ਪੁਸਤਕਾਲਾਭਾਗ ੧੮

੨੦ ਚੇਤ ਸ਼ਹਿਨਸ਼ਾਹੀ ਸੰਮਤ ੧ ਰਾਮ ਸਿੰਘ ਦੇ ਗ੍ਰਹਿ ਪਿੰਡ ਗਾਲੜੀਆ ਜ਼ਿਲਾ ਹੁਸ਼ਿਆਰ ਪੁਰ

ਭੂਮਿਕਾ ਕਹੇ ਮੈਂ ਕੀ ਦੱਸਾਂ, ਬੀਸ ਚੇਤ ਮਿਲੀ ਵਡਿਆਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਹੱਸਾਂ, ਅੰਤਰ ਅੰਤਰ ਖ਼ੁਸ਼ੀ ਮਨਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਦੱਸਾਂ, ਦੋ ਜਹਾਨਾਂ ਦਿਆਂ ਜਣਾਈਆ। ਪਤਿਪਰਮੇਸ਼ਵਰ ਬੇਪਰਵਾਹੀ ਭਗਤ ਸੁਹੇਲਾ ਵੇਖਿਆ ਸਕਾ, ਪਰਵਰਦਿਗਾਰ ਸਾਂਝਾ ਯਾਰ ਨੂਰ ਇਲਾਹੀਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਖੇਲ ਖੇਲਣਹਾਰ ਪੁਰਖ ਸਮਰਥਾ, ਸਚਖੰਡ ਨਿਵਾਸੀ ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਨਵ ਨੌ ਚਾਰ ਜਿਸ ਦਾ ਭੇਵ ਕਿਸੇ ਨਾ ਆਇਆ ਰਤਾ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਆਪਣਾ ਪਕਾ ਕੇ ਆਇਆ ਮਤਾ, ਮਤਲਬ ਆਪਣਾ ਸੰਗ ਰਖਾਈਆ। ਜਨ ਭਗਤਾਂ ਹਕ ਹਕ਼ੀਕ਼ਤ ਵਿਚੋਂ ਦੇਣਾ ਹਕਾ, ਹਾਕਮ ਹੋ ਕੇ ਹੁਕਮ ਸੁਣਾਈਆ। ਜੋ ਸਚ ਸਰਨਾਈ ਸਾਚੀ ਢੱਠਾ, ਧੂੜੀ ਟਿੱਕਾ ਚਰਨ ਕਵਲ ਰਮਾਈਆ। ਭੇਵ ਖੁਲ੍ਹੌਣਾ ਤੱਤਾਂ ਅੱਠਾਂ, ਨੌ

ਦਵਾਰੇ ਲੇਖਾ ਦਏ ਮੁਕਾਈਆ। ਮੇਲ ਮਿਲਾ ਕੇ ਉਪਰ ਸ਼ਾਹ ਰਗਾ, ਸਤਿ ਸਰੂਪ ਦਏ ਸਮਝਾਈਆ। ਪੰਚ ਵਿਕਾਰਾ ਤ੍ਰੈਗੁਣ ਮੇਟੇ ਅੱਗਾ, ਅਗਨੀ ਅੱਗ ਬੁਝਾਈਆ। ਸਚ ਮਹਿਰਾਬ ਕਰਾਏ ਹੱਜਾ, ਮੱਕਾ ਕਾਅਬਾ ਕੰਮ ਕਿਸੇ ਨਾ ਆਈਆ। ਸਾਚੇ ਮੰਦਰ ਨਜ਼ਰੀ ਆਏ ਸਜਾ, ਸਚ ਸਿੰਘਾਸਣ ਡੇਰਾ ਲਾਈਆ। ਸ਼ਬਦ ਨਾਦ ਸੁਣਾਏ ਅਗੰਮੀ ਅਨਹਦਾ, ਧੁਨ ਆਤਮਕ ਰਾਗ ਅਲਾਈਆ। ਪਤਿਪਰਮੇਸ਼ਵਰ ਬੇਪਰਵਾਹ ਭਗਤ ਸੁਹੇਲਾ ਇਕ ਅਕੇਲਾ ਫਿਰੇ ਭੱਜਾ, ਭਗਵਨ ਆਪਣਾ ਪੰਧ ਮੁਕਾਈਆ। ਸ਼ਬਦੀ ਧਾਰ ਜੋਤੀ ਨੂਰ ਕਿਸੇ ਨਾ ਲੱਭਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਜਾਣੇ ਕੋਈ ਨਾ ਮਜ਼ਾ, ਧੁਰ ਦਾ ਰਸ ਨਾ ਕੋਇ ਚਖਾਈਆ। ਜਿਸ ਦੀ ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਦੱਸਦੇ ਗਏ ਵਜਅ, ਵਜ਼ਾਹਤ ਨਾਲ ਸਮਝਾਈਆ। ਜਿਸ ਦੇ ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਬ੍ਰਹਿਮੰਡ ਖੰਡ ਬੱਧਾ, ਬੰਦਗੀ ਵਿਚ ਸਰਬ ਲੋਕਾਈਆ। ਜੋ ਲੱਖ ਚੁਰਾਸੀ ਜੀਵ ਜੰਤ ਵੇਖਣਹਾਰਾ ਕਾਇਆ ਮਾਟੀ ਚੰਮਾ, ਗਹਿਰ ਗੰਭੀਰ ਆਪਣੀ ਖੇਲ ਖਿਲਾਈਆ। ਜਿਸ ਦੀ ਚਰਨ ਛੋਹ ਜਮਨਾ ਸੁਰਸਤੀ ਗੋਦਾਵਰੀ ਗੰਗਾ, ਅਠਸਠ ਤੀਰਥ ਨੈਣ ਰਹੇ ਉਠਾਈਆ। ਜਿਸ ਦੇ ਹੁਕਮੇਂ ਅੰਦਰ ਦੇਵੇ ਪਰਕਾਸ਼ ਸੂਰਜ ਚੰਦਾ, ਮੰਡਲ ਮੰਡਪ ਸਤਾਰ ਸੋਭਾ ਪਾਈਆ। ਜਿਸ ਦਾ ਨਾਮ ਨਿਧਾਨ ਦੋ ਜਹਾਨ ਅਗੰਮੀ ਖੰਡਾ, ਖੜਗ ਇਕੋ ਇਕ ਚਮਕਾਈਆ । ਜਿਸ ਦਾ ਸਚ ਮਜੀਠੀ ਰੰਗਾ, ਹਰਿਜਨ ਸਾਚੇ ਦਏ ਚੜ੍ਹਾਈਆ। ਜੋ ਵੇਖਣਹਾਰਾ ਜੀਵ ਜਹਾਨ ਅੰਧਾ, ਘਟ ਘਟ ਅੰਤਰ ਫੋਲ ਫੁਲਾਈਆ। ਜੋ ਸਰਗੁਣ ਰੂਪ ਨਜ਼ਰੀ ਆਏ ਬੰਦਾ, ਨਿਰਗੁਣ ਨਿਰਵੈਰ ਨਿਰਾਕਾਰ ਜੋਤੀ ਜੋਤ ਰੁਸ਼ਨਾਈਆ। ਜਿਸ ਦਾ ਖੇਲ ਜੇਰਜ ਅੰਡਾ, ਉਤਭੁਜ ਸੇਤਜ ਸੋਭਾ ਪਾਈਆ । ਜਿਸ ਦੀ ਚਾਰੇ ਖਾਣੀ ਚਾਰੇ ਬਾਣੀ ਵੰਡਾ, ਚਾਰੇ ਜੁਗ ਚਾਰੇ ਕੁੰਟ ਰਿਹਾ ਜਣਾਈਆ। ਸੋ ਸਾਹਿਬ ਸੁਵਾਮੀ ਭਗਤ ਸੁਹੇਲਾ ਨਿਭਾਵਣ ਆਇਆ ਸਾਚਾ ਸੰਗਾ, ਜੁਗ ਵਿਛੜੇ ਮੇਲ ਮਿਲਾਈਆ। ਭੇਵ ਚੁਕਾ ਕੇ ਹੰ ਬ੍ਰਹਮਾ, ਪਾਰਬ੍ਰਹਮ ਦਏ ਦ੍ਰਿੜਾਈਆ। ਹਰਖ਼ ਸੋਗ ਚਿੰਤਾ ਮਿਟੇ ਗ਼ਮਾ, ਸਾਂਤਕ ਸਤਿ ਸਤਿ ਵਖਾਈਆ। ਨਿਹਕਰਮੀ ਜਾਨਣਹਾਰਾ ਕਰਮਾ, ਕਰਮ ਕਾਂਡ ਡੇਰਾ ਢਾਹੀਆ । ਝਗੜਾ ਚੁਕਾਵੇ ਵਰਨਾ ਬਰਨਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਜ਼ਰ ਕੋਇ ਨਾ ਆਈਆ। ਗੁਰਮੁਖਾਂ ਨੇਤਰ ਖੋਲ੍ਹੇ ਇਕੋ ਹਰਨਾ ਫਰਨਾ, ਨਿਜ ਲੋਚਨ ਕਰੇ ਰੁਸ਼ਨਾਈਆ। ਭੈ ਭਉ ਚੁਕਾਏ ਮਰਨਾ ਡਰਨਾ, ਜੀਵਣ ਜੁਗਤ ਇਕ ਸਮਝਾਈਆ। ਭਵ ਸਾਗਰ ਦੱਸੇ ਤਰਨਾ, ਲੱਖ ਚੁਰਾਸੀ ਗੇੜਾ ਦਏ ਮੁਕਾਈਆ। ਸਚ ਦਵਾਰੇ ਦੱਸੇ ਵੜਨਾ, ਗ੍ਰਹਿ ਮੰਦਰ ਕੁੰਡਾ ਲਾਹੀਆ। ਮੰਜ਼ਲ ਪੌੜੀ ਦੱਸੇ ਚੜ੍ਹਨਾ, ਚੌਥੇ ਪਦ ਦਏ ਬਹਾਈਆ। ਜੋਤੀ ਜੋਤ ਦੱਸੇ ਰਲਣਾ, ਨਾਤਾ ਤੱਤਾਂ ਵਾਲਾ ਤੁੜਾਈਆ। ਇਕੋ ਸ਼ਬਦ ਦੱਸੇ ਪੜ੍ਹਨਾ, ਦੂਜੀ ਲੋੜ ਰਹੇ ਨਾ ਰਾਈਆ। ਪ੍ਰਭ ਦਵਾਰੇ ਦੱਸੇ ਖੜ੍ਹਨਾ, ਸਨਮੁਖ ਸਵੱਛ ਸਰੂਪ ਆਪ ਧਰਾਈਆ। ਧਰਨੀ ਕਹੇ ਜਿਸ ਮੇਰੇ ਉਤੇ ਆ ਕੇ ਰਖੇ ਚਰਨਾ, ਚਰਨ ਚਰਨੋਦਕ ਦਿਤਾ ਪਿਲਾਈਆ। ਮੈਂ ਓਸੇ ਦਾ ਜਸ ਕਰਨਾ, ਸਿਫ਼ਤਾਂ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸੱਜਣ ਬੇਪਰਵਾਹੀਆ। ਧਰਨੀ ਕਹੇ ਕੋਈ ਮੈਥੋਂ ਪੁਛੇ ਬਾਤ, ਅਗੰਮ ਅਗੰਮੜੀ ਦਿਆਂ ਜਣਾਈਆ। ਭਾਗਾਂ ਭਰੀ ਆਈ ਸੁਹੰਜਣੀ ਰਾਤ, ਘੜੀ ਪਲ ਖ਼ੁਸ਼ੀ ਮਨਾਈਆ। ਸਾਹਿਬ ਸਵਾਮੀ ਅੰਤਰਜਾਮੀ ਦੇਵਣ ਆਇਆ ਸਚ ਸੁਗ਼ਾਤ, ਧੁਰ ਦਾ ਮਾਲਕ ਖ਼ਾਲਕ ਬੇਪਰਵਾਹੀਆ। ਜਿਸ ਦੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਸਚ ਹਿਸਾਬ, ਲੇਖੇ ਵੇਖੇ ਥਾਉਂ ਥਾਈਂਆ।

