ਪੁਸਤਕਾਲਾਭਾਗ ੧੮

੩੦ ਮਾਘ ੨੦੨੧ ਬਿਕ੍ਰਮੀ ਕਪੂਰ ਸਿੰਘ ਦੇ ਘਰ ਪਿੰਡ ਮੋਹੀ

ਹਰਿ ਸਤਿਗੁਰ ਸ਼ਬਦ ਸਦਾ ਮਿਹਰਵਾਨ ਦੀਨ ਦਿਆਲ, ਦਇਆਨਿਧ ਅਖਵਾਇੰਦਾ। ਜੁਗ ਚੌਕੜੀ ਕਰਦਾ ਰਹੇ ਸੰਭਾਲ, ਲੱਖ ਚੁਰਾਸੀ ਘਟ ਘਟ ਦਰਸ ਵੇਖ ਵਖਾਇੰਦਾ। ਭਗਤ ਸੁਹੇਲੇ ਗੁਰੂ ਗੁਰ ਚੇਲੇ ਸੰਤ ਸੱਜਣ ਲਏ ਉਠਾਲ, ਗੁਰਮੁਖ ਗੁਰਸਿਖ ਆਪਣਾ ਰੰਗ ਰੰਗਾਇੰਦਾ। ਸਾਚੀ ਸਿਖਿਆ ਬੋਧ ਅਗਾਧੀ ਦਏ ਸਿਖਾਲ, ਕੂੜੀ ਕਿਰਿਆ ਮੇਟ ਮਿਟਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਦਿਵਸ ਰੈਣ ਚਲੇ ਨਾਲ, ਸਦਾ ਸੁਹੇਲਾ ਇਕ ਅਕੇਲਾ ਵਿਛੜ ਕਦੇ ਨਾ ਜਾਇੰਦਾ। ਸਤਿ ਸਰੂਪੀ ਸ਼ਾਹੋ ਭੂਪੀ ਲੇਖਾ ਜਾਣ ਸ਼ਾਹ ਕੰਗਾਲ, ਸ਼ਾਹ ਪਾਤਸ਼ਾਹ ਆਪਣੀ ਸੇਵ ਕਮਾਇੰਦਾ । ਮਿਤਰ ਪਿਆਰੇ ਸੱਜਣ ਵੇਖੇ ਆਪਣੇ ਲਾਲ, ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਇੰਦਾ। ਸਾਚਾ ਰਸ ਇਹੋ ਅੰਮ੍ਰਿਤ ਨਾਮ ਪਿਆਲਾ ਦਏ ਪਿਆਲ, ਧੁਰ ਖ਼ੁਮਾਰੀ ਇਕ ਚੜ੍ਹਾਇੰਦਾ। ਨਾਤਾ ਤੋੜ ਕੇ ਕਾਲ ਮਹਾਕਾਲ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ । ਸਤਿਗੁਰ ਸਚਾ ਸਾਹਿਬ ਸੁਲਤਾਨ, ਹਰਿ ਵੱਡਾ ਵਡ ਵਡਿਆਈਆ। ਜੁਗ ਚੌਕੜੀ ਕਰਨਹਾਰ ਕਲਿਆਣ, ਨਿਤ ਨਵਿਤ ਵੇਸ ਵਟਾਈਆ। ਜੋਧਾ ਸੂਰਬੀਰ ਵਡ ਬਲਵਾਨ, ਬਲਧਾਰੀ ਇਕ ਅਖਵਾਈਆ। ਗੁਰਮੁਖਾਂ ਦੇਵੇ ਆਤਮ ਪਰਮਾਤਮ ਸਚ ਗਿਆਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਨਮ ਕਰਮ ਦਾ ਵਿਛੋੜਾ ਕਟੇ ਆਣ, ਨਿਹਕਰਮੀ ਕਰਮ ਕਾਂਡ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ । ਸਤਿਗੁਰ ਸ਼ਬਦ ਕਹੇ ਮੈਂ ਸਦਾ ਰਖਵਾਲਾ, ਨਿਤ ਨਵਿਤ ਵੇਖ ਵਖਾਈਆ। ਭਾਗ ਲਗਾਵਾਂ ਕਾਇਆ ਸਚੀ ਧਰਮਸਾਲਾ, ਬਾਹਰੋਂ ਹੱਥ ਕਿਸੇ ਨਾ ਆਈਆ। ਪੂਜਾ ਪਾਠ ਜੋਗ ਅਭਿਆਸ ਮੇਰਾ ਰਾਹ ਸੁਖਾਲਾ, ਮਨ ਦੀ ਮਨਸਾ ਮਨ ਹੀ ਮਨ ਸਮਾਈਆ। ਸਾਢੇ ਤਿੰਨ ਹੱਥ ਅੰਦਰ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਨਜ਼ਰੀ ਆਈਆ। ਕਾਇਆ ਮਾਟੀ ਖ਼ਾਕੀ

ਤੇਰਾ ਅਗੰਮੀ ਵਜਦਾ ਰਹੇ ਤਾੜਾ, ਬਹੱਤਰ ਨਾੜ ਕਰੇ ਸ਼ਨਵਾਈਆ। ਸਚ ਸਖ਼ੀਆਂ ਮਿਲ ਮਿਲ ਘਰ ਠਾਕਰ ਸਚ ਅਖਾੜਾ, ਧੁਰ ਦਾ ਢੋਲਾ ਸੋਹਲਾ ਅਗੰਮੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਦੇਵਾ, ਦੇਵ ਆਤਮਾ ਲਵਾਂ ਉਠਾਈਆ। ਸੁਰਤ ਜਗੌਂਣੀ ਮੇਰੀ ਸੇਵਾ, ਅਕਾਲ ਮੂਰਤ ਨਜ਼ਰੀ ਆਈਆ। ਲੇਖਾ ਚੁਕਾ ਕੇ ਰਸਨਾ ਜਿਹਵਾ, ਅੰਤਰ ਆਤਮ ਸਚ ਪ੍ਰੀਤ ਦੇਵਾਂ ਬੰਧਾਈਆ। ਧਾਮ ਵਖਾ ਕੇ ਨਿਹਚਲ ਧਾਮ ਇਕ ਨਿਹਕੇਵਾ, ਅਟਲ ਮਹਲ ਦਿਆਂ ਵਖਾਈਆ। ਸਾਚੀ ਧੂੜੀ ਮਸਤਕ ਲਾ ਕੇ ਥੇਵਾ, ਜੋਤ ਲਲਾਟ ਕਰਾਂ ਰੁਸ਼ਨਾਈਆ। ਨਾਮ ਪਦਾਰਥ ਧੁਰ ਦਾ ਮੇਵਾ, ਬਿਨ ਰਸਨਾਂ ਦਿਆਂ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਤਾਰਨਹਾਰਾ ਏਕ, ਏਕੰਕਾਰ ਦਇਆ ਕਮਾਈਆ । ਵਿਸ਼ਨ ਬ੍ਰਹਮਾ ਸ਼ਿਵ ਰੱਖੀ ਮੇਰੀ ਟੇਕ, ਕਰੋੜ ਤੇਤੀਸਾ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰਾ ਭੇਖ, ਨਿਰਗੁਣ ਸਰਗੁਣ ਹੋ ਹੋ ਸੇਵ ਕਮਾਈਆ। ਦੋ ਜਹਾਨਾਂ ਮਾਲਕ ਖ਼ਾਲਕ ਇਕ ਨਰੇਸ਼, ਦਾਤਾ ਦਾਨੀ ਦਇਆ ਕਮਾਈਆ। ਪੀਰ ਪੈਗ਼ੰਬਰ ਔਲੀਏ ਕੁਤਬ ਬਣੇ ਰਹੇ ਨਰੇਸ਼, ਮੁਸਾਇਕ ਸ਼ੇਖ਼ ਆਪਣੀਆਂ ਝੋਲੀਆਂ ਡਾਹੀਆ। ਭਗਤ ਸੰਤ ਰਾਹ ਤਕਦੇ ਗਏ ਹਮੇਸ਼, ਗੁਰਮੁਖ ਗੁਰਸਿਖ ਆਪਣੀ ਅੱਖ ਖੁਲ੍ਹਾਈਆ । ਤਨ ਮਾਟੀ ਕਾਚੀ ਹਾਟੀ ਖੇਡਦੇ ਗਏ ਖੇਡ, ਡੂੰਘੀ ਕੰਦਰ ਵੜ ਵੜ ਵੇਖ ਵਖਾਈਆ। ਬਿਨ ਸਤਿਗੁਰ ਸ਼ਬਦ ਕੋਈ ਨਾ ਮੁੜਿਆ ਆਪਣੇ ਦੇਸ, ਸਾਚੇ ਘਰ ਬਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰਾ ਸੰਦੇਸ਼ ਸਚਾ, ਚਾਰੇ ਬਾਣੀ ਨਾ ਮੋੜ ਮੁੜਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਗੁਰਸਿਖ ਸਾਚਾ ਬੱਚਾ, ਜਿਸ ਦਾ ਬਚਪਨ ਆਪਣੀ ਝੋਲੀ ਪਾਈਆ। ਸੰਤ ਸੁਹੇਲਾ ਅੰਦਰ ਰੱਤਾ, ਰਾਮ ਨਾਮ ਰੰਗੀਲਾ ਅੰਦਰ ਰੰਗਾਈਆ। ਜਿਸ ਦਾ ਰਵਿਦਾਸ ਚੁਮਾਰਾ ਦੇਵੇ ਪਤਾ, ਪਤਿਪਰਮੇਸ਼ਵਰ ਰਿਹਾ ਦ੍ਰਿੜਾਈਆ। ਭਗਤ ਸੁਹੇਲਾ ਵੇਖੇ ਅੱਖਾਂ, ਨੇਤਰ ਨੈਣਾਂ ਨੀਰ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਲੇਖਾ ਦਏ ਮੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਕਰਾਂ ਮੁਆਫ਼, ਜੁਗ ਜਨਮ ਦੇ ਪਾਪੀ ਦਿਆਂ ਤਰਾਈਆ। ਇਹ ਅਦਲ ਸਚਾ ਇਨਸਾਫ਼, ਮਿਹਰ ਨਜ਼ਰ ਇਕ ਉਠਾਈਆ। ਬੱਚਿਆਂ ਦੀ ਭੁੱਲ ਨਾ ਵੇਖੇ ਬਾਪ, ਪਿਤਾ ਪੁਰਖ ਸਚਾ ਸ਼ਹਿਨਸ਼ਾਹੀਆ। ਜਿਸ ਵੇਲੇ ਰਸਨਾ ਨਾਲ ਸੋਹੰ ਕਰ ਲਓ ਜਾਪ, ਪਿਛਲਾ ਲੇਖਾ ਰਹਿਣ ਕੋਇ ਨਾ ਪਾਈਆ। ਰੋਜ਼ ਰੋਜ਼ ਦਾ ਲੇਖਾ ਹੁੰਦਾ ਜਾਏ ਸਾਫ਼, ਕਰਮਾਂ ਗੇੜ ਰਹਿਣ ਨਾ ਪਾਈਆ । ਇਸ ਨਾਅਰੇ ਦਾ ਏਹੋ ਵੱਡਾ ਪਰਤਾਪ, ਰਾਤ ਦਾ ਰਾਤ ਦਿਨ ਦਾ ਦਿਨ ਹਿਸਾਬ ਥਾਉਂ ਥਾਈਂ ਰਿਹਾ ਚੁਕਾਈਆ। ਅਗੇ ਦੇਣਾ ਪਏ ਨਾ ਕੋਈ ਜਵਾਬ, ਪੁਛਣ ਵਾਲਾ ਨਜ਼ਰ ਕੋਇ ਨਾ ਆਈਆ। ਚਿਤਰ ਗੁਪਤ ਕੱਢ ਨਾ ਸਕੇ ਕਿਤਾਬ, ਕੁਤਬਖ਼ਾਨਿਆਂ ਵਿਚ ਜੋ ਬੈਠਾ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਬਣਿਆ ਕਿਉਂ ਸੰਸਾਰ, ਆਪਣਾ ਨਾਉਂ ਪਰਗਟਾਈਆ । ਚਾਰ ਜੁਗ ਮੇਰੀ ਕਿਸੇ ਨਾ ਆਈ ਵਿਚਾਰ, ਸਚ ਬਿਆਨ ਨਾ ਕੋਇ ਕਰਾਈਆ। ਮੈਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਦਾ ਸਿਕਦਾਰ, ਪੁਰੀ ਲੋਅ ਹੁਕਮੇਂ ਅੰਦਰ ਭਵਾਈਆ। ਜੁਗ ਚੌਕੜੀ ਮੇਰੀ ਕਿਸੇ ਨਾ ਬੱਧੀ ਧਾਰ, ਧਰਨੀ ਉਤੇ ਨਾ ਕੋਇ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ

ਗਏ ਨਾਲ ਇਸ਼ਾਰ, ਰਮਜ਼ ਨਾਲ ਸਮਝਾਈਆ। ਜਿੰਨਾਂ ਚਿਰ ਨਾ ਆਵੇ ਪਰਵਰਦਿਗਾਰ, ਪਾਰਬ੍ਰਹਮ ਬੇਪਰਵਾਹੀਆ। ਓਨਾਂ ਚਿਰ ਉਸਦਾ ਪੂਰਾ ਨਾਉਂ ਸਕੇ ਨਾ ਕੋਇ ਵਿਚਾਰ, ਪਰਮੇਸ਼ਵਰ ਹੋ ਕੇ ਭੇਵ ਨਾ ਕੋਇ ਖੁਲ੍ਹਾਈਆ। ਘੜੀ ਪਲ ਦਾ ਲਹਿਣਾ ਦੇਣਾ ਰੋਜ਼ ਰੋਜ਼ ਨਾ ਦੇਵੇ ਕੋਈ ਉਤਾਰ, ਬਿਨ ਪੂਜਾ ਪਾਠ ਸਿਮਰਨ ਲੇਖਾ ਦਏ ਨਾ ਕੋਇ ਮੁਕਾਈਆ। ਜੋ ਮੰਗ ਮੰਗੀ ਵਿਚ ਸੰਸਾਰ, ਗੋਬਿੰਦ ਆਪਣੀ ਝੋਲੀ ਡਾਹੀਆ। ਜਿਸ ਵੇਲੇ ਆਵੇ ਕਲ ਕਲਕੀ ਅਵਤਾਰ, ਕਲ ਕਲੇਸ਼ ਦੇਣਾ ਗਵਾਈਆ। ਭਗਤਾਂ ਕਰ ਪਿਆਰ, ਸਾਚੇ ਸੰਤਾਂ ਮੇਲ ਮਿਲਾਈਆ। ਇਕੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੱਸ ਜੈਕਾਰ, ਅਗਲਾ ਪਿਛਲਾ ਜਨਮ ਕਰਮ ਦਾ ਲੇਖਾ ਦਏ ਮੁਕਾਈਆ। ਇਹ ਪੰਜ ਪੰਜ ਹੋਵਣ ਪਰਵਾਨ, ਜਿਸ ਦਾ ਸਭ ਤੋਂ ਵਖਰਾ ਗਿਆਨ, ਧਿਆਨਾਂ ਵਿਚ ਧਿਆਨ ਨਾ ਕੋਇ ਰਖਾਈਆ। ਇਹ ਗੁਰੂਆਂ ਦਾ ਦਾਨ, ਪੀਰਾਂ ਦਾ ਪਕਵਾਨ, ਭਗਤਾਂ ਦਾ ਖਾਣ, ਸੰਤਾ ਦਾ ਮਾਣ, ਗੁਰਮੁਖਾਂ ਦਾ ਗਿਆਨ, ਗੁਰਸਿਖਾਂ ਲੇਖੇ ਰਿਹਾ ਲਗਾਈਆ। ਭੁੱਲਿਆਂ ਦਾ ਮਾਣ, ਰੁਲਿਆਂ ਦਾ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖੇ ਰਿਹਾ ਚੁਕਾਈਆ। ਜਿਸ ਵੇਲੇ ਮੇਰੇ ਨਾਉਂ ਦਾ ਗੌਂਦੇ ਗੀਤ, ਅੰਤਰ ਆਤਮ ਆਵਾਜ਼ ਲਗਾਈਆ। ਓਸੇ ਵੇਲੇ ਪਿਛਲਾ ਲੇਖਾ ਸਾਫ਼ ਹੁੰਦਾ ਠੀਕ, ਅੱਖਰ ਕੋਇ ਰਹਿਣ ਨਾ ਪਾਈਆ। ਗੁਰਮੁਖ ਹੋ ਜਾਂਦੇ ਅੰਦਰੋਂ ਅਤੀਤ, ਸਾਂਤਕ ਸਤਿ ਦਿਆਂ ਕਰਾਈਆ। ਇਸੇ ਕਰਕੇ ਖਹਿੜਾ ਛੁੜਾਇਆ ਮੰਦਰ ਮਸੀਤ, ਬਿਨ ਕਾਇਆ ਮੰਦਰ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਾਇਆ ਕਹੇ ਜਿਸ ਵੇਲੇ ਗੁਰਮੁਖ ਗੌਂਦੇ ਢੋਲਾ, ਜੈਕਾਰਾ ਸਚ ਲਗਾਈਆ। ਮੇਰਾ ਖ਼ੁਸ਼ੀਆਂ ਵਿਚ ਨਹੀਂ ਮਿਉਂਦਾ ਚੋਲਾ, ਚੋਲੀ ਆਪਣਾ ਰੰਗ ਲਏ ਬਦਲਾਈਆ। ਓਸ ਵੇਲੇ ਪੰਜਾਂ ਦਾ ਰਹੇ ਕੋਈ ਨਾ ਰੌਲਾ, ਮਾਇਆ ਮਮਤਾ ਨਜ਼ਰ ਕੋਇ ਨਾ ਆਈਆ । ਪੁਰਖ ਅਕਾਲ ਦੀਨ ਦਿਆਲ ਅੰਦਰ ਵੜਿਆ ਹੋਵੇ ਵਿਚੋਲਾ, ਦੂਜਾ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣਨ ਸਚ ਇਹ ਵਖਰਾ ਸਭ ਤੋਂ ਬੋਲਾ, ਜਿਸ ਦੀ ਬੋਲੀ ਚਾਰ ਜੁਗ ਨਾ ਸਕੇ ਸਮਝਾਈਆ। ਪੜਦਾ ਮੂਲ ਨਾ ਚੁਕਿਆ ਉਹਲਾ, ਸਚ ਨੂਰ ਨਾ ਕੋਇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਚਾਈਂ ਚਾਈਂਆ। ਸਤਿਗੁਰ ਸ਼ਬਦ ਕਹੇ ਮੈਂ ਕਰਾਂ ਮੁਆਫ਼ ਕ਼ਸੂਰ, ਗ਼ਲਤੀ ਰਹਿਣ ਕੋਇ ਨਾ ਪਾਈਆ। ਬਣ ਭਗਤਾਂ ਦਾ ਮਜ਼ਦੂਰ, ਪਿੱਛੇ ਹੋ ਹੋ ਸੇਵ ਕਮਾਈਆ। ਬਿਰਹੋਂ ਅੰਦਰ ਤੁਹਾਡੇ ਹਾਜ਼ਰ ਹਜ਼ੂਰ, ਵੈਰਾਗ ਅੰਦਰ ਬੈਠਾ ਡੇਰਾ ਲਾਈਆ। ਵਿਛੋੜੇ ਵਿਚ ਸਦਾ ਮਜਬੂਰ, ਜੁਦਾਈ ਵਿਚ ਰਹਿਣ ਨਾ ਪਾਈਆ। ਪੰਧ ਮੁਕਾ ਕੇ ਨੇੜਾ ਦੂਰ, ਘਰ ਬੈਠਾ ਆਸਣ ਲਾਈਆ । ਜਨ ਭਗਤੋ ਆਪਣਾ ਲਹਿਣਾ ਲਓ ਵਸੂਲ, ਦੇਵਣਹਾਰ ਦਇਆ ਕਮਾਈਆ। ਪ੍ਰੇਮ ਪਿਆਰ ਦੀ ਨਿੱਕੀ ਜਿਹੀ ਸੇਵਾ ਕਰੋ ਕ਼ਬੂਲ, ਜਿਹੜੀ ਕਾਅਬਿਆਂ ਵਿਚੋਂ ਹੱਥ ਕਿਸੇ ਨਾ ਆਈਆ। ਪੁਰਖ ਅਕਾਲ ਵਰਗਾ ਲੱਭਣਾ ਨਹੀਂ ਕੋਈ ਮਹਿਬੂਬ, ਜੋ ਮੁਹੱਬਤ ਵਿਚ ਸਮਾਈਆ। ਜੋ ਭਗਤਾਂ ਦੀ ਹਦ ਵਿਚ ਵੜਿਆ ਹਦੂਦ, ਆਪਣਾ ਫੇਰਾ ਪਾਈਆ। ਭਾਵੇਂ ਉਸ ਨੂੰ ਸ਼ਾਹ ਸਮਝੋ ਮਕ਼ਰੂਜ, ਦੋਵੇਂ ਲੇਖੇ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਪਾਰ ਕਰਾਈਆ। ਗ਼ਲਤੀ ਕਹੇ ਜੇ ਮੈਂ ਨਾ ਹੁੰਦੀ ਜਗ, ਲੋਕਮਾਤ ਵੇਸ ਵਟਾਈਆ। ਫਿਰ ਭਗਤਾਂ ਨੂੰ ਪ੍ਰਭ ਨਾਲ ਮਿਲਣ ਦਾ ਕਿਹੜਾ ਲਭਣਾ ਸੀ ਪੱਜ, ਕਿਸ ਬਿਧ ਬੇਨੰਤੀ ਦੇਂਦੇ ਸੁਣਾਈਆ। ਕਿਸ ਕਾਰਨ ਲਿਖੌਂਦੇ ਛੰਦ, ਆਪਣਾ

ਗੀਤ ਦ੍ਰਿੜਾਈਆ । ਕਿਸ ਲੇਖੇ ਵਿਚ ਪਿੱਛੇ ਮਾਰਦਾ ਪੰਧ, ਪੈਡਲ ਬਾਈਸਿਕਲ ਹਿਲਾਈਆ। ਇਸੇ ਰਸਤੇ ਰਾਜਾ ਬਲ ਮੰਗ ਕੇ ਗਿਆ ਸੀ ਮੰਗ, ਏਨੇ ਕ਼ਦਮ ਘੋੜੇ ਨਾਲ ਚਲ ਕੇ ਪੈਦਲ ਆਈਆ। ਓਸ ਦੇ ਨਾਲ ਸੀ ਇਕ ਸੌ ਗਿਆਰਾਂ ਵਾਲਾ ਸੰਗ, ਜੋ ਇਕ ਇਕ ਇਕ ਇਕ ਨਾਲ ਧਿਆਨ ਲਗਾਈਆ । ਇਸੇ ਧਰਨੀ ਉਤੇ ਉਸ ਦੀ ਡਿਗ ਪਈ ਸੀ ਗੰਢ, ਜਿਸ ਦੇ ਵਿਚ ਰਾਮ ਨਾਮ ਬੰਨ੍ਹ ਰਖਾਈਆ। ਅਗੇ ਜਾ ਕੇ ਇਕ ਸੌ ਅੱਸੀ ਕਦਮ ਉਤੇ ਓਸ ਵੇਖਿਆ ਉਹਦੇ ਖ਼ਾਲੀ ਰਹਿ ਗਏ ਹੱਥ, ਅੰਤਰ ਅੰਤਰ ਧਿਆਨ ਲਗਾਈਆ। ਥੋੜੀ ਬੇਚੈਨੀ ਪਿੱਛੇ ਹੋਇਆ ਬੇਵਸ, ਸੁਰਤੀ ਪ੍ਰਭੂ ਨਾਲੋਂ ਭੁਲਾਈਆ । ਓਧਰੋਂ ਆਈ ਅਗੰਮੀ ਆਵਾਜ਼, ਹੁਕਮ ਦਿਤਾ ਸੁਣਾਈਆ। ਉਪਰ ਵੇਖ ਆਕਾਸ਼, ਨੇਤਰ ਨੈਣ ਖੁਲ੍ਹਾਈਆ। ਜਾਂ ਤਕਿਆ ਪੁਰਖ ਅਬਿਨਾਸ਼, ਸਨਮੁਖ ਹੋ ਕੇ ਰਿਹਾ ਸਮਝਾਈਆ। ਬਲ ਤੂੰ ਕਿਉਂ ਹੋਇਉਂ ਉਦਾਸ, ਮੈਨੂੰ ਦੇ ਦ੍ਰਿੜਾਈਆ। ਓਸ ਕਿਹਾ ਰਾਮ ਨਾਮ ਰਿਹਾ ਨਹੀਂ ਮੇਰੇ ਪਾਸ, ਮਿੱਟੀ ਵਿਚ ਰਲ ਕੇ ਆਪਣਾ ਮੁਖ ਛੁਪਾਈਆ। ਸ੍ਰੀ ਭਗਵਾਨ ਕਿਹਾ ਇਹ ਨਿੱਕੀ ਜਿਹੀ ਬਾਤ, ਕਿਉਂ ਰਿਹਾ ਘਬਰਾਈਆ। ਇਸ ਦਾ ਲਹਿਣਾ ਮੇਰੇ ਹਾਥ, ਕਲਜੁਗ ਅੰਤ ਦੇਵਾਂ ਝੋਲੀ ਪਾਈਆ। ਕਲ੍ਹ ਓਸ ਵੇਲੇ ਬਲ ਨੂੰ ਉਹ ਆ ਗਈ ਯਾਦ, ਪਿਛਲੀ ਕਹਾਣੀ ਦਿਤੀ ਦੁਹਰਾਈਆ। ਓਨ ਕਰੀ ਸਚ ਫਰਿਆਦ, ਪ੍ਰਭ ਲੇਖਾ ਦੇ ਮੁਕਾਈਆ। ਪ੍ਰਭ ਅਬਿਨਾਸ਼ੀ ਓਸੇ ਵੇਲੇ ਅੰਦਰੋਂ ਸਭ ਦਾ ਬਦਲ ਦਿਤਾ ਸਵਾਦ, ਧੁਰ ਦਾ ਹੁਕਮ ਆਪ ਵਰਤਾਈਆ । ਦਲੀਪ ਸਿੰਘ ਤੂੰ ਵੀ ਓਸ ਵੇਲੇ ਓਸ ਦਾ ਦਿਤਾ ਸਾਥ, ਜਿਹੜਾ ਸਾਢੇ ਤਿੰਨ ਕ਼ਦਮ ਪਿੱਛੇ ਪਿੱਛੇ ਚਲ ਕੇ ਪੰਧ ਮੁਕਾਈਆ। ਜੇ ਪ੍ਰਭੂ ਬਲ ਦਾ ਮੁਕੌਂਦਾ ਨਾ ਹਿਸਾਬ, ਤੁਹਾਡਾ ਹਿਸਾਬ ਅਗੇ ਕਿਸ ਬਿਧ ਲਏ ਰਖਾਈਆ। ਇਹ ਗ਼ਲਤੀ ਨਹੀਂ ਮਸਤੀ ਨਹੀਂ ਪ੍ਰਭ ਦਾ ਇਹ ਰਿਵਾਜ, ਜੁਗ ਜੁਗ ਆਪਣੀ ਖੇਲ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖ਼ੁਸ਼ੀ ਰਹੇ ਵਿਚ ਆਪਣੇ ਖੇਲ ਤਮਾਸ਼, ਖ਼ਾਹਮਖ਼ਾਹ ਦੂਜੀ ਕਾਰ ਨਾ ਕੋਇ ਕਮਾਈਆ।

੩੦ ਮਾਘ ੨੦੨੧ ਬਿਕ੍ਰਮੀ ਨਾਹਰ ਸਿੰਘ ਦੇ ਗ੍ਰਹਿ ਪਿੰਡ ਰਕਬਾ ਜ਼ਿਲਾ ਲੁਧਿਆਣਾ

ਸਤਿਗੁਰ ਸ਼ਬਦ ਕਹੇ ਮੇਰਾ ਸਦਾ ਨਾਤਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਅਗੰਮ ਅਥਾਹ ਮੇਰੀ ਗਾਥਾ, ਸਾਚੇ ਸੰਤਾਂ ਭਗਤਾਂ ਆਪ ਸੁਣਾਇੰਦਾ। ਲਿਖਣ ਪੜ੍ਹਨ ਤੋਂ ਬਾਹਰ ਮੇਰਾ ਸਾਕਾ, ਜਿਸ ਦਾ ਅੰਤ ਕਿਸੇ ਨਾ ਆਇੰਦਾ । ਗੁਰਮੁਖਾਂ ਬੰਦ ਕਿਵਾੜੀ ਖੋਲ੍ਹਾਂ ਤਾਕਾ, ਬਜਰ ਕਪਾਟੀ ਪਾਰ ਕਰਾਇੰਦਾ। ਸਾਚਾ ਸ਼ਬਦ ਸੁਣਾਵਾਂ ਅਗੰਮੀ ਵਾਜਾ, ਅਨਹਦ ਰਾਗੀ ਰਾਗ ਅਲਾਇੰਦਾ। ਅੰਮ੍ਰਿਤ ਆਤਮ ਦੇਵਾਂ ਸਚਾ ਬਾਟਾ, ਨਿਝਰ ਝਿਰਨਾ ਆਪ ਝਿਰਾਇੰਦਾ। ਸਚ ਜੋਤ ਕਰਾਂ ਪਰਕਾਸ਼ਾ, ਸਾਢੇ ਤਿੰਨ ਹੱਥ ਬੰਕ ਵਡਿਆਇੰਦਾ। ਜਨਮ ਕਰਮ ਦਾ ਵੇਖਾਂ ਖਾਤਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੁਗ ਚੌਕੜੀ ਅੰਧੇਰੀ ਰੈਣ ਮੇਟਾਂ ਰਾਤਾ, ਭਾਂਡਾ ਭਰਮ ਭੌ ਭੰਨਾਇੰਦਾ। ਗੁਰਸਿਖਾਂ ਦਾ ਦੇਵਾਂ ਸਗਲਾ ਸਾਥਾ, ਏਥੇ ਓਥੇ ਦੋ ਜਹਾਨ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਸੰਗ, ਅੰਤਰ ਅੰਤਰ ਮੇਲ ਮਿਲਾਈਆ । ਨਾਮ ਅਗੰਮਾ ਇਕੋ ਰੰਗ, ਲਾਲ ਗੁਲਾਲਾ ਦਿਆਂ ਚੜ੍ਹਾਈਆ। ਲੇਖਾ ਮੁਕਾ ਕੇ ਖੰਡ ਬ੍ਰਹਿਮੰਡ,

