ਪੁਸਤਕਾਲਾਭਾਗ ੧੮

੮ ਚੇਤ ਸ਼ਹਿਨਸ਼ਾਹੀ ਸੰਮਤ ੧ ਸਤਿਸੰਗ ਭਵਨ ਜੰਮੂ

ਸਤਿ ਭਗਵਾਨ ਦੀ ਸਚ ਜੈਕਾਰ, ਆਦਿ ਜੁਗਾਦੀ ਇਕ ਅਖਵਾਇੰਦਾ। ਨਿਰਗੁਣ ਨੂਰ ਜੋਤ ਆਕਾਰ, ਨਿਰਾਕਾਰ ਨਿਰਵੈਰ ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸਚਖੰਡ ਵਸੇ ਸਚ ਦਵਾਰ, ਮੁਕਾਮੇ ਹਕ ਸੋਭਾ ਪਾਇੰਦਾ। ਆਪਣੀ ਇੱਛਿਆ ਅਗੰਮੀ ਧਾਰ, ਸ਼ਬਦੀ ਸ਼ਬਦ ਸ਼ਬਦ ਪਰਗਟਾਇੰਦਾ। ਸ਼ਬਦ ਅਨਾਦੀ ਕਰ ਪਿਆਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਖੇਲ ਅਪਾਰ, ਕਰਨੀ ਆਪਣੇ ਹੱਥ ਵਖਾਇੰਦਾ। ਤ੍ਰੈਗੁਣ ਮਾਇਆ ਪੰਜ ਤਤ ਖੇਲ ਕਰ ਕਰਤਾਰ, ਕ਼ੁਦਰਤ ਕਰਤਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਆਪਣਾ ਹੁਕਮ ਵਰਤਾਇੰਦਾ। ਸ੍ਰੀ ਭਗਵਾਨ ਏਕਾ ਏਕ, ਏਕੰਕਾਰ ਵਡੀ ਵਡਿਆਈਆ। ਸਚ ਦਵਾਰੇ ਸਾਚੀ ਟੇਕ, ਤਖ਼ਤ ਨਿਵਾਸੀ ਸ਼ਹਿਨਸ਼ਾਹੀਆ। ਨਿਰਗੁਣ ਨਿਰਵੈਰ ਧਾਰ ਭੇਖ, ਸਰਗੁਣ ਆਪਣੀ ਕਾਰ ਚਲਾਈਆ। ਬ੍ਰਹਮ ਵੇਤਾ ਦਏ ਸੰਦੇਸ਼, ਸਾਚੀ ਸਿਖਿਆ ਇਕ ਦ੍ਰਿੜਾਈਆ। ਬੋਧ ਅਗਾਧ ਸ਼ਬਦ ਅਨਾਦ ਖੋਲ੍ਹ ਕੇ ਭੇਦ, ਪਰਦਾ ਉਹਲਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਮਾਈਆ। ਸ੍ਰੀ ਭਗਵਾਨ ਰਚਨਾ ਰਚ, ਚਾਰੇ ਖਾਣੀ ਵੰਡ ਵੰਡਾਇੰਦਾ। ਨਿਰਗੁਣ ਰੂਪ ਹੋ ਪਰਤਖ, ਸਰਗੁਣ ਅੰਦਰ ਡੇਰਾ ਲਾਇੰਦਾ। ਕਰੇ ਖੇਲ ਪੁਰਖ ਸਮਰਥ, ਮਹਿੰਮਾ ਅਕਥ ਅਕਥ ਜਣਾਇੰਦਾ। ਪਰਮਾਤਮ ਹੋ ਕੇ ਆਤਮ ਦਿਤੀ ਵਥ, ਵਸਤ ਅਮੋਲਕ ਵਿਚ ਟਿਕਾਇੰਦਾ। ਸਾਚਾ ਸ਼ਬਦ ਸੁਹਾਵਣਾ ਦੱਸ, ਨਾਮ ਨਿਧਾਨਾ ਇਕ ਸਮਝਾਇੰਦਾ । ਤੂੰ ਮੇਰਾ ਮੈਂ ਤੇਰਾ ਗਾਉਂਣਾ ਜਸ, ਸੋਹੰ ਰੂਪ ਸਚ ਸਮਝਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਸਮਝਾਇੰਦਾ। ਸ੍ਰੀ ਭਗਵਾਨ ਪਰਮਾਤਮ ਆਤਮ ਏਕਾ ਧਾਰ, ਲੱਖ ਚੁਰਾਸੀ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਕਰ ਪਿਆਰ, ਚਾਰੇ ਖਾਣੀ ਸੋਭਾ ਪਾਈਆ। ਜੀਵ ਜੰਤ ਤੇਰਾ ਦੇ ਅਧਾਰ, ਮਾਣਸ ਮਾਨੁਖ ਦਏ ਵਡਿਆਈਆ। ਸ਼ਬਦ ਅਗੰਮੀ ਇਕ ਜੈਕਾਰ, ਘਰ ਘਰ ਨਾਦ ਸੁਣਾਈਆ। ਦੀਵਾ ਬਾਤੀ ਕਮਲਾਪਾਤੀ ਕਰ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਬੂੰਦ ਸਵਾਂਤੀ ਠੰਡੀ ਠਾਰ, ਨਾਭੀ ਕਵਲ ਆਪ ਭਰਾਈਆ। ਸੁਖਮਨ ਟੇਢੀ ਵੇਖ ਨਾੜ, ਈੜਾ ਪਿੰਗਲ ਸੋਭਾ ਪਾਈਆ । ਕਾਇਆ ਮੰਦਰ ਕਰ ਤਿਆਰ, ਸੋਹਣੀ ਬਣਤ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਮਾਣਸ ਮਾਨੁਖ ਪੰਜ ਤੱਤ ਕਾਇਆ ਚੋਲਾ, ਤਨ ਮਾਟੀ ਖ਼ਾਕੀ ਜੋੜ ਜੁੜਾਈਆ। ਬਜਰ ਕਪਾਟੀ ਰਖ ਕੇ ਓਹਲਾ, ਬੈਠਾ ਮੁਖ ਛੁਪਾਈਆ। ਸ਼ਬਦ ਅਗੰਮੀ ਸੁਣਾ ਕੇ ਢੋਲਾ, ਧੁਰ ਦਾ ਰਾਗ ਜਣਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਪ੍ਰਭ ਅਬਿਨਾਸ਼ੀ ਆਪਣਾ ਪੜਦਾ ਖੋਲ੍ਹਾ, ਸ੍ਰੀ ਭਗਵਾਨ ਆਪਣਾ

ਭੇਤ ਦਿਤਾ ਜਣਾਈਆ। ਬੁਧਿ ਮਤਿ ਦਾ ਕਰ ਕੇ ਹੋਲਾ, ਸਾਚਾ ਰੰਗ ਇਕ ਰੰਗਾਈਆ। ਮਨ ਵਾਸਨਾ ਖੇਲ ਅਨਮੋਲਾ, ਨੌ ਦਵਾਰੇ ਆਪ ਭਵਾਈਆ । ਸਰਗੁਣ ਸਰੂਪ ਨਿਰਗੁਣ ਧਾਰ ਸਤਿਗੁਰ ਬਣ ਵਿਚੋਲਾ, ਧੁਰ ਦਾ ਮੇਲਾ ਆਪ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਲਾਈਆ। ਸ੍ਰੀ ਭਗਵਾਨ ਸਾਚਾ ਮੀਤ, ਮਿਤਰ ਪਿਆਰਾ ਇਕ ਅਖਵਾਇੰਦਾ। ਆਦਿ ਜੁਗਾਦਿ ਜਿਸ ਦੀ ਰੀਤ, ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਚਾ ਨਾਮ ਕਲਮਾ ਦੱਸ ਹਦੀਸ, ਹਜ਼ਰਤ ਆਪਣਾ ਹੁਕਮ ਵਰਤਾਇੰਦਾ । ਲੇਖਾ ਜਾਣੇ ਊਚ ਨੀਚ, ਰਾਓ ਰੰਕ ਖੇਲ ਖਿਲਾਇੰਦਾ। ਨਾਮ ਅਗੰਮਾ ਕਾਇਆ ਮਾਟੀ ਚੰਮਾ ਦੇਵੇ ਠਾਂਡਾ ਸੀਤ, ਬਣ ਵਣਜਾਰਾ ਆਪ ਵਰਤਾਇੰਦਾ। ਸਾਚਾ ਢੋਲਾ ਸਾਚਾ ਗੀਤ, ਆਤਮ ਪਰਮਾਤਮ ਆਪ ਸਮਝਾਇੰਦਾ। ਸਚ ਦਵਾਰ ਸਚ ਸਿੰਘਾਸਣ ਸਾਚੇ ਮੰਦਰ ਕਾਇਆ ਅੰਦਰ ਰਹਿਣਾ ਅਤੀਤ, ਤ੍ਰੈਗੁਣ ਲੇਖਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪਣੇ ਹੱਥ ਰਖਾਇੰਦਾ। ਆਤਮ ਪਰਮਾਤਮ ਇਕੋ ਜ਼ਾਤ, ਦੂਸਰ ਵੰਡ ਨਾ ਕੋਇ ਵੰਡਾਈਆ। ਸਚਖੰਡ ਨਿਵਾਸੀ ਲੋਕਮਾਤ, ਨਿਰਗੁਣ ਨਿਰਗੁਣ ਆਪਣੀ ਖੇਲ ਵਖਾਈਆ। ਜੁਗ ਚੌਕੜੀ ਨਾ ਹੋਵੇ ਨਾਸ, ਮੜ੍ਹੀ ਗੋਰ ਨਾ ਕੋਇ ਦਬਾਈਆ। ਏਥੇ ਓਥੇ ਦੋ ਜਹਾਨਾਂ ਇਕੋ ਸਾਥ, ਬ੍ਰਹਿਮੰਡ ਖੰਡ ਪੁਰੀ ਲੋਅ ਆਪਣਾ ਖੇਲ ਵਖਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲਾ ਜਨ ਭਗਤ ਪੁਛੇ ਕੋਈ ਅਗੰਮੀ ਬਾਤ, ਜਿਸ ਨੂੰ ਨਰ ਹਰਿ ਆਪਣੀ ਬੂਝ ਬੁਝਾਈਆ। ਕਲਜੁਗ ਅੰਤਮ ਵੇਖੋ ਕੂੜ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਰਸਨਾ ਜਿਹਵਾ ਬੱਤੀ ਦੰਦ ਪੜ੍ਹਦੇ ਸਾਰੇ ਗਾਥ, ਅੰਤਰ ਆਤਮ ਹਿਰਦੇ ਹਰਿ ਨਾ ਕੋਇ ਵਸਾਈਆ। ਸਚ ਪ੍ਰੀਤਮ ਜੁੜੇ ਕੋਇ ਨਾ ਨਾਤ, ਆਤਮ ਪਰਮਾਤਮ ਇਕੋ ਘਰ ਨਾ ਕੋਇ ਵਸਾਈਆ। ਸਾਚੀ ਮੰਜ਼ਲ ਕਾਇਆ ਪੌੜਾ ਚੜ੍ਹੇ ਕੋਈ ਨਾ ਘਾਟ, ਅਧਵਾਟੇ ਬੈਠੇ ਸਾਰੇ ਡੇਰੇ ਲਾਈਆ। ਜੇ ਮਾਣਸ ਮਾਨੁਖ ਮਾਨਵ ਆਪਣਾ ਆਪ ਲੈਣ ਪਛਾਣ, ਅੰਤਰ ਅੰਤਰ ਖੋਜ ਖੁਜਾਈਆ । ਸਤਿ ਧਰਮ ਦਾ ਆ ਜਾਏ ਇਕ ਗਿਆਨ, ਦੂਈ ਦਵੈਤੀ ਰਹਿਣ ਕੋਇ ਨਾ ਪਾਈਆ। ਜੋ ਆਤਮ ਸੋ ਪਰਮਾਤਮ ਸੋ ਭਗਵਾਨ, ਦੋਹਾਂ ਦਾ ਇਕੋ ਮੰਦਰ ਇਕੋ ਘਰ ਇਕੋ ਨਿਸ਼ਾਨ, ਇਕੋ ਰੂਪ ਰੰਗ ਰੇਖ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਆਤਮ ਪਰਮਾਤਮ ਏਕਾ ਰੂਪ, ਭੇਵ ਰਹੇ ਨਾ ਰਾਈਆ। ਇਕੋ ਤਾਣਾ ਪੇਟਾ ਸੂਤ, ਦੂਜੀ ਵੰਡ ਨਾ ਕੋਇ ਵੰਡਾਈਆ। ਪਰਮਾਤਮ ਹੋ ਕੇ ਵਸੇ ਦਹਿ ਦਿਸ਼ਾ ਚਾਰੇ ਕੂਟ, ਆਤਮ ਹੋ ਕੇ ਸਾਢੇ ਤਿੰਨ ਹੱਥ ਡੇਰਾ ਲਾਈਆ। ਮਾਲਕ ਖ਼ਾਲਕ ਧੁਰ ਦਾ ਭੂਪ, ਸ਼ਾਹ ਪਾਤਸ਼ਾਹ ਆਪਣਾ ਭੇਸ ਵਟਾਈਆ। ਵਸਣਹਾਰਾ ਪੰਜ ਤੱਤ ਕਾਇਆ ਕਲਬੂਤ, ਗ੍ਰਹਿ ਮੰਦਰ ਸੋਭਾ ਪਾਈਆ। ਬਿਨ ਸਾਚੇ ਸੰਤਾਂ ਕਿਸੇ ਨਾ ਆਈ ਬੂਝ, ਸ੍ਰਿਸ਼ਟ ਸਬਾਈ ਲਭ ਲਭ ਥੱਕੀ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸਮਝਾਈਆ। ਸ੍ਰਿਸ਼ਟ ਸਬਾਈ ਲਭਦੀ ਜੰਗਲ ਜੂਹ, ਉਜਾੜ ਪਹਾੜ ਟਿੱਲੇ ਪਰਬਤ ਖੋਜ ਖੁਜਾਈਆ। ਪਰਮਾਤਮ ਬੈਠਾ ਆਤਮ ਰੂਪ ਕਾਇਆ ਅੰਦਰ ਹੂ ਬਹੂ, ਘਰ ਘਰ ਵਿਚ ਡੇਰਾ ਲਾਈਆ। ਸਾਚੇ ਸੰਤਾਂ ਕੋਲੋਂ ਪੁਛ ਲਓ ਉਹਦੀ ਜੂਹ, ਜਿਸ ਦਵਾਰੇ ਬੈਠਾ ਸੋਭਾ ਪਾਈਆ। ਜਿਸ ਦਾ ਹੱਥ ਨੱਕ ਨਾ ਕੋਈ ਮੂੰਹ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਤੱਤਾਂ

ਵਾਲਾ ਨਹੀਂ ਕੋਈ ਲੂੰ, ਰੋਮ ਰੋਮ ਓਸੇ ਦੀ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਦ੍ਰਿੜਾਈਆ । ਕਾਇਆ ਮੰਦਰ ਸਚ ਵਸੇਰਾ, ਸੋਭਾ ਬੈਠਾ ਪਾਈਆ। ਪਰਦਾ ਲਾਹ ਕੇ ਵੇਖੋ ਨੇਰਨ ਨੇਰਾ, ਦੂਰ ਦੁਰਾਡਾ ਪੰਧ ਨਾ ਕੋਇ ਜਣਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਚੁਕਿਆ ਝੇੜਾ, ਝਗੜਾ ਮਨ ਰਹੇ ਨਾ ਰਾਈਆ । ਕਾਮ ਕਰੋਧ ਲੋਭ ਮੋਹ ਹੰਕਾਰ ਰਹੇ ਨਾ ਡੇਰਾ, ਆਸਾ ਤ੍ਰਿਸ਼ਨਾ ਦਿਓ ਗਵਾਈਆ। ਘਰ ਵਿਚ ਠਾਕਰ ਘਰ ਵਿਚ ਸਵਾਮੀ ਘਰ ਵਿਚ ਸਤਿਗੁਰ ਘਰ ਵਿਚ ਬਣ ਜਾਓ ਚੇਰਾ, ਚੇਲਾ ਗੁਰ ਅੰਤ ਇਕੋ ਰੂਪ ਸਮਾਈਆ। ਕਾਇਆ ਬੰਕ ਦਵਾਰਾ ਸੋਹੇ ਸਾਚਾ ਖੇੜਾ, ਹਰਿ ਮੰਦਰ ਨਜ਼ਰੀ ਆਈਆ। ਮਨ ਵਾਸਨਾ ਕੂੜੀ ਕਿਰਿਆ ਚੁਕ ਜਾਏ ਝੇੜਾ, ਦੀਨ ਮਜ਼੍ਹਬ ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਮਾਣਸ ਮਾਨੁਖ ਇਕ ਦੂਜੇ ਨੂੰ ਕਹਿਣ ਤੂੰ ਮੇਰਾ ਮੈਂ ਤੇਰਾ, ਸਭ ਦਾ ਮਾਲਕ ਪ੍ਰਿਤਪਾਲਕ ਇਕੋ ਸ੍ਰੀ ਭਗਵਾਨ ਅਖਵਾਈਆ। ਜਿਸਦਾ ਬ੍ਰਹਿਮੰਡ ਖੰਡ ਦੋ ਜਹਾਨ ਪ੍ਰਿਥਮੀ ਆਕਾਸ਼ ਚੌਦਾਂ ਲੋਕ ਚੌਦਾਂ ਤਬਕ ਖੁਲ੍ਹਾ ਵਿਹੜਾ, ਤ੍ਰੈਭਵਨ ਧਨੀ ਆਪਣਾ ਗ੍ਰਹਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸ੍ਰੀ ਭਗਵਾਨ ਸਰਬ ਦਾ ਮਾਲਕ, ਲੱਖ ਚੁਰਾਸੀ ਆਤਮ ਰੂਪ ਇਕੋ ਨਜ਼ਰੀ ਆਈਆ। ਪੀਰ ਪੈਗ਼ੰਬਰਾਂ ਜਿਸ ਨੂੰ ਮੰਨਿਆ ਖ਼ਾਲਕ, ਖ਼ਾਲਸ ਇਕੋ ਸੋਭਾ ਪਾਈਆ। ਸੋ ਕਲਜੁਗ ਅੰਤਮ ਜਨ ਭਗਤਾਂ ਬਣ ਕੇ ਆਵੇ ਸਾਲਸ, ਸਚ ਇਨਸਾਫ਼ ਕਰਾਈਆ। ਸੰਤ ਸੁਹੇਲਿਆਂ ਨਾਲ ਮਿਲ ਕੇ ਲਾਵੇ ਇਕ ਅਦਾਲਤ, ਅਦਲੀ ਇਕੋ ਬੇਪਰਵਾਹੀਆ। ਸਾਚੇ ਨਾਮ ਦੀ ਕਰੇ ਵਕਾਲਤ, ਵੁਕਲਾ ਇਕੋ ਨਜ਼ਰੀ ਆਈਆ। ਆਪਣੇ ਪ੍ਰੇਮੀਆਂ ਪਿਆਰਿਆਂ ਭਗਤਾਂ ਸੰਤਾਂ ਸਾਚੇ ਪ੍ਰੇਮ ਦੀ ਦੇ ਕੇ ਜ਼ਮਾਨਤ, ਬਰੀਖ਼ਾਨਾ ਦਏ ਜਣਾਈਆ । ਸਚ ਪੁਛੋ ਸਭ ਦੀ ਆਤਮਾ ਓਸੇ ਦੀ ਅਮਾਨਤ, ਅੰਤ ਓਸੇ ਦੀ ਝੋਲੀ ਦੇਵੋ ਪਾਈਆ । ਪ੍ਰੇਮ ਪਿਆਰ ਸੱਚਾ ਕਰਦਿਆਂ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਹੀਂ ਕੋਈ ਮਮਾਨਤ, ਹਿੰਦੂ ਮੁਸਲਮ ਸਿੱਖ ਈਸਾਈ ਇਕ ਦੂਜੇ ਨੂੰ ਜਾਣੋ ਭਾਈ ਭਾਈਆ। ਤੁਹਾਡੇ ਅੰਦਰ ਮਨ ਨਾ ਕਰੇ ਬਗ਼ਾਵਤ, ਜੂਠ ਝੂਠ ਨਾ ਕੋਇ ਲੜਾਈਆ। ਮਾਇਆ ਮਮਤਾ ਨਾ ਰਹੇ ਅਲਾਮਤ, ਸਤਿ ਸਚ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕ ਜਣਾਈਆ। ਸਾਚਾ ਮਾਰਗ ਸੁਣੋ ਜਨ ਸੰਤ, ਸਤਿ ਸਤਿਵਾਦੀ ਆਪ ਦ੍ਰਿੜਾਇੰਦਾ। ਆਤਮ ਪਰਮਾਤਮ ਮੇਲਾ ਕਰ ਲਓ ਨਾਲ ਕੰਤ, ਦੁਹਾਗੀ ਰੂਪ ਨਾ ਕੋਇ ਵਖਾਇੰਦਾ। ਕਾਇਆ ਚੋਲੀ ਚੜ੍ਹ ਜਾਏ ਰੰਗ ਬਸੰਤ, ਦੁਤੀਆ ਭੌ ਮਿਟਾਇੰਦਾ। ਗੜ੍ਹ ਟੁਟ ਜਾਏ ਹਉਮੇ ਹੰਗਤ, ਹੰ ਬ੍ਰਹਮ ਇਕੋ ਨਜ਼ਰੀ ਆਇੰਦਾ। ਤੁਹਾਡੇ ਅੰਦਰ ਬੈਠਾ ਬੋਧ ਅਗਾਧਾ ਹਰਿ ਜੂ ਪੰਡਤ, ਜੋ ਨਿਰਅੱਖਰ ਸਾਚੀ ਵਿਦਿਆ ਆਪ ਪੜ੍ਹਾਇੰਦਾ। ਚਾਰ ਵਰਨ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਬਣ ਜਾਓ ਇਕੋ ਸੰਗਤ, ਜ਼ਾਤ ਪਾਤ ਪਰਦਾ ਸਰਬ ਗਵਾਇੰਦਾ। ਦੂਜੇ ਦਰ ਕੋਇ ਨਾ ਜਾਏ ਮੰਗਤ, ਘਰ ਘਰ ਵਿਚ ਠਾਕਰ ਸਭ ਦੇ ਸੋਭਾ ਪਾਇੰਦਾ। ਸਾਚਾ ਪ੍ਰੇਮ ਇਹੋ ਬਹਿਸ਼ਤ ਇਹੋ ਜੱਨਤ, ਸਵਰਗ ਲੋਕਮਾਤ ਇਹੋ ਨਜ਼ਰੀ ਆਇੰਦਾ। ਕਲਜੁਗ ਅੰਤਮ ਸਾਰੇ ਕਰ ਲਓ ਹਿੰਮਤ, ਹੌਸਲਾ ਸਾਧ ਸੰਤ ਸਰਬ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰਦਰਗਾਹੀ ਖੇਲ ਕਰਾਇੰਦਾ। ਧੁਰ ਦਰਗਾਹੀ ਖੇਲ ਅਪਾਰ, ਅਕਲ ਕਲਧਾਰੀ ਆਪ ਕਰਾਈਆ। ਜਿਸ ਦੇ ਹੁਕਮੇ ਅੰਦਰ ਹੁਕਮ ਦੇ ਕੇ ਗਏ ਤੇਈ ਅਵਤਾਰ, ਈਸਾ ਮੂਸਾ ਮੁਹੰਮਦ

ਕਲਮਾ ਕਾਇਨਾਤ ਦ੍ਰਿੜਾਈਆ। ਨਾਨਕ ਗੋਬਿੰਦ ਜਿਸ ਦਾ ਬੋਲ ਕੇ ਗਏ ਜੈਕਾਰ, ਸਤਿ ਸਤਿ ਸਰਬ ਸਮਝਾਈਆ। ਸੋ ਸ੍ਰੀ ਭਗਵਾਨ ਸਭ ਦੇ ਅੰਦਰ ਵਸਣੇਹਾਰ, ਬਾਹਰੋਂ ਨਜ਼ਰ ਕੋਇ ਨਾ ਪਾਈਆ। ਕਾਇਆ ਬੰਦ ਤਾਕੀ ਖੋਲ੍ਹ ਕੇ ਵੇਖੋ ਕਿਵਾੜ, ਬਜਰ ਕਪਾਟੀ ਕੁੰਡਾ ਲਾਹਿੰਦਾ। ਜਿਸ ਦਾ ਪਰਕਾਸ਼ ਨਾੜ ਨਾੜ, ਨੂਰ ਨੁਰਾਨਾ ਸੋਭਾ ਪਾਈਆ। ਉਹ ਆਤਮ ਰੂਪ ਪਰਮਾਤਮ ਸਾਂਝਾ ਸਰਬ ਕਰੇ ਪਿਆਰ, ਦੁਵੈਤ ਵੰਡ ਨਾ ਕੋਇ ਵੰਡਾਈਆ। ਓਸੇ ਦੀ ਸ੍ਰਿਸ਼ਟੀ ਓਸੇ ਦੀ ਦ੍ਰਿਸ਼ਟੀ ਉਹ ਸਭ ਦਾ ਇਸ਼ਟੀ ਆਪ ਨਿਰੰਕਾਰ, ਰਾਮਾ ਵਸ਼ਿਸ਼ਟੀ ਇਕੋ ਰੂਪ ਨਜ਼ਰੀ ਆਈਆ। ਭਾਵੇਂ ਉਦਾਸੀ ਬੈਰਾਗੀ ਸੰਨਿਆਸੀ ਹੋ ਗ੍ਰਹਿਸਤੀ, ਸਭ ਦਾ ਮਾਲਕ ਹਰ ਘਟ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਰਿਹਾ ਲਾਈਆ । ਸਚ ਮਾਰਗ ਵੇਖੋ ਰਿਹਾ ਲਗ, ਸੰਤ ਸੱਜਣ ਦੇਣ ਗਵਾਹੀਆ। ਜੋ ਸ੍ਰਿਸ਼ਟ ਸਬਾਈ ਲਗੀ ਅੱਗ, ਪ੍ਰੇਮ ਪ੍ਰੀਤੀ ਨਾਲ ਦੇਣੀ ਬੁਝਾਈਆ। ਜੋ ਹੰਸ ਰੂਪ ਮਾਣਸ ਹੋ ਗਏ ਕਗ, ਮਨ ਵਾਸਨਾ ਰਹੇ ਕੁਰਲਾਈਆ। ਸਾਚਾ ਧਰਮ ਗਏ ਛਡ, ਮਜ਼੍ਹਬਾਂ ਵਿਚ ਕਰਨ ਲੜਾਈਆ। ਆਤਮ ਪਰਮਾਤਮ ਸਮਝਣ ਅੱਡ ਅੱਡ, ਵਖਰੀ ਧਾਰ ਵਖਾਈਆ। ਸਚ ਪੁਛੋ ਆਦਿ ਜੁਗਾਦੀ ਵਿਸ਼ਵ ਸਾਰੇ ਪ੍ਰਭ ਦੀ ਯਦ, ਯਾਦਾਸ਼ਤ ਤਾਜਾ ਫੇਰ ਕਰਾਈਆ। ਸਾਰੇ ਜ਼ਰਾ ਆਪਣੇ ਨੌ ਦਵਾਰੇ ਵੇਖੋ ਲੰਘ, ਪਾਂਧੀ ਹੋ ਕੇ ਪੰਧ ਮੁਕਾਈਆ। ਅਗੇ ਝਗੜਾ ਮੁਕ ਜਾਏ ਸੂਰਜ ਚੰਦ, ਇਕੋ ਜੋਤ ਨੂਰ ਰੁਸ਼ਨਾਈਆ। ਹਿੰਦੂ ਮੁਸਲਮ ਸਿੱਖ ਈਸਾਈ ਨਾ ਕੋਈ ਅੰਦਰ ਵੰਡ, ਆਤਮ ਬ੍ਰਹਮ ਨੂਰ ਖ਼ੁਦਾਈਆ। ਸੱਜਣ ਮੀਤ ਪਿਆਰੇ ਬਣ ਕੇ ਬਣਾ ਲਓ ਸੱਚਾ ਸੰਗ, ਕੂੜੇ ਨਾਤੇ ਦਿਓ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸ੍ਰਿਸ਼ਟ ਸਬਾਈ ਇਕ ਜਣਾਈਆ। ਸਾਧ ਸੰਤ ਸੰਦੇਸ਼ੇ ਦੇਣ ਸਾਚੀ ਸਿਖਿਆ, ਆਤਮ ਬ੍ਰਹਮ ਪੜ੍ਹਾਈਆ। ਜੋ ਦੀਸੇ ਸੋ ਜਾਣੋ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਜੋ ਭਵਿਖਤਾਂ ਅੰਦਰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਿਖਿਆ, ਸੰਦੇਸ਼ੇ ਗਏ ਸੁਣਾਈਆ। ਤਿਸ ਦੇ ਕਾਰਨ ਕੂੜ ਕੁੜਿਆਰਾ ਜਾਵੇ ਜਿੱਤਿਆ, ਸਚ ਸੁਚ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਰਿਹਾ ਵਖਾਈਆ। ਸਾਚੀ ਧਾਰਾ ਲਗਣੀ ਮਾਤ, ਸਤਿ ਸਰੂਪ ਆਪਣਾ ਲਏ ਬਣਾਈਆ। ਕਲਜੁਗ ਅੰਧੇਰੀ ਮਿਟਣੀ ਰਾਤ, ਚਾਰੋਂ ਕੁੰਟ ਇਕੋ ਨੂਰ ਕਰੇ ਰੁਸ਼ਨਾਈਆ। ਚਾਰ ਵਰਨ ਬਣਨਾ ਇਕ ਜਮਾਤ, ਇਕੋ ਅੱਖਰ ਸਚ ਪੜ੍ਹਾਈਆ । ਇਕੋ ਸਭ ਦਾ ਮਾਈ ਬਾਪ, ਓਸੇ ਦੀ ਅੰਸ ਓਸੇ ਦਾ ਸਰਬੰਸ ਲੱਖ ਚੁਰਾਸੀ ਜੀਵ ਜੰਤ ਆਤਮ ਨਜ਼ਰੀ ਆਈਆ । ਓਸੇ ਦਾ ਦਵਾਰਾ ਓਸੇ ਦਾ ਮੰਦਰ ਓਸੇ ਦਾ ਬੰਕ, ਓਹੋ ਮਾਲਕ ਘਰ ਘਰ ਬੈਠਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਥਾਉਂ ਥਾਈਂਆ। ਸਤਿ ਧਰਮ ਕਹੇ ਸੁਣੋ ਸਚ ਜਾਣ, ਧੁਰ ਸੰਦੇਸ਼ਾ ਦਿਆਂ ਸੁਣਾਈਆ। ਜੇ ਮੰਨ ਲਓ ਇਕ ਭਗਵਾਨ, ਮਾਨਵ ਓਹੋ ਰੂਪ ਅਖਵਾਈਆ। ਗੁਰ ਕਾ ਸ਼ਬਦ ਕਮਾਵੋ ਬਣ ਬਲਵਾਨ, ਸੂਰਬੀਰ ਅਖਵਾਈਆ। ਮਨ ਦਹਿ ਦਿਸ਼ਾ ਨਾ ਭੱਜੇ ਉਠ ਸ਼ੈਤਾਨ, ਪ੍ਰੇਮ ਡੋਰੀ ਲਓ ਬੰਧਾਈਆ । ਆਪਣੇ ਅੰਦਰ ਕਰੋ ਧਿਆਨ, ਕਾਇਆ ਪਰਦਾ ਆਪ ਉਠਾਈਆ। ਆਤਮ ਸੇਜਾ ਵੇਖੋ ਖੇਲ ਮਹਾਨ, ਨਰ ਨਿਰੰਕਾਰ ਰਿਹਾ ਕਰਾਈਆ। ਸ਼ਬਦ ਅਨਾਦ ਸੱਚੀ ਧੁਨਕਾਨ, ਅੱਠੇ ਪਹਿਰ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਦਏ ਲਗਾਈਆ। ਸੱਚਾ ਮਾਰਗ ਲਗਣਾ ਕਲ ਅਖ਼ੀਰ, ਆਖ਼ਰ ਨਜ਼ਰੀ ਆਈਆ। ਸੰਤ ਸੁਹੇਲਿਓ

ਰਲ ਕੇ ਸ੍ਰਿਸ਼ਟੀ ਦੀ ਬਦਲ ਦਿਓ ਤਕ਼ਦੀਰ, ਤਦਬੀਰ ਧੁਰ ਦੀ ਇਕ ਜਣਾਈਆ। ਸਭ ਦੇ ਅੰਦਰ ਆਤਮਾ ਦੀ ਸਚ ਵਖਾ ਦਿਓ ਤਸਵੀਰ, ਪ੍ਰੇਮ ਨਾਲ ਤਸੱਵਰ ਦਿਓ ਕਰਾਈਆ। ਇਕੋ ਰੰਗ ਵਖਾਓ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹਕੀਰ, ਵਡਾ ਛੋਟਾ ਰਹਿਣ ਕੋਇ ਨਾ ਪਾਈਆ। ਦੀਨ ਮਜ਼੍ਹਬ ਜਾਤ ਪਾਤ ਸ਼ਰਅ ਦੇ ਕਟ ਦਿਓ ਜ਼ੰਜੀਰ, ਧਰਮ ਇਕੋ ਦਿਓ ਵਖਾਈਆ। ਜਿਸ ਦੀ ਸਿਫ਼ਤ ਕਰ ਕੇ ਗਏ ਪੈਗ਼ੰਬਰ ਪੀਰ, ਓਸ ਦਾ ਪੈਗ਼ਾਮ ਦਿਓ ਸੁਣਾਈਆ। ਜਿਸ ਦਾ ਨਜ਼ਾਰਾ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਓਸ ਦੇ ਹੱਥ ਸਾਚਾ ਖੰਡਾ ਨਾਮ ਸ਼ਮਸ਼ੀਰ, ਕਲਜੁਗ ਕੂੜੀ ਕਿਰਿਆ ਟੁਕੜੇ ਟੁਕੜੇ ਦੇਵੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕੂੜ ਕੁੜਿਆਰਾ ਕਹੇ ਮੇਰਾ ਘਰ ਘਰ ਵਸੇਰਾ, ਗ੍ਰਹਿ ਗ੍ਰਹਿ ਬੈਠਾ ਡੇਰਾ ਲਾਈਆ। ਸ੍ਰਿਸ਼ਟ ਸਬਾਈ ਭੁਲ ਗਈ ਤੇਰਾ ਮੇਰਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਭਰਿਆ ਖੇੜਾ, ਸਾਚਾ ਅਨੰਦ ਨਾ ਕੋਇ ਜਣਾਈਆ। ਧੰਨ ਭਾਗ ਜੇ ਸੰਤ ਸੁਹੇਲੇ ਮਿਲ ਕੇ ਸ੍ਰਿਸ਼ਟੀ ਦਾ ਬੰਨ੍ਹਣ ਲਗੇ ਬੇੜਾ, ਨਾਲ ਪੁਰਖ ਅਕਾਲ ਰਖਾਈਆ। ਵੇਖੋ ਸੋਲਾਂ ਸਾਲਾਂ ਦੇ ਅੰਦਰ ਅੰਦਰ ਸਾਫ਼ ਸੁਥਰਾ ਧਰਤ ਮਾਤ ਦਾ ਹੋ ਜਾਏ ਵਿਹੜਾ, ਧਰਨੀ ਧਵਲ ਆਪਣੀ ਖ਼ੁਸ਼ੀ ਮਨਾਈਆ। ਦੀਨ ਮਜ਼੍ਹਬ ਦਾ ਰਹੇ ਕੋਇ ਨਾ ਝੇੜਾ, ਝਗੜਾ ਕੂੜ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਅੰਦਰ ਸਭ ਦੀ ਕਰੇ ਸਫ਼ਾਈਆ। ਕਲਜੁਗ ਕੂੜ ਕਹੇ ਮੈਂ ਮੂਰਖ ਮੂੜ੍ਹ, ਮੁਗਧਾ ਰੂਪ ਨਜ਼ਰੀ ਆਈਆ। ਜੇ ਸਾਚੇ ਸੰਤਾਂ ਦੀ ਮੇਰੇ ਮਸਤਕ ਲਗ ਜਾਏ ਧੂੜ, ਦੁਰਮਤ ਮੈਲ ਦੇਣ ਧੁਆਈਆ। ਸ੍ਰਿਸ਼ਟ ਸਬਾਈ ਦੇ ਅੰਦਰ ਪਰਗਟ ਹੋ ਜਾਏ ਉਹ ਨੂਰ, ਜਿਸ ਨੂਰ ਨਾਲ ਤਨ ਮਾਟੀ ਹੋਏ ਰੁਸ਼ਨਾਈਆ। ਫੇਰ ਸਾਰੇ ਮਿਲ ਕੇ ਜਾਣ ਜਾਣ ਇਕ ਦੂਜੇ ਨੂੰ ਕਹਿਣ ਜ਼ਰੂਰ, ਜ਼ਰੂਰਤ ਆਪਣੀ ਅਗੇ ਨਾ ਕੋਇ ਰਖਾਈਆ। ਨਿਹਕਰਮੀ ਕਰਮਾਂ ਦਾ ਮਾਲਕ ਸ੍ਰੀ ਭਗਵਾਨ ਸਭ ਦੇ ਮੁਆਫ਼ ਕਰ ਦੇਵੇ ਕ਼ਸੂਰ, ਜੋ ਹਾਜ਼ਰ ਹਜ਼ੂਰ ਹੋ ਕੇ ਦਰਸ਼ਨ ਪਾਈਆ । ਸ੍ਰਿਸ਼ਟ ਸਬਾਈ ਅਗਨੀ ਤੱਤ ਜੋ ਤਪੇ ਵਾਂਗ ਤੰਦੂਰ, ਅਗਿਆਨ ਬੈਠਾ ਘਰ ਘਰ ਕਰੇ ਲੜਾਈਆ। ਉਹ ਵਕ਼ਤ ਵੇਲਾ ਉਹ ਸਮਾਂ ਵਕ਼ਤ ਨਹੀਂ ਦੂਰ, ਜਿਸ ਵੇਲੇ ਸ੍ਰਿਸ਼ਟ ਸਬਾਈ ਇਕੋ ਬੰਸ ਸਰਬੰਸ ਰੂਪ ਲਏ ਵਟਾਈਆ। ਵੇਖਿਓ ਸੰਤਾਂ ਦੇ ਬਚਨ ਸੁਣ ਕੇ ਅੰਦਰ ਰਹਿਣ ਨਾ ਦਿਓ ਗ਼ਰੂਰ, ਗ਼ੁਰਬਤ ਦੇਣੀ ਬਾਹਰ ਕਢਾਈਆ। ਜੇ ਤੁਸੀਂ ਪਰਮਾਤਮਾ ਦੀ ਆਤਮਾ ਓਸੇ ਦਾ ਲਓ ਸਰੂਰ, ਸਾਖ਼ਿਆਤ ਓਸੇ ਦਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਸੁਣੋ ਸੰਦੇਸ਼ਾ ਸੱਜਣ ਮੀਤ, ਸ੍ਰਿਸ਼ਟ ਸਬਾਈ ਇਕੋ ਇਕ ਜਣਾਇੰਦਾ । ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾਂ ਦੀ ਬਦਲਾਈ ਰੀਤ, ਨੀਤੀ ਜਗਤ ਵੇਖ ਵਖਾਇੰਦਾ। ਜਿਨ੍ਹ ਸ਼ਿਵਦਵਾਲੇ ਮਠ ਮੰਦਰ ਬਣਾਈ ਮਸੀਤ, ਗੁਰੂਦਵਾਰੇ ਸੋਭਾ ਪਾਇੰਦਾ। ਉਹ ਸਭ ਦੇ ਅੰਦਰ ਬੈਠਾ ਅਤੀਤ, ਘਰ ਘਰ ਡੇਰਾ ਲਾਇੰਦਾ। ਕਿਸੇ ਨੂੰ ਕੋਈ ਨਾ ਸਮਝਿਓ ਨੀਚ, ਨੀਚਾਂ ਦਾ ਨੀਚ ਆਪ ਪ੍ਰਭ ਅਖਵਾਇੰਦਾ। ਵੇਖੋ ਰਵਿਦਾਸ ਦੀ ਲੰਘ ਕੇ ਅੰਦਰ ਦਹਲੀਜ਼, ਕਬੀਰ ਜੁਲਾਹੇ ਦੇ ਅੰਦਰ ਬਹਿ ਬਹਿ ਸੋਭਾ ਪਾਇੰਦਾ। ਪੁਰਖ ਅਕਾਲ ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਕਦੇ ਨਾ ਹੋਵੇ ਪਲੀਤ, ਪਤਿਤਾਂ ਨੂੰ ਪਵਿੱਤਰ ਆਪ ਬਣਾਇੰਦਾ। ਸਾਧ ਸੰਤ ਕੱਠੇ ਹੋ ਕੇ ਜੋ ਮਾਰਗ ਲਗੌਣ ਲਗੇ ਠੀਕ, ਇਹ ਵੀ ਠਾਕਰ ਓਨ੍ਹਾਂ ਦੇ ਅੰਦਰ ਵੜ ਕੇ ਹੁਕਮ ਸੁਣਾਇੰਦਾ। ਕਿਉਂ, ਇਹਨਾਂ ਦੀ

ਓਸ ਦੇ ਨਾਲ ਪ੍ਰੀਤ, ਜੋ ਪ੍ਰੀਤੀ ਦੋ ਜਹਾਨ ਨਾ ਕਦੇ ਤੁੜਾਇੰਦਾ। ਵੇਖੋ ਜੇ ਤੁਸਾਂ ਵੀ ਮਿਲਣਾ ਓਸ ਜਗਦੀਸ਼, ਜੋ ਜਗਦੀਸ਼ਰ ਘਰ ਦਾ ਮਾਲਕ ਘਰ ਵਿਚ ਸੋਭਾ ਪਾਇੰਦਾ । ਫੇਰ ਸਾਚੇ ਸੰਤਾਂ ਦੀ ਅਪਨਾ ਲਓ ਉਹ ਰੀਤ, ਜਿਹੜੀ ਰੀਤ ਆਦਿ ਜੁਗਾਦਿ ਪੁਰਖ ਅਕਾਲ ਭਗਤਾਂ ਆਪ ਸਮਝਾਇੰਦਾ । ਮਾਇਆ ਵਿਚ ਕੂੜੀ ਕਿਰਿਆ ਵਿਚ ਲੱਗਕੇ ਕਰਿਓ ਨਾ ਕੋਇ ਬਿਪਰੀਤ, ਮਨਮੁਖਾਂ ਪੁਰਖ ਅਕਾਲ ਹੱਥ ਕਦੇ ਨਾ ਆਇੰਦਾ। ਤੁਹਾਡੀ ਆਤਮਾ ਨੂੰ ਸੰਤ ਸੁਹੇਲੇ ਆਪੇ ਖਿੱਚ ਲਿਆਉਣ ਜ਼ੋਰ ਨਾਲ ਘਸੀਟ, ਸੰਗਠਨ ਇਕੋ ਇਕ ਵਖਾਇੰਦਾ। ਮਨ ਵਾਸਨਾ ਮਨ ਦੀ ਹਦੀਸ, ਮਨਸਾ ਜਗਤ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਹਿਬਰ ਰਾਹ ਸੰਤਾਂ ਇਕ ਵਖਾਇੰਦਾ। ਸੰਤਾਂ ਅੰਦਰ ਵਸ ਸਵਾਮੀ, ਕਲ ਵਿਚ ਦਇਆ ਕਮਾਈਆ। ਸਰਬ ਘਟਾਂ ਘਟ ਅੰਤਰਜਾਮੀ, ਪਾਰਬ੍ਰਹਮ ਬੇਪਰਵਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਪਰਗਟਾਵਣਹਾਰਾ ਧੁਰ ਦੀ ਬਾਣੀ, ਸ਼ਬਦ ਸੰਦੇਸ਼ਾ ਜਗਤ ਸੁਣਾਈਆ। ਜਿਸ ਦਾ ਖੇਲ ਚਾਰੇ ਖਾਣੀ, ਚਾਰੋਂ ਕੁੰਟ ਵੇਖ ਵਖਾਈਆ। ਉਹ ਅੰਮ੍ਰਿਤ ਆਤਮ ਰਸ ਸਾਚੇ ਸੰਤਾਂ ਹੱਥ ਫੜਾ ਕੇ ਪਾਣੀ, ਜਾਮ ਧੁਰ ਦੇ ਰਿਹਾ ਪਿਆਈਆ । ਸਾਰੇ ਉਠ ਕੇ ਵੇਖੋ ਤੁਹਾਡੇ ਅੰਦਰੋਂ ਤੁਹਾਡਾ ਮਿਲ ਜਾਏ ਹਾਣੀ, ਬਾਹਰ ਖੋਜਣ ਕੋਇ ਨਾ ਜਾਈਆ । ਜੇ ਸੰਤਾਂ ਦੇ ਆਖੇ ਲਗੋ ਤੁਹਾਨੂੰ ਕੋਈ ਦੇਣੀ ਨਾ ਪਏ ਕ਼ੁਰਬਾਨੀ, ਮਨ ਦੀ ਮਨਸਾ ਮਨ ਵਿਚ ਦਿਓ ਗਵਾਈਆ। ਤੁਹਾਡੀ ਮੰਜ਼ਲ ਹੋ ਜਾਏ ਆਸਾਨੀ, ਸਾਚੇ ਪੌੜੇ ਚੜ੍ਹਨਾ ਚਾਈਂ ਚਾਈਂਆ। ਇਹ ਕੋਈ ਕਥਾ ਕਹਾਣੀ ਨਹੀਂ ਵਿਦਵਾਨੀ, ਵਿਦਿਆ ਵਾਲੀ ਚਲੇ ਨਾ ਕੋਇ ਚਤੁਰਾਈਆ। ਜੋ ਹੁਕਮ ਧੁਰ ਫ਼ਰਮਾਨੀ, ਸੋ ਸੰਤ ਸੁਹੇਲੇ ਰਹੇ ਸੁਣਾਈਆ। ਆਤਮ ਪਰਮਾਤਮ ਇਕੋ ਰੂਪ ਤੇ ਇਕੋ ਨਿਸ਼ਾਨੀ, ਨਿਸ਼ਾਨਾ ਇਕੋ ਦਏ ਜਣਾਈਆ। ਓਨ੍ਹਾਂ ਦੀ ਮੁੱਕ ਜਾਏ ਆਵਣ ਜਾਣੀ, ਜੋ ਆਤਮ ਪਰਮਾਤਮ ਮਿਲ ਕੇ ਖ਼ੁਸ਼ੀ ਮਨਾਈਆ। ਵਿਸ਼ਵ ਖੇਲ ਖਿਲਾਏ ਆਦਿ ਸ੍ਰੀ ਭਗਵਾਨੀ, ਭਗਵਨ ਆਪਣਾ ਹੁਕਮ ਜਣਾਈਆ। ਲੇਖਾ ਜਾਣੇ ਦਾਤਾ ਗੁਣ ਨਿਧਾਨੀ, ਗਹਿਰ ਗੰਭੀਰ ਬੇਨਜ਼ੀਰ ਨਜ਼ਰ ਆਪਣੀ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤਨ ਮੀਤਾ ਠਾਂਡਾ ਸੀਤਾ ਆਦਿ ਜੁਗਾਦੀ ਸਦਾ ਅਤੀਤਾ, ਤ੍ਰੈਗੁਣ ਲੇਖੇ ਰਿਹਾ ਮੁਕਾਈਆ। ਦਿਬ ਚਕਸ਼ੂ ਤੱਕੇ ਸਾਕਾਰ, ਸਰਗੁਣ ਨਜ਼ਰੀ ਆਈਆ। ਜਿਸ ਦਾ ਤੱਤਾਂ ਵਾਲਾ ਆਕਾਰ, ਰੂਪ ਰੰਗ ਸੋਭਾ ਪਾਈਆ। ਜਿਸ ਦਾ ਰਸਨਾ ਜਿਹਵਾ ਬੱਤੀ ਦੰਦਾਂ ਨਾਲ ਕਰਿਆ ਜਾਏ ਇਜ਼ਹਾਰ, ਸਿਫ਼ਤਾਂ ਨਾਲ ਗਾਈਆ। ਜਗਤ ਰੂਪ ਦਿਸੇ ਨਿਸ਼ਾਨ, ਜੁਗਤੀ ਬਣਤ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਆਪਣੇ ਹੱਥ ਰਖਾਈਆ। ਗਿਆਨ ਨੇਤਰ ਜਾਣੇ ਨਿਰਾਕਾਰ, ਰੂਪ ਰੰਗ ਰੇਖ ਨਾ ਕੋਇ ਦਰਸਾਈਆ। ਸਤਿ ਸਰੂਪ ਸਤਿ ਧਾਰ, ਸਤਿ ਸਤਿ ਵਿਚ ਸਮਾਈਆ । ਰੂਪ ਅਨੂਪ ਵਸੇ ਬਾਹਰ, ਚਕਰ ਚਿਹਨ ਸਾਖ਼ਿਆਤ ਨਾ ਕੋਇ ਦ੍ਰਿੜਾਈਆ । ਆਪ ਆਪਾ ਖੇਲ ਮਹਾਨ, ਮਿਹਰਵਾਨ ਮਹਿਬੂਬ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਵਿਚ ਛੁਪਾਈਆ। ਦਿਬ ਨੇਤਰ ਸਤਿ ਦਰਸ, ਧਿਆਨ ਧਿਆਨ ਨਾਲ ਲਗਾਈਆ। ਤੱਕੇ ਅਰਸ਼ ਫ਼ਰਸ਼, ਜਿਮੀਂ ਅਸਮਾਨ ਵੇਖ ਵਖਾਈਆ। ਗਿਆਨ ਨੇਤਰ ਵਖਰਾ ਫ਼ਰਕ, ਤਰਕ ਕਰੇ ਲੋਕਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਹਰਸ, ਹਵਸ ਨਾ ਕੋਇ ਵਧਾਈਆ। ਇਕੋ ਨੂਰ ਜ਼ਹੂਰ ਪਰਸ, ਜ਼ਾਹਰ ਬਾਤਨ ਆਪਣਾ ਖੇਲ ਖਿਲਾਈਆ। ਇਹ ਖੇਲ ਅਗੰਮੀ ਅਚਰਜ, ਅਗੰਮ ਅਗੰਮੜਾ ਬਿਨ ਹੱਡ

