੨੯ ਮਾਘ ੨੦੨੧ ਬਿਕ੍ਰਮੀ ਨਾਜ਼ਰ ਸਿੰਘ ਦੇ ਗ੍ਰਹਿ ਪਖੋਵਾਲ ਜ਼ਿਲਾ ਲੁਧਿਆਣਾ
ਜੁਗ ਜੁਗ ਕਿਰਪਾ ਕਰੇ ਪ੍ਰਭੂ ਅਬਿਨਾਸ਼, ਅਬਿਨਾਸ਼ੀ ਕਰਤਾ ਦਇਆ ਕਮਾਇੰਦਾ। ਨਿਰਗੁਣ ਸਰਗੁਣ ਵੇਖੇ ਖੇਲ ਤਮਾਸ਼, ਆਤਮ ਪਰਮਾਤਮ ਭੇਵ ਚੁਕਾਇੰਦਾ। ਜਨ ਭਗਤਾਂ ਦੇਵੇ ਧੁਰ ਦਾ ਸਾਥ, ਸਗਲਾ ਸੰਗ ਰਖਾਇੰਦਾ। ਨਾਮ ਨਿਧਾਨਾ ਦੱਸ ਕੇ ਪਾਠ, ਕਾਇਆ ਪਾਠਸ਼ਾਲਾ ਇਕ ਬਣਾਇੰਦਾ। ਅੰਮ੍ਰਿਤ ਅਗੰਮਾ ਰਸ ਦੇ ਕੇ ਮਿਠਾਸ, ਮਿਠਾ ਧੁਰ ਦਾ ਵਿਚ ਭਰਾਇੰਦਾ। ਕੂੜ ਕੁੜਿਆਰਾ ਮੇਟ ਅੰਧੇਰੀ ਰਾਤ, ਸਤਿ ਸਤਿ ਨੂਰ ਚਮਕਾਇੰਦਾ। ਮਾਇਆ ਮਮਤਾ ਮੋਹ ਕਰ ਵਿਨਾਸ, ਜੋਤ ਪਰਕਾਸ਼ ਇਕ ਚਮਕਾਇੰਦਾ। ਸਾਚਾ ਕਿਨਾਰਾ ਪਤਣ ਦੱਸ ਕੇ ਘਾਟ, ਮਲਾਹ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰੰਗ ਰੰਗਾਇੰਦਾ। ਜਨ ਭਗਤਾਂ ਰੰਗ ਚਾੜ੍ਹੇ ਆਪ, ਹਰਿ ਸਵਾਮੀ ਆਪਣੀ ਦਇਆ ਕਮਾਈਆ। ਅੰਦਰ ਵੜ ਕੇ ਦੱਸੇ ਜਾਪ, ਸਨਮੁਖ ਸੋਹਣੀ ਕਰੇ ਪੜ੍ਹਾਈਆ। ਜਨਮ ਕਰਮ ਦਾ ਮੇਟ ਕੇ ਪਾਪ, ਦੁਰਮਤ ਮੈਲ ਦਏ ਧੁਆਈਆ। ਸਚ ਸੰਦੇਸ਼ਾ ਜਾਏ ਆਖ, ਨਿਰਗੁਣ ਨਿਰਵੈਰ ਆਪ ਸਮਝਾਈਆ। ਚਰਨ ਪ੍ਰੀਤੀ ਸਾਚਾ ਨਾਤ, ਸੰਤ ਸੁਹੇਲੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਜਣਾਈਆ। ਸਚ ਨਾਮ ਜਿਸ ਵੇਲੇ ਭਗਤਾਂ ਦੇਂਦਾ, ਦੀਨ ਦਿਆਲ ਦਇਆ ਕਮਾਈਆ। ਜ਼ਾਤ ਪਾਤ ਨਹੀਂ ਕੋਈ ਵੇਂਹਦਾ, ਰਾਓ ਰੰਕ ਨਾ ਕੋਇ ਰਖਾਈਆ। ਕਰ ਕਿਰਪਾ ਜਿਸ ਦੇ ਅੰਦਰ ਬਹਿੰਦਾ, ਆਤਮ ਸੇਜਾ ਡੇਰਾ ਲਾਈਆ। ਬਾਹਰੋਂ ਚਰਨੀ ਆਪੇ ਢਹਿੰਦਾ, ਸਿਰ ਮਸਤਕ ਧੂੜੀ ਖ਼ਾਕ ਰਮਾਈਆ। ਝੂਠੇ ਵਹਿਣ ਕਦੇ ਨਾ ਵਹਿੰਦਾ,
ਜਿਸ ਸਾਹਿਬ ਸਤਿਗੁਰ ਮਿਲਿਆ ਬੇਪਰਵਾਹੀਆ। ਨਾਤਾ ਤੋੜ ਕੇ ਭਾਈ ਭੈਣ ਦਾ, ਮੇਲਾ ਇਕੋ ਨਾਲ ਰਖਾਈਆ। ਰਿਸਤਾ ਛਡ ਕੇ ਸੱਜਣ ਸਾਕ ਸੈਣ ਦਾ, ਸਾਹਿਬ ਸਵਾਮੀ ਲਏ ਬਣਾਈਆ। ਧਾਮ ਵੇਖ ਲਏ ਆਪਣੇ ਰਹਿਣ ਦਾ, ਜਿਸ ਘਰ ਵਸੇ ਹਰਿ ਰਘੁਰਾਈਆ। ਓਥੇ ਝਗੜਾ ਨਹੀਂ ਕੁਛ ਲੈਣ ਕੁਛ ਦੇਣ ਦਾ, ਸਦ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ । ਹਰਿਜਨ ਸਾਚੇ ਜਿਸ ਵੇਲੇ ਪ੍ਰਭ ਦੇਵੇ ਦਾਤ, ਹਰਿ ਕਰਤਾ ਆਪਣੀ ਦਇਆ ਕਮਾਈਆ। ਸਚ ਪ੍ਰੀਤੀ ਜੋੜੇ ਨਾਤ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਕਾਇਆ ਮੰਦਰ ਕਰ ਕੇ ਵਾਸ, ਕੂੜੀ ਵਾਸਨਾ ਦਏ ਕਢਾਈਆ। ਨਾਮ ਨਿਧਾਨਾ ਦੱਸ ਕੇ ਗਾਥ, ਕਰੇ ਸਚ ਪੜ੍ਹਾਈਆ। ਉਜੜਿਆ ਖੇੜਾ ਕਰ ਕੇ ਆਬਾਦ, ਫੁਲ ਫੁਲਵਾੜੀ ਆਪ ਮਹਿਕਾਈਆ। ਸ਼ਬਦ ਅਗੰਮ ਸੁਣਾ ਕੇ ਨਾਦ, ਸੋਈ ਸੁਰਤ ਉਠਾਈਆ। ਮੰਦਰ ਚੜ੍ਹ ਕੇ ਖੋਲ੍ਹੇ ਰਾਜ਼, ਪੜਦਾ ਆਪ ਚੁਕਾਈਆ। ਤੂੰ ਮੇਰਾ ਮੈਂ ਤੇਰਾ ਮਾਰ ਕੇ ਆਵਾਜ਼, ਮੇਲਾ ਲਏ ਮਿਲਾਈਆ। ਉਤਮ ਸ੍ਰੇਸ਼ਟ ਦੱਸ ਕੇ ਪਾਠ, ਸਿਖਿਆ ਇਕ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਿਸ ਵੇਲੇ ਪ੍ਰਭ ਭਗਤਾਂ ਉਤੇ ਕਿਰਪਾ ਕਰਦਾ, ਮਿਹਰਵਾਨ ਹੋ ਕੇ ਦਇਆ ਕਮਾਈਆ। ਸੁਰਤੀ ਅੰਦਰੋ ਅੰਦਰ ਫੜਦਾ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਸਾਢੇ ਤਿੰਨ ਹੱਥ ਮੰਦਰ ਆਪੇ ਵੜਦਾ, ਕਾਇਆ ਕਾਅਬਾ ਫੋਲ ਫੁਲਾਈਆ। ਰਤਨ ਅਮੋਲਕ ਹੀਰਾ ਆਪੇ ਲਭਦਾ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਲੇਖ ਮੁਕਾ ਕੇ ਕੂੜੀ ਹਦ ਦਾ, ਘਰ ਮੰਦਰ ਇਕ ਪਰਗਟਾਈਆ। ਜਿਥੇ ਸ਼ਬਦ ਅਗੰਮੀ ਵਜਦਾ, ਧੁਰ ਦਾ ਰਾਗ ਅਲਾਈਆ। ਦੀਪਕ ਦੀਆ ਇਕੋ ਜਗਦਾ, ਜੋਤੀ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਝਿਰਨਾ ਕਿਨਕਾ ਕਿਨਕਾ ਸਟਦਾ, ਬੂੰਦ ਸਵਾਂਤੀ ਰੂਪ ਵਖਾਈਆ। ਦਰਵਾਜ਼ਾ ਖੋਲ੍ਹ ਕੇ ਆਪਣੇ ਹੱਟ ਦਾ, ਸਚ ਵਸਤ ਦਏ ਵਰਤਾਈਆ। ਮਾਲਕ ਦਾਤਾ ਬਣ ਕੇ ਘਟ ਦਾ, ਲੱਖ ਚੁਰਾਸੀ ਸੋਭਾ ਪਾਈਆ। ਜਨ ਭਗਤਾਂ ਲੇਖ ਮੁਕਾ ਕੇ ਤਤ ਅੱਠ ਦਾ, ਨੌ ਦਵਾਰੇ ਡੇਰਾ ਢਾਹੀਆ। ਪਰਦਾ ਲਾਹ ਕੇ ਧੁਰ ਦੀ ਅੱਖ ਦਾ, ਦਸਮ ਦਵਾਰੀ ਕੁੰਡਾ ਦਏ ਖੁਲ੍ਹਾਈਆ। ਲਹਿਣਾ ਦੇਣਾ ਦੇਵੇ ਹਕ ਦਾ, ਹਾਕਮ ਹੋ ਕੇ ਝੋਲੀ ਪਾਈਆ। ਗੁਰਮੁਖ ਵਿਰਲਾ ਸੰਤ ਸੁਹੇਲਾ ਓਥੇ ਆਏ ਹਸਦਾ, ਜਿਥੇ ਗ਼ਮੀ ਨੇੜ ਕੋਇ ਨਾ ਆਈਆ। ਭਗਤ ਸੁਹੇਲਾ ਭਗਵਨ ਭਗਤਾਂ ਸੰਗ ਵਸਦਾ, ਦੂਰ ਨੇੜਾ ਪੰਧ ਮੁਕਾਈਆ। ਕਲਜੁਗ ਅੰਤਮ ਖੇਲ ਵੇਖੇ ਜਗ ਦਾ, ਜਗਤ ਸ੍ਰਿਸ਼ਟੀ ਖੋਜ ਖੁਜਾਈਆ। ਸੰਤ ਸੁਹੇਲਾ ਸ੍ਰੀ ਭਗਵਾਨ ਕਹੇ, ਸਭ ਤੋਂ ਚੰਗਾ ਲਗਦਾ, ਜੋ ਪ੍ਰੇਮੀਆਂ ਵਿਚੋਂ ਪ੍ਰੇਮ ਨੇਮੀਆਂ ਵਿਚੋਂ ਨੇਮ ਸਾਚਾ ਰਿਹਾ ਕਮਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਪੁਰਖ ਸਮਰਥ ਦਾ, ਝਗੜਾ ਚੁਕ ਜਾਏ ਗੁਰਮੁਖ ਦੇ ਵਖ ਦਾ, ਹਸਦਾ ਹਸਦਾ ਆਪਣੇ ਵਿਚ ਸਮਾਈਆ।
੨੯ ਮਾਘ ੨੦੨੧ ਬਿਕ੍ਰਮੀ ਮੰਗਲ ਸਿੰਘ ਦੇ ਗ੍ਰਹਿ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ
ਤ੍ਰੇਤੇ ਜੁਗ ਜਿਸ ਵੇਲੇ ਰਾਜ ਨਰੈਣ ਵਸ਼ਿਸ਼ਟ ਨੂੰ ਕੀਤੀ ਸੀ ਬੰਦਨ, ਵੱਡਾ ਬਾਲਾ ਰੂਪ ਵਟਾਈਆ। ਵਸ਼ਿਸ਼ਟ ਦੇ ਕੋਲ ਜਿਹੜਾ
ਹੁੰਦਾ ਸੀ ਕਰਮੰਡਲ, ਧਾਤੂ ਵਸਤ ਰੂਪ ਵਟਾਈਆ। ਉਸ ਨੂੰ ਸਾਫ਼ ਕਰਦਾ ਹੁੰਦਾ ਸੀ ਇਕ ਸ਼ੱਤਰੀ ਘਰਾਣੇ ਦਾ ਨੰਦਨ, ਨੰਦੂ ਕਹਿ ਕੇ ਜਿਸ
