੨੧ ਚੇਤ ਸ਼ਹਿਨਸ਼ਾਹੀ ਸੰਮਤ ੧ ਦਿਆਲ ਸਿੰਘ ਦੇ ਗ੍ਰਹਿ ਪਿੰਡ ਡਡਵਾਂ ਜ਼ਿਲਾ ਹੁਸ਼ਿਆਰ ਪੁਰ
ਭਗਤਨ ਮੀਤਾ ਸ੍ਰੀ ਭਗਵੰਤ, ਆਦਿ ਜੁਗਾਦਿ ਜੁਗ ਚੌਕੜੀ ਦਇਆ ਕਮਾਇੰਦਾ। ਦੇਵਣਹਾਰ ਵਡਿਆਈ ਵਿਚ ਜੀਵ ਜੰਤ, ਲੱਖ ਚੁਰਾਸੀ ਵਿਚੋਂ ਬਾਹਰ ਕਢਾਇੰਦਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ । ਨਾਮ ਨਿਧਾਨਾ ਦੇ ਕੇ ਧੁਰ ਦਾ ਮੰਤ, ਆਤਮ ਪਰਮਾਤਮ ਰਾਗ ਸਮਝਾਇੰਦਾ। ਬੋਧ ਅਗਾਧਾ ਬਣਾ ਕੇ ਪੰਡਤ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਪੰਜ ਤਤ ਕਾਇਆ ਮਾਟੀ ਬਣਾਵਣਹਾਰਾ ਬਣਤ, ਮਨ ਮਤਿ ਬੁਧਿ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕ ਅਖਵਾਇੰਦਾ। ਭਗਤ ਸੁਹੇਲਾ ਸ੍ਰੀ ਭਗਵਾਨ, ਸਚਖੰਡ ਨਿਵਾਸੀ ਦਇਆ ਕਮਾਈਆ। ਅੰਤਰ ਆਤਮ ਦੇ ਕੇ ਬ੍ਰਹਮ ਗਿਆਨ, ਅਨੁਭਵ ਆਪਣੀ ਖੇਲ ਵਖਾਈਆ। ਸ਼ਬਦ ਨਾਦ ਸਚੀ ਧੁਨਕਾਨ, ਅਨਰਾਗੀ ਰਾਗ ਜਣਾਈਆ। ਅੰਮ੍ਰਿਤ ਬੂੰਦ ਸਵਾਂਤੀ ਪਿਆਏ ਆਣ, ਨਿਝਰ ਝਿਰਨਾ ਕਵਲ ਨਾਭ ਝਿਰਾਈਆ।
ਕੂੜੀ ਕਿਰਿਆ ਮੇਟ ਕੇ ਅੰਧ ਅੰਧਿਆਨ, ਸਤਿ ਸਚ ਦਏ ਪਰਗਟਾਈਆ। ਦੀਆ ਬਾਤੀ ਕਮਲਾਪਾਤੀ ਜਗਾਏ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਸਚ ਪ੍ਰੀਤੀ ਆਤਮ ਅਤੀਤੀ ਬਖ਼ਸ਼ੇ ਚਰਨ ਧਿਆਨ, ਇਸ਼ਟ ਦੇਵ ਇਕੋ ਗੁਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਘਰ ਠਾਕਰ ਮੇਲ ਮਿਲਾਈਆ। ਭਗਤ ਸੁਹੇਲਾ ਹਰਿ ਕਰਤਾਰ, ਕ਼ੁਦਰਤ ਦਾ ਕ਼ਾਦਰ ਦਇਆ ਕਮਾਈਆ। ਜੁਗ ਚੌਕੜੀ ਖੇਲ ਨਿਆਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਉਜਿਆਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਸੇਵ ਕਮਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਅਨਰਾਗੀ ਆਪਣਾ ਰਾਗ ਜਣਾਈਆ। ਨਵ ਨੌ ਚਾਰ ਵੇਖਦਾ ਰਿਹਾ ਸਰਬ ਸੰਸਾਰ, ਅੰਡਜ ਜੇਰਜ ਉਤਭੁਜ ਸੇਤਜ ਖੋਜ ਖੁਜਾਈਆ। ਧੁਰ ਸੰਦੇਸ਼ਾ ਦਿੰਦਾ ਰਿਹਾ ਵਾਰੋ ਵਾਰ, ਵਾਕ ਭਵਿਖਤ ਇਕ ਦ੍ਰਿੜਾਈਆ। ਜਨ ਭਗਤਾਂ ਮੇਲ ਮੇਲਦਾ ਰਿਹਾ ਨਿਰਗੁਣ ਨਿਰਵੈਰ ਨਿਰਾਕਾਰ, ਸਾਕਾਰ ਜੋੜ ਜੁੜਾਈਆ। ਕਲਜੁਗ ਅੰਤਮ ਕਰ ਪਿਆਰ, ਭਗਵਨ ਹੋਵੇ ਆਪ ਸਹਾਈਆ। ਗੁਰਮੁਖ ਗੁਰਸਿਖ ਹਰਿਜਨ ਵੇਖੇ ਵਿਚੋਂ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਖੋਜ ਖੁਜਾਈਆ। ਡੂੰਘੀ ਕੰਦਰ ਪਾਵਣਹਾਰਾ ਸਾਰ, ਸਮੁੰਦ ਸਾਗਰ ਵਰੋਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਕਾਇਆ ਗੜ੍ਹ, ਪੰਜ ਤਤ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਿਰਪਾ ਕਰ, ਸ਼ਬਦ ਸਵਾਸੀ ਜੋੜ ਜੁੜਾਈਆ। ਜਨਮ ਜਨਮ ਦੀ ਪੂਰੀ ਆਸੀ ਕਰ, ਆਸਾ ਤ੍ਰਿਸ਼ਨਾ ਮੇਟ ਮਿਟਾਈਆ । ਡੂੰਘੀ ਭਵਰ ਅਗੰਮੀ ਘਾਟੀ ਚੜ੍ਹ, ਭਾਂਡਾ ਭਰਮ ਭਉ ਭੰਨਾਈਆ। ਸਚ ਦਵਾਰੇ ਸਨਮੁਖ ਖੜ੍ਹ, ਸਵੱਛ ਸਰੂਪੀ ਨਜ਼ਰੀ ਆਈਆ। ਭਗਤ ਭਗਵਾਨ ਇਕ ਦੂਜੇ ਦਾ ਢੋਲਾ ਲੈਣ ਪੜ੍ਹ, ਤੂੰ ਮੇਰਾ ਮੈਂ ਤੇਰਾ ਸਦ ਸੋਹੰ ਰੂਪ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚ ਸਰਨਾਈਆ। ਜਨ ਭਗਤ ਕਹੇ ਪ੍ਰਭ ਮੇਰੇ ਠਾਕਰ, ਸਾਹਿਬ ਸਵਾਮੀ ਤੇਰੀ ਇਕ ਸਰਨਾਈਆ। ਕਲਜੁਗ ਕੂੜੀ ਕਿਰਿਆ ਗਹਿਰਾ ਡੂੰਘਾ ਸਾਗਰ, ਭਵ ਪਾਰ ਨਾ ਕੋਇ ਕਰਾਈਆ। ਨਿਰਮਲ ਕਰਮ ਨਾ ਹੋਏ ਉਜਾਗਰ, ਦੁਰਮਤ ਮੈਲ ਨਾ ਕੋਇ ਧਵਾਈਆ। ਸਾਚਾ ਮਿਲੇ ਨਾ ਕੋਇ ਸਾਜਣ, ਮਿਤਰ ਪਿਆਰਾ ਮੀਤ ਨਾ ਕੋਇ ਅਖਵਾਈਆ। ਕੂੜੀ ਕਿਰਿਆ ਸ੍ਰਿਸ਼ਟੀ ਦ੍ਰਿਸ਼ਟੀ ਰਾਜ ਰਾਜਨ, ਇਸ਼ਟ ਦੇਵ ਹਰਿ ਨਾ ਕੋਇ ਸਮਝਾਈਆ। ਮਨ ਵਾਸਨਾ ਚਾਰ ਕੁੰਟ ਦਹਿ ਦਿਸ਼ਾ ਉਠ ਉਠ ਭਾਜਣ, ਸਾਂਤਕ ਸਤਿ ਨਾ ਕੋਇ ਕਰਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜੋੜ ਜੁੜਾਏ ਨਾ ਆਤਮ ਪਰਮਾਤਮ, ਦੀਨ ਮਜ਼੍ਹਬ ਊਚ ਨੀਚ ਝਗੜਾ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਦਏ ਮਿਲਾਈਆ। ਜਨ ਭਗਤ ਕਹੇ ਪ੍ਰਭ ਖੋਲ੍ਹ ਪਰਦਾ, ਦੂਈ ਦਵੈਤੀ ਦੇ ਚੁਕਾਈਆ। ਕਲਜੁਗ ਕੂੜੀ ਅਗਨ ਅੰਦਰ ਸੜਦਾ, ਹਉਮੇ ਰੋਗ ਨਾ ਕੋਇ ਮਿਟਾਈਆ। ਜਗਤ ਤ੍ਰਿਸ਼ਨਾ ਮੂਲ ਨਾ ਖੜਦਾ, ਮਨ ਵਾਸਨਾ ਭਜੇ ਵਾਹੋ ਦਾਹੀਆ। ਮਾਰਗ ਮਿਲਿਆ ਨਾ ਸਾਚੇ ਘਰ ਦਾ, ਬੰਦ ਕਿਵਾੜੀ ਕੁੰਡਾ ਨਾ ਕੋਇ ਖੁਲ੍ਹਾਈਆ। ਸਾਚੇ ਮੰਦਰ ਮੂਲ ਨਾ ਚੜ੍ਹਦਾ, ਗ੍ਰਹਿ ਸਵਾਮੀ ਨਜ਼ਰ ਕੋਇ ਨਾ ਆਈਆ। ਚਰਨ ਬੰਦਨਾ ਨਮੋ ਨਮੋ ਡੰਡੌਤ ਕਰਦਾ, ਸੀਸ ਜਗਦੀਸ ਝੁਕਾਈਆ। ਤੂੰ ਮਾਲਕ ਪ੍ਰਿਤਪਾਲਕ ਸਚਖੰਡ ਦਵਾਰੇ ਸਾਚੇ ਘਰ ਦਾ, ਘਰ ਘਰ ਮੇਲਾ ਲਏ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ ।
ਭਗਵਾਨ ਕਹੇ ਸੁਣ ਭਗਤ ਮੀਤ, ਸਚ ਸੱਜਣ ਦਿਆਂ ਦ੍ਰਿੜਾਈਆ। ਕੂੜੀ ਕਿਰਿਆ ਬਦਲ ਕੇ ਰੀਤ, ਸਾਚਾ ਮਾਰਗ ਦਿਆਂ ਵਖਾਈਆ। ਕਾਇਆ ਮਾਟੀ ਕਰ ਕੇ ਪਤਿਤ ਪੁਨੀਤ, ਪਵਿੱਤਰ ਆਪਣਾ ਰੰਗ ਚੜ੍ਹਾਈਆ। ਸਾਚਾ ਕਲਮਾ ਇਕ ਹਦੀਸ, ਹਜ਼ਰਤ ਹੋ ਕੇ ਦਿਆਂ ਪੜ੍ਹਾਈਆ। ਧੁਰ ਦਾ ਠਾਕਰ ਇਕ ਜਗਦੀਸ, ਜਗਦੀਸ਼ਰ ਦਿਆਂ ਮਿਲਾਈਆ। ਲੇਖਾ ਚੁਕਣਾ ਬੀਸ ਇਕੀਸ, ਵੇਲਾ ਵਕ਼ਤ ਦਏ ਗਵਾਹੀਆ। ਪੀਰ ਪੈਗ਼ੰਬਰ ਗੁਰ ਅਵਤਾਰ ਕਰਨ ਤਸਦੀਕ਼ ਸ਼ਹਾਦਤ ਆਪਣੀ ਦੇਣ ਭੁਗਤਾਈਆ। ਜਿਸ ਸਾਹਿਬ ਸਵਾਮੀ ਅੰਤਰਜਾਮੀ ਰਹੇ ਉਡੀਕ, ਜੁਗ ਚੌਕੜੀ ਅੱਖ ਖੁਲ੍ਹਾਈਆ । ਸੋ ਆਪਣਾ ਆਪ ਕਰਨ ਆਇਆ ਤਸਦੀਕ਼, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਵੇਸ ਵਟਾਈਆ। ਜਿਸ ਦੀ ਧਾਰ ਅਗੰਮ ਬਾਰੀਕ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਜਨ ਭਗਤਾਂ ਸਾਚੇ ਸੰਤਾਂ ਆਤਮ ਪਰਮਾਤਮ ਦੱਸੇ ਹਰਿ ਪ੍ਰੀਤ, ਪ੍ਰੇਮੀ ਹੋ ਕੇ ਆਪਣਾ ਨੇਮ ਨਿਭਾਈਆ। ਲੇਖਾ ਚੁਕਾ ਕੇ ਪਤਿਤ ਪੁਨੀਤ, ਊਚ ਨੀਚ ਰਾਓ ਰੰਕ ਇਕੋ ਘਰ ਵਸਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਗੌਣਾ ਗੀਤ, ਸੁਰ ਤਾਲ ਨਾਦ ਇਕੋ ਦਏ ਵਜਾਈਆ। ਝਗੜਾ ਚੁਕਾ ਕੇ ਮੰਦਰ ਮਸੀਤ, ਕਾਇਆ ਕਾਅਬਾ ਦੋ ਦੋਆਬਾ ਆਪਣਾ ਰੰਗ ਵਖਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਸਚ ਨਾਮ ਕਰ ਬਖ਼ਸ਼ੀਸ਼, ਕਾਇਆ ਮੰਦਰ ਝੋਲੀ ਦਏ ਭਰਾਈਆ। ਦੂਰ ਦੁਰਾਡਾ ਨਜ਼ਰੀ ਆਇਆ ਨੇਰਨ ਨੇਰਾ ਕ਼ਰੀਬ, ਅਗਲਾ ਪਿਛਲਾ ਪੰਧ ਮੁਕਾਈਆ। ਕਰਮ ਕਾਂਡ ਕੂੜੀ ਕਿਰਿਆ ਬਦਲ ਦੇਵੇ ਨਸੀਬ, ਨਸੀਹਤ ਆਪਣੀ ਨਾਲ ਪਾਰ ਲੰਘਾਈਆ। ਖੇਲ ਅਗੰਮਾ ਕਰੇ ਇਕ ਅਜੀਬ, ਅਜਬ ਲੜੀ ਆਪਣੀ ਧਾਰ ਚਲਾਈਆ। ਜਿਸ ਦੀ ਦੱਸ ਸਕਿਆ ਨਾ ਕੋਈ ਤਰਤੀਬ, ਸਿਲਸਲੇ ਵਾਰ ਪਰਦਾ ਨਾ ਕੋਇ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਤਰਾਈਆ। ਜਨ ਭਗਤ ਸੁਣੋ ਸਾਚਾ ਸੰਗ, ਸਾਹਿਬ ਸਵਾਮੀ ਇਕ ਦ੍ਰਿੜਾਈਆ। ਅੰਤਰ ਆਤਮ ਚਾੜ੍ਹ ਆਪਣਾ ਰੰਗ, ਅਨਡਿੱਠੜਾ ਆਪ ਰੰਗਾਈਆ। ਨਾਮ ਨਿਧਾਨ ਵਜਾਵਾਂ ਮਰਦੰਗ, ਧੁਨੀ ਧੁਨ ਸ਼ਨਵਾਈਆ। ਭਾਂਡਾ ਭਰਮ ਭਉ ਢਾਹ ਕੇ ਕੰਧ, ਸਤਿ ਸਚ ਦਿਆਂ ਵਖਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ । ਸੋਹੰ ਢੋਲਾ ਆਦਿ ਜੁਗਾਦੀ ਛੰਦ, ਪਾਰਬ੍ਰਹਮ ਬ੍ਰਹਮ ਵਜਦੀ ਰਹੇ ਵਧਾਈਆ। ਜਨਮ ਕਰਮ ਦੀ ਟੁੱਟੀ ਗੰਢ, ਪੂਰਬ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ਣਹਾਰ ਸਚੀ ਸਰਨਾਈਆ। ਜਨ ਭਗਤ ਸੁਣ ਮਿਤਰ ਪਿਆਰੇ ਏਕ, ਏਕਾ ਦਿਆਂ ਜਣਾਈਆ। ਸਚ ਸਵਾਮੀ ਧੁਰ ਦੀ ਟੇਕ, ਮਸਤਕ ਧੂੜੀ ਖ਼ਾਕ ਰਮਾਈਆ। ਅੰਤਰ ਕਰੇ ਬੁਧਿ ਬਿਬੇਕ, ਨਿਰਮਲ ਆਪਣਾ ਆਪ ਜਣਾਈਆ। ਸਚ ਗ੍ਰਹਿ ਦੀ ਦੱਸੇ ਖੇਡ, ਘਟ ਘਟ ਆਪਣਾ ਪਰਦਾ ਦਏ ਉਠਾਈਆ। ਮੰਦਰ ਅੰਦਰ ਖੋਲ੍ਹੇ ਭੇਤ, ਪਰਦਾ ਉਹਲਾ ਰਹੇ ਨਾ ਰਾਈਆ। ਨਜ਼ਰੀ ਆਏ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪਾਈਆ। ਨਿਜ ਨੇਤਰ ਲੈਣਾ ਪੇਖ, ਸਤਿ ਸਰੂਪੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਠਾਂਡਾ ਸੀਤਾ ਤ੍ਰੈਗੁਣ ਅਤੀਤਾ ਤ੍ਰੈਭਵਨ ਧਨੀ ਆਪਣਾ ਹੁਕਮ ਵਰਤਾਈਆ। ਜਨ ਭਗਤ ਕਹੇ ਪ੍ਰਭ ਵੇਖ ਕਲਜੁਗ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਸ੍ਰਿਸ਼ਟ ਸਬਾਈ ਗਾ ਗਾ ਥੱਕੀ ਗਾਥ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਨਹਾ ਨਹਾ ਥੱਕੀ ਤੀਰਥ ਤਾਟ, ਅਠਸਠ ਭੱਜੀ ਵਾਹੋ ਦਾਹੀਆ। ਲਭ ਲਭ ਥੱਕੀ ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ
ਮਾਠ, ਖੋਜਿਆਂ ਹੱਥ ਕਿਸੇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਵੇਖ ਆਪਣਾ ਖੇਲ ਤਮਾਸ਼, ਦੀਨ ਮਜ਼੍ਹਬ ਰਾਓ ਰੰਕ ਕਰੇ ਲੜਾਈਆ । ਸਚ ਵਸਤ ਦਿਸੇ ਕਿਸੇ ਨਾ ਪਾਸ, ਮੁਲਾ ਸ਼ੇਖ਼ ਮਸਾਇਕ ਪੰਡਤ ਖ਼ਾਲੀ ਦੇਣ ਦੁਹਾਈਆ। ਅੰਤਰ ਆਤਮ ਸ਼ਬਦੀ ਧਾਰ ਕਰੇ ਕੋਈ ਨਾ ਬਾਤ, ਧੁਰ ਫ਼ਰਮਾਨਾ ਹੁਕਮ ਨਾ ਕੋਇ ਸੁਣਾਈਆ। ਪਿਛਲੀ ਕਰਨੀ ਸਾਰੇ ਦੱਸਣ ਹਾਲਾਤ, ਪੜ੍ਹ ਪੜ੍ਹ ਮੰਤਰ ਰਹੇ ਸੁਣਾਈਆ। ਤੇਰੀ ਮੰਜ਼ਲ ਤੇਰਾ ਦਵਾਰਾ ਸਚ ਮੁਕਾਮ ਕਿਸੇ ਨਾ ਵੇਖਿਆ ਘਾਟ, ਦਰਗਾਹ ਸਾਚੀ ਸੋਭਾ ਕੋਇ ਨਾ ਪਾਈਆ। ਧੁਰ ਪ੍ਰੀਤੀ ਹਰਿ ਚਰਨ ਕਵਲ ਜੁੜਿਆ ਕਿਸੇ ਨਾ ਨਾਤ, ਬਿਧਾਤਾ ਅੰਗ ਨਾ ਕੋਇ ਲਗਾਈਆ। ਮਨ ਵਾਸਨਾ ਸ੍ਰਿਸ਼ਟੀ ਕੂੜੀ ਵਧੀ ਖ਼ਾਹਸ਼, ਖ਼ਾਲਸ ਤੇਰੇ ਵਿਚ ਆਪਣਾ ਆਪ ਨਾ ਕੋਇ ਸਮਾਈਆ। ਜਨ ਭਗਤ ਕਰ ਬੇਨੰਤੀ ਸਚਖੰਡ ਦਵਾਰੇ ਕਰੇ ਇਕ ਅਰਦਾਸ, ਨਿਉਂ ਨਿਉਂ ਆਪਣਾ ਸੀਸ ਝੁਕਾਈਆ । ਧੁਰ ਦੇ ਠਾਕਰ ਕਰਤਾ ਪੁਰਖ ਦੀਨ ਦਿਆਲ ਸੱਜਣ ਮੀਤ ਵਸ ਪਾਸ, ਕਾਇਆ ਮੰਦਰ ਅੰਦਰ ਬਹਿ ਬਹਿ ਖ਼ੁਸ਼ੀ ਮਨਾਈਆ। ਸੁਰਤ ਸ਼ਬਦ ਗੋਪੀ ਕਾਹਨ ਮੰਡਲ ਮੰਡਪ ਘਰ ਵਖਾ ਰਾਸ, ਸਾਚੀ ਬੰਸਰੀ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾਈਆ। ਜਨ ਭਗਤ ਕਹੇ ਮੈਂ ਰਹਿੰਦਾ ਪਿੰਡ ਡੱਡ, ਡੰਡੌਤ ਇਕੋ ਇਕ ਜਣਾਈਆ। ਬਿਨ ਹਰਿ ਨਾਮ ਖ਼ਾਲੀ ਦਿਸੇ ਹੱਡ, ਵਸਤ ਅਮੋਲਕ ਨਜ਼ਰ ਕੋਇ ਨਾ ਪਾਈਆ। ਕਿਰਪਾ ਕਰ ਮਿਹਰਵਾਨ ਨਵ ਦਵਾਰੇ ਪਾਰ ਕਰ ਹਦ, ਪੜਦਾ ਉਹਲਾ ਦੇ ਉਠਾਈਆ। ਜਨ ਭਗਤ ਤੇਰੀ ਯਦ, ਵਿਸ਼ਵ ਆਪਣਾ ਰੰਗ ਚੜ੍ਹਾਈਆ । ਨਾਮ ਖ਼ੁਮਾਰੀ ਦੇ ਮਧ, ਤ੍ਰਿਸ਼ਨਾ ਕੂੜੀ ਜਗਤ ਬੁਝਾਈਆ। ਮਾਇਆ ਮਮਤਾ ਰਹੇ ਨਾ ਅੱਗ, ਹਉਮੇ ਹੰਗਤਾ ਦੇ ਗਵਾਈਆ। ਹੰਸ ਰੂਪ ਹੋਏ ਕਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ । ਦਰਸ ਦੇ ਉਪਰ ਸ਼ਾਹ ਰਗ, ਸਵੱਛ ਸਰੂਪੀ ਆਪਣਾ ਰੂਪ ਪਰਗਟਾਈਆ। ਘਰ ਅਨਾਦੀ ਨਾਦ ਪਏ ਵਜ, ਅਨਹਦ ਆਪਣਾ ਰਾਗ ਸੁਣਾਈਆ। ਦੀਪਕ ਪਰਕਾਸ਼ ਹੋਵੇ ਝਟ, ਜੋਤੀ ਜੋਤ ਜੋਤ ਰੁਸ਼ਨਾਈਆ। ਸਚ ਦਵਾਰਾ ਖੋਲ੍ਹ ਦੇ ਹੱਟ, ਠਾਕਰ ਤੇਰੀ ਬੇਪਰਵਾਹੀਆ। ਆਤਮ ਪਰਮਾਤਮ ਅਗੇ ਰਹੇ ਨਾ ਅੱਡ, ਪਰਦਾ ਵਿਚੋਂ ਦੇ ਚੁਕਾਈਆ। ਬਿਨ ਮੱਕੇ ਕਾਅਬਿਉਂ ਕਰਾ ਦੇ ਧੁਰ ਦਾ ਹੱਜ, ਮੁਕਾਮੇ ਹਕ ਤੇਰਾ ਨੂਰ ਨਜ਼ਰੀ ਆਈਆ। ਦਰਗਾਹ ਸਾਚੀ ਸਚਖੰਡ ਦਵਾਰੇ ਜਾਵਾਂ ਵਸ, ਵਾਸਤਾ ਤੇਰੇ ਨਾਲ ਰਖਾਈਆ। ਕਿਰਪਾ ਕਰ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਮੇਰਾ ਦੇ ਕੇ ਜਾਈਂ ਪਿਛਲਾ ਹਕ, ਪੂਰਬ ਲਹਿਣਾ ਝੋਲੀ ਪਾਈਆ। ਰਾਹ ਤਕਦਿਆਂ ਤ੍ਰੇਤਾ ਦੁਆਪਰ ਗਏ ਥੱਕ, ਕਲਜੁਗ ਵੇਲਾ ਵਕ਼ਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਦੇਣਾ ਪਾਈਆ। ਸ੍ਰੀ ਭਗਵਾਨ ਕਹੇ ਸੁਣ ਮੇਰੇ ਭਗਤ, ਭਾਗ ਤੇਰਾ ਤੇਰੀ ਝੋਲੀ ਪਾਈਆ। ਅੰਤਰ ਆਤਮ ਸਾਚੀ ਸ਼ਕਤ, ਵਸਤ ਅਮੋਲਕ ਇਕ ਵਰਤਾਈਆ। ਨਿਜ ਨੇਤਰ ਹੋਵੇ ਸਾਚਾ ਦਰਸ, ਸਤਿ ਸਰੂਪੀ ਇਕੋ ਨਜ਼ਰੀ ਆਈਆ। ਚਿੰਤਾ ਰੋਗ ਰਹੇ ਨਾ ਹਰਖ਼, ਗ਼ਮੀ ਗ਼ਮ ਨਾ ਕੋਇ ਸਤਾਈਆ। ਜਨਮ ਜਨਮ ਦੀ ਪੂਰਬ ਮੇਟ ਕੇ ਤੜਪ, ਅਗੇ ਇਕੋ ਗੰਢ ਪਵਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਸਿਰ ਆਪਣਾ ਹੱਥ ਰਖਾਈਆ। ਪੂਰਾ ਕਰਨਾ ਪਰਮ ਪੁਰਖ ਪਰਮਾਤਮ ਆਪਣਾ ਫ਼ਰਜ਼, ਭਗਤ ਸੁਹੇਲੇ ਲਏ ਉਠਾਈਆ । ਇਹੋ ਖੇਲ ਨਿਰਗੁਣ ਸਰਗੁਣ ਕਰੇ ਅਸਚਰਜ, ਜਗਤ ਵਿਦਿਆ ਸਮਝ ਕੋਇ ਨਾ ਪਾਈਆ। ਮੀਤ ਪਿਆਰਾ ਵੰਡਣਹਾਰਾ ਦਰਦ, ਦੁਖੀਆਂ ਦੁਖ ਵੇਖੇ ਥਾਉਂ ਥਾਈਂਆ।
ਸਚ ਬੇਨੰਤੀ ਸੁਣ ਕੇ ਅਰਜ਼, ਆਜਿਜ਼ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੂਰੀ ਕਰ ਕੇ ਸੰਸਾਰੀ ਬਿਵਹਾਰੀ ਸਾਰੀ ਗ਼ਰਜ਼, ਗ਼ਰਜ਼ ਆਪਣੀ ਨਾ ਕੋਇ ਰਖਾਈਆ।