ਮਾਸ ਨਾੜੀ ਚਮੜਾ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਤਰ ਨੇਤਰ ਨਾਲ ਮਿਲਾਈਆ। ਦਿਬ ਨੇਤਰ ਤਕਿਆ ਵਰਾਟ, ਚੌਦਾਂ ਲੋਕ ਪਰਦਾ ਇਕ ਉਠਾਈਆ। ਜਿਸ ਵਿਚ ਰਵ ਸਸ ਚੰਦ ਸੂਰਜ ਕਰਨ ਪਰਕਾਸ਼, ਮੰਡਲ ਮੰਡਪ ਸੋਭਾ ਪਾਈਆ। ਜ਼ਿਮੀਂ ਅਸਮਾਨ ਖੇਲ ਤਮਾਸ਼, ਧਰਤ ਧਵਲ ਰੰਗ ਰੰਗਾਈਆ। ਚਾਰ ਕੁੰਟ ਪੈਂਦੀ ਰਾਸ, ਗੋਪੀ ਕਾਹਨ ਨਾਚ ਨਚਾਈਆ। ਜੰਗਲ ਜੂਹ ਉਜਾੜ ਪਹਾੜ ਪਰਭਾਸ, ਟਿੱਲੇ ਪਰਬਤ ਸਮੁੰਦ ਸਾਗਰ ਨੇਤਰ ਨੈਣ ਨਜ਼ਰੀ ਆਈਆ। ਅੰਦਰ ਬਾਹਰ ਗੁਪਤ ਜਾਹਰ ਖੇਲ ਤਮਾਸ਼, ਨਵ ਸੱਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਦਰ, ਗ੍ਰਹਿ ਮੰਦਰ ਭੇਵ ਚੁਕਾਈਆ। ਗਿਆਨ ਨੇਤਰ ਵੇਖੇ ਵਿਗਸੇ ਆਪ, ਆਪ ਆਪਣਾ ਵਿਚ ਮਿਲਾਈਆ। ਪੱਤ ਡਾਲ੍ਹੀ ਨਾ ਕੋਈ ਸ਼ਾਖ਼, ਸ਼ਨਾਖ਼ਤ ਅਵਰ ਨਾ ਕੋਇ ਜਣਾਈਆ। ਜੋ ਕੁਛ ਸਮਝੇ ਸੋ ਆਪੇ ਆਪ, ਦੂਜਾ ਰਹਿਣ ਕੋਇ ਨਾ ਪਾਈਆ। ਓਥੇ ਲਿਖਣ ਪੜ੍ਹਨ ਸੁਣਨ ਦੀ ਨਹੀਂ ਕੋਈ ਬਾਤ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਨਾ ਮੰਡਲ ਨਾ ਰਾਸ, ਨਾ ਗੋਪੀ ਕਾਹਨ ਵਸੇ ਸਾਥ, ਨਾ ਸੀਤਾ ਰਾਮ ਕਟੇ ਬਨਬਾਸ, ਨਾ ਸੂਰਜ ਚੰਦ ਕੋਇ ਪਰਕਾਸ਼, ਨਾ ਤੀਰਥ ਤਟ ਕੋਇ ਘਾਟ, ਨਾ ਮੰਦਰ ਪੈਂਡਾ ਵਾਟ, ਨਾ ਦਿਵਸ ਨਾ ਰਾਤ, ਨਾ ਬਿਸਤਰ ਸੇਜਾ ਖਾਟ, ਨਾ ਆਸਾ ਤ੍ਰਿਸ਼ਨਾ ਮਾਇਆ ਮਮਤਾ ਨਾ ਮਿੱਠਾ ਰਸ ਚਾਟ, ਸਤਿ ਸਰੂਪ ਮਹਿੰਮਾ ਅਨੂਪ ਆਪੇ ਜੋਤ ਆਪੇ ਪਰਕਾਸ਼, ਦੂਜਾ ਨਹੀਂ ਕੋਈ ਸਾਥ, ਸੋ ਗਿਆਨ ਨੇਤਰ ਨੇਤਰ ਆਪਣਾ ਵੇਖ ਵਖਾਈਆ। ਗਿਆਨ ਨੇਤਰ ਦੱਸੇ ਕੀ, ਕਹਿਣ ਵਾਲੀ ਕਥਾ ਨਾ ਕੋਇ ਜਣਾਈਆ। ਜੋ ਕੁਛ ਵੇਖੇ ਸੋ ਆਪੇ ਹੀ, ਦੂਜਾ ਨਜ਼ਰ ਕੋਇ ਨਾ ਆਈਆ। ਨਾ ਕੋਈ ਬੂਟਾ ਨਾ ਕੋਈ ਬੀਅ, ਪੱਤ ਟਹਿਣੀ ਨਾ ਕੋਇ ਲਹਿਰਾਈਆ। ਨਾ ਕੋਈ ਪੁਤ ਨਾ ਕੋਈ ਧੀ, ਮਾਈ ਬਾਪ ਨਾ ਕੋਇ ਬਣਾਈਆ। ਜੋ ਕੁਛ ਸੀ ਸੋ ਆਪੇ ਥੀ, ਜਿਸ ਦੀ ਥੀਊਰੀ ਵਿਰਲੇ ਸਮਝ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗਿਆਨ ਨੇਤਰ ਗਿਆਨ ਬਿਨ ਨਿਗਾਹ ਤੋਂ ਨਿਗਾਹ ਨਿਗਾਹ ਵਿਚ ਟਿਕਾਈਆ। ਗਿਆਨ ਨੇਤਰ ਬਿਨ ਨੇਤਰ ਤੋਂ ਰਿਹਾ ਪੇਖ, ਵੇਖਣਹਾਰਾ ਆਪ ਅਖਵਾਈਆ। ਉਸ ਦਾ ਕੀ ਕੋਈ ਦੱਸੇ ਭੇਖ, ਜੋ ਭੇਖਾਂ ਦਾ ਮਾਲਕ ਆਪਣਾ ਪਰਦਾ ਰਿਹਾ ਛੁਪਾਈਆ। ਜਿਸ ਨੇ ਆਪਣੇ ਨਾਲ ਆਪ ਕਰਨਾ ਹੇਤ, ਆਪੇ ਇਸ਼ਟ ਆਪੇ ਗੁਰੂ ਆਪੇ ਚੇਲਾ ਆਪੇ ਸੀਸ ਨਿਵਾਈਆ। ਓਸ ਦਾ ਅੱਖਰਾਂ ਵਾਲਾ ਨਹੀਂ ਕੋਈ ਭੇਤ, ਦੱਸਣ ਵਾਲੀ ਕਹਾਣੀ ਜਗਤ ਨਾ ਕੋਇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਖੇਡ, ਜਿਸ ਖੇਡ ਵਿਚ ਸਚ ਗਿਆਨ ਸਚ ਧਿਆਨ ਆਪ ਆਪਣਾ ਵਿਚ ਟਿਕਾਈਆ। ਰਸਨਾ ਜਿਹਵਾ ਕਹੇ ਜੇ ਵਾਹ, ਪ੍ਰੇਮਾਨੰਦ ਜੀ ਪਰਮਾਨੰਦ ਵਿਚ ਸਮਾਈਆ। ਅੰਦਰ ਵੜ ਕੇ ਵੇਖੀਏ ਤੇ ਇਕੋ ਸੱਚਾ ਰਾਹ, ਮਾਰਗ ਬੇਪਰਵਾਹੀਆ। ਜੇ ਮਨ ਨੂੰ ਥੋੜ੍ਹਾ ਪਰੇ ਦੇਈਏ ਹਟਾ, ਗਿਆਨ ਡੰਡਾ ਹੱਥ ਉਠਾਈਆ। ਫੇਰ ਭੱਜੀਏ ਵਾਹੋ ਦਾਹ, ਅਗੇ ਪਿਛੇ ਨਾ ਕੋਇ ਅਟਕਾਈਆ। ਜੋ ਸਤਿ ਸਰੂਪ ਓਹੋ ਨਜ਼ਰੀ ਜਾਏ ਆ, ਬਿਨ ਨਜ਼ਰ ਨਜ਼ਰ ਆਪਣੇ ਨਾਲ ਮਿਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਦੇ ਨਾ ਹੋਏ ਜੁਦਾ, ਜੁਦਾ ਜੁਜ਼ ਨਾ ਕੋਇ ਵਖਾਈਆ। ਇਹ ਭੇਵ ਓਨਾਂ ਚਿਰ ਗੁੱਝਾ, ਜਿਨ੍ਹਾਂ ਚਿਰ ਪੂਰਾ ਸੰਤ ਸਤਿਗੁਰ ਨਾ ਦਏ ਸਮਝਾਈਆ। ਜਿਸ ਵੇਲੇ ਸਮਝ ਆ ਜਾਏ ਓਸੇ ਵੇਲੇ ਪੈਂਡਾ ਮੁੱਕਾ, ਫਿਰ

