੨ ਚੇਤ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਸਤਿਜੁਗ ਕਹੇ ਸੁਣ ਸਾਹਿਬ ਬੇਪਰਵਾਹ, ਪਾਰਬ੍ਰਹਮ ਪਹਿਲੀ ਮੰਗ ਮੰਗਾਈਆ। ਸਚਖੰਡ ਨਿਵਾਸੀ ਤੇਰੀ ਇਕ ਸਰਨਾ, ਚਰਨ ਕਵਲ ਮਿਲੇ ਵਡਿਆਈਆ। ਕਲਜੁਗ ਕੂੜੀ ਰੀਤੀ ਦੇ ਬਦਲਾ, ਬਦਲਾ ਚੁਕੇ ਥਾਉਂ ਥਾਈਂਆ। ਚਾਰ ਵਰਨਾਂ ਸਾਚਾ ਮਾਰਗ ਦੇ ਸਮਝਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰ ਪੜ੍ਹਾਈਆ। ਜਗਤ ਰੀਤੀ ਇਕ ਵਖਾ, ਨੇਤਰ ਲੋਚਨ ਅੱਖ ਖੁਲ੍ਹਾਈਆ। ਜਿਸ ਦਾ ਤੱਤਾਂ ਵਾਲਾ ਹੋਵੇ ਵਿਆਹ, ਅੰਤਰ ਆਤਮ ਪਰਮਾਤਮ ਨਾਤਾ ਨਾਲ ਮਿਲਾਈਆ। ਤੇਰੇ ਨਾਮ ਦੇ ਕਲਮੇ ਨਾਲ ਹੋਵੇ ਨਕਾਹ, ਮੁੱਲਾ ਸ਼ੇਖ਼ ਦੀ ਲੋੜ ਰਹੇ ਨਾ ਰਾਈਆ। ਸਚ ਪ੍ਰੇਮ ਪਿਆਰ ਦੀ ਵੇਦੀ ਦੇ ਗਡਾ, ਹਵਨ ਅਹੂਤੀ ਆਪਣੀ ਵਿਚ ਟਿਕਾਈਆ। ਅੰਤਰ ਮਨ ਦੀ ਮਨਸਾ ਦੇ ਭਵਾ, ਸਾਚਾ ਗੇੜਾ ਆਪ ਫਿਰਾਈਆ। ਪੁਰਖ ਅਕਾਲ ਦੀਨ ਦੁਨੀ ਦੇ ਮਾਲਕ ਬਣ ਆਪ ਗਵਾਹ, ਗ੍ਰੰਥੀ ਪੰਥੀ ਨੇੜ ਕੋਇ ਨਾ ਆਈਆ। ਸਾਹਿਬ ਸੱਜਣ ਹੋ ਸਹਾ, ਪਰਤਖ ਆਪਣੀ ਅੱਖ ਉਠਾਈਆ। ਇਕ ਵਾਰ ਲੇਖਾ ਦੇ ਲਿਖਾ, ਫਿਰ ਲੋੜ ਰਹੇ ਨਾ ਰਾਈਆ। ਜਿਸ ਕਾਰਨ ਭਗਤ ਦਵਾਰਾ ਲਿਆ ਬਣਾ, ਭਗਤਾਂ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇ ਵਖਾਈਆ। ਸਤਿਜੁਗ ਕਹੇ ਪ੍ਰਭੂ ਪ੍ਰਭ ਬਦਲ ਦੇ ਰੀਤ, ਧੁਰ ਦਰਗਾਹੀ ਹੁਕਮ ਸੁਣਾਈਆ। ਚਾਰ ਜੁਗ ਜਿਨ੍ਹਾਂ ਮੰਦਰ ਗੁਰਦਵਾਰ ਬਣਾਈ ਮਸੀਤ, ਮਸਲੇ ਤੇਰੇ ਨਾਮ ਸੁਣਾਈਆ। ਉਹ ਇਕੱਠੇ ਹੋ ਕੇ ਗਾਵਣ ਤੇਰਾ ਗੀਤ, ਪੈਗ਼ੰਬਰ ਪੀਰ ਗੁਰੂ ਤੇਰੀ ਸਰਨਾਈਆ। ਸਾਚੀ ਰੀਤ ਦੱਸ ਦੇ ਠੀਕ, ਠਾਕਰ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਹੋ ਸਹਾਈਆ। ਸਤਿਜੁਗ ਕਹੇ ਪ੍ਰਭ ਤੇਰੇ ਚਰਨ ਕਵਲ ਸਹਾਰਾ, ਓਟ ਅਵਰ ਨਾ ਕੋਇ ਰਖਾਈਆ । ਜਗਤ ਮੰਗਣੀ ਖੇਲ ਨਿਆਰਾ, ਸਾਚਾ ਸਗਣ ਸਮਝ ਕੋਇ ਨਾ ਪਾਈਆ। ਕਿਸੇ ਭੇਵ ਨਾ ਖੋਲ੍ਹਿਆ ਕਿਉਂ ਮੁਖ ਲੱਗਾ ਛੁਹਾਰਾ, ਜਗਤ ਵਿਚੋਲਾ ਕਵਣ ਜਣਾਈਆ। ਨਾਨਕ ਅੰਦਰੇ ਅੰਦਰ ਕਰ ਕੇ ਗਿਆ ਪੁਕਾਰਾ, ਸ਼ਬਦ ਅਗੰਮੀ ਆਵਾਜ਼ ਸੁਣਾਈਆ। ਪ੍ਰਭੂ ਮੈਂ ਦੁਖੀ ਹੋਇਆ ਵੇਖ ਤੇਰਾ ਸੰਸਾਰਾ, ਤੇਰੀ ਸਾਰ ਕਿਸੇ ਨਾ ਆਈਆ। ਜੂਠੇ ਝੂਠੇ ਕਾਮੀ ਕਰੋਧੀ ਪੜ੍ਹਦੇ ਚਾਰ ਲਾਵਾਂ ਆਪਣੀ ਵਾਰਾ, ਪੁਰਖ ਅਬਿਨਾਸ਼ੀ ਹਰ ਘਟ ਨਿਵਾਸੀ ਕੰਤ ਨਾ ਕੋਇ ਮਿਲਾਈਆ । ਪਤਿਪਰਮੇਸ਼ਵਰ ਮੇਰਾ ਤੇਰੇ ਉਤੇ ਦਾਹਵਾ, ਨਾਲ ਬੇਨੰਤੀ ਰਿਹਾ ਸੁਣਾਈਆ। ਮੈਂ ਵੇਖ ਕੇ ਜਗਤ ਸਮਾਜੀ ਰਾਹਾਂ,
ਵਿਥਿਆ ਸਾਰੀ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦੇ ਸਮਝਾਈਆ। ਸਤਿਜੁਗ ਕਹੇ ਪ੍ਰਭੂ ਤ੍ਰੇਤਾ ਦੁਆਪਰ ਕਲਜੁਗ ਜੋੜਦਾ ਆਇਆ ਜੋੜ, ਇਸਤਰੀ ਪੁਰਖ ਮੇਲ ਮਿਲਾਈਆ । ਲੱਖ ਚੁਰਾਸੀ ਵਿਚੋਂ ਅਠਾਰਾਂ ਚੜ੍ਹੇ ਤੋੜ, ਬਾਕੀ ਮਾਨਸ ਜੂਨੀ ਵਿਚ ਭਵਾਈਆ। ਜਗਤ ਕਰਨੀ ਸਕਿਆ ਕੋਈ ਨਾ ਮੋੜ, ਪਰਦਾ ਦੂਈ ਨਾ ਕੋਇ ਉਠਾਈਆ। ਅੰਤ ਅਖ਼ੀਰੀ ਤੇਰੀ ਪੈ ਗਈ ਲੋੜ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸੁਣਾਈਆ। ਸਾਚੀ ਰੀਤੀ ਬਿਨ ਮੰਦਰ ਮਸੀਤੀ ਚਲਾ ਦੇ ਹੋਰ, ਹਰਿ ਜੂ ਆਪਣਾ ਹੁਕਮ ਵਰਤਾਈਆ। ਝਗੜਾ ਚੁਕ ਜਾਵੇ ਮੋਰ ਤੋਰ, ਤੇਰਾ ਮੇਰਾ ਇਕੋ ਰੂਪ ਸਮਾਈਆ। ਤੇਰੇ ਹੱਥ ਸੰਜੋਗ ਵਿਜੋਗ, ਨਿਰਗੁਣ ਸਰਗੁਣ ਆਪਣਾ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਸਤਿਜੁਗ ਕਹੇ ਮੈਂ ਮੰਗਾਂ ਮੰਗ ਦਿਨ ਦਿਹਾੜ, ਸਾਹਿਬ ਤੇਰੀ ਇਕ ਸਰਨਾਈਆ। ਜਨ ਭਗਤਾਂ ਵੇਖ ਸੋਹਣਾ ਦਰਬਾਰ, ਦਰਗਾਹ ਸਾਚੀ ਨਜ਼ਰੀ ਆਈਆ। ਸਚ ਸੰਦੇਸ਼ਾ ਸੁਣਨਾ ਦੋ ਜਹਾਨ, ਦੇਵਤ ਸੁਰ ਧਿਆਨ ਲਗਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਪਤਿਪਰਮੇਸ਼ਵਰ ਦਇਆ ਕਮਾਈਆ। ਕਲਜੁਗ ਬਦਲ ਕੇ ਪਿਛਲਾ ਵਿਧਾਨ, ਸਤਿਜੁਗ ਸਵਾਧਾਨ ਸਤਿ ਦਿਤਾ ਕਰਾਈਆ। ਸਰਬ ਸ੍ਰਿਸ਼ਟ ਦਾ ਇਕ ਗਿਆਨ, ਏਕਾ ਮੰਤਰ ਦਿਆਂ ਜਣਾਈਆ। ਪ੍ਰੇਮ ਪ੍ਰੀਤੀ ਦਾ ਸਚ ਸਰੋਵਰ ਕਰਾ ਇਸ਼ਨਾਨ, ਦੁਰਮਤ ਮੈਲ ਧੁਆਈਆ। ਜਿਸ ਗੁਰਮੁਖ ਕੰਨਿਆਂ ਕਰਨੀ ਹੋਵੇ ਦਾਨ, ਵਾਰ ਥਿਤ ਵੱਡੀ ਦਿਆਂ ਵਡਿਆਈਆ। ਜਿਸ ਪੁਤਰ ਦਾ ਵਧੌਣਾ ਹੋਵੇ ਮਾਣ, ਲੋਕ ਪਰਲੋਕ ਖ਼ੁਸ਼ੀ ਜਣਾਈਆ। ਸੋ ਪਰਵਿਸ਼ਟਿਆਂ ਵਿਚੋਂ ਦਿਵਸ ਅਠਾਰਾਂ ਹਾੜ ਚਤੁਰ ਸੁਜਾਨ, ਹਰਿ ਸੰਗਤ ਇਕੋ ਰੂਪ ਨਜ਼ਰੀਂ ਆਈਆ। ਦੂਜਾ ਹੋਰ ਇਕ ਵਖਿਆਨ, ਸਤਿਜੁਗ ਸਾਚਾ ਅੰਦਰੇ ਅੰਦਰ ਮੰਗ ਮੰਗਾਈਆ। ਕਿਰਪਾ ਕਰ ਹਰਿ ਮਿਹਰਵਾਨ, ਪਤਿਪਰਮੇਸ਼ਵਰ ਤੇਰੀ ਆਸ ਤਕਾਈਆ । ਭਗਤ ਸੁਹੇਲੇ ਕਰ ਪਰਵਾਨ, ਦਰ ਠਾਂਡੇ ਸੋਭਾ ਪਾਈਆ। ਅਠਾਈ ਪੋਹ ਚਤੁਰ ਸੁਜਾਨ, ਜਗਤ ਨਾਤੇ ਦੇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਹੋ ਸਹਾਈਆ। ਸਤਿਜੁਗ ਕਹੇ ਮੇਰੇ ਭਗਵਾਨਾ, ਪਰਮ ਪੁਰਖ ਤੇਰੀ ਓਟ ਰਖਾਈਆ। ਜੋ ਗੁਰਮੁਖ ਤੇਰੇ ਨਾਮ ਦਾ ਬੰਨ੍ਹੇ ਗਾਨਾ, ਮੌਲੀ ਤੰਦ ਲੋੜ ਰਹੇ ਨਾ ਰਾਈਆ। ਜੋ ਸਤਿਗੁਰ ਚਰਨ ਧੂੜ ਕਰੇ ਇਸ਼ਨਾਨਾ, ਮੱਥੇ ਟਿੱਕਾ ਇਕ ਲਗਾਈਆ। ਸੋ ਚਤੁਰ ਸੁਘੜ ਹੋਏ ਸੁਜਾਨਾ, ਮੂਰਖ ਮੁਗਧ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਤਿਜੁਗ ਕਹੇ ਮੈਂ ਮੰਗਾਂ ਹੋਰ ਦਾਤ, ਝੋਲੀ ਖ਼ਾਲੀ ਅਗੇ ਡਾਹੀਆ। ਪਾਰਬ੍ਰਹਮ ਤੇਰੇ ਦਰ ਦਰਬਾਰ ਜਨ ਭਗਤਾਂ ਦੀ ਪ੍ਰੇਮ ਪ੍ਰੀਤੀ ਵਾਲੀ ਹੋਏ ਬਰਾਤ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਨਾਮ ਦੀ ਸਭ ਦੇ ਕੋਲ ਹੋਵੇ ਸੁਗ਼ਾਤ, ਵਸਤ ਅਨਮੁੱਲੀ ਦੇ ਵਰਤਾਈਆ । ਆਤਮ ਪਰਮਾਤਮ ਖੋਲ੍ਹ ਕੇ ਤਾਕ, ਨਿਰਗੁਣ ਸਰਗੁਣ ਦੇਣਾ ਸਮਝਾਈਆ। ਜਿਨ੍ਹਾਂ ਗੁਰਮੁਖਾਂ ਤਨ ਮਾਟੀ ਰੂਹ ਬੁਤ ਕਰਨਾ ਪਾਕ, ਮਾਨਸ ਜਨਮ ਲੇਖਾ ਲੇਖੇ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਜੁਗ ਕਹੇ ਮੇਰੀ ਹੋਰ ਇਕ ਆਸਾ, ਸ੍ਰੀ ਭਗਵਾਨ ਦਿਆਂ ਜਣਾਈਆ। ਜਿਨ੍ਹਾਂ ਦਾ ਤੇਰੇ ਚਰਨ ਨਾ ਹੋਵੇ ਭਰਵਾਸਾ, ਓਹਨਾਂ ਦੀ ਲੋੜ ਮੈਨੂੰ ਰਹੇ ਨਾ ਰਾਈਆ । ਓਹ ਕੂੜੀ ਕਿਰਿਆ ਵੇਖਣ ਆ ਕੇ ਜਗਤ ਤਮਾਸ਼ਾ, ਮਾਣਸ ਹੋ ਕੇ ਹਰਿ ਜੂ ਤੇਰਾ ਧਿਆਨ ਨਾ ਕੋਇ ਲਗਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਕਹੇ ਪ੍ਰਭੂ ਸੰਦੇਸ਼ਾ ਦੇ ਦੇ ਪੁਰਖ ਨਾਰ, ਬੁੱਢੇ ਬਾਲੇ ਨੱਢੇ ਦੇ ਜਣਾਈਆ। ਸਤਿਗੁਰ ਪ੍ਰੀਤੀ ਸਚ ਸ਼ਿੰਗਾਰ, ਜੋਬਨ ਸੋਹਣਾ ਦੇ ਚੜ੍ਹਾਈਆ। ਨੇਤਰ ਲੋਚਨ ਦਰਸ ਦੀਦਾਰ, ਧੂੜੀ ਟਿੱਕਾ ਮਸਤਕ ਲਾਈਆ। ਆਤਮ ਪਰਮਾਤਮ ਕਰ ਦੀਦਾਰ, ਘਰ ਆਪਣੇ ਖ਼ੁਸ਼ੀ ਵਖਾਈਆ। ਫੇਰ ਬਣ ਕੇ ਨਾਰ ਭਤਾਰ, ਜਗਤ ਜੀਵਣ ਲੈਣਾ ਬਣਾਈਆ। ਜਿਨ੍ਹਾਂ ਦਾ ਵਿਚੋਲਾ ਬਣੇ ਆਪ ਨਿਰੰਕਾਰ, ਏਥੇ ਓਥੇ ਨਾ ਹੋਏ ਜੁਦਾਈਆ। ਜੋ ਪੱਕੀਆਂ ਟਿੱਕੀਆਂ ਪਿਛੇ ਰਹੇ ਝਖ ਮਾਰ, ਓਹਨਾਂ ਦੇਵਾਂ ਸਖ਼ਤ ਸਜ਼ਾਈਆ। ਮਾਨਸ ਜਨਮ ਦਾ ਇਹ ਵਿਹਾਰ, ਪ੍ਰੇਮ ਪ੍ਰੀਤੀ ਇਕ ਜਣਾਈਆ। ਇਹ ਮੰਜ਼ਲ ਨਹੀਂ ਕੋਈ ਦੁਸ਼ਵਾਰ, ਮਨ ਨਾਲ ਮਨ ਲੈਣਾ ਜੁੜਾਈਆ। ਜਗਤ ਦੁੱਪਟੇ ਗੰਢਾਂ ਦੇ ਦੇ ਗਏ ਜੁਗ ਚਾਰ, ਕੰਨੀ ਕੰਨੀ ਨਾਲ ਬੰਧਾਈਆ । ਵਿਆਹ ਕਰਨ ਕਰੌਣ ਵਾਲੇ ਰੋਂਦੇ ਵੇਖੇ ਵਿਚ ਸੰਸਾਰ, ਬਿਨ ਸਤਿਗੁਰ ਪਾਰ ਨਾ ਕੋਇ ਲੰਘਾਈਆ। ਦਾਹਵੇ ਨਾਲ ਜਨ ਭਗਤਾਂ ਕਰ ਕੇ ਪਿਆਰ, ਪ੍ਰੇਮ ਪ੍ਰੀਤੀ ਵਿਚ ਬੰਧਾਈਆ। ਏਥੇ ਨਹੀਂ ਅਗੇ ਦਾ ਦਿਤਾ ਸਹਾਰ, ਸਚਖੰਡ ਨਿਵਾਸੀ ਸਚਖੰਡ ਦਵਾਰ ਜਨ ਭਗਤਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਤਿਜੁਗ ਕਹੇ ਪ੍ਰਭ ਮੇਰੀ ਹੋਰ ਦਲੀਲ, ਅਗੇ ਤੋਂ ਅਗਲੀ ਦਿਆਂ ਜਣਾਈਆ। ਧਰਮ ਦਵਾਰੇ ਇਕ ਅਪੀਲ, ਬੇਨੰਤੀ ਸਚ ਸੁਣਾਈਆ। ਚੋਰ ਯਾਰ ਠਗ ਗੁਰਮੁਖਾਂ ਵਿਚ ਬਣੇ ਨਾ ਕੋਈ ਵਕੀਲ, ਗੋਲਾ ਵਿਚੋਲਾ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਦੇਣੀ ਕਰਾਈਆ। ਸ੍ਰੀ ਭਗਵਾਨ ਕਹੇ ਸੁਣ ਸਤਿਜੁਗ ਬੱਚੇ, ਬਚਪਨ ਤੇਰਾ ਦਿਆਂ ਬਣਾਈਆ। ਭਗਤ ਸੁਹੇਲੇ ਬਣਾ ਕੇ ਸੱਚੇ, ਸਾਚੀ ਰੀਤੀ ਦਿਆਂ ਚਲਾਈਆ। ਜੋ ਅੰਤਰ ਆਤਮ ਮਨ ਵਾਸਨਾ ਕੱਚੇ, ਦੂਰ ਦੁਰਾਡਾ ਧੱਕਾ ਦਿਆਂ ਲਗਾਈਆ। ਜੋ ਪਰਮ ਪੁਰਖ ਦੇ ਮਿਤਰ ਪਿਆਰੇ ਬਣ ਗਏ ਸਕੇ, ਤੇਰਾ ਨਾਤਾ ਦਿਆਂ ਮਿਲਾਈਆ। ਹਰਿ ਕਾ ਭਗਤ ਕੂੜੀ ਮਾਇਆ ਕਦੇ ਨਾ ਤਕੇ, ਵਾਸਨਾ ਜਗਤ ਨਾ ਕੋਇ ਰਖਾਈਆ। ਓਹ ਇਕੋ ਪ੍ਰੇਮ ਪਿਆਰ ਸਾਚਾ ਲੱਭੇ, ਖੋਜ ਖੁਜਾਏ ਚਾਈਂ ਚਾਈਂਆ। ਜਿਥੇ ਗੁਰਮੁਖ ਗੁਰਸਿਖ ਪ੍ਰੇਮ ਪਿਆਰ ਦੀ ਜੋੜੀ ਫੱਬੇ, ਓਥੇ ਦੇਵਤ ਸੁਰ ਮੁਨ ਜਨ ਗਣ ਗੰਧਰਵ ਆਪਣਾ ਰਾਗ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀਆਂ ਨਾਲ ਹੱਸੇ, ਸਤਿ ਸਚ ਵੱਜੇ ਵਧਾਈਆ। ਸੋਲਾਂ ਸਾਲਾਂ ਤਾਂਈ ਹੌਲੀ ਹੌਲੀ ਮਿਟ ਜਾਣੇ ਸਾਰੇ ਰੱਟੇ, ਝਗੜਾ ਰਹਿਣ ਕੋਇ ਨਾ ਪਾਈਆ। ਜੋ ਪੂਜਣਹਾਰੇ ਪੱਥਰ ਵੱਟੇ, ਇੱਟਾਂ ਉਤੇ ਮੱਥੇ ਰਹੇ ਘਸਾਈਆ। ਜਿਨ੍ਹਾਂ ਨੇ ਲੋਟੇ ਸਾਂਭ ਕੇ ਰੱਖੇ, ਵਜ਼ੂਆਂ ਨਾਲ ਕਰਨ ਸਫ਼ਾਈਆ। ਤਿਨ੍ਹਾਂ ਦਾ ਖੇਲ ਪੁਰਖ ਅਬਿਨਾਸ਼ੀ ਰੱਖੇ ਆਪਣੇ ਹੱਥੇ, ਹਦ ਪਿਛਲੀ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਤਿਜੁਗ ਕਹੇ ਪ੍ਰਭ ਮੇਰੀ ਇਕ ਅਰਦਾਸ, ਬੇਨੰਤੀ ਦਿਆਂ ਜਣਾਈਆ। ਜੋ ਗੁਰਮੁਖ ਗੁਰਸਿਖ ਆਵਣ ਸਚ ਦਵਾਰੇ ਚਰਨ ਕਵਲ ਤੇਰੇ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਓਹਨਾਂ ਦੇ ਮੁਖ ਤੇ ਕੂੜੀ ਰਹੇ ਨਾ ਕੋਈ ਨਕ਼ਾਬ, ਪਰਦਾ ਨਜ਼ਰ ਕੋਇ ਨਾ ਆਈਆ। ਪਹਿਲੋਂ ਤੇਰਾ ਦਰਸ਼ਨ ਕਰਨ ਸਾਖ਼ਿਆਤ, ਨੇਤਰ ਚਰਨਾਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਵਖਾਈਆ। ਸਤਿਜੁਗ ਕਹੇ ਪ੍ਰਭੂ ਮੈਂ ਪਹਿਲਾ ਹਾਲ ਦੱਸਾਂ ਦਿਲ ਦਾ, ਦਿਲਦਾਰ ਦਿਆਂ ਜਣਾਈਆ। ਜਿਸ ਵੇਲੇ ਪਹਿਲੀ ਚੇਤ ਤੇਰਾ ਸਿੰਘਾਸਣ ਵੇਖਿਆ ਹਿਲਦਾ, ਬ੍ਰਹਿਮੰਡ ਖੰਡ
ਕੰਬੇ ਥਾਉਂ ਥਾਈਂਆ। ਓਸ ਵੇਲੇ ਸਚਖੰਡ ਦਵਾਰੇ ਗੋਬਿੰਦ ਤੇਰਾ ਲੇਖਾ ਪ੍ਰੇਮ ਵਿਚ ਲਿਖਦਾ, ਲੋਕਮਾਤ ਰਵਿਦਾਸ ਚਮਿਆਰਾ ਨਾਤਾ ਜੋੜੇ ਕ਼ਲਮ ਸ਼ਾਹੀਆ। ਬੇਸ਼ਕ ਤੂੰ ਜਗਤ ਨੇਤਰ ਨਹੀਂ ਕਿਸੇ ਨੂੰ ਦਿਸਦਾ, ਜੋਤ ਸਰੂਪੀ ਜੋਤੀ ਜੋਤ ਸਮਾਈਆ। ਇਹ ਲਹਿਣਾ ਦੇਣਾ ਕਿਸੇ ਭਗਤ ਨਹੀਂ ਇਕ ਦਾ, ਇਕ ਤੋਂ ਅਨੇਕ ਕਰ ਕੇ ਲਿਆ ਤਰਾਈਆ। ਇਹੋ ਪਰਉਪਕਾਰ ਪੁਰਖ ਅਕਾਲ ਪਿਤ ਦਾ, ਪਰਮੇਸ਼ਵਰ ਹੋ ਕੇ ਹੋਇਆ ਸਹਾਈਆ। ਸਤਿਜੁਗ ਅਗੇ ਭਗਤਾਂ ਦਾ ਝਗੜਾ ਮਿਟ ਗਿਆ ਨਿਤ ਦਾ, ਦੂਜੇ ਘਰ ਹੋਵੇ ਨਾ ਕੋਇ ਕੁੜਮਾਈਆ। ਜੇ ਕੋਈ ਗੁਰਮੁਖ ਗ਼ਰੀਬ ਨਿਮਾਣਾ ਹੋਵੇ ਮੈਂ ਓਹਦੇ ਕੋਲ ਬਿਨ ਕ਼ੀਮਤ ਵਿਕਦਾ, ਧਨ ਦੌਲਤ ਕੰਮ ਕਿਸੇ ਨਾ ਆਈਆ। ਇਹ ਖੇਲ ਪ੍ਰਭੂ ਦੇ ਹਿਤ ਦਾ, ਪ੍ਰੇਮ ਪ੍ਰੀਤੀ ਜੋੜ ਜੁੜਾਈਆ। ਵੇਖੋ ਨਜ਼ਾਰਾ ਅੰਤਰ ਨਿਜ ਦਾ, ਜੋ ਹਰ ਘਟ ਰਿਹਾ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣ ਆਇਆ ਸਚ ਵਧਾਈਆ। ਸਤਿਜੁਗ ਕਹੇ ਵਾਹ ਮੇਰੇ ਭਗਵਾਨ, ਤੇਰੀ ਬੇਪਰਵਾਹੀਆ। ਜਿਨ ਭਗਤਾਂ ਦਿਤਾ ਦਾਨ, ਅਨਮੁਲੜੀ ਦੌਲਤ ਝੋਲੀ ਪਾਈਆ । ਭਗਤ ਸੁਹੇਲੇ ਕਰ ਪਰਵਾਨ, ਪਰਵਾਨੇ ਧੁਰ ਦੇ ਰਿਹਾ ਫੜਾਈਆ। ਪੂਰਬ ਜਨਮਾਂ ਮਾਰ ਧਿਆਨ, ਕਰਮਾਂ ਲੇਖਾ ਦਿਤਾ ਮਿਟਾਈਆ। ਸਾਂਝਾ ਦੇ ਕੇ ਸਰਬ ਗਿਆਨ, ਸ਼ਬਦੀ ਸ਼ਬਦ ਕਰਾਂ ਪੜ੍ਹਾਈਆ। ਸਤਿਜੁਗ ਸਾਚਾ ਬਣਾ ਵਿਧਾਨ, ਵਾਧਾ ਆਪਣੇ ਨਾਲ ਰਖਾਈਆ। ਸਾਚਾ ਮੇਲ ਮੇਲ ਕੇ ਵਿਚ ਜਹਾਨ, ਮਿਲਣੀ ਜਗਦੀਸ਼ ਦਿਤੀ ਕਰਾਈਆ । ਜਿਸ ਘਰ ਭਗਤ ਵਸੇ ਓਸੇ ਘਰ ਵਸੇ ਭਗਵਾਨ, ਮਹਲ ਅਟਲ ਇਕੋ ਨਜ਼ਰੀ ਆਈਆ। ਗੁਰਸਿੱਖਾਂ ਦੀਆਂ ਕੰਨਿਆਂ ਪਿਛੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਪ੍ਰੇਮ ਪਿਆਰ ਝੋਲੀ ਪਾ ਦੇਵੇ ਦਾਨ, ਇਸ਼ਟ ਦ੍ਰਿਸ਼ਟ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਮਰਦ ਮਰਦਾਨਾ ਹੋ ਕੇ ਦਏ ਚਲਾਈਆ। ਸਤਿਜੁਗ ਕਹੇ ਪ੍ਰਭ ਕਿਸ ਬਿਧ ਹਿੰਦੂ ਮੁਸਲਮ ਸਿਖ ਮੰਨਣਗੇ ਈਸਾਈ, ਪਾਰਸੀ ਬੋਧੀ ਜੈਨੀ ਤੇਰਾ ਧਿਆਨ ਲਗਾਈਆ। ਚਾਰ ਕੁੰਟ ਕਵਣ ਦੇਵੇ ਸਮਝਾਈ, ਦੀਨ ਮਜ਼੍ਹਬ ਡੇਰਾ ਢਾਹੀਆ। ਆਤਮ ਵਿਦਿਆ ਕਵਣ ਕਰੇ ਪੜ੍ਹਾਈ, ਜਗਤ ਵਿਦਿਆ ਹੋਈ ਹਲਕਾਈਆ। ਪੁਰਖ ਅਕਾਲ ਕਿਹਾ ਮੈਂ ਸਭ ਦਾ ਪਿਤਾ ਮਾਈ, ਸ਼ਬਦ ਇਸ਼ਾਰੇ ਨਾਲ ਸਭ ਦੀ ਮਨਸਾ ਦਿਆਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਫੁਰਨੇ ਨਾਲ ਸ੍ਰਿਸ਼ਟ ਉਪਾਈ, ਓਸੇ ਫੁਰਨੇ ਨਾਲ ਸ੍ਰਿਸ਼ਟੀ ਦਿਆਂ ਭਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਂਧੀ ਬਣ ਕੇ ਆਏ ਰਾਹੀ, ਜੁਗ ਚੌਕੜੀ ਫੇਰਾ ਪਾਈਆ। ਇਕੋ ਮੰਨ ਕੇ ਗਏ ਗੁਸਾਈਂ, ਗਹਿਰ ਗੰਭੀਰ ਇਕੋ ਨਜ਼ਰੀ ਆਈਆ। ਜਗਤ ਰੀਤੀ ਵਾਸਤੇ ਨਾਨਕ ਅਰਜਨ ਨਹੀਂ ਲਾਵ ਲਿਖਾਈ, ਆਤਮ ਪਰਮਾਤਮ ਪਿਛੇ ਯਥਾਰਥ, ਗਏ ਲਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਦੇਵਣ ਆਇਆ ਵਧਾਈ, ਵਦੀ ਸੁਦੀ ਦੀ ਲੋੜ ਰਹੀ ਨਾ ਰਾਈਆ। ਵਦੀ ਸੁਦੀ ਨਾ ਕੋਈ ਦਿਨ ਵਾਰ, ਨਖੱਤਰ ਨਛੱਤਰ ਘੜੀ ਪਲ ਨਾ ਵੰਡ ਵੰਡਾਈਆ। ਜਗਤ ਗ੍ਰਹਿ ਕੀਤੇ ਖ਼ੁਆਰ, ਮੰਗਲ ਛਨਿਚਰ ਨਾ ਕੋਇ ਦੁਹਾਈਆ। ਜਿਸ ਪੋਹ ਨੂੰ ਸਾਰੇ ਕਹਿੰਦੇ ਚੰਗਾ ਨਹੀਂ ਵਿਹਾਰ, ਓਸੇ ਦਾ ਵਿਹਾਰ ਸਭ ਤੋਂ ਅੱਛਾ ਦਿਤਾ ਬਣਾਈਆ। ਜਿਸ ਦੀ ਰੀਤੀ ਚਲਦੀ ਰਹੇ ਜੁਗ ਚਾਰ, ਜੋੜੀਆਂ ਦੇ ਜੋੜੇ ਜੁੜਦੇ ਰਹਿਣ ਸੰਸਾਰ, ਇਸੇ ਕਾਰਨ ਅਠਾਈ ਪੋਹ ਦਿਤਾ ਲਿਖਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਨਿਰੰਕਾਰ, ਨਿਰਗੁਣ ਸਰਗੁਣ ਆਪਣਾ ਹੁਕਮ ਸੁਣਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੧ ਹਰਨਾਮ ਸਿੰਘ ਦੇ ਗ੍ਰਹਿ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ
ਸਚਖੰਡ ਕਹੇ ਮੇਰੇ ਗ੍ਰਹਿ ਪਰਕਾਸ਼, ਸਤਿ ਜੋਤ ਜੋਤ ਰੁਸ਼ਨਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਖੇਲ ਵਖਾਈਆ। ਸਚ ਤਖ਼ਤ ਕਰ ਨਿਵਾਸ, ਆਸਣ ਸਿੰਘਾਸਣ ਸੋਭਾ ਪਾਈਆ। ਆਦਿ ਜੁਗਾਦੀ ਵੇਖ ਖੇਲ ਤਮਾਸ਼, ਦੋ ਜਹਾਨਾਂ ਭੇਵ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਪਾਸ, ਚਰਨ ਦਵਾਰ ਰਿਹਾ ਸੁਹਾਈਆ। ਜਨ ਭਗਤਾਂ ਮੇਲਾ ਨਿਰਗੁਣ ਸਰਗੁਣ ਖ਼ਾਸ, ਨਿਤ ਨਵਿਤ ਜੋੜ ਜੁੜਾਈਆ। ਭੂਤ ਭਵਿਖਤ ਜਿਸ ਨੂੰ ਯਾਦ, ਅਭੁਲ ਭੁਲ ਕਦੇ ਨਾ ਜਾਈਆ। ਖੋਜਣਹਾਰਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਵੇਖ ਵਖਾਈਆ। ਸੁਨਾਵਣਹਾਰਾ ਸਚ ਨਾਦ, ਅਨਾਦੀ ਆਪਣਾ ਰਾਗ ਅਲਾਈਆ। ਹਰ ਘਟ ਹੋਵਣਹਾਰ ਵਿਸਮਾਦ, ਬਿਸਮਲ ਆਪਣਾ ਆਪ ਜਣਾਈਆ। ਲੱਖ ਚੁਰਾਸੀ ਸੁਣਨਹਾਰ ਫ਼ਰਿਆਦ, ਘਟ ਘਟ ਵਾਸੀ ਵੇਖ ਵਖਾਈਆ। ਨਾਮ ਸੰਦੇਸ਼ਾ ਦੇਵਣਹਾਰਾ ਬੋਧ ਅਗਾਧ, ਨਿਰਅੱਖਰ ਕਰਨਹਾਰ ਪੜ੍ਹਾਈਆ। ਸਤਿ ਦਵਾਰ ਦਾ ਭੋਗਣਹਾਰਾ ਰਾਜ, ਰਈਅਤ ਵਿਸ਼ਨ ਬ੍ਰਹਮਾ ਸ਼ਿਵ ਰਿਹਾ ਵਖਾਈਆ। ਜੁਗ ਚੌਕੜੀ ਹਿੱਸਾ ਦੇਵਣਹਾਰਾ ਭਾਗ, ਨਿਰਵੈਰ ਨਿਰਾਕਾਰ ਵੰਡ ਵੰਡਾਈਆ। ਵੇਖਣਹਾਰਾ ਸੰਤ ਸਾਧ, ਗੁਰਮੁਖ ਮਨਮੁਖ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਸਚਖੰਡ ਦਵਾਰ ਕਹੇ ਮੇਰਾ ਠਾਕਰ ਸਵਾਮੀ, ਨਿਰਵੈਰ ਨਿਰੰਕਾਰ ਦਇਆ ਕਮਾਈਆ। ਅਲਖ ਅਗੋਚਰ ਅਗੰਮ ਅਥਾਹ ਅੰਤਰਜਾਮੀ, ਆਤਮ ਪਰਮਾਤਮ ਵੇਖ ਵਖਾਈਆ। ਜੁਗ ਚੌਕੜੀ ਸਿਫ਼ਤ ਅਗੰਮੀ ਸੁਣਾਵਣਹਾਰਾ ਧੁਰ ਦੀ ਬਾਣੀ, ਗੁਰੂ ਅਵਤਾਰ ਪੀਰ ਪੈਗ਼ੰਬਰ ਸੇਵ ਲਗਾਈਆ। ਰਚਨਾ ਰਚਣਹਾਰਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਆਪਣੀ ਬਣਤ ਬਣਾਈਆ। ਲੋਕ ਪਰਲੋਕ ਦੇਵਣਹਾਰਾ ਦਾਤ ਬਣ ਕੇ ਦਾਨੀ, ਦਇਆਵਾਨ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਮਹਿਬੂਬ ਮੁਹੱਬਤਾਂ ਦਾ ਬਾਨੀ, ਸਹੀ ਸਲਾਮਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪਣੇ ਵਿਚ ਛੁਪਾਈਆ। ਸਚਖੰਡ ਕਹੇ ਮੈਂ ਹੋਇਆ ਖ਼ੁਸ਼ਹਾਲ, ਗਹਿਰ ਗੰਭੀਰ ਦਿਤੀ ਵਡਿਆਈਆ। ਸਚ ਦਵਾਰ ਸੁਹਾ ਕੇ ਸੱਚੀ ਧਰਮਸਾਲ, ਗ੍ਰਹਿ ਮੰਦਰ ਕਰੀ ਰੁਸ਼ਨਾਈਆ। ਲੇਖਾ ਜਾਣ ਦੋ ਜਹਾਨ, ਮਿਹਬਾਨ ਬੀਦੋ ਆਪਣਾ ਕਰਮ ਕਮਾਈਆ। ਸ਼ਬਦ ਸੁਤ ਅਬਿਨਾਸ਼ੀ ਅਚੁਤ ਉਠਾ ਆਪਣਾ ਲਾਲ, ਲਾਲ ਗੁਲਾਲਾ ਧੁਰ ਦਾ ਰੰਗ ਚੜ੍ਹਾਈਆ। ਪੂਰਬ ਜਨਮ ਪੂਰਬ ਲਹਿਣ ਪੂਰਬ ਲੇਖਾ ਪੂਰਾ ਕਰ ਸਵਾਲ, ਲਹਿਣੇਦਾਰ ਲਹਿਣਾ ਸਰਬ ਚੁਕਾਈਆ। ਚਰਨ ਕਵਲ ਸੱਦ ਗੁਰੂ ਅਵਤਾਰ, ਪੈਗ਼ੰਬਰਾਂ ਲਿਆ ਟਿਕਾਈਆ। ਸਜਦਾ ਦੱਸ ਕੇ ਇਕੋ ਨਿਮਸਕਾਰ, ਡੰਡਾਵਤ ਬੰਦਨਾ ਦਿਤੀ ਦ੍ਰਿੜਾਈਆ। ਜੋ ਹੁਕਮ ਵਰਤਦੇ ਰਹੇ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਤਿਸ ਦਾ ਲਹਿਣਾ ਮੁਕਾ ਇਕੋ ਵਾਰ, ਏਕੰਕਾਰ ਰਿਹਾ ਸਮਝਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਬੋਲੋ ਇਕ ਜੈਕਾਰ, ਨਾਅਰਾ ਧੁਰ ਦਾ ਆਪ ਸੁਣਾਈਆ। ਜਿਸ ਦੀ ਰੀਤੀ ਨੀਤੀ ਚਲੇ ਵਿਚ ਸੰਸਾਰ, ਦੀਨ ਦੁਨੀ ਖ਼ਾਲਕ ਖ਼ਲਕ ਦਏ ਪੜ੍ਹਾਈਆ । ਸਭ ਦੀ ਮੁਸ਼ਕਲ ਹੋਵੇ ਆਸਾਨ, ਹੈਵਾਨ ਇਨਸਾਨ ਰੂਪ ਵਟਾਈਆ। ਸ਼ਹਾਦਤ ਵਾਲਾ ਲੇਖਾ ਰਹੇ ਨਾ ਕੋਇ ਬਿਆਨ, ਸਨਮੁਖ ਹੋ ਕੇ ਰਿਹਾ ਸਮਝਾਈਆ। ਬਾਲੀ ਬੁਧਿ ਨਾ ਕੋਇ ਅੰਞਾਣ, ਜੋਬਨਵੰਤਾ ਅੱਖ ਖੁਲ੍ਹਾਈਆ। ਨੇਤਰ ਤੱਕੋ ਸਰਬ ਜੀਆਂ ਦਾ ਲੱਖ ਚੁਰਾਸੀ ਸਖ਼ੀਆਂ ਇਕੋ ਕਾਹਨ, ਪਾਰਬ੍ਰਹਮ ਪਤਿਪਰਮੇਸ਼ਵਰ
