੧੩ ਚੇਤ ਸ਼ਹਿਨਸ਼ਾਹੀ ਸੰਮਤ ੧ ਭਾਗ ਸਿੰਘ ਦੇ ਗ੍ਰਹਿ ਮਲਕ ਕੈਂਪ
ਬੁੱਢੇ ਬੁੱਢੇ ਦੇਵਾਂ ਜੋੜ, ਜੋੜੇ ਧੁਰ ਦੇ ਦੇਵਾਂ ਬਣਾਈਆ। ਸ਼ਬਦ ਅਗੰਮੀ ਚਾੜ੍ਹ ਕੇ ਘੋੜ, ਵਾਗਾਂ ਦਿਆਂ ਭਵਾਈਆ। ਪਾਰ ਕਰਾ ਕੇ ਅੰਧੇਰਾ ਘੋਰ, ਸਾਚਾ ਨੂਰ ਕਰਾਂ ਰੁਸ਼ਨਾਈਆ। ਆਤਮਾ ਦਾ ਪਰਮਾਤਮਾ ਹੋ ਕੇ ਵਸਾਂ ਕੋਲ, ਘਰ ਘਰ ਨਜ਼ਰੀ ਆਈਆ। ਸ਼ਬਦ ਅਨਾਦੀ
ਵਜਾ ਕੇ ਢੋਲ, ਸੋਈ ਸੁਰਤੀ ਦਿਆਂ ਉਠਾਈਆ। ਧਰਮ ਦਵਾਰਾ ਇਕੋ ਖੋਲ੍ਹ, ਮੰਦਰ ਸੁਹੰਜਣਾ ਸੋਭਾ ਪਾਈਆ। ਨਾਮ ਕੰਡੇ ਸਾਚੇ ਤੋਲ, ਅਤੁਲ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਬੁੱਢਿਆਂ ਬੁੱਢਿਆਂ ਦਾ ਕਰ ਕੇ ਮਿਲਾਪ, ਮਿਲਣੀ ਆਪਣੇ ਨਾਲ ਰਖਾਈਆ। ਕੋਟ ਜਨਮ ਦੇ ਉਤਾਰ ਕੇ ਪਾਪ, ਦੁਰਮਤ ਮੈਲ ਧਵਾਈਆ। ਸਿਰ ਰਖ ਕੇ ਆਪਣਾ ਹਾਥ, ਨੇਤਰ ਲੋਚਨ ਨੈਣ ਅੱਖ ਦਿਆਂ ਖੁਲ੍ਹਾਈਆ। ਬੰਦ ਕਿਵਾੜੀ ਖੋਲ੍ਹ ਕੇ ਤਾਕ, ਦਰਸ਼ਨ ਦੇਵਾਂ ਥਾਉਂ ਥਾਈਂਆ। ਪ੍ਰੇਮ ਪਿਆਰ ਦੀ ਦੱਸ ਕੇ ਗਾਥ, ਢੋਲਾ ਇਕੋ ਦਿਆਂ ਪੜ੍ਹਾਈਆ। ਚਰਨ ਕਵਲ ਦੇ ਨਿਵਾਸ, ਬਖ਼ਸ਼ਾਂ ਸਚ ਸਚੀ ਸਰਨਾਈਆ। ਝਗੜਾ ਚੁਕ ਜਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਲੇਖਾ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬੁੱਢਿਆਂ ਹੋਵੇ ਇਕੱਠ, ਨਾਤਾ ਤੱਤਾਂ ਵਾਲਾ ਜੁੜਾਈਆ। ਧੀਰਜ ਦੇ ਕੇ ਸੰਤੋਖ ਦੇ ਕੇ ਜਤ ਸਤਿ, ਆਪਣਾ ਵਿਚ ਟਿਕਾਈਆ । ਪ੍ਰੇਮ ਪਿਆਰ ਦੀ ਸਾਚੀ ਮਤਿ, ਇਕੋ ਵਿਦਿਆ ਦਿਆਂ ਸਿਖਾਈਆ। ਅੰਦਰੋਂ ਖੋਲ੍ਹ ਕੇ ਅੱਖ, ਨਿਰਗੁਣ ਪਰਤੱਖ ਰੂਪ ਜਣਾਈਆ। ਏਥੇ ਉਥੇ ਹੋਣ ਨਾ ਦੇਵਾਂ ਵਖ, ਮੋਹੜਿਆਂ ਦੇ ਜੋੜੇ ਵਿਛੋੜੇ ਪੰਧ ਮੁਕਾਈਆ। ਇਕ ਦੂਜੇ ਦੇ ਨਾਲ ਸ਼ਬਦੀ ਹੁਕਮ ਡੰਡੇ ਨਾਲ ਤੋਰ, ਪਾਸਾ ਸਕੇ ਨਾ ਕੋਇ ਬਦਲਾਈਆ। ਇਕ ਦੂਜੇ ਦੇ ਭੱਜਣ ਨੱਠਣ ਮੂਹਰ, ਅਗੇ ਵਧ ਵਧ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅਗਲਾ ਲੇਖਾ ਰਿਹਾ ਜਣਾਈਆ। ਬੁੱਢੇ ਬੁੱਢੇ ਲਗਦੇ ਚੰਗੇ, ਸੋਹਣੇ ਨਜ਼ਰੀ ਆਈਆ। ਭਾਵੇਂ ਏਨ੍ਹਾਂ ਦੇ ਝੁਕ ਚੁੱਕੇ ਨੇ ਟੇਢੇ ਕੰਧੇ, ਬੁੜ੍ਹਾਪਾ ਰੂਪ ਵਖਾਈਆ। ਇਹ ਅੰਦਰੋਂ ਗੌਂਦੇ ਪ੍ਰੇਮ ਪਿਆਰ ਦੇ ਛੰਦੇ, ਸਾਚਾ ਰਾਗ ਅਲਾਈਆ । ਜੇ ਪਿਛੇ ਕੁਛ ਰਹਿ ਗਏ ਗੰਦੇ, ਹੁਣ ਬਣਾ ਦਏ ਬੰਦੇ, ਬੰਦਗੀ ਆਪਣੀ ਵਿਚ ਲਗਾਈਆ। ਜਨਮ ਕਰਮ ਦੇ ਝੂਠੇ ਛੁਟ ਗਏ ਧੰਦੇ, ਧੁੰਦੂਕਾਰ ਦਿਆਂ ਗਵਾਈਆ। ਆਪ ਆਪਣੇ ਰੰਗ ਰੰਗੇ, ਰੰਗ ਰੰਗੀਲਾ ਇਕ ਵਖਾਈਆ । ਸਭ ਦਾ ਬਣਿਆ ਰਹੇ ਸੰਗੇ, ਹੋਵੇ ਨਾ ਕਦੇ ਜੁਦਾਈਆ। ਇਕ ਦੂਜੇ ਨਾਲੋਂ ਸਾਰੇ ਚੰਗੇ, ਕਰਮਾਂ ਦਾ ਮਾੜਾ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਰੇ ਬੁੱਢੇ ਬਣਾ ਦਏ ਧੁਰ ਦਰਗਾਹ ਦੇ ਸਾਚੇ ਲਾੜੇ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਜੀਵਣ ਸਿੰਘਾ ਮਿਲ ਕੇ ਆਪਣਾ ਸਚਾ ਜੀਵਣ, ਜੀਵਣ ਜੀਵਣ ਦਏ ਬਦਲਾਈਆ। ਸੰਤ ਸੁਹੇਲੇ ਗੁਰਮੁਖ ਸਚੇ ਨਾਮ ਪਿਆਲਾ ਪੀਵਣ, ਸਤਿਗੁਰ ਜਾਮ ਇਕ ਵਖਾਈਆ। ਚਰਨ ਕਵਲ ਬਲਿਹਾਰੀ ਥੀਵਣ, ਮਾਣ ਅਭਿਮਾਣ ਮਿਟਾਈਆ। ਮਨ ਹੰਕਾਰੀ ਵਲੋਂ ਨੀਵਣ, ਹਉਮੇਂ ਹੰਗਤਾ ਗੜ੍ਹ ਤੁੜਾਈਆ । ਸਾਚਾ ਬੀਜ ਕਾਇਆ ਮੰਦਰ ਅੰਦਰ ਬੀਵਣ, ਪੱਤ ਟਹਿਣੀ ਰੂਪ ਪਰਗਟਾਈਆ। ਆਪਣਾ ਪਾਟਾ ਚੀਥੜ ਆਪੇ ਸੀਵਣ, ਸਤਿਗੁਰ ਲੈ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਵਡਿਆਈਆ। ਜੀਵਣ ਸਿੰਘਾ ਜਹਾਨ ਵੇਖ ਜਗਤ ਜਗ, ਚਾਰੋਂ ਕੁੰਟ ਕੂੜ ਕੁੜਿਆਰ ਨਜ਼ਰੀ ਆਈਆ। ਕਾਮ ਕਰੋਧ ਲੋਭ ਮੋਹ ਹੰਕਾਰ ਲਗੀ ਅੱਗ, ਤ੍ਰਿਸ਼ਨਾ ਸਕੇ ਨਾ ਕੋਇ ਬੁਝਾਈਆ। ਹੰਸ ਰੂਪ ਹੋਏ ਕਗ, ਬੁਧੀ ਕਾਗ ਵਾਂਗ ਕੁਰਲਾਈਆ। ਮਨ ਵਾਸ਼ਨਾ ਸਾਰੇ ਰਹੇ ਨਠ, ਚਾਰੋਂ ਕੁੰਟ ਵਾਹੋ ਦਾਹੀਆ। ਜਿੰਨਾਂ ਚਿਰ ਮਿਲੇ ਨਾ ਸਾਹਿਬ ਸਤਿਗੁਰ ਪੁਰਖ ਸਮਰਥ, ਦਾਤਾ ਧੁਰਦਰਗਾਹੀਆ। ਓਨਾਂ ਚਿਰ ਕੋਈ ਪਾਰ ਨਾ ਸਕੇ ਲੰਘ, ਆਤਮ ਸੇਜਾ ਨਾ ਸੋਹੇ
ਪਲੰਘ, ਘਰ ਮਿਲੇ ਨਾ ਸਚਖੰਡ, ਬ੍ਰਹਿਮੰਡ ਨਾ ਕੋਇ ਤਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਬੈਠਿਆਂ ਸ਼ਬਦੀ ਧਾਰ ਦੇਵੇ ਆਪਣਾ ਅਨੰਦ, ਰਸ ਜਾਮ ਮਧੁਰ ਪਿਆਲਾ ਇਕ ਪਿਆਈਆ।
ਨੰਦੂ ਚਰਨ ਪ੍ਰੀਤੀ ਦਾ ਵੇਖ ਰੰਗ, ਕਵਲ ਮਿਲੇ ਸਰਨਾਈਆ। ਜੋ ਚਾਹੇਂ ਸੋ ਲੈਣਾ ਮੰਗ, ਮੰਗੀ ਮੰਗ ਪੂਰ ਕਰਾਈਆ। ਕਟ ਗ਼ਰੀਬੀ ਭੁਖ ਨੰਗ, ਦੁਖੀਆਂ ਰੋਗ ਚੁਕਾਈਆ। ਅੰਤਰ ਦੇਵਾਂ ਇਕ ਅਨੰਦ, ਸਾਚਾ ਰਸ ਚਖਾਈਆ। ਕੂੜੀ ਕਿਰਿਆ ਜਾਵੀਂ ਲੰਘ, ਪੈਂਡਾ ਮੋਹ ਮਿਟਾਈਆ । ਸਾਚੀ ਸੇਜਾ ਬੈਠ ਪਲੰਘ, ਢੋਲਾ ਇਕ ਸੁਣਾਈਆ । ਜਿਨ੍ਹਾਂ ਪੰਜਾਂ ਦਾ ਬਣਿਆ ਸੰਗ, ਇਹ ਪੰਚਮ ਰੂਪ ਵਖਾਈਆ। ਜੇ ਤੇਰੇ ਪੱਲੇ ਪੈਸੇ ਧੇਲੇ ਦੀ ਨਹੀਂ ਗੰਢ, ਉਹ ਵੀ ਆਸਾ ਪੂਰ ਕਰਾਈਆ। ਮਨ ਮਨਸਾ ਮੇਟ ਕੇ ਪਾਵੇ ਠੰਡ, ਅਗਨੀ ਹਵਸ ਮਿਟਾਈਆ। ਨੰਦੂ ਨੰਦ ਦਾ ਬਣਾ ਕੇ ਚੰਦ, ਚੰਦ ਚੰਦ ਦਿਆਂ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪੂਰਬ ਪੂਰਾ ਦਏ ਕਰਾਈਆ। ਚਰਨ ਪ੍ਰੀਤੀ ਪਿਆਰ ਪ੍ਰੇਮ, ਮੁਹੱਬਤ ਇਕ ਜਣਾਈਆ। ਤੇਰਾ ਮੇਰਾ ਸਾਚਾ ਨੇਮ, ਟੁੱਟੀ ਗੰਢ ਵਖਾਈਆ। ਤੇਰੇ ਨਾਲੋਂ ਦੁਖ ਤਸੀਹਾ ਕਟਿਆ ਉਤੇ ਕੁੰਟ ਹੇਮ, ਜਲ ਧਾਰਾ ਸੀਸ ਵਹਾਈਆ। ਜੇ ਉਹ ਨਜ਼ਾਰਾ ਤਕ ਲਏਂ ਆਪਣੇ ਨੈਣ, ਤੈਨੂੰ ਇਹ ਦੁਖ ਰਹੇ ਨਾ ਰਾਈਆ। ਤੂੰ ਰਸਨਾ ਆਪਣੀ ਹਰਿਸੰਗਤ ਆਪੇ ਆਵੇਂ ਕਹਿਣ, ਕਹਿ ਕਹਿ ਦਏਂ ਸੁਣਾਈਆ। ਓ ਗੁਰਮੁਖੋ ਗੁਰਸਿੱਖੋ ਸੰਤੋ ਭਗਤੋ ਜਿਨ੍ਹਾਂ ਨੂੰ ਪੁਰਖ ਅਕਾਲ ਮਿਲ ਗਿਆ ਸਾਕ ਸੱਜਣ ਸੈਣ, ਤਿਨ੍ਹਾਂ ਨੂੰ ਲੈਣ ਦੇਣ ਦੀ ਲੋੜ ਰਹੀ ਨਾ ਰਾਈਆ। ਉਹ ਕੂੜੇ ਵਹਿਣ ਕਦੇ ਨਾ ਵਹਿਣ, ਮਮਤਾ ਮੋਹ ਗਏ ਤਜਾਈਆ। ਸਤਿਗੁਰ ਸਰਨਾਈ ਸਰਨ ਸਚੀ ਚੈਨ, ਸਾਂਤਕ ਸਤਿ ਰੂਪ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਨਕ ਰਗੜਨ ਦੀ ਕਿਹੜੀ ਲੋੜ, ਮਿੰਨਤਾਂ ਕਰ ਕਰ ਨਾ ਕੋਇ ਮਨਾਈਆ। ਜਿਸ ਨਾਲੋਂ ਵਿਛੜਿਆ ਓਸ ਆਪੇ ਲੈਣਾ ਜੋੜ, ਆਪਣੀ ਗੰਢ ਪਵਾਈਆ। ਤੇਰੇ ਪਿਆਰ ਦੀ ਪਿਛਲੀ ਲੋੜ, ਕੀਤੀ ਸੇਵਾ ਨਾ ਅਜੇ ਭੁਲਾਈਆ। ਜ਼ਰਾ ਤਕ ਕੇ ਵੇਖ ਨਾਲ ਗ਼ੌਰ, ਉਚ ਦਾ ਪੀਰ ਰਿਹਾ ਜਣਾਈਆ। ਕੀ ਹੋਇਆ ਜੇ ਬੁੱਢਾ ਹੋ ਕੇ ਹੋ ਗਿਓ ਕਮਜ਼ੋਰ, ਨਾਤਵਾਂ ਨਜ਼ਰੀ ਆਈਆ। ਤੇਰਾ ਮਾਲਕ ਪ੍ਰਿਤਪਾਲਕ ਵਡ ਖ਼ਾਲਕ ਇਕੋ ਓਹੋ ਸ਼ੌਹਰ, ਜੋ ਸ਼ੁਹਰਤ ਦਏ ਕਰਾਈਆ। ਤੈਨੂੰ ਲੋਕਮਾਤ ਅਮਾਨਤ ਆਪਣੀ ਬਣਾ ਕੇ ਰੱਖਿਆ ਬਤੌਰ, ਬਿਹਤਰੀਨ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
੧੪ ਚੇਤ ਸ਼ਹਿਨਸ਼ਾਹੀ ਸੰਮਤ ੧ ਬੀਬੀ ਰਾਮ ਕੌਰ ਦੇ ਗ੍ਰਹਿ ਛੰਬ
ਪ੍ਰੀਤ ਕਹੇ ਪ੍ਰਭੂ ਦੱਸ ਕੁਛ ਆਪਣੀ ਹਦ, ਜੁਗ ਚੌਕੜੀ ਹੱਥ ਕੋਇ ਨਾ ਆਈਆ। ਮੈਂ ਭਾਲ ਥੱਕੀ ਬ੍ਰਹਿਮੰਡ ਖੰਡ, ਜ਼ਿਮੀਂ ਅਸਮਾਨ ਖੋਜ ਖੁਜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਪਿਛੇ ਭਜ ਭਜ, ਨਿਤ ਨਵਿਤ ਬਣੀ ਰਹੀ ਪਾਂਧੀ ਰਾਹੀਆ। ਦਰਵੇਸ਼ ਹੋ ਕੇ ਜਗੌਂਦੀ ਰਹੀ
ਅਲਖ, ਨਾਅਰਾ ਕੂਕ ਕੂਕ ਸੁਣਾਈਆ। ਨਿਰਮਾਣਤਾ ਵਿਚ ਜੋੜਦੀ ਰਹੀ ਹੱਥ, ਬੰਦਗੀ ਕਹਿ ਕਹਿ ਆਪਣਾ ਮਾਣ ਮਿਟਾਈਆ। ਨੇਤਰ ਖੋਲ੍ਹ ਕੇ ਤਕਦੀ ਰਹੀ ਅੱਖ, ਦੂਰ ਦੁਰਾਡਾ ਧਿਆਨ ਰਖਾਈਆ। ਕਿਹੜੀ ਕੂਟੋਂ ਲਏ ਲਭ, ਪ੍ਰੀਤ ਪ੍ਰੀਤ ਵਿਚੋਂ ਨਜ਼ਰੀ ਆਈਆ। ਮੇਰੀ ਆਸਾ ਪੂਰੀ ਹੋਵੇ ਹਭ, ਹਵਸ ਦੇਵੇ ਮਿਟਾਈਆ। ਕਲਜੁਗ ਅੰਤ ਗਈ ਥੱਕ, ਨੱਠਣ ਭੱਜਣ ਦੀ ਵਾਹ ਰਹੀ ਨਾ ਰਾਈਆ। ਮੰਦਰ ਮਸਜਿਦ ਸ਼ਿਵਦਵਾਲੇ ਵੇਖ ਕੇ ਮਠ, ਤੀਰਥਾਂ ਤੱਟਾਂ ਖੋਜ ਖੁਜਾਈਆ। ਅਗੇ ਵਾਸਤਾ ਰਹੀ ਘਤ, ਨੇਤਰ ਨੈਣਾਂ ਨੀਰ ਵਹਾਈਆ। ਸ੍ਰੀ ਭਗਵਾਨ ਜਿਸ ਧਾਰ ਵਿਚੋਂ ਮੈਨੂੰ ਪਹਿਲੋਂ ਦਿਤਾ ਕਢ, ਨਿਰਾਕਾਰ ਆਪਣੀ ਦਇਆ ਕਮਾਈਆ। ਓਸੇ ਮੰਜ਼ਲ ਦੇ ਉਤੇ ਸੱਦ, ਸਚ ਸੰਦੇਸ਼ਾ ਇਕ ਜਣਾਈਆ। ਮੇਰੀ ਝੋਲੀ ਪਾਵੇ ਮੇਰਾ ਹਕ, ਹਾਜ਼ਰ ਹੋ ਕੇ ਮੰਗ ਮੰਗਾਈਆ। ਪੁਰਖ ਅਕਾਲ ਕਿਹਾ ਚੁਪ ਕਰ ਬਸ, ਤੈਨੂੰ ਦਿਆਂ ਦ੍ਰਿੜਾਈਆ। ਸਚ ਪ੍ਰੀਤੀ ਜਿਸ ਵੇਲੇ ਭਗਤ ਭਗਵਾਨ ਇਕ ਦੂਜੇ ਦੇ ਅੰਦਰ ਜਾਣ ਵਸ, ਫੇਰ ਦੂਜੀ ਪ੍ਰੀਤ ਦੀ ਲੋੜ ਰਹੇ ਨਾ ਰਾਈਆ। ਤੇਰਾ ਪਿਆਰ ਆਪਣੇ ਅੰਦਰ ਘਤ, ਘਰ ਠਾਂਡੇ ਲਵਾਂ ਟਿਕਾਈਆ। ਖ਼ੁਸ਼ੀਆਂ ਨਾਲ ਪਈ ਹਸ, ਨਿਉਂ ਨਿਉਂ ਸੀਸ ਨਿਵਾਈਆ। ਵਾਹ ਪ੍ਰਭੂ ਮੇਰੇ ਸਮਰਥ, ਮੈਂ ਕੁਛ ਹੋਰ ਦਿਆਂ ਜਣਾਈਆ। ਜਿਸ ਵੇਲੇ ਗੋਬਿੰਦ ਸੱਥਰ ਬੈਠਾ ਸੀ ਘਤ, ਕੰਡਿਆਂ ਸੇਜ ਹੰਢਾਈਆ। ਓਸ ਵੇਲੇ ਮੈਂ ਵੀ ਆਈ ਸਾਂ ਓਥੇ ਤਟ, ਆਪਣਾ ਪੰਧ ਮੁਕਾਈਆ। ਉਹ ਕੁਛ ਮੈਨੂੰ ਰਿਹਾ ਸੀ ਦੱਸ, ਮੁਰੀਦ ਹੋ ਕੇ ਹਾਲ ਜਣਾਈਆ। ਮੈਂ ਸਰਨ ਸਰਨਾਈ ਢੱਠ, ਇਕ ਬੇਨੰਤੀ ਦਿਤੀ ਦ੍ਰਿੜਾਈਆ। ਗੋਬਿੰਦ ਆਪਣੇ ਨਾਲ ਰਖ, ਝਲੀ ਨਾ ਜਾਏ ਜੁਦਾਈਆ। ਓਸ ਨੇ ਕਿਹਾ ਕੁਛ ਹੋਰ ਸਮਾਂ ਤਕ, ਅਗੇ ਧਿਆਨ ਵਧਾਈਆ। ਜਿਸ ਵੇਲੇ ਮੇਰੇ ਨਾਲ ਮੇਰਾ ਹੋਇਆ ਬਾਪ, ਪਤਿਪਰਮੇਸ਼ਵਰ ਜੋਤ ਸਰੂਪੀ ਫੇਰਾ ਪਾਈਆ । ਓਸ ਵੇਲੇ ਮੈਂ ਆਪੇ ਤੈਨੂੰ ਮੇਲ ਲਵਾਂ ਆਪਣੇ ਨਾਲ ਇਹ ਬਣੇ ਪੱਕਾ ਸਾਕ, ਸੱਜਣ ਇਕੋ ਦਿਆਂ ਵਖਾਈਆ। ਜਿਥੇ ਸਚ ਪ੍ਰੀਤ ਦੀ ਮੰਜ਼ਲ ਮੁਕ ਜਾਏ ਵਾਟ, ਓਸ ਦਵਾਰੇ ਦਿਆਂ ਬਹਾਈਆ। ਪ੍ਰੀਤ ਕਿਹਾ ਓਥੇ ਕਿਹੋ ਜਿਹਾ ਹਿਸਾਬ, ਮੈਨੂੰ ਦੇ ਦ੍ਰਿੜਾਈਆ। ਗੋਬਿੰਦ ਕਿਹਾ ਓਥੇ ਇਕੋ ਏਕੰਕਾਰ ਏਕੇ ਵਰਗਾ ਆਪ, ਅਨੇਕ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੀਤੀ ਦਾ ਪ੍ਰੀਤਮ ਆਪਣੇ ਰੰਗ ਰੰਗਾਈਆ।
੧੪ ਚੇਤ ਸ਼ਹਿਨਸ਼ਾਹੀ ਸੰਮਤ ੧ ਸ਼ਾਹਣੀ ਦੇ ਗ੍ਰਹਿ ਛੰਬ
ਪ੍ਰੀਤ ਕਹੇ ਜਿਸ ਵੇਲੇ ਭਗਤ ਭਗਵਾਨ ਹੋਇਆ ਮਿਲਾਪ, ਆਤਮ ਪਰਮਾਤਮ ਵਜੀ ਵਧਾਈਆ। ਮੈਂ ਖ਼ਤਮ ਕਰ ਕੇ ਆਪਣਾ ਆਪ, ਦੋਹਾਂ ਦੇ ਅੰਦਰ ਗਈ ਸਮਾਈਆ। ਮੇਰਾ ਰੂਪ ਮੈਨੂੰ ਨਜ਼ਰੀ ਆਇਆ ਸਾਖ਼ਿਆਤ, ਸਾਹਿਬ ਸਵਾਮੀ ਦਿਤਾ ਜਣਾਈਆ। ਪ੍ਰਭੂ ਚਰਨਾਂ ਤਕ ਤੇਰੀ ਅਖ਼ੀਰੀ ਹਾਦ, ਅਗੇ ਮੰਜ਼ਲ ਨਾ ਕੋਇ ਵਖਾਈਆ। ਮੈਂ ਓਸੇ ਵੇਲੇ ਕਰ ਕੇ ਆਦਾਬ, ਸੀਸ ਦਿਤਾ ਨਿਵਾਈਆ। ਸ਼ਾਹ ਪਾਤਸ਼ਾਹ ਗੁਰੂ ਮਹਾਰਾਜ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਦੋ ਜਹਾਨਾਂ ਤੇਰਾ ਰਾਜ, ਰਈਅਤ ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਵਖਾਈਆ। ਭਗਤਾਂ ਨਾਲ ਤੇਰਾ ਸਮਾਜ, ਅਗੰਮੀ
ਵੰਡ ਵੰਡਾਈਆ। ਮੈਨੂੰ ਖ਼ੁਸ਼ੀ ਹੋਈ ਆਜ, ਆਜਜ਼ ਹੋ ਕੇ ਦਿਆਂ ਸੁਣਾਈਆ। ਮੇਰੀ ਪੂਰੀ ਕੀਤੀ ਖ਼ਾਹਸ਼, ਤ੍ਰਿਸ਼ਨਾ ਦਿਤੀ ਮਿਟਾਈਆ। ਮੈਂ ਸ੍ਰਿਸ਼ਟੀ ਨੂੰ ਦੱਸਣੀ ਜਾਚ, ਚੁਰਾਸੀ ਨੂੰ ਦੇਣਾ ਸਮਝਾਈਆ। ਮੇਰੀ ਮੰਨੋ ਇਕ ਬਾਤ, ਭੇਵ ਅਗੰਮ ਖੁਲ੍ਹਾਈਆ। ਬੇਨੰਤੀ ਕਰੋ ਅਰਦਾਸ, ਗਲ ਪਲੂ ਆਪਣਾ ਪਾਈਆ। ਮੰਗੋ ਮੰਗ ਹੇ ਪ੍ਰਭੂ ਜੇ ਪ੍ਰੀਤੀ ਦੇਵੇਂ ਤੇ ਰੱਖੀਂ ਆਪਣੇ ਚਰਨਾਂ ਪਾਸ, ਦੂਜੀ ਧਾਰ ਨਾ ਕੋਈ ਵਖਾਈਆ । ਜਿਥੇ ਤੇਰਾ ਜਲਵਾ ਨੂਰ ਪਰਕਾਸ਼, ਜੋਤੀ ਜੋਤ ਡਗਮਗਾਈਆ। ਨਾ ਪ੍ਰਿਥਮੀ ਨਾ ਆਕਾਸ਼, ਗਗਨ ਮੰਡਲ ਨਜ਼ਰ ਕੋਇ ਨਾ ਆਈਆ। ਮੈਨੂੰ ਮਿਲ ਕੇ ਫੇਰ ਰਹੇ ਹੋਰ ਕੋਈ ਨਾ ਆਸ, ਦੂਜੀ ਤ੍ਰਿਸ਼ਨਾ ਨਾ ਕੋਇ ਵਧਾਈਆ। ਪੜ੍ਹਨੀ ਪਏ ਨਾ ਕੋਇ ਨਿਮਾਜ਼, ਪੂਜਾ ਪਾਠ ਸਿਮਰਨ ਜੋਗ ਅਭਿਆਸ ਲੇਖਾ ਰਹੇ ਨਾ ਰਾਈਆ। ਨਹੌਣਾ ਪਏ ਨਾ ਤੀਰਥ ਤਾਟ, ਅਠਸਠ ਨਾ ਵੇਖ ਵਖਾਈਆ। ਤੇਰਾ ਪ੍ਰੇਮ ਤੇਰੀ ਮਿਲ ਜਾਏ ਵਿਚ ਜ਼ਾਤ, ਵਖਰਾ ਰਹਿਣ ਕੋਇ ਨਾ ਪਾਈਆ। ਤੇਰੀ ਪ੍ਰੀਤੀ ਪ੍ਰੀਤਮ ਤੇਰਿਆਂ ਭਗਤਾਂ ਹੋਵੇ ਪਾਸ, ਪਾਤਸ਼ਾਹ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਘਰ ਤੇਰਾ ਤੇਰਾ ਨਜ਼ਰੀ ਆਈਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ੧ ਗੁਰਨਾਮ ਸਿੰਘ ਦੇ ਗ੍ਰਹਿ ਸੀੜ
ਜਨ ਭਗਤ ਕਹੇ ਪ੍ਰਭੂ ਮੇਰੇ ਮਾਲਕ, ਮਲਕੀਅਤ ਮੇਰੀ ਦੇ ਜਣਾਈਆ। ਸ੍ਰੀ ਭਗਵਾਨ ਕਹੇ ਸਚ ਪ੍ਰੇਮ ਤੇਰੀ ਅਮਾਨਤ, ਜਿਸ ਵੇਲੇ ਚਾਹਵਾਂ ਝੋਲੀ ਦਿਆਂ ਭਰਾਈਆ। ਜਨ ਭਗਤ ਕਹੇ ਪ੍ਰਭੂ ਤੇਰੀ ਸਚੀ ਅਦਾਲਤ, ਅਦਲ ਆਦਲ ਹੋ ਕੇ ਸਚ ਕਰਾਈਆ। ਸ੍ਰੀ ਭਗਵਾਨ ਕਹੇ ਜਿਸ ਵੇਲੇ ਚਾਹਵਾਂ ਮਨ ਦੀ ਮੇਟ ਦਿਆਂ ਬਗ਼ਾਵਤ, ਝਗੜਾ ਰਹਿਣ ਕੋਇ ਨਾ ਪਾਈਆ। ਭਗਤ ਕਹੇ ਪ੍ਰਭੂ ਤੇਰੀ ਬੇਪਰਵਾਹੀ ਦੀ ਸਖ਼ਾਵਤ, ਮਿਹਰ ਨਜ਼ਰ ਨਜ਼ਰੀ ਆਈਆ। ਸ੍ਰੀ ਭਗਵਾਨ ਕਹੇ ਇਸ ਵਿਚ ਨਹੀਂ ਕੋਈ ਮਿਲਾਵਟ, ਅਨਮੋਲ ਨਰੋਲ ਆਪਣਾ ਨਾਮ ਝੋਲੀ ਪਾਈਆ। ਜਨ ਭਗਤ ਕਹੇ ਪ੍ਰਭੂ ਤੂੰ ਧੁਰ ਦਾ ਸਾਲਸ, ਸਚ ਸਾਲਸੀ ਰਿਹਾ ਕਮਾਈਆ। ਸ੍ਰੀ ਭਗਵਾਨ ਕਹੇ ਇਹ ਮੇਰੀ ਆਦਤ, ਜੁਗ ਜੁਗ ਭਗਤਾਂ ਪਾਰ ਲੰਘਾਈਆ। ਜਨ ਭਗਤ ਕਹੇ ਪ੍ਰਭੂ ਕੂੜੀ ਕਿਰਿਆ ਵੇਖ ਕਿਆਮਤ, ਭੈ ਭੌ ਰਿਹਾ ਡਰਾਈਆ। ਸ੍ਰੀ ਭਗਵਾਨ ਕਿਹਾ ਮੇਰਾ ਭਗਤ ਸਹੀ ਸਲਾਮਤ, ਤੱਤੀ ਵਾ ਨਾ ਲਾਗੇ ਰਾਈਆ। ਭਗਤ ਕਹੇ ਪ੍ਰਭ ਤੇਰਾ ਪਿਆਰ ਸਚੀ ਨਿਆਮਤ, ਦਿਵਸ ਰੈਣ ਰਿਹਾ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਿਤਾ ਚੁਕਾਈਆ। ਭਗਤ ਕਹੇ ਮੇਰੇ ਭਗਵਾਨ, ਤੁਧ ਬਿਨ ਭਾਗ ਨਾ ਕੋਇ ਲਗਾਈਆ। ਭਗਵਾਨ ਕਹੇ ਮੇਰੇ ਭਗਤ ਸੁਜਾਨ, ਤੁਧ ਬਿਨ ਮੇਰਾ ਨਾਮ ਨਾ ਕੋਇ ਧਿਆਈਆ। ਭਗਤ ਕਹੇ ਮੇਰੇ ਸ੍ਰੀ ਭਗਵਾਨ, ਤੁਧ ਬਿਨ ਮਿਹਰ ਨਜ਼ਰ ਨਾ ਕੋਇ ਉਠਾਈਆ। ਭਗਵਾਨ ਕਹੇ ਮੇਰੇ ਭਗਤ ਨੌਜਵਾਨ, ਤੁਧ ਬਿਨ ਮੇਰਾ ਨਿਸ਼ਾਨ ਨਾ ਕੋਇ ਝੁਲਾਈਆ। ਭਗਤ ਕਹੇ ਮੇਰੇ ਮਿਹਰਵਾਨ, ਤੁਧ ਬਿਨ ਮਹਿਬੂਬ ਨਜ਼ਰ ਕੋਇ ਨਾ ਆਈਆ। ਭਗਵਾਨ ਕਹੇ ਮੇਰੇ ਭਗਤ ਚਤੁਰ ਸੁਘੜ ਸੁਜਾਨ, ਤੇਰੇ ਬਿਨਾ ਸਚ ਅਰੂਜ ਅਰਸ਼ ਫ਼ਰਸ਼ ਸੋਭਾ ਕੋਇ ਨਾ ਪਾਈਆ। ਭਗਤ ਕਹੇ ਮੇਰੇ ਜਾਣੀਜਾਣ, ਤੂੰ ਧੰਨ ਜਣੇਂਦੀ ਮੇਰੀ ਮਾਈਆ। ਭਗਵਾਨ ਕਹੇ ਭਗਤ ਮੇਰੇ ਦਰ ਪਰਵਾਨ, ਜਿਨ੍ਹਾਂ ਦਾ ਪਿਤਾ ਪੁਰਖ ਅਕਾਲੇ ਹੋਵੇ ਗੋਦ
ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਭਗਤ ਕਹੇ ਮੇਰੇ ਭਗਵੰਤ, ਤੁਧ ਬਿਨ ਮਿਲੇ ਨਾ ਮਾਣ ਵਡਿਆਈਆ। ਭਗਵਾਨ ਕਹੇ ਭਗਤ ਮੇਰੇ ਸਾਚੇ ਸੰਤ, ਜਿਸ ਨੂੰ ਸਚੀ ਸੰਤਾਨ ਲਿਆ ਬਣਾਈਆ। ਭਗਤ ਕਹੇ ਪ੍ਰਭ ਮੇਰੇ ਸਚੇ ਕੰਤ, ਤੁਧ ਬਿਨ ਆਤਮ ਸੇਜ ਨਾ ਕੋਇ ਸੁਹਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਮੇਰਾ ਮੰਤ, ਸਾਚਾ ਢੋਲਾ ਨਾਮ ਨਾ ਕੋਇ ਗਾਈਆ। ਜਨ ਭਗਤ ਕਹੇ ਪ੍ਰਭੂ ਤੇਰਾ ਕੋਈ ਨਹੀਂ ਅੰਤ, ਬੇਅੰਤ ਤੇਰੀ ਬੇਪਰਵਾਹੀਆ। ਸ੍ਰੀ ਭਗਵਾਨ ਕਹੇ ਮੇਰਾ ਵਸੇਰਾ ਲੱਖ ਚੁਰਾਸੀ ਜੀਵ ਜੰਤ, ਜਿਨ੍ਹਾਂ ਵਿਚੋਂ ਗੁਰਮੁਖਾਂ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੁਕਾਵਣਹਾਰਾ ਲੇਖਾ ਅਗੰਮ ਅਥਾਹੀਆ । ਭਗਤ ਕਹੇ ਪ੍ਰਭੂ ਦੇਵੇਂ ਕੀ, ਕਵਣ ਵਸਤ ਝੋਲੀ ਪਾਈਆ । ਸ੍ਰੀ ਭਗਵਾਨ ਕਿਹਾ ਸਚ ਪਿਆਰ ਦੇ ਬਣਾ ਕੇ ਪੁਤਰ ਧੀ, ਆਪਣਾ ਨਾਤਾ ਲਵਾਂ ਜੁੜਾਈਆ। ਭਗਤ ਕਿਹਾ ਕੀ ਨਿਰਮਲ ਕਰੇਂ ਜੀ, ਮਨ ਮਤਿ ਬੁਧਿ ਬਿਬੇਕ ਕਰਾਈਆ। ਸ੍ਰੀ ਭਗਵਾਨ ਕਿਹਾ ਲੇਖਾ ਚੁਕਾ ਕੇ ਸਾਢੇ ਤਿੰਨ ਹੱਥ ਸੀਂ, ਆਪਣੀ ਜੋਤ ਲਵਾਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਪਾਰ ਲੰਘਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੧ ਨਵਾਂ ਸ਼ਹਿਰ ਪੀ ਏ ਪੀ ਕੈਂਪ ਜੰਮੂ
ਚੰਗੀ ਗੱਲ ਆਤਮ ਪਰਮਾਤਮ ਰੰਗ, ਦੁਰਮਤ ਮੈਲ ਰਹਿਣ ਨਾ ਪਾਈਆ। ਧੁਨ ਆਤਮਕ ਸ਼ਬਦ ਅਨਾਦ ਵਜੇ ਮਰਦੰਗ, ਅਗੰਮੀ ਰਾਗ ਸੁਣਾਈਆ। ਕੂੜੀ ਕਿਰਿਆ ਹਉਮੇ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ ਟੁੱਟੇ ਸੰਗ, ਜੂਠ ਝੂਠ ਰਹਿਣ ਨਾ ਪਾਈਆ। ਸਚ ਪਰਕਾਸ਼ ਜੋਤੀ ਨੂਰ ਚੜ੍ਹੇ ਚੰਦ, ਅਗਿਆਨ ਅੰਧੇਰ ਦਏ ਮਿਟਾਈਆ। ਨਿਜ ਆਤਮ ਨਿਜ ਘਰ ਮਿਲੇ ਇਕ ਅਨੰਦ, ਬੂੰਦ ਸਵਾਂਤੀ ਅੰਮ੍ਰਿਤ ਝਿਰਨਾ ਨਿਝਰ ਦਏ ਝਿਰਾਈਆ। ਦੂਈ ਦਵੈਤ ਭਉ ਭਰਮ ਢਹੇ ਕੰਧ, ਮਨ ਮਨਕਾ ਦਏ ਭਵਾਈਆ। ਸਾਚੀ ਧਾਰ ਸਤਿ ਸਰੋਵਰ ਕਾਇਆ ਗ੍ਰਹਿ ਵਗੇ ਗੰਗ, ਰਸ ਇਕੋ ਇਕ ਚਵਾਈਆ। ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ ਵਸੇ ਸੰਗ, ਸਗਲਾ ਸੰਗੀ ਅੰਗੀਕਾਰ ਅੰਗ ਲਗਾਈਆ। ਸੁਰਤ ਸੁਵਾਣੀ ਜਗਤ ਦੁਹਾਗਣ ਨਾ ਰਹੇ ਰੰਡ, ਕੰਤ ਵਡਭਾਗੀ ਮਿਲ ਮਿਲ ਖ਼ੁਸ਼ੀ ਮਨਾਈਆ । ਜਿਨ੍ਹਾਂ ਗੁਰਮੁਖਾਂ ਸਤਿਗੁਰੂ ਦੀ ਚੰਗੀ ਗੱਲ ਆ ਗਈ ਪਸੰਦ, ਉਹਨਾਂ ਦੀ ਪੁਸ਼ਤ ਪਨਾਹ ਗੁਰ ਆਪਣਾ ਹੱਥ ਟਿਕਾਈਆ। ਚੰਗੀ ਗੱਲ ਮਾਰਨਾ ਮਨ, ਮਨਸਾ ਮਨ ਹੀ ਮਾਹੇਂ ਖਪਾਈਆ। ਚੰਗੀ ਗੱਲ ਗੁਰਮੁਖਾਂ ਸੰਗ, ਗੁਰਸਿੱਖਾਂ ਮਿਲ ਮਿਲ ਖ਼ੁਸ਼ੀ ਮਨਾਈਆ। ਚੰਗੀ ਗੱਲ ਭਗਤਾਂ ਕੋਲੋਂ ਭਗਵਾਨ ਨੂੰ ਮਿਲਣ ਦਾ ਸਿਖਣਾ ਢੰਗ, ਤਰੀਕਾ ਧੁਰ ਦਾ ਦੇਣ ਸਮਝਾਈਆ। ਚੰਗੀ ਗੱਲ ਤਨ ਰਬਾਬ ਵਜੌਣੀ ਤੰਦ, ਸਾਰੰਗ ਬਹੱਤਰ ਨਾੜ ਬਣਾਈਆ। ਚੰਗੀ ਗੱਲ ਨੌ ਦਵਾਰੇ ਪਾਰ ਵੇਖਣਾ ਲੰਘ, ਸ਼ਾਹ ਰਗ ਦੇ ਉਪਰ ਦਰਸ਼ਨ ਪਾਈਆ। ਚੰਗੀ ਗੱਲ ਝਗੜਾ ਮਕੌਣਾ ਜੇਰਜ ਅੰਡ, ਉਤਭੁਜ ਸੇਤਜ ਢੇਰੀ ਢਾਹੀਆ। ਚੰਗੀ ਗੱਲ ਸੈਰ ਕਰਨਾ ਬ੍ਰਹਿਮੰਡ ਖੰਡ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਵੇਖ ਵਖਾਈਆ। ਚੰਗੀ ਗੱਲ ਸਤਿਗੁਰ ਸ਼ਬਦ ਦਾ ਸੁਣਨਾ ਛੰਦ,
ਜੋ ਧੁਰ ਦਾ ਢੋਲਾ ਦਏ ਸੁਣਾਈਆ। ਚੰਗੀ ਗੱਲ ਮੇਲ ਮਿਲੌਣਾ ਨਿਵਾਸੀ ਸਚਖੰਡ, ਜੋ ਘਟ ਘਟ ਅੰਦਰ ਰਿਹਾ ਸਮਾਈਆ। ਜੇ ਚੰਗੀ ਗੱਲ ਆ ਜਾਏ ਇਕ ਪਸੰਦ, ਅਗਲਾ ਪਿਛਲਾ ਲੇਖਾ ਰਹਿਣ ਨਾ ਪਾਈਆ। ਚੰਗੀ ਗਲ ਜੇ ਪ੍ਰਭ ਨੂੰ ਸਮਝੋ ਮੀਤ, ਮਿਤਰ ਪਿਆਰਾ ਨਜ਼ਰੀ ਆਈਆ। ਸਾਚੀ ਸਿਖ ਲਓ ਰੀਤ, ਸੋਹਣੀ ਮਿਲੇ ਵਡਿਆਈਆ। ਚੰਗੀ ਗੱਲ ਅੰਦਰੋਂ ਬਦਲ ਜਾਏ ਨੀਤ, ਕੁਟਲਤਾ ਮਨ ਦਏ ਗਵਾਈਆ। ਚੰਗੀ ਗੱਲ ਆਤਮਾ ਪਰਮਾਤਮਾ ਦਾ ਗਾਵੇ ਗੀਤ, ਦੂਜਾ ਰਾਗ ਨਾ ਕੋਇ ਸ਼ਨਵਾਈਆ। ਚੰਗੀ ਗੱਲ ਪ੍ਰੇਮ ਪਿਆਰ ਨੀਚਾਂ ਨੀਚ, ਜ਼ਾਤ ਪਾਤ ਦੀਨ ਮਜ਼੍ਹਬ ਝਗੜਾ ਨਾ ਕੋਇ ਰਖਾਈਆ। ਚੰਗੀ ਗੱਲ ਸਤਿਗੁਰ ਸ਼ਬਦ ਪੈਗ਼ੰਬਰ ਕਲਮਾ ਹਜ਼ਰਤ ਹਦੀਸ, ਸਚ ਕਰੇ ਪੜ੍ਹਾਈਆ। ਚੰਗੀ ਗੱਲ ਧੁਰ ਫਰਮਾਨਾ ਮੰਨੇ ਠੀਕ, ਕੂੜਾ ਠੀਕਰ ਤਨ ਭੰਨਾਈਆ। ਚੰਗੀ ਗੱਲ ਝਗੜਾ ਚੁਕ ਜਾਏ ਮੰਦਰ ਮਸੀਤ, ਕਾਇਆ ਕਾਅਬਾ ਦੋ ਦੋਆਬਾ ਵੇਖ ਵਖਾਈਆ। ਚੰਗੀ ਗੱਲ ਗੁਰ ਅਵਤਾਰ ਪੀਰ ਪੈਗ਼ੰਬਰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਕਰ ਕੇ ਗਏ ਨਸੀਹਤ, ਧੁਰ ਦਾ ਹੁਕਮ ਸੁਣਾਈਆ। ਚੰਗੀ ਗੱਲ ਜੇ ਆਪਣੇ ਵਿਚੋਂ ਆਪਣੀ ਆਤਮਾ ਦੀ ਲਭ ਲਓ ਅਸਲੀਅਤ, ਅਸਲ ਹਰਿ ਹਰਿ ਨਜ਼ਰੀ ਆਈਆ । ਚੰਗੀ ਗੱਲ ਜੇ ਆਪਣੀ ਜਾਣ ਲਓ ਵਲਦੀਅਤ, ਪੁਰਖ ਅਕਾਲ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਚੰਗੀ ਗੱਲ ਜੇ ਗੁਰਸਿਖ ਕਰੇ ਮਨਜ਼ੂਰ, ਅੰਤਰ ਅੰਤਰ ਧਿਆਨ ਲਗਾਈਆ। ਦੇਵਣਹਾਰ ਪ੍ਰਭੂ ਭਰਪੂਰ, ਅਤੋਟ ਅਤੁਟ ਵਰਤਾਈਆ। ਕਰਮ ਕਾਂਡ ਪੂਰਬ ਜਨਮ ਕਰਮ ਦੇ ਕਟ ਕ਼ਸੂਰ, ਕਸਰ ਇਸ਼ਾਰੀਆ ਨਾਲ ਵਟਾਈਆ। ਆਤਮ ਪਰਮਾਤਮ ਬਖ਼ਸ਼ ਕੇ ਸਚ ਸਰੂਰ, ਨਾਮ ਖ਼ੁਮਾਰੀ ਦਏ ਚੜ੍ਹਾਈਆ। ਕੂੜੀ ਕਿਰਿਆ ਕਢ ਕੇ ਗ਼ਰੂਰ, ਹਉਮੇ ਹੰਗਤਾ ਗੜ੍ਹ ਤੁੜਾਈਆ। ਨਿਰਮਲ ਜੋਤੀ ਦੀਆ ਬਾਤੀ ਘਰ ਕਮਲਾਪਾਤੀ ਬਖ਼ਸ਼ੇ ਨੂਰ, ਸਚ ਉਜਾਲਾ ਇਕ ਵਖਾਈਆ। ਨਾਦ ਧੁਨ ਰਾਗ ਅਗੰਮੀ ਕਾਇਆ ਤਤ ਵਜਾਏ ਤੰਬੂਰ, ਤੂੰ ਹੀ ਤੂੰ ਹੀ ਰਾਗ ਦਏ ਸੁਣਾਈਆ। ਮਨ ਵਾਸਨਾ ਉਡਾ ਕੇ ਮਨ ਕਫ਼ੂਰ, ਬੁਧਿ ਬਿਬੇਕ ਦਏ ਜਣਾਈਆ। ਦਰਸ ਦਿਖਾਏ ਹੋ ਕੇ ਹਾਜ਼ਰ ਹਜ਼ੂਰ, ਸਵੱਛ ਸਰੂਪੀ ਅਨਰੰਗ ਰੂਪੀ ਸ਼ਾਹੋ ਭੂਪੀ ਬਜਰ ਕਪਾਟੀ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚੀ ਗੱਲ ਸਚਾ ਨਾਮ ਇਕ ਸਮਝਾਈਆ। ਸਚੀ ਗੱਲ ਸਚਾ ਨਾਮ, ਜੋ ਲਿਖਣ ਪੜ੍ਹਨ ਵਿਚ ਕਦੇ ਨਾ ਆਇੰਦਾ। ਚਾਰ ਜੁਗ ਜਿਸ ਦੇ ਗ਼ੁਲਾਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਗਾਵਣ ਗਾਣ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਲਾਹਿੰਦਾ। ਜਗਤ ਨੇਤਰ ਨਜ਼ਰ ਨਾ ਆਏ ਕਿਸੇ ਨਿਸ਼ਾਨ, ਦ੍ਰਿਸ਼ਟ ਇਸ਼ਟ ਨਾ ਕੋਇ ਖੁਲ੍ਹਾਇੰਦਾ। ਜਿਸ ਦੀ ਕਲਮਿਆਂ ਤੋਂ ਬਾਹਰ ਕਲਾਮ, ਕਾਇਨਾਤ ਵਿਚ ਜਾਨਣਾ ਨਹੀਂ ਆਸਾਨ, ਆਲਮ ਉਲਮਾ ਭੇਵ ਕੋਇ ਨਾ ਪਾਇੰਦਾ। ਦੇਵਣਹਾਰ ਵਡ ਮਿਹਰਵਾਨ, ਮਿਹਬਾਨ ਬੀਦੋ ਬੀਖ਼ੈਰ ਯਾ ਅਲਾਹ ਇਲਾਹੀ ਨੂਰ ਆਪਣਾ ਹੁਕਮ ਵਰਤਾਇੰਦਾ। ਮੁਕਾਮੇ ਹਕ ਜਿਸ ਦਾ ਨਿਸ਼ਾਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਖੇਲ ਕਰਾਇੰਦਾ । ਸਚੀ ਗੱਲ ਜਿਸ ਜਾਣ ਲਈ ਵਿਚ ਜਹਾਨ, ਤਿਨ੍ਹਾਂ ਦਵਾਰੇ ਮਹਿਮਾਨ ਪੁਰਖ ਅਬਿਨਾਸ਼ੀ ਆਪੇ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਆਪ ਚੁਕਾਇੰਦਾ। ਸਚੀ ਗੱਲ ਸੁਣ ਲੈ ਸਚ ਸਤਿਗੁਰ, ਸਚ ਸਚ ਦ੍ਰਿੜਾਈਆ। ਕਾਇਆ ਮਾਟੀ ਪੰਜ ਤਤ, ਅਪ
ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਦਿਤਾ ਪਾਈਆ। ਵਸਤ ਅਮੋਲਕ ਕਾਇਆ ਗੋਲਕ ਅਗੰਮੀ ਢਕ, ਪੜਦਾ ਲਿਆ ਰਖਾਈਆ। ਸ੍ਰਿਸ਼ਟ ਸਬਾਈ ਮਨ ਵਾਸਨਾ ਚਾਰ ਕੁੰਟ ਦਹਿ ਦਿਸ਼ਾ ਰਹੀ ਨਠ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਕੋਈ ਨਾ ਸਕੇ ਲਭ, ਜਗਤ ਵਿਦਿਆ ਖੋਜ ਨਾ ਕੋਇ ਖੁਜਾਈਆ। ਸਾਹਿਬ ਸਤਿਗੁਰ ਦੀਨ ਦਿਆਲ ਹੋ ਕਿਰਪਾਲ, ਸਿੰਘ ਕਿਰਪਾਲ ਜਿਸ ਨੂੰ ਸਾਚੀ ਗੱਲ ਦਏ ਦੱਸ, ਤਿਨ੍ਹਾਂ ਦਹਿ ਦਿਸ਼ਾ ਇਕੋ ਨਜ਼ਰੀ ਆਈਆ। ਹਿਰਦੇ ਹਰਿ ਹਰਿ ਕਾ ਰੂਪ ਹੋ ਕੇ ਜਾਏ ਵਸ, ਨਾਮ ਨਿਧਾਨ ਮਾਰੇ ਸੱਟ, ਨਿਜ ਨੇਤਰ ਖੋਲ੍ਹੇ ਅੱਖ, ਪਰਗਟ ਹੋਏ ਪਰਤਖ, ਜੋਤ ਕਰ ਪਰਕਾਸ਼ ਮੰਡਲ ਰਾਸ, ਗੋਪੀ ਕਾਹਨ ਸੀਤਾ ਰਾਮ ਗੋਬਿੰਦ ਨਿਸ਼ਾਨ ਨਾਨਕ ਸਤਿਨਾਮ ਰੂਪਨ ਰੂਪ ਮਹਾਨ ਆਪਣਾ ਦਏ ਵਖਾਈਆ। ਸਚੀ ਗੱਲ ਕਹੇ ਜੇ ਕੋਈ ਮੈਨੂੰ ਮੰਗੇ, ਚੰਗੀ ਤਰਾ ਦਿਆਂ ਜਣਾਈਆ। ਦੋ ਅੱਖਾਂ ਵਾਲੇ ਮੈਨੂੰ ਜਗਤ ਜਹਾਨ ਦਿਸਦੇ ਅੰਨ੍ਹੇ, ਨਿਜ ਨੇਤਰ ਪ੍ਰਭ ਸਚਾ ਨਜ਼ਰੀ ਆਈਆ। ਕਰ ਕਿਰਪਾ ਜਿਸ ਨੇ ਘਰ ਭੋਗ ਲਗਾਇਆ ਧੰਨੇ, ਬਿਦਰ ਸੁਦਾਮੇ ਦਿਤੀ ਵਡਿਆਈਆ। ਉਹ ਠਾਕਰ ਸਵਾਮੀ ਸਾਹਿਬ ਸਭ ਦੀਆਂ ਮੰਨੇ, ਜੋ ਸਚੀ ਗੱਲ ਸੁਣ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਮਾਲਕ ਇਕ ਅਖਵਾਈਆ। ਚੰਗੀ ਗੱਲ ਕਹੇ ਮੇਰੀ ਚੰਗੀ ਬਾਤ, ਮੰਦਿਆਂ ਚੰਗੇ ਦੇਵਾਂ ਬਣਾਈਆ। ਕਲਜੁਗ ਵੇਖ ਅੰਧੇਰੀ ਰਾਤ, ਚਾਰੋਂ ਕੁੰਟ ਮੇਰੀ ਅੱਖ ਸ਼ਰਮਾਈਆ। ਮੈਨੂੰ ਐਂ ਦਿਸਦਾ ਜਿਵੇਂ ਸਾਰੇ ਪ੍ਰਭੂ ਦੀ ਜ਼ਾਤ, ਪਰਮਾਤਮਾ ਬੈਠੇ ਭੁਲਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹਦੇ ਗਾਥ, ਢੋਲੇ ਰਾਗਾਂ ਨਾਦਾਂ ਨਾਲ ਸੁਣਾਈਆ। ਸਚੀ ਗੱਲ ਕਹੇ ਸਤਿ ਸੁਣ ਕੇ ਮੰਨ ਕੇ ਵਿਚ ਹੋਇਆ ਨਾ ਕੋਇ ਵਿਸਮਾਦ, ਬਿਸਮਿਲ ਰੂਪ ਨਾ ਕੋਇ ਵਟਾਈਆ। ਜਿਨ੍ਹਾਂ ਗੁਰਮੁਖਾਂ ਭਗਤਾਂ ਸੰਤਾਂ ਸੂਫ਼ੀਆਂ ਪ੍ਰਭੂ ਦੀ ਸਚੀ ਗੱਲ ਰੱਖੀ ਯਾਦ, ਤਿਨ੍ਹਾਂ ਦੀ ਯਾਦਾਸ਼ਤ ਅਬਿਨਾਸ਼ੀ ਕਰਤੇ ਨਾ ਕਦੇ ਭੁਲਾਈਆ। ਸਚੀ ਗੱਲ ਪਿਛੇ ਕਾਇਆ ਖੇੜਾ ਹੋਇਆ ਆਬਾਦ, ਗ੍ਰਹਿ ਮੰਦਰ ਵੱਜੇ ਵਧਾਈਆ। ਜੇ ਪੂਰਾ ਸਚ ਦੱਸੀਏ ਫੇਰ ਹੋਣਾ ਪਏ ਨਰਾਜ, ਜਗਤ ਜਗਿਆਸੂਆਂ ਪੂਰੀ ਗੱਲ ਸਚੀ ਕਿਸੇ ਨਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚੀ ਗੱਲ ਇਕੋ ਆਪਣਾ ਨਾਮ ਦਏ ਸਮਝਾਈਆ। ਸਚੀ ਗੱਲ ਪ੍ਰਭ ਕਾ ਨਾਮ, ਰਹੀਮ ਇਕੋ ਨਜ਼ਰੀ ਆਇੰਦਾ। ਸਚੀ ਗੱਲ ਧੁਰ ਦਾ ਜਾਮ, ਸਤਿ ਪਿਆਲਾ ਆਪ ਪਿਆਇੰਦਾ। ਸਚੀ ਗੱਲ ਨਿਰਗੁਣ ਨਿਰਵੈਰ ਨਿਰਾਕਾਰ ਰਾਮ, ਰੂਪ ਰੰਗ ਰੇਖ ਨਾ ਕੋਇ ਵਟਾਇੰਦਾ। ਸਚੀ ਗੱਲ ਧੁਰ ਦਰਗਾਹੀ ਪੈਗ਼ਾਮ, ਇਲਹਾਮ ਆਪਣੀ ਕਾਰ ਕਮਾਇੰਦਾ। ਸਚੀ ਗੱਲ ਸਚ ਨਿਸ਼ਾਨ, ਦੋ ਜਹਾਨ ਇਕੋ ਇਕ ਵਖਾਇੰਦਾ। ਸਚੀ ਗੱਲ ਜੇ ਘਰ ਆਏ ਮਹਿਮਾਨ ਲਉ ਪਹਿਚਾਨ, ਪਰਦਾ ਓਹਲਾ ਹੋਰ ਨਾ ਕੋਇ ਵਖਾਇੰਦਾ। ਪ੍ਰਭ ਨੂੰ ਮਿਲਣਾ ਮੰਜ਼ਲ ਚੜ੍ਹਨਾ ਦਰਸ਼ਨ ਕਰਨਾ ਹੋ ਜਾਵੇ ਆਸਾਨ, ਮੁਸ਼ਕਲ ਸਾਰੀ ਹਲ ਕਰਾਇੰਦਾ। ਸਚੀ ਗੱਲ ਪ੍ਰਭ ਦਾ ਸਚਾ ਕਲਮਾ ਤੇ ਸਚੀ ਕਲਾਮ, ਸਚਾ ਨਾਮ ਇਕੋ ਇਕ ਦਰਸਾਇੰਦਾ। ਸਚੀ ਗੱਲ ਹਜ਼ਰਤਾਂ ਪੀਰਾਂ ਪੈਗ਼ੰਬਰਾਂ ਗੁਰ ਅਵਤਾਰਾਂ ਭਗਤਾਂ ਸੰਤਾਂ ਮੰਨੀ ਇਕ ਜਹਾਨ, ਦੂਜਾ ਸਚੀ ਗੱਲ ਆਪਣੇ ਅੰਦਰ ਨਾ ਕੋਇ ਵਸਾਇੰਦਾ। ਸਚੀ ਗੱਲ ਉਹਨਾਂ ਦੇਵੇ ਮਾਣ, ਜਿਨ੍ਹਾਂ ਤੁਟੇ ਹੰਕਾਰ ਅਭਿਮਾਨ, ਪ੍ਰਭੂ ਸਾਖਿਆਤ ਮਿਲੇ ਆਣ, ਆਤਮ ਪਰਮਾਤਮ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚੀ ਗੱਲ ਸਚ ਕਰ ਵਖਾਈਆ। ਸਚੀ ਗੱਲ ਕਹੇ ਸਚ ਪ੍ਰਭ ਏਕ, ਏਕੰਕਾਰ ਨਜ਼ਰੀ ਆਈਆ। ਆਦਿ ਜੁਗਾਦਿ ਜਿਸ ਦੀ
ਟੇਕ, ਜੁਗ ਚੌਕੜੀ ਹੋਏ ਸਹਾਈਆ। ਜਿਸ ਦਾ ਰੂਪ ਅਨੂਪ ਅਨੇਕ, ਅਨਕ ਕਲਧਾਰੀ ਖੇਲ ਖਿਲਾਈਆ। ਜੋਤੀ ਜਾਤਾ ਧਰ ਕੇ ਭੇਸ, ਨਰ ਨਰੇਸ਼ ਫੇਰਾ ਪਾਈਆ। ਸ਼ਬਦ ਸੰਦੇਸ਼ਾ ਦੇਵੇ ਦੇਸ ਪਰਦੇਸ, ਨਵ ਨੌ ਚਾਰ ਰਿਹਾ ਸੁਣਾਈਆ। ਭਗਤ ਸੁਹੇਲਿਆਂ ਕਰੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਸਚੀ ਗੱਲ ਸੁਣਨ ਵਾਲਿਆਂ ਦੀ ਮੌਲੇ ਰੁਤ ਮਹੀਨਾ ਚੇਤ, ਆਤਮ ਫੁਲਵਾੜੀ ਗੁਲਸ਼ਨ ਵਾਲੇ ਗੁਲ ਆਪੇ ਦਏ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਾਵਣਹਾਰਾ ਸਚ ਦਰ, ਸਚੀ ਗੱਲ ਇਕ ਸਮਝਾਈਆ। ਸਚੀ ਗੱਲ ਕਹੇ ਮੇਰਾ ਡੂੰਘਾ ਰਾਜ਼, ਬਿਨ ਸਤਿਗੁਰ ਪੂਰੇ ਭੇਵ ਕੋਇ ਨਾ ਪਾਇੰਦਾ। ਮੈਂ ਹੱਥ ਨਾ ਆਵਾਂ ਪੜ੍ਹਿਆਂ ਨਿਮਾਜ਼, ਰੋਜ਼ਿਆਂ ਵਿਚ ਬੰਦ ਨਾ ਕੋਇ ਕਰਾਇੰਦਾ। ਪਾਠਾਂ ਵਿਚ ਨਾ ਮੇਰਾ ਸਵਾਦ, ਤੀਰਥ ਤਟਾਂ ਹੱਟ ਨਾ ਕੋਇ ਵਿਕਾਇੰਦਾ। ਮੰਦਰਾਂ ਮਸਜਿਦਾਂ ਵਿਚ ਨਾ ਦੇਵਾਂ ਸਾਥ, ਸ਼ਿਵਦਵਾਲੇ ਮਠ ਮੇਰਾ ਰਾਗ ਨਾ ਕੋਇ ਅਲਾਇੰਦਾ। ਕਿਰਪਾਨਿਧ ਠਾਕਰ ਸਵਾਮੀ ਜਿਨ੍ਹਾਂ ਨੂੰ ਸਚੀ ਗੱਲ ਸੁਣਾਵੇ ਆਪ, ਆਪਣਾ ਹੁਕਮ ਵਰਤਾਇੰਦਾ। ਤਿਨ੍ਹਾਂ ਦਾ ਰੂਹ ਬੁਤ ਹੋ ਜਾਏ ਪਾਕ, ਜਨਮ ਜ਼ਮੀਰ ਆਪ ਬਦਲਾਇੰਦਾ। ਸਚੀ ਗੱਲ ਸੁਣਨ ਦਾ ਗੁਰਮੁਖ ਵਿਰਲੇ ਲੋਕਮਾਤ ਮਿਲੇ ਇਤਫ਼ਾਕ, ਨਫ਼ਾਕ ਵਿਚ ਸ੍ਰਿਸ਼ਟ ਸਬਾਈ ਵਖਾਇੰਦਾ। ਸਚੀ ਗੱਲ ਕਹੇ ਜੇ ਮੈਂ ਸਚ ਕਹਾਂ ਆਜ, ਜਗਤ ਸਮਾਜ ਮੇਰਾ ਸੰਗ ਨਾ ਕੋਇ ਰਖਾਇੰਦਾ। ਸਚੀ ਗੱਲ ਪ੍ਰਭੂ ਚਰਨ ਪਿਆਰ ਸਚੀ ਦਾਤ, ਦਇਆਵਾਨ ਦਇਆਨਿਧ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ, ਘਟ ਜਾਨਤ ਬੇਪਹਿਚਾਨਤ, ਨੂਰ ਨੁਰਾਨਾ ਮਰਦ ਮਰਦਾਨਾ ਹਰਿ ਦਾਤਾ ਮਹਿਬੂਬ ਮੁਹੱਬਤ ਵਿਚ ਆਪ ਸੁਣਾਇੰਦਾ। ਸਚੀ ਗੱਲ ਕਹੇ ਮੈਂ ਐਡੀ ਵਡੀ, ਚਾਰ ਜੁਗ ਮੈਨੂੰ ਗਏ ਧਿਆਈਆ। ਪੁਰਖ ਅਕਾਲ ਨੇ ਆਪਣੀ ਧਾਰ ਵਿਚੋਂ ਕੱਢੀ, ਦੋ ਜਹਾਨ ਸੋਭਾ ਪਾਈਆ । ਨਾ ਮੈਂ ਬੁੱਢੀ ਨਾ ਮੈਂ ਨੱਢੀ, ਜੋਬਨਵੰਤੀ ਇਕੋ ਰੰਗ ਸਮਾਈਆ। ਨਾ ਮੇਰੀ ਪਸਲੀ ਨਾ ਮੇਰੀ ਹੱਡੀ, ਤੱਤਾਂ ਵਾਲਾ ਵਜੂਦ ਨਾ ਕੋਇ ਰਖਾਈਆ। ਮੈਂ ਕੋਈ ਕਿਸੇ ਦੀ ਸਾਂਭੀ ਨਹੀਂ ਗੱਦੀ, ਆਸਾ ਤ੍ਰਿਸ਼ਨਾ ਜਗਤ ਨਾ ਕੋਇ ਜਣਾਈਆ। ਮੈਂ ਜਦੋਂ ਕਰਾਂ ਗੱਲ ਸਚੀ ਤੇ ਹਕੀ, ਹਕ਼ੀਕ਼ਤ ਵਿਚੋਂ ਦਿਆਂ ਦ੍ਰਿੜਾਈਆ। ਸਤਿਗੁਰ ਦੀ ਸਚੀ ਗੱਲ ਕਦੇ ਨਾ ਹੋਵੇ ਸ਼ੱਕੀ, ਸ਼ਕਾਇਤ ਸ਼ਿਕਵੇ ਸਾਰੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਚੀ ਗੱਲ ਕਹੇ ਮੈਂ ਬੜੀ ਡੂੰਘੀ, ਲੱਭਿਆ ਹੱਥ ਕਿਸੇ ਨਾ ਆਈਆ। ਸ੍ਰਿਸ਼ਟੀ ਵਿਚ ਮੈਂ ਬਣੀ ਰਹੀ ਗੂੰਗੀ, ਬਿਨ ਗੁਰਮੁਖਾਂ ਕਿਸੇ ਨੂੰ ਬਚਨ ਨਾ ਕੋਇ ਸੁਣਾਈਆ। ਮੈਂ ਸੁੱਤੀ ਰਹੀ ਮੂਦੀ, ਆਪਣੀ ਲਈ ਨਾ ਕੋਇ ਅੰਗੜਾਈਆ। ਮੈਂ ਕਿਸੇ ਹੱਥ ਨਾ ਆਵਾਂ ਢੂੰਡੀ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਖੋਜਣ ਥਾਉਂ ਥਾਈਂਆ। ਜਿਥੇ ਇਕ ਆਵਾਜ਼ ਆਵੇ ਤੂੰ ਤੂੰ ਦੀ, ਉਥੇ ਆਪਣਾ ਫੇਰਾ ਲਵਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚੀ ਗੱਲ ਜਿਸ ਨੂੰ ਕਹਿੰਦੇ ਸ਼ਬਦ ਅਟਲ, ਬ੍ਰਹਿਮੰਡ ਖੰਡ ਨਾ ਜਾਏ ਹਲ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਚੀ ਗੱਲ ਪਿਛੇ ਸਚੇ ਰੱਬ ਨੂੰ ਲੱਭਣ ਥਾਉਂ ਥਾਈਂਆ। ਸਚੀ ਗੱਲ ਜੇ ਮੈਂ ਨਾ ਔਂਦੀ ਜਗ, ਲੋਕਮਾਤ ਲੈਂਦੀ ਅੰਗੜਾਈਆ। ਸਾਰੀ ਸ੍ਰਿਸ਼ਟੀ ਦਾ ਰੂਪ ਹੋ ਜਾਂਦਾ ਕੱਗ, ਹੰਸ ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਲਗੀ ਰਹਿੰਦੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਨ ਵਾਸਨਾ ਜੀਵ ਜੰਤ ਜਾਂਦੇ ਨਚ, ਸਤਿ
ਸਤਿ ਨਾ ਕੋਇ ਦ੍ਰਿੜਾਈਆ। ਇਹ ਥੋੜੀ ਜਿਹੀ ਵਸਤੂ ਪ੍ਰਭੂ ਨੇ ਰੱਖੀ ਆਪਣੇ ਹੱਥ, ਦੂਸਰੇ ਹੱਥ ਨਾ ਕਿਸੇ ਫੜਾਈਆ। ਜਿਸ ਵੇਲੇ ਜਨ ਭਗਤ ਤੇਰਾ ਪਰਗਟੇ ਵਤ, ਉਹਨਾਂ ਨੂੰ ਆਪਣੀ ਸਿੱਧੀ ਗੱਲ ਦਏ ਪਰਗਟਾਈਆ। ਜਨ ਭਗਤੋ ਤੁਹਾਡੀ ਕਾਇਆ ਮੰਦਰ ਅੰਦਰ ਖੋਲ੍ਹ ਕੇ ਹੱਟ, ਆਪਣਾ ਨਾਮ ਦਿਆਂ ਟਿਕਾਈਆ। ਵੇਖਿਓ ਉਹਨੂੰ ਨਾ ਦਿਉ ਦੱਸ, ਜਿਹੜਾ ਮੇਰਾ ਨਾਮ ਸੁਣ ਕੇ ਮੈਥੋਂ ਮੁਖ ਭਵਾਈਆ। ਇਹ ਭਗਤਾਂ ਦਾ ਹਕ, ਹਾਕਮ ਹੋ ਕੇ ਝੋਲੀ ਦਿਤੀ ਭਰਾਈਆ। ਜੇ ਸਚੀ ਗੱਲ ਪੁਛ ਕੇ ਸਚ ਲੱਭਣ ਦੀ ਆਸ, ਇਹ ਵੀ ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਜੇ ਬੁੱਧੀ ਨਾਲ ਕਰੋ ਕਿਆਸ, ਕ਼ਿਸਮਤ ਦੇਵੇ ਉਲਟਾਈਆ। ਜੇ ਗੱਲਾਂ ਵਾਲਾ ਸੁਆਲ ਜਵਾਬ, ਤੇ ਵਲ ਛਲ ਕਰ ਕੇ ਆਪਣਾ ਖੇਲ ਕਰਾਈਆ। ਸਚ ਗੱਲ ਕਹੇ ਮੈਂ ਓਸੇ ਦਾ ਪਰਤਾਪ, ਜਿਸ ਨੇ ਮੈਨੂੰ ਲੋਕਮਾਤ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਗੱਲ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਗੁਰ ਪਰਮੇਸ਼ਵਰ ਆਪ ਸਮਝਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੧ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕਲੋਏ ਜੰਮੂ
ਪਾਰ ਉਤਾਰਨਹਾਰ ਸਵਾਮੀ, ਸਰਬ ਜੀਆਂ ਪ੍ਰਿਤਪਾਲਾ ਏ। ਭਗਤ ਸਹੇਲਾ ਅੰਤਰਜਾਮੀ, ਦੋ ਜਹਾਨ ਸਦਾ ਰਖਵਾਲਾ ਏ। ਬਖ਼ਸ਼ਣਹਾਰਾ ਸਚ ਨਿਸ਼ਾਨੀ, ਨਾਮ ਭੰਡਾਰਾ ਦੀਨ ਦਿਆਲਾ ਏ। ਅੰਮ੍ਰਿਤ ਦੇਵੇ ਠੰਡਾ ਪਾਣੀ, ਸਤਿ ਰਸ ਭਰ ਪਿਆਲਾ ਏ। ਲੇਖਾ ਚੁਕਾਵੇ ਚਾਰੇ ਖਾਣੀ, ਗੁਰਮੁਖ ਬਣਾਏ ਆਪਣਾ ਲਾਲਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਦੋ ਜਹਾਨਾਂ ਏ। ਦੋ ਜਹਾਨ ਤਕਦਾ ਰਹਿੰਦਾ, ਵੇਖੇ ਥਾਉਂ ਥਾਈਂਆ। ਸਚਖੰਡ ਦੁਵਾਰੇ ਸਾਚੇ ਬਹਿੰਦਾ, ਸੁਖਆਸਣ ਸੋਭਾ ਪਾਈਆ। ਧੁਰ ਸੰਦੇਸ਼ਾ ਇਕੋ ਕਹਿੰਦਾ, ਜਨ ਭਗਤਾਂ ਦਏ ਸੁਣਾਈਆ । ਕੂੜੀ ਕਿਰਿਆ ਕਲਜੁਗ ਵਹਿਣ ਵਹਿੰਦਾ, ਰੁੜ੍ਹ ਨਾ ਜਾਣਾ ਸ਼ੌਹ ਦਰਿਆਈਆ। ਸਚ ਸਰਨਾਈ ਜੋ ਜਨ ਪੈਂਦਾ, ਪੁਰਖ ਅਕਾਲ ਲਏ ਤਰਾਈਆ । ਧੁਰ ਦਾ ਭਾਣਾ ਜੋ ਜਨ ਸਹਿੰਦਾ, ਸਿਰ ਆਪਣਾ ਹੱਥ ਰਖਾਈਆ। ਝਗੜਾ ਚੁਕ ਜਾਏ ਤੂੰ ਮੈਂ ਦਾ, ਮਮਤਾ ਮੋਹ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਚ ਲਿਖਾਈਆ। ਮਮਤਾ ਮੋਹ ਦਿਸੇ ਕੂੜ, ਕੂੜ ਕੁੜਿਆਰੀ ਦਏ ਗਵਾਈਆ। ਮਸਤਕ ਲਾ ਕੇ ਸਾਚੀ ਧੂੜ, ਧੁਰ ਦਾ ਮੇਲ ਮਿਲਾਈਆ। ਪ੍ਰੇਮ ਪਿਆਰ ਦਾ ਬਖ਼ਸ਼ ਕੇ ਨੂਰ, ਬੁਧਿ ਬਿਬੇਕ ਦਏ ਜਣਾਈਆ । ਪ੍ਰੀਤੀ ਅੰਦਰ ਹਾਜ਼ਰ ਹਜ਼ੂਰ, ਹਰਿਜਨ ਹੋ ਕੇ ਨਜ਼ਰੀ ਆਈਆ। ਪੂਰਬ ਜਨਮ ਦੇ ਕਟ ਕ਼ਸੂਰ, ਸਿਰ ਆਪਣਾ ਹੱਥ ਰਖਾਈਆ। ਭਗਤ ਸੁਹੇਲੇ ਕਰ ਮਨਜ਼ੂਰ, ਚਰਨ ਸਰਨ ਦੇਵੇ ਸਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰ, ... ... .... ...।
੧੬ ਚੇਤ ਸ਼ਹਿਨਸ਼ਾਹੀ ਸੰਮਤ ੧ ਰਜਿੰਦਰ ਸਿੰਘ ਦੇ ਘਰ ਪਿੰਡ ਸੀੜ ਜੰਮੂ
ਰੁਤੜੀ ਕਹੇ ਮੈਂ ਸੋਹਣੀ ਰੁਤ, ਛੇਆਂ ਰੁੱਤਾਂ ਵਿਚੋਂ ਨਜ਼ਰੀ ਆਈਆ। ਖੇਲ ਵੇਖਿਆ ਅਬਿਨਾਸ਼ੀ ਅਚੁਤ, ਪਾਰਬ੍ਰਹਮ ਆਪਣੀ ਦਇਆ
ਕਮਾਈਆ। ਮਿਹਰਵਾਨ ਹੋ ਕੇ ਬਦਲਿਆ ਰੁਖ਼, ਵਖਰਾ ਰਾਹ ਤਕਾਈਆ। ਭਗਤ ਸੁਹੇਲੇ ਬਣਾ ਕੇ ਸੁਤ, ਦੁਲਾਰੇ ਆਪਣੀ ਗੋਦ ਉਠਾਈਆ । ਨੰਨ੍ਹੇ ਬੱਚੇ ਜਿਨ੍ਹਾਂ ਦੀ ਨਾ ਦਾੜ੍ਹੀ ਨਾ ਮੁੱਛ, ਆਪਣੇ ਰੰਗ ਰੰਗਾਈਆ। ਦੇਵਣਹਾਰਾ ਸਭ ਕੁਛ, ਧੁਰ ਦੀ ਦਾਤ ਨਾਮ ਰਿਹਾ ਵਰਤਾਈਆ। ਪਰਦਾ ਓਹਲਾ ਰਹੇ ਨਾ ਲੁਕ, ਦੇਵੇ ਦਰਸ ਧੁਰਦਰਗਾਹੀਆ। ਸਾਹਿਬ ਸਤਿਗੁਰ ਬੂਟਾ ਕਦੇ ਨਾ ਜਾਵੇ ਸੁਕ, ਪੱਤ ਡਾਲ੍ਹੀ ਆਪ ਮਹਿਕਾਈਆ। ਦੇਵਣਹਾਰ ਵਡਿਆਈ ਉਸ, ਜਿਸ ਨੂੰ ਆਪਣੀ ਬੂਝ ਬੁਝਾਈਆ। ਸਚ ਪ੍ਰੀਤੀ ਅੰਦਰ ਹੋਵੇ ਖ਼ੁਸ਼, ਖ਼ੁਸ਼ ਕ਼ਿਸਮਤ ਗੁਰਮੁਖ ਰਿਹਾ ਕਰਾਈਆ। ਸਾਹਿਬ ਸਵਾਮੀ ਗਿਆ ਤੁਠ, ਗਹਿਰ ਗੰਭੀਰ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਰੁਤੜੀ ਕਹੇ ਮੇਰੀ ਸਚ ਬਹਾਰ, ਆਪਣਾ ਰੰਗ ਵਖਾਈਆ। ਕਿਰਪਾ ਕਰ ਪਰਵਰਦਿਗਾਰ, ਦੀਨ ਦਿਆਲ ਵੇਖ ਵਖਾਈਆ । ਗ਼ਰੀਬ ਨਿਮਾਣਿਆਂ ਮਦਦਗਾਰ, ਮਖ਼ਾਲਿਫ਼ਤ ਕਰੇ ਲੋਕਾਈਆ। ਹਰਿਜਨ ਸਾਚੇ ਲਏ ਉਭਾਰ, ਜੀਵਣ ਜੁਗਤ ਇਕ ਸਮਝਾਈਆ। ਕੂੜੀ ਕਿਰਿਆ ਨਾਤਾ ਤੋੜ ਸਰਬ ਸੰਸਾਰ, ਸਾਚਾ ਮੇਲਾ ਸਹਿਜ ਸੁਭਾਈਆ। ਕ਼ੁਦਰਤ ਦਾ ਕ਼ਾਦਰ ਤੇ ਕਰਨੀ ਦਾ ਯਾਰ, ਰਹਿਮਤ ਵਿਚ ਸਹਿਮਤ ਮੂੜ੍ਹ ਅਹਿਮਕ ਪਾਰ ਲੰਘਾਈਆ। ਦੀਦਾਂ ਦੀ ਦੀਦ ਦਰਸਾਂ ਦਾ ਦੀਦਾਰ, ਅਰਸ਼ਾਂ ਦਾ ਮਾਲਕ ਫ਼ਰਸਾਂ ਉਤੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ। ਰੁਤ ਕਹੇ ਮੈਂ ਆਪਣੀ ਰੁਤ ਰਹੀ ਤਕਦੀ, ਜੁਗ ਚੌਕੜੀ ਅੱਖ ਖੁਲ੍ਹਾਈਆ । ਵੇਖਾਂ ਖੇਲ ਹਕੀਕਤ ਹਕ ਦੀ, ਜੋ ਮਲਕੀਅਤ ਨਾਲ ਦਏ ਵਡਿਆਈਆ। ਪ੍ਰੀਤੀ ਵੇਖਾਂ ਭਗਤ ਭਗਵਾਨ ਅੱਖ ਦੀ, ਜੋ ਇਕ ਦੂਜੇ ਦਾ ਰਾਹ ਤਕਾਈਆ। ਜੋੜੀ ਵੇਖਾਂ ਸਚ ਦੀ, ਜੋ ਵਿਛੜ ਕਦੇ ਨਾ ਜਾਈਆ। ਮੁਹੱਬਤ ਵੇਖਾਂ ਲਗਦੀ, ਜਿਸ ਦੀ ਲਗ ਮਾਤਰ ਦੇਵੇ ਨਾ ਕੋਇ ਗਵਾਹੀਆ । ਸ਼ਾਨ ਵੇਖਾਂ ਸ਼ਾਹ ਰਗ ਦੀ, ਜੋ ਸ਼ਹਿਨਸ਼ਾਹ ਰਹੀ ਮਿਲਾਈਆ। ਉਸ ਵੇਲੇ ਲੋੜ ਮਿਟ ਜਾਏ ਕਾਅਬਿਆਂ ਵਾਲੇ ਹੱਜ ਦੀ, ਰੋਜ਼ਾ ਨਮਾਜ਼ ਨਾ ਕੋਇ ਵਡਿਆਈਆ। ਮੈਂ ਓਸੇ ਦਾ ਰਾਹ ਤਕਦੀ, ਨੇਤਰ ਨੈਣ ਉਠਾਈਆ। ਜਿਸ ਦੇ ਹੁਕਮੇ ਅੰਦਰ ਵਸਦੀ, ਭੱਜਾਂ ਵਾਹੋ ਦਾਹੀਆ। ਮਿਲਣੀ ਵੇਖਣੀ ਓਸ ਸਮਰਥ ਦੀ, ਜੋ ਗੁਰਮੁਖਾਂ ਨਾਲ ਕਰੇ ਕੁੜਮਾਈਆ। ਕ਼ੀਮਤ ਪੈਂਦੀ ਵੇਖਣੀ ਕੱਖ ਦੀ, ਜੋ ਕੱਖੋਂ ਲੱਖ ਬਣਾਈਆ। ਮੈਂ ਇਸੇ ਕਰ ਕੇ ਟਪਦੀ ਨਚਦੀ, ਭੱਜਾਂ ਵਾਹੋ ਦਾਹੀਆ। ਅਗਲੀ ਆਸ ਰਖਦੀ, ਵਾਧਾ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਰੁਤ ਕਹੇ ਮੇਰੀ ਰੁਤੜੀ ਸੋਹਣੀ ਗਈ ਫੁੱਲ, ਮਹਿਕ ਆਪਣੀ ਰਹੀ ਵਖਾਈਆ। ਸਭ ਤੋਂ ਵਖਰੀ ਮੈਨੂੰ ਚੰਗੀ ਲਗੀ ਭਗਤਾਂ ਦੀ ਕੁਲ, ਜਿਸ ਨੂੰ ਕੁਲਵੰਤ ਦਏ ਵਡਿਆਈਆ। ਜੋ ਆਦਿ ਜੁਗਾਦਿ ਕਦੇ ਨਾ ਗਿਆ ਭੁਲ, ਭੁੱਲਿਆਂ ਮਾਰਗ ਲਗਾਈਆ । ਜਿਸ ਦਾ ਪ੍ਰੇਮ ਪਿਆਲਾ ਕਦੇ ਨਾ ਗਿਆ ਡੁਲ੍ਹ, ਅੰਮ੍ਰਿਤ ਰਸ ਰਿਹਾ ਚਖਾਈਆ। ਓਸੇ ਦੀ ਪ੍ਰੀਤੀ ਓਸੇ ਦੀ ਨੀਤੀ ਓਸੇ ਦੀ ਰੀਤੀ ਓਸੇ ਉਤੋਂ ਜਾਈਏ ਘੁਲ, ਵਾਰੀ ਘੋਲੀ ਘੋਲ ਘੁਮਾਈਆ। ਜੋ ਭਗਤ ਸੁਹੇਲਾ ਇਕ ਅਕੇਲਾ ਗੁਰ ਚੇਲਾ ਪਾਵਣ ਆਇਆ ਮੁਲ, ਕ਼ੀਮਤ ਆਪਣੀ ਆਪੇ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ੧ ਬੀਬੀ ਪਾਰੋ ਦੇਵੀ ਦੇ ਘਰ ਪਿੰਡ ਸੀੜ ਜੰਮੂ
ਦਇਆ ਕਹੇ ਪ੍ਰਭ ਦਇਆ ਕਮੌਂਦਾ ਜਾ, ਜਗ ਜੀਵਣ ਦਾਤੇ ਤੇਰੀ ਵਡ ਵਡਿਆਈਆ। ਭਗਤ ਸੁਹੇਲੇ ਸੱਜਣ ਉਠੌਂਦਾ ਜਾ, ਲੱਖ ਚੁਰਾਸੀ ਜੀਵ ਜੰਤ ਖੋਜ ਖੁਜਾਈਆ। ਜਨਮ ਕਰਮ ਦੇ ਵਿਛੜੇ ਮੇਲ ਮਿਲੌਂਦਾ ਜਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਆਤਮ ਪਰਮਾਤਮ ਜੋੜ ਜੁੜੌਂਦਾ ਜਾ, ਦਰਦ ਵਿਛੋੜਾ ਦੂਰ ਕਰਾਈਆ। ਜਗਤ ਗ਼ਰੀਬੀ ਦਲਿਦਰ ਮੁਕੌਂਦਾ ਜਾ, ਨਾਮ ਭੰਡਾਰਾ ਝੋਲੀ ਇਕ ਭਰਾਈਆ। ਮੂਰਖ ਮੁਗਧ ਅੰਜਾਣ ਸਮਝੌਂਦਾ ਜਾ, ਸ਼ਬਦ ਜੈਕਾਰਾ ਸਚ ਸੁਣਾਈਆ। ਭੁੱਲੇ ਭਟਕੇ ਰਾਹੇ ਪੌਂਦਾ ਜਾ, ਰਹਿਬਰ ਬਣ ਕੇ ਨੂਰ ਖ਼ੁਦਾਈਆ। ਮਹਲ ਅਟਲ ਉਚ ਪੌੜੇ ਚੜ੍ਹੌਂਦਾ ਜਾ, ਫੜ ਬਾਹੋਂ ਆਪ ਉਠਾਈਆ। ਕਰਨੀ ਦੇ ਕਰਤੇ ਕ਼ੁਦਰਤ ਦੇ ਮਾਲਕ ਗ਼ਰੀਬਾਂ ਦੇ ਸਾਲਸ ਸਿਰ ਆਪਣਾ ਹੱਥ ਰਖੌਂਦਾ ਜਾ, ਰੱਛਿਆ ਕਰ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਇਆ ਕਹੇ ਮੇਰੇ ਦਾਤਾਰ, ਦਇਆਵਾਨ ਤੇਰੀ ਸਰਨਾਈਆ। ਪੁਰਖ ਅਬਿਨਾਸ਼ੀ ਸੁਣ ਪੁਕਾਰ, ਸਚੀ ਰਹੀ ਸੁਣਾਈਆ। ਜੁਗ ਚੌਕੜੀ ਵੇਖੇ ਚਾਰ, ਲੋਕਮਾਤ ਧਿਆਨ ਲਗਾਈਆ । ਦੁਖੀਆਂ ਦੁਖ ਸੰਸਾਰ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਸਾਂਝਾ ਦੇਵੇ ਨਾ ਕੋਇ ਪਿਆਰ, ਮੁਹੱਬਤ ਹਕ ਨਾ ਕੋਇ ਵਖਾਈਆ। ਦਿਲਾਂ ਦਾ ਮਿਲਿਆ ਨਾ ਕਿਸੇ ਦਿਲਦਾਰ, ਪਰਦਾ ਨਾ ਕੋਇ ਚੁਕਾਈਆ। ਜਿਸ ਦਾ ਲਾਰਾ ਦੇ ਕੇ ਗੁਰੂ ਅਵਤਾਰ, ਪੀਰ ਪੈਗ਼ੰਬਰ ਆਪਣਾ ਸੰਦੇਸ਼ ਸੁਣਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਆਪ ਹੋ ਮਿਹਰਵਾਨ, ਮਾਲਕ ਖ਼ਾਲਕ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਪਿਛਲਾ ਦੇਣਾ ਲਿਖਾਈਆ। ਦਇਆ ਕੇ ਦੀਨ, ਦੀਨਨ ਆਪਣੀ ਗੋਦ ਉਠਾਈਆ। ਬਿਰਹੋਂ ਵੈਰਾਗੀ ਦਿਸੇ ਮਸਕੀਨ, ਮਾਣ ਅਭਿਮਾਨ ਨਾ ਕੋਇ ਰਖਾਈਆ। ਸਿਦਕ ਭਰੋਸਾ ਵੇਖਿਆ ਯਕੀਨ, ਇਕੋ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਇਆ ਕਹੇ ਦੀਨ ਦਿਆਲ ਮੇਰੇ ਸਵਾਮੀ, ਸਮਾਂ ਤੇਰਾ ਗਿਆ ਆਈਆ। ਅੰਤਸ਼ਕਰਨ ਦੇ ਅੰਤਰਜਾਮੀ, ਅੰਤਰ ਆਤਮ ਵੇਖ ਵਖਾਈਆ। ਆਦਿ ਸ਼ਕਤ ਦੇ ਮਾਲਕ ਸ੍ਰੀ ਭਗਵਾਨੀ, ਭਾਗ ਆਪਣਾ ਦੇ ਵਰਤਾਈਆ। ਜੋਤੀ ਦੇ ਜੋਤ ਜੋਤ ਨੂਰ ਨੁਰਾਨੀ, ਨੂਰ ਆਪਣਾ ਦੇ ਚਮਕਾਈਆ। ਚਾਰ ਜੁਗ ਤੇਰੀ ਸਿਫ਼ਤਾਂ ਦੀ ਸੁਣਦੇ ਰਹੇ ਕਹਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਹੁਣ ਮਿਲਣਾ ਕਰ ਦੇ ਅਸਾਨੀ, ਅਸਲ ਰੂਪ ਵਟਾਈਆ। ਸਤਿ ਪੁਰਖ ਸਤਿਵਾਦੀ ਸਤਿ ਧਰਮ ਦੀ ਚੜ੍ਹਦੀ ਜਾਏ ਜਵਾਨੀ, ਜੋਬਨਰਤੀ ਮਸਤੀ ਆਪਣੀ ਦੇ ਵਖਾਈਆ। ਜਨ ਭਗਤਾਂ ਖੇਲ ਵਖਾਦੇ ਉਨ੍ਹਾਂ ਦੀ ਅੱਖੀਂ, ਅੱਖ ਆਪਣੇ ਨਾਲ ਮਿਲਾਈਆ। ਮੈਂ ਕਥਾ ਕਹਾਣੀ ਸੁਣਾਵਾਂ ਸਚੀ, ਜੂਠ ਝੂਠ ਵਿਚ ਨਾ ਰਾਈਆ। ਜੇ ਸੌਦਾ ਮਿਲਿਆ ਨਾ ਤੇਰੀ ਹੱਟੀ, ਜਾਵੇ ਕਿਧਰ ਲੋਕਾਈਆ। ਮੈਂ ਭਗਤਾਂ ਨਾਲ ਹਿੱਸੇਦਾਰ ਬਣ ਕੇ ਰੱਖਣ ਆਈ ਪੱਤੀ, ਇਸੇ ਕਰਕੇ ਪ੍ਰਭੂ ਤੈਨੂੰ ਰਹੀ ਸੁਣਾਈਆ। ਮੈਂ ਕੋਈ ਕਾਹਨਾਂ ਵਾਲੀ ਨਹੀਂ ਸਖ਼ੀ, ਜੋ ਬੰਸਰੀ ਉਤੇ ਲਈ ਉਪਜਾਈਆ । ਮੈਂ ਕੋਈ ਥਲਾਂ ਵਿਚ ਰੁਲਣ ਵਾਲੀ ਨਹੀਂ ਸੱਸੀ, ਜਿਸ ਨੂੰ ਜਗਤ ਪ੍ਰੀਤੀ ਦਏ ਜਣਾਈਆ। ਮੈਂ ਕੋਈ ਭੋਲੇ ਨਾਥ ਦੀ ਨਹੀਂ ਪਤੀ, ਜੋ ਪਰਬਤਾਂ ਉਤੇ ਬਹਿ ਕੇ ਤੇਰਾ ਧਿਆਨ ਲਗਾਈਆ। ਮੈਂ ਕੋਈ ਜੰਗਲਾਂ ਵਿਚ ਨਹੀਂ ਫਿਰਨਾ ਨੱਸੀ, ਆਪਣੇ ਚੀਥੜ ਲੀਰੋ ਲੀਰ ਕਰਾਈਆ। ਮੈਂ ਤੇਰਾ
ਖੇਲ ਸਾਖ਼ਿਆਤ ਵੇਖਣਾ ਆਪਣੀ ਅੱਖੀਂ, ਲੋਚਨ ਨੈਣ ਜਗਤ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਿਆਂ ਮਾਣ ਵਡਿਆਈਆ । ਦਇਆ ਕਹੇ ਪ੍ਰਭੂ ਦੀਨ ਕੇ ਦੀਨਾ, ਮੈਨੂੰ ਦੇਵੀਂ ਸਮਝਾਈਆ। ਮੈਂ ਪੁਛ ਕੇ ਆਈ ਰਿਖੀਆਂ ਮੁਨੀਆਂ, ਜੋਗੀਆਂ ਯਤੀਆਂ ਫੋਲ ਫੁਲਾਈਆ। ਮੈਂ ਤੇਰੀਆਂ ਗੱਲਾਂ ਅਗੇ ਬੜੀਆਂ ਸੁਣੀਆਂ, ਜੋ ਜੁਗ ਚੌਕੜੀ ਢੋਲੇ ਰਹੇ ਗਾਈਆ। ਅਗੇ ਬੜੀਆਂ ਤੇਰੀਆਂ ਮੰਨੀਆਂ, ਹੁਣ ਚਲੇਂ ਵਿਚ ਰਜ਼ਾਈਆ। ਹੁਣ ਮੇਰੀ ਮੰਗ ਜਨ ਭਗਤਾਂ ਦੀਆਂ ਅੱਖਾਂ ਰਹਿਣ ਨਾ ਅੰਨ੍ਹੀਆਂ, ਨੈਣ ਆਪਣੇ ਦੇਣੇ ਲਗਾਈਆ। ਭਾਵੇਂ ਵਸੇਰਾ ਹੋਵੇ ਛੱਪਰ ਛੰਨੀਆਂ, ਗ਼ਰੀਬ ਨਿਮਾਣੇ ਲਏਂ ਉਠਾਈਆ । ਤੂੰ ਦਾਤਾ ਵਡ ਧੰਨੀਆ, ਧਨਾਢ ਸ਼ਹਿਨਸ਼ਾਹ ਅਖਵਾਈਆ। ਜਿਨ੍ਹਾਂ ਗੁਰਮੁਖਾਂ ਤੇਰੀਆਂ ਵੇਖੀਆਂ ਨਹੀਂ ਅਜੇ ਗਲੀਆਂ, ਉਹਨਾਂ ਨੂੰ ਰਾਹੇ ਦੇਣਾ ਪਾਈਆ। ਹੁਣ ਤੈਨੂੰ ਕਹਿਣ ਨਹੀਂ ਦੇਣਾ ਵਲੀਆ ਛਲੀਆ, ਅਛਲ ਛਲ ਨਾ ਕੋਇ ਜਣਾਈਆ। ਜਨ ਭਗਤਾਂ ਦੀਆਂ ਆਸਾਂ ਤੇਰੇ ਦਵਾਰੇ ਖਲੀਆਂ, ਰਾਹ ਤੱਕਣ ਬੇਪਰਵਾਹੀਆ। ਇਹ ਪ੍ਰੇਮ ਪਿਆਰ ਦੀਆਂ ਮੁਰਝਾ ਨਾ ਜਾਵਣ ਕਲੀਆਂ, ਅੰਮ੍ਰਿਤ ਮੇਘ ਦੇਣਾ ਬਰਸਾਈਆ । ਪ੍ਰਭੂ ਤੂੰ ਨਹੀਂ ਜਾਣਦਾ ਵਿਛੋੜੇ ਵਿਚ ਕੀ ਇਹਨਾਂ ਉਪਰ ਬਣੀਆਂ, ਝਲ ਨਾ ਸਕਣ ਜੁਦਾਈਆ। ਗੁਰ ਗੋਬਿੰਦ ਕਹੇ ਕਿ ਮੇਰਾ ਤੀਰ ਅਣਿਆਲਾ ਅਣੀਆ, ਤਿੱਖੀ ਮੁਖੀ ਧਾਰ ਵਖਾਈਆ। ਪ੍ਰਭੂ ਤੂੰ ਪਾਤਸ਼ਾਹਾਂ ਦਾ ਪਾਤਸ਼ਾਹ ਕਿਹੜਾ ਕੋਈ ਬਣੀਆ, ਸੌਦਾ ਕੰਜੂਸਾਂ ਵਾਂਗ ਨਾ ਕੋਈ ਵਰਤਾਈਆ । ਤੂੰ ਭਗਤਾਂ ਦਾ ਮਿਤਰ ਪ੍ਰੇਮ ਦਾ ਤਨੀਆ, ਨਾਤਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਾਲੀ ਰਹਿਣ ਨਾ ਦੇਵੇਂ ਕਿਸੇ ਦੀਆਂ ਕੁੱਲੀਆਂ, ਇਕੱਲਾ ਇਕੱਲਾ ਕਰਕੇ ਚਾਰੋਂ ਕੁੰਟ ਦੇ ਤਰਾਈਆ।