ਪੁਸਤਕਾਲਾਭਾਗ ੧੮

੩੦ ਫੱਗਣ ੨੦੨੧ ਬਿਕ੍ਰਮੀ ਹਰਨਾਮ ਸਿੰਘ ਦੇ ਗ੍ਰਹਿ ਗੁਮਾਨ ਪੁਰ ਜ਼ਿਲਾ ਅੰਮ੍ਰਿਤਸਰ

ਬੀਸ ਇੱਕੀਸ ਕਹੇ ਮੇਰੀ ਨਿਮਸਕਾਰ, ਨਮੋ ਨਮੋ ਪ੍ਰਭੂ ਸਰਨਾਈਆ। ਸਚਖੰਡ ਨਿਵਾਸੀ ਚਰਨ ਕਵਲ ਬਲਿਹਾਰ, ਪਤਿਪਰਮੇਸ਼ਵਰ ਇਕ ਸਰਨਾਈਆ। ਸੋ ਪੁਰਖ ਨਿਰੰਜਣ ਠਾਂਡਾ ਬਖ਼ਸ਼ ਸੱਚਾ ਦਰਬਾਰ, ਹਰਿ ਪੁਰਖ ਨਿਰੰਜਣ ਤੇਰੇ ਅਗੇ ਮੰਗ ਮੰਗਾਈਆ। ਇਕ ਓਅੰਕਾਰ ਕਰ ਪਿਆਰ, ਆਦਿ ਨਿਰੰਜਣ ਨਿਰਗੁਣ ਨੂਰ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਚਰਨ ਧੂੜੀ ਮਸਤਕ ਦੇ ਛਾਰ, ਸ੍ਰੀ ਭਗਵਾਨ ਤੇਰੀ ਓਟ ਤਕਾਈਆ। ਪਾਰਬ੍ਰਹਮ ਪ੍ਰਭ ਢਹਿ ਪਏ ਦਰਬਾਰ, ਦੀਨਨ ਹੋ ਕੇ ਮੰਗ ਮੰਗਾਈਆ। ਜੁਗ ਚੌਕੜੀ ਤੇਰਾ ਤਕਦੇ ਰਹੇ ਵਿਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਗਤ ਹੰਢਾਈਆ। ਹੁਕਮ ਮੰਨਦੇ ਵੇਂਹਦੇ ਰਹੇ ਗੁਰੂ ਅਵਤਾਰ, ਪੀਰ ਪੈਗ਼ੰਬਰ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਦਰਵੇਸ਼ ਬਣਦੇ ਰਹੇ ਭਿਖਾਰ, ਨਿਰਗੁਣ ਖ਼ਾਲੀ ਝੋਲੀ ਅਗੇ ਡਾਹੀਆ। ਕਰੋੜ ਤੇਤੀਸਾ ਦੂਰ ਦੁਰਾਡਾ ਮੰਗਦਾ ਰਹੇ ਦੀਦਾਰ, ਆਦਿ ਜੁਗਾਦੀ ਧਿਆਨ ਲਗਾਈਆ । ਬ੍ਰਹਿਮੰਡ ਖੰਡ ਵੇਖ ਤੇਰਾ ਪਸਾਰ, ਪੁਰੀ ਲੋਅ ਆਕਾਸ਼ ਪਾਤਾਲ ਖ਼ੁਸ਼ੀ ਵਖਾਈਆ। ਰਵ ਸਸ ਤੇਰਾ ਨੂਰ ਉਜਿਆਰ, ਮੰਡਲ ਮੰਡਪ ਸੋਭਾ ਪਾਈਆ । ਨਿਰਗੁਣ ਸਰਗੁਣ ਤੇਰਾ ਖੇਲ ਅਪਾਰ, ਲੱਖ ਚੁਰਾਸੀ ਵੰਡ ਵੰਡਾਈਆ। ਚਾਰੇ ਖਾਣੀ ਕਰ ਕੇ ਖ਼ਬਰਦਾਰ, ਚਾਰੇ ਬਾਣੀ ਰਾਗ ਅਲਾਈਆ। ਸੁਣ ਸੁਣ ਥੱਕੇ ਵਿਚ ਸੰਸਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਦਏ ਦੁਹਾਈਆ। ਅੰਜੀਲ ਕ਼ੁਰਾਨ ਕਲਮਾ ਨਬੀ ਰਸੂਲ ਰਹੇ ਉਚਾਰ, ਬੋਧ ਅਗਾਧਾ ਇਕ ਪੜ੍ਹਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਜੰਗਲ ਜੂਹ ਵੇਖੇ ਪਹਾੜ, ਟਿੱਲੇ ਪਰਬਤ ਸਮੁੰਦ ਧਿਆਨ ਲਗਾਈਆ। ਰਸਨਾ ਜਿਹਵਾ ਬੱਤੀ ਦੰਦ ਬੋਲਦੇ ਵੇਖੇ ਜੈਕਾਰ, ਸ਼ਬਦ ਨਾਦ ਧੁਨ ਸ਼ਨਵਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਵੇਖੇ ਗੁਰੂਦਵਾਰ, ਮਾਟੀ ਗਾਰਾ ਜੋੜ ਜੁੜਾਈਆ। ਸਰ ਸਰੋਵਰ ਤੀਰਥ ਤਟ ਵੇਖੇ ਕਿਨਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੋਜ ਖੁਜਾਈਆ। ਰਾਹ ਤਕਦੇ ਵੇਖੇ ਤੇਰਾ ਤੇਈ ਅਵਤਾਰ, ਈਸਾ ਮੂਸਾ ਮੁਹੰਮਦ ਨੈਣ ਉਠਾਈਆ। ਭਗਤ ਸੁਹੇਲੇ ਕਰਨ ਪੁਕਾਰ, ਗੁਰ ਦਸ ਮੰਗਣ ਸਰਨਾਈਆ। ਕਾਤਬ ਬਣ ਬਣ ਲੇਖਾ ਲਿਖ ਕੇ ਗਏ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਤੇਰੀ ਵਡਿਆਈਆ। ਭਵਿਖਤਾਂ ਵਿਚ ਹੁੰਦਾ ਰਿਹਾ ਇਜ਼ਹਾਰ, ਤਾਰੀਫ਼ਾਂ ਵਿਚ ਜਗਤ ਲੋਕਾਈਆ। ਨਾਦਾਂ ਵਿਚ ਵਜਦੀ ਰਹੀ ਧੁਨਕਾਰ, ਰਾਗਾਂ ਵਿਚ ਸੋਹਲੇ ਜਗਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਪੁਰਖ ਅਕਾਲ ਤੇਰੀ ਸਰਨਾਈਆ। ਬੀਸ ਇਕੀਸ ਕਹੇ ਮੇਰਾ ਹੋਇਆ ਅਖ਼ੀਰ, ਆਖ਼ਰ ਦਿਆਂ ਜਣਾਈਆ। ਸਚਖੰਡ ਦਵਾਰੇ ਝੁਕਦੇ ਵੇਖੇ ਪੀਰ, ਪੈਗ਼ੰਬਰ ਗੁਰ ਅਵਤਾਰ ਅੱਖ ਨਾ ਕੋਇ ਉਠਾਈਆ। ਖੇਲ ਵੇਖਿਆ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਫ਼ਕੀਰ, ਹਕੀਰ ਬੇਨਜ਼ੀਰ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਬਦਲਣਹਾਰਾ ਤਕ਼ਦੀਰ, ਤਦਬੀਰ ਆਪਣੀ ਦਏ ਸਮਝਾਈਆ। ਕੂੜੀ ਕਿਰਿਆ ਮੇਟਣਹਾਰਾ ਲਕੀਰ, ਸਚ ਸਤਿ ਲਏ ਪਰਗਟਾਈਆ। ਦਾਤਾ ਜੋਧਾ ਵਡ ਸੂਰਬੀਰ, ਹਾਕਮ ਹੁਕਮ ਇਕ ਮਨਾਈਆ। ਨਾਮ ਖੰਡਾ ਹੱਥ ਸ਼ਮਸ਼ੀਰ, ਲੁਹਾਰ ਤਰਖਾਣ ਨਾ ਕੋਇ ਘੜਾਈਆ। ਦੋ ਜਹਾਨਾਂ ਘਤਣਹਾਰ ਵਹੀਰ, ਚੌਦਾਂ ਤਬਕ ਫੋਲ ਫੁਲਾਈਆ। ਮੁਰੀਦ ਮੁਰਸ਼ਦ ਦਸਤਗੀਰ, ਵਾਹਿਦ ਨੂਰ ਇਕ ਖ਼ੁਦਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮੰਜ਼ਲ ਚੋਟੀ ਚੜ੍ਹ ਅਖ਼ੀਰ, ਮੁਕਾਮੇ ਹਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਬੀਸ ਇਕੀਸ ਕਹੇ ਮੈਂ ਮੰਗਾਂ ਮੰਗ, ਪੁਰਖ ਅਕਾਲ ਓਟ ਤਕਾਈਆ। ਮੇਰਾ ਲੇਖਾ ਗਿਆ ਲੰਘ, ਅਗਲਾ ਪਰਦਾ ਦਏ ਉਠਾਈਆ। ਕਲਜੁਗ ਕੂੜੀ ਕਿਰਿਆ ਛੱਡੀ ਸੇਜ ਪਲੰਘ, ਮਾਇਆ ਮਮਤਾ ਮੋਹ ਦਿਆਂ ਤਜਾਈਆ। ਮੇਰਾ ਮੇਲ ਮਿਲਾਵੇ ਜੋ ਛਡ ਕੇ ਗਿਆ ਪੁਰੀ ਅਨੰਦ, ਸੂਰੇ ਸਰਬੰਗ ਤੇਰੀ ਸਰਨਾਈਆ। ਜਿਸ ਨੂੰ ਤੱਤਾਂ ਵਾਲਾ ਕਹਿੰਦੇ ਗੁਜਰੀ ਦਾ ਚੰਦ, ਸ਼ਬਦੀ ਦਾਤਾ ਬੇਪਰਵਾਹੀਆ। ਦੋ ਜਹਾਨਾਂ ਬਣ ਜਾਏ ਸੰਗ, ਆਦਿ ਅੰਤ ਨਾ ਕੋਇ ਤੁੜਾਈਆ। ਸਤਿਜੁਗ ਸਤਿ ਸਤਿਵਾਦੀ ਆਪਣੀ ਧਾਰ ਗੰਢ, ਆਤਮ ਪਰਮਾਤਮ ਪਰਦਾ ਲਾਹੀਆ । ਜਗਤ ਦੁਹਾਗਣ ਵਿਛੋੜਾ ਚੁਕੇ ਰੰਡ, ਕੰਤ ਸੁਹਾਗੀ ਇਕ ਮਿਲਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਛੰਦ, ਧੁਰ ਦਾ ਢੋਲਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਦੇ ਸਰਨਾਈਆ। ਬੀਸ ਇਕੀਸ ਕਹੇ ਮੈਂ ਮੰਗਾਂ ਠਾਂਡੇ ਦਰਬਾਰ, ਅਲਖ ਨਿਰੰਜਣ ਤੇਰੀ ਇਕ ਸਰਨਾਈਆ। ਪੂਰਬ ਲਹਿਣਾ ਪਿਛਲਾ ਨਿਵਾਰ, ਮਾਰਗ ਅਗਲਾ ਦੇ ਸਮਝਾਈਆ । ਮੇਰਾ ਲੇਖਾ ਮੁਕਿਆ ਜੁਗ ਚਾਰ, ਕਲਜੁਗ ਅੰਤਮ ਡੇਰਾ ਢਾਹੀਆ। ਸਤਿਜੁਗ ਸਾਚੀ ਦੱਸ ਸੱਚੀ ਧਰਮਸਾਲ, ਜਿਥੇ ਸ਼ਾਹ ਹਕੀਰ ਸੋਭਾ ਪਾਈਆ । ਦੀਨ ਮਜ਼੍ਹਬ ਨਾ ਕੋਇ ਜੰਜਾਲ, ਊਚ ਨੀਚ ਨਾ ਕੋਇ ਵਖਾਈਆ। ਏਕਾ ਦੂਆ ਨਾ ਕੋਇ ਜੈਕਾਰ, ਇਕੋ ਤੇਰਾ ਨਾਮ ਸਿਫ਼ਤ ਸਾਲਾਹੀਆ। ਤੂੰ ਮਾਲਕ ਖ਼ਾਲਕ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਸਚਖੰਡ ਨਿਵਾਸੀ ਮਿਹਰਵਾਨ, ਮਹਿਬੂਬ ਮੁਹੱਬਤ ਦੇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਰ ਤੇ ਕਰ ਅੰਤ ਨਿਮਸਕਾਰ, ਆਪਣਾ ਲੇਖਾ ਗਏ ਮੁਕਾਈਆ। ਸਚ ਬੇਨੰਤੀ ਕਰ ਅਰਦਾਸ, ਦੋਏ ਜੋੜ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਵਖਾਈਆ। ਬੀਸ ਇਕੀਸ ਕਹੇ ਮੈਂ ਰਹੀ ਮੁਕ, ਵੇਲਾ ਅੰਤ ਦਏ ਗਵਾਹੀਆ। ਪੁਰਖ ਅਕਾਲ ਦੀਨ ਦਿਆਲ ਅਗੰਮੀ ਉਠ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕਢ ਕੁਟ, ਲੋਕਮਾਤ ਰਹਿਣ ਨਾ ਪਾਈਆ। ਜਨ ਭਗਤਾਂ ਉਪਰ ਆ ਕੇ ਤੁਠ, ਸੰਤ ਸੁਹੇਲੇ ਗੁਰਮੁਖ ਲੈ ਜਗਾਈਆ । ਸਤਿ ਸਹੌਣੀ ਹੋਵੇ ਤੇਰੀ ਰੁਤ, ਪੱਤ ਡਾਲ੍ਹੀ ਲੈ ਮਹਿਕਾਈਆ। ਤੇਰਾ ਮੇਲਾ ਹੋਵੇ ਗੋਬਿੰਦ ਨਾਲ ਤੇਰੇ ਸੁਤ, ਜੋਤੀ ਸ਼ਬਦੀ ਵੱਜੇ ਵਧਾਈਆ। ਜੋ ਘਟ ਘਟ ਅੰਦਰ ਬੈਠਾ ਲੁਕ, ਸਾਢੇ ਤਿੰਨ ਹੱਥ ਕਾਇਆ ਮੰਦਰ ਡੇਰਾ ਲਾਈਆ। ਅੰਤਰ ਆਤਮ ਜਾਮ ਪਿਆ ਘੁਟ, ਨਿਝਰ ਝਿਰਨਾ ਇਕ ਝਿਰਾਈਆ। ਜਿਹੜੀ ਲਿਵ ਤੇਰੇ ਨਾਲੋਂ ਗਈ ਛੁਟ, ਸੋ ਆਪਣੇ ਨਾਲ ਲਏ ਮਿਲਾਈਆ। ਭਾਗ ਲਗਾ ਕਾਇਆ ਬੁਤ, ਬੁਤਖ਼ਾਨੇ ਸੋਭਾ ਪਾਈਆ । ਤੇਰਾ ਖੇਲ ਵੇਖਾਂ ਅਬਿਨਾਸ਼ੀ ਅਚੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਦੇ ਸੱਚੀ ਸਰਨਾਈਆ। ਬੀਸ ਅਕੀਸ ਕਹੇ ਮੇਰਾ ਅਖ਼ੀਰੀ ਦਿਨ, ਦੋ ਜਹਾਨਾਂ ਦਿਆਂ ਜਣਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਨੂੰ ਗਣੌਂਦੇ ਰਹੇ ਗਿਣਤੀਆਂ ਵਿਚ ਗਿਣ ਗਿਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਜਿਸ ਦਾ ਸ਼ਬਦ ਇਸ਼ਾਰੇ ਨਾਲ ਦੱਸ ਕੇ ਗਏ ਚਿੰਨ੍ਹ, ਸੋ ਚਿੰਤਾ ਸਭ ਦੀ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਬੇਪਰਵਾਹੀਆ। ਬੀਸ ਇਕੀਸ ਕਹੇ ਮੇਰੀ ਅਖ਼ੀਰੀ ਰਾਤ, ਭਿੰਨੜੀ ਰੈਣ ਦਏ ਵਡਿਆਈਆ। ਸਚਖੰਡ ਦੁਆਰਿਉਂ ਮੰਗਾਂ ਇਕ ਸੁਗ਼ਾਤ, ਬਣ ਭਿਖਾਰਨ ਝੋਲੀ ਡਾਹੀਆ। ਕਿਰਪਾ ਕਰ ਪੁਰਖ ਅਬਿਨਾਸ਼,

ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਮੈਂ ਤੱਕਾਂ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੁਜਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜ ਕੁੜਿਆਰੀ ਪੈਂਦੀ ਵੇਖੀ ਰਾਸ, ਜੂਠ ਝੂਠ ਨਟੂਆ ਆਪਣਾ ਸਵਾਂਗ ਵਰਤਾਈਆ। ਸਚ ਵਸਤ ਹਰਿ ਕਾ ਨਾਮ ਕਿਸੇ ਨਾ ਪਾਸ, ਖ਼ਾਲੀ ਭਾਂਡੇ ਨਜ਼ਰੀ ਆਈਆ। ਮੈਂ ਲੱਖ ਚੁਰਾਸੀ ਅੰਦਰ ਵੇਖਿਆ ਮਾਰ ਕੇ ਝਾਤ, ਬਜਰ ਕਪਾਟੀ ਪਰਦਾ ਆਪ ਉਠਾਈਆ। ਆਤਮ ਪਰਮਾਤਮ ਜਾਣੇ ਕੋਈ ਨਾ ਗਾਥ, ਰਸਨਾ ਜਿਹਵਾ ਕਰਨ ਸਰਬ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਜੁੜਿਆ ਕਿਸੇ ਨਾ ਨਾਤ, ਲੱਖ ਚੁਰਾਸੀ ਘਰ ਘਰ ਕੂੜੀ ਹੋਵੇ ਕੁੜਮਾਈਆ। ਅੰਮ੍ਰਿਤ ਬੂੰਦ ਮਿਲੇ ਨਾ ਕਿਸੇ ਸਵਾਂਤ, ਕਵਲ ਨਾਭ ਨਾ ਕੋਇ ਉਲਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਗਏ ਆਖ, ਸੰਦੇਸ਼ਾ ਸ਼ਬਦ ਸੁਣਾਈਆ। ਕਲਜੁਗ ਅੰਤ ਅਖ਼ੀਰੀ ਆਵੇ ਆਪ, ਪਾਰਬ੍ਰਹਮ ਬੇਪਰਵਾਹੀਆ। ਜਿਸ ਦਾ ਰੂਪ ਰੰਗ ਰੇਖ ਨਾ ਕੋਈ ਜ਼ਾਤ, ਦੀਨ ਮਜ਼੍ਹਬ ਨਾ ਕੋਇ ਜਣਾਈਆ। ਜੋ ਹਰ ਘਟ ਅੰਦਰ ਰਖੇ ਵਾਸ, ਘਟ ਘਟ ਰਿਹਾ ਸਮਾਈਆ। ਜਨ ਭਗਤਾਂ ਦੇਵੇ ਧੁਰ ਦੀ ਦਾਤ, ਨਾਮ ਭੰਡਾਰਾ ਇਕ ਵਰਤਾਈਆ। ਸੋ ਮੇਰੀ ਪੂਰੀ ਕਰੇ ਆਸ, ਰੈਣ ਅਖ਼ੀਰੀ ਰਹੀ ਕੁਰਲਾਈਆ। ਜਿਸ ਦਾ ਹੁਕਮ ਲੇਖੇ ਵਰਤੇ ਲੇਖਾ ਕ਼ਲਮ ਦਵਾਤ, ਕਾਗ਼ਜ਼ ਸ਼ਾਹੀ ਜੋੜ ਜੁੜਾਈਆ। ਉਸ ਦੇ ਅਗੇ ਨਾ ਕੋਈ ਸਵਾਲ ਨਾ ਜਵਾਬ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਅੰਤ ਕਰਨ ਆਈ ਆਦਾਬ, ਨਿਉਂ ਨਿਉਂ ਲਾਗਾਂ ਪਾਈਆ। ਮੈਨੂੰ ਮਿਲਣਾ ਅੰਤ ਅਖ਼ੀਰੀ ਵਖਰਾ ਸਰਬ ਤੋਂ ਖ਼ਿਤਾਬ, ਖ਼ਤਾ ਮੇਰੀ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਕੱਢ ਨਹੀਂ ਸਕੇ ਹਿਸਾਬ, ਬੇਅੰਤ ਬੇਅੰਤ ਬੇਅੰਤ ਕਹਿ ਕੇ ਪਲੂ ਗਏ ਛੁਡਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਸ਼ਾਹ ਨਵਾਬ, ਪੁਰਖ ਅਕਾਲ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਚੁਕਾਈਆ। ਮੇਰਾ ਲੇਖਾ ਚੁਕੇ ਕਲਜੁਗ ਅੰਤ, ਵੀਹ ਸੌ ਇੱਕੀ ਬਿਕ੍ਰਮੀ ਧਿਆਨ ਲਗਾਈਆ। ਕਿਰਪਾ ਕਰੇ ਸ੍ਰੀ ਭਗਵੰਤ, ਪਾਰਬ੍ਰਹਮ ਵੱਡੀ ਵਡਿਆਈਆ। ਜਿਸ ਦਾ ਹੁਕਮ ਜੁਗਾ ਜੁਗੰਤ, ਦੋ ਜਹਾਨ ਨਾ ਕੋਇ ਮੇਟ ਮਿਟਾਈਆ । ਜੋ ਨਿਤ ਨਵਿਤ ਪਰਗਟਾਵਣਹਾਰਾ ਸਾਚੇ ਸੰਤ, ਗੁਰਮੁਖ ਸੱਜਣ ਲਏ ਜਗਾਈਆ। ਜੋ ਆਤਮ ਪਰਮਾਤਮ ਮੇਲ ਮਿਲਾਵਣਹਾਰਾ ਨਾਰ ਕੰਤ, ਸੇਜ ਸੁਹੰਜਣੀ ਦਏ ਵਡਿਆਈਆ । ਜਿਸ ਦੀ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਮੌਲਣੀ ਰੁਤ ਬਸੰਤ, ਬਾਰਾਂ ਮਾਸ ਇਕੋ ਰੰਗ ਰੰਗਾਈਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਪੂਰਨ ਭਗਵੰਤ, ਪਰਵਰਦਿਗਾਰ ਸਾਂਝਾ ਯਾਰ ਵਾਹਿਦ ਇਕ ਅਖਵਾਈਆ। ਜਿਸ ਨੇ ਸਤਿਜੁਗ ਸਾਚੀ ਬਣੌਣੀ ਬਣਤ, ਧਰਮ ਦਵਾਰ ਦਏ ਵਡਿਆਈਆ। ਜਿਸ ਦਾ ਇਕੋ ਚਲਣਾ ਮੰਤ, ਜੀਵ ਜੰਤ ਦਏ ਸਮਝਾਈਆ। ਜੋ ਬੋਧ ਅਗਾਧਾ ਬਣ ਕੇ ਆਇਆ ਪੰਡਤ, ਚੌਦਾਂ ਵਿਦਿਆ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ। ਬੀਸ ਇਕੀਸ ਕਹੇ ਮੈਂ ਹੋਈ ਦਰਵੇਸ਼, ਘਰ ਸਾਚੇ ਅਲਖ ਜਗਾਈਆ। ਮੇਰਾ ਪੂਰਬ ਚੁਕ ਜਾਏ ਲੇਖ, ਅਗੇ ਮਿਲੇ ਵਡਿਆਈਆ । ਪੁਰਖ ਅਕਾਲ ਦਾ ਚੜ੍ਹਨ ਵਾਲਾ ਸੰਮਤ ਮਹੀਨਾ ਚੇਤ, ਚੇਤਨ ਸਭ ਨੂੰ ਦਏ ਕਰਾਈਆ। ਸ਼ਬਦ ਸੰਦੇਸ਼ਾ ਦੇਸ ਪਰਦੇਸ, ਧੁਰ ਦਰਬਾਰੀ ਆਪ ਸੁਣਾਈਆ। ਹੁਕਮੇ ਅੰਦਰ ਬਦਲ ਕੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਸ਼ੰਕਰ ਪੰਧ ਮੁਕਾਈਆ। ਸਚਖੰਡ ਸੁਹਾ ਕੇ ਆਪਣਾ ਦੇਸ, ਥਿਰ ਘਰ ਪਰਦਾ ਦਏ ਉਠਾਈਆ। ਸੁੰਨ ਅਗੰਮੀ ਖੇਲਣਹਾਰਾ ਖੇਡ, ਭੇਵ ਅਭੇਦਾ ਦਏ ਸਮਝਾਈਆ। ਜਿਸ ਦਾ ਆਦਿ ਜੁਗਾਦੀ ਜੋਤੀ ਜਲਵਾ

