ਪੁਸਤਕਾਲਾਭਾਗ ੧੮

੮ ਫੱਗਣ ੨੦੨੧ ਬਿਕ੍ਰਮੀ ਜਸਬੀਰ ਸਿੰਘ ਦੇ ਗ੍ਰਹਿ ਪਿੰਡ ਭੋਲੇ ਕੇ ਜ਼ਿਲਾ ਗੁਰਦਾਸਪੁਰ

ਤਖ਼ਤ ਨਿਵਾਸੀ ਸ਼ਾਹ ਸੁਲਤਾਨ, ਪਤਿਪਰਮੇਸ਼ਵਰ ਵੱਡੀ ਵਡਿਆਈਆ। ਦੇਵਣਹਾਰਾ ਧੁਰ ਫ਼ਰਮਾਨ, ਆਦਿ ਜੁਗਾਦਿ ਜੁਗ ਚੌਕੜੀ ਹੁਕਮ ਸੁਣਾਈਆ। ਸਚਖੰਡ ਦਵਾਰੇ ਸ਼ਾਹੋ ਭੂਪ ਰਾਜ ਰਾਜਾਨ, ਸਤਿ ਸਤਿਵਾਦੀ ਸੋਭਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਣਹਾਰਾ ਦਾਨ, ਵਸਤ ਅਮੋਲਕ ਅਗੰਮ ਅਥਾਹ ਆਪ ਵਰਤਾਈਆ। ਨਿਤ ਨਵਿਤ ਵੇਖਣਹਾਰਾ ਮਾਰ ਧਿਆਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਖੋਜ ਖੁਜਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਰਨਹਾਰਾ ਪਰਧਾਨ, ਤ੍ਰੈਗੁਣ ਮਾਇਆ ਪੰਜ ਤੱਤ ਕਰੇ ਕੁੜਮਾਈਆ। ਪਾਰਬ੍ਰਹਮ ਬ੍ਰਹਮ ਖੇਲੇ ਖੇਲ ਮਹਾਨ, ਘਟ ਘਟ ਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਨੂਰ ਕਰੇ ਰੁਸ਼ਨਾਈਆ। ਏਥੇ ਓਥੇ ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਸ਼ਬਦ ਅਗੰਮੀ ਬੋਲਣਹਾਰਾ ਬੇਜ਼ਬਾਨ, ਅਨਾਦ ਅਨਾਦੀ ਬ੍ਰਹਮ ਬ੍ਰਹਿਮਾਦੀ ਅਨੁਰਾਗੀ ਰਾਗ ਸੁਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਖੇਲਦਾ ਰਿਹਾ ਖੇਲ ਮਹਾਨ, ਖ਼ਾਲਕ ਖ਼ਲਕ ਪ੍ਰਿਤਪਾਲਕ ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਹਰਿ ਵੱਡਾ ਵਡ ਸਾਹਿਬ ਨਿਰੰਕਾਰ, ਨਿਰਵੈਰ ਇਕੋ ਨਜ਼ਰੀ ਆਈਆ। ਲੇਖਾ ਜਾਣੇ ਸਦਾ ਜੁਗ ਚਾਰ, ਚੌਕੜੀ ਆਪਣਾ ਹੁਕਮ ਮਨਾਈਆ। ਲੱਖ ਚੁਰਾਸੀ ਕਰ ਉਜਿਆਰ, ਚਾਰੇ ਖਾਣੀ ਰਿਹਾ ਸਮਾਈਆ। ਚਾਰੇ ਬਾਣੀ ਬੋਲ ਜੈਕਾਰ, ਧੁਰ ਦਾ ਢੋਲਾ ਆਪੇ ਗਾਈਆ। ਆਵਣ ਜਾਵਣ ਖੇਲ ਅਪਾਰ, ਪਤਿਪਰਮੇਸ਼ਵਰ ਰਿਹਾ ਸਮਝਾਈਆ।

ਲੇਖਾ ਜਾਣੇ ਧੁਰ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਸ਼ਬਦ ਅਗੰਮੀ ਜੋਧਾ ਸੂਰਬੀਰ ਬਲਕਾਰ, ਸੁਤ ਦੁਲਾਰਾ ਇਕ ਉਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਨਿਤ ਨਵਿਤ ਸੇਵਕ ਰੂਪ ਵਟਾਈਆ। ਲੇਖਾ ਜਾਣ ਸਰਬ ਸੰਸਾਰ, ਹੁਕਮੇ ਅੰਦਰ ਹੁਕਮ ਵਰਤਾਈਆ। ਧਰਮ ਦਵਾਰੇ ਸਚ ਦਵਾਰ, ਦਰ ਦਰਵੇਸ਼ ਦਿਤਾ ਬਣਾਈਆ। ਚਿਤਰ ਗੁਪਤ ਲੇਖ ਅਪਾਰ, ਕਰਮ ਕਾਂਡ ਵੰਡ ਵੰਡਾਈਆ। ਲਾੜੀ ਮੌਤ ਕਰ ਸ਼ਿੰਗਾਰ, ਤਨ ਮਾਟੀ ਖ਼ਾਕ ਸਰਬ ਪਰਨਾਈਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੇ ਹੱਥ ਰਖੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਹਾਰ, ਥਿਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰਨੇਹਾਰਾ, ਪੁਰਖ ਅਕਾਲ ਇਕ ਅਖਵਾਇੰਦਾ। ਨਿਰਗੁਣ ਨਿਰਵੈਰ ਹੋ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਕੇ ਗਏ ਵਾਰਾ, ਕਾਗ਼ਜ਼ ਕ਼ਲਮ ਸ਼ਾਹੀ ਗੰਢ ਪਵਾਇੰਦਾ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਕਰਦੇ ਗਏ ਨਿਮਸਕਾਰਾ, ਨਮੋ ਨਮੋ ਸਰਬ ਸੁਣਾਇੰਦਾ। ਜਿਸ ਦਾ ਕਲਮਿਆਂ ਵਿਚ ਕਰਦੇ ਗਏ ਇਜ਼ਹਾਰਾ, ਜ਼ਾਹਰ ਜ਼ਹੂਰ ਆਪਣਾ ਖੇਲ ਵਖਾਇੰਦਾ। ਜਿਸ ਨੂੰ ਪਾਰਬ੍ਰਹਮ ਪਤਿਪਰਮੇਸ਼ਵਰ ਮੰਨੇ ਸਰਬ ਵਿਚ ਸੰਸਾਰਾ, ਵਡ ਸੰਸਾਰੀ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਭਗਵੰਤ, ਹਰਿ ਕਰਤਾ ਵਡ ਵਡਿਆਈਆ। ਜਿਸ ਦਾ ਲੇਖਾ ਆਦਿ ਅੰਤ, ਬੇਅੰਤ ਬੇਪਰਵਾਹੀਆ। ਜਿਸ ਦਾ ਨਾਮ ਅਗੰਮਾ ਮੰਤ, ਗੁਰ ਅਵਤਾਰ ਪੀਰ ਪੈਗ਼ੰਬਰ ਢੋਲੇ ਰਹੇ ਗਾਈਆ। ਜਿਸ ਨੂੰ ਨਿਉਂ ਨਿਉਂ ਝੁਕਦੇ ਸਰਬ ਸੰਤ, ਸੀਸ ਜਗਦੀਸ ਝੁਕਾਈਆ। ਜੋ ਲੱਖ ਚੁਰਾਸੀ ਧੁਰ ਦਾ ਕੰਤ, ਪਤਿਪਰਮੇਸ਼ਵਰ ਇਕ ਅਖਵਾਈਆ। ਜੋ ਘੜਨ ਭੰਨਣਹਾਰਾ ਬਣਾਵੇ ਬਣਤ, ਪੰਜ ਤੱਤ ਕਾਇਆ ਮਾਟੀ ਪੋਚ ਪੁਚਾਈਆ। ਜੋ ਪਾਰਬ੍ਰਹਮ ਬ੍ਰਹਮ ਬਣਾਏ ਆਪਣੀ ਅੰਸ, ਸਰਬੰਸ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰਦਾ ਰਿਹਾ ਜੁਗ ਚਾਰ, ਕਲਜੁਗ ਅੰਤਮ ਖੋਜ ਖੁਜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਕਰ ਕੇ ਖ਼ਬਰਦਾਰ, ਬੇਖ਼ਬਰ ਰਿਹਾ ਉਠਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਨੈਣ ਉਠਾਲ, ਲੋਚਨ ਇਕ ਖੁਲ੍ਹਾਈਆ। ਜਿਸ ਦੇ ਅਗੇ ਕਰਦੇ ਗਏ ਸਵਾਲ, ਨਿਤ ਨਵਿਤ ਝੋਲੀਆਂ ਡਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਵੇਖਣ ਆਇਆ ਵਿਚ ਜਹਾਨ, ਲੋਕਮਾਤ ਫੇਰੀ ਪਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਦੇਵੇ ਆਣ, ਬੋਧ ਅਗਾਧ ਸ਼ਬਦ ਅਨਾਦ ਕਰੇ ਪੜ੍ਹਾਈਆ। ਭਗਤ ਸੁਹੇਲਾ ਹੋਵੇ ਮਿਹਰਵਾਨ, ਗੁਰ ਚੇਲਾ ਰੰਗ ਰੰਗਾਈਆ । ਚੁਕਾਵਣਹਾਰਾ ਜਮ ਕੀ ਕਾਣ, ਆਵਣ ਜਾਵਣ ਪੰਧ ਮੁਕਾਈਆ। ਧਰਮ ਰਾਏ ਦਾ ਲੇਖਾ ਆਇਆ ਮੁਕਾਣ, ਦੰਡ ਦੇਵੇ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਕਹੇ ਮੈਂ ਵੇਖਾਂ ਪਰਤਖ, ਪਾਰਬ੍ਰਹਮ ਪ੍ਰਭ ਆਪਣੀ ਧਾਰ ਚਲਾਇੰਦਾ। ਸਭ ਤੋਂ ਨਿਰਾਲਾ ਹੋ ਕੇ ਵਖਰਾ ਵਖ, ਬੇਪਰਵਾਹ ਆਪਣਾ ਕਰਮ ਕਮਾਇੰਦਾ। ਦੀਨ ਦਿਆਲ ਹੋ ਸਮਰਥ, ਮਹਿੰਮਾ ਅਕਥ ਆਪ ਦ੍ਰਿੜਾਇੰਦਾ। ਜਨ ਭਗਤਾਂ ਝੋਲੀ ਪਾ ਕੇ ਹਕ, ਹਕ਼ੀਕ਼ਤ ਪਿਛਲੀ ਖੋਜ ਖੁਜਾਇੰਦਾ। ਬੇਸ਼ਕ