ਨੂੰ ਸਰਬ ਬੁਲਾਈਆ। ਓਸ ਇਕ ਦਿਨ ਹੱਥ ਬੰਨ੍ਹ ਕੇ ਓਸ ਕਿਹਾ ਦੀਨਾਬੰਧਨ, ਬੰਧਨ ਮੇਰਾ ਦੇ ਤੁੜਾਈਆ। ਮੇਰਾ ਬੜਾ ਦਿਲ ਕਰਦਾ ਸੀ ਮੈਂ ਕੁਛ ਮੰਗੂੰ ਮੰਗਨ, ਬੇਨੰਤੀ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਵੇਖ ਵਖਾਈਆ। ਨੰਦਨ ਕਿਹਾ ਮੈਂ ਦਰ ਦਾ ਮੰਗਤ, ਸਚ ਭਿਛਿਆ ਦੇ ਪਾਈਆ। ਵਸ਼ਿਸ਼ਟ ਕਿਹਾ ਭੇਵ ਦੱਸਾਂ ਬੋਧ ਅਗਾਧਾ ਬਣ ਕੇ ਪੰਡਤ, ਅਗਲਾ ਲੇਖ ਜਣਾਈਆ । ਦੁਆਪਰ ਕਲਜੁਗ ਤੈਨੂੰ ਕਰਨੀ ਨਾ ਪਏ ਕਿਸੇ ਦੀ ਮਿੰਨਤ, ਸੀਸ ਅਵਰ ਨਾ ਕੋਇ ਝੁਕਾਈਆ। ਜਿਸ ਵੇਲੇ ਪਰਮ ਪੁਰਖ ਪਰਮਾਤਮ ਉਤਰ ਆਵੇ ਆਪਣੀ ਧਾਰੋਂ ਸਿੰਮਤ, ਸਿਧਾ ਰਾਹ ਵਖਾਈਆ। ਜਿਸ ਵੇਲੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਰਹਿਣੀ ਨਾ ਕੋਈ ਹਿੰਮਤ, ਹੌਸਲੇ ਸਾਰਿਆਂ ਦੇਣੇ ਢਾਹੀਆ। ਕਲਜੁਗ ਕੂੜੀ ਕਿਰਿਆ ਕਰਨੀ ਇੱਲਤ, ਬ੍ਰਹਿਮੰਡ ਖੰਡ ਆਪਣਾ ਫੇਰਾ ਪਾਈਆ। ਸਚ ਸਵਾਮੀ ਭਗਤਾਂ ਦੇਣੀ ਖ਼ਿੱਲਤ, ਬਖ਼ਸ਼ਣੀ ਮਾਣ ਵਡਿਆਈਆ। ਕੂੜੀ ਖ਼ੁਆਰੀ ਮੇਟ ਕੇ ਜ਼ਿੱਲਤ, ਮਾਇਆ ਮਮਤਾ ਮੋਹ ਚੁਕਾਈਆ। ਜਨਮ ਕਰਮ ਦੀ ਕੱਟ ਕੇ ਦਿੱਕਤ, ਆਵਣ ਜਾਵਣ ਪੰਧ ਦਏ ਗਵਾਈਆ। ਸਚ ਪ੍ਰੇਮ ਦਾ ਬਖ਼ਸ਼ ਕੇ ਇਸ਼ਕ, ਆਸ਼ਕ ਇਕੋ ਦੇਣਾ ਵਖਾਈਆ। ਮਸਤਕ ਧੂੜੀ ਲਾ ਕੇ ਤਿਲਕ, ਟਿੱਕਾ ਨਾਮ ਦੇਣਾ ਸਮਝਾਈਆ। ਫੇਰ ਕੱਢ ਕੇ ਪਿਛਲੀ ਲਿਸਟ, ਲੇਖਾ ਦਏ ਵਖਾਈਆ। ਰਾਜ ਨਰਾਇਣ ਨੇ ਕੋਸ਼ਿਸ਼ ਕਰਨੀ ਮੈਂ ਪਹਿਲੋਂ ਜਾਵਾਂ ਖ਼ਿਸਕ, ਪੱਲੂ ਆਪਣਾ ਲਵਾਂ ਛੁਡਾਈਆ। ਪਤਾ ਨਹੀਂ ਕਿਸ ਦੇ ਹੱਥ ਫ਼ਰਿਸਤ, ਕਵਣ ਲੇਖੇ ਰਿਹਾ ਮੁਕਾਈਆ। ਸਨਮੁਖ ਹੋ ਕੇ ਕਹੇ ਵਸ਼ਿਸ਼ਟ, ਰਾਮ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਵਸ਼ਿਸ਼ਟ ਕਿਹਾ ਸੁਣ ਓਏ ਨੰਦਨ, ਨੰਦੂ ਤੈਨੂੰ ਦਿਆਂ ਜਣਾਈਆ। ਆਹ ਲੈ ਮੇਰੀ ਤੜਾਗੀ ਵਾਲਾ ਸੰਗਲ, ਛੱਤੀਆਂ ਘੁੰਡੀਆਂ ਵਾਲਾ ਨਜ਼ਰੀ ਆਈਆ। ਸ੍ਰਿਸ਼ਟੀ ਇਸ ਦੇ ਨਾਲ ਬੰਨ੍ਹਦੀ ਡੰਗਰ, ਮੈਂ ਮਨੁਖਤਾ ਬੰਦ ਕਰਾਈਆ। ਇਸ ਅੰਦਰ ਇਕ ਅਗੰਮੀ ਜੰਦਰ, ਜਿਸ ਨੂੰ ਸਕੇ ਨਾ ਕੋਇ ਖੁਲ੍ਹਾਈਆ। ਲੋਕਮਾਤ ਰਿਵਾਜ ਚਲਣਾ ਸ਼ਿਵਦਵਾਲੇ ਮਠ ਮੰਦਰ, ਮੰਦਰਾਂ ਵਿਚੋਂ ਮੰਦਰਾਂ ਦਾ ਮਾਲਕ ਨਜ਼ਰ ਕਿਸੇ ਨਾ ਆਈਆ। ਨੇਤਰ ਨੈਣ ਮੁਖ ਸ਼ਰਮੌਣਾ ਸੂਰੀਆ ਚੰਦਰ, ਮੰਡਲ ਮੰਡਪ ਅੱਖ ਨਾ ਕੋਇ ਖੁਲ੍ਹਾਈਆ। ਓਸ ਵੇਲੇ ਕਿਰਪਾ ਕਰਨੀ ਸੂਰੇ ਸਰਬੰਗਨ, ਸਾਹਿਬ ਸਵਾਮੀ ਆਪਣਾ ਫੇਰਾ ਪਾਈਆ । ਤੇਰੇ ਆਵਣ ਜਾਵਣ ਦੇ ਕਟ ਦੇਵੇ ਫੰਦਨ, ਜਮ ਕੀ ਫਾਸੀ ਦਏ ਤੁੜਾਈਆ। ਧੂੜੀ ਟਿੱਕਾ ਲਾ ਕੇ ਮਸਤਕ ਚੰਦਨ, ਸਾਚਾ ਸਗਨ ਮਨਾਈਆ। ਤ੍ਰੇਤੇ ਦਾ ਤੂੰ ਨੰਦਨ ਕਲਜੁਗ ਦਾ ਤੂੰ ਮੰਗਲ, ਪ੍ਰਭ ਮੰਗਲਾਚਾਰ ਵਿਚ ਸਮਾਈਆ। ਇਕੋ ਵਾਰ ਮਨਜ਼ੂਰ ਕਰ ਕੇ ਤੇਰੀ ਬੰਦਨ, ਬੰਦਗੀ ਪਿਛਲੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਥਾਉਂ ਥਾਈਂ ਰਿਹਾ ਚੁਕਾਈਆ।
੨੯ ਮਾਘ ੨੦੨੧ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ
ਪੰਜ ਤਤ ਕਹਿਣ ਅਸਾਂ ਸੋਹਣਾ ਬਣਾਇਆ ਤਨ, ਰਕ਼ਤ ਬੂੰਦ ਨਾੜੀ ਹੱਡ ਮਾਸ ਜੋੜ ਜੁੜਾਈਆ। ਜਿਸ ਦੇ ਅੰਦਰ ਬੰਨ੍ਹ ਕੇ ਰਖਿਆ ਮਨ, ਮਤਿ ਬਿੁਧ ਲਈ ਛੁਪਾਈਆ। ਨਾਮ ਭੰਡਾਰਾ ਡੂੰਘਾ ਧਨ, ਸਤਿ ਵਸਤੂ ਵਿਚ ਰਖਾਈਆ। ਮਹਲ ਅਟਲ ਸੁਹਾ ਬਿਨ ਛੱਪਰੀ ਛੰਨ, ਘਰ ਘਰ
ਵਿਚ ਲਿਆ ਬਣਾਈਆ। ਜੋਤੀ ਅਗੰਮੀ ਨੂਰੀ ਚੰਨ, ਨਿਰੰਜਣ ਬੈਠਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਆਪ ਮਿਲਾਈਆ। ਪੰਜ ਤਤ ਕਹਿਣ ਸਾਡੇ ਅੰਦਰ ਇਕ ਤੰਬੂਰ, ਸਤਿ ਸੁਰੰਗਾ ਨਜ਼ਰੀ ਆਈਆ। ਅਗੰਮ ਅਥਾਹ ਇਕ ਸਰੂਰ, ਜੋ ਖੁਮਾਰੀ ਰਿਹਾ ਚੜ੍ਹਾਈਆ। ਜੋਤੀ ਜੋਤ ਸਾਚਾ ਨੂਰ, ਨਿਰਗੁਣ ਨਿਰਵੈਰ ਲਿਆ ਪਰਗਟਾਈਆ। ਰਾਗ ਧੁਨ ਸਚੀ ਤੂਰ, ਜੋ ਤੁਰਤ ਧੁਰ ਦਾ ਹੁਕਮ ਸੁਣਾਈਆ। ਵਸਤ ਅਮੋਲਕ ਭੰਡਾਰਾ ਭਰਪੂਰ, ਪੁਰਖ ਅਕਾਲ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜ ਤਤ ਕਹਿਣ ਅਸੀਂ ਪੰਜੇ ਸਰਦਾਰ, ਲੱਖ ਚੁਰਾਸੀ ਘੜਤ ਘੜਾਈਆ। ਸਾਡੇ ਬਿਨਾ ਕਿਥੇ ਲੁਕੇ ਨਿਰੰਕਾਰ, ਥਾਨ ਥਨੰਤਰ ਨਜ਼ਰ ਕੋਇ ਨਾ ਆਈਆ। ਸਾਚਾ ਦੇਵੇ ਨਾ ਕੋਇ ਸਹਾਰ, ਦੀਪਕ ਜੋਤ ਕਿਥੇ ਜਗਾਈਆ। ਕਿਹੜੀ ਬੋਲੇ ਨਾਲ ਜ਼ਬਾਨ, ਅੱਖਰਾਂ ਕਰੇ ਪੜ੍ਹਾਈਆ। ਕਿਸ ਦੇ ਘਰ ਜਾਏ ਬਣ ਮਹਿਮਾਨ, ਲੋਕਮਾਤ ਫੇਰਾ ਪਾਈਆ। ਸਾਡੇ ਬਿਨਾ ਚਲੇ ਨਾ ਉਹਦੀ ਦੁਕਾਨ, ਵਸਤ ਖ਼ਰੀਦਣ ਵਾਲਾ ਰੂਪ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਨਿਭਾਈਆ। ਪੰਜ ਤਤ ਕਹਿਣ ਜੇ ਅਸੀਂ ਨਾ ਹੁੰਦੇ, ਲੋਕਮਾਤ ਰੂਪ ਅਨੂਪ ਵਟਾਈਆ। ਫੇਰ ਜੋਤ ਸ਼ਬਦ ਦੋਵੇਂ ਰਹਿੰਦੇ ਗੁੰਗੇ, ਢੋਲਾ ਬੋਲ ਨਾ ਕੋਇ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਿਥੋਂ ਜੰਮਦੇ ਮੁੰਡੇ, ਬਾਲਕ ਗੋਦੀਆਂ ਕਵਣ ਸੁਹਾਈਆ। ਅੰਮ੍ਰਿਤ ਰਸ ਸੀਰ ਕਿਹੜਾ ਚੁੰਘੇ, ਨਾਮ ਨਿਧਾਨ ਕਵਣ ਗਾਈਆ। ਪ੍ਰੇਮ ਪ੍ਰੀਤੀ ਸਚ ਸਵਾਣੀ ਕਵਣ ਪੌਂਦੀ ਬੁੰਦੇ, ਤਨ ਸ਼ਿੰਗਾਰ ਨੇਤਰ ਧਾਰ ਕਜਲ ਕਵਣ ਵਖਾਈਆ। ਕਵਣ ਸੀਸ ਗੁੰਦੌਂਦੀ ਚੂੰਡੇ, ਕੌਣ ਰੰਗਲੇ ਹੱਥ ਲਏ ਪਰਗਟਾਈਆ। ਕਵਣ ਪੁਰਖ ਅਬਿਨਾਸ਼ੀ ਨੂੰ ਢੂੰਡੇ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਪੰਜ ਤਤ ਕਹਿਣ ਜੇ ਸਾਡਾ ਨਾ ਜੁੜਦਾ ਜੋੜ, ਇਕ ਦੂਜੇ ਵਿਚ ਸਮਾਈਆ। ਫੇਰ ਪ੍ਰਭੂ ਦੀ ਕਿਹੜੀ ਸੀ ਲੋੜ, ਸਚਖੰਡ ਬੈਠਾ ਕੰਮ ਕਿਸੇ ਨਾ ਆਈਆ। ਓਸ ਕਿਹੜੇ ਚੜ੍ਹਨਾ ਸੀ ਘੋੜ, ਅਸਵ ਕਵਣ ਲੈਣਾ ਦੌੜਾਈਆ। ਕਿਸ ਦੇ ਮੰਦਰ ਲੌਂਦਾ ਪੌੜ, ਡੰਡਾ ਆਪਣਾ ਇਕ ਸਮਝਾਈਆ। ਕਵਣ ਪੌਂਦਾ ਉਸ ਦੇ ਨਾਮ ਦਾ ਸ਼ੋਰ, ਹੋਕਾ ਦੇ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਪੰਜ ਤਤ ਕਹਿਣ ਜੇ ਸਾਡੀ ਨਾ ਬਣਦੀ ਦੇਹ, ਸੋਹਣਾ ਰੂਪ ਵਟਾਈਆ। ਸ੍ਰੀ ਭਗਵਾਨ ਕਿਹਦੇ ਨਾਲ ਕਰਦਾ ਨੇਹ, ਨਾਤਾ ਕਵਣ ਜੁੜਾਈਆ। ਕਿਥੇ ਬਰਸਦਾ ਅੰਮ੍ਰਿਤ ਮੇਂਹ, ਰਹਿਮਤ ਇਕ ਵਖਾਈਆ। ਕਿਸ ਦਵਾਰੇ ਜਾਂਦਾ ਬਹਿ, ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਪੰਜ ਤਤ ਕਹਿਣ ਜੇ ਅਸੀਂ ਨਾ ਔਂਦੇ ਜਗਤ, ਲੋਕਮਾਤ ਫੇਰਾ ਪਾਈਆ। ਪ੍ਰਭੂ ਫੇਰ ਕਿਥੋਂ ਪਰਗਟੌਂਦੋਂ ਆਪਣੇ ਭਗਤ, ਲੋਕਮਾਤ ਜੋੜ ਜੁੜਾਈਆ। ਬੇਸ਼ਕ ਤੇਰੀ ਨੂਰ ਨੁਰਾਨੀ ਸ਼ਕਤ, ਸ਼ਨਾਖ਼ਤ ਜਗਤ ਨਾ ਕੋਇ ਜਣਾਈਆ। ਕਿਸ ਬਿਧ ਮੇਟਦੋਂ, ਆਪਣੀ ਹਰਸ, ਹਵਸ ਪੂਰ ਕਰਾਈਆ। ਕਿਸ ਦਾ ਕਰਦੋਂ ਦਰਸ, ਦਰਸ ਕਿਸ ਨੂੰ ਦਿੰਦਾ ਵਖਾਈਆ। ਕਿਸ ਦੇ ਪਿੱਛੇ ਆਉਂਦੋਂ ਫ਼ਰਸ਼, ਧਰਤੀ ਉਤੇ ਆਪਣਾ ਰੂਪ ਵਟਾਈਆ । ਇਸ ਕਰ ਕੇ ਪੰਜੇ ਤੈਨੂੰ ਕਹਿੰਦੇ ਪ੍ਰਭੂ ਓਹਨਾਂ ਉਤੇ ਕਰ ਕੇ ਜਾਵੀਂ ਤਰਸ, ਜੋ ਸਾਡੇ ਅੰਦਰ ਵੜ ਕੇ ਤੇਰਾ ਧਿਆਨ ਲਗਾਈਆ। ਇਹਨਾਂ ਦੀ ਤੈਨੂੰ ਸਦਾ
ਗ਼ਰਜ਼, ਲੋੜਵੰਦ ਇਕ ਤੂੰ ਅਖਵਾਈਆ। ਜੇ ਪਿਛਲੀ ਫੋਲ ਕੇ ਵੇਖੇਂ ਫ਼ਰਦ, ਚਾਰ ਜੁਗ ਦੇ ਨਾਤੇ ਵੇਖ ਥਾਉਂ ਥਾਈਂਆ। ਜਿਸ ਵੇਲੇ ਨਾਨਕ ਮੋਦੀਖ਼ਾਨੇ ਧੜਵਾਈ ਹੋ ਕੇ ਤੋਲੇ ਧੜਤ, ਤੇਰਾਂ ਤੇਰਾਂ ਧਾਰ ਚਲਾਈਆ। ਖੇਲ ਕਰਿਆ ਇਕ ਅਸਚਰਜ, ਅਚਰਜ ਲੀਲ੍ਹਾ ਆਪ ਵਖਾਈਆ। ਓਸ ਵੇਲੇ ਸਰਦਾਰਾ ਸਿੰਘ ਦੇ ਸਿਰ ਤੇ ਚੜ੍ਹਿਆ ਸੀ ਕ਼ਰਜ਼, ਢਾਈ ਸੈਂਕੜੇ ਨਜ਼ਰੀ ਆਈਆ। ਓਸ ਨੇ ਨਾਨਕ ਅਗੇ ਆ ਕੇ ਕੀਤੀ ਅਰਜ਼, ਮੇਰਾ ਲੇਖਾ ਦੇ ਚੁਕਾਈਆ । ਗੁਰ ਨਾਨਕ ਕਿਹਾ ਮੈਨੂੰ ਤੇਰੀ ਪਿਛਲੀ ਨਜ਼ਰੀ ਔਂਦੀ ਫ਼ਰਦ, ਜੋ ਨਾਤਾ ਰਿਖਵਦੇਵ ਨਾਲ ਰਖਾਈਆ। ਓਸ ਵਰ ਦਿਤਾ ਕਲਜੁਗ ਅੰਤਮ ਤੇਰੇ ਜਨਮ ਕਰਮ ਦਾ ਨਿਕਲਣਾ ਫ਼ਰਕ਼, ਪਹਿਲੋਂ ਲੇਖਾ ਨਾ ਕੋਇ ਮੁਕਾਈਆ। ਤੇਰਾ ਦਰਦਵੰਦ ਦਰਦੀ ਵੰਡੇ ਦਰਦ, ਦਾਤਾ ਦਾਨੀ ਬੇਪਰਵਾਹੀਆ । ਤੇਰੇ ਜਨਮ ਕਰਮ ਦੀ ਪੁਠੀ ਸਿਧੀ ਕਰ ਕੇ ਨਰਦ, ਨਰ ਨਰਾਇਣ ਆਪਣਾ ਮੇਲ ਮਿਲਾਈਆ। ਪੰਜਾਂ ਤਤਾਂ ਦਾ ਲੇਖਾ ਮੁਕਾ ਕੇ ਲਹਿਣਾ ਚੁਕਾਏ ਉਤੇ ਫ਼ਰਸ਼, ਅਰਸ਼ ਦਏ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦੀ ਅੰਤਮ ਪੂਰੀ ਕਰੇ ਸ਼ਰਤ, ਸ਼ਰਾਇਤ ਸਭ ਦੀ ਵੇਖ ਵਖਾਈਆ।
੨੯ ਮਾਘ ੨੦੨੧ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਖੋਵਾਲ ਜ਼ਿਲਾ ਲੁਧਿਆਣਾ
ਪੰਜ ਤਤ ਕਹਿਣ ਭਗਤਾਂ ਦੀ ਆਸਾ ਕਰ ਮਨਜ਼ੂਰ, ਸਮਰਥ ਸਵਾਮੀ ਅੰਤਰਜਾਮੀ ਤੇਰੀ ਇਕ ਸਰਨਾਈਆ। ਮਨ ਕਿਰਿਆ ਦੇ ਬਖ਼ਸ਼ ਦੇ ਕ਼ਸੂਰ, ਮਿਹਰ ਨਜ਼ਰ ਅੱਖ ਉਠਾਈਆ। ਸ਼ਬਦ ਅਗੰਮ ਵਜਾ ਦੇ ਤੂਰ, ਨਾਦ ਧੁਰ ਦਾ ਦੇ ਸੁਣਾਈਆ। ਅੰਮ੍ਰਿਤ ਆਤਮ ਬਖ਼ਸ਼ ਸਰੂਰ, ਸਚ ਖ਼ੁਮਾਰੀ ਦੇ ਵਖਾਈਆ। ਜੋਤੀ ਜਲਵਾ ਸਾਚਾ ਨੂਰ, ਦੀਵਾ ਬਾਤੀ ਕਮਲਾਪਾਤੀ ਇਕ ਜਗਾਈਆ। ਵਸਤ ਅਮੋਲਕ ਨਾਮ ਭੰਡਾਰਾ ਕਰ ਭਰਪੂਰ, ਅਤੋਟ ਅਤੁਟ ਆਪ ਵਰਤਾਈਆ । ਸਾਡੇ ਅੰਦਰ ਹੋ ਕੇ ਹਾਜ਼ਰ ਹਜ਼ੂਰ, ਨਿਰਗੁਣ ਆਪਣਾ ਦਰਸ ਦੇ ਵਖਾਈਆ। ਪੰਜੇ ਤਤ ਤੇਰੇ ਮਸ਼ਕੂਰ, ਸਾਡਾ ਖੇੜਾ ਦੇਵੇਂ ਸੁਹਾਈਆ। ਤੇਰੇ ਦਰ ਦੇ ਚਾਕਰ ਬਣੀਏ ਮਜ਼ਦੂਰ, ਠਾਂਡੀ ਸੇਵ ਕਮਾਈਆ। ਦੂਰ ਦੁਰਾਡੇ ਆ ਵਸ ਨੇਰਨ ਨੇਰੇ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ ਦੇ ਖੁਲ੍ਹਾਈਆ। ਪੰਜ ਤਤ ਕਹਿਣ ਪ੍ਰਭੂ ਮੰਨ ਅਰਦਾਸ, ਭਗਤ ਖ਼ਾਹਸ਼ ਸਾਡੇ ਅੰਦਰੋਂ ਰਹੀ ਸਤਾਈਆ। ਪੁਰਖ ਅਕਾਲ ਦੀਨ ਦਿਆਲ ਵਸ ਪਾਸ, ਕੂੜ ਵਿਛੋੜਾ ਦੇ ਮੁਕਾਈਆ। ਚਰਨ ਪ੍ਰੀਤੀ ਬਖ਼ਸ਼ ਦਾਤ, ਸਰਨ ਇਕ ਸਰਨਾਈਆ। ਆਪਣੇ ਨਾਮ ਦੀ ਦੱਸ ਗਾਥ, ਢੋਲਾ ਹਕ ਜਣਾਈਆ। ਲਹਿਣਾ ਚੁਕਾ ਦੇ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਢਾਹੀਆ। ਸੁਰਤੀ ਸ਼ਬਦ ਮਿਲਾ ਕੇ ਪਾ ਦੇ ਰਾਸ, ਗੋਪੀ ਕਾਹਨ ਰੂਪ ਵਟਾਈਆ। ਆਵਣ ਜਾਵਣ ਪਤਿਤ ਪਾਵਣ ਕਰ ਦੇ ਬੰਦ ਖ਼ਲਾਸ, ਤੱਤਾਂ ਵਾਲਾ ਸਰੂਪ ਆਪਣੇ ਵਿਚ ਸਮਾਈਆ। ਤੇਰੇ ਨਾਲ ਮਿਲਣ ਦੀ ਆਤਮ ਰਖੇ ਖ਼ਾਹਸ਼, ਪਰਮਾਤਮ ਸਭ ਤੇਰਾ ਧਿਆਨ ਲਗਾਈਆ। ਸਾਡਾ ਜਨਮਾਂ ਕਰਮਾਂ ਦਾ ਲੇਖਾ ਲਹਿਣਾ ਨਾ ਕੋਇ ਵਾਚ, ਹਿਸਾਬ ਕਿਤਾਬ ਗਣਤ ਨਾ ਕੋਇ ਗਣਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਾਹਿਬ ਸਮਰਾਥ, ਵਡ ਵੱਡੇ ਤੇਰੀ ਵਡ ਵਡਿਆਈਆ। ਹਉਂ ਨਿਮਾਣੇ ਕੋਝੇ ਕਮਲੇ ਅਨਾਥਾਂ ਅਨਾਥ, ਦੀਨਨ ਦੀਨ ਨਜ਼ਰੀ ਆਈਆ ।
ਭਗਤ ਸੁਹੇਲੇ ਤੇਰੇ ਚੇਲੇ ਕਰ ਮੇਲੇ ਸਾਖ਼ਿਆਤ, ਸਵੱਛ ਸਰੂਪੀ ਘਟ ਘਟ ਨਜ਼ਰੀ ਆਈਆ। ਸਾਡੀ ਪੰਜਾਂ ਦੀ ਅਰਦਾਸ, ਜਨ ਭਗਤਾਂ ਪੂਰੀ ਕਰਦੇ ਖ਼ਾਹਸ਼, ਨਿਰਗੁਣ ਵਸਣਾ ਸਦਾ ਪਾਸ, ਕਾਇਆ ਮੰਦਰ ਅੰਦਰ ਵਖੌਣਾ ਖੇਲ ਤਮਾਸ਼, ਨਿਰਗੁਣ ਨੂਰ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦੇ ਗਵਾਈਆ। ਪੰਜ ਤਤ ਕਹਿਣ ਕਿਰਪਾ ਕਰ ਪ੍ਰਭੂ ਸਵਾਮੀ, ਸਾਡੇ ਅੰਦਰੋਂ ਪੜਦਾ ਦੇ ਉਠਾਈਆ। ਤੂੰ ਹਰ ਘਟ ਬੈਠਾ ਅੰਤਰਜਾਮੀ ਆਸਣ ਸਿੰਘਾਸਣ ਸੋਭਾ ਪਾਈਆ। ਠਾਕਰ ਧੁਰ ਦੇ ਧੁਰ ਦੀ ਸੁਣਾ ਅਗੰਮੀ ਬਾਣੀ, ਰਾਗਾਂ ਨਾਦਾਂ ਵਿਚੋਂ ਬਾਹਰ ਜਣਾਈਆ। ਨਿਝਰ ਝਿਰਨੇ ਬਖ਼ਸ਼ ਦੇ ਠੰਡਾ ਪਾਣੀ, ਤੀਰਥ ਤੱਟਾਂ ਲੋੜ ਰਹੇ ਨਾ ਰਾਈਆ। ਸ਼ਬਦ ਮਿਲਾ ਦੇ ਸ਼ਬਦੀ ਹਾਣੀ, ਨਾਤੇ ਕੰਤ ਜਗਤ ਛੁਡਾਈਆ। ਮੰਜ਼ਲ ਦੱਸ ਦੇ ਇਕ ਆਸਾਨੀ, ਮਿਹਰਵਾਨੀ ਤੇਰੀ ਬੇਪਰਵਾਹੀਆ । ਰਸਨਾ ਦੇ ਕਲਮਿਆਂ ਦੀ ਲੋੜ ਨਾ ਰਹੀ ਜ਼ਬਾਨੀ, ਤੇਰੇ ਅੰਤਰ ਖੇਲ ਹੋਰ ਮਹਾਨੀ, ਜਿਸ ਦੀ ਮਹਿੰਮਾ ਸਕੇ ਨਾ ਕੋਇ ਸਮਝਾਈਆ। ਜਿਸ ਨੂੰ ਸਿਫ਼ਤਾਂ ਅੰਦਰ ਗੌਂਦੇ ਰਹੇ ਈਰਾਨੀ ਤਹਿਰਾਨੀ ਹਿੰਦੁਸਤਾਨੀ, ਮੈਦਾਨੀ ਅਫ਼ਗ਼ਾਨੀ ਢੋਲਿਆਂ ਨਾਲ ਗਾਈਆ। ਤੇਰੀ ਕਿਸੇ ਨਾ ਵੇਖੀ ਤਰਲ ਜਵਾਨੀ, ਜੋਬਨਵੰਤੇ ਬੇਪਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਅੰਦਰ ਸਾਚੇ ਮੰਦਰ ਪ੍ਰੇਮ ਪਿਆਰ ਦੀ ਦੇ ਜਾ ਇਕ ਨਿਸ਼ਾਨੀ, ਜਿਸ ਦਾ ਨਿਸ਼ਾਨਾ ਦੋ ਜਹਾਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਤ ਕਹਿਣ ਸਾਡਾ ਸਰੂਪ ਸਦਾ ਫ਼ਾਨੀ, ਲੋਕਮਾਤ ਤਨ ਮਾਟੀ ਰਹਿਣ ਕੋਇ ਨਾ ਪਾਈਆ।
੨੯ ਮਾਘ ੨੦੨੧ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਖੋਵਾਲ ਜ਼ਿਲਾ ਲੁਧਿਆਣਾ
