਜਨ ਭਗਤ ਕਾਇਆ ਕਹੇ ਮੈਨੂੰ ਅੰਤਰ ਮਿਲਿਆ ਸੁਖ, ਸੁਰਤੀ ਸ਼ਬਦੀ ਢੋਲਾ ਗਾਈਆ। ਮੈਂ ਪਵਿਤਰ ਹੋਈ ਮਾਨਸ ਦੇਹ ਮਨੁਖ, ਦੁਰਮਤ ਆਪਣੀ ਮੈਲ ਧਵਾਈਆ। ਲੋਕਮਾਤ ਉਜਲ ਮੁਖ, ਪ੍ਰਭ ਦੇਵਣਹਾਰ ਵਡਿਆਈਆ। ਜਿਹੜਾ ਨਿਰਗੁਣ ਅੰਦਰ ਬੈਠਾ ਲੁਕ, ਸੋ ਸਾਖ਼ਿਆਤ ਨਜਰੀ ਆਈਆ। ਮੇਰਾ ਮੰਜ਼ਲ ਪੈਂਡਾ ਗਿਆ ਮੁਕ, ਲੱਖ ਚੁਰਾਸੀ ਨਾ ਕੋਇ ਭਵਾਈਆ। ਜਨਮ ਕਰਮ ਦਾ ਗਿਆ ਦੁਖ, ਹਰਖ਼ ਸੋਗ ਨਾ ਕੋਇ ਵਖਾਈਆ। ਵੇਲਾ ਸੁਹੰਜਣਾ ਰਿਹਾ ਢੁਕ, ਮਾਤਲੋਕ ਦੇਵੇ ਵਡਿਆਈਆ। ਭਗਤ ਭਗਵਾਨ ਬਣਾ ਕੇ ਆਪਣੇ ਸੁਤ, ਪਤਿਪਰਮੇਸ਼ਵਰ ਬੇਪਰਵਾਹੀਆ। ਸਤਿ ਸਤਿਵਾਦੀ ਮੌਲੇ ਰੁਤ, ਸਤਿਜੁਗ ਪੰਖੜੀਆਂ ਆਪ ਮਹਿਕਾਈਆ। ਲੇਖੇ ਲੱਗਣ ਮਾਟੀ ਬੁਤ, ਤਨ ਵਜੂਦ ਖ਼ੁਸ਼ੀ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪਣੇ ਰੰਗ ਰੰਗਾਈਆ। ਭਗਤ ਕਾਇਆ ਕਹੇ ਮੈਂ ਪ੍ਰਭ ਵੇਖਿਆ ਰੰਗ ਰੰਗੀਲਾ, ਰੰਗ ਰਤੜਾ ਇਕ ਅਖਵਾਈਆ । ਜਿਸ ਦੇ ਮਿਲਣ ਦਾ ਵਖਰਾ ਵਸੀਲਾ, ਮਿਸਲ ਆਪਣੇ ਹੱਥ ਰਖਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਛੈਲ ਛਬੀਲਾ, ਨੌਜਵਾਨ ਮਰਦ ਮਰਦਾਨ ਵੱਡੀ ਵਡਿਆਈਆ। ਜਿਸ ਨੇ ਜਨ ਭਗਤ ਬਣੌਂਣਾ ਇਕ ਕ਼ਬੀਲਾ, ਪਰਵਰਦਿਗਾਰ ਬੇਪਰਵਾਹ ਆਪਣਾ ਦਏ ਵਖਾਈਆ। ਜਨ ਭਗਤ ਕਾਇਆ ਕਹੇ ਮੈਨੂੰ ਤਨ ਸਰੀਰ ਮਿਲਿਆ ਬਦਨ, ਪ੍ਰਭ ਬੰਦਨਾ ਦਿਤੀ ਜਣਾਈਆ। ਸਾਚਾ ਕਰਕੇ ਧੁਰ ਦਾ ਅਦਲ, ਅਦਾਲਤ ਘਰ ਘਰ ਦਿਤੀ ਬਿਠਾਈਆ । ਜਨ ਭਗਤਾਂ ਅੰਦਰ ਆਪੇ ਜਾਏ ਸੱਦਣ, ਜਗਤ ਦਵਾਰੇ ਪੰਧ ਮੁਕਾਈਆ। ਚਰਨ ਪ੍ਰੀਤੀ ਵਿਚ ਕਰਕੇ ਮਘਨ, ਮਗਰਲਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਕਪੜ ਵੇਖ ਵਖਾਈਆ। ਕਾਇਆ ਕਹੇ ਮੇਰਾ ਚੁਕਿਆ ਝੇੜਾ, ਝਗੜਾ ਜਗਤ ਰਹਿਣ ਨਾ ਪਾਈਆ। ਹਰਿ ਸਤਿਗੁਰ ਚਰਨ ਲਗਾਇਆ ਡੇਰਾ, ਬੈਠੀ ਪੰਧ ਮੁਕਾਈਆ। ਏਥੋਂ ਬਾਹਰ ਕਢੇ ਕਿਹੜਾ, ਜ਼ੋਰ ਬਲ ਇਕ ਧਰਾਈਆ। ਜਿਥੇ ਢੋਲਾ ਤੇਰਾ ਮੇਰਾ, ਦੂਜਾ ਰਾਗ ਨਾ ਕੋਇ ਸੁਣਾਈਆ। ਸਾਹਿਬ ਸੁਲਤਾਨ ਪਾਇਆ ਘੇਰਾ, ਸ਼ਬਦੀ ਡੋਰ ਉਠਾਈਆ। ਦੂਰ ਦੁਰਾਡਾ ਚਲ ਕੇ ਆਇਆ ਨੇਰਨ ਨੇਰਾ, ਨਿਰਗੁਣ ਪਾਂਧੀ ਹੋ ਕੇ ਪੰਧ ਮੁਕਾਈਆ । ਜਨ ਭਗਤ ਦਵਾਰੇ ਭਗਵਨ ਪਾਵੇ ਫੇਰਾ, ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਥੇ ਓਥੇ ਦੋ ਜਹਾਨ ਕਰੇ ਰੁਸ਼ਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਕਾਇਆ ਮੰਦਰ ਵਸਾਵੇ ਖੇੜਾ, ਜਿਸ ਖੇੜੇ ਅੰਦਰ ਵੜ ਕੇ, ਸਾਚੇ ਪੌੜੇ ਚੜ੍ਹ ਕੇ, ਸਚ ਸਿੰਘਾਸਣ ਸੋਭਾ ਪਾਈਆ।

੨੭ ਮਾਘ ੨੦੨੧ ਬੀਬੀ ਸਵਿੰਦਰ ਕੌਰ ਦੇ ਘਰ ਮੰਡੀ ਅਹਿਮਦ ਗੜ੍ਹ

ਇਕ ਸੱਤ ਸਤਾਰਾਂ ਦਾ ਸਾਚਾ ਅੰਕ, ਨਿਰਗੁਣ ਨਿਰਵੈਰ ਜੋੜ ਜੁੜਾਈਆ। ਕਰੇ ਖੇਲ ਹਰਿ ਬੇਅੰਤ, ਬੇਪਰਵਾਹ ਵੱਡੀ ਵਡਿਆਈਆ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਚੌਕੜੀ ਖੋਜ ਖੁਜਾਈਆ। ਸਚ ਸੰਦੇਸ਼ਾ ਦੇਵਣਹਾਰਾ ਇਕ ਬੇਅੰਤ, ਪਾਰਬ੍ਰਹਮ ਸਚਾ ਸ਼ਹਿਨਸ਼ਾਹੀਆ। ਦਿਵਸ

ਮਾਸ ਲੰਘ ਗਏ ਅਨੰਤ, ਕੋਟਨ ਕੋਟ ਫੇਰੀਆਂ ਪਾਈਆ। ਲੱਖ ਚੁਰਾਸੀ ਤਕਦੇ ਗਏ ਜੀਵ ਜੰਤ, ਸਾਧ ਸੰਤ ਧਿਆਨ ਲਗਾਈਆ। ਗੜ੍ਹ ਟੁਟਦੇ ਰਹੇ ਹਉਮੇ ਹੰਗਤ, ਹੰ ਬ੍ਰਹਮ ਸਮਝਾਈਆ। ਖੋਜ ਕਰਦੇ ਰਹੇ ਸ਼ਾਸਤਰ ਸਿਮਰਤ ਵੇਦ ਪੁਰਾਨ ਪਰਦੇ ਲਾਹ ਕੇ ਪੰਡਤ, ਨਿਤ ਨਵਿਤ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਜਣਾਈਆ। ਸਤਾਰਾਂ ਮਹੀਨੇ ਧੁਰ ਦਾ ਵਾਕ, ਵਾਕਿਆ ਹਰਿ ਜੂ ਆਪ ਜਣਾਈਆ। ਸਚਖੰਡ ਦਵਾਰੇ ਸਤਿ ਧਰਮ ਦਾ ਖੋਲ੍ਹ ਦੇ ਤਾਕ, ਥਿਰ ਘਰ ਪਰਦਾ ਦਏ ਉਠਾਈਆ। ਭਗਤਾਂ ਭੇਵ ਚੁਕਾ ਕੇ ਰਾਜ਼, ਰਹਿਮਤ ਆਪਣੀ ਦਏ ਕਮਾਈਆ। ਸ਼ਬਦ ਅਗੰਮ ਵਜਾ ਕੇ ਨਾਦ, ਧੁਨ ਆਤਮਕ ਰਾਗ ਸੁਣਾਈਆ। ਪਕੜ ਉਠਾ ਕੇ ਸਾਚੇ ਸਾਧ, ਸਾਧਨਾ ਆਪਣੀ ਇਕ ਦਰਸਾਈਆ। ਆਤਮ ਪਰਮਾਤਮ ਮੇਲ ਮਿਲਾਏ ਜਣਾਏ ਸਚ ਰਿਵਾਜ, ਰਹਿਬਰ ਇਕ ਅਖਵਾਈਆ। ਕੂੜੀ ਕਿਰਿਆ ਬਦਲ ਕੇ ਸਮਾਜ, ਸਚ ਸਮਗਰੀ ਕਾਇਆ ਮੰਦਰ ਅੰਦਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਤਾਰਾਂ ਮਹੀਨੇ ਕਹਿਣ ਸਾਡਾ ਪੂਰਾ ਹੋਣ ਵਾਲਾ ਵਕ਼ਫ਼ਾ, ਵਾਕਫ਼ੀਅਤ ਸਾਚੀ ਦਈਏ ਜਣਾਈਆ। ਪ੍ਰਭ ਦਾ ਖੇਲ ਹੋਵੇ ਯਕਤਰਫ਼ਾ, ਦੋ ਜਹਾਨਾਂ ਹੁਕਮ ਮਨਾਈਆ। ਭਗਤਾਂ ਦਾ ਭਗਵਾਨ ਬਣ ਕੇ ਬਰਦਾ, ਦਰ ਦਰਵੇਸ਼ ਅਲਖ ਜਗਾਈਆ। ਪੜਦਾ ਲਾਹ ਕੇ ਕਾਇਆ ਘਰ ਦਾ, ਗ੍ਰਹਿ ਆਪਣਾ ਘਰ ਵਖਾਈਆ। ਜਿਥੇ ਗੁਰਮੁਖੋ ਕਲਜੁਗ ਕਦੇ ਨਾ ਵੜਦਾ, ਕੂੜੀ ਕਿਰਿਆ ਨਜ਼ਰ ਕੋਇ ਨਾ ਆਈਆ। ਮਨ ਵਾਸਨਾ ਨਾਲ ਕੋਇ ਨਾ ਖੜਦਾ, ਬੁਧੀ ਰੂਪ ਨਾ ਕੋਇ ਵਟਾਈਆ। ਗੁਰਮੁਖ ਓਸ ਮੰਜ਼ਲ ਚੜ੍ਹਦਾ, ਜਿਸ ਸਤਿਗੁਰ ਸਾਹਿਬ ਸਵਾਮੀ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਖਾਈਆ। ਇਕ ਸੱਤ ਕਹੇ ਮੇਰਾ ਪੂਰਾ ਹੋਣਾ ਮਾਸ, ਮੱਸਿਆ ਰੈਣ ਅੰਧੇਰੀ ਰਹਿਣ ਕੋਇ ਨਾ ਪਾਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਪਾਰਬ੍ਰਹਮ ਵੱਡੀ ਵਡਿਆਈਆ। ਸੋ ਵੇਖਣਹਾਰਾ ਖੇਲ ਤਮਾਸ਼, ਹਰਿ ਪੁਰਖ ਨਿਰੰਜਣ ਲਏ ਆਪ ਅੰਗੜਾਈਆ। ਏਕੰਕਾਰਾ ਵੇਖਣਹਾਰ ਪ੍ਰਿਥਮੀ ਆਕਾਸ਼, ਮੰਡਲ ਮੰਡਪ ਖੋਜ ਖੁਜਾਈਆ। ਆਦਿ ਨਿਰੰਜਣ ਸਾਚਾ ਨੂਰ ਕਰ ਪਰਕਾਸ਼, ਜੋਤੀ ਜਾਤਾ ਡਗਮਗਾਈਆ। ਸ੍ਰੀ ਭਗਵਾਨ ਬਣ ਕੇ ਦਾਸੀ ਦਾਸ, ਸਤਿ ਸਰੂਪੀ ਫੇਰਾ ਪਾਈਆ। ਅਬਿਨਾਸ਼ੀ ਕਰਤਾ ਹਰ ਘਟ ਰੱਖਣ ਵਾਲਾ ਵਾਸ, ਲੱਖ ਚੁਰਾਸੀ ਖੋਜ ਖੁਜਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਅੰਤਰ ਪੂਰੀ ਕਰਨਹਾਰਾ ਆਸ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਜਿਥੇ ਮੇਲੇ ਗੁਰ ਚੇਲੇ ਬੰਦ ਕੁਆੜੀ ਖੋਲ੍ਹ ਕੇ ਤਾਕ, ਪੜਦਾ ਓਹਲਾ ਦਏ ਉਠਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕੂੜੀ ਕਿਰਿਆ ਕਰ ਕੇ ਖ਼ਾਕ, ਖ਼ਾਲਸ ਆਪਣਾ ਰੰਗ ਰੰਗਾਈਆ। ਇਕੋ ਮੰਤਰ ਇਕੋ ਅੰਤਰ ਇਕੋ ਪੂਜਾ ਇਕੋ ਪਾਠ, ਇਕੋ ਮਰੀਦ ਇਕੋ ਮੁਰਸ਼ਦ ਇਕੋ ਦੀਦ ਚੰਦ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਖਾਈਆ। ਇਕ ਸੱਤ ਕਹੇ ਮੇਰੀ ਮੁਨਿਆਦ, ਲੋਕਮਾਤ ਰਹਿਣ ਨਾ ਪਾਈਆ। ਜਿਸ ਨੇ ਰਚਨਾ ਰਚੀ ਆਦਿ, ਸੋ ਵੇਖਣਹਾਰਾ ਥਾਉਂ ਥਾਈਂਆ। ਜਨ ਭਗਤਾਂ ਖੇੜਾ ਕਰੇ ਆਬਾਦ, ਉਜੜਿਆਂ ਦਏ ਵਸਾਈਆ। ਸਾਚਾ ਰਸ ਦੇ ਅਗੰਮੀ ਸਵਾਦ, ਅਨਰਸ ਫੀਕੇ ਦਏ ਮਿਟਾਈਆ। ਹੰਸ ਰੂਪ ਬਣਾਵੇ ਫੜ ਕੇ ਕਾਗ, ਦੁਰਮਤ ਮੈਲ ਧੁਵਾਈਆ। ਸੋਈ ਸੁਰਤੀ ਜਾਵੇ ਜਾਗ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਧੁਰ ਦਾ ਲੇਖਾ ਨਾਮ ਅਮੋਲਕ ਜਨ