ਜੀਉ ਪਿੰਡ ਭੇਵ ਚੁਕਾਈਆ। ਸਚ ਦਵਾਰੇ ਦੇ ਕੇ ਅਨੰਦ, ਸੁਖ ਸਾਗਰ ਦਿਆਂ ਵਖਾਈਆ। ਭਗਤ ਭਗਵਾਨ ਦਾ ਢੋਲਾ ਦੱਸ ਕੇ ਛੰਦ, ਸੋਹੰ ਸਚ ਦਿਆਂ ਸਮਝਾਈਆ। ਜਿਸ ਦੀ ਆਦਿ ਜੁਗਾਦੀ ਇਕੋ ਵੰਡ, ਪਾਰਬ੍ਰਹਮ ਪ੍ਰਭ ਬ੍ਰਹਮ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਤਿਗੁਰ ਸ਼ਬਦ ਕਹੇ ਮੈਂ ਬ੍ਰਹਮ ਆਧਾਰੀ, ਆਤਮ ਮੇਲਾ ਸਹਿਜ ਸੁਭਾਈਆ । ਮੇਰਾ ਖੇਲ ਅਗੰਮ ਆਪਾਰੀ, ਅਪਰੰਪਰ ਆਪ ਦਿਤਾ ਸਮਝਾਈਆ। ਜੁਗ ਚੌਕੜੀ ਵੇਖਾਂ ਵਾਰੋ ਵਾਰੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਸੰਤ ਸੁਹੇਲੇ ਸਦ ਰਿਹਾ ਉਠਾਲੀ, ਨਿਜ ਨੇਤਰ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਵਣਹਾਰ ਸਰਨਾਈਆ। ਸਤਿਗੁਰ ਸ਼ਬਦ ਕਹੇ ਮੈਂ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਲੰਘ ਗਏ ਪੂਰ, ਲੋਕਮਾਤ ਬਣ ਦਰਵੇਸ਼ ਸੇਵ ਕਮਾਈਆ। ਨਵ ਨੌ ਚਾਰ ਪਿੱਛੋਂ ਮੇਰੀ ਅਰਜ਼ ਹੋਈ ਮਨਜ਼ੂਰ, ਫ਼ਰਜ਼ ਆਪਣੀ ਸੇਵ ਕਮਾਈਆ । ਜਿਸ ਨੇ ਸੂਲੀ ਚਾੜ੍ਹ ਦਿਤੇ ਮਨਸੂਰ, ਸ਼ਮਸਾਂ ਖੱਲ ਲੁਹਾਈਆ। ਅਗਨੀ ਵਿਚ ਤਪਾਏ ਵਾਂਗ ਤੰਦੂਰ, ਦੇਗਾਂ ਵਿਚ ਉਬਲਾਈਆ। ਬੰਦ ਬੰਦ ਕਟ ਕੇ ਕੀਤਾ ਚੂਰੋ ਚੂਰ, ਸੀਸ ਧੜ ਕੀਤੀ ਜੁਦਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਭਗਤ ਸੁਹੇਲਾ ਹਾਜ਼ਰ ਹਜ਼ੂਰ, ਨਿਰਗੁਣ ਦਾਤਾ ਵਡੀ ਵਡਿਆਈਆ। ਕੂੜੀ ਕਿਰਿਆ ਆਸ਼ਾ ਤ੍ਰਿਸ਼ਨਾ ਮਾਇਆ ਮਮਤਾ ਮੇਟੇ ਜੂਠ ਝੂਠ, ਸਤਿ ਸਚ ਇਕ ਸਮਝਾਈਆ। ਜਿਨ੍ਹਾਂ ਗੁਰਮੁਖਾਂ ਉਪਰ ਜਾਏ ਤੁਠ, ਮਿਹਰ ਨਜ਼ਰ ਇਕ ਉਠਾਈਆ। ਅੰਮ੍ਰਿਤ ਆਤਮ ਜਾਮ ਪਿਆਏ ਘੁਟ, ਰਸ ਨਿਝਰ ਦਏ ਵਖਾਈਆ। ਓਨ੍ਹਾਂ ਦਾ ਆਵਣ ਜਾਵਣ ਲੱਖ ਚੁਰਾਸੀ ਖਹਿੜਾ ਜਾਏ ਮੁਕ, ਜਨਮ ਜਨਮ ਨਾ ਕੋਇ ਭੁਆਈਆ। ਉਹ ਢੋਲਾ ਗਾ ਕੇ ਇਕੋ ਤੁਕ, ਸਾਹਿਬ ਸਤਿਗੁਰ ਲੈਣ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਸਦ ਭਗਤ ਉਧਾਰਾਂ, ਸੰਤਾਂ ਦਿਆਂ ਵਡਿਆਈਆ। ਮੇਰਾ ਕਿਸੇ ਅੰਤ ਨਾ ਪਾਇਆ ਵਿਚ ਸੰਸਾਰਾ, ਸੰਸਾਰੀ ਸਕੇ ਨਾ ਕੋਇ ਸਮਝਾਈਆ। ਮੇਰਾ ਸੋਹਲਾ ਗਾਇਆ ਗੁਰ ਅਵਤਾਰਾ, ਪੀਰ ਪੈਗ਼ੰਬਰਾਂ ਕਲਮਿਆਂ ਨਾਲ ਜਣਾਈਆ। ਸਾਚਿਆਂ ਸੰਤਾਂ ਦੇਂਦੀ ਰਹੀ ਇਸ਼ਾਰਾ, ਅੰਤਰ ਅੰਤਰ ਬੂਝ ਬੁਝਾਈਆ। ਦੱਸਦੀ ਰਹੀ ਬੋਲ ਅਗੰਮ ਜੈਕਾਰਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਬ੍ਰਹਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਦੱਸੇ ਧੁਰ ਦਾ ਨਾਅਰਾ, ਚਾਰੇ ਵਰਨਾਂ ਇਕੋ ਰੰਗ ਰੰਗਾਈਆ। ਆਤਮ ਪਰਮਾਤਮ ਕਹੇ ਮੈਂ ਆਦੀ ਢੋਲਾ, ਭਗਤ ਭਗਵੰਤ ਗਏ ਜਸ ਗਾਈਆ। ਨਿਰਗੁਣ ਨਿਰਗੁਣ ਸ਼ਬਦ ਵਿਚੋਲਾ, ਧੁਰ ਦਾ ਮੇਲ ਮਿਲਾਈਆ। ਕਲਜੁਗ ਅੰਤਮ ਦੀਨ ਮਜ਼੍ਹਬ ਜਾਤ ਪਾਤ ਕੂੜੀ ਕਿਰਿਆ ਪਾਇਆ ਰੌਲਾ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਰਿਹਾ ਕੁਰਲਾਈਆ। ਸਾਚਾ ਨਜ਼ਰ ਨਾ ਆਏ ਕਿਸੇ ਮੌਲਾ, ਰਾਮ ਰੂਪ ਨਾ ਕੋਇ ਵਖਾਈਆ। ਦਏ ਦੁਹਾਈ ਧਰਨੀ ਧਰਤ ਧੌਲਾ, ਉਚੀ ਕੂਕ ਕੂਕ ਸੁਣਾਈਆ। ਸਦੀ ਵੀਸਵੀਂ ਮੇਰਾ ਭਾਰ ਕਰੇ ਨਾ ਕੋਈ ਹੌਲਾ, ਹੰਕਾਰ ਵਿਕਾਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਸਤਿਗੁਰ ਸ਼ਬਦ ਕਹੇ ਮੈਂ ਵੇਖੀ ਲੱਖ ਚੁਰਾਸੀ, ਜੇਰਜ ਅੰਡਜ ਉਤਭੁਜ ਸੇਤਜ ਫੋਲ ਫੁਲਾਈਆ। ਪਰਮ ਪੁਰਖ ਦੀ ਮਿਲੇ ਕੋਈ ਨਾ ਦਾਸੀ, ਜੋ ਸੇਵਕ ਹੋ ਕੇ ਸੇਵ ਕਮਾਈਆ। ਕਿਰਪਾ ਕਰ ਪੁਰਖ ਅਬਿਨਾਸ਼ੀ, ਪਾਰਬ੍ਰਹਮ ਤੇਰੀ ਸਰਨਾਈਆ।

ਜਨ ਭਗਤਾਂ ਮੰਜ਼ਲ ਦੇ ਘਾਟੀ, ਅੰਤਰ ਆਤਮ ਪੌੜੇ ਦੇ ਚੜ੍ਹਾਈਆ। ਤੇਰੇ ਨਾਲ ਮਿਲ ਕੇ ਤੇਰੇ ਨਾਮ ਦੀ ਗੌਣ ਸਾਖੀ, ਸਾਖ਼ਿਆਤ ਹੋ ਕੇ ਆਪਣਾ ਦਰਸ ਕਰਾਈਆ। ਘਰ ਘਰ ਕਰ ਪਰਕਾਸ਼ ਜੋਤ ਨਿਰੰਜਣ ਦੀਵਾ ਬਾਤੀ, ਅੰਧ ਅੰਧੇਰਾ ਦੇ ਮਿਟਾਈਆ। ਤੂੰ ਮਹਿਬੂਬ ਸਵਾਮੀ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਗੁਰਮੁਖਾਂ ਅੰਦਰ ਖੋਲ੍ਹ ਦੇ ਤਾਕੀ, ਪਰਦਾ ਦੂਈ ਦੇ ਚੁਕਾਈਆ। ਸੰਤ ਸੁਹੇਲੇ ਮਾਰਨ ਆਵਾਜ਼ੀ, ਧੁਰ ਦਾ ਢੋਲਾ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸਚੀ ਸਰਨਾਈਆ । ਸਤਿਗੁਰ ਸ਼ਬਦ ਕਹੇ ਮੈਂ ਖੇਵਟ ਖੇਟਾ, ਦੋ ਜਹਾਨਾਂ ਮਲਾਹ ਨਜ਼ਰੀ ਆਈਆ। ਹਰ ਘਟ ਅੰਦਰ ਸਦਾ ਲੇਟਾ, ਸੇਜ ਸੁਹੰਜਣੀ ਸੋਭਾ ਪਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲਾ ਬਣਾਵਾਂ ਆਪਣਾ ਬੇਟਾ, ਪਿਤਾ ਪੂਤ ਜੋੜ ਜੁੜਾਈਆ। ਪੂਰਬ ਜਨਮ ਕਰਮ ਦਾ ਮੁਕਾਵਾਂ ਲੇਖਾ, ਲੇਖੇ ਵਿਚ ਲਗਾਈਆ। ਭਾਗ ਲਗਾ ਕੇ ਕਾਇਆ ਸਾਚੇ ਦੇਸਾ, ਦੇਸ ਦਸੰਤਰ ਖੋਜ ਖੁਜਾਈਆ। ਜਿਸ ਦੀ ਸੇਵਾ ਕਰਦੇ ਸ਼ਿਵ ਬ੍ਰਹਮ ਵਿਸ਼ਨ ਮਹੇਸ਼ਾ, ਚਾਕਰ ਨਜ਼ਰੀ ਆਈਆ। ਓਨ੍ਹਾਂ ਅੰਦਰ ਵੜ ਕੇ ਦੇਵਾਂ ਇਕ ਸੰਦੇਸ਼ਾ, ਸੋਈ ਸੁਰਤ ਸ਼ਬਦ ਉਠਾਈਆ। ਲੋਕਮਾਤ ਮਾਣਸ ਜਨਮ ਕਰਮ ਦਾ ਮੁਕੇ ਲੇਖਾ, ਭਰਮ ਭੁਲੇਖਾ ਰਹਿਣ ਕੋਇ ਨਾ ਪਾਈਆ। ਅੰਤਮ ਲੈ ਕੇ ਜਾਏ ਆਪਣੇ ਦੇਸਾ, ਸਚਖੰਡ ਸਾਚੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿ ਹਰਿ ਆਪਣੇ ਰੰਗ ਰੰਗਾਈਆ।

੩੦ ਮਾਘ ੨੦੨੧ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਦਾਖੇ ਜ਼ਿਲਾ ਲੁਧਿਆਣਾ