ਪੰਜ ਤਤ ਜਿਸ ਵੇਲੇ ਪ੍ਰਭ ਕਿਰਪਾ ਕਰੇ ਆਪ, ਹਰਿ ਆਪਣੀ ਦਇਆ ਕਮਾਇੰਦਾ। ਅੰਦਰ ਬਾਹਰ ਦਾ ਲੇਖਾ ਕਰ ਦਏ ਮੁਆਫ਼, ਸਿਰ ਆਪਣਾ ਹੱਥ ਟਿਕਾਇੰਦਾ। ਅਗੇ ਮੰਗੇ ਨਾ ਕੋਇ ਹਿਸਾਬ, ਲਹਿਣਾ ਆਪਣੇ ਹੱਥ ਰਖਾਇੰਦਾ। ਜਿਨ੍ਹਾਂ ਦਾ ਅੱਖਰਾਂ ਵਾਲਾ ਨਾਮ ਲਿਖ ਲਿਆ ਵਿਚ ਆਪਣੀ ਕਿਤਾਬ, ਤਿਨ੍ਹਾਂ ਦਾ ਦੋ ਜਹਾਨਾਂ ਪੰਧ ਮੁਕਾਇੰਦਾ। ਮਾਣਸ ਦੇਹੀ ਲੇਖਾ ਬੇਬਾਕ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਅਗੇ ਦੇਵੇ ਧੁਰ ਦਾ ਸਾਥ, ਰਾਹ ਵਿਚ ਨਾ ਕੋਇ ਅਟਕਾਇੰਦਾ। ਜਿਸ ਦਵਾਰੇ ਵਸੇ ਪੁਰਖ ਸਮਰਾਥ, ਸਚ ਸਿੰਘਾਸਣ ਸੋਭਾ ਪਾਇੰਦਾ। ਦੀਵਾ ਬਾਤੀ ਇਕ ਪਰਕਾਸ਼, ਨੂਰੋ ਨੂਰ ਡਗਮਗਾਇੰਦਾ। ਜਨ ਭਗਤਾਂ ਓਥੇ ਕਰੇ ਆਪ ਨਿਵਾਸ, ਸਚ ਦਵਾਰ ਸਤਿ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਇੰਦਾ। ਪੰਜ ਤਤ ਬਖ਼ਸ਼ ਦੇਵੇ ਗੁਨਾਹ, ਰਹਿਮਤ ਆਪ ਕਮਾਈਆ। ਮਾਰਗ ਧੁਰ ਦਾ ਦੱਸ ਕੇ ਰਾਹ, ਰਸਤੇ ਦੇਵੇ ਪਾਈਆ। ਸ਼ਬਦ ਸਰੂਪੀ ਬਣ ਮਲਾਹ, ਬੇੜਾ ਦੇਵੇ ਚਲਾਈਆ। ਧੁਰ ਸੰਦੇਸ਼ਾ ਜਣਾ ਕੇ ਨਾਂ, ਢੋਲਾ ਇਕ ਪੜ੍ਹਾਈਆ । ਕਲਜੁਗ ਵਿਚ ਫੜ ਕੇ ਅੰਤਮ ਬਾਂਹ, ਸਹਾਰਾ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਠੰਡੀ ਛਾਂ, ਦਾਤਾ ਇਕੋ ਇਕ ਅਖਵਾਈਆ। ਪੰਜ ਤਤ ਬਖ਼ਸ਼ ਦੇਵੇ ਕ਼ਸੂਰ, ਰਹਿਮਤ ਆਪ ਕਮਾਈਆ। ਭਗਤਾਂ ਬੇਨੰਤੀ ਕਰ ਮਨਜ਼ੂਰ, ਆਸਾ ਆਪਣੇ ਵਿਚ ਸਮਾਈਆ। ਅਗੇ ਹੋਵੇ ਨਾ ਕੋਇ ਮਜਬੂਰ, ਮੁਸ਼ਕਲ ਹਲ ਕਰਾਈਆ। ਸੂਲੀ ਚੜ੍ਹਨਾ ਨਾ ਪਵੇ ਵਾਂਗ ਮਨਸੂਰ, ਸ਼ੱਮਸ ਵਾਂਗ
ਨਾ ਖੱਲ ਲੁਹਾਈਆ। ਮਾਸ ਕਟਣਾ ਨਾ ਪਏ ਕਿਸੇ ਜੰਮੂਰ, ਸੀਸ ਧੜ ਅੱਡ ਅੱਡ ਨਾ ਕੋਇ ਕਰਾਈਆ। ਕਿਰਪਾ ਕਰਕੇ ਸਾਚਾ ਮੇਲ ਮਿਲਾਏ ਆਪ ਮਹਿਬੂਬ, ਮੁਹੱਬਤ ਵਿਚ ਦੇਵੇ ਵਡਿਆਈਆ। ਲਹਿਣਾ ਦੇਣਾ ਚੁਕਾਏ ਪੰਜ ਭੂਤ, ਸਚ ਸਬੂਤ ਲਏ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਆਪ ਮਿਹਰਵਾਨ, ਭਗਤ ਭਗਵਾਨ ਆਪਣੇ ਰੰਗ ਰੰਗਾਈਆ।
੨੯ ਮਾਘ ੨੦੨੧ ਬਿਕ੍ਰਮੀ ਸਰਵਨ ਸਿੰਘ ਦੇ ਗ੍ਰਹਿ ਪਖੋਵਾਲ ਜ਼ਿਲਾ ਲੁਧਿਆਣਾ
ਪੰਜ ਤਤ ਕਹਿਣ ਅਸੀਂ ਹੋਏ ਖ਼ੁਸ਼ਹਾਲ, ਖ਼ੁਸ਼ੀ ਆਪਣਾ ਰੰਗ ਵਖਾਈਆ। ਕਿਰਪਾ ਕਰੇ ਹਰਿ ਕਿਰਪਾਲ, ਕਿਰਪਨ ਲਏ ਤਰਾਈਆ। ਮਾਰਗ ਦੱਸ ਕੇ ਇਕ ਸੁਖਾਲ, ਧੁਰ ਦਾ ਰਸਤਾ ਦਿਤਾ ਵਖਾਈਆ। ਜਗਤ ਕਿਰਿਆ ਤੋੜ ਜੰਜਾਲ, ਜੀਵਣ ਜੁਗਤ ਦਿਤੀ ਸਮਝਾਈਆ। ਸਚ ਪਦਾਰਥ ਨਾਮ ਧਨ ਮਾਲ, ਕਾਇਆ ਮੰਦਰ ਅੰਦਰ ਦਿਤਾ ਟਿਕਾਈਆ। ਸਾਢੇ ਤਿੰਨ ਹੱਥ ਬਣਾ ਕੇ ਸਚੀ ਧਰਮਸਾਲ, ਪੂਜਾ ਪਾਠ ਸਿਮਰਨ ਇਕੋ ਦਿਤਾ ਵਖਾਈਆ। ਜਿਸ ਦੇ ਨਾਲ ਲੇਖੇ ਲਗੇ ਸ਼ਾਹ ਕੰਗਾਲ, ਗਰੀਬ ਨਿਮਾਣਿਆਂ ਹੋਏ ਸਹਾਈਆ। ਖ਼ਾਲਕ ਪਾਲਕ ਹੋ ਕੇ ਕਰੇ ਪ੍ਰਿਤਪਾਲ, ਸਾਹਿਬ ਸੁਲਤਾਨ ਸਹਿਜ ਸੁਖਦਾਈਆ। ਪੂਰਬ ਜਨਮ ਦਾ ਲਹਿਣਾ ਦੇਣਾ ਲੇਖਾ ਮੁਕਾ ਕੇ ਅਗੇ ਕੀਤਾ ਅਹਿਸਾਨ, ਮਿਹਰਵਾਨ ਹੋਇਆ ਸਹਾਈਆ। ਜਿਸ ਆਸ਼ਾ ਦਾ ਮੰਗਦੇ ਰਹੇ ਦਾਨ, ਸੋ ਝੋਲੀ ਦਿਤੀ ਭਰਾਈਆ। ਸਾਡੇ ਵਿਚ ਵਸਣਵਾਲੀ ਆਤਮ ਪਰਮਾਤਮ ਨਾਲ ਮਿਲੇ ਆਣ, ਬੇਪਹਿਚਾਨ ਆਪਣੇ ਵਿਚ ਸਮਾਈਆ। ਮਾਲਕਾਂ ਦਾ ਮਾਲਕ ਖ਼ਾਲਕਾਂ ਦਾ ਖ਼ਾਲਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਭਾਗ ਸਭ ਦਾ ਹਿੱਸੇ ਔਂਦਾ ਝੋਲੀ ਪਾਈਆ।
੨੯ ਮਾਘ ੨੦੨੧ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਗੂੜ੍ਹੇ ਜ਼ਿਲਾ ਲੁਧਿਆਣਾ
ਪੰਜ ਤਤ ਕਹਿਣ ਸਾਡੇ ਅੰਤਰ ਨਿਰਮਲ ਜੋਤ, ਘਰ ਘਰ ਵਿਚ ਬੈਠੀ ਡੇਰਾ ਲਾਈਆ। ਜਿਸ ਦਾ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਜਿਸ ਦੇ ਸੰਗ ਅਗੰਮੀ ਸ਼ਬਦ ਲਗਾਵੇ ਚੋਟ, ਸੋਈ ਸੁਰਤੀ ਦਏ ਉਠਾਈਆ। ਭਾਗ ਲਗਾ ਕੇ ਸਾਚੇ ਕੋਟ, ਮਾਟੀ ਖ਼ਾਕੀ ਸੋਭਾ ਪਾਈਆ। ਸਰਵਣ ਕਹਿਣ ਕਿਉਂ ਹੋਇਆ ਬੋਲਾ, ਸਤਿ ਆਵਾਜ਼ ਨਾ ਕੋਇ ਸੁਣਾਈਆ। ਜਗਤ ਕਰਮਾਂ ਕੀਤਾ ਢੋਰਾ, ਸਮਝ ਕੋਇ ਨਾ ਆਈਆ । ਸਤਿਗੁਰ ਪੂਰਾ ਮਿਹਰਵਾਨ ਜੇ ਕਰਮ ਕਟੇ ਥੋੜਾ ਥੋੜਾ, ਹੌਲੀ ਹੌਲੀ ਸਭ ਕੁਛ ਦਏ ਬਦਲਾਈਆ। ਅੰਦਰ ਆਤਮ ਪਰਮਾਤਮ ਸਚ ਸੁਣਾਏ ਸ਼ਬਦ ਘਨਘੋਰਾ, ਅਨੁਰਾਗੀ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕੰਨ ਕਹਿਣ ਸਾਨੂੰ ਨਹੀਂ ਕੁਛ ਸੁਣਦਾ, ਆਵਾਜ਼ ਅੰਦਰ ਨਾ ਕੋਇ ਸਮਝਾਈਆ। ਪਤਾ ਨਹੀਂ ਆਪਣੇ ਗੁਣ ਅਵਗੁਣ ਦਾ,
ਕੀ ਕਰਨੀ ਲਈ ਕਮਾਈਆ । ਅੰਦਰ ਇਸ਼ਾਰਾ ਨਹੀਂ ਸਾਚੀ ਧੁਨ ਦਾ, ਬਾਹਰੋਂ ਭਰਮ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਕੰਨ ਕਹਿਣ ਸਾਡੀ ਕੋਈ ਨਹੀਂ ਸੁਣੀਤ, ਸਮਝ ਬੇਸਮਝ ਨਾ ਕੋਇ ਸਮਝਾਈਆ। ਹਰਿ ਕਾ ਨਾਮ ਸਰਵਨ ਨਾ ਹੋਏ ਸੰਗੀਤ, ਧੁਰ ਦੀ ਧਾਰ ਨਾ ਕੋਇ ਦ੍ਰਿੜਾਈਆ। ਕਾਇਆ ਮਾਟੀ ਪੰਜ ਤਤ ਹੋਏ ਨਾ ਠਾਂਡੀ ਸੀਤ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਰਵਣ ਕਹਿਣ ਸਾਡਾ ਪਿਛਲਾ ਕੋਈ ਹਿਸਾਬ, ਵੇਲਾ ਅਰਜਨ ਚੇਤੇ ਆਈਆ । ਜਿਸ ਵੇਲੇ ਮਾਰੀ ਹਰਿ ਗੋਬਿੰਦ ਆਵਾਜ਼, ਪ੍ਰੇਮ ਨਾਲ ਬੁਲਾਈਆ। ਓਸ ਵੇਲੇ ਝੀਵਰ ਜਾਮਾ ਹੱਥ ਵਿਚ ਪਾਣੀ ਫੜ ਕੇ ਰਖਦਾ ਸੀ ਗਲਾਸ, ਖ਼ੁਸ਼ੀਆਂ ਨਾਲ ਸੇਵ ਕਮਾਈਆ। ਇਕ ਦਿਨ ਮਨ ਅੰਦਰ ਬੈਠਾ ਸੀ ਉਦਾਸ, ਰੁਚੀ ਜਗਤ ਵਿਚ ਲਗਾਈਆ। ਓਧਰੋਂ ਸਤਿਗੁਰ ਦਿਤਾ ਆਖ, ਸੰਤੂ ਪਾਣੀ ਲਿਆ ਛੇਤੀ ਭਾਈਆ। ਉਸ ਨੇ ਕੋਈ ਨਾ ਦਿਤਾ ਜਵਾਬ, ਮਨਸਾ ਮਨ ਨਾ ਕੋਈ ਰਖਾਈਆ। ਓਹਨਾਂ ਹੱਸ ਕੇ ਕਿਹਾ ਬੋਲਿਆ ਕੀ ਲੈਂਦਾ ਖ਼ੁਆਬ, ਸੁਰਤੀ ਕਿਧਰ ਲਗਾਈਆ। ਫੇਰ ਉਠ ਕੇ ਕਿਹਾ, ਕੀ ਕਿਹਾ ਜਨਾਬ, ਮੈਨੂੰ ਦਿਓ ਸਮਝਾਈਆ। ਓਹਨਾਂ ਕਿਹਾ ਪਾਣੀ ਲਿਆ ਸ਼ਤਾਬ, ਜਲ ਸੋਹਣਾ ਇਕ ਭਰਾਈਆ। ਅਗਲਾ ਲੇਖਾ ਹੋਰ ਤੇਰਾ ਲਿਖ ਦਿਤਾ ਸਚੀ ਕਿਤਾਬ, ਜਿਥੋਂ ਮੇਟੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਰਿਹਾ ਵਖਾਈਆ। ਪੂਰਬ ਲੇਖਾ ਜਾਣੀ ਜਾਣ, ਅੰਤਰ ਹੈਰਾਨੀ ਆਈਆ। ਕਿਰਪਾ ਕਰ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਮੈਨੂੰ ਪਾਣੀ ਦੇ ਪਿੱਛੇ ਇਹ ਕੀ ਦਿਤਾ ਦਾਨ, ਤੇਰਾ ਜਸ ਸਰਵਣ ਸੁਣਨ ਕੋਇ ਨਾ ਪਾਈਆ। ਹਰਿ ਗੋਬਿੰਦ ਹਸ ਕੇ ਕਿਹਾ ਕਿਉਂ ਲੱਗਾ ਪਛਤਾਣ, ਤੈਨੂੰ ਦਿਆਂ ਦ੍ਰਿੜਾਈਆ। ਕਲਜੁਗ ਅੰਤਮ ਫੇਰ ਬਣਨਾ ਤੂੰ ਇਨਸਾਨ ਤੋਂ ਇਨਸਾਨ, ਮਾਣਸ ਵਿਚੋਂ ਮਾਣਸ ਜਨਮ ਬਦਲਾਈਆ। ਓਸ ਵੇਲੇ ਕਿਰਪਾ ਕਰੇ ਸ੍ਰੀ ਭਗਵਾਨ, ਜੋਤੀ ਜਾਤਾ ਵੇਖ ਵਖਾਈਆ। ਤੇਰੇ ਬੰਦ ਕੰਨਾਂ ਦਾ ਵੇਖੇ ਆਣ ਨਿਸ਼ਾਨ, ਨਾਦਾਨ ਸੋਇਆ ਲਏ ਉਠਾਈਆ। ਲੇਖਾ ਮੁਕ ਜਾਏ ਵਿਚ ਜਹਾਨ, ਲੋਕਮਾਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ । ਪਿਛਲਾ ਲਹਿਣਾ ਸਤਿਗੁਰ ਲੇਖਾ, ਬਿਨ ਹਰਿ ਮੇਟ ਨਾ ਕੋਇ ਮਿਟਾਈਆ। ਜਗਤ ਮਾਇਆ ਕਰ ਕੇ ਤੈਨੂੰ ਨਹੀਂ ਚੇਤਾ, ਆਤਮ ਪਰਦਾ ਨਾ ਕੋਇ ਉਠਾਈਆ। ਅਠਾਠ ਸਾਲ ਪਿਆ ਭੁਲੇਖਾ, ਅਠਸਠ ਮੈਲ ਨਾ ਕੋਇ ਧੁਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਬੇਪਰਵਾਹੀਆ। ਅਠਾਠ ਸਾਲ ਕਹਿਣ ਅਸੀਂ ਤਤ ਅੱਠ, ਨੌ ਦਵਾਰ ਧਿਆਨ ਲਗਾਈਆ। ਨਾਵਾਂ ਕਹੇ ਮੈਨੂੰ ਸੁਣਨ ਲੱਗਾ ਕੁਛ ਘਟ, ਕਿਸੇ ਅੰਦਰੋਂ ਦਿਤਾ ਬੰਦ ਕਰਾਈਆ। ਇਕ ਦਿਨ ਵੱਜੀ ਅਗੰਮੀ ਸੱਟ, ਰਾਤੀਂ ਸੁਫ਼ਨੇ ਵਿਚ ਸਮਝਾਈਆ। ਓਸ ਦਿਨ ਸਮਝ ਨਹੀਂ ਸਕਿਆ ਕੀ ਖੇਲ ਕਰੇ ਸਮਰਥ, ਭੁਲ ਵਿਚ ਵੇਲਾ ਦਿਤਾ ਗਵਾਈਆ। ਰਾਤੀਂ ਸਾਢੇ ਗਿਆਰਾਂ ਵਜੇ ਓਸ ਰਾਤ ਤੇਰੀ ਰੜਕ ਪਈ ਸੀ ਵਿਚ ਅੱਖ, ਥੋੜੀ ਥੋੜੀ ਪੀੜ ਰਖਾਈਆ। ਜਿਸ ਵੇਲੇ ਸੱਜਾ ਪਾਸਾ ਲਿਆ ਸੀ ਵਟ, ਹੌਲੀ ਜਿਹੀ ਆਵਾਜ਼ ਦੋਹਾਂ ਕੰਨਾਂ ਵਿਚ ਸੁਣਾਈਆ। ਫੇਰ ਪਿੱਛੇ ਗਿਆ ਹਟ, ਪਰਦਾ ਓਹਲਾ ਵਿਚ ਟਿਕਾਈਆ। ਜਿਸ ਦਾ ਇਲਾਜ ਅਜੇ ਤੱਕ ਨਹੀਂ ਸਕਿਆ ਲੱਭ, ਕੂੜੀ ਮੈਲ ਸਾਫ ਨਾ ਕੋਇ ਕਰਾਈਆ। ਜੇ ਕਿਰਪਾ ਕਰੇ ਪੁਰਖ ਸਮਰਥ, ਸਾਹਿਬ ਦਿਆਲ
ਹੋਏ ਸਹਾਈਆ। ਫਿਰ ਸੁਣਨ ਲਗ ਪਏ ਝੱਟ, ਮਿੰਟ ਦੇਰ ਨਾ ਲਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲੇ ਪੂਰਬ ਜਨਮ ਦਾ ਲਹਿਣਾ, ਹਰਿਗੋਬਿੰਦ ਦਾ ਕਹਿਣਾ, ਹਰਿਸੰਗਤ ਦਾ ਵੇਖਣਾ ਨੈਣਾ, ਨੈਣਾ ਨੈਣਾ ਨਾਲ ਮਿਲਾਈਆ।
੨੯ ਮਾਘ ੨੦੨੧ ਬਿਕ੍ਰਮੀ ਪਾਖਰ ਸਿੰਘ ਦੇ ਗ੍ਰਹਿ ਪਿੰਡ ਮੋਹੀ ਜ਼ਿਲਾ ਲੁਧਿਆਣਾ
ਸਦੀ ਵੀਹਵੀਂ ਕਹੇ ਸੁਣ ਬੇਪਰਵਾਹ, ਸਚਖੰਡ ਨਿਵਾਸੀ ਆਪਣਾ ਧਿਆਨ ਲਗਾਈਆ। ਸਦੀ ਚੌਧਵੀਂ ਪੰਧ ਰਹੀ ਮੁਕਾ, ਭੱਜੀ ਵਾਹੋ ਦਾਹੀਆ । ਕਲਜੁਗ ਚਾਰੋਂ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾ, ਸਾਖ਼ਿਆਤ ਸਨਮੁਖ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨੇਤਰ ਰੋਵਣ ਮਾਰਨ ਧਾਹ, ਮਨ ਵਾਸਨਾ ਸਾਰੇ ਰਹੇ ਕੁਰਲਾਈਆ। ਜੂਠ ਝੂਠ ਕੂੜ ਕੁੜਿਆਰ ਘਰ ਘਰ ਡੇਰਾ ਬੈਠਾ ਲਾ, ਮਾਇਆ ਮਮਤਾ ਹਉਮੇ ਹੰਗਤਾ ਰੋਗ ਨਾ ਕੋਇ ਗਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਅੱਖ ਨਾ ਸਕੇ ਖੁਲ੍ਹਾ, ਖਾਣੀ ਬਾਣੀ ਹੁਕਮ ਨਾ ਕੋਇ ਵਰਤਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਕੋਈ ਨਾ ਸਕੇ ਗਾ, ਅਗੰਮੀ ਧੁਨ ਨਾਦ ਨਾ ਕੋਇ ਜਣਾਈਆ। ਸਤਿ ਪਰਕਾਸ਼ ਪੁਰਖ ਅਬਿਨਾਸ਼ੀ ਨਿਰਮਲ ਜੋਤ ਸਕੇ ਨਾ ਕੋਈ ਜਗਾ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਅਨਾਦ ਅਨਾਦੀ ਸ਼ਬਦ ਅਗੰਮੀ ਸਕੇ ਨਾ ਕੋਈ ਸੁਣਾ, ਧੁਨ ਆਤਮਕ ਰਾਗ ਨਾ ਕੋਇ ਅਲਾਈਆ। ਅੰਮ੍ਰਿਤ ਆਤਮ ਜਾਮ ਸਕੇ ਨਾ ਕੋਈ ਪਿਆ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਘਰ ਦੀਪਕ ਜੋਤੀ ਸਕੇ ਨਾ ਕੋਇ ਜਗਾ, ਅਗਿਆਨ ਅੰਧੇਰ ਨਾ ਕੋਇ ਮਿਟਾਈਆ। ਆਤਮ ਪਰਮਾਤਮ ਸਕੇ ਨਾ ਕੋਇ ਮਿਲਾ, ਇਕੋ ਰੰਗ ਨਾ ਕੋਇ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਸਾਰੇ ਢੋਲੇ ਰਹੇ ਗਾ, ਗਹਿਰ ਗੰਭੀਰ ਬੇਨਜ਼ੀਰ ਨਜ਼ਰ ਕਿਸੇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਵੀਹਵੀਂ ਕਹੇ ਮੈਂ ਵੇਖਿਆ ਜਗਤ ਅੰਧੇਰਾ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਕਿਸੇ ਨਾ ਚੁਕੇ ਤੇਰਾ ਮੇਰਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਦਰ ਦਰ ਘਰ ਘਰ ਚਾਰ ਕੁੰਟ ਦਹਿ ਦਿਸ਼ਾ ਧਰਨੀ ਧਰਤ ਧਵਲ ਉਤੇ ਕੋਟਨ ਕੋਟ ਸਾਧਾਂ ਲਾਇਆ ਡੇਰਾ, ਬੈਠੇ ਜਗਤ ਧੂਣੀਆਂ ਤਾਈਆ। ਤੇਰੇ ਨਾਲ ਮਿਲ ਕੇ ਪ੍ਰਭੂ ਕਿਸੇ ਨਾ ਦਿਤਾ ਸਚ ਸੁਨੇਹੜਾ, ਚਾਰ ਜੁਗ ਦੀ ਪਿਛਲੀ ਬਾਣੀ ਸਾਰੇ ਰਹੇ ਸੁਣਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਸੋਹਣਾ ਵਸਿਆ ਕੋਈ ਨਾ ਖੇੜਾ, ਮਹਲ ਅਟਲ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਸਦੀ ਵੀਹਵੀਂ ਕਹੇ ਪ੍ਰਭ ਵੇਖ ਅੰਧੇਰੀ ਰੈਣ, ਸਾਚੀ ਰੁਤੜੀ ਰੁਤ ਨਾ ਕੋਇ ਸੁਹਾਈਆ। ਸਚ ਸਵਾਮੀ ਅੰਤਰਜਾਮੀ ਨਿਰਗੁਣ ਨਿਰਵੈਰ ਨਿਰੰਕਾਰ ਮੈਂ ਤੈਨੂੰ ਆਈ ਕਹਿਣ, ਬਣ ਨਿਮਾਣੀ ਇਕੋ ਅਲਖ ਜਗਾਈਆ। ਤੇਰੀ ਸ੍ਰਿਸ਼ਟੀ ਬਿਨ ਦ੍ਰਿਸ਼ਟੀ ਰੁੜ੍ਹਦੀ ਜਾਏ ਡੂੰਘੇ ਵਹਿਣ, ਕਾਮ ਕਰੋਧ ਲੋਭ ਮੋਹ ਹੰਕਾਰ ਰਿਹਾ ਰੁੜ੍ਹਾਈਆ। ਸਤਿਗੁਰ ਸ਼ਬਦ ਕਿਸੇ ਨਾ ਮਿਲਿਆ ਸਾਕ ਸੱਜਣ ਸੈਣ, ਸਾਚਾ ਬੰਧਨ ਨਾ ਕੋਇ ਪਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਸਤਿਗੁਰ ਸ਼ਬਦ ਕਿਸੇ ਨਾ ਆਇਆ ਲੈਣ, ਸੁਰਤ ਸਵਾਣੀ ਸ਼ਬਦ ਹਾਣੀ ਨਰ ਹਰਿ ਕੰਤ ਨਾ ਕੋਇ
ਪਰਨਾਈਆ। ਜਨਮ ਕਰਮ ਦਾ ਚੁਕਾਵੇ ਕੋਈ ਨਾ ਲਹਿਣਾ ਦੇਣ, ਨਿਹਕਰਮੀ ਰੂਪ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਦੀ ਚੌਧਵੀਂ ਕਹੇ ਮੈਂ ਕਲਜੁਗ ਰੋਂਦੇ ਵੇਖੇ ਸੰਤ, ਅੰਦਰ ਵੜ ਵੜ ਰੋਣ ਦੇਣ ਦੁਹਾਈਆ। ਬਹੁੜੀ ਬਹੁੜੀ ਅਜੇ ਨਾ ਮਿਲਿਆ ਕੰਤ, ਪ੍ਰੀਤਮ ਅੰਗ ਨਾ ਕੋਇ ਲਗਾਈਆ। ਗੁਪਤ ਜ਼ਾਹਰ ਚੜ੍ਹੀ ਨਾ ਕੋਇ ਰੰਗਤ, ਰੰਗ ਚਲੂਲ ਨਾ ਕੋਇ ਵਖਾਈਆ। ਧਾਈਂ ਮਾਰਦੇ ਵੇਖੇ ਪੰਡਤ, ਬ੍ਰਹਮ ਵਿਦਿਆ ਸਮਝ ਕਿਸੇ ਨਾ ਆਈਆ। ਲੇਖਾ ਚੁਕਿਆ ਨਾ ਜੇਰਜ ਅੰਡਜ, ਉਤਭੁਜ ਸੇਤਜ ਪੰਧ ਨਾ ਕੋਇ ਮੁਕਾਈਆ। ਸਾਚਾ ਸਮਝ ਨਾ ਆਇਆ ਮੰਤ, ਮੰਤਵ ਹਲ ਨਾ ਕੋਇ ਕਰਾਈਆ। ਜਿਸ ਦੀਨ ਦਿਆਲ ਪੁਰਖ ਅਕਾਲ ਸ਼ਬਦੀ ਧਾਰ ਗੁਰ ਅਵਤਾਰ ਪੀਰ ਪੈਗ਼ੰਬਰ ਬਣਾਈ ਬਣਤ, ਘਾੜਤ ਘੜ ਘੜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਸਦੀ ਵੀਹਵੀਂ ਕਹੇ ਪ੍ਰਭੂ ਮੈਂ ਵੇਖਿਆ ਕੂੜ, ਘਰ ਘਰ ਕਾਇਆ ਮੰਦਰ ਅੰਦਰ ਨਜ਼ਰੀ ਆਈਆ। ਜੋਤੀ ਚਮਕੇ ਨਾ ਤੇਰਾ ਨੂਰ, ਸਚ ਜੋਤ ਨਾ ਕੋਇ ਰੁਸ਼ਨਾਈਆ। ਸ਼ਬਦੀ ਸੁਣੇ ਨਾ ਕੋਇ ਤੂਰ, ਅਨਰਾਗੀ ਰਾਗ ਨਾ ਕੋਇ ਸੁਣਾਈਆ। ਚਤੁਰ ਸੁਘੜ ਨਾ ਬਣੇ ਮੂੜ੍ਹ, ਮੂਰਖ ਮੁਗਧ ਆਪਣੇ ਅੰਗ ਨਾ ਕੋਇ ਲਗਾਈਆ। ਜਿਧਰ ਤੱਕਾਂ ਤੇਰੇ ਮਾਨੁਸ਼ ਤੇਰੇ ਨਾਲੋਂ ਹੋ ਗਏ ਦੂਰ, ਬਜਰ ਕਪਾਟੀ ਪਰਦਾ ਨਾ ਕੋਇ ਉਠਾਈਆ। ਅੰਦਰ ਵੜਿਆ ਜੂਠ ਝੂਠ ਲੋਭ ਹੰਕਾਰ ਗ਼ਰੂਰ, ਗ਼ੁਰਬਤ ਸਕੇ ਨਾ ਕੋਇ ਮਿਟਾਈਆ। ਮਨ ਵਾਸਨਾ ਪਾਇਆ ਫ਼ਤੂਰ, ਫ਼ਤਵਾ ਸਭ ਦੇ ਉਤੇ ਲਾਈਆ। ਘਰ ਵਿਚ ਬੈਠਾ ਕਿਸੇ ਨਜ਼ਰ ਨਾ ਆਇਉਂ ਹਜ਼ੂਰ, ਹਜ਼ਰਤ ਬੈਠਾ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਦੇ ਉਠਾਈਆ। ਸਦੀ ਵੀਹਵੀਂ ਕਹੇ ਮੈਂ ਵੇਖਿਆ ਲੋਕ ਪਰਲੋਕ, ਦੋ ਜਹਾਨ ਧਿਆਨ ਲਗਾਈਆ । ਤੇਰੇ ਨਾਲ ਮਿਲ ਕੇ ਠਾਕਰ ਕੋਈ ਨਾ ਮਾਣੇ ਮੌਜ, ਮਜਲਸ ਸਚ ਨਾ ਕੋਇ ਲਗਾਈਆ। ਸੰਤਾਂ ਅੰਦਰ ਕਲਜੁਗ ਵੇਖਿਆ ਜਗੀ ਨਾ ਸਚੀ ਜੋਤ, ਐਵੇਂ ਅੱਖਰਾਂ ਵਾਲੀ ਕਰ ਕਰ ਥੱਕੇ ਪੜ੍ਹਾਈਆ। ਸਚ ਦਵਾਰੇ ਹਰਿ ਨਿਰੰਕਾਰੇ ਕਿਸੇ ਨਾ ਆਈ ਸੋਚ, ਸਮਝ ਹਕ ਨਾ ਕੋਇ ਦ੍ਰਿੜਾਈਆ। ਹਉਮੇ ਹੰਗਤਾ ਲੱਗਾ ਵੇਖਿਆ ਰੋਗ, ਤਬੀਬ ਸਚ ਨਾ ਕੋਇ ਮਿਲਾਈਆ। ਤੇਰੇ ਵਿਛੋੜੇ ਦਾ ਜਗਤ ਵਿਜੋਗ, ਭੁੱਲੀ ਭਰਮ ਲੋਕਾਈਆ। ਲੱਖ ਚੁਰਾਸੀ ਵਿਚੋਂ ਬਿਨ ਭਗਤਾਂ ਹੋਇਆ ਨਾ ਕਿਸੇ ਦਾ ਸੰਜੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤੇ ਦੇ ਸਮਝਾਈਆ। ਹਰਿ ਕਰਤੇ ਦੱਸ ਸ੍ਰੀ ਭਗਵਾਨ, ਦਰ ਠਾਂਡੇ ਮੰਗ ਮੰਗਾਈਆ। ਸਾਚਾ ਦਿਸੇ ਨਾ ਕਿਸੇ ਨਿਸ਼ਾਨ, ਮਹਲ ਅਟਲ ਸੋਭਾ ਕੋਇ ਨਾ ਪਾਈਆ। ਤੇਰੇ ਨਾਲ ਮਿਲ ਕੇ ਆਤਮ ਪਰਮਾਤਮ ਲਾਏ ਨਾ ਕੋਈ ਦੀਵਾਨ, ਢੋਲਾ ਹਕ ਨਾ ਕੋਇ ਸੁਣਾਈਆ। ਸਾਰੇ ਸੁਣਨ ਵਾਲੇ ਨਾਲ ਕਾਨ, ਅੰਦਰ ਵੜ ਕੇ ਨਾਦ ਨਾ ਕੋਇ ਵਜਾਈਆ। ਰਸਨਾ ਨਾਲ ਕਰਨ ਵਾਲੇ ਕਲਿਆਣ, ਕਾਇਆ ਕਾਅਬਾ ਖੋਜ ਨਾ ਕੋਇ ਵਖਾਈਆ। ਦੂਸਰਿਆਂ ਨੂੰ ਦੱਸਣ ਵਾਲੇ ਭਗਵਾਨ, ਆਪ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਪੁਰਖ ਅਕਾਲ ਕਹੇ ਸੁਣ ਸਦੀ ਬੀਸ, ਸਤਿ ਸਚ ਦਿਆਂ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਲਿਖ ਕੇ ਗਏ ਠੀਕ, ਭਵਿਖਤਾਂ ਵਿਚ ਜਣਾਈਆ। ਸੋ ਵੇਲਾ ਵਕ਼ਤ ਆਇਆ ਨਜ਼ਦੀਕ, ਸਾਰੇ ਅਕੱਠੇ ਹੋ ਕੇ ਦੇਣ ਗਵਾਹੀਆ। ਸਾਡੇ ਵਿਚ ਰਹੀ ਨਾ ਕੋਇ ਤੌਫ਼ੀਕ਼, ਤੋਬਾ ਤੋਬਾ ਕਰ ਕੇ ਦੇਣ
ਸੁਣਾਈਆ । ਕਿਰਪਾ ਕਰ ਲਾਸ਼ਰੀਕ, ਵਾਹਿਦ ਪੀਰ ਤੇਰੀ ਸਰਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਕਰਦੇ ਗਏ ਉਡੀਕ, ਕਲਮਿਆਂ ਵਿਚ ਸਿਫ਼ਤ ਸਾਲਾਹੀਆ। ਗੁਰ ਅਵਤਾਰ ਕਰਨ ਤਸਦੀਕ਼, ਹਾਜ਼ਰ ਹੋ ਕੇ ਦੇਣ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਅਵੱਲੜੀ ਰੀਤ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਸਮਝਾਈਆ । ਜੋ ਭਗਤ ਸੁਹੇਲਾ ਇਕ ਅਕੇਲਾ ਧੁਰ ਅਗੰਮਾ ਸੁਣਾਵੇ ਗੀਤ, ਗੋਬਿੰਦ ਦਾਤਾ ਬੇਪਰਵਾਹੀਆ। ਲੇਖਾ ਮੁਕਾਵਣਹਾਰਾ ਹਸਤ ਕੀਟ, ਊਚ ਨੀਚ ਵੇਖ ਵਖਾਈਆ। ਸਾਚਾ ਕਲਮਾ ਦਏ ਇਕ ਹਦੀਸ, ਕਰੇ ਕਰਾਏ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਸਦੀ ਵੀਹਵੀਂ ਮੈਂ ਲੱਗੀ ਵੇਖੀ ਅੱਗ, ਨਵ ਨੌ ਚਾਰ ਨਜ਼ਰੀ ਆਈਆ। ਸਾਚਾ ਕਰੇ ਨਾ ਕੋਈ ਹੱਜ, ਹੁਜਰਾ ਹਕ ਨਾ ਕੋਈ ਸਾਲਾਹੀਆ। ਸਾਚੇ ਮੰਦਰ ਵੜੇ ਕੋਇ ਨਾ ਨਠ, ਬੰਕ ਦਵਾਰੇ ਸੋਭਾ ਕੋਇ ਨਾ ਪਾਈਆ। ਸਚ ਇਸ਼ਨਾਨ ਕਰੇ ਨਾ ਕੋਈ ਅਠਸਠ, ਦੁਰਮਤ ਮੈਲ ਨਾ ਕੋਇ ਧਵਾਈਆ। ਸਾਚਾ ਨਾਦ ਨਾ ਵਜਾਏ ਕੋਈ ਅਨਹਦ, ਧੁਰ ਦੀ ਧਾਰ ਨਾ ਕੋਇ ਸਮਝਾਈਆ। ਸਾਚਾ ਅੰਮ੍ਰਿਤ ਦੇਵੇ ਕੋਈ ਨਾ ਝੱਟ, ਅਮਿਉਂ ਰਸ ਜਾਮ ਨਾ ਕੋਇ ਪਿਆਈਆ। ਸਾਚੀ ਜੋਤ ਕਰੇ ਨਾ ਕੋਈ ਪਰਗਟ, ਜਲਵਾ ਨੂਰ ਨਾ ਕੋਇ ਵਖਾਈਆ । ਚਾਰੋਂ ਕੁੰਟ ਵੇਖੇ ਖੁਲ੍ਹੇ ਹੱਟ, ਹਰਿ ਕਾ ਨਾਮ ਝੋਲੀ ਕੋਇ ਨਾ ਪਾਈਆ। ਨਾਨਕ ਕਬੀਰ ਦੇ ਕਹਿਣੇ ਰਹੇ ਦੱਸ, ਆਪਣੀ ਰਮਜ਼ ਨਾ ਕੋਇ ਲਗਾਈਆ । ਜਿਨ੍ਹਾਂ ਦਾ ਆਦਿ ਜੁਗਾਦਿ ਜੁਗ ਚੌਕੜੀ ਮੇਲ ਹੋਇਆ ਨਾਲ ਪੁਰਖ ਸਮਰਥ, ਸੋ ਸੋਹਲੇ ਸਚ ਦੇਣ ਸਮਝਾਈਆ। ਓਹਨਾਂ ਦੇ ਕੋਲ ਇਕੋ ਪ੍ਰਭ ਮਿਲਣ ਦੀ ਅੱਖ, ਦੋਏ ਲੋਚਣ ਬੈਠਣ ਬੰਦ ਕਰਾਈਆ। ਸਚ ਦਵਾਰੇ ਜਾਵਣ ਵਸ, ਜਿਥੇ ਸਾਹਿਬ ਪੁਰਖ ਸਮਰਥ, ਜੋਤੀ ਨੂਰ ਇਕ ਪਰਕਾਸ਼, ਦੂਜਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਪੁਰਖ ਅਕਾਲ ਕਹੇ ਮੈਂ ਸਦੀ ਵੀਹਵੀਂ ਸ੍ਰਿਸ਼ਟੀ ਵੇਖੀ ਸਭ, ਲੱਖ ਚੁਰਾਸੀ ਖੋਜ ਖੁਜਾਈਆ। ਕੋਈ ਨਾ ਕਰੇ ਪਾਰ ਹਦ, ਨੌਂ ਦਰ ਡੇਰਾ ਕੋਇ ਨਾ ਢਾਹੀਆ। ਕੋਈ ਨਾ ਸਾਚੀ ਮੰਜ਼ਲ ਚੜ੍ਹੇ ਭੱਜ, ਬਿਨ ਕ਼ਦਮਾਂ ਪੰਧ ਮੁਕਾਈਆ। ਕੋਈ ਨਾ ਦਰਸ਼ਨ ਕਰੇ ਰਜ, ਸਨਮੁਖ ਹੋ ਕੇ ਖ਼ੁਸ਼ੀ ਮਨਾਈਆ। ਕੋਈ ਨਾ ਆਤਮ ਪਰਮਾਤਮ ਮਿਲ ਕੇ ਪਏ ਵਸ, ਕਾਇਆ ਖੇੜਾ ਸੋਭਾ ਪਾਈਆ। ਤੇਰਾ ਮੇਰਾ ਹੋ ਕੇ ਗਾਵੇ ਜਸ, ਢੋਲਾ ਇਕੋ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਦੀ ਵੀਹਵੀਂ ਕਹੇ ਪ੍ਰਭੂ ਮੈਂ ਵੇਖੀ ਜਗਤ ਵਹੀਰ, ਕਲਜੁਗ ਕੂੜਾ ਭੱਜੇ ਵਾਹੋ ਦਾਹੀਆ। ਸਾਚਾ ਨਜ਼ਰ ਨਾ ਆਏ ਕੋਈ ਪੈਗ਼ੰਬਰ ਪੀਰ, ਹਸਤਗੀਰ ਦਸਤ ਨਾ ਕੋਇ ਮਿਲਾਈਆ। ਸੰਤ ਸਾਜਣ ਦੇਵੇ ਕੋਈ ਨਾ ਧੀਰ, ਮਨ ਸ਼ਾਂਤ ਨਾ ਕੋਇ ਕਰਾਈਆ। ਦੀਨ ਮਜ਼੍ਹਬ ਸ਼ਰਅ ਦੇ ਤੋੜੇ ਨਾ ਕੋਇ ਜ਼ਜੀਰ, ਊਚ ਨੀਚ ਡੇਰਾ ਕੋਇ ਨਾ ਢਾਹੀਆ। ਜਨਮ ਵਿਚੋਂ ਜਨਮ ਦੀ ਬਦਲੇ ਨਾ ਕੋਇ ਤਕ਼ਦੀਰ, ਮਿਹਰ ਨਜ਼ਰ ਨਾਲ ਨਾ ਕੋਇ ਤਰਾਈਆ। ਘਰ ਸਰੋਵਰ ਅੰਮ੍ਰਿਤ ਬਖ਼ਸ਼ੇ ਕੋਈ ਨਾ ਨੀਰ, ਅਠਸਠ ਸਾਰੇ ਰਹੇ ਫਿਰਾਈਆ। ਸਾਚੀ ਚੋਟੀ ਮੰਜ਼ਲ ਚੜ੍ਹੇ ਨਾ ਕੋਇ ਅਖ਼ੀਰ, ਬਿਨ ਅੱਖਰਾਂ ਕਰੇ ਨਾ ਕੋਇ ਪੜ੍ਹਾਈਆ। ਪੁਰਖ ਅਕਾਲ ਦੀਨ ਦਿਆਲ ਤੂੰ ਇਕ ਪਾਤਸ਼ਾਹ ਇਕ ਸ਼ਬਦ ਤੇਰਾ ਵਜ਼ੀਰ, ਗੁਰੂ ਪੀਰ ਅਵਤਾਰ ਪੈਗ਼ੰਬਰ ਰਈਅਤ ਨਜ਼ਰੀ ਆਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, । ਸਦੀ ਵੀਹਵੀਂ ਕਹੇ ਮੈਂ ਚਾਰ ਜੁਗ ਰਹੀ ਤਕਦੀ, ਜੁਗ ਚੌਕੜੀ ਧਿਆਨ ਲਗਾਈਆ। ਮੈਂ ਵਿਸ਼ਨੂੰ ਦੀ ਆਸਾ ਵੇਖੀ ਮੰਗਦੀ, ਬ੍ਰਹਮੇ ਦੀ ਤ੍ਰਿਸ਼ਨਾ ਝੋਲੀ ਰਹੀ ਡਾਹੀਆ। ਸ਼ੰਕਰ ਦੇ ਮੱਥੇ ਤੇਰੇ ਚਰਨਾਂ ਦੀ ਧੂੜ ਵੇਖੀ ਲਗਦੀ, ਜੋ ਨਿਉਂ ਨਿਉਂ ਲਾਗੇ ਪਾਈਆ । ਤ੍ਰੈਗੁਣ ਤੇਰੇ ਚਰਨਾਂ ਵੇਖੀ ਢਠਦੀ, ਦੋਏ ਜੋੜ ਜੋੜ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦਏ ਚੁਕਾਈਆ । ਸਦੀ ਵੀਹਵੀਂ ਕਹੇ ਮੈਂ ਤੇਈ ਅਵਤਾਰਾਂ ਸੁਣਦੀ ਰਹੀ ਵਾਕ, ਜੋ ਅੰਤਰ ਅੰਤਰ ਰਹੇ ਜਣਾਈਆ। ਸਾਰੇ ਦੱਸਦੇ ਰਹੇ ਭਵਿਖਤ ਸਾਚ, ਆਪਣੀ ਆਪਣੀ ਰਮਜ਼ ਲਗਾਈਆ । ਓਟ ਰਖਦੇ ਰਹੇ ਤੇਰੀ ਪੁਰਖ ਅਬਿਨਾਸ਼, ਪਾਰਬ੍ਰਹਮ ਤੇਰੀ ਸਰਨਾਈਆ। ਜਿਸ ਵੇਲੇ ਸਾਹਿਬ ਸੁਲਤਾਨ ਆਵੇ ਕਮਲਾਪਾਤ, ਦੋ ਜਹਾਨਾਂ ਮਾਲਕ ਫੇਰਾ ਪਾਈਆ। ਸਭ ਦਾ ਲਹਿਣਾ ਮੇਟੇ ਹਿਸਾਬ, ਪਿਛਲਾ ਲੇਖਾ ਬਿਬਾਕ ਕਰਾਈਆ। ਅਗੇ ਭਗਤਾਂ ਖੋਲ੍ਹ ਕੇ ਤਾਕ, ਪਰਦਾ ਦਏ ਉਠਾਈਆ। ਆਤਮ ਪਰਮਾਤਮ ਜੋੜ ਕੇ ਨਾਤ, ਸੁਰਤੀ ਸ਼ਬਦ ਨਾਲ ਮਿਲਾਈਆ। ਨਾਮ ਸੁਣਾ ਕੇ ਬੋਧ ਅਗਾਧ, ਅਨਹਦ ਰਾਗ ਦਏ ਵਡਿਆਈਆ। ਫੜ ਫੜ ਹੰਸ ਬਣਾਏ ਆਪੇ ਕਾਗ, ਮਾਣਕ ਮੋਤੀ ਚੋਗ ਚੁਗਾਈਆ। ਘਰ ਦੀਪ ਜਗਾ ਕੇ ਚਿਰਾਗ਼, ਜੋਤ ਨੂਰ ਕਰੇ ਰੁਸ਼ਨਾਈਆ । ਜੁਗ ਚੌਕੜੀ ਦਾ ਵਿਛੜਿਆ ਮਿਲੇ ਹਰਿ ਕੰਤ ਸੁਹਾਗ, ਧੁਰ ਸੰਜੋਗੀ ਹੋ ਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਦੀ ਵੀਹਵੀਂ ਕਹੇ ਮੈਂ ਪੈਗ਼ੰਬਰ ਵੇਖੇ ਰਾਹ ਤਕਦੇ, ਮੁਕਾਮੇ ਹਕ ਧਿਆਨ ਲਗਾਈਆ। ਕਲਮਿਆਂ ਵਿਚ ਵੇਖੇ ਦੱਸਦੇ, ਸ਼ਰਅ ਨਾਲ ਸਮਝਾਈਆ। ਖੇਲ ਤਕੇ ਓਸ ਜਨਾਬ ਹਕ ਦੇ, ਜੋ ਮਹਿਬੂਬ ਬੇਪਰਵਾਹੀਆ। ਚੌਦਾਂ ਲੋਕ ਜਿਸ ਦੇ ਚਰਨਾਂ ਹੇਠ ਵਸਦੇ, ਚੌਦਾਂ ਵਿਦਿਆ ਸਮਝ ਕੋਇ ਨਾ ਪਾਈਆ। ਅਲਿਫ਼ ਯੇ ਅੰਜੀਲ ਕ਼ੁਰਾਨਾ ਆਖ ਕੁਛ ਨਾ ਸਕਦੇ, ਤੁਆਰਫ਼ ਵਿਚ ਨਾ ਕੋਇ ਲੋਕਾਈਆ । ਅਗੰਮੀ ਖੇਲ ਪੁਰਖ ਸਮਰਥ ਦੇ, ਅਲਖ ਅਗੋਚਰ ਆਪ ਕਰਾਈਆ। ਅਸੀਂ ਨਟੂਏ ਹੋ ਕੇ ਨਚਦੇ, ਹੁਕਮੇ ਅੰਦਰ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਦੀ ਵੀਹਵੀਂ ਕਹੇ ਮੈਂ ਗੁਰੂਆਂ ਦਾ ਵੇਖਿਆ ਭਵਿਖਤ, ਜੋ ਧੁਰ ਸੰਦੇਸ਼ੇ ਗਏ ਸੁਣਾਈਆ। ਕਲਮ ਸ਼ਾਹੀ ਦੀ ਵੇਖੀ ਲਿਖਤ, ਜੋ ਕਾਗ਼ਜ਼ਾਂ ਉਤੇ ਦਏ ਗਵਾਹੀਆ। ਨਿਰਗੁਣ ਦਾ ਜਾਣਿਆ ਸਾਚਾ ਇਸ਼ਟ, ਜੋ ਦ੍ਰਿਸ਼ਟ ਦਏ ਖੁਲ੍ਹਾਈਆ। ਲੇਖਾ ਮੁਕਦਾ ਵੇਖਿਆ ਸਵਰਗ ਬਹਿਸ਼ਤ, ਸਚ ਦਵਾਰਾ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦਏ ਵਡਿਆਈਆ। ਸਦੀ ਚੌਧਵੀਂ ਨਾ ਕਰ ਝਗੜਾ, ਪਰਵਰਦਿਗਾਰ ਦਏ ਸਮਝਾਈਆ। ਅਗਲਾ ਲੇਖਾ ਵੇਖ ਕਰੜਾ, ਨੁਕ਼ਤਿਆਂ ਨਾਲੋਂ ਨੁਕ਼ਤਿਆਂ ਦੀ ਹੋਏ ਜੁਦਾਈਆ । ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵੇਖਣਹਾਰਾ ਦੋ ਜਹਾਨ ਖਰੜਾ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਕਲਜੁਗ ਜੀਵ ਮਨ ਵਾਸਨਾ ਹੋਇਆ ਝਲੜਾ, ਬੁਧਿ ਬਿਬੇਕ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਰਿਹਾ ਦ੍ਰਿੜਾਈਆ। ਸਦੀ ਵੀਹਵੀਂ ਕਹੇ ਪ੍ਰਭੂ ਸ਼ਬਦ ਸੰਦੇਸ਼ਾ ਦਏ ਸਚ ਦਾ, ਬੇਪਰਵਾਹੀ ਆਪ ਸਮਝਾਈਆ। ਦੱਸ ਕਿਹੜਾ ਐਸ ਵੇਲੇ ਬਚਦਾ, ਪੱਲੂ ਮਾਇਆ ਮਮਤਾ ਕੋਲੋਂ ਛੁਡਾਈਆ। ਪੁਰਖ ਅਕਾਲ ਦੀਨ ਦਿਆਲ ਕਿਹਾ ਜਿਸ ਨੂੰ ਮੇਲ ਮੇਰਾ ਤੀਜੀ ਅੱਖ ਦਾ, ਨਿਜ ਨੇਤਰ ਜੋੜ ਜੁੜਾਈਆ। ਉਹ ਕੂੜ ਕੁੜਿਆਰ ਵਿਚ ਨਹੀਂ ਫਸਦਾ,
ਜੂਠ ਝੂਠ ਨਾ ਕੋਇ ਪਰਨਾਈਆ। ਸਦ ਮੇਰੀ ਪ੍ਰੀਤੀ ਵਿਚ ਪ੍ਰੇਮੀ ਹੋ ਕੇ ਵਸਦਾ, ਵਾਸਤਾ ਇਕੋ ਨਾਲ ਰਖਾਈਆ। ਓਸ ਦਾ ਲੇਖਾ ਮਿਟ ਗਿਆ ਹਰਖ਼ ਸੋਗ ਗ਼ਮ ਦਾ, ਮਾਟੀ ਚੰਮ ਦਮਾਂਦਮ ਝੋਲੀ ਦੇਵੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਸਮਝਾਈਆ। ਸਦੀ ਵੀਹਵੀਂ ਕਹੇ ਪ੍ਰਭੂ ਉਹ ਕੌਣ, ਜੋ ਤੇਰੇ ਪ੍ਰੇਮ ਵਿਚ ਸਮਾਈਆ। ਜਿਸ ਦਾ ਲੇਖਾ ਮਿਟਿਆ ਅਵਣ ਗੌਣ, ਲੱਖ ਚੁਰਾਸੀ ਫੰਦ ਕਟਾਈਆ। ਜਿਸ ਨੂੰ ਸਾਚੀ ਸੇਜਾ ਮਿਲਿਆ ਸੌਣ, ਸਚ ਸਿੰਘਾਸਣ ਸੋਭਾ ਪਾਈਆ। ਪੁਰਖ ਅਕਾਲ ਕਿਹਾ ਜਿਸ ਨੂੰ ਕਿਰਪਾ ਕਰ ਕੇ ਆਪ ਆਵਾਂ ਵਸੌਣ, ਤਨ ਮੰਦਰ ਅੰਦਰ ਸਾਚਾ ਘਰ ਦਿਆਂ ਵਖਾਈਆ। ਉਸ ਦਾ ਪਲੰਘ ਰੰਗੀਲਾ ਆਪ ਆਵਾਂ ਡੌਣ, ਪਾਵਾ ਚੂਲ ਸਮਝ ਕੋਇ ਨਾ ਆਈਆ। ਉਸ ਦੇ ਅੰਦਰ ਮੰਦਰ ਦੀਪਕ ਜੋਤ ਆਵਾਂ ਜਗੌਣ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਓਸ ਦਾ ਢੋਲਾ ਨਿਰਗੁਣ ਹੋ ਕੇ ਆਵਾਂ ਗੌਣ, ਸਰਗੁਣ ਦੇਵਾਂ ਮਾਣ ਵਡਿਆਈਆ। ਓਹਦੇ ਚਰਨਾਂ ਹੇਠ ਦਬਾਵਾਂ ਉਨੰਜਾ ਪੌਣ, ਮਿਹਰ ਨਜ਼ਰ ਇਕ ਉਠਾਈਆ। ਓਸ ਦਾ ਵਾਧਾ ਆਵਾਂ ਵਧੌਣ, ਲੋਕਮਾਤ ਸਿਰ ਆਪਣਾ ਹੱਥ ਟਿਕਾਈਆ। ਅੰਤਮ ਜੋਤੀ ਜੋਤ ਆਵਾਂ ਮਿਲੌਣ, ਨਿਰਗੁਣ ਧਾਰ ਨਿਰਗੁਣ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ । ਸਦੀ ਵੀਹਵੀਂ ਕਹੇ ਪ੍ਰਭੂ ਉਹ ਕਿਹੜਾ ਜਗਤ, ਜਿਸ ਵਿਚ ਦੇਵੇਂ ਮਾਣ ਵਡਿਆਈਆ। ਪ੍ਰਭੂ ਕਿਹਾ ਇਹ ਸੋਹਣਾ ਵਕ਼ਤ, ਸੁਹੰਜਣੀ ਘੜੀ ਦਿਆਂ ਸਮਝਾਈਆ। ਜਿਨ੍ਹਾਂ ਦਾ ਹਰਿ ਦੇ ਨਾਲ ਮਿਲਾਪ ਉਹ ਧੁਰ ਦਾ ਬਣ ਗਿਆ ਭਗਤ, ਭਾਵੀ ਨੇੜ ਰਹਿਣ ਨਾ ਪਾਈਆ। ਮੰਜ਼ਲ ਮੁਕਾ ਕੇ ਅਰਸ਼ ਫ਼ਰਸ਼, ਦਰਗਾਹ ਸਾਚੀ ਸੋਭਾ ਪਾਈਆ। ਸਚ ਦਵਾਰੇ ਮਰਦਾਨਾ ਮਰਦ, ਮਹਿਬੂਬ ਨੂਰ ਖ਼ੁਦਾਈਆ। ਸਦੀ ਵੀਹਵੀਂ ਇਹ ਹਰਿ ਦਾ ਖੇਲ ਅਸਚਰਜ, ਜੁਗ ਚੌਕੜੀ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਈਆ । ਸਦੀ ਵੀਹਵੀਂ ਕਹੇ ਪ੍ਰਭੂ ਤੇਰਾ ਭਗਤ ਚੰਗਾ, ਓਹਦੇ ਵਿਚ ਕੀ ਵਡਿਆਈਆ। ਪੁਰਖ ਅਕਾਲ ਕਿਹਾ ਓਸ ਦੇ ਅੰਤਰ ਨੂਰੀ ਚੰਦਾ, ਜੋ ਹਰਿ ਸੁਵਾਮੀ ਆਪ ਦਿਤਾ ਚਮਕਾਈਆ। ਓਹਦੇ ਅੰਦਰ ਵਗੇ ਧੁਰ ਦੀ ਗੰਗਾ, ਅੰਮ੍ਰਿਤ ਧਾਰਾ ਇਕ ਵਹਾਈਆ। ਓਸ ਦੇ ਅੰਦਰ ਇਕ ਅਗੰਮੀ ਮਰਦੰਗਾ, ਜੋ ਆਪਣਾ ਰਾਗ ਸੁਣਾਈਆ। ਓਹਦੇ ਅੰਦਰ ਸ਼ਬਦੀ ਖੰਡਾ, ਜੋ ਕੂੜੀ ਕਿਰਿਆ ਪਾਰ ਕਰਾਈਆ। ਓਹਦੇ ਅੰਦਰ ਇਕੋ ਡੰਡਾ, ਜਿਸ ਪੌੜੇ ਸਾਚੇ ਦਏ ਚੜ੍ਹਾਈਆ। ਓਹਦੇ ਕੋਲ ਓਹਦੀ ਖੇਲ ਬ੍ਰਹਿਮੰਡਾ, ਬ੍ਰਹਿਮਾਂਡ ਦਏ ਵਖਾਈਆ । ਓਹਦੇ ਕੋਲ ਸਚ ਅਨੰਦਾ, ਨਿਜਾਨੰਦ ਇਕ ਜਣਾਈਆ । ਓਹਦੇ ਕੋਲ ਇਕ ਬਖ਼ਸ਼ੰਦਾ, ਪ੍ਰਭ ਬੈਠਾ ਬੇਪਰਵਾਹੀਆ। ਓਹਦੇ ਕੋਲ ਸੋਹਣਾ ਛੰਦਾ, ਸਚ ਸੰਦੇਸ਼ ਰਿਹਾ ਸੁਣਾਈਆ। ਓਹਨੂੰ ਪਰਮ ਪੁਰਖ ਪਰਮਾਤਮ ਆਪ ਆਪਣੇ ਲਾਇਆ ਅੰਗਾ, ਅੰਗੀਕਾਰ ਇਕ ਹੋ ਜਾਈਆ। ਓਹ ਗੁਰਮੁਖ ਸੰਤ ਸੁਹੇਲਾ ਬਾਹਰੋਂ ਬੰਦਿਆਂ ਵਰਗਾ ਬੰਦਾ, ਅੰਦਰੋਂ ਨੂਰੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਦੀ ਵੀਹਵੀਂ ਕਹੇ ਪ੍ਰਭੂ ਤੇਰੇ ਭਗਤਾਂ ਦਾ ਕਿਹੜਾ ਮਤੁ, ਸਚ ਸਵਾਮੀ ਦੇ ਜਣਾਈਆ । ਅਗੋਂ ਹਸ ਕੇ ਕਿਹਾ ਪੁਰਖ ਸਮਰਥ, ਨਿਰਗੁਣ ਸ਼ਬਦੀ ਢੋਲਾ ਗਾਈਆ। ਉਹ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਵਰਨ ਜਾਵਣ ਛਡ, ਅਠਾਰਾਂ ਬਰਨ ਵਿਚ ਨਾ ਆਈਆ। ਝੂਠਾ ਸਮਝਣ ਨਾਤਾ ਕਾਇਆ ਮਾਟੀ ਹੱਡ, ਚੰਮ ਦ੍ਰਿਸ਼ਟੀ ਦਏ ਜਣਾਈਆ।
ਹਰ ਘਟ ਵੇਖਣ ਆਤਮ ਪਰਮਾਤਮ ਵਸਿਆ ਸਤਿ, ਸਚ ਸਵਾਮੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਸਦੀ ਵੀਹਵੀਂ ਕਹੇ ਪ੍ਰਭੂ ਤੇਰਾ ਭਗਤ ਕਿਹੜਾ, ਕਲਜੁਗ ਅੰਤਮ ਦੇ ਵਖਾਈਆ। ਪੁਰਖ ਅਬਿਨਾਸ਼ੀ ਕਿਹਾ ਜਿਹੜਾ ਨਾਉਂ ਗੌਂਦਾ ਤੇਰਾ ਮੇਰਾ, ਦੂਜਾ ਰਾਗ ਨਾ ਕੋਇ ਅਲਾਈਆ। ਊਚ ਨੀਚ ਛੱਡ ਕੇ ਝੇੜਾ, ਮਨ ਵਾਸਨਾ ਗਿਆ ਮਿਟਾਈਆ । ਕਾਇਆ ਮੰਦਰ ਸੁਹਾ ਕੇ ਖੇੜਾ, ਭਗਤ ਦਵਾਰਾ ਲਿਆ ਖੁਲ੍ਹਾਈਆ। ਕੂੜੀ ਕਿਰਿਆ ਚੁਕਾ ਕੇ ਅੰਧੇਰਾ, ਸਾਚਾ ਦੀਪ ਲਿਆ ਜਗਾਈਆ। ਅੰਦਰ ਖੁਲ੍ਹਾ ਕਰ ਕੇ ਵਿਹੜਾ, ਪੁਰਖ ਅਬਿਨਾਸ਼ੀ ਲਿਆ ਮਨਾਈਆ। ਪੰਚ ਵਿਕਾਰ ਚੁਕਾ ਕੇ ਝੇੜਾ, ਝਗੜਾ ਦਿਤਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਸਮਝਾਈਆ। ਸਦੀ ਵੀਹਵੀਂ ਕਹੇ ਤੇਰੇ ਭਗਤ ਦੀ ਕੀ ਨਿਸ਼ਾਨੀ, ਸਚ ਸਚ ਦੇ ਸਮਝਾਈਆ। ਕੀ ਉਹ ਵਿਦਿਆ ਵਾਲਾ ਵੱਡਾ ਵਿਦਵਾਨੀ, ਜਾਂ ਰਸਨਾ ਵਾਲਾ ਗਿਆਨ ਸੁਣਾਈਆ। ਕੀ ਉਹ ਨਹਾਵਣ ਵਾਲਾ ਵੱਡਾ ਇਸ਼ਨਾਨੀ, ਜਲ ਧਾਰਾ ਸੀਸ ਕਰਾਈਆ। ਕੀ ਉਹ ਵੱਡਾ ਵੇਦ ਪੁਰਾਨੀ, ਪੁਸਤਕ ਪੜ੍ਹ ਪੜ੍ਹ ਜਗਤ ਸੁਣਾਈਆ। ਕੀ ਉਹ ਵੱਡਾ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਅਖਵਾਈਆ। ਪੁਰਖ ਅਕਾਲ ਕਿਹਾ ਇਹ ਸਾਰੀ ਝੂਠ ਕਹਾਣੀ, ਧੁਰ ਦੀ ਧਾਰ ਦ੍ਰਿੜਾਈਆ। ਜਿਸ ਨੂੰ ਇਕੋ ਪੁਰਖ ਅਕਾਲ ਦਾ ਚਰਨ ਧਿਆਨੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਉਹ ਭਗਤ ਤੇ ਮੈਂ ਭਗਵਾਨ ਦੋਹਾਂ ਦੀ ਸਦਾ ਇਕੋ ਜਿਹੀ ਰਹੇ ਜਵਾਨੀ, ਬਿਰਧ ਬਾਲ ਨਾ ਰੂਪ ਵਟਾਈਆ । ਜਨ ਭਗਤ ਭਗਵਾਨ ਬਣੇ ਕੋਈ ਨਾ ਬਾਨੀ, ਸ਼ਬਦੀ ਰੂਪ ਨਾ ਕੋਇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਹੋ ਸੰਦੇਸ਼ਾ ਦੇ ਕੇ ਗਏ ਜ਼ਬਾਨੀ, ਰਾਗਾਂ ਨਾਦਾਂ ਵਿਚ ਵੰਡ ਵੰਡਾਈਆ। ਭਗਤੀ ਨਾਲ ਬਣਨੀ ਨਹੀਂ ਗੱਲ ਅਸਾਨੀ, ਮੁਸ਼ਕਲ ਘਟ ਘਟ ਨਜ਼ਰੀ ਆਈਆ। ਜਿਸ ਵੇਲੇ ਪਰਮ ਪੁਰਖ ਪਰਮਾਤਮ ਆਪ ਕਰੇ ਆਪਣੀ ਮਿਹਰਵਾਨੀ, ਦਇਆ ਦ੍ਰਿਸ਼ਟੀ ਨਾਲ ਆਪਣੇ ਵਿਚ ਮਿਲਾਈਆ। ਉਹ ਬਣੇ ਸੁਚੱਜੀ ਸਵਾਣੀ, ਘਰ ਸਾਚੇ ਬੈਠੇ ਚਾਈਂ ਚਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, । ਸਦੀ ਵੀਹਵੀਂ ਕਹੇ ਪ੍ਰਭੂ ਮੇਰੇ ਭੂਪ, ਰਾਜਨ ਰਾਜ ਤੇਰੀ ਸਰਨਾਈਆ। ਮੈਂ ਅੱਖੀਂ ਵੇਖਿਆ ਚਾਰੇ ਕੂਟ, ਦਹਿ ਦਿਸ਼ਾ ਧਿਆਨ ਲਗਾਈਆ। ਹੋਇਆ ਪਰਧਾਨ ਜੂਠ ਝੂਠ, ਵਰਦਾਨ ਕਲਜੁਗ ਝੋਲੀ ਪਾਈਆ। ਸਾਚਾ ਦਿਸੇ ਨਾ ਕੋਇ ਰੂਪ, ਸਤਿ ਸਰੂਪ ਨਾ ਕੋਇ ਸਮਾਈਆ। ਜਗਤ ਦੇ ਮਾਲਕ ਕਰ ਗਏ ਏਥੋਂ ਕੂਚ, ਆਪਣਾ ਪੰਧ ਮੁਕਾਈਆ। ਅਗੇ ਦਵਾਰ ਕਿਸੇ ਨਾ ਸਕੇ ਸੂਝ, ਸਮਝ ਚਲੇ ਨਾ ਕੋਇ ਚਤੁਰਾਈਆ। ਵਿਦਿਆ ਵਾਲੇ ਹੋ ਗਏ ਮੂਰਖ ਮੁਗਧ, ਤੇਰਾ ਦਰਸ ਕੋਇ ਨਾ ਪਾਈਆ। ਮਨ ਮਨਵਾ ਸਭ ਨੂੰ ਕਰ ਰਿਹਾ ਉਲਟ, ਅੰਦਰੋਂ ਲਠ ਭਵਾਈਆ। ਨਾਭ ਕਵਲ ਕਿਸੇ ਦਾ ਕੋਈ ਨਾ ਸਕਿਆ ਪਲਟ, ਝਿਰਨਾ ਨਿਝਰ ਨਾ ਕੋਇ ਝਿਰਾਈਆ। ਪੁਰਖ ਅਕਾਲ ਦੀਨ ਦਿਆਲ ਸਦੀ ਵੀਹਵੀਂ ਸਾਰੇ ਹੋਏ ਲਾਵਲਦ, ਵਾਲਦ ਦਾਤਾ ਨਜ਼ਰ ਕਿਸੇ ਨਾ ਆਈਆ । ਮੈਂ ਵੇਖਿਆ ਅਰਸ਼ ਫ਼ਰਸ਼, ਫ਼ਲਕ ਉਪਰ ਧਿਆਨ ਲਗਾਈਆ। ਕਲਜੁਗ ਜੀਵਾਂ ਦੀ ਦ੍ਰਿਸ਼ਟੀ ਵੇਖਕੇ ਕਿਸੇ ਅਵਤਾਰ ਪੈਗ਼ੰਬਰ ਸੰਤ ਨਾ ਆਇਆ ਤਰਸ, ਨੇੜੇ ਹੋ ਕੇ ਰਹਿਮਤ ਨਾ ਕੋਇ ਕਮਾਈਆ। ਅੰਦਰ ਵੜਕੇ ਕੂੜੀ ਕਿਰਿਆ ਤੋਂ ਸਕੇ ਕੋਈ ਨਾ ਵਰਜ, ਮਨ ਵਾਸਨਾ ਸ਼ਬਦੀ ਡੋਰ ਨਾ ਕੋਇ ਬੰਨ੍ਹਾਈਆ। ਕੋਝਿਆਂ ਕਮਲਿਆਂ ਵੰਡੇ ਕੋਈ ਨਾ ਦਰਦ, ਦੁਖੀਆਂ ਦੁਖ ਝੋਲੀ ਕੋਇ ਨਾ ਪਾਈਆ। ਜਿਧਰ ਵੇਖਾਂ ਕਲਜੁਗ ਕਸਾਈ ਹੱਥ
ਵਿਚ ਫੜੀ ਕਰਦ, ਮਕ਼ਤੂਲਾਂ ਉਤੇ ਰਿਹਾ ਚਲਾਈਆ। ਸਦੀ ਵੀਹਵੀਂ ਕਹੇ ਮੈਂ ਵੀ ਹਾੜਾ ਪਾ ਕੇ ਰਹੀ ਵਰਜ, ਮੇਰੀ ਚਲੇ ਨਾ ਕੋਇ ਚਤੁਰਾਈਆ । ਸ੍ਰੀ ਭਗਵਾਨ ਇਸੇ ਕਰਕੇ ਤੇਰੇ ਅਗੇ ਕੀਤੀ ਅਰਜ਼, ਸਚ ਬੇਨੰਤੀ ਦਿਤੀ ਸੁਣਾਈਆ। ਤੇਰਾ ਨਾਮ ਖੰਡਾ ਅਗੰਮੀ ਖੜਗ, ਦੋ ਜਹਾਨਾਂ ਦਏ ਚਮਕਾਈਆ । ਹੁਕਮ ਨਾਲ ਅੰਦਰੋਂ ਸਾਰਿਆਂ ਦੇ ਵਰਜ, ਬਾਹਰੋਂ ਰਸਨਾ ਵਾਲੀ ਕਰਨੀ ਨਾ ਪਏ ਪੜ੍ਹਾਈਆ। ਤੇਰੇ ਵਰਗਾ ਸੂਰਬੀਰ ਮਰਦਾਨਾ ਨਹੀਂ ਕੋਈ ਮਰਦ, ਮਹਿਬੂਬਾਂ ਦਾ ਮਹਿਬੂਬ ਮੁਹੱਬਤ ਤੇਰੀ ਤੇਰੇ ਵਿਚੋਂ ਨਜ਼ਰੀ ਆਈਆ। ਇਹਨਾਂ ਭਗਤਾਂ ਦਾ ਦੇ ਆਪ ਸਬੂਤ, ਸਭ ਦਾ ਸਿਦਕ ਆਪਣੇ ਨਾਲ ਨਿਭਾਈਆ। ਸਦੀ ਵੀਹਵੀਂ ਹੋਏ ਮੌਜੂਦ, ਮੁਫ਼ਲਿਸਾਂ ਭਿਛਿਆ ਝੋਲੀ ਦੇ ਪਾਈਆ। ਜੇ ਕੋਈ ਮੈਨੂੰ ਨਹੀਂ ਸਕਿਆ ਬੂਝ, ਓਹਨਾਂ ਦੀ ਸੁਰਤੀ ਅੰਦਰੋਂ ਦੇ ਖੁਲ੍ਹਾਈਆ। ਇਕੋ ਦੱਸ ਮੰਜ਼ਲੇ ਮਕ਼ਸੂਦ, ਜਿਸ ਘਰ ਬੈਠਾ ਡੇਰਾ ਲਾਈਆ। ਬੇਸ਼ਕ ਤੇਰਾ ਕੋਈ ਤਤ ਨਹੀਂ ਵਜੂਦ, ਵਜੂਦਾਂ ਵਾਲੇ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਲੋਕਮਾਤ ਵਿਚੋਂ ਕਰਦੇ ਨੇਸਤੋ ਨਾਬੂਦ, ਸਚ ਸੁਚ ਧਰਤ ਧਵਲ ਦੇ ਟਿਕਾਈਆ।