ਪੁਸਤਕਾਲਾਭਾਗ ੧੮

੫ ਚੇਤ ਸ਼ਹਿਨਸ਼ਾਹੀ ਸੰਮਤ ੧ ਚੇਲਾ ਸਿੰਘ ਦੇ ਗ੍ਰਹਿ ਜੰਮੂ ਸ਼ਹਿਰ ਵਜ਼ਾਰਤ ਰੋਡ

ਪੰਜ ਚੇਤ ਕਹੇ ਪ੍ਰਭ ਕਿਰਪਾ ਕੀਤੀ ਆਪ, ਪੁਰਖ ਅਕਾਲ ਦਿਤੀ ਵਡਿਆਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼, ਨਿਰਮਲ ਜੋਤ ਕਰ ਪਰਕਾਸ਼, ਦੋ ਜਹਾਨ ਕਰੇ ਰੁਸ਼ਨਾਈਆ। ਆਤਮ ਪਰਮਾਤਮ ਸਚ ਸੁਨੇਹੜਾ ਦੱਸਣ ਆਇਆ ਜਾਪ, ਨਿਰਗੁਣ ਸਰਗੁਣ ਕਰੇ ਸਚ ਪੜ੍ਹਾਈਆ। ਭਗਤ ਭਗਵੰਤ ਦੇਵਣ ਆਇਆ ਸਾਥ, ਧੁਰ ਦਾ ਸੰਗੀ ਬਣ ਕੇ ਸੰਗ ਨਿਭਾਈਆ। ਨਿਰਵੈਰ ਪੁਰਖ ਨਿਰੰਕਾਰ ਹੋ ਕੇ ਦਰਸ਼ਨ ਦੇਣ ਆਇਆ ਸਾਖ਼ਿਆਤ, ਸਵੱਛ ਸਰੂਪੀ ਆਪਣਾ ਰੂਪ ਧਰਾਈਆ। ਚਰਨ ਪ੍ਰੀਤ ਬੰਧਾਵਣ ਆਇਆ ਨਾਤ, ਸੰਤ ਸੁਹੇਲੇ ਜੋੜ ਜੁੜਾਈਆ। ਮਹਿਬੂਬ ਮੁਹੱਬਤ ਵਿਚ ਦੱਸਣ ਆਇਆ ਗਾਥ, ਲਾਸ਼ਰੀਕ ਸ਼ਰਕਤ ਸਰਬ ਮਿਟਾਈਆ। ਭੇਵ ਅਭੇਦਾ ਖੋਲ੍ਹਣ ਆਇਆ ਸ਼ਾਹ ਨਵਾਬ, ਵਡ ਰਾਜਨ ਰਾਜ ਭੂਪਤ ਭੂਪ ਬੇਪਰਵਾਹੀਆ। ਕਲਜੁਗ ਪੈਜ ਸਵਾਰਨ ਆਇਆ ਕਾਜ, ਕਰਨੀ ਕਰਤਾ ਆਪ ਕਮਾਈਆ। ਸਤਿ ਧਰਮ ਚਲਾਵਣ ਆਇਆ ਜਹਾਜ਼, ਕੂੜੀ ਕਿਰਿਆ ਪੰਧ ਮੁਕਾਈਆ। ਸ਼ਾਹ ਪਾਤਸ਼ਾਹ ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਕਰਨ ਆਇਆ ਰਾਜ, ਰਈਅਤ ਵੇਖੇ ਚਾਈਂ ਚਾਈਂਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਣਾਵਣ ਆਇਆ ਇਕ ਜ਼ਾਤ, ਜ਼ਾਤ ਪਾਤ ਊਚ ਨੀਚ ਪੰਧ ਮੁਕਾਈਆ। ਸੰਸਾਰ ਸਾਗਰ ਪਾਰ ਕਰਨ ਆਇਆ ਘਾਟ, ਪਤਣ ਇਕੋ ਇਕ ਦਰਸਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਕਲਜੁਗ ਕੂੜੀ ਕਿਰਿਆ ਮੇਟਣ ਆਇਆ ਰਾਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਚੰਦ ਚਮਕਾਈਆ। ਗੋਬਿੰਦ ਪੂਰਾ ਕਰਨ ਆਇਆ ਭਵਿਖਤ ਵਾਕ, ਬੀਸ ਇਕੀਸਾ ਹਰਿ ਜਗਦੀਸਾ ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜ ਚੇਤ ਕਹੇ ਮੈਂ ਚੜ੍ਹਿਆ ਸੁਭਾਗਾ, ਪੁਰਖ ਅਕਾਲ ਦਿਤੀ ਵਡਿਆਈਆ। ਅੰਤਰ ਅੰਤਰ ਉਪਜਾਇਆ ਇਕ ਰਾਗਾ, ਅਗੰਮੀ ਨਾਦ ਦਿਤਾ ਸੁਣਾਈਆ। ਰਸ ਅਨੋਖਾ ਦਿਤਾ ਪ੍ਰੇਮ ਪ੍ਰੀਤੀ ਸਵਾਦਾ, ਰਸਨਾ ਜਿਹਵਾ ਸਮਝ ਕੋਇ ਨਾ ਪਾਈਆ। ਨਿਰਗੁਣ ਨਿਰਵੈਰ ਨਿਰੰਕਾਰ ਭੇਵ ਅਭੇਦਾ ਖੋਲ੍ਹ ਕੇ ਦੱਸਿਆ ਸਾਥਾ, ਸਗਲਾ ਸੰਗੀ ਇਕ ਜਣਾਈਆ। ਇਕੋ ਸਿਮਰਨ ਇਕੋ ਪੂਜਾ ਇਕੋ ਪਾਠਾ, ਇਸ਼ਟ ਦੇਵ ਇਕ ਮਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀਆਂ ਸ਼ਾਖ਼ਾ, ਅੱਖਰ ਵੱਖਰ ਨਿਤ ਨਵਿਤ ਆਪਣੀ ਖੇਲ ਖਿਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਹਰ ਘਟ ਵਾਸੀ ਪੁਰਖ ਅਬਿਨਾਸ਼ਾ, ਜਗਤ ਤਮਾਸ਼ਾ ਇਕੋ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੰਤ ਸੁਹੇਲੇ ਜੋ ਲਿਖ ਕੇ ਗਏ ਭਵਿਖਤ ਵਾਕਾ, ਨਾਤਾ ਜੋੜ ਕ਼ਲਮ ਸ਼ਾਹੀਆ। ਜਿਸ ਦੀ ਆਦਿ ਜੁਗਾਦਿ ਜੁਗ

ਚੌਕੜੀ ਦਿਵਸ ਰੈਣ ਗੌਂਦੇ ਗਾਥਾ, ਰਸਨਾ ਜਿਹਵਾ ਬੱਤੀ ਦੰਦ ਸੋਹਲੇ ਢੋਲੇ ਗਾਈਆ। ਸੋ ਵੇਖਣਹਾਰਾ ਜੇਰਜ ਅੰਡਜ ਉਤਭੁਜ ਸੇਤਜ ਜਗਤ ਤਮਾਸ਼ਾ, ਈਸ਼ ਜੀਵ ਜਗਦੀਸ਼ ਜਗਦੀਸ਼ਵਰ ਆਪਣੀ ਕਾਰ ਕਮਾਈਆ। ਭਗਤਾਂ ਮੀਤਾਂ ਠਾਂਡਾ ਸੀਤਾ ਜੁਗ ਜਨਮ ਦਾ ਪੂਰਾ ਕਰਨ ਆਇਆ ਘਾਟਾ, ਭੇਵ ਅਭੇਦਾ ਅਛਲ ਅਛੇਦਾ ਪੜਦਾ ਓਹਲਾ ਆਪ ਉਠਾਈਆ। ਆਤਮ ਪਰਮਾਤਮ ਮੇਲ ਮਿਲਾਵਣ ਆਇਆ ਸੇਜ ਸੁਹੰਞਣੀ ਖਾਟਾ, ਦੀਵਾ ਬਾਤੀ ਕਮਲਾਪਾਤੀ ਇਕੋ ਨੂਰ ਕਰ ਰੁਸ਼ਨਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸ੍ਰਿਸ਼ਟੀ ਦ੍ਰਿਸ਼ਟੀ ਦੇਵਣ ਆਇਆ ਸਚ ਸੁਗ਼ਾਤਾ, ਵਸਤ ਅਮੋਲਕ ਕਾਇਆ ਗੋਲਕ ਝੋਲੀ ਪਾਈਆ। ਲੱਖ ਚੁਰਾਸੀ ਜੀਵ ਜੰਤ ਦੱਸਣ ਆਇਆ ਇਕੋ ਪਿਤਾ ਇਕੋ ਮਾਤਾ, ਦੂਜੀ ਜਨਣੀ ਨਜ਼ਰ ਕੋਇ ਨਾ ਆਈਆ। ਸਚ ਸੰਦੇਸ਼ ਸੁਣਾਵਣ ਆਇਆ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਇਕੋ ਰਾਗ ਅਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਦੇਵਣ ਆਇਆ ਦਾਤਾ, ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਸਚ ਤੌਫ਼ੀਕ਼ ਆਪਣਾ ਫੇਰਾ ਪਾਈਆ। ਘਟ ਘਟ ਅੰਦਰ ਕਰਨਹਾਰਾ ਵਾਸਾ, ਜੋਤੀ ਜੋਤ ਜੋਤ ਪਰਕਾਸ਼ਾ, ਲੇਖਾ ਜਾਣ ਪਵਣ ਸਵਾਸਾ, ਮੰਡਲ ਰਾਸਾ ਆਪਣੀ ਆਪ ਵਖਾਈਆ। ਭੇਵ ਖੁਲ੍ਹਾਏ ਬੋਧ ਅਗਾਧਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪੰਜ ਚੇਤ ਕਹੇ ਅੰਮ੍ਰਿਤ ਵੇਲੇ ਮੈਨੂੰ ਮਿਲਿਆ ਅੰਮ੍ਰਿਤ ਰਸ, ਪ੍ਰਭ ਦਿਤੀ ਮਾਣ ਵਡਿਆਈਆ। ਸਚ ਸੁਨੇਹੜਾ ਦਿਤਾ ਹਸ ਹਸ, ਸਤਿ ਸਤਿਵਾਦੀ ਆਪ ਸੁਣਾਈਆ। ਭਗਤ ਸੁਹੇਲਿਆਂ ਜਾ ਕੇ ਦੱਸ, ਗੁਰਮੁਖਾਂ ਦੇ ਦ੍ਰਿੜਾਈਆ । ਜਿਸ ਨੂੰ ਜੁਗ ਚੌਕੜੀ ਸਾਰੇ ਰਹੇ ਲਭ, ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਜਿਸ ਦੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਿਸੇ ਆਰ ਪਾਰ ਲੱਭੀ ਨਾ ਹਦ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸਾਰੇ ਸ਼ੁਕਰ ਮਨਾਈਆ। ਜੋ ਆਦਿ ਜੁਗਾਦਿ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮੁਕਾਮੇ ਹਕ, ਬੈਠਾ ਸੋਭਾ ਪਾਈਆ। ਗਹਿਰ ਗੰਭੀਰ ਬੇਨਜ਼ੀਰ ਲਾਤਸਵੀਰ ਯਕ, ਤਸੱਵਰ ਆਪਣਾ ਆਪ ਰਿਹਾ ਕਰਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਗੌਂਦੇ ਜਸ, ਕਾਤਬ ਲਿਖ ਲਿਖ ਸ਼ਾਹੀ ਗਏ ਥਕ, ਸਿਫ਼ਤਾਂ ਨਾਲ ਸਿਫ਼ਤ ਨਾ ਕੋਇ ਸਾਲਾਹੀਆ। ਜਿਸ ਦੇ ਮੱਕੇ ਕਾਅਬੇ ਹਜ਼ਰਤਾਂ ਵਾਲਾ ਕਰਦੇ ਰਹੇ ਹੱਜ, ਪੀਰਾਂ ਦਾ ਪੀਰ ਪੈਗ਼ੰਬਰਾਂ ਦਾ ਪੈਗ਼ੰਬਰ ਵਾਹਿਦ ਇਕੋ ਜਲਵਾ ਨੂਰ ਕਰੇ ਰੁਸ਼ਨਾਈਆ। ਜੋ ਵੇਖਣਹਾਰਾ ਹਕ਼ੀਕ਼ਤ ਹਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਚੇਤ ਕਹੇ ਮੈਂ ਸੁਣਿਆ ਸੰਦੇਸ਼ਾ, ਪੁਰਖ ਅਬਿਨਾਸ਼ੀ ਦਿਤਾ ਜਣਾਈਆ। ਧੁਰ ਫ਼ਰਮਾਨਾ ਇਕ ਨਰੇਸ਼ਾ, ਨਰ ਨਰਾਇਣ ਰਿਹਾ ਦ੍ਰਿੜਾਈਆ। ਸਤਿਜੁਗ ਸਾਚੇ ਤੇਰਾ ਲਹਿਣਾ ਲੋਕਮਾਤ ਸਾਚੇ ਦੇਸਾ, ਦੇਸ ਦਸੰਤਰ ਤੇਰੀ ਵੰਡ ਵੰਡਾਈਆ। ਕੂੜੀ ਕਿਰਿਆ ਕਲਜੁਗ ਮੁਕੇ ਠੇਕਾ, ਠਾਕਰ ਸਵਾਮੀ ਆਪਣਾ ਹੁਕਮ ਵਰਤਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਚੁਕਾ ਕੇ ਆਪਣਾ ਲੇਖਾ, ਬੀਸ ਇਕੀਸ ਬੈਠੇ ਪੰਧ ਮੁਕਾਈਆ। ਨਿਉਂ ਨਿਉਂ ਸਜਦੇ ਕਰਨ ਨਮੋ ਨਮੋ ਡੰਡਾਵਤ ਇਕ ਅਦੇਸ਼ਾ, ਸੀਸ ਸਕੇ ਨਾ ਕੋਇ ਉਠਾਈਆ। ਝੁਕਦੇ ਵੇਖੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਧੂੜੀ ਟਿੱਕਾ ਖ਼ਾਕ ਰਹੇ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਦਿਤਾ ਜਣਾਈਆ। ਸਚ ਸੁਨੇਹੜਾ ਦਿਤਾ ਭਗਵੰਤ, ਪੰਚਮ ਪੰਚ ਰਿਹਾ ਜਣਾਈਆ। ਪੁਰਖ ਅਬਿਨਾਸ਼ੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਮੰਨਣਾ ਇਕੋ ਕੰਤ, ਦੂਜਾ ਸਾਈਂ