ਤਿੰਨ ਫੁੱਲ ਕਹਿਣ ਸਾਡੀ ਅਨਡਿੱਠੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪੂਰਬ ਜਨਮ ਪਿਛੇ ਗਿਆ ਲੰਘ, ਆਪਣਾ ਪੰਧ ਮੁਕਾਈਆ। ਇਸ ਜਨਮ ਆਇਆ ਨਹੀਂ ਅਨੰਦ, ਸੁਖ ਸਾਗਰ ਨਾ ਕੋਇ ਵਖਾਈਆ। ਬੀਤੇ ਜਨਮ ਦਾ ਪਤਾ ਨਹੀਂ ਮਰਨ ਤੋਂ ਪਿਛੋਂ ਕਿਹੜਾ ਪਵੇ ਪੰਧ, ਕਵਣ ਰਾਹ ਭਵਾਈਆ। ਤਿੰਨੇ ਕੱਠੇ ਹੋਏ ਬਣਿਆ ਸਾਡਾ ਸੰਗ, ਆਪਣਾ ਜੋੜ ਲਿਆ ਜੁੜਾਈਆ। ਗੁਰਮੁਖ ਦੇ ਹੱਥ ਆ ਗਏ ਕਿਸੇ ਨਾਲ ਢੰਗ, ਅੰਦਰ ਖ਼ਾਹਸ਼ ਦਿਤੀ ਬਦਲਾਈਆ। ਉਹ ਮਾਰ ਕੇ ਆਇਆ ਪੰਧ, ਬਣ ਕੇ ਪਾਂਧੀ ਰਾਹੀਆ। ਉਸ ਦੀ ਅੰਤਰ ਆਵਾਜ਼ ਦਾ ਇਕ ਛੰਦ, ਬਿਨ ਅੱਖਰਾਂ ਦੇਈਏ ਸਮਝਾਈਆ। ਜਿਹੜੀ ਆਸਾ ਨਿਰਾਸਾ ਵਿਚ ਹੋਈ ਬੰਦ, ਆਪਣਾ ਰੂਪ ਨਾ ਸਕੀ ਪਰਗਟਾਈਆ। ਜਗਤ ਜਹਾਨ ਦਿਸੇ ਰੰਡ, ਸੱਜਣ ਮੀਤ ਮਿਤਰ ਨਾ ਕੋਇ ਵਡਿਆਈਆ। ਤਿੰਨੇ ਕਹਿਣ ਸਾਡੀ ਬਿਰਹੋਂ ਵਿਚ ਅਖ਼ੀਰੀ ਮੰਗ, ਤੀਬਰ ਇਛਿਆ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਫੁੱਲ ਕਹਿਣ ਅਸੀਂ ਤਿੰਨ ਵੇਖਿਆ ਤਿੰਨ ਲੋਕ, ਬਿਨ ਅੱਖਾਂ ਅੱਖ ਖੁਲ੍ਹਾਈਆ । ਸਾਚੀ ਮਿਲੀ ਨਾ ਕਿਤੇ ਮੌਜ, ਮੁਹੱਬਤ ਸਚ ਨਾ ਕੋਇ ਕਮਾਈਆ। ਸਾਚੀ ਹੱਥ ਨਾ ਆਈ ਕਿਸੇ ਖੋਜ, ਖੋਜ ਖੋਜ ਥੱਕੀ ਸਰਬ ਲੋਕਾਈਆ। ਆਸਾ ਮਨਸਾ ਸਭ ਦੀ ਤੱਕੀ ਰੋਜ਼, ਸੁਬਹ ਸ਼ਾਮ ਧਿਆਨ ਲਗਾਈਆ। ਸਚ ਵਸਤ ਦਿਸੇ ਨਾ ਕਿਸੇ ਕੋਲ, ਖ਼ਾਲੀ ਹੱਥ ਸਰਬ ਰਹੇ ਕੁਰਲਾਈਆ। ਦੁਖੀਆਂ ਦੇ ਦੁਖੜੇ ਕੋਈ ਨਾ ਸਕੇ ਫੋਲ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਅਸੀਂ ਤਿੰਨਾਂ ਕੱਠਿਆਂ ਹੋ ਕੇ ਮਾਰਿਆ ਢੋਲ, ਉਚੀ ਕੂਕ ਦੇਈਏ ਜਣਾਈਆ। ਸਾਚਾ ਤੋਲਣਾ ਪੂਰਾ ਤੋਲ, ਨਾਮ ਕੰਡਾ ਤਰਾਜ਼ੂ ਹੱਥ ਉਠਾਈਆ। ਜਿਸ ਵਸਤ ਨੂੰ ਗੁਰਮੁਖ ਰਹੇ ਟਟੋਲ, ਝੋਲੀ ਦੇਣੀ ਪਾਈਆ। ਸਭ ਕੁਛ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਕੋਲ, ਦੇਂਦਿਆਂ ਤੋਟ ਰਹੇ ਨਾ ਰਾਈਆ। ਫੁੱਲ ਕਹਿਣ ਅਸੀਂ ਵਚੋਲਿਆਂ ਵਾਂਗ ਬਣ ਕੇ ਆਏ ਵਿਚੋਲ, ਵਿਚਲਾ ਭੇਤ ਦੇਈਏ ਜਣਾਈਆ। ਘੁੰਡੀ ਉਹ ਖੋਲ੍ਹ, ਜਿਸ ਨਾਲ ਕੁੰਡਾ ਖੁਲ੍ਹੇ ਲੋਕਾਈਆ। ਸਾਨੂੰ ਦੇਣਾ ਨਾ ਮਾਤ ਵਰੋਲ, ਕੱਖਾਂ ਉਤੇ ਸੁਟਾਈਆ। ਅਸੀਂ ਕੋਮਲ ਸਭ ਨਾਲੋਂ ਸੋਹਲ, ਤਿੰਨੇ ਪਤ ਟਹਿਣੀ ਨਾਲ ਮੌਲ, ਆਪ ਆਪਣਾ ਭੇਟ ਚੜ੍ਹਾਈਆ। ਸਾਨੂੰ ਅੰਤਰ ਅੰਤਰ ਸੁਣਾ ਦੇ ਉਹ ਬੋਲ, ਜਿਸ ਬੋਲ ਵਿਚ ਤੇਰੀ ਬੇਪਰਵਾਹੀਆ। ਜਿਹੜੀ ਵਸਤ ਇਸ ਦੇ ਨਹੀਂ ਕੋਲ, ਉਹ ਵੀ ਝੋਲੀ ਦੇਣੀ ਪਾਈਆ। ਫੁੱਲ ਕਹਿਣ ਫੇਰ ਅਸੀਂ ਤਿੰਨੇ ਰਹੀਏ ਅਡੋਲ, ਖ਼ੁਸ਼ੀਆਂ ਵਿਚ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਨਾਲ ਆਸਾ ਮਨਸਾ ਪੂਰੀ ਦਏ ਕਰਾਈਆ।
ਕਿਰਪਾ ਕਰੇ ਹਰਿ ਕਰਨੇ ਯੋਗ, ਸਤਿਗੁਰ ਸ਼ਬਦ ਸਚੀ ਸਰਨਾਈਆ। ਆਦਿ ਜੁਗਾਦੀ ਕਰ ਕੇ ਧੁਰ ਸੰਜੋਗ, ਬ੍ਰਹਮ ਬ੍ਰਹਿਮਾਦੀ ਪੰਧ
ਮੁਕਾਈਆ । ਭੇਵ ਖੁਲ੍ਹਾ ਕੇ ਲੋਕ ਪਰਲੋਕ, ਦੋ ਜਹਾਨਾਂ ਪਰਦਾ ਦਏ ਚੁਕਾਈਆ। ਬੋਧ ਅਗਾਧਾ ਸੁਣਾ ਕੇ ਸਚ ਸਲੋਕ, ਅੰਤਰ ਮੰਤਰ ਨਾਮ ਇਕ ਦ੍ਰਿੜਾਈਆ । ਡੂੰਘੀ ਭਵਰੀ ਕਰਨਹਾਰਾ ਖੋਜ, ਗ੍ਰਹਿ ਮੰਦਰ ਅੰਦਰ ਵੇਖ ਵਖਾਈਆ। ਕੂੜ ਅੰਧੇਰੇ ਪਰਕਾਸ਼ ਕਰਨਹਾਰਾ ਜੋਤ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਭਗਤ ਸੁਹੇਲਾ ਬਖ਼ਸ਼ਣਹਾਰਾ ਸਾਚੀ ਓਟ, ਚਰਨ ਕਵਲ ਦਏ ਸਰਨਾਈਆ। ਕੂੜੀ ਕਿਰਿਆ ਮਾਇਆ ਮਮਤਾ ਕਢਣਹਾਰਾ ਖੋਟ, ਦੁਰਮਤ ਮੈਲ ਦਏ ਧੁਵਾਈਆ। ਹਉਮੇ ਹੰਗਤਾ ਗਵਾਵਣਹਾਰਾ ਰੋਗ, ਚਿੰਤਾ ਚਿਖਾ ਨਾ ਕੋਇ ਜਲਾਈਆ। ਸਚ ਦਵਾਰੇ ਬਖ਼ਸ਼ਣਹਾਰਾ ਮੌਜ, ਮਜਲਸ ਆਪਣੇ ਨਾਲ ਵਖਾਈਆ। ਲਹਿਣਾ ਦੇਣਾ ਚੁਕਾਏ ਜਨਮ ਮਰਨ ਲੇਖਾ ਲਾੜੀ ਮੌਤ, ਅਗਨੀ ਤਤ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਸਤਿਗੁਰ ਸ਼ਬਦ ਕਹੇ ਮੈਂ ਗਹਿਰ ਗੰਭੀਰ, ਆਦਿ ਅੰਤ ਮੇਰਾ ਅੰਤ ਕੋਇ ਨਾ ਪਾਈਆ । ਹੁਕਮੇ ਅੰਦਰ ਘਲ ਗੁਰ ਅਵਤਾਰ ਪੈਗ਼ੰਬਰ ਪੀਰ, ਪਰਾ ਪਸੰਤੀ ਮਧਮ ਬੈਖਰੀ ਬਾਣੀ ਦਿਤੀ ਜਣਾਈਆ। ਝਲਕ ਪਲਕ ਖ਼ਲਕ ਵਖਾ ਕੇ ਆਪਣੀ ਤਸਵੀਰ, ਨੂਰ ਨੁਰਾਨੀ ਡਲਕ ਲਗਾਈਆ। ਆਪਣੀ ਮੰਜ਼ਲ ਦੱਸੀ ਨਾ ਕਿਸੇ ਅਖ਼ੀਰ, ਹਦ ਬੇਹਦ ਭੇਵ ਨਾ ਕੋਇ ਖੁਲ੍ਹਾਈਆ। ਪੰਜ ਤਤ ਨਾਤਾ ਜੋੜ ਕੇ ਲੇਖਾ ਬਣਾ ਕੇ ਕਰਮ ਕਾਂਡ ਤਕ਼ਦੀਰ, ਤ੍ਰੈਗੁਣ ਕਰੀ ਕੁੜਮਾਈਆ। ਸ਼ਰਅ ਸ਼ਰੀਅਤ ਪਾ ਜ਼ੰਜੀਰ, ਤਸਬੀ ਮਾਲਾ ਹੱਥ ਫੜਾਈਆ । ਕਰ ਕੇ ਖੇਲ ਬੇਨਜ਼ੀਰ, ਨਜ਼ਰੀਆ ਆਪਣਾ ਲਿਆ ਬਦਲਾਈਆ। ਉਚੀ ਕੂਕਦਾ ਗਿਆ ਕਬੀਰ, ਜੁਲਾਹਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਹਰਿ ਸ਼ਬਦ ਕਹੇ ਮੈਂ ਵਡ ਬਲਵਾਨ, ਬਲਧਾਰੀ ਨਜ਼ਰੀ ਆਈਆ। ਬ੍ਰਹਿਮੰਡ ਖੰਡ ਮੇਰਾ ਨਿੱਕਾ ਜਿਹਾ ਖੇਲ ਮਹਾਨ, ਕੋਟਨ ਕੋਟ ਰਵ ਸਸ ਨੂਰੀ ਚੰਦ ਕਰਾਂ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਣ, ਚਾਕਰ ਖ਼ਾਦਮ ਲਏ ਬਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤੀ ਢੋਲੇ ਗਾਣ, ਜੁਗ ਚੌਕੜੀ ਨਾਦ ਵਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਰਾ ਕਰਨ ਬਿਆਨ, ਸ੍ਰਿਸ਼ਟੀ ਦ੍ਰਿਸ਼ਟੀ ਨਾਲ ਮਿਲਾਈਆ। ਕਲਮਾ ਕਾਇਨਾਤ ਕਰੇ ਕਲਿਆਣ, ਹਰਫ਼ ਹਰੂਫ਼ ਮਾਤ ਸਮਝਾਈਆ। ਸ੍ਰਿਸ਼ਟ ਸਬਾਈ ਦੱਸਣਹਾਰ ਈਮਾਨ, ਸਿਦਕ ਸਬੂਰੀ ਸਚ ਸਮਝਾਈਆ। ਆਪ ਹੋ ਕੇ ਬੇਪਹਿਚਾਨ, ਘਰ ਘਰ ਬੈਠਾ ਡੇਰਾ ਲਾਈਆ। ਬੇਪਰਵਾਹ ਸਾਰੇ ਕਰਦੇ ਗਏ ਐਲਾਨ, ਹਦ ਮਹਿਦੂਦ ਬੰਦ ਨਾ ਕੋਇ ਕਰਾਈਆ। ਲੋਕਮਾਤ ਮੇਰੀ ਨਿੱਕੀ ਜਿਹੀ ਵਿਦਿਆ ਬ੍ਰਹਮ ਗਿਆਨ, ਸਚ ਭੰਡਾਰਾ ਆਪਣੇ ਵਿਚ ਛੁਪਾਈਆ। ਭਗਤ ਸੁਹੇਲਾ ਗੁਰ ਚੇਲਾ ਬਖ਼ਸ਼ਾਂ ਇਕ ਧਿਆਨ, ਸਤਿ ਸਚ ਸਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਅਲਖ, ਅਲਖ ਅਗੋਚਰ ਅਗੰਮ ਅਥਾਹ ਭੇਵ ਕੋਇ ਨਾ ਆਈਆ। ਜੁਗ ਚੌਕੜੀ ਨਿਰਗੁਣ ਸਰਗੁਣ ਹੋ ਪਰਤਖ, ਪਤਿਪਰਮੇਸ਼ਵਰ ਸਿਫ਼ਤੀ ਢੋਲੇ ਸੁਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਚੇ ਭਗਤਾਂ ਖੋਲ੍ਹ ਕੇ ਆਪਣੀ ਅੱਖ, ਆਖ਼ਰ ਆਪਣਾ ਰੰਗ ਰੰਗਾਈਆ। ਸਚ ਹਕ਼ੀਕ਼ਤ ਵਿਚੋਂ ਦੇ ਕੇ ਹਕ, ਵਸਤ ਅਮੋਲਕ ਝੋਲੀ ਪਾਈਆ। ਧੁਰ ਸੰਦੇਸ਼ਾ ਇਕੋ ਦੱਸ, ਸਤਿ ਸਤਿਵਾਦ ਕਰਾਂ ਪੜ੍ਹਾਈਆ। ਪਰਗਟ ਹੋ ਕੇ ਘਟ ਘਟ, ਗ੍ਰਹਿ ਮੰਦਰ ਮੇਲ ਮਿਲਾਈਆ। ਸਚ ਦਵਾਰ ਖੋਲ੍ਹ ਕੇ ਹੱਟ, ਬਣ ਵਣਜਾਰਾ ਅਗੰਮੀ ਦਾਤ ਇਕ ਵਖਾਈਆ। ਸਤਿਗੁਰ ਸ਼ਬਦ ਕਹੇ ਬਿਨ
ਮੇਰੀ ਕਿਰਪਾ ਕੋਈ ਨਾ ਸਕੇ ਲੱਭ, ਨਵ ਨੌ ਚਾਰ ਖੋਜਿਆਂ ਹੱਥ ਕਿਸੇ ਨਾ ਆਈਆ। ਬਿਨਾ ਮੇਰੇ ਕਿਸੇ ਨੂਰੀ ਨੂਰ ਨਾ ਲੱਭੇ ਰੱਬ, ਪਰਵਰਦਿਗਾਰ ਸਾਂਝਾ ਯਾਰ ਦਰਸ ਕੋਇ ਨਾ ਪਾਈਆ। ਦੋ ਜਹਾਨਾਂ ਅਖਤਿਆਰ ਦਿਤਾ ਮੇਰੇ ਹੱਥ, ਦੂਜਾ ਸਾਨੀ ਰੂਪ ਨਾ ਕਦੇ ਵਟਾਈਆ। ਸ੍ਰੀ ਭਗਵਾਨ ਇਕ ਇਕੱਲਾ ਬੈਠਾ ਰਹੇ ਸਚਖੰਡ, ਜੋਤੀ ਜਾਤਾ ਜੋਤ ਆਪਣੇ ਵਿਚ ਸਮਾਈਆ। ਥਿਰ ਘਰ ਮਾਣ ਵਡਿਆਈ ਦੇ ਕੇ ਪੁਰਖ ਸਮਰਥ, ਸੀਸ ਤਾਜ ਮੇਰੇ ਇਕ ਟਿਕਾਈਆ। ਹੁਕਮੇ ਅੰਦਰ ਲੱਖ ਚੁਰਾਸੀ ਜੀਵ ਜੰਤ ਖਾਣੀ ਬਾਣੀ ਸ੍ਰਿਸ਼ਟੀ ਰਚ, ਬ੍ਰਹਿਮੰਡ ਖੰਡ ਰਚਨਾ ਲਈ ਰਚਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰਾ ਰੂਪ ਸਤਿ, ਅਸਤਿ ਕਰਾਂ ਲੋਕਾਈਆ । ਮਿਹਰਵਾਨ ਹੋ ਕੇ ਕੋਟਨ ਕੋਟਾਂ ਵਿਚੋਂ ਭਗਤ ਸੁਹੇਲੇ ਲਵਾਂ ਰਖ, ਜਿਨ੍ਹਾਂ ਆਪਣੀ ਮਿਹਰ ਨਜ਼ਰ ਨਾਲ ਤਰਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਕਾਇਆ ਮਾਟੀ ਸਾਚੀ ਹਾਟੀ ਰਹਿਬਰ ਹੋ ਕੇ ਮਾਰਗ ਦੇਵਾਂ ਦੱਸ, ਅਧਵਿਚਕਾਰ ਨਾ ਕੋਇ ਅਟਕਾਈਆ। ਪ੍ਰੀਤਮ ਪ੍ਰੇਮੀ ਪਿਆਰਾ ਹੋ ਕੇ ਸਚ ਦਵਾਰੇ ਜਾਵਾਂ ਵਸ, ਵਸਲ ਅਸਲ ਆਪਣੇ ਨਾਲ ਜਣਾਈਆ। ਸਵੱਛ ਸਰੂਪ ਹੋ ਅਨੂਪ ਦਰਸ ਕਰਾਵਾਂ ਪਰਤਖ, ਸਵੱਛ ਸਰੂਪੀ ਰੂਪ ਵਟਾਈਆ । ਸੇਜ ਸੁਹੰਜਣੀ ਅੰਤਰ ਆਤਮ ਬਹਵਾਂ ਸਚ, ਸਿੰਘਾਸਣ ਆਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ। ਸਤਿਗੁਰ ਸ਼ਬਦ ਕਹੇ ਮੈਂ ਸਚਾ ਮਹਿਬੂਬ, ਮੁਹੱਬਤ ਵਿਚ ਸਮਾਈਆ। ਅਰਸ਼ ਫ਼ਰਸ਼ ਤੋਂ ਉਚਾ ਇਕ ਅਰੂਜ, ਸਚ ਸਿੰਘਾਸਣ ਸੋਭਾ ਰਿਹਾ ਪਾਈਆ। ਜਿਥੇ ਨਾ ਕੋਈ ਤਤ ਕਾਇਆ ਕਲਬੂਤ, ਕਲਮਾ ਪੜ੍ਹੇ ਨਾ ਕੋਇ ਲੋਕਾਈਆ। ਛੱਪਰ ਛੰਨ ਕਰੇ ਨਾ ਕੋਇ ਮਹਿਫ਼ੂਜ਼, ਚਾਰ ਦੀਵਾਰੀ ਵੰਡ ਨਾ ਕੋਇ ਵੰਡਾਈਆ। ਆਰ ਪਾਰ ਜਾਣੇ ਨਾ ਕੋਇ ਹਦੂਦ, ਅੰਤ ਕਹਿ ਸਕੇ ਕੋਇ ਨਾ ਰਾਈਆ। ਅਗੰਮ ਅਥਾਹ ਮੰਜ਼ਲ ਮੇਰੀ ਮਕ਼ਸੂਦ, ਮਕ਼ਸਦ ਮੇਰਾ ਹਲ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਬਖ਼ਸ਼ਿਸ਼ ਇਕੋ ਝੋਲੀ ਪਾਈਆ। ਸਤਿਗੁਰ ਸ਼ਬਦ ਕਹੇ ਮੈਂ ਦਾਤਾ ਦੀਨ ਦੁਨੀ, ਦੋ ਜਹਾਨਾਂ ਦਇਆ ਕਮਾਇੰਦਾ। ਕੋਟਨ ਕੋਟ ਸੇਵਾ ਲਾ ਕੇ ਰਿਖੀ ਮੁਨੀ, ਹੁਕਮੇ ਅੰਦਰ ਸਰਬ ਭੁਆਇੰਦਾ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਵਿਰਲੇ ਆਵਾਜ਼ ਸੁਣੀ, ਜਿਸ ਅੰਤਰ ਆਤਮ ਧਿਆਨ ਲਗਾਇੰਦਾ। ਭੇਵ ਖੁਲ੍ਹਾ ਕੇ ਆਪਣਾ ਗੁਣ ਗੁਣੀ, ਗੁਣਵੰਤ ਦਇਆਵੰਤ ਆਪਣੀ ਕਾਰ ਕਮਾਇੰਦਾ। ਆਤਮਕ ਰਾਗ ਸੁਣਾ ਕੇ ਸਾਚੀ ਧੁਨੀ, ਮਸਤ ਖ਼ੁਮਾਰੀ ਇਕ ਵਖਾਇੰਦਾ। ਸਿਰ ਓਢਨ ਦੇ ਕੇ ਨਾਮ ਅਮੋਲਕ ਚੁੰਨੀ, ਪੜਦਾ ਦੋ ਜਹਾਨ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਇੰਦਾ। ਸ਼ਬਦ ਗੁਰੂ ਕਹੇ ਮੈਨੂੰ ਸਾਰੇ ਮੰਨਦੇ, ਜੁਗ ਚੌਕੜੀ ਹੁਕਮ ਵਰਤਾਈਆ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਆਧਾਰੀ ਪੰਜ ਤਤ ਤਨ ਦੇ, ਤਿਨ੍ਹਾਂ ਓਟ ਇਕ ਜਣਾਈਆ। ਜਿਨ੍ਹਾਂ ਨੂੰ ਮਾਤ ਪਿਤ ਜਨਨੀ ਹੋ ਕੇ ਜਨਦੇ, ਗੋਦੀ ਗੋਦ ਉਠਾਈਆ। ਉਹ ਸੇਵਕ ਬਣਾ ਕੇ ਘੱਲਾਂ ਸਾਚੇ ਰਾਮ ਦੇ, ਜੋ ਹਰ ਘਟ ਰਿਹਾ ਸਮਾਈਆ। ਨਾਮ ਸੰਦੇਸ਼ੇ ਦੱਸਾਂ ਸਾਚੇ ਗਾਨ ਦੇ, ਜੋ ਰਸਨਾ ਜਿਹਵਾ ਬੱਤੀ ਦੰਦ ਲੋਕਮਾਤ ਦੇਣ ਸੁਣਾਈਆ। ਸਚ ਪਰਕਾਸ਼ ਦੇਵਾਂ ਅਗੰਮੀ ਭਾਨ ਦੇ, ਜੋਤੀ ਜੋਤ ਜੋਤ ਰੁਸ਼ਨਾਈਆ। ਪੜਦੇ ਲਾਹਵਾਂ ਓਸ ਸਚ ਨਿਸ਼ਾਨ ਦੇ, ਜਿਸ ਦਾ ਨਿਸ਼ਾਨਾ ਵੇਖਣ ਕੋਇ ਨਾ ਪਾਈਆ। ਭੇਵ ਖੁਲ੍ਹਾਵਾਂ ਅਗੰਮੀ ਕਾਹਨ ਦੇ, ਜੋ ਲੱਖ ਚੁਰਾਸੀ ਗੋਪੀ ਸਦਾ ਹੰਢਾਈਆ। ਕੁੰਡੇ ਖੋਲ੍ਹਾਂ ਓਸ ਮਕਾਨ ਦੇ, ਜਿਸ ਗ੍ਰਹਿ ਵਸੇ ਸ਼ਹਿਨਸ਼ਾਹੀਆ। ਰਸਤੇ ਦੱਸਾਂ ਦੀਨ ਮਜ਼੍ਹਬ ਈਮਾਨ ਦੇ, ਸ਼ਰਅ ਸ਼ਰੀਅਤ
ਜਗਤ ਵਡਿਆਈਆ। ਭੇਵ ਖੁਲ੍ਹਾਵਾਂ ਸਚ ਗਿਆਨ ਦੇ, ਗਿਆਨ ਨੇਤਰ ਇਕ ਜਣਾਈਆ। ਨਾਦ ਸੁਣਾਵਾਂ ਸਚੇ ਦੀਵਾਨ ਦੇ, ਅਨਹਦ ਨਾਦੀ ਨਾਦ ਵਜਾਈਆ। ਖੇਲ ਵਖਾਵਾਂ ਸ੍ਰੀ ਭਗਵਾਨ ਦੇ, ਜੋ ਸਭ ਦਾ ਮਾਲਕ ਇਕੋ ਰੂਪ ਸਮਾਈਆ। ਝਗੜੇ ਚੁਕਾਵਾਂ ਆਵਣ ਜਾਣ ਦੇ, ਜਿਨ੍ਹਾਂ ਭਗਤਾਂ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਪਿਆਰਾ, ਪ੍ਰੇਮੀ ਪ੍ਰੇਮਿਕਾ ਆਪਣੇ ਵਿਚ ਸਮਾਈਆ। ਜੁਗ ਚੌਕੜੀ ਲੈ ਅਵਤਾਰਾ, ਗੁਰ ਗੁਰ ਧਾਰ ਬੰਧਾਈਆ। ਨਾਮ ਅਗੰਮੀ ਬੋਲ ਜੈਕਾਰਾ, ਢੋਲਾ ਸਚ ਸੁਣਾਈਆ। ਹੁਕਮੀ ਹੁਕਮ ਕਰ ਵਰਤਾਰਾ, ਵੇਖਾਂ ਥਾਉਂ ਥਾਈਂਆ। ਬ੍ਰਹਿਮੰਡ ਖੰਡ ਹੁਲਾਰਾ, ਪੁਰੀ ਲੋਅ ਆਕਾਸ਼ ਪਾਤਾਲ ਧਰਨੀ ਧਰਤ ਧਵਲ ਸੁਹਾਈਆ। ਭਗਤਨ ਮੀਤਾ ਹੋ ਕੇ ਦੇਵਾਂ ਆਧਾਰਾ, ਸੰਤ ਸੁਹੇਲਾ ਸੰਗ ਨਿਭਾਈਆ। ਗੁਰਮੁਖਾਂ ਕਰਾ ਸਚ ਵਣਜਾਰਾ, ਸੌਦਾ ਸਾਚੇ ਹੱਟ ਵਿਕਾਈਆ। ਗੁਰਸਿੱਖਾਂ ਚਰਨ ਪ੍ਰੀਤੀ ਦੇ ਭੰਡਾਰਾ, ਧੂੜੀ ਟਿੱਕਾ ਮਸਤਕ ਖ਼ਾਕ ਰਮਾਈਆ। ਸਤਿ ਸਤਿ ਵਸਤ ਦੇ ਕੇ ਥਾਰਾ, ਥਿਰ ਘਰ ਸਾਚੇ ਦਿਆਂ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਜਣ ਸ਼ਹਿਨਸ਼ਾਹੀਆ। ਸਤਿਗੁਰ ਸ਼ਬਦ ਕਹੇ ਮੈਂ ਸਰਬ ਸਵਾਮੀ, ਪੁਰਖ ਅਕਾਲ ਦਿਤੀ ਵਡਿਆਈਆ। ਬਿਨ ਮੇਰੀ ਕਿਰਪਾ ਕੋਈ ਨਾ ਜਾਵੇ ਦੇਸ ਅਨਾਮੀ, ਸਚ ਦਵਾਰਾ ਵੇਖਣ ਕੋਇ ਨਾ ਪਾਈਆ। ਬਿਨ ਮੇਰੀ ਇਛਿਆ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਕੋਈ ਨਾ ਗਾਵੇ ਬਾਣੀ, ਰਾਗ ਅਨਰਾਗ ਤਾਲ ਨਾ ਕੋਇ ਵਜਾਈਆ। ਬਿਨ ਮੇਰੀ ਕਿਰਪਾ ਅੰਮ੍ਰਿਤ ਜਲ ਪੀਵੇ ਕੋਈ ਨਾ ਪਾਣੀ, ਅਠਸਠ ਮਿਲੇ ਨਾ ਕੋਇ ਵਡਿਆਈਆ। ਬਿਨ ਮੇਰੀ ਕਿਰਪਾ ਸਤਿ ਧਰਮ ਦੀ ਦਿਸੇ ਨਾ ਕੋਇ ਨਿਸ਼ਾਨੀ, ਸਚਾ ਮਾਰਗ ਨਾ ਕੋਇ ਲਗਾਈਆ। ਬਿਨ ਮੇਰੀ ਕਿਰਪਾ ਕਿਸੇ ਦਾ ਮੁਕੇ ਨਾ ਆਵਣ ਜਾਣੀ, ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਬਿਨ ਮੇਰੀ ਕਿਰਪਾ ਝਗੜਾ ਮੁਕੇ ਨਾ ਚਾਰੇ ਖਾਣੀ, ਚਾਰ ਕੁੰਟ ਵੱਜੇ ਨਾ ਸਚ ਵਧਾਈਆ। ਬਿਨ ਮੇਰੀ ਕਿਰਪਾ ਸੁਰਤ ਸਵਾਣੀ ਮਿਲੇ ਨਾ ਆਪਣੇ ਹਾਣੀ, ਘਰ ਸੱਜਣ ਜੋੜ ਨਾ ਕੋਇ ਜੁੜਾਈਆ। ਬਿਨ ਮੇਰੀ ਕਿਰਪਾ ਕੋਈ ਵੇਖੇ ਨਾ ਪਦ ਨਿਰਬਾਣੀ, ਮੰਜ਼ਲ ਆਪਣੀ ਰਾਹ ਤਕਾਈਆ । ਬਿਨ ਮੇਰੀ ਕਿਰਪਾ ਸ੍ਰਿਸ਼ਟ ਸਬਾਈ ਸਭ ਦੀ ਦਿਸੇ ਹਾਨੀ, ਸਿਰ ਸਕੇ ਨਾ ਕੋਇ ਉਠਾਈਆ। ਸਤਿਗੁਰ ਸ਼ਬਦ ਕਹੇ ਇਹ ਮੇਰੀ ਵਡੀ ਮਿਹਰਵਾਨੀ, ਜੁਗ ਜੁਗ ਜਨ ਭਗਤਾਂ ਸਾਚੇ ਸੰਤਾਂ ਗੁਰਮੁਖਾਂ ਗੁਰਸਿਖਾਂ ਲੋਕਮਾਤ ਪਾਰ ਲੰਘਾਈਆ। ਮੇਰੇ ਪ੍ਰੇਮ ਪਿਆਰ ਮੁਹੱਬਤ ਦੀ ਸਚ ਤੁਗ਼ਿਆਨੀ, ਕੂੜੀ ਕਿਰਿਆ ਏਕਾ ਵਾਰ ਦਏ ਰੁੜ੍ਹਾਈਆ। ਜਿਸ ਨੂੰ ਸਮਝ ਨਾ ਸਕੇ ਕੋਇ ਵਿਦਵਾਨੀ, ਜਗਤ ਵਿਦਿਆ ਬੈਠੀ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਦਾ ਸਦਾ ਅਹਿਸਾਨੀ, ਜੋ ਪ੍ਰੇਮ ਪਾ ਕੇ ਪਿਆਰ ਵਿਚ ਅਹਿਸਾਨ ਮੇਰੇ ਉਤੇ ਚੜ੍ਹਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ੧ ਅਮਰੀਕ ਸਿੰਘ ਦੇ ਗ੍ਰਹਿ ਪਿੰਡ ਸਰਾਈਂ ਜ਼ਿਲਾ ਹੁਸ਼ਿਆਰ ਪੁਰ