ਨੂਰੀ ਤੇਜ, ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼ੀ ਪੁਰਖ ਅਬਿਨਾਸ਼ੀ ਇਕ ਅਖਵਾਈਆ। ਜਿਸ ਨੇ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਭੇਜ, ਹੁਕਮੇ ਅੰਦਰ ਸੇਵ ਲਗਾਈਆ । ਸੋ ਮਾਲਕ ਦੋ ਜਹਾਨਾਂ ਇਕ ਨਰੇਸ਼, ਨਰ ਨਰਾਇਣ ਨਿਰੰਕਾਰ ਇਕ ਹੋ ਆਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖ ਨਾ ਸਕੇ ਲੇਖ, ਖਾਣੀ ਬਾਣੀ ਅੰਤ ਨਾ ਕੋਇ ਜਣਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਘਟ ਰਿਹਾ ਵੇਖ, ਸਦੀ ਚੌਧਵੀਂ ਬੀਸ ਇਕੀਸਾ ਹਰਿ ਜਗਦੀਸਾ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬੀਸ ਅਕੀਸ ਕਹੇ ਮੈਂ ਛੱਡਿਆ ਝਗੜਾ, ਅੰਤਮ ਆਵਾਜ਼ ਰਹੀ ਜਣਾਈਆ। ਮੈਨੂੰ ਮਾਰਗ ਨਜ਼ਰੀ ਆਏ ਅਗਲਾ, ਜੋ ਪੁਰਖ ਅਕਾਲ ਰਿਹਾ ਲਗਾਈਆ । ਕਲਜੁਗ ਪਿਛੇ ਸਤਿਜੁਗ ਇਕ ਦੂਜੇ ਦਾ ਹੋਵੇ ਬਦਲਾ, ਤਬਦੀਲੀ ਰੀਤੀ ਨੀਤੀ ਵਿਚ ਵਖਾਈਆ। ਸਦੀ ਚੌਧਵੀਂ ਅਖ਼ੀਰੀ ਵੇਖੇ ਮਜ਼ਲਾ, ਮੰਜ਼ਲ ਆਪਣਾ ਪੰਧ ਮੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਿਸੇ ਹੱਥ ਨਾ ਆਵੇ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਜੰਗਲਾ, ਖੋਜ ਖੋਜ ਥੱਕੀ ਸਰਬ ਲੋਕਾਈਆ। ਜੋ ਲੇਖਾ ਜਾਣੇ ਸਰਬ ਸਗਲਾ, ਸਭ ਦਾ ਮਾਲਕ ਇਕੋ ਨਜ਼ਰੀ ਆਈਆ। ਸੋ ਕਲਜੁਗ ਕੂੜ ਕੁੜਿਆਰ ਮੇਟੇ ਪਗ਼ਲਾ, ਬੌਰਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਬੀਸ ਇਕੀਸ ਕਹੇ ਮੈਂ ਵੇਖਣ ਆਈ ਵਾਧਾ, ਵਦੀ ਸੁਦੀ ਦੋਵੇਂ ਬੈਠੀ ਮੁਖ ਛੁਪਾਈਆ। ਕਰੇ ਖੇਲ ਗੋਬਿੰਦ ਗੁਰ ਨਾਲ ਪੁਰਖ ਅਕਾਲ ਦਾਦਾ, ਗੁਰਮੁਖ ਦੇਵਣਹਾਰ ਸੱਚੀ ਵਡਿਆਈਆ । ਜਿਸ ਨੇ ਰਚਨ ਰਚਾਈ ਆਦਿ ਸੋ ਲੇਖਾ ਜਾਣੇ ਜੁਗ ਜੁਗਾਦਾ, ਚੌਕੜੀ ਆਪਣਾ ਹੁਕਮ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਰਖਦੇ ਰਹੇ ਆਸਾ, ਭਵਿਖਤਾਂ ਵਿਚ ਬਿਆਨ ਲਿਖਾਈਆ। ਚਰਨ ਕਵਲ ਧਰਦੇ ਰਹੇ ਭਰਵਾਸਾ, ਕਰ ਬੇਨੰਤੀ ਮੰਗ ਮੰਗਾਈਆ। ਕਵਣ ਵੇਲਾ ਕਲਜੁਗ ਪ੍ਰਭ ਨਿਰਗੁਣ ਨੂਰ ਹੋਵੇ ਪਰਕਾਸ਼ਾ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਸਦਾ ਖੋਲ੍ਹ ਨਾ ਸਕਿਆ ਕੋਈ ਖ਼ੁਲਾਸਾ, ਭੇਵ ਅਭੇਦ ਨਾ ਕੋਈ ਸਮਝਾਈਆ। ਇਸ਼ਾਰਿਆਂ ਨਾਲ ਕਰਦੇ ਗਏ ਬਾਤਾਂ, ਹੁਕਮੇ ਅੰਦਰ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ। ਪੁਰਖ ਅਕਾਲ ਕਹੇ ਸੁਣ ਬੀਸ ਇਕੀਸ, ਧੁਰ ਫ਼ਰਮਾਨ ਦਿਆਂ ਜਣਾਈਆ। ਇਹ ਖੇਲ ਹਰਿ ਜਗਦੀਸ, ਜਗਤੀਸ਼ਵਰ ਵੇਖ ਵਖਾਈਆ। ਜਿਸ ਦੀ ਸਿਫ਼ਤ ਕਰਨ ਰਾਗ ਛਤੀਸ, ਤੀਸ ਬਤੀਸ ਢੋਲੇ ਗਾਈਆ। ਜਿਸ ਦੀ ਕਲਮਿਆਂ ਵਿਚ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਸੋ ਮਾਲਕ ਇਕੋ ਠੀਕ, ਠਾਕਰ ਨਜ਼ਰੀ ਆਈਆ। ਜੋ ਲੱਖ ਚੁਰਾਸੀ ਲਏ ਜੀਤ, ਗੜ੍ਹ ਹੰਕਾਰ ਸਰਬ ਤੁੜਾਈਆ। ਤੇਰਾ ਲਹਿਣਾ ਗਿਆ ਬੀਤ, ਅੰਤ ਚਰਨ ਕਵਲ ਮਿਲੇ ਸਰਨਾਈਆ। ਅਗੇ ਸਤਿ ਸਤਿਵਾਦੀ ਬਦਲੇ ਰੀਤ, ਪਤਿਤ ਪੁਨੀਤ ਦਏ ਬਣਾਈਆ। ਸਾਚਾ ਸੋਹਲਾ ਦੱਸ ਕੇ ਇਕੋ ਗੀਤ, ਆਤਮ ਪਰਮਾਤਮ ਜੋੜ ਜੁੜਾਈਆ। ਕਾਇਆ ਕਾਅਬਾ ਮੰਦਰ ਮਸੀਤ, ਮੁੱਲਾ ਮੁਸਾਇਕ ਸ਼ੇਖ਼ ਦੇ ਦ੍ਰਿੜਾਈਆ। ਸਾਚੀ ਕਰ ਕੇ ਆਪ ਤਬਲੀਗ਼, ਤਾਬਿਆਦਾਰੀ ਇਕ ਵਖਾਈਆ। ਆਤਮ ਪਰਮਾਤਮ ਦੱਸ ਕੇ ਵਲਦੀਅਤ, ਮਲਕੀਅਤ ਇਕੋ ਘਰ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵਣਹਾਰਾ ਤਰਤੀਬ, ਜੁਗ ਜੁਗ ਲੇਖਾ ਦਏ ਚੁਕਾਈਆ। ਵੇਖਣਹਾਰਾ ਹਸਤ ਕੀਟ, ਅਣਡੀਠ ਆਪਣੀ ਧਾਰ ਪਰਗਟਾਈਆ। ਸਾਚੀ ਦੱਸ ਕੇ ਸ਼ਬਦ ਪ੍ਰੀਤ, ਸੁਰਤ ਸੁਆਣੀ

ਲਏ ਉਠਾਈਆ। ਝਗੜਾ ਮੁਕਾ ਕੇ ਊਚ ਨੀਚ, ਰਾਓ ਰੰਕ ਇਕੋ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਇਕ ਅਖਵਾਈਆ। ਬੀਸ ਅਕੀਸ ਕਹੇ ਮੈਨੂੰ ਅੰਤ ਅਖ਼ੀਰੀ ਇਕ ਚਾ, ਚਾਓ ਘਨੇਰਾ ਨਜ਼ਰੀ ਆਈਆ। ਜਨ ਭਗਤੋ ਮੇਰੀ ਸੁਣੋ ਸਲਾਹ, ਧੁਰ ਦੇ ਹੁਕਮ ਨਾਲ ਜਣਾਈਆ। ਸਭ ਦਾ ਮਾਲਕ ਇਕੋ ਮਲਾਹ, ਪੁਰਖ ਅਕਾਲ ਬੇਪਰਵਾਹੀਆ। ਓਸ ਦਾ ਸਿਮਰੋਂ ਇਕੋ ਨਾਂ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋ ਰਾਮ ਰਹੀਮ ਵਾਹਿਗੁਰੂ ਅੱਲ੍ਹਾ ਰਿਹਾ ਅਖਵਾ, ਜਲਵਾਗਰ ਨੂਰ ਜਹੂਰ ਕਰੇ ਰੁਸ਼ਨਾਈਆ। ਓਸ ਦੇ ਅਗੇ ਸਾਰੇ ਕਰੋ ਦੁਆ, ਬੇਨੰਤੀ ਇਕੋ ਇਕ ਜਣਾਈਆ। ਤੂੰ ਪਰਮਾਤਮ ਸਭ ਦਾ ਸਾਂਝਾ ਇਕ ਖ਼ੁਦਾ, ਖ਼ੁਦੀ ਤਕੱਬਰੀ ਦੇ ਮਿਟਾਈਆ। ਜਿਸ ਨੂੰ ਸਜਦਾ ਕਰਦੇ ਗਏ ਆਦਮ ਹਵਾ, ਸ਼ੰਕਰ ਪਾਰਬਤੀ ਨਾਲ ਮੰਗਦਾ ਗਿਆ ਸਰਨਾਈਆ । ਓਸ ਦੇ ਅਗੇ ਖੇਲ ਕੋਈ ਕਰੇ ਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾਂ ਵੇਖ ਵਖਾਈਆ। ਵੀਹ ਸੌ ਇੱਕੀ ਕਹੇ ਸੁਣੋ ਜਨ ਸੰਤ, ਸ਼ਬਦ ਸੰਦੇਸ਼ਾ ਦਿਆਂ ਸੁਣਾਈਆ। ਠਾਕਰ ਦਾ ਸੁਣ ਲਓ ਮੰਤ, ਮੰਤਵ ਹਲ ਵਖਾਈਆ। ਜਿਹਨੂੰ ਕਹਿੰਦੇ ਗਏ ਬੇਅੰਤ, ਸੋ ਪਰਦਾ ਰਿਹਾ ਉਠਾਈਆ। ਇਕੋ ਨੂਰ ਜੋਤ ਸ੍ਰੀ ਭਗਵੰਤ, ਰਕਤ ਬੂੰਦ ਵੰਡ ਨਾ ਕੋਈ ਵੰਡਾਈਆ। ਜੋ ਆਦਿ ਜੁਗਾਦੀ ਸਭ ਦਾ ਕੰਤ, ਕੰਤੂਲ ਸੱਚਾ ਸ਼ਹਿਨਸ਼ਾਹੀਆ। ਤੁਹਾਡਾ ਮੇਲਾ ਓਸ ਦੇ ਨਾਲ ਅੰਤ, ਜੋ ਅੰਤਸ਼ਕਰਨ ਦਾ ਮਾਲਕ ਸਦ ਅਖਵਾਈਆ। ਦੂਜੇ ਦਰ ਨਾ ਹੋਇਓ ਮੰਗਤ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਆਪਣਾ ਪੰਧ ਮੁਕਾਈਆ। ਕਿਸੇ ਦੇ ਕੋਲ ਪਿਛਲੀ ਰਹਿ ਨਹੀਂ ਗਈ ਸੰਨਦ, ਲੇਖਾ ਸਭ ਦਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਆਪ ਉਠਾਈਆ। ਬੀਸ ਇਕੀਸ ਕਹੇ ਸੁਣੋ ਗੁਰਮੁਖ, ਮੁਫ਼ਤ ਦਿਆਂ ਜਣਾਈਆ । ਬਿਨ ਪੁਰਖ ਅਕਾਲ ਮਿਲੇ ਨਾ ਕੋਈ ਸੁਖ, ਦੁੱਖਾਂ ਭਰੀ ਲੋਕਾਈਆ। ਜਿਸਦੀ ਧਾਰੋਂ ਆਏ ਉਠ, ਆਤਮ ਪਰਮਾਤਮ ਰੂਪ ਵਟਾਈਆ। ਓਸ ਦਾ ਪਰਦਾ ਵੇਖੋ ਚੁਕ, ਜੋ ਤੁਹਾਡੇ ਅੰਤਰ ਰਿਹਾ ਟਿਕਾਈਆ। ਪਿਆਰੇ ਹੋ ਕੇ ਲਓ ਪੁੱਛ, ਪ੍ਰੀਤਮ ਆਪਣਾ ਲਓ ਮਨਾਈਆ। ਉਹ ਦੇਵਣਹਾਰਾ ਸਭ ਕੁਛ, ਸ਼ਬਦ ਭੰਡਾਰ ਸਤਿ ਵਰਤਾਈਆ । ਦੀਨ ਦਿਆਲ ਹੋ ਕੇ ਜਾਵੇ ਤੁਠ, ਮਿਹਰ ਨਜ਼ਰ ਆਪ ਉਠਾਈਆ। ਅੰਮ੍ਰਿਤ ਜਾਮ ਪਿਆਵੇ ਘੁਟ, ਬੂੰਦ ਸਵਾਂਤੀ ਇਕ ਟਪਕਾਈਆ। ਸਾਡਾ ਆਵਣ ਜਾਵਣ ਲੇਖਾ ਜਾਵੇ ਮੁਕ, ਲੱਖ ਚੁਰਾਸੀ ਫੰਦ ਕਟਾਈਆ। ਜਿਹੜਾ ਨੌ ਸੌ ਚੁਰਾਨਵੇ ਚੌਕੜੀ ਜੁਗ ਬੈਠਾ ਰਿਹਾ ਅਲੋਪ ਹੋ ਕੇ ਚੁਪ, ਸਾਖ਼ਿਆਤ ਖੇਲ ਨਾ ਕੋਇ ਵਖਾਈਆ। ਸੋ ਸਾਹਿਬ ਸਵਾਮੀ ਪਹਿਲੀ ਚੇਤ ਹੋਣਾ ਖ਼ੁਸ਼, ਖ਼ੁਸ਼ਹਾਲੀ ਤੁਹਾਡੀ ਦਏ ਬਣਾਈਆ। ਕੂੜ ਕੁੜਿਆਰਾ ਪੈਂਡਾ ਗਿਆ ਮੁਕ, ਸਚ ਵਣਜਾਰਾ ਲਏ ਪਰਗਟਾਈਆ। ਜਿਸ ਨੇ ਗੋਬਿੰਦ ਬਣਾਇਆ ਆਪਣਾ ਪੁਤ, ਲੋਕਮਾਤ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਕਾਰ ਕਮਾਈਆ। ਬੀਸ ਇਕੀਸ ਕਹੇ ਮੈਂ ਗੁਰਮੁਖਾਂ ਦੱਸਾਂ, ਧੁਰ ਦਾ ਹਾਲ ਜਣਾਈਆ। ਮੈਂ ਪ੍ਰਭ ਦਾ ਦਰਸ਼ਨ ਪਾਇਆ ਅੱਖਾਂ, ਜੋਤੀ ਜੋਤ ਡਗਮਗਾਈਆ। ਖ਼ੁਸ਼ੀਆਂ ਨਾਲ ਬਹਿ ਕੇ ਹੱਸਾਂ, ਅੰਤ ਅਖ਼ੀਰੀ ਦਿਆਂ ਦ੍ਰਿੜਾਈਆ। ਜਨ ਭਗਤੋ ਸਦਾ ਮਿਲ ਕੇ ਤੁਹਾਡੇ ਵਿਚ ਵਸਾਂ, ਵਾਸਤਾ ਇਕੋ ਨਾਲ ਜੁੜਾਈਆ। ਮੈਂ ਨਾਤਾ ਛੱਡਿਆ ਪੱਥਰ ਇੱਟਾਂ, ਮਿੱਟੀ ਗਾਰਾ ਸੰਗ ਨਾ ਕੋਇ ਰਖਾਈਆ। ਚਾਰੋਂ ਕੁੰਟ ਦੁਹੱਥੜ ਮਾਰ ਕੇ ਪਿੱਟਾਂ, ਬੁਤਖ਼ਾਨਿਆਂ ਦਿਆਂ ਦ੍ਰਿੜਾਈਆ। ਵੇਖੋ ਅਗਲੇ ਸੰਮਤ ਕੀ ਨਿਕਲਦਾ ਸਿੱਟਾ, ।

ਸਾਹਿਬ ਸਤਿਗੁਰ ਵੇਖ ਜਿਹੜਾ ਭਗਤ ਦਵਾਰੇ ਕਾਗ਼ਜ਼ ਦੱਬਿਆ ਚਿੱਟਾ, ਓਸਦਾ ਲੇਖਾ ਕਲ੍ਹ ਨੂੰ ਦੇਣਾ ਲਿਖਾਈਆ। ਜਿਸ ਦੇ ਹੁਕਮ ਨਾਲ ਸਤਿ ਧਰਮ ਦਾ ਚਲਣਾ ਸਿੱਕਾ, ਦੋ ਜਹਾਨਾਂ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬੀਸ ਇਕੀਸ ਕਹੇ ਮੈਂ ਦੇਵਾਂ ਅੰਤ ਵਧਾਈ, ਸੁਨੇਹੜਾ ਸਚ ਸੁਣਾਈਆ। ਅਬਿਨਾਸ਼ੀ ਕਰਤੇ ਖੇਲ ਰਚਾਈ, ਰਚਨਾ ਵੇਖੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਪਏ ਸਰਨਾਈ, ਸਿਰ ਸਕੇ ਨਾ ਕੋਇ ਉਠਾਈਆ। ਪੀਰ ਪੈਗ਼ੰਬਰ ਮੰਗਣ ਦੁਆਈ, ਨਿਉਂ ਨਿਉਂ ਧੂੜੀ ਟਿੱਕਾ ਮਸਤਕ ਲਾਈਆ। ਚਾਰ ਜੁਗ ਦਾ ਭਵਿਖਤ ਦੇਵੇ ਗਵਾਹੀ, ਸ਼ਹਾਦਤ ਇਕੋ ਵਾਰ ਭੁਗਤਾਈਆ। ਪਿਛਲਾ ਲੇਖਾ ਰਿਹਾ ਮੁਕਾਈ, ਮੁਕੰਮਲ ਆਪਣਾ ਹੁਕਮ ਮਨਾਈਆ। ਅਗਲਾ ਮਾਰਗ ਇਕ ਦਰਸਾਈ, ਦਹਿ ਦਿਸ਼ਾ ਦਏ ਜਣਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਗਾਵਣ ਚਾਈਂ ਚਾਈਂ, ਮਧੁਰ ਧੁਨ ਰਾਗ ਅਲਾਈਆ। ਧਰਨੀ ਧਰਤ ਧਵਲ ਮੰਡਲ ਮੰਡਪ ਆਕਾਸ਼ ਪਾਤਾਲ ਪਰਕਾਸ਼ ਕਰੇ ਰੁਸ਼ਨਾਈ, ਅੰਧ ਅੰਧੇਰ ਰਹਿਣ ਨਾ ਪਾਈਆ। ਆਤਮ ਪਰਮਾਤਮ ਮੇਲਾ ਹੋਵੇ ਸਹਿਜ ਸੁਭਾਈ, ਜੋਗ ਅਭਿਆਸ ਹਠ ਤਪ ਸਨਿਆਸ ਵੈਰਾਗ ਤਿਆਗ ਨਾ ਕੋਇ ਜਣਾਈਆ। ਨਿਜ ਨੇਤਰ ਲੋਚਣ ਨੈਣ ਤੱਕੇ ਅੱਖ ਗੁਸਾਈਂ, ਦਰਸ ਦੇਵੇ ਪਰਤਖ, ਸਾਖ਼ਿਆਤ ਨੂਰੋ ਨੂਰ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਭਗਤ ਭਗਵਾਨ ਗੌਣਾ ਜਸ, ਲੇਖਾ ਮੁਕਣਾ ਤੀਰਥ ਅਠਸਠ, ਸਚ ਇਸ਼ਨਾਨ ਅੰਤਰ ਆਤਮ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਧੁਰ ਦਾ ਹੁਕਮ ਹਰਿ ਕਰਤਾਰ, ਜਗ ਕਰਤਾ ਆਪ ਜਣਾਈਆ। ਜਿਸ ਨੂੰ ਸਮਝੇ ਕੋਈ ਨਾ ਵਿਚ ਸੰਸਾਰ, ਮਨ ਮਤਿ ਬੁਧਿ ਭੇਵ ਕੋਇ ਨਾ ਆਈਆ। ਸਾਚੀ ਕਰਨੀ ਕਰੇ ਆਪ ਕਰਤਾਰ, ਅਕਲ ਕਲਧਾਰੀ ਆਪਣੀ ਖੇਲ ਕਰਾਈਆ। ਬੀਸ ਇਕੀਸ ਤੇਰਾ ਵੇਖ ਕੇ ਸਰਬ ਅਹਿਵਾਲ, ਦੀਨ ਦਿਆਲ ਹੋਏ ਸਹਾਈਆ। ਤੇਰੀ ਲੇਖੇ ਲਗੇ ਘਾਲ, ਕੀਤੀ ਘਾਲ ਤੇਰੀ ਝੋਲੀ ਪਾਈਆ। ਅਗੇ ਚੜ੍ਹਨਾ ਭਗਤ ਭਗਵੰਤ ਦਾ ਸਾਲ, ਪੰਡਤ ਪਾਂਧਾ ਭੇਵ ਕਿਸੇ ਨਾ ਆਈਆ। ਜਿਸ ਦਾ ਲੇਖਾ ਲਿਖਣਾ ਕਮਾਲ, ਕ਼ਲਮ ਸ਼ਾਹੀ ਬੈਠੀ ਅੱਖ ਉਠਾਈਆ। ਪੁਰਖ ਅਕਾਲ ਬਣਨਾ ਦਲਾਲ, ਵਿਚੋਲਾ ਬੇਪਰਵਾਹੀਆ। ਝਗੜਾ ਮੁਕਣਾ ਸ਼ਾਹ ਕੰਗਾਲ, ਊਚ ਨੀਚ ਰਾਓ ਰੰਕ ਇਕੋ ਰੰਗ ਵਖਾਈਆ। ਸਵਾ ਪਹਿਰ ਸਰਬ ਧਿਆਨ, ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਸਰਨਾਈਆ। ਜਿਹੜਾ ਅਜੇ ਤਕ ਮਿਹਰ ਨਜ਼ਰ ਨਾਲ ਦਿਤਾ ਨਹੀਂ ਕਿਸੇ ਗਿਆਨ, ਸੋ ਮਹਿਬਾਨ ਹੋ ਕੇ ਮਿਹਰ ਨਜ਼ਰ ਦੇਵੇ ਟਿਕਾਈਆ। ਚਰਨ ਧੂੜੀ ਬਖ਼ਸ਼ ਇਸ਼ਨਾਨ, ਦੁਰਮਤ ਮੈਲ ਪਰੇ ਦੇਵੇ ਕਰਾਈਆ। ਨਾਤਾ ਤੋੜ ਕੇ ਕਾਲ ਮਹਾਕਾਲ, ਸਚਖੰਡ ਸੱਚੀ ਧਰਮਸਾਲ ਬਖ਼ਸ਼ੇ ਸਰਨ ਸਰਨਾਈਆ। ਜੋ ਮੰਗਾਂ ਮੰਗਦਾ ਰਿਹਾ ਰਵਾਲ, ਸੰਮਤ ਚੌਦਾਂ ਦਾ ਅਹਿਵਾਲ, ਇੱਕੀ ਸੌ ਕੋਸ ਦਾ ਖ਼ਿਆਲ, ਅਭੁਲ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਸਮੇਂ ਦਾ ਸਾਚਾ ਸੰਮਤ, ਜਿਸ ਦੀ ਮੰਗ ਮੰਗਦੇ ਗਏ ਸੂਫ਼ੀ ਫ਼ਕੀਰ ਗੁਰ ਅਵਤਾਰ ਪੈਗ਼ੰਬਰ ਆਪਣੀ ਝੋਲੀ ਡਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਸ ਦੀ ਦੋ ਜਹਾਨ ਬਣਾ ਕੇ ਬਣਤ, ਜਿਸਨੂੰ ਕੋਈ ਨਾ ਸਮਝੇ ਸੰਤ, ਧੁਰ ਦਾ ਖੇਲ ਸ੍ਰੀ ਭਗਵੰਤ, ਕਰੇ ਕਰਾਏ ਆਦੀ ਕੰਤ, ਕ਼ੁਦਰਤ ਦਾ ਮਾਲਕ, ਖ਼ਲਕ ਦਾ ਖ਼ਾਲਕ, ਭਗਤ ਦਾ ਸਾਲਸ, ਖ਼ਾਲਸ ਖ਼ਾਸ ਦਏ ਜਣਾਈਆ।

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਪਹਿਲੀ ਚੇਤ ਕਹੇ ਸ਼ਹਿਨਸ਼ਾਹੀ ਸੰਮਤ, ਸਮਾਂ ਸਮਾਂ ਦਿਤਾ ਬਦਲਾਈਆ। ਸਚਖੰਡ ਦਵਾਰੇ ਗੁਰ ਅਵਤਾਰ ਪੀਰ ਪੈਗ਼ੰਬਰ ਹੋ ਗਏ ਮੰਗਤ, ਥਿਰ ਘਰ ਬੈਠੇ ਸੀਸ ਨਿਵਾਈਆ। ਕਰ ਡੰਡਾਵਤ ਧੁਰ ਚਰਨ ਮਿੰਨਤ, ਸਜਦਾ ਸੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਅਗੇ ਰਹੀ ਕੋਈ ਨਾ ਹਿੰਮਤ, ਹੌਸਲਾ ਅਵਰ ਨਾ ਕੋਇ ਜਣਾਈਆ। ਨਵ ਨੌ ਚਾਰ ਜੁਗ ਚੌਕੜੀ ਤੇਰੇ ਪ੍ਰੇਮ ਪਿਆਰ ਦਾ ਖਾਧਾ ਨਿਮਕ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੀ ਕਾਰ ਕਮਾਈਆ। ਝਗੜਾ ਮੁਕਾ ਕੇ ਸਵਰਗ ਜੱਨਤ, ਲੋਕ ਪਰਲੋਕ ਦੋ ਜਹਾਨ ਪੁਰੀ ਲੋਅ ਆਕਾਸ਼ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇ ਵਖਾਈਆ। ਸੰਮਤ ਕਹੇ ਮੇਰਾ ਮਾਲਕ ਸ਼ਹਿਨਸ਼ਾਹ, ਸੋ ਪੁਰਖ ਨਿਰੰਜਣ ਇਕ ਅਖਵਾਇੰਦਾ। ਜੋ ਆਦਿ ਜੁਗਾਦਿ ਜੁਗ ਚੌਕੜੀ ਲਹਿਣੇ ਸਰਬ ਮੁਕਾ, ਪ੍ਰਿਥਮੀ ਆਕਾਸ਼ ਖੋਜ ਖੁਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਬਹਾ, ਧੁਰ ਫ਼ਰਮਾਨਾ ਇਕ ਸਮਝਾਇੰਦਾ। ਇਕੋ ਪੁਰਖ ਅਕਾਲ ਲੈਣਾ ਮਨਾ, ਪਰਵਰਦਿਗਾਰ ਇਕੋ ਨਜ਼ਰੀ ਆਇੰਦਾ । ਨਿਰਗੁਣ ਨੂਰ ਜੋਤ ਕਰ ਰੁਸ਼ਨਾ, ਲੱਖ ਚੁਰਾਸੀ ਘਟ ਘਟ ਵਾਸੀ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਇੰਦਾ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਗਿਆ ਆ, ਸਤਿਜੁਗ ਦੇਵਾਂ ਮਾਣ ਵਡਿਆਈਆ। ਦੋ ਜਹਾਨਾਂ ਇਕ ਮਲਾਹ, ਪਾਰਬ੍ਰਹਮ ਦਿਆਂ ਵਖਾਈਆ। ਜਿਸ ਦੇ ਦਰ ਤੇ ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਸੀਸ ਰਹੇ ਨਿਵਾ, ਨੇਤਰ ਅੱਖ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਠਾਂਡੇ ਬੈਠੇ ਧੁਰ ਦਾ ਢੋਲਾ ਰਹੇ ਗਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ । ਸੋ ਮਾਲਕ ਖ਼ਾਲਕ ਬੇਪਰਵਾਹ, ਪਤਿਪਰਮੇਸ਼ਵਰ ਆਪਣੇ ਹੱਥ ਰੱਖੇ ਵਡਿਆਈਆ। ਪੂਰਬ ਲਹਿਣੇ ਸਰਬ ਮੁਕਾ, ਮੁਕੰਮਲ ਆਪਣਾ ਹੁਕਮ ਮਨਾਈਆ । ਨੂਰੀ ਜਲਵਾ ਇਕ ਖ਼ੁਦਾ, ਵਾਹਿਦ ਲਾਸ਼ਰੀਕ ਸ਼ਹਿਨਸ਼ਾਹ ਆਪਣਾ ਭੇਵ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸੰਮਤ ਕਹੇ ਮੈਂ ਗਿਆ ਚੜ੍ਹ, ਚੜ੍ਹਦੀ ਕਲਾ ਇਕ ਵਖਾਈਆ। ਪੁਰਖ ਅਕਾਲ ਦਾ ਪੱਲੂ ਲਿਆ ਫੜ, ਦੂਜੀ ਓਟ ਨਾ ਕੋਇ ਤਕਾਈਆ। ਦੋ ਜਹਾਨ ਰਹੇ ਡਰ, ਸਿਰ ਸਕੇ ਨਾ ਕੋਇ ਉਠਾਈਆ। ਧਰਨੀ ਧਰਤ ਧਵਲ ਕਰੇ ਥਰ ਥਰ, ਧੌਲਾ ਅੰਦਰ ਬਾਹਰ ਦਏ ਦੁਹਾਈਆ। ਕੌਣ ਜਾਣੇ ਕਰਤਾ ਪੁਰਖ ਕੀ ਰਿਹਾ ਕਰ, ਕਰਨੀ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਜਣਾਈਆ। ਸ਼ਹਿਨਸ਼ਾਹੀ ਸੰਮਤ ਕਹੇ ਸੁਣੋ ਜਨ ਭਗਤ, ਧੁਰ ਸੰਦੇਸ਼ਾ ਦਿਆਂ ਸਮਝਾਈਆ। ਪੁਰਖ ਅਕਾਲ ਦਾ ਸੋਹਣਾ ਵਕ਼ਤ, ਨਵ ਨੌ ਚਾਰ ਪਿਛੋਂ ਕਰੇ ਰੁਸ਼ਨਾਈਆ। ਭੇਵ ਚੁਕਾ ਕੇ ਅਰਸ਼ ਫ਼ਰਸ਼, ਦੋ ਜਹਾਨਾਂ ਖੋਜ ਖੁਜਾਈਆ। ਸੰਤ ਸੁਹੇਲੇ ਕਰ ਕਰ ਤਰਸ, ਗੁਰ ਚੇਲੇ ਲਏ ਮਿਲਾਈਆ। ਗੁਰਮੁਖਾਂ ਪੂਰੀ ਕਰਨਹਾਰਾ ਗ਼ਰਜ਼, ਅਰਜ਼ ਆਰਜ਼ੂ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਰਿਹਾ ਦ੍ਰਿੜਾਈਆ। ਸੰਮਤ ਕਹੇ ਮੈਂ ਦੇਵਣ ਆਇਆ ਸੰਦੇਸ਼ਾ, ਰੁਤੜੀ ਰੁਤ ਨਾਲ ਬਦਲਾਈਆ ।

ਪੁਰਖ ਅਕਾਲ ਦੀਨ ਦਿਆਲ ਜੋਤ ਸਰੂਪੀ ਧਰਿਆ ਭੇਸਾ, ਵੇਸ ਅਵਲੜਾ ਇਕ ਵਟਾਈਆ। ਸ਼ਬਦੀ ਸੁਤ ਜੋਧਾ ਸੂਰਬੀਰ ਗੁਰ ਦਸਮੇਸਾ, ਗੋਬਿੰਦ ਖੜਗ ਖੰਡਾ ਇਕ ਚਮਕਾਈਆ। ਨਰ ਨਿਰੰਕਾਰ ਹਰਿ ਕਰਤਾਰ ਸਚਖੰਡ ਨਿਵਾਸੀ ਇਕ ਨਰੇਸ਼ਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਨਿਤ ਨਵਿਤ ਵੇਖਣਹਾਰਾ ਲੇਖਾ, ਆਦਿ ਜੁਗਾਦਿ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਸੰਮਤ ਕਹੇ ਮੈਨੂੰ ਲੈਣਾ ਸਮਝ, ਚਾਰ ਕੁੰਟ ਦਿਆਂ ਜਣਾਈਆ। ਅੱਜ ਦੀ ਰਾਤ ਗਿਆਰਾਂ ਲੱਖ ਨੂੰ ਮਾਰਨੀ ਰਮਜ਼, ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਦਿਆਂ ਹਿਲਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਮੇਰੇ ਹੱਥ ਨਬਜ਼, ਆਤਮ ਪਰਮਾਤਮ ਨਾੜ ਬਹੱਤਰ ਹੱਡ ਮਾਸ ਰਕਤ ਬੂੰਦ ਆਪਣਾ ਖੇਲ ਵਖਾਈਆ। ਸਾਹਿਬ ਸਵਾਮੀ ਅੰਤਰਜਾਮੀ ਆਪਣਾ ਪੂਰਾ ਕਰਨ ਆਇਆ ਫ਼ਰਜ਼, ਫ਼ੈਸਲਾ ਹਕ ਹਕ਼ੀਕ਼ਤ ਵਿਚੋਂ ਰਿਹਾ ਦ੍ਰਿੜਾਈਆ। ਤੇਈ ਅਵਤਾਰਾਂ ਈਸਾ ਮੂਸਾ ਮੁਹੰਮਦ ਦਸ ਗੁਰ ਅਠਾਰਾਂ ਭਗਤ ਸੁਣ ਕੇ ਅਰਜ਼, ਬੇਨੰਤੀ ਆਪਣੀ ਝੋਲੀ ਰਿਹਾ ਪਾਈਆ। ਨਿਰਗੁਣ ਨਿਰਵੈਰ ਨਿਰਾਕਾਰ ਖੇਲੇ ਖੇਲ ਇਕ ਅਸਚਰਜ, ਅਚਰਜ ਲੀਲ੍ਹਾ ਆਪ ਵਰਤਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਆਇਆ ਮਰਦ, ਦੂਜੀ ਮਦਦ ਨਾ ਕੋਇ ਤਕਾਈਆ। ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨਾਂ ਮੇਟਣਹਾਰ ਤਸ਼ੱਦਦ, ਧੁਰ ਫ਼ਰਮਾਨਾ ਸ੍ਰੀ ਭਗਵਾਨਾ ਇਕੋ ਹੁਕਮ ਸੁਣਾਈਆ। ਜਗਤ ਕਸਾਈ ਛੁਰੀ ਰਹੇ ਕੋਈ ਨਾ ਕਰਦ, ਕ਼ਾਤਲ ਮਕ਼ਤੂਲ ਦੋਵੇਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਭੇਵ ਰਿਹਾ ਖੁਲ੍ਹਾਈਆ। ਸੰਮਤ ਕਹੇ ਮੇਰੀ ਆ ਗਈ ਵਾਰੀ, ਵਾਰਤਾ ਅਗਲੀ ਦਿਆਂ ਜਣਾਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰੀ, ਮਨ ਮਤਿ ਬੁਧਿ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਕਾਤਬ ਬਣੇ ਲਿਖਾਰੀ, ਬੋਧ ਅਗਾਧਾ ਗਿਆਨ ਦਏ ਦ੍ਰਿੜਾਈਆ। ਸੋ ਦੋ ਜਹਾਨਾਂ ਮਾਲਕ ਸ਼ਾਹ ਪਾਤਸ਼ਾਹ ਸੱਚਾ ਨਿਰੰਕਾਰੀ, ਨਿਰਗੁਣ ਨਿਰਵੈਰ ਆਪਣਾ ਹੁਕਮ ਮਨਾਈਆ। ਚਾਰ ਵਰਨਾਂ ਸਭ ਦੇ ਨਾਲੋਂ ਤੋੜ ਕੇ ਯਾਰੀ, ਪੁਰਖ ਅਕਾਲ ਇਸ਼ਟ ਸਭ ਨੂੰ ਦਏ ਵਖਾਈਆ। ਸਾਚੇ ਸੰਤਾਂ ਪੂਰਨ ਭਗਤਾਂ ਗੁਰਮੁਖਾਂ ਆਤਮ ਰਹੇ ਨਾ ਕੋਇ ਕੁਆਰੀ, ਨਰ ਹਰਿ ਕੰਤ ਦਿਆਂ ਮਿਲਾਈਆ। ਕਲਜੁਗ ਕੂੜੀ ਕਿਰਿਆ ਚਾਰੋਂ ਕੁੰਟ ਕਰ ਖ਼ੁਆਰੀ, ਲੋਕਮਾਤ ਬਾਹਰ ਕਢਾਈਆ। ਸਤਿਜੁਗ ਸਾਚੇ ਛੋਟੇ ਪੁਤ ਲਾਲ ਦੁਲਾਰੀ, ਨੰਨ੍ਹੇ ਦਿਆਂ ਵਡਿਆਈਆ। ਭੇਵ ਅਭੇਦਾ ਅਛਲ ਅਛੇਦਾ ਅਗੰਮ ਅਥਾਹ ਖੋਲ੍ਹ ਕੇ ਪਹਿਲੀ ਵਾਰੀ, ਵਾਰਤਾ ਅਗਲੀ ਦਿਆਂ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ, ਅੰਜੀਲ ਕ਼ੁਰਾਨ ਜਿਸ ਦੀ ਸਿਫ਼ਤ ਰਹੀ ਉਚਾਰੀ, ਮਹਿੰਮਾ ਨਾਲ ਰਹੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਇਕ ਅਖਵਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਸਭ ਦਾ ਮਾਲਕ, ਈਸਾ ਮੂਸਾ ਮੁਹੰਮਦ ਬੈਠੇ ਸੀਸ ਨਿਵਾਈਆ। ਨਾਨਕ ਗੋਬਿੰਦ ਮੈਨੂੰ ਮੰਨਿਆ ਸਾਲਸ, ਰਾਮਾ ਕ੍ਰਿਸ਼ਨਾ ਰਾਹ ਤਕਾਈਆ। ਜਗਤ ਉਧਾਰਨ ਭਗਤਾਂ ਪੈਜ ਸਵਾਰਨ ਪ੍ਰਭ ਦੀ ਆਦਤ, ਅਦਲ ਇਕੋ ਇਕ ਜਣਾਈਆ। ਜਿਸ ਦੇ ਦਵਾਰੇ ਵੁਕਲਾ ਕਰੇ ਨਾ ਕੋਇ ਵਕਾਲਤ, ਆਪਣਾ ਹੁਕਮ ਨਾ ਕੋਇ ਦ੍ਰਿੜਾਈਆ। ਸਦੀ ਬੀਸ ਇਕੀਸਾ ਅੰਤਮ ਕਹਿ ਕੇ ਗਿਆ ਗੁਰ ਅਵਤਾਰ ਪੀਰ ਪੈਗ਼ੰਬਰ ਅਗੇ ਕੋਈ ਨਾ ਕਰੇ ਕਿਸੇ ਸਫ਼ਾਰਸ਼, ਬੰਦੀਖ਼ਾਨੇ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ।