ਕਾਇਆ ਭਾਂਡਾ ਠੀਕਰ ਸਭ ਦਾ ਜਾਣਾ ਭਜ, ਥਿਰ ਰਹਿਣ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਨੌ ਸੌ ਚੁਰਾਨਵੇ ਚੌਕੜੀ ਕਹੇ ਮੈਂ ਵੇਖੀ ਵੀਹ ਸੌ ਇੱਕੀ, ਜੋ ਕਲਜੁਗ ਅੰਤਮ ਆਈਆ। ਜਿਥੇ ਪਾਰਬ੍ਰਹਮ ਪਤਿਪਰਮੇਸ਼ਵਰ ਚਾਰ ਵਰਨ ਬਣੌਣੀ ਸਾਚੀ ਸਿੱਖੀ, ਸਾਖ਼ਿਆਤ ਦਏ ਸਮਝਾਈਆ। ਜਿਸ ਦੀ ਧਾਰ ਸਭ ਤੋਂ ਤਿੱਖੀ, ਖੰਡਾ ਰੂਪ ਨਾ ਕੋਇ ਵਟਾਈਆ। ਇਕੋ ਗੋਬਿੰਦ ਜਾਣੇ ਜਿਸ ਨੂੰ ਮਾਛੂਵਾੜੇ ਮਿਲੀ ਚਿੱਠੀ, ਦੂਜੇ ਸਮਝ ਕਿਸੇ ਨਾ ਪਾਈਆ। ਗੁਰ ਅਵਤਾਰ ਹੱਥ ਕਿਸੇ ਨਾ ਦਿਤੀ, ਚਾਰ ਜੁਗ ਨਾ ਕੋਇ ਖੁਲ੍ਹਾਈਆ। ਉਹਦੀ ਸਤਰ ਬਾਰੀਕ ਨਿੱਕੀ, ਅੱਖਰਾਂ ਵਿਚ ਨਾ ਕੋਇ ਪੜ੍ਹਾਈਆ। ਇਹੋ ਸੰਮਤ ਇਹੋ ਮਿਤੀ, ਮਿਤਰ ਪਿਆਰਾ ਗਿਆ ਜਣਾਈਆ। ਕ਼ਲਮ ਸ਼ਾਹੀ ਕਿਸੇ ਨਾ ਲਿਖੀ, ਕਾਗਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵੀਹ ਸੌ ਇੱਕੀ ਕਹੇ ਮੇਰਾ ਆਇਆ ਵੇਲਾ, ਜੁਗ ਚੌਕੜੀ ਬੈਠੀ ਧਿਆਨ ਲਗਾਈਆ। ਕਿਸ ਬਿਧ ਖੇਲੇ ਖੇਲ ਗੁਰੂ ਗੁਰ ਚੇਲਾ, ਚੇਲਾ ਗੁਰ ਆਪਣਾ ਰੂਪ ਵਖਾਈਆ । ਪਾਰਬ੍ਰਹਮ ਪ੍ਰਭ ਹੋਏ ਸੱਜਣ ਸੁਹੇਲਾ, ਸਤਿ ਸਵਾਮੀ ਦਇਆ ਕਮਾਈਆ। ਲੱਖ ਚੁਰਾਸੀ ਨਾਲੋਂ ਹੋ ਕੇ ਵਿਹਲਾ, ਭਗਤ ਭਗਵਾਨ ਜੋੜ ਜੁੜਾਈਆ । ਆਪਣਾ ਧਾਮ ਵਖਾਏ ਨਵੇਲਾ, ਜਿਥੇ ਵੇਖਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵੀਹ ਸੌ ਇੱਕੀ ਕਹੇ ਮੈਂ ਆ ਗਈ ਜਗ, ਜਾਗਰਤ ਜੋਤ ਨਜ਼ਰੀ ਆਈਆ। ਚਾਰ ਜੁਗ ਦੇ ਪਿਛਲੇ ਲੇਖੇ ਦਿਤੇ ਛਡ, ਝਗੜਾ ਦਿਤਾ ਮੁਕਾਈਆ। ਮੈਂ ਸਭ ਨਾਲੋਂ ਹੋ ਕੇ ਅੱਡ, ਧੁਰ ਦਾ ਹੁਕਮ ਰਹੀ ਜਣਾਈਆ। ਪੁਰਖ ਅਕਾਲ ਦੀਨ ਦਿਆਲ ਪਤਿਪਰਮੇਸ਼ਵਰ ਜਿਸ ਦਾ ਆਦਿ ਜੁਗਾਦੀ ਇਕੋ ਛੰਦ, ਸੋ ਸਾਹਿਬ ਸਵਾਮੀ ਆਪਣਾ ਨਾਮ ਰਿਹਾ ਦ੍ਰਿੜਾਈਆ। ਜਿਸ ਦੇ ਅੰਦਰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕੀਤੇ ਬੰਦ, ਬਾਹਰ ਨਜ਼ਰ ਕੋਇ ਨਾ ਆਈਆ। ਜਿਸ ਦੀ ਰਸਨਾ ਜਿਹਵਾ ਸਿਫ਼ਤ ਕਰੇ ਨਾ ਬੱਤੀ ਦੰਦ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਬੈਠੀ ਮੁਖ ਛੁਪਾਈਆ। ਜੋ ਦੀਨ ਦਿਆਲ ਠਾਕਰ ਸਵਾਮੀ ਗਹਿਰ ਗੰਭੀਰ ਸੂਰਾ ਸਰਬੰਗ, ਦੋ ਜਹਾਨਾਂ ਵਾਲੀ ਇਕ ਅਖਵਾਈਆ । ਜਿਸ ਦੇ ਦਰ ਤੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ ਈਸਾ ਮੂਸਾ ਮੁਹੰਮਦ ਮੰਗਣ ਮੰਗ, ਤੇਈ ਅਵਤਾਰ ਦਸ ਗੁਰ ਬੈਠੇ ਸੀਸ ਨਿਵਾਈਆ। ਭਗਤ ਕਹਿਣ ਪ੍ਰਭੂ ਸਾਡੀ ਆਪਣੇ ਨਾਲ ਗੰਢ, ਟੁਟੀ ਗੰਢਣਹਾਰ ਇਕੋ ਨਜ਼ਰੀ ਆਈਆ। ਸੂਰਜ ਚੰਦ ਮੰਗਣ ਮੰਗ, ਨਿਉਂ ਨਿਉਂ ਲਾਗਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਤੇਰੀ ਇਕ ਸਰਨਾਈਆ। ਵੀਹ ਸੌ ਇੱਕੀ ਕਹੇ ਮੇਰੇ ਭਗਵਾਨ, ਭਾਂਡਾ ਭਰਮ ਦੇ ਭੰਨਾਈਆ। ਮੈਂ ਮੰਗਾਂ ਧੁਰ ਦਾ ਦਾਨ, ਧੁਰ ਦੇ ਮਾਲਕ ਝੋਲੀ ਦੇ ਭਰਾਈਆ। ਤੇਰਾ ਲੇਖਾ ਅਗੰਮ ਮਹਾਨ, ਸਿਫ਼ਤਾਂ ਵਿਚ ਨਾ ਕੋਇ ਸਲਾਹੀਆ। ਉਠ ਵੇਖ ਮਾਰ ਧਿਆਨ, ਬੇਨਜ਼ੀਰ ਨਜ਼ਰ ਉਠਾਈਆ। ਸਤਿ ਸਤਿਵਾਦੀ ਬਣ ਮਿਹਰਵਾਨ, ਮਹਿਬੂਬ ਤੇਰੀ ਓਟ ਤਕਾਈਆ। ਚਾਰ ਕੁੰਟ ਦਿਸੇ ਵੈਰਾਨ, ਦਹਿ ਦਿਸ਼ਾ ਧੀਰ ਨਾ ਕੋਇ ਰਖਾਈਆ। ਕਲਜੁਗ ਕੂੜ ਝੁੱਲੇ ਨਿਸ਼ਾਨ, ਸਤਿ ਸਚ ਨਾ ਕੋਇ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਵੇਖੇ ਕੋਈ ਨਾ ਆਣ, ਕਰਵਟ ਆਪਣੀ ਨਾ ਕੋਇ ਬਦਲਾਈਆ। ਸ੍ਰਿਸ਼ਟ ਸਬਾਈ ਹੋਈ ਹੈਰਾਨ, ਹਰਿ ਕਾ ਰੂਪ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ

ਦਾ ਵਰ, ਦਰ ਠਾਂਡੇ ਦੇ ਸਮਝਾਈਆ। ਠਾਂਡੇ ਦਰ ਦੇ ਸੰਦੇਸ਼ਾ, ਸਤਿ ਸਤਿ ਸਤਿ ਦੇ ਦ੍ਰਿੜਾਈਆ। ਪਾਰਬ੍ਰਹਮ ਵਡ ਨਰੇਸ਼ਾ, ਨਰ ਨਰਾਇਣ ਤੇਰੀ ਓਟ ਤਕਾਈਆ । ਜੁਗ ਚੌਕੜੀ ਤੇਰਾ ਖੇਲ ਵੇਖਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਢਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਦੇ ਦੇ ਗਏ ਭੇਟਾ, ਆਪ ਆਪਣਾ ਭੇਟ ਕਰਾਈਆ। ਤੇਰਾ ਸ਼ਬਦ ਇਕੋ ਬੇਟਾ, ਜੁਗ ਚੌਕੜੀ ਨਾ ਜਨਮੇ ਨਾ ਮਰੇ ਲੱਖ ਚੁਰਾਸੀ ਆਪਣੇ ਹੁਕਮ ਭਵਾਈਆ। ਵਡ ਮਲਾਹ ਖੇਵਟ ਖੇਟਾ, ਨਿਰਗੁਣ ਸਰਗੁਣ ਖੋਜ ਖੁਜਾਈਆ । ਤੇਰਾ ਭਗਤਾਂ ਸੰਗ ਸਦਾ ਹੇਤਾ, ਹਿਤਕਾਰੀ ਨਜ਼ਰੀ ਆਈਆ। ਆਦਿ ਪੁਰਖ ਪ੍ਰਭ ਕਰ ਲੈ ਓਹ ਚੇਤਾ, ਚੇਤਨ ਹੋ ਕੇ ਵੇਖ ਵਖਾਈਆ। ਜਿਸ ਵੇਲੇ ਸ਼ਬਦ ਸੁਤ ਨੂੰ ਦੋ ਜਹਾਨ ਦਾ ਦਿਤਾ ਸੀ ਠੇਕਾ, ਠੇਕੇਦਾਰੀ ਇਕ ਵਖਾਈਆ । ਓਸ ਵੇਲੇ ਨਿਰਗੁਣ ਸਰਗੁਣ ਬਣ ਕੇ ਦੂਆ ਦੂਏ ਦਾ ਨਿਰਗੁਣ ਏਕਾ, ਏਕਾ ਇੱਕੀ ਦਿਤੀ ਬਣਾਈਆ। ਭਾਗ ਲਗਾ ਕੇ ਸਚਖੰਡ ਦੇਸਾ, ਥਿਰ ਘਰ ਪਰਦਾ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਪੁਰਖ ਅਕਾਲ ਕਹੇ ਮੈਨੂੰ ਆ ਗਈ ਯਾਦ, ਪੂਰਬ ਨਜ਼ਰੀ ਆਈਆ। ਜਿਸ ਵੇਲੇ ਸ਼ਬਦ ਸੁਤ ਕਰੀ ਫ਼ਰਿਆਦ, ਥਿਰ ਘਰ ਆਪਣੀ ਅਲਖ ਜਗਾਈਆ। ਮੈਂ ਸਚ ਪ੍ਰੀਤੀ ਭਰ ਕੇ ਇਕ ਆਵਾਜ਼, ਅਗੰਮੀ ਨਾਦ ਦਿਤਾ ਲਗਾਈਆ। ਡੂੰਘਾ ਰਖ ਕੇ ਵਿਚ ਰਾਜ਼, ਰਮਜ਼ ਆਪਣੀ ਇਕ ਸਮਝਾਈਆ। ਤੇਰਾ ਜੁਗ ਜੁਗ ਵੇਖਾਂ ਖੇਲ ਤਮਾਸ਼, ਲੱਖ ਚੁਰਾਸੀ ਝੋਲੀ ਪਾਈਆ। ਗੁਰ ਅਵਤਾਰ ਬਣਾ ਕੇ ਦਾਸ, ਦਾਸੀ ਰੂਪ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਨਿੱਕੀ ਨਿੱਕੀ ਸੁਣਾ ਕੇ ਬਾਤ, ਕਹਾਵਤ ਆਪਣੀ ਦਿਆਂ ਦ੍ਰਿੜਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਜਿਸ ਵੇਲੇ ਕਲਜੁਗ ਅੰਤ ਆਵੇ ਅੰਧੇਰੀ ਰਾਤ, ਚਾਰ ਕੁੰਟ ਦਹਿ ਦਿਸ਼ਾ ਸਤਿ ਸਚ ਨਾ ਕੋਇ ਰੁਸ਼ਨਾਈਆ। ਓਸ ਵੇਲੇ ਪੁੱਛਾਂ ਤੇਰੀ ਵਾਤ, ਮਿਹਰਵਾਨ ਹੋ ਕੇ ਵੇਖ ਵਖਾਈਆ। ਸੁਤ ਸ਼ਬਦ ਅਗੋਂ ਜੋੜ ਕੇ ਕਿਹਾ ਹਾਥ, ਪ੍ਰਭੂ ਤੇਰੀ ਬੇਪਰਵਾਹੀਆ। ਮੈਂ ਬਾਲਾ ਨੱਢਾ ਅਨਾਥਾਂ ਅਨਾਥ, ਬਲਧਾਰ ਨਾ ਕੋਇ ਜਣਾਈਆ। ਮੇਰੀ ਇਕੋ ਮੰਗ ਇਕੋ ਆਸ, ਤੇਰੇ ਚਰਨਾਂ ਦਿਆਂ ਟਿਕਾਈਆ। ਜਿਸ ਵੇਲੇ ਨਿਰਗੁਣ ਹੋ ਕੇ ਆਵੇਂ ਆਪ, ਜੋਤੀ ਜਾਤਾ ਫੇਰਾ ਪਾਈਆ। ਭਗਤਾਂ ਰੱਖੀਂ ਸਦਾ ਸਾਥ, ਸਗਲਾ ਸੰਗ ਨਿਭਾਈਆ। ਇਕੋ ਹੋਵੇ ਤੇਰਾ ਜਾਪ, ਇਕੋ ਨਾਮ ਸਮਝਾਈਆ। ਮਾਲਕ ਬਣਨਾ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਤੇਰੇ ਗੁਰਮੁਖਾਂ ਤੋਂ ਧਰਮ ਰਾਏ ਨਾ ਮੰਗੇ ਹਿਸਾਬ, ਚਿਤਰ ਗੁਪਤ ਲੇਖ ਨਾ ਕੋਇ ਚੁਕਾਈਆ । ਇਹ ਚੁਕੌਣਾ ਆਪ ਰਿਵਾਜ, ਰਸਮ ਦੇਣੀ ਬਣਾਈਆ। ਜਿਹੜਾ ਲੇਖਾ ਲਿਖਿਆ ਨਹੀਂ ਵਿਚ ਕਿਸੇ ਕਿਤਾਬ, ਸੋ ਆਪਣਾ ਹੁਕਮ ਦੇਣਾ ਵਰਤਾਈਆ । ਮੈਂ ਨਿਉਂ ਨਿਉਂ ਕਰਾਂ ਅਦਾਬ, ਚਰਨਾਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਇਕ ਸਰਨਾਈਆ । ਪੁਰਖ ਅਕਾਲ ਕਿਹਾ ਸੁਣ ਸ਼ਬਦੀ ਸੁਤ, ਸਚ ਦਿਆਂ ਦ੍ਰਿੜਾਈਆ। ਜਿਸ ਵੇਲੇ ਆਵੇ ਸੁਹੰਜਣੀ ਰੁਤ, ਸਿਰ ਤੇਰੇ ਹੱਥ ਰਖਾਈਆ। ਭਗਤ ਬਣਾ ਕੇ ਆਪਣੇ ਸੁਤ, ਤੇਰਾ ਜੋੜ ਜੁੜਾਈਆ। ਤੂੰ ਹੁਕਮੇ ਅੰਦਰ ਧਰਮ ਰਾਏ ਲੈਣਾ ਪੁਛ, ਸਚ ਸੰਦੇਸ਼ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਦਏ ਵਡਿਆਈਆ। ਸੁਤ ਦੁਲਾਰਾ ਕਹੇ ਮੇਰੇ ਅਕਾਲ, ਅਕਲ ਕਲ ਤੇਰੀ ਵਡਿਆਈਆ। ਜੇ ਹੋਵੇਂ ਆਪ ਦਿਆਲ, ਦੀਨਾਂ ਗਲੇ ਲਗਾਈਆ। ਮੈਂ ਵੇਖਾਂ ਤੇਰੇ ਲਾਲ, ਭਗਤ ਸੁਹੇਲੇ ਖੋਜ