ਪ੍ਰੇਮ ਕਿੰਗ ਕਹੇ ਮੈਂ ਰਹੀ ਵਜਦੀ, ਜੁਗ ਚੌਕੜੀ ਲੋਕਮਾਤ ਸੇਵ ਕਮਾਈਆ। ਚਾਰ ਕੁੰਟ ਦਹਿ ਦਿਸ਼ਾ ਰਹੀ ਭੱਜਦੀ, ਬਣ ਬਣ ਪਾਂਧੀ
ਰਾਹੀਆ । ਰਾਗਾਂ ਨਾਦਾਂ ਸਵਾਦਾਂ ਵਿਚੋਂ ਰਹੀ ਲਭਦੀ, ਤਰਾਨਿਆਂ ਨਾਲ ਵਡਿਆਈਆ । ਜੰਗਲ ਜੂਹ ਉਜਾੜ ਪਹਾੜ ਕੂਕਾਂ ਮਾਰਦੀ ਰਹੀ ਸਦ ਦੀ, ਨਾਅਰੇ ਹਕ ਹਕ ਦ੍ਰਿੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੀ ਆਸਾ ਪੂਰੀ ਨਾ ਹੋਈ ਸਾਚੇ ਹੱਜ ਦੀ, ਬਿਨ ਕਾਅਬਿਉਂ ਕਾਅਬਾ ਦਏ ਵਖਾਈਆ । ਸਚ ਕਹਾਣੀ ਜਨ ਭਗਤੋ ਦੱਸਾਂ ਪ੍ਰੀਤ ਪ੍ਰਭ ਪਰਮ ਪੁਰਖ ਅਤੇ ਰੱਬ ਦੀ, ਜੋ ਜਲਵਾ ਨੂਰ ਜ਼ਹੂਰ ਇਕ ਖ਼ੁਦਾਈਆ। ਸੁਨੇਹੜਾ ਦੇਵਾਂ ਖ਼ੁਸ਼ੀਆਂ ਨਾਲ ਹਸਦੀ, ਅੰਤਰ ਆਪਣੀ ਖ਼ਾਹਸ਼ ਪਰਗਟਾਈਆ। ਜੇ ਕੋਈ ਮੈਥੋਂ ਗੱਲ ਪੁਛੇ ਘੜੀ ਸੁਹੰਜਣੀ ਅੱਜ ਦੀ, ਪਰਦਾ ਲਾਹ ਕੇ ਦਿਆਂ ਸਮਝਾਈਆ। ਜਿਹੜੀ ਕਲਗੀ ਕਲਗੀਧਰ ਦੇ ਸੀਸ ਉਤੇ ਸਜਦੀ, ਸੱਜਣ ਜਣਾਵੇ ਧੁਰਦਰਗਾਹੀਆ। ਮੈਂ ਓਸਦਾ ਦਰਸ਼ਨ ਕਰ ਕਰ ਰਜਦੀ, ਨੇਤਰ ਨੈਣ ਖ਼ੁਸ਼ੀ ਮਨਾਈਆ। ਜਿਸਦੇ ਕੋਲ ਅੰਮ੍ਰਿਤ ਧਾਰ ਅਗੰਮੀ ਰਸ ਮੁਧ ਦੀ, ਨਾਮ ਖ਼ੁਮਾਰੀ ਦਏ ਚੜ੍ਹਾਈਆ। ਚਿੰਤਾ ਮੁਕਾਵੇ ਹੱਡ ਹੱਡ ਦੀ, ਨਾੜੀ ਨਾੜੀ ਕਰੇ ਰੁਸ਼ਨਾਈਆ। ਜਿਸ ਦੀ ਪ੍ਰੇਮ ਪ੍ਰੀਤੀ ਦੋ ਜਹਾਨਾਂ ਵਿਚੋਂ ਚੰਗੀ ਲਗਦੀ, ਅਣਿਆਲੇ ਤੀਰ ਰਹੀ ਚਲਾਈਆ। ਜਿਸ ਦੀ ਜੋੜੀ ਜੋੜੀ ਚਮਕੌਰ ਸਰਹੰਦ ਵਿਚ ਫਬਦੀ, ਫ਼ੈਸਲੇ ਧੁਰਦੇ ਗਿਆ ਕਰਾਈਆ। ਓਸਦੀ ਵੇਲ ਵੇਖੋ ਵਧਦੀ, ਧਰਨੀ ਧਰਤ ਧਵਲ ਸੋਭਾ ਪਾਈਆ। ਓਸ ਦੀ ਕਲਾ ਵੇਖੋ ਚੜ੍ਹਦੀ, ਦੋ ਜਹਾਨ ਕਰੇ ਰੁਸ਼ਨਾਈਆ । ਮੈਂ ਓਸੇ ਦੇ ਗੀਤ ਰਟਦੀ, ਸਿਫ਼ਤਾਂ ਸਿਫ਼ਤ ਸਾਲਾਹੀਆ। ਮਸਤੀ ਵੇਖ ਨੂਰਾਨੀ ਅੱਖ ਦੀ, ਆਖ਼ਰ ਆਪਣਾ ਆਪ ਭੁਲਾਈਆ। ਗਾਵਣ ਵਜਾਵਣ ਵਾਲਿਓ ਤੁਹਾਨੂੰ ਕੀ ਮੈਂ ਦੱਸਦੀ, ਤੂੰ ਹੀ ਤੂੰ ਰਾਗ ਅਲਾਈਆ। ਮੈਂ ਓਸੇ ਦੇ ਚਰਨਾਂ ਉਤੇ ਢਠਦੀ, ਜੋ ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਸਿਰ ਕ਼ਦਮਾਂ ਉਤੇ ਸਟਦੀ, ਜੋ ਦੁਰਮਤ ਮੈਲ ਦਏ ਧਵਾਈਆ। ਇਕੋ ਲਾਹ ਦਰ ਤੇ ਖਟਦੀ, ਅਗੇ ਦਾ ਖਟਕਾ ਰਹੇ ਨਾ ਰਾਈਆ। ਇਹ ਖੇਲ ਨਹੀਂ ਕੋਈ ਬਾਜ਼ੀਗਰ ਨਟ ਦੀ, ਸਵਾਂਗੀ ਸਵਾਂਗ ਨਾ ਕੋਇ ਰਚਾਈਆ। ਇਹ ਧਾਰ ਪੁਰਖ ਸਮਰਥ ਦੀ, ਮਹਿੰਮਾ ਸ਼ਬਦ ਅਕਥ ਪੜ੍ਹਾਈਆ। ਜਿਸ ਦੇ ਕੋਲ ਵਸਤ ਅਮੋਲਕ ਉਹ ਨਜ਼ਰੀ ਆਏ ਸਭ ਦੀ, ਦੇਵਣਹਾਰ ਬੇਪਰਵਾਹੀਆ । ਜਿਸ ਦੇ ਅੰਤਰ ਜੋਤ ਅਕਾਲ ਇਕੋ ਜਗ ਦੀ, ਨੂਰੋ ਨੂਰ ਨੂਰ ਰੁਸ਼ਨਾਈਆ। ਕਿੰਗ ਕਹੇ ਮੇਰੀ ਪੁਰਾਨੀ ਆਸਾ ਕਦ ਕੀ, ਕ਼ੁਦਰਤ ਦਾ ਕ਼ਾਦਰ ਰਿਹਾ ਕਰਾਈਆ। ਮੈਂ ਅਗੇ ਹੋ ਕੇ ਵਧਦੀ, ਆਪਣਾ ਸੀਸ ਝੁਕਾਈਆ। ਗੋਬਿੰਦ ਜੇ ਤੂੰ ਆਇਉਂ ਖ਼ਾਤਰ ਜਗ ਲਈ, ਜਾਗਰਤ ਜੋਤ ਕਰ ਰੁਸ਼ਨਾਈਆ। ਹੁਣ ਰਹਿਣਾ ਤੈਥੋਂ ਅੱਡ ਨਹੀਂ, ਵਿਛੜਿਆਂ ਲੈ ਮਿਲਾਈਆ। ਹੇਰਾ ਫੇਰੀ ਦਾ ਕਰਨਾ ਕੋਈ ਪੱਜ ਨਹੀਂ, ਝਗੜਾ ਦੂਈ ਦੇਣਾ ਮਿਟਾਈਆ। ਇਕ ਓਟ ਤੇਰੀ ਤਕ ਲਈ, ਆਸਾ ਇਕ ਪਰਗਟਾਈਆ। ਜੇ ਕਿਰਪਾ ਕਰਕੇ ਦਵਾਰੇ ਆਪਣੇ ਸੱਦ ਲਈ, ਸੇਵਾ ਸਚ ਦਸਾਈਆ । ਮੈਂ ਪ੍ਰੇਮ ਪਿਆਰ ਅੰਦਰ ਆ ਕੇ ਵੱਝ ਗਈ, ਵਜਹ ਵਜ਼ਾਹਤ ਨਾਲ ਦਿਤੀ ਸੁਣਾਈਆ। ਲੱਖ ਚੁਰਾਸੀ ਦੇ ਗੇੜ ਵਿਚੋਂ ਕੱਢ ਲਈ, ਬਨਾਸਪਤ ਤੇਰੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕਿੰਗ ਕਹੇ ਜਿਸ ਵੇਲੇ ਮੈਨੂੰ ਪੋਟੇ ਨਾਲ ਲਾਈ ਧੁਨਕੀ, ਸੁਰ ਤਾਲ ਦਿਤਾ ਬਣਾਈਆ। ਮੇਰੀ ਸੁੰਨ ਅਗੰਮ ਖੁਲ੍ਹ ਗਈ, ਪਰਦਾ ਰਿਹਾ ਨਾ ਰਾਈਆ। ਮੈਂ ਕੰਡੇ ਅਨੋਖੇ ਤੁਲ ਗਈ, ਜਿਸ ਦਾ ਵਜ਼ਨ ਨਾ ਕੋਇ ਸਮਝਾਈਆ। ਮੈਂ ਲੋਕਮਾਤ ਮੂਲ ਨਾ ਰੁਲ ਗਈ, ਕਮਲੀ ਕੋਝੀ ਮਿਲੀ ਵਡਿਆਈਆ। ਮੈਂ ਗੁਲਸ਼ਨ ਦੇ ਫੁੱਲ ਵਾਂਗ ਖਿਲ ਗਈ, ਜਿਸ ਦੀ ਟਹਿਕ ਮਹਿਕ ਸੁਗੰਧ ਵਿਚ ਛੁਪਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਕਿੰਗ ਕਹੇ ਮੇਰੀ ਸਾਥਣ ਇਕ ਹੋਰ ਢੱਡ, ਜੋ ਆਪਣਾ ਤਾਲ ਵਜਾਈਆ। ਜਿਸ ਦੀ ਸਮਝ ਸਕੇ ਨਾ ਕੋਈ ਯਦ, ਪਰਦਾ ਓਹਲਾ ਨਾ ਕੋਇ ਉਠਾਈਆ। ਓਸੇ ਦੇ ਉਤੇ ਵਜਦਾ ਵਾਰੋ ਵਾਰੀ ਹੱਥ, ਉਂਗਲਾ ਆਪਣਾ ਤਾਲ ਜਣਾਈਆ। ਉਹ ਅੰਦਰੋਂ ਕਹੇ ਮੈਂ ਬੋਲਾਂ ਸਚ, ਸਚ ਦਿਆਂ ਜਣਾਈਆ। ਮੈਂ ਬਾਹਰੋਂ ਮਾਟੀ ਕਚ, ਕੂੜੀ ਜੜਤ ਦਿਤੀ ਜੜਾਈਆ। ਜਗਤ ਅਖਾੜਿਆਂ ਵਿਚ ਸਦਾ ਰਹੀ ਨਚ, ਢੋਲਿਆਂ ਵਾਲੇ ਰਾਗ ਸੁਣਾਈਆ। ਢੱਡ ਕਹੇ ਜੇ ਸਚ ਪੁਛੋਂ ਮੇਰੀ ਅੰਦਰੋਂ ਖੁਲ੍ਹੀ ਅੱਜ ਅੱਖ, ਨਿਜ ਨੇਤਰ ਹੋਈ ਰੁਸ਼ਨਾਈਆ। ਜਿਸ ਸਾਹਿਬ ਸਤਿਗੁਰ ਨੂੰ ਦੋ ਜਹਾਨ ਰਹੇ ਲਭ, ਪ੍ਰਕਾਸ਼ ਅਕਾਸ਼ ਵੇਖਣ ਥਾਉਂ ਥਾਈਂਆ। ਜਿਸ ਦਾ ਨਾਮ ਸਿਮਰਨ ਪੂਜਾ ਪਾਠ ਕਰਨ ਜਪ, ਅਭਿਆਸ ਵਿਚ ਧਿਆਨ ਲਗਾਈਆ। ਜਿਸ ਨੂੰ ਖੋਜਦੇ ਉਤੇ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਜਿਸ ਦੇ ਕਾਰਨ ਮਣਕੇ ਮਾਲਾ ਰਹੇ ਰਟ, ਤਸਬੀ ਗਲਾਂ ਵਿਚ ਲਟਕਾਈਆ। ਜਿਸ ਦੇ ਵਾਸਤੇ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਰਹੇ ਭੱਜ, ਬਣ ਬਣ ਪਾਂਧੀ ਰਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਘਰ ਠਾਕਰ ਪਾਇਆ ਸਮਰਥ, ਗਹਿਰ ਗੰਭੀਰ ਬੇਨਜ਼ੀਰ ਸ਼ਾਹ ਹਕੀਰ ਨਜ਼ਰੀ ਆਈਆ। ਢੱਡ ਕਹੇ ਵਜਾਵਣ ਵਾਲਿਓ ਇਸ ਦੇ ਕੋਲੋਂ ਮੰਗ ਲਓ ਉਹ ਵਥ, ਜਿਹੜੀ ਵਿਸ਼ਨੂੰ ਝੋਲੀ ਕਿਸੇ ਨਾ ਪਾਈਆ। ਪ੍ਰੇਮ ਪਿਆਰ ਨਾਲ ਦੇ ਕੇ ਜਾਵੇ ਬ੍ਰਹਮ ਮਤਿ, ਮਨਮਤ ਕੂੜੀ ਦਏ ਗਵਾਈਆ। ਨਿਝਰ ਝਿਰਨਾ ਝਰਾਏ ਅੰਮਿਉਂ ਰਸ, ਨਾਭੀ ਕਵਲ ਦਏ ਉਲਟਾਈਆ। ਨਿਰਗੁਣ ਨੂਰ ਜੋਤ ਕਰੇ ਪ੍ਰਕਾਸ਼, ਘਰ ਘਰ ਵਿਚ ਦੀਵਾ ਬਾਤੀ ਕਮਲਾਪਾਤੀ ਇਕੋ ਡਗਮਗਾਈਆ। ਸ਼ਬਦ ਅਗੰਮੀ ਅਨਹਦ ਅਨਾਦੀ ਧੁਰ ਲਗਾਵੇ ਸੱਟ, ਅਨੁਰਾਗੀ ਰਾਗ ਸੁਣਾਈਆ। ਬੇਸ਼ਕ ਮੈਂ ਤੁਹਾਡੇ ਹੱਥਾਂ ਨਾਲ ਰਹੀ ਵੱਜ, ਇਸ਼ਾਰਿਆਂ ਨਾਲ ਆਪਣਾ ਤਾਲ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਕਿੰਗ ਕਹੇ ਮੇਰੀ ਵੇਖੋ ਤੰਦ ਤੰਦ ਸਤਾਰ, ਜੋ ਆਪਣਾ ਹਾਲ ਸੁਣਾਈਆ । ਇਕੋ ਪਰਵਰਦਿਗਾਰ ਸਾਂਝੇ ਯਾਰ ਕਰੋ ਪਿਆਰ, ਜੋ ਲਾਸ਼ਰੀਕ ਨੂਰੋ ਨੂਰ ਨਜ਼ਰੀ ਆਈਆ। ਮੁਕਾਮੇ ਹਕ ਸਚਖੰਡ ਵੇਖੋ ਇਕੋ ਧਾਰ, ਦੂਜਾ ਇਸ਼ਟ ਨਾ ਕੋਈ ਵਖਾਈਆ। ਜੁਗ ਚੌਕੜੀ ਨਿਤ ਨਵਿਤ ਜਿਸ ਦੀ ਮਹਿੰਮਾ ਕਰਦੇ ਗੁਰ ਅਵਤਾਰ, ਪੀਰ ਪੈਗ਼ੰਬਰ ਢੋਲੇ ਰਾਗ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਕਰਨ ਪੁਕਾਰ, ਅੰਜੀਲ ਕ਼ੁਰਾਨ ਤੀਸ ਬਤੀਸਾ ਹਦੀਸਾ ਇਕ ਸੁਣਾਈਆ। ਓਸ ਸਵਾਮੀ ਦਾ ਸਚ ਸਜਿਆ ਵੇਖੋ ਦਰਬਾਰ, ਜਿਥੇ ਜੋਤ ਜਗੇ ਅਪਾਰ, ਸ਼ਬਦੀ ਨਾਦ ਰਿਹਾ ਵਜਾਈਆ। ਜਿਹੜੀ ਗਾਈ ਤੁਸਾਂ ਵਾਰ, ਇਹ ਖੇਲ ਹਰਿ ਕਰਤਾਰ, ਗੋਬਿੰਦ ਵੇਖੇ ਵਿਚ ਸੰਸਾਰ, ਧਰਤ ਧਵਲ ਦਿਤੀ ਮਾਣ ਵਡਿਆਈਆ। ਚਾਰੇ ਸੁਤ ਵੇਖ ਦੁਲਾਰ, ਚਾਰੇ ਜੁਗ ਜੜ੍ਹ ਦਿਤੀ ਉਖਾੜ, ਚਾਰ ਕੁੰਟ ਚਾਰ ਵਰਨ ਬਖ਼ਸ਼ ਇਕ ਸਰਨਾਈਆ। ਕਿੰਗ ਕਹੇ ਮੈਂ ਓਸੇ ਦੀ ਕਰਾਂ ਗੁਫ਼ਤਾਰ, ਜੋ ਗੁਫ਼ਤ ਸ਼ਨੀਦ ਆਪਣੀ ਕਾਰ ਕਮਾਈਆ। ਮੇਰੇ ਅੰਦਰ ਇਕ ਇਜ਼ਹਾਰ, ਜਿਸਦਾ ਖੇਲ ਸਦਾ ਨਿਆਰ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਪਰਵਾਹੀਆ। ਢੱਡ ਕਹੇ ਮੈਨੂੰ ਕੋਈ ਨਾ ਜਾਣਿਓ ਢੋਲਕ, ਡੱਗਾ ਧੁਰ ਦਾ ਨਾਮ ਜਣਾਈਆ। ਸਤਿਗੁਰ ਸ਼ਬਦ ਇਕ ਅਮੋਲਕ, ਅਕਲ ਦੇ ਵਡਿਆਈਆ। ਰੱਖਕੇ ਵੇਖੋ ਆਪਣੀ ਕਾਇਆ ਗੋਲਕ, ਸਾਢੇ ਤਿੰਨ ਹੱਥ ਪਰਦਾ ਲਾਹੀਆ। ਪਰਮ ਪੁਰਖ
ਪਤਿਪਰਮੇਸ਼ਵਰ ਵੇਖੋ ਅਡੋਲਤ, ਸਚ ਸਵਾਮੀ ਬੈਠਾ ਸੋਭਾ ਪਾਈਆ। ਜਿਸ ਦਾ ਨਾਮ ਨਿਧਾਨ ਸਦਾ ਅਨਬੋਲਤ, ਰਸਨਾ ਜਿਹਵਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ। ਕਿੰਗ ਕਹੇ ਜਿਸ ਵੇਲੇ ਗਾਇਆ ਰਾਗ, ਬੈਖਰੀ ਰੂਪ ਵਟਾਈਆ। ਮੇਰੇ ਅੰਤਰ ਉਪਜਿਆ ਇਕ ਵੈਰਾਗ, ਕੂੜ ਕੁੜਿਆਰੇ ਵੈਰੀ ਦਿਤੇ ਖਪਾਈਆ। ਮੇਰੀ ਜਨਮ ਜਨਮ ਦੀ ਬੁਝੀ ਤ੍ਰਿਸ਼ਨਾ ਆਗ, ਹਉਮੇ ਰੋਗ ਦਿਤਾ ਮੁਕਾਈਆ । ਮੇਰੇ ਅੰਦਰੋਂ ਆਈ ਇਕ ਆਵਾਜ਼, ਧੁਰ ਦਾ ਨਾਅਰਾ ਰਹੀ ਜਣਾਈਆ। ਮੇਰੀ ਸੁਰਤੀ ਗਈ ਜਾਗ, ਮੇਰੇ ਲੋਚਨ ਲਈ ਅੰਗੜਾਈਆ। ਮੇਰੇ ਅੰਤਰ ਆਇਆ ਸਵਾਦ, ਅੰਮ੍ਰਿਤ ਰਸ ਚਵਾਈਆ। ਮੇਰਾ ਰਸਨਾ ਵਾਲਾ ਹੋਇਆ ਸਾਜ, ਰਬਾਬ ਅਹਿਬਾਬ ਰੂਪ ਵਟਾਈਆ। ਮੈਂ ਕੂੜੀ ਕਿਰਿਆ ਜਗਤ ਤਿਆਗ, ਵੈਰਾਗੀ ਰੂਪ ਬਣਾਈਆ। ਧੰਨ ਭਾਗ ਸੁਲਖਣੀ ਘੜੀ ਹਰਿ ਮਿਲਿਆ ਕੰਤ ਸੁਹਾਗ, ਜਗਤ ਵਿਜੋਗ ਦਿਤਾ ਮਿਟਾਈਆ। ਕਰ ਕਿਰਪਾ ਜਗਤ ਕਿਰਿਆ ਵਿਚੋਂ ਕਾਢ, ਆਪਣੇ ਰੰਗ ਰੰਗਾਈਆ। ਤੇਰੇ ਵਿਚ ਹੋਵਾਂ ਵਿਸਮਾਦ, ਬਿਸਮਲ ਹੋ ਕੇ ਸੇਵ ਕਮਾਈਆ। ਧੰਨ ਭਾਗ ਜੇ ਮਿਲਿਉਂ ਆਜ, ਫੇਰ ਲੱਭਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦੇ ਮਾਣ ਵਡਿਆਈਆ । ਢੱਡ ਕਹੇ ਜਿਸ ਵੇਲੇ ਮੇਰੇ ਉਤੇ ਵੱਜਾ ਧੱਫਾ, ਉਂਗਲਾਂ ਅਦਲ ਬਦਲ ਕੇ ਲਾਈਆ। ਮੈਨੂੰ ਮਿਲ ਗਿਆ ਉਹ ਗੱਫਾ, ਜੋ ਬੇਪਰਵਾਹ ਰਿਹਾ ਵਰਤਾਈਆ । ਮੈਨੂੰ ਯਾਦ ਆ ਗਿਆ ਢਾਢੀਆਂ ਵਾਲਾ ਪਿਛਲਾ ਸਫਾ, ਜੋ ਸੱਤਾ ਬਲਵੰਡਾ ਰਾਗ ਅਲਾਈਆ। ਜਿਨ੍ਹਾਂ ਦਾ ਮਜ਼ਮੂਨ ਸੀ ਇਕ ਨਿੱਕਾ, ਨਿਰੰਕਾਰ ਨਿਰੰਕਾਰ ਇਕੋ ਧਾਰ ਸੁਣਾਈਆ। ਜਿਸ ਦਾ ਖੇਲ ਸਦਾ ਅਣਡਿੱਠਾ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਉਹ ਮਾਲਕ ਖ਼ਾਲਕ ਬਣ ਕੇ ਆਇਆ ਧੁਰ ਦਾ ਪਿਤਾ, ਪਤਿਪਰਮੇਸ਼ਵਰ ਰੂਪ ਵਟਾਈਆ। ਲਕੜੀ ਚੰਮ ਕਹੇ ਜਿਸ ਮੇਰੇ ਨਾਲ ਕੀਤਾ ਹਿੱਤਾ, ਪ੍ਰੇਮ ਪ੍ਰੀਤੀ ਇਕ ਜਣਾਈਆ। ਮੈਂ ਓਸੇ ਦਰ ਤੇ ਵਿਕਾਂ, ਕ਼ੀਮਤ ਅਵਰ ਨਾ ਕੋਇ ਰਖਾਈਆ। ਜਿਸ ਦਾ ਮਾਰਗ ਸਭ ਤੋਂ ਸਿਧਾ, ਦੋ ਜਹਾਨ ਨਾ ਕੋਇ ਅਟਕਾਈਆ। ਕਿਸ ਬਿਧ ਆਪਣੇ ਮਿਲਣ ਦੀ ਆਪੇ ਬਣਾ ਲਈ ਬਿਧਾ, ਬਿਧਨਾ ਦਾ ਲੇਖ ਮੁਕਾਈਆ। ਓਸ ਦੀ ਸਿਫ਼ਤ ਵਿਚ ਢੋਲਾ ਗਾਵਾਂ ਕਿੱਡਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕਿੰਗ ਕਹੇ ਮੇਰੇ ਜਾਗੇ ਕਰਮ, ਨਿਹਕਰਮੀ ਦਏ ਵਡਿਆਈਆ। ਜਿਸ ਦੀ ਮਿਲ ਗਈ ਸਾਚੀ ਸਰਨ, ਸਰਨਗਤ ਇਕੋ ਹੋ ਆਈਆ। ਲਹਿਣਾ ਦੇਣਾ ਚੁਕਾ ਕੇ ਮਰਨ ਡਰਨ, ਭੈ ਭਉ ਨਾ ਕੋਇ ਵਖਾਈਆ। ਜਿਸ ਦਾ ਨਾਮ ਨਿਧਾਨ ਗਾ ਗਾ ਗੁਰਮੁਖ ਸੰਤ ਸੁਹੇਲੇ ਸਾਚੇ ਪੌੜੇ ਚੜ੍ਹਨ, ਮੰਜ਼ਲ ਮੰਜ਼ਲ ਆਪਣਾ ਪੰਧ ਮੁਕਾਈਆ। ਸਖ਼ੀਓ ਮੈਂ ਵੀ ਓਸੇ ਦਾ ਅੱਜ ਆਂਖਣ ਦਰਸ਼ਨ ਕਰਨ, ਜਿਸ ਦਾ ਦਰਸ ਦੀਦਾਰ ਦੀਦ ਚੰਦ ਚੰਦ ਰੁਸ਼ਨਾਈਆ। ਜੋ ਪੂਰਬ ਜਨਮ ਲਹਿਣੇ ਦੇਣੇ ਕਰਮ ਕੁਕਰਮ ਰਿਹਾ ਵਿਚਾਰ, ਭੇਵ ਅਭੇਦ ਧੁਰ ਦਾ ਦਏ ਖੁਲ੍ਹਾਈਆ। ਡੰਡੌਤ ਬੰਦਨਾ ਮੇਰੀ ਨਿਮਸਕਾਰ, ਸਜਦਾ ਕਰ ਕਰ ਖ਼ੁਸ਼ੀ ਮਨਾਈਆ। ਸੰਦੇਸ਼ੇ ਵਿਚ ਸਭ ਨੂੰ ਕਰਾਂ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ । ਧੁਰ ਦਾ ਮਾਲਕ ਏਕੰਕਾਰ, ਅਕਲ ਕਲਧਾਰੀ ਆਪਣਾ ਵੇਸ ਵਟਾਈਆ। ਜਿਸ ਨੂੰ ਲਭਦੇ ਰਹੇ ਜੁਗ ਚਾਰ, ਨਵ ਨੌ ਚਾਰ ਆਪਣੀ ਅੱਖ ਖੁਲ੍ਹਾਈਆ। ਸੋ ਲੇਖਾ ਲਹਿਣਾ ਦੇਵਣਹਾਰ, ਧੁਰ ਦੀ ਵਸਤ ਰਿਹਾ ਵਰਤਾਈਆ। ਮੇਰੇ ਲਹਿਣੇ ਵਿਚ ਪਾਏ ਅੱਜ ਦਿਹਾੜ, ਸੇਵਾ ਸਚ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਿਰ ਆਪਣਾ ਹੱਥ ਰਖਾਈਆ। ਢੱਡ ਕਿੰਗ ਕਹੇ ਅਸਾਂ ਦੋਹਾਂ ਮਿਲ ਕੇ ਗਾਇਆ ਗੀਤ, ਸੋਹਣੀ ਸੇਵ ਕਮਾਈਆ। ਕਿਰਪਾ ਕਰ ਕੇ ਸਾਡੀ ਬਦਲ ਦੇਵੇ ਨੀਤ, ਅੰਤਰ ਅੰਤਰ ਦਏ ਬਦਲਾਈਆ। ਅੰਮ੍ਰਿਤ ਰਸ ਭਰਦੇ ਕਾਇਆ ਕੌੜੇ ਰੀਠ, ਦੁਰਮਤ ਮੈਲ ਧਵਾਈਆ। ਸਵਾਮੀ ਹੋ ਕੇ ਵਸੇ ਚੀਤ, ਮਨ ਚਿਤ ਠਗੋਰੀ ਕੋਇ ਨਾ ਪਾਈਆ । ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਉਡੀਕ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਚਾਰੇ ਬਾਣੀ ਚਾਰੇ ਖਾਣੀ ਕਰੇ ਜਿਸਦੀ ਤਸਦੀਕ਼, ਸੋ ਤਸੱਵਰ ਆਪਣਾ ਆਪ ਰਿਹਾ ਕਰਾਈਆ। ਜਿਸ ਦੀ ਧਾਰਾ ਸਦਾ ਬਾਰੀਕ, ਜਗਤ ਜੀਵ ਸਮਝ ਸਕੇ ਨਾ ਰਾਈਆ। ਸੋ ਠਾਕਰ ਸਵਾਮੀ ਵੇਖਿਆ ਠੀਕ, ਜੋ ਠੋਕਰ ਆਪਣੇ ਨਾਮ ਲਗਾਈਆ। ਸਾਚਾ ਕਲਮਾ ਦੱਸੇ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਜੋ ਵੇਖਣਹਾਰਾ ਖੇਲ ਬੀਸ ਇਕੀਸ, ਨਿਰਗੁਣ ਸਰਗੁਣ ਰੂਪ ਵਟਾਈਆ। ਜਿਸ ਦੀ ਸਭ ਤੋਂ ਵਖਰੀ ਨਿਰਾਲੀ ਤਰਤੀਬ, ਤਰਾ ਤਰਾ ਦਏ ਜਣਾਈਆ। ਸੋ ਦੂਰ ਦੁਰਾਡਾ ਚਲ ਕੇ ਆਇਆ ਕ਼ਰੀਬ, ਨੇਰਨ ਨੇਰਾ ਸੋਭਾ ਪਾਈਆ। ਜਿਸ ਦੀ ਸਿਫ਼ਤਾਂ ਨਾਲ ਸਾਰੇ ਕਰਨ ਤਮਹੀਦ, ਢੋਲਿਆਂ ਵਿਚ ਜਣਾਈਆ । ਓਸ ਦਾ ਰੂਪ ਅਨੂਪ ਅਜੀਬ, ਅਜਬ ਲੀਲਾ ਰਿਹਾ ਵਰਤਾਈਆ। ਪਾਰ ਉਤਾਰਨ ਆਇਆ ਜਗਤ ਨਿਮਾਣੇ ਗ਼ਰੀਬ, ਹੰਕਾਰਿਆਂ ਗ਼ੁਰਬਤ ਦਏ ਮਿਟਾਈਆ। ਢੱਡ ਕਿੰਗ ਕਹੇ ਸਾਡੇ ਬਦਲ ਜਾਏ ਨਸੀਬ, ਮਿਹਰ ਨਜ਼ਰ ਇਕ ਟਿਕਾਈਆ। ਲੋੜ ਰਹੇ ਨਾ ਪੜ੍ਹਨ ਦੀ ਕ਼ੁਰਾਨ ਸ਼ਰੀਫ਼, ਮਸਲਾ ਹਲ ਕਰ ਵਖਾਈਆ। ਆਪਣੇ ਨਾਮ ਦੀ ਦੇ ਕੇ ਜਾਵੇ ਭੀਖ, ਭਿਛਿਆ ਧੁਰ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਧੁਰ ਦੇ ਰਿਹਾ ਚੁਕਾਈਆ। ਢੱਡ ਕਿੰਗ ਕਹੇ ਜਿਨ੍ਹਾਂ ਸਾਡੇ ਨਾਲ ਮਿਲਕੇ ਗਾਇਆ, ਸ਼ਰੀਰ ਪੰਜ ਤਤ ਰਖਾਈਆ। ਪੁਰਖ ਅਕਾਲ ਦੀਨ ਦਿਆਲ ਉਨ੍ਹਾਂ ਦਾ ਹੋਣਾ ਆਪ ਸਹਾਇਆ, ਸਿਰ ਆਪਣਾ ਹੱਥ ਟਿਕਾਈਆ। ਕੂੜੀ ਕਿਰਿਆ ਮੇਟ ਕੇ ਤ੍ਰੈਗੁਣ ਮਾਇਆ, ਤ੍ਰੈਭਵਣ ਧਨੀ ਆਪਣਾ ਰੰਗ ਦੇਣਾ ਚੜ੍ਹਾਈਆ। ਬਿਰਥਾ ਨਾ ਜਾਏ ਤੇਰੇ ਪ੍ਰੇਮ ਦਾ ਢੋਲਾ ਗਾਇਆ, ਸੋਹਲਾ ਤੇਰਾ ਨਾਮ ਵਡਿਆਈਆ। ਦੀਨ ਦਿਆਲ ਵਿਚੋਲਾ ਬਣ ਕੇ ਜੇ ਤੂੰ ਲੋਕਮਾਤ ਆਇਆ, ਜਨ ਭਗਤਾਂ ਬੇੜਾ ਪਾਰ ਕਰਾਈਆ। ਧੰਨ ਵਡਿਆਈ ਜਿਸ ਵੇਲਾ ਵਕ਼ਤ ਅੱਜ ਸੁਹਾਇਆ, ਸਮਰਥ ਤੇਰੀ ਬੇਪਰਵਾਹੀਆ। ਹਕ਼ੀਕ਼ਤ ਵਿਚੋਂ ਹੱਕ਼ ਮੰਗ ਮੰਗਾਇਆ, ਲਾਲਚ ਤਮਅ ਨਾ ਕੋਇ ਰਖਾਈਆ। ਨੇਤਰ ਲੋਚਨ ਨੈਣ ਤੇਰਾ ਦਰਸ਼ਨ ਪਾਇਆ, ਜਮ ਕਾ ਭੈ ਦੇਣਾ ਮਿਟਾਈਆ। ਰਾਏ ਧਰਮ ਨਾ ਦਏ ਸਜ਼ਾਇਆ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਗੋਦ ਸੁਆਇਆ, ਫੜ ਕੇ ਆਪਣੇ ਗਲੇ ਲੈਣਾ ਲਗਾਈਆ । ਚਰਨ ਸਰਨ ਸਰਨ ਚਰਨ ਪ੍ਰਭ ਤੇਰੀ ਓਟ ਤਕਾਇਆ, ਤਕ਼ਦੀਰ ਤਦਬੀਰ ਨਾਲ ਦੇਣੀ ਬਦਲਾਈਆ। ਪੀਰਾਂ ਦਾ ਪੀਰ ਬੇਨਜ਼ੀਰ ਲਾਤਸਵੀਰ ਨਵਾਂ ਨੂਰ ਨਜ਼ਰ ਆਇਆ, ਤਨ ਵਜੂਦ ਮਹਿਬੂਬ ਤੇਰਾ ਸਮਝ ਕੋਇ ਨਾ ਪਾਈਆ। ਤੇਰੇ ਪ੍ਰੇਮ ਦੇ ਅੰਦਰ ਸਾਚੇ ਮੰਦਰ ਇਕੋ ਰਾਗ ਸੁਣਾਇਆ, ਦੂਜਾ ਰਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਢੱਡ ਕਿੰਗ ਕਹੇ ਇਕ ਹੋਰ ਬੇਨੰਤੀ ਦੇਵਾਂ ਦੱਸ, ਆਰਜ਼ੂ ਅਰਜ਼ ਜਣਾਈਆ। ਕਿਰਪਾਲ ਠਾਕਰ ਸਭ ਕੁਛ ਤੇਰੇ ਵਸ, ਬੇਵਸ ਦਿਸੇ ਲੋਕਾਈਆ। ਜੋ ਬਾਲੇ ਨੱਢੇ ਬੁੱਢੇ ਇਸਤਰੀ ਪੁਰਸ਼ ਏਥੇ ਆਏ ਨੱਠ, ਆਪਣਾ ਪੰਧ ਮੁਕਾਈਆ। ਮਿਹਰ ਨਜ਼ਰ ਨਾਲ ਤੱਕ, ਨੇਤਰ ਨੈਣ ਨੈਣ ਖੁਲ੍ਹਾਈਆ। ਜੇ ਤੇਰਾ ਭੇਦ ਨਹੀਂ ਸਕੇ ਲਭ, ਅੰਦਰ ਵੜ ਕੇ ਦੇ ਸਮਝਾਈਆ। ਇਨ੍ਹਾਂ ਦੀ ਮੰਜ਼ਲ ਮੁਕਾ
ਦੇ ਪਿਛਲੀ ਹਦ, ਬ੍ਰਹਮ ਬ੍ਰਹਿਮਾਂਡ ਦੇ ਜਣਾਈਆ। ਜਿਨ੍ਹਾਂ ਨੇ ਗਾਇਆ ਇਸ ਦੇ ਦਰ ਤੋਂ ਖ਼ਾਲੀ ਕੋਈ ਨਾ ਜਾਵੇ ਅੱਜ, ਉਜਲ ਮੁਖ ਦੇਵੇ ਕਰਾਈਆ। ਪ੍ਰਭੂ ਤੇਰਾ ਕੀ ਜਾਣਾ ਘਟ, ਦਿੰਦਿਆਂ ਤੋਟ ਰਹੇ ਨਾ ਰਾਈਆ। ਮੁਹੱਬਤ ਵਿਚ ਪ੍ਰੀਤਮ ਬਣ ਕੇ ਵਸ, ਪਿਆਰ ਪਿਆਰ ਵਿਚ ਕੁੜਮਾਈਆ। ਜੇ ਇਹਨਾਂ ਦਾ ਨਹੀਂ ਤੇ ਆਪਣੇ ਕੋਲੋਂ ਦੇ ਦੇ ਹਕ, ਹਕ਼ੀਕ਼ਤ ਵਾਲੇ ਦੇ ਬਣਾਈਆ। ਰਾਤੀ ਸੁੱਤਿਆਂ ਨੂੰ ਘਰ ਘਰ ਦੇ ਦੇ ਦਰਸ, ਆਪਣਾ ਭੇਵ ਖੁਲ੍ਹਾਈਆ । ਗ਼ਰੀਬ ਉਧਾਰਨਾ ਤੇਰਾ ਫ਼ਰਜ਼, ਦੁਰਮਤ ਪਤਿਤ ਪਾਪੀਆਂ ਮੈਲ ਧਵਾਈਆ। ਜੇ ਅਮਰੀਕ ਸਿੰਘ ਤੈਨੂੰ ਲਿਆਂਦਾ ਸੱਦ, ਸਧਨੇ ਵਾਂਗ ਲੇਖੇ ਪੂਰੇ ਦੇ ਕਰਾਈਆ। ਖ਼ਾਲੀ ਮੁੜ ਕੇ ਕੋਈ ਨਾ ਜਾਵੇ ਆਪਣੇ ਹੱਥ, ਸਮਰਥ ਵਥ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਬਖ਼ਸ਼ ਸਚੀ ਸਰਨਾਈਆ। ਕਿੰਗ ਢੱਡ ਇਕ ਯਾਦ ਆ ਗਈ ਹੋਰ ਬਾਤ, ਦਰਦੀਆ ਤੈਨੂੰ ਦਿਆਂ ਸੁਣਾਈਆ। ਕਲਜੁਗ ਵੇਖ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਸ੍ਰਿਸ਼ਟੀ ਹੋਈ ਨਾਰ ਕਮਜ਼ਾਤ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਆਤਮ ਪਰਮਾਤਮ ਗਾਏ ਕੋਈ ਨਾ ਗਾਥ, ਮੁਖ ਰਸਨਾ ਜਿਹਵਾ ਕਰੇ ਪੜ੍ਹਾਈਆ। ਤੇਰਾ ਦਰਸ ਕੋਈ ਨਾ ਪਾਵੇ ਪੁਰਖ ਅਬਿਨਾਸ਼, ਨੇਤਰ ਲੋਚਨ ਨੈਣ ਨਜ਼ਰ ਕਿਸੇ ਨਾ ਆਈਆ । ਮੰਜ਼ਲ ਪੂਰੀ ਚੜ੍ਹੇ ਕੋਈ ਨਾ ਘਾਟ, ਉੱਤਰ ਪੂਰਬ ਪੱਛਮ ਦੱਖਣ ਰੁਲਦੀ ਵੇਖੀ ਲੋਕਾਈਆ। ਭਗਤ ਸੁਹੇਲੇ ਰੱਖਣ ਤੇਰੀ ਆਸ , ਪਿਆਸ ਵਿਚ ਬਿਹਬਲ ਹੋ ਕੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਦੇਣੀ ਇਕ ਵਡਿਆਈਆ। ਕਿੰਗ ਕਹੇ ਜਿਸ ਵੇਲੇ ਮੇਰਾ ਹਿਲਿਆ ਤੰਦ, ਤੰਬੂਰਾ ਇਕ ਵਜਾਈਆ। ਦੀਨ ਦਿਆਲ ਵੇਖਿਆ ਅਨੰਦ, ਰਹਿਮਤ ਦਾ ਮਾਲਕ ਇਕ ਗੁਸਾਈਂਆ। ਮੇਰਾ ਖ਼ੁਸ਼ੀ ਹੋ ਗਿਆ ਬੰਦ ਬੰਦ, ਬੰਦਗੀ ਵਿਚ ਸੀਸ ਨਿਵਾਈਆ। ਜਿਨ੍ਹਾਂ ਢੋਲਾ ਸਾਚਾ ਗਾਇਆ ਗੁਜਰੀ ਚੰਦ, ਚੰਦ ਸਤਾਰੇ ਦਏ ਬਣਾਈਆ। ਪੁਰੀ ਅਨੰਦ ਵਾਲੇ ਦੇ ਉਹ ਅਨੰਦ, ਜਿਹੜਾ ਖੋਜਿਆਂ ਹੱਥ ਨਾ ਆਈਆ। ਜਨਮ ਕਰਮ ਦੀ ਟੁੱਟੀ ਇਹਨਾਂ ਦੀ ਗੰਢ, ਇਹ ਵੀ ਬੇਨੰਤੀ ਵਿਚ ਸੁਣਾਈਆ । ਸਭ ਦੇ ਅੰਦਰ ਪਾ ਠੰਡ, ਅਗਨੀ ਤਤ ਦੇ ਬੁਝਾਈਆ। ਸੁਰਤ ਸਵਾਣੀ ਰਹੇ ਕੋਈ ਨਾ ਰੰਡ, ਸਤਿਗੁਰ ਸ਼ਬਦ ਹਾਣੀ ਜੋੜ ਜੁੜਾਈਆ। ਭਰਮਾਂ ਦੀ ਢਾਹ ਦੇ ਕੰਧ, ਪਰਦਾ ਓਹਲਾ ਦੇ ਉਠਾਈਆ। ਤੂੰ ਸਾਹਿਬ ਸੂਰਾ ਸਰਬੰਗ, ਅਲਪਗ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚੀ ਸਰਨਾਈਆ। ਢੱਡ ਕਹੇ ਜਿਸ ਵੇਲੇ ਮੈਂ ਕੂਕ ਪੁਕਾਰ ਕੀਤੀ ਨਾਲ ਜ਼ੋਰ, ਜ਼ੋਰਾਵਰ ਸਿੰਘ ਫ਼ਤਹਿ ਸਿੰਘ ਮਿਲੀ ਵਡਿਆਈਆ। ਜਿਸ ਦੇ ਹੱਥ ਸਭ ਦੀ ਡੋਰ, ਉਹ ਸ਼ਬਦੀ ਤੰਦ ਸਤਾਰ ਹਿਲਾਈਆ। ਮੈਂ ਅਗੇ ਵੇਖਿਆ ਕੁਛ ਹੋਰ, ਆਪਣਾ ਕ਼ਦਮ ਉਠਾਈਆ। ਜਿਸ ਦਾ ਮੰਤਰ ਫੁਰਨਾ ਫੋਰ, ਫੌਰਨ ਆਪਣਾ ਹੁਕਮ ਮਨਾਈਆ। ਅਜੀਤ ਜੁਝਾਰ ਚੜ੍ਹਾ ਕੇ ਘੋੜ, ਖ਼ਾਲੀ ਦੋਹਾਂ ਹੁਕਮ ਸੁਣਾਈਆ। ਤੁਹਾਡੀ ਬੱਚਿਓ ਓਸ ਨੂੰ ਲੋੜ, ਜਿਸ ਨੇ ਮੇਰੀ ਤੇਰੀ ਬਣਤ ਬਣਾਈਆ। ਤੁਸੀਂ ਜਾਣਾ ਪੁਰਖ ਅਕਾਲ ਦੇ ਕੋਲ, ਜਿਸਦੀ ਕਲਾ ਬੇਪਰਵਾਹੀਆ। ਤੁਹਾਡਾ ਲਹਿਣਾ ਦੇਣਾ ਫੇਰ ਉਤੇ ਧਰਨੀ ਧੌਲ, ਧਵਲ ਧਿਆਨ ਲਗਾਈਆ। ਪੂਰਾ ਕਰਨਾ ਇਕ਼ਰਾਰ ਕੌਲ, ਕੀਤਾ ਕੌਲ ਭੁਲ ਨਾ ਜਾਈਆ। ਕਲਜੁਗ ਅੰਤ ਸਤਿ ਸਚ ਹੋ ਕੇ ਤੁਸਾਂ ਜਾਣਾ ਮੌਲ, ਮੌਲਾ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਕਿੰਗ ਕਹੇ ਮੈਂ ਸੁਣਿਆ ਇਕ ਸੰਦੇਸ਼ਾ, ਜੋ ਅਗੰਮੀ
