ਪੁਸਤਕਾਲਾਭਾਗ ੧੮

੨ ਵਸਾਖ ਸ਼ਹਿਨਸ਼ਾਹੀ ਸੰਮਤ ੧ ਆਤਮਾ ਸਿੰਘ ਦਾ ਕੋਟ, ਬੀਬੀ ਬਲਵੰਤ ਕੌਰ ਦੇ ਗ੍ਰਹਿ ਅੰਮ੍ਰਿਤਸਰ

ਦੋ ਵਸਾਖ ਕਹੇ ਮੇਰੇ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਬੇਪਰਵਾਹੀਆ। ਅਬਿਨਾਸ਼ੀ ਕਰਤੇ ਤੇਰਾ ਵੇਖਿਆ ਖੇਲ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਾਹ ਤਕਾਣ, ਨੇਤਰ ਲੋਚਨ ਨੈਣ ਸਰਬ ਉਠਾਈਆ।

ਨੌ ਖੰਡ ਪ੍ਰਿਥਮੀ ਸੱਤ ਦੀਪ ਸ੍ਰਿਸ਼ਟੀ ਦ੍ਰਿਸ਼ਟੀ ਵੇਖਿਆ ਖੇਲ ਮਹਾਨ, ਧੁਰ ਦਾ ਇਸ਼ਟੀ ਨਜ਼ਰ ਕੋਇ ਨਾ ਆਈਆ। ਸਾਚਾ ਮੰਤਰ ਆਤਮ ਅੰਤਰ ਨਜ਼ਰ ਨਾ ਆਇਆ ਬ੍ਰਹਮ ਗਿਆਨ, ਪਾਰਬ੍ਰਹਮ ਬ੍ਰਹਮ ਵਿਦਿਆ ਸਚ ਨਾ ਕੋਇ ਪੜ੍ਹਾਈਆ। ਖਾਣੀ ਬਾਣੀ ਖੇਲ ਵੇਖਿਆ ਲੱਖ ਚੁਰਾਸੀ ਹੋ ਪਰਧਾਨ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਬੀਸ ਇਕੀਸੇ ਹਰਿ ਜਗਦੀਸੇ ਸਤਿ ਮਿਲਿਆ ਨਾ ਕੋਇ ਨਿਸ਼ਾਨ, ਸਤਿ ਸਚ ਨਾ ਕੋਇ ਵਡਿਆਈਆ। ਕੂੜੀ ਕਿਰਿਆ ਜੂਠ ਝੂਠ ਵੇਖੀ ਦੁਕਾਨ, ਮਾਇਆ ਮਮਤਾ ਹਉਮੇ ਹੰਗਤਾ ਘਰ ਘਰ ਨਜ਼ਰੀ ਆਈਆ। ਮਨ ਵਾਸਨਾ ਨਚਦਾ ਫਿਰੇ ਸ਼ੈਤਾਨ, ਦੀਨ ਮਜ਼੍ਹਬ ਜ਼ਾਤ ਪਾਤ ਸ਼ਰਅ ਕਰੇ ਲੜਾਈਆ। ਪੁਰਖ ਅਕਾਲ ਦੀਨ ਦਿਆਲ ਸਾਹਿਬ ਸਵਾਮੀ ਤੇਰਾ ਦੇਵੇ ਨਾ ਕੋਈ ਧਿਆਨ, ਪਰਵਰਦਿਗਾਰ ਸਾਂਝੇ ਯਾਰ ਮੇਲ ਨਾ ਕੋਇ ਮਿਲਾਈਆ। ਪੜ੍ਹ ਪੜ੍ਹ ਥੱਕੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ, ਰਸਨਾ ਜਿਹਵਾ ਬੱਤੀ ਦੰਦ ਢੋਲੇ ਗਾਈਆ। ਸਾਚੀ ਮੰਜ਼ਲ ਚੜ੍ਹ ਕੇ ਧਰਮ ਦਵਾਰੇ ਮਿਲਿਆ ਨਾ ਕੋਈ ਆਣ, ਅੰਤਰ ਆਪਣਾ ਪਰਦਾ ਲਾਹੀਆ। ਅਠਸਠ ਤੀਰਥ ਤਟ ਕਰਦੇ ਵੇਖੇ ਇਸ਼ਨਾਨ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਦੁਰਮਤ ਮੈਲ ਧੋ ਨਿਰਮੋਹ ਹੋ ਨਾ ਸਕਿਆ ਕੋਈ ਇਨਸਾਨ, ਗੁਣ ਨਿਧਾਨ ਤੇਰਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਆਪਣਾ ਘਰ, ਗ੍ਰਹਿ ਮੰਦਰ ਵੱਜੇ ਨਾ ਕੋਇ ਵਧਾਈਆ। ਦੋ ਵਸਾਖ ਕਹੇ ਪ੍ਰਭ ਦੋ ਜਹਾਨਾਂ ਵਾਲੀ, ਸ੍ਰਿਸ਼ਟੀ ਵਾਰਸ ਨਜ਼ਰ ਕੋਇ ਨਾ ਆਈਆ। ਸਾਢੇ ਤਿੰਨ ਹੱਥ ਕਾਇਆ ਮਾਟੀ ਦਿਸੀ ਖ਼ਾਲੀ, ਸਚ ਭੰਡਾਰਾ ਨਾਮ ਅਮੋਲਕ ਵਸਤ ਨਾ ਕੋਇ ਵਰਤਾਈਆ। ਤ੍ਰੈਗੁਣ ਟੁੱਟੇ ਨਾ ਕੋਇ ਜੰਜਾਲੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਕੂੜੀ ਕਿਰਿਆ ਜਗਤ ਵਾਸਨਾ ਦਿਸੀ ਸਰਬ ਦਲਾਲੀ, ਧੁਰ ਦਾ ਸਾਲਸ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਆਪਣਾ ਘਰ, ਗ੍ਰਹਿ ਮੰਦਰ ਫੇਰਾ ਪਾਈਆ। ਦੋ ਵਸਾਖ ਕਹੇ ਪ੍ਰਭੂ ਮੇਰੀ ਦੁਹਾਈ, ਤੋਬਾ ਤੋਬਾ ਕਰ ਕੇ ਦਿਆਂ ਜਣਾਈਆ। ਜ਼ਿਮੀਂ ਅਸਮਾਨ ਵੇਖੇ ਥਲ ਅਸਗਾਹੀ, ਮਹੀਅਲ ਫੇਰਾ ਪਾਈਆ । ਭਰਮੇਂ ਭੁਲੇ ਕਲਜੁਗ ਰਾਹੀ, ਸਾਚਾ ਮਾਰਗ ਪੰਧ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਫਿਰ ਨਾ ਕੋਇ ਸਹਾਈ, ਸਦੀ ਚੌਧਵੀਂ ਪਲੂ ਗਏ ਛੁਡਾਈਆ। ਨਾਤਾ ਤੁਟਿਆ ਭਾਈ ਭਾਈ, ਪਿਤਾ ਪੂਤ ਨਾ ਕੋਇ ਵਡਿਆਈਆ। ਚਾਰੋਂ ਕੁੰਟ ਅੰਧੇਰਾ ਰਿਹਾ ਛਾਈ, ਸਾਚਾ ਨੂਰੀ ਚੰਦ ਨਾ ਕੋਇ ਚਮਕਾਈਆ। ਜਲਵਾ ਦਿਸੇ ਨਾ ਕਿਸੇ ਨੂਰ ਇਲਾਹੀ, ਕਾਇਆ ਕਾਅਬਾ ਹਕ ਹਕ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਸਭ ਦੀ ਹੋਈ ਜੁਦਾਈ, ਸੁਰਤੀ ਸ਼ਬਦੀ ਮੇਲ ਨਾ ਕੋਇ ਮਿਲਾਈਆ। ਕਾਇਆ ਮੰਦਰ ਅੰਦਰ ਮੰਜ਼ਲ ਕਿਸੇ ਨਾ ਮੁੱਕੇ ਡੂੰਘੀ ਖਾਈ, ਚੋਟੀ ਚੜ੍ਹ ਦਰਸ ਕੋਇ ਨਾ ਪਾਈਆ। ਮੁੱਲਾ ਸ਼ੇਖ਼ ਮੁਸਾਇਕ ਪੰਡਤ ਜਗਤ ਵਿਦਿਆ ਰਹੇ ਕੁਰਲਾਈ, ਬੋਧ ਅਗਾਧਾ ਸ਼ਬਦ ਅਨਾਦਾ ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਵੇਖ ਦਰ, ਦਰਵੇਸ਼ ਆਪਣੀ ਅਲਖ ਜਗਾਈਆ। ਦੋ ਵਸਾਖ ਕਹੇ ਮੈਂ ਵੇਖਿਆ ਚਾਰ ਕੁੰਟ ਜਗਤ, ਧਰਨੀ ਧਰਤ ਧੌਲ ਧਿਆਨ ਲਗਾਈਆ। ਘਰ ਘਰ ਕਾਇਆ ਮੰਦਰ ਅੰਦਰ ਲਗੀ ਵੇਖੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ । ਹੰਸ ਬੁੱਧੀ ਹੋਈ ਕੱਗ, ਕੂੜ ਕੁੜਿਆਰਾ ਕਾਗ ਵਾਂਗ ਕੁਰਲਾਈਆ। ਜਗਤ ਦਵਾਰੇ ਪਾਰ ਕਰ ਕੇ ਹਦ, ਭਾਂਡਾ ਭਰਮ ਨਾ ਕੋਇ ਭੰਨਾਈਆ ।

ਘਰ ਸਵਾਮੀ ਸੱਜਣ ਲਏ ਕੋਈ ਨਾ ਸਦ, ਪਰਦਾ ਨਾ ਕੋਇ ਉਠਾਈਆ। ਸ਼ਬਦ ਅਨਾਦੀ ਸੁਣੇ ਨਾ ਕੋਈ ਨਦ, ਅਨਹਦ ਧੁਨ ਨਾ ਕੋਇ ਉਪਜਾਈਆ । ਅੰਮ੍ਰਿਤ ਰਸ ਪੀਵੇ ਕੋਈ ਨਾ ਮਧ, ਸਾਚਾ ਜਾਮ ਹੱਥ ਨਾ ਕੋਇ ਫੜਾਈਆ। ਬਿਨ ਹਰਿ ਨਾਮੇ ਖ਼ਾਲੀ ਹੋਏ ਹੱਡ, ਰਤੀ ਰਤ ਨਾ ਕੋਇ ਰੰਗਾਈਆ । ਮਨ ਵਾਸਨਾ ਕਲਜੁਗ ਜੀਵ ਰਹੇ ਨਚ, ਬੁਧਿ ਬਿਬੇਕੀ ਰੂਪ ਨਾ ਕੋਇ ਵਟਾਈਆ । ਫਿਰੀ ਦਰੋਹੀ ਵਿਚ ਵਰਭੰਡ, ਬ੍ਰਹਿਮੰਡ ਨਾ ਕੋਇ ਸਹਾਈਆ । ਕਿਸੇ ਨਾਤਾ ਤੁਟੇ ਨਾ ਜੇਰਜ ਅੰਡ, ਉਤਭੁਜ ਸੇਤਜ ਪਾਰ ਨਾ ਕੋਇ ਲੰਘਾਈਆ। ਆਤਮ ਪਰਮਾਤਮ ਕਿਸੇ ਹੱਥ ਨਾ ਆਵੇ ਅਨੰਦ, ਪਰਮਾਨੰਦ ਨਾ ਕੋਇ ਸਮਾਈਆ। ਸਾਚਾ ਨੂਰ ਚੜ੍ਹੇ ਨਾ ਧੁਰ ਦਾ ਚੰਦ, ਜੋਤੀ ਜਾਤਾ ਨਾ ਕੋਇ ਰੁਸ਼ਨਾਈਆ। ਭੇਵ ਚੁਕੇ ਨਾ ਹੰ ਬ੍ਰਹਮ, ਪਾਰਬ੍ਰਹਮ ਤੇਰਾ ਸੰਗ ਨਾ ਕੋਈ ਰਖਾਈਆ। ਸਾਚਾ ਦਿਸੇ ਕੋਈ ਨਾ ਜਨ, ਜਨਨੀ ਗੋਦ ਨਾ ਕੋਈ ਸੁਹਾਈਆ। ਦੋਏ ਲੋਚਣ ਜਗਤ ਸ੍ਰਿਸ਼ਟੀ ਹੋਵੇ ਅੰਨ੍ਹ, ਨਿਜ ਨੇਤਰ ਅੱਖ ਨਾ ਕੋਈ ਖੁਲ੍ਹਾਈਆ। ਕੂੜੀ ਕਿਰਿਆ ਭਾਂਡਾ ਭਰਮ ਦੇਵੇ ਨਾ ਕੋਈ ਭੰਨ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਸਚ ਧਰਮ ਮਿਲੇ ਨਾ ਕੋਈ ਨਿਸ਼ਾਨ, ਇਨਸਾਨ ਹੈਵਾਨ ਰੂਪ ਵਟਾਈਆ। ਅਗੰਮੀ ਕਲਮਾ ਪੜ੍ਹੇ ਨਾ ਕੋਈ ਕਲਾਮ, ਕਾਇਨਾਤ ਕਲਮਾ ਨਾ ਕੋਇ ਜਣਾਈਆ। ਸਤਿ ਸਰੂਪ ਨਜ਼ਰ ਨਾ ਆਏ ਕਿਸੇ ਭਗਵਾਨ, ਸਚ ਦੁਵਾਰੇ ਸੋਭਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖ ਹੋਇਆ ਹੈਰਾਨ, ਹਰਿ ਜੀ ਇਹ ਕੀ ਖੇਲ ਵਰਤਾਈਆ। ਕਲਜੁਗ ਲੇਖਾ ਲਗਾ ਦੇ ਵਿਚ ਜਹਾਨ, ਲੋਕਮਾਤ ਰਹਿਣ ਕੋਇ ਨਾ ਪਾਈਆ। ਸਤਿ ਧਰਮ ਕਰ ਪਰਧਾਨ, ਧੁਰ ਦਾ ਹੁਕਮ ਇਕ ਜਣਾਈਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਨਰ ਨਰੇਸ਼ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਰ ਤੇ ਮੰਗਦੇ ਦਾਨ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਤੂੰ ਆਦਿ ਜੁਗਾਦੀ ਮਾਲਕ ਖ਼ਾਲਕ ਇਕ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਸਮਾਈਆ । ਚਾਰੇ ਬਾਣੀ ਸਿਫ਼ਤਾਂ ਭਰਿਆ ਕਰੇ ਬਿਆਨ, ਸੋਹਲੇ ਢੋਲੇ ਰਾਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਦਰ, ਦਰ ਠਾਂਡੇ ਪਰਦਾ ਲਏ ਉਠਾਈਆ। ਦੋ ਵਸਾਖ ਕਹੇ ਮੇਰੇ ਸਾਹਿਬ ਸਵਾਮੀ, ਸਤਿ ਸਤਿਵਾਦੀ ਤੇਰੀ ਓਟ ਤਕਾਈਆ। ਪਤਿਪਰਮੇਸ਼ਵਰ ਅੰਤਰਜਾਮੀ, ਬੇਪਰਵਾਹ ਤੇਰੀ ਬੇਪਰਵਾਹੀਆ। ਕੂੜੀ ਕਿਰਿਆ ਜਗਤ ਨਿਸ਼ਾਨੀ, ਨਵ ਨੌ ਚਾਰ ਨਜ਼ਰੀ ਆਈਆ । ਸਾਚਾ ਮਿਲਿਆ ਨਾ ਕਿਸੇ ਅਮਰਾਪਦ ਨਿਰਬਾਨੀ, ਮੰਜ਼ਲ ਚੜ੍ਹੇ ਨਾ ਕੋਈ ਨੌਜਵਾਨ ਨੌਬਤ ਨਾਮ ਨਾ ਕੋਈ ਸੁਣਾਈਆ। ਕਾਗ਼ਜ਼ ਕ਼ਲਮ ਸ਼ਾਹੀ ਲਿਖ ਲਿਖ ਥੱਕੀ ਕਾਨੀ, ਕ਼ੁਦਰਤ ਦੇ ਕ਼ਾਦਰ ਕਾਤਬ ਬੈਠੇ ਮੁਖ ਭਵਾਈਆ। ਤੇਰਾ ਮੇਲ ਮਿਲਾਪ ਬਿਨ ਅੱਖਰਾਂ ਵਾਲਾ ਜਾਪ ਦੱਸੇ ਨਾ ਕੋਇ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਖੇਲ ਵੇਖ ਹੋਈ ਹੈਰਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਦਰ, ਦਰਵਾਜ਼ਾ ਸਚ ਖੁਲ੍ਹਾਈਆ। ਦੋ ਵਸਾਖ ਕਹੇ ਮੈਂ ਵੇਖਿਆ ਜੀਵ ਜਗਤ, ਜਾਗਰਤ ਰੂਪ ਅੱਖ ਖੁਲ੍ਹਾਈਆ। ਸਾਚੀ ਨਜ਼ਰ ਨਾ ਆਈ ਸ਼ਕਤ, ਸ਼ਖ਼ਸੀਅਤ ਸਾਰੇ ਗਏ ਭੁਲਾਈਆ। ਜਗਤ ਅੰਧੇਰਾ ਅਰਸ਼ ਫ਼ਰਸ਼, ਪੜਦਾ ਸਕੇ ਨਾ ਕੋਇ ਉਠਾਈਆ। ਚਾਰੋਂ ਕੁੰਟ ਸੋਗ ਹਰਖ, ਚਿੰਤਾ ਗ਼ਮ ਡੇਰਾ ਢਾਹੀਆ। ਦੁੱਖੀਆਂ ਵੰਡੇ ਕੋਇ ਨਾ ਦਰਦ, ਗ਼ਰੀਬਾਂ ਗੋਦ ਨਾ ਕੋਇ ਬਹਾਈਆ। ਜਗਤ ਕਸਾਈ ਦਿਸੀ ਕਰਦ, ਕ਼ਤਲਗਾਹ ਬਣੀ ਲੋਕਾਈਆ। ਪਤਿਪਰਮੇਸ਼ਵਰ ਧੁਰਦਰਗਾਹੀ ਮੇਰੀ ਇਕੋ ਅਰਜ਼, ਬੇਨੰਤੀ ਤੇਰੇ ਅਗੇ ਸੁਣਾਈਆ। ਆਪਣਾ ਖੇਲ ਕਰ ਅਸਚਰਜ, ਭੇਵ ਅਭੇਦਾ ਪਰਦਾ ਲਾਹੀਆ। ਕੂੜੀ ਕਿਰਿਆ

ਮੇਟ ਦੇ ਗਰਦ, ਗੁਬਾਰ ਨਜ਼ਰ ਕੋਇ ਨਾ ਆਈਆ। ਭਗਤ ਸੁਹੇਲੇ ਬਣਾ ਕੇ ਧੁਰ ਮਰਦ, ਮਰਦ ਮਰਦਾਨੇ ਆਪਣਾ ਹੁਕਮ ਵਰਤਾਈਆ। ਨਾਮ ਖੰਡਾ ਉਠਾ ਕੇ ਕਰਦ, ਦੋ ਜਹਾਨਾਂ ਦੇ ਚਮਕਾਈਆ। ਹੁਕਮ ਸੰਦੇਸ਼ਾ ਇਕ ਨਿਧੜਕ, ਬੇਪਰਵਾਹ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦੋ ਵਸਾਖ ਕਹੇ ਪ੍ਰਭ ਮੈਂ ਵੇਖੀ ਤੇਰੀ ਦੁਨੀਆ, ਮਾਨਸ ਮਾਨੁਖ ਮਾਨਵ ਖੋਜ ਖੁਜਾਈਆ। ਝਗੜਾ ਪਿਆ ਰਿਖੀਆਂ ਮੁਨੀਆਂ, ਪਰਦਾ ਸਕੇ ਨਾ ਕੋਇ ਗਵਾਈਆ। ਸਮਝ ਆਵੇ ਨਾ ਕਿਸੇ ਵੱਡੇ ਗੁਣ ਗੁਣੀਆਂ, ਗਹਿਰ ਗੰਭੀਰ ਤੇਰੀ ਮਿਲੇ ਨਾ ਕੋਇ ਸਰਨਾਈਆ। ਭਾਗ ਲੱਗਾ ਨਾ ਦਿਸੇ ਕਾਇਆ ਕੁਲੀਆਂ, ਕਲਮੇ ਪੜ੍ਹਦੀ ਵੇਖੀ ਜਗਤ ਲੋਕਾਈਆ। ਅਠਸਠ ਤੀਰਥ ਭਰਦੇ ਵੇਖੇ ਚੁਲੀਆਂ, ਨਿਝਰ ਝਿਰਨਾ ਅੰਮ੍ਰਿਤ ਰਸ ਜਾਮ ਬੂੰਦ ਸਵਾਂਤੀ ਨਾ ਕੋਇ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਦੋ ਵਸਾਖ ਕਹੇ ਮੇਰੇ ਸਾਹਿਬ ਸਤਿਗੁਰ ਠਾਕਰ, ਠੋਕਰ ਆਪਣੀ ਦੇ ਲਗਾਈਆ। ਕੂੜੀ ਕਿਰਿਆ ਵੇਖ ਡੂੰਘਾ ਸਾਗਰ, ਭਵਰੀ ਭਵਰ ਆਪਣਾ ਰੰਗ ਬਦਲਾਈਆ। ਭਾਗ ਲੱਗਾ ਕਿਸੇ ਥਾਂ ਨਾ ਦਿਸੇ ਕਾਇਆ ਗਾਗਰ, ਕਾਚੀ ਮਾਟੀ ਨਾ ਹੋਏ ਕੋਇ ਰੁਸ਼ਨਾਈਆ। ਸਾਚੇ ਦਰ ਦਾ ਬਣੇ ਨਾ ਕੋਇ ਸੁਦਾਗਰ, ਸਿਫ਼ਤ ਸਾਲਾਹੀ ਢੋਲੇ ਰਹੇ ਗਾਈਆ। ਨਿਰਮਲ ਕਰਮ ਨਾ ਹੋਏ ਉਜਾਗਰ, ਦੁਰਮਤ ਮੈਲ ਨਾ ਕੋਇ ਧੁਆਈਆ। ਸੂਰਬੀਰ ਦਿਸੇ ਜੋਧਾ ਨਾ ਕੋਇ ਬਹਾਦਰ, ਮਨ ਮਨਸਾ ਲਏ ਮਿਟਾਈਆ। ਤੂੰ ਕਰਤਾ ਕਰੀਮ ਕ਼ੁਦਰਤ ਦਾ ਕ਼ਾਦਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤ ਅਖ਼ੀਰੀ ਆਪਣਾ ਕਰ ਦੇ ਸੱਚਾ ਆਦਲ, ਅਦਲ ਅਦਾਲਤ ਇਕੋ ਇਕ ਲਗਾਈਆ। ਜਗਤ ਅੰਧੇਰਾ ਰਹੇ ਨਾ ਬਾਦਲ, ਬਦਲੀ ਕਰ ਦੇ ਥਾਉਂ ਥਾਈਂਆ। ਲੇਖਾ ਮੁਕਾ ਦੇ ਮਕ਼ਤੂਲ ਕ਼ਾਤਲ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਮਾਣਸ ਰਹੇ ਕੋਈ ਨਾ ਪਾਗ਼ਲ, ਬੁਧਿ ਬਿਬੇਕੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਦੋ ਵਸਾਖ ਕਹੇ ਘਰ ਘਰ ਪਿਆ ਝਗੜਾ, ਸਾਚਾ ਨਾਉਂ ਨਾ ਕੋਇ ਧਿਆਈਆ। ਕੋਈ ਮਾਰਗ ਪੰਥ ਨਾ ਜਾਣੇ ਅਗਲਾ, ਪਰਦਾ ਸਕਿਆ ਨਾ ਕੋਇ ਚੁਕਾਈਆ। ਜਗਤ ਵਾਸਨਾ ਸਭ ਨੂੰ ਕੀਤਾ ਕੰਗਲਾ, ਧਨ ਗਠੜੀ ਨਾਮ ਹੱਥ ਨਾ ਕੋਇ ਫੜਾਈਆ। ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਵੇਖੇ ਜੰਗਲਾ, ਸਮੁੰਦ ਸਾਗਰ ਡੂੰਘੀ ਖਾਈ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦੇ ਸਮਝਾਈਆ। ਦੋ ਵਸਾਖ ਕਹੇ ਤੇਰੀ ਖੇਲ ਪ੍ਰਭੂ ਧੁਰ ਦੀ, ਧੁਰਦਰਗਾਹੀ ਤੇਰੀ ਵਡਿਆਈਆ । ਆਪਣੀ ਸ੍ਰਿਸ਼ਟੀ ਵੇਖ ਰੁੜ੍ਹਦੀ, ਬਿਨ ਤੇਰੇ ਪਾਰ ਨਾ ਕੋਇ ਲੰਘਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਹੁਕਮ ਨਾਲ ਨਹੀਂ ਮੁੜਦੀ, ਚਾਰ ਜੁਗ ਦੇ ਲੇਖੇ ਰਹੀ ਮੁਕਾਈਆ। ਕਿਸੇ ਓਟ ਨਾ ਰਖੀ ਸਾਚੇ ਗੁਰ ਦੀ, ਗੁਰ ਪਰਮੇਸ਼ਵਰ ਦੋਵੇਂ ਗਏ ਭੁਲਾਈਆ। ਘਰ ਘਰ ਅੰਦਰ ਖੇਲ ਵੇਖੀ ਪੰਜ ਤੱਤ ਠਗ ਚੋਰ ਦੀ, ਕਾਮ ਕਰੋਧ ਲੋਭ ਮੋਹ ਹੰਕਾਰ ਦੀ ਆਸ਼ਾ ਮੁਕੀ ਤੇਰੀ ਲੋੜ ਦੀ, ਲੋੜੀਂਦਾ ਸਾਜਨ ਨਜ਼ਰ ਕਿਸੇ ਨਾ ਆਈਆ। ਖੇਲ ਵੇਖ ਅੰਧੇਰੇ ਅੰਧ ਘੋਰ ਦੀ, ਘੋਰੀ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਕਾਤੀ ਵੇਖ ਵਖਾਈਆ। ਦੋ ਵਸਾਖ ਕਹੇ ਪ੍ਰਭ ਹਾਜ਼ਰ ਹੋ ਕੇ ਵੇਖ ਮੌਜੂਦ, ਮਜਲਸ ਹਕ ਨਾ ਕੋਇ ਲਗਾਈਆ। ਕਲਜੁਗ ਅੰਤ ਮੰਜ਼ਲ ਚੜ੍ਹੇ ਨਾ ਕੋਇ ਮਕ਼ਸੂਦ, ਮੁਕਾਮੇ

ਹਕ ਡੇਰਾ ਕੋਇ ਨਾ ਲਾਈਆ। ਮਿਲਿਆ ਸਚ ਨਾ ਕੋਇ ਮਹਿਬੂਬ, ਮੁਹੱਬਤ ਪ੍ਰੇਮ ਨਾ ਕੋਇ ਜਣਾਈਆ। ਝਗੜਾ ਪਿਆ ਤੱਤ ਕਲਬੂਤ, ਦਿਵਸ ਰੈਣ ਲੜਾਈਆ। ਸਾਚਾ ਲੱਭੇ ਨਾ ਕਿਸੇ ਅਰੂਜ, ਅਰਸ਼ ਫ਼ਰਸ਼ ਲੇਖਾ ਨਾ ਕੋਇ ਮੁਕਾਈਆ। ਕੂੜੀ ਚੁਕੇ ਨਾ ਕੋਇ ਹਦੂਦ, ਹਦ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਕਾਤੀ ਵੇਸ ਵਟਾਈਆ। ਦੋ ਵਸਾਖ ਕਹੇ ਮੈਂ ਜੁਗ ਚੌਕੜੀ ਤਕਦਾ ਰਿਹਾ ਰਾਹ, ਬਿਨ ਅੱਖਾਂ ਅੱਖ ਖੁਲ੍ਹਾਈਆ। ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰ ਮੇਰੇ ਗਵਾਹ, ਜੋ ਸ਼ਹਾਦਤ ਦੇਣ ਨਾਲ ਸਫ਼ਾਈਆ। ਵਾਕ ਭਵਿਖਤ ਰਹੇ ਜਣਾ, ਸ਼ਬਦ ਇਸ਼ਾਰੇ ਨਾਲ ਦ੍ਰਿੜਾਈਆ। ਬੀਸ ਇਕੀਸਾ ਬੇਪਰਵਾਹ, ਪਤਿਪਰਮੇਸ਼ਵਰ ਨੂਰ ਖ਼ੁਦਾਈਆ। ਵਾਹਿਦ ਲਾਸ਼ਰੀਕ ਨੂਰ ਖ਼ੁਦਾ, ਸ਼ਾਹ ਪਾਤਸ਼ਾਹ ਆਪਣਾ ਹੁਕਮ ਮਨਾਈਆ। ਸਭ ਦਾ ਲਹਿਣਾ ਦੇਣਾ ਦਏ ਮੁਕਾ, ਮੁਕੰਮਲ ਆਪਣੀ ਕਾਰ ਕਮਾਈਆ । ਪੂਰਬ ਲੇਖਾ ਝੋਲੀ ਪਾ, ਫ਼ੈਸਲਾ ਹਕ ਸੁਣਾਈਆ। ਮੈਂ ਵੇਖਿਆ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਬਿਨ ਤੇਰੇ ਪਕੜੇ ਕੋਇ ਨਾ ਬਾਂਹ, ਬ੍ਰਹਿਮੰਡ ਵਰਭੰਡ ਨਾ ਕੋਇ ਸੁਹਾਈਆ। ਜਗਤ ਬੁੱਧੀ ਹੋਈ ਕਾਂ, ਹੰਸਾ ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਆਤਮ ਪਰਮਾਤਮ ਮਿਲਿਆ ਕੋਈ ਨਾ ਆ, ਸ਼ਬਦ ਮਲਾਹ ਬੇੜਾ ਨਾ ਕੋਇ ਚਲਾਈਆ। ਸਾਚੇ ਪੌੜੇ ਚੜ੍ਹ ਕੇ ਦਰਸ਼ਨ ਕੋਈ ਨਾ ਸਕੇ ਪਾ, ਅਗਲਾ ਪੰਧ ਨਾ ਕੋਇ ਚੁਕਾਈਆ । ਰਸਨਾ ਜਿਹਵਾ ਬੱਤੀ ਦੰਦ ਗੋਸ਼ਟ ਰਹੇ ਸੁਣਾ, ਅੱਖਰਾਂ ਵਾਲੀ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਦੋ ਵਸਾਖ ਕਹੇ ਮੈਂ ਤਕਦਾ ਰਿਹਾ ਰਾਹ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਕਵਣ ਵੇਲਾ ਪਰਗਟ ਹੋਵੇ ਬੇਪਰਵਾਹ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਪੂਰਬ ਲੇਖਾ ਵੇਖੇ ਥਾਉਂ ਥਾਂ, ਦੋ ਜਹਾਨਾਂ ਖੋਜ ਖੁਜਾਈਆ। ਲਹਿਣਾ ਦੇਣਾ ਸਭ ਦਾ ਦਏ ਚੁਕਾ, ਖ਼ਾਲੀ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਦਏ ਮਿਟਾ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਧੁਰ ਦਾ ਮਾਲਕ ਖ਼ਾਲਕ ਆਪ ਅਖਵਾ, ਬੇਖ਼ਬਰਾਂ ਖ਼ਬਰ ਸੁਣਾਈਆ। ਗੁਰ ਅਵਤਾਰਾਂ ਪੀਰ ਪੈਗ਼ਬੰਰਾਂ ਲੇਖਾ ਜਗਤ ਮੁਕਾ, ਮੁਕੰਮਲ ਆਪਣਾ ਹੁਕਮ ਸੁਣਾਈਆ। ਵਾਕ ਭਵਿਖਤ ਪੂਰ ਕਰਾ, ਅਨਦ੍ਰਿਸ਼ਟ ਦ੍ਰਿਸ਼ਟੀ ਦਏ ਜਣਾਈਆ। ਸਾਚਾ ਸੰਮਤ ਹਰਿ ਆਪਣਾ ਲਾ, ਸ਼ਹਿਨਸ਼ਾਹ ਵਜਾਏ ਇਕ ਵਧਾਈਆ। ਸੋ ਵਕ਼ਤ ਸੁਹੰਜਣਾ ਗਿਆ ਆ, ਘਰ ਸੱਜਣ ਲਿਆ ਮਿਲਾਈਆ। ਕਾਗ਼ਜ਼ ਲਿਖੇ ਕੋਈ ਨਾ ਸ਼ਾਹ, ਅੱਖਰਾਂ ਵਾਲੀ ਵੰਡ ਨਾ ਕੋਇ ਵੰਡਾਈਆ। ਮਨ ਵਿਚ ਸਕੇ ਨਾ ਕੋਇ ਸਮਝਾ, ਖ਼ਾਹਿਸ਼ਾਂ ਵਿਚ ਨਾ ਕੋਇ ਰੁਲਾਈਆ। ਹੰਗਤਾ ਵਿਚ ਸਕੇ ਨਾ ਕੋਇ ਛੁਪਾ, ਪਰਦਾ ਉਪਰ ਨਾ ਕੋਇ ਟਿਕਾਈਆ। ਪਾਂਧਾ ਬਣ ਕੇ ਸਕੇ ਨਾ ਕੋਈ ਦ੍ਰਿੜਾ, ਚੌਦਾਂ ਵਿਦਿਆ ਸਾਰ ਨਾ ਆਈਆ। ਚੌਦਾਂ ਲੋਕ ਬੈਠੇ ਸੀਸ ਨਿਵਾ, ਸਜਦਿਆਂ ਵਿਚ ਕਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਦੋ ਵਸਾਖ ਕਹੇ ਪ੍ਰਭੂ ਜੁਗ ਚੌਕੜੀ ਤੇਰੀ ਕਰਦੇ ਗਏ ਉਡੀਕ, ਆਸਾ ਆਸਾ ਨਾਲ ਵਧਾਈਆ। ਸੋ ਵਕ਼ਤ ਸੁਹੰਜਣਾ ਸੁਹਾਵਣੀ ਆ ਗਈ ਤਰੀਕ, ਤਵਾਰੀਖ ਦੇ ਬਦਲਾਈਆ। ਮਾਲਕ ਹੋ ਕੇ ਲਾਸ਼ਰੀਕ, ਸ਼ਰਕਤ ਸਭ ਦੀ ਦੇ ਮਿਟਾਈਆ। ਤੇਰੇ ਵਿਚ ਵਡ ਤੌਫ਼ੀਕ਼, ਤੁਆਰਫ਼ ਆਪਣਾ ਦੇ ਸਮਝਾਈਆ। ਦੂਰ ਦੁਰਾਡੇ ਆ ਕੇ ਆਪ ਕ਼ਰੀਬ, ਪਰਦਾ ਓਹਲਾ ਆਪ ਚੁਕਾਈਆ। ਸਾਚੇ ਨਾਮ ਦੀ ਇਕ ਤਮਹੀਦ, ਧੁਰ ਦਾ ਢੋਲਾ ਦੇ ਸਮਝਾਈਆ । ਤੂੰ ਮੇਰਾ ਮੈਂ ਤੇਰਾ ਦੋ ਜਹਾਨ

ਗਾਵਣ ਤੇਰਾ ਗੀਤ, ਕਾਇਆ ਕਾਅਬਾ ਇਕੋ ਦੇ ਵਖਾਈਆ। ਪੁਰਖ ਅਕਾਲ ਦੀਨ ਮਜ਼੍ਹਬ ਝਗੜਾ ਮੁਕਾ ਦੇ ਮੰਦਰ ਮਸੀਤ, ਸ਼ਿਵਦਵਾਲਾ ਮਠ ਇਕੋ ਦੇ ਸਮਝਾਈਆ। ਜਿਸ ਗ੍ਰਹਿ ਮੰਦਰ ਅੰਦਰ ਲੱਗੇ ਇਕ ਪ੍ਰੀਤ, ਦੂਜਾ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਆਤਮ ਧਾਰ ਬਖ਼ਸ਼ ਠਾਂਡੀ ਸੀਤ, ਨਿਝਰ ਝਿਰਨਾ ਦੇ ਝਿਰਾਈਆ। ਲੇਖਾ ਮੁਕ ਜਾਏ ਹਸਤ ਕੀਟ, ਊਚ ਨੀਚ ਰਹਿਣ ਕੋਇ ਨਾ ਪਾਈਆ। ਸਾਚੇ ਨਾਮ ਦੀ ਕਰ ਬਖ਼ਸ਼ੀਸ਼, ਰਹਿਮਤ ਆਪਣੀ ਇਕ ਕਮਾਈਆ। ਤੇਰਾ ਕਲਮਾ ਤੇਰਾ ਨਾਮ ਤੇਰੀ ਸਚ ਹਦੀਸ, ਹਜ਼ਰਤ ਇਕੋ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਮੈਂ ਵੇਖਾਂ ਵਕ਼ਤ ਸੁਹੰਜਣਾ, ਸੋਭਾਵੰਤ ਦਏ ਵਡਿਆਈਆ। ਕਿਰਪਾ ਕਰੇ ਸੋ ਹਰਿ ਪੁਰਖ ਨਿਰੰਜਣਾ, ਪਤਿਪਰਮੇਸ਼ਵਰ ਬੇਪਰਵਾਹੀਆ। ਦਇਆ ਕਮਾਏ ਹਰਿ ਪੁਰਖ ਧੁਰ ਦਾ ਸੱਜਣਾ, ਸਾਜਣ ਮੀਤ ਸਹਿਜ ਸੁਖਦਾਈਆ। ਏਕੰਕਾਰ ਭਾਂਡਾ ਭਰੇ ਸਖਣਾ, ਵਸਤ ਅਮੋਲਕ ਇਕ ਵਰਤਾਈਆ। ਆਦਿ ਨਿਰੰਜਣ ਦੀਪਕ ਗ੍ਰਹਿ ਗ੍ਰਹਿ ਸਾਚਾ ਜਗਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਨਾਮ ਖ਼ੁਮਾਰੀ ਦੇਵੇ ਮਧਨਾ, ਰਸ ਇਕੋ ਇਕ ਚਖਾਈਆ। ਸ੍ਰੀ ਭਗਵਾਨ ਸਚ ਦਵਾਰ ਬਹਿ ਕੇ ਸਜਣਾ, ਆਸਣ ਸਿੰਘਾਸਣ ਡੇਰਾ ਲਾਈਆ। ਪਾਰਬ੍ਰਹਮ ਤੇਰਾ ਰੂਪ ਰਹੇ ਅਲਗ ਨਾ, ਪਰਮਾਤਮ ਪਰਦਾ ਦੇਣਾ ਉਠਾਈਆ। ਬਿਨਾ ਕਾਅਬਿਉਂ ਹੋਵੇ ਹੱਜਣਾ, ਬਿਨ ਹਜ਼ਰਤ ਇਕੋ ਨਜ਼ਰੀ ਆਈਆ। ਬਿਨਾ ਗੁਰ ਸਤਿਗੁਰ ਦਰ ਲੱਭਣਾ, ਸਾਡੇ ਤਿੰਨ ਹੱਥ ਅੰਦਰ ਵੇਖ ਵਖਾਈਆ। ਪ੍ਰੇਮ ਪ੍ਰੀਤੀ ਕਰੌਣਾ ਮਜਨਾ, ਦੁਰਮਤ ਮੈਲ ਧਵਾਈਆ। ਅਨੰਦ ਵਿਚੋਂ ਦੇਣਾ ਸਚ ਅਨੰਦਨਾ, ਪਰਮਾਨੰਦ ਵਖਾਈਆ। ਪਾਂਧੀ ਹੋ ਕੇ ਜਗਤ ਦਵਾਰਿਉਂ ਪਾਰ ਲੰਘਣਾ, ਅੱਧ ਵਿਚ ਨਾ ਕੋਇ ਅਟਕਾਈਆ। ਘਰ ਵਿਚ ਘਰ ਸੁਹੌਣਾ ਬੰਗਲਾ, ਮੰਗਲਾਚਾਰ ਆਪਣਾ ਨਾਉਂ ਜਣਾਈਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਰਹੇ ਨਾ ਸੰਗਲਾ, ਬੰਧਨ ਸਾਰੇ ਦੇਣੇ ਕਟਾਈਆ। ਇਕੋ ਪੁਰਖ ਅਕਾਲ ਇਕੋ ਤੇਰੀ ਬੰਦਨਾ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਗਾ ਕੇ ਛੰਦਨਾ, ਕਲਮਾ ਢੋਲਾ ਨਗ਼ਮਾ ਧੁਰ ਦਾ ਨਾਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਮੀ ਹੋ ਸਹਾਈਆ। ਦੋ ਵਸਾਖ ਕਹੇ ਪੁਰਖ ਅਕਾਲ ਹੋ ਜਾ ਦਰਦੀ, ਦਰੋਹੀ ਤੇਰਾ ਨਾਮ ਖ਼ੁਦਾਈਆ। ਸਚ ਦਵਾਰੇ ਸੁਣ ਅਰਜ਼ੀ, ਆਰਜ਼ੂ ਆਪਣੀ ਦਿਤੀ ਪਰਗਟਾਈਆ। ਜਗਤ ਸ੍ਰਿਸ਼ਟੀ ਬਿਨ ਤੇਰੇ ਵੇਖੀ ਮਰਦੀ, ਜੂਨੀ ਲੱਖ ਲੱਖ ਭਵਾਈਆ। ਅਗਨੀ ਵੇਖੀ ਸੜਦੀ, ਤੱਤਾਂ ਤੱਤ ਰਹੇ ਜਲਾਈਆ । ਕੂੜੀ ਕਿਰਿਆ ਵੇਖੀ ਹੜ੍ਹਦੀ, ਅਗੇ ਹੋ ਨਾ ਕੋਇ ਬਚਾਈਆ। ਦੁਨੀਆ ਦੀਨਾਂ ਮਜ਼੍ਹਬਾਂ ਵਿਚ ਲੜਦੀ, ਝਗੜੇ ਮਨ ਰਿਹਾ ਵਖਾਈਆ। ਤੇਰੀ ਮੰਜ਼ਲ ਅਗੇ ਹੋ ਨਾ ਕੋਇ ਚੜ੍ਹਦੀ, ਪੰਧ ਸਕੇ ਨਾ ਕੋਇ ਮੁਕਾਈਆ। ਖੇਲ ਦੱਸੇ ਨਾ ਕੋਇ ਥਿਰ ਘਰ ਦੀ, ਸਚਖੰਡ ਨਿਵਾਸੀ ਤੇਰਾ ਪਰਦਾ ਨਾ ਕੋਇ ਉਠਾਈਆ। ਕਲਜੁਗ ਅੰਤ ਕੋਟਨ ਕੋਟਾਂ ਵਿਚੋਂ ਕਿਸੇ ਭਗਤ ਸੁਹੇਲੇ ਆਤਮ ਤੈਨੂੰ ਵਰਦੀ, ਆਪਣਾ ਫ਼ੈਸਲਾ ਹਕ ਸੁਣਾਈਆ। ਦਾਸੀ ਬਣ ਕੇ ਤੇਰੇ ਘਰ ਦੀ, ਘਰ ਆਪਣੇ ਵਿਚੋਂ ਘਰ ਲਏ ਬਦਲਾਈਆ । ਜਿਥੇ ਜੋਤ ਅਗੰਮੀ ਬਲਦੀ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਉਹ ਆਤਮ ਪਰਮਾਤਮ ਤੇਰੇ ਵਿਚ ਰਲਦੀ, ਤੇਰੀ ਰਹਿਮਤ ਵਿਚ ਸਮਾਈਆ। ਮੈਂ ਵੇਖ ਕੇ ਖੇਲ ਕਲਜੁਗ ਕਲ ਦੀ, ਕਲਿਆਣ ਕਰ ਕੇ ਦਿਤੀ ਸੁਣਾਈਆ। ਦੋ ਵਸਾਖ ਕਹੇ ਇਹ ਤੇਰੀ ਖੇਲ ਹਾਲ ਅਹਿਬਾਬ ਦੀ, ਦੀਨ ਦਿਆਲ ਤੇਰੀ ਓਟ ਤਕਾਈਆ। ਏਥੇ ਲੋੜ ਨਹੀਂ ਸਵਾਲ ਜੁਆਬ ਦੀ, ਝਗੜਾ ਅਵਰ

ਨਾ ਕੋਇ ਬਣਾਈਆ। ਮੰਨ ਬੇਨੰਤੀ ਇਕ ਕੰਗਾਲ ਦੀ, ਗ਼ਰੀਬ ਨਿਮਾਣੇ ਲੈ ਤਰਾਈਆ। ਖੇਲ ਕਰ ਆਪਣੀ ਅਗੰਮੀ ਚਾਲ ਦੀ, ਚਲਾਕੀ ਸਭ ਦੀ ਦੇ ਮਿਟਾਈਆ। ਲੋੜ ਰਹੇ ਨਾ ਤਲਵਾਰ ਢਾਲ ਦੀ, ਸ਼ਬਦੀ ਖੰਡੇ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਵੇਖ ਵਖਾਈਆ। ਦੋ ਵਸਾਖ ਕਹੇ ਜਗ ਨਾਤਾ ਪ੍ਰਭ ਤੇਰਾ ਗਿਆ ਛੱਡ, ਅੰਦਰੋਂ ਗਏ ਭੁਲਾਈਆ। ਮਨ ਮਤਿ ਕੀਤਾ ਅੱਡ, ਗੁਰਮਤ ਸਮਝ ਨਾ ਕੋਇ ਸਮਝਾਈਆ। ਕੂੜੀ ਕਿਰਿਆ ਡਿੱਗੀ ਡੂੰਘੇ ਖੱਡ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਸਾਚੀ ਬਣੇ ਨਾ ਕੋਇ ਵਿਸ਼ਵ ਯਦ, ਬੰਸ ਸਰਬੰਸ ਨਾ ਕੋਇ ਸਹਾਈਆ। ਜਗਤ ਵਾਸਨਾ ਹੋਏ ਅਲਗ, ਅਲਪਗ ਰੂਪ ਵਟਾਈਆ। ਤੂੰ ਸਾਹਿਬ ਸਵਾਮੀ ਸਰਬਗ, ਬਖ਼ਸ਼ਣਹਾਰ ਇਕ ਸਰਨਾਈਆ। ਲੱਖ ਚੁਰਾਸੀ ਵਿਚੋਂ ਭਗਤ ਆਪਣੇ ਸੱਦ, ਸਦਾ ਆਪਣਾ ਨਾਮ ਸੁਣਾਈਆ। ਧੁਰ ਦਾ ਢੋਲਾ ਜਣਾ ਕੇ ਛੰਦ, ਸੰਸੇ ਸਾਰੇ ਦੇ ਮਿਟਾਈਆ। ਖ਼ੁਸ਼ੀ ਕਰਾ ਕੇ ਬੰਦ ਬੰਦ, ਬੰਦਗੀ ਇਕੋ ਦੇ ਦ੍ਰਿੜਾਈਆ। ਆਤਮ ਪਰਮਾਤਮ ਪਾ ਕੇ ਗੰਢ, ਝਗੜਾ ਦੀਨ ਮਜ਼੍ਹਬ ਮਿਟਾਈਆ। ਅੰਮ੍ਰਿਤ ਰਸ ਦੇ ਕੇ ਠੰਡ, ਅਗਨੀ ਤਤ ਦੇ ਬੁਝਾਈਆ। ਨਾਮ ਮਜੀਠੀ ਚਾੜ੍ਹ ਕੇ ਰੰਗ, ਰੰਗਰਤੇ ਹੋ ਸਹਾਈਆ। ਸਾਚੀ ਸੇਜਾ ਇਕ ਪਲੰਘ, ਅੰਤਰ ਅੰਤਰ ਦੇ ਸੁਹਾਈਆ। ਜਿਥੇ ਵਜੇ ਅਗੰਮੀ ਸੁਰੰਗ, ਤੁਰੀਆ ਨੈਣ ਸ਼ਰਮਾਈਆ। ਆਸਾ ਮਨਸਾ ਪੂਰੀ ਕਰ ਕੇ ਮੰਗ, ਪਰਮਾਨੰਦ ਵਿਚ ਸਮਾਈਆ। ਨਾਤਾ ਤੋੜ ਕੇ ਜੇਰਜ ਅੰਡ, ਉਤਭੁਜ ਸੇਤਜ ਪੰਧ ਮੁਕਾਈਆ। ਲੇਖਾ ਮੁਕਾ ਕੇ ਬ੍ਰਹਮ ਹੰ, ਪਾਰਬ੍ਰਹਮ ਆਪਣੇ ਵਿਚ ਸਮਾਈਆ। ਸਚ ਦਵਾਰੇ ਧੁਰ ਦੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜਿਨ੍ਹਾਂ ਗੁਰਮੁਖਾਂ ਜਨ ਭਗਤਾਂ ਤੇਰਾ ਬਣਿਆ ਸੰਗ, ਹਰਿਸੰਗਤ ਰੂਪ ਵਟਾਈਆ। ਉਹਨਾਂ ਦੀ ਅੰਤਰ ਆਤਮ ਵੇਖ ਕੇ ਜਾ ਮੰਨ, ਕੂੜੀ ਮਮਤਾ ਮੋਹ ਮਿਟਾਈਆ। ਨਾਮ ਪਦਾਰਥ ਦੇ ਦੇ ਆਪਣਾ ਧਨ, ਅਣਮੰਗੀ ਦੌਲਤ ਝੋਲੀ ਪਾਈਆ। ਸੰਤ ਸੁਹੇਲੇ ਬਣਾ ਲੈ ਜਨ, ਜਨਣੀ ਹੋ ਕੇ ਗੋਦ ਉਠਾਈਆ। ਭਾਗ ਲਗਾ ਦੇ ਕਾਇਆ ਤਨ, ਮਾਟੀ ਖ਼ਾਕੀ ਵੱਜੇ ਵਧਾਈਆ। ਏਥੇ ਉਥੇ ਬੇੜਾ ਦੇਵੇਂ ਬੰਨ੍ਹ, ਅਗੇ ਪਿਛੇ ਨਾ ਕੋਇ ਰੁੜ੍ਹਾਈਆ। ਨਿਹਕਰਮੀ ਆਪਣਾ ਕਰ ਕਰਮ, ਕਰਮ ਕਾਂਡ ਡੇਰਾ ਦੇ ਢਾਹੀਆ। ਲੇਖੇ ਲਾ ਹੱਡ ਮਾਸ ਨਾੜੀ ਚਰਮ, ਚੰਮ ਦ੍ਰਿਸ਼ਟੀ ਦੇ ਮਿਟਾਈਆ। ਸੰਸਾ ਰੋਗ ਰਹੇ ਨਾ ਭਰਮ, ਭੈ ਭਉ ਭਾਉ ਆਪਣਾ ਦੇ ਸਮਝਾਈਆ। ਝਗੜਾ ਰਹੇ ਨਾ ਚਾਰ ਵਰਨ, ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਆਤਮ ਬ੍ਰਹਮ ਦੇ ਸਮਝਾਈਆ। ਨੇਤਰ ਖੋਲ੍ਹ ਦੇ ਹਰਨ ਫਰਨ, ਨਿਜ ਨੇਤਰ ਕਰ ਰੁਸ਼ਨਾਈਆ । ਤੂੰ ਮਾਲਕ ਖ਼ਾਲਕ ਤਰਨੀ ਤਰਨ, ਸਮਰਥ ਤੇਰੀ ਵਡਿਆਈਆ। ਭਗਤਾਂ ਦੀ ਮੰਜ਼ਲ ਆਇਉਂ ਚੜ੍ਹਨ, ਆਪਣਾ ਪੰਧ ਮੁਕਾਈਆ। ਸੰਤ ਸੁਹੇਲੇ ਆਇਉਂ ਫੜਨ, ਲੱਖ ਚੁਰਾਸੀ ਖੋਜ ਖੁਜਾਈਆ। ਧੁਰ ਦਾ ਢੋਲਾ ਆਇਉਂ ਪੜ੍ਹਨ, ਸਾਚਾ ਸੋਹਲਾ ਇਕ ਸਮਝਾਈਆ। ਆਪਣੀ ਕਰਨੀ ਆਇਉਂ ਕਰਨ, ਕਰਤਾ ਪੁਰਖ ਹੋ ਕੇ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੈਣੇ ਲੰਘਾਈਆ। ਦੋ ਵਸਾਖ ਕਹੇ ਮੇਰੇ ਪਰਮ ਪੁਰਖ ਅਬਿਨਾਸ਼ੀ, ਪਾਰਬ੍ਰਹਮ ਇਕ ਤੇਰੀ ਸਰਨਾਈਆ। ਭਗਤ ਸੁਹੇਲੇ ਵੇਖ ਪਵਣ ਸਵਾਸੀ, ਜੋ ਅੰਤਰ ਅੰਤਰ ਧਿਆਨ ਲਗਾਈਆ। ਚਰਨ ਪ੍ਰੀਤੀ ਅੰਦਰ ਬਣ ਕੇ ਦਾਸ ਦਾਸੀ, ਸੇਵਕ ਸੇਵਾ ਸਚ ਰਹੇ ਕਮਾਈਆ। ਉਹਨਾਂ ਦੇ ਅੰਦਰੋਂ ਕਾਇਆ ਮੰਦਰੋਂ ਕਰ ਦੇ ਦੂਰ ਉਦਾਸੀ, ਹੈਰਾਨੀ ਚਿੰਤਾ ਗ਼ਮ ਰਹਿਣ ਕੋਇ ਨਾ ਪਾਈਆ। ਰਾਏ ਧਰਮ ਚਿਤਰ

ਗੁਪਤ ਦਾ ਲੇਖਾ ਮੁਕਾ ਕੇ ਕੱਟ ਕੇ ਜਮ ਦੀ ਫ਼ਾਸੀ, ਲੱਖ ਚੁਰਾਸੀ ਅਗੇ ਨਾ ਕੋਇ ਭਵਾਈਆ। ਮਾਤ ਗਰਭ ਨਾ ਅਗਨ ਤਪਾਸੀ, ਜੂਨੀ ਜੂਨ ਨਾ ਕੋਇ ਫਿਰਾਈਆ। ਤੇਰੀ ਸਰਨ ਸਰਨਾਈ ਇਕੋ ਭਾਖੀ, ਬੇਪਰਵਾਹ ਲੇਖਾ ਦੇਣਾ ਮੁਕਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਜਨ ਭਗਤਾਂ ਦੀ ਆਈ ਇਹ ਵਸਾਖੀ, ਜਿਸ ਦੀ ਗੋਬਿੰਦ ਪਾਤੀ ਦੇ ਕੇ ਅਗੰਮ ਗਿਆ ਸਮਝਾਈਆ। ਕੋਈ ਸਮਝ ਨਾ ਸਕੇ ਜਗਤ ਵਿਦਵਾਨੀ ਗਿਆਨੀ ਪਾਠੀ, ਦ੍ਰਿਸ਼ਟਾਂਤ ਦੇ ਨਾ ਕੋਇ ਦ੍ਰਿੜਾਈਆ। ਪਰਦਾ ਖੋਲ੍ਹ ਨਾ ਸਕੇ ਪੰਡਤ ਕਾਸ਼ੀ, ਭੇਵ ਅਭੇਦ ਦਏ ਜਣਾਈਆ। ਵਾਹਿਦਾ ਕਰ ਨਾ ਸਕੇ ਕੋਇ ਮੁਲਾ ਸ਼ੇਖ਼ ਨਿਮਾਜ਼ੀ, ਨਮੂਦਾਰ ਕਰੇ ਨਾ ਕੋਇ ਵਿਚ ਲੋਕਾਈਆ। ਪਰਵਰਦਿਗਾਰ ਪੁਰਖ ਅਕਾਲ ਦੀਨ ਦਿਆਲ ਸਾਂਝੇ ਯਾਰ ਭਗਤ ਸੁਹੇਲੇ ਅੰਮ੍ਰਿਤ ਮੇਘ ਬਰਸ ਕੇ ਜਨ ਭਗਤਾਂ ਦੀ ਨਵੀਂ ਕਰ ਦੇ ਆਬਪਾਸ਼ੀ, ਰੁਤ ਬਸੰਤ ਸਚ ਫੁਲਵਾੜੀ ਦੇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਧੁਰ ਦੀ ਮੁਹੱਬਤ ਦਏ ਬਣਾਈਆ। ਧੁਰ ਦੀ ਮੁਹੱਬਤ ਕਹੇ ਮੇਰਾ ਸੁਣ ਲਉ ਨਗ਼ਮਾ, ਨਾਮ ਨਗਾਰਾ ਦਿਆਂ ਵਜਾਈਆ। ਜਨ ਭਗਤਾਂ ਜਨਮ ਕਰਮ ਦਾ ਮੇਟ ਕੇ ਸਦਮਾ, ਦੁਖੜੇ ਦਿਆਂ ਮਿਟਾਈਆ। ਮੇਲ ਮਿਲਾ ਕੇ ਓਸ ਦੇ ਕ਼ਦਮਾਂ, ਜੋ ਕ਼ਦੀਮ ਦਾ ਮਾਲਕ ਨਜ਼ਰੀ ਆਈਆ। ਅਗੇ ਦੱਸ ਦੇਵਾਂ ਵਧਣਾ, ਰਹਿਬਰ ਹੋ ਕੇ ਰਾਹ ਵਖਾਈਆ। ਸਚ ਦਵਾਰੇ ਹਰਿ ਸੰਤ ਸੁਹੇਲੇ ਸਾਚੇ ਸਦਣਾ, ਸਦਕੇ ਵਾਰੀ ਘੋਲ ਘੁਮਾਈਆ। ਸਤਿਜੁਗ ਸਾਚੀ ਧਾਰ ਲੋਕਮਾਤ ਚਲੌਣਾ ਰਿਵਾਜਣਾ, ਕਲਜੁਗ ਕੂੜੀ ਕਿਰਿਆ ਕਰ ਖ਼ੁਆਰ । ਸਤਿ ਧਰਮ ਦਾ ਖੇੜਾ ਕਰ ਆਬਾਦਨਾ, ਜਿਸ ਦੀ ਆਬਾਦੀ ਭਗਤਾਂ ਵਾਲੀ ਲੱਖ ਕਰੋੜ ਨਹੀਂ ਗਿਣਤੀ ਵਿਚ ਥੋੜ੍ਹੇ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੂਰਬ ਲੇਖਾ ਸਭ ਦਾ ਰਿਹਾ ਵਿਚਾਰ। ਦੋ ਵਸਾਖ ਕਹੇ ਮੇਰੀ ਅੰਤ ਅੰਤ ਬੇਨੰਤੀ, ਬਿਨਉ ਦਿਆਂ ਜਣਾਈਆ। ਤੂੰ ਪਤਿਪਰਮੇਸ਼ਵਰ ਸਾਹਿਬ ਸਵਾਮੀ ਧੁਰ ਦਾ ਕੰਤੀ, ਕੰਤ ਕਤੂਹਲ ਸੱਚਾ ਸ਼ਹਿਨਸ਼ਾਹੀਆ। ਤੇਰਾ ਵੇਸ ਅਨੇਕ ਬਹੁ ਭਾਂਤ ਅਨੰਤੀ, ਕਲਧਾਰੀ ਤੇਰੀ ਵਡ ਵਡਿਆਈਆ। ਗੁਰੂ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀ ਮਨੌਂਦੇ ਪੁਰਖ ਅਕਾਲ ਦੀ ਸਤਿਜੁਗ ਸਾਚੀ ਧਾਰ ਦੀ ਚਲੀ ਸਾਚੀ ਸੰਮਤੀ, ਪਿਛਲੇ ਸੰਮਤ ਰਿਹਾ ਬਦਲਾਈਆ। ਨਾ ਕੋਈ ਈਸਵੀ ਰਹੇ ਨਾ ਮੁਹੰਮਦੀ, ਨਾਨਕ ਸ਼ਾਹੀ ਸ਼ਹਿਨਸ਼ਾਹ ਆਪਣੇ ਵਿਚ ਸਮਾਈਆ । ਇਕੋ ਧਾਰ ਜੋ ਸਭ ਦਾ ਬੇੜਾ ਬੰਨ੍ਹਦੀ, ਨਈਆ ਨੌਕਾ ਇਕੋ ਇਕ ਜਣਾਈਆ। ਅਗੇ ਲੋੜ ਰਹੇ ਨਾ ਘੜ ਭੰਨ ਦੀ, ਪਰਚੂਨ ਰੂਪ ਨਾ ਕੋਇ ਵਟਾਈਆ। ਇਕੋ ਦਾ ਹੁਕਮ ਸ੍ਰਿਸ਼ਟ ਸਬਾਈ ਰਹੇ ਮੰਨਦੀ, ਮਨਸਾ ਅਵਰ ਨਾ ਕੋਇ ਵਧਾਈਆ। ਜਨ ਭਗਤੋ ਲਹਿਰ ਖ਼ਤਮ ਹੋਣੀ ਕੂੜੇ ਗ਼ਮ ਦੀ, ਖ਼ੁਸ਼ੀ ਆਪਣੀ ਦਏ ਵਖਾਈਆ। ਲੇਖੇ ਲਾ ਕੇ ਮਾਟੀ ਤੁਹਾਡੇ ਕਾਇਆ ਧਨ ਦੀ, ਤ੍ਰੈਗੁਣ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੈਜ ਰਖੇ ਭਗਤ ਜਨ ਦੀ, ਜੋ ਸਾਚੀ ਸਰਨ ਲਏ ਲਗਾਈਆ। ਅਗਲੀ ਖੇਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ, ਭਗਵਨ ਭਾਗ ਸਭ ਦੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਕਰੇ ਓਸ ਖ਼ਸਮ ਦੀ, ਜੋ ਸਭ ਦੀ ਖ਼ਾਹਿਸ਼ ਨਾਲ ਪੂਰ ਕਰਾਈਆ।

੩ ਵਸਾਖ ਸ਼ਹਿਨਸ਼ਾਹੀ ਸੰਮਤ ੧ ਹਰਭਜਨ ਸਿੰਘ ਦੇ ਗ੍ਰਹਿ ਕਿਤੇ ਗਲੀ ਨੰ੦ ਚਾਰ, ਅੰਮ੍ਰਿਤਸਰ
(ਡਾਂਡੀਆਂ ਜ਼ਿਲਾ ਹੁਸ਼ਿਆਰਪੁਰ ਵਾਲਾ)

ਗੁਰਮੁਖ ਤੇਰਾ ਸਤਿਗੁਰ ਮੀਤ, ਗੁਰ ਸ਼ਬਦ ਸੁਹੇਲਾ ਇਕ ਨਜ਼ਰੀ ਆਈਆ। ਆਤਮ ਪਰਮਾਤਮ ਬਣਾ ਕੇ ਸਚ ਪ੍ਰੀਤ, ਨਿਰਗੁਣ ਨਿਰਗੁਣ ਵਿਚੋਲਾ ਸੇਵ ਕਮਾਈਆ। ਅਨਹਦ ਨਾਦੀ ਸੁਣਾ ਕੇ ਅਗੰਮੀ ਗੀਤ, ਧੁਨੀ ਧੁਨ ਆਤਮਕ ਰਾਗ ਸੁਣਾਈਆ। ਕੂੜੀ ਕਿਰਿਆ ਮਿਟਾ ਕੇ ਰੀਤ, ਧੁਰ ਦੀ ਸਾਚੀ ਸਿਖਿਆ ਇਕ ਸਮਝਾਈਆ। ਕਾਇਆ ਕਾਅਬਾ ਸਚ ਮਸੀਤ, ਮੰਦਰ ਅੰਦਰ ਅੰਦਰ ਪਰਗਟਾਈਆ। ਜਿਥੇ ਝਗੜਾ ਮੁਕਦਾ ਊਚ ਨੀਚ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਇਕੋ ਪੁਰਖ ਅਕਾਲ ਦੀਨ ਦਿਆਲ ਸਾਚਾ ਗੀਤ, ਗਹਿਰ ਗੰਭੀਰ ਗੁਣੀ ਗਹਿੰਦ ਆਪ ਸੁਣਾਈਆ। ਸਾਚਾ ਕਲਮਾ ਹਕ ਹਦੀਸ, ਹਜ਼ਰਤ ਇਕੋ ਕਰੇ ਪੜ੍ਹਾਈਆ। ਸਾਹਿਬ ਸਤਿਗੁਰ ਕਲਜੁਗ ਅੰਤ ਕਰਨਹਾਰਾ ਤਸਦੀਕ਼, ਤਦਬੀਰ ਆਪਣੇ ਵਿਚ ਰਖਾਈਆ। ਦੂਰ ਦੁਰਾਡਾ ਨਜ਼ਰੀ ਆਏ ਗ੍ਰਹਿ ਅਤੀਤ, ਨਿਜ ਘਰ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵਣਹਾਰ ਵਡਿਆਈਆ। ਗੁਰਮੁਖ ਤੇਰਾ ਪ੍ਰੇਮ ਪ੍ਰੀਤੀ ਰੰਗ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਿਰਪਾ ਕਰੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਅੰਤਰ ਆਤਮ ਦੇ ਕੇ ਇਕ ਅਨੰਦ, ਨਿਜਾਨੰਦ ਪਰਮਾਨੰਦ ਵਿਚ ਸਮਾਈਆ। ਧੁਰ ਦਾ ਰਾਗ ਸੁਣਾ ਕੇ ਛੰਦ, ਬਿਨ ਅੱਖਰਾਂ ਕਰੇ ਪੜ੍ਹਾਈਆ। ਨਿਰਗੁਣ ਨੂਰ ਚਾੜ੍ਹ ਕੇ ਚੰਦ, ਸਚ ਨੂਰ ਕਰੇ ਰੁਸ਼ਨਾਈਆ। ਕੂੜ ਕੁੜਿਆਰਾ ਮੇਟ ਅੰਧੇਰਾ ਅੰਧ, ਜੂਠ ਝੂਠ ਡੇਰਾ ਢਾਹੀਆ। ਸਰਬ ਸਵਾਮੀ ਹੋ ਕੇ ਵਸੇ ਸੰਗ, ਸੱਜਣ ਦਾਤਾ ਬੇਪਰਵਾਹੀਆ। ਧੁਰ ਦੀ ਧਾਰ ਵੱਜੇ ਮਰਦੰਗ, ਤੰਦ ਸਿਤਾਰ ਨਾ ਕੋਇ ਹਿਲਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਆਪਣੇ ਵਿਚ ਮਿਲਾਈਆ। ਕੂੜੀ ਕਿਰਿਆ ਤ੍ਰਿਸ਼ਨਾ ਮੇਟ ਕੇ ਤਮ, ਜਗਤ ਤਮੋ ਦਏ ਵਡਿਆਈਆ। ਅੰਮ੍ਰਿਤ ਮੇਘ ਧਾਰ ਬਰਸੇ ਛਮ ਛਮ, ਛਹਿਬਰ ਆਪਣਾ ਨਾਮ ਲਗਾਈਆ। ਚਿੰਤਾ ਸੋਗ ਰੋਗ ਮਿਟਾ ਕੇ ਗ਼ਮ, ਖ਼ੁਸ਼ੀ ਰੁਚੀ ਆਪਣੇ ਨਾਲ ਰਲਾਈਆ। ਪਵਣ ਸਵਾਸੀ ਲੇਖੇ ਲਾ ਕੇ ਦਮ, ਦਮਾਂ ਦਾ ਮਾਲਕ ਦਮਨ ਆਪਣੇ ਵਿਚ ਕਰਾਈਆ। ਨਿਹਕਰਮੀ ਵੇਖਣਹਾਰਾ ਕਰਮ ਕਾਂਡ ਦਾ ਕੰਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਖੋਜ ਖੁਜਾਈਆ। ਗੁਰਮੁਖ ਤੇਰਾ ਮੰਦਰ ਸੁਹੰਜਣਾ, ਕਾਇਆ ਮਾਟੀ ਭੀਤਰ ਨਜ਼ਰੀ ਆਈਆ। ਦੀਆ ਬਾਤੀ ਕਮਲਾਪਾਤੀ ਜਗਾ ਕੇ ਆਦਿ ਨਿਰੰਜਣਾ, ਤੇਲ ਵਟੀ ਨਾ ਕੋਇ ਰਖਾਈਆ। ਤੇਰਾ ਮਾਲਕ ਸਾਲਸ ਦਰਦ ਦੁਖ ਭੈ ਭੰਜਣਾ, ਭਵ ਸਾਗਰ ਭੈ ਭਉ ਭਰਮ ਮਿਟਾਈਆ। ਨਿਜ ਨੇਤਰ ਲੋਚਨ ਨੈਣ ਪਾਵੇ ਕਜਲਾ, ਕ਼ਜ਼ਾ ਕੂੜੀ ਦਏ ਚੁਕਾਈਆ। ਸੁਰਤੀ ਸ਼ਬਦੀ ਦੇਵੇ ਇਕ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ । ਸਚ ਡੰਡਾਵਤ ਦੱਸੇ ਬੰਦਨਾ, ਨਮਸਤੇ ਨਮੋ ਨਮੋ ਕਰਾਈਆ। ਕਿਸ ਬਿਧ ਪਾਰ ਜਹਾਨੋਂ ਲੰਘਣਾ, ਬੇੜਾ ਧੁਰ ਦਾ ਦਏ ਪਰਗਟਾਈਆ। ਦੂਜੇ ਘਰੋਂ ਨਾ ਪਏ ਮੰਗਣਾ, ਸਤਿਗੁਰ ਪੂਰਾ ਝੋਲੀ ਨਾਮ ਭਰਾਈਆ। ਲੇਖਾ ਚੁਕੇ ਬ੍ਰਹਿਮੰਡ ਖੰਡ ਵਰਭੰਡਣਾ, ਲੱਖ ਚੁਰਾਸੀ ਭੰਡੀ ਨਾ ਕੋਇ ਜਣਾਈਆ। ਰਾਏ ਧਰਮ ਨਾ ਦੇਵੇ ਦੰਡਣਾ, ਲੇਖਾ ਚਿਤਰ ਗੁਪਤ ਨਾ ਕੋਇ ਜਣਾਈਆ। ਮਨ ਵਾਸਨਾ ਰਹੇ ਕੋਈ ਨਾ ਗੰਦਨਾ, ਕ਼ੁਦਰਤ ਦਾ ਕ਼ਾਦਰ ਕਰੇ ਸਫ਼ਾਈਆ। ਸਾਚਾ ਚਮਕੇ ਚੰਦਨਾ,

ਸਾਢੇ ਤਿੰਨ ਹੱਥ ਅੰਦਰ ਮੰਦਰ ਹੋਵੇ ਰੁਸ਼ਨਾਈਆ। ਸਾਚੀ ਮੰਜ਼ਲ ਸਚ ਦਵਾਰਾ ਮਹਿਬੂਬ ਅੰਦਰ ਲੰਘਣਾ, ਅਰੂਜ ਅਰਸ਼ ਕੁਰਸ਼ ਮਹਿਬੂਬ ਇਕੋ ਨਜ਼ਰੀ ਆਈਆ। ਨਾਮ ਮਤਿਹਰਾ ਵੇਖ ਮਲੰਗਣਾ, ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਸਾਜਣ ਮੀਤ ਮੁਰਾਰੇ, ਧੰਨ ਧੰਨ ਤੇਰੀ ਵਡਿਆਈਆ। ਕਲਜੁਗ ਨਈਆ ਕੂੜੇ ਕਿਨਾਰੇ, ਸ਼ੌਹ ਦਰਿਆਏ ਸੋਭਾ ਪਾਈਆ। ਮਨਮੁਖ ਜੀਵ ਹੋਏ ਵਣਜਾਰੇ, ਵਸਤ ਖ਼ਰੀਦਣ ਥਾਉਂ ਥਾਈਂਆ। ਸਚ ਜਵਾਹਰੀ ਹਰਿ ਭਗਤ ਸੁਹੇਲਾ ਵਿਰਲਾ ਖਰੀਦਾਰੇ, ਅਮੋਲ ਅਮੁਲ ਦੇਵਣਹਾਰ ਵਡਿਆਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਭਗਵਨ ਬਖ਼ਸ਼ੇ ਚਰਨ ਪਿਆਰੇ, ਸਤਿ ਚਰਨੋਦਕ ਮੁਖ ਚਵਾਈਆ । ਅੰਤਰ ਅੰਤਰ ਮਿਲੇ ਹੁਲਾਰੇ, ਪੌਣ ਪਵਣਾਂ ਸੇਵ ਕਮਾਈਆ। ਪੜਦਾ ਖੁਲ੍ਹੇ ਬਜਰ ਕਿਵਾੜੇ, ਨੌ ਦਰ ਡੇਰਾ ਦੇਵੇ ਢਾਹੀਆ। ਸ਼ਬਦ ਨਾਦ ਸੁਣੇ ਧੁਨਕਾਰੇ, ਘਰ ਨਾਦੀ ਨਾਦ ਅਲਾਈਆ। ਅੰਮ੍ਰਿਤ ਮਿਲੇ ਬੂੰਦ ਫੁਹਾਰੇ, ਨਿਝਰ ਝਿਰਨਾ ਇਕ ਝਿਰਾਈਆ। ਜੋਤੀ ਜੋਤ ਹੋਏ ਉਜਿਆਰੇ, ਨੂਰੋ ਨੂਰ ਡਗਮਗਾਈਆ। ਮੇਲਾ ਮਿਲੇ ਹਰਿ ਕੰਤ ਭਤਾਰੇ, ਗ੍ਰਹਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਗੁਰਮੁਖ ਸਾਚੇ ਗਹਿਰ ਗੰਭੀਰ, ਗੁਣਵੰਤਾ ਦਏ ਵਡਿਆਈਆ। ਲੇਖਾ ਜਾਣੇ ਕਾਇਆ ਪੰਜ ਤੱਤ ਸਰੀਰ, ਗ੍ਰਹਿ ਮੰਦਰ ਖੋਜ ਖੁਜਾਈਆ। ਨਿਰਗੁਣ ਰੂਪ ਨਿਰਵੈਰ ਨਿਰਾਕਾਰ ਮਹਿਸੂਸ ਕਰਾਏ ਆਪਣੀ ਸਚ ਤਸਵੀਰ, ਤਸੱਵਰ ਆਪਣਾ ਆਪ ਕਰਾਈਆ। ਜਿਸ ਦੀ ਸਿਫ਼ਤ ਸਾਲਾਹ ਜੁਗ ਚੌਕੜੀ ਗੌਂਦੇ ਪੀਰ ਫ਼ਕੀਰ, ਪੈਗ਼ੰਬਰ ਰਸੂਲ ਕਲਮਿਆਂ ਨਗ਼ਮਿਆਂ ਵਿਚ ਢੋਲੇ ਗਾਈਆ। ਜਿਸ ਦਾ ਜਲਵਾ ਨੂਰ ਨੁਰਾਨੀ ਬੇਨਜ਼ੀਰ, ਨਜ਼ਰੀਆ ਸਭ ਦਾ ਦਏ ਬਦਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਵੇਖਣ ਆਇਆ ਖੇਲ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਈਆ। ਆਪੇ ਸ਼ਹਿਨਸ਼ਾਹ ਆਪ ਵਜ਼ੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਗੁਰਮੁਖ ਤੇਰਾ ਪਾਕ ਪਵਿੱਤ ਹਿਰਦਾ, ਪੁਨੀਤ ਨਜ਼ਰੀ ਆਈਆ। ਮਨ ਮਨੂਆ ਜੋ ਦਹਿ ਦਿਸ਼ ਫਿਰਦਾ, ਨੌ ਦਵਾਰੇ ਭੱਜੇ ਬਣ ਬਣ ਪਾਂਧੀ ਰਾਹੀਆ। ਕਿਸ ਦੀ ਪੈਜ ਰਖੇ ਬਿਰਦਾ, ਸਤਿਗੁਰ ਸ਼ਬਦ ਹੋਏ ਸਹਾਈਆ। ਜਿਸ ਦੇ ਹੁਕਮੇਂ ਅੰਦਰ ਬ੍ਰਹਿਮੰਡ ਖੰਡ ਘਿਰਦਾ, ਮੰਡਲ ਮੰਡਪ ਸੇਵ ਕਮਾਈਆ। ਹਰਿ ਪਰਦਾ ਖੋਲ੍ਹੇ ਘਰ ਥਿਰ ਦਾ, ਥਿਰ ਘਰ ਵਾਸੀ ਸ਼ਬਦੀ ਸ਼ਬਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਤੇਰਾ ਪ੍ਰੇਮ ਪ੍ਰੀਤੀ ਸਚ ਸ਼ਿੰਗਾਰ, ਸੱਚਾ ਮਾਰਗ ਰਿਹਾ ਜਣਾਈਆ। ਹਉਮੇ ਹੰਗਤਾ ਮਾਇਆ ਮਮਤਾ ਕਰ ਖ਼ਵਾਰ, ਪ੍ਰੇਮ ਪ੍ਰੀਤੀ ਇਕੋ ਰਾਹ ਤਕਾਈਆ। ਜਿਸ ਦੀ ਭਵਿਖਤਾਂ ਵਿਚ ਕਰਦੇ ਗਏ ਸਰਬ ਪੁਕਾਰ, ਗੁਰ ਅਵਤਾਰ ਪੈਗ਼ੰਬਰ ਢੋਲੇ ਗਾਈਆ। ਸੋ ਪੁਰਖ ਅਕਾਲ ਦੀਨ ਦਿਆਲ ਨਿਰਗੁਣ ਨੂਰ ਜੋਤ ਕਰ ਉਜਿਆਰ, ਚਾਰ ਕੁੰਟ ਦਹਿ ਦਿਸ਼ਾ ਕਰੇ ਰੁਸ਼ਨਾਈਆ। ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਹੋ ਕੇ ਖ਼ਬਰਦਾਰ, ਸਚ ਸਰੰਗਾ ਬਿਨ ਤੰਦੀ ਤਾਰ ਤੰਦਾਂ ਦਏ ਵਜਾਈਆ। ਜਿਸ ਦੀ ਰਮਜ਼ ਸਮਝ ਸਕੇ ਕੋਈ ਨਾ ਪੰਡਾ, ਗਿਆਨੀ ਧਿਆਨੀ ਪੜਦਾ ਨਾ ਕੋਇ ਖੁਲ੍ਹਾਈਆ। ਹਰਿਜਨ ਹਰਿਭਗਤ ਤੇਰੇ ਅੰਤਰ ਆਤਮ ਉਹ ਸਰੰਗਾ, ਜੋ ਸੋਈ ਸੁਰਤੀ ਮਸਤੀ ਵਿਚ ਲਿਆਈਆ। ਨਾਮ ਭੰਡਾਰਾ ਭਰਿਆ ਬਹੁ ਰੰਗਾ, ਬਹੁ ਬਿਧ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ।

ਗੁਰਮੁਖ ਤੇਰਾ ਸੋਹਣਾ ਗ੍ਰਹਿ, ਪੰਜਾਂ ਤੱਤਾਂ ਬਣਤ ਬਣਾਈਆ। ਪੁਰਖ ਅਬਿਨਾਸ਼ੀ ਸਦਾ ਰਹੇ, ਨਿਰਗੁਣ ਬੈਠਾ ਸੋਭਾ ਪਾਈਆ । ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਾਚਾ ਕਹੇ, ਰਸਨਾ ਜਿਹਵਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਈਆ । ਗੁਰਮੁਖ ਤੇਰਾ ਗੁਰਦੇਵ ਸਵਾਮੀ ਇਕ, ਪੁਰਖ ਅਕਾਲ ਸੋਭਾ ਪਾਇੰਦਾ। ਜੋ ਆਦਿ ਜੁਗਾਦਿ ਜੁਗ ਚੌਕੜੀ ਅਗਲਾ ਪਿਛਲਾ ਲਹਿਣਾ ਦੇਣਾ ਲਵੇ ਨਜਿੱਠ, ਪੜਦਾ ਉਹਲਾ ਆਪ ਉਠਾਇੰਦਾ। ਸਚ ਪ੍ਰੀਤੀ ਅੰਦਰ ਕੀਤਾ ਧੁਰ ਦਾ ਹਿਤ, ਹਿਤਕਾਰੀ ਹੋ ਕੇ ਵੇਖ ਵਖਾਇੰਦਾ। ਲੇਖੇ ਲਗੇ ਕਾਇਆ ਅੰਦਰ ਰਿਤ, ਚਮਕਣੀ ਚਮਕ ਨਾਲ ਚਮਕਾਇੰਦਾ। ਸਦ ਦਰਸ਼ਨ ਹੋਵਣ ਨਿਤ, ਲੋਚਣ ਨੈਣ ਰੰਗ ਚੜ੍ਹਾਇੰਦਾ । ਕਰਵਟ ਲੈ ਬਦਲੇ ਪਿਠ, ਸਨਮੁਖ ਹੋ ਕੇ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਦੇਣਾ ਜਾਣੇ ਨਿਤ ਨਵਿਤ, ਨਵ ਨੌ ਚਾਰ ਹਰਿ ਨਿਰੰਕਾਰ ਸਤਿ ਸਤਿਵਾਦੀ ਬੰਨ੍ਹੇ ਧਾਰ, ਧਰਮ ਨਿਸ਼ਾਨਾ ਵਾਲੀ ਦੋ ਜਹਾਨਾਂ ਲੋਕਮਾਤ ਆਪ ਝੁਲਾਇੰਦਾ।