ਇਧਰ ਉਧਰ ਭੱਜਣ ਦੀ ਲੋੜ ਰਹੇ ਨਾ ਰਾਈਆ। ਨਾ ਕੋਈ ਗਿਲਾ ਰਹਿ ਜਾਏ ਗ਼ੁੱਸਾ, ਚਿੰਤਾ ਗ਼ਮੀ ਬੈਠੇ ਮੁਖ ਛੁਪਾਈਆ। ਬੇਸ਼ਕ ਇਹ ਬਾਹਰੋਂ ਤੱਤਾਂ ਵਾਲਾ ਜੁੱਸਾ, ਅੰਤਰ ਆਤਮ ਪਰਮਾਤਮ ਇਕੋ ਨੂਰ ਰੁਸ਼ਨਾਈਆ। ਕੀ ਹੋਇਆ ਕਿਸੇ ਨੇ ਦਾੜ੍ਹੀ ਰਖਾ ਲਈ ਕਿਸੇ ਨੇ ਮੁੱਛਾਂ, ਕੋਈ ਬੈਠਾ ਸੀਸ ਮੁੰਡਾਈਆ। ਕਿਸੇ ਨੇ ਅੰਦਰ ਵੜ ਕੇ ਉਹਲੇ ਬੈਠਾ ਵੇਖਾ, ਸਵੱਛ ਸਰੂਪ ਦਰਸ਼ਨ ਪਾਈਆ। ਕਿਸੇ ਨੇ ਕਿਹਾ ਐਵੇਂ ਸੰਤ ਕਹਿੰਦੇ ਲੋਕਾ, ਸਾਖ਼ਿਆਤ ਸਕੇ ਨਾ ਕੋਇ ਜਣਾਈਆ। ਸੰਤ ਜਨ ਕਹਿਣ ਮਾਨਸ ਜਨਮ ਲੱਖ ਚੁਰਾਸੀ ਵਿਚੋਂ ਸੋਹਣਾ ਮੌਕਾ, ਜਿਸ ਵਿਚ ਮੁਕੰਮਲ ਆਪ ਆਪਣਾ ਸਮਝ ਰਮਜ਼ ਆਪਣੇ ਨਾਲ ਲਗਾਈਆ। ਪ੍ਰੇਮਾਨੰਦ ਜੀ ਪ੍ਰੇਮ ਅਨੰਦ, ਅਨੰਦ ਅਨੰਦ ਵਿਚੋਂ ਆਈਆ। ਓਥੇ ਕਿਹੜੀ ਲੋੜ ਸੂਰਜ ਚੰਦ, ਜਿਥੇ ਪਰਕਾਸ਼ ਦਾ ਪਰਕਾਸ਼ ਡਗਮਗਾਈਆ। ਜਿਸ ਦੇ ਨਾਲੋਂ ਵਿਛੜੀ ਓਸੇ ਨਾਲ ਪੈ ਗਈ ਗੰਢ, ਹੋਰ ਰਹੀ ਨਾ ਕੋਈ ਜੁਦਾਈਆ। ਸਤਿ ਦਾ ਸਤਿ ਨਾਲ ਸੰਗ, ਘਰ ਸਾਚੇ ਮਿਲ ਮਿਲ ਖ਼ੁਸ਼ੀ ਮਨਾਈਆ। ਪ੍ਰੇਮ ਵਿਚ ਪ੍ਰੇਮੀ ਬਣ ਕੇ ਪ੍ਰੇਮ ਦਾ ਲਓ ਅਨੰਦ, ਨਿਜਾਨੰਦ ਪਰਮਾਨੰਦ ਇਕੋ ਨਜ਼ਰੀ ਆਈਆ। ਦਿਲ ਦੀ ਕਹਾਣੀ ਖ਼ੂਬ ਅੰਤਰ, ਅੰਤਰ ਅੰਤਰ ਦਿਤੀ ਰਖਾਈਆ। ਜਿਸ ਨੂੰ ਸਚ ਪ੍ਰੇਮ ਦਾ ਸੱਚਾ ਮਿਲ ਗਿਆ ਮੰਤਰ, ਉਹ ਆਪਣਾ ਮੰਤਵ ਹਲ ਕਰਾਈਆ। ਕੂੜੀ ਕਿਰਿਆ ਨਾ ਲੱਗੇ ਬਸੰਤਰ, ਅਗਨੀ ਤੱਤ ਗਵਾਈਆ । ਆਪਣਾ ਬ੍ਰਹਮ ਸਰੂਪ ਵੇਖੇ ਨਿਰੰਤਰ, ਮਾਇਆ ਬ੍ਰਹਮ ਤਜਾਈਆ। ਝਗੜਾ ਚੁਕ ਜਾਏ ਗਗਨ ਗਗਨੰਤਰ, ਬ੍ਰਹਿਮੰਡ ਖੰਡ ਵੇਖਣ ਵਾਲਾ ਆਪੇ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਰਿਹਾ ਵਖਾਈਆ। ਵਾਹ ਜੀ ਵਾ ਕਹਿਣਾ ਕਿੱਡਾ ਚੰਗਾ, ਰਸਨਾ ਜਿਹਵਾ ਸੋਭਾ ਪਾਈਆ। ਜਿਸ ਪ੍ਰੇਮ ਦੇ ਵਿਚ ਜਮਨਾ ਸੁਰਸਤੀ ਗੋਦਾਵਰੀ ਵਹੇ ਗੰਗਾ, ਜਲ ਧਾਰਾ ਅੰਮ੍ਰਿਤ ਰੂਪ ਵਖਾਈਆ । ਨਾਮ ਨਿਧਾਨ ਵਜਾਏ ਮਰਦੰਗਾ, ਸੋਹਣਾ ਨਾਦ ਸੁਣਾਈਆ। ਲੱਖ ਚੁਰਾਸੀ ਵਿਚ ਭਰਮ ਕੇ ਜੋ ਮਾਣਸ ਰੂਪ ਬਣ ਗਿਆ ਬੰਦਾ, ਫੇਰ ਬੰਦੀਖ਼ਾਨਾ ਨਾ ਕਿਉਂ ਤੁੜਾਈਆ। ਇਹ ਨੂਰਾਂ ਦਾ ਨੂਰ ਚੰਦਾ, ਰੋਸ਼ਨਾਂ ਦਾ ਰੋਸ਼ਨ ਪਰਕਾਸ਼ਾਂ ਦਾ ਪਰਕਾਸ਼ ਇਕੋ ਨਜ਼ਰੀ ਆਈਆ। ਅੰਦਰ ਬਾਹਰ ਦਾ ਸਚ ਅਨੰਦਾ, ਦੂਈ ਦਵੈਤੀ ਢਾਹ ਕੇ ਕੰਧਾ, ਮਨ ਵਿਕਾਰ ਬਾਹਰ ਕਢ ਕੇ ਗੰਦਾ, ਅਪਵਿੱਤਰ ਪਵਿੱਤਰ ਪੁਨੀਤ ਦਏ ਵਖਾਈਆ। ਬੜੀ ਖ਼ੁਸ਼ੀ ਪ੍ਰੇਮ ਪਿਆਰ ਦਾ ਬਣ ਗਿਆ ਸੰਗਾ, ਸੰਗਲ ਵਿਚ ਸੋਹਣਾ ਜੋੜ ਜੁੜਾਈਆ। ਅਨੰਦ ਸਾਗਰ ਜੀ ਇਕ ਦੂਜੇ ਨਾਲ ਪਿਆਰ ਦੀਆਂ ਘੁੱਟ ਕੇ ਦੇ ਲਓ ਗੰਢਾਂ, ਜਗਤ ਸਕੇ ਨਾ ਕੋਇ ਖੁਲ੍ਹਾਈਆ। ਸਭ ਦਾ ਰੂਪ ਇਕੋ ਹੰ ਬ੍ਰਹਮਾ, ਬ੍ਰਹਮ ਪਾਰਬ੍ਰਹਮ ਇਕੋ ਨਜ਼ਰੀ ਆਈਆ। ਨਾ ਕਦੇ ਮਰਾ ਨਾ ਕਦੇ ਜਨਮਾ, ਮੜ੍ਹੀ ਗੋਰ ਨਾ ਕਦੇ ਦਬਾਈਆ। ਨਾ ਵੰਡਿਆ ਜਾਏ ਵਿਚ ਵਰਨਾਂ ਬਰਨਾਂ, ਜ਼ਾਤ ਪਾਤ ਆਪਣੀ ਇਕੋ ਰਿਹਾ ਸਮਝਾਈਆ । ਸਾਰਿਆਂ ਰਲ ਮਿਲ ਕੇ ਕਾਰਜ ਇਕੋ ਕਰਨਾ, ਜਿਸ ਕੀਤਿਆਂ ਕ਼ੁਦਰਤ ਤੇ ਕ਼ਾਦਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਘਰ ਵਿਚ ਸਾਚੀ ਕਰ ਰੁਸ਼ਨਾਈਆ। ਪਰੇਮਾਨੰਦ ਦੇ ਹੱਥ ਤੇ ਘੜੀ ਕਹੇ ਟਿਕ ਟਿਕ, ਮਿੰਟ ਸਕਿੰਟ ਰਹੀ ਜਣਾਈਆ। ਸਾਰੇ ਰਲ ਮਿਲ ਕੇ ਹੋ ਜਾਓ ਇਕ ਇਕ, ਦੂਜਾ ਰਹਿਣ ਕੋਇ ਨਾ ਪਾਈਆ। ਪ੍ਰੇਮ ਪਿਆਰ ਦੀ ਪ੍ਰੀਤੀ ਦੀ ਰੀਤੀ ਲਓ ਸਿਖ, ਸਾਚੀ ਵਿਦਿਆ ਜਗਤ ਕਰੋ ਪੜ੍ਹਾਈਆ। ਸਭ ਨੂੰ ਇਕੋ ਆਤਮ ਸਭ ਦੇ ਅੰਤਰ ਪਏ ਦਿਸ, ਜ਼ਾਤ ਪਾਤ ਵੰਡ ਨਾ ਕੋਇ ਵਖਾਈਆ । ਸਾਚੀ ਮੁਹੱਬਤ ਨਾਲ ਇਕ ਦੂਜੇ ਨੂੰ ਲਓ ਖਿੱਚ, ਗਲਵਕੜੀ

ਲਓ ਪਾਈਆ। ਜੇ ਸਮਾਂ ਸੋਹਣਾ ਬਣ ਰਿਹਾ ਜੰਮੂ ਵਿਚ, ਜਮਾ ਹੋ ਕੇ ਇਕੋ ਮਾਰਗ ਲਉ ਚਲਾਈਆ। ਪ੍ਰੇਮ ਸਾਗਰ ਅਨੰਦ ਸਾਗਰ ਇਕੋ ਰੂਪ ਪਏ ਦਿਸ, ਪੂਰਨ ਜੋਤ ਕਰੇ ਰੁਸ਼ਨਾਈਆ। ਜਿਹੜਾ ਲੇਖਾ ਲਿਖਤ ਵਿਧਾਨ ਅੰਦਰ ਦੇਣਾ ਲਿਖ, ਵਿਧੀ ਸੋਹਣੀ ਲੈਣੀ ਬਣਾਈਆ। ਸਾਰੇ ਇਕੱਠੇ ਹੋ ਕੇ ਮੁਨ ਰਿਖ, ਮੁਨੀਸ਼ਰ ਤਪੀਸ਼ਰ ਜੋਗੀਸ਼ਰ ਆਪਣਾ ਰਾਹ ਚਲਾਈਆ। ਮੰਜ਼ਲ ਚੜ੍ਹ ਕੇ ਕਦੀ ਨਹੀਂ ਜਾਣਾ ਡਿਗ, ਅਗੇ ਚਲਣਾ ਵਾਹੋ ਦਾਹੀਆ। ਲੇਖਾ ਵੇਖੋ ਸਾਮ ਯਜੁਰ ਅਥਰਬਣ ਰਿਗ, ਚਾਰੇ ਵੇਦ ਦੇਣ ਗਵਾਹੀਆ। ਵੇਦ ਵਿਆਸਾ ਮੰਗ ਕੇ ਗਿਆ ਭਿਖ, ਭਵਿਖਤ ਪੁਰਾਣ ਵਿਚ ਨੌ ਹਜ਼ਾਰ ਸਲੋਕ ਗਿਣਾਈਆ। ਸਭ ਦਾ ਰੂਪ ਸਭ ਦਾ ਸਵਾਮੀ ਸਭ ਦੇ ਅੰਤਰ ਸਭ ਦੇ ਵਿਚ, ਸਭ ਦੇ ਭੀਤਰ ਵਖਰਾ ਨਜ਼ਰ ਕੋਇ ਨਾ ਆਈਆ। ਬੇਸ਼ਕ ਇਹ ਖੇਲ ਜਗਤ ਅਨਡਿੱਠ, ਦਿਬ ਚਕਸ਼ੂ ਗਿਆਨ ਨੇਤਰ ਦੋਹਾਂ ਦਾ ਖੇਲ ਆਪਣਾ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਰੰਗਾਈਆ। ਘੜੀ ਕਹੇ ਮੈਨੂੰ ਕਹਿ ਦਿਓ ਕਲਾਕ, ਕਲਾ ਮੇਰੀ ਅੰਦਰ ਦਿਤੀ ਛੁਪਾਈਆ। ਮੇਰਾ ਕਿਸੇ ਨੂੰ ਨਜ਼ਰ ਨਹੀਂ ਔਂਦਾ ਲੱਗਾ ਲਾਕ, ਤਾਲਾ ਰੂਪ ਨਾ ਕੋਇ ਵਟਾਈਆ। ਮੇਰਾ ਸੋਹਣਾ ਜਿਹਾ ਬਲਾਕ, ਸ਼ੇਪ ਰਹੀ ਵਖਾਈਆ। ਮੇਰੇ ਅੰਦਰ ਇਕ ਨਾਦ, ਹੌਲੀ ਹੌਲੀ ਆਵਾਜ਼ ਸੁਣਾਈਆ। ਉਸ ਦੇ ਕੋਲੋਂ ਸਿਖ ਲਓ ਜਾਚ, ਕਾਇਆ ਮੰਦਰ ਅੰਦਰ ਘੜੀ ਘੜੀ ਘੜਿਆਲ, ਘੜਿਆਲ ਕੀ ਘਟਨਾ ਰਿਹਾ ਜਣਾਈਆ । ਆਪੇ ਜਵਾਬ ਤੇ ਆਪੇ ਸਵਾਲ, ਆਪੇ ਦੇਵਣਹਾਰ ਅਹਿਵਾਲ, ਹਾਲਾਂਕਿ ਹਾਲਤ ਆਪਣੀ ਆਪਣੇ ਨਾਲ ਬਦਲਾਈਆ । ਸਾਰੇ ਅੰਦਰੋਂ ਬਾਹਰੋਂ ਇਕ ਦੂਜੇ ਦੇ ਮਿਲ ਜਾਓ ਨਾਲ, ਜਗਤ ਦਾ ਟਾਈਮ ਸਮੇਂ ਦਾ ਵਕ਼ਤ ਸੋਹਣਾ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਘੜੀ ਕਹੇ ਮੇਰੇ ਥੱਲੇ ਬੱਧਾ ਇਕ ਰੁਮਾਲ, ਸੋਹਣਾ ਲਪੇਟ ਦਿਤਾ ਲਗਾਈਆ। ਮੈਂ ਸੰਤਾਂ ਅਗੇ ਕਰਨ ਆਈ ਸਵਾਲ, ਆਪਣੀ ਆਸ਼ਾ ਪਰਗਟਾਈਆ। ਨਵੀਂ ਰੀਤੀ ਨੂੰ ਲਉ ਸੰਭਾਲ, ਪੁਰਖ ਅਕਾਲ ਨਾਲ ਮਿਲਾਈਆ। ਕੂੜੀ ਕਿਰਿਆ ਦਾ ਕਰ ਦਿਉ ਜ਼ਵਾਲ, ਸਤਿ ਸਚ ਹੋਏ ਰੁਸ਼ਨਾਈਆ। ਫੜ ਕੇ ਹਲੂਣ ਦਿਉ ਸ਼ਾਹ ਕੰਗਾਲ, ਸੋਇਆ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਤੋੜ ਦਿਉ ਜੰਜਾਲ, ਗੜ੍ਹ ਹੰਕਾਰੀ ਦਿਉ ਭੰਨਾਈਆ। ਸਤਿ ਧਰਮ ਵਾਸਤੇ ਮਾਰ ਕੇ ਵੇਖੋ ਇਕੋ ਛਾਲ, ਉਛਾਲ ਲਹਿਰ ਲਹਿਰ ਨਾਲ ਟਕਰਾਈਆ। ਆਪਣੀ ਹਿੰਮਤ ਕਰੋ ਵਿਸ਼ਾਲ, ਹੌਸਲਾ ਇਕ ਰਖਾਈਆ। ਵੇਦਾਂਤ ਦੀ ਵਿਦਿਆ ਦੱਸੋ ਕਮਾਲ, ਆਤਮ ਅੰਤਰ ਸਚ ਜਣਾਈਆ। ਦੀਨਾਂ ਦੀ ਰਖਸ਼ਾ ਕਰਨੀ ਹੋ ਪ੍ਰਿਤਪਾਲ, ਸੇਵਕ ਨਜ਼ਰੀ ਆਈਆ। ਜੋ ਸੰਗਠਨ ਬਣਨ ਲੱਗਾ ਵਿਚ ਜਹਾਨ, ਸ੍ਰਿਸ਼ਟ ਸਬਾਈ ਦਿਉ ਸਮਝਾਈਆ । ਸਚ ਦਾ ਸੰਦੇਸ਼ਾ ਸਚ ਗਿਆਨ, ਸਚ ਸਚ ਚਾਰੋਂ ਕੁੰਟ ਕਰੇ ਰੁਸ਼ਨਾਈਆ। ਪ੍ਰੇਮ ਦੇ ਨਾਲ ਪ੍ਰੇਮ ਤੋੜ ਦਿਉ ਅਭਿਮਾਨ, ਪ੍ਰੇਮ ਦਾ ਮਾਰ ਕੇ ਤੀਰ ਨਿਸ਼ਾਨ, ਗੜ੍ਹ ਹੰਕਾਰੀ ਡੇਰਾ ਢਾਹੀਆ। ਵਿਦਿਆ ਵਾਲੇ ਬੜੇ ਬੜੇ ਵਿਦਵਾਨ, ਰਸਨਾ ਜਿਹਵਾ ਬੋਲਣ ਨਾਲ ਜ਼ਬਾਨ, ਅਨੇਕ ਪਰਕਾਰ ਦੇ ਹੋਰ ਕਰਨ ਵਖਿਆਨ, ਕਥਾ ਕਹਾਣੀਆਂ ਨਾਲ ਜਣਾਈਆ। ਸਚ ਸੰਦੇਸ਼ਾ ਇਕੋ ਦੇਵੋ ਆਣ, ਆਣ ਸਭ ਨੂੰ ਦੇਵੋ ਪਾਈਆ। ਜਿਸ ਨਾਲ ਆਤਮਾ ਆਪਣਾ ਸਮਝ ਲਵੇ ਭਗਵਾਨ, ਭਗਵਾਨ ਆਤਮਾ ਨਜ਼ਰੀ ਆਈਆ। ਜਿਹੜੇ ਵਿਗਿਆਨ ਨਾਲ ਚੜ੍ਹ ਗਏ ਉਤੇ ਅਸਮਾਨ, ਜਗਤ ਸਹਾਰੇ ਰਹੇ ਉਡਾਈਆ। ਉਹਨਾਂ ਨੂੰ ਦੱਸ ਦਿਉ ਨਿਰਮਾਣ, ਨਿਮਰਤਾ ਇਕ ਸਿਖਾਈਆ। ਕਿਸੇ ਕੰਮ ਨਹੀਂ ਔਣੇ ਉਡਾਏ ਬਬਾਣ, ਬੰਬਾਂ ਵਾਲੀ ਨਾ ਕੋਇ

ਵਡਿਆਈਆ। ਪ੍ਰੇਮਾ ਨੰਦ ਜੀ ਜੇ ਰਲ ਮਿਲ ਕੇ ਸਾਡਾ ਤੁਹਾਡਾ ਪ੍ਰੇਮ ਦਾ ਚੜ੍ਹ ਜਾਏ ਤੁਫ਼ਾਨ, ਮੁਹੱਬਤ ਵਿਚ ਸਾਰੇ ਦਿਉ ਰੁੜ੍ਹਾਈਆ। ਵਿਸ਼ਵ ਦਾ ਹੋਵੇ ਕਲਿਆਣ, ਧਰਮ ਦਾ ਹੋਵੇ ਧਿਆਨ, ਭਰਮ ਦਾ ਝਗੜਾ ਦਿਉ ਮੁਕਾਈਆ। ਸਾਰੇ ਰਲ ਮਿਲ ਕੇ ਇਕ ਦੂਜੇ ਨੂੰ ਤੂੰ ਮੇਰਾ ਮੈਂ ਤੇਰਾ ਦੱਸੋ ਗਾਣ, ਸਾਚੀ ਕਰਨੀ ਇਕੋ ਨਜ਼ਰੀ ਆਈਆ। ਜ਼ਿੰਦਗੀ ਵਿਚੋਂ ਜ਼ਿੰਦਗੀ ਲੈਣ ਪਛਾਣ, ਜੀਵਣ ਵਿਚੋਂ ਜੀਵਣ ਸਿਖੇ ਜਹਾਨ, ਮਰਨ ਤੋਂ ਪਹਿਲੋਂ ਮਰਨਾ ਆਪਣਾ ਲੈਣ ਬਣਾਈਆ। ਇਨਸਾਨ ਇਨਸਾਨ ਨੂੰ ਸਮਝਣ ਇਨਸਾਨ, ਇਹੋ ਜਿਹਾ ਦਿਉ ਸਚ ਗਿਆਨ, ਪ੍ਰਵਾਣ ਪ੍ਰੀਤੀ ਨਾਲ ਜਣਾਈਆ। ਫੇਰ ਕਿਉਂ ਨਾ ਸਤਿ ਸਚ ਦਾ ਸਾਂਝਾ ਚਲੇ ਵਿਧਾਨ, ਵਿਦਿਆ ਇਕੋ ਨਜ਼ਰੀ ਆਈਆ। ਗੁਰੂਦਵਾਰੇ ਮੰਦਰਾਂ ਮਸਜਿਦਾਂ ਸ਼ਿਵਦਵਾਲਿਆਂ ਮੱਠਾਂ ਨਾਲੋਂ ਇਹ ਮੰਦਰ ਸੋਹਣਾ ਮਕਾਨ, ਜਿਸ ਅੰਦਰ ਬੈਠਾ ਡੇਰਾ ਲਾਈਆ। ਉਸ ਦੀ ਕਰਾ ਦਿਓ ਸਭ ਨੂੰ ਪਹਿਚਾਣ, ਬੇਪਹਿਚਾਣ ਪਰਦਾ ਲਏ ਉਠਾਈਆ। ਘੜੀ ਦੇ ਥੱਲੇ ਬੱਧਾ ਕਹੇ ਰੁਮਾਲ, ਮੈਂ ਵੇਖਾਂ ਕਮਾਲ, ਜੋ ਸੰਮਤ ਸੰਮਤੀ ਸ੍ਰਿਸ਼ਟੀ ਵਿਚ ਅਗੇ ਨਜ਼ਰੀ ਆਈਆ।