੩ ਵਸਾਖ ਸ਼ਹਿਨਸ਼ਾਹੀ ਸੰਮਤ ੧ ਸਰਬ ਹਿੰਦ ਵੇਦਾਂਤ ਸਮੇਲਨ ਜੰਮੂ
ਜੰਮੂ ਵਾਲਿਓ ਅਖਲ ਭਾਰਤੀਆ ਸਮੇਲਨ ਵੇਖਣ ਆਏ ਵੇਦਾਂਤ, ਨਰ ਨਾਰੀ ਆਪਣਾ ਅੰਤਰ ਧਿਆਨ ਲਗਾਈਆ । ਮਨ ਆਤਮਾ ਕਰ ਲਓ ਇਕਾਂਤ, ਦੁਤੀਆ ਰੂਪ ਨਾ ਕੋਇ ਵਟਾਈਆ। ਸੰਤ ਸਾਧ ਸੱਜਣ ਪਿਆਵਣ ਆਏ ਅੰਮ੍ਰਿਤ ਬੂੰਦ ਸੁਵਾਂਤ, ਨਿਝਰ ਝਿਰਨਾ ਇਕ ਝਿਰਾਈਆ। ਕੂੜੀ ਕਿਰਿਆ ਜਗਤ ਅੰਧੇਰੀ ਮੇਟ ਕੇ ਵਾਟ, ਦੂਰ ਕਰ ਦਿਓ ਅੰਧੇਰੀ ਰਾਤ, ਜੂਠ ਝੂਠ ਮਾਇਆ ਮਮਤਾ ਆਸਾ ਤ੍ਰਿਸ਼ਨਾ ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਕੋਇ ਨਾ ਪਾਈਆ । ਸੋਹਣੀ ਨਗਰੀ ਸੁਹੰਜਣਾ ਪਰਾਂਤ, ਚਾਰ ਕੁੰਟ ਗ੍ਰਹਿ ਗ੍ਰਹਿ ਘਰ ਘਰ ਵੱਜੇ ਵਧਾਈਆ। ਪ੍ਰੇਮ ਪਿਆਰ ਦੀ ਪ੍ਰੇਮ ਨਾਲ ਅੰਦਰ ਬਾਹਰ ਗੁਪਤ ਜ਼ਾਹਰ ਸਾਰੇ ਕਰੋ ਬਾਤ, ਦੂਈ ਦਵੈਤੀ ਸ਼ਰਅ ਸ਼ਰਾਇਤੀ ਨਜ਼ਰ ਕੋਇ ਨਾ ਆਈਆ। ਕਾਇਆ ਖੇੜਾ ਉਜੜਿਆ ਹੋਇਆ ਆਪਣਾ ਕਰ ਲਓ ਫੇਰ ਆਬਾਦ, ਗੁਲਸ਼ਨ ਗੁਲ ਮਹਿਕ ਅੰਤਰ ਆਤਮ ਇਕ ਮਹਿਕਾਈਆ। ਸਾਧਾਂ ਸੰਤਾਂ ਦੇ ਕੋਲੋਂ ਅੰਦਰ ਦਾ ਸੁਣ ਲਓ ਅਗੰਮੀ ਰਾਜ਼, ਪਰਦਾ ਪੂਰਨ ਦੇਣ ਉਠਾਈਆ। ਵਿਸ਼ਵ ਦੀ ਸਚ ਆਵਾਜ਼, ਨੌ ਖੰਡ ਪ੍ਰਿਥਮੀ ਸਤ ਦੀਪ ਮਾਨਵ ਮਨੁਖਤਾ ਮਨੁਸ਼ ਸਾਰੇ ਲੈਣ ਅੰਗੜਾਈਆ। ਧੁਰ ਸੰਦੇਸ਼ਾ ਸੁਣੌਣ ਪ੍ਰਿਥਮੀ ਆਕਾਸ਼, ਗਗਨ ਮੰਡਲ ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਸਾਰੇ ਅੱਖ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਦਰ ਦਰ, ਸੰਤ ਸੁਹੇਲੇ ਆਪਣੇ ਸੰਗ ਰਲਾਈਆ । ਅਖਲ ਭਾਰਤੀਆ ਸਮੇਲਨ ਵੇਦਾਂਤ ਦਾ ਹੋਇਆ ਇਕੱਠ, ਭਾਰਤ ਖੰਡ ਵਜੀ ਵਧਾਈਆ। ਕੰਮ ਕਾਜ ਜਗਤ ਵਿਹਾਰ ਛਡ ਕੇ ਸਾਰੇ ਆਇਉਂ ਨਠ, ਨੇਤਰ ਲੋਚਨ ਨੈਣ ਆਪਣੀ ਅੱਖ ਖੁਲ੍ਹਾਈਆ। ਧੁਰ ਦਾ ਸੰਦੇਸ਼ਾ ਸ਼ਬਦੀ ਨਾਦ ਦੇਣਾ ਸਚ, ਕਾਇਆ ਕੱਚ ਮਾਟੀ ਗਗਰੀਆ ਭਾਗ ਲਗਾਈਆ। ਮਨ ਵਾਸਨਾ ਕੂੜੀ ਕਿਰਿਆ ਸਚ ਦਵਾਰੇ ਨਾ ਜਾਣਾ ਨੱਚ, ਸਾਂਤਕ ਸਤਿ ਲੈਣਾ ਕਰਾਈਆ। ਇਕ ਦੂਸਰੇ ਨੂੰ ਮਿਲਣਾ ਹਸ ਹਸ, ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਵੰਡ ਨਾ ਕੋਇ ਵੰਡਾਈਆ। ਪ੍ਰਭ ਨੂੰ ਮਿਲਣ ਵਾਲੀ ਵੇਖਣ ਵਾਲੀ ਇਸੇ ਸਮੇਲਨ ਵਿਚ ਜੰਮੂ ਵਾਲਿਓ ਆਪਣੀ ਖੋਲ੍ਹ ਲੈਣੀ ਅੱਖ, ਦੋਵੇਂ ਲੋਚਣ ਬੰਦ
ਕਰਾਈਆ। ਵੇਖਿਓ ਇਸ ਸਚ ਤੋਂ ਨਾ ਜਾਇਓ ਉਕ, ਵੇਲਾ ਗਿਆ ਫੇਰ ਹੱਥ ਕਿਸੇ ਨਾ ਆਈਆ। ਸੰਤਾਂ ਦੇ ਨਾਲ ਪੁਰਖ ਅਕਾਲ ਦੀਨ ਦਿਆਲ ਪਤਿਪਰਮੇਸ਼ਵਰ ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਪਰਵਰਦਿਗਾਰ ਸਾਂਝਾ ਯਾਰ ਵਾਹਦ ਗਾਡ ਵੇਖੋ ਸਮਰਥ, ਮਹਿੰਮਾ ਅਕਥ ਦਏ ਦ੍ਰਿੜਾਈਆ। ਤੁਹਾਡੀ ਅੰਤਰ ਆਤਮਾ ਨੂੰ ਪਰਮਾਤਮਾ ਨਾਲ ਕਰਾਏ ਇਕੱਠ, ਪ੍ਰੇਮ ਪਿਆਰ ਨਾਲ ਮਨ ਵਾਸਨਾ ਮਨ ਵਿਚ ਦਏ ਖਪਾਈਆ । ਤੁਸੀਂ ਓਸ ਦੇ ਉਹ ਤੁਹਾਡਾ ਗਾਵੇ ਜਸ, ਇਹ ਸੰਤਾਂ ਦੇ ਨਾਲ ਸ਼ਬਦ ਦਾ ਤੀਰ ਬੇਨਜ਼ੀਰ ਤੁਹਾਡੇ ਕਾਇਆ ਅੰਦਰ ਮਾਰਨਾ ਕਸ, ਬਜਰ ਕਪਾਟੀ ਆਰ ਪਾਰ ਦੇਣਾ ਲੰਘਾਈਆ । ਸ੍ਰਿਸ਼ਟੀ ਦ੍ਰਿਸ਼ਟੀ ਪੰਚ ਵਿਕਾਰ ਤੁਹਾਨੂੰ ਨਾ ਸਕਣ ਮਾਰ, ਮਾਇਆ ਮਮਤਾ ਨਾ ਸਕੇ ਸਾੜ, ਅੰਮ੍ਰਿਤ ਮੇਘ ਸਾਚਿਆਂ ਸੰਤਾਂ ਤੁਹਾਡੇ ਉਤੇ ਦੇਣਾ ਬਰਸਾਈਆ। ਅੱਜ ਪਹਿਲੀ ਰਾਤ, ਅਗਲਾ ਖੇਲ ਤਮਾਸ਼, ਪ੍ਰੇਮਾ ਨੰਦ ਜੀ ਕਹਿੰਦੇ ਥੋੜ੍ਹਾ ਸਮਾਂ ਥੋੜੀ ਬਾਤ, ਆਇਓ ਸੱਜਣੋ ਇਹ ਇਸੇ ਲਈ ਬੰਦ ਕਰਾਈਆ।
੪ ਵਸਾਖ ਸ਼ਹਿਨਸ਼ਾਹੀ ਸੰਮਤ ੧ ਜੈਨ ਮੰਦਰ ਜੰਮੂ
ਪ੍ਰੇਮ ਪਿਆਰ ਪ੍ਰੀਤਮ ਮੁਹੱਬਤ ਸਭ ਨੇ ਲੈ ਕੇ ਜਾਣਾ ਪਰਸ਼ਾਦ, ਸਚ ਵਸਤ ਇਕ ਵਰਤਾਈਆ। ਬਿਨ ਰਸਨਾ ਜਿਹਵਾ ਅੰਤਰ ਆਤਮ ਵੇਖਣਾ ਇਕ ਸਵਾਦ, ਅਨਡਿੱਠੜਾ ਆਪ ਚਖਾਈਆ। ਆਤਮ ਰਾਮ ਸੁਣਨਾ ਧੁਨ ਅਨਾਦ, ਸ਼ਬਦੀ ਰਾਗ ਅਲਾਈਆ। ਹੰਸ ਬਣ ਕੇ ਜਾਣਾ ਬੁਧੀ ਕਾਗ, ਸਰ ਸਰੋਵਰ ਇਸ਼ਨਾਨ ਇਕ ਕਰਾਈਆ। ਦੁਰਮਤ ਮੈਲ ਧੋ ਕੇ ਜਾਣਾ ਦਾਗ਼, ਜੋ ਜਨ ਆਏ ਚਾਈਂ ਚਾਈਂਆ। ਵੇਖੋ ਸਮੇਲਨ ਹੋਵੇ ਸੰਤ ਸਾਧ, ਸਾਧਨਾ ਸਭ ਦੀ ਰਹੇ ਕਰਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਸਤਿ ਆਏ ਆਵਾਜ਼, ਅਸਤਿ ਰਹਿਣ ਕੋਇ ਨਾ ਪਾਈਆ। ਸਚ ਦਵਾਰੇ ਕਾਇਆ ਮੰਦਰ ਡੂੰਘੀ ਕੰਦਰ ਪਰਦਾ ਚੁਕੇ ਖੋਲ੍ਹ ਕੇ ਜਾਣਾ ਰਾਜ਼, ਦੂਈ ਦਵੈਤੀ ਸੰਗ ਨਾ ਕੋਇ ਰਖਾਈਆ। ਸਾਚੀ ਪੂਜਾ ਸਾਚਾ ਮੰਤਰ ਅੰਤਰ ਸਿਖ ਕੇ ਜਾਣਾ ਇਕ ਨਿਮਾਜ਼, ਸਜਦਾ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸ਼ਾਦ ਇਕ ਸਮਝਾਈਆ । ਸਚ ਪਰਸ਼ਾਦ ਨਾਮ ਰਸ, ਹਰਿ ਕਰਤਾ ਆਪ ਜਣਾਈਆ। ਮਨ ਵਾਸਨਾ ਹੋਵੇ ਵਸ, ਖਾਧਿਆਂ ਤ੍ਰਿਸ਼ਨਾ ਦਏ ਗਵਾਈਆ। ਹਕ਼ੀਕ਼ਤ ਵਿਚੋਂ ਲੇਖਾ ਦੇਵੇ ਹਕ, ਭੇਵ ਅਭੇਦਾ ਇਕ ਜਣਾਈਆ। ਜਿਸ ਨੂੰ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਸ਼ਿਵਦਵਾਲੇ ਮਠ ਮੰਦਰ ਮਸਜਿਦ ਰਹੇ ਲੱਭ, ਸੋ ਕਾਇਆ ਅੰਦਰ ਬੈਠਾ ਸੋਭਾ ਪਾਈਆ। ਆਏ ਸਜਣੋ ਆਪਣੀ ਖੋਲ੍ਹ ਕੇ ਜਾਇਓ ਅਖ, ਨਿਰਗੁਣ ਰੂਪ ਤਕਣਾ ਪਰਤਖ, ਜਿਹੜਾ ਤੁਹਾਥੋਂ ਨਹੀਂ ਵਖ, ਆਤਮ ਪਰਮਾਤਮ ਇਕੋ ਰੂਪ ਵਖਾਈਆ। ਜੋ ਸੀਤ ਪਰਸ਼ਾਦ ਦੇਵੇ ਹਸ ਹਸ, ਮਨ ਵਾਸਨਾ ਦੌੜੇ ਦਹਿ ਦਿਸ਼ਾ ਨਾ ਉਠ ਉਠ, ਹਰਿਜਨ ਸਾਚੇ ਕਰ ਇਕੱਠ, ਅੰਮ੍ਰਿਤ ਮੇਘ ਇਕ ਬਰਸਾਈਆ। ਨਾੜੀ ਨਾੜੀ ਨਾ ਉਬਲੇ ਰਤ, ਸਭ ਨੂੰ ਆਵੇ ਬ੍ਰਹਮ ਮਤਿ, ਧੀਰਜ ਦੇਵੇ ਸੰਤੋਖ ਸਤਿ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਸ਼ਾਦ ਸਭ ਦੀ ਝੋਲੀ ਦਏ ਭਰਾਈਆ। ਸਚ ਪਰਸ਼ਾਦ ਜਾ ਕੇ ਪੌਣਾ ਝੋਲੀ, ਅੰਤਰ ਆਤਮ ਆਪਣੀ ਡਾਹੀਆ । ਤੂੰ ਮੇਰਾ ਮੈਂ ਤੇਰਾ ਸਾਰੇ ਸਿੱਖ ਕੇ ਜਾਇਓ ਬੋਲੀ, ਦੂਜਾ ਨਜ਼ਰ ਕੋਇ ਨਾ ਆਈਆ। ਆਪਣੀ ਵਸਤ ਅਨਡਿੱਠੜੀ ਅੱਜ ਤਕ ਕਿਸੇ ਨਾ ਤੋਲੀ, ਘਰ
ਨਾਮ ਤਰਾਜ਼ੂ ਕੰਡਾ ਨਾ ਕੋਇ ਉਠਾਈਆ । ਚਾਰ ਕੁੰਟ ਦਹਿ ਦਿਸ਼ਾ ਜਾਤ ਪਾਤ ਊਚ ਨੀਚ ਸ਼ਰਅ ਸ਼ਰੀਅਤ ਵੇਖੋ ਪੌਂਦੀ ਰੌਲੀ, ਹਕੀਕ਼ਤ ਹਕ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸ਼ਾਦ ਦਾ ਸਾਚਾ ਹਿੱਸਾ, ਜਨ ਭਗਤਾਂ ਵੰਡ ਵੰਡਾਈਆ । ਸਤਿ ਪਰਸ਼ਾਦ ਕਹੇ ਮੈਂ ਮਿਲਣਾ ਵਸਾਖ ਚਾਰ, ਸਤਿ ਸੁਹੰਜਣੀ ਦਿਆਂ ਵਡਿਆਈਆ। ਫਿਰਦਾ ਫਿਰਦਾ ਚਲਦਾ ਚਲਦਾ ਆ ਗਿਆ ਜੰਮੂ ਦੇ ਵਿਚਕਾਰ, ਜਮਾਂ ਕੀਤੇ ਸੰਤ ਭਗਤ ਇਕੱਠ ਇਕ ਵਖਾਈਆ। ਝੂਠੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਗੜ੍ਹ ਤੋੜ ਦਿਓ ਹੰਕਾਰ, ਨਿਵਣ ਸੋ ਅੱਖਰ ਇਕੋ ਨਜ਼ਰੀ ਆਈਆ। ਸਾਰੇ ਇਕ ਦੂਜੇ ਨੂੰ ਸਮਝੋ ਤੂੰ ਮੇਰਾ ਮੈਂ ਤੇਰਾ ਯਾਰ, ਦੂਜਾ ਨਜ਼ਰ ਕੋਇ ਨਾ ਆਈਆ। ਇਸੇ ਸਮੇਲਨ ਅੰਦਰ ਸਭ ਨੂੰ ਕਰ ਕੇ ਜਾਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦੇਣੀ ਸੁਣਾਈਆ। ਸਚ ਖ਼ੁਦਾਏ ਦਾ ਕਰੋ ਦੀਦਾਰ, ਪਰਵਰਦਿਗਾਰ ਸਾਂਝਾ ਯਾਰ ਦੋ ਜਹਾਨਾ ਸ੍ਰੀ ਭਗਵਾਨਾ ਸ਼ਾਹ ਸੁਲਤਾਨਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੁਰਖ ਅਕਾਲ ਦੀਨ ਦਿਆਲ ਇਕੋ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਸ਼ਾਦ ਇਕ ਵਖਾਈਆ। ਸਚ ਪਰਸ਼ਾਦ ਹਰਿ ਅੰਮ੍ਰਿਤ ਬਾਣੀ, ਸੰਤ ਸੱਜਣ ਰਹੇ ਜਣਾਈਆ । ਅੰਮ੍ਰਿਤ ਆਤਮ ਰਸ ਪੀਣਾ ਠੰਡਾ ਪਾਣੀ, ਨਿਝਰ ਝਿਰਨਾ ਦੇਣ ਝਿਰਾਈਆ। ਲੇਖਾ ਚੁਕ ਜਾਏ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੰਧ ਮੁਕਾਈਆ। ਓਸ ਸਵਾਮੀ ਦੀ ਤੁਹਾਡੀ ਆਤਮ ਬਣ ਜਾਏ ਸੱਚੀ ਰਾਣੀ, ਜੋ ਰਾਮ ਰੂਪ ਸਭ ਸੇਜਾ ਰਿਹਾ ਸੁਹਾਈਆ। ਇਕ ਦੂਜੇ ਦੀ ਕਰ ਲਓ ਜਾਣ ਪਛਾਣੀ, ਹਿੰਦੂ ਮੁਸਲਮ ਸਿਖ ਈਸਾਈ ਬੋਧੀ ਪਾਰਸੀ ਜੈਨੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਪਰਸ਼ਾਦ ਸਤਿ ਧਰਮ ਜਾਵੇ ਸਮਝਾਈਆ। ਸਤਿ ਪਰਸ਼ਾਦ ਸਭ ਨੇ ਲੈ ਕੇ ਜਾਣਾ ਸੱਚਾ ਧਰਮ, ਮਾਨਵ ਦੇਵੇ ਮਾਣ ਵਡਿਆਈਆ। ਸਿਖ ਕੇ ਜਾਣਾ ਸਾਚਾ ਕਰਮ, ਨਿਹਕਰਮੀ ਰੂਪ ਵਖਾਈਆ। ਝਗੜਾ ਮੁਕੇ ਮਨ ਵਾਸਨਾ ਵਰਨ ਬਰਨ, ਆਤਮ ਪਰਮਾਤਮ ਇਕੋ ਨਜ਼ਰੀ ਆਈਆ। ਸ੍ਰੀ ਭਗਵਾਨ ਦੀ ਸਾਚੀ ਇਕੋ ਸਰਨ, ਜੋ ਸਾਹਿਬ ਸਵਾਮੀ ਅੰਤਰਜਾਮੀ, ਹਰ ਘਟ ਬੈਠਾ ਸੋਭਾ ਪਾਈਆ। ਓਸ ਦੀ ਲੈ ਕੇ ਜਾਣਾ ਇਕ ਸਤਿ ਸਚ ਦੀ ਸਚ ਨਿਸ਼ਾਨੀ, ਜਿਸ ਦਾ ਨਿਸ਼ਾਨਾ ਦੋ ਜਹਾਨ ਨਜ਼ਰੀ ਆਈਆ। ਲੋਕ ਪਰਲੋਕ ਚੌਦਾਂ ਤਬਕ ਜਿਸ ਦੀ ਮੰਗਦੇ ਰਹਿਣ ਸਦਾ ਮਹਿਮਾਨੀ, ਮਹਿਬੂਬ ਮੁਹੱਬਤ ਅੰਦਰ ਫੇਰਾ ਪਾਵੇ ਮਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਜਗਤ ਵਾਸਨਾ ਦੇਂਦੇ ਰਹੇ ਕ਼ੁਰਬਾਨੀ, ਆਪ ਆਪਣਾ ਭੇਟ ਕਰਾਈਆ। ਸੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੰਤਾਂ ਵਿਚ ਸੋਹੇ ਆਪ ਸੁਲਤਾਨੀ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਵਡਿਆਈਆ। ਸਚ ਪਰਸ਼ਾਦ ਕਹੇ ਮੇਰਾ ਲੈ ਕੇ ਜਾਇਓ ਸੰਦੇਸ਼ਾ, ਜਨ ਮਿਲੇ ਮਾਣ ਵਡਿਆਈਆ। ਅਗਲਾ ਪਿਛਲਾ ਮੁਕ ਜਾਏ ਸਭ ਦਾ ਲੇਖਾ, ਜੋ ਅੰਤਰ ਆਤਮ ਰਾਮ ਲਏ ਮਿਲਾਈਆ। ਆਇਓ ਸਜਣੋ ਕੂੜੀ ਕਿਰਿਆ ਜੂਠ ਝੂਠ ਹਉਮੇ ਹੰਗਤਾ ਮਾਇਆ ਮਮਤਾ ਐਥੇ ਕਰ ਕੇ ਜਾਇਓ ਭੇਟਾ, ਘਰ ਵਾਪਸ ਲੈ ਕੋਇ ਨਾ ਜਾਈਆ। ਸਾਰੇ ਰਲ ਕੇ ਮੰਨ ਲਓ ਪਰਮ ਪੁਰਖ ਪਰਮਾਤਮ ਸਭ ਦਾ ਨੇਤਾ, ਜੋ ਨਿਜ ਘਰ ਆਤਮ ਬੈਠਾ ਡੇਰਾ ਲਾਈਆ। ਭੈਣ ਭਾਈ ਹੋ ਕੇ ਸਭ ਦੇ ਨਾਲ ਕਰੋ ਹੇਤਾ, ਹਿਤਕਾਰੀ ਹੋ ਕੇ ਆਪਣਾ ਹੱਥ ਨਾਲ ਹੱਥ ਮਿਲਾਈਆ। ਜੋ ਸੰਤ ਸੱਜਣ ਦੂਰ ਦੁਰਾਡੇ ਚਲ ਕੇ ਆਏ ਦੇਸ ਪਰਦੇਸਾ, ਆਪਣਾ ਪੰਧ ਮੁਕਾਈਆ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਸ਼ਾਦ ਸਾਚਾ ਨਾਮ ਘਰ ਘਰ ਰਿਹਾ ਟਿਕਾਈਆ। ਸਤਿ ਪਰਸ਼ਾਦ ਕਹੇ ਜਿਸ ਮੇਰਾ ਵੇਖਣਾ ਰੰਗ, ਮੈਂ ਰੰਗਤ ਦਿਆਂ ਚੜ੍ਹਾਈਆ। ਬਿਨਾਂ ਖਾਧਿਆਂ ਅੰਤਰ ਆਤਮ ਦੇਵਾਂ ਅਨੰਦ, ਨਿਜਾਨੰਦ ਪਰਮਾਨੰਦ ਵਿਚ ਸਮਾਈਆ। ਸਚ ਪਰਕਾਸ਼ ਜੋਤ ਨੁਰਾਨੀ ਚਾਹੜਾਂ ਚੰਦ, ਅਗਿਆਨ ਅੰਧੇਰਾ ਦਿਆਂ ਮਿਟਾਈਆ। ਭੇਵ ਚੁਕਾ ਕੇ ਹੰ ਬ੍ਰਹਮ, ਪਾਰਬ੍ਰਹਮ ਇਕੋ ਰੰਗ ਵਖਾਈਆ। ਇਕ ਦੂਜੇ ਦਾ ਕਰਨਾ ਧੰਨ ਧੰਨ, ਧੰਨਵਾਦ ਵਿਚ ਹੋਵੇ ਸਰਬ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਭਾਰਤ ਨਿਵਾਸੀਓ ਚੜ੍ਹਨਾ ਹੋ ਕੇ ਸਾਚੇ ਚੰਨ, ਚੌਦਸ ਚੰਦ ਮੁਖ ਸ਼ਰਮਾਈਆ। ਧੁਰ ਸੰਦੇਸ਼ਾ ਸਭ ਨੇ ਸੁਣ ਕੇ ਜਾਣਾ ਕੰਨ, ਅੰਦਰ ਬਾਹਰ ਗੁਪਤ ਜ਼ਾਹਰ ਦੀਦ ਸ਼ੁਨੀਦ ਇਕੋ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਚ ਇਕ ਵਖਾਈਆ। ਸਚ ਪਰਸ਼ਾਦ ਕਹੇ ਮੇਰਾ ਅੰਤ ਅਖ਼ੀਰ, ਆਖ਼ਰ ਦਿਆਂ ਜਣਾਈਆ। ਪ੍ਰੇਮੀਉਂ ਆਪਣੀ ਬਦਲ ਕੇ ਜਾਇਓ ਤਕ਼ਦੀਰ, ਤਦਬੀਰ ਸੰਤ ਜਨ ਰਹੇ ਸਮਝਾਈਆ। ਸ਼ਰਅ ਦੀ ਕਟ ਕੇ ਜਾਇਓ ਜ਼ੰਜੀਰ, ਕੂੜੀ ਕਿਰਿਆ ਗੰਢ ਨਾ ਕੋਇ ਬੰਧਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਸਾਂਝਾ ਪੀਰ, ਪਰਵਰਦਿਗਾਰ ਸਚ ਗੁਸਾਈਂਆ। ਜਿਸ ਦੀ ਤੁਹਾਡੇ ਅੰਦਰ ਉਹ ਤਸਵੀਰ, ਜੋ ਤਸਬੀ ਮਾਲਾ ਵਿਚ ਬੰਦ ਨਾ ਕੋਇ ਕਰਾਈਆ। ਸਤਿ ਪਰਸ਼ਾਦ ਨਾਮ ਸਤਿ ਇਹ ਕੋਈ ਖਾਣ ਵਾਲਾ ਨਹੀਂ ਹਲਵਾ ਪੂੜੀ ਖੀਰ, ਖ਼ਾਹ ਮਖ਼ਾਹ ਆਤਮ ਪਰਮਾਤਮ ਪਰਮਾਤਮ ਆਤਮ ਤੁਹਾਡੇ ਨਾਲ ਮੇਲਾ ਰਿਹਾ ਮਿਲਾਈਆ।
੪ ਵਸਾਖ ਸ਼ਹਿਨਸ਼ਾਹੀ ਸੰਮਤ ੧ ਸਵਾਮੀ ਸਰਬ ਅਨੰਦ ਜੀ ਮਾਰਫ਼ਤ ਮੇਜਰ ਪਰਤਾਪ ਸਿੰਘ ਟੀ ਜੀ ਸੀ ਐਸ ਏ ੬੮੨
ਆਣੇ ਵਾਲਾ ਸਮਾਂ ਭਿਅੰਕਰ, ਭਿਆਨਕ ਭੈ ਸਰਬ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਮੰਨਣ ਸ਼ੰਕਰ, ਦੇਵਤ ਸੁਰ ਅੱਖ ਖੁਲ੍ਹਾਇੰਦਾ। ਕਲਜੁਗ ਜੀਵ ਭੇਵ ਨਾ ਜਾਣੇ ਕੋਈ ਆਤਮ ਅੰਤਰ, ਮਾਇਆ ਮਮਤਾ ਮੋਹ ਹਉਮੇ ਹੰਗਤਾ ਗੜ੍ਹ ਕੂੜੀ ਕਿਰਿਆ ਬਾਹਰ ਨਾ ਕੋਇ ਕਢਾਇੰਦਾ। ਹਰਿ ਕਾ ਨਾਮ ਹਿਰਦੇ ਵਸੇ ਕਿਸੇ ਨਾ ਅੰਤਰ, ਕਾਇਆ ਮੰਦਰ ਅੰਦਰ ਬਹਿ ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਇੰਦਾ । ਚਾਰ ਕੁੰਟ ਦਹਿ ਦਿਸ਼ਾ ਕੂੜ ਅੰਧੇਰਾ ਗਗਨ ਗਗਨੰਤਰ, ਨੂਰ ਨੁਰਾਨਾ ਜ਼ਿਮੀਂ ਅਸਮਾਨਾ ਜੋਤੀ ਚੰਦ ਨਾ ਕੋਇ ਚਮਕਾਇੰਦਾ। ਕਲਜੁਗ ਕਾਇਆ ਜਿਸ ਬਣਾਈ ਬਣਤਰ, ਘੜਨ ਭੰਨਣਹਾਰ ਸਮਰਥ ਸਵਾਮੀ ਆਪਣਾ ਖੇਲ ਖਿਲਾਇੰਦਾ। ਭੇਵ ਅਭੇਦਾ ਖੋਲ੍ਹਣਹਾਰਾ ਬ੍ਰਹਮ ਨਿਰੰਤਰ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਜੁਗ ਚੌਕੜੀ ਆਪਣਾ ਹੁਕਮ ਵਰਤਾਇੰਦਾ। ਭਿਅੰਕਰ ਸਮਾਂ ਕਹੇ ਮੈਂ ਆਇਆ ਲੋਕਮਾਤ, ਸਦੀ ਬੀਸਵੀਂ ਰਾਹ ਤਕਾਈਆ। ਭਵਿਖਤਾਂ ਵਿਚ ਮੈਨੂੰ ਕਰ ਕੇ ਗਏ ਯਾਦ, ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਲਿਖਤ ਲਿਖਾਈਆ। ਜੂਠ ਝੂਠ ਮੋਹ ਵਿਕਾਰ ਘਰ ਘਰ ਅੰਦਰ ਹੋਇਆ ਆਬਾਦ, ਸਤਿ ਸਚ ਸ੍ਰਿਸ਼ਟੀ ਦ੍ਰਿਸ਼ਟੀ ਨਾਤਾ ਗਈ ਤੁੜਾਈਆ। ਡੂੰਘੀ ਕਵਰੀ ਕਾਇਆ ਭਵਰੀ ਖੋਲ੍ਹੇ ਨਾ ਰਾਜ਼, ਜਗਤ ਨਿਮਾਜ਼ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ । ਰਸਨਾ ਜਿਹਵਾ ਬੱਤੀ ਦੰਦ ਰਾਮ ਕ੍ਰਿਸ਼ਨ ਸਾਰੇ ਗੌਂਦੇ ਗਾਥ, ਅੱਲਾ ਵਾਹਿਗੁਰੂ ਢੋਲੇ ਗਾਈਆ। ਆਪਣੇ ਉਤੇ ਕਿਸੇ ਨੂੰ ਰਿਹਾ ਨਹੀਂ ਕੋਈ ਵਿਸ਼ਵਾਸ਼,
ਆਪਣਾ ਆਪ ਨਜ਼ਰ ਕਿਸੇ ਨਾ ਆਈਆ। ਮਨ ਮਨੂਆ ਹੋਇਆ ਬਦਮਾਸ਼, ਗ੍ਰਹਿ ਗ੍ਰਹਿ ਅੰਦਰ ਕਰੇ ਲੜਾਈਆ। ਭਿਅੰਕਰ ਸਮਾਂ ਕਹੇ ਮੈਂ ਰੱਖੀ ਆਪਣੀ ਆਸ, ਪੂਰਬ ਬੈਠਾ ਧਿਆਨ ਲਗਾਈਆ। ਚੌਦਾਂ ਤਬਕ ਕਹਿਣ ਸਾਡੀ ਇਹੋ ਖ਼ਾਹਸ਼, ਚੌਦਾਂ ਲੋਕ ਦੇਣ ਗਵਾਹੀਆ। ਕਲਜੁਗ ਕੂੜ ਅੰਧਿਆਰਾ ਬਿਨ ਸਤਿ ਧਰਮ ਨਾ ਹੋਏ ਨਾਸ, ਪਰਕਾਸ਼ ਸਚ ਨਾ ਕੋਇ ਜਣਾਈਆ । ਸਮਾਂ ਸਮਾਂ ਸਦੀ ਸਦੀ ਬੀਤ ਗਈ ਵੇਖਦੀ ਖੇਲ ਤਮਾਸ਼, ਖ਼ਾਲਕ ਖ਼ਲਕ ਆਪਣਾ ਰੂਪ ਬਦਲਾਈਆ। ਭਿਅੰਕਰ ਸਮਾਂ ਕਹੇ ਮੇਰੀ ਕਰੇ ਉਹ ਤਲਾਸ਼, ਜਿਸ ਦੇ ਇਕੋ ਅੰਤਰ ਆਸ, ਦੂਜੀ ਵਸਤ ਰਖੇ ਕੋਈ ਨਾ ਪਾਸ, ਦੁਤੀਆ ਭਾਉ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਸਮਾਂ ਭਿਅੰਕਰ ਕਹੇ ਮੈਂ ਆਇਆ ਨੇੜੇ, ਆਪਣਾ ਪੰਧ ਮੁਕਾਈਆ। ਕਾਇਆ ਸਰੀਰ ਤਨ ਤੱਤ ਵੇਖੇ ਉਜੜੇ ਖੇੜੇ, ਅੰਦਰ ਰੰਗ ਨਾ ਕੋਇ ਰੰਗਾਈਆ। ਮਾਇਆ ਮਮਤਾ ਮਨ ਵਾਸਨਾ ਝੂਠੇ ਝੇੜੇ, ਦੀਨ ਮਜ਼੍ਹਬ ਜ਼ਾਤ ਪਾਤ ਕਰੇ ਲੜਾਈਆ। ਸਾਰੇ ਕਹਿੰਦੇ ਮੇਰੇ ਮੇਰੇ, ਮੇਰਾ ਤੇਰਾ ਸਮਝ ਕਿਸੇ ਨਾ ਆਈਆ । ਸੂਰਬੀਰ ਜੋਧੇ ਬਲਵਾਨ ਵੇਖੇ ਬਥੇਰੇ, ਰਾਜ ਰਾਜਾਨ ਸ਼ਾਹ ਸੁਲਤਾਨ ਸੋਭਾ ਪਾਈਆ। ਸਮਾਂ ਕਹੇ ਮੈਂ ਦੇਵਣਹਾਰਾ ਗੇੜੇ, ਉਲਟੀ ਲਠ ਦਿਆਂ ਭੁਵਾਈਆ। ਭਰਮੇ ਭੁਲਦੇ ਵੇਖੇ ਗੁਰ ਚੇਰੇ, ਚੇਲਾ ਗੁਰ ਇਕ ਰੰਗ ਨਾ ਕੋਇ ਸਮਾਈਆ। ਸ੍ਰਿਸ਼ਟ ਸਬਾਈ ਫਿਰੇ ਕਲਜੁਗ ਜਗਤ ਅੰਧੇਰੇ, ਆਤਮ ਪਰਮਾਤਮ ਸਚ ਪਰਕਾਸ਼ ਨਾ ਕੋਇ ਵਖਾਈਆ । ਮੈਂ ਹੁਣ ਲਭਣੇ ਕਿਹੜੇ ਕਿਹੜੇ ਸੰਤ ਸੁਹੇਲੇ ਜਿਨ੍ਹਾਂ ਦੇ ਧੁਰ ਦੇ ਮੇਲੇ, ਅੰਦਰੋਂ ਬਾਹਰੋਂ ਇਕੋ ਰੂਪ ਸਮਾਈਆ। ਕਿਹੜੇ ਪਰਮਾਤਮਾ ਨਾਲੋਂ ਹੋ ਕੇ ਵਿਹਲੇ, ਰੁਚੀ ਜਗਤ ਨਾਲ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਭਿਅੰਕਰ ਸਮਾਂ ਕਹੇ ਮੇਰੀ ਮੁਕਣ ਵਾਲੀ ਮੁਨਿਆਦ, ਅਗਲਾ ਪੈਂਡਾ ਨੇੜੇ ਆਈਆ। ਕਿਉਂ, ਹੁਣ ਸ੍ਰਿਸ਼ਟੀ ਦਿਆਂ ਸੰਤਾਂ ਨੂੰ ਆਈ ਜਾਗ, ਆਪਣੀ ਅੱਖ ਰਹੇ ਖੁਲ੍ਹਾਈਆ। ਸਾਰੇ ਕੱਠੇ ਹੋ ਕੇ ਦੇਵਣ ਲਗੇ ਇਕ ਆਵਾਜ਼, ਮਾਨਵਾਂ ਰਹੇ ਜਗਾਈਆ। ਕੂੜੀ ਕਿਰਿਆ ਸ਼ਾਹ ਸੁਲਤਾਨ ਰਾਜ ਰਾਜਾਨ ਛਡ ਦਿਓ ਰਾਜ, ਸਤਿ ਧਰਮ ਲਓ ਅਪਨਾਈਆ। ਕਿਸੇ ਕੰਮ ਨਹੀਂ ਔਂਣਾ ਰਖਿਆ ਰੋਜ਼ਾ ਨਿਮਾਜ਼, ਜਿੰਨਾਂ ਚਿਰ ਮੁਕਾਮੇ ਹਕ ਹਕ ਮਹਿਬੂਬ ਮੇਲ ਨਾ ਕੋਇ ਮਿਲਾਈਆ। ਕਿਸੇ ਕੰਮ ਨਾ ਔਂਣਾ ਸਿਮਰਨ ਜੋਗ ਅਭਿਆਸ ਪੂਜਾ ਪਾਠ, ਜਿੰਨਾਂ ਚਿਰ ਅੰਤਰ ਅੰਤਰ ਅੰਤਸ਼ਕਰਨ ਨਾ ਲਿਆ ਬਦਲਾਈਆ। ਕਿਸੇ ਕੰਮ ਨਾ ਔਂਣਾ ਤੀਰਥ ਤਾਟ, ਜਿੰਨਾਂ ਚਿਰ ਅੰਦਰੋਂ ਦੁਰਮਤ ਮੈਲ ਨਾ ਬਾਹਰ ਕਢਾਈਆ। ਕਲਜੁਗ ਕਹੇ ਮੈਂ ਵੇਖੋ ਘਰ ਘਰ ਰੌਲਾ ਪਾਇਆ ਵਿਚ ਸਮਾਜ, ਬੁੱਧੀਵਾਨਾਂ ਦੀ ਬੁੱਧੀ ਦਿਤੀ ਬਦਲਾਈਆ। ਜੇ ਕੋਈ ਅੰਦਰ ਦਾ ਖੋਲ੍ਹਣ ਲਗੇ ਰਾਜ਼, ਮੈਂ ਅਗੇ ਹੋ ਕੇ ਦਿਆਂ ਹਟਾਈਆ। ਭਿਅੰਕਰ ਸਮਾਂ ਕਹੇ ਮੇਰੀ ਅਜੇ ਬਹੁਤੀ ਲੰਮੀ ਖ਼ਾਹਸ਼, ਵਿਸਥਾਰ ਨਾਲ ਦਿਆਂ ਸਮਝਾਈਆ। ਜੇ ਸੰਤ ਸਤਿਗੁਰ ਮਿਲ ਜਾਏ ਜਗਤ ਵਾਸਨਾ ਮੇਟ ਦੇਵੇ ਖ਼ਾਹਸ਼, ਅੰਦਰੋਂ ਆਪਣਾ ਆਪ ਹੋ ਜਾਏ ਤਲਾਸ਼, ਫੇਰ ਸਮਝੋ ਭਿਅੰਕਰ ਸਮਾਂ ਰਹਿਣ ਕੋਇ ਨਾ ਪਾਈਆ। ਭਿਅੰਕਰ ਸਮਾਂ ਓਨਾਂ ਚਿਰ ਦੇਵੇ ਭੈ, ਜਿੰਨਾਂ ਚਿਰ ਅਗਿਆਨ ਦੂਰ ਨਾ ਕੋਇ ਕਰਾਈਆ। ਜਿਸ ਵੇਲੇ ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੂਪ ਵੇਖ ਲਏ, ਭਾਂਡਾ ਭਰਮ ਭੌ ਭੰਨਾਈਆ। ਫੇਰ ਉਹ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਭ ਨੂੰ ਕਹੇ, ਨਾ ਰੋਗ ਨਾ ਸੋਗ ਨਾ ਚਿੰਤਾ ਨਾ ਦੁਖ ਨਾ ਭੋਗ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ
ਵੰਡਾਈਆ। ਨਾ ਤੂੰ ਤੇ ਨਾ ਮੈਂ, ਹਾਂ ਵਿਚ ਹਾਂ, ਬਾਂਹ ਵਿਚ ਬਾਂਹ, ਪ੍ਰੇਮ ਪਿਆਰ ਨਾਲ ਗਲਵਕੜੀ ਲੈਣੀ ਪਾਈਆ। ਕਲਜੁਗ ਅੰਤਰ ਸਤਿਜੁਗ ਸੱਚਾ ਥਾਂ, ਸੰਤ ਸੁਹੇਲੇ ਸਭ ਨੂੰ ਦੇਣ ਸਮਝਾਈਆ। ਜਿਨ੍ਹਾਂ ਦੀ ਕਾਗ ਬੁੱਧੀ ਦੇਣ ਬਦਲਾ, ਹੰਸ ਰੂਪ ਦੇਣ ਬਣਾਈਆ। ਘਰ ਵਿਚ ਕੰਤ ਸੁਹਾਗ ਦੇਣ ਵਖਾ, ਜਗਤ ਰੰਡੇਪਾ ਦੂਰ ਕਰਾਈਆ। ਓਹੋ ਪਤੀ ਤੇ ਓਹੋ ਪਤਨੀ ਜੇ ਕੋਈ ਜਾਣੇ ਓਸ ਦਾ ਨਾਂ, ਨਾਉਂ ਨਿਰੰਕਾਰਾ ਸਭ ਕੁਛ ਦਏ ਸਮਝਾਈਆ । ਕਲਜੁਗ ਕਹੇ ਮੈਂ ਸਾਚਿਆਂ ਭਗਤਾਂ ਅਗੇ ਦੇਵਾਂ ਸੀਸ ਨਿਵਾ, ਭਿਅੰਕਰ ਸਮਾਂ ਕਹੇ ਮੈਂ ਚਰਨ ਧੂੜੀ ਲਾਵਾਂ ਛਾਹ, ਸਤਿ ਸਚ ਦੇ ਨਾਲ ਸੇਵਾ ਲਵਾਂ ਕਮਾ, ਜਿਨ੍ਹਾਂ ਆਤਮ ਭਰਮ ਦਿਤਾ ਮਿਟਾ, ਕਰਮ ਕਾਂਡ ਡੇਰਾ ਢਾਹੀਆ। ਇਕੋ ਰਹਿਬਰ ਤੇ ਇਕੋ ਖ਼ੁਦਾ, ਇਕੋ ਮਹਿਬੂਬ ਜੋ ਮੁਹੱਬਤ ਵਿਚ ਕਦੇ ਨਾ ਹੋਵੇ ਜੁਦਾ, ਇਕੋ ਨਾਮ ਇਕੋ ਮੰਤਰ ਇਕੋ ਵੇਦ ਇਕੋ ਪਾਠ ਇਕੋ ਗੀਤਾ ਇਕੋ ਗਿਆਨ ਇਕੋ ਅੰਜੀਲ ਇਕੋ ਕ਼ੁਰਾਨ ਇਕੋ ਗ੍ਰੰਥ ਇਕੋ ਪੰਥ ਇਕੋ ਮਾਰਗ ਦਏ ਵਖਾ, ਪਰਦਾ ਇਕੋ ਦੂਰ ਕਰਾਈਆ। ਜਗਤ ਅੰਧੇਰਾ ਮਿਟੇ ਅੰਤਰ ਹੋਏ ਰੁਸ਼ਨਾ, ਚਾਰ ਕੁੰਟ ਦਹਿ ਦਿਸ਼ਾ ਇਕੋ ਰੂਪ ਨਜ਼ਰੀ ਆਈਆ। ਮਾਣਸ ਮਾਣਸ ਲਏ ਪਰਨਾ, ਮਾਨਵ ਮਾਨਵ ਪਕੜੇ ਬਾਂਹ, ਇਕੋ ਅੰਦਰ ਇਕੋ ਮੰਦਰ ਇਕੋ ਗੁਰੂ ਇਕੋ ਦਵਾਰਾ ਇਕੋ ਸੱਜਣ ਇਕੋ ਮੀਤ ਮੁਰਾਰਾ ਦੂਤੀ ਦੁਸ਼ਮਣ ਰਹਿਣ ਕੋਇ ਨਾ ਪਾਈਆ। ਭਿਅੰਕਰ ਸਮਾਂ ਕਹੇ ਸੰਤ ਸੁਹੇਲਾ ਸਦਾ ਸਦਾ ਮੇਰਾ ਬਣੇ ਗਵਾਹ, ਜਗਤ ਸ਼ਹਾਦਤ ਦੇਵੇ ਆ, ਅਦਲ ਅਦਾਲਤ ਵੇਖ ਬੇਪਰਵਾਹ, ਬਿਨ ਕ਼ਲਮ ਸ਼ਾਹੀ ਅਗਲਾ ਲੇਖਾ ਦਏ ਬਣਾਈਆ । ਥੋੜ੍ਹਾ ਸਮਾਂ ਥੋੜ੍ਹਾ ਦਿਤਾ ਸੁਣਾ, ਫੇਰ ਪੁਛੋਗੇ ਤੇ ਬਹੁਤਾ ਨਾਲ ਦਿਆਂ ਰਲਾ, ਰੰਗ ਵਿਚ ਰੰਗ ਤਰੰਗ ਵਿਚ ਤਰੰਗ ਉਮੰਗ ਵਿਚ ਮੰਗ ਸੰਗ ਵਿਚ ਸੰਗ ਅਨੰਦ ਵਿਚ ਪਰਮਾਨੰਦ ਵਿਚ ਇਕੋ ਰੂਪ ਸਮਾਈਆ।
੫ ਵਸਾਖ ਸ਼ਹਿਨਸ਼ਾਹੀ ਸੰਮਤ ੧ ਅਖਲ ਵੇਦਾਂਤ ਸਮੇਲਨ ਜੰਮੂ
ਮੈਕਰਾਫ਼ੂਨ ਕਹੇ ਮੈਂ ਸਭ ਦੀ ਦਿਆਂ ਰਿਪੋਟ, ਜੋ ਜਨ ਸਨਮੁਖ ਬੈਠੇ ਆਈਆ। ਬਾਹਰੋਂ ਬਾਹਰੋਂ ਸਭ ਦੇ ਹਿਲਦੇ ਵੇਖੇ ਹੋਂਟ, ਅੰਤਰ ਆਤਮ ਪ੍ਰੇਮ ਨਾ ਕੋਇ ਰਖਾਈਆ। ਮੈਂ ਅੰਦਰ ਵੜ ਕੇ ਮੰਦਰ ਚੜ੍ਹ ਕੇ ਵੇਖਿਆ ਸਾਚੀ ਕਿਸੇ ਨਾ ਜਗਾਈ ਜੋਤ, ਨਿਰਗੁਣ ਨੂਰ ਨਜ਼ਰ ਕੋਇ ਨਾ ਆਈਆ । ਚਾਰ ਘੰਟਿਆਂ ਵਿਚ ਕਿਸੇ ਨੇ ਪ੍ਰਣ ਨਹੀਂ ਕੀਤਾ ਅੰਦਰੋਂ ਕਢ ਦੇਣਾ ਖੋਟ, ਮੰਚ ਦੇ ਅਗੇ ਦੇਣਾ ਟਿਕਾਈਆ। ਮਨ ਮਨਸਾ ਦੀ ਦੂਰ ਨਹੀਂ ਕੀਤੀ ਸੋਚ, ਬੁੱਧੀ ਬਿਬੇਕ ਸਾਫ਼ ਵਖਾਈਆ। ਸੰਤ ਸੱਜਣਾਂ ਦੇ ਸੁਣਦੇ ਰਹੇ ਸਾਰੇ ਸਲੋਕ, ਮੋਕਸ਼ ਰੂਪ ਸਕਿਆ ਨਾ ਕੋਇ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਹਰ ਘਟ ਥਾਈਂਆ। ਇਕ ਹੋਰ ਕਰੇ ਬਿਆਨ, ਕਹਾਣੀ ਆਪਣੀ ਰਿਹਾ ਸੁਣਾਈਆ। ਕਿਰਪਾ ਕਰ ਸ੍ਰੀ ਭਗਵਾਨ, ਅਰਜ਼ੋਈ ਇਕੋ ਇਕ ਜਣਾਈਆ। ਮੈਂ ਸੁਣਾ ਸੁਣਾ ਥੱਕਿਆ ਸਭ ਦੇ ਕਾਨ, ਸੁਬਹ ਸ਼ਾਮ ਰਿਹਾ ਕੁਰਲਾਈਆ। ਸੰਤ ਸੁਹੇਲਾ ਸੱਜਣ ਸੱਚਾ ਇਕੋ ਉਠ ਕੇ ਸਭ ਦੇ ਅੰਦਰ ਮਾਰ ਦੇਵੇ ਨਾਮ ਨਿਰਾਲਾ ਬਾਣ, ਬਜਰ ਕਪਾਟੀ ਪਰਦਾ ਦੇਵੇ ਪਾਰ ਕਰਾਈਆ। ਸਭ ਨੂੰ ਸਮਝ ਆ ਜਾਏ ਅਸੀਂ ਇਨਸਾਨਾਂ ਦੇ ਇਨਸਾਨ, ਹੈਵਾਨਾਂ ਵਾਲੀ ਮਤਿ ਨਾ ਕੋਇ ਰਖਾਈਆ। ਜਿਸ ਨੂੰ ਲਭਣ ਜਾਂਦੇ ਜੰਗਲ ਜੂਹ ਉਜਾੜ ਪਹਾੜ
ਉਚੇ ਟਿੱਲੇ ਪਰਬਤ ਬੀਆਬਾਨ, ਸਮੁੰਦ ਸਾਗਰ ਡੂੰਘੀ ਕੰਦਰ ਜੋਗ ਅਭਿਆਸ ਵਿਚ ਧਿਆਨ ਲਗਾਈਆ। ਸੋ ਹਰ ਘਟ ਬੈਠਾ ਸਾਢੇ ਤਿੰਨ ਹੱਥ ਕਾਇਆ ਮੰਦਰ ਮਕਾਨ, ਨਿਜਾਨੰਦ ਪਰਮਾਨੰਦ ਆਤਮ ਪਰਮਾਤਮ ਆਪਣਾ ਰੂਪ ਵਟਾਈਆ। ਮਨ ਵਾਸਨਾ ਦਹਿ ਦਿਸ਼ਾ ਚਾਰ ਕੁੰਟ ਕੋਈ ਨਾ ਦੌੜੇ ਬੰਦਰ, ਇਧਰ ਉਧਰ ਜ਼ੋਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ। ਮੈਕਰਾਫ਼ੂਨ ਕਹੇ ਮੇਰੀ ਇਕ ਹੋਰ ਅਰਜ਼, ਸਭ ਨੂੰ ਦਿਆਂ ਸੁਣਾਈਆ। ਸੰਤ ਸੱਜਣ ਸਾਧ ਸਾਰੇ ਰਹੇ ਵਰਜ, ਮੁਨੀ ਰਿਖੀ ਰਹੇ ਜਣਾਈਆ। ਢੋਲਿਆਂ ਨਾਦਾਂ ਗੀਤਾਂ ਵਾਲੀ ਤਰਜ, ਧੁਨੀਆਂ ਵਿਚ ਜਣਾਈਆ। ਬਿਨਾ ਪੂਰਨ ਪੂਰੇ ਸਤਿਗੁਰ ਅੰਦਰ ਦੀ ਬਦਲ ਦੇਵੇ ਕੋਈ ਨਾ ਮਰਜ਼, ਜੋ ਮਨ ਨੇ ਦਿਤੀ ਲਗਾਈਆ। ਹੁਣ ਵੇਖੋ ਖੇਲ ਇਕ ਹੋਣ ਲੱਗਾ ਅਸਚਰਜ, ਨੌ ਖੰਡ ਪ੍ਰਿਥਮੀ ਸੱਤ ਦੀਪ ਕੂੜੀ ਕਿਰਿਆ ਮਚੀ ਦੁਹਾਈਆ। ਖਰੇ ਝੂਠੇ ਦੀ ਕੋਈ ਨਾ ਕਰੇ ਪਰਖ, ਜਗਤ ਵਿਦਿਆ ਵਿਦਿਆ ਨਾਲ ਹਲਕਾਈਆ। ਆਤਮ ਅੰਤਰ ਬ੍ਰਹਮ ਗਿਆਨ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਵੈਰ ਨਿਰਾਕਾਰ ਕੋਈ ਨਾ ਕਰੇ ਸਰਚ, ਪਰਦਾ ਸਕੇ ਨਾ ਕੋਇ ਉਠਾਈਆ। ਆ ਗਏ ਸੱਜਣੋ ਤੁਹਾਡਾ ਪਰਵਚਨ ਸੁਣਨ ਤੇ ਹੋਣਾ ਨਹੀਂ ਖਰਚ, ਬਿਨ ਖਰਚੋਂ ਪੱਲੇ ਤੁਹਾਡੇ ਦੇਵਾਂ ਪਾਈਆ। ਜੋਧੇ ਸੂਰਬੀਰ ਮਰਦਾਨੇ ਬਣ ਕੇ ਮਰਦ, ਬਲ ਆਪਣਾ ਲਓ ਵਧਾਈਆ। ਤੁਹਾਡੇ ਜਨਮਾਂ ਕਰਮਾਂ ਦੀ ਪੁੱਠੀ ਸਿੱਧੀ ਹੋ ਜਾਏ ਨਰਦ, ਜੇ ਇਕੋ ਅੰਤਰ ਆਪਣਾ ਧਿਆਨ ਰਖਾਈਆ। ਤੁਹਾਡਾ ਜਨਮ ਕਰਮ ਦਾ ਹੈ ਕੋਈ ਕ਼ਰਜ਼, ਮਕ਼ਰੂਜ਼ ਲੇਖਾ ਦਏ ਮੁਕਾਈਆ। ਅੱਖਰਾਂ ਵਾਲੀ ਰਹੇ ਨਾ ਲਿਖਤ ਪੜ੍ਹਤ, ਨਿਸ਼ਅੱਖਰ ਫ਼ੈਸਲਾ ਹਕ ਸੁਣਾਈਆ। ਓਸੇ ਮੰਜ਼ਲ ਓਸੇ ਘਰ ਓਸੇ ਦਰ ਓਸੇ ਮਕ਼ਾਮ ਉਹ ਮਹਿਬੂਬ ਮੁਹੱਬਤ ਵਾਲਾ ਸਰੂਪ ਵੇਖੋ ਪਰਤ, ਜਿਸ ਨੇ ਪ੍ਰਤੀਨਿਧ ਲੋਕਮਾਤ ਮਾਣਸ ਜਨਮ ਦਿਤਾ ਬਣਾਈਆ। ਜਗਤ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਕਿਉਂ ਗਏ ਅਟਕ, ਸਿੱਧੀ ਸੜਕ ਸੰਤ ਸੱਜਣ ਰਹੇ ਸਮਝਾਈਆ । ਤੁਹਾਡੇ ਨਾਲ ਵਾਅਦਾ ਕਰਾਂ ਖੇਲ ਬਾਕ਼ਾਇਦਾ ਪੂਰੀ ਕਰਾਂ ਸ਼ਰਤ, ਚਾੜ੍ਹ ਦੇਵਾਂ ਫ਼ਰਸ਼ ਤੋਂ ਉਤੇ ਅਰਸ਼, ਮਿਹਰਵਾਨ ਹੋ ਕੇ ਆਪਣੀ ਦਇਆ ਕਮਾਈਆ। ਅੰਮ੍ਰਿਤ ਮੇਘ ਦੇਵਾਂ ਬਰਸ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਬੈਠਾ ਵੇਖ ਵਖਾਈਆ। ਸਾਚੇ ਸੰਤੋ ਮੈਂ ਦੇਵਾਂ ਸਚ ਦੱਸ, ਸਭ ਨੂੰ ਦਿਆਂ ਸਮਝਾਈਆ। ਇਕੋ ਜਾਣੋ ਬ੍ਰਹਮ ਮਤਿ, ਬ੍ਰਹਮ ਵਿਦਿਆ ਦਿਆਂ ਜਣਾਈਆ। ਆਪਣੇ ਅੰਤਰ ਆਪੇ ਵੇਖੋ ਵਸ, ਦੂਜਾ ਸੰਗ ਨਾ ਕੋਇ ਰਲਾਈਆ। ਆਪਣਾ ਤੀਰ ਆਪੇ ਮਾਰੋ ਕਸ, ਅਣਿਆਲਾ ਆਪ ਚਲਾਈਆ । ਆਪਣੇ ਅੰਮ੍ਰਿਤ ਆਪੇ ਪੀਓ ਰਸ, ਨਿਝਰ ਝਿਰਨਾ ਕਵਲ ਨਾਭ ਉਲਟਾਈਆ। ਆਪਣੇ ਮਿਲਣ ਦੀ ਆਪੇ ਖੋਲ੍ਹੋ ਅੱਖ, ਨੇਤਰ ਗਿਆਨ ਇਕ ਸਮਝਾਈਆ। ਮੰਜ਼ਲ ਚੜ੍ਹ ਕੇ ਆਪ ਜਾਣਾ ਵਸ, ਘਰ ਸੁਹੰਜਣੇ ਡੇਰਾ ਲਾਈਆ। ਉਹ ਮਹਿਬੂਬ ਮਹਿਬਾਨ ਬੀਦੋ ਮਿਲ ਜਾਏ ਹਕ, ਪਰਵਰਦਿਗਾਰ ਸਾਂਝਾ ਯਾਰ ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਤੁਹਾਡਾ ਹੋ ਕੇ ਤੁਹਾਡੇ ਅੰਦਰ ਰਿਹਾ ਵਸ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਬੈਠਾ ਅੰਦਰ ਵੜ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਨਿਰਗੁਣ ਦਾਤਾ ਸਰਬ ਬਿਧਾਤਾ ਜੋਤੀ ਨੂਰ ਹਾਜ਼ਰ ਹਜ਼ੂਰ, ਨਾ ਨੇੜੇ ਨਾ ਜਾਣੋਂ ਦੂਰ, ਸਰਬ ਕਲਾ ਆਪੇ ਭਰਪੂਰ, ਆਤਮ ਸੇਜੇ ਸਚ ਸਰੂਰ, ਕੂੜਾ ਨਸ਼ਾ ਸਭ ਦਾ ਦਏ ਮਿਟਾਈਆ। ਸ੍ਰੀ ਭਗਵਾਨ ਕਹੇ ਇਕੋ ਜਿਹੀ ਸਚ ਦਲੀਲ, ਸਭ
ਨੂੰ ਦਿਆਂ ਸਮਝਾਈਆ। ਦੂਜਾ ਸਮਝੋ ਨਾ ਕੋਇ ਵਕੀਲ, ਅਵਰ ਲੋੜ ਰਹੇ ਨਾ ਰਾਈਆ। ਆਪਣੀ ਆਤਮਾ ਆਪੇ ਕਰੇ ਅਪੀਲ, ਆਪੇ ਲੇਖਾ ਦਏ ਸਮਝਾਈਆ। ਉਹ ਦਾਤਾ ਜੋਧਾ ਸੂਰਬੀਰ ਛੈਲ ਛਬੀਲ, ਜੋਬਨ ਰਤਾ ਆਤਮ ਪਰਮਾਤਮ ਰੂਪ ਵਟਾਈਆ । ਜਿਸ ਦੀ ਧਾਰ ਆਦਿ ਜੁਗਾਦਿ ਜੁਗ ਚੌਕੜੀ ਸਾਧਾਂ ਸੰਤਾਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੂਫ਼ੀਆਂ ਦਿਸੇ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੇ ਇਕ ਸੱਜਣ ਤੇ ਸਾਰੇ ਕਰ ਕੇ ਜਾਓ ਯਕੀਨ, ਵੇਦਾਂਤ ਦੀ ਲੈ ਕੇ ਜਾਉ ਤਾਲੀਮ, ਮੰਜ਼ਲ ਸਾਢੇ ਤਿੰਨ ਹੱਥ ਅਜ਼ੀਮ, ਜਿਥੇ ਨਾ ਕੋਈ ਨੁਕ਼ਤਾ ਨੂਨ ਨਾ ਕੋਇ ਡੰਡਾ ਮੀਮ, ਤਕ਼ਸੀਮ ਦੂਜੀ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਆਤਮ ਸਭ ਦਾ ਖੇਲ ਖਿਲਾਈਆ। ਮਾਇਕਰਾਫ਼ੂਨ ਕਹੇ ਮੈਂ ਦੱਸਾਂ ਹਾਲ, ਸਭ ਦੀ ਕਹਾਣੀ ਦਿਆਂ ਜਣਾਈਆ। ਸਭ ਦਾ ਅੰਦਰ ਬਾਹਰ ਦਾ ਵੇਖਣਾ ਸਵਾਲ, ਪਰਦਾ ਚੁੱਕਕੇ ਖੋਜ ਖੁਜਾਈਆ। ਤ੍ਰੈਗੁਣ ਮਾਇਆ ਪਿਆ ਜਾਲ, ਬੰਧਨ ਸਕੇ ਨਾ ਕੋਇ ਤੁੜਾਈਆ। ਕੂੜੀ ਕਿਰਿਆ ਘਾਲਨ ਰਹੇ ਘਾਲ, ਜੂਠ ਝੂਠ ਰਿਹਾ ਕੁਰਲਾਈਆ। ਦੀਨਾਂ ਮਜ਼੍ਹਬਾਂ ਕੀਤਾ ਬੇਹਾਲ, ਸ਼ਰਅ ਸ਼ਰੀਅਤ ਕਰੇ ਲੜਾਈਆ। ਅੰਤਰ ਆਤਮ ਆਵੇ ਨਾ ਕਿਸੇ ਗਿਆਨ, ਬੋਧ ਅਗਾਧ ਨਾ ਕੋਇ ਸਮਝਾਈਆ। ਪੜ੍ਹ ਪੜ੍ਹ ਥੱਕੇ ਜੀਵ ਜਹਾਨ, ਵਿਦਤ ਵੇਖੀ ਸਰਬ ਲੋਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਾਰੇ ਦੇਣ ਬਿਆਨ, ਅਹਿਵਾਲੇ ਦੇ ਦੇ ਰਹੇ ਜਣਾਈਆ। ਫੜ ਕੇ ਬਾਹੋਂ ਸੁੱਤਿਆਂ ਦਏ ਨਾ ਕੋਈ ਉਠਾਲ, ਸਚ ਹਲੂਣਾ ਨਾਮ ਨਾ ਕੋਇ ਲਗਾਈਆ। ਅੰਮ੍ਰਿਤ ਦਾ ਆਤਮ ਆਤਮ ਦਾ ਅੰਮ੍ਰਿਤ ਨਿਝਰ ਦਏ ਨਾ ਕੋਈ ਪਿਆਲ, ਬੂੰਦ ਸਵਾਂਤ ਨਾ ਕੋਇ ਟਪਕਾਈਆ। ਸਾਚੀ ਮੰਜ਼ਲ ਸਾਚੇ ਪੌੜੇ ਸਾਚੇ ਗ੍ਰਹਿ ਸਾਚੇ ਦਰ ਕਰੇ ਨਾ ਕੋਇ ਸਵਾਲ, ਸੁਖਆਸਣ ਨਾ ਕੋਇ ਵਖਾਈਆ। ਕਿਰਪਾ ਕਰ ਕੇ ਅੰਦਰ ਵੜ ਕੇ ਨਾਤਾ ਤੋੜ ਨਾ ਸਕੇ ਕੋਈ ਕਾਲ ਮਹਾਕਾਲ, ਅਗਲਾ ਲੇਖ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਦਰ ਦਰ, ਗ੍ਰਹਿ ਗ੍ਰਹਿ ਸੋਭਾ ਪਾਈਆ। ਮਾਇਕਰਾਫ਼ੂਨ ਕਹੇ ਮੈਂ ਜੋੜਾਂ ਹੱਥ, ਸਰਬ ਦਿਆਂ ਸਮਝਾਈਆ। ਆਏ ਸੱਜਣੋ ਆਪਣੀ ਖੋਲ੍ਹ ਕੇ ਜਾਇਓ ਅੱਖ, ਪਰਦਾ ਦੂਈ ਦਵੈਤ ਚੁਕਾਈਆ। ਮਨ ਵਾਸਨਾ ਰਹੇ ਕੋਈ ਨਾ ਨਠ, ਖਿਚੋਤਾਣ ਨਾ ਕੋਇ ਜਣਾਈਆ। ਸਤਿ ਧਰਮ ਦਾ ਕਰ ਕੇ ਜਾਇਓ ਹੱਠ, ਕੂੜੀ ਗੰਢ ਨਾ ਕੋਇ ਬੰਧਾਈਆ। ਤੁਹਾਡੇ ਅੰਦਰ ਨਾਮ ਕੁੰਡ ਅੰਮ੍ਰਿਤ ਰਸ, ਅਤੋਟ ਅਤੁਟ ਨਜ਼ਰੀ ਆਈਆ। ਜਿਸ ਦੀ ਸਿਫ਼ਤ ਕੋਈ ਨਾ ਸਕੇ ਦੱਸ, ਲੱਖ ਕਰੋੜੀ ਮੁੱਲ ਨਾ ਕੋਇ ਚੁਕਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਰਾਓ ਰੰਕ ਜਿਸ ਦੇ ਵਸ, ਸੋ ਸਮਰਥ ਪੁਰਖ ਮਹਿੰਮਾ ਅਕਥ, ਘਟ ਘਟ ਅੰਤਰ ਨਿਰਗੁਣ ਜੋਤ ਪਰਕਾਸ਼, ਅਬਿਨਾਸ਼ ਬੈਠਾ ਸੋਭਾ ਪਾਈਆ। ਉਸ ਦਾ ਇਕੋ ਮੰਤਰ ਸਚ, ਜੋ ਸਭ ਨੂੰ ਰਿਹਾ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਕਾਇਆ ਘਰ, ਬੰਕ ਦਵਾਰ ਇਕੋ ਇਕ ਸੁਹਾਈਆ। ਮਾਇਕਰਾਫ਼ੂਨ ਕਹੇ ਪੂਰਨ ਸਿੰਘ ਨੂੰ ਮਿਲਿਆ ਵਕ਼ਤ ਨਾਲ ਜ਼ੋਰ, ਮੰਗ ਬਾਹਰੋਂ ਕਿਸੇ ਮੰਗਾਈਆ। ਮੈਂ ਕਹਿਣਾ ਮੈਨੂੰ ਇਹੋ ਜਿਹੇ ਦੀ ਲੋੜ, ਜਿਹੜਾ ਸਭ ਦਾ ਧਿਆਨ ਰਖਾਈਆ। ਜੋ ਸਭ ਦੇ ਅੰਦਰ ਵੜਿਆ ਆਪ ਆਪਣਾ ਨਾ ਦਏ ਵਿਛੋੜ, ਵਿਛੜਿਆਂ ਜੋੜ ਜੁੜਾਈਆ। ਜੋ ਬੈਠੇ ਅੰਧਘੋਰ, ਤਿਨ੍ਹਾਂ ਪਰਦਾ ਦਏ ਚੁਕਾਈਆ। ਸੰਤ ਬਣੇ ਨਾ ਕੋਈ ਅੰਦਰ ਦਾ ਚੋਰ, ਬਾਹਰੋਂ ਸ਼ੋਰ ਮਚਾਈਆ। ਗੁੱਡੀ ਚਾੜ੍ਹੋ ਆਪਣੀ ਡੋਰ, ਜਿਸ ਨੂੰ ਪੇਚਾ
ਪਾ ਨਾ ਕੋਇ ਕਟਾਈਆ। ਕੂੜੀ ਕਿਰਿਆ ਦੇਵੇ ਹੋੜ, ਭਾਂਡਾ ਭਰਮ ਭਉ ਭੰਨਾਈਆ। ਲੇਖਾ ਚੁਕੇ ਮੋਰ ਤੋਰ, ਹੰ ਬ੍ਰਹਮ ਇਕ ਸਮਝਾਈਆ। ਨਾਤਾ ਤੁਟੇ ਠਗ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਕਾਇਆ ਬੰਕ ਖੋਜ ਖੁਜਾਈਆ। ਮਾਇਕਰਾਫ਼ੂਨ ਕਹੇ ਮੈਂ ਅਰਜ਼ ਕਰਾਂ ਅਗੇ ਸਾਧ ਸੰਤ ਰਿਖੀਆਂ ਮੁਨੀਆਂ, ਜੋਗੀਸ਼ਰਾਂ ਤਪੀਸ਼ਰਾਂ ਦਿਆਂ ਜਣਾਈਆ । ਮੈਂ ਹੁਣ ਤਕ ਕਥਾ ਕਹਾਣੀਆਂ ਬਹੁਤੀਆਂ ਸੁਣੀਆਂ, ਸੁਣ ਸੁਣ ਥਕਾਵਟ ਆਪਣੀ ਰਿਹਾ ਜਣਾਈਆ। ਸਾਰੇ ਜਣੇ ਆਪੋ ਆਪਣੀ ਸਾਚੀ ਦੱਸੋ ਬਨਾਵਟ, ਜੋ ਵਿਛੜਿਆਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡੀ ਆਤਮਾ ਸਾਫ਼ ਵੇਖੇ ਕਿ ਵੇਖੇ ਵਿਚ ਮਿਲਾਵਟ, ਸਭ ਦੇ ਪਰਦੇ ਫੋਲ ਫੁਲਾਈਆ।
੫ ਵਸਾਖ ਸ਼ਹਿਨਸ਼ਾਹੀ ਸੰਮਤ ੧ ਸੰਤ ਹਰਿ ਮਿਲਾਪੀ ਨਾਲ ਬਚਨ ਜੰਮੂ ਸ਼ਹਿਰ
ਨੁਕਤਾ ਕਹੇ ਮੇਰਾ ਦੱਸੋ ਨੁਕਤਾ, ਨੁਕਰ ਕੋਨੇ ਖੋਜ ਖੁਜਾਈਆ। ਜਿਸ ਨੁਕਤੇ ਤੇ ਪੈਂਡਾ ਮੁਕਦਾ, ਮੰਜ਼ਲ ਰਹੇ ਨਾ ਰਾਈਆ। ਜਿਥੇ ਪੈਂਡਾ ਮੁੱਕੇ ਦੁਖ ਸੁਖ ਦਾ, ਭੈ ਭਰਮ ਨਾ ਕੋਇ ਜਣਾਈਆ। ਪਰਦਾ ਰਹੇ ਨਾ ਕੋਈ ਲੁਕ ਦਾ, ਔਝਲ ਰੂਪ ਨਾ ਕੋਇ ਵਖਾਈਆ। ਝਗੜਾ ਦਿਸੇ ਪਿਉ ਪੁਤ ਦਾ, ਸਾਕ ਸੱਜਣ ਸੈਣ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੁਝਣਹਾਰਾ ਦਰ ਦਰ ਨੁਕਤਾ, ਜਿਸ ਨੂੰ ਲਿਖ ਸਕੇ ਨਾ ਕ਼ਲਮ ਸ਼ਾਹੀਆ। ਨੁਕਤਾ ਕਹੇ ਮੇਰੀ ਉਹ ਦਿਉ ਕਿਤਾਬ, ਸੰਤ ਜਨ ਪਰਦਾ ਇਕ ਉਠਾਈਆ। ਜਿਥੇ ਮੈਂ ਨਹੀਂ ਪਰ ਹੈ ਵੀ ਨਹੀਂ ਆਪ, ਆਪ ਆਪਣੇ ਵਿਚ ਸਮਾਈਆ। ਅਲਿਫ਼ ਯੇ ਦਾ ਲਿਖੇ ਨਹੀਂ ਕੋਇ ਅਲਫ਼ਾਜ਼, ੳ ਅ ਨਾ ਕੋਇ ਸਮਝਾਈਆ। ਅਗੇ ਪਿਛੇ ਨੁਕਤੇ ਵਾਲਾ ਨਹੀਂ ਕੋਈ ਸੁਰਾਖ, ਹੋਲ ਸੋਲ ਨਾ ਕੋਇ ਰੁਸ਼ਨਾਈਆ। ਗ਼ੁੱਸਾ ਗ਼ਮ ਨਾ ਕੋਇ ਗੁਸਤਾਖ, ਚਿੰਤਾ ਚਿਖਾ ਨਾ ਕੋਇ ਜਲਾਈਆ । ਪੁੰਨ ਨਾ ਕੋਈ ਪਾਪ, ਰੋਗ ਨਾ ਕੋਇ ਸੰਤਾਪ, ਦੁਖੜਾ ਦਰਦ ਨਾ ਕੋਇ ਰਖਾਈਆ। ਨਾ ਕੋਈ ਪਤਿਤ ਨਾ ਕੋਈ ਪਾਪ, ਨਾ ਕੋਈ ਝਗੜਾ ਨਾ ਇਤਫ਼ਾਕ, ਨਾ ਕੋਈ ਕਰੇ ਬੇਬਾਕ, ਨਾ ਕੋਈ ਪਤਿਤ ਨਾ ਕੋਈ ਰਸਨਾ ਕਰੇ ਵਾਦ, ਨਾ ਕੋਈ ਤੇਰਾ ਨਾ ਕੋਈ ਮੇਰਾ ਇਕ ਦੂਜੇ ਦੀ ਨਹੀਂ ਕੋਈ ਯਾਦ, ਯਾਦ ਦੀ ਯਾਦ ਇਕੋ ਨਜ਼ਰੀ ਆਈਆ। ਨਾ ਕੋਈ ਉਜੜਿਆ ਤੇ ਨਾ ਕੋਈ ਬਰਬਾਦ, ਨਾ ਕੋਈ ਦੂਰ ਨਾ ਕੋਈ ਸਾਖਿਆਤ, ਨਾ ਕੋਈ ਦੂਈ ਤੇ ਨਾ ਕੋਈ ਸ਼ਰਅ ਨਾ ਸ਼ਰਾਇਤ, ਸ਼ਰੀਅਤ ਅਸਲੀਅਤ ਅਸਲੀਅਤ ਸ਼ਰੀਅਤ ਇਕੋ ਨਜ਼ਰੀ ਆਈਆ। ਨਾ ਕੋਈ ਸ਼ਹਿਨਸ਼ਾਹ ਨਾ ਨਵਾਬ, ਨਾ ਕੋਈ ਸਜਦਾ ਨਾ ਅਦਾਬ ਨਿਮਸਕਾਰ ਨਸਮਤੇ ਨਮੋ ਨਮੋ ਕਹਿ ਨਾ ਮੁਖ ਸੁਣਾਈਆ। ਨਾ ਕੋਈ ਸਤਾਰ ਨਾ ਰਬਾਬ, ਨਾ ਕੋਈ ਵਜਾਵਣਹਾਰ ਅਹਿਬਾਬ, ਰਾਗ ਨਾਦ ਧੁਨ ਕਰੇ ਨਾ ਅਵਰ ਸ਼ਨਵਾਈਆ। ਨੁਕਤਾ ਕਹੇ ਮੇਰਾ ਖੋਲ੍ਹ ਕੇ ਦੱਸੋ ਰਾਜ਼, ਜਿਥੇ ਨਾ ਕੋਈ ਰੋਜ਼ਾ ਨਾ ਨਿਮਾਜ਼, ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਤੀਰਥ ਨਾ ਕੋਈ ਤਾਟ, ਨਾ ਕੋਈ ਤੱਤਾਂ ਵਾਲਾ ਸੰਤ ਤੇ ਨਾ ਕੋਈ ਸਾਧ, ਨਾ ਕੋਈ ਕਿੰਗ ਸਤਾਰ ਹਰਿ ਬਣਾਈਆ । ਨਾ ਕੋਈ ਲਾਗ ਨਾ ਦਵੈਸ਼, ਨਾ ਕੋਈ ਖ਼ਾਹਿਸ਼ ਨਾ ਕੋਈ ਆਸ, ਨਾ ਕੋਈ ਪਵਣ ਨਾ ਕੋਈ ਸਵਾਸ, ਨਾ ਕੋਈ
ਸੂਰਜ ਨਾ ਕੋਈ ਚੰਦ ਨਾ ਕੋਈ ਪ੍ਰਿਥਮੀ ਨਾ ਆਕਾਸ਼, ਜਹਾਂ ਤਹਾਂ ਤੇ ਆਪੇ ਆਪ, ਨਾ ਕੋਈ ਮਾਈ ਨਾ ਬਾਪ, ਜਨਣੀ ਜਨ ਰੂਪ ਨਾ ਕੋਇ ਵਟਾਈਆ। ਨੁਕਤਾ ਕਹੇ ਕਵਣ ਮੇਰਾ ਫੋਲ ਕੇ ਦੱਸੇ ਪਤਰਾ, ਵਰਕਾ ਦਏ ਉਲਟਾਈਆ। ਜਿਥੇ ਕੋਈ ਨਾ ਹੋਵੇ ਖ਼ਤਰਾ, ਗ਼ਮ ਗ਼ੁੱਸਾ ਗ਼ਮਗ਼ੀਨ ਗ਼ਮਖਾਰ ਨਜ਼ਰ ਕੋਇ ਨਾ ਆਈਆ । ਨਾ ਕੋਈ ਤਨ ਵਜੂਦ ਜੁੱਸਾ, ਜਸਮਾਨੀ ਅਸਮਾਨੀ ਰੁਹਾਨੀ ਅਹਿਸਾਨੀ ਨਿਸ਼ਾਨੀ ਦਏ ਸਮਝਾਈਆ। ਮੇਰਾ ਲੇਖਾ ਕਵਣ ਖੋਲ੍ਹ ਕੇ ਦੱਸੇ ਬੋਲ ਕੇ ਦੱਸੇ ਤੋਲ ਕੇ ਦੱਸੇ ਵਰੋਲ ਕੇ ਦੱਸੇ ਕਿਹੜੀ ਕੁਟੀਆ ਕਵਣ ਟਿਕਾਣੇ ਕਵਣ ਘਰਾਣੇ ਅੰਤਰ ਅੰਤਰ ਰਿਹਾ ਛੁਪਾਈਆ। ਹਰਿ ਮਿਲਾਪੀ, ਨੁਕਤਾ ਕਹੇ, ਮੈਨੂੰ ਇਹੋ ਅੰਦਰੋਂ ਜਾਪੀ, ਮੇਰੇ ਵਸਣ ਦੀ ਖੋਲ੍ਹ ਦਿਉ ਕਾਪੀ, ਫਿਰ ਮੈਂ ਥਾਪੀ ਸਭ ਨੂੰ ਦੇਵਾਂ ਲਾਈਆ। ਨੁਕਤਾ ਕਹੇ ਹਰਿ ਮਿਲਾਪੀ ਜੀ ਸੋਹਣਾ ਹਰਿ ਮਿਲਾਪ, ਮਿਲ ਮਿਲ ਖ਼ੁਸ਼ੀ ਵਖਾਈਆ। ਜਾਂ ਮਿਲਿਆ ਤੇ ਸਮਝਣਾ ਆਪਣਾ ਆਪ, ਵੈਰੀ ਬੇਗਾਨਾ ਰਹਿਣ ਕੋਇ ਨਾ ਪਾਈਆ। ਜਾਂ ਤਕਿਆ ਓਹੋ ਮੰਦਰ ਤੇ ਉਹੋ ਤਾਕ, ਓਹੋ ਬੈਠਾ ਸੋਭਾ ਪਾਈਆ । ਭਾਵੇਂ ਪਰਮੇਸ਼ਵਰ ਕਹੋ ਭਾਵੇਂ ਕਹੋ ਖ਼ੁਦਾ ਪਾਕ, ਭਾਵੇਂ ਅੰਤਰ ਆਤਮ ਆਪਣਾ ਆਪ ਆਪੇ ਲਓ ਜਣਾਈਆ। ਨਾ ਕੋਈ ਸੰਦੇਹ ਨਾ ਕੋਈ ਸੰਤਾਪ, ਨੁਕਤਾ ਕਹੇ ਮੈਂ ਉਹ ਕੁਛ ਰਿਹਾ ਆਖ, ਜਿਸ ਕਾਰਨ ਮੈਨੂੰ ਨੁਕਤਿਆਂ ਉਤੇ ਨੁਕਤਾ ਕਰ ਕੇ ਨੁਕਤਾ ਦਿਤਾ ਟਿਕਾਈਆ। ਵੇਖਿਓ ਮੈਨੂੰ ਕਦੇ ਨਾ ਕਹਿ ਦਿਉ ਨੁਕਤਾ, ਮੁਕੰਮਲ ਤਹੱਮੁਲ ਰਿਹਾ ਜਣਾਈਆ । ਹਰਿ ਮਿਲਾਪੀ ਜੀ ਹੁਣ ਸੁਣੋ ਵਾਕ, ਸੋਹਣਾ ਮਿਲਣ ਦਾ ਹੋਇਆ ਇਤਫ਼ਾਕ, ਇਹ ਕੋਈ ਖੇਲ ਹੀਰ ਰਾਂਝੇ ਵਾਲੀ ਨਹੀਂ ਚਾਕ, ਕ੍ਰਿਸ਼ਨ ਵਾਲੀ ਨਹੀਂ ਰਾਸ, ਜਨ ਭਗਤਾਂ ਦਾ ਮੁਹਤਾਜ, ਮੁਹੱਬਤਾਂ ਦਾ ਮਹਿਬੂਬ, ਵੇਖਣਹਾਰਾ ਮੰਜ਼ਲ ਮਕ਼ਸੂਦ, ਹਾਜ਼ਰ ਹਜ਼ੂਰ ਆਤਮ ਦਾ ਨੂਰ, ਪ੍ਰੇਮ ਦਾ ਭਰਪੂਰ, ਪਿਆਰ ਦਾ ਸਰੂਰ, ਜੋਤ ਦਾ ਨੂਰ, ਸ਼ਬਦ ਦਾ ਤੂਰ, ਤੁਰਤ ਵੇਲਾ ਰਿਹਾ ਸੁਹਾਈਆ। ਹਰਿ ਮਿਲਾਪੀ ਜੀ ਕਿੰਨਾਂ ਵੇਲਾ ਸੋਹਣਾ ਆਇਆ ਚੰਗਾ, ਘੜੀ ਸੁਹੰਜਣੀ ਦਏ ਵਡਿਆਈਆ। ਤੁਹਾਡੇ ਅੰਦਰ ਐਉਂ ਜਾਪਦਾ ਥੋੜਾ ਥੋੜਾ ਵੱਜੇ ਮਰਦੰਗਾ, ਇਸ ਦੀ ਅਗਲੀ ਮੰਜ਼ਲ ਨਾਲ ਆਪੇ ਦਏ ਸਮਝਾਈਆ। ਜਿਸ ਅਨੰਦ ਦੇ ਵਿਚੋਂ ਆਵੇ ਅਨੰਦਾ, ਸਦਾ ਚਿਤ ਅਨੰਦ ਮੇਰੇ ਅਨੰਦ ਵਿਚ ਸਮਾਈਆ। ਕਿਹੜਾ ਢੋਲ ਕਿਹੜਾ ਛੰਦਾ, ਕਿਹੜਾ ਗੀਤ ਕਿਹੜਾ ਗੋਬਿੰਦਾ, ਕਿਹੜਾ ਰਾਮ ਨਾਮ ਰੂਪ ਰਿਹਾ ਸਮਾਈਆ। ਇਹੋ ਸੋਹਣੀ ਸਾਚੀ ਸਤਿ ਸਤਿ ਮੰਗਾ, ਜਿਸ ਦੀ ਕ਼ੀਮਤ ਸਕੇ ਨਾ ਕੋਇ ਚੁਕਾਈਆ। ਹਾਸਾ ਕਹੇ ਮੇਰੇ ਅੰਦਰ ਆਈ ਹਾਸੀ, ਖ਼ੁਸ਼ੀ ਅੰਦਰੇ ਅੰਦਰ ਮੰਡਲਾਈਆ। ਪਵਣ ਕਹੇ ਮੈਂ ਬਾਹਰ ਘੱਲੀ ਨਾਲ ਸਵਾਸੀ, ਸਾਹ ਸਾਹ ਨਾਲ ਚਲਾਈਆ। ਅੰਦਰ ਇਕ ਹੋਰ ਉਪਜੀ ਖ਼ਾਹਿਸ਼ੀ, ਖ਼ਸੂਸੀਅਤ ਰਹੀ ਦ੍ਰਿੜਾਈਆ। ਮਨ ਮਨੂਆ ਫੜ ਕੇ ਕੀਤਾ ਪਾਜੀ, ਸਿਰ ਨਾ ਸਕੇ ਉਠਾਈਆ। ਅੰਤਰ ਅੰਤਰ ਲੇਖਾ ਰਾਜੀ, ਪੜਦਾ ਦਿਤਾ ਚੁਕਾਈਆ। ਕਥਾ ਕਹਾਣੀ ਸਾਚੀ, ਸਮਝ ਸਮਝ ਨਾਲ ਸਮਝਾਈਆ। ਕਾਇਆ ਮਾਟੀ ਕਾਚੀ, ਤੱਤਾਂ ਨਾਲ ਵਡਿਆਈਆ। ਅੰਦਰ ਆਤਮ ਬੈਠਾ ਅਬਿਨਾਸ਼ੀ ਨੂਰ ਜੋਤ ਪਰਕਾਸ਼ੀ, ਸੋਹਣਾ ਰੰਗ ਵਖਾਈਆ। ਹਰਿ ਮਿਲਾਪੀ ਜੀ ਹਰਿ ਦਾ ਹਰਿ ਮੰਦਰ ਅੰਦਰ ਕਿਵੇਂ ਹੋਵੇ ਮਿਲਾਪੀ, ਜਨਮ ਜਨਮ ਦਾ ਉਤਰੇ ਭਾਰ ਪਤਿਤ ਪਾਪੀ, ਪੁਨੀਤ ਰੂਪ ਲਏ ਬਦਲਾਈਆ। ਸੰਤਾਂ ਨਾਲ ਸੰਤਾਂ ਦੀ ਸੋਹਣੀ ਸਾਖੀ, ਇਕ ਦੂਜੇ ਦੇ ਅੰਦਰ ਬਾਹਰ ਲਈਏ ਝਾਕੀ, ਇਕ ਦੂਜੇ ਦਾ ਲਹਿਣਾ ਵੇਖੀਏ ਬਾਕੀ, ਮੰਜ਼ਲ ਵੇਖੀਏ ਕਿੰਨੀ ਰਹਿ ਗਈ ਵਾਟੀ, ਸਾਚੀ ਸੇਜਾ ਵੇਖੀਏ ਖਾਟੀ, ਜਿਥੇ ਇਕੋ ਇਕ ਬੈਠਾ ਨਜ਼ਰੀ ਆਈਆ। ਇਕ ਦਿਨ ਪ੍ਰਭ ਨੂੰ ਮਿਲਣ ਲੱਗਾ ਅੰਦਰ ਹੋ ਕੇ ਅਗੇ, ਆਪਣਾ ਆਪ ਲਿਆ ਰਖਾਈਆ ।
ਓਸ ਨੇ ਕਿਹਾ ਜੇ ਆਕੜ ਕਰਨੀ ਜਾਹ ਮਦੀਨੇ ਮੱਕੇ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦੁਆਰਿਆਂ ਵਿਚ ਸੀਸ ਨਿਵਾਈਆ। ਜੇ ਮਨ ਹੰਕਾਰ ਤੇ ਜਾਹ ਤੀਰਥ ਤੱਟੇ, ਭਜ ਵਾਹੋ ਦਾਹੀਆ। ਜੇ ਮੈਨੂੰ ਮਿਲਣਾ ਨੁਕਤਾ ਕਹੇ ਅੰਦਰੋਂ ਕਰ ਆਪਣੀ ਨਿਰਮਲ ਅੱਖੇ, ਬਾਹਰ ਦੋਵੇਂ ਲੋਚਨ ਇਕੋ ਮੇਰਾ ਰੂਪ ਸਭ ਨੂੰ ਲੈਣ ਤਕਾਈਆ। ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਮੇਰੇ ਬੱਚੇ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਮ ਸਿੱਖ ਈਸਾਈ ਬੋਧੀ ਜੈਨੀ ਪਾਰਸੀ ਸਾਰੇ ਇਕੋ ਜਿਹੇ ਰੱਖੇ, ਦੂਜੀ ਵੰਡ ਨਾ ਕੋਇ ਵੰਡਾਈਆ। ਹਰਿ ਮਿਲਾਪੀ ਜੀ ਥੋੜ੍ਹੀ ਜਿਹੀ ਅੰਦਰ ਗੁੰਝਲ ਪੈਂਦੀ ਉਹ ਕਿਹੜੀ ਕੁੰਦਰ ਵਸੇ, ਉਹ ਵੀ ਘੁੰਡੀ ਤੁਸਾਂ ਦੇਣੀ ਖੁਲ੍ਹਾਈਆ। ਸਭ ਨੇ ਮੰਨਿਆ ਰਹਿੰਦਾ ਕਾਇਆ ਸਾਢੇ ਤਿੰਨ ਹੱਥੇ, ਡੇਰਾ ਅੰਦਰ ਲਾਈਆ। ਜੇ ਕੋਈ ਬੁੱਝ ਲਏ ਮੂਰਖ ਮੁਗਧ ਕੋਝਾ ਕਮਲਾ ਲੱਭੇ, ਸੰਤਾਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ।
੫ ਵਿਸਾਖ ਸ਼ਹਿਨਸ਼ਾਹੀ ਸੰਮਤ ੧ ਜੈਨ ਭਵਨ ਬਿਮਲ ਮੁੰਨੀ ਦੇ ਨਾਲ ਬਚਨ ਜੰਮੂ
ਸਾਚਾ ਸੰਤ ਅੰਦਰੋਂ ਫੜੇ ਵਾਗ, ਬਿਨ ਹੱਥਾਂ ਹੱਥ ਉਠਾਈਆ। ਮਨ ਵਾਸਨਾ ਕੂੜੀ ਕਿਰਿਆ ਦੁਰਮਤ ਮੈਲ ਧੋਵੇ ਦਾਗ਼, ਅੰਮ੍ਰਿਤ ਮੇਘ ਇਕ ਬਰਸਾਈਆ। ਦੀਪਕ ਜੋਤ ਜਗਾ ਕੇ ਚਿਰਾਗ਼, ਅੰਧ ਅੰਧੇਰਾ ਦਏ ਗਵਾਈਆ। ਜਗਤ ਤ੍ਰਿਸ਼ਨਾ ਤ੍ਰਿਖਾ ਬੁਝਾ ਕੇ ਆਗ, ਮਾਇਆ ਮਮਤਾ ਮੋਹ ਮਿਟਾਈਆ। ਫੜ ਕੇ ਹੰਸ ਬਣਾਏ ਕਾਗ, ਮਾਣਕ ਮੋਤੀ ਹਰਿ ਕਾ ਨਾਮ ਚੋਗ ਚੁਗਾਈਆ। ਪ੍ਰੇਮ ਪਿਆਰ ਦਾ ਉਪਜਾਵੇ ਇਕ ਵੈਰਾਗ, ਕੂੜੀ ਕਿਰਿਆ ਤਿਆਗ ਦੇਵੇ ਕਰਾਈਆ। ਮੇਲ ਕਰਾਵੇ ਸਚ ਸਵਾਮੀ ਕੰਤ ਸੁਹਾਗ, ਪਤਿਪਰਮੇਸ਼ਵਰ ਬੇਪਰਵਾਹੀਆ। ਜਗਤ ਨਾਤਾ ਤੋੜ ਸਮਾਜ, ਗ੍ਰਹਿ ਸਾਚੇ ਦਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਲੋਕਮਾਤ ਸਾਚੇ ਸੰਤਾਂ ਸੇਵਾ ਸਚ ਲਗਾਈਆ । ਸਾਚਾ ਸੰਤ ਵਾਗ ਪਕੜੇ ਡੋਰ, ਤੰਦੀ ਆਪਣੇ ਹੱਥ ਰਖਾਈਆ। ਮਨ ਵਾਸਨਾ ਮੇਟੇ ਕਾਮ ਕਰੋਧ ਲੋਭ ਮੋਹ ਹੰਕਾਰ ਝੂਠੇ ਚੋਰ, ਚੁਗਲੀ ਨਿੰਦਿਆਂ ਰਹਿਣ ਕੋਇ ਨਾ ਪਾਈਆ। ਅੰਦਰ ਬਾਹਰ ਗੁਪਤ ਜ਼ਾਹਰ ਵੇਖੇ ਕਰ ਕੇ ਗ਼ੌਰ, ਬੇਨਜ਼ੀਰ ਆਪਣੀ ਨਜ਼ਰ ਉਠਾਈਆ। ਕਰੇ ਪਰਕਾਸ਼ ਅੰਧੇਰੇ ਘੋਰ, ਨੂਰ ਨੁਰਾਨਾ ਚੰਦ ਚਮਕਾਈਆ। ਆਸਾ ਤ੍ਰਿਸ਼ਨਾ ਮਾਇਆ ਮਮਤਾ ਕੋਈ ਨਾ ਪਾਵੇ ਸ਼ੋਰ, ਮਨ ਕਾ ਮਣਕਾ ਦਏ ਭਵਾਈਆ। ਦੂਰ ਦੁਰਾਡਾ ਕਾਇਆ ਮੰਦਰ ਅੰਦਰ ਵਖਾਏ ਵਸਦਾ ਕੋਲ, ਪਰਦਾ ਓਹਲਾ ਦਏ ਚੁਕਾਈਆ। ਆਤਮ ਪਰਮਾਤਮ ਰੂਪ ਹੋ ਕੇ ਜਾਏ ਮੌਲ, ਜੋਤ ਜੋਤ ਵਿਚ ਸਮਾਈਆ। ਉਲਟਾ ਕਰ ਕੇ ਨਾਭ ਕੌਲ, ਨਿਝਰ ਝਿਰਨਾ ਦਏ ਝਿਰਾਈਆ। ਦਏ ਵਡਿਆਈ ਉਪਰ ਧੌਲ, ਧਰਨੀ ਧਰਤ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸੰਤ ਸੁਹੇਲੇ ਲੋਕਮਾਤ ਪਰਗਟਾਈਆ। ਸੰਤ ਸੁਹੇਲਾ ਡੋਰੀ ਪਕੜੇ ਆਪਣੇ ਹੱਥ, ਵਾਗ ਅੰਦਰੋਂ ਦਏ ਭਵਾਈਆ। ਹਰਿਜਨ ਖੋਲ੍ਹ ਦੇਵੇ ਅੱਖ, ਪਰਦਾ ਦੂਈ ਦਵੈਤ ਚੁਕਾਈਆ। ਸਾਚਾ ਮਾਰਗ ਦੇਵੇ ਦੱਸ, ਰਹਿਬਰ ਹੋ ਕੇ ਰਸਤੇ ਪਾਈਆ। ਅੰਮ੍ਰਿਤ ਮੇਘ ਹੋ ਕੇ ਜਾਏ ਵਸ, ਬੂੰਦ ਸਵਾਂਤੀ ਛਹਿਬਰ ਲਾਈਆ। ਸਚ ਵਸਤ ਨਾਮ ਭੰਡਾਰਾ ਖੋਲ੍ਹ ਕੇ ਹੱਟ ਕਾਇਆ ਮੰਦਰ ਅੰਦਰ
ਦਏ ਵਖਾਈਆ। ਧੁਰ ਦਾ ਕਾਅਬਾ ਦੇਵੇ ਦੱਸ, ਹੁਜਰਾ ਹਕ ਬੇਪਰਵਾਹੀਆ। ਨਾਅਰਾ ਬੋਲ ਕੇ ਇਕ ਅਲਖ, ਅਲਖ ਅਗੋਚਰ ਅਗੰਮ ਅਥਾਹ ਦਏ ਸਮਝਾਈਆ । ਜਿਸ ਨਾਲੋਂ ਸਮਝ ਕੇ ਬੈਠਾ ਵਖ, ਓਸੇ ਨਾਲ ਮੇਲਾ ਦਏ ਮਿਲਾਈਆ। ਘਰ ਵੇਖ ਕੇ ਪੁਰਖ ਸਮਰਥ, ਮਹਿੰਮਾ ਅਕਥ ਇਕ ਸੁਣਾਈਆ। ਇਕੋ ਮੰਦਰ ਇਕੋ ਗ੍ਰਹਿ ਇਕੋ ਸਵਾਮੀ ਇਕੋ ਅੰਤਰਜਾਮੀ ਆਤਮ ਮਿਲ ਕੇ ਜਾਏ ਵਸ, ਹਸ ਹਸ ਆਪਣੀ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਸੰਤ ਸੁਹੇਲੇ ਧੁਰ ਦੇ ਸੱਜਣ ਲੋਕਮਾਤ ਲਏ ਪਰਗਟਾਈਆ। ਸਾਚਾ ਸੰਤ ਡੋਰੀ ਅੰਦਰੋਂ ਲਏ ਪਕੜ, ਦੂਸਰ ਸਕੇ ਨਾ ਕੋਇ ਛੁਡਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਮਕਰ, ਜੂਠ ਝੂਠ ਬਾਹਰ ਕਢਾਈਆ। ਅੰਤਰ ਅੰਤਰ ਸੁਣਾਵੇ ਇਕੋ ਮੰਤਰ, ਧੁਰਦਾ ਢੋਲਾ ਰਾਗ ਸੁਣਾਈਆ। ਮਨ ਮਤਿ ਚਲੇ ਨਾ ਕੋਈ ਜੰਤਰ, ਜੀਵਣ ਜੁਗਤੀ ਦਏ ਬਦਲਾਈਆ। ਪਰਦਾ ਲਾਹ ਕੇ ਗਗਨ ਗਗਨੰਤਰ, ਗ੍ਰਹਿ ਮੰਡਲ ਮੰਡਪ ਦਏ ਵਖਾਈਆ। ਭੇਵ ਖੁਲ੍ਹਾ ਕੇ ਬ੍ਰਹਮ ਨਿਰੰਤਰ, ਪੜਦਾ ਓਹਲਾ ਦਏ ਚੁਕਾਈਆ। ਨਾਤਾ ਜੋੜ ਕੇ ਨਰ ਹਰਿ ਕੰਤਨ, ਦੁਹਾਗਣ ਸੁਹਾਗਣ ਰੂਪ ਦਏ ਬਣਾਈਆ। ਆਤਮ ਪਰਮਾਤਮ ਕਰਾ ਕੇ ਮਿਲਣ ਵਰਤਣ, ਕੂੜੀ ਕਿਰਿਆ ਨਾਲੋਂ ਕਰੇ ਜੁਦਾਈਆ । ਜਨਮ ਕਰਮ ਦਾ ਮੇਟ ਕੇ ਹਰਸਣ, ਹਵਸ ਦੇਵੇ ਬੁਝਾਈਆ। ਜਿਸ ਸਾਹਿਬ ਨੂੰ ਮਨ ਵਾਸਨਾ ਸਾਰੇ ਤੜਫਣ, ਸੰਤ ਸੁਹੇਲਾ ਬਣ ਵਿਚੋਲਾ ਸਹਿਜ ਸੁਭਾਓ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਹਰਿ, ਸੰਤ ਸੁਹੇਲੇ ਖੋਜ ਖੁਜਾਈਆ। ਵਾਗ ਕਹੇ ਜਿਹੜਾ ਸੰਤ ਮੈਨੂੰ ਲਏ ਪਕੜ, ਆਪਣਾ ਬਲ ਧਰਾਈਆ। ਭੈ ਚੁਕਾ ਦਏ ਡਰ, ਭਿਆਨਕ ਨਾ ਕੋਇ ਵਖਾਈਆ। ਮੈਂ ਉਹਦਾ ਧੰਨਵਾਦ ਲਵਾਂ ਕਰ, ਸ਼ੁਕਰ ਗੁਜ਼ਾਰ ਇਕ ਅਖਵਾਈਆ। ਚਲੇ ਚਤੁਰਾਈ ਨਾ ਓਥੇ ਮਨ, ਮਨਸਾ ਮਨ ਹੀ ਮਾਹੇ ਟਿਕਾਈਆ। ਲੋੜ ਰਹੇ ਨਾ ਕੂੜੇ ਧਨ, ਜਗਤ ਵਿਦਿਆ ਨਾ ਕੋਇ ਵਡਿਆਈਆ। ਇਕੋ ਬਚਨ ਲਏ ਮੰਨ, ਧੁਰ ਸੰਦੇਸ਼ਾ ਸ਼ਹਿਨਸ਼ਾਹੀਆ। ਬਿਨਾ ਚੰਦ ਦੇ ਚਾੜ੍ਹਾਂ ਚੰਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਡੁੱਬਦਾ ਬੇੜਾ ਬਿਨ ਵੰਞ ਮੁਹਾਣੇ ਬੰਨ੍ਹ, ਪਾਰ ਕਿਨਾਰਾ ਇਕ ਵਖਾਈਆ। ਨੇਤਰ ਹੁੰਦਿਆਂ ਜੋ ਹੋਇਆ ਅੰਨ੍ਹ, ਨਿਜ ਨੇਤਰ ਦਿਆਂ ਖੁਲ੍ਹਾਈਆ। ਜਿਸ ਨੂੰ ਕੰਨਾਂ ਨਾਲ ਸੁਣਦੇ ਰਸਨਾ ਨਾਲ ਗਾਂਦੇ ਸ੍ਰੀ ਭਗਵਨ, ਸੋ ਭਗਵਾਨ ਬਿਨਾ ਰੂਪ ਰੰਗ ਨਿਸ਼ਾਨ, ਆਤਮ ਪਰਮਾਤਮ ਖੇਲ ਮਹਾਨ, ਸੰਤ ਸੱਜਣ ਦੇਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲਾ ਇਕ ਅਖਵਾਈਆ । ਸੰਤ ਸੁਹੇਲਾ ਜੋ ਡੋਰੀ ਨੂੰ ਪਕੜੇ ਕਸ, ਜ਼ੋਰ ਬਲ ਆਪਣਾ ਨਾਲ ਵਧਾਈਆ। ਓਥੇ ਮਨ ਬੁਧੀ ਦਾ ਨਾ ਰਹੇ ਕੋਈ ਵਸ, ਵਾਸਤਾ ਆਤਮਾ ਨਾਲ ਜੁੜਾਈਆ। ਇਹੋ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅਜੀਲ ਕ਼ੁਰਾਨ ਖਾਣੀ ਬਾਣੀ ਰਿਖਵ ਦੇਵ ਵਰਗੇ ਰਿਸ਼ੀ ਗਏ ਦੱਸ, ਮਹਾਨਤਾ ਇਕੋ ਇਕ ਸਮਝਾਈਆ। ਸੰਤ ਸੱਜਣ ਸਚ ਮਿਲਾਵਾ ਕਰਨ ਹਸ ਹਸ, ਹਸਤੀ ਨਾਲ ਹਸਤੀ ਫ਼ਰਸ਼ੀ ਨਾਲ ਅਰਸ਼ੀ ਦੇਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਲੋਕਮਾਤ ਸੇਵਾ ਇਕ ਸਮਝਾਈਆ। ਸਾਚਾ ਸੰਤ ਜੋ ਡੋਰੀ ਫੜਨ ਲਈ ਅੰਦਰ ਜਾਵੇ ਵੜ, ਨੌ ਦਵਾਰੇ ਪੰਧ ਮੁਕਾਈਆ। ਸੁਖਮਨ ਟੇਢੀ ਬੰਕ ਪਾਰ ਕਰ, ਈੜਾ ਪਿੰਗਲ ਲੇਖ ਚੁਕਾਈਆ। ਡੂੰਘੀ ਕੰਦਰ ਪਰਕਾਸ਼ ਕਰ, ਨੂਰੀ ਜੋਤ ਕਰੇ ਰੁਸ਼ਨਾਈਆ। ਪੰਚ ਵਿਕਾਰਾ ਡਿਗੇ ਦੜ, ਸਿਰ ਸਕੇ ਨਾ ਕੋਇ ਉਠਾਈਆ। ਅੰਮ੍ਰਿਤ ਆਤਮ ਦੇ ਕੇ ਜਲ, ਜਗਤ ਤ੍ਰਿਸ਼ਨਾ ਦਏ
ਬੁਝਾਈਆ । ਭਾਗ ਲਗਾ ਕੇ ਕਾਇਆ ਮਾਟੀ ਖੱਲ, ਮਨ ਮਮਤਾ ਦਏ ਚੁਕਾਈਆ। ਧਾਮ ਵਖਾ ਕੇ ਨਿਹਚਲ ਇਕ ਅਟਲ, ਮਾਰਗ ਸਚ ਸਮਝਾਈਆ । ਜਿਥੇ ਸਚ ਪਰਕਾਸ਼ ਦੀਪਕ ਜੋਤ ਰਿਹਾ ਬਲ, ਨੂਰੋ ਨੂਰ ਨੂਰ ਰੁਸ਼ਨਾਈਆ। ਓਥੇ ਦੂਈ ਦਵੈਤੀ ਹਰਖ ਸੋਗ ਨਾ ਕੋਈ ਸਲ, ਚਿੰਤਾ ਗ਼ਮ ਨਾ ਕੋਇ ਜਣਾਈਆ। ਸੱਜਣ ਸੁਹੇਲੇ ਸੱਚੀ ਵਾਗ ਫੜ ਕੇ ਗੁਰਸਿਖ ਨੂੰ ਕਹਿਣ ਓਥੇ ਚਲ, ਜਿਥੋਂ ਵਤ ਫੇਰ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਨ੍ਹਾਂ ਸੰਤ ਸਤਿਗੁਰ ਦਾ ਦਵਾਰਾ ਲਿਆ ਮਲ, ਮਾਲਕ ਨਾਲ ਮਾਲਕ ਹੋ ਕੇ ਮਾਲਕ ਵਿਚ ਸਮਾਈਆ । ਸਾਚਾ ਸੰਤ ਕਹੇ ਜਿਸ ਵੇਲੇ ਮੈਂ ਡੋਰੀ ਫੜ ਕੇ ਘੁਟਦਾ, ਵਾਗ ਆਪਣੇ ਹੱਥ ਰਖਾਈਆ। ਓਸ ਵੇਲੇ ਮਨ ਆਪਣੀ ਅੰਗੜਾਈ ਲੈ ਕਦੀ ਨਹੀਂ ਉਠਦਾ, ਅਧੀਨ ਹੋ ਕੇ ਸੇਵ ਕਮਾਈਆ। ਮੇਰੇ ਹੁਕਮ ਅੰਦਰ ਕੂੜੀ ਕਿਰਿਆ ਦੀ ਜੜ੍ਹ ਪੁਟਦਾ, ਜੂਠ ਝੂਠ ਬਾਹਰ ਕਢਾਈਆ। ਵੇਲਾ ਵਕ਼ਤ ਸੁਹੰਜਣਾ ਆਵੇ ਘਰ ਸੁਖ ਦਾ, ਦੁਖ ਦਰਦ ਰਹੇ ਨਾ ਰਾਈਆ। ਧੰਨ ਭਾਗ ਜਿਨ੍ਹਾਂ ਨੂੰ ਚੁਰਾਸੀ ਵਿਚੋਂ ਜਾਮਾ ਮਿਲਿਆ ਮਾਣਸ ਮਨੁਖ ਦਾ, ਤੱਤਾਂ ਵਾਲਾ ਸਰੀਰ ਹੰਢਾਈਆ । ਸੰਤ ਸਾਜਨ ਉਹਨਾਂ ਨੂੰ ਮਾਰਗ ਦੇਣ ਸਚ ਸੁੱਚ ਦਾ, ਸੂਝ ਬੂਝ ਆਪਣੀ ਆਪ ਸਮਝਾਈਆ। ਸਚ ਪੁਛੋ ਉਹਨਾਂ ਦਾ ਪੈਂਡਾ ਮੁਕਦਾ, ਜਿਨ੍ਹਾਂ ਦੀ ਵਾਗ ਫੜ ਕੇ ਕਾਇਆ ਮੰਦਰ ਅੰਦਰ ਚੋਟੀ ਚੜ੍ਹ ਕੇ ਸਚ ਦਵਾਰੇ ਖੜ ਕੇ ਘਰ ਸਾਚੇ ਦਏ ਬਹਾਈਆ । ਮੁਨੀ ਜੀ ਕਿਆ ਬਹੁਤ ਖ਼ੂਬ, ਅੰਤਰ ਆਤਮ ਖ਼ੁਸ਼ੀ ਮਨਾਈਆ। ਆਤਮਾ ਕਹੇ ਕਾਇਆ ਸਚ ਅਰੂਜ, ਅਰਸ਼ ਫ਼ਰਸ਼ ਨਾਲੋਂ ਚੰਗਾ ਸੋਭਾ ਪਾਈਆ । ਜਿਸ ਦੇ ਅੰਦਰ ਵਸਿਆ ਮਹਿਬੂਬ, ਮੁਹੱਬਤ ਵਿਚ ਮਹਿਵਖ਼ਾਨਾ ਦਿਤਾ ਖੁਲ੍ਹਾਈਆ। ਮੰਜ਼ਲ ਚਾੜ੍ਹ ਕੇ ਸਚ ਮਕ਼ਸੂਦ, ਮੁਕਾਮੇ ਹਕ ਦਿਤਾ ਉਪਜਾਈਆ । ਬੇਸ਼ਕ ਬਾਹਰੋਂ ਤੱਤਾਂ ਵਾਲਾ ਵਜੂਦ, ਅੰਦਰ ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੰਗ ਵਖਾਈਆ। ਇਸ ਦਾ ਸਾਹਿਬ ਸਤਿਗੁਰ ਕੋਲ ਸਚ ਸਬੂਤ, ਬਾਕੀ ਸਮਝ ਕਿਸੇ ਨਾ ਆਈਆ। ਸਚ ਜ਼ਰੂਰਤ ਸਚ ਆਪ, ਸਚ ਸਾਚਾ ਸਚ ਸਚ ਬਣਾਈਆ। ਸਾਚੇ ਸਚ ਦੀ ਆਪ ਕਰੇ ਮਹੂਰਤ, ਸਾਹਿਬਜ਼ਾਦਾ ਬੇਪਰਵਾਹੀਆ। ਜਿਸ ਸਚ ਦੀ ਕਿਸੇ ਨਾ ਲੱਭੀ ਅਜੇ ਤਕ ਸੂਰਤ, ਸਚ ਸੋਹਲੇ ਸਾਰੇ ਗਏ ਗਾਈਆ। ਸਚ ਨੂਰ ਨੁਰਾਨਾ ਆਸਾ ਮਨਸਾ ਪੂਰਤ, ਆਦਿ ਜੁਗਾਦਿ ਜੁਗ ਚੌਕੜੀ ਸਚ ਨਾਤਾ ਰਿਹਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਿਨ ਸਚ ਸਾਚਾ ਸੰਤ ਸਚ ਭਗਵੰਤ ਸਚ ਕੰਤ ਨਜ਼ਰ ਕੋਇ ਨਾ ਆਈਆ।