ਗੁਰਸਿਖ ਕਹੇ ਮੇਰੀ ਆਸਾ ਪੁੰਨੀ, ਹਰਿ ਸਤਿਗੁਰ ਇਛਿਆ ਪੂਰ ਨਜ਼ਰੀ ਆਈਆ। ਅੰਤਰ ਆਤਮ ਆਵਾਜ਼ ਜਿਸ ਨੇ ਸੁਣੀ, ਨਿਰਗੁਣ ਦਾਤਾ ਬੇਪਰਵਾਹੀਆ। ਗਹਿਰ ਗੰਭੀਰ ਵਡ ਗੁਣ ਗੁਣੀ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜਿਸ ਦੀ ਰਾਗਾਂ ਤੋਂ ਬਾਹਰ ਧੁਨੀ, ਅਗੰਮੀ ਨਾਦ ਰਿਹਾ ਵਜਾਈਆ। ਜਿਸ ਨੂੰ ਜੰਗਲਾਂ ਵਿਚ ਲੱਭਦੇ ਰਿਖੀ ਮੁਨੀ, ਸੋ ਸਾਹਿਬ ਸਵਾਮੀ ਘਰ ਘਰ ਆ ਆ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਆਸਾ ਕਹੇ ਮੇਰੇ ਜਾਗੇ ਭਾਗ, ਮੇਰੇ ਅੰਦਰ ਵਜੀ ਵਧਾਈਆ। ਸਾਹਿਬ ਸਤਿਗੁਰ ਧੋਵਣਹਾਰਾ ਜਗਤ ਦਾਗ਼, ਪਾਪਾਂ ਮੈਲ ਰਿਹਾ ਕਟਾਈਆ। ਨਾਮ ਸੰਦੇਸ਼ਾ ਸੁਣਾ ਅਗੰਮੀ ਰਾਗ, ਸੋਹੰ ਢੋਲਾ ਰਿਹਾ ਜਣਾਈਆ। ਜਨਮ ਕਰਮ ਦੀ ਮੇਟ ਕੇ ਆਗ, ਅੰਮ੍ਰਿਤ ਬੂੰਦ ਸੁਵਾਂਤੀ ਮੁਖ ਚੁਆਈਆ। ਚਰਨ ਪ੍ਰੀਤੀ ਬਖ਼ਸ਼ ਕੇ ਦਾਤ, ਨਾਤੇ ਧੁਰ ਦੇ ਰਿਹਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਆਸਾ ਕਹੇ ਮੇਰਾ ਵਸਿਆ ਖੇੜਾ, ਭਾਗਾਂ ਭਰਿਆ ਨਜ਼ਰੀ ਆਈਆ। ਸਾਹਿਬ ਸਵਾਮੀ ਲਾਇਆ ਡੇਰਾ, ਡੰਡੌਤ ਸਾਚੀ ਰਿਹਾ ਸਿਖਾਈਆ। ਕਲਜੁਗ ਸ਼ੌਹ ਦਰਿਆਏ ਬੰਨ੍ਹੇ ਬੇੜਾ, ਵਹਿੰਦੀ ਧਾਰ ਨਾ ਕੋਇ ਵਹਾਈਆ। ਆਵਣ ਜਾਵਣ ਕਟ ਕੇ ਜਾਏ ਗੇੜਾ, ਲੱਖ ਚੁਰਾਸੀ ਫੰਦ ਕਟਾਈਆ। ਮਾਨਸ ਜਨਮ ਕਰ ਕੇ ਜਾਏ ਨਬੇੜਾ, ਅਗੇ ਦਏ ਨਾ ਕੋਇ ਸਜ਼ਾਈਆ। ਭੇਵ ਖੁਲ੍ਹਾ ਕੇ ਤੇਰਾ ਮੇਰਾ, ਇਕੋ ਨਾਦ ਦਏ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਆਸਾ ਕਹੇ ਮੈਨੂੰ ਚਾਓ ਘਨੇਰਾ, ਖ਼ੁਸ਼ੀਆਂ ਹਾਲ ਸੁਣਾਈਆ। ਸਾਹਿਬ ਸਤਿਗੁਰ ਮਿਲਿਆ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਭਜਨ ਬੰਦਗੀ ਅਭਿਆਸਾਂ ਨਾਲ ਕਰਨਾ ਪਿਆ ਨਾ ਝੇੜਾ, ਝਗੜਾ ਮਨ ਨਾ ਕੋਇ ਲੜਾਈਆ। ਇਕੋ ਸੋਹੰ ਦੱਸਿਆ ਸ਼ਬਦ ਬਥੇਰਾ, ਜੋ ਏਥੇ ਓਥੇ ਹੋਏ ਸਹਾਈਆ। ਚਾਰੋਂ ਕੁੰਟ ਰੱਖੇ ਘੇਰਾ, ਅੱਠੇ ਪਹਿਰ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰਮੁਖ ਆਸਾ ਕਹੇ ਮੈਂ ਹੋ ਗਈ ਖ਼ੁਸ਼, ਖ਼ੁਸ਼ੀ ਮੇਰੇ ਅੰਦਰ ਪਰਗਟਾਈਆ। ਸਤਿ ਸਵਾਮੀ ਭੇਵ ਖੁਲ੍ਹਾਇਆ ਸਚ ਸੁਚ, ਸਤਿ ਦਿਤਾ ਦ੍ਰਿੜਾਈਆ। ਜਿਸ ਦੀ ਧਾਰੋਂ ਗਏ ਉਠ, ਉਹ ਮੇਲਾ ਰਿਹਾ ਮਿਲਾਈਆ । ਭਗਵਨ ਹੋ ਕੇ ਰਿਹਾ ਤੁਠ, ਭਗਤਾਂ ਜੋੜ ਜੁੜਾਈਆ। ਉਜਲ ਕਰ ਕੇ ਮਾਤ ਮੁਖ, ਕੂੜੀ ਕਿਰਿਆ ਮੈਲ ਧੁਆਈਆ । ਪੁਰਖ ਅਬਿਨਾਸ਼ੀ ਬਣਾ ਆਪਣੇ ਪੁਤ, ਸਾਚੀ ਮੰਜ਼ਲ ਰਿਹਾ ਚੜ੍ਹਾਈਆ। ਜਿਥੇ ਮੌਲੇ ਇਕੋ ਰੁਤ, ਖ਼ਿਜ਼ਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ। ਭਗਤ ਆਸਾ ਕਹੇ ਮੇਰਾ ਮੰਦਰ ਸੁਹੰਜਣਾ, ਸੋਭਾਵੰਤ ਦਿਤਾ ਸੁਹਾਈਆ। ਕਿਰਪਾ ਕਰੀ ਆਦਿ ਨਿਰੰਜਣਾ, ਦੀਵਾ ਬਾਤੀ ਇਕ ਰੁਸ਼ਨਾਈਆ। ਠਾਕਰ ਹੋ ਕੇ ਬਣਿਆ ਸੱਜਣਾ, ਸਗਲਾ ਸੰਗ ਨਿਭਾਈਆ। ਸਰੋਵਰ ਹੋ ਕੇ ਕਰਾਇਆ ਮਜਨਾ, ਦੁਰਮਤ ਮੈਲ ਧੁਆਈਆ। ਓਢਨ ਹੋ ਕੇ ਪੜਦਾ ਕਜਣਾ, ਸਿਰ ਆਪਣਾ ਹੱਥ ਰਖਾਈਆ। ਚਰਨ ਪ੍ਰੀਤੀ ਅੰਦਰ ਮਗਨਾ, ਨਾਮ ਖ਼ੁਮਾਰੀ ਦਏ ਚੜ੍ਹਾਈਆ। ਕੂੜੀ ਕਿਰਿਆ ਭਾਂਡਾ ਭੱਜਣਾ, ਭਰਮ ਗੜ੍ਹ ਤੁੜਾਈਆ। ਗੁਰਮੁਖ ਵਿਰਲੇ ਅੰਦਰ ਲੰਘਣਾ, ਜਿਸ ਜਨ ਰਸਤਾ ਦਏ ਵਖਾਈਆ । ਨਾਮ ਭੰਡਾਰਾ ਇਕੋ ਮੰਗਣਾ, ਵਸਤ ਅਮੋਲਕ ਬੇਪਰਵਾਹੀਆ। ਰਸ ਦੇਵੇ ਨਿਜਾਨੰਦਨਾ, ਨਿਜ ਅੰਤਰ ਦਏ ਜਣਾਈਆ। ਜੋਤੀ ਨੂਰ ਚਾੜ੍ਹੇ ਚੰਦਨਾ, ਸਚ ਜੋਤ ਕਰੇ ਰੁਸ਼ਨਾਈਆ। ਗੁਰਸਿਖ ਜਿਸ ਮਿਲਿਆ ਸੂਰਾ ਸਰਬੰਗਨਾ, ਪਾਰਬ੍ਰਹਮ ਬੇਪਰਵਾਹੀਆ। ਓਸ ਦੂਜਾ ਦਰ ਹੋਰ ਕੋਈ ਨਾ ਮੰਗਣਾ, ਦੇਵਣਹਾਰਾ ਦਾਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਲਾਏ ਆਪਣੇ ਅੰਗਣਾ, ਅੰਗੀਕਾਰ ਆਪ ਅਖਵਾਈਆ।

੩੦ ਮਾਘ ੨੦੨੧ ਬਿਕ੍ਰਮੀ ਬੀਬੀ ਸੁਰਜੀਤ ਕੌਰ ਦੇ ਗ੍ਰਹਿ ਪਿੰਡ ਝਾਂਡੇ

ਆਤਮਾ ਕਹੇ ਜੁਗ ਜੁਗ ਲਹਿਣਾ ਮੇਰਾ ਵਿਚ ਸੰਸਾਰ, ਨਿਤ ਨਵਿਤ ਆਸਾ ਪੂਰ ਕਰਾਈਆ। ਮੇਰਾ ਲੇਖਾ ਦੇਂਦੇ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਵੇਸ ਵਟਾਈਆ। ਭਗਤਾਂ ਨਾਲ ਫਿਰਦਾ ਰਿਹਾ ਬਣ ਕੇ ਮਿਤਰ ਯਾਰ, ਸੰਤਾਂ ਸੰਗ ਆਪਣਾ ਮੇਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਔਂਦਾ ਰਿਹਾ ਵਾਰੋ ਵਾਰ, ਜੁਗ ਚੌਕੜੀ ਆਪਣਾ ਵੇਸ ਵਟਾਈਆ। ਪੰਜ ਤਤ ਕਾਇਆ ਨਾਲ ਕਰਦਾ ਰਿਹਾ ਉਧਾਰ, ਬਿਨ ਲੇਖੇ ਵਿਚੋਂ ਪਰਗਟਾਈਆ। ਸ਼ਬਦ ਸੰਦੇਸ਼ਾ ਸੁਣਦਾ ਰਿਹਾ ਅਗੰਮ ਅਪਾਰ, ਹਰਿ ਕਾ ਢੋਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਦਏ ਚੁਕਾਈਆ। ਆਤਮ ਕਹੇ ਮੇਰਾ ਜੁਗ ਜੁਗ ਮੇਲਾ, ਪੁਰਖ ਅਕਾਲ ਦੇਵਣਹਾਰ ਵਡਿਆਈਆ। ਪਾਰਬ੍ਰਹਮ ਬਣ ਸੱਜਣ ਸੁਹੇਲਾ, ਬ੍ਰਹਮ ਆਪਣਾ ਰੰਗ ਰੰਗਾਈਆ। ਸ਼ਬਦੀ ਧਾਰ ਗੁਰੂ ਗੁਰ ਚੇਲਾ, ਚੇਲਾ ਗੁਰੂ ਵੇਸ ਵਟਾਈਆ। ਸਤਿ ਸਵਾਮੀ ਬਣ ਕੇ

ਸੱਜਣ ਸੁਹੇਲਾ, ਭਗਤ ਭਗਵਨ ਰੂਪ ਵਟਾਈਆ। ਧਾਮ ਵੇਖ ਕੇ ਇਕ ਨਵੇਲਾ, ਮੰਦਰ ਅੰਦਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਵਣਹਾਰ ਸਦਾ ਸਹਾਈਆ। ਆਤਮ ਕਹੇ ਮੇਰਾ ਲਹਿਣਾ ਦੇਣਾ ਕਦੇ ਨਾ ਮੁਕਦਾ, ਲੱਖ ਚੁਰਾਸੀ ਅੰਦਰ ਡੇਰਾ ਲਾਈਆ। ਬਿਨ ਪੁਰਖ ਅਕਾਲ ਮੈਨੂੰ ਕੋਈ ਨਾ ਪੁਛਦਾ, ਸਨਮੁਖ ਹੋ ਨਾ ਦਇਆ ਕਮਾਈਆ । ਜੁਗ ਚੌਕੜੀ ਹਿਸਾਬ ਨਾ ਕੋਇ ਮੁਕਦਾ, ਪਰਦਾ ਨਾ ਕੋਇ ਉਠਾਈਆ। ਕਲਜੁਗ ਅੰਤਮ ਵੇਲਾ ਆ ਗਿਆ ਸੁਖ ਦਾ, ਗਹਿਰ ਗੰਭੀਰ ਹੋਏ ਸਹਾਈਆ। ਲੇਖਾ ਮੁਕਾ ਦੇ ਤੱਤਾਂ ਦੇ ਦੁਖ ਦਾ, ਪੰਜਾਂ ਅੰਦਰ ਬੰਦ ਨਾ ਕੋਇ ਕਰਾਈਆ। ਪਾਰ ਉਤਾਰਾ ਕਰ ਦੇ ਜਾਮੇ ਮਨੁਖ ਦਾ, ਜੋ ਮਾਣਸ ਨਜ਼ਰੀ ਆਈਆ। ਭੇਵ ਖੁਲ੍ਹਾ ਦੇ ਆਪਣੀ ਰੁਤ ਦਾ, ਗ੍ਰਹਿ ਮੰਦਰ ਦੇ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਆਤਮ ਪਰਮਾਤਮ ਤੇਰਾ ਨਾਤਾ ਪਿਤਾ ਪੁਤ ਦਾ, ਫੜ ਬਾਹੋਂ ਗਲੇ ਲਗਾਈਆ। ਜਗ ਵੇਲਾ ਨਹੀਂ ਚੁਪ ਦਾ, ਸੁਤਿਆਂ ਲੈ ਉਠਾਈਆ। ਲੇਖਾ ਮੁਕ ਜਾਏ ਆਵਣ ਜਾਵਣ ਮਾਤ ਗਰਭ ਉਲਟੇ ਰੁਖ਼ ਦਾ, ਦਸ ਦਸ ਮਾਸ ਪੈਂਡਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਆਤਮਾ ਕਹੇ ਪ੍ਰਭੂ ਮੈਂ ਨਾ ਪੁਰਖ ਨਾ ਨਾਰ, ਤੇਰਾ ਨੂਰ ਨਜ਼ਰੀ ਆਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਗੁਣ ਹੋ ਸਹਾਈਆ। ਭਰਮੇ ਭੁੱਲਾ ਸਰਬ ਸੰਸਾਰ, ਭਾਂਡਾ ਭਰਮ ਨਾ ਕੋਇ ਭੰਨਾਈਆ। ਤੇਰਾ ਮੇਲਾ ਨਾ ਹੋਵੇ ਨਿਰਗੁਣ ਧਾਰ, ਜੋਤੀ ਜੋਤ ਨਾ ਕੋਇ ਮਿਲਾਈਆ। ਬਾਹਰੋਂ ਪੰਜਾਂ ਤੱਤਾਂ ਦਾ ਸ਼ਿੰਗਾਰ, ਮਾਣਸ ਦੇਹ ਰੂਪ ਵਟਾਈਆ। ਚਾਰੋਂ ਕੁੰਟ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਤ੍ਰਿਸ਼ਨਾ ਹਉਮੇ ਹੰਗਤਾ ਬੈਠੀ ਡੇਰਾ ਲਾਈਆ। ਨੌ ਦਵਾਰ ਰਹੇ ਝਖ ਮਾਰ, ਸਤਿ ਸਚ ਨਾ ਕੋਇ ਸਮਝਾਈਆ। ਮਨ ਮਨੂਆ ਉਡੇ ਦਹਿ ਦਿਸ਼ ਡਾਰ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਸਾਢੇ ਤਿੰਨ ਹੱਥ ਅੰਦਰ ਅੰਧ ਅੰਧਿਆਰ, ਦੀਵਾ ਬਾਤੀ ਨਾ ਕੋਇ ਜਗਾਈਆ। ਕਿਰਪਾ ਕਰ ਸਿਰਜਣਹਾਰ, ਤੇਰੇ ਸੰਗੀ ਦਏ ਮਿਲਾਈਆ। ਮੇਰਾ ਮਿਤਰ ਸ਼ਬਦ ਅਨਹਦ ਜੋ ਅੰਤਰ ਕਰੇ ਸਚ ਗੁਫ਼ਤਾਰ, ਦਿਵਸ ਰੈਣ ਨਾਦ ਵਜਾਈਆ। ਮੇਰਾ ਪਿਆਰ ਅੰਮ੍ਰਿਤ ਠੰਡਾ ਠਾਰ, ਜੋ ਕਵਲ ਨਾਭੀ ਬੰਦ ਦਿਤਾ ਕਰਾਈਆ । ਮੇਰਾ ਸੱਜਣ ਕਮਲਾਪਾਤੀ ਪਵਣ ਜੋਤ ਕਰੇ ਉਜਿਆਰ, ਨੂਰੋ ਨੂਰ ਨੂਰ ਚਮਕਾਈਆ। ਚਲ ਕੇ ਆਵੇ ਠਾਕਰ ਦਵਾਰ, ਮਹਲ ਅਟਲ ਸੋਭਾ ਪਾਈਆ। ਸਾਚੀ ਸਿਖਿਆ ਦਏ ਸਿਖਾਲ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਪਕੜ ਉਠਾਏ ਆਪਣਾ ਬਾਲ, ਪਰਮਾਤਮ ਆਤਮ ਲਏ ਜਗਾਈਆ । ਧੁਰ ਦਾ ਦੱਸ ਮੁਰੀਦਾਂ ਹਾਲ, ਮੁਰਸ਼ਦ ਆਪਣਾ ਭੇਵ ਚੁਕਾਈਆ। ਮੇਰਾ ਟੁਟ ਜਾਏ ਕੂੜਾ ਜੰਜਾਲ, ਲੋਕਮਾਤ ਰਹਿਣ ਨਾ ਪਾਈਆ। ਅੰਤਮ ਜਾਵਾਂ ਸਚਖੰਡ ਸਚੀ ਧਰਮਸਾਲ, ਜਿਸ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਤਮ ਲਏ ਪਰਨਾਈਆ। ਆਤਮ ਕਹੇ ਨਾ ਪੁਰਖ ਨਾ ਮੈਂ ਨਾਰੀ, ਨਰ ਹਰਿ ਨਰਾਇਣ ਤੇਰੀ ਓਟ ਤਕਾਈਆ। ਮੇਰਾ ਰੂਪ ਨਿਰਮਲ ਜੋਤ ਜੋਤ ਨਿਰੰਕਾਰੀ, ਸਤਿ ਸਰੂਪੀ ਨਜ਼ਰੀ ਆਈਆ। ਘਟ ਘਟ ਅੰਦਰ ਕਰਾਂ ਉਜਿਆਰੀ, ਲੱਖ ਚੁਰਾਸੀ ਸੋਭਾ ਪਾਈਆ। ਬਿਨ ਤੇਰੀ ਕਿਰਪਾ ਮੈਨੂੰ ਤੱਤਾਂ ਵਿਚ ਖ਼ੁਆਰੀ, ਕੂੜਾ ਨਾਤਾ ਨਾ ਕੋਇ ਛੁਡਾਈਆ। ਸਾਚੀ ਬਖ਼ਸ਼ ਚਰਨ ਪਿਆਰੀ, ਚਰਨੋਦਕ ਇਕੋ ਮੁਖ ਲਗਾਈਆ। ਮੇਰੀ ਕੂੜਿਆਂ ਨਾਲੋਂ ਟੁਟ ਜਾਏ ਯਾਰੀ, ਸਾਚਾ ਸ਼ਬਦ ਤੇਰਾ ਨਾਮ ਇਕੋ ਸੰਗੀ ਨਜ਼ਰੀ ਆਈਆ। ਮਹਲ ਅਟਲ ਸੁਹਾ ਦੇ ਉਚ ਅਟਾਰੀ, ਗ੍ਰਹਿ ਮੰਦਰ ਦੇ ਵਡਿਆਈਆ ।

ਆਵਣ ਜਾਵਣ ਰਹੇ ਨਾ ਵਿਚ ਸੰਸਾਰੀ, ਸੰਸਾਰ ਸਾਗਰ ਪਾਰ ਦੇ ਕਰਾਈਆ। ਸਦ ਵਸਾਂ ਤੇਰੇ ਚਰਨ ਦਵਾਰੀ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਬਖ਼ਸ਼ ਸਰਨਾਈਆ। ਆਤਮਾ ਕਹੇ ਮੈਂ ਭਗਤਾਂ ਅੰਦਰ ਸੋਹਣੀ ਹੋਈ ਪਰਕਾਸ਼, ਬਿਨ ਤੇਲ ਬਾਤੀ ਡਗਮਗਾਈਆ। ਸਦ ਪ੍ਰਭੂ ਮਿਲਣ ਦੀ ਰੱਖਾਂ ਆਸ, ਦੂਜਾ ਧਿਆਨ ਨਾ ਕੋਇ ਲਗਾਈਆ। ਰਾਹ ਛੱਡ ਦਿਤੇ ਪ੍ਰਿਥਮੀ ਆਕਾਸ਼, ਗਗਨ ਮੰਡਲ ਅੱਖ ਨਾ ਕੋਇ ਉਠਾਈਆ। ਕਰਾਂ ਬੇਨੰਤੀ ਚਰਨ ਕਵਲ ਸੁਣ ਮੇਰੀ ਅਰਦਾਸ, ਅਰਜ਼ੋਈ ਇਕੋ ਇਕ ਜਣਾਈਆ। ਧੁਰ ਦੇ ਠਾਕਰ ਗਹਿਰ ਗੰਭੀਰ ਪਤਿਪਰਮੇਸ਼ਵਰ ਅਗੰਮ ਅਥਾਹ ਚਲ ਕੇ ਆਵੀਂ ਮੇਰੇ ਪਾਸ, ਦੋ ਜਹਾਨਾਂ ਮਾਲਕ ਖ਼ਾਲਕ ਬ੍ਰਹਿਮੰਡਾਂ ਖੰਡਾਂ ਪੰਧ ਆਪ ਮੁਕਾਈਆ। ਜਨਮ ਕਰਮ ਦੀ ਮੇਰੀ ਬੁਝਾ ਪਿਆਸ, ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ। ਨਿਰਗੁਣ ਨਿਰਵੈਰ ਨਿਰਾਕਾਰ ਲੈ ਚਲ ਆਪਣੇ ਸਾਥ, ਸਚਖੰਡ ਦਵਾਰੇ ਸੋਭਾ ਪਾਈਆ। ਜਿਥੇ ਸੂਰਜ ਚੰਦ ਨਹੀਂ ਕੋਈ ਪਰਕਾਸ਼, ਇਕੋ ਨੂਰ ਤੇਰਾ ਵਡਿਆਈਆ। ਕੋਈ ਰਾਗ ਨਾਦ ਸਵੱਈਆ ਢੋਲਾ ਗਾਏ ਨਾ ਭਾਟ, ਸੁਰੰਗੀ ਤਾਰ ਨਾ ਕੋਇ ਹਿਲਾਈਆ। ਦਿਵਸ ਰੈਣ ਨਾ ਕੋਈ ਰਾਤ, ਘੜੀ ਪਲ ਨਾ ਕੋਇ ਵਖਾਈਆ। ਲੱਖ ਚੁਰਾਸੀ ਮੂਲ ਨਾ ਖੇਲ ਤਮਾਸ਼, ਚਾਰੇ ਖਾਣੀ ਵੰਡ ਨਾ ਕੋਇ ਵੰਡਾਈਆ। ਤੇਰੇ ਚਰਨ ਦਵਾਰੇ ਇਕੋ ਭਗਤਾਂ ਦੀ ਜਮਾਤ, ਜਿਨ੍ਹਾਂ ਦੇ ਅੰਤਰ ਆਤਮ ਸਾਖ਼ਿਆਤ, ਨਰ ਹਰਿ ਤੇਰਾ ਨੂਰ ਨਜ਼ਰੀ ਆਈਆ। ਮੈਂ ਓਨ੍ਹਾਂ ਦੀ ਕਰਾਂ ਤਲਾਸ਼, ਜਿਸ ਗ੍ਰਹਿ ਹੋਵੇ ਤੇਰਾ ਵਾਸ, ਅਹਿਸਾਸ ਇਕੋ ਇਕ ਰਖਾਈਆ। ਸ੍ਰੀ ਭਗਵਾਨ ਕਿਹਾ ਸ਼ਾਬਾਸ਼, ਆਤਮ ਤੇਰੀ ਪੂਰੀ ਕਰ ਦੇਵਾਂ ਆਸ, ਰਹਿਣ ਨਾ ਦੇਵਾਂ ਵਿਚ ਪਰਭਾਸ, ਲੇਖੇ ਲਾਵਾਂ ਸਾਚੀ ਖ਼ਾਹਸ਼, ਜੋ ਖ਼ਾਲਸ ਇਕੋ ਇਕ ਰਖਾਈਆ । ਆਤਮ ਕਹੇ ਮੇਰੀ ਖ਼ਾਹਸ਼ ਕਰ ਦੇ ਪੂਰੀ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਮੈਂ ਤੇਰਾ ਰੂਪ ਨੂਰੀ, ਜੋਤੀ ਜਾਤੇ ਡਗਮਗਾਈਆ। ਇਹ ਸ੍ਰਿਸ਼ਟੀ ਦਿਸੇ ਕੂੜੀ, ਸਾਚਾ ਸੰਗ ਨਾ ਕੋਇ ਵਖਾਈਆ। ਮੇਰੀ ਮਨਸਾ ਨਾ ਹੋਏ ਅਧੂਰੀ, ਦੂਰ ਦੁਰਾਡੇ ਲੈਣਾ ਮਿਲਾਈਆ। ਤੇਰੇ ਚਰਨ ਕਵਲ ਮੰਗਾਂ ਧੂੜੀ, ਟਿੱਕਾ ਮਸਤਕ ਦੇਣਾ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਵਿਚ ਸਮਾਈਆ। ਸ੍ਰੀ ਭਗਵਾਨ ਕਹੇ ਸੁਣ ਆਤਮ ਪਿਆਸੀ, ਸਤਿ ਦਿਆਂ ਦ੍ਰਿੜਾਈਆ। ਜਨਮ ਕਰਮ ਦੀ ਦੂਰ ਕਰਾਂ ਉਦਾਸੀ, ਸੰਸਾ ਰੋਗ ਦਿਆਂ ਮਿਟਾਈਆ। ਜਿਸ ਨੂਰ ਵਿਚੋਂ ਤੇਰਾ ਨੂਰ ਹੋਇਆ ਪਰਕਾਸੀ, ਅੰਤਮ ਓਸੇ ਵਿਚ ਮਿਲਾਈਆ। ਮੰਜ਼ਲ ਚਾੜ੍ਹ ਕੇ ਔਖੀ ਘਾਟੀ, ਸਚ ਦਵਾਰੇ ਦਿਆਂ ਟਿਕਾਈਆ । ਹਰਿ ਚਰਨ ਕਵਲ ਰਹਿਣਾ ਇਕੋ ਦਾਸੀ, ਬਰਦੀ ਹੋ ਕੇ ਸੇਵ ਕਮਾਈਆ। ਲੇਖਾ ਮੁਕ ਜਾਏ ਪ੍ਰਿਥਮੀ ਆਕਾਸੀ, ਗਗਨ ਗਗਨੰਤਰ ਉਪਰ ਗ੍ਰਹਿ ਮੰਦਰ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਪਰਮਾਤਮ ਆਤਮ ਆਦਿ ਜੁਗਾਦੀ ਖੇਲ ਵਖਾਏ ਧੁਰ ਸਮਾਜੀ, ਸਮਾਜ ਭਗਤਾਂ ਆਪਣੇ ਨਾਲ ਰਖਾਈਆ।

੩੦ ਮਾਘ ੨੦੨੧ ਬਿਕ੍ਰਮੀ ਗੁਰਚਰਨ ਸਿੰਘ ਦੇ ਗ੍ਰਹਿ ਪਿੰਡ ਝੰਗੀ ਜ਼ਿਲਾ ਜਲੰਧਰ

ਮਾਘ ਕਹੇ ਮੇਰੀ ਚਰਨ ਨਮਸਤੇ, ਸੀਸ ਜਗਦੀਸ ਇਕ ਝੁਕਾਈਆ। ਮੈਂ ਭੰਡਾਰੇ ਵੇਖੇ ਅੰਮ੍ਰਿਤ ਰਸ ਦੇ, ਪੁਰਖ ਅਕਾਲ ਦੀਨ ਦਿਆਲ

ਆਪਣੇ ਵਿਚ ਰਖਾਈਆ। ਭਗਤ ਸੁਹੇਲੇ ਪੀ ਪੀ ਵੇਖੇ ਰਜਦੇ, ਜਨਮ ਕਰਮ ਦੀ ਤ੍ਰਿਖਾ ਭੁਖ ਮੁਕਾਈਆ। ਲਹਿਣੇ ਦੇਣੇ ਮੁਕਦੇ ਵੇਖੇ ਹਕ ਦੇ, ਹਰਿ ਕਰਤਾ ਆਪ ਚੁਕਾਈਆ। ਮੇਲ ਮਿਲਦੇ ਵੇਖੇ ਨਿਜ ਨੇਤਰ ਅੱਖ ਦੇ, ਦੋਏ ਲੋਚਣ ਡੇਰਾ ਢਾਹੀਆ। ਸੰਤ ਸੁਹੇਲੇ ਹਰਿ ਚਰਨ ਵੇਖੇ ਵਸਦੇ, ਸਚ ਦਵਾਰੇ ਸੋਭਾ ਪਾਈਆ । ਗੁਰਮੁਖ ਪ੍ਰੇਮ ਪ੍ਰੀਤੀ ਅੰਦਰ ਹਸਦੇ, ਸੋਹੰ ਹੰਸਾ ਰਾਗ ਇਕ ਅਲਾਈਆ। ਗੁਰਸਿਖ ਖ਼ੁਸ਼ੀਆਂ ਅੰਦਰ ਟਪਦੇ, ਗੋਪੀ ਕਾਹਨ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਨੀ ਆਪ ਕਮਾਈਆ। ਮਾਘ ਕਹੇ ਮੈਨੂੰ ਕਰ ਲੈਣ ਦਿਓ ਨਿਮਸਕਾਰ, ਵੇਲਾ ਵਕ਼ਤ ਦਏ ਵਡਿਆਈਆ। ਜਿਸ ਨੂੰ ਲਭਦੇ ਰਹੇ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਜਿਸ ਨੂੰ ਸੀਸ ਨਵੌਂਦੇ ਰਹੇ ਗੁਰ ਅਵਤਾਰ, ਬੰਦਨਾ ਇਕੋ ਇਕ ਸੁਣਾਈਆ। ਜਿਸ ਦਾ ਪੀਰ ਪੈਗ਼ੰਬਰ ਕਲਮਿਆਂ ਵਿਚ ਕਰਦੇ ਗਏ ਇਜ਼ਹਾਰ, ਆਇਤਾਂ ਵਿਚ ਸ਼ਨਵਾਈਆ। ਜਿਸ ਨੂੰ ਭਗਤਾਂ ਮੰਨਿਆ ਪੁਰਖ ਅਕਾਲ, ਸਚਖੰਡ ਦਵਾਰੇ ਬੈਠਾ ਡੇਰਾ ਲਾਈਆ। ਜਿਹਨੂੰ ਸੰਤਾਂ ਕਿਹਾ ਦੀਨ ਦਿਆਲ, ਦਇਆਵਾਨ ਬੇਪਰਵਾਹੀਆ। ਜਿਸ ਨੂੰ ਗੁਰਮੁਖਾਂ ਕਿਹਾ ਸਦਾ ਸੁਹੇਲਾ ਵਸੇ ਨਾਲ, ਵਿਛੜ ਕਦੇ ਨਾ ਜਾਈਆ। ਜਿਸ ਨੂੰ ਗੁਰਸਿਖਾਂ ਕਿਹਾ ਸਭ ਦਾ ਪ੍ਰਿਤਪਾਲ, ਲੱਖ ਚੁਰਾਸੀ ਸੇਵ ਕਮਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜੋਤੀ ਜਾਤਾ ਪੁਰਖ ਬਿਧਾਤਾ ਕਰੇ ਖੇਲ ਆਪ ਕਮਾਲ, ਕਰਨੀ ਦਾ ਮਾਲਕ ਕਰਤਾ ਆਪਣੀ ਧਾਰ ਚਲਾਈਆ। ਨਿਰਗੁਣ ਸਰਗੁਣ ਏਥੇ ਓਥੇ ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਖੋਜ ਖੁਜਾਈਆ। ਪਰਦਾ ਲਾਹਵਣਹਾਰ ਜੇਰਜ ਅੰਡ, ਖਾਣੀ ਬਾਣੀ ਢੋਲਾ ਰਾਗ ਸੁਣਾਈਆ। ਗਹਿਰ ਗੰਭੀਰ ਬੇਨਜ਼ੀਰ ਗਾਵਣਹਾਰਾ ਧੁਰ ਦਾ ਛੰਦ, ਬੋਧ ਅਗਾਧਾ ਸ਼ਬਦ ਅਨਾਦਾ ਕਰੇ ਅਗੰਮ ਪੜ੍ਹਾਈਆ। ਸੋ ਪੁਰਖ ਨਿਰੰਜਣ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਵਡ ਵਡਿਆਈਆ। ਮਾਘ ਕਹੇ ਮੇਰਾ ਸੀਸ ਜਾਣ ਦਿਓ ਝੁਕ, ਅੱਗੇ ਹੋ ਨਾ ਕੋਇ ਅਟਕਾਈਆ। ਮੈਂ ਰੁਚੀਆਂ ਵਿਚੋਂ ਹੋਇਆ ਖ਼ੁਸ਼, ਆਪਣਾ ਧਿਆਨ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਿਆ ਉਠ, ਬਿਨ ਅੱਖਾਂ ਅੱਖ ਖੁਲ੍ਹਾਈਆ। ਪੁਰਖ ਅਕਾਲ ਸਦਾ ਪ੍ਰਿਤਪਾਲ ਜਨ ਭਗਤਾਂ ਉਤੇ ਰਿਹਾ ਤੁਠ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਉਠਾਈਆ। ਅੰਮ੍ਰਿਤ ਰਸ ਜਾਮ ਪਿਆਲਾ ਨਿਝਰ ਦੇਵੇ ਘੁਟ, ਤੀਰਥ ਤਟ ਸਰੋਵਰ ਇਕੋ ਘਰ ਵਖਾਈਆ। ਦੁਰਮਤ ਮੈਲ ਧੋ ਕੇ ਕਰੇ ਉਜਲ ਮੁਖ, ਗੁਰਮੁਖਾਂ ਰਿਹਾ ਸਾਲਾਹੀਆ। ਜਨਮ ਕਰਮ ਦਾ ਮੇਟ ਕੇ ਦੁਖ, ਆਵਣ ਜਾਵਣ ਪਤਿਤ ਪਾਵਨ ਜਮ ਕੀ ਫਾਸੀ ਰਿਹਾ ਤੁੜਾਈਆ। ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਸਰਗੁਣ ਦੇਵੇ ਸਾਚੀ ਮੌਜ, ਮੌਜੂਦਾ ਹੋ ਕੇ ਆਪਣਾ ਦਰਸ ਵਖਾਈਆ। ਘਟ ਘਟ ਅੰਤਰ ਜੋਤ ਨਿਰੰਤਰ ਕਰੇ ਆਪ ਪਰਕਾਸ਼, ਅਬਿਨਾਸ਼ੀ ਕਰਤਾ ਆਪਣੀ ਖੇਲ ਖਿਲਾਈਆ । ਦੂਰ ਦੁਰਾਡਾ ਨੇਰਨ ਨੇਰਾ ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਵਸਿਆ ਪਾਸ, ਪੂਰਬ ਲਹਿਣਾ ਲੇਖਾ ਰਿਹਾ ਮੁਕਾਈਆ। ਸੰਤ ਸੱਜਣ ਮੀਤ ਮੁਰਾਰਾ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਮਾਘ ਕਹੇ ਮੈਂ ਮਜਨ ਕਰਨਾ ਖ਼ਾਸ, ਨਵ ਨੌ ਚਾਰ ਪਿੱਛੋਂ ਨਹਾਵਣ ਆਈਆ । ਜਿਸ ਨੇ ਮੇਟਣੀ ਕਲਜੁਗ ਅੰਧੇਰੀ ਰਾਤ, ਸਤਿਜੁਗ ਨੂਰ ਕਰੇ ਰੁਸ਼ਨਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਦੱਸਣੀ ਗਾਥ, ਊਚਾਂ ਨੀਚਾਂ ਰਾਓ ਰੰਕਾਂ ਕਰੇ ਸਚ ਪੜ੍ਹਾਈਆ। ਆਤਮ ਪਰਮਾਤਮ ਭੇਵ ਖੋਲ੍ਹ ਕੇ ਸਿਮਰਨ ਪਾਠ, ਜੋਗ ਅਭਿਆਸ ਦਏ ਸਮਝਾਈਆ । ਗੁਰਮੁਖਾਂ ਲਗਾਵੇ

ਆਪਣੇ ਘਾਟ, ਖੇਵਟ ਖੇਟਾ ਹੋ ਕੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਮਾਘ ਕਹੇ ਮੈਨੂੰ ਕਰ ਲੈਣ ਦੇਵੋ ਦਰਸ, ਕਲ ਕਲਕੀ ਨਜ਼ਰੀ ਆਈਆ। ਜੋ ਅਰਸ਼ ਦਾ ਮਾਲਕ ਆਇਆ ਉਤੇ ਫ਼ਰਸ਼, ਫ਼ੈਸਲਾ ਧੁਰ ਦਾ ਹਕ ਸੁਣਾਈਆ। ਮਿਹਰਵਾਨ ਮਹਿਬੂਬ ਕਰਿਆ ਖੇਲ ਆਪ ਸਮਰਥ, ਮਹਿੰਮਾ ਅਕਥ ਰਿਹਾ ਦ੍ਰਿੜਾਈਆ। ਜੁਗ ਚੌਕੜੀ ਜੋ ਚਲੌਂਦਾ ਰਿਹਾ ਰਥ, ਰਥਵਾਹੀ ਆਪਣਾ ਹੁਕਮ ਸਚ ਮਨਾਈਆ, ਸੋ ਲਹਿਣਾ ਦੇਣਾ ਦੇਵਣ ਆਇਆ ਹਕ, ਹਕ਼ੀਕ਼ਤ ਸਾਚੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮਾਘ ਕਹੇ ਮੇਰਾ ਝੁਕ ਗਿਆ ਸੀਸ, ਮਾਣ ਅਭਿਮਾਨ ਰਹਿਣ ਨਾ ਪਾਈਆ। ਲੇਖਾ ਮੁਕ ਗਿਆ ਬੀਸ ਇਕੀਸ, ਏਕੰਕਾਰ ਹੋਏ ਸਹਾਈਆ। ਨੇਤਰ ਲੋਚਣ ਤਕ ਕੇ ਹਰਿ ਜਗਦੀਸ, ਜਗ ਦੀ ਆਸ਼ਾ ਦਿਤੀ ਮੁਕਾਈਆ। ਪੁਰਖ ਅਕਾਲ ਨਾਲ ਕਰ ਕੇ ਇਕ ਪ੍ਰੀਤ, ਪ੍ਰੀਤਮ ਆਪਣਾ ਲਿਆ ਮਿਲਾਈਆ। ਜੋ ਵਸਿਆ ਧਾਮ ਅਣਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ । ਜਿਸ ਦਾ ਚਾਰ ਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਗਾਇਆ ਗੀਤ, ਖਾਣੀ ਬਾਣੀ ਰਚਨ ਰਚਾਈਆ। ਸੋ ਸਾਹਿਬ ਸਵਾਮੀ ਬੈਠਾ ਆਪ ਅਤੀਤ, ਤ੍ਰੈਗੁਣ ਲੇਖਾ ਰਿਹਾ ਚੁਕਾਈਆ। ਜਿਸ ਦਾ ਵਸੇਰਾ ਬਾਹਰ ਮੰਦਰ ਮਸੀਤ, ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਹੱਥ ਕਿਸੇ ਨਾ ਆਈਆ। ਉਸ ਦੀ ਆਦਿ ਜੁਗਾਦਿ ਅਵੱਲੜੀ ਰੀਤ, ਜਨ ਭਗਤਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਮਾਘ ਕਹੇ ਮੇਰੀ ਤਾਰੀਖ ਅਖ਼ੀਰ, ਆਖ਼ਰ ਦਿਆਂ ਜਣਾਈਆ। ਸਾਹਿਬ ਸਵਾਮੀ ਕਟਦਾ ਸ਼ਰਅ ਵਾਲੀ ਜ਼ੰਜੀਰ, ਝਗੜਾ ਅਵਰ ਨਾ ਕੋਇ ਰਖਾਈਆ । ਇਸ ਦੇ ਕੋਲ ਅਗੰਮੀ ਤਦਬੀਰ, ਤਕ਼ਦੀਰ ਸਭ ਦੀ ਰਿਹਾ ਬਦਲਾਈਆ। ਰਹਿਮਤ ਕਰੇ ਬੇਨਜ਼ੀਰ, ਨਜ਼ਰ ਆਪਣੀ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਮਾਘ ਕਹੇ ਮੈਂ ਵੇਂਹਦਾ ਰਿਹਾ ਨਿਤ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਜੋ ਕਰਿਆ ਖੇਲ ਅਬਿਨਾਸ਼ੀ ਅਚੁਤ, ਚੇਤਨ ਧਾਰ ਇਕ ਪਰਗਟਾਈਆ। ਜਨ ਭਗਤਾਂ ਸੁਹਾ ਕੇ ਆਇਆ ਰੁਤ, ਰੁਤੜੀ ਆਪਣੀ ਨਾਲ ਮਹਿਕਾਈਆ। ਕੋਝੇ ਕਮਲਿਆਂ ਗ਼ਰੀਬ ਨਿਮਾਣਿਆਂ ਆਇਆ ਪੁਛ, ਚਾਰ ਜੁਗ ਦਿਆਂ ਵਿਛੜਿਆਂ ਭੇਵ ਖੁਲ੍ਹਾਈਆ। ਭਗਤਾਂ ਭਗਵਾਨ ਬਣਾ ਕੇ ਆਇਆ ਪੁਤ, ਪਿਤਾ ਪੂਤ ਗੋਦ ਉਠਾਈਆ। ਨਾਮ ਭੰਡਾਰੀ ਹੋ ਕੇ ਆਇਆ ਤੁਠ, ਵਸਤ ਅਮੋਲਕ ਧੁਰ ਦੀ ਝੋਲੀ ਪਾਈਆ। ਨਿਰਮਾਣਤਾ ਵਿਚ ਆਇਆ ਝੁਕ, ਦਰ ਦਰਵੇਸ਼ ਹੋ ਕੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ । ਮਾਘ ਕਹੇ ਮੇਰੀ ਅੰਤ ਅਖ਼ੀਰੀ ਰਾਤ, ਦੋ ਜਹਾਨਾਂ ਨਜ਼ਰੀ ਆਈਆ। ਮੈਂ ਦਰਸ਼ਨ ਪਾਵਾਂ ਸਾਖ਼ਿਆਤ, ਸਨਮੁਖ ਹੋ ਕੇ ਖ਼ੁਸ਼ੀ ਮਨਾਈਆ। ਚਰਨ ਢੱਠਾਂ ਪੁਰਖ ਅਬਿਨਾਸ਼, ਅਬਿਨਾਸ਼ੀ ਦਾਤਾ ਹੋਏ ਸਹਾਈਆ। ਜਿਸ ਦਾ ਭਗਤਾਂ ਅੰਦਰ ਵਾਸ, ਸੋ ਮੇਰੇ ਸਵਾਸ ਲੇਖੇ ਲਾਈਆ । ਮੈਂ ਸਤਿਜੁਗ ਪਹਿਲੋਂ ਰੱਖੀ ਆਸ, ਵਿਸ਼ਨੂੰ ਇਕੋ ਵਾਰ ਸਮਝਾਈਆ । ਫੇਰ ਫ਼ਰਿਆਦ ਕੀਤੀ ਰਾਮ ਪਾਸ, ਜੋ ਦਸਰਥ ਬੇਟਾ ਨਜ਼ਰੀ ਆਈਆ। ਫੇਰ ਕਾਹਨ ਦਾ ਮੰਗਿਆ ਸਾਥ, ਘਨਈਏ ਦਿਤਾ ਦ੍ਰਿੜਾਈਆ। ਸਾਰੇ ਦੇ ਕੇ ਗਏ ਜਵਾਬ, ਸ਼ਬਦ ਨਾਲ ਸ਼ਨਵਾਈਆ। ਤੇਰਾ ਲਹਿਣਾ ਜਗਤ ਹਿਸਾਬ, ਕਲਜੁਗ ਅੰਤਮ ਨਜ਼ਰੀ ਆਈਆ। ਜਿਸ ਵੇਲੇ ਨਿਰਗੁਣ ਜੋਤ ਪ੍ਰਭ ਠਾਕਰ ਆਇਆ ਆਪ,