ਖੁਜਾਈਆ। ਜਿਨ੍ਹਾਂ ਵਸੇਂ ਅੰਦਰ ਨਾਲ, ਬਾਹਰੋਂ ਬੈਠਾ ਰੂਪ ਛੁਪਾਈਆ। ਨਾਤਾ ਤੋੜ ਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣੀ ਗੰਢ ਪਵਾਈਆ। ਪੁਰਖ ਅਕਾਲ ਕਿਹਾ ਇਹ ਸਚ ਅਹਿਵਾਲ, ਹਾਲਤ ਦਿਆਂ ਬਦਲਾਈਆ। ਵੀਹ ਸੌ ਇੱਕੀ ਬਿਕ੍ਰਮੀ ਖੇਲ ਕਮਾਲ, ਅੰਤ ਅਖ਼ੀਰੀ ਦਿਆਂ ਦ੍ਰਿੜਾਈਆ। ਜਨ ਭਗਤਾਂ ਕਰਾਂ ਬਹਾਲ, ਲਹਿਣਾ ਦੇਣਾ ਸਰਬ ਮੁਕਾਈਆ। ਬਿਨ ਤੇਰੇ ਪੁੱਛੇ ਕਿਸੇ ਨਾ ਖਾਵੇ ਕਾਲ, ਮਹਾਕਾਲ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੁਤ ਸ਼ਬਦ ਕਹੇ ਪ੍ਰਭ ਆ ਗਿਆ ਵਕ਼ਤ, ਵੇਲਾ ਦਏ ਗਵਾਹੀਆ। ਲੈ ਅੰਗੜਾਈ ਵਿਚ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਤੇਰਾ ਲਹਿਣਾ ਦੇਣਾ ਨਾਲ ਭਗਤ, ਇਹੋ ਨਜ਼ਰੀ ਆਈਆ। ਤੇਰੀ ਆਦਿ ਜੁਗਾਦੀ ਸ਼ਰਤ, ਸਦ ਸ਼ਰਅ ਦੇਣੀ ਬਦਲਾਈਆ। ਤੇਰੀ ਕਰਨੀ ਵਿਚ ਨਾ ਆਵੇ ਫ਼ਰਕ਼, ਫ਼ੈਸਲਾ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਕਰੇ ਹਰਿ ਅਦਲੀ, ਅਦਾਲਤ ਸਾਚੀ ਸਚ ਸਮਝਾਈਆ। ਪਿਛਲੀ ਖੇਲ ਕਰੇ ਸਭ ਬਦਲੀ, ਬਦਲਾ ਸਭ ਦਾ ਰਿਹਾ ਮੁਕਾਈਆ। ਰਾਏ ਧਰਮ ਚਲ ਕੇ ਔਣਾ ਮਜ਼ਲੋ ਮਜ਼ਲੀ, ਮੰਜ਼ਲ ਆਪਣੀ ਸਚ ਸਮਝਾਈਆ। ਚਿਤ੍ਰਗੁਪਤ ਲੇਖਾ ਉਠਾ ਕੇ ਔਣਾ ਬਗ਼ਲੀ, ਭੱਜਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਰਾਏ ਧਰਮ ਆ ਨੇੜੇ, ਹਰਿ ਕਰਤਾ ਆਪ ਜਣਾਈਆ। ਭਗਤਾਂ ਬੰਨ੍ਹਣੇ ਸਾਚੇ ਬੇੜੇ, ਬੰਧਨ ਰਿਹਾ ਜਣਾਈਆ। ਜਨਮ ਮਰਨ ਦੇ ਚੁਕਣੇ ਝੇੜੇ, ਝਗੜਾ ਰਹੇ ਨਾ ਰਾਈਆ। ਸੋਹਣੇ ਵਸਣੇ ਸਾਚੇ ਖੇੜੇ, ਮੰਦਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖ ਆਪ ਸਮਝਾਈਆ। ਰਾਏ ਧਰਮ ਕਹੇ ਮੇਰੇ ਜਗਦੀਸ਼, ਸਾਹਿਬ ਤੇਰੀ ਸਰਨਾਈਆ। ਮੈਂ ਹਾਜ਼ਰ ਹੋਇਆ ਬੀਸ ਇਕੀਸ, ਦਰ ਠਾਂਡੇ ਸੀਸ ਨਿਵਾਈਆ। ਸਾਚਾ ਹੁਕਮ ਦੱਸ ਹਦੀਸ, ਕਰਾਂ ਹਕ ਪੜ੍ਹਾਈਆ। ਜੇ ਤੂੰ ਭਗਤਾਂ ਬਦਲਣ ਆਇਆ ਰੀਤ, ਮੈਂ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਚੁਕਾਈਆ । ਸ੍ਰੀ ਭਗਵਾਨ ਕਹੇ ਸੁਣ ਸਚ ਸੰਦੇਸ਼ਾ, ਧੁਰ ਦਾ ਦਿਆਂ ਜਣਾਈਆ। ਪੁਰਖ ਅਗੰਮੀ ਹੁਕਮ ਏਕਾ, ਅਗੇ ਸਕੇ ਨਾ ਕੋਇ ਮਿਟਾਈਆ। ਕਰੇ ਖੇਲ ਸਚਖੰਡ ਨਿਵਾਸੀ ਨਰ ਨਰੇਸ਼ਾ, ਨਰ ਨਰਾਇਣ ਏਕੰਕਾਰ ਆਪਣੀ ਕਲ ਧਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਰਿਹਾ ਬਣਾਈਆ। ਰਾਏ ਧਰਮ ਕਹੇ ਸੁਣ ਪ੍ਰਭੂ ਠਾਕਰ, ਸਤਿ ਸਚ ਮੇਰੀ ਅਰਜ਼ੋਈਆ। ਗਹਿਰ ਗੰਭੀਰ ਡੂੰਘੇ ਸਾਗਰ, ਤੇਰਾ ਭੇਵ ਕੋਇ ਨਾ ਆਈਆ। ਸੂਰਬੀਰ ਵਡ ਬਹਾਦਰ, ਤੇਰੀ ਇਕ ਸਰਨਾਈਆ। ਜੇ ਤੂੰ ਕਰਨ ਆਇਆ ਅਦਲ, ਇਨਸਾਫ਼ ਆਪਣੇ ਹੱਥ ਵਖਾਈਆ। ਮੈਂ ਦੂਰ ਦੁਰਾਡਾ ਚਲ ਕੇ ਆਇਆ ਪੈਦਲ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਬਖ਼ਸ਼ੀ ਇਕ ਸਰਨਾਈਆ। ਸੁਣ ਕੇ ਹੁਕਮ ਉਠਿਆ ਅੱਠ ਫੱਗਣ, ਅੱਠਾਂ ਤੱਤਾਂ ਵੇਖ ਵਖਾਈਆ। ਜਿਸ ਨੂੰ ਪੈਣ ਲੱਗਾ ਸਗਨ, ਓਸ ਆਤਮਾ ਹੋਈ ਅੰਤ ਜੁਦਾਈਆ। ਜਿਸ ਦਾ ਲੇਖਾ ਲੱਗਾ ਵਧਣ, ਵਾਅਦੇ ਨਾਲ ਦਇਆ ਕਮਾਈਆ। ਜਿਸ ਦਾ ਕੋਈ ਨਾ ਜਾਣੇ ਯਤਨ, ਬੁਧੀ ਸਕੇ ਨਾ ਕੋਇ ਸਮਝਾਈਆ । ਜਿਹੜੀ ਫਿਰ ਵਸਣੀ ਉਸੇ ਵਤਨ, ਆਤਮ ਸਾਢੇ ਤਿੰਨ ਹੱਥ ਡੇਰਾ ਲਾਈਆ। ਮਲਾਹ ਬਣ ਕੇ ਬੇੜਾ ਲਾਇਆ ਪਤਣ, ਮੰਝਧਾਰ

