ਪੁਸਤਕਾਲਾਭਾਗ ੧੮

੧੭ ਚੇਤ ਸ਼ਹਿਨਸ਼ਾਹੀ ਸੰਮਤ ੧ ਮਾਇਆ ਦੇਵੀ ਦੇ ਗ੍ਰਹਿ ਪਿੰਡ ਮਘੋਆਲੀ ਜ਼ਿਲਾ ਜੰਮੂ

ਸਤਾਰਾਂ ਚੇਤ ਕਿਹਾ ਮੈਂ ਦਿਆਂ ਸੰਦੇਸ਼, ਅੰਤ ਦਾ ਵੇਲਾ ਸਚ ਸਮਝਾਈਆ। ਦੋ ਜਹਾਨ ਬ੍ਰਹਿਮੰਡ ਖੰਡ ਵੇਖੋ ਨਰ ਨਰੇਸ਼, ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਸਚਖੰਡ ਨਿਵਾਸੀ ਨਰ ਨਰੇਸ਼, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਨਜ਼ਰੀ ਆਈਆ। ਨਿਤ ਨਵਿਤ ਨਿਰਗੁਣ ਸਰਗੁਣ ਜਿਸ ਦਾ ਭੇਖ, ਲੱਖ ਚੁਰਾਸੀ ਜੀਵ ਜੰਤ ਦੇਵਣਹਾਰ ਸਚੀ ਵਡਿਆਈਆ। ਜਲਵਾ ਜ਼ਾਹਰ ਜ਼ਹੂਰ ਅੰਦਰ ਬਾਹਰ ਗੁਪਤ ਜ਼ਾਹਰ ਜਿਸ ਦਾ ਤੇਜ, ਅਗੰਮ ਅਥਾਹ ਬੇਪਰਵਾਹ ਕਰੇ ਰੁਸ਼ਨਾਈਆ। ਭਗਤ ਸੁਹੇਲਾ ਇਕ ਅਕੇਲਾ ਧੁਰ ਦਾ ਮੀਤਾ ਠਾਂਡਾ ਸੀਤਾ ਜਾਨਣਹਾਰਾ ਆਤਮ ਸਚ, ਸਤਿ ਸਵਾਮੀ ਅੰਤਰਜਾਮੀ ਸ਼ਾਹ ਪਾਤਸ਼ਾਹ ਆਪਣੀ ਖੇਲ ਖਿਲਾਈਆ। ਨਾਮ ਸੰਦੇਸ਼ਾ ਧੁਰ ਫ਼ਰਮਾਨਾ ਦੇਵਣਹਾਰਾ ਦੇਸ ਪਰਦੇਸ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਹੁਕਮ ਇਕ ਜਣਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਕਰਨ ਆਇਆ ਸਚਾ ਹੇਤ, ਧੁਰ ਦਰਗਾਹੀ ਵੇਸ ਵਟਾਈਆ। ਸਾਚੇ ਨੇਤਰ ਲੋਚਨ ਨੈਣ ਨਜ਼ਰੀ ਆਵੇ ਨੇਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣਾ ਵੇਸ ਵਟਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼, ਜਨਮ ਮਰਨ ਮੜ੍ਹੀ ਗੋਰ ਸਕੇ ਨਾ ਕੋਇ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਸ਼ਹਿਨਸ਼ਾਹੀਆ। ਸਤਾਰਾਂ ਚੇਤ ਕਹੇ ਮੇਰੀ ਸੁਣੋ ਬਾਤ, ਬਾਤਨ ਦਿਆਂ ਜਣਾਈਆ ।

ਗੁਰ ਅਵਤਾਰ ਪੈਗ਼ੰਬਰ ਜਿਸ ਨੂੰ ਕਰਦੇ ਗਏ ਯਾਦ, ਕਲਮਿਆਂ ਨਾਮਾਂ ਕਲਾਮਾਂ ਵਿਚ ਢੋਲੇ ਗਾਈਆ। ਜਿਸ ਦੇ ਹੁਕਮ ਅੰਦਰ ਸੁਣੌਂਦੇ ਗਏ ਅਗੰਮੀ ਆਵਾਜ਼, ਨਾਅਰਾ ਹਕ ਹਕ ਜਣਾਈਆ। ਜਿਸ ਦਾ ਭੇਦ ਅਭੇਦ ਖੋਲ੍ਹਦੇ ਗਏ ਰਾਜ਼, ਪਰਦਾ ਓਹਲਾ ਸਰਬ ਉਠਾਈਆ। ਜਿਸ ਦੇ ਪ੍ਰੇਮ ਅੰਦਰ ਕਲਮੇ ਪੜ੍ਹ ਪੜ੍ਹ ਸਜਦਿਆਂ ਵਿਚ ਝੁਕ ਝੁਕ ਸੁਣੌਂਦੇ ਗਏ ਨਿਮਾਜ਼, ਉਂਗਲਾਂ ਕੰਨਾਂ ਵਿਚ ਪਾਈਆ। ਜਿਸ ਨੂੰ ਗੁਰ ਅਵਤਾਰ ਕਹਿੰਦੇ ਗਏ ਗ਼ਰੀਬ ਨਿਵਾਜ਼, ਦੀਨਣ ਆਪਣੀ ਦਇਆ ਕਮਾਈਆ। ਜਿਸ ਨੂੰ ਭਗਤ ਕਹਿੰਦੇ ਗਏ ਭਗਵਨ ਸਾਥ, ਧੁਰ ਦਾ ਸਾਥੀ ਨਜ਼ਰੀ ਆਈਆ। ਸੋ ਸਾਹਿਬ ਸੁਹੇਲਾ ਇਕ ਅਕੇਲਾ ਅੰਤਰਜਾਮੀ ਹਰ ਘਟ ਵੇਖਣ ਆਇਆ ਕਲਜੁਗ ਅੰਧੇਰੀ ਰਾਤ, ਚਾਰ ਕੁੰਟ ਦਹਿ ਦਿਸ਼ਾ ਆਪਣਾ ਖੇਲ ਖਿਲਾਈਆ। ਭੇਵ ਅਭੇਦਾ ਜਾਨਣਹਾਰਾ ਸੰਤ ਸਾਧ, ਗੁਰਮੁਖ ਗੁਰਸਿਖ ਵੇਖੇ ਥਾਉਂ ਥਾਈਂਆ। ਜਿਸ ਨੇ ਨਵ ਨੌ ਚਾਰ ਕੀਤੇ ਆਬਾਦ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਜੋ ਲੱਖ ਚੁਰਾਸੀ ਦੇਵਣਹਾਰਾ ਦਾਤ, ਦਾਤਾ ਦਾਨੀ ਬੇਪਰਵਾਹੀਆ । ਸੋ ਵੇਖਣ ਆਇਆ ਖੇਲ ਤਮਾਸ਼, ਨਿਰਗੁਣ ਆਪਣਾ ਵੇਸ ਵਟਾਈਆ। ਗੋਪੀ ਕਾਹਨ ਮੰਡਲ ਮੰਡਪ ਪੈਂਦੀ ਵੇਖੇ ਰਾਸ, ਨਿਰਗੁਣ ਸਰਗੁਣ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਾਰਾਂ ਚੇਤ ਕਹੇ ਮੈਂ ਦੱਸਾਂ ਕਹਾਣੀ, ਪੂਰਬ ਲਹਿਣਾ ਦਿਆਂ ਜਣਾਈਆ। ਇਹ ਖੇਲ ਸ੍ਰੀ ਭਗਵਾਨੀ, ਭਗਵਨ ਆਪਣਾ ਵੇਸ ਵਟਾਈਆ। ਖੇਲੇ ਖੇਲ ਦੋ ਜਹਾਨੀ, ਜ਼ਾਹਰ ਜ਼ਹੂਰ ਖੇਲ ਵਖਾਈਆ। ਜਿਸ ਦਾ ਦਿਸੇ ਨਾ ਕੋਈ ਸਾਨੀ, ਆਸਾਨੀ ਭਗਤਾਂ ਰਿਹਾ ਵਖਾਈਆ। ਮਿਹਰ ਨਜ਼ਰ ਨਾਲ ਦੇਵਣਹਾਰ ਪਦ ਨਿਰਬਾਨੀ, ਨਿਰਭੌ ਭੈ ਸਰਬ ਮਿਟਾਈਆ। ਸ਼ਬਦ ਅਗੰਮਾ ਤੀਰ ਨਿਰਾਲਾ ਮਾਰਨਹਾਰਾ ਕਾਨੀ, ਬਿਨ ਕਲਮਿਉਂ ਕਾਅਬਾ ਦਏ ਵਖਾਈਆ। ਸ੍ਰਿਸ਼ਟ ਸਬਾਈ ਦਸਣਹਾਰਾ ਫ਼ਾਨੀ, ਫ਼ਨਾਹ ਫਿੱਲਾ ਵਖਾਏ ਸਰਬ ਲੋਕਾਈਆ। ਜਿਸ ਦਾ ਭੇਦ ਅਭੇਵ ਜਗਤ ਵਿਦਿਆ ਸਮਝ ਨਾ ਸਕੇ ਕੋਈ ਵਿਦਵਾਨੀ, ਗਿਆਨ ਗਿਆਨੀ ਧਿਆਨੀ ਹੱਥ ਕਿਸੇ ਨਾ ਆਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਗ੍ਰਹਿ ਖਾਵਣ ਆਇਆ ਮਹਿਮਾਨੀ, ਮਿਹਬਾਨ ਬੀਦੋ ਬੀ ਖੈਰ ਯਾ ਮੁਹੰਮਦ ਮਹਿਬੂਬ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਸਤਾਰਾਂ ਚੇਤ ਕਹੇ ਮੇਰਾ ਇਹੋ ਪਰਵਿਸ਼ਟ, ਪਿਛਲਾ ਲੇਖਾ ਦਿਆਂ ਜਣਾਈਆ। ਜਿਸ ਵੇਲੇ ਰਾਮ ਮਿਲਿਆ ਗੁਰੂ ਵਸ਼ਿਸ਼ਟ, ਵਿਸ਼ਾ ਉਸ ਨੇ ਇਕੋ ਦਿਤਾ ਸਮਝਾਈਆ। ਰਾਮ, ਰਾਮ ਵੇਖ ਖੋਲ੍ਹ ਕੇ ਦ੍ਰਿਸ਼ਟ, ਜੋ ਰਾਮ ਦਾ ਮਾਲਕ ਰਾਮ ਬੇਪਰਵਾਹੀਆ। ਜਿਸ ਦਾ ਆਦਿ ਜੁਗਾਦੀ ਇਕੋ ਇਸ਼ਟ, ਦੇਵ ਆਤਮਾ ਸਰਬ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਾਰਾਂ ਚੇਤ ਕਹੇ ਜਿਸ ਵੇਲੇ ਵਸ਼ਿਸ਼ਟ ਮੇਲਾ ਹੋਇਆ ਰਾਮ, ਗੁਰ ਚੇਲਾ ਵੱਜੀ ਵਧਾਈਆ। ਉਸ ਦਿਤਾ ਇਕ ਪੈਗ਼ਾਮ, ਸੰਦੇਸ਼ਾ ਸਚ ਸੁਣਾਈਆ। ਸੁਣ ਅਗੰਮੀ ਇਕ ਫ਼ਰਮਾਨ, ਤੈਨੂੰ ਦਿਆਂ ਜਣਾਈਆ । ਤੂੰ ਦਸਰਥ ਦਾ ਬੇਟਾ ਚਤੁਰ ਸੁਘੜ ਸਿਆਣ, ਕਸ਼ਤਰੀ ਕੁਲ ਰਘੁਬੰਸ ਮਿਲੀ ਵਡਿਆਈਆ। ਮੇਰਾ ਸੁਨੇਹੜਾ ਇਕ ਮਹਾਨ, ਤੈਨੂੰ ਦਿਆਂ ਦ੍ਰਿੜਾਈਆ । ਜਿਸ ਵੇਲੇ ਬਨਬਾਸ ਕੱਟਣ ਜਾਏਂ ਵਿਚ ਬੀਆਬਾਨ, ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਨਜ਼ਰ ਇਕ ਉਠਾਈਆ। ਰਾਮ ਕਿਹਾ ਕੀ ਕਿਹਾ ਵਸ਼ਿਸ਼ਟ ਗੁਰਦੇਵ, ਸਚ ਸੁਨੇਹੜਾ ਦੇ ਜਣਾਈਆ। ਵਸ਼ਿਸ਼ਟ ਕਿਹਾ

ਕੁਛ ਤੇਰੀ ਲੈਣੀ ਸੇਵ, ਤੇਰਾ ਰਾਮ ਰਿਹਾ ਫ਼ਰਮਾਈਆ । ਜੋ ਵਸਿਆ ਨਿਹਚਲ ਧਾਮ ਨਿਹਕੇਵ, ਅਟਲ ਮਹਲ ਸੋਭਾ ਪਾਈਆ। ਜੋ ਹਰ ਘਟ ਰਿਹਾ ਵੇਖ, ਲੱਖ ਚੁਰਾਸੀ ਰਿਹਾ ਸਮਾਈਆ। ਜੋ ਦੋ ਜਹਾਨਾਂ ਤਖ਼ਤ ਨਿਵਾਸੀ ਸਚਖੰਡ ਵਸੇ ਨਰ ਨਰੇਸ਼, ਨਿਰਗੁਣ ਆਪਣਾ ਹੁਕਮ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। ਵਸ਼ਿਸ਼ਟ ਕਿਹਾ ਦੱਸਾਂ ਹੋਰ ਅਨੋਖੀ ਬਾਤ, ਬਾਤਨ ਦਿਆਂ ਜਣਾਈਆ। ਜਿਹੜੀ ਜਨਕ ਸਪੁੱਤਰੀ ਦੇਣਾ ਤੇਰਾ ਸਾਥ, ਸੋਹਣੀ ਸੇਵ ਕਮਾਈਆ। ਉਸ ਦਾ ਲੇਖਾ ਅਗੇ ਹੋਰ ਰਿਹਾ ਜਾਪ, ਜਿਸ ਦੀ ਲਿਖਤ ਪੜ੍ਹਤ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਅਬਿਨਾਸ਼ੀ ਕਰਤਾ ਜਿਸ ਵੇਲੇ ਆਵੇ ਆਪ, ਲੋਕਮਾਤ ਫੇਰਾ ਪਾਈਆ। ਕੂੜ ਕੁੜਿਆਰਾ ਜਗਤ ਅੰਧਿਆਰਾ ਪਾਪਾਂ ਭਰੀ ਹੋਵੇ ਕਲਜੁਗ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਸੀਤਾ ਰਾਮ ਭੁੱਲੇ ਸਭ ਨੂੰ ਗਾਥ, ਸੀਤਾ ਸੁਰਤੀ ਰਾਮ ਨਾ ਕੋਇ ਮਿਲਾਈਆ। ਇਹ ਖੇਲ ਪ੍ਰਭੂ ਅਬਿਨਾਸ਼, ਅਬਿਨਾਸ਼ੀ ਕਰਤਾ ਰਿਹਾ ਦ੍ਰਿੜਾਈਆ। ਤੂੰ ਰਘੂਪਤ ਰਖਣਾ ਯਾਦ, ਯਾਦਾਸ਼ਤ ਤੈਨੂੰ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਵਸ਼ਿਸ਼ਟ ਕਿਹਾ ਜਿਸ ਵੇਲੇ ਤ੍ਰੇਤਾ ਦੁਆਪਰ ਬੀਤਾ, ਕਲਜੁਗ ਅੰਤ ਲਏ ਅੰਗੜਾਈਆ। ਪੁਰਖ ਅਕਾਲ ਆਪਣਾ ਖੇਲ ਕੀਤਾ, ਨਿਰਗੁਣ ਨਿਰਵੈਰ ਵੇਸ ਵਟਾਈਆ। ਭਗਤਾਂ ਸੰਗ ਸੰਗ ਬਣਾਇਆ ਮੀਠਾ, ਅੰਮ੍ਰਿਤ ਰਸ ਜਾਮ ਪਿਆਈਆ। ਮੇਲ ਮਿਲਾ ਕੇ ਤ੍ਰੈਗੁਣ ਅਤੀਤਾ, ਤ੍ਰੈਭਵਣ ਬਖ਼ਸ਼ੇ ਸਚ ਸਰਨਾਈਆ। ਓਸ ਵੇਲੇ ਓਸ ਦਵਾਰੇ ਤੇਰੀ ਹਾਜ਼ਰ ਹੋਣੀ ਸੀਤਾ, ਖ਼ਾਹਸ਼ ਆਪਣੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ । ਵਸ਼ਿਸ਼ਟ ਕਿਹਾ ਕੁਛ ਹੋਰ ਖ਼ਬਰ, ਤੈਨੂੰ ਦਿਆਂ ਜਣਾਈਆ। ਪੁਰਖ ਅਬਿਨਾਸ਼ੀ ਪਰਗਟ ਹੋਣਾ ਸ਼ੇਰ ਬੱਬਰ, ਦੋ ਜਹਾਨਾਂ ਭਬਕ ਲਗਾਈਆ। ਪੀਰ ਪੈਗ਼ੰਬਰਾਂ ਦਰੋਹੀ ਖ਼ੁਦਾਏ ਨਬੀ ਰਸੂਲ ਕਰਨੀ ਵਿਚੋਂ ਕ਼ਬਰ, ਮਕ਼ਬਰੇ ਸਜਦਾ ਕਰ ਕਰ ਖ਼ੁਸ਼ੀ ਮਨਾਈਆ। ਜਿਸ ਨੇ ਭਗਤਾਂ ਦੀ ਪੂਰੀ ਕਰਨੀ ਸਧਰ, ਸਿਧੇ ਰਸਤੇ ਦੇਣਾ ਪਾਈਆ। ਤਖ਼ਤ ਨਿਵਾਸੀ ਹੋ ਕੇ ਕਰਨਾ ਸਚਾ ਅਦਲ, ਅਦਾਲਤ ਇਕੋ ਇਕ ਜਣਾਈਆ। ਕੂੜੀ ਕਿਰਿਆ ਕਰਕੇ ਕ਼ਤਲ, ਸਤਿਜੁਗ ਸਾਚਾ ਰਾਹ ਵਖਾਈਆ। ਚਾਰ ਵਰਨਾਂ ਇਕੋ ਪਤਣ, ਭਗਤ ਦਵਾਰਾ ਦਏ ਜਣਾਈਆ। ਜਿਥੇ ਆਵੇ ਪੈਜ ਰੱਖਣ, ਸਿਰ ਆਪਣਾ ਹੱਥ ਟਿਕਾਈਆ । ਭੇਵ ਖੁਲ੍ਹਾ ਕੇ ਚਾਰੇ ਕੂਟ ਉੱਤਰ ਪੂਰਬ ਪੱਛਮ ਦੱਖਣ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਗੁਰਮੁਖਾਂ ਦੇ ਹਿਰਦੇ ਆਵੇ ਵਸਣ, ਨਿਜ ਆਤਮ ਪਰਮਾਤਮ ਹੋ ਕੇ ਡੇਰਾ ਲਾਈਆ। ਮਾਇਆ ਮਮਤਾ ਹਉਮੇ ਹੰਗਤਾ ਆਵੇ ਕੱਢਣ, ਦੁਰਮਤ ਮੈਲ ਧਵਾਈਆ। ਜੋਤ ਪਰਕਾਸ਼ ਹੋ ਕੇ ਆਵੇ ਜਗਣ, ਕੂੜ ਅੰਧੇਰਾ ਦਏ ਚੁਕਾਈਆ। ਪ੍ਰੇਮ ਪ੍ਰੀਤੀ ਅੰਦਰ ਕਰਕੇ ਮਗਨ, ਪਿਛਲਾ ਲੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਮਾਲਕ ਹੋਏ ਸਹਾਈਆ। ਰਾਮ ਕਿਹਾ ਗੁਰ ਵਸ਼ਿਸ਼ਟ, ਇਹ ਸਤਿ ਸਤਿ ਸਤਿ ਸਤਿ ਨਜ਼ਰੀ ਆਈਆ। ਜਿਉਂ ਭਾਵੇ ਤਿਉਂ ਲਏ ਰਖ, ਇਹ ਓਸੇ ਦੀ ਵਡਿਆਈਆ। ਮੈਂ ਬੇਟਾ ਰਾਮ ਦਸਰਥ, ਪੰਜ ਤਤ ਕਾਇਆ ਸੋਭਾ ਪਾਈਆ। ਮੈਨੂੰ ਓਸੇ ਨੇ ਦਿਤਾ ਹਕ, ਲੋਕਮਾਤ ਮੇਰਾ ਹੁਕਮ ਦਿਤਾ ਚਲਾਈਆ। ਮੈਨੂੰ ਨਹੀਂ ਕੋਈ ਸ਼ੱਕ, ਸੰਸਾ ਨਾ ਕੋਇ ਵਖਾਈਆ। ਓਹੋ ਰਾਮ ਹਰ ਘਟ ਰਿਹਾ ਵਸ, ਨਿਆਰਾ ਓਹੋ ਨਜ਼ਰੀ ਆਈਆ। ਓਸੇ ਦਾ ਖੇਲ ਤਮਾਸ਼, ਮੈਂ ਵੇਖ ਵੇਖ ਖ਼ੁਸ਼ੀ ਜਣਾਈਆ।

ਜਿਸ ਵੇਲੇ ਸੀਤਾ ਮੇਰੇ ਨਾਲ ਕੱਟਿਆ ਬਨਬਾਸ, ਬਚਨ ਬਲਾਸ ਦਿਆਂ ਸਮਝਾਈਆ। ਸਮੇਂ ਅਨੁਸਾਰ ਇਹੋ ਆ ਗਈ ਸਤਾਰਾਂ ਚੇਤ ਦੀ ਰਾਤ, ਰੁਤੜੀ ਆਪਣਾ ਆਪ ਬਦਲਾਈਆ । ਡੇਰਾ ਲਾ ਕੇ ਉਪਰ ਘਾਸ, ਸੋਹਣਾ ਆਸਣ ਲਿਆ ਸਜਾਈਆ। ਲਛਮਣ ਵੀਰ ਛੋਟਾ ਪਾਸ, ਸਾਢੇ ਤਿੰਨ ਹੱਥ ਦੂਰ ਸੋਭਾ ਪਾਈਆ। ਸੀਤਾ ਲੈ ਕੇ ਜਲ ਗਲਾਸ, ਚਰਨ ਬੰਦਨਾ ਸੀਸ ਨਿਵਾਈਆ। ਰਾਮ ਫੜ ਕੇ ਸੱਜਾ ਹਾਥ, ਚਰਨ ਕਵਲ ਲਿਆ ਟਿਕਾਈਆ। ਉਠ ਵੇਖ ਖੇਲ ਪੁਰਖ ਅਬਿਨਾਸ਼, ਜੋ ਕਰਤਾ ਰਿਹਾ ਵਖਾਈਆ। ਉਹ ਜੋੜ ਕੇ ਦੋਵੇਂ ਹਾਥ, ਬੇਨੰਤੀ ਰਹੀ ਸੁਣਾਈਆ। ਤੂੰ ਪ੍ਰੀਤਮ ਕਮਲਾਪਾਤ, ਪਤਿਪਰਮੇਸ਼ਵਰ ਤੇਰਾ ਰੂਪ ਨਜ਼ਰੀ ਆਈਆ। ਮੈਂ ਤੈਨੂੰ ਕਰਾਂ ਯਾਦ, ਦਿਵਸ ਰੈਣ ਰਹੀ ਧਿਆਈਆ। ਲਛਮਣ ਕਿਹਾ ਮੈਨੂੰ ਲਗੀ ਪਿਆਸ, ਜਲ ਮੈਨੂੰ ਦੇ ਫੜਾਈਆ । ਝਟ ਰਾਮ ਨੇ ਦਿਤਾ ਆਖ, ਸੁਣ ਲਛਮਣ ਮੇਰੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ । ਲਛਮਣ ਕਹੇ ਦੱਸ ਮੇਰੇ ਭਰਾਤਾ, ਨੇਤਰ ਨੈਣ ਨੀਰ ਵਹਾਈਆ। ਮੈਂ ਤੇਰਾ ਦਾਸੀ ਦਾਸਾ, ਸੇਵਕ ਨਜ਼ਰੀ ਆਈਆ। ਸੀਤਾ ਕਹੇ ਸਾਨੂੰ ਦੇ ਦੇ ਚਰਨ ਭਰਵਾਸਾ, ਦੂਜੀ ਓਟ ਨਾ ਕੋਇ ਤਕਾਈਆ। ਰਾਮ ਕਿਹਾ ਮੈਂ ਰਾਮ ਓਸ ਦੀ ਸ਼ਾਖਾ, ਜੋ ਸਾਖ਼ਿਆਤ ਮੇਰੇ ਸਾਹਮਣੇ ਨਜ਼ਰੀ ਆਈਆ। ਅਗੋਂ ਹਸ ਕੇ ਬੋਲਿਆ ਪੁਰਖ ਅਬਿਨਾਸ਼ਾ, ਅਕਲ ਕਲ ਧਾਰੀ ਦਿਤਾ ਜਣਾਈਆ। ਤਿੰਨੇ ਰਲ ਕੇ ਇਕ ਦੂਜੇ ਨੂੰ ਮਾਰੋ ਪ੍ਰੇਮ ਦੀ ਆਵਾਜ਼ਾ, ਸੋਹਣਾ ਤਾਲ ਬਣਾਈਆ। ਰਾਮ ਕਿਹਾ ਪ੍ਰਭ ਜੋ ਬੋਲੇਂ ਤੂੰ ਸਾਚਾ, ਸਚ ਤੇਰੀ ਵਡਿਆਈਆ। ਸੀਤਾ ਟੇਕ ਕੇ ਮਾਥਾ, ਧੂੜੀ ਖ਼ਾਕ ਰਮਾਈਆ। ਲਛਮਣ ਕਿਹਾ ਪਹਿਲੋਂ ਤੂੰ ਮੇਰੇ ਕੋਲ ਆ ਜਾ, ਆਪਣੀ ਸ਼ਨਾਖ਼ਤ ਦੇ ਸਮਝਾਈਆ। ਜੇ ਭਗਤਾਂ ਦੇਵਣਹਾਰਾ ਸਾਥਾ, ਸਗਲਾ ਸੰਗ ਨਿਭਾਈਆ । ਫੇਰ ਗਾਈਏ ਤੇਰੀ ਦੱਸੀ ਗਾਥਾ, ਰਾਮ ਦੇ ਰਾਮ ਦੇ ਦ੍ਰਿੜਾਈਆ। ਸ੍ਰੀ ਭਗਵਾਨ ਅਗੇ ਹੋ ਕੇ ਨੂਰ ਕੀਆ ਪਰਕਾਸ਼ਾ, ਜਿਸ ਵਿਚੋਂ ਆਪਣਾ ਆਪ ਦਿਤਾ ਸਮਝਾਈਆ। ਓਸ ਕਿਹਾ ਸਾਡੀ ਪੂਰੀ ਹੋ ਗਈ ਆਸਾ, ਤ੍ਰਿਸ਼ਨਾ ਅਵਰ ਰਹੀ ਨਾ ਰਾਈਆ। ਮੇਰੀ ਬੁਝ ਗਈ ਪਿਆਸਾ, ਅੰਮ੍ਰਿਤ ਰਸ ਸਚਾ ਮੁਖ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਸਤਾਰਾਂ ਚੇਤ ਦੀ ਭਿੰਨੜੀ ਰੈਣ ਕਹੇ ਜਿਸ ਵੇਲੇ ਰਾਮ ਸੀਤਾ ਲਾਇਆ ਆਸਣ, ਘਾਸ ਫੂਸ ਤਿਨਕੇ ਆਪਣਾ ਹਾਲ ਸੁਣਾਈਆ। ਕਵਣ ਵੇਲਾ ਸਾਡਾ ਬਣੇ ਸਾਥਣ, ਧੁਰ ਦਾ ਸੰਗ ਜਣਾਈਆ। ਅਸੀਂ ਆਪਣਾ ਲੇਖਾ ਆਏ ਵਾਚਣ, ਪਰਦਾ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਘਾਸ ਤਿਨਕੇ ਕਰਨ ਪੁਕਾਰ, ਜੰਗਲ ਜੂਹ ਦੇਣ ਦੁਹਾਈਆ । ਜੇ ਤੂੰ ਆਇਉਂ ਸਾਡੇ ਘਰ ਬਾਰ, ਰਾਮ ਰਮਈਆ ਆਸਣ ਲਾਈਆ। ਜਿਵੇਂ ਤੇਰਾ ਸੀਤਾ ਕਰੇ ਸਤਿਕਾਰ, ਲਛਮਣ ਦੇਵੇ ਮਾਣ ਵਡਿਆਈਆ। ਤੇਰਾ ਦੱਸ ਕੀ ਵਿਵਹਾਰ, ਸਾਨੂੰ ਜਾ ਸਮਝਾਈਆ। ਤੇਰਾ ਇਨ੍ਹਾਂ ਨਾਲ ਕੀ ਪਿਆਰ, ਕੀ ਅੰਤਰ ਮੇਲ ਮਿਲਾਈਆ। ਰਾਮ ਨੇ ਬੋਲ ਕੇ ਕਿਹਾ ਸਚ ਜੈਕਾਰ, ਹਕ ਹਕ ਸੁਣਾਈਆ। ਜੇ ਮੇਰੇ ਉਤੇ ਕਰੋਂ ਇਤਬਾਰ, ਤੁਹਾਨੂੰ ਦਿਆਂ ਦ੍ਰਿੜਾਈਆ। ਮੇਰਾ ਗ਼ਰੀਬ ਨਿਮਾਣਿਆਂ ਨਾਲ ਸਚਾ ਪਿਆਰ, ਭਗਤਾਂ ਦਾ ਮਿਤਰ ਇਕ ਅਖਵਾਈਆ। ਤੁਹਾਡਾ ਦੱਸਾਂ ਸਚ ਵਿਹਾਰ, ਅਗਲਾ ਲੇਖ ਜਣਾਈਆ। ਤੁਸਾਂ ਦਾ ਵਾਸਾ ਹੋਣਾ ਵਿਚ ਉਜਾੜ, ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਜਿਸ ਵੇਲੇ ਕਿਰਪਾ ਕਰੇ ਆਪ ਨਿਰੰਕਾਰ, ਮਿਹਰਵਾਨ ਆਪਣੀ ਖੇਲ ਖਿਲਾਈਆ। ਓਸ ਵੇਲੇ

ਤੁਹਾਨੂੰ ਮਿਲਣ ਔਣਾ ਤੁਹਾਡਾ ਗੋਬਿੰਦ ਯਾਰ, ਮਾਛੂਵਾੜੇ ਤੁਹਾਡੀ ਸੇਜ ਸੁਹਾਈਆ। ਇਹ ਪੰਚਵਟੀ ਦੀ ਉਜਾੜ, ਉਹ ਪੰਜਾਬ ਦਾ ਸ਼ਿੰਗਾਰ, ਨਵਾਬ ਆਪਣਾ ਖੇਲ ਵਖਾਈਆ। ਉਸ ਤੋਂ ਬਾਦ ਦਾ ਹੋਰ ਵਿਹਾਰ ਦੱਸਾਂ ਮੀਤ ਮੁਰਾਰ, ਪਰਦਾ ਉਹਲਾ ਦਿਆਂ ਚੁਕਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧ ਅੰਧਿਆਰ, ਚਾਰੋਂ ਕੁੰਟ ਪਾਵੇ ਕੋਈ ਨਾ ਸਾਰ, ਸੱਜਣ ਮੀਤ ਨਜ਼ਰ ਕੋਇ ਨਾ ਆਈਆ। ਸਾਧਾਂ ਸੰਤਾਂ ਮੰਜ਼ਲ ਚੜ੍ਹਨੀ ਹੋਵੇ ਦੁਸ਼ਵਾਰ, ਅਠਸਠ ਤੀਰਥ ਰੋਵਣ ਜ਼ਾਰੋ ਜ਼ਾਰ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰੇ ਕਰਨ ਪੁਕਾਰ, ਹਾਹਾਕਾਰ ਕਰੇ ਲੋਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧੀਰਜ ਜਤ ਸਤਿ ਸੰਤੋਖ ਜਾਵਣ ਹਾਰ, ਜੂਠ ਝੂਠ ਵੱਜੇ ਵਧਾਈਆ । ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਚਾ ਕਰੇ ਨਾ ਕੋਇ ਪਿਆਰ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਓਸ ਵੇਲੇ ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਸਚਾ ਸ਼ਹਿਨਸ਼ਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛਲਾ ਕ਼ਰਜ਼ਾ ਦਏ ਉਤਾਰ, ਬੀਸ ਇਕੀਸਾ ਹਰਿ ਜਗਦੀਸਾ ਆਪਣਾ ਹੁਕਮ ਵਰਤਾਈਆ। ਸਾਚੇ ਜੁਗ ਦਾ ਸਚ ਵਿਹਾਰ, ਸਤਿ ਸਤਿਵਾਦੀ ਹੋ ਕੇ ਦਏ ਸਮਝਾਈਆ। ਇਸ ਰੈਣ ਦੀ ਰੱਖੇ ਯਾਦ, ਭਿੰਨੜੀ ਭੁਲ ਕਦੇ ਨਾ ਜਾਈਆ। ਜਨ ਭਗਤਾਂ ਖੇੜਾ ਕਰੇ ਆਬਾਦ, ਉਜੜੇ ਲਏ ਵਸਾਈਆ। ਨਾਮ ਅਗੰਮੀ ਲਾ ਕੇ ਜਾਗ, ਮਿਹਰ ਨਜ਼ਰ ਉਠਾਈਆ। ਗੁਰਮੁਖਾਂ ਧੋ ਕੇ ਦੁਰਮਤ ਦਾਗ਼, ਨਿਰਮਲ ਰੂਪ ਦਏ ਜਣਾਈਆ। ਹੰਸ ਰੂਪ ਬਣਾਏ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਪ੍ਰੇਮ ਪ੍ਰੀਤੀ ਦੇ ਕੇ ਵੈਰਾਗ, ਘਰ ਵਿਚੋਂ ਵੈਰੀ ਮਾਰ ਬਾਹਰ ਕਢਾਈਆ। ਘਰ ਸੁਵਾਮੀ ਮਿਲੇ ਕੰਤ ਸੁਹਾਗ, ਆਤਮ ਪਰਮਾਤਮ ਜੋੜ ਜੁੜਾਈਆ। ਸ਼ਬਦ ਅਗੰਮੀ ਵਜਾ ਕੇ ਨਾਦ, ਅਨਹਦ ਧੁਨ ਆਪਣੀ ਦਏ ਸੁਣਾਈਆ। ਜਿਸ ਨੂੰ ਵਜਾਏ ਨਾ ਕੋਈ ਰਬਾਬ, ਸੁਰੰਗਾ ਸਾਰੰਗ ਸਕੇ ਨਾ ਕੋਇ ਜਣਾਈਆ । ਜਗਤ ਤੰਬੂਰਾ ਦਏ ਨਾ ਕੋਇ ਆਵਾਜ਼, ਸਗਲ ਵਸੂਰੇ ਦਏ ਮਿਟਾਈਆ। ਗੁਰਮੁਖਾਂ ਦੀ ਪੂਰੀ ਕਰ ਕੇ ਖ਼ਾਹਿਸ਼, ਜਨਮ ਜਨਮ ਦਾ ਲੇਖ ਚੁਕਾਈਆ । ਓਸੇ ਵੇਲੇ ਇਹ ਖੇਲ ਬਚਨ ਹੋਇਆ ਵਿਚ ਬਨਬਾਸ, ਜਿਸ ਨੂੰ ਸੁਣਨ ਵਾਲਾ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਫੇਰ ਦਿਤਾ ਆਖ, ਰਾਮ ਲਛਮਣ ਸੀਤਾ ਤਿੰਨੇ ਇਕੋ ਢੋਲਾ ਗਾਈਆ। ਸਾਰੇ ਕਹੋ ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਨਾ ਆਵੇ ਬਾਪ, ਪਿਤਾ ਪੁਰਖ ਅਕਾਲ ਇਕੋ ਬੇਪਰਵਾਹੀਆ। ਸਚ ਪ੍ਰੀਤੀ ਦਾ ਸੋਹੰ ਜਾਪ, ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਾਰਾਂ ਚੇਤ ਦੀ ਰੈਣ ਕਹੇ ਭਿੰਨੀ, ਮੈਂ ਲੇਖਾ ਦਿਆਂ ਜਣਾਈਆ। ਮੈਂ ਜੁਗ ਚੌਕੜੀ ਵੇਲਾ ਵਕ਼ਤ ਰਹੀ ਗਿਣੀ, ਆਪਣੇ ਪੋਟੇ ਦਿਤੇ ਘਸਾਈਆ। ਓਢਣ ਲੱਥਾ ਰਿਹਾ ਸਿਰ ਤੋਂ ਚੁੰਨੀ, ਪੜਦਾ ਸਚ ਨਾ ਕੋਇ ਟਿਕਾਈਆ। ਭੇਵ ਖੁਲ੍ਹਾਇਆ ਨਾ ਕਿਸੇ ਵਿਦਵਾਨ ਗੁਣ ਗੁਣੀ, ਗਹਿਰ ਗੰਭੀਰ ਨਾ ਕੋਇ ਜਣਾਈਆ। ਝਗੜਾ ਵੇਖਿਆ ਰਿਖੀ ਮੁਨੀ, ਮੁਨੀਸ਼ਰ ਦੇਣ ਦੁਹਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਸ਼ਬਦ ਅਗੰਮੀ ਵਜਾਏ ਨਾ ਕੋਈ ਧੁਨੀ, ਧੁਰ ਦਾ ਭੇਵ ਨਾ ਕੋਇ ਖੁਲ੍ਹਾਈਆ। ਇਕ ਬਚਨ ਪਹਿਲੋਂ ਸੁਣਿਆ ਸੰਮਤ ਉਨੀਂ, ਜਿਸ ਦਾ ਪਰਦਾ ਸਕਿਆ ਨਾ ਕੋਇ ਉਠਾਈਆ। ਜਿਸ ਦੇ ਹੁਕਮੇ ਅੰਦਰ ਵੀਹ ਸੌ ਵੀਹ ਬਿਕ੍ਰਮੀ ਸਭ ਦੀ ਚੋਟੀ ਗਈ ਮੁੰਨੀ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਭਿੰਨੜੀ ਰੈਣ ਕਹੇ ਜਿਸ ਵੇਲੇ ਸੋਹੰ ਗਾਇਆ, ਰਾਮ ਸੀਤਾ ਲਛਮਣ ਤਿੰਨੇ ਨਜ਼ਰੀ ਆਈਆ। ਪੁਰਖ ਅਬਿਨਾਸ਼ੀ ਪ੍ਰੇਮ ਪ੍ਰੀਤੀ ਮਾਰਗ ਲਾਇਆ, ਦਿਤੀ

ਮਾਣ ਵਡਿਆਈਆ। ਸੀਤਾ ਨਿਉਂ ਕੇ ਸੀਸ ਝੁਕਾਇਆ, ਬੇਨੰਤੀ ਇਕ ਸੁਣਾਈਆ। ਇਹ ਕੀ ਪ੍ਰਭੂ ਖੇਲ ਰਚਾਇਆ, ਪਰਦਾ ਦੇ ਉਠਾਈਆ। ਰਾਮ ਕਿਹਾ ਇਹ ਭੇਵ ਬੇਪਰਵਾਹਿਆ, ਬੇਪਰਵਾਹੀ ਵਿਚ ਸਮਾਈਆ । ਕਲਜੁਗ ਵੇਲਾ ਰਿਹਾ ਵਖਾਇਆ, ਦੂਰ ਦੁਰਾਡਾ ਨੇੜੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ । ਸੀਤਾ ਸੁਣ ਸਚ ਸਵਾਣੀ, ਤੈਨੂੰ ਦਿਆਂ ਜਣਾਈਆ। ਲਛਮਣ ਪੀ ਲੈ ਗਲਾਸ ਪਾਣੀ, ਅੰਮ੍ਰਿਤ ਰੂਪ ਵਖਾਈਆ। ਅਗੰਮੀ ਸ਼ਬਦ ਧੁਰ ਦੀ ਬਾਣੀ, ਬਿਨ ਰਸਨਾ ਜਿਹਵਾ ਗਾਈਆ। ਸੀਤਾ ਰਾਮ ਜਗਤ ਕਹਾਣੀ, ਚਾਰੋਂ ਕੁੰਟ ਵਧਾਈਆ। ਮੈਂ ਕਲਜੁਗ ਅੰਤਮ ਦੱਸਾਂ ਸਚ ਨਿਸ਼ਾਨੀ, ਕਲਜੁਗ ਜੀਵ ਸਾਚਾ ਇਸ਼ਟ ਦੇਵ ਨਾ ਕੋਇ ਮਨਾਈਆ। ਓਸ ਵੇਲੇ ਪੁਰਖ ਅਕਾਲ ਸ੍ਰੀ ਭਗਵੰਤ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਲਾਸ਼ਰੀਕ ਆਪਣੀ ਕਰਨੀ ਇਕ ਮਿਹਰਵਾਨੀ, ਮਹਿਬੂਬ ਮੁਹੱਬਤ ਅੰਦਰ ਮਹਿਵ ਹੋ ਕੇ ਮਾਲਕ ਰਸਤਾ ਦੇਣਾ ਜਣਾਈਆ। ਜਨ ਭਗਤਾਂ ਦੇਵਣ ਔਣਾ ਪਦ ਨਿਰਬਾਣੀ, ਸਚਖੰਡ ਦੀ ਸਚ ਨਿਸ਼ਾਨੀ, ਲੇਖਾ ਚੁਕਾ ਕੇ ਦੋ ਜਹਾਨੀ, ਦੋਹਰਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਲਛਮਣ ਕਹੇ, ਕੀ ਸ੍ਰੀ ਭਗਵਾਨ ਲੋਕਮਾਤ ਆਵੇਗਾ। ਰਾਮ ਕਿਹਾ ਹਾਂ, ਮਿਹਰਵਾਨ ਹੋ ਕੇ ਆਪਣਾ ਫੇਰਾ ਪਾਵੇਗਾ। ਸੀਤਾ ਕਿਹਾ ਕੀ ਦੇਵੇ ਦਾਨ, ਝੋਲੀ ਵਸਤ ਕੀ ਟਿਕਾਵੇਗਾ। ਅਬਿਨਾਸ਼ੀ ਕਰਤੇ ਕਿਹਾ ਜੋ ਤੁਹਾਨੂੰ ਦੱਸਿਆ ਗਾਨ, ਇਹੋ ਭਗਤਾਂ ਨੂੰ ਪੜ੍ਹਾਵੇਗਾ। ਜਿਹੜਾ ਲੁਕਿਆ ਜਿਮੀਂ ਤੋਂ ਥੱਲੇ ਉਤੇ ਅਸਮਾਨ, ਸੋਹਣਾ ਆਸਣ ਸਚ ਵਖਾਵੇਗਾ। ਜਿਸ ਦਾ ਜੁਗ ਚੌਕੜੀ ਸਾਰੇ ਗਾਵਣ ਗਾਣ, ਸੋ ਗਹਿਰ ਗੰਭੀਰ ਬੇਨਜ਼ੀਰ ਆਪਣੀ ਖੇਲ ਖਿਲਾਵੇਗਾ। ਸਾਚੇ ਭਗਤਾਂ ਦਾ ਬਣ ਕੇ ਭਗਵਾਨ, ਆਤਮ ਅੰਤਰ ਦੇ ਕੇ ਬ੍ਰਹਮ ਗਿਆਨ, ਸਾਚੀ ਵਿਦਿਆ ਇਕ ਸਮਝਾਵੇਗਾ। ਸ਼ਬਦ ਅਗੰਮ ਸੁਣਾ ਕੇ ਕਾਨ, ਭੇਵ ਅਭੇਦਾ ਖੋਲ੍ਹੇ ਆਣ, ਧੁਰ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਸੁਣਾਵੇਗਾ। ਗ਼ਰੀਬ ਨਿਮਾਣੇ ਵੇਖੇ ਦੋ ਜਹਾਨ, ਕੋਝਿਆਂ ਕਮਲਿਆਂ ਦੇਵੇ ਮਾਣ, ਭੁੱਖਿਆਂ ਨੰਗਿਆਂ ਆਪਣੇ ਅੰਗ ਲਗਾਵੇਗਾ। ਚਾਰੇ ਬਾਣੀ ਹੋਏ ਹੈਰਾਨ, ਚਾਰੇ ਖਾਣੀ ਮੇਟੇ ਸ਼ੈਤਾਨ, ਚਾਰੇ ਕੁੰਟ ਦਏ ਗਿਆਨ, ਚਾਰੇ ਜੁਗ ਸੀਸ ਝੁਕਾਣ, ਚਾਰੇ ਵੇਦ ਮੰਨਣ ਭਗਵਾਨ, ਚੌਥੇ ਪਦ ਆਪਣੇ ਘਰ ਸੱਦ ਮਹਲ ਅਟਲ ਇਕ ਸੁਹਾਵੇਗਾ। ਭਗਤਾਂ ਮਾਰੇ ਇਕ ਆਵਾਜ਼, ਅੰਦਰੋਂ ਖੋਲ੍ਹ ਦੇਵੇ ਰਾਜ਼, ਭੁਲ ਜਾਣ ਰੋਜ਼ਾ ਅਤੇ ਨਿਮਾਜ਼, ਪੂਜਾ ਪਾਠ ਸਿਮਰਨ ਜੋਗ ਅਭਿਆਸ ਨਜ਼ਰ ਕੋਇ ਨਾ ਆਏਗਾ। ਜਿਧਰ ਵੇਖਣ ਓਧਰ ਨਜ਼ਰੀ ਆਏ ਆਪ, ਭਗਤਾਂ ਨੂੰ ਦੱਸਦਾ ਜਾਏ ਮੈਂ ਤੁਹਾਡਾ ਬਾਪ, ਪੂਤ ਸਪੂਤੇ ਆਪਣੀ ਗੋਦ ਚੁਕਾਏਗਾ। ਸੀਤਾ ਕਹੇ ਕੀ ਪ੍ਰਭੂ ਲੋਕਮਾਤ ਏਹੋ ਜਿਹੀ ਫੇਰ ਆਵੇ ਰਾਤ, ਰਾਮ ਨੇ ਕਿਹਾ ਜਿਸ ਵੇਲੇ ਅਬਿਨਾਸ਼ੀ ਕਰਤਾ ਦੇਣ ਆਵੇ ਸੁਗ਼ਾਤ, ਭਿੰਨੜੀ ਰੈਣ ਆਪਣਾ ਰੰਗ ਵਟਾਏਗਾ। ਇਹੋ ਪਰਵਿਸ਼ਟਾ ਇਹੋ ਦਿਵਸ ਇਹੋ ਰਾਤ, ਇਕ ਸੱਤ ਦਾ ਖੇਲ ਤਮਾਸ਼, ਗੁਰਮੁਖਾਂ ਦੀ ਹੋਵੇ ਸਾਥ ਜਮਾਤ, ਲੇਖਾ ਲਿਖਾਏ ਨਾਲ ਕਲਮ ਦਵਾਤ, ਸੁਗ਼ਾਤ ਧੁਰ ਦੀ ਝੋਲੀ ਪਾਏਗਾ। ਸੀਤਾ ਕਹੇ ਮੈਂ ਵੇਖਣਾ ਖੇਲ ਤਮਾਸ਼, ਰਾਮ ਕਹੇ ਮੈਂ ਵੀ ਹੋਵਾਂ ਤੇਰੇ ਸਾਥ, ਨਿਰਗੁਣ ਹੋ ਕੇ ਖ਼ੁਸ਼ੀ ਮਨਾਏਗਾ। ਸਤਾਰਾਂ ਚੇਤ ਕਹੇ ਮੇਰੀ ਪੂਰੀ ਹੋਵੇ ਆਸ, ਸ੍ਰੀ ਭਗਵਾਨ ਭਗਤਾਂ ਦਾ ਹੋ ਕੇ ਦਾਸ, ਗ੍ਰਹਿ ਗ੍ਰਹਿ ਅੰਦਰ ਕਰ ਕੇ ਨਿਵਾਸ, ਨਿਜ ਆਸਣ ਬੈਠ ਡੇਰਾ ਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਏਗਾ। ਭਿੰਨੜੀ ਰੈਣ ਕਹੇ ਸੁਣ ਭਗਤ ਮਿਤਰ, ਤੇਰੀ ਮੇਰੀ

ਵੱਜੇ ਵਧਾਈਆ। ਜਿਸ ਨੇ ਤੁਹਾਡਾ ਰਖਿਆ ਫ਼ਿਕਰ, ਫ਼ਿਕਰੇ ਤੁਹਾਡੇ ਢੋਲੇ ਗਾਈਆ। ਮੈਂ ਓਸੇ ਦਾ ਕਰਦੀ ਜ਼ਿਕਰ, ਦਿਵਸ ਰੈਣ ਰਹੀ ਸੁਣਾਈਆ। ਜੋ ਆਪਣੀ ਧਾਰੋਂ ਆਪੇ ਨਿਕਲ, ਜੋਤੀ ਨੂਰ ਨੂਰ ਰੁਸ਼ਨਾਈਆ। ਬਿਨ ਭਗਤਾਂ ਸਾਚੀ ਨਜ਼ਰ ਨਾ ਆਏ ਕਿਸੇ ਸ਼ਕਲ, ਬੇਅਕਲ ਹੋਵੇ ਲੋਕਾਈਆ। ਗੁਰਮੁਖੋ ਤੁਹਾਡੀ ਕੂੜੀ ਕਿਰਿਆ ਕਰ ਦੇਵੇ ਕ਼ਤਲ, ਦੁਰਮਤ ਮੈਲ ਦੇਵੇ ਧਵਾਈਆ। ਤੁਹਾਡੀ ਮੰਜ਼ਲ ਦਾ ਪੂਰਾ ਕਰ ਜਾਏ ਸਫ਼ਰ, ਪਾਂਧੀ ਰਹਿਣ ਨਾ ਕੋਇ ਨਾ ਪਾਈਆ। ਦੂਜੀ ਵਾਰ ਫੇਰ ਦੇਵੇ ਨਾ ਕੋਈ ਕਫ਼ਨ, ਮੜ੍ਹੀ ਗੋਰ ਨਾ ਕੋਇ ਦਬਾਈਆ। ਤੁਹਾਡੇ ਨਾਲ ਪ੍ਰਭੂ ਮਿਲ ਕੇ ਆਇਆ ਵਸਣ, ਆਤਮ ਪਰਮਾਤਮ ਜੋੜ ਜੁੜਾਈਆ । ਸਤਿ ਸਤਿਵਾਦੀ ਰਾਹ ਆਇਆ ਦੱਸਣ, ਦਰਗਾਹ ਸਾਚੀ ਕੁੰਡਾ ਲਾਹੀਆ। ਪ੍ਰੇਮ ਪਿਆਰ ਨਾਲ ਆਇਆ ਆਖਣ, ਸ਼ਬਦ ਸੰਦੇਸ਼ਾ ਰਿਹਾ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਭਿੰਨੜੀ ਰੈਣ ਕਹੇ ਮੈਂ ਚੁਕਦਾ ਵੇਖਿਆ ਓਹਲਾ, ਪੜਦਾ ਰਿਹਾ ਉਠਾਈਆ। ਭਗਤਾਂ ਦਾ ਹੋ ਕੇ ਗੋਲਾ, ਦਰਵੇਸ਼ ਫੇਰਾ ਪਾਈਆ। ਸ਼ਬਦ ਅਗੰਮੀ ਢੋਲਾ, ਸੋਹੰ ਰਾਗ ਸੁਣਾਈਆ। ਦੋ ਜਹਾਨਾਂ ਬਣ ਕੇ ਵਿਚੋਲਾ, ਵਿਛੜੇ ਰਿਹਾ ਮਿਲਾਈਆ। ਦਰਗਾਹ ਦਾ ਬਣ ਕੇ ਤੋਲਾ, ਨਾਮ ਕੰਡੇ ਰਿਹਾ ਚੜ੍ਹਾਈਆ। ਸਤਾਰਾਂ ਚੇਤ ਕਹੇ ਗੁਰਮੁਖੋ ਤੁਹਾਡੇ ਅੰਦਰ ਕੋਈ ਰਹਿਣ ਨਾ ਦੇਵੇ ਰੌਲਾ, ਕੂੜਾ ਝਗੜਾ ਦਏ ਮਿਟਾਈਆ। ਤੁਹਾਡਾ ਉਲਟਾ ਕਰੇ ਨਾਭ ਕਵਲਾ, ਅੰਮ੍ਰਿਤ ਆਪਣਾ ਦਏ ਟਿਕਾਈਆ। ਨੂਰ ਖ਼ੁਦਾਈ ਦੱਸ ਕੇ ਅਵਲਾ, ਜਲਵਾ ਜ਼ਹੂਰ ਦਏ ਜਣਾਈਆ। ਬੇਸ਼ਕ ਗੁਰਮੁਖ ਕੋਝਾ ਹੋਵੇ ਕਮਲਾ, ਕਵਲ ਨੈਣ ਆਪਣੇ ਨਾਲ ਮਿਲਾਈਆ। ਤੁਹਾਡੇ ਪੂਰਬ ਜਨਮ ਦੇ ਵੇਖੇ ਨਾ ਅਮਲਾ, ਮਿਹਰ ਨਜ਼ਰ ਆਪਣੀ ਇਕ ਉਠਾਈਆ। ਤੁਹਾਨੂੰ ਵਜੌਣਾ ਪਏ ਨਾ ਕੋਈ ਤਬਲਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਤੁਹਾਡਾ ਲੇਖਾ ਮੁਕਾਇਆ ਪਿਛਲਾ, ਅਗੇ ਹੋਇਆ ਆਪ ਸਹਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਮਾਣਸ ਜਨਮ ਜਿੱਤ ਲੈ, ਹਾਰ ਚਰਨਾਂ ਹੇਠ ਦਬਾਈਆ। ਪ੍ਰੀਤੀ ਦੇ ਪ੍ਰੀਤਮ ਨੂੰ ਪ੍ਰੇਮ ਨਾਲ ਖਿੱਚ ਲੈ, ਆਤਮ ਪਰਮਾਤਮ ਗੰਢ ਗੰਢਾਈਆ। ਗੁਰ ਸ਼ਬਦ ਵਿਚ ਲੈ, ਨਾਤਾ ਛੋੜ ਜਗਤ ਲੋਕਾਈਆ । ਭਿੰਨੜੀ ਰੈਣ ਕਹੇ ਘਰ ਸੱਜਣ ਸੋਹਣਾ ਨਿੱਤ ਬਹੇ, ਪੀਤ ਪੀਤੰਬਰ ਸੀਸ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਰੈਣ ਕਹੇ ਮੈਂ ਵੇਖਿਆ ਰਹਿਬਰ, ਰਹਿਮਤਾਂ ਦਾ ਮਾਲਕ ਨਜ਼ਰੀ ਆਈਆ। ਮੂਰਖ ਮੁਗਧ ਅੰਞਾਣ ਤਾਰੇ ਅਹਿਮਕ, ਦੁਬਧਾ ਮੈਲ ਧਵਾਈਆ। ਜਿਹੜਾ ਉਸ ਦੇ ਨਾਲ ਹੋ ਗਿਆ ਸਹਿਮਤ, ਉਸ ਦੇ ਸਹਿਮ ਰਿਹਾ ਮਿਟਾਈਆ। ਨਾਮ ਪਦਾਰਥ ਦੇ ਕੇ ਨਿਆਮਤ, ਖ਼ਾਲੀ ਝੋਲੀ ਦਏ ਭਰਾਈਆ। ਅੰਤ ਸਹਾਈ ਹੋਵੇ ਵੇਲੇ ਕ਼ਿਆਮਤ, ਜਮਾਂ ਤੋਂ ਲਏ ਛੁਡਾਈਆ। ਸਚ ਦਰਬਾਰ ਵਿਚ ਜਾਂਦਿਆਂ ਕਰੇ ਨਾ ਕੋਇ ਮਮਾਨਤ, ਅਗੇ ਹੋ ਨਾ ਕੋਇ ਅਟਕਾਈਆ। ਜਨ ਭਗਤੋ ਜਿਨ੍ਹਾਂ ਦੀ ਸ੍ਰੀ ਭਗਵਾਨ ਦੇਵੇ ਜ਼ਮਾਨਤ, ਉਹਨਾਂ ਨੂੰ ਬੰਨ੍ਹਣ ਵਾਲਾ ਨਜ਼ਰ ਕੋਇ ਨਾ ਆਈਆ। ਭਗਤ ਭਗਵਾਨ ਦੋਵੇਂ ਸਦਾ ਸਦਾ ਸਹੀ ਸਲਾਮਤ, ਇਕੋ ਰੰਗ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਾਰਾਂ ਚੇਤ ਭਿੰਨੜੀ ਰੈਣ ਰੇਣ ਚਰਨ ਧੂੜ ਟਿੱਕਾ ਮਸਤਕ ਲਾਈਆ।

੧੮ ਚੇਤ ਸ਼ਹਿਨਸ਼ਾਹੀ ਸੰਮਤ ੧ ਵਕੀਲ ਸਿੰਘ ਦੇ ਗ੍ਰਹਿ ਪਿੰਡ ਹੰਸਾ ਜੰਮੂ

ਜਨ ਭਗਤ ਕਹੇ ਪ੍ਰਭ ਵੇਖ ਕਾਇਆ ਖੇੜਾ, ਸਾਢੇ ਤਿੰਨ ਹੱਥ ਅੰਦਰ ਧਿਆਨ ਲਗਾਈਆ। ਪੰਚ ਵਿਕਾਰ ਛਿੜਿਆ ਝੇੜਾ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸਾਚੇ ਮੰਦਰ ਹੋਇਆ ਅੰਧੇਰਾ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਜਗਤ ਸਾਗਰ ਬੰਨੇ ਕੋਈ ਨਾ ਲਾਏ ਬੇੜਾ, ਧੁਰ ਦਾ ਸੰਗ ਨਾ ਕੋਇ ਜਣਾਈਆ। ਮਾਇਆ ਮਮਤਾ ਸ੍ਰਿਸ਼ਟੀ ਇਸ਼ਟੀ ਕਹੇ ਮੇਰਾ ਮੇਰਾ, ਹਉਮੇ ਰੋਗ ਨਾ ਕੋਇ ਮਿਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਭਰਮੇ ਭੁੱਲਾ ਗੁਰੂ ਗੁਰ ਚੇਲਾ, ਸੱਜਣ ਸੁਹੇਲਾ ਜੋੜ ਨਾ ਕੋਇ ਜੁੜਾਈਆ। ਸਦੀ ਵੀਹਵੀਂ ਵੇਖ ਕਲ ਕਾਤੀ ਵੇਲਾ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਹੋਇਆ ਵਕ਼ਤ ਦੁਹੇਲਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਮੀਤ ਮੁਰਾਰ ਵਿਚ ਜਹਾਨ ਰਹੇ ਕੋਈ ਨਾ ਸੱਜਣ ਸੁਹੇਲਾ, ਸਚ ਪ੍ਰੀਤੀ ਸਤਿ ਨਾ ਕੋਇ ਬੰਧਾਈਆ। ਸਾਚੇ ਗ੍ਰਹਿ ਸਾਚੇ ਮੰਦਰ ਪਾਰਬ੍ਰਹਮ ਬ੍ਰਹਮ ਹੋਏ ਨਾ ਮੇਲਾ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਘਰ ਦੀਪਕ ਜੋਤ ਜਗੇ ਨਾ ਕੋਈ ਬਿਨ ਬਾਤੀ ਤੇਲਾ, ਨੂਰ ਜ਼ਹੂਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹੇ ਪ੍ਰਭ ਵੇਖ ਕਾਇਆ ਗੜ੍ਹ, ਪੰਜ ਤਤ ਮਾਟੀ ਖੋਜ ਖੁਜਾਈਆ। ਮਨ ਵਾਸਨਾ ਸ੍ਰਿਸ਼ਟੀ ਰਹੀ ਲੜ, ਤ੍ਰਿਸ਼ਨਾ ਜਗਤ ਨਾ ਕੋਇ ਮਿਟਾਈਆ। ਹਉਮੇ ਅਗਨੀ ਅੰਦਰ ਰਹੇ ਸੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਰਸਨਾ ਜਿਹਵਾ ਬੱਤੀ ਦੰਦ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਾਰੇ ਰਹੇ ਪੜ੍ਹ, ਹਿਰਦੇ ਹਰਿ ਨਾ ਕੋਇ ਵਸਾਈਆ। ਅਠਸਠ ਤੀਰਥ ਸਾਰੇ ਰਹੇ ਸੜ, ਦੁਰਮਤ ਮੈਲ ਨਾ ਕੋਇ ਧਵਾਈਆ। ਪੂਜਾ ਪਾਠ ਸਿਮਰਨ ਜੋਗ ਅਭਿਆਸ ਹਵਨ ਸਾਰੇ ਰਹੇ ਕਰ, ਸਚ ਸੁਗੰਧੀ ਆਹੂਤੀ ਨਾਮ ਨਾ ਕੋਇ ਟਿਕਾਈਆ। ਜਗਤ ਦਹਿਲੀਜ਼ਾਂ ਸੀਸ ਸਾਰੇ ਰਹੇ ਧਰ, ਨਮੋ ਨਮੋ ਨਿਮਸਕਾਰ ਪ੍ਰਭੂ ਤੇਰੇ ਚਰਨ ਨਾ ਕੋਇ ਜਣਾਈਆ। ਨਵ ਨੌ ਚਾਰ ਜੁਗ ਚੌਕੜੀ ਵੇਖਿਆ ਦਰ ਦਰ, ਸਾਚੇ ਘਰ ਤੇਰੀ ਅਲਖ ਨਾ ਕੋਇ ਜਗਾਈਆ। ਜੀਵਤ ਕੋਇ ਨਾ ਜਾਏ ਮਰ, ਮਰ ਜੀਵਤ ਰੂਪ ਵਟਾਈਆ। ਦਰ ਠਾਂਡੇ ਭਗਤ ਸੁਹੇਲੇ ਮੰਗਣ ਵਰ, ਆਤਮ ਝੋਲੀ ਅਗੇ ਡਾਹੀਆ। ਅਬਿਨਾਸ਼ੀ ਕਰਤੇ ਕਿਰਪਾ ਕਰ, ਦੀਨ ਦਿਆਲ ਤੇਰੀ ਸਰਨਾਈਆ। ਨਿਰਗੁਣ ਰੂਪ ਜੋਤੀ ਧਾਰ ਸ਼ਬਦ ਅਗੰਮੀ ਅੰਦਰ ਵੜ, ਮਹਲ ਅਟਲ ਸੋਭਾ ਪਾਈਆ। ਜੋਤ ਪਰਕਾਸ਼ ਇਕੋ ਕਰ, ਪ੍ਰਿਥਮੀ ਆਕਾਸ਼ ਲੇਖਾ ਦੇ ਮੁਕਾਈਆ। ਸਚ ਦੁਵਾਰੇ ਮੰਜ਼ਲ ਆਪਣੀ ਚੜ੍ਹ, ਹਰਿ ਸੱਜਣ ਪੜਦਾ ਲਾਹੀਆ। ਤੇਰਾ ਰੂਪ ਅਨੂਪ ਦਰਸ਼ਨ ਲਈਏ ਕਰ, ਸਵੱਛ ਸਰੂਪੀ ਇਕੋ ਸੋਭਾ ਪਾਈਆ। ਸਚਖੰਡ ਦਵਾਰੇ ਹਕ ਮੁਕਾਮੇ ਖੜ, ਸਾਖ਼ਿਆਤ ਨਜ਼ਰੀ ਆਈਆ। ਪ੍ਰਭੂ ਤੇਰਾ ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਜੋਤ ਜੋਤ ਰੁਸ਼ਨਾਈਆ। ਕਿਰਪਾਨਿਧਾਨ ਕਿਰਪਾ ਆਪਣੀ ਕਰ, ਕਿਰਪਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤ ਕਹੇ ਪ੍ਰਭੂ ਜਗਤ ਕੂੜ ਕੁੜਿਆਰ, ਕੁਟੰਬ ਸਚਾ ਨਜ਼ਰ ਕੋਇ ਨਾ ਆਈਆ। ਸਾਚਾ ਮਿਲਿਆ ਨਾ ਕਿਸੇ ਯਾਰ, ਧੁਰ ਦਾ ਸੰਗੀ ਸੰਗ ਬਣਾਈਆ। ਅੰਤਰ ਆਤਮ ਕਰੇ ਨਾ ਕੋਈ ਪਿਆਰ, ਸੁਰਤ ਸ਼ਬਦ ਨਾ ਕੋਇ ਕੁੜਮਾਈਆ। ਚਾਰ ਕੁੰਟ ਨਜ਼ਰ ਆਇਆ ਵਿਭਚਾਰ, ਸਤਿ

ਧਰਮ ਨਾ ਕੋਇ ਰਖਾਈਆ। ਮਾਇਆ ਮਮਤਾ ਰਹੇ ਝਖ ਮਾਰ, ਧੀਰਜ ਧੀਰ ਨਾ ਕੋਇ ਧਰਾਈਆ। ਫਿਰ ਫਿਰ ਵੇਖਿਆ ਤੇਰਾ ਸੰਸਾਰ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਸਾਚਾ ਮਿਲਿਆ ਨਾ ਜੋਗ ਅਭਿਆਸ, ਸ਼ਾਸਤਰ ਸਿਮਰਤ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਲੇਖੇ ਲੱਗਾ ਨਾ ਕੋਇ ਸਵਾਸ, ਸਾਹ ਸਾਹ ਸੰਗ ਨਿਭਾਈਆ। ਪੂਰੀ ਹੋਈ ਨਾ ਤ੍ਰਿਸ਼ਨਾ ਆਸ, ਤੇਰਾ ਮਿਲਾਪ ਨਾ ਕੋਇ ਕਰਾਈਆ । ਕਰਾਂ ਬੇਨੰਤੀ ਦੋਏ ਜੋੜ ਕੇ ਹਾਥ, ਡੰਡਾਵਤ ਇਕ ਜਣਾਈਆ। ਠਾਕਰ ਸਵਾਮੀ ਸੁਣ ਅਰਦਾਸ, ਅਰਜ਼ ਆਰਜ਼ੂ ਬੇਪਰਵਾਹੀਆ। ਚਰਨ ਕਵਲ ਹੋ ਕੇ ਦਾਸ, ਸਚ ਸੁਨੇਹੜਾ ਰਿਹਾ ਜਣਾਈਆ । ਭਗਤ ਪਿਆਰਾ ਹੋ ਕੇ ਵੇਖ ਲੋਕਮਾਤ, ਕਲਜੁਗ ਰੈਣ ਅੰਧੇਰੀ ਛਾਈਆ। ਅੰਬਰ ਉਪਰੋਂ ਬਰਸੇ ਬਰਸਾਤ, ਮੇਘਲਾ ਆਪਣਾ ਰੰਗ ਰੰਗਾਈਆ। ਕਰੋੜ ਛਿਆਨਵੇਂ ਖੇਲ ਤਮਾਸ਼, ਵੇਖਣ ਛਹਿਬਰ ਲਾਈਆ। ਰਾਮ ਵਸ਼ਿਸ਼ਟ ਵਾਲੀ ਰਾਤ, ਸੀਤਾ ਲਛਮਣ ਦਏ ਗਵਾਹੀਆ। ਸ਼ੰਕਰ ਵੇਖੇ ਉਤੇ ਕੈਲਾਸ਼, ਬ੍ਰਹਮਾ ਵੇਤਾ ਬ੍ਰਹਮ ਨੈਣ ਉਠਾਈਆ। ਵਿਸ਼ਨੂੰ ਜਾਣੇ ਖੇਲ ਤਮਾਸ਼, ਕਰਨੀ ਕਰਤਾ ਆਪ ਕਰਾਈਆ। ਜਗਤ ਜੀਵ ਜਹਾਨ ਦਿਸੇ ਉਦਾਸ, ਸਤਿ ਸੰਤੋਖ ਰੂਪ ਨਾ ਕੋਇ ਵਖਾਈਆ। ਭਗਤ ਸੁਹੇਲੇ ਸੱਜਣ ਰਖ ਪਾਸ, ਵਿਛੋੜਾ ਜਗਤ ਦੇ ਕਟਾਈਆ। ਸਚ ਬੇਨੰਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਕਹੇ ਮੇਰੇ ਠਾਕਰ ਸਵਾਮੀ, ਕਿਉਂ ਠੋਕਰ ਰਿਹਾ ਲਗਾਈਆ। ਆਦਿ ਜੁਗਾਦੀ ਅੰਤਰਜਾਮੀ, ਅੰਤਸ਼ਕਰਨ ਵੇਖ ਵਖਾਈਆ। ਜਿਸ ਕਾਰਨ ਬਰਖੇ ਅੰਮ੍ਰਿਤ ਪਾਣੀ, ਅੰਬਰ ਛਹਿਬਰ ਲਾਈਆ। ਇਹ ਵੀ ਖੇਲ ਖ਼ਲਕ ਮਹਾਨੀ, ਹਰਿ ਖ਼ਾਲਕ ਤੇਰੀ ਬੇਪਰਵਾਹੀਆ। ਲਛਮਣ ਦੇ ਇਕ ਗਲਾਸ ਦੀ ਇਹ ਨਿਸ਼ਾਨੀ, ਸੀਤਾ ਬੂੰਦਾ ਬੂੰਦ ਨੀਰ ਬਰਸਾਈਆ। ਭਗਤਨ ਮੇਲਾ ਸ੍ਰੀ ਭਗਵਾਨੀ, ਭਗਵਨ ਰੰਗ ਚੜ੍ਹਾਈਆ। ਜੁਗਾਂ ਪਿੱਛੋਂ ਹੋਈ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗਲਾਸ ਕਹੇ ਮੈਂ ਭਰਿਆ ਜਲ, ਤ੍ਰੇਤਾ ਪਿਛਲੀ ਯਾਦ ਕਰਾਈਆ। ਜਿਸ ਦਾ ਖੇਲ ਵੇਖਣਾ ਕਲ, ਕੁੱਲ ਮਾਲਕ ਹੁਕਮ ਸੁਣਾਈਆ। ਪ੍ਰੇਮ ਪ੍ਰੀਤੀ ਅੰਦਰ ਰਲ, ਇਕ ਸੱਤ ਖ਼ੁਸ਼ੀ ਵਖਾਈਆ। ਲੋਕਮਾਤ ਆਇਆ ਚਲ, ਬਣ ਕੇ ਪਾਂਧੀ ਰਾਹੀਆ। ਛਡ ਕੇ ਜਗਤ ਥਲ, ਪੈਂਡਾ ਲਿਆ ਮੁਕਾਈਆ। ਦੁਖੜਾ ਸੀਸ ਝਲ, ਹੌਸਲਾ ਲਿਆ ਵਧਾਈਆ। ਉਹਨਾਂ ਨਾਲੋਂ ਵਿਛੜਨਾ ਨਹੀਂ ਘੜੀ ਪਲ, ਜੋ ਭਗਤ ਸੁਹੇਲੇ ਭਗਵਨ ਸੰਗ ਨਿਭਾਈਆ। ਉਹਨਾਂ ਦੇ ਅੰਦਰ ਬਾਹਰ ਜਾਣਾ ਰਲ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਕੂੜੀ ਤ੍ਰਿਸ਼ਨਾ ਮੇਟ ਕੇ ਸਲ, ਤ੍ਰਿਖਾ ਤ੍ਰਿਸ਼ਨਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਲ ਕਹੇ ਮੈਂ ਬੂੰਦ ਸਵਾਂਤੀ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਸਤਾਰਾਂ ਚੇਤ ਦੀ ਸੁਹੰਜਣੀ ਰਾਤੀ, ਪਿਛਲਾ ਲੇਖਾ ਰਿਹਾ ਜਣਾਈਆ। ਲਛਮਣ ਸੀਤਾ ਦੀ ਬਾਕੀ, ਬਨਬਾਸੀ ਰਾਮ ਦਏ ਗਵਾਹੀਆ। ਕਰ ਕੇ ਖੇਲ ਪੁਰਖ ਅਬਿਨਾਸ਼ੀ, ਜਾਮ ਗੁਰਮੁਖਾਂ ਰਿਹਾ ਪਿਆਈਆ। ਓਹਨਾਂ ਦੀ ਪੂਰੀ ਕਰ ਕੇ ਆਖੀ, ਆਖ਼ਰ ਆਪਣਾ ਰੰਗ ਰੰਗਾਈਆ। ਅੰਦਰ ਬਾਹਰ ਦਾ ਬਣ ਕੇ ਸਚਾ ਸਾਕੀ, ਦੋਵੇਂ ਪਿਆਲੇ ਹੱਥ ਉਠਾਈਆ। ਅੰਦਰੋਂ ਮਨ ਰਹੇ ਨਾ ਆਕੀ, ਬਾਹਰੋਂ ਤਨ ਨਾ ਕੋਇ ਦੁਖਾਈਆ। ਕਿਰਪਾ ਕਰ ਕੇ ਕਮਲਾਪਾਤੀ, ਕਮਲੇ ਕੋਝੇ ਗਲੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗਲਾਸ ਕਹੇ

ਮੈਂ ਤ੍ਰੇਤਾ ਦੁਆਪਰ ਕਲਜੁਗ ਗਿਆ ਵਧਦਾ, ਬਹੁਤਾ ਆਪਣਾ ਲੇਖ ਬਣਾਈਆ। ਅੰਤ ਅਖ਼ੀਰੀ ਰਾਹ ਗਿਆ ਤਕਦਾ, ਨੇਤਰ ਲੋਚਨ ਨੈਣ ਅੱਖ ਉਠਾਈਆ। ਜਿਸ ਵੇਲੇ ਭਗਤਾਂ ਮੇਲ ਹੋਵੇ ਪੁਰਖ ਸਮਰਥ ਦਾ, ਧੁਰ ਦਾ ਜੋੜ ਜੁੜਾਈਆ। ਨਜ਼ਾਰਾ ਵੇਖਾਂ ਉਸ ਦੀ ਪ੍ਰੇਮ ਵਾਲੀ ਅੱਖ ਦਾ, ਜੋ ਨੇਤਰ ਨੈਣਾਂ ਨਾਲ ਮਿਲਾਈਆ। ਕਿਸ ਬਿਧ ਇਕ ਗਲਾਸ ਦਾ ਅੰਮ੍ਰਿਤ ਮੇਘ ਹੋ ਕੇ ਵਸਦਾ, ਵਰਸ ਵਰਸ ਆਪਣੀ ਖ਼ੁਸ਼ੀ ਮਨਾਈਆ । ਨਾਲੇ ਰਾਗ ਸੁਣਾਂ ਰਾਹ ਜਾਂਦਿਆਂ ਕੋਲੋਂ ਭਗਵਨ ਦੇ ਜਸ ਦਾ, ਜੋ ਸਿਫ਼ਤ ਸਾਲਾਹੀ ਢੋਲੇ ਗਾਈਆ। ਨਾਲ ਓਸ ਨੂੰ ਵੇਖਾਂ ਹੱਸਦਾ, ਜੋ ਬਣੇ ਪਾਂਧੀ ਰਾਹੀਆ। ਓਸੇ ਅਸਵ ਉਤੇ ਸਜਦਾ, ਜੋ ਰਾਮ ਅਸਵਮੇਧ ਜਗ ਲਈ ਦਿਤਾ ਭਜਾਈਆ। ਇਹ ਖੇਲ ਓਸੇ ਦੇ ਹਕ ਦਾ, ਜੋ ਹਕ਼ੀਕ਼ਤ ਵੇਖ ਵਖਾਈਆ। ਪਿਛਲਾ ਲਹਿਣਾ ਇਹੋ ਕੁਛ ਦੱਸਦਾ, ਬਾਲਮੀਕ ਦੇ ਕੇ ਗਿਆ ਵਡਿਆਈਆ। ਢਾਈ ਘੰਟੇ ਇਸੇ ਜੂਹ ਵਿਚ ਇਹ ਘੋੜਾ ਰਿਹਾ ਸੀ ਟਪਦਾ, ਇਧਰ ਉਧਰ ਚਕਰ ਲਗਾਈਆ। ਜਿਥੇ ਗੁਰਮੁਖ ਸੋਹਣਾ ਵਸਦਾ, ਉਹਨਾਂ ਦੇ ਗ੍ਰਹਿ ਪਹਿਲੋਂ ਪਵਿੱਤਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਘੋੜਾ ਕਹੇ ਇਸੇ ਦਾ ਅੰਗਰੇਜ਼, ਅਗਲਾ ਨਹੀਂ ਪਿਛਲਾ ਸਾਥੀ ਨਜ਼ਰੀ ਆਈਆ। ਜਿਸ ਦੇ ਨਾਲ ਦੂਜਾ ਦੇਵੀ ਸਿੰਘ ਹੁੰਦਾ ਸੀ ਦਰਵੇਸ਼, ਦੋਵੇਂ ਵਾਗਾਂ ਫੜ ਕੇ ਖ਼ੁਸ਼ੀ ਮਨਾਈਆ। ਜਿਸ ਦੇ ਘਰ ਦਿਤਾ ਭੇਜ, ਇਹ ਸਰਦੀ ਗਰਮੀ ਵਿਚ ਸੇਵ ਕਮਾਈਆ। ਇਕ ਦਿਨ ਪ੍ਰਭ ਨੇ ਦਿਤਾ ਸੰਦੇਸ਼, ਅਗੰਮੀ ਹੁਕਮ ਸਮਝਾਈਆ। ਉਸ ਦਾ ਸਭ ਤੋਂ ਉਤੇ ਸਿਰਲੇਖ, ਲੇਖਾ ਲਿਖਤ ਦਏ ਗਵਾਹੀਆ। ਇਕ ਘਸੇਰਾ ਘਾਹ ਰਿਹਾ ਸੀ ਵੇਚ, ਜਿਸ ਨੂੰ ਗੁਰਨਾਮ ਸਿੰਘ ਕਹਿ ਕੇ ਸਾਰੇ ਰਹੇ ਗਾਈਆ। ਸਾਢੇ ਤਿੰਨ ਆਨੇ ਲੈ ਕੇ ਭੇਟ, ਭਾਈ ਪਰਕਾਸ਼ ਤਾਈਂ ਫੜਾਈਆ। ਉਸ ਨੇ ਫੜ ਕੇ ਲਏ ਲਪੇਟ, ਕੰਨੀ ਲਏ ਬੰਧਾਈਆ। ਉਸ ਦੀ ਮਾਤਾ ਨੇ ਲਏ ਵੇਖ, ਉਹ ਹੌਲੀ ਜਿਹੀ ਸਮਝਾਈਆ। ਇਹਨਾਂ ਵਿਚੋਂ ਮੈਨੂੰ ਦੇ ਦੇ ਏਕ, ਲੋੜ ਆਪਣੀ ਦਿਤੀ ਦ੍ਰਿੜਾਈਆ। ਮੈਂ ਓਸ ਰਾਮ ਦੀ ਕਰਨੀ ਭੇਟ, ਜੋ ਭਿਟਿਆਂ ਆਪਣੇ ਗਲੇ ਲਗਾਈਆ। ਜੇ ਨਾ ਦਿਤਾ ਤੇ ਮੈਂ ਆਪਣਾ ਖੇਸ ਦੇਣਾ ਵੇਚ, ਕ਼ੀਮਤ ਟਕਿਆਂ ਵਾਲੀ ਪਾਈਆ। ਓਧਰੋਂ ਆ ਗਿਆ ਹੋਰ ਸੰਦੇਸ਼, ਅਗੰਮੀ ਰਾਗ ਸੁਣਾਈਆ। ਤੁਹਾਡਾ ਸਭ ਦਾ ਲਹਿਣਾ ਹੱਥ ਨਰ ਨਰੇਸ਼, ਨਰ ਨਿਰੰਕਾਰ ਦਏ ਜਣਾਈਆ। ਤ੍ਰੇਤੇ ਦੀ ਬਜਾਏ ਇਹ ਕਲਜੁਗ ਲੈਣਾ ਵੇਖ, ਵੀਹਵੀਂ ਸਦੀ ਦਏ ਗਵਾਹੀਆ। ਇਸੇ ਅਸਵ ਨੂੰ ਓਥੇ ਭੇਜ, ਭਜਨ ਬੰਦਗੀ ਤੁਹਾਡੀ ਲੇਖੇ ਪਾਈਆ। ਧੁਰ ਦਾ ਮਾਲਕ ਚਲ ਕੇ ਆਵੇ ਤੁਹਾਡੇ ਦੇਸ, ਦਿਸ਼ਾ ਆਪਣੀ ਵੇਖ ਵਖਾਈਆ। ਇਹੋ ਉਤੇ ਹੋਵੇ ਅਸਵ ਖੇਸ, ਸੋਹਣੀ ਸੇਵ ਕਮਾਈਆ। ਅੰਬਰ ਕਰੇ ਹੇਤ, ਛਹਿਬਰ ਇਕ ਲਗਾਈਆ । ਜਿਸ ਲਛਮੀ ਨੇ ਤੱਕੀ ਟੇਕ, ਸੀਤਾ ਗਲਾਸ ਹੱਥ ਟਿਕਾਈਆ। ਉਹਨੂੰ ਰਾਮ ਤੇ ਰਾਮ ਦਾ ਮਾਲਕ ਦੋਵੇਂ ਰਹੇ ਵੇਖ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਅਸਵ ਕਹੇ ਸੁਣੋ ਗੁਰਮੁਖ, ਮੇਰੀ ਆਸਾ ਤੁਹਾਨੂੰ ਦਏ ਜਣਾਈਆ। ਅੱਜ ਦੇ ਔਣ ਵਿਚ ਕਿਸੇ ਨਹੀਂ ਮੰਨਣਾ ਦੁਖ, ਇਹ ਦੁਖ ਨਹੀਂ ਸੁਖ ਦਾ ਕਾਰਨ ਰਿਹਾ ਬਣਾਈਆ। ਤੁਹਾਡੇ ਧੋ ਕੇ ਸੋਹਣੇ ਮੁਖ, ਦੁਰਮਤ ਮੈਲ ਧੁਆਈਆ। ਜਿਸ ਥਾਂ ਤੇ ਆ ਕੇ ਗਿਆ ਸਾਂ ਰੁਕ, ਜੇ ਬਾਰਸ਼ ਨਾ ਹੁੰਦੀ ਇਥੇ ਮੇਰਾ ਕੌਣ ਕ਼ਦਮ ਟਿਕਾਈਆ। ਫੇਰ ਮੇਰਾ ਲਹਿਣਾ ਕਿਸ ਤਰਾ ਜਾਂਦਾ ਮੁਕ, ਛੱਤ ਦੇ ਅੰਦਰ ਵਾੜ ਕੇ ਮੇਰਾ ਸੁਖ ਵਖਾਈਆ। ਜੇ ਤੁਸੀਂ ਮੈਨੂੰ ਲਵੋ ਪੁਛ, ਮੈਂ

ਤੁਹਾਨੂੰ ਲੱਖ ਲੱਖ ਦਿਆਂ ਵਧਾਈਆ। ਤੁਸੀਂ ਰਲ ਕੇ ਆ ਗਏ ਪਿਉ ਪੁੱਤ, ਮੇਰਾ ਸੰਸਾ ਦਿਤਾ ਚੁਕਾਈਆ। ਨਾ ਕੋਈ ਪੜਦਾ ਉਹਲਾ ਰਿਹਾ ਲੁਕ, ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਕਾਈਆ। ਧਰਤੀ ਕਹੇ ਜਿਸ ਵੇਲੇ ਮੇਰੇ ਉਤੇ ਰਖਿਆ ਸੁੰਬ, ਅਗਲਾ ਹਿੱਸਾ ਦਿਤਾ ਛੁਹਾਈਆ। ਮੈਨੂੰ ਸੁੱਤੀ ਨੂੰ ਦਿਤਾ ਟੁੰਬ, ਅੱਖ ਦਿਤੀ ਖੁਲ੍ਹਾਈਆ। ਜਿਸ ਵੇਲੇ ਹਲਾਈ ਦੁੰਮ, ਦੋ ਜਹਾਨ ਵੱਜੀ ਵਧਾਈਆ। ਉਤੋਂ ਉਤਰਦਿਆਂ ਧਰਨੀ ਕਹੇ ਮੈਂ ਪ੍ਰਭੂ ਦੇ ਚਰਨ ਲਏ ਚੁੰਮ, ਆਪਣੀ ਤ੍ਰਿਖਾ ਬੁਝਾਈਆ। ਨਾਲੇ ਕਿਹਾ ਮੈਨੂੰ ਸੰਤੋਖ ਆਇਆ ਹੁਣ, ਧੀਰਜ ਦਿਤੀ ਧਰਾਈਆ। ਕੀ ਉਹਨਾਂ ਦੇ ਗਾਵਾਂ ਗੁਣ, ਜੋ ਨਾਲ ਚਲ ਕੇ ਆਏ ਪਾਂਧੀ ਰਾਹੀਆ। ਉਹਨਾਂ ਦਾ ਲੇਖੇ ਲਗਾ ਜੋ ਠੰਡ ਨਾਲ ਸੁੱਕਿਆ ਖ਼ੂਨ, ਪ੍ਰੇਮ ਅਗਨ ਨਾਲ ਗਰਮ ਦੇਵੇ ਕਰਾਈਆ। ਇਹ ਕੋਈ ਅੱਖਰਾਂ ਵਾਲਾ ਨਹੀਂ ਮਜ਼ਮੂਨ, ਜਗਤ ਵਾਲੀ ਨਾ ਕੋਇ ਪੜ੍ਹਾਈਆ। ਪ੍ਰਭੂ ਦਾ ਸਚ ਕਾਨੂੰਨ, ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਪੈਜ ਰਖਾਈਆ। ਆਪਣਾ ਬਦਲਿਆ ਨਹੀਂ ਅਸੂਲ, ਅਸਲੀਅਤ ਦਿਤੀ ਸਮਝਾਈਆ। ਜਨ ਭਗਤੋ ਤੁਹਾਡਾ ਪ੍ਰੇਮ ਕਰਨਾ ਵਸੂਲ, ਵਸੂਲੀ ਆਪਣੀ ਆਪੇ ਰਿਹਾ ਕਰਾਈਆ। ਦੁਖ ਨੂੰ ਸੁਖ ਕਰ ਕੇ ਕਰਨਾ ਕ਼ਬੂਲ, ਕਾਇਆ ਕੱਪੜ ਦੁਰਮਤ ਮੈਲ ਧੁਆਈਆ। ਭਾਵੇਂ ਤੁਹਾਡੇ ਚਰਨਾਂ ਦੀ ਅੱਜ ਨਹੀਂ ਉਡੀ ਧੂਲ, ਧੂਲ ਨਾਲੋਂ ਮਾਅਕੂਲ ਤੁਹਾਡਾ ਰਸ ਧਰਨੀ ਲੈ ਲੈ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਉਠਾਈਆ। ਅਸਵ ਕਹੇ ਮੈਂ ਜਿਸ ਵੇਲੇ ਅੰਦਰ ਵੜਿਆ ਛੱਤ ਵਾਲੇ ਬਰਾਂਡੇ, ਨੀਲੀ ਛੱਤ ਰੋ ਰੋ ਨੈਣਾਂ ਨੀਰ ਵਹਾਈਆ। ਸਾਡੇ ਨੇਤਰ ਨੈਣ ਸ਼ਰਮਾਂਦੇ, ਅੱਖੀਆਂ ਦੇਣ ਗਵਾਹੀਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗੌਂਦੇ, ਮਾਲਕ ਦੋ ਜਹਾਨ ਅਖਵਾਈਆ। ਮੈਂ ਵੇਖਣਾ ਚਾਹੁੰਦਾ ਉਹ ਗੁਰਮੁਖ ਉਸ ਦੇ ਪਿਆਰੇ ਸਾਂਝੇ, ਜੋ ਇਕੋ ਰੰਗ ਰੰਗਾਈਆ। ਪ੍ਰੇਮੀ ਦਾ ਪ੍ਰੀਤੀ ਅੰਦਰ ਢੋਲਾ ਗਾਂਦੇ, ਸੋਹਣਾ ਰਾਗ ਸੁਣਾਈਆ। ਆਪਣਿਆਂ ਚਰਨਾਂ ਨੂੰ ਧੁਆਂਦੇ, ਸਾਫ਼ ਸੁਥਰੇ ਰਹੇ ਬਣਾਈਆ। ਓਸ ਵੇਲੇ ਬ੍ਰਹਿਮੰਡ ਖੰਡ ਹੱਥਾਂ ਸਾਰੇ ਗਿੱਧਾ ਪਾਂਦੇ, ਤਾਲੀ ਰਹੇ ਵਜਾਈਆ। ਜਿਹੜੇ ਆ ਗਏ ਥੱਕੇ ਮਾਂਦੇ, ਮੰਦਿਆਂ ਭਾਗਾਂ ਵਾਲੇ ਚੰਗੇ ਦਿਤੇ ਬਣਾਈਆ। ਜਿਹੜੇ ਬੈਠੇ ਕੁਛ ਪਵਾਂਦੇ ਕੁਛ ਸਰਾਂਦੇ, ਸਨਮੁਖ ਬਹਿ ਕੇ ਬਹੁਤੇ ਖ਼ੁਸ਼ੀ ਮਨਾਈਆ। ਕੂੜੀ ਠੰਡ ਨਾ ਮੂਲ ਮਨਾਂਦੇ, ਹਸ ਹਸ ਢੋਲੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇਸ ਧਰਨੀ ਕਿਹਾ ਮੇਰੀ ਖ਼ਾਕੀ ਨਾ ਵੇਖੋ ਮਿੱਟੀ, ਧੂਲ ਨਾ ਜਗਤ ਜਣਾਈਆ। ਏਥੇ ਬਾਲਮੀਕ ਸਾਢੇ ਨੌ ਹੱਥ ਦੀ ਬਣਾ ਕੇ ਕੁੱਲੀ ਚਿੱਟੀ, ਬਾਵਨ ਦਿਨ ਗਿਆ ਆਸਣ ਲਾਈਆ। ਇਕ ਦਿਨ ਪ੍ਰੇਮ ਪਿਆਰ ਅੰਦਰ ਆਪਣੀ ਪਕੌਂਦਾ ਸੀ ਟਿੱਕੀ, ਚਪਾਤੀ ਅਗਨੀ ਉਤੇ ਟਿਕਾਈਆ। ਓਧਰੋਂ ਇਕ ਕੰਨਿਆ ਆ ਗਈ ਨਿੱਕੀ, ਉਮਰ ਪੰਜ ਸਾਲ ਸਮਝਾਈਆ। ਕੋਲ ਆ ਕੇ ਦੁਹੱਥੜਾਂ ਮਾਰ ਕੇ ਪਿੱਟੀ, ਬਹੁੜੀ ਬਹੁੜੀ ਰਹੀ ਸੁਣਾਈਆ। ਮੈਨੂੰ ਖਾਣ ਪੀਣ ਵਾਲੀ ਵਸਤ ਕਿਤੇ ਨਹੀਂ ਦਿਸੀ, ਭੁਖ ਰਹੀ ਸਤਾਈਆ। ਜੇ ਮੈਨੂੰ ਦੇ ਦੇਵੇਂ ਇਕ ਰੋਟੀ ਮਿੱਠੀ, ਝੋਲੀ ਦੇਵੇਂ ਭਰਾਈਆ। ਬਾਲਮੀਕ ਕਿਹਾ ਰੋਟੀ ਦੇ ਥਾਂ ਮੈਥੋਂ ਲੈ ਲੈ ਚਿੱਠੀ, ਜੋ ਤੇਰੀ ਦੇਵੇ ਗਵਾਹੀਆ। ਜਿਸ ਵੇਲੇ ਸੰਮਤ ਲੰਘਿਆ ਵੀਹ ਸੌ ਇੱਕੀ, ਇਕਓਅੰਕਾਰ ਇਕੋ ਫੇਰਾ ਪਾਈਆ। ਜਨ ਭਗਤਾਂ ਦੀ ਨਾਲ ਲੈ ਕੇ ਸਿੱਖੀ, ਸਾਖ਼ਿਆਤ ਤੈਨੂੰ ਵੇਖ ਵਖਾਈਆ। ਜਿਹੜੀ ਕੁੱਲੀ ਅੱਖਾਂ ਨਾਲ ਕਿਸੇ ਨਹੀਂ ਡਿੱਠੀ, ਓਥੇ ਆ

ਕੇ ਚਰਨ ਛੁਹਾਈਆ। ਸਾਚੀ ਜਾਨਣਹਾਰਾ ਰੀਤੀ, ਰੀਤੀਵਾਨ ਬੇਪਰਵਾਹੀਆ । ਬੇਸ਼ਕ ਤੂੰ ਕੰਨਿਆ ਨਿੱਕੀ, ਕੰਨਿਆ ਤੋਂ ਮਾਨਸ ਰੂਪ ਤੇਰਾ ਦਏ ਬਦਲਾਈਆ। ਇਹ ਮੇਰੀ ਨਸੀਹਤੀ, ਨਸੀਬ ਤੇਰਾ ਦਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਸਾਚੇ ਸੋਭਾ ਪਾਈਆ। ਧਰਨੀ ਕਹੇ ਇਕ ਦਿਨ ਬਾਲਮੀਕ ਜਗੌਣ ਲਗਾ ਸੀ ਦੀਵਾ, ਮਾਚਸ ਹੱਥ ਕੋਇ ਨਾ ਆਈਆ। ਉਹ ਹੋ ਕੇ ਥੋੜ੍ਹਾ ਨੀਵਾਂ, ਲੱਭੇ ਥਾਉਂ ਥਾਈਂਆ। ਫੇਰ ਮਾਰ ਕੇ ਹੱਥ ਉਤੇ ਸੀਵਾਂ, ਧਰਤੀ ਦਿਤੀ ਹਿਲਾਈਆ। ਧਰਨੀ ਕਿਹਾ ਕਿਉਂ ਸਤੌਨਾ ਜੀਵਾਂ, ਪਰਵਾਨੇ ਰਿਹਾ ਜਲਾਈਆ। ਓਸ ਦੀ ਮਸਤੀ ਅੰਦਰ ਤੂੰ ਸਦਾ ਖੀਵਾ, ਨਾਮ ਖ਼ੁਮਾਰੀ ਤੇਰੀ ਰੁਸ਼ਨਾਈਆ। ਜਿਸ ਦੇ ਸਹਾਰੇ ਜੀਵਾਂ, ਉਹ ਤੇਰਾ ਮਿਤਰ ਪਿਆਰਾ ਨਜ਼ਰੀ ਆਈਆ। ਜਿਸ ਦਾ ਅੰਮ੍ਰਿਤ ਰਸ ਪੀਵਾਂ, ਉਹ ਛਹਿਬਰ ਰਿਹਾ ਲਗਾਈਆ। ਬਾਲਮੀਕ ਹੱਥ ਰਖ ਕੇ ਸੀਨਾ, ਧੁਰ ਸੰਦੇਸ਼ਾ ਓਸ ਨੂੰ ਰਿਹਾ ਦ੍ਰਿੜਾਈਆ। ਧਰਨੀ ਇਹ ਵੇਖ ਰੁੱਤ ਚੇਤ ਮਹੀਨਾ, ਇਕ ਅੱਠ ਸੋਭਾ ਪਾਈਆ। ਨਾ ਸਰਦੀ ਨਾ ਕੋਇ ਪਸੀਨਾ, ਗਰਮੀ ਨਾ ਕੋਇ ਜਣਾਈਆ। ਧਰਨੀ ਕਿਹਾ ਇਹ ਭਗਤਾਂ ਦਾ ਰੰਗ ਭੀਨਾ, ਪ੍ਰਭੂ ਦੀ ਬੇਪਰਵਾਹੀਆ। ਕੋਈ ਵਿਛੋੜਾ ਨਹੀਂ ਜਲ ਮੀਨਾ, ਤ੍ਰਿਖਾ ਪਿਆਸ ਨਾ ਕੋਇ ਰਖਾਈਆ। ਬਾਲਮੀਕ ਕਿਹਾ ਇਹ ਕੀ ਕਿਹਾ ਬਚਨ ਕਮੀਨਾ, ਭਗਤਾਂ ਨੂੰ ਮਛਲੀ ਨਾਲ ਰਲਾਈਆ। ਜਿਨ੍ਹਾਂ ਦਾ ਬਣ ਜਾਏ ਆਪ ਵਸੀਲਾ, ਵਸਲ ਆਪਣਾ ਦਏ ਵਖਾਈਆ। ਓਨ੍ਹਾਂ ਦੀ ਬਦਲ ਦੇਵੇ ਦਲੀਲਾ, ਦਿਲਦਾਰ ਹੋ ਕੇ ਆਪਣਾ ਰੰਗ ਚੜ੍ਹਾਈਆ। ਓਨ੍ਹਾਂ ਦੀ ਸੇਵਾ ਲਾ ਦਏ ਅੰਬਰ ਨੀਲਾ, ਛਹਿਬਰ ਪ੍ਰੇਮ ਵਾਲੀ ਵਖਾਈਆ। ਭਗਤਾਂ ਦਾ ਬਣਾ ਕੇ ਕ਼ਬੀਲਾ, ਕਾਮਲ ਮੁਰਸ਼ਦ ਹੋਏ ਸਹਾਈਆ। ਮੇਰੀ ਅਰਦਾਸ ਸੁਣੇ ਅਪੀਲਾ, ਅਪਰੰਪਰ ਸਵਾਮੀ ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚਿੱਟੀ ਕੁੱਲੀ ਕਹੇ ਜਿਸ ਵੇਲੇ ਆਵੇ ਕੁੱਲ ਮਾਲਕ, ਪਰਵਰਦਿਗਾਰ ਸਚਾ ਗੁਸਾਈਂਆ। ਧੁਰ ਦਰਗਾਹੀ ਬਣ ਕੇ ਸਾਲਸ, ਸਚ ਅਦਾਲਤ ਇਕ ਕਮਾਈਆ। ਭਗਤ ਸੁਹੇਲੇ ਕਢ ਕੇ ਖ਼ਾਲਸ, ਖ਼ਾਹਿਸ਼ ਆਪਣੀ ਵਿਚ ਸਮਾਈਆ। ਜਨ ਭਗਤੋ ਤੁਹਾਡੇ ਲਹਿਣੇ ਦੀ ਪਿਛਲੀ ਅਮਾਨਤ, ਮਿਹਰਵਾਨ ਹੋ ਕੇ ਝੋਲੀ ਰਿਹਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਸੁਖ ਸੁਖ ਦੁਖ ਦੁਖੀਆਂ ਦਾ ਦੁਖ ਆਪਣੀ ਝੋਲੀ ਪਾਈਆ।