ਪੁਸਤਕਾਲਾਭਾਗ ੧੮

ਪਹਿਲੀ ਫੱਗਣ ੨੦੨੧ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ

ਸਚਖੰਡ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਉਠ ਕੇ ਵੇਖੋ ਆਇਆ ਫੱਗਣ, ਫਲਗੁਣ ਆਪਣਾ ਨਾਲ ਲਿਆਈਆ। ਤੀਹ ਮਾਘ ਪਿਛਲੀ ਰਾਤੀ ਪਾ ਕੇ ਗਿਆ ਸਗਨ, ਧੁਰ ਦਾ ਹੁਕਮ ਸੀਸ ਟਿਕਾਈਆ। ਭਗਤ ਭਗਵਾਨ ਦੀਪਕ ਲਗੇ ਜਗਣ, ਦੋ ਜਹਾਨ ਹੋਇ ਰੁਸ਼ਨਾਈਆ। ਪੁਰਖ ਅਕਾਲ ਦਾ ਡੰਕਾ ਲੱਗਾ ਵੱਜਣ, ਬ੍ਰਹਿਮੰਡ ਖੰਡ ਆਪ ਉਠਾਈਆ। ਸਚ ਪ੍ਰੀਤੀ ਅੰਦਰ ਗੁਰਮੁਖ ਹੋਵਣ ਲੱਗਾ ਮਗਨ, ਸਰੂਪ ਅਨੂਪ ਵਿਚ ਸਮਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਗੁਰਮੁਖਾਂ ਅੰਦਰੋਂ ਕੂੜੀ ਕਿਰਿਆ ਲੱਗਾ ਕੱਢਣ, ਨਾਮ ਖੰਡਾ ਹੱਥ ਉਠਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਗੀਤ ਮਹਾਨ ਸੁਣਾਵਣ ਲੱਗਾ ਛੰਦਨ, ਸੰਸੇ ਰੋਗ ਸਰਬ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੀਏ ਸੋਹਣੀ ਰੁਤ, ਜੋ ਰੁਤੜੀ ਹਰਿ ਮਹਿਕਾਈਆ। ਇਕ ਦੂਜੇ ਨੂੰ ਰਹੇ ਪੁਛ, ਬਿਨ ਰਸਨਾ ਜਿਹਵਾ ਸੁਣਾਈਆ। ਕਰਨੀ ਦਾ ਕਰਤਾ ਕਰੇ ਕੀ ਕੁਛ, ਭੇਵ ਅਭੇਦ ਨਾ ਕੋਇ ਦ੍ਰਿੜਾਈਆ। ਗੋਬਿੰਦ ਕਿਹਾ ਅੰਦਰ ਵੜ ਕੇ ਵੇਖੋ ਸਭ ਦਾ ਪੈਂਡਾ ਗਿਆ ਮੁਕ, ਪੰਧ ਨਜ਼ਰ ਕੋਇ ਨਾ ਆਈਆ। ਜਗਤ ਜਹਾਨ ਦਾ ਨਾਤਾ ਗਿਆ ਛੁਟ, ਛੁੱਟੀ ਸਰਬ ਲੋਕਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਸਾਹਿਬ ਸੁਲਤਾਨ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਫਲਗੁਣ ਵੇਖੀ ਸਚ ਰੁਤ ਬਸੰਤ, ਗੁਰਮੁਖ ਗੁਰਸਿਖ ਬੂਟਾ ਇਕ ਮਹਿਕਾਈਆ। ਜਿਨ੍ਹਾਂ ਦੀ ਜੁਗ ਚੌਕੜੀ ਬਣਦੀ ਰਹੀ ਬਣਤ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਗਏ ਕਮਾਈਆ। ਜਿਨ੍ਹਾਂ ਦੇ ਕੋਲ ਆਦਿ ਜੁਗਾਦੀ ਧੁਰ ਦੀ ਸਨਦ, ਤਿਨ੍ਹਾਂ ਦੇ ਲਹਿਣੇ ਵੇਖ ਵਖਾਈਆ। ਉਹ ਕੋਝੇ ਕਮਲੇ

ਗ਼ਰੀਬ ਨਿਮਾਣੇ ਬਣਾ ਕੇ ਧੁਰ ਦੇ ਸੰਤ, ਸਤਿ ਸਰੂਪ ਦਏ ਸਮਝਾਈਆ। ਆਤਮ ਪਰਮਾਤਮ ਮੇਲ ਮਿਲਾ ਕੇ ਕੰਤ, ਹਰਿ ਨਰ ਆਪਣੀ ਸੇਜ ਸੁਹਾਈਆ। ਜਿਸ ਦੇ ਦਵਾਰੇ ਦੇ ਵਸ਼ਿਸ਼ਟ ਰਾਮਾ ਦੋਵੇਂ ਹੋਏ ਮੰਗਤ, ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਫਲਗੁਣ ਕਹੇ ਮੈਨੂੰ ਪਿਛਲੀ ਆਈ ਯਾਦ, ਥੋੜ੍ਹੀ ਦਿਆਂ ਜਣਾਈਆ। ਜਿਹੜਾ ਲੇਖਾ ਬਾਕੀ ਰਹਿ ਗਿਆ ਪੰਝੀ ਮਾਘ, ਉਹ ਆਪਣੀ ਆਪ ਲਏ ਅੰਗੜਾਈਆ। ਓਸ ਨੇ ਮਾਰ ਅਗੰਮੀ ਵਾਜ, ਬ੍ਰਹਿਮੰਡ ਖੰਡ ਲਏ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੈ ਕੇ ਸਾਥ, ਭੱਜਿਆ ਵਾਹੋ ਦਾਹੀਆ। ਰਵ ਸਸ ਚਲਾਈ ਆਵਣ ਆਪਣੇ ਰਾਥ, ਮੰਡਲ ਮੰਡਪ ਭੱਜਣ ਵਾਹੋ ਦਾਹੀਆ। ਨਿਉਂ ਨਿਉਂ ਝੁਕਦੇ ਪ੍ਰਿਥਮੀ ਅਕਾਸ਼, ਬੈਠੇ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੱਥਾਂ ਉਤੇ ਰੱਖੀ ਬੈਠੇ ਹਾਥ, ਹਥੇਲੀ ਹਥੇਲੀ ਨਾਲ ਮਿਲਾਈਆ । ਭਗਤ ਸੁਹੇਲੇ ਚਾਰੋਂ ਕੁੰਟ ਰਹੇ ਝਾਕ, ਨੇਤਰ ਆਪਣੀ ਅੱਖ ਖੁਲ੍ਹਾਈਆ। ਸੰਤ ਸੱਜਣ ਕਹਿਣ ਪੂਰਾ ਹੁੰਦਾ ਵਾਕ, ਵਾਕਿਆ ਆਪੇ ਵੇਖ ਵਖਾਈਆ । ਗੁਰਮੁਖ ਕਹਿਣ ਲੇਖਾ ਹੋਣ ਲੱਗਾ ਬੇਬਾਕ, ਪਿਛਲੇ ਘਾਟੇ ਪੂਰ ਕਰਾਈਆ। ਗੁਰਸਿਖ ਕਹਿਣ ਜੁੜਨ ਲੱਗਾ ਨਾਤ, ਚਰਨ ਮਿਲੀ ਸਰਨਾਈਆ। ਵਸ਼ਿਸ਼ਟ ਕਿਹਾ ਇਹ ਮੇਰੀ ਪਿਛਲੀ ਬਾਤ, ਭੇਦ ਦਿਆਂ ਖੁਲ੍ਹਾਈਆ। ਨਾਲੇ ਰਾਮ ਦਾ ਵੇਖੋ ਸਾਥ, ਨਿਰਗੁਣ ਧਾਰ ਨਜ਼ਰੀ ਆਈਆ। ਨਾਲੇ ਓਸ ਵੱਡੇ ਬੱਚੇ ਦਾ ਪਰਤਾਪ, ਜੋ ਰਾਜਾ ਹੋ ਕੇ ਫੇਰ ਰਈਅਤ ਰੂਪ ਨਜ਼ਰੀ ਆਈਆ। ਨਾਲੇ ਓਸ ਛੋਟੇ ਦਾ ਵੇਖੋ ਖੇਲ ਤਮਾਸ਼, ਜੋ ਚੀਉਂਟੀ ਹੋ ਕੇ ਲਾਲ ਆਪਣੇ ਰੰਗ ਰੰਗਾਈਆ । ਇਨ੍ਹਾਂ ਦਾ ਰਾਮ ਉਤੇ ਵਿਸ਼ਵਾਸ, ਵਸ਼ਿਸ਼ਟ ਦਾਸ ਹੋ ਕੇ ਸੇਵ ਕਮਾਈਆ। ਤ੍ਰੇਤਾ ਦੁਆਪਰ ਕਲਜੁਗ ਨਾਲ ਰਖ ਕੇ ਬੈਠਾ ਰਿਹਾ ਆਸ, ਤ੍ਰਿਸ਼ਨਾ ਹੋਰ ਵਧਾਈਆ। ਜਿਸ ਵੇਲੇ ਮੇਰਾ ਮਾਲਕ ਆਵੇ ਖ਼ਾਸ, ਪੁਰਖ ਅਕਾਲ ਰੂਪ ਧਰਾਈਆ। ਭਗਤਾਂ ਬਣਾਏ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਜ਼ਰ ਕੋਇ ਨਾ ਆਈਆ। ਧੁਰ ਦਾ ਸੋਹਲਾ ਢੋਲਾ ਦੱਸੇ ਇਕੋ ਜਾਪ, ਨਗ਼ਮਾ ਨਾਮ ਦਏ ਦ੍ਰਿੜਾਈਆ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਣ ਕੇ ਮਾਈ ਬਾਪ, ਪਿਤਾ ਪੁਰਖ ਇਕ ਅਖਵਾਈਆ। ਜੁਗ ਚੌਕੜੀ ਪੂਰਬ ਲਹਿਣਾ ਕੱਢਕੇ ਵੇਖੇ ਹਿਸਾਬ, ਦੋ ਜਹਾਨਾਂ ਖੋਜ ਖੁਜਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਖ਼ਾਕ, ਜੂਠ ਝੂਠ ਦੇਵੇ ਗਵਾਈਆ। ਸਤਿਜੁਗ ਸਾਚਾ ਲੋਕਮਾਤ ਬਣਾ ਕੇ ਇਕ ਰਵਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਸ਼ਿਸ਼ਟ ਕਹੇ ਮੈਂ ਦੱਸਾਂ ਨਾਲ ਵਿਸ਼ੇਸ਼, ਵਿਸ਼ੇਸ਼ਤਾ ਇਕ ਜਣਾਈਆ। ਜਿਸ ਵੇਲੇ ਮੰਗ ਮੰਗੀ ਸੀ ਦਰ ਗਣੇਸ਼, ਗਣਪਤ ਧਿਆਨ ਲਗਾਈਆ। ਸ਼ੰਕਰ ਧੂੜੀ ਖ਼ਾਕ ਵਿਚ ਰਿਹਾ ਸੀ ਖੇਡ, ਭਸਮ ਤਨ ਰਮਾਈਆ। ਬ੍ਰਹਮਾ ਬ੍ਰਹਮ ਰਿਹਾ ਸੀ ਪੇਖ, ਨ੍ਹੰਨਾ ਰੂਪ ਨਜ਼ਰੀ ਆਈਆ। ਵਿਸ਼ਨੂੰ ਕਰ ਰਿਹਾ ਸੀ ਹੇਤ, ਸਾਚੀ ਸੇਵ ਕਮਾਈਆ। ਪੁਰਖ ਅਕਾਲ ਓਸ ਵੇਲੇ ਦਿਤਾ ਸੀ ਇਕ ਸੰਦੇਸ਼, ਸ਼ਬਦੀ ਸ਼ਬਦ ਸ਼ਨਵਾਈਆ। ਜੁਗ ਚੌਕੜੀ ਮੇਰੀ ਖੇਡ, ਨਿਰਗੁਣ ਸਰਗੁਣ ਦਿਆਂ ਵਖਾਈਆ । ਗੁਰ ਅਵਤਾਰ ਪੈਗ਼ੰਬਰ ਭੇਜ, ਧੁਰ ਦਾ ਨਾਮ ਸਮਝਾਈਆ। ਜੋਤੀ ਜਲਵਾ ਦੇ ਕੇ ਤੇਜ, ਕਾਇਆ ਮੰਦਰ ਕਰਾਂ ਰੁਸ਼ਨਾਈਆ। ਭਗਤਾਂ ਅੰਦਰ ਮਾਣਾ ਸੇਜ, ਆਤਮ ਸੋਭਾ ਪਾਈਆ। ਲੱਖ ਚੁਰਾਸੀ ਲਵਾਂ ਵੇਖ, ਘਟ ਘਟ ਖੋਜ ਖੁਜਾਈਆ। ਕਲਜੁਗ ਅੰਤਮ ਜਿਸ ਵੇਲੇ ਆਵਾਂ ਸੰਬਲ ਦੇਸ, ਸਾਚਾ ਨਗਰ ਇਕ ਸੁਹਾਈਆ। ਓਸ ਵੇਲੇ ਰਾਮ ਵਸ਼ਿਸ਼ਟ ਦੋਵੇਂ ਹੋਣੇ ਪ੍ਰਭ ਦੇ ਪੇਸ਼, ਲੇਖਾ ਭਗਤਾਂ ਦੇਣ ਜਣਾਈਆ। ਜੁਗ

ਚੌਕੜੀ ਕਿਸੇ ਨੇ ਬਦਲ ਨਾ ਦਿਤੀ ਰੇਖ, ਹੁਕਮ ਸਕੇ ਨਾ ਕੋਇ ਉਲਟਾਈਆ। ਉਹ ਮਾਲਕ ਬਣ ਨਰੇਸ਼, ਨਰ ਨਰਾਇਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਫਲਗੁਣ ਕਹੇ ਇਕ ਦਿਨ ਸ਼ੰਕਰ ਲਾਈ ਭਸਮ, ਪਹਿਲੀ ਰੁਤੜੀ ਮੇਰੀ ਇਕ ਸੁਹਾਈਆ। ਖ਼ਾਕੀ ਖ਼ਾਕ ਕਰ ਕੇ ਜਿਸਮ, ਰੂਪ ਲਿਆ ਵਟਾਈਆ। ਨਿਉਂ ਕੇ ਖਾਧੀ ਇਕ ਕ਼ਸਮ, ਸੁਗੰਧ ਆਪਣੀ ਝੋਲੀ ਪਾਈਆ। ਕਿਰਪਾ ਕਰ ਕੇ ਪ੍ਰਭੂ ਮੈਨੂੰ ਵਖੌਣੀ ਆਪਣੇ ਭਗਤਾਂ ਵਾਲੀ ਰਸਮ, ਜੋ ਲੋਕਮਾਤ ਪਰਗਟਾਈਆ। ਕਿਸ ਬਿਧ ਮੈਨੂੰ ਆਵੇਂ ਦੱਸਣ, ਸਚ ਦੇ ਸਮਝਾਈਆ। ਮੈਂ ਤੇਰੇ ਵੇਖਣੇ ਉਹ ਲੱਖਣ, ਜਿਸ ਬਿਧ ਗ਼ਰੀਬ ਨਿਮਾਣੇ ਪਾਰ ਲੰਘਾਈਆ। ਕਵਣ ਧਾਮ ਤੇਰੇ ਚਰਨਾਂ ਹੇਠਾਂ ਵਸਣ, ਮਿਲੇ ਸਚ ਸਰਨਾਈਆ। ਕਿਹੜਾ ਨਾਮ ਸਾਚਾ ਜਪਣ, ਜੋ ਗੁਰ ਅਵਤਾਰ ਪੀਰ ਪੈਗ਼ੰਬਰ ਸਕੇ ਨਾ ਕੋਇ ਸਮਝਾਈਆ। ਕਿਹੜਾ ਬੇੜਾ ਕਿਹੜੇ ਰੱਖੇਂ ਪਤਣ, ਖੇਵਟ ਖੇਟਾ ਕਵਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਦੇਣਾ ਖੁਲ੍ਹਾਈਆ। ਫਲਗੁਣ ਕਹੇ ਇਕ ਦਿਨ ਮੇਰੀ ਰੁੱਤ ਬ੍ਰਹਮੇ ਕੀਤਾ ਗ਼ਮ, ਆਦਿ ਸਮਝ ਕੁਛ ਨਾ ਆਈਆ। ਬੇਸ਼ਕ ਮੇਰਾ ਨੂਰ ਨਿੱਕਾ ਨਿੱਕਾ ਚਿੰਨ੍ਹ, ਮਾਟੀ ਚੰਮ ਕਰੇ ਰੁਸ਼ਨਾਈਆ। ਤੱਤਾਂ ਅੰਦਰ ਕੀਤਾ ਬੰਦ, ਬੰਧਨ ਰਿਹਾ ਵਖਾਈਆ। ਪ੍ਰਭ ਦਾ ਖੇਲ ਮੇਰੀ ਨਾ ਆਏ ਸਮਝ, ਚਲੀ ਨਾ ਕੋਇ ਚਤੁਰਾਈਆ। ਸਿਰਫ਼ ਹੌਲੀ ਹੌਲੀ ਆਪਣੀ ਮਾਰਦਾ ਰਹੇ ਰਮਜ਼, ਇਸ਼ਾਰਿਆਂ ਨਾਲ ਉਠਾਈਆ। ਦੋਏ ਜੋੜ ਬੇਨੰਤੀ ਕਰ ਕੇ ਕੀਤੀ ਅਰਜ਼, ਨਿਉਂ ਕੇ ਸੀਸ ਨਿਵਾਈਆ। ਪ੍ਰਭੂ ਮੈਨੂੰ ਤੇਰੀ ਖੇਲ ਵੇਖਣ ਦੀ ਗ਼ਰਜ਼, ਜੋ ਭਗਤਾਂ ਨਾਲ ਕਰਾਈਆ। ਕੀ ਤੇਰਾ ਰੂਪ ਜਨਾਨਾਂ ਕਿ ਮਰਦ, ਜੇਰਜ ਅੰਡਜ ਉਤਭੁਜ ਸੇਤਜ ਕਿਹੜੀ ਧਾਰ ਵਖਾਈਆ। ਭੇਵ ਅਭੇਦਾ ਖੋਲ੍ਹ ਕੇ ਦੱਸ ਅਸਚਰਜ, ਆਪਣੀ ਦਇਆ ਕਮਾਈਆ। ਪੁਰਖ ਅਕਾਲ ਤੇਰਾ ਕਿਹੜਾ ਹੋਣਾ ਹਰਜ, ਪਰਦਾ ਦੇ ਉਠਾਈਆ। ਸ੍ਰੀ ਭਗਵਾਨ ਕਿਹਾ ਬ੍ਰਹਮੇ ਜਿਸ ਵੇਲੇ ਭਗਤਾਂ ਦਾ ਵੰਡਾਂ ਦਰਦ, ਦੁਖੀਆਂ ਦਾ ਦੁਖ ਆਪਣੀ ਝੋਲੀ ਪਾਈਆ। ਓਸ ਵੇਲੇ ਨਾ ਨਾਰ ਤੇ ਨਾ ਮੈਂ ਮਰਦ, ਜੋਤੀ ਜਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਫਲਗੁਣ ਕਹੇ ਇਕ ਦਿਨ ਵਿਸ਼ਨੂੰ ਕੀਤਾ ਵਿਚਾਰ, ਪਰਵਿਸ਼ਟਾ ਪਹਿਲਾ ਨਜ਼ਰੀ ਆਈਆ। ਬਾਸ਼ਕ ਸੇਜਾ ਸੁੱਤਾ ਪੈਰ ਪਸਾਰ, ਸਾਂਗੋਂ ਪਾਂਗ ਲਏ ਅੰਗੜਾਈਆ। ਲਕਸ਼ਮੀ ਵੇਖੀ ਚਰਨਾਂ ਸੇਵਾਦਾਰ, ਭੂਸ਼ਣ ਸੋਹਣਾ ਲਾਲ ਰੰਗ ਰੰਗਾਈਆ। ਫੁਰਨੇ ਅੰਦਰ ਫੁਰਨਾ ਧਾਰ, ਆਪ ਆਪਣਾ ਭੇਵ ਚੁਕਾਈਆ। ਭਗਵਨ ਕੀ ਤੇਰਾ ਵਿਹਾਰ, ਕੀ ਮੇਰਾ ਪਿਆਰ, ਮੈਨੂੰ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦੇ ਵਖਾਈਆ। ਵਿਸ਼ਨੂੰ ਕਹੇ ਮੈਂ ਰੱਖੀ ਆਸ, ਇਕੋ ਇਕ ਪਰਗਟਾਈਆ। ਭਗਵਨ ਕਵਣ ਵੇਲਾ ਹੋਵੇ ਤੇਰਾ ਸਾਥ, ਮਿਲ ਕੇ ਸੋਹਣੀ ਖ਼ੁਸ਼ੀ ਮਨਾਈਆ। ਤੇਰੇ ਨਾਮ ਦਾ ਵਜਾਵਾਂ ਰਬਾਬ, ਤੰਦ ਸਤਾਰ ਰੂਪ ਵਟਾਈਆ। ਮੈਂ ਸੇਵਕ ਤੂੰ ਮਾਲਕ ਹੋਵੇਂ ਜਨਾਬ, ਨਿਉਂ ਨਿਉਂ ਸੀਸ ਨਿਵਾਈਆ । ਕੁਛ ਇਸ ਦਾ ਦੱਸ ਹਿਸਾਬ, ਦਰ ਠਾਂਡੇ ਮੰਗ ਮੰਗਾਈਆ। ਪੁਰਖ ਅਕਾਲ ਕਿਹਾ ਉਹ ਵੇਖ ਮੇਰੀ ਬਿਨ ਅੱਖਰਾਂ ਵਾਲੀ ਕਿਤਾਬ, ਜੋ ਚਰਨਾਂ ਹੇਠ ਦਬਾਈਆ। ਉਸ ਦਾ ਯਾਰਵਾਂ ਦੇਖ ਬਾਬ, ਹਿੱਸਾ ਦਿਤਾ ਸਮਝਾਈਆ। ਜਿਸ ਦੇ ਉਤੇ ਲੇਖਾ ਲਿਖਿਆ ਰਾਮ ਵਸ਼ਿਸ਼ਟ ਦੋਵੇਂ ਕਰਨ ਅਦਾਬ, ਚਰਨਾਂ ਹੇਠੋਂ ਚੁੰਮ ਕੇ ਰਸਨਾ ਧੂੜ ਲਗਾਈਆ। ਵਿਸ਼ਨੂੰ ਇਸ ਦਾ ਹੋਰ ਵੇਖ ਖ਼ਵਾਬ, ਭੇਵ ਦਿਆਂ ਖੁਲ੍ਹਾਈਆ।

