੨੧ ਫੱਗਣ ੨੦੨੧ ਬਿਕ੍ਰਮੀ ਸੁਰੈਣ ਸਿੰਘ ਦੇ ਗ੍ਰਹਿ ਪਿੰਡ ਕਰਸਾਣੀ ਜ਼ਿਲਾ ਕਰਨਾਲ
ਪੁਰਖ ਅਕਾਲ ਕਹੇ ਮੇਰਾ ਨਾਮ ਸਤਿ, ਆਦਿ ਜੁਗਾਦਿ ਸਭ ਨੂੰ ਦਏ ਵਡਿਆਈਆ। ਨਿਤ ਨਵਿਤ ਧੁਰ ਦਾ ਧਰਮ ਬ੍ਰਹਮ ਮਤਿ, ਸਾਚੀ ਵਿਦਿਆ ਇਕ ਸਮਝਾਈਆ। ਦੀਨ ਦਿਆਲ ਕਹੇ ਮੇਰੀ ਨਿਜ ਨੇਤਰ ਅੱਖ, ਸੰਤ ਸੁਹੇਲੇ ਸਦਾ ਦ੍ਰਿੜਾਈਆ। ਕਾਇਆ ਮੰਦਰ ਅੰਦਰ ਅੰਮ੍ਰਿਤ ਰਸ, ਨਾਭੀ ਕਵਲ ਆਪ ਟਿਕਾਈਆ। ਸ਼ਬਦ ਅਗੰਮੀ ਸਾਚਾ ਹੱਟ, ਅਨਹਦ ਨਾਦੀ ਨਾਦ ਸੁਣਾਈਆ। ਨਿਰਗੁਣ ਨੂਰ ਜੋਤ ਪਰਕਾਸ਼, ਦਿਵਸ ਰੈਣ ਕਰੇ ਰੁਸ਼ਨਾਈਆ। ਭੇਵ ਅਭੇਦਾ ਖੋਲ੍ਹਾਂ ਰਾਜ਼, ਪਰਦਾ ਆਪ ਉਠਾਈਆ। ਸਾਚਾ ਸਜਦਾ ਵਜ਼ੂਹ ਨਿਮਾਜ਼, ਪਰਵਰਦਿਗਾਰ ਧਿਆਨ ਲਗਾਈਆ। ਸਾਚਾ ਮੰਦਰ ਮਸਜਿਦ ਸ਼ਿਵਦਵਾਲਾ ਮਾਠ, ਕਾਇਆ ਕਾਅਬਾ ਸੋਭਾ ਪਾਈਆ। ਸਚ ਮਹਿਬੂਬ ਸ੍ਰੀ ਭਗਵਾਨ ਕਰੋ ਸਚ ਅਦਾਬ, ਸਰਨ ਚਰਨ ਸੀਸ ਨਿਵਾਈਆ। ਨਾੜ ਬਹੱਤਰ ਤਨ ਸਤਾਰ ਵਜੇ ਰਬਾਬ, ਅਨਰਾਗੀ ਰਾਗ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਕਰਦੇ ਗਏ ਜਾਪ, ਨਾਮ ਮੰਤਰ ਢੋਲੇ ਗੀਤ ਸੁਹਾਗੀ ਗਾਈਆ। ਨਿਰਗੁਣ ਨਿਰਵੈਰ ਨਿਰਾਕਾਰ ਪੁਰਖ ਅਕਾਲ ਸਭ ਦਾ ਬਾਪ, ਪਤਿਪਰਮੇਸ਼ਵਰ ਨਰ ਨਰਾਇਣ ਇਕ ਅਖਵਾਈਆ। ਓਸ ਦੀ ਇਕੋ ਪੂਜਾ ਸਿਮਰਨ ਪਾਠ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਆਤਮ ਪਰਮਾਤਮ ਜੋੜਨਹਾਰਾ ਨਾਤ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਭਗਤ ਸੁਹੇਲਾ ਗੁਰੂ ਗੁਰ ਚੇਲਾ ਸਾਖ਼ਿਆਤ, ਸਵੱਛ ਸਰੂਪੀ ਆਪਣਾ ਖੇਲ ਖਿਲਾਈਆ। ਸਤਿ
ਧਰਮ ਦੇਵਣਹਾਰਾ ਦਾਤ, ਮਿਹਰ ਨਜ਼ਰ ਇਕ ਉਠਾਈਆ। ਖੇਲ ਖਿਲਾ ਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਸੋਭਾ ਪਾਈਆ । ਪਾਰ ਕਰਾ ਇੰਦਰੀਆਂ ਘਾਟ, ਦਹਿ ਦਿਸ਼ਾ ਆਪਣਾ ਖੇਲ ਵਖਾਈਆ। ਸਚ ਸੁਹੰਜਣੀ ਦੇਵੇ ਖਾਟ, ਆਸਣ ਸਿੰਘਾਸਣ ਇਕ ਦ੍ਰਿੜਾਈਆ। ਜਨਮ ਕਰਮ ਦੀ ਮੇਟ ਕੇ ਵਾਟ, ਆਵਣ ਜਾਵਣ ਦਏ ਚੁਕਾਈਆ। ਰਾਏ ਧਰਮ ਦਾ ਕਟ ਕੇ ਫਾਸ, ਫ਼ੈਸਲਾ ਸਚ ਸਚ ਸਮਝਾਈਆ । ਹੋਏ ਸਹਾਈ ਅਨਾਥਾਂ ਨਾਥ, ਨਿਰਧਨ ਆਪਣੀ ਗੋਦ ਉਠਾਈਆ। ਬੀਸ ਇਕੀਸਾ ਹਰਿ ਜਗਦੀਸਾ ਪੂਰਾ ਕਰਨਹਾਰਾ ਵਾਕ, ਭਵਿਖਤ ਭਾਖਿਆ ਸਭ ਦੀ ਖੋਜ ਖੁਜਾਈਆ। ਜੁਗ ਚੌਕੜੀ ਹੋਣ ਨਾ ਦੇਵੇ ਬੇਆਸ, ਆਸਾ ਪੂਰਨਹਾਰ ਹਰਿ ਰਘੁਰਾਈਆ। ਸਤਿਜੁਗ ਸਾਚਾ ਸਤਿ ਚਲੇ ਰਿਵਾਜ, ਰਹਿਬਰ ਇਕੋ ਨੂਰ ਖ਼ੁਦਾਈਆ। ਜੀਵਾਂ ਜੰਤਾਂ ਬਦਲ ਦੇਵੇ ਮਿਜ਼ਾਜ, ਮਿਸਰਾ ਆਪਣਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਹੋਏ ਸਹਾਈਆ। ਪੁਰਖ ਅਕਾਲ ਕਹੇ ਮੇਰਾ ਮਾਰਗ ਇਕ, ਆਦਿ ਜੁਗਾਦੀ ਧਾਰ ਚਲਾਇੰਦਾ। ਲੱਖ ਚੁਰਾਸੀ ਸਾਚਾ ਹਿੱਤ, ਪ੍ਰੇਮ ਪ੍ਰੀਤੀ ਆਪ ਪਰਗਟਾਇੰਦਾ। ਜੋ ਕ਼ਲਮ ਸ਼ਾਹੀ ਲੇਖਾ ਗਏ ਲਿਖ, ਨੌ ਖੰਡ ਪ੍ਰਿਥਮੀ ਖੋਜ ਖੁਜਾਇੰਦਾ। ਜਿਸ ਦਾ ਸਾਰੇ ਦੇ ਕੇ ਗਏ ਦ੍ਰਿਸ਼, ਸੋ ਸ੍ਰਿਸ਼ਟੀ ਦਾ ਮਾਲਕ ਦ੍ਰਿਸ਼ਟੀ ਆਪ ਜਣਾਇੰਦਾ। ਕਲਜੁਗ ਕੂੜੀ ਕਿਰਿਆ ਲਾਹਵੇ ਵਿਸ, ਵਿਸ਼ਵ ਆਪਣਾ ਹੁਕਮ ਮਨਾਇੰਦਾ। ਭਗਤ ਸੁਹੇਲੇ ਆਵੇ ਦਿਸ, ਆਪ ਆਪਣਾ ਮੇਲ ਕਰਾਇੰਦਾ। ਕੂੜੀ ਕਿਰਿਆ ਦੇ ਕੇ ਪਿਠ, ਕਰਵਟ ਆਪਣੇ ਹੱਥ ਰਖਾਇੰਦਾ। ਸੰਤਾਂ ਮੇਲ ਮਿਲਾ ਕੇ ਨਿਜ, ਨਿਜ ਲੋਚਣ ਪਰਦਾ ਲਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਇੰਦਾ । ਪੁਰਖ ਅਕਾਲ ਕਹੇ ਮੇਰਾ ਹੁਕਮ ਸੰਦੇਸ਼ਾ, ਬ੍ਰਹਿਮੰਡ ਖੰਡ ਧਿਆਨ ਲਗਾਈਆ । ਸ਼ਬਦ ਜਣਾ ਕੇ ਸਚ ਨਰੇਸ਼ਾ, ਸੁਲਤਾਨ ਮਿਹਰਵਾਨ ਵੱਡੀ ਵਡਿਆਈਆ। ਵਰਨ ਬਰਨ ਸਾਚੀ ਸਰਨ ਬਖ਼ਸ਼ੇ ਹੇਤਾ, ਪ੍ਰੇਮ ਪ੍ਰੀਤੀ ਰੰਗ ਰੰਗਾਈਆ। ਨਵ ਨੌ ਚਾਰ ਇਕੋ ਨੇਤਾ, ਮਾਲਕ ਖ਼ਾਲਕ ਕੁੱਲ ਦੇਵਣਹਾਰ ਵਡਿਆਈਆ। ਦੀਨ ਮਜ਼੍ਹਬ ਚੁਕੇ ਠੇਕਾ, ਠਾਕਰ ਅਬਿਨਾਸ਼ੀ ਕਰਤਾ ਆਪਣਾ ਹੁਕਮ ਵਰਤਾਈਆ। ਆਤਮ ਪਰਮਾਤਮ ਮਿਲਕੇ ਖੇਲੇ ਖੇਡਾਂ, ਮਿਲਾਪ ਜਾਪ ਆਪਣਾ ਦਏ ਸਮਝਾਈਆ। ਕੂੜੀ ਕਿਰਿਆ ਮੇਟ ਕੇ ਭੁਲੇਖਾ, ਭਾਂਡਾ ਭਰਮ ਭੰਨਾਈਆ । ਕਲਜੁਗ ਅੰਦਰ ਸਤਿਜੁਗ ਤੇਰੀ ਬਦਲ ਦੇਵੇ ਰੇਖਾ, ਰਿਸ਼ੀ ਮੁਨੀ ਜੁਗੀਸ਼ਰ ਆਪੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵਡੀ ਵਡਿਆਈਆ। ਪੁਰਖ ਅਕਾਲ ਕਹੇ ਸਤਿ ਧਰਮ ਇਹ ਮੇਰਾ ਕਾਮ, ਨਿਹਕਰਮੀ ਹੋ ਕੇ ਦਿਆਂ ਕਮਾਈਆ। ਸ੍ਰਿਸ਼ਟ ਸਬਾਈ ਏਕਾ ਭਗਵਾਨ, ਏਕਾ ਮੰਤਰ ਦਿਆਂ ਦ੍ਰਿੜਾਈਆ। ਏਕਾ ਮੰਦਰ ਇਕ ਮਕਾਨ, ਇਕ ਦਵਾਰਾ ਦਿਆਂ ਸਮਝਾਈਆ। ਇਕੋ ਧਰਮ ਇਕ ਨਿਸ਼ਾਨ, ਇਕੋ ਜਨਮ ਦਿਆਂ ਵਖਾਈਆ। ਇਕੋ ਮਾਲਕ ਖ਼ਾਲਕ ਇਕ ਪਰਧਾਨ, ਮਹਿਬੂਬ ਇਕੋ ਨਜ਼ਰੀ ਆਈਆ। ਇਕੋ ਦੇਵਣਹਾਰਾ ਗਿਆਨ, ਧੁਰ ਦੀ ਵਿਦਿਆ ਕਰੇ ਪੜ੍ਹਾਈਆ। ਇਕੋ ਬਖ਼ਸ਼ਣਹਾਰਾ ਇਸ਼ਨਾਨ, ਧੂੜੀ ਚਰਨ ਖ਼ਾਕ ਰਮਾਈਆ। ਇਕੋ ਬਖ਼ਸ਼ਣਹਾਰਾ ਮਾਣ, ਮਿਹਰ ਨਜ਼ਰ ਨਾਲ ਤਰਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਵੇਖੇ ਆਣ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਫੇਰਾ ਪਾਈਆ। ਪਰਦਾ ਲਾਹ ਕੇ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸਾਚਾ ਹੁਕਮ ਮਨਾਈਆ। ਸਾਚੇ ਸੰਤਾਂ ਦੇਵੇ ਦਾਨ, ਦਇਆਵਾਨ ਦਇਆ ਕਮਾਈਆ । ਸਤਿ
ਸਤਿਵਾਦੀ ਬਣ ਕੇ ਹੁਕਮਰਾਨ, ਹਾਕਮ ਸਾਰੇ ਲਏ ਸਮਝਾਈਆ। ਸਚ ਸੰਦੇਸ਼ਾ ਧੁਰ ਫ਼ਰਮਾਨ, ਤੂੰ ਮੇਰਾ ਮੈਂ ਤੇਰਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਪੁਰਖ ਅਕਾਲ ਕਹੇ ਮੇਰਾ ਸਚਾ ਮਾਰਗ, ਮੁਕੰਮਲ ਆਪਣਾ ਹੁਕਮ ਜਣਾਈਆ। ਜਿਸ ਨੂੰ ਸਮਝ ਨਾ ਸਕੇ ਕੋਈ ਆਰਫ਼, ਚੌਦਾਂ ਵਿਦਿਆ ਬੈਠੇ ਮੁਖ ਭੁਆਈਆ। ਜਿਸ ਦੀ ਚਾਰ ਜੁਗ ਕਰਦੇ ਗਏ ਸਿਫ਼ਾਰਸ਼, ਸੋ ਮਾਲਕ ਹੋ ਕੇ ਵੇਖ ਵਖਾਈਆ। ਜਿਸ ਦੀ ਲਿਖ ਲਿਖ ਗਏ ਇਬਾਰਤ, ਨਾਤਾ ਜੋੜ ਕੇ ਕ਼ਲਮ ਸ਼ਾਹੀਆ। ਜਿਸ ਦੀ ਕਰਦੇ ਗਏ ਇਬਾਦਤ, ਕਲਮੇ ਨਾਮ ਸੁਣਾਈਆ। ਸੋ ਸਾਹਿਬ ਸੁਲਤਾਨ ਹਰਿ ਮਿਹਰਵਾਨ ਪਰਗਟ ਹੋਵੇ ਸਹੀ ਸਲਾਮਤ, ਰਸਤਾ ਸਹੀ ਦਏ ਵਖਾਈਆ। ਜਨ ਭਗਤਾਂ ਦੇ ਕੇ ਦਾਅਵਤ, ਬਖ਼ਸ਼ੇ ਚਰਨ ਸਚੀ ਸਰਨਾਈਆ। ਮਨ ਮਨੂਆ ਕਰੇ ਨਾ ਕੋਈ ਬਗ਼ਾਵਤ, ਗ੍ਰਹਿ ਮੰਦਰ ਨਾ ਕੋਇ ਲੜਾਈਆ। ਜਾਂ ਵੇਖਣ ਤਾਂ ਸਹੀ ਸਲਾਮਤ, ਪੁਰਖ ਅਕਾਲ ਸੋਭਾ ਪਾਈਆ। ਸਤਿ ਵਸਤ ਜੋ ਸਾਂਭ ਕੇ ਰੱਖੀ ਅਮਾਨਤ, ਸੋ ਕਲਜੁਗ ਅੰਤਮ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਮੈਂ ਮਾਲਕ ਅਰਸ਼ ਫ਼ਰਸ਼, ਮਖ਼ਲੂਕ ਮੇਰੀ ਸਰਨਾਈਆ। ਰਹਿਮਤ ਕਰਾਂ ਧੁਰ ਦਾ ਤਰਸ, ਰਹਿਮਾਨ ਹੋ ਕੇ ਦਇਆ ਕਮਾਈਆ। ਗੋਬਿੰਦ ਲੇਖਾ ਖੰਡਾ ਖੜਗ, ਚੰਡ ਪਰਚੰਡ ਬ੍ਰਹਿਮੰਡ ਮੈਨੂੰ ਪਾਈਆ। ਧੁਰ ਫ਼ਰਮਾਨਾ ਅਗੰਮੀ ਸਖ਼ਤ, ਸਿਰ ਸਕੇ ਨਾ ਕੋਇ ਉਠਾਈਆ। ਦੀਨ ਦਿਆਲ ਦਾ ਆਇਆ ਵਕ਼ਤ, ਵੁਕਲਾ ਰਹਿਣ ਕੋਇ ਨਾ ਪਾਈਆ। ਦੇਵੇ ਵਡਿਆਈ ਧਰਨੀ ਧਰਤ, ਧਵਲ ਖ਼ੁਸ਼ੀ ਵਖਾਈਆ। ਨਿਰਗੁਣ ਧਾਰ ਆਇਆ ਪਰਤ, ਜੋਤੀ ਜੋਤ ਕਰੇ ਰੁਸ਼ਨਾਈਆ। ਜਿਸ ਦੀ ਗ੍ਰੰਥਾਂ ਸ਼ਾਸਤਰਾਂ ਵੇਦਾਂ ਪੁਰਾਨਾਂ ਵਿਚ ਲਿਖਤ ਪੜ੍ਹਤ, ਤਿਸ ਦਾ ਫ਼ੈਸਲਾ ਦਏ ਕਰਾਈਆ। ਨਾ ਕੋਈ ਸੋਗ ਰਹੇ ਨਾ ਹਰਖ਼, ਚਿੰਤਾ ਗ਼ਮ ਦਏ ਮਿਟਾਈਆ। ਗੋਬਿੰਦ ਪੂਰਾ ਪੂਰਬ ਲਾਹੇ ਕ਼ਰਜ਼, ਮਕ਼ਰੂਜ਼ ਆਪਣੀ ਸੇਵ ਕਮਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਦੁਖ ਆਪਣੀ ਝੋਲੀ ਲਏ ਪਾਈਆ । ਜੁਗ ਚੌਕੜੀ ਪਿਛਲੀ ਮੰਨੇ ਅਰਜ਼, ਮਿਹਰਵਾਨ ਹੋ ਸਹਾਈਆ। ਸਤਿ ਧਰਮ ਤੇਰੀ ਪ੍ਰਭੂ ਨੂੰ ਪਈ ਗ਼ਰਜ਼, ਲੋੜ ਆਪਣੀ ਪੂਰ ਕਰਾਈਆ। ਤੇਰਾ ਬੂਟਾ ਲਾ ਕੇ ਉਤੇ ਧਰਤ, ਧਰਮ ਦਵਾਰਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਫ਼ਰਸ਼ ਅਰਸ਼, ਅਰਸ਼ ਫ਼ਰਸ਼ ਕਰ ਤਰਸ, ਦਰਸ ਆਪਣਾ ਇਕ ਦਰਸਾਈਆ।
੨੧ ਫੱਗਣ ੨੦੨੧ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਲੁਧਿਆਣਾ
ਸਤਿ ਕਹੇ ਮੇਰਾ ਸਤਿ ਸਤਿਵਾਦ, ਆਦਿ ਪੁਰਖ ਅਬਿਨਾਸ਼ੀ ਕਰਤੇ ਦਿਤਾ ਬਣਾਈਆ। ਲੋਕਮਾਤ ਰਹਾਂ ਸਦ ਆਦਿ ਜੁਗਾਦਿ, ਜੁਗ ਚੌਕੜੀ ਆਪਣੀ ਸੇਵ ਕਮਾਈਆ। ਕੂੜੀ ਕਿਰਿਆ ਤ੍ਰੈਗੁਣ ਬੁਝਾਵਾਂ ਆਗ, ਮਾਇਆ ਮਮਤਾ ਮੋਹ ਮਿਟਾਈਆ। ਲੱਖ ਚੁਰਾਸੀ ਖੋਜ ਸਚ ਪਰਗਟਾਵਾਂ ਸੰਤ ਸਾਧ, ਸਾਧਨਾ ਅੰਤਰ ਅੰਤਰ ਕਰਾਈਆ। ਨਾਮ ਨਿਧਾਨ ਸੁਣਾਵਾਂ ਨਾਦ, ਰਾਗ ਅਗੰਮੀ ਇਕ ਅਲਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਅੰਧ ਅੰਧੇਰ ਦਿਆਂ ਗਵਾਈਆ। ਆਤਮ ਪਰਮਾਤਮ ਮਿਲਾਵਾਂ ਸਾਚੀ ਜ਼ਾਤ, ਭੇਵ ਅਭੇਦਾ ਆਪ ਖੁਲ੍ਹਾਈਆ। ਅੰਮ੍ਰਿਤ ਬੂੰਦ ਪਿਆ
ਕੇ ਸਵਾਂਤ, ਸੀਤਲ ਧਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਗਹਿਰ ਗੰਭੀਰ ਬੇਪਰਵਾਹੀਆ । ਸਤਿ ਧਰਮ ਕਹੇ ਮੇਰਾ ਮੇਲਾ ਜੁਗ ਜੁਗ, ਹਰਿਜਨ ਸਾਚੇ ਆਪ ਕਰਾਈਆ। ਭਗਤ ਭਗਵਾਨ ਸਾਚੇ ਚੁਗ ਚੁਗ, ਚਾਰ ਵਰਨ ਚਾਰ ਕੁੰਟ ਕਰੇ ਰੁਸ਼ਨਾਈਆ। ਪੜਦਾ ਲਾਹੇ ਅੰਤਰ ਲੁਕ ਲੁਕ, ਦੂਈ ਦਵੈਤੀ ਦਏ ਹਟਾਈਆ। ਨਿਰਗੁਣ ਧਾਰੋਂ ਆਪੇ ਉਠ ਉਠ, ਸਵੱਛ ਸਰੂਪੀ ਨਜ਼ਰੀ ਆਈਆ । ਸੰਤ ਸੁਹੇਲਾ ਸਤਿਗੁਰ ਤੁਠ ਤੁਠ, ਦਇਆਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿ ਸਤਿਵਾਦ ਕਹੇ ਮੇਰਾ ਖੇਲ ਆਦਿ ਅੰਤ, ਨਿਤ ਨਵਿਤ ਵੇਖ ਵਖਾਈਆ। ਮੇਲ ਮਿਲਾ ਕੇ ਸਾਜਣ ਸੰਤ, ਸਾਚਾ ਰੰਗ ਦਿਆਂ ਰੰਗਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਿਆਂ ਸਮਝਾਈਆ। ਜੋੜ ਜੁੜਾ ਕੇ ਸਾਚੀ ਸੰਗਤ, ਸਗਲਾ ਨਾਤਾ ਦਿਆਂ ਬੰਧਾਈਆ । ਲੇਖਾ ਮੁਕਾ ਕੇ ਜੇਰਜ ਅੰਡਜ, ਆਵਣ ਜਾਵਣ ਦਿਆਂ ਚੁਕਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਾਮ ਨਿਧਾਨ ਦਿਆਂ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਸਤਿ ਧਰਮ ਕਹੇ ਮੈਂ ਸਭ ਦਾ ਮੀਤਾ, ਰਾਓ ਰੰਕ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਧਾਰ ਠਾਂਡਾ ਸੀਤਾ, ਅਗਨੀ ਤੱਤ ਨਾ ਕੋਇ ਵਖਾਇੰਦਾ। ਮੇਲ ਮਿਲਾ ਕੇ ਊਚਾਂ ਨੀਚਾਂ, ਆਤਮ ਬ੍ਰਹਮ ਗਿਆਨ ਸਮਝਾਇੰਦਾ। ਪੁਰਖ ਅਬਿਨਾਸ਼ੀ ਸਚ ਪ੍ਰੀਤਾ, ਪਤਿਪਰਮੇਸ਼ਵਰ ਭੇਵ ਖੁਲ੍ਹਾਇੰਦਾ। ਤ੍ਰੈਗੁਣ ਸਦਾ ਰਹਾਂ ਅਤੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਵੇਖ ਵਖਾਇੰਦਾ। ਸਤਿ ਧਰਮ ਕਹੇ ਮੇਰਾ ਰੂਪ ਅਗੰਮ, ਨਜ਼ਰ ਕਿਸੇ ਨਾ ਆਈਆ । ਨਿਹਕਰਮੀ ਹੋ ਕੇ ਕਰਾਂ ਕੰਮ, ਕਾਇਆ ਕਪਟ ਨਾ ਕੋਇ ਵਖਾਈਆ। ਸਤਿ ਸਚ ਮੇਰਾ ਧਰਮ, ਜਾਤ ਪਾਤ ਨਾ ਕੋਇ ਲੜਾਈਆ। ਠਾਕਰ ਸਵਾਮੀ ਦੱਸਾਂ ਸਰਨ, ਹਰਿ ਚਰਨ ਮਿਲੇ ਵਡਿਆਈਆ। ਜਨ ਭਗਤਾਂ ਖੋਲ੍ਹ ਕੇ ਨੇਤਰ ਹਰਨ ਫਰਨ, ਨਿਜ ਲੋਚਨ ਨੈਣ ਕਰਾਂ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਸ੍ਰੀ ਭਗਵਾਨ ਮਿਹਰਵਾਨ ਆਪਣਾ ਰੰਗ ਰੰਗਾਈਆ।
੨੧ ਫੱਗਣ ੨੦੨੧ ਬਿਕ੍ਰਮੀ ਗੁਰਮੀਤ ਸਿੰਘ ਦੇ ਗ੍ਰਹਿ ਪਿੰਡ ਫਰਾਲਾ ਜ਼ਿਲਾ ਜਲੰਧਰ
ਰਾਜ ਲਾਲ ਜੇ ਮੇਰੇ ਪੁਤਰ, ਪਾਤਸ਼ਾਹ ਹੋ ਕੇ ਦਇਆ ਕਮਾਈਆ। ਸਚਖੰਡ ਦਾ ਮਾਲਕ ਹੋ ਕੇ ਆਇਆ ਉਤਰ, ਨਿਰਗੁਣ ਨਿਰਵੈਰ ਨਿਰਾਕਾਰ ਜੋਤ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੈਨੂੰ ਪੁੱਛਣ, ਅਗੇ ਹੋ ਹੋ ਸੀਸ ਨਿਵਾਈਆ। ਕਿਹੜੇ ਭਗਤ ਪ੍ਰਭੂ ਜਿਨ੍ਹਾਂ ਦਾ ਕਰਦਾ ਤੂੰ ਸ਼ੁਕਰ, ਸਦ ਓਹਨਾਂ ਵਿਚ ਧਿਆਨ ਰਖਾਈਆ। ਜਿਨ੍ਹਾਂ ਦਵਾਰਿਉਂ ਖਾ ਕੇ ਸੁੱਕੇ ਟੁੱਕੜ, ਦਿਵਸ ਰੈਣ ਓਹਨਾਂ ਸੇਵ ਕਮਾਈਆ। ਤ੍ਰੇਤੇ ਦਾ ਲਹਿਣਾ ਦੁਆਪਰ ਦਾ ਦੇਣਾ ਕਲਜੁਗ ਨਾ ਗਿਉਂ ਮੁਕਰ, ਮੁਜਰਮ ਹੋ ਕੇ ਹਾਜ਼ਰ ਆਪਣਾ ਆਪ ਕਰਾਈਆ। ਨਾ ਆਪ ਲੁਕਿਆ ਨਾ ਗੁਰਮੁਖ ਦਿਤੇ ਲੁਕਣ, ਪੜਦਾ ਓਹਲਾ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ ।
ਰਾਜ ਲਾਲ ਜੇ ਬਣ ਗਏ ਬੱਚੇ, ਬੱਚਤ ਆਪਣੀ ਤੁਹਾਡੀ ਝੋਲੀ ਪਾਈਆ। ਤੁਹਾਡੇ ਨਾਲ ਰਲ ਕੇ ਇਹ ਗੁਰਮੁਖ ਸਾਰੇ ਸੁਚੇ, ਜੋ ਬੈਠੇ ਡੇਰਾ ਲਾਈਆ। ਵੱਡੇ ਨਿੱਕੇ ਮੈਂ ਇਕੋ ਜਿਹੇ ਰੱਖੇ, ਇਕੋ ਜਿਹਾ ਦਿਆਂ ਮਾਣ ਵਡਿਆਈਆ। ਧੁਰ ਦੇ ਭਾਂਡੇ ਰਹਿਣ ਨਾ ਕੱਚੇ, ਕਾਚੀ ਗਗਰੀਆ ਕਾਇਆ ਆਪਣੀ ਝੋਲੀ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਥੇ ਰੱਖੇ, ਓਸੇ ਧਾਮ ਇਹਨਾਂ ਦਿਆਂ ਵਡਿਆਈਆ। ਬਾਹਰੋਂ ਵੇਖ ਕੇ ਚੀਥੜ ਫਟੇ, ਅੰਤਰ ਨਾਮ ਗੁਲਾਲਾ ਰੰਗ ਚੜ੍ਹਾਈਆ। ਜੋ ਖ਼ੁਸ਼ੀਆਂ ਅੰਦਰ ਹੱਸੇ, ਗ਼ਮੀਆਂ ਵਿਚ ਗਹਿਰ ਗੰਭੀਰ ਗੁਣ ਅਲਾਈਆ। ਪੂਰਬ ਲੇਖੇ ਦੇ ਪ੍ਰਭੂ ਨੂੰ ਪਤੇ, ਪਤਣਾਂ ਦਾ ਮਾਲਕ ਹੋ ਕੇ ਬੇੜਾ ਰਿਹਾ ਭਰਾਈਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਨਿਰਗੁਣ ਜੋਤ ਸਵੱਛ ਸਰੂਪ ਦਰਸ਼ਨ ਕਰਕੇ ਨਿਜ ਆਪਣੀ ਅੱਖੇ, ਆਖ਼ਰ ਆਪਣੇ ਘਰ ਵਸਾਈਆ। ਜੀਵ ਜਹਾਨ ਜਗਤ ਜਿਸ ਨੇ ਛੱਡੇ, ਗੁਰਮੁਖ ਸਚੇ ਬਾਲ ਲੱਭੇ, ਚੁਰਾਸੀ ਕੱਪੜ ਕਾਇਆ ਕੋਟ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਾਜ ਲਾਲ ਜਿਸ ਜੋੜਿਆ ਜੋੜ, ਜੁਗਤੀ ਆਪਣੇ ਹੱਥ ਰਖਾਈਆ। ਕਲਜੁਗ ਕੂੜੀ ਕਿਰਿਆ ਵੇਖ ਅੰਧੇਰਾ ਘੋਰ, ਗਹਿਰ ਗੰਭੀਰ ਆਪਣਾ ਫੇਰਾ ਪਾਈਆ। ਦੂਰ ਦੁਰਾਡਾ ਚਲ ਕੇ ਆਇਆ ਕੋਲ, ਨੇਰਨ ਨੇਰਾ ਹੋ ਕੇ ਨਜ਼ਰੀ ਆਈਆ। ਸਚ ਤਰਾਜ਼ੂ ਤੋਲ ਕੇ ਆਪਣਾ ਤੋਲ, ਵਜ਼ਨ ਇਕੋ ਜਿਹਾ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪਣੇ ਹੱਥ ਰਖਾਈਆ। ਰਾਜ ਲਾਲ ਵੇਖ ਚਰਨ ਕਵਲ ਸ੍ਰੀ ਭਗਵਾਨ, ਵਸ਼ਿਸ਼ਟ ਆਪਣੀ ਅੱਖ ਖੁਲ੍ਹਾਈਆ। ਰਾਮ ਵੇਖ ਕੇ ਹੁੰਦੀ ਪਰਨਾਮ, ਬਾਰਨ ਬਾਰ ਆਪਣਾ ਸੀਸ ਝੁਕਾਈਆ। ਜਿਸ ਲੇਖਾ ਸਾਡਾ ਮੁਕਾਇਆ ਆਣ, ਉਹ ਸਾਹਿਬ ਮਿਹਰਵਾਨ ਵਾਲੀ ਦੋ ਜਹਾਨ, ਦੋਹਾਂ ਦਾ ਮਾਲਕ ਇਕ ਹੋ ਜਾਈਆ । ਅੰਤਰ ਆਤਮ ਦੇ ਕੇ ਦਾਨ, ਪ੍ਰੇਮ ਪ੍ਰੀਤੀ ਬ੍ਰਹਮ ਗਿਆਨ ਸਾਚੀ ਵਿਦਿਆ ਨਾਮ ਪੜ੍ਹਾਈਆ। ਗੋਪੀਆਂ ਦਾ ਕਾਹਨ, ਧਰਮ ਦਾ ਨਿਸ਼ਾਨ, ਮੰਜ਼ਲਾਂ ਦਾ ਮੁਕਾਮ, ਹਕ਼ੀਕ਼ਤ ਆਪਣੇ ਨਾਲ ਰਖਾਈਆ। ਪਿਛਲਾ ਦੇਣ ਆਇਆ ਅਹਿਸਾਨ, ਮਾਣਸ ਜਨਮ ਵੇਖ ਇਨਸਾਨ, ਸਚ ਦਵਾਰੇ ਕਰ ਮਹਿਮਾਨ, ਮੁਹੱਬਤ ਮਹਿਬੂਬ ਆਪਣੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬੇਪਰਵਾਹੀਆ। ਵਸ਼ਿਸ਼ਟ ਕਹੇ ਮੈਂ ਵੇਖੇ ਵਿਸ਼ੇਸ਼, ਵਾਸ਼ਨਾ ਸੁਗੰਧੀ ਇਕੋ ਨਜ਼ਰੀ ਆਈਆ। ਮੰਗਾਂ ਮੰਗ ਇਹ ਪ੍ਰੇਮ ਬਣਿਆ ਰਹੇ ਹਮੇਸ਼, ਜੋ ਦਰਵੇਸ਼ ਬੈਠੇ ਸੀਸ ਨਿਵਾਈਆ। ਓਹਨਾਂ ਦਾ ਮਾਲਕ ਰਹੇ ਇਕ ਨਰੇਸ਼, ਨਰ ਨਰਾਇਣ ਸਚਾ ਸ਼ਹਿਨਸ਼ਾਹੀਆ। ਕ਼ਦਮਬੋਸੀ ਕ਼ਦਮ ਬੂਦ ਕਰਦੇ ਰਹਿਣ ਆਦੇਸ, ਬੰਦਗੀ ਪਰਨਾਮ ਇਕੋ ਇਕ ਸਮਝਾਈਆ। ਸਤਿ ਸਰੂਪ ਵੇਖੋ ਨੇਤਰ ਨੈਣ ਪੇਖ, ਦ੍ਰਿਸ਼ਟ ਅਨਦ੍ਰਿਸ਼ਟ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖੇ ਲਾਈਆ। ਵਸ਼ਿਸ਼ਟ ਕਹੇ ਰਾਮ ਜੀ ਵੇਖ ਓਹ ਰਾਮ, ਜੋ ਹਰ ਘਟ ਰਮਿਆ ਨਜ਼ਰੀ ਆਇੰਦਾ। ਸਚਖੰਡ ਦਵਾਰ ਕਰੇ ਜੋ ਬਿਸਰਾਮ, ਸਚ ਸਿੰਘਾਸਣ ਸੋਭਾ ਪਾਇੰਦਾ। ਸਭ ਤੋਂ ਨਿਆਰਾ ਵਸੇ ਆਪਣੇ ਧਾਮ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਦਸਰਥ ਬੇਟੇ ਉਠ ਕਰ ਪਰਨਾਮ, ਤੇਰਾ ਧਿਆਨ ਇਕੋ ਇਕ ਜਣਾਇੰਦਾ। ਮੈਂ ਵੀ ਮੰਗਣਹਾਰਾ ਦਾਨ, ਵਸ਼ਿਸ਼ਟ ਸਨਮੁਖ ਹੋ ਕੇ ਬਚਨ ਅਲਾਇੰਦਾ। ਇਹ ਮਾਲਕਾਂ ਦਾ ਮਾਲਕ ਭਗਵਾਨ, ਖ਼ਾਲਕਾਂ ਦਾ ਖ਼ਾਲਕ ਮਿਹਰਵਾਨ, ਅਦਾਲਤਾਂ ਦਾ ਅਦਲੀ ਇਕੋ ਨਜ਼ਰੀ ਆਈਆ। ਜਿਸ ਦਾ ਚਾਰ ਜੁਗ ਦੇਣ ਅਹਿਵਾਲ, ਸ਼ਾਸਤਰ
ਸਿਮਰਤ ਕਰਨ ਬਿਆਨ, ਪੈਗ਼ੰਬਰ ਗੁਰ ਸੁਣਾ ਕੇ ਨਾਦ ਤਾਣ, ਅਗੰਮ ਅਥਾਹ ਆਪਣੇ ਹੱਥ ਰੱਖੇ ਵਡਿਆਈਆ। ਜੋ ਜੁਗ ਜੁਗ ਜਨ ਭਗਤਾਂ ਮੇਲੇ ਆਣ, ਚਰਨ ਪ੍ਰੀਤੀ ਦੇਵਣਹਾਰਾ ਮਾਣ, ਸੋ ਸਾਹਿਬ ਸਵਾਮੀ ਅੰਤਰਜਾਮੀ ਹੋਇਆ ਮਿਹਰਵਾਨ, ਰਾਜ ਲਾਲ ਆਪਣਾ ਰੰਗ ਵਖਾਈਆ। ਜਿਸਮ ਨਾਲ ਹੋਣਾ ਨਾ ਕੋਇ ਕ਼ੁਰਬਾਨ, ਲੜਨਾ ਪਏ ਨਾ ਵਿਚ ਮੈਦਾਨ, ਕ਼ਲਮਾ ਪੜ੍ਹਨਾ ਪਏ ਨਾ ਨਾਲ ਜ਼ਬਾਨ, ਫੜ ਬਾਹੋਂ ਗਲੇ ਲਗਾਈਆ। ਦਾਤਾ ਦਾਤਾਰ ਅਮਾਮਾਂ ਦਾ ਅਮਾਮ, ਰਾਮਾਂ ਦਾ ਰਾਮ, ਕਾਹਨਾਂ ਦਾ ਕਾਹਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਰਾਮ ਕਹੇ ਕੀ ਲਾਲ ਦੂਰ, ਰਾਜ ਕਹੇ ਨਹੀਂ ਨੇੜੇ ਨਜ਼ਰੀ ਆਈਆ। ਪੁਰਖ ਅਕਾਲ ਕਹੇ ਮੈਂ ਹਾਜ਼ਰ ਹਜ਼ੂਰ, ਅੰਦਰ ਬਹਿ ਬਹਿ ਆਪਣੀ ਖ਼ੁਸ਼ੀ ਵਖਾਈਆ। ਭਗਤ ਸੁਹੇਲੇ ਮੇਰਾ ਨੂਰ, ਆਤਮ ਜੋਤੀ ਆਪਣਾ ਰੰਗ ਬਣਾਈਆ। ਜਗਤ ਮਾਤ ਪਿਤ ਸਭ ਦਾ ਨਾਤਾ ਕੂੜ, ਬਿਨ ਪੁਰਖ ਅਕਾਲ ਸਾਚੀ ਗੋਦ ਨਾ ਕੋਇ ਉਠਾਈਆ। ਤ੍ਰੇਤਾ ਦੁਆਪਰ ਦੇ ਵਿਛੜੇ ਕਲਜੁਗ ਮਿਲੇ ਜ਼ਰੂਰ, ਜ਼ਰੂਰਤ ਆਪਣੀ ਇਹਨਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਵਸ਼ਿਸ਼ਟ ਕਹੇ ਮੈਂ ਕੀ ਦੱਸਾਂ, ਖੇਲ ਅਜਬ ਨਿਰਾਲੀ ਨਜ਼ਰੀ ਆਈਆ। ਮੈਂ ਸੁਣਿਆਂ ਨਹੀਂ ਸਚ ਵੇਖਿਆ ਅੱਖਾਂ, ਨੇਤਰ ਸਾਚੇ ਖੋਲ੍ਹ ਧਿਆਨ ਲਗਾਈਆ। ਮਾਲਕ ਹੋ ਕੇ ਪੁਰਖ ਸਮਰਥਾ, ਨਿਰਧਨਾਂ ਬੈਠਾ ਅੰਗ ਲਗਾਈਆ। ਮੈਂ ਖ਼ੁਸ਼ੀਆਂ ਵਿਚ ਹੱਸਾਂ, ਦੁਖੀਆਂ ਹੋਇਆ ਸਹਾਈਆ। ਇਸੇ ਦਾ ਨਾਮ ਰਟਾਂ, ਜੋ ਰਾਮ ਰਾਮ ਰੂਪ ਨਜ਼ਰੀ ਆਈਆ। ਵੱਡੇ ਨਿੱਕੇ ਦਾ ਇਕੋ ਬਣ ਗਿਆ ਪੱਕਾ ਮਤਾ, ਮਸ਼ਵਰਾ ਸਚ ਦਿਆਂ ਕਰਾਈਆ। ਜਨਮ ਕਰਮ ਦਾ ਰਹੇ ਨਾ ਰੱਟਾ, ਝਗੜਾ ਕੂੜਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਵਸ਼ਿਸ਼ਟ ਕਹੇ ਰਾਮ ਇਹ ਉਹ ਦੋਵੇਂ ਲੜਕੇ, ਜਿਨ੍ਹਾਂ ਦਾ ਲੇਖਾ ਪਿਛੇ ਦਿਤਾ ਜਣਾਈਆ। ਤ੍ਰੇਤੇ ਦੇ ਵਿਛੜੇ ਕਲਜੁਗ ਹੋਏ ਇਕੱਠੇ, ਰਲ ਕੇ ਚਰਨੀ ਬੈਠੇ ਸੀਸ ਨਿਵਾਈਆ। ਕੌਲ ਇਕਰਾਰ ਪੂਰੇ ਕਰ ਕੇ, ਕਰਮਾਂ ਡੇਰਾ ਢਾਹੀਆ। ਮੰਜ਼ਲ ਪੌੜੀ ਚੜ੍ਹ ਕੇ, ਆਪਣਾ ਪੰਧ ਮੁਕਾਈਆ। ਢੋਲਾ ਸਾਚਾ ਪੜ੍ਹ ਕੇ, ਤੇਰਾ ਮੇਰਾ ਰਾਗ ਅਲਾਈਆ। ਜੀਵਦਿਆਂ ਜਗ ਮਰ ਕੇ, ਜੀਵਣ ਜੀਵਣ ਵਿਚ ਬਦਲਾਈਆ। ਬਿਰਹੋਂ ਦੀ ਅਗਨੀ ਸੜ ਕੇ, ਆਪ ਆਪਣਾ ਦਿਤਾ ਤਜਾਈਆ। ਸਾਹਿਬ ਸਤਿਗੁਰ ਚਰਨ ਫੜ ਕੇ, ਫ਼ੈਸਲਾ ਇਕੋ ਦਿਤਾ ਸੁਣਾਈਆ। ਜੇ ਤੂੰ ਸਾਨੂੰ ਜਾਏਂ ਛਡ ਕੇ, ਭਗਤਾਂ ਨਾਲ ਅਗੇ ਤੇਰੀ ਕਦੇ ਨਾ ਹੋਵੇ ਕੁੜਮਾਈਆ। ਮੰਗਾਂ ਮੰਗ ਆਪਣੀ ਝੋਲੀ ਅੱਡ ਕੇ, ਖ਼ਾਲੀ ਰਹੇ ਵਖਾਈਆ। ਹੇ ਪ੍ਰਭੂ ਇਹਨਾਂ ਸਾਰਿਆਂ ਨੂੰ ਆਪਣੇ ਰੰਗ ਰੰਗ ਦੇ, ਜੋ ਬੈਠੇ ਦਰ ਤੇ ਡੇਰਾ ਲਾਈਆ। ਦੋ ਨਹੀਂ ਅਸੀਂ ਸਾਰੇ ਇਹੋ ਮੰਗ ਮੰਗਦੇ, ਮਾਂਗਤ ਹੋ ਕੇ ਅਲਖ ਜਗਾਈਆ । ਅਸੀਂ ਨਾਤੇ ਛੱਡੇ ਜਗ ਦੇ, ਤੇਰੇ ਹੋ ਕੇ ਤੇਰੇ ਦਰ ਤੇ ਬੈਠੇ ਸੀਸ ਨਿਵਾਈਆ। ਪਹਿਲੋਂ ਸਾਡਾ ਹਕ ਦੇ, ਹੁਕਮ ਇਕੋ ਵਾਰ ਸੁਣਾਈਆ। ਜੇ ਅਸੀਂ ਨਹੀਂ ਤੈਥੋਂ ਅੱਕਦੇ, ਤੂੰ ਕਿਉਂ ਜਾਵੇਂ ਮੁਖ ਭਵਾਈਆ। ਦੋਵੇਂ ਇਕੱਠੇ ਹੋ ਕੇ ਇਕ ਇਕ ਦਿਨ ਤੈਨੂੰ ਰਖਦੇ, ਸਾਧ ਸੰਗਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦੇ ਚੁਕਾਈਆ। ਰਾਮ ਕਹੇ ਵੇਖ ਵਸ਼ਿਸ਼ਟ ਗੁਰਦੇਵ, ਸੁਵਾਮੀ ਮੈਂ ਕੀ ਕੀ ਦਿਆਂ ਸੁਣਾਈਆ । ਕੀ ਦੱਸੇ ਮੇਰੀ ਜਿਹਵ, ਕੀ ਢੋਲਾ ਦੇਵਾਂ ਗਾਈਆ। ਮੈਨੂੰ ਨਹੀਂ ਪਤਾ ਕੀ ਇਹਨਾਂ ਕੀਤੀ ਸੇਵ, ਪ੍ਰਭ ਨੂੰ ਆਪਣੇ ਅੰਦਰ
ਬੰਦ ਕਰਾਈਆ । ਓਹ ਛਡ ਕੇ ਨਿਹਚਲ ਧਾਮ ਨਿਹਕੇਵ, ਨਿਰਗੁਣ ਹੋ ਕੇ ਇਹਨਾਂ ਵਿਚ ਬੈਠਾ ਡੇਰਾ ਲਾਈਆ। ਬੱਚਿਆਂ ਵਾਂਗ ਨਾਲ ਰਿਹਾ ਖੇਡ, ਬਾਲੇ ਆਪਣੇ ਨਾਲ ਮਿਲਾਈਆ। ਮੈਂ ਨਾ ਸਮਝਿਆ ਇਸ ਦਾ ਭੇਦ, ਮੇਰੀ ਚਲੀ ਨਾ ਕੋਇ ਚਤੁਰਾਈਆ। ਜਿਸ ਵੇਲੇ ਮੈਂ ਰਾਤੀ ਤੱਕਾਂ ਇਹਨਾਂ ਗੁਰਮੁਖਾਂ ਪਿਆਰਿਆਂ ਦੀ ਸੁੱਤਾ ਰਹੇ ਸੇਜ, ਪਰਮਾਤਮ ਹੋ ਕੇ ਗਲਵਕੜੀ ਇਕੋ ਪਾਈਆ। ਜੇ ਲੱਭਾਂ ਨਾ ਕੋਈ ਰੂਪ ਤੇ ਨਾ ਕੋਈ ਰੇਖ, ਰੰਗ ਆਪਣਾ ਬੈਠਾ ਛੁਪਾਈਆ। ਇਹਨਾਂ ਸਾਰਿਆਂ ਦਾ ਸ਼ਰੀਰ ਦਾ ਵਖਰਾ ਵਖਰਾ ਭੇਤ, ਅੰਦਰੋਂ ਸਾਰੇ ਏਕ, ਜਿਹਨਾਂ ਬਖ਼ਸ਼ੀ ਸਾਚੀ ਟੇਕ, ਚਰਨ ਕਵਲ ਦਿਤੀ ਸਰਨਾਈਆ। ਸਾਚੀ ਧਾਰੋਂ ਆਪੇ ਭੇਜ, ਜਨਮ ਲੋਕਮਾਤ ਦਵਾਈਆ। ਅੰਤਮ ਕਰ ਕੇ ਸਾਚਾ ਹੇਤ, ਸਾਹਿਬ ਸਤਿਗੁਰ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪਣੇ ਹੱਥ ਰਖਾਈਆ। ਵਸ਼ਿਸ਼ਟ ਕਹੇ ਰਾਮ ਜੀ ਇਹ ਚੰਗਾ, ਮੈਂ ਚੰਗੀ ਤਰਾ ਵੇਖ ਵਖਾਈਆ। ਗੁਰਮੁਖਾਂ ਦੇ ਹੰਝੂ ਨਹੀਂ ਇਹ ਰੋਵੇ ਗੰਗਾ, ਗੋਦਾਵਰੀ ਆਪਣੀ ਧਾਰ ਰਹੀ ਵਹਾਈਆ। ਸ਼ੰਕਰ ਵਜਾਵਣਹਾਰਾ ਮਰਦੰਗਾ, ਬ੍ਰਹਮਾ ਬ੍ਰਹਮ ਰਾਗ ਰਿਹਾ ਸੁਣਾਈਆ। ਵਿਸ਼ਨੂੰ ਵੇਖੇ ਕੋਈ ਰਹੇ ਨਾ ਭੁੱਖਾ ਨੰਗਾ, ਧੁਰ ਦੀ ਸੇਵਾ ਇਕ ਕਮਾਈਆ। ਪੁਰਖ ਅਕਾਲ ਹੱਥ ਉਹ ਸ਼ਬਦੀ ਡੰਡਾ, ਜਿਸ ਨੂੰ ਡੰਡਾਵਤ ਕਰੇ ਲੋਕਾਈਆ। ਮੈਨੂੰ ਆਇਆ ਇਕ ਅਨੰਦਾ, ਰਸ ਸੋਹਣਾ ਦਿਤਾ ਵਖਾਈਆ। ਖੇਲ ਵੇਖਿਆ ਵਿਚ ਬ੍ਰਹਿਮੰਡਾ, ਲੋਕਮਾਤ ਵਜੀ ਵਧਾਈਆ। ਭਗਤ ਭਗਵਾਨ ਬਣਿਆ ਸੰਗਾ, ਜੋੜੀ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚਰਨ ਕਹਿਣ ਗੁਰਮੁਖ ਨਾ ਮਾਰ ਭੁੱਬ, ਹੌਕਾ ਲੈ ਨਾ ਦੇ ਸੁਣਾਈਆ। ਤੇਰੇ ਪ੍ਰੇਮ ਦੀ ਸਤਾਰ ਅੰਦਰੋਂ ਰਹੀ ਚੁੱਭ, ਜੋ ਹੌਲੀ ਹੌਲੀ ਪਦਮ ਰੂਪ ਵਟਾਈਆ। ਇਹਦੇ ਵਿਚ ਰਾਜ਼ ਕੁਝ, ਕੁਛ ਦਿਆਂ ਸਮਝਾਈਆ। ਜਿਸ ਵੇਲੇ ਤੁਹਾਡਾ ਰਾਮ ਵਸ਼ਿਸ਼ਟ ਵਾਲਾ ਜਨਮ ਗਿਆ ਸੀ ਮੁਕ, ਤ੍ਰੇਤੇ ਵਿਚ ਅੰਤ ਇਕ ਸ਼ਬਦ ਦਿਤਾ ਜਣਾਈਆ। ਨੌ ਮਿੰਟਾਂ ਪਿਛੋਂ ਤੁਹਾਡੇ ਓਦੋਂ ਸਵਾਸ ਗਏ ਸੀ ਮੁਕ, ਨਾਤਾ ਜਗਤ ਨਾਲੋਂ ਤੁੜਾਈਆ। ਪੁਰਖ ਅਕਾਲ ਅਗੰਮੀ ਆਵਾਜ਼ ਨਾਲ ਕਿਹਾ ਸੀ ਪੁਤ, ਸ਼ਬਦੀ ਨਾਦ ਸੁਣਾਈਆ। ਜਿਸ ਵੇਲੇ ਸਚਮੁਚ ਮੇਰੇ ਚਰਨਾਂ ਜਾਉਗੇ ਝੁਕ, ਜੁਗ ਵਿਚੋਂ ਜੁਗ ਰੂਪ ਵਟਾਈਆ। ਓਸ ਵੇਲੇ ਲਵਾਂਗਾ ਪੁਛ, ਮਿਹਰਵਾਨ ਹੋ ਕੇ ਆਪਣੀ ਦਇਆ ਕਮਾਈਆ। ਚਰਨ ਨਾਲ ਸੀਸ ਸੀਸ ਨਾਲ ਚਰਨ ਦੋਵੇਂ ਹੋ ਜਾਣ ਖ਼ੁਸ਼, ਖ਼ੁਸ਼ਹਾਲੀ ਇਕੋ ਦਿਆਂ ਵਖਾਈਆ। ਅੰਦਰ ਵੜ ਕੇ ਕਰਾਂ ਸਿਧਾ ਰੁਖ਼, ਰਹਿਬਰ ਹੋ ਕੇ ਰਾਹ ਵਖਾਈਆ। ਨਾਮ ਪਿਆਲਾ ਸਾਚਾ ਘੁਟ, ਖ਼ੁਮਾਰੀ ਇਕੋ ਦਿਆਂ ਚੜ੍ਹਾਈਆ। ਦੋਹਾਂ ਦਾ ਸੋਹਣਾ ਬਣਿਆ ਰਹੇ ਜੁਟ, ਜੁਟ ਦਾ ਜੋਟਾ ਜੋ ਤ੍ਰਿਞਣਾ ਵਿਚ ਕੁਆਰੀਆਂ ਕੰਨਿਆ ਰਹੀਆਂ ਪਾਈਆ। ਤੁਹਾਡੇ ਨਾਲੋਂ ਤੁਹਾਡੇ ਵਿਛੜਨ ਦਾ ਮੈਨੂੰ ਬਹੁਤ ਦੁਖ, ਦੁਖ ਦਾ ਮਾਰਿਆ ਪਿਛੇ ਪਿਛੇ ਭੱਜਾਂ ਵਾਹੋ ਦਾਹੀਆ। ਬੇਸ਼ਕ ਮੈਂ ਬਾਹਰੋਂ ਤੱਤਾਂ ਵਾਲਾ ਮਨੁਖ, ਹੱਡ ਮਾਸ ਨਾੜੀ ਚੰਮੜੀ ਰੰਗ ਰੰਗਾਈਆ। ਅੰਤਰ ਨਿਰਾਕਾਰ ਨਿਰੰਕਾਰ ਅਬਿਨਾਸ਼ੀ ਅਚੁਤ, ਜੋ ਚੇਤਨ ਸੁਰਤੀ ਸਭ ਦੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਨਾਈਆ। ਵਸ਼ਿਸ਼ਟ ਕਹੇ ਰਾਮ ਸੁਣ, ਅਨਡਿੱਠੜੀ ਦਿਆਂ ਜਣਾਈਆ। ਅੱਜ ਇਕ ਹੋਰ ਵਿਹਾਰ ਕਰਨਾ ਜਿਸ ਦਾ ਸਭ ਤੋਂ ਵੱਖਰਾ ਗੁਣ, ਚਾਰ ਜੁਗ ਨਾ ਕੋਇ ਸਮਝਾਈਆ। ਜਿਹੜਾ ਕੋਟਨ ਕੋਟ ਅਸਮੇਧ ਯਗ ਕੀਤਿਆਂ ਪੁੰਨ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਹੱਥ ਕਿਸੇ ਨਾ ਆਈਆ।
ਪ੍ਰਭ ਦਾ ਖੇਲ ਜਾਣੇ ਕੌਣ, ਕਵਣ ਕਰਨਹਾਰ ਵਡਿਆਈਆ। ਦੋਵੇਂ ਅਗੂਠੇ ਲਵੋ ਚੁੰਮ, ਰਸ ਆਪਣਾ ਦਿਆਂ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗ ਸਾਚਾ ਰਿਹਾ ਰੰਗਾਈਆ। ਰਾਮ ਕਹੇ ਖੇਲ ਨਿਰਾਲਾ, ਨਿਰਾਕਾਰ ਦਿਤਾ ਵਖਾਈਆ। ਮਾਰਗ ਦੱਸ ਸੁਖਾਲਾ, ਭਗਤ ਦਿਤੇ ਵਡਿਆਈਆ। ਇਕੋ ਵਾਰ ਅੰਤਰ ਆਤਮ ਪਾ ਕੇ ਆਪਣੇ ਪ੍ਰੇਮ ਦੀ ਮਾਲਾ, ਮਨ ਕਾ ਮਣਕਾ ਦਿਤਾ ਭੁਆਈਆ। ਪੂਰਬ ਜਨਮਾਂ ਦੇ ਹਵਾਲਾ, ਅਹਿਵਾਲ ਆਪਣਾ ਨਾਲ ਰਖਾਈਆ। ਦੋ ਜਹਾਨਾਂ ਬਣ ਰਖਵਾਲਾ, ਰੱਖਕ ਹੋ ਕੇ ਹੋਇਆ ਸਹਾਈਆ। ਗੁਰਮੁਖਾਂ ਹੋ ਮਿਹਰਵਾਨਾ, ਮੁਹੱਬਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵਸ਼ਿਸ਼ਟ ਕਹੇ ਰਾਮ ਦੋਵੇਂ ਚਰਨ ਰਹੇ ਕੁਛ ਆਖ, ਸੱਜਾ ਖੱਬਾ ਆਪਣੀ ਕਹਾਣੀ ਰਹੇ ਸੁਣਾਈਆ। ਜਨ ਭਗਤੋ ਜੁਗ ਚੌਕੜੀ ਕਿਸੇ ਨੇ ਅੰਨ ਖਾਧਾ ਕਿਸੇ ਨੇ ਭਾਤ, ਕੋਈ ਦੂਧਾ ਧਾਰੀ ਨਜ਼ਰੀ ਆਈਆ। ਕਿਸੇ ਤਪਸਿਆ ਕੀਤੀ ਰਾਤ, ਕੋਈ ਦਿਨੇ ਬਨ ਖੋਜਣ ਜਾਈਆ। ਕਿਸੇ ਪੂਜਾ ਕੀਤੀ ਕਿਸੇ ਪਾਠ, ਕੋਈ ਕਲਮਿਆਂ ਕਲਾਮਾਂ ਨਾਲ ਸਜਦੇ ਸੀਸ ਨਿਵਾਈਆ। ਕਿਸੇ ਗਾਇਤਰੀ ਮੰਤਰ ਕੀਤਾ ਯਾਦ, ਕੋਈ ਅਸ਼ਟਭੁਜ ਲਾਲ ਭੂਸ਼ਨ ਰਿਹਾ ਪਹਿਨਾਈਆ। ਕਿਸੇ ਵਰਤ ਰਖਿਆ ਕਿਸੇ ਰੋਜ਼ਿਆਂ ਨਾਲ ਪੜ੍ਹੀ ਨਿਮਾਜ, ਕਿਸੇ ਈਦ ਬਕਰੀਦ ਲਈ ਬਣਾਈਆ। ਕਿਸੇ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਦੀ ਰੱਖੀ ਯਾਦ, ਕਿਸੇ ਨੇ ਦੇਵੀ ਦੀ ਯਾਦ ਅੰਦਰ ਕੰਜਕਾਂ ਲਈਆਂ ਖਵਾਈਆ। ਕਿਸੇ ਨੇ ਪੀਰਾਂ ਦੇ ਮਕ਼ਬਰਿਆਂ ਉਤੇ ਜਗਾਏ ਚਿਰਾਗ਼, ਕੋਈ ਸ਼ਹੀਦਾਂ ਅਗੇ ਸੀਸ ਨਿਵਾਈਆ । ਕਿਸੇ ਨੇ ਪੂਜਾ ਕੀਤੀ ਆਗ, ਕੋਈ ਜਲ ਪਾਣੀ ਸੂਰਜ ਦੇਵਤਾ ਰਹੇ ਚੜ੍ਹਾਈਆ। ਕਿਸੇ ਨੇ ਜੋਗ ਕੀਤਾ ਅਭਿਆਸ, ਕੋਈ ਬ੍ਰਹਮ ਦੀ ਧਾਰ ਬੈਠਾ ਸਨਿਆਸ, ਕੋਈ ਵੈਰਾਗੀ ਕੋਈ ਤਿਆਗੀ ਕੋਈ ਮਛੰਦਰ ਗੋਰਖ ਰੂਪ ਵਟਾਈਆ। ਕਿਸੇ ਨੇ ਹਜ਼ਰਤਾਂ ਦੀ ਪੜ੍ਹੀ ਕਿਤਾਬ, ਕਿਸੇ ਨੇ ਪੁੰਨ ਕੀਤਾ ਸਵਾਬ, ਕੋਈ ਮੰਦਰ ਵਿਚ ਟਲ ਖੜਕਾਈਆ। ਵਸ਼ਿਸ਼ਟ ਕਹੇ ਰਾਮ ਕਲਜੁਗ ਵੇਖ ਖੇਲ ਅਜਬ ਤਮਾਸ਼, ਪੁਰਖ ਅਬਿਨਾਸ਼ੀ ਆਪ ਕਰਾਈਆ। ਜਨ ਭਗਤਾਂ ਦਾ ਜਨਮ ਲੇਖੇ ਲਾ ਕੇ ਲਹਿਣਾ ਚੁਕਾਏ ਮਾਤ, ਆਵਣ ਜਾਵਣ ਆਪਣੀ ਝੋਲੀ ਪਾਈਆ। ਦੋਹਾਂ ਨੇ ਜਿਹੜਾ ਲਿਆ ਰਸ ਸਵਾਦ, ਓਹ ਸਾਰੀ ਸੰਗਤ ਅੰਦਰ ਦਏ ਟਿਕਾਈਆ। ਅਸੀਂ ਸਾਰੇ ਹੋ ਗਏ ਲਾਜਵਾਬ, ਸਾਡੀ ਚਲੇ ਨਾ ਕੋਇ ਵਡਿਆਈਆ। ਕਿਉਂ ਪੁਰਖ ਅਕਾਲ ਪਾਤਸ਼ਾਹਾਂ ਦਾ ਪਾਤਸ਼ਾਹ ਰਾਜਿਆਂ ਦਾ ਮਹਾਰਾਜ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਅਖਵਾਈਆ। ਜਿਸ ਦੇ ਹੱਥ ਦੋ ਜਹਾਨਾਂ ਦਾ ਕਾਜ, ਕਰਨੀ ਦਾ ਕਰਤਾ ਬੇਪਰਵਾਹੀਆ। ਓਸ ਸਭ ਦੀ ਰਖਣੀ ਲਾਜ, ਵੇਖਣਹਾਰਾ ਚਾਈਂ ਚਾਈਂਆ। ਜਨ ਭਗਤਾਂ ਨੂੰ ਪਾਰ ਉਤਰਨ ਦੀ ਸਾਚੀ ਦੱਸ ਦਏ ਜਾਚ, ਲੇਖਾ ਇਕੋ ਵਾਰ ਮੁਕਾਈਆ। ਜਿਸ ਨੂੰ ਯਾਦ ਕਰਦੇ ਰਹੇ ਓਹ ਆ ਗਈ ਲੋਕਮਾਤ ਰਾਤ, ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਰਾਮ ਕਹੇ ਵਸ਼ਿਸ਼ਟ ਰਾਤ ਕਿਹੜੀ, ਰੈਣ ਆਪਣਾ ਰੂਪ ਰਹੀ ਬਦਲਾਈਆ। ਵਸ਼ਿਸ਼ਟ ਕਿਹਾ ਰਾਮ ਇਹ ਓਹ ਰੈਣ ਜਿਸ ਭਗਤਾਂ ਦੀ ਕਟਣੀ ਜੇੜੀ, ਫ਼ਾਸੀ ਗਲੋਂ ਕਟਾਈਆ। ਪੁਰਖ ਅਕਾਲ ਤਾਰਨ ਲਗਿਆਂ ਲੌਣੀ ਨਹੀਂ ਕੋਈ ਦੇਰੀ, ਦੂਰ ਨੇੜੇ ਸਾਰੇ ਪਾਰ ਲੰਘਾਈਆ। ਜਨ ਭਗਤ ਨੂੰ ਤਿੰਨਾਂ ਜੁਗਾਂ ਜੋਗੀ ਇਕੋ ਰਾਤ ਬਥੇਰੀ, ਬਹੁਤੀ ਤਪਸਿਆ ਦੀ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਰਾਮ
ਕਹੇ ਵਸ਼ਿਸ਼ਟ ਜੀ ਮੈਂ ਸੰਗਤ ਵਿਚ ਇਸਤਰੀ ਪੁਰਸ਼ ਵੇਖੇ ਦੋ ਦੋ, ਨਾਰੀ ਨਰ ਨਜ਼ਰੀ ਆਈਆ। ਵਸ਼ਿਸ਼ਟ ਕਿਹਾ ਰਾਮ ਇਹ ਸਾਰੇ ਇਕ ਦੂਜਾ ਜਾਮਾ ਬਦਲ ਕੇ ਇਹੋ ਜਿਹੇ ਆਏ ਹੋ ਹੋ, ਕੋਟਨ ਵਾਰ ਫੇਰੀਆਂ ਪਾਈਆ। ਸਚ ਪੁਛੇਂ ਇਹਨਾਂ ਤੇ ਪਰਮਾਤਮਾ ਦੀ ਇਕੋ ਲੋ, ਬਾਹਰਲੇ ਚਿੰਨ੍ਹਾਂ ਨਾਲ ਨਾ ਕੋਇ ਲੜਾਈਆ। ਦੋਹਾਂ ਦਾ ਮਾਲਕ ਉਹ, ਜੋ ਸਭ ਦਾ ਪਿਤਾ ਮਾਈਆ। ਰਾਮ ਕਿਹਾ ਪ੍ਰਭੂ ਭਗਤ ਕੋ, ਮੈਨੂੰ ਦੇ ਸਮਝਾਈਆ। ਓਧਰੋਂ ਭੀਲਣੀ ਅਗੇ ਗਈ ਹੋ, ਹੋਕਾ ਦੇ ਕੇ ਦਿਤਾ ਸੁਣਾਈਆ। ਰਾਮ ਵਸ਼ਿਸ਼ਟ ਮੇਰੇ ਨਾਲ ਰਲ ਕੇ ਤੁਸੀਂ ਸਾਰੇ ਪਓ ਰੋ, ਪ੍ਰਭ ਨੂੰ ਹਾਲ ਦਈਏ ਸੁਣਾਈਆ। ਤੇਰੇ ਦਵਾਰੇ ਇਕੋ ਜਿਹਾ ਸਭ ਦਾ ਮੋਹ, ਮੁਹੱਬਤ ਇਕੋ ਨਜ਼ਰੀ ਆਈਆ। ਅੱਜ ਦੀ ਰੈਣ ਪੁਰਸ਼ ਸੱਜੇ ਚਰਨ ਨਾਰੀ ਖੱਬੇ ਚਰਨ ਅੰਗੂਠਿਆਂ ਨਾਲ ਆਪਣਾ ਮਸਤਕ ਲੈਣ ਛੋਹ, ਟਿੱਕਾ ਧੁਰ ਦਾ ਲੈਣ ਲਗਾਈਆ। ਫੇਰ ਸਭ ਨੂੰ ਯਾਦ ਆ ਜਾਏ ਸਤਾਈ ਪੋਹ, ਤੁਹਾਡਾ ਹਿਸਾਬ ਤੁਹਾਡੀ ਝੋਲੀ ਪਾਈਆ। ਜਿਹੜਾ ਕੀੜੀ ਦਾ ਅੰਨ ਰੱਖਿਆ ਲਕੋ, ਤੁਹਾਡੇ ਕੋਲ ਦਿਆਂ ਕਢਾਈਆ। ਜੇ ਪ੍ਰੇਮ ਕਰਕੇ ਅਕੱਠੇ ਗਏ ਹੋ, ਸਿੰਮਤ ਆਪਣੀ ਲਓ ਬਣਾਈਆ। ਜੇ ਇਕ ਰਾਤ ਹੋਰ ਮੇਰੇ ਨਾਲ ਰਹੋ, ਮੈਨੂੰ ਭੁੱਖਾ ਰਖ ਕੇ ਆਪ ਖ਼ੁਸ਼ੀਆਂ ਲਓ ਮਨਾਈਆ। ਮੈਂ ਤੁਹਾਥੋਂ ਸਾਢੇ ਨੌ ਵਜੇ ਇਕ ਮੰਗਾਂ ਖਾਣ ਨੂੰ ਜੌਂ, ਬਾਕੀ ਸਭ ਕੁਛ ਤੁਹਾਡੀ ਝੋਲੀ ਪਾਈਆ। ਭਾਵੇਂ ਸੁਵਾ ਦਿਓ ਉਤੇ ਮਿੱਟੀ ਭੌਂ, ਓਢਨ ਦੀ ਲੋੜ ਰਹੇ ਨਾ ਰਾਈਆ। ਮੈਨੂੰ ਆਪਣਾ ਨਹੀਂ ਕੋਈ ਗੌਂ, ਲੋੜਵੰਦ ਮੈਂ ਤੁਹਾਡਾ ਨਜ਼ਰੀ ਆਈਆ। ਭਗਤਾਂ ਨਾਲ ਮੈਂ ਕਦੇ ਨਹੀਂ ਹੋਇਆ ਨਿਰਮੋਹ, ਪ੍ਰੀਤੀ ਪ੍ਰੇਮ ਪਿਆਰ ਬੰਧਾਈਆ। ਤੁਸੀਂ ਨਹੀਂ ਜਾਣਦੇ ਮੈਂ ਗੋਬਿੰਦ ਓਹ, ਜੋ ਵਾਇਦਾ ਕਰ ਕੇ ਫੇਰਾ ਪਾਈਆ। ਕੀ ਹੋਇਆ ਜੇ ਸਰਸੇ ਤੁਹਾਡੇ ਨਾਲ ਹੋਇਆ ਧ੍ਰੋਹ, ਤੁਹਾਡੀ ਦੁਰਮਤ ਮੈਲ ਦਿਆਂ ਧੁਆਈਆ। ਤੁਹਾਨੂੰ ਸਮਝ ਨਹੀਂ ਆਇਆ ਕੀ ਲੇਖਾ ਸੀ ਛੱਬੀ ਪੋਹ, ਕੀ ਪੰਝੀ ਮਾਘ ਆਇਆ ਸਮਝਾਈਆ। ਤੁਸੀ ਭਾਵੇਂ ਕਿੰਨਾਂ ਗ਼ੁੱਸਾ ਮੇਰੇ ਉਤੇ ਕਰੋ ਰੋ, ਮੈਂ ਰੁੱਸਿਆਂ ਫਿਰ ਭੀ ਲਵਾਂ ਮਨਾਈਆ। ਮੇਰੇ ਨਾਲ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਦਾ ਨਹੀਂ ਕੋਈ ਗਰੋਹ, ਇਕ ਇਕੱਲਾ ਹੋ ਕੇ ਤੁਹਾਡੀ ਸੇਵ ਕਮਾਈਆ। ਤੁਸੀਂ ਸਾਰੇ ਮੇਰੇ ਬੱਚੇ ਹੋ ਕੇ ਰਹੋ, ਮੈਂ ਆਪੇ ਬਣਾਂ ਪਿਤਾ ਮਾਈਆ। ਜੋ ਕੁਛ ਕਹਿਣਾ ਸੋ ਮੇਰੇ ਸਾਹਮਣੇ ਕਹੋ, ਮੈਂ ਆਪਣੇ ਅੰਦਰ ਸਭ ਕੁਛ ਲਵਾਂ ਟਿਕਾਈਆ। ਜੇ ਮੇਰੇ ਚਰਨ ਨਾਲ ਗਏ ਛੋਹ, ਮੈਂ ਸ਼ਹਿਨਸ਼ਾਹ ਤੁਹਾਨੂੰ ਸ਼ਹਿਨਸ਼ਾਹ ਦੇਵਾਂ ਬਣਾਈਆ। ਤੁਹਾਡੀ ਵਸਤ ਤੁਹਾਡੇ ਕੋਲੋਂ ਕਿਸੇ ਨਹੀਂ ਲੈਣੀ ਖੋਹ, ਜੋ ਆਪਣੇ ਆਪ ਤੁਹਾਨੂੰ ਦਿਤੀ ਫੜਾਈਆ। ਜੇ ਨਹੀਂ ਇਤਬਾਰ, ਤੇ ਹੁਣ ਅਜ਼ਮਾ ਕੇ ਲਓ ਜੋਹ, ਮੈਂ ਆਪਣੇ ਪੜਦੇ ਆਇਆ ਉਠਾਈਆ। ਤੁਹਾਡੇ ਸਾਹਮਣੇ ਵੇਖਿਓ ਸਾਰੀ ਸ੍ਰਿਸ਼ਟੀ ਤੋਂ ਸਭ ਕੁਛ ਲੈਣਾ ਖੋਹ, ਖ਼ਾਲੀ ਹੱਥ ਸਾਰੇ ਦੇਣੇ ਭੁਆਈਆ। ਇਕ ਮੈਨੂੰ ਤੁਹਾਥੋਂ ਆਵੇ ਭੌ, ਡਰਦਾ ਘਰ ਘਰ ਫੇਰਾ ਪਾਈਆ। ਭਗਤੋ ਤੁਸੀਂ ਜੇ ਮੇਰੇ ਕੋਲ ਨਾ ਬਹੋ, ਮੇਰੀ ਮਾਤ ਨਾ ਹੋਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰ ਕਰ ਰਿਹਾ ਵਖਾਈਆ। ਵਸ਼ਿਸ਼ਟ ਕਹੇ ਰਾਮ ਕਿਉਂ ਇਨਾਂ ਦੇ ਨੇਤਰ ਵਗਿਆ ਅੱਥਰ, ਛਹਿਬਰ ਰਿਹਾ ਲਗਾਈਆ। ਰਾਮ ਨੇ ਕਿਹਾ ਜਿਸ ਵੇਲੇ ਗੋਬਿੰਦ ਪਿਆ ਸੀ ਸਥਰ, ਇਕ ਕੀੜੀ ਚਿਉਂਟੀ ਨਿੱਕੀ ਸੇਵ ਕਮਾਈਆ। ਓਸ ਦੇ ਸਰਹਾਣੇ ਸੀ ਇਕ ਪੱਥਰ, ਜਿਸ ਨੂੰ ਇਕ ਮੁੱਠੀ ਨਾਲ ਮਿਣ ਕੇ ਆਪਣੇ ਥੱਲੇ ਲਿਆ ਟਿਕਾਈਆ। ਆਪਣੀ ਨਜ਼ਰ ਨਾਲ ਮਿਲਾਈ ਸਿਖ਼ਰ, ਅਸਮਾਨਾਂ ਤੋਂ ਪਰੇ ਦਿਤੀ ਟਿਕਾਈਆ। ਓਸ ਵੇਲੇ ਪੁਰਖ ਅਕਾਲ ਤੇ ਗੋਬਿੰਦ ਦਾ ਇਕ ਜ਼ਿਕਰ, ਜਿਸ ਦਾ ਕੋਈ ਸਕਿਆ
ਨਾ ਚਿਤ੍ਰ ਚਿਤਰ, ਚਲਿਤ੍ਰ ਚਲਿਤ੍ਰ ਬਚਿਤ੍ਰ ਆਪਣੇ ਵਿਚ ਸਮਾਈਆ। ਓਸ ਵੇਲੇ ਦਾ ਲੱਗਾ ਰਿਹਾ ਸੀ ਫ਼ਿਕਰ, ਕੌਣ ਵੇਲਾ ਆਏ ਵੀਹ ਸੌ ਇੱਕੀ ਬਿਕ੍ਰਮੀ ਲੇਖਾ ਦਿਆਂ ਮੁਕਾਈਆ। ਸਚ ਦੱਸੋ ਤੁਸੀਂ ਕਿਉਂ ਮੈਥੋਂ ਰਹੇ ਵਿਛੜ, ਆਪਣਾ ਆਪ ਮੁਖ ਛੁਪਾਈਆ। ਜੇ ਰਾਮ ਆਇਆ ਤੇ ਚਰਨੀ ਢੱਠਾ ਵੇਖੋ ਕ੍ਰਿਸ਼ਨ, ਤ੍ਰੈਲੋਕੀ ਦਾ ਨਾਥ ਬੈਠਾ ਸੀਸ ਨਿਵਾਈਆ । ਕਿਉਂ ਇਹਨਾਂ ਦਾ ਹਿਸਾਬ ਰਵਿਦਾਸ ਚਮਿਆਰਾ ਆਇਆ ਲਿਖਣ, ਗੁਰਮੁਖ ਰੂਪ ਵਟਾਈਆ। ਜਨ ਭਗਤੋ ਤੁਹਾਡਾ ਭਗਵਾਨ ਵਾਲਾ ਚਲਣਾ ਮਿਸ਼ਨ, ਮੁਨੀ ਮੁਨੀਸ਼ਰ ਤੁਹਾਡਾ ਰਾਹ ਤਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਤੁਹਾਥੋਂ ਆਇਆ ਸਿੱਖਣ, ਸਿਖਿਆ ਦਾ ਕੇਂਦਰ ਗੁਰਮੁਖ ਲਏ ਪਰਗਟਾਈਆ। ਗੁਰਮੁਖਾਂ ਅੰਦਰ ਇਕ ਵਿਦਿਆਲਾ, ਵਿਦਿਆ ਬ੍ਰਹਮ ਪੜ੍ਹਾਈਆ। ਜਿਸ ਦਾ ਅਧਿਆਪਕ ਦੀਨ ਦਿਆਲਾ, ਪਾਰਬ੍ਰਹਮ ਬੇਪਰਵਾਹੀਆ। ਨੌ ਖੰਡ ਪ੍ਰਿਥਮੀ ਵਿਚ ਇਹੋ ਜਿਹਾ ਨਾ ਕੋਈ ਮਕਤਬ ਨਾ ਕੋਈ ਪਾਠਸ਼ਾਲਾ, ਨਾ ਕੋਈ ਵਿਦਿਆਰਥੀ ਨਜ਼ਰੀ ਆਈਆ। ਨਾਲੇ ਪ੍ਰੇਮ ਪਿਆਰ ਪ੍ਰੀਤ ਕਰੇ ਨਾਲੇ ਵਖਾਏ ਸਚੀ ਧਰਮਸਾਲਾ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਰਾਜ ਲਾਲ ਹਰਿ ਸੰਗਤ ਮਿਲੇ ਆਣ, ਹਰਿ ਸੰਗਤ ਦਾ ਰੂਪ ਸ੍ਰੀ ਭਗਵਾਨ, ਭਗਵਾਨ ਦਾ ਅੰਗ ਗੁਰਮੁਖ ਚਤੁਰ ਸੁਘੜ ਸੁਜਾਨ, ਗੁਰਮੁਖਾਂ ਦਾ ਸੰਗ ਆਦਿ ਜੁਗਾਦੀ ਨੌਜਵਾਨ, ਨਰ ਨਿਰੰਕਾਰਾ ਇਕ ਅਖਵਾਈਆ।
ਸਾਡੇ ਕੋਲ ਸੀ ਇਕੋ ਮਿੰਨਤ, ਗੁਰਮੁਖਾਂ ਦਿਤੀ ਸੁਣਾਈਆ। ਤੁਹਾਡੇ ਪ੍ਰੇਮ ਦੀ ਮੈਨੂੰ ਕ਼ਿੱਲਤ, ਦਰਦੀਓ ਦਰਦ ਲੈਣਾ ਵੰਡਾਈਆ। ਤੁਹਾਡੀ ਖ਼ੁਆਰੀ ਨਾ ਹੋਵੇ ਜ਼ਿੱਲਤ, ਦੇਵਾਂ ਸਦਾ ਸਦਾ ਸਚੀ ਵਡਿਆਈਆ। ਜੇ ਤੁਹਾਡੇ ਵਿਚ ਪ੍ਰੇਮ ਪਿਆਰ ਦੀ ਸਾਚੀ ਹਿੰਮਤ, ਫੇਰ ਤਰਸ ਖਾ ਕੇ ਜਵਾਂ ਦਾ ਦਾਣਾ ਇਕ ਦਿਓ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਮੰਗ ਮੰਗਾਈਆ। ਬਲਿਹਾਰੀ ਕਹੇ ਗੁਰਸਿਖ ਗੁਰਮੀਤ, ਹਰਿ ਦੇਵਣਹਾਰ ਵਡਿਆਈਆ। ਜਿਸ ਸੰਗਤ ਨਾਲ ਕਰ ਕੇ ਪ੍ਰੀਤ, ਮੇਲਾ ਸਭ ਦਾ ਲਿਆ ਮਿਲਾਈਆ। ਰਾਜ ਨਰੈਣ ਲਾਲ ਸਿੰਘ ਮਿਲ ਕੇ ਹੋਏ ਸੀਤ, ਠੰਡ ਦਿਤੀ ਵਰਤਾਈਆ। ਸੰਗਤ ਨੇ ਸਾਚਾ ਗਾਇਆ ਗੀਤ, ਢੋਲਾ ਬੇਪਰਵਾਹੀਆ। ਮੈਂ ਸਭ ਨੂੰ ਦੇਣ ਆਇਆ ਬਖ਼ਸ਼ੀਸ਼, ਮਾਣ ਤਾਣ ਵਧਾਈਆ। ਗੁਰਮੁਖੋ ਸਦਾ ਜਾਓ ਜਗ ਜੀਤ, ਜੀਵਣ ਆਪਣਾ ਪ੍ਰਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਗੁਰਮੀਤ ਦਾ ਗਾਓ ਜਸ, ਸਾਰੀ ਸੰਗਤ ਇਕੋ ਰੂਪ ਨਜ਼ਰੀ ਆਈਆ। ਇਹ ਇਸ ਦੇ ਨਹੀਂ ਕੁਛ ਵਸ, ਜੋ ਕਰਨਾ ਸੋ ਕਰ ਕਰ ਰਿਹਾ ਵਖਾਈਆ। ਸਮੇਂ ਸਮੇਂ ਦੀ ਪੂਰੀ ਕਰੇ ਆਸ, ਵਕ਼ਤ ਵਕ਼ਤ ਦਾ ਲੇਖਾ ਰਿਹਾ ਮੁਕਾਈਆ । ਪੂਰਬ ਲਹਿਣਾ ਜਾਣੇ ਹਿਸਾਬ, ਜੁਗ ਚੋਕੜੀ ਫੋਲ ਫੁਲਾਈਆ। ਮਿਲਣ ਆਇਆ ਕਰਤਾ ਪੁਰਖ ਨਿਰਗੁਣ ਸਰੂਪ ਪ੍ਰਭ ਆਪ, ਜੋਤੀ ਜਾਤਾ ਵੇਸ ਵਟਾਈਆ। ਗੁਰਮੁਖੋ ਤੁਹਾਡੇ ਵਿਚ ਭਾਵੇਂ ਕਿੰਨੀ ਹੋਵੇ ਮਿਜ਼ਾਜ, ਮੈਂ ਆਪਣੀ ਨਿਮਰਤਾ ਤੁਹਾਡੇ ਨਾਲ ਦੇਣੀ ਮਿਲਾਈਆ। ਕਿਉਂ ਆਇਆ ਆਜ, ਤੁਹਾਨੂੰ ਪਿੱਛੇ ਛਡ ਕੇ ਅਗੇ ਭੱਜਿਆ ਵਾਹੋ ਦਾਹੀਆ। ਇਸ ਦਾ ਕੋਈ ਲਹਿਣਾ ਸੀ ਹਿਸਾਬ, ਤੁਹਾਨੂੰ ਦਿਆਂ ਸਮਝਾਈਆ।
ਪੰਜ ਵਿਸਾਖ ਸਾਢੇ ਨੌ ਵਜੇ ਰਾਤ ਸ਼ਿੰਗਾਰਾ ਸਿੰਘ ਦਾ ਮੁਕਿਆ ਸੀ ਖਾਜ, ਜਵਾਬ ਦੇਣਾ ਸੀ ਪਿਤਾ ਮਾਈਆ। ਜਿਸ ਤਰਾ ਸਸਕਾਰ ਕਰ ਕੇ ਗ਼ਮੀ ਵਿਚ ਵਾਪਸ ਔਣਾ ਸੀ ਉਹ ਖੇਲ ਦਿਤਾ ਵਖਾਲ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਵਿਸਾਖ ਅਜੇ ਵੀ ਰਖਿਓ ਯਾਦ, ਹਰਿ ਸੰਗਤ ਵਿਚ ਦਿਆਂ ਸਮਝਾਈਆ। ਓਸ ਦਿਨ ਜ਼ਰੂਰ ਕਰਾਇਓ ਪਰਸ਼ਾਦਿ, ਢਾਈ ਛਟਾਕਾਂ ਵੰਡ ਵੰਡਾਈਆ। ਜੇ ਭੁਲ ਜਾਏ ਨੌ ਦਿਨਾਂ ਪਿਛੋਂ ਫੇਰ ਦੇਣਾ ਪਊ ਹਿਸਾਬ, ਫੇਰ ਬੇਨੰਤੀ ਸੁਣਨ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਰਿਹਾ ਤਰਾਈਆ। ਸ਼ਿੰਗਾਰਾ ਸਿੰਘ ਦਾ ਪਿਛਲਾ ਜਨਮ, ਜੋ ਅਣਡਿਠਾ ਸਰਬ ਦ੍ਰਿੜਾਇੰਦਾ। ਇਸ ਦਾ ਸ਼ੂਦਰਾਂ ਵਾਲਾ ਵਰਨ, ਕੁਲਹੀਣ ਅਖਵਾਇੰਦਾ। ਜਿਥੋਂ ਰਵਿਦਾਸ ਪਾਣੀ ਜਾਂਦਾ ਸੀ ਭਰਨ, ਓਸ ਕੂਏਂ ਉਤੇ ਸੇਵ ਕਮਾਇੰਦਾ। ਇਕ ਦਿਨ ਇਹ ਕਿਸੇ ਰਾਹੀ ਨਾਲ ਲੱਗਾ ਸੀ ਲੜਨ, ਉਚੀ ਉਚੀ ਬੋਲ ਸੁਣਾਇੰਦਾ। ਓਧਰੋਂ ਰਵਿਦਾਸ ਆ ਕੇ ਡੋਲ ਲੱਗਾ ਫੜਨ, ਕੁੰਡੇ ਹੱਥ ਛੁਹਾਇੰਦਾ। ਓਦਰੋਂ ਨਥੀਆ ਲੱਗਾ ਡਰਨ, ਕਰ ਪਰਨਾਮ ਸੀਸ ਝੁਕਾਇੰਦਾ। ਰਵਿਦਾਸ ਪਰੇ ਲੱਗਾ ਕਰਨ, ਡੋਰੀ ਆਪਣੇ ਹੱਥ ਵਖਾਇੰਦਾ। ਇਸ ਰੋ ਕੇ ਕਿਹਾ ਜੇ ਮੈਥੋਂ ਖੋਹਿਆ ਤੇ ਮੈਂ ਤੇਰੇ ਸਾਹਮਣੇ ਲੱਗਾ ਮਰਨ, ਕਿਉਂ ਸੇਵਾ ਮੇਰੀ ਮੈਥੋਂ ਛੁਡਾਇੰਦਾ। ਰਵਿਦਾਸ ਕਿਹਾ ਇਹ ਤੇਰਾ ਮੇਰਾ ਪਰਨ, ਸਿਰ ਉਤੇ ਹੱਥ ਟਿਕਾਇੰਦਾ। ਕਾਕਾ ਜਿਸ ਵੇਲੇ ਮੈਂ ਤੇ ਤੂੰ ਦੋਵੇਂ ਇਕੱਠੇ ਹੋਏ ਪੁਰਖ ਅਕਾਲ ਦੀ ਸਰਨ, ਚਰਨ ਕਵਲ ਇਕੋ ਨਜ਼ਰੀ ਆਇੰਦਾ। ਯਾਦ ਰੱਖੀਂ ਜਿਸ ਵੇਲੇ ਤੇਰਾ ਵੇਲਾ ਆਉ ਮੌਤ ਦਾ ਮਰਨ, ਮੈਂ ਓਸ ਵੇਲੇ ਤੈਨੂੰ ਇਕ ਵਾਰ ਬਚਾਇੰਦਾ। ਓਹ ਬੱਚਾ ਓਸੇ ਵੇਲੇ ਲੱਗਾ ਚਰਨ ਫੜਨ, ਨੇਤਰ ਰੋ ਰੋ ਨੀਰ ਵਹਾਇੰਦਾ। ਰਵਿਦਾਸ ਨੇ ਮਿੱਟੀ ਥੋੜ੍ਹੀ ਪੁੱਟੀ ਉਤੋਂ ਧਰਨ, ਧਰਤੀ ਖ਼ਾਕ ਉਹਦੇ ਸੀਸ ਵਿਚ ਟਿਕਾਇੰਦਾ । ਜਿਸ ਵੇਲੇ ਮੇਰਾ ਮਾਲਕ ਆਇਆ ਕਰਨੀ ਕਰਨ, ਕਰਤਾ ਪੁਰਖ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਇੰਦਾ। ਨਥੀਏ ਕਿਹਾ ਦੱਸ ਰਵਿਦਾਸ, ਕੁਛ ਰਸਤਾ ਦੇ ਸਮਝਾਈਆ। ਮੈਂ ਕਿਸ ਬਿਧ ਆਵਾਂ ਤੇਰੇ ਪਾਸ, ਪੁਰਖ ਅਕਾਲ ਕਿਵੇਂ ਮਿਲਾਈਆ। ਕਿਸ ਬਿਧ ਚੁਕਾਵੇਂ ਮੇਰਾ ਹਿਸਾਬ, ਲੇਖਾ ਪ੍ਰਭੂ ਕੋਲੋਂ ਕਰਾਈਆ। ਰਵਿਦਾਸ ਕਿਹਾ ਮੇਰੇ ਹੱਥ ਵਿਚ ਕ਼ਲਮ ਦਵਾਤ, ਜੋ ਲਿਖਾਂ ਤਿਸ ਨੂੰ ਸਕੇ ਨਾ ਕੋਇ ਮਿਟਾਈਆ। ਕਿਉਂ ਓਸ ਨੇ ਸਾਰਿਆਂ ਦਾ ਇਕੋ ਬਣ ਕੇ ਔਣਾ ਬਾਪ, ਗੁਰਮੁਖ ਬੱਚੇ ਆਪਣੀ ਗੋਦ ਉਠਾਈਆ । ਜਿਸ ਵੇਲੇ ਮੈਂ ਅੰਤਰ ਆਤਮਾ ਉਹਨੂੰ ਦਿਤਾ ਆਖ, ਉਹ ਜ਼ਰੂਰ ਮੇਰੀ ਮੰਨੇ ਚਲੇ ਭਗਤਾਂ ਦੀ ਰਜ਼ਾਈਆ। ਓਦੋਂ ਵੀ ਇਹੋ ਦਿਹਾੜਾ ਸੀ ਪੰਜ ਵਿਸਾਖ, ਜਿਸ ਦੀ ਬਦਲ ਦੇਣੀ ਸ਼ਾਖ਼, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਰਪਾ ਕਰ ਕੇ ਬਖ਼ਸ਼ ਜਾਵੇ ਬੱਚਿਆਂ ਵਾਲੀ ਦਾਤ, ਇਹੋ ਬੱਚਤ ਜਿਹੜੀ ਗੁਰਮੀਤ ਤੇਰੀ ਝੋਲੀ ਪਾਈਆ।
੨੨ ਫੱਗਣ ੨੦੨੧ ਬਿਕ੍ਰਮੀ ਗੁਰਮੀਤ ਸਿੰਘ ਦੇ ਗ੍ਰਹਿ ਫੁਰਾਲਾ ਜ਼ਿਲਾ ਜਲੰਧਰ
ਆਕਾਸ਼ ਕਹੇ ਬ੍ਰਹਿਮੰਡ ਖੰਡ ਜਿਸ ਦਾ ਨੂਰੀ ਅਕਸ, ਅਕਸਰ ਆਪਣੀ ਖੇਲ ਖਿਲਾਇੰਦਾ। ਜੋ ਮੇਰੇ ਉਤੇ ਵਸੇ ਅਰਸ਼, ਸ਼ਾਹ ਪਾਤਸ਼ਾਹ
ਸ਼ਹਿਨਸ਼ਾਹ ਅਖਵਾਇੰਦਾ। ਉਹ ਚਲ ਕੇ ਆਇਆ ਧਰਤ, ਨਿਰਗੁਣ ਨੂਰ ਜੋਤ ਰੁਸ਼ਨਾਇੰਦਾ। ਸੂਰਬੀਰ ਮਰਦਾਨਾ ਬਣ ਕੇ ਮਰਦ, ਮਦਦ ਭਗਤਾਂ ਆਪ ਕਰਾਇੰਦਾ। ਕਲਜੁਗ ਕੂੜੀ ਕਿਰਿਆ ਮੇਟਣ ਆਇਆ ਤਸ਼ੱਦਦ, ਹੁਕਮ ਧੁਰ ਦਾ ਸਚ ਸੁਣਾਇੰਦਾ। ਕਲਜੁਗ ਕਾਤੀ ਦੇਣਾ ਬਦਲ, ਸਤਿਜੁਗ ਸਾਚਾ ਰਾਹ ਵਖਾਇੰਦਾ। ਦੋ ਜਹਾਨਾਂ ਕਰਨਾ ਅਦਲ, ਬਰੀਖ਼ਾਨਾ ਆਪ ਖੁਲ੍ਹਾਇੰਦਾ। ਦੂਰ ਦੁਰਾਡਾ ਜਾਨਣਹਾਰਾ ਮਜ਼ਲ, ਮੰਜ਼ਲ ਆਪਣੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਆਕਾਸ਼ ਕਹੇ ਮੈਂ ਵੇਖੀ ਚਮਕ, ਨੂਰਾਂ ਦਾ ਨੂਰ ਨਜ਼ਰੀ ਆਈਆ। ਜਿਸ ਦੇ ਨਾਮ ਦੀ ਬ੍ਰਹਿਮੰਡ ਖੰਡ ਪੈਂਦੀ ਧਮਕ, ਧੁਰ ਦਾ ਮਾਲਕ ਬੇਪਰਵਾਹੀਆ। ਜਿਸ ਸੁਘੜ ਬਣੌਣੇ ਮੂਰਖ ਮੁਗਧ ਅਹਿਮਕ, ਅਹਿਮਦੀਏ ਨਾਲ ਰਲਾਈਆ। ਧੋਤੀ ਟਿੱਕਾ ਬੋਦੀ ਮੁੱਛ ਦਾੜ੍ਹੀ ਸੁੰਨਤ, ਮੇਲ ਮਿਲੌਣਾ ਨਾਲ ਤਹਿਮਤ, ਚਾਰ ਕੁੰਟ ਵੇਖ ਵਖਾਈਆ । ਜੇ ਪ੍ਰੇਮ ਨਾਲ ਨਾ ਹੋਵੇ ਸਹਿਮਤ, ਸ਼ਬਦ ਡੰਡੇ ਨਾਲ ਲਏ ਮਿਲਾਈਆ। ਜਨ ਭਗਤਾਂ ਉਤੇ ਕਰ ਕੇ ਰਹਿਮਤ, ਰਿਸ਼ਮਾਂ ਕਿਰਨਾਂ ਚਸ਼ਮਾਂ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਆਕਾਸ਼ ਕਹੇ ਮੈਂ ਵੇਖੀ ਗਰਜ, ਭੈ ਭੀਤ ਸਰਬ ਲੋਕਾਈਆ। ਕਰੇ ਖੇਲ ਅਨੋਖਾ ਅਸਚਰਜ, ਅਚਰਜ ਆਪਣੀ ਕਾਰ ਕਮਾਈਆ। ਕੂੜੀ ਕਿਰਿਆ ਮੇਟਣ ਆਇਆ ਅੰਧੇਰ ਗਰਦ, ਗਰਦਿਸ਼ ਸਾਰੀ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਵੰਡਣ ਆਇਆ ਦਰਦ, ਦੁਖੀਆਂ ਦੁਖ ਆਪਣੀ ਝੋਲੀ ਪਾਈਆ। ਜਨ ਭਗਤਾਂ ਪਿਛੇ ਫਿਰੇ ਮਗਰ ਮਗਰ, ਸਗਲਾ ਸੰਗ ਨਿਭਾਈਆ। ਦੋ ਜਹਾਨਾਂ ਤੋਲ ਕੇ ਵਜ਼ਨ, ਨਾਮ ਕੰਡੇ ਦਏ ਚੜ੍ਹਾਈਆ। ਭੇਵ ਖੁਲ੍ਹਾ ਕੇ ਜੋਤ ਨਿਰੰਜਣ, ਆਦਿ ਨਿਰੰਜਣ ਵੇਖ ਵਖਾਈਆ। ਜੋ ਵਸਤ ਗੁਰ ਅਵਤਾਰ ਪੈਗ਼ੰਬਰ ਪਿਛੇ ਆਏ ਮੰਗਣ, ਸੋ ਸਭ ਦੀ ਝੋਲੀ ਦੇਵੇ ਪਾਈਆ। ਸਚ ਭਬੂਤੀ ਨਾਮ ਚੜ੍ਹਾਏ ਰੰਗਣ, ਪਰਸੂਤੀ ਰੂਪ ਨਾ ਕੋਇ ਵਟਾਈਆ। ਚਰਨ ਕਵਲ ਦਰਸਾ ਕੇ ਇਕੋ ਬੰਦਨ, ਖ਼ਾਕੀ ਬੰਦਿਆਂ ਬੰਦੇ ਦਏ ਬਣਾਈਆ। ਸੰਤ ਸੁਹੇਲੇ ਲਾ ਕੇ ਅੰਗਣ, ਅੰਗੀਕਾਰ ਅਖਵਾਈਆ। ਵੇਖਣਹਾਰਾ ਸਖ਼ੀਆਂ ਸਈਆਂ ਤਿਰੰਞਣ, ਢੋਲਾ ਜਣਾਵੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਦੇਵਣਹਾਰ ਵਡਿਆਈਆ। ਆਕਾਸ਼ ਕਹੇ ਮੈਂ ਵੇਖਿਆ ਨੂਰ, ਜਗਤ ਅੰਧੇਰਾ ਰਿਹਾ ਮਿਟਾਈਆ। ਜਿਸ ਨੇ ਮੂਸਾ ਸੁੱਟਿਆ ਕੋਹਤੂਰ, ਜਲਵਾ ਝਲਕ ਵਖਾਈਆ। ਜਿਸ ਦਾ ਅਗੰਮੀ ਵੱਜੇ ਤੰਬੂਰ, ਅਨੁਰਾਗੀ ਰਾਗ ਅਲਾਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਸਾਲਸ ਲੋਕਮਾਤ ਵੇਖਿਆ ਜ਼ਰੂਰ, ਜਮਾਤ ਇਕੋ ਰਿਹਾ ਬਣਾਈਆ। ਭਗਤਾਂ ਮੀਤਾ ਠਾਂਡਾ ਸੀਤਾ ਭੂਪ ਰੂਪ ਬਣ ਮਜ਼ਦੂਰ, ਸਾਚੀ ਕਰਨੀ ਰਿਹਾ ਕਮਾਈਆ। ਸਭ ਦਾ ਲੇਖਾ ਦੇਵੇ ਜ਼ਰੂਰ, ਕੂੜਾ ਫ਼ਤੂਰ ਦਏ ਗਵਾਈਆ। ਹਜ਼ਰਤਾਂ ਦਾ ਹਜ਼ੂਰ, ਮੁਫ਼ਲਸਾਂ ਦਾ ਨੂਰ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਤਾ ਤੋੜ ਦੇ ਕੂੜੋ ਕੂੜ, ਸਾਚੀ ਧੂੜ ਮਸਤਕ ਟਿੱਕਾ ਦੇਵੇ ਲਾਈਆ। ਆਕਾਸ਼ ਕਹੇ ਮੈਂ ਕੀ ਵੇਖਾਂ, ਨੀਚੇ ਉਪਰ ਧਿਆਨ ਲਗਾਈਆ। ਨਾ ਕੋਈ ਰੂਪ ਨਾ ਕੋਈ ਰੇਖਾ, ਛੱਪਰ ਛੰਨ ਨਾ ਕੋਇ ਵਡਿਆਈਆ। ਜੋਤ ਅਗੰਮੀ ਧਰਿਆ ਭੇਖਾ, ਅਵੱਲੜਾ ਵੇਸ ਵਟਾਈਆ। ਮੈਨੂੰ ਅਧਵਿਚਕਾਰੇ ਬੈਠੇ ਨੂੰ ਸੁਣਿਆ ਇਕ ਸੰਦੇਸ਼ਾ, ਜੋ ਦੋ ਜਹਾਨਾਂ ਰਿਹਾ ਸੁਣਾਈਆ। ਹੁਕਮਰਾਨ ਹੋ ਕੇ ਨਰ ਨਰੇਸ਼ਾ, ਨਿਰਗੁਣ ਆਪਣੀ ਧਾਰ ਚਲਾਈਆ। ਚੌਥੇ ਜੁਗ ਦਾ ਪਿਛਲਾ ਚੁੱਕਿਆ ਠੇਕਾ, ਵੇਲਾ ਵਕ਼ਤ ਦਏ ਗਵਾਹੀਆ ।
ਅਗੇ ਸਭ ਦਾ ਏਕੇ ਨਾਲ ਹੋ ਜਾਏ ਏਕਾ, ਏਕੰਕਾਰ ਇਕੋ ਨਜ਼ਰੀ ਆਈਆ। ਹੁਕਮ ਚਲੇ ਦੇਸ਼ ਬਦੇਸ਼ਾ, ਬਦਲੀ ਸਭ ਦੀ ਦਏ ਕਰਾਈਆ। ਜੋ ਵੇਖਣਹਾਰ ਹਮੇਸ਼ਾ, ਸੋਹੰ ਸੱਜਣ ਬਣ ਕੇ ਚਿੰਤਾ ਗ਼ਮ ਰਿਹਾ ਮਿਟਾਈਆ। ਭਗਤ ਉਧਾਰਨ ਜਿਸ ਦਾ ਪੇਸ਼ਾ, ਪੇਸ਼ੀਨਗੋਈ ਸਭ ਨੂੰ ਰਿਹਾ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਲੇਖਾ, ਗੁਰ ਅਵਤਾਰ ਪੀਰ ਪੈਗ਼ੰਬਰ ਦੋ ਜਹਾਨ ਬ੍ਰਹਿਮੰਡ ਖੰਡ ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਬਿਨ ਰਸਨਾ ਜਿਹਵਾ ਲੱਖ ਲੱਖ ਦੇਣ ਵਧਾਈਆ।
੨੨ ਫੱਗਣ ੨੦੨੧ ਬਿਕ੍ਰਮੀ ਚਰਨ ਕੌਰ ਦੇ ਗ੍ਰਹਿ ਪਿੰਡ ਫਰਾਲਾ ਜ਼ਿਲਾ ਜਲੰਧਰ
ਆਕਾਸ਼ ਕਹੇ ਮੈਂ ਤਕਿਆ ਨਿਰੰਕਾਰ, ਨਿਰਧਨ ਸਰਧਨ ਵੇਖ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪਿਆਰ, ਗੁਰ ਅਵਤਾਰ ਗੋਦ ਬੈਠਾਇੰਦਾ । ਬ੍ਰਹਿਮੰਡ ਖੰਡ ਕਰੇ ਉਜਿਆਰ, ਪੁਰੀ ਲੋਅ ਨੂਰ ਰੁਸ਼ਨਾਇੰਦਾ। ਰਵ ਸਸ ਦੇਵੇ ਧਾਰ, ਜ਼ਿਮੀ ਅਸਮਾਨ ਵੰਡ ਵੰਡਾਇੰਦਾ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਭੇਵ ਅਭੇਦਾ ਆਪਣੇ ਹੱਥ ਜਣਾਇੰਦਾ । ਕਰੇ ਖੇਲ ਅਗੰਮ ਅਪਾਰ, ਹੁਕਮ ਅਗੰਮੀ ਆਪ ਅਲਾਇੰਦਾ। ਨਵ ਨਵ ਚਾਰ ਦਏ ਆਧਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਰੰਗ ਰੰਗਾਇੰਦਾ। ਲੱਖ ਚੁਰਾਸੀ ਜੀਵ ਜੰਤ ਅੰਡਜ ਜੇਰਜ ਉਤਭੁਜ ਸੇਤਜ ਸਭ ਦਾ ਸਾਂਝਾ ਯਾਰ, ਖਾਣੀ ਬਾਣੀ ਆਪਣਾ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਸਚਖੰਡ ਨਿਵਾਸੀ ਦਰਗਾਹ ਸਾਚੀ ਖੇਲ ਕਰੇ ਅਪਾਰ, ਧੁਰਦਰਗਾਹੀ ਆਪਣਾ ਹੁਕਮ ਵਰਤਾਈਆ। ਸ੍ਰਿਸ਼ਟੀ ਦ੍ਰਿਸ਼ਟੀ ਖੋਲ੍ਹਣਹਾਰ ਕਿਵਾੜ, ਆਤਮ ਪਰਮਾਤਮ ਦਏ ਜੁੜਾਈਆ। ਸੰਤ ਸੁਹੇਲਾ ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਗੁਣੀ ਗਹੀਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਆਕਾਸ਼ ਕਹੇ ਮੈਂ ਵੇਖਿਆ ਪ੍ਰਭ ਦਾ ਇਕ ਨੁਕ਼ਤਾ, ਚਕਰ ਗੋਲ ਰਿਹਾ ਵਖਾਈਆ। ਮੈਨੂੰ ਪਤਾ ਨਹੀਂ ਲੱਗਾ ਓਸ ਦੇ ਮੁਢ ਦਾ, ਅੰਤ ਸਕਿਆ ਨਾ ਕੋਇ ਸਮਝਾਈਆ। ਕਲਜੁਗ ਅੰਤ ਨਿਰਗੁਣ ਧਾਰ ਹੋ ਕੇ ਉਠਦਾ, ਨਿਰਵੈਰ ਪੁਰਖ ਲਏ ਅੰਗੜਾਈਆ। ਦੋ ਜਹਾਨ ਕਦੇ ਨਾ ਲੁਕਦਾ, ਉਪਰ ਪੜਦਾ ਨਾ ਕੋਇ ਪਾਈਆ। ਜਨ ਭਗਤਾਂ ਨਾਤਾ ਜੋੜ ਕੇ ਪਿਓ ਪੁਤ ਦਾ, ਪਤਿਪਰਮੇਸ਼ਵਰ ਵੇਖ ਵਖਾਈਆ। ਸਾਚਾ ਵੇਲਾ ਵੇਖਾਂ ਸੁਹੰਜਣਾ ਸੁਖ ਦਾ, ਨੇਤਰ ਲੋਚਣ ਅੱਖ ਖੁਲ੍ਹਾਈਆ। ਗ਼ਰੀਬ ਨਿਮਾਣਿਆਂ ਹਰਿ ਹਰਿ ਪੁਛਦਾ, ਦਰਦੀਆਂ ਦਰਦ ਵੰਡਾਈਆ। ਲੇਖ ਮੁਕਾਵੇ ਕੂੜ ਕੁੜਿਆਰੀ ਲੁਟ ਦਾ, ਸਤਿ ਸਚ ਲਏ ਪਰਗਟਾਈਆ। ਵਕ਼ਤ ਸੁਹਾਵਣਾ ਸੋਹਣੀ ਰੁਤ ਦਾ, ਪੱਤ ਡਾਲ੍ਹੀ ਰਹੀ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਕ਼ੁਦਰਤ ਦਾ ਕ਼ਾਦਰ ਕਾਇਮ ਮੁਕਾਮ ਆਪਣਾ ਇਕ ਬਣਾਈਆ। ਆਕਾਸ਼ ਕਹੇ ਮੈਂ ਵੇਖਿਆ ਕਾਇਮ ਮੁਕਾਮ, ਕਾਅਬਿਆਂ ਤੋਂ ਪਰੇ ਨਜ਼ਰੀ ਆਈਆ। ਜਿਥੇ ਵਸੇ ਇਕ ਇਮਾਮ, ਆਲਮਾਂ ਦਾ ਆਲਮ ਉਲਮਾ ਆਲਮੀਨ ਕਰੇ ਪੜ੍ਹਾਈਆ। ਜਿਸ ਦਾ ਖੇਲ ਸਦਾ ਤਮਾਮ, ਤਮਅ ਕੂੜੀ ਰਿਹਾ ਬਦਲਾਈਆ। ਸਤਿ ਸਚ ਸਮਝਾ ਕੇ ਇਕ ਗਿਆਨ, ਸੋਹੰ ਕਰੇ ਪੜ੍ਹਾਈਆ। ਪ੍ਰਿਥਮੀ ਆਕਾਸ਼ ਦਾ ਇਕ ਵਿਧਾਨ, ਧੁਰ ਫ਼ਰਮਾਣਾ ਨਾਲ ਸਮਝਾਈਆ। ਸ਼ਾਹ ਪਾਤਸ਼ਾਹ ਦਾ ਇਕ ਨਿਸ਼ਾਨ, ਸ਼ਹਿਨਸ਼ਾਹ ਝੁਲਾਈਆ । ਮੈਂ ਵੇਖ ਕੇ ਹੋਇਆ
ਹੈਰਾਨ, ਜ਼ਿਮੀਂ ਆਸਮਾਨ ਦੋਵੇਂ ਖ਼ੁਸ਼ੀ ਮਨਾਈਆ। ਰਲ ਮਿਲ ਮੈਂ ਤੇਰਾ ਤੂੰ ਮੇਰਾ ਢੋਲੇ ਸਾਂਝੇ ਗਾਣ, ਘਰ ਘਰ ਵੱਜੇ ਵਧਾਈਆ। ਝਗੜਾ ਰਿਹਾ ਨਾ ਕੋਇ ਦਰਮਿਆਨ, ਗੁਰ ਅਵਤਾਰ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਭ ਦਾ ਸਾਂਝਾ ਇਕ ਇਕ ਦਾਮ, ਇਕ਼ਬਾਲ ਇਕੋ ਦਏ ਵਖਾਈਆ। ਕੂੜੀ ਕਿਰਿਆ ਸਾਫ਼ ਕਰਕੇ ਮੈਦਾਨ, ਮੀਜ਼ਾਨ ਭਗਤਾਂ ਦਏ ਜਣਾਈਆ। ਲੇਖਾ ਜਾਣੇ ਮਸ਼ਰਕ ਮਗ਼ਰਬ ਜਨੂਬ ਸ਼ਮਾਲ, ਇਸਤਿਮਾਲ ਸਭ ਦਾ ਰਿਹਾ ਕਰਾਈਆ। ਪ੍ਰਭ ਦਾ ਕਿਤਾ ਵੱਡਾ ਵਿਸ਼ਾਲ, ਲੋਕਮਾਤ ਨਾ ਕੋਇ ਸਮਝਾਈਆ। ਨੌਂ ਖੰਡ ਸੱਤ ਦੀਪ ਇਕ ਨਿੱਕੀ ਜਿਹੀ ਮਸਾਲ, ਜੀਵਾਂ ਜੰਤਾਂ ਦਏ ਦ੍ਰਿੜਾਈਆ। ਆਕਾਸ਼ ਤੋਂ ਪਰੇ ਵੱਡਾ ਖੇਲ ਮਹਾਨ, ਮਹਿੰਮਾ ਆਪਣੇ ਵਿਚ ਛੁਪਾਈਆ। ਓਸ ਦਾ ਅਜੇ ਤਕ ਕਿਸੇ ਨੂੰ ਨਹੀਂ ਆਇਆ ਗਿਆਨ, ਬੇਅੰਤ ਬੇਅੰਤ ਕਹਿ ਕੇ ਸਾਰੇ ਗਏ ਸੁਣਾਈਆ। ਆਕਾਸ਼ ਤੋਂ ਉਤੇ ਸਾਢੇ ਤਿੰਨ ਸਾਲ ਅੰਦਰ ਬਣਾ ਦੇਣਾ ਉਤੇ ਦਾ ਵਿਧਾਨ, ਫੇਰ ਲੋਕਮਾਤ ਉਤੇ ਦਏ ਟਿਕਾਈਆ। ਇਕੋ ਹੁਕਮ ਮਨਾ ਕੇ ਸ੍ਰੀ ਭਗਵਾਨ, ਆਣ ਸਭ ਨੂੰ ਇਕ ਜਣਾਈਆ। ਜਿਸ ਨੇ ਆਦਿ ਸ੍ਰਿਸ਼ਟੀ ਰਚੀ ਆਣ, ਉਹ ਵੇਖਣਹਾਰ ਭਗਵਾਨ, ਦੂਜਾ ਜੋ ਆਇਆ ਸੋ ਬੱਚਿਆਂ ਵਾਂਗ ਅਣਜਾਣ, ਬਾਲਿਆਂ ਵਾਂਗਰ ਗਿਆ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮਗਰੀ ਦਾ ਸਚ ਸਮਾਨ, ਸਮੇਂ ਸਮੇਂ ਸਮਤੀ ਸਮਤੀ ਸਹਿਜ ਸਹਿਜ ਆਪੇ ਲਏ ਪਰਗਟਾਈਆ।
੨੨ ਫੱਗਣ ੨੦੨੧ ਬਿਕ੍ਰਮੀ ਮਨਸਾ ਸਿੰਘ ਦੇ ਗ੍ਰਹਿ ਫਰਾਲਾ ਜ਼ਿਲਾ ਜਲੰਧਰ
ਆਕਾਸ਼ ਕਹੇ ਮੈਂ ਤਕਿਆ ਸਤਿ ਅਸੂਲ, ਸਰਬ ਸਵਾਮੀ ਆਪ ਬਣਾਇੰਦਾ। ਜਿਸ ਦਾ ਅਗੰਮ ਅਗੰਮੜਾ ਸਕੂਲ, ਮਕਤਬ ਆਪਣਾ ਆਪ ਖੁਲ੍ਹਾਇੰਦਾ। ਜਿਥੇ ਵਿਦਿਆ ਇਕ ਮਾਕੂਲ, ਧੁਰ ਦਾ ਹੁਕਮ ਸੁਣਾਇੰਦਾ। ਕੋਈ ਵਕ਼ਤ ਨਾ ਜਾਏ ਫ਼ਜ਼ੂਲ, ਰਹਿਮਤ ਰਹਿਮ ਆਪ ਦਰਸਾਇੰਦਾ । ਜਿਥੇ ਝਗੜਾ ਮੁਕੇ ਕ਼ਾਤਲ ਮਕ਼ਤੂਲ, ਅਦਾਲਤ ਇਕ ਵਡਿਆਇੰਦਾ। ਜਿਥੇ ਜਨਮ ਕਰਮ ਦਾ ਲਹਿਣਾ ਹੋਏ ਵਸੂਲ, ਹਿਸਾਬ ਕਿਤਾਬ ਠੀਕ ਦ੍ਰਿੜਾਇੰਦਾ। ਜਿਸ ਦਾ ਜੁਗ ਚੌਕੜੀ ਸਦਾ ਸਦਾ ਬਣਿਆ ਇਕ ਮਜ਼ਮੂਨ, ਗੁਰ ਅਵਤਾਰ ਪੀਰ ਪੈਗ਼ੰਬਰ ਨਾ ਕੋਇ ਉਲਟਾਇੰਦਾ। ਜਿਸ ਦਾ ਬਿਨ ਅੱਖਰਾਂ ਵਾਲਾ ਕ਼ਾਨੂੰਨ, ਕਾਤਬ ਕ਼ਲਮ ਨਾਲ ਨਾ ਕੋਇ ਲਿਖਾਇੰਦਾ। ਸੋ ਦੇਵਣਹਾਰਾ ਸਚ ਸਬੂਤ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਭਾਗ ਲਗਾ ਕੇ ਕਾਇਆ ਪੰਜ ਤੱਤ ਕਲਬੂਤ, ਕਾਅਬਾ ਇਕੋ ਇਕ ਸੁਹਾਇੰਦਾ । ਸਭ ਤੋਂ ਵਖਰਾ ਨਿਰਾਲਾ ਦੱਸ ਕੇ ਰੂਪ, ਜੋਬਨ ਆਪਣਾ ਰੰਗ ਚੜ੍ਹਾਇੰਦਾ। ਮਾਲਕ ਹੋ ਕੇ ਧੁਰ ਮਹਿਬੂਬ, ਮਹਵ ਇਕੋ ਰਾਹ ਵਖਾਇੰਦਾ। ਦੀਨ ਮਜ਼੍ਹਬ ਦੀ ਹਦ ਵਿਚ ਨਾ ਆਏ ਮਹਿਦੂਦ, ਦਰਵਾਜ਼ਾ ਬੰਦ ਨਾ ਕੋਇ ਕਰਾਇੰਦਾ। ਅਰਸ਼ ਫ਼ਰਸ਼ ਤੋਂ ਜਿਸ ਦਾ ਉਚਾ ਅਰੂਜ, ਹਕ ਮੁਕਾਮੇ ਡੇਰਾ ਲਾਇੰਦਾ। ਆਦਿ ਜੁਗਾਦਿ ਜੋ ਸਦਾ ਰਹੇ ਮੌਜੂਦ, ਮੁਸ਼ਕਲ ਸਭ ਦੀ ਵੇਖ ਵਖਾਇੰਦਾ। ਚੋਟੀ ਚੜ੍ਹ ਵੇਖੇ ਮੰਜ਼ਲੇ ਮਕ਼ਸੂਦ, ਮਿਸਲ ਮਿਸਾਲ ਆਪਣੀ ਆਪ ਬਣਾਇੰਦਾ । ਲੇਖਾ ਜਾਣ ਕੇ ਤਤ ਵਜੂਦ, ਭੇਵ ਅਭੇਦਾ ਸਚ ਖੁਲ੍ਹਾਇੰਦਾ। ਵਜਾਵਣਹਾਰਾ ਨਾਦ ਸਚ ਤੰਬੂਰ, ਤਬਾ ਤਬੀਅਤ ਆਪ ਬਦਲਾਇੰਦਾ। ਬੇਨੰਤੀ ਕਰਨਹਾਰਾ ਮਨਜ਼ੂਰ, ਆਰਜੂ ਆਪਣੇ ਲੇਖੇ ਲਾਇੰਦਾ। ਜਲਵਾਗਰ ਅਗੰਮੀ ਨੂਰ, ਨੁਰਾਨਾ ਡਗਮਗਾਇੰਦਾ। ਸੂਫ਼ੀਆਂ ਸਦਾ ਮਸ਼ਕੂਰ, ਮਿਲ ਭਗਤਾਂ ਸੋਭਾ ਪਾਇੰਦਾ। ਦਰਵੇਸ਼ਾਂ ਮਜ਼ਦੂਰ, ਮੁਫ਼ਲਿਸ ਹੋ ਕੇ ਕਾਰ
ਕਮਾਇੰਦਾ। ਤੋੜਨਹਾਰਾ ਗ਼ੁਰਬਤ ਗ਼ਰੂਰ, ਨਿਵਣ ਸੋ ਅੱਖਰ ਇਕ ਸਮਝਾਇੰਦਾ। ਆਪਣਾ ਹੁਕਮ ਵਰਤਾਏ ਜ਼ਰੂਰ, ਜ਼ਾਹਰ ਜਹੂਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਆਕਾਸ਼ ਕਹੇ ਮੇਰੀ ਗਈ ਅਕਲ, ਸਮਝ ਰਹੀ ਨਾ ਰਾਈਆ। ਜਿਸ ਵੇਲੇ ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਨੇ ਕੀਤੇ ਮੁਅੱਤਲ, ਹਕ ਹਕ਼ੂਕ਼, ਆਪਣੇ ਹੱਥ ਰਖਾਈਆ। ਉਹ ਬਹਿ ਕੇ ਇਕ ਦੂਜੇ ਵਲ ਤੱਕਣ, ਬੈਠੇ ਧਿਆਨ ਲਗਾਈਆ। ਕੀ ਅਸੀਂ ਹੋ ਗਏ ਸ਼ੱਕਣ, ਪ੍ਰਭ ਨੂੰ ਭਰੋਸਾ ਰਿਹਾ ਨਾ ਰਾਈਆ। ਹੌਲੀ ਹੌਲੀ ਸਹਿਜੇ ਸਹਿਜੇ ਦੱਸਣ, ਕਥਾ ਕਹਾਣੀ ਸਰਬ ਸੁਣਾਈਆ। ਅਸੀਂ ਲੋਕਮਾਤ ਕਲਜੁਗ ਅੰਤ ਕੂੜੀ ਕਿਰਿਆ ਨਹੀਂ ਗਏ ਧੱਕਣ, ਆਪਣਾ ਬਲ ਨਾ ਕੋਇ ਵਖਾਈਆ। ਮਾਇਆ ਮਮਤਾ ਨਹੀਂ ਗਏ ਕੱਢਣ, ਧੁਰ ਦਾ ਹੁਕਮ ਨਾ ਕੋਇ ਮਨਾਈਆ। ਇਸੇ ਕਰ ਕੇ ਪੁਰਖ ਸਮਰਥਣ, ਆਪਣਾ ਵੇਸ ਵਟਾਈਆ। ਸ਼ਬਦੀ ਹੁਕਮ ਨਾਲ ਅਸੀਂ ਸਭ ਕੁਛ ਲਗੇ ਛੱਡਣ, ਉਜਰ ਰਿਹਾ ਨਾ ਰਾਈਆ। ਪ੍ਰਭ ਸਰਨਾਈ ਇਕੋ ਵਾਰ ਸਾਰੇ ਰਲ ਕੇ ਮੰਗਣ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਪ੍ਰੇਮ ਪ੍ਰੀਤੀ ਅੰਦਰ ਹੋ ਗਏ ਸਾਰੇ ਮਗਨ, ਪਿੱਛਾ ਯਾਦ ਰਹਿਣ ਕੋਇ ਨਾ ਪਾਈਆ । ਜਿਸ ਉਪਾਈ ਸ੍ਰਿਸ਼ਟੀ ਉਹ ਸ੍ਰਿਸ਼ਟੀ ਦਾ ਬਣੇ ਸੱਜਣ, ਸਾਜਨ ਇਕ ਅਖਵਾਈਆ। ਚਰਨ ਧੂੜੀ ਕਰਾ ਕੇ ਮਜਨ, ਮੰਜ਼ਲ ਪੰਧ ਦਏ ਮੁਕਾਈਆ। ਤੱਤ ਵਿਕਾਰ ਮੇਟ ਕੇ ਅਗਨ, ਸਾਂਤਕ ਸਤਿ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਚਾੜ੍ਹ ਕੇ ਸਾਚੀ ਰੰਗਨ, ਦੁਰਮਤ ਮੈਲ ਦੇਵੇ ਧੁਆਈਆ।