ਸੰਮਤ ਕਹੇ ਉਠ ਸਤਿਜੁਗ ਮੀਤ, ਪਹਿਲੀ ਚੇਤਰ ਤੈਨੂੰ ਦਿਆਂ ਜਣਾਈਆ। ਮੇਰੇ ਨਾਲ ਮਿਲ ਕੇ ਗਾ ਲੈ ਓਸ ਪ੍ਰਭੂ ਦਾ ਗੀਤ, ਜੋ ਮੰਦਰ ਮਸੀਤ ਵਿਚੋਂ ਹੱਥ ਕਿਸੇ ਨਾ ਆਈਆ। ਜੋ ਹਰ ਘਟ ਵਸਿਆ ਊਚ ਨੀਚ, ਰਾਓ ਰੰਕਾਂ ਵਿਚ ਸਮਾਈਆ। ਜਿਸ ਕਲਜੁਗ ਬਦਲ ਕੇ ਤੇਰੀ ਚਲੌਣੀ ਸਾਚੀ ਰੀਤ, ਸਤਿ ਸਤਿਵਾਦੀ ਮਾਰਗ ਦਏ ਬਣਾਈਆ। ਏਕਾ ਘਰ ਵਸੌਣਾ ਹਸਤ ਕੀਟ, ਸ਼ਾਹ ਦਰਵੇਸ਼ ਇਕ ਦਵਾਰੇ ਅਲਖ ਜਗਾਈਆ। ਜਿਸ ਮਨ ਵਾਸਨਾ ਸਭ ਦੀ ਲਈ ਜੀਤ, ਸ਼ਬਦ ਨਾਦ ਧੁਨ ਕਰੇ ਸ਼ਨਵਾਈਆ । ਜੋ ਸਚਖੰਡ ਦਵਾਰੇ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਪਿਛਲਾ ਲੇਖਾ ਬੀਸ ਇਕੀਸੇ ਪਿਛੇ ਗਿਆ ਬੀਤ, ਅਗੇ ਚਲਣਾ ਧੁਰ ਰਜ਼ਾਈਆ। ਪ੍ਰਭ ਦਾ ਖੇਲ ਸਦਾ ਅਨਡੀਠ, ਜਗਤ ਨੇਤਰ ਨਜ਼ਰ ਕੋਇ ਨਾ ਪਾਈਆ। ਸਚ ਪੁਛੇਂ ਵਿਚੋਲਾ ਬਣਿਆ ਗੋਬਿੰਦ ਮੀਤ, ਸ਼ਬਦੀ ਧਾਰਾ ਨਜ਼ਰ ਕਿਸੇ ਨਾ ਆਈਆ। ਪੁਰਖ ਅਕਾਲ ਦੀ ਲੰਘ ਕੇ ਅੰਦਰ ਦਹਲੀਜ਼, ਸਚ ਦਵਾਰੇ ਆਪਣੀ ਸੋਭਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਹੋ ਵਸਨੀਕ, ਵਾਸਤਾ ਇਕੋ ਨਾਲ ਜੁੜਾਈਆ। ਇਹ ਮਾਰਗ ਵਖਰਾ ਸਭ ਤੋਂ ਬਾਰੀਕ, ਜਗਤ ਨੇਤਰ ਨੈਣ ਵੇਖਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਤਿਜੁਗ ਕਹੇ ਸੁਣ ਸੰਮਤ ਸੁਲੱਖਣੇ, ਬੇਨੰਤੀ ਦਿਆਂ ਜਣਾਈਆ। ਪੁਰਖ ਅਕਾਲ ਦੀਨ ਦਿਆਲ ਕਿਤ ਬਿਧ ਦਰਸ਼ਨ ਤਕਣੇ, ਨੇਤਰ ਲੋਚਣ ਨੈਣ ਬਿਗਸਾਈਆ। ਕਿਸ ਬਿਧ ਨਾਲ ਭਗਤ ਭਗਵਾਨ ਪਰਖਣੇ, ਕਸਵਟੀ ਕਵਣ ਉਪਾਈਆ। ਭੇਵ ਅਭੇਦੇ ਸਾਰੇ ਤੈਨੂੰ ਦੱਸਣੇ, ਪਰਦਾ ਉਹਲਾ ਰਹੇ ਨਾ ਰਾਈਆ। ਕੀ ਗੋਬਿੰਦ ਜਨਮੇ ਜਿਉਂ ਗੁਜਰੀ ਮਾਤ ਪਟਨੇ, ਪਾਟਲ ਹੋ ਕੇ ਫੇਰਾ ਪਾਈਆ। ਕੀ ਖੇਲ ਪ੍ਰਿਥਮੀ ਆਕਾਸਨੇ, ਗਗਨ ਮੰਡਲ ਦਏ ਦ੍ਰਿੜਾਈਆ। ਕੀ ਢੋਲੇ ਧੁਰ ਦੇ ਆਖਣੇ, ਕਵਣ ਸਚ ਪੜ੍ਹਾਈਆ। ਕੀ ਖੇਲ ਜ਼ਾਹਰ ਬਾਤਨੇ, ਗੁਪਤ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਸ ਬਿਧ ਆਪਣੀ ਕਾਰ ਕਮਾਈਆ। ਸੰਮਤ ਕਹੇ ਸੁਣ ਸਤਿਜੁਗ ਸੱਜਣ, ਧੁਰ ਲੇਖਾ ਦਿਆਂ ਦ੍ਰਿੜਾਈਆ। ਪੁਰਖ ਅਕਾਲ ਖੇਲ ਸਮਰਥਨ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੇ ਸਭ ਦੀ ਪੂਰੀ ਕਰਨੀ ਆਸਨ, ਤ੍ਰਿਸ਼ਨਾ ਦਏ ਗਵਾਈਆ। ਸੋ ਨਿਰਗੁਣ ਨੂਰ ਜੋਤ ਪਰਕਾਸ਼ਨ, ਗੋਬਿੰਦ ਸ਼ਬਦੀ ਸੁਤ ਪਰਗਟਾਈਆ। ਜਿਸ ਦਾ ਜਲਵਾ ਪ੍ਰਿਥਮੀ ਆਕਾਸ਼ਨ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਜਿਸ ਦੀ ਮਿਹਰ ਨਜ਼ਰ ਨਾਲ ਕੋਟਨ ਕੋਟ ਉਤਰਨੇ ਪਾਪਨ, ਦੁਰਮਤ ਮੈਲ ਦਏ ਧੁਆਈਆ। ਜਿਸ ਦਾ ਇਕੋ ਹੋਣਾ ਸੱਚਾ ਜਾਪਨ, ਤੂੰ ਮੇਰਾ ਮੈਂ ਤੇਰਾ ਸਚ ਸੰਦੇਸ਼ਾ ਦਏ ਸੁਣਾਈਆ। ਉਹ ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਵਰੋਲੇ ਮਾਖਣ, ਕੋਟਾਂ ਵਿਚੋਂ ਕੁਛ ਆਪਣੇ ਰੰਗ ਰੰਗਾਈਆ। ਪ੍ਰੇਮ ਪ੍ਰੀਤੀ ਪਿਆਰ ਮੁਹੱਬਤ ਵਿਚ ਕਰ ਕੇ ਦਾਸੀ ਦਾਸਨ, ਸੇਵਕ ਚਾਕਰ ਦਰ ਠਾਂਡੇ ਲਏ ਬਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਲੱਖ ਚੁਰਾਸੀ ਜੀਵ ਜੰਤ ਦੇ ਪਤਰੇ ਆਇਆ ਵਾਚਣ, ਆਤਮ ਪਰਮਾਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਦਾ ਕ਼ਾਦਰ ਆਪਣਾ ਵੇਸ ਵਟਾਈਆ। ਸਤਿਜੁਗ ਕਹੇ ਕੁਛ ਹੋਰ ਦੱਸ, ਜੋ ਪ੍ਰਭ ਤੈਨੂੰ ਰਿਹਾ ਜਣਾਈਆ। ਸੰਮਤ ਕਹੇ ਇਹ ਓਸ ਦੇ ਵਸ, ਜਿਸ ਸ਼ਹਿਨਸ਼ਾਹ ਤੇਰੀ ਮੇਰੀ ਬਣਤ ਬਣਾਈਆ। ਉਹ ਭਗਤਾਂ ਦੇਵਣ ਆਇਆ ਹਕ, ਪੂਰਬ ਲਹਿਣਾ ਝੋਲੀ ਪਾਈਆ। ਅੰਦਰੋਂ ਖੋਲ੍ਹ ਕੇ ਓਨ੍ਹਾਂ ਦੀ ਅੱਖ, ਨਿਜ ਨੇਤਰ ਦਰਸ਼ਨ ਰਿਹਾ ਕਰਾਈਆ। ਸਤਿ ਧਰਮ ਦਾ ਖੋਲ੍ਹ ਕੇ ਹੱਟ, ਚਾਰ ਵਰਨ ਵਣਜਾਰੇ ਰਿਹਾ ਉਪਜਾਈਆ। ਸ਼ਬਦ

ਅਗੰਮੀ ਮਾਰ ਕੇ ਸੱਟ, ਸੋਈ ਸੁਰਤੀ ਆਪ ਉਠਾਈਆ। ਕਰ ਪਰਕਾਸ਼ ਨਿਰਮਲ ਜੋਤ ਲਟ ਲਟ, ਗ੍ਰਹਿ ਗ੍ਰਹਿ ਦੀਪਕ ਰਿਹਾ ਟਿਮਕਾਈਆ। ਲਹਿਣਾ ਦੇਣਾ ਮੁਕਾ ਕੇ ਤੀਰਥ ਅਠਸਠ, ਅੰਮ੍ਰਿਤ ਝਿਰਨਾ ਨਿਝਰ ਇਕ ਝਿਰਾਈਆ। ਜਿਸ ਗੋਬਿੰਦ ਨਾਲੋਂ ਕਲਜੁਗ ਜੀਵ ਪਿਛੇ ਗਏ ਹਟ, ਅੰਤਮ ਓਸੇ ਨਾਲ ਮਿਲਾਈਆ। ਸੇਜ ਸੁਹੰਜਣੀ ਦੱਸ ਕੇ ਖਾਟ, ਘਰ ਘਰ ਵਿਚ ਪਰਦਾ ਲਾਹੀਆ । ਜਨ ਭਗਤਾਂ ਅੰਦਰ ਰਹਿਣ ਨਹੀਂ ਦੇਣੀ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਕਰੇ ਰੁਸ਼ਨਾਈਆ। ਸੰਤ ਮਿਲਾ ਕੇ ਆਪਣੀ ਜ਼ਾਤ, ਜੋਤੀ ਜੋਤ ਵਿਚ ਸਮਾਈਆ। ਗੁਰਮੁਖ ਦਰਸ ਦੇਵੇ ਇਕਾਂਤ, ਰਾਤੀਂ ਸੁੱਤਿਆਂ ਲਏ ਜਗਾਈਆ। ਗੁਰਸਿਖਾਂ ਨਾਲ ਕਰ ਕੇ ਆਵੇ ਬਾਤ, ਫੜ ਬਾਂਹੋਂ ਗੋਦ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਾ ਪੂਰਾ ਕਰ ਕੇ ਭਵਿਖਤ ਗਾਕ, ਵੀਹ ਸੌ ਇੱਕੀ ਬਿਕ੍ਰਮੀ ਅੰਤਮ ਲਹਿਣਾ ਦਿਤਾ ਮੁਕਾਈਆ। ਅਗੇ ਸਤਿ ਧਰਮ ਦਾ ਖੋਲ੍ਹ ਕੇ ਤਾਕ, ਪੜਦਾ ਦਿਤਾ ਚੁਕਾਈਆ। ਧੁਰ ਦੇ ਮਾਰਗ ਚਲਣ ਦੀ ਦੱਸ ਕੇ ਜਾਚ, ਸਾਚੀ ਸਿਖਿਆ ਇਕ ਸਮਝਾਈਆ। ਗੁਰਮੁਖੋ ਪ੍ਰਭ ਮਿਲਣ ਦੀ ਸਾਚੀ ਆਸ, ਦੂਜੀ ਤ੍ਰਿਸ਼ਨਾ ਕੰਮ ਕਿਸੇ ਨਾ ਆਈਆ। ਘਰ ਮਾਲਕ ਸੱਜਣ ਮਿਲੇ ਅਹਿਬਾਬ, ਮਹਿਬੂਬ ਨੂਰ ਖ਼ੁਦਾਈਆ। ਤਨ ਵਜੂਦ ਵਜਾਏ ਰਬਾਬ, ਸੋਹਣਾ ਨਾਦ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਤਿਜੁਗ ਕਹੇ ਮੈਂ ਪਹਿਲੋਂ ਕਿਥੇ ਉਠਾਂ, ਪ੍ਰਭੂ ਕੁਛ ਮੈਨੂੰ ਦੇ ਸਮਝਾਈਆ। ਕਿਨ੍ਹਾਂ ਉਪਰ ਤੁੱਠਾਂ, ਜਿਨ੍ਹਾਂ ਤੇਰਾ ਜੋੜ ਜੁੜਾਈਆ। ਭਾਗ ਲਗੇ ਕਿਹੜੀ ਛੇਆਂ ਰੁੱਤਾਂ, ਬਾਰਾਂ ਮਾਸ ਦੇ ਸਮਝਾਈਆ । ਚਰਨ ਕਵਲ ਦਵਾਰੇ ਪੁੱਛਾਂ, ਢਹਿ ਪਿਆ ਸਰਨਾਈਆ। ਲੋਕਮਾਤ ਤੇਰੇ ਹੁਕਮ ਅੰਦਰ ਬੁੱਕਾਂ, ਸਤਿ ਜੈਕਾਰਾ ਇਕ ਸੁਣਾਈਆ। ਸਚ ਨਿਸ਼ਾਨਿਉਂ ਕਦੇ ਨਾ ਉਕਾਂ, ਤੀਰ ਅਣਿਆਲਾ ਦੇਣਾ ਫੜਾਈਆ। ਕੂੜ ਕੁੜਿਆਰੇ ਜੜ੍ਹ ਪੁੱਟਾਂ, ਭਗਤਾਂ ਦੇ ਅੰਦਰ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਦੇ ਪਿਛੇ ਗੋਬਿੰਦ ਭੇਟਾ ਕਰ ਕੇ ਗਿਆ ਆਪਣੇ ਪੁਤਾਂ, ਸੋ ਪ੍ਰਭੂ ਤੇਰੇ ਪੋਤਰੇ ਦਿਆਂ ਜਗਾਈਆ। ਮੇਰੇ ਦੀਨ ਦਿਆਲ ਸਾਹਿਬ ਕਿਰਪਾਲ ਓਹਨਾਂ ਉਤੇ ਤੇਰਾ ਕਾਹਦਾ ਗ਼ੁੱਸਾ, ਜਿਨ੍ਹਾਂ ਅੰਤਰ ਰਮਜ਼ ਨਾ ਕੋਈ ਲਗਾਈਆ। ਬੇਸ਼ਕ ਓਹਨਾਂ ਦਾ ਤੱਤਾਂ ਵਾਲਾ ਮਾਨਸ ਜੁੱਸਾ, ਬੁਤਖ਼ਾਨੇ ਬਹਿ ਕੇ ਆਪਣਾ ਝਟ ਲੰਘਾਈਆ। ਓਹਨਾਂ ਦਾ ਪੈਂਡਾ ਮੰਜ਼ਲ ਵਿਚੋਂ ਮੂਲ ਨਾ ਮੁੱਕਾ, ਪਾਂਧੀ ਪੰਧ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇ ਸੁਣਾਈਆ। ਸੰਮਤ ਕਹੇ ਸੁਣ ਸਤਿਜੁਗ ਮੇਰੀ ਗੱਲ, ਗਲਵਕੜੀ ਪਾ ਕੇ ਦਿਆਂ ਜਣਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦੀ ਅਛਲ ਛਲ, ਵਲ ਛਲ ਸਮਝ ਕੋਇ ਨਾ ਪਾਈਆ। ਉਠ ਮੇਰੇ ਨਾਲ ਚਲ, ਤੈਨੂੰ ਮਾਰਗ ਦਿਆਂ ਵਖਾਈਆ। ਜਿਥੇ ਨਿਰਗੁਣ ਨੂਰ ਦੀਪਕ ਅਗੰਮਾ ਰਿਹਾ ਬਲ, ਸਚ ਪਰਕਾਸ਼ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕ਼ਤ ਰਿਹਾ ਸੁਹਾਈਆ। ਪੁਰਖ ਅਕਾਲ ਕਹੇ ਸੁਣ ਸਤਿਜੁਗ ਬੱਚੇ, ਧੁਰ ਫ਼ਰਮਾਨਾ ਦਿਆਂ ਜਣਾਈਆ। ਪਹਿਲੀ ਚੇਤਰ ਸ਼ਹਿਨਸ਼ਾਹੀ ਸੰਮਤ ਦੇ ਸਾਚੇ ਪਤੇ, ਪਰਦਾ ਓਹਲਾ ਦਿਆਂ ਉਠਾਈਆ। ਜਿਥੇ ਭਗਤ ਸੁਹੇਲੇ ਸੰਤ ਸੱਜਣ ਬੈਠੇ ਸੱਚੇ, ਗੁਰਮੁਖ ਗੁਰਸਿਖ ਸੋਭਾ ਪਾਈਆ। ਬਾਹਰੋਂ ਮਾਟੀ ਭਾਂਡੇ ਕੱਚੇ, ਅੰਤਰ ਆਤਮ ਪਰਮਾਤਮ ਜੋੜ ਜੁੜਾਈਆ। ਉਹ ਨਵ ਨੌਂ ਚਾਰ ਨਾਲੋਂ ਅੱਛੇ, ਚੰਗੀ ਤਰਾ ਦਿਆਂ ਦ੍ਰਿੜਾਈਆ। ਜਿਨ੍ਹਾਂ ਕਦੀ ਨਾ ਖਾਦੇ ਕੱਟੇ ਵੱਛੇ, ਸੂਰ ਗਾਂ ਨਾ ਮੁਖ ਲਗਾਈਆ। ਉਹ ਨਾਨਕ ਨਾਲ ਰਤੇ, ਗੋਬਿੰਦ ਰੰਗ ਗਿਆ ਚੜ੍ਹਾਈਆ। ਜਿਹਨਾਂ ਦੇ ਪਿਛੇ