ਜਿਸ ਅੰਮ੍ਰਿਤ ਨੂੰ ਰੱਖਿਆ ਤੇਰੀ ਨਾਭ, ਸੋ ਚਰਨਾਂ ਉਪਰ ਸੇਵ ਕਮਾਈਆ। ਜਿਸ ਵੇਲੇ ਭਗਤਾਂ ਦੀ ਸੁਣਾਂ ਫ਼ਰਿਆਦ, ਕਲਜੁਗ ਅੰਤਮ ਹੋ ਸਹਿਜ ਸੁਖਦਾਈਆ। ਨਿਰਗੁਣ ਹੋ ਕੇ ਤੈਨੂੰ ਰੱਖਾਂ ਸਾਥ, ਸੋਹਣਾ ਸੰਗ ਬਣਾਈਆ। ਤੂੰ ਇਕੋ ਗੌਣੀ ਗਾਥ, ਧੁਰ ਦੀ ਦਿਆਂ ਪੜ੍ਹਾਈਆ। ਵਿਸ਼ਨੂੰ ਜੋੜ ਕੇ ਦੋਵੇਂ ਹਾਥ, ਸੀਸ ਦਿਤਾ ਨਿਵਾਈਆ। ਪ੍ਰਭ ਕਿਸ ਵੇਲੇ ਕਰੇਂ ਖੇਲ ਤਮਾਸ਼, ਸਚ ਦੇ ਸਮਝਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਭਗਤਾਂ ਦੀ ਸ਼ਹਾਦਤ ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਆਪ, ਆਪ ਆਪਣਾ ਜਗਤ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ । ਪਹਿਲੀ ਫੱਗਣ ਕਹੇ ਇਕ ਦਿਨ ਰਾਮ ਅੰਦਰ ਆਪਣੇ ਮੰਗੀ ਮੰਗ, ਅਗਲਾ ਧਿਆਨ ਲਗਾਈਆ। ਓਸੇ ਦਿਨ ਵਸ਼ਿਸ਼ਟ ਬੈਠ ਕੇ ਵਿਚ ਅਨੰਦ, ਲੋਚਨ ਦੋਵੇਂ ਬੰਦ ਕਰਾਈਆ। ਨੰਗੀ ਕਰ ਕੇ ਪਿੱਛੋਂ ਕੰਡ, ਪਿੱਠ ਉਪਰ ਦਿਤੀ ਕਰਾਈਆ। ਜੇ ਸੂਰਾ ਸਰਬੰਗ, ਪੁਰਖ ਅਕਾਲ ਅਖਵਾਈਆ। ਦੀਨ ਦਿਆਲ ਹੋਵੇਂ ਬਖ਼ਸ਼ੰਦ, ਰਹਿਮਤ ਸਚ ਕਮਾਈਆ। ਇਕ ਬੇਨੰਤੀ ਰਾਮ ਵਸ਼ਿਸ਼ਟ ਦੋਹਾਂ ਕੀਤੀ ਹੱਥ ਬੰਨ੍ਹ, ਬਿਨ ਹੱਥਾਂ ਹੱਥ ਮਿਲਾਈਆ। ਕਿਰਪਾ ਕਰੀਂ ਸ੍ਰੀ ਭਗਵਨ, ਪਾਰਬ੍ਰਹਮ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇਣਾ ਚੁਕਾਈਆ । ਰਾਮ ਵਸ਼ਿਸ਼ਟ ਬੇਨੰਤੀ ਕਰੀ ਏਕ, ਸਚ ਧਿਆਨ ਲਗਾਈਆ। ਜੇ ਤੂੰ ਸਾਨੂੰ ਦਿਤਾ ਭੇਜ, ਭਰਮ ਦਿਤਾ ਮਿਟਾਈਆ। ਮਾਤਲੋਕ ਵਸਾ ਕੇ ਦੇਸ, ਖ਼ੁਸ਼ੀਆਂ ਰੰਗ ਚੜ੍ਹਾਈਆ। ਸਾਡੇ ਅੰਦਰ ਹੋ ਕੇ ਵੇਖ, ਸਚ ਰਹੇ ਜਣਾਈਆ। ਸਾਨੂੰ ਐਂ ਜਾਪਦਾ ਜਿਵੇਂ ਕਲਜੁਗ ਅੰਤ ਤੂੰ ਖੇਲਣੀ ਆਪਣੀ ਖੇਡ, ਨਿਰਗੁਣ ਹੋ ਕੇ ਖ਼ੁਸ਼ੀ ਮਨਾਈਆ। ਤੇਰਾ ਜਲਵਾ ਦਿਸਦਾ ਜੋਤੀ ਤੇਜ, ਨੂਰ ਨੂਰ ਰੁਸ਼ਨਾਈਆ। ਅਸੀਂ ਉਹ ਬਾਲੇ ਨੱਢੇ ਦੋਵੇਂ ਲਈਏ ਵੇਖ, ਜਿਨ੍ਹਾਂ ਨੂੰ ਪ੍ਰੇਮ ਪ੍ਰੀਤੀ ਹੁਕਮ ਸੁਣਾਈਆ। ਜਿਨ੍ਹਾਂ ਨੂੰ ਆਪਣੇ ਹੁਕਮ ਅੰਦਰ ਦੇਣਾ ਤੂੰ ਭੇਜ, ਵੱਡਾ ਛੋਟਾ ਰੂਪ ਬਣਾਈਆ। ਆਪਣੇ ਹੱਥ ਰਖਣਾ ਲੇਖ, ਲੇਖੇ ਦੇਣੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਮ ਵਸ਼ਿਸ਼ਟ ਕਹਿਣ ਸਾਨੂੰ ਐਂ ਪਿਆ ਜਾਪ, ਕਲਜੁਗ ਅੰਤਮ ਨੇੜੇ ਨਜ਼ਰੀ ਆਈਆ। ਤੇਰਾ ਨਾਤਾ ਜੁੜਨਾ ਭਗਤਾਂ ਨਾਲ ਪੁਤ ਬਾਪ, ਪਤਿ ਪਰਮੇਸ਼ਵਰ ਤੇਰੀ ਬੇਪਰਵਾਹੀਆ। ਤੂੰ ਨਿਰਗੁਣ ਹੋ ਕੇ ਦੇਣਾ ਸਾਥ, ਸਰਗੁਣ ਪਾਰ ਕਰਾਈਆ। ਆਦਿ ਜੁਗਾਦੀ ਸਭ ਦਾ ਸਚਾ ਦੇਣਾ ਜਾਪ, ਜਿਸ ਦੀ ਕਰੀ ਨਾ ਕਿਸੇ ਪੜ੍ਹਾਈਆ। ਸਾਨੂੰ ਔਣਾ ਪੈਣਾ ਲੋਕਮਾਤ, ਨਿਰਗੁਣ ਆਸਾ ਲੈ ਕੇ ਵਾਹੋ ਦਾਹੀਆ। ਓਹਨਾਂ ਬੱਚਿਆਂ ਦਾ ਮੇਲਾ ਹੋਣਾ ਸਾਖ਼ਿਆਤ, ਜਿਨ੍ਹਾਂ ਵਡਿਆਂ ਛੋਟਿਆਂ ਹੁਕਮ ਦਿਤਾ ਸੁਣਾਈਆ। ਕਿਸੇ ਦਾ ਪਟਨੇ ਵਿਚ ਨਿਵਾਸ, ਪਾਟਨ ਫੇਰਾ ਪਾਈਆ। ਕਿਸੇ ਦਾ ਖੇੜੇ ਵਿਚ ਪਰਕਾਸ਼, ਨਗਰੀ ਸੋਭਾ ਪਾਈਆ। ਤੈਨੂੰ ਕਰਨ ਪਏ ਤਲਾਸ਼, ਵੇਖਣ ਥਾਉਂ ਥਾਈਂਆ। ਓਧਰੋਂ ਸ਼ਿਵ ਨੂੰ ਛਡਣਾ ਪਏ ਕੈਲਾਸ਼, ਭੱਜੇ ਵਾਹੋ ਦਾਹੀਆ। ਬ੍ਰਹਮਾ ਉਠ ਕੇ ਆਪਣੇ ਨਿਵਾਸ, ਨੈਣਾਂ ਰਾਹ ਤਕਾਈਆ। ਵਿਸ਼ਨੂੰ ਹੋਵੇ ਦਾਸੀ ਦਾਸ, ਸੇਵਕ ਨਜ਼ਰੀ ਆਈਆ। ਪੁਰਖ ਅਕਾਲ ਵਸ਼ਿਸ਼ਟ ਰਾਮ ਦੋਵੇਂ ਆਵਣ ਤੇਰੇ ਪਾਸ, ਸਚ ਸ਼ਹਾਦਤ ਦੇਣ ਗਵਾਹੀਆ । ਇਕੋ ਮੰਗਣ ਓਸ ਵੇਲੇ ਦਾਤ, ਦਰ ਤੇਰੇ ਅਲਖ ਜਗਾਈਆ। ਬੀਸ ਇਕੀਸੇ ਜਨ ਭਗਤਾਂ ਕਟ ਦੇ ਅੰਧੇਰੀ ਰਾਤ, ਨਿਰਗੁਣ ਜੋਤ ਕਰ ਰੁਸ਼ਨਾਈਆ। ਜਿਵੇਂ ਰਾਜ ਨਰਾਇਣ ਨੂੰ ਲਾਲ ਸਿੰਘ ਨਾਲ ਮਿਲਣ ਦੀ ਦੱਸੀ ਜਾਚ, ਇਸੇ ਤਰਾ ਗੁਰਮੁਖਾਂ ਨਾਲ ਗੁਰਮੁਖ ਦੇ ਮਿਲਾਈਆ। ਸਾਚਾ ਮਾਰਗ ਵਖਾ ਕੇ ਇਕੋ ਘਾਟ, ਪਤਣ