ਨਾ ਕੋਇ ਰੁੜ੍ਹਾਈਆ। ਰਾਏ ਧਰਮ ਨਾ ਆਇਆ ਸੱਦਣ, ਚਿਤ੍ਰਗੁਪਤ ਨਾ ਲੇਖ ਵਖਾਈਆ। ਜਮਦੂਤ ਸਵਾਸ ਨਾ ਆਇਆ ਕੱਢਣ, ਲਾੜੀ ਮੌਤ ਨਾ ਕੋਇ ਪਰਨਾਈਆ। ਲਾਂਬੂ ਲਾਇਆ ਕੋਈ ਨਾ ਅਗਨ, ਧੂੰਆਂਧਾਰ ਨਾ ਕੋਇ ਵਖਾਈਆ। ਇਸ਼ਨਾਨ ਕੀਤਾ ਨਾ ਕੋਇ ਨਗਨ, ਨਾਤਾ ਜਗਤ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਦਾ ਮਾਲਕ ਸਵਾਮੀ, ਹਰਿ ਕਰਤਾ ਦਇਆ ਕਮਾਇੰਦਾ। ਆਦਿ ਜੁਗਾਦਿ ਅੰਤਰਜਾਮੀ, ਘਟ ਘਟ ਵੇਖ ਵਖਾਇੰਦਾ। ਜਿਸ ਦੀ ਸਿਫ਼ਤ ਕਰੇ ਚਾਰੇ ਬਾਣੀ, ਰਾਗਾਂ ਨਾਦਾਂ ਵਿਚ ਢੋਲਾ ਸ਼ਬਦ ਅਲਾਇੰਦਾ। ਜਿਸ ਦੇ ਹੁਕਮੇ ਅੰਦਰ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਪਾਇੰਦਾ। ਸੋ ਸ਼ਾਹੋ ਭੂਪ ਵਡ ਸੁਲਤਾਨੀ, ਧੁਰ ਫ਼ਰਮਾਨਾ ਹੁਕਮ ਦ੍ਰਿੜਾਇੰਦਾ। ਰਾਏ ਧਰਮ ਸੁਣਨਾ ਲਾ ਕਰ ਕਾਨੀ, ਭੇਵ ਅਭੇਦਾ ਆਪ ਜਣਾਇੰਦਾ। ਬੇਸ਼ਕ ਲੱਖ ਚੁਰਾਸੀ ਜੀਵ ਜੰਤ ਸ੍ਰਿਸ਼ਟ ਸਬਾਈ ਫ਼ਾਨੀ, ਅੰਤ ਨਜ਼ਰ ਕੋਇ ਨਾ ਆਇੰਦਾ। ਜਨ ਭਗਤਾਂ ਦੀ ਸਭ ਤੋਂ ਵਖਰੀ ਕਹਾਣੀ, ਹਰਿ ਕਰਤਾ ਆਪ ਬਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਸੁਣਾਇੰਦਾ। ਧੁਰ ਦਾ ਹੁਕਮ ਸੁਣ ਧਰਮ ਰਾਜ, ਰਾਜਨ ਰਾਜ ਆਪ ਜਣਾਈਆ। ਜਿਸ ਵੇਲੇ ਜਨ ਭਗਤਾਂ ਦਾ ਅੰਤ ਹੋਵੇ ਕਾਜ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਤੂੰ ਦਰ ਤੇ ਬਣ ਕੇ ਜਾਵੀਂ ਦਾਸ, ਸੇਵਕ ਆਪਣਾ ਰੂਪ ਵਟਾਈਆ। ਹੌਲੀ ਜਿਹੀ ਸੰਦੇਸ਼ਾ ਦੇਵੀਂ ਆਪ, ਅਗੰਮੀ ਆਵਾਜ਼ ਸੁਣਾਈਆ। ਜਨ ਭਗਤੋ ਸੋਹੰ ਕਰ ਲਓ ਸਚਾ ਜਾਪ, ਵੇਲਾ ਅੰਤਮ ਗਿਆ ਆਈਆ। ਪਿਛਲੇ ਜਨਮ ਦਾ ਕਰਮ ਦਾ ਲਹਿ ਜਾਏ ਪਾਪ, ਅਗੇ ਲੇਖ ਨਾ ਕੋਇ ਵਖਾਈਆ। ਫਿਰ ਜੋੜ ਕੇ ਦੋਵੇਂ ਹਾਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈਕਾਰਾ ਦੇਣਾ ਲਗਾਈਆ। ਪੰਜਾਂ ਮਿੰਟਾਂ ਪਿਛੋਂ ਮੈਂ ਨਜ਼ਰੀ ਆਵਾਂ ਸਾਖ਼ਿਆਤ, ਜਨ ਭਗਤਾਂ ਸਨਮੁਖ ਸੋਭਾ ਪਾਈਆ। ਜਿਸ ਦਾ ਕਿਸੇ ਨਹੀਂ ਲਿਖਿਆ ਕੋਈ ਹਿਸਾਬ, ਸੋ ਲੇਖਾ ਦੇਵਾਂ ਜਣਾਈਆ । ਇਹ ਸਤਿਜੁਗ ਦਾ ਰਿਵਾਜ, ਕਲਜੁਗ ਵਿਚੋਂ ਦਿਆਂ ਬਦਲਾਈਆ। ਚਿਤ੍ਰਗੁਪਤ ਕਹੇ ਮੈਂ ਢਾਈ ਘੜੀਆਂ ਪਹਿਲੋਂ ਬੰਦ ਕਰਾਂ ਕਿਤਾਬ, ਭਗਤਾਂ ਲੇਖਾ ਵੇਖਣ ਕੋਇ ਨਾ ਪਾਈਆ। ਨੇੜੇ ਆ ਕੇ ਕਹਾਂ ਵਾਹ ਸ਼ਾਬਾਸ਼, ਜੋ ਬੈਠੇ ਇਕੋ ਪੁਰਖ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਧਰਮ ਰਾਜ ਕਹੇ ਮੈਂ ਦੇਵਾਂ ਆਪਣਾ ਸਚ ਸਬੂਤ, ਭਗਤਾਂ ਦਿਆਂ ਜਣਾਈਆ। ਮੇਰਾ ਕੋਈ ਨਾ ਆਵੇ ਦੂਤ, ਦੁਸ਼ਟ ਰੂਪ ਨਾ ਕੋਇ ਵਖਾਈਆ। ਪਹਿਲੋਂ ਵੇਖ ਕੇ ਚਾਰੇ ਕੂਟ, ਦਹਿ ਦਿਸ਼ਾ ਖੋਜ ਖੁਜਾਈਆ। ਜਿਥੇ ਭਗਤ ਮੁਨਾਰਾ ਉਚ ਅਰੂਜ, ਅਰਸ਼ ਕ਼ੁਰਸ਼ ਵੇਖਾਂ ਚਾਈਂ ਚਾਈਂਆ। ਉਹ ਸਾਢੇ ਤਿੰਨ ਹੱਥ ਮੰਦਰ ਮੈਨੂੰ ਦਿਸੇ ਮਹਿਫ਼ੂਜ਼, ਚਾਰੋਂ ਕੁੰਟ ਬੈਠਾ ਬੇਪਰਵਾਹੀਆ। ਜਿਹੜੇ ਚੜ੍ਹ ਗਏ ਮੰਜ਼ਲੇ ਮਕ਼ਸੂਦ, ਮਕ਼ਸਦ ਆਪਣਾ ਹਲ ਕਰਾਈਆ। ਉਹਨਾਂ ਪੰਜ ਤੱਤ ਕਾਇਆ ਚੋਲਾ ਛੱਡਣਾ ਪੰਜ ਭੂਤ, ਤਨ ਮਾਟੀ ਖ਼ਾਕ ਮਿਲਾਈਆ। ਆਤਮ ਪਰਮਾਤਮ ਮੇਲਾ ਸਾਚੇ ਭੂਪ, ਸ਼ਹਿਨਸ਼ਾਹ ਆਪਣੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਏ ਧਰਮ ਕਹੇ ਪ੍ਰਭੂ ਤੇਰੀ ਮਿਹਰਵਾਨੀ, ਮੈਂ ਆਪਣੀ ਝੋਲੀ ਪਾਈਆ। ਆਪਣੇ ਭਗਤਾਂ ਦੱਸ ਨਿਸ਼ਾਨੀ, ਜੋ ਵੇਲੇ ਅੰਤ ਭੁਲ ਨਾ ਜਾਈਆ। ਮੈਨੂੰ ਹੋਣਾ ਨਾ ਪਏ ਹੈਰਾਨੀ, ਅਹਿਸਾਨੀ ਦੇ ਸਮਝਾਈਆ। ਤੇਰਾ ਜਲਵਾ ਨੂਰ ਨੁਰਾਨੀ, ਜੋਤੀ ਜੋਤ ਡਗਮਗਾਈਆ। ਤੂੰ ਭੂਪ ਸ਼ਹਿਨਸ਼ਾਹ ਸ਼ਾਹ ਸੁਲਤਾਨੀ, ਦੋ ਜਹਾਨਾਂ ਅਖਵਾਈਆ ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਪੁਰਖ ਅਕਾਲ ਕਹੇ ਸੁਣ ਰਾਜੇ ਧਰਮ, ਧਰਨੀ ਉਤੇ ਦਿਆਂ ਸਮਝਾਈਆ। ਜਿਨ੍ਹਾਂ ਦਾ ਮੇਰੇ ਲੇਖੇ ਲੱਗਾ ਕਰਮ, ਕਰਮ ਕਾਂਡ ਗਏ ਗਵਾਈਆ । ਨਾਤਾ ਤੋੜ ਕੇ ਵਰਨ ਬਰਨ, ਜਾਤ ਪਾਤ ਗਏ ਮਿਟਾਈਆ। ਪੁਰਖ ਅਕਾਲ ਦੀ ਸਾਚੀ ਸਰਨ, ਚਰਨ ਕਵਲ ਧਿਆਨ ਰਖਾਈਆ। ਉਹਨਾਂ ਦਾ ਲੇਖਾ ਮੁਕਣਾ ਮਰਨ ਜਨਮ, ਜਨਮ ਮਰਨ ਰਹਿਣ ਨਾ ਪਾਈਆ। ਜੋ ਸਾਚਾ ਢੋਲਾ ਪੜ੍ਹਨ, ਅੰਦਰੇ ਅੰਦਰ ਧਿਆਨ ਲਗਾਈਆ। ਉਹਨਾਂ ਦੇ ਮੁਖ ਵਿਚ ਲਗਣਾ ਸਗਨ, ਮੈਂ ਸਨਮੁਖ ਹੋ ਕੇ ਦਿਆਂ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਾਏ ਧਰਮ ਕਹੇ ਪੁਰਖ ਸਮਰਥ, ਮੇਰੀ ਤੇਰੇ ਅਗੇ ਅਰਜ਼ੋਈਆ। ਮੇਰੀ ਖੋਲ੍ਹ ਦੇਵੀਂ ਉਹ ਅੱਖ, ਨੇਤਰ ਆਪ ਖੁਲ੍ਹਾਈਆ । ਤੇਰਾ ਖੇਲ ਵੇਖਾਂ ਸਚ, ਸਾਖ਼ਿਆਤ ਨਜ਼ਰੀ ਆਈਆ। ਜਿਸ ਵੇਲੇ ਭਗਤਾਂ ਦੇਵੇਂ ਹਕ, ਹਕ਼ੀਕ਼ਤ ਵਿਚੋਂ ਵਡਿਆਈਆ । ਵੇਲੇ ਅੰਤ ਸਿਰ ਦੇ ਕੇ ਰੱਖੀਂ ਹੱਥ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦੇਣਾ ਚੁਕਾਈਆ। ਪੁਰਖ ਅਕਾਲ ਕਿਹਾ ਸੁਣ ਧਰਮ ਦੁਲਾਰੇ, ਧਰਨਾਪਤ ਦਏ ਵਡਿਆਈਆ । ਜੋ ਭਗਤ ਸੁਹੇਲੇ ਮੀਤ ਮੁਰਾਰੇ, ਧੁਰ ਦੇ ਸੱਜਣ ਨਜ਼ਰੀ ਆਈਆ। ਉਨ੍ਹਾਂ ਕਾਜ ਆਪ ਸਵਾਰੇ, ਹਰਿ ਕਰਤਾ ਬੇਪਰਵਾਹੀਆ। ਵੇਖ ਵਖਾਏ ਸਾਢੇ ਤਿੰਨ ਹੱਥ ਕਾਇਆ ਮੰਦਰ ਮੁਨਾਰੇ, ਘਰ ਘਰ ਵਿਚ ਖੋਜ ਖੁਜਾਈਆ। ਰਾਏ ਧਰਮ ਤੇਰੀ ਅੱਖ ਓਹ ਉਘਾੜੇ, ਜਿਸ ਦਾ ਨੂਰ ਆਪਣੇ ਵਿਚ ਛੁਪਾਈਆ। ਜਨ ਭਗਤ ਵਖਾਏ ਧੁਰ ਦੇ ਲਾੜੇ, ਨਾਰ ਪੁਰਖ ਵੰਡ ਨਾ ਕੋਇ ਵੰਡਾਈਆ। ਜਿਨ੍ਹਾਂ ਦੇ ਸੀਸ ਬੰਧਾਏ ਸਚੀ ਦਸਤਾਰੇ, ਧੁਰ ਦੇ ਮਾਲਕ ਦਏ ਬਣਾਈਆ । ਮੁਖ ਸਗਨ ਲਗਾਏ ਅਪਰ ਅਪਾਰੇ, ਅੰਮ੍ਰਿਤ ਰਸ ਮਿੱਠਾ ਦਏ ਜਣਾਈਆ। ਨਿੱਕੀ ਵੱਡੀ ਇਕੋ ਧਾਰੇ, ਧਰਨੀ ਧਰਤ ਧਵਲ ਖ਼ੁਸ਼ੀ ਮਨਾਈਆ। ਸਾਚਾ ਤਿਲਕ ਲਗੇ ਲਿਲਾਟੇ, ਪੂਰਬ ਘਾਟੇ ਪੂਰ ਕਰਾਈਆ। ਗੁਰਮੁਖ ਰਹੇ ਨਾ ਕੋਇ ਅਧਵਾਟੇ, ਰਾਹ ਵਿਚ ਨਾ ਕੋਈ ਅਟਕਾਈਆ। ਜਾਵਣ ਗੌਂਦੇ ਸਾਚੀ ਗਾਥੇ, ਤੂੰ ਮੇਰਾ ਮੈਂ ਤੇਰਾ ਦੂਜੀ ਅਵਰ ਨਾ ਕੋਇ ਪੜ੍ਹਾਈਆ। ਰਾਏ ਧਰਮ ਤੂੰ ਥੋੜ੍ਹੀ ਮੰਜ਼ਲ ਦੇਣਾ ਸਾਥੇ, ਅਗੇ ਨਿਉਂ ਕੇ ਸੀਸ ਝੁਕਾਈਆ। ਓਥੋਂ ਟੇਕ ਕੇ ਆਪਣਾ ਮਾਥੇ, ਬੈਠਣਾ ਮੁਖ ਭੁਆਈਆ। ਅਗੇ ਸ਼ਬਦੀ ਖੇਲ ਤਮਾਸ਼ੇ, ਹਰਿ ਕਰਤਾ ਦਏ ਜਣਾਈਆ। ਉਸ ਤੋਂ ਅਗੇ ਆਪ ਆਪੇ, ਸ਼ਬਦ ਆਪਣੇ ਵਿਚ ਮਿਲਾਈਆ। ਜਿਥੇ ਨਾ ਕੋਈ ਭੈਣ ਭਾਈ ਬਾਪੇ, ਸੱਜਣ ਸੈਣ ਨਾ ਕੋਇ ਰਖਾਈਆ। ਓਥੇ ਖੇਲ ਪੁਰਖ ਸਮਰਾਥੇ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਾਏ ਧਰਮ ਕਹੇ ਮੈਨੂੰ ਯਾਦ ਅੱਠ ਫੱਗਣ, ਰੁਤ ਬਸੰਤੀ ਨਜ਼ਰੀ ਆਈਆ। ਜੋ ਭਗਤ ਸੁਹੇਲੇ ਪ੍ਰਭੂ ਲਏ ਚੁਣ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਜੁਗ ਚੌਕੜੀ ਪਿਛੋਂ ਫ਼ਰਿਆਦ ਲਈ ਸੁਣ, ਧੁਰ ਦੇ ਮਾਲਕ ਹੋ ਸਹਾਈਆ। ਲੇਖਾ ਜਾਣ ਕੇ ਗੁਣ ਅਵਗੁਣ, ਕਰਨੀ ਕਰਤਾ ਖੋਜ ਖੁਜਾਈਆ। ਅੰਤਰ ਉਪਜਾ ਕੇ ਨਾਮ ਧੁਨ, ਧੁਨੀ ਨਾਦ ਦਿਤਾ ਸ਼ਨਵਾਈਆ। ਪੜਦਾ ਲਾਹ ਕੇ ਅਗੰਮੀ ਸੁੰਨ, ਮੁਨ ਦਿਤੀ ਤੁੜਾਈਆ। ਕਿਰਪਾ ਕਰਕੇ ਮਾਲਕ ਕੁੱਲ, ਜਨ ਭਗਤਾਂ ਦੀ ਕੁਲ ਦਿਤੀ ਬਦਲਾਈਆ। ਠਾਕਰ ਹੋ ਕੇ ਪਾਇਆ ਮੁਲ, ਕ਼ੀਮਤ ਆਪ ਚੁਕਾਈਆ। ਵੇਖੀਂ ਰਾਏ ਧਰਮ ਨਾ ਜਾਈਂ ਭੁਲ, ਲੇਖਾ ਮੰਗਣ ਕਦੇ ਨਾ ਆਈਆ। ਇਹ ਗੁਰਮੁਖ ਅਗੰਮੀ ਫੁਲ, ਬੂਟਾ ਗੋਬਿੰਦ ਰਿਹਾ

ਮਹਿਕਾਈਆ। ਜਿਨ੍ਹਾਂ ਦਾ ਤੋਲ ਇਕੋ ਤੁਲ, ਧੜੀ ਮਾਸੇ ਸੇਰ ਨਾ ਕੋਇ ਵਿਕਾਈਆ। ਇਹਨਾਂ ਅੰਤ ਜਾਣਾ ਨਹੀਂ ਰੁਲ, ਨਰਕ ਸੁਰਗ ਨਾ ਕੋਇ ਭੁਆਈਆ। ਦੋਜ਼ਖ਼ ਬਹਿਸ਼ਤ ਨਹੀਂ ਜਾਣਾ ਭੁਲ, ਦੂਸਰ ਵੰਡ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਲੇਖੇ ਰਿਹਾ ਮੁਕਾਈਆ। ਰਾਏ ਧਰਮ ਕਹੇ ਮੈਂ ਵੇਖਾਂ ਉਹ ਦਸਤਾਰ, ਜਿਸ ਨੂੰ ਦਸਤ ਨਾ ਕੋਇ ਲਗਾਈਆ। ਮੈਂ ਵੇਖਾਂ ਉਹ ਸਵਾਦ, ਜੋ ਮਿਠਿਆਂ ਵਿਚੋਂ ਹੱਥ ਕਿਸੇ ਨਾ ਆਈਆ। ਮੈਂ ਨਿਕਿਆਂ ਵਡਿਆਂ ਕਰਾਂ ਆਦਾਬ, ਸੋਹਣਾ ਸੀਸ ਝੁਕਾਈਆ। ਲੇਖਾ ਪੁੱਛਾਂ ਨਾ ਕੋਇ ਹਿਸਾਬ, ਹਸਤੀ ਆਪਣੀ ਦਿਆਂ ਮਿਟਾਈਆ। ਜਿਸ ਦਵਾਰੇ ਸੁਣਾਂ ਤੇਰਾ ਜਾਪ, ਤੂੰ ਹੀ ਤੂੰ ਨਜ਼ਰੀ ਆਈਆ। ਓਥੇ ਨਾ ਕੋਈ ਕਰਮ ਨਾ ਪਾਪ, ਵਡ ਪਰਤਾਪ ਤੇਰੀ ਸਰਨਾਈਆ। ਰੂਹ ਬੁੱਤ ਦੋਵੇਂ ਦਿਸਣ ਪਾਕ, ਪਲੀਤੀ ਖ਼ਾਕ ਨਾ ਕੋਇ ਵਖਾਈਆ। ਮੈਂ ਪ੍ਰਭੂ ਮਾਰਾਂ ਇਕ ਆਵਾਜ਼, ਤੇਰਾ ਸ਼ਬਦ ਸਚਾ ਸੁਣਾਈਆ। ਜਨ ਭਗਤਾਂ ਅੰਦਰੋਂ ਜਾਣਾ ਜਾਗ, ਤੇਰਾ ਵੇਲਾ ਨੇੜੇ ਆਈਆ। ਸਚ ਸ਼ਬਦ ਦਾ ਲੈ ਲੈ ਵਾਕ, ਵੇਲਾ ਵਕ਼ਤ ਲੈ ਸੁਹਾਈਆ। ਸ਼ਬਦੀ ਗੁਰ ਔਣਾ ਆਪ, ਬਬਾਣ ਅਗੰਮ ਉਠਾਈਆ । ਮੈਂ ਥੋੜ੍ਹੀ ਵਾਟ ਜਾਣਾ ਤੇਰੇ ਸਾਥ, ਅਗੇ ਮੇਰਾ ਜ਼ੋਰ ਚਲੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵਣਹਾਰ ਵਡਿਆਈਆ। ਚਿਤ੍ਰਗੁਪਤ ਕਹੇ ਸੁਣ ਧਰਮੀ ਰਾਜੇ, ਮੈਂ ਤੈਨੂੰ ਦਿਆਂ ਸੁਣਾਈਆ। ਮੇਰੀ ਕਿਸੇ ਕੰਮ ਨਾ ਆਈ ਇਹ ਕਿਤਾਬੇ, ਜੋ ਬਿਨਾ ਕੁਤਬਖ਼ਾਨਿਆਂ ਲਈ ਬਣਾਈਆ। ਮੈਨੂੰ ਲੱਭੇ ਨਹੀਂ ਲੇਖ ਗੁਆਚੇ, ਭੇਵ ਨਾ ਕੋਇ ਦ੍ਰਿੜਾਈਆ। ਮੈਂ ਸਮਝਿਆ ਨਹੀਂ ਕੋਈ ਦੀਬਾਚੇ, ਵੰਡਣ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਬੇਪਰਵਾਹੀਆ। ਧਰਮ ਰਾਏ ਕਹੇ ਸੁਣ ਚਿਤ੍ਰਗੁਪਤ, ਮੈਂ ਤੈਨੂੰ ਦਿਆਂ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਭਗਤਾਂ ਤਾਰਨ ਆਇਆ ਮੁਫ਼ਤ, ਮਿਹਰ ਨਜ਼ਰ ਇਕ ਉਠਾਈਆ। ਹੱਥ ਰਖ ਕੇ ਉਹਨਾਂ ਦੀ ਪਨਾਹ ਪੁਸ਼ਤ, ਪਿਛਲੇ ਲੇਖੇ ਰਿਹਾ ਮੁਕਾਈਆ । ਓਥੇ ਤੇਰਾ ਮੇਰਾ ਹਿਸਾਬ ਕੀ ਰਹੇ ਦਰੁਸਤ, ਜਿਨ੍ਹਾਂ ਦੀ ਦੋਸਤੀ ਲਗੀ ਨਾਲ ਬੇਪਰਵਾਹੀਆ। ਬੇਸ਼ਕ ਲੱਖ ਚੁਰਾਸੀ ਵਾਸਤੇ ਅਸੀਂ ਬੜੇ ਚੁਸਤ, ਚਾਰੇ ਖਾਣੀ ਜੁਗ ਚੌਕੜੀ ਦਿਤੀ ਖਪਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੀ ਬੰਨ੍ਹ ਕੇ ਮੁਸ਼ਕ, ਕੁੰਭੀ ਨਰਕ ਦਿਤਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚਿਤ੍ਰਗੁਪਤ ਕਹੇ ਉਹ ਕਿਹੜਾ ਭੂਪ, ਰਾਏ ਧਰਮ ਮੈਨੂੰ ਦੇ ਸਮਝਾਈਆ। ਰਾਏ ਧਰਮ ਕਹੇ ਜਿਸ ਦਾ ਰੰਗ ਨਾ ਕੋਇ ਰੂਪ, ਚਕਰ ਚਿਹਨ ਨਜ਼ਰ ਕਿਸੇ ਨਾ ਆਈਆ। ਉਹ ਵਸੇ ਚਾਰੇ ਕੂਟ, ਦਹਿ ਦਿਸ਼ਾ ਰਿਹਾ ਸਮਾਈਆ। ਜਿਸ ਦੇ ਵਡੇ ਛੋਟੇ ਨਿੱਕੇ ਅਸੀਂ ਸਾਰੇ ਪੂਤ, ਥੋੜ੍ਹੀ ਥੋੜ੍ਹੀ ਸੇਵਾ ਦਿਤੀ ਲਗਾਈਆ। ਸੋ ਸਾਹਿਬ ਸਵਾਮੀ ਕਲਜੁਗ ਅੰਤਮ ਭਗਤਾਂ ਆ ਗਿਆ ਸੂਤ, ਸੂਤਰਧਾਰੀ ਬੇਪਰਵਾਹੀਆ। ਸਾਚੀ ਕਰ ਕੇ ਖ਼ਾਲੀ ਕੂਟ, ਗੁਰਮੁਖਾਂ ਦੀ ਕਾਇਆ ਕੁਟੀਆ ਦਿਤੀ ਵਸਾਈਆ। ਅੰਦਰੋਂ ਕੱਢਕੇ ਜੂਠ ਝੂਠ, ਸਚ ਸੁਚ ਦਿਤੀ ਟਿਕਾਈਆ । ਆਪਣੇ ਰੰਗ ਰੰਗਾ ਕੇ ਪੰਜ ਤਤ ਕਾਇਆ ਕਲਬੂਤ, ਕ਼ਲਮਾ ਬਿਨਾਂ ਕਾਅਬਿਉਂ ਦਿਤਾ ਪੜ੍ਹਾਈਆ। ਮੁਹੱਬਤ ਵਿਚ ਆ ਕੇ ਮਿਲਿਆ ਉਹ ਮਹਿਬੂਬ, ਪਰਵਰਦਿਗਾਰ ਸਾਂਝਾ ਯਾਰ ਜਲਵਾ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਲੇਖੇ ਰਿਹਾ ਮੁਕਾਈਆ। ਚਿਤ੍ਰਗੁਪਤ ਕਹੇ ਓਸ ਦਾ ਕਿੱਥੇ ਵਸੇਰਾ, ਕੁਛ ਮੈਨੂੰ ਦੇ ਦ੍ਰਿੜਾਈਆ। ਧਰਮ ਰਾਏ ਕਹੇ ਉਹ ਨੇਰਨ ਨੇਰਾ, ਦੂਰ ਦੁਰਾਡਾ