ਨਜ਼ਰ ਕੋਇ ਨਾ ਆਈਆ । ਜਿਸ ਦੀ ਮੌਲੀ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਰੁੱਤ ਬਸੰਤ, ਪੱਤ ਟਹਿਣੀ ਆਪ ਮਹਿਕਾਈਆ। ਜਨ ਭਗਤਾਂ ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਰਿਹਾ ਸਮਝਾਈਆ। ਜੋ ਬੀਸ ਇਕੀਸਾ ਤਕ ਬਣ ਗਈ ਸਾਚੀ ਸੰਗਤ, ਤਿਨ੍ਹਾਂ ਤੋਂ ਅਗੇ ਲੇਖਾ ਮੰਗੇ ਕੋਇ ਨਾ ਰਾਈਆ। ਇਹਨਾਂ ਤੋਂ ਵੱਡਾ ਬੋਧ ਅਗਾਧਾ ਬਣੇ ਕੋਈ ਨਾ ਪੰਡਤ, ਵਿਦਵਾਨਾ ਵਿਦਿਆ ਕੰਮ ਕਿਸੇ ਨਾ ਆਈਆ। ਉਤਮ ਸ੍ਰੇਸ਼ਟ ਗੁਰਮੁਖ ਗੁਰਸਿਖ ਸੁਹੇਲਾ ਸੰਤ, ਹਰਿ ਸੱਜਣ ਦਏ ਵਡਿਆਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਮਹਿੰਮਾ ਅਗਣਤ, ਕਥਨੀ ਕਥ ਨਾ ਸਕੇ ਰਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਆਪ ਬਣਾਏ ਬਣਤ, ਘੜਨ ਭੰਨਣਹਾਰ ਦੇਵੇ ਆਪ ਵਡਿਆਈਆ। ਅੰਤਮ ਜੋਤ ਮਿਲਾਵਾ ਕਰੇ ਪ੍ਰਭੂ ਭਗਵੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਮਿਹਰ ਨਜ਼ਰ ਕਹੇ ਮੈਂ ਵੇਖਿਆ ਮਹਿਬੂਬ, ਮੁਹੱਬਤ ਆਪਣੀ ਸਚ ਕਮਾਇੰਦਾ। ਆਹਲਾ ਅਦਨਾ ਜਿਸ ਦੇ ਵਸੇ ਸਚ ਅਰੂਜ, ਅਰਸ਼ੀ ਫ਼ਰਸ਼ੀ ਖੋਜ ਖੁਜਾਇੰਦਾ। ਜਿਸ ਦੀ ਮੰਜ਼ਲ ਇਕ ਮਕ਼ਸੂਦ, ਜਗਤ ਨੇਤਰ ਕੋਇ ਨਾ ਪਾਇੰਦਾ । ਜਿਸ ਦੀ ਸਮਝ ਨਾ ਆਈ ਕਿਸੇ ਹਦੂਦ, ਆਰ ਪਾਰ ਨਾ ਵੇਖ ਵਖਾਇੰਦਾ। ਸੋ ਸਾਹਿਬ ਸਵਾਮੀ ਪੁਰਖ ਬਿਧਾਤਾ ਕਲ ਕਲਕੀ ਨਿਰਗੁਣ ਜੋਤ ਸਦਾ ਮੌਜੂਦ, ਮਜਲਸ ਭਗਤਾਂ ਵਿਚ ਰਖਾਇੰਦਾ। ਕੂੜੀ ਕਿਰਿਆ ਕਲਜੁਗ ਅੰਤਮ ਕਰ ਕੇ ਰਹਿਣਾ ਮੌਕੂਫ਼, ਮੁਕੰਮਲ ਆਪਣਾ ਹੁਕਮ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਦੋ ਜਹਾਨਾਂ ਆਪ ਦ੍ਰਿੜਾਇੰਦਾ। ਸਚ ਸੁਨੇਹੜਾ ਦੇਵੇ ਭਗਵਾਨ, ਅਬਿਨਾਸ਼ੀ ਕਰਤਾ ਆਪ ਜਣਾਈਆ। ਬ੍ਰਹਿਮੰਡ ਖੰਡ ਨੇਤਰ ਖੋਲ੍ਹ ਕਰਾਏ ਧਿਆਨ, ਆਲਸ ਨਿੰਦਰਾ ਸਰਬ ਗਵਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦੇਵਣਹਾਰਾ ਇਕ ਗਿਆਨ, ਇਕੋ ਅੱਖਰ ਦਏ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਏਕਾ ਹੁਕਮ ਇਕ ਫ਼ਰਮਾਨ, ਵੇਖਣਹਾਰਾ ਇਕੋ ਨਜ਼ਰੀ ਆਈਆ। ਏਕਾ ਮੰਦਰ ਇਕ ਮਕਾਨ, ਗ੍ਰਹਿ ਇਕੋ ਇਕ ਸੁਹਾਈਆ। ਇਕੋ ਅੰਮ੍ਰਿਤ ਰਸ ਲੱਖ ਚੁਰਾਸੀ ਜੀਵ ਜੰਤ ਪੀਣ ਖਾਣ, ਫਿੱਕਾ ਰਸ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਪੰਜ ਚੇਤ ਕਹੇ ਮੈਂ ਵੇਖਿਆ ਪੰਜਾਂ ਦਾ ਮਾਲਕ, ਪਾਰਬ੍ਰਹਮ ਪ੍ਰਭ ਨਜ਼ਰੀ ਆਈਆ। ਜੋ ਲੱਖ ਚੁਰਾਸੀ ਸਰਗੁਣ ਧਾਰ ਨਿਰਗੁਣ ਬਣੇ ਸਾਲਸ, ਨਿਰਵੈਰ ਆਪਣੀ ਅਦਾਲਤ ਇਕ ਵਖਾਈਆ। ਸੰਤ ਸੁਹੇਲੇ ਗੁਰਮੁਖ ਵੇਖੇ ਬਾਲਕ, ਨੰਨ੍ਹੇ ਬੱਚੇ ਆਪਣੀ ਗੋਦ ਉਠਾਈਆ। ਜਨਮ ਕਰਮ ਦੀ ਕੂੜੀ ਮਸਤਕ ਲਾਹ ਕੇ ਕਾਲਖ, ਸਚ ਜੋਤ ਪਰਕਾਸ਼ ਦਏ ਕਰਾਈਆ। ਨਾਮ ਨਿਧਾਨ ਇਕੋ ਦੱਸੇ ਇਬਾਦਤ, ਬੰਦਨਾ ਇਕੋ ਇਕ ਸਮਝਾਈਆ । ਚਰਨ ਪ੍ਰੀਤੀ ਦੱਸ ਸਖ਼ਾਵਤ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਵਾਮੀ ਬੇਪਰਵਾਹੀਆ। ਪੰਜ ਚੇਤ ਕਹੇ ਸੁਣੋ ਗੁਰਮੁਖ, ਬਿਨ ਮੁਖ ਦਿਆਂ ਜਣਾਈਆ। ਜਿਸ ਲੈਣਾ ਸਤਿਜੁਗ ਸੁਖ, ਸੁਖ ਸਾਗਰ ਦਿਆਂ ਵਖਾਈਆ। ਜਿਸ ਸਫ਼ਲ ਕਰੌਣੀ ਜਨਣੀ ਕੁੱਖ, ਲੱਖ ਚੁਰਾਸੀ ਗੇੜ ਕਟਾਈਆ। ਜਿਸ ਅੰਤਰ ਆਤਮ ਪਰਮਾਤਮ ਵੇਖਣਾ ਮੁਖ, ਜੋਤ ਸਰੂਪੀ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੰਜ ਚੇਤ ਕਹੇ ਸੁਣੋ ਜਨ ਸੱਜਣ, ਲੋਕਮਾਤ ਦਿਆਂ ਜਣਾਈਆ। ਜਿਸ ਪ੍ਰਭ ਚਰਨ ਧੂੜੀ ਕਰਨਾ ਮਜਨ, ਦੁਰਮਤ ਮੈਲ ਧੁਆਈਆ। ਉਹ ਸੋਹੰ

ਢੋਲਾ ਗਾਵੇ ਭਜਨ, ਬੰਦਗੀ ਇਕੋ ਇਕ ਦ੍ਰਿੜਾਈਆ। ਏਹੋ ਨੇਤਰ ਨਾਮ ਪਾਏ ਅੰਜਨ, ਅੱਖ ਪਰਤਖ ਨਜ਼ਰ ਆਏ ਗੁਸਾਈਂਆ। ਕਾਇਆ ਮਾਟੀ ਕਰੇ ਕੰਚਨ, ਸੋਹਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੰਜ ਚੇਤ ਕਹੇ ਜਿਸ ਜਨਮ ਜਨਮ ਦੀ ਮੇਟਣੀ ਹਰਸ, ਕਰਮ ਕਰਮ ਦੇ ਰੋਗ ਗਵਾਈਆ। ਜਿਸ ਅੰਤਰ ਆਤਮ ਪੌਣਾ ਦਰਸ, ਨਿਜ ਨੇਤਰ ਕਰ ਰੁਸ਼ਨਾਈਆ। ਮਨ ਵਾਸਨਾ ਮੂਲ ਨਾ ਜਾਏ ਭਟਕ, ਅਗਨੀ ਤਤ ਬੁਝਾਈਆ। ਲੇਖੇ ਲਾਏ ਬੂੰਦ ਰਕਤ, ਕਿਰਪਾ ਨਿਧਾਨ ਹੋਏ ਸਹਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪੰਜ ਚੇਤ ਕਹੇ ਮੈਂ ਭਗਤਾਂ ਨਾਲ ਲੌਣ ਆਇਆ ਸ਼ਰਤ, ਸ਼ਰਤੀਆ ਧੁਰ ਦਾ ਹੁਕਮ ਸੁਣਾਈਆ। ਜੋ ਸਚਖੰਡ ਨਿਵਾਸੀ ਜੋਤ ਸਰੂਪ ਹੋ ਕੇ ਆਇਆ ਪਰਤ, ਪਤਿਪਰਮੇਸ਼ਵਰ ਹੋ ਕੇ ਆਪਣਾ ਵੇਸ ਵਟਾਈਆ। ਜੋ ਲੇਖਾ ਜਾਣੇ ਅਰਸ਼ ਫ਼ਰਸ਼, ਜ਼ਿਮੀਂ ਅਸਮਾਨ ਖੋਜ ਖੁਜਾਈਆ। ਪੂਰਬ ਲਹਿਣਾ ਸਭ ਦਾ ਦੇਵੇ ਕ਼ਰਜ਼, ਹਿਸਾਬ ਬੇਬਾਕ ਰਿਹਾ ਕਰਾਈਆ। ਓਸ ਦਾ ਖੇਲ ਅਗੰਮੀ ਅਸਚਰਜ, ਬੁਧੀ ਸਮਝ ਕੋਇ ਨਾ ਪਾਈਆ। ਸੂਰਬੀਰ ਮਰਦਾਨਾ ਮਰਦ, ਸ਼ਬਦੀ ਰੂਪ ਆਪਣਾ ਲਿਆ ਬਦਲਾਈਆ। ਗ਼ਰੀਬ ਨਿਮਾਣਿਆਂ ਵੰਡਣ ਆਇਆ ਦਰਦ, ਦੁਖੀਆਂ ਦੁਖ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਲਏ ਮਿਲਾਈਆ। ਪੰਜ ਚੇਤ ਕਹੇ ਗੁਰਮੁਖਾਂ ਮਿਲਾਪ ਕਰੇ ਆਪ, ਆਪਣੀ ਦਇਆ ਕਮਾਈਆ। ਇਹ ਖੇਲ ਵੇਖਿਓ ਸਾਖ਼ਿਆਤ, ਗੁੱਝਾ ਕੋਇ ਨਾ ਰਹੇ ਰਾਈਆ। ਅਗਲਾ ਖੇਲ ਹੋਰ ਤਮਾਸ਼, ਨਟੂਆ ਹੋ ਕੇ ਸਵਾਂਗ ਵਰਤਾਈਆ। ਗੁਰਸਿਖਾਂ ਗ੍ਰਹਿ ਗ੍ਰਹਿ ਪੂਰੀ ਕਰ ਕੇ ਆਸ, ਤ੍ਰਿਸ਼ਨਾ ਦਏ ਬੁਝਾਈਆ। ਜਿਸ ਵੇਲੇ ਦੇਵੇ ਦਰਸ ਨਾਲ ਜੋਤ ਕਰੇ ਪਰਕਾਸ਼, ਨੂਰ ਵਿਚੋਂ ਨੂਰ ਦਏ ਜੋਤ ਚਮਕਾਈਆ। ਕਿਰਪਾ ਕਰ ਕੇ ਅਨਹਦ ਦੀ ਸੁਣਾਏ ਆਵਾਜ਼, ਅਨਰਾਗੀ ਰਾਗ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਵਸਤ ਝੋਲੀ ਪਾਈਆ। ਪੰਜ ਚੇਤ ਕਹੇ ਮੈਂ ਕਰਾਂ ਕੀ ਬਿਆਨ, ਸਿਫ਼ਤ ਵਿਚ ਨਾ ਕੋਈ ਸਾਲਾਹੀਆ। ਭਗਤਾਂ ਮਿਲਣ ਆਇਆ ਭਗਵਾਨ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਲੇਖਾ ਜਾਣ ਕੇ ਦੋ ਜਹਾਨ, ਨਿਰਗੁਣ ਸਰਗੁਣ ਖੇਲ ਕਰਾਈਆ। ਓਹਨਾਂ ਦੀ ਕੀਤੀ ਪਹਿਚਾਨ, ਜੋ ਜੁਗ ਵਿਛੜੇ ਵਿਛੜਿਆਂ ਆਪਣਾ ਜੋੜ ਜੁੜਾਈਆ। ਸਤਿ ਸਚ ਆਤਮ ਪਰਮਾਤਮ ਦੇ ਗਿਆਨ, ਹਉਮੇ ਹੰਗਤਾ ਰੋਗ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਨਜ਼ਰ ਕਹੇ ਮੈਂ ਕੀ ਦੱਸਾਂ ਹਾਲ, ਸਮਝ ਕੁਛ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਸਿਰ ਤੇ ਕੂਕੇ ਕਾਲ, ਨਗਾਰਾ ਆਪਣਾ ਰਿਹਾ ਵਜਾਈਆ। ਸਾਧ ਸੰਤ ਹੋਏ ਬੇਹਾਲ, ਧੀਰਜ ਸਤਿ ਨਾ ਕੋਈ ਰਖਾਈਆ। ਪੁਰਖ ਅਬਿਨਾਸ਼ੀ ਸਤਿਜੁਗ ਛੋਟਾ ਉਠਾ ਦਿਤਾ ਬਾਲ, ਹੁਕਮ ਆਪਣਾ ਇਕ ਪਰਗਟਾਈਆ। ਲੋਕਮਾਤ ਜਾ ਕੇ ਆਪਣੀ ਸੁਰਤ ਸੰਭਾਲ, ਸੋਹਣੀ ਲੈ ਅੰਗੜਾਈਆ। ਲੇਖਾ ਮੁਕਾ ਦੇ ਸ਼ਾਹ ਕੰਗਾਲ, ਰਾਓ ਰੰਕਾਂ ਇਕੋ ਰੰਗ ਰੰਗਾਈਆ। ਮੁਰੀਦਾਂ ਦੱਸ ਕੇ ਮੁਰਸ਼ਦ ਹਾਲ, ਧੁਰ ਸੰਦੇਸ਼ਾ ਇਕ ਸਮਝਾਈਆ। ਇਕੋ ਸਿਮਰਨ ਸ੍ਰੀ ਭਗਵਾਨ, ਦੂਜਾ ਇਸ਼ਟ ਨਾ ਕੋਈ ਮਨਾਈਆ। ਜੋ ਲੱਖ ਚੁਰਾਸੀ ਸਖ਼ੀਆਂ ਦਿਸੇ ਕਾਹਨ, ਗੋਪੀ ਜੀਵ ਜੰਤ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਜਣਾਈਆ। ਪੰਜ ਚੇਤ ਕਹੇ ਮੈਂ ਫਿਰ ਨਹੀਂ ਔਣਾ, ਦੂਜੀ ਵਾਰ ਨਾ ਫੇਰਾ ਪਾਈਆ। ਪਹਿਲੇ

