੨੩ ਚੇਤ ਸ਼ਹਿਨਸ਼ਾਹੀ ਸੰਮਤ ੧ ਅਰਜਨ ਸਿੰਘ ਦੇ ਗ੍ਰਹਿ ਸਲੀਮ ਪੁਰਾ ਜ਼ਿਲਾ ਹੁਸ਼ਿਆਰ ਪੁਰ
ਗੁਰਮੁਖ ਕਹੇ ਕਿਰਪਾ ਕਰ ਜਾ ਜਾਂਦਾ ਜਾਂਦਾ, ਜੁਗ ਚੌਕੜੀ ਗਏ ਵਿਹਾਈਆ। ਜਨਮ ਕਰਮ ਦਾ ਥੱਕਾ ਮਾਂਦਾ, ਥਕਾਵਟ ਵਿਚ ਰਿਹਾ ਕੁਰਲਾਈਆ। ਮੰਜ਼ਲ ਪਾਂਧੀ ਬਣ ਭਸਮਾਂਦਾ, ਨਿਰਧਨ ਦਏ ਦੁਹਾਈਆ। ਹੋਇਆ ਵਿਛੋੜਾ ਤੇਰੇ ਨਾਂ ਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਰਸਨਾ ਜਿਹਵਾ ਰਿਹਾ ਗਾਂਦਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਢੋਲੇ ਰਾਗ ਰਿਹਾ ਸੁਣਾਂਦਾ, ਅਗੰਮ ਸਤਾਰ ਨਾ ਕੋਇ ਹਿਲਾਈਆ । ਤੀਰਥ ਤਟ ਰਿਹਾ ਨਹਾਂਦਾ, ਪਾਪਾਂ ਮੈਲ ਨਾ ਕੋਇ ਧਵਾਈਆ। ਪੂਜਾ ਪਾਠ ਰਿਹਾ ਕਰਾਂਦਾ, ਕਰਮ ਕਾਂਡ ਨਾ ਕੋਇ ਮਿਟਾਈਆ। ਸਾਧਾਂ ਸੰਤਾਂ ਦਰਸ਼ਨ ਰਿਹਾ ਪਾਂਦਾ, ਦੇਸ ਪਰਦੇਸ ਪੰਧ ਨਾ ਕੋਇ ਚੁਕਾਈਆ। ਪੂਰਬ ਜਨਮ ਦਾ ਪੂਰਾ ਕਰੇ ਨਾ ਕੋਈ ਵਾਅਦਾ, ਵਾਹਿਦ ਮੇਲ ਨਾ ਕੋਇ ਮਿਲਾਈਆ। ਸਾਚਾ ਦੱਸੇ ਨਾ ਕੋਈ ਮੁਆਇਦਾ, ਤਸਦੀਕ਼ ਸ਼ਨਾਖ਼ਤ ਸਕੇ ਨਾ ਕੋਇ ਸਮਝਾਈਆ। ਜ਼ਿੰਦਗੀ ਜੀਵਣ ਜਨਮ ਗੁਜ਼ਰਿਆ ਬੇਫ਼ਾਇਦਾ, ਫ਼ਾਇਦਾ ਹਾਸਲ ਨਾ ਕੋਇ ਕਰਾਈਆ। ਤੇਰੇ ਨਾਲੋਂ ਵਿਛੜ ਕੇ ਹੋਏ ਅਲਾਇਦਾ, ਵਿਛੋੜਾ ਸਕੇ ਨਾ ਕੋਇ ਕਟਾਈਆ। ਪ੍ਰਭੂ ਜੇ ਤੂੰ ਆਪ ਮਾਲਕ ਗੋਬਿੰਦ ਸ਼ਬਦ ਬਣਾਇਆ ਨੁਮਾਇੰਦਾ, ਨਿਰਗੁਣ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਪਾਰ ਲੰਘਾਈਆ। ਗੁਰਮੁਖ ਕਹੇ ਜੇ ਆ ਗਿਆ ਪਾਂਧੀ ਰਾਹੀ, ਸਫ਼ਰ ਸਫ਼ਰ ਵਿਚ ਕਰਾਈਆ। ਦੋ ਜਹਾਨ ਬਣ ਮਲਾਹੀ, ਮਾਲਕ ਹੋ ਕੇ ਬੇੜਾ ਕੰਧ ਉਠਾਈਆ। ਤੂੰ ਕਿਹੜੀ ਕਿਸੇ ਤੋਂ ਲੈਣੀ ਸਲਾਹੀ, ਇਕੋ ਹੁਕਮ ਦੇਣਾ ਵਰਤਾਈਆ। ਕਿਉਂ ਮਾਨਸ ਜਨਮ ਵਿਚ ਰਿਹਾ ਤਰਸਾਈ, ਤ੍ਰਿਸ਼ਨਾ ਤ੍ਰਿਖਾ ਮਗਰ ਲਗਾਈਆ। ਆਪਣੀ ਕਿਰਨ ਜੋਤ ਕਰ ਰੁਸ਼ਨਾਈ, ਨੂਰੋ ਨੂਰ ਡਗਮਗਾਈਆ। ਬੂੰਦ ਸਵਾਂਤੀ ਅੰਮ੍ਰਿਤ ਦੇ ਝਿਰਾਈ, ਘਰ ਝਿਰਨਾ ਦੇ ਝਿਰਾਈਆ। ਮਹਲ ਅਟਲ ਦੇ ਸੁਹਾਈ, ਆਤਮ ਪਰਮਾਤਮ ਦੇ ਮਿਲਾਈਆ। ਮਿਲ ਮਿਲ ਆਪਣੀ ਖ਼ੁਸ਼ੀ ਦੇ ਪਰਗਟਾਈ, ਤੂੰ ਸਾਹਿਬ ਸਚ ਗੁਸਾਈਂਆ। ਗਹਿਰ ਗੰਭੀਰ ਤੇਰੀ ਸਰਨਾਈ, ਤੁਧ ਬਿਨ ਦੂਜਾ ਕੋਇ ਨਾਹੀਂਆ। ਧੁਰ ਦਾ ਮਾਲਕ ਇਕੋ ਨਜ਼ਰੀ ਆਈ, ਵੇਖੀਂ ਭਗਤ ਉਧਾਰਨ ਵਾਸਤੇ ਨਾ ਕਰੀਂ ਕੋਤਾਹੀਆ। ਨਿਹਕਰਮੀ ਹੋ ਕੇ ਆਪਣਾ ਕਰਮ ਕਮਾਈ, ਸਚ ਦਵਾਰੇ ਮੰਗੀਏ ਸਚ ਦੁਆਈ, ਅਰਜ਼ ਬੇਨੰਤੀ ਇਕੋ ਇਕ ਸੁਣਾਈਆ। ਤੇਰਾ ਪੱਲੂ ਛਡਣਾ ਨਾਹੀਂ, ਨਿਰਗੁਣ ਸਰਗੁਣ ਮੇਲਾ ਲੈਣਾ ਮਿਲਾਈ, ਤੇਰੇ ਪ੍ਰੇਮ ਪਿਆਰ ਦੀ ਖਾ ਕੇ ਇਕ ਗਰਾਹੀ, ਸਬਰ ਸੰਤੋਖ ਇਕ ਜਣਾਈਆ। ਜਨਮ ਜਨਮ ਦੀ ਆਸ ਬੁਝਾਈਂ, ਪਿਆਸਾ ਰਹੇ ਕੋਈ ਨਾ ਰਾਈਆ। ਕਿਆਸ ਕਰ ਕੇ ਅੱਖ ਖੁਲਾਈਂ, ਅਭੁਲ ਹੋ ਕੇ ਭੁਲ ਕਦੇ ਨਾ ਜਾਈਆ। ਬੇਸ਼ਕ ਗੁਰਮੁਖ ਭਾਵੇਂ ਹੋਵਣ ਬੜੇ ਗੁਨਾਹੀ, ਪਾਪਾਂ ਗਠੜੀ ਤੇਰੀ ਝੋਲੀ ਪਾਈਆ। ਤੂੰ ਦੇਣਾ ਮਾਣ ਵਡਿਆਈ, ਪ੍ਰਭ ਤੇਰੀ ਸਚ ਸਰਨਾਈਆ। ਆਤਮ ਪਰਮਾਤਮ ਹੋਵੇ ਕੁੜਮਾਈ, ਨਾਤਾ ਧੁਰ ਦਾ ਲੈਣਾ ਜੁੜਾਈਆ। ਵਿਛੋੜੇ ਵਿਚ ਨਾ ਦੇਈਂ ਜੁਦਾਈ, ਜੁਦਾ ਰੂਪ ਨਾ ਕੋਇ ਵਖਾਈਆ। ਬਿਰਹੋਂ ਵਿਚ ਨਾ ਜਗਤ ਰੁਆਈਂ, ਰੋਂਦਿਆਂ ਗਲੇ ਲੈਣਾ ਲਗਾਈਆ। ਤੂੰ ਨਹੀਂ ਵੇਖਿਆ ਕਿਉਂ ਲਾਲ ਸਿੰਘ ਰਾਤੀਂ ਮਾਰੀਆਂ ਧਾਹੀਂ, ਉਚੀ ਕੂਕ ਕੂਕ ਸੁਣਾਈਆ। ਅਮਰੀਕ ਸਿੰਘ ਤ੍ਰੇਤੇ ਜੁਗ ਦਾ ਇਸ ਦਾ ਭਾਈ, ਭਤੀਜਾ ਅਰਜਨ ਸਿੰਘ ਨਜ਼ਰੀ ਆਈਆ। ਵਸ਼ਿਸ਼ਟ ਰਾਮ ਵਾਲੀ ਗੱਲ ਇਨ੍ਹਾਂ ਨੂੰ ਜਿਸ ਸੁਣਾਈ, ਪ੍ਰੇਮ ਨਾਲ ਬੁਝਾਈਆ। ਓਸੇ ਵੇਲੇ ਇਨ੍ਹਾਂ ਆਸਾ ਅੰਤਰ ਇਕ ਰਖਾਈ, ਕਿਸ ਬਿਧ ਸਾਨੂੰ
ਲਏ ਮਿਲਾਈਆ। ਧੁਰਦਰਗਾਹੀ ਹੁਕਮ ਦਿਤਾ ਬੇਪਰਵਾਹੀ, ਸ਼ਬਦੀ ਨਾਦ ਵਜਾਈਆ। ਇਸ ਜਨਮ ਤੁਹਾਡੀ ਜਗਤ ਵਾਲੀ ਸਲਾਹੀ, ਸਲਾਹਕਾਰ ਇਕ ਦੂਜੇ ਨਾਲ ਸੰਗ ਨਿਭਾਈਆ। ਕਲਜੁਗ ਅੰਤਮ ਜਿਸ ਵੇਲੇ ਸੰਮਤ ਆਵੇ ਸ਼ਹਿਨਸ਼ਾਹੀ, ਸ਼ਹਿਨਸ਼ਾਹ ਆਪਣਾ ਮੇਲਾ ਲਏ ਮਿਲਾਈਆ। ਸ਼ਬਦ ਵਿਚੋਲਾ ਦੇਵੇ ਵਿਚ ਗਵਾਹੀ, ਸ਼ਹਾਦਤ ਇਕ ਭੁਗਤਾਈਆ। ਪ੍ਰੇਮ ਪ੍ਰੀਤੀ ਬੰਨ੍ਹਾ ਥਾਉਂ ਥਾਈਂ, ਦੂਰ ਦੁਰਾਡੇ ਜੋੜ ਜੁੜਾਈਆ । ਇਕ ਮਾਤ ਪਿਤਾ ਦੇ ਘਰ ਤੁਸਾਂ ਨਹੀਂ ਹੋਣਾ ਜਨਮ ਕੇ ਭਾਈ, ਰਕਤ ਬੂੰਦ ਰੰਗ ਨਾ ਕੋਇ ਰੰਗਾਈਆ। ਸਚ ਪ੍ਰੇਮ ਕਰਾਂ ਕੁੜਮਾਈ, ਕ਼ੁਦਰਤ ਦਾ ਕ਼ਾਦਰ ਹੋ ਕੇ ਵੇਖ ਵਖਾਈਆ। ਮੇਲ ਮਿਲਾਵਾਂ ਚਾਈਂ ਚਾਈਂ, ਚਾਓ ਘਨੇਰਾ ਇਕ ਸਮਝਾਈਆ। ਜਿਸ ਵੇਲੇ ਅਰਜਨ ਸਿੰਘ ਬੇਨੰਤੀ ਰਿਹਾ ਸੁਣਾਈ, ਆਪਣੀ ਆਤਮ ਖ਼ਾਹਿਸ਼ ਰਿਹਾ ਪਰਗਟਾਈਆ। ਸੰਗਤ ਸੰਗ ਔਣਾ ਧੁਰ ਦੇ ਮਾਹੀ, ਆਪਣਾ ਪੰਧ ਮੁਕਾਈਆ। ਸਹਿਜ ਸੁਭਾਉ ਕਿਹਾ ਕੋਈ ਵਿਛੜ ਜਾਵੇ ਨਾਹੀਂ, ਜਿਨ੍ਹਾਂ ਦਾ ਮੇਲਾ ਉਨ੍ਹਾਂ ਮੇਲਾ ਲੈਣਾ ਕਰਾਈਆ। ਬੱਚਿਉ ਕਰ ਕੇ ਦੱਸੋ ਖਾਂ ਭਲਾ ਜੁਦਾਈ, ਭੱਜਿਆਂ ਫੜ ਫੜ ਅੰਗ ਲਗਾਈਆ। ਅਜੇ ਓਹੋ ਤਕਦੀ ਤੁਹਾਡਾ ਰਾਹ ਗੋਬਿੰਦ ਵਾਲੀ ਕਾਹੀ, ਜੰਗਲਾਂ ਵਿਚੋਂ ਬੇਲਿਆਂ ਵਿਚ ਚਲ ਕੇ ਆਈਆ। ਓਥੇ ਇਕ ਹੋਰ ਬੈਠਾ ਜੋ ਚਾਚਾ ਸੈਣ ਨਾਈ, ਧੂੜੀ ਆਪਣੀ ਵਖਰੀ ਲਾਈਆ। ਓਸ ਦੇ ਪਿਤਾ ਦਾ ਜੀਜਾ ਜਿਸ ਦੀ ਆਸ ਤਕਾਈ, ਆਸਾ ਨਾਲ ਵਡਿਆਈਆ । ਕੁਮਾਰ ਉਹੋ ਨਜ਼ਰੀ ਆਈ, ਜੋ ਨੌ ਸਾਲ ਕਮਲਾ ਹੋ ਕੇ ਝਟ ਗਿਆ ਲੰਘਾਈਆ। ਇਕ ਦਿਨ ਉਸ ਨੂੰ ਯਾਦ ਇਕ ਅੰਦਰੋਂ ਰਹੀ ਸਤਾਈ, ਸੁੱਤਿਆਂ ਦਿਤਾ ਉਠਾਈਆ। ਉਠ ਵੇਖ ਆਪਣਾ ਧੁਰ ਦਾ ਮਾਹੀ, ਮਹਿਬੂਬ ਨੂਰ ਖ਼ੁਦਾਈਆ। ਉਸਨੇ ਕਿਹਾ ਅਜੇ ਵਾਰੀ ਨਹੀਂ ਮੇਰੀ ਆਈ, ਕੋਈ ਹੋਰ ਰਿਹਾ ਦ੍ਰਿੜਾਈਆ । ਕਲਜੁਗ ਅੰਤ ਜਿਸ ਵੇਲੇ ਆਵੇ ਧੁਰਦਰਗਾਹੀ, ਦਰਗਾਹ ਦਾ ਮਾਲਕ ਫੇਰਾ ਪਾਈਆ। ਓਸ ਵੇਲੇ ਮੇਲਾ ਲਏ ਮਿਲਾਈ, ਪੂਰਬ ਵਿਛੋੜਾ ਦਏ ਕਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਕ਼ਰਜੇ ਰਿਹਾ ਲਾਹੀ, ਲਹਿਣੇ ਦੇਣੇ ਸਭ ਦੇ ਝੋਲੀ ਪਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ੧ ਖ਼ੁਸ਼ਹਾਲ ਸਿੰਘ ਦੇ ਗ੍ਰਹਿ ਪਿੰਡ ਜਲਾਲ ਪੁਰ ਜ਼ਿਲਾ ਹੁਸ਼ਿਆਰ ਪੁਰ