ਦੇਣਾ ਸਮਝਾਈਆ । ਜਨਮ ਕਰਮ ਦੀ ਸਭ ਦੀ ਮੇਟ ਵਾਟ, ਲੇਖਾ ਰਹਿਣ ਕੋਇ ਨਾ ਪਾਈਆ। ਫਲਗੁਣ ਵਿਚ ਸਾਚੀ ਦੇਣੀ ਸੁਗ਼ਾਤ, ਗਹਿਰ ਗੰਭੀਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸ਼ੰਕਰ ਕਹੇ ਮੈਂ ਆ ਗਿਆ ਭੋਲਾ, ਵੇਖੋ ਪੰਧ ਮੁਕਾਈਆ। ਮੇਰੇ ਕੋਲ ਆਪਣੇ ਧੂਏਂ ਦਾ ਇਕੋ ਕੋਲਾ, ਜੋ ਸਭ ਨੂੰ ਭਸਮ ਰਿਹਾ ਕਰਾਈਆ। ਬ੍ਰਹਮਾ ਕਹੇ ਮੈਂ ਬਦਲ ਕੇ ਆਇਆ ਚੋਲਾ, ਬ੍ਰਹਮੇ ਆਪਣੀ ਧਾਰ ਵਖਾਈਆ। ਜੋ ਲੁਕਿਆ ਰਿਹਾ ਪੜਦੇ ਓਹਲਾ, ਸਨਮੁਖ ਹੋਏ ਦਰਸ ਵਖਾਈਆ। ਵਿਸ਼ਨੂੰ ਕਹੇ ਜਨ ਭਗਤੋ ਵੇਖੋ ਮੈਂ ਬਣ ਕੇ ਆਇਆ ਵਿਚੋਲਾ, ਭਗਵਨ ਆਪਣੇ ਨਾਲ ਲਿਆਈਆ। ਬ੍ਰਹਮਾ ਕਹੇ ਮੈਂ ਬਣ ਕੇ ਆਇਆ ਤੋਲਾ, ਪਿਛਲਾ ਕੰਡਾ ਹੱਥ ਰਖਾਈਆ। ਵਸ਼ਿਸ਼ਟ ਕਹੇ ਮੈਂ ਪੂਰਾ ਕਰ ਕੇ ਆਇਆ ਬੋਲਾ, ਜੋ ਬੱਚਿਆਂ ਦਿਤਾ ਸਮਝਾਈਆ। ਪੁਰਖ ਅਕਾਲ ਕਹੇ ਗੁਰਮੁਖ ਸਾਰੇ ਤੱਕੋ ਮੈਂ ਸਚ ਭੰਡਾਰ ਖੋਲ੍ਹਾ, ਮਾਰਗ ਇਕ ਦ੍ਰਿੜਾਈਆ । ਜਿਨ੍ਹਾਂ ਗੁਰਮੁਖਾਂ ਗੁਰਸਿੱਖਾਂ ਸਾਚੇ ਸੰਤਾਂ ਭਗਤਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਇਆ ਢੋਲਾ, ਢੋਈ ਦੋ ਜਹਾਨ ਨਜ਼ਰੀ ਆਈਆ । ਉਹ ਮਰਨ ਤੋਂ ਬਾਦ ਕਦੇ ਨਾ ਰੋਇਆ, ਰਾਏ ਧਰਮ ਨਾ ਦਏ ਸਜ਼ਾਈਆ। ਜੋਤ ਸਰੂਪੀ ਹੋਇਆ, ਜੋਤੀ ਜੋਤ ਵਿਚ ਮਿਲਾਈਆ। ਹਰਿ ਕਾ ਭੇਵ ਨਾ ਜਾਣੇ ਕੋਇਆ, ਵਿਸ਼ਨ ਬ੍ਰਹਮੇ ਸ਼ਿਵ ਰਿਹਾ ਸਮਝਾਈਆ। ਰਾਮ ਕਹੇ ਸਚ ਇਸ ਨੇ ਆਪਣੇ ਧਾਗੇ ਵਿਚ ਪਰੋਇਆ, ਲੜੀ ਧੁਰ ਦੀ ਲਈ ਬਣਾਈਆ। ਵਸ਼ਿਸ਼ਟ ਕਹੇ ਮੈਂ ਵੇਖਿਆ ਨਵਾਂ ਨਰੋਇਆ, ਸਦ ਇਕੋ ਰੰਗ ਸਮਾਈਆ। ਪੱਚੀ ਮਾਘ ਆਣ ਕੇ ਦੱਸਿਆ ਜਿਸ ਕਾਰਨ ਰਾਜ ਨਰਾਇਣ ਰੋਇਆ, ਸੋ ਰੋਵਣ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖੇ ਰਿਹਾ ਮੁਕਾਈਆ । ਪੱਚੀ ਮਾਘ ਕਹੇ ਜਿਸ ਵੇਲੇ ਨੇਤਰ ਡਿੱਗੇ ਨੀਰ, ਆਪਣੀ ਧਾਰ ਬੰਧਾਈਆ । ਆਤਮ ਹੋਈ ਦਿਲਗੀਰ, ਧੀਰਜ ਧੀਰ ਨਾ ਕੋਇ ਰਖਾਈਆ। ਪ੍ਰੇਮ ਅਗੰਮੀ ਵੱਜਾ ਤੀਰ, ਦੋ ਜਹਾਨ ਪਾਰ ਕਰਾਈਆ। ਰਾਮ ਵਸ਼ਿਸ਼ਟ ਆਏ ਭਗਤ ਦਹਲੀਜ਼, ਭੱਜੇ ਵਾਹੋ ਦਾਹੀਆ। ਥੋੜ੍ਹਾ ਲੇਖਾ ਦੱਸਿਆ ਕਿਉਂ ਵਿਛੜਿਆ ਤੇਰਾ ਵੀਰ, ਲਾਲ ਦੂਰ ਦੁਰਾਡਾ ਨਜ਼ਰੀ ਆਈਆ। ਇਸ ਨੂੰ ਕੋਈ ਨਾ ਕਿਹੋ ਇਹ ਤਕ਼ਦੀਰ, ਤਕ਼ਦੀਰ ਦਾ ਮਾਲਕ ਆਪਣਾ ਹੁਕਮ ਮਨਾਈਆ। ਅਗੇ ਵਾਸਤੇ ਗੁਰਮੁਖੋ ਤੁਹਾਡੇ ਵਿਛੋੜੇ ਦੀ ਦੱਸੀ ਪੀੜ, ਗੁਰਸਿਖ ਨਾਲੋਂ ਗੁਰਸਿਖ ਕਰੇ ਨਾ ਕੋਇ ਜੁਦਾਈਆ। ਬੇਸ਼ਕ ਸ੍ਰੀ ਭਗਵਾਨ ਬਦਲੇ ਕੋਟਨ ਕੋਟ ਭਗਤ ਪੈਂਡੇ ਰਹੇ ਚੀਰ, ਆਪਣੀ ਗ਼ਰਜ਼ ਕਾਰਨ ਭੱਜਣ ਵਾਹੋ ਦਾਹੀਆ। ਪੁਰਖ ਅਕਾਲ ਕਲਜੁਗ ਅੰਤ ਖੇਲ ਕੀਤੀ ਅਖ਼ੀਰ, ਆਖ਼ਰ ਦਏ ਸਮਝਾਈਆ। ਜਨ ਭਗਤੋ ਤੁਹਾਡੀ ਕੜੀ ਕੜੀ ਮਿਲ ਕੇ ਮੇਰਾ ਬਣੇ ਜ਼ੰਜੀਰ, ਬਿਨ ਤਦਬੀਰ ਚਲੇ ਨਾ ਕੋਇ ਚਤੁਰਾਈਆ । ਜੋ ਅੰਮ੍ਰਿਤ ਆਤਮ ਬਖ਼ਸ਼ਿਆ ਸਾਚਾ ਸੀਰ, ਅੰਮ੍ਰਿਤ ਪਿਆਲਾ ਧੁਰ ਦਾ ਹੱਥ ਫੜਾਈਆ। ਤੁਸਾਂ ਅਗੇ ਇਕ ਦੂਜੇ ਦੇ ਬਣੇ ਰਹਿਣਾ ਵੀਰ, ਸੂਰਬੀਰਤਾ, ਇਹੋ ਦਿਤੀ ਵਖਾਈਆ। ਫਲਗੁਣ ਕਹੇ ਇਹ ਫੁਲਵਾੜੀ ਬੇਨਜ਼ੀਰ, ਜੁਗ ਚੌਕੜੀ ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਦੀ ਭਗਵਾਨ ਦੇ ਅੰਦਰ ਤਸਵੀਰ, ਮੁਸੱਵਰ ਤਸੱਵਰ ਨਾ ਸਕੇ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਰਿਹਾ ਮਿਲਾਈਆ । ਫਲਗੁਣ ਕਹੇ ਮੇਰੀ ਇਕ ਖ਼ਾਹਿਸ਼, ਸਚ ਸਚ ਦਿਆਂ ਸਮਝਾਈਆ। ਜਿਸ ਵੇਲੇ ਕਾਹਨ ਨੇ ਰਖੀ ਸੀ ਆਸ, ਕ੍ਰਿਸ਼ਨ ਅੱਖ ਖੁਲ੍ਹਾਈਆ। ਓਸ ਵੇਲੇ ਇਕੋ ਅਰਜਨ ਓਸ ਦੇ ਪਾਸ, ਤੀਰ ਕਮਾਨ ਚਰਨਾਂ ਹੇਠ ਦਬਾਈਆ।

ਅਗੋਂ ਜੋੜ ਕੇ ਦੋਵੇਂ ਹਾਥ, ਨਮੋ ਨਮੋ ਸੁਣਾਈਆ। ਸਚ ਦੱਸ ਤ੍ਰੈਲੋਕੀ ਨਾਥ, ਕੀ ਤੇਰੀ ਵਡਿਆਈਆ। ਤੂੰ ਭਗਤਾਂ ਦਾ ਸਾਥ, ਗ਼ਰੀਬਾਂ ਹੋਏਂ ਸਹਾਈਆ। ਘਨਈਏ ਓਸ ਵੇਲੇ ਦਿਤਾ ਆਖ, ਸ਼ਬਦ ਅਗੰਮ ਜਣਾਈਆ । ਦੋ ਚਾਰ ਉਧਾਰਨੇ ਮੈਨੂੰ ਦੱਸਿਆ ਮੇਰੇ ਬਾਪ, ਪੁਰਖ ਅਕਾਲ ਦਿਤਾ ਦ੍ਰਿੜਾਈਆ। ਅਗਲਾ ਲੇਖਾ ਆਪਣੇ ਹੱਥ ਰੱਖੇ ਹਿਸਾਬ, ਭੇਵ ਅਭੇਦਾ ਲਏ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ । ਅਰਜਨ ਕਿਹਾ ਸਚ ਮੰਨਿਆ ਤੈਨੂੰ ਤ੍ਰੈਲੋਕੀ ਨਾਥ, ਅਨਾਥਾਂ ਦਾ ਅਨਾਥ ਨਜ਼ਰੀ ਆਈਆ। ਸ਼ਬਦ ਅਗੰਮ ਤੇਰੀ ਗਾਥ, ਜਿਹੜੀ ਤੈਨੂੰ ਰਹੀ ਵਡਿਆਈਆ। ਤੂੰ ਨਿਰਗੁਣ ਸਾਖ਼ਿਆਤ, ਸਰਗੁਣ ਅੰਦਰ ਬੈਠਾ ਡੇਰਾ ਲਾਈਆ। ਕ੍ਰਿਸ਼ਨ ਕਿਹਾ ਇਹ ਖੇਲ ਤਮਾਸ਼, ਨਟੂਆ ਹੋ ਕੇ ਸਵਾਂਗ ਵਰਤਾਈਆ। ਗੋਪੀਆਂ ਨਾਲ ਪਾਵਾਂ ਰਾਸ, ਮੰਡਲ ਖੇਲ ਜਣਾਈਆ । ਗੋਕਲ ਬਿੰਦਰਾਬਨ ਵਸਾਂ ਆਸ ਪਾਸ, ਗਵਾਲਾ ਹੋ ਕੇ ਸੇਵ ਕਮਾਈਆ। ਤੀਰ ਕਮਾਨਾਂ ਸਿੱਖੀ ਜਾਚ, ਚਿੱਲੇ ਕਮੰਦ ਉਠਾਈਆ । ਰਥਵਾਹੀ ਬਣ ਚਲਾਵਾਂ ਰਾਥ, ਅਸਵ ਨਾਲ ਦੁੜਾਈਆ। ਜੇ ਪਰਦੇ ਨਾਲ ਪੁਛੇਂ ਅਰਜਨ ਤੈਨੂੰ ਦੱਸਾਂ ਸਚ ਬਾਤ, ਅਠਾਰਾਂ ਧਿਆਏ ਗੀਤਾ ਵਿਚ ਨਾ ਉਹ ਲਿਖਾਈਆ। ਜੋ ਕਾਹਨ ਦੇ ਕਾਹਨ ਦਾ ਅੰਦਰਲਾ ਰਾਜ਼, ਇਸ਼ਾਰਿਆਂ ਵਿਚ ਕਦੇ ਨਾ ਆਈਆ। ਹੱਥ ਨਾ ਆਵੇ ਕੀਤਿਆਂ ਤਲਾਸ਼, ਦੋ ਜਹਾਨਾਂ ਖੋਜ ਖੁਜਾਈਆ। ਸਚ ਸੁਨੇਹੜਾ ਤੈਨੂੰ ਦੇਵਾਂ ਆਖ, ਮਿਤਰ ਹੋ ਕੇ ਦਿਆਂ ਜਣਾਈਆ। ਜਿਸ ਵੇਲੇ ਕਲਜੁਗ ਔਣੀ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਕਿਰਪਾ ਕਰਨੀ ਪੁਰਖ ਅਬਿਨਾਸ਼, ਦੇਣੀ ਮਾਣ ਵਡਿਆਈਆ। ਅਰਜਨ ਜਿਹੜਾ ਦ੍ਰੋਨਚਾਰਯ ਸਾਡਾ ਉਸਤਾਦ, ਇਸਦਾ ਲੇਖਾ ਹੋਰ ਬਣਾਈਆ। ਜਿਹੜਾ ਰਾਮ ਵਸ਼ਿਸ਼ਟ ਨੇ ਦੱਸਿਆ ਨਹੀਂ ਰਾਜ਼, ਉਹ ਜਨਮ ਦੁਆਪਰ ਵਿਚ ਮੇਰੇ ਲੇਖੇ ਪਾਈਆ। ਇਸ ਨੇ ਫੇਰ ਕਲਜੁਗ ਪਟਨੇ ਵਿਚ ਕਰਨਾ ਰਾਜ, ਗੋਬਿੰਦ ਨਾਲ ਵਡਿਆਈਆ। ਸਦੀ ਬੀਹਵੀਂ ਹੋ ਕੇ ਔਣਾ ਦਾਸ, ਚਰਨ ਭਿਖਾਰੀ ਫੇਰਾ ਪਾਈਆ। ਪੁਰਖ ਅਕਾਲ ਓਸ ਵੇਲੇ ਪਰਗਟ ਹੋਣਾ ਆਪ ਖ਼ਾਸ, ਖ਼ਾਲਸ ਆਪਣੀ ਧਾਰ ਚਲਾਈਆ। ਅਰਜਨ ਕਿਹਾ ਕੀ ਉਹ ਪਾਤਸ਼ਾਹ ਹੋਵੇ ਕਿ ਨਵਾਬ, ਰਾਜ ਰਾਜਾਨ ਨਜ਼ਰੀ ਆਈਆ। ਕ੍ਰਿਸ਼ਨ ਕਿਹਾ ਓਸ ਦੇ ਸੀਸ ਉਤੇ ਪੰਚਮੁਖੀ ਸੋਹਵੇ ਤਾਜ, ਜੋ ਲੋਕਮਾਤ ਚਾਰ ਜੁਗ ਨਾ ਕੋਇ ਟਿਕਾਈਆ। ਜਿਸ ਦੇ ਦਰ ਦੇ ਸਾਰੇ ਮੁਹਤਾਜ, ਬੈਠੇ ਧਿਆਨ ਲਗਾਈਆ। ਰਾਮ ਵਸ਼ਿਸ਼ਟ ਔਣੇ ਪਾਸ, ਆਪਣਾ ਪੰਧ ਮੁਕਾਈਆ। ਫੇਰ ਮੈਨੂੰ ਪੈਣੀ ਆਵਾਜ਼, ਪਹਿਲੀ ਫਲਗੁਣ ਰੁਤ ਸੁਹਾਈਆ। ਮੈਂ ਸਭ ਨੂੰ ਔਣਾ ਆਖ, ਇਕੋ ਢੋਲਾ ਗਾਈਆ। ਜਨ ਭਗਤੋ ਮੇਰਾ ਕਾਹਨ ਵਾਲੀ ਦੋ ਜਹਾਨ ਨਿਰਗੁਣ ਰੂਪ ਸ੍ਰੀ ਭਗਵਾਨ ਤਕ ਲਵੋ ਸਾਖ਼ਿਆਤ, ਰਾਮ ਵਸ਼ਿਸ਼ਟ ਦੀ ਮੰਨ ਲਵੋ ਬਾਤ, ਭਗਤਾਂ ਦਾ ਭਗਤ ਦੇ ਦਿਉ ਸਾਥ, ਹੱਥ ਨਾਲ ਹੱਥ ਲਓ ਮਿਲਾਈਆ। ਫਲਗੁਣ ਕਹੇ ਇਕ ਦਿਨ ਧਿਆਨ ਕੀਤਾ ਸੀ ਈਸੇ, ਇਸਮ ਆਜ਼ਮ ਵੇਖ ਵਖਾਈਆ। ਉਸ ਨੂੰ ਸੁਣਾਈ ਸਚ ਹਦੀਸੇ, ਕਲਮਿਆਂ ਨਾਲ ਸੁਣਾਈਆ । ਜਿਸ ਵੇਲੇ ਤੇਰਾ ਲੇਖਾ ਬੀਤੇ, ਤੈਨੂੰ ਦਿਆਂ ਜਣਾਈਆ। ਸ਼ਾਹ ਸੁਲਤਾਨਾਂ ਦੇ ਖ਼ਾਲੀ ਹੋਣ ਖ਼ੀਸੇ, ਮਿਲੇ ਨਾ ਕੋਇ ਵਡਿਆਈਆ। ਓਸ ਓਸੇ ਵੇਲੇ ਪੰਜ ਪੱਥਰਾਂ ਵਾਲੇ ਫੜ ਕੇ ਗੀਟੇ, ਆਪਣੀਆਂ ਉਂਗਲਾਂ ਉਤੇ ਟਪਾਈਆ। ਪਰਵਰਦਿਗਾਰ ਤੇਰੀ ਰੱਖਾਂ ਕਿਸ ਬਿਧ ਉਡੀਕੇ, ਆਪਣਾ ਧਿਆਨ ਲਗਾਈਆ। ਸਾਂਝੇ ਯਾਰ ਕਿਹਾ ਜਿਸ ਵੇਲੇ ਘਰ ਘਰ ਹੋਣ ਸ਼ਰੀਕੇ, ਸ਼ਰਕਤ ਸਕੇ ਨਾ ਕੋਇ ਮਿਟਾਈਆ। ਪਿਉ ਪੁਤ ਇਕ ਦੂਜੇ ਦੇ ਬਰਖ਼ਲਾਫ਼ ਕਚਿਹਰੀ ਵਿਚ

ਤਰੀਕੇ, ਮਾਵਾਂ ਧੀਆਂ ਵੰਡ ਵੰਡਾਈਆ। ਨਾਰ ਪਤੀ ਦੀ ਪਗੜੀ ਘਸੀਟੇ, ਲਜਿਆ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਓਸ ਵਕ਼ਤ ਬੀਤੇ, ਜਿਸ ਦੀ ਮੁਹੰਮਦ ਦਏ ਗਵਾਹੀਆ। ਸਭ ਨੂੰ ਭਰਨੇ ਪੈਣੇ ਆਪਣੇ ਕੀਤੇ, ਕਰਨੀ ਤੋਂ ਸਕੇ ਨਾ ਕੋਇ ਬਚਾਈਆ। ਓਸ ਝੁਕ ਕੇ ਕਿਹਾ ਓਹ ਮੇਰੇ ਜਗਦੀਸੇ, ਤੇਰੀ ਬੇਪਰਵਾਹੀਆ। ਕਿਸ ਬਿਧ ਕਰੇਂ ਆਪਣੀ ਰੀਤੇ, ਕੁਛ ਮੈਨੂੰ ਦੇ ਜਣਾਈਆ। ਪਰਵਰਦਿਗਾਰ ਕਿਹਾ ਇਹ ਖੇਲ ਬੀਸ ਇਕੀਸੇ, ਚਾਰੋਂ ਕੁੰਟ ਪਰਦਾ ਦਿਆਂ ਉਠਾਈਆ। ਪੰਜ ਤੇਰੇ ਗੀਟੇ, ਪੰਜ ਵਿਕਾਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਫਲਗੁਣ ਕਹੇ ਮੈਂ ਓਸ ਵੇਲੇ ਆਖਿਆ, ਦਿਤਾ ਸਚ ਸੁਣਾਈਆ। ਕੀ ਈਸਾ ਸੁਣੀ ਪ੍ਰਭ ਦੀ ਭਾਖਿਆ, ਜੋ ਅਗੰਮੀ ਰਿਹਾ ਜਣਾਈਆ। ਓਸ ਕਿਹਾ ਓਹ ਸਾਹਿਬ ਗ਼ਰੀਬ ਨਿਵਾਜ਼ਿਆ, ਵਡ ਦਾਤਾ ਇਕ ਅਖਵਾਈਆ । ਜਿਸ ਨੇ ਮੇਰਾ ਸਾਜਨ ਸਾਜਿਆ, ਓਹਦੇ ਅਗੇ ਚਲੇ ਕੀ ਚਤੁਰਾਈਆ। ਅਸੀਂ ਓਹਦੇ ਕਲਮੇ ਪੜ੍ਹਨ ਵਾਲੇ ਨਿਮਾਜ਼ਿਆ, ਸਜਦਿਆਂ ਵਿਚ ਸੀਸ ਨਿਵਾਈਆ। ਕਵਣ ਜਾਣੇ ਉਸ ਦਾ ਅਗਲਾ ਖੇਲ ਕੀ ਕਰੇ ਰਿਵਾਜਿਆ, ਰਵਾਇਤ ਕੀ ਜਣਾਈਆ। ਓਧਰੋਂ ਮੁਹੰਮਦ ਆਇਆ ਭਾਜਿਆ, ਛੋਟਾ ਨੰਨ੍ਹਾ ਰੂਪ ਵਟਾਈਆ। ਮੈਂ ਚੌਦਾਂ ਤਬਕਾਂ ਸੁਣਦਾ ਆਇਆ ਅਵਾਜ਼ਿਆ, ਇਕੋ ਇਕ ਰਹੇ ਕੁਰਲਾਈਆ। ਓਸ ਵੇਲੇ ਨਾ ਸ਼ਰਅ ਰਹਿਣੀ ਨਿਮਾਜ਼ਿਆ, ਵਜ਼ੂਹ ਹਕ ਨਾ ਕੋਇ ਵਖਾਈਆ। ਕੂੜ ਕੁੜਿਆਰ ਚਾਰੋਂ ਕੁੰਟ ਫਿਰੇ ਭਾਗਿਆ, ਦਹਿ ਦਿਸ਼ਾ ਪੰਧ ਮੁਕਾਈਆ। ਕਿਸੇ ਕਾਇਆ ਕਾਅਬੇ ਨਜ਼ਰ ਨਾ ਆਏ ਚਿਰਾਗ਼ਿਆ, ਬਾਤੀ ਦੀਆ ਨਾ ਕੋਇ ਰੁਸ਼ਨਾਈਆ। ਓਸ ਵੇਲੇ ਸਾਹਿਬ ਸੁਲਤਾਨ ਮਿਹਰਵਾਨ ਪਰਵਰਦਿਗਾਰ ਸਾਂਝਾ ਯਾਰ ਵੇਖੇ ਆਪ ਤਮਾਸ਼ਿਆ, ਨਿਰਗੁਣ ਆਪਣਾ ਫੇਰਾ ਪਾਈਆ। ਲੇਖਾ ਜਾਣੇ ਜਿਸ ਸਾਜਨ ਸਾਜਿਆ, ਸ੍ਰਿਸ਼ਟ ਸਬਾਈ ਖੋਜ ਖੁਜਾਈਆ। ਓਸ ਭਗਤਾਂ ਸੂਫ਼ੀਆਂ ਦਾ ਵੱਡਾ ਬਣੌਣਾ ਭਾਗਿਆ, ਹਿੱਸਾ ਧੁਰ ਦਾ ਝੋਲੀ ਪਾਈਆ। ਜਿਨ੍ਹਾਂ ਕਿਸੇ ਦੇ ਹੋਣਾ ਨਹੀਂ ਮੁਹਤਾਜਿਆ, ਗੁਰ ਅਵਤਾਰਾਂ ਪੈਗ਼ੰਬਰਾਂ ਦੀ ਲੋੜ ਰਹੇ ਨਾ ਰਾਈਆ। ਇਕੋ ਮਿਲਣਾ ਰਾਜਨ ਰਾਜਿਆ, ਦੋ ਜਹਾਨਾਂ ਵਾਲੀ ਹੋਏ ਸਹਾਈਆ। ਉਸ ਦਾ ਖੇਲ ਦੋਆਬ ਮਿਲ ਕੇ ਜੋ ਬਣੇ ਦੁਆਬਿਆ, ਦੋਹਰੀ ਧਾਰ ਵਖਾਈਆ। ਉਹ ਰਸ ਮਿਲਣਾ ਨਹੀਂ ਮੱਕੇ ਕਆਬਿਆ, ਮਹਿਰਾਬਾਂ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫਲਗੁਣ ਕਹੇ ਮੇਰਾ ਸਭ ਦੇ ਨਾਲ ਨਾਤਾ, ਖ਼ੁਸ਼ੀਆਂ ਨਾਲ ਸਰਬ ਸਮਝਾਈਆ। ਰਲ ਮਿਲ ਸਾਰੇ ਦਿਉ ਸਾਥਾ, ਸੋਹਣਾ ਸੰਗ ਬਣਾਈਆ। ਭਗਤ ਸੁਹੇਲਾ ਪੁਰਖ ਅਬਿਨਾਸ਼ਾ, ਕਰਨੀ ਦਾ ਮਾਲਕ ਫੇਰਾ ਪਾਈਆ। ਜੁਗ ਜਨਮ ਦੇ ਵਿਛੜਿਓ ਪੂਰਾ ਕਰ ਲਓ ਘਾਟਾ, ਨਾਮ ਭੰਡਾਰਾ ਰਿਹਾ ਵਰਤਾਈਆ। ਜਿਸ ਕੀੜੀ ਦਾ ਲੇਖੇ ਲਾਇਆ ਆਟਾ, ਮਾਛੂਵਾੜਾ ਗੋਬਿੰਦ ਸੇਜ ਭੁਲ ਨਾ ਸਕਿਆ ਰਾਈਆ। ਉਹ ਭਗਤਾਂ ਦਾ ਦਾਸੀ ਦਾਸਾ, ਸੰਤਾਂ ਹੋਏ ਸਹਾਈਆ। ਸਭ ਦੀ ਪੂਰੀ ਕਰਨ ਆਇਆ ਆਸਾ, ਨਿਰਾਸਾ ਰਹਿਣ ਕੋਇ ਨਾ ਪਾਈਆ। ਭਰ ਕੇ ਜਾਏ ਕਾਇਆ ਬਾਟਾ, ਅੰਮ੍ਰਿਤ ਜਾਮ ਵਿਚ ਟਿਕਾਈਆ। ਭਾਗ ਲਗਾ ਕੇ ਜਾਵੇ ਕਾਇਆ ਖਾਟਾ, ਆਤਮ ਸੇਜਾ ਸੋਭਾ ਪਾਈਆ। ਜਿਨ੍ਹਾਂ ਦੇ ਪਿਛੇ ਰਾਮ ਵਸ਼ਿਸ਼ਟ ਕਟੀਆਂ ਵਾਟਾਂ, ਸਨਮੁਖ ਹੋ ਕੇ ਰਹੇ ਸੁਣਾਈਆ। ਓਹਨਾਂ ਦੀਆਂ ਲੇਖੇ ਲਾ ਕੇ ਚਾਲੀ ਰਾਤਾਂ, ਚਾਰ ਜੁਗ ਦੇ ਮੇਲੇ ਲੈਣੇ ਮਿਲਾਈਆ। ਦੂਜਾ ਭਗਤਾਂ ਬਖ਼ਸ਼ ਕੇ ਸਾਥਾ, ਧੁਰ ਦਾ ਸੰਗ ਵਖਾਈਆ। ਤੀਜੇ ਲਹਿਣਾ ਤ੍ਰੈਲੋਕੀ ਨਾਥਾ, ਦਰੋਣਾਚਾਰਯ ਦਏ ਚੁਕਾਈਆ।

ਚੌਥੇ ਵਸ਼ਿਸ਼ਟ ਵਾਲੀਆਂ ਬਾਤਾਂ, ਸੋ ਪੂਰੀਆਂ ਰਿਹਾ ਕਰਾਈਆ। ਪੰਜਵੇਂ ਰਾਮ ਵਾਲੀਆਂ ਕ਼ਲਮ ਦਵਾਤਾਂ, ਬਿਨ ਕ਼ਲਮਾਂ ਸ਼ਾਹੀਆਂ ਰਿਹਾ ਵਖਾਈਆ। ਈਸਾ ਦੀਆਂ ਪੁਰਾਣੀਆਂ ਆਸਾਂ, ਮੁਹੰਮਦ ਦੀਆਂ ਖ਼ਾਹਿਸ਼ਾਂ ਨਾਲ ਮਿਲਾਈਆ। ਮੇਟ ਕੇ ਕੂੜੀਆਂ ਰਾਤਾਂ, ਸੋਹਣੇ ਚੰਦ ਚਮਕਾਈਆ। ਜਨ ਭਗਤੋ ਤੁਹਾਡੇ ਅੰਦਰ ਵੜ ਕੇ ਸਦਾ ਕਰਦਾ ਬਾਤਾਂ, ਸੁਫ਼ਨਿਆਂ ਵਿਚ ਮੇਲ ਮਿਲਾਈਆ। ਸੁਫ਼ਨ ਸਖੋਪਤ ਜਾਗਰਤ ਤੁਰੀਆ ਵੇਖਣਹਾਰ ਤਮਾਸ਼ਾ, ਦੋ ਜਹਾਨ ਵਾਲੀ ਇਕ ਅਖਵਾਈਆ। ਸਚ ਦਵਾਰਾ ਇਕੋ ਖੋਲ੍ਹ ਕੇ ਹਾਟਾ, ਨਾਮ ਭੰਡਾਰਾ ਰਿਹਾ ਵਰਤਾਈਆ। ਲਾਲਨ ਨਿੱਕਾ ਜਿਹਾ ਕਾਕਾ, ਕੁਲ ਸੋਹਣੀ ਆਇਆ ਸੁਹਾਈਆ। ਜਿਸ ਮਟਕੀ ਦਾ ਸੀਨਾ ਸੀ ਪਾਟਾ, ਗਗਰੀਆ ਗੋਬਿੰਦ ਤੀਰ ਚਲਾਈਆ। ਉਸ ਦਾ ਲਹਿਣਾ ਦੇਣਾ ਮੁਕਾ ਕੇ ਆਇਆ ਸਾਚਾ, ਸਤਿ ਦਿਤਾ ਦ੍ਰਿੜਾਈਆ। ਜਿਸ ਰਾਣੀ ਨੇ ਗੋਬਿੰਦ ਪਿਆਰ ਨਾਲ ਚੁਕ ਕੇ ਲਾਇਆ ਛਾਤਾ, ਸੀਨੇ ਨਾਲ ਜੁੜਾਈਆ। ਉਸ ਦਾ ਲੇਖਾ ਦਿਤਾ ਬਾਕਾ, ਧੁਰ ਦੀ ਝੋਲੀ ਦਿਤੀ ਭਰਾਈਆ। ਅਗੇ ਭਗਤਾਂ ਦਾ ਬਣ ਕੇ ਮਾਪਾ, ਸਿਰ ਆਪਣਾ ਹੱਥ ਰਖਾਈਆ। ਜਨਮ ਜਨਮ ਦਾ ਖੋਲ੍ਹ ਕੇ ਖ਼ੁਲਾਸਾ, ਖ਼ਾਲਸ ਰੂਪ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਫਲਗੁਣ ਕਹੇ ਇਕ ਮੇਰੀ ਸੁਣੋ ਕਹਾਣੀ, ਜੁਗ ਚੌਕੜੀ ਪਿਛੋਂ ਦਿਆਂ ਸੁਣਾਈਆ। ਜਿਸ ਲੇਖਾ ਕੋਈ ਨਾ ਜਾਣੇ ਖਾਣੀ ਬਾਣੀ, ਚਾਰ ਜੁਗ ਨਾ ਕੋਇ ਦ੍ਰਿੜਾਈਆ। ਜਿਸ ਵੇਲੇ ਪੁਰਖ ਅਕਾਲ ਦੀਨ ਦਿਆਲ ਅੰਮ੍ਰਿਤ ਠੰਡਾ ਜਲ ਬਣਾਇਆ ਪਾਣੀ, ਧਾਰ ਆਪਣੇ ਵਿਚੋਂ ਪਰਗਟਾਈਆ। ਓਸ ਵੇਲੇ ਚਰਨਾਂ ਉਤੇ ਚਰਨ ਰਗੜ ਕੇ ਕਢੀ ਧਾਰ ਮਹਾਨੀ, ਜਿਸ ਦੀ ਅੱਜ ਤਕ ਸਮਝ ਕਿਸੇ ਨਾ ਆਈਆ। ਵਿਸ਼ਨੂੰ ਵਿਚਾਰਾ ਦੱਸ ਕੀ ਸਕੇ ਨਿਸ਼ਾਨੀ, ਬ੍ਰਹਮਾ ਕਰ ਕੀ ਸਕੇ ਪਹਿਚਾਨੀ, ਸ਼ੰਕਰ ਲਾ ਕੀ ਸਕੇ ਧਿਆਨੀ, ਗੁਰ ਅਵਤਾਰ ਪੀਰ ਪੈਗ਼ੰਬਰ ਬਣ ਨਾ ਸਕੇ ਧੁਰ ਦੇ ਬਾਨੀ, ਸੇਵਕ ਹੋ ਕੇ ਸੇਵ ਕਮਾਈਆ। ਚਾਕਰ ਬਣ ਕੇ ਚਾਰੇ ਖਾਣੀ, ਰਸਨਾ ਬੋਲ ਕੇ ਚਾਰੇ ਬਾਣੀ, ਸ਼ਬਦ ਢੋਲੇ ਦਏ ਸੁਣਾਈਆ। ਪ੍ਰਭ ਦੀ ਵਖਰੀ ਸੇਜ ਪੁਰਾਣੀ, ਜਿਥੇ ਚੜ੍ਹਿਆ ਕੋਈ ਨਾ ਹਾਣੀ, ਸਨਮੁਖ ਹੋ ਕੇ ਦਰਸ ਕੋਇ ਨਾ ਪਾਈਆ। ਜਿਸ ਬਖ਼ਸ਼ਿਆ ਤਿਸ ਚਰਨ ਧਿਆਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਫਲਗੁਣ ਕਹੇ ਤੁਸੀਂ ਨਹੀਂ ਜਾਣਦੇ ਮੈਂ ਕਿਉਂ ਭਗਤਾਂ ਦੇਵਾਂ ਅਸੀਸ, ਸ਼ੁਕਰੀਏ ਨਾਲ ਸੁਣਾਈਆ। ਇਕ ਵੇਰਾਂ ਗੋਬਿੰਦ ਮਿਲਣ ਆਇਆ ਜਗਦੀਸ, ਇੱਕੀਵੇਂ ਸਾਲ ਵਿਚ ਫੇਰਾ ਪਾਈਆ। ਕਾਇਆ ਦੇ ਮੰਦਰ ਵਿਚ ਵੜ ਕੇ ਕੀਤੀ ਪ੍ਰੀਤ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਗੋਬਿੰਦ ਵਟ ਲੈ ਜ਼ਰਾ ਕਸੀਸ, ਤੈਨੂੰ ਆਪਣਾ ਆਪ ਦਿਆਂ ਸਮਝਾਈਆ। ਗੋਬਿੰਦ ਨਿਉਂ ਕੇ ਚਰਨਾਂ ਉਤੇ ਠੀਕ, ਬਿਨ ਚਰਨਾਂ ਸੀਸ ਦਿਤਾ ਟਿਕਾਈਆ। ਪੁਰਖ ਅਕਾਲ ਦਸ ਉਂਗਲਾਂ ਅਗੇ ਲਿਆ ਘਸੀਟ, ਦਹਿ ਦਿਸ਼ਾ ਲੇਖਾ ਦਿਤਾ ਮੁਕਾਈਆ। ਅੰਦਰ ਵੜ ਕੇ ਦੱਸਿਆ ਗੀਤ, ਗੋਬਿੰਦ ਕਰੀ ਪੜ੍ਹਾਈਆ। ਓਧਰੋਂ ਚਾਰ ਕੁੰਟ ਲੱਖ ਚੁਰਾਸੀ ਸ੍ਰਿਸ਼ਟੀ ਦਿਸੀ ਪਲੀਤ, ਬਿਨ ਪੁਰਖ ਅਕਾਲ ਦੀਨ ਦਿਆਲ ਸਵੱਛ ਸਰੂਪੀ ਨਜ਼ਰ ਕੋਇ ਨਾ ਆਈਆ। ਓਸ ਓਸੇ ਵੇਲੇ ਝੋਲੀ ਅੱਡ ਕੇ ਕਿਹਾ ਪ੍ਰਭੂ ਕਰ ਬਖ਼ਸ਼ੀਸ਼, ਰਹਿਮਤ ਝੋਲੀ ਪਾਈਆ। ਪੁਰਖ ਅਕਾਲ ਕਿਹਾ ਲੈ ਨਿੱਕੀ ਜਿਹੀ ਚੀਜ਼, ਗੋਬਿੰਦ ਤੈਨੂੰ ਦਿਆਂ ਫੜਾਈਆ। ਜਿਸ ਦੀ ਚਾਰ ਜੁਗ ਕਿਸੇ ਨਹੀਂ ਦਿਤੀ ਤਮੀਜ਼, ਮਹਲ ਤਾਮੀਰ ਨਾ ਕੋਇ ਕਰਾਈਆ। ਗੋਬਿੰਦ ਕਿਹਾ ਮੈਨੂੰ ਇਸੇ ਦੀ ਉਡੀਕ, ਜੋ ਬੈਠਾ ਅੱਖ ਖੁਲ੍ਹਾਈਆ । ਪੁਰਖ ਅਕਾਲ ਚਰਨਾਂ