ਸੰਮਤ ਦਾ ਪਹਿਲਾ ਰਾਹ ਚਲੌਣਾ, ਰਹਿਬਰ ਹੋ ਕੇ ਦਿਆਂ ਦ੍ਰਿੜਾਈਆ। ਇਕੋ ਅਕਾਲ ਇਕੋ ਦਿਆਲ ਸਭ ਨੇ ਧਿਔਣਾ, ਕਾਲ ਨੇੜ ਕਦੇ ਨਾ ਆਈਆ। ਕਾਇਆ ਧਰਮਸਾਲ ਭਾਗ ਲਗੌਣਾ, ਮੰਦਰ ਇਕੋ ਲੈਣਾ ਸੁਹਾਈਆ। ਸਚ ਪਰਕਾਸ਼ ਦੀਪ ਜਗੌਣਾ, ਨਿਰਗੁਣ ਜੋਤ ਹੋਵੇ ਰੁਸ਼ਨਾਈਆ। ਅਨਹਦ ਨਾਦੀ ਨਾਦ ਵਜੌਣਾ, ਧੁਨ ਆਤਮਕ ਰਾਗ ਅਲਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਘਰ ਝਰੌਣਾ, ਅਠਸਠ ਖੋਜਣ ਕੋਈ ਨਾ ਜਾਈਆ। ਸਚ ਸੰਦੇਸ਼ਾ ਇਕ ਸੁਨੌਣਾ, ਸਭ ਨੂੰ ਦਿਆਂ ਦ੍ਰਿੜਾਈਆ। ਬਿਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕਿਸੇ ਪਾਰ ਲੰਘੌਣਾ, ਪੂਰੇ ਲੇਖੇ ਸਭ ਦੇ ਦਿਤੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸੁਣਾਈਆ।

ਹੁਕਮ ਕਹੇ ਮੈਂ ਓਸ ਦਾ ਫ਼ਰਮਾਨਾ, ਜੋ ਫੁਰਨਿਆਂ ਬੰਦ ਕਰਾਈਆ। ਜਿਸ ਨੂੰ ਸਾਰੇ ਕਹਿੰਦੇ ਸ੍ਰੀ ਭਗਵਾਨਾ, ਭਗਤਾਂ ਹੋਏ ਸਹਾਈਆ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਦਾਨਾ, ਦਾਤਾ ਬੇਪਰਵਾਹੀਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਅਤੁਟ ਖ਼ਜ਼ਾਨਾ, ਤੋਟ ਰਹੇ ਨਾ ਰਾਈਆ। ਜਿਸ ਦਾ ਸਚਖੰਡ ਦਵਾਰ ਝੁਲਦਾ ਰਹੇ ਸਤਿ ਨਿਸ਼ਾਨਾ, ਸੋ ਮਾਤਲੋਕ ਆਪਣਾ ਹੁਕਮ ਵਰਤਾਈਆ। ਜਿਸ ਦਾ ਸਭ ਤੋਂ ਵਖਰਾ ਨਿਰਾਲਾ ਇਕ ਪੈਮਾਨਾ, ਮਧੁਰ ਖ਼ੁਮਾਰੀ ਨਾਮ ਵਖਾਈਆ। ਜਿਸ ਦੀ ਸਿਫ਼ਤ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਭਵਿਖਤਾਂ ਦਾ ਦੇ ਕੇ ਗਏ ਬਿਆਨਾ, ਸੋ ਅੰਤਮ ਲੇਖਾ ਰਿਹਾ ਚੁਕਾਈਆ। ਕੋਈ ਨਾ ਰਹੇ ਰਾਜਾ ਰਾਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਪੰਜ ਚੇਤ ਕਹੇ ਮੇਰਾ ਵੇਖਿਓ ਖੇਲ ਮਹਾਨਾ, ਪ੍ਰਭ ਮਹਿਮਾਨ ਘਰ ਘਰ ਦਿਆਂ ਕਰਾਈਆ। ਹੁਣ ਰਹਿਣਾ ਨਹੀਂ ਅੰਞਾਣਾ, ਜਵਾਨ ਹੋ ਕੇ ਆਪਣਾ ਜੋਬਨ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮ ਧੁਰ ਦਾ ਆਪ ਵਰਤਾਈਆ। ਪੰਜ ਚੇਤ ਕਹੇ ਵਰਤਣਾ ਹੁਕਮ ਧੁਰ, ਧੁਰ ਦਰਗਾਹੀ ਆਪ ਜਣਾਈਆ। ਸੀਸ ਉਠਾਏ ਨਾ ਕੋਈ ਦੇਵਤ ਸੁਰ, ਮੁਨ ਰਿਖ ਬੈਠੇ ਧਿਆਨ ਲਗਾਈਆ । ਸਭ ਸ੍ਰਿਸ਼ਟੀ ਦਾ ਇਕੋ ਗੁਰ, ਸਤਿਗੁਰ ਇਕੋ ਦੇਣਾ ਸ਼ਬਦ ਸਮਝਾਈਆ। ਕੋਈ ਨਾ ਰਹੇ ਠਗ ਚੋਰ, ਕੂੜੀ ਕਿਰਿਆ ਦੇਣੀ ਖਪਾਈਆ। ਪਿਛੇ ਲੇਖਾ ਸੀ ਹੋਰ, ਅਗੇ ਹੋਰ ਕਾਰ ਵਰਤਾਈਆ। ਦੋ ਜਹਾਨਾਂ ਦੀ ਆਪਣੇ ਹੱਥ ਵਿਚ ਫੜ ਕੇ ਡੋਰ, ਪਿਛਲੇ ਲੇਖੇ ਦਿਤੇ ਮੁਕਾਈਆ। ਜਨ ਭਗਤਾਂ ਜਾਏ ਬਹੁੜ, ਬਹੁੜੀ ਬਹੁੜੀ ਕਰੇ ਲੋਕਾਈਆ। ਜਿਨ੍ਹਾਂ ਦੀ ਲਗ ਗਈ ਓਹਨਾਂ ਦੀ ਨਿਭ ਗਈ ਤੋੜ, ਅਧਵਿਚਕਾਰ ਨਾ ਕੋਇ ਤੁੜਾਈਆ। ਜਿਨ੍ਹਾਂ ਨੂੰ ਆਤਮ ਕਰ ਕੇ ਪਰਮਾਤਮ ਲਿਆ ਜੋੜ, ਜਗਤ ਵਿਛੋੜਾ ਦਿਤਾ ਕਟਾਈਆ। ਉਹਨਾਂ ਦੇ ਅੰਤਰ ਮੰਤਰ ਫੁਰਨਾ ਦੇ ਕੇ ਫੋਰ, ਫੁਰਨੇ ਸਾਰੇ ਬੰਦ ਕਰਾਈਆ। ਕਰਾਂ ਪਰਕਾਸ਼ ਅੰਧ ਘੋਰ, ਦੀਆ ਬਾਤੀ ਕਮਲਾਪਾਤੀ ਹੋ ਕੇ ਇਕ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਬੇਪਰਵਾਹੀਆ। ਪੰਜ ਚੇਤ ਕਹੇ ਮੇਰਾ ਸਾਹਿਬ ਸੁਲਤਾਨ, ਭਗਤਾਂ ਰਿਹਾ ਜਗਾਈਆ। ਗੋਪੀਆਂ ਦਾ ਕਾਹਨ, ਗਵਾਲਿਆਂ ਵੇਖਣਹਾਰਾ ਮਾਰ ਧਿਆਨ, ਬਾਲਿਆਂ ਆਪਣੇ ਨਾਲ ਮਿਲਾਈਆ। ਸ਼ਬਦ ਸਰੂਪੀ ਹੋ ਜਵਾਨ, ਜੋਬਨਵੰਤਾ ਫੇਰਾ ਪਾਈਆ। ਸ਼ਾਹ ਪਾਤਸ਼ਾਹ ਹੋ ਕੇ ਆਇਆ ਵਿਚ ਮੈਦਾਨ, ਮਦਦ ਹੋਰ ਨਾ ਕੋਈ ਰਖਾਈਆ। ਹੁਕਮ ਦੇਂਦਾ ਜਾਏ ਫ਼ਰਮਾਨ, ਸੁਣੌਂਦਾ ਜਾਏ