ਨੀਹਾਂ ਹੇਠਾਂ ਆਪਣੇ ਬੱਚੇ ਰੱਖੇ, ਦੋਹਰੀ ਸੇਵ ਕਮਾਈਆ। ਓਹਨਾਂ ਦੇ ਓਢਣ ਸੀਸ ਉਤੋਂ ਕਦੀ ਨਾ ਲੱਥੇ, ਦੋਹਾਗਣ ਰੂਪ ਨਾ ਕੋਇ ਵਟਾਈਆ। ਉਹ ਚਾਰ ਵਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਭਾਈ ਭੈਣ ਬਣ ਗਏ ਸਕੇ, ਮਾਤ ਪਿਤਾ ਇਕੋ ਪੁਰਖ ਅਕਾਲ ਨਜ਼ਰੀ ਆਈਆ। ਸਚ ਸਰਨਾਈ ਹਰਿ ਰਘੁਰਾਈ ਬੇਪਰਵਾਹੀ ਨੂਰ ਖ਼ੁਦਾਈ ਇਕੋ ਢੱਠੇ, ਦੂਜੀ ਓਟ ਨਾ ਕੋਇ ਤਕਾਈਆ। ਦੀਨ ਮਜ਼੍ਹਬ ਦੇ ਝਗੜੇ ਛੱਡੇ ਰੱਟੇ, ਸਾਚਾ ਇਸਮ ਇਕੋ ਇਕ ਵਖਾਈਆ। ਧੁਰ ਦੇ ਮਾਰਗ ਸਾਚੇ ਪੰਥ ਆਪੇ ਲੱਗੇ, ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਦੇਣ ਗਵਾਹੀਆ। ਮੈਂ ਓਹਨਾਂ ਨੂੰ ਮਿਲਿਆ ਉਪਰ ਸ਼ਾਹਰਗੇ, ਦੂਜਾ ਪੰਧ ਨਾ ਕੋਇ ਮੁਕਾਈਆ। ਜਿਥੇ ਪਵਣ ਇਕੋ ਠੰਡੀ ਵਗੇ, ਤੱਤੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਸਤਿਜੁਗ ਕਹੇ ਉਹ ਧਰਮ ਕਿਹੜਾ, ਸੋ ਪੁਰਖ ਨਿਰੰਜਣ ਮੈਨੂੰ ਦੇ ਸਮਝਾਈਆ। ਹਰਿ ਪੁਰਖ ਨਿਰੰਜਣ ਕਿਹਾ ਜਿਥੇ ਲੇਖਾ ਚੁਕੇ ਤੇਰਾ ਮੇਰਾ, ਇਕੋ ਏਕ ਨਜ਼ਰੀ ਆਈਆ। ਏਕੰਕਾਰ ਕਿਹਾ ਓਥੇ ਗੁਰ ਅਵਤਾਰ ਪੈਗ਼ੰਬਰ ਨਹੀਂ ਕੋਈ ਝੇੜਾ, ਉਮਤ ਕਰੇ ਨਾ ਕੋਇ ਲੜਾਈਆ। ਆਦਿ ਨਿਰੰਜਣ ਕਿਹਾ ਓਥੇ ਇਕੋ ਨੂਰ ਤੇਰਾ, ਦੀਆ ਬਾਤੀ ਹੋਰ ਨਾ ਕੋਇ ਜਗਾਈਆ। ਸ੍ਰੀ ਭਗਵਾਨ ਕਿਹਾ ਸਚਖੰਡ ਦਵਾਰਾ ਸਾਚਾ ਖੇੜਾ, ਦਰਗਾਹ ਸਾਚੀ ਮੁਕਾਮੇ ਹਕ ਮਹਲ ਇਕੋ ਸੋਭਾ ਪਾਈਆ। ਅਬਿਨਾਸ਼ੀ ਕਰਤੇ ਕਿਹਾ ਓਥੇ ਸ਼ਬਦ ਅਗੰਮੀ ਇਕੋ ਡੇਰਾ, ਤੱਤਾਂ ਵਾਲੀ ਧਾਰ ਨਾ ਕੋਇ ਪਰਗਟਾਈਆ। ਪਾਰਬ੍ਰਹਮ ਕਿਹਾ ਓਥੇ ਆਪੇ ਕਰਨਹਾਰਾ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਸਤਿ ਸੁਵਾਮੀ ਠਾਕਰ ਨਿਰਗੁਣ ਜੋਤ ਕਲਜੁਗ ਅੰਤਮ ਪਾਇਆ ਫੇਰਾ, ਕਲ ਕਲਕੀ ਵੇਸ ਵਟਾਈਆ। ਕਰਨ ਆਇਆ ਹਕ ਨਬੇੜਾ, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਰਿਹਾ ਉਠਾਈਆ। ਜਗਤ ਨੇਤਰਾਂ ਸਾਹਮਣੇ ਲੱਖ ਚੁਰਾਸੀ ਦੇਵੇ ਗੇੜਾ, ਜ਼ਿਮੀਂ ਅਸਮਾਨਾਂ ਲਠ ਆਪ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਿਜੁਗ ਕਹੇ ਪ੍ਰਭ ਦੱਸ ਦੇ ਮਾਰਗ, ਇਕੋ ਵਾਰ ਹੁਕਮ ਸੁਣਾਈਆ। ਮੇਰੇ ਕੋਲ ਨਾ ਆਵੇ ਕੋਈ ਨਾਰਦ, ਮੁਨੀਆਂ ਲੋੜ ਰਹੇ ਨਾ ਰਾਈਆ। ਸਾਹਿਬ ਸਵਾਮੀ ਤੂੰ ਇਕੋ ਸਭ ਦਾ ਸਾਲਸ, ਆਦਿ ਜੁਗਾਦਿ ਅਖਵਾਈਆ। ਮੈਂ ਤੇਰਾ ਰੂਪ ਪਰਗਟਾਵਾਂ ਇਕੋ ਖ਼ਾਲਸ, ਖ਼ਾਲਸ ਸ੍ਰਿਸ਼ਟ ਦਿਆਂ ਜਣਾਈਆ। ਕੂੜੀ ਕਿਰਿਆ ਮੇਟ ਕੇ ਨਿੰਦਰਾ ਆਲਸ, ਅਛਲ ਛਲ ਦਿਆਂ ਕਰਾਈਆ। ਧੁਰ ਦਰਬਾਰਾ ਦੱਸ ਅਦਾਲਤ, ਅਦਲ ਇਕੋ ਦਿਆਂ ਜਣਾਈਆ। ਬਿਨ ਗੋਬਿੰਦ ਕਰੇ ਨਾ ਕੋਈ ਹੋਰ ਸਫ਼ਾਰਸ਼, ਲੇਖਾ ਸਭ ਦਾ ਅਗੇ ਰਿਹਾ ਨਾ ਰਾਈਆ । ਤੇਰੇ ਨਾਮ ਸੱਚੇ ਦੀ ਬਣੇ ਵਜ਼ਾਰਤ, ਤੱਤਾਂ ਦੀ ਲੋੜ ਰਹੇ ਨਾ ਰਾਈਆ। ਅੱਖਰਾਂ ਦੀ ਲਿਖੇ ਨਾ ਕੋਈ ਅਬਾਰਤ, ਹਿੰਦਸਿਆਂ ਵੰਡ ਨਾ ਕੋਇ ਵੰਡਾਈਆ। ਜੇ ਪ੍ਰਭੂ ਤੂੰ ਇਕ ਤੇ ਇਕੋ ਤੇਰੀ ਹੋਵੇ ਜ਼ਿਆਰਤ, ਪੀਰ ਪੈਗ਼ੰਬਰ ਝੁਕ ਝੁਕ ਤੇਰੇ ਚਰਨਾਂ ਸੀਸ ਨਿਵਾਈਆ। ਅਬਿਨਾਸ਼ੀ ਕਰਤੇ ਤੇਰੀ ਹਕੂਮਤ ਵਿਚ ਰਹੇ ਨਾ ਕੋਈ ਬਗ਼ਾਵਤ, ਬਗ਼ਲਗੀਰ ਦਸਤਗੀਰ ਸ਼ਾਹ ਫ਼ਕੀਰ ਦੇਣੇ ਬਣਾਈਆ। ਤੇਰੇ ਦਵਾਰੇ ਔਣ ਦੀ ਦੀਨ ਮਜ਼੍ਹਬ ਦੀ ਪਾਬੰਦੀ ਰਹੇ ਨਾ ਕੋਇ ਮਮਾਨਤ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਸਭ ਦਾ ਮਾਲਕ ਆਦਿ ਜੁਗਾਦਿ ਜੁਗ ਚੌਕੜੀ ਸਹੀ ਸਲਾਮਤ, ਜਨਮ ਮਰਨ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਤਿਜੁਗ ਸਾਚਾ ਦਰ ਤੇਰੇ ਮੰਗ ਮੰਗਾਈਆ। ਸਤਿਜੁਗ ਸਾਚੇ, ਸਤਿ ਸਤਿ ਸਚ ਦ੍ਰਿੜਾਵਾਂਗਾ। ਪ੍ਰੇਮ ਪ੍ਰੀਤੀ

ਜੋੜ ਕੇ ਨਾਤੇ, ਧੁਰ ਦਾ ਸੱਜਣ ਇਕ ਅਖਵਾਵਾਂਗਾ। ਆਤਮ ਪਰਮਾਤਮ ਨੌ ਖੰਡ ਪ੍ਰਿਥਮੀ ਗਾਵੇ ਗਾਥੇ, ਸੋਹੰ ਢੋਲਾ ਇਕ ਜਣਾਵਾਂਗਾ। ਕੂੜੀ ਕਿਰਿਆ ਮੇਟ ਅੰਧੇਰੀ ਰਾਤੇ, ਧੁਰ ਦਾ ਚੰਨ ਇਕ ਚਮਕਾਵਾਂਗਾ। ਰਾਓ ਰੰਕ ਬਣਾ ਕੇ ਇਕ ਜਮਾਤੇ, ਚਾਰੇ ਵਰਨਾਂ ਵੇਖ ਵਖਾਵਾਂਗਾ। ਸਭ ਦੇ ਬੰਦਗੀ ਵਾਲੇ ਵੇਖਾਂ ਖਾਤੇ, ਕੂੜੀ ਮਾਇਆ ਖ਼ਾਕ ਵਿਚ ਰਲਾਵਾਂਗਾ। ਜਿਨ੍ਹਾਂ ਪਰਮ ਪੁਰਖ ਪਰਮਾਤਮ ਦਿਤੀ ਆਪਣੀ ਦਾਤੇ, ਦਾਤਾਰ ਹੋ ਕੇ ਦਇਆ ਕਮਾਵਾਂਗਾ। ਜਨ ਭਗਤਾਂ ਦੇ ਪੂਰੇ ਕਰ ਕੇ ਘਾਟੇ, ਅਗੇ ਆਪਣੇ ਨਾਲ ਜੁੜਾਵਾਂਗਾ। ਸ਼ਹਿਨਸ਼ਾਹੀ ਸੰਮਤ ਪਹਿਲੀ ਚੇਤ ਤੋਂ ਜਿਨ੍ਹਾਂ ਦੇ ਸੋਲਾਂ ਸਾਲ ਅਗੇ ਜੁੜੇ ਰਹੇ ਨਾਤੇ, ਤਿਨ੍ਹਾਂ ਆਪਣੇ ਵਿਚ ਸਮਾਵਾਂਗਾ। ਚਾਰ ਜੁਗ ਜਿਨ੍ਹਾਂ ਦੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਗੌਣੀ ਗਾਥੇ, ਅਗਲਾ ਲੇਖਾ ਹੋਰ ਬਣਾਵਾਂਗਾ। ਰਾਗਾਂ ਨਾਦਾਂ ਵਿਚ ਢਾਡੀਆਂ ਗੌਣੇ ਸਾਕੇ, ਖ਼ਾਕੇ ਸਭ ਦੇ ਵੇਖ ਵਖਾਵਾਂਗਾ। ਕੋਈ ਨਾ ਸਮਝਿਓ ਸਾਡਾ ਮੇਲ ਹੋਇਆ ਇਤਫ਼ਾਕੇ, ਇਤਫ਼ਾਕਿਆ ਨਹੀਂ ਪੂਰਬ ਲੇਖੇ ਵੇਖ ਵੇਖ ਆਪਣੇ ਜੋੜ ਜੁੜਾਵਾਂਗਾ। ਤੁਹਾਡੇ ਰਹਿਣ ਨਹੀਂ ਦੇਣੇ ਚੀਥੜ ਪਾਟੇ, ਰਵਿਦਾਸ ਚਮਾਰੇ ਵਾਂਗਰ ਚੋਲੀ ਤਨ ਰੰਗਾਵਾਂਗਾ। ਜਿਨ੍ਹਾਂ ਨੂੰ ਗੋਬਿੰਦ ਅੰਮ੍ਰਿਤ ਪਿਆਇਆ ਇਕ ਬਾਟੇ, ਓਹਨਾਂ ਦਾ ਅੰਮ੍ਰਿਤ ਲੱਖ ਚੁਰਾਸੀ ਵਿਚ ਪਰਗਟਾਵਾਂਗਾ। ਗੁਰਮੁਖ ਕੋਈ ਰਹਿਣ ਨਹੀਂ ਦੇਣਾ ਅਧਵਾਟੇ, ਸਾਚੀ ਮੰਜ਼ਲ ਪੌੜੀ ਸਚਖੰਡ ਦਵਾਰੇ ਆਪ ਚੜ੍ਹਾਵਾਂਗਾ। ਤੁਹਾਡੇ ਕਰਮ ਜਨਮ ਵਰਨ ਧਰਮ ਸ੍ਰੀ ਭਗਵਾਨ ਆਪੇ ਵਾਚੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਵਾਮੀ ਧਾਮ ਅਨਾਮੀ ਦਏ ਜਣਾਈਆ। ਵੇਖੋ ਓਧਰੋਂ ਨੌ ਖੰਡ ਵਿਚੋਂ ਇਕ ਸ਼ਬਦੀ ਆਈ ਆਵਾਜ਼, ਹੌਲੀ ਹੌਲੀ ਰਹੀ ਜਣਾਈਆ। ਗਿਆਰਾਂ ਲੱਖ ਤੇਰਾ ਮੁਹਤਾਜ, ਸੇਵਕ ਸੇਵਾ ਸਚ ਕਮਾਈਆ। ਅਗੇ ਖੋਲ੍ਹ ਦੇ ਥੋੜ੍ਹਾ ਰਾਜ਼, ਪਰਦਾ ਦੇ ਉਠਾਈਆ। ਆਪਣੇ ਮਿਲਣ ਦੀ ਦੱਸ ਦੇ ਜਾਚ, ਯਾਚਕ ਹੋ ਕੇ ਲਾਗਣ ਤੇਰੇ ਪਾਈਆ। ਘਰ ਮਨੂਆ ਰਹੇ ਨਾ ਕੋਈ ਬਦਮਾਸ਼, ਬਦੀ ਨੇਕੀ ਤੇਰੀ ਝੋਲੀ ਪਾਈਆ। ਸਾਡੀ ਪੂਰੀ ਕਰਦੇ ਖਾਹਿਸ਼, ਖ਼ਸੂਸੀਅਤ ਆਪਣੀ ਦੇ ਜਣਾਈਆ। ਤੇਰੇ ਭਗਤ ਦਵਾਰੇ ਦੀ ਪੈਂਦੀ ਵੇਖੀਏ ਰਾਸ, ਜਿਥੇ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਲੇਖੇ ਗਏ ਲਿਖਾਈਆ। ਅਗੇ ਤੇਰਿਆਂ ਸੰਤਾਂ ਦੀ ਚਲਣੀ ਸ਼ਾਖ਼, ਸ਼ਨਾਖ਼ਤ ਤੇਰੇ ਅੰਤਰ ਨਜ਼ਰੀ ਆਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਆਖ਼ਰ ਬੇਨੰਤੀ ਇਕ ਸੁਣਾਈਆ। ਜੇ ਪਿਛੇ ਸਭ ਦਾ ਪੂਰਾ ਕੀਤਾ ਭਵਿਖਤ ਵਾਕ, ਲਹਿਣਾ ਰਿਹਾ ਕੋਈ ਨਾ ਰਾਈਆ। ਆ ਕੇ ਬਣ ਕੇ ਸ਼ਾਹ ਨਵਾਬ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਜੁਗ ਚੌਕੜੀ ਤੇਰੇ ਮੁਹਤਾਜ, ਦਰ ਬੈਠੇ ਮੰਗ ਮੰਗਾਈਆ। ਪ੍ਰਭੂ ਇਹ ਨਿਰਾਲਾ ਅਨੋਖਾ ਵਖਰਾ ਚਲਾਇਆ ਰਿਵਾਜ, ਨਿਰਗੁਣ ਜੋਤ ਕਰ ਰੁਸ਼ਨਾਈਆ । ਗ਼ਰੀਬ ਨਿਮਾਣੇ ਕੋਝੇ ਕਮਲੇ ਬਿਨ ਵਿਦਿਆ ਬਣਾ ਕੇ ਧੁਰ ਦੇ ਸਾਧ, ਸਾਧਨਾ ਸੱਚੀ ਦਿਤੀ ਜਣਾਈਆ। ਜਿਨ੍ਹਾਂ ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਿਆ ਅਰਾਧ, ਤਿਨ੍ਹਾਂ ਅਧਵਿਚਕਾਰ ਨਾ ਕੋਇ ਅਟਕਾਈਆ। ਪਹਿਲੀ ਚੇਤ ਕਹੇ ਮੈਂ ਭਗਤਾਂ ਦੇਣ ਆਇਆ ਦਾਦ, ਜੋ ਕਲਜੁਗ ਵਿਚੋਂ ਅੜ ਕੇ, ਮੰਜ਼ਲ ਚੜ੍ਹ ਕੇ, ਲੜ ਫੜ ਕੇ, ਆਪਣਾ ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਨਿਰਾਲਾ ਰਿਹਾ ਦਰਸਾਈਆ। ਸਤਿਜੁਗ ਸੁਣ ਕਹਾਣੀ ਏਕ, ਏਕੰਕਾਰ ਦਿਆਂ ਜਣਾਈਆ। ਪੰਜ ਚੇਤ ਤਕ ਜਨ ਭਗਤਾਂ ਦੀ ਬੁੱਧੀ ਕਰਨੀ ਬਿਬੇਕ, ਅੰਦਰ ਵੜ ਕੇ ਸੇਵ ਕਮਾਈਆ। ਸਾਢੇ ਦਸ ਤੇਰੀ ਕਰਨੀ ਲੈਣੀ ਵੇਖ, ਹੁਕਮ ਧੁਰ ਦਾ ਇਕ ਮਨਾਈਆ । ਜਿਸ ਦੇ ਹੱਥ

ਸਭ ਦਾ ਲੇਖ, ਸੋ ਲੇਖਾ ਲਿਖ ਲਿਖ ਰਿਹਾ ਸਮਝਾਈਆ। ਗੁਰਮੁਖਾਂ ਦੀ ਮਾਨਣੀ ਸੇਜ, ਸੋਹਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਸਤਿਜੁਗ ਕਹੇ ਪ੍ਰਭੂ ਸੁਣ ਮੇਰੀ ਇਕ ਅਰਦਾਸ, ਧੁਰ ਸਵਾਮੀ ਦਿਆਂ ਸੁਣਾਈਆ । ਆਪਣੇ ਭਗਤਾਂ ਨੂੰ ਦੱਸ ਆਪਣਾ ਵਾਕ, ਧੁਰ ਸੰਦੇਸ਼ਾ ਇਕ ਅਲਾਈਆ। ਜਨ ਭਗਤੋ ਆਪਣਾ ਖੋਲ੍ਹ ਕੇ ਰਖਿਓ ਤਾਕ, ਪ੍ਰਭ ਚਰਨ ਧਿਆਨ ਟਿਕਾਈਆ। ਇਹ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਆਈ ਰਾਤ, ਜੋ ਰੁਤ ਸਭ ਦੀ ਰਹੀ ਬਦਲਾਈਆ। ਪਿਛਲਾ ਕਰਮ ਪਿਛਲਾ ਜਨਮ ਪਿਛਲਾ ਪਾਪ ਸਭ ਦਾ ਕੀਤਾ ਮੁਆਫ਼, ਲੇਖਾ ਰਾਏ ਧਰਮ ਮੰਗੇ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤਾਂ ਦੇਵਣਹਾਰੇ ਸਾਥ, ਅਗਲਾ ਸੰਗ ਨਿਭਾਈਆ। ਇਕੋ ਨਜ਼ਰੀ ਆਏ ਪੁਰਖ ਅਕਾਲ ਧੁਰ ਦਾ ਬਾਪ, ਪਤਿਪਰਮੇਸ਼ਵਰ ਸਹਿਜ ਸੁਖਦਾਈਆ। ਓਸ ਦਾ ਇਕੋ ਕਰਨਾ ਜਾਪ, ਜੋ ਨਾਨਕ ਨਿਰਗੁਣ ਸਰਗੁਣ ਗਿਆ ਸੁਣਾਈਆ। ਤੂੰ ਮੇਰਾ ਮੈਂ ਤੇਰਾ ਦੂਜਾ ਦਿਸੇ ਕੋਈ ਨਾ ਪਾਸ, ਅਵਸਥਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰ ਘਰ ਘਰ ਸੇਵ ਕਮਾਈਆ। ਸਤਿਜੁਗ ਕਹੇ ਸੁਣ ਸਵਾਮੀ ਠਾਕਰ, ਪੁਰਖ ਅਕਾਲ ਬੇਪਰਵਾਹੀਆ। ਤੇਰੀ ਸ੍ਰਿਸ਼ਟੀ ਵੇਖੀ ਡੂੰਘਾ ਸਾਗਰ, ਚਾਰ ਕੁੰਟ ਧਿਆਨ ਲਗਾਈਆ । ਗਿਆਰਾਂ ਵਿਚੋਂ ਥੋੜ੍ਹੇ ਸੁਦਾਗਰ, ਜੋ ਭੱਜਣ ਵਾਹੋ ਦਾਹੀਆ। ਤਿਨ੍ਹਾਂ ਦਾ ਸਿਦਕ ਸਬੂਰੀ ਵੇਖ ਸਾਬਰ, ਸਾਹਿਬ ਆਪਣਾ ਧਿਆਨ ਲਗਾਈਆ। ਕਲਜੁਗ ਕੂੜ ਕੁੜਿਆਰਾ ਚਾਰੋਂ ਕੁੰਟ ਚੜ੍ਹਿਆ ਬਾਬਰ, ਨਾਨਕ ਜੋਤ ਦਏ ਗਵਾਹੀਆ। ਹੁਕਮ ਸੰਦੇਸ਼ਾ ਦੇ ਦੇ ਆਪਣਾ ਕ਼ਾਬਲ, ਕ਼ਿਬਲ ਆਪਣੀ ਜੜ੍ਹ ਜਣਾਈਆ। ਆਰ ਪਾਰ ਲੇਖਾ ਕ਼ਾਤਲ, ਕ਼ਤਲਗਾਹ ਵਖਾਈਆ। ਲਹਿਣਾ ਮੁਕੇ ਨਿੰਦਕ ਸਾਕਤ, ਸਗਲਾ ਹੁਕਮ ਵਰਤਾਈਆ। ਜੋ ਪ੍ਰੇਮ ਪ੍ਰੀਤੀ ਅੰਤਰ ਤੇਰਾ ਆਸ਼ਕ, ਹਕ਼ੀਕ਼ੀ ਨਜ਼ਰੀ ਆਈਆ। ਓਸ ਦੀ ਆਪਣੇ ਨਾਲ ਬਦਲ ਦੇ ਆਦਤ, ਜਗਤ ਤਸ਼ੱਦਦ ਦੇ ਗਵਾਈਆ। ਮੇਰੇ ਅੰਦਰ ਤੇਰੇ ਨਾਮ ਦੀ ਕਰੇ ਨਾ ਕੋਈ ਮੁਜ਼੍ਹਾਮਤ, ਅਲਾਮਤ ਕੂੜੀ ਸਾਰੀ ਦੇ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਰਗ ਇਕ ਲਗਾਈਆ। ਧੁਰ ਦਾ ਮਾਰਗ ਲਾ ਦੇ ਆਪ, ਪ੍ਰਭੂ ਆਪਣੀ ਦਇਆ ਕਮਾਈਆ। ਪਹਿਲਾ ਮਹੀਨਾ ਚੇਤਰ ਚੜ੍ਹਨਾ ਅਗੇ ਵਿਸਾਖ, ਗੋਬਿੰਦ ਅਗੇ ਲਹਿਣਾ ਮੰਗੇ ਚਾਈਂ ਚਾਈਂਆ। ਪਰਦਾ ਲਾਹ ਕੇ ਪਰਗਟ ਹੋ ਜਾ ਸਾਖ਼ਿਆਤ, ਨੂਰ ਨੁਰਾਨੇ ਕਰ ਰੁਸ਼ਨਾਈਆ। ਸ਼ਬਦ ਸੰਦੇਸ਼ਾ ਲਿਖ ਕੇ ਦੇ ਦੇ ਕ਼ਲਮ ਦਵਾਤ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਹੁਕਮ ਵਰਤਾਈਆ। ਸਭ ਦਾ ਡੁਬਣ ਵਾਲਾ ਆਫ਼ਤਾਬ, ਮਹਿਰਾਬ ਇਕੋ ਦੇ ਰੁਸ਼ਨਾਈਆ। ਪੁਰਖ ਅਕਾਲਾ ਪਰਗਟ ਹੋਇਆ ਧੁਰ ਨਵਾਬ, ਨੌਬਤ ਸਾਚਾ ਨਾਮ ਵਜਾਈਆ। ਸਜਦਾ ਕਰਨਾ ਪਏ ਅਦਾਬ, ਨਮੋ ਨਮੋ ਸਰਬ ਦ੍ਰਿੜਾਈਆ। ਲੇਖਾ ਜਾਣੇ ਇਕੋ ਵਾਹਿਦ, ਅਦਦਾਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਕਹੇ ਮੇਰਾ ਸੰਦੇਸ਼ਾ ਸਤਿ, ਸਤਿ ਸਤਿਵਾਦੀ ਹੋ ਕੇ ਦਿਆਂ ਜਣਾਈਆ। ਭਗਤਾਂ ਖੋਲ੍ਹ ਕੇ ਨੇਤਰ ਅੱਖ, ਪਰਤਖ ਦਿਆਂ ਖੁਲ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੰਨਿਆਂ ਸਚ, ਸਤਿ ਸਚ ਕਹਿ ਕੇ ਖ਼ੁਸ਼ੀ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਬਣਾਈਆ। ਸਤਿਜੁਗ ਕਹੇ ਨੇੜੇ ਛੇਤੀ ਔਣਾ ਵਿਸਾਖ, ਚੇਤ ਆਪਣਾ ਪੰਧ ਮੁਕਾਈਆ। ਧੁਰ ਸੰਦੇਸ਼ਾ ਪੁਰਖ ਅਬਿਨਾਸ਼, ਬ੍ਰਹਿਮੰਡਾਂ

ਖੰਡਾਂ ਦੇਣਾ ਸੁਣਾਈਆ। ਜਿਨ੍ਹਾਂ ਉਤਰਨਾ ਸਾਚੇ ਘਾਟ, ਪਤਣ ਇਕੋ ਦਏ ਬਣਾਈਆ। ਨੌ ਸੱਤ ਮੇਟੇ ਆਪਣੀ ਵਾਟ, ਬਣ ਕੇ ਪਾਂਧੀ ਰਾਹੀਆ। ਜੋ ਖੇਲ ਕਰਨ ਆਇਆ ਖ਼ਾਸ, ਖ਼ਾਲਕ ਖ਼ਲਕ ਬੇਪਰਵਾਹੀਆ। ਜਿਸ ਦੀ ਅਬਾਦਤ ਕਰਦੇ ਆਏ ਆਦਿ, ਕਲਮਿਆਂ ਵਿਚ ਢੋਲੇ ਗਾਈਆ। ਜਿਸ ਦੀ ਰੋਜ਼ਾ ਰਖੋ ਨਿਮਾਜ਼, ਕਲਮਾ ਪੜ੍ਹ ਪੜ੍ਹ ਆਇਤ ਸੁਣਾਈਆ। ਸੋ ਵੇਖਣਹਾਰਾ ਖੇਲ ਤਮਾਸ਼, ਨੂਰ ਖ਼ੁਦਾਈ ਕਰੇ ਰੁਸ਼ਨਾਈਆ। ਸਚ ਦਵਾਰੇ ਕਰ ਪਰਕਾਸ਼, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸੰਮਤ ਕਹੇ ਮੇਰਾ ਸੱਚਾ ਸਮਾਜ, ਸ਼ਹਿਨਸ਼ਾਹ ਦੇਣੀ ਵਡਿਆਈਆ। ਤਖ਼ਤ ਨਿਵਾਸੀ ਤੇਰਾ ਰਾਜ, ਹੁਕਮ ਬੇਪਰਵਾਹੀਆ । ਨਾਮ ਅਗੰਮਾ ਸੁਣਾ ਦੇ ਨਾਦ, ਪੁਰੀਆਂ ਲੋਆਂ ਨੈਣ ਉਠਾਈਆ। ਹਰ ਘਟ ਅੰਦਰ ਹੋ ਵਿਸਮਾਦ, ਬਿਸਮਲ ਆਪਣੀ ਧਾਰ ਜਣਾਈਆ। ਆਬੇ ਹਯਾਤ ਅੰਮ੍ਰਿਤ ਰਸ ਦੇ ਸਵਾਦ, ਰਸ ਝੂਠੇ ਪਰੇ ਕਰਾਈਆ। ਡੰਕਾ ਵੱਜੇ ਵਿਚ ਬ੍ਰਹਿਮਾਦ, ਬ੍ਰਹਿਮਾਂਡ ਸੀਸ ਨਿਵਾਈਆ। ਸੰਤ ਸੁਹੇਲੇ ਜਾਵਣ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਕੂੜੀ ਕਿਰਿਆ ਬੁਝੇ ਆਗ, ਅਗਨੀ ਤੱਤ ਨਾ ਕੋਇ ਤਪਾਈਆ। ਹਰਿ ਕੰਤ ਮਿਲੇ ਸੁਹਾਗ, ਗ੍ਰਹਿ ਮੇਲਾ ਸਹਿਜ ਸੁਭਾਈਆ। ਕਲਜੁਗ ਖੇੜਾ ਨਾ ਹੋਏ ਬਰਬਾਦ, ਆਬਾਦ ਆਪ ਆਪਣਾ ਲੈਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਵਖਾਈਆ। ਪਹਿਲੀ ਚੇਤ ਕਹੇ ਮੈਨੂੰ ਕੁਝ ਦਿਸੇ ਅਗੇ, ਅਗਲਾ ਲੇਖਾ ਦਿਆਂ ਜਣਾਈਆ। ਚਾਰੋਂ ਕੁੰਟ ਅੰਧੇਰ ਇਕੋ ਵਗੇ, ਵਾਘਿਉਂ ਪਾਰ ਦਿਆਂ ਹਿਲਾਈਆ। ਪੁਰਖ ਅਕਾਲ ਸ਼ਬਦ ਹੁਕਮ ਦੇਣਾ ਸ਼ੇਰ ਬੱਗੇ, ਸ਼ਰੀਅਤ ਸਭ ਦੀ ਵੇਖ ਵਖਾਈਆ। ਜਿਸ ਦਾ ਭਾਣਾ ਕੋਈ ਨਾ ਡੱਕੇ, ਦੋ ਜਹਾਨ ਨਾ ਮੇਟ ਮਿਟਾਈਆ। ਓਹਦੇ ਹੁਕਮ ਨਾਲ ਹਕੂਮਤਾਂ ਅੰਦਰ ਪੈਣੇ ਰੱਟੇ, ਤੁਹਮਤ ਲੱਗੇ ਜਗਤ ਲੋਕਾਈਆ। ਰਾਜਾਂ ਤਾਜਾਂ ਵਾਲੇ ਮਿਲਣੇ ਵਿਚ ਘੱਟੇ, ਘਾਟੀ ਮੰਜ਼ਲ ਸਚ ਨਾ ਕੋਇ ਚੜ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਸਾਰੇ ਫਿਰਨ ਨੱਠੇ, ਭੱਜਣ ਵਾਹੋ ਦਾਹੀਆ। ਉਹ ਨੂਰ ਅਲਾਹੀ ਕਿੱਥੋਂ ਲੱਭੇ, ਜਿਹੜਾ ਬੈਠਾ ਆਪਣਾ ਆਪ ਛੁਪਾਈਆ। ਕਿਸ ਬਿਧ ਸਚ ਦਵਾਰੇ ਸੱਦੇ, ਧੁਰ ਦਾ ਹੁਕਮ ਮਨਾਈਆ। ਸਾਢੇ ਤਿੰਨਾਂ ਸਾਲਾਂ ਪਿਛੋਂ ਜਿਸ ਨੇ ਮੇਟ ਦੇਣੇ ਸਭ ਦੇ ਅੱਡੇ, ਇਕੋ ਦਵਾਰਾ ਦੇਣਾ ਜਣਾਈਆ। ਹਰਿ ਕਾ ਹੁਕਮ ਧੁਰ ਦਾ ਸ਼ਬਦ ਸਤਿ ਸਰੂਪ ਇਕੋ ਗੱਜੇ, ਚਾਰੋਂ ਕੁੰਟ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਮਾਈਆ। ਸਾਢੇ ਤਿੰਨ ਕਹਿਣ ਰਵਿਦਾਸ ਚਮਿਆਰੇ ਤੈਨੂੰ ਇਲਮ, ਜਿਸ ਮਾਨਸ ਦੇਹੀ ਵੰਡ ਵੰਡਾਈਆ। ਪੀਰ ਪੈਗ਼ੰਬਰ ਜਿਸ ਧਾਰ ਵਿਚੋਂ ਜੰਮਣ, ਲੋਕਮਾਤ ਨਿਰਗੁਣ ਜੋਤ ਲੈਣ ਅੰਗੜਾਈਆ। ਸੋ ਪਹਿਲੀ ਚੇਤ ਸਚ ਦਵਾਰੇ ਸਾਰੇ ਉਠ ਕੇ ਕੰਬਣ, ਧਰਨੀ ਧਰਤ ਧਵਲ ਦਿਤੀ ਹਿਲਾਈਆ। ਹਾਏ ਗੋਬਿੰਦ ਬਹੁੜੀ ਸਾਡੀ ਚੁਕ ਗਈ ਮਜ਼ਲ, ਮੰਜ਼ਲ ਇਕੋ ਪੁਰਖ ਅਕਾਲ ਦਿਤੀ ਪਰਗਟਾਈਆ। ਚੌਦਾਂ ਸਦੀਆਂ ਕਰ ਕਰ ਆਪਣਾ ਯਤਨ, ਕਲਜੁਗ ਜੀਵ ਬੇਵਤਨ ਦਿਤੇ ਬਣਾਈਆ। ਸਚ ਖ਼ੁਦਾ ਲੱਭਣ ਨਹੀਂ ਦਿਤਾ ਅਸਲ, ਵਸਲ ਮਹਿਬੂਬ ਨਾ ਕੋਇ ਰਖਾਈਆ। ਬਿਨ ਕ਼ਤਲਗਾਹ ਤੋਂ ਕਰ ਕੇ ਕ਼ਤਲ, ਮਕ਼ਤੂਲ ਹੋ ਕੇ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਲੇਖਾ ਰਿਹਾ ਮੁਕਾਈਆ। ਸਤਿ ਕਹੇ ਮੈਂ ਸਭ ਦਾ ਮਿਤਰ, ਪਿਆਰਾ ਨਜ਼ਰੀ ਆਈਆ। ਮੇਰਾ ਰੂਪ ਕੋਈ ਨਾ ਸਕੇ ਚਿਤਰ, ਚਲਿਤਰ ਵੇਖਾਂ ਸਰਬ ਲੋਕਾਈਆ। ਕਲਜੁਗ ਕੂੜੀ ਕਿਰਿਆ

ਦਾ ਪਿੱਤਲ, ਸਤਿਜੁਗ ਸਚ ਸੁਵਰਨ ਆਪਣੀ ਡਲਕ ਲਗਾਈਆ। ਭਗਤ ਸੁਹੇਲੇ ਸਾਚੇ ਦਿੱਸਣ, ਸਚ ਦਵਾਰੇ ਸੋਭਾ ਪਾਈਆ। ਪਹਿਲੀ ਚੇਤ ਜੋ ਧਰਮ ਦਵਾਰੇ ਆ ਕੇ ਬੁੱਕਣ, ਆਪ ਆਪਣਾ ਮੂਲ ਲਗਾਈਆ। ਸਤਿ ਧਰਮ ਦਾ ਮਾਰਗ ਆਏ ਸਿੱਖਣ, ਕਾਮ ਕਰੋਧ ਲੋਭ ਮੋਹ ਹੰਕਾਰ ਤਜਾਈਆ। ਚਰਨ ਕਵਲ ਸਰਨਾਈ ਆਏ ਡਿੱਗਣ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਆਪਣਾ ਮਾਨਸ ਜਨਮ ਆਏ ਨਜਿੱਠਣ, ਸਨਮੁਖ ਹੋ ਕੇ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਹੁਕਮ ਆਪ ਵਰਤਾਈਆ। ਅਗਲਾ ਹੁਕਮ ਸਚ ਵਰਤੌਣਾ ਏ। ਪਹਿਲੇ ਸੰਮਤ ਰੰਗ ਚੜ੍ਹੌਂਣਾ ਏ। ਪੁਰਖ ਅਕਾਲ ਦੀ ਇਕੋ ਹੋਵੇ ਮੰਨਤ, ਮਹਿੰਮਾ ਸ਼ਬਦੀ ਇਕ ਦ੍ਰਿੜੌਂਣਾ ਏ। ਦਿਬ ਦ੍ਰਿਸ਼ਟ ਨਿਜ ਨੇਤਰ ਖੋਲ੍ਹ ਕੇ ਸਾਚੇ ਸੰਤ, ਸਤਿ ਸਤਿਗੁਰੂ ਜੋੜ ਜੁੜੌਣਾ ਏ। ਸੁਰਤ ਸਵਾਣੀ ਮੇਲ ਕੇ ਘਰ ਵਿਚ ਕੰਤ, ਸੇਜ ਸੁਹੰਜਣੀ ਰੰਗ ਰੰਗੌਣਾ ਏ। ਆਤਮ ਪਰਮਾਤਮ ਦੱਸ ਕੇ ਮੰਤ, ਮੰਤਰ ਇਕੋ ਇਕ ਜਪੌਣਾ ਏ। ਗੜ੍ਹ ਤੋੜ ਕੇ ਹਉਮੇਂ ਹੰਗਤ, ਹੰ ਬ੍ਰਹਮ ਦਰਸੌਣਾ ਏ। ਬੋਧ ਅਗਾਧਾ ਬਣ ਕੇ ਪੰਡਤ, ਸ਼ਬਦ ਅਨਾਦੀ ਅਨਰਾਗੀ ਰਾਗ ਸੁਣੌਣਾ ਏ। ਕੂੜੀ ਕਿਰਿਆ ਕਰ ਕੇ ਅੰਤ, ਅੰਤਸ਼ਕਰਨ ਸਭ ਦਾ ਆਪ ਬਦਲੌਣਾ ਏ। ਪੁਰਖ ਅਕਾਲ ਨਾਲ ਬਣਾ ਕੇ ਬੰਸ, ਸਰਬੰਸ ਇਕੋ ਇਕ ਵਖੌਣਾ ਏ। ਮਨ ਹੰਕਾਰੀ ਮਾਰ ਕੇ ਕੰਸ, ਸਤਿ ਦਵਾਰਕਾ ਸਾਚਾ ਧਰਮ ਪਰਗਟੌਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਸਤਕ ਲੇਖ ਲਿਖੌਣਾ ਏ। ਧੁਰ ਮਸਤਕ ਲੇਖ ਲਿਖਾਵਾਂਗਾ । ਸੰਤ ਸੁਹੇਲੇ ਗੁਰਮੁਖ ਪੇਖ, ਪੇਸ਼ਤਰ ਆਪਣਾ ਹੁਕਮ ਜਣਾਵਾਂਗਾ। ਲੇਖਾ ਮੁਕਾ ਕੇ ਮੌਲਵੀ ਸ਼ੇਖ਼, ਮੁਸਾਇਕ ਪੈਂਡਾ ਆਪ ਮੁਕਾਵਾਂਗਾ। ਸਰਬ ਦਾ ਸਵਾਮੀ ਇਕੋ ਨਾਇਕ, ਨਰ ਨਿਰੰਕਾਰ ਨਜ਼ਰੀ ਆਵਾਂਗਾ। ਜਨ ਭਗਤੋ ਸਾਲ ਬਸਾਲਾ ਕਰਕੇ ਜਾਇਉ ਅਜ਼ਮਾਇਸ਼, ਸੋਹਣੀ ਆਪਣੀ ਖੇਲ ਖਿਲਾਵਾਂਗਾ। ਜਿਸ ਦੀ ਕਿਸੇ ਨੇ ਕੀਤੀ ਨਹੀਂ ਪੈਮਾਇਸ਼, ਓਸ ਨੂੰ ਚਰਨਾਂ ਹੇਠ ਦਬਾਵਾਂਗਾ। ਸਚ ਦਵਾਰੇ ਦੀ ਸਤਿ ਰਿਹਾਇਸ਼, ਰਹਿਬਰ ਹੋ ਕੇ ਆਪ ਵਖਾਵਾਂਗਾ। ਧੁਰ ਦਾ ਹੁਕਮ ਇਕ ਹਦਾਇਤ, ਹਜ਼ਰਤ ਹੋ ਕੇ ਆਪ ਮਨਾਵਾਂਗਾ। ਨਾਮ ਨਿਧਾਨਾ ਧੁਰ ਦਾ ਕਲਮਾ ਕਰ ਅਨਾਇਤ, ਮਿਹਰ ਨਜ਼ਰ ਇਕ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਨੀ ਧਰਤ ਧਵਲ ਆਪਣੇ ਰੰਗ ਰੰਗਾਵਾਂਗਾ। ਧਰਨੀ ਧਰਤ ਧਵਲ ਕਹੇ ਪੁਕਾਰ, ਬਹੁੜੀ ਬਹੁੜੀ ਰਹੀ ਕੁਰਲਾਈਆ। ਪੁਰਖ ਅਕਾਲ ਤੇਰਾ ਕੀ ਵਿਹਾਰ, ਵਿਵਹਾਰੀ ਦੇ ਸਮਝਾਈਆ। ਪਹਿਲੇ ਦਿਨ ਚੜ੍ਹਿਆ ਤੇਰਾ ਸਾਲ, ਲੋਕਮਾਤ ਲਈ ਅੰਗੜਾਈਆ। ਮੈਂ ਅੰਦਰੇ ਅੰਦਰ ਹੋ ਗਈ ਬੇਹਾਲ, ਹੋਸ਼ ਹਵਾਸ ਰਹੀ ਮਿਟਾਈਆ। ਜਿਸ ਵੇਲੇ ਨਿਰਗੁਣ ਸਰਗੁਣ ਅੰਦਰ ਮਾਰੀ ਛਾਲ, ਜੋਤੀ ਜੋਤ ਨਾਲ ਮਿਲਾਈਆ। ਮੇਰਾ ਨੌ ਖੰਡ ਤੇ ਹਿਲਿਆ ਵਾਲ ਵਾਲ, ਧਰਮ ਦਵਾਰੇ ਆ ਕੇ ਭਗਤਾਂ ਦਿਤਾ ਵਖਾਈਆ। ਜੇ ਚਰਨ ਨਾਲ ਦਬ ਕੇ ਪੌਂਦਾ ਨਾ ਭਾਰ, ਸ੍ਰਿਸ਼ਟੀ ਹੇਠਾਂ ਉਤੇ ਆਪਣਾ ਆਸਣ ਲਾਈਆ। ਇਹ ਤੁਹਾਨੂੰ ਜਲਵਾ ਇਕ ਥੋੜ੍ਹਾ ਜਿਹਾ ਦਿਤਾ ਨਿਸ਼ਾਨ, ਨਿਸ਼ਾਨੀ ਤੁਹਾਡੇ ਲੜ ਦਿਤੀ ਬੰਧਾਈਆ। ਗੁਰਮੁਖੋ ਤੁਸੀਂ ਮੰਗਤੇ ਨਹੀਂ ਧੁਰ ਦੇ ਜਜਮਾਨ, ਪੁਰਖ ਅਕਾਲ ਦਿਤੀ ਵਡਿਆਈਆ। ਰਹਿਮਤ ਕਰੇ ਰਹੀਮ ਰਹਿਮਾਨ, ਸ਼ਾਹ ਸੁਲਤਾਨ ਸੱਚਾ ਸ਼ਹਿਨਸ਼ਾਹੀਆ। ਜੇ ਵਿਚ ਅੱਜ ਆਏ ਅਜ਼ਮਾਣ, ਓਹਨਾਂ ਨੂੰ ਆਪਣੀ ਅਜ਼ਮਾਇਸ਼ ਦਿਆਂ ਵਖਾਈਆ। ਸ਼ਬਦ ਦਾ ਦਾਤਾ ਪੁਰਖ ਬਿਧਾਤਾ ਜੋਧਿਆਂ ਦਾ ਜੋਧਾ ਸੂਰਬੀਰ ਬਲੀ ਬਲਵਾਨ, ਬਲਧਾਰੀ

