੧੦ ਚੇਤ ਸ਼ਹਿਨਸ਼ਾਹੀ ਸੰਮਤ ੧ ਰਵੇਲਾ ਰਾਮ ਦੇ ਗ੍ਰਹਿ ਪਿੰਡ ਸਰਦਾਰੀ
ਗੋਦਾਵਰੀ ਕਹੇ ਗੋਬਿੰਦ ਮੇਰੇ ਅੰਦਰ ਚਰਨ ਦਿਤਾ ਰਖ, ਉਂਗਲਾਂ ਪੰਜਾਂ ਨਾਲ ਦਬਾਈਆ। ਮੇਰੀ ਖੁਲ੍ਹ ਗਈ ਅੱਖ, ਪੜਦਾ ਦਿਤਾ ਚੁਕਾਈਆ । ਮੈਂ ਅੰਗੜਾਈ ਲਈ ਝਟ, ਸਵਾਧਾਨ ਹੋ ਕੇ ਵੇਖ ਵਖਾਈਆ। ਆਪਣੇ ਜੋੜ ਕੇ ਹੱਥ, ਸੀਸ ਦਿਤਾ ਨਿਵਾਈਆ। ਕੁਝ ਮੈਨੂੰ ਅਗੇ ਦੱਸ, ਕੀ ਤੇਰੀ ਬੇਪਰਵਾਹੀਆ। ਗੋਬਿੰਦ ਪਿਆ ਹਸ, ਖ਼ੁਸ਼ੀਆਂ ਨਾਲ ਸਮਝਾਈਆ। ਜੋ ਹੁਕਮ ਪੁਰਖ ਸਮਰਥ, ਮੈਂ ਓਹੋ ਰਿਹਾ ਕਮਾਈਆ। ਮੈਂ ਏਥੋਂ ਜਾਣਾ ਨਸ, ਚੋਲਾ ਪੰਜ ਤੱਤ ਤਜਾਈਆ। ਓਸ ਦੇ ਕੋਲ ਜਾਣਾ ਵਸ, ਜੋ ਸਚਖੰਡ ਸੋਭਾ ਪਾਈਆ। ਜਿਸ ਵੇਲੇ ਓਸ ਹੋਣਾ ਪਰਗਟ, ਲੋਕਮਾਤ ਵੇਸ ਵਟਾਈਆ। ਮੈਂ ਓਸ ਦਾ ਬਣਨਾ ਹੱਟ, ਜਿਸ ਵਿਚ ਬਹਿ ਕੇ ਖ਼ੁਸ਼ੀ ਮਨਾਈਆ। ਓਸ ਦੇ ਨਾਮ ਦਾ ਗੌਂਣਾ ਛੰਦ, ਛੰਦ ਆਪਣਾ ਨਾਲ ਮਿਲਾਈਆ। ਮੇਰੇ ਵਜੂਦ ਵਿਚ ਓਸ ਨੇ ਹੋਣਾ ਬੰਦ, ਜਿਸ ਦਾ ਕਲਬੂਤ ਨਾ ਕੋਈ ਸਮਝਾਈਆ। ਫੇਰ ਮੈਨੂੰ ਪੈਣੀ ਠੰਡ, ਸਾਂਤਕ ਸਤਿ ਦਏ ਕਰਾਈਆ। ਮੈਂ ਛਡ ਕੇ ਪੁਰੀ ਅਨੰਦ, ਅਨੰਦ ਵਿਚ ਜਾਣਾ ਸਮਾਈਆ। ਗੋਦਾਵਰੀ ਕਿਹਾ ਫੇਰ ਕਿਹਨੂੰ ਲਾਵੇਂ ਅੰਗ, ਆਪਣਾ ਸੰਗ ਰਖਾਈਆ । ਗੋਬਿੰਦ ਕਿਹਾ ਮੈਂ ਪਹਿਲੋਂ ਮੰਗਾਂ ਮੰਗ, ਪ੍ਰਭ ਅਗੇ ਝੋਲੀ ਡਾਹੀਆ। ਸਾਚਿਆਂ ਭਗਤਾਂ ਦੇ ਅੰਦਰ ਜਾਵਾਂ ਲੰਘ, ਆਤਮ ਉਤੇ ਬਹਿ ਕੇ ਸੋਭਾ ਪਾਈਆ । ਜਿਥੇ ਨਾ ਕੋਈ ਸੂਰਜ ਚੰਦ, ਮੰਡਲ ਮੰਡਪ ਨਾ ਕੋਈ ਰੁਸ਼ਨਾਈਆ। ਖੇਲ ਵੇਖਣਾ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕੀ ਕੀ ਹੁਕਮ ਵਰਤਾਈਆ। ਗੋਦਾਵਰੀ ਕਿਹਾ ਕੁਛ ਮੇਰੀ ਵੀ ਪਾ ਗੰਢ, ਸੰਗ ਅਗਲਾ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੋਦਾਵਰੀ ਕਹੇ ਗੋਬਿੰਦ ਚਰਨ ਰਖ ਕੇ ਦਿਤਾ ਦਬ, ਭਾਰ ਹੌਲੀ ਜਿਹੀ ਪਾਈਆ। ਮੇਰੇ ਨੇਤਰ ਖੁਲ੍ਹ ਗਏ ਝਬ, ਨਿੰਦਰਾ ਦਿਤੀ ਗਵਾਈਆ। ਮੇਰੇ ਮੂੰਹ ਵਿਚੋਂ ਨਿਕਲਿਆ ਹਾਏ ਰੱਬ, ਹੌਕਾ ਲੈ ਕੇ ਦਿਤਾ ਸੁਣਾਈਆ। ਗੋਬਿੰਦ ਨੇ ਕਿਹਾ ਉਠ ਓਸ ਨੂੰ ਲੈ ਲਭ, ਜਿਸ ਨੂੰ ਰਹੀ ਗਾਈਆ। ਜਾਂ ਮੈਂ ਤਕਿਆ ਮੈਨੂੰ ਸਾਖ਼ਿਆਤ ਨਜ਼ਰੀ ਆਇਆ ਜਿਸ ਦਾ ਕ਼ਦਾਂ ਵਰਗਾ ਨਹੀਂ ਕ਼ਦ, ਓਹਦਾ ਆਰ ਪਾਰ ਕਿਨਾਰਾ ਕੋਈ ਨਾ ਸਮਝੀ ਹਦ, ਸਮਰਥ ਰੂਪ ਬੇਪਰਵਾਹੀਆ। ਮੈਂ ਖ਼ੁਸ਼ੀ ਨਾਲ ਪਈ ਨਚ, ਆਪਣਾ ਪਰਦਾ ਲਿਆ ਉਠਾਈਆ। ਗੋਬਿੰਦ ਪਿਛੇ ਗਿਆ ਹਟ, ਆਪਣਾ ਚਰਨ ਕਢਾਈਆ। ਮੈਨੂੰ ਓਸ ਵੇਲੇ ਲੱਗੀ ਇਕ ਸੱਟ, ਬਿਰਹੋਂ ਦਿਤਾ ਸਤਾਈਆ। ਮੈਂ ਚਰਨੀਂ ਗਈ ਢਠ, ਰੋ ਕੇ ਹਾਲ ਸੁਣਾਈਆ। ਗੋਬਿੰਦ ਕਿਹਾ ਥੋੜ੍ਹੇ ਦਿਨ ਕਟ, ਫਿਰ ਸਹਿਜ ਲਵਾਂ ਮਿਲਾਈਆ। ਤੂੰ ਭਗਤਾਂ ਦਵਾਰੇ ਔਣਾ
ਨਠ, ਰੂਪ ਆਪਣਾ ਇਕ ਬਦਲਾਈਆ । ਓਥੇ ਮੈਂ ਤੇ ਮੇਰਾ ਹੋਵੇ ਪੁਰਖ ਸਮਰਥ, ਤੀਜਾ ਗੁਰਮੁਖ ਸੋਭਾ ਪਾਈਆ। ਤੇਰੀ ਲਜਿਆ ਓਹਨਾਂ ਦੇ ਨਾਲ ਲਵਾਂ ਰਖ, ਪੜਦਾ ਉਤੇ ਦਵਾਂ ਟਿਕਾਈਆ । ਗੋਦਾਵਰੀ ਪਈ ਹਸ, ਵਹਿੰਦੀ ਧਾਰ ਖ਼ੁਸ਼ੀ ਮਨਾਈਆ। ਗੋਬਿੰਦ ਇਕ ਵੇਰਾਂ ਵੇਖ ਲੈਣ ਦੇ ਆਪਣੀ ਅੱਖ, ਤੇਰਾ ਨੁਹਾਰ ਭੁੱਲ ਕਦੇ ਨਾ ਜਾਈਆ । ਗੋਬਿੰਦ ਉਹਦੇ ਮੱਥੇ ਉਤੇ ਠੋਕਰ ਮਾਰੀ ਝਟ, ਸਮਝ ਸਮਝ ਨਾਲ ਦਿਤੀ ਮਿਲਾਈਆ। ਓਸ ਨੇ ਕਿਹਾ ਓਹ ਮੇਰੇ ਅੰਦਰ ਗਿਆ ਵਸ, ਜਿਸ ਦੇ ਹੁਕਮ ਅੰਦਰ ਭੱਜਾਂ ਵਾਹੋ ਦਾਹੀਆ। ਅਗੋਂ ਗੋਬਿੰਦ ਕਰ ਕੇ ਬਸ, ਆਪਣਾ ਆਪ ਲਿਆ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਕਾਰਨ ਭਗਤਾਂ ਦਵਾਰੇ ਰਿਹਾ ਨਠ, ਘਰ ਘਰ ਆਪਣਾ ਫੇਰਾ ਪਾਈਆ।
ਜਿਸ ਵੇਲੇ ਗੋਦਾਵਰੀ ਵਿਚ ਗੋਦਾਵਰੀ ਮਾਰੀ ਚੁੱਭੀ, ਪਾਣੀ ਵਿਚ ਰਾਣੀ ਗਈ ਸਮਾਈਆ। ਓਸ ਨੂੰ ਵਿਚੋਂ ਤਿੱਖੀ ਧਾਰ ਨੋਕਦਾਰ ਇਕ ਚੁਭੀ, ਜੋ ਗੋਬਿੰਦ ਖੰਡੇ ਉਤੇ ਲਿਖਾਈਆ। ਜਿਸ ਦੀ ਅਗਲੀ ਨੋਕ ਥੋੜੀ ਕੁੱਬੀ, ਮੁਖ ਦਿਤਾ ਭਵਾਈਆ। ਓਸ ਦੇ ਵਿਚ ਇਕ ਰਮਜ਼ ਸੀ ਗੁੱਝੀ, ਜਿਹੜੀ ਗੋਬਿੰਦ ਨੇ ਆਪਣੀ ਅੱਖ ਵਿਚ ਪਰਤਖ ਦਿਤੀ ਲੁਕਾਈਆ। ਜਿਸ ਵੇਲੇ ਪੀਰ ਲੈ ਕੇ ਆਇਆ ਸੀ ਕੁੱਜੀ, ਓਸ ਨੂੰ ਓਹ ਰਮਜ਼ ਸੀ ਸੁਝੀ, ਜਿਹੜੀ ਗੋਬਿੰਦ ਖੰਡੇ ਵਿਚ ਛੁਪਾਈਆ। ਓਸ ਨੂੰ ਵੇਖ ਕੇ ਪਿਆਰ ਅੰਦਰ ਗੋਦਾਵਰੀ ਦਾ ਦੁੱਧ ਉਤਰਿਆ ਦੁੱਧੀਂ, ਦੋਵੇਂ ਸੀਰ ਸੀਰ ਵਹਾਈਆ। ਗੋਬਿੰਦ ਕਿਹਾ ਤੂੰ ਅਜੇ ਨਹੀਂ ਹੋਈ ਬੁੱਢੀ, ਜੁਗ ਬੀਤੇ ਬਣੀ ਰਹੀ ਪਾਂਧੀ ਰਾਹੀਆ। ਓਸ ਕਿਹਾ ਮੈਂ ਅਜੇ ਇਕ ਆਸ ਵਿਚ ਰੁਝੀ, ਬੈਠੀ ਧਿਆਨ ਲਗਾਈਆ। ਜਿਸ ਵੇਲੇ ਗੋਬਿੰਦ ਤੇਰੇ ਨਾਲ ਮਿਲ ਕੇ ਭਗਤ ਭਗਵਾਨ ਦੀ ਹੋਣੀ ਇਕ ਰੁਚੀ, ਦੂਜੀ ਆਸਾ ਦੇਣੀ ਗਵਾਈਆ। ਓਸ ਵੇਲੇ ਮੇਰੀ ਔਧ ਆਪੇ ਜਾਣੇ ਮੁਕੀ, ਮੁਕੰਮਲ ਦਿਆਂ ਸਮਝਾਈਆ। ਮੈਨੂੰ ਚਾ ਮੈਂ ਵੀ ਪ੍ਰੇਮ ਪਿਆਰ ਦਾ ਆਪਣਾ ਸੀਰ ਗੁਰਮੁਖਾਂ ਦੀ ਚੋਵਾਂ ਮੁਖੀਂ, ਕਿਉਂ, ਤੂੰ ਮੇਰੇ ਵਿਚ ਚਰਨ ਦਿਤਾ ਛੁਹਾਈਆ। ਜਿਸ ਤਰਾ ਮੈਂ ਤੇਰੇ ਵਿਛੋੜੇ ਵਿਚ ਦੁਖੀ, ਮੈਂ ਚਾਹੁੰਦੀ ਹਾਂ ਤੇਰੇ ਵਿਛੋੜੇ ਵਿਚ ਕੋਈ ਨਾ ਮਾਰੇ ਧਾਈਆ। ਤੂੰ ਨਾਤਾ ਛਡ ਕੇ ਆਪਣੇ ਪੁੱਤੀਂ, ਗੁਰਮੁਖਾਂ ਗੋਦ ਲਿਆ ਉਠਾਈਆ। ਗੋਦਾਵਰੀ ਕਹੇ ਮੈਂ ਵੀ ਓਹਨਾਂ ਮਿਲ ਕੇ ਆਪਣੀ ਕਰਾਂ ਕੁੱਖ ਸੁੱਚੀ, ਸਚ ਸਚ ਇਹਨਾਂ ਦੀ ਝੋਲੀ ਪਾਈਆ। ਗੋਬਿੰਦ ਕਿਹਾ ਵੇਖੀਂ ਇਸ ਨਿਸ਼ਾਨਿਉਂ ਕਦੇ ਨਾ ਉਕੀਂ, ਓਹ ਵੇਲਾ ਜਾਣਾ ਆਈਆ। ਜੰਗਲ ਬੇਲੇ ਉਜਾੜਾਂ ਵਿਚ ਕਿਤੇ ਨਾ ਢੂੰਡੀਂ, ਲਹਿਰਾਂ ਵਿਚੋਂ ਨਾ ਖੋਜ ਖੁਜਾਈਆ। ਜਿਸ ਦੀ ਧਾਰ ਭਗਤਾਂ ਦੇ ਅੰਦਰ ਹੋਵੇ ਆਵਾਜ਼ ਆਏ ਤੂੰ ਹੀ ਤੂੰ ਹੀ ਦੀ, ਤੂੰ ਮੇਰਾ ਮੈਂ ਤੇਰਾ ਇਕੋ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਬਖ਼ਸ਼ਣਹਾਰ ਸੱਚੀ ਸਰਨਾਈਆ। ਗੋਦਾਵਰੀ ਕਹੇ ਜਿਸ ਵੇਲੇ ਗੋਬਿੰਦ ਨੇ ਮੇਰੇ ਉਤੇ ਲਾਈ ਤਲੀ, ਇਤਲਾਹ ਦਿਤੀ ਕਰਾਈਆ। ਮੈਂ ਭੁਲ ਗਈ ਵਹਿਣਾਂ ਵਿਚ ਭੱਜਣ ਵਾਲੀ ਗਲੀ, ਰਾਹ ਨਜ਼ਰ ਕੋਇ ਨਾ ਆਈਆ। ਕੌਣ ਆ ਗਿਆ ਐਡਾ ਛਲੀ, ਜਿਸ ਮੈਨੂੰ ਦਿਤਾ ਭੁਲਾਈਆ । ਝਟ ਕਿਸੇ ਨੇ ਮੇਰੇ ਮੂੰਹ ਤੇ ਮਾਰ ਕੇ ਚਪੇੜ ਕਿਹਾ ਓਹ ਪੁੱਤਰਾਂ ਦੇ ਕੇ ਬਲੀ, ਬਲਵਾਨ ਹੋ ਕੇ ਫੇਰਾ ਪਾਈਆ। ਤੂੰ ਕਿਧਰ ਫਿਰਦੀ ਇਕੱਲੀ,
ਦੁਹਾਗਣ ਸੁਹਾਗਣ ਨਾ ਰੂਪ ਵਟਾਈਆ। ਭਜ ਭਜ ਹੋਈ ਝੱਲੀ, ਪੰਧ ਨਾ ਕੋਇ ਚੁਕਾਈਆ। ਮੇਰੇ ਅੰਦਰੋਂ ਆਵਾਜ਼ ਆਈ ਇਕ ਅਵੱਲੀ, ਧੁਰ ਦਾ ਰਾਗ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਤਲੀ ਕਹੇ ਜਿਸ ਵੇਲੇ ਮੈਂ ਨਾਲ ਗਈ ਲਗ, ਜਲਧਾਰਾ ਛੋਹ ਦਿਤੀ ਜਣਾਈਆ। ਓਸ ਵੇਲੇ ਜੋ ਵਹਿਣ ਵਿਚ ਰਹੀ ਸੀ ਭਜ, ਆਪਣਾ ਪਿੱਛਾ ਆਈ ਬਦਲਾਈਆ । ਪਾਣੀ ਵਿਚੋਂ ਰੂਪ ਕਰ ਕੇ ਅੱਡ, ਬੈਠੀ ਸੀਸ ਨਿਵਾਈਆ। ਮੈਨੂੰ ਆਪਣੇ ਦਵਾਰੇ ਸੱਦ, ਬਖ਼ਸ਼ ਸਚ ਸਰਨਾਈਆ। ਕਿਉਂ, ਬੈਠਾ ਹੋ ਕੇ ਅੱਡ, ਬਣ ਕੇ ਧੁਰ ਦਾ ਮਾਹੀਆ। ਗੋਬਿੰਦ ਹੋਇਆ ਗਦ ਗਦ, ਖ਼ੁਸ਼ੀ ਨਾਲ ਰਿਹਾ ਸਮਝਾਈਆ। ਛੇਤੀ ਤੈਨੂੰ ਲਵਾਂ ਸੱਦ, ਪੁਰਖ ਅਕਾਲ ਨਾਲ ਮਿਲਾਈਆ। ਤੇਰੀ ਬੁਝਾਵਾਂ ਅੱਗ, ਤ੍ਰਿਸ਼ਨਾ ਦਿਆਂ ਗਵਾਈਆ। ਜਿਸ ਵੇਲੇ ਭਗਤਾਂ ਦੇ ਨਾਲ ਭਗਵਨ ਰੂਪ ਹੋ ਕੇ ਜਾਵਾਂ ਵਸ, ਗ੍ਰਹਿ ਗ੍ਰਹਿ ਸੋਭਾ ਪਾਈਆ। ਤੇਰੀ ਪੂਰ ਕਰਾਵਾਂ ਆਸ, ਤ੍ਰਿਸ਼ਨਾ ਦਿਆਂ ਗਵਾਈਆ। ਤੇਰੇ ਨਾਲੋਂ ਚੰਗਾ ਭਗਤਾਂ ਦਾ ਕੰਮ ਕਰਨਾ ਖ਼ਾਸ, ਸਵਾਸ ਓਹਨਾਂ ਦਾ ਆਪਣੇ ਵਿਚ ਮਿਲਾਈਆ। ਫੇਰ ਆਵਾਂ ਤੇਰੇ ਪਾਸ, ਵੀਹ ਸੌ ਇੱਕੀ ਬਿਕ੍ਰਮੀ ਲੰਘਣ ਤੋਂ ਸੱਤ ਮਹੀਨੇ ਪਿਛੋਂ ਸੁਣਾਂ ਤੇਰੀ ਦਰਖ਼ਾਸ, ਪਿਛਲੀ ਫ਼ਾਇਲ ਵਿਚੋਂ ਬਾਹਰ ਕਢਾਈਆ। ਨਾਲ ਇੱਕੀਆਂ ਦੀ ਹੋਵੇ ਜਮਾਤ, ਪ੍ਰਭੂ ਦੀ ਹੋਵੇ ਕਰਾਮਾਤ, ਮੇਰੀ ਹੋਵੇ ਜ਼ਾਤ, ਪੂਰਬ ਦੀ ਹੋਵੇ ਲੁਗਾਤ, ਜਿਸ ਦੇ ਵਿਚ ਹਰਫ਼ਾਂ ਵਾਲੀ ਸ਼ਨਾਖ਼ਤ ਨਾ ਕੋਇ ਵਖਾਈਆ। ਤੈਨੂੰ ਲੈ ਕੇ ਜਾਵੇ ਸਾਥ, ਚਮਿਆਰ ਕੋਲੋਂ ਭਰਾਵੇ ਇਕ ਗਲਾਸ, ਬ੍ਰਾਹਮਣ ਕੋਲੋਂ ਕਰਾਵੇ ਅਰਦਾਸ, ਆਪ ਚੜ੍ਹਦੇ ਮੁਖ ਕਰ ਕੇ ਖੜ੍ਹਾ ਹੋਵੇ ਪਾਸ, ਕੋਲ ਸੱਦ ਲਵੇ ਪ੍ਰਿਥਮੀ ਆਕਾਸ਼, ਨਾਨਕ ਆ ਜਾਏ ਮਰਦਾਨੇ ਨਾਲ ਰਬਾਬ, ਮੁਹੰਮਦ ਝੁਕ ਜਾਏ ਨਾਲ ਅਦਾਬ, ਈਸਾ ਕਹੇ ਸਚ ਜਨਾਬ, ਮੂਸਾ ਕਹੇ ਮੇਰੇ ਅਹਿਬਾਬ, ਤੇਰਾ ਅਗੰਮੀ ਖੇਲ ਤਮਾਸ਼, ਕ੍ਰਿਸ਼ਨ ਵਖਾਵਣ ਆਵੇ ਰਾਸ, ਰਾਮ ਸੀਤਾ ਹੋਵੇ ਦਾਸ, ਬ੍ਰਹਮਾ ਦੀ ਸੁਰਸਤੀ ਕਰੇ ਚਰਨ ਨਿਵਾਸ, ਵਿਸ਼ਨੂੰ ਦੀ ਲਛਮੀ ਜੋੜੇ ਹਾਥ, ਸ਼ੰਕਰ ਦੀ ਪਾਰਬਤੀ ਛਡ ਕੇ ਆਵੇ ਕਲਾਸ਼, ਭਗਤਾਂ ਦੀ ਆਤਮਾ ਚਰਨ ਕਰੇ ਨਿਵਾਸ, ਗੋਬਿੰਦ ਪਿਛਲੀ ਖੋਲ੍ਹ ਲਏ ਕਿਤਾਬ, ਜਿਸ ਵਿਚ ਆਦਿ ਜੁਗਾਦਿ ਦਾ ਲਿਖਿਆ ਹਿਸਾਬ, ਸਤਿ ਸਤਿਵਾਦੀ ਹੋ ਕੇ ਸੁਣੇ ਫ਼ਰਿਆਦ, ਅਗੇ ਗੁਰਮੁਖਾਂ ਨੂੰ ਦੇ ਕੇ ਦਾਦ, ਲੇਖਾ ਲਿਖਾਏ ਸਾਢੇ ਬਾਰਾਂ ਵਜੇ ਤਿੰਨ ਅੱਸੂ ਦੀ ਅਖ਼ੀਰੀ ਤੇ ਚਾਰ ਅੱਸੂ ਦੀ ਹੋਵੇ ਪਰਭਾਤ, ਸ਼ਾਹੀ ਲਬਾਸ ਸ਼ਹਿਨਸ਼ਾਹ ਨਵਾਬ ਦਰਗਾਹੀ ਖਿਤਾਬ ਦੇਵੇ ਆਪ, ਗੋਬਿੰਦ ਦਾ ਮੇਲਾ ਪੁਰਖ ਅਕਾਲ ਬਾਪ, ਸੱਜਣਾਂ ਦਾ ਵੇਲਾ ਸੋਹੰ ਜਾਪ, ਗੁਰੂਆਂ ਦਾ ਚੇਲਾ ਸਮਰਾਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਕਰੇ ਸੋ ਕਰਾਏ ਸੋ ਕਰਾਏ ਜੋ ਕਰੇ ਆਪ।
ਸਾਢੇ ਬਾਰਾਂ ਇੱਕੀ ਗੁਰਮੁਖ ਇਕ ਧਿਆਨ ਲਗੌਣਗੇ। ਗੋਦਾਵਰੀ ਦਾ ਕਿਨਾਰਾ ਗੋਬਿੰਦ ਦਾ ਇਸ਼ਾਰਾ, ਪ੍ਰੇਮ ਦਾ ਨਜ਼ਾਰਾ, ਗੁਰੂ ਦਾ ਗੁਰੂਦਵਾਰਾ, ਘਰ ਵਿਚੋਂ ਵੇਖ ਖ਼ੁਸ਼ੀ ਮਨੌਣਗੇ। ਪਵਣ ਦਾ ਹੁਲਾਰਾ, ਸ਼ਬਦ ਦਾ ਨਗਾਰਾ, ਦਰਸ ਦਾ ਦੀਦਾਰ ਨੇਤਰ ਲੋਚਣ ਨੈਣ ਰੰਗ ਚੜ੍ਹੌਣਗੇ। ਜਿਸ ਨੂੰ ਕਹਿੰਦੇ ਜੱਟ ਗਵਾਰਾ, ਇਸ ਦਾ ਵੇਖਣਗੇ ਲਲਕਾਰਾ, ਸ਼ਬਦ ਖੰਡਾ ਦੋ ਧਾਰਾ, ਦੋ ਜਹਾਨਾਂ ਦਏ ਹਿਲਾਈਆ। ਜਿਸ ਦਾ ਗੋਦਾਵਰੀ ਦੇ ਕੰਢੇ ਕੀਤਾ ਸਸਕਾਰਾ, ਓਸ ਦਾ ਤੇਜ ਹੋਣਾ ਅਪਾਰਾ, ਜਿਸ ਦੇ ਨਾਲ ਸਿਰਜਣਹਾਰਾ, ਸਿਰ ਸਿਰ ਦੇਵੇ ਮਾਣ ਵਡਿਆਈਆ। ਅਗੇ ਲਿਖਣ
ਵਾਲਾ ਬਹੁਤਾ ਹੋਰ ਵਿਸਥਾਰਾ, ਜਿਸ ਦਾ ਭੇਤ ਸਭ ਤੋਂ ਨਿਆਰਾ, ਨਿਰਾਕਾਰ ਨਿਰੰਕਾਰ ਆਪਣੇ ਹੱਥ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮੀਆਂ ਦਾ ਬਣ ਕੇ ਪ੍ਰੇਮ ਦਾ ਵਣਜਾਰਾ, ਭਗਤਾਂ ਨੂੰ ਭਗਤੀ ਦਾ ਦੇਵੇ ਭੰਡਾਰਾ, ਸਹਾਰਾ ਆਪਣਾ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੰਗਤ ਵੇਖ ਖ਼ੁਸ਼ੀ ਰਖਾਈਆ।
੧੦ ਚੇਤ ਸ਼ਹਿਨਸ਼ਾਹੀ ਸੰਮਤ ੧ ਕ੍ਰਿਸ਼ਨ ਲਾਲ ਦੇ ਘਰ ਪਿੰਡ ਸਰਦਾਰੀ ਛੰਬ
ਗੋਦਾਵਰੀ ਕਹੇ ਘੜੀ ਪਲ ਵੇਲਾ ਸੋਹੇ ਵਕ਼ਤ, ਵਿਅਕਤੀ ਦੇਵੇ ਵਡਿਆਈਆ। ਦਇਆ ਕਮਾਏ ਵਾਲੀ ਜਗਤ, ਜਾਗਦੀ ਜੋਤ ਕਰੇ ਰੁਸ਼ਨਾਈਆ। ਭਗਤ ਉਧਾਰੇ ਪ੍ਰੇਮ ਭਾਓ ਭਗਤ, ਭਾਵਨਾ ਪੂਰ ਕਰਾਈਆ। ਜੋਤ ਸਰੂਪ ਖੇਲੇ ਖੇਲ ਅਰਸ਼ ਤੋਂ ਉਤੇ ਆ ਕੇ ਫ਼ਰਸ਼, ਅਸਚਰਜ ਕਾਰ ਕਮਾਈਆ। ਪਿਛਲੀ ਮੇਟੇ ਮੇਰੀ ਹਰਸ ਅਗੇ ਕਰੇ ਤਰਸ, ਦਰਸ ਇਕ ਦਰਸਾਈਆ। ਗੁਰਮੁਖਾਂ ਦੀ ਮੇਟੇ ਭਟਕ, ਸ੍ਰਿਸ਼ਟੀ ਤੇ ਚੜ੍ਹੇ ਕਟਕ, ਅਟਕ ਪਾਰ ਪਏ ਦੁਹਾਈਆ। ਰੌਲਾ ਪੌਣ ਮਸੂਦੀ ਖਟਕ, ਫ਼ਰੀਦੀ ਓਰਗਜ਼ਈ ਨਾਲ ਮਿਲਾਈਆ। ਓਧਰੋਂ ਗੋਦਾਵਰੀ ਦੇ ਕੰਢੇ ਭਗਤਾਂ ਮਿਲੇ ਸਾਚੀ ਵਸਤ, ਦਸਤ ਬਦਸਤ ਹੱਥ ਫੜਾਈਆ। ਇਕੋ ਦੇ ਹੋ ਜਾਓ ਚਰਨ ਪ੍ਰਸਤ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕ ਦੂਜੇ ਨਾਲ ਕੋਈ ਨਾ ਕਰਿਓ ਹਸਦ, ਪ੍ਰੇਮ ਪ੍ਰੀਤੀ ਨਾਤਾ ਲੈਣਾ ਜੁੜਾਈਆ। ਭਗਤਾਂ ਦਾ ਬਣਾ ਕੇ ਵਫ਼ਦ, ਸਾਚਾ ਹੁਕਮ ਲੈਣਾ ਪਰਗਟਾਈਆ। ਪੁਰਖ ਅਕਾਲ ਬਣ ਕੇ ਕਰੇ ਮਦਦ, ਮਦਦਗਾਰ ਗੁਰਮੁਖ ਆਪਣੇ ਲੈਣੇ ਬਣਾਈਆ । ਕੁਛ ਲੇਖਾ ਲੇਖ ਬਧਕ, ਦੂਜਾ ਯਾਰ ਓਸ ਦਾ ਓਸ ਦੇ ਨਾਲ ਮਿਲਾਈਆ । ਗੌਤਮ ਦੀ ਅਜੇ ਬਾਕੀ ਪਈ ਓਥੇ ਕੁਛ ਰਸਦ, ਓਸ ਦਾ ਹਿਸਾ ਵੇਖ ਵਖਾਈਆ। ਜਿਨ੍ਹਾਂ ਗੁਰਮੁਖਾਂ ਨੇ ਝਲਿਆ ਗੋਬਿੰਦ ਨਾਲ ਕਸ਼ਟ, ਕੁਸ਼ਤੇ ਦੇ ਪੁਸ਼ਤੇ ਦਿਤੇ ਲਗਾਈਆ। ਓਹਨਾਂ ਦੀ ਖੋਲ੍ਹਣੀ ਦ੍ਰਿਸ਼ਟ, ਦਇਆ ਦੇਣੀ ਕਮਾਈਆ। ਰਾਜ ਨਰਾਇਣ ਲਾਲ ਸਿੰਘ ਪਿਛਲਾ ਲੇਖਾ ਬਾਕੀ ਅਜੇ ਰਾਮ ਵਾਲਾ ਵਸ਼ਿਸ਼ਟ, ਓਹ ਵੀ ਪੂਰ ਓਥੇ ਕਰਾਈਆ। ਜਿਸ ਚੰਦ ਨੇ ਕੂੜੀ ਆਸ਼ਾ ਕਰੀ ਸੀ ਅਹਲਿਆ ਨਾਲ ਗ੍ਰਹਿਸਤ, ਓਸ ਦਾ ਲਹਿਣਾ ਖੋਜ ਖੁਜਾਈਆ। ਮਹੀਵਾਲ ਨੇ ਮਰਨ ਲਗਿਆਂ ਯਾਦ ਕੀਤਾ ਸੀ ਇਸ਼ਕ, ਓਸ ਇਸ਼ਕ ਦਾ ਤਿਲਕ ਲੱਛੂ ਦੇਣਾ ਲਗਾਈਆ। ਜਿਨ੍ਹਾਂ ਦੀ ਬਾਕੀ ਹੋਰ ਲਿਸਟ, ਹੌਲੀ ਹੌਲੀ ਦੇਵੇ ਸਮਝਾਈਆ। ਜਿਹੜੇ ਗੋਬਿੰਦ ਕੋਲੋਂ ਪਿੱਛਾ ਛੁਡਾ ਕੇ ਗਏ ਸੀ ਖ਼ਿਸਕ, ਤਿੰਨ ਓਹ ਵੀ ਨਾਲ ਰਲਾਈਆ। ਇਕ ਬਹੁਤਾ ਹੁੰਦਾ ਸੀ ਨਿੰਦਕ, ਚਾਰ ਕੁੰਟ ਘਰ ਘਰ ਕਰਦਾ ਰਿਹਾ ਸ਼ਨਵਾਈਆ। ਕਿਉਂ, ਓਹ ਨਿੰਦਿਆਂ ਵਿਚ ਗੋਬਿੰਦ ਗੌਂਦਾ, ਗੋਬਿੰਦ ਦੇ ਗੌਣ ਨਾਲ ਓਸ ਦੀ ਖੋਲ੍ਹਣੀ ਦ੍ਰਿਸ਼ਟ, ਦਇਆ ਦੇਣੀ ਕਮਾਈਆ । ਇਕ ਜੋੜੀ ਓਹ ਜਿਸ ਅਨੰਦ ਪੁਰ ਆ ਕੇ ਗੋਬਿੰਦ ਦੇ ਕੋਲ ਨੌ ਹੱਥ ਦੂਰ ਭੋਗਿਆ ਸੀ ਗ੍ਰਹਿਸਤ, ਸਜ਼ਾ ਦੀ ਬਜਾਏ ਓਹਨਾਂ ਦਾ ਗੁਪਤ ਲੇਖਾ ਦੇਣਾ ਮੁਕਾਈਆ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਧਾਰ ਰਹੀ ਰਿਸਕ, ਬੂੰਦ ਸਵਾਂਤੀ ਦੇਣੀ ਚੁਵਾਈਆ। ਜੇ ਗੁਰਮੁਖੋ ਕੁਕਰਮ ਕਰ ਕੇ ਕਹੋ ਇਹਦੇ ਕੋਲ ਨਹੀਂ ਸਾਡੀ ਲਿਸਟ, ਇਹ ਵੀ ਤੁਹਾਡੀ ਭੁਲ ਜੋ ਅਭੁਲ ਨੂੰ ਰਹੇ ਭੁਲਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਦਾਨੀ ਦਇਆਵਾਨ ਅਖਵਾਈਆ।
੧੦ ਚੇਤ ਸ਼ਹਿਨਸ਼ਾਹੀ ਸੰਮਤ ੧ ਫ਼ਰੰਗੀ ਰਾਮ ਦੇ ਘਰ ਤੂਤਾਂ ਵਾਲੀ
ਗੋਦਾਵਰੀ ਕਹੇ ਜਿਸ ਵੇਲੇ ਤਿੰਨ ਚਾਰ ਅੱਸੂ ਦੀ ਰਾਤ ਔਣਾ ਮੇਰੇ ਕੰਢਾ, ਤਿੰਨ ਕੰਢੀ ਵਾਲੇ ਨਾਲ ਮਿਲਾਈਆ । ਜਿਨ੍ਹਾਂ ਦੇ ਕੋਲ ਹੋਵੇ ਬਿਨਾ ਮਟੀਆਂ ਤੋਂ ਸਾਢੇ ਤਿੰਨ ਹੱਥ ਵਾਲਾ ਡੰਡਾ, ਰੰਗਾਂ ਸੱਤਾਂ ਨਾਲ ਰੰਗਾਈਆ। ਇਹ ਜੰਮੂ ਦੀ ਆਇਆ ਵੰਡਾ, ਜ਼ਾਮਨ ਹੋ ਕੇ ਰਿਹਾ ਸਮਝਾਈਆ । ਮਾਝੇ ਵਾਲਿਆਂ ਲਿਔਣਾ ਇਕ ਕੰਘਾ, ਦੰਦਖੰਡ ਰੂਪ ਵਟਾਈਆ। ਓਸ ਦਾ ਸਫ਼ੈਦ ਹੋਵੇ ਰੰਗਾ, ਧਾਰੀ ਵਿਚ ਨਾ ਕੋਇ ਜਣਾਈਆ। ਮਾਲਵੇ ਵਾਲਿਆਂ ਸਵਾ ਇੰਚ ਦਾ ਬਣੌਣਾ ਇਕ ਖੰਡਾ, ਸੁਵਰਨ ਚਾਂਦੀ ਜੋੜ ਜੁੜਾਈਆ। ਜਿਸ ਦੇ ਉਪਰ ਲਿਖਿਆ ਹੋਵੇ ਸੋਹੰ ਛੰਦਾ, ਹੰ ਬ੍ਰਹਮ ਭੇਵ ਖੁਲ੍ਹਾਈਆ। ਕੋਈ ਮਿਆਨ ਓਤੇ ਨਾ ਹੋਵੇ ਲਕੜੀ ਚੰਮਾ, ਬੰਦ ਵਿਚ ਨਾ ਕਿਸੇ ਰਖਾਈਆ। ਦੁਆਬੇ ਵਾਲਿਆਂ ਢਾਈ ਗਜ਼ ਦਾ ਦੁਪੱਟਾ ਜਿਸ ਦੀ ਕਨੀਂ ਸਵਾ ਸੇਰ ਬੱਧਾ ਹੋਵੇ ਚਨਾ, ਕੱਚਾ ਰੂਪ ਨਾ ਕੋਇ ਵਖਾਈਆ। ਦਿੱਲੀ ਵਾਲਿਆਂ ਤੋਂ ਲੈਣਾ ਇਕ ਛੰਨਾ, ਪਾਣੀ ਸਵਾ ਸੇਰ ਵਿਚ ਟਿਕਾਈਆ । ਪਟਨੇ ਵਾਲੇ ਰੰਗ ਲਿਔਣਾ ਲਾਲ ਘਨਾ, ਸਵਾ ਰਤੀ ਕੇਸਰ ਜੋੜ ਜੁੜਾਈਆ। ਇਟਾਰਸੀ ਵਾਲਿਆਂ ਸਵਾ ਪਾਓ ਤੇਲ ਦਾ ਲੈਣਾ ਪਲਾ, ਨਾਲ ਪ੍ਰੇਮ ਝੋਲੀ ਪਾਈਆ। ਸਾਢੇ ਬਾਰਾਂ ਜਿਸ ਵੇਲੇ ਤੁਹਾਡੇ ਨਾਲ ਗੋਬਿੰਦ ਹੋਵੇ ਇਕੱਲਾ, ਓਸ ਦੇ ਹੱਥ ਦੇਣਾ ਫੜਾਈਆ। ਓਹ ਪੁਰਖ ਅਕਾਲ ਅਗੇ ਡਾਹਵੇ ਪੱਲਾ, ਬੇਨੰਤੀ ਇਕ ਸੁਣਾਈਆ। ਜਿਸ ਕਾਰਨ ਮੈਨੂੰ ਘੱਲਾ, ਘੁੰਮਣ ਘੇਰ ਵੇਖ ਜਗਤ ਲੋਕਾਈਆ। ਢਾਈ ਮਿੰਟ ਪਿਛੋਂ ਕੋਲ ਆਵੇ ਡੱਲਾ, ਦੋਏ ਜੋੜ ਬੇਨੰਤੀ ਇਕ ਸੁਣਾਈਆ। ਇੱਕੀ ਸਿਖ ਸਾਢੇ ਤਿੰਨ ਹੱਥ ਉਤਰਨ ਥੱਲਾ, ਕੰਢਾ ਦੇਣ ਤਜਾਈਆ। ਉਧਰੋਂ ਲਹਿਰ ਆਵੇ ਛਲਾ, ਉਛਲ ਉਛਲ ਰਹੀ ਜਣਾਈਆ। ਓਸ ਵੇਲੇ ਖੇਲ ਹੋਵੇ ਅਵੱਲਾ, ਪੁਰਖ ਅਬਿਨਾਸ਼ੀ ਦੇਵੇ ਭੇਵ ਖੁਲ੍ਹਾਈਆ। ਨਾਲ ਸਮਗਰੀ ਨਾਲ ਫਲਾ, ਫਲੀ ਭੂਤ ਕਰ ਕੇ ਦਏ ਜਣਾਈਆ। ਖੇਲੇ ਖੇਲ ਅਛਲ ਅਛੱਲਾ, ਨਵ ਨੌ ਚਾਰ ਜਿਸ ਦੀ ਸਮਝ ਕਿਸੇ ਨਾ ਆਈਆ। ਗੋਦਾਵਰੀ ਉਤੇ ਗੋਬਿੰਦ ਛੁਹਾ ਕੇ ਓਹੋ ਤਲਾ, ਤਲਬ ਪੂਰੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤਿੰਨ ਚਾਰ ਅੱਸੂ ਦੀ ਓਡੀਕ ਕਰੇ ਰਾਤ, ਰੈਣ ਬੈਠੀ ਧਿਆਨ ਲਗਾਈਆ। ਜਿਸ ਵੇਲੇ ਆਵੇ ਮੇਰੇ ਪਾਸ, ਮਾਹੀ ਮਹਿਬੂਬ ਵੇਸ ਵਟਾਈਆ। ਜਲ ਦਾ ਭਰੇ ਗਲਾਸ, ਗੁਰਮੁਖਾਂ ਦੇ ਉਤੇ ਛੜਕਾਈਆ। ਸਾਰੇ ਅੰਦਰੋਂ ਹੋ ਜਾਣ ਇਕਾਂਤ, ਮਨ ਵਾਸਨਾ ਨਾ ਕੋਇ ਜਣਾਈਆ। ਬਿਨ ਰਸਨਾ ਜਿਹਵਾ ਗਾਵਣ ਸੋਹੰ ਜਾਪ, ਅਜਪਾ ਜਾਪ ਸਮਝਾਈਆ। ਉਤੋਂ ਤਾਰੇ ਵੇਖਣ ਮਾਰ ਝਾਤ, ਆਪਣੀ ਅੱਖ ਖੁਲ੍ਹਾਈਆ। ਅੰਬਰ ਵੇਖੇ ਖੇਲ ਤਮਾਸ਼, ਆਪਣਾ ਨੈਣ ਉਠਾਈਆ। ਪੱਥਰ ਰੋੜੇ ਕਹਿਣ ਸਾਡੀ ਮੁੱਕੀ ਵਾਟ, ਵੱਟਿਆਂ ਵਾਲਾ ਘੱਟਾ ਮਿੱਟੀ ਆਪਣਾ ਚਾਓ ਜਣਾਈਆ। ਗੋਬਿੰਦ ਆਇਆ ਆਪਣੇ ਘਾਟ, ਘਾਟ ਹੀਰਾ ਸਿਫ਼ਤ ਸਾਲਾਹੀਆ। ਹੁਣ ਬੰਦੇ ਦੀ ਭਾਵੇਂ ਨਹੀਂ ਦਿਸਦੀ ਜ਼ਾਤ, ਓਹ ਬੰਦਗੀ ਵਾਲਾ ਬੰਦੇ ਦੇ ਬੰਧਨ ਦਏ ਛੁੜਾਈਆ। ਇਕ ਆਵਾਜ਼ ਔਣੀ ਉਤੋਂ ਆਕਾਸ਼, ਮੰਡਲਾਂ ਉਤੋਂ ਜਣਾਈਆ। ਜਨ ਭਗਤੋ ਵਾਹ ਸ਼ਾਬਾਸ਼, ਜਿਨ੍ਹਾਂ ਸ਼ਮਅ ਦਿਤੀ ਜਗਾਈਆ। ਗੋਦਾਵਰੀ ਦੀ ਪਿਛਲੀ ਆਸ, ਗੋਦੀ ਵਾਲਾ ਪੂਰ ਕਰਾਈਆ। ਪਿਛਲੀ ਸੁਣ ਦਰਖ਼ਾਸ, ਲੇਖਾ ਦਏ ਵਖਾਈਆ। ਸਭ ਨੇ ਇਕੋ ਵਾਰ ਝੁਕ ਕੇ ਮਸਤਕ ਲੌਣੀ ਖ਼ਾਕ, ਧੂੜੀ ਚਰਨ ਰਮਾਈਆ। ਅਗਲੀ ਕਟੇ ਵਾਟ, ਪਿਛਲਾ ਪੰਧ ਰਹਿਣ ਕੋਇ ਨਾ ਪਾਈਆ।
ਰਵਿਦਾਸ ਨਾਲ ਰਖਣੀ ਕ਼ਲਮ ਦਵਾਤ, ਪੰਜਾਂ ਦੀ ਵੰਡ ਵੰਡਾਈਆ। ਪੰਜ ਵਾਰ ਲਿਖਿਆ ਹੋਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਿਖਿਆ ਹੋਵੇ ਸਾਥ, ਸਾਚਾ ਰੂਪ ਵਟਾਈਆ। ਜਿਉਂ ਜਿਉਂ ਚੜ੍ਹਦੀ ਜਾਏ ਪਰਭਾਤ, ਘੜੀ ਪਲ ਰੂਪ ਵਟਾਈਆ। ਸਤਿਗੁਰ ਖੋਲ੍ਹਦਾ ਜਾਏ ਸਭ ਪਿਛਲੇ ਖਾਤ, ਖ਼ਤਰੇ ਦਏ ਗਵਾਈਆ। ਜਿਸ ਕਿਨਾਰੇ ਖਾਧੀ ਸੁਗੰਧ ਮੈਂ ਭਗਤਾਂ ਦਾ ਕਰਨਾ ਇਤਫ਼ਾਕ, ਗੁਰਮੁਖਾਂ ਦੇਣਾ ਮਿਲਾਈਆ। ਓਸੇ ਕੰਢੇ ਸੁਆਲ ਜਵਾਬ, ਸਨਮੁਖ ਹੋ ਕੇ ਦਏ ਸਮਝਾਈਆ। ਮੁਖ ਤੋਂ ਪੜਦਾ ਲਾਹ ਕੇ ਨਕ਼ਾਬ, ਨੁਕ਼ਤਾ ਨਜ਼ਰ ਦਏ ਬਦਲਾਈਆ। ਹਰਿਗੋਬਿੰਦ ਦਾ ਜਿਹੜਾ ਅਸਵ ਸੀ ਜਿਹੜਾ ਦਿਲਬਾਗ਼, ਆਸਾ ਭਰਿਆ ਓਥੇ ਆਵੇ ਚਾਈਂ ਚਾਈਂਆ। ਨੀਲਾ ਛੁਡਾ ਕੇ ਆਪਣੀ ਵਾਗ, ਪੰਧ ਲਏ ਮੁਕਾਈਆ । ਹੱਥ ਤੇ ਸੋਹਣ ਵਾਲਾ ਬਾਜ਼, ਬਾਜ਼ੀ ਆਪਣੀ ਦਏ ਵਖਾਈਆ। ਕਲਗੀ ਦਾ ਬਣ ਕੇ ਤਾਜ, ਤਖ਼ਤ ਨਿਵਾਸੀ ਸ਼ਹਿਨਸ਼ਾਹੀਆ। ਸਤਿ ਧਰਮ ਦਾ ਚਲਾ ਕੇ ਜਹਾਜ਼, ਡੁਬਦੇ ਪਾਰ ਲੰਘਾਈਆ। ਸਚਖੰਡ ਦਾ ਸਾਚਾ ਰਾਜ, ਰਈਅਤ ਦੋ ਜਹਾਨ ਦਏ ਵਖਾਈਆ। ਭਗਤੋ ਤੁਹਾਡੇ ਅੰਦਰ ਹੋ ਕੇ ਵਿਸਮਾਦ, ਵਿਸ਼ਵ ਆਪਣਾ ਹੁਕਮ ਚਲਾਈਆ। ਭੇਵ ਖੁਲ੍ਹਾ ਕੇ ਬੋਧ ਅਗਾਧ, ਅਗੰਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੀ ਦਏ ਦਰਸਾਈਆ। ਗੋਦਾਵਰੀ ਕਹੇ ਜਿਸ ਵੇਲੇ ਔਣਾ ਮੇਰੇ ਤਟ, ਤੁਟਿਆਂ ਲਏ ਮਿਲਾਈਆ । ਲੇਖਾ ਚੁਕਾ ਅਠਸਠ, ਅੱਠਾਂ ਨੂੰ ਰੰਗ ਚੜ੍ਹਾਈਆ। ਨੌਵਾਂ ਦੀ ਮੰਜ਼ਲ ਕਟ, ਚੌਥੇ ਘਰ ਦਏ ਬਹਾਈਆ। ਇੱਕੀਆਂ ਦਾ ਇਕੋ ਸਥ, ਸਥਰ ਵਾਲਾ ਦਏ ਵਿਛਾਈਆ। ਭਗਤਾਂ ਦੀ ਇਕੋ ਅੱਖ, ਗੁਰਮੁਖਾਂ ਦਾ ਪਰਦਾ ਲਾਹੀਆ। ਹਰਿ ਸੰਗਤ ਦੇ ਹੋ ਕੇ ਵਸ, ਅੱਖਰਾਂ ਡੇਰਾ ਦੇਵੇ ਢਾਹੀਆ। ਆਪਣੇ ਚਰਨਾਂ ਦਾ ਚਰਨੋਦਕ ਦੂਰ ਦੁਰਾਡਾ ਘਰ ਘਰ ਦੇਵੇ ਝਟ, ਬੂੰਦ ਸਵਾਂਤੀ ਬਿਨ ਮੁਖ ਦਏ ਚਵਾਈਆ। ਫਿਰ ਖ਼ੁਸ਼ੀਆਂ ਨਾਲ ਪਏ ਹਸ, ਸੋਹਣੀ ਆਵਾਜ਼ ਸੁਣਾਈਆ । ਇਹ ਵੀ ਖੇਲ ਪੁਰਖ ਸਮਰਥ, ਜੋ ਕਰਨੀ ਦਾ ਕਰਤਾ ਹੋ ਕੇ ਰਿਹਾ ਕਰਾਈਆ। ਸਚ ਸੰਦੇਸ਼ਾ ਦੇ ਕੇ ਉਤੇ ਆਪਣੇ ਕਰੇ ਦਸਖ਼ਤ, ਨਮੁਕਰ ਹੋ ਕੇ ਮੁਕਰ ਕਦੇ ਨਾ ਜਾਈਆ। ਜਿਹੜਾ ਚਲ ਕੇ ਆਇਆ ਵਤ, ਇਤਲ ਵਿਤਲ ਸਿਤਲ ਸਾਰੇ ਆਇਆ ਤਜਾਈਆ। ਦੇਵੇ ਸਭ ਦਾ ਹਕ, ਲਹਿਣਾ ਝੋਲੀ ਪਾਈਆ। ਅਗੇ ਖੇਲ ਪੁਰਖ ਸਮਰਥ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਮੇਂ ਨਾਲ ਦੇਵੇ ਲਿਖਾਈਆ।
੧੦ ਚੇਤ ਸ਼ਹਿਨਸ਼ਾਹੀ ਸੰਮਤ ੧ ਪਿਪਲ ਦੇ ਹੇਠਾਂ ਧਿੰਗਾਲੀ
ਦੇਣ ਵਾਲਾ ਆਇਆ ਪਿਛਲਾ ਦੇਣ, ਦੇ ਦੇ ਖ਼ੁਸ਼ੀ ਮਨਾਈਆ। ਪ੍ਰੇਮ ਪਿਆਰ ਦੀ ਸਾਚੀ ਵਸਤੂ ਆਇਆ ਲੈਣ, ਬੇਪਰਵਾਹ ਬੇਪਰਵਾਹੀਆ । ਕਿਰਪਾ ਕਰ ਕੇ ਆਂਡ ਗਵਾਂਢ ਕੋਈ ਰਹਿਣ ਨਾ ਦੇਵੇ ਜਿੰਨ ਭੂਤ ਡੈਣ, ਸਾਫ਼ ਸੁਥਰੇ ਸਾਰੇ ਦਏ ਕਰਾਈਆ। ਜਿਸ ਵੇਲੇ ਗੁਰਮੁਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਹਿਣ, ਹਾਜ਼ਰ ਹੋ ਕੇ ਆਪਣਾ ਦਰਸ ਵਖਾਈਆ। ਬਣ ਕੇ ਧੁਰ ਦਾ ਸੱਜਣ ਸੈਣ, ਨਾਤਾ ਸਾਚਾ ਲਏ ਜੁੜਾਈਆ। ਸਾਰਿਆਂ ਰਲ ਮਿਲ ਕੇ ਬਣਨਾ ਭਾਈ ਭੈਣ, ਬੁਰੀ ਅੱਖ ਨਾ ਕੋਈ ਉਠਾਈਆ। ਲਛਮਣ ਸਿਆਂ ਇਹ ਕਿਰਪਾ ਕਰ ਕੇ ਜਾਵਾਂ ਤੇਰੇ
ਬੱਚੇ ਦੀ ਉਮਰ ਥੋੜ੍ਹੀ ਰਹਿੰਦੀ ਸੀ ਜਿਸ ਦਾ ਨਾਂ ਸੁਰੈਣ, ਤ੍ਰੇਠ ਦਿਨ ਬਾਕੀ ਨਜ਼ਰੀ ਆਈਆ। ਜਿਹੜਾ ਰੋਣ ਦੇ ਪਿਛੋਂ ਪੈਣਾ ਸੀ ਵੈਣ, ਓਹ ਪ੍ਰੇਮ ਵਿਚ ਨੀਰ ਦਿਤਾ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਧਿਆਨ ਲਗਾਈਆ।
੧੦ ਚੇਤ ਸ਼ਹਿਨਸ਼ਾਹੀ ਸੰਮਤ ੧ ਲਛਮਣ ਸਿੰਘ ਘਰ ਪਿੰਡ ਧੰਘਾਲੀ
ਲਛਮਣ ਸਿੰਘ ਸਚ ਸੁਣ ਆਪਣੀ ਕਹਾਣੀ, ਪਿਛਲੀ ਦਿਆਂ ਜਣਾਈਆ। ਤੇਰੀ ਮਾਤਾ ਅਜਮੇਰ ਸ਼ਰੀਫ਼ ਦੀ ਸੀ ਇਕ ਸਵਾਣੀ, ਬੇਗਮ ਕਰ ਕੇ ਸਾਰੇ ਰਹੇ ਜਣਾਈਆ। ਪ੍ਰਭ ਨੇ ਖੇਲ ਕੀਤੀ ਲਾਸਾਨੀ, ਆਪਣਾ ਹੁਕਮ ਵਰਤਾਈਆ। ਗੋਬਿੰਦ ਸੂਰਬੀਰ ਬਲਵਾਨੀ, ਜੋਧਾ ਆਪਣਾ ਪੰਧ ਮੁਕਾਈਆ। ਪੁਸ਼ਕਰ ਨੀਲੇ ਨੂੰ ਪਿਔਣ ਚਲਿਆ ਪਾਣੀ, ਜਗਤ ਤੀਰਥ ਵੇਖ ਵਖਾਈਆ। ਤੇਰੇ ਹੱਥ ਵਿਚ ਸੀ ਕਾਨੀ, ਲੰਬੀ ਪੰਜ ਫੁਟ ਜਣਾਈਆ। ਖੇਲਦਾ ਸੀ ਵਿਚ ਮੈਦਾਨੀ, ਮਨ ਆਪਣਾ ਬਹਿਲਾਈਆ। ਜਿਸ ਵੇਲੇ ਕੋਲ ਦੀ ਲੰਘਿਆ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਕ਼ਦਮ ਉਠਾਈਆ। ਤੂੰ ਵੇਖ ਕੇ ਜਲਵਾ ਨੁਰਾਨੀ, ਆਪਣਾ ਨੈਣ ਬਦਲਾਈਆ। ਮਸਤਕ ਵੇਖ ਪੇਸ਼ਾਨੀ, ਨੇਤਰ ਨੈਣਾਂ ਨੀਰ ਦਿਤਾ ਵਹਾਈਆ। ਸਜਦਾ ਕਰ ਕੇ ਸਲਾਮੀ, ਆਦਾਬ ਅਰਜ਼ ਕਹਿ ਕੇ ਖ਼ੁਸ਼ੀ ਮਨਾਈਆ। ਜੇ ਮੇਰੇ ਉਤੇ ਕਰ ਜਾਏ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਮੇਰੀ ਉਨੀਵੇਂ ਸਾਲ ਦੀ ਜਵਾਨੀ, ਜੋਬਨ ਰਹੀ ਪਰਗਟਾਈਆ । ਮੇਰੀ ਅੰਮੀ ਰੋਜ਼ ਮੇਰੇ ਨਕਾਹ ਦੀ ਛੇੜ ਰਖਦੀ ਕਹਾਣੀ, ਸਲਾਹ ਅੱਬਾ ਨਾਲ ਪਕਾਈਆ । ਮੈਨੂੰ ਏਹੋ ਪਰੇਸ਼ਾਨੀ, ਬਿਨਾ ਪੀਰ ਦੂਜਾ ਸੰਗ ਨਾ ਕੋਈ ਨਿਭਾਈਆ। ਪੱਲਿਉਂ ਕੱਢ ਕੇ ਇਕ ਦਵਾਨੀ, ਗੋਬਿੰਦ ਦੇ ਘੋੜੇ ਦੇ ਚਰਨਾਂ ਅਗੇ ਦਿਤੀ ਸੁਟਾਈਆ। ਫੇਰ ਕਿਹਾ ਮੇਰੇ ਹੱਥ ਤੇ ਕੰਨ ਦੋਵੇਂ ਖ਼ਾਲੀ, ਵਸਤੂ ਕੋਲ ਨਾ ਕੋਇ ਬਚਾਈਆ। ਗੋਬਿੰਦ ਤਕ ਕੇ ਕਿਹਾ ਮੇਰੇ ਘੋੜੇ ਦਾ ਫੜ ਦਹਾਨੀ, ਸੱਜੀ ਵਾਗ ਹੱਥ ਟਿਕਾਈਆ। ਆਪਣੀ ਮੈਨੂੰ ਫੜਾ ਦੇ ਕਾਨੀ, ਮੈਂ ਤੈਨੂੰ ਇਕ ਕਲਮਾ ਦਿਆਂ ਜਣਾਈਆ। ਤੂੰ ਕਹਿ ਰਹਿਮਤਾਂ ਦਾ ਬਾਨੀ, ਮੁਹੱਬਤਾਂ ਦਾ ਮਹਿਬੂਬ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਨਾਲ ਗੋਬਿੰਦ ਲਿਆ ਤਕ, ਅੱਖ ਨਾਲ ਅੱਖ ਮਿਲਾਈਆ। ਓਸ ਦੇ ਅੰਦਰੋਂ ਓਸੇ ਵੇਲੇ ਆਵਾਜ਼ ਨਿਕਲੀ ਹਕ, ਹਕ ਹਕ ਜਣਾਈਆ। ਹੌਲੀ ਜਿਹੀ ਹੱਥ ਗੋਬਿੰਦ ਦੇ ਚਰਨਾਂ ਉਤੇ ਦਿਤਾ ਰਖ, ਪੰਜਿਆਂ ਨਾਲ ਦਬਾਈਆ। ਮੇਰੇ ਮੁਰਸ਼ਦ ਜੇ ਤੂੰ ਗਿਆ ਥਕ, ਆਪਣੀ ਤਹਿਮਤ ਲਾਹ ਕੇ ਤੇਰੇ ਹੇਠਾਂ ਦਿਆਂ ਵਿਛਾਈਆ। ਗੋਬਿੰਦ ਪਿਆ ਹਸ, ਖ਼ੁਸ਼ੀ ਇਕ ਪਰਗਟਾਈਆ। ਜੇ ਤੂੰ ਆਬ ਦਾ ਦੇਵੇ ਇਕ ਗਲਾਸ, ਪਾਣੀ ਹੱਥ ਫੜਾਈਆ। ਓਸ ਕਿਹਾ ਤੂੰ ਸਿੱਖ ਮੈਂ ਮੁਸਲਮਾਨ ਕੀ ਮੇਰੇ ਉਤੇ ਕਰੇਂਗਾ ਵਿਸ਼ਵਾਸ, ਦੂਜੀ ਨਜ਼ਰ ਨਾ ਕੋਇ ਉਠਾਈਆ। ਗੋਬਿੰਦ ਕਿਹਾ ਤੇਰਾ ਪ੍ਰੇਮ ਮੇਰੇ ਨਾਲੋਂ ਪਾਕ, ਪਵਿੱਤਰ ਨਜ਼ਰੀ ਆਈਆ। ਓਨੇ ਚਿਰ ਨੂੰ ਓਹਦਾ ਓਥੇ ਆ ਗਿਆ ਬਾਪ, ਜਿਹਨੂੰ ਨਸੀਰ ਕਹਿ ਕੇ ਸਾਰੇ ਰਹੇ ਬੁਲਾਈਆ। ਬੱਚੇ ਕਿਹਾ ਅੱਬਾ ਵੇਖ ਖ਼ੁਦਾ ਆਇਆ ਆਪ, ਆਪਣਾ ਵੇਸ ਵਟਾਈਆ । ਮੈਂ ਇਹਦੇ ਅਗੇ ਕਰਨੀ ਇਕ ਅਰਦਾਸ, ਬੇਨੰਤੀ ਦੇਣੀ ਸੁਣਾਈਆ। ਸਾਡੇ ਘਰ ਕਟ ਕੇ ਜਾ ਇਕ ਰਾਤ, ਮਾਂ ਪੁਤ ਦਾ ਬਣਾ ਜਾ ਇਤਫ਼ਾਕ, ਮੇਰੀ ਅੰਮੀ ਜਾਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਮਿਹਰ ਨਜ਼ਰ ਇਕ ਉਠਾਈਆ। ਪਾਣੀ ਲੈਣ ਗਿਆ, ਗਲਾਸ ਦੀ ਥਾਂ ਭਰ ਲਿਆਇਆ ਲੋਟਾ, ਜੋ ਆਪਣਾ ਮੂੰਹ ਉਪਰ ਰਿਹਾ ਉਠਾਈਆ। ਨੇੜੇ ਆ ਕੇ ਕਿਹਾ ਇਹ ਥੋੜ੍ਹਾ ਕਿ ਬਹੁਤਾ, ਮੈਨੂੰ ਦੇ ਸਮਝਾਈਆ। ਠੰਡਾ ਕਿ ਕੋਸਾ, ਮੈਂ ਉਂਗਲੀ ਨਾ ਕੋਈ ਛੁਹਾਈਆ। ਕੀ ਇਹਦੇ ਨਾਲ ਕੁਛ ਖਾ ਲਉਗੇ ਤੋਸਾ, ਗੁੱਲੀ ਤੁਹਾਡੇ ਹੱਥ ਫੜਾਈਆ। ਮੁਰੀਦਾਂ ਨੂੰ ਬੜਾ ਮੁਸ਼ਕਲ ਮਿਲਦਾ ਮੌਕਾ, ਮੁਰਸ਼ਦਾਂ ਸੇਵ ਕਮਾਈਆ। ਜੇ ਚਰਨ ਪਾਓ ਮੇਰੇ ਵਿਚ ਕੋਠਾ, ਜੋ ਸਤ ਬਾਰਾਂ ਹੱਥ ਲੰਮਾ ਚੌੜਾ ਨਜ਼ਰੀ ਆਈਆ। ਓਹਦੇ ਅੰਦਰ ਇਕ ਮੰਜਾ ਨਿੱਕਾ ਜਿਹਾ ਛੋਟਾ, ਮੈਂ ਸਾਂਭ ਕੇ ਰਖਿਆ ਚਾਈਂ ਚਾਈਂਆ। ਇਕ ਦਿਨ ਮੇਰੀ ਮਾਂ ਨੇ ਕਿਹਾ ਜਿਸ ਵੇਲੇ ਮੇਰੇ ਘਰ ਜੰਮੇ ਪੋਤਾ, ਮੈਂ ਇਸ ਦੇ ਉਤੇ ਦਿਆਂ ਬਹਾਈਆ। ਮੈਂ ਗ਼ੁੱਸੇ ਵਿਚ ਫੜਕੇ ਸੋਟਾ, ਆਪਣੀ ਅੰਮੀ ਨੂੰ ਦਿਤਾ ਲਾਈਆ। ਓਸ ਮੈਨੂੰ ਗਾਲ ਕੱਢੀ ਕਰੌਣਾ ਟੋਟਾ, ਵਾਧੂ ਮੈਨੂੰ ਰਿਹਾ ਸਤਾਈਆ। ਮੈਂ ਉਚੀ ਬੋਲ ਕੇ ਦਿਤਾ ਹੋਕਾ, ਹੂ ਹੂ ਨਾਅਰਾ ਲਾਈਆ। ਜੋ ਵਸੇ ਚੌਦਾਂ ਤਬਕ ਉਪਰ ਲੋਕਾ, ਜਲਵਾ ਨੂਰ ਖ਼ੁਦਾਈਆ। ਜੇ ਮੇਰੇ ਘਰ ਖਾਣ ਆ ਜਾਵੇ ਤੋਸਾ, ਟੁਕੜੇ ਓਹਦੇ ਅਗੇ ਰਖਾਈਆ। ਮੈਂ ਖ਼ਾਦਮ ਬਣਕੇ ਛੋਟਾ, ਸਜਦਾ ਸੀਸ ਨਿਵਾਈਆ। ਓਹਦੇ ਚਰਨਾਂ ਹੋਵੇ ਤਿੱਲੇਦਾਰ ਖੋਸਾ, ਖ਼ੁਸ਼ ਕ਼ਿਸਮਤ ਦਏ ਬਣਾਈਆ। ਸੋ ਮੈਨੂੰ ਅੱਜ ਨਜ਼ਰੀ ਔਦਾਂ ਓਹ ਮੌਕਾ, ਪਰਵਰਦਿਗਾਰ ਮੇਲਾ ਦਿਤਾ ਮਿਲਾਈਆ । ਮੈਨੂੰ ਇਕੋ ਮੁਰਸ਼ਦ ਬਹੁਤਾ, ਦੂਜਿਆਂ ਦੀ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਲੜਕੇ ਕਿਹਾ ਮੈਂ ਤੇਰਾ ਹੋਇਆ ਮੁਰੀਦ, ਮੁਰਸ਼ਦ ਇਕੋ ਨਜ਼ਰੀ ਆਈਆ। ਘਰ ਖੜ ਕੇ ਕਰਾਂ ਤੇਰੀ ਦੀਦ, ਚਸ਼ਮ ਨੂਰ ਰੁਸ਼ਨਾਈਆ। ਮੈਨੂੰ ਤੇਰੇ ਤੇ ਉਮੀਦ, ਆਸਾ ਪੂਰ ਨਜ਼ਰੀ ਆਈਆ। ਲਾਗੋਂ ਮਹਾਂ ਸਿੰਘ ਨੇ ਕਰ ਦਿਤੀ ਤਾਈਦ, ਜੋ ਘੋੜੇ ਦੀ ਗਰਦਨ ਉਤੇ ਬੈਠਾ ਜੋਤ ਸਰੂਪ ਸੋਭਾ ਪਾਈਆ। ਸਤਿਗੁਰ ਜੇ ਤੂੰ ਏਹਨੂੰ ਬਖ਼ਸ਼ੀ ਤਮੀਜ਼, ਬਣਾ ਲੈ ਅਜ਼ੀਜ਼, ਦਹਿਲੀਜ਼ ਇਹਨਾਂ ਦੀ ਚਰਨ ਲੰਘਾਈਆ । ਗੋਬਿੰਦ ਕਿਹਾ ਇਸ ਨੂੰ ਵਾਕਿਆ ਮੇਰੀ ਓਡੀਕ, ਇਹ ਇਹਦੇ ਵਿਚ ਤਾਰੀਫ਼, ਮਹਾਂ ਸਿੰਘ ਤੇਰੇ ਆਖੇ ਬਦਲ ਦਿਆਂ ਨਸੀਬ, ਘਰ ਇਹਦੇ ਫੇਰਾ ਪਾਈਆ। ਓਸ ਕਿਹਾ ਪ੍ਰਭੂ ਤੂੰ ਕਿਹੜੇ ਕ਼ਦਮ ਮਿਣਨੇ ਨਾਲ ਜਰੀਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕੋ ਇਕ ਉਠਾਈਆ। ਮਹਾਂ ਸਿੰਘ ਸੁਣ ਕੇ ਬਚਨ, ਗੋਬਿੰਦ ਖ਼ੁਸ਼ੀ ਮਨਾਈਆ। ਖ਼ੁਸ਼ੀਆਂ ਨਾਲ ਲੱਗਾ ਹੱਸਣ, ਇਸ਼ਾਰਿਆਂ ਨਾਲ ਦ੍ਰਿੜਾਈਆ। ਨੀਲਾ ਅਗੇ ਲੱਗਾ ਵਧਣ, ਆਪਣਾ ਕ਼ਦਮ ਚੁਕਾਈਆ। ਪ੍ਰੇਮ ਪ੍ਰੀਤੀ ਵਿਚ ਹੋ ਕੇ ਮਗਨ, ਪੈਂਡਾ ਲਿਆ ਮੁਕਾਈਆ। ਲੜਕਾ ਆਵਾਜ਼ ਮਾਰ ਕੇ ਮਾਂ ਨੂੰ ਲੱਗਾ ਸੱਦਣ, ਅੰਮੀ ਅੰਮੀ ਕਰ ਕੇ ਰਿਹਾ ਬੁਲਾਈਆ। ਓਹ ਅੱਗੋਂ ਜ਼ੋਰ ਦੀ ਲੱਗੀ ਭੱਜਣ, ਆਪਣਾ ਬਲ ਧਰਾਈਆ। ਜਿਸ ਵੇਲੇ ਦਰਵਾਜ਼ੇ ਦੇ ਕੋਲ ਆ ਕੇ ਠੇਡਾ ਲਗ ਕੇ ਲੱਗੀ ਸੀ ਡਿਗਨ, ਗੋਬਿੰਦ ਦੂਰ ਦੁਰਾਡੇ ਨੇ ਆਪਣੀਆਂ ਭੁਜਾਂ ਉਤੇ ਲਿਆ ਉਠਾਈਆ। ਓਹ ਉਚੀ ਕੂਕ ਲੱਗੀ ਦੱਸਣ, ਬਹੁੜੀ ਬਹੁੜੀ ਕਰ ਦੁਹਾਈਆ। ਨੀ ਮੇਰਾ ਕੋਈ ਘਰ ਕਰੌਣ ਆ ਗਿਆ ਹੱਜਣ, ਕਾਅਬਿਆਂ ਦਾ ਮਾਲਕ ਫੇਰਾ ਪਾਈਆ। ਖ਼ੁਸ਼ੀਆਂ ਨਾਲ ਲੱਗੀ ਨੱਚਣ, ਆਪਣੇ ਬੱਚੇ ਨੂੰ ਛਾਤੀ ਨਾਲ ਲਗਾਈਆ। ਗੋਬਿੰਦ ਨੇ ਦੋਹਾਂ ਦੇ ਸਿਰ ਮਾਰੀ ਥਪਨ, ਥਪਕੀ ਦਿਤੀ ਲਗਾਈਆ। ਓਹਨਾਂ ਦਾ ਪ੍ਰੇਮ ਪਿਆਰ ਨਾਲ ਗੰਡਿਆਂ ਗਿਆ ਆਂਚਲ, ਪਲੂ ਲਿਆ ਛੁਡਾਈਆ। ਓਸੇ ਵੇਲੇ ਬੱਚੇ ਦੀ ਮਾਂ ਨੇ ਮੰਗ ਲਿਆ ਬਚਨ, ਝੋਲੀ ਅਗੇ ਡਾਹੀਆ। ਸਚ ਦੱਸੀਂ ਤੂੰ ਘੜੀ ਰਹਿਣਾ ਕਿ ਪਲ ਕਿ ਸਾਡੇ ਨਾਲ
ਆਇਉਂ ਵਸਣ, ਸੋਹਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਗੋਬਿੰਦ ਕਿਹਾ ਵਸਣ ਨਹੀਂ ਆਇਆ ਵਾਸਤਾ, ਥੋੜ੍ਹਾ ਸਮਾਂ ਤੁਹਾਡੇ ਨਾਲ ਰਖਾਈਆ। ਅਗੇ ਵਾਲਾ ਸਾਫ਼ ਕਰਾਂ ਰਾਸਤਾ, ਰਹਿਬਰ ਹੋ ਕੇ ਦਿਆਂ ਜਣਾਈਆ। ਹੁਣ ਆ ਗਿਆ ਅਚਾਨਕ ਖ਼ੁਦਾ ਨਖ਼ਾਸਤਾ, ਖ਼ੁਦ ਆਪਣਾ ਫੇਰਾ ਪਾਈਆ । ਤੇਰੇ ਬੱਚੇ ਦਾ ਢਾਈ ਟੁਕੜਿਆਂ ਦਾ ਕਰਨਾ ਨਿੱਕਾ ਜਿਹਾ ਨਾਸ਼ਤਾ, ਅਕੱਲਾ ਆਪਣੀ ਰਸਨਾ ਲਾਈਆ। ਇਹ ਹੁਕਮ ਪੁਰਖ ਅਬਿਨਾਸ਼ ਦਾ, ਜੋ ਧੁਰ ਦਾ ਹੁਕਮ ਰਿਹਾ ਦ੍ਰਿੜਾਈਆ। ਸ਼ਬਦ ਅਗੰਮੀ ਇਸ਼ਾਰੇ ਨਾਲ ਆਖਦਾ, ਬਿਨ ਅੱਖਰਾਂ ਕਰੇ ਪੜ੍ਹਾਈਆ। ਮੇਰੇ ਕੋਲ ਸਮਾਂ ਨਹੀਂ ਰਹਿਣਾ ਰਾਤ ਦਾ, ਘੜੀ ਪਲ ਖਲੋ ਕੇ ਝਟ ਜਾਵਾਂ ਲੰਘਾਈਆ। ਵੇਖੋ ਤੁਹਾਡਾ ਵੇਲਾ ਆ ਗਿਆ ਨਿਮਾਜ਼ ਦਾ, ਸਜਦੇ ਵਿਚ ਕਾਅਬੇ ਨੂੰ ਸੀਸ ਲਓ ਨਿਵਾਈਆ। ਮਾਂ ਪੁਤ ਕਿਹਾ ਸਾਨੂੰ ਕਾਅਬੇ ਦਾ ਮਾਲਕ ਤੂੰ ਹੀ ਜਾਪਦਾ, ਜਿਸ ਦੇ ਕ਼ਦਮਾਂ ਵਿਚ ਆਪਣਾ ਆਪ ਝੁਕਾਈਆ। ਓਸ ਬੱਚੇ ਕਿਹਾ ਮੈਨੂੰ ਐਂ ਦਿਸਦਾ ਜੀਕੂੰ ਤੂੰ ਬਾਪ ਮੇਰੇ ਬਾਪ ਦਾ, ਧੁਰ ਦਰਗਾਹੀ ਨਜ਼ਰੀ ਆਈਆ। ਮੈਂ ਤੈਨੂੰ ਇਕ ਮਿਸਰਾ ਸੁਣਾਵਾਂ ਮੁਹੰਮਦ ਵਾਲੀ ਕਿਤਾਬ ਦਾ, ਜਿਸ ਨੂੰ ਕ਼ੁਰਾਨ ਸ਼ਰੀਫ਼ ਕਹਿ ਕੇ ਰਹੇ ਸੁਣਾਈਆ। ਓਸ ਵਿਚ ਲੇਖਾ ਸਲਲ ਇਕ ਜਨਾਬ ਦਾ, ਰਸੂਲ ਪਾਕ ਦਏ ਗਵਾਹੀਆ। ਅੱਜ ਵੇਲਾ ਸੋਹਣਾ ਇਤਫ਼ਾਕ ਦਾ, ਮਿਲਿਆ ਨੂਰ ਖ਼ੁਦਾਈਆ। ਜੇ ਤੇਰੇ ਕੋਲ ਲੇਖਾ ਨਹੀਂ ਰਾਤ ਦਾ, ਕੁਛ ਰਾਜ਼ ਅਗਲਾ ਜਾ ਸਮਝਾਈਆ । ਗੋਬਿੰਦ ਇਕ ਐਸੀ ਪ੍ਰੀਤੀ ਵਿਚ ਫਾਸਦਾ, ਬਿਨ ਬਚਨ ਦਿਤਿਆਂ ਛੁਟਕਾਰਾ ਨਾ ਕੋਇ ਕਰਾਈਆ। ਓਸੇ ਵੇਲੇ ਆਖਦਾ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਜਿਸ ਵੇਲੇ ਔਣਾ ਹੋਵੇ ਮੇਰੇ ਨਾਲ ਮੇਰੇ ਪੁਰਖ ਅਕਾਲ ਦਾ, ਲੋਕਮਾਤ ਵੇਸ ਵਟਾਈਆ। ਫੇਰ ਰਸ ਚਖਾਂ ਤੇਰੇ ਪਕਵਾਨ ਤੇਰੀ ਪ੍ਰੇਮ ਵਾਲੀ ਦਾਲ ਦਾ, ਹਲਵਾ ਖ਼ੁਸ਼ੀਆਂ ਨਾਲ ਖਾਈਆ। ਓਸ ਨੇ ਕਿਹਾ ਮੈਂ ਤੈਨੂੰ ਕਿੱਥੋਂ ਫਿਰਾਂ ਭਾਲਦਾ, ਲੱਭਿਆਂ ਹੱਥ ਕਿਸੇ ਨਾ ਆਈਆ। ਗੋਬਿੰਦ ਕਿਹਾ ਮੈਂ ਕੀਤਾ ਕੌਲ ਇਕ਼ਰਾਰ ਦਾ ਬਚਨ ਜ਼ਰੂਰ ਪਾਲਦਾ, ਅਭੁਲ ਹੋ ਕੇ ਭੁਲ ਕਦੇ ਨਾ ਜਾਈਆ। ਤੈਨੂੰ ਬਦਲ ਕੇ ਜਾਮਾ ਫੇਰ ਦਿਆਂ ਇਨਸਾਨ ਦਾ, ਇਨਸਾਨੀਅਤ ਤੇਰੇ ਵਿਚ ਟਿਕਾਈਆ। ਜਿਸ ਵੇਲੇ ਸਮਾਂ ਪਰਗਟ ਹੋਇਆ ਸ੍ਰੀ ਭਗਵਾਨ ਦਾ, ਮੇਲ ਮਿਲਾਵਾ ਸਹਿਜ ਸੁਭਾਈਆ। ਤੇਰੇ ਅੰਦਰ ਨਿਸ਼ਾਨਾ ਹੋਵੇ ਮੇਰੇ ਇਕ ਸੱਚੇ ਤੀਰ ਨਿਸ਼ਾਨ ਦਾ, ਜੋ ਬਿਨਾ ਚਿੱਲਿਉਂ ਦਿਆਂ ਚਲਾਈਆ। ਭਰੋਸਾ ਦੇਵਾਂ ਚਰਨ ਈਮਾਨ ਦਾ, ਅਮਾਨਤ ਤੇਰੀ ਤੇਰੀ ਝੋਲੀ ਪਾਈਆ। ਬੇਸ਼ਕ ਭਾਵੇਂ ਤੂੰ ਨਾ ਹੋਵੇਂ ਪਛਾਣਦਾ, ਤੇਰੀ ਪਹਿਚਾਨ ਆਪੇ ਲਏ ਕਰਾਈਆ। ਇਹ ਲਾਹਾ ਗੋਬਿੰਦ ਘਰ ਆਏ ਮਹਿਮਾਨ ਦਾ, ਅਹਿਵਾਲ ਅਗਲਾ ਦਏ ਦ੍ਰਿੜਾਈਆ। ਬੇਸ਼ਕ ਤੂੰ ਪੁਤਰ ਮੁਸਲਮਾਨ ਦਾ, ਫਿਰ ਵੀ ਮੁਸ਼ਕਲ ਤੇਰੀ ਹਲ ਕਰਾਈਆ । ਮੈਂ ਇਕੋ ਸੱਚੀ ਮੁਹੱਬਤ ਜਾਣਦਾ, ਜ਼ਾਤ ਪਾਤ ਵੰਡ ਨਾ ਕੋਈ ਵੰਡਾਈਆ। ਇਹੋ ਖੇਲ ਨਿਗਾਹਬਾਨ ਦਾ, ਵੇਖਣਹਾਰਾ ਥਾਉਂ ਥਾਈਂਆ। ਲਛਮਣ ਸਿਆਂ ਤੇਰਾ ਬਣਿਆ ਵਕ਼ਤ ਮਾਣ ਦਾ, ਭਗਵਨ ਦਏ ਵਡਿਆਈਆ। ਓਹ ਮਾਲਕ ਤੇਰੀ ਜਾਣਦਾ, ਜਾਣਕਾਰ ਹੋ ਕੇ ਵੇਖ ਵਖਾਈਆ। ਇਹ ਬੰਸ ਤੇਰਾ ਪ੍ਰੀਤੀ ਦੇ ਦਾਨ ਦਾ, ਪਿਆਰ ਪ੍ਰੇਮ ਝੋਲੀ ਤੇਰੀ ਭਰਾਈਆ। ਇਸ ਤੋਂ ਵੱਡਾ ਲੇਖਾ ਹੋਰ ਬਹੁਤਾ ਜਿਹੜਾ ਸਮਾਂ ਨਹੀਂ ਅਜੇ ਲਿਖਾਣ ਦਾ, ਹੌਲੀ ਹੌਲੀ ਸਾਰੇ ਪੂਰੇ ਦਏ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਵਾਸੀ ਹਰ ਘਟ ਜਾਣਦਾ, ਅਨਜਾਨਤ ਵੇਖੇ ਲੋਕਾਈਆ।
੧੧ ਚੇਤ ਸ਼ਹਿਨਸ਼ਾਹੀ ਸੰਮਤ ੧ ਜਗਤ ਸਿੰਘ ਦੇ ਘਰ ਧੰਘਾਲੀ
ਗੋਬਿੰਦ ਜਿਸ ਵੇਲੇ ਪੁਸ਼ਕਰ ਬੌਹੜਾ, ਪੇਸ਼ਾਨੀ ਆਪਣੀ ਵੇਖ ਵਖਾਈਆ। ਇਸ ਦਾ ਜਨਮ ਸੀ ਘਰ ਰੋੜਾ, ਹਿੰਦੂ ਜ਼ਾਤੀ ਵਿਚ ਵਡਿਆਈਆ । ਮੁਸਲਮ ਮੁੰਡੇ ਨਾਲ ਸੀ ਜੋੜਾ, ਬੱਚਿਆਂ ਵਾਲੀ ਖੇਲ ਖਿਲਾਈਆ। ਇਹ ਕੁਛ ਕੰਨਾਂ ਤੋਂ ਹੁੰਦਾ ਸੀ ਢੋਰਾ, ਸੁਣਨ ਸ਼ਕਤੀ ਪੂਰੀ ਨਾ ਕੋਈ ਰਖਾਈਆ । ਓਧਰੋਂ ਨੌ ਕ਼ਦਮ ਕੰਢੇ ਤੋਂ ਪਿਛੇ ਆ ਗਿਆ ਘੋੜਾ, ਹਿਣ ਹਿਨਾਹਟ ਦਿਤਾ ਸੁਣਾਈਆ। ਇਸ ਓਸੇ ਵੇਲੇ ਹੱਟੀ ਵਿਚੋਂ ਦਾਣਾ ਕਢ ਕੇ ਥੋੜ੍ਹਾ, ਭੱਜ ਕੇ ਅਗੇ ਦਿਤਾ ਟਿਕਾਈਆ। ਗੋਬਿੰਦ ਕਿਹਾ ਇਹ ਕੀ ਕੀਤਾ ਛੋਹਰਾ, ਕਿਸ ਬਿਧ ਸੇਵਾ ਰਿਹਾ ਕਮਾਈਆ। ਲਖਮੀ ਕਿਹਾ ਮੇਰੇ ਅੰਦਰ ਆਇਆ ਇਕ ਹਨੋਰਾ, ਮੈਨੂੰ ਝਟ ਦਿਤਾ ਉਠਾਈਆ। ਨਾਲੇ ਹੱਥ ਵਿਚ ਫੜ ਕੇ ਨਾਲ ਕਾਗ਼ਜ਼ ਲੈ ਆਇਆ ਕੋਰਾ, ਕਾਲੀ ਸ਼ਾਹੀ ਵਾਲੀ ਦਵਾਤ ਨਾਲ ਉਠਾਈਆ। ਪਤਾ ਨਹੀਂ ਮੈਨੂੰ ਅੰਦਰੋਂ ਕੀ ਹੋ ਗਿਆ ਖੌਰਾ, ਕੌਣ ਖ਼ਬਰ ਰਿਹਾ ਸੁਣਾਈਆ। ਜਿਸ ਦੇ ਘੋੜੇ ਦਾ ਏਥੇ ਲੱਗਾ ਪੌੜਾ, ਇਹ ਪੌੜੇ ਦਏ ਚੜ੍ਹਾਈਆ। ਇਹ ਪਾਰ ਕਰਾ ਜਾਏ ਠੱਗਾਂ ਚੋਰਾਂ, ਜੋ ਚਲ ਆਏ ਸਰਨਾਈਆ। ਓਸ ਵੇਲੇ ਗੋਬਿੰਦ ਨੇ ਖ਼ੁਸ਼ੀ ਨਾਲ ਗਾਇਆ ਇਕ ਆਪਣਾ ਦੋਹਰਾ, ਦੋਹਰਫ਼ੀ ਦਿਤਾ ਸੁਣਾਈਆ। ਜਿਸ ਵੇਲੇ ਮੈਂ ਰਿਹਾ ਨਾ ਮੋਰਾ ਤੋਰਾ, ਤੇਰਾ ਲੇਖਾ ਦਿਆਂ ਚੁਕਾਈਆ। ਉਸ ਨੇ ਆਪਣਾ ਹੱਥ ਤਲੀ ਨਾਲ ਤਲੀ ਲਾ ਕੇ ਜੋੜਾ, ਉਂਗਲਾਂ ਖੁਲ੍ਹੀਆਂ ਰਿਹਾ ਵਖਾਈਆ। ਗੋਬਿੰਦ ਨੇ ਘੁੱਟ ਕੇ ਆਪਣੇ ਪੰਜੇ ਨਾਲ ਮਰੋੜਾ, ਸੋਹਣਾ ਮੇਲ ਦਿਤਾ ਮਿਲਾਈਆ। ਤੇਰਾ ਲਹਿਣਾ ਹੋ ਗਿਆ ਬੇ ਜ਼ੋਰਾ, ਦੇਣਾ ਮੇਰੀ ਬੇਪਰਵਾਹੀਆ। ਤੇਰਾ ਭਾਗ ਦਿਸੇ ਮਥੋਰਾ, ਮਿਥਿਆ ਜਗਤ ਲੋਕਾਈਆ। ਅੰਦਰੋਂ ਆਵਾਜ਼ ਦਿਤੀ ਓਸੇ ਘੋੜੇ ਜਿਸ ਉਤੇ ਅਸਵਾਰਾ, ਸ਼ਾਹ ਅਸਵਾਰ ਬੈਠਾ ਡੇਰਾ ਲਾਈਆ। ਆਸ਼ਾ ਕੀਤੀ ਗੋਬਿੰਦ ਇਸ ਦੇ ਨਾਲ ਆਪਣਾ ਬਣਾ ਲਏ ਜੋੜਾ, ਜੋੜੀ ਲੈ ਜੁੜਾਈਆ। ਓਨੇ ਚਿਰ ਨੂੰ ਫਿਰਦਾ ਮੁਸਲਮਾਨ ਮੁੰਡਾ ਆ ਗਿਆ ਦੌੜਾ, ਕ਼ਦਮਾਂ ਉਤੇ ਸੀਸ ਟਿਕਾਈਆ। ਨਾਲੇ ਵੇਖਿਆ ਤਕ ਕੇ ਗ਼ੌਰਾ, ਨੈਣ ਨੈਣਾਂ ਨਾਲ ਮਿਲਾਈਆ। ਗੋਬਿੰਦ ਸਾਡਾ ਦੋਹਾਂ ਦਾ ਬਣ ਵਿਚੋਲਾ, ਦੋਵੇਂ ਆਪਣੀ ਗੋਦ ਬਹਾਈਆ। ਗੋਬਿੰਦ ਕਿਹਾ ਇਸ ਵਿਚ ਥੋੜ੍ਹਾ ਪੜਦਾ ਥੋੜ੍ਹਾ ਓਹਲਾ, ਸਚ ਦਿਆਂ ਜਣਾਈਆ। ਤੁਹਾਨੂੰ ਇਕ ਵਾਰ ਛਡਣਾ ਪਏ ਚੋਲਾ, ਫਿਰ ਆਪੇ ਲਵਾਂ ਮਿਲਾਈਆ । ਇਸੇ ਤਰਾ ਵਸਾਵਾਂ ਕੋਲ ਕੋਲਾ, ਇਹ ਪੁਸ਼ਕਰ ਦਾ ਘਾਟ ਓਹ ਕੰਢੀ ਦਾ ਤਾਟ ਇਕੋ ਰੰਗ ਵਖਾਈਆ। ਓਹਨਾਂ ਪੁੱਛਿਆ ਕੀ ਸਾਡੀ ਹੋਵੇ ਜ਼ਾਤ, ਸਾਨੂੰ ਦੇ ਜਣਾਈਆ। ਗੋਬਿੰਦ ਕਿਹਾ ਮੈਂ ਜੱਟਾਂ ਦਾ ਜਾਟ, ਜੱਟ ਤੁਹਾਨੂੰ ਲਵਾਂ ਬਣਾਈਆ। ਨਾਲੇ ਲਿਖ ਦਿਤਾ ਕ਼ਲਮ ਦਵਾਤ, ਕਾਗ਼ਜ਼ ਚਿੱਟੇ ਉਤੇ ਚਿੱਟਾ ਦਿਤਾ ਪਾਈਆ। ਨਾਲ ਲੈ ਕੇ ਆਵਾਂ ਪੁਰਖ ਅਬਿਨਾਸ਼, ਤੁਹਾਨੂੰ ਦੇਵਾਂ ਤਰਾਈਆ। ਓਹ ਵਕ਼ਤ ਪੁੱਜਿਆ ਆਜ, ਇਸੇ ਕਰ ਕੇ ਅੰਦਰ ਵੜ ਕੇ ਦਿਤਾ ਹਿਲਾਈਆ। ਇਹ ਵੀ ਕੋਈ ਰਾਜ਼ ਖ਼ਾਸ, ਗੁਰ ਸਤਿਗੁਰ ਆਪ ਖੁਲ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਹੋ ਕੇ ਵਸਿਆ ਸਾਥ, ਘੜੀ ਘੜੀ ਪਲ ਪਲ ਗੁਰਮੁਖਾਂ ਲੇਖੇ ਰਿਹਾ ਚੁਕਾਈਆ।
੧੧ ਚੇਤ ਸ਼ਹਿਨਸ਼ਾਹੀ ਸੰਮਤ ੧ ਕੁਲਵੰਤ ਸਿੰਘ ਦੇ ਘਰ ਪਿੰਡ ਧੰਘਾਲੀ
ਜਿਸ ਵੇਲੇ ਗੋਬਿੰਦ ਪੁਸ਼ਕਰ ਘਾਟ ਦੇ ਗਿਆ ਖੂੰਜਾ, ਅਸਵ ਉਤੇ ਸੋਭਾ ਪਾਈਆ। ਅਗੋਂ ਮਿਲ ਪਿਆ ਇਕ ਗੂੰਗਾ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਓਹ ਦੂਰੋਂ ਵੇਖ ਕੇ ਜ਼ਿਮੀਂ ਤੇ ਹੋ ਗਿਆ ਮੂਧਾ, ਮੂੰਹ ਘੱਟੇ ਉਤੇ ਟਿਕਾਈਆ। ਮੈਨੂੰ ਐ ਦਿਸਦਾ ਜਿਵੇਂ ਤੂੰ ਮਾਲਕ ਮੇਰੇ ਰੂਹ ਦਾ, ਬੇਪਰਵਾਹ ਨਜ਼ਰੀ ਆਈਆ। ਮੇਰਾ ਵੇਖ ਖੇਲ ਲੂੰ ਲੂੰ ਦਾ, ਸਾਢੇ ਤਿੰਨ ਕਰੋੜ ਖ਼ੁਸ਼ੀ ਮਨਾਈਆ। ਮੈਂ ਖ਼ੁਸ਼ੀ ਹੋਇਆ ਦਰਸ਼ਨ ਕਰ ਕੇ ਪੂਰੇ ਗੁਰੂ ਦਾ, ਅੰਦਰ ਆਵਾਜ਼ ਦਿਤੀ ਸੁਣਾਈਆ। ਮੈਂ ਹੁਣ ਵੇਖਣਾ ਇਹ ਕਿਧਰ ਨੂੰ ਤੁਰੂਗਾ, ਆਪਣੀ ਵਾਗ ਭੁਵਾਈਆ। ਮੱਥੇ ਤੇ ਹੱਥ ਮਾਰ ਕੇ ਕਿਹਾ ਜੇ ਮੇਰਾ ਹੋਇਆ ਤੇ ਏਧਰ ਨੂੰ ਮੁੜੂਗਾ, ਜਾਣੀਜਾਣ ਦਇਆ ਕਮਾਈਆ। ਇਸ ਨੂੰ ਆਪੇ ਮੇਰਾ ਫੁਰਨਾ ਫੁਰੂਗਾ, ਮੁਰਦੇ ਰਿਹਾ ਜਵਾਈਆ। ਇਹ ਕੋਈ ਪੱਥਰ ਨਹੀਂ ਜਿਹੜਾ ਕਦੇ ਨਾ ਖੁਰੂਗਾ, ਮਿਹਰਾਂ ਦਾ ਮਾਲਕ ਨਜ਼ਰੀ ਆਈਆ। ਦਰਸ ਕਰ ਕੇ ਤੇਰਾ ਬੇੜਾ ਕਦੇ ਨਾ ਰੁੜੂਗਾ, ਰੁੜ੍ਹਦਿਆਂ ਪਾਰ ਲੰਘਾਈਆ। ਮੈਂ ਇਸੇ ਮੰਜ਼ਲ ਚੜੂੰਗਾ, ਜੋ ਚੜ੍ਹਦੀ ਕਲਾ ਰਿਹਾ ਵਖਾਈਆ। ਅੰਦਰੋਂ ਮਿੰਨਤ ਇਸੇ ਅਗੇ ਕਰੂੰਗਾ, ਕਿਰਪਾ ਕਰ ਮੇਰੇ ਗੁਸਾਈਂਆ। ਜੇ ਨਾ ਮੁੜਿਆ ਤੇ ਆਪਣੇ ਪਰਾਨ ਹਰੂੰਗਾ, ਜੀਵਣ ਦੀ ਲੋੜ ਰਹੀ ਨਾ ਰਾਈਆ। ਓਸੇ ਵੇਲੇ ਗੋਬਿੰਦ ਪਿਆਰ ਨਾਲ ਕਿਹਾ ਮੈਂ ਤੈਨੂੰ ਵਰੂੰਗਾ, ਛਾਤੀ ਲਿਆ ਲਗਾਈਆ। ਗੂੰਗੇ ਕਿਹਾ ਹੁਣ ਮੈਂ ਤਰੂੰਗਾ, ਤਾਰਨਹਾਰਾ ਹੋਇਆ ਸਹਾਈਆ। ਗੋਬਿੰਦ ਕਿਹਾ ਇਸ ਨਾਲੋਂ ਕਿਰਪਾ ਅਗੇ ਹੋਰ ਕਰੂੰਗਾ, ਪੁਰਖ ਅਕਾਲ ਜੋੜ ਜੁੜਾਈਆ। ਜਿਸ ਵੇਲੇ ਸ਼ਬਦੀ ਧਾਰ ਹੋ ਕੇ ਲੜੂੰਗਾ, ਮੁੜ ਆਪਣਾ ਰੰਗ ਵਖਾਈਆ। ਨਵੀਂ ਧਾਰ ਵਿਚ ਤਰੂੰਗਾ, ਤਰਲੇ ਮਿੰਨਤਾ ਨਾ ਫੇਰ ਕਰਾਈਆ। ਗ਼ਰੀਬ ਨਿਮਾਣਿਆਂ ਗ਼ਰੀਬ ਨਿਮਾਣਾ ਹੋ ਕੇ ਮਿਲੂੰਗਾ, ਆਪ ਆਪਣੀ ਗੋਦ ਉਠਾਈਆ। ਤੇਰਾ ਜਨਮ ਆਪਣੇ ਲੇਖੇ ਵਿਚ ਭਰੂੰਗਾ, ਜਿਸ ਵਿਚ ਭਰਤੀ ਭਗਤਾਂ ਦੀ ਲੈਣੀ ਕਰਾਈਆ। ਸਚ ਦਵਾਰੇ ਆ ਕੇ ਖੜੂੰਗਾ, ਖੇੜਾ ਦਿਆਂ ਸੁਹਾਈਆ। ਅੰਤਰ ਆਤਮ ਆ ਕੇ ਫੜੂੰਗਾ, ਬਾਂਹ ਦੇ ਬਦਲੇ ਜੋਤੀ ਸ਼ਬਦੀ ਰਮਜ਼ ਲਗਾਈਆ। ਬੱਚੇ ਕਿਹਾ ਅੰਦਰੋਂ ਕੀ ਹੁਣ ਮੈਂ ਮਰੂੰਗਾ, ਗੋਬਿੰਦ ਕਿਹਾ ਹਾਂ ਦੇਹ ਜਾਵੇਂ ਤਜਾਈਆ। ਓਸ ਕਿਹਾ ਕੀ ਫੇਰ ਮੈਂ ਜਮੂੰਗਾ, ਸਰਗੁਣ ਰੂਪ ਧਰਾਈਆ। ਗੋਬਿੰਦ ਕਿਹਾ ਤੂੰ ਜੰਮੇਂਗਾ ਨਹੀਂ ਜੰਮੂ ਵਿਚ ਰਹੇਂਗਾ, ਸਤਿ ਸ਼ਬਦ ਦਿਆਂ ਜਣਾਈਆ। ਤੇਰਾ ਬੇੜਾ ਓਹਨਾਂ ਦੇ ਨਾਲ ਬੰਨੂਗਾ, ਜੋ ਪਿਛੇ ਆਇਆ ਤਰਾਈਆ। ਕੁਲਵੰਤ ਸਿੰਘ ਏ ਓਸੇ ਦਾ ਮੇਲਾ ਜੋ ਮਾਲਕ ਤਨ ਮਨੂ ਦਾ, ਮਨਸਾ ਸਭ ਦੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਿਕਾਰੀ ਗੜ੍ਹ ਭਨੂੰਗਾ, ਮਾਰਗ ਸੱਚਾ ਇਕ ਵਖਾਈਆ।
੧੧ ਚੇਤ ਸ਼ਹਿਨਸ਼ਾਹੀ ਸੰਮਤ ੧ ਸੋਭਾ ਸਿੰਘ, ਜੀਵਣ ਸਿੰਘ ਦੇ ਘਰ ਪਿੰਡ ਮੋਇਲ
ਜੀਵਣ ਸਿੰਘ ਤਲਵੰਡੀ ਭੋਏ ਸੀ ਤੇਰਾ ਜਨਮ, ਪਿਛਲਾ ਲੇਖਾ ਦਿਆਂ ਸਮਝਾਈਆ। ਤੇਰਾ ਕਰਨੀ ਦਾ ਸੀ ਕਰਮ, ਢੋਰਾਂ ਖੱਲ ਲੁਹਾਈਆ । ਇਕ ਦਿਨ ਤੂੰ ਸਹਿਕਦੇ ਦਾ ਲਾਹੁੰਦਾ ਸੈਂ ਚਰਮ, ਛੁਰੀ ਤਿੱਖੀ ਦਿਤੀ ਚਲਾਈਆ। ਓਸ ਨੇ ਅੰਦਰੋਂ ਕਿਹਾ ਤੈਨੂੰ ਕੋਈ ਨਹੀਂ ਦਰਦ ਮਹਿਰਮ, ਬਿਨ
ਮਰਿਆਂ ਮਾਰ ਮੁਕਾਈਆ। ਓਸ ਚੋਖਰ ਦੇ ਨਾਲ ਚਾਰੇ ਉਤੇ ਤੋਂ ਚਰਨ, ਚੌਹਾਂ ਕੂਟਾਂ ਦੇਣ ਦੁਹਾਈਆ। ਪ੍ਰਭੂ ਮੈਂ ਕਿਹੜੀ ਕੀਤੀ ਦੀ ਕਰਨੀ ਲੱਗਾ ਭਰਨ, ਮੈਨੂੰ ਦਿਓ ਸਮਝਾਈਆ। ਮਰਨ ਤੋਂ ਪਹਿਲੋਂ ਇਹ ਚੁਮਿਆਰ ਮੈਨੂੰ ਚੀਰ ਫਾੜ ਕੇ ਟੁਕੜੇ ਲੱਗਾ ਕਰਨ, ਆਪਣਾ ਜ਼ੋਰ ਲਗਾਈਆ । ਮੇਰੀ ਬੇਨੰਤੀ ਸੁਣ ਮੈਂ ਮੰਗੀ ਤੇਰੀ ਸਰਨ, ਸਰਨਗਤ ਇਕ ਜਣਾਈਆ। ਏਨੇ ਚਿਰ ਨੂੰ ਮਰਦਾਨੇ ਨਾਲ ਨਾਨਕ ਓਥੇ ਤਰਨੀ ਤਰਨ, ਮਰਦਾਨੇ ਤੰਦ ਸਤਾਰ ਦਿਤੀ ਵਜਾਈਆ। ਨਾਨਕ ਨਿਰੰਕਾਰ ਨਿਰੰਕਾਰ ਨਿਰੰਕਾਰ ਲੱਗਾ ਪੜ੍ਹਨ, ਪੜ੍ਹਦਿਆਂ ਪੜ੍ਹਦਿਆਂ ਓਸ ਜਲਾਦ ਦੀ ਦਲੀਲ ਦਿਤੀ ਬਦਲਾਈਆ । ਓਹ ਉਸੇ ਦੇ ਉਤੇ ਰਹਿਮ ਲੱਗਾ ਕਰਨ, ਜਿਸ ਦੇ ਉਤੇ ਚਰਨ ਰਿਹਾ ਟਿਕਾਈਆ। ਓਸ ਦਾ ਇਕ ਹੋਰ ਸੀ ਸਾਥੀ ਜਿਹੜਾ ਸਿੰਗਾਂ ਤੋਂ ਲੱਗਾ ਸੀ ਫੜਨ, ਪੈਰ ਗਰਦਨ ਉਤੇ ਟਿਕਾਈਆ। ਓਧਰੋਂ ਇਕ ਭੱਜਾ ਆ ਗਿਆ ਹਰਨ, ਚੌਕੜੀਆਂ ਰਿਹਾ ਲਗਾਈਆ। ਜਿਸ ਨੂੰ ਪਿੱਛੇ ਸ਼ਿਕਾਰੀ ਲੱਗੇ ਸੀ ਫੜਨ, ਨੱਠਿਆ ਵਾਹੋ ਦਾਹੀਆ। ਨੇੜੇ ਆ ਕੇ ਮਰਦਾਨੇ ਦੀ ਸਤਾਰ ਤੇ ਨਾਨਕ ਦਾ ਨਾਮ ਸੁਣ ਕੇ ਓਹਦਾ ਖੁਲ੍ਹ ਗਿਆ ਹਰਨ ਫਰਨ, ਨੇਤਰ ਲਿਆ ਉਘੜਾਈਆ। ਸਿੱਧਾ ਆ ਕੇ ਡਿੱਗਾ ਚਰਨ, ਧੂੜੀ ਖ਼ਾਕ ਰਮਾਈਆ। ਅੰਦਰੋਂ ਕਿਹਾ ਮੈਨੂੰ ਛੇਤੀ ਜੀਣ ਨਾਲੋਂ ਚੰਗਾ ਮਰਨ, ਜੇ ਨਾਨਕ ਲਏ ਬਚਾਈਆ। ਓਦਰੋਂ ਖੱਲ ਲੌਹਣ ਵਾਲੇ ਨੂੰ ਵੇਖ ਕੇ ਆ ਗਈ ਸ਼ਰਮ, ਆਪਣਾ ਧਿਆਨ ਲਿਆ ਬਦਲਾਈਆ । ਇਹ ਕੌਣ ਜਿਹੜਾ ਆਇਆ ਸੁਣੌਣ ਗੌਣ ਇਕ ਜਾਨਵਰ ਲੱਗਾ ਸਰਨ, ਉਠ ਸਿੰਗਾਂ ਫੜਨ ਵਾਲਿਆਂ ਅਸੀਂ ਵੀ ਕੁਝ ਕਰ ਲਈਏ ਪਰਨ, ਚਰਨ ਇਸ ਦੇ ਸੀਸ ਨਿਵਾਈਆ । ਨਾਲੇ ਅੰਦਰੋਂ ਲੱਗੇ ਡਰਨ, ਓਹਨਾਂ ਦਾ ਪਾਪ ਰਿਹਾ ਕੰਬਾਈਆ। ਓਸ ਚੋਖਰ ਦੇ ਚਾਰੇ ਪਾਉਂ ਉਤੋਂ ਜ਼ਮੀਨ ਵੱਲੇ ਲੱਗੇ ਮੁੜਨ, ਪਾਸਾ ਗਏ ਬਦਲਾਈਆ। ਓਧਰੋਂ ਨਾਨਕ ਬੋਲਿਆ ਤੂੰ ਕਰਤਾ ਕਰਨੀ ਕਰਨ, ਇਹ ਤੇਰੀ ਬੇਪਰਵਾਹੀਆ। ਨਾਲੇ ਕਿਹਾ ਹਰਨਾ ਜੀਓਣਾ ਚੰਗਾ ਕੇ ਮਰਨ, ਜੇ ਮਰਨਾ ਈਂ ਤੇਰਾ ਲੇਖਾ ਦਿਆਂ ਮੁਕਾਈਆ। ਓਸੇ ਵੇਲੇ ਰੂਹ ਬੁਤ ਵਿਛੋੜਾ ਕਰ ਕੇ ਆਕਾਸ਼ਾਂ ਤੋਂ ਓਤੇ ਲੱਗੀ ਚੜ੍ਹਨ, ਆਪਣਾ ਆਪ ਗਈ ਮਿਟਾਈਆ। ਢੋਰ ਦੀ ਖੱਲ ਲੌਹਣ ਵਾਲਾ ਆਪਣੇ ਕੰਨ ਲੱਗਾ ਫੜਨ, ਹਾਏ ਹਾਏ ਕਰ ਸੁਣਾਈਆ। ਸਿੰਗਾ ਫੜਨ ਵਾਲਾ ਟੱਕਰਾਂ ਲੱਗਾ ਮਾਰਨ, ਮੱਥਾ ਜ਼ਿਮੀਂ ਉਤੇ ਟਿਕਾਈਆ। ਮਰਦਾਨਾ ਰਬਾਬ ਦੀ ਸਤਾਰ ਨੂੰ ਖਿੱਚ ਕੇ ਹੋਰ ਲੱਗਾ ਕਰਨ ਸਰਨ ਸਰਨ, ਸਰਨਾਗਤ ਇਕ ਸਮਝਾਈਆ। ਨਾਨਕ ਤੂੰ ਹੀ ਤੂੰ ਹੀ ਲੱਗਾ ਪੜ੍ਹਨ, ਪਰਦਾ ਦਿਤਾ ਉਠਾਈਆ। ਸੁਰੰਗੀ ਨੇ ਕੀਤਾ ਬਚਨ, ਸੁਰੰਗੇ ਵਾਲੀ ਗੱਲ ਪਿਛਲੀ ਯਾਦ ਆਈਆ। ਜੋ ਤ੍ਰੇਤੇ ਦਾ ਸੀ ਸੰਗਣ, ਕਲਜੁਗ ਯਾਦ ਕਰਾਈਆ। ਨਾਨਕ ਆਪਣੇ ਪ੍ਰੇਮ ਦੀ ਪ੍ਰੇਮ ਵਿਚ ਲਿਆ ਕੇ ਰੰਗਣ, ਰੰਗ ਰਤਾ ਰੂਪ ਵਟਾਈਆ। ਓਹ ਦੋਵੇਂ ਭੈ ਵਿਚ ਲੱਗੇ ਕੁਛ ਮੰਗਣ, ਆਪਣੀ ਨੀਤ ਬਦਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਾਨਕ ਪੁੱਛਿਆ ਤੁਹਾਡਾ ਕੀ ਕਰਮ, ਮੈਨੂੰ ਦਿਓ ਜਣਾਈਆ। ਓਹਨਾਂ ਆਖਿਆ ਅਸੀਂ ਢੋਰਾਂ ਦੇ ਲਾਹੁੰਦੇ ਚਰਮ, ਇਹੋ ਸਾਡੀ ਵਡਿਆਈਆ । ਮਰਦਾਨੇ ਕਿਹਾ ਹੁਣ ਕੀ ਪਿਆ ਭਰਮ, ਛਡ ਕੇ ਭੱਜੇ ਵਾਹੋ ਦਾਹੀਆ। ਓਹਨਾਂ ਆਖਿਆ ਅਸੀਂ ਹਿਰਨ ਦਾ ਵੇਖ ਇਲਮ, ਆਪਣੀ ਮਤਿ ਗਵਾਈਆ। ਸਾਨੂੰ ਭੁਲ ਗਈ ਹੁੱਕੇ ਵਿਚ ਭਰਨ ਵਾਲੀ ਚਿਲਮ, ਚਿਮਟਾ ਹੱਥ ਨਾ ਕੋਈ ਉਠਾਈਆ। ਅਸੀਂ ਭੁਲ ਗਏ ਟਕੇ ਗਿਣਨ, ਗਿਨਤੀ ਦਿਤੀ ਭੁਲਾਈਆ। ਅਸੀਂ ਰਾਹੀ ਸਮਝ ਕੇ ਤੁਹਾਨੂੰ ਆ ਗਏ ਮਿਲਣ, ਥੋੜ੍ਹਾ ਆਪਣਾ ਹਰਜ ਕਰਾਈਆ। ਮਰਦਾਨੇ ਕਿਹਾ ਮਿਲਣ ਆਏ ਕਿ ਕਰਮਾਂ ਵਿਚੋਂ ਨਿਕਲਣ,
ਇਹ ਕੂੜਿਆਂ ਰਿਹਾ ਤਰਾਈਆ। ਤੁਸੀਂ ਨਹੀਂ ਜਾਣਦੇ ਇਹ ਸ੍ਰਿਸ਼ਟੀ ਬਾਜ਼ੀ ਤਿਲਕਣ, ਪੈਰ ਸੰਭਲ ਨਾ ਕੋਈ ਟਿਕਾਈਆ। ਓਧਰੋਂ ਓਹ ਢੋਰ ਲੱਗਾ ਵਿਲਕਣ, ਕੂਕ ਕੂਕ ਸੁਣਾਈਆ। ਦੁਖੀਆਂ ਦੇ ਮਿਤਰ, ਨਾਨਕ ਮੇਰੀ ਦੇ ਗਵਾਹੀਆ। ਮੈਨੂੰ ਜੀਉਂਦੇ ਨੂੰ ਮਾਰ ਕੇ ਮੇਰੇ ਚਮੜੇ ਦੇ ਬਣੌਣੇ ਛਿੱਤਰ, ਟਕੇ ਟਕੇ ਘਰ ਘਰ ਵਿਚ ਵਿਕਾਈਆ । ਜੇ ਤੂੰ ਖ਼ੁਦਾ ਦਾ ਨੂਰ ਆਪਣੇ ਨੂਰ ਵਿਚੋਂ ਨਿਕਲ, ਮੈਨੂੰ ਲੈ ਬਚਾਈਆ। ਜੇ ਝੂਠਾ ਮੁਲੱਮਾ ਪਿੱਤਲ, ਭਜ ਜਾ ਵਾਹੋ ਦਾਹੀਆ। ਨਾਨਕ ਕਿਹਾ ਥੋੜ੍ਹਾ ਕਰ ਸਿਦਕ, ਭਰੋਸਾ ਦਿਆਂ ਵਖਾਈਆ। ਜਿਨ੍ਹਾਂ ਤੇਰੇ ਨਾਲ ਕੀਤੀ ਇਲਤ, ਪਹਿਲੋਂ ਏਹਨਾਂ ਨੂੰ ਲਵਾਂ ਸਮਝਾਈਆ। ਫੇਰ ਤੇਰੀ ਕੱਟਾਂ ਦਿੱਕਤ, ਦੁਖੀਆਂ ਦਰਦ ਵੰਡਾਈਆ। ਗ਼ਰੀਬਾਂ ਨੂੰ ਤਾਰਨਾ ਮੈਨੂੰ ਲੱਗਾ ਇਸ਼ਕ, ਇਸੇ ਕਰ ਕੇ ਵੇਸ ਗ਼ਰੀਬਾਂ ਵਾਲਾ ਵਟਾਈਆ। ਢੋਰ ਨੇ ਕਿਹਾ ਕਿਤੇ ਲਾਰਾ ਲਾ ਨਾ ਜਾਵੀਂ ਖ਼ਿਸਕ, ਆਪਣਾ ਮੁਖ ਭੁਆਈਆ। ਜੇ ਮੇਰੇ ਉਤੇ ਪਾ ਜਾਏਂ ਆਪਣੀ ਦ੍ਰਿਸ਼ਟ, ਦ੍ਰਿਸ਼ਟੀ ਨਾਲ ਤਰਾਈਆ । ਨਾਨਕ ਨੇ ਹਿਸਾਬ ਵੇਖਿਆ ਓਸ ਦਾ ਲੇਖਾ ਨਾਲ ਨਜ਼ਰੀ ਆਇਆ ਤ੍ਰੇਤੇ ਜੁਗ ਵਿਚ ਵਸ਼ਿਸ਼ਟ, ਜੋ ਸੇਵਾ ਕਰਦਾ ਓਸ ਦੀ ਮਿਰਗਛਾਲਾ ਗਿਆ ਚੁਰਾਈਆ। ਜਿਸ ਉਤੇ ਬਹਿ ਕੇ ਓਹ ਛਡਦਾ ਸੀ ਸਵਰਗ ਬਹਿਸ਼ਤ, ਆਪ ਆਪਣਾ ਪਰਮਾਤਮਾ ਵਿਚ ਸਮਾਈਆ। ਇਕ ਦਿਨ ਓਸ ਨੇ ਓਹ ਮਿਰਗਸ਼ਾਲਾ ਆਪਣੇ ਬਿਸਤਰੇ ਉਤੇ ਵਿਛਾ ਕੇ ਭੋਗਿਆ ਸੀ ਗ੍ਰਹਿਸਤ, ਓਸੇ ਦੀ ਨਵਿਤ ਇਹ ਸਜ਼ਾ ਰਿਹਾ ਪਾਈਆ। ਨਾਨਕ ਸੋਚ ਵਿਚ ਕੁਛ ਕਰਨ ਲੱਗਾ ਹਿਕਮਤ, ਆਪਣਾ ਧਿਆਨ ਲਗਾਈਆ। ਮਰਦਾਨੇ ਕਿਹਾ ਤੂੰ ਸੋਚਦਾ ਕੀ ਏਂ ਬਦਲ ਦੇ ਕ਼ਿਸਮਤ, ਪਤਿਤ ਪਾਪੀਆਂ ਪਾਰ ਕਰਾਈਆ। ਨਾਨਕ ਓਸੇ ਵੇਲੇ ਕਰ ਕੇ ਰਹਿਮਤ, ਉਹਦੀ ਲੱਥੀ ਖੱਲ ਓਸੇ ਨਾਲ ਜੁੜਾਈਆ। ਓਸ ਛੁਰੀ ਵਾਲੇ ਦੀ ਓਸੇ ਦੇ ਕੋਲ ਰਹਿ ਗਈ ਸੀ ਤਹਿਮਤ, ਓਹ ਉਠਾ ਕੇ ਨਾਨਕ ਨੇ ਸਿੰਗਾਂ ਉਤੇ ਟਿਕਾਈਆ। ਤੇਰੀ ਕੱਟੀ ਗਈ ਜ਼ਹਿਮਤ, ਜਮਾਂ ਤੋਂ ਲਿਆ ਬਚਾਈਆ। ਓਸ ਢੋਰ ਨੇ ਨੇੜੇ ਆ ਕੇ ਕਿਹਾ ਮੈਂ ਇਹਨਾਂ ਕਸਾਈਆ ਦੇ ਨਾਲ ਸਹਿਮਤ, ਇਹਨਾਂ ਨੂੰ ਦੇ ਤਰਾਈਆ। ਜੇ ਮੈਨੂੰ ਜੀਉਂਦੇ ਨੂੰ ਚੁੱਕਕੇ ਨਾ ਲਿਔਦੇ ਅਹਿਮਕ, ਕਿਵੇਂ ਤੇਰਾ ਦਰਸ਼ਨ ਪਾਈਆ। ਜਿਹੜਾ ਇਹਨਾਂ ਚੁਕ ਕੇ ਲਿਆਂਦਾ ਇਨ੍ਹਾਂ ਦੀ ਮਜ਼ਦੂਰੀ ਦੇ ਦੇ ਕ਼ੀਮਤ, ਮਿਹਰ ਨਜ਼ਰ ਇਹਨਾਂ ਉਤੇ ਟਿਕਾਈਆ। ਨਾਨਕ ਕਿਹਾ ਹੁਣ ਇਹਨਾਂ ਉਤੇ ਔਣੀ ਕ਼ਿਆਮਤ, ਮਾਨਸ ਜਨਮ ਦੇਣ ਤਜਾਈਆ। ਅਗੇ ਪ੍ਰਭ ਦੀ ਬਣਾ ਕੇ ਅਮਾਨਤ, ਕੋਈ ਸਮਾਂ ਆਪਣੇ ਵਿਚ ਛੁਪਾਈਆ। ਅਮਾਨਤ ਵਿਚ ਕਰਾਂ ਨਾ ਖ਼ਿਆਨਤ, ਸਹੀ ਸਲਾਮਤ ਗੋਬਿੰਦ ਹੱਥ ਫੜਾਈਆ। ਮਾਨਸ ਵਿਚੋਂ ਮਾਨਸ ਮਨੁਖ ਜਾਮਾ ਮਿਲੇ ਇਨਸਾਨਤ, ਪੰਜਾਂ ਤੱਤਾਂ ਰੰਗ ਰੰਗਾਈਆ। ਜਿਸ ਵੇਲੇ ਪੁਰਖ ਅਕਾਲ ਲੋਕਮਾਤ ਆਵੇ ਕੂੜੀ ਕਿਰਿਆ ਮੇਟਣ ਅਦਾਵਤ, ਅਦਲ ਧੁਰ ਦਾ ਸਚ ਕਮਾਈਆ। ਓਸ ਵੇਲੇ ਮੈਂ ਮਿੰਨਤ ਨਾਲ ਕਹਵਾਂ ਪ੍ਰਭੂ ਇਹਨਾਂ ਉਤੇ ਕਰ ਜਾ ਸਖ਼ਾਵਤ, ਮਿਹਰ ਨਜ਼ਰ ਇਕ ਉਠਾਈਆ। ਓਹਨਾਂ ਦੋਹਾਂ ਦੀ ਸੋਭਾ ਸਿੰਘ ਤੇ ਜੀਵਣ ਸਿੰਘ ਬਨਾਵਟ, ਚੋਲੇ ਤੱਤਾਂ ਵਾਲੇ ਹੰਢਾਈਆ। ਗੋਬਿੰਦ ਧਾਰ ਹੋ ਕੇ ਦਏ ਜ਼ਮਾਨਤ, ਮਚਲਕਾ ਆਪਣਾ ਆਪ ਭਰਾਈਆ। ਇਕੋ ਵਾਰੀ ਇਕੋ ਵੇਲੇ ਦੇ ਕੇ ਸ਼ਹਾਦਤ, ਸਚ ਅਦਾਲਤ ਵਿਚੋਂ ਸਾਫ਼ ਬਰੀ ਦਏ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਗੇ ਬਖ਼ਸ਼ ਕੇ ਚਰਨ ਪ੍ਰੀਤੀ ਨਿਆਮਤ, ਨਿੰਮ ਵਾਲੀ ਕੜਵੀ ਧਾਰ ਅੰਮ੍ਰਿਤ ਰੂਪ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜਨਮ ਕਰਮ ਦਾ ਲਹਿਣਾ ਲੇਖੇ ਥਾਉਂ ਥਾਈਂ ਰਿਹਾ ਚੁਕਾਈਆ।
੧੧ ਚੇਤ ਸ਼ਹਿਨਸ਼ਾਹੀ ਸੰਮਤ ੧ ਪ੍ਰੇਮੋ ਦੇਵੀ ਦੇ ਘਰ ਪਿੰਡ ਧਿੰਗਾਲੀ
ਗੁਰਮੁਖ ਗੁਰ ਗੁਰ ਪਾਰ ਕਰ, ਸਤਿਗੁਰ ਦੇਵਣਹਾਰ ਸਰਨਾਈਆ। ਜਨਮ ਜਨਮ ਦਾ ਲੇਖਾ ਹਰ, ਹਰਿ ਕੀ ਪੌੜੀ ਦਏ ਚੜ੍ਹਾਈਆ। ਪ੍ਰੇਮ ਪ੍ਰੀਤੀ ਬੰਧਾ ਲੜ, ਲੇਖਾ ਅਗਲਾ ਦਏ ਚੁਕਾਈਆ। ਸਤਿ ਧਰਮ ਦੀ ਲਾ ਕੇ ਜੜ੍ਹ, ਕੂੜੀ ਕਿਰਿਆ ਦਏ ਉਖੜਾਈਆ। ਮਾਣ ਦਵਾ ਕੇ ਸੀਸ ਧੜ, ਆਤਮ ਪਰਮਾਤਮ ਰੰਗ ਵਖਾਈਆ। ਸ਼ੌਹ ਦਰਿਆਏ ਬੇੜਾ ਬੰਨ੍ਹ, ਜਗਤ ਜਹਾਨੋਂ ਪਾਰ ਲੰਘਾਈਆ। ਲੇਖੇ ਲਾ ਕੇ ਮਾਟੀ ਤਨ, ਨਿਰਗੁਣ ਸਰਗੁਣ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਗੁਰਮੁਖ ਤਾਰ ਕੇ ਸੰਗੀ ਸਾਥੀ, ਸਗਲਾ ਸੰਗ ਨਿਭਾਈਆ। ਜਿਨ੍ਹਾਂ ਮੰਨੀ ਧੁਰ ਦੀ ਆਖੀ, ਆਖ਼ਰ ਲੇਖੇ ਰਿਹਾ ਮੁਕਾਈਆ । ਲਹਿਣਾ ਕੋਈ ਨਾ ਰਿਹਾ ਬਾਕੀ, ਦੇ ਦੇ ਝੋਲੀ ਸਰਬ ਭਰਾਈਆ। ਜਨਮ ਕਰਮ ਦੀ ਕਟ ਦੇ ਵਾਟੀ, ਕਟਾਕਸ਼ ਤੀਰ ਇਕ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਤਾਰਨ ਕੋ ਹਰਿ ਸਵਾਮੀ ਆਇਆ, ਕਰਤਾ ਗਹਿਰ ਗੰਭੀਰ। ਮੇਟਣਹਾਰਾ ਕੂੜੀ ਮਾਇਆ, ਸ਼ਾਂਤ ਕਰੇ ਸ਼ਰੀਰ। ਆਦਿ ਜੁਗਾਦਿ ਦਾਈ ਦਾਇਆ, ਬਖ਼ਸ਼ਣਹਾਰਾ ਸਾਚੀ ਧੀਰ। ਜੁਗ ਚੌਕੜੀ ਜਿਸ ਖੇਲ ਰਚਾਇਆ, ਸੋ ਵੇਖਣਹਾਰਾ ਗਹਿਰ ਗੰਭੀਰ । ਲੱਖ ਚੁਰਾਸੀ ਜੀਵ ਜੰਤ ਖੋਜ ਖੁਜਾਇਆ, ਬਦਲਣਹਾਰ ਸਦਾ ਤਕ਼ਦੀਰ। ਸ਼ਬਦ ਅਗੰਮੀ ਨਾਦ ਧੁਨ ਅਨਰਾਗੀ ਰਾਗ ਬੋਲਣ ਆਇਆ, ਢੋਲਾ ਸੁਣਾਏ ਬੇਨਜ਼ੀਰ। ਜਗ ਵਿਛੜੇ ਜਨਮ ਮੇਲਣ ਆਇਆ, ਤਨ ਮਨ ਕਾਇਆ ਬਦਲ ਦੇਵੇ ਤਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਚੁਕਾਏ ਅੰਤ ਅਖ਼ੀਰ। ਤਾਰਨਹਾਰ ਸਰਬ ਕਲਾ ਸਮਰਥਾ, ਪੁਰਖ ਅਗੰਮ ਵੱਡੀ ਵਡਿਆਈਆ। ਆਪਣਾ ਖੇਲ ਵਖਾਏ ਨੇਤਰ ਲੋਚਣ ਨੈਣ ਅੱਖਾਂ, ਪਰਤਖ ਰੂਪ ਗੁਸਾਈਂਆ। ਸੰਤ ਸੁਹੇਲਾ ਮੀਤ ਮੁਰਾਰ ਸੱਜਣ ਬਣੇ ਸਕਾ, ਸਖ਼ਾਈ ਇਕੋ ਸ਼ਹਿਨਸ਼ਾਹੀਆ । ਭਗਤ ਉਧਾਰਦਿਆਂ ਪੈਜ ਸਵਾਰਦਿਆਂ ਕਦੇ ਨਾ ਥੱਕਾ, ਥਕਾਵਟ ਸਭ ਦੀ ਦੂਰ ਕਰਾਈਆ। ਪੂਰਬ ਜਨਮ ਕਰਮ ਜਿਨ੍ਹਾਂ ਨੂੰ ਲਿਖ ਕੇ ਦੇ ਗਿਆ ਪਟਾ, ਤਿਨ੍ਹਾਂ ਦਾ ਹਿਸਾ ਰਿਹਾ ਵੰਡਾਈਆ। ਲੇਖਾ ਲਾ ਕੇ ਪੱਥਰ ਇੱਟਾਂ, ਰੋੜਾ ਕੰਕਰ ਵੇਖ ਵਖਾਈਆ। ਜਨਮ ਜਨਮ ਦਾ ਕੱਢਣਹਾਰਾ ਸਿੱਟਾ, ਸੀਟੀ ਮਾਰ ਕੇ ਸੁੱਤਿਆਂ ਲਏ ਜਗਾਈਆ। ਸੁਣਨ ਨੂੰ ਵਡਾ ਵੇਖਣ ਨੂੰ ਨਿੱਕਾ, ਨਿੱਕਿਆਂ ਵਿਚੋਂ ਨਿੱਕਾ ਇਸੇ ਕਰ ਕੇ ਨਜ਼ਰ ਕਿਸੇ ਨਾ ਆਈਆ। ਵੱਡਿਆਂ ਵਿਚੋਂ ਵੱਡਾ ਸਭ ਦਾ ਪਿਤਾ, ਮਾਲਕ ਬੇਪਰਵਾਹੀਆ। ਜਿਨ੍ਹਾਂ ਨੂੰ ਆਪਣਾ ਯਾਦ ਨਹੀਂ ਪਿਛਾ, ਓਹਨਾਂ ਦੇ ਫ਼ੈਸਲੇ ਰਿਹਾ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੇਖਾ ਜਾਣੇ ਗੋਬਿੰਦ ਵੇਲੇ ਜਿਹੜਾ ਇਹ ਪਰਸ਼ਾਦ ਖਾਧਾ ਸੀ ਰਿੱਛਾ, ਓਸੇ ਦੀ ਇੱਛਾ ਮਿਲ ਗਈ ਭਿੱਛਾ ਮਾਨਸ ਦੇਹੀ ਮਨੁੱਖਾ, ਪ੍ਰੇਮ ਦਾ ਭੁੱਖਾ ਜਗਤ ਦਾ ਦੁੱਖਾ, ਪਿਓ ਦਾ ਪੁੱਤਾ ਗੋਦੀ ਵਿਚ ਸੁੱਤਾ, ਮਾਲਕ ਨਾ ਰੁੱਸਾ ਮਿਹਰਵਾਨ ਹੋ ਕੇ ਤੁੱਠਾ, ਗ਼ਰੀਬਾਂ ਗਲੇ ਲਗਾਈਆ।