ਭਗਤਾਂ ਝੋਲੀ ਪਾਏ ਭਾਗ, ਭਾਂਡਾ ਭਰਮ ਭਉ ਭੰਨਾਈਆ। ਅੰਦਰ ਕਰ ਕੇ ਨਿਰਮਲ ਨੂਰ ਜੋਤ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਕੂੜੀ ਰਹਿਣ ਨਾ ਪਾਏ ਰਾਤ, ਭਿੰਨੜੀ ਰੈਣ ਦਏ ਬਦਲਾਈਆ। ਹਰਿ ਕਾ ਨਾਮ ਗੁਰ ਕਾ ਵਾਕ, ਮੇਲਾ ਮੇਲ ਵਿਚ ਇਤਫ਼ਾਕ, ਹਿਸਾਬ ਬੇਬਾਕ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰਦਰਗਾਹੀਆ। ਇਕ ਸੱਤ ਨਾ ਭੁਲਣਾ ਮਾਤ, ਸ਼ਬਦ ਅਗੰਮੀ ਇਸਮ ਜਣਾਈਆ । ਇਹ ਪ੍ਰਭ ਦਾ ਖੇਲ ਤਮਾਸ਼, ਦੋ ਜਹਾਨਾਂ ਰਿਹਾ ਵਖਾਈਆ। ਜੁਗ ਚੌਕੜੀ ਨਵ ਨੌ ਚਾਰ ਕੋਈ ਨਾ ਲੱਭਿਆ ਸਾਥ, ਬੈਠੇ ਸਾਰੇ ਮੁਖ ਛੁਪਾਈਆ । ਕਲਜੁਗ ਅੰਤਮ ਸਤਿਜੁਗ ਅਗੇ ਲੌਣਾ ਪੁਰਖ ਅਕਾਲ ਨਿੱਕੀ ਜਿਹੀ ਬਾਤ, ਵੱਡੀ ਕਹਾਣੀ ਨਾ ਕੋਇ ਵਖਾਈਆ। ਮਨ ਵਾਸਨਾ ਅੰਦਰੋਂ ਕਰ ਕੇ ਨਾਸ, ਤਨ ਮੰਦਰ ਕਰੇ ਸਫ਼ਾਈਆ। ਇਕੋ ਇਕ ਜਪਾ ਕੇ ਜਾਪ, ਤੇਰਾ ਮੇਰਾ ਭੇਵ ਖੁਲ੍ਹਾਈਆ। ਓਥੇ ਕਲਜੁਗ ਨਿਉਂ ਨਿਉਂ ਟੇਕੇ ਮਾਥ, ਮਸਤਕ ਧੂੜੀ ਖ਼ਾਕ ਰਮਾਈਆ। ਸਤਿਜੁਗ ਖ਼ੁਸ਼ੀਆਂ ਗਾਵੇ ਗਾਥ, ਨਗ਼ਮਾ ਨਾਮ ਸੁਣਾਈਆ। ਭਗਤਾਂ ਪੂਰੀ ਹੋਵੇ ਆਸ, ਸੰਤਾਂ ਵਜੇ ਵਧਾਈਆ। ਗੁਰਮੁਖਾਂ ਦਿਸੇ ਇਕ ਪਰਭਾਤ, ਗੁਰਸਿਖ ਚੰਦ ਨੂਰ ਰੁਸ਼ਨਾਈਆ। ਵੇਲਾ ਵਕ਼ਤ ਸੁਹਾਏ ਆਪ, ਘੜੀ ਪਲ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਸਤਾਰਾਂ ਮਹੀਨੇ ਕਹਿਣ ਬਦਲ ਜਾਣੀ ਸਮੱਸਿਆ, ਸਮਾਂ ਸਮਾਜ ਦੋਵੇਂ ਦਏ ਬਦਲਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਦੀ ਵੀਹਵੀਂ ਵੇਖ ਕੇ ਸਾਰਾ ਹੱਸਿਆ, ਖ਼ੁਸ਼ੀਆਂ ਨਾਲ ਤਾਲ ਰਹੇ ਵਜਾਈਆ। ਜਿਸ ਦੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੌਂਦੇ ਆਏ ਗਾਥਿਆ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਨਾਲ ਸਲਾਹੀਆ। ਜਿਸ ਨੂੰ ਪਰਵਰਦਿਗਾਰ ਸਾਂਝਾ ਯਾਰ ਕਹਿੰਦੇ ਰਹੇ ਗ਼ਰੀਬ ਨਿਵਾਜਿਆ, ਖ਼ਾਲਕ ਖ਼ਲਕ ਇਕ ਅਖਵਾਈਆ। ਜਿਸ ਦੇ ਦਰ ਦਰਵੇਸ਼ ਹੋ ਕੇ ਕਰਦੇ ਰਹੇ ਅਰਦਾਸਿਆ, ਨਿਉਂ ਨਿਉਂ ਸਜਦਿਆਂ ਵਿਚ ਸੀਸ ਝੁਕਾਈਆ। ਜਿਸ ਦੇ ਕਲਮਿਆਂ ਦਾ ਅੱਖਰਾਂ ਨਾਲ ਕਰਦੇ ਰਹੇ ਜਾਪਿਆ, ਰਸਨਾ ਜਿਹਵਾ ਬੱਤੀ ਦੰਦ ਢੋਲੇ ਰਹੇ ਗਾਈਆ । ਜਿਸ ਨੂੰ ਨਿਤ ਨਵਿਤ ਨਿਰਗੁਣ ਸਰਗੁਣ ਆਖਿਆ, ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਬੇਪਰਵਾਹੀਆ। ਉਹ ਸਾਹਿਬ ਸਵਾਮੀ ਅੰਤਰਜਾਮੀ ਕਲਜੁਗ ਅੰਤਮ ਬਦਲਣਹਾਰਾ ਉਲਟਾ ਵਰਕਿਆ, ਵਾਕਿਅ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਸਤਾਰਾਂ ਮਾਸ ਕਹਿਣ ਗੁਰਮੁਖੋ ਧੁਰਦਰਗਾਹੀ ਹੋਕਾ, ਹੁਕਮ ਇਕੋ ਰਿਹਾ ਜਣਾਈਆ। ਭੱਜੇ ਫਿਰਨ ਚੌਦਾਂ ਲੋਕਾ, ਚੌਦਾਂ ਤਬਕ ਨੱਠਣ ਵਾਹੋ ਦਾਹੀਆ। ਜ਼ਿਮੀਂ ਅਸਮਾਨ ਸਾਰੇ ਸੋਚਣ ਸੋਚਾ, ਗਗਨ ਮੰਡਲ ਅੱਖ ਖੁਲ੍ਹਾਈਆ। ਓਸ ਸਮਰਥ ਦਾ ਆਇਆ ਮੌਕਾ, ਜੋ ਮਾਲਕ ਇਕੋ ਨਜ਼ਰੀ ਆਈਆ। ਜਿਸ ਦਾ ਭਾਣਾ ਦੋ ਜਹਾਨ ਕਿਸੇ ਨਾ ਰੋਕਾ, ਸਾਰੇ ਬੈਠੇ ਸੀਸ ਨਿਵਾਈਆ। ਜਿਸਦਾ ਨੂਰ ਅਗੰਮੀ ਜੋਤਾ, ਅਰਸ਼ ਫਰਸ਼ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣੀ ਧਾਰ ਬੰਧਾਈਆ । ਸਤਾਰਾਂ ਮਾਸ ਕਹਿਣ ਕੀ ਦੱਸੀਏ ਭੇਵ, ਭੇਦ ਰਹਿਣ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਠਾਂਡੇ ਕਰਦੇ ਸੇਵ, ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਰਸਨਾ ਜਿਹਵਾ ਹਿਲੇ ਨਾ ਕਿਸੇ ਬੁਲ ਜੈਕਾਰਾ ਦੱਸੇ ਨਾ ਕੋਈ ਅਭੇਵ, ਪਾਰਬ੍ਰਹਮ ਵੱਡੀ ਵਡਿਆਈਆ। ਜੋ ਸਚ ਸਿੰਘਾਸਣ ਬੈਠਾ ਇਕ ਨਿਹਕੇਵ, ਨਿਹਚਲ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਵਰਤਾਈਆ। ਸਤਾਰਾਂ ਮਾਸ ਕਹਿਣ ਪ੍ਰਭ ਕਰਨੀ ਬਦਲੀ, ਬਿਧ ਹਰਿਜਨ ਦਏ ਜਣਾਈਆ। ਧੁਰ ਦਾ ਆਇਆ ਦਾਤਾ ਅਦਲੀ, ਅਦਾਲਤ ਇਕ ਲਗਾਈਆ। ਲੇਖਾ ਜਾਣੇ ਆਅਲਾ ਅਦਨੀ, ਰਾਓ ਰੰਕ ਖੋਜ ਖੁਜਾਈਆ। ਜੋ ਅੰਤਰ ਬਾਹਰ ਵੇਖੇ ਕਾਇਆ ਮਾਟੀ ਸਾਢੇ ਤਿੰਨ ਹੱਥ ਬਦਨੀ, ਤੱਤਾਂ ਖੋਜ ਖੁਜਾਈਆ । ਸੋ ਸਮਰਥ ਪੁਰਖ ਕਰੇ ਕਰਾਏ ਆਪਣੀ ਮਰਜ਼ੀ, ਮਾਲਕ ਦਾਤਾ ਵਡ ਵਡਿਆਈਆ। ਓਸ ਦਾ ਹੁਕਮ ਨਾ ਹੋਵੇ ਫ਼ਰਜ਼ੀ, ਫ਼ੈਸਲਾ ਧੁਰ ਦਾ ਇਕ ਜਣਾਈਆ। ਵੀਹ ਸੌ ਇੱਕੀ ਬਿਕ੍ਰਮੀ ਵਾਸਤੇ ਗੁਰ ਅਵਤਾਰ ਪੀਰ ਪੈਗ਼ੰਬਰ ਪੌਂਦੇ ਆਏ ਅਰਜ਼ੀ, ਆਰਜ਼ੂ ਖ਼ਾਹਿਸ਼ ਆਪਣੇ ਨਾਲ ਮਿਲਾਈਆ । ਇਹ ਖੇਲ ਆਪਣੇ ਹੱਥ ਰੱਖੀ ਅਸਚਰਜ ਦੀ, ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕੋਇ ਨਾ ਆਈਆ । ਜਗਤ ਬਿਧ ਨਾ ਇਹ ਖੇਲ ਪ੍ਰਭੂ ਦੇ ਗ਼ਰਜ਼ ਦੀ, ਦੂਜਾ ਸਾਥੀ ਨਾਲ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਚ ਕਰਨੀ ਕਾਰ ਕਮਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਰੁਤ ਰੁਤੜੀ ਆਪ ਸੁਹਾਵੇਗਾ। ਦਿਵਸ ਰੈਣ ਵੇਖ ਵਖਾਵੇਗਾ। ਵਸਣਹਾਰਾ ਸਾਚੇ ਦੇਸ, ਸਚਖੰਡ ਨਿਵਾਸੀ ਹੁਕਮ ਜਣਾਵੇਗਾ। ਜੋਤੀ ਜਾਮਾ ਧਰਿਆ ਭੇਸ, ਭੇਖ ਅਵੱਲੜਾ ਆਪ ਵਟਾਵੇਗਾ। ਜਿਸ ਦਾ ਰੂਪ ਰੰਗ ਨਾ ਕੋਈ ਰੇਖ, ਚਕਰ ਚਿਹਨ ਨਾ ਕੋਈ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਬਣ ਕੇ ਸਚ ਨਰੇਸ਼, ਨਿਰਗੁਣ ਆਪਣਾ ਹੁਕਮ ਮਨਾਵੇਗਾ। ਨਰ ਨਰੇਸ਼ ਇਕ ਅਖਵਾਵੇਗਾ। ਸ਼ਬਦ ਸੰਦੇਸ਼ਾ ਧੁਰ ਸੰਦੇਸ਼, ਪੁਰੀਆਂ ਲੋਆਂ ਆਪ ਸੁਣਾਵੇਗਾ। ਜਿਸ ਦੇ ਅੱਗੇ ਚਲੇ ਕੋਈ ਨਾ ਪੇਸ਼, ਸ਼ਾਹ ਸੁਲਤਾਨਾਂ ਖ਼ਾਕ ਮਿਲਾਵੇਗਾ। ਜਨ ਭਗਤਾਂ ਕਰ ਕੇ ਹੇਤ, ਆਤਮ ਪਰਮਾਤਮ ਜੋੜ ਜੁੜਾਵੇਗਾ। ਦਰਸ ਵਖਾ ਕੇ ਨੇਤਨ ਨੇਤ, ਨਿਜ ਲੋਚਨ ਦਰਸ ਦਿਖਾਵੇਗਾ। ਨਾਮ ਸੁਨੇਹੜਾ ਇਕੋ ਭੇਜ, ਸੋਈ ਸੁਰਤੀ ਆਪ ਉਠਾਵੇਗਾ। ਕੂੜੀ ਕਿਰਿਆ ਬਦਲ ਕੇ ਰੇਖ, ਤਨ ਮੰਦਰ ਇਕ ਸੁਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਵੇਗਾ। ਧੁਰ ਦੀ ਕਰਨੀ ਕਾਰ ਕਮਾਵੇਗਾ। ਸਤਿਜੁਗ ਸਾਚਾ ਰਾਹ ਵਖਾਵੇਗਾ। ਨਿਰਗੁਣ ਦਾਤਾ ਬਣ ਮਲਾਹ, ਬੇੜਾ ਆਪਣੇ ਕੰਧ ਉਠਾਵੇਗਾ। ਆਤਮ ਪਰਮਾਤਮ ਦੇ ਕੇ ਸਚ ਸਲਾਹ, ਰਸਤਾ ਇਕੋ ਇਕ ਪਰਗਟਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾ ਗਵਾਹ, ਸ਼ਹਾਦਤ ਇਕੋ ਵਾਰ ਭੁਗਤਾਵੇਗਾ। ਇਕ ਸੱਤ ਦਾ ਲੇਖਾ ਦਏ ਚੁਕਾ, ਅਲਖ ਨਿਰੰਜਣ ਅਲਖ ਜਗਾਵੇਗਾ। ਜਲਵਾ ਨੂਰ ਅਲਖ ਕਰ ਖ਼ੁਦਾ, ਮੁਕਾਮੇ ਹਕ ਸੋਭਾ ਪਾਵੇਗਾ। ਧੁਰ ਦਾ ਹੁਕਮ ਇਕ ਸੁਣਾ, ਤੁਖ਼ਮ ਤਾਸੀਰ ਆਪ ਬਦਲਾਵੇਗਾ। ਜੋ ਸੰਤ ਸੁਹੇਲੇ ਹੋਏ ਪ੍ਰਭ ਤੋਂ ਜੁਦਾ, ਤਿਨ੍ਹਾਂ ਵਿਛੜਿਆਂ ਆਪਣਾ ਮੇਲ ਮਿਲਾਵੇਗਾ। ਕੂੜੀ ਕਿਰਿਆ ਦਏ ਗਵਾ, ਕਲਜੁਗ ਚਰਨਾਂ ਹੇਠ ਦਬਾਵੇਗਾ। ਸਤਿ ਧਰਮ ਦਾ ਮਾਰਗ ਲਾ, ਸਾਜਣ ਇਕੋ ਇਕ ਅਖਵਾਵੇਗਾ। ਕਾਇਆ ਮੰਦਰ ਦਏ ਵਡਿਆ, ਸ਼ਿਵਦਵਾਲਾ ਮੱਠ ਮੰਦਰ ਮਸੀਤ ਇਕ ਸੁਹਾਵੇਗਾ। ਜਨ ਭਗਤਾਂ ਬਦਲ ਕੇ ਪਿਛਲੀ ਰੀਤ, ਪਤਿਤ ਪੁਨੀਤ ਆਪ ਕਰਾਵੇਗਾ। ਅੰਦਰ ਬਾਹਰ ਗੁਪਤ ਜ਼ਾਹਰ ਬਣ ਕੇ ਮੀਤ, ਮਿਤਰ ਪਿਆਰਾ ਜੋੜ ਜੁੜਾਵੇਗਾ। ਸਚ ਸੰਦੇਸ਼ਾ ਦੇ ਕੇ ਅਗੰਮੀ ਗੀਤ, ਗਹਿਰ ਗੰਭੀਰ ਖੋਜ ਖੁਜਾਵੇਗਾ। ਇਕੋ ਰੰਗ ਰੰਗਾ ਕੇ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਵੇਗਾ। ਜਨ ਭਗਤਾਂ ਕਰ ਅਤੀਤ, ਤ੍ਰੈਗੁਣ ਅਤੀਤਾ ਵੇਖ ਵਖਾਵੇਗਾ। ਨੇਤਰ ਵੇਖੋ ਬਦਲਦੀ ਰੀਤ, ਘਰ ਘਰ ਵਿਚੋਂ ਆਪ ਸਮਝਾਵੇਗਾ। ਜਿਨ੍ਹਾਂ ਉਤੇ ਰਹਿਮਤ

ਕਰੇ ਆਪ ਬਖ਼ਸ਼ੀਸ਼, ਬਖ਼ਸ਼ਿਸ਼ ਧੁਰ ਦੀ ਝੋਲੀ ਪਾਵੇਗਾ। ਧੁਰ ਦੇ ਲੇਖੇ ਲੱਗੇ ਸੀਸ, ਕਲਜੁਗ ਕੂੜਾ ਟਿੱਕਾ ਮਸਤਕ ਸ਼ਾਹੀ ਨਾ ਕੋਇ ਲਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਧੁਰ ਦਾ ਇਕ ਵਰਤਾਵੇਗਾ। ਇਕ ਸੱਤ ਕਹੇ ਮੇਰਾ ਭਗਵੰਤ, ਭਗਵਨ ਧੁਰ ਦਾ ਇਕੋ ਨਜ਼ਰੀ ਆਵੇਗਾ। ਧੁਰ ਦਾ ਲੇਖਾ ਜਾਣਿਆ ਨਾ ਕਿਸੇ ਆਦਿ ਅੰਤ, ਕ਼ਲਮ ਸ਼ਾਹੀ ਮਿਲੀ ਨਾ ਕੋਇ ਵਡਿਆਈਆ। ਜਿਸ ਨੂੰ ਕੋਟਨ ਕੋਟ ਲੱਭਦੇ ਸੰਤ, ਟਿੱਲੇ ਪਰਬਤ ਸਮੁੰਦ ਸਾਗਰ ਜੰਗਲ ਜੂਹ ਉਜਾੜ ਖੋਜ ਖੁਜਾਈਆ। ਸੋ ਕਲਜੁਗ ਅੰਤ ਜਨ ਭਗਤਾਂ ਦੇਵਣ ਆਇਆ ਇਕੋ ਮੰਤ, ਮੰਤਵ ਧੁਰ ਦਾ ਹਲ ਕਰਾਈਆ । ਬੋਧ ਅਗਾਧਾ ਬਣ ਕੇ ਪੰਡਤ, ਸਤਿ ਸਚ ਕਰੇ ਪੜ੍ਹਾਈਆ। ਦੇ ਵਡਿਆਈ ਵਿਚੋਂ ਜੀਵ ਜੰਤ, ਗੁਰਮੁਖ ਗੁਰਸਿਖ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦਵਾਰਾ ਇਕ ਖੁਲ੍ਹਾਈਆ। ਸਮਾਂ ਕਹੇ ਮੈਂ ਬਦਲਾਂ ਸਮਾਜ, ਸਮਝ ਨਾਲ ਸਮਝ ਬਦਲਾਈਆ। ਜਨ ਭਗਤਾਂ ਸੀਸ ਰਖ ਕੇ ਤਾਜ, ਨਾਮ ਨਿਸ਼ਾਨਾ ਦਿਆਂ ਝੁਲਾਈਆ। ਜਿਨ੍ਹਾਂ ਦੇ ਕੋਲੋਂ ਸ੍ਰਿਸ਼ਟੀ ਨੇ ਸਿਖਣੀ ਜਾਚ, ਰਹਿਬਰ ਦਿਆਂ ਬਣਾਈਆ । ਕਲਜੁਗ ਚਰਨਾਂ ਉਤੇ ਟੇਕਣਾ ਮਾਥ, ਆਪਣੀ ਭੁਲ ਬਖ਼ਸ਼ਾਈਆ। ਸਤਿਜੁਗ ਨੇ ਮੰਗਣੀ ਦਾਤ, ਅਗੇ ਝੋਲੀ ਡਾਹੀਆ। ਜਨ ਭਗਤੋ ਮੈਨੂੰ ਲੈ ਲਓ ਸਾਥ, ਨਾਤਾ ਤੁਹਾਡੇ ਨਾਲ ਰਖਾਈਆ। ਤੁਹਾਡਾ ਮੇਰਾ ਇਕੋ ਬਾਪ, ਪੁਰਖ ਅਕਾਲ ਨਜ਼ਰੀ ਆਈਆ । ਮੈਂ ਤੁਹਾਡੀ ਝੋਲੀ ਪਾਇਆ ਆਪਣਾ ਸੋਹੰ ਜਾਪ, ਆਤਮ ਪਰਮਾਤਮ ਹੋ ਕੇ ਕਰਾਂ ਪੜ੍ਹਾਈਆ। ਜਿਸ ਦੀ ਸਿਫ਼ਤ ਗੁਰੂ ਅਵਤਾਰ ਪੀਰ ਪੈਗ਼ੰਬਰ ਸਾਰੇ ਗਏ ਆਖ, ਚਾਰੇ ਬਾਣੀ ਦਏ ਗਵਾਹੀਆ। ਉਹ ਪੁਰਖ ਸਮਰਥ ਪ੍ਰੇਮ ਪ੍ਰੀਤੀ ਅੰਦਰ ਤੁਹਾਡਾ ਦਾਸ, ਸੇਵਕ ਜਾਚਕ ਨਜ਼ਰੀ ਆਈਆ। ਤੁਹਾਡੇ ਅੰਦਰੋਂ ਮੇਟ ਕੇ ਅੰਧੇਰੀ ਰਾਤ, ਸਾਚਾ ਚੰਦ ਦਏ ਚਮਕਾਈਆ। ਤੁਹਾਡਾ ਲੇਖਾ ਚਿਤਰ ਗੁਪਤ ਨਾ ਮੰਗੇ ਹਿਸਾਬ, ਰਾਏ ਧਰਮ ਨਾ ਦਏ ਸਜ਼ਾਈਆ। ਜੀਂਵਦਿਆਂ ਕਟ ਕੇ ਜੰਮ ਦਾ ਫਾਸ, ਮਰਨ ਦੇ ਪਿੱਛੋਂ ਜੋਤੀ ਲਏ ਮਿਲਾਈਆ। ਇਹ ਮੰਜ਼ਲ ਅਗੰਮੀ ਘਾਟ, ਘਾਟੇ ਪੂਰੇ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਗੁਸਾਈਂਆ। ਸਤਾਰਾਂ ਮਾਸ ਕਹਿਣ ਮੋਹੇ ਚਾਓ ਘਨੇਰਾ, ਘਰ ਮੰਦਰ ਵਜਦੀ ਵੇਖੀ ਵਧਾਈਆ। ਪੁਰਖ ਅਕਾਲਾ ਦੀਨ ਦਿਆਲਾ ਕਾਇਆ ਮੰਦਰ ਅੰਦਰ ਵੇਖਿਆ ਨੇਰਨ ਨੇਰਾ, ਧਰਮਸਾਲਾ ਸੋਹਣੀ ਰਿਹਾ ਬਣਾਈਆ। ਜਿਥੇ ਢੋਲਕ ਛੈਣਾ ਤਬਲਾ ਮਰਦੰਗ ਕੋਈ ਨਾ ਝੇੜਾ, ਸਾਰੰਗ ਸੁਰੰਗੀ ਨਾ ਕੋਇ ਕੰਧ ਉਠਾਈਆ। ਦੀਨ ਮਜ਼੍ਹਬ ਦਰ ਨਾ ਕੋਈ ਬਖੇੜਾ, ਸ਼ਰਅ ਵਿਚ ਕਰੇ ਨਾ ਕੋਇ ਲੜਾਈਆ । ਇਕੋ ਨਾਮ ਇਕੋ ਢੋਲਾ ਇਕੋ ਗੀਤ ਸੁਣਨਹਾਰ ਬਥੇਰਾ, ਜੋ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਾਰਾਂ ਮਾਸ ਕਹੇ ਵੇਖੋ ਕਲਜੁਗ ਜਨ ਭਗਤੋ ਕੀ ਕਹਿੰਦਾ, ਨੇਤਰ ਰੋ ਰੋ ਹਾਲ ਸੁਣਾਈਆ। ਮੈਂ ਓਹਨਾਂ ਦੇ ਚਰਨਾਂ ਹੇਠਾਂ ਢਹਿੰਦਾ, ਜੋ ਸਿਧੇ ਪੁਰਖ ਅਕਾਲ ਮਨਾਈਆ। ਓਹਨਾਂ ਦੇ ਕੋਲੋਂ ਲਹਿਣਾ ਮੂਲ ਨਹੀਂ ਲੈਂਦਾ, ਜਿਨ੍ਹਾਂ ਨੂੰ ਮਿਲਿਆ ਬੇਪਰਵਾਹੀਆ । ਓਹਨਾਂ ਦੇ ਕੋਲੋਂ ਦੂਰ ਦੁਰਾਡਾ ਬਹਿੰਦਾ, ਜੋ ਗੀਤ ਗਹਿਰ ਗੰਭੀਰ ਰਹੇ ਗਾਈਆ। ਮਨ ਵਾਸਨਾ ਵਾਲਿਆਂ ਨਾਲ ਸਦਾ ਖਹਿੰਦਾ, ਘਰ ਘਰ ਠੋਕਰਾਂ ਰਿਹਾ ਲਗਾਈਆ। ਕਰਾਂ ਖੇਲ ਚੜ੍ਹਦਾ ਲਹਿੰਦਾ, ਦੱਖਣ ਪਹਾੜ ਬਚਿਆ ਕੋਈ ਨਜ਼ਰ ਨਾ ਆਈਆ। ਸਾਧ ਸੰਤ ਸਾਰਾ ਮੈਥੋਂ ਢਹਿੰਦਾ, ਵੇਖੋ ਬੈਠੇ ਪਿਠ ਲਵਾਈਆ । ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਮਨਾਈਆ। ਸਤਾਰਾਂ ਮਹੀਨੇ ਕਹਿਣ ਅਸੀਂ ਕਲਜੁਗ ਵੇਖਿਆ ਉਠਿਆ, ਬੀਸ ਇਕੀਸਾ ਲਏ ਅੰਗੜਾਈਆ। ਸਦੀ ਚੌਧਵੀਂ ਪੈਂਡਾ ਜਾਂਦਾ ਮੁਕਿਆ, ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਦਏ ਦੁਹਾਈਆ । ਗੁਰ ਅਵਤਾਰ ਕਹਿਣ ਭਾਣਾ ਕਦੇ ਨਾ ਰੁਕਿਆ, ਪੀਰ ਪੈਗ਼ੰਬਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਦਏ ਸੁਹਾਈਆ। ਸਮਾਂ ਕਹੇ ਮੈਂ ਹੋਣਾ ਸਮਾਪਤ, ਆਪਣਾ ਵਕ਼ਤ ਚੁਕਾਈਆ। ਹੁਕਮ ਮੰਨਣਾ ਕਮਲਾਪਤ, ਪਤਿਪਰਮੇਸ਼ਵਰ ਜੋ ਸੁਣਾਈਆ । ਭਗਤਾਂ ਦੇਣਾ ਧੁਰ ਦਾ ਹਕ, ਹਕ਼ੀਕ਼ਤ ਨਾਲ ਮਿਲਾਈਆ। ਪ੍ਰਭ ਮਿਲਣ ਦੀ ਖੋਲ੍ਹ ਕੇ ਅੱਖ, ਤੀਜੇ ਲੋਚਨ ਇਕ ਰੁਸ਼ਨਾਈਆ। ਲਹਿਣਾ ਚੁਕਾ ਕੇ ਤਤ ਅੱਠ, ਨੌ ਦਰ ਡੇਰਾ ਢਾਹੀਆ। ਸਮ ਮੁਕਾਮ ਆ ਕੇ ਵਸ, ਵਾਸਤਾ ਲੈਣਾ ਜੁੜਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਭਗਤਾਂ ਦੇਣਾ ਜਣਾਈਆ। ਨਾਮ ਖ਼ਰੀਦੋ ਝਟਪਟ, ਵਸਤ ਇਕੋ ਝੋਲੀ ਪਾਈਆ। ਢੋਲਾ ਸੋਹਲਾ ਲੈਣਾ ਰਟ, ਗੀਤ ਗੋਬਿੰਦ ਅਲਾਈਆ। ਕਲਮਾ ਦੱਸਾਂ ਇਕੋ ਹਕ, ਜੋ ਪੀਰ ਪੈਗ਼ੰਬਰਾਂ ਲਿਆ ਪੜ੍ਹਾਈਆ। ਸਚ ਤੌਫ਼ੀਕ ਵਾਹਿਦ ਰੱਖਾਂ ਆਪਣੇ ਹੱਥ, ਸਮਰਥ ਖੇਲ ਖਿਲਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਹੋ ਪਰਗਟ, ਹਰ ਘਟ ਵੇਖਾਂ ਚਾਈਂ ਚਾਈਂਆ। ਭਗਤਾਂ ਅੰਤਰ ਆਤਮ ਕਰਵਟ ਦੇਵਾਂ ਪਲਟ, ਮਿਹਰ ਨਜ਼ਰ ਨਾਲ ਤਰਾਈਆ। ਕਲਜੁਗ ਕੂੜਾ ਮੰਦਰ ਜਾਵੇ ਢਠ, ਸਾਚੇ ਸ਼ਬਦ ਕਰਾਂ ਸਫ਼ਾਈਆ । ਜਿਨ੍ਹਾਂ ਤੇਰਾ ਮੇਰਾ ਆਤਮ ਪਰਮਾਤਮ ਨਾਮ ਲਿਆ ਰਟ, ਓਥੇ ਰੱਟਾ ਰਹਿਣ ਕੋਇ ਨਾ ਪਾਈਆ। ਸਦਾ ਸੁਹੇਲਾ ਸਤਿਜੁਗ ਓਥੇ ਰਿਹਾ ਵਸ, ਜਿਥੇ ਭਗਤ ਭਗਵਾਨ ਬਹਿ ਬਹਿ ਖ਼ੁਸ਼ੀ ਮਨਾਈਆ। ਸ੍ਰਿਸ਼ਟੀ ਦਾ ਮਾਰਗ ਦ੍ਰਿਸ਼ਟੀ ਦਾ ਜਸ, ਇਸ਼ਟੀ ਦਾ ਭੇਵ ਖੁਲ੍ਹਾਈਆ। ਪ੍ਰੇਮ ਦਾ ਤਗ ਨਾਮ ਦਾ ਨਦ, ਕਰਮਾਂ ਦੀ ਹਦ ਆਪ ਲੰਘਾਈਆ। ਚੁਰਾਸੀ ਵਿਚੋਂ ਕੱਢ, ਜਨਮਾਂ ਵਿਚੋਂ ਕਰ ਕੇ ਅੱਡ, ਲੇਖਾ ਚੁਕਾ ਕੇ ਮਾਟੀ ਹੱਡ, ਜੋਤੀ ਜੋਤ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕ਼ਤ ਸੁਹੇਲਾ ਇਕ ਅਕੇਲਾ ਖੇਲ ਕਰਾਏ ਪੁਰਖ ਸਮਰਥ, ਨਾਮ ਜਣਾਏ ਮਹਿੰਮਾ ਅਕਥ, ਬੇਵਸ ਕਰੇ ਸਰਬ ਲੋਕਾਈਆ।