ਨਜ਼ਰੀ ਆਈਆ। ਸ਼ਾਹੋ ਭੂਪ ਨਿਰਗੁਣ ਵੇਖੋ ਰਾਜ ਰਾਜਾਨ, ਤਖ਼ਤ ਨਿਵਾਸੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਰਿਹਾ ਉਠਾਈਆ। ਸਚਖੰਡ ਕਹੇ ਮੈਂ ਵੇਖਾਂ ਮਾਰ ਧਿਆਨ ਜਗਤ, ਲੋਕਮਾਤ ਅੱਖ ਖੁਲ੍ਹਾਈਆ । ਸਦੀ ਸਦੀਵੀ ਨਜ਼ਰੀ ਆਏ ਉਹ ਵਕ਼ਤ, ਜੋ ਗੁਰ ਅਵਤਾਰ ਪੀਰ ਪੈਗ਼ੰਬਰ ਭਵਿਖਤਾਂ ਵਿਚ ਜਣਾਈਆ। ਮਾਣ ਵਡਿਆਈ ਰਹੀ ਨਾ ਕਿਸੇ ਸ਼ਖ਼ਸ, ਸ਼ਖ਼ਸ਼ੀਅਤ ਬੈਠੀ ਮੁਖ ਭਵਾਈਆ। ਚਾਰ ਕੁੰਟ ਦਹਿ ਦਿਸ਼ਾ ਕਾਮ ਕਰੋਧ ਲੋਭ ਮੋਹ ਹੰਕਾਰ ਵਧੀ ਹਿਰਸ, ਹਵਸ ਸਕੇ ਨਾ ਕੋਇ ਮਿਟਾਈਆ। ਕੋਝਿਆਂ ਕਮਲਿਆਂ ਗ਼ਰੀਬ ਨਿਮਾਣਿਆਂ ਉਤੇ ਕਰੇ ਕੋਈ ਨਾ ਤਰਸ, ਜਾਬਿਰ ਜਬਰ ਕੂੜੀ ਕਿਰਿਆ ਜ਼ੋਰ ਰਹੇ ਵਖਾਈਆ। ਬਿਨ ਸ਼ਬਦ ਗੁਰ ਨਜ਼ਰ ਨਾ ਆਏ ਕੋਈ ਨਿਧੜਕ, ਸਾਧ ਸੰਤ ਜੀਵ ਜੰਤ ਭੈ ਭੀਤ ਸਰਬ ਲੋਕਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਕਲਮਿਆਂ ਨਾਮਾਂ ਵਿਚ ਜੋ ਰਿਹਾ ਫ਼ਰਕ਼, ਮਾਨੁਖ ਮਾਣਸ ਵੰਡ ਵੰਡਾਈਆ। ਏਹੋ ਖੇਲ ਸਦਾ ਅਸਚਰਜ, ਅਚਰਜ ਸਮਝ ਕੋਇ ਨਾ ਪਾਈਆ। ਵੇਖਣਹਾਰਾ ਪੁਰਖ ਅਕਾਲ ਸੂਰਬੀਰ ਮਰਦਾਨਾ ਮਰਦ, ਮਦਦਾਂ ਦਾ ਮਾਲਕ ਇਕੋ ਇਕ ਨਜ਼ਰੀ ਆਈਆ। ਸਚ ਸੁਹਾਵਣਾ ਲੋਕਮਾਤ ਪੁਰਖ ਅਕਾਲ ਦਾ ਚੜ੍ਹਿਆ ਬਰਸ, ਬਰਸੀ ਪਿਛਲੀ ਨਾ ਕੋਇ ਮਨਾਈਆ । ਜਨ ਭਗਤਾਂ ਵੰਡੇ ਦਰਦ, ਦੀਨਾਂ ਹੋਏ ਸਹਾਈਆ। ਸਚਖੰਡ ਦਵਾਰੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬੇਨੰਤੀ ਮੰਨੇ ਅਰਜ਼, ਅਰਦਾਸ ਆਪਣੀ ਝੋਲੀ ਪਾਈਆ। ਅਗੇ ਪੂਰਾ ਕਰੇ ਫ਼ਰਜ਼, ਫ਼ੈਸਲਾ ਹਕ ਹਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਸਚਖੰਡ ਕਹੇ ਮੇਰਾ ਵਡਾ ਭਾਗ, ਪੁਰਖ ਅਕਾਲ ਦਿਤੀ ਵਡਿਆਈਆ। ਗ੍ਰਹਿ ਮੰਦਰ ਦੀਪਕ ਜੋਤੀ ਜਗਿਆ ਚਿਰਾਗ਼, ਅੰਧ ਅੰਧੇਰਾ ਰਿਹਾ ਨਾ ਰਾਈਆ। ਜਿਸ ਲੱਖ ਚੁਰਾਸੀ ਸਾਜਣ ਲਿਆ ਸਾਜ, ਤੱਤ ਮਾਟੀ ਘਾੜਤ ਲਿਆ ਘੜਾਈਆ। ਜਿਸ ਨੇ ਦੀਨ ਮਜ਼੍ਹਬ ਬਣਾਇਆ ਸਮਾਜ, ਸ਼ਰਅ ਸ਼ਰੀਅਤ ਵੰਡ ਵੰਡਾਈਆ। ਜਿਨ ਨਿਰਗੁਣ ਸਰਗੁਣ ਚਲਾਇਆ ਜਹਾਜ਼, ਨਈਆ ਨੌਕਾ ਨਾਮ ਖੇਵਟ ਖੇਟਾ ਆਪਣਾ ਆਪ ਪਰਗਟਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਖੋਲ੍ਹਣ ਆਇਆ ਰਾਜ਼, ਰਾਜ਼ਕ ਰਿਜ਼ਕ ਰਹੀਮ ਰਹਿਮਤ ਆਪ ਕਮਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤਾਂ ਦੇਵਣ ਆਇਆ ਸ਼ਾਬਾਸ਼, ਸਤਿ ਸਤਿਵਾਦੀ ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਮਹਲ ਅਟਲ ਉਚ ਮੀਨਾਰ ਦਰਗਾਹ ਸਾਚੀ ਧਾਮ ਅਵੱਲੜੇ ਕਰਨਹਾਰ ਨਿਵਾਸ, ਸਤਿ ਭੂਮਿਕਾ ਸੋਹਣੀ ਸਚ ਸੁਹਾਈਆ। ਨਵ ਨੌ ਚਾਰ ਪਿਛੋਂ ਵੇਖਣ ਆਇਆ ਆਪ ਤਮਾਸ਼, ਜੋਤੀ ਜਾਤਾ ਵੇਸ ਵਟਾਈਆ। ਮੰਡਲ ਮੰਡਪ ਬ੍ਰਹਿਮੰਡ ਖੰਡ ਨਿਰਗੁਣ ਸਰਗੁਣ ਪੈਂਦੀ ਵੇਖੇ ਰਾਸ, ਗੋਪੀ ਕਾਹਨ ਸੁਰਤੀ ਸ਼ਬਦ ਤਨ ਮੰਦਰ ਅੰਦਰ ਨਾਚ ਵਖਾਈਆ। ਕੂੜੀ ਕਿਰਿਆ ਕਲਜੁਗ ਅੰਤਮ ਪਾਰ ਕਿਨਾਰਾ ਵੇਖਣ ਆਇਆ ਘਾਟ, ਤਟ ਤੀਰਥ ਖੋਜ ਖੁਜਾਈਆ। ਸਤਿ ਧਰਮ ਨਿਰੰਤਰ ਬ੍ਰਹਮ ਨਿਗਮ ਦੱਸਣ ਆਇਆ ਰਿਵਾਜ, ਚਸ਼ਮ ਦੀਦ ਚਾਨਣ ਰਿਹਾ ਕਰਾਈਆ। ਦੋ ਜਹਾਨਾਂ ਸਤਿ ਧਰਮ ਦਾ ਕਰਕੇ ਇਕੋ ਰਾਜ, ਲਾਜਵਾਬ ਸਾਰੇ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਜਵਾਨ ਨਵ ਕਰਤਾ ਵਡ ਵਡਿਆਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੧ ਸਵਰਨ ਸਿੰਘ ਗ੍ਰਹਿ ਗੁਮਾਨ ਪੁਰਾ
ਸਚਖੰਡ ਕਹੇ ਵੇਖੇ ਖੇਲ ਪੁਰਖ ਸਮਰਥ ਦੇ, ਸਦਾ ਸਦਾ ਸਦ ਆਪਣਾ ਧਿਆਨ ਲਗਾਈਆ। ਜਿਸ ਦੇ ਚਰਨ ਕਵਲਾਂ ਗੁਰ ਅਵਤਾਰ ਪੀਰ ਪੈਗ਼ੰਬਰ ਵਸਦੇ, ਨਿਰਗੁਣ ਹੋ ਕੇ ਡੇਰਾ ਲਾਈਆ। ਜੁਗ ਚੌਕੜੀ ਲੇਖ ਜਿਸ ਦੇ ਜਸ ਦੇ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਲੱਖ ਚੁਰਾਸੀ ਜੀਵ ਜੰਤ ਜਿਸ ਦਾ ਨਾਮ ਰਟਦੇ, ਇਸ਼ਟ ਦੇਵ ਇਕ ਮਨਾਈਆ। ਨਿਤ ਨਵਿਤ ਜੁਗ ਚੌਕੜੀ ਆਸ ਜਿਸ ਦੀ ਰਖਦੇ, ਅੰਦਰ ਬਾਹਰ ਗੁਪਤ ਜ਼ਾਹਰ ਵੇਖਣ ਚਾਈਂ ਚਾਈਂਆ। ਨਾਮ ਜੈਕਾਰੇ ਜਿਸ ਦੇ ਸਦਾ ਅਲਖ ਦੇ, ਪਰਤਖ ਰੂਪ ਨੂਰ ਗੁਸਾਈਂਆ। ਜੋ ਲਹਿਣੇ ਦੇਣੇ ਕਰੇ ਨਬੇੜੇ ਹਕ ਦੇ, ਹਕੀਕਤ ਸਭ ਦੀ ਵੇਖ ਵਖਾਈਆ। ਜਿਸ ਦੇ ਹੁਕਮ ਖੇਲ ਇਕ ਪਲਕ ਦੇ, ਜੁਗ ਚੌਕੜੀ ਲਹਿਣੇ ਦਏ ਚੁਕਾਈਆ। ਬ੍ਰਹਿਮੰਡ ਖੰਡ ਜਿਸ ਦੇ ਇਸ਼ਾਰਿਆਂ ਨਾਲ ਨਚਦੇ, ਰਵ ਸਸ ਸੂਰਜ ਚੰਦ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਆਪਣੀ ਕਲ ਪਰਗਟਾਈਆ। ਸਚਖੰਡ ਕਹੇ ਮੈਂ ਵੇਖਾਂ ਅਜਬ ਨਜ਼ਾਰਾ, ਨਜ਼ਰ ਨਜ਼ਰ ਨਾਲ ਮਿਲਾਈਆ। ਕਰੇ ਖੇਲ ਆਪ ਨਿਰੰਕਾਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਇਕ ਦਰ ਮੇਟਣਹਾਰ ਅੰਧਿਆਰਾ, ਇਕ ਘਰ ਨੂਰ ਕਰੇ ਰੁਸ਼ਨਾਈਆ। ਇਕ ਦਰ ਬੰਦ ਕਰੇ ਕਿਵਾੜਾ, ਇਕ ਘਰ ਪਰਦਾ ਰਿਹਾ ਉਠਾਈਆ। ਇਕ ਦਰ ਜੂਠ ਝੂਠ ਵੇਖਣਹਾਰ ਅਖਾੜਾ, ਇਕ ਘਰ ਸਤਿ ਸਚ ਰਿਹਾ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਰਮੀ ਆਪਣਾ ਕਰਮ ਕਮਾਈਆ। ਸਚਖੰਡ ਕਹੇ ਮੈਂ ਅੰਦਰ ਬਾਹਰ ਰਿਹਾ ਖੋਜ, ਚੌਦਾਂ ਲੋਕ ਵੇਖ ਵਖਾਈਆ। ਚੌਦਾਂ ਤਬਕ ਜਿਸ ਦੀ ਖੋਜ, ਮੁਸਾਫ਼ਰ ਲੱਭਣ ਥਾਉਂ ਥਾਈਂਆ। ਸੋ ਸਾਹਿਬ ਸਵਾਮੀ ਕਿਸ ਬਿਧ ਕਰੇ ਆਪਣੇ ਚੋਜ, ਚੋਜੀ ਹੋ ਕੇ ਵੇਸ ਵਟਾਈਆ। ਵੇਖ ਵਖਾਵੇ ਚੌਦਾਂ ਲੋਕ, ਚੌਦਾਂ ਤਬਕ ਭੇਵ ਰਹੇ ਨਾ ਰਾਈਆ। ਜਿਸ ਦਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਤ ਸੁਰ ਸਭ ਨੇ ਸੁਣਨਾ ਇਕ ਸਲੋਕ, ਰਿਖ ਮੁਨ ਬੈਠੇ ਧਿਆਨ ਲਗਾਈਆ। ਸਚ ਪ੍ਰੀਤੀ ਚਰਨ ਕਵਲ ਉਪਰ ਧਵਲ ਜਨ ਭਗਤਾਂ ਮਾਨਣੀ ਮੌਜ, ਮਜਲਸ ਇਕੋ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਪੁਰਖ ਹਰਿ ਕਰਨੀ ਆਪਣੀ ਆਪ ਪਰਗਟਾਈਆ। ਸਚਖੰਡ ਕਹੇ ਮੈਂ ਵੇਖਿਆ ਪ੍ਰੇਮੀ ਪ੍ਰੇਮ ਪ੍ਰੀਤੀ ਅੰਦਰ ਘੋਲ ਘੁਲਦਾ, ਵਾਰੀ ਘੋਲੀ ਘੋਲ ਘੁਮਾਈਆ। ਇਹ ਖੇਲ ਅਗੰਮਾ ਕੁਲ ਦਾ, ਕੁੱਲ ਮਾਲਕ ਨਜ਼ਰ ਆਪਣੀ ਰਿਹਾ ਉਠਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਭੁਲਦਾ, ਭੁੱਲਿਆਂ ਮਾਰਗ ਦਏ ਵਖਾਈਆ । ਗੋਬਿੰਦ ਲੇਖਾ ਜਿਸ ਕੁਲ ਦਾ, ਸੋ ਪਤਵੰਤਾ ਇਕੋ ਨਜ਼ਰੀ ਆਈਆ। ਧਰਮ ਨਿਸ਼ਾਨਾ ਜਿਸ ਦਾ ਝੁਲਦਾ, ਸਚਖੰਡ ਦਏ ਗਵਾਹੀਆ। ਧੁਰ ਦਾ ਮਾਰਗ ਇਕੋ ਖੁਲਦਾ, ਚਾਰ ਵਰਨਾਂ ਦਏ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਨਾਮ ਤਰਾਜ਼ੂ ਸਾਚੇ ਤੁਲਦਾ, ਧੜੀ ਵੱਟਾ ਸੇਰ ਧੜਤ ਨਾ ਕੋਇ ਬਣਾਈਆ। ਇਹ ਲੇਖਾ ਅਤੋਲ ਅਤੁਲ ਦਾ, ਵਣਜ ਵਪਾਰਾ ਇਕ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਚਖੰਡ ਕਹੇ ਮੈਂ ਲੋਕਮਾਤ ਵੇਖਣਾ ਦਰਵਾਜ਼ਾ ਖੁਲ੍ਹਦਾ, ਖਿੜਕੀ ਬੰਦ ਨਾ ਕੋਇ ਕਰਾਈਆ। ਜਨ ਭਗਤ ਸੁਹੇਲਾ ਧਰਨੀ ਧਰਤ ਧਵਲ ਕਦੇ ਨਾ ਰੁਲਦਾ, ਭੁੱਲਿਆਂ ਭੁੱਖਿਆਂ ਦੇਵਣਹਾਰ ਵਡਿਆਈਆ। ਮਸਤਕ ਟਿੱਕਾ ਲਗੇ ਸਾਚੀ ਧੂਲ ਦਾ, ਸਾਚੀ ਖ਼ਾਕ