ਦੋ ਜਹਾਨ, ਸਿਰ ਸਕੇ ਨਾ ਕੋਈ ਉਠਾਈਆ। ਬਣਦਾ ਜਾਏ ਹੁਕਮਰਾਨ, ਮੇਟਦਾ ਜਾਏ ਸ਼ੈਤਾਨ, ਸ਼ਰਅ ਦੇਵੇ ਬਦਲਾਈਆ। ਦਿਸੌਂਦਾ ਜਾਏ ਸਚ ਈਮਾਨ, ਝੁਲੌਂਦਾ ਜਾਏ ਸਚ ਨਿਸ਼ਾਨ, ਦੋ ਜਹਾਨਾਂ ਆਪਣਾ ਰੂਪ ਵਟਾਈਆ। ਕਰੌਂਦਾ ਜਾਏ ਕਲਿਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਜਣ ਬੇਪਰਵਾਹੀਆ। ਸਾਜਣ ਸੱਚਾ ਬੇਪਰਵਾਹ, ਪਤਿਪਰਮੇਸ਼ਵਰ ਨਜ਼ਰੀ ਆਈਆ। ਜੋ ਵੇਸ ਅਵੇਸ ਰੂਪ ਰਿਹਾ ਵਖਾ, ਜੋਤੀ ਜਾਤਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੱਖ ਚੁਰਾਸੀ ਬਣ ਕੇ ਗਵਾਹ, ਸਭ ਨੂੰ ਰਿਹਾ ਸਮਝਾਈਆ। ਪੁਰਖ ਅਕਾਲ ਪਾਤਸ਼ਾਹਾਂ ਦਾ ਪਾਤਸ਼ਾਹ, ਦੀਨਾਂ ਦਾ ਦੀਨ ਦੋਵੇਂ ਖੇਲ ਕਰਾਈਆ। ਜੁਗ ਚੌਕੜੀ ਜਿਸ ਆਦਿ ਜੁਗਾਦਿ ਚਲਾਏ ਰਾਹ, ਰਹਿਬਰ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਬਣਾਈਆ। ਸੋ ਪਰਵਰਦਿਗਾਰ ਨੂਰੇ ਖ਼ੁਦਾ ਆਇਆ ਵੇਸ ਵਟਾ, ਜਲਵਾਗਰ ਆਪਣਾ ਫੇਰਾ ਪਾਈਆ। ਸਾਚਾ ਕਲਮਾ ਰਿਹਾ ਪੜ੍ਹਾ, ਇਕੋ ਇਲਮ ਸਿਖਾ, ਇਕੋ ਸਮਝ ਰਿਹਾ ਦੁਆ, ਦੂਈ ਦਵੈਤੀ ਰਹਿਣ ਕੋਈ ਨਾ ਪਾਈਆ। ਸਾਚੇ ਕਾਅਬੇ ਕਰ ਰਿਹਾ ਨਿਕਾਹ, ਜਿਸ ਦਾ ਲਹਿਣਾ ਓਸੇ ਨੂੰ ਰਿਹਾ ਪਰਨਾ, ਅਗੇ ਹੋਏ ਨਾ ਕੋਇ ਜੁਦਾ, ਜੁਦਾ ਅੰਗ ਨਾ ਕੋਇ ਰਖਾਈਆ। ਇਸ ਦੀ ਕਿਆ ਕੋਈ ਦੱਸੇ ਵਜਹ, ਪਿਛੇ ਸਭ ਨੂੰ ਮਿਲ ਗਈ ਸਜ਼ਾ, ਅਗੇ ਹੁਕਮੇ ਅੰਦਰ ਬੱਧਾ, ਦੋ ਜਹਾਨਾਂ ਚਲੇ ਨਾ ਕੋਈ ਵਡਿਆਈਆ। ਪੁਰਖ ਅਕਾਲ ਇਕ ਸਮਰਥਾ, ਲਹਿਣਾ ਦੇਣਾ ਚੁਕਾਏ ਹੱਥੋ ਹੱਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ ਘਟ ਵਾਸੀ ਪੁਰਖ ਅਬਿਨਾਸ਼ੀ ਆਪਣੀ ਧਾਰ ਚਲਾਈਆ। ਧਾਰ ਕਹੇ ਮੈਂ ਧੁਰ ਦੀ ਧਾਰ, ਧਰਨੀ ਧਰਤ ਧਵਲ ਦਿਆਂ ਜਣਾਈਆ। ਨਿਰਗੁਣ ਨਿਰਵੈਰ ਨਿਰੰਕਾਰ ਪੁਰਖ ਅਕਾਲ ਕਲ ਕਲਕੀ ਅਵਤਾਰ, ਕਲ ਕਲੇਸ਼ ਲੇਖਾ ਦਏ ਮੁਕਾਈਆ। ਪੈਗ਼ੰਬਰ ਸਜਦੇ ਕਰਨ ਵਾਰੋ ਵਾਰ, ਅਮਾਮ ਮਹਿੰਦੀ ਆਇਆ ਸਾਂਝਾ ਯਾਰ, ਮਹਿਬੂਬ ਮੁਹੱਬਤ ਦਾ ਮਾਲਕ ਫੇਰਾ ਪਾਈਆ। ਜਿਸ ਨੇ ਦੀਨ ਮਜ਼੍ਹਬ ਦੀ ਢਾਹ ਦੇਣੀ ਦੀਵਾਰ, ਸ਼ਰਅ ਸ਼ਰੀਅਤ ਕਢਣੀ ਬਾਹਰ, ਸਾਰੀ ਸ੍ਰਿਸ਼ਟੀ ਕਰਨੀ ਹਮਵਾਰ, ਪੱਧਰ ਇਕੋ ਦਏ ਬਣਾਈਆ। ਵਰਨ ਬਰਨ ਜ਼ਾਤ ਪਾਤ ਊਚ ਨੀਚ ਕਰ ਖ਼ੁਆਰ, ਆਤਮ ਪਰਮਾਤਮ ਦੱਸ ਕੇ ਸਚ ਪਿਆਰ, ਨਾਤਾ ਜੋੜ ਕੇ ਇਕ ਨਿਰੰਕਾਰ, ਨਿਰਗੁਣ ਆਪਣਾ ਰੰਗ ਦੇਣਾ ਰੰਗਾਈਆ। ਬਿਨ ਤੰਦੀ ਤਾਰ ਵੱਜੇ ਰਬਾਬ, ਘਰ ਸੱਜਣ ਮਿਲੇ ਅਹਿਬਾਬ, ਪ੍ਰੇਮ ਪਿਆਰ ਪਿਆ ਕੇ ਆਬੇ ਹਯਾਤ, ਹਯਾਤੀ ਵਿਚੋਂ ਹਯਾਤੀ ਦਏ ਬਦਲਾਈਆ। ਇਕੋ ਸਜਦਾ ਇਕੋ ਅਦਾਬ, ਇਕੋ ਸ਼ਹਿਨਸ਼ਾਹ ਇਕੋ ਨਵਾਬ, ਇਕੋ ਦੇਵਣਹਾਰਾ ਖ਼ਤਾਬ, ਖ਼ਤਾ ਸਭ ਦੀ ਵੇਖ ਵਖਾਈਆ। ਇਕੋ ਨਾਮ ਨਿਧਾਨ ਬੋਧ ਅਗਾਧ, ਇਕੋ ਸੁਨਾਵਣਹਾਰਾ ਹੁਕਮ ਸੰਤ ਸਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਕਿ ਪਾਤਸ਼ਾਹ, ਪੰਜ ਚੇਤ ਦਏ ਗਵਾਹੀਆ । ਰਹਿਬਰ ਕਿ ਰਾਹ ਰਿਹਾ ਵਖਾ, ਪਰਦਾ ਰਿਹਾ ਉਠਾਈਆ। ਜ਼ਿਮੀਂ ਅਸਮਾਨ ਢੋਲੇ ਰਹੇ ਗਾ, ਵੱਜੀ ਸਚ ਵਧਾਈਆ। ਧੰਨ ਭਾਗ ਜੇ ਸਭ ਦਾ ਮਾਲਕ ਗਿਆ ਆ, ਪਿਛਲੇ ਲੇਖੇ ਦਏ ਚੁਕਾਈਆ। ਸਚ ਪ੍ਰੀਤੀ ਦਏ ਸਿਖਾ, ਇਕੋ ਕਰੇ ਪੜ੍ਹਾਈਆ। ਜਿਸ ਨਾਲੋਂ ਵਿਛੜੇ ਓਸੇ ਨਾਲ ਲਏ ਮਿਲਾ, ਮੇਲਾ ਆਪਣੇ ਨਾਲ ਕਰਾਈਆ। ਕਿਸੇ ਅਵਤਾਰ ਗੁਰੂ ਪੀਰ ਦੀ ਲੋੜ ਰਹੀ ਨਾ ਰਾ, ਜੋ ਅੰਤ ਬਣੇ ਗਵਾਹ, ਸ਼ਹਾਦਤ ਆਪਣੀ ਦਏ ਭੁਗਤਾਈਆ । ਜਿਨ੍ਹਾਂ ਨੇ ਢੋਲਾ ਧੁਰਦਰਗਾਹੀ ਲਿਆ ਗਾ, ਗਹਿਰ ਗੰਭੀਰ ਆਪਣੇ

ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੱਜਣ ਲਏ ਮਿਲਾਈਆ। ਘਰ ਸੱਜਣ ਮਿਲੇ ਮੀਤ, ਪਿਆਰਾ ਇਕੋ ਨਜ਼ਰੀ ਆਈਆ। ਜਿਸ ਦਾ ਧਾਮ ਸਦਾ ਅਨਡੀਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਹ ਬਦਲ ਕੇ ਜੁਗ ਚੌਕੜੀ ਰੀਤ, ਸਾਚਾ ਮਾਰਗ ਇਕ ਲਗਾਈਆ। ਇਕੋ ਕਾਇਆ ਕਾਅਬਾ ਦੱਸ ਮਸੀਤ, ਹੁਜਰਾ ਹਕ ਦਾ ਦਏ ਵਖਾਈਆ। ਪੰਜ ਚੇਤ ਕਹੇ ਉਹ ਗੁਰਮੁਖੋ ਤੁਹਾਡੇ ਬਦਲ ਗਏ ਨਸੀਬ, ਤੁਹਾਡੇ ਅੰਦਰ ਵੜ ਕੇ ਨਕ਼ਬ ਦਏ ਲਗਾਈਆ। ਜਿਹੜੀ ਚੋਰਾਂ ਨੂੰ ਹੱਥ ਨਹੀਂ ਆਈ ਤਰਤੀਬ, ਉਹ ਬਾਹਰੋਂ ਹੋਰ ਅੰਦਰੋਂ ਹੋਰ ਬਣ ਕੇ ਆਪਣਾ ਰਾਹ ਦਏ ਵਖਾਈਆ। ਕੀ ਲੋੜ ਉਨ੍ਹਾਂ ਪੜ੍ਹਨ ਦੀ ਕ਼ੁਰਾਨ ਮਜੀਦ, ਜਿਨ੍ਹਾਂ ਦੀ ਮਜਲਸ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਦਾਤਾ ਬੇਪਰਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨਾ ਮੰਗਿਆਂ ਬਿਨਾ ਪੁੱਛਿਆਂ ਦਰ ਦਰ ਘਰ ਘਰ ਅਗੇ ਦਿੰਦਾ ਜਾਏ ਆਪਣੀ ਪਛਾਣ, ਰੂਪ ਅਨੂਪ ਸਤਿ ਸਰੂਪ ਆਪਣਾ ਇਕ ਪਰਗਟਾਈਆ। ਪੰਜ ਚੇਤ ਕਹੇ ਗੁਰਮੁਖੋ ਤੁਹਾਨੂੰ ਲੱਭਣ ਦੀ ਰਹੇ ਕੋਇ ਨਾ ਲੋੜ, ਖੋਜਣ ਬਾਹਰ ਕੋਈ ਨਾ ਜਾਈਆ। ਜੇ ਸਤਿਗੁਰ ਹੋ ਕੇ ਤੁਹਾਡੀ ਆਤਮਾ ਸਕਦਾ ਨਹੀਂ ਜੋੜ, ਧੱਕੇ ਦੇ ਕੇ ਬਾਹਰ ਦਿਓ ਕਢਾਈਆ। ਉਹ ਸਤਿਗੁਰੂ ਨਹੀਂ ਉਹ ਚੋਰ, ਠੱਗਾਂ ਵਾਲੀ ਰੀਤੀ ਜਗਤ ਵਖਾਈਆ। ਜਿਸ ਹੌਲੀ ਹੌਲੀ ਆਪਣੇ ਨਾਲ ਲਿਆਂਦੇ ਤੋਰ, ਅਗੇ ਮੰਜ਼ਲ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਦਏ ਵਡਿਆਈਆ। ਦਰ ਕਹੇ ਗੁਰਮੁਖੋ ਉਹ ਵਡਿਆਈ ਕੀ, ਮੈਂ ਤੁਹਾਨੂੰ ਦਿਆਂ ਸਮਝਾਈਆ। ਜਿਸ ਵੇਲੇ ਪੁਰਖ ਅਕਾਲ ਸਚਖੰਡ ਦੀ ਰੱਖੀ ਸੀ ਨੀਂਹ, ਆਪਣੀ ਸੇਵਾ ਆਪ ਲਗਾਈਆ। ਓਸ ਵੇਲੇ ਨਾ ਕੋਈ ਇਸਦਾ ਪੁਤ ਨਾ ਧੀ, ਇਕੋ ਇਕ ਬੇਪਰਵਾਹੀਆ। ਇਕ ਫੁਰਨਾ ਫੁਰਿਆ ਜੀ, ਆਪ ਆਪਣੇ ਵਿਚ ਧਿਆਨ ਰਖਾਈਆ। ਮੈਂ ਅਗੇ ਕਰਾਂ ਕੀ, ਕਿਸ ਬਿਧ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਪਰਗਟਾਈਆ। ਸਚਖੰਡ ਕਹੇ ਜਿਸ ਵੇਲੇ ਮੇਰੀ ਨੀਂਹ ਰੱਖੀ ਭਗਵਾਨ, ਮੈਂ ਖ਼ੁਸ਼ੀ ਲਈ ਮਨਾਈਆ। ਮੈਂ ਬੋਲ ਕੇ ਬਿਨਾ ਜ਼ਬਾਨ, ਬੇਨੰਤੀ ਦਿਤੀ ਸੁਣਾਈਆ। ਸਚ ਦੱਸੀਂ ਮੇਰੇ ਮਿਹਰਵਾਨ, ਕਿਸ ਬਿਧ ਮੈਨੂੰ ਲਿਆ ਬਣਾਈਆ। ਤੂੰ ਇਕੱਲਾ ਜਿਥੇ ਚਾਹੇਂ ਵਸੇਂ ਓਹੋ ਤੇਰਾ ਅਸਥਾਨ, ਮੇਰੀ ਲੋੜ ਤੈਨੂੰ ਰਹੇ ਨਾ ਰਾਈਆ । ਸ੍ਰੀ ਭਗਵਾਨ ਕਿਹਾ ਸਚਖੰਡ ਮੈਂ ਤੈਨੂੰ ਦੱਸਣਾ ਇਕ ਬਿਆਨ, ਭੇਵ ਅਭੇਵ ਦਿਆਂ ਦ੍ਰਿੜਾਈਆ। ਜਿਸ ਵੇਲੇ ਖੇਲਿਆ ਖੇਲ ਮਹਾਨ, ਸ਼ਬਦੀ ਧਾਰ ਚਲਾਈਆ । ਬ੍ਰਹਿਮੰਡ ਖੰਡ ਪਰਗਟਾਏ ਸ੍ਰਿਸ਼ਟ ਬਣਾ ਜਹਾਨ, ਲੱਖ ਚੁਰਸੀ ਦੇਣੀ ਪਰਗਟਾਈਆ। ਅੰਡਜ ਜੇਰਜ ਉਤਭੁਜ ਸੇਤਜ ਦੇ ਕੇ ਮਾਣ, ਚਾਰੇ ਬਾਣੀ ਰਾਗ ਅਲਾਈਆ। ਉਹਨਾਂ ਵਿਚੋਂ ਕਰ ਪਰਧਾਨ, ਸੰਤ ਸੁਹੇਲੇ ਭਗਤ ਜਨ ਲੈਣੇ ਉਠਾਈਆ। ਉਹਨਾਂ ਨੂੰ ਦੇ ਕੇ ਆਪਣਾ ਨਾਮ ਗਿਆਨ, ਧਿਆਨ ਆਪਣੇ ਵਿਚ ਰਖਾਈਆ। ਨਿਰਗੁਣ ਸਰਗੁਣ ਖੇਲ ਮਹਾਨ, ਜ਼ਿਮੀਂ ਅਸਮਾਨਾਂ ਸੋਭਾ ਪਾਈਆ। ਓਹਨਾਂ ਨੂੰ ਆਪਣੇ ਨਾਲ ਮੇਲਾਂ ਆਣ, ਸਿਰ ਆਪਣਾ ਹੱਥ ਟਿਕਾਈਆ। ਉਹ ਤੇਰੇ ਵਿਚ ਵਸਣ ਚਤੁਰ ਸੁਘੜ ਸੁਜਾਨ, ਮੈਂ ਵੇਖਾਂ ਚਾਈਂ ਚਾਈਂਆ। ਸਚਖੰਡ ਕਿਹਾ ਉਹ ਕਿੰਨੇ ਤੇਰੇ ਨੌਜਵਾਨ, ਮੈਨੂੰ ਦੇ ਜਣਾਈਆ। ਪੁਰਖ ਅਕਾਲ ਕਿਹਾ ਤੂੰ ਇਕ ਇਕ ਗਿਣਦਾ ਨੌ ਸੌ ਚੁਰਾਨਵੇ ਜੁਗ ਕਰ ਪਛਾਣ, ਨੇਤਰ ਆਪਣੀ ਅੱਖ ਖੁਲ੍ਹਾਈਆ। ਜਿਸ ਵੇਲੇ ਕਲਜੁਗ ਅੰਤਮ ਮੈਂ ਪਰਗਟ