੨੮ ਮਾਘ ੨੦੨੧ ਬਿਕ੍ਰਮੀ ਬੀਬੀ ਸਵਿੰਦਰ ਕੌਰ ਦੇ ਗ੍ਰਹਿ ਮੰਡੀ ਅਹਿਮਦ ਗੜ੍ਹ

ਸਾਚੀ ਖੇਲ ਅਗੰਮੀ ਧੁਰ ਦੀ, ਸਤਿਗੁਰ ਸ਼ਬਦ ਵੱਡੀ ਵਡਿਆਈਆ। ਰੇਖ ਬਣਾਵੇ ਆਪਣੀ ਧੁਰ ਦੀ, ਮੰਜ਼ਲ ਸਾਚੀ ਸਚ ਪਰਗਟਾਈਆ । ਜਨ ਭਗਤਾਂ ਚਰਨਾਂ ਹੇਠ ਦਬਾਵੇ ਮੁਕਤੀ, ਮੁਫ਼ਤ ਆਪਣੀ ਦਇਆ ਕਮਾਈਆ। ਨੂਰ ਡਗਮਗਾ ਅਕਾਲ ਮੂਰਤੀ, ਅਕਲ ਕਲਧਾਰੀ ਦੇਵੇ ਰੰਗ ਵਖਾਈਆ। ਧੁੰਨ ਆਤਮਕ ਨਾਦ ਵਜਾ ਕੇ ਤੂਰਤੀ, ਅਨੁਰਾਗੀ ਆਪਣਾ ਰਾਗ ਸੁਣਾਈਆ। ਸਾਚੀ ਧਾਰ ਮਿਲਾ ਕੇ ਸੁਰਤੀ, ਘਰ ਮੇਲਾ ਸਹਿਜ ਸੁਭਾਈਆ। ਖੇਲ ਮੁਕ ਜਾਏ ਅੰਧ ਅੰਧੇਰ ਘੋਰ ਦੀ, ਡੂੰਘੀ ਭਵਰ ਨਾ ਕੋਇ ਭਵਾਈਆ। ਮਿਲਣੀ ਮੁਕ ਜਾਏ ਠਗ ਚੋਰ ਦੀ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਗਵਾਈਆ। ਤੰਦ ਮਿਲ ਜਾਏ ਸਤਿਗੁਰ ਸਚੇ ਪ੍ਰੇਮ ਲੋਰ ਦੀ, ਜਿਸ ਦੇ ਨਾਲੋਂ ਨਾ ਹੋਏ ਜੁਦਾਈਆ। ਸਵਾਰੀ ਮਿਲ ਜਾਏ ਓਸ ਘੋੜ ਦੀ, ਜੋ ਦੋ ਜਹਾਨਾਂ ਬਾਹਰ ਭੱਜੇ ਵਾਹੋ ਦਾਹੀਆ। ਖੇਲ ਬਦਲ ਜਾਏ ਅਵਰ ਹੋਰ ਦੀ, ਹਰਿ ਜੂ ਆਪਣਾ ਰੰਗ ਰੰਗਾਈਆ ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਕਮਾਈਆ। ਧੁਰ ਦੀ ਕਰਨੀ ਕਹੇ ਮੈਂ ਭਗਤ ਸੁਹੇਲੀ, ਆਦਿ ਜੁਗਾਦੀ ਨਜ਼ਰੀ ਆਈਆ। ਲੱਖ ਚੁਰਾਸੀ ਨਾਲੋਂ ਹੋ ਕੇ ਵਿਹਲੀ, ਸੰਤਾਂ ਸੰਗ ਬੈਠੀ ਡੇਰਾ ਲਾਈਆ। ਜਿਨ੍ਹਾਂ ਦਾ ਪਰਮ ਪੁਰਖ ਪਰਮਾਤਮ ਅੰਤਰ ਆਤਮ ਸਚਾ ਬੇਲੀ, ਏਕੰਕਾਰ ਨਜ਼ਰੀ ਆਈਆ। ਓਸ ਦੇ ਨਾਲ ਮਿਲ ਕੇ ਅਗੰਮੀ ਖੇਲ ਖੇਲੀ, ਖ਼ਾਲਕ ਖ਼ਲਕ ਸਮਝ ਕੋਇ ਨਾ ਪਾਈਆ। ਜਿਸ ਦੀ ਧਾਰ ਵਖਰੀ ਨਵੇਲੀ, ਅਨੁਭਵ ਆਪਣੀ ਕਾਰ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਦਇਆ ਕਮਾਈਆ। ਸਾਹਿਬ ਸਵਾਮੀ ਅੰਤਰ ਜਾਨਤ, ਘਟ ਘਟ ਦਾਤਾ ਬੇਪਰਵਾਹੀਆ। ਜੁਗ ਚੌਕੜੀ ਜਿਸ ਦੇ ਕੋਲ ਸਚੀ ਅਮਾਨਤ, ਗੁਰਮੁਖ ਗੁਰਸਿਖ ਆਪਣੀ ਝੋਲੀ ਪਾਈਆ। ਨਿਤ ਨਵਿਤ ਜਿਨ੍ਹਾਂ ਦੀ ਸ਼ਬਦੀ ਗੁਰ ਦੇਵਣਹਾਰ ਜ਼ਮਾਨਤ, ਸਚ ਅਦਾਲਤ ਵੇਖ ਵਖਾਈਆ। ਓਹਨਾਂ ਏਥੇ ਓਥੇ ਦੋ ਜਹਾਨਾਂ ਰੱਖੇ ਸਹੀ ਸਲਾਮਤ, ਦੁਖ ਦਰਦ ਰੋਗ ਸੋਗ ਚਿੰਤਾ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੈਂ ਸਦ ਬਲਵਾਨ, ਬਲਧਾਰੀ ਇਕ ਅਖਵਾਈਆ। ਜਿਸ ਦਾ ਹੁਕਮ ਦੋ ਜਹਾਨ, ਬ੍ਰਹਿਮੰਡ ਖੰਡ ਸੀਸ ਨਾ ਕੋਇ ਉਠਾਈਆ। ਰਾਹ ਤਕਦੇ ਜ਼ਿਮੀਂ ਅਸਮਾਨ, ਗਗਨ ਮੰਡਲ ਧਿਆਨ ਲਗਾਈਆ। ਜੁਗ ਚੌਕੜੀ ਦਰ ਦਰਵੇਸ਼ ਮੰਗਣ ਦਾਨ, ਝੋਲੀ ਖ਼ਾਲੀ ਰਹੇ ਵਖਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਘਟ ਨਿਵਾਸੀ ਜਾਣੀ ਜਾਣ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਜਨ ਭਗਤਾਂ ਚਰਨ ਪ੍ਰੀਤੀ ਸਾਚੀ ਨੀਤੀ ਬਖ਼ਸ਼ੇ ਚਰਨ ਧਿਆਨ, ਕਵਲ ਇਕ ਸਰਨਾਈਆ। ਬੋਧ ਅਗਾਧ ਸ਼ਬਦ ਅਨਾਦ ਬ੍ਰਹਮ ਬ੍ਰਹਿਮਾਦ ਦੇਵਣਹਾਰਾ ਧੁਰ ਫ਼ਰਮਾਨ, ਹੁਕਮ ਸੰਦੇਸ਼ਾ ਨਰ ਨਰੇਸ਼ਾ ਨਿਰਵੈਰ ਨਿਰਾਕਾਰ ਨਿਰੰਕਾਰ ਆਪ ਸਮਝਾਈਆ। ਸਾਚੇ ਮੰਦਰ ਸਾਚੇ ਅੰਦਰ ਸਾਢੇ ਤਿੰਨ ਹੱਥ ਮੁਕਾ ਕੇ ਲੇਖਾ, ਭਰਮ ਭੁਲੇਖਾ ਨਜ਼ਰ ਕੋਇ ਨਾ ਆਈਆ। ਜੋਤੀ ਜਾਤਾ ਪੁਰਖ ਬਿਧਾਤਾ ਇਕ ਇਕਾਂਤਾ ਜਨ ਭਗਤਾਂ ਵਸੇ ਸਾਚੇ ਦੇਸਾ, ਦੇਸ ਦਸੰਤਰ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ । ਸਤਿਗੁਰ ਸ਼ਬਦ ਕਹੇ ਸਦਾ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਸਮਾਈਆ। ਮਹਲ ਅਟਲ ਜਿਸ ਦਾ ਉਚ ਮਕਾਨ, ਮਜਲਸ ਇਕੋ ਬੇਪਰਵਾਹੀਆ । ਮੁਕਾਮੇ ਹਕ ਝੁਲਦਾ ਰਹੇ ਨਿਸ਼ਾਨ, ਸਚਖੰਡ ਦਵਾਰੇ ਵਜਦੀ ਰਹੇ ਵਧਾਈਆ। ਥਿਰ ਘਰ ਜਿਸ ਦਾ ਖੇਲ ਮਹਾਨ, ਸੁਨ ਅਗੰਮ ਹੁਕਮ ਵਰਤਾਈਆ । ਵਿਸ਼ਨ ਬ੍ਰਹਮਾ ਸ਼ਿਵ ਜਿਸ ਦਾ ਕਰਨ ਚਰਨ ਧਿਆਨ, ਕਰੋੜ ਤੇਤੀਸਾ ਅੱਖ ਨਾ ਕੋਇ ਹਿਲਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਨੂਰ ਜ਼ਹੂਰ ਵਿਚ ਜਹਾਨ, ਨਿਰਗੁਣ ਸਰਗੁਣ ਆਪਣਾ ਵੇਸ ਵਟਾਈਆ। ਰਵ ਸਸ ਸੂਰਜ ਚੰਦ ਜਿਸ ਦੀ ਕਿਰਨ ਬ੍ਰਹਿਮੰਡ ਖੰਡ ਚਮਕਾਣ, ਨਵ ਖੰਡ ਕਰਨ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਕਰਾਈਆ। ਸਤਿਗੁਰ ਖੇਲ ਕਰੇ ਕਰਤਾਰ, ਕ਼ੁਦਰਤ ਦਾ ਮਾਲਕ ਬੇਪਰਵਾਹੀਆ। ਸੰਤ ਸੁਹੇਲੇ ਲਏ ਉਠਾਲ, ਗੁਰ ਚੇਲੇ ਜੋੜ ਜੁੜਾਈਆ। ਲੇਖ ਲਿਖਾ ਕੇ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਘਰ ਵਖਾਈਆ। ਸ਼ਬਦ ਅਗੰਮੀ ਮਾਰੇ ਬਾਣ, ਤੀਰ ਨਿਰਾਲਾ ਅਣਿਆਲਾ ਇਕ ਚਲਾਈਆ। ਕੂੜੀ ਕਿਰਿਆ ਮੇਟ ਕੇ ਖ਼ਾਲੀ ਕਰੇ ਮਕਾਨ, ਸਚ ਸੁਚ ਵਿਚ ਟਿਕਾਈਆ। ਨਾਮ ਸੰਦੇਸ਼ਾ ਦੇਵੇ ਆਣ, ਗੁਰ ਉਪਦੇਸ਼ਾ ਇਕ ਪੜ੍ਹਾਈਆ। ਨੇਤਰ ਪੇਖਾ ਨੌਜਵਾਨ, ਜੋਤੀ

ਜਲਵਾ ਨਜ਼ਰੀ ਆਈਆ। ਝੁਕਦੇ ਵੇਖੋ ਜ਼ਿਮੀਂ ਅਸਮਾਨ, ਮਾਣ ਤਾਣ ਅਭਿਮਾਨ ਰਹਿਣ ਕੋਇ ਨਾ ਪਾਈਆ। ਸੰਤ ਸੁਹੇਲੇ ਕਰ ਪਰਵਾਨ, ਆਤਮ ਭਿਛਿਆ ਦੇ ਕੇ ਦਾਨ, ਨਾਮ ਭੰਡਾਰਾ ਦਏ ਭਰਾਈਆ। ਸ੍ਰਿਸ਼ਟ ਸਬਾਈ ਸੁੰਞ ਮਸਾਣ, ਨਾ ਕੋਈ ਸਖ਼ੀ ਤੇ ਨਾ ਕੋਈ ਕਾਹਨ, ਕਾਇਆ ਮੰਡਲ ਰਾਸ ਰਚਾਈਆ। ਸੁਰਤੀ ਮਿਲੇ ਨਾ ਸ਼ਬਦੀ ਰਾਮ, ਰੂਹ ਬੁਤ ਦੇਵੇ ਨਾ ਕੋਈ ਕਲਮਾ ਸਚ ਪੈਗ਼ਾਮ, ਹਜ਼ਰਤ ਹਕ ਨਾ ਕੋਇ ਪੜ੍ਹਾਈਆ। ਨਵ ਨੌਂ ਚਾਰ ਦਿਸੇ ਵੈਰਾਨ, ਮਾਇਆ ਮਮਤਾ ਚੜ੍ਹਿਆ ਤੁਫ਼ਾਨ, ਧੀਰਜ ਸਤਿ ਸੰਤੋਖ ਦਿਤਾ ਰੁੜ੍ਹਾਈਆ। ਗੁਰਮੁਖ ਵਿਰਲੇ ਕਾਇਆ ਮੰਦਰ ਅੰਦਰ ਚੁਪ ਚਪੀਤੇ ਠਾਂਡੇ ਸੀਤੇ ਮੰਗਣ ਦਾਨ, ਨਿਮਾਣੇ ਹੋ ਕੇ ਆਪਣੀ ਅੱਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲਾ ਇਕ ਅਖਵਾਈਆ। ਸ਼ਬਦ ਗੁਰੂ ਕਹੇ ਮੈਂ ਮੀਤਣ ਮੀਤਾ, ਭਗਤ ਦਿਆਂ ਵਡਿਆਈਆ। ਆਦਿ ਜੁਗਾਦੀ ਮੇਰੀ ਰੀਤਾ, ਜੁਗ ਜੁਗ ਵੇਸ ਵਟਾਈਆ। ਕਾਇਆ ਮੰਦਰ ਠਾਂਡਾ ਸੀਤਾ, ਸਾਢੇ ਤਿੰਨ ਹੱਥ ਤਤ ਸਮਝਾਈਆ। ਭੇਵ ਖੁਲ੍ਹਾਵਾਂ ਨੀਕਣ ਨੀਕਾ, ਪਰਦਾ ਓਹਲਾ ਆਪ ਚੁਕਾਈਆ। ਮੈਂ ਮਾਲਕ ਜੀਵ ਜੀਅ ਕਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਦੇਣਾ ਦੇਵਾਂ ਸਾਢੇ ਤਿੰਨ ਹੱਥ ਸੀਂ ਕਾ, ਰਵਿਦਾਸ ਚਮਾਰਾ ਨਾਲ ਮਿਲਾਈਆ। ਹਾਲ ਸੁਣਾਵਾਂ ਪਿਛਲਾ ਬੀਤਾ, ਲੱਖ ਚੁਰਾਸੀ ਖੋਜ ਖੁਜਾਈਆ। ਧਾਮ ਵਖਾਵਾਂ ਇਕ ਅਨਡੀਠਾ, ਜਿਥੇ ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਸਤਿ ਸਵਾਮੀ ਅੰਤਰਜਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਬੈਠਾ ਇਕ ਅਤੀਤਾ, ਤ੍ਰੈਭਵਣ ਧਨੀ ਆਪਣਾ ਆਸਣ ਲਾਈਆ। ਸਚਖੰਡ ਦਵਾਰੇ ਦਾ ਸਚ ਵਸਨੀਕਾ, ਵਾਹਿਦ ਜਲਵਾ ਨੂਰ ਖ਼ੁਦਾਈਆ। ਜਿਸ ਦੀਆਂ ਜੁਗ ਚੌਕੜੀ ਸਾਰੇ ਕਰਦੇ ਗਏ ਉਡੀਕਾ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਸੋ ਭਗਤਾਂ ਕਰੇ ਸਚ ਪ੍ਰੀਤਾ, ਪ੍ਰੀਤਮ ਹੋ ਕੇ ਵੇਖ ਵਖਾਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠਾ, ਦੋ ਜਹਾਨਾਂ ਇਕੋ ਰੰਗ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਸ਼ਬਦ ਗੁਰੂ ਕਹੇ ਮੇਰੀ ਮਿਹਰਵਾਨੀ, ਜਨ ਭਗਤਾਂ ਨਜ਼ਰੀ ਆਈਆ। ਜਨ ਭਗਤ ਮੇਰੀ ਨਿਸ਼ਾਨੀ, ਨਿਸ਼ਾਨਾ ਦੋ ਜਹਾਨ ਝੁਲਾਈਆ। ਪ੍ਰੇਮ ਪ੍ਰੀਤੀ ਮੇਰੀ ਬਾਣੀ, ਰਾਗਾਂ ਨਾਦਾਂ ਵਿਚ ਸਮਾਈਆ। ਬੁਧੀ ਤੋਂ ਬਾਹਰ ਕਹਾਣੀ, ਵਿਦਿਆ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਕਰਨ ਪਹਿਚਾਨੀ, ਨੇਤਰ ਅੱਖ ਆਪ ਖੁਲ੍ਹਾਈਆ। ਕੋਈ ਸਮਝ ਨਾ ਸਕੇ ਜਗਤ ਵਿਦਿਆ ਵਾਲਾ ਵਿਦਵਾਨੀ, ਚੌਦਾਂ ਵਿਦਿਆ ਕੰਮ ਕਿਸੇ ਨਾ ਆਈਆ। ਜਿਨ੍ਹਾਂ ਭਗਤਾਂ ਦਿਤਾ ਪਦ ਨਿਰਬਾਣੀ, ਘਰ ਸਾਚੇ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਹੇਲਾ ਇਕ ਅਖਵਾਈਆ। ਸ਼ਬਦ ਗੁਰੂ ਕਹੇ ਮੈਂ ਠਾਕਰ ਸਵਾਮੀ, ਠੋਕਰ ਘਰ ਘਰ ਆਪ ਲਗਾਈਆ। ਗੁਰਮੁਖਾਂ ਗੁਰਸਿਖਾਂ ਦੇ ਕੇ ਠੰਡਾ ਪਾਣੀ, ਨਿਝਰ ਝਿਰਨਾ ਇਕ ਝਿਰਾਈਆ। ਸ਼ਬਦ ਅਨਾਦ ਸਚੀ ਧੁਨਕਾਨੀ, ਧੁਨ ਅਨਹਦ ਰਾਗੀ ਰਾਗ ਅਲਾਈਆ। ਵਿਸਮਾਦ ਹੋ ਕੇ ਚਾਰੇ ਖਾਣੀ, ਚਾਰੇ ਬਾਣੀ ਬ੍ਰਹਮ ਬ੍ਰਹਿਮਾਦ ਖੋਜ ਖੁਜਾਈਆ। ਜਨ ਭਗਤਾਂ ਸੁਰਤੀ ਆਤਮ ਨੂਰ ਨੁਰਾਨੀ, ਜੋਤੀ ਜਾਤਾ ਡਗਮਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਇਕ ਅਖਵਾਈਆ। ਸਾਹਿਬ ਸੁਲਤਾਨ ਇਕ ਮਹਿਬੂਬ, ਮੁਹੱਬਤ ਵਿਚ ਸਮਾਈਆ। ਜਿਸ ਦਾ ਅਰਸ਼ ਕੁਰਸ਼ ਤੋਂ ਪਰੇ ਸਚਾ ਅਰੂਜ, ਮਹਲ ਅਟਲ ਸੋਭਾ ਪਾਈਆ। ਜਿਸ ਦੀ ਮੰਜ਼ਲ ਸਚ

