ਪੁਸਤਕਾਲਾਭਾਗ ੧੮

੧੧ ਚੇਤ ਸ਼ਹਿਨਸ਼ਾਹੀ ਸੰਮਤ ੧ ਮਾਈ ਗੁਰੀ ਦੇ ਘਰ ਧੰਘਾਲੀ

ਵਕ਼ਤ ਕਹੇ ਗੁਰਮੁਖੋ ਸੋਹਣਾ ਵੇਲਾ ਸਰਨ ਦਾ, ਥਿਤ ਵਾਰ ਘੜੀ ਪਲ ਮਿਲੇ ਵਡਿਆਈਆ। ਵੇਲਾ ਆ ਗਿਆ ਜੀਂਵਦਿਆਂ ਹੀ ਮਰਨ ਦਾ, ਜੀਵਣ ਸਤਿਗੁਰ ਝੋਲੀ ਪਾਈਆ। ਟਾਇਮ ਆ ਗਿਆ ਮੰਜ਼ਲ ਚੜ੍ਹਨ ਦਾ, ਚੜ੍ਹਨਾ ਚਾਈਂ ਚਾਈਂਆ। ਸਮਾਂ ਸੁਹਾ ਰਿਹਾ ਕਰਨੀ ਕਰਨ ਦਾ, ਕਰਤਾ ਪੁਰਖ ਕਰਨੀ ਰਿਹਾ ਕਮਾਈਆ। ਮਜ਼ਾ ਰਸ ਪ੍ਰੇਮ ਲੈ ਲਓ ਓਸ ਦੇ ਚਰਨ ਦਾ, ਜੋ ਚਰਨਾਂ ਤੋਂ ਵਿਛੜਿਆਂ ਰਿਹਾ ਮਿਲਾਈਆ। ਹੁਣ ਵੇਲਾ ਨਹੀਂ ਹੰਕਾਰ ਵਿਚ ਅੜਨ ਦਾ, ਮਨ ਮਤਿ ਬੁਧਿ ਚਲੇ ਨਾ ਕੋਇ ਚੁਤਰਾਈਆ। ਸਮਾਂ ਸੋਹਣਾ ਨਿਰਭੈ ਕੋਲੋਂ ਡਰਨ ਦਾ, ਭੈ ਝੂਠਾ ਦੇਣਾ ਚੁਕਾਈਆ। ਸੋਹਣਾ ਰੰਗ ਸਚ ਦਵਾਰੇ ਵੜਨ ਦਾ, ਕੁੰਡਾ ਲੈਣਾ ਖੁਲ੍ਹਾਈਆ। ਵੇਲਾ ਨਹੀਂ ਕੂੜੀ ਕਿਰਿਆ ਵਿਚ ਹੜ੍ਹਨ ਦਾ, ਬੇੜਾ ਲਓ ਤਰਾਈਆ। ਵਕ਼ਤ ਨਹੀਂ ਇਕ ਦੂਜੇ ਗੁਰਮੁਖ ਨੂੰ ਵੇਖ ਕੇ ਜਲਣ ਦਾ, ਪ੍ਰੇਮ ਪ੍ਰੀਤੀ ਲਓ ਬਣਾਈਆ। ਵਕ਼ਤ ਆ ਗਿਆ ਬੇੜਾ ਬੰਨ੍ਹਣ ਦਾ, ਤਿਨਕੇ ਕੱਠੇ ਲਓ ਕਰਾਈਆ। ਜਗਤ ਵਿਹਾਰ ਸਦਾ ਚਲਦਾ ਰਹਿੰਦਾ ਖਾਣ ਪੀਣ ਰਿੰਨ੍ਹਣ ਦਾ, ਆਤਮ ਪਰਮਾਤਮ ਜੋੜ ਨਾ ਕੋਈ ਜੁੜਾਈਆ। ਤੀਰ ਮਾਰੇ ਨਾ ਕੋਈ ਅੰਦਰ ਵਿੰਨ੍ਹਣ ਦਾ, ਸ਼ਬਦੀ ਰੂਪ ਨਾ ਕੋਈ ਵਖਾਈਆ। ਹੁਣ ਵੇਲਾ ਨਹੀਂ ਘੜੀਆਂ ਪਲ ਗਿਣਨ ਦਾ, ਗਿਣਤੀ ਪਿਛਲੀ ਦਿਓ ਭੁਲਾਈਆ। ਹੁਣ ਸਮਾਂ ਨਹੀਂ ਬੱਚੇ ਨੀਹਾਂ ਵਿਚ ਚਿਣਨ ਦਾ, ਬੱਚਿਆਂ ਨੂੰ ਆਪਣੀ ਗੋਦ ਉਠਾਈਆ । ਹੁਣ ਕੋਈ ਪੈਮਾਨਾ ਨਹੀਂ ਲੈ ਕੇ ਆਇਆ ਤੋਲਣ ਮਿਨਣ ਦਾ, ਬੇਪਰਵਾਹੀ ਵਿਚ ਪਾਰ ਲੰਘਾਈਆ। ਵਕ਼ਤ ਨਹੀਂ ਦਰ ਛਡ ਕੇ ਦੂਰ ਦੁਰਾਡਿਆਂ ਹਿਲਣ ਦਾ, ਹਲਤ ਪਲਤ ਲੇਖੇ ਰਿਹਾ ਚੁਕਾਈਆ। ਵੇਲਾ ਨਹੀਂ ਹੁਣ ਜਾਣ ਦੇ ਕਲਜੁਗ ਕੂੜਾ ਚਿੱਕੜ ਡੂੰਘਾ ਜਿਲ੍ਹਣ ਦਾ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਲੰਘਾਈਆ । ਵੇਲਾ ਆ ਗਿਆ ਤੁਹਾਡੇ ਫੁਲਣ ਦਾ, ਫੁਲਵਾੜੀ ਆਪਣੀ ਦਿਆਂ ਮਹਿਕਾਈਆ। ਝਗੜਾ ਛਡ ਦਿਓ ਕੂੜਿਆਂ ਵੈਲਣ ਦਾ, ਵਿਰਲਾਪ ਅੰਦਰੋਂ ਇਕੋ ਦਿਆਂ ਸਿਖਾਈਆ। ਝਗੜਾ ਮੁਕ ਜਾਏ ਮਾਇਆ ਮਮਤਾ ਵਿਚ ਟਹਿਲਣ ਦਾ, ਟਹਿਲੂਏ ਦਰਗਾਹ ਦੇ ਦਿਆਂ ਬਣਾਈਆ। ਨਜ਼ਾਰਾ ਤਕ ਲਓ ਆਪਣੇ ਨੈਣ ਨੈਨਣ ਦਾ, ਨੈਣ ਨੈਣਾਂ ਵਿਚ ਸਮਾਈਆ। ਅੱਖੀਂ ਵੇਖ ਕੇ ਕੋਈ ਲੋੜ ਨਹੀਂ ਰਸਨਾ ਬਚਨ ਕਹਿਨਣ ਦਾ, ਪਰਦੇ ਵਾਲੀ ਰਮਜ਼ ਨਾ ਕੋਈ ਵਖਾਈਆ। ਸੁਹਾਵਣ ਸਮਾਂ ਸਤਿਗੁਰ ਸਰਨ ਚਰਨ ਬਹਿਨਣ ਦਾ, ਚਰਨ ਬਹਿ ਕੇ ਭਾਈ ਭੈਣ ਰੂਪ ਵਟਾਈਆ। ਹੁਣ ਰੋਣਾ ਨਹੀਂ ਪਾ ਕੇ ਵੈਣ ਵੈਨਣ ਦਾ, ਵਹਿੰਦੀ ਧਾਰੋਂ ਪਾਰ ਲੰਘਾਈਆ। ਇਹ ਕੋਈ ਕਹਾਣੀ ਨਹੀਂ ਤੋਤਾ ਮੈਨਣ ਦਾ, ਮਨ ਦੀ ਮਨਸਾ ਰਿਹਾ ਮਿਟਾਈਆ। ਇਹ ਕੋਈ ਲੇਖਾ ਨਹੀਂ ਗੀਤਾ ਰਾਮਾਇਨਣ ਦਾ, ਰਾਮਾਂ ਦਾ ਰਾਮ ਆਪਣਾ ਹੁਕਮ ਵਰਤਾਈਆ। ਵੇਖੋ ਖੇਲ ਨਰ ਨਰਾਇਨਣ ਦਾ, ਜੋ ਨਿਰਾਕਾਰ ਹੋ ਕੇ ਜੋਤ ਜਗਾਈਆ। ਤੁਸੀਂ ਰੂਪ ਸਚਮੁਚ ਉਹ ਆਈਨਣ ਦਾ, ਜਿਸ ਨੂੰ ਅਹਿਨਲਹਕ਼ ਹਕ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਨਾਲ ਗੁਰਮੁਖੋ ਜਗਤ ਦੇ ਮਜ਼ਾਰਿਓ ਤੁਹਾਨੂੰ ਮਾਲਕ ਰਿਹਾ ਬਣਾਈਆ। ਜਗਤ ਮਜ਼ਾਰੇ ਕਰਦੇ ਖੇਤੀ ਬਾੜੀ, ਹਲ ਰਾਹਕ ਰਹੇ ਚਲਾਈਆ। ਕਿਸੇ ਦੀ ਪੱਕ ਗਈ ਸੌਣੀ ਕਿਸੇ ਦੀ ਹਾੜੀ, ਕਿਸੇ ਦੀ ਪੱਕੀ ਪਕਾਈ ਤਬਾਹ ਦੇਵੇ ਕਰਾਈਆ। ਕਿਸੇ ਦੀ ਚੰਗੀ ਕਿਸੇ ਦੀ ਮਾੜੀ, ਕਿਸੇ ਨੂੰ ਭੁੱਖਾ ਕਿਸੇ ਨੂੰ ਦਏ ਰਜਾਈਆ। ਕਿਸੇ ਦਾ ਭੱਤਾ ਢੋਵੇ ਪੁਰਖ ਕਿਸੇ ਦਾ ਢੋਵੇ

ਨਾਰੀ, ਦੋਵੇਂ ਰਾਹ ਚਲਾਈਆ । ਕਿਸੇ ਦੇ ਮੋਢੇ ਉਤੇ ਕਹੀ ਤੇ ਹੱਥ ਵਿਚ ਕੁਹਾੜੀ, ਕਿਸੇ ਦੀ ਕੰਡਿਆਂ ਕਰੀ ਵਾੜੀ, ਕਿਸੇ ਦਾ ਸੇਵਕ ਤੇ ਕਿਸੇ ਦੀ ਵਾਹੇ ਗਾੜੀ, ਕਿਸੇ ਦਾ ਕੁਤਰਾ ਕਰ ਕਰ ਰਿਹਾ ਪਾਈਆ। ਕਿਸੇ ਦੀ ਗੋਬਰ ਵਾਲੀ ਸੀਸ ਉਤੇ ਚੁੱਕੇ ਖਾਰੀ, ਕਿਸੇ ਦੇ ਖੇਤਾਂ ਵਿਚ ਢੋ ਢੋ ਖ਼ੁਸ਼ੀ ਮਨਾਈਆ। ਕਿਸੇ ਦਾ ਬਣ ਕੇ ਵਗਾਰੀ, ਕਿਸੇ ਦੀ ਚੁਕ ਕੇ ਤਗਾਰੀ, ਕਿਸੇ ਦੀ ਫੜ ਕੇ ਆਰੀ, ਜੰਗਲ ਦਿਤੇ ਕਟਾਈਆ। ਕਿਸੇ ਦੀ ਮੋੜ ਕੇ ਕਿਆਰੀ, ਕਿਸੇ ਦੀ ਫੇਰ ਕੇ ਬਹਾਰੀ, ਰਸਤੇ ਸੁਥਰੇ ਸਾਫ਼ ਬਣਾਈਆ। ਕਿਸੇ ਦੇ ਪਿਛੇ ਤੇ ਕਿਸੇ ਦੇ ਅਗਾੜੀ, ਕਿਸੇ ਦੀ ਲਾਜ ਰਖਾਈ ਦਾੜ੍ਹੀ, ਕਿਸੇ ਨੂੰ ਦਿਤੀ ਮਾਣ ਵਡਿਆਈਆ। ਕਿਸੇ ਨੂੰ ਧਨ ਦੌਲਤ ਨਾਲ ਸ਼ੰਗਾਰੀ, ਕਿਸੇ ਨੂੰ ਸੁੰਦਰ ਦੇ ਅਟਾਰੀ, ਸੋਹਣਾ ਰੰਗ ਵਖਾਈਆ। ਕਿਸੇ ਦਾ ਮਜ਼ਦੂਰ ਬਣ ਕੇ ਫਿਰਿਆ ਘਰ ਬਾਹਰੀ, ਹੋਕਾ ਦੇਂਦਾ ਰਿਹਾ ਵਾਰੋ ਵਾਰੀ, ਕੂਕ ਕੂਕ ਸੁਣਾਈਆ। ਜਨ ਭਗਤੋ ਏਹੋ ਜਿਹੀ ਕਿਸੇ ਨਾਲ ਨਹੀਂ ਲਾਈ ਯਾਰੀ, ਜੁਗ ਚੌਕੜੀ ਗਏ ਪੰਧ ਮੁਕਾਈਆ। ਇਕ ਗੋਬਿੰਦ ਤੇ ਇਕ ਨਿਰੰਕਾਰੀ, ਇਕ ਸ਼ਬਦ ਤੇ ਜੋਤ ਉਜਿਆਰੀ, ਕਿਰਪਾ ਕਰ ਕੇ ਭਗਤਾਂ ਦੇਵੇ ਸਚਖੰਡ ਦੀ ਸਰਦਾਰੀ, ਬਿਨਾਂ ਭਗਤੀ ਤੋਂ ਕਰ ਦੀ ਤਿਆਰੀ, ਤ੍ਰੈਗੁਣ ਅਤੀਤਾ ਆਪਣੀ ਦਇਆ ਕਮਾਈਆ। ਤੁਹਾਡਾ ਦਰਸ਼ਨ ਕਰ ਕੇ ਆਪਣੀ ਰਖੇ ਖ਼ੁਮਾਰੀ, ਬਿਵਹਾਰ ਦਾ ਬਣਿਆ ਸਚ ਬਿਵਹਾਰੀ, ਬੇਸ਼ੁਮਾਰੀ ਆਪਣਾ ਰੰਗ ਵਖਾਈਆ। ਨਾਮ ਖ਼ਜ਼ਾਨਾ ਦੌਲਤ ਅਨਮੁਲੀ ਦੇ ਕੇ ਭਾਰੀ, ਹਾੜੀ ਸੌਣੀ ਦੀ ਲੋੜ ਨਾ ਰੱਖੀ ਰਾਈਆ। ਗੁਰਮੁਖੋ ਤੁਹਾਡੀ ਖੇਤੀ ਸਕੇ ਨਾ ਕੋਇ ਉਜਾੜੀ, ਰਾਖਾ ਬਣਿਆ ਬੇਪਰਵਾਹੀਆ। ਧੁਰ ਦਾ ਬਣ ਕੇ ਮਾਲਕ ਕੰਤ ਭਤਾਰੀ, ਬਹੁ ਭਾਂਤ ਆਪਣਾ ਮੇਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੀ ਕਰਮਾਂ ਦੀ ਕਰਨੀ ਨਹੀਂ ਕਦੇ ਵਿਚਾਰੀ, ਨਰ ਨਾਰੀ ਆਪਣੇ ਹੁਕਮ ਨਾਲ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ੧ ਹੰਸ ਰਾਜ ਦੇ ਗ੍ਰਹਿ ਧਿੰਗਾਲੀ

ਕਰਨੀ ਕਹੇ ਮੈਂ ਜੁਗ ਚੌਕੜੀ ਰਹੀ ਕਰਦੀ, ਆਪਣੀ ਸੇਵ ਕਮਾਈਆ। ਨਿਤ ਨਿਤ ਪੈਂਡੇ ਮਾਰ ਕੇ ਰਹੀ ਤੁਰਦੀ, ਭੱਜੀ ਵਾਹੋ ਦਾਹੀਆ । ਮੇਰੇ ਅੰਤਰ ਇਕ ਆਸਾ ਰਹੀ ਫੁਰਦੀ, ਫੁਰਨੇ ਅਨੇਕ ਬਣਾਈਆ। ਮੈਂ ਸੇਵਾ ਕੀਤੀ ਅਵਤਾਰ ਗੁਰ ਦੀ, ਪੈਗ਼ੰਬਰਾਂ ਦੇ ਦਰ ਤੇ ਅਲਖ ਜਗਾਈਆ । ਪਰ ਮੇਰੀ ਮਿਲਣੀ ਨਾ ਹੋਈ ਪੁਰਖ ਅਕਾਲ ਧੁਰ ਦੀ, ਜੋ ਧੁਰ ਦਾ ਲਹਿਣਾ ਰਿਹਾ ਚੁਕਾਈਆ। ਮੈਂ ਚਾਰ ਕੁੰਟ ਫਿਰਦੀ ਫਿਰਦੀ, ਦਹਿ ਦਿਸ਼ਾ ਖੋਜ ਖੁਜਾਈਆ। ਅਚਾਨਕ ਕੰਢੀ ਦੇ ਕੰਢੇ ਮੈਨੂੰ ਹਰਿਸੰਗਤ ਦਿਸੀ ਹਿਲਦੀ, ਸ਼ਰੀਰ ਨਹੀਂ ਅੰਦਰੋਂ ਆਪਣੀ ਆਤਮਾ ਰਹੀ ਜਗਾਈਆ । ਮੈਨੂੰ ਐਂ ਜਾਪਿਆ ਜਿਵੇਂ ਉਹ ਪਰਮਾਤਮਾ ਨਾਲ ਮਿਲਦੀ, ਮਿਲ ਮਿਲ ਖ਼ੁਸ਼ੀ ਮਨਾਈਆ। ਮੈਂ ਸਮਝਿਆ ਹੁਣ ਘੜੀ ਨਹੀਂ ਕੋਈ ਢਿਲ ਦੀ, ਆਪਣਾ ਲਵਾਂ ਪੰਧ ਮੁਕਾਈਆ। ਜਾ ਕੇ ਕਹਾਂ ਸੁਣਾਵਾਂ ਆਪਣੇ ਦਿਲ ਦੀ, ਜੋ ਦਿਲਦਾਰ ਹੋ ਕੇ ਸੁਣੇ ਥਾਉਂ ਥਾਈਂਆ। ਜਾਂ ਵੇਖਿਆ ਜਿਸ ਦੀ ਖੇਲ ਅੰਬਰ ਉਪਰ ਨੀਲ ਦੀ, ਉਹ ਨੀਲੇ ਵਾਲਾ ਆਪਣਾ ਰੰਗ ਰਿਹਾ ਰੰਗਾਈਆ। ਕੁਛ ਹੋਰ ਵੇਖਿਆ ਏਥੇ ਲੋੜ ਨਹੀਂ ਕਿਸੇ ਵਕੀਲ ਦੀ, ਬਿਨ

ਕਲਮਿਉਂ ਰਿਹਾ ਤਰਾਈਆ । ਚਤੁਰਾਈ ਭੁਲ ਗਈ ਆਪਣੀ ਦਲੀਲ ਦੀ, ਬੁਧੀ ਸਮਝ ਨਾ ਕੋਇ ਸਮਝਾਈਆ। ਏਥੇ ਗ਼ਰਜ਼ ਨਹੀਂ ਅਪੀਲ ਦੀ, ਆਪੇ ਲੇਖੇ ਰਿਹਾ ਲਗਾਈਆ। ਮੈਂ ਭੁਲ ਗਈ ਪ੍ਰੀਤ ਜਿਹੜੀ ਕਹਾਣੀ ਜਗਤ ਜਲ ਮੀਨ ਦੀ, ਤੜਫਣ ਵਾਲੀ ਮੱਛੀ ਪ੍ਰਭ ਦੀ ਸਾਰ ਕੋਇ ਨਾ ਪਾਈਆ। ਗੁਰਮੁਖੋ ਔਖੀ ਘਾਟੀ ਨਹੀਂ ਥੋੜ੍ਹੀ ਰਮਜ਼ ਇਕ ਯਕੀਨ, ਦੀ, ਯਕੀਨ ਨਾਲ ਪਾਰ ਲੰਘਾਈਆ। ਪ੍ਰਭ ਦੇ ਦਰ ਤੇ ਲੋੜ ਨਹੀਂ ਤਾਲੀਮ ਦੀ, ਨੁਕ਼ਤਾ ਨੂਨ ਬਿਨ ਐਨ ਅੱਖ ਦਿਤੀ ਖੁਲ੍ਹਾਈਆ। ਏਥੇ ਗ਼ਰਜ਼ ਇਕੋ ਹੋਣ ਮਸਕੀਨ ਦੀ, ਨਿਮਰਤਾ ਰੂਪ ਵਟਾਈਆ। ਕੋਈ ਗੱਲ ਨਹੀਂ ਰਹੀ ਅਮੀਰ ਵਜ਼ੀਰ ਕਮੀਣ ਦੀ, ਗ਼ਰੀਬਾਂ ਆਪਣਾ ਰੰਗ ਵਖਾਈਆ। ਕੋਈ ਹਦ ਨਹੀਂ ਰਹੀ ਨਰ ਮਦੀਨ ਦੀ, ਨਾਰੀ ਨਰ ਇਸਤਰੀ ਪੁਰਸ਼ ਇਕੋ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ੧ ਸ਼ਿਵੋ ਦੇਵੀ ਦੇ ਗ੍ਰਹਿ

ਅਕਲ ਕਹੇ ਜਨ ਭਗਤੋ ਸੁਣੋ ਮੇਰਾ ਬਿਆਨ, ਅਕਲਾਂ ਵਾਲਿਓ ਤੁਹਾਨੂੰ ਦਿਆਂ ਸਮਝਾਈਆ। ਜੇ ਮੈਨੂੰ ਸਮਝ ਕੇ ਵਡੀ ਜਹਾਨ, ਆਪਣਾ ਮਾਣ ਤਾਣ ਬਣਾਈਆ। ਮਾਇਆ ਕਰ ਪਰਵਾਨ, ਧਨਾਢ ਰੂਪ ਵਟਾਈਆ। ਸੋਹਣਾ ਪਕਵਾ ਕੇ ਖਾਣ, ਬਿਸਤਰ ਸੇਜ ਹੰਢਾਈਆ। ਮਹਲ ਅਟਲ ਮਕਾਨ, ਝਰੋਖੇ ਨਜ਼ਰੀ ਆਈਆ। ਸੇਵਕ ਦਰਵੇਸ਼ ਦਰਬਾਨ, ਬੈਠੇ ਸੇਵ ਕਮਾਈਆ। ਉਚੇ ਸੁੱਚੇ ਬਣ ਕੇ ਇਨਸਾਨ, ਜਗਤ ਰੰਗ ਵਿਚ ਸਮਾਈਆ । ਵਡੇ ਵਡੇ ਬਣ ਕੇ ਚਤੁਰ ਸੁਘੜ ਸੁਜਾਣ, ਸੁਚੱਜੇ ਰੂਪ ਵਟਾਈਆ। ਸ਼ਾਸਤਰ ਸਿਮਰਤ ਪੜ੍ਹ ਕੇ ਵੇਦ ਪੁਰਾਨ, ਗੀਤਾ ਗਿਆਨ ਢੋਲੇ ਗਾਈਆ। ਅਕਲ ਕਹੇ ਮੈਂ ਆਪਣੀ ਅਕਲ ਨਾਲ ਅਜੇ ਤਕ ਨਹੀਂ ਲੱਭਿਆ ਭਗਵਾਨ, ਅਗੇ ਹੋ ਨਾ ਦਰਸ਼ਨ ਪਾਈਆ। ਮੈਨੂੰ ਜਦੋਂ ਮਿਲਿਆ ਸ਼ਰਅ ਦਾ ਸ਼ੈਤਾਨ, ਸ਼ਰੀਅਤ ਵਿਚ ਦੇਵੇ ਫਸਾਈਆ। ਜੇ ਮੁਹੱਬਤ ਕਰੇ ਤੇ ਬਣ ਕੇ ਹਰਾਮ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਮੇਰਾ ਕਿਸੇ ਕੰਮ ਨਹੀਂ ਆਇਆ ਕਾਮ, ਨਿਕੰਮੀ ਆਪਣਾ ਹਾਲ ਸੁਣਾਈਆ। ਜਨ ਭਗਤੋ ਮੇਰੀ ਬੇਨੰਤੀ ਇਕੋ ਮੰਨ ਕੇ ਪ੍ਰਭ ਦਾ ਚਰਨ ਕਰੋ ਧਿਆਨ, ਨੇਤਰ ਨੈਣ ਰਾਹ ਤਕਾਈਆ। ਜੇ ਓਹ ਕਿਰਪਾ ਕਰ ਕੇ ਤੁਹਾਨੂੰ ਆ ਮਿਲੇ ਭਗਵਾਨ, ਓਥੇ ਅਕਲ ਕਹੇ ਮੇਰੀ ਲੋੜ ਰਹੇ ਨਾ ਰਾਈਆ। ਭੁਲ ਨਾ ਜਾਓ ਬਣ ਅੰਞਾਣ, ਸੁਰ ਧੁਰ ਸੰਦੇਸ਼ੇ ਰਹੀ ਸੁਣਾਈਆ। ਮੇਰੇ ਆਵਾਜ਼ ਪਈ ਇਕ ਕਾਨ, ਕੰਨੋਂ ਫੜ ਕੇ ਮੈਨੂੰ ਦਿਤਾ ਹਿਲਾਈਆ। ਮੈਂ ਹੋ ਗਈ ਹੈਰਾਨ, ਚਾਰੇ ਕੁੰਟਾਂ ਅੱਖ ਖੁਲ੍ਹਾਈਆ। ਮੈਨੂੰ ਦਿਸ ਪਿਆ ਇਕ ਨਿਸ਼ਾਨ, ਜੋ ਭਗਤਾਂ ਦਵਾਰੇ ਲਹਿਰ ਲਹਿਰਾਈਆ। ਓਸ ਕਿਹਾ ਤੈਨੂੰ ਨਹੀਂ ਪਹਿਚਾਨ, ਆ ਤੈਨੂੰ ਦਿਆਂ ਦ੍ਰਿੜਾਈਆ। ਆ ਵੇਖ ਭਗਤਾਂ ਦਾ ਭਗਵਾਨ, ਜੋ ਮੂਰਖਾਂ ਮੁਗਧਾਂ ਅਨਪੜ੍ਹਾਂ ਪਾਰ ਲੰਘਾਈਆ। ਗੁਰਮੁਖੋ ਮੈਂ ਵੀ ਚਰਨੀ ਡਿੱਗੀ ਆਣ, ਆਪਣਾ ਆਪ ਰਹੀ ਮਿਟਾਈਆ। ਨਾ ਕੋਈ ਮਾਣ ਨਾ ਕੋਈ ਅਭਿਮਾਨ, ਇਕੋ ਮੰਗਾਂ ਸੱਚਾ ਦਾਨ, ਝੋਲੀ ਅੱਡ ਕੇ ਨੇਤਰ ਨੀਰ ਵਹਾਈਆ। ਜੇ ਤੂੰ ਭਗਤਾਂ ਦਾ ਭਗਵਾਨ, ਮੈਨੂੰ ਕਰ ਲਾ ਪਰਵਾਨ, ਤੇਰੇ ਭਗਤਾਂ ਨੂੰ ਆਈ ਕੁਛ ਸੁਣਾਨ, ਸੁਨੇਹੜਾ ਦੇ ਕੇ ਤੇਰੇ ਚਰਨਾਂ ਵਿਚ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਮਿਹਰਵਾਨ, ਮਹਿਮਾਨ ਸਾਰੇ ਆਪਣੇ ਘਰ ਬਹਾਈਆ ।

੧੧ ਚੇਤ ਸ਼ਹਿਨਸ਼ਾਹੀ ਸੰਮਤ ੧ ਦੇਵਾ ਸਿੰਘ ਦੇ ਘਰ ਧਿੰਗਾਲੀ

ਫੁੱਲ ਕਹੇ ਮੇਰੀ ਕਰ ਕੇ ਪੱਤੀ ਪੱਤੀ, ਅੰਗ ਅੰਗ ਪ੍ਰਭ ਦੀ ਭੇਟ ਚੜ੍ਹਾਈਆ। ਜਨ ਭਗਤੋ ਮੈਂ ਕਿਤਅ ਸੁਣਾਵਾਂ ਸੱਚੀ, ਗੱਲ ਆਪਣਾ ਹਾਲ ਜਣਾਈਆ। ਤੁਸੀਂ ਵੇਖੋ ਆਪਣੀ ਅੱਖੀਂ, ਪਰਦਾ ਓਹਲਾ ਨਾ ਵਿਚ ਟਿਕਾਈਆ। ਜਿਸ ਦੀ ਕ਼ੀਮਤ ਕੋਈ ਨਹੀਂ ਸੀ ਕੌਡੀ ਰਤੀ, ਮਾਲਣ ਖਾਰੀ ਸੀਸ ਨਾ ਕੋਈ ਰਖਾਈਆ। ਓਹ ਭਗਤਾਂ ਨਾਲ ਮਿਲ ਕੇ ਹੋ ਗਿਆ ਕਰੋੜਾਂ ਤੋਂ ਅਰਬਾਪਤੀ, ਜਿਸ ਦੀ ਕ਼ੀਮਤ ਨਾ ਕੋਇ ਚੁਕਾਈਆ। ਤੁਹਾਡੇ ਪ੍ਰੇਮ ਦੀ ਸੋਹਣੀ ਸੇਜ ਵੇਖੋ ਵਿਛੀ, ਜਿਸ ਉਤੇ ਮੈਨੂੰ ਦਿਤਾ ਟਿਕਾਈਆ। ਮੇਰੀ ਕ਼ਿਸਮਤ ਕਿੰਨੀ ਵਡੀ, ਜੋ ਦੇਣ ਆਈ ਵਡਿਆਈਆ । ਮਿਹਰਵਾਨ ਜਿਸ ਵੇਲੇ ਮੇਰੇ ਉਤੇ ਚਰਨ ਰਿਹਾ ਰੱਖੀ, ਰੱਖਿਆ ਕਰੇ ਥਾਈਂ ਥਾਈਂਆ। ਮੈਨੂੰ ਸਮਝ ਆ ਗਈ ਮਤੀ, ਮਤਿ ਪਿਛਲੀ ਦਿਤੀ ਗਵਾਈਆ। ਜੇ ਮੈਂ ਚਲਿਆ ਜਾਂਦਾ ਕਿਸੇ ਹੱਟੀ, ਕੋਈ ਦੋ ਚਾਰ ਟਕੇ ਮੇਰਾ ਮੁੱਲ ਦੇਂਦਾ ਪਾਈਆ। ਮੈਂ ਗੁਰਮੁਖਾਂ ਦੇ ਆ ਕੇ ਹੱਥੀਂ, ਸੋਹਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਫੁਲ ਕਹੇ ਮੈਂ ਬੇਸ਼ਕ ਸਾਂ ਬੰਦ ਵਿਚ ਡੋਡੀ, ਕੰਡਿਆਂ ਵਿਚ ਆਸਣ ਲਾਈਆ। ਮੈਨੂੰ ਕੋਈ ਨਹੀਂ ਸੀ ਸੋਝੀ, ਸਮਝ ਨਾ ਕੋਈ ਚਤੁਰਾਈਆ। ਮੈਂ ਜਨਮ ਜਨਮ ਦਾ ਰੋਗੀ, ਆਪਣਾ ਮੁਖ ਛੁਪਾਈਆ। ਮੇਰੀ ਕ਼ੀਮਤ ਨਹੀਂ ਸੀ ਕੌਡੀ, ਖੋਟਾ ਖਰਾ ਨਜ਼ਰ ਨਾ ਕੋਈ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਬਣਾਈਆ। ਫੁੱਲ ਕਹੇ ਗੁਰਮੁਖੋ ਜੇ ਫੁੱਲ ਬਣ ਕੇ ਮੇਰੇ ਵਾਂਗ ਹੋ ਜਾਓ ਭੇਟ, ਆਪਣਾ ਆਪ ਮਿਟਾਈਆ। ਪ੍ਰਭ ਚਰਨਾਂ ਵਿਚ ਲਓ ਖੇਡ, ਬਾਲੇ ਨੱਢੇ ਨਿੱਕੇ ਰੂਪ ਵਖਾਈਆ । ਜਿਸ ਨੇ ਤੁਹਾਨੂੰ ਦਿਤਾ ਭੇਜ, ਸੋ ਵੇਖਣ ਆਇਆ ਚਾਈਂ ਚਾਈਂਆ। ਮੇਰੀ ਤੇ ਫੁੱਲਾਂ ਵਾਲੀ ਸੇਜ, ਓਸ ਦੀ ਸੇਜ ਤੁਹਾਡੀ ਆਤਮ ਅੰਦਰ ਨਜ਼ਰੀ ਆਈਆ। ਜਿਸ ਦਾ ਜੋਤੀ ਜਲਵਾ ਤੇਜ, ਨੂਰੋ ਨੂਰ ਕਰੇ ਰੁਸ਼ਨਾਈਆ। ਜੇ ਤੁਸੀਂ ਨਹੀਂ ਵੇਂਹਦੇ ਓਹ ਤੁਹਾਨੂੰ ਰਿਹਾ ਵੇਖ, ਘਟ ਘਟ ਅੰਦਰ ਬੈਠਾ ਸੋਭਾ ਪਾਈਆ। ਰਲ ਮਿਲ ਕੇ ਸਾਰੇ ਆਪਣੇ ਕਰਮਾਂ ਦੀ ਬਦਲ ਲਿਓ ਰੇਖ, ਅਗੇ ਲੇਖਾ ਰਹੇ ਨਾ ਰਾਈਆ। ਇਹ ਬਹਾਰ ਇਹ ਮੌਜ ਇਹ ਗੁਲਸ਼ਨ ਇਹ ਮਹਿਕ ਇਹ ਟਹਿਕ ਇਹ ਮਾਲਕ ਇਹ ਖਾਲਕ ਇਹ ਸਾਲਸ ਸਦਾ ਨਹੀਂ ਮਿਲਣੀ ਮੌਜ, ਮਜਲਸ ਭਗਤਾਂ ਵਿਚ ਨਾ ਕੋਇ ਰਖਾਈਆ। ਜਿਸ ਨੇ ਦੂਰ ਦੁਰਾਡੇ ਕੰਢੀ ਦੇ ਕੰਡਿਆਂ ਵਿਚ ਲਏ ਖੋਜ, ਫੁੱਲਾਂ ਨਾਲੋਂ ਫੁੱਲ ਲਏ ਬਣਾਈਆ । ਇਹ ਵੀ ਇਸੇ ਪ੍ਰੀਤਮ ਦੇ ਚੋਜ, ਜੋ ਚੋਜੀ ਹੋ ਦਇਆ ਕਮਾਈਆ। ਕੁਛ ਕਰ ਲਓ ਆਪਣੀ ਹੋਸ਼, ਹੁਸ਼ਿਆਰ ਹੋ ਕੇ ਆਪਣੀ ਅੱਖ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਫੁੱਲ ਕਹੇ ਜਿਸ ਵੇਲੇ ਮੇਰੇ ਨਾਲ ਚਰਨ ਗਿਆ ਛੂਹ, ਮਸਰਤ ਮੈਨੂੰ ਗਈ ਆਈਆ। ਮੇਰੀ ਖ਼ੁਸ਼ਬੂ ਵਿਚੋਂ ਬਦਲ ਗਈ ਖ਼ੁਸ਼ਬੂ, ਖ਼ੁਸ਼ਖ਼ਬਰੀ ਤੁਹਾਨੂੰ ਰਹੀ ਸਮਝਾਈਆ। ਗੁਰਮੁਖੋ ਤੁਹਾਡਾ ਸੋਹਣਾ ਤੱਤਾਂ ਅੰਦਰ ਬੰਦ ਕੀਤਾ ਰੂਹ, ਹੂਬ ਹੂ ਪਰਮਾਤਮਾ ਰੂਪ ਨਜ਼ਰੀ ਆਈਆ। ਸੰਸਾਰ ਸਾਗਰ ਜਗਤ ਕੂੜ ਕੁੜਿਆਰਾ ਵਡਾ ਖੂਹ, ਲੱਖ ਚੁਰਾਸੀ ਖਾਤਾ ਰਿਹਾ ਬਣਾਈਆ। ਕੀ ਜੇ ਪਾਰ ਹੋ ਗਿਆ ਧਰੂ, ਕੀ ਤੁਹਾਡਾ ਲੇਖਾ ਲੇਖੇ ਨਾ ਕੋਇ ਲਗਾਈਆ ? ਵੇਖਿਓ ਥੋੜ੍ਹੇ ਸਮੇਂ ਪਿਛੋਂ ਸ੍ਰਿਸ਼ਟੀ ਨੇ ਤੁਹਾਡੇ ਤਕਦੇ ਰਹਿਣਾ ਮੂੰਹ, ਨੇਤਰ ਨੈਣ ਨੈਣ ਉਠਾਈਆ। ਕਿਹੜਾ ਵੇਲਾ ਜਿਸ ਵਕ਼ਤ ਆ ਗਿਆ ਸੀ ਇਸ ਜੂਹ, ਜੂਹਾਂ ਦਾ ਮਾਲਕ ਫੇਰਾ ਪਾਈਆ।

ਜਿਸ ਵੇਲੇ ਗੁਰਮੁਖ ਸਿੰਘ ਤੂੰ ਦੇਵਾ ਸਿੰਘ ਦੀ ਲੰਘਣੀ ਬਰੂਹ, ਓਥੋਂ ਇਕ ਧੂੜੀ ਚੁਟਕੀ ਲੈਣੀ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣ ਆਇਆ ਸੱਚੀ ਵਡਿਆਈਆ। ਧੂੜ ਕਹੇ ਮੈਂ ਇਕ ਚੁਟਕੀ ਮਿੱਟੀ, ਜੋ ਮਿੱਟੀਆਂ ਨੂੰ ਫੇਰ ਜਮਾਈਆ। ਜਿਸ ਦੇ ਵਿਚ ਪਿਛਲੀ ਧਾਰ ਲਿਖੀ, ਲੇਖੇ ਦੀ ਦਿਆਂ ਗਵਾਹੀਆ। ਨਵਾਂ ਸੰਮਤ ਤੇ ਨਵੀਂ ਮਿਤੀ, ਨਵਾਂ ਮਿਤਰ ਦਿਆਂ ਮਿਲਾਈਆ। ਜਿਹੜੀ ਕਹਾਣੀ ਕਿਸੇ ਨਹੀਂ ਲਿਖੀ, ਓਸ ਦਾ ਲੇਖਾ ਦਿਆਂ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਓਹ ਚੁਟਕੀ ਕਹੇ ਮੈਂ ਬੇਸ਼ਕ ਮਿੱਟੀ ਖ਼ਾਕ, ਘੱਟਾ ਨਜ਼ਰੀ ਆਈਆ। ਫੱਗਾ ਸਿੰਘ ਨੇ ਇਕ ਵੇਰ ਜਗਾਇਆ ਸੀ ਚਿਰਾਗ਼, ਚੌਮੁਖੀਆ ਰੂਪ ਬਣਾਈਆ । ਜਿਸ ਵੇਲੇ ਓਨ ਲਾਈ ਸੀ ਆਗ, ਮਾਚਸ ਦੀਆ ਸਲਾਈਆ। ਓਧਰੋਂ ਲੰਘਦਾ ਸੀ ਇਕ ਫੱਕਰ ਸਾਧ, ਭਗਤ ਰੂਪ ਵਟਾਈਆ। ਓਹਨੂੰ ਚਮਿਆਰ ਕਹਿੰਦਾ ਸੀ ਲੋਕ ਸਮਾਜ, ਜ਼ਾਤ ਹੀਣੀ ਜਨਮ ਰਖਾਈਆ। ਓਸ ਪੁਛਿਆ ਇਹ ਕੀ ਰਿਵਾਜ, ਕਿਉਂ ਦੀਵੇ ਰਿਹਾ ਡਗਮਗਾਈਆ। ਓਸ ਕਿਹਾ ਮੇਰੇ ਪੀਰਾਂ ਦੀ ਖ਼ਾਹਿਸ਼, ਕ਼ਬਰਾਂ ਵਿਚੋਂ ਦੇਣ ਦੁਹਾਈਆ। ਰਵਿਦਾਸ ਕਿਹਾ ਜਿਹੜੇ ਆਪ ਹੋ ਗਏ ਨਾਸ, ਤੈਨੂੰ ਕਿਵੇਂ ਲੈਣ ਬਚਾਈਆ । ਓਸ ਕਿਹਾ ਮੈਨੂੰ ਕੁਛ ਹੋਰ ਦੱਸ ਜਾਚ, ਸਿਖਿਆ ਦੇ ਸਮਝਾਈਆ। ਰਵਿਦਾਸ ਨੇ ਕਿਹਾ ਜਿਸ ਵੇਲੇ ਆਵੇ ਪੁਰਖ ਅਬਿਨਾਸ਼, ਨਿਰਗੁਣ ਨਿਰਵੈਰ ਫੇਰਾ ਪਾਈਆ। ਮੇਰੇ ਹੱਥ ਵਿਚ ਓਸ ਵੇਲੇ ਹੋਵੇ ਕ਼ਲਮ ਦਵਾਤ, ਤੇਰੇ ਲੇਖੇ ਦਿਆਂ ਚਲਾਈਆ। ਇਸੇ ਕਾਰਨ ਪਿਛਲੇ ਸਾਲ ਲਿਖ ਕੇ ਗਿਆ ਸੀ ਸਾਫ਼, ਸਚ ਸਚ ਹੁਕਮ ਵਰਤਾਈਆ। ਤੇਰਾ ਜਨਮ ਕਰਮ ਕੀਤਾ ਮੁਆਫ਼, ਅਗੇ ਜਾਣਾ ਚਾਈਂ ਚਾਈਂਆ। ਹੁਣ ਵਾਰੀ ਆਈ ਇਸ ਰਾਤ, ਜੋ ਇਕ ਨਾਲ ਇਕ ਗੰਢ ਪਵਾਈਆ। ਦੇਵਾ ਸਿੰਘ ਦਾ ਕੋਈ ਪਿਛਲਾ ਸਾਥ, ਓਹ ਵੀ ਦਏ ਸਮਝਾਈਆ। ਥਲਿਉਂ ਫੁੱਲ ਕਹਿਣ ਗੁਰਮੁਖ ਸ਼ਾਬਾਸ਼, ਜਿਸ ਸੋਹਣਾ ਆਸਣ ਦਿਤਾ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰ ਕੇ ਜਾਏ ਆਸ, ਨਿਰਾਸਾ ਨਜ਼ਰ ਕੋਈ ਨਾ ਆਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ੧ ਦੇਵਾ ਸਿੰਘ ਦੇ ਘਰ ਧਿੰਗਾਲੀ

ਦੇਵਾ ਸਿੰਘ ਪਿਛਲਾ ਨਾਮ ਸੀ ਗੰਡਾ, ਕੁੱਖ ਬ੍ਰਾਹਮਣੀ ਭਾਗ ਲਗਾਇਆ ਏ। ਗ਼ਰੀਬੀ ਵਿਚ ਸੀ ਓਸਦਾ ਹਾਲ ਮੰਦਾ, ਦੁਖ ਭੁਖ ਵਿਚ ਝਟ ਲੰਘਾਇਆ ਏ। ਛੋਟੀ ਅਵਸਥਾ ਹੱਥ ਵਿਚ ਫੜ ਕੇ ਡੰਡਾ, ਘਰ ਜਜਮਾਨਾਂ ਫੇਰਾ ਪਾਇਆ ਏ। ਇਕ ਦਿਨ ਰਵਿਦਾਸ ਦੇ ਕੋਲ ਦੀ ਲੰਘਾ, ਆਪਣਾ ਰਾਹ ਤਕਾਇਆ ਏ। ਓਧਰੋਂ ਬ੍ਰਾਹਮਣ ਮਿਲ ਗਿਆ ਔਂਦਾ ਗੰਗਾ, ਸੋਹਣਾ ਜੋੜ ਜੁੜਾਇਆ ਏ। ਬ੍ਰਾਹਮਣ ਕਿਹਾ ਤੂੰ ਬੰਦਿਆਂ ਵਰਗਾ ਬੰਦਾ, ਬੰਦਗੀ ਤੋਂ ਖ਼ਾਲੀ ਕਿਉਂ ਫਿਰੇਂ ਹਲਕਾਇਆ ਏ। ਤੈਨੂੰ ਨਹੀਂ ਪਤਾ ਮੈਂ ਸਭ ਤੋਂ ਬ੍ਰਹਮ ਵਿਦਿਆ ਵਿਚ ਚੰਗਾ, ਸਾਚੀ ਸਿਖਿਆ ਦਿਆਂ ਦ੍ਰਿੜਾਇਆ ਏ। ਆ ਲੈ ਮੈਥੋਂ ਅੰਮ੍ਰਿਤ ਠੰਡਾ, ਤੇਰੀ ਤ੍ਰਿਸ਼ਨਾ ਦਏ ਮਿਟਾਇਆ ਏ। ਓਸ ਨੇ ਕਿਹਾ ਚੰਗਾ, ਘੁਟ ਮੇਰੇ ਮੁਖ ਚਵਾਇਆ ਏ। ਓਧਰੋਂ ਰਵਿਦਾਸ ਨੇ ਵੇਖਿਆ ਕੋਈ ਬ੍ਰਾਹਮਣ ਲੌਣ ਲੱਗਾ ਢੰਗਾ , ਕਰਤਬ ਆਪਣਾ ਰਿਹਾ ਪਰਗਟਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇਆ ਏ। ਘਰ ਗ਼ਰੀਬੀ ਗ਼ਰੀਬਾਂ ਦਾ ਮੁੰਡਾ, ਮਾਂਗਤ ਰੂਪ ਵਟਾਈਆ। ਬਹੁਤਾ ਕਿਸੇ ਨਾਲ ਨਹੀਂ ਕੂੰਦਾ, ਅੰਦਰੇ ਅੰਦਰ ਨਾਮ ਧਿਆਈਆ। ਇਕ ਦਿਨ ਰਾਹ ਤਕਿਆ ਅਗੰਮੀ ਜੂਹ ਦਾ, ਚਲਿਆ ਵਾਹੋ ਦਾਹੀਆ। ਓਸ ਦੇ ਅੰਦਰ ਝਗੜਾ ਛਿੜ ਪਿਆ ਬੁਤ ਰੂਹ ਦਾ, ਆਵਾਜ਼ ਅੰਦਰੇ ਅੰਦਰ ਪਰਗਟਾਈਆ। ਯਾਦ ਆਈ ਕਿਸ ਤਰਾ ਮਾਣ ਵਧਾਇਆ ਧਰੂ ਦਾ, ਪਦਵੀ ਮਿਲੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ... ..... ...। ਓਧਰ ਰਵਿਦਾਸ ਪਾਨਹੀ ਰਿਹਾ ਸੀ ਗੰਢ, ਰੰਬੀ ਆਰ ਜੋੜ ਜੁੜਾਈਆ। ਝਕੋਲਾ ਪਵਣ ਦੀ ਆਈ ਠੰਡ, ਸਰਦੀ ਰੁਤ ਵਖਾਈਆ। ਔਣ ਲੱਗੀ ਹੌਲੀ ਜਿਹੀ ਖੰਘ, ਰਵਿਦਾਸ ਖੰਘ ਕੇ ਹਾਏ ਦਿਤਾ ਜਣਾਈਆ। ਓਧਰੋਂ ਬ੍ਰਾਹਮਣ ਆ ਗਿਆ ਸਿਰ ਤੇ ਚੁੱਕੀ ਪੰਡ, ਬਸਤਰ ਬਹੁ ਉਠਾਈਆ। ਇਕ ਦੁਹਰ ਬਾਹਰ ਕਢ, ਰਵਿਦਾਸ ਉਤੇ ਦਿਤੀ ਟਿਕਾਈਆ। ਰਵਿਦਾਸ ਕਿਹਾ ਯਾਰ ਛਡ, ਇਹਦੀ ਲੋੜ ਨਾ ਰਾਈਆ। ਜਿਸ ਦੇ ਪਿਆਰ ਅੰਦਰ ਮੈਂ ਰਿਹਾ ਲਗ, ਓਸੇ ਦਾ ਦੁਖ ਓਸੇ ਦੀ ਝੋਲੀ ਪਾਈਆ। ਜੇ ਅੱਜ ਤੇਰੇ ਸਹਾਰੇ ਗਿਆ ਬਚ, ਕਲ ਨੂੰ ਕਵਣ ਹੋਊ ਸਹਾਈਆ। ਇਹ ਬਚਨ ਪ੍ਰਭ ਨੇ ਸੁਣ ਲਿਆ ਸਚ, ਦੂਰ ਦੁਰਾਡੇ ਧਿਆਨ ਲਗਾਈਆ। ਦਰਦੀ ਹੋ ਕੇ ਪਿਆ ਭੱਜ, ਆਇਆ ਵਾਹੋ ਦਾਹੀਆ। ਵੇਖੋ ਖੇਲ ਪੁਰਖ ਸਮਰਥ, ਕੀ ਆਪਣੀ ਕਾਰ ਕਮਾਈਆ। ਬਨਾਰਸ ਦੇ ਲੁੱਟਣ ਵਾਲੇ ਤਟ, ਆਸਣ ਲਿਆ ਜਮਾਈਆ। ਓਧਰੋਂ ਬ੍ਰਾਹਮਣੀ ਦਾ ਮੁੰਡਾ ਆ ਗਿਆ ਖ਼ਾਲੀ ਹੱਥ, ਕਰਮੰਡਲ ਰਿਹਾ ਲਟਕਾਈਆ। ਪਿੰਡਿਉਂ ਨੰਗਾ ਤੇੜ ਨਿੱਕੀ ਜਿਹੀ ਕੱਛ, ਬੋਦੀ ਸਿਰ ਦੇ ਉਤੇ ਹਿਲਾਈਆ। ਸ੍ਰੀ ਭਗਵਾਨ ਦੇ ਕੋਲ ਆ ਕੇ ਕਹਿਣ ਲਗਾ ਕੁਛ ਇਹਦੇ ਵਿਚ ਘੱਤ, ਭਿੱਛਿਆ ਮੇਰੀ ਝੋਲੀ ਪਾਈਆ। ਕਿਰਪਾ ਕਰ ਪੁਰਖ ਸਮਰਥ, ਆਪਣੇ ਚਰਨਾਂ ਦੀ ਖ਼ਾਕ ਉਹਦੀ ਕਰਮੰਡਲੀ ਵਿਚ ਦਿਤੀ ਟਿਕਾਈਆ। ਮੁੰਡਾ ਖਿੜ ਖਿੜਾ ਕੇ ਪਿਆ ਹਸ, ਮੈਂ ਭੁੱਖਾ ਇਹ ਮੇਰੇ ਨਾਲੋਂ ਭੁੱਖਾ ਇਕ ਹੋਰ ਨਜ਼ਰੀ ਆਈਆ। ਸ੍ਰੀ ਭਗਵਾਨ ਫੜ ਕੇ ਉਹਨੂੰ ਝਟ, ਨਾਲ ਲਿਆ ਮਿਲਾਈਆ। ਤੈਨੂੰ ਖਾਣ ਪੀਣ ਵਾਲਾ ਘਰ ਦੇਵਾਂ ਦੱਸ, ਜਿਥੇ ਮਿਲੇ ਵਡਿਆਈਆ। ਅਗੇ ਆਇਆ ਰਵਿਦਾਸ ਸੁੱਕੀ ਰੋਟੀ ਉਤੇ ਗੰਢਾ ਬੈਠਾ ਸੀ ਰਖ, ਖ਼ੁਸ਼ੀਆਂ ਨਾਲ ਰਿਹਾ ਚਬਾਈਆ। ਸ੍ਰੀ ਭਗਵਾਨ ਨੇ ਡਾਹ ਕੇ ਅਗੇ ਹੱਥ, ਮੂੰਹ ਤੋਂ ਡਿੱਗਾ ਭੋਰਾ ਹੱਥਾਂ ਵਿਚ ਲਿਆ ਟਿਕਾਈਆ। ਫੇਰ ਫੜ ਕੇ ਕਿਹਾ ਓਸ ਭੁਜ, ਤੂੰ ਇਕ ਵੇਰ ਛਕ, ਰਸਨਾ ਬੁਲ੍ਹਾਂ ਨਾਲ ਛੁਹਾਈਆ। ਉਹਨ ਮੂੰਹ ਖੋਲ੍ਹਿਆ ਝਟ, ਸ੍ਰੀ ਭਗਵਾਨ ਨੇ ਅੰਦਰ ਦਿਤਾ ਸੁਟਾਈਆ। ਖਾਣ ਦੇ ਨਾਲ ਖੁਲ੍ਹ ਗਈ ਉਹਦੀ ਅੱਖ, ਪ੍ਰਤੱਖ ਨਜ਼ਰੀ ਆਇਆ ਗੁਸਾਈਂਆ। ਓਸ ਨੇ ਕਿਹਾ ਮੈਨੂੰ ਇਸ ਦਾ ਪਤਾ ਦੱਸ, ਜੋ ਸੁੱਕੇ ਟੁਕੜੇ ਰਿਹਾ ਚਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਦਾ ਭੇਸ, ਓਸ ਵੇਲੇ ਬੱਧੀ ਸੀ ਇਕ ਗਿਲਤੀ, ਬਦਨ ਕਪੜਾ ਹੋਰ ਤਨ ਨਾ ਕੋਇ ਵਖਾਈਆ। ਬਣ ਕੇ ਆਇਆ ਇਲਤੀ, ਸ਼ਰਾਰਤੀ ਆਪਣਾ ਰੂਪ ਵਟਾਈਆ। ਇਹ ਖੇਲ ਸੀ ਓਸ ਦਿਲਦਾਰ ਦਿਲ ਦੀ, ਜਿਸ ਦੀ ਰਮਜ਼ ਸਮਝ ਕੋਇ ਨਾ ਪਾਈਆ। ਇਹ ਖੇਲ ਅਵੱਲੜੀ ਛਿੰਨ ਛਿੰਨ ਦੀ, ਘੜੀ ਘੜੀ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਿਹਾ ਫੜ ਆਪਣਾ ਡੰਡਾ, ਡੰਡਾਵਤ ਦਿਆਂ ਜਣਾਈਆ। ਏਨੇ ਚਿਰ ਨੂੰ ਰਵਿਦਾਸ ਆਪਣੇ ਆਸਣ ਤੇ ਇਸ ਤਰਾ ਹੋ ਗਿਆ ਵਿੰਗਾ, ਟੇਢਾ

ਹੋ ਕੇ ਡੇਰਾ ਲਾਈਆ। ਦੀਨ ਦਿਆਲ ਨੇ ਓਸ ਮੁੰਡੇ ਦਾ ਫੜ ਕੇ ਕੰਧਾ, ਓਸ ਦੇ ਪਿੰਡੇ ਨਾਲ ਦਿਤਾ ਘਸਾਈਆ। ਓਹਨ ਝਟ ਕਿਹਾ ਮੈਂ ਮੁਰਦਾ ਹੋ ਗਿਆ ਜ਼ਿੰਦਾ, ਜ਼ਿੰਦਗੀ ਵਿਚੋਂ ਜ਼ਿੰਦਗੀ ਦਿਤੀ ਬਦਲਾਈਆ। ਰਵਿਦਾਸ ਕਿਹਾ ਭਈ ਕਿੱਦਾਂ, ਮੈਨੂੰ ਸਮਝ ਕੋਇ ਨਾ ਆਈਆ। ਉਹ ਬੱਚਾ ਝਟ ਮਾਰ ਕੇ ਛਾਲ ਉਹਦੀ ਬਹਿ ਗਿਆ ਗਿਦਾ, ਗਲਵਕੜੀ ਲਈ ਪਾਈਆ। ਮੈਨੂੰ ਹੋਰ ਅੰਦਰਲੀ ਦੱਸ ਦੇ ਬਿਧਾ, ਜਿਸ ਨਾਲ ਮਿਲਿਆ ਬੇਪਰਵਾਹੀਆ। ਸਵਾਂਗ ਵਟਾ ਕੇ ਲਿਆਇਆ ਸਿੱਧਾ, ਅਧ ਵਿਚ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ। ਰਵਿਦਾਸ ਫੜ ਕੇ ਵਿਚੋਂ ਗੋਦ, ਇਕ ਹਲੂਣਾ ਦਿਤਾ ਲਗਾਈਆ। ਬਾਲੇ ਕੁਛ ਸੋਚ, ਸਮਝ ਦਿਆਂ ਦ੍ਰਿੜਾਈਆ । ਕਰ ਕੇ ਵੇਖ ਹੋਸ਼, ਹੁਸ਼ਿਆਰੀ ਇਕ ਵਖਾਈਆ। ਬ੍ਰਾਹਮਣ ਬੱਚਾ ਹੋ ਕੇ ਖ਼ਾਮੋਸ਼, ਮੁਖ ਆਵਾਜ਼ ਨਾ ਕੋਇ ਸੁਣਾਈਆ। ਉਹਨੂੰ ਨਜ਼ਰ ਆ ਗਏ ਚੌਦਾਂ ਲੋਕ, ਚਾਰੋਂ ਕੁੰਟ ਵੇਖ ਵਖਾਈਆ। ਰਵਿਦਾਸ ਨੇ ਕਿਹਾ ਇਕ ਗਾ ਹੋਰ ਸਲੋਕ, ਤੈਨੂੰ ਦਿਆਂ ਦ੍ਰਿੜਾਈਆ। ਫੇਰ ਵੇਖ ਓਸ ਪ੍ਰਭੂ ਦੀ ਮੌਜ, ਜੋ ਤੇਰੇ ਅੰਦਰ ਬੈਠਾ ਸੋਭਾ ਪਾਈਆ। ਬੱਚੇ ਕਿਹਾ ਮੈਥੋਂ ਨਹੀਂ ਹੁੰਦੀ ਖੋਜ, ਲੱਭਣ ਕਿਸ ਬਿਧ ਜਾਵਾਂ ਖੋਜਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਰਵਿਦਾਸ ਕਿਹਾ ਤੇਰੀ ਕਰਮੰਡਲੀ ਵਿਚ ਕੀ, ਮੈਨੂੰ ਦੇ ਵਖਾਈਆ। ਓਸ ਕਿਹਾ ਕੁਛ ਵੀ ਨਹੀਂ, ਮਿੱਟੀ ਕਿਸੇ ਨੇ ਦਿਤੀ ਸੁਟਾਈਆ। ਰਵਿਦਾਸ ਕਿਹਾ ਆਹ ਮੇਰਾ ਪਾਣਾ ਇਸ ਦੇ ਵਿਚ ਘੋਲ ਕੇ ਪੀ, ਫਿਰ ਤੈਨੂੰ ਦਿਆਂ ਸਮਝਾਈਆ। ਉਸ ਹਾਏ ਕੀਤਾ ਨਾਲੇ ਸੀ, ਚੰਮ ਵਾਲਾ ਕਿਸ ਤਰਾ ਮੁਖ ਲਗਾਈਆ। ਨਾ ਮੈਨੂੰ ਪੀਣ ਨੂੰ ਦੁੱਧ ਨਾ ਖਾਣ ਨੂੰ ਦਿਤਾ ਘੀ, ਰਵਿਦਾਸ ਕੂੜਾ ਕਰਕਟ ਮੇਰੇ ਮੁਖ ਵਿਚ ਪਾਈਆ। ਓਸੇ ਵੇਲੇ ਬਹੁਰੂਪੀਏ ਭਗਵਾਨ ਭਰ ਕੇ ਚੁਲੀ ਵਿਚੋਂ ਇਕ ਲਈ ਪੀ, ਹਾ ਕਹਿ ਕੇ ਦਿਤਾ ਸੁਣਾਈਆ। ਓਸੇ ਬੱਚੇ ਦੇ ਢਿੱਡ ਵਿਚ ਪਈ ਲੀਹ, ਦਰਦ ਨੇ ਦੁਖ ਦਿਤਾ ਵਧਾਈਆ। ਉਹ ਕਹੇ ਹੁਣ ਕਰਾਂ ਕੀ, ਦਾਰੂ ਸਕੇ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਹੋਈ ਦਰਦ ਵਧਿਆ ਦੁਖ, ਦੁਖੜਾ ਨਾ ਕੋਇ ਮਿਟਾਈਆ। ਅੰਦਰੇ ਅੰਦਰ ਕੋਈ ਸੁਖਣਾ ਰਿਹਾ ਸੁਖ, ਕੋਈ ਮੈਨੂੰ ਲਏ ਬਚਾਈਆ। ਮੈਂ ਬਣ ਜਾਵਾਂ ਓਸ ਦਾ ਸਕਾ ਪੁਤ, ਪਿਤਾ ਸਮਝ ਕੇ ਸੇਵ ਕਮਾਈਆ। ਤੇ ਜੇ ਮੇਰਾ ਏਥੇ ਜੀਵਣ ਗਿਆ ਮੁਕ, ਮੇਰੀ ਕੀ ਕਰੂ ਮਾਈਆ। ਉਹ ਮੈਨੂੰ ਸਮਝੀ ਬੈਠੀ ਸਭ ਕੁਛ, ਮੇਰੇ ਪਿਤਾ ਦੀ ਮੇਰੇ ਨਾਲੋਂ ਪਹਿਲੇ ਹੋ ਗਈ ਜੁਦਾਈਆ। ਓਸ ਵੇਲੇ ਛੇਤੀ ਨਾਲ ਰਵੀ ਨੇ ਰੰਬੀ ਉਤੇ ਚਾੜ੍ਹ ਕੇ ਥੋੜ੍ਹਾ ਜਿਹਾ ਮੁਖ ਵਿਚ ਪਾਇਆ ਘੁਟ, ਪੀਂਦਿਆਂ ਸਾਰ ਦੁਖ ਗਿਆ ਛੁਟ, ਅੰਦਰੋਂ ਰਸ ਪਿਆ ਫੁਟ, ਤ੍ਰਿਸ਼ਨਾ ਦਿਤੀ ਗਵਾਈਆ। ਛੇਤੀ ਨਾਲ ਉਠ ਹੱਥ ਜੋੜ ਕੇ ਕਹੇ ਮੈਨੂੰ ਦੇ ਕੁਛ, ਬੇਨੰਤੀ ਦਿਤੀ ਸੁਣਾਈਆ। ਰਵਿਦਾਸ ਕਿਹਾ ਪਹਿਲੋਂ ਮੇਰਾ ਬਣ ਪੁਤ, ਫੇਰ ਅਗੋਂ ਮੈਥੋਂ ਪੁਛ, ਮੈਂ ਪੜਦਾ ਖੋਲ੍ਹਾਂ ਲੁਕ, ਤੂੰ ਗੌਣੀ ਇਕ ਤੁਕ, ਸੋਹੰ ਢੋਲਾਂ ਦਿਆਂ ਸਮਝਾਈਆ। ਓਧਰੋਂ ਬ੍ਰਾਹਮਣ ਬਦਲ ਕੇ ਆ ਗਿਆ ਰੁਖ਼, ਪੁਛਣ ਲੱਗਾ ਸ਼ਾਂਤ ਸੁਖ, ਆਹ ਤੈਨੂੰ ਆਪਣਿਆਂ ਕੰਧਿਆਂ ਲਵਾਂ ਚੁਕ, ਤੇਰੇ ਘਰ ਆਵਾਂ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਬੱਚੇ ਕਿਹਾ ਮੇਰਾ ਕੁਛ ਵਿਚਾਰ, ਵਿਚਲੀ ਕਹਾਣੀ ਦਿਆਂ ਜਣਾਈਆ। ਮੈਂ ਬ੍ਰਹਿਮਣ ਤੂੰ ਰਵਿਦਾਸ ਚਮਿਆਰ, ਦੋਹਾਂ ਦੀ ਜੋੜੀ ਕਿਸ ਤਰਾ ਸੋਭਾ ਪਾਈਆ । ਜਿਹੜਾ

ਤੂੰ ਪਾਣਾ ਮੈਨੂੰ ਦਿਤਾ ਪਿਆਲ, ਕਿਤੇ ਪਤਾ ਨਾ ਲੱਗੇ ਮੇਰੀ ਮਾਈਆ। ਬੇਸ਼ਕ ਅਸੀਂ ਗ਼ਰੀਬੀ ਵਿਚ ਕੰਗਾਲ, ਬ੍ਰਾਹਮਣ ਪੱਕੇ ਜ਼ਾਤ ਵਿਚ ਨਜ਼ਰੀ ਆਈਆ । ਰਵਿਦਾਸ ਕਿਹਾ ਜਿਹੜਾ ਇਹ ਖ਼ਿਆਲ, ਕੁਛ ਤੈਨੂੰ ਦਿਆਂ ਸਮਝਾਈਆ। ਆਹ ਵੇਖ ਦੀਨ ਦਿਆਲ, ਜੋ ਇਕੋ ਕਪੜਾ ਤਨ ਦੇ ਨਾਲ ਹੰਢਾਈਆ । ਬੱਚੇ ਕਿਹਾ ਮੈਂ ਤੇ ਸਮਝਿਆ ਕੌਣ ਮੇਰੇ ਵਰਗਾ ਕੰਗਾਲ, ਭੁਖ ਦਾ ਮਾਰਿਆ ਫਿਰੇ ਵਾਹੋ ਦਾਹੀਆ। ਰਵਿਦਾਸ ਕਿਹਾ ਉਠ ਵੇਖ ਮੇਰੇ ਲਾਲ, ਤੈਨੂੰ ਪੜਦਾ ਦਿਆਂ ਚੁਕਾਈਆ। ਜਾਂ ਫੇਰ ਤਕਿਆ ਉਹ ਨਜ਼ਰ ਆਇਆ ਉਹ ਵਸਿਆ ਉਪਰ ਅਸਮਾਨ, ਜਿਸ ਦਾ ਜੋਤ ਨੂਰ ਮਹਾਨ, ਲੱਖ ਚੁਰਾਸੀ ਦੇ ਅੰਦਰ ਬੈਠਾ ਸੋਭਾ ਪਾਈਆ। ਬੱਚਾ ਹੋ ਗਿਆ ਹੈਰਾਨ, ਰਵਿਦਾਸ ਤੇਰੇ ਦਵਾਰੇ ਕਿਸ ਤਰਾ ਆ ਗਿਆ ਇਹ ਮਹਿਮਾਨ, ਧੁਰ ਦਾ ਮਾਲਕ ਸ੍ਰੀ ਭਗਵਾਨ, ਨੰਗੀ ਪੈਰੀਂ ਫੇਰਾ ਪਾਈਆ । ਕੁਛ ਮੈਨੂੰ ਵੀ ਦੱਸ ਅਹਿਵਾਲ, ਜਿਸ ਬਿਧ ਹੋਵੇ ਇਹ ਦਿਆਲ, ਘਰ ਗ਼ਰੀਬਾਂ ਆਵੇ ਆਪਣੀ ਦਇਆ ਕਮਾਈਆ । ਰਵਿਦਾਸ ਕਿਹਾ ਤੂੰ ਬੱਚਾ ਅਜੇ ਅੰਞਾਣ, ਤੈਨੂੰ ਦੱਸਾਂ ਇਕ ਧਿਆਨ ਜਿਸ ਦਾ ਵਖਰਾ ਸਭ ਤੋਂ ਗਿਆਨ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਜਿਹੜਾ ਇਸ ਨੂੰ ਕਰੇ ਪਰਵਾਨ, ਇਹ ਪ੍ਰਭੂ ਸਦਾ ਮਿਹਰਵਾਨ, ਜੁਗ ਜੁਗ ਭਗਤਾਂ ਦਾ ਮਹਿਮਾਨ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਬੱਚੇ ਕਿਹਾ ਤੂੰ ਮੇਰਾ ਪਿਤਾ ਤੇ ਮੈਂ ਤੇਰਾ ਪੁਤ, ਰਵਿਦਾਸ ਤੇਰੀ ਓਟ ਤਕਾਈਆ। ਹੁਣ ਰਖੀਂ ਨਾ ਪਰਦਾ ਓਹਲਾ ਲੁਕ, ਭੇਵ ਸਾਚਾ ਦੇਣਾ ਖੁਲ੍ਹਾਈਆ। ਕਿਸ ਬਿਧ ਆਵੇ ਅਬਿਨਾਸ਼ੀ ਅਚੁਤ, ਮੈਨੂੰ ਸਚ ਦੇਣਾ ਦ੍ਰਿੜਾਈਆ । ਮੈਂ ਓਨਾਂ ਚਿਰ ਨਹੀਂ ਕਰਨਾ ਚੁਪ, ਉਚੀ ਕੂਕ ਕੂਕ ਸੁਣਾਈਆ। ਜਿਸ ਕਾਰਨ ਹੋਵੇ ਖ਼ੁਸ਼, ਉਹ ਬਿਧੀ ਦੇਣੀ ਵਖਾਈਆ। ਜਿਸ ਸੋਹਣੀ ਆਵੇ ਰੁੱਤ, ਉਹ ਮਹੀਨਾ ਦਿਵਸ ਦੇਣਾ ਜਣਾਈਆ। ਜਿਹੜਾ ਖਾਵੇ ਪੀਵੇ ਟੁਕ, ਉਹ ਭੋਜਨ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਈਆ। ਰਵਿਦਾਸ ਕਿਹਾ ਕੀ ਇਸ ਦੀ ਲੋੜ, ਬਾਲੀ ਬੁਧਿ ਸਮਝ ਨਾ ਰਾਈਆ। ਪਹਿਲੋਂ ਕੰਮ ਸਿਖ ਲੈ ਮੇਰੇ ਕੋਲੋਂ ਖਿਚਣੇ ਢੋਰ, ਜ਼ਾਤ ਪਾਤ ਮਿਟਾਈਆ। ਗੰਢਾਂ ਪੌਣੀਆਂ ਸਿਖ ਲੈ ਨਾਲ ਡੋਰ, ਟੁੱਟਿਆਂ ਨਾਲ ਮਿਲਾਈਆ। ਸੁੱਕੇ ਟੁਕੜੇ ਖਾਣੇ ਭੋਰ ਭੋਰ, ਤਮਅ ਜਗਤ ਨਾ ਕੋਇ ਰਖਾਈਆ। ਦਰ ਆਇਆ ਖ਼ਾਲੀ ਕੋਈ ਨਾ ਦੇਣਾ ਮੋੜ, ਗ਼ੁੱਸਾ ਕੰਮ ਨਾ ਕੋਇ ਜਣਾਈਆ। ਜੇ ਤੇਰੀ ਪ੍ਰੀਤੀ ਨਿਭ ਜਾਏ ਮੇਰੇ ਨਾਲ ਤੋੜ, ਫੇਰ ਤੁਰਤ ਤੇਰਾ ਭਗਵਾਨ ਦਿਆਂ ਮਿਲਾਈਆ। ਤੂੰ ਬ੍ਰਾਹਮਣੀ ਦਾ ਜਾਇਆ ਛੋਹਰ, ਉਚੀ ਜ਼ਾਤ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਬੱਚੇ ਕਿਹਾ ਮੈਂ ਛੱਡੀ ਜ਼ਾਤ ਪਾਤ, ਮਾਣ ਦਿਤਾ ਮਿਟਾਈਆ । ਰਵਿਦਾਸ ਨੇ ਕਿਹਾ ਕੋਲ ਰਹਿ ਜਾ ਅੱਜ ਦੀ ਮੇਰੇ ਰਾਤ, ਧੁਰ ਦੀ ਕਥਾ ਸੁਣਾਈਆ। ਫੇਰ ਸੁਣਾਵਾਂ ਅਗੰਮੀ ਬਾਤ, ਪਰਦਾ ਦਿਆਂ ਚੁਕਾਈਆ । ਉਹ ਬਣ ਗਿਆ ਸਾਚਾ ਸਾਥ, ਮਨਸਾ ਦੂਰ ਕਰਾਈਆ। ਦੋਹਾਂ ਮਿਲ ਕੇ ਇਕੱਠੀ ਮੁਕਾ ਲਈ ਵਾਟ, ਰਵਿਦਾਸ ਦਵਾਰੇ ਡੇਰਾ ਲਾਈਆ। ਘਰ ਸੌਣ ਨੂੰ ਕੋਈ ਨਹੀਂ ਲਈ ਖਾਟ, ਬਿਸਤਰ ਜ਼ਿਮੀਂ ਉਤੇ ਟਿਕਾਈਆ। ਖਾਣ ਪੀਣ ਵਲੋਂ ਖ਼ਾਲੀ ਦਿਸੀ ਪਰਾਤ, ਸਵਾਣੀ ਆਟਾ ਗੁੰਨ੍ਹ ਨਾ ਕੁਛ ਪਕਾਈਆ। ਲੜਕਾ ਚਾਰੋਂ ਕੁੰਟ ਰਿਹਾ ਝਾਕ, ਕੁਛ ਅਗੇ ਦੇਣਾ ਟਿਕਾਈਆ। ਰਵਿਦਾਸ ਨੇ ਘੁੱਟ ਕੇ ਜਫੀ ਪਾ ਕੇ ਕਿਹਾ ਭਗਤ ਭਗਵਾਨ ਦੇ ਕੋਲ ਇਹੋ ਵਡੀ ਸੁਗ਼ਾਤ, ਜੋ ਮਿਲ ਕੇ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਦੇ ਖਾ ਖਾ ਥੱਕੇ

ਦਾਂਤ, ਹਿਲ ਹਿਲ ਹੋਂਠ ਦੇਣ ਦੁਹਾਈਆ। ਪਰ ਪ੍ਰਭੂ ਮਿਲਣ ਦੀ ਕਿਸੇ ਦੀ ਪੂਰੀ ਨਹੀਂ ਹੋਈ ਆਸ, ਤ੍ਰਿਸ਼ਨਾ ਵਿਚ ਲੋਕਾਈਆ। ਜੇ ਬਹੁਤਾ ਰਸ ਲੈਣਾ ਇਸ ਪਰਾਤ ਨੂੰ ਲੈ ਚਾਟ, ਜੋ ਤ੍ਰਿਪਤ ਦਏ ਕਰਾਈਆ। ਲੜਕੇ ਮੰਨ ਕੇ ਇਕੋ ਬਾਤ, ਰਸਨਾ ਨਾਲ ਦਿਤੀ ਲਗਾਈਆ। ਓਧਰੋਂ ਆ ਗਿਆ ਪੁਰਖ ਅਬਿਨਾਸ਼, ਗਲ ਫੁੱਲਾਂ ਹਾਰ ਉਠਾਈਆ। ਰਵਿਦਾਸ ਨੂੰ ਮਿਲਾ ਕੇ ਆਪਣੀ ਨਾਲ ਜ਼ਾਤ, ਜ਼ਾਹਰ ਨੂਰ ਕੀਤਾ ਰੁਸ਼ਨਾਈਆ। ਬੱਚੇ ਪੁੱਛਿਆ ਕੀ ਚਾਨਣ ਹੋਇਆ ਆਕਾਸ਼, ਜ਼ਿਮੀਂ ਹੋਈ ਰੁਸ਼ਨਾਈਆ। ਰਵਿਦਾਸ ਕਿਹਾ ਆਹ ਵੇਖ ਮੇਰਾ ਬਾਪ, ਜੋ ਮਿਲਣ ਆਇਆ ਚਾਈਂ ਚਾਈਂਆ। ਬੱਚੇ ਕਿਹਾ ਇਹਦੇ ਕੋਲ ਕਿਹੜਾ ਹਿਸਾਬ, ਜੋ ਭਗਤਾਂ ਲੇਖਾ ਜੁਗ ਜੁਗ ਰਿਹਾ ਮੁਕਾਈਆ। ਅਬਿਨਾਸ਼ੀ ਕਰਤੇ ਕੱਢਕੇ ਅਗੰਮੀ ਕਿਤਾਬ, ਬਿਨ ਕੁਤਬਖ਼ਾਨਿਉਂ ਦਿਤੀ ਵਖਾਈਆ। ਬੱਚੇ ਰੋ ਕੇ ਦਿਤਾ ਆਖ, ਬਹੁੜੀ ਕਰ ਦੁਹਾਈਆ। ਰਵਿਦਾਸ ਜੇ ਤੂੰ ਮੇਰਾ ਧਰਮ ਦਾ ਬਾਪ, ਇਕ ਅਹਿਬਾਬ ਇਕ ਬਾਬ ਮੇਰਾ ਦੇਣਾ ਦ੍ਰਿੜਾਈਆ। ਜਿਸ ਤਰਾ ਭਾਗ ਲੱਗਾ ਘਰ ਤੇਰੇ ਆਜ, ਇਸੇ ਤਰਾ ਮੈਨੂੰ ਵੀ ਦਰਸ ਦਿਖਾਈਆ। ਰਵਿਦਾਸ ਕਿਹਾ ਜੋ ਤੂੰ ਕਿਹਾ ਸਾਚ, ਸਚ ਸਚ ਨਜ਼ਰੀ ਆਈਆ। ਅਬਿਨਾਸ਼ੀ ਕਰਤਾ ਪਿਆ ਹਸ, ਸੋਹਣਾ ਰੂਪ ਪਰਗਟਾਈਆ। ਬੱਚੂ ਇਕ ਵੇਰਾਂ ਖੋਲ੍ਹ ਕੇ ਵੇਖ ਅੱਖ, ਪੜਦਾ ਦਿਆਂ ਉਠਾਈਆ। ਜਿਸ ਵੇਲੇ ਅੱਖ ਪੁੱਟੀ ਉਹਨੂੰ ਨਜ਼ਰ ਆ ਗਿਆ ਮੇਰੇ ਜੀਵਣ ਦੇ ਦਿਨ ਬਾਕੀ ਰਹਿ ਗਏ ਅੱਠ, ਨਾਤਾ ਤੱਤ ਜਾਣਾ ਤੁੜਾਈਆ। ਨਿਮਾਣਾ ਹੋ ਕੇ ਮੰਗ ਲਵਾਂ ਕੁਛ ਮੰਗ, ਜੋ ਵੇਲੇ ਅੰਤਮ ਕੰਮ ਆਈਆ। ਰਵਿਦਾਸ ਕਿਹਾ ਸੁਣ ਮੇਰੇ ਚੰਦ, ਸਚ ਕਹਾਣੀ ਦਿਆਂ ਦ੍ਰਿੜਾਈਆ। ਸ਼ਾਹ ਪਾਤਸ਼ਾਹ ਸੂਰਾ ਸਰਬੰਗ, ਸਮਰਥ ਪੁਰਖ ਅਖਵਾਈਆ। ਜੇ ਮੰਗਣਾ ਈ ਤੇ ਮੰਗ ਇਸ ਦਾ ਸੰਗ, ਤੇ ਨਾਲੇ ਰਵਿਦਾਸ ਨਾਲੋਂ ਨਾ ਹੋਏ ਜੁਦਾਈਆ। ਇਸ ਦੇ ਕੋਲ ਬਹੁਤੇ ਢੰਗ, ਬਿਧੀ ਅਨੇਕ ਨਾਲ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਰਵਿਦਾਸ ਕਿਹਾ ਪ੍ਰਭੂ ਇਹ ਮੇਰਾ ਸਾਥੀ, ਸੋਹਣਾ ਸੰਗ ਬਣਾਈਆ। ਇਹਦੇ ਜੀਵਣ ਦੇ ਦਿਨ ਰਹਿ ਗਏ ਅੱਠ ਬਾਕੀ, ਲਹਿਣਾ ਰਿਹਾ ਮੁਕਾਈਆ । ਛਡ ਜਾਣਾ ਤਨ ਖ਼ਾਕੀ, ਮਿੱਟੀ ਵਿਚ ਸਮਾਈਆ। ਜ਼ਰਾ ਇਹਦੇ ਵਲ ਝਾਕੀ, ਮਿਹਰ ਨਜ਼ਰ ਉਠਾਈਆ। ਇਸ ਨੇ ਇਕ ਬੇਨੰਤੀ ਮੈਨੂੰ ਆਖੀ, ਸੋ ਤੈਨੂੰ ਦਿਆਂ ਸੁਣਾਈਆ। ਜਿਸ ਬਿਧ ਘਰ ਆਇਉਂ ਮੇਰੇ ਰਾਤੀਂ, ਤਨ ਕਪੜਾ ਇਕ ਸੁਹਾਈਆ। ਇਹ ਵੀ ਚਾਹੁੰਦਾ ਮੈਂ ਦਰਸ ਕਰਾਂ ਕਮਲਾਪਾਤੀ, ਜੇ ਗ੍ਰਹਿ ਮੇਰੇ ਫੇਰਾ ਪਾਈਆ। ਸ੍ਰੀ ਭਗਵਾਨ ਕਿਹਾ ਇਹ ਸੋਹਣੀ ਚੰਗੀ ਬਾਤੀ, ਜੋ ਮੈਨੂੰ ਦਿਤੀ ਸੁਣਾਈਆ। ਜਗਤ ਜਹਾਨ ਭਗਤਾਂ ਜਗਤ ਬਣਾਵਾਂ ਸਾਥੀ, ਸਾਖ਼ਿਆਤ ਦਰਸ ਦਿਖਾਈਆ। ਜਿਸ ਵੇਲੇ ਕਲਜੁਗ ਆਵੇ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਮੈਂ ਬਣ ਕੇ ਆਵਾਂ ਪੁਰਖ ਅਬਿਨਾਸ਼ੀ, ਜੋਤ ਸਰੂਪੀ ਫੇਰਾ ਪਾਈਆ। ਓਸ ਵੇਲੇ ਇਹਦੀ ਮਾਣਸ ਹੋਵੇ ਜ਼ਾਤੀ, ਗੁਰਮੁਖ ਆਪਣਾ ਰੂਪ ਵਖਾਈਆ। ਰਵਿਦਾਸ ਤੂੰ ਵੀ ਬਣਨਾ ਸਾਥੀ, ਆਉਂਣਾ ਵਾਹੋ ਦਾਹੀਆ। ਮੈਂ ਇਸੇ ਤਰਾ ਇਸ ਦੇ ਘਰ ਕਟੂੰਗਾ ਰਾਤੀ, ਦੂਜਾ ਬਸਤਰ ਨਾ ਕੋਇ ਛੁਹਾਈਆ। ਓਸ ਤੋਂ ਬਾਦ ਹੱਥ ਮਾਰ ਕੇ ਕਹੇ ਉਤੇ ਛਾਤੀ, ਸ਼ਹਿਨਸ਼ਾਹ ਮਿਲਿਆ ਧੁਰਦਰਗਾਹੀਆ। ਜਿਸ ਨੇ ਪਿਛਲੀ ਖੇਲ ਪਛਾਤੀ, ਅਗਲਾ ਲੇਖਾ ਰਿਹਾ ਮੁਕਾਈਆ। ਜੇ ਅੱਜ ਇਹ ਕਿਰਪਾ ਨਾ ਕਰਦਾ ਦੇਵਾ ਸਿੰਘ ਵੀ ਮੁਕ ਜਾਣਾ ਸੀ ਐਸੇ ਵਸਾਖੀ, ਵੇਲਾ ਵਕ਼ਤ ਦਏ ਗਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵਣ ਦੀ ਬਖ਼ਸ਼ ਕੇ ਦਾਤੀ, ਦਇਆ ਦ੍ਰਿਸ਼ਟੀ ਝੋਲੀ ਪਾਈਆ। ਇਹ

ਕਫ਼ਨਾਂ ਵਾਲੀ ਟਾਕੀ, ਗਲੋਂ ਫਾਂਸੀ ਦਿਤੀ ਲਾਹੀਆ। ਮੰਜ਼ਲ ਚਾੜ੍ਹ ਕੇ ਆਪਣੀ ਘਾਟੀ, ਵਾਟੀ ਦਿਤੀ ਮੁਕਾਈਆ। ਉਹ ਧੂੜ ਜਿਹੜੀ ਗੁਰਮੁਖ ਚੁੱਕੀ ਖ਼ਾਕੀ, ਉਹ ਖ਼ਾਕ ਦੀ ਚੁਟਕੀ ਇਸੇ ਨੂੰ ਗਈ ਬਚਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੰਸ ਸਰਬੰਸਾ ਕਰ ਕੇ ਜਾਵੇ ਰਾਜ਼ੀ, ਰਜ਼ਾ ਆਪਣੀ ਵਿਚ ਚਲਾਈਆ।

ਧੂੜ ਕਹਿੰਦੀ ਜੇ ਰਵਿਦਾਸ ਦੇ ਨਾ ਔਂਦੀ ਹੱਥ, ਪੁਰਖ ਅਕਾਲ ਨਾ ਹੁਕਮ ਸੁਣਾਈਆ। ਹੁਣ ਵੀ ਮਾਂ ਨਾਲੋਂ ਪੁਤ ਕਰ ਦੇਣਾ ਸੀ ਅਲਗ, ਹੋਣੀ ਸੀ ਜਗਤ ਜੁਦਾਈਆ। ਭੇਟਾ ਚੜ੍ਹਨਾ ਸੀ ਅਗਨੀ ਅੱਗ, ਤੱਤਾਂ ਦਾ ਤਤ ਮਿਟਾਈਆ। ਦੇਵਾਂ ਸਿੰਘ ਦੇ ਬਦਲੇ ਦੋ ਮਹੀਨੇ ਪਹਿਲੋਂ ਆਇਆ ਭਜ, ਆਪਣਾ ਫੇਰਾ ਪਾਈਆ। ਅਗੇ ਹੋਣ ਨਾ ਦੇਵੇ ਅੱਡ, ਆਯੂ ਬਹੁਤੀ ਦਿਤੀ ਵਧਾਈਆ। ਕਿਉਂ, ਜਿਸ ਦਾ ਪਿਤਾ ਤਾਇਆ ਪਹਿਲੇ ਲਏ ਸੱਦ, ਆਪਣੇ ਚਰਨ ਟਿਕਾਈਆ। ਹੁਣ ਭਾਗ ਲੌਣਾ ਓਸ ਯਦ, ਗੁਰਮੁਖ ਰੰਗ ਚੜ੍ਹਾਈਆ। ਮਹਾਰਾਜ ਸ਼ੇਰ ਵਿਸ਼ਨੂੰ ਭਗਵਾਨ, ਕਿਰਪਾ ਕਰ ਕੇ ਜਿਸ ਨੂੰ ਚਾਹੇ ਉਸਨੂੰ ਜਾਏ ਛੱਡ, ਜੋ ਚਾਹੇ ਸੋ ਆਪਣੇ ਨਾਲ ਲਏ ਮਿਲਾਈਆ। ਇਸ ਦੇ ਅਗੇ ਬੋਲਣ ਦਾ ਕਿਸੇ ਦਾ ਨਹੀਂ ਹਕ, ਗੁਰ ਅਵਤਾਰ ਪੀਰ ਪੈਗ਼ੰਬਰ ਚਲਣ ਸਰਬ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਵਥ ਧੁਰ ਦੀ ਝੋਲੀ ਪਾਈਆ। ਧੂੜ ਕਹੇ ਮੈਂ ਵਸਤ ਓਸ ਸਤਿਗੁਰ ਦੀ, ਜਿਸ ਕਰਮੰਡਲੀ ਦਿਤੀ ਪਾਈਆ। ਜਿਹੜੀ ਰਵਿਦਾਸ ਦੇ ਪਾਣੇ ਵਿਚ ਖੁਰ ਗਈ, ਅੰਮ੍ਰਿਤ ਰੂਪ ਵਟਾਈਆ। ਅੱਜ ਓਸੇ ਦੀ ਆਸਾ ਪੂਰਦੀ, ਸਾਚੀ ਸੇਵ ਕਮਾਈਆ। ਕਿਰਪਾ ਵੇਖੀ ਹਾਜ਼ਰ ਹਜ਼ੂਰ ਦੀ, ਜੋ ਹਰਿਜਨ ਰਿਹਾ ਤਰਾਈਆ। ਇਹ ਵਡਿਆਈ ਮੇਰੀ ਮਿੱਟੀ ਖ਼ਾਕੀ ਧੂਲ ਦੀ, ਜੋ ਧੁਰ ਦੇ ਲੇਖੇ ਰਹੀ ਬਣਾਈਆ। ਕਰੇ ਖੇਲ ਸਮਰਥ ਪੁਰਖ ਅਸੂਲ ਦੀ, ਅਸਲੀਅਤ ਦਏ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੂਲ ਕਹੇ ਜੇ ਮੈਂ ਨਾ ਕ਼ਬੂਲਦੀ, ਕਵਣ ਮੈਨੂੰ ਦਿੰਦਾ ਵਡਿਆਈਆ।

੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਬੇਲਾ ਸਿੰਘ ਦੇ ਘਰ ਧਿੰਗਾਲੀ

ਤ੍ਰਿਸ਼ਨਾ ਕਹੇ ਮੈਨੂੰ ਆਂਦੀ ਤ੍ਰਿਸ਼ਨਾ, ਆਪਣੀ ਆਸ ਰਖਾਈਆ। ਸ਼ਿਵ ਬ੍ਰਹਮਾ ਵੇਖਿਆ ਵਿਸ਼ਨਾ, ਆਪਣੀ ਲਏ ਅੰਗੜਾਈਆ। ਰਾਹ ਤਕਿਆ ਰਾਮਾ ਕ੍ਰਿਸ਼ਨਾ, ਦਰ ਦਰ ਅਲਖ ਜਗਾਈਆ। ਈਸਾ ਮੂਸਾ ਮੁਹੰਮਦ ਰਖਿਆ ਨਿਸਚਾ, ਸਿਦਕ ਸਬੂਰੀ ਹੋਰ ਵਧਾਈਆ। ਨਾਨਕ ਗੋਬਿੰਦ ਰਸ ਵੇਖਿਆ ਮਿਠਦਾ, ਅੰਮ੍ਰਿਤ ਰਸ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜੋ ਲੇਖਾ ਲਿਖਦਾ, ਲਿਖ ਲਿਖ ਦਏ ਸੁਣਾਈਆ। ਅੰਜੀਲ ਕ਼ੁਰਾਨ ਜਗਤ ਇਲਮ ਅਲਿਫ਼ ਯੇ ਦਿਸਦਾ, ਬੈਠੀ ਧਿਆਨ ਲਗਾਈਆ। ਕਿਨਾਰਾ ਵੇਖਿਆ ਤੀਰਥ ਤਟ ਦਾ, ਆਪਣਾ ਪੰਧ ਮੁਕਾਈਆ। ਵਣਜ ਵੇਖਿਆ ਵਣਜਾਰਿਆਂ ਦੇ ਹੱਟ ਦਾ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਆਵਾਜ਼ ਸੁਣਿਆ ਸੰਖ ਦੀ ਗੱਜ ਦਾ, ਸਰਵਣ ਸੋਭਾ ਪਾਈਆ। ਜੋਗੀ ਜਤੀ ਸਨਿਆਸੀ ਵੈਰਾਗੀ ਵੇਖਿਆ ਘਰ ਬਾਰ ਤਜਦਾ, ਨਾਤਾ ਜਗਤ ਤੁੜਾਈਆ। ਗ੍ਰਹਿਸਤੀ ਵੇਖਿਆ ਪਰਿਵਾਰ ਵਿਚ ਸਜਦਾ, ਮਾਤ ਪਿਤ ਭੈਣ ਭਾਈ ਪੁਤਰ ਧੀਆਂ ਨਾਰ ਕੰਤ ਮਿਲ ਕੇ ਖ਼ੁਸ਼ੀ ਮਨਾਈਆ। ਰਾਗ ਸੁਣਿਆ ਸ਼ਬਦ ਧੁਨ ਸੁਰੰਗਾ ਵੱਜੇ ਤੰਦ ਦਾ, ਤਬਲੇ ਤੰਬੂਰੇ ਦੇਣ ਦੁਹਾਈਆ।

ਸਾਧੂ ਵੇਖਿਆ ਅਗਨੀ ਨਾਲ ਤਪਦਾ, ਧੂਣੀਆਂ ਰਹੇ ਲਾਈਆ। ਜੋਗੀ ਵੇਖਿਆ ਕੰਦਰਾਂ ਵਿਚ ਛਪਦਾ, ਅੰਧ ਅੰਧੇਰੇ ਸੋਭਾ ਪਾਈਆ। ਅਵਧੂਤ ਵੇਖਿਆ ਖ਼ਾਕ ਸੀਸ ਸਟਦਾ, ਭਬੂਤੀ ਤਨ ਰਮਾਈਆ। ਮਿਰਗ ਵੇਖਿਆ ਸੁਗੰਧੀ ਪਿਛੇ ਨੱਠਦਾ, ਭੱਜੇ ਵਾਹੋ ਦਾਹੀਆ । ਹੰਸ ਵੇਖਿਆ ਮਾਣਕ ਮੋਤੀ ਚੋਗ ਲਭਦਾ, ਸਰੋਵਰ ਖੋਜ ਖੁਜਾਈਆ। ਭਿਆਨਕ ਰੂਪ ਵੇਖਿਆ ਕਾਲੇ ਨਾਗ ਸੱਪ ਦਾ, ਜੋ ਬਿਲਾਂ ਅੰਦਰ ਸੋਭਾ ਪਾਈਆ। ਅਸਵ ਘੋੜਾ ਵੇਖਿਆ ਟਪਦਾ, ਗਜ ਹਾਥੀ ਸ਼ਿੰਗਾਰ ਕਰਾਈਆ। ਸੂਰਬੀਰ ਜੋਧਾ ਆਸਣ ਉਤੇ ਵੇਖਿਆ ਸਜਦਾ, ਸ਼ਸਤਰ ਖੰਡਾ ਖੜਗ ਤੀਰ ਤਲਵਾਰ ਹੱਥ ਰਖਾਈਆ । ਕਾਲਕਾ ਦਾ ਖਪਰ ਵੇਖਿਆ ਭਰਦਾ, ਦੁਰਗਾ ਦੀ ਰਣ ਭੂਮੀ ਸੋਭਾ ਪਾਈਆ। ਰਾਵਣ ਦਾ ਹੰਕਾਰ ਵੇਖਿਆ ਵਧਦਾ, ਰਾਮ ਦਾ ਬਨਬਾਸ ਨਜ਼ਰੀ ਆਈਆ। ਵਿਛੋੜੇ ਵਿਚ ਸੀਤਾ ਨੂੰ ਵੇਖਿਆ ਲਭਦਾ, ਹਨਵੰਤ ਰੰਗ ਚੜ੍ਹਾਈਆ। ਕੰਸ ਨੂੰ ਵੇਖਿਆ ਕੰਨਿਆ ਲਹਿਰ ਵਿਚ ਸੁਟਦਾ, ਧ੍ਰੋਹ ਭੈਣ ਨਾਲ ਕਮਾਈਆ। ਕ੍ਰਿਸ਼ਨ ਨੂੰ ਵੇਖਿਆ ਨਈਆ ਪਾਰ ਟਪਦਾ, ਮਾਤਾ ਮਾਤਾ ਆਪਣੀ ਬਦਲਾਈਆ। ਮੁਹੰਮਦ ਨੂੰ ਵੇਖਿਆ ਕਲਮਾ ਰਟਦਾ, ਨੇਤਰ ਰੋ ਰੋ ਨੀਰ ਵਹਾਈਆ। ਈਸਾ ਨੂੰ ਵੇਖਿਆ ਫਾਂਸੀ ਉਤੇ ਲਟਕਦਾ, ਸਲੀਵ ਦਿਤਾ ਚੜ੍ਹਾਈਆ। ਮੂਸਾ ਵੇਖਿਆ ਮੂੰਹ ਦੇ ਭਾਰ ਢਠਦਾ, ਜਲਵਾ ਨੂਰ ਨਜ਼ਰੀ ਆਈਆ । ਨਾਨਕ ਵੇਖਿਆ ਨਿਰੰਕਾਰ ਨਿਰੰਕਾਰ ਨਿਰੰਕਾਰ ਰਟਦਾ, ਦਿਵਸ ਰੈਣ ਸਤਾਰ ਵਜਾਈਆ। ਅੰਗਦ ਵੇਖਿਆ ਚਰਨਾਂ ਦੀ ਧੂੜੀ ਚਟਦਾ, ਸੋਹਣੀ ਸੇਵ ਕਮਾਈਆ। ਅਮਰਦਾਸ ਵੇਖਿਆ ਮਟਕਾ ਸੀਸ ਉਤੇ ਰਖਦਾ, ਭੱਜੇ ਵਾਹੋ ਦਾਹੀਆ। ਰਾਮਦਾਸ ਵੇਖਿਆ ਚਨੇ ਚਬਦਾ, ਹੱਟੋ ਹੱਟ ਵਿਕਾਈਆ। ਅਰਜਨ ਵੇਖਿਆ ਜੋ ਇਕੋ ਰਾਹ ਤਕਦਾ, ਸ਼ਬਦੀ ਮੇਲ ਮਿਲਾਈਆ। ਹਰਿਗੋਬਿੰਦ ਜੋਧਾ ਸੂਰਬੀਰ ਵੇਖਿਆ ਫਬਦਾ, ਮੀਰੀ ਪੀਰੀ ਤਨ ਛੁਹਾਈਆ। ਹਰਿਰਾਏ ਮੰਜ਼ਲ ਵੇਖਿਆ ਲੰਘਦਾ, ਹੌਲੀ ਹੌਲੀ ਪੰਧ ਮੁਕਾਈਆ। ਹਰਿਕ੍ਰਿਸ਼ਨ ਵੇਖਿਆ ਛੋਟੀ ਦੇਹੀ ਤਜਦਾ, ਬਾਲ ਅਵਸਥਾ ਜੋਤ ਸਮਾਈਆ। ਤੇਗ਼ ਬਹਾਦਰ ਵੇਖਿਆ ਸੀਸ ਕਟਦਾ, ਧੜ ਨਾਲੋਂ ਹੋਈ ਜੁਦਾਈਆ। ਗੋਬਿੰਦ ਵੇਖਿਆ ਬੱਚੇ ਨੀਹਾਂ ਹੇਠ ਰਖਦਾ, ਭਾਣਾ ਬੇਪਰਵਾਹੀਆ। ਬਿਨਾ ਪਾਣੀਉਂ ਪਿਛਾਂਹ ਘਲਦਾ, ਚਮਕੌਰ ਦਏ ਗਵਾਹੀਆ। ਜ਼ਰ ਜ਼ੇਵਰ ਧਨ ਦੌਲਤ ਪੁਰੀ ਅਨੰਦ ਵੇਖਿਆ ਛਡਦਾ, ਗਿਆ ਸਰਬ ਤਜਾਈਆ। ਦਖਸ਼ਣ ਦਿਸ਼ਾ ਵੇਖਿਆ ਹਸਦਾ, ਇਕੋ ਧਿਆਨ ਲਗਾਈਆ। ਗੋਦਾਵਰੀ ਨੂੰ ਵੇਖਿਆ ਕੁਛ ਦੱਸਦਾ, ਸੰਦੇਸ਼ਾ ਇਕ ਜਣਾਈਆ। ਜਾਂਦੀ ਵਾਰੀ ਕਹਿ ਕੇ ਗਿਆ ਹੋਣਾ ਖੇਲ ਪੁਰਖ ਸਮਰਥ ਦਾ, ਜਿਸ ਦਾ ਅੰਤ ਕੋਇ ਨਾ ਪਾਈਆ। ਕ੍ਰਿਸ਼ਨਾ ਕਹੇ ਮੈਂ ਓਸ ਵੇਲੇ ਇਸ਼ਾਰਾ ਲੈਣਾ ਆਪਣੀ ਪਲਕ ਦਾ, ਕੁਛ ਮੈਨੂੰ ਦੇ ਜਣਾਈਆ। ਮੇਰਾ ਹਿਸਾ ਨਹੀਂ ਮੁਕਿਆ ਜਗਤ ਵਿਚ ਤਰਸ ਦਾ, ਤਰਸਦੀ ਨੂੰ ਜੁਗ ਚੌਕੜੀ ਗਏ ਵਿਹਾਈਆ। ਗੋਬਿੰਦ ਕਿਹਾ ਜਿਸ ਵੇਲੇ ਮੇਲਾ ਹੋਇਆ ਭਗਤ ਭਗਵੰਤ ਦਾ, ਤੇਰਾ ਲੇਖਾ ਦਏ ਚੁਕਾਈਆ। ਉਹ ਜੋਤ ਅਗੰਮੀ ਮਾਲਕ ਦੋ ਜਹਾਨ ਜਗਤ ਦਾ, ਜੁਗ ਚੌਕੜੀ ਲਹਿਣੇ ਰਿਹਾ ਮੁਕਾਈਆ। ਓਸ ਨੇ ਕਿਹਾ ਸਾਚਾ ਵੇਲਾ ਕਿਹੜਾ ਸਮਾਂ ਵਕ਼ਤ ਦਾ, ਥਿਤ ਵਾਰ ਦੇ ਸੁਣਾਈਆ। ਗੋਬਿੰਦ ਕਿਹਾ ਜਿਸ ਵੇਲੇ ਆਪ ਆਇਆ ਮਾਲਕ ਅਰਸ਼ ਫ਼ਰਸ਼ ਦਾ, ਤਰਸ ਕਰ ਕੇ ਤੈਨੂੰ ਆਪਣੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਜੀ ਆਸ ਨਾ ਕੋਇ ਜਣਾਈਆ।

੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਬੁੱਢਿਆਂ ਦੇ ਸ਼ਬਦ ਪੜ੍ਹਨ ਤੇ

ਜਿਸ ਵੇਲੇ ਬੁੱਢਿਆਂ ਨੇ ਸ਼ਬਦ ਦਿਤਾ ਬੋਲ, ਅੰਤਰ ਪ੍ਰੇਮ ਆਵਾਜ਼ ਲਗਾਈਆ। ਲਛਮੀ ਨੇ ਕੁੰਡਾ ਦਿਤਾ ਖੋਲ੍ਹ, ਵਿਸ਼ਨੂੰ ਵੇਖ ਖੇਲ ਬੇਪਰਵਾਹੀਆ। ਬ੍ਰਹਮਾ ਚਲ ਕੇ ਆ ਗਿਆ ਕੋਲ, ਆਪਣਾ ਪੰਧ ਮੁਕਾਈਆ। ਪਾਰਬਤੀ ਨੇ ਵਜਾ ਕੇ ਢੋਲ, ਭੋਲਾ ਨਾਥ ਸੁੱਤਾ ਦਿਤਾ ਉਠਾਈਆ । ਰਾਹ ਤੱਕਣ ਵੇਖਣ ਕੀ ਇਹ ਸਚ ਕਿ ਮਖ਼ੌਲ, ਪ੍ਰਭ ਨੇ ਖੇਲ ਖਿਲਾਈਆ। ਗੋਬਿੰਦ ਇਸ਼ਾਰੇ ਨਾਲ ਕਿਹਾ ਵੇਖੋ ਉਪਰ ਧੌਲ, ਨਿਗਾਹ ਨਿਗਾਹ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਜਿਨ੍ਹਾਂ ਦੇ ਬੈਠਾ ਕੋਲ, ਕਮਲੇ ਕੋਝੇ ਆਪਣੇ ਰੰਗ ਰੰਗਾਈਆ। ਪ੍ਰੇਮ ਪਿਆਰ ਦੇ ਭੰਡਾਰੇ ਉਹਨਾਂ ਦੇ ਅੰਦਰ ਦੇਵੇ ਖੋਲ੍ਹ, ਮਿਹਰ ਨਜ਼ਰ ਨਾਲ ਤਰਾਈਆ। ਗੁਰਮੁਖ ਸਿਖ ਬਣਾ ਕੇ ਨਿਰੋਲ, ਨਿਰਮਲ ਰੂਪ ਦਏ ਜਣਾਈਆ। ਇਹ ਸ਼ਬਦ ਬੜੇ ਅਨਮੋਲ, ਜੋ ਅਨਪੜ੍ਹਾਂ ਰਿਹਾ ਪੜ੍ਹਾਈਆ। ਜੋ ਕੁਛ ਸੀ ਇਹਨਾਂ ਦੇ ਕੋਲ, ਇਹਨਾਂ ਅੰਦਰੋਂ ਬਾਹਰ ਦਿਤਾ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸ਼ਰਨਾਈਆ। ਜਗਤ ਸਿੰਘ ਕਹੇ ਬੇਲਾ ਸਿੰਘਾ ਜਦੋਂ ਮੈਂ ਸ਼ਬਦ ਪੜ੍ਹਿਆ, ਪ੍ਰੇਮ ਪ੍ਰੀਤੀ ਨਾਲ ਗਾਈਆ । ਤੂੰ ਨਹੀਂ ਵੇਖਿਆ ਬ੍ਰਹਿਮੰਡ ਖੰਡ ਸੁਣਨ ਨੂੰ ਖੜ੍ਹਿਆ, ਕਿਹੜਾ ਰਾਗ ਰਿਹਾ ਅਲਾਈਆ। ਰਾਗ ਨਾਦ ਹੈਰਾਨ ਹੋ ਕੇ ਸਰਨੀ ਪੜਿਆ, ਵਿਸਮਾਦ ਰੂਪ ਵਟਾਈਆ। ਜਿਨ੍ਹਾਂ ਦੇ ਅੰਦਰ ਪ੍ਰੀਤਮ ਵੜਿਆ, ਉਹਨਾਂ ਦੀ ਬੇਤੁਕ ਤੁਕਾਂ ਨਾਲੋਂ ਚੰਗੀ ਨਜ਼ਰੀ ਆਈਆ। ਉਹਨਾਂ ਦਾ ਕਾਰਜ ਸਰਿਆ, ਜਿਨ੍ਹਾਂ ਪੜ੍ਹਨ ਦੀ ਬਜਾਏ ਸਨਮੁਖ ਦਰਸ਼ਨ ਲਿਆ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਬੇਲਾ ਸਿੰਘ ਕਹੇ ਜਿਸ ਵੇਲੇ ਲਛਮਣ ਸਿੰਘ ਬੋਲਿਆ ਜੈਕਾਰਾ, ਜੈ ਜੈਕਾਰ ਦਿਤੀ ਸੁਣਾਈਆ। ਦੋ ਜਹਾਨਾਂ ਆਇਆ ਹੁਲਾਰਾ, ਬ੍ਰਹਿਮੰਡ ਖੰਡ ਦਿਤੇ ਉਠਾਈਆ। ਪ੍ਰੇਮ ਵਿਚ ਨੱਚੇ ਟੱਪੇ ਕ਼ੁੱਦੇ ਨਾਲੇ ਕਰੇ ਇਸ਼ਾਰਾ, ਹੱਥਾਂ ਉਂਗਲਾਂ ਨਾਲ ਸਮਝਾਈਆ। ਜੋ ਕੋਈ ਵਸਤ ਦੇ ਦੇਂ ਥਾਰਾ, ਗਠੜੀ ਫੋਲ ਸਾਡੀ ਝੋਲੀ ਪਾਈਆ। ਫਿਰ ਸਾਡਾ ਵੇਖੇਂ ਨਜ਼ਾਰਾ, ਬੁੱਢੇ ਨੱਢੇ ਰੂਪ ਵਟਾਈਆ। ਪ੍ਰੇਮ ਪ੍ਰੀਤੀ ਦਾ ਇਕ ਪਿਆਰਾ, ਵਸਤ ਧੁਰ ਦੀ ਦੇ ਵਰਤਾਈਆ। ਜੇ ਤੂੰ ਆਇਆ ਕੰਢੀ ਕਿਨਾਰਾ, ਕੰਡਿਆਂ ਵਿਚੋਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ। ਲਛਮਣ ਸਿੰਘ ਕਹੇ ਮੇਰੇ ਲਾਗੋਂ ਨੰਦੂ ਗਿਆ ਉਠ, ਵਿੰਗਾ ਟੇਢਾ ਅਗੇ ਗਿਆ ਆਈਆ। ਅੰਦਰੇ ਅੰਦਰ ਕੁਛ ਲਿਆ ਪੁਛ, ਆਪਣੀ ਮੰਗ ਮੰਗਾਈਆ। ਬੋਲਿਆ ਸਚ ਮੁਚ, ਜੋ ਸਚ ਕਾਇਆ ਰੰਗ ਚੜ੍ਹਾਈਆ। ਦੀਨ ਦਿਆਲ ਹੋਇਆ ਖ਼ੁਸ਼, ਢੋਲਾ ਸੁਣ ਕੇ ਅਗੰਮ ਅਥਾਹੀਆ। ਕਰਮ ਸਿੰਘ ਕਿਹਾ ਮੈਨੂੰ ਔਂਦਾ ਨਹੀਂ ਕੁਛ, ਇਹ ਵੀ ਉਨ੍ਹਾਂ ਨਾਲ ਰਲਾਈਆ। ਇਨ੍ਹਾਂ ਸਾਰਿਆਂ ਦੀ ਪ੍ਰਭੂ ਆਪ ਬੋਲੇ ਤੁਕ, ਤੁਖ਼ਮ ਤਾਸੀਰ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਬੁੱਢੇ ਕਹਿਣ ਸਾਡੀ ਬੋਲ ਇਕੋ ਤੁਕ, ਤੁਰਤ ਦੇ ਜਣਾਈਆ। ਸਾਡਾ ਲੇਖਾ ਜਾਵੇ ਮੁਕ, ਜਗਤ ਹਿਸਾਬ ਰਹੇ ਨਾ ਰਾਈਆ। ਬੁੱਢਿਆਂ ਦੀ ਗਭਰੂਆਂ ਵਰਗੀ ਖੜ੍ਹੀ ਹੋ ਜਾਏ ਮੁਛ, ਖ਼ੁਸ਼ੀ ਵਿਚ ਭੱਜੀਏ ਵਾਹੋ ਦਾਹੀਆ। ਜੇ ਕੋਈ ਸਾਨੂੰ ਲਏ ਪੁਛ, ਅਸੀਂ ਕਹੀਏ ਮਿਲਿਆ ਬੇਪਰਵਾਹੀਆ। ਬੁੱਧੂ ਰਹੇ ਮੁਢ, ਮੁਢ ਤੋਂ ਫੇਰ ਬੁੱਧੀ ਵਾਲੇ ਦੇ ਬਣਾਈਆ। ਜਿਸ ਬੁੱਧੀ ਨਾਲ ਤੂੰ ਸਾਨੂੰ ਗਿਉਂ ਸੁਝ, ਬਹੁਤੀ ਅਕਲ ਦੀ ਲੋੜ ਰਹੀ ਨਾ ਰਾਈਆ।

ਅਗੇ ਪ੍ਰੀਤੀ ਵਿਚ ਜਾਈਏ ਰੁਚ, ਰੁਚੀ ਤੇਰੇ ਨਾਲ ਬਣਾਈਆ। ਦੁਨੀਆ ਭਾਵੇਂ ਕਹੇ ਕੁਛ, ਸਾਡੀ ਡੋਰੀ ਤੇਰੇ ਹੱਥ ਨਜ਼ਰੀ ਆਈਆ। ਉਮਰ ਦੇ ਬੁੱਢੇ ਭਗਤੀ ਪ੍ਰੇਮ ਪਿਆਰ ਵਿਚ ਤੇਰੇ ਪੁਤ, ਬੱਚਿਆਂ ਵਾਂਗ ਲੈਣਾ ਗੋਦ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਿਹਰਵਾਨ ਹੋ ਕੇ ਗਿਆ ਤੁਠ, ਮੁਠ ਆਪਣੀ ਦਏ ਖੁਲ੍ਹਾਈਆ।

੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਜਗਤ ਸਿੰਘ ਦੇ ਘਰ ਪਿੰਡ ਧਿੰਗਾਲੀ ਜੰਮੂ

ਬੁੱਢੇ ਨੱਢੇ ਕਰ ਮਨਜ਼ੂਰ, ਮੁਸ਼ਕਲ ਹਲ ਕਰਾਈ ਜਾਂਦਾ। ਜਨਮ ਜਨਮ ਦੇ ਬਖ਼ਸ਼ ਕ਼ਸੂਰ, ਦੁਰਮਤ ਮੈਲ ਧੁਆਈ ਜਾਂਦਾ। ਜੋਤ ਅਗੰਮੀ ਦੇ ਕੇ ਨੂਰ, ਦੀਪਕ ਘਰ ਘਰ ਡਗਮਗਾਈ ਜਾਂਦਾ। ਅੰਮ੍ਰਿਤ ਆਤਮ ਦੇ ਕੇ ਸਰੂਰ, ਤ੍ਰਿਸ਼ਨਾ ਭੁਖ ਮਿਟਾਈ ਜਾਂਦਾ। ਦਰਸ਼ਨ ਦੇ ਕੇ ਹਾਜ਼ਰ ਹਜ਼ੂਰ, ਵਿਛੜੇ ਮੇਲ ਮਿਲਾਈ ਜਾਂਦਾ। ਸਰਬ ਗੁਣਾਂ ਭਰਪੂਰ, ਖ਼ਾਲੀ ਭਾਂਡੇ ਆਪ ਭਰਾਈ ਜਾਂਦਾ। ਜਨਮ ਕਰਮ ਦਾ ਵਿਛੋੜਾ ਕਰ ਕੇ ਚੂਰ, ਧੁਰ ਸੰਜੋਗੀ ਜੋੜ ਜੁੜਾਈ ਜਾਂਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈ ਜਾਂਦਾ। ਮਿਹਰ ਨਜ਼ਰ ਉਠਾਵਣ ਆਇਆ, ਦਇਆਵਾਨ ਦਾਤਾਰ। ਗੁਰਮੁਖ ਮੇਲ ਮਿਲਾਵਣ ਆਇਆ, ਵਿਛੜਿਆਂ ਦਾ ਯਾਰ। ਕਰਮ ਕਰਮ ਦਾ ਰੋਗ ਕਟਾਵਣ ਆਇਆ, ਦੁਖੀਆਂ ਦਾ ਆਧਾਰ। ਭਰਮ ਭੁਲੇਖਾ ਕਢਾਵਣ ਆਇਆ, ਪਰਦਾ ਲਾਹ ਸਿਰਜਣਹਾਰ। ਪੂਰਬ ਲਹਿਣਾ ਵੇਖਣ ਆਇਆ, ਜੁਗ ਚੌਕੜੀ ਜਾਣੇ ਹਿਸਾਬ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਲ ਅਟਲ ਸੁਹਾਵਣ ਆਇਆ, ਸੋਹਣੀ ਇਕ ਮਹਿਰਾਬ। ਮਹਿਰਾਬ ਕਹੇ ਮੈਂ ਵੇਖਣਾ ਮਹਿਬੂਬ, ਮੁਹੱਬਤ ਦਾ ਮਾਲਕ ਬੇਪਰਵਾਹੀਆ। ਜਿਸ ਦੀ ਮੰਜ਼ਲ ਇਕ ਅਰੂਜ, ਅਰਸ਼ ਫ਼ਰਸ਼ ਸੋਭਾ ਪਾਈਆ। ਭਗਤਾਂ ਦੀ ਆ ਗਿਆ ਕੂਟ, ਵੇਸ ਅਵੱਲੜਾ ਰੂਪ ਵਟਾਈਆ। ਸਾਚੀ ਦੇ ਕੇ ਸੂਝ, ਸੁਧ ਬੁਧਿ ਆਪਣੇ ਨਾਲ ਮਿਲਾਈਆ। ਸਚ ਵਰੋਲ ਕੇ ਗੁਰਮੁਖ ਸਾਚਾ ਨਿਰਮਲ ਦੂਧ, ਪਾਣੀ ਛਾਛ ਬਾਹਰ ਕਢਾਈਆ। ਵੇਖਣਹਾਰਾ ਸ਼ਮਾਲ ਜਨੂਬ, ਮਸ਼ਰਕ ਮਗ਼ਰਬ ਖੋਜ ਖੁਜਾਈਆ। ਪਵਿੱਤਰ ਕਰਨ ਆਇਆ ਵਜੂਦ, ਵੁਜ਼ੂ ਇਕੋ ਨਾਮ ਵਖਾਈਆ। ਇਹ ਵਡਿਆਈ ਖ਼ੂਬ, ਖ਼ੂਬੀ ਆਪਣੀ ਨਾਲ ਪਾਰ ਲੰਘਾਈਆ। ਗੁਰਮੁਖੋ ਤੁਹਾਡਾ ਸੂਰਜ ਕਦੇ ਨਾ ਹੋਏ ਗ਼ਰੂਬ, ਦੋ ਜਹਾਨ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਦਾ ਦਾਤਾ ਇਕੋ, ਏਕੰਕਾਰਾ ਆਪ। ਸਾਚੀ ਸਿਖਿਆ ਗੁਰਮੁਖ ਸਿੱਖੋ, ਸੋਹੰ ਧੁਰ ਦਾ ਜਾਪ। ਕੁਛ ਹੱਥ ਨਾ ਆਏ ਫੇਰ ਪਿਛੋਂ, ਵੇਲਾ ਗਿਆ ਹਾਥ। ਜਗਤ ਜਹਾਨ ਤੱਤਾਂ ਵਿਚ ਸਦਾ ਨਾ ਦਿਸੋ, ਰੂਹ ਬੁਤ ਦਾ ਬਣਿਆ ਨਹੀਂ ਰਹਿਣਾ ਸਾਥ। ਵੇਲਾ ਵਕ਼ਤ ਸੁਹੰਜਣਾ ਨਜਿੱਠੋ, ਪੁਰਖ ਅਕਾਲ ਇਕੋ ਬਣਾ ਲਓ ਬਾਪ। ਧੁਰ ਦਰਗਾਹੀ ਧੁਰ ਦਾ ਮਿਤੋ, ਮੀਤ ਮੁਰਾਰਾ ਸਖ਼ਾ ਸਖ਼ਾਈ ਆਪ। ਸਚ ਪ੍ਰੀਤੀ ਤੋਂ ਮੂਲ ਨਾ ਰਿਤੋ, ਆਤਮ ਪਰਮਾਤਮ ਬਣਾ ਲਓ ਧੁਰ ਦਾ ਸਾਕ। ਤੁਸੀਂ ਸਮਝ ਨਹੀਂ ਸਕਦੇ ਪੁਰਖ ਅਬਿਨਾਸ਼ੀ ਮਿਲਿਆ ਕਿਥੋਂ, ਇਹ ਅਗੰਮੀ ਖੇਲ ਤਮਾਸ਼। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਓਸ ਦੇ ਅਗੇ ਵਿਕੋ, ਪਾ ਕੇ ਕ਼ੀਮਤ ਤੁਹਾਡਾ ਵਡਾ ਕਰੇ ਪਰਤਾਪ। ਪਰਤਾਪ ਕਹੇ ਮੁੱਲ ਪਾਈ ਜਾਂਦਾ, ਲੱਖ

ਕਰੋੜੀ ਨਾ ਵੰਡ ਵੰਡਾਈਆ। ਸਾਚੇ ਘਰ ਟਿਕਾਈ ਜਾਂਦਾ, ਜੋੜੀ ਆਪਣੇ ਨਾਲ ਰਖਾਈਆ। ਧੁਰ ਦਾ ਘਰ ਵਸਾਈ ਜਾਂਦਾ, ਵਿਛੜੇ ਗੋਦ ਉਠਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਈ ਜਾਂਦਾ, ਕਰੇ ਅਗੰਮ ਪੜ੍ਹਾਈਆ। ਮਿਹਰ ਨਜ਼ਰ ਨਾਲ ਤਰਾਈ ਜਾਂਦਾ, ਜਨ ਭਗਤੋ ਪ੍ਰਭ ਨੇ ਕੋਈ ਧਰਿਆ ਨਹੀਂ ਰੂਪ ਕਸਾਈ ਦਾ। ਵੇਲਾ ਵਕ਼ਤ ਸੁਹਾਈ ਜਾਂਦਾ, ਲੇਖਾ ਮੁਕੇ ਕੂੜ ਜੁਦਾਈ ਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਇਕ ਸਿਖਾਈ ਜਾਂਦਾ, ਵਕ਼ਤ ਸੁਹੰਜਣਾ ਹੋਵੇ ਆਤਮ ਪਰਮਾਤਮ ਸੱਚੀ ਵਧਾਈ ਦਾ।

੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਪੂਰਨ ਸਿੰਘ ਦੇ ਗ੍ਰਹਿ ਪਿੰਡ ਧਿੰਗਾਲੀ

ਧਰਤੀ ਕਹੇ ਮੈਂ ਵੇਖਿਆ ਰਾਹੀ ਇਕੱਲਾ, ਅਕਲ ਕਲ ਧਾਰੀ ਬੇਪਰਵਾਹੀਆ। ਜਿਸ ਜਾ ਵੜੇ ਮਹੱਲਾ, ਗੁਰਮੁਖ ਗੁਰਸਿਖ ਪਾਰ ਲੰਘਾਈਆ। ਜਿਸ ਪੱਤ ਟਹਿਣੀ ਨਾਲ ਇਹਦਾ ਛੋਹ ਗਿਆ ਪੱਲਾ, ਓਸ ਦਾ ਲੇਖਾ ਰਹੇ ਨਾ ਰਾਈਆ। ਜਿਨ੍ਹਾਂ ਦਰਿਆਵਾਂ ਦੇ ਵਹਿਣਾਂ ਵਿਚ ਦੀ ਲੰਘ ਗਿਆ ਥਲਾਂ, ਉਚਿਆਂ ਟਿੱਬਿਆਂ ਚਰਨ ਛੁਹਾਈਆ। ਉਨ੍ਹਾਂ ਨੂੰ ਜਨਮ ਮਰਨ ਦਾ ਰਿਹਾ ਕੋਈ ਨਾ ਗਿਲਾ, ਆਵਣ ਜਾਵਣ ਦੁਖੜੇ ਰਿਹਾ ਗਵਾਈਆ। ਧੰਨ ਵਡਿਆਈ ਜਿਨ੍ਹਾਂ ਨੂੰ ਮਿਲਾ, ਮਿਲ ਮਿਲ ਰੰਗ ਰੰਗਾਈਆ। ਮੇਰਾ ਸਿੰਘਾਸਣ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਹਿੱਲਾ, ਹਲੂਣਾ ਆਪਣਾ ਦਿਤਾ ਵਖਾਈਆ। ਜਿਸ ਨੇ ਭਗਤ ਕੋਈ ਭਾਂਡਾ ਰਹਿਣ ਨਹੀਂ ਦੇਣਾ ਪਿੱਲਾ, ਕਚਿਉਂ ਪੱਕੇ ਦੇਣੇ ਬਣਾਈਆ। ਗੋਬਿੰਦ ਚਾੜ੍ਹ ਕੇ ਆਪਣਾ ਚਿੱਲਾ, ਸ਼ਬਦ ਕਮਾਨ ਲੈਣਾ ਖਿਚਾਈਆ। ਪੀਰ ਪੈਗ਼ੰਬਰਾਂ ਖ਼ੁਸ਼ੀ ਨਾਲ ਕਹਿਣਾ ਧੰਨ ਬਿਸਮਿੱਲਾ, ਜੋ ਵਿਛੜਿਆਂ ਰਿਹਾ ਮਿਲਾਈਆ। ਗੁਰਸਿੱਖੋ ਇਹ ਨਾ ਸਮਝਿਓ ਕਿ ਵਿਹਲਾ, ਐਵੇਂ ਫਿਰ ਫਿਰ ਝਟ ਲੰਘਾਈਆ। ਗੋਬਿੰਦ ਤਾਰਨ ਆਇਆ ਜੋ ਪੂਰਬ ਜਨਮ ਦਾ ਚੇਲਾ, ਮੇਲਾ ਆਪਣੇ ਨਾਲ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਓਸ ਦਾ ਦੇਵੇ ਜਿਹੜਾ ਕਿਸੇ ਸਮੇਂ ਬਕਰੀ ਦਾ ਸੀ ਲੇਲਾ, ਜਿਹੜਾ ਗੋਦਾਵਰੀ ਕੰਢੇ ਮਾਧੋ ਬੈਰਾਗੀ ਦੇ ਡੇਰੇ ਸੀਸ ਗਿਆ ਨਿਵਾਈਆ।

੧੨ ਚੇਤ ਸ਼ਹਿਨਸ਼ਾਹੀ ਸੰਮਤ ੧ ਖੇਮੋ ਦੇਵੀ ਦੇ ਗ੍ਰਹਿ ਧਿੰਗਾਲੀ

ਲੇਲੇ ਦੇ ਪਿਛੇ ਆ ਗਈ ਉਹਦੀ ਮਾਂ ਬਕਰੀ, ਚੋਪਾਈ ਆਪਣਾ ਪੰਧ ਮੁਕਾਈਆ। ਭੱਜੀ ਔਂਦੀ ਗੋਬਿੰਦ ਨੂੰ ਸਾਹਮਣੇ ਟਕਰੀ, ਨਿਉਂ ਕੇ ਘਾਹ ਚੁਗਣ ਲੱਗੀ ਦਾ ਸੀਸ ਝੁਕਿਆ ਨਜ਼ਰੀ ਆਈਆ। ਉਹਨੂੰ ਇਕ ਨਜ਼ਰ ਆਈ ਜੋ ਧਾਰ ਦੋ ਸਤਰੀ, ਧੁਰ ਦੀ ਕਰੇ ਪੜ੍ਹਾਈਆ। ਪਿਛਾ ਯਾਦ ਆ ਗਿਆ ਇਹ ਮੇਰਾ ਪੁਤ ਲੇਲਾ ਮੂਲੇ ਦਾ ਭਰਾ ਖੱਤਰੀ, ਜਿਸ ਨੂੰ ਨਾਨਕ ਕੁਛ ਕਹਿ ਕੇ ਗਿਆ ਸੁਣਾਈਆ। ਜਿਸ ਦੇ ਹੱਥ ਸੀ ਓਸ ਵੇਲੇ ਤੱਕੜੀ, ਦੋ ਛਾਬੇ ਰੂਪ ਵਟਾਈਆ। ਨਾਨਕ ਨੇ ਪਿਆਰ ਨਾਲ ਮੰਗੀ ਇਕ ਕਕੜੀ, ਮੈਨੂੰ ਦੇ ਖਵਾਈਆ। ਓਸ ਦੇਣ ਦੇ ਮਾਰੇ ਕਿਹਾ ਇਸ ਨੂੰ ਜੂਠਾ ਕਰ ਗਈ ਆ ਇਕ ਬਕਰੀ, ਜੋ ਲੇਲੇ ਦੀ ਮਾਂ ਨਜ਼ਰੀ ਆਈਆ। ਨਾਨਕ ਹਸ ਕੇ ਕਿਹਾ ਤੇਰੇ ਕਰਮਾਂ ਦੀ ਮੇਰੇ ਹੱਥ ਪੱਤਰੀ,

ਜਿਵੇਂ ਚਾਹੇਂ ਦਿਆਂ ਬਣਾਈਆ। ਓਸ ਕਿਹਾ ਕਿਧਰੋਂ ਮੰਗਤਾ ਆ ਗਿਆ ਮਕਰੀ, ਫ਼ਰੇਬਾਂ ਨਾਲ ਲੁਟ ਲੁਟ ਖਾਈਆ। ਜੇ ਕਰਮਾਂ ਦੀ ਹੋਵੇ ਤੇਰੇ ਕੋਲ ਗਠੜੀ, ਕਿਉਂ ਦਰ ਦਰ ਆਪਣੀ ਅਲਖ ਜਗਾਈਆ। ਨਾਨਕ ਕਿਹਾ ਇਹ ਕਹਾਣੀ ਸਜਰੀ, ਤੈਨੂੰ ਦਿਆਂ ਵਖਾਈਆ। ਖੇਲ ਵੇਖੀਂ ਰਾਤ ਅੱਜ ਦੀ, ਸਵੇਰੇ ਮਿਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਖੱਤਰੀ ਪੁਤ ਸੁੱਤਾ ਰਾਤ, ਲੇਫ ਨਿਹਾਲੀ ਡੇਰਾ ਲਾਈਆ। ਉਸ ਨੂੰ ਨਜ਼ਰੀ ਆਇਆ ਸਾਖ਼ਿਆਤ, ਬਕਰੀ ਦਾ ਲੇਲਾ ਹੋ ਕੇ ਭੱਜਾ ਫਿਰੇ ਵਾਹੋ ਦਾਹੀਆ। ਜਿਧਰ ਜਾਏ ਉਧਰ ਨਾਨਕ ਮਿਲੇ ਆਪ, ਹਸ ਕੇ ਦਏ ਵਖਾਈਆ। ਓਸ ਡਰ ਕੇ ਕਿਹਾ ਮੈਥੋਂ ਹੋਇਆ ਪਾਪ, ਭੁਲ ਦੇ ਬਖ਼ਸ਼ਾਈਆ। ਨਾਨਕ ਕਿਹਾ ਇਹ ਤੇਰੀ ਕਰਨੀ ਦਾ ਸਰਾਫ਼, ਦਸ ਜਾਮੇ ਮੇਰੇ, ਦਸਾਂ ਜਾਮਿਆਂ ਪਿਛੋਂ ਤੇਰਾ ਲੇਖਾ ਦਿਆਂ ਚੁਕਾਈਆ। ਲੇਲੇ ਕਿਹਾ ਕੀ ਤੇਰੀ ਸ਼ਨਾਖ, ਸ਼ਨਾਖ਼ਤ ਦੇ ਦ੍ਰਿੜਾਈਆ। ਨਾਨਕ ਕਿਹਾ ਹੁਣ ਮੈਂ ਦਰਵੇਸ਼ ਫੇਰ ਸ਼ਹਿਨਸ਼ਾਹਾਂ ਵਾਲਾ ਖ਼ਤਾਬ, ਗੋਬਿੰਦ ਕਹਿ ਕਹਿ ਮੈਨੂੰ ਸਾਰੇ ਗਾਈਆ। ਓਸ ਜੋੜ ਕੇ ਆਪਣੇ ਹਾਥ, ਅੰਦਰੋਂ ਸੀਸ ਦਿਤਾ ਨਿਵਾਈਆ। ਮੇਰੀ ਕੀਤੀ ਕਰ ਮੁਆਫ਼, ਭੁਲ ਦੇ ਬਖ਼ਸ਼ਾਈਆ। ਨਾਨਕ ਕਿਹਾ ਇਹ ਗੋਬਿੰਦ ਦੇ ਹਾਥ, ਜੋ ਮੇਰਾ ਮੇਰਾ ਨਜ਼ਰੀ ਆਈਆ। ਗੋਦਾਵਰੀ ਦਾ ਹੋਵੇ ਘਾਟ, ਜਾਵੇ ਪੰਧ ਚੁਕਾਈਆ। ਓਸ ਵੇਲੇ ਤੇਰੀ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਦਏ ਤੁੜਾਈਆ। ਓਸ ਦਾ ਲੇਖਾ ਮੁਕਾਇਆ ਆਜ, ਵਿਚਲਾ ਭੇਵ ਗੁੱਝਾ ਲਿਆ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਦੇ ਲਾਹ ਕੇ ਵੇਖਣਹਾਰਾ ਤਾਕ, ਹਿਸਾਬ ਬੇਬਾਕ ਰਿਹਾ ਕਰਾਈਆ।