ਉਤੇ ਚਰਨ ਰਗੜ ਕੇ ਕਿਹਾ ਅੰਮ੍ਰਿਤ ਪੀ ਲੈ ਲਾ ਕੇ ਝੀਕ, ਫੇਰ ਲੋੜ ਰਹੇ ਨਾ ਰਾਈਆ। ਇਸੇ ਕੋਲੋਂ ਚਲੌਂਣੀ ਸਾਚੀ ਰੀਤ, ਚਾਰ ਵਰਨ ਦੇਣੀ ਸਰਨਾਈਆ। ਜਿਸ ਦੇ ਨਾਲ ਗੁਰਸਿਖ ਹੋਏ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਗੋਬਿੰਦ ਕਿਹਾ ਠੀਕ, ਪੁਰਖ ਅਕਾਲ ਤੇਰੀ ਸਰਨਾਈਆ। ਪੁਰਖ ਅਕਾਲ ਕਿਹਾ ਮੈਂ ਕਰਾਂ ਤਸਦੀਕ਼, ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ। ਫਲਗੁਣ ਕਹੇ ਜਿਸ ਵੇਲੇ ਗੋਬਿੰਦ ਘੁਟ ਭਰਿਆ, ਭਰੀ ਜਵਾਨੀ ਨਜ਼ਰੀ ਆਈਆ। ਉਸ ਨੇ ਕਿਹਾ ਮੈਨੂੰ ਇੱਕੀਵਾਂ ਸਾਲ ਇੱਕੀ ਇੱਕੀ ਇੱਕੀ ਵਾਰ ਚੜ੍ਹਿਆ, ਤਿੰਨਾਂ ਇੱਕੀਆਂ ਦਾ ਲੇਖਾ ਆਪਣੇ ਵਿਚ ਛੁਪਾਈਆ। ਜਿਹੜਾ ਗੋਬਿੰਦ ਕਦੇ ਨਾ ਮਰਿਆ, ਪਹਿਲੀ ਇੱਕੀ ਦਾ ਪਿਤਾ ਮਾਈਆ। ਜਿਹੜਾ ਗੋਬਿੰਦ ਮੇਰੇ ਅੰਦਰ ਵੜਿਆ, ਜਿਸ ਗੋਬਿੰਦ ਰੂਪ ਦਿਤਾ ਬਣਾਈਆ। ਜਿਹੜਾ ਗੋਬਿੰਦ ਅਗੇ ਖੜਿਆ, ਆਦਿ ਜੁਗਾਦੀ ਅਖਵਾਈਆ। ਇਕੋ ਰੰਗ ਖੇਲ ਕਰਿਆ, ਕਰਵਟ ਲਏ ਬਦਲਾਈਆ। ਅੰਮ੍ਰਿਤ ਭੰਡਾਰਾ ਜਿਸ ਨੇ ਭਰਿਆ, ਰਸ ਦਿਤਾ ਚਖਾਈਆ। ਮੈਂ ਗੋਬਿੰਦ ਹੋ ਕੇ ਓਸੇ ਗੋਬਿੰਦ ਵਰਿਆ, ਜੋ ਵਾਰਸ ਸਭ ਦਾ ਨਜ਼ਰੀ ਆਈਆ। ਜੋ ਗੋਬਿੰਦ ਹੋ ਕੇ ਗੋਬਿੰਦ ਦੀ ਸੇਜੇ ਚੜ੍ਹਿਆ, ਆਸਣ ਡੇਰਾ ਲਾਈਆ। ਜੋ ਗੋਬਿੰਦ ਹੋ ਕੇ ਗੋਬਿੰਦ ਢੋਲਾ ਪੜ੍ਹਿਆ, ਧੁਰ ਦਾ ਰਾਗ ਸੁਣਾਈਆ। ਸੋ ਗੋਬਿੰਦ ਰੂਪ ਸਚਖੰਡ ਦਵਾਰੇ ਇਕੋ ਰੂਪ ਨਰਾਇਣ ਨਰਿਆ, ਜੋਤੀ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਫਲਗੁਣ ਕਹੇ ਉਹ ਪਹਿਲੀ ਰੁਤ ਆਈ ਗੋਬਿੰਦ ਨਾਲ, ਪ੍ਰਭ ਦਿਤੀ ਵਡਿਆਈਆ। ਅੰਮ੍ਰਿਤ ਜਾਮ ਪਿਆਲ, ਸਿਖਿਆ ਦਿਤੀ ਸਮਝਾਈਆ। ਪੰਜਾਂ ਦਾ ਰੂਪ ਕਮਾਲ, ਤੇਰੇ ਨਾਲ ਵਖਾਈਆ। ਬਾਕੀ ਹੋਣ ਬੇਹਾਲ, ਰੰਗ ਨਾ ਕੋਇ ਚੜ੍ਹਾਈਆ। ਬਿਨ ਹਰਿਨਾਮੇ ਹੋਣ ਕੰਗਾਲ, ਵਸਤ ਨਾ ਕੋਇ ਰਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਨਗਾਰਾ ਜਗਤ ਵਜਾਈਆ। ਸੁਹਾਏ ਨਾ ਕੋਈ ਧਰਮਸਾਲ, ਮੰਦਰ ਨਾ ਕੋਇ ਵਡਿਆਈਆ। ਨੇਤਰ ਰੋਵਣ ਸ਼ਾਹ ਕੰਗਾਲ, ਧੀਰਜ ਧੀਰ ਨਾ ਕੋਇ ਰਖਾਈਆ। ਗੋਬਿੰਦ ਕਿਹਾ ਪ੍ਰਭੂ ਪੁਰਖ ਅਕਾਲ, ਕੀ ਤੇਰੀ ਵਡਿਆਈਆ। ਕੁਛ ਆਪਣਾ ਦਸਦੇ ਹਾਲ, ਭੇਵ ਅਭੇਦ ਖੁਲ੍ਹਾਈਆ। ਮੈਂ ਤੇਰਾ ਨੱਢਾ ਬਾਲ, ਦਰ ਠਾਂਡੇ ਮੰਗ ਮੰਗਾਈਆ। ਸਾਹਿਬ ਕਿਹਾ ਸੁਲਤਾਨ, ਲੇਖਾ ਦਿਆਂ ਜਣਾਈਆ। ਜਿਸ ਵੇਲੇ ਕਲਜੁਗ ਕੂੜੀ ਕਿਰਿਆ ਹੋਏ ਮਹਾਨ, ਮਹਿੰਮਾ ਸ਼ਬਦ ਨਾ ਕੋਇ ਸੁਣਾਈਆ। ਸਾਚੀ ਕਿਸੇ ਕੋਲ ਨਾ ਰਹੇ ਕਿਰਪਾਨ, ਖੰਡਾ ਨਾਮ ਨਾ ਕੋਇ ਉਠਾਈਆ। ਇਨਸਾਨ ਬਣਨ ਹੈਵਾਨ, ਪਸ਼ੂਆਂ ਵਾਲਾ ਰੂਪ ਵਖਾਈਆ। ਓਸ ਵੇਲੇ ਗੋਬਿੰਦ ਕਿਰਪਾ ਕਰੇ ਆਪ ਭਗਵਾਨ, ਨਿਰਗੁਣ ਆਪਣੀ ਦਇਆ ਕਮਾਈਆ। ਭਗਤਾਂ ਉਤੇ ਹੋਵੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਅੰਮ੍ਰਿਤ ਜਾਮ ਪਿਆਲਾ ਪਿਆਏ ਆਣ, ਧੁਰ ਦੀ ਧਾਰ ਵਖਾਈਆ। ਇਕੋ ਸੋਹਲਾ ਸਾਰੇ ਗਾਣ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈਕਾਰ ਕਰਾਈਆ। ਭਗਤਾਂ ਰੰਗ ਰੰਗਾ ਕੇ ਆਪ ਦਇਆਵਾਨ, ਦ੍ਰਿਸ਼ਟੀ ਦਏ ਖੁਲ੍ਹਾਈਆ। ਬੀਸ ਇਕੀਸੇ ਮਿਲਣਾ ਮਾਣ, ਵੱਜੇ ਸਚ ਵਧਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਖੇਲ ਵੇਖਣਾ ਆਣ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਵਸ਼ਿਸ਼ਟ ਨਾਲ ਮਿਲ ਕੇ ਔਣਾ ਰਾਮ, ਆਪਣਾ ਫੇਰਾ ਪਾਈਆ । ਪੂਰਬ ਲੇਖਾ ਸਭ ਦਾ ਹੋਣਾ ਪਰਵਾਨ, ਅਗੇ ਪਰਵਾਨੇ ਸਚ ਫੜਾਈਆ। ਬਿਨ ਹਰਿ ਸੂਰਬੀਰ ਰਹਿਣਾ ਨਾ ਵਿਚ ਮੈਦਾਨ, ਭੱਜਣ ਵਾਹੋ ਦਾਹੀਆ। ਕੂੜੀ ਕਿਰਿਆ ਮੁਕੇ ਸ਼ੈਤਾਨ, ਸ਼ਰਅ ਅੱਖ ਬੰਦ