ਮਕ਼ਸੂਦ, ਹਦ ਹਦੂਦ ਸਮਝ ਕਿਸੇ ਨਾ ਆਈਆ। ਜਿਧਰ ਵੇਖਣ ਓਧਰ ਸਦਾ ਮੌਜੂਦ, ਚਾਰ ਕੁੰਟ ਦਹਿ ਦਿਸ਼ਾ ਜ਼ਿਮੀਂ ਅਸਮਾਨਾਂ ਰਿਹਾ ਸਮਾਈਆ । ਜਿਸ ਦਾ ਤਤ ਨਾ ਕੋਈ ਵਜੂਦ, ਅਛਲ ਛਲ ਘਰ ਘਰ ਰਿਹਾ ਕਰਾਈਆ। ਆਤਮ ਪਰਮਾਤਮ ਰੱਖੇ ਆਪ ਮਜ਼ਬੂਤ, ਚਾਰ ਕੁੰਟ ਆਪਣਾ ਘੇਰਾ ਪਾਈਆ। ਲਹਿਣਾ ਦੇਣਾ ਚੁਕਾਵਣਹਾਰਾ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਡੇਰਾ ਢਾਹੀਆ। ਓਸ ਦਾ ਬਿਨ ਸਤਿਗੁਰ ਪੂਰੇ ਦੇਵੇ ਨਾ ਕੋਇ ਸਬੂਤ, ਸਾਖ਼ਿਆਤ ਨਾ ਕੋਇ ਪਰਗਟਾਈਆ। ਕੋਟਨ ਕੋਟ ਲੱਭਦੇ ਫਿਰਦੇ ਜਗਤ ਅਵਧੂਤ, ਤਨ ਮਾਟੀ ਖ਼ਾਕੀ ਤਨ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਮੇਲਾ ਸਹਿਜ ਸੁਭਾਈਆ। ਸ਼ਬਦ ਗੁਰੂ ਕਹੇ ਮੈਂ ਭਗਤਾਂ ਕਰਾਂ ਆਦਾਬ, ਸੰਤਾਂ ਸੰਗ ਨਿਭਾਈਆ। ਨਾਦ ਅਨਾਦੀ ਦੱਸ ਕੇ ਜਾਪ, ਕਰਾਂ ਬ੍ਰਹਮ ਪੜ੍ਹਾਈਆ। ਅੰਦਰੋਂ ਖੋਲ੍ਹ ਕੇ ਤਾਕ, ਤਕਵਾ ਦਿਆਂ ਜਣਾਈਆ। ਕੂੜੀ ਕਿਰਿਆ ਕਰ ਕੇ ਸਾਫ਼, ਦੁਰਮਤ ਮੈਲ ਧਵਾਈਆ। ਰੂਹ ਬੁਤ ਕਰ ਕੇ ਪਾਕ, ਪਤਿਤ ਪੁਨੀਤ ਦਿਆਂ ਵਖਾਈਆ। ਸਤਿ ਧਰਮ ਦਾ ਖੋਲ੍ਹ ਕੇ ਹਾਟ, ਵਸਤ ਅਗੰਮੀ ਵਿਚ ਰਖਾਈਆ। ਕਰ ਪਰਕਾਸ਼ ਸਚ ਲਲਾਟ, ਦੀਪਕ ਜੋਤੀ ਡਗਮਗਾਈਆ। ਨਾਮ ਧੁਨ ਸੁਣਾ ਕੇ ਨਾਦ, ਬਿਨ ਰਸਨਾ ਜਿਹਵਾ ਦੇ ਕੇ ਸਵਾਦ, ਅੰਮ੍ਰਿਤ ਰਸ ਦਿਆਂ ਚਖਾਈਆ। ਕੂੜੀ ਕਿਰਿਆ ਮੇਟ ਕੇ ਵਾਦ ਵਿਵਾਦ, ਭਾਂਡਾ ਭਰਮ ਭਉ ਭੰਨਾਈਆ । ਹੰਸ ਰੂਪ ਬਣਾ ਕੇ ਕਾਗ, ਕਾਗੋਂ ਹੰਸ ਦਿਆਂ ਉਡਾਈਆ। ਜੋਤ ਨਿਰੰਜਣ ਜਗਾ ਕੇ ਚਿਰਾਗ਼, ਅੰਧ ਅੰਧੇਰਾ ਦਿਆਂ ਮਿਟਾਈਆ। ਆਤਮ ਪਰਮਾਤਮ ਵਿਛੜੀ ਦਾ ਨਾਤਾ ਜੋੜਾਂ ਸਾਖ਼ਿਆਤ, ਸਨਮੁਖ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ । ਸ਼ਬਦ ਗੁਰੂ ਕਹੇ ਮੈਂ ਭਗਤਾਂ ਦੱਸਾਂ ਜਗਤ ਜੁਗਤ, ਜਗ ਜੀਵਣ ਦਾਤਾ ਹੋ ਕੇ ਦਿਆਂ ਜਣਾਈਆ। ਸਾਚੇ ਸੰਤੋ ਕਿਸੇ ਕੰਮ ਨਾ ਔਂਦੀ ਮੁਕਤ, ਮੁਕਤੀ ਤੋਂ ਪਰੇ ਦਾਤਾ ਬੇਪਰਵਾਹੀਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਹੁਕਮ ਦਰੁਸਤ, ਦੋ ਜਹਾਨ ਬੈਠੇ ਸੀਸ ਨਿਵਾਈਆ। ਸਦ ਤਾਰਨਹਾਰਾ ਹਰਿ ਨਿਰੰਕਾਰਾ ਸਦਾ ਮੁਫ਼ਤ, ਕਰਤਾ ਕ਼ੀਮਤ ਲੋਕਮਾਤ ਨਾ ਕੋਇ ਰਖਾਈਆ। ਜੁਗ ਚੌਕੜੀ ਪਿੱਛੋਂ ਅਬਿਨਾਸ਼ੀ ਕਰਤਾ ਲਭਦਾ ਸਚਾ ਮੁਰਸ਼ਦ, ਮੁਰੀਦਾਂ ਦੀਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਮਿਲਾਈਆ । ਸ਼ਬਦ ਗੁਰੂ ਕਹੇ ਮੈਂ ਸੰਤ ਉਧਾਰੀ, ਜੁਗ ਜੁਗ ਆਪਣੀ ਦਇਆ ਕਮਾਇੰਦਾ। ਭਗਤ ਵਛਲ ਬਣ ਪੈਜ ਸੁਆਰੀ, ਮਿਹਰ ਨਜ਼ਰ ਇਕ ਉਠਾਇੰਦਾ । ਮੇਲ ਮਿਲਾ ਕੇ ਜੋਤ ਨਿਰੰਕਾਰੀ, ਸਰਗੁਣ ਨਿਰਗੁਣ ਜੋੜ ਜੁੜਾਇੰਦਾ। ਸਚ ਪ੍ਰੀਤੀ ਦੇ ਖ਼ੁਮਾਰੀ, ਮਧੁਰ ਰਸ ਜਾਮ ਪਿਆਇੰਦਾ। ਦੀਵਾ ਬਾਤੀ ਕਰ ਉਜਿਆਰੀ, ਨੂਰ ਨੁਰਾਨਾ ਡਗਮਗਾਇੰਦਾ। ਸਚ ਪ੍ਰੀਤੀ ਲਾ ਕੇ ਯਾਰੀ, ਲੱਗੀ ਤੋੜ ਨਿਭਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਜਨ ਭਗਤਾਂ ਇਕੱਠਿਆਂ ਆਈ ਵਾਰੀ, ਧੁਰ ਦਾ ਮੇਲਾ ਆਪ ਮਿਲਾਇੰਦਾ। ਦੂਰ ਦੁਰਾਡਾ ਨੇਰਨ ਨੇਰਾ ਅੰਦਰ ਵੜ ਕੇ ਮੰਦਰ ਚੜ੍ਹ ਕੇ ਸੁਰਤੀ ਸ਼ਬਦ ਫੜ ਫੜ ਜਾਏ ਤਾਰੀ, ਤਾਰਨਹਾਰਾ ਨਜ਼ਰ ਕਿਸੇ ਨਾ ਆਇੰਦਾ। ਸੋ ਜਾਣੇ ਜਿਸ ਬਖ਼ਸ਼ੇ ਚਰਨ ਪਿਆਰੀ, ਪ੍ਰੇਮ ਪਿਆਲਾ ਧੁਰ ਦਾ ਹੱਥ ਫੜਾਇੰਦਾ । ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚਖੰਡ ਨਿਵਾਸੀ ਇਕ ਸਿਕਦਾਰੀ, ਹੁਕਮ ਧੁਰ ਦਾ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੇਖਾ ਲੇਖੇ ਪਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਮਾਲਕ ਏਕ, ਏਕੰਕਾਰ ਦਿਤੀ ਵਡਿਆਈਆ। ਸਭ

ਦਾ ਲੇਖਾ ਰਿਹਾ ਵੇਖ, ਲੱਖ ਚੁਰਾਸੀ ਖੋਜ ਖੁਜਾਈਆ। ਫੋਲ ਫੁਲਾਵਾਂ ਦੇਸ ਪਰਦੇਸ਼, ਦੋ ਜਹਾਨਾਂ ਖੋਜ ਖੁਜਾਈਆ। ਹਰਿ ਨਿਰੰਕਾਰ ਹੋ ਮਿਹਰਵਾਨ ਨਰ ਨਰੇਸ਼, ਸ਼ਾਹ ਸੁਲਤਾਨਾਂ ਦਿਆਂ ਉਠਾਈਆ। ਮੈਂ ਜਾਣਾ ਗਣਪਤ ਗਣੇਸ਼, ਵਿਸ਼ਨ ਬ੍ਰਹਮਾ ਸ਼ਿਵ ਹੁਕਮੇ ਵਿਚ ਫਿਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰੇ ਅਗੰਮੀ ਭੇਖ, ਬਨਖੰਡ ਆਪਣਾ ਵੇਸ ਵਟਾਈਆ । ਜੋ ਸੰਤ ਸੁਹੇਲੇ ਗੁਰੂ ਗੁਰ ਚੇਲੇ ਸ਼ਬਦੀ ਧਾਰ ਦਿਤੇ ਭੇਜ, ਭਜਨ ਬੰਦਗੀ ਆਤਮ ਪਰਮਾਤਮ ਢੋਲਾ ਸੋਹਲਾ ਸਾਚਾ ਦਿਤਾ ਸੁਣਾਈਆ। ਓਹਨਾਂ ਦੇ ਜਨਮ ਕਰਮ ਦੇ ਕਟ ਕੇ ਲੇਖ, ਰੇਖਾ ਆਪਣੇ ਵਿਚ ਮਿਲਾਈਆ। ਜੋਤੀ ਜੋਤ ਕਰ ਕੇ ਅਭੇਤ, ਭੇਵ ਆਪਣਾ ਦਏ ਸਮਝਾਈਆ। ਫੇਰ ਔਣਾ ਨਾ ਪਵੇ ਕੁੜਾਵੇ ਦੇਸ, ਮਾਤ ਗਰਭ ਨਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਬਣਾ ਕੇ ਖੇਵਟ ਖੇਟ, ਬੇੜਾ ਪਾਰ ਦਏ ਕਰਾਈਆ। ਸਤਿਗੁਰ ਸ਼ਬਦ ਕਹੇ ਮੈਂ ਖੇਵਟ ਖੇਟਾ, ਆਦਿ ਜੁਗਾਦੀ ਨਜ਼ਰੀ ਆਈਆ। ਪੁਰਖ ਅਕਾਲ ਦਾ ਬਣ ਕੇ ਬੇਟਾ, ਗੁਰਮੁਖ ਸਾਚੇ ਪਾਰ ਲੰਘਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੁੱਲੇ ਕਦੀ ਨਾ ਚੇਤਾ, ਅਚਿੰਤ ਆਪਣਾ ਖੇਲ ਖਿਲਾਈਆ। ਲੱਖ ਚੁਰਾਸੀ ਨਿਰਗੁਣ ਸਰਗੁਣ ਬਣ ਕੇ ਧੁਰ ਦਾ ਨੇਤਾ, ਧੁਰ ਫ਼ਰਮਾਣਾ ਹੁਕਮ ਦ੍ਰਿੜਾਈਆ । ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਹੱਥ ਅਗੰਮੀ ਲੇਖਾ, ਪਰਦਾ ਓਹਲਾ ਨਾ ਕੋਇ ਛੁਪਾਈਆ। ਜਿਸ ਨੂੰ ਹੁਕਮੇ ਅੰਦਰ ਭੇਜਾ, ਓਸ ਨੂੰ ਹੁਕਮੇ ਅੰਦਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣਾ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਚਾੜ੍ਹਾਂ ਰੰਗ, ਰੰਗ ਰਤੜਾ ਇਕ ਅਖਵਾਈਆ। ਆਤਮ ਸੇਜ ਸੁਹਾ ਪਲੰਘ, ਸੋਹਣਾ ਆਸਣ ਦਿਆਂ ਵਖਾਈਆ। ਨਿਜ ਘਰ ਦੇ ਕੇ ਨਿਜ ਅਨੰਦ, ਪਰਮਾਨੰਦ ਵਿਚ ਸਮਾਈਆ। ਰਸ ਅੰਮ੍ਰਿਤ ਬਰਖ ਕੇ ਪਾਵਾਂ ਠੰਡ, ਸਾਂਤਕ ਰੂਪ ਜਣਾਈਆ। ਜਨਮ ਜਨਮ ਦੀ ਟੁੱਟੀ ਗੰਢ, ਸੁਰਤੀ ਸ਼ਬਦੀ ਜੋੜ ਜੁੜਾਈਆ। ਪਰਦਾ ਲਾਹ ਕੇ ਹੰ ਬ੍ਰਹਮ, ਪਾਰਬ੍ਰਹਮ ਦਿਆਂ ਵਖਾਈਆ। ਨਿਹਕਰਮੀ ਹੋ ਕੇ ਕਰਾਂ ਕੰਮ, ਕਰਮ ਕਾਂਡ ਦਾ ਡੇਰਾ ਢਾਹੀਆ। ਗੁਰਮੁਖਾਂ ਦੀ ਲੇਖੇ ਲਾ ਕੇ ਕਾਇਆ ਮਾਟੀ ਚੰਮ, ਸਮਦ੍ਰਿਸ਼ਟੀ ਦਿਆਂ ਬਣਾਈਆ। ਲਹਿਣ ਚੁਕਾ ਕੇ ਹਰਖ਼ ਸੋਗ ਚਿੰਤਾ ਗ਼ਮ, ਦੂਈ ਦਵੈਤੀ ਸ਼ਰਅ ਸ਼ਰਾਇਤੀ ਦਿਆਂ ਮਿਟਾਈਆ। ਭਾਂਡਾ ਭਰਮ ਦਿਆਂ ਭੰਨ, ਭਾਗ ਲਗਾ ਕੇ ਪੰਜ ਤੱਤ ਤਨ, ਤਤਵ ਇਕੋ ਇਕ ਸਮਝਾਈਆ। ਕਰ ਪਰਕਾਸ਼ ਅੰਧੇਰੇ ਅੰਨ੍ਹ, ਨਿਰਗੁਣ ਜੋਤੀ ਚਾੜ੍ਹ ਕੇ ਚੰਨ, ਬੰਦ ਬੰਦ ਖ਼ੁਸ਼ੀ ਵਖਾਈਆ। ਸਤਿਗੁਰ ਸ਼ਬਦ ਕਹੇ ਗੁਰਮੁਖਾਂ ਦੀ ਆਤਮ ਕਦੀ ਨਾ ਹੋਣ ਦੇਵਾਂ ਰੰਡ, ਸਚ ਸੁਹਾਗਣ ਸਚ ਸਵਾਮੀ ਨਾਲ ਪਰਨਾਈਆ। ਜੁਗ ਚੌਕੜੀ ਪੁਰਖ ਅਕਾਲ ਦੀਨ ਦਿਆਲ ਮੇਰੀ ਵੰਡੀ ਇਹ ਵੰਡ, ਹਿੱਸਾ ਭਗਤਾਂ ਨਾਲ ਰਖਾਈਆ। ਮੈਂ ਵੇਖਣਹਾਰਾ ਸੱਤ ਦੀਪ ਨੌ ਖੰਡ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਖੋਜ ਖੁਜਾਈਆ। ਜੋ ਭਗਤ ਸੁਹੇਲੇ ਅੰਦਰੇ ਅੰਦਰ ਸਾਚੀਆਂ ਮੰਗਾਂ ਰਹੇ ਮੰਗ, ਤਿਨ੍ਹਾਂ ਦੀ ਆਸਾ ਮਨਸਾ ਬਿਨ ਹਰਸ ਹਵਸ ਪੂਰੀ ਦਿਆਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਮਾਲਕ ਕੁਲ ਖ਼ਾਲਕ ਬਣ ਕੇ ਸਾਲਸ, ਅਦਾਲਤ ਭਗਤਾਂ ਲਈ ਇਕ ਲਗਾਈਆ। ਜੋ ਹੁਕਮ ਦੇਵੇ ਵਾਜਿਬ, ਸੋ ਮਨਾਵੇ ਥਾਉਂ ਥਾਈਂਆ। ਮਨ ਵਾਸਨਾ ਗੁਰਮੁਖ ਅੰਦਰ ਕਰੇ ਨਾ ਕੋਈ ਬਗ਼ਾਵਤ, ਅਦਾਵਤ ਰਹਿਣ ਕੋਇ ਨਾ ਪਾਈਆ। ਜਿਸ ਨੂੰ ਮਿਹਰਵਾਨ ਹੋ ਕੇ ਆਪਣੇ ਨਾਮ ਦੀ ਕਰੇ ਸਖ਼ਾਵਤ, ਵਸਤ ਅਮੋਲਕ

ਕਾਇਆ ਗੋਲਕ ਆਪਣੀ ਝੋਲੀ ਪਾਈਆ। ਸੋ ਗੁਰਮੁਖ ਗੁਰਸਿਖ ਧੁਰ ਦਾ ਬਾਲਕ, ਜਿਸ ਦਾ ਸਤਿਗੁਰ ਸਚਾ ਆਪ ਪ੍ਰਿਤਪਾਲਕ, ਫੜ ਫੜ ਬਾਹੋਂ ਗਲੇ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸ਼ਬਦ ਜਨ ਭਗਤਾਂ ਕਰੇ ਸਚਾ ਅਦਬ, ਨਾਤਾ ਤੋੜ ਕੇ ਦੀਨ ਮਜ਼੍ਹਬ, ਆਤਮ ਪਰਮਾਤਮ ਪਰਮਾਤਮ ਆਤਮ ਲੇਖਾ ਲੇਖੇ ਵਿਚ ਰਖਾਈਆ।

੨੮ ਮਾਘ ੨੦੨੧ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਪਿੰਡ ਲਤਾਲਾ ਜ਼ਿਲਾ ਲੁਧਿਆਣਾ

ਚੌਥੇ ਜੁਗ ਦੀ ਚੌਥੀ ਧਾਰ, ਚਾਰ ਕੁੰਟ ਚਾਰ ਵਰਨ ਇਕ ਸਰਨਾਈਆ। ਚਾਰ ਜੁਗ ਦਾ ਲਹਿਣਾ ਦੇਣਾ ਦੇਵੇ ਉਤਾਰ, ਪੂਰਬ ਕਰਮਾਂ ਵੇਖ ਵਖਾਈਆ। ਜਿਸ ਦਾ ਖੇਲ ਕਰ ਕੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਵੰਡ ਵੰਡਾਈਆ। ਸਿਫ਼ਤਾਂ ਵਾਲਾ ਨਾਮ ਬੋਲ ਕੇ ਗਏ ਜੈਕਾਰ, ਧੁਨਾਂ ਰਾਗ ਸੁਣਾਈਆ। ਭਵਿਖਤਾਂ ਵਿਚ ਕਰ ਕੇ ਗਏ ਪੁਕਾਰ, ਇਸ਼ਟਾਂ ਵਿਚ ਇਸ਼ਟ ਦੇਵ ਸਮਝਾਈਆ। ਪਰਵਿਸ਼ਟਿਆਂ ਵਿਚ ਕਰ ਕੇ ਗਏ ਸ਼ੁਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਚੌਥਾ ਜੁਗ ਕਹੇ ਹਰਿ ਕਿਰਪਾ ਨਿਧਾਨ, ਵਡ ਵੱਡਾ ਬੇਪਰਵਾਹੀਆ। ਜੋ ਕੂੜੀ ਕਿਰਿਆ ਵੇਖੇ ਆਣ, ਸਤਿ ਸਤਿਵਾਦੀ ਫੇਰਾ ਪਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਜਿਹਾ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਏਕਾ ਰੰਗ ਰੰਗਾਏ ਊਚ ਨੀਚ ਰਾਓ ਰੰਕ ਵਿਚ ਜਹਾਨ, ਸਾਧ ਸੰਤ ਆਪਣਾ ਭੇਵ ਖੁਲ੍ਹਾਈਆ। ਅੰਤਰ ਆਤਮ ਪਰਮਾਤਮ ਸਭ ਦਾ ਸਾਂਝਾ ਗਿਆਨ, ਹਿੰਦੂ ਮੁਸਲਿਮ ਸਿਖ ਈਸਾਈ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਵਖਾਈਆ। ਚੌਥਾ ਜੁਗ ਕਹੇ ਪ੍ਰਭ ਠਾਕਰ ਸਵਾਮੀ, ਹਰਿ ਕਰਤਾ ਨਜ਼ਰੀ ਆਈਆ। ਜੀਵ ਜੰਤ ਲੱਖ ਚੁਰਾਸੀ ਅੰਤਰਜਾਮੀ, ਗ੍ਰਹਿ ਮੰਦਰ ਵੇਖਣਹਾਰਾ ਥਾਉਂ ਥਾਈਂਆ। ਧੁਰ ਸੰਦੇਸ਼ਾ ਨਰ ਨਰੇਸ਼ਾ ਬੋਧ ਅਗਾਧੀ ਦੱਸ ਅਗੰਮੀ ਬਾਣੀ, ਸੋਹੰ ਢੋਲਾ ਇਕ ਪੜ੍ਹਾਈਆ । ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਚ ਪ੍ਰੀਤੀ ਦੇ ਕੇ ਚਰਨ ਧਿਆਨੀ, ਚਰਨੋਦਕ ਅੰਮ੍ਰਿਤ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚੌਥਾ ਜੁਗ ਕਹੇ ਮੇਰੇ ਜਾਗੇ ਨਸੀਬ, ਵੇਲਾ ਅੰਤਮ ਆਈਆ। ਪੁਰਖ ਅਕਾਲ ਦੀਨ ਦਿਆਲ ਆਇਆ ਕ਼ਰੀਬ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜਾਮਾ ਵੇਸ ਵਟਾਇਆ ਅਜੀਬ, ਜਗਤ ਨੈਣ ਨਜ਼ਰ ਵੇਖਣ ਕੋਇ ਨਾ ਪਾਈਆ। ਸ਼ਾਹ ਸੁਲਤਾਨ ਇਕੋ ਘਰ ਬਹਾਏ ਗ਼ਰੀਬ, ਗ਼ੁਰਬਤ ਸਭ ਦੀ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਮਰਥ ਪੁਰਖ ਵੱਡੀ ਵਡਿਆਈਆ। ਚੌਥਾ ਜੁਗ ਕਹੇ ਮੈਂ ਕਰਾਂ ਬਿਆਨ, ਭੇਵ ਅਭੇਦ ਜਣਾਈਆ। ਜਿਸ ਤੋਂ ਗੁਰ ਅਵਤਾਰ ਪੈਗ਼ੰਬਰ ਲੈਂਦੇ ਰਹੇ ਦਾਨ, ਦਾਤਾ ਧੁਰ ਦਾ ਨਜ਼ਰੀ ਆਈਆ। ਜਿਸ ਦੀਆਂ ਸਿਫ਼ਤਾਂ ਵਿਚ ਢੋਲੇ ਲਿਖੇ ਸ਼ਾਸਤਰ ਸਿਮਰਤ ਵੇਦ ਪੁਰਾਨ, ਖਾਣੀਆਂ ਬਾਣੀਆਂ ਰਾਗ ਅਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਨਿਰਗੁਣ ਨੂਰ ਸ੍ਰੀ ਭਗਵਾਨ, ਜੋਤੀ ਜਾਤਾ ਫੇਰਾ ਪਾਈਆ । ਜੁਗ ਜਨਮ ਦੇ ਵਿਛੜੇ ਨਿਹਕਰਮੀ ਮੇਲੇ ਆਣ, ਕਰਮ ਕਾਂਡ ਦਾ ਡੇਰਾ ਦੇਵੇ ਢਾਹੀਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸ਼ਬਦ