ਇਕ ਰਮਾਈਆ। ਲਹਿਣਾ ਮਿਲੇ ਪਿਛਲੇ ਮੂਲ ਦਾ, ਅਸਲ ਵਸਲ ਸਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਕਰਤਾ ਹੋ ਪਰਗਟਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੧ ਨਰਾਇਣ ਸਿੰਘ ਦੇ ਗ੍ਰਹਿ ਗੁਮਾਨ ਪੁਰਾ
ਸਚਖੰਡ ਕਹੇ ਮੇਰਾ ਸੰਦੇਸ਼ਾ ਸਚ, ਹਰਿ ਕਾ ਨਾਮ ਇਕੋ ਦਿਆਂ ਜਣਾਈਆ। ਸ੍ਰਿਸ਼ਟ ਸਬਾਈ ਬ੍ਰਹਮ ਮਤਿ, ਬੁਧਿ ਬਿਬੇਕੀ ਰੂਪ ਵਟਾਈਆ । ਆਤਮ ਪਰਮਾਤਮ ਜੋੜਾਂ ਨਤ, ਸੁਰਤ ਸ਼ਬਦ ਸੱਚੀ ਕੁੜਮਾਈਆ। ਨਿਜ ਨੇਤਰ ਖੋਲ੍ਹੋ ਅੱਖ, ਪਰਤਖ ਰੂਪ ਨਜ਼ਰ ਆਏ ਗੁਸਾਈਂਆ। ਮਨ ਮਨਸਾ ਹੋਵੇ ਵਸ, ਹਰਿ ਚਰਨ ਕਵਲ ਧਿਆਨ ਰਖਾਈਆ। ਪੁਰਖ ਅਕਾਲ ਦਾ ਸਾਚਾ ਜਸ, ਗੁਰ ਅਵਤਾਰ ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ । ਭਗਤ ਭਗਵਾਨ ਇਕ ਦੂਜੇ ਦਾ ਮਾਨਣ ਰਸ, ਜਗਤ ਰਸ ਪੰਧ ਮੁਕਾਈਆ। ਸਚ ਦਵਾਰਿਉਂ ਸਾਚਾ ਲੈ ਲਓ ਹਕ, ਦੇਵਣਹਾਰਾ ਦਇਆਵਾਨ ਦਾਤਾ ਦਏ ਵਡਿਆਈਆ। ਲੇਖਾ ਜਾਣੇ ਪੁਰਖ ਸਮਰਥ, ਮਹਿੰਮਾ ਅਕਥ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਅੰਤਰ ਦਏ ਚੁਕਾਈਆ। ਸਚਖੰਡ ਕਹੇ ਮੈਂ ਤੱਕਾਂ ਕਦ ਦਾ, ਕ਼ੁਦਰਤ ਕ਼ਾਦਰ ਦਇਆ ਕਮਾਈਆ। ਪੰਧ ਮੁਕਾ ਕੇ ਕੂੜੀ ਹਦ ਦਾ, ਝਗੜਾ ਮੁੱਕੇ ਕੂੜ ਲੋਕਾਈਆ। ਨਾਮ ਨਗਾਰਾ ਵੇਖਾਂ ਵਜਦਾ, ਦੋ ਜਹਾਨ ਕਰੇ ਸ਼ਨਵਾਈਆ। ਪੁਰਖ ਅਕਾਲ ਵੇਖਾਂ ਸਾਚੇ ਤਖ਼ਤ ਸਜਦਾ, ਲੋਕਮਾਤ ਨਿਰਵੈਰ ਹੋ ਕੇ ਆਸਣ ਲਾਈਆ। ਝਗੜਾ ਚੁਕਾ ਕੇ ਦੀਨ ਮਜ਼੍ਹਬ ਦਾ, ਜ਼ਾਤ ਪਾਤ ਲੇਖਾ ਦਏ ਮੁਕਾਈਆ। ਕਰੇ ਹੁਕਮ ਅਗੰਮੀ ਗ਼ਜ਼ਬ ਦਾ, ਧੁਰ ਫ਼ਰਮਾਨਾ ਇਕ ਸੁਣਾਈਆ। ਮਾਣ ਚੁਕੇ ਕੂੜੇ ਅਦਬ ਦਾ, ਸਚ ਆਦਾਬ ਇਕੋ ਦਏ ਸਮਝਾਈਆ। ਪੈਂਡਾ ਮੁੱਕੇ ਕ਼ਦੀਮ ਕ਼ਦਮ ਦਾ, ਮੰਜ਼ਲ ਅਗੇ ਇਕ ਪਰਗਟਾਈਆ। ਝਗੜਾ ਚੁੱਕੇ ਸਾਢੇ ਤਿੰਨ ਹੱਥ ਬਦਨ ਦਾ, ਆਤਮ ਪਰਮਾਤਮ ਇਕੋ ਰੰਗ ਵਖਾਈਆ। ਲੇਖਾ ਮੁਕਾ ਦੇਵੇ ਜਨ ਭਗਤਾਂ ਦਵਾਰੇ ਸਜਣ ਦਾ, ਵਸਤ ਅਮੋਲਕ ਕਾਇਆ ਗੋਲਕ ਨਾਮ ਨਿਧਾਨਾ ਝੋਲੀ ਪਾਈਆ। ਭੈ ਮੁਕਾ ਦੇਵੇ ਔਖੀ ਘਾਟੀ ਭੀੜੇ ਰਾਹ ਲੰਘਣ ਦਾ, ਸਿਰ ਮਿਹਰ ਹੱਥ ਰਖਾਈਆ। ਪਰਕਾਸ਼ ਜਣਾ ਕੇ ਆਤਮ ਜੋਤੀ ਦੀਪਕ ਸਾਚੇ ਜਗਣ ਦਾ, ਜਾਗਰਤ ਜੋਤ ਜੀਵ ਕਰੇ ਰੁਸ਼ਨਾਈਆ । ਝਗੜਾ ਮੁਕ ਜਾਏ ਕੂੜੀ ਕਿਰਿਆ ਸੜਨ ਅਗਨ ਦਾ, ਮੇਘ ਅੰਮ੍ਰਿਤ ਇਕ ਬਰਸਾਈਆ। ਪੈਂਡਾ ਮੁਕ ਜਾਏ ਸ਼ਿਵਦਵਾਲੇ ਮਠ ਮੰਦਰ ਮਸੀਤ ਭੱਜਣ ਦਾ, ਕਾਇਆ ਅੰਤਰ ਭਜਨ ਬੰਦਗੀ ਸਚ ਡੰਡੌਤ ਕਲਮਾ ਇਕ ਦ੍ਰਿੜਾਈਆ। ਲੇਖਾ ਰਹੇ ਨਾ ਅਠਸਠ ਤੀਰਥ ਜਗਤ ਮਜਨ ਦਾ, ਆਤਮ ਸਰੋਵਰ ਨਿਝਰ ਝਿਰਨੇ ਸਚ ਇਸ਼ਨਾਨ ਦਏ ਕਰਾਈਆ। ਵਕ਼ਤ ਸੁਹਾਵੇ ਪੁਰਖ ਅਕਾਲ ਪ੍ਰੀਤੀ ਮਗਨ ਦਾ, ਲਿਵ ਅੰਤਰ ਛੁਟਕੀ ਆਪ ਜੁੜਾਈਆ। ਸਚਖੰਡ ਦਵਾਰ ਕਹੇ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਮੇਲਾ ਮਿਲਦਾ ਪੁਰਖ ਅਬਿਨਾਸ਼ੀ ਸੱਜਣ ਦਾ, ਜੋ ਸਾਜਣ ਹੋ ਕੇ ਆਪਣੇ ਅੰਗ ਲਗਾਈਆ। ਅਗੇ ਲੇਖਾ ਕੂੜ ਕੁੜਿਆਰੀ ਕਿਰਿਆ ਤਜਣ ਦਾ, ਜੂਠ ਝੂਠ ਮਮਤਾ ਮੋਹ ਦੇਣਾ ਗਵਾਈਆ। ਵੇਲਾ ਵਕ਼ਤ ਸੁਹਾਵੇ ਸੋਹਣਾ ਨਗਾਰਾ ਵਜਣ ਦਾ, ਧੁਰ ਦਾ ਤਾਲ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣਾ ਦਏ
ਪਰਗਟਾਈਆ। ਸਚਖੰਡ ਕਹੇ ਮੈਂ ਵੇਖਾਂ ਨੇਤਰ ਖੋਲ੍ਹ, ਬਿਨ ਅੱਖਾਂ ਅੱਖ ਉਠਾਈਆ। ਨਾਮ ਦਮਾਮਾ ਵੱਜਣਾ ਢੋਲ, ਕ੍ਰਿਸ਼ਨਾ ਰਾਮਾ ਲਏ ਅੰਗੜਾਈਆ। ਅਬਿਨਾਸ਼ੀ ਕਰਤਾ ਤੋਲਣ ਆਇਆ ਪੂਰਾ ਤੋਲ, ਅਤੁਲ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਲਏ ਵਰੋਲ, ਨਾਮ ਮਧਾਣਾ ਇਕ ਉਠਾਈਆ। ਸੰਤ ਸੁਹੇਲੇ ਸੱਜਣ ਸੱਦੇ ਕੋਲ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਹੋ ਕੇ ਆਪਣਾ ਖੇਲ ਵਖਾਈਆ। ਪੂਰਬ ਜਨਮ ਜੋ ਕਰਦਾ ਆਇਆ ਕੌਲ, ਇਕ਼ਰਾਰ ਆਪਣੇ ਲੇਖੇ ਲਏ ਲਗਾਈਆ। ਦੇ ਵਡਿਆਈ ਧਰਨੀ ਧੌਲ, ਧਵਲ ਬਖ਼ਸ਼ੇ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਵਾਮੀ ਹਰਿ ਰਘੁਰਾਈਆ। ਸਚਖੰਡ ਕਹੇ ਮੈਂ ਤੱਕਾਂ ਚਾਰ ਕੁੰਟ, ਵੇਖਾਂ ਥਾਉਂ ਥਾਈਂਆ। ਕਿਰਪਾ ਕਰੇ ਵਾਸੀ ਬੈਕੁੰਠ, ਪਰਦਾ ਉਹਲਾ ਦਏ ਚੁਕਾਈਆ। ਜਿਸ ਨੇ ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਲੱਭੇ ਮੁਠ, ਗਿਣਤੀ ਸੰਖ ਨਾ ਕੋਇ ਵਖਾਈਆ। ਦੀਨਾਂ ਉਤੇ ਗਿਆ ਤੁਠ, ਦਇਆਵਾਨ ਦਇਆ ਕਮਾਈਆ। ਨਿਰਵੈਰ ਹੋ ਕੇ ਗੋਦੀ ਚੁਕ, ਆਪਣੇ ਗਲੇ ਲਗਾਈਆ। ਠਾਕਰ ਹੋ ਕੇ ਰਿਹਾ ਪੁੱਛ, ਸਮੁੰਦ ਸਾਗਰ ਖੋਜ ਖੁਜਾਈਆ। ਉਜਲਾ ਕਰਨਹਾਰਾ ਮੁਖ, ਦੁਰਮਤ ਮੈਲ ਧੁਆਈਆ । ਦੇਵਣਹਾਰਾ ਸਾਚਾ ਸੁਖ, ਸਿਖਿਆ ਇਕ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਸਰਨਾਈ ਬੈਠੇ ਲੁਕ, ਬੀਸ ਇਕੀਸ ਲੇਖਾ ਰਿਹਾ ਮੁਕਾਈਆ। ਜਨ ਭਗਤਾਂ ਮੌਲੇ ਸਾਚੀ ਰੁਤ, ਰੁਤੜੀ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਰਬ ਸਵਾਮੀ ਅੰਤਰਜਾਮੀ ਘਟ ਘਟ ਵੇਖਣਹਾਰਾ ਸਚ ਨਿਸ਼ਾਨੀ, ਨਿਜ ਆਤਮ ਪਰਮਾਤਮ ਆਪਣਾ ਪਰਦਾ ਲਾਹੀਆ।
੨ ਚੇਤ ਸ਼ਹਿਨਸ਼ਾਹੀ ਸੰਮਤ ੧ ਅਜੀਤ ਸਿੰਘ ਦੇ ਗ੍ਰਹਿ ਗੁਮਾਨ ਪੁਰਾ
ਸਚਖੰਡ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਝੁਕਣ, ਪ੍ਰਭ ਚਰਨੀ ਸੀਸ ਨਿਵਾਈਆ। ਇਕ ਦੂਜੇ ਨੂੰ ਅੰਤਰ ਅੰਤਰ ਪੁੱਛਣ, ਕੱਠੇ ਹੋ ਕੇ ਮਤਾ ਪਕਾਈਆ। ਜਿਸ ਦਾ ਹੁਕਮ ਆਥਣ ਉਗਣ, ਦੋ ਜਹਾਨਾਂ ਹੁਕਮ ਵਰਤਾਈਆ । ਓਸ ਦੇ ਹੁਕਮੇ ਅੰਦਰ ਜੁਗ ਚੌਕੜੀ ਮੁਕਣ, ਕਲਜੁਗ ਸਤਿਜੁਗ ਰੂਪ ਵਟਾਈਆ। ਜਿਸ ਦੇ ਸ਼ਬਦੀ ਤੀਰ ਅਣਿਆਲੇ ਨਿਸ਼ਾਨਿਉਂ ਕਦੇ ਨਾ ਉਕਣ, ਆਰ ਪਾਰ ਦਏ ਲੰਘਾਈਆ। ਵੇਖ ਵਖਾਣੇ ਲਹਿਣਾ ਦੇਣਾ ਮਾਣਸ ਮਨੁਸ਼ਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚਖੰਡ ਕਹੇ ਗੁਰ ਅਵਤਾਰ ਇਕ ਦੂਜੇ ਦੇ ਆਏ ਪਾਸ, ਆਪ ਆਪਣਾ ਪੰਧ ਮੁਕਾਈਆ। ਮੰਨੀਏ ਹੁਕਮ ਪੁਰਖ ਅਬਿਨਾਸ਼, ਨਾ ਕੋਇ ਮੇਟੇ ਮੇਟ ਮਿਟਾਈਆ। ਜੋ ਧੁਰ ਦਾ ਸਾਂਝਾ ਸਾਕ, ਸੱਜਣ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚੋਂ ਪਰਗਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਆਖਦੇ, ਚਲੋ ਮੰਨੀਏ ਹਰਿ ਰਜ਼ਾਈਆ। ਝਗੜੇ ਮੁਕ ਜਾਣ ਦੀਨ ਮਜ਼੍ਹਬ ਸ਼ਾਖ਼ ਦੇ, ਸ਼ਨਾਖ਼ਤ ਇਕੋ ਦਏ ਸਮਝਾਈਆ। ਲੇਖੇ ਮਿਟਣ ਕੂੜੀ ਕਿਰਿਆ ਰਾਖ ਦੇ, ਲਾਸ਼ ਬਦਮਾਸ਼ ਰਹਿਣ ਕੋਈ ਨਾ ਪਾਈਆ। ਸਾਚੇ ਨਾਤੇ ਜੁੜਨ ਧਰਮ ਵਿਸ਼ਵਾਸ ਦੇ, ਵਿਸ਼ਵ ਘਾਤੀ ਬੈਠਣ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰ ਕੇ ਰਿਹਾ ਜਣਾਈਆ। ਸਚਖੰਡ ਕਹੇ ਮੈਂ ਵੇਖ
ਕਰਾਂ ਵੀਚਾਰ, ਆਪਣਾ ਧਿਆਨ ਲਗਾਈਆ। ਜਿਸ ਨੇ ਭੇਜੇ ਗੁਰੂ ਅਵਤਾਰ, ਪੈਗ਼ੰਬਰਾਂ ਦਿਤੀ ਵਡਿਆਈਆ। ਸੋ ਤਖ਼ਤ ਨਿਵਾਸੀ ਬਣ ਨਿਰੰਕਾਰ, ਸ਼ਬਦ ਰਾਸੀ ਸੋਭਾ ਪਾਈਆ। ਬੰਦ ਖ਼ਲਾਸੀ ਕਰੇ ਵਿਚ ਸੰਸਾਰ, ਲੋਕਮਾਤ ਬਖ਼ਸ਼ਣਹਾਰ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਪਰਦਾ ਆਪੇ ਦਏ ਉਠਾਈਆ।
੨ ਚੇਤ ਸ਼ਹਿਨਸ਼ਾਹੀ ਸੰਮਤ ੧ ਚਤਰ ਸਿੰਘ, ਅਤਰ ਸਿੰਘ ਦੇ ਗ੍ਰਹਿ ਓਗਰਾ ਜ਼ਿਲਾ ਗੁਰਦਾਸਪੁਰ
ਗੁਰਮੁਖ ਫੁਲਵਾੜੀ ਹਰਿ ਭਗਤ ਬਗ਼ੀਚਾ, ਪੱਤ ਟਹਿਣੀ ਫੁੱਲ ਮਹਿਕਾਈਆ। ਇਕੋ ਰੰਗ ਰੰਗਾ ਕੇ ਊਚ ਨੀਚਾ, ਬਖ਼ਸ਼ੇ ਚਰਨ ਕਵਲ ਸਰਨਾਈਆ। ਇਕੋ ਨਾਮ ਕਲਮਾ ਦੱਸ ਕੇ ਸਚ ਹਦੀਸਾ, ਹਰਿ ਜੂ ਹਜ਼ਰਤ ਕਰੇ ਪੜ੍ਹਾਈਆ। ਭੇਵ ਖੁਲ੍ਹਾ ਕੇ ਨੀਕਨ ਨੀਕਾ, ਨਿਰਗੁਣ ਨਿਰਵੈਰ ਨਿਰਾਕਾਰ ਰਿਹਾ ਜਣਾਈਆ। ਸਾਜਣ ਠਾਕਰ ਬਣ ਕੇ ਪ੍ਰਭ ਜੀ ਮੀਤਾ, ਮਿਤਰ ਪਿਆਰੇ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫੁਲਵਾੜੀ ਰਿਹਾ ਮਹਿਕਾਈਆ। ਸਚ ਫੁਲਵਾੜੀ ਕਹੇ ਮੈਂ ਗਈ ਮਹਿਕ, ਜੋਬਨ ਆਪਣਾ ਰੂਪ ਪਰਗਟਾਈਆ। ਸਚ ਪ੍ਰੀਤੀ ਅੰਦਰ ਗਈ ਟਹਿਕ, ਫਲੀ ਫੁਲੀ ਖ਼ੁਸ਼ੀ ਮਨਾਈਆ। ਅਗੇ ਇਕੋ ਮਾਲੀ ਦੇ ਹੋਣਾ ਮਤਹਿਤ, ਬਾਗ਼ਬਾਨ ਦੂਜਾ ਰਹਿਣ ਕੋਇ ਨਾ ਪਾਈਆ। ਜਿਸ ਦੀ ਸਭ ਤੋਂ ਵਖਰੀ ਨਿਰਾਲੀ ਰਹਿਤ, ਪੰਜ ਦਸ ਵੰਡ ਨਾ ਕੋਇ ਵੰਡਾਈਆ। ਸ਼ਰੀਅਤ ਦੀ ਸ਼ਰਅ ਸ਼ਰਅ ਦੀ ਸ਼ਰਾਇਤ, ਬੰਧਨ ਅਵਰ ਨਾ ਕੋਏ ਜਣਾਈਆ। ਸਾਚਾ ਨਾਮ ਇਕ ਹਦਾਇਤ, ਹਦ ਹਦੂਦ ਰਿਹਾ ਲੰਘਾਈਆ। ਧੁਰ ਦਾ ਕਾਨੂੰਨ ਬਣਾ ਕ਼ਵਾਇਦ, ਬੇਕ਼ਾਇਦਗੀ ਰਿਹਾ ਮਿਟਾਈਆ। ਨਾਮ ਨਿਧਾਨ ਕਰ ਕੇ ਆਇਦ, ਤਸੱਲਤ ਦੋ ਜਹਾਨ ਰਿਹਾ ਜਮਾਈਆ। ਭਗਤ ਸੁਹੇਲਾ ਪੂਰਾ ਕਰ ਫ਼ਰਾਇਜ਼, ਫ਼ਜ਼ਲ ਰਹਿਮਤ ਆਪਣੀ ਆਪ ਕਮਾਈਆ। ਨਾਮ ਪਾਬੰਦੀ ਸਚ ਸ਼ਰਾਇਤ, ਹੁਕਮ ਇਕ ਦ੍ਰਿੜਾਈਆ। ਪੁਰਖ ਅਕਾਲ ਸਚ ਖ਼ੁਦਾਏ ਮੰਨਣਾ ਵਾਹਿਦ, ਦੇਵ ਆਤਮਾ ਇਸ਼ਟ ਇਕੋ ਨਜ਼ਰੀ ਆਈਆ। ਜੋ ਸਮਝਾਵੇ ਸੋ ਜਾਇਜ਼, ਨਾਜ਼ਾਇਜ਼ ਕਾਰ ਨਾ ਕੋਈ ਕਮਾਈਆ। ਜਨ ਭਗਤਾਂ ਦੇ ਕੇ ਰਵਾਇਤ, ਮਿਹਰ ਨਜ਼ਰ ਇਕ ਉਠਾਈਆ। ਬਖ਼ਸ਼ਿਸ਼ ਰਹਿਮਤ ਕਰ ਕੇ ਰਿਆਇਤ, ਪ੍ਰੇਮ ਪ੍ਰੀਤੀ ਸਚ ਬਣਾਈਆ। ਚਾਰ ਵਰਨੀ ਨਜ਼ਰੀ ਆਏ ਇਕ ਜਮਾਇਤ, ਇਕੋ ਅੱਖਰ ਦਏ ਦ੍ਰਿੜਾਈਆ। ਸਚ ਦਵਾਰੇ ਕਰ ਰਿਹਾਇਸ਼, ਮੰਦਰ ਇਕ ਵਖਾਈਆ। ਜਨ ਭਗਤਾਂ ਅੰਦਰ ਵੜ ਕੇ ਆਪਣੀ ਕਰੇ ਅਜ਼ਮਾਇਸ਼, ਤਾਇਸ਼ ਵਿਚ ਵੇਖੇ ਲੋਕਾਈਆ। ਜਗਤ ਵਿਛੋੜੇ ਦੀ ਰਹਿਣ ਨਾ ਦੇਵੇ ਕੋਈ ਗੁੰਜਾਇਸ਼, ਗੁੰਝਲ ਅੰਦਰੋਂ ਦਏ ਕਢਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਬਣ ਕੇ ਔਂਦੇ ਰਹੇ ਨਾਇਬ, ਤਾਬੇਦਾਰੀ ਅੰਦਰ ਸੀਸ ਨਿਵਾਈਆ। ਜੁਗ ਚੌਕੜੀ ਕਰ ਕਰ ਭੇਜੇ ਲਾਇਕ, ਨਲਾਇਕਾਂ ਗਏ ਸਮਝਾਈਆ । ਵੇਦ ਸ਼ਾਸਤਰ ਸਿਮਰਤ ਪੁਰਾਨ ਕ਼ੁਰਾਨ ਅੰਜੀਲ ਗਾ ਕੇ ਗਏ ਆਇਤ, ਤੀਸ ਬਤੀਸ ਢੋਲੇ ਗਾਈਆ । ਕਲਜੁਗ ਅੰਤਮ ਆਪਣੀ ਪੂਰੀ ਕਰ ਕੇ ਲੋਕਾਮਾਤ ਨਮਾਇਸ਼, ਝਾਕੀ ਅੰਤਮ ਗਏ ਜਣਾਈਆ। ਅੰਤਮ ਪ੍ਰਭ ਚਰਨ ਦਵਾਰੇ ਪੂਰੀ ਕਰ ਕੇ ਖ਼ਾਹਿਸ਼, ਖ਼ਾਲਸ ਵਿਚ ਖ਼ਾਲਸ ਹੋ ਕੇ ਗਏ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਗੁਲਸ਼ਨ ਕਹੇ ਗੁਰਮੁਖ ਅਨੋਖੀ ਕਲੀ,
ਕਲਮਿਆਂ ਤੋਂ ਬਾਹਰ ਨਜ਼ਰੀ ਆਈਆ। ਜਿਹੜੀ ਵਸਤ ਨਹੀਂ ਮਿਲੀ ਅਲੀ, ਉਹ ਅੱਲਾ ਦਾ ਨੂਰ ਰਿਹਾ ਵਖਾਈਆ। ਕਿਸੇ ਦੀ ਖੰਡੇ ਖੜਗ ਨਾਲ ਨਾ ਲਵੇ ਬਲੀ, ਬਲ ਆਪਣਾ ਆਪ ਪਰਗਟਾਈਆ। ਪ੍ਰਭ ਤੋਂ ਵੱਡਾ ਨਹੀਂ ਕੋਈ ਵਲੀ, ਵਲਵਲੇ ਸਭ ਦੇ ਰਿਹਾ ਗਵਾਈਆ। ਜਿਸ ਨੇ ਸ਼ਬਦ ਧਾਰ ਜੁਗ ਜੁਗ ਘਲੀ, ਸੁਨੇਹੜੇ ਸਚ ਸੁਣਾਈਆ। ਜਿਸ ਦੀ ਜੋਤ ਲੱਖ ਚੁਰਾਸੀ ਅੰਦਰ ਰਲੀ, ਕਾਇਆ ਕਾਅਬੇ ਰਹੀ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਰਿਹਾ ਰੰਗਾਈਆ। ਗੁਲਸ਼ਨ ਕਹੇ ਮੇਰਾ ਗੁਲ ਗੁਲਾਬ, ਲਾਲ ਗੁਲਾਲਾ ਨਜ਼ਰੀ ਆਈਆ। ਜਿਸ ਦੇ ਅੰਦਰ ਬਾਹਰ ਆਬੇ ਹਯਾਤ, ਬੂੰਦ ਦਿਤੀ ਟਪਾਈਆ। ਮਿਤਰ ਪਿਆਰਾ ਮਿਲਿਆ ਅਹਿਬਾਬ, ਸਚ ਤੰਦ ਰਬਾਬ ਦਿਤੀ ਜਣਾਈਆ। ਦੋ ਜਹਾਨ ਕਰ ਕੇ ਲਾਜੁਵਾਬ, ਹੁਕਮ ਆਪਣਾ ਇਕ ਪਰਗਟਾਈਆ। ਜਨ ਭਗਤਾਂ ਦੇ ਕੇ ਸਾਥ, ਸੰਗੀ ਧੁਰ ਦਾ ਰਿਹਾ ਅਖਵਾਈਆ। ਧੁਰ ਦਾ ਮੰਤਰ ਦ੍ਰਿੜਾ ਕੇ ਗਾਥ, ਅਗੰਮ ਕਰੇ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗ਼ਰੀਬ ਨਿਵਾਜ਼, ਭਗਤਾਂ ਅੰਦਰ ਹੋ ਗ਼ਰੀਬ, ਕਿਰਪਾਨਿਧਾਨ ਬਦਲਣ ਆਇਆ ਨਸੀਬ, ਤਰਤੀਬ ਆਪਣੀ ਆਪ ਚਲਾਈਆ। ਨੰਨ੍ਹੇ ਬੱਚੇ ਬਣੇ ਰਹਿਣਾ ਅਜ਼ੀਜ਼, ਤਮੀਜ਼ ਸਾਚੀ ਦਏ ਦ੍ਰਿੜਾਈਆ। ਗੁਰਮੁਖ ਵੇਖਣ ਦੀ ਪ੍ਰਭ ਨੂੰ ਸਦਾ ਰੀਝ, ਜਿਨ੍ਹਾਂ ਪਿਛੇ ਲੋਕਮਾਤ ਆਪਣਾ ਵੇਸ ਵਟਾਈਆ। ਪ੍ਰੇਮ ਪ੍ਰੀਤੀ ਅੰਦਰ ਜਾਏ ਪਤੀਜ, ਰਾਗ ਨਾਦ ਢੋਲੇ ਜਸ ਗਾਈਆ। ਬਿਨ ਭਗਤਾਂ ਕਿਸੇ ਦੀ ਲੰਘੇ ਨਾ ਕਦੇ ਦਹਲੀਜ਼, ਮਹਲ ਅਟਲ ਦਿਤੇ ਤਜਾਈਆ। ਪ੍ਰੇਮ ਪਿਆਰ ਅੰਦਰ ਦੱਸੇ ਪ੍ਰੇਮ ਪ੍ਰੀਤ, ਪ੍ਰੀਤਮ ਪ੍ਰਿਯ ਪੀਆ ਹੋ ਸਹਾਈਆ।
੩ ਚੇਤ ਸ਼ਹਿਨਸ਼ਾਹੀ ਸੰਮਤ ੧ ਰਾਵੀ ਤੋਂ ਪਾਰ ਅਠਾਸੀ ਕ਼ਦਮ ਤੇ ਇਕ ਕਿੱਕਰ ਦੇ ਬੂਟੇ ਕੋਲ ਜ਼ਿਲਾ ਗੁਰਦਾਸਪੁਰ