ਪੀਰਨ ਪੀਰ ਫੇਰਾ ਪਾਈਆ। ਓਸ ਦੀ ਸਰਨ ਲਗੀਂ ਆਪ, ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮਾਘ ਕਹੇ ਮੈਂ ਕੀਤਾ ਮੱਜਨ, ਪ੍ਰਭ ਚਰਨ ਧੂੜ ਮਿਲੀ ਸਰਨਾਈਆ । ਕੋਟ ਜਨਮ ਦੇ ਪਾਪ ਭੱਜਣ, ਦਰ ਠਾਂਡੇ ਰਹਿਣ ਨਾ ਪਾਈਆ। ਕਰਤਾ ਕਾਦਰ ਮਿਲਿਆ ਸੱਜਣ, ਜੋ ਕ਼ੁਦਰਤ ਵੇਖ ਵਖਾਈਆ। ਆਦਿ ਜੁਗਾਦੀ ਇਕੋ ਧਾਰ ਮਘਨ, ਦੂਸਰ ਵੇਸ ਨਾ ਕੋਇ ਵਟਾਈਆ। ਭਗਤ ਸੁਹੇਲਾ ਸੰਤਾਂ ਆਇਆ ਸੱਦਣ, ਗੁਰਮੁਖ ਰਿਹਾ ਜਗਾਈਆ। ਪਿੱਛੇ ਨਾਲੋਂ ਅਗੇ ਹੋਰ ਆਇਆ ਵਧਣ, ਵਾਧਾ ਘਰ ਘਰ ਦਏ ਕਰਾਈਆ। ਜਿਸ ਦਾ ਸਭ ਤੋਂ ਵਖਰਾ ਨਿਰਾਲਾ ਸ਼ਬਦ ਅਗੰਮੀ ਭਜਨ, ਬੰਦਗੀ ਇਕੋ ਇਕ ਦ੍ਰਿੜਾਈਆ। ਮਿਹਰ ਨਜ਼ਰ ਨਾਲ ਚਾੜ੍ਹੇ ਉਪਰਲੀ ਮੰਜ਼ਲ, ਸਚ ਦਵਾਰੇ ਦਏ ਟਿਕਾਈਆ। ਓਨ੍ਹਾਂ ਨੇੜ ਨਾ ਆਵੇ ਅਜ਼ਲ, ਕਿਆਮਤ ਰੂਪ ਨਾ ਕੋਇ ਵਖਾਈਆ। ਜਿਨ੍ਹਾਂ ਸਾਚੇ ਨਾਮ ਦੀ ਗਾ ਲਈ ਗ਼ਜ਼ਲ, ਨਗ਼ਮਾ ਇਕ ਸ਼ਨਵਾਈਆ। ਓਨ੍ਹਾਂ ਦਾ ਮਾਣਸ ਜਨਮ ਗਿਆ ਬਦਲ, ਦੇਵ ਆਤਮਾ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਮਾਘ ਕਹੇ ਮੈਂ ਦੱਸਾਂ ਆਪਣੇ ਦਿਲ ਦੀ, ਅੱਖੀਂ ਡਿੱਠਾ ਹਾਲ ਸੁਣਾਈਆ। ਸੋਹਣੀ ਖੇਲ ਅਛਲ ਅਛਲ ਦੀ, ਜਗਤ ਬੁਧੀ ਸਮਝ ਕਿਸੇ ਨਾ ਆਈਆ। ਇਸ ਦੀ ਰਮਜ਼ ਕੋਈ ਨਾ ਜਾਣੇ ਘੜੀ ਪਲ ਦੀ, ਕੀ ਸਵਾਂਗ ਵਰਤਾਈਆ। ਕਿਸ ਧਾਰ ਜੋਤੀ ਬਲਦੀ, ਨੂਰੋ ਨੂਰ ਕਰੇ ਰੁਸ਼ਨਾਈਆ। ਕਿਥੇ ਧਾਰ ਵਹੇ ਅੰਮ੍ਰਿਤ ਸਾਚੇ ਜਲ ਦੀ, ਝਿਰਨਾ ਹਕ ਝਿਰਾਈਆ। ਨੂਰ ਪਰਕਾਸ਼ ਅਲਾਹੀ ਅਵਲ ਦੀ, ਆਲਮੀਨ ਰਿਹਾ ਸਮਾਈਆ। ਕਵਣ ਸੇਜਾ ਇਸ ਦੀ ਧਾਰ ਮਲਦੀ, ਆਤਮ ਪਰਮਾਤਮ ਕਰੇ ਕੁੜਮਾਈਆ। ਕਿਹੜੀ ਵਸਤ ਅਮੋਲਕ ਫਲ ਦੀ, ਜੋ ਫਲ ਫੁਲਵਾੜੀ ਵਿਚੋਂ ਬਾਹਰ ਰਖਾਈਆ। ਇਸ ਦੀ ਖੇਲ ਕੋਈ ਨਾ ਜਾਣੇ ਮਹੀਅਲ ਜਲ ਥਲ ਦੀ, ਕੀ ਕੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ ਆਪਣੇ ਹੱਥ ਰਖਾਈਆ। ਤੀਹ ਮਾਘ ਕਹੇ ਮੈਂ ਵੇਖੇ ਗੁਰਮੁਖ ਤਰਦੇ, ਬੇੜੇ ਧੁਰ ਦੇ ਆਪ ਚੜ੍ਹਾਈਆ। ਜੋ ਤੇਰਾ ਮੇਰਾ ਮੇਰਾ ਤੇਰਾ ਇਕੋ ਢੋਲਾ ਪੜ੍ਹਦੇ, ਗੀਤ ਅਗੰਮੀ ਇਕ ਸੁਣਾਈਆ। ਓਹ ਨਾ ਜਨਮਦੇ ਨਾ ਕਦੀ ਮਰਦੇ, ਮਾਤ ਗਰਭ ਨਾ ਫੇਰਾ ਪਾਈਆ। ਇਹੋ ਖੇਲ ਅਗੰਮੀ ਹਰਿ ਦੇ, ਜੋ ਇਸ਼ਾਰੇ ਨਾਲ ਰਿਹਾ ਤਰਾਈਆ। ਧੰਨ ਵਡਿਆਈ ਜੋ ਦਿਵਸ ਰੈਣ ਦਰਸ਼ਨ ਕਰਦੇ, ਨੇਤਰ ਨੈਣ ਖ਼ੁਸ਼ੀ ਮਨਾਈਆ। ਓਹ ਸਾਚੀ ਮੰਜ਼ਲ ਅੰਤਮ ਚੜ੍ਹਦੇ, ਅਧਵਿਚਕਾਰ ਨਾ ਕੋਇ ਅਟਕਾਈਆ। ਸਚਖੰਡ ਦਵਾਰੇ ਖ਼ੁਸ਼ੀਆਂ ਨਾਲ ਵੜਦੇ, ਸਾਹਿਬ ਸਤਿਗੁਰ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਾਘ ਕਹੇ ਸੁਣੋ ਜਗ ਮੀਤ, ਧੁਰ ਦੀ ਗਾਥਾ ਦਿਆਂ ਜਣਾਈਆ। ਪ੍ਰਭ ਬਦਲਣਹਾਰਾ ਜੁਗ ਜੁਗ ਰੀਤ, ਰੀਤੀਵਾਨ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਹਸਤ ਕੀਟ, ਊਚਾਂ ਨੀਚਾਂ ਰਿਹਾ ਚੁਕਾਈਆ। ਸੋ ਕਲਜੁਗ ਅੰਤਮ ਦੱਸਣ ਆਇਆ ਸ਼ਬਦ ਅਗੰਮਾ ਗੀਤ, ਗਹਿਰ ਗੰਭੀਰ ਕਰੇ ਪੜ੍ਹਾਈਆ। ਜਨ ਭਗਤੋ ਸਾਚਾ ਧਾਮ ਇਕ ਅਨਡੀਠ, ਜਿਸ ਦੀ ਬਣਤ ਲੋਕਮਾਤ ਨਾ ਕਿਸੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਘਰ ਦਾ ਰਿਹਾ ਚੁਕਾਈਆ। ਮਾਘ ਕਹੇ ਗੁਰਮੁਖੋ ਕਰੋ ਧਿਆਨ, ਸੁਰਤੀ ਸ਼ਬਦ ਨਾਲ ਮਿਲਾਈਆ। ਪੜ੍ਹਿਆਂ ਕਿਸੇ ਨਾ ਆਇਆ ਗਿਆਨ, ਪੁਸਤਕ ਪਾਰ ਨਾ ਕੋਇ ਲੰਘਾਈਆ। ਜਿੰਨਾਂ ਚਿਰ ਕਿਰਪਾ

ਨਾ ਕਰੇ ਸ੍ਰੀ ਭਗਵਾਨ, ਮਿਹਰ ਨਜ਼ਰ ਉਠਾਈਆ। ਚਰਨ ਪ੍ਰੀਤੀ ਦੇਵੇ ਨਾ ਸਚਾ ਦਾਨ, ਦੌਲਤ ਧੁਰ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਉਠਾਈਆ। ਜਨ ਭਗਤ ਕਹਿਣ ਸੁਣ ਮਾਘ ਮਹੀਨੇ, ਲੇਖਾ ਧੁਰ ਦਾ ਸਚ ਜਣਾਈਆ। ਕਲਜੁਗ ਅੰਤ ਸ੍ਰੀ ਭਗਵਾਨ ਪਾਇਆ ਕੀਹਨੇ, ਕਵਣ ਬੈਠਾ ਮੇਲ ਮਿਲਾਈਆ। ਮਾਘ ਕਹੇ ਮੈਂ ਜੀਵ ਜੰਤ ਵੇਖੇ ਅੰਨ੍ਹੇ, ਜਗਤ ਅੱਖਾਂ ਵਾਲਿਆਂ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਵਿਚੋਂ ਥੋੜੇ ਗੁਰਮੁਖ ਮੰਨੇ, ਜਿਨ੍ਹਾਂ ਆਪਣਾ ਭੇਵ ਖੁਲ੍ਹਾਈਆ। ਬਾਕੀ ਪਿਛਲੀਆਂ ਗਾਥਾਂ ਗੌਂਦੇ ਨਾਮੇ ਦਾ ਦੁਧ ਪੀਤਾ ਵਿਚ ਛੰਨੇ, ਧੰਨੇ ਦਾ ਖੂਹਾ ਗਿਆ ਚਲਾਈਆ । ਰਵਿਦਾਸ ਚੁਮਿਆਰੇ ਦੇ ਟੁੱਟੇ ਛਿੱਤਰ ਗੰਢੇ, ਰੰਬੀ ਆਰ ਹੱਥ ਉਠਾਈਆ । ਸੁਦਾਮੇ ਦੇ ਬੇੜੇ ਬੰਨ੍ਹੇ, ਦਲਿੱਦ੍ਰੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣੀ ਖੇਲ ਵਖਾਈਆ। ਜਨ ਭਗਤ ਕਹਿਣ ਮਾਘ ਮਹੀਨੇ ਬੋਲ, ਜੁਗ ਚੌਕੜੀ ਵੇਖਣਹਾਰੇ ਭੇਵ ਦੇ ਖੁਲ੍ਹਾਈਆ । ਸਮਰਥ ਪੁਰਖ ਵਸਿਆ ਕਿਸ ਦੇ ਕੋਲ, ਕਿਸ ਘਰ ਬੈਠਾ ਡੇਰਾ ਲਾਈਆ। ਮਾਘ ਕਹੇ ਮੈਂ ਚਾਰ ਕੁੰਟ ਸ੍ਰਿਸ਼ਟੀ ਦ੍ਰਿਸ਼ਟੀ ਵੇਖੀ ਫੋਲ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਬੰਕ ਦਵਾਰੇ ਖ਼ਾਲੀ ਵਜਦੇ ਢੋਲ, ਡੰਕ ਸਚ ਨਾ ਕੋਇ ਲਗਾਈਆ। ਪਰਮ ਪੁਰਖ ਪਰਮਾਤਮ ਸਦੀ ਵੀਹਵੀਂ ਸਾਰਿਆਂ ਨਾਲ ਮਾਰ ਕੇ ਰੋਲ, ਰੌਲਾ ਘਰ ਘਰ ਰਿਹਾ ਪਾਈਆ। ਥੋੜ੍ਹਿਆਂ ਭਗਤਾਂ ਦਾ ਅੰਦਰੋਂ ਕੁੰਡਾ ਦਿਤਾ ਖੋਲ੍ਹ, ਬਜਰ ਕਪਾਟੀ ਪਰੇ ਤੁੜਾਈਆ। ਜੋਤ ਸਰੂਪੀ ਹੋ ਕੇ ਅੰਦਰ ਗਿਆ ਮੌਲ, ਮੌਲਾ ਹੋ ਕੇ ਆਪਣੀ ਸੇਵ ਕਮਾਈਆ। ਤਿਨ੍ਹਾਂ ਭਗਤਾਂ ਨਾਲ ਮਿਲ ਕੇ ਸੁਹੰਜਣੀ ਹੋਈ ਧੌਲ, ਧਰਨੀ ਵਜੀ ਵਧਾਈਆ। ਜਿਸ ਦਾ ਗੋਬਿੰਦ ਨਾਲ ਕੌਲ, ਇਕ਼ਰਾਰ ਵੇਲਾ ਗਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇਵਣਹਾਰ ਸਰਨਾਈਆ। ਜਨ ਭਗਤ ਕਹਿਣ ਦੱਸ ਮਾਘ ਮਹੀਨੇ, ਭੇਦ ਅਭੇਵ ਖੁਲ੍ਹਾਈਆ। ਕਿਸ ਦੇ ਹਰਿ ਜੂ ਸੀਨੇ, ਸਿੰਮਤ ਇਕ ਵਖਾਈਆ। ਮਾਇਆ ਪਰਦੇ ਲਾਹ ਕੇ ਤੀਨੇ, ਤ੍ਰੈਗੁਣ ਅਨੰਦ ਰਿਹਾ ਬਣਾਈਆ। ਕਾਇਆ ਚੋਲੀ ਚਾੜ੍ਹ ਕੇ ਰੰਗ ਭੀਨੇ, ਭਿੰਨੜੀ ਰੈਣ ਨਾਲ ਮਿਲਾਈਆ । ਕਿਸ ਨੂੰ ਨਜ਼ਰੀ ਔਂਦਾ ਦਿਨੇ, ਕਿਸ ਨੂੰ ਰਾਤੀਂ ਸੁਫ਼ਨ ਵਿਚ ਦਰਸ ਦਿਖਾਈਆ। ਮਾਘ ਮਹੀਨਾ ਕਹੇ ਮੈਂ ਥੋੜੇ ਜਿਹੇ ਗਿਨੇ, ਜਿਨ੍ਹਾਂ ਦੇ ਅੰਦਰ ਵਸ ਕੇ ਡੇਰਾ ਲਾਈਆ। ਬਾਕੀ ਪਤਾ ਨਹੀਂ ਕੋਟਨ ਕੋਟ ਹੋਰ ਕਿੰਨੇ, ਜਿਨ੍ਹਾਂ ਦੀ ਖ਼ਾਲੀ ਸੇਜ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਰਮ ਭੁਲੇਖਾ ਰਿਹਾ ਮਿਟਾਈਆ। ਜਨ ਭਗਤ ਕਹਿਣ ਮਾਘ ਮਹੀਨੇ ਕਿਉਂ ਨਹੀਂ ਦੱਸਦਾ, ਅੰਦਰੋਂ ਭੇਵ ਖੁਲ੍ਹਾਈਆ। ਪੁਰਖ ਅਕਾਲ ਕੀਹਦੇ ਘਰ ਵਸਦਾ, ਬੈਠਾ ਡੇਰਾ ਲਾਈਆ। ਕਿਸ ਦੇ ਨਾਲ ਖ਼ੁਸ਼ੀਆਂ ਨਾਲ ਹਸਦਾ, ਹੰਸੀ ਆਪਣੀ ਰਿਹਾ ਛੁਪਾਈਆ । ਕਿਸ ਦਾ ਮੇਲ ਅਨੋਖੀ ਅੱਖ ਦਾ, ਜੋ ਆਖ਼ਰ ਰੰਗ ਵਖਾਈਆ। ਕਿਸ ਦਾ ਪ੍ਰੇਮ ਅੰਮ੍ਰਿਤ ਰਸ ਦਾ, ਰਸੀਆ ਹੋ ਕੇ ਰਿਹਾ ਜਣਾਈਆ। ਕਿਸ ਦਾ ਲਹਿਣਾ ਸਾਚੇ ਜਸ ਦਾ, ਵੇਦ ਪੁਰਾਨ ਨਾ ਸਿਫ਼ਤ ਸਾਲਾਹੀਆ। ਮਾਘ ਮਹੀਨੇ ਕਿਹਾ ਮੈਂ ਥੋੜ੍ਹਿਆਂ ਅੰਦਰ ਵੇਖਿਆ ਪ੍ਰਭ ਢਠਦਾ, ਆਪਣਾ ਆਪ ਗਿਆ ਮਿਟਾਈਆ। ਦਵਾਰਾ ਖੋਲ੍ਹ ਕੇ ਨਾਮ ਹੱਟ ਦਾ, ਗੁਰਮੁਖਾਂ ਝੋਲੀ ਪਾਈਆ। ਅੰਮ੍ਰਿਤ ਨਾਭੀ ਅੰਦਰੋਂ ਪਲਟਦਾ, ਮੂੰਦਾ ਕਵਲ ਵਖਾਈਆ । ਜੇ ਬਚਨ ਦੱਸਾਂ ਸਚ ਦਾ, ਮੇਰੇ ਨਾਲ ਝਗੜਾ ਕਰੇ ਲੋਕਾਈਆ। ਤੀਹ ਮਾਘ ਕਹੇ ਅੱਜ ਤਕ ਚੌਥੇ ਜੁਗ ਸਿਰਫ਼ ਇਕਵੰਜਾ ਸੌ ਵਿਚ ਵਸਦਾ, ਜਿਨ੍ਹਾਂ ਸਨਮੁਖ ਹੋ ਕੇ ਦਰਸ ਦਿਖਾਈਆ। ਕਵਣ ਭੇਤ ਜਾਣੇ ਅਗੰਮੀ

ਰੱਬ ਦਾ, ਸਬਬ ਨਾਲ ਆਪਣੇ ਨਾਲ ਰਿਹਾ ਜੁੜਾਈਆ। ਜੰਗਲ ਪਹਾੜਾਂ ਕੁੰਦਰਾਂ ਵਿਚੋਂ ਲੱਭਿਆਂ ਕਿਸੇ ਨਾ ਲਭਦਾ, ਜਲ ਥਲ ਮਹੀਅਲ ਖੋਜ ਨਾ ਕੋਇ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਜਨ ਭਗਤ ਕਹਿਣ ਮਾਘ ਮਹੀਨੇ ਥੋੜਾ ਦੱਸ ਭੇਤ, ਆਪਣੇ ਦਿਨਾਂ ਦਾ ਹਾਲ ਸੁਣਾਈਆ। ਓਸ ਨੇ ਕਿਹਾ ਅਨੋਖੀ ਵੇਖੀ ਖੇਡ, ਜੋ ਹਰਿ ਕਰਤੇ ਆਪ ਰਚਾਈਆ। ਭਗਤਾਂ ਦੇ ਅੰਦਰ ਵੜ ਕੇ ਮਾਣਦਾ ਰਿਹਾ ਸੇਜ, ਆਤਮ ਆਪਣਾ ਆਸਣ ਡੇਰਾ ਲਾਈਆ। ਸ਼ਬਦ ਅਗੰਮ ਸੁਨੇਹੜੇ ਰਿਹਾ ਭੇਜ, ਸਦਾ ਇਕ ਸੁਣਾਈਆ। ਜਨਮ ਕਰਮ ਦੇ ਮੇਟਦਾ ਰਿਹਾ ਲੇਖ, ਰੇਖਾ ਰਿਹਾ ਬਦਲਾਈਆ। ਸਚ ਮੁਹੱਬਤ ਵਿਚ ਕਰਦਾ ਰਿਹਾ ਹੇਤ, ਮਹਿਬੂਬ ਆਪਣਾ ਰੰਗ ਰੰਗਾਈਆ । ਮੁਕਾਮੇ ਹਕ ਦੀ ਦੱਸ ਕੇ ਖੇਡ, ਹੁਜਰਾ ਸਚ ਰਿਹਾ ਜਣਾਈਆ। ਜਲਵਾ ਦੇ ਕੇ ਜੋਤੀ ਤੇਜ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਨੇ ਪਹਿਲੋਂ ਦਿਤੇ ਭੇਜ, ਸੋ ਆਪੇ ਮੇਲ ਮਿਲਾਈਆ। ਗੁਰਮੁਖੋ ਮੈਂ ਤੀਸ ਦਿਨ ਰਿਹਾ ਵੇਖ, ਗਿਣ ਗਿਣ ਵਕ਼ਤ ਲੰਘਾਈਆ। ਜਿਨ੍ਹਾਂ ਦਾ ਹੋਇਆ ਉਹਨਾਂ ਦੇ ਕੋਲ ਰਹੇ ਹਮੇਸ਼, ਝਲੇ ਨਾ ਕੋਇ ਜੁਦਾਈਆ। ਸੋਹਣਾ ਲੱਗਾ ਇਸ ਨੂੰ ਦੇਸ, ਦਸੰਤਰ ਬੈਠਾ ਪੰਧ ਮੁਕਾਈਆ। ਮਾਲਕ ਬਣ ਕੇ ਧੁਰ ਨਰੇਸ਼, ਨਿਰਵੈਰ ਹੋਏ ਸਹਾਈਆ। ਨਾਲ ਦੇਵਣਹਾਰਾ ਉਪਦੇਸ਼, ਸਿਖਿਆ ਸਚ ਸਮਝਾਈਆ। ਸੇਵਾ ਲਾ ਕੇ ਵਿਸ਼ਨ ਬ੍ਰਹਮਾ ਮਹੇਸ਼, ਕਰੋੜ ਤੇਤੀਸਾ ਸੁਰਪਤ ਇੰਦ ਦਏ ਸਮਝਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਖਾਏ ਨੇਤਨ ਨੇਤ, ਲੋਚਣ ਨੈਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦੇਵਣਹਾਰ ਵਡਿਆਈਆ। ਤੀਹ ਮਾਘ ਕਹੇ ਮੈਂ ਕੀ ਕਰਾਂ ਤਾਰੀਫ਼, ਸਿਫ਼ਤ ਨਾਲ ਸਲਾਹੀਆ। ਕਲਜੁਗ ਬੁੱਢਾ ਹੋਇਆ ਜ਼ਈਫ਼, ਬਲ ਜ਼ੋਰ ਰਿਹਾ ਚੁਕਾਈਆ। ਜੋ ਮਾਤਲੋਕ ਬਣਿਆ ਰਿਹਾ ਵਸਨੀਕ, ਕਾਇਆ ਬਸਤੀਆਂ ਅੰਦਰ ਡੇਰਾ ਲਾਈਆ। ਘਰ ਘਰ ਅੰਧੇਰਾ ਰੱਖਿਆ ਤਾਰੀਕ, ਦੀਪਕ ਜੋਤ ਨਾ ਕੋਈ ਰੁਸ਼ਨਾਈਆ। ਜਿਸ ਨੇ ਸਤਿ ਧਰਮ ਤੇ ਮਾਰ ਕੇ ਲੀਕ, ਕੂੜ ਕੁੜਿਆਰ ਦਿਤਾ ਫੈਲਾਈਆ। ਆਤਮ ਪਰਮਾਤਮ ਰਹਿਣ ਨਾ ਦਿਤੀ ਪ੍ਰੀਤ, ਪ੍ਰੀਤਮ ਨਾਲੋਂ ਕੀਤੀ ਸਰਬ ਜੁਦਾਈਆ । ਘਰ ਘਰ ਵਿਚ ਦਿਸੇ ਸ਼ਰੀਕ, ਸ਼ਰਕਤ ਸਕੇ ਨਾ ਕੋਇ ਗਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਵਿਚ ਰਹੀ ਨਾ ਕੋਈ ਤੌਫ਼ੀਕ਼, ਚੌਧਵੀਂ ਸਦੀ ਹੋਏ ਸਹਾਈਆ। ਇਸੇ ਕਰਕੇ ਪੁਰਖ ਅਕਾਲ ਦੀ ਕਰਕੇ ਗਏ ਉਡੀਕ, ਭਵਿਖਤਾਂ ਵਿਚ ਲਿਖਾਈਆ। ਜਿਸ ਵੇਲੇ ਦੂਰ ਦੁਰਾਡਾ ਚਲ ਕੇ ਆਵੇ ਨਜ਼ਦੀਕ, ਈਸਾ ਮੂਸਾ ਮੁਹੰਮਦ ਉਠ ਉਠ ਦੇਣ ਗਵਾਹੀਆ। ਨਾਨਕ ਗੋਬਿੰਦ ਕਰੇ ਤਸਦੀਕ਼, ਰਾਮਾ ਕ੍ਰਿਸ਼ਨਾ ਸ਼ਹਾਦਤ ਦਏ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੁਤੜੀ ਆਪ ਮਹਿਕਾਈਆ। ਮਾਘ ਕਹੇ ਮੇਰੀ ਮੌਲੀ ਰੁੱਤ, ਬਹਾਰ ਬਸੰਤ ਜਣਾਈਆ। ਜੇ ਭਗਤੋ ਮੈਥੋਂ ਰਹੇ ਪੁਛ, ਮੈਂ ਧੁਰ ਦਾ ਭੇਵ ਖੁਲ੍ਹਾਈਆ। ਸ੍ਰੀ ਭਗਵਾਨ ਬਣਾਇਆ ਤੁਹਾਨੂੰ ਸੁਤ, ਅਪਰਾਧਾਂ ਵਿਚੋਂ ਬਾਹਰ ਕਢਾਈਆ। ਤੁਹਾਡੇ ਅੰਦਰ ਵੜਿਆ ਚੁਪ, ਹੌਲੀ ਹੌਲੀ ਢੋਲਾ ਦਿਤਾ ਪੜ੍ਹਾਈਆ। ਅਗੇ ਗੋਦੀ ਰਿਹਾ ਚੁਕ, ਫੜ ਬਾਹੋਂ ਗਲੇ ਲਗਾਈਆ। ਤੁਹਾਡਾ ਪੈਂਡਾ ਜਾਣਾ ਮੁਕ, ਲੱਖ ਚੁਰਾਸੀ ਨਾ ਕੋਈ ਭੁਆਈਆ । ਉਜਲ ਕਰਕੇ ਦੋ ਜਹਾਨਾਂ ਮੁਖ, ਲੋਕਮਾਤ ਲਏ ਤਰਾਈਆ। ਸਫ਼ਲ ਕਰਾ ਕੇ ਜਨਨੀ ਕੁੱਖ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇੜਾ ਧੁਰ ਦਾ ਆਪ ਉਠਾਈਆ। ਮਾਘ ਕਹੇ ਮੈਂ ਹੋਇਆ ਖ਼ੁਸ਼ਹਾਲ, ਖ਼ੁਸ਼ੀ ਅੰਤਰ ਨਜ਼ਰੀ ਆਈਆ।

ਗਹਿਰ ਗੰਭੀਰ ਬਣਕੇ ਦੀਨ ਦਿਆਲ, ਦੀਨਨ ਆਪਣੇ ਰੰਗ ਰੰਗਾਈਆ। ਮੁਰਸ਼ਦ ਹੋ ਕੇ ਸੁਣੇ ਮੁਰੀਦਾਂ ਹਾਲ, ਮਹਿਬੂਬ ਆਪਣਾ ਫੇਰਾ ਪਾਈਆ। ਜਨ ਭਗਤੋ ਤੁਹਾਡੇ ਨਾਤੇ ਤੋੜੇ ਕਾਲ ਮਹਾਕਾਲ, ਸਾਚੀ ਸਰਨ ਇਕ ਸਮਝਾਈਆ। ਜੁਗ ਜਨਮ ਦੀ ਪੂਰੀ ਹੋਈ ਘਾਲ, ਕੀਤੀ ਘਾਲ ਲੇਖੇ ਲਾਈਆ। ਜਿਸ ਸਾਹਿਬ ਸਵਾਮੀ ਨਾਲ ਪੰਧ ਰਹੇ ਮਾਰ, ਸੋ ਅਗਲਾ ਪੈਂਡਾ ਰਿਹਾ ਮੁਕਾਈਆ। ਮੰਜ਼ਲ ਰਹੇ ਨਾ ਕੋਇ ਦੁਸ਼ਵਾਰ, ਦੂਈ ਦਵੈਤੀ ਡੇਰਾ ਢਾਹੀਆ। ਸਚਖੰਡ ਵਖਾਏ ਸਚੀ ਧਰਮਸਾਲ, ਮੰਦਰ ਇਕੋ ਇਕ ਜਣਾਈਆ। ਕਿਰਪਾ ਕਰ ਏਕਾ ਏਕੰਕਾਰ, ਨਿਰਗੁਣ ਦੇਵਣਹਾਰ ਵਡਿਆਈਆ। ਪਿਛਲਾ ਲੇਖਾ ਵੇਖੋ ਮਾਰ ਧਿਆਨ, ਸੋ ਸਾਹਿਬ ਸਵਾਮੀ ਆਪ ਸਮਝਾਈਆ। ਪੂਰਬ ਜਨਮ ਦਾ ਲਹਿਣਾ ਚੁਕਾਏ ਆਣ, ਸ੍ਰੀ ਭਗਵਾਨ ਹੋਏ ਸਹਾਈਆ। ਬਹੱਤਰਾਂ ਵਿਚੋਂ ਇਕ ਨਿਸ਼ਾਨ, ਜੋ ਨਿਸ਼ਾਨਾ ਲਿਆ ਬਣਾਈਆ। ਦੇਵਣਹਾਰਾ ਹਰਿ ਜੂ ਦਾਨ, ਦਾਤਾ ਦਾਨੀ ਇਕ ਅਖਵਾਈਆ। ਗੁਰਚਰਨ ਸਿੰਘ ਬੇਸ਼ਕ ਜਗਤ ਆਯੂ ਵਿਚ ਅੰਞਾਣ, ਬਾਲਿਆਂ ਵਿਚੋਂ ਬਾਲਾ ਨਜ਼ਰੀ ਆਈਆ। ਇਸ ਦਾ ਲੇਖਾ ਅਗੇ ਚਲਣਾ ਹੋਰ ਮਹਾਨ, ਫੱਗਣ ਮਹੀਨਾ ਰਾਹ ਤਕਾਈਆ। ਬਹੱਤਰਾਂ ਮਿਲਨਾ ਇਕ ਪਰਵਾਨ, ਸੱਤਰਾਂ ਸਤਿ ਸਤਿ ਸਮਝਾਈਆ। ਚੁਹੱਤਰਾਂ ਵਖਾ ਕੇ ਸਚ ਨਿਸ਼ਾਨ, ਪਰਦਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਵਨਾ ਸਭ ਦੀ ਪੂਰ ਕਰਾਈਆ।