ਸੰਦੇਸ਼ਾ ਦੇਵੇ ਧੁਰ ਫ਼ਰਮਾਣ, ਸਾਚਾ ਮੰਤਰ ਇਕ ਪੜ੍ਹਾਈਆ। ਦਰਗਾਹ ਸਾਚੀ ਸਚਖੰਡ ਦਵਾਰੇ ਕਰ ਪਰਵਾਨ, ਪਰਮ ਪੁਰਖ ਪ੍ਰਭ ਆਪਣਾ ਮੇਲ ਮਿਲਾਈਆ । ਕਲਜੁਗ ਕਹੇ ਮੈਂ ਹੋਇਆ ਹੈਰਾਨ, ਹੈਰਾਨੀ ਮੇਰੇ ਉਤੇ ਛਾਈਆ। ਦੀਨ ਦਿਆਲ ਦਇਆਨਿਧ ਠਾਕਰ ਸਚ ਭੂਮਿਕਾ ਸੁਹਾਇਆ ਇਕ ਅਸਥਾਨ, ਜਿਸ ਗ੍ਰਹਿ ਗੁਰਮੁਖ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਉਠਾਈਆ। ਮਿਹਰ ਨਜ਼ਰ ਕਰੇ ਪ੍ਰਭ ਏਕੰਕਾਰਾ, ਅਕਲ ਕਲਧਾਰੀ ਦਇਆ ਕਮਾਈਆ। ਆਦਿ ਜੁਗਾਦੀ ਜਿਸ ਕੀਆ ਪਸਾਰਾ, ਸੋ ਵੇਖਣਹਾਰਾ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਵੇ ਵਾਰੋ ਵਾਰਾ, ਨਿਰਗੁਣ ਸਰਗੁਣ ਫੇਰਾ ਪਾਈਆ। ਪੂਰਬ ਲਹਿਣਾ ਰਿਹਾ ਵਿਚਾਰਾ, ਅੰਦਰ ਬਾਹਰ ਖੋਜ ਖੁਜਾਈਆ । ਚਾਰ ਵਰਨ ਦਾ ਕਰ ਕੇ ਦੂਰ ਕਿਨਾਰਾ, ਜ਼ਾਤ ਪਾਤ ਦੀਨ ਮਜ਼੍ਹਬ ਲੇਖਾ ਰਿਹਾ ਮੁਕਾਈਆ। ਹਰ ਘਟ ਅੰਦਰ ਨਿਰਗੁਣ ਦੀਆ ਦੀਪਕ ਜੋਤ ਹੋਏ ਉਜਿਆਰਾ, ਬ੍ਰਹਮ ਸਰੂਪ ਪਾਰਬ੍ਰਹਮ ਹਰਿ ਆਪਣਾ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਰੰਗ ਰੰਗਾਈਆ। ਕਲਜੁਗ ਕਹੇ ਪ੍ਰਭ ਕਿਰਪਾ ਕੀਤੀ, ਮਿਹਰਵਾਨ ਦਇਆ ਕਮਾਈਆ। ਮੇਰੇ ਅੰਦਰ ਬਦਲਣ ਆਇਆ ਰੀਤੀ, ਕੂੜੀ ਕਿਰਿਆ ਦਏ ਮਿਟਾਈਆ। ਝਗੜਾ ਚੁਕਾ ਕੇ ਊਚ ਨੀਚੀ, ਨੀਚ ਊਚ ਇਕੋ ਰੰਗ ਵਖਾਈਆ। ਲੱਖ ਚੁਰਾਸੀ ਪਰਮ ਪੁਰਖ ਦੀ ਲੋਕਮਾਤ ਬਗ਼ੀਚੀ, ਆਤਮ ਘਰ ਘਰ ਬੂਟਾ ਲਾਈਆ। ਇਕੋ ਨਾਮ ਇਕੋ ਕਲਮਾ ਇਕੋ ਸ਼ਰਅ ਇਕੋ ਹਦੀਸੀ, ਇਕੋ ਮੰਦਰ ਰਿਹਾ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਕਲਜੁਗ ਕਹੇ ਪ੍ਰਭ ਕਿਰਪਾ ਨਿਧਾਨ, ਠਾਕਰ ਧੁਰ ਦਾ ਨਜ਼ਰੀ ਆਈਆ। ਸਤਿ ਧਰਮ ਦਾ ਜਿਸ ਦਾ ਝੁਲਦਾ ਸਦਾ ਨਿਸ਼ਾਨ, ਬ੍ਰਹਿਮੰਡ ਖੰਡ ਬੈਠੇ ਸੀਸ ਨਿਵਾਈਆ। ਜਿਸ ਦੁਵਾਰਿਉਂ ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਦਾਨ, ਭਗਤ ਸੁਹੇਲੇ ਬੈਠੇ ਝੋਲੀਆਂ ਡਾਹੀਆ। ਜਿਸ ਘਰ ਤੋਂ ਦੀਨ ਮਜ਼੍ਹਬ ਕਲਮਾ ਨਬੀਆਂ ਮਿਲੇ ਪੈਗ਼ਾਮ, ਰਸੂਲਾਂ ਕਰੇ ਜਣਾਈਆ। ਜਿਸ ਦੁਵਾਰਿਉਂ ਪਰਗਟ ਹੋਵੇ ਸਤਿਨਾਮ, ਧੁਰ ਸੰਦੇਸ਼ਾ ਰਿਹਾ ਸੁਣਾਈਆ । ਸੋ ਮਾਲਕ ਖ਼ਾਲਕ ਵਾਲੀ ਦੋ ਜਹਾਨ, ਨਿਰਗੁਣ ਨਿਰਵੈਰ ਫੇਰਾ ਪਾਈਆ। ਕਲਜੁਗ ਅੰਤਮ ਬਦਲ ਦੇਵੇ ਵਿਧਾਨ, ਕੂੜੀ ਕਿਰਿਆ ਡੇਰਾ ਢਾਹੀਆ। ਸਤਿਜੁਗ ਸਤਿ ਸਤਿਵਾਦੀ ਕਰ ਪਰਵਾਨ, ਸਤਿ ਧਰਮ ਇਕ ਜਣਾਈਆ। ਜਿਸ ਦਵਾਰੇ ਚਾਰ ਵਰਨਾਂ ਇਕੋ ਜਿਹਾ ਮਾਣ, ਵੱਡਾ ਛੋਟਾ ਰਹਿਣ ਕੋਇ ਨਾ ਪਾਈਆ। ਓਸ ਦਵਾਰੇ ਦਾ ਇਕੋ ਸਚਾ ਨਾਮ, ਸੋ ਪੁਰਖ ਨਿਰੰਜਣ ਆਤਮ ਪਰਮਾਤਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਰ ਪਰਵਾਨ, ਪਰਵਾਨੇ ਧੁਰ ਦੇ ਸ਼ਬਦ ਅਗੰਮੀ ਹੱਥ ਫੜਾਈਆ।

੨੯ ਮਾਘ ੨੦੨੧ ਬਿਕ੍ਰਮੀ ਸਾਧੂ ਸਿੰਘ ਦੇ ਗ੍ਰਹਿ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ

ਗੁਰਮੁਖ ਆਸਾ ਪੂਰੀ ਮਨਸਾ, ਮਮਤਾ ਮੋਹ ਚੁਕਾਈਆ। ਮਨ ਹੰਕਾਰੀ ਮਾਰੇ ਕੰਸਾ, ਦੂਤੀ ਦੁਸ਼ਟ ਰਹਿਣ ਨਾ ਪਾਈਆ। ਆਤਮ ਪਰਮਾਤਮ ਬਣਾਏ ਆਪਣੀ ਅੰਸਾ, ਧੁਰ ਦਾ ਮੇਲਾ ਮੇਲ ਮਿਲਾਈਆ। ਦੇਵੇ ਵਡਿਆਈ ਲੱਖ ਚੁਰਾਸੀ ਜੀਵ ਜੰਤਾ, ਜੀਵਣ ਆਪਣੇ ਸੰਗ ਰਖਾਈਆ। ਸਾਚੀ

ਸਿਖਿਆ ਦੇਵੇ ਬਣ ਕੇ ਧੁਰ ਦਾ ਪੰਡਤਾ, ਪਾਰਬ੍ਰਹਮ ਵੱਡੀ ਵਡਿਆਈਆ। ਗੜ੍ਹ ਤੋੜ ਕੇ ਹਉਮੇ ਹੰਗਤਾ, ਸਤਿ ਸਤਿਵਾਦੀ ਧਾਰ ਬੰਧਾਈਆ। ਦਰਸ ਕਰਾ ਕੇ ਆਪਣੀ ਅੱਖ ਦਾ, ਪਰਤਖ ਰੂਪ ਨਜ਼ਰੀ ਆਈਆ। ਨਿਰਗੁਣ ਹੋ ਕੇ ਅੰਦਰ ਵਸਦਾ, ਘਰ ਬੈਠਾ ਸੋਭਾ ਪਾਈਆ। ਅੰਮ੍ਰਿਤ ਦੇਵੇ ਆਪਣੇ ਰਸ ਦਾ, ਅਗੰਮੀ ਸੀਰ ਮੁਖ ਚੁਵਾਈਆ। ਨਾਮ ਸੁਣਾ ਕੇ ਭਗਤ ਭਗਵਾਨ ਜਸ ਦਾ, ਅਗਲਾ ਪਿਛਲਾ ਲੇਖਾ ਦਿਤਾ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਭਗਤਨ ਕਿਰਿਆ, ਜੋ ਕਰਤਾ ਵੇਖ ਵਖਾਇੰਦਾ। ਲੋਕਮਾਤ ਉਹਨਾਂ ਦਾ ਪੈਂਡਾ ਨਿਬੜਿਆ, ਜਿਨ੍ਹਾਂ ਮਿਹਰ ਨਜ਼ਰ ਨਾਲ ਤਰਾਇੰਦਾ। ਸਾਚੀ ਮੰਜ਼ਲ ਪੌੜੇ ਗੁਰਮੁਖ ਚੜ੍ਹਿਆ, ਦਰ ਘਰ ਸਾਚੇ ਸੋਭਾ ਪਾਇੰਦਾ। ਜਿਸ ਗ੍ਰਹਿ ਲੇਖਾ ਸਾਚੇ ਹਰਿਆ, ਹਰੀ ਹਰਿ ਆਪੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਵਖਾਇੰਦਾ। ਧੁਰ ਦੀ ਧਾਰ ਵਖਾਏ ਕਰਤਾਰ, ਹਰਿ ਵੱਡਾ ਵਡ ਵਡਿਆਈਆ। ਭਗਤ ਸੁਹੇਲਾ ਮੀਤ ਮੁਰਾਰ, ਮਿਤਰ ਬੇਪਰਵਾਹੀਆ। ਗੁਰ ਚੇਲਾ ਸੋਹੇ ਸਚ ਦਰਬਾਰ, ਦਰਗਾਹ ਸਾਚੀ ਵਜੀ ਵਧਾਈਆ । ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਵੱਡੀ ਵਡਿਆਈਆ। ਸੰਤ ਸੁਹੇਲੇ ਜਾਏ ਤਾਰ, ਅੰਦਰ ਵੜ ਵੜ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਰਬ ਪਰਵਾਰ, ਸਚਾ ਦੇ ਨਾਮ ਆਧਾਰ, ਆਦਰ ਨਾਲ ਆਪਣਾ ਆਦਰਸ਼ ਦਏ ਵਖਾਈਆ।