ਪੁਸਤਕਾਲਾਭਾਗ ੧੮

੧੨ ਫੱਗਣ ੨੦੨੧ ਬਿਕ੍ਰਮੀ ਨਛੱਤਰ ਸਿੰਘ ਦੇ ਗ੍ਰਹਿ ਦੋਰਾਹਾ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰ, ਨਿਰਗੁਣ ਹੋ ਕੇ ਨਿਰਗੁਣ ਧਾਰ ਸੀਸ ਨਿਵਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਚਾ ਸੰਗ ਨਿਭਾਈਆ। ਸਚ ਸਵਾਮੀ ਮੀਤ ਮੁਰਾਰ, ਤੇਰੀ ਇਕ ਸਰਨਾਈਆ। ਜੁਗ ਚੌਕੜੀ ਖੇਲ ਖੇਲੇ ਵਿਚ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੋਕਮਾਤ ਹੰਢਾਈਆ। ਸ਼ਬਦ ਅਗੰਮੀ ਨਾਦ ਧੁਨ ਤੇਰਾ ਬੋਲਦੇ ਰਹੇ ਜੈਕਾਰ, ਰਾਗਾਂ ਨਾਦਾਂ ਵਿਚ ਸ਼ਨਵਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕਰਦੇ ਰਹੇ ਖ਼ਬਰਦਾਰ, ਦੋ ਜਹਾਨ ਸ੍ਰੀ ਭਗਵਾਨ ਤੇਰਾ ਨਾਮ ਸੰਦੇਸ਼ ਸੁਣਾਈਆ। ਨਿਰਗੁਣ ਹੋ ਕੇ ਸਰਗੁਣ ਕਰਦੇ ਰਹੇ ਪਿਆਰ, ਪੰਜ ਤੱਤ ਕਾਇਆ ਤ੍ਰੈਗੁਣ ਮੀਤਾ ਠਾਂਡਾ ਸੀਤਾ ਹੋ ਕੇ ਤੇਰਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਅਗੰਮੀ ਵਰ, ਬੇਪਰਵਾਹ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਜਦਾ, ਦਰਗਾਹ ਸਾਚੀ ਸੀਸ ਨਿਵਾਈਆ। ਤੂੰ ਠਾਕਰ ਹਉਂ ਸੇਵਕ ਅਬਿਨਾਸ਼ੀ ਤੇਰਾ ਬਰਦਾ, ਸਚ ਬੰਦਗੀ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੇ ਜਣਾਈਆ । ਨਿਰਗੁਣ ਨੂਰੀ ਜੋਤੀ ਜਾਤੇ ਚਾੜ੍ਹ ਅਗੰਮੀ ਚੰਦਾ, ਘਰ ਸਾਚੀ ਕਰ ਰੁਸ਼ਨਾਈਆ। ਤੂੰ ਆਦਿ ਜੁਗਾਦੀ ਦੀਨ ਦਿਆਲ ਸਾਹਿਬ ਬਖ਼ਸ਼ੰਦਾ, ਮਿਹਰਵਾਨ ਬੇਪਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਪੁਰਖ ਅਕਾਲ ਤੇਰੀ ਰਸਨਾ ਜਿਹਵਾ ਬੱਤੀ ਦੰਦ ਕਰੇ ਨਿੰਦਾ, ਆਤਮ ਪਰਮਾਤਮ ਸਿਫ਼ਤੀ ਸਿਫ਼ਤ ਨਾ ਕੋਇ ਸਲਾਹੀਆ। ਭੇਵ ਅਭੇਵ ਭੇਦ ਨਾ ਚੁਕੇ ਜੀਉ ਪਿੰਡਾ, ਪੜਦਾ ਉਹਲਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਝੁਕ, ਝੁਕ ਝੁਕ ਸੀਸ ਨਿਵਾਈਆ।

ਸੋ ਪੁਰਖ ਨਿਰੰਜਣ ਸਾਡਾ ਪੈਂਡਾ ਰਿਹਾ ਮੁਕ, ਦਰ ਬੇਨੰਤੀ ਇਕ ਸੁਣਾਈਆ। ਫਿਰੀ ਦਰੋਹੀ ਲੋਕ ਪਰਲੋਕ, ਜ਼ਿਮੀਂ ਅਸਮਾਨ ਰਹੇ ਕੁਰਲਾਈਆ। ਸਚ ਸੁਨੇਹੜਾ ਜੋ ਦੇ ਕੇ ਆਏ ਤੇਰਾ ਨਾਮ ਸਲੋਕ, ਕ਼ਲਮਾ ਨਬੀ ਰਸੂਲ ਪੜ੍ਹਾਈਆ । ਜਗਤ ਜੀਵ ਜਹਾਨ ਕਰੇ ਕੋਈ ਨਾ ਸੋਚ, ਬੁਧਿ ਬਬੇਕੀ ਰੂਪ ਨਾ ਕੋਇ ਵਖਾਈਆ। ਆਸਾ ਤ੍ਰਿਸ਼ਨਾ ਮਾਇਆ ਮਮਤਾ ਹਉਮੇ ਹੰਗਤਾ ਸਾਰੇ ਰਹੇ ਲੋਚ, ਨਿਜ ਨੈਣ ਸਾਚੇ ਲੋਚਣ ਤੇਰਾ ਦਰਸ ਕੋਇ ਨਾ ਪਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨਾਂ ਅੰਦਰ ਜੋ ਦੱਸ ਕੇ ਆਏ ਤੇਰੀ ਖੋਜ, ਕਾਤਬ ਬਣ ਬਣ ਕ਼ਲਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਲੋਚਣ ਨੈਣ ਵਹਾਵਣ ਨੀਰ, ਦਰ ਠਾਂਡੇ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਵੇਲਾ ਅੰਤ ਅਖ਼ੀਰ, ਆਖ਼ਰ ਬੇਨੰਤੀ ਇਕ ਜਣਾਈਆ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਤਿ ਧਰਮ ਲੱਥੇ ਚੀਰ, ਬਸਤਰ ਓਢਨ ਸਾਚਾ ਸੀਸ ਨਾ ਕੋਇ ਟਿਕਾਈਆ। ਸਾਚੀ ਮੰਜ਼ਲ ਚੋਟੀ ਚੜ੍ਹੇ ਨਾ ਕੋਇ ਅਖ਼ੀਰ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਜਾਤ ਪਾਤ ਕੱਟੇ ਨਾ ਕੋਇ ਜ਼ੰਜੀਰ, ਸਾਚਾ ਕ਼ਲਮਾ ਧੁਰ ਦਾ ਨਗ਼ਮਾ ਮੰਤਰ ਨਾਮ ਹਕ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਠਾਕਰ ਸਵਾਮੀ ਪਰਤ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਫੇਰਾ ਪਾਈਆ। ਆਤਮ ਪਰਮਾਤਮ ਜੀਵਾਂ ਜੰਤਾਂ ਸਾਚੀ ਸਿਖਿਆ ਦੇ ਸਬਕ, ਧੁਰ ਸੰਦੇਸ਼ਾ ਇਕ ਸੁਣਾਈਆ। ਨੇਤਰ ਰੋਂਦੇ ਵੇਖ ਚੌਦਾਂ ਤਬਕ, ਚੌਦਾਂ ਲੋਕ ਰਹੇ ਕੁਰਲਾਈਆ। ਮਾਨਸ ਮਾਨੁਖ ਕਰੇ ਨਾ ਕੋਇ ਮੁਹੱਬਤ, ਸਚ ਪ੍ਰੇਮ ਨਾ ਕੋਇ ਕਮਾਈਆ। ਸਦੀ ਚੌਧਵੀਂ ਵੇਲਾ ਅਖ਼ੀਰੀ ਵਕ਼ਤ, ਸਭ ਦੀ ਆਸਾ ਦਏ ਦੁਹਾਈਆ। ਬਿਨ ਪੁਰਖ ਅਕਾਲ ਦੂਜੀ ਦਿਸੇ ਨਾ ਕੋਇ ਸ਼ਕਤ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਗਹਿਰ ਗੰਭੀਰ ਗੁਣ ਸਾਗਰ, ਸਤਿ ਸਤਿਵਾਦੀ ਤੇਰੀ ਇਕ ਸਰਨਾਈਆ । ਪੰਜ ਤਤ ਕਾਇਆ ਵੇਖ ਸਾਚੀ ਗਾਗਰ, ਕਾਚੀ ਮਾਟੀ ਖੋਜ ਖੁਜਾਈਆ। ਨਿਰਮਲ ਦੀਆ ਬਾਤੀ ਕਮਲਾਪਾਤੀ ਜੋਤ ਕਰ ਉਜਾਗਰ, ਅੰਧ ਅੰਧੇਰਾ ਦੇ ਮਿਟਾਈਆ। ਏਕਾ ਨਾਮ ਏਕਾ ਵਣਜ ਏਕਾ ਸਾਚਾ ਬਣਿਆ ਸੌਦਾਗਰ, ਏਕਾ ਹੱਟ ਦਏ ਖੁਲ੍ਹਾਈਆ। ਏਕਾ ਇਸ਼ਟ ਇਕੋ ਦੇਵ ਸਵਾਮੀ ਇਕੋ ਦੇ ਆਦਰ, ਆਦਰਸ਼ ਆਪਣਾ ਇਕ ਜਣਾਈਆ। ਇਕੋ ਸੂਰਬੀਰ ਸਾਹਿਬ ਸੁਲਤਾਨ ਬਣ ਬਹਾਦਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋ ਜਹਾਨਾਂ ਕਰੇ ਆਦਲ, ਅਦਾਲਤ ਇਕੋ ਇਕ ਲਗਾਈਆ। ਲੇਖਾ ਚੁਕੇ ਮਕ਼ਤੂਲ ਕ਼ਾਤਲ, ਕ਼ੁਦਰਤ ਦੇ ਮਾਲਕ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਕਰਕੇ ਗਏ ਅਬਾਦਤ, ਮੰਤਰ ਨਾਮ ਤੇਰਾ ਸਿਮਰਨ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸ੍ਰੀ ਭਗਵਾਨ, ਸੋ ਸਾਹਿਬ ਹੋ ਸਹਾਈਆ। ਕਲਜੁਗ ਕੂੜੀ ਕਿਰਿਆ ਵੇਖ ਨਿਸ਼ਾਨ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਮਿਲੇ ਕੋਈ ਨਾ ਆਣ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਅੰਮ੍ਰਿਤ ਨਿਝਰ ਝਿਰਨਾ

ਮਿਲੇ ਨਾ ਪੀਣ ਖਾਣ, ਸਾਚਾ ਰਸ ਨਾ ਕੋਇ ਚਵਾਈਆ। ਨਿਜ ਨੇਤਰ ਤੇਰਾ ਦਰਸ ਕੋਈ ਨਾ ਪਾਣ, ਪੜਦਾ ਉਹਲਾ ਸਕੇ ਨਾ ਕੋਇ ਉਠਾਈਆ। ਕਾਇਆ ਮੰਦਰ ਅੰਦਰ ਨਚਦਾ ਫਿਰੇ ਸ਼ੈਤਾਨ, ਪੰਜ ਤੱਤ ਕਰਨ ਲੜਾਈਆ। ਗੁਰ ਕਾ ਸ਼ਬਦ ਭੁਲਿਆ ਸਰਬ ਗਿਆਨ, ਕ਼ਲਮਾ ਕਲਾਮ ਸਚ ਨਾ ਕੋਇ ਜਣਾਈਆ । ਨਜ਼ਰ ਆਏ ਨਾ ਸਚ ਅਮਾਮ, ਸਜਦਾ ਸੀਸ ਨਾ ਕੋਇ ਨਿਵਾਈਆ । ਸਦੀ ਬੀਸਵੀਂ ਪ੍ਰਭੂ ਅਸੀਂ ਸਾਰੇ ਹੋਏ ਹੈਰਾਨ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਠਾਂਡੇ ਨਿਉਂ ਨਿਉਂ ਰਹੇ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਧੁਰ ਮਸਤਕ ਲੇਖ ਵੇਖ ਵਖਾਈਆ । ਸ੍ਰੀ ਭਗਵਾਨ ਕਹੇ ਸੁਣੋ ਪੀਰ ਪੈਗ਼ੰਬਰ ਗੁਰ ਅਵਤਾਰ, ਸਚ ਸੰਦੇਸ਼ਾ ਦਿਆਂ ਜਣਾਈਆ। ਨਵ ਨੌ ਚਾਰ ਬੀਤੇ ਵਿਚ ਸੰਸਾਰ, ਵਡ ਸੰਸਾਰੀ ਵੇਖ ਵਖਾਈਆ। ਜਿਸ ਦਾ ਲੇਖਾ ਲਿਖ ਕੇ ਗਏ ਅਗੰਮ ਅਪਾਰ, ਭਵਿਖਤਾਂ ਵਿਚ ਜਣਾਈਆ। ਜਿਸ ਨੂੰ ਮੰਨਦੇ ਗਏ ਪਰਵਰਦਿਗਾਰ, ਸਾਂਝਾ ਯਾਰ ਇਕ ਅਖਵਾਈਆ। ਜਿਸ ਨੂੰ ਸਮਝਦੇ ਰਹੇ ਏਕੰਕਾਰ, ਅਕਲ ਕਲਧਾਰੀ ਵੇਸ ਵਟਾਈਆ। ਜਿਸ ਦਾ ਤਕਦੇ ਰਹੇ ਸਰਬ ਪਸਾਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਦੋ ਜਹਾਨ ਰਚਨ ਰਚਾਈਆ। ਜਿਸ ਦੇ ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸ਼ਬਦੀ ਹੁਕਮ ਰਿਹਾ ਵਰਤਾਈਆ। ਜਿਸ ਦੇ ਬਾਲੇ ਨੱਢੇ ਨੰਨ੍ਹੇ ਬੱਚੇ ਗੁਰ ਅਵਤਾਰ, ਪੈਗ਼ੰਬਰ ਮਾਸੂਮ ਰਿਹਾ ਵਖਾਈਆ। ਜਿਸ ਦਾ ਕਰਦੇ ਰਹੇ ਸਦਾ ਇੰਤਜ਼ਾਰ, ਅੰਤਰ ਖ਼ਾਹਿਸ਼ ਨਾਲ ਮਿਲਾਈਆ। ਸੋ ਵੇਖਣਹਾਰ ਸਚੀ ਸਰਕਾਰ, ਕਰਤਾ ਪੁਰਖ ਬੇਪਰਵਾਹੀਆ। ਲੱਖ ਚੁਰਾਸੀ ਘਟ ਘਟ ਵਾਸੀ ਘਰ ਘਰ ਪਾਵੇ ਸਾਰ, ਮੰਦਰ ਅੰਦਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਾ ਕਰੋ ਫ਼ਿਕਰ, ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਆਪ ਜਣਾਇੰਦਾ। ਪਤਿਪਰਮੇਸ਼ਵਰ ਦੀਨ ਦਿਆਲਾ ਸਭ ਦਾ ਮਿਤਰ, ਹਰ ਘਟ ਮੀਤਾ ਸੋਭਾ ਪਾਇੰਦਾ। ਨਿਰਗੁਣ ਧਾਰੋਂ ਆਵੇ ਨਿੱਕਲ, ਮਾਤ ਪਿਤ ਜਨਣੀ ਜਨ ਨਾ ਕੋਇ ਬਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਇੰਦਾ। ਧੁਰ ਦਾ ਹੁਕਮ ਸਚ ਨਰੇਸ਼, ਨਰ ਨਿਰੰਕਾਰ ਇਕ ਜਣਾਈਆ। ਪੀਰ ਪੈਗ਼ੰਬਰ ਸੁਣੋ ਸੰਦੇਸ਼, ਅਗੰਮ ਅਗੰਮੜਾ ਰਿਹਾ ਸਮਝਾਈਆ। ਜਿਸ ਦੀ ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਚੌਕੜੀ ਰਖਦੇ ਗਏ ਟੇਕ, ਨੇਤਰ ਨੈਣਾਂ ਰਾਹ ਤਕਾਈਆ। ਜੋ ਨਿਰਗੁਣ ਰੂਪ ਸਦਾ ਸਦ ਏਕ, ਇਕ ਇਕੱਲਾ ਆਪਣੀ ਖੇਲ ਖਿਲਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਰਿਹਾ ਵੇਖ, ਨੇਤਰ ਲੋਚਨ ਅੱਖ ਨਜ਼ਰ ਕਿਸੇ ਨਾ ਆਈਆ। ਕਲਜੁਗ ਕੂੜੀ ਕਿਰਿਆ ਮੇਟੇ ਖੇਡ, ਲੋਕਮਾਤ ਰਹਿਣ ਨਾ ਪਾਈਆ। ਪਰਮਾਤਮ ਹੋ ਕੇ ਆਤਮ ਮਾਣੇ ਸੇਜ, ਭਗਤਾਂ ਅੰਦਰ ਸੋਭਾ ਪਾਈਆ। ਜਨਮ ਕਰਮ ਦੀ ਪਿਛਲੀ ਮੇਟ ਕੇ ਰੇਖ, ਲੇਖਾ ਅਗਲਾ ਦਏ ਬਣਾਈਆ । ਸੁਰਤੀ ਸ਼ਬਦੀ ਕਰ ਕੇ ਹੇਤ, ਭੇਵ ਅਭੇਦਾ ਦਏ ਖੁਲ੍ਹਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਈਆ । ਗੁਰ ਅਵਤਾਰੋ ਪੀਰ ਪੈਗ਼ੰਬਰੋ ਸੋ ਵਸਣਹਾਰਾ ਸਚਖੰਡ ਸਾਚੇ ਦੇਸ, ਦੇਸ ਦਸੰਤਰ ਖੋਜ ਖੁਜਾਈਆ । ਜੋਤੀ ਜਾਮਾ ਧਰ ਅਵੱਲੜਾ ਭੇਸ, ਭੇਖਾਧਾਰੀ ਆਪਣਾ ਫੇਰਾ ਪਾਈਆ। ਵਸਣਹਾਰਾ ਸਾਚੇ ਦੇਸ, ਸੰਬਲ ਆਪਣੀ ਰੁਤ ਸੁਹਾਈਆ। ਮੇਲ ਮਿਲਾ ਕੇ ਸਾਚੇ ਬੇਟ, ਪੂਤ ਸਪੂਤਾ ਜੋੜ ਜੁੜਾਈਆ । ਧੁਰ ਦਾ ਬਣ ਕੇ ਖੇਵਟ ਖੇਟ, ਬੇੜਾ ਆਪਣੇ ਕੰਧ ਉਠਾਈਆ। ਗੁਰਮੁਖ ਸੱਜਣ

