ਪੁਸਤਕਾਲਾਭਾਗ ੧੮

੧੯ ਫੱਗਣ ੨੦੨੧ ਬਿਕ੍ਰਮੀ ਰੇਸ਼ਮ ਸਿੰਘ ਦੇ ਘਰ ਮੇਰਠ ਛਾਉਣੀ

ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਕਿਰਪਾ ਕਰ, ਕਰਤੇ ਪੁਰਖ ਤੇਰੀ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਮੰਗਦੇ ਆਏ ਦਰ, ਠਾਕਰ ਸਵਾਮੀ ਸਾਂਝੇ ਯਾਰ ਪਰਵਰਦਿਗਾਰ ਸਚ ਤੇਰੀ ਸਰਨਾਈਆ। ਸ਼ਬਦ ਧੁਨ ਨਾਦ ਨਗ਼ਮਾ ਗੌਂਦੇ ਆਏ ਸੰਸਾਰ, ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨੀ ਸਿਫ਼ਤ ਸਾਲਾਹੀਆ। ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਦਸਦੇ ਆਏ ਪਿਆਰ, ਸੁਰਤੀ ਸ਼ਬਦੀ ਨਾਤਾ ਜਗਤ ਜੁੜਾਈਆ। ਕ਼ਾਗਜ਼ ਕ਼ਲਮ ਸ਼ਾਹੀ ਨਾਲ ਕਰਦੇ ਆਏ ਉਜਿਆਰ, ਦੀਨ ਦੁਨੀ ਦਾ ਮਾਲਕ ਜੋ ਨਿਰਵੈਰ ਬੇਪਰਵਾਹੀਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਧਰਨੀ ਧਵਲ ਜਿਸ ਦਾ ਜੈਕਾਰ, ਲੋਕ ਪਰਲੋਕ ਆਪਣਾ ਨਾਮ ਸਚ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਰਵ ਸਸ ਮੰਡਲ ਮੰਡਪ ਜਿਸ ਦਾ ਨੂਰ ਉਜਿਆਰ, ਚਾਕਰ ਖ਼ਾਦਮ ਸੇਵਕ ਬਰਦੇ ਰਿਹਾ ਬਣਾਈਆ । ਪੰਜ ਤੱਤ ਖੇਲ ਕਰੇ ਅਪਾਰ, ਨੌ ਦਰ ਖੋਲ੍ਹ ਕਿਵਾੜ, ਦਸਮਾ ਆਪਣਾ ਰੰਗ ਵਖਾਈਆ। ਸੰਤ ਸੁਹੇਲਾ ਇਕ ਅਕੇਲਾ ਦੋ ਜਹਾਨਾਂ ਪਾਵੇ ਸਾਰ, ਘਟ ਘਟ ਅੰਦਰ ਆਪਣਾ ਨੂਰ ਕਰੇ ਰੁਸ਼ਨਾਈਆ। ਵੇਖੇ ਵਿਗਸੇ ਵੇਖਣਹਾਰ, ਲੋਚਣ ਨੈਣ ਨਿਜ ਨੇਤਰ ਆਪ ਖੁਲ੍ਹਾਈਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਦੇਵਣਹਾਰਾ ਦਾਨ, ਅਸਲ ਵਸਲ ਸਾਚਾ ਆਪਣਾ ਆਪ ਕਰਾਈਆ। ਵਾਕ ਭਵਿਖਤ ਖੇਲ ਅਨਦ੍ਰਿਸ਼ਟ, ਸ੍ਰਿਸ਼ਟ ਆਪਣਾ ਹੁਕਮ ਆਪ ਵਰਤਾਈਆ। ਵੇਖਣਹਾਰਾ ਸਵਰਗ ਬਹਿਸ਼ਤ, ਦੋਜ਼ਖ਼ ਧਾਰ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਸਾਚਾ ਦੱਸ ਧਰਮ, ਲੱਖ ਚੁਰਾਸੀ ਜੀਵ ਜੰਤ ਇਕੋ ਨਜ਼ਰੀ ਆਈਆ । ਨਿਹਕਰਮੀ ਕੂੜੀ ਕਿਰਿਆ ਕਟ ਦੇ ਕਰਮ, ਆਸਾ ਮਨਸਾ ਸਭ ਦੀ ਪੂਰ ਵਖਾਈਆ। ਦੀਨ ਦਿਆਲ ਠਾਕਰ ਸਵਾਮੀ ਤੇਰੇ ਹੱਥ ਜਨਮ ਮਰਨ, ਆਵਣ ਜਾਵਣ ਆਪਣਾ ਹੁਕਮ ਵਰਤਾਈਆ। ਭੇਖ ਚੁਕਾ ਦੇ ਚਾਰ ਵਰਨ, ਅਠਾਰਾਂ ਬਰਨ ਸਚ ਸਰਨਾਈ ਇਕ ਦ੍ਰਿੜਾਈਆ।

ਆਤਮ ਪਰਮਾਤਮ ਤੇਰਾ ਨਾਮ ਸਾਚਾ ਪੜ੍ਹਨ, ਗੀਤ ਗੋਬਿੰਦ ਇਕੋ ਇਕ ਸਾਲਾਹੀਆ। ਸਚ ਦਵਾਰੇ ਸਤਿ ਸਤਿਵਾਦੀ ਇਕੋ ਕਰਨ ਪਰਨ, ਦੂਈ ਦਵੈਤੀ ਡੇਰਾ ਢਾਹੀਆ। ਸਾਹਿਬ ਸੁਲਤਾਨ ਇਕੋ ਤੇਰੀ ਧੂੜੀ ਮੰਗਣ ਚਰਨ, ਦੂਜਾ ਇਸ਼ਟ ਨਾ ਕੋਇ ਰਖਾਈਆ। ਕਾਇਆ ਮੰਦਰ ਅੰਦਰ ਸਾਚੇ ਪੌੜੇ ਚੜ੍ਹਨ, ਮੰਜ਼ਲ ਆਪਣੀ ਦੇ ਵਖਾਈਆ। ਤੂੰ ਮਾਲਕ ਖ਼ਾਲਕ ਮਖ਼ਲੂਕ ਕਰਤਾ ਕਰਨੀ ਕਰਨ, ਵੇਖਣਹਾਰਾ ਥਾਉਂ ਥਾਈਂਆ। ਦਰ ਦਰਵੇਸ਼ ਸਚਖੰਡ ਦਵਾਰੇ ਆਏ ਮੰਗਣ, ਦਰਗਾਹ ਸਾਚੀ ਆਪਣੀ ਝੋਲੀ ਡਾਹੀਆ। ਸਤਿ ਧਰਮ ਚਾੜ੍ਹੇ ਆਪਣੀ ਰੰਗਣ, ਰੰਗ ਰੰਗੀਲੇ ਆਪਣਾ ਰੰਗ ਰੰਗਾਈਆ। ਬ੍ਰਹਮ ਪਾਰਬ੍ਰਹਮ ਤੇਰੇ ਵਿਚ ਹੋਵੇ ਮਗਨ, ਕਲਜੁਗ ਕੂੜੀ ਕਿਰਿਆ ਅਗਨ ਦੇਵੇ ਬੁਝਾਈਆ। ਗੁਰਮੁਖ ਗੁਰਸਿਖ ਕਾਇਆ ਮਾਟੀ ਦੀਪਕ ਸਾਚੇ ਜਗਣ, ਅੰਧ ਅੰਧਿਆਰੀ ਕਵਰੀ ਭਵਰੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸਾਹਿਬ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਬਖ਼ਸ਼ ਦਾਤ, ਦਰ ਠਾਂਡੇ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਲੋਕਮਾਤ ਰਹਿਣ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਸਾਚੀ ਦੱਸ ਦੇ ਗਾਥ, ਦੋ ਜਹਾਨਾਂ ਸਚ ਪੜ੍ਹਾਈਆ। ਅੰਤਰ ਆਤਮ ਤੀਰਥ ਦੱਸ ਦੇ ਤਾਟ, ਕਿਨਾਰਾ ਇਕੋ ਦੇ ਵਖਾਈਆ। ਸਾਚਾ ਦੱਸ ਦੇ ਮੰਦਰ ਸ਼ਿਵਦਵਾਲਾ ਮਾਠ, ਕਾਇਆ ਕਾਅਬਾ ਦੇ ਜਣਾਈਆ। ਲਹਿਣਾ ਮੁਕਾ ਦੇ ਤੀਰਥ ਅੱਠ ਸਾਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲੇਖਾ ਦੇ ਮੁਕਾਈਆ। ਸ਼ਬਦ ਅਗੰਮੀ ਲਾ ਦੇ ਸੱਟ, ਨਾਦ ਅਨਾਦੀ ਆਤਮਕ ਧੁਨ ਸੁਣਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਦੇ ਝਟ, ਬੂੰਦ ਸਵਾਂਤੀ ਇਕ ਚਵਾਈਆ। ਆਪਣੇ ਮਿਲਣ ਦੀ ਖੋਲ੍ਹ ਦੇ ਅੱਖ, ਗੁਰਮੁਖ ਸਾਚੇ ਲੈ ਜਗਾਈਆ। ਪੂਰਬ ਜਨਮ ਦਾ ਲਹਿਣਾ ਦੇ ਦੇ ਹਕ, ਹਕ਼ੀਕ਼ਤ ਇਹਨਾਂ ਝੋਲੀ ਪਾਈਆ। ਨਿਰਗੁਣ ਜੋਤ ਕਰ ਪਰਕਾਸ਼, ਬਿਨ ਤੇਲ ਬਾਤੀ ਦੀਪਕ ਡਗਮਗਾਈਆ। ਆਤਮ ਪਰਮਾਤਮ ਕਰ ਵਾਸ, ਨਿਵਾਸ ਅਸਥਾਨ ਦੇ ਵਡਿਆਈਆ। ਜ਼ਾਹਰ ਬਾਤਨ ਵਖਾ ਖੇਲ ਤਮਾਸ਼, ਭੇਵ ਅਭੇਦਾ ਆਪ ਸਮਝਾਈਆ। ਤੂੰ ਪ੍ਰਿਤਪਾਲਕ ਸਭ ਦਾ ਮਾਤ, ਪਿਤਾ ਪੁਰਖ ਅਕਾਲ ਅਖਵਾਈਆ। ਅਸੀਂ ਜਗ ਭਵਿਖਤਾਂ ਵਿਚ ਗਏ ਆਖ, ਸੰਦੇਸ਼ਾ ਧੁਰ ਜਣਾਈਆ। ਕਰੇ ਖੇਲ ਪੁਰਖ ਅਬਿਨਾਸ਼, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਦਇਆ ਕਮੌਂਦਾ ਏ। ਸਚਖੰਡ ਨਿਵਾਸੀ ਹੁਕਮ ਮਨੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਉਠੌਂਦਾ ਏ। ਧੁਰ ਫ਼ਰਮਾਨਾ ਸਾਚਾ ਰਾਣਾ ਅਗੰਮੀ ਸ਼ਬਦ ਨਾਦ ਵਜੌਂਦਾ ਏ। ਜੁਗ ਚੌਕੜੀ ਜਿਸ ਦਾ ਮੰਨਦੇ ਆਏ ਭਾਣਾ, ਸੋ ਭਗਵਨ ਆਪਣੀ ਖੇਲ ਆਪ ਰਚੌਂਦਾ ਏ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੋਕਮਾਤ ਵੇਖੇ ਮਾਰ ਧਿਆਨਾ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਚਾਰੇ ਬਾਣੀ ਫੋਲ ਫੁਲੌਂਦਾ ਏ। ਜਨ ਭਗਤਾਂ ਦੇਵਣਹਾਰਾ ਸਚ ਨਿਸ਼ਾਨਾ, ਅੰਤਰ ਆਤਮ ਬ੍ਰਹਮ ਗਿਆਨਾ ਇਕ ਦ੍ਰਿੜੌਂਦਾ ਏ। ਸਚ ਪ੍ਰੀਤੀ ਬਖ਼ਸ਼ਣਹਾਰਾ ਮਾਣਾ, ਚਰਨ ਕਵਲ ਧਿਆਨ ਰਖੌਂਦਾ ਏ। ਦੀਆ ਦੀਪਕ ਬਾਲਣਹਾਰ ਮਹਾਨਾ, ਮਹਿੰਮਾ ਅਕਥ ਬੋਧ ਅਗਾਧ ਸੁਣੌਂਦਾ ਏ। ਸਚ ਖ਼ੁਮਾਰੀ ਨਾਮ ਕਰ ਮਸਤਾਨਾ, ਮਸਤ ਅਲਮਸਤ ਆਪਣਾ ਰੰਗ ਚੜ੍ਹੌਂਦਾ ਏ। ਜੋ ਪੀਰ ਪੈਗ਼ੰਬਰਾਂ ਦੇਂਦਾ ਆਇਆ ਪੈਗ਼ਾਮਾ, ਸੋ ਸਦੀ ਚੌਧਵੀਂ ਲੇਖ ਵਖੌਂਦਾ ਏ। ਜਿਸ ਨੂੰ ਕਹਿੰਦੇ ਮਹਿਦੀ ਅਮਾਮਾ, ਕਾਮਲ ਮੁਰਸ਼ਦ ਆਪਣਾ ਖੇਲ ਖਿਲੌਂਦਾ ਏ। ਉਲਮਾ ਬਹਿ ਕੇ ਦਰਮਿਆਨਾ, ਇਲਮ ਉਲਮਾ ਸਾਚਾ

ਸਚ ਸਮਝੌਂਦਾ ਏ। ਚੌਦਾਂ ਤਬਕਾਂ ਵੇਖਣਹਾਰਾ ਸਦਾ ਬਿਧਨਾਨਾ, ਜ਼ਿਮੀਂ ਅਸਮਾਨਾਂ ਖੋਜ ਖੁਜੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਲੇਖੇ ਲੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਇਕ ਅਰਜ਼, ਬੇਨੰਤੀ ਤੇਰੇ ਦਰ ਸੁਣਾਈਆ । ਸਦੀ ਬੀਸਵੀਂ ਪੂਰਾ ਕਰ ਫ਼ਰਜ਼, ਜਗਤ ਜਗਦੀਸ਼ ਪ੍ਰਭ ਤੇਰੀ ਓਟ ਤਕਾਈਆ। ਤ੍ਰਿਸ਼ਨਾ ਅੰਦਰ ਸਾਰੇ ਰਹੇ ਭਟਕ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਵੇਲਾ ਘੜੀ ਸੁਹੰਜਣੀ ਹੋਏ ਵਕ਼ਤ, ਕਰੇ ਖੇਲ ਚਾਈਂ ਚਾਈਂਆ। ਤੂੰ ਮਾਲਕ ਅਰਸ਼ ਫ਼ਰਸ਼, ਗਗਨ ਗਗਨੰਤਰ ਤੇਰੀ ਵਜਦੀ ਰਹੇ ਵਧਾਈਆ। ਮਹਿਬੂਬ ਮੁਹੱਬਤ ਵਿਚ ਕਰ ਤਰਸ, ਨਜ਼ਰੇ ਕਰਮ ਹਕ ਉਠਾਈਆ। ਫਿਰੀ ਦਰੋਹੀ ਉਤੇ ਧਰਤ, ਧਰਨੀ ਧੌਲ ਜਗਤ ਰਹੀ ਕੁਰਲਾਈਆ। ਕੂੜੀ ਕਿਰਿਆ ਅਗਨੀ ਨਾਲ ਰਹੀ ਤੜਪ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਾਡੀ ਤੇਰੇ ਨਾਲ ਸ਼ਰਤ, ਸ਼ਰੀਅਤ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਸੁਣੋ ਪੈਗ਼ੰਬਰ ਗੁਰ ਅਵਤਾਰ, ਪਰਵਰਦਿਗਾਰ ਹੋ ਕੇ ਦਿਆਂ ਜਣਾਈਆ। ਜੁਗ ਚੌਕੜੀ ਮੇਰਾ ਸਚ ਵਿਹਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਤੁਸੀ ਨੰਨ੍ਹੇ ਬੱਚੇ ਮੇਰੇ ਬਰਖ਼ੁਰਦਾਰ, ਲੋਕਮਾਤ ਚੋਲਾ ਤੱਤਾਂ ਵਾਲਾ ਹੰਢਾਈਆ। ਜੋਤ ਸ਼ਬਦ ਮੇਰਾ ਅਧਾਰ, ਸਲੋਕ ਢੋਲੇ ਨਾਦ ਦਿਤਾ ਸੁਣਾਈਆ। ਕਰਾਂ ਖੇਲ ਅਪਰ ਅਪਾਰ, ਅਪਰੰਪਰ ਹੋ ਕੇ ਆਪਣਾ ਹੁਕਮ ਵਰਤਾਈਆ। ਜਾਗਰਤ ਜੋਤ ਕਰ ਉਜਿਆਰ, ਸਾਢੇ ਤਿੰਨ ਹੱਥ ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਹੁਕਮ ਵਰਤਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਕ਼ਬੂਲ ਕਰਦਾ, ਸਭ ਨਿਉਂ ਨਿਉਂ ਬੈਠੇ ਸੀਸ ਨਿਵਾਈਆ। ਡੰਡਾਵਤ ਕਰ ਕਰ ਹੋਏ ਤੇਰਾ ਬਰਦਾ, ਖ਼ਾਦਮ ਆਪਣੇ ਲਏ ਬਣਾਈਆ । ਤੂੰ ਮਾਲਕ ਸਚਖੰਡ ਘਰ ਦਾ, ਧਰਨੀ ਧਰਤ ਧਵਲ ਤੇਰੀ ਆਸ ਰਖਾਈਆ। ਕਲਜੁਗ ਕੂੜ ਕੁੜਿਆਰਾ ਚਾਰੋਂ ਕੁੰਟ ਲੜਦਾ, ਦਿਵਸ ਰੈਣ ਭੱਜੇ ਵਾਹੋ ਦਾਹੀਆ । ਤੇਰਾ ਭਗਤ ਸੁਹੇਲਾ ਲੋਕਮਾਤ ਵਿਕਾਰ ਕੋਲੋਂ ਡਰਦਾ, ਬੈਠਾ ਮੁਖ ਛੁਪਾਈਆ। ਕਰ ਖੇਲ ਸਾਚੇ ਹਰਿ ਦਾ, ਹਰੀ ਹਰਿ ਅਪਣਾ ਫੇਰਾ ਪਾਈਆ। ਕਿਉਂ ਨਹੀਂ ਪਹਿਲੀ ਮੰਜ਼ਲ ਆਪਣੀ ਚੜ੍ਹਦਾ, ਪੈਂਡਾ ਹਕ ਮੁਕਾਈਆ। ਸਤਿਜੁਗ ਤੇਰਾ ਰਾਹ ਤਕਦਾ, ਬੈਠਾ ਧਿਆਨ ਲਗਾਈਆ । ਕਿਉਂ ਨਹੀਂ ਓਸ ਦਾ ਨਾਂ ਲਗਦਾ, ਦੇਵੇਂ ਮਾਣ ਵਡਿਆਈਆ। ਆਦਿ ਜੁਗਾਦਿ ਤੇਰਾ ਹੁਕਮ ਚਲੇ ਸਮਰਥ ਦਾ, ਦੂਸਰੇ ਅੱਖ ਨਾ ਕੋਇ ਉਠਾਈਆ । ਲੇਖਾ ਮੁਕ ਜਾਏ ਵਖ ਦਾ, ਆਤਮ ਪਰਮਾਤਮ ਸਭ ਨੂੰ ਦੇ ਜਣਾਈਆ। ਇਕੋ ਵੇਲਾ ਤੇਰੇ ਜਸ ਦਾ, ਗੁਰ ਅਵਤਾਰ ਪੀਰ ਪੈਗ਼ੰਬਰ ਰਲ ਕੇ ਤੇਰਾ ਢੋਲਾ ਗਾਈਆ। ਭਗਤ ਪਿਛੇ ਕਦੇ ਨਾ ਹਟਦਾ, ਚਰਨ ਕਵਲ ਬੈਠਾ ਸੀਸ ਨਿਵਾਈਆ। ਤੇਰਾ ਮੇਲਾ ਨਿਰਗੁਣ ਨਿਰਵੈਰ ਓਸ ਅਲਖ ਦਾ, ਜਿਸ ਦੀ ਪਲਕ ਸਮਝ ਕਿਸੇ ਨਾ ਆਈਆ। ਜੇ ਤੂੰ ਸਭ ਦੇ ਅੰਦਰ ਵਸਦਾ, ਸੁੱਤਿਆਂ ਲਏਂ ਉਠਾਈਆ। ਤੂੰ ਮਾਲਕ ਘਟ ਘਟ ਦਾ, ਲੱਖ ਚੁਰਾਸੀ ਰਿਹਾ ਸਮਾਈਆ। ਲੇਖਾ ਮੁਕਾ ਦੇ ਮਨਮਤ ਦਾ, ਗੁਰਮਤ ਸਭ ਨੂੰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਅਗੰਮ ਅਥਾਹ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਸੁਣੋ ਮੇਰੇ ਪਿਆਰੇ ਮੀਤ, ਸਚ ਦਿਆਂ ਦ੍ਰਿੜਾਈਆ। ਮੈਂ ਵੇਖਣਹਾਰਾ ਹਸਤ ਕੀਟ, ਊਚ ਨੀਚ ਫੋਲ ਫੁਲਾਈਆ। ਜੁਗ ਚੌਕੜੀ ਬਦਲਣਹਾਰਾ ਨੀਤ, ਜੁਗ ਚੌਕੜੀ ਡੇਰਾ ਢਾਹੀਆ। ਦੇਵਣਹਾਰਾ

ਸਚ ਹਦੀਸ, ਕਲਮਿਆਂ ਨਬੀ ਕਰਾਂ ਪੜ੍ਹਾਈਆ। ਨਾਮ ਨਿਧਾਨਾ ਦੇ ਕੇ ਗੀਤ, ਗੁਰ ਅਵਤਾਰਾਂ ਦਿਆਂ ਸਮਝਾਈਆ। ਅੰਮ੍ਰਿਤ ਬਖ਼ਸ਼ ਕੇ ਠਾਂਡਾ ਸੀਤ, ਅਗਨੀ ਤੱਤ ਬੁਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ੍ਰਿਸ਼ਟੀ ਕਰ ਕੇ ਗਏ ਵਸੀਅਤ, ਓਸ ਦੀ ਅਸਲੀਅਤ ਦਿਆਂ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਧੁਰ ਫ਼ਰਮਾਨਾ ਦੇਵਾਂ ਏਕ, ਆਦਮ ਸਰਬ ਸਚ ਜਣਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਮੰਨੋ ਇਕੋ ਟੇਕ, ਲੱਖ ਚੁਰਾਸੀ ਜੀਵ ਜੰਤ ਸਾਚੇ ਮਾਰਗ ਦਿਆਂ ਲਗਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਬੁੱਧੀ ਕਰ ਦਿਆਂ ਬਿਬੇਕ, ਨਾਮ ਖੰਡਾ ਤੇਗ਼ ਹੱਥ ਉਠਾਈਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਅਗਨੀ ਤੱਤ ਨਾ ਲਾਵੇ ਸੇਕ, ਮੋਹ ਮਮਤਾ ਦਿਆਂ ਗਵਾਈਆ। ਨਜ਼ਰੀ ਆਵਾਂ ਨੇਤਨ ਨੇਤ, ਨਿਜ ਘਰ ਪਰਦਾ ਇਕ ਉਠਾਈਆ। ਪਰਮਾਤਮ ਆਤਮ ਦਰ ਦੱਸਾਂ ਖੇਲ, ਗ੍ਰਹਿ ਮੇਲਾ ਸਚ ਸਮਝਾਈਆ। ਕਰ ਪਰਕਾਸ਼ ਬਿਨ ਦੀਵਾ ਬਾਤੀ ਤੇਲ, ਇਕੋ ਨੂਰ ਡਗਮਗਾਈਆ। ਗੁਰਮੁਖਾਂ ਦਾ ਸੱਜਣ ਸੁਹੇਲ, ਸਾਂਝਾ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਕਮਾਈਆ। ਸਾਚੀ ਕਰਨੀ ਇਕ ਕਮਾਵਾਂਗਾ। ਦੀਨ ਦਿਆਲ ਹੋ ਕੇ ਦਇਆਨਿਧ ਅਖਵਾਵਾਂਗਾ। ਕੂੜੀ ਕਿਰਿਆ ਦੁਰਮਤ ਮੈਲ ਧੋ ਕੇ, ਸਤਿ ਧਰਮ ਇਕ ਪਰਗਟਾਵਾਂਗਾ। ਸਚ ਦਾ ਮਾਲਕ ਸਭ ਦਾ ਹੋ ਕੇ, ਚਾਰ ਕੁੰਟ ਵੇਖ ਵਖਾਵਾਂਗਾ। ਪ੍ਰੇਮ ਪ੍ਰੀਤੀ ਪਿਆਰ ਅੰਦਰ ਸਾਰੇ ਮੋਹ ਕੇ, ਮਾਰਗ ਇਕੋ ਇਕ ਲਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਮਗਰੀ ਆਪਣੇ ਹੱਥ ਰਖਾਵਾਂਗਾ। ਸਚ ਸਮਗਰੀ ਇਕ ਜਣਾਵਾਂਗਾ। ਨਦਰੀ ਨਦਰ ਨਿਹਾਲ, ਨਦਰ ਨਾਲ ਤਰਾਵਾਂਗਾ। ਲੇਖਾ ਮੁਕਾ ਕੇ ਸ਼ਾਹ ਕੰਗਾਲ, ਊਚ ਨੀਚ ਇਕੋ ਗੰਢ ਪਵਾਵਾਂਗਾ। ਕਾਇਆ ਮੰਦਰ ਅੰਦਰ ਵਖਾ ਕੇ ਸਚੀ ਧਰਮਸਾਲ, ਗੋਬਿੰਦ ਧੁਰ ਦਾ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਸਵਾਮੀ ਅਨਹਦ ਸ਼ਬਦ ਆਪਣਾ ਰਾਗ ਸੁਣਾਵਾਂਗਾ। ਸਾਚਾ ਰਾਗ ਇਕ ਦ੍ਰਿੜਾਵੇਗਾ। ਪੁਰਖ ਅਕਾਲ ਵੇਸ ਵਟਾਵੇਗਾ। ਜੋਤੀ ਜਾਮਾ ਜੋਤ ਰੁਸ਼ਨਾਵੇਗਾ। ਸ਼ਬਦੀ ਡੰਕਾ ਇਕ ਸੁਣਾਵੇਗਾ। ਰਾਓ ਰੰਕਾਂ ਪਾਰ ਕਰਾਵੇਗਾ। ਹਉਮੇ ਹੰਗਤਾ ਗੜ੍ਹ ਤੁੜਾਵੇਗਾ। ਨੌ ਖੰਡ ਪ੍ਰਿਥਮੀ ਸੰਗਤਾ ਇਕ ਬਣਾਵੇਗਾ। ਮੁੱਲਾ ਸ਼ੇਖ਼ ਮੁਸਾਇਕ ਪੰਡਤਾ ਆਪ ਸਮਝਾਵੇਗਾ। ਸ਼ਰਅ ਸ਼ਰੀਅਤ ਦੱਸ ਕੇ ਇਕ ਹਦਾਇਤ, ਹਜ਼ਰਤ ਹੋ ਕੇ ਵੇਖ ਵਖਾਵੇਗਾ। ਗ਼ਰੀਬ ਨਿਮਾਣਿਆਂ ਕੋਝਿਆਂ ਕਰੇ ਹਮਾਇਤ, ਰਾਜ ਰਾਜਾਨ ਸ਼ਾਹ ਸੁਲਤਾਨ ਸੀਸ ਤਾਜ ਨਾ ਕੋਇ ਟਿਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਕਰਨੀ ਆਪ ਕਮਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਕਾਰ ਕੀ ਕਮਾਵੇਗਾ। ਸਾਨੂੰ ਵਖਾ ਆਪਣੇ ਅਗੰਮੇ ਨੈਣ, ਲੋਕਮਾਤ ਪਰਦਾ ਲਾਹਵੇਗਾ। ਸਾਚੇ ਚਰਨਾਂ ਦੱਸੇ ਬਹਿਣ, ਦਵਾਰਾ ਇਕੋ ਇਕ ਪਰਗਟਾਵੇਗਾ। ਜਨਮ ਕਰਮ ਦਾ ਚੁਕਾ ਕੇ ਲਹਿਣ ਦੇਣ, ਪੂਰਬ ਲੇਖਾ ਸਰਬ ਮੁਕਾਵੇਗਾ। ਨੇਤਰ ਅੱਖ ਖੋਲ੍ਹ ਕੇ ਐਨ, ਦੀਦ ਈਦ ਚੰਦ ਰੁਸ਼ਨਾਵੇਗਾ। ਧੁਰ ਦਾ ਸੱਜਣ ਬਣ ਕੇ ਸੈਣ, ਸਗਲਾ ਸੰਗ ਨਿਭਾਵੇਗਾ। ਸਚ ਮੁਹੱਬਤ ਵਹਾ ਕੇ ਵਹਿਣ, ਮਾਇਆ ਮਮਤਾ ਮੋਹ ਰੁੜ੍ਹਾਵੇਗਾ । ਕੂੜੀ ਕਿਰਿਆ ਨਾ ਖਾਵੇ ਡੈਣ, ਸ਼ਬਦ ਖੰਡਾ ਇਕ ਚਮਕਾਵੇਗਾ। ਕਿਸ ਬਿਧ ਲੇਖਾ ਮੁਕੇ ਹਿੰਦਵੈਣ, ਚਾਰ ਵਰਨਾਂ ਰੰਗ ਚੜ੍ਹਾਵੇਗਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਰਖਾਵੇਗਾ। ਪੁਰਖ ਅਕਾਲ ਸਚ ਦ੍ਰਿੜੌਂਦਾ ਏ। ਧੁਰ ਦਾ ਯਾਰ ਆਖ ਸੁਣੌਂਦਾ ਏ। ਕਰਨਹਾਰ ਖੇਲ ਅਪਾਰ, ਆਪ ਆਪਣਾ ਹੁਕਮ ਵਰਤੌਂਦਾ ਏ। ਧਰਮ ਦਾ ਲੇਖਾ ਸਚ ਹਿਸਾਬ, ਹਿੰਦਸੇ ਆਪਣੇ ਅੰਕ ਜਣੌਂਦਾ ਏ। ਬਿਨ ਅੱਖਰਾਂ ਵਾਲੀ ਖੋਲ੍ਹ ਕਿਤਾਬ, ਨਿਸ਼ਅੱਖਰ ਇਕੋ ਨਿਰ ਆਪਣਾ ਹੁਕਮ ਜਣੌਂਦਾ ਏ। ਪਰਦਾ ਲਾਹ ਕੇ ਸਚ ਮਹਿਰਾਬ, ਮਾਲਕ ਆਪਣਾ ਰੰਗ ਚੜ੍ਹੌਂਦਾ ਏ। ਜਿਸ ਦੀ ਕਲਮਿਆਂ ਨਾਲ ਕਰ ਕੇ ਗਏ ਵਜ਼ਾਹਤ, ਸੋ ਸਾਹਿਬ ਵੇਸ ਵਟੌਂਦਾ ਏ। ਜਿਸ ਦੀ ਮੁਕਾਮੇ ਹਕ ਰਿਹਾਇਸ਼, ਸੋ ਸ਼ਰੀਅਤ ਖੋਜ ਖੁਜੌਂਦਾ ਏ। ਜੋ ਬ੍ਰਹਿਮੰਡਾਂ ਖੰਡਾਂ ਕਰਨਹਾਰਾ ਪੈਮਾਇਸ਼, ਪੈਮਾਨਾ ਆਪਣਾ ਨਾਮ ਇਕ ਪਰਗਟੌਂਦਾ ਏ। ਜਿਸ ਨੇ ਲੱਖ ਚੁਰਾਸੀ ਪੀਰ ਪੈਗ਼ੰਬਰ ਜੀਵ ਜੰਤ ਸਾਧ ਸੰਤ ਦਿਤੀ ਪੈਦਾਇਸ਼, ਸੋ ਪਤਿਪਰਮੇਸ਼ਵਰ ਆਪਣੀ ਕਾਰ ਕਮੌਂਦਾ ਏ। ਮਨ ਮਤਿ ਬੁਧਿ ਨਾਲ ਕਿਸੇ ਦੀ ਆਏ ਨਾ ਵਿਚ ਅਜ਼ਮਾਇਸ਼, ਇਸਮ ਆਜ਼ਮ ਮੁਰੀਦ ਮੁਰਸ਼ਦ ਗੁਰਮੁਖ ਆਪ ਸਮਝੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤੌਂਦਾ ਏ। ਧੁਰ ਦਾ ਹੁਕਮ ਸਚ ਵਰਤਾਵੇਗਾ। ਦੋ ਜਹਾਨਾਂ ਆਖ ਸੁਣਾਵੇਗਾ। ਥਿਰ ਘਰ ਆਪਣੀ ਧਾਰ ਬੰਧਾਵੇਗਾ। ਸੁਨ ਅਗੰਮ ਰਾਹ ਚਲਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਹਿਲਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਜਗਾਵੇਗਾ। ਕੂੜੀ ਕਿਰਿਆ ਰਚ ਕੇ ਸਵੰਬਰ, ਅੰਤਮ ਡੋਲੀ ਇਕੋ ਪਾਵੇਗਾ। ਜੂਠ ਝੂਠ ਮੇਟ ਅਡੰਬਰ, ਡੰਕਾ ਸਚ ਸ਼ਬਦ ਸੁਣਾਵੇਗਾ। ਸਤਿਜੁਗ ਮਾਰਗ ਇਕੋ ਇਕ ਲਗਾਵੇਗਾ। ਪੁਰਖ ਅਕਾਲ ਹੁਕਮ ਵਰਤਾਵੇਗਾ। ਸਾਚਾ ਮੰਤਰ ਨਾਮ ਇਕ ਪਰਗਟਾਵੇਗਾ। ਗਗਨ ਗਗਨੰਤਰ ਇਕ ਸੁਣਾਵੇਗਾ । ਸਤਿ ਧਰਮ ਦੀ ਬਣਾ ਕੇ ਸਾਚੀ ਬਣਤਰ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਵੇਗਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਮੰਤਰ, ਮੁਤਲਾਸ਼ੀ ਸਭ ਦਾ ਨਜ਼ਰੀ ਆਵੇਗਾ। ਪਰਦਾ ਲਾਹ ਕੇ ਗਗਨ ਗਗਨੰਤਰ, ਗ੍ਰਹਿ ਮੰਦਰ ਖੋਜ ਖੁਜਾਵੇਗਾ। ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਸ਼ਕਰਨ ਵੇਖ ਵਖਾਵੇਗਾ। ਲੇਖਾ ਜਾਣ ਬ੍ਰਹਮ ਨਿਰੰਤਰ, ਮਾਇਆ ਬ੍ਰਹਮ ਪਰਦਾ ਆਪ ਉਠਾਵੇਗਾ। ਜਿਸ ਦਾ ਰਾਹ ਤਕਦੇ ਗਏ ਕੋਟਨ ਮਨਵੰਤਰ, ਮਨਸਾ ਸਭ ਦੀ ਪੂਰ ਕਰਾਵੇਗਾ। ਜਿਸ ਦੀ ਸਿਫ਼ਤ ਗਾਏ ਜਿਹਵਾ ਸਹੰਸਰ, ਦੋ ਦੋ ਆਪਣਾ ਹੁਕਮ ਵਰਤਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਇਕ ਪਰਗਟਾਵੇਗਾ। ਸਤਿ ਧਰਮ ਜਗਤ ਲਗਾਵਾਂਗਾ। ਸ੍ਰਿਸ਼ਟ ਸਬਾਈ ਏਕਾ ਬ੍ਰਹਮ, ਪਰਦਾ ਉਹਲਾ ਆਪ ਉਠਾਵਾਂਗਾ। ਇਕ ਪਰਮੇਸ਼ਵਰ ਇਕੋ ਸਰਨ, ਮਾਲਕ ਕੁੱਲ ਇਕ ਜਣਾਵਾਂਗਾ। ਇਕੋ ਨਾਮ ਢੋਲਾ ਗੀਤ ਕ਼ਲਮਾ ਸਾਰੇ ਪੜ੍ਹਨ, ਇਸ਼ਟ ਗੁਰਦੇਵ ਸਵਾਮੀ ਇਕੋ ਇਕ ਵਖਾਵਾਂਗਾ। ਇਕੋ ਮੰਜ਼ਲ ਕਾਇਆ ਮਾਟੀ ਸਾਢੇ ਤਿੰਨ ਹੱਥ ਸਾਰੇ ਚੜ੍ਹਨ, ਈੜਾ ਪਿੰਗਲ ਸੁਖਮਨ ਟੇਢੀ ਬੰਕ ਪਾਰ ਲੰਘਾਵਾਂਗਾ। ਇਕੋ ਅੰਮ੍ਰਿਤ ਬਖ਼ਸ਼ ਕੇ ਦੇਵਾਂ ਜੋਤੀ ਸਾਚੀ ਕਿਰਨ, ਨੂਰ ਨੂਰ ਨੈਣ ਰੁਸ਼ਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਵਾਂਗਾ। ਗੁਰ ਅਵਤਾਰ ਕਹਿਣ ਪ੍ਰਭ ਕਿਹੜੀ ਵਸਤ ਸਤਿ, ਜਿਸ ਦੇਵੇਂ ਮਾਣ ਵਡਿਆਈਆ। ਪੁਰਖ ਅਕਾਲ ਕਿਹਾ ਸਭ ਦੀ ਇਕੋ ਕਰਕੇ ਮਤਿ, ਮਤਲਬ ਤੁਹਾਡਾ ਹਲ ਕਰਾਈਆ। ਜੋ ਤੁਸੀਂ ਸ੍ਰਿਸ਼ਟੀ ਆਏ ਦੱਸ, ਅੱਖਰਾਂ ਕਰ ਪੜ੍ਹਾਈਆ। ਓਸ ਮਾਰਗ ਤੋਂ ਸਾਰੇ ਗਏ ਹਟ, ਰਸਤਾ ਹਕ ਨਾ ਕੋਇ ਵਖਾਈਆ। ਕਰਾਂ ਖੇਲ ਹੋ ਕੇ ਪੁਰਖ ਸਮਰਥ, ਭੈ ਭਉ ਇਕ ਰਖਾਈਆ। ਨਾਮ ਨਿਧਾਨ ਦੇ ਕੇ ਵਥ, ਖ਼ਾਲੀ

ਭੰਡਾਰੇ ਦਿਆਂ ਭਰਾਈਆ। ਵਡਿਆਈ ਦੇ ਕੇ ਧਰਤ ਮਹੱਤ, ਮਹਿੰਮਾ ਦਿਆਂ ਸੁਣਾਈਆ। ਝੋਲੀ ਪਾ ਕੇ ਸੁਚ ਸਚ, ਸਾਚਾ ਨਾਤਾ ਦਿਆਂ ਜੁੜਾਈਆ। ਸ਼ਬਦ ਅਗੰਮੀ ਮਾਰ ਕੇ ਸੱਟ, ਕੂੜਾ ਠੀਕਰ ਦਿਆਂ ਭੰਨਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਵਣਜਾਰੇ ਗੁਰਮੁਖ ਲਵਾਂ ਬਣਾਈਆ। ਅੰਦਰੇ ਅੰਦਰ ਦੇਵਾਂ ਦੱਸ, ਸ਼ਬਦੀ ਰਮਜ਼ ਸੁਣਾਈਆ। ਸਭ ਨੇ ਇਕੋ ਗੌਣਾ ਛੰਦ, ਮੇਰਾ ਤੇਰਾ ਰਾਗ ਅਲਾਈਆ। ਕਰਮ ਕਾਂਡ ਦਾ ਤੋੜ ਕੇ ਭੰਡ, ਬੰਦ ਖ਼ੁਲਾਸ ਵਖਾਈਆ। ਅੰਤਰ ਆਤਮ ਬਖ਼ਸ਼ ਕੇ ਅਨੰਦ, ਪਰਮਾਤਮ ਮੇਲਾ ਸਹਿਜ ਸੁਭਾਈਆ। ਅੰਗੀਕਾਰ ਹੋ ਕੇ ਲਾਵਾਂ ਅੰਗ, ਸੰਤ ਸੁਹੇਲੇ ਗੋਦ ਟਿਕਾਈਆ। ਗ਼ਰੀਬ ਨਿਮਾਣਿਆਂ ਕੱਟਾਂ ਭੁਖ ਨੰਗ, ਦੁਖੀਆਂ ਦਰਦ ਵੰਡਾਈਆ। ਸਤਿਜੁਗ ਸਾਚਾ ਉਦੇ ਹੋਵੇ ਚੰਦ, ਸਚ ਪਰਕਾਸ਼ ਦਏ ਵਖਾਈਆ। ਕਰਨਾ ਖੇਲ ਸੂਰੇ ਸਰਬੰਗ, ਦੂਜਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਧੁਰ ਦੇ ਵੇਖ ਵਖਾਈਆ। ਧੁਰ ਦਾ ਲੇਖਾ ਕਹੇ ਮੇਰੀ ਅਗੰਮੀ ਲਿਖਤ, ਵਾਚਣ ਵਾਲਾ ਨਜ਼ਰ ਕੋਇ ਨਾ ਆਈਆ। ਜੋ ਹੁਕਮੇ ਨਾਲ ਗੁਰ ਅਵਤਾਰਾਂ ਲਿਖਿਆ ਭਵਿਖਤ, ਸੋ ਵਕ਼ਤ ਵਾਕਿਆ ਦਏ ਗਵਾਹੀਆ। ਨਾ ਕੋਈ ਸੋਗ ਨਾ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਈਆ । ਮਿਲੇ ਵਡਿਆਈ ਧਰਨੀ ਧਰਤ, ਧੌਲ ਦਏ ਸੁਹਾਈਆ। ਪੁਰਖ ਅਕਾਲ ਦੀਨ ਦਿਆਲ ਜੋਤੀ ਧਾਰ ਆਵੇ ਪਰਤ, ਸ਼ਬਦੀ ਗੁਰ ਵਡਿਆਈਆ। ਸਚ ਫ਼ਰਮਾਨਾ ਅਰਸ਼ ਫ਼ਰਸ਼, ਅਰਸ਼ਾਂ ਤੋਂ ਅਗੇ ਦਏ ਸੁਣਾਈਆ। ਜਿਸ ਨੂੰ ਕੋਈ ਨਾ ਜਾਣੇ ਅਰਬ ਖ਼ਰਬ, ਗਿਣਤੀ ਗਣਤ ਨਾ ਕੋਇ ਕਰਾਈਆ । ਸੋ ਸੂਰਬੀਰ ਮਰਦਾਨਾ ਮਰਦ, ਚੇਲਾ ਇਕੋ ਲਏ ਬਣਾਈਆ। ਇਹੋ ਖੇਲ ਸਦਾ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਹਰਿ ਕਰਤਾ ਆਪ ਕਰਾਈਆ। ਨੌ ਖੰਡ ਪ੍ਰਿਥਮੀ ਇਕ ਮਹੱਲਾ, ਮਹਿਬੂਬ ਰਿਹਾ ਬਣਾਈਆ। ਨਵ ਸਤ ਫੜ ਪੱਲਾ, ਸ਼ਬਦੀ ਗੰਢ ਜਣਾਈਆ। ਰਾਮ ਰਹੀਮ ਰਹਿਮਾਨ ਇਕੋ ਨੂਰ ਅਲਾਹੀ ਅੱਲਾ, ਵਾਹਿਗੁਰੂ ਸਿਫ਼ਤ ਸਾਲਾਹੀਆ। ਜੋ ਰਮਿਆ ਜਲਾ ਥਲਾ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜਾਂ ਸਮੁੰਦ ਸਾਗਰ ਰਿਹਾ ਸਮਾਈਆ। ਜੋ ਲੱਖ ਚੁਰਾਸੀ ਜੀਵ ਜੰਤ, ਆਤਮ ਪਰਮਾਤਮ ਹੋ ਕੇ ਖਲਾ, ਸਵੱਛ ਸਰੂਪੀ ਰੂਪ ਵਟਾਈਆ। ਜੋ ਨਿਤ ਨਵਿਤ ਕਰੇ ਖੇਲ ਅਛਲ ਅਛੱਲਾ, ਵਲ ਛਲ ਧਾਰੀ ਨਾਉਂ ਰਖਾਈਆ। ਜਿਸ ਨੇ ਧੁਰ ਸੰਦੇਸ਼ ਸਾਚਾ ਘੱਲਾ, ਘਾਲ ਸਭ ਦੀ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਕਰਦੇ ਗਏ ਉਡੀਕ, ਨਾਮ ਸੰਦੇਸ਼ਾ ਦਿਆਂ ਸੁਣਾਈਆ । ਕਲਮਿਆਂ ਕਲਾਮਾਂ ਵਿਚ ਕਰਦੇ ਰਹੇ ਤਾਰੀਫ਼, ਨਾਮ ਮੰਤਰਾਂ ਵਿਚ ਗਾਈਆ। ਸਜਦਿਆਂ ਵਿਚ ਦੱਸਦੇ ਰਹੇ ਹਦੀਸ, ਪ੍ਰੀਤ ਚਰਨ ਕਵਲ ਸਰਨਾਈਆ। ਜਿਸ ਦਾ ਖੇਲ ਸਦਾ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਕਹਿੰਦੇ ਲਾਸ਼ਰੀਕ, ਵਾਹਿਦ ਗਾਡ ਬੇਪਰਵਾਹੀਆ । ਉਸ ਦੇ ਵਿਚ ਵਡ ਤੌਫ਼ੀਕ਼, ਤੁਆਰਫ਼ ਸਭ ਨੂੰ ਦਏ ਜਣਾਈਆ। ਨਾਤਾ ਤੋੜ ਕੇ ਮੰਦਰ ਮਸੀਤ, ਕਾਇਆ ਕਾਅਬਾ ਦਏ ਜਣਾਈਆ । ਸ੍ਰਿਸ਼ਟ ਸਬਾਈ ਦ੍ਰਿਸ਼ਟੀ ਇਸ਼ਟੀ ਬਦਲ ਦੇਵੇ ਨੀਤ, ਨੀਤੀਵਾਨ ਹੁਕਮ ਵਰਤਾਈਆ। ਸਾਚਾ ਮਾਰਗ ਲਾਵੇ ਇਕ ਅਤੀਤ, ਤ੍ਰੈਗੁਣ ਕੂੜਾ ਲੇਖਾ ਦੇਵੇ ਮੁਕਾਈਆ। ਸ੍ਰਿਸ਼ਟ ਸਬਾਈ ਕਰੇ ਸਚ ਨਸੀਹਤ, ਚਾਰ ਕੁੰਟ ਏਕਾ ਹੁਕਮ ਦਰਸਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਵਿਖਤ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨ, ਸਚਖੰਡ ਨਿਵਾਸੀ ਮਿਹਰਵਾਨ, ਤਖ਼ਤ ਨਿਵਾਸੀ ਹੁਕਮਰਾਨ, ਵੇਖਣਹਾਰਾ ਦੋ ਜਹਾਨ, ਦੇਵਣਹਾਰ ਧੁਰ ਫ਼ਰਮਾਨ, ਵੇਖਣਹਾਰਾ ਦੀਨ ਇਸਲਾਮ, ਜਣਾਵਣਹਾਰਾ ਮੰਤਰ ਸਤਿਨਾਮ, ਪੈਗ਼ੰਬਰਾਂ ਦਾ ਪੈਗ਼ੰਬਰ ਪੀਰਾਂ ਦਾ ਪੀਰ ਅਮਾਮ, ਰਹਿਬਰਾਂ ਦਾ ਰਹਿਬਰ ਸੰਦੇਸ਼ਾ ਦੇਵੇ ਅਵਾਮ, ਅਵਤਾਰਾਂ ਦਾ ਅਵਤਾਰ ਧੁਰ ਦਾ ਰਾਮ, ਗੁਰੂਆਂ ਦਾ ਗੁਰੂ ਜਿਸ ਨੂੰ ਕਹਿੰਦੇ ਸ੍ਰੀ ਭਗਵਾਨ ਨਿਸ਼ਾਨ ਆਪਣਾ ਇਕ ਵਖਾਈਆ।

ਸਤਿ ਧਰਮ ਸਤਿ ਸਤਿਵਾਦੀ ਕਰ ਪਰਵਾਨ, ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਦਏ ਜਣਾਈਆ। ਅਨਾਦੀ ਸ਼ਬਦੀ ਕਰੇ ਕਲਿਆਣ, ਧੁਰ ਸੰਦੇਸ਼ੇ ਸਰਬ ਸੁਣਾਈਆ। ਮਾਰਗ ਸਚਾ ਲਗੇ ਵਿਚ ਜਹਾਨ, ਕੂੜ ਸਚ ਵਿਚ ਬਦਲਾਈਆ। ਪੁਰਖ ਅਕਾਲ ਹੋਵੇ ਮਿਹਰਵਾਨ, ਮਹਿਬੂਬ ਦਾਤਾ ਬੇਪਰਵਾਹੀਆ। ਮੁਸ਼ਕਲ ਕਰੇ ਆਪ ਆਸਾਨ, ਅਸਲ ਆਪਣਾ ਪੜਦਾ ਦਏ ਉਠਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਕੋਈ ਜ਼ਬਾਨ, ਕ਼ਲਮ ਸ਼ਾਹੀ ਲਿਖ ਨਾ ਸਕੇ ਵਡਿਆਈਆ। ਸੋ ਸਾਹਿਬ ਬੀਦੋ ਮਹਿਬਾਨ, ਸੋ ਪੁਰਖ ਨਿਰੰਜਣ ਦਇਆਵਾਨ, ਏਕੰਕਾਰ ਇਕ ਅਕੱਲਾ ਆਪਣਾ ਹੁਕਮ ਵਰਤਾਈਆ। ਦੋ ਜਹਾਨਾਂ ਬਣ ਪਰਧਾਨ, ਸ੍ਰਿਸ਼ਟ ਸਬਾਈ ਦਏ ਗਿਆਨ, ਆਤਮ ਪਰਮਾਤਮ ਮਿਲਾਏ ਆਣ, ਲੇਖਾ ਚੁਕਾਏ ਬਣ ਸ਼ੈਤਾਨ, ਗੁਣ ਨਿਧਾਨ ਦਇਆਨਿਧ ਠਾਕਰ ਸਵਾਮੀ ਆਪਣਾ ਰੰਗ ਰੰਗਾਈਆ। ਸ਼ਮਅ ਬੁਝੀ ਜਗਾਏ ਆਣ, ਦੀਪਕ ਜੋਤ ਜਗੇ ਮਹਾਨ, ਸਚ ਪਰਕਾਸ਼ ਕਰੇ ਭਾਨ, ਭੇਵ ਭੇਤ ਆਪਣਾ ਦਏ ਖੁਲ੍ਹਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਜ਼ਿਮੀਂ ਅਸਮਾਨਾਂ ਦੋ ਜਹਾਨਾਂ ਜੈਕਾਰਾ ਸੁਣਾ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਸਭ ਦਾ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਵਸਾ ਕੇ ਸਾਚੇ ਘਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਮੰਡਲ ਰਾਸੀ ਜੋਤ ਪਰਕਾਸ਼ੀ, ਖੇਲ ਤਮਾਸ਼ੀ ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਾਚਾ ਨੂਰ ਕਰੇ ਰੁਸ਼ਨਾਈਆ। ਨੀਲਾ ਜੋੜਾ ਨੀਲੀ ਧਾਰ, ਨੀਲੇ ਵਾਲਾ ਮਾਹੀ ਗਿਆ ਸਮਝਾਈਆ। ਜਿਸ ਨੂੰ ਸੀੱਤਾ ਪੁਰਖ ਅਕਾਲ ਆਪ, ਸੂਈ ਧਾਗਾ ਨਾਲ ਨਾ ਕੋਇ ਰਲਾਈਆ। ਜਿਹੜਾ ਕਿਸੇ ਨਹੀਂ ਪਹਿਨਿਆ ਗੁਰ ਅਵਤਾਰ, ਪੀਰ ਪੈਗ਼ੰਬਰ ਨਾ ਮਿਲੀ ਵਡਿਆਈਆ। ਓਹ ਗੋਬਿੰਦ ਪਹਿਨੇ ਪੁਰਖ ਅਕਾਲ ਦਾ ਲਾਲ, ਜਿਸ ਆਪਣੇ ਲਾਲ ਭੇਟ ਦਿਤੇ ਕਰਾਈਆ। ਓਸ ਦੀ ਕਿਹੜਾ ਦੇਵੇ ਮਿਸਾਲ, ਬੁਧੀ ਨਾਲ ਸਮਝਾਈਆ। ਜਿਸ ਲੇਖੇ ਲਾ ਕੇ ਸ਼ਾਹ ਕੰਗਾਲ, ਗੁਰਮੁਖ ਲਏ ਪਰਗਟਾਈਆ। ਓਹਦਾ ਸਤਿ ਸਰੂਪ ਦਾ ਚਿੱਟਾ ਬਾਣਾ ਪਰਗਟ ਹੋਵੇ ਵਿਚ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਵਖਾਈਆ। ਇਹ ਕਲਮਿਆਂ ਵਾਲਾ ਨਹੀਂ ਬਿਆਨ, ਸ਼ਾਹੀਆਂ ਦਾ ਨਹੀਂ ਵਿਧਾਨ, ਕਾਗ਼ਜ਼ਾਂ ਵਾਲੀ ਲਿਖਤ ਨਾ ਕੋਇ ਲਿਖਾਈਆ। ਗੋਬਿੰਦ ਜਾਣੇ ਜਾਂ ਜਾਣੇ ਭਗਵਾਨ, ਤੀਜਾ ਸਮਝ ਕੋਇ ਨਾ ਪਾਈਆ। ਇਕ ਜੋਤ ਇਕ ਸ਼ਬਦ ਦੋਹਾਂ ਦਾ ਖੇਲ ਆਪ ਕਰੇ ਮਿਹਰਵਾਨ, ਮਹਾਬਲੀ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਨੀਲਾ ਚੋਲਾ ਕਹੇ ਮੇਰਾ ਸੋਹਣਾ ਰੰਗ, ਜ਼ਿਮੀਂ ਅਸਮਾਨਾਂ ਨਜ਼ਰੀ ਆਈਆ। ਮੈਨੂੰ ਇਕ ਗੋਬਿੰਦ ਲਿਆ ਮੰਗ, ਪੁਰਖ ਅਕਾਲ ਅਗੇ ਝੋਲੀ ਡਾਹੀਆ। ਜੇ ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸੰਗ, ਹੋਵੇ ਨਾ ਕਦੇ ਜੁਦਾਈਆ। ਤੇਰਾ ਨਾਮ ਮੇਰਾ ਮਰਦੰਗ, ਸ਼ਬਦ ਰਣਜੀਤ ਨਗਾਰਾ ਦਿਆਂ ਸੁਣਾਈਆ। ਜਿਹੜਾ ਗਿਆ ਛਡ ਪੁਰੀ ਅਨੰਦ, ਸੂਰੇ ਸਰਬੰਗ ਤੇਰਾ ਸੁਤ ਚੰਦ ਕਰਾਂ ਰੁਸ਼ਨਾਈਆ। ਮੇਰਾ ਖੇਲ ਵਿਚ ਬ੍ਰਹਿਮੰਡ, ਕੋਈ ਵੰਡ ਨਾ ਸਕੇ ਵੰਡ, ਜੇਰਜ ਅੰਡ ਸਭ ਦੇ ਡੇਰੇ ਢਾਹੀਆ। ਤੇਰਾ ਹੁਕਮ ਚੰਡ ਪਰਚੰਡ, ਬਖ਼ਸ਼ਿਸ਼ ਤੇਰੀ ਬੇਪਰਵਾਹੀਆ। ਮੇਰਾ ਚੋਲਾ ਨੀਲਾ ਕਦੀ ਨਾ ਹੋਵੇ ਭੰਗ, ਭਸਮ ਵਿਚ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਗੋਬਿੰਦ ਕਿਹਾ ਮੇਰਾ ਚੋਲਾ ਚਿੱਟਾ, ਸਚ ਪਰਕਾਸ਼ ਨਜ਼ਰੀ ਆਈਆ। ਜਿਸ ਨੇ ਚੌਥੇ ਜੁਗ ਦਾ ਅਖ਼ੀਰੀ ਕੱਢਣਾ ਸਿੱਟਾ, ਪਰਦਾ ਓਹਲਾ ਦਏ ਚੁਕਾਈਆ। ਬੇਸ਼ਕ ਮੈਂ ਤੇਈ ਅਵਤਾਰਾਂ ਤੇ ਦਸਾਂ ਗੁਰੂਆਂ ਵਿਚੋਂ ਨਿੱਕਾ, ਨਿੱਕੇ ਤੋਂ ਵੱਡਾ ਕਰ ਕੇ ਮੇਰਾ ਪੁਰਖ ਅਕਾਲ ਦਏ ਵਖਾਈਆ। ਜਿਸ ਦਾ ਦੋ ਜਹਾਨ ਚਲਾਣਾ ਸਿੱਕਾ, ਬ੍ਰਹਿਮੰਡ ਖੰਡ ਸਾਰੇ ਸੀਸ ਨਿਵਾਈਆ। ਮੇਰਾ ਇਕੋ ਇਕ ਪੁਰਖ ਅਕਾਲ ਪਿਤਾ, ਦੂਜੀ ਮਾਤਾ ਗੋਦ ਨਾ ਕੋਇ ਵਖਾਈਆ। ਪ੍ਰਭ ਦਾ ਬਾਣਾ ਮੈਨੂੰ ਲੱਗਾ ਅੱਛਾ, ਜਿਸ ਨੇ ਭਾਣਾ ਲਿਆ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨੀਲਾ ਚਿੱਟਾ ਦੋਵੇਂ ਜਾਣ ਰਲ, ਆਪਣਾ ਆਪਣਾ ਦੇਣ ਮਿਲਾਈਆ। ਮੈਂ ਓਹਨਾਂ ਵਲ ਆਵਾਂ ਚਲ, ਜੋ ਬੈਠੇ ਰਾਹ ਤਕਾਈਆ। ਪੂਰਬ ਜਨਮ ਦਾ ਦੇਵਾਂ ਫਲ, ਝੋਲੀ ਵਸਤ ਨਾਮ ਭਰਾਈਆ। ਕੂੜੀ ਕਿਰਿਆ ਮੇਟ ਕੇ ਕਲ, ਸਤਿਜੁਗ ਸਾਚਾ ਦਿਆਂ ਪਰਗਟਾਈਆ। ਸਚ ਸੁਨੇਹੜਾ ਇਕੋ ਘਲ, ਧੁਰ ਦਾ ਰਾਗ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚੀ ਵਡਿਆਈਆ। ਨੀਲਾ ਚੋਲਾ ਕਹੇ ਮੈਨੂੰ ਸੀਂਵੇ ਕੋਈ ਨਾ ਦਰਜ਼ੀ, ਮੇਰੀ ਸਮਝ ਕੋਇ ਨਾ ਪਾਈਆ । ਮੈਂ ਗੋਬਿੰਦ ਨਾਲ ਲਗਣਾ ਓਸ ਦੀ ਮਰਜ਼ੀ, ਫੇਰ ਆਪਣਾ ਰੂਪ ਜਣਾਈਆ। ਜਿਸ ਦੀ ਮੈਨੂੰ ਸੋਹਣੀ ਲੱਗੀ ਕਲਗ਼ੀ, ਕਲ ਕਲਕੀ ਨਾਉਂ ਧਰਾਈਆ । ਉਸ ਦਾ ਮਾਲਕ ਇਕੋ ਅਰਸ਼ੀ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜਿਸ ਦੀ ਧੁਰ ਦਰਗਾਹੇ ਮਨਜ਼ੂਰ ਹੋਈ ਅਰਜ਼ੀ, ਪ੍ਰਭ ਆਰਜ਼ੂ ਲੇਖੇ ਲਾਈਆ। ਫੇਰ ਓਸੇ ਦੀ ਸੋਹਣੀ ਹੋ ਜਾਏ ਚਿੱਟੀ ਵਰਦੀ, ਦਰਦੀ ਹੋ ਕੇ ਦਰਦ ਵੰਡਾਈਆ। ਇਹ ਖੇਲ ਅਗੰਮੇ ਨਰ ਦੀ, ਜਿਸ ਨੂੰ ਨਾਨਕ ਨਿਰਗੁਣ ਗਿਆ ਸਾਲਾਹੀਆ । ਇਹਨੂੰ ਸਮਝੇ ਕੋਈ ਨਾ ਜਲਦੀ, ਜਿੰਨਾ ਚਿਰ ਪ੍ਰਭ ਆਪਣੀ ਕਿਰਪਾ ਨਾ ਆਪ ਕਮਾਈਆ। ਅੱਖਰਾਂ ਵਿਚ ਸ੍ਰਿਸ਼ਟੀ ਸਾਰੀ ਪੜ੍ਹਦੀ, ਪਰਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਮਿਲਾਈਆ । ਚਿੱਟਾ ਚੋਲਾ ਕਹੇ ਮੈਂ ਮਿਲਣਾ ਚਿੱਟਾ ਰਾਣਾ, ਜੋ ਰਹਿਬਰ ਇਕ ਅਖਵਾਈਆ । ਨੀਲਾ ਕਹੇ ਮੈਂ ਓਸ ਦਾ ਮੰਨਣਾ ਭਾਣਾ, ਜਿਹੜਾ ਭਾਣੇ ਅੰਦਰ ਬੈਠਾ ਡੇਰਾ ਲਾਈਆ। ਗੋਬਿੰਦ ਕਿਹਾ ਮੈਂ ਦੋਹਾਂ ਨੂੰ ਇਕੋ ਜਿਹਾ ਜਾਣਾਂ, ਫ਼ਰਕ ਰਹੇ ਨਾ ਰਾਈਆ। ਸਭ ਦਾ ਮਾਲਕ ਇਕ ਭਗਵਾਨਾ, ਜਿਸ ਦੀ ਵੰਡ ਨਾ ਕੋਇ ਵਖਾਈਆ। ਦੋਹਾਂ ਹਸ ਕੇ ਕਿਹਾ ਵਾਹ ਸੂਰਬੀਰ ਬਲਵਾਨਾ, ਇਹ ਤੇਰੀ ਬੇਪਰਵਾਹੀਆ। ਤੇਰੇ ਨਾਲ ਮਿਲ ਕੇ ਸਾਡਾ ਝੁੱਲੇ ਜਗਤ ਨਿਸ਼ਾਨਾ, ਬਿਨਾ ਤੇਰੇ ਅਸੀਂ ਕੰਮ ਕਿਸੇ ਨਾ ਆਈਆ। ਅਸੀਂ ਬਰਦੇ ਤੇਰੇ ਗ਼ੁਲਾਮਾ, ਸੇਵਾ ਸਚ ਲੈਣੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਧੁਰ ਦੀ ਖੇਲ ਆਪਣੇ ਹੱਥ ਰਖਾਈਆ। ਬਸਤਰ ਕਹੇ ਮੇਰਾ ਰੰਗ ਨੀਲ, ਸੋਹਣਾ ਦਿਤਾ ਰੰਗਾਈਆ। ਮੇਰੀ ਕੋਈ ਨਾ ਸਮਝ ਰਿਹਾ ਦਲੀਲ, ਦਿਲਬਰ ਮਿਲਿਆ ਨਾ ਧੁਰ ਦਾ ਮਾਹੀਆ। ਮੈਂ ਕੀਤੀ ਇਕ ਅਪੀਲ, ਬੇਨੰਤੀ ਸਚ ਸੁਣਾਈਆ। ਜਿਸ ਵੇਲੇ ਗੋਬਿੰਦ ਬਣਿਆ ਫ਼ਕੀਰ, ਸ਼ਰੀਰ ਚੀਰ ਛੁਹਾਈਆ। ਮੈਂ ਕਿਹਾ ਤੂੰ ਗੁਣੀ ਗਹੀਰ, ਗਹਿਰ ਗਵਰ ਅਖਵਾਈਆ। ਮੈਨੂੰ ਨਜ਼ਰੀ ਆਈ ਉਹ ਤਸਵੀਰ, ਜੋ ਤਸੱਵਰ ਸਭ ਨੂੰ ਰਿਹਾ ਜਣਾਈਆ। ਗੋਬਿੰਦ ਕਿਹਾ ਜ਼ਰਾ ਚੋਟੀ ਚੜ੍ਹ ਕੇ ਵੇਖ ਅਖ਼ੀਰ, ਮੈਂ ਉਹ ਤੇ ਉਹ ਮੇਰਾ ਇਕੋ ਰੂਪ ਸਮਾਈਆ। ਉਹ ਬਸਤਰੋ ਸ਼ਸਤਰੋ ਤੁਹਾਡੀ ਬਦਲ ਦੇਣੀ ਤਕ਼ਦੀਰ, ਤਦਬੀਰ ਆਪਣੀ ਦਿਆਂ ਜਣਾਈਆ। ਜਿਸ ਵੇਲੇ ਪੁਰਖ ਅਕਾਲ ਮੇਰਾ ਸ਼ਹਿਨਸ਼ਾਹ ਮੈਂ ਓਸ ਦਾ ਹੋਵਾਂ ਵਜ਼ੀਰ, ਦੋ ਜਹਾਨਾਂ ਖ਼ਬਰਦਾਰ ਦਿਆਂ ਕਰਾਈਆ। ਮੇਰੇ ਚੋਲੇ ਨੂੰ ਕਰੇ ਨਾ ਕੋਈ ਲੀਰ ਲੀਰ, ਕਤਰਾ ਕਤਰਾ ਨਾ ਕੋਇ ਵਖਾਈਆ। ਇਹੋ ਖੇਲ ਮੇਰਾ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜਿਹੜੀ ਹੱਥ ਵਿਚ ਦੇਹ ਕਰਕੇ ਫੜੀ ਸ਼ਮਸ਼ੀਰ, ਫੇਰ ਸ਼ਬਦ ਖੰਡਾਂ ਲਵਾਂ ਬਣਾਈਆ। ਜਨ ਭਗਤਾਂ ਦੇਵਾਂ ਧੀਰ, ਗੁਰਮੁਖਾਂ ਪਿਆਵਾਂ ਸੀਰ, ਅੰਮ੍ਰਿਤ ਰਸ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਨੀਲਾ ਕਹੇ ਕੋਈ ਦੇ ਦੇ ਸਬਕ, ਗੋਬਿੰਦ ਇਕੋ ਮੰਗ ਮੰਗਾਈਆ। ਮੁਹੰਮਦ ਮੇਰਾ ਲੇਖਾ ਲਿਖ ਕੇ ਗਿਆ ਚੌਦਾਂ ਤਬਕ, ਤਰਾ ਤਰਾ ਸਮਝਾਈਆ। ਗੋਬਿੰਦ ਕਿਹਾ ਮੇਰੇ ਪੁਰਖ ਅਕਾਲ ਹੱਥ ਇਹ ਲਿਖਤ ਪੜ੍ਹਤ, ਜਿਉਂ ਭਾਵੇ ਤਿਉਂ ਦਏ ਬਦਲਾਈਆ। ਓਸ ਦੇ ਅਗੇ ਕਿਹੜਾ ਸਕੇ ਅਟਕ, ਸੀਸ ਸਕੇ ਨਾ ਕੋਇ ਉਠਾਈਆ। ਫ਼ਿਕਰ ਨਾ ਕਰ ਅਗੇ ਪਿਛੇ ਪਿਛੇ ਅਗੇ ਰਹਿਣ ਨਾ ਦੇਵਾਂ ਫ਼ਰਕ, ਫ਼ੈਸਲਾ ਹਕ ਦਿਆਂ ਕਰਾਈਆ। ਓਧਰੋਂ ਚਿੱਟੇ ਕੀਤੀ ਅਰਜ਼, ਸੀਸ ਲਿਆ ਨਿਵਾਈਆ। ਮੇਰਾ ਤੇਰੇ ਕੋਲ ਕ਼ਰਜ਼, ਕਿਸ ਵੇਲੇ ਝੋਲੀ ਦੇਵੇਂ ਪਾਈਆ। ਗੋਬਿੰਦ ਕਿਹਾ ਇਹ ਮੇਰਾ ਫ਼ਰਜ਼, ਲਹਿਣਾ ਦੇਣਾ ਸਭ ਦਾ ਵੇਖ ਵਖਾਈਆ। ਜੋਧਾ ਸੂਰਬੀਰ ਬਣ ਕੇ ਆਵਾਂ ਮਰਦ, ਬਲ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਦਏ ਵਖਾਈਆ। ਚਿੱਟੇ ਨੀਲੇ ਕਿਹਾ ਕਰ ਕੇ ਬਹੀਏ ਸਬਰ, ਧੀਰਜ ਇਕ ਰਖਾਈਆ। ਜਿਸ ਵੇਲੇ ਸੂਰਬੀਰ ਬਣ ਕੇ ਆਵੇ ਸ਼ੇਰ ਬਬਰ, ਭੱਬਕ ਇਕੋ ਨਾਮ ਦਏ ਲਗਾਈਆ। ਬੁਤਖ਼ਾਨਾ ਬਣਿਆ ਨਾ ਰਹੇ ਕੋਈ ਕ਼ਬਰ, ਕਾਅਬਿਆਂ ਵਿਚ ਪਏ ਦੁਹਾਈਆ । ਕੂੜੀ ਕਿਰਿਆ ਮੇਟ ਦੇਵੇ ਗ਼ਦਰ, ਨਾਮ ਖੰਡਾ ਇਕ ਚਮਕਾਈਆ। ਲੱਖ ਚੁਰਾਸੀ ਤੋਲ ਦੇਵੇ ਨਾਮ ਦੇ ਕੰਡੇ ਵਜ਼ਨ, ਬੇਵਜ਼ਨ ਰਹਿਣ ਕੋਇ ਨਾ ਪਾਈਆ। ਚਿੱਟਾ ਨੀਲਾ ਕਹੇ ਦੋਵੇਂ ਰਲ ਕੇ ਲਗ ਜਾਈਏ ਓਸ ਦੇ ਓਸ ਅਗੰਮੀ ਬਦਨ, ਜਿਸ ਨੂੰ ਖ਼ਾਕ ਵਿਚ ਨਾ ਕੋਇ ਰੁਲਾਈਆ। ਉਸ ਦੀ ਪ੍ਰੀਤੀ ਵਿਚ ਹੋਈਏ ਮਘਨ, ਓਸੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਤਾ ਪੁਰਖ ਕਰਨਹਾਰ ਆਪਣਾ ਹੁਕਮ ਵਰਤਾਈਆ।

੨੦ ਫੱਗਣ ੨੦੨੧ ਬਿਕ੍ਰਮੀ ਆਸਾ ਸਿੰਘ ਦੇ ਗ੍ਰਹਿ ਪਿੰਡ ਕਲਸਾਣੀ ਜ਼ਿਲਾ ਕਰਨਾਲ

ਸਚ ਧਰਮ ਕਹੇ ਪੁਰਖ ਸਮਰਥਾ, ਪੁਰਖ ਅਕਾਲ ਦਏ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਖੇਲ ਵੇਖਿਆ

ਅੱਖਾਂ, ਲੋਚਣ ਨੈਣ ਨੇਤਰ ਇਕ ਖੁਲ੍ਹਾਈਆ। ਫਿਰੀ ਦਰੋਹੀ ਸ਼ਰਅ ਸ਼ਰੀਅਤ ਦੀਨ ਅਲਾਹੀ ਮਦੀਨਾ ਮੱਕਾ, ਕਾਅਬਾ ਰੋ ਰੋ ਰਿਹਾ ਕੁਰਲਾਈਆ । ਤਕ ਕੇ ਆਇਆ ਮੰਦਰ ਮਸਜਿਦ ਸ਼ਿਵਦਵਾਲੇ ਮੱਠਾ, ਗੁਰੂਦਵਾਰਾ ਖੋਜ ਖੁਜਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਪਿਆ ਰੱਟਾ, ਸਚ ਸਵਾਮੀ ਨਾ ਕੋਇ ਜਣਾਈਆ । ਜੀਵ ਜੰਤ ਸਾਧ ਸੰਤ ਕਾਇਆ ਚੋਲਾ ਪੁਰਾਣਾ ਚੀਥੜ ਫਟਾ, ਲਾਲ ਗੁਲਾਲਾ ਰੰਗ ਨਾ ਕੋਇ ਚੜ੍ਹਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖ ਕੇ ਆਏ ਤੀਰਥ ਤੱਟਾ, ਅਠਸਠ ਸਮਝ ਕੋਇ ਨਾ ਪਾਈਆ। ਪਰਮ ਪੁਰਖ ਪਰਮਾਤਮ ਆਤਮ ਤੇਰੀ ਕੋਈ ਨਾ ਜਾਣੇ ਸਤਾ, ਗਹਿਰ ਗੰਭੀਰ ਬੇਨਜ਼ੀਰ ਤੇਰਾ ਦਰਸ ਕੋਇ ਨਾ ਪਾਈਆ। ਦਰ ਦਰ ਘਰ ਘਰ ਨਚਦੀ ਫਿਰੇ ਮਨਮਤਾ, ਗੁਰਮਤ ਸਾਰੇ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਸਤਿ ਧਰਮ ਕਹੇ ਮੈਂ ਵੇਖੀ ਕਲਜੁਗ ਕਾਤੀ, ਚਾਰੋਂ ਕੁੰਟ ਧਿਆਨ ਲਗਾਈਆ। ਦਹਿ ਦਿਸ਼ਾ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਮਿਤਰ ਪਿਆਰਾ ਕੋਇ ਨਾ ਸਾਥੀ, ਸੱਜਣ ਅੰਗ ਨਾ ਕੋਇ ਲਗਾਈਆ। ਅੰਤਰ ਆਤਮ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਨਿਰਗੁਣ ਨਿਰਵੈਰ ਨਿਰੰਕਾਰ ਤੇਰਾ ਦਰਸ ਕੋਇ ਨਾ ਪਾਈਆ । ਬਜਰ ਕਪਾਟੀ ਖੋਲ੍ਹ ਮਾਰੇ ਕੋਇ ਨਾ ਝਾਕੀ, ਝਲਕ ਖ਼ਲਕ ਪਲਕ ਨਾ ਕੋਇ ਉਠਾਈਆ। ਘਰ ਕਾਇਆ ਮੰਦਰ ਸਾਢੇ ਤਿੰਨ ਹੱਥ ਜਗੇ ਨਾ ਦੀਵਾ ਬਾਤੀ, ਜੋਤ ਨਿਰੰਜਣ ਨੂਰ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਠਾਂਡਾ ਸੀਰ ਮਿਲੇ ਨਾ ਬੂੰਦ ਸਵਾਂਤੀ, ਨਿਝਰ ਝਿਰਨਾ ਨਾ ਕੋਇ ਝਿਰਾਈਆ । ਪ੍ਰੇਮ ਪਿਆਰ ਮੁਹੱਬਤ ਅੰਦਰ ਸਚ ਦਿਸੇ ਨਾ ਕੋਈ ਪਰਭਾਤੀ, ਅੰਮ੍ਰਿਤ ਵੇਲਾ ਨਾ ਕੋਇ ਵਡਿਆਈਆ। ਪਿਤਾ ਪੁੱਤਰ ਇਕ ਦੂਜੇ ਦੇ ਹੋਏ ਘਾਤੀ, ਭੈਣਾਂ ਭਈਆ ਸੰਗ ਨਾ ਕੋਇ ਰਖਾਈਆ। ਤੇਰੇ ਨਾਮ ਨਿਧਾਨ ਨਾਦ ਧੁਨ ਦੀ ਸੁਣੇ ਨਾ ਕੋਈ ਗਾਥੀ, ਨਾਦੀ ਨਾਦ ਨਾ ਕੋਇ ਜਣਾਈਆ। ਮਨ ਮਨੂਆ ਘਰ ਘਰ ਹੋ ਕੇ ਬੈਠਾ ਆਕੀ, ਭੈ ਭਉ ਨਜ਼ਰ ਕਿਸੇ ਨਾ ਆਈਆ। ਤੇਰੇ ਦਵਾਰੇ ਬਣੇ ਕੋਇ ਨਾ ਦਾਸੀ, ਸਚ ਸੇਵਾ ਨਾ ਕੋਇ ਕਮਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਮੰਨੇ ਕੋਇ ਨਾ ਆਖੀ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਾਰੇ ਗਏ ਭੁਲਾਈਆ। ਝਗੜਾ ਪਿਆ ਜ਼ਾਤ ਪਾਤੀ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰਨ ਲੜਾਈਆ। ਆਤਮ ਸੇਜਾ ਮਿਲੇ ਕਿਸੇ ਨਾ ਖਾਟੀ, ਸਚ ਸਿੰਘਾਸਣ ਡੇਰਾ ਕੋਇ ਨਾ ਲਾਈਆ। ਏਥੇ ਓਥੇ ਦੋ ਜਹਾਨਾਂ ਪੁਛੇ ਕੋਇ ਨਾ ਵਾਤੀ, ਧੁਰ ਦਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿ ਧਰਮ ਕਹੇ ਮੈਂ ਵੇਖਿਆ ਕੂੜ ਕੁੜਿਆਰ, ਲੱਖ ਚੁਰਾਸੀ ਅੰਤਰ ਬੈਠਾ ਡੇਰਾ ਲਾਈਆ। ਸਤਿ ਸਚ ਕਰੇ ਨਾ ਕੋਈ ਪਿਆਰ, ਭਾਂਡਾ ਭਰਮ ਨਾ ਕੋਇ ਭੰਨਾਈਆ। ਚਰਨ ਕਵਲ ਕਰੇ ਨਾ ਕੋਇ ਨਿਮਸਕਾਰ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਤੇਰਾ ਇਸ਼ਟ ਨਾ ਕੋਇ ਮਨਾਈਆ। ਕ਼ਲਮ ਸ਼ਾਹੀ ਗੁਰੂ ਅਵਤਾਰ ਲਿਖ ਲਿਖ ਗਏ ਹਾਰ, ਪੀਰ ਪੈਗ਼ੰਬਰ ਕਾਤਬ ਬਣ ਕੇ ਦੇਣ ਗਵਾਹੀਆ। ਸਦੀ ਵੀਹਵੀਂ ਸੁਰਤੀ ਸੁਰਤ ਸਕੇ ਨਾ ਕੋਈ ਸੰਭਾਲ, ਨੇਰਨ ਨੇਰ ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਤੋੜੇ ਨਾ ਕੋਇ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਫਲ ਨਾ ਦਿਸੇ ਕਿਸੇ ਡਾਲ੍ਹ, ਸਿੰਮਲ ਕੂੜੇ ਰਹੇ ਲਹਿਰਾਈਆ। ਖਾਣੀ ਬਾਣੀ ਮਿਲ ਕੇ ਵਜੇ ਨਾ ਕੋਈ ਤਾਲ, ਬਹਿਬਲ ਬੇਹਾਲ ਦਿਸੇ ਲੋਕਾਈਆ। ਸਾਚਾ ਮਾਰਗ ਇਕ ਵਖਾਲ, ਰਹਿਬਰ ਬਣ ਕੇ ਨੂਰ ਖ਼ੁਦਾਈਆ। ਕਾਇਆ

ਕਾਅਬਾ ਨਜ਼ਰੀ ਆ ਜਾਏ ਸਚੀ ਧਰਮਸਾਲ, ਮੰਦਰ ਇਕੋ ਦੇ ਦ੍ਰਿੜਾਈਆ। ਜਿਥੇ ਸ਼ਬਦ ਅਗੰਮੀ ਹੁੰਦਾ ਰਹੇ ਪਾਠ, ਦਿਵਸ ਰੈਣ ਰਿਹਾ ਜਣਾਈਆ । ਨਿਜ ਨੇਤਰ ਖੋਲ੍ਹ ਦੇ ਆਂਖ, ਪਰਤਖ ਆਪਣਾ ਦਰਸ ਕਰਾਈਆ। ਮੈਂ ਆਤਮ ਤੇਰੀ ਤੂੰ ਵੇਖੀਂ ਆਪ, ਕੂੜੀ ਕਿਰਿਆ ਅਧਵਿਚਕਾਰ ਬੈਠੀ ਡੇਰਾ ਲਾਈਆ। ਤੂੰ ਸਾਹਿਬ ਸੁਲਤਾਨ ਮਿਹਰਵਾਨ ਸੂਰਬੀਰ ਸਮਰਾਥ, ਬੋਧ ਅਗਾਧ ਮਹਿੰਮਾ ਅਕਥ ਜਣਾਈਆ। ਮਹਿਬੂਬ ਮੁਹੱਬਤ ਵਿਚ ਦੇ ਦੇ ਆਪਣੀ ਵਥ, ਨਾਮ ਇਕੋ ਝੋਲੀ ਪਾਈਆ। ਸਤਿਜੁਗ ਸਾਚਾ ਧਰਨੀ ਧਰਤ ਧਵਲ ਉਤੇ ਰਖ, ਰਖਿਆ ਕਰੇ ਥਾਉਂ ਥਾਈਂਆ। ਆਪਣਾ ਖੋਲ੍ਹ ਕੇ ਅਗੰਮੀ ਹੱਟ, ਭਗਤ ਵਣਜਾਰੇ ਦਏ ਬਣਾਈਆ। ਚਾਰ ਵਰਨਾਂ ਦੇ ਕੇ ਇਕੋ ਮਤਿ, ਬ੍ਰਹਮ ਮਤਿ ਦਏ ਸਮਝਾਈਆ। ਆਤਮ ਪਰਮਾਤਮ ਕਰ ਕੇ ਆਪਣੇ ਵਸ, ਦੂਈ ਦਵੈਤੀ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਵਖਾਈਆ। ਸਤਿ ਧਰਮ ਕਹੇ ਮੈਂ ਵੇਖਿਆ ਕੂੜਾ, ਕਰਮ ਕਾਂਡ ਕਰਨ ਲੜਾਈਆ। ਮਮਤਾ ਮੋਹ ਵਿਕਾਰ ਹੰਕਾਰ ਭਰਮ ਗ਼ਰੂਰਾ, ਗ਼ੁਰਬਤ ਘਰ ਘਰ ਨਜ਼ਰੀ ਆਈਆ। ਸ਼ਬਦੀ ਨਾਦ ਸੁਣੇ ਨਾ ਕੋਈ ਤੂਰਾ, ਤੁਰੀਆ ਨਾਦ ਨਾ ਕੋਇ ਜਣਾਈਆ। ਮਸਤਕ ਮਿਲੀ ਨਾ ਕਿਸੇ ਸਚੀ ਧੂੜਾ, ਮੂਰਖ ਮੂੜ੍ਹਾ ਸਵੱਛ ਸਰੂਪ ਨਾ ਕੋਇ ਵਟਾਈਆ। ਆਤਮ ਜੋਤੀ ਮਿਲੇ ਕੋਈ ਨਾ ਨੂਰਾ, ਕਾਇਆ ਚੋਟੀ ਚੜ੍ਹ ਦਰਸ ਕੋਇ ਨਾ ਪਾਈਆ। ਸਦੀ ਵੀਹਵੀਂ ਗੁਰ ਅਵਤਾਰ ਪੀਰ ਪੈਗ਼ੰਬਰ ਖੜੇ ਤੇਰੇ ਦਰ ਹਜ਼ੂਰਾ, ਚਰਨ ਕਵਲ ਧਿਆਨ ਲਗਾਈਆ। ਆਦਿ ਜੁਗਾਦੀ ਭਵਿਖਤ ਕਰ ਪੂਰਾ, ਮਲਕੀਅਤ ਲਿਖਤ ਸ੍ਰਿਸ਼ਟ ਰਹੀ ਸਮਝਾਈਆ। ਤੇਰਾ ਹੁਕਮ ਨਾ ਹੋਵੇ ਅਧੂਰਾ, ਪੂਰਬ ਲੇਖਾ ਦੇ ਮੁਕਾਈਆ। ਭਗਤਾਂ ਚੁਕ ਜਾਏ ਸਗਲ ਵਸੂਰਾ, ਵਿਖ ਅੰਮ੍ਰਿਤ ਰੂਪ ਬਣਾਈਆ। ਸਮਰਥ ਸਵਾਮੀ ਸਰਬ ਕਲਾ ਭਰਪੂਰਾ, ਅਗੰਮ ਅਥਾਹ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਤਿ ਧਰਮ ਕਹੇ ਪ੍ਰਭ ਸੁਣ ਲੈ ਬੰਦਨ, ਸਚਖੰਡ ਨਿਵਾਸੀ ਦਿਆਂ ਸੁਣਾਈਆ। ਮੇਰੇ ਮਸਤਕ ਟਿੱਕਾ ਲਾ ਕੇ ਚੰਦਨ, ਨੂਰੀ ਚੰਦ ਚਮਕਾਈਆ । ਮੈਂ ਵਸਤ ਅਮੋਲਕ ਆਇਆ ਮੰਗਣ, ਖ਼ਾਲੀ ਝੋਲੀ ਅਗੇ ਡਾਹੀਆ। ਭਗਤ ਸੁਹੇਲੇ ਲਾ ਅੰਗਣ, ਗੁਰ ਚੇਲੇ ਜੋੜ ਜੁੜਾਈਆ । ਆਤਮ ਪਰਮਾਤਮ ਦੇ ਅਨੰਦਣ , ਪਰਮਾਨੰਦ ਇਕੋ ਇਕ ਵਖਾਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦਨ, ਸਚ ਤੇਰੀ ਸਰਨਾਈਆ। ਕੂੜੀ ਕਿਰਿਆ ਵਿਚ ਵੇਖ ਵਖਭੰਡਣ, ਨੌ ਸਤ ਦਏ ਦੁਹਾਈਆ। ਰਾਹ ਤੱਕੇ ਬ੍ਰਹਮ ਬ੍ਰਹਿਮੰਡਣ, ਬ੍ਰਹਿਮਾਂਡ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇ ਪਰਗਟਾਈਆ। ਸਾਚਾ ਮਾਰਗ ਜਾਏ ਲਗ, ਹਰਿ ਕਰਤਾ ਆਪ ਜਣਾਈਆ। ਕਰੇ ਖੇਲ ਸੂਰਾ ਸਰਬਗ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਕਲਜੁਗ ਕੂੜੀ ਕਿਰਿਆ ਮੇਟੇ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਬਿਨ ਮੱਕੇ ਕਾਅਬਿਉਂ ਕਰਾ ਦਏ ਹੱਜ, ਮੁਰਸ਼ਦ ਮੁਰੀਦ ਵੇਖ ਵਖਾਈਆ। ਕੂੜੀ ਕਿਰਿਆ ਮੇਟ ਕੇ ਹਦ, ਸ਼ਬਦ ਨਾਦ ਕਰੇ ਸ਼ਨਵਾਈਆ। ਲੱਖ ਚੁਰਾਸੀ ਵਿਚੋਂ ਲਏ ਕੱਢ, ਗੁਰਮੁਖ ਆਪਣੀ ਗੋਦ ਉਠਾਈਆ। ਲੇਖਾ ਜਾਣ ਕੇ ਮਾਸ ਨਾੜੀ ਹੱਡ, ਬੂੰਦ ਰਕਤ ਪੜਦਾ ਲਾਹੀਆ। ਵਿਸ਼ਵ ਬਣਾ ਕੇ ਆਪਣੀ ਯਦ, ਸਿਰ ਆਪਣਾ ਹੱਥ ਟਿਕਾਈਆ। ਨਾਮ ਖ਼ੁਮਾਰੀ ਪਿਆਲਾ ਦੇ ਕੇ ਮਧ, ਮਧੁਰ ਧੁਨ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਰਤਾ ਆਪ ਕਮਾਈਆ। ਸਤਿ ਧਰਮ ਸਾਚੀ ਦਇਆ ਕਮਾਵਾਂਗਾ। ਨਿਹਕਰਮੀ ਹੋ ਕੇ ਕਰਾਂ ਕਰਮ,

ਕਮਲਾਪਤ ਹੋ ਕੇ ਵੇਖ ਵਖਾਵਾਂਗਾ। ਕੂੜੀ ਕਿਰਿਆ ਮੇਟ ਕੇ ਭਰਮ, ਭਾਂਡਾ ਅੰਮ੍ਰਿਤ ਆਪ ਭਰਵਾਂਗਾ। ਸਤਿਜੁਗ ਸਾਚੇ ਦੇ ਕੇ ਜਨਮ, ਧਰਨੀ ਧਰਤ ਧਵਲ ਸੁਹਾਵਾਂਗਾ। ਲੇਖਾ ਮੁਕਾ ਕੇ ਵਰਨ ਬਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਵਸਾਵਾਂਗਾ। ਇਕੋ ਢੋਲਾ ਸਾਰੇ ਪੜ੍ਹਨ, ਧੁਰ ਦਾ ਨਾਮ ਇਕ ਸਮਝਾਵਾਂਗਾ। ਇਕੋ ਮੰਦਰ ਸਾਰੇ ਚੜ੍ਹਨ, ਸਾਚਾ ਰਾਹ ਇਕ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਆਪ ਕਮਾਏਗਾ। ਸਤਿ ਧਰਮ ਦਾ ਬੂਟਾ ਆਪ ਲਗਾਏਗਾ। ਇਕੋ ਮਾਰਗ ਦੱਸ ਕੇ ਸੌਖਾ, ਸਾਚੀ ਮੰਜ਼ਲ ਆਪ ਚੜ੍ਹਾਏਗਾ। ਪੁਰਖ ਅਕਾਲ ਕਰੇ ਨਾ ਕੋਈ ਧੋਖਾ, ਧੂੰਆਂਧਾਰ ਜਗਤ ਗਵਾਏਗਾ। ਹੁਕਮ ਸੁਣਾ ਕੇ ਲੋਕ ਪਰਲੋਕਾ ਚੌਦਾਂ ਲੋਕਾਂ ਆਪ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ ਕੇ ਇਕੋ ਓਟਾ, ਓੜਕ ਆਪਣਾ ਰੰਗ ਰੰਗਾਏਗਾ। ਓੜਕ ਆਪਣਾ ਰੰਗ ਰੰਗਾਵਾਂਗਾ। ਸਤਿ ਧਰਮ ਸਤਿ ਸਤਿ ਮੈਂ ਚਲਾਵਾਂਗਾ। ਭੇਵ ਖੁਲ੍ਹਾ ਕੇ ਆਤਮ ਬ੍ਰਹਮ, ਪਰਮਾਤਮ ਹੋ ਕੇ ਜੋੜ ਜੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਅਲਖ ਅਗੋਚਰ ਅਗੰਮ ਅਥਾਹ ਸ਼ਬਦੀ ਸ਼ਬਦ ਬੇਪਰਵਾਹ ਜੋਤੀ ਜੋਤ ਡਗਮਗਾਵਾਂਗਾ। ਸਤਿ ਧਰਮ ਪਿਆ ਹਸ, ਖ਼ੁਸ਼ੀਆਂ ਰਾਗ ਸੁਣਾਈਆ। ਸਾਹਿਬ ਠਾਕਰ ਮੇਰੇ ਦੱਸ, ਬੇਅੰਤ ਤੇਰੀ ਸਰਨਾਈਆ। ਹਉ ਬਾਲਕ ਨੱਢਾ ਚਰਨ ਗਿਆ ਨੱਠ, ਦੋਏ ਜੋੜ ਵਾਸਤਾ ਪਾਈਆ। ਕਲਜੁਗ ਕੂੜਾ ਲੋਕਮਾਤ ਵਿਚੋਂ ਕੱਢ, ਅੰਤਮ ਬੈਠੇ ਮੁਖ ਛੁਪਾਈਆ। ਸਤਿ ਸਤਿਵਾਦੀ ਆਪਣੀ ਲਾ ਯਦ, ਜੁਗ ਚੌਕੜੀ ਤੇਰਾ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਨਾਮ ਦੇ ਢੋਲੇ ਗੌਂਦੇ ਛੰਦ, ਸਚਖੰਡ ਬੈਠੇ ਖ਼ੁਸ਼ੀ ਮਨਾਈਆ। ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰ ਕੇ ਔਂਦੇ ਰਹੇ ਪੰਧ, ਲੋਕਮਾਤ ਆਪਣਾ ਵੇਸ ਵਟਾਈਆ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਕਰ ਕੇ ਗਏ ਕ਼ਲਮਬੰਦ, ਕਲਮੇ ਹਕ ਹਕ ਸੁਣਾਈਆ। ਸਦੀ ਚੌਧਵੀਂ ਨੌ ਖੰਡ ਪ੍ਰਿਥਮੀ ਸੱਤ ਦੀਪ ਕੋਈ ਨਾ ਪਾਵੇ ਠੰਡ, ਆਬੇਹਯਾਤ ਮੁਖ ਨਾ ਕੋਇ ਚਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਵਾਮੀ ਦੇਣੀ ਇਕ ਵਡਿਆਈਆ। ਸਤਿ ਧਰਮ ਕਹੇ ਮੈਂ ਕਲਜੁਗ ਵੇਖਿਆ ਠੱਗ, ਘਰ ਘਰ ਚੋਰੀ ਰਿਹਾ ਕਮਾਈਆ। ਕਾਇਆ ਮੰਦਰ ਅੰਦਰ ਲੁਕਿਆ ਪ੍ਰਭੂ ਕਿਸੇ ਨਾ ਪਏ ਲੱਭ, ਸਾਚੀ ਖੋਜ ਨਾ ਕੋਇ ਖੁਜਾਈਆ। ਨੌ ਦਵਾਰੇ ਮੁੱਕੀ ਨਾ ਹੱਦ, ਦਸਵੇਂ ਖ਼ੁਸ਼ੀ ਨਾ ਕੋਇ ਮਨਾਈਆ। ਅੰਮ੍ਰਿਤ ਵੇਲਾ ਨਹਾ ਨਹਾ ਸਾਰੇ ਗਏ ਥੱਕ, ਜਲਧਾਰਾ ਸੀਸ ਕਰਾਈਆ। ਮੱਕੇ ਕਾਅਬਿਆਂ ਕਰ ਕਰ ਹੱਜ, ਆਲਮ ਉਲਮਾ ਇਲਮ ਨਾਲ ਵਡਿਆਈਆ । ਪੰਡਤ ਪਾਂਧੇ ਗਾਇਤਰੀ ਮੰਤਰ ਗਏ ਦੱਸ, ਦਰਸ ਹਰੀ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿ ਧਰਮ ਕਹੇ ਮੈਂ ਕਲਜੁਗ ਵੇਖੀ ਅੰਧੇਰੀ ਰੈਣ, ਭਿੰਨੜੀ ਰੂਪ ਨਾ ਕੋਇ ਵਟਾਈਆ। ਨਾਤਾ ਤੁੱਟਿਆ ਸਾਕ ਸੱਜਣ ਸੈਣ, ਭਾਈ ਭੈਣ ਪਿਆਰ ਨਾ ਕੋਇ ਵਖਾਈਆ। ਪੁਰਖ ਅਕਾਲ ਤੇਰਾ ਦਰਸ ਕੋਈ ਨਾ ਪਾਏ ਆਪਣੇ ਨੈਣ, ਕਥਾ ਕਹਾਣੀ ਸੁਣ ਸੁਣ ਖ਼ੁਸ਼ੀ ਮਨਾਈਆ । ਤੇਰੇ ਚਰਨ ਕਵਲ ਸਚ ਦਵਾਰ ਮੂਲ ਨਾ ਬਹਿਣ, ਧੂੜੀ ਖ਼ਾਕ ਨਾ ਕੋਇ ਰਮਾਈਆ। ਨਾਮ ਨਿਧਾਨ ਮਿਲੇ ਨਾ ਕਿਸੇ ਰਸੈਣ, ਕਾਇਆ ਕੰਚਨ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਹੋ ਕੇ ਹੋ ਸਹਾਈਆ। ਪੁਰਖ ਅਕਾਲ ਕਹੇ ਮੈਂ

ਦੀਨਾਂ ਨਾਥ, ਸਤਿ ਧਰਮ ਇਕ ਜਣਾਇੰਦਾ। ਕਰਾਂ ਖੇਲ ਹੋ ਕੇ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਲ ਵਖਾਇੰਦਾ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੇਵਾਂ ਸਾਥ, ਸਦਾ ਸਦਾ ਸਦ ਸਾਚੀ ਸੇਵ ਕਮਾਇੰਦਾ। ਜੋ ਚਾਰ ਜੁਗ ਦੇ ਗੁਰੂ ਅਵਤਾਰ ਪੀਰ ਪੈਗ਼ੰਬਰ ਗਏ ਆਖ, ਤਿਨ੍ਹਾਂ ਦਾ ਭਵਿਖਤ ਤਿਨ੍ਹਾਂ ਦੀ ਝੋਲੀ ਪਾਇੰਦਾ। ਦੋ ਜਹਾਨਾਂ ਜਾਨਣਹਾਰ ਹਿਸਾਬ, ਲੱਖ ਚੁਰਾਸੀ ਘਰ ਘਰ ਖੋਜ ਖੁਜਾਇੰਦਾ। ਭੂਪਤ ਭੂਪ ਬਣ ਨਵਾਬ, ਨੌਬਤ ਆਪਣਾ ਨਾਮ ਸੁਣਾਇੰਦਾ। ਸਚ ਪਰਮਾਤਮ ਨੂਰ ਇਲਾਹੀ ਵਾਹਿਦ, ਹਕ ਮੁਕਾਮੇ ਡੇਰਾ ਲਾਇੰਦਾ। ਸਤਿ ਸਤਿ ਸਤਿ ਤੇਰਾ ਰਾਖਾ ਹੋਏ ਆਪ, ਆਪਣੀ ਸੇਵ ਸਮਝਾਇੰਦਾ। ਸਤਿਗੁਰ ਸਾਚਾ ਥਾਪਣ ਦੇਵੇ ਥਾਪ, ਥਾਪੀ ਪੁਸ਼ਤ ਪਨਾਹ ਇਕ ਰਖਾਇੰਦਾ। ਚਾਰ ਵਰਨਾਂ ਧੁਰ ਦਾ ਜਾਪ, ਜਗ ਜੀਵਣ ਦਾਤਾ ਆਪ ਦ੍ਰਿੜਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਸੋਹੰ ਸ਼ਬਦ ਅਗੰਮੀ ਗਾਥ, ਗਹਿਰ ਗੰਭੀਰ ਆਪ ਸੁਣਾਇੰਦਾ। ਕਰਤਾ ਪੁਰਖ ਕਰਨੇਹਾਰਾ ਆਪ, ਦੂਜਾ ਦੂਸਰ ਦੂਆ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਵੇਖੇ ਮਾਰ ਝਾਤ, ਨਿਰਗੁਣ ਰੂਪ ਆਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਪਿਤਾ ਪੂਤ ਲੱਗੇ ਜੜ੍ਹ, ਸਤਿਗੁਰ ਪੂਰਾ ਦਇਆ ਕਮਾਇੰਦਾ। ਕੱਚਾ ਫਲ ਨਾ ਜਾਏ ਝੜ, ਮਿਹਰ ਨਜ਼ਰ ਇਕ ਉਠਾਇੰਦਾ। ਪ੍ਰਿਤਪਾਲਕ ਹੋ ਕੇ ਦੇਵਾਂ ਵਰ, ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨਮ ਕਰਮ ਕਰਮ ਜਨਮ ਦੋਵੇਂ ਲੇਖੇ ਪਾਇੰਦਾ।