ਸਤਿਗੁਰ ਸ਼ਬਦ ਕਹੇ ਮੈਂ ਸਦਾ ਦਿਆਲ, ਦੀਨਨ ਆਪਣੇ ਗਲੇ ਲਗਾਇੰਦਾ। ਭਗਤ ਵਛਲ ਬਣ ਕਿਰਪਾਲ, ਮਿਹਰ ਨਜ਼ਰ ਇਕ ਉਠਾਇੰਦਾ। ਸੰਤ ਸੁਹੇਲੇ ਸਾਚੇ ਲਾਲ, ਫੜ ਬਾਹੋਂ ਗੋਦ ਬਹਾਇੰਦਾ। ਸਾਚਾ ਮਾਰਗ ਇਕ ਸਿਖਾਲ, ਧੁਰ ਦੀ ਸਿਖਿਆ ਆਪ ਪੜ੍ਹਾਇੰਦਾ। ਨਾਮ ਭੰਡਾਰਾ ਦੇ ਕੇ ਸਚਾ ਧਨ ਮਾਲ, ਵਸਤ ਅਮੋਲਕ ਵਿਚ ਟਿਕਾਇੰਦਾ। ਸ਼ਬਦ ਨਾਦ ਵਜਾ ਕੇ ਅਗੰਮੀ ਤਾਲ, ਧੁਨ ਆਤਮਕ ਰਾਗ ਸੁਣਾਇੰਦਾ। ਦੀਪਕ ਜੋਤੀ ਨਿਰਗੁਣ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਕਾਇਆ ਮੰਦਰ ਅੰਦਰ ਵਖਾ ਕੇ ਸਚੀ ਧਰਮਸਾਲ, ਧੁਰ ਦਰਬਾਰਾ ਆਪ ਸੁਹਾਇੰਦਾ। ਕੂੜੀ ਕਿਰਿਆ ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਜਣਾਇੰਦਾ। ਲੇਖਾ ਮੁਕਾ ਕੇ ਕਾਲ ਮਹਾਕਾਲ, ਚਰਨ ਸਰਨ ਸਰਨ ਚਰਨ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਇੰਦਾ। ਸਤਿਗੁਰ ਸ਼ਬਦ ਕਹੇ ਮੈਂ ਭਗਤ ਸੁਹੇਲਾ, ਸੰਤਨ ਦੇਵਾਂ ਮਾਣ ਵਡਿਆਈਆ। ਜੁਗ ਚੌਕੜੀ ਸੁਹਾਵਾਂ ਸਾਚਾ ਵੇਲਾ, ਵਾਰ ਥਿਤ ਘੜੀ ਪਲ ਆਪਣੇ ਹੱਥ ਰਖਾਈਆ। ਭਾਗ
ਲਗਾਵਾਂ ਗ੍ਰਹਿ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਰੰਗ ਰੰਗਾਈਆ। ਨਿਰਗੁਣ ਨਿਰਗੁਣ ਕਰ ਕੇ ਮੇਲਾ, ਸਰਗੁਣ ਸਰਗੁਣ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਕ਼ਾਦਰ ਖੇਲ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਗੁਰਮੁਖ ਪਿਆਰਾ, ਪ੍ਰੀਤਮ ਪ੍ਰੇਮੀ ਦਿਆਂ ਮਿਲਾਈਆ। ਅੰਦਰ ਬਾਹਰ ਕਰ ਉਜਿਆਰਾ, ਗੁਪਤ ਜ਼ਾਹਰ ਰੰਗ ਚੜ੍ਹਾਈਆ। ਕਾਇਆ ਤਨ ਰਬਾਬ ਵਜਾਵਾਂ ਸਚ ਸਤਾਰਾ, ਅਨੁਰਾਗੀ ਆਪਣਾ ਰਾਗ ਸੁਣਾਈਆ। ਮਹਲ ਅਟਲ ਸੁਹਾਵਾਂ ਸਚ ਮਨਾਰਾ, ਮਹਿਫ਼ਲ ਆਪਣਾ ਨਾਮ ਲਗਾਈਆ। ਨਿਰਗੁਣ ਨੂਰ ਜੋਤ ਕਰ ਉਜਿਆਰਾ, ਪ੍ਰਕਾਸ਼ ਪ੍ਰਕਾਸ਼ ਵਿਚੋਂ ਵਡਿਆਈਆ। ਸਾਹਿਬ ਸੱਜਣ ਬਣ ਕੇ ਮੀਤ ਮੁਰਾਰਾ, ਮਿਤਰ ਹੋ ਕੇ ਤੋੜ ਨਿਭਾਈਆ। ਜਿਸ ਦਾ ਲੇਖਾ ਕਾਗਤ ਕ਼ਲਮ ਨਾ ਲਿਖਣਹਾਰਾ, ਸ਼ਾਹੀ ਚਲੇ ਨਾ ਕੋਇ ਚਤੁਰਾਈਆ। ਆਪੇ ਠਾਕਰ ਆਪੇ ਵਸਤ ਆਪੇ ਬਣ ਬਣਜਾਰਾ, ਗ੍ਰਹਿ ਗ੍ਰਹਿ ਆਪੇ ਝੋਲੀ ਪਾਈਆ। ਭਗਤਨ ਮੀਤਾ ਠਾਂਡਾ ਸੀਤਾ ਆਦਿ ਜੁਗਾਦੀ ਏਕੰਕਾਰਾ, ਅਕਲ ਕਲਧਾਰੀ ਆਪਣਾ ਖੇਲ ਖਿਲਾਈਆ। ਵਸਣਹਾਰਾ ਧਾਮ ਨਿਆਰਾ, ਨਿਰਗੁਣ ਨੂਰ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ । ਸਤਿਗੁਰ ਸ਼ਬਦ ਕਹੇ ਮੇਰਾ ਆਦਿ ਜੁਗਾਦੀ ਰੰਗ, ਜਨ ਭਗਤਾਂ ਦਿਆਂ ਚੜ੍ਹਾਈਆ। ਆਤਮ ਸੇਜਾ ਵੇਖ ਪਲੰਘ, ਸਿੰਘਾਸਣ ਸੁਹੰਜਣਾ ਦਿਆਂ ਵਡਿਆਈਆ। ਪ੍ਰੇਮ ਪ੍ਰੀਤੀ ਅੰਦਰ ਜਾਵਾਂ ਵਸ, ਆਪ ਆਪਣਾ ਪੰਧ ਮੁਕਾਈਆ। ਅੰਮ੍ਰਿਤ ਅੰਮਿਉਂ ਦੇਵਾਂ ਸਾਚਾ ਰਸ, ਵਿਖ ਰਹਿਣ ਕੋਇ ਨਾ ਪਾਈਆ। ਬਿਨ ਮੱਕੇ ਕਾਅਬਿਉਂ ਕਰਾ ਕੇ ਹੱਜ, ਹਾਜ਼ਰ ਹਜ਼ਰਤ ਦਿਆਂ ਮਿਲਾਈਆ। ਬਿਨ ਮੰਦਰ ਮਸਜਿਦ ਸ਼ਿਵਦਵਾਲੇ ਮਠ, ਘਰ ਮੰਦਰ ਸੋਹਣਾ ਦੇਵਾਂ ਸੁਹਾਈਆ। ਜਿਸ ਗ੍ਰਹਿ ਜੋਤ ਜਗੇ ਲਟ ਲਟ, ਦਿਵਸ ਰੈਣ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਹਰਿ ਕਾ ਨਾਉਂ ਬਿਨ ਰਸਨਾ ਜਿਹਵਾ ਬੱਤੀ ਦੰਦ ਰਿਹਾ ਰਟ, ਤੂੰ ਹੀ ਤੂੰ ਹੀ ਰਿਹਾ ਸੁਣਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਹਰ ਘਟ ਮੀਤਾ ਠਾਂਡਾ ਸੀਤਾ ਭਗਤਾਂ ਹੋਇਆ ਵਸ, ਨਿਰਗੁਣ ਹੋ ਕੇ ਨਰ ਨਿਰੰਕਾਰ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਆਪ ਪਰਗਟਾਈਆ । ਸਤਿਗੁਰ ਸ਼ਬਦ ਕਹੇ ਮੇਰੀ ਜੁਗ ਜੁਗ ਕਾਰ, ਕਰਨੀ ਕਰਤਾ ਆਪ ਕਰਾਈਆ। ਨਿਤ ਨਵਿਤ ਵੇਖਿਆ ਸਰਬ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਸ਼ਬਦ ਸੰਦੇਸ਼ੇ ਦੇਂਦਾ ਰਿਹਾ ਗੁਰੂ ਅਵਤਾਰ, ਪੀਰ ਪੈਗ਼ੰਬਰਾਂ ਕਲਮਾ ਨਗ਼ਮਿਆਂ ਵਿਚ ਸੁਣਾਈਆ । ਕਰਦਾ ਰਿਹਾ ਖੇਲ ਦੋ ਜਹਾਨ, ਮਿਹਰਵਾਨ ਹੋ ਕੇ ਹੁਕਮ ਵਰਤਾਈਆ। ਕਲਜੁਗ ਅੰਤਮ ਹੋ ਕੇ ਬੇਪਹਿਚਾਨ, ਜੋਤੀ ਜਾਤਾ ਆਪਣਾ ਵੇਸ ਵਟਾਈਆ । ਸਖ਼ੀਆਂ ਦਾ ਕਾਹਨ, ਸੀਤਾ ਦਾ ਰਾਮ, ਸੁਰਤੀ ਦਾ ਸੁਲਤਾਨ, ਮੁਹੱਬਤ ਵਿਚ ਮਹਿਬੂਬ ਆਪਣਾ ਫੇਰਾ ਪਾਈਆ। ਜਨ ਭਗਤਾਂ ਦੇਵਣਹਾਰਾ ਮਾਣ, ਚਰਨ ਪ੍ਰੀਤੀ ਬਖ਼ਸ਼ੇ ਦਾਨ, ਅੰਤਰ ਆਤਮ ਬ੍ਰਹਮ ਗਿਆਨ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਸਨਮੁਖ ਹੋ ਕੇ ਦਰਸ਼ਨ ਦੇਵੇ ਆਣ, ਕਿਰਪਾ ਕਰੇ ਸ੍ਰੀ ਭਗਵਾਨ, ਧਰਮ ਵਖਾ ਕੇ ਇਕ ਨਿਸ਼ਾਨ, ਜੂਠ ਝੂਠ ਭਾਂਡਾ ਭਰਮ ਭਉ ਭੰਨਾਈਆ। ਰੋਗ ਸੋਗ ਵੇਖੇ ਮਾਰ ਧਿਆਨ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਰਨਹਾਰ ਕਲਿਆਣ, ਰਹਿਮਤ ਦਾ ਦਾਤਾ ਰਹੀਮ ਰੂਪ ਰਹਿਮਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਰਬ ਸਵਾਮੀ ਅੰਤਰਜਾਮੀ ਹਰ ਘਟ ਵੇਖ ਵਖਾਈਆ।
ਸਤਿਗੁਰ ਸ਼ਬਦ ਕਹੇ ਮੈਂ ਸਾਚਾ ਮੀਤਾ, ਸੱਜਣ ਧੁਰ ਦਾ ਨਜ਼ਰੀ ਆਈਆ। ਜਨ ਭਗਤਾਂ ਸੀਨਾ ਕਰਾਂ ਠਾਂਡਾ ਸੀਤਾ, ਅੰਮ੍ਰਿਤ ਰਸ ਮੇਘ ਚਵਾਈਆ। ਝਗੜਾ ਚੁਕਾਵਾਂ ਹਸਤ ਕੀਟਾ, ਊਚ ਨੀਚ ਨਾ ਕੋਇ ਵਖਾਈਆ। ਤ੍ਰੈਗੁਣ ਮਾਇਆ ਤਪੇ ਨਾ ਤਤ ਅੰਗੀਠਾ, ਤਤਵ ਤਤ ਦਿਆਂ ਬੁਝਾਈਆ। ਹੁਕਮੇਂ ਅੰਦਰ ਬਣਾ ਕੇ ਭਗਤਾਂ ਮੀਤਾ, ਮਿਹਰਵਾਨ ਹੋ ਕੇ ਹੋਏ ਸਹਾਈਆ। ਲੇਖਾ ਜਾਣੇ ਜੀਵ ਜੀ ਕਾ, ਜੀਵਣ ਜੁਗਤ ਜਗ ਦਾਤਾ ਆਪ ਜਣਾਈਆ। ਪੂਰਬ ਜਨਮ ਪੂਰੀ ਕਰ ਕੇ ਆਸਾ, ਸਚ ਭਰਵਾਸਾ ਇਕ ਰਖਾਈਆ। ਦਇਆਵਾਨ ਪੁਰਖ ਅਬਿਨਾਸ਼ਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਜੀਵ ਜੰਤ ਵੇਖਣ ਆਇਆ ਤਮਾਸ਼ਾ, ਗੁਰਮੁਖ ਵਿਰਲੇ ਗੁਰ ਗੁਰ ਸਤਿਗੁਰ ਆਪਣੀ ਗੋਦ ਉਠਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੧ ਹੁਕਮ ਸਿੰਘ ਦੇ ਗ੍ਰਹਿ ਫੈਜਪੁਰਾ ਜ਼ਿਲਾ ਗੁਰਦਾਸਪੁਰ
ਕਿਰਪਾ ਕਰੇ ਸਤਿਗੁਰ ਮਿਹਰਵਾਨ, ਗੁਰਮੁਖ ਦੇਵੇ ਮਾਣ ਵਡਿਆਈਆ। ਜੁਗ ਚੌਕੜੀ ਦਇਆਵਾਨ, ਮਿਹਰ ਨਜ਼ਰ ਇਕ ਉਠਾਈਆ। ਲੇਖਾ ਜਾਣ ਸ੍ਰੀ ਭਗਵਾਨ ਪੂਰਬ ਲਹਿਣਾ ਲਹਿਣਾ ਝੋਲੀ ਪਾਈਆ। ਨੌ ਜਨਮ ਦੀ ਕਰ ਕਲਿਆਣ, ਕਰਮ ਕੁਕਰਮ ਲੇਖਾ ਦਏ ਮੁਕਾਈਆ। ਨੌ ਸਿੰਘਾਂ ਕਰੌਣਾ ਇਸ਼ਨਾਨ, ਦੋਆਬਾ ਮੇਲਾ ਸਹਿਜ ਸੁਭਾਈਆ। ਲੇਖਾ ਜਾਣੇ ਜਾਣੀ ਜਾਣ, ਜਾਨਣਹਾਰ ਬੇਪਰਵਾਹੀਆ। ਭੇਵ ਅਭੇਦਾ ਖੋਲ੍ਹੇ ਸ੍ਰੀ ਭਗਵਾਨ, ਪਰਦਾ ਆਪ ਉਠਾਈਆ। ਨਦੇੜ ਦਾ ਪੂਰਾ ਕਰੇ ਬਿਆਨ, ਮਾਣ ਦੇਵੇ ਕ਼ਲਮ ਸ਼ਾਹੀਆ। ਇੱਕੀਆਂ ਦਾ ਇਕ ਫ਼ਰਮਾਨ, ਧੁਰ ਦਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਚੀ ਸਰਨਾਈਆ । ਨੌ ਗੁਰਮੁਖ ਨਵ ਦਵਾਰ, ਨਵ ਨੌ ਚਾਰ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਹੁਕਮ ਦੇਵੇ ਸਹਿਜ ਸੁਭਾਈਆ। ਬ੍ਰਾਹਮਣ ਲੇਖਾ ਮੁਕੇ ਠਗ ਚੋਰ ਯਾਰ, ਅੰਤ ਅਖ਼ੀਰੀ ਦੇਣਾ ਝੋਲੀ ਪਾਈਆ। ਬਗਲਾ ਹੰਸ ਬਣੇ ਰਲੇ ਹੰਸਾਂ ਡਾਰ, ਮਾਣਕ ਮੋਤੀ ਚੋਗ ਆਪਣਾ ਨਾਮ ਮੁਖ ਰਖਾਈਆ। ਅੰਦਰ ਬਾਹਰ ਦੁਖ ਦਏ ਨਵਾਰ, ਸੁਖ ਸਾਗਰ ਸਹਿਜ ਉਪਾਈਆ। ਨੌ ਦਸ ਇਕ ਵਿਹਾਰ, ਵਿਵਹਾਰੀ ਆਪ ਜਣਾਈਆ। ਪ੍ਰੇਮ ਪ੍ਰੀਤੀ ਬੰਧਾਏ ਸਿਰ ਦਸਤਾਰ, ਸਿਰ ਆਪਣਾ ਹੱਥ ਟਿਕਾਈਆ। ਸੇਵਾ ਕਰੇ ਸਿੰਘ ਲਾਲ, ਲਾਲ ਗੁਲਾਲਾ ਰੰਗ ਚੜ੍ਹਾਈਆ। ਸਾਚਾ ਬਸਤਰ ਕਰਾਏ ਤਨ ਸ਼ਿੰਗਾਰ, ਤਤਵ ਤਤ ਬਦਲਾਈਆ। ਪੂਰਬ ਲਹਿਣਾ ਪਿਛਲਾ ਉਧਾਰ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਹੇ ਮੈਂ ਵੇਖਿਆ ਚਵੀ ਚੇਤ, ਚੌਵੀ ਹੱਥ ਨਿਸ਼ਾਨਾ ਨਜ਼ਰੀ ਆਈਆ। ਜਿਸ ਠਾਕਰ ਸਵਾਮੀ ਰਚੀ ਖੇਡ, ਖਿਲਾਰੀ ਹੋ ਕੇ ਫੇਰਾ ਪਾਈਆ। ਉਸ ਦੇ ਕੋਲੋਂ ਪੁਛਣਾ ਭੇਤ, ਪਰਦਾ ਦੇ ਉਠਾਈਆ। ਓਸਨੇ ਕਰਨਾ ਹੇਤ, ਜਿਸ ਨੂੰ ਲੋਕਮਾਤ ਸਭ ਤੋਂ ਉਤਮ ਮਿਲੀ ਵਡਿਆਈਆ। ਸਚ ਸੁਹੰਜਣੀ ਦੇ ਕੇ ਸੇਜ, ਆਸਣ ਸਿੰਘਾਸਣ ਦੇਣਾ ਸੁਹਾਈਆ। ਧੁਰ ਸੰਦੇਸ਼ਾ ਦੇਣਾ ਭੇਜ, ਜਨ ਭਗਤਾਂ ਕਰ ਸ਼ਨਵਾਈਆ। ਮਨ ਵਾਸਨਾ ਛਡ ਕੇ ਬਣਨਾ ਨੇਕ, ਨਿੱਕਿਆਂ ਵੱਡਾ ਇਕੋ ਰੰਗ ਵਖਾਈਆ। ਤੁਸੀਂ ਵੇਖੋ ਆਪਣਾ ਦੇਸ,
ਕਿਉਂ ਪਰਦੇਸੀ ਹੋ ਕੇ ਬੈਠੇ ਮੁਖ ਭਵਾਈਆ। ਇਕੋ ਸਜਦਾ ਇਕੋ ਕਰੋ ਆਦੇਸ, ਨਿਉਂ ਨਿਉਂ ਏਕਾ ਸੀਸ ਨਿਵਾਈਆ। ਜੋ ਸਰਬ ਸਵਾਮੀ ਕਰਨ ਆਇਆ ਹੇਤ, ਹਿਤਕਾਰੀ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਚਵੀ ਚੇਤ ਕਹੇ ਮੈਂ ਨੌ ਦਾ ਦੱਸਾਂ ਹਾਲ, ਨਵ ਨੌ ਚਾਰ ਦਿਆਂ ਵਡਿਆਈਆ। ਇਨ੍ਹਾਂ ਦਾ ਲੇਖਾ ਨਾਲ ਸਿੰਘ ਪਾਲ, ਜੋ ਪਲਕ ਵਿਛੋੜਾ ਝਲ ਨਾ ਸਕਣ ਰਾਈਆ। ਇਸੇ ਕਾਰਨ ਹੋਇਆ ਪ੍ਰਭੂ ਦਿਆਲ, ਦਇਆਨਿਧ ਬੇਪਰਵਾਹੀਆ। ਪ੍ਰੇਮ ਪ੍ਰੀਤੀ ਪਾ ਕੇ ਜਾਲ, ਬੰਧਨ ਇਕ ਰਖਾਈਆ। ਭਗਤ ਦਵਾਰੇ ਸਚ ਸਚੀ ਧਰਮਸਾਲ, ਪੂਰਬ ਲੇਖਾ ਦਏ ਮੁਕਾਈਆ। ਅਗਲਾ ਦੱਸੇ ਹੋਰ ਸਵਾਲ, ਜਿਸ ਦਾ ਜਵਾਬ ਨਾ ਕੋਇ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲਣਹਾਰਾ ਖੇਲ ਮਹਾਨ, ਦੀਨਾ ਬੰਧਪ ਦੀਨ ਦਿਆਲ, ਪੁਰਖ ਅਕਾਲ ਅਕਲ ਕਲ ਆਪਣੀ ਆਪ ਵਰਤਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੧ ਅਜੀਤ ਸਿੰਘ ਦੇ ਗ੍ਰਹਿ ਬਟਾਲਾ
ਜਲ ਕਹੇ ਨੌ ਗੁਰਮੁਖ ਖ਼ੁਸ਼ੀ ਮਨੌਂਣਗੇ। ਨੌ ਦਸ ਸਾਚੀ ਸੇਵ ਕਮੌਂਣਗੇ। ਹਸ ਹਸ ਪੰਡਤ ਦਾ ਪੰਧ ਮੁਕੌਂਣਗੇ। ਜਪ ਜਪ ਇਕੋ ਢੋਲਾ ਗੌਣਗੇ। ਛੰਦ ਛੰਦ ਸੋਹੰ ਰਾਗ ਅਲੌਣਗੇ। ਬੰਦ ਬੰਦ ਬੰਦਗੀ ਵਿਚ ਸਮੌਣਗੇ। ਅਨੰਦ ਅਨੰਦ ਅਨੰਦ ਵਿਚੋਂ ਪਰਗਟੌਣਗੇ। ਮੰਗ ਮੰਗ ਮਾਂਗਤ ਹੋ ਕੇ ਝੋਲੀ ਵਖੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਆਸਾ ਇਕ ਵਧੌਣਗੇ। ਆਸਾ ਕਹੇ ਮੈਂ ਬੜੀ ਵੱਡੀ ਲੰਮੀ ਵਧਣਾ, ਸਭ ਨੂੰ ਦਿਆਂ ਸੁਣਾਈਆ। ਜਿਸ ਨੇ ਪਾਰ ਕਰਾਇਆ ਸਧਨਾ, ਸਿਰ ਆਪਣਾ ਹੱਥ ਟਿਕਾਈਆ। ਪਾਰ ਉਤਾਰਨਹਾਰਾ ਆਹਲਾ ਅਦਨਾ, ਅਦਾਲਤ ਇਕ ਲਗਾਈਆ। ਕਰਮ ਕੁਕਰਮ ਦਾ ਜਿਸ ਨੇ ਤੋਲਣਾ ਵਜ਼ਨਾ, ਨਾਮ ਕੰਡੇ ਉਤੇ ਚੜ੍ਹਾਈਆ। ਜਿਸ ਦਾ ਸਤਿ ਹੋਣਾ ਬਚਨਾ, ਸਕੇ ਨਾ ਕੋਇ ਉਲਟਾਈਆ। ਓਸੇ ਨੇ ਸਾਚਾ ਹੁਕਮ ਇਕ ਦੱਸਣਾ, ਹਰਿਸੰਗਤ ਦਏ ਸਮਝਾਈਆ। ਦੋ ਚਾਰ ਹੋ ਕੇ ਤੁਹਾਡੇ ਅੰਦਰ ਵਸਣਾ, ਕੂੜੀ ਵਿਸ ਬਾਹਰ ਕਢਾਈਆ। ਦਰਸ ਕਰੌਣਾ ਅੱਖਨਾ, ਅੱਖ ਅੱਖ ਨਾਲ ਮਿਲਾਈਆ। ਲੱਖ ਚੁਰਾਸੀ ਵਰੋਲ ਮੱਖਣਾ, ਗੁਰਮੁਖ ਰਿਹਾ ਪਰਗਟਾਈਆ। ਪ੍ਰੇਮ ਪ੍ਰੀਤੀ ਕੋਈ ਨਾ ਰਹੇ ਸਖਣਾ, ਦੇਵਣਹਾਰ ਆਪ ਗੁਸਾਈਂਆ। ਨੌ ਸਿੱਖ ਤਾਰਾ ਸਿੰਘ ਮਲਣਾ ਵਟਣਾ, ਪ੍ਰਭ ਦੀ ਚਰਨ ਧੂੜ ਦਿਤੀ ਨਾਲ ਮਿਲਾਈਆ। ਕੁਛ ਲੇਖਾ ਪਿਛੇ ਰਹਿ ਗਿਆ ਪਟਨਾ, ਧੁਰ ਦਾ ਵੇਖ ਵਖਾਈਆ। ਇਹ ਖੇਲ ਅਗੰਮੀ ਘਟਨਾ, ਘਾਟੇ ਵਾਲਿਆਂ ਦੇ ਘਾਟੇ ਪੂਰ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗੇ ਲੇਖਾ ਫੇਰ ਜਣਾਵੇ ਅਗਲਾ, ਸ਼ਾਹ ਕੰਗਲਾ ਆਪਣੇ ਵਿਚ ਸਮਾਈਆ।
੨੪ ਚੇਤ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ
ਨੌ ਗੁਰਸਿਖ ਆਓ ਅਗੇ, ਪਿਛਲਾ ਲੇਖਾ ਦਿਆਂ ਚੁਕਾਈਆ। ਗਲ ਵਿਚੋਂ ਲਾਹ ਲਓ ਆਪਣੇ ਆਪਣੇ ਝੱਗੇ, ਤਪਸਿਆ ਪਿਛਲੀ ਝੋਲੀ ਪਾਈਆ। ਮੀਤ ਪਿਆਰੇ ਸੱਜਣ ਬਣੋ ਸਕੇ, ਸਗਲਾ ਸੰਗ ਬਣਾਈਆ। ਧੁਰ ਦੇ ਸ਼ਬਦ ਜੋ ਅੰਤ ਅਖ਼ੀਰੀ ਦੱਸੇ, ਪਾਲ ਸਿੰਘ ਦਿਆਂ ਵਡਿਆਈਆ । ਓਸੇ ਦੇ ਅੱਜ ਆ ਗਏ ਸੱਦੇ, ਪਿਛਲਾ ਪੰਧ ਮੁਕਾਈਆ। ਓਸੇ ਦਾ ਨੂਰ ਓਸੇ ਦੀ ਜੋਤ ਜਗੇ, ਸ਼ਬਦ ਸੁਤ ਵੱਜੇ ਵਧਾਈਆ। ਪ੍ਰੇਮ ਪਿਆਰ ਸਚ ਪ੍ਰੀਤੀ ਦੇ ਵੇਖੋ ਮਜ਼ੇ, ਮਜ਼ਲਸ ਆਪਣੇ ਨਾਲ ਰਖਾਈਆ। ਅਜੇ ਤਕ ਗੁਰਮੁਖੋ ਤੁਹਾਡੇ ਲੇਖੇ ਰੱਖੇ ਅੱਧੇ, ਅੱਧਾ ਹਿੱਸਾ ਇਕੋ ਵਾਰ ਅਗਲਾ ਤੁਹਾਡੀ ਝੋਲੀ ਪਾਈਆ। ਕਿਰਪਾ ਕਰੇ ਪੁਰਖ ਸਮਰਥੇ, ਸਾਹਿਬ ਸਵਾਮੀ ਬੇਪਰਵਾਹੀਆ। ਓਸ ਬ੍ਰਾਹਮਣ ਨੂੰ ਵੇਖੋ ਅੱਖੇ, ਜੋ ਪਿਛਲਾ ਸੰਗੀ ਜੋੜ ਜੁੜਾਈਆ । ਜਿਸ ਦੇ ਕਰਮਾਂ ਦੇ ਰੋਗ ਕੱਟੇ, ਪਾਪਾਂ ਦੀ ਮੈਲ ਧੁਆਈਆ। ਧੁਰ ਸੰਦੇਸ਼ੇ ਦੇ ਕੇ ਸੱਚੇ, ਸਚ ਸੁਚ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਕੁੜਤਾ ਕਹੇ ਮੈਂ ਕਿਉਂ ਗਿਆ ਲਥ, ਮੈਨੂੰ ਪੁਛੋ ਚਾਈਂ ਚਾਈਂਆ । ਕੀ ਕਰੇ ਖੇਲ ਪੁਰਖ ਸਮਰਥ, ਸਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਮੈਂ ਕਾਇਆ ਚੋਲਾ ਬਦਲ ਕੇ ਬਦਲੀ ਕੀਤੀ ਝਟ, ਪੜਦਾ ਆਪਣਾ ਦਿਤਾ ਉਠਾਈਆ । ਸਾਰੇ ਗੁਰਮੁਖ ਅੱਖਾਂ ਨਾਲ ਲਉ ਤਕ, ਜੋ ਨੌ ਦਰ ਬੈਠੇ ਪੰਧ ਮੁਕਾਈਆ। ਸਚ ਦਵਾਰੇ ਆਏ ਹੱਸ, ਖ਼ੁਸ਼ੀਆਂ ਢੇਲੇ ਗਾਈਆ। ਜਿਨ੍ਹਾਂ ਪਿਛੇ ਮਾਰਗ ਲੌਣਾ ਸਚ, ਇਹ ਰੀਤੀ ਸਚ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਝੱਗਾ ਕਹੇ ਅਸੀਂ ਨੌ ਕਰਨ ਲੱਗੇ ਸੀ ਇਸ਼ਨਾਨ, ਪਿਛਲੇ ਸਾਥੀ ਨਜ਼ਰੀ ਆਈਆ। ਸਾਨੂੰ ਗਲੋਂ ਲੱਥਿਆਂ ਨੂੰ ਵੇਖ ਕੇ ਇਸ ਬ੍ਰਾਹਮਣ ਨੇ ਮੰਗ ਲਿਆ ਦਾਨ, ਅਗੇ ਆਪਣੀ ਝੋਲੀ ਡਾਹੀਆ। ਜੇ ਵਿਛੜਨ ਲਗਿਆਂ ਮੈਨੂੰ ਦੇ ਦਿਉ ਦਾਨ ਮੈਂ ਜ਼ਰੂਰ ਮਿਲਾਵਾਂ ਭਗਵਾਨ, ਵਿਚੋਲਾ ਸਾਚਾ ਸੇਵ ਕਮਾਈਆ । ਨੌਆਂ ਕੀਤਾ ਇਕ ਫ਼ਰਮਾਨ, ਕਿਉਂ ਪੰਡਤਾ ਰਿਹਾ ਸਤਾਈਆ। ਉਹਨਾਂ ਨੂੰ ਇਸ਼ਾਰੇ ਨਾਲ ਕਹਿੰਦਾ ਉਹ ਵੇਖੋ ਰੱਬ ਦਾ ਨਿਸ਼ਾਨ, ਸਾਢੇ ਤਿੰਨ ਮਿੰਟ ਧਿਆਨ ਲਗਾਈਆ। ਅੱਖਾਂ ਮੀਟੋ ਤੁਹਾਨੂੰ ਆ ਜਾਵੇ ਗਿਆਨ, ਪੁਰਖ ਅਬਿਨਾਸ਼ੀ ਦਰਸ ਦਿਖਾਈਆ। ਉਹ ਸਾਰੇ ਜਲ ਵਿਚ ਬੈਠੇ ਅੱਖਾਂ ਉਂਗਲਾਂ ਨਾਲ ਦਬਾਣ, ਅੰਦਰੇ ਅੰਦਰ ਖੋਜ ਖੁਜਾਈਆ। ਓਧਰੋਂ ਬ੍ਰਾਹਮਣ ਹੋ ਪਰਧਾਨ, ਆਪ ਆਪਣਾ ਹੁਕਮ ਸੁਣਾਈਆ। ਸੋਹਣਾ ਸਮਾਂ ਪ੍ਰਭ ਨੇ ਮੇਲਿਆ ਆਣ, ਖ਼ੁਸ਼ੀ ਦਿਨ ਵਖਾਈਆ। ਨਵਾਂ ਦੇ ਕੁੜਤੇ ਚੁਕ ਕੇ ਭੱਜਿਆ ਵਿਚ ਮੈਦਾਨ, ਅਗਲਾ ਪੰਧ ਮੁਕਾਈਆ। ਮਨ ਵਾਸਨਾ ਆਈ ਜੇ ਮੈਨੂੰ ਪਹਿਲੋਂ ਕਰਾ ਦੇਂਦੇ ਇਸ਼ਨਾਨ, ਆਪਣੀ ਸੇਵ ਕਮਾਈਆ। ਫੇਰ ਮੈਂ ਸਾਰੇ ਬਸਤਰਾਂ ਦਾ ਇਹਨਾਂ ਕੋਲੋਂ ਮੇਟ ਦਿੰਦਾ ਨਿਸ਼ਾਨ, ਪਿੱਛਾ ਸਮਝ ਕਿਸੇ ਨਾ ਆਈਆ। ਓਧਰੋਂ ਸਾਢੇ ਤਿੰਨਾਂ ਮਿੰਟਾਂ ਪਿਛੋਂ ਅੱਖਾਂ ਖੋਲ੍ਹ ਕੇ ਇਕ ਦੂਜੇ ਵਲੇ ਲੱਗੇ ਤਕਾਣ, ਤੱਕਣ ਚਾਈਂ ਚਾਈਂਆ। ਕਿਸ ਤਰਾ ਦਾ ਤੈਨੂੰ ਮਿਲਿਆ ਭਗਵਾਨ, ਮੈਨੂੰ ਦੇ ਦ੍ਰਿੜਾਈਆ। ਓਨੇ ਚਿਰ ਨੂੰ ਲਾਲ ਸਿੰਘ ਦਾ ਕਪੜਿਆਂ ਵੱਲੇ ਹੋ ਗਿਆ ਖ਼ਿਆਲ, ਅੱਖ ਨਾਲ ਤੱਕ ਕੇ ਸਭ ਨੂੰ ਰਿਹਾ ਸੁਣਾਈਆ। ਵੇਖੋ ਪੰਡਤ ਕਿਧਰ ਗਿਆ ਸ਼ਿਤਾਬ, ਬਸਤਰ ਉਠਾ ਕੇ ਭੱਜਾ ਵਾਹੋ ਦਾਹੀਆ। ਇਕ ਨੇ ਕਿਹਾ ਅਸੀਂ ਕਰਾਇਆ ਨਹੀਂ ਉਸ ਨੂੰ ਇਸ਼ਨਾਨ, ਸਾਡੀ ਭੁਲ ਦੀ ਸਜ਼ਾ ਤੇਗ਼ਾ ਕਮਲਾ ਰਿਹਾ ਭੁਗਤਾਈਆ। ਚਲੋ ਓਸੇ ਨੂੰ ਜਾ ਕੇ ਦੱਸੀਏ
ਉਹਦਾ ਬਿਆਨ, ਹਾਲਤ ਸਰਬ ਦ੍ਰਿੜਾਈਆ। ਇਕੱਠੇ ਹੋ ਕੇ ਆ ਗਏ ਸਚ ਅਸਥਾਨ, ਵਾਰਤਾ ਸਚ ਦਿਤੀ ਸੁਣਾਈਆ। ਓਸ ਅੱਗੋਂ ਕਿਹਾ ਆਉ ਮੇਰੇ ਮਹਿਮਾਨ, ਪ੍ਰੇਮ ਪਿਆਰ ਨਾਲ ਜਣਾਈਆ। ਕੁਛ ਤੁਹਾਨੂੰ ਸੁਣਾਵਾਂ ਵਿਚ ਕਾਨ, ਹੌਲੀ ਜਿਹੀ ਦ੍ਰਿੜਾਈਆ। ਜਿਸ ਵੇਲੇ ਭਗਤਾਂ ਦਾ ਭਗਵਨ ਬਣ ਕੇ ਆਇਆ ਭਗਵਾਨ, ਤੁਹਾਡਾ ਲੇਖਾ ਦਏ ਮੁਕਾਈਆ। ਬ੍ਰਾਹਮਣ ਦਾ ਪੂਰਾ ਕਰ ਇਸ਼ਨਾਨ, ਦੁਰਮਤ ਮੈਲ ਦੇਵੇ ਧੁਆਈਆ। ਅਗੇ ਦੇ ਕੇ ਧੁਰ ਫ਼ਰਮਾਨ, ਸਚ ਸੰਦੇਸ਼ਾ ਇਕ ਦ੍ਰਿੜਾਈਆ। ਜਨ ਭਗਤੋ ਗੁਰਮੁਖੋ ਤੁਸੀਂ ਕਦੇ ਨਹੀਂ ਹੋਣਾ ਬੇਈਮਾਨ, ਕੂੜੀ ਕਿਰਿਆ ਅੰਤਰ ਨਾ ਕੋਇ ਰਖਾਈਆ। ਪੁਰਖ ਅਬਿਨਾਸ਼ੀ ਹੋ ਕੇ ਮਿਹਰਵਾਨ, ਰਛਿਆ ਕਰੇ ਥਾਉਂ ਥਾਈਂਆ। ਵੇਲਾ ਵਕ਼ਤ ਘੜੀ ਪਲ ਥਿਤ ਚਵੀ ਚੇਤ ਮਹਾਨ, ਮਹਿੰਮਾ ਅਕਥ ਅਕਥ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਨੌ ਕਹਿਣ ਕਿਸ ਬਿਧ ਵੇਖੀਏ ਖੇਲ ਤਮਾਸ਼ੇ, ਭੇਵ ਕਵਣ ਖੁਲ੍ਹਾਈਆ। ਕਿਸ ਬਿਧ ਮਿਲੇ ਪੁਰਖ ਅਬਿਨਾਸ਼ੇ, ਸ਼ਬਦ ਕਵਣ ਸੁਣਾਈਆ। ਕਿਸ ਬਿਧ ਨਿਰਗੁਣ ਨੂਰ ਜੋਤ ਹੋਵੇ ਪਰਕਾਸ਼ੇ, ਅੰਧ ਅੰਧੇਰ ਦਏ ਮਿਟਾਈਆ। ਕਿਸ ਬਿਧ ਸਗਲਾ ਸੰਗੀ ਹੋਵੇ ਸਾਥੇ, ਧੁਰ ਦਾ ਸੰਗ ਬਣਾਈਆ। ਤੇਗ਼ਬਹਾਦਰ ਕਿਹਾ ਉਹ ਸਮਰਥ ਕਲਾ ਪ੍ਰਭ ਆਪੇ, ਆਪਣੀ ਬਣਤ ਆਪਣੇ ਹੱਥ ਰਖਾਈਆ। ਤੁਹਾਡੇ ਜੋੜ ਕੇ ਧੁਰ ਦੇ ਨਾਤੇ, ਬੰਧਨ ਆਪਣਾ ਦੇਵੇ ਪਾਈਆ। ਸਗਲਾ ਸੰਗ ਬਣਾ ਕੇ ਸਾਥੇ, ਸੋਹਣਾ ਜੋੜ ਜੁੜਾਈਆ। ਪੂਰਬ ਜਨਮ ਪੂਰੇ ਕਰ ਕੇ ਘਾਟੇ, ਮੰਜ਼ਲ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਤੇਗ਼ਬਹਾਦਰ ਕਹੇ ਮੇਰੀ ਪ੍ਰਭੂ ਕਰੇ ਪ੍ਰਿਤਪਾਲ, ਪਾਲ ਮੇਰੇ ਨਾਉਂ ਮਿਲੀ ਵਡਿਆਈਆ। ਮੇਰੀ ਲੇਖੇ ਲਾਵੇ ਘਾਲ, ਜੋ ਧੁਰ ਦੀ ਸੇਵ ਕਮਾਈਆ। ਵਡਿਆਈ ਮਿਲੇ ਓਸੇ ਦੇ ਲਾਲ, ਦੋ ਜਹਾਨਾਂ ਕਰੇ ਰੁਸ਼ਨਾਈਆ । ਤੁਹਾਡੀ ਅਮਾਨਤ ਗੁਰਮੁਖੋ ਰੱਖਾਂ ਸੰਭਾਲ, ਖਿਆਨਤ ਵਿਚ ਨਾ ਕੋਇ ਕਰਾਈਆ। ਜਿਸ ਵੇਲੇ ਮੇਰਾ ਬਣਿਆ ਚੌਵੀਆਂ ਸਾਲ, ਦੋ ਚਾਰ ਇਕੋ ਰੰਗ ਵਖਾਈਆ। ਧੁਰ ਸੰਦੇਸ਼ਾ ਦੇ ਅਹਿਵਾਲ, ਸਤਿ ਸਚ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪਾਲ ਸਿੰਘ ਕਹੇ ਮੈਂ ਵੇਖਿਆ ਪ੍ਰਿਤਪਾਲਕ, ਪਾਲਣਹਾਰਾ ਇਕੋ ਨਜ਼ਰੀ ਆਈਆ। ਗੁਰਮੁਖੋ ਓਸ ਦੇ ਬਣੇ ਰਹੋ ਬਾਲਕ, ਬਾਲਿਆਂ ਨਾਲੋਂ ਚੰਗਾ ਆਪਣੀ ਗੋਦ ਟਿਕਾਈਆ। ਓਸ ਦਾ ਰੂਪ ਵੇਖਿਓ ਖ਼ਾਲਸ, ਜੋ ਖ਼ਾਲਸ ਦਾਤਾ ਬੇਪਰਵਾਹੀਆ। ਨਿੰਦਰਾ ਵਿਚ ਨਾ ਆਇਉ ਆਲਸ, ਮਾਇਆ ਮਮਤਾ ਮੋਹ ਨਾ ਕੋਇ ਵਡਿਆਈਆ। ਮੈਂ ਤੁਹਾਡੀ ਕਰਾਂ ਸਫ਼ਾਰਸ਼, ਜ਼ਾਮਨ ਹੋ ਕੇ ਲਵਾਂ ਬਚਾਈਆ। ਅੱਖਰਾਂ ਵਾਲੀ ਨਾ ਸਮਝਿਓ ਇਬਾਰਤ, ਧੁਰ ਦਾ ਸ਼ਬਦ ਧੁਰ ਦੀ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪਾਲ ਸਿੰਘ ਕਿਹਾ ਵੇਖੋ ਵੇਲਾ ਵਕ਼ਤ ਆਇਆ ਆਪਣੇ ਕੰਢੇ, ਸੋਹਣੀ ਰੁਤ ਥਿਤ ਸੁਹਾਈਆ। ਕਿਉਂ ਤੁਸੀਂ ਬੈਠੇ ਪਿੰਡੇ ਨੰਗੇ, ਤਨ ਖ਼ਾਕੀ ਰਹੇ ਵਖਾਈਆ। ਸਚ ਪੁਛੋ ਪ੍ਰਭੂ ਨੇ ਕਿਰਪਾ ਕਰਨੀ ਕੂੜ ਕੁੜਿਆਰੇ ਮਿਹਰ ਨਿਗਾਹ ਨਾਲ ਕਰਨੇ ਚੰਗੇ, ਖੋਟਿਆਂ ਖਰੇ ਦੇਣੇ ਬਣਾਈਆ। ਬਿਨ ਬੰਦਗੀਉਂ ਬਣਾ ਕੇ ਬੰਦੇ, ਹੁਕਮ ਆਪਣਾ ਇਕ ਸਮਝਾਈਆ। ਜੋ ਗੁਰਮੁਖ ਸਾਚੀ ਧਾਰ ਵਿਚੋਂ ਲੰਘੇ, ਆਪਣਾ ਪੰਧ ਮੁਕਾਈਆ। ਵੇਖੋ ਲੇਖਾ ਮੁਕਦਾ ਬ੍ਰਾਹਮਣ ਪੰਡੇ, ਨੌ ਜਨਮ ਦਾ ਲਹਿਣਾ ਝੋਲੀ ਪਾਈਆ। ਦੀਨ ਦਿਆਲ ਟੁਟੀ ਗੰਢੇ, ਨਾਤਾ ਆਪਣੇ ਨਾਲ ਜੁੜਾਈਆ। ਗੁਰਮੁਖ
ਬਣਾ ਕੇ ਆਪਣੇ ਸਾਚੇ ਚੰਦੇ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੌ ਕਹਿਣ ਕੀ ਪੰਡਤ ਦਾ ਹਿਸਾਬ, ਸਮਝ ਵਿਚ ਕੁਛ ਨਾ ਆਈਆ। ਪੁਰਖ ਅਕਾਲ ਕਿਹਾ ਇਸਨੂੰ ਕੋਈ ਦੁਖ ਦਰਦ ਔਣ ਵਾਲਾ ਸੀ ਅਜ਼ਾਬ, ਜੋ ਸਾਢੇ ਤਿੰਨ ਮਹੀਨੇ ਸਤਾਈਆ। ਛੱਤੀ ਦਿਨ ਇਹਦੀ ਬੰਦ ਰਹਿਣੀ ਆਵਾਜ਼, ਰਸਨਾ ਮੁਖ ਨਾ ਕੋਇ ਹਿਲਾਈਆ। ਜਗਤ ਸਨਬੰਧੀਆਂ ਦੇਣਾ ਸੀ ਜਵਾਬ, ਨਾਤਾ ਕੂੜ ਦੇਣਾ ਤੁੜਾਈਆ। ਇਹ ਖੇਲ ਵੇਖ ਪਾਲ ਸਿੰਘ ਦਿਤਾ ਆਖ, ਆਖ਼ਰ ਅੰਤ ਜਣਾਈਆ। ਇਹ ਉਹਨਾਂ ਦਾ ਸਾਥ, ਸੰਗੀ ਬਣ ਕੇ ਫੇਰੀ ਗਿਆ ਪਾਈਆ। ਕਰਨੀ ਦਾ ਬੜਾ ਚਲਾਕ, ਕਰਤੇ ਦਾ ਰੂਪ ਲਏ ਬਦਲਾਈਆ। ਨੌਵਾਂ ਦੀ ਗੰਢ ਰਖੀ ਸਾਂਭ, ਆਪਣੇ ਕੋਲ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਨੌ ਕਹਿਣ ਅਸੀਂ ਤੇ ਸਮਝਿਆ ਬੜਾ ਚੰਗਾ, ਚੰਗਿਆਂ ਵਿਚੋਂ ਨਜ਼ਰੀ ਆਈਆ। ਜਿਹੜਾ ਤੀਰਥ ਉਤੇ ਜਾ ਕੇ ਕਰਦਾ ਮਾਈ ਗੰਗਾ, ਪਾਪਾਂ ਮੈਲ ਗਵਾਈਆ। ਵਖਰਾ ਵੇਖਿਆ ਇਸ ਕੋਲ ਢੰਗਾ, ਜੋ ਜਾਂਦੇ ਰਾਹੀਆਂ ਲਏ ਚੁਰਾਈਆ। ਬਾਹਰੋਂ ਕਰ ਕੇ ਭੇਖ ਭਖੰਡਾ, ਅੰਦਰੋਂ ਠੱਗੀ ਜਾਏ ਕਮਾਈਆ। ਜੇ ਪ੍ਰਭੂ ਕਿਰਪਾ ਕਰ ਕੇ ਇਹਨੂੰ ਬਣਾ ਦਏਂ ਬੰਦਿਆਂ ਵਰਗਾ ਬੰਦਾ, ਅੰਦਰੋਂ ਸੁਰਤੀ ਦੇ ਭੁਆਈਆ। ਇਹਦਾ ਮਨ ਨਾ ਰਹੇ ਗੰਦਾ, ਕੂੜੀ ਕਿਰਿਆ ਜਾਏ ਤਜਾਈਆ। ਫੇਰ ਸਾਡਾ ਬਣੇ ਸੋਹਣਾ ਸੰਗਾ, ਬੰਧਨ ਇਕੋ ਨਜ਼ਰੀ ਆਈਆ। ਜਿਸ ਸਾਡਾ ਨੰਗਾ ਕੀਤਾ ਪਿੰਡਾ, ਇਸ ਦੇ ਪਿਛੇ ਇਸ ਦਾ ਪਿੰਡਾ ਮਲ ਮਲ ਕੇ ਸੇਵਾ ਲਈਏ ਕਮਾਈਆ। ਇਹ ਪਿਆਰ ਸਾਨੂੰ ਲਗੇ ਚੰਗਾ, ਜਿਸ ਦਾ ਲੇਖਾ ਅਗੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਚਵੀ ਚੇਤ ਕਹੇ ਮੈਂ ਜਿਸ ਦੀ ਰੱਖੀ ਉਡੀਕ, ਬੈਠਾ ਰਿਹਾ ਧਿਆਨ ਲਗਾਈਆ। ਓਸੇ ਦੀ ਆ ਗਈ ਤਾਰੀਖ, ਪ੍ਰਭੂ ਤਬਦੀਲੀ ਦੇ ਕਰਾਈਆ। ਗੁਰਮੁਖਾਂ ਦੀ ਵੇਖ ਪ੍ਰੀਤ, ਪ੍ਰੀਤਮ ਆਪਣੀ ਦਇਆ ਕਮਾਈਆ। ਪਿਛਲੇ ਮਹੀਨੇ ਵਿਚ ਲਿਆਂਦੇ ਘਸੀਟ, ਸ਼ਬਦੀ ਡੋਰੀ ਤੰਦ ਬੰਧਾਈਆ। ਕਰੇ ਖੇਲ ਅਗੰਮੀ ਅਜੀਬ, ਅਜਬ ਲੀਲਾ ਆਪ ਵਰਤਾਈਆ। ਬ੍ਰਾਹਮਣ ਲਿਆਂਦਾ ਕ਼ਰੀਬ, ਆਪਣਾ ਹੁਕਮ ਸੁਣਾਈਆ । ਜਿਸ ਨੇ ਅਗੇ ਬਣਨਾ ਸੀ ਮਰੀਜ਼, ਤਬੀਬ ਬਣ ਕੇ ਗੁਰਮੁਖੋ ਓਸ ਦਾ ਰੋਗ ਦਿਓ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਗੁਰਸਿਖ ਕਹਿਣ ਪ੍ਰਭੂ ਸਾਨੂੰ ਦੇ ਗਿਆਨ, ਕਿਸ ਬਿਧ ਲਹਿਣਾ ਦੇਈਏ ਚੁਕਾਈਆ। ਅਬਿਨਾਸ਼ੀ ਕਰਤੇ ਕਿਹਾ ਫੜ ਕੇ ਕਰਾਓ ਇਸ਼ਨਾਨ, ਪਿਛਲੇ ਸਾਥੀ ਸੇਵ ਕਮਾਈਆ । ਦੋਆਬੇ ਵਾਲਿਓ ਇਹ ਫ਼ਰਮਾਨ, ਧੁਰ ਦਰਗਾਹੀ ਦਏ ਜਣਾਈਆ। ਜਿਸ ਸਮੇਂ ਤਾਰਾ ਸਿੰਘ ਜਾਣਾ ਵਿਚ ਮਸਾਨ, ਤੁਸਾਂ ਹਾਜ਼ਰ ਹੋਣਾ ਆਣ, ਮਕਾਣ ਵਾਲਾ ਨਾ ਰੂਪ ਬਣਾਈਆ। ਇਸ ਦਾ ਲੇਖਾ ਮੁੱਕੇ ਵਿਚ ਜਹਾਨ, ਅਗੇ ਮਿਲੇ ਸ੍ਰੀ ਭਗਵਾਨ, ਵਿਛੋੜਾ ਪੰਧ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਓਸੇ ਦਾ ਲੇਖਾ ਓਸੇ ਦਾ ਲਹਿਣਾ ਆਪਣੀ ਕਿਰਪਾ ਨਾਲ ਓਸੇ ਦੀ ਝੋਲੀ ਪਾਈਆ। ਨੰਗਾ ਪਿੰਡਾ ਕਹੇ ਮੇਰੀ ਇਕ ਮੰਗ, ਮਾਂਗਤ ਹੋ ਕੇ ਰਿਹਾ ਧਿਆਨ ਜਣਾਈਆ। ਅਬਿਨਾਸ਼ੀ ਕਰਤੇ ਚਾੜ੍ਹ ਦੇ ਆਪਣਾ ਰੰਗ, ਮਿਹਰਵਾਨ ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਤੇਰਾ ਬਣਿਆ ਸੰਗ, ਹਰਿ ਸੰਗਤ ਜੋੜ ਜੁੜਾਈਆ। ਸਾਨੂੰ ਪਿਛਲਾ ਭੁਲ ਜਾਏ ਅਨੰਦ, ਆਪਣਾ ਅਨੰਦ ਦੇ ਵਖਾਈਆ। ਆਤਮ ਪਰਮਾਤਮ ਪਾ ਦੇ ਗੰਢ,
ਦੋ ਜਹਾਨਾਂ ਨਾ ਹੋਵੇ ਜੁਦਾਈਆ। ਤੂੰ ਸ਼ਾਹ ਪਾਤਸ਼ਾਹ ਸੂਰਾ ਸਰਬੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੰਗਾ ਪਿੰਡਾ ਦੇਵੇ ਦਾਤ, ਦਇਆਵਾਨ ਦਇਆ ਕਮਾਈਆ। ਜਨ ਭਗਤੋ ਚਵੀ ਚੇਤ ਨੂੰ ਸਦਾ ਰਹਾਂ ਤੁਹਾਡੇ ਸਾਥ, ਵਿਛੋੜਾ ਨਜ਼ਰ ਕੋਇ ਨਾ ਆਈਆ। ਭੇਵ ਖੁਲ੍ਹਾ ਕੇ ਆਪਣਾ ਆਪ, ਪਰਦੇ ਦਿਆਂ ਚੁਕਾਈਆ। ਜਨਮ ਕਰਮ ਦੇ ਕਟ ਕੇ ਪਾਪ, ਪਤਿਤ ਪੁਨੀਤ ਦਿਆਂ ਬਣਾਈਆ। ਦਰਸ ਵਖਾਵਾਂ ਸਾਖ਼ਿਆਤ, ਸਨਮੁਖ ਹੋ ਕੇ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਚਵੀ ਚੇਤ ਕਹੇ ਤੁਹਾਡੀ ਸੁਰਤੀ ਕਰੇ ਚੇਤਨ, ਚਿੰਤਾ ਚਿਖਾ ਦਏ ਮਿਟਾਈਆ। ਤੁਹਾਡੀ ਭਟਕਣਾ ਮੇਟੇ ਵਾਸਨ, ਮਨ ਮਨਸਾ ਮਨ ਹੀ ਮਾਹੇਂ ਸਮਾਈਆ। ਭਾਗ ਲਗਾਵੇ ਤੁਹਾਡੇ ਤਨ, ਤੰਦ ਸਤਾਰ ਦਏ ਹਿਲਾਈਆ। ਜੋ ਸ਼ਬਦ ਬਚਨ ਸੁਣ ਕੇ ਜਾਓ ਕੰਨ, ਘਰ ਜਾ ਨਾ ਦੇਣਾ ਭੁਲਾਈਆ। ਪ੍ਰੇਮ ਪਿਆਰ ਦਾ ਬੇੜਾ ਰਿਹਾ ਬੰਨ੍ਹ, ਆਪਣੇ ਕੰਧ ਉਠਾਈਆ। ਕੂੜ ਕੁੜਿਆਰ ਰਿਹਾ ਡੰਨ, ਚੋਟ ਧੁਰ ਦੀ ਇਕ ਜਣਾਈਆ। ਅੱਖੀਂ ਵੇਖ ਕੇ ਨੇਤਰ ਬਣੇ ਨਾ ਰਿਹੋਂ ਅੰਨ੍ਹ, ਅੰਧਲਾਪਨ ਦੇਣਾ ਗਵਾਈਆ। ਪ੍ਰਭੂ ਕੋਈ ਲੋੜ ਨਹੀਂ ਕਿਸੇ ਦੀ ਧਨ, ਜਗਤ ਮਾਇਆ ਨਾ ਕੋਇ ਭਰਮਾਈਆ। ਸਾਚੇ ਮਾਰਗ ਜੋ ਜਨ ਰਿਹਾ ਚਲ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੌ ਕਹਿਣ ਅਸੀਂ ਕਿਉਂ ਆਏ ਦੋਆਬੇ, ਦੋ ਦਰਿਆ ਦੇਣ ਗਵਾਹੀਆ। ਨੌਵਾਂ ਕਹੇ ਸਾਡੇ ਪਿਛਲੇ ਏਧਰ ਸੀ ਮਾਪੇ, ਉਹਨਾਂ ਦੀ ਯਾਦ ਖਿਚ ਲਿਆਈਆ। ਲਾਲ ਸਿੰਘ ਕਿਹਾ ਮੈਂ ਤੁਹਾਡੇ ਨਾਲੋਂ ਛੇਤੀ ਛਡ ਕੇ ਆਪਣਾ ਸਾਥੇ, ਕੀੜੀ ਰੂਪ ਬਦਲਾਈਆ। ਇਕ ਆਸ ਰਖ ਕੇ ਗਿਆ ਕਿ ਸਾਡੇ ਸਾਰਿਆਂ ਦਾ ਪ੍ਰਭੂ ਆਪੇ ਪਰਦਾ ਢਾਕੇ, ਓਢਣ ਆਪਣਾ ਨਾਮ ਪਾਈਆ। ਸਨਮੁਖ ਹੋ ਕੇ ਕਰੇ ਬਾਤੇ, ਸ਼ਬਦ ਨਾਦ ਧੁਨ ਸ਼ਨਵਾਈਆ। ਸਾਨੂੰ ਬੱਚੂ ਬੱਚੂ ਆਖੇ, ਪੁੱਤਰਾਂ ਵਾਂਗ ਗੋਦ ਸੁਹਾਈਆ। ਸਾਨੂੰ ਭੁਲ ਜਾਣ ਪਿਛਲੇ ਮਾਪੇ, ਝੂਠਾ ਨਾਤਾ ਨਾ ਕੋਇ ਰਖਾਈਆ। ਬ੍ਰਾਹਮਣ ਦੇ ਕਪੜੇ ਨਾ ਰਹਿਣ ਪਾਟੇ, ਸੋਹਣੀ ਦਸਤਾਰ ਸੀਸ ਦੇਵੇ ਬੰਧਾਈਆ। ਅਗੇ ਮੰਜ਼ਲ ਰਹੇ ਨਾ ਅਧਵਾਟੇ, ਸਾਚੇ ਪੌੜੇ ਦੇਵੇ ਚੜ੍ਹਾਈਆ। ਜਨ ਭਗਤਾਂ ਕਥਾ ਕਹਾਣੀ ਦੱਸੇ ਸਾਚੇ, ਸਚ ਸਚ ਜਣਾਈਆ। ਤੁਸੀਂ ਬਣੇ ਨਾ ਰਿਹੋ ਸਦਾ ਕਾਕੇ, ਜੋਬਨ ਤੁਹਾਡਾ ਲਏ ਅੰਗੜਾਈਆ। ਤੁਹਾਡੇ ਬਦਲ ਦੇਣੇ ਪਾਸੇ, ਨਰਦ ਨਟੀ ਨਾ ਕੋਇ ਰਖਾਈਆ। ਵੇਖਣਹਾਰਾ ਖੇਲ ਤਮਾਸ਼ੇ, ਨਿਰਗੁਣ ਨਿਰਾਕਾਰ ਨਿਰੰਕਾਰ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਦੇਵੇ ਨਿਵਾਸੇ, ਨਿਵਾਸ ਅਸਥਾਨ ਇਕੋ ਇਕ ਵਖਾਈਆ। ਪੰਡਤ ਕਹੇ ਜਿਸ ਵੇਲੇ ਇਸ਼ਨਾਨ ਕੀਤਾ ਮੈਨੂੰ ਲਗੀ ਠੰਡ, ਅਗਨੀ ਤਤ ਬੁਝਾਈਆ। ਮੇਰੇ ਜਨਮ ਕਰਮ ਦੀ ਪਿਛਲੀ ਖੁਲ੍ਹ ਗਈ ਸਾਰੀ ਗੰਢ, ਲੇਖਾ ਨਜ਼ਰ ਕੋਇ ਨਾ ਆਈਆ। ਮੈਂ ਅੰਦਰੇ ਅੰਦਰ ਮੰਗੀ ਇਕ ਮੰਗ, ਝੋਲੀ ਖ਼ਾਲੀ ਅਗੇ ਡਾਹੀਆ। ਪ੍ਰਭੂ ਜਿਨ੍ਹਾਂ ਦਾ ਮੇਰੇ ਨਾਲ ਸੰਗ, ਨਵਾਂ ਦੇ ਨੌ ਨੌ ਜਨਮ ਦੇ ਮੇਰੇ ਲੇਖੇ ਆਪਣੀ ਝੋਲੀ ਪਾਈਆ। ਸਭ ਕੁਛ ਤੇਰੇ ਹਾਥੇ, ਦੇਵਣਹਾਰ ਸੱਚੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਟੇਕਣ ਮਾਥੇ, ਬੈਠੇ ਸੀਸ ਝੁਕਾਈਆ। ਬਿਨ ਤੇਰੀ ਕਿਰਪਾ ਤੇਰਾ ਹੁਕਮ ਕਿਹੜਾ ਵਾਚੇ, ਜਗਤ ਬੁਧੀ ਨਾ ਕੋਇ ਚਤੁਰਾਈਆ। ਪੁਰਖ ਅਕਾਲ ਕਿਹਾ ਮੈਂ ਮਾਰਗ ਲੌਣਾ ਸਾਚੇ, ਸਚ ਸੁਚ ਦਿਆਂ ਦ੍ਰਿੜਾਈਆ। ਕੂੜੀ ਕਿਰਿਆ ਤੋੜ ਕੇ ਨਾਤੇ, ਧੁਰ ਦਾ ਮੇਲਾ ਲੈਣਾ ਮਿਲਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬ੍ਰਾਹਮਣ ਕਹੇ ਜਿਸ ਵੇਲੇ ਮੇਰੇ ਉਤੋਂ ਦੀ ਵਗੀ ਜਲਧਾਰ, ਆਪਣੀ ਸੇਵ ਕਮਾਈਆ। ਮੈਂ ਪ੍ਰਭੂ ਨੂੰ ਕਰ ਕੇ ਨਿਮਸਕਾਰ, ਆਪਣੀ ਭੁਲ ਬਖ਼ਸ਼ਾਈਆ। ਪਿਛਲਾ ਕ਼ਰਜ਼ਾ ਦਿਤਾ ਉਤਾਰ, ਨੌਵਾਂ ਦਾ ਉਧਾਰ ਝੋਲੀ ਦਿਤਾ ਪਾਈਆ। ਪੰਡਤ ਕਹੇ ਮੈਂ ਛਡਿਆ ਵਿਕਾਰ, ਜੂਠ ਝੂਠ ਬਾਹਰ ਦਿਤਾ ਕਢਾਈਆ। ਅਗੇ ਮੈਨੂੰ ਕੋਈ ਨਾ ਕਿਹੋ ਚੋਰ ਠਗ ਯਾਰ, ਕੂੜੀ ਕਿਰਿਆ ਦਿਤੀ ਤਜਾਈਆ। ਜਿਸ ਵੇਲੇ ਮੈਨੂੰ ਨੌਵਾਂ ਨੇ ਦਿਤਾ ਨੁਹਾਲ, ਮੇਰਾ ਲਹਿਣਾ ਦਿਤਾ ਬਦਲਾਈਆ। ਨਾਹ ਧੋ ਕੇ ਦਰਸ ਪਾਇਆ ਚਮਿਆਰ ਯਾਰ, ਰਵੀਦਾਸ ਓਹੋ ਨਜ਼ਰੀ ਆਈਆ । ਜੋ ਨੰਗੇ ਪਿੰਡੇ ਸੇਵਾ ਕਰਦਾ ਰਿਹਾ ਵਿਚ ਸੰਸਾਰ, ਪਾਣਹਾ ਗੰਢ ਕੇ ਝਟ ਲੰਘਾਈਆ। ਨੌ ਜਣੇ ਤੁਸੀਂ ਵੀ ਓਸ ਵੇਲੇ ਆ ਕੇ ਖੇਡਦੇ ਸੀ ਸ਼ਿਕਾਰ, ਝਾੜ ਖੱਡਾਂ ਫੋਲ ਫੁਲਾਈਆ। ਓਸ ਵੇਲੇ ਹੁੰਦੀ ਰੁੱਤ ਸੀ ਹਾੜ੍ਹ, ਅਗਨੀ ਅੱਗ ਸਤਾਈਆ। ਤੁਸਾਂ ਗਲੋਂ ਕਪੜੇ ਲਏ ਸੀ ਉਤਾਰ, ਨੰਗੇ ਪਿੰਡੇ ਜਿਸ ਦੇ ਕੋਲ ਬੈਠੇ ਚਾਈਂ ਚਾਈਂਆ। ਓਸ ਨੇ ਕਿਹਾ ਹਸ ਕੇ ਨਾਲ ਪਿਆਰ, ਕੀ ਮਾਰਿਆ ਸ਼ਿਕਾਰ, ਮੈਨੂੰ ਦਿਓ ਸਮਝਾਈਆ। ਸਾਰੇ ਕਹਿਣ ਕੁਛ ਹੱਥ ਨਹੀਂ ਆਇਆ ਯਾਰ, ਐਵੇਂ ਬਣੇ ਪਾਂਧੀ ਰਾਹੀਆ। ਓਨ ਆਖਿਆ ਆਹ ਵੇਖੋ ਮੇਰੀ ਰੰਬੀ ਤੇ ਆਰ, ਜਿਸ ਉਤੇ ਲਿਖਿਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਕੋਲੋਂ ਤੁਹਾਨੂੰ ਮਿਲਣਾ ਦਾਨ, ਲਹਿਣਾ ਚੁਕਣਾ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨੌ ਕਹਿਣ ਦੱਸ ਚਮਰੇਟੇ, ਕੀ ਸਾਨੂੰ ਰਿਹਾ ਜਣਾਈਆ। ਰਵਿਦਾਸ ਕਿਹਾ ਤੁਸਾਂ ਇਕ ਪੁਰਖ ਅਕਾਲ ਦੇ ਪੈਣਾ ਪੇਟੇ, ਮੈਨੂੰ ਏਹੋ ਨਜ਼ਰੀ ਆਈਆ। ਵਾਰ ਥਿਤ ਘੜੀ ਰਖਿਓ ਚੇਤੇ, ਚੌਵੀ ਚੇਤ ਦਿਆਂ ਸਮਝਾਈਆ। ਤੇਗ਼ਬਹਾਦਰ ਹੱਥ ਤੁਹਾਡੇ ਲੇਖੇ, ਲੇਖਾ ਧੁਰ ਦਾ ਦਏ ਮੁਕਾਈਆ। ਜਿਸ ਵੇਲੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਮੁਕਣੇ ਠੇਕੇ, ਆੜ੍ਹਤ ਗਾਹਕ ਦੋਵੇਂ ਰਹਿਣ ਕੋਇ ਨਾ ਪਾਈਆ। ਓਸ ਵੇਲੇ ਤੁਸਾਂ ਓਸ ਭਗਵਾਨ ਦੇ ਬਣਨਾ ਬੇਟੇ, ਜਿਹੜਾ ਵੱਟਿਆਂ ਵਿਚੋਂ ਧੰਨੇ ਵਰਗਿਆਂ ਰਿਹਾ ਉਪਜਾਈਆ। ਓਹਨਾਂ ਕਿਹਾ ਸਾਡੇ ਵਿਚੋਂ ਕੌਣ ਉਹਨੂੰ ਵੇਖੇ, ਕੌਣ ਦੇਵੇ ਸਮਝਾਈਆ। ਰਵਿਦਾਸ ਕਿਹਾ ਉਹ ਆਪੇ ਕਰ ਕੇ ਚੇਤੇ, ਤੁਹਾਨੂੰ ਲਏ ਉਠਾਈਆ। ਆਪਣੇ ਸੰਮਤ ਵਿਚ ਆਪਣੇ ਨੇਤਰ ਪੇਖੇ, ਦੇਵੇ ਮਾਣ ਵਡਿਆਈਆ। ਪੂਰਬ ਲਹਿਣਾ ਰੱਖੀਏ ਚੇਤੇ, ਅਭੁਲ ਭੁਲ ਕਦੇ ਨਾ ਜਾਈਆ। ਬ੍ਰਾਹਮਣ ਨਹਾ ਧੋ ਕੇ ਇਧਰ ਉਧਰ ਪੇਖੇ, ਕੀ ਮਿਲੇ ਤੈਨੂੰ ਵਡਿਆਈਆ। ਅੰਦਰੇ ਅੰਦਰ ਪਹਿਲੇ ਜਨਮ ਦੇ ਕਰਕੇ ਚੇਤੇ, ਸੁਧ ਬੁਧ ਸਮਝ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ । ਓਸ ਕਿਹਾ ਓਹ ਮਿਲੇ ਭਗਵੰਤ, ਭਾਗਾਂ ਭਰਿਉ ਤੁਹਾਨੂੰ ਦਿਆਂ ਸੁਣਾਈਆ। ਤੁਸਾਂ ਨੰਗੇ ਪਿੰਡੇ ਵਾਲਿਆਂ ਬਣਨਾ ਸੱਚੇ ਸੰਤ, ਸਾਹਿਬ ਸਤਿਗੁਰ ਆਪਣੇ ਰੰਗ ਰੰਗਾਈਆ। ਤੁਹਾਡਾ ਇਕੋ ਹੋਣਾ ਮੰਤ, ਮੰਤਵ ਦਿਆਂ ਸਮਝਾਈਆ। ਤੁਹਾਡਾ ਸਾਥੀ ਨਾਲ ਹੋਵੇ ਬ੍ਰਾਹਮਣ ਪੰਡਤ, ਜਿਸ ਅਗਲੇ ਜਨਮ ਲੇਖਾ ਤੁਹਾਡੇ ਨਾਲ ਜਣਾਈਆ। ਓਸ ਵੇਲੇ ਅੰਦਰੇ ਅੰਦਰ ਇਕ ਰੂਪ ਹੋ ਕੇ ਕਰ ਲਿਉ ਮਿੰਨਤ, ਧਿਆਨ ਚਰਨਾਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦਏ ਮਿਟਾਈਆ। ਨੌ ਕਹਿਣ ਹਿੰਮਤ ਕਰੀਏ ਕਿਹੜੀ, ਸਾਨੂੰ ਦੇ ਸਮਝਾਈਆ। ਰਵਿਦਾਸ ਨੇ ਕਿਹਾ ਜਿਸ ਵੇਲੇ ਚੜ੍ਹੋ ਓਸ ਦੀ ਬੇੜੀ, ਬੇੜਾ ਸਮਝੋ ਬੇਪਰਵਾਹੀਆ। ਹੰਕਾਰ ਵਿਕਾਰ ਦੀ ਛਡ ਦਿਉ ਢੇਰੀ, ਮਾਇਆ ਮਮਤਾ
ਮੋਹ ਮਿਟਾਈਆ। ਚਰਨ ਕਵਲ ਬਣ ਕੇ ਚੇਰੀ, ਸਾਚੀ ਸੇਵ ਲੈਣੀ ਕਮਾਈਆ। ਤੁਹਾਡੇ ਵਾਸਤੇ ਇਕੋ ਓਟ ਵਥੇਰੀ, ਚਵੀ ਚੇਤ ਮਿਲੇ ਮਾਣ ਵਡਿਆਈਆ। ਪੰਡਤ ਦੀ ਆਵਣ ਜਾਵਣ ਚੁਕ ਜਾਏ ਗੇੜੀ, ਗੇੜਾ ਅਗਲਾ ਪਿਛਲਾ ਦਏ ਕਟਾਈਆ। ਤੁਸਾਂ ਨੌਵਾਂ ਜਣਿਆਂ ਹਰਿ ਸੰਗਤ ਨੂੰ ਕਹਿਣਾ ਇਕ ਵੇਰੀ, ਸਚ ਸੰਦੇਸ਼ ਸੁਣਾਈਆ। ਗੁਰਮੁਖੋ ਅਗੋਂ ਪ੍ਰਭੂ ਦੇ ਨਾਲ ਕਰਿਓ ਨਾ ਹੇਰਾ ਫੇਰੀ, ਜਗਤ ਰੀਤੀ ਦੇਣੀ ਤਜਾਈਆ। ਕੂੜੀ ਕਿਰਿਆ ਝੁਲਣ ਨਹੀਂ ਦੇਣੀ ਜਿਸ ਅੰਧੇਰੀ, ਸਚ ਸਚ ਕਰਨੀ ਰੁਸ਼ਨਾਈਆ। ਓਸ ਦੇ ਕਾਰਨ ਪਾਈ ਫੇਰੀ, ਹੇਰਾ ਫੇਰੀ ਵਕ਼ਤ ਨਾ ਕੋਇ ਲੰਘਾਈਆ। ਅੱਜ ਦੀ ਸੁਲੱਖਣੀ ਘੜੀ ਆਈ ਜਿਹੜੀ, ਸਭ ਨੂੰ ਜਮਾਂ ਤੋਂ ਲਏ ਛੁਡਾਈਆ। ਅਗੇ ਇਕ ਖੇਲ ਹੋਰ ਬਥੇਰੀ, ਪਰਦਾ ਦਿਆਂ ਚੁਕਾਈਆ। ਜੇ ਕਹੋਗੇ ਮੇਰੀ ਮੇਰੀ, ਹੱਥ ਕੁਛ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਧੁਰ ਸੰਦੇਸ਼ਾ ਕਹੇ ਚਵੀ ਚੇਤ ਯਾਦ ਰਖਣਾ, ਯਾਦ ਯਾਦ ਵਿਚੋਂ ਦਵਾਈਆ। ਪਾਲ ਸਿੰਘ ਰਿਹਾ ਨਹੀਂ ਸਖਣਾ, ਦਰਗਾਹ ਸਾਚੀ ਮਿਲੇ ਵਡਿਆਈਆ। ਇਹ ਓਸੇ ਦਾ ਖੇੜਾ ਵਸਣਾ, ਓਸੇ ਗ੍ਰਹਿ ਵੱਜੇ ਵਧਾਈਆ। ਓਸ ਦਾ ਨੂਰ ਚਮਕਣਾ, ਓਸੇ ਦੀ ਹੋਵੇ ਰੁਸ਼ਨਾਈਆ। ਵੇਖਿਉਂ ਕਦੀ ਭੁਲ ਵਿਚ ਆ ਕੇ ਇਸ ਨੂੰ ਨਹੀਂ ਪਰਖਣਾ, ਪਾਰਖਾਂ ਦਾ ਪਾਰਖੂ ਇਕੋ ਬੇਪਰਵਾਹੀਆ। ਇਸ ਨੇ ਗੱਲਾਂ ਬਾਤਾਂ ਨਾਲ ਨਹੀਂ ਹੁਣ ਪਰਚਣਾ, ਹੇਰਾ ਫੇਰੀ ਨਾਲ ਨਾ ਕੋਇ ਭਰਮਾਈਆ। ਜਿਹੜਾ ਵਿਛੜਿਆ ਓਸ ਮੁੜ ਕੇ ਇਸ ਦਰ ਨਹੀਂ ਪਰਤਣਾ, ਲੱਖ ਚੁਰਾਸੀ ਦਏ ਸਜ਼ਾਈਆ। ਦੂਤਾਂ ਨੂੰ ਦੰਡਦਿਆਂ ਇਹਨੂੰ ਕਦੇ ਨਾ ਆਵੇ ਤਰਸਨਾ, ਗੁਰਮੁਖਾਂ ਨੂੰ ਆਪਣੀ ਗੋਦ ਬਹਾਈਆ। ਗੁਰਮੁਖੋ ਵੇਲਾ ਔਣਾ ਤੁਸਾਂ ਇਕ ਦੂਜੇ ਦੇ ਪਿਆਰ ਨੂੰ ਤਰਸਣਾ, ਬਿਨ ਮੇਰੇ ਪਿਆਰ ਹੱਥ ਕਿਸੇ ਨਾ ਆਈਆ। ਤੁਹਾਨੂੰ ਕੁਕਰਮ ਕਰਦਿਆਂ ਅਗੇ ਹੋ ਕੇ ਨਹੀਂ ਵਰਜਣਾ, ਹੁਕਮ ਦੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣੇ ਦੇ ਦ੍ਰਿੜਾਈਆ। ਚਵੀ ਚੇਤ ਕਹੇ ਬਣਿਉਂ ਨਾ ਚਾਤਰ, ਚਲਾਕੀ ਕੰਮ ਕਿਸੇ ਨਾ ਆਈਆ। ਜੇ ਜੀਉਂਣਾ ਤੇ ਪ੍ਰਭੂ ਦੀ ਖ਼ਾਤਰ, ਬਾਕੀ ਖ਼ਤਰੇ ਵਿਚ ਸਰਬ ਲੋਕਾਈਆ। ਜਗਤ ਸਵਾਣੀ ਕਿਸੇ ਕੰਮ ਨਾ ਆਵੇ ਮਲਿਆ ਦੰਦਾਸਾ ਮੁਖ ਦਾਤਨ, ਕੂੜਾ ਰੰਗ ਨਾ ਕੋਇ ਵਡਿਆਈਆ। ਮਨ ਚਤੁਰਾਈ ਜੇ ਕੋਈ ਕਰੇ ਸਾਧਨ, ਆਪਣਾ ਬਲ ਧਰਾਈਆ । ਓਸ ਕੁਲੱਖਣੀ ਨੂੰ ਸਮਝੋ ਵਾਂਜਿਲ, ਜਿਸ ਦਾ ਸਾਂਈ ਸਿਰ ਹੱਥ ਨਾ ਕੋਇ ਟਿਕਾਈਆ। ਓਸ ਨੂੰ ਸਮਝੋ ਪਾਗ਼ਲ, ਜੋ ਸਤਿਗੁਰ ਹੁਕਮ ਗਿਆ ਭੁਲਾਈਆ। ਉਹ ਗੁਰਸਿੱਖ ਦਾ ਦਿਸੇ ਕਾਤਲ, ਜੋ ਵੇਖ ਕੇ ਮੁਖ ਭਵਾਈਆ । ਪੁਰਖ ਅਕਾਲ ਸੱਚਾ ਕਰਨ ਆਇਆ ਆਦਲ, ਅਦਲੀ ਹੋ ਕੇ ਅਦਾਲਤ ਇਕ ਲਗਾਈਆ। ਜਿਸ ਬ੍ਰਹਿਮੰਡ ਖੰਡ ਕਰਕੇ ਤਬਾਦਲ, ਲੇਖੇ ਸਭ ਦੇ ਦੇਣੇ ਮੁਕਾਈਆ। ਓਸ ਨੂੰ ਕਿਆ ਕੋਈ ਸਿਖਿਆ ਆਵੇ ਸਿਖਾਲਣ, ਆਪਣੀ ਸਮਝ ਲਏ ਵਡਿਆਈਆ। ਓਸ ਦਾ ਰੂਪ ਹਾਕਣ ਡਾਕਣ, ਵਿਸ਼ਟਾ ਸਦਾ ਮੁਖ ਚਖਾਈਆ। ਬਿਨਾ ਭਗਤ ਤੇ ਭਗਵਾਨ ਦਾ ਬਣਿਆ ਕੋਈ ਨਹੀਂ ਸਾਥਣ, ਲਗੀ ਤੋੜ ਨਾ ਕੋਇ ਨਿਭਾਈਆ। ਜਗਤ ਅੰਧੇਰਾ ਝੁਲਦਾ ਵੇਖੋ ਝਾਖੜ, ਪੈਰ ਸੰਭਲ ਨਾ ਕੋਇ ਟਿਕਾਈਆ। ਇਹ ਵੇਲਾ ਅੰਤ ਅਖ਼ੀਰ ਆਖ਼ਰ, ਇਕੋ ਵਾਰ ਜਣਾਈਆ। ਜਗਤ ਕਿਨਾਰਾ ਵੇਖੋ ਪਾਤਣ, ਪਤਨ ਬੈਠਾ ਬੇਪਰਵਾਹੀਆ। ਸਭ ਦੇ ਲੇਖੇ ਆਇਆ ਵਾਚਣ, ਪੂਰਬ ਜਨਮਾਂ ਖੋਜ ਖੁਜਾਈਆ। ਜਿਹੜੇ ਇਸ ਦੇ ਦਰ ਤੋਂ ਗਵਾਚਣ, ਉਨ੍ਹਾਂ ਦੀ ਸਾਰ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਚਵੀ ਚੇਤ ਕਹੇ ਗੁਰਮੁਖੋ ਹੋ ਜਾਓ ਅਤੀਤ, ਧੁਰ ਦਾ ਹੁਕਮ ਸੁਣਾਈਆ। ਮਨ ਵਾਸਨਾ ਕਰ ਲਓ ਠਾਂਡੀ ਸੀਤ, ਅਗਨੀ ਤੱਤ ਬੁਝਾਈਆ। ਜਗਤ ਵਿਵਹਾਰੀ ਬਦਲ ਦਿਉ ਰੀਤ, ਅਧਾਰੀ ਇਕੋ ਨਜ਼ਰੀ ਆਈਆ। ਜੇ ਤੁਸੀਂ ਇਸਨੂੰ ਪਰਮਾਤਮ ਸਮਝੋ ਠੀਕ, ਠਾਕਰ ਹੋ ਕੇ ਮਿਲੇ ਚਾਈਂ ਚਾਈਂਆ। ਜੇ ਕੋਈ ਚਾਹੇ ਮੈਂ ਜਗਤ ਵਾਲੀ ਕਰਾਂ ਪ੍ਰੀਤ, ਓਸ ਪ੍ਰੀਤੀ ਵਿਚੋਂ ਹੱਥ ਕਿਸੇ ਨਾ ਆਈਆ। ਅਗਲਾ ਖੇਲ ਅਜਬ ਅਨਡੀਠ, ਧੁਰ ਫ਼ਰਮਾਨੇ ਦੇ ਦ੍ਰਿੜਾਈਆ। ਇਸ ਦੇ ਦਰਸ ਨੂੰ ਤੁਹਾਨੂੰ ਲਗੀ ਰਹਿਣੀ ਉਡੀਕ, ਲੱਭਿਆਂ ਹੱਥ ਕਿਸੇ ਨਾ ਆਈਆ। ਹੌਲੀ ਹੌਲੀ ਤੁਹਾਨੂੰ ਲਿਆਂਦਾ ਘਸੀਟ, ਇਸ ਮੰਜ਼ਲ ਦਿਤਾ ਚੜ੍ਹਾਈਆ। ਹੁਣ ਵੀਹ ਸੌ ਇੱਕੀ ਬਿਕ੍ਰਮੀ ਗਈ ਬੀਤ, ਆਪਣਾ ਪੰਧ ਮੁਕਾਈਆ। ਹੁਣ ਸ੍ਰੀ ਭਗਵਾਨ ਆਪਣੀ ਬਦਲ ਦੇਣੀ ਰੀਤ, ਰੀਤੀ ਸਭ ਦੀ ਦੇਣੀ ਬਦਲਾਈਆ। ਚਵੀ ਚੇਤ ਕਹੇ ਮੈਂ ਕਰਾਂ ਤਸਦੀਕ਼, ਸ਼ਹਾਦਤ ਦੇਵਾਂ ਪਾਈਆ। ਗੁਰਮੁਖੋ ਜਿਸ ਦੀ ਬਿਨਾਂ ਪਿਆਰ ਤੋਂ ਹੋਰ ਕੋਈ ਦੇਣੀ ਨਹੀਂ ਪੈਂਦੀ ਫ਼ੀਸ, ਭੇਟਾ ਜਗਤ ਨਾ ਕੋਇ ਚੜ੍ਹਾਈਆ। ਨਵੀਂ ਨਵੀਨ ਨਵ ਜੁਗ ਦੀ ਨਵੀਂ ਤਾਰੀਖ, ਤਵਾਰੀਖ ਤੁਹਾਡੀ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੰਦੇਸ਼ਾ ਇਕ ਨਰੇਸ਼ਾ ਹੁਕਮ ਧੁਰ ਦਾ ਦਏ ਦ੍ਰਿੜਾਈਆ।
ਚਵੀ ਚੇਤ ਕਹੇ ਇਕ ਮੇਰੀ ਮੰਨ ਅਰਜ਼, ਬੇਨੰਤੀ ਰਿਹਾ ਸੁਣਾਈਆ। ਕਿਰਪਾ ਕਰਨਾ ਪ੍ਰਭੂ ਤੇਰਾ ਫ਼ਰਜ, ਨਜ਼ਰ ਮਿਹਰ ਉਠਾਈਆ। ਪ੍ਰੀਤੀ ਕਰਨੀ ਗੁਰਮੁਖੋ ਤੁਹਾਡੀ ਗ਼ਰਜ਼, ਵਸਤ ਅਮੋਲਕ ਝੋਲੀ ਪਾਈਆ। ਇਨ੍ਹਾਂ ਦੇ ਕਰਮਾਂ ਦੀ ਵੇਖ ਕੇ ਫ਼ਰਦ, ਫ਼ੈਸਲੇ ਸਾਰੇ ਦੇ ਸੁਣਾਈਆ। ਕੂੜੀ ਕਿਰਿਆ ਰਹੇ ਕੋਈ ਨਾ ਗਰਦ, ਗੁਬਾਰ ਦੇ ਮਿਟਾਈਆ। ਦਰਦੀਆਂ ਦਾ ਵੰਡ ਦਰਦ, ਦੁਖੀਆਂ ਦਾ ਹੋ ਸਹਾਈਆ। ਤੇਰੇ ਦਰਸ ਨੂੰ ਅਗੇ ਕੋਈ ਨਾ ਜਾਵੇ ਤਰਸ, ਘਰ ਘਰ ਖ਼ੁਸ਼ੀ ਦੇਣੀ ਵਖਾਈਆ। ਜਿਸ ਕਾਰਨ ਆਇਉਂ ਪਰਤ, ਪਰਮਾਤਮ ਹੋ ਕੇ ਆਪਣਾ ਖੇਲ ਦੇਣਾ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਬਖ਼ਸ਼ਣੀ ਇਕ ਸਰਨਾਈਆ। ਚਵੀ ਚੇਤ ਕਹੇ ਮੈਂ ਵੇਖਣੀ ਉਹ ਫੁਲਵਾੜੀ, ਜਿਸ ਦੇ ਫੁੱਲ ਗੁਲ ਗ਼ੁੰਚੇ ਸਮਝ ਕੋਇ ਨਾ ਪਾਈਆ। ਮੈਂ ਪਹਿਲੇ ਸੰਮਤ ਦੀ ਪਹਿਲੀ ਵੇਖਣੀ ਹਾੜੀ, ਹਰਿ ਦੀ ਸੰਗਤ ਪ੍ਰੇਮ ਨੂਰ ਰੁਸ਼ਨਾਈਆ। ਮੈਂ ਮੰਗਣ ਔਣੀ ਵਾੜੀ, ਦਰ ਠਾਂਡੇ ਅਲਖ ਸੁਣਾਈਆ। ਤੂੰ ਰਹਿਮਤ ਕਰਨੀ ਭਾਰੀ, ਬਖ਼ਸ਼ਿਸ਼ ਝੋਲੀ ਦੇਣੀ ਭਰਾਈਆ। ਖ਼ੁਸ਼ੀ ਹੋਵਾਂ ਖੇਲ ਵੇਖ ਕੇ ਨਿਆਰੀ, ਨਿਰਾਕਾਰ ਨਿਰੰਕਾਰ ਬੇਪਰਵਾਹੀਆ। ਜਨ ਭਗਤਾਂ ਮਿਲਦੀ ਵੇਖਾਂ ਸਰਦਾਰੀ, ਸਚਖੰਡ ਸਾਚੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਨੂੰ ਸੋਹਣੀ ਲੱਗਣੀ ਉਹ ਬਹਾਰੀ, ਜਿਹੜੀ ਰੁਤ ਮੌਲ ਕੇ ਆਪਣਾ ਰੰਗ ਬਦਲਾਈਆ। ਚਿੱਟੀ ਧਾਰ ਗੁਰਮੁਖ ਨਜ਼ਰ ਔਣ ਵਿਚ ਸੰਸਾਰੀ, ਤਨ ਬਸਤਰ ਸੋਹਣਾ ਰੂਪ ਵਟਾਈਆ। ਓਸ ਦਿਵਸ ਦੀ ਖ਼ੁਸ਼ੀ ਅਪਾਰੀ, ਮਹਿੰਮਾ ਅਪਾਰ ਦਿਆਂ ਦ੍ਰਿੜਾਈਆ। ਜਿਸ ਦਾ ਹੁਕਮ ਵਰਤਣਾ ਦੋ ਧਾਰੀ, ਨਾ ਕੋਈ ਮੇਟੇ ਮੇਟ ਮਿਟਾਈਆ। ਭਗਤੋ ਜਾਂ ਭਗਵਾਨ ਦੇ ਨਾਲ ਲੱਗੀ ਰਹਿ ਜਾਣੀ ਯਾਰੀ, ਜਾਂ ਨਾਤੇ ਜਾਣੇ
ਤੁੜਾਈਆ। ਇਹ ਖੇਲ ਅਜਬ ਨਿਆਰੀ, ਨਿਰਾਕਾਰ ਹੋ ਕੇ ਦੇਣੀ ਕਰਾਈਆ। ਕੂੜੀ ਕਿਰਿਆ ਦੀ ਰਹਿਣ ਨਹੀਂ ਦੇਣੀ ਵਿਚ ਬੀਮਾਰੀ, ਬਾਹਰੋਂ ਨਿਰਮਲ ਅੰਦਰੋਂ ਨਿਰਮਲ ਦੇਣੇ ਬਣਾਈਆ। ਜੇ ਪਸੰਦ ਆਵੇ ਤੇ ਫੇਰ ਰੱਖਿਓ ਮੇਰੇ ਨਾਲ ਯਾਰੀ, ਝੂਠੇ ਯਰਾਨੇ ਦੀ ਲੋੜ ਰਹੇ ਨਾ ਰਾਈਆ। ਮੈਂ ਫਿਰਨਾ ਬਣ ਕੇ ਵਡ ਸੰਸਾਰੀ, ਸਵਾਧਾਨ ਸਾਰੇ ਦੇਣੇ ਕਰਾਈਆ। ਪੂਰਨ ਨਾ ਸਮਝਿਓ ਪੂਰਨ ਜੋਤ ਨਿਰੰਕਾਰੀ, ਧੁਰ ਦਾ ਹੁਕਮ ਇਕ ਵਰਤਾਈਆ। ਸ਼ਬਦ ਸੰਦੇਸ਼ਾ ਕਰੇ ਖ਼ਬਰਦਾਰੀ, ਬੇਖ਼ਬਰਾਂ ਖ਼ਬਰ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪਣੇ ਹੱਥ ਰਖਾਈਆ। ਚਵੀ ਚੇਤ ਕਹੇ ਮੈਂ ਖ਼ੁਸ਼ੀ ਹੋਵਾਂ ਵੇਖ ਵੇਖ ਕੇ ਸੰਮਤ, ਸਮਾਂ ਸਮਾਂ ਰਿਹਾ ਬਦਲਾਈਆ। ਲੇਖਾ ਮੁਕ ਗਿਆ ਬ੍ਰਾਹਮਣ ਪੰਡਤ, ਪੰਜ ਤੱਤ ਦਿਤੀ ਵਡਿਆਈਆ। ਨਵੀਂ ਚੜ੍ਹ ਗਈ ਰੰਗਤ, ਬਖ਼ਸ਼ੇ ਸਚ ਸਰਨਾਈਆ। ਪਿਆਰੀ ਲਗੀ ਸੰਗਤ, ਗੁਰਮੁਖ ਜੋੜ ਜੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਚਵੀ ਚੇਤ ਕਹੇ ਗੁਰਮੁਖ ਜਾਏ ਨਾ ਕੋਇ ਉਦਾਸ, ਮੇਰੀ ਨਿਸ਼ਾਨੀ ਝੋਲੀ ਦੇਣੀ ਪਾਈਆ। ਇਕ ਸੁਣੌਣੀ ਗਾਥ, ਧੁਰ ਦਾ ਹੁਕਮ ਦ੍ਰਿੜਾਈਆ। ਬੱਚਿਓ ਸਾਚੀ ਸਿੱਖ ਲਓ ਜਾਚ, ਨਿੱਕਿਆਂ ਵੱਡਿਆਂ ਦਏ ਪੜ੍ਹਾਈਆ। ਜੇ ਪੁਰਖ ਅਕਾਲ ਨੂੰ ਸਮਝੋ ਬਾਪ, ਭਾਈ ਭੈਣ ਸਾਰੇ ਨਜ਼ਰੀ ਆਈਆ। ਹਰਿ ਸੰਗਤ ਵਿਚ ਪ੍ਰੇਮ ਸਭ ਦਾ ਸੱਜਣ ਤੇ ਸਭ ਦਾ ਸਾਕ, ਸਨਬੰਧੀ ਦਿਤਾ ਬਣਾਈਆ। ਗੁਰਮੁਖੋ ਤੁਹਾਡਾ ਬਣੌਣਾ ਇਤਫ਼ਾਕ, ਘਰ ਘਰ ਵਿਚੋਂ ਕੂੜਾ ਝਗੜਾ ਦੇਣਾ ਕਢਾਈਆ। ਸਤਾਰਾਂ ਹਾੜ ਨੂੰ ਇਕੀਆਂ ਦੀ ਬਣਾ ਦੇਣੀ ਜਮਾਤ, ਜੋ ਗੁਰਮੁਖਾਂ ਦੇ ਫ਼ੈਸਲੇ ਦਏ ਕਰਾਈਆ। ਜੇ ਨਿਭੂ ਤੇ ਪੱਕੀ ਮੇਰੇ ਸਾਥ, ਨਹੀਂ ਤੇ ਏਥੇ ਓਥੇ ਹੋਏ ਜੁਦਾਈਆ । ਵੇਖੋ ਹੁਣ ਕਿਹਨੂੰ ਮਿਲਦੀ ਸ਼ਾਬਾਸ਼, ਕਿਹੜੇ ਜਾਂਦੇ ਪੱਲੂ ਛੁਡਾਈਆ। ਬਚਨ ਸ਼ਬਦ ਹੁਕਮ ਅਖ਼ੀਰੀ ਇਕੋ ਵਾਰ ਦੇਵੇ ਆਖ, ਦੁਹਰੌਣ ਦੀ ਲੋੜ ਰਹੇ ਨਾ ਰਾਈਆ। ਜਾਂ ਅਜ਼ੀਜ਼ ਬਣੋ ਜਾਂ ਗੁਸਤਾਖ, ਅਧਵਿਚਕਾਰ ਲਟਕਦਾ ਨਜ਼ਰ ਕੋਈ ਨਾ ਆਈਆ। ਜਾਂ ਜਨਮ ਕਰਮ ਭੋਗੋ ਜਾਂ ਕਰਾ ਲਓ ਮੁਆਫ਼, ਬਰੀ ਆਪਣਾ ਆਪ ਕਰਾਈਆ । ਨਵੇਂ ਸੰਮਤ ਦੀ ਨਵੀਂ ਸਿੱਖ ਲੌ ਜਾਚ, ਯਾਚਕ ਬਣ ਕੇ ਸੇਵ ਕਮਾਈਆ। ਨਾ ਉਹ ਪੂਰਨ ਰਿਹਾ ਨਾ ਉਹ ਪੂਰਨ ਵਾਲੀ ਬਾਤ, ਪਤਿਪਰਮੇਸ਼ਵਰ ਹੋ ਕੇ ਆਪਣਾ ਹੁਕਮ ਵਰਤਾਈਆ। ਗੁਰਮੁਖ ਹੋ ਕੇ ਬਣਿਓ ਨਾ ਨਾਰ ਕਮਜ਼ਾਤ, ਕੁਲਖਣੀ ਹੋ ਨਾ ਮੁਖ ਭਵਾਈਆ। ਜਿਸ ਦਾ ਲੇਖਾ ਓਸੇ ਦਾ ਹਿਸਾਬ, ਦੇਵਣਹਾਰਾ ਓਹੋ ਗੁਸਾਈਂਆ। ਜੇ ਤੁਸਾਂ ਕਿਸੇ ਬਚਨ ਵਿਚ ਦੇਣਾ ਹੋਵੇ ਜਵਾਬ, ਜਵਾਬ ਦੇਣ ਤੋਂ ਪਹਿਲਾਂ ਬੇਨੰਤੀ ਕਰ ਕੇ ਆਪਣਾ ਪੱਲਾ ਲਓ ਛੁਡਾਈਆ । ਹੁਣ ਰਹਿਣ ਨਹੀਂ ਦੇਣਾ ਅੰਦਰੋਂ ਉਹਲਾ ਤੇ ਬਾਹਰੋਂ ਕਹੋ ਗੁਰੂ ਮਹਾਰਾਜ, ਪਾਤਸ਼ਾਹ ਸੱਚਾ ਕਹਿ ਕੇ ਸੀਸ ਨਿਵਾਈਆ । ਮੈਂ ਅੰਦਰ ਫੋਲ ਕੇ ਸਭ ਦਾ ਵੇਖਣਾ ਤਾਕ, ਕਵਣ ਨੇਕ ਕਵਣ ਠਗ ਕਵਣ ਯਾਰ ਕਵਣ ਬਦੀ ਰਿਹਾ ਕਮਾਈਆ । ਗੁਰਮੁਖੋ ਹਰਿਸੰਗਤ ਵਿਚ ਰਹਿਣ ਨਹੀਂ ਦੇਣਾ ਝਗੜਾ ਫ਼ਸਾਦ, ਪ੍ਰੇਮ ਪ੍ਰੀਤੀ ਦੇਣੀ ਸਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਗੰਮੀ ਦਏ ਆਵਾਜ਼, ਰਾਜ਼ ਰਮਜ਼ ਨਾਲ ਖੁਲ੍ਹਾਈਆ।