ਭਗਤ ਸੁਹੇਲਾ ਬਣ ਕੇ ਆਪ, ਗੁਰ ਚੇਲਾ ਪਾਰ ਲੰਘਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੇ ਕੇ ਜਾਪ, ਜੀਵਣ ਜੀਵਣ ਦਏ ਬਦਲਾਈਆ । ਪੂਰਬ ਜਨਮ ਦੇ ਉਤਾਰ ਕੇ ਪਾਪ, ਦੁਰਮਤ ਮੈਲ ਧਵਾਈਆ। ਸੰਤ ਸੁਹੇਲਾ ਹੋ ਕੇ ਸਾਥ, ਸਗਲਾ ਸੰਗ ਨਿਭਾਈਆ । ਦੁਰਮਤ ਮੈਲ ਅੰਦਰੋਂ ਬਾਹਰੋਂ ਕਾਟ, ਪਤਿਤ ਪੁਨੀਤ ਦਏ ਕਰਾਈਆ। ਸ਼ਬਦ ਜੈਕਾਰਾ ਬੋਲ ਕੇ ਅਲਖਨਾ ਲਾਖ, ਅਲਖ ਨਿਰੰਜਣ ਦਏ ਜਣਾਈਆ। ਮੰਜ਼ਲ ਪੌੜੇ ਚੜ੍ਹਾ ਕੇ ਘਾਟ, ਅਗਲਾ ਪਿਛਲਾ ਪੰਧ ਮੁਕਾਈਆ। ਧਰਤੀ ਕਹੇ ਇਕ ਵੇਰਾਂ ਰਵਿਦਾਸ ਏਥੇ ਕਟ ਗਿਆ ਸੀ ਰਾਤ, ਰੈਣ ਭਿੰਨੜੀ ਸੋਭਾ ਪਾਈਆ। ਇਕ ਸੱਤ ਦੀ ਓਸ ਨਾਲ ਜਮਾਤ, ਜੋ ਬਣ ਕੇ ਆਏ ਪਾਂਧੀ ਰਾਹੀਆ। ਭੂਮਿਕਾ ਕਹੇ ਮੈਨੂੰ ਦਿਉ ਸ਼ਾਬਾਸ਼, ਮੈਂ ਪਿਛਲਾ ਪੜਦਾ ਰਹੀ ਉਠਾਈਆ। ਏਥੇ ਰਹਿੰਦਾ ਸੀ ਇਕ ਨਾਥ, ਜਟਾ ਜੂਟ ਡੇਰਾ ਲਾਈਆ। ਜਿਸ ਦੇ ਕੋਲ ਸੀ ਇਕ ਰਬਾਬ, ਤਾਰਾਂ ਪੰਜਾਂ ਨਾਲ ਗੰਢਾਈਆ। ਓਹ ਸਦਾ ਵਜੌਂਦਾ ਸੀ ਆਪਣਾ ਨਾਦ, ਮਸਤੀ ਵਿਚ ਸਮਾਈਆ। ਰਵਿਦਾਸ ਨੇ ਸਹਿਜ ਨਾਲ ਪੁਛਿਆ ਕਿਸ ਨੂੰ ਕਰੇਂ ਯਾਦ, ਮੈਨੂੰ ਦੇ ਦ੍ਰਿੜਾਈਆ। ਓਸ ਨੇ ਕਿਹਾ ਮੇਰਾ ਗੋਰਖ ਨਾਲ ਸਾਥ, ਗੁਰੂ ਇਕ ਮਨਾਈਆ। ਰਵੀ ਨੇ ਕਿਹਾ ਕਿਹੜਾ ਓਸ ਦਾ ਬਾਪ, ਉਸ ਦਾ ਲੇਖਾ ਦੇ ਸਮਝਾਈਆ। ਜਿਹੜਾ ਕਿਸੇ ਟਿੱਲੇ ਪਰਬਤ ਵਸੇ ਨਾ ਉਤੇ ਕੈਲਾਸ਼, ਧਰਨੀ ਆਸਣ ਕੋਇ ਨਾ ਲਾਈਆ। ਜੋ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਜ਼ਿਮੀਂ ਅਸਮਾਨਾਂ ਗਗਨ ਗਗਨੰਤਰਾਂ ਪਾਵੇ ਆਪਣੀ ਰਾਸ, ਮੰਡਲ ਮੰਡਪ ਖੇਲ ਖਿਲਾਈਆ। ਜਿਸ ਨੂੰ ਅਲਖ ਅਲਖ ਕਹਿ ਕੇ ਕਰਦੇ ਯਾਦ, ਢੋਲੇ ਦਿਵਸ ਰੈਣ ਸੁਣਾਈਆ। ਜਿਸ ਨੇ ਪੰਜ ਤਤ ਕਾਇਆ ਖੇੜਾ ਕੀਤਾ ਆਬਾਦ, ਮਾਟੀ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨਾਥ ਕਿਹਾ ਸੁਣ ਮੇਰੇ ਸਵਾਮੀ, ਸਚ ਦਿਆਂ ਜਣਾਈਆ। ਗੋਰਖ ਦਾ ਮੈਂ ਭਰਦਾ ਪਾਣੀ, ਸੇਵਾ ਇਕ ਕਮਾਈਆ। ਰਵਿਦਾਸ ਕਿਹਾ ਕੋਈ ਦੱਸ ਨਿਸ਼ਾਨੀ, ਜਿਸ ਘਰ ਮੇਲਾ ਰਿਹਾ ਕਰਾਈਆ। ਉਹ ਰਿਧ ਸਿਧ ਦਾ ਬਾਨੀ, ਬਵੰਜਾ ਨਾਲ ਵੱਜੀ ਵਧਾਈਆ। ਅਗੇ ਪ੍ਰਭ ਦੀ ਹੋਰ ਮਿਹਰਵਾਨੀ, ਮੁਹੱਬਤ ਨਾਲ ਰਖਾਈਆ। ਉਸ ਹੋ ਕੇ ਕਿਹਾ ਹੈਰਾਨੀ, ਨੇਤਰ ਨੈਣ ਅੱਖ ਬਦਲਾਈਆ। ਰਵਿਦਾਸ ਹੌਲੀ ਜਿਹੀ ਉਹਦੇ ਮਸਤਕ ਉਤੇ ਲਾਈ ਕਾਨੀ, ਸਿਰ ਆਪਣਾ ਹੱਥ ਟਿਕਾਈਆ। ਉਹਨੂੰ ਨਜ਼ਰ ਆਇਆ ਇਕ ਨੁਰਾਨੀ, ਨੂਰੋ ਨੂਰ ਬੇਪਰਵਾਹੀਆ। ਫੇਰ ਰਵੀ ਦੀ ਵੇਖ ਪੇਸ਼ਾਨੀ, ਮਸਤਕ ਅੱਖ ਲਈ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਰਵੀ ਨੇ ਮਾਰ ਕੇ ਮਸਤਕ ਠੋਕਰ, ਹੁਲਾਰਾ ਦਿਤਾ ਜਣਾਈਆ। ਜਿਸ ਨੂੰ ਮਿਲਣਾ ਅੰਤਮ ਔਕੜ, ਇਕ ਇਕੱਲਾ ਦਿਆਂ ਜਣਾਈਆ। ਜਿਸ ਦਾ ਲਹਿਣਾ ਦੇਣਾ ਹਿਸਾਬ ਰੋਕੜ, ਕੂੜਾ ਖਾਤਾ ਨਾ ਕੋਇ ਬਣਾਈਆ। ਬਿਨ ਭਗਤੀ ਓਸ ਦੇ ਪਾਸ ਮੂਲ ਨਾ ਪਹੁੰਚਣ, ਰਿਧ ਸਿਧ ਕੰਮ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਨੌਕਰ, ਖ਼ਾਦਮ ਹੋ ਕੇ ਸੇਵ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਲੇਖਾ ਸੋਚਣ, ਸਮਝ ਸਕੇ ਕੋਈ ਨਾ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਰਖਦੇ ਓਟਣ, ਬੈਠੇ ਧਿਆਨ ਲਗਾਈਆ । ਲੱਖ ਚੁਰਾਸੀ ਜੀਵ ਜੰਤ ਜਿਸ ਨੂੰ ਲਭਦੇ ਕੋਟਨ, ਕੋਟ ਵਰਖ ਆਰਜੂ ਗਏ ਬਿਤਾਈਆ। ਜਿਸ ਦਾ ਖੇਲ ਹੁਕਮ ਲੋਕ ਪਰਲੋਕਨ, ਚੌਦਾਂ ਲੋਕ ਚੌਦਾਂ ਤਬਕ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਦੋਹਾਂ ਦਾ ਸੁਣ ਕੇ

ਬਚਨ ਬਿਲਾਸ, ਧਰਤੀ ਥੱਲਿਉਂ ਖ਼ੁਸ਼ੀ ਮਨਾਈਆ। ਮੇਰੀ ਸੁਣਿਉਂ ਅਗੰਮੀ ਬਾਤ, ਅੰਤਰ ਖਾਹਸ਼ ਦਿਆਂ ਸਮਝਾਈਆ। ਜਿਸ ਨੂੰ ਕਹਿੰਦੇ ਤੁਸੀਂ ਪੁਰਖ ਅਬਿਨਾਸ਼, ਮਾਲਕ ਖ਼ਾਲਕ ਨਜ਼ਰੀ ਆਈਆ। ਜਿਸ ਦਾ ਨਿਰਗੁਣ ਨੂਰ ਜੋਤ ਪਰਕਾਸ਼, ਹਕ ਮੁਕਾਮੇ ਸੋਭਾ ਪਾਈਆ। ਜਿਸ ਦੇ ਦੋ ਜਹਾਨ ਦਾਸ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਦਾ ਖੇਲ ਪ੍ਰਿਥਮੀ ਆਕਾਸ਼, ਗਹਿਰ ਗੰਭੀਰ ਰਿਹਾ ਜਣਾਈਆ। ਓਸ ਦੇ ਮਿਲਣ ਦੀ ਜਿਹੜੀ ਕਰਦੇ ਗਾਥ, ਸਨਮੁਖ ਇਕ ਪੜ੍ਹਾਈਆ। ਮੈਨੂੰ ਵੀ ਓਸੇ ਦੀ ਆਸ, ਬੈਠੀ ਅੱਖ ਖੁਲ੍ਹਾਈਆ। ਕਵਣ ਵੇਲੇ ਮਿਲੇ ਪ੍ਰਭੂ ਗੁਣਤਾਸ, ਗੁਰ ਕਰਤਾ ਫੇਰਾ ਪਾਈਆ। ਧੂੜੀ ਮਸਤਕ ਲਾਵਾਂ ਖ਼ਾਕ, ਟਿੱਕਾ ਇਕ ਰਮਾਈਆ। ਰਵਿਦਾਸ ਮੰਨ ਮੇਰੀ ਅਰਦਾਸ, ਧਰਨੀ ਦਿਤਾ ਜਣਾਈਆ। ਜੇ ਉਹ ਵਸੇ ਤੇਰੇ ਪਾਸ, ਮੇਰੀ ਬੇਨੰਤੀ ਦੇਣੀ ਸੁਣਾਈਆ। ਜੇ ਨਾਥ ਤੇਰੇ ਆਵੇ ਹਾਥ, ਮੇਰਾ ਲਹਿਣਾ ਦੇਣਾ ਚੁਕਾਈਆ। ਓਧਰੋਂ ਆਈ ਅਗੰਮੀ ਆਵਾਜ਼, ਸ਼ਬਦ ਨਗਾਰਾ ਪ੍ਰਭੂ ਜਣਾਈਆ। ਇਹ ਖੇਲ ਮੇਰਾ ਤਮਾਸ਼, ਜੁਗ ਚੌਕੜੀ ਰਿਹਾ ਕਰਾਈਆ। ਧਰਨੀ ਤੈਨੂੰ ਦੇਵਾਂ ਧਰਵਾਸ, ਸਿਰ ਆਪਣਾ ਹੱਥ ਟਿਕਾਈਆ । ਤੇਰੀ ਮੰਜ਼ਲ ਆਵਾਂ ਘਾਟ, ਆਪਣਾ ਪੰਧ ਮੁਕਾਈਆ। ਮੇਰਾ ਨਾਉਂ ਪੁਰਖ ਅਬਿਨਾਸ਼, ਜੋਤੀ ਜਾਤਾ ਬੇਪਰਵਾਹੀਆ। ਕਿਸੇ ਨਜ਼ਰ ਨਾ ਆਵਾਂ ਜਗਤ ਆਖ, ਗੁਰਮੁਖ ਨੇਤਰ ਮੇਲ ਮਿਲਾਈਆ। ਜਿਸ ਵੇਲੇ ਕਲਜੁਗ ਕੂੜੀ ਕਿਰਿਆ ਰੈਣ ਅੰਧੇਰੀ ਆਈ ਰਾਤ, ਸਤਿ ਸਚ ਨੂਰੀ ਚੰਦ ਨਾ ਕੋਇ ਚਮਕਾਈਆ। ਪਿਤਾ ਪੁਤ ਦਾ ਕਰੇ ਘਾਤ, ਭੈਣ ਭਾਈ ਨਾ ਕੋਈ ਵਡਿਆਈਆ। ਧਰਤ ਧਵਲ ਜਾਏ ਕਾਂਪ, ਮੰਦਰ ਮਸਜਿਦ ਸ਼ਿਵਦਵਾਲੇ ਮਠ ਦੇਣ ਦੁਹਾਈਆ। ਹਿਰਦੇ ਅੰਦਰ ਸਚਾ ਕਰੇ ਕੋਇ ਨਾ ਪਾਠ, ਜੋਗ ਅਭਿਆਸ ਨਾ ਕੋਇ ਕਮਾਈਆ। ਰੂਹ ਬੁਤ ਹੋਏ ਕੋਇ ਨਾ ਪਾਕ, ਪਤਿਤ ਪੁਨੀਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਚੁਕਾਈਆ। ਸੁਣ ਅਗੰਮੀ ਆਵਾਜ਼, ਧਰਨੀ ਧਰਤ ਧਵਲ ਸੀਸ ਨਿਵਾਈਆ। ਕਿਰਪਾ ਕਰ ਮੇਰੇ ਅਬਿਨਾਸ਼, ਅਬਿਨਾਸ਼ੀ ਕਰਤੇ ਭੇਵ ਖੁਲ੍ਹਾਈਆ। ਤੇਰਾ ਹੁਕਮ ਆਦਿ ਜੁਗਾਦਿ, ਜੁਗ ਚੌਕੜੀ ਨਾ ਕੋਇ ਮੇਟੇ ਮੇਟ ਮਿਟਾਈਆ। ਸੰਤ ਭਗਤ ਤੈਨੂੰ ਰਹੇ ਆਰਾਧ, ਦਿਵਸ ਰੈਣ ਧਿਆਨ ਰਖਾਈਆ। ਤੇਰਾ ਖੇਲ ਵਿਚ ਬ੍ਰਹਿਮਾਦ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਕਵਣ ਵੇਲਾ ਮੇਰਾ ਖੇੜਾ ਕਰੇਂ ਆਬਾਦ, ਵਕ਼ਤ ਸੁਹੰਜਣਾ ਸੋਭਾ ਪਾਈਆ। ਮੈਂ ਰਖਾਂ ਸਦਾ ਯਾਦ, ਯਾਦਾਸ਼ਤ ਆਪਣੇ ਵਿਚ ਟਿਕਾਈਆ। ਤੂੰ ਵਾਹਿਦ ਲਾਸ਼ਰੀਕ ਗਾਡ, ਕਰਤਾ ਪੁਰਖ ਪੁਰਖ ਅਕਾਲ ਸ਼ਹਿਨਸ਼ਾਹ ਅਖਵਾਈਆ। ਮੇਰਾ ਲਹਿਣਾ ਦੇਣਾ ਦੇਣਾ ਹਿਸਾਬ, ਧੁਰ ਦਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਕਾਈਆ। ਸ੍ਰੀ ਭਗਵਾਨ ਕਹੇ ਸੁਣ ਧਰਨੀ ਧਰਤ, ਸ਼ਬਦੀ ਸ਼ਬਦ ਦਿਆਂ ਜਣਾਈਆ। ਜਿਸ ਵੇਲੇ ਅਰਸ਼ ਦਾ ਮਾਲਕ ਹੋ ਕੇ ਫ਼ਰਸ਼ ਆਇਆ ਪਰਤ, ਜੋਤੀ ਜਾਤਾ ਵੇਸ ਵਟਾਈਆ। ਤੇਰੇ ਲਹਿਣੇ ਦੀ ਪਿਛਲੀ ਕਢ ਕੇ ਫ਼ਰਦ, ਪੂਰਬ ਲੇਖਾ ਵੇਖ ਵਖਾਈਆ। ਕਰਾਂ ਖੇਲ ਇਕ ਅਸਚਰਜ, ਅਚਰਜ ਲੀਲਾ ਆਪ ਰਚਾਈਆ। ਜੋਧਾ ਸੂਰਬੀਰ ਬਣ ਕੇ ਮਰਦਾਨਾ ਮਰਦ, ਮੁੱਦਾ ਆਪਣਾ ਵੇਖ ਵਖਾਈਆ। ਕੂੜੀ ਕਿਰਿਆ ਮੇਟ ਤਸ਼ੱਦਦ, ਸਾਂਤਕ ਸਤਿ ਦਿਆਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਰਖਾਈਆ। ਪੁਰਖ ਅਕਾਲ ਕਿਹਾ ਸੁਣ ਧਰਨੀ ਧਵਲ ਮਾਟੀ ਖ਼ਾਕ, ਮਾਟੀ ਧੂਲ ਦਿਆਂ ਵਡਿਆਈਆ। ਜਿਸ ਵੇਲੇ ਪਰਗਟ ਹੋ ਕੇ ਆਇਆ ਆਪ, ਨਿਰਗੁਣ ਨਿਰਵੈਰ ਨਿਰਾਕਾਰ