ਇਕ ਅਖਵਾਈਆ। ਜਿਸ ਦਾ ਸਤਿ ਧਰਮ ਦਾ ਸਚਖੰਡ ਸਦਾ ਝੁਲਦਾ ਰਹੇ ਨਿਸ਼ਾਨ, ਥਿਰ ਘਰ ਵਜਦੀ ਰਹੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਓਸੇ ਦੇ ਢੋਲੇ ਗਾਣ, ਜੁਗ ਚੌਕੜੀ ਰਾਗਾਂ ਨਾਦਾਂ ਵਿਚ ਸਿਫ਼ਤਾਂ ਨਾਲ ਕਰਨ ਵਡਿਆਈਆ। ਉਹ ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਬੇਪਹਿਚਾਨ, ਜਗਤ ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਜੋ ਸਰਬ ਸ੍ਰਿਸ਼ਟੀ ਦਾ ਇਕ ਈਮਾਨ, ਲੱਖ ਚੁਰਾਸੀ ਦ੍ਰਿਸ਼ਟੀ ਦਾ ਇਕ ਧਿਆਨ, ਵਿਸ਼ੇਸ਼ ਬੁੱਧੀ ਦਾ ਇਕ ਗਿਆਨ, ਧੁਰ ਮੰਤਰ ਕਰੇ ਪੜ੍ਹਾਈਆ। ਜਿਸ ਦਾ ਖੰਡਾ ਨਾਮ ਸ਼ਬਦ ਤਨ ਗਾਤਰੇ ਰਹੇ ਮਿਆਨ, ਦੋ ਜਹਾਨਾਂ ਮਨਾਏ ਆਣ, ਕੂੜੀ ਕਿਰਿਆ ਮੇਟ ਸ਼ੈਤਾਨ, ਸ਼ਰੀਅਤ ਸਤਿ ਲਏ ਉਪਜਾਈਆ। ਓਸ ਦਾ ਪਹਿਲੀ ਵੇਰ ਪਹਿਲਾ ਇਹ ਬਿਆਨ, ਸ਼ਹਿਨਸ਼ਾਹੀ ਸੰਮਤ ਚਲਣਾ ਵਿਚ ਜਹਾਨ, ਸਾਢੇ ਤਿੰਨਾਂ ਸਾਲਾਂ ਪਿਛੋਂ ਸਾਰੇ ਮੰਗਣ ਇਸੇ ਦਾ ਦਾਨ, ਦੀਨ ਦੁਨੀ ਦਾ ਮਾਲਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵਣਹਾਰਾ ਸਾਚਾ ਵਰ, ਸਾਧ ਸੰਤ ਭਗਤ ਭਗਵੰਤ ਇਕੋ ਰੂਪ ਸਤਿ ਸਰੂਪ ਦਏ ਵਖਾਈਆ।

ਨਾਮ ਜੈਕਾਰਾ ਧੁਰ ਦਾ ਮੰਤਰ, ਸ਼ਬਦ ਨਾਦ ਧੁਨ ਬ੍ਰਹਿਮੰਡ ਜਣਾਈਆ। ਹੁਕਮ ਸੰਦੇਸ਼ਾ ਗਗਨ ਗਗਨੰਤਰ, ਪੁਰੀ ਲੋਅ ਆਕਾਸ਼ ਰਿਹਾ ਦ੍ਰਿੜਾਈਆ। ਸਰਬ ਜੀਆਂ ਬਿਧ ਜਾਨਣਹਾਰਾ ਅੰਤਰ, ਲੱਖ ਚੁਰਾਸੀ ਖੋਜ ਖੁਜਾਈਆ। ਸਤਿਜੁਗ ਕਹੇ ਮੈਂ ਸਚ ਬਣੌਣੀ ਬਣਤਰ, ਜਨ ਭਗਤਾਂ ਰੰਗ ਵਟਾਈਆ। ਨਾਮ ਨਿਧਾਨਾ ਦੇ ਕੇ ਸ਼ਸਤਰ, ਜੋਧੇ ਸੂਰਬੀਰ ਬਲਵਾਨ ਦੇਣੇ ਪਰਗਟਾਈਆ। ਮੇਲ ਮਿਲਾ ਕੇ ਆਦੀ ਕੰਤਨ, ਸੇਜ ਸੁਹੰਜਣੀ ਦੇਣੀ ਵਖਾਈਆ। ਭੇਵ ਚੁਕਾ ਕੇ ਬ੍ਰਹਮ ਨਿਰੰਤਰ, ਨਿਰਗੁਣ ਰੂਪ ਦੇਣਾ ਦਰਸਾਈਆ। ਸਾਚਾ ਰੂਪ ਬਣਾ ਕੇ ਸੰਤਨ, ਸਾਚਾ ਮਾਰਗ ਇਕ ਚਲਾਈਆ। ਹੁਕਮ ਸੰਦੇਸ਼ਾ ਦੇਵੇ ਅੰਤਮ, ਧੁਰ ਦਰਬਾਰੀ ਬੇਪਰਵਾਹੀਆ। ਹਾੜ ਸਤਾਰਾਂ ਸਭ ਨੇ ਚਿੱਟੇ ਪਹਿਨ ਕੇ ਔਣਾ ਬਸਤਰ, ਕਾਇਆ ਬਸਤੀ ਚਰਨਾਂ ਵਿਚ ਬੈਠਿਆਂ ਦੇਵੇ ਬਦਲਾਈਆ। ਇਹ ਖੇਲ ਹੋਣਾ ਅਕਸਰ, ਆਖ਼ਰ ਆਪਣਾ ਪਰਦਾ ਲਾਹੀਆ। ਜਿਸ ਤੇ ਗੋਬਿੰਦ ਕਰ ਕੇ ਗਿਆ ਦਸਖ਼ਤ, ਸ਼ਹਾਦਤ ਆਪਣੀ ਦਏ ਭੁਗਤਾਈਆ। ਸੋ ਗੁਰਮੁਖੋ ਵੇਲਾ ਅਖ਼ੀਰੀ ਆਇਆ ਵਕ਼ਤ, ਭਗਤ ਭਗਵਾਨ ਵੱਜੇ ਵਧਾਈਆ। ਫੇਰ ਰੀਤੀ ਚਲੇ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਤੁਹਾਡੇ ਅੰਦਰੋਂ ਤੁਹਾਡੀ ਲਭਾ ਦੇਵੇ ਵਸਤ, ਵਸਤ ਆਪਣੀ ਨਾਲ ਮਿਲਾਈਆ। ਇਕ ਦੂਜੇ ਨਾਲ ਗੁਰਮੁਖ ਗੁਰਸਿਖ ਕੋਈ ਨਾ ਕਰੇ ਹਸਦ, ਦੂਈ ਦਵੈਤੀ ਡੇਰਾ ਢਾਹੀਆ। ਨਾਮ ਖ਼ੁਮਾਰੀ ਚਾੜ੍ਹ ਕੇ ਮਸਤ, ਅਲਮਸਤ ਰੂਪ ਵਟਾਈਆ । ਮਾਨੁਖ ਮਾਨਸ ਮਾਨਵ ਭੇਵ ਚੁਕਾ ਕੇ ਅਰਸ਼ ਫ਼ਰਸ, ਦਰਸ ਆਪਣਾ ਦਏ ਕਰਾਈਆ। ਜਨਮ ਕਰਮ ਦੀ ਮੇਟ ਕੇ ਹਰਸ, ਹਵਸ ਕੂੜੀ ਦਏ ਬੁਝਾਈਆ। ਰਹਿਮਤ ਨਾਲ ਅਖ਼ੀਰ ਕਰੇ ਤਰਸ, ਮਹਿਬੂਬ ਬੇਪਰਵਾਹੀਆ। ਭਗਤ ਉਧਾਰਨਾ ਪੁਰਖ ਅਕਾਲ ਨਾਲ ਗੋਬਿੰਦ ਦੀ ਲੱਗੀ ਸ਼ਰਤ, ਸ਼ਰੀਅਤ ਸਭ ਦੀ ਦੇਣੀ ਬਦਲਾਈਆ। ਵੇਖੋ ਖੇਲ ਕਰੇ ਉਪਰ ਧਰਤ, ਧਵਲ ਦਾ ਮਾਲਕ ਅਵਲ ਆਲਮੀਨ ਨੂਰ ਖ਼ੁਦਾਈਆ। ਜੋ ਨਿਰਗੁਣ ਹੋ ਕੇ ਆਇਆ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਜੋ ਪਿਛੇ ਰਹਿ ਗਿਆ ਫ਼ਰਕ਼, ਤਿਸ ਦਾ ਫ਼ੈਸਲਾ ਅੰਤ ਦਏ ਵਖਾਈਆ। ਚਾਰ

ਕੁੰਟ ਦਹਿ ਦਿਸ਼ਾ ਕਿਸੇ ਦਾ ਰਹਿਣਾ ਨਹੀਂ ਕੋਈ ਧੜਤ, ਹਰਿ ਕਾ ਨਾਮ ਹੱਟੋ ਹੱਟ ਨਾ ਕੋਇ ਵਿਕਾਈਆ। ਗੁਰੂ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਪੂਰੀ ਹੋ ਗਈ ਲਿਖਤ ਪੜ੍ਹਤ, ਪਾਂਧੀ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਸੰਦੇਸ਼ਾ ਇਕ ਸੁਣਾਈਆ। ਚਿੱਟੇ ਬਸਤਰ ਕਹਿਣ ਸਾਡੀ ਪਿਛਲੀ ਧਾਰ, ਪ੍ਰਭ ਨੇ ਵਿਸ਼ਨੂੰ ਦਿਤੀ ਵਡਿਆਈਆ। ਜਿਸ ਵੇਲੇ ਸ਼ਬਦ ਕੀਤਾ ਪਿਆਰ, ਸਾਚਾ ਰੰਗ ਦਿਤਾ ਚੜ੍ਹਾਈਆ। ਨਾਭੀ ਕਵਲ ਜਿਸ ਕੀਤਾ ਉਜਿਆਰ, ਅੰਮ੍ਰਿਤ ਬੂੰਦ ਟਿਕਾਈਆ। ਜਿਸ ਵੇਲੇ ਬ੍ਰਹਮਾ ਕੀਤਾ ਪਸਾਰ, ਚਿੱਟੀ ਧਾਰ ਨਾਲ ਵਡਿਆਈਆ। ਜਿਸ ਵੇਲੇ ਸ਼ੰਕਰ ਕੱਢਿਆ ਵਿਚੋਂ ਧੂੰਆਂਧਾਰ, ਭੋਲਾ ਨਾਥ ਲਿਆ ਉਪਜਾਈਆ। ਪ੍ਰਭ ਨੇ ਚਰਨ ਧੂੜੀ ਬਖ਼ਸ਼ ਕੇ ਛਾਰ, ਚਿੱਟਾ ਰੂਪ ਦਿਤਾ ਵਖਾਈਆ। ਓਹਨਾਂ ਤਿੰਨਾਂ ਦੇ ਅੰਦਰ ਇਕ ਗੁਲਜ਼ਾਰ, ਗੁਲਸ਼ਨ ਮਹਿਬੂਬ ਦਿਤਾ ਮਹਿਕਾਈਆ। ਆਪਣੇ ਵਿਚੋਂ ਪਰਗਟਾ ਕੇ ਆਪਣੀ ਬਹਾਰ, ਅੰਤ ਆਪਣੇ ਵਿਚ ਲੁਕਾਈਆ। ਜਿਸ ਵੇਲੇ ਸ੍ਰਿਸ਼ਟੀ ਦਾ ਕੀਤਾ ਵਿਹਾਰ, ਚਿੱਟੀ ਧਾਰ ਬ੍ਰਹਮੇ ਦਿਤੀ ਜਣਾਈਆ। ਜਿਸ ਵਿਚੋਂ ਨਜ਼ਰੀ ਆਇਆ ਸਾਂਝਾ ਯਾਰ, ਕਰਤਾ ਪੁਰਖ ਸੱਚਾ ਸ਼ਹਿਨਸ਼ਾਹੀਆ। ਬ੍ਰਹਮਾ ਢਹਿ ਕੇ ਚਰਨ ਦਵਾਰ, ਨਿਉਂ ਕੇ ਆਪਣਾ ਸੀਸ ਨਿਵਾਈਆ । ਕਿਰਪਾ ਕਰ ਪੁਰਖ ਅਕਾਲ, ਦਰ ਠਾਂਡੇ ਮੰਗ ਮੰਗਾਈਆ । ਇਹ ਕਿਹੜਾ ਤੇਰਾ ਰੁਮਾਲ, ਕਵਣ ਰੂਪ ਰਿਹਾ ਪਰਗਟਾਈਆ। ਮੇਰਾ ਤੇਰੇ ਅਗੇ ਸਵਾਲ, ਬੇਨੰਤੀ ਇਕ ਸੁਣਾਈਆ । ਸ਼ਬਦ ਸੰਦੇਸ਼ਾ ਦਿਤਾ ਸ੍ਰੀ ਭਗਵਾਨ, ਭੇਵ ਅਭੇਦਾ ਆਪ ਖੁਲ੍ਹਾਈਆ। ਬ੍ਰਹਮੇਂ ਤੂੰ ਬਾਲਾ ਸੁਤ ਅੰਞਾਣ, ਸਮਝ ਸਮਝ ਸਕੇ ਨਾ ਰਾਈਆ। ਮੇਰੀ ਮਿਹਰ ਅੰਦਰ ਤੇਰਾ ਫੁਰਨਾ ਗਿਆਨ, ਬਿਨ ਕਿਰਪਾ ਨਾ ਕੋਇ ਚਤੁਰਾਈਆ। ਜਿਸ ਵੇਲੇ ਨੌ ਸੌ ਚੁਰਾਨਵੇ ਚੌਕੜੀ ਜੁਗ ਬੀਤੇ ਵਿਚ ਜਹਾਨ, ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੱਖ ਚੁਰਾਸੀ ਸੇਵ ਕਮਾਈਆ। ਓਸ ਵੇਲੇ ਕਰ ਕਿਰਪਾ ਮੈਂ ਲੋਕਮਾਤ ਵੇਖਾਂ ਆਣ, ਜੋਤੀ ਜੋਤ ਕਰ ਰੁਸ਼ਨਾਈਆ। ਜੁਗ ਚੌਕੜੀ ਦੇ ਭਗਤ ਸੁਹੇਲੇ ਮੇਲਾਂ ਆਣ, ਗੁਰਮੁਖ ਗੁਰ ਗੁਰ ਆਪਣੇ ਅੰਗ ਲਗਾਈਆ। ਬਿਨ ਪੜ੍ਹਿਆਂ ਦੇ ਕੇ ਗਿਆਨ, ਆਤਮ ਪਰਮਾਤਮ ਜੋੜ ਜੁੜਾਈਆ। ਓਹਨਾਂ ਦੀ ਭਗਤੀ ਦਾ ਸਚ ਨਿਸ਼ਾਨ, ਤੈਨੂੰ ਦਿਆਂ ਵਖਾਈਆ। ਜਿਸ ਵੇਲੇ ਕਲਜੁਗ ਬਦਲ ਕੇ ਸਤਿਜੁਗ ਲਾਵਾਂ ਆਣ, ਆਨ ਆਪਣੀ ਇਕ ਰਖਾਈਆ। ਓਸ ਵੇਲੇ ਜਨ ਭਗਤਾਂ ਦੇਵਾਂ ਦਾਨ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਬ੍ਰਹਮੇ ਪੁੱਛਿਆ ਕੀ ਓਹਨਾਂ ਦੀ ਪਹਿਚਾਣ, ਮੈਨੂੰ ਦੇ ਦਰਸਾਈਆ। ਪੁਰਖ ਅਬਿਨਾਸ਼ੀ ਕਿਹਾ ਜਿਨ੍ਹਾਂ ਉਤੇ ਹੋਵਾਂ ਆਪ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਸਤਿਜੁਗ ਦਾ ਪਹਿਲਾ ਸੰਮਤ ਦੱਸਾਂ ਮਹਾਨ, ਮਹਿੰਮਾ ਅਕਥ ਦ੍ਰਿੜਾਈਆ। ਜੋ ਭਗਤ ਦਵਾਰੇ ਚਿੱਟੇ ਬਸਤਰ ਪਹਿਨ ਕੇ ਆਵਣ ਨੌਜਵਾਨ, ਨਾਰ ਪੁਰਖ ਇਕੋ ਰੂਪ ਨਜ਼ਰੀ ਆਈਆ। ਓਹਨਾਂ ਦੀ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਿਸ਼ਨ ਬ੍ਰਹਮਾ ਸ਼ਿਵ ਤੁਹਾਨੂੰ ਵਖਾ ਕੇ ਕਰਾਂ ਕਲਿਆਣ, ਕਲਮਾ ਆਪਣਾ ਨਾਮ ਪੜ੍ਹਾਈਆ। ਓਹਨਾਂ ਦੇ ਕੋਈ ਨਾ ਆਵੇ ਵਿਚ ਦਰਮਿਆਨ, ਪਰਦਾ ਅੰਧ ਨਾ ਕੋਇ ਰਖਾਈਆ। ਪ੍ਰਭ ਦੇ ਭਗਤਾਂ ਦਾ ਕਲਜੁਗ ਅੰਤ ਗਿਆਨ, ਚਰਨ ਪ੍ਰੀਤੀ ਦਿਆਂ ਵਖਾਈਆ। ਓਹਨਾਂ ਨੂੰ ਵੇਖ ਕੇ ਚੰਦ ਚਕੋਰ ਦੋਵੇਂ ਪਛਤਾਣ, ਜਿਨ੍ਹਾਂ ਦੀ ਮਸਿਆ ਰੈਣ ਅੰਧੇਰ ਕਦੇ ਨਾ ਆਈਆ। ਢੋਲੇ ਗੀਤ ਗੋਬਿੰਦ ਵਾਹ ਵਾਹ ਸਾਰੇ ਗਾਣ, ਗਾ ਗਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਜਨ ਭਗਤ ਸੁਹੇਲੇ ਚਿੱਟੇ ਬਸਤਰ ਪਾ ਕੇ ਔਣਗੇ। ਹੀਰਾ

ਘਾਟ ਕਰਾਂ ਮੇਲੇ, ਸਚ ਨਿਸ਼ਾਨੇ ਹੱਥ ਝੁਲੌਣਗੇ। ਭੇਵ ਰਹੇ ਨਾ ਗੁਰੂ ਚੇਲੇ, ਚੇਲਾ ਗੁਰੂ ਇਕੋ ਰੂਪ ਵਟੌਣਗੇ। ਸ੍ਰੀ ਭਗਵਾਨ ਦੇ ਸੱਜਣ ਸੁਹੇਲੇ, ਹਰਿਜਨ ਸੋਹਣੇ ਆਪ ਅਖਵੌਣਗੇ। ਜਿਨ੍ਹਾਂ ਵਸਣਾ ਧਾਮ ਨਵੇਲੇ, ਉਹ ਨਿਰਗੁਣ ਇਸ਼ਟ ਇਕ ਮਨੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮੌਣਗੇ। ਚਿੱਟੇ ਬਸਤਰ ਮਾਣ ਦਵਾਵਾਂਗਾ। ਹਾੜ ਸਤਾਰਾਂ ਸੰਗ ਨਿਭਾਵਾਂਗਾ। ਸਭ ਦੀ ਆਸਾ ਮਨਸਾ ਪੂਰੀ ਕਰ ਕੇ ਮੰਗ, ਹੰ ਬ੍ਰਹਮ ਭੇਵ ਖੁਲ੍ਹਾਵਾਂਗਾ। ਚੌਦਾਂ ਘੰਟੇ ਇਕੱਠਾ ਕਰ ਕੇ ਸਤਿਸੰਗ, ਚੌਦਾਂ ਲੋਕਾਂ ਹੁਕਮ ਜਣਾਵਾਂਗਾ। ਭਗਤਾਂ ਨਾਲ ਪੱਕੀ ਪਾ ਕੇ ਗੰਢ, ਪੱਲੂ ਜਗਤ ਨਾਲੋਂ ਛੁਡਾਵਾਂਗਾ। ਨਾਮ ਖ਼ੁਮਾਰੀ ਚਾੜ੍ਹ ਕੇ ਰੰਗ, ਅਨੰਦ ਅਨੰਦ ਵਿਚੋਂ ਪਰਗਟਾਵਾਂਗਾ। ਵੇਖਿਓ ਗੁਰਸਿਖੋ ਕਿਸੇ ਤੋਂ ਚਿੱਟੇ ਬਸਤਰ ਨਾ ਲਿਔਣੇ ਮੰਗ, ਜਿਨ੍ਹਾਂ ਦੇ ਕੋਲ ਨਹੀਂ ਓਹਨਾਂ ਦੇ ਆਪਣੀ ਹੱਥੀਂ ਬਣਾਵਾਂਗਾ। ਤੁਸੀਂ ਪ੍ਰਭੂ ਦੇ ਲਾਡਲੇ ਚੰਨ, ਸਭ ਤੋਂ ਵਖਰੇ ਜਗਤ ਚਮਕਾਵਾਂਗਾ। ਤੁਹਾਡਾ ਸੋਹਲਾ ਢੋਲਾ ਸੁਣ ਕੇ ਛੰਦ, ਸੰਸੇ ਰੋਗ ਸਰਬ ਮਿਟਾਵਾਂਗਾ। ਤੁਹਾਡਾ ਲੇਖਾ ਮੁਕਾ ਕੇ ਖ਼ਾਨਾ ਬੰਦ, ਬੰਦੀ ਛੋੜ ਆਪ ਹੋ ਜਾਵਾਂਗਾ। ਜਨ ਭਗਤੋ ਤੁਹਾਨੂੰ ਕਿਹੜਾ ਕਰਨਾ ਪੈਣਾ ਜੰਗ, ਸ਼ਬਦ ਖੰਡੇ ਨਾਲ ਸਰਬ ਮਿਟਾਵਾਂਗਾ। ਪ੍ਰਭ ਦੇ ਕੋਲ ਵਖਰਾ ਅਨੋਖਾ ਢੰਗ, ਸੋ ਆਪਣਾ ਇਕ ਪਰਗਟਾਵਾਂਗਾ। ਕਿਸੇ ਦੇ ਜੁੜੇ ਰਹਿਣੇ ਨਹੀਂ ਖ਼ਜ਼ਾਨੇ ਕਾਰੂਗੰਜ, ਸ਼ਾਹ ਸੁਲਤਾਨਾਂ ਖ਼ਾਲੀ ਹੱਥ ਫਿਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਵਾਂਗਾ। ਚਿੱਟੇ ਬਸਤਰ ਕਹਿਣ ਕੀ ਸਾਡੀ ਵਡਿਆਈ, ਹਰਿ ਕਰਤੇ ਦੇ ਜਣਾਈਆ । ਪੁਰਖ ਅਕਾਲ ਕਿਹਾ ਜਿਸ ਵੇਲੇ ਮਾਛੂਵਾੜੇ ਗੋਬਿੰਦ ਸੇਜ ਵਿਛਾਈ, ਚਿੱਟਾ ਰੁਮਾਲ ਹੇਠਾਂ ਲਿਆ ਟਿਕਾਈਆ। ਜਿਸ ਵੇਲੇ ਕੀੜੀ ਰੂਪ ਹੋ ਕੇ ਗੁਰਮੁਖ ਆਇਆ ਚਾਈਂ ਚਾਈਂ, ਨਿਉਂ ਕੇ ਬੇਨੰਤੀ ਇਕ ਸੁਣਾਈਆ । ਸੁਣ ਸਾਹਿਬ ਸੁਹੇਲੇ ਮੇਰੇ ਮਾਹੀ, ਮੁਹੱਬਤ ਦੇ ਮਾਲਕ ਨੂਰ ਖ਼ੁਦਾਈਆ। ਤੂੰ ਸਭ ਦੇ ਨਾਲੋਂ ਕਰ ਕੇ ਜੁਦਾਈ, ਇਕ ਇਕੱਲਾ ਪੁਰਖ ਮਨਾਈਆ। ਜਿਸ ਦੀ ਮੈਨੂੰ ਤੇਰੇ ਅੰਦਰ ਬਾਹਰ ਦਿਸੇ ਰੁਸ਼ਨਾਈ, ਚਿੱਟਾ ਨੂਰ ਰਿਹਾ ਚਮਕਾਈਆ । ਗੋਬਿੰਦ ਕਿਹਾ ਇਹ ਖੇਲ ਬੇਪਰਵਾਹੀ, ਕ਼ੁਦਰਤ ਦਾ ਕਰਤਾ ਆਪ ਕਰਾਈਆ। ਤੈਨੂੰ ਸਚ ਦਿਆਂ ਸਮਝਾਈ, ਤੂੰ ਮੇਰੀ ਦੇਣੀ ਗਵਾਹੀਆ। ਜਿਸ ਵੇਲੇ ਕਲਜੁਗ ਅੰਤ ਸਤਿਜੁਗ ਬਣੇ ਸੱਚਾ ਰਾਹੀ, ਧੁਰ ਦਾ ਪਾਂਧੀ ਫੇਰਾ ਪਾਈਆ । ਪੁਰਖ ਅਕਾਲ ਨੇ ਭਗਤਾਂ ਦੀ ਕਰਨੀ ਅਗਵਾਈ, ਅਗੇ ਹੋ ਕੇ ਮਾਰਗ ਦੇਣਾ ਜਣਾਈਆ। ਲੋਕਮਾਤ ਸਾਚੀ ਬਣਤ ਦੇਣੀ ਬਣਾਈ, ਵਖਰੀ ਧਾਰ ਵਹਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਸ਼ਾਹੀ, ਬਸਤਰ ਚਿੱਟੇ ਸੋਹਣੇ ਤਨ ਸਜਾਈਆ। ਓਸ ਵੇਲੇ ਮੈਂ ਆ ਕੇ ਚਾਈਂ ਚਾਈਂ, ਸਚ ਸੰਦੇਸ਼ਾ ਦੇਣਾ ਇਕ ਅਲਾਈਆ। ਜਿਸ ਦਾ ਭੇਵ ਜਾਣੇ ਕੋਈ ਨਾ ਸ਼ਾਸਤਰ ਸਿਮਰਤ ਵੇਦ ਰਾਈ, ਚਾਰੇ ਖਾਣੀ ਚਾਰੇ ਬਾਣੀ ਪਰਦਾ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਚਿਉਂਟੀ ਕਿਹਾ ਕੀ ਬਸਤਰ ਚਿੱਟਾ, ਗੋਬਿੰਦ ਤੈਨੂੰ ਭਾਈਆ। ਗੋਬਿੰਦ ਕਿਹਾ ਮੇਰੀ ਸਿੱਖੀ ਦਾ ਅਖ਼ੀਰੀ ਸਿੱਟਾ, ਪੁਰਖ ਅਕਾਲ ਦਏ ਪਰਗਟਾਈਆ। ਪਿਛੇ ਭਗਤਾਂ ਨੂੰ ਮਿਲਦਾ ਰਿਹਾ ਕਿਸੇ ਨੂੰ ਪੱਥਰ ਵਿਚੋਂ ਇੱਟਾਂ, ਕਿਸੇ ਨੂੰ ਜਲਧਾਰਾ ਨਜ਼ਰੀ ਆਈਆ। ਕਿਸੇ ਨੂੰ ਚਤੁਰਭੁਜ ਹੋ ਕੇ ਮਿਲਿਆ ਨਿੱਕਾ, ਕਿਸੇ ਨੂੰ ਥੰਮ੍ਹ ਚੋਂ ਪਰਗਟ ਹੋ ਕੇ ਦਰਸ ਦਿਖਾਈਆ। ਕਿਸੇ ਦੀ ਰਾਜ ਦਵਾਰੇ ਜਾ ਕੇ ਪੂਰੀ ਕੀਤੀ ਸਿਕਾ, ਕਿਸੇ ਦੇ ਪਤਰਾਂ ਉਤੇ ਲੇਖ ਲਿਖਾਈਆ। ਕਿਸੇ ਦੇ ਪਿਛੇ ਹੱਟੋ ਹੱਟ ਵਿਕਾ, ਕ਼ੀਮਤ ਨਾ ਕੋਇ ਚੁਕਾਈਆ।

ਕਲਜੁਗ ਅੰਤਮ ਖੇਲ ਪੁਰਖ ਅਕਾਲ ਕਰੇ ਇੱਕਾ, ਏਕੰਕਾਰ ਸੱਚਾ ਸ਼ਹਿਨਸ਼ਾਹੀਆ। ਜਨ ਭਗਤ ਸੁਹੇਲਾ ਸਾਖ਼ਿਆਤ ਨਜ਼ਰੀ ਆਏ ਜੋਤ ਸਰੂਪੀ ਹੋ ਪ੍ਰਤੱਖਾ, ਪਰਤਖ ਆਪਣੀ ਦਇਆ ਕਮਾਈਆ। ਇਸ ਦੇ ਵਿਚ ਫ਼ਰਕ ਨਾ ਰਤਾ, ਰਤੀ ਰਤ ਖੋਜ ਖੁਜਾਈਆ। ਚਿੱਟੀ ਧਾਰ ਕਹੇ ਮੇਰਾ ਪ੍ਰੇਮ ਪਿਆਰ ਤਨ ਬਸਤਰ ਸੋਹਣਾ ਚਿੱਟਾ, ਨਿਰਗੁਣ ਨੂਰ ਚੰਦ ਕਰੇ ਰੁਸ਼ਨਾਈਆ। ਪੁਰਖ ਅਕਾਲ ਓਹਨਾਂ ਦਾ ਨਜ਼ਰੀ ਆਵੇ ਸਾਚਾ ਪਿਤਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਲੱਖ ਚੁਰਾਸੀ ਰਸ ਦਿਸੇ ਫ਼ਿੱਕਾ, ਅੰਮ੍ਰਿਤ ਆਤਮ ਇਕੋ ਮੰਗ ਮੰਗਾਈਆ। ਜਨ ਭਗਤੋ ਸਭ ਨੂੰ ਪਤਾ ਭਗਤ ਦਵਾਰੇ ਥੱਲੇ ਕਾਗ਼ਜ਼ ਏਕ ਚਿੱਟਾ, ਗੋਬਿੰਦ ਰਤ ਨਾਲ ਰੰਗਾਈਆ। ਓਹਨਾਂ ਵਡਿਆਈ ਜਿਨ੍ਹਾਂ ਅੱਖਾਂ ਡਿੱਠਾ, ਜਿਨ੍ਹਾਂ ਜਗਤ ਜਹਾਨ ਪਿਛੋਂ ਚਿੱਠਾ ਪੜ੍ਹ ਪੜ੍ਹ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਨਹਾਰਾ ਵੱਡਾ ਨਿੱਕਾ, ਬੁੱਢਾ ਬਾਲ ਬਿਰਧ ਨੌਜਵਾਨ ਇਕੋ ਰੰਗ ਵਖਾਈਆ। ਅਗੇ ਕਦੇ ਨਾ ਮੈਨੂੰ ਬੇਸਗਨ ਹੋਣ ਦੀ ਵੱਜੇ ਛਿੱਕਾ, ਛਿੱਕ ਦੇ ਅੰਦਰ ਸਿਕ ਆਪਣੀ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਸਭ ਦਾ ਇਕੋ ਨਜ਼ਰੀ ਆਈਆ। ਚਿੱਟਾ ਕਹੇ ਮੈਂ ਚਿੱਟੀ ਚਾਦਰ, ਰਵਿਦਾਸ ਦਿਤੀ ਵਡਿਆਈਆ। ਮਾਣ ਦਵਾ ਕੇ ਤੇਗ਼ਬਹਾਦਰ, ਚਾਂਦਨੀ ਚੌਂਕ ਕੀਤੀ ਰੁਸ਼ਨਾਈਆ। ਗੁਰ ਗੋਬਿੰਦ ਬਣਾ ਕੇ ਬਹਾਦਰ, ਸੋਹਣੀ ਸੇਜਾ ਦਿਤਾ ਸਵਾਈਆ। ਹੁਕਮ ਮੰਨ ਕੇ ਕਰੀਮ ਕ਼ਾਦਰ, ਕ਼ੁਦਰਤ ਵੇਖੀ ਥਾਉਂ ਥਾਈਂਆ। ਜਿਸ ਵੇਲੇ ਨਾਨਕ ਨਿਰਗੁਣ ਧਾਰ ਵੜਿਆ ਵਿਚ ਸਾਗਰ, ਚਿੱਟੀ ਚਾਦਰ ਓਢਣ ਲਿਆ ਬਣਾਈਆ। ਓਸ ਮਾਰ ਕੇ ਇਕ ਆਵਾਜ਼ਨ, ਨਿਰਗੁਣ ਅਗੰਮੀ ਸ਼ਬਦ ਸੁਣਾਈਆ। ਜਿਸ ਵੇਲੇ ਆਵੇ ਗ਼ਰੀਬ ਨਿਵਾਜ਼ਣ, ਕੋਝਿਆਂ ਕਮਲਿਆਂ ਲਏ ਉਠਾਈਆ । ਸਤਿ ਧਰਮ ਦਾ ਚਲਾਏ ਇਕ ਜਹਾਜ਼ਨ, ਰਹਿਬਰ ਇਕ ਬੇਪਰਵਾਹੀਆ। ਚਾਰ ਵਰਨ ਬਣਾ ਕੇ ਸੱਜਣ ਸਾਕਣ, ਧੁਰ ਦਾ ਮੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇ ਚੜ੍ਹਾਈਆ। ਚਿੱਟੀ ਚਾਦਰ ਕਹੇ ਮੇਰਾ ਕੱਪੜਾ ਨਿਰਗੁਣ ਸੀੱਤਾ, ਸੂਈ ਧਾਗਾ ਵੰਡ ਨਾ ਕੋਇ ਵੰਡਾਈਆ। ਜਿਸ ਵੇਲੇ ਪੰਜਾਂ ਪਿਆਰਿਆਂ ਗੋਬਿੰਦ ਅੰਮ੍ਰਿਤ ਪੀਤਾ, ਓਸ ਵੇਲੇ ਹੇਠਾਂ ਦਿਤਾ ਵਿਛਾਈਆ। ਓਸ ਵੇਲੇ ਖੰਡੇ ਦੀ ਧਾਰ ਨਾਲ ਮੇਰੇ ਉਤੇ ਪੰਜ ਪਾ ਕੇ ਲੀਕਾਂ, ਸਚ ਸੰਦੇਸ਼ਾ ਦਿਤਾ ਸੁਣਾਈਆ। ਕਲਜੁਗ ਅੰਤਮ ਜਿਸ ਵੇਲੇ ਆਵੇ ਲਾਸ਼ਰੀਕਾ, ਵਾਹਿਦ ਆਪਣਾ ਫੇਰਾ ਪਾਈਆ। ਸ੍ਰਿਸ਼ਟ ਸਬਾਈ ਦਾ ਬਦਲੇ ਆਣ ਤਰੀਕਾ, ਤਰਾ ਤਰਾ ਦ੍ਰਿੜਾਈਆ। ਜੋ ਭਗਤ ਸੁਹੇਲੇ ਅੰਤਰ ਆਤਮ ਕਰਦੇ ਹੋਣ ਉਡੀਕਾਂ, ਅੱਠੇ ਪਹਿਰ ਅੱਖ ਖੁਲ੍ਹਾਈਆ। ਤਿਨ੍ਹਾਂ ਦਾ ਅੰਦਰ ਬਾਹਰ ਤਨ ਮਨ ਕਰੇ ਠਾਂਡਾ ਸੀਤਾ, ਅਗਨੀ ਤੱਤ ਨਾ ਕੋਇ ਜਲਾਈਆ। ਜਿਨ੍ਹਾਂ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹਨੀ ਪਏ ਨਾ ਗੀਤਾ, ਅੰਜੀਲ ਕ਼ੁਰਾਨ ਤੀਸ ਬਤੀਸ ਕਲਮਾ ਨਾ ਕੋਇ ਵਖਾਈਆ। ਤਿਨ੍ਹਾਂ ਨੂੰ ਚਿੱਟੇ ਬਸਤਰ ਪਾ ਕੇ ਆਪਣੇ ਮਿਲਣ ਦਾ ਦੱਸ ਦੇਵੇ ਸੱਚਾ ਤਰੀਕਾ, ਤਰਤੀਬ ਵਾਰ ਸਮਝਾਈਆ। ਭੇਵ ਖੁਲ੍ਹਾ ਕੇ ਈਸ਼ ਜੀਵ ਜੀ ਕਾ, ਜਗਦੀਸ਼ਰ ਜਗਤ ਅਗਨ ਦਏ ਗਵਾਈਆ। ਕੂੜੀ ਕਿਰਿਆ ਰਸ ਵਖਾ ਕੇ ਫੀਕਾ, ਅੰਮ੍ਰਿਤ ਜਾਮ ਇਕੋ ਮੁਖ ਚਵਾਈਆ। ਚਿੱਟਾ ਬਸਤਰ ਨਹੀਂ ਇਹ ਪ੍ਰਭ ਦਾ ਰੰਗ ਮਜੀਠਾ, ਜੋ ਜਨਮ ਤੋਂ ਪਹਿਲਾਂ ਮਰਨ ਤੋਂ ਬਾਦ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ । ਚਿੱਟੇ ਬਸਤਰ ਕਹਿਣ ਜਿਸ ਵੇਲੇ ਗੁਰਮੁਖਾਂ ਲੌਣਾ ਅੰਗ, ਅੰਦਰੋਂ ਢੋਲਾ ਧੁਰ ਦਾ

ਗਾਈਆ। ਸਾਨੂੰ ਬਿਨਾਂ ਲਲਾਰੀ ਤੋਂ ਚੜ੍ਹਨਾ ਰੰਗ, ਰੰਗਤ ਇਕੋ ਨਜ਼ਰੀ ਆਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਣੀ ਦੰਗ, ਭੇਵ ਅਭੇਦ ਕੋਈ ਸਮਝ ਨਾ ਸਕੇ ਰਾਈਆ। ਜਿਸ ਵੇਲੇ ਕਾਇਆ ਮੰਦਰ ਅੰਦਰ ਦੂਈ ਦਵੈਤ ਦੀ ਢਹਿੰਦੀ ਕੰਧ, ਦਸਮ ਦਵਾਰੀ ਜੋਤ ਨਿਰੰਕਾਰੀ ਚਿੱਟੀ ਧਾਰ ਨਜ਼ਰੀ ਆਈਆ। ਜਨ ਭਗਤੋ ਤੁਹਾਨੂੰ ਪਹਿਲੋਂ ਬਾਹਰ ਪਾ ਕੇ ਠੰਡ, ਫਿਰ ਅੰਦਰ ਦੇਵਾਂ ਅਨੰਦ, ਬਿਨ ਸੂਰਜ ਚੰਦ ਕਰੇ ਰੁਸ਼ਨਾਈਆ। ਇੱਕੀਆਂ ਇੱਕੀਆਂ ਦੀ ਪਾ ਕੇ ਗੰਢ, ਸੋਹਣੀ ਵਖਾ ਦੇ ਗੋਬਿੰਦ ਵੰਡ, ਵਰਭੰਡ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਵਿਚੋਂ ਬਖਸ਼ੀਸ਼ ਹਰਿਜਨ ਸਾਚੇ ਬਸ਼ਰਤੀਆ ਤੇਰੀ ਝੋਲੀ ਪਾਈਆ।