ਦੋਵੇਂ ਰੂਪ ਵਟਾਈਆ। ਜਨ ਭਗਤਾਂ ਸਦਾ ਸਦਾ ਸਦ ਵਸੇ ਕਾਇਆ ਖੇੜਾ, ਨਿਜ ਨੇਤਰ ਸਨਮੁਖ ਨਜ਼ਰੀ ਆਈਆ। ਮਨਮੁਖਾਂ ਨਾਲ ਕਰਦਾ ਰਹੇ ਝੇੜਾ, ਜੁਗ ਚੌਕੜੀ ਪਲੂ ਨਾ ਕਿਸੇ ਫੜਾਈਆ। ਕਲਜੁਗ ਅੰਤਮ ਸਦੀ ਵੀਹਵੀਂ ਵੇਖ ਅੰਧੇਰਾ, ਨਿਰਗੁਣ ਨਿਰਵੈਰ ਨਿਰੰਕਾਰ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਲੱਖ ਚੁਰਾਸੀ ਕੱਟਣ ਆਇਆ ਗੇੜਾ, ਅਵਣ ਗਵਣ ਨਾ ਕੋਇ ਭਵਾਈਆ। ਰੰਗ ਰੰਗਾ ਕੇ ਗੁਰੂ ਗੁਰ ਚੇਲਾ, ਚੇਲਾ ਗੁਰ ਸ਼ਬਦੀ ਸੁਰਤੀ ਦਏ ਵਖਾਈਆ। ਮਿਹਰਵਾਨ ਹੋ ਕੇ ਕਰੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਕਾਇਆ ਕੰਚਨ ਬੰਨ੍ਹਣ ਆਇਆ ਬੇੜਾ, ਮਾਟੀ ਖ਼ਾਕੀ ਸੋਭਾ ਪਾਈਆ। ਓਥੇ ਜ਼ੋਰ ਨਾ ਚਲੇ ਨਾ ਤੇਰਾ ਨਾ ਮੇਰਾ, ਰਾਜਾ ਧਰਮ ਚਿਤ੍ਰਗੁਪਤ ਰਿਹਾ ਸੁਣਾਈਆ। ਓਸ ਕਿਹਾ ਕਿੱਥੇ ਲਾਈਏ ਡੇਰਾ, ਕਵਣ ਧਾਮ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਡੇਰਾ ਲੌਣ ਦਾ ਸਚ ਅਸਥਾਨ, ਤੈਨੂੰ ਦਿਆਂ ਜਣਾਈਆ। ਜਿਨ੍ਹਾਂ ਭਗਤਾਂ ਸੰਗ ਮਿਲੇ ਭਗਵਾਨ, ਭਗਵਨ ਆਪਣਾ ਭੇਵ ਚੁਕਾਈਆ। ਉਥੇ ਨਿਉਂ ਨਿਉਂ ਸਜਦਾ ਕਰਨਾ ਸਲਾਮ, ਬੰਦਨਾ ਡੰਡਾਵਤ ਇਕ ਦ੍ਰਿੜਾਈਆ। ਲੇਖਾ ਮੰਗੇ ਨਾ ਵਿਚ ਜਹਾਨ, ਲੈਣਾ ਹਿਸਾਬ ਨਾ ਕੋਇ ਵਖਾਈਆ। ਉਹਨਾਂ ਨਾਲ ਮਿਲ ਕੇ ਅੰਦਰ ਗੌਣਾ ਇਕ ਗਾਨ, ਢੋਲਾ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਅਗੰਮਾ ਆਪ ਸੁਣਾਈਆ। ਹੁਕਮ ਅਗੰਮਾ ਸੁਣਿਆ ਅਖ਼ੀਰ, ਵੇਲਾ ਵਕ਼ਤ ਦਏ ਗਵਾਹੀਆ। ਜਿਸ ਦੀ ਬਦਲ ਦਿਤੀ ਤਕ਼ਦੀਰ, ਤਦਬੀਰ ਆਪਣੇ ਹੱਥ ਰਖਾਈਆ। ਜਿਸ ਦੀ ਤੱਤਾਂ ਵਾਲੀ ਛੁਪਣ ਵਾਲੀ ਸੀ ਤਸਵੀਰ, ਮਾਟੀ ਖ਼ਾਕ ਮਿਲਾਈਆ। ਓਸ ਦੀ ਬੰਨ੍ਹ ਕੇ ਸਾਚੀ ਧੀਰ, ਧੀਰਜ ਦਿਤੀ ਧਰਾਈਆ। ਕਰ ਕੇ ਖੇਲ ਗਹਿਰ ਗੰਭੀਰ, ਬੇਨਜ਼ੀਰ ਬੇਪਰਵਾਹੀਆ। ਜਨਮ ਕਰਮ ਦੀ ਕਟ ਜ਼ੰਜੀਰ, ਸ਼ਰਅ ਸ਼ਰਅ ਵਿਚੋਂ ਬਦਲਾਈਆ। ਲੇਖਾ ਚੁਕਾ ਕੇ ਸਿੰਘ ਜਸਬੀਰ, ਜਸ ਦੋ ਜਹਾਨ ਦਏ ਵਡਿਆਈਆ। ਅਗੇ ਜਨ ਭਗਤਾਂ ਦੀ ਕਰਨ ਔਣਾ ਤਾਮੀਲ, ਦੋਹਾਂ ਦੀ ਸੇਵਾ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਇਕ ਅਖਵਾਈਆ । ਦੋਵੇਂ ਕਹਿਣ ਸਾਨੂੰ ਮਨਜ਼ੂਰ, ਮੰਜ਼ਲ ਬੈਠੇ ਪੰਧ ਮੁਕਾਈਆ। ਜਨ ਭਗਤਾਂ ਸਦਾ ਹਜ਼ੂਰ, ਹਾਜ਼ਰ ਹਜ਼ਰਤ ਨਜ਼ਰੀ ਆਈਆ। ਅਸੀਂ ਬਣੇ ਰਹੀਏ ਮਜ਼ਦੂਰ, ਚਾਕਰ ਨਜ਼ਰੀ ਆਈਆ। ਤੇਰਾ ਪ੍ਰਭੂ ਸੰਦੇਸ਼ਾ ਦਈਏ ਜ਼ਰੂਰ, ਅੰਦਰ ਵੜ ਕੇ ਹੁਕਮ ਸੁਣਾਈਆ। ਕਾਇਆ ਤੱਤ ਵਜਾ ਕੇ ਤੰਬੂਰ, ਢੋਲਾ ਛੰਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਨਿਭਾਈਆ। ਧੁਰ ਦਾ ਸਗਲਾ ਸੰਗ ਨਿਭਾਵਾਂਗਾ। ਜਨ ਭਗਤ ਸੁਹੇਲੇ ਧੁਰ ਦੇ ਅੰਗ ਲਗਾਵਾਂਗਾ। ਆਸਾ ਮਨਸਾ ਪੂਰੀ ਕਰ ਕੇ ਮੰਗ, ਮੰਜ਼ਲ ਸਾਚੀ ਆਪ ਚੜ੍ਹਾਵਾਂਗਾ। ਸਭ ਦਾ ਲੇਖੇ ਲਾ ਕੇ ਪੰਧ, ਮਾਣਸ ਜਨਮ ਖੋਜ ਖੁਜਾਵਾਂਗਾ। ਸੋਹਣਾ ਸੁਖੱਲਾ ਦੱਸ ਕੇ ਢੰਗ, ਢੋਲਾ ਇਕੋ ਨਾਦ ਵਜਾਵਾਂਗਾ। ਆਤਮ ਪਰਮਾਤਮ ਪਾ ਕੇ ਗੰਢ, ਬ੍ਰਹਮ ਪਾਰਬ੍ਰਹਮ ਸਮਾਵਾਂਗਾ। ਨਿਜਾਨੰਦ ਦੇ ਕੇ ਸਚ ਅਨੰਦ, ਅਨੰਦ ਅਨੰਦ ਵਿਚੋਂ ਵਖਾਵਾਂਗਾ । ਭੇਵ ਖੁਲ੍ਹਾ ਕੇ ਬ੍ਰਹਮ ਹੰ, ਹੰ ਬ੍ਰਹਮ ਰੂਪ ਸਮਝਾਵਾਂਗਾ। ਏਥੇ ਓਥੇ ਦੋ ਜਹਾਨਾਂ ਹੋਣ ਨਾ ਦੇਵਾਂ ਤੰਗ, ਪੌੜੇ ਸਾਚੇ ਆਪ ਚੜ੍ਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਮੇਲ ਮਿਲਾਵਾਂਗਾ। ਘਰ ਸਾਚੇ ਮੇਲ ਮਿਲਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਚਿਤ੍ਰਗੁਪਤ ਤੇਰਾ ਲੇਖਾ ਤੇਰੀ ਝੋਲੀ ਰਖਾਵੇਗਾ। ਰਾਏ