ਧਾਮ ਭੂਮਿਕਾ ਧਰਨੀ ਧਰਤ ਧਵਲ ਮਿਲੇ ਮਾਣਾ, ਜਗਤ ਜੁਗਤ ਜਗ ਜੀਵਣ ਦਾਤਾ ਦਇਆ ਕਮਾਈਆ। ਪੂਰਬ ਲੇਖਾ ਧੁਰ ਫ਼ਰਮਾਨਾ, ਗੁਣ ਨਿਧਾਨਾ ਗੁਣਵੰਤਾ ਰਿਹਾ ਚੁਕਾਈਆ। ਹਰਿਗੋਬਿੰਦ ਏਥੇ ਮਿਲਿਆ ਸੀ ਇਕ ਮਸਤਾਨਾ, ਜੋ ਵੰਝਲੀ ਛੱਤੀ ਉਂਗਲਾਂ ਨਾਲ ਰਖਾਈਆ। ਸ਼ਰਫ਼ਉਲਦੀਨ ਉਸ ਆਪਣਾ ਨਾਮ ਬਖਾਨਾ, ਸਜਦਾ ਕਦਮਾਂ ਪਿੱਛੇ ਕਰਾਈਆ। ਪਿੱਛੇ ਹੋ ਕੇ ਗਾਇਆ ਇਕ ਤਰਾਨਾ, ਨਗ਼ਮਾ ਨਾਮ ਸੁਣਾਈਆ । ਹਰਿਗੋਬਿੰਦ ਤੂੰ ਸੂਰਬੀਰ ਬਲਵਾਨਾ, ਸੱਤ ਧਾਰੀ ਜੋਤ ਮਸਤਕ ਤੇਰੇ ਰੁਸ਼ਨਾਈਆ। ਮੈਨੂੰ ਐਂ ਦਿਸਿਆ ਤੇਰੀ ਪਿਠ ਉਤੇ ਸ੍ਰੀ ਭਗਵਾਨਾ, ਜਿਸ ਨੂੰ ਸੀਸ ਨਿਵਾਵਣ ਖ਼ਾਤਰ ਪਿੱਛੇ ਹੋ ਕੇ ਆਪਣਾ ਆਪ ਝੁਕਾਈਆ। ਮੈਨੂੰ ਅਰਸ਼ ਫ਼ਰਸ਼ ਅੰਦਰ ਨਜ਼ਰ ਆਵੇ ਇਕੋ ਨੂਰ ਨੁਰਾਨਾ, ਮਾਲਕ ਖ਼ੁਦ ਖ਼ੁਦਾਈਆ। ਹਰਿਗੋਬਿੰਦ ਕਿਹਾ ਮੈਂ ਓਸੇ ਦਾ ਦੇਵਾਂ ਪੈਗ਼ਾਮਾ, ਪੈਗ਼ੰਬਰਾਂ ਦੇ ਪੈਗ਼ੰਬਰ ਦੀ ਕਰਾਂ ਵਡਿਆਈਆ। ਮਸਤਾਨੇ ਕਿਹਾ ਤੂੰ ਸ਼ਾਹ ਸਵਾਰਾ ਮਰਦ ਮਰਦਾਨਾ, ਸ਼ਸਤਰ ਬਸਤਰ ਸੋਹਣੇ ਅੰਗ ਲਗਾਈਆ। ਕੁਛ ਓਸਦਾ ਦੱਸ ਨਿਸ਼ਾਨਾ, ਜੋ ਤੇਰੀ ਬਣਤ ਰਿਹਾ ਬਣਾਈਆ। ਜੋ ਮਾਲਕ ਦੋ ਜਹਾਨਾਂ, ਵਲੀਆਂ ਦਾ ਵਲੀ ਅਲੀਆਂ ਦਾ ਅਲੀ ਅੱਲਾ ਦਾ ਨੂਰ ਇਲਾਹੀਆ। ਹਰਿਗੋਬਿੰਦ ਕਿਹਾ ਉਹ ਪਰਮ ਪੁਰਖ ਸੁਲਤਾਨਾ, ਸ਼ਹਿਨਸ਼ਾਹ ਬੇਪਰਵਾਹੀਆ। ਕਲਜੁਗ ਅੰਤਮ ਜੋਤ ਸਰੂਪੀ ਪਹਿਰੇ ਬਾਣਾ, ਕਲ ਕਲਕੀ ਵੇਸ ਵਟਾਈਆ। ਤੇਰਾ ਮੇਰਾ ਲੇਖਾ ਚੁਕਾਏ ਆਪ ਹੋ ਵਿਚ ਦਰਮਿਆਨਾ, ਪਰਦਾ ਉਹਲਾ
ਪਰੇ ਹਟਾਈਆ। ਮਸਤਾਨੇ ਕਿਹਾ ਕੀ ਹੋਏ ਓਸ ਦੀ ਪਹਿਚਾਨਾ, ਕੁਛ ਮੈਨੂੰ ਦੇ ਦ੍ਰਿੜਾਈਆ। ਕਿਸ ਬਿਧ ਆਵੇ ਚਲ ਮੁਕ਼ਾਮਾ, ਬੇਮੁਕ਼ਾਮ ਫੇਰਾ ਪਾਈਆ। ਹਰਿਗੋਬਿੰਦ ਕਿਹਾ ਉਹ ਹਰ ਘਟ ਜਾਣੀਜਾਣਾ, ਲੱਖ ਚੁਰਾਸੀ ਵੇਖ ਵਖਾਈਆ। ਆਵਣ ਜਾਵਣ ਉਸਦਾ ਖੇਲ, ਜਨ ਭਗਤਾਂ ਦੇਵਣ ਆਏ ਪਰਵਾਨਾ, ਧੁਰ ਸੰਦੇਸ਼ਾ ਇਕ ਜਣਾਈਆ। ਹਰਿਸੰਗਤ ਸੰਗ ਉਸ ਦਾ ਖੇਲ ਹੋਵੇ ਮਹਾਨਾ, ਮਹਿੰਮਾ ਕਥਨੀ ਕਥ ਨਾ ਕੋਇ ਦ੍ਰਿੜਾਈਆ। ਬੀਸ ਇਕੀਸਾ ਖੇਲ ਮੁਕਾ ਕੇ ਵਿਚ ਜਹਾਨਾ, ਜ਼ਮਾਨਾ ਅਗਲਾ ਦਏ ਬਦਲਾਈਆ। ਪ੍ਰੇਮ ਪਿਆਰ ਦਾ ਪਿਆ ਕੇ ਇਕ ਪੈਮਾਨਾ, ਸਬਰ ਸਬੂਰੀ ਝੋਲੀ ਪਾਈਆ। ਚਲ ਕੇ ਆਏ ਸਚ ਅਸਥਾਨਾ, ਆਪਣਾ ਫੇਰਾ ਪਾਈਆ। ਮੈਂ ਹਾਜ਼ਰ ਹੋ ਕੇ ਦਿਆਂ ਬਿਆਨਾ, ਹਰਿਗੋਬਿੰਦ ਹਸ ਕੇ ਦਿਤਾ ਸੁਣਾਈਆ। ਮਸਤਾਨੇ ਕਿਹਾ ਮੈਂ ਚਰਨਾਂ ਇਕੋ ਆਸ ਰਖਾਨਾ, ਦੂਜੀ ਹਰਸ ਨਾ ਹੋਰ ਵਧਾਈਆ। ਹਰਿਗੋਬਿੰਦ ਕਿਹਾ ਦੋਹਾਂ ਨੇ ਮਿਲ ਕੇ ਉਸ ਦਾ ਸੰਗ ਨਿਭਾਣਾ, ਅਗੇ ਚਲਣਾ ਵਾਹੋ ਦਾਹੀਆ। ਮਸਤਾਨੇ ਕਿਹਾ ਹਰਿ ਗੋਬਿੰਦ ਕੁਛ ਮੇਰੇ ਕੋਲ ਖਾਣਾ, ਜੇ ਖਾਣਾ ਨਹੀਂ ਤੇ ਭੋਗ ਦੇ ਲਗਾਈਆ । ਹਰਿਗੋਬਿੰਦ ਕਿਹਾ ਇਹ ਮੈਨੂੰ ਪਰਵਾਨਾ, ਧੁਰ ਫ਼ਰਮਾਣਾ ਮੇਰੇ ਅੰਦਰ ਰਿਹਾ ਸੁਣਾਈਆ। ਮਸਤਾਨੇ ਕਿਹਾ ਆ ਵੇਖ ਮੇਰੇ ਕੋਲ ਚੌਲਾਂ ਦਾ ਪੰਜ ਦਾਣਾ, ਜਿਹੜਾ ਬੇਪਰਵਾਹ ਮੇਰੀ ਝੋਲੀ ਅਗੰਮੀ ਦਿਤਾ ਪਾਈਆ। ਮੈਂ ਇੱਕੀ ਸਾਲ ਇਹਨੂੰ ਬੰਨ੍ਹ ਕੇ ਸੁੱਤਾ ਰਿਹਾ ਸਰਹਾਣਾ, ਦੰਦ ਮੁਖ ਨਾ ਕੋਇ ਛੁਹਾਈਆ। ਤੈਨੂੰ ਮਿਲ ਕੇ ਮੇਰੇ ਅੰਤਰ ਉਠਿਆ ਇਕ ਤਰਾਨਾ, ਸਚ ਦੇਵਾਂ ਦ੍ਰਿੜਾਈਆ। ਤੇਰੀ ਭੇਟਾ ਇਹਨੂੰ ਚੜ੍ਹਾਨਾ, ਇਹੋ ਮੇਰੀ ਵਡਿਆਈਆ। ਹਰਿਗੋਬਿੰਦ ਖ਼ੁਸ਼ੀ ਨਾਲ ਕਿਹਾ ਇਹ ਖੇਲ ਸ੍ਰੀ ਭਗਵਾਨਾ, ਦੂਜਾ ਸਮਝ ਕੋਇ ਨਾ ਪਾਈਆ । ਇਹਨਾਂ ਪੰਜਾਂ ਪਿਛੇ ਪੰਜਾਂ ਤੱਤਾਂ ਵਾਲਾ ਭਗਤ ਸਰਬ ਤਰਾਨਾ, ਜਗਤ ਅਣਤਾਰੂ ਪਾਰ ਕਰਾਈਆ। ਜਿਸ ਵੇਲੇ ਪੁਰਖ ਅਕਾਲ ਦੀਨ ਦਿਆਲ ਜੋਤ ਸਰੂਪ ਪਹਿਰ ਕੇ ਆਏ ਬਾਣਾ, ਰੂਪ ਅਨੂਪ ਆਪ ਵਟਾਈਆ। ਓਸ ਵੇਲੇ ਹਰਿਸੰਗਤ ਸਮੇਤ ਹੋਵੇ ਗੁਣ ਨਿਧਾਨਾ, ਗਹਿਰ ਗੰਭੀਰ ਦਾਤਾ ਸ਼ਹਿਨਸ਼ਾਹੀਆ। ਜਿਸਨੇ ਤੇਰਾ ਮੇਰਾ ਲੇਖਾ ਚੁਕਾਣਾ, ਬਣ ਵਿਚੋਲਾ ਫੇਰਾ ਪਾਈਆ। ਜਿਸ ਪੰਜਾਂ ਤੋਂ ਅਨੇਕ ਕਰ ਵਖਾਨਾ, ਪੰਜ ਪੰਜ ਪੰਜਾਂ ਨਾਲ ਜੁੜਾਈਆ। ਗਿਆਰਾਂ ਲੱਖ ਦਾ ਇਸ ਦੇ ਨਾਲ ਧਰਵਾਸ ਧਰਾਨਾ, ਇੱਕੀ ਸਾਲ ਫਿਰ ਵੀ ਆਪਣੇ ਵਿਚ ਛੁਪਾਈਆ। ਜਿਸ ਵੇਲੇ ਚਲ ਕੇ ਆਵੇ ਇਸ ਮੈਦਾਨਾ, ਬਣ ਕੇ ਪਾਂਧੀ ਰਾਹੀਆ। ਲਾਲੋ ਦੇਵੇ ਮਾਣਾ, ਗੁਰਮੁਖਾਂ ਮਿਲ ਮਿਲ ਖ਼ੁਸ਼ੀ ਮਨਾਈਆ। ਓਸ ਵਿਚੋਂ ਖਾ ਕੇ ਇਕ ਦਾਣਾ, ਬਾਕੀ ਹਰਿਸੰਗਤ ਦਏ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਮੇਰਾ ਮੇਰਾ ਤੇਰਾ ਲਹਿਣਾ ਆਪਣੇ ਨਾਲ ਰਖਾਨਾ, ਪ੍ਰੇਮ ਪਿਆਰ ਦਾ ਗਹਿਣਾ ਭਗਤਾਂ ਤਨ ਛੁਹਾਈਆ।
ਧਾਮ ਭੂਮਿਕਾ ਨਾਮ ਸਭ ਨੇ ਲੈਣਾ ਪੜ੍ਹ, ਇਤਹਾਸ ਪੁਸਤਕਾਂ ਵਿਚ ਲਿਖਾਈਆ। ਚੌਂਸਠ ਸਾਲ ਪਿਛੋਂ ਏਥੇ ਬਣਨਾ ਗੋਬਿੰਦ ਗੜ੍ਹ, ਗੋਬਿੰਦ ਦਏ ਵਡਿਆਈਆ। ਚੜ੍ਹਦੀ ਦਿਸ਼ਾ ਮੁਖ ਦੇਣਾ ਕਰ, ਸੂਰਜ ਦੇਵਤਾ ਨਿਉਂ ਨਿਉਂ ਸੀਸ ਨਿਵਾਈਆ। ਚੌਦਾਂ ਹਜ਼ਾਰ ਬਰਸ ਬਣਿਆ ਰਹੇ ਇਹ ਸਰ, ਲੋਕ ਚੌਦਾਂ ਸੀਸ ਨਿਵਾਈਆ। ਇਸ ਤੋਂ ਬਾਦ ਏਥੋਂ ਆਵੇ ਡਰ, ਇਹ ਵੀ ਪ੍ਰਭ ਦੀ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਆਪਣੀ ਆਪ ਬਣਾਈਆ।
੩ ਚੇਤ ਸ਼ਹਿਨਸ਼ਾਹੀ ਸੰਮਤ ੧ ਬੰਬਿਆਲ ਅਤੇ ਸਿਮਲ ਸਕੋਰ ਦੇ ਵਿਚਕਾਰ,
ਨਾਲੇ ਦੇ ਕੰਢੇ ਉਤੇ ਜ਼ਿਲਾ ਗੁਰਦਾਸ ਪੁਰ
ਮਾਹੀਗੀਰ ਏਥੇ ਵਸਦਾ ਸੀ ਕੱਖਾਂ ਕੁੱਲੀ, ਚੌਦਾਂ ਘੰਟੇ ਆਸਣ ਲਾਈਆ। ਤੀਜੇ ਡੰਗ ਖਾਂਦਾ ਸੀ ਗੁੱਲੀ, ਉਹ ਵੀ ਮਢਲ ਦੀ ਪਕਵਾਈਆ । ਜਿਸ ਵੇਲੇ ਲੌਂਦਾ ਸੀ ਬੁੱਲੀਂ, ਖਾਣ ਤੋਂ ਪਹਿਲੋਂ ਗੋਬਿੰਦ ਗੋਬਿੰਦ ਗੋਬਿੰਦ ਰਿਹਾ ਧਿਆਈਆ। ਓਧਰੋਂ ਅੰਧੇਰੀ ਝੱਖੜ ਝੁੱਲੀ, ਆਂਧੀ ਵਾਹੋ ਦਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਹਵਾ ਖੇਲ ਰਚਾਈਆ। ਕੁੱਲੀ ਵਿਚ ਮਾਹੀਗੀਰ, ਬੈਠਾ ਆਸਣ ਲਾਈਆ। ਅੰਤਰ ਹੋਇਆ ਦਿਲਗੀਰ, ਬਹਿਬਲ ਹੋ ਕੇ ਕੁਰਲਾਈਆ। ਜਿੰਨਾਂ ਚਿਰ ਨਾ ਮਿਲੇ ਜਲ ਦਾ ਪੀਰ, ਖਵਾਜਾ ਇੰਦਰ ਰੂਪ ਵਟਾਈਆ। ਠੰਡ ਪਾਵੇ ਦੇ ਕੇ ਸੀਰ, ਅੰਮ੍ਰਿਤ ਜਾਮ ਪਿਆਈਆ। ਮੇਰੀ ਬਦਲ ਦੇਵੇ ਤਕ਼ਦੀਰ, ਰਹਿਬਰ ਬਣ ਖ਼ੁਦਾਈਆ। ਮੇਰਾ ਲੇਖਾ ਮੁਕੇ ਅਖੀਰ, ਮੰਜ਼ਲ ਦਏ ਚੜ੍ਹਾਈਆ । ਓਧਰੋਂ ਹਰਿਗੋਬਿੰਦ ਘੱਤੀ ਆਇਆ ਵਹੀਰ, ਪੈਂਡਾ ਪੰਧ ਮੁਕਾਈਆ। ਵਲੀਆਂ ਦਾ ਵਲੀ ਪੀਰਾਂ ਦਾ ਪੀਰ, ਫ਼ਕੀਰਾਂ ਦਾ ਫ਼ਕੀਰ ਬੇਨਜ਼ੀਰ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਵੇਸ ਵਟਾਈਆ। ਹਰਿਗੋਬਿੰਦ ਆ ਕੇ ਮਾਰੀ ਬੋਲੀ, ਸ਼ਬਦੀ ਹੁਕਮ ਸੁਣਾਈਆ। ਖੇਵਟ ਤੇਰਾ ਖੇਟਾ ਆਇਆ ਉਠ ਕੇ ਕੁੰਡਾ ਖੋਲ੍ਹੀਂ, ਪਰਦਾ ਦੇਣਾ ਹਟਾਈਆ। ਓਸ ਨੇ ਕਿਹਾ ਕੋਈ ਤੂੰ ਠਗ ਚੋਰ ਯਾਰ ਪੌਂਦਾ ਰੌਲੀ, ਮੈਨੂੰ ਰਿਹਾ ਭਰਮਾਈਆ। ਜੇ ਤੂੰ ਗੋਬਿੰਦ ਮੇਰੀ ਅੰਦਰੋਂ ਘੁੰਡੀ ਦੇ ਖੋਲ੍ਹੀ, ਬਿਨ ਅੱਖਾਂ ਤੋਂ ਦਰਸ ਦੇ ਕਰਾਈਆ। ਮੈਂ ਬਰਦਾ ਤੇਰੇ ਦਰ ਦੀ ਗੋਲੀ, ਗ਼ੁਲਾਮ ਚਾਕਰ ਨਜ਼ਰੀ ਆਈਆ। ਮੇਰੀ ਕਰਮਾਂ ਵਾਲੀ ਗਠੜੀ ਮੂਲ ਨਾ ਫੋਲੀਂ, ਜੀਵਣ ਜੁਗਤ ਨਾ ਕੋਈ ਚਤੁਰਾਈਆ। ਸਾਚੇ ਕੰਡੇ ਮੂਲ ਨਾ ਤੋਲੀਂ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ । ਹਰਿਗੋਬਿੰਦ ਮਾਰੀ ਇਕ ਆਵਾਜ਼, ਸ਼ਬਦੀ ਹੁਕਮ ਸੁਣਾਈਆ। ਖੋਲ੍ਹਿਆ ਅੰਦਰੋਂ ਰਾਜ਼, ਪੜਦਾ ਦਿਤਾ ਉਠਾਈਆ। ਦਰਸ਼ਨ ਕਰ ਸ਼ਤਾਬ, ਬਿਨ ਨੈਣਾਂ ਰੂਪ ਵਖਾਈਆ। ਇਹ ਵੇਖ ਕੇ ਖੇਲ ਤਮਾਸ਼, ਮਾਹੀਗੀਰ ਖ਼ੁਸ਼ੀ ਮਨਾਈਆ। ਤੂੰ ਮਾਲਕ ਜਾਪਦਾ ਆਪ, ਪਰਮ ਪੁਰਖ ਤੇਰੀ ਵਡਿਆਈਆ । ਹਰਿਗੋਬਿੰਦ ਕਿਹਾ ਮੈਂ ਓਸ ਦਾ ਦਾਸ, ਗੁਰ ਸ਼ਬਦੀ ਫੇਰਾ ਪਾਈਆ। ਉਹ ਆਦਿ ਜੁਗਾਦੀ ਪੁਰਖ ਅਬਿਨਾਸ਼, ਨਿਰਗੁਣ ਨਿਰਵੈਰ ਇਕ ਅਖਵਾਈਆ। ਹੁਕਮੇ ਅੰਦਰ ਕਰੇ ਖੇਲ ਤਮਾਸ਼, ਧੁਰ ਦੀ ਧਾਰ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਰਿਹਾ ਕਮਾਈਆ। ਹਰਿਗੋਬਿੰਦ ਕਿਹਾ ਕੁਛ ਮੈਨੂੰ ਲਗੀ ਪਿਆਸ, ਪਾਣੀ ਦੇ ਪਿਲਾਈਆ। ਓਸ ਕਿਹਾ ਮੇਰੇ ਕੋਲ ਨਹੀਂ ਗਲਾਸ, ਖ਼ਾਲੀ ਹੱਥ ਵਖਾਈਆ। ਹਰਿਗੋਬਿੰਦ ਕਿਹਾ ਜੇ ਮੇਰਾ ਪ੍ਰੇਮ ਤੇਰੇ ਸਾਥ, ਕੁਛ ਹੀਲਾ ਲਏ ਬਣਾਈਆ। ਓਸ ਨੇ ਆਪਣੇ ਹੱਥ ਚਰਨਾਂ ਨਾਲ ਲਾ ਕੇ ਕੀਤੇ ਪਾਕ, ਸੋਹਣੇ ਲਏ ਬਣਾਈਆ। ਜਲ ਧਾਰਾ ਵਲ ਲਿਆ ਝਾਕ, ਪ੍ਰਭ ਚਰਨ ਕਵਲ ਵਿਚੋਂ ਨਜ਼ਰੀ ਆਈਆ। ਓਸੇ ਵੇਲੇ ਬੁਕ ਭਰ ਲਿਆ ਆਪ, ਤਲੀ ਤਲੀ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਕਰਨੀ ਕਾਰ ਕਮਾਈਆ। ਮਾਹੀਗੀਰ ਪਾਣੀ ਭਰਿਆ ਬੁਕ, ਅੰਤਰ ਅੰਤਰ ਖ਼ੁਸ਼ੀ ਮਨਾਈਆ। ਜੇ ਹਰਿਗੋਬਿੰਦ ਪੀ ਲਏ ਚੁਪ, ਮੇਰਾ
ਲੇਖਾ ਲੇਖੇ ਪਾਈਆ। ਮੈਂ ਹੋਵਾਂ ਬੜਾ ਖ਼ੁਸ਼, ਆਪਣਾ ਰਾਗ ਸੁਣਾਈਆ। ਮੇਰਾ ਮਿਟ ਜਾਏ ਜਨਮ ਜਨਮ ਦਾ ਦੁਖ, ਦਰਦੀ ਦਰਦ ਵੰਡਾਈਆ। ਏਨੇ ਚਿਰ ਨੂੰ ਹਰਿਗੋਬਿੰਦ ਲਿਆ ਪੁਛ, ਕੀ ਮਨਸਾ ਅੰਦਰ ਰਖਾਈਆ। ਓਸ ਕਿਹਾ ਤੈਥੋਂ ਕਿਹੜਾ ਲੁਕ, ਤੂੰ ਹਰ ਘਟ ਬੈਠਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਹੁਕਮ ਰਿਹਾ ਵਰਤਾਈਆ। ਹਰਿਗੋਬਿੰਦ ਕਿਹਾ ਮੈਨੂੰ ਪੰਜ ਵਾਰ ਪਿਆ ਦੇ ਪਾਣੀ ਚੁਲੀ, ਆਪਣੀ ਸੇਵ ਕਮਾਈਆ। ਸੁੱਕਾ ਟੁੱਕਰ ਖਵਾ ਦੇ ਗੁੱਲੀ, ਟੁਕੜਾ ਮੇਰੇ ਹੱਥ ਫੜਾਈਆ। ਇਹ ਵਸਤ ਬੜੀ ਅਣਮੁੱਲੀ, ਬਿਨਾ ਪ੍ਰੇਮੀਆਂ ਹੱਥ ਕਿਸੇ ਨਾ ਆਈਆ। ਵੇਖੀਂ ਗ਼ਰੀਬ ਕਰਕੇ ਕਦੇ ਨਾ ਭੁੱਲੀਂ, ਮੈਂ ਭੁਲਿਆਂ ਰਿਹਾ ਤਰਾਈਆ। ਇਸ ਦਾ ਲੇਖਾ ਦੇਵਾਂ ਇਕ ਨਹੀਂ ਦੂਣੀ, ਦੂਣੀ ਨਹੀਂ ਚੌਗੁਣੀ, ਚੌਗੁਣੀ ਨਹੀਂ ਕਿੰਨੇ ਗੁਣੇ ਦਿਆਂ ਬਣਾਈਆ। ਤੂੰ ਪ੍ਰੇਮ ਪਿਆਰ ਅੰਦਰ ਏਥੇ ਤਾਈ ਧੂਣੀ, ਆਸਣ ਲਿਆ ਜਮਾਈਆ। ਜਿਹੜੀ ਕੈਰੋਂ ਪਾਂਡੋ ਅਠਾਰਾਂ ਗ਼ਰਕ ਕੀਤੀ ਅਕਸ਼ੂਹਣੀ, ਅਠਾਈ ਲੱਖ ਅਠਾਰਾਂ ਅਠਾਰਾਂ ਵਾਰ ਗਣਾਈਆ। ਉਨ੍ਹਾਂ ਵਿਚੋਂ ਸਤਿ ਸਤਿ ਦੀ ਪੁਕਾਰ ਸੁਣੀ, ਇਕ ਅੱਠ ਜੋੜ ਜੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਖੇਵਟ ਪੰਜ ਵੇਰ ਪਾਣੀ ਦਿਤਾ ਪਿਆ, ਆਪਣੇ ਹੱਥਾਂ ਸੇਵ ਕਮਾਈਆ। ਹਰਿਗੋਬਿੰਦ ਇਕ ਇਕ ਤੁਬਕਾ ਸਭ ਦੇ ਵਿਚੋਂ ਦਿਤਾ ਗਿਰਾ, ਧਰਨੀ ਧਵਲ ਭੇਟ ਚੜ੍ਹਾਈਆ । ਫੇਰ ਮੰਗੀ ਇਕ ਦੁਆ, ਬੇਨੰਤੀ ਸਚ ਸੁਣਾਈਆ। ਜਿਸ ਵੇਲੇ ਆਪ ਆਵੇ ਬੇਪਰਵਾਹ, ਨਿਰਗੁਣ ਫੇਰਾ ਪਾਈਆ । ਇਸ ਦਾ ਲਹਿਣਾ ਦੇਣਾ ਚੁਕਾ, ਧਰਨੀ ਧਰਤ ਧਵਲ ਖ਼ੁਸ਼ੀ ਮਨਾਈਆ। ਆਪਣਾ ਚਰਨ ਲੈਣਾ ਟਿਕਾ, ਸੋਹਣਾ ਆਸਣ ਲਾਈਆ। ਗੁਰਮੁਖ ਸੱਜਣ ਸੰਗ ਲੈਣੇ ਬੁਲਾ, ਆਪਣਾ ਹੁਕਮ ਵਰਤਾਈਆ। ਪਿਛਲਾ ਲੇਖਾ ਲੇਖੇ ਲੈਣਾ ਲਗਾ, ਲਿਖਤ ਭਵਿਖਤ ਵਜੇ ਵਧਾਈਆ। ਜਿਹੜੇ ਪੰਜ ਤੁਬਕੇ ਅੰਮ੍ਰਿਤ ਦੇ ਹਰਿਗੋਬਿੰਦ ਕਹੇ ਮੈਂ ਏਥੇ ਗਿਆ ਰੁੜ੍ਹਾ, ਉਹ ਮੇਰੀ ਅਮਾਨਤ ਭਗਤਾਂ ਦੀ ਝੋਲੀ ਪਾਈਆ। ਇਕ ਅਗੰਮੀ ਸ਼ਬਦ ਪ੍ਰਭ ਨੇ ਦਿਤਾ ਸੁਣਾ, ਧੁਰ ਦਾ ਹੁਕਮ ਵਰਤਾਈਆ। ਹਰਿਗੋਬਿੰਦ ਤੇਰੇ ਪਿਛੋਂ ਗੋਬਿੰਦ ਜਾਣਾ ਆ, ਜਿਸ ਨੇ ਪੰਜਾਂ ਦੇਣੀ ਵਡਿਆਈਆ। ਗੋਬਿੰਦ ਪਿਛੋਂ ਪੁਰਖ ਅਕਾਲ ਆਵੇ ਵੇਸ ਵਟਾ, ਨਿਰਗੁਣ ਜੋਤੀ ਜੋਤ ਕਰ ਰੁਸ਼ਨਾਈਆ। ਤੇਰੇ ਪ੍ਰੇਮ ਪਿਆਰ ਦਾ ਜਾਮ, ਜਨ ਭਗਤਾਂ ਦਏ ਵਰਤਾਈਆ। ਅਗੇ ਬਣਾ ਕੇ ਸਚ ਨਿਸ਼ਾਨ, ਨਿਸ਼ਾਨੇ ਅੱਖਰਾਂ ਨਾਲ ਗਡਾਈਆ । ਇਕ ਸਦੀ ਦੇ ਪਿਛੋਂ ਸੱਦਾ ਮਿਲੇ ਦੋ ਜਹਾਨ, ਨੌ ਖੰਡ ਖ਼ੁਸ਼ੀ ਮਨਾਈਆ। ਇਸ ਭੂਮਿਕਾ ਨੂੰ ਕਹਿਣ ਹਰਿਗੋਬਿੰਦ ਦਾ ਜਾਮ, ਪਿਆਲਾ ਮਸਤ ਮਿਲੇ ਵਡਿਆਈਆ। ਜੋ ਆ ਕੇ ਇਕ ਰੈਣ ਕਰ ਜਾਵੇ ਆਰਾਮ, ਤਿਸ ਦਾ ਜਨਮ ਮਰਨ ਦਏ ਮੁਕਾਈਆ। ਨਾਲ ਦਰਸ ਦੇਵੇ ਸ੍ਰੀ ਭਗਵਾਨ, ਸੰਗ ਹੋ ਕੇ ਨਜ਼ਰੀ ਆਈਆ। ਇਕ ਸੌ ਗਿਆਰਾਂ ਗਿਆਰਾਂ ਫ਼ੁਟ ਦਾ ਬਣੇ ਮਕਾਨ, ਚਾਰ ਦੀਵਾਰ ਸੋਭਾ ਪਾਈਆ। ਸਤ ਰੰਗ ਝੁਲਣਾ ਨਿਸ਼ਾਨ, ਚਵੀ ਹੱਥ ਮਿਲੇ ਵਡਿਆਈਆ। ਪਹਿਲੀ ਵੇਰ ਇਕ ਸੌ ਇੱਕੀ ਗੁਰਮੁਖ ਬੈਠਣੇ ਆਣ, ਸਾਚੇ ਆਸਣ ਸੋਭਾ ਪਾਈਆ। ਉਨ੍ਹਾਂ ਚਾਰੋਂ ਕੁੰਟ ਕਰਕੇ ਅੱਖਾਂ ਦਾ ਧਿਆਨ, ਸਾਚਾ ਢੋਲਾ ਲੈਣਾ ਗਾਈਆ। ਉਨ੍ਹਾਂ ਦੀ ਆਤਮ ਮਿਲ ਕੇ ਹਿੱਲੇ ਨਾਲ ਜ਼ਬਾਨ, ਦੋਹਾਂ ਦਾ ਰੂਪ ਇਕੋ ਨਜ਼ਰੀ ਆਈਆ। ਲਹਿਣਾ ਦੇਣਾ ਚੁਕਾਵਣਹਾਰਾ ਵੇਖਣਹਾਰਾ ਦੋ ਜਹਾਨ, ਲੇਖੇ ਸਭ ਦੇ ਰਿਹਾ ਮੁਕਾਈਆ । ਇਹ ਅੰਮ੍ਰਿਤ ਰਸ ਦਾ ਭਰਿਆ ਠੰਡਾ ਅਸਥਾਨ, ਜਿਸ ਅਸਥਿਤੀ ਬਿਨ ਮਿਤੀ ਦਿਤੀ ਪਰਗਟਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਵੀ ਦਾ ਕੰਢਾ ਰਵਾਦਾਰ ਕੋਇ ਰਹਿਣ ਨਾ ਪਾਈਆ।