ਵੇਸ ਵਟਾਈਆ। ਭਗਤਾਂ ਸੰਗ ਭਗਤ ਬਣਾਇਆ ਸਾਥ, ਸੋਹਣਾ ਜੋੜ ਜੁੜਾਈਆ। ਜਿਨ੍ਹਾਂ ਦੀ ਇਕੋ ਪੂਜਾ ਇਕੋ ਪਾਠ, ਸਿਮਰਨ ਇਕੋ ਇਕ ਦ੍ਰਿੜਾਈਆ। ਬੀਸ ਚੇਤ ਸੁਹੰਜਣੀ ਰਾਤ, ਰਵਿਦਾਸ ਚਮਾਰੇ ਦਏ ਗਵਾਹੀਆ। ਚਲ ਕੇ ਆਵਾਂ ਤੇਰੇ ਘਾਟ, ਪੂਰਬ ਘਾਟੇ ਪੂਰ ਕਰਾਈਆ। ਅਗੇ ਭਗਤਾਂ ਦੇ ਕੇ ਜਾਵਾਂ ਦਾਤ, ਨਾਮ ਭੰਡਾਰਾ ਝੋਲੀ ਪਾਈਆ। ਅੰਮ੍ਰਿਤ ਬੂੰਦ ਦੇਵਾਂ ਇਕ ਸਵਾਂਤ, ਨਿਝਰ ਝਿਰਨਾ ਇਕ ਝਿਰਾਈਆ। ਕੂੜੀ ਕਿਰਿਆ ਮੇਟ ਸਤਿ ਸਚ ਕਰਾਂ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਮੁਕਾਈਆ। ਧਰਨੀ ਕਹੇ ਕੋਈ ਮੈਨੂੰ ਲਏ ਪੁਛ, ਮੈਂ ਸਭ ਕੁਛ ਦਿਆਂ ਸਮਝਾਈਆ। ਜੋ ਜੁਗ ਚੌਕੜੀ ਰਿਹਾ ਲੁਕ, ਜੋਤੀ ਜਾਤਾ ਨਜ਼ਰ ਕਿਸੇ ਨਾ ਆਈਆ। ਸੋ ਅਗੰਮੀ ਧਾਰੋਂ ਆਇਆ ਉਠ, ਨਿਰਾਕਾਰ ਵੇਸ ਵਟਾਈਆ। ਜਨ ਭਗਤਾਂ ਉਪਰ ਗਿਆ ਤੁਠ, ਮਿਹਰ ਨਜ਼ਰ ਇਕ ਉਠਾਈਆ। ਅੰਮ੍ਰਿਤ ਜਾਮ ਪਿਆ ਕੇ ਘੁਟ, ਸਾਂਤਕ ਸਤਿ ਦਿਤਾ ਵਰਤਾਈਆ। ਘਰ ਸੱਜਣ ਸਵਾਮੀ ਆ ਕੇ ਲਿਆ ਪੁਛ, ਦੂਰ ਦੁਰਾਡਾ ਪੰਧ ਮੁਕਾਈਆ। ਭਗਤ ਸੁਹੇਲਾ ਇਕ ਅਕੇਲਾ ਨਾਤਾ ਜੋੜ ਕੇ ਪਿਤਾ ਪੁਤ, ਗੋਦ ਸੁਹੰਜਣੀ ਇਕ ਸੁਹਾਈਆ। ਪੰਧ ਮੁਕਾ ਕੇ ਆਵਣ ਜਾਵਣ ਮਾਤ ਗਰਭ ਉਲਟਾ ਰੁਖ, ਲੱਖ ਚੁਰਾਸੀ ਖੇੜਾ ਰਿਹਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ । ਧਰਨੀ ਕਹੇ ਮੈਨੂੰ ਚੜ੍ਹਿਆ ਚਾ, ਮੇਰੇ ਅੰਤਰ ਵੱਜੀ ਵਧਾਈਆ। ਹਰਿ ਕਰਤਾ ਮਿਲਿਆ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਪੂਰਬ ਲੇਖਾ ਰਿਹਾ ਚੁਕਾ, ਚੌਥੇ ਜੁਗ ਗੇੜ ਮੁਕਾਈਆ। ਭਗਤ ਸੁਹੇਲੇ ਨਾਲ ਰਲਾ, ਗੁਰਮੁਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਕਰ ਰੁਸ਼ਨਾ, ਨੂਰੀ ਜਲਵਾ ਇਕ ਵਖਾਈਆ। ਬਜਰ ਕਪਾਟੀ ਕੁੰਡਾ ਲਾਹ, ਪਰਦਾ ਰਿਹਾ ਗਵਾਈਆ। ਅਨਹਦ ਨਾਦੀ ਨਾਦ ਵਜਾ, ਧੁਨ ਆਤਮਕ ਰਾਗ ਸੁਣਾਈਆ। ਅੰਮ੍ਰਿਤ ਆਤਮ ਜਾਮ ਪਿਆ, ਕਵਲ ਨਾਭੀ ਰਿਹਾ ਉਲਟਾਈਆ। ਸੁਖਮਨ ਟੇਢੀ ਬੰਕ ਪਾਰ ਕਰਾ, ਈੜਾ ਪਿੰਗਲ ਡੇਰਾ ਢਾਹੀਆ। ਕੰਨਿਆ ਝੇੜਾ ਰਿਹਾ ਚੁਕਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਨਵ ਦਵਾਰੇ ਪਾਰ ਕਰਾ, ਗ੍ਰਹਿ ਮੰਦਰ ਇਕ ਵਖਾਈਆ। ਜਿਸ ਘਰ ਬੈਠਾ ਡੇਰਾ ਲਾ, ਜੋਤੀ ਜਾਤਾ ਸੋਭਾ ਪਾਈਆ। ਧਰਨੀ ਕਹੇ ਮੈਂ ਵੇਖਿਆ ਸਹਿਜ ਸੁਭਾ, ਬਿਨ ਅੱਖਾਂ ਨਜ਼ਰੀ ਆਈਆ। ਜਿਸ ਵੇਲੇ ਮੇਰੇ ਉਤੇ ਚਰਨ ਦਿਤਾ ਟਿਕਾ, ਆਲਸ ਨਿੰਦਰਾ ਦਿਤੀ ਗਵਾਈਆ। ਮੇਰੇ ਮੁਖ ਚੋਂ ਨਿਕਲਿਆਂ ਹਾਏ ਰੱਬਾ, ਕੀ ਰਹਿਮਤ ਰਿਹਾ ਕਮਾਈਆ। ਓਸ ਵੇਲੇ ਮੈਨੂੰ ਆਇਆ ਇਕ ਉਹ ਮਜ਼ਾ, ਜਿਸ ਦੀ ਮੁਜ਼ਾਹਮਤ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਧਰਨੀ ਕਹੇ ਮੈਨੂੰ ਚਾਉ ਘਨੇਰਾ, ਖ਼ੁਸ਼ੀਆਂ ਰਾਗ ਅਲਾਈਆ। ਘਰ ਠਾਕਰ ਸਵਾਮੀ ਮਿਲਿਆ ਸੱਜਣ ਮੇਰਾ, ਪ੍ਰੀਤਮ ਪ੍ਰੇਮੀ ਬੇਪਰਵਾਹੀਆ। ਦੂਰ ਦੁਰਾਡਾ ਚਲ ਕੇ ਆਇਆ ਨੇਰਨ ਨੇਰਾ, ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਢਾਹਿਆ ਡੇਰਾ, ਸਤਿ ਸਚ ਦਿਤਾ ਵਖਾਈਆ। ਭਾਗ ਲਗਾਇਆ ਸਾਚੇ ਖੇੜਾ, ਖਿੜਕੀ ਮੰਦਰ ਅੰਦਰ ਦਿਤੀ ਖੁਲ੍ਹਾਈਆ। ਲੇਖਾ ਚੁੱਕਿਆ ਮੇਰਾ ਤੇਰਾ, ਇਕੋ ਨੂਰ ਜ਼ਹੂਰ ਰਿਹਾ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਧਰਨੀ ਕਹੇ ਸੁਣੋ ਗੁਰਮੁਖ, ਬਿਨਾ ਮੁਖ ਤੋਂ ਦਿਆਂ ਜਣਾਈਆ। ਜਿਸ ਮੇਰਾ ਮੇਟਿਆ ਦੁਖ, ਦੁਖੜੇ ਸਭ ਦੇ ਰਿਹਾ ਗਵਾਈਆ।

ਜੋ ਅੰਦਰ ਵੜ ਕੇ ਬੈਠਾ ਚੁੱਪ, ਬਿਨ ਭਗਤਾਂ ਬਚਨ ਨਾ ਕਿਸੇ ਸੁਣਾਈਆ। ਸੋ ਸੁਹਾਵਣ ਆਇਆ ਸੁਹੰਞਣੀ ਰੁਤ, ਮੌਲਾ ਹੋ ਕੇ ਫੇਰਾ ਪਾਈਆ । ਜਿਸ ਦੇ ਚਰਨ ਸਰਨ ਮੈਂ ਬਰਦੀ ਗਈ ਧੁਪ, ਦਰਦੀ ਹੋ ਕੇ ਗਲੇ ਲਗਾਈਆ। ਜਿਸ ਦੀ ਇਕੋ ਸਾਚੀ ਤੁਕ, ਸੋਹੰ ਢੋਲਾ ਰਿਹਾ ਪੜ੍ਹਾਈਆ । ਅਗਲੀ ਮੰਜ਼ਲ ਜਾਏ ਮੁਕ, ਪਿਛਲਾ ਪੰਧ ਰਹੇ ਨਾ ਰਾਈਆ। ਆਪਣੀ ਮਿਹਰ ਨਜ਼ਰ ਕਰ ਕੇ ਜਨ ਭਗਤਾਂ ਗੋਦੀ ਲਏ ਚੁਕ, ਜੋਗ ਅਭਿਆਸ ਨਾ ਕੋਇ ਕਰਾਈਆ । ਜਿਨ੍ਹਾਂ ਦੇ ਨਾਲ ਹੋ ਗਿਆ ਖ਼ੁਸ਼, ਉਹਨਾਂ ਦੀ ਖ਼ਾਹਿਸ਼ ਬ੍ਰਹਿਮੰਡਾਂ ਖੰਡਾਂ ਅੰਦਰ ਵਜੌਂਦੀ ਜਾਏ ਵਧਾਈਆ। ਵਰੋਲਣ ਆਇਆ ਪਾਣੀ ਦਾ ਪਾਣੀ ਦੁੱਧ ਦਾ ਦੁੱਧ, ਨਾਮ ਮਧਾਣਾ ਹੱਥ ਉਠਾਈਆ। ਜਿਸ ਦਾ ਭੇਵ ਅਨੋਖਾ ਵੱਖਰਾ ਗੁਝ, ਗੁਝੇ ਭੇਵ ਰਿਹਾ ਖੁਲ੍ਹਾਈਆ। ਜਿਸ ਨੂੰ ਸਮਝ ਨਾ ਸਕੇ ਮਨ ਮਤਿ ਬੁਧਿ, ਬੁੱਧੀਮਾਨਾ ਬੁੱਧੂ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੇਰਾ ਜਾਗਿਆ ਭਾਗ, ਭਾਗਾਂ ਭਰੀ ਮੈਨੂੰ ਦੇਵੇ ਵਡਿਆਈਆ। ਜਿਸ ਦੇ ਉਤੇ ਗੁਰਮੁਖ ਪਰਗਟਿਆ ਸਚ ਚਿਰਾਗ਼, ਦੀਪਕ ਜੋਤ ਹੋਈ ਰੁਸ਼ਨਾਈਆ। ਜਿਸ ਦੇ ਪਿਛੇ ਦਰਸ਼ਨ ਹੋਇਆ ਆਜ, ਘੜੀ ਸੁਹੰਜਣੀ ਸੋਭਾ ਪਾਈਆ। ਮੈਨੂੰ ਭੁਲ ਗਿਆ ਚਾਰ ਜੁਗ ਦਾ ਪਿਛਲਾ ਰਿਵਾਜ, ਨਵੀਂ ਨੀਤੀ ਸਾਚੀ ਰੀਤੀ ਦਿਤੀ ਦ੍ਰਿੜਾਈਆ। ਮੇਰੇ ਅੰਦਰ ਪਰਗਟ ਹੋ ਗਈ ਇਕ ਖ਼ਾਹਿਸ਼, ਸਭ ਨੂੰ ਦਿਆਂ ਸੁਣਾਈਆ। ਜਿਸ ਨੂੰ ਸਾਰੇ ਧਿਔਂਦੇ ਸਵਾਸ ਸਵਾਸ, ਹਰ ਸਾਹ ਨਾਲ ਧਿਔਣਾ ਸਕਿਆ ਨਾ ਕੋਇ ਸਮਝਾਈਆ। ਸੋ ਪੁਰਖ ਬਿਧਾਤਾ ਵਸਿਆ ਮੇਰੇ ਪਾਸ, ਸ਼ਹਿਨਸ਼ਾਹ ਪੁਸ਼ਤ ਪਨਾਹ ਮੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਧਰਨੀ ਕਹੇ ਮੈਂ ਮਾਰੀ ਇਕੋ ਕੂਕ, ਦੋ ਜਹਾਨਾਂ ਦਿਆਂ ਸੁਣਾਈਆ। ਰਵਿਦਾਸ ਕਹੇ ਮੈਂ ਤੇਰਾ ਦੇਵਾਂ ਸਬੂਤ, ਸ਼ਹਾਦਤ ਦੇਵਾਂ ਭੁਗਤਾਈਆ। ਸਿੱਧ ਕਹੇ ਰਾਮ ਸਿੰਘ ਦਾ ਕਲਬੂਤ, ਕਰਮਾਂ ਦੀ ਮਿਲੀ ਮਾਣ ਵਡਿਆਈਆ। ਪੁਰਖ ਅਕਾਲ ਕਹੇ ਮੈਂ ਲਹਿਣਾ ਦੇਣਾ ਦੇਵਣਹਾਰਾ ਮੌਜੂਦ, ਜੋਤੀ ਜਾਤਾ ਹੋ ਕੇ ਵੇਖ ਵਖਾਈਆ। ਜਿਸ ਦੀ ਸਿਫ਼ਤ ਵਿਚ ਕੋਈ ਸਿੱਖ ਨਾ ਸਕੇ ਹਰੂਫ਼, ਆਲਮ ਉਲਮਾ ਚਲੇ ਨਾ ਕੋਇ ਚਤੁਰਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੇ ਅਗੇ ਹੋ ਜਾਣ ਮਾਕੂਫ਼, ਨਾਂਵੇ ਸਭ ਦੇ ਦਏ ਕਟਾਈਆ। ਜਿਸ ਦਾ ਹੁਕਮ ਕੋਈ ਨਾ ਕਰ ਸਕੇ ਮਨਸੂਖ਼, ਦੋ ਜਹਾਨਾਂ ਆਦਿ ਜੁਗਾਦਿ ਜੁਗ ਚੌਕੜੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਆਪਣੀ ਕਾਰ ਕਮਾਈਆ। ਧਰਨੀ ਕਹੇ ਮੈਂ ਗਾਵਾਂ ਧੁਰ ਦਾ ਗੀਤ, ਗਹਿਰ ਗੰਭੀਰ ਦਿਤਾ ਜਣਾਈਆ। ਜਨ ਭਗਤੋ ਇਕ ਨਾਲ ਕਰ ਲਓ ਇਕ ਪ੍ਰੀਤ, ਇਕ ਦਾ ਰੂਪ ਇਕ ਨਜ਼ਰੀ ਆਈਆ। ਜਿਸ ਦੀ ਬਣਾਈ ਨਹੀਂ ਕਿਸੇ ਤਵਾਰੀਖ, ਬਿਆਨ ਦੇ ਨਾ ਕੋਇ ਸਮਝਾਈਆ। ਚਾਰ ਜੁਗ ਦੀ ਕਰਦੇ ਰਹੇ ਉਡੀਕ, ਗੁਰ ਅਵਤਾਰ ਭਵਿਖਤਾਂ ਵਿਚ ਸਮਝਾਈਆ। ਪੈਗ਼ੰਬਰ ਕਹਿੰਦੇ ਗਏ ਜਿਸ ਨੇ ਲਿਔਣੀ ਤਸ਼ਰੀਫ਼, ਤਾਰੀਫ਼ ਓਸੇ ਦੀ ਗਏ ਸੁਣਾਈਆ। ਜੋ ਪੀਰਾਂ ਦਾ ਪੀਰ ਖੇਲ ਕਰੇ ਅਜੀਬ, ਅਜਬ ਲੀਲਾ ਇਕ ਵਰਤਾਈਆ। ਜਿਸ ਨੇ ਦੋ ਜਹਾਨਾਂ ਦੇਣੀ ਸਚ ਤਰਤੀਬ, ਤਰਾ ਤਰਾ ਆਪਣਾ ਹੁਕਮ ਸੁਣਾਈਆ। ਜਿਸ ਦੀ ਸਿਫ਼ਤ ਕਰੇ ਕ਼ੁਰਾਨ ਮਜੀਦ, ਤੀਸ ਬਤੀਸਾ ਢੋਲੇ ਗਾਈਆ। ਸੋ ਸਾਹਿਬ ਸਵਾਮੀ ਪਰਵਰਦਿਗਾਰ ਅਬਿਨਾਸ਼ੀ ਕਰਤਾ ਕ਼ੁਦਰਤ ਦਾ ਮਾਲਕ ਆਇਆ ਨਜ਼ਦੀਕ, ਨੇਰਨ ਨੇਰਾ ਹੋ ਕੇ ਦਇਆ ਕਮਾਈਆ। ਜਿਸ ਦੀ ਧਾਰ ਜਗਤ ਜਹਾਨੋਂ ਸਦਾ ਬਾਰੀਕ, ਜਗਤ ਨੈਣ

ਵੇਖ ਸਕੇ ਕੋਇ ਨਾ ਰਾਈਆ। ਗੁਰਮੁਖੋ ਜਨ ਭਗਤੋ ਧਰਤੀ ਕਹੇ ਓਸ ਦੀ ਓਸੇ ਵਰਗੀ ਪ੍ਰੀਤ, ਬਾਕੀ ਉਸਤਤ ਵਿਚ ਲਗੀ ਸਰਬ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਕਰੇ ਕਰਾਏ ਸੋ ਠੀਕ, ਠਾਕਰ ਆਪਣਾ ਧੁਰ ਦਾ ਹੁਕਮ ਮਨਾਈਆ। ਧਰਨੀ ਕਹੇ ਮੈਂ ਸਦਕੇ ਵਾਰੀ ਘੋਲੀ, ਆਪਣਾ ਆਪ ਭੇਟ ਚੜ੍ਹਾਈਆ । ਜਿਸ ਨੇ ਆਪਣੇ ਕੰਡੇ ਅੰਤਮ ਤੋਲੀ, ਤਰਾਜ਼ੂ ਅਵਰ ਨਾ ਕੋਇ ਰਖਾਈਆ। ਆਪਣੇ ਨਾਮ ਦੀ ਦੱਸ ਕੇ ਅਗੰਮੀ ਬੋਲੀ, ਅਨਬੋਲਤ ਢੋਲਾ ਦਿਤਾ ਜਣਾਈਆ। ਮੇਰੇ ਅੰਦਰ ਵੜ ਕੇ ਕੁੰਡੀ ਖੋਲ੍ਹੀ, ਪੜਦਾ ਦਿਤਾ ਉਠਾਈਆ। ਜਨ ਭਗਤਾਂ ਦੀ ਰੰਗਦਾ ਵੇਖਿਆ ਚੋਲੀ, ਕਾਇਆ ਕੱਪੜ ਸੋਭਾ ਪਾਈਆ। ਮੈਂ ਕੂਕ ਪੁਕਾਰਾਂ ਉਚੀ ਉਚੀ ਰੌਲੀ, ਸ੍ਰਿਸ਼ਟੀ ਦ੍ਰਿਸ਼ਟੀ ਦਿਆਂ ਜਣਾਈਆ। ਜਿਸ ਨੇ ਕੂੜੀ ਕਿਰਿਆ ਕਰਨੀ ਹੌਲੀ, ਸਚ ਸੁਚ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੈਂ ਲੱਗੀ ਘੁੰਮਣ, ਗੇੜਾ ਆਪਣਾ ਇਕ ਬਣਾਈਆ। ਪਰਮ ਪੁਰਖ ਦੇ ਲੱਗੀ ਚਰਨ ਚੁੰਮਣ, ਸਾਚੀ ਸੇਵ ਕਮਾਈਆ। ਉਸ ਦਾ ਅਗੰਮੀ ਢੋਲਾ ਲੱਗੀ ਸੁਣਨ, ਸੰਗੀਤ ਸਾਰੇ ਦਿਤੇ ਤਜਾਈਆ। ਆਪਣੇ ਨੈਣ ਲੱਗੀ ਰੋਵਣ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਉਸ ਦੇ ਪ੍ਰੇਮ ਪਿਆਰ ਤੋਂ ਲੱਗੀ ਝੂਜਣ, ਵਾਰੀ ਘੋਲੀ ਘੋਲ ਘੁਮਾਈਆ। ਗੁਰਮੁਖਾਂ ਨੂੰ ਦੇਣ ਲੱਗੀ ਸੂਝਣ, ਸੋਝੀ ਇਕੋ ਵਾਰ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਧਰਨੀ ਕਹੇ ਮੈਂ ਸੁੱਤੀ ਸਾਂ ਅਚਨਚੇਤ, ਮੇਰੀ ਅੱਖ ਦਿਤੀ ਖੁਲ੍ਹਾਈਆ। ਮੈਂ ਜਾਣਿਆ ਕਵਣ ਕਰਨ ਲਗਾ ਹੇਤ, ਪ੍ਰੇਮੀ ਹੋ ਕੇ ਪ੍ਰੇਮ ਵਧਾਈਆ। ਜਿਸ ਦੀ ਵਖਰੀ ਅਨੋਖੀ ਖੇਡ, ਖ਼ਲਕ ਦਾ ਖ਼ਾਲਕ ਮਖ਼ਲੂਕ ਦਾ ਮਾਲਕ ਆਪਣਾ ਰੰਗ ਰੰਗਾਈਆ। ਜਾਂ ਤੱਕਿਆ ਜੋਤੀ ਜਲਵਾ ਨੂਰੀ ਆਇਆ ਤੇਜ, ਤਖ਼ਤ ਨਿਵਾਸੀ ਸ਼ਾਹੋ ਸ਼ਬਾਸੀ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋ ਵਸਿਆ ਬ੍ਰਹਿਮੰਡ ਖੰਡ ਜਨ ਭਗਤਾਂ ਦੇ ਦੇਸ, ਗ੍ਰਹਿ ਗੁਰਮੁਖਾਂ ਡੇਰਾ ਲਾਈਆ। ਉਹ ਖੋਲ੍ਹਣਹਾਰਾ ਆਪਣਾ ਭੇਤ, ਭੇਵ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਧਰਨੀ ਕਹੇ ਜਗ ਵਿਚ ਚੰਦ ਦੀ ਰੈਣ ਭਿੰਨੀ, ਕੁਛ ਮੈਨੂੰ ਦੇ ਜਣਾਈਆ । ਮੈਨੂੰ ਖ਼ੁਸ਼ੀ ਕਿੰਨੀ, ਗੁਰਮੁਖਾਂ ਮਿਲੇ ਵਡਿਆਈਆ। ਓਸ ਕਿਹਾ ਮੈਥੋਂ ਨਹੀਂ ਜਾਂਦੀ ਗਿਣੀ, ਓਸੇ ਦੀ ਬੇਪਰਵਾਹੀਆ । ਜਿਸ ਦੀ ਪ੍ਰੇਮ ਪ੍ਰੀਤੀ ਏਨੀ, ਅਨਕ ਕਲ ਆਪਣਾ ਰਿਹਾ ਵਰਤਾਈਆ। ਕੋਈ ਸਮਝ ਨਾ ਸਕੇ ਲੋਕ ਤਿੰਨੀ, ਤਰਲੋਕੀ ਨਾਥ ਵਰਗੇ ਕ੍ਰਿਸ਼ਨ ਕਾਹਨ ਬੈਠੇ ਸੀਸ ਨਿਵਾਈਆ। ਜਿਸ ਦੀ ਪ੍ਰੇਮ ਪਿਆਰ ਫੁਹਾਰ ਅੰਮ੍ਰਿਤ ਧਾਰ ਨਿਮ੍ਹੀ ਨਿਮ੍ਹੀ ਨਿਮ੍ਹੀ, ਆਪਣਾ ਰੰਗ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਵੇਖ ਵਖਾਈਆ। ਧਰਨੀ ਕਹੇ ਮੈਂ ਵੇਖ ਕੇ ਭਗਤ ਭਗਵਨ ਦੀ ਮਸਤੀ, ਮਸਤਕ ਆਪਣਾ ਰਹੀ ਝੁਕਾਈਆ। ਮੈਂ ਭੁਲ ਗਈ ਆਪਣੀ ਹਸਤੀ, ਹੱਥ ਜੋੜ ਕੇ ਸੀਸ ਨਿਵਾਈਆ। ਤੂੰ ਮਾਲਕ ਬੇਪਰਵਾਹ ਅਰਸ਼ੀ, ਇਸ਼ਾਰਿਆਂ ਨਾਲ ਰਿਹਾ ਵਖਾਈਆ। ਭਗਤਾਂ ਦਾ ਬਣ ਕੇ ਦਰਦੀ, ਦੁਖੀਆਂ ਦਾ ਦੁਖ ਮਿਟਾਈਆ। ਮਕ਼ਰੂਜਾਂ ਦਾ ਬਣ ਕੇ ਕ਼ਰਜੀ, ਕ਼ਰਜੇ ਰਿਹਾ ਚੁਕਾਈਆ । ਇਹ ਖੇਲ ਨਰਾਇਣ ਨਰ ਦੀ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਸ੍ਰਿਸ਼ਟੀ ਕਹੇ ਮੈਂ ਹੁਕਮੇਂ ਅੰਦਰ ਤੇਰੇ ਚਰਨਾਂ ਦੀ ਬਰਦੀ, ਦਾਸੀ ਹੋ ਕੇ ਸੇਵ ਕਮਾਈਆ। ਮੇਰੀ ਮੰਨ ਇਕ ਅਰਜ਼ੀ, ਆਰਜ਼ੂ ਦਿਆਂ ਸੁਣਾਈਆ। ਜੇ ਤੂੰ ਆਇਆ ਪ੍ਰਭੂ ਚਲ

ਕੇ ਇਸ ਧਰਤੀ, ਧਵਲ ਆਪਣਾ ਚਰਨ ਟਿਕਾਈਆ। ਭਗਤਾਂ ਦੀ ਆਤਮਾ ਅੰਦਰੋਂ ਕਰ ਜਾ ਆਪਣੇ ਵਰਗੀ, ਪਰਮਾਤਮਾ ਆਪਣਾ ਰੰਗ ਚੜ੍ਹਾਈਆ। ਇਹ ਵੇਖ ਖੇਲ ਕਲੂ ਕਲ ਦੀ, ਕਲਕਾਤੀ ਰਾਜੇ ਹੋਏ ਕਸਾਈਆ। ਭਗਤਾਂ ਨੂੰ ਤਾਰਨਾ ਤੇਰੀ ਗੱਲ ਘਰ ਦੀ, ਬਾਹਰੋਂ ਮੰਗਣ ਕੁਛ ਨਾ ਜਾਈਆ। ਪੁਰਖ ਅਕਾਲ ਕਿਹਾ ਮੈਂ ਮੰਨਾਂ ਤੇਰੀ ਮਰਜ਼ੀ, ਮਰਜ਼ ਜਨਮ ਮਰਨ ਦੀ ਦਿਆਂ ਮਿਟਾਈਆ। ਜਿਥੇ ਸੁਰਤ ਕਿਸੇ ਦੀ ਨਹੀਂ ਚੜ੍ਹਦੀ, ਓਥੇ ਗੁਰਮੁਖ ਆਪਣੇ ਸ਼ਬਦ ਵਿਚ ਸਮਾਈਆ। ਰਾਹ ਵਿਚ ਕਦੇ ਨਾ ਅੜਦੀ, ਦੂਜਾ ਸਕੇ ਨਾ ਕੋਇ ਅਟਕਾਈਆ। ਗੁਰਮੁਖ ਦੀ ਆਤਮ ਓਸੇ ਦਵਾਰੇ ਖੜ੍ਹਦੀ, ਜਿਥੇ ਸਤਿਗੁਰ ਸ਼ਬਦੀ ਸੋਭਾ ਪਾਈਆ। ਓਸੇ ਦਾ ਪਲੂ ਫੜ ਕੇ ਅਗੇ ਅਗੇ ਚਲਦੀ, ਨੱਚੇ ਟੱਪੇ ਕੁੱਦੇ ਭੱਜੇ ਵਾਹੋ ਦਾਹੀਆ। ਸਵਰਗ ਬਹਿਸ਼ਤ ਸਾਰੇ ਪਾਰ ਕਰਦੀ, ਵਿਸ਼ਨ ਬ੍ਰਹਮਾ ਸ਼ਿਵ ਰਾਹ ਵਿਚ ਤਜਾਈਆ। ਸੁੰਨ ਅਗੰਮੋਂ ਅਗੇ ਫੇਰ ਚੜ੍ਹਦੀ, ਥਿਰ ਘਰ ਜਾ ਕੇ ਤਾਲੀ ਦਏ ਵਜਾਈਆ। ਅਗੇ ਵੇਖਣ ਖੇਲ ਓਸੇ ਹਰਿ ਦੀ, ਜੋ ਹਰਿ ਹਰਿ ਰਿਹਾ ਸਮਾਈਆ। ਫਿਰ ਸ਼ਬਦ ਤਾਲ ਢੋਲਾ ਕੋਈ ਨਹੀਂ ਪੜ੍ਹਦੀ, ਧੁਨ ਆਵਾਜ਼ ਨਾ ਕੋਇ ਜਣਾਈਆ । ਇਕੋ ਕਹੇ ਤੂੰ ਮੇਰਾ ਮੈਂ ਤੇਰਾ ਦੂਜਾ ਹੋਰ ਨਹੀਂ ਕੋਈ ਦਰਦੀ, ਨਾਨਕ ਦਾਦਕ ਸਹੁਰੇ ਪਈਏ ਤੂੰ ਹੀ ਨਜ਼ਰੀ ਆਈਆ। ਗੁਰਮੁਖ ਆਤਮ ਸਚਖੰਡ ਦਵਾਰੇ ਵੜਦੀ, ਜਿਥੇ ਜੋਤ ਅਗੰਮੀ ਜਗਦੀ, ਨਿਰਗੁਣ ਨੂਰ ਜੋਤ ਜੋਤ ਰੁਸ਼ਨਾਈਆ। ਧਰਨੀ ਕਹੇ ਮੈਂ ਇਸੇ ਕਰ ਕੇ ਅੱਜ ਖ਼ੁਸ਼ੀ ਕਰਦੀ, ਚਰਨ ਕਵਲ ਓਸੇ ਦੇ ਫੜਦੀ, ਜਿਸ ਦੀ ਸਦਾ ਕਲਾ ਚੜ੍ਹਦੀ, ਚੜ੍ਹਦਾ ਲਹਿੰਦਾ ਦੱਖਣ ਪਹਾੜ, ਜੰਗਲ ਜੂਹ ਵੇਖਣਹਾਰਾ ਉਜਾੜ, ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਕੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਜਾਣੇ ਘਰ ਘਰ ਦੀ, ਘਰ ਘਰ ਆਪੇ ਵੇਖ ਵਖਾਈਆ।

੨੧ ਚੇਤ ਸ਼ਹਿਨਸ਼ਾਹੀ ਸੰਮਤ ੧ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਪੰਜਢੇਰਾ ਜ਼ਿਲਾ ਹੁਸ਼ਿਆਰ ਪੁਰ

ਹਰਿ ਸ਼ਬਦ ਕਹੇ ਮੇਰਾ ਸਾਚਾ ਕਰਮ, ਆਦਿ ਜੁਗਾਦਿ ਜੁਗ ਚੌਕੜੀ ਖੇਲ ਖਿਲਾਇੰਦਾ। ਕੂੜੀ ਕਿਰਿਆ ਮੇਟ ਕੇ ਭਰਮ, ਸਤਿ ਸਚ ਸਾਚਾ ਰਾਹ ਵਖਾਇੰਦਾ। ਨਿਹਕਰਮੀ ਹੋ ਕੇ ਕਰਾਂ ਸਾਚਾ ਕਰਮ, ਕਰਮ ਕਾਂਡ ਡੇਰਾ ਢਾਹਿੰਦਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜਣਾਵਾਂ ਇਕੋ ਧਰਮ, ਧੁਰ ਸੰਦੇਸ਼ਾ ਰਾਗ ਅਲਾਇੰਦਾ। ਜ਼ਾਤ ਪਾਤ ਝਗੜਾ ਮਿਟਾਵਾਂ ਵਰਨ ਬਰਨ, ਭੇਵ ਅਭੇਦਾ ਮਾਤ ਖੁਲ੍ਹਾਇੰਦਾ। ਪ੍ਰਭ ਸਰਨਾਈ ਦੱਸਾਂ ਸਾਚੀ ਸਰਨ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਇੰਦਾ। ਨੇਤਰ ਖੁਲ੍ਹਾਵਾਂ ਹਰਨ ਫਰਨ, ਲੋਚਨ ਇਕ ਪਰਗਟਾਇੰਦਾ। ਭਗਤ ਸੁਹੇਲੀਆਂ ਦੇ ਕੇ ਸਾਚਾ ਜਨਮ, ਪੰਜ ਤਤ ਕਾਇਆ ਚੋਲਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਸਤਿ ਧਰਮ ਕਹੇ ਮੈਂ ਆਦਿ ਜੁਗਾਦਿ, ਜੁਗ ਚੌਕੜੀ ਸੇਵ ਕਮਾਈਆ। ਕੂੜੀ ਕਿਰਿਆ ਮੇਟ ਵਾਦ ਵਿਵਾਦ, ਸਚ ਸੁਚ ਇਕ ਜਣਾਈਆ। ਭਗਤਾਂ ਸੰਤਾਂ ਦੇਵਾਂ ਸਾਥ, ਗੁਰਮੁਖਾਂ ਅੰਗ ਲਗਾਈਆ। ਗੁਰਸਿੱਖਾਂ ਅੰਦਰ ਵੜ ਸੁਣਾਵਾਂ ਰਾਗ, ਅਨਹਦ ਨਾਦੀ ਨਾਦ ਵਜਾਈਆ। ਫੜ ਫੜ ਹੰਸ ਬਣਾਵਾਂ ਕਾਗ, ਦੁਰਮਤ ਮੈਲ ਧੁਆਈਆ। ਆਤਮ ਪਰਮਾਤਮ ਮੇਲ ਮਿਲਾਵਾਂ ਕੰਤ ਸੁਹਾਗ, ਸੁਰਤ ਸ਼ਬਦੀ ਜੋੜ ਜੁੜਾਈਆ । ਪੂਰਬ ਜਨਮ

ਲਹਿਣਾ ਦੇਣਾ ਲੇਖ ਚੁਕਾਵਾਂ ਹਿਸਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਸਚ ਲਗਾਈਆ। ਸਤਿ ਧਰਮ ਕਹੇ ਮੈਂ ਜੁਗ ਜੁਗ ਲਗਦਾ, ਲੋਕਮਾਤ ਧਰਤ ਧਵਲ ਸੋਭਾ ਪਾਈਆ। ਧੁਰ ਸੰਦੇਸ਼ਾ ਇਕੋ ਦੱਸਦਾ, ਧੁਰ ਫ਼ਰਮਾਣਾ ਇਕੋ ਹੁਕਮ ਸੁਣਾਈਆ। ਕੂੜੀ ਕਿਰਿਆ ਗੁਰਮੁਖਾਂ ਅੰਦਰੋਂ ਕਢਦਾ, ਮਾਇਆ ਮਮਤਾ ਮੋਹ ਮਿਟਾਈਆ। ਡੂੰਘੀ ਕੰਦਰ ਅੰਧੇਰੀ ਪਰਦਾ ਚੁਕਦਾ, ਸਤਿ ਸਤਿ ਕਰਾਂ ਰੁਸ਼ਨਾਈਆ। ਮੀਤ ਪਿਆਰਾ ਹੋ ਕੇ ਹੱਸਦਾ, ਖ਼ੁਸ਼ੀ ਖ਼ੁਸ਼ੀ ਅੰਦਰ ਪਰਗਟਾਈਆ। ਮਿਲਾਪ ਕਰ ਕੇ ਓਸ ਅੱਖ ਦਾ, ਨਿਜ ਨੇਤਰ ਦਿਆਂ ਜਣਾਈਆ। ਕੁੰਡਾ ਲਾਹ ਕੇ ਸਾਚੇ ਹੱਟ ਦਾ, ਘਰ ਖ਼ਜ਼ੀਨਾ ਦਿਆਂ ਵਖਾਈਆ। ਜਿਥੇ ਸਾਹਿਬ ਸਵਾਮੀ ਵਸਦਾ, ਪੁਰਖ ਅਕਾਲ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਸਤਿ ਧਰਮ ਕਹੇ ਮੇਰਾ ਧੁਰ ਦਾ ਜੋਗ, ਸਤਿ ਪੁਰਖ ਨਿਰੰਜਣ ਆਪ ਜਣਾਈਆ । ਗੁਰਮੁਖਾਂ ਮੇਲਾ ਕਰ ਧੁਰ ਸੰਜੋਗ, ਜਨ ਵਿਛੜੇ ਜੋੜ ਜੁੜਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਅਗੰਮੀ ਲਾ ਕੇ ਚੋਟ, ਅਨਹਾਦੀ ਨਾਦ ਸੁਣਾਈਆ। ਹਉਮੇ ਹੰਗਤਾ ਕਟ ਕੇ ਰੋਗ, ਹੰ ਬ੍ਰਹਮ ਦਿਆਂ ਦ੍ਰਿੜਾਈਆ। ਭਾਗ ਲਗਾ ਕੇ ਕਾਇਆ ਕੰਚਨ ਕੋਟ, ਸਾਢੇ ਤਿੰਨ ਹੱਥ ਸੋਭਾ ਪਾਈਆ। ਆਤਮ ਪਰਮਾਤਮ ਮੇਲ ਮਿਲਾ ਕੇ ਦੱਸਾਂ ਸਾਚੀ ਮੌਜ, ਮਜਲਸ ਇਕੋ ਘਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਸਤਿ ਧਰਮ ਕਹੇ ਮੈਂ ਵੇਖਣਾ ਸਤਿਜੁਗ, ਕਲਜੁਗ ਆਪਣਾ ਪੰਧ ਮੁਕਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਉਜਲ ਕਰਨਾ ਮੁਖ, ਦੁਰਮਤ ਮੈਲ ਧੁਆਈਆ। ਸੁਫਲ ਕਰਨੀ ਜਨਨੀ ਕੁੱਖ, ਮਿਲੇ ਮਾਣ ਵਡਿਆਈਆ। ਧੰਨ ਜਣੇਂਦੀ ਮਾਈ ਪੜਦਾ ਲਾਹੁਣਾ ਜੋ ਬੈਠਾ ਲੁਕ, ਗ੍ਰਹਿ ਮੰਦਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿ ਧਰਮ ਕਹੇ ਮੇਰਾ ਲੇਖਾ ਜਾਣੇ ਗੋਬਿੰਦ, ਵਰਨ ਬਰਨ ਦੇਵਣਹਾਰ ਵਡਿਆਈਆ। ਜਿਸ ਸ੍ਰਿਸ਼ਟੀ ਮਿਟਾਈ ਸਗਲੀ ਚਿੰਦ, ਚਿੰਤਾ ਚਿਖਾ ਰਹੇ ਨਾ ਰਾਈਆ। ਠਾਕਰ ਸਵਾਮੀ ਹੋ ਬਖ਼ਸ਼ੰਦ, ਰਹਿਮਤ ਇਕ ਕਮਾਈਆ। ਸਜਦੇ ਕਰਦੇ ਸੁਰਪਤ ਇੰਦ, ਵਿਸ਼ਨ ਬ੍ਰਹਮਾ ਸ਼ਿਵ ਸਿਰ ਨਾ ਕੋਇ ਉਠਾਈਆ। ਕਰੇ ਖੇਲ ਗਹਿਰ ਗੰਭੀਰ ਗੁਣੀ ਗਹਿੰਦ, ਗਵਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਸਤਿ ਧਰਮ ਕਹੇ ਮੈਂ ਔਣਾ ਲੋਕਮਾਤ, ਸਦੀ ਬੀਸਵੀਂ ਪੰਧ ਮੁਕਾਈਆ। ਕਲਜੁਗ ਮੇਟਣੀ ਅੰਧੇਰੀ ਰਾਤ, ਸਤਿ ਸਚ ਹੋਵੇ ਰੁਸ਼ਨਾਈਆ। ਝਗੜਾ ਮੁਕੌਣਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਲੜਾਈਆ । ਸਾਚਾ ਧਰਮ ਦੱਸਣਾ ਸਾਖ਼ਿਆਤ, ਮਾਨਵਤਾ ਭੇਵ ਖੁਲ੍ਹਾਈਆ। ਜੋ ਨਾਨਕ ਗੋਬਿੰਦ ਗਏ ਆਖ, ਸ਼ਬਦ ਅਗੰਮੀ ਨਾਦ ਵਜਾਈਆ। ਪੁਰਖ ਅਕਾਲ ਦੀਨ ਦਿਆਲ ਹਰ ਘਟ ਵਸਿਆ ਸਾਥ, ਅੰਤਰ ਖੋਜੇ ਸਹਿਜ ਸੁਭਾਈਆ। ਕਿਸੇ ਹੱਥ ਨਾ ਆਵੇ ਤੀਰਥ ਤਾਟ, ਜੰਗਲ ਜੂਹ ਸਮਝ ਕੋਇ ਨਾ ਪਾਈਆ। ਹਰਿ ਕਰਤਾ ਸਵਾਮੀ ਗ੍ਰਹਿ ਵੇਖੋ ਕਮਲਾਪਾਤ, ਘਰ ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਰਗ ਇਕ ਜਣਾਈਆ। ਸਤਿ ਧਰਮ ਕਹੇ ਮੈਂ ਆਦਿ ਜੁਗਾਦੀ ਏਕ, ਏਕੰਕਾਰ ਦਿਤੀ ਵਡਿਆਈਆ। ਗੁਰ ਅਵਤਾਰਾਂ ਬਖ਼ਸ਼ੀ ਟੇਕ, ਪੀਰ ਪੈਗ਼ੰਬਰ ਗਏ ਜਣਾਈਆ। ਭਗਤਾਂ ਮਿਲਦਾ ਰਿਹਾ ਸੰਦੇਸ਼, ਸੰਤ ਸੁਹੇਲੇ ਸੋਹਲੇ ਰਹੇ ਗਾਈਆ। ਗੁਰਮੁਖਾਂ ਮਿਲਦਾ ਭੇਤ, ਗੁਰਸਿਖਾਂ

ਪੜਦਾ ਦਿਆਂ ਉਠਾਈਆ। ਜਿਨ੍ਹਾਂ ਦੀ ਬੁੱਧੀ ਹੋਈ ਬਿਬੇਕ, ਮਨ ਦੁਰਮਤ ਮੈਲ ਧਵਾਈਆ। ਸੋ ਨਿਜ ਨੇਤਰ ਲੈਣਾ ਵੇਖ, ਦੋਏ ਲੋਚਨ ਨਾ ਕੋਇ ਵਡਿਆਈਆ। ਨਿਤ ਨਵਿਤ ਸਦਾ ਸਦਾ ਨਿਰਗੁਣ ਸਰਗੁਣ ਖੇਲਦਾ ਰਿਹਾ ਖੇਡ, ਲੋਕਮਾਤ ਫੇਰਾ ਪਾਈਆ। ਕਲਜੁਗ ਅੰਤ ਪੁਰਖ ਅਬਿਨਾਸ਼ੀ ਰਿਹਾ ਭੇਜ, ਸਤਿਜੁਗ ਸਾਚਾ ਰਾਹ ਜਣਾਈਆ। ਜੋਤੀ ਜਲਵਾ ਦੇ ਕੇ ਤੇਜ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਇਕ ਸੰਦੇਸ਼, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਈਆ। ਮਾਲਕ ਖ਼ਾਲਕ ਹੋ ਕੇ ਨਰ ਨਰੇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਰਿਹਾ ਚੁਕਾਈਆ। ਸਚ ਧਰਮ ਕਹੇ ਮੈਂ ਔਣਾ ਜਗ, ਧਰਨੀ ਧਵਲ ਸੋਭਾ ਪਾਈਆ। ਸਦੀ ਚੌਧਵੀਂ ਬੁਝੌਣੀ ਲਗੀ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਸਾਚਾ ਦੱਸਣਾ ਧੁਰ ਦਾ ਹੱਜ, ਬਿਨ ਮੱਕੇ ਕਾਅਬੇ ਮਿਲੇ ਗੁਸਾਈਂਆ। ਹਕ ਮਹਿਰਾਬੇ ਬਹਿਣਾ ਸਜ, ਹੁਜਰਾ ਇਕ ਵਡਿਆਈਆ। ਸ਼ਬਦ ਅਗੰਮੀ ਹੋ ਕੇ ਜਾਣਾ ਵਜ, ਅਨਾਦੀ ਨਾਦ ਸੁਣਾਈਆ। ਸਾਚੇ ਮੰਦਰ ਜਾਣਾ ਲੰਘ, ਗੁਰਮੁਖਾਂ ਅੰਦਰ ਡੇਰਾ ਲਾਈਆ। ਆਤਮ ਸੇਜਾ ਸਚ ਪਲੰਘ, ਆਸਣ ਸਿੰਘਾਸਣ ਵੇਖ ਵਖਾਈਆ। ਜਿਥੇ ਸਦਾ ਇਕ ਅਨੰਦ, ਅਨੰਦਪੁਰੀ ਵਾਲਾ ਗਿਆ ਦ੍ਰਿੜਾਈਆ। ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਨਾ ਕੋਈ ਜਮਨਾ ਸੁਰਸਤੀ ਗੋਦਾਵਰੀ ਗੰਗਾ ਧਾਰ ਰਹੀ ਵਗ, ਅੰਮ੍ਰਿਤ ਆਤਮ ਨਿਝਰ ਝਿਰਨਾ ਇਕ ਝਿਰਾਈਆ। ਨਾ ਕੋਈ ਭਾਂਡਾ ਭਰਮ ਭਉ ਦੂਈ ਦਵੈਤੀ ਕੰਧ, ਹਉਮੇ ਹੰਗਤਾ ਗੜ੍ਹ ਨਾ ਕੋਇ ਵਖਾਈਆ। ਨਾ ਕੋਈ ਰੂਪ ਰੇਖ ਨਾ ਰੰਗ, ਜੋਤੀ ਜੋਤ ਜੋਤ ਰੁਸ਼ਨਾਈਆ। ਓਸ ਦਾ ਬਖ਼ਸ਼ਣਾ ਸਾਚਾ ਸੰਗ, ਜੋ ਸਰਬ ਸਵਾਮੀ ਬੇਪਰਵਾਹੀਆ। ਸਤਿ ਧਰਮ ਕਹੇ ਮਿਹਰਵਾਨ ਮਹਿਬੂਬ ਮੇਰਾ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਇਕ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਓਹਲਾ ਦਏ ਚੁਕਾਈਆ। ਸਤਿ ਧਰਮ ਕਹੇ ਮੈਂ ਦੋ ਜਹਾਨਾਂ ਰਾਜਾ, ਰਈਅਤ ਲੱਖ ਚੁਰਾਸੀ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦਾ ਆਇਆ ਕਾਜਾ, ਕਰਨੀ ਦਾ ਮਾਲਕ ਕਰਤਾ ਹੁਕਮ ਮਨਾਈਆ। ਕਲਜੁਗ ਕੂੜੀ ਕਿਰਿਆ ਅੰਤਮ ਹੋਣਾ ਨਾਸਾ, ਥਿਰ ਰਹਿਣ ਕੋਇ ਨਾ ਪਾਈਆ । ਸਤਿਜੁਗ ਸਾਚਾ ਸਚ ਹੋਏ ਪਰਕਾਸ਼ਾ, ਅਗਿਆਨ ਅੰਧੇਰ ਦਏ ਮਿਟਾਈਆ। ਕਰੇ ਖੇਲ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਆਪਣਾ ਹੁਕਮ ਚਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਿਨ ਨੇਤਰ ਲੋਚਨ ਨੈਣ ਵੇਖਣ ਤਮਾਸ਼ਾ, ਸਚਖੰਡ ਨਿਵਾਸੀ ਆਪਣਾ ਹੁਕਮ ਵਰਤਾਈਆ। ਰੀਤੀ ਨੀਤੀ ਬਦਲ ਦੇਵੇ ਪਾਸਾ, ਪਤਿਤ ਪੁਨੀਤੀ ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸਤਿ ਧਰਮ ਕਹੇ ਮੈਂ ਜਗਤ ਦਾ ਮਾਲਕ, ਪੁਰਖ ਅਬਿਨਾਸ਼ੀ ਹੁਕਮ ਸੁਣਾਈਆ। ਨਿਤ ਨਵਿਤ ਬਣਾਂ ਸਾਲਸ, ਲੋਕਮਾਤ ਵੇਸ ਵਟਾਈਆ। ਹੁਕਮ ਦੇਵੇ ਧੁਰ ਦਾ ਖ਼ਾਲਕ, ਮਖ਼ਲੂਕ ਖੋਜ ਖੁਜਾਈਆ। ਕਲਜੁਗ ਕੂੜੀ ਕਿਰਿਆ ਦੂਰ ਕਰਨਾ ਆਲਸ, ਸ੍ਰਿਸ਼ਟ ਸਬਾਈ ਸਵਾਧਾਨ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸਤਿ ਧਰਮ ਕਹੇ ਮੈਂ ਜੋਧਾ ਸੂਰ, ਬੀਰਤਾ ਪ੍ਰਭ ਨੇ ਦਿਤੀ ਵਡਿਆਈਆ। ਜੁਗ ਚੌਕੜੀ ਕੂੜੀ ਕਿਰਿਆ ਕਰ ਕੇ ਚੂਰੋ ਚੂਰ, ਚਾਰੋਂ ਕੁੰਟ ਇਕੋ ਡੰਕ ਵਜਾਈਆ। ਪਤਿਪਰਮੇਸ਼ਵਰ ਹੁਕਮ ਦੇਵਣਹਾਰ ਜ਼ਰੂਰ, ਜ਼ਰੂਰਤ ਮੇਰੀ ਪੂਰ ਵਖਾਈਆ। ਜਨ ਭਗਤ ਸਾਚੇ ਸੰਤ ਬਖ਼ਸ਼ਣਹਾਰਾ ਚਰਨ ਧੂੜ, ਟਿੱਕਾ ਮਸਤਕ ਨਾਮ ਖ਼ੁਦਾਈਆ ।

ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਧੁਰ ਦਾ ਮਾਰਗ ਇਕ ਲਗਾਈਆ। ਸਰਬ ਕਲਾ ਭਰਪੂਰ, ਪ੍ਰਭ ਠਾਕਰ ਸਵਾਮੀ ਦੇਵਣਹਾਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਸਤਿ ਧਰਮ ਕਹੇ ਮੇਰਾ ਭਗਤਾਂ ਨਾਤਾ, ਸੰਤਾਂ ਸੰਗ ਰਖਾਈਆ। ਗੁਰਮੁਖਾਂ ਮੇਲਾਂ ਪੁਰਖ ਬਿਧਾਤਾ, ਮਿਲਣੀ ਜਗਦੀਸ਼ ਕਰਾਈਆ। ਗੁਰਸਿੱਖਾਂ ਅੰਮ੍ਰਿਤ ਜਾਮ ਪਿਆ ਕੇ ਬਾਟਾ, ਤ੍ਰਿਸ਼ਨਾ ਭੁਖ ਗਵਾਈਆ। ਸਚ ਧਰਮ ਗ੍ਰਹਿ ਖੋਲ੍ਹ ਦੇ ਹਾਟਾ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਮਾਰਗ ਇਕੋ ਇਕ ਜਣਾਈਆ। ਸਤਿ ਧਰਮ ਕਹੇ ਮੇਰਾ ਮਾਰਗ ਇਕ, ਸਤਿਜੁਗ ਸਚ ਦਿਆਂ ਵਡਿਆਈਆ। ਪਤਿਪਰਮੇਸ਼ਵਰ ਲੇਖਾ ਰਿਹਾ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਜਗਤ ਨੇਤਰ ਨਾ ਆਏ ਦਿਸ, ਨੈਣਹੀਣ ਲੋਕਾਈਆ। ਭਗਤ ਸੁਹੇਲਾ ਕਰੇ ਹਿਤ, ਆਤਮ ਪਰਮਾਤਮ ਜੋੜ ਜੁੜਾਈਆ। ਨਾਤਾ ਜੋੜ ਕੇ ਧੁਰ ਦਾ ਪਿਤ, ਪਿਤਾ ਪੂਤ ਅੰਗ ਲਗਾਈਆ। ਸਚ ਦਵਾਰੇ ਸਚ ਵੰਡਾ ਕੇ ਹਿਸ, ਹਿੱਸੇਦਾਰ ਰਿਹਾ ਬਣਾਈਆ। ਅਗੇ ਲੋੜ ਰਹੀ ਨਾ ਕਿਸ, ਕਿਸ਼ਤੀ ਨਈਆ ਨੌਕਾ ਆਪੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸਤਿ ਧਰਮ ਕਹੇ ਹੁਕਮ ਦੇਵੇ ਸਚ ਸਵਾਮੀ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਪੁਰਖ ਅਕਾਲ ਅੰਤਰਜਾਮੀ, ਘਟ ਨਿਵਾਸੀ ਵੇਖ ਵਖਾਈਆ। ਜਿਸ ਦੀ ਸਿਫ਼ਤ ਸਾਲਾਹ ਚਾਰੇ ਖਾਣੀ, ਚਾਰੇ ਬਾਣੀ ਅੰਡਜ ਜੇਰਜ ਉਤਭੁਜ ਸੇਤਜ ਢੋਲੇ ਰਹੇ ਗਾਈਆ। ਸੋ ਬੇਪਰਵਾਹ ਅਗੰਮ ਅਥਾਹ ਖ਼ਾਲਕ ਖ਼ਲਕ ਖੇਲ ਕਰੇ ਮਹਾਨੀ, ਮਿਹਰਵਾਨ ਆਪਣਾ ਹੁਕਮ ਵਰਤਾਈਆ। ਸਤਿ ਸਚ ਬਖ਼ਸ਼ਣਹਾਰ ਨਿਸ਼ਾਨੀ, ਬ੍ਰਹਮ ਮਤਿ ਇਕ ਸਮਝਾਈਆ। ਜਿਸ ਦਾ ਭੇਵ ਪਾਏ ਨਾ ਕੋਇ ਵਿਦਵਾਨੀ, ਚੌਦਾਂ ਵਿਦਿਆ ਸਮਝ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕ ਜਣਾਈਆ। ਸਤਿ ਧਰਮ ਕਹੇ ਮੈਂ ਬਦਲ ਦੇਣਾ ਸਮਾਜ, ਮਨੁਖਤਾ ਇਕੋ ਰੰਗ ਰੰਗਾਈਆ। ਮੇਟ ਦੇਣਾ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਜਣਾਈਆ। ਗ੍ਰਹਿ ਮੰਦਰ ਵਜੌਣਾ ਨਾਦ, ਧੁਨ ਆਤਮਕ ਰਾਗ ਸੁਣਾਈਆ । ਬਿਨ ਰਸਨਾ ਜਿਹਵਾ ਦੇਣਾ ਸਵਾਦ, ਅੰਮ੍ਰਿਤ ਰਸ ਛਕਾਈਆ। ਕੂੜੀ ਕਿਰਿਆ ਅੰਦਰੋਂ ਦੇਣਾ ਕਾਢ, ਸਾਚਾ ਖੰਡਾ ਨਾਮ ਚਮਕਾਈਆ। ਗੁਰਮੁਖ ਪਰਗਟਾਏ ਸੱਜਣ ਸਾਧ, ਸਾਧਨਾ ਇਕੋ ਦੇਣੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਆਪਣਾ ਹੁਕਮ ਵਰਤਾਈਆ। ਸਤਿ ਧਰਮ ਕਹੇ ਮੈਂ ਬਦਲ ਦੇਣੀ ਰੀਤ, ਅਬਿਨਾਸ਼ੀ ਕਰਤਾ ਹੁਕਮ ਸੁਣਾਈਆ। ਪੁਰਖ ਅਕਾਲ ਕਰਨੀ ਇਕ ਪ੍ਰੀਤ, ਧੁਰ ਦਾ ਹੁਕਮ ਇਕ ਜਣਾਈਆ। ਝਗੜਾ ਚੁਕਣਾ ਮੰਦਰ ਮਸੀਤ, ਕਾਇਆ ਕਾਅਬਾ ਖ਼ੁਸ਼ੀ ਵਖਾਈਆ। ਆਤਮ ਪਰਮਾਤਮ ਗੌਣਾ ਗੀਤ, ਢੋਲਾ ਨੂਰ ਖ਼ੁਦਾਈਆ। ਭਗਤ ਸੰਤ ਕਰ ਅਤੀਤ, ਤ੍ਰੈਗੁਣ ਲੇਖਾ ਦੇਣਾ ਮੁਕਾਈਆ। ਝਗੜਾ ਮੁਕਾਏ ਊਚ ਨੀਚ, ਰਾਓ ਰੰਕਾਂ ਇਕੋ ਘਰ ਬਹਾਈਆ। ਭਰਮ ਮਿਟੇ ਹਸਤ ਕੀਟ, ਵਡਾ ਛੋਟਾ ਨਾ ਕੋਇ ਅਖਵਾਈਆ। ਅਬਿਨਾਸ਼ੀ ਕਰਤਾ ਕਰਵਟ ਲੈ ਬਦਲ ਲਏ ਪੀਠ, ਸਨਮੁਖ ਗੁਰਮੁਖਾਂ ਨਜ਼ਰੀ ਆਈਆ। ਦੂਰ ਦੁਰਾਡਾ ਵਸੇ ਸਦਾ ਨਜ਼ਦੀਕ, ਘਰ ਪਿਤਾ ਖ਼ੁਸ਼ੀ ਮਨਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਉਡੀਕ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਅੱਖ ਖੁਲ੍ਹਾਈਆ। ਜੋ ਸਚਖੰਡ ਨਿਵਾਸੀ ਸਦਾ ਵਸਨੀਕ, ਵਸਲ ਅਸਲ ਇਕੋ