ਧਰਮ, ਨਿਹਕਰਮੀ ਆਪਣਾ ਕਰਮ ਕਮਾਵੇਗਾ। ਜਨ ਭਗਤਾਂ ਕੋਈ ਨਾ ਆਵੇ ਫੜਨ, ਸ਼ਬਦੀ ਮੇਲਾ ਆਪਣੇ ਘਰ ਵਖਾਵੇਗਾ। ਸੰਤ ਸੁਹੇਲੇ ਸਾਚਾ ਢੋਲਾ ਪੜ੍ਹਨ, ਮਰਦੰਗ ਨਾਮ ਅਲਾਵੇਗਾ। ਮੰਜ਼ਲ ਅਗੰਮੀ ਪੌੜੀ ਚੜ੍ਹਨ, ਜਿਸ ਗ੍ਰਹਿ ਹਰਿ ਜੂ ਆਪਣੀ ਖੇਲ ਖਿਲਾਵੇਗਾ। ਪੁਰਖ ਅਕਾਲ ਜਣਾਏ ਸਾਚੀ ਸਰਨ, ਸਰਨਗਤ ਇਕ ਵਖਾਵੇਗਾ। ਅਗੇ ਲੇਖਾ ਚੁਕ ਜਾਏ ਮਰਨ ਡਰਨ, ਲੱਖ ਚੁਰਾਸੀ ਨਾ ਕੋਈ ਭੁਆਵੇਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਦਾ ਆਪਣੇ ਨਾਮ ਕੰਡੇ ਕੀਤਾ ਵਜ਼ਨ, ਉਹਨਾਂ ਦਾ ਤੋਲ ਨਾ ਕੋਈ ਤੁਲਾਵੇਗਾ। ਰਾਏ ਧਰਮ ਚਿਤਰ ਗੁਪਤ ਦੋਵੇਂ ਗਏ ਝੁਕ, ਪ੍ਰਭੂ ਸਰਨ ਤੇਰੀ ਸਰਨਾਈਆ। ਪਹਿਲੋਂ ਸ਼ਬਦ ਤੋਂ ਲਈਏ ਪੁਛ, ਨਿਉਂ ਕੇ ਸੀਸ ਨਿਵਾਈਆ। ਕੀ ਕਰਨਾ ਅਸੀਂ ਕੁਛ, ਧੁਰ ਫ਼ਰਮਾਨਾ ਦੇ ਸਮਝਾਈਆ। ਜੇ ਉਹ ਕਹੇ ਭਗਤਾਂ ਉਤੇ ਭਗਵਾਨ ਗਿਆ ਤੁਠ, ਸੁਨੇਹੜਾ ਇਕ ਦ੍ਰਿੜਾਈਆ । ਸਾਡਾ ਓਥੇ ਪੈਂਡਾ ਜਾਏ ਮੁਕ, ਕ਼ਦਮ ਅਗੇ ਨਾ ਕੋਈ ਉਠਾਈਆ। ਤੇਰੇ ਭਗਤਾਂ ਨਿਉਂ ਨਿਉਂ ਜਾਈਏ ਝੁਕ, ਨੇਤਰ ਨੈਣਾਂ ਦਰਸ਼ਨ ਪਾਈਆ। ਜਿਨ੍ਹਾਂ ਦੇ ਅੰਦਰ ਸਚ ਸੁਚ, ਸਤਿ ਸਤਿਵਾਦੀ ਨਜ਼ਰੀ ਆਈਆ। ਉਹ ਲੇਖੇ ਲਗੇ ਮਾਣਸ ਮਨੁਖ ਮਨੁਸ਼, ਆਪ ਆਪਾ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਮਸਤਕ ਲੇਖਾ ਦੇਣਾ ਬਦਲਾਈਆ। ਪ੍ਰਭੂ ਕਹੇ ਜੋ ਧੁਰ ਦੇ ਭਗਤ, ਤਿਨ੍ਹਾਂ ਭਗਵਾਨ ਦਏ ਵਡਿਆਈਆ। ਉਹ ਉਜਲ ਸਦਾ ਜਗਤ, ਜਾਗਰਤ ਰੂਪ ਨਜ਼ਰੀ ਆਈਆ। ਉਹਨਾਂ ਦੇ ਅੰਤਰ ਅਗੰਮੀ ਸ਼ਕਤ, ਸ਼ਖ਼ਸੀਅਤ ਪ੍ਰਭੂ ਦਿਤੀ ਜਣਾਈਆ। ਕੂੜੀ ਕਿਰਿਆ ਤੋੜ ਕੇ ਹਰਸ, ਹਵਸ ਬੈਠੇ ਬੁਝਾਈਆ। ਉਹਨਾਂ ਦੇ ਅੰਦਰ ਇਕੋ ਸ੍ਰੀ ਭਗਵਾਨ ਮਿਲਣ ਦੀ ਤੜਪ, ਨਾਤਾ ਦੁਨੀ ਨਾਲੋਂ ਤੁੜਾਈਆ। ਭਗਤਾਂ ਵਿਚ ਸਿਰਫ਼ ਇਹੋ ਇਕ ਫ਼ਰਕ, ਜੋ ਵਿਛੋੜੇ ਦੇ ਫ਼ਿਕਰ ਅੰਦਰ ਬੈਠੇ ਆਪਣਾ ਆਪ ਮਿਟਾਈਆ। ਇਹ ਕੇਸਰ ਕਹੇ ਮੈਂ ਉਹਨਾਂ ਨੂੰ ਲਗਣਾ ਤਿਲਕ, ਜਿਨ੍ਹਾਂ ਦਾ ਤਿਲ ਅੰਦਰੋਂ ਕਰੇ ਰੁਸ਼ਨਾਈਆ। ਉਹਨਾਂ ਦਾ ਮਨ ਮਨਸਾ ਵਿਚ ਨਾ ਜਾਏ ਖ਼ਿਸਕ, ਖ਼ਾਹਸ਼ ਨਾਲ ਨਾ ਕਰੇ ਕੁੜਮਾਈਆ। ਤੱਤਾਂ ਵਾਲਾ ਨਾ ਹੋਵੇ ਇਸ਼ਕ, ਆਤਮ ਪਰਮਾਤਮ ਵਜਦੀ ਰਹੇ ਵਧਾਈਆ। ਇਹ ਬਚਨ ਸੁਣ ਕੇ ਰਾਜਾ ਧਰਮ ਚਿਤ੍ਰਗੁਪਤ ਦੋਵੇਂ ਕਹਿਣ ਭਗਤਾਂ ਦੀ ਸਾਡੇ ਹੱਥ ਵਿਚੋਂ ਨਿਕਲ ਗਈ ਲਿਸਟ, ਫ਼ਰਿਸਤ ਨਜ਼ਰ ਕੋਈ ਨਾ ਆਈਆ। ਇਹ ਕਹਾਣੀ ਰਾਮ ਚੰਦਰ ਨੂੰ ਦੱਸ ਕੇ ਗਿਆ ਸੀ ਵਸ਼ਿਸ਼ਟ, ਅੱਖਰਾਂ ਵਿਚ ਨਾ ਕੋਇ ਜਣਾਈਆ। ਜਿਸ ਵੇਲੇ ਮੂਸੇ ਦੀ ਖੁਲ੍ਹੀ ਸੀ ਦ੍ਰਿਸ਼ਟ, ਜਲਵਾ ਨਜ਼ਰੀ ਆਇਆ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗਹਿਰ ਗੰਭੀਰ ਭੇਵ ਅਭੇਦਾ ਅਛਲ ਅਛੇਦਾ ਆਪਣੇ ਵਿਚ ਛੁਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਦਾ ਦਾਨ, ਆਦਿ ਜੁਗਾਦਿ ਮਿਹਰਵਾਨ, ਮਹਿਬੂਬ ਮਾਲਕ ਖ਼ਾਲਕ ਪ੍ਰਿਤਪਾਲਕ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ।

੧੦ ਫੱਗਣ ੨੦੨੧ ਬਿਕ੍ਰਮੀ ਸੋਹਣ ਸਿੰਘ ਦੇ ਗ੍ਰਹਿ ਤਰਨ ਤਾਰਨ ਜ਼ਿਲਾ ਅੰਮ੍ਰਿਤਸਰ

ਸਤਿਗੁਰ ਸਾਹਿਬ ਸਦਾ ਸੰਗ, ਸਾਥੀ ਇਕ ਅਖਵਾਇੰਦਾ। ਮਾਣਸ ਜਨਮ ਪੂਰੀ ਮੰਗ, ਹਿਰਸ ਹਵਸ ਮਿਟਾਇੰਦਾ । ਸਚ ਖ਼ੁਮਾਰੀ ਚਾੜ੍ਹ ਰੰਗ, ਦੁਰਮਤ ਮੈਲ ਧੁਆਇੰਦਾ। ਚਰਨ ਪ੍ਰੀਤੀ ਬਖ਼ਸ਼ ਅਨੰਦ, ਪਰਮਾਨੰਦ ਵਖਾਇੰਦਾ। ਧੁਰ ਸੰਦੇਸ਼ਾ ਇਕੋ ਛੰਦ, ਸਾਚਾ ਰਾਗ ਅਲਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਇੰਦਾ। ਰੰਗ ਕਹੇ ਮੇਰਾ ਰੂਪ ਅਵੱਲਾ, ਸਮਝ ਕੋਇ ਨਾ ਪਾਈਆ। ਮੈਂ ਫਿਰਾਂ ਇਕ ਇਕੱਲਾ, ਜੁਗ ਚੌਕੜੀ ਵੇਖ ਵਖਾਈਆ। ਕੋਟਾਂ ਵਿਚੋਂ ਕਿਸੇ ਗੁਰਮੁਖ ਫੜਾਵਾਂ ਪੱਲਾ, ਆਪਣੀ ਗੰਢ ਪੁਆਈਆ। ਪ੍ਰੇਮ ਪ੍ਰੀਤੀ ਅੰਦਰ ਰਲਾ, ਸੋਹਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਰੰਗ ਕਹੇ ਮੈਨੂੰ ਆਇਆ ਧਰਵਾਸ, ਮਿਲੀ ਮਾਣ ਵਡਿਆਈਆ। ਪ੍ਰਭ ਪੂਰੀ ਕਰੇ ਆਸ, ਚਿੰਤਾ ਦਏ ਖਪਾਈਆ। ਮਨ ਨਾ ਹੋਏ ਉਦਾਸ, ਸਾਂਤਕ ਸਤਿ ਸਚ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਰਨ ਕਵਲ ਲਏ ਰਾਖ, ਸਾਖ਼ਿਆਤ ਹੋਏ ਸਹਾਈਆ।