ਹੋ ਕੇ ਲੋਕਮਾਤ ਜਾਵਾਂ ਬਣ ਪਰਧਾਨ, ਜੋਤ ਸਰੂਪੀ ਫੇਰਾ ਪਾਈਆ। ਫੇਰ ਸਾਰੇ ਇਕੱਠੇ ਇਕੋ ਵਾਰ ਚਰਨਾਂ ਨਾਲ ਕਰ ਕੇ ਪਰਵਾਨ, ਤੇਰਾ ਦਵਾਰਾ ਦਿਆਂ ਭਰਾਈਆ। ਸਚਖੰਡ ਕਿਹਾ ਪ੍ਰਭੂ ਉਹਨਾਂ ਦਾ ਕੋਈ ਦੱਸ ਨਿਸ਼ਾਨ, ਮੈਨੂੰ ਦੇ ਜਣਾਈਆ। ਅਬਿਨਾਸ਼ੀ ਕਰਤੇ ਕਿਹਾ ਉਹ ਮੇਰਾ ਢੋਲਾ ਗਾਣ, ਆਪਣੀ ਨਾਲ ਕਰਨ ਵਡਿਆਈਆ। ਸਚਖੰਡ ਕਿਹਾ ਉਹ ਕਿਹੜਾ ਫ਼ਰਮਾਨ, ਮੈਨੂੰ ਪਹਿਲੋਂ ਦੇ ਪੜ੍ਹਾਈਆ। ਪੁਰਖ ਅਕਾਲ ਕਿਹਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਨੀਂਹ ਰੱਖਣ ਲਗਿਆਂ ਤੇਰੀ ਝੋਲੀ ਪਾਈਆ। ਜਿਸ ਦੇ ਨਾਲ ਭਗਤਾਂ ਦੀ ਹੋਵੇ ਕਲਿਆਣ, ਦੂਜੇ ਕਲਮੇ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਹ ਵਖਰਾ ਬਿਨਾ ਅੱਖਰਾਂ ਦੇ ਕੇ ਭਗਤਾਂ ਦਾਨ, ਧੁਰ ਦੇ ਦਾਤੇ ਦਿਤੇ ਬਣਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ੧ ਬੀਬੀ ਅਮਰੋ ਦੇਵੀ ਦੇ ਗ੍ਰਹਿ ਜੰਮੂ ਸ਼ਹਿਰ

ਛੇ ਚੇਤ ਕਹੇ ਦਿਵਸ ਰੈਣ ਹੁੰਦੀ ਜਾਂਦੀ ਬਦਲੀ, ਬਾਦਲ ਘਿਰ ਘਿਰ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਵੇਖਣਾ ਅਦਲੀ, ਆਦਤ ਆਪਣੀ ਰਿਹਾ ਬਦਲਾਈਆ। ਪੰਧ ਮੁਕਾ ਕੇ ਜੁਗ ਚੌਕੜੀ ਮਜ਼ਲੋ ਮਜ਼ਲੀ, ਮੰਜ਼ਲ ਆਪਣੀ ਇਕ ਦਰਸਾਈਆ। ਹਰਿ ਸੰਗਤ ਸੁਹੇਲੀ ਸਾਹਿਬ ਸਤਿਗੁਰ ਆਪੇ ਲਭ ਲਈ, ਟਿੱਲੇ ਪਰਬਤ ਖੋਜ ਖੁਜਾਈਆ। ਲੱਖ ਚੁਰਾਸੀ ਵਿਚੋਂ ਕਢ ਲਈ, ਮਿਹਰ ਨਜ਼ਰ ਇਕ ਉਠਾਈਆ। ਸਤਿ ਵਿਵਹਾਰੇ ਵਾਸਤੇ ਸਦ ਲਈ, ਸੱਦਾ ਦੇ ਕੇ ਆਪਣੇ ਨਾਮ ਹੁਕਮ ਜਣਾਈਆ। ਪ੍ਰੇਮ ਬੰਧਨ ਅੰਦਰ ਰੰਗ ਲਈ, ਰੰਗਤ ਇਕੋ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਬਦਲੀ ਦਾ ਮਾਲਕ ਚੁਕਾ ਕੇ ਲੇਖਾ, ਪਿਛਲੀਆਂ ਕੀਤੀਆਂ ਪੂਰ ਕਰਾਈਆ। ਭਗਤਾਂ ਦਾ ਦੇ ਕੇ ਹਿੱਸਾ, ਧੁਰ ਦੀ ਵਸਤ ਵਰਤਾਈਆ। ਸਭ ਦਾ ਲੇਖਾ ਮੁਕਾ ਕੇ ਯਾਦ ਕਰਾਏ ਪਿਛਾ, ਅਗਲਾ ਪੜਦਾ ਆਪ ਉਠਾਈਆ। ਜਿਹੜਾ ਖੇਡ ਜੁਗ ਚੌਕੜੀ ਕਿਸੇ ਨਹੀਂ ਡਿਠਾ, ਸੋ ਸਨਮੁਖ ਦਏ ਵਖਾਈਆ। ਪ੍ਰੇਮ ਪਿਆਰ ਸੱਜਣ ਦੇ ਮਿੱਠਾ, ਵਿਖ ਅੰਮ੍ਰਿਤ ਰੂਪ ਦਏ ਵਟਾਈਆ। ਧਾਰ ਬਖ਼ਸ਼ ਕੇ ਆਪਣੀ ਨਿਜਾ, ਨਿਜ ਨੇਤਰ ਕਰੇ ਰੁਸ਼ਨਾਈਆ। ਸਭ ਤੋਂ ਵਖਰੀ ਨਿਰਾਲੀ ਕਰ ਕੇ ਬਿਧਾ, ਬੰਧਨ ਆਪਣਾ ਦਿਤਾ ਪਾਈਆ। ਬਿਨਾ ਵਿਚੋਲਿਉਂ ਪਰਮ ਪੁਰਖ ਮਿਲਿਆ ਸਿੱਧਾ, ਸਾਖ਼ਿਆਤ ਸਤਿ ਸਤਿਵਾਦੀ ਨਜ਼ਰੀ ਆਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਪੁਛਦੇ ਰਹੇ ਕਿੱਡਾ, ਵਡਿਆਂ ਤੋਂ ਵੱਡਾ ਨਿਕਿਆਂ ਤੋਂ ਨਿੱਕਾ ਪ੍ਰੇਮ ਪਿਆਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਰਿਹਾ ਵਖਾਈਆ। ਖੇਲ ਕਹੇ ਮੈਂ ਵੇਖਾਂ ਕੀ ਤਮਾਸ਼ਾ, ਚਾਰੋਂ ਤਰਫ਼ ਧਿਆਨ ਲਗਾਈਆ। ਜੋਤ ਦਾ ਜਾਤਾ ਪੁਰਖਾਂ ਦਾ ਬਿਧਾਤਾ, ਪ੍ਰੇਮੀਆਂ ਦਾ ਨਾਤਾ ਨਿਜ ਆਤਮ ਰਿਹਾ ਬੰਧਾਈਆ। ਖੁਵਾਜਿਆਂ ਦਾ ਖਵਾਜਾ, ਰਾਜਿਆਂ ਦਾ ਰਾਜਾ, ਨਵਾਬਾਂ ਦਾ ਨਵਾਬਾ, ਮੁਮਤਾਜਾਂ ਦਾ ਮੁਮਤਾਜ ਬੇਪਰਵਾਹੀਆ। ਆਕਾਸ਼ਾਂ ਦਾ ਆਕਾਸ਼ਾ, ਪਰਕਾਸ਼ਾਂ ਦਾ ਪਰਕਾਸ਼ਾ, ਸਵਾਸਾਂ ਦਾ ਸਵਾਸਾ, ਮੰਡਲਾਂ ਦੀ ਰਾਸ ਆਪਣੀ ਰਿਹਾ ਵਖਾਈਆ। ਚਰਨਾਂ ਦਾ ਭਰਵਾਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਰਿਹਾ ਕਮਾਈਆ। ਕਮਾਈ ਕਹੇ ਮੇਰੀ ਕੋਈ ਨਾ ਪਾਵੇ ਕ਼ੀਮਤ, ਮੁੱਲ ਸਕਿਆ ਨਾ ਕੋਇ ਚੁਕਾਈਆ। ਜੁਗ ਚੌਕੜੀ ਪਿਛੋਂ ਮੈਨੂੰ ਸਮਾਂ ਮਿਲਿਆ ਗ਼ਨੀਮਤ, ਜਿਸ ਗ਼ਮੀ ਖ਼ੁਸ਼ੀ ਵਿਚ ਬਦਲਾਈਆ।