ਧਾਰ ਜਣਾਈਆ। ਹਰਿ ਕਰਤਾ ਨਰ ਨਰੇਸ਼ਾ, ਨਰ ਨਰਾਇਣ ਸਚੀ ਸ਼ਹਿਨਸ਼ਾਹੀਆ। ਭਗਤ ਉਧਾਰਨ ਜਿਸ ਦਾ ਪੇਸ਼ਾ, ਗੁਰਮੁਖਾਂ ਗੋਦ ਬਹਾਈਆ। ਕਲਜੁਗ ਅੰਤਮ ਸਭ ਦਾ ਦੇਵਣਹਾਰਾ ਲੇਖਾ, ਲਿਖਤ ਭਵਿਖਤ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,। ਢੱਡ ਕਿੰਗ ਕਹੇ ਅੱਜ ਦੀ ਘੜੀ ਸੁਲਖਣੀ, ਸੁਖ ਸਾਗਰ ਰੂਪ ਨਜ਼ਰੀ ਆਈਆ। ਗੁਰਮੁਖੋ ਝੋਲੀ ਲੈ ਕੇ ਜਾਇਓ ਕੋਈ ਨਾ ਸਖਣੀ, ਪ੍ਰੇਮ ਪ੍ਰੀਤੀ ਨਾਲ ਸਭ ਦੀ ਦਏ ਭਰਾਈਆ। ਬਿਨ ਚਰਨ ਟੇਕ ਹੋਰ ਕਿਤੇ ਨਾ ਰਖਣੀ, ਧੁਰ ਦੀ ਧਾਰ ਸਮਝਾਈਆ। ਜਿਹੜੀ ਆਤਮਾ ਹੋਈ ਬੇਵਤਨੀ, ਘਰ ਬਾਹਰ ਗਈ ਤਜਾਈਆ। ਓਸ ਦੀ ਪਤ ਇਸੇ ਰਖਣੀ, ਜੋ ਵਿਛੜੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਹਿਬ ਗੁਸਾਈਆ। ਢੱਡ ਕਹੇ ਮੈਂ ਸੋਹਣਾ ਵੇਖਿਆ ਰੰਗ, ਰੰਗ ਰੱਤਾ ਨਜ਼ਰੀ ਆਈਆ। ਜਿਸ ਦੀ ਮਹਿੰਮਾ ਦਾ ਗਾਇਆ ਛੰਦ, ਉਹ ਸਹਿੰਸੇ ਦਏ ਚੁਕਾਈਆ। ਦੋ ਜਹਾਨਾਂ ਪਾਉਂਦਾ ਜਾਏ ਗੰਢ, ਪੁਰੀ ਲੋਅ ਬ੍ਰਹਿਮੰਡ ਖੰਡ ਪਾਰ ਲੰਘਾਈਆ । ਕੋਝੇ ਕਮਲੇ ਲੌਂਦਾ ਜਾਏ ਅੰਗ, ਅੰਗੀਕਾਰ ਇਕ ਹੋ ਜਾਈਆ। ਦੇਵਣਹਾਰਾ ਸੁਖ ਸਚ ਅਨੰਦ, ਪਰਮਾਨੰਦ ਵਿਚ ਸਮਾਈਆ। ਭੇਵ ਖੁਲ੍ਹਾਏ ਜੀਵ ਇੰਡ ਪਿੰਡ, ਬ੍ਰਹਿਮੰਡ ਪਰਦੇ ਰਿਹਾ ਉਠਾਈਆ। ਜਿਸ ਦੇ ਪ੍ਰੇਮ ਅੰਦਰ ਵਜ ਗਈ ਬਣ ਕੇ ਧਾਰ ਕਿੰਗ, ਸੋ ਕਿੰਗਰਾ ਕਿੰਗਰਾ ਰਿਹਾ ਹਿਲਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦ, ਕਰੋੜ ਤੇਤੀਸਾ ਅੱਖ ਨਾ ਕੋਇ ਉਠਾਈਆ। ਜਿਸ ਨੇ ਘਾਲਣਾ ਘਾਲੀ ਕੂਟ ਹੇਮ ਕੁੰਡ, ਠੰਡਕ ਧਾਰਾ ਜਲ ਵਹਾਈਆ। ਸੋ ਕਲਜੁਗ ਅੰਤਮ ਮੇਟਣਹਾਰਾ ਕੂੜੀ ਧੁੰਦ, ਸਾਚਾ ਚੰਦ ਕਰੇ ਰੁਸ਼ਨਾਈਆ। ਓਸੇ ਦੀ ਸਿਫ਼ਤ ਅੰਦਰ ਢੱਡ ਕਿੰਗ ਕਹੇ ਅਸਾਂ ਗਾਇਆ ਗੁਣ, ਗਹਿਰ ਗੰਭੀਰ ਰਾਗ ਅਲਾਈਆ। ਜਿਨ੍ਹਾਂ ਪਿਆਰਿਆਂ ਪ੍ਰੇਮ ਨਾਲ ਲਿਆ ਸੁਣ, ਤਿਨ੍ਹਾਂ ਦੀ ਸੁਰਤੀ ਆਪਣੇ ਨਾਲ ਮਿਲਾਈਆ । ਜਗਤ ਵਾਲਾ ਉਧਾਰ ਨਹੀਂ ਲੇਖਾ ਆਪਣਾ ਹੁਣ, ਬਹੁਤੀ ਦੇਰ ਨਾ ਕੋਇ ਲਗਾਈਆ। ਲੱਖ ਚੁਰਾਸੀ ਕਰਨਹਾਰਾ ਛਾਣ ਪੁਣ, ਖਾਣੀ ਬਾਣੀ ਫੋਲ ਫੁਲਾਈਆ। ਪਰਦਾ ਲਾਹੁਣਹਾਰਾ ਰਿਖ ਮੁਨ, ਜੋਗੀ ਜੋਗੀਸ਼ਰ ਤਪੀਸ਼ਰ ਭੇਵ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਹਿਜ ਸੁਖਦਾਈਆ। ਗੀਤ ਬੋਲਣ ਵਾਲੀ ਕਹੇ ਜ਼ਬਾਨ, ਮੈਂ ਆਪਣਾ ਹਾਲ ਦਿਆਂ ਜਣਾਈਆ। ਜਿਸ ਵੇਲੇ ਅੰਦਰੋਂ ਆਇਆ ਇਕ ਧਿਆਨ, ਮਿਹਰਵਾਨ ਦਿਤੀ ਵਡਿਆਈਆ। ਬਿਨ ਅੱਖਾਂ ਤੋਂ ਮੈਨੂੰ ਆਈ ਪਹਿਚਾਨ, ਬੇਪਹਿਚਾਨ ਦਿਆਂ ਜਣਾਈਆ। ਜਿਹੜਾ ਸਾਹਿਬ ਨਿਰਗੁਣ ਸਰਗੁਣ ਸ੍ਰੀ ਭਗਵਾਨ ਭਗਤਾਂ ਦਾ ਮਹਿਬਾਨ, ਮਹਿਬੂਬ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਨਜ਼ਰੀ ਆਈਆ। ਦੱਸਦਾ ਜਗਤ ਵਾਲਾ ਨਹੀਂ ਦੀਵਾਨ, ਝੁਲਾਵਣ ਆਇਆ ਭਗਤ ਨਿਸ਼ਾਨ, ਬਖ਼ਸ਼ਣਹਾਰਾ ਚਰਨ ਧਿਆਨ, ਜਨਮ ਜਨਮ ਦੀ ਕਰੇ ਕਲਿਆਣ, ਅਗਲਾ ਲੇਖਾ ਰਿਹਾ ਮੁਕਾਈਆ। ਗਾਵਣ ਦਾ ਇਹ ਜਿਹੜਾ ਤੁਸਾਂ ਕੀਤਾ ਅਹਿਸਾਨ, ਇਸ ਦਾ ਲਹਿਣਾ ਦੇਣਾ ਦੇਣਾ ਵਿਚ ਜਹਾਨ, ਮਿਹਰਵਾਨ ਹੋ ਕੇ ਆਪਣੀ ਦਇਆ ਕਮਾਈਆ। ਸੇਵਾ ਲੇਖੇ ਵਿਚ ਨਿਸ਼ਕਾਮ, ਅੰਤਰ ਆਤਮ ਦਏ ਆਰਾਮ, ਸੀਤਾ ਸੁਰਤੀ ਨਾਲੋਂ ਵਿਛੜਿਆ ਮੇਲੇ ਰਾਮ, ਰਾਮ ਰਾਮ ਰੂਪ ਨਜ਼ਰੀ ਆਈਆ। ਢੱਡ ਕਿੰਗ ਜੋ ਕੀਤੀ ਕਲਿਆਣ, ਤੰਦ ਸਤਾਰ ਵਜਾਈਆ। ਨਿਰਗੁਣ ਸੇਵਾ ਕਰੀ ਮਹਾਨ, ਫਲੀਭੂਤ ਅਗੇ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਹਰਿਜਨ ਜਨ ਹਰਿ
ਵਸਾਏ ਆਪਣੇ ਘਰ, ਗ੍ਰਹਿ ਮੰਦਰ ਕਾਇਆ ਅੰਦਰ ਡੂੰਘੀ ਕੰਦਰ ਪੁਰਖ ਅਬਿਨਾਸ਼ੀ ਜੋਤ ਪਰਕਾਸ਼ੀ ਮੰਡਲ ਰਾਸੀ ਵਸੇ ਪਾਸੀ, ਕਰੇ ਕਰਾਏ ਦਾਸ ਦਾਸੀ, ਨਿਜ ਘਰ ਕਰ ਕੇ ਵਾਸ ਵਾਸਤਾ ਆਪਣੇ ਨਾਲ ਰਖਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ੧ ਪਿਆਰਾ ਸਿੰਘ ਦੇ ਗ੍ਰਹਿ ਪਿੰਡ ਸਰਾਂਈ ਜ਼ਿਲਾ ਹੁਸ਼ਿਆਰ ਪੁਰ
ਸਤਿ ਪੁਰਖ ਨਿਰੰਜਣ ਕਿਰਪਾ ਕਰ ਦੇ, ਚਰਨ ਕਵਲ ਤੇਰੀ ਸਚ ਸਰਨਾਈਆ। ਖ਼ਾਕੀ ਬੰਦੇ ਚਾਕਰ ਤੇਰੇ ਦਰ ਦੇ, ਦੀਨ ਦੁਨੀ ਦੇ ਮਾਲਕ ਤੇਰੀ ਸੇਵ ਕਮਾਈਆ। ਮਾਣ ਅਭਿਮਾਨ ਸਭ ਤੇਰੇ ਅਗੇ ਧਰਦੇ, ਰੋਗ ਸੋਗ ਤਾਪ ਸੰਤਾਪ ਤੇਰੀ ਝੋਲੀ ਪਾਈਆ। ਜਨਮ ਕਰਮ ਕਰ ਜੇ ਵਿਛੜੇ ਪਿਛਲੇ ਚਿਰ ਦੇ, ਧੁਰ ਦਾ ਮੇਲਾ ਲੈ ਮਿਲਾਈਆ । ਲੱਖ ਚੁਰਾਸੀ ਵਿਚ ਫਿਰਦੇ ਫਿਰਦੇ, ਮਾਣਸ ਜਨਮ ਮਿਲੀ ਵਡਿਆਈਆ। ਕਿਰਪਾ ਕਰ ਕੇ ਸਾਂਤ ਕਰਦੇ ਹਿਰਦੇ, ਅਗਨੀ ਤਤ ਬੁਝਾਈਆ। ਸੈਰ ਕਰਾ ਘਰ ਥਿਰ ਦੇ, ਗ੍ਰਹਿ ਮੰਦਰ ਇਕ ਸੁਹਾਈਆ। ਵੈਰਾਗ ਨਹੀਂ ਹੰਝੂ ਕਿਰਦੇ, ਨੈਣਾਂ ਛਹਿਬਰ ਲਾਈਆ। ਬਿਨ ਤੇਰੀ ਕਿਰਪਾ ਕਰਮ ਕਾਂਡ ਨਾ ਮਿਟਦੇ, ਲੇਖਾ ਮੁੱਕੇ ਨਾ ਜਗਤ ਲੋਕਾਈਆ। ਧੁਰ ਦਾ ਲਹਿਣਾ ਦੇਣਾ ਆਪੇ ਲਿਖ ਦੇ, ਜਗਤ ਤੁਟੀ ਆਪੇ ਗੰਢ ਪਵਾਈਆ। ਭਗਤ ਸੁਹੇਲੇ ਗੁਰ ਚੇਲੇ ਮਾਲਕ ਇਕ ਦੇ, ਏਕੰਕਾਰ ਤੇਰੀ ਸਰਨਾਈਆ। ਆਤਮ ਪਰਮਾਤਮ ਸਾਚਾ ਹਿਤ ਦੇ, ਰੀਤੀ ਨੀਤੀ ਇਕ ਦ੍ਰਿੜਾਈਆ। ਸਚ ਵਸੇਰਾ ਕਰ ਵਿਚ ਚਿਤ ਦੇ, ਕੂੜੀ ਚਿੰਤਾ ਦੇ ਮਿਟਾਈਆ। ਝਗੜੇ ਮੁਕਾ ਦੇ ਨਿਤ ਦੇ, ਸਚ ਨੇਤਰ ਨੈਣ ਆਪਣਾ ਰੰਗ ਚੜ੍ਹਾਈਆ। ਗੁਰਮੁਖ ਬਿਰਹੋਂ ਵੈਰਾਗੀ ਹੋ ਕੇ ਪਿਟਦੇ, ਦੁਖੀਏ ਹਾਲ ਸੁਣਾਈਆ। ਹੁਣ ਦਵਾਰੇ ਜਾਈਏ ਕਿਸ ਦੇ, ਪ੍ਰਭ ਮਿਲਿਆ ਬੇਪਰਵਾਹੀਆ। ਝਗੜੇ ਮੁਕਾ ਦੇ ਪੱਥਰ ਇੱਟ ਦੇ, ਜਲਾਂ ਥਲਾਂ ਸੀਸ ਨਾ ਕੋਇ ਨਿਵਾਈਆ। ਬਲ ਵਧਾ ਦੇ ਸਾਡੀ ਹਿੱਕ ਦੇ, ਹਿਕਮਤ ਆਪਣੀ ਇਕ ਦ੍ਰਿੜਾਈਆ। ਰਸ ਝੂਠੇ ਮਿਟ ਜਾਣ ਫਿਕ ਦੇ, ਫ਼ਿਕਰਾ ਤੇਰਾ ਢੋਲਾ ਗਾਈਆ। ਜਨ ਭਗਤ ਤੇਰੇ ਦਰ ਤੇ ਵਿਕਦੇ, ਕਰਤੇ ਕ਼ੀਮਤ ਦੇਣੀ ਪਾਈਆ। ਸਾਡੇ ਕੁਕਰਮ ਭਾਵੇਂ ਸਾਨੂੰ ਨਹੀਂ ਦਿਸਦੇ, ਤੂੰ ਵੇਖਣਹਾਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਮਿਹਰ ਨਜ਼ਰ ਕਰ ਦੇ ਮਾਲਕ, ਮਾਲੀ ਦੋ ਜਹਾਨਾਂ ਨਜ਼ਰੀ ਆਈਆ। ਨਿਰਗੁਣ ਸਰਗੁਣ ਬਣ ਸਾਲਸ, ਜਗਤ ਵਿਚੋਲਾ ਬੇਪਰਵਾਹੀਆ। ਨਾਮ ਨਿਧਾਨ ਆਪਣੀ ਦੱਸ ਦੇ ਬਾਤ, ਧੁਰ ਦੀ ਬੰਦਗੀ ਸਚ ਕਮਾਈਆ। ਮਿਹਰ ਮੁਹੱਬਤ ਕਰ ਸਖ਼ਾਵਤ, ਵਸਤ ਅਮੋਲਕ ਝੋਲੀ ਪਾਈਆ। ਕੂੜੀ ਕਿਰਿਆ ਨਾ ਰਹੇ ਅਲਾਮਤ, ਮਾਇਆ ਮਮਤਾ ਮੋਹ ਮਿਟਾਈਆ। ਹੋਣਾ ਸਹਾਈ ਵੇਲੇ ਕ਼ਿਆਮਤ, ਕ਼ਿਆਮਗਾਹ ਆਪਣੀ ਦੇਣੀ ਕਮਾਈਆ। ਇਕੋ ਵਾਰ ਦੇ ਕੇ ਜ਼ਮਾਨਤ, ਦੋ ਜਹਾਨਾਂ ਬਰੀ ਦੇਣਾ ਕਰਾਈਆ। ਜੇ ਤੂੰ ਪ੍ਰਭੂ ਆਪ ਸਹੀ ਸਲਾਮਤ, ਭਗਤ ਸੁਹੇਲੇ ਆਪਣੇ ਸੰਗ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰ ਘਟ ਜਾਨਤ, ਜਾਣੀ ਜਾਣ ਤੇਰੀ ਵਡੀ ਵਡ ਵਡਿਆਈਆ।