੧੧ ਫੱਗਣ ੨੦੨੧ ਬਿਕ੍ਰਮੀ ਸੁਰਜੀਤ ਸਿੰਘ ਦੇ ਨਵਿਤ ਹਰਿ ਭਗਤ ਦਵਾਰ ਜੇਠੂਵਾਲ

ਜਨਮ ਕਰਮ ਦਾ ਮਾਲਕ ਏਕ, ਹਰਿ ਕਰਤਾ ਇਕ ਅਖਵਾਇੰਦਾ। ਨਿਤ ਨਵਿਤ ਦੇਵਣਹਾਰਾ ਟੇਕ, ਮਿਹਰ ਨਜ਼ਰ ਨਾਲ ਤਰਾਇੰਦਾ। ਪੂਰਬ ਚੁਕਾਵਣਹਾਰਾ ਲੇਖ, ਨਾਮ ਭੰਡਾਰਾ ਝੋਲੀ ਪਾਇੰਦਾ। ਭਾਗ ਲਗਾ ਕੇ ਸਾਢੇ ਤਿੰਨ ਹੱਥ ਕਾਇਆ ਦੇਸ, ਮਹਲ ਅਟਲ ਇਕ ਵਡਿਆਇੰਦਾ। ਸਤਿ ਸਚ ਦੇ ਸੰਦੇਸ਼, ਧੁਰ ਫ਼ਰਮਾਣਾ ਇਕ ਸੁਣਾਇੰਦਾ । ਭਗਤ ਸੁਹੇਲੇ ਗੁਰਮੁਖ ਵੇਖ, ਦੋ ਜਹਾਨਾਂ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਜਨਮ ਕਰਮ ਦਾ ਮਾਲਕ ਸਵਾਮੀ, ਹਰਿ ਕਰਤਾ ਆਪ ਅਖਵਾਈਆ। ਲੱਖ ਚੁਰਾਸੀ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਦੇਵਣਹਾਰਾ ਸਤਿ ਨਿਸ਼ਾਨੀ, ਵਸਤ ਅਮੋਲਕ ਝੋਲੀ ਪਾਈਆ। ਬਖ਼ਸ਼ਣਹਾਰਾ ਚਰਨ ਧਿਆਨੀ, ਲਿਵ ਅੰਤਰ ਆਤਮ ਲਾਈਆ। ਸੁਣਾਵਣਹਾਰਾ ਸਚ ਕਹਾਣੀ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਜਨਮ ਕਰਮ ਦਾ ਮਾਲਕ ਠਾਕਰ, ਪੁਰਖ ਅਕਾਲ ਇਕ ਅਖਵਾਇੰਦਾ। ਵੇਖਣਹਾਰਾ ਜਗਤ ਜਹਾਨ ਸਾਗਰ, ਸ੍ਰਿਸ਼ਟ ਸਬਾਈ ਖੋਜ ਖੁਜਾਇੰਦਾ। ਗੁਰਮੁਖਾਂ ਨਿਰਮਲ ਕਰਮ ਕਰ ਉਜਾਗਰ, ਸਵੱਛ ਸਰੂਪੀ ਰੂਪ ਪਰਗਟਾਇੰਦਾ। ਚਰਨ ਕਵਲ ਦੇ ਕੇ ਆਦਰ, ਅੰਦਰ ਬਾਹਰ ਪੜਦਾ ਲਾਹਿੰਦਾ। ਆਤਮ ਪਰਮਾਤਮ ਹੋ ਕੇ ਹਾਜ਼ਰ, ਨਿਰਗੁਣ ਦਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਆਪ ਮੁਕਾਇੰਦਾ। ਜਨਮ ਕਰਮ ਦਾ ਕਰਤਾ ਕਰਤਾਰ, ਜੁਗ ਚੌਕੜੀ ਵੇਖ ਵਖਾਈਆ। ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਬੇਪਰਵਾਹੀਆ । ਗੁਰਮੁਖ ਗੁਰਸਿਖ ਸੰਤ ਸੁਹੇਲੇ ਲਏ ਉਠਾਲ, ਸਤਿ ਸਤਿਵਾਦੀ ਹੋ ਸਹਾਈਆ । ਕੂੜੀ ਕਿਰਿਆ ਤੋੜ ਜੰਜਾਲ, ਜੀਵਣ ਜੁਗਤ ਦਏ ਸਮਝਾਈਆ। ਧਰਮ ਦਵਾਰਾ ਇਕ ਵਖਾਲ, ਸਾਚਾ ਮੰਦਰ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਜਨਮ ਕਰਮ ਦਾ ਮਾਲਕ ਭਗਵੰਤ, ਭਗਵਨ ਇਕ ਅਖਵਾਇੰਦਾ। ਜਿਸ ਨੂੰ ਝੁਕਦੇ ਸਾਧ ਸੰਤ, ਸਚ ਸਿੰਘਾਸਣ ਸੋਭਾ ਪਾਇੰਦਾ। ਜਿਸ ਦਾ ਨਾਮ ਨਿਧਾਨਾ ਮੰਤ, ਜੁਗ ਚੌਕੜੀ ਸਿਫ਼ਤ ਸਾਲਾਇੰਦਾ। ਜਿਸ ਦਾ ਕੋਇ ਨਾ ਜਾਣੇ ਅੰਤ, ਬੇਅੰਤ ਖੇਲ ਵਖਾਇੰਦਾ। ਜੋ ਵੇਸ ਵਟਾ ਕੇ ਜੁਗਾ ਜੁਗੰਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਚੀ ਧਾਰ ਚਲਾਇੰਦਾ। ਜਨਮ ਕਰਮ ਦਾ ਮਾਲਕ ਭਗਵਾਨ, ਭਗਵਨ ਇਕ ਅਖਵਾਈਆ। ਜੋ ਦੇਵਣਹਾਰਾ ਜੀਆ ਦਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਸ ਨੂੰ ਲੱਖ ਚੁਰਾਸੀ ਸਖ਼ੀਆਂ ਮੰਨਿਆ ਕਾਹਨ, ਮਿਹਰਵਾਨ ਵਡੀ ਵਡਿਆਈਆ। ਜਿਸ ਦਾ ਝੁਲਦਾ ਇਕ ਨਿਸ਼ਾਨ, ਦੋ ਜਹਾਨਾਂ ਸੋਭਾ ਪਾਈਆ। ਜਿਸ ਨੂੰ ਸਜਦੇ ਕਰ ਕਰ ਸਾਰੇ ਗਾਣ, ਢੋਲਿਆਂ ਵਿਚ ਅਲਾਈਆ। ਸੋ ਸਭ ਦਾ ਲੇਖ ਚੁਕਾਏ ਆਣ, ਪੂਰਬ ਵੇਖੇ ਥਾਉਂ ਥਾਈਂਆ। ਜਨਮ ਕਰਮ ਦੀ ਕਰਨੀ ਕਰ ਪਰਵਾਨ, ਸਾਚੀ ਸਰਨ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜਨਮ ਕਰਮ ਦਾ ਮਾਲਕ ਪ੍ਰਭ, ਸੋ ਪੁਰਖ ਨਿਰੰਜਣ ਇਕ ਅਖਵਾਈਆ। ਸੰਤ ਸੁਹੇਲੇ ਲਏ ਲਭ, ਲੱਖ ਚੁਰਾਸੀ ਵੇਖ ਵਖਾਈਆ । ਅੰਮ੍ਰਿਤ ਜਾਮ ਪਿਆ ਕੇ ਮਦਿ, ਸਚ ਖ਼ੁਮਾਰੀ ਦਏ ਚੜ੍ਹਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਪਰਤਖ ਰੂਪ ਵਟਾਈਆ । ਭਗਤਨ ਮੇਲਾ ਹਸ ਹਸ, ਸੋਹੰ ਹੰਸਾ ਦਏ ਸਮਝਾਈਆ। ਸੰਤ ਸੁਹੇਲਾ ਹੋ ਕੇ ਵਸ, ਨਿਤ ਨਵਿਤ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਜਨਮ ਕਰਮ ਦਾ ਮਾਲਕ ਕਰਤਾਰ, ਦੀਨ ਦੁਨੀ ਵੇਖ ਵਖਾਈਆ। ਜਿਸ ਦਾ ਹੁਕਮ ਸਦਾ ਜੁਗ ਚਾਰ, ਦੋ ਜਹਾਨ ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਖੇਲ ਨਿਰਗੁਣ ਸਰਗੁਣ ਧਾਰ, ਲੱਖ ਚੁਰਾਸੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਰਨ ਸਰਨ ਸਚੀ ਸਰਨਾਈਆ। ਜਨਮ ਕਰਮ ਪ੍ਰਭ ਬਣਾਵਣ ਯੋਗ, ਸਮਰਥ ਵਡੀ ਵਡਿਆਈਆ। ਜਨਮ ਕਰਮ ਪ੍ਰਭ ਮਿਟਾਵਣ ਯੋਗ, ਜਿਉਂ ਭਾਵੇ ਤਿਉਂ ਚਲੇ ਸਚ ਰਜ਼ਾਈਆ। ਜਨਮ ਕਰਮ ਕੱਟਣਹਾਰਾ ਹਉਮੇ ਰੋਗ, ਦੁਖੜੇ ਦਰਦ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ। ਜਨਮ ਕਰਮ ਪ੍ਰਭ ਕਾ ਰੰਗ, ਜੁਗ ਜੁਗ ਖੇਲ ਖਿਲਾਇੰਦਾ । ਭਗਤ ਸੁਹੇਲਾ ਹੋ ਕੇ ਸੰਗ, ਧੁਰ ਦਰਗਾਹੀ ਮੇਲ ਮਿਲਾਇੰਦਾ। ਅੰਤਰ ਆਤਮ ਦੇ ਅਨੰਦ, ਪਰਮਾਤਮ ਵਿਚ ਸਮਾਇੰਦਾ। ਸਾਚਾ ਢੋਲਾ ਗਾ ਕੇ ਛੰਦ, ਤੇਰਾ ਮੇਰਾ ਮੇਰਾ ਤੇਰਾ ਇਕੋ ਰੂਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। ਜਨਮ ਕਰਮ ਪ੍ਰਭ ਦਾ ਹੁਕਮ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਚੌਕੜੀ ਨਾ ਕਿਸੇ ਕੋਲੋਂ ਮੁੱਕਣ, ਪਲੂ ਸਕਿਆ ਨਾ ਕੋਇ ਛੁਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਪੁੱਛਣ, ਪ੍ਰਭ ਅਗੇ ਸੀਸ ਨਿਵਾਈਆ। ਕਿਸ ਵੇਲੇ ਕਰਮਾਂ ਦਾ ਲੇਖਾ ਆਵੇ ਮੁੱਕਣ, ਜਨਮ ਮਿਲੇ ਵਡਿਆਈਆ। ਸੰਤ ਸੁਹੇਲੇ ਸਾਚੇ ਉਠਣ, ਨਿਰਗੁਣ ਸਰਗੁਣ ਰੂਪ ਲੈਣ ਅੰਗੜਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਇਕੋ ਸਾਹਿਬ ਝੁਕਣ, ਦੂਸਰ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਨਮ ਕਰਮ ਕਹੇ ਮੈਂ ਗੋਬਿੰਦ ਦਾਸ, ਸੇਵਕ ਹੋ ਕੇ ਸੇਵ ਕਮਾਈਆ । ਸਦਾ ਸਦਾ ਸਦ ਰੱਖੀ ਆਸ, ਆਪਣੀ ਆਪ ਵਧਾਈਆ। ਜਿਸ ਵੇਲੇ ਉਪਜੇ ਸਤਿਜੁਗ ਸਾਚੀ ਸ਼ਾਖ਼, ਸੋਹਣਾ ਆਪਣਾ ਰੂਪ ਧਰਾਈਆ। ਓਸ ਵੇਲੇ ਵੇਖਾਂ ਖੇਲ ਤਮਾਸ਼, ਲੋਕਮਾਤ ਧਿਆਨ ਲਗਾਈਆ। ਜਿਸ ਨੂੰ ਸਾਰੇ ਕਹਿੰਦੇ ਪਤਿਪਰਮੇਸ਼ਵਰ ਸਾਡਾ ਬਾਪ, ਪਿਤਾ ਪੁਰਖ ਅਕਾਲ ਅਖਵਾਈਆ । ਓਸ ਦਾ ਅਗੰਮਾ ਇਕੋ ਜਾਪ, ਧੁਰ ਦੀ ਕਰੇ ਪੜ੍ਹਾਈਆ। ਭਗਤਾਂ ਦੇਵੇ ਸਾਥ, ਸਗਲਾ ਸੰਗ

ਨਿਭਾਈਆ। ਜਨਮ ਕਰਮ ਕਹੇ ਓਥੇ ਸਾਡੀ ਕੋਈ ਨਾ ਚਲੇ ਬਾਤ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦਾ ਹੁਕਮ ਸਭ ਦੀ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਮਿਹਰਵਾਨ ਹੋ ਕੇ ਭਗਤਾਂ ਸੱਦੇ ਪਾਸ, ਚਰਨ ਕਵਲ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜਨਮ ਕਰਮ ਕਹੇ ਸਾਡਾ ਮੁਕਿਆ ਜ਼ੋਰ, ਜਾਬਰ ਇਕੋ ਨਜ਼ਰੀ ਆਈਆ। ਜਿਸ ਦੇ ਹੱਥ ਸਭ ਦੀ ਡੋਰ, ਲੱਖ ਚੁਰਾਸੀ ਬੰਧਨ ਪਾਈਆ। ਵੇਖਣਹਾਰਾ ਅੰਧ ਘੋਰ, ਘਰ ਘਰ ਖੋਜ ਖੁਜਾਈਆ। ਓਸ ਨੂੰ ਸਾਚੇ ਭਗਤਾਂ ਦੀ ਸਦਾ ਲੋੜ, ਗੁਰਮੁਖਾਂ ਵਿਚ ਆਪਣਾ ਡੇਰਾ ਲਾਈਆ। ਭੇਵ ਮੁਕਾ ਕੇ ਮੋਰ ਤੋਰ, ਤੋਰਾ ਮੋਰਾ ਦਿਤਾ ਖਪਾਈਆ। ਦੂਰ ਦੁਰਾਡਾ ਵਸ ਕੇ ਕੋਲ, ਨੇਰਨ ਨੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਜਨਮ ਕਰਮ ਕਹੇ ਸਾਡਾ ਮੁਕ ਜਾਏ ਝਗੜਾ, ਲੇਖਾ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਨੂੰ ਪ੍ਰਭ ਮਾਰਗ ਦਿਤਾ ਅਗਲਾ, ਪਿਛਲਾ ਲੇਖਾ ਲੇਖੇ ਲਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਕਿਉਂ ਰਹੇ ਅੰਧਲਾ, ਧੁੰਦੂਕਾਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣਾ ਰੰਗ ਰੰਗਾਈਆ।