ਪੁਸਤਕਾਲਾਭਾਗ ੧੮

ਪਹਿਲੀ ਵਸਾਖ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਗੋਦਾਵਰੀ ਕਹੇ ਮੇਰਾ ਪੂਰਾ ਕਰ ਇਕ਼ਰਾਰ, ਦਿਲੇ ਦਿਲਦਾਰ ਬੇਪਰਵਾਹ ਤੇਰੀ ਆਸ ਰਖਾਈਆ। ਚੇਤ ਦਸ ਦਾ ਪਹਿਲਾ ਵਿਹਾਰ, ਪੂਰਬ ਲਹਿਣਾ ਦੇਣਾ ਦੇ ਮੁਕਾਈਆ। ਪਟਨੇ ਵਾਲਾ ਆ ਗਿਆ ਛਡ ਦਰਬਾਰ, ਘਰਬਾਰ ਦੌਲਤ ਧਨ ਮਾਲ ਤਜਾਈਆ। ਏਸੇ ਦੀ ਸੀ ਇੰਤਜਾਰ, ਜਿਸ ਕਾਰਨ ਲੇਖਾ ਬਾਕੀ ਰਿਹਾ ਲਿਖਾਈਆ। ਤ੍ਰੇਤੇ ਦੇ ਮਿਤਰ ਜਗਤ ਦੇ ਵਿਵਹਾਰ, ਰੀਤੀ ਸੰਸਾਰ ਨਾਲ ਰਲਾਈਆ। ਉਹਨਾਂ ਦਾ ਉਧਾਰ ਕ਼ਰਜ਼ਾ ਦੇ ਉਤਾਰ, ਪਰਦਾ ਦੇ ਉਠਾਈਆ। ਤਿੰਨਾਂ ਨਾਲ ਮੇਰਾ ਸੀ ਬਪਾਰ, ਲਹਿਣਾ ਦੇਣਾ ਕਰਦਾ ਰਿਹਾ ਸਾਲ ਤਰਿਆਸੀ ਅਪਰ ਅਪਾਰ, ਸੋਹਣਾ ਸੰਗ ਨਿਭਾਈਆ। ਇਕ ਦਿਨ ਆ ਗਈ ਵੀਚਾਰ, ਪ੍ਰੇਮ ਨਾਲ ਬੋਲਿਆ ਇਕ ਜੈਕਾਰ, ਧੁਰ ਦਾ ਰਾਗ ਸੁਣਾਈਆ। ਰਾਮ ਵਸ਼ਿਸ਼ਟ ਦੀ ਪਰਗਟ ਹੋ ਗਈ ਯਾਦ, ਅੰਦਰੋਂ ਆਇਆ ਇਕ ਸਵਾਦ, ਬਰਬਾਦ ਖੇੜਾ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਸੁਣੀ ਸਚ ਆਵਾਜ਼, ਅੰਦਰੋਂ ਖੁਲ੍ਹਿਆ ਰਾਜ਼, ਕਿਸੇ ਨੇ ਕਿਹਾ ਸ਼ਾਬਾਸ਼, ਧੁਨ ਅਗੰਮ ਜਣਾਈਆ। ਤਿੰਨਾਂ ਕਰ ਇਤਫ਼ਾਕ, ਮੇਰਾ ਪਕੜਿਆ ਹਾਥ, ਹਲੂਣਾ ਦਿਤਾ ਲਗਾਈਆ। ਕੋਈ ਸਾਨੂੰ ਦੱਸ ਬਾਤ, ਤੂੰ ਸਾਡਾ ਸਚ ਭਰਾਤ, ਭੇਵ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਵੇਖ ਵਖਾਈਆ । ਤ੍ਰੇਤਾ ਕਹੇ ਤੇਰੇ ਪਿਛਲੇ ਸਾਥੀ, ਮਾਣਸ ਰੂਪ ਨਜ਼ਰੀ ਆਈਆ। ਜਿਨ੍ਹਾਂ ਦਾ ਲਹਿਣਾ ਦੇਣਾ ਬਾਕੀ, ਲੇਖਾ ਝੋਲੀ ਪਾਈਆ। ਇਕ ਬਾਤ ਅਨੋਖੀ ਜੋ ਪੂਰਬ ਜਨਮ ਭਾਖੀ, ਭਾਸ਼ਾ ਪਿਛਲੀ ਦਏ ਗਵਾਹੀਆ। ਸੱਜਣੋਂ ਤੁਸੀਂ ਮੇਰੇ ਸੱਚੇ ਸਾਥੀ, ਪਿਆਰ ਮਿਤਰਾਂ ਵਾਲਾ ਬਣਾਈਆ। ਮੇਰੀ ਰਾਮ ਵਸ਼ਿਸ਼ਟ ਨੇ ਖੋਲ੍ਹੀ ਤਾਕੀ, ਪੜਦਾ ਦਿਤਾ ਉਠਾਈਆ। ਜੇ ਤੁਸੀਂ ਮਿਲਣਾ ਚਾਹੋ ਕਮਲਾਪਾਤੀ, ਪਤਿਪਰਮੇਸ਼ਵਰ ਮੇਲਾ ਸਹਿਜ ਸੁਭਾਈਆ। ਓਸੇ ਵੇਲੇ ਹਰਿ ਹੁਕਮ ਸੰਦੇਸ਼ਾ ਦਿਤਾ ਮਾਰੀ ਇਕ ਆਵਾਜ਼ੀ, ਸ਼ਬਦ ਸ਼ਬਦ ਨਾਲ ਜਣਾਈਆ। ਅਗੇ ਨਾ ਕੋਈ ਸਵਾਲ ਤੇ ਨਾ ਕੋਈ ਜਵਾਬੀ, ਬੱਤੀ ਦੰਦ ਵਾਲਾ ਮੁਖ ਬੰਦ ਕਰਾਈਆ। ਕੁਛ ਅਗੇ ਲੇਖਾ ਵੇਖ ਜਿਸ ਦਾ ਵਖਰਾ ਹਿਸਾਬੀ, ਜਗਤ ਵਿਦਿਆ ਨਾ ਕੋਇ ਜਣਾਈਆ। ਇਹ ਲਹਿਣਾ ਦੇਣਾ ਹਰਿ ਪੁਰਖ ਅਬਿਨਾਸ਼ੀ, ਕਰਨੀ ਦਾ ਕਰਤਾ ਦੇਵਣਹਾਰ ਵਡਿਆਈਆ। ਤ੍ਰੇਤਾ ਦੁਆਪਰ ਕਲਜੁਗ ਅੰਤਮ ਵੇਖਣੀ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਸਚ ਦਿਸੇ ਨਾ ਕੋਇ ਪਰਭਾਤੀ, ਸੰਧਿਆ ਆਪਣਾ ਰੂਪ ਬਦਲਾਈਆ। ਕਰੇ ਖੇਲ ਹਰਿ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਤੇਰੇ ਪਕੜ ਉਠਾਵੇ ਸਾਥੀ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੋਦਾਵਰੀ ਕਹੇ ਲੇਖਾ ਦੱਸ ਦੇ ਸਤਿ ਸਚ, ਦਰ ਠਾਂਡੇ ਮੰਗ ਮੰਗਾਈਆ। ਕੰਢੀ ਵਾਲੇ ਕਰ ਪਰਗਟ, ਰਾਜ ਨਰਾਇਣ ਗਿਆ ਆਈਆ। ਜਿਨ੍ਹਾਂ ਦੇ ਅੰਦਰ ਗਿਉਂ ਵਸ, ਵਾਸਤਾ ਉਹਨਾਂ ਦਾ ਆਪਣੇ ਨਾਲ ਜੁੜਾਈਆ। ਤੇਜ ਭਾਨ ਖੋਲ੍ਹ ਦੇ ਅੱਖ, ਲਛਮਣ ਸਿੰਘ ਲਛਮੀ ਨਾਲੋਂ ਕਰੇ ਜੁਦਾਈਆ। ਚੇਲਾ ਸਿੰਘ ਪਰਤ ਕੇ ਆਇਆ ਵਤ, ਵਤਨ ਆਪਣਾ ਦੇ ਵਖਾਈਆ। ਲਾਲੋ ਨੂੰ ਦੇ ਕੇ ਅੰਤਰ ਰਸ, ਰਸਤੇ ਧੁਰ ਦੇ ਦੇਣੇ ਪਾਈਆ। ਪੰਜਾਂ ਪਿਆਰਿਆਂ ਵਿਚੋਂ ਜੋ ਅਗੇ ਰਹੇ ਬਚ, ਚਾਰੇ ਉਹ ਵੀ ਨਾਲ ਰਲਾਈਆ । ਜਿਹੜਾ ਗੋਬਿੰਦ ਦੀ ਨਿੰਦਿਆ ਕਰਦਾ ਸੀ ਭਜ ਭਜ, ਉਸਦਾ ਲੇਖਾ ਲੇਖੇ ਵਿਚੋਂ ਲਏ ਕਢਾਈਆ। ਜਿਸ ਦਾ ਨਾਮ ਸਿੰਘ ਪਰਗਟ, ਪਿਤਾ ਪਾਲ ਸਿੰਘ ਸਮਝਾਈਆ। ਗੋਦਾਵਰੀ

ਕਹਿਵੇ ਉਹ ਵੀ ਤਿੰਨ ਦੱਸ, ਜਿਹੜੇ ਛਡ ਕੇ ਭੱਜੇ ਵਾਹੋ ਦਾਹੀਆ। ਤੇਰੇ ਨਾਲੋਂ ਬਦਲ ਕੇ ਅੱਖ, ਆਖ਼ਰ ਰਹੇ ਪਛਤਾਈਆ। ਮਨ ਵਾਸਨਾ ਛਡ ਕੇ ਆਤਮ ਪਿਆਰ ਅੰਦਰ ਗਏ ਢਠ, ਹੰਕਾਰ ਵਿਕਾਰ ਦਿਤਾ ਗੁਵਾਈਆ। ਮੈਂ ਉਹਨਾਂ ਦਾ ਰਾਹ ਰਹੀ ਤੱਕ, ਨੇਤਰ ਲੋਚਨ ਨੈਣ ਆਪਣੀ ਸੇਵ ਲਗਾਈਆ। ਤੂੰ ਸਾਹਿਬ ਪੁਰਖ ਸਮਰਥ, ਬੇਪਰਵਾਹ ਤੇਰੇ ਹੱਥ ਵੱਡੀ ਵਡਿਆਈਆ। ਪੁਰਖ ਅਕਾਲ ਪਿਆ ਹਸ, ਗੋਦਾਵਰੀ ਤੇਰੀ ਚਿੰਤਾ ਦਿਆਂ ਗਵਾਈਆ। ਉਹਨਾਂ ਤਿੰਨਾਂ ਵਿਚੋਂ ਦੋ ਅਟਾਰਸੀ ਰਹੇ ਵਸ, ਜਸਵੰਤ ਸਿੰਘ ਹਰਦਿੱਤ ਸਿੰਘ ਨਾਮ ਦਿਆਂ ਸਮਝਾਈਆ। ਤੀਜਾ ਜਾਮਾ ਬਦਲ ਕੇ ਆਪਣਾ ਵੇਸ ਆਇਆ ਉਲਟ, ਥੋੜਾ ਪਰਦਾ ਵਿਚ ਜਣਾਈਆ। ਇਕ ਦਿਨ ਖਵਾਬ ਵਿਚ ਸੁਤਿਆਂ ਓਸ ਆਪਣੀ ਘਰ ਦੀ ਇਸਤਰੀ ਲਈ ਤਕ, ਢਾਈ ਸਕਿੰਟ ਧਿਆਨ ਉਸ ਦੇ ਵਿਚ ਰਖਾਈਆ। ਓਸ ਸਮੇਂ ਗੋਬਿੰਦ ਨਾਲੋਂ ਹੋ ਕੇ ਵਖ, ਆਪਣੀ ਨੀਤੀ ਲਈ ਬਦਲਾਈਆ। ਜਿਸ ਵੇਲੇ ਸੁੱਤੇ ਦੀ ਖੁਲ੍ਹੀ ਅੱਖ, ਗੋਬਿੰਦ ਨਜ਼ਰ ਆਇਆ ਪਰਤਖ, ਚਰਨਾਂ ਦੇ ਉਤੇ ਗਿਆ ਢਠ, ਬੇਨੰਤੀ ਦਿਤੀ ਸੁਣਾਈਆ। ਮੈਂ ਹੋ ਕੇ ਬੇਵਸ, ਕੂੜੀ ਕਿਰਿਆ ਦਾ ਜਾਣ ਕੇ ਰਸ, ਰਸਤਾ ਤੇਰਾ ਦਿਤਾ ਭੁਲਾਈਆ । ਨੇਤਰ ਨੀਰ ਵਹਾ ਕੇ ਅਥ, ਦੋਵੇਂ ਚਰਨਾਂ ਤੇ ਰਖ ਕੇ ਹੱਥ, ਧੂੜੀ ਟਿੱਕਾ ਲਾ ਕੇ ਮਥ, ਮਸਤਕ ਲਿਆ ਰਗੜਾਈਆ । ਗੋਬਿੰਦ ਕਿਹਾ ਬਸ, ਓਸ ਕਿਹਾ ਕੁਛ ਮੇਰੇ ਨਹੀਂ ਵਸ, ਜੋ ਕਰਨੀ ਤੂੰ ਆਪੇ ਰਿਹਾ ਕਰਾਈਆ। ਜੇ ਸਤਿਗੁਰ ਹੋ ਕੇ ਮੇਰੇ ਹਿਰਦੇ ਜਾਦੋਂ ਵਸ, ਮਨ ਵਾਸਨਾ ਕਦੇ ਨਾ ਹੁੰਦੀ ਹਲਕਾਈਆ। ਆਪਣੇ ਲੇਖੇ ਲਾ ਲੈ ਮੇਰੀ ਰਤ, ਰਤੀ ਰਤ ਵਿਚੋਂ ਆਪਣਾ ਰਤਨ ਲੈ ਪਰਗਟਾਈਆ। ਗੋਬਿੰਦ ਪ੍ਰੇਮ ਪਿਆਰ ਨਾਲ ਲਿਆ ਤੱਕ, ਸ਼ਬਦੀ ਅੱਖ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹ ਕੇ ਦੱਸਾਂ ਸਚ, ਸੁਨੇਹੜਾ ਇਕ ਸੰਦੇਸ਼ੇ ਵਿਚ ਪਰਗਟਾਈਆ। ਜਿਸ ਵੇਲੇ ਮੁੜ ਕੇ ਆਵਾਂ ਵਤ, ਜੋਤੀ ਸ਼ਬਦੀ ਖੇਲ ਖਿਲਾਈਆ। ਸਚ ਦਵਾਰੇ ਲਵਾਂ ਸਦ, ਸੱਦਾ ਆਪਣਾ ਨਾਮ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਗੁਰਮੁਖ ਹੋ ਨਿਮਾਣਾ ਗਿਆ ਝੁਕ, ਚਰਨ ਕਵਲ ਸੀਸ ਨਿਵਾਈਆ। ਮੇਰਾ ਪੈਂਡਾ ਤੇਰੇ ਬਿਨਾ ਨਾ ਜਾਵੇ ਮੁੱਕ, ਲੇਖਾ ਲੇਖੇ ਨਾ ਕੋਇ ਰਖਾਈਆ। ਗੋਬਿੰਦ ਕਿਹਾ ਬੇਸ਼ਕ ਗੁਰਮੁਖ ਤੂੰ ਬੱਚਾ ਪਿਆਰਾ ਨਾਲੋਂ ਪੁਤ, ਪੁਤਰਾਂ ਤੋਂ ਚੰਗੀ ਦਿਆਂ ਵਡਿਆਈਆ । ਜੇ ਸਚ ਸਚ ਲਵੇਂ ਪੁਛ, ਪੁਸ਼ਤ ਪਨਾਹ ਤੇਰੀ ਹੱਥ ਰਖਾਈਆ। ਭੇਤ ਥੋੜ੍ਹਾ ਵਿਚ ਕੁਛ, ਤੈਨੂੰ ਦਿਆਂ ਜਣਾਈਆ। ਤੇਰਾ ਜਾਮਾ ਬਦਲਨਾ ਨਾ ਦਾੜ੍ਹੀ ਹੋਏ ਨਾ ਮੁੱਛ, ਇਸਤਰੀ ਪਿਛੇ ਇਸਤਰੀ ਰੂਪ ਦੇਣਾ ਬਣਾਈਆ। ਨੇਤਰ ਰੋ ਕੇ ਉਸ ਚਰਨ ਫੜੇ ਘੁੱਟ, ਬਹੁੜੀ ਬਹੁੜੀ ਕੀਤੀ ਦੁਹਾਈਆ। ਗੋਬਿੰਦ ਕਿਹਾ ਇਹ ਪੜਦਾ ਨਹੀਂ ਕੋਈ ਲੁਕ, ਧੁਰ ਦਾ ਹੁਕਮ ਦਿਤਾ ਸਮਝਾਈਆ। ਗੁਰਸਿਖ ਕਿਹਾ ਮੈਂ ਬਣਨਾ ਚਾਹਵਾਂ ਤੇਰਾ ਪੁਤ, ਪਿਤਾ ਇਕੋ ਨਜ਼ਰੀ ਆਈਆ। ਗੋਬਿੰਦ ਕਿਹਾ ਜੋ ਕਿਹਾ ਸੋ ਦਰੁਸਤ, ਨਾ ਕੋਈ ਮੇਟੇ ਮੇਟ ਮਿਟਾਈਆ। ਬੱਚਿਆਂ ਵਾਂਗ ਤੈਨੂੰ ਗੋਦੀ ਲਵਾਂ ਚੁਕ, ਫੜ ਬਾਹੋਂ ਗਲੇ ਲਗਾਈਆ। ਜੇ ਪੁਤ ਨਹੀਂ ਤੇ ਪੁਤ ਦੇ ਨਾਲ ਰੱਖਾਂ ਖ਼ੁਸ਼, ਇਸੇ ਕਰਕੇ ਮਨਜੀਤ ਦਾ ਜੋੜਾ ਲਿਆ ਜੁੜਾਈਆ। ਇੱਕੀਆਂ ਦੀ ਸੋਹਣੀ ਰੁਤ, ਗੋਦਾਵਰੀ ਤੇਰੀ ਰੁਤੜੀ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਲੇਖਾ ਦੇ ਚੁਕਾਈਆ। ਗੋਦਾਵਰੀ ਕਹੇ ਮੈਨੂੰ ਹੋਰ ਆਈ ਯਾਦ, ਯਦੀ ਦਿਆਂ ਬਤਲਾਈਆ। ਮੈਨੂੰ ਪਤਾ ਲੱਗਾ ਤੂੰ ਨੌ ਦਵਾਰੇ ਕਰਨੇ ਬਰਬਾਦ, ਭਗਤਾਂ ਨੂੰ ਇਕੋ ਘਰ ਦੇਣਾ ਬਹਾਈਆ।

ਉਹਨਾਂ ਦਾ ਬਣਕੇ ਕੰਤ ਸੁਹਾਗ, ਧੁਰ ਦਾ ਜੋੜਾ ਲੈਣਾ ਜੁੜਾਈਆ। ਮੈਨੂੰ ਆਇਆ ਇਕ ਵੈਰਾਗ, ਵੈਰੀ ਅੰਦਰੋਂ ਦੇਣੇ ਮਿਟਾਈਆ। ਜਿਨ੍ਹਾਂ ਨੇ ਕੂੜੀ ਕਿਰਿਆ ਦਾ ਕਰਨਾ ਤਿਆਗ, ਤਿਆਗੀ ਹੋ ਕੇ ਤੇਰਾ ਦਰਸ਼ਨ ਪਾਈਆ। ਉਹ ਹੰਸ ਨਾ ਰਹਿ ਜਾਣ ਕਾਗ, ਕਾਗ ਹੰਸ ਤੇਰੇ ਚਰਨ ਮਿਲੇ ਸਰਨਾਈਆ। ਤੇਰਿਆਂ ਭਗਤਾਂ ਦਾ ਵੇਖਾਂ ਇਕ ਸਮਾਜ, ਚਾਰ ਕੁੰਟ ਦਹਿ ਦਿਸ਼ਾ ਚਾਰ ਵਰਨ ਅਠਾਰਾਂ ਬਰਨ ਇਕ ਸਰਨਾਈਆ। ਤੇਰੀ ਰਮਜ਼ ਨੂੰ ਕਿਹੜਾ ਸਮਝ ਸਕੇ ਦਿਮਾਗ਼, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਦਾਵਰੀ ਕਹੇ ਮੇਰੀ ਹੋਰ ਇਕ ਮੰਨ, ਮਨਸਾ ਦਿਆਂ ਜਣਾਈਆ। ਇੱਕੀਆਂ ਦਾ ਬੇੜਾ ਬੰਨ੍ਹ, ਇੱਕੀ ਇੱਕੀ ਆਪਣੀ ਗੰਢ ਵਖਾਈਆ। ਨੌਆਂ ਨੂੰ ਹੋਰ ਦੇ ਦੇ ਆਪਣੇ ਪ੍ਰੇਮ ਦਾ ਸੱਚਾ ਧਨ, ਧਨਵੰਤ ਦੇ ਬਣਾਈਆ। ਜੇ ਉਹਵੀ ਨਾਲ ਰਲਕੇ ਔਣ ਚੰਨ, ਮੈਂ ਚੰਦ ਮੁਖੜੇ ਵੇਖ ਕੇ ਖ਼ੁਸ਼ੀ ਮਨਾਈਆ। ਪਰ ਗੋਦਾਵਰੀ ਕਹੇ ਮੇਰੇ ਕੰਢੇ ਤੇ ਬਹਿਣ ਤੋਂ ਪਹਿਲੋਂ ਫੜਨ ਆਪਣੇ ਕੰਨ, ਦੋਂ ਹੱਥਾਂ ਵਿਚ ਟਿਕਾਈਆ। ਨੇਤਰ ਰੋਵਣ ਛੰਮ ਛੰਮ, ਵੈਰਾਗੀ ਹੋ ਕੇ ਛਹਿਬਰ ਦੇਣ ਲਗਾਈਆ। ਮੈਂ ਭੱਜਾਂ ਉਹਨਾਂ ਵਲ, ਨੱਠਾਂ ਚਾਈਂ ਚਾਈਂਆ। ਗੁਰਮੁਖੋ ਤੁਸਾਂ ਨੌਆਂ ਨੇ ਸਾਰੀ ਸੰਗਤ ਵਾਸਤੇ ਨੌ ਵਾਰ ਪ੍ਰਭ ਦੇ ਚਰਨਾਂ ਉਤੇ ਝਟਣਾ ਜਲ, ਘਰ ਘਰ ਸੁਖ ਸਾਂਤ ਦਏ ਕਰਾਈਆ। ਜਿਹੜਾ ਸਮਾਂ ਇਹ ਮਿਲ ਗਿਆ ਕਲਜੁਗ ਵਿਚ ਕਲ, ਇਹ ਕਲਮਿਆਂ ਵਾਲਿਆਂ ਹੱਥ ਕਿਸੇ ਨਾ ਆਈਆ। ਪੂਰਬ ਦਾ ਫਲ, ਭਗਤਾਂ ਦਾ ਮਲ, ਗੋਦਾਵਰੀ ਕਢਕੇ ਵਿਚੋਂ ਜਲ, ਇਸ਼ਾਰੇ ਨਾਲ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਪੁਰਖ ਅਕਾਲ ਕਿਹਾ ਗੋਦਾਵਰੀ ਕਿਉਂ ਹੋਵੇਂ ਹੈਰਾਨ, ਤੇਰੀ ਹੈਰਾਨੀ ਦਿਆਂ ਗਵਾਈਆ। ਲੇਖਾ ਵਿਚ ਜਹਾਨ, ਪੂਰਬ ਝੋਲੀ ਪਾਈਆ। ਸਤਿ ਝੁਲਾ ਕੇ ਨਿਸ਼ਾਨ, ਨਿਗਾਹਬਾਨ ਇਕ ਅਖਵਾਈਆ। ਹੁਕਮ ਦੇ ਕੇ ਜ਼ਿਮੀ ਅਸਮਾਨ, ਦਰਗਾਹ ਸਾਚੀ ਖ਼ੁਸ਼ੀ ਜਣਾਈਆ। ਨੌ ਸਤ ਦੀ ਇਕ ਕਲਾਮ, ਕਲਮੇ ਨਗ਼ਮੇ ਰਾਗ ਨਾਦ ਦਿਆਂ ਜਣਾਈਆ। ਪੈਗ਼ੰਬਰਾਂ ਦਾ ਇਕ ਅਮਾਮ, ਅਮਲਾਂ ਵਿਚ ਵੇਖਾਂ ਸਰਬ ਲੋਕਾਈਆ। ਭਗਤਾਂ ਦਾ ਭਗਵਾਨ, ਸ਼ਾਹ ਸੁਲਤਾਨ ਹੋ ਕੇ ਖ਼ੁਸ਼ੀ ਜਣਾਈਆ। ਅਗਲਾ ਦੇ ਕੇ ਧੁਰ ਫ਼ਰਮਾਨ, ਸੰਮਤ ਸ਼ਹਿਨਸ਼ਾਹੀ ਕਰ ਪਰਧਾਨ, ਜਗਤ ਪਰਧਾਨਾਂ ਸੰਦੇਸ਼ੇ ਦਿਆਂ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਦਿਆਂ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵੇਖੋ ਕਿਹੜੀ ਵਿਸਾਖੀ, ਵਸਾਹ ਕੇ ਗਈ ਆਈਆ। ਸੰਮਤ ਸਦੀਆਂ ਦੀ ਕਰਕੇ ਬਾਕੀ, ਬਕਤਿਆਂ ਦੇ ਲੇਖੇ ਰਹੀ ਚੁਕਾਈਆ। ਚਾਰ ਜੁਗ ਦੀ ਵੇਖ ਕੇ ਸਾਖੀ, ਸੁਖ ਸੁਨੇਹੜੇ ਘਰ ਘਰ ਰਹੀ ਪਹੁੰਚਾਈਆ। ਸਤਿ ਸਤਿ ਦਾ ਨਾਮ ਸੰਦੇਸ਼ਾ ਦੇ ਕੇ ਪਾਤੀ, ਪਰਦਾ ਇਕੋ ਮਜ਼ਮੂਨ ਰਹੀ ਜਣਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਜ਼ਿਮੀ ਆਸਮਾਨ ਖੋਲ੍ਹੋ ਤਾਕੀ, ਪਰਦੇ ਰਹੀ ਉਠਾਈਆ। ਪਿਛਲੀ ਮੁਕੀ ਸਭ ਦੀ ਵਾਟੀ, ਅਗਲਾ ਪੰਧ ਰਿਹਾ ਨਾ ਰਾਈਆ। ਧੁਰ ਦਾ ਹੁਕਮ ਪੁਰਖ ਅਬਿਨਾਸ਼ੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਰਿਹਾ ਜਣਾਈਆ। ਜਨ ਭਗਤੋ ਤੁਹਾਡਾ ਮੇਲਾ ਨਾਲ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਰੰਗ ਚੜ੍ਹਾਈਆ। ਤੁਹਾਡੀ ਆਤਮ ਓਸੇ ਦੀ ਜ਼ਾਤੀ, ਜ਼ਾਤ ਪਾਤ ਨਜ਼ਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਗੁਰ ਅਵਤਾਰ ਕਹਿਣ ਆਓ ਵੇਖੋ ਤੱਕੋ

ਵਸਾਖੀ ਦਾ ਮੇਲਾ, ਹਰਿ ਕਰਤਾ ਦਏ ਵਡਿਆਈਆ। ਇਕੋ ਰੰਗ ਦਿਸੇ ਗੁਰੂ ਗੁਰ ਚੇਲਾ, ਚੇਲਾ ਗੋਬਿੰਦ ਗੋਬਿੰਦ ਚੇਲੇ ਵਿਚ ਸਮਾਈਆ। ਦੋ ਜਹਾਨਾਂ ਨਾਲੋਂ ਹੋ ਕੇ ਵੇਹਲਾ, ਵਾਹਿਦ ਭਗਤਾਂ ਕਰੇ ਕੁੜਮਾਈਆ। ਵਸਣਹਾਰਾ ਰੰਗ ਨਵੇਲਾ, ਨਿਰਗੁਣ ਦਾਤਾ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਾਚੀ ਖੇਲ ਰਿਹਾ ਖੇਲਾ, ਖ਼ਾਲਕ ਖ਼ਲਕ ਪਰਦਾ ਦਏ ਉਠਾਈਆ। ਜਨ ਭਗਤੋ ਤੁਹਾਡਾ ਰਹੇ ਨਾ ਵਕ਼ਤ ਦੁਹੇਲਾ, ਦੋਹਰੀ ਚੋਟ ਤਨ ਨਗਾਰੇ ਅੰਦਰ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਵਸਾਖੀ ਕਹੇ ਇਸ ਦਾ ਕਰਿਓ ਨਾ ਕੋਈ ਵਸਾਹ, ਵਸਦੇ ਖੇੜੇ ਦਏ ਉਜਾੜ, ਉਜੜਿਆਂ ਦਏ ਵਸਾਈਆ। ਪ੍ਰਭ ਦਾਤਾ ਵੱਡਾ ਬੇਪਰਵਾਹ, ਸਦਾ ਬੇਪਰਵਾਹੀ ਵਿਚ ਸਮਾਈਆ। ਜਿਸ ਦੀ ਜੁਗ ਚੌਕੜੀ ਬਦਲ ਕੇ ਮੈਂ ਪਹਿਲੀ ਵਾਰੀ ਗਈ ਆ, ਲੋਕਮਾਤ ਫੇਰਾ ਪਾਈਆ। ਮੇਰੀ ਮੰਗ ਮੈਂ ਸ਼ਹਿਨਸ਼ਾਹੀ ਸੰਮਤ ਸੁਣਾਂ ਨਾਲ ਚਾ, ਚਾਉ ਘਨੇਰਾ ਇਕ ਰਖਾਈਆ। ਤਸਬੀਆਂ ਮਾਲਾਂ ਤੋਂ ਬਾਹਰ ਮਿਲ ਗਿਆ ਸਚ ਖ਼ੁਦਾ, ਨਾ ਖ਼ਾਦਮ ਨਾ ਆਦਮ ਅਦਲਾਂ ਦਾ ਅਦਲ ਰਿਹਾ ਕਮਾਈਆ। ਭਗਤਾਂ ਦਾ ਬਣਕੇ ਗਵਾਹ, ਏਥੇ ਓਥੇ ਰਿਹਾ ਬਚਾ, ਬਚਪਨ ਆਪਣੀ ਝੋਲੀ ਪਾਈਆ। ਏਥੇ ਕੀ ਕਰੇ ਬਾਵਾ ਆਦਮ ਤੇ ਹਵਾ, ਪਾਰਬਤੀ ਤੇ ਸ਼ਿਵ ਨਿਉਂ ਨਿਉਂ ਸੀਸ ਝੁਕਾਈਆ। ਪੈਗ਼ੰਬਰਾਂ ਕਿਹਾ ਖ਼ੁਦਾ, ਅਵਤਾਰਾਂ ਕਿਹਾ ਜੋਤੀ ਜੋਤ ਰਿਹਾ ਡਗਮਗਾ, ਗੁਰੂਆਂ ਕਿਹਾ ਗਹਿਰ ਗੰਭੀਰ ਨਜ਼ਰੀ ਆਈਆ। ਵਸਾਖੀ ਕਹੇ ਜੇ ਕੋਈ ਮੈਨੂੰ ਪੁਛੇ ਆ ਮੈਂ ਸਚ ਦਿਆਂ ਸੁਣਾ, ਇਹ ਉਹ ਬੇਪਰਵਾਹ, ਜਿਸ ਦਾ ਖਾਣੀ ਬਾਣੀ ਜਸ ਢੋਲਿਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਸੁਣ ਕੇ ਬਾਤ, ਛੋਟੇ ਬਾਲੇ ਨੱਢੇ ਕਾਕੇ ਮਨਜੀਤ ਲਈ ਅੰਗੜਾਈਆ। ਥੱਲੇ ਮਾਰ ਕੇ ਵੇਖਿਆ ਝਾਤ, ਪੜਦਾ ਪਰੇ ਉਠਾਈਆ। ਭਗਤਾਂ ਦੀ ਬੈਠੀ ਜਮਾਤ, ਸੋਹਣੀ ਨਜ਼ਰੀ ਆਈਆ। ਜਗਦੀਸ਼ ਨੂੰ ਮਾਰ ਕੇ ਆਵਾਜ਼, ਭਾਈ ਨੂੰ ਭਾਈ ਲਿਆ ਜਗਾਈਆ। ਜਗਦੀਸ਼ ਸਵਰਨ ਦਾ ਖੋਲ੍ਹ ਕੇ ਤਾਕ, ਤੁਰਤ ਦਿਤਾ ਸੁਣਾਈਆ। ਸਵਰਨ ਕਹੇ ਮੈਂ ਗੁਰਦਿਆਲ ਸਿੰਘ ਨੂੰ ਲਵਾਂ ਆਖ, ਸਾਰੇ ਵੇਖੀਏ ਚਾਈਂ ਚਾਈਂਆ। ਗੁਰਦਿਆਲ ਸਿੰਘ ਕਿਹਾ ਪਾਲ ਸਿੰਘ ਦੇ ਸਾਰੇ ਦਾਸ, ਮਿਲਕੇ ਆਪਣਾ ਹਾਲ ਸੁਣਾਈਆ। ਮਨਜੀਤ ਕਿਹਾ ਇਹ ਭਗਤਾਂ ਦਾ ਰਿਵਾਜ, ਦੋ ਜਹਾਨਾਂ ਨਜ਼ਰੀ ਆਈਆ । ਕਿਰਪਾ ਕੀਤੀ ਪੁਰਖ ਅਬਿਨਾਸ਼, ਮਿਹਰ ਨਜ਼ਰ ਇਕ ਉਠਾਈਆ। ਮੈਂ ਪ੍ਰਭ ਦੇ ਅਗੇ ਕਰਨੀ ਇਕ ਅਰਦਾਸ, ਬੇਨੰਤੀ ਆਪਣੀ ਦੇਣੀ ਸੁਣਾਈਆ । ਹੇ ਪ੍ਰਭੂ ਜਿਸ ਮਾਤਾ ਨੇ ਮੈਨੂੰ ਜਨਮ ਦਿਤਾ ਵਿਚ ਲੋਕਮਾਤ, ਆਪ ਆਪਣੀ ਕੁੱਖ ਸੁਹਾਈਆ। ਉਸਦੀ ਕਰਦੇ ਆਪ ਨਜਾਤ, ਨਜ਼ਰ ਮਿਹਰ ਇਕ ਉਠਾਈਆ। ਤੂੰ ਸਾਹਿਬ ਬਖ਼ਸ਼ਿੰਦ ਸਾਖ਼ਿਆਤ, ਪਰਦਾ ਉਹਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਮਨਜੀਤ ਕਹੇ ਵਸਾਖੀ ਮੰਨਾਂ ਤਾਂ, ਪ੍ਰਭ ਤੇਰੀ ਓਟ ਤਕਾਈਆ। ਜੇ ਵਡਿਆਈ ਦੇਵੇਂ ਓਸ ਮਾਂ, ਜਿਸ ਨੂੰ ਵੀਹ ਸੌ ਦਸ ਬਿਕ੍ਰਮੀ ਵਿਚ ਲਾਰਾ ਲਾ ਕੇ ਗਿਆ ਆਈਆ। ਜਿੰਨਾਂ ਚਿਰ ਨਾ ਕਰੇਂ ਹਾਂ, ਮੇਰਾ ਹਕ਼ ਨਾ ਝੋਲੀ ਪਾਈਆ। ਓਨਾਂ ਚਿਰ ਪੱਲਾ ਛੱਡਾਂ ਨਾ, ਸਚ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਵਿਚ ਰਖਾਈਆ। ਮਨਜੀਤ ਕਹੇ ਮੈਂ ਕੋਈ ਮੰਗੀ ਨਹੀਂ ਮੰਗ ਵਾਸਤੇ ਲਾਲਚ, ਲਾਲਚੀ ਰੂਪ ਨਾ ਕੋਇ ਬਣਾਈਆ। ਸੱਤ ਮਹੀਨੇ ਤਿੰਨ ਦਿਨ ਜੋ ਤੇਰੀ ਭਗਤੀ ਕੀਤੀ

ਖ਼ਾਲਸ, ਖ਼ਾਸ ਤੇਰੀ ਸੇਵ ਕਮਾਈਆ। ਛੋਟਾ ਨੰਨ੍ਹਾ ਬਣ ਕੇ ਬਾਲਕ, ਗੋਦੀ ਮਾਂ ਸੁਹਾਈਆ। ਅੱਜ ਓਸੇ ਦਾ ਬਣ ਕੇ ਸਾਲਸ, ਬੇਨੰਤੀ ਰਿਹਾ ਜਣਾਈਆ । ਤੂੰ ਮਾਲਕ ਸਭ ਦਾ ਖ਼ਾਲਕ, ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ । ਮਨਜੀਤ ਕਹੇ ਮੈਂ ਗਿਆਰਾਂ ਸਾਲ ਰਿਹਾ ਚੁਪ, ਆਪਣੀ ਮੰਗ ਨਾ ਕੋਇ ਮੰਗਾਈਆ। ਪ੍ਰੇਮ ਪਿਆਰ ਅੰਦਰ ਆਇਆ ਦੁਖ, ਬੇਨੰਤੀ ਦਿਤੀ ਸੁਣਾਈਆ। ਓਸ ਨੂੰ ਦੇ ਸੁਖ, ਜਿਸ ਨੇ ਸੁਖ ਸਾਂਦ ਨਾਲ ਤੇਰੀ ਗੋਦੀ ਦਿਤਾ ਬਹਾਈਆ। ਪੁਰਖ ਅਕਾਲ ਹੋ ਕੇ ਤੁਠ, ਬੇਪਰਵਾਹ ਤੇਰੇ ਹੱਥ ਵਡਿਆਈਆ। ਚਰਨ ਕਵਲਾਂ ਉਤੇ ਝੁਕ, ਝੋਲੀ ਅਗੇ ਡਾਹੀਆ। ਜਿਸ ਤਰਾ ਰੰਗ ਚੜ੍ਹਾਇਆ ਪੁਤ, ਓਹੋ ਮਾਤ ਦੇ ਵਡਿਆਈਆ। ਪੁਰਖ ਅਕਾਲ ਕਿਹਾ ਤੇਰੀ ਬੇਨੰਤੀ ਉਤੇ ਹੋਇਆ ਖ਼ੁਸ਼, ਖ਼ੁਸ਼ੀਆਂ ਵਿਚ ਖ਼ੁਸ਼ੀ ਦਿਆਂ ਬਦਲਾਈਆ। ਹਾੜ ਸਤਾਰਾਂ ਇਕ ਵਖਰੀ ਨਿਰਾਲੀ ਅਨੋਖੀ ਗਾ ਕੇ ਤੁਕ, ਤੁਰਤ ਮੇਲਾ ਲਵਾਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਮਨਜੀਤ ਕਹੇ ਕਿਹੜੀ ਤੁਕ, ਗੌਣਾ ਛੰਦ, ਮੈਨੂੰ ਦੇ ਸਮਝਾਈਆ। ਪੁਰਖ ਅਕਾਲ ਕਿਹਾ ਉਹ ਮੇਰੇ ਵਿਚ ਬੰਦ, ਕੋਈ ਬੰਦੀਖ਼ਾਨੇ ਵਿਚੋਂ ਬੰਦਾ ਨਾ ਬਾਹਰ ਛੁਡਾਈਆ। ਇੱਕੀਆਂ ਸਿੱਖਾਂ ਦਾ ਬਣਾ ਕੇ ਸੰਗ, ਸੋਹਣਾ ਵੇਲਾ ਵਕ਼ਤ ਦਿਆਂ ਜਣਾਈਆ। ਹਾੜ ਸਤਾਰਾਂ ਸ਼ਬਦੀ ਧਾਰ ਪਾ ਕੇ ਠੰਡ, ਮਿਹਰ ਨਜ਼ਰ ਇਕ ਟਿਕਾਈਆ। ਜਿਸ ਦਾ ਨੂਰ ਉਪਜਿਆ ਚੰਦ, ਸਾਚੀ ਜੋਤ ਜਗਤ ਰੁਸ਼ਨਾਈਆ। ਓਸੇ ਦਾ ਮਨ ਵਿਕਾਰ ਕਰ ਕੇ ਖੰਡ, ਖੰਡਾ ਨਾਮ ਤਨ ਪਹਿਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਬਖ਼ਸ਼ ਕੇ ਸਚ ਅਨੰਦ, ਸਾਚੀ ਸੇਵਾ ਅਗਲੀ ਦਏ ਜਣਾਈਆ।

੨ ਵਸਾਖ ਸ਼ਹਿਨਸ਼ਾਹੀ ਸੰਮਤ ੧ ਹਰਿ ਭਗਤ ਦਵਾਰ ਜੇਠੂਵਾਲ

ਚਨਾ ਕਹੇ ਮੈਨੂੰ ਲਾ ਦੇ ਭੋਗ, ਕੱਚੇ ਤੋਂ ਪੱਕਾ ਦੇ ਬਣਾਈਆ। ਪੇਠਾ ਕਹੇ ਮੇਰਾ ਪਿਛਲਾ ਸੰਜੋਗ, ਪਰਦਾ ਦੇ ਉਠਾਈਆ। ਕੇਲਾ ਕਹੇ ਮੈਂ ਸਭ ਦੀ ਭੇਟਾ ਚੜ੍ਹਦਾ ਰਿਹਾ ਰੋਜ ਰੋਜ, ਗੁੱਝੀ ਰਮਜ਼ ਨਾ ਕਿਸੇ ਲਗਾਈਆ। ਸੌਂਫ਼ ਕਹੇ ਮੈਨੂੰ ਖਾ ਖਾ ਥੱਕੇ ਲੋਕ, ਰਸ ਵਿਚ ਰਸ ਨਾ ਕੋਇ ਮਿਲਾਈਆ। ਬਾਦਾਮ ਕਹਿਣ ਸਾਨੂੰ ਖਾ ਕੇ ਸਭ ਨੂੰ ਆਵੇ ਜੋਸ਼, ਸਾਂਤਕ ਸਤਿ ਰੂਪ ਨਾ ਕੋਇ ਸਮਾਈਆ। ਸਾਰੇ ਬੈਠੇ ਰਹੇ ਖ਼ਾਮੋਸ਼, ਆਪਣੀ ਵਿਥਿਆ ਨਾ ਕਿਸੇ ਜਣਾਈਆ। ਠਾਕਰ ਤੇਰੀ ਠਾਕਰਾਂ ਨਾਲ ਵੇਂਹਦੇ ਰਹੇ ਮੌਜ, ਠੋਕਰ ਅੰਦਰ ਨਾ ਕਿਸੇ ਲਗਾਈਆ। ਢਈਆ ਸਈਆ ਕਰਦੇ ਰਹੇ ਖੋਜ, ਬਈਆਂ ਪਕੜ ਗਲੇ ਨਾ ਕੋਈ ਲਗਾਈਆ। ਅਚਾਨਕ ਅਸੁਤੇ ਆ ਗਈ ਹੋਸ਼, ਅੰਦਰੋਂ ਸੁਰਤੀ ਦਿਤੀ ਖੁਲ੍ਹਾਈਆ। ਬਿਨਾ ਸੋਚ ਤੋਂ ਆ ਗਈ ਸੋਚ, ਕਿਸੇ ਅਗੰਮੀ ਰਮਜ਼ ਦਿਤੀ ਲਗਾਈਆ। ਤੱਕਿਆ ਵੇਖਿਆ ਲੱਖਣ ਪੁਸ਼ਕਰ ਕਰੌਚ, ਜੰਬੂ ਧਿਆਨ ਲਗਾਈਆ। ਸੁਣਿਆ ਢੋਲਾ ਇਕ ਸਲੋਕ, ਧੁਰ ਕਾ ਨਾਅਰਾ ਨਾਮ ਖ਼ੁਦਾਈਆ। ਅੰਤਰ ਰਿਹਾ ਨਾ ਕੋਈ ਰੋਗ, ਕੂੜੀ ਖ਼ਾਹਸ਼ ਨਾ ਕੋਇ ਜਣਾਈਆ। ਆਸਾ ਪੁੰਨੀ ਸਾਰੇ ਮਿਲ ਕੇ ਬਣੀਏ ਸਾਚੀ ਚੋਗ, ਜਿਸ ਨੂੰ ਖਾਦਿਆਂ ਚੁਗਲੀ ਨਿੰਦਿਆ ਅੰਦਰ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਦਈਏ ਗਿਆਨ

ਬੋਧ, ਬੁਧੀ ਬਿਬੇਕ ਬਣਾਈਆ। ਹਿਰਦੇ ਦਈਏ ਸੋਧ, ਸੁਗੰਧੀ ਸਚ ਸਮਾਈਆ। ਕੂੜੀ ਕਿਰਿਆ ਕੱਢੀਏ ਖੋਟ, ਅਗੇ ਖਟਕਾ ਰਹੇ ਨਾ ਰਾਈਆ । ਗੋਬਿੰਦ ਪ੍ਰੇਮ ਦੀ ਲੱਗੇ ਚੋਟ, ਚੋਟ ਨਗਾਰਾ ਇਕ ਸੁਣਾਈਆ। ਬੰਕ ਦਵਾਰਾ ਸੋਹੇ ਕੋਟ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ। ਸਾਚੀ ਗੋਸ਼ਨਾ ਗੋਸ਼ਟ ਕਰੀਏ ਕੂਣੇ ਗੋਸ਼, ਗੁਫ਼ਤ ਸ਼ੁਨੀਦ ਦੀਦ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਮੁਕਾਈਆ । ਚਨਾ ਕਹੇ ਮੈਨੂੰ ਚਬਣਾ ਨਹੀਂ ਨਾਲ ਦੰਦ, ਬੱਤੀ ਦੰਦਾਂ ਵਾਲੀ ਵੇਖੀ ਸਰਬ ਲੋਕਾਈਆ। ਜਿਨਾਂ ਖਾਧਾ ਉਹਨਾਂ ਵਿਸ਼ਟਾ ਰੂਪ ਕਢਿਆ ਗੰਦ, ਪਰਮਾਨੰਦ ਨਾ ਕੋਇ ਵਖਾਈਆ। ਬਿਨ ਗੋਬਿੰਦ ਸਾਨੂੰ ਮਿਲਿਆ ਨਹੀਂ ਉਹ ਅਨੰਦ, ਜੋ ਅਨੰਦ ਪਟਨੇ ਗਿਆ ਜਣਾਈਆ। ਨਾ ਉਹ ਮਈਆ ਨਾ ਉਹ ਰਾਜਾ ਨਾ ਉਹ ਪ੍ਰੇਮ ਪਿਆਰ ਦਾ ਢੰਗ, ਤਰੀਕਾ ਸਚ ਨਾ ਕੋਇ ਦ੍ਰਿੜਾਈਆ। ਸਦੀਆਂ ਵੇਂਹਦੇ ਰਹੇ ਕਦੇ ਸੂਰਜ ਤੇ ਕਦੇ ਚੰਦ, ਦਿਵਸ ਰੈਣ ਧਿਆਨ ਲਗਾਈਆ। ਸਾਡੇ ਅੰਤਰ ਨਹੀਂ ਪਈ ਠੰਡ, ਅਗਨੀ ਤੱਤ ਨਾ ਕੋਇ ਬੁਝਾਈਆ। ਸਾਨੂੰ ਖ਼ੁਸ਼ੀ ਆਈ ਜਿਸ ਵੇਲੇ ਸੰਮਤ ਚੜ੍ਹਿਆ ਸ਼ਹਿਨਸ਼ਾਹੀ ਰਾਜ ਨਰੈਣ ਲੈ ਕੇ ਗਿਆ ਗੰਢ, ਪਟਨੇ ਸੰਦੇਸ਼ਾ ਦਿਤਾ ਸੁਣਾਈਆ। ਸਾਨੂੰ ਪਿਛਲੀ ਯਾਦ ਆ ਗਈ ਮੰਗ, ਜੋ ਗੋਬਿੰਦ ਦਿਆਂ ਦੰਦਾਂ ਨਾਲ ਛੋਹ ਕੇ ਬੇਨੰਤੀ ਦਿਤੀ ਸੁਣਾਈਆ। ਉਹ ਹੌਲੀ ਜਿਹੀ ਕਹਿ ਕੇ ਗਿਆ ਸਾਨੂੰ ਵਿਚ ਕੰਨ, ਨਿਕੰਮਿਉ ਤੁਹਾਨੂੰ ਦਿਆਂ ਵਡਿਆਈਆ। ਜਿਸ ਵੇਲੇ ਪਰਮ ਪੁਰਖ ਦਾ ਚੜ੍ਹ ਕੇ ਆਵਾਂ ਚੰਨ, ਦੋ ਜਹਾਨ ਕਰਾਂ ਰੁਸ਼ਨਾਈਆ। ਤੁਹਾਡਾ ਬੇੜਾ ਦੇਵਾਂ ਬੰਨ੍ਹ, ਲੇਖਾ ਆਪਣੇ ਨਾਲ ਚਲਾਈਆ। ਉਹਨਾਂ ਉਸ ਵੇਲੇ ਕਿਹਾ ਕਿਵੇਂ ਸਾਡੀ ਲਏ ਮੰਨ, ਸਚ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਚਨਾ ਕਹੇ ਮੈਨੂੰ ਕੋਈ ਦੰਦਾਂ ਨਾਲ ਨਾ ਲਵੇ ਪੀਸ, ਪੇਸ਼ਤਰ ਦਿਆਂ ਜਣਾਈਆ । ਮੈਂ ਮਿਲਣਾ ਓਸ ਜਗਦੀਸ, ਜੋ ਜਗਦੀਸ਼ਰ ਹਰ ਘਟ ਰਿਹਾ ਸਮਾਈਆ। ਜਿਸ ਦੇ ਛਤਰ ਝੁਲੇ ਸੀਸ, ਸਾਹ ਸਾਹ ਨਾਮ ਜਪੇ ਲੋਕਾਈਆ। ਜਿਸ ਦੀ ਗੋਬਿੰਦ ਨਾਲ ਪ੍ਰੀਤ, ਗੋਬਿੰਦ ਓਸੇ ਵਿਚ ਨਜ਼ਰੀ ਆਈਆ। ਮੈਂ ਕਰਨ ਆਇਆ ਤਸਦੀਕ਼, ਛੋਟਾ ਚਨਾ ਦੇਵੇ ਗਵਾਹੀਆ। ਜਿਸ ਨੇ ਮੇਰੀ ਰੱਖੀ ਉਡੀਕ, ਵੇਲਾ ਵਕ਼ਤ ਸੁਹੰਜਣਾ ਰਿਹਾ ਸੁਹਾਈਆ । ਗੁਰਮੁਖੋ ਜੋ ਕਹਾਂ ਸੋ ਠੀਕ, ਠਾਕਰ ਨੇ ਠੋਕਰ ਲਾ ਕੇ ਲਿਆ ਉਠਾਈਆ। ਮੈਨੂੰ ਨਾ ਸਮਝਿਉ ਮੈਂ ਨਿੱਕਾ ਜਿਹਾ ਕੀਟ, ਮੇਰੀ ਹਸਤੀ ਮਸਤੀ ਵਿਚ ਸਮਾਈਆ। ਮੈਂ ਓਸ ਘਰ ਦਾ ਵਸਨੀਕ, ਜਿਥੇ ਵਸਦਿਆਂ ਬਾਹਰ ਸਕੇ ਨਾ ਕੋਇ ਕਢਾਈਆ। ਜਿਸ ਵੇਲੇ ਗੋਬਿੰਦ ਨੇ ਰਾਣੀ ਦੇ ਘਰ ਭੋਗ ਲਗਾਇਆ ਸਾਡੀ ਨਿਕਲੀ ਸੀ ਚੀਕ, ਚੀਕ ਚਿਹਾੜਾ ਦਿਤਾ ਪਾਈਆ। ਗੋਬਿੰਦ ਨੇ ਹਸ ਕੇ ਸਾਡੇ ਅੰਦਰ ਵੜ ਕੇ ਗਾਇਆ ਇਕ ਨਿੱਕਾ ਜਿਹਾ ਗੀਤ, ਸੋਹੰ ਸੋ ਢੋਲਾ ਦਿਤਾ ਸੁਣਾਈਆ। ਤੁਸੀਂ ਮੇਰੇ ਮੈਂ ਤੁਹਾਡਾ ਦੋਹਾਂ ਦੇ ਵਿਚ ਪਰਮ ਪੁਰਖ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਇਹ ਚਨਾ ਕਹੇ ਮੈਂ ਓਸੇ ਵੇਲੇ ਉਛਲ ਕੇ ਗੋਬਿੰਦ ਦੀ ਝੋਲੀ ਵਿਚ ਡਿੱਗਾ ਜਿਸ ਨੂੰ ਗਲ ਦਾ ਕਪੜਾ ਕਹਿੰਦੇ ਕ਼ਮੀਜ਼, ਬਾਣਾ ਬੱਚਿਆਂ ਵਾਲਾ ਨਜ਼ਰੀ ਆਈਆ। ਓਸ ਫੜ ਕੇ ਨਾਲ ਰੀਝ, ਆਪਣੀ ਜੇਬ ਵਿਚ ਲਿਆ ਰਖਾਈਆ। ਮੈਂ ਅੰਦਰ ਵੜ ਕੇ ਆਪਣੀ ਬਦਲ ਲਈ ਨੀਤ, ਰੂਪ ਅਨੂਪ ਵਟਾਈਆ। ਮੰਗੀ ਮੰਗ ਜੇ ਤੂੰ ਮੇਰਾ ਤੇ ਮੈਨੂੰ ਆਪਣਾ ਕਰ ਲੈ ਠੀਕ, ਠਗ ਚੋਰ ਯਾਰ ਵਾਲੀ ਠੱਗੀ ਨਾ ਕੋਇ ਕਮਾਈਆ। ਓਸ ਹੱਸ ਕੇ ਕਿਹਾ ਮੈਂ ਤੁਹਾਡੀ ਰੱਖਾਂ ਸਦਾ ਉਡੀਕ, ਬਿਨ ਅੱਖਾਂ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ

ਨਜ਼ਰ ਇਕ ਇਕ ਉਠਾਈਆ। ਚਨਾ ਕਹੇ ਤੁਸੀਂ ਨਹੀਂ ਜਾਣਦੇ ਮੈਨੂੰ ਕਿਉਂ ਭੋਗ ਲਗਦਾ, ਅੰਮ੍ਰਿਤ ਰਸ ਭੋਗੀ ਦਇਆ ਕਮਾਈਆ। ਮੈਂ ਓਸ ਦਵਾਰ ਤੇ ਸਜਦਾ, ਜਿਥੇ ਸਜਦਾ ਕਰੇ ਲੋਕਾਈਆ। ਬਹੁਤ ਚਿਰ ਹੋਇਆ ਫਿਰਦਾ ਲੱਭਦਾ, ਲੱਭਿਆਂ ਹੱਥ ਕੁਛ ਨਾ ਆਈਆ। ਵੇਖੋ ਹੁਣ ਖੇਲ ਹੋਇਆ ਸਬਬ ਦਾ, ਰਾਜ ਨਰੈਣ ਦਿਤਾ ਮਿਲਾਈਆ। ਚਨਾ ਕਹੇ ਮੈਂ ਰਾਜ ਨਰੈਣ ਨੂੰ ਕੁਛ ਦਸਦਾ, ਅਗਲਾ ਪੜਦਾ ਦਿਆਂ ਉਠਾਈਆ। ਸਵਾ ਤਿੰਨ ਸਾਲ ਤੇਰਾ ਪਟਨੇ ਵਾਲਾ ਘਰ ਉਜਾੜਾਂ ਵਸਦਾ, ਗੋਬਿੰਦ ਦੇ ਚਰਨ ਵਿਚ ਆਸਣ ਦਿਆਂ ਲਗਾਈਆ । ਬਿਨ ਤੇਰੇ ਮੇਰਾ ਪ੍ਰੇਮ ਨਹੀਂ ਫਬਦਾ, ਪ੍ਰੀਤੀ ਸਚ ਨਾ ਕੋਇ ਸਮਝਾਈਆ। ਉਹ ਤੁਸਾਂ ਕੀ ਰਸ ਕਰਨਾ ਓਸ ਕਵਲ ਨਭ ਦਾ, ਜਿਹੜੀ ਨਾਭੀ ਕਵਲ ਸਤਿਗੁਰ ਪੂਰੇ ਭਗਤਾਂ ਨਾ ਕਦੇ ਰਖਾਈਆ। ਉਸ ਦੇ ਉਤੇ ਆਪ ਵਸਦਾ, ਜਿਥੇ ਭਗਤਾਂ ਮੇਲੇ ਸਹਿਜ ਸੁਭਾਈਆ। ਕੌਣ ਲੇਖਾ ਜਾਣੇ ਇਹਦੀ ਹਦ ਦਾ, ਹਦ ਤੋਂ ਬਾਹਰ ਬੇਹਦ ਬੇਪਰਵਾਹੀਆ। ਜਿਹੜਾ ਪ੍ਰੇਮ ਨਾਲ ਤੇਰੇ ਚਨੇ ਚਬਦਾ, ਆਪਣਾ ਚਮੜਾ ਤੇਰੀ ਸੇਜ ਦੇਵੇ ਬਣਾਈਆ। ਓਹ ਗੁਰਮੁਖੋ ਤੁਹਾਨੂੰ ਨਹੀਂ ਪਤਾ ਇਹ ਲਹਿਣਾ ਦੇਣਾ ਕਬ ਦਾ, ਕਵਣ ਝੋਲੀ ਰਿਹਾ ਪਾਈਆ। ਹੁਣ ਰੰਗ ਰਹਿਣ ਨਹੀਂ ਦੇਣਾ ਵਿਚ ਡਬ ਦਾ, ਲਲਾਰੀ ਹੋ ਕੇ ਰੰਗ ਇਕੋ ਦੇਣਾ ਚੜ੍ਹਾਈਆ। ਦੀਪਕ ਜੋਤ ਵਿਚ ਉਹ ਜਗਦਾ, ਦੀਪਕ ਜੋਤ ਕਰੇ ਰੁਸ਼ਨਾਈਆ । ਲੇਖਾ ਮੁਕ ਜਾਏ ਜਗਤ ਹੱਜ ਦਾ, ਹਾਜ਼ਰ ਹੋ ਕੇ ਆਪਣਾ ਦਰਸ ਕਰਾਈਆ। ਇਹ ਕ਼ੀਮਤ ਵਿਚ ਨਾ ਕੱਖ ਦਾ ਤੇ ਨਾ ਲੱਖ ਦਾ, ਸਮਰਥ ਹੱਥ ਇਸੇ ਦੀ ਵਡਿਆਈਆ। ਚਨਾ ਕਹੇ ਮੈਂ ਸਚ ਸਚ ਦੱਸਦਾ, ਦਹਿ ਦਿਸ਼ਾ ਪੜਦਾ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਚਨਾ ਕਹੇ ਮੈਨੂੰ ਕੋਈ ਨਾ ਸਮਝਿਓ ਦੋ ਫਾੜ, ਟੁਕੜਾ ਅਲਗ ਅਲਗ ਜਣਾਈਆ। ਮੇਰਾ ਲੇਖਾ ਵੇਖਿਉ ਸਤਾਰਾਂ ਹਾੜ, ਹਾੜੇ ਕਢ ਕੇ ਦਿਆਂ ਸੁਣਾਈਆ । ਜਿਸ ਦਾ ਲੇਖਾ ਵਿਚ ਉਜਾੜ, ਮਾਛੂਵਾੜੇ ਕੀੜੀ ਕਿਰਿਆ ਵਿਚ ਸੇਵ ਕਮਾਈਆ । ਇਕੱਠਾ ਕੀਤਾ ਭਾਲ, ਭਾਲਦਾ ਭੁਲਿਆਂ ਭਟਕਿਆਂ ਮੇਲ ਮਿਲਾਈਆ। ਸ਼ਾਹਾਂ ਤੋਂ ਬਣਾ ਕੇ ਕੰਗਾਲ, ਕੰਗਲਿਆਂ ਤੋਂ ਕਮਲਾਪਤ ਦਿਆਂ ਮਿਲਾਈਆ। ਸਚ ਦਰ ਦੀ ਸੱਚੀ ਧਰਮਸਾਲ, ਸਚ ਦਵਾਰਾ ਇਕ ਵਡਿਆਈਆ। ਚੰਨਾ ਕਹੇ ਗੁਰਮੁਖੋ ਕੀ ਤੁਸੀਂ ਇਕ ਰਾਜ ਨਰੈਣ ਨਹੀਂ ਸਕਦੇ ਸੰਭਾਲ, ਜਿਸ ਦੇ ਘਰ ਘੜੀ ਪਲ ਗੋਬਿੰਦ ਕਟ ਕੇ ਆਇਆ ਬਣਾ ਕੇ ਆਇਆ ਪਿਤਾ ਮਾਈਆ। ਅਗੇ ਬਹੁਤਾ ਹੋਰ ਅਹਿਵਾਲ, ਬਿਨਾ ਸਵਾਲ ਜਵਾਬ ਸਹਿਜੇ ਨਾਲ ਦਿਆਂ ਲਿਖਾਈਆ। ਚਨਾ ਕਹੇ ਇਹੋ ਵੇਖੋ ਉਹ ਨਿਸ਼ਾਨ, ਜੋ ਬਿਆਨ ਨਾਲ ਰਹੇ ਜਣਾਈਆ। ਰਾਜ ਪਾਲ ਓਸ ਦਰਬਾਰ, ਦਵਾਰਪਾਲ ਬਣ ਕੇ ਸੋਭਾ ਪਾਈਆ। ਵਸਤ ਰਸਦ ਬਹੁ ਮਹਾਨ, ਸਿੰਘਾਸਣ ਉਤੇ ਮਿਲੀ ਮਾਣ ਵਡਿਆਈਆ। ਕਿੱਡਾ ਵੱਡਾ ਸਚ ਨਿਸ਼ਾਨ, ਨਿਸ਼ਾਨਿਆਂ ਵਿਚੋਂ ਨਿਸ਼ਾਨਾ ਰਿਹਾ ਜਣਾਈਆ। ਚਨਾ ਕਹੇ ਮੈਨੂੰ ਸਾਰੇ ਕਰਿਉ ਪਰਵਾਨ, ਮਿਹਰਵਾਨ ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਿਸ਼ਾਨਾ ਕਹੇ ਮੈਂ ਸ਼ਬਦੀ ਧਾਰ ਖੰਡਾ, ਖੜਗ ਖੜਗ ਟਕਰਾਈਆ। ਮੇਰਾ ਰੂਪ ਨਹੀਂ ਕੋਈ ਮਾਣਸ ਬੰਦਾ, ਬੰਦਗੀ ਬੰਦਨਾ ਨਾ ਕੋਇ ਜਣਾਈਆ। ਮੈਂ ਨੇਤਰਾੀਣ ਅੰਧਾ, ਜਗਤ ਅੱਖ ਨਾ ਕੋਇ ਖੁਲ੍ਹਾਈਆ। ਮੈਨੂੰ ਜਗਤ ਲੁਹਾਰ ਗੰਢਾ, ਤੋੜ ਫੋੜ ਪਾਲਿਸ਼ ਨਾਲ ਚਮਕਾਈਆ । ਮੇਰੇ ਅੰਦਰ ਇਕ ਸੁਗੰਧਾ, ਜੋ ਮਹਿਕ ਸਚ ਮਹਿਕਾਈਆ। ਪੁਰਖ ਅਕਾਲ ਪ੍ਰਭ ਠਾਕਰ ਤਾਰਨ ਆਇਆ ਬਖ਼ਸ਼ੰਦਾ, ਬਖ਼ਸ਼ਿਸ਼

ਰਹਿਮਤ ਆਪ ਕਮਾਈਆ। ਹੁਣ ਭਗਤ ਸੁਹੇਲਾ ਬਣ ਕੇ ਸੰਗਾ, ਸੋਹਣਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਉਪਰ ਹੋ ਮਿਹਰਵਾਨ, ਮਾਲਕ ਖ਼ਾਲਕ ਸਾਲਸ ਸਵਾਮੀ ਅੰਤਰ ਜਾਨਤ, ਆਪਣਾ ਹੁਕਮ ਵਰਤਾਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਦਇਆ ਕਮਾਈਆ। ਪਟਨੇ ਨਿਵਾਸੀ ਬਣਿਆ ਸਾਥ, ਰਾਜ ਨਰੈਣ ਨਾਤਾ ਇਕ ਜੁੜਾਈਆ । ਪੰਜਾਂ ਪਿਆਰਿਆਂ ਨਾਲ ਤੇਰਾ ਸਾਥ, ਹੱਥ ਨਾਲ ਹੱਥ ਦਿਤਾ ਮਿਲਾਈਆ। ਅਮਰਜੀਤ ਸਿੰਘ ਨਾਲ ਸਾਂਝੀ ਤੇਰੀ ਬਾਤ, ਬੱਚਿਆਂ ਵਾਂਗ ਗੋਦ ਉਠਾਈਆ। ਸੁਰਜੀਤ ਸਿੰਘ ਨਾਲ ਪ੍ਰੇਮ ਪਿਆਰ ਦੀ ਰਾਸ, ਸੋਹਣਾ ਵੇਲਾ ਵਕ਼ਤ ਦਏ ਸੁਹਾਈਆ। ਹਰਿਸੰਗਤ ਤੇਰੇ ਮਿਲਣ ਦੀ ਸਾਰੀ ਰੱਖੇ ਆਸ, ਬਾਹਰ ਰਹਿਣ ਕੋਇ ਨਾ ਪਾਈਆ। ਆ ਕੇ ਗੋਬਿੰਦ ਦੇ ਘਾਟ, ਬੇੜੇ ਬਹਿ ਕੇ ਖ਼ੁਸ਼ੀ ਮਨਾਈਆ। ਜਨਮਾਂ ਦੀ ਮੁੱਕੀ ਵਾਟ, ਕਰਮਾਂ ਦਾ ਗੇੜ ਗਵਾਈਆ। ਪ੍ਰਭ ਦੇ ਵਿਕਿਆ ਹਾਟ, ਕ਼ੀਮਤ ਕਰਤਾ ਦਏ ਚੁਕਾਈਆ। ਵੇਖੀਂ ਭੁਲ ਕੇ ਸਵਾ ਤਿੰਨ ਸਾਲ ਪਟਨਾ ਨਾ ਕਰੀਂ ਯਾਦ, ਵਾਗ ਤੇਰੀ ਆਪਣੇ ਹੱਥ ਰਖਾਈਆ। ਇਹ ਗੁਰਮੁਖ ਤੇਰੇ ਟਹਿਕਦੇ ਫੁੱਲ ਗੁਲਾਬ, ਗੁਲਸ਼ਨ ਤੇਰੇ ਨਾਲ ਮਹਿਕਾਈਆ। ਲਾਲ ਸਿੰਘ ਦਾ ਹੋ ਰਿਹਾ ਹਿਸਾਬ, ਇੱਕੀ ਦਿਨ ਤੇਰੇ ਇਸ ਦੇ ਘਰ ਝਟ ਲੰਘਾਈਆ। ਪੰਜ ਦਿਨ ਤੇਰਾ ਪਖੋਵਾਲ ਹਿਸਾਬ, ਉਹ ਵੀ ਰਿਹਾ ਸੁਣਾਈਆ । ਯਾਰਾਂ ਦਿਨ ਤੈਨੂੰ ਜੰਮੂ ਮਿਲਣਾ ਖ਼ਤਾਬ, ਖ਼ਤਾ ਵਿਚ ਨਾ ਕੋਇ ਰਖਾਈਆ। ਤਿੰਨ ਦਿਨ ਕੰਗਾਂ ਵਾਲਿਆਂ ਕਰਨਾ ਯਾਦ, ਨਰੈਣ ਸਿੰਘ ਬੈਠਾ ਅੱਖ ਖੁਲ੍ਹਾਈਆ। ਸੱਤ ਦਿਨ ਨਾਥੇਵਾਲੀ ਮਿਲਣਾ ਪੁੰਨ ਸਵਾਬ, ਸੁਬਹ ਸ਼ਾਮ ਇਕੋ ਰੰਗ ਚੜ੍ਹਾਈਆ। ਹਰਬੰਸ ਸਿੰਘ ਪਕੜਨੀ ਤੇਰੀ ਵਾਗ, ਪੰਜ ਦਿਨ ਜ਼ਿਲਾ ਕਰਨਾਲ ਸੇਵਾ ਕਰੇ ਚਾਈਂ ਚਾਈਂਆ। ਅਗੇ ਹੋਰ ਵੱਡਾ ਤੇਰਾ ਖ਼ਵਾਬ, ਬੇਖ਼ਬਰ ਖ਼ਬਰਾਂ ਨਾਲ ਸਮਝਾਈਆ। ਤੇਰੇ ਪ੍ਰੇਮ ਤੋਂ ਘਰ ਘਰ ਕਰਨਾ ਅਬਾਦ, ਜਗ ਵਿਚ ਉਜੜੇ ਨੂੰ ਭਗਤਾਂ ਦੇ ਅੰਦਰ ਦਿਤਾ ਵਸਾਈਆ। ਸਤਾਰਾਂ ਹਾੜ ਨੂੰ ਇਹਨੂੰ ਆਪਣੇ ਖ਼ੂਨ ਦਾ ਦੇਣਾ ਰਸ ਆਪ, ਪਿਆਲਾ ਪ੍ਰੇਮ ਪਿਆਰ ਪਿਲਾਈਆ । ਫਿਰ ਅਗਲੀ ਕਢ ਕਿਤਾਬ, ਲੇਖਾ ਭਵਿਖਤ ਦੇਣਾ ਸਮਝਾਈਆ। ਤੇਰੀ ਕਾਇਆ ਦਾ ਖੋਲ੍ਹ ਕੇ ਗੁਦਾਮ, ਵਪਾਰੀ ਧੁਰ ਦਾ ਦੇਣਾ ਬਣਾਈਆ। ਸਚ ਸੁਖ ਵਿਚ ਦੇ ਕੇ ਆਰਾਮ, ਚਰਨ ਕਵਲ ਬਖ਼ਸ਼ਣੀ ਇਕ ਸਰਨਾਈਆ। ਲੇਖੇ ਲਾ ਕੇ ਪ੍ਰੇਮ ਵਾਲੀ ਪਰਨਾਮ, ਪ੍ਰਣ ਤੇਰਾ ਤੋੜ ਨਿਭਾਈਆ। ਇਕ ਰਾਤ ਤੈਨੂੰ ਕਟਣੀ ਪੈਣੀ ਸ਼ਹਿਰ ਸਨਾਮ, ਤ੍ਰਿਲੋਕ ਸਿੰਘ ਪਿਛਲੀ ਯਾਦ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਹੁਤਾ ਲੇਖਾ ਥੋੜ੍ਹਾ ਕਰ ਕੇ ਦਏ ਭੁਗਤਾਈਆ।