ਦਏ ਕਰਾਈਆ। ਸੋ ਗੁਰਮੁਖਾਂ ਦੀ ਕਾਇਆ ਅੰਦਰ ਲੰਘ ਦਹਲੀਜ਼, ਦਿਲਬਰ ਹੋ ਕੇ ਜੋੜ ਜੁੜਾਈਆ। ਅੱਠੇ ਪਹਿਰ ਵਸੇ ਚੀਤ, ਮਨ ਚਿਤ ਠਗੋਰੀ ਰਹਿਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਰਮ ਇਕ ਜਣਾਈਆ। ਸਾਚਾ ਧਰਮ ਸਤਿ ਸਤਿ, ਦੂਸਰ ਵੰਡ ਨਾ ਕੋਇ ਵੰਡਾਈਆ। ਸਾਚਾ ਧਰਮ ਸਤਿਗੁਰ ਸਤਿ, ਗੁਰਮੁਖ ਹਰਿ ਗੁਣ ਗਾਈਆ। ਸਾਚਾ ਧਰਮ ਬ੍ਰਹਮ ਮਤਿ, ਪੰਜ ਤਤ ਨਾ ਕੋਇ ਲੜਾਈਆ। ਸਾਚਾ ਧਰਮ ਨਿਜ ਨੇਤਰ ਅੱਖ, ਦੋਏ ਲੋਚਨ ਝਗੜਾ ਦਏ ਚੁਕਾਈਆ। ਸਤਿ ਧਰਮ ਅੰਤਰ ਅੰਤ ਬੀਜ ਬੀਜੇ ਸਾਚੇ ਵਤ, ਨਾਮ ਨਿਧਾਨਾ ਇਕ ਜਣਾਈਆ। ਸਚ ਧਰਮ ਧੁਰ ਦਾ ਰਾਗ ਸੁਣਾਏ ਅਨਹਦ, ਅਨੁਰਾਗੀ ਆਪਣਾ ਨਾਦ ਵਜਾਈਆ। ਸਤਿ ਧਰਮ ਅੰਤਰ ਅੰਮ੍ਰਿਤ ਆਤਮ ਦਏ ਝੱਟ, ਬੂੰਦ ਸਵਾਂਤੀ ਮੁਖ ਚਵਾਈਆ। ਸਤਿ ਧਰਮ ਨਿਰਗੁਣ ਨੂਰ ਜੋਤ ਕਰੇ ਪਰਕਾਸ਼, ਅੰਧ ਅੰਧੇਰ ਰਹਿਣ ਕੋਇ ਨਾ ਪਾਈਆ। ਸਤਿ ਧਰਮ ਆਤਮ ਕਰੇ ਮਿਲਾਪ, ਜੁਗ ਜਨਮ ਵਿਛੋੜਾ ਦਏ ਕਟਾਈਆ। ਸਤਿ ਧਰਮ ਪੁਰਖ ਅਬਿਨਾਸ਼ੀ ਮੇਲੇ ਸਾਖਿਆਤ, ਘਰ ਸੱਜਣ ਸਹਿਜ ਸੁਭਾਈਆ। ਸਤਿ ਧਰਮ ਸਾਚੇ ਚਰਨ ਕਵਲ ਬਖ਼ਸ਼ੇ ਸਚ ਨਿਵਾਸ, ਭੂਮਿਕਾ ਧੁਰ ਦੀ ਇਕ ਸੁਹਾਈਆ। ਸਤਿ ਧਰਮ ਪ੍ਰਭ ਕੀ ਸਰਨ ਲੇਖਾ ਚੁਕਾਏ ਮਰਨ ਡਰਨ ਆਵਣ ਜਾਵਣ ਮੁਕੇ ਵਾਟ, ਲੱਖ ਚੁਰਾਸੀ ਗੇੜ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਇਕੋ ਇਕ ਸਮਝਾਈਆ। ਸਤਿ ਧਰਮ ਕਹੇ ਮੈਂ ਗਿਆ ਆ, ਲੋਕਮਾਤ ਆਪਣਾ ਵੇਸ ਵਟਾਈਆ। ਪੁਰਖ ਅਬਿਨਾਸ਼ੀ ਮਿਹਰਵਾਂ, ਮਿਹਰ ਨਜ਼ਰ ਨਾਲ ਤਰਾਈਆ। ਜਿਸ ਦਾ ਸੰਮਤ ਹੋਇਆ ਰਵਾਂ, ਬੀਸ ਇਕੀਸਾ ਪੰਧ ਚੁਕਾਈਆ। ਓਸੇ ਦੇ ਚਰਨੀ ਢਵਾਂ, ਜੋ ਢੱਠਿਆਂ ਗਲੇ ਲਗਾਈਆ। ਓਸੇ ਦਾ ਢੋਲਾ ਗਵਾਂ, ਜੋ ਆਦਿ ਜੁਗਾਦਿ ਬੇਪਰਵਾਹੀਆ। ਓਸੇ ਦੇ ਘਰ ਬਹਵਾਂ, ਜੋ ਮਿਲ ਮਿਲ ਖ਼ੁਸ਼ੀ ਮਨਾਈਆ। ਓਸੇ ਦੇ ਅਗੇ ਦੁਖੜਾ ਕਹਵਾਂ, ਜੋ ਸੁਣ ਕੇ ਦਏ ਮਿਟਾਈਆ। ਓਸੇ ਦੀ ਸੇਜੇ ਸਵਾਂ, ਜੋ ਸੁਖਆਸਣ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਪਾਈਆ। ਸਤਿ ਧਰਮ ਕਹੇ ਮੇਰੀ ਵਡਿਆਈ, ਵਡ ਵੱਡਾ ਦਇਆ ਕਮਾਇੰਦਾ। ਜਨ ਭਗਤਾਂ ਹੋਣਾ ਵਿਚ ਸਹਾਈ, ਭੇਵ ਅਭੇਦਾ ਇਕ ਖੁਲ੍ਹਾਇੰਦਾ। ਨਿਜ ਨੇਤਰ ਵੇਖੋ ਗਹਿਰ ਗੰਭੀਰ ਗੁਸਾਈਂ, ਘਟ ਭੀਤਰ ਸੋਭਾ ਪਾਇੰਦਾ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਗਾਈ, ਸਿਫ਼ਤੀ ਸਿਫ਼ਤ ਸਰਬ ਸਾਲਾਹਿੰਦਾ। ਬ੍ਰਹਿਮੰਡ ਖੰਡ ਜੇਰਜ ਅੰਡ ਚਾਰ ਕੁੰਟ ਦਹਿ ਦਿਸ਼ਾ ਜਿਸ ਦੀ ਰੁਸ਼ਨਾਈ, ਸੂਰਜ ਚੰਦ ਰਵ ਸਸ ਮੰਡਲ ਮੰਡਪ ਆਪਣੇ ਰੰਗ ਰੰਗਾਇੰਦਾ। ਤਿਸ ਦਾ ਮੇਲਾ ਗੁਰੂ ਗੁਰ ਚੇਲਾ ਏਕਾ ਥਾਈਂ, ਥਾਨ ਥਨੰਤਰ ਇਕੋ ਇਕ ਦ੍ਰਿੜਾਇੰਦਾ। ਗੁਰਮੁਖ ਗੁਰਸਿਖ ਕੂੜੀ ਕਿਰਿਆ ਦੇਣੀ ਤਜਾਈ, ਮਾਇਆ ਮਮਤਾ ਮੋਹ ਚੁਕਾਇੰਦਾ। ਚਾਰ ਵਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਦੂਜੇ ਨੂੰ ਜਾਨਣਾ ਭਾਈ ਭਾਈ, ਭਾਂਡਾ ਭਰਮ ਭੌ ਭੰਨਾਇੰਦਾ। ਆਤਮ ਪਰਮਾਤਮ ਹੋਵੇ ਨਾ ਕਦੇ ਜੁਦਾਈ, ਜਗਤ ਵਿਛੋੜਾ ਪੰਧ ਮੁਕਾਇੰਦਾ । ਇਕੋ ਢੋਲਾ ਇਕੋ ਸੋਹਲਾ ਇਕੋ ਨਾਮ ਲੈਣਾ ਗਾਈ, ਗਾਵਣਹਾਰਾ ਇਕੋ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਵਖਾਇੰਦਾ। ਸਤਿ ਧਰਮ ਕਹੇ ਮੈਂ ਸਤਿ ਮਲਾਹ, ਖੇਵਟ ਖੇਟਾ ਹੋ ਕੇ ਸੇਵ ਕਮਾਈਆ। ਕਰਤਾ ਪੁਰਖ ਦੱਸਣਹਾਰਾ ਰਾਹ, ਰਹਿਬਰ ਹੋ ਕੇ ਰਿਹਾ ਸਮਝਾਈਆ। ਸਤਿ ਸਤਿ ਸਚ ਦੇਣਾ ਵਰਤਾ, ਵਾਤਾਵਰਨ ਦੇਣਾ ਬਦਲਾਈਆ। ਗੁਰ ਅਵਤਾਰ

ਪੈਗ਼ੰਬਰ ਮੇਰੇ ਗਵਾਹ, ਸ਼ਹਾਦਤ ਦੇਣੀ ਚਾਈਂ ਚਾਈਂਆ। ਸਦੀ ਚੌਧਵੀਂ ਲੇਖਾ ਦੇਣਾ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਬੀਸ ਇਕੀਸਾ ਲੇਖਾ ਦੇਣਾ ਚੁਕਾ, ਲਿਖਤ ਭਵਿਖਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਈਆ। ਸਤਿ ਧਰਮ ਕਹੇ ਧਰਮ ਦੀ ਦਾਤ, ਦੌਲਤ ਇਕੋ ਨਾਮ ਜਣਾਈਆ। ਭਗਤਾਂ ਦੀ ਪੂਰੀ ਕਰ ਕੇ ਖ਼ਾਹਿਸ਼, ਤ੍ਰਿਸ਼ਨਾ ਜਗਤ ਮਿਟਾਈਆ। ਲੇਖੇ ਲਾ ਕੇ ਸਵਾਸ ਸਵਾਸ, ਪਵਣ ਪਵਣ ਵਿਚ ਮਿਲਾਈਆ । ਝਗੜਾ ਮੁਕਾ ਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਡੇਰਾ ਢਾਹੀਆ। ਭਗਤ ਭਗਵਾਨ ਬਣਾ ਕੇ ਸਚਾ ਸਾਥ, ਸਗਲਾ ਜੋੜ ਜੁੜਾਈਆ। ਕੂੜ ਕੁੜਿਆਰ ਕਰ ਕੇ ਨਾਸ, ਅਬਿਨਾਸ਼ੀ ਆਪਣਾ ਰੰਗ ਚੜ੍ਹਾਈਆ। ਸਦਾ ਸੁਹੇਲਾ ਇਕ ਇਕੇਲਾ ਵਸੇ ਪਾਸ, ਪੀਆ ਪ੍ਰੀਤਮ ਆਪਣਾ ਮੇਲ ਮਿਲਾਈਆ। ਮਨ ਵਾਸਨਾ ਗੁਰਮੁਖ ਨਾ ਹੋਏ ਉਦਾਸ, ਚਿੰਤਾ ਗ਼ਮ ਨਾ ਕੋਈ ਜਣਾਈਆ। ਅੱਠੇ ਪਹਿਰ ਦਿਵਸ ਰੈਣ ਇਕੋ ਨੂਰ ਜੋਤ ਪਰਕਾਸ਼, ਨੂਰੋ ਨੂਰ ਡਗਮਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਧਰਮ ਇਕੋ ਇਕ ਸਮਝਾਈਆ । ਸਚ ਧਰਮ ਕਹੇ ਮੈਂ ਵੇਖਣੀ ਧਰਤ, ਧਵਲ ਸੋਭਾ ਪਾਈਆ। ਜੁਗ ਜਨਮ ਜਿਸ ਦੀ ਹਰਸ, ਤ੍ਰਿਸ਼ਨਾ ਰਹੀ ਤਪਾਈਆ । ਬਿਰਹੋਂ ਵੈਰਾਗਣ ਹੋ ਕੇ ਰਹੀ ਤੜਪ, ਬਿਹਬਲ ਹੋ ਕੇ ਦਏ ਦੁਹਾਈਆ। ਕਿਸ ਵੇਲੇ ਕਿਰਪਾ ਕਰ ਮਾਲਕ ਅਰਸ਼, ਅਰਸ਼ੀ ਪ੍ਰੀਤਮ ਹੋਏ ਸਹਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਵੇ ਪਰਤ, ਪਤਿਪਰਮੇਸ਼ਵਰ ਫੇਰਾ ਪਾਈਆ। ਚਿੰਤਾ ਸੋਗ ਮਿਟਾਏ ਮੇਰਾ ਹਰਖ਼, ਦੁਖ ਦਲਿਦਰ ਦਏ ਗਵਾਈਆ। ਰਹਿਮ ਕਰ ਕੇ ਕਰੇ ਤਰਸ, ਮਿਹਰ ਨਜ਼ਰ ਇਕ ਉਠਾਈਆ। ਸਤਿਜੁਗ ਸਾਚਾ ਮੇਘ ਦੇਵੇ ਬਰਸ, ਬੂੰਦ ਸਵਾਂਤੀ ਮੁਖ ਚਵਾਈਆ। ਪਿਛਲੀ ਕਰਕੇ ਲਿਖਤ ਪੜਤ, ਅਗੇ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਜੀਵਣ ਜਗਤ ਜੁਗਤ ਜਨ ਸ੍ਰਿਸ਼ਟੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਭਗਤਾਂ ਦੱਸੇ ਸਚ ਪ੍ਰੀਤਾ, ਸਤਿ ਧਰਮ ਦੀ ਸਾਚੀ ਰੀਤਾ, ਚਾਰ ਵਰਨ ਇਕ ਸਰਨ, ਝਗੜਾ ਚੁਕੇ ਅਠਾਰਾਂ ਬਰਨ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸਾਚੇ ਗ੍ਰਹਿ ਸ੍ਰੀ ਭਗਵਾਨ ਇਕੋ ਰੂਪ ਸਤਿ ਸਰੂਪ ਨਜ਼ਰੀ ਆਈਆ।

੨੧ ਚੇਤ ਸ਼ਹਿਨਸ਼ਾਹੀ ਸੰਮਤ ੧ ਲਾਲ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰ ਪੁਰ

ਸਤਿਗੁਰ ਸ਼ਬਦ ਕਹੇ ਮੈਂ ਚਿੰਤਾ ਦੁਖ, ਜਗਤ ਦਲਿਦਰ ਦੇਣਾ ਗਵਾਈਆ। ਘਰ ਆਤਮ ਦੇਣਾ ਸੁਖ, ਸੁਖਸਾਗਰ ਰੂਪ ਸਮਾਈਆ। ਉਜਲ ਕਰਨਾ ਜਗਤ ਮੁਖ, ਸਿਰ ਆਪਣਾ ਹੱਥ ਟਿਕਾਈਆ। ਕੂੜੀ ਕਿਰਿਆ ਅੰਦਰੋਂ ਕਢਣੀ ਕੁਟ, ਨਾਮ ਖੰਡਾ ਇਕ ਉਠਾਈਆ। ਪਰਵੇਸ਼ ਕਰਨਾ ਸਚ ਸੁਚ, ਧਾਰਾ ਸਤਿ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਹੋਵਣਹਾਰ ਸਹਾਈਆ। ਸਤਿਗੁਰ ਸ਼ਬਦ ਕਹੇ ਮੈਂ ਕਟਣਾ ਰੋਗ ਸੰਤਾਪ, ਭਾਂਡਾ ਭਰਮ ਭੌ ਭੰਨਾਈਆ। ਜਨਮ ਕਰਮ ਦਾ ਧੋ ਕੇ ਪਾਪ, ਪਤਿਤ ਪੁਨੀਤ, ਦੇਣਾ ਵਖਾਈਆ। ਸਿਰ ਰਖ ਕੇ ਆਪਣਾ ਹਾਥ, ਸਹਾਇਕ ਹੋਣਾ ਥਾਉਂ ਥਾਈਂਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਕਰਨੀ ਇਕ ਪੜ੍ਹਾਈਆ। ਚਰਨੀ ਪ੍ਰੀਤ ਜੋੜ

ਕੇ ਨਾਤ, ਪੁਰਖ ਅਕਾਲ ਗੰਢ ਪਵਾਈਆ। ਮੰਜ਼ਲ ਚੜ੍ਹਾ ਕੇ ਸਾਚੀ ਘਾਟ, ਮਹਲ ਅਟਲ ਸੋਭਾ ਪਾਈਆ। ਨਿਰਧਨਾ ਪੁਛਣੀ ਵਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲੇਸ਼ ਦਏ ਗਵਾਈਆ। ਸਤਿਗੁਰ ਸ਼ਬਦ ਕਹੇ ਮੈਂ ਸਚਾ ਸੱਜਣ, ਸਦਾ ਸਦਾ ਅਖਵਾਇੰਦਾ। ਜਨ ਭਗਤਾਂ ਕਰਾਵਾਂ ਧੁਰ ਦਾ ਮਜਨ, ਸਰ ਸਰੋਵਰ ਇਕ ਨੁਹਾਇੰਦਾ। ਜਨ ਭਗਤ ਜਨਮ ਕਰਮ ਬੁਝਾਵਾਂ ਅਗਨ, ਤ੍ਰਿਸ਼ਨਾ ਰੋਗ ਮਿਟਾਇੰਦਾ। ਸੰਤ ਸੁਹੇਲੇ ਲਗਾਵਾਂ ਅੰਗਣ, ਗੁਰ ਗੁਰ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਮਿਹਰ ਮਿਹਰਵਾਨ ਮਹਿਵ ਆਪਣੀ ਸੇਵ ਜਣਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਟੁੱਟੀ ਗੰਢਾਂ, ਗੰਢਣਹਾਰ ਹੁਕਮ ਸੁਣਾਈਆ। ਲੇਖੇ ਲਾਵਾਂ ਚੰਗਾ ਮੰਦਾ, ਜੋ ਜਨ ਆਏ ਸਰਨਾਈਆ। ਅੰਦਰ ਬਾਹਰ ਪਾਵਾਂ ਠੰਡਾ, ਮੇਘ ਇਕ ਬਰਸਾਈਆ। ਦੋ ਜਹਾਨਾਂ ਦੇਵਾਂ ਸੰਗਾ, ਸਗਲਾ ਸੰਗ ਨਿਭਾਈਆ। ਕਾਰਜ ਕਰ ਰਾਸ ਲੇਖੇ ਲੱਗੇ ਧੰਦਾ, ਧਰਨੀ ਧਰਤ ਧਰਮ ਦਿਆਂ ਵਡਿਆਈਆ। ਬੰਦਗੀ ਵਿਚ ਬਣਾ ਕੇ ਬੰਦਾ, ਬੰਧਨ ਸਾਰੇ ਦਿਆਂ ਕਟਾਈਆ। ਸਚ ਪ੍ਰੀਤੀ ਪਾ ਕੇ ਫੰਦਾ, ਡੋਰੀ ਪੁਰਖ ਅਕਾਲ ਨਾਲ ਜੁੜਾਈਆ। ਮਨ ਵਾਸਨਾ ਹੋਵੇ ਨਾ ਗੰਦਾ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਗੰਮਾ, ਅਗੰਮੜੀ ਕਾਰ ਕਮਾਈਆ। ਜਗਤ ਵਾਸਨਾ ਕੋਈ ਨਹੀਂ ਤਮਅ, ਲਾਲਚ ਵਿਚ ਨਾ ਕੋਇ ਵਡਿਆਈਆ। ਕਾਇਆ ਭਗਤਾਂ ਹਰਖ਼ ਸੋਗ ਮੇਟਾਂ ਗ਼ਮਾਂ, ਚਿੰਤਾ ਦੂਰ ਕਰਾਈਆ। ਜੀਵਨ ਵਿਚੋਂ ਜੀਵਨ ਦੇ ਕੇ ਨਵਾਂ, ਨਵੀਨ ਆਪਣਾ ਘਰ ਵਸਾਈਆ। ਉਨ੍ਹਾਂ ਦੇ ਅੰਦਰ ਬਹਵਾਂ, ਜਿਸ ਗ੍ਰਹਿ ਆਸਣ ਸਿੰਘਾਸਣ ਸੋਭਾ ਪਾਈਆ। ਦੁਖ ਦੇ ਨਾ ਸਕੇ ਕੋਈ ਹਮਾਂ ਤਮਾਂ, ਤਾਬਿਆਦਾਰੀ ਸਰਬ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੈ ਭੌ ਇਕ ਵਖਾਈਆ। ਸਤਿਗੁਰ ਸ਼ਬਦ ਕਹੇ ਮੇਰਾ ਭੌ ਕਰੇ ਭੈ ਭੀਤ, ਭਵ ਸਾਗਰ ਪਾਰ ਕਰਾਈਆ। ਜਿਨ੍ਹਾਂ ਸਾਹਿਬ ਨਾਲ ਲਾਈ ਪ੍ਰੀਤ, ਤਿਨ੍ਹਾਂ ਭੈ ਵਿਚ ਪ੍ਰੀਤਮ ਦਿਆਂ ਮਿਲਾਈਆ। ਕਾਇਆ ਮਾਟੀ ਕਰਕੇ ਠਾਂਡੀ ਸੀਤ, ਸਤਿਗੁਰ ਬਖ਼ਸ਼ਾਂ ਇਕ ਸਰਨਾਈਆ। ਜੋ ਬੈਠਾ ਰਹੇ ਤ੍ਰੈਗੁਣ ਅਤੀਤ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਜਨ ਭਗਤ ਉਧਾਰੇ, ਦਇਆਵਾਨ ਹੋਏ ਸਹਾਈਆ। ਰੋਗ ਸੋਗ ਚਿੰਦ ਨਿਵਾਰੇ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਦੁਖ ਭੁਖ ਪਾਰ ਕਿਨਾਰੇ, ਅਣਮੁਲੀ ਦੌਲਤ ਝੋਲੀ ਪਾਈਆ। ਪਤਿਪਰਮੇਸ਼ਵਰ ਬਖ਼ਸ਼ ਸਹਾਰੇ, ਸਿਰ ਮਸਤਕ ਵੇਖ ਵਖਾਈਆ। ਲੇਖਾ ਜਾਣੇ ਅੰਦਰ ਬਾਹਰੇ, ਗੁਪਤ ਜ਼ਾਹਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਬਖ਼ਸ਼ੇ ਚਰਨ ਪਿਆਰੇ, ਤਿਨ੍ਹਾਂ ਪ੍ਰੀਤੀ ਆਪਣੇ ਸੰਗ ਰਖਾਈਆ।

੨੧ ਚੇਤ ਸ਼ਹਿਨਸ਼ਾਹੀ ਸੰਮਤ ੧ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰ ਪੁਰ

ਪੁਰਖ ਅਕਾਲ ਕਹੇ ਮੈਂ ਬੜਾ ਚੋਜੀ, ਨਿਤ ਨਵਿਤ ਦਇਆ ਕਮਾਈਆ। ਸ਼ਬਦ ਦੁਲਾਰਾ ਮੇਰਾ ਵਡਾ ਖੋਜੀ, ਜੁਗ ਚੌਕੜੀ ਵੇਖ ਵਖਾਈਆ । ਸਚ ਪ੍ਰੀਤੀ ਦੇ ਜੋ ਗੁਰਮੁਖ ਰੋਗੀ, ਚਾਰੋਂ ਕੁੰਟ ਭਜ ਭਜ ਮੇਲ ਮਿਲਾਈਆ। ਬਿਰਹੋਂ ਵਿਛੋੜੇ ਅੰਦਰ ਜੋ ਦੋਖੀ, ਤਿਨ੍ਹਾਂ ਸਚਾ ਰਾਹ ਵਖਾਈਆ।

ਮੇਲਾ ਕਰਦਾ ਜਾਏ ਬਣ ਬਣ ਧੁਰ ਸੰਜੋਗੀ, ਸੰਜੋਗ ਆਪਣੇ ਨਾਲ ਕਰਾਈਆ। ਚੁਕਦਾ ਜਾਏ ਫੜ ਫੜ ਗੋਦੀ, ਆਪਣੇ ਅੰਗ ਲਗਾਈਆ। ਸੁਣੌਦਾ ਜਾਏ ਨਾਮ ਸਲੋਕੀ, ਸੋਹਲਾ ਇਕ ਸਮਝਾਈਆ। ਬਣੌਦਾ ਜਾਏ ਸਾਚੇ ਮੌਜੀ, ਮਜਲਸ ਆਪਣੇ ਨਾਲ ਰਖਾਈਆ। ਪਰਦਾ ਲਾਹ ਕੇ ਲੋਕ ਪਰਲੋਕੀ, ਸਾਚੇ ਘਰ ਦਏ ਵਡਿਆਈਆ। ਪੜ੍ਹਨੀ ਪਏ ਨਾ ਕੋਈ ਪੋਥੀ, ਪੁਸਤਕ ਵਿਚ ਨਾ ਕਿਸੇ ਫਿਰਾਈਆ। ਮੰਜ਼ਲ ਦੱਸ ਕੇ ਸੌਖੀ, ਧੁਰ ਦੇ ਪੌੜੇ ਦਏ ਚੜ੍ਹਾਈਆ। ਜਨਮਾਂ ਕਰਮਾਂ ਦਾ ਰਹੇ ਕੋਈ ਨਾ ਦੋਸ਼ੀ, ਨਿਰਦੋਸ਼ ਗੁਰਮੁਖ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੁਰਖ ਅਕਾਲ ਕਹੇ ਮੇਰਾ ਰੂਪ ਮੌਲਾ, ਹਰ ਘਟ ਰਿਹਾ ਸਮਾਈਆ। ਸ਼ਬਦ ਸੁਤ ਮੇਰਾ ਚੁਕੇ ਪੜਦਾ ਉਹਲਾ, ਭੇਵ ਅਭੇਦ ਖੁਲ੍ਹਾਈਆ। ਸਚ ਝੂਠ ਰਹੇ ਨਾ ਰੌਲਾ, ਇਕੋ ਸਤਿ ਸਤਿ ਦ੍ਰਿੜਾਈਆ। ਮਨ ਵਾਸਨਾ ਗੁਰਮੁਖ ਰਹੇ ਨਾ ਗੋਲਾ, ਮਾਲਕ ਇਕੋ ਦਏ ਜਣਾਈਆ। ਭਾਗ ਲਗਾ ਕੇ ਕਾਇਆ ਚੋਲਾ, ਚੋਰੀ ਚੋਰੀ ਆਪਣਾ ਦਰਸ ਵਖਾਈਆ। ਆਵਣ ਜਾਵਣ ਭਾਰ ਕਰਕੇ ਹੌਲਾ, ਹੌਲੀ ਜਿਹੀ ਆਪਣੇ ਨਾਲ ਮਿਲਾਈਆ। ਪ੍ਰੇਮ ਪ੍ਰੀਤੀ ਦੇ ਕੇ ਝਕੋਲਾ, ਹੁਲਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰਿਹਾ ਉਠਾਈਆ। ਪੁਰਖ ਅਕਾਲ ਕਹੇ ਮੈਂ ਸਾਜਣ ਸਚਾ, ਪ੍ਰੀਤੀ ਸਚ ਨਿਭਾਈਆ। ਸ਼ਬਦ ਸੁਤ ਕਦੇ ਨਾ ਹੋਵੇ ਕੱਚਾ, ਕੱਚੀ ਧਾਰ ਨਾ ਕੋਇ ਵਖਾਈਆ। ਜਨ ਭਗਤਾਂ ਘਰ ਘਰ ਦੇਵੇ ਪਤਾ, ਪਤਿਪਰਮੇਸ਼ਵਰ ਰਿਹਾ ਮਿਲਾਈਆ। ਦਰਸ ਕਰਾ ਕੇ ਅੱਖਾਂ, ਅੱਖੀਆਂ ਰੰਗ ਚੜ੍ਹਾਈਆ। ਮਾਣ ਦਵਾ ਕੇ ਕੁਲੀ ਕੱਖਾਂ, ਮਹਲ ਅਟਲ ਸੁਹਾਈਆ। ਦੀਨ ਦਿਆਲ ਕਹੇ ਮੈਂ ਭਗਤਾਂ ਸੰਗ ਸਦਾ ਵਸਾਂ, ਬਿਸਤਰ ਸੋਹਣੀ ਸੇਜ ਹੰਢਾਈਆ। ਉਨ੍ਹਾਂ ਦੀ ਮਨਸਾ ਨਾਲ ਹੱਸਾਂ, ਆਪਣੀ ਖ਼ੁਸ਼ੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੀਤੀ ਅੰਦਰ ਪ੍ਰੇਮ ਬਖ਼ਸ਼ਿਆ ਆਪਣਾ ਸਚਾ, ਸਚ ਦੀ ਸਚ ਦਏ ਗਵਾਹੀਆ।