ਸੰਤ ਸੁਹੇਲੇ ਲਏ ਪੇਖ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਨਾਮ ਨਿਧਾਨਾ ਦਏ ਸੰਦੇਸ਼, ਸੋਈ ਸੁਰਤੀ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਪ੍ਰਭ ਵਾਹ, ਤੇਰੀ ਬੇਪਰਵਾਹੀਆ। ਪਤਿਪਰਮੇਸ਼ਵਰ ਬਣ ਮਲਾਹ, ਦਰ ਠਾਂਡਾ ਦਏ ਜਣਾਈਆ। ਧੁਰ ਸੰਦੇਸ਼ਾ ਇਕ ਸੁਣਾ, ਸਾਚਾ ਮੰਤਰ ਨਾਮ ਦ੍ਰਿੜਾਈਆ । ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਸਮਝ ਸਕੇ ਨਾ ਰਾਅ, ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਬਣਤ ਨਾ ਮਾਤ ਬਣਾਈਆ । ਜੋ ਆਤਮ ਪਰਮਾਤਮ ਸਾਚਾ ਭੇਵ ਦਏ ਸਮਝਾ, ਪਾਰਬ੍ਰਹਮ ਬ੍ਰਹਮ ਪਰਦਾ ਦਏ ਉਠਾਈਆ। ਧੁਰ ਵਖਾਏ ਸਿੱਧਾ ਰਾਹ, ਅਧਵਿਚਕਾਰ ਨਾ ਕੋਇ ਅਟਕਾਈਆ। ਈੜਾ ਪਿੰਗਲ ਸੁਖਮਨ ਬੈਠਣ ਸੀਸ ਨਿਵਾ, ਬਜਰ ਕਪਾਟੀ ਪੜਦਾ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਝਿਰਨਾ ਝਿਰੇ ਵਾਹੋ ਦਾਹ, ਨਿਝਰ ਰਸ ਇਕ ਵਖਾਈਆ। ਅਨਹਦ ਸ਼ਬਦ ਵਜੇ ਅਸਗਾਹ, ਡੰਕਾ ਇਕੋ ਨਾਮ ਸੁਣਾਈਆ। ਨਿਰਗੁਣ ਜੋਤ ਹੋਵੇ ਰੁਸ਼ਨਾ, ਅੰਧ ਅੰਧੇਰਾ ਦਏ ਮਿਟਾਈਆ। ਇਕੋ ਨਜ਼ਰੀ ਆਏ ਨੂਰੀ ਖ਼ੁਦਾ, ਪਤਿਪਰਮੇਸ਼ਵਰ ਬੇਪਰਵਾਹੀਆ। ਭਗਤ ਸੁਹੇਲੇ ਲਏ ਮਿਲਾ, ਗੁਰ ਚੇਲੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਪੁਰਖ ਅਬਿਨਾਸ਼ੀ ਕਹੇ ਸੁਣੋ ਮੇਰੇ ਮੀਤ, ਸਚ ਸੱਜਣ ਦਿਆਂ ਜਣਾਈਆ। ਜੁਗ ਚੌਕੜੀ ਬਦਲਣਹਾਰਾ ਰੀਤ, ਨਿਤ ਨਵਿਤ ਆਪਣਾ ਹੁਕਮ ਵਰਤਾਈਆ। ਕਰੇ ਖੇਲ ਸਾਹਿਬ ਜਗਦੀਸ, ਜਗਦੀਸਰ ਆਪਣੇ ਹੱਥ ਰਖੇ ਵਡਿਆਈਆ। ਲੇਖਾ ਜਾਣੇ ਬੀਸ ਇਕੀਸ, ਇਕ ਇਕੱਲਾ ਧੁਰ ਦਰਗਾਹੀਆ। ਲੱਖ ਚੁਰਾਸੀ ਪਰਖਣਹਾਰਾ ਨੀਤ, ਪੜਦਾ ਓਹਲਾ ਰਹਿਣ ਕੋਇ ਨਾ ਪਾਈਆ। ਮਿਹਰਵਾਨ ਹੋ ਕੇ ਜਨ ਭਗਤਾਂ ਕਰੇ ਇਕ ਬਖ਼ਸ਼ੀਸ਼, ਸਚ ਪਦਾਰਥ ਵਸਤ ਅਮੋਲਕ ਝੋਲੀ ਪਾਈਆ। ਜਿਸ ਨੂੰ ਕ਼ਲਮਾ ਕਹਿਣ ਹਦੀਸ, ਹਜ਼ਰਤ ਕਰਨ ਪੜ੍ਹਾਈਆ। ਜਿਸ ਨੂੰ ਰਾਗ ਕਹਿਣ ਸੰਗੀਤ, ਢੋਲੇ ਸਚ ਸੁਣਾਈਆ। ਜੋ ਹਰ ਘਟ ਵਸਿਆ ਚੀਤ, ਚੇਤਨ ਹੋ ਕੇ ਰਿਹਾ ਉਠਾਈਆ। ਆਤਮ ਪਰਮਾਤਮ ਮਿਲਣ ਦੀ ਸਾਚੀ ਰੀਤ, ਕਾਇਆ ਮੰਦਰ ਅੰਦਰ ਸਾਚੇ ਕਾਅਬੇ ਦਏ ਵਖਾਈਆ। ਗੁਰ ਪੀਰ ਅਵਤਾਰ ਪੈਗ਼ੰਬਰ ਜਿਸ ਦੀ ਕਰ ਕੇ ਗਏ ਵਸੀਅਤ, ਸੋ ਅਸਲੀਅਤ ਅੰਤਰ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਮਾਲਕ, ਦਸਤਗੀਰ ਤੇਰੀ ਓਟ ਰਖਾਈਆ। ਤੂੰ ਆਦਿ ਜੁਗਾਦੀ ਧੁਰ ਦਾ ਖ਼ਾਲਕ, ਖ਼ਲਕ ਮਖ਼ਲੂਕ ਤੇਰੀ ਇਕ ਸਰਨਾਈਆ। ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਬਣ ਧੁਰ ਦਾ ਸਾਲਸ, ਸਚ ਸਾਲਸੀ ਤੇਰੇ ਹੱਥ ਨਜ਼ਰੀ ਆਈਆ। ਦੋ ਜਹਾਨਾਂ ਅਗੰਮੀ ਤੇਰੀ ਅਦਾਲਤ, ਗੁਰੂ ਅਵਤਾਰ ਪੀਰ ਪੈਗ਼ੰਬਰ ਸ਼ਹਾਦਤ ਦੇਣ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਵੇਖ ਬਗ਼ਾਵਤ, ਨਾਮ ਡੰਕਾ ਦੇ ਵਜਾਈਆ। ਮਾਇਆ ਮਮਤਾ ਮੋਹ ਮਿਟਾ ਅਲਾਮਤ, ਸਹੀ ਸਲਾਮਤ, ਆਪਣਾ ਨਾਮ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਦੇ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਸਾਚਾ ਦੱਸ ਦੇ ਸਾਂਝਾ ਮੰਤਰ, ਮੰਤਵ ਸਭ ਦਾ ਹਲ ਕਰਾਈਆ। ਜਿਸ ਦਾ ਭੇਵ ਖੁਲ੍ਹੇ ਅੰਤਰ, ਦ੍ਰਿਸ਼ਟ ਇਸ਼ਟ ਇਕ ਵਡਿਆਈਆ। ਜਿਸ ਨੂੰ ਮੰਨਣ ਗਗਨ ਗਗਨੰਤਰ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਜਿਸ ਦਾ ਰੂਪ ਸਦਾ ਨਿਰੰਤਰ, ਨਿਰਵੈਰ ਨਜ਼ਰੀ ਆਈਆ। ਓਸ ਦੀ ਤੇਰੇ ਹੱਥ ਬਣਤਰ, ਦੂਜਾ ਸਕੇ ਨਾ ਕੋਇ

ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦੇ ਭਗਵੰਤ, ਇਕੋ ਆਸ ਸਰਬ ਰਖਾਈਆ। ਲੱਖ ਚੁਰਾਸੀ ਇਕੋ ਮੰਤ, ਆਪਣਾ ਨਾਮ ਸਮਝਾਈਆ। ਆਤਮ ਪਰਮਾਤਮ ਮਿਲੇ ਧੁਰ ਦਾ ਕੰਤ, ਹਰਿ ਸਾਚਾ ਨਜ਼ਰੀ ਆਈਆ। ਸਾਚੀ ਮੌਲੇ ਰੁਤ ਬਸੰਤ, ਗੁਲਸ਼ਨ ਧੁਰ ਦਾ ਦੇ ਮਹਿਕਾਈਆ। ਪਰਦਾ ਲਾਹ ਅੰਦਰੋਂ ਜੀਵ ਜੰਤ, ਸਾਧ ਸੰਤ ਕਰ ਰੁਸ਼ਨਾਈਆ। ਗੜ੍ਹ ਟੁੱਟੇ ਹਉਮੇਂ ਹੰਗਤ, ਹੰ ਬ੍ਰਹਮ ਦੇ ਦ੍ਰਿੜਾਈਆ। ਬੋਧ ਅਗਾਧਾ ਬਣ ਪੰਡਤ, ਨਿਰਅੱਖਰ ਦੇ ਸਮਝਾਈਆ। ਚਾਰ ਵਰਨ ਬਣਾ ਇਕੋ ਸੰਗਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹਿਣ ਕੋਇ ਨਾ ਪਾਈਆ। ਲੇਖਾ ਚੁਕ ਜਾਏ ਬਹਿਸ਼ਤ ਜੱਨਤ, ਸਵਰਗ ਚਰਨਾਂ ਹੇਠ ਦਬਾਈਆ। ਦਰ ਤੇਰੇ ਸਵਾਮੀ ਇਕੋ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਦੇ ਵਰਤਾਈਆ। ਸ੍ਰੀ ਭਗਵਾਨ ਕਹੇ ਸੁਣੋ ਸਚ ਸਲੋਕ, ਧੁਰ ਦਾ ਦਿਆਂ ਜਣਾਈਆ। ਜਿਸ ਦੀ ਆਦਿ ਜੁਗਾਦੀ ਸਾਚੀ ਓਟ, ਓੜਕ ਲੇਖੇ ਰਿਹਾ ਮੁਕਾਈਆ । ਨਾਮ ਅਗੰਮੀ ਲਾ ਕੇ ਚੋਟ, ਸੋਈ ਸੁਰਤੀ ਦਏ ਉਠਾਈਆ। ਕਰ ਪਰਕਾਸ਼ ਨਿਰਮਲ ਜੋਤ, ਨੂਰੋ ਨੂਰ ਕਰੇ ਰੁਸ਼ਨਾਈਆ। ਭਾਗ ਲਗਾ ਕੇ ਕਾਇਆ ਕੋਟ, ਕਿਲ੍ਹਾ ਬੰਕ ਇਕ ਸੁਹਾਈਆ। ਸਤਿ ਧਰਮ ਦੀ ਕਰਨਹਾਰਾ ਖੋਜ, ਭੇਵ ਅਭੇਦਾ ਦਏ ਖੁਲ੍ਹਾਈਆ। ਲਹਿਣਾ ਦੇਣਾ ਮੁਕਾ ਕੇ ਮਾਤਲੋਕ, ਅਲੌਕਿਕ ਆਪਣਾ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕੀ ਤਾਰੇਂ ਜਗ, ਸ੍ਰਿਸ਼ਟੀ ਇਕੋ ਰੰਗ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਸੰਦੇਸ਼ਾ ਦਏ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਜਣਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਗੁਰਮੁਖ ਸੱਜਣ ਲਭ, ਨਿਰਗੁਣ ਹੋ ਕੇ ਸਰਗੁਣ ਦੇਵਾਂ ਮਾਣ ਵਡਿਆਈਆ। ਦਰਸ ਦਿਖਾ ਕੇ ਉਪਰ ਸ਼ਾਹਰਗ, ਅਗਨੀ ਤੱਤ ਦਿਆਂ ਬੁਝਾਈਆ। ਕੂੜੀ ਕਿਰਿਆ ਪਾਰ ਕਰਕੇ ਹਦ, ਹੱਜ ਇਕੋ ਘਰ ਜਣਾਈਆ। ਨਾਮ ਨਿਧਾਨਾ ਤਾਲ ਜਾਏ ਵਜ, ਸਚ ਨਗਾਰੇ ਚੋਟ ਆਪ ਲਗਾਈਆ। ਜੋ ਆਤਮ ਪਰਮਾਤਮ ਨਾਲੋਂ ਹੋਈ ਅੱਡ, ਪ੍ਰੇਮ ਪ੍ਰੀਤੀ ਨਾਲ ਦਏ ਮਿਲਾਈਆ। ਸਤਿ ਸਤਿਵਾਦੀ ਦੱਸ ਕੇ ਆਪਣਾ ਛੰਦ, ਧੁਰ ਦਾ ਢੋਲਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਕਿਹੜੇ ਭਗਤ, ਜਿਨ੍ਹਾਂ ਮਿਲੇ ਮਾਣ ਵਡਿਆਈਆ। ਕਿਸ ਬਿਧ ਵੇਖੇਂ ਵਿਚੋਂ ਜਗਤ, ਨਿਰਵੈਰ ਹੋ ਕੇ ਖੋਜ ਖੁਜਾਈਆ। ਪੁਰਖ ਅਕਾਲ ਕਿਹਾ ਉਹਨਾਂ ਵਿਚ ਵਾਹਵਾ ਫ਼ਰਕ਼, ਸਭ ਨੂੰ ਦਿਆਂ ਦ੍ਰਿੜਾਈਆ। ਉਹ ਇਸ਼ਟ ਦੇਵ ਸਾਰੇ ਕਰ ਕੇ ਤਰਕ, ਇਕੋ ਪ੍ਰਭ ਦਾ ਧਿਆਨ ਲਗਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਬਣਾਈਆ। ਸ੍ਰੀ ਭਗਵਾਨ ਵਿਛੋੜੇ ਵਿਚ ਰਹੇ ਤੜਫ, ਅੰਤਰ ਆਤਮ ਦੇਣ ਦੁਹਾਈਆ। ਬਿਰਹੋਂ ਵੈਰਾਗੀ ਰਹੇ ਭਟਕ, ਆਸ਼ਾ ਨਾਲ ਵਧਾਈਆ। ਓਨ੍ਹਾਂ ਉਤੇ ਆਵੇ ਤਰਸ, ਪ੍ਰਭ ਰਹਿਮਤ ਸਚ ਕਮਾਈਆ। ਅੰਮ੍ਰਿਤ ਮੇਘ ਆਪਣਾ ਬਰਸ, ਤ੍ਰਿਖਾ ਤ੍ਰਿਸ਼ਨਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਝੋਲੀ ਪਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਉਹ ਭਗਤ ਚੰਗੇ, ਜਿਨ੍ਹਾਂ ਮਿਲੇ ਮਾਣ ਵਡਿਆਈਆ। ਪੁਰਖ ਅਕਾਲ ਕਹੇ ਮੈਂ ਓਨ੍ਹਾਂ ਸੰਗੇ, ਧੁਰ ਦਾ ਸੰਗ ਨਿਭਾਈਆ। ਲੱਖ ਚੁਰਾਸੀ ਵਿਚੋਂ ਮੇਰੀ ਥੋੜ੍ਹੇ ਆਏ ਵੰਡੇ, ਬਾਕੀ ਤੁਹਾਡੇ ਹੱਥ ਫੜਾਈਆ।

ਥਿਰ ਘਰ ਦੁਵਾਰਿਉਂ ਓਹੋ ਜਨ ਲੰਘੇ, ਜਿਸ ਆਪਣੀ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਧੁਰ ਦੇ ਵੇਖ ਵਖਾਈਆ। ਗੁਰ ਅਵਤਾਰ ਕਹਿਣ ਪ੍ਰਭੂ ਭਗਤਾਂ ਕਿਹੜਾ ਅਸਥਾਨ, ਸਤਿ ਸਚ ਦੇ ਜਣਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਸ਼ਬਦ ਸੰਦੇਸ਼ ਇਕ ਸੁਣਾਈਆ। ਨਿਰਗੁਣ ਧਾਰ ਕਰੋ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਦਵਾਰੇ ਪੁਰਖ ਅਕਾਲਾ ਵਸੇ ਸ੍ਰੀ ਭਗਵਾਨ, ਸਚ ਸਿੰਘਾਸਣ ਸੋਭਾ ਪਾਈਆ। ਸ਼ਾਹੋ ਭੂਪ ਬਣ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਦੀਆ ਬਾਤੀ ਜਗੇ ਮਹਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੋ ਭੂਮਿਕਾ ਸਚ ਮਕਾਨ, ਹਰਿ ਭਗਤਾਂ ਦਏ ਵਖਾਈਆ। ਏਥੇ ਓਥੇ ਨਿਰਗੁਣ ਸਰਗੁਣ ਰਖੇ ਚਰਨਾਂ ਨਾਲ, ਚਰਨ ਚਮ ਦ੍ਰਿਸ਼ਟੀ ਨਾ ਰੂਪ ਵਟਾਈਆ। ਸ਼ਬਦੀ ਬਖ਼ਸ਼ੇ ਮਾਣ, ਨਿਰਗੁਣ ਜੋਤੀ ਮੇਲ ਮਹਾਨ, ਤਤਵ ਤਤ ਲੇਖਾ ਦਏ ਮੁਕਾਈਆ। ਜਿਥੇ ਰਵ ਸਸ ਸੂਰਜ ਚੰਦ ਕੋਈ ਨਾ ਭਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਮੰਡਲ ਮੰਡਪ ਨਾ ਕੋਇ ਨਿਸ਼ਾਨ, ਰਾਗ ਨਾਦ ਨਾ ਕੋਇ ਧੁਨਕਾਨ, ਤਾਲ ਤਲਵਾੜਾ ਨਾ ਕੋਇ ਵਜਾਈਆ। ਕਿਸ ਦਵਾਰੇ ਭਗਤ ਸੁਹੇਲੇ ਸੋਭਾ ਪਾਣ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਸਚ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਜਨ ਭਗਤ ਵਡਿਆਈ, ਹਰਿ ਕਰਤਾ ਆਪ ਦੁਆਇੰਦਾ। ਚਾਰ ਜੁਗ ਦੇ ਇਕੱਠੇ ਹੋ ਕੇ ਵੇਖੀਏ ਚਾਈਂ ਚਾਈਂ, ਸਚ ਦਵਾਰਾ ਇਕ ਸੁਹਾਇੰਦਾ। ਤੇਈ ਅਵਤਾਰ ਨੈਣ ਰਹੇ ਉਠਾਈ, ਪਰਦਾ ਓਹਲਾ ਨਜ਼ਰ ਕੋਇ ਨਾ ਆਇੰਦਾ। ਈਸਾ ਮੂਸਾ ਮੁਹੰਮਦ ਵੇਖਣ ਚਾਈਂ ਚਾਈਂ, ਧੁਰ ਦਾ ਵਕ਼ਤ ਸੁਹਾਇੰਦਾ। ਦਸ ਗੁਰੂ ਕਹਿਣ ਤੇਰੀ ਬੇਪਰਵਾਹੀ, ਬੇਪਰਵਾਹ ਤੇਰਾ ਅੰਤ ਕੋਇ ਨਾ ਪਾਇੰਦਾ। ਜੁਗ ਚੌਕੜੀ ਤੇਰੀ ਮੰਨਦੇ ਰਹੇ ਰਜ਼ਾਈ, ਹੁਕਮੇਂ ਅੰਦਰ ਸੀਸ ਸਰਬ ਨਿਵਾਇੰਦਾ। ਤੂੰ ਕਲਜੁਗ ਅੰਤ ਸ੍ਰੀ ਭਗਵੰਤ ਭਗਤਾਂ ਦਾ ਬਣਿਉਂ ਆਪ ਗੁਸਾਂਈ, ਗਹਿਰ ਗੰਭੀਰ ਆਪਣੀ ਖੇਲ ਖਿਲਾਇੰਦਾ। ਇਕੋ ਮੰਤਰ ਰਿਹਾ ਦ੍ਰਿੜਾਈ, ਚੌਦਾਂ ਵਿਦਿਆ ਪੰਧ ਮੁਕਾਇੰਦਾ। ਸਾਚੀ ਭਗਤੀ ਰਿਹਾ ਸਿਖਾਈ, ਧੁਰ ਦਾ ਢੋਲਾ ਇਕ ਸਮਝਾਇੰਦਾ । ਸਾਚੇ ਤੀਰਥ ਰਿਹਾ ਨੁਹਾਈ, ਦੁਰਮਤ ਮੈਲ ਨਾ ਕੋਇ ਵਖਾਇੰਦਾ। ਸਾਚਾ ਨਾਦ ਰਿਹਾ ਸੁਣਾਈ, ਅਗੰਮੀ ਰਾਗ ਅਲਾਇੰਦਾ। ਸਾਚਾ ਦੀਪਕ ਰਿਹਾ ਜਗਾਈ, ਜੋਤੀ ਜੋਤ ਡਗਮਗਾਇੰਦਾ। ਸਾਚੀ ਬਖ਼ਸ਼ ਰਿਹਾ ਸਰਨਾਈ, ਚਰਨ ਕਵਲ ਧਿਆਨ ਵਖਾਇੰਦਾ। ਮਿਹਰ ਨਜ਼ਰ ਨਾਲ ਰਿਹਾ ਤਰਾਈ, ਜੋਗ ਅਭਿਆਸ ਨਾ ਕੋਇ ਕਰਾਇੰਦਾ। ਇਕੋ ਢੋਲਾ ਦਿਤਾ ਸਮਝਾਈ, ਜਿਸ ਦੀ ਸਮਝ ਨਾ ਕੋਇ ਰਖਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਨਰ ਹਰਿ ਸਾਚੀ ਬਣਤ ਬਣਾਈ, ਬੇਪਰਵਾਹ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਉਹ ਕਿਹੜਾ ਢੋਲਾ, ਕਲਜੁਗ ਅੰਤ ਦੇ ਜਣਾਈਆ। ਜੋ ਭਗਤਾਂ ਬਣੇ ਵਿਚੋਲਾ, ਧੁਰ ਦਾ ਜੋੜ ਕਰਾਈਆ। ਮਨ ਮਨਸਾ ਨਾ ਪਾਵੇ ਰੌਲਾ, ਬੁਧਿ ਮਤਿ ਨਾ ਕੋਇ ਚਤੁਰਾਈਆ। ਘਰ ਪਰਦਾ ਚੁਕੇ ਉਹਲਾ, ਮੁਖ ਨਕ਼ਾਬ ਨਾ ਕੋਇ ਟਿਕਾਈਆ। ਕਿਹੜਿਆਂ ਅੱਖਰਾਂ ਵਾਲਾ ਸੋਹਲਾ, ਕਵਣ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇ ਸਮਝਾਈਆ। ਪੁਰਖ ਅਕਾਲ ਕਹੇ ਜਿਸ ਦੀ ਰਖਦੇ ਰਹੇ ਉਡੀਕ, ਨਿਰਗੁਣ ਹੋ ਕੇ ਧਿਆਨ ਲਗਾਈਆ। ਜਿਸ ਦੀ ਮੰਗਦੇ ਗਏ ਪ੍ਰੀਤ, ਪੀਰ ਪੈਗ਼ੰਬਰ ਹੋ ਕੇ ਫੇਰਾ ਪਾਈਆ।

ਜੋ ਭਗਤਾਂ ਕਰੇ ਅਤੀਤ, ਤ੍ਰੈਗੁਣ ਲੇਖ ਮੁਕਾਈਆ। ਕਾਇਆ ਕਾਅਬਾ ਵਖਾ ਕੇ ਮਸੀਤ, ਸਾਚਾ ਹੁਜਰਾ ਦਏ ਸੁਹਾਈਆ। ਇਕੋ ਮੰਦਰ ਦੱਸੇ ਠੀਕ, ਗੁਰੂਦਵਾਰ ਇਕ ਸਮਝਾਈਆ। ਜਿਸ ਦੇ ਅੰਦਰ ਪ੍ਰਭੂ ਕਰੇ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਦਿਵਸ ਰੈਣ ਸ਼ਬਦ ਅਨਾਦੀ ਸੁਣਾਏ ਗੀਤ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਲੇਖਾ ਚੁਕਾਏ ਊਚ ਨੀਚ, ਰਾਓ ਰੰਕਾਂ ਦਏ ਵਡਿਆਈਆ। ਦੂਰ ਦੁਰਾਡਾ ਨਜ਼ਰੀ ਆਏ ਨਜ਼ਦੀਕ, ਨੇਰਨ ਨੇਰਾ ਡੇਰਾ ਲਾਈਆ। ਜਨ ਭਗਤਾਂ ਕਾਇਆ ਅੰਦਰ ਬਣੇ ਵਸਨੀਕ, ਬੈਠਾ ਰਹੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ। ਜਨ ਭਗਤ ਕਹਿਣ ਨੀਰਥ ਪ੍ਰਭ ਕੀਨੀ ਕਿਰਪਾ, ਦਿਤੀ ਮਾਣ ਵਡਿਆਈਆ। ਜਨਮ ਕਰਮ ਦੀ ਕਟ ਕੇ ਬਿਪਤਾ, ਅਗਲਾ ਪਿਛਲਾ ਲੇਖਾ ਦਿਤਾ ਮੁਕਾਈਆ। ਜੋਤ ਸਰੂਪੀ ਦੱਸ ਕੇ ਇਸ਼ਟਾ, ਦ੍ਰਿਸ਼ਟ ਦਿਤੀ ਖੁਲ੍ਹਾਈਆ। ਲੱਖ ਚੁਰਾਸੀ ਜੀਵ ਭਰਮੇ ਫੇਰ ਨਾ ਵਿਚ ਵਿਸ਼ਟਾ, ਮਾਤ ਗਰਭ ਨਾ ਕੋਇ ਟਿਕਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਆਤਮ ਨੂੰ ਦਿਤਾ ਪੂਰਾ ਨਿਸਚਾ, ਨਿਹਚਲ ਧਾਮ ਦਿਤਾ ਵਖਾਈਆ। ਜਨਮ ਕਰਮ ਦੀ ਪੂਰਬ ਮੇਟ ਕੇ ਹਿਰਸਾ, ਅਗਲੀ ਹਵਸ ਦਿਤੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਹੇ ਮੈਂ ਪਾਇਆ ਪ੍ਰਭ, ਘਰ ਵਜੀ ਸਚ ਵਧਾਈਆ। ਪੁਰਖ ਅਬਿਨਾਸ਼ੀ ਮਿਲਿਆ ਝਬ, ਪੜਦਾ ਦਿਤਾ ਚੁਕਾਈਆ । ਜਗਤ ਦਵਾਰਾ ਪਾਰ ਕਰ ਕੇ ਹਦ, ਗ੍ਰਹਿ ਮੰਦਰ ਦਿਤਾ ਸੁਹਾਈਆ। ਨਾਮ ਸੰਦੇਸ਼ਾ ਸੁਣਾ ਕੇ ਛੰਦ, ਸੰਸਾ ਦਿਤਾ ਚੁਕਾਈਆ। ਆਤਮ ਪਰਮਾਤਮ ਬਖ਼ਸ਼ ਕੇ ਅਨੰਦ, ਪਰਮਾਨੰਦ ਵਿਚ ਸਮਾਈਆ। ਧੁਰ ਸੰਜੋਗੀ ਦੇ ਕੇ ਗੰਢ, ਅਗਲਾ ਵਿਛੋੜਾ ਦਿਤਾ ਗਵਾਈਆ। ਭੇਵ ਖੁਲ੍ਹਾ ਕੇ ਬ੍ਰਹਮ ਹੰ, ਤਮਅ ਕੂੜੀ ਦਿਤੀ ਗਵਾਈਆ। ਕਰ ਪਰਕਾਸ਼ ਕਾਇਆ ਮਾਟੀ ਚੰਮ, ਚੰਦਨ ਰੂਪ ਦਿਤਾ ਵਖਾਈਆ। ਹਰਖ਼ ਸੋਗ ਰਿਹਾ ਨਾ ਗ਼ਮ, ਚਿੰਤਾ ਰਹੀ ਨਾ ਰਾਈਆ। ਮਨ ਭੱਜੇ ਨਾ ਦਹਿ ਦਿਸ਼ਾ ਅੰਦਰ ਬੰਨ੍ਹਿਆ ਤਨ, ਖ਼ਾਹਿਸ਼ ਦਿਤੀ ਗਵਾਈਆ। ਲੋੜ ਰਹੀ ਨਾ ਬੰਸਰੀ ਨਾਦ ਧੁਨ ਸੁਣਨ ਦੀ ਕੰਨ, ਕਿੰਗ ਮਰਦੰਗ ਇਕੋ ਦਿਤਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੜਦਾ ਉਹਲਾ ਦਿਤਾ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਜਨ ਭਗਤੋ ਵੇਖਿਆ ਕੀ, ਸਤਿ ਸਚ ਦਿਉ ਸਮਝਾਈਆ। ਜਨ ਭਗਤ ਕਹਿਣ ਜਿਸ ਨਿਰਮਲ ਕੀਆ ਜੀਅ, ਜੀਵਣ ਜੁਗਤ ਦਿਤੀ ਸਮਝਾਈਆ । ਨਾਤਾ ਤੋੜ ਕੇ ਸਾਢੇ ਤਿੰਨ ਹੱਥ ਸੀਂਅ, ਆਤਮ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਆਪਣੇ ਰੰਗ ਰੰਗਾਈਆ। ਭਗਤ ਕਹਿਣ ਸਾਡੇ ਜਾਗੇ ਭਾਗ, ਹਰਿ ਭਗਵਨ ਦਇਆ ਕਮਾਈਆ। ਅੰਦਰ ਬਖ਼ਸ਼ ਕੇ ਇਕ ਵੈਰਾਗ, ਧੁਰ ਦੀ ਚੋਟ ਲਗਾਈਆ। ਸੋਈ ਸਵਾਣੀ ਗਈ ਜਾਗ, ਨੇਤਰ ਲੋਚਨ ਅੱਖ ਖੁਲ੍ਹਾਈਆ । ਘਰ ਦੀਪਕ ਜਗਾਏ ਚਿਰਾਗ਼, ਘਰ ਸੱਜਣ ਮਿਲਿਆ ਸਾਹਿਬ ਬੇਪਰਵਾਹੀਆ। ਜਿਸ ਦਾ ਸੁਣਦੇ ਰਹੇ ਭਵਿਖਤ ਵਾਕ, ਸ਼ਾਸਤਰ ਸਿਮਰਤ ਵੇਦ ਪੁਰਾਨ ਸੁਣਾਈਆ। ਜਿਸ ਨੂੰ ਸੁਣਦੇ ਰਹੇ ਕਮਲਾਪਾਤ, ਸੋ ਨਿਰਗੁਣ ਦਾਤਾ ਨਿਰਵੈਰ ਨਜ਼ਰੀ ਆਈਆ। ਜਿਸ ਦਾ ਲੇਖਾ ਕੋਈ ਨਾ ਲਿਖ ਸਕੇ ਕ਼ਲਮ ਦਵਾਤ, ਅੱਖਰਾਂ ਵਿਚ ਨਾ ਕੋਇ ਵਡਿਆਈਆ। ਸੋ ਭਗਤਾਂ ਲਹਿਣਾ ਦੇਣਾ ਕਰੇ ਬਿਬਾਕ, ਪੂਰਬ ਲਹਿਣਾ ਝੋਲੀ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਖਾ ਕੇ ਆਪਣਾ ਸਾਥ, ਧੁਰ ਦਾ

ਸੰਗੀ ਨਜ਼ਰੀ ਆਈਆ। ਸਚ ਸੰਦੇਸ਼ਾ ਦੇਵੇ ਆਪ, ਆਪ ਆਪਣਾ ਹੁਕਮ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਹੋਵੇ ਜਾਪ, ਚਾਰ ਜੁਗ ਕਰੇ ਨਾ ਕੋਇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਾ ਕਰਨਹਾਰਾ ਭਵਿਖਤ ਵਾਕ, ਵਾਕ਼ਿਫ਼ਕਾਰ ਆਦਿ ਜੁਗਾਦੀ ਇਕ ਅਖਵਾਈਆ।

੧੩ ਫੱਗਣ ੨੦੨੧ ਬਿਕ੍ਰਮੀ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਹਰਬੰਸ ਪੁਰਾ ਜ਼ਿਲਾ ਪਟਿਆਲਾ

ਧਰਨੀ ਕਹੇ ਮੋਹੇ ਆਈ ਵਿਚਾਰ, ਵਿਚੋਂ ਯਾਦ ਦਿਤਾ ਕਿਸੇ ਕਰਾਈਆ। ਦੁਆਪਰ ਜੁਗ ਦਾ ਪੂਰਬ ਵਿਹਾਰ, ਹੌਲੀ ਜਿਹੀ ਦਿਤਾ ਸਮਝਾਈਆ । ਜੋ ਰਾਜਾ ਲੌਣ ਵਾਲਾ ਦਰਬਾਰ, ਹੁਕਮ ਜੁਗ ਜੁਗ ਸੁਣਾਈਆ। ਤਿਸ ਦਾ ਖੇਲ ਅਪਰ ਅਪਾਰ, ਪਤਿਪਰਮੇਸ਼ਵਰ ਦਏ ਵਡਿਆਈਆ। ਪੰਜਾਂ ਪਾਂਡਵ ਸੰਗ ਅਧਾਰ, ਯੁਧਿਸ਼ਟਰ ਦਿਤੀ ਵਡਿਆਈਆ। ਰਾਜ ਨਰੈਣ ਓਸ ਵਕ਼ਤ ਸੀ ਘੁਮਿਆਰ, ਭਾਂਡੇ ਟਕਿਆਂ ਨਾਲ ਵਟਾਈਆ। ਏਥੇ ਮਿਲ ਕੇ ਹੋਇਆ ਵਿਚਾਰ, ਰਾਹੀ ਰਾਹੀਆਂ ਜੋੜ ਜੁੜਾਈਆ। ਇਕ ਪਿਆਲਾ ਲਿਆ ਜਿਸ ਵਿਚ ਵਜ਼ਨ ਆਵੇ ਸੇਰ ਸਵਾ ਚਾਰ, ਮੁਖ ਬੰਦ ਨਾ ਕੋਇ ਵਖਾਈਆ। ਕ਼ੀਮਤ ਦੱਸੀ ਨੌ ਦਸ ਦੀ ਮੇਰੀ ਧਾਰ, ਵਧ ਘਟ ਨਾ ਕੋਇ ਜਣਾਈਆ। ਯੁਧਿਸ਼ਟਰ ਕਿਹਾ ਸਾਨੂੰ ਤੇਰੇ ਉਤੇ ਇਤਬਾਰ, ਲੇਖਾ ਭਰਮ ਰਿਹਾ ਨਾ ਰਾਈਆ। ਨੌ ਆਨੇ ਸਾਥੋਂ ਲੈ ਲੈ ਯਾਰ, ਕ਼ੀਮਤ ਦਿਆਂ ਮੁਕਾਈਆ। ਦਸਵੇਂ ਦਾ ਲੇਖਾ ਹੱਥ ਨਿਰੰਕਾਰ, ਦੂਸਰ ਸਮਝ ਕੋਇ ਨਾ ਪਾਈਆ। ਘੁਮਿਆਰ ਕਿਹਾ ਮੈਨੂੰ ਖੋਲ੍ਹ ਕੇ ਦੱਸ ਹਾਲ, ਅਹਵਾਲ ਕੀ ਜਣਾਈਆ। ਯੁਧਿਸ਼ਟਰ ਕਿਹਾ ਜਿਸ ਵੇਲੇ ਆਵੇ ਪੁਰਖ ਅਕਾਲ, ਦੀਨ ਦਿਆਲ ਫੇਰਾ ਪਾਈਆ। ਤੇਰਾ ਹਲ ਕਰੇ ਸਵਾਲ, ਲਹਿਣਾ ਝੋਲੀ ਆਪ ਭਰਾਈਆ। ਓਸ ਕਿਹਾ ਕੀ ਓਸ ਦਾ ਨਿਸ਼ਾਨ, ਮੈਨੂੰ ਦੇ ਜਣਾਈਆ। ਯੁਧਿਸ਼ਟਰ ਕਿਹਾ ਜਿਸ ਗਧੇ ਉਤੇ ਲੱਦਿਆ ਭਾਰ, ਆਸ ਪਾਸ ਰਿਹਾ ਲਟਕਾਈਆ। ਇਸ ਨੂੰ ਮਾਨਸ ਜਨਮ ਮਿਲੇ ਮਹਾਨ, ਮਨੁਖ ਰੂਪ ਵਟਾਈਆ। ਇਹਦੀ ਸੁਣੀ ਜਾਏ ਪੁਕਾਰ, ਜੋ ਅੰਦਰੇ ਅੰਦਰ ਰਿਹਾ ਧਿਆਈਆ। ਕਰੇ ਖੇਲ ਸ੍ਰੀ ਭਗਵਾਨ, ਭੇਵ ਅਭੇਦਾ ਆਪ ਖੁਲ੍ਹਾਈਆ । ਦੋਹਾਂ ਦਾ ਲੇਖਾ ਮੁਕਾ ਕੇ ਵਿਚ ਜਹਾਨ, ਸਚ ਗਿਆਨ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸੁਣ ਕੇ ਬਚਨ ਗਧਾ ਹੋਇਆ ਹੁਸ਼ਿਆਰ, ਅੰਦਰੇ ਅੰਦਰ ਖ਼ੁਸ਼ੀ ਮਨਾਈਆ । ਜਿਸ ਵੇਲੇ ਇਕੱਠੇ ਹੋਈਏ ਯਾਰ ਯਾਰ, ਪੂਰਬ ਮੇਲਾ ਸਹਿਜ ਸੁਭਾਈਆ। ਦਰਸ਼ਨ ਕਰੀਏ ਇਕ ਨਿਰੰਕਾਰ, ਜੋ ਨਿਰਗੁਣ ਰੂਪ ਰਿਹਾ ਸਮਾਈਆ। ਜਿਸ ਦਾ ਖੇਲ ਅਗੰਮ ਅਪਾਰ, ਬੋਧ ਅਗਾਧ ਕਰੇ ਪੜ੍ਹਾਈਆ। ਭਗਤਾਂ ਕਰੇ ਪਿਆਰ, ਸੰਤਾਂ ਲਏ ਤਰਾਈਆ। ਅੰਦਰ ਖੋਲ੍ਹੇ ਬੰਦ ਕਿਵਾੜ, ਪਰਦਾ ਦਏ ਚੁਕਾਈਆ। ਅੰਮ੍ਰਿਤ ਰਸ ਪਿਆਏ ਆਣ, ਝਿਰਨਾ ਸਚ ਝਿਰਾਈਆ। ਦੀਵਾ ਬਾਤੀ ਜਗਾਏ ਮਹਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਧਰਨੀ ਸੁਹਾਏ ਭੂਮਿਕਾ ਅਸਥਾਨ, ਸੋਹਣੀ ਵੰਡ ਵੰਡਾਈਆ। ਕਲਜੁਗ ਅੰਤਮ ਖੇਲ ਕਰੇ ਭਗਵਾਨ, ਭਾਗ ਸਭ ਦਾ ਦਏ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਘੁਮਿਆਰ ਕਿਹਾ ਸੁਣ ਯੁਧਿਸ਼ਟਰ, ਸਚ ਦੇ ਜਣਾਈਆ। ਓਸ ਵੇਲੇ ਹੋਵੇ ਕਿਹੜਾ ਇਸ਼ਟ, ਦ੍ਰਿਸ਼ਟ

ਦੇ ਜਣਾਈਆ । ਓਸ ਕਿਹਾ ਜਿਸ ਦੇ ਕੋਲ ਆਦਿ ਜੁਗਾਦੀ ਭਗਤਾਂ ਫ਼ਰਿਸਤ, ਸੰਤਾਂ ਹੋਏ ਸਹਾਈਆ। ਲਹਿਣਾ ਦੇਣਾ ਕ਼ਰਜ਼ਾ ਉਤਾਰੇ ਕਸ਼ਟ, ਮੂਲ ਸਭ ਦੀ ਝੋਲੀ ਪਾਈਆ। ਤੇਰੇ ਨਾਲ ਪ੍ਰੇਮ ਪਿਆਰ ਵਾਲਾ ਕਰ ਕੇ ਇਸ਼ਕ, ਸਾਚਾ ਨਾਤਾ ਦਏ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਸੁਣ ਕੇ ਕੌਲ ਇਕ਼ਰਾਰ ਧਰਨੀ ਮਾਰੀ ਆਵਾਜ਼, ਆਪਣਾ ਹਾਲ ਸੁਣਾਈਆ। ਮੈਨੂੰ ਦੱਸੋ ਖ਼ਾਸ, ਭੇਵ ਅਭੇਦ ਖੁਲ੍ਹਾਈਆ। ਕਵਣ ਕਰੇ ਖੇਲ ਤਮਾਸ਼, ਵੇਸ ਅਵੱਲੜਾ ਰੂਪ ਵਟਾਈਆ। ਯੁਧਿਸ਼ਟਰ ਕਿਹਾ ਉਹ ਆਦਿ ਜੁਗਾਦੀ ਧੁਰ ਦਾ ਬਾਪ, ਪਤਿਪਰਮੇਸ਼ਵਰ ਫੇਰਾ ਪਾਈਆ। ਭਗਤ ਸੁਹੇਲਾ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੂਰਬ ਲੇਖਾ ਰਿਹਾ ਚੁਕਾਈਆ। ਪੂਰਬ ਲੇਖਾ ਲੇਖੇ ਲਗੇ ਹਿਸਾਬ, ਲਹਿਣਾ ਰਹਿਣ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਦੇਵਣਹਾਰਾ ਆਪ, ਘਟ ਘਟ ਵਾਸੀ ਖੋਜ ਖੁਜਾਈਆ। ਸਤਿ ਬਚਨ ਦਾ ਵਡ ਪਰਤਾਪ, ਬੇਪਰਵਾਹ ਦਏ ਵਖਾਈਆ। ਪੂਰਬ ਸਾਥੀ ਲੈ ਕੇ ਸਾਥ, ਪੂਰਬ ਲੇਖਾ ਰਿਹਾ ਮੁਕਾਈਆ। ਰੂਹ ਬੁਤ ਦੋਵੇਂ ਕਰ ਕੇ ਪਾਕ, ਪਵਿੱਤਰ ਦਏ ਬਣਾਈਆ। ਧਰਨੀ ਦੀ ਲੇਖੇ ਲਾ ਕੇ ਖ਼ਾਕ, ਮਾਟੀ ਰੰਗ ਚੜ੍ਹਾਈਆ। ਲੱਖ ਚੁਰਾਸੀ ਨਾਤਾ ਤੋੜ ਕੇ ਸਾਕ, ਸੱਜਣ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਪੂਰਾ ਰਿਹਾ ਕਰਾਈਆ।

੧੩ ਫੱਗਣ ੨੦੨੧ ਬਿਕ੍ਰਮੀ ਗੁਰਦਵਾਰਾ ਫ਼ਤਿਹ ਗੜ੍ਹ ਸਾਹਿਬ

ਧਰਤੀ ਕਹੇ ਮੇਰੇ ਜਾਗੇ ਭਾਗ, ਗੋਬਿੰਦ ਗੁਰ ਦਿਤੀ ਵਡਿਆਈਆ। ਨੀਹਾਂ ਵਿਚ ਟਿਕਾ ਕੇ ਅਗੰਮੀ ਚਿਰਾਗ਼, ਅਕਾਸ਼ਾਂ ਪਤਾਲਾਂ ਵਿਚ ਕੀਤੀ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਨਾਲ ਪਾ ਕੇ ਸਾਂਝ, ਚਾਰ ਵਰਨਾਂ ਰੰਗ ਰੰਗਾਈਆ । ਵਸਤ ਅਮੋਲਕ ਦੇ ਕੇ ਦਾਤ, ਨਾਮ ਭੰਡਾਰਾ ਇਕ ਵਰਤਾਈਆ। ਅੰਤਰ ਆਤਮ ਦੱਸ ਕੇ ਗਾਥ, ਸਾਚੀ ਸਿਖਿਆ ਕੀਤੀ ਪੜ੍ਹਾਈਆ। ਪੁਰਖ ਅਕਾਲ ਤੁਹਾਡੇ ਸਾਥ, ਦੀਨ ਦਿਆਲ ਸਦਾ ਸਹਾਈਆ । ਲੇਖੇ ਲਾ ਕੇ ਪਵਣ ਸਵਾਸ, ਮਾਟੀ ਖ਼ਾਕੀ ਤਨ ਭੇਟ ਆਪ ਚੜ੍ਹਾਈਆ। ਸ਼ਬਦ ਸਰੂਪੀ ਕਹਿ ਸ਼ਾਬਾਸ਼, ਧੁਰ ਦਾ ਹੁਕਮ ਜਣਾਈਆ। ਜਿਸ ਵੇਲੇ ਕਲਜੁਗ ਆਵੇ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਪਰਗਟ ਹੋਵੇ ਪੁਰਖ ਅਬਿਨਾਸ਼, ਕਲ ਕਲਕੀ ਵੇਸ ਵਟਾਈਆ। ਸੰਬਲ ਸੁਹਾਏ ਦੇਸ ਮਾਝ, ਸਚ ਸਿੰਘਾਸਣ ਸੋਭਾ ਪਾਈਆ। ਨਿਰਗੁਣ ਹੋ ਕੇ ਆਵੇ ਸਾਥ, ਸਾਹਿਬ ਸਵਾਮੀ ਵਡ ਵਡਿਆਈਆ। ਜੁਗ ਚੌਕੜੀ ਪੂਰਬ ਪੂਰੀ ਕਰੇ ਆਸ, ਤ੍ਰਿਸ਼ਨਾ ਜਗਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੀਨ ਦਿਆਲ ਦੇਵੇ ਮਾਣ ਵਡਿਆਈਆ। ਜੋਰਾਵਰ ਸਿੰਘ ਕਹੇ ਸਚ ਫ਼ਤਿਹ ਡੰਕਾ, ਫ਼ਤਿਹ ਸਿੰਘ ਕਹੇ ਜੋਰਾਵਰ ਸਿੰਘ ਜਣਾਈਆ। ਮਾਣ ਦੇਵੇ ਊਚਾਂ ਨੀਚਾਂ ਰਾਓ ਰੰਕਾਂ, ਗੋਬਿੰਦ ਗੁਰ ਮਿਹਰ ਨਜ਼ਰ ਉਠਾਈਆ। ਸਿੰਘ ਰੂਪ ਕੱਢੇ ਸਭ ਦਾ ਸ਼ੰਕਾ, ਸੰਸਾ ਰਹਿਣ ਕੋਇ ਨਾ ਪਾਈਆ। ਸਤਿ ਧਰਮ ਬਣਾ ਕੇ ਬਣਤਾ, ਚਾਰ ਵਰਨਾਂ ਨੀਂਹ ਇਕ ਰਖਾਈਆ। ਦੇਵੇ ਵਡਿਆਈ ਧੁਰ ਦੇ ਸੰਤਾ, ਗੁਰਮੁਖਾਂ ਗੋਦ ਬਹਾਈਆ। ਧਾਮ ਸੁਹੰਜਣਾ ਸੁਹੰਜਣੀ ਬਣਤਾ,

ਮਾਟੀ ਪਾਥਰ ਕੰਚਨ ਨਜ਼ਰੀ ਆਈਆ। ਪ੍ਰੇਮ ਪਿਆਰ ਦੀ ਧਰਮ ਉਧਾਰ ਦੀ ਸਾਚੀ ਸੰਗਤਾ, ਸੋਹਣਾ ਰੂਪ ਪਰਗਟਾਈਆ। ਬੀਸ ਇਕੀਸਾ ਹਰਿ ਜਗਦੀਸਾ ਵੇਖੇ ਆਣ ਆਪਣੀ ਅੰਸਾ, ਸਰਬੰਸ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਜਿਸ ਗ੍ਰਹਿ ਮੰਦਰ ਅੰਦਰ ਗੋਬਿੰਦ ਪੂਤ ਮਿਲ ਕੇ ਸਚ ਸਰੂਪ ਸਚ ਦਵਾਰੇ ਸਚਖੰਡ ਸਾਚੇ ਸੋਭਾ ਪਾਈਆ।

੧੪ ਫੱਗਣ ੨੦੨੧ ਬਿਕ੍ਰਮੀ ਰਾਮ ਲੀਲ੍ਹਾ ਗਰਾਉਂਡ ਤੀਜਾ ਵਿਸ਼ਵ ਧਰਮ ਸਮੇਲਨ ਦਿੱਲੀ

❋

੧੮ ਫੱਗਣ ੨੦੨੧ ਬਿਕ੍ਰਮੀ ਨਹਿਰੂ ਯੁਨੀਵਰਸਟੀ ਦਿੱਲੀ

ਸਾਚੀ ਵਿਦਿਆ ਦਾ ਸਚ ਭੰਡਾਰਾ, ਕਾਇਆ ਅੰਦਰ ਬੰਦ ਕਰਾਈਆ। ਜਿਨ੍ਹਾਂ ਨੂੰ ਟੀਚਰ ਉਸਤਾਦ ਗੁਰੂ ਮਿਲ ਜਾਏ ਸਭ ਤੋਂ ਚੰਗਾ ਵਿਚ ਸੰਸਾਰਾ, ਸਾਚੀ ਵਿਦਿਆ ਦਏ ਸਮਝਾਈਆ। ਕੂੜੀ ਕਿਰਿਆ ਦੂਰ ਕਰੇ ਅੰਧ ਅੰਧਿਆਰਾ, ਮਾਇਆ ਮਮਤਾ ਮੋਹ ਮਿਟਾਈਆ। ਸਚ ਵਸਤੂ ਸਮਝਾ ਕੇ ਇਕ ਥਾਰਾ, ਭੇਵ ਅਭੇਦ ਦਏ ਖੁਲ੍ਹਾਈਆ। ਜਿਸ ਦਾ ਵਿਦਿਆ ਤੋਂ ਬਾਹਰ ਅੱਖਰਾਂ ਵਿਚ ਤੱਕੋ ਨਜ਼ਾਰਾ, ਹਿੰਦਸਿਆਂ ਵਿਚ ਵੰਡ ਵੰਡਾਈਆ। ਉਹ ਨਿਰਅੱਖਰ ਰੂਪ ਰਖਿਆ ਆਪਣੇ ਹੱਥ ਨਿਰੰਕਾਰਾ, ਨਿਰਗੁਣ ਖੇਲੇ ਖੇਲ ਬੇਪਰਵਾਹੀਆ। ਜੇ ਗੁਰੂਦੇਵ ਅੰਦਰੋਂ ਖੋਲ੍ਹ ਦੇਵੇ ਤਾਲਾ, ਬਜਰ ਕਪਾਟੀ

ਪਰਦਾ ਦਏ ਤੁੜਾਈਆ। ਫਿਰ ਤੁਹਾਨੂੰ ਵਿਦਿਆਰਥੀਓ ਮਿਲ ਜਾਏ ਅਹਿਵਾਲਾ, ਆਤਮ ਬੋਧ ਦਏ ਕਰਾਈਆ। ਨੂਰ ਨੂਰ ਸਾਚਾ ਹੋਏ ਉਜਾਲਾ, ਅੰਧੇਰਾ ਰਹਿਣ ਕੋਇ ਨਾ ਪਾਈਆ। ਸਾਚੀ ਸਮਝ ਆ ਜਾਏ ਇਹੋ ਮਕਤਬ ਮਦੱਰਸਾ ਇਹੋ ਸਕੂਲ ਇਹੋ ਪਾਠਸ਼ਾਲਾ, ਵਿਦਿਆਲਾ ਸੋਹਣਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਿਦਿਆ ਕਾਇਆ ਮੰਦਰ ਅੰਦਰ ਸਭ ਦੇ ਦਿਤੀ ਟਿਕਾਈਆ। ਬਿਨ ਸਚੇ ਉਸਤਾਦ ਗੁਰੂ ਨਾ ਹੋਵੇ ਬੋਧ, ਸਿਖਿਆ ਸਚ ਨਾ ਕੋਇ ਵਡਿਆਈਆ। ਜਿਨ੍ਹਾਂ ਨੇ ਆਪਣਾ ਆਪ ਲਿਆ ਸੋਧ, ਸੋ ਸਿੱਧਾ ਰਾਹ ਤਕਾਈਆ। ਦੀਨ ਦਿਆਲ ਸਾਚੀ ਦੱਸੇ ਮੌਜ, ਹਉਮੇ ਹੰਗਤਾ ਰਹੇ ਨਾ ਕੋਈ ਰੋਗ, ਮਨ ਮਨਸਾ ਪਰੇ ਦੇਵੇ ਕਰਾਈਆ। ਚਿੰਤਾ ਗ਼ਮੀ ਨਾ ਰਹੇ ਸੋਗ, ਸਾਚੀ ਖ਼ੁਸ਼ੀ ਇਕ ਰਖਾਈਆ। ਓਹਨਾਂ ਮਨੁਸ਼ਾਂ ਆਤਮਕ ਬਲ ਮੁਕਿਆ ਨਾ ਕਿਸੇ ਦਾ ਜੋਗ, ਜੁਗੀਸ਼ਰਾਂ ਕਰੀ ਪੜ੍ਹਾਈਆ। ਕਰ ਪਰਕਾਸ਼ ਜੋਤ, ਅੰਧ ਅਗਿਆਨ ਦਿਤਾ ਗਵਾਈਆ। ਜਿਸ ਵਿਦਿਆ ਨਾਲ ਨਜ਼ਰ ਆਵਣ ਲੋਕ ਪਰਲੋਕ, ਬ੍ਰਹਿਮੰਡ ਖੰਡ ਪਰਦਾ ਰਹੇ ਨਾ ਰਾਈਆ। ਓਹ ਸਚਾ ਇਕ ਸਲੋਕ, ਭਗਵਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਵਿਦਿਆ ਪਾਰਬ੍ਰਹਮ ਬ੍ਰਹਮ ਇਕ ਸਮਝਾਈਆ। ਸਾਚੀ ਵਿਦਿਆ ਦਾ ਇਹ ਸਚ ਗਿਆਨ, ਜੀਵਾਂ ਜੰਤਾਂ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਦਾ ਸਦਾ ਸਮਝਾਈਆ। ਜਿਸ ਦਾ ਲੇਖਾ ਬਾਹਰ ਲਿਖਿਆ ਕ਼ਲਮ ਸ਼ਾਹੀ ਨਾਲ ਕਰ ਬਿਆਨ, ਅੱਖਰਾਂ ਵਿਚ ਵੰਡ ਵੰਡਾਈਆ। ਓਸ ਦਾ ਸਚਾ ਜਾਪ ਪਹਿਲੋਂ ਲੱਭੇ ਉਹ ਨਿਸ਼ਾਨ, ਜਿਥੇ ਓਸ ਦੀ ਵੰਡ ਵੰਡਾਈਆ। ਪਰਦਾ ਲੱਥੇ ਨਜ਼ਰੀ ਆਏ ਓਹ ਭਗਵਾਨ, ਜਿਸ ਨੂੰ ਰਾਮ ਕਹਿ ਕੇ ਸਾਰੇ ਰਹੇ ਗਾਈਆ। ਜਿਸ ਦੀ ਵਿਦਿਆ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ, ਬਲ ਆਪਣਾ ਰਹੇ ਵਖਾਈਆ । ਜਿਸ ਦੇ ਨਾਲ ਸਤਿ ਧਰਮ ਦਾ ਰਹੇ ਧਿਆਨ, ਸਾਚੀ ਯੋਜਨਾ ਦਏ ਸਮਝਾਈਆ । ਇਹੋ ਜਿਹੀ ਸਿਖਿਆ ਸਾਰੇ ਸਿਖੋ ਸਚੀ ਪਾਠਸ਼ਾਲਾ ਵਿਚ ਆਣ, ਜਿਹੜੀ ਅੰਦਰ ਬਾਹਰ ਦੀ ਸਾਚੀ ਸਾਂਝੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਿਦਿਆ ਵਿਦਤ ਵਿਦਿਆਰਥੀ ਦਏ ਬਣਾਈਆ।