ਮੇਰੀ ਸ਼ਾਨ ਕਰ ਕੇ ਅਜ਼ੀਮਤ, ਆਲੀਸ਼ਾਨ ਦਿਤਾ ਵਖਾਈਆ। ਭਗਤਾਂ ਦੀ ਕਟ ਮੁਸੀਬਤ, ਦੁਖੀਆਂ ਦਾ ਦੁਖ ਮਿਟਾਈਆ। ਨਾਮ ਨਿਰੰਕਾਰ ਦੇ ਕੇ ਨਿਆਮਤ, ਸਚ ਸਿਖਿਆ ਰਿਹਾ ਦ੍ਰਿੜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਲੇਖੇ ਪੂਰੇ ਕਰ ਕੇ ਜੋ ਲਿਖੇ ਵਸੀਅਤ, ਸਾਹਿਬ ਸਵਾਮੀ ਸਾਚੀ ਜਾਇਦਾਦ, ਮੁੰਤਕਿਲ ਭਗਤਾਂ ਨਾਮ ਕਰਾਈਆ। ਜਿਸ ਦੀ ਸ਼ਾਸਤਰਾਂ ਸਿਮਰਤਾਂ ਵੇਦਾਂ ਪੁਰਾਨਾਂ ਅੰਜੀਲਾਂ ਕ਼ੁਰਾਨਾਂ ਪੱਥਰਾਂ ਟਿੱਲਿਆਂ ਪਰਬਤਾਂ ਜੂਹਾਂ ਜੰਗਲਾਂ ਪਹਾੜਾਂ ਜਲਾਂ ਥਲਾਂ ਵਿਚੋਂ ਲਭਦੇ ਰਹੇ ਅਸਲੀਅਤ, ਉਹ ਅਸਲ ਇਕੋ ਵਸਲ ਰਿਹਾ ਕਰਾਈਆ। ਜਿਸ ਦਾ ਜ਼ਿਮੀ ਅਸਮਾਨ ਪ੍ਰਿਥਮੀ ਆਕਾਸ਼ ਬ੍ਰਹਿਮੰਡ ਖੰਡ ਦੋ ਜਹਾਨਾਂ ਚਰਨਾਂ ਹੇਠਾਂ ਮਲਕੀਅਤ, ਬਾਹਰ ਨਜ਼ਰ ਕੋਇ ਨਾ ਆਈਆ। ਸੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਆਲਮਾਂ ਦਾ ਆਲਮ ਉਲਮਾ ਦਾ ਉਲਮ ਇਕੋ ਦੱਸਣਹਾਰਾ ਅਸਲੀਅਤ, ਇੱਲ ਲਿੱਲਾ ਜਿਸ ਦੀ ਸਾਰ ਕੋਇ ਨਾ ਪਾਈਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਸਮਝ ਨਾ ਸਕੇ ਕ਼ਾਬਲੀਅਤ, ਸ਼ਰਾਰਤ ਵਿਚ ਅਬਾਰਤ ਸਭ ਨੂੰ ਦਿਤੀ ਪੜ੍ਹਾਈਆ। ਪੜ੍ਹ ਲਿਖ ਵਾਚ ਕੇ ਸੁਣ ਕੇ ਸਮਝ ਕੇ ਸਾਰਿਆਂ ਨੂੰ ਪੁੱਛੋ ਦੱਸੋ ਤੁਹਾਡੀ ਇਕ ਵਲਦੀਅਤ, ਵਾਹਿਦ ਪਿਤਾ ਪੁਰਖ ਅਕਾਲ ਇਕ ਅਖਵਾਈਆ। ਜਿਸ ਦੀ ਸਦਾ ਸਦਾ ਸਦ ਨਵੀਂ ਨਵੀਅਤ, ਨਵ ਨੌ ਚਾਰ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਰਿਹਾ ਵਖਾਈਆ। ਖੇਲ ਕਹੇ ਮੈਂ ਵੇਖਿਆ ਇਕ ਅਕੇਲਾ ਖ਼ਲਕ, ਮਖ਼ਲੂਕ ਦਾ ਮਾਲਕ ਬੇਪਰਵਾਹੀਆ। ਮੇਰੀ ਉਠਣ ਨਹੀਂ ਦਿਤੀ ਪਲਕ, ਪਲਕ ਤੋਂ ਪਲਕ ਆਪਣਾ ਦਿਤਾ ਜਣਾਈਆ। ਜਿਸ ਦੀ ਝਲ ਨਾ ਸਕੇ ਕੋਈ ਝਲਕ, ਸੋ ਝੱਲਾ ਹੋ ਕੇ ਭਗਤਾਂ ਰਿਹਾ ਤਰਾਈਆ। ਓਸ ਦੀ ਸਭ ਤੋਂ ਵਖਰੀ ਨੁਰਾਨੀ ਡਲਕ, ਡਿਗਿਆਂ ਢਠਿਆਂ ਗੋਦ ਉਠਾਈਆ। ਜਿਸ ਦੀ ਮੰਜ਼ਲ ਵਿਚ ਕੋਈ ਨਾ ਜਾਵੇ ਅਟਕ, ਔਝੜ ਰਾਹ ਨਾ ਕੋਇ ਵਖਾਈਆ। ਓਸ ਦਾ ਕਰ ਕੇ ਨੁਰਾਨੀ ਦਰਸ, ਗੁਰਮੁਖ ਆਪਣੀ ਖ਼ੁਸ਼ੀ ਮਨਾਈਆ । ਜਿਸ ਦੇ ਪ੍ਰੇਮ ਪਿਆਰ ਅੰਦਰ ਅੰਬਰ ਰਿਹਾ ਬਰਸ, ਬੂੰਦ ਸਵਾਂਤੀ ਰਿਹਾ ਚੁਆਈਆ । ਦਿਵਸ ਰੈਣ ਰਿਹਾ ਕੜਕ, ਕੁਰਲਾਹਟ ਰਿਹਾ ਪਾਈਆ। ਜਨ ਭਗਤੋ ਪ੍ਰਭ ਨੂੰ ਮਿਲੋ ਨਿਧੜਕ, ਭੈ ਡਰ ਨਾ ਕੋਇ ਰਖਾਈਆ। ਤੁਹਾਨੂੰ ਜਨਮ ਕਰਮ ਦਾ ਕੋਈ ਰਹਿਣ ਨਾ ਦੇਵੇ ਵਰਗ, ਗ਼ਰਕ਼ ਹੋਣਾ ਨਾ ਨਾਲ ਲੋਕਾਈਆ। ਇਸ ਦੀ ਗੋਬਿੰਦ ਨਾਲ ਸ਼ਰਤ, ਸ਼ਰਤੀਆ ਤੁਹਾਡਾ ਲੇਖਾ ਦਏ ਮੁਕਾਈਆ। ਜਿਸ ਦੇ ਕੋਲ ਸੱਤਾਂ ਸਤਰਾਂ ਦੀ ਇਕ ਫ਼ਰਦ, ਜਿਸ ਦੇ ਉਤੋਂ ਫ਼ਰਜ਼ ਜੁਰਮ ਸਭ ਦੇ ਉਤੇ ਦਏ ਲਗਾਈਆ। ਸਿਰਫ਼ ਭਗਤਾਂ ਨਾਲ ਵੰਡੇ ਦਰਦ, ਹਾਮੀ ਗੁਰਮੁਖਾਂ ਨਜ਼ਰੀ ਆਈਆ। ਜਿਸ ਦੇ ਦਰ ਦੇ ਉਤੇ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਤੜਫ, ਨੇਤਰ ਨੈਣ ਅੱਖ ਨਾ ਕੋਇ ਉਠਾਈਆ। ਓਸ ਦੀ ਸੁਣ ਨਾ ਸਕੇ ਕੋਈ ਗਰਜ, ਅਸਚਰਜ ਆਪਣਾ ਹੁਕਮ ਵਰਤਾਈਆ। ਜਿਸ ਨੇ ਸਭ ਰਾਗਾਂ ਦੇ ਰਾਗ ਦਾ ਰਾਗ ਤਾਲ ਦੀ ਬਦਲ ਦਿਤੀ ਤਰਜ਼, ਤਮਅ ਤ੍ਰਿਸ਼ਨਾ ਤ੍ਰਿਖਾ ਨਾ ਕੋਇ ਰਖਾਈਆ। ਓਸ ਸਾਹਿਬ ਨੂੰ ਕਿਹੜਾ ਦੇਵੇ ਵਰਜ, ਕਿਉਂ ਆਪਣੀ ਖੇਲ ਰਚਾਈਆ। ਜਿਸ ਦੇ ਹੱਥ ਸਭ ਦੀ ਫ਼ਰਦ, ਜਿਸ ਵੇਲੇ ਚਾਹੇ ਨਟੀ ਦੇਵੇ ਪਾਈਆ । ਜੋ ਚਾਹੇ ਸੋ ਆਪਣੇ ਆਪ ਵਿਚ ਕਰਕੇ ਗ਼ਰਕ਼, ਕੋਟਨ ਕੋਟ ਜੁਗ ਬਾਹਰ ਨਾ ਕਿਸੇ ਕਢਾਈਆ। ਓਸ ਦਾ ਕਿਹੜਾ ਹੋਣਾ ਹਰਜ, ਬੇਪਰਵਾਹ ਆਪਣੀ ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਅਗੰਮੀ ਰਿਹਾ ਵਖਾਈਆ। ਦਿਵਸ ਕਹੇ ਮੈਂ ਆਇਆ ਦਿਨ ਦਿਹਾੜਾ, ਆਪਣਾ ਫੇਰਾ ਪਾਈਆ।

ਮੈਂ ਵੇਖਿਆ ਉਹ ਅਗੰਮੀ ਲਾੜਾ, ਜਿਸ ਦੀ ਲੜੀ ਦੋ ਜਹਾਨਾਂ ਗੰਢ ਵਖਾਈਆ। ਭਗਤਾਂ ਦਾ ਬਣਿਆ ਅਖਾੜਾ, ਗੁਰਮੁਖਾਂ ਦਾ ਮੇਲਾ ਸਹਿਜ ਸੁਭਾਈਆ । ਗ਼ਰੀਬਾਂ ਦਾ ਸੁਣਿਆ ਹਾੜਾ, ਅਜ਼ੀਜ਼ਾਂ ਗੋਦ ਉਠਾਈਆ। ਸ਼ਬਦੀ ਕਰ ਇਸ਼ਾਰਾ, ਸੋਈ ਸੁਰਤ ਰਿਹਾ ਜਗਾਈਆ। ਜੋ ਜੁਗ ਚੌਕੜੀ ਰਿਹਾ ਕਵਾਰਾ, ਅੰਤਰ ਨਾਤਾ ਭਗਤਾਂ ਨਾਲ ਰਖਾਈਆ । ਪਹਿਲੀ ਚੇਤ ਸਗਨਾਂ ਦਾ ਪਾ ਕੇ ਛੁਹਾਰਾ, ਬਾਂਕੇ ਛੋਹਰ ਲਏ ਉਠਾਈਆ। ਅਗੇ ਕੰਤ ਲੱਭਣ ਦਾ ਰਹੇ ਨਾ ਕਿਸੇ ਨੂੰ ਪੁਆੜਾ, ਬ੍ਰਾਹਮਣ ਨਾਈ ਘਰ ਘਰ ਵੇਖਣ ਕੋਇ ਨਾ ਜਾਈਆ। ਜੋ ਨਾਨਕ ਨਿਰਗੁਣ ਲੇਖਾ ਲਿਖ ਕੇ ਗਿਆ ਇਕ ਅਵਤਾਰਾ, ਅਬਿਨਾਸ਼ੀ ਕਰਤਾ ਅੰਤ ਓਸੇ ਲਏ ਪਰਨਾਈਆ। ਸਤਿ ਸਤਿਵਾਦੀ ਦੱਸ ਆਪਣਾ ਵਿਵਹਾਰਾ, ਵਿਵਹਾਰੀ ਆਪਣੀ ਕਾਰ ਕਮਾਈਆ। ਅੰਮ੍ਰਿਤ ਬੂੰਦ ਕਹੇ ਮੈਂ ਠੰਡੀ ਠਾਰਾ, ਠਾਕਰ ਦੇ ਹੁਕਮੇ ਅੰਦਰ ਭੱਜੀ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਕਰੇ ਅਪਰ ਅਪਾਰਾ, ਅਪਰੰਪਰ ਸਵਾਮੀ ਅੰਤਰਜਾਮੀ ਆਪਣੀ ਕਲ ਵਰਤਾਈਆ। ਦਿਵਸ ਕਹੇ ਮੈਂ ਚੁੱਕਾਂ ਪਰਦਾ, ਓਹਲਾ ਦਿਆਂ ਮਿਟਾਈਆ। ਜੇ ਕੋਈ ਲੇਖਾ ਪੁੱਛੇ ਮੈਥੋਂ ਮੇਰੇ ਦਿਲਬਰ ਦਿਲਦਾਰ ਦਿਲ ਦਾ, ਦਲੀਲ ਨਾਲ ਦਿਆਂ ਸਮਝਾਈਆ। ਗੁਰਮੁਖੋ ਬਿਨ ਸੱਦਿਆਂ ਪੁੱਛਿਆਂ ਭਗਤਾਂ ਆਪ ਮਿਲਦਾ, ਮਿਲਣੀ ਘਰ ਘਰ ਰਿਹਾ ਕਰਾਈਆ। ਤੁਹਾਡਾ ਵੇਲਾ ਨਹੀਂ ਢਿਲ ਦਾ, ਸੁੱਤਿਆਂ ਰਿਹਾ ਉਠਾਈਆ। ਦੋ ਜਹਾਨਾਂ ਪੈਂਡੇ ਮਿਣਦਾ, ਕ਼ਦਮ ਕ਼ਦਮ ਨਾਲ ਮਿਲਾਈਆ। ਓਹਦਾ ਖੇਲ ਇਨ ਬਿਨ ਦਾ, ਤੇਰੇ ਦਿਨ ਵੇਖੇ ਜਗਤ ਲੋਕਾਈਆ। ਲਹਿਣਾ ਦੇਣਾ ਜਾਣੇ ਕਿਨ ਕਿਨ ਦਾ, ਦਰ ਕ਼ੀਮਤ ਰਿਹਾ ਪਾਈਆ। ਸ਼ਬਦ ਨਿਸ਼ਾਨੇ ਨਾਲ ਵਿਨ੍ਹਦਾ, ਅਣਿਆਲੇ ਤੀਰ ਚਲਾਈਆ। ਪਭੂ ਦਾ ਰੂਪ ਨਹੀਂ ਕੋਈ ਭੂਤ ਪ੍ਰੇਤ ਜਿੰਨ ਦਾ, ਖਬੀਸਾਂ ਵਾਲੀ ਅਦਾ ਨਾ ਕੋਇ ਰਖਾਈਆ। ਜੁਗ ਚੌਕੜੀ ਪਿਛੋਂ ਜਿਨ੍ਹਾਂ ਭਗਤ ਪਿਆਰਿਆਂ ਮਿਲਦਾ, ਉਹਨਾਂ ਨੂੰ ਆਪਣੇ ਵਿਚ ਸਮਾਈਆ। ਬਿਨਾਂ ਤਾਰਿਆਂ ਉਧਾਰਿਆਂ ਪੈਜ ਸਵਾਰਿਆਂ ਗੁਰਮੁਖਾਂ ਦੇ ਘਰੋਂ ਕਦੇ ਨਾ ਹਿਲਦਾ, ਸਿਰ ਆਪਣਾ ਹੱਥ ਰਖਾਈਆ। ਜੇ ਗੁਰਮੁਖੋ ਤੁਹਾਡੇ ਕੋਲ ਕੋਈ ਸਮਾਂ ਨਹੀਂ ਵਿਹਲ ਦਾ, ਵਿਹਲਾ ਹੋ ਕੇ ਤੁਹਾਡੀ ਸੇਵ ਕਮਾਈਆ। ਬਚਨ ਪੂਰਾ ਕਰਨਾ ਗੋਬਿੰਦ ਗੁਰੂ ਗੁਰ ਚੇਲ ਦਾ, ਚੇਲਾ ਗੁਰ ਆਪੇ ਨਜ਼ਰੀ ਆਈਆ । ਲੇਖਾ ਜਾਣੇ ਦਿਵਸ ਰੈਣ ਦਾ, ਦਿਵਸ ਰੈਣ ਇਕੋ ਰੰਗ ਵਖਾਈਆ। ਆਤਮ ਪਰਮਾਤਮ ਲਹਿਣਾ ਦੇਣਾ ਦੇਵੇ ਸੁਖ ਚੈਨ ਦਾ, ਚਿੰਤਾ ਗ਼ਮੀ ਰਿਹਾ ਮੁਕਾਈਆ। ਛੇ ਚੇਤ ਕਹੇ ਮੈਨੂੰ ਸਮਾਂ ਮਿਲਿਆ ਕਹਿਣ ਦਾ, ਧੁਰ ਦਾ ਹੁਕਮ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਮਾਲਕ ਇਕ ਅਖਵਾਈਆ। ਦਿਵਸ ਕਹੇ ਮਾਲਕ ਨਹੀਂ ਮਿਲਣ ਦਾ ਮੀਤ, ਮਿਤਰ ਪਿਆਰਾ ਨਜ਼ਰੀ ਆਈਆ। ਜਿਸ ਦੀ ਵਖਰੀ ਨਿਰਾਲੀ ਅਨੋਖੀ ਵੇਖੀ ਰੀਤ, ਜ਼ੱਰੇ ਜ਼ੱਰੇ ਵਿਚੋਂ ਬੈਠਾ ਆਪਣਾ ਰੂਪ ਦਰਸਾਈਆ। ਲੱਖ ਚੁਰਾਸੀ ਜਿਸ ਦੇ ਗੌਂਦੀ ਗੀਤ, ਦੇਵਤ ਸੁਰ ਆਪਣੇ ਨਾਲ ਮਿਲਾਈਆ। ਜਿਸ ਦੀ ਗੁਰ ਅਵਤਾਰਾਂ ਪੈਗ਼ੰਬਰਾਂ ਕੀਤੀ ਉਡੀਕ, ਉਹ ਜਨ ਭਗਤਾਂ ਦੀ ਤਵਾਰੀਖ ਰਿਹਾ ਬਦਲਾਈਆ। ਆਪਣੇ ਹੱਥ ਵਿਚ ਰਖ ਕੇ ਸਰਬ ਤੌਫ਼ੀਕ਼, ਤਬੀਅਤ ਸਭ ਦੀ ਦਏ ਬਦਲਾਈਆ। ਸਾਚੇ ਘਰ ਦੇ ਬਣਾ ਕੇ ਵਸਨੀਕ, ਮੰਦਰ ਇਕੋ ਦਏ ਜਣਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੁਣਾ ਕੇ ਗੀਤ, ਗੋਬਿੰਦ ਗੁਰ ਗੁਰ ਗੋਬਿੰਦ ਗੁਰੂ ਗੋਬਿੰਦ ਵਿਚ ਮਿਲਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਚ ਸੁਵਾਮੀ ਸਦਾ ਅਤੀਤ, ਰੀਤ ਆਪਣੀ ਇਕ ਪਰਗਟਾਈਆ।

੬ ਚੇਤ ਸ਼ਸ਼ਹਨਸ਼ਾਹੀ ਸੰਮਤ ੧ ਰਾਜ ਸਿੰਘ ਦੇ ਗ੍ਰਹਿ ਜੰਮੂ

ਦਿਵਸ ਰੈਣ ਘੜੀ ਪਲ ਕਹੇ ਵੇਖਿਆ ਖੇਲ ਹਰਿ ਦਾ, ਜੋ ਹਰ ਹਿਰਦੇ ਰਿਹਾ ਸਮਾਈਆ। ਦੂਈ ਦਵੈਤ ਭਰਮ ਭੁਲੇਖਾ ਕੂੜੀ ਕਿਰਿਆ ਚੁਕੇ ਪਰਦਾ, ਸਤਿ ਧਰਮ ਇਕ ਜਣਾਈਆ। ਜਨ ਭਗਤਾਂ ਅੰਦਰ ਮੰਜ਼ਲ ਪੌੜੇ ਓਸ ਚੜ੍ਹਦਾ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਫੇਰਾ ਪਾਈਆ। ਜਗਤ ਦਵਾਰੇ ਪਾਰ ਕਰਦਾ, ਨਵ ਨੌ ਵਾਸਨਾ ਦਏ ਮਿਟਾਈਆ। ਪ੍ਰੇਮ ਪਿਆਰ ਬਣਾ ਕੇ ਬਰਦਾ, ਬੰਦਗੀ ਸਾਚੀ ਦਏ ਸਮਝਾਈਆ । ਭੇਵ ਖੁਲ੍ਹਾ ਕੇ ਆਪਣੇ ਘਰ ਦਾ, ਘਰ ਘਰ ਵਿਚ ਦਏ ਵਡਿਆਈਆ। ਰਾਗ ਸੁਣਾ ਕੇ ਅਗੰਮੀ ਅਨਹਦ ਦਾ, ਧੁਨ ਆਤਮਕ ਦਏ ਜਣਾਈਆ । ਅੰਮ੍ਰਿਤ ਝਿਰਨਾ ਨਿਝਰ ਧਾਰੋਂ ਹਰਿ ਕਿਰਪਾ ਝਿਰਦਾ, ਕਵਲ ਨਾਭੀ ਦਏ ਉਲਟਾਈਆ। ਕਰ ਪਰਕਾਸ਼ ਜੋਤ ਸਰੂਪ ਨਰਾਇਣ ਨਿਰ ਦਾ, ਅੰਧ ਅੰਧੇਰ ਰਿਹਾ ਗਵਾਈਆ। ਸਤਿ ਸਤਿਵਾਦੀ ਸ਼ਬਦ ਅਨਾਦੀ ਢੋਲਾ ਪੜ੍ਹਦਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਧਰਮ ਦਵਾਰੇ ਇਕੋ ਖੜਦਾ, ਮੰਦਰ ਮਠ ਸ਼ਿਵਦਵਾਲੇ ਸੋਭਾ ਪਾਈਆ। ਆਤਮ ਪਰਮਾਤਮ ਹੋ ਕੇ ਵਰਦਾ, ਕੰਤ ਕੰਤੂਲ ਸੱਚਾ ਸ਼ਹਿਨਸ਼ਾਹੀਆ। ਜਨਮ ਕਰਮ ਪੂਰਬ ਲੇਖਾ ਪਿਛੇ ਕੋਈ ਨਾ ਛਡਦਾ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ , ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ । ਘੜੀ ਦਿਵਸ ਪਲ ਰੈਣ ਕਹੇ ਸੋਹਣੀ ਪਰਭਾਤ, ਜਨ ਭਗਤਾਂ ਮਿਲੇ ਵਡਿਆਈਆ। ਅਬਿਨਾਸ਼ੀ ਕਰਤਾ ਪਤਿਪਰਮੇਸ਼ਵਰ ਅੰਮ੍ਰਿਤ ਬੂੰਦ ਦੇਵੇ ਸਵਾਂਤ, ਸਾਚੀ ਧਾਰ ਇਕ ਵਖਾਈਆ। ਬਾਤਨ ਹੋ ਕੇ ਕਰੇ ਬਾਤ, ਜ਼ਾਹਰ ਕਲ ਲਏ ਪਰਗਟਾਈਆ। ਆਤਮ ਸੇਜਾ ਦੱਸ ਕੇ ਖਾਟ, ਆਸਣ ਸਿੰਘਾਸਣ ਸੋਹਣਾ ਦਏ ਵਖਾਈਆ। ਗ੍ਰਹਿ ਮੰਦਰ ਕਾਇਆ ਮਾਟੀ ਸਾਢੇ ਤਿੰਨ ਹੱਥ ਨਿਰਗੁਣ ਜੋਤ ਕਰ ਪਰਕਾਸ਼, ਦੀਵਾ ਬਾਤੀ ਕਮਲਾਪਾਤੀ ਇਕੋ ਡਗਮਗਾਈਆ। ਸਮਰਥ ਪੁਰਖ ਸਦਾ ਸਹਾਈ ਅਨਾਥਾਂ ਨਾਥ, ਦੀਨ ਦਿਆਲ ਦਇਆ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਬਾਣੀ ਖਾਣੀ ਜਿਸ ਦੀ ਗੌਂਦੀ ਗਾਥ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ । ਆਦਿ ਜੁਗਾਦਿ ਜੁਗ ਚੌਕੜੀ ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਮੰਨਦੇ ਤ੍ਰੈਲੋਕੀ ਨਾਥ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਆਪਣੀ ਧਾਰ ਚਲਾਈਆ। ਸੋ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੇਵੇ ਸਾਥ, ਈਸ਼ ਜੀਵ ਜਗਦੀਸ਼ ਆਪਣਾ ਸੰਗ ਨਿਭਾਈਆ। ਨਿਜ ਨੇਤਰ ਲੋਚਣ ਨੈਣ ਘਰ ਸਵਾਮੀ ਠਾਕਰ ਨਜ਼ਰੀ ਆਏ ਸਾਖ਼ਿਆਤ, ਸਵੱਛ ਸਰੂਪੀ ਆਪਣਾ ਰੂਪ ਦਏ ਜਣਾਈਆ। ਭਗਤ ਸੁਹੇਲਾ ਇਕ ਅਕੇਲਾ ਦੇਵੇ ਵਡਿਆਈ ਵਿਚ ਲੋਕਮਾਤ, ਧਰਨੀ ਧਰਤ ਧਵਲ ਖ਼ੁਸ਼ੀ ਵਖਾਈਆ। ਨਾਮ ਅਮੋਲਕ ਕਾਇਆ ਗੋਲਕ ਪਾਵੇ ਸਚ ਸੁਗ਼ਾਤ, ਅਨਡਿਠੜੀ ਵਸਤ ਅਗੰਮੀ ਆਪ ਝੋਲੀ ਪਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਬਣਾ ਕੇ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਵਰਨਾਂ ਖੋਜ ਖੁਜਾਈਆ। ਅਠਾਰਾਂ ਬਰਨ ਖੋਲ੍ਹਣਹਾਰਾ ਤਾਕ, ਉਹਲਾ ਪਰਦਾ ਦਏ ਉਠਾਈਆ। ਸਰਬ ਜੀਆਂ ਦਾ ਖ਼ਾਲਕ ਮਾਲਕ ਬਣ ਕੇ ਆਪ, ਪਰਤਾਪ ਸਾਚਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਸੱਚੀ ਸਰਨਾਈਆ। ਘੜੀ ਪਲ ਕਹਿਣ ਅਸਾਂ ਵੇਖਿਆ ਪ੍ਰਿਤਪਾਲ, ਪਤਿਪਰਮੇਸ਼ਵਰ ਨਜ਼ਰੀ ਆਈਆ। ਨਿਰਗੁਣ ਨੂਰ ਜੋਤੀ ਜਲਵਾ ਬੇਮਿਸਾਲ, ਮੁਕਾਮੇ ਹਕ ਲਾਸ਼ਰੀਕ ਸਚਖੰਡ ਨਿਵਾਸੀ ਸੋਭਾ ਪਾਈਆ। ਜਿਸ ਦਾ ਹੁਕਮ ਆਦਿ ਜੁਗਾਦਿ, ਜੁਗ ਚੌਕੜੀ ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ,

ਲੋਕ ਪਰਲੋਕ ਸੱਚਾ ਨਾਦ ਜਣਾਈਆ। ਜੋ ਤ੍ਰੈਗੁਣ ਮਾਇਆ ਪੰਜ ਤੱਤ ਪ੍ਰਕਿਰਤੀ ਦੇਵਣਹਾਰ ਭੰਡਾਰ, ਚਾਰੇ ਖਾਣੀ ਚਾਰੇ ਬਾਣੀ ਲੱਖ ਚੁਰਾਸੀ ਆਪਣੀ ਵੰਡ ਵੰਡਾਈਆ। ਸੋ ਨਿਰਗੁਣ ਸਰਗੁਣ ਖੇਲ ਕਰੇ ਸੰਸਾਰ, ਸ੍ਰਿਸ਼ਟੀ ਦਾ ਕਰਤਾ ਦ੍ਰਿਸ਼ਟੀ ਇਸ਼ਟੀ ਆਪਣਾ ਰੂਪ ਜਣਾਈਆ। ਨਿਤ ਨਵਿਤ ਕਰ ਕਰ ਹੇਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਗਤਾਂ ਕਰੇ ਪਿਆਰ, ਭਗਤ ਉਧਾਰੀ ਅਛਲ ਛਲ ਆਪਣੀ ਖੇਲ ਖਿਲਾਈਆ। ਏਥੇ ਓਥੇ ਦੋ ਜਹਾਨਾਂ ਜ਼ਿਮੀਂ ਅਸਮਾਨਾਂ ਪਾਵਣਹਾਰਾ ਸਾਰ, ਬ੍ਰਹਿਮੰਡ ਖੰਡ ਵੇਖੇ ਚਾਈਂ ਚਾਈਂਆ। ਨਾਮ ਨਿਧਾਨ ਸ੍ਰੀ ਭਗਵਾਨ ਬੋਲਣਹਾਰਾ ਜੈਕਾਰ, ਧੁਰ ਦਾ ਢੋਲਾ ਆਪ ਪਰਗਟਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਵਸਣਹਾਰਾ ਧਾਮ ਨਿਆਰ, ਸਤਿ ਦਵਾਰੇ ਇਕ ਇਕੱਲਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਘੜੀ ਪਲ ਕਹਿਣ ਅਸੀਂ ਵੇਖਿਆ ਪਾਰਬ੍ਰਹਮ, ਪਤਿਪਰਮੇਸ਼ਵਰ ਨਜ਼ਰੀ ਆਈਆ। ਜੋ ਮਾਤ ਗਰਭ ਨਾ ਪਏ ਜੰਮ, ਬਾਲ ਬਿਰਧ ਨਾ ਰੂਪ ਵਟਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਰਾਜਸ ਸਾਂਤਕ ਤਾਮਸ ਖੇਲ ਨਾ ਕੋਇ ਪਰਗਟਾਈਆ। ਨਿਰਾਕਾਰ ਨਿਰੰਕਾਰ ਆਪੇ ਜਾਣੇ ਆਪਣਾ ਕੰਮ, ਕਰਨੀ ਦਾ ਕਰਤਾ ਬੇਪਰਵਾਹੀਆ । ਜੁਗ ਚੌਕੜੀ ਜਨ ਭਗਤਾਂ ਬੇੜਾ ਰਿਹਾ ਬੰਨ੍ਹ, ਸੰਤ ਸੁਹੇਲੇ ਪਾਰ ਕਰਾਈਆ। ਲੇਖਾ ਜਾਨਣਹਾਰਾ ਕਾਇਆ ਮਾਟੀ ਪੰਜ ਤਤ ਤਨ, ਬੁਧਿ ਮਤਿ ਮਨ ਆਪੇ ਖੋਜ ਖੁਜਾਈਆ। ਗੁਰਮੁਖ ਸੁਹੇਲੇ ਆਪਣਾ ਰਾਗ ਸੁਣਾਏ ਅਗੰਮੀ ਕੰਨ, ਧੁਰ ਦਾ ਨਾਦ ਇਕ ਵਜਾਈਆ । ਹਰਿਜਨ ਬਣਾ ਕੇ ਸੱਚੇ ਜਨ, ਜੀਵਣ ਜੁਗਤ ਦਏ ਦ੍ਰਿੜਾਈਆ। ਕੂੜੀ ਕਿਰਿਆ ਹਉਮੇ ਹੰਗਤਾ ਭਾਂਡਾ ਭਰਮ ਭੌ ਦੇਵੇ ਭੰਨ, ਆਸਾ ਤ੍ਰਿਸ਼ਨਾ ਮਾਇਆ ਮਮਤਾ ਮੋਹ ਚੁਕਾਈਆ। ਮਾਣਸ ਜਨਮ ਬੇੜਾ ਦੇਵੇ ਬੰਨ੍ਹ, ਲੱਖ ਚੁਰਾਸੀ ਜਮ ਕੀ ਫ਼ਾਸੀ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਹੋਏ ਸਹਾਈਆ। ਘੜੀ ਪਲ ਕਹਿਣ ਵੇਖਿਆ ਸਤਿਗੁਰ ਸਾਹਿਬ ਸੱਚਾ, ਅਬਿਨਾਸ਼ੀ ਕਰਤਾ ਨਜ਼ਰੀ ਆਈਆ। ਪੀਰ ਪੈਗ਼ੰਬਰ ਜਿਸ ਦਾ ਹੱਜ ਕਰਦੇ ਵਿਚ ਕਾਅਬੇ ਮੱਕਾ, ਹੁਜਰਿਆਂ ਵਿਚ ਧਿਆਨ ਲਗਾਈਆ। ਜਿਸ ਦੇ ਨਾਮ ਦੇ ਟਲ ਵਜਦੇ ਸ਼ਿਵਦਵਾਲੇ ਮੰਦਰ ਮੱਠਾਂ, ਘਨਘੋਰ ਰਹੇ ਪਾਈਆ। ਜਿਸ ਦਾ ਲੇਖ ਲਿਖਿਆ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਵਿਚ ਗ੍ਰੰਥਾ, ਅੰਜੀਲ ਕ਼ੁਰਾਨਾਂ ਦੇਣ ਗਵਾਹੀਆ। ਸੋ ਪੁਰਖ ਅਕਾਲ ਦੀਨ ਦਿਆਲ ਬਣਾਵਣਹਾਰਾ ਸਭ ਦੀ ਬਣਤਾ, ਘੜਨ ਭੰਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਜੋ ਵੇਸ ਵਟਾਏ ਨਿਰਗੁਣ ਸਰਗੁਣ ਜੁਗਾ ਜੁਗੰਤਾ, ਰਾਮਾ ਕ੍ਰਿਸ਼ਨਾ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਫੇਰਾ ਪਾਈਆ । ਸੋ ਸਾਹਿਬ ਸਵਾਮੀ ਲੱਖ ਚੁਰਾਸੀ ਸਾਚਾ ਕੰਤਾ, ਮਾਲਕ ਧੁਰ ਦਾ ਨਜ਼ਰੀ ਆਈਆ। ਕਲਜੁਗ ਵੇਖੇ ਖੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਘੜੀ ਪਲ ਕਹਿਣ ਓਸ ਦਾ ਵੱਜੇ ਨਾਮ ਘੜਿਆਲ, ਦੋ ਜਹਾਨਾਂ ਰਿਹਾ ਭੁਵਾਈਆ। ਸਚਖੰਡ ਦਵਾਰੇ ਬੈਠ ਸੱਚੀ ਧਰਮਸਾਲ, ਧੁਰ ਦਾ ਹੁਕਮ ਇਕ ਸੁਣਾਈਆ। ਭੂਪਤ ਭੂਪ ਬਣ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਦੇਵਣਹਾਰ ਗਿਆਨ, ਬੋਧ ਅਗਾਧ ਕਰਨਹਾਰ ਪੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਖੇਲਿਆ ਖੇਲ ਮਹਾਨ, ਖ਼ਲਕ ਦਾ ਮਾਲਕ ਪ੍ਰਿਤਪਾਲਕ ਹੋ ਕੇ ਸੇਵ ਕਮਾਈਆ। ਸੋ ਸਾਹਿਬ ਸਤਿਗੁਰ ਅਗੰਮ ਅਗੰਮੜਾ ਲੇਖਾ ਜਾਣੇ ਦੋ

ਜਹਾਨ, ਦੋਏ ਦੋਏ ਧਾਰ ਹਰਿ ਨਿੰਰਕਾਰ ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ। ਭਗਤ ਵਛਲ ਸੰਤ ਸੁਹੇਲਾ ਗੁਰਮੁਖ ਮੀਤ ਗੁਰਸਿਖਾਂ ਜਾਏ ਤਾਰ, ਤਾਰਨਹਾਰ ਦੇਵਣਹਾਰ ਸੱਚੀ ਵਡਿਆਈਆ। ਜਿਸ ਦਾ ਲੇਖਾ ਕੋਈ ਸਮਝ ਨਾ ਸਕੇ ਸਦਾ ਜੁਗ ਚਾਰ, ਜੁਗ ਚੌਕੜੀ ਕਰਨ ਪੁਕਾਰ, ਬਰਖ ਮਾਸ ਹਾਹਾਕਾਰ ਦਿਵਸ ਰੈਣ ਰਹੇ ਕੁਰਲਾਈਆ। ਘੜੀ ਪਲ ਕਹਿਣ ਅਸਾਂ ਵੇਖਿਆ ਉਹ ਨਿਰੰਕਾਰ, ਜੋ ਛਿੰਨ ਭੰਗਰ ਰਿਹਾ ਤਾਰ, ਭਿਅੰਕਰ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਉਹਲਾ ਰਿਹਾ ਚੁਕਾਈਆ। ਪਰਦਾ ਉਹਲਾ ਚੁਕਾਵਣ ਆਇਆ, ਹਰਿ ਕਰਤਾ ਗਹਿਰ ਗੰਭੀਰ। ਭਗਤ ਸੁਹੇਲਾ ਉਠਾਵਣ ਆਇਆ, ਦੂਰ ਦੁਰਾਡਾ ਪੈਂਡਾ ਚੀਰ। ਜੁਗ ਜਨਮ ਵਿਛੜੇ ਮੇਲ ਮਿਲਾਵਣ ਆਇਆ, ਆਤਮ ਪਰਮਾਤਮ ਦੇਵੇ ਧੀਰ। ਸਾਚੇ ਮੰਦਰ ਕਾਇਆ ਅੰਦਰ ਖਿਲਾਵਣ ਆਇਆ, ਪੌੜੇ ਚਾੜ੍ਹ ਕੇ ਡੰਡੇ ਅਖ਼ੀਰ। ਸ਼ਬਦ ਅਨਾਦੀ ਨਾਦ ਸੁਣਾਵਣ ਆਇਆ, ਧੁਰ ਧਾਮੀ ਗਾਏ ਆਪਣਾ ਗੀਤ। ਹੰਸ ਕਾਗ ਬਣਾਵਣ ਆਇਆ, ਭੇਵ ਚੁਕਾਏ ਊਚ ਨੀਚ। ਰਾਓ ਰੰਕ ਰਾਹ ਪਾਵਣ ਆਇਆ, ਲੇਖਾ ਜਾਣੇ ਹਸਤ ਕੀਟ। ਸਾਚਾ ਮਾਰਗ ਇਕ ਦਰਸਾਵਣ ਆਇਆ, ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਸਾਂਝੀ ਰੀਤ। ਸੋਹੰ ਢੋਲਾ ਪੜ੍ਹਾਵਣ ਆਇਆ, ਤ੍ਰੈਗੁਣ ਵਖਰਾ ਸਚਖੰਡ ਨਿਵਾਸੀ ਅਤੀਤ। ਜਨ ਭਗਤਾਂ ਹੌਲਾ ਭਾਰ ਕਰਾਵਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਹਦੀਸ। ਘੜੀ ਪਲ ਕਹੇ ਵੇਖਿਆ ਚੁਕ ਕੇ ਪਲਕ, ਆਪਣਾ ਧਿਆਨ ਲਗਾਈਆ। ਮਾਲਕ ਆਇਆ ਖ਼ਾਲਕ ਖ਼ਲਕ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨੂਰ ਤਕ ਕੇ ਉਤੇ ਫ਼ਲਕ, ਫ਼ੈਸਲਾ ਦਿਤਾ ਜਣਾਈਆ । ਇਸ ਪ੍ਰਭੂ ਨਾਲ ਕਿਆ ਕੋਈ ਕਰੇ ਹਸਦ, ਲਾਸਾਨੀ ਦਾ ਸਾਨੀ ਸ਼ਰੀਕ ਰੂਪ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਘੜੀ ਪਲ ਕਹਿਣ ਪ੍ਰਭੂ ਵੇਖਿਆ ਭਗਤ ਉਧਾਰੀ, ਹਰਿਜਨ ਸਾਚੇ ਰਿਹਾ ਵਡਿਆਈਆ। ਸਚ ਪ੍ਰੀਤੀ ਚਰਨ ਦਵਾਰੀ, ਚਰਨ ਕਵਲ ਬਖ਼ਸ਼ੇ ਇਕ ਸਰਨਾਈਆ। ਸਤਿ ਸੰਤੋਖ ਧੀਰਜ ਦੇਵੇ ਜਗਤ ਵਿਚਾਰੀ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਆਤਮ ਪਰਮਾਤਮ ਘਰ ਸੱਜਣ ਲਾਵੇ ਯਾਰੀ, ਯਰਾਨਾ ਇਕੋ ਤੋੜ ਨਿਭਾਈਆ। ਭਗਤ ਸੁਹੇਲਾ ਠਾਂਡਾ ਸੀਤਾ ਫਿਰੇ ਪਿਛੇ ਅਗਾੜੀ, ਅੰਦਰ ਬਾਹਰ ਗੁਪਤ ਜ਼ਾਹਰ ਆਪਣੀ ਕਾਰ ਕਮਾਈਆ। ਜਨ ਭਗਤਾਂ ਦੇ ਲੇਖੇ ਲਾ ਕੇ ਚਾਰ ਪਹਿਰ ਦੀ ਜਗਤ ਦਿਹਾੜੀ, ਜਗਤ ਉਜਾੜੀਂ ਪੰਧ ਮੁਕਾਈਆ। ਸਚ ਭਗਤੀ ਦੀ ਕਰ ਕੇ ਕਾਰੀ, ਕਰਮ ਕਿਰਿਆ ਦੋਵੇਂ ਵੇਖ ਵਖਾਈਆ। ਸਚ ਧਰਮ ਦਾ ਬਣ ਵਪਾਰੀ, ਘਰ ਘਰ ਵਣਜ ਰਿਹਾ ਜਣਾਈਆ। ਮਿਲੋ ਮੇਲ ਜੋਤ ਨਿਰੰਕਾਰੀ, ਜਿਸ ਦੀ ਹੋਵੇ ਨਾ ਕਦੇ ਜੁਦਾਈਆ। ਸਾਹਿਬ ਸਤਿਗੁਰ ਜਾਓ ਬਲਿਹਾਰੀ, ਜੋ ਬੁੱਢੇ ਬਾਲਿਆਂ ਰਿਹਾ ਤਰਾਈਆ। ਜੁਗ ਚੌਕੜੀ ਪਿਛੋਂ ਜਨ ਭਗਤਾਂ ਦੀ ਆਈ ਵਾਰੀ, ਵਾਰਤਾ ਸਭ ਦੀ ਰਿਹਾ ਦੁਹਰਾਈਆ। ਸਤਿ ਧਰਮ ਦੀ ਸਚ ਫੁਲਵਾੜੀ, ਹਰਿ ਸੱਜਣ ਬੂਟੇ ਆਪ ਲਗਾਈਆ। ਆਪਣੇ ਸ਼ਬਦ ਦੀ ਕਰ ਕੇ ਵਾੜੀ, ਠੱਗਾਂ ਚੋਰਾਂ ਯਾਰਾਂ ਕੋਲੋਂ ਲਏ ਬਚਾਈਆ। ਅੰਤਰ ਆਤਮ ਸਾਚੇ ਨਾਮ ਦੀ ਦੇ ਕੇ ਖ਼ੁਮਾਰੀ, ਖ਼ੁਦ ਆਪਣਾ ਰੰਗ ਚੜ੍ਹਾਈਆ। ਗੁਰਮੁਖਾਂ ਨਾਲ ਨਾ ਕਰੇ ਗ਼ਦਾਰੀ, ਗਦਾਗਰ ਹੋ ਕੇ ਘਰ ਘਰ ਸੇਵ ਕਮਾਈਆ। ਸਚ ਪੁਛੋ ਤੁਹਾਡੀ ਆਤਮਾ ਨਾਲ ਪ੍ਰੀਤ ਲਗੀ ਹਮਾੜੀ, ਹਮ ਤੁਮ ਇਕੋ ਰੂਪ ਸਮਾਈਆ। ਇਹ ਗੁਰਮੁਖ ਸਭ ਤੋਂ ਸੋਹਣੀ ਬਣ ਗਈ ਲਾੜੀ, ਪੁਰਖ ਅਕਾਲ ਜੋਬਨਵੰਤਾ ਲਾੜਾ ਇਕ ਪਰਨਾਈਆ ।

ਓਹਨਾਂ ਜਣਿਆਂ ਦੀ ਆ ਗਈ ਵਾਰੀ, ਜਿਨ੍ਹਾਂ ਦੀ ਜਣੇਂਦੀ ਮਾਈ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਪੈਜ ਰਿਹਾ ਸਵਾਰੀ, ਸ਼ਾਹ ਅਸਵਾਰੀ ਆਪਣਾ ਫੇਰਾ ਪਾਈਆ।