ਕਰਾਈਆ। ਜਨ ਭਗਤਾਂ ਦੇ ਕੇ ਗਿਆਨ, ਧਿਆਨ ਇਕ ਵਖਾਈਆ। ਮੇਲ ਮਿਲਾ ਕੇ ਸ੍ਰੀ ਭਗਵਾਨ, ਕੂੜੇ ਨਾਤੇ ਦਏ ਛੁਡਾਈਆ । ਧੁਰ ਦਾ ਜੋੜ ਜੁੜਾਏ ਆਣ, ਦੂਰ ਦੁਰਾਡੇ ਵੇਖ ਵਖਾਈਆ। ਰਾਜ ਨਰਾਇਣ ਕੀ ਕਰਨਾ ਪਛਤਾਨ, ਪਸ਼ਚਾਤਾਪ ਵਿਚ ਹੱਥ ਕੁਛ ਨਾ ਆਈਆ। ਜੇ ਰਾਜ ਗਿਆ ਤਾਜ ਗਿਆ ਜਗਤ ਗਿਆ ਜਹਾਨ, ਬਿਨ ਸ੍ਰੀ ਭਗਵਾਨ ਲੇਖ ਨਾ ਕੋਇ ਲਿਖਾਈਆ। ਬਿਨ ਸਤਿਗੁਰ ਚਰਨ ਹੋਰ ਨਹੀਂ ਕੋਈ ਆਰਾਮ, ਐਸ਼ੋ ਇਸ਼ਰਤ ਬੈਠਣ ਮੁਖ ਭਵਾਈਆ। ਬੇਸ਼ਕ ਮੇਰੇ ਨਾਲ ਮਿਲ ਕੇ ਸਾਰੇ ਹੋਵਣ ਬਦਨਾਮ, ਜਗਤ ਜਹਾਨ ਦਏ ਦੁਰਕਾਈਆ। ਜਨ ਭਗਤੋ ਤੁਹਾਡੀ ਕੌਣ ਕਰੇ ਪਹਿਚਾਨ, ਪੂਰਬ ਲੇਖਾ ਵੇਖ ਕੋਇ ਨਾ ਪਾਈਆ। ਇਹ ਤੁਹਾਡਾ ਬਹੁਤਾ ਵਡਾ ਅਹਿਸਾਨ, ਜੋ ਆਪਣਾ ਮਾਨਸ ਜਨਮ ਪ੍ਰਭ ਦੀ ਝੋਲੀ ਟਿਕਾਈਆ। ਵੀਹ ਸੌ ਇੱਕੀ ਦਾ ਇਹ ਫ਼ਰਮਾਨ, ਧੁਰ ਸੰਦੇਸ਼ਾ ਦਏ ਸੁਣਾਈਆ। ਅਗੇ ਕਰਿਓ ਨਾ ਕੋਈ ਹਰਾਮ, ਸ਼ੈਤਾਨ ਰਹਿਣ ਕੋਇ ਨਾ ਪਾਈਆ। ਸਾਚੀ ਸੇਜਾ ਕਰਨਾ ਬਿਸਰਾਮ, ਸੁਖ ਆਸਣ ਲੈਣਾ ਵਿਛਾਈਆ । ਪਰਮ ਪੁਰਖ ਦਾ ਜਪ ਕੇ ਨਾਮ, ਨਾਮ ਉਜਲ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਫਲਗੁਣ ਕਹੇ ਸੁਣੋ ਜਨ ਭਗਤ, ਮੈਂ ਨਿਰਧਨ ਹੋ ਕੇ ਦਿਆਂ ਸੁਣਾਈਆ। ਜਿਸ ਦੀ ਆਦਿ ਜੁਗਾਦਿ ਲਗੀ ਸ਼ਰਤ, ਖ਼ੁਦ ਸ਼ਰਤੀਆ ਗਿਆ ਆਈਆ। ਜਿਸ ਤਰਾ ਚਾਹੋ ਓਸੇ ਤਰਾ ਲਉ ਵਰਤ, ਵਾਤਾਵਰਨ ਤੁਹਾਡੇ ਨਾਲ ਰਖਾਈਆ। ਜੇ ਤਕੋ ਉਤੇ ਅਰਸ਼, ਅਰਸ਼ ਦਾ ਮਾਲਕ ਬੇਪਰਵਾਹੀਆ। ਜੇ ਜੈਕਾਰਾ ਲਾ ਕੇ ਸੱਦੋ ਫ਼ਰਸ਼, ਔਂਦਿਆਂ ਦੇਰ ਨਾ ਲਾਗੇ ਕਾਈਆ। ਜੇ ਮਰਦਾਂ ਵਿਚੋਂ ਮਰਦਾਨਾ ਸਮਝੋ ਮਰਦ, ਮਦਦਗੀਰ ਇਕ ਅਖਵਾਈਆ। ਜੇ ਗਿਣਤੀਆਂ ਕਰੋ ਨਾਲ ਅਦਦ, ਅਦਦਾਂ ਦਾ ਸ਼ੁਮਾਰ ਇਕੋ ਨਜ਼ਰੀ ਆਈਆ। ਜੇ ਲੱਖ ਚੁਰਾਸੀ ਜੀਵ ਜੰਤ ਕਰਨ ਤਸ਼ੱਦਦ, ਪ੍ਰਭ ਦਾ ਕੋਈ ਕੁਛ ਨਾ ਸਕੇ ਵਿਗੜਾਈਆ । ਜਿਸ ਨੇ ਆਪਣੇ ਹੁਕਮੇ ਅੰਦਰ ਸਾਰਾ ਖੇਲ ਦੇਣਾ ਬਦਲ, ਬਦਲੀ ਦੋ ਜਹਾਨ ਵਖਾਈਆ। ਇਨਸਾਫ਼ ਕਰਨ ਆਇਆ ਅਦਲ, ਅਦਾਲਤ ਇਕੋ ਇਕ ਜਣਾਈਆ। ਜਨ ਭਗਤਾਂ ਦੀ ਲੇਖੇ ਲਾਵੇ ਮਜ਼ਲ, ਮੰਜ਼ਲ ਦੇਵੇ ਚੜ੍ਹਾਈਆ। ਨਾਮ ਕੰਡੇ ਤੋਲ ਕੇ ਵਜ਼ਨ, ਧੁਰ ਦੇ ਲੇਖੇ ਵਿਚ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਫਲਗੁਣ ਕਹੇ ਗੁਰਮੁਖੋ ਪ੍ਰਭ ਨੂੰ ਕਦੇ ਨਾ ਜਾਣੋ ਮੁਰਦਾ, ਮਰਨ ਜੀਵਣ ਵਿਚ ਨਾ ਆਈਆ। ਜੇ ਭਗਤ ਨੇਤਰ ਤੱਕੋ ਫਿਰਦਾ ਤੁਰਦਾ, ਚਾਰੋਂ ਕੁੰਟ ਵੇਖ ਵਖਾਈਆ। ਸਾਖ਼ਿਆਤ ਵੇਖੋ ਕਰੇ ਖੇਲ ਪੂਰੇ ਗੁਰ ਦਾ, ਸਤਿਗੁਰ ਬੇਪਰਵਾਹੀਆ । ਲਹਿਣਾ ਦੇਣਾ ਜਾਣੋ ਮੇਲ ਮਿਲਾਵੇ ਪੂਰਬ ਧੁਰ ਦਾ, ਜੁਗ ਚੌਕੜੀ ਵਿਛੜੇ ਰਿਹਾ ਜੁੜਾਈਆ। ਜੇ ਸਾਜਣ ਸਮਝੋ ਆਪਣੀ ਲੋੜ ਦਾ, ਆਸਾ ਮਨਸਾ ਪੂਰ ਕਰਾਈਆ। ਜੇ ਰਾਹ ਤੱਕੋ ਕਿਸੇ ਹੋਰ ਦਾ, ਫੇਰ ਲੱਖ ਚੁਰਾਸੀ ਵਿਚ ਭਵਾਈਆ । ਜੇ ਆਸਰਾ ਤੱਕੋ ਚਰਨਾਂ ਦੀ ਲੋੜ ਦਾ, ਲੋਕ ਪਰਲੋਕ ਵਿਚੋਂ ਬਾਹਰ ਕਢਾਈਆ । ਜੇ ਕੋਈ ਤੁਹਾਡੇ ਅੰਦਰ ਝਗੜਾ ਠਗ ਚੋਰ ਦਾ, ਕਰ ਕਿਰਪਾ ਕਰੇ ਸਫ਼ਾਈਆ। ਅਗੇ ਭੇਵ ਖੁਲ੍ਹਾਵੇ ਮੰਤਰ ਫੋਰ ਦਾ, ਫੁਰਨਾ ਆਪਣਾ ਦਏ ਸਮਝਾਈਆ । ਪੈਂਡਾ ਮੁਕ ਜਾਏ ਅੰਧ ਘੋਰ ਦਾ, ਅੰਧ ਅੰਧੇਰਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਫਲਗੁਣ ਕਹੇ ਤਰੋ ਜਨ ਸਾਚੇ, ਸਚ ਸਚ ਸਮਝਾਈਆ। ਲੇਖੇ ਲਾ ਲਓ ਮਾਟੀ ਭਾਂਡੇ ਕਾਚੇ, ਕੰਚਨ ਰੂਪ ਰਿਹਾ ਬਣਾਈਆ। ਮਨ ਵਾਸਨਾ ਕਾਹੂ ਭਾਗੇ, ਭਾਗੋ ਭਾਗੋ ਭਾਗੋ ਰੇ ਭੱਜੋ ਵਾਹੋ ਦਾਹੀਆ।

ਸਾਹਿਬ ਸੁਵਾਮੀ ਇਕੋ ਲਾਧੇ, ਦੋ ਜਹਾਨ ਜਿਸ ਨੇ ਬਾਂਧੇ, ਪਲੂ ਸਕੇ ਨਾ ਕੋਇ ਛੁਡਾਈਆ। ਸੰਤ ਸੁਹੇਲੇ ਜਿਸ ਨੇ ਸਾਜੇ, ਗੁਰਮੁਖਾਂ ਰੱਖੇ ਜੁਗ ਜੁਗ ਲਾਜੇ, ਸਿੱਖਾਂ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੰਬਲ ਨਗਰ ਸੋਹਿਆ ਵਿਚ ਮਾਝੇ, ਜਿਥੇ ਮਜਲਸ ਬੇਪਰਵਾਹੀਆ। ਜੋ ਲਹਿਣਾ ਦੇਣ ਗਿਆ ਦੁਆਬੇ, ਆਪੇ ਆਪਣਾ ਲੇਖ ਚੁਕਾਈਆ। ਜਿਨ੍ਹਾਂ ਦਾ ਤ੍ਰੇਤੇ ਵਿਚ ਸਾਥੇ, ਨਰਾਇਣ ਨਰਾਇਣ ਦਏ ਮਿਲਾਈਆ। ਜਿਨ੍ਹਾਂ ਨੇ ਵਸ਼ਿਸ਼ਟ ਦੇ ਕਰਮੰਡਲ ਮਾਂਜੇ, ਅੰਦਰੋਂ ਬਾਹਰੋਂ ਕੀਤੀ ਸਫ਼ਾਈਆ। ਰਾਜ ਨਰੈਣ ਉਹਨਾਂ ਦੇ ਨਾਲ ਰਿਸ਼ਤੇ ਕਰ ਕੇ ਆਇਆ ਸਾਂਝੇ, ਸੋਹਣੀ ਗੰਢ ਪਵਾਈਆ। ਅੱਠ ਫੱਗਣ ਨੂੰ ਹੋਰ ਦੱਸਣੇ ਪਿਛਲੇ ਗਵਾਚੇ, ਵਾਹ ਵਾਹ ਜੋੜ ਜੁੜਾਈਆ। ਬਹੱਤਰਾਂ ਲੇਖਾ ਆਪੇ ਵਾਚੇ, ਪਰਦੇ ਫੋਲ ਫੁਲਾਈਆ। ਫਲਗੁਣ ਖ਼ੁਸ਼ੀਆਂ ਨਾਲ ਨਾਚੇ, ਮਿਲੀ ਮਾਣ ਵਡਿਆਈਆ। ਜਨ ਭਗਤੋ ਇਕ ਦੇ ਲੱਗੋ ਆਖੇ, ਜੋ ਆਖ਼ਰ ਦਏ ਚੜ੍ਹਾਈਆ। ਬਿਨਾ ਪਿਤਾ ਤੋਂ ਕਿਸੇ ਕੰਮ ਨਹੀਂ ਔਂਦੇ ਚਾਚੇ, ਸਾਚੀ ਗੋਦ ਨਾ ਕੋਇ ਟਿਕਾਈਆ। ਜਿਸ ਪੁਰਖ ਅਕਾਲ ਦੀਨ ਦਿਆਲ ਨੇ ਜਗਤ ਵਾਲੇ ਜੋੜ ਦੇਣੇ ਨਾਤੇ, ਅਗੇ ਭਗਤਾਂ ਵਿਚ ਸਮਾਈਆ। ਜਿਸ ਵੇਲੇ ਦਰਸ਼ਨ ਦੇਣ ਜਾਏ ਪਹਿਲੋਂ ਚਰਨ ਰੱਖੇ ਤੁਹਾਡੇ ਮਸਤਕ ਮਾਥੇ, ਮਿਥਿਆ ਸ੍ਰਿਸ਼ਟ ਦੇਵੇ ਵਖਾਈਆ। ਫੇਰ ਨਜ਼ਰ ਆਏ ਸਾਖ਼ਿਆਤੇ, ਸਨਮੁਖ ਹੋ ਕੇ ਸ਼ਬਦ ਜਣਾਈਆ । ਕਦੇ ਪਾਤਸ਼ਾਹ ਤੇ ਕਦੇ ਘਰ ਜਾਵੇ ਬਸਤਰ ਪਾਟੇ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੁਰਖ ਸਮਰਾਥੇ, ਸਰਬ ਦਾ ਮਾਲਕ ਇਕੋ ਨਜ਼